Step-by-Step Textbook Solutions for Class 6 Punjabi Punjabi Medium Chapter 21 ਪਿੰਡ ਇਉਂ ਬੋਲਦੈ
Review structured textbook solutions for Class 6 Punjabi Punjabi Medium Chapter 21 ਪਿੰਡ ਇਉਂ ਬੋਲਦੈ. Built according to Punjab Board guidelines for the 2026-27 academic year, these downloadable answers support daily revision and problem-solving accuracy.
Download Punjabi Medium Chapter 21 ਪਿੰਡ ਇਉਂ ਬੋਲਦੈ Textbook Solutions PDF
View or download the dedicated Punjabi Medium Chapter 21 ਪਿੰਡ ਇਉਂ ਬੋਲਦੈ solution resource below. Engaging with these textbook answers under focused study conditions ensures continuous academic progress and mastery of the 2026-27 curriculum for Punjabi.
ਪਾਠ-ਅਭਿਆਸ
Question 1: ਪਿੰਡ ਵਿੱਚ ਦੀਪ ਦੇ ਕਿਹੜੇ-ਕਿਹੜੇ ਰਿਸ਼ਤੇਦਾਰ ਰਹਿੰਦੇ ਸਨ?
Answer:
ਪਿੰਡ ਵਿਚ ਦੀਪ ਦਾ ਦਾਦਾ, ਦਾਦੀ, ਤਾਇਆ, ਤਾਈ ਤੇ ਉਨ੍ਹਾਂ ਦੇ ਬੱਚੇ ਰਹਿੰਦੇ ਸਨ।
Exam Tips:
a) ਉੱਤਰ ਪੂਰੇ ਵਾਕ ਵਿਚ ਅਤੇ ਪਾਠ ਅਨੁਸਾਰ ਲਿਖੋ।
b) ਸਾਰੇ ਰਿਸ਼ਤਿਆਂ ਦੇ ਨਾਂ ਲਿਖਣੇ ਨਾ ਭੁੱਲੋ।
Question 2: ਦੀਪ ਦੇ ਦੋਸਤ ਕਿੱਥੇ-ਕਿੱਥੇ ਘੁੰਮਣ ਜਾ ਰਹੇ ਸਨ?
Answer:
ਦੀਪ ਦਾ ਦੋਸਤ ਰਮਨ ਸੈਰ ਕਰਨ ਲਈ ਜੈਪੁਰ ਜਾ ਰਿਹਾ ਸੀ ਤੇ ਏਕਮ ਲੰਡਨ ਜਾ ਰਿਹਾ ਸੀ।
Exam Tips:
a) ਦੋਵਾਂ ਦੋਸਤਾਂ ਦੇ ਨਾਂ ਅਤੇ ਥਾਂ ਸਹੀ ਮਿਲਾ ਕੇ ਲਿਖੋ।
Question 3: ਪਿੰਡ ਵਿੱਚ ਗੋਹੇ ਦੀ ਵਰਤੋਂ ਕਿਸ ਤਰ੍ਹਾਂ ਕੀਤੀ ਜਾਂਦੀ ਹੈ?
Answer:
ਪਿੰਡ ਵਿਚ ਸਾਰੇ ਪਿੰਡ ਦਾ ਗੋਹਾ ਗੋਬਰ ਗੈਸ ਪਲਾਂਟ ਦੇ ਕੋਲ ਇਕੱਠਾ ਕਰ ਕੇ ਉਸ ਦੀ ਗੈਸ ਬਣਾਈ ਜਾਂਦੀ ਹੈ।
Exam Tips:
a) ਉੱਤਰ ਪੂਰੇ ਵਾਕ ਵਿਚ ਅਤੇ ਪਾਠ ਅਨੁਸਾਰ ਲਿਖੋ।
b) ‘ਗੋਬਰ ਗੈਸ ਪਲਾਂਟ’ ਸ਼ਬਦ ਉੱਤਰ ਵਿਚ ਜ਼ਰੂਰ ਲਿਖੋ।
Question 4: ਪਿੰਡਾਂ ਨੇ ਕਿਹੋ-ਜਿਹੀ ਤਰੱਕੀ ਕੀਤੀ ਹੈ?
Answer:
ਪਿੰਡਾਂ ਵਿਚ ਸੜਕਾਂ ਪੱਕੀਆਂ ਬਣ ਗਈਆਂ ਹਨ ਅਤੇ ਗੋਬਰ ਗੈਸ ਪਲਾਂਟ ਲੱਗ ਗਏ ਹਨ। ਖੇਤੀ ਯੂਨੀਵਰਸਿਟੀ ਦੇ ਮਾਹਿਰਾਂ ਦੀ ਰਾਇ ਅਨੁਸਾਰ ਫ਼ਸਲਾਂ ਅਤੇ ਫਲਦਾਰ ਬੂਟੇ ਬੀਜੇ ਜਾਂਦੇ ਹਨ। ਇਸ ਤੋਂ ਇਲਾਵਾ ਉੱਥੇ ਪਣ-ਚੱਕੀਆਂ ਤੇ ਤੇਲ ਕੱਢਣ ਦੀਆਂ ਮਸ਼ੀਨਾਂ ਲੱਗੀਆਂ ਹੋਈਆਂ ਹਨ ਅਤੇ ਸਾਫ਼-ਸੁਥਰੇ ਪੋਲਟਰੀ ਫਾਰਮ ਬਣੇ ਹੋਏ ਹਨ।
Exam Tips:
a) ਉੱਤਰ ਪੂਰੇ ਵਾਕ ਵਿਚ ਅਤੇ ਪਾਠ ਅਨੁਸਾਰ ਲਿਖੋ।
b) ਤਰੱਕੀ ਦੀਆਂ ਸਾਰੀਆਂ ਉਦਾਹਰਨਾਂ ਕ੍ਰਮ ਨਾਲ ਲਿਖੋ।
Question 5: ਦੀਪ ਦੇ ਤਾਇਆ ਜੀ ਕਿਸ ਦੀਆਂ ਹਿਦਾਇਤਾਂ ਅਨੁਸਾਰ ਖੇਤੀ ਕਰਦੇ ਸਨ?
Answer:
ਦੀਪ ਦੇ ਤਾਇਆ ਜੀ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰਾਂ ਦੀਆਂ ਹਦਾਇਤਾਂ ਅਨੁਸਾਰ ਖੇਤੀ ਕਰਦੇ ਸਨ।
Exam Tips:
a) ਉੱਤਰ ਪੂਰੇ ਵਾਕ ਵਿਚ ਅਤੇ ਪਾਠ ਅਨੁਸਾਰ ਲਿਖੋ।
Question 6: ਦੀਪ ਨੇ ਦਰਿਆ ਉੱਤੇ ਕੀ-ਕੀ ਦੇਖਿਆ?
Answer:
ਦੀਪ ਨੇ ਦਰਿਆ ਉੱਤੇ ਪਣ-ਚੱਕੀ ਤੇ ਤੇਲ ਕੱਢਣ ਦੀ ਚੱਕੀ ਦੇਖੀ।
Exam Tips:
a) ਉੱਤਰ ਪੂਰੇ ਵਾਕ ਵਿਚ ਅਤੇ ਪਾਠ ਅਨੁਸਾਰ ਲਿਖੋ।
Question 7: ਦਾਦੀ ਜੀ ਨੇ ਗੱਡੀ ਵਿੱਚ ਕੀ ਕੁਝ ਰਖਵਾਇਆ?
Answer:
ਦਾਦੀ ਜੀ ਨੇ ਗੱਡੀ ਵਿਚ ਗੰਨੇ, ਸਾਗ, ਮੱਕੀ ਦਾ ਆਟਾ, ਦਾਲਾਂ ਤੇ ਕਣਕ ਆਦਿ ਰਖਵਾ ਦਿੱਤੇ।
Exam Tips:
a) ਚੀਜ਼ਾਂ ਦੀ ਸੂਚੀ ਕਾਮਿਆਂ ਨਾਲ ਅਲੱਗ-ਅਲੱਗ ਲਿਖੋ।
Question 8: ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ :
ਤਰੱਕੀ, ਘੁਸਮੁਸਾ, ਇੰਤਜ਼ਾਮ, ਟਪੂਸੀਆਂ, ਸਰਸਰਾਹਟ, ਜੈਵਿਕ
Answer:
ਤਰੱਕੀ (ਵਿਕਾਸ, ਉੱਨਤੀ) – ਆਜ਼ਾਦੀ ਪਿੱਛੋਂ ਭਾਰਤ ਨੇ ਬਹੁਤ ਤਰੱਕੀ ਕੀਤੀ ਹੈ।
ਘੁਸਮੁਸਾ (ਸ਼ਾਮ ਵੇਲੇ ਘੱਟ ਹਨੇਰੇ ਦਾ ਸਮਾਂ) – ਅਸੀਂ ਸਵੇਰ ਦੇ ਤੁਰੇ ਸ਼ਾਮ ਦੇ ਘੁਸਮੁਸੇ ਪਿੰਡ ਪਹੁੰਚੇ।
ਇੰਤਜ਼ਾਮ (ਪ੍ਰਬੰਧ) – ਇੱਥੇ ਪੀਣ ਲਈ ਸਾਫ਼ ਪਾਣੀ ਦਾ ਇੰਤਜ਼ਾਮ ਹੈ।
ਟਪੂਸੀਆਂ (ਛਾਲਾਂ) – ਛੱਪੜ ਕੰਢੇ ਡੱਡੂ ਟਪੂਸੀਆਂ ਮਾਰ ਰਹੇ ਹਨ।
ਸਰਸਰਾਹਟ (ਰੁੱਖਾਂ ਦੀਆਂ ਟਹਿਣੀਆਂ ਜਾਂ ਖੜ੍ਹੀਆਂ ਫ਼ਸਲਾਂ ਵਿਚੋਂ ਹਵਾ ਦੇ ਲੰਘਣ ਦੀ ਆਵਾਜ਼) – ਵਗਦੀ ਹਵਾ ਕਾਰਨ ਬਾਜਰੇ ਦੇ ਖੇਤ ਵਿਚ ਸਰਸਰਾਹਟ ਹੋ ਰਹੀ ਸੀ।
ਜੈਵਿਕ (ਬਨਸਪਤੀ ਜਾਂ ਜੀਵ ਸੰਬੰਧੀ) – ਅੱਜ-ਕੱਲ੍ਹ ਜੈਵਿਕ ਖੇਤੀ ਦਾ ਰੁਝਾਨ ਵਧ ਰਿਹਾ ਹੈ।
Exam Tips:
a) ਵਾਕ ਅਜਿਹਾ ਹੋਵੇ ਜਿਸ ਤੋਂ ਸ਼ਬਦ ਦਾ ਅਰਥ ਸਪਸ਼ਟ ਹੋਵੇ।
b) ਹਰ ਸ਼ਬਦ ਲਈ ਆਪਣਾ ਵੱਖਰਾ ਵਾਕ ਬਣਾਉਣ ਦਾ ਅਭਿਆਸ ਕਰੋ।
Question 9: ਹੇਠ ਲਿਖੇ ਸ਼ਬਦ ਕਿਸ ਨੇ, ਕਿਸ ਨੂੰ ਕਹੇ :
(ੳ) “ਬੇਟਾ! ਮੈਂ ਸੋਚਦਾ ਹਾਂ ਐਤਕੀਂ ਤੁਹਾਨੂੰ ਪਿੰਡ ਦੀ ਸੈਰ ਕਰਵਾਈ ਜਾਵੇ।”
(ਅ) “ਅੱਜ-ਕੱਲ੍ਹ ਪਿੰਡਾਂ ਨੇ ਤਾਂ ਬਹੁਤ ਤਰੱਕੀ ਕਰ ਲਈ ਏ।”
(ੲ) “ਆਪਾਂ ਸਵੇਰੇ-ਸਵੇਰੇ ਨਹਿਰ ‘ਤੇ ਜਾਵਾਂਗੇ। ਉੱਥੇ ਖੂਬ ਮੌਜ-ਮਸਤੀ ਕਰਾਂਗੇ।”
(ਸ) “ਅਜੇ ਤਾਂ ਹੋਰ ਵੀ ਕਈ ਕੁਝ ਦੇਖਣ ਵਾਲਾ ਰਹਿ ਗਿਆ ਏ ਤੇ ਨਾਲੇ ਹੁਣ ਤਾਂ ਸ਼ਹਿਰ ਜਾਣ ਨੂੰ ਵੀ ਦਿਲ ਨਹੀਂ ਕਰਦਾ।”
Answer:
(ੳ) ਇਹ ਸ਼ਬਦ ਪਾਪਾ ਨੇ ਦੀਪ ਨੂੰ ਕਹੇ।
(ਅ) ਇਹ ਸ਼ਬਦ ਦੀਪ ਦੀ ਭੈਣ ਰਾਣੋ ਨੇ ਪਾਪਾ ਨੂੰ ਕਹੇ। (ਪਾਠ-ਪੁਸਤਕ ਅਨੁਸਾਰ)
(ੲ) ਇਹ ਸ਼ਬਦ ਰੇਨੂੰ ਤੇ ਰਾਜ ਨੇ ਦੀਪ ਤੇ ਰਾਣੋ ਨੂੰ ਕਹੇ।
(ਸ) ਇਹ ਸ਼ਬਦ ਦੀਪ ਨੇ ਪਾਪਾ ਨੂੰ ਕਹੇ।
Exam Tips:
a) ਸੰਦਰਭ ਯਾਦ ਕਰੋ: ਬੋਲਣ ਵਾਲਾ ਕੌਣ ਹੈ ਅਤੇ ਸੁਣਨ ਵਾਲਾ ਕੌਣ।
b) ਪਾਤਰਾਂ ਦੇ ਨਾਂ ਸਹੀ ਲਿਖੋ।
Question 10: ਲਿੰਗ ਕੀ ਹੁੰਦਾ ਹੈ? ਇਸ ਦੀਆਂ ਕਿਸਮਾਂ ਦੱਸੋ।
ਪੁਲਿੰਗ ਤੇ ਇਸਤਰੀ-ਲਿੰਗ ਠੀਕ ਢੰਗ ਨਾਲ ਆਪਸ ਵਿੱਚ ਜੋੜੋ : ਪਾਪਾ, ਦਾਦਾ, ਦੋਸਤ, ਦਾਦੀ, ਤਾਇਆ, ਭੈਣ, ਕੁੱਕੜ – ਸਹੇਲੀ, ਕੀੜੀ, ਮੰਮੀ, ਕੀੜਾ, ਕੁਕੜੀ, ਤਾਈ, ਭਰਾ
Answer:
ਨਾਂਵ ਦੇ ਜਿਸ ਰੂਪ ਤੋਂ ਜ਼ਨਾਨੇ ਅਤੇ ਮਰਦਾਨੇ ਦਾ ਭੇਦ ਪਤਾ ਲੱਗਦਾ ਹੈ, ਉਸ ਨੂੰ ਲਿੰਗ ਕਹਿੰਦੇ ਹਨ। ਲਿੰਗ ਦੋ ਪ੍ਰਕਾਰ ਦੇ ਹੁੰਦੇ ਹਨ – (1) ਪੁਲਿੰਗ (2) ਇਸਤਰੀ-ਲਿੰਗ।
ਪੁਲਿੰਗ ਸ਼ਬਦ: ਪਾਪਾ, ਦਾਦਾ, ਦੋਸਤ, ਕੀੜਾ, ਤਾਇਆ, ਕੁੱਕੜ, ਭਰਾ ਆਦਿ।
ਇਸਤਰੀ-ਲਿੰਗ ਸ਼ਬਦ: ਮੰਮੀ, ਦਾਦੀ, ਸਹੇਲੀ, ਕੀੜੀ, ਭੈਣ, ਤਾਈ, ਕੁਕੜੀ ਆਦਿ।
ਜੋੜੇ: ਪਾਪਾ – ਮੰਮੀ; ਦੋਸਤ – ਸਹੇਲੀ; ਕੀੜਾ – ਕੀੜੀ; ਤਾਇਆ – ਤਾਈ; ਕੁੱਕੜ – ਕੁਕੜੀ; ਭੈਣ – ਭਰਾ; ਦਾਦਾ – ਦਾਦੀ। (ਪਾਠ-ਪੁਸਤਕ ਅਨੁਸਾਰ)
Exam Tips:
a) ਪਹਿਲਾਂ ਹਰ ਸ਼ਬਦ ਨੂੰ ਪੁਲਿੰਗ ਜਾਂ ਇਸਤਰੀ-ਲਿੰਗ ਵਿਚ ਵੰਡ ਲਓ, ਫਿਰ ਜੋੜੇ ਬਣਾਓ।
b) ਲਿੰਗ ਦੀ ਪਰਿਭਾਸ਼ਾ ਯਾਦ ਰੱਖੋ।
Question 11: “ਪਿੰਡ ਇਉਂ ਬੋਲਦੈ” ਪਾਠ ਦਾ ਸਾਰ ਆਪਣੇ ਸ਼ਬਦਾਂ ਵਿਚ ਲਿਖੋ।
Answer:
ਦੀਪ ਨੂੰ ਸਕੂਲ ਵਿਚ ਛੁੱਟੀਆਂ ਹੋ ਗਈਆਂ ਸਨ। ਉਸ ਦਾ ਇਕ ਦੋਸਤ ਰਮਨ ਜੈਪੁਰ ਤੇ ਦੂਜਾ ਏਕਮ ਲੰਡਨ ਸੈਰ ਕਰਨ ਜਾ ਰਿਹਾ ਸੀ ਤੇ ਉਹ ਵੀ ਕਿਸੇ ਵੱਡੇ ਸ਼ਹਿਰ ਦੀ ਸੈਰ ਕਰਨ ਜਾਣਾ ਚਾਹੁੰਦਾ ਸੀ, ਪਰ ਉਸ ਦੇ ਪਿਤਾ ਜੀ ਨੇ ਕਿਹਾ ਕਿ ਐਤਕੀਂ ਉਹ ਉਨ੍ਹਾਂ ਨੂੰ ਪਿੰਡ ਦੀ ਸੈਰ ਕਰਾਉਣਗੇ। ਦੀਪ ਪਿੰਡ ਨਹੀਂ ਸੀ ਜਾਣਾ ਚਾਹੁੰਦਾ ਕਿਉਂਕਿ ਉਸ ਦੀ ਮਾਸੀ ਦੀ ਬੇਟੀ ਕੰਚੂ ਨੇ ਦੱਸਿਆ ਸੀ ਕਿ ਪਿੰਡ ਵਿਚ ਗੋਹੇ ਦੀ ਬਦਬੂ ਹੁੰਦੀ ਹੈ। ਪਿਤਾ ਜੀ ਨੇ ਦੱਸਿਆ ਕਿ ਹੁਣ ਪਿੰਡਾਂ ਵਿਚ ਗੋਹੇ ਦੀ ਬਦਬੂ ਨਹੀਂ ਹੁੰਦੀ ਕਿਉਂਕਿ ਸਾਰੇ ਪਿੰਡ ਦਾ ਗੋਹਾ ਗੋਬਰ ਗੈਸ ਪਲਾਂਟ ਕੋਲ ਗੈਸ ਬਣਾਉਣ ਲਈ ਇਕੱਠਾ ਕਰ ਲਿਆ ਜਾਂਦਾ ਹੈ। ਦੀਪ ਦੀ ਭੈਣ ਰਾਣੋ ਨੇ ਵੀ ਪਿੰਡ ਜਾਣ ਦੀ ਹਾਮੀ ਭਰੀ।
ਅਗਲੇ ਦਿਨ ਉਹ ਆਪਣੀ ਕਾਰ ਵਿਚ ਸ਼ਾਮ ਦੇ ਘੁਸਮੁਸੇ ਤਕ ਪਿੰਡ ਪਹੁੰਚ ਗਏ। ਉਨ੍ਹਾਂ ਨੂੰ ਦੇਖ ਕੇ ਦਾਦਾ-ਦਾਦੀ, ਤਾਇਆ-ਤਾਈ ਅਤੇ ਰੇਨੂੰ ਤੇ ਰਾਜ ਬਹੁਤ ਖ਼ੁਸ਼ ਹੋਏ। ਸਾਰਾ ਵਿਹੜਾ ਲੋਕਾਂ ਨਾਲ ਭਰ ਗਿਆ। ਭੈਣ ਨੇ ਦੀਪ ਨੂੰ ਦੱਸਿਆ ਕਿ ਪਿੰਡਾਂ ਵਿਚ ਸ਼ਹਿਰਾਂ ਦੇ ਮੁਕਾਬਲੇ ਆਂਢ-ਗੁਆਂਢ ਦਾ ਬਹੁਤ ਪਿਆਰ ਹੁੰਦਾ ਹੈ। ਅਗਲੇ ਦਿਨ ਸਵੇਰੇ ਚਿੜੀਆਂ ਦੀ ਚੀਂ-ਚੀਂ, ਰੁੱਖਾਂ ਦੀ ਸਰਸਰਾਹਟ ਤੇ ਗਿਲਹਰੀਆਂ ਦੀਆਂ ਟਪੂਸੀਆਂ ਨੇ ਉਨ੍ਹਾਂ ਨੂੰ ਜਗਾ ਦਿੱਤਾ ਅਤੇ ਉਹ ਨਹਿਰ ਵੱਲ ਸੈਰ ਕਰਨ ਚਲੇ ਗਏ। ਮੁੜਨ ਤੇ ਦਾਦੀ ਜੀ ਨੇ ਮਿੱਠੀਆਂ ਰੋਟੀਆਂ, ਤਾਜ਼ੀ ਲੱਸੀ ਤੇ ਮੱਖਣ ਖਾਣ ਲਈ ਦਿੱਤੇ। ਦੀਪ ਨੂੰ ਮਿੱਸੀ ਰੋਟੀ ਬਹੁਤ ਸੁਆਦ ਲੱਗੀ।
ਦਿਨ ਵੇਲੇ ਤਾਇਆ ਜੀ ਉਨ੍ਹਾਂ ਨੂੰ ਫ਼ਾਰਮ ਉੱਤੇ ਲੈ ਗਏ, ਜਿੱਥੇ ਫਲਾਂ ਨਾਲ ਲੱਦੇ ਬੂਟੇ ਸਨ। ਬੂਟੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀਆਂ ਹਦਾਇਤਾਂ ਅਨੁਸਾਰ ਲਾਏ ਗਏ ਸਨ, ਇਸ ਲਈ ਅਮਰੂਦਾਂ ਵਿਚ ਕੀੜਾ ਨਹੀਂ ਸੀ ਪੈਂਦਾ। ਉੱਥੇ ਆਰਗੈਨਿਕ ਖੇਤੀ ਦਾ ਰੁਝਾਨ ਵਧ ਰਿਹਾ ਸੀ ਤੇ ਕਣਕ ਦਾ ਝਾੜ ਵੀ ਵਧ ਗਿਆ ਸੀ। ਉਨ੍ਹਾਂ ਨੇ ਸੁਆਦ ਨਾਲ ਸਾਗ ਤੇ ਮੱਕੀ ਦੀ ਰੋਟੀ ਖਾਧੀ। ਅਗਲੇ ਦਿਨ ਉਨ੍ਹਾਂ ਨੇ ਦਰਿਆ ਉੱਤੇ ਪਣ-ਚੱਕੀ ਤੇ ਤੇਲ ਕੱਢਣ ਵਾਲੀ ਚੱਕੀ ਦੇਖੀ ਅਤੇ ਇਕ ਪੋਲਟਰੀ ਫਾਰਮ ਦੀ ਖੁਰਾਕ, ਸਫ਼ਾਈ ਤੇ ਪ੍ਰਬੰਧ ਵੀ ਦੇਖਿਆ।
ਇਸ ਤਰ੍ਹਾਂ ਹਫ਼ਤਾ ਲੰਘ ਗਿਆ ਤੇ ਉਨ੍ਹਾਂ ਦਾ ਦਿਲ ਪਿੰਡੋਂ ਮੁੜਨ ਨੂੰ ਨਹੀਂ ਸੀ ਕਰਦਾ। ਵਾਪਸੀ ਵੇਲੇ ਦਾਦੀ ਜੀ ਨੇ ਗੰਨੇ, ਸਾਗ, ਮੱਕੀ ਦਾ ਆਟਾ, ਦਾਲਾਂ ਤੇ ਕਣਕ ਆਦਿ ਗੱਡੀ ਵਿਚ ਰਖਵਾ ਦਿੱਤੇ। ਹੁਣ ਦੀਪ ਕਹਿ ਰਿਹਾ ਸੀ ਕਿ ਉਹ ਹਰ ਵਾਰ ਛੁੱਟੀਆਂ ਵਿਚ ਪਿੰਡ ਆਇਆ ਕਰਨਗੇ।
Exam Tips:
a) ਸਾਰ ਵਿਚ ਘਟਨਾਵਾਂ ਸਮੇਂ ਦੀ ਤਰਤੀਬ ਨਾਲ ਲਿਖੋ।
b) ਸਾਰ ਦਾ ਮੂਲ ਸੰਦੇਸ਼ ਲਿਖੋ: ਅੱਜ ਦੇ ਪਿੰਡ ਸਾਫ਼-ਸੁਥਰੇ ਤੇ ਤਰੱਕੀ ਵਾਲੇ ਹਨ।
Question 12: ਹੇਠ ਲਿਖੇ ਵਾਕਾਂ ਵਿਚਲੀਆਂ ਖ਼ਾਲੀ ਥਾਂਵਾਂ ਵਿਚ ਢੁੱਕਵੇਂ ਸ਼ਬਦ ਭਰੋ :
(ੳ) ਦੀਪ ਨੂੰ ਸਕੂਲ ਵਿਚ ……… ਹੋ ਗਈਆਂ ਸਨ।
(ਅ) ਮੈਂ ਸੋਚਦਾ ਹਾਂ ਕਿ ……… ਤੁਹਾਨੂੰ ਪਿੰਡ ਦੀ ਸੈਰ ਕਰਾਈ ਜਾਵੇ।
(ੲ) ਹੁਣ ਪਿੰਡ ਵਿਚ ਗੋਹੇ ਦੀ ……… ਨਹੀਂ ਆਉਂਦੀ।
(ਸ) ਦੇਖਦਿਆਂ-ਦੇਖਦਿਆਂ ਪਿੰਡ ਦਾ ……… ਲੋਕਾਂ ਨਾਲ ਭਰ ਗਿਆ।
(ਹ) ਦੀਪ ਨੂੰ ……… ਰੋਟੀ ਬਹੁਤ ਸੁਆਦ ਲੱਗੀ।
(ਕ) ……… ਦੇ ਸੁਝਾਵਾਂ ਅਨੁਸਾਰ ਹੁਣ ਆਰਗੈਨਿਕ ਖੇਤੀ ਦਾ ਵੀ ਰੁਝਾਨ ਹੋ ਗਿਆ ਹੈ।
(ਖ) ਸਾਰਿਆਂ ਨੇ ਬੜੇ ਸੁਆਦ ਨਾਲ ……… ਤੇ ਮੱਕੀ ਦੀ ਰੋਟੀ ਖਾਧੀ।
(ਗ) ਸਭ ਨੇ ਰਲ ਕੇ ਖੂਬ ……… ਕੀਤੀ।
Answer:
(ੳ) ਛੁੱਟੀਆਂ
(ਅ) ਐਤਕੀਂ
(ੲ) ਬਦਬੂ
(ਸ) ਵਿਹੜਾ
(ਹ) ਮਿੱਸੀ
(ਕ) ਯੂਨੀਵਰਸਿਟੀ
(ਖ) ਸਾਗ
(ਗ) ਮੌਜ-ਮਸਤੀ
Exam Tips:
a) ਖ਼ਾਲੀ ਥਾਂ ਭਰਨ ਪਿੱਛੋਂ ਵਾਕ ਪੜ੍ਹ ਕੇ ਅਰਥ ਜਾਂਚੋ।
b) ਸ਼ਬਦ-ਜੋੜ ਦਾ ਧਿਆਨ ਰੱਖੋ।
ਵਿਆਕਰਨ
Question 13: ਲਿੰਗ ਕੀ ਹੁੰਦਾ ਹੈ? ਇਸ ਦੀਆਂ ਕਿਸਮਾਂ ਦੱਸੋ।
Answer:
ਨਾਂਵ ਦੇ ਜਿਸ ਰੂਪ ਤੋਂ ਜ਼ਨਾਨੇ ਅਤੇ ਮਰਦਾਨੇ ਦਾ ਭੇਦ ਪਤਾ ਲੱਗਦਾ ਹੈ, ਉਸ ਨੂੰ ਲਿੰਗ ਕਹਿੰਦੇ ਹਨ। ਲਿੰਗ ਦੋ ਪ੍ਰਕਾਰ ਦੇ ਹੁੰਦੇ ਹਨ।
ਪੁਲਿੰਗ: ਪਾਪਾ, ਦਾਦਾ, ਦੋਸਤ, ਕੀੜਾ, ਪਿਤਾ, ਤਾਇਆ, ਚਾਚਾ, ਕੁੱਕੜ, ਤੋਤਾ, ਝੋਟਾ ਆਦਿ।
ਇਸਤਰੀ-ਲਿੰਗ: ਭੈਣ, ਮਾਸੀ, ਦਾਦੀ, ਮਾਤਾ, ਬੇਟੀ, ਚਾਚੀ, ਤਾਈ, ਸਹੇਲੀ, ਤੋਤੀ, ਮੱਝ, ਕੁਕੜੀ ਆਦਿ।
Exam Tips:
a) ਪਰਿਭਾਸ਼ਾ ਦੇ ਨਾਲ ਦੋਵੇਂ ਕਿਸਮਾਂ ਦੇ ਉਦਾਹਰਨ ਜ਼ਰੂਰ ਦਿਓ।
ਪੈਰਿਆਂ ਸੰਬੰਧੀ ਪ੍ਰਸ਼ਨ (ਪੈਰਾ 1)
Question 14: ਪੈਰਾ ਪੜ੍ਹੋ (ਪਾਠ-ਪੁਸਤਕ ਵਿਚ ਦਿੱਤਾ ਪੈਰਾ “ਦੀਪੂ ਨੂੰ ਸਕੂਲ ਵਿੱਚ ਛੁੱਟੀਆਂ ਹੋ ਗਈਆਂ ਸਨ…” ਤੋਂ ਸ਼ੁਰੂ ਹੁੰਦਾ ਹੈ) ਅਤੇ ਅੱਗੇ ਦਿੱਤੇ ਪ੍ਰਸ਼ਨਾਂ ਦੇ ਸਹੀ ਉੱਤਰ ਚੁਣੋ।
Answer:
ਹੇਠਾਂ ਦਿੱਤੇ ਬਹੁਵਿਕਲਪੀ ਪ੍ਰਸ਼ਨਾਂ ਦੇ ਉੱਤਰ ਵੇਖੋ।
Exam Tips:
a) ਪੈਰਾ ਇਕ ਵਾਰ ਪੂਰਾ ਪੜ੍ਹ ਕੇ ਫਿਰ ਵਿਕਲਪ ਚੁਣੋ।
Question 15: ਦੀਪੂ ਕਿਹੜੇ ਸਕੂਲ ਵਿਚ ਪੜ੍ਹਦਾ ਸੀ?
(ੳ) ਮਿਡਲ ਸਕੂਲ
(ਅ) ਮਾਡਲ ਸਕੂਲ
(ੲ) ਮਾਡਰਨ ਸਕੂਲ
(ਸ) ਪਬਲਿਕ ਸਕੂਲ
Answer:
(ਅ) ਮਾਡਲ ਸਕੂਲ
Exam Tips:
a) ਪਾਠ ਨੂੰ ਧਿਆਨ ਨਾਲ ਪੜ੍ਹ ਕੇ ਸਹੀ ਵਿਕਲਪ ਚੁਣੋ।
Question 16: ਕੌਣ ਕਿਧਰੇ ਨਾ ਕਿਧਰੇ ਸੈਰ ਕਰਨ ਜਾ ਰਹੇ ਸਨ?
(ੳ) ਦੀਪੂ ਦੇ ਦੋਸਤ
(ਅ) ਦੀਪੂ ਦੇ ਸਹਿਪਾਠੀ
(ੲ) ਦੀਪੂ ਦੇ ਗੁਆਂਢੀ
(ਸ) ਦੀਪੂ ਦੇ ਚਚੇਰੇ ਭਰਾ
Answer:
(ੳ) ਦੀਪੂ ਦੇ ਦੋਸਤ
Exam Tips:
a) ਪਾਠ ਨੂੰ ਧਿਆਨ ਨਾਲ ਪੜ੍ਹ ਕੇ ਸਹੀ ਵਿਕਲਪ ਚੁਣੋ।
Question 17: ਦੀਪੂ ਨੇ ਘਰ ਜਾ ਕੇ ਕਿਸ ਨੂੰ ਪੁੱਛਿਆ ਕਿ ਉਹ ਛੁੱਟੀਆਂ ਵਿਚ ਘੁੰਮਣ ਕਿੱਥੇ ਜਾਣਗੇ?
(ੳ) ਪਾਪਾ ਨੂੰ
(ਅ) ਮੰਮੀ ਨੂੰ
(ੲ) ਭਰਾ ਨੂੰ
(ਸ) ਭੈਣ ਨੂੰ
Answer:
(ੳ) ਪਾਪਾ ਨੂੰ
Exam Tips:
a) ਪਾਠ ਨੂੰ ਧਿਆਨ ਨਾਲ ਪੜ੍ਹ ਕੇ ਸਹੀ ਵਿਕਲਪ ਚੁਣੋ।
Question 18: ਪਿਤਾ ਜੀ ਨੇ ਦੀਪੂ ਨੂੰ ਸੈਰ ਲਈ ਕਿੱਥੇ ਲਿਜਾਣ ਬਾਰੇ ਕਿਹਾ?
(ੳ) ਪਾਲਮਪੁਰ
(ਅ) ਬੈਂਗਲੁਰੂ
(ੲ) ਪਿੰਡ
(ਸ) ਸ਼ਹਿਰ
Answer:
(ੲ) ਪਿੰਡ
Exam Tips:
a) ਪਾਠ ਨੂੰ ਧਿਆਨ ਨਾਲ ਪੜ੍ਹ ਕੇ ਸਹੀ ਵਿਕਲਪ ਚੁਣੋ।
Question 19: ਦੀਪੂ ਦਾ ਦੋਸਤ ਰਮਨ ਕਿੱਥੇ ਜਾ ਰਿਹਾ ਸੀ?
(ੳ) ਜੈਪੁਰ
(ਅ) ਪਾਲਮਪੁਰ
(ੲ) ਜੋਧਪੁਰ
(ਸ) ਚੰਡੀਗੜ੍ਹ
Answer:
(ੳ) ਜੈਪੁਰ
Exam Tips:
a) ਪਾਠ ਨੂੰ ਧਿਆਨ ਨਾਲ ਪੜ੍ਹ ਕੇ ਸਹੀ ਵਿਕਲਪ ਚੁਣੋ।
Question 20: ਏਕਮ ਕਿੱਥੇ ਸੈਰ ਕਰਨ ਲਈ ਜਾ ਰਿਹਾ ਸੀ?
(ੳ) ਜੈਪੁਰ
(ਅ) ਜੋਧਪੁਰ
(ੲ) ਪਾਲਮਪੁਰ
(ਸ) ਲੰਡਨ
Answer:
(ਸ) ਲੰਡਨ
Exam Tips:
a) ਪਾਠ ਨੂੰ ਧਿਆਨ ਨਾਲ ਪੜ੍ਹ ਕੇ ਸਹੀ ਵਿਕਲਪ ਚੁਣੋ।
Question 21: ਮਾਸੀ ਦੀ ਬੇਟੀ ਦਾ ਨਾਂ ਕੀ ਸੀ?
(ੳ) ਰੰਜੂ
(ਅ) ਮੰਜੂ
(ੲ) ਕੰਚੂ
(ਸ) ਤਨੂ
Answer:
(ੲ) ਕੰਚੂ
Exam Tips:
a) ਪਾਠ ਨੂੰ ਧਿਆਨ ਨਾਲ ਪੜ੍ਹ ਕੇ ਸਹੀ ਵਿਕਲਪ ਚੁਣੋ।
Question 22: ਪਿੰਡ ਵਿਚ ਕਿਸ ਦੀ ਬਦਬੋ ਆਉਂਦੀ ਰਹਿੰਦੀ ਹੈ?
(ੳ) ਪਸ਼ੂਆਂ ਦੀ
(ਅ) ਢੇਰਾਂ ਦੀ
(ੲ) ਫ਼ਸਲਾਂ ਦੀ
(ਸ) ਗੋਹੇ ਦੀ
Answer:
(ਸ) ਗੋਹੇ ਦੀ
Exam Tips:
a) ਪਾਠ ਨੂੰ ਧਿਆਨ ਨਾਲ ਪੜ੍ਹ ਕੇ ਸਹੀ ਵਿਕਲਪ ਚੁਣੋ।
Question 23: ਦੀਪੂ ਦੇ ਪਾਪਾ ਕਿਸ ਥਾਂ ਦੀ ਸੈਰ ਚੰਗੀ ਸਮਝਦੇ ਹਨ?
(ੳ) ਸ਼ਹਿਰ ਦੀ
(ਅ) ਪਿੰਡ ਦੀ
(ੲ) ਲੰਡਨ ਦੀ
(ਸ) ਜੈਪੁਰ ਦੀ
Answer:
(ਅ) ਪਿੰਡ ਦੀ
Exam Tips:
a) ਪਾਠ ਨੂੰ ਧਿਆਨ ਨਾਲ ਪੜ੍ਹ ਕੇ ਸਹੀ ਵਿਕਲਪ ਚੁਣੋ।
Question 24: ਉਪਰੋਕਤ ਪੈਰੇ ਵਿੱਚੋਂ ਕੋਈ ਪੰਜ ਨਾਂਵ, ਪੰਜ ਪੜਨਾਂਵ, ਵਿਸ਼ੇਸ਼ਣ ਅਤੇ ਪੰਜ ਕਿਰਿਆ ਸ਼ਬਦ ਚੁਣੋ।
Answer:
ਨਾਂਵ: ਦੀਪੂ, ਸਕੂਲ, ਛੁੱਟੀਆਂ, ਦੋਸਤ, ਲੰਡਨ।
ਪੜਨਾਂਵ: ਅਸੀਂ, ਮੈਂ, ਉਸ, ਤੂੰ, ਤੈਨੂੰ।
ਵਿਸ਼ੇਸ਼ਣ: ਮਾਡਲ, ਵੱਡੇ, ਤੇਰੇ, ਮੇਰਾ।
ਕਿਰਿਆ: ਹੋ ਗਈਆਂ ਸਨ, ਜਾ ਰਹੇ ਸਨ, ਪੁੱਛਿਆ, ਜਾਵਾਂਗੇ, ਰਹਿੰਦੇ ਹਨ।
Exam Tips:
a) ਨਾਂਵ ਨਾਂ ਦੱਸਦਾ ਹੈ, ਪੜਨਾਂਵ ਨਾਂਵ ਦੀ ਥਾਂ ਆਉਂਦਾ ਹੈ।
b) ਕਿਰਿਆ ਕੰਮ ਹੋਣ ਜਾਂ ਕਰਨ ਨੂੰ ਦੱਸਦੀ ਹੈ।
Question 25: “ਤਾਇਆ” ਸ਼ਬਦ ਦਾ ਲਿੰਗ ਬਦਲੋ।
(ੳ) ਤਾਈ
(ਅ) ਤਾਊ
(ੲ) ਤਾਈਆਂ
(ਸ) ਤਾਇਆ
Answer:
(ੳ) ਤਾਈ
Exam Tips:
a) ਲਿੰਗ ਬਦਲਣ ਵੇਲੇ ਸ਼ਬਦ ਦਾ ਇਕ-ਵਚਨ ਰੂਪ ਹੀ ਚੁਣੋ।
Question 26: ਹੇਠ ਲਿਖਿਆਂ ਵਿਚੋਂ ਕਿਹੜਾ ਸ਼ਬਦ ਵਿਸ਼ੇਸ਼ਣ ਹੈ?
(ੳ) ਵੱਡੇ
(ਅ) ਵਡਾਰੂ
(ੲ) ਸ਼ਹਿਰ
Answer:
(ੳ) ਵੱਡੇ
Exam Tips:
a) ਵਿਕਲਪਾਂ ਵਿਚੋਂ ਹਰ ਸ਼ਬਦ ਦਾ ਅਰਥ ਸੋਚ ਕੇ ਉੱਤਰ ਚੁਣੋ।
Question 27: “ਬਦਬੋ” ਦਾ ਸਮਾਨਾਰਥੀ ਸ਼ਬਦ ਕਿਹੜਾ ਹੈ?
(ੳ) ਬੋ
(ਅ) ਸੜਿਆਂਦ
(ੲ) ਮਹਿਕ
(ਸ) ਖ਼ੁਸ਼ਬੋ
Answer:
(ਅ) ਸੜਿਆਂਦ
Exam Tips:
a) ਵਿਕਲਪਾਂ ਵਿਚੋਂ ਹਰ ਸ਼ਬਦ ਦਾ ਅਰਥ ਸੋਚ ਕੇ ਉੱਤਰ ਚੁਣੋ।
Question 28: ਉਪਰੋਕਤ ਪੈਰੇ ਵਿੱਚੋਂ ਹੇਠ ਲਿਖੇ ਵਿਸਰਾਮ ਚਿੰਨ੍ਹ ਲਿਖੋ : ਡੰਡੀ, ਕਾਮਾ, ਦੋਹਰੇ ਪੁੱਠੇ ਕਾਮੇ, ਵਿਸਮਿਕ ਚਿੰਨ੍ਹ, ਜੋੜਨੀ, ਡੈਸ਼, ਬਰੈਕਟ
Answer:
ਡੰਡੀ (।)
ਕਾਮਾ (,)
ਦੋਹਰੇ ਪੁੱਠੇ ਕਾਮੇ (“ ”)
ਵਿਸਮਿਕ ਚਿੰਨ੍ਹ (!)
ਜੋੜਨੀ (-)
ਡੈਸ਼ (–)
ਬਰੈਕਟ ( )
Exam Tips:
a) ਹਰ ਚਿੰਨ੍ਹ ਦਾ ਨਾਂ ਅਤੇ ਰੂਪ ਇਕੱਠੇ ਯਾਦ ਕਰੋ।
ਪੈਰਿਆਂ ਸੰਬੰਧੀ ਪ੍ਰਸ਼ਨ (ਪੈਰਾ 2)
Question 29: ਪੈਰਾ ਪੜ੍ਹੋ (ਪਾਠ-ਪੁਸਤਕ ਵਿਚ ਦਿੱਤਾ ਪੈਰਾ “ਦੀਪ ਦੇ ਮਾਤਾ ਜੀ ਨੇ ਪਿੰਡ ਜਾਣ ਦੀ ਤਿਆਰੀ ਸ਼ੁਰੂ ਕਰ ਦਿੱਤੀ…” ਤੋਂ ਸ਼ੁਰੂ ਹੁੰਦਾ ਹੈ) ਅਤੇ ਅੱਗੇ ਦਿੱਤੇ ਪ੍ਰਸ਼ਨਾਂ ਦੇ ਸਹੀ ਉੱਤਰ ਚੁਣੋ।
Answer:
ਹੇਠਾਂ ਦਿੱਤੇ ਬਹੁਵਿਕਲਪੀ ਪ੍ਰਸ਼ਨਾਂ ਦੇ ਉੱਤਰ ਵੇਖੋ।
Exam Tips:
a) ਪੈਰਾ ਇਕ ਵਾਰ ਪੂਰਾ ਪੜ੍ਹ ਕੇ ਫਿਰ ਵਿਕਲਪ ਚੁਣੋ।
Question 30: ਦੀਪ ਦੇ ਮਾਤਾ ਜੀ ਨੇ ਕਿੱਥੇ ਜਾਣ ਦੀ ਤਿਆਰੀ ਸ਼ੁਰੂ ਕਰ ਦਿੱਤੀ?
(ੳ) ਪਿੰਡ
(ਅ) ਸ਼ਹਿਰ
(ੲ) ਜੈਪੁਰ
(ਸ) ਪਾਲਮਪੁਰ
Answer:
(ੳ) ਪਿੰਡ
Exam Tips:
a) ਪਾਠ ਨੂੰ ਧਿਆਨ ਨਾਲ ਪੜ੍ਹ ਕੇ ਸਹੀ ਵਿਕਲਪ ਚੁਣੋ।
Question 31: ਦੀਪ ਹੋਰੀਂ ਕਿਸ ਤਰ੍ਹਾਂ ਪਿੰਡ ਪਹੁੰਚੇ?
(ੳ) ਸਾਈਕਲਾਂ ਉੱਤੇ
(ਅ) ਬੱਸ ਵਿਚ
(ੲ) ਕਾਰ ਰਾਹੀਂ
(ਸ) ਗੱਡੇ ਵਿਚ
Answer:
(ੲ) ਕਾਰ ਰਾਹੀਂ
Exam Tips:
a) ਪਾਠ ਨੂੰ ਧਿਆਨ ਨਾਲ ਪੜ੍ਹ ਕੇ ਸਹੀ ਵਿਕਲਪ ਚੁਣੋ।
Question 32: ਦੀਪ ਹੋਰੀਂ ਕਿਸ ਕੁ ਵੇਲੇ ਪਿੰਡ ਪਹੁੰਚੇ?
(ੳ) ਰਾਤੀਂ
(ਅ) ਦੁਪਹਿਰੇ
(ੲ) ਸ਼ਾਮ ਦੇ ਘੁਸਮੁਸੇ
(ਸ) ਸਵੇਰੇ-ਸਵੇਰੇ
Answer:
(ੲ) ਸ਼ਾਮ ਦੇ ਘੁਸਮੁਸੇ
Exam Tips:
a) ਪਾਠ ਨੂੰ ਧਿਆਨ ਨਾਲ ਪੜ੍ਹ ਕੇ ਸਹੀ ਵਿਕਲਪ ਚੁਣੋ।
Question 33: ਦੀਪ ਹੋਰਾਂ ਨੂੰ ਪਿੰਡ ਆਏ ਦੇਖ ਕੇ ਖ਼ੁਸ਼ ਹੋਣ ਵਾਲਿਆਂ ਵਿਚ ਕੌਣ ਸ਼ਾਮਲ ਸਨ?
(ੳ) ਦਾਦਾ-ਦਾਦੀ / ਤਾਇਆ-ਤਾਈ
(ਅ) ਚਾਚਾ-ਚਾਚੀ
(ੲ) ਨਾਨਾ-ਨਾਨੀ
(ਸ) ਮਾਮਾ-ਮਾਮੀ
Answer:
(ੳ) ਦਾਦਾ-ਦਾਦੀ / ਤਾਇਆ-ਤਾਈ
Exam Tips:
a) ਪਾਠ ਨੂੰ ਧਿਆਨ ਨਾਲ ਪੜ੍ਹ ਕੇ ਸਹੀ ਵਿਕਲਪ ਚੁਣੋ।
Question 34: ਵਿਹੜਾ ਕਿਸ ਚੀਜ਼ ਨਾਲ ਭਰ ਗਿਆ?
(ੳ) ਖ਼ੁਸ਼ੀ ਨਾਲ
(ਅ) ਰੌਣਕ ਨਾਲ
(ੲ) ਚਾਵਾਂ ਨਾਲ
(ਸ) ਲੋਕਾਂ ਨਾਲ
Answer:
(ਸ) ਲੋਕਾਂ ਨਾਲ
Exam Tips:
a) ਪਾਠ ਨੂੰ ਧਿਆਨ ਨਾਲ ਪੜ੍ਹ ਕੇ ਸਹੀ ਵਿਕਲਪ ਚੁਣੋ।
Question 35: ਭੈਣ ਨੇ ਦੀਪ ਨੂੰ ਕਿਹੜੀ ਗੱਲ ਸਮਝਾਈ?
(ੳ) ਭੈਣ ਤੇ ਭਰਾ ਦਾ ਫ਼ਰਕ
(ਅ) ਦਾਦੇ-ਦਾਦੀ ਦਾ ਫ਼ਰਕ
(ੲ) ਤਾਏ-ਤਾਈ ਦਾ ਫ਼ਰਕ
(ਸ) ਪਿੰਡ ਤੇ ਸ਼ਹਿਰ ਦਾ ਫ਼ਰਕ
Answer:
(ਸ) ਪਿੰਡ ਤੇ ਸ਼ਹਿਰ ਦਾ ਫ਼ਰਕ
Exam Tips:
a) ਪਾਠ ਨੂੰ ਧਿਆਨ ਨਾਲ ਪੜ੍ਹ ਕੇ ਸਹੀ ਵਿਕਲਪ ਚੁਣੋ।
Question 36: ਪਿੰਡਾਂ ਵਿਚ ਕਿਨ੍ਹਾਂ ਦਾ ਆਪਸ ਵਿਚ ਬਹੁਤ ਪਿਆਰ ਹੁੰਦਾ ਹੈ?
(ੳ) ਆਂਢ-ਗੁਆਂਢ ਦਾ
(ਅ) ਭੈਣਾਂ-ਭਰਾਵਾਂ ਦਾ
(ੲ) ਭਰਾਵਾਂ-ਭਰਾਵਾਂ ਦਾ
(ਸ) ਭੈਣਾਂ-ਭੈਣਾਂ ਦਾ
Answer:
(ੳ) ਆਂਢ-ਗੁਆਂਢ ਦਾ
Exam Tips:
a) ਪਾਠ ਨੂੰ ਧਿਆਨ ਨਾਲ ਪੜ੍ਹ ਕੇ ਸਹੀ ਵਿਕਲਪ ਚੁਣੋ।
Question 37: ਰੇਨੂੰ ਤੇ ਰਾਜ ਨੇ ਸਵੇਰੇ-ਸਵੇਰੇ ਕਿੱਥੇ ਜਾਣ ਦੀ ਗੱਲ ਕੀਤੀ?
(ੳ) ਖੇਤਾਂ ਵਿਚ
(ਅ) ਬਾਗ਼ ਵਿਚ
(ੲ) ਗਲੀਆਂ ਵਿਚ
(ਸ) ਨਹਿਰ ਉੱਤੇ
Answer:
(ਸ) ਨਹਿਰ ਉੱਤੇ
Exam Tips:
a) ਪਾਠ ਨੂੰ ਧਿਆਨ ਨਾਲ ਪੜ੍ਹ ਕੇ ਸਹੀ ਵਿਕਲਪ ਚੁਣੋ।
Question 38: ਪੀਂਘ ਕਿੱਥੇ ਪਾਈ ਹੋਈ ਸੀ?
(ੳ) ਪਿੱਪਲ ਉੱਤੇ
(ਅ) ਬੋਹੜ ਉੱਤੇ
(ੲ) ਸ਼ਰੀਂਹ ਉੱਤੇ
(ਸ) ਤੂਤ ਉੱਤੇ
Answer:
(ਅ) ਬੋਹੜ ਉੱਤੇ
Exam Tips:
a) ਪਾਠ ਨੂੰ ਧਿਆਨ ਨਾਲ ਪੜ੍ਹ ਕੇ ਸਹੀ ਵਿਕਲਪ ਚੁਣੋ।
Question 39: ਸਵੇਰੇ-ਸਵੇਰੇ ਦੀਪੂ ਹੋਰਾਂ ਨੂੰ ਜਗਾਉਣ ਵਾਲੀਆਂ ਚੀਜ਼ਾਂ ਵਿਚੋਂ ਇਕ ਕਿਹੜੀ ਸੀ?
(ੳ) ਚਿੜੀਆਂ ਦੀ ਚੀਂ-ਚੀਂ
(ਅ) ਕਾਵਾਂ ਦਾ ਬੋਲਣਾ
(ੲ) ਗਿੱਦੜਾਂ ਦਾ ਹਵਾਕਣਾ
(ਸ) ਖੂਹਾਂ ਦੀ ਟਿੱਚ-ਟਿੱਚ
Answer:
(ੳ) ਚਿੜੀਆਂ ਦੀ ਚੀਂ-ਚੀਂ
Exam Tips:
a) ਪਾਠ ਨੂੰ ਧਿਆਨ ਨਾਲ ਪੜ੍ਹ ਕੇ ਸਹੀ ਵਿਕਲਪ ਚੁਣੋ।
Question 40: ਉਪਰੋਕਤ ਪੈਰੇ ਵਿੱਚੋਂ ਕੋਈ ਪੰਜ ਨਾਂਵ, ਪੰਜ ਪੜਨਾਂਵ, ਪੰਜ ਵਿਸ਼ੇਸ਼ਣ ਅਤੇ ਪੰਜ ਕਿਰਿਆ ਸ਼ਬਦ ਚੁਣੋ।
Answer:
ਨਾਂਵ: ਦੀਪ, ਮਾਤਾ, ਪਿੰਡ, ਦਾਦਾ, ਤਾਇਆ।
ਪੜਨਾਂਵ: ਉਹ, ਉਹਨਾਂ, ਸਾਰੇ, ਆਪਾਂ, ਅਸੀਂ।
ਵਿਸ਼ੇਸ਼ਣ: ਦੂਜੇ, ਬਹੁਤ, ਖੂਬ, ਆਪਣੀ, ਸਾਰੇ।
ਕਿਰਿਆ: ਕਰ ਦਿੱਤੀ, ਤੁਰ ਪਏ, ਹੋਏ, ਹੁੰਦਾ ਏ, ਲਵਾਂਗੇ।
Exam Tips:
a) ਸ਼ਬਦ ਪੈਰੇ ਵਿਚੋਂ ਹੀ ਚੁਣੋ।
b) ਵਿਸ਼ੇਸ਼ਣ ਉਹ ਸ਼ਬਦ ਹੈ ਜੋ ਨਾਂਵ ਦੀ ਵਿਸ਼ੇਸ਼ਤਾ ਦੱਸੇ।
Question 41: “ਭੈਣ” ਸ਼ਬਦ ਦਾ ਲਿੰਗ ਬਦਲੋ।
(ੳ) ਬਹਿਨ
(ਅ) ਦੀਦੀ
(ੲ) ਭਰਾ
(ਸ) ਬੀਬਾ
Answer:
(ੲ) ਭਰਾ
Exam Tips:
a) ਲਿੰਗ ਬਦਲਣ ਵੇਲੇ ਸ਼ਬਦ ਦਾ ਇਕ-ਵਚਨ ਰੂਪ ਹੀ ਚੁਣੋ।
Question 42: ਹੇਠ ਲਿਖਿਆਂ ਵਿਚੋਂ ਕਿਹੜਾ ਸ਼ਬਦ ਵਿਸ਼ੇਸ਼ਣ ਹੈ?
(ੳ) ਖੂਬ
(ਅ) ਨਹਿਰ
(ੲ) ਸੈਰ
(ਸ) ਪੀਂਘ
Answer:
(ੳ) ਖੂਬ
Exam Tips:
a) ਵਿਕਲਪਾਂ ਵਿਚੋਂ ਹਰ ਸ਼ਬਦ ਦਾ ਅਰਥ ਸੋਚ ਕੇ ਉੱਤਰ ਚੁਣੋ।
Question 43: “ਭਰਾ” ਦਾ ਸਮਾਨਾਰਥਕ ਸ਼ਬਦ ਕਿਹੜਾ ਹੈ?
(ੳ) ਬਾਬਾ
(ਅ) ਵੀਰ / ਭਾਈ
(ੲ) ਬਾਊ
(ਸ) ਕਾਕਾ
Answer:
(ਅ) ਵੀਰ / ਭਾਈ
Exam Tips:
a) ਵਿਕਲਪਾਂ ਵਿਚੋਂ ਹਰ ਸ਼ਬਦ ਦਾ ਅਰਥ ਸੋਚ ਕੇ ਉੱਤਰ ਚੁਣੋ।
Question 44: ਉਪਰੋਕਤ ਪੈਰੇ ਵਿੱਚੋਂ ਹੇਠ ਲਿਖੇ ਵਿਸਰਾਮ ਚਿੰਨ੍ਹ ਲਿਖੋ : ਡੰਡੀ, ਕਾਮਾ, ਜੋੜਨੀ, ਦੋਹਰੇ ਪੁੱਠੇ ਕਾਮੇ, ਛੁੱਟ-ਮਰੋੜੀ
Answer:
ਡੰਡੀ (।)
ਕਾਮਾ (,)
ਜੋੜਨੀ (-)
ਦੋਹਰੇ ਪੁੱਠੇ ਕਾਮੇ (“ ”)
ਛੁੱਟ-ਮਰੋੜੀ (‘ ’)
Exam Tips:
a) ਹਰ ਚਿੰਨ੍ਹ ਦਾ ਨਾਂ ਅਤੇ ਰੂਪ ਇਕੱਠੇ ਯਾਦ ਕਰੋ।
Free study material for Punjabi
Punjabi Class 6 Curriculum Solutions: Punjabi Medium Chapter 21 ਪਿੰਡ ਇਉਂ ਬੋਲਦੈ
Accessing Punjabi Medium Chapter 21 ਪਿੰਡ ਇਉਂ ਬੋਲਦੈ Solutions
Review comprehensive exercise answers for Class 6 Punjabi Punjabi Medium Chapter 21 ਪਿੰਡ ਇਉਂ ਬੋਲਦੈ. Fully updated to match current Punjab Board syllabus guidelines, these textbook solutions help students verify their work and maintain accurate study notes.
Concept-Driven Answers for Class 6 Punjabi
Clear, methodical explanations accompany every challenging problem within the Class 6 Punjabi text. Engaging with these detailed answers lays a solid foundation for advanced learning and improves foundational clarity for upcoming assessments.
Maximizing Study Efficiency
Frequent review of these structured answers builds strong analytical capabilities and response efficiency. Maximize your academic readiness by combining these textbook solutions with our curated study materials and mock evaluations for Class 6 Punjabi.
FAQs
The complete and updated PSEB 6th Class Punjabi Solutions Chapter 21 ਪਿੰਡ ਇਉਂ ਬੋਲਦੈ is available for free on StudiesToday.com. These solutions for Class 6 Punjabi are as per latest Punjab Board curriculum.
Yes, our experts have revised the PSEB 6th Class Punjabi Solutions Chapter 21 ਪਿੰਡ ਇਉਂ ਬੋਲਦੈ as per 2026 exam pattern. All textbook exercises have been solved and have added explanation about how the Punjabi concepts are applied in case-study and assertion-reasoning questions.
Toppers recommend using Punjab Board language because Punjab Board marking schemes are strictly based on textbook definitions. Our PSEB 6th Class Punjabi Solutions Chapter 21 ਪਿੰਡ ਇਉਂ ਬੋਲਦੈ will help students to get full marks in the theory paper.
Yes, we provide bilingual support for Class 6 Punjabi. You can access PSEB 6th Class Punjabi Solutions Chapter 21 ਪਿੰਡ ਇਉਂ ਬੋਲਦੈ in both English and Hindi medium.
Yes, you can download the entire PSEB 6th Class Punjabi Solutions Chapter 21 ਪਿੰਡ ਇਉਂ ਬੋਲਦੈ in printable PDF format for offline study on any device.