Solutions for Class 6 Punjabi: Punjabi Medium Chapter 12 ਪਹਿਲ
Access comprehensive textbook solutions for Punjabi Medium Chapter 12 ਪਹਿਲ using the official curriculum guides for Class 6 Punjabi. Designed to align with the 2026-27 Punjab Board standards, these detailed answers help students reinforce core academic concepts.
Practice Class 6 Punjabi Solutions: Punjabi Medium Chapter 12 ਪਹਿਲ
View or download the dedicated Punjabi Medium Chapter 12 ਪਹਿਲ solution resource below. Engaging with these textbook answers under focused study conditions ensures continuous academic progress and mastery of the 2026-27 curriculum for Punjabi.
ਪਾਠ-ਅਭਿਆਸ
Question 1: ਡਾਕਟਰ ਨੇ ਬੁੱਧੂ ਨੂੰ ਕੀ ਨੁਸਖ਼ਾ ਦੱਸਿਆ?
Answer:
ਡਾਕਟਰ ਨੇ ਬੁੱਧੂ ਨੂੰ ਦੱਸਿਆ ਕਿ ਨੁਸਖ਼ੇ ਵਿਚ ਲਿਖੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਪੀਹ ਕੇ ਇਕ ਨਲਕੀ ਵਿਚ ਪਾ ਲਵੇ। ਫਿਰ ਨਲਕੀ ਦਾ ਇਕ ਸਿਰਾ ਖੋਤੇ ਦੀ ਨਾਸ ਵਿਚ ਰੱਖ ਕੇ ਦੂਜੇ ਪਾਸਿਓਂ ਜ਼ੋਰ ਦੀ ਫੂਕ ਮਾਰੇ। ਇਸ ਤਰ੍ਹਾਂ ਖੋਤੇ ਨੂੰ ਨਸਵਾਰ ਆ ਜਾਵੇਗੀ ਤੇ ਉਹ ਠੀਕ ਹੋ ਜਾਵੇਗਾ।
Exam Tips:
a) ਉੱਤਰ ਵਿਚ ਤਿੰਨ ਕੰਮ ਕ੍ਰਮ ਨਾਲ ਲਿਖੋ: ਚੀਜ਼ਾਂ ਪੀਹਣੀਆਂ, ਨਲਕੀ ਵਿਚ ਪਾਉਣੀਆਂ, ਨਾਸ ਵਿਚ ਫੂਕ ਮਾਰਨੀ।
Question 2: ਬੁੱਧੂ ਖਊਂ-ਖਊਂ ਕਰਦਾ ਡਾਕਟਰ ਕੋਲ਼ ਕਿਉਂ ਵਾਪਸ ਆ ਗਿਆ?
Answer:
ਬੁੱਧੂ ਖਊਂ-ਖਊਂ ਕਰਦਾ ਇਸ ਕਰਕੇ ਵਾਪਸ ਆਇਆ ਕਿਉਂਕਿ ਉਸ ਦੇ ਫੂਕ ਮਾਰਨ ਤੋਂ ਪਹਿਲਾਂ ਹੀ ਖੋਤੇ ਨੇ ਫੂਕ ਮਾਰ ਦਿੱਤੀ ਸੀ। ਇਸ ਨਾਲ ਸਾਰੀ ਦਵਾਈ ਬੁੱਧੂ ਦੇ ਆਪਣੇ ਗਲੇ ਵਿਚ ਜਾ ਵੜੀ ਤੇ ਉਸ ਨੂੰ ਖੰਘ ਛਿੜ ਗਈ।
Exam Tips:
a) "ਪਹਿਲਾਂ ਫੂਕ ਕਿਸ ਨੇ ਮਾਰੀ" – ਇਹੀ ਉੱਤਰ ਦਾ ਮੁੱਖ ਨੁਕਤਾ ਹੈ, ਇਸ ਨੂੰ ਜ਼ਰੂਰ ਲਿਖੋ।
b) ਕਾਰਨ ਤੇ ਨਤੀਜਾ (ਦਵਾਈ ਗਲੇ ਵਿਚ, ਖੰਘ) ਦੋਵੇਂ ਦੱਸੋ।
Question 3: ਡਾਕਟਰ ਹੱਸ-ਹੱਸ ਦੂਹਰਾ ਕਿਉਂ ਹੋਇਆ?
Answer:
ਖੋਤੇ ਦੀ ਫੂਕ ਨਾਲ ਬੁੱਧੂ ਦੇ ਗਲ ਵਿਚ ਦਵਾਈ ਧੱਸ ਜਾਣ ਦੀ ਗੱਲ ਸੁਣ ਕੇ ਡਾਕਟਰ ਹੱਸ-ਹੱਸ ਕੇ ਦੂਹਰਾ ਹੋ ਗਿਆ।
Exam Tips:
a) "ਹੱਸ-ਹੱਸ ਦੂਹਰਾ ਹੋਣਾ" ਮੁਹਾਵਰਾ ਹੈ, ਇਸ ਦਾ ਅਰਥ ਹੈ ਬਹੁਤ ਹੱਸਣਾ।
Question 4: ਕਵਿਤਾ ਦੇ ਅੰਤਲੇ ਕਾਵਿ-ਟੋਟੇ ਦੇ ਸਰਲ ਅਰਥ ਆਪਣੇ ਸ਼ਬਦਾਂ ਵਿੱਚ ਲਿਖੋ। (ਪਾਠ-ਪੁਸਤਕ ਵਿੱਚ ਦਿੱਤੀਆਂ ਉਹ ਸਤਰਾਂ ਪੜ੍ਹੋ ਜਿਨ੍ਹਾਂ ਵਿਚ ਪਹਿਲ ਕਰਨ ਵਾਲੇ ਦੀ ਜਿੱਤ ਦੱਸੀ ਗਈ ਹੈ।)
Answer:
ਬੁੱਧੂ ਦੀ ਰਾਮ ਕਹਾਣੀ ਸੁਣ ਕੇ ਡਾਕਟਰ ਹੱਸ-ਹੱਸ ਕੇ ਦੂਹਰਾ ਹੋ ਗਿਆ। ਡਾਕਟਰ ਨੂੰ ਹੱਸਦਾ ਤੇ ਬੁੱਧੂ ਨੂੰ ਰੋਂਦਾ ਦੇਖ ਕੇ ਸੁਥਰਾ ਵੀ ਮੁਸਕਰਾ ਪਿਆ ਤੇ ਕਹਿਣ ਲੱਗਾ, "ਓ ਬੁੱਧੂ, ਤੂੰ ਮੇਰੀ ਗੱਲ ਸੁਣ। ਇਸ ਸੰਸਾਰ ਵਿਚ ਉਸੇ ਦੀ ਵਡਿਆਈ ਹੁੰਦੀ ਹੈ ਜਿਹੜਾ ਪਹਿਲ ਕਰਦਾ ਹੈ। ਜਿਹੜਾ ਪਹਿਲਾਂ ਮੌਕਾ ਸੰਭਾਲ ਲੈਂਦਾ ਹੈ, ਜਿੱਤ ਉਸੇ ਦੀ ਮੰਨੀ ਜਾਂਦੀ ਹੈ। ਤੇਰੇ ਵਰਗੇ ਸੁਸਤ ਤੇ ਪਿੱਛੇ ਰਹਿਣ ਵਾਲੇ ਰੋਂਦੇ ਹੀ ਰਹਿੰਦੇ ਹਨ।"
Exam Tips:
a) ਕਵਿਤਾ ਦਾ ਸੁਨੇਹਾ "ਪਹਿਲ ਕਰਨ ਵਾਲੇ ਦੀ ਜਿੱਤ" ਅਰਥਾਂ ਵਿਚ ਜ਼ਰੂਰ ਆਵੇ।
b) ਸੁਥਰੇ ਦੇ ਕਹੇ ਸ਼ਬਦ ਵੱਖਰੇ ਦਿਖਾਉਣ ਲਈ ਚਿੰਨ੍ਹ (" ") ਵਰਤੋ।
Question 5: ਮੁਹਾਵਰਿਆਂ ਦੇ ਅਰਥ ਲਿਖੋ: ਹਟਕੋਰੇ ਲੈਣਾ, ਦੁਲੱਤੀ ਮਾਰਨਾ, ਹਨੇਰੀ ਵਾਂਗ ਆਉਣਾ, ਹੱਸ-ਹੱਸ ਦੂਹਰਾ ਹੋਣਾ, ਦੂਣਾ-ਚੌਣਾ ਹੋਣਾ, ਰਊਂ-ਮਊਂ ਕਰਨਾ।
Answer:
| ਮੁਹਾਵਰਾ | ਅਰਥ |
|---|---|
| ਹਟਕੋਰੇ ਲੈਣਾ | ਰੋਂਦੇ ਹੋਏ ਲੰਮਾ ਸਾਹ ਲੈਣਾ, ਹਉਕਾ ਲੈਣਾ |
| ਦੁਲੱਤੀ ਮਾਰਨਾ | ਜਾਨਵਰ ਵੱਲੋਂ ਦੋਵੇਂ ਪਿਛਲੀਆਂ ਲੱਤਾਂ ਇੱਕੋ ਵੇਲੇ ਜੋੜ ਕੇ ਮਾਰਨਾ; ਪਰ੍ਹਾਂ ਹਟਾਉਣਾ |
| ਹਨੇਰੀ ਵਾਂਗ ਆਉਣਾ | ਬਹੁਤ ਤੇਜ਼ੀ ਨਾਲ ਆਉਣਾ |
| ਹੱਸ-ਹੱਸ ਦੂਹਰਾ ਹੋਣਾ | ਬਹੁਤ ਹੱਸਣਾ, ਹਾਸੇ ਨਾਲ ਲੋਟ-ਪੋਟ ਹੋਣਾ |
| ਦੂਣਾ-ਚੌਣਾ ਹੋਣਾ | ਬਹੁਤ ਖ਼ੁਸ਼ ਹੋਣਾ (ਬਹੁਤ ਵਧ ਜਾਣਾ) |
| ਰਊਂ-ਮਊਂ ਕਰਨਾ | ਰੋਣ ਨੂੰ ਤਿਆਰ ਹੋਣਾ, ਰੋਣਹਾਕਾ ਹੋਣਾ |
Exam Tips:
a) ਮੁਹਾਵਰੇ ਦਾ ਅਰਥ ਸੰਖੇਪ ਤੇ ਸਾਫ਼ ਲਿਖੋ।
b) ਹਰ ਮੁਹਾਵਰੇ ਨੂੰ ਆਪਣੇ ਬਣਾਏ ਵਾਕ ਵਿਚ ਵਰਤ ਕੇ ਯਾਦ ਕਰੋ।
Question 6: ਇਸ ਤਰ੍ਹਾਂ ਦੀ ਹਾਸੇ ਵਾਲੀ ਕੋਈ ਹੋਰ ਕਵਿਤਾ ਜਾਂ ਕਹਾਣੀ ਆਪਣੀ ਸ਼੍ਰੇਣੀ ਵਿੱਚ ਸੁਣਾਓ।
Answer:
ਇਕ ਵਾਰ ਸਾਡੇ ਪਿੰਡ ਦੇ ਬਾਹਰ ਝਿੜੀ ਵਿਚ ਇਕ ਸਾਧੂ ਨੇ ਡੇਰਾ ਲਾ ਲਿਆ। ਹਰ ਰੋਜ਼ ਲੋਕ ਉਸ ਦੇ ਆਲੇ-ਦੁਆਲੇ ਬੈਠ ਜਾਂਦੇ ਤੇ ਉਹ ਸਭ ਨੂੰ ਹਰ ਹਾਲਤ ਵਿਚ ਸ਼ਾਂਤ ਰਹਿਣ ਦਾ ਉਪਦੇਸ਼ ਦਿੰਦਾ। ਮੈਂ ਸੋਚਿਆ ਕਿ ਉਸ ਦਾ ਉਪਦੇਸ਼ ਸੁਣਿਆ ਜਾਵੇ ਤੇ ਉਸ ਦੀ ਸ਼ਾਂਤੀ ਨੂੰ ਵੀ ਅਜ਼ਮਾਇਆ ਜਾਵੇ। ਮੈਂ ਉੱਥੇ ਪਹੁੰਚ ਕੇ ਮੱਥਾ ਟੇਕਿਆ ਤੇ ਪੁੱਛਿਆ, "ਮਹਾਰਾਜ, ਤੁਹਾਡਾ ਨਾਂ ਕੀ ਹੈ?" ਸਾਧੂ ਨੇ ਨਿਮਰਤਾ ਨਾਲ ਕਿਹਾ, "ਸ਼ਾਂਤ ਸਰੂਪ।"
ਕੁਝ ਦੇਰ ਬਾਅਦ ਮੈਂ ਫਿਰ ਪੁੱਛਿਆ, "ਮਹਾਰਾਜ, ਤੁਹਾਡਾ ਨਾਂ ਕੀ ਹੈ?" ਸਾਧੂ ਨੇ ਜ਼ਰਾ ਤੱਕ ਕੇ ਕਿਹਾ, "ਮੇਰਾ ਨਾਂ ਸ਼ਾਂਤ ਸਰੂਪ ਹੈ।" ਮੈਂ ਤੀਜੀ ਵਾਰ ਪੁੱਛਿਆ, "ਮੈਂ ਤੁਹਾਡਾ ਨਾਂ ਭੁੱਲ ਗਿਆ ਹਾਂ, ਜ਼ਰਾ ਫਿਰ ਦੱਸੋ!" ਹੁਣ ਸਾਧੂ ਗੁੱਸੇ ਨਾਲ ਬੋਲਿਆ, "ਕੀ ਤੇਰੀ ਮੱਤ ਮਾਰੀ ਗਈ ਹੈ? ਮੇਰਾ ਨਾਂ ਸ਼ਾਂਤ ਸਰੂਪ ਹੈ।"
ਮੈਂ ਇਹ ਵੀ ਦੇਖਣਾ ਚਾਹੁੰਦਾ ਸੀ ਕਿ ਦੂਜਿਆਂ ਨੂੰ ਸ਼ਾਂਤੀ ਦਾ ਉਪਦੇਸ਼ ਦੇਣ ਵਾਲਾ ਆਪ ਕਿੰਨਾ ਕੁ ਸ਼ਾਂਤ ਹੈ। ਇਸ ਲਈ ਮੈਂ ਚੌਥੀ ਵਾਰ ਉਹੀ ਸਵਾਲ ਕੀਤਾ। ਇਹ ਸੁਣ ਕੇ ਸਾਧੂ ਨੂੰ ਕਹਿਰ ਦਾ ਗੁੱਸਾ ਚੜ੍ਹ ਗਿਆ ਤੇ ਉਹ ਕਹਿਣ ਲੱਗਾ, "ਦਫ਼ਾ ਹੋ ਜਾ ਇੱਥੋਂ!" ਮੈਂ ਉੱਠ ਪਿਆ ਤਾਂ ਸਾਧੂ ਧੂਣੇ ਵਿੱਚੋਂ ਬਲਦੀ ਮੁੱਢੀ ਚੁੱਕ ਕੇ ਮੈਨੂੰ ਮਾਰਨ ਦੌੜਿਆ। ਉਸ ਦੀ ਸ਼ਾਂਤੀ ਦਾ ਪਾਜ ਖੁੱਲ੍ਹ ਚੁੱਕਾ ਸੀ ਤੇ ਸਾਰੇ ਲੋਕ ਇਕ-ਇਕ ਕਰ ਕੇ ਉਸ ਕੋਲੋਂ ਉੱਠ ਕੇ ਚਲੇ ਗਏ।
Exam Tips:
a) ਕਹਾਣੀ ਸੁਣਾਉਂਦੇ ਸਮੇਂ ਸ਼ੁਰੂ, ਵਿਚਕਾਰ ਅਤੇ ਅੰਤ ਸਾਫ਼ ਰੱਖੋ।
b) ਕਹਾਣੀ ਦੇ ਅੰਤ ਵਿਚ ਇਕ ਵਾਕ ਵਿਚ ਸਿੱਖਿਆ ਵੀ ਦੱਸ ਦਿਓ: ਦੂਜਿਆਂ ਨੂੰ ਉਪਦੇਸ਼ ਦੇਣ ਤੋਂ ਪਹਿਲਾਂ ਆਪ ਅਮਲ ਕਰੋ।
ਵਿਆਕਰਨ
Question 7: ਇਸ ਕਵਿਤਾ ਵਿੱਚੋਂ ਵਸਤੂਵਾਚਕ ਨਾਂਵ ਲੱਭ ਕੇ ਲਿਖੋ।
Answer:
ਨਸਵਾਰ, ਦਵਾਈ।
Exam Tips:
a) ਵਸਤੂਵਾਚਕ ਨਾਂਵ ਉਹ ਹੁੰਦੇ ਹਨ ਜੋ ਕਿਸੇ ਵਸਤੂ ਦਾ ਨਾਂ ਦੱਸਣ, ਜਿਵੇਂ ਨਸਵਾਰ, ਦਵਾਈ।
Question 8: ਇਸ ਕਵਿਤਾ ਵਿੱਚੋਂ ਵਿਸ਼ੇਸ਼ਣ ਲੱਭੋ।
Answer:
ਇਕ, ਇਹ, ਸੁਸਤ, ਪਿੱਛੇ-ਰਹਿਣੇ।
Exam Tips:
a) ਵਿਸ਼ੇਸ਼ਣ ਉਹ ਸ਼ਬਦ ਹਨ ਜੋ ਨਾਂਵ ਦੀ ਵਿਸ਼ੇਸ਼ਤਾ ਦੱਸਣ, ਜਿਵੇਂ ਸੁਸਤ ਬੰਦੇ।
Question 9: ਇਸ ਕਵਿਤਾ ਵਿੱਚੋਂ ਦਸ ਕਿਰਿਆ ਸ਼ਬਦ ਲੱਭੋ।
Answer:
ਲਿਆਇਆ, ਫੜਾਇਆ, ਕਹਿਣ ਲੱਗਾ, ਪਾਈਂ, ਲਾਈਂ, ਜਾਉ, ਬਣਾਉ, ਆਇਆ, ਬਣਾਇਆ, ਟਿਕਾਈ।
Exam Tips:
a) ਕਿਰਿਆ ਉਹ ਸ਼ਬਦ ਹੈ ਜਿਸ ਤੋਂ ਕਿਸੇ ਕੰਮ ਦੇ ਹੋਣ ਦਾ ਪਤਾ ਲੱਗੇ।
Question 10: ਹੇਠ ਲਿਖੇ ਸ਼ਬਦਾਂ ਦੀ ਵਾਕਾਂ ਵਿਚ ਵਰਤੋਂ ਕਰੋ: ਨੁਸਖ਼ਾ, ਦੁਲੱਤੀ, ਟਿਚਨ, ਤਰਫ਼ੋਂ, ਧੱਸਣਾ, ਪਹਿਲ, ਸੁਸਤ, ਮਗਜ਼, ਰਊਂ-ਮਊਂ ਕਰਨਾ।
Answer:
| ਸ਼ਬਦ | ਅਰਥ | ਵਾਕ |
|---|---|---|
| ਨੁਸਖ਼ਾ | ਦਵਾਈ ਬਣਾਉਣ ਲਈ ਚੀਜ਼ਾਂ ਮਿਲਾਉਣ ਦਾ ਤਰੀਕਾ | ਮੈਨੂੰ ਬਵਾਸੀਰ ਦੇ ਇਲਾਜ ਦਾ ਇਹ ਨੁਸਖ਼ਾ ਇਕ ਸਾਧੂ ਨੇ ਦੱਸਿਆ। |
| ਦੁਲੱਤੀ | ਪਸ਼ੂ ਦੀਆਂ ਪਿਛਲੀਆਂ ਲੱਤਾਂ ਦੀ ਮਾਰ | ਗਧੇ ਤੇ ਘੋੜੇ ਗੁੱਸੇ ਵਿਚ ਕੋਲ ਖੜ੍ਹੇ ਬੰਦੇ ਨੂੰ ਦੁਲੱਤੀ ਮਾਰ ਦਿੰਦੇ ਹਨ। |
| ਟਿਚਨ | ਤਿਆਰ | ਮੈਂ ਸਾਰੀਆਂ ਚੀਜ਼ਾਂ ਪੀਹ ਕੇ ਤੇ ਛਾਣ ਕੇ ਟਿਚਨ ਕਰ ਲਈਆਂ। |
| ਤਰਫ਼ੋਂ | ਪਾਸਿਓਂ | ਪਤਾ ਨਹੀਂ ਹਵਾ ਕਿਸ ਤਰਫ਼ੋਂ ਆ ਰਹੀ ਹੈ। |
| ਧੱਸਣਾ | ਵੜ ਜਾਣਾ | ਸਾਰੀ ਦਵਾਈ ਬੁੱਧੂ ਦੇ ਗਲ ਵਿਚ ਧੱਸ ਗਈ। |
| ਪਹਿਲ | ਕੰਮ ਕਰਨ ਵਿਚ ਅੱਗੇ ਹੋਣਾ | ਇਹ ਪਲਾਟ ਪਹਿਲ ਦੇ ਆਧਾਰ ਉੱਤੇ ਅਲਾਟ ਕੀਤੇ ਜਾਣਗੇ। |
| ਸੁਸਤ | ਢਿੱਲਾ | ਸੁਸਤ ਬੰਦਿਆਂ ਦਾ ਇਸ ਦਫ਼ਤਰ ਵਿਚ ਕੋਈ ਕੰਮ ਨਹੀਂ। |
| ਮਗਜ਼ | ਦਿਮਾਗ਼ | ਮੈਂ ਉਸ ਨੂੰ ਬਥੇਰਾ ਸਮਝਾਇਆ, ਪਰ ਕੋਈ ਗੱਲ ਉਸ ਦੇ ਮਗਜ਼ ਵਿਚ ਨਾ ਪਈ। |
| ਰਊਂ-ਮਊਂ ਕਰਨਾ | ਰੋਣਹਾਕਾ ਹੋਣਾ | ਮਾਂ ਨੇ ਝਿੜਕਿਆ ਤਾਂ ਬੱਚਾ ਸਾਰਾ ਦਿਨ ਰਊਂ-ਮਊਂ ਕਰਦਾ ਰਿਹਾ। |
Exam Tips:
a) ਵਾਕ ਅਜਿਹਾ ਬਣਾਓ ਜਿਸ ਤੋਂ ਸ਼ਬਦ ਦਾ ਅਰਥ ਸਾਫ਼ ਪਤਾ ਲੱਗੇ।
b) "ਨੁਸਖ਼ਾ" ਅਤੇ "ਤਰਫ਼ੋਂ" ਦੀ ਸ਼ੁੱਧ ਸ਼ਬਦ-ਜੋੜ ਯਾਦ ਰੱਖੋ।
Question 11: ਹੇਠ ਲਿਖੇ ਮੁਹਾਵਰਿਆਂ ਦੇ ਅਰਥ ਦੱਸ ਕੇ ਇਨ੍ਹਾਂ ਦੀ ਵਾਕਾਂ ਵਿਚ ਵਰਤੋਂ ਕਰੋ: ਹਟਕੋਰੇ ਲੈਣਾ, ਦੁਲੱਤੀ ਮਾਰਨਾ, ਹਨੇਰੀ ਵਾਂਗ ਆਉਣਾ, ਹੱਸ-ਹੱਸ ਕੇ ਦੂਹਰਾ ਹੋਣਾ, ਦੂਣਾ-ਚੌਣਾ ਹੋਣਾ, ਰਊਂ-ਮਊਂ ਕਰਨਾ।
Answer:
| ਮੁਹਾਵਰਾ | ਅਰਥ | ਵਾਕ |
|---|---|---|
| ਹਟਕੋਰੇ ਲੈਣਾ | ਰੋਂਦੇ ਹੋਏ ਲੰਮਾ ਸਾਹ ਲੈਣਾ, ਹਉਕਾ ਲੈਣਾ | ਭੁੱਖਾ ਬੱਚਾ ਹਟਕੋਰੇ ਲੈ-ਲੈ ਕੇ ਰੋ ਰਿਹਾ ਸੀ। |
| ਦੁਲੱਤੀ ਮਾਰਨਾ | ਵਧੀਕੀ ਕਰਨਾ, ਪਰ੍ਹਾਂ ਹਟਾਉਣਾ | ਝੂਠੇ ਮਿੱਤਰ ਲੋੜ ਵੇਲੇ ਦੁਲੱਤੀ ਮਾਰ ਜਾਂਦੇ ਹਨ। |
| ਹਨੇਰੀ ਵਾਂਗ ਆਉਣਾ | ਬਹੁਤ ਤੇਜ਼ੀ ਨਾਲ ਆਉਣਾ | ਨਾਦਰ ਸ਼ਾਹ ਭਾਰਤ ਉੱਤੇ ਹਮਲਾ ਕਰਨ ਲਈ ਹਨੇਰੀ ਵਾਂਗ ਚੜ੍ਹ ਆਇਆ। |
| ਹੱਸ-ਹੱਸ ਕੇ ਦੂਹਰਾ ਹੋਣਾ | ਬਹੁਤ ਹੱਸਣਾ | ਬੁੱਧੂ ਦੀ ਬਿੱਜੂ ਵਰਗੀ ਸ਼ਕਲ ਦੇਖ ਕੇ ਡਾਕਟਰ ਹੱਸ-ਹੱਸ ਕੇ ਦੂਹਰਾ ਹੋ ਗਿਆ। |
| ਦੂਣਾ-ਚੌਣਾ ਹੋਣਾ | ਬਹੁਤ ਵਧ ਜਾਣਾ, ਬਹੁਤ ਖ਼ੁਸ਼ ਹੋਣਾ | ਖੇਤ ਵਿਚ ਖਾਦ ਪੈਣ ਨਾਲ ਫ਼ਸਲ ਦੂਣੀ-ਚੌਣੀ ਹੋ ਗਈ। |
| ਰਊਂ-ਮਊਂ ਕਰਨਾ | ਰੋਣਹਾਕਾ ਹੋਣਾ | ਬਿਮਾਰ ਬੁੱਢਾ ਸਹਾਇਤਾ ਲਈ ਰਊਂ-ਮਊਂ ਕਰ ਰਿਹਾ ਸੀ। |
Exam Tips:
a) ਪਹਿਲਾਂ ਅਰਥ, ਫਿਰ ਵਾਕ – ਦੋਵੇਂ ਲਿਖੋ।
b) ਮੁਹਾਵਰਾ ਵਾਕ ਵਿਚ ਜਿਉਂ ਦਾ ਤਿਉਂ ਵਰਤੋ, ਸਿਰਫ਼ ਕਿਰਿਆ ਦਾ ਰੂਪ ਬਦਲ ਸਕਦਾ ਹੈ।
ਮਹੱਤਵਪੂਰਨ ਪ੍ਰਸ਼ਨ-ਉੱਤਰ (ਕਾਵਿ-ਟੋਟਿਆਂ ਦੇ ਸਰਲ ਅਰਥ)
Question 12: ਪਾਠ-ਪੁਸਤਕ ਵਿੱਚ ਕਵਿਤਾ ਦਾ ਪਹਿਲਾ ਕਾਵਿ-ਟੋਟਾ ਪੜ੍ਹੋ (ਜਿਸ ਵਿਚ ਬੁੱਧੂ ਜਾਨਵਰਾਂ ਦੇ ਹਸਪਤਾਲ ਵਿਚ ਖੋਤਾ ਲੈ ਕੇ ਆਉਂਦਾ ਹੈ) ਅਤੇ ਉਸ ਦੇ ਸਰਲ ਅਰਥ ਲਿਖੋ।
Answer:
ਜਾਨਵਰਾਂ ਦੇ ਹਸਪਤਾਲ ਵਿਚ ਬੁੱਧੂ ਆਪਣਾ ਬਿਮਾਰ ਖੋਤਾ ਲੈ ਕੇ ਆਇਆ। ਡਾਕਟਰ ਨੇ ਬਿਮਾਰੀ ਦੇਖ ਕੇ ਨੁਸਖ਼ਾ ਲਿਖ ਕੇ ਉਸ ਦੇ ਹੱਥ ਫੜਾ ਦਿੱਤਾ ਤੇ ਕਿਹਾ ਕਿ ਇਹ ਸਾਰੀਆਂ ਚੀਜ਼ਾਂ ਪੀਹ ਕੇ ਇਕ ਨਲਕੀ ਵਿਚ ਪਾ ਲਵੇ। ਨਲਕੀ ਖੋਤੇ ਦੀ ਨਾਸ ਵਿਚ ਰੱਖ ਕੇ ਦੂਜੇ ਪਾਸਿਓਂ ਜ਼ੋਰ ਦੀ ਫੂਕ ਮਾਰੇ। ਜਦੋਂ ਇਸ ਦਵਾਈ ਦੀ ਨਸਵਾਰ ਨਾਸ ਰਾਹੀਂ ਦਿਮਾਗ਼ ਵਿਚ ਜਾਵੇਗੀ, ਤਾਂ ਉਹ ਖੋਤੇ ਨੂੰ ਅਰਬੀ ਘੋੜੇ ਵਰਗਾ ਤਕੜਾ ਤੇ ਤੇਜ਼ ਬਣਾ ਦੇਵੇਗੀ।
Exam Tips:
a) ਔਖੇ ਸ਼ਬਦ ਯਾਦ ਕਰੋ: ਬੁੱਧੂ = ਮੂਰਖ, ਨਾਸ = ਨੱਕ ਦੀ ਮੋਰੀ, ਮਗਜ਼ = ਦਿਮਾਗ਼, ਅਰਬੀ = ਅਰਬ ਦੇਸ਼ ਦਾ (ਉੱਤਮ ਘੋੜਾ)।
Question 13: ਪਾਠ-ਪੁਸਤਕ ਵਿੱਚ ਕਵਿਤਾ ਦਾ ਦੂਜਾ ਕਾਵਿ-ਟੋਟਾ ਪੜ੍ਹੋ (ਜਿਸ ਵਿਚ ਬੁੱਧੂ ਖਊਂ-ਖਊਂ ਕਰਦਾ ਮੁੜ ਆਉਂਦਾ ਹੈ) ਅਤੇ ਉਸ ਦੇ ਸਰਲ ਅਰਥ ਲਿਖੋ।
Answer:
ਕੁਝ ਚਿਰ ਮਗਰੋਂ ਬੁੱਧੂ ਖਊਂ-ਖਊਂ ਕਰਦਾ ਮੁੜ ਡਾਕਟਰ ਕੋਲ ਆਇਆ। ਉਸ ਨੇ ਬਿੱਜੂ ਵਰਗਾ ਬਹੁਤ ਬੁਰਾ ਮੂੰਹ ਬਣਾਇਆ ਹੋਇਆ ਸੀ। ਉਸ ਦੀ ਹਾਲਤ ਦੇਖ ਕੇ ਡਾਕਟਰ ਨੂੰ ਹਾਸਾ ਆ ਗਿਆ। ਉਸ ਨੇ ਸਮਝਿਆ ਕਿ ਖੋਤੇ ਨੇ ਬੁੱਧੂ ਨੂੰ ਜ਼ਰੂਰ ਦੁਲੱਤੀ ਮਾਰੀ ਹੋਵੇਗੀ। ਹਾਸਾ ਰੋਕ ਕੇ ਉਸ ਨੇ ਪੁੱਛਿਆ ਕਿ ਤੂੰ ਇੰਨੀ ਬੁਰੀ ਸ਼ਕਲ ਕਿਉਂ ਬਣਾਈ ਹੋਈ ਹੈ।
Exam Tips:
a) "ਬਿੱਜੂ" ਇਕ ਜਾਨਵਰ ਹੈ; ਇਸ ਸ਼ਬਦ ਦਾ ਅਰਥ ਵੀ ਯਾਦ ਰੱਖੋ।
Question 14: ਪਾਠ-ਪੁਸਤਕ ਵਿੱਚ ਕਵਿਤਾ ਦਾ ਤੀਜਾ ਕਾਵਿ-ਟੋਟਾ ਪੜ੍ਹੋ (ਜਿਸ ਵਿਚ ਬੁੱਧੂ ਹਟਕੋਰੇ ਲੈ ਕੇ ਆਪਣੀ ਗੱਲ ਦੱਸਦਾ ਹੈ) ਅਤੇ ਉਸ ਦੇ ਸਰਲ ਅਰਥ ਲਿਖੋ।
Answer:
ਬੁੱਧੂ ਹਟਕੋਰੇ ਲੈ ਕੇ ਡਾਕਟਰ ਨੂੰ ਦੱਸਣ ਲੱਗਾ ਕਿ ਉਸ ਨੇ ਨੁਸਖ਼ੇ ਅਨੁਸਾਰ ਸਾਰੀਆਂ ਚੀਜ਼ਾਂ ਲੈ ਲਈਆਂ ਸਨ। ਉਨ੍ਹਾਂ ਨੂੰ ਪੀਹ ਤੇ ਛਾਣ ਕੇ ਉਸ ਨੇ ਤਿਆਰ ਕਰ ਲਿਆ, ਫਿਰ ਨਲਕੀ ਵਿਚ ਪਾ ਕੇ ਨਲਕੀ ਖੋਤੇ ਦੀ ਨਾਸ ਵਿਚ ਟਿਕਾ ਦਿੱਤੀ। ਦੂਜੇ ਪਾਸਿਓਂ ਫੂਕ ਮਾਰਨ ਲਈ ਉਸ ਨੇ ਨਲਕੀ ਮੂੰਹ ਵਿਚ ਪਾਈ, ਪਰ ਉਸ ਦੀ ਫੂਕ ਤੋਂ ਪਹਿਲਾਂ ਹੀ ਖੋਤੇ ਨੇ ਫੂਕ ਮਾਰ ਦਿੱਤੀ ਤੇ ਸਾਰੀ ਦਵਾਈ ਉਲਟਾ ਉਸ ਦੇ ਗਲ ਵਿਚ ਧੱਸ ਗਈ। ਖੋਤੇ ਦੀ ਫੂਕ ਹਨੇਰੀ ਵਾਂਗ ਆਈ ਸੀ; ਜੇ ਉਸ ਨੇ ਨਲਕੀ ਫੜੀ ਨਾ ਹੁੰਦੀ ਤਾਂ ਉਹ ਵੀ ਅੰਦਰ ਲੰਘ ਜਾਂਦੀ।
Exam Tips:
a) ਘਟਨਾਵਾਂ ਦਾ ਕ੍ਰਮ ਨਾ ਬਦਲੋ: ਚੀਜ਼ਾਂ ਪੀਹਣੀਆਂ, ਨਲਕੀ ਰੱਖਣੀ, ਫੂਕ ਮਾਰਨੀ।
b) "ਟਿਚਨ" = ਤਿਆਰ, "ਹਿਤ" = ਖ਼ਾਤਰ – ਇਹ ਅਰਥ ਯਾਦ ਰੱਖੋ।
Free study material for Punjabi
Free Punjab Board Textbook Explanations: Class 6 Punjabi Punjabi Medium Chapter 12 ਪਹਿਲ
Chapter Exercise Answers for Class 6 Punjabi
Access structured Punjab Board textbook solutions for Punjabi Medium Chapter 12 ਪਹਿਲ. Designed in alignment with the latest academic curriculum for Class 6 Punjabi, these answers cover all end-of-chapter exercises to support daily learning and homework completion.
Detailed Answer Guides for Punjabi Medium Chapter 12 ਪਹਿਲ
Clear, methodical explanations accompany every challenging problem within the Class 6 Punjabi text. Engaging with these detailed answers lays a solid foundation for advanced learning and improves foundational clarity for upcoming assessments.
Complete Preparation Kit for Class 6 Exams
Consistent practice with these solution guides cultivates faster problem-solving habits and clearer logical structuring. For a complete preparation experience, pair these textbook answers with our dedicated revision notes and sample papers for Class 6 Punjabi.
FAQs
The complete and updated PSEB 6th Class Punjabi Solutions Chapter 12 ਪਹਿਲ is available for free on StudiesToday.com. These solutions for Class 6 Punjabi are as per latest Punjab Board curriculum.
Yes, our experts have revised the PSEB 6th Class Punjabi Solutions Chapter 12 ਪਹਿਲ as per 2026 exam pattern. All textbook exercises have been solved and have added explanation about how the Punjabi concepts are applied in case-study and assertion-reasoning questions.
Toppers recommend using Punjab Board language because Punjab Board marking schemes are strictly based on textbook definitions. Our PSEB 6th Class Punjabi Solutions Chapter 12 ਪਹਿਲ will help students to get full marks in the theory paper.
Yes, we provide bilingual support for Class 6 Punjabi. You can access PSEB 6th Class Punjabi Solutions Chapter 12 ਪਹਿਲ in both English and Hindi medium.
Yes, you can download the entire PSEB 6th Class Punjabi Solutions Chapter 12 ਪਹਿਲ in printable PDF format for offline study on any device.