Step-by-Step Textbook Solutions for Class 6 Computer Punjabi Medium Chapter 08 ਆਊਟਪੁੱਟ ਯੰਤਰ
Review structured textbook solutions for Class 6 Computer Punjabi Medium Chapter 08 ਆਊਟਪੁੱਟ ਯੰਤਰ. Built according to Punjab Board guidelines for the 2026-27 academic year, these downloadable answers support daily revision and problem-solving accuracy.
Download Punjabi Medium Chapter 08 ਆਊਟਪੁੱਟ ਯੰਤਰ Textbook Solutions PDF
View or download the dedicated Punjabi Medium Chapter 08 ਆਊਟਪੁੱਟ ਯੰਤਰ solution resource below. Engaging with these textbook answers under focused study conditions ensures continuous academic progress and mastery of the 2026-27 curriculum for Computer.
ਅਭਿਆਸ ਦੇ ਪ੍ਰਸ਼ਨ-ਉੱਤਰ
1. ਖ਼ਾਲੀ ਥਾਂਵਾਂ ਭਰੋ
Question 1: ਮੋਨੀਟਰ ਇੱਕ ਸਾਫ਼ਟ ਕਾਪੀ ਅਤੇ …………………… ਇੱਕ ਹਾਰਡ ਕਾਪੀ ਆਊਟਪੁੱਟ ਯੰਤਰ ਹੈ ।
(ਉ) ਪ੍ਰਿੰਟਰ (Printer) (ਅ) ਪਲਾਟਰ (Plotter) (ੲ) ਉਕਤ ਦੋਵੇਂ (ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
Answer:
(ੲ) ਉਕਤ ਦੋਵੇਂ
Exam Tips:
a) ਸਾਫ਼ਟ ਕਾਪੀ ਸਕਰੀਨ ਉੱਤੇ ਦਿਸਦੀ ਹੈ, ਹਾਰਡ ਕਾਪੀ ਕਾਗ਼ਜ਼ ਉੱਤੇ ਛਪਦੀ ਹੈ; ਪ੍ਰਿੰਟਰ ਅਤੇ ਪਲਾਟਰ ਦੋਵੇਂ ਹਾਰਡ ਕਾਪੀ ਦਿੰਦੇ ਹਨ।
Question 2: ……………. ਦੀ ਵਰਤੋਂ ਕੰਪਿਊਟਰ ਤੋਂ ਆਵਾਜ਼ਾਂ ਸੁਣਨ ਲਈ ਕੀਤੀ ਜਾਂਦੀ ਹੈ ।
(ਉ) ਪ੍ਰਿੰਟਰ (Printer) (ਅ) ਸਪੀਕਰ (Speaker) (ੲ) ਮਾਈਕ੍ਰੋਫ਼ੋਨ (Microphone) (ਸ) ਮਾਊਸ (Mouse)
Answer:
(ਅ) ਸਪੀਕਰ (Speaker)
Exam Tips:
a) ਮਾਈਕ੍ਰੋਫ਼ੋਨ ਆਵਾਜ਼ ਦਾਖ਼ਲ ਕਰਦਾ ਹੈ (ਇਨਪੁੱਟ), ਸਪੀਕਰ ਆਵਾਜ਼ ਸੁਣਾਉਂਦਾ ਹੈ (ਆਊਟਪੁੱਟ)।
Question 3: ………………. ਆਊਟਪੁੱਟ ਨੂੰ ਕਾਗ਼ਜ਼ ਉੱਪਰ ਛਾਪਦਾ ਹੈ ।
(ਉ) ਪ੍ਰਿੰਟਰ (Printer) (ਅ) ਕੀਅ-ਬੋਰਡ (Keyboard) (ੲ) ਮਾਊਸ (Mouse) (ਸ) ਸਪੀਕਰ (Speaker) ।
Answer:
(ਉ) ਪ੍ਰਿੰਟਰ (Printer)
Exam Tips:
a) ਕਾਗ਼ਜ਼ ਉੱਤੇ ਛਪਾਈ ਪ੍ਰਿੰਟਰ ਦਾ ਕੰਮ ਹੈ।
Question 4: ………………… ਪ੍ਰਿੰਟਰ ਪ੍ਰਿੰਟ ਕਰਨ ਸਮੇਂ ਬਿੰਦੀਆਂ ਨੂੰ ਮਿਲਾ ਕੇ ਛਾਪਦਾ ਹੈ ।
(ਉ) ਡਾਟ ਮੈਟਰਿਕਸ (Dot Matrix) (ਅ) ਇੰਕਜੈੱਟ (Inkjet) (ੲ) ਲੇਜ਼ਰ (Laser) (ਸ) ਇਹਨਾਂ ਵਿੱਚੋਂ ਕੋਈ ਨਹੀਂ ।
Answer:
(ਉ) ਡਾਟ ਮੈਟਰਿਕਸ (Dot Matrix)
Exam Tips:
a) ਡਾਟ ਮੈਟਰਿਕਸ ਪ੍ਰਿੰਟਰ ਇੰਪੈਕਟ ਪ੍ਰਿੰਟਰ ਹੈ ਜੋ ਬਿੰਦੀਆਂ ਨਾਲ ਅੱਖਰ ਬਣਾਉਂਦਾ ਹੈ।
Question 5: ਮੋਨੀਟਰ …………………… ਤਰ੍ਹਾਂ ਦੇ ਹੁੰਦੇ ਹਨ ।
(ਉ) 2 (ਅ) 3 (ੲ) 4 (ਸ) 5.
Answer:
(ਉ) 2
Exam Tips:
a) ਦੋ ਕਿਸਮਾਂ: ਕੈਥੋਡ ਰੇਅ ਟਿਊਬ (CRT) ਅਤੇ ਫਲੈਟ ਪੈਨਲ ਡਿਸਪਲੇ (ਪਾਠ-ਪੁਸਤਕ ਅਨੁਸਾਰ)।
Question 6: ਹੈੱਡਫ਼ੋਨ ਨੂੰ ……………………. ਵੀ ਕਿਹਾ ਜਾਂਦਾ ਹੈ ।
(ਉ) ਆਈ. ਫ਼ੋਨ (IPhone) (ਅ) ਈਅਰ ਫ਼ੋਨ (Earphone) (ੲ) ਦੋਵੇਂ (Both of these) (ਸ) ਇਹਨਾਂ ਵਿੱਚੋਂ ਕੋਈ ਨਹੀਂ ।
Answer:
(ਅ) ਈਅਰ ਫ਼ੋਨ (Earphone)
Exam Tips:
a) ਆਈ. ਫ਼ੋਨ ਮੋਬਾਈਲ ਦਾ ਨਾਂ ਹੈ, ਹੈੱਡਫ਼ੋਨ ਦਾ ਨਹੀਂ।
2. ਛੋਟੇ ਉੱਤਰਾਂ ਵਾਲੇ ਪ੍ਰਸ਼ਨ
Question 1: ਆਊਟਪੁੱਟ ਯੰਤਰ ਕੀ ਹੁੰਦੇ ਹਨ ?
Answer:
ਆਊਟਪੁੱਟ ਯੰਤਰ ਕੰਪਿਊਟਰ ਯੰਤਰ ਹੁੰਦੇ ਹਨ ਜੋ ਕੰਪਿਊਟਰ ਵੱਲੋਂ ਤਿਆਰ ਕੀਤੇ ਨਤੀਜੇ ਦਾ ਸੰਚਾਰ ਕਰਦੇ ਹਨ । ਇਹ ਇਲੈੱਕਟ੍ਰਾਨਿਕ ਸੂਚਨਾ ਨੂੰ ਮਨੁੱਖ ਦੇ ਪੜ੍ਹਨਯੋਗ ਰੂਪ ਵਿੱਚ ਬਦਲਦੇ ਹਨ । ਇਹ ਸੂਚਨਾ ਨੂੰ ਆਵਾਜ਼ਾਂ, ਟੈਕਸਟ ਅਤੇ ਇਮੇਜ (ਤਸਵੀਰਾਂ) ਦੇ ਰੂਪ ਵਿੱਚ ਦਿਖਾਉਂਦੇ ਹਨ ।
Exam Tips:
a) ਪਰਿਭਾਸ਼ਾ ਤੋਂ ਬਾਅਦ ਮੋਨੀਟਰ, ਪ੍ਰਿੰਟਰ, ਸਪੀਕਰ ਵਰਗੀਆਂ ਉਦਾਹਰਨਾਂ ਲਿਖੋ।
Question 2: ਸਪੀਕਰ ਕੀ ਹੁੰਦਾ ਹੈ ?
Answer:
ਸਪੀਕਰ ਆਊਟਪੁੱਟ ਯੰਤਰ ਹੁੰਦੇ ਹਨ ਜੋ ਆਵਾਜ਼ ਦੇ ਰੂਪ ਵਿੱਚ ਆਊਟਪੁੱਟ ਦੇ ਕੰਮ ਆਉਂਦੇ ਹਨ । ਕੰਪਿਊਟਰ ਦੁਆਰਾ ਕੰਟਰੋਲ ਕੀਤਾ ਸਾਫ਼ਟਵੇਅਰ ਆਵਾਜ਼ ਦੀ ਆਊਟਪੁੱਟ ਨੂੰ ਕੰਟਰੋਲ ਕਰਦਾ ਹੈ । ਇਹ ਕੰਪਿਊਟਰ ਨਾਲ ਸਾਊਂਡ ਕਾਰਡ ਦੀ ਮੱਦਦ ਨਾਲ ਜੁੜੇ ਹੁੰਦੇ ਹਨ । ਪ੍ਰੋਸੈਸਰ ਫ਼ਾਈਲ ਦੀ ਆਊਟਪੁੱਟ ਸਾਊਂਡ ਕਾਰਡ ਨੂੰ ਭੇਜਦਾ ਹੈ ਅਤੇ ਫਿਰ ਇਹ ਸਪੀਕਰ ਨੂੰ ਭੇਜੀ ਜਾਂਦੀ ਹੈ ਜਿੱਥੋਂ ਆਵਾਜ਼ ਸੁਣਾਈ ਦਿੰਦੀ ਹੈ ।
Exam Tips:
a) ਆਵਾਜ਼ ਦਾ ਰਸਤਾ ਯਾਦ ਰੱਖੋ: ਪ੍ਰੋਸੈਸਰ → ਸਾਊਂਡ ਕਾਰਡ → ਸਪੀਕਰ।
Question 3: ਪ੍ਰੋਜੈਕਟਰ ਦਾ ਪ੍ਰਯੋਗ ਕਿੱਥੇ ਕੀਤਾ ਜਾਂਦਾ ਹੈ ?
Answer:
ਪ੍ਰੋਜੈਕਟਰ ਸਕਰੀਨ 'ਤੇ ਦਿਖਾਈ ਦੇਣ ਵਾਲੀ ਜਾਣਕਾਰੀ ਨੂੰ ਵੱਡਾ ਕਰਕੇ ਕਿਸੇ ਦੀਵਾਰ ਜਾਂ ਪਰਦੇ 'ਤੇ ਦਿਖਾਉਂਦੇ ਹਨ । ਇਨ੍ਹਾਂ ਦੀ ਵਰਤੋਂ ਮਲਟੀਮੀਡੀਆ ਪ੍ਰੈਜ਼ੈਂਟੇਸ਼ਨ ਕਰਨ ਵਾਸਤੇ ਕੀਤੀ ਜਾਂਦੀ ਹੈ । ਇਹ ਕਲਾਸ ਰੂਮ ਵਿੱਚ ਵੀ ਵਿਦਿਆਰਥੀਆਂ ਨੂੰ ਪੜ੍ਹਾਉਣ ਦੇ ਕੰਮ ਆਉਂਦੇ ਹਨ ।
Exam Tips:
a) ਮੀਟਿੰਗ, ਪ੍ਰੈਜ਼ੈਂਟੇਸ਼ਨ ਅਤੇ ਕਲਾਸ ਰੂਮ — ਇਹ ਤਿੰਨ ਥਾਵਾਂ ਲਿਖੋ।
Question 4: ਪ੍ਰਿੰਟਰ ਦੀਆਂ ਕਿਹੜੀਆਂ-ਕਿਹੜੀਆਂ ਕਿਸਮਾਂ ਹੁੰਦੀਆਂ ਹਨ ?
Answer:
ਪ੍ਰਿੰਟਰ ਦੋ ਕਿਸਮਾਂ ਦੇ ਹੁੰਦੇ ਹਨ :
1. ਇੰਪੈਕਟ ਪ੍ਰਿੰਟਰ – ਡਾਟ ਮੈਟਰਿਕਸ ਪ੍ਰਿੰਟਰ
2. ਨਾਨ-ਇੰਪੈਕਟ ਪ੍ਰਿੰਟਰ – ਲੇਜ਼ਰ ਪ੍ਰਿੰਟਰ, ਇੰਕਜੈੱਟ ਪ੍ਰਿੰਟਰ ।
Exam Tips:
a) ਦੋਵੇਂ ਕਿਸਮਾਂ ਦੇ ਨਾਲ ਉਨ੍ਹਾਂ ਦੀਆਂ ਉਦਾਹਰਨਾਂ ਜ਼ਰੂਰ ਲਿਖੋ।
Question 5: ਪ੍ਰਿੰਟਰ 'ਤੇ ਇੱਕ ਨੋਟ ਲਿਖੋ ।
Answer:
ਪ੍ਰਿੰਟਰ ਆਊਟਪੁੱਟ ਨੂੰ ਕਾਗ਼ਜ਼ 'ਤੇ ਛਾਪਦਾ ਹੈ । ਪ੍ਰਿੰਟਰ ਕਈ ਪ੍ਰਕਾਰ ਦੇ ਹੁੰਦੇ ਹਨ, ਜਿਵੇਂ ਇੰਕਜੈੱਟ, ਲੇਜ਼ਰ, ਡਾਟ ਮੈਟਰਿਕਸ ਆਦਿ । ਪ੍ਰਿੰਟਰ ਦੀ ਆਊਟਪੁੱਟ ਸਥਾਈ ਹੁੰਦੀ ਹੈ ਅਤੇ ਇਸ ਨੂੰ ਲੰਬੇ ਸਮੇਂ ਤੱਕ ਸੰਭਾਲ ਕੇ ਰੱਖਿਆ ਜਾ ਸਕਦਾ ਹੈ । ਪ੍ਰਿੰਟਰ ਬਲੈਕ ਐਂਡ ਵਾਈਟ ਅਤੇ ਰੰਗੀਨ ਦੋਨੋਂ ਪ੍ਰਕਾਰ ਦੇ ਹੁੰਦੇ ਹਨ ।
Exam Tips:
a) ਹਾਰਡ ਕਾਪੀ, ਕਿਸਮਾਂ ਅਤੇ ਰੰਗੀਨ/ਕਾਲੇ-ਚਿੱਟੇ ਛਪਾਈ — ਇਹ ਤਿੰਨ ਨੁਕਤੇ ਲਿਖੋ।
Question 6: ਕਿਸੇ ਤਿੰਨ ਆਊਟਪੁੱਟ ਉਪਕਰਣਾਂ ਦੇ ਨਾਂ ਲਿਖੋ ।
Answer:
ਤਿੰਨ ਆਊਟਪੁੱਟ ਉਪਕਰਣਾਂ ਦੇ ਨਾਂ ਹੇਠ ਲਿਖੇ ਅਨੁਸਾਰ ਹਨ-
1. ਮੋਨੀਟਰ
2. ਪ੍ਰਿੰਟਰ
3. ਸਪੀਕਰ ।
Exam Tips:
a) ਕੀਅ-ਬੋਰਡ ਜਾਂ ਮਾਊਸ ਨਾ ਲਿਖੋ, ਇਹ ਇਨਪੁੱਟ ਯੰਤਰ ਹਨ।
3. ਵੱਡੇ ਉੱਤਰਾਂ ਵਾਲੇ ਪ੍ਰਸ਼ਨ
Question 1: ਮੋਨੀਟਰ ਅਤੇ ਇਸ ਦੀਆਂ ਕਿਸਮਾਂ 'ਤੇ ਨੋਟ ਲਿਖੋ ।
Answer:
ਮੋਨੀਟਰ ਇੱਕ ਆਊਟਪੁੱਟ ਯੰਤਰ ਹੈ ਜੋ ਟੈਲੀਵਿਜ਼ਨ ਵਾਂਗ ਦਿਖਾਈ ਦਿੰਦਾ ਹੈ । ਇਹ ਜਾਣਕਾਰੀ ਨੂੰ ਸਾਫ਼ਟ ਫਾਰਮ ਵਿੱਚ ਦਿਖਾਉਂਦਾ ਹੈ ।
ਮੋਨੀਟਰ ਦੀਆਂ ਕਿਸਮਾਂ : ਮੋਨੀਟਰ ਦੋ ਪ੍ਰਕਾਰ ਦੇ ਹੁੰਦੇ ਹਨ-
(i) ਕੈਥੋਡ ਰੇਅ ਟਿਊਬ ਮੋਨੀਟਰ
(ii) ਫਲੈਟ ਪੈਨਲ ਡਿਸਪਲੇ ਮੋਨੀਟਰ ।
(i) ਕੈਥੋਡ ਰੇਅ ਟਿਊਬ (CRT) ਮੋਨੀਟਰ – ਇਹ ਵੱਡੇ ਆਕਾਰ ਦੇ ਮੋਨੀਟਰ ਹੁੰਦੇ ਹਨ । ਇਨ੍ਹਾਂ ਦਾ ਆਕਾਰ 15″, 17″, 19″ ਅਤੇ 20″ ਹੁੰਦਾ ਹੈ । ਪਹਿਲਾਂ ਇਹ ਬਲੈਕ ਐਂਡ ਵਾਈਟ ਹੁੰਦੇ ਸਨ, ਅੱਜਕੱਲ੍ਹ ਰੰਗੀਨ ਹੁੰਦੇ ਹਨ । ਇਹ ਬਿਜਲੀ ਦੀ ਕਾਫ਼ੀ ਖ਼ਪਤ ਕਰਦੇ ਹਨ ਅਤੇ ਜ਼ਿਆਦਾ ਗਰਮੀ ਪੈਦਾ ਕਰਦੇ ਹਨ ।
(ii) ਫਲੈਟ ਪੈਨਲ ਡਿਸਪਲੇ ਮੋਨੀਟਰ – ਇਹ ਮੋਨੀਟਰ ਘੱਟ ਜਗ੍ਹਾ ਘੇਰਦੇ ਹਨ, ਹਲਕੇ ਹੁੰਦੇ ਹਨ ਅਤੇ ਬਿਜਲੀ ਦੀ ਘੱਟ ਖ਼ਪਤ ਕਰਦੇ ਹਨ । ਇਹ ਪਤਲੇ ਹੁੰਦੇ ਹਨ ਅਤੇ ਇਨ੍ਹਾਂ ਨੂੰ ਦੀਵਾਰ 'ਤੇ ਲਗਾਇਆ ਜਾ ਸਕਦਾ ਹੈ । ਇਨ੍ਹਾਂ ਦੀ ਵਰਤੋਂ ਕੈਲਕੁਲੇਟਰ, ਵੀਡੀਓ ਗੇਮਾਂ, ਲੈਪਟਾਪ ਅਤੇ ਗ੍ਰਾਫ਼ਿਕ ਸਕਰੀਨ ਵਿੱਚ ਕੀਤੀ ਜਾਂਦੀ ਹੈ । LCD, LED ਅਤੇ ਪਲਾਜ਼ਮਾ ਇਸ ਦੀਆਂ ਉਦਾਹਰਨਾਂ ਹਨ ।
Exam Tips:
a) ਦੋਵੇਂ ਕਿਸਮਾਂ ਦਾ ਫ਼ਰਕ (ਆਕਾਰ, ਬਿਜਲੀ ਦੀ ਖ਼ਪਤ, ਭਾਰ) ਸਪਸ਼ਟ ਲਿਖੋ।
b) ਉਦਾਹਰਨਾਂ ਵਿੱਚ LCD, LED ਅਤੇ ਪਲਾਜ਼ਮਾ ਦਾ ਜ਼ਿਕਰ ਕਰੋ।
Question 2: ਇਨਪੁੱਟ ਅਤੇ ਆਊਟਪੁੱਟ ਯੰਤਰਾਂ ਵਿੱਚ ਅੰਤਰ ਦੱਸੋ ।
Answer:
ਇਨਪੁੱਟ ਅਤੇ ਆਊਟਪੁੱਟ ਯੰਤਰਾਂ ਵਿੱਚ ਹੇਠ ਲਿਖੇ ਅੰਤਰ ਹਨ-
| ਇਨਪੁੱਟ ਯੰਤਰ | ਆਊਟਪੁੱਟ ਯੰਤਰ |
|---|---|
| (i) ਇਹ ਡਾਟਾ ਇਨਪੁੱਟ ਕਰਨ ਲਈ ਵਰਤੇ ਜਾਂਦੇ ਹਨ । | (i) ਇਹ ਨਤੀਜਾ ਪ੍ਰਾਪਤ ਕਰਨ ਲਈ ਵਰਤੇ ਜਾਂਦੇ ਹਨ । |
| (ii) ਇਨਪੁੱਟ ਤੋਂ ਬਾਅਦ ਡਾਟਾ ਪ੍ਰੋਸੈਸਿੰਗ ਵਾਸਤੇ ਜਾਂਦਾ ਹੈ । | (ii) ਪ੍ਰੋਸੈਸਿੰਗ ਤੋਂ ਬਾਅਦ ਜਾਣਕਾਰੀ ਆਊਟਪੁੱਟ ਲਈ ਜਾਂਦੀ ਹੈ । |
| (iii) ਇਹ ਕਾਫ਼ੀ ਗਿਣਤੀ ਵਿੱਚ ਉਪਲਬਧ ਹਨ । | (iii) ਇਨ੍ਹਾਂ ਦੀ ਗਿਣਤੀ ਇਨਪੁੱਟ ਯੰਤਰਾਂ ਦੇ ਮੁਕਾਬਲੇ ਘੱਟ ਹੈ । |
Exam Tips:
a) ਅੰਤਰ ਸਾਰਣੀ ਦੇ ਰੂਪ ਵਿੱਚ ਲਿਖੋ ਤਾਂ ਉੱਤਰ ਸਾਫ਼ ਦਿਸਦਾ ਹੈ।
b) ਮੁੱਖ ਫ਼ਰਕ: ਇਨਪੁੱਟ ਯੰਤਰ ਡਾਟਾ ਅੰਦਰ ਭੇਜਦੇ ਹਨ, ਆਊਟਪੁੱਟ ਯੰਤਰ ਨਤੀਜਾ ਬਾਹਰ ਦਿਖਾਉਂਦੇ ਹਨ।
ਮਹੱਤਵਪੂਰਨ ਪ੍ਰਸ਼ਨ-ਉੱਤਰ (Important Questions)
1. ਖ਼ਾਲੀ ਥਾਂਵਾਂ ਭਰੋ
Question 1: ਸਪੀਕਰ …………………… ਦੀ ਆਊਟਪੁੱਟ ਦਿੰਦੇ ਹਨ ।
(ਉ) ਗਤੀ (ਅ) ਲਾਈਟ (ੲ) ਆਵਾਜ਼ (ਸ) ਟੈਕਸਟ ।
Answer:
(ੲ) ਆਵਾਜ਼
Exam Tips:
a) ਸਪੀਕਰ ਆਵਾਜ਼ ਦੇ ਰੂਪ ਵਿੱਚ ਆਊਟਪੁੱਟ ਦਿੰਦੇ ਹਨ।
Question 2: ਹੈੱਡਫ਼ੋਨ ………………… ਵਰਗਾ ਕੰਮ ਕਰਦੇ ਹਨ ।
(ਉ) ਮੋਨੀਟਰ (ਅ) ਸਪੀਕਰ (ੲ) ਪ੍ਰਿੰਟਰ (ਸ) ਪਲਾਟਰ ।
Answer:
(ਅ) ਸਪੀਕਰ
Exam Tips:
a) ਹੈੱਡਫ਼ੋਨ ਕੰਨਾਂ ਵਿੱਚ ਲਗਾ ਕੇ ਆਵਾਜ਼ ਸੁਣਨ ਲਈ ਵਰਤੇ ਜਾਂਦੇ ਹਨ।
Question 3: ……….. ਵੱਡੀ ਤਸਵੀਰ ਦਿਖਾਉਂਦੇ ਹਨ ।
(ਉ) ਮੋਨੀਟਰ (ਅ) ਪ੍ਰਿੰਟਰ (ੲ) ਪ੍ਰੋਜੈਕਟਰ (ਸ) ਪਲਾਟਰ ।
Answer:
(ੲ) ਪ੍ਰੋਜੈਕਟਰ
Exam Tips:
a) ਪ੍ਰੋਜੈਕਟਰ ਛਾਪਦਾ ਨਹੀਂ, ਪਰਦੇ ਉੱਤੇ ਵੱਡਾ ਦ੍ਰਿਸ਼ ਦਿਖਾਉਂਦਾ ਹੈ।
Question 4: ………….. ਵੱਡੀਆਂ ਤਸਵੀਰਾਂ ਛਾਪਦੇ ਹਨ ।
(ਉ) ਪ੍ਰਿੰਟਰ (ਅ) ਪਲਾਟਰ (ੲ) ਸਪੀਕਰ (ਸ) ਪ੍ਰੋਜੈਕਟਰ ।
Answer:
(ਅ) ਪਲਾਟਰ
Exam Tips:
a) ਪਲਾਟਰ ਵੱਡੇ ਆਕਾਰ ਦੀਆਂ ਡਰਾਇੰਗਾਂ ਕਾਗ਼ਜ਼ ਉੱਤੇ ਛਾਪਦਾ ਹੈ, ਇਸ ਲਈ ਇਹ ਹਾਰਡ ਕਾਪੀ ਯੰਤਰ ਹੈ।
2. ਛੋਟੇ ਉੱਤਰਾਂ ਵਾਲੇ ਪ੍ਰਸ਼ਨ
Question 1: ਆਊਟਪੁੱਟ ਯੰਤਰਾਂ ਦੀਆਂ ਕਿਸਮਾਂ ਦੇ ਨਾਂ ਲਿਖੋ ।
Answer:
ਆਊਟਪੁੱਟ ਯੰਤਰਾਂ ਦੀਆਂ ਹੇਠ ਲਿਖੀਆਂ ਕਿਸਮਾਂ ਹਨ-
ਮੋਨੀਟਰ, ਪ੍ਰਿੰਟਰ, ਸਪੀਕਰ, ਹੈੱਡਫ਼ੋਨ, ਪਲਾਟਰ, ਪ੍ਰੋਜੈਕਟਰ ।
Exam Tips:
a) ਛੇ ਨਾਂ ਯਾਦ ਰੱਖੋ: ਮੋਨੀਟਰ, ਪ੍ਰਿੰਟਰ, ਸਪੀਕਰ, ਹੈੱਡਫ਼ੋਨ, ਪਲਾਟਰ, ਪ੍ਰੋਜੈਕਟਰ।
Question 2: ਮੋਨੀਟਰ ਦੀਆਂ ਕਿਸਮਾਂ ਦੇ ਨਾਂ ਦੱਸੋ ।
Answer:
ਮੋਨੀਟਰ ਦੋ ਪ੍ਰਕਾਰ ਦੇ ਹੁੰਦੇ ਹਨ-
1. ਕੈਥੋਡ ਰੇਅ ਟਿਊਬ ਮੋਨੀਟਰ
2. ਫਲੈਟ ਪੈਨਲ ਡਿਸਪਲੇ ਮੋਨੀਟਰ ।
Exam Tips:
a) CRT ਅਤੇ ਫਲੈਟ ਪੈਨਲ — ਦੋਵਾਂ ਦਾ ਪੂਰਾ ਨਾਂ ਲਿਖੋ।
Question 3: ਪ੍ਰੋਜੈਕਟਰ ਦੀ ਵਰਤੋਂ ਕਿੱਥੇ ਕੀਤੀ ਜਾਂਦੀ ਹੈ ?
Answer:
ਪ੍ਰੋਜੈਕਟਰ ਦੀ ਵਰਤੋਂ ਕਿਸੇ ਇਮੇਜ ਨੂੰ ਵੱਡੀ ਸਤਹਿ ਜਾਂ ਸਕਰੀਨ 'ਤੇ ਦਿਖਾਉਣ ਵਾਸਤੇ ਕੀਤੀ ਜਾਂਦੀ ਹੈ; ਜਿਵੇਂ ਕਿਸੇ ਮੀਟਿੰਗ ਜਾਂ ਕਲਾਸ ਰੂਮ ਵਿੱਚ ।
Exam Tips:
a) ਮੀਟਿੰਗ ਅਤੇ ਕਲਾਸ ਰੂਮ ਦੀਆਂ ਉਦਾਹਰਨਾਂ ਦਿਓ।
Question 4: ਪ੍ਰਿੰਟਰ ਦੀਆਂ ਕਿਸਮਾਂ ਦੇ ਨਾਂ ਦੱਸੋ ।
Answer:
ਪ੍ਰਿੰਟਰ ਦੀਆਂ ਕਿਸਮਾਂ ਹੇਠ ਲਿਖੀਆਂ ਹਨ-
1. ਡਾਟ ਮੈਟਰਿਕਸ ਪ੍ਰਿੰਟਰ
2. ਇੰਕਜੈੱਟ ਪ੍ਰਿੰਟਰ
3. ਲੇਜ਼ਰ ਪ੍ਰਿੰਟਰ ।
Exam Tips:
a) ਤਿੰਨੇ ਕਿਸਮਾਂ ਲਿਖੋ।
Question 5: ਪਲਾਟਰ 'ਤੇ ਨੋਟ ਲਿਖੋ ।
Answer:
ਪਲਾਟਰ ਇੱਕ ਆਊਟਪੁੱਟ ਯੰਤਰ ਹੈ ਜੋ ਕਾਫ਼ੀ ਵੱਡੇ ਆਕਾਰ ਦੀਆਂ ਤਸਵੀਰਾਂ ਜਾਂ ਟੈਕਸਟ ਦੀ ਛਪਾਈ ਕਰਦਾ ਹੈ । ਇਸ ਦੀ ਵਰਤੋਂ CAD ਵਿੱਚ ਕੀਤੀ ਜਾਂਦੀ ਹੈ । ਇਹ ਕਈ ਪ੍ਰਕਾਰ ਦੇ ਹੁੰਦੇ ਹਨ ।
Exam Tips:
a) CAD ਦਾ ਅਰਥ Computer Aided Design ਹੈ।
b) ਵੱਡੇ ਨਕਸ਼ੇ ਅਤੇ ਇੰਜੀਨੀਅਰਿੰਗ ਡਰਾਇੰਗਾਂ ਪਲਾਟਰ ਨਾਲ ਛਾਪੀਆਂ ਜਾਂਦੀਆਂ ਹਨ।
Question 6: ਉਹਨਾਂ ਯੰਤਰਾਂ ਦੇ ਨਾਮ ਲਿਖੋ ਜੋ ਇਨਪੁੱਟ ਅਤੇ ਆਊਟਪੁੱਟ ਦੋਵੇਂ ਤਰ੍ਹਾਂ ਵਰਤੇ ਜਾ ਸਕਦੇ ਹਨ ।
Answer:
ਡਿਜੀਟਲ ਕੈਮਰਾ, ਪੈੱਨ ਡਰਾਈਵ, CD/DVD, ਮੋਡਮ ।
Exam Tips:
a) ਇਹ ਯੰਤਰ ਡਾਟਾ ਲੈ ਵੀ ਸਕਦੇ ਹਨ ਅਤੇ ਦੇ ਵੀ ਸਕਦੇ ਹਨ (ਪਾਠ-ਪੁਸਤਕ ਅਨੁਸਾਰ)।
Question 7: ਸਪੀਕਰ ਕੀ ਹੁੰਦੇ ਹਨ ?
Answer:
ਸਪੀਕਰ ਆਊਟਪੁੱਟ ਯੰਤਰ ਹਨ ਜੋ ਆਡੀਓ ਆਊਟਪੁੱਟ ਪੈਦਾ ਕਰਦੇ ਹਨ । ਇਨ੍ਹਾਂ ਦੀ ਮੱਦਦ ਨਾਲ ਗਾਣੇ ਸੁਣੇ ਜਾ ਸਕਦੇ ਹਨ । ਇਹ ਕਈ ਪ੍ਰਕਾਰ ਦੇ ਹੁੰਦੇ ਹਨ ।
Exam Tips:
a) ਆਡੀਓ ਆਊਟਪੁੱਟ ਸ਼ਬਦ ਜ਼ਰੂਰ ਵਰਤੋ।
Question 8: ਹੈੱਡਫ਼ੋਨ ਕੀ ਹੁੰਦੇ ਹਨ ?
Answer:
ਇਹ ਆਊਟਪੁੱਟ ਯੰਤਰ ਹੁੰਦੇ ਹਨ ਜੋ ਸਪੀਕਰ ਵਾਂਗ ਕੰਮ ਕਰਦੇ ਹਨ । ਇਨ੍ਹਾਂ ਨੂੰ ਕੰਨਾਂ ਵਿੱਚ ਲਗਾ ਕੇ ਵਰਤਿਆ ਜਾਂਦਾ ਹੈ । ਇਨ੍ਹਾਂ ਨੂੰ ਈਅਰ ਫ਼ੋਨ (Ear Phone) ਵੀ ਕਹਿੰਦੇ ਹਨ ।
Exam Tips:
a) ਹੈੱਡਫ਼ੋਨ ਦਾ ਦੂਜਾ ਨਾਂ ਈਅਰ ਫ਼ੋਨ ਹੈ।
Free study material for Computer
Free Punjab Board Textbook Explanations: Class 6 Computer Punjabi Medium Chapter 08 ਆਊਟਪੁੱਟ ਯੰਤਰ
Accessing Punjabi Medium Chapter 08 ਆਊਟਪੁੱਟ ਯੰਤਰ Solutions
Review comprehensive exercise answers for Class 6 Computer Punjabi Medium Chapter 08 ਆਊਟਪੁੱਟ ਯੰਤਰ. Fully updated to match current Punjab Board syllabus guidelines, these textbook solutions help students verify their work and maintain accurate study notes.
Concept-Driven Answers for Class 6 Computer
Beyond providing final answers, these guides offer step-by-step breakdowns for complex queries in the Class 6 Computer module. This approach helps students balance theoretical depth with practical problem-solving skills required for Punjab Board exams.
Maximizing Study Efficiency
Consistent practice with these solution guides cultivates faster problem-solving habits and clearer logical structuring. For a complete preparation experience, pair these textbook answers with our dedicated revision notes and sample papers for Class 6 Computer.
FAQs
The complete and updated PSEB 6th Class Computer Solutions Chapter 8 ਆਊਟਪੁੱਟ ਯੰਤਰ is available for free on StudiesToday.com. These solutions for Class 6 Computer are as per latest Punjab Board curriculum.
Yes, our experts have revised the PSEB 6th Class Computer Solutions Chapter 8 ਆਊਟਪੁੱਟ ਯੰਤਰ as per 2026 exam pattern. All textbook exercises have been solved and have added explanation about how the Computer concepts are applied in case-study and assertion-reasoning questions.
Toppers recommend using Punjab Board language because Punjab Board marking schemes are strictly based on textbook definitions. Our PSEB 6th Class Computer Solutions Chapter 8 ਆਊਟਪੁੱਟ ਯੰਤਰ will help students to get full marks in the theory paper.
Yes, we provide bilingual support for Class 6 Computer. You can access PSEB 6th Class Computer Solutions Chapter 8 ਆਊਟਪੁੱਟ ਯੰਤਰ in both English and Hindi medium.
Yes, you can download the entire PSEB 6th Class Computer Solutions Chapter 8 ਆਊਟਪੁੱਟ ਯੰਤਰ in printable PDF format for offline study on any device.