Official Punjab Board Solutions for Class 6 Computer: Punjabi Medium Chapter 07 ਇਨਪੁੱਟ ਯੰਤਰ
Access comprehensive textbook solutions for Punjabi Medium Chapter 07 ਇਨਪੁੱਟ ਯੰਤਰ using the official curriculum guides for Class 6 Computer. Designed to align with the 2026-27 Punjab Board standards, these detailed answers help students reinforce core academic concepts.
Chapter-wise Solutions for Computer: Punjabi Medium Chapter 07 ਇਨਪੁੱਟ ਯੰਤਰ
Access the complete solution PDF for Class 6 Computer below. Regular practice with these targeted textbook answers builds familiarity with standard question patterns and helps secure higher marks in final school evaluations.
ਅਭਿਆਸ ਦੇ ਪ੍ਰਸ਼ਨ-ਉੱਤਰ
1. ਖ਼ਾਲੀ ਥਾਂਵਾਂ ਭਰੋ
Question 1: ………………… ਦੀ ਵਰਤੋਂ ਕੰਪਿਊਟਰ ਵਿੱਚ ਤਸਵੀਰਾਂ ਦਾਖਲ ਕਰਨ ਲਈ ਕੀਤੀ ਜਾਂਦੀ ਹੈ ।
(ਉ) ਹੈੱਡਫ਼ੋਨ (Headphone) (ਅ) ਵੈੱਬ ਕੈਮਰਾ (Web camera) (ੲ) ਸਪੀਕਰ (Speakers) (ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
Answer:
(ਅ) ਵੈੱਬ ਕੈਮਰਾ (Web camera)
Exam Tips:
a) ਹੈੱਡਫ਼ੋਨ ਅਤੇ ਸਪੀਕਰ ਆਊਟਪੁੱਟ ਯੰਤਰ ਹਨ, ਇਨਪੁੱਟ ਨਹੀਂ।
b) ਤਸਵੀਰਾਂ/ਵੀਡੀਓ ਕੈਪਚਰ ਕਰਨ ਵਾਲਾ ਯੰਤਰ ਇਨਪੁੱਟ ਯੰਤਰ ਹੁੰਦਾ ਹੈ।
Question 2: ਬਾਰ ਕੋਡ ਰੀਡਰ ਵਿੱਚ ……………………. ਲੱਗਿਆ ਹੁੰਦਾ ਹੈ ।
(ਉ) ਸੈਂਸਰ (Sensor) (ਅ) ਲਾਈਟ (Light) (ੲ) ਹੀਟ (Heat) (ਸ) ਮੈਗਨੈਟਿਕ (Magnetic) ।
Answer:
(ਉ) ਸੈਂਸਰ (Sensor)
Exam Tips:
a) ਬਾਰ ਕੋਡ ਰੀਡਰ ਰੌਸ਼ਨੀ-ਸੰਵੇਦਨਸ਼ੀਲ ਸੈਂਸਰ ਨਾਲ ਲਾਈਨਾਂ ਦਾ ਪੈਟਰਨ ਪੜ੍ਹਦਾ ਹੈ।
Question 3: ………………… ਇੱਕ ਪੁਆਇੰਟਿੰਗ ਉਪਕਰਣ ਹੈ ।
(ਉ) ਹੈੱਡਫ਼ੋਨ (Headphone) (ਅ) ਕੀਅ-ਬੋਰਡ (Keyboard) (ੲ) ਮਾਊਸ (Mouse) (ਸ) ਵੈੱਬ ਕੈਮਰਾ (Web Camera) ।
Answer:
(ੲ) ਮਾਊਸ (Mouse)
Exam Tips:
a) ਮਾਊਸ, ਲਾਈਟ ਪੈੱਨ, ਜੁਆਇ ਸਟਿੱਕ ਅਤੇ ਟਰੈਕ ਬਾਲ ਪੁਆਇੰਟਿੰਗ ਉਪਕਰਣਾਂ ਦੀਆਂ ਉਦਾਹਰਨਾਂ ਹਨ।
Question 4: ………………… ਦੀ ਵਰਤੋਂ ਕੰਪਿਊਟਰ ਵਿੱਚ ਟੈਕਸਟ ਅਤੇ ਤਸਵੀਰਾਂ ਦਾਖ਼ਲ ਕਰਨ ਲਈ ਕੀਤੀ ਜਾਂਦੀ ਹੈ ।
(ੳ) ਪ੍ਰਿੰਟਰ (Printer) (ਅ) ਸਕੈਨਰ (Scanner) (ੲ) ਸਪੀਕਰ (Speakers) (ਸ) ਮਾਊਸ (Mouse) ।
Answer:
(ਅ) ਸਕੈਨਰ (Scanner)
Exam Tips:
a) ਸਕੈਨਰ ਛਪੇ ਹੋਏ ਟੈਕਸਟ ਅਤੇ ਫੋਟੋ ਨੂੰ ਡਿਜੀਟਲ ਰੂਪ ਵਿੱਚ ਬਦਲ ਕੇ ਕੰਪਿਊਟਰ ਵਿੱਚ ਭੇਜਦਾ ਹੈ।
b) ਪ੍ਰਿੰਟਰ ਆਊਟਪੁੱਟ ਯੰਤਰ ਹੈ, ਇਸ ਲਈ ਇਹ ਸਹੀ ਉੱਤਰ ਨਹੀਂ।
Question 5: ……………………. ਕੀਅਜ਼ ਦੀ ਵਰਤੋਂ ਕਰਸਰ ਨੂੰ ਸਾਰੀਆਂ ਦਿਸ਼ਾਵਾਂ ਵਿੱਚ ਘੁੰਮਾਉਣ ਲਈ ਕੀਤੀ ਜਾਂਦੀ ਹੈ ।
(ੳ) ਐਰੋ (Arrow) (ਅ) ਸਪੈਸ਼ਲ (Special) (ੲ) ਫੰਕਸ਼ਨ (Function) (ਸ) ਨੂਮੈਰਿਕ (Numeric) ।
Answer:
(ੳ) ਐਰੋ (Arrow)
Exam Tips:
a) ਐਰੋ ਕੀਅਜ਼ ਚਾਰ ਹਨ: ਉੱਪਰ, ਹੇਠਾਂ, ਖੱਬੇ ਅਤੇ ਸੱਜੇ।
2. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
Question 1: ਕੰਪਿਊਟਰ ਵਿੱਚ ਤਸਵੀਰਾਂ ਲੈਣ ਲਈ ਕਿਸ ਉਪਕਰਣ ਦੀ ਵਰਤੋਂ ਕੀਤੀ ਜਾਂਦੀ ਹੈ ?
Answer:
ਕੰਪਿਊਟਰ ਵਿੱਚ ਤਸਵੀਰਾਂ ਲੈਣ ਲਈ ਕੈਮਰੇ (ਵੈੱਬ ਕੈਮਰੇ) ਦੀ ਵਰਤੋਂ ਕੀਤੀ ਜਾਂਦੀ ਹੈ ।
Exam Tips:
a) ਵੈੱਬ ਕੈਮਰਾ ਇਨਪੁੱਟ ਯੰਤਰ ਹੈ; ਉੱਤਰ ਵਿੱਚ 'ਕੈਮਰਾ' ਸ਼ਬਦ ਜ਼ਰੂਰ ਲਿਖੋ।
Question 2: ਪੇਂਟ ਵਿੰਡੋ ਦੇ ਕਿਸ ਭਾਗ ਦੀ ਵਰਤੋਂ ਸਕਰੀਨ ਨੂੰ ਸਰਕਾਉਣ ਲਈ ਕੀਤੀ ਜਾਂਦੀ ਹੈ ?
Answer:
ਪੇਂਟ ਵਿੰਡੋ ਦੇ ਸਕਰੋਲ ਬਾਰ ਦੀ ਵਰਤੋਂ ਸਕਰੀਨ ਨੂੰ ਸਰਕਾਉਣ ਲਈ ਕੀਤੀ ਜਾਂਦੀ ਹੈ ।
Exam Tips:
a) ਸਕਰੋਲ ਬਾਰ ਵਿੰਡੋ ਦੇ ਸੱਜੇ ਅਤੇ ਹੇਠਲੇ ਪਾਸੇ ਹੁੰਦੇ ਹਨ।
b) ਮਾਊਸ ਦੇ ਸਕਰੋਲ ਬਟਨ ਨਾਲ ਵੀ ਸਕਰੀਨ ਉੱਪਰ-ਹੇਠਾਂ ਕੀਤੀ ਜਾ ਸਕਦੀ ਹੈ।
Question 3: ਕੀਅ-ਬੋਰਡ ਉੱਪਰ ਕਿੰਨੀਆਂ ਫੰਕਸ਼ਨ ਕੀਅਜ਼ ਹੁੰਦੀਆਂ ਹਨ ?
Answer:
ਕੀਅ-ਬੋਰਡ ਉੱਪਰ 12 ਫੰਕਸ਼ਨ ਕੀਅਜ਼ (F1 ਤੋਂ F12) ਹੁੰਦੀਆਂ ਹਨ ।
Exam Tips:
a) ਫੰਕਸ਼ਨ ਕੀਅਜ਼ ਕੀਅ-ਬੋਰਡ ਦੀ ਸਭ ਤੋਂ ਉੱਪਰਲੀ ਕਤਾਰ ਵਿੱਚ ਹੁੰਦੀਆਂ ਹਨ।
Question 4: ਵੀਡੀਓ ਗੇਮ ਕੰਟਰੋਲ ਕਰਨ ਲਈ ਕਿਸ ਉਪਕਰਣ ਦਾ ਪ੍ਰਯੋਗ ਹੁੰਦਾ ਹੈ ?
Answer:
ਵੀਡੀਓ ਗੇਮ ਕੰਟਰੋਲ ਕਰਨ ਲਈ ਜੁਆਇ ਸਟਿੱਕ ਉਪਕਰਣ ਦਾ ਪ੍ਰਯੋਗ ਹੁੰਦਾ ਹੈ ।
Exam Tips:
a) ਜੁਆਇ ਸਟਿੱਕ ਪੁਆਇੰਟਿੰਗ ਕਿਸਮ ਦਾ ਇਨਪੁੱਟ ਯੰਤਰ ਹੈ।
Question 5: ਕਿਹੜੀਆਂ ਕੀਅਜ਼ ਦੀ ਵਰਤੋਂ ਕਰਸਰ ਨੂੰ ਹਿਲਾਉਣ ਲਈ ਕੀਤੀ ਜਾਂਦੀ ਹੈ ?
Answer:
ਕਰਸਰ ਕੀਅਜ਼ (ਐਰੋ ਕੀਅਜ਼) ਦੀ ਵਰਤੋਂ ਕਰਸਰ ਨੂੰ ਹਿਲਾਉਣ ਲਈ ਕੀਤੀ ਜਾਂਦੀ ਹੈ ।
Exam Tips:
a) ਚਾਰ ਐਰੋ ਕੀਅਜ਼: ਉੱਪਰ, ਹੇਠਾਂ, ਖੱਬੇ, ਸੱਜੇ।
3. ਛੋਟੇ ਉੱਤਰਾਂ ਵਾਲੇ ਪ੍ਰਸ਼ਨ
Question 1: ਇਨਪੁੱਟ ਉਪਕਰਣਾਂ ਦੀ ਵਿਆਖਿਆ ਕਰੋ ।
Answer:
ਇਨਪੁੱਟ ਯੰਤਰ ਉਹ ਹਾਰਡਵੇਅਰ ਯੰਤਰ ਹੁੰਦੇ ਹਨ ਜਿਨ੍ਹਾਂ ਦੀ ਮੱਦਦ ਨਾਲ ਡਾਟਾ ਕੰਪਿਊਟਰ ਵਿੱਚ ਦਾਖ਼ਲ ਕੀਤਾ ਜਾਂਦਾ ਹੈ । ਇਹ ਯੰਤਰ ਕਈ ਪ੍ਰਕਾਰ ਦੇ ਹੁੰਦੇ ਹਨ ਅਤੇ ਹਰ ਯੰਤਰ ਇੱਕ ਖ਼ਾਸ ਪ੍ਰਕਾਰ ਦਾ ਡਾਟਾ ਇਨਪੁੱਟ ਕਰਦਾ ਹੈ ।
Exam Tips:
a) ਪਹਿਲਾਂ ਪਰਿਭਾਸ਼ਾ ਲਿਖੋ, ਫਿਰ ਦੋ-ਤਿੰਨ ਉਦਾਹਰਨਾਂ (ਕੀਅ-ਬੋਰਡ, ਮਾਊਸ, ਸਕੈਨਰ) ਜੋੜੋ।
Question 2: ਕਿਸੇ 6 ਇਨਪੁੱਟ ਉਪਕਰਣਾਂ ਦੇ ਨਾਂ ਲਿਖੋ ।
Answer:
ਇਨਪੁੱਟ ਉਪਕਰਣਾਂ ਦੇ ਨਾਂ ਹੇਠ ਲਿਖੇ ਅਨੁਸਾਰ ਹਨ :
1. ਕੀਅ-ਬੋਰਡ
2. ਮਾਊਸ
3. ਸਕੈਨਰ
4. ਵੈੱਬ ਕੈਮਰਾ
5. ਮਾਈਕ੍ਰੋਫ਼ੋਨ
6. ਟੱਚ ਪੈਡ ।
Exam Tips:
a) ਸਿਰਫ਼ ਇਨਪੁੱਟ ਯੰਤਰ ਲਿਖੋ; ਮੋਨੀਟਰ ਜਾਂ ਪ੍ਰਿੰਟਰ ਨਾ ਲਿਖੋ, ਇਹ ਆਊਟਪੁੱਟ ਯੰਤਰ ਹਨ।
Question 3: ਜੁਆਇ ਸਟਿੱਕ 'ਤੇ ਨੋਟ ਲਿਖੋ ।
Answer:
ਇਹ ਇੱਕ ਪੁਆਇੰਟਿੰਗ ਇਨਪੁੱਟ ਯੰਤਰ ਹੈ । ਇਹ ਆਮ ਤੌਰ 'ਤੇ ਵੀਡੀਓ ਗੇਮਾਂ ਨਾਲ ਸੰਬੰਧਿਤ ਪ੍ਰੋਗਰਾਮਾਂ ਵਿੱਚ ਵਰਤਿਆ ਜਾਂਦਾ ਹੈ । ਇਸ ਵਿੱਚ ਇੱਕ ਛੋਟਾ ਜਿਹਾ ਲੰਬਕਾਰੀ ਲੀਵਰ (ਸਟਿੱਕ) ਹੁੰਦਾ ਹੈ ਜੋ ਇੱਕ ਆਧਾਰ ਨਾਲ ਜੁੜਿਆ ਹੁੰਦਾ ਹੈ । ਇਹ ਸਟਿੱਕ ਸਕਰੀਨ ਉੱਤੇ ਪੁਆਇੰਟਰ ਨੂੰ ਚਲਾਉਣ ਦੇ ਕੰਮ ਆਉਂਦੀ ਹੈ । ਇਸ ਦੇ ਆਧਾਰ ਜਾਂ ਸਟਿੱਕ ਉੱਪਰ ਬਟਨ ਵੀ ਹੁੰਦੇ ਹਨ ਜੋ ਮਾਊਸ ਦੇ ਬਟਨਾਂ ਵਾਂਗ ਕੰਮ ਕਰਦੇ ਹਨ ।
Exam Tips:
a) ਮੁੱਖ ਨੁਕਤੇ ਲਿਖੋ: ਪੁਆਇੰਟਿੰਗ ਯੰਤਰ, ਵੀਡੀਓ ਗੇਮਾਂ ਵਿੱਚ ਵਰਤੋਂ, ਸਟਿੱਕ ਅਤੇ ਬਟਨ।
4. ਵੱਡੇ ਉੱਤਰਾਂ ਵਾਲੇ ਪ੍ਰਸ਼ਨ
Question 1: ਕਿਸੇ ਦੋ ਇਨਪੁੱਟ ਉਪਕਰਣਾਂ ਦੀ ਵਿਆਖਿਆ ਕਰੋ ।
Answer:
ਦੋ ਇਨਪੁੱਟ ਉਪਕਰਣਾਂ ਦੀ ਵਿਆਖਿਆ ਹੇਠ ਲਿਖੇ ਅਨੁਸਾਰ ਹੈ-
1. ਮਾਊਸ – ਮਾਊਸ ਇੱਕ ਪੁਆਇੰਟਿੰਗ ਡਿਵਾਈਸ ਹੈ । ਇਹ ਸਕਰੀਨ ਉੱਤੇ ਕਰਸਰ ਨੂੰ ਕੰਟਰੋਲ ਕਰਦਾ ਹੈ । ਇਹ ਨਿੱਕਾ ਜਿਹਾ ਚੂਹੇ ਵਰਗਾ ਯੰਤਰ ਹੁੰਦਾ ਹੈ । ਇਸ ਦੇ ਆਕਾਰ ਕਰਕੇ ਹੀ ਇਸ ਨੂੰ ਮਾਊਸ ਕਿਹਾ ਜਾਂਦਾ ਹੈ । ਜਦੋਂ ਇਸ ਨੂੰ ਸਮਤਲ ਸਤਹਿ ਉੱਤੇ ਘੁਮਾਇਆ ਜਾਂਦਾ ਹੈ ਤਾਂ ਪੁਆਇੰਟਰ ਸਕਰੀਨ ਉੱਤੇ ਘੁੰਮਦਾ ਹੈ ।
ਮਾਊਸ ਉੱਤੇ ਤਿੰਨ ਬਟਨ ਹੁੰਦੇ ਹਨ: ਖੱਬਾ ਬਟਨ (Left Button), ਸੱਜਾ ਬਟਨ (Right Button) ਅਤੇ ਸਕਰੋਲ ਬਟਨ (Scroll Button) ।
(i) ਖੱਬਾ ਬਟਨ – ਇਹ ਸਭ ਤੋਂ ਵੱਧ ਵਰਤਿਆ ਜਾਂਦਾ ਹੈ । ਖੱਬੇ ਬਟਨ ਨੂੰ ਇੱਕ ਵਾਰ ਦਬਾਉਣ ਨੂੰ ਕਲਿੱਕ ਕਰਨਾ ਅਤੇ ਦੋ ਵਾਰ ਛੇਤੀ-ਛੇਤੀ ਦਬਾਉਣ ਨੂੰ ਡਬਲ ਕਲਿੱਕ ਕਰਨਾ ਕਿਹਾ ਜਾਂਦਾ ਹੈ ।
(ii) ਸੱਜਾ ਬਟਨ – ਸੱਜੇ ਬਟਨ ਨੂੰ ਦਬਾਉਣ ਨੂੰ ਰਾਈਟ ਕਲਿੱਕ ਕਰਨਾ ਕਿਹਾ ਜਾਂਦਾ ਹੈ । ਇਹ ਸ਼ਾਰਟਕੱਟ ਮੀਨੂੰ ਖੋਲ੍ਹਣ ਲਈ ਵਰਤਿਆ ਜਾਂਦਾ ਹੈ ।
(iii) ਸਕਰੋਲ ਬਟਨ – ਇਹ ਪਹੀਏ ਵਰਗਾ ਹੁੰਦਾ ਹੈ ਅਤੇ ਮਾਊਸ ਦੇ ਸੱਜੇ ਤੇ ਖੱਬੇ ਬਟਨ ਦੇ ਵਿਚਕਾਰ ਲੱਗਿਆ ਹੁੰਦਾ ਹੈ । ਇਸ ਨੂੰ ਘੁਮਾਉਣ ਨੂੰ ਸਕਰੋਲ ਕਰਨਾ ਕਹਿੰਦੇ ਹਨ । ਇਹ ਸਕਰੀਨ ਨੂੰ ਉੱਪਰ-ਹੇਠਾਂ ਕਰਨ ਲਈ ਵਰਤਿਆ ਜਾਂਦਾ ਹੈ ।
2. ਮਾਈਕ੍ਰੋਫ਼ੋਨ – ਮਾਈਕ੍ਰੋਫ਼ੋਨ ਨੂੰ ਮਾਈਕ ਵੀ ਕਿਹਾ ਜਾਂਦਾ ਹੈ । ਇਸ ਦੀ ਵਰਤੋਂ ਕੰਪਿਊਟਰ ਵਿੱਚ ਆਵਾਜ਼ ਰਿਕਾਰਡ ਕਰਨ ਲਈ ਕੀਤੀ ਜਾਂਦੀ ਹੈ । ਇਸ ਨਾਲ ਕੰਪਿਊਟਰ ਨੂੰ ਹਿਦਾਇਤਾਂ ਵੀ ਦਿੱਤੀਆਂ ਜਾ ਸਕਦੀਆਂ ਹਨ । ਰਿਕਾਰਡ ਕੀਤੀ ਆਵਾਜ਼ ਨੂੰ ਦੁਬਾਰਾ ਸੁਣਿਆ ਵੀ ਜਾ ਸਕਦਾ ਹੈ । ਮਾਈਕ ਰਾਹੀਂ ਬੋਲ ਕੇ ਕੰਪਿਊਟਰ ਉੱਤੇ ਕੁਝ ਟਾਈਪ ਵੀ ਕੀਤਾ ਜਾ ਸਕਦਾ ਹੈ । ਇਸ ਨਾਲ ਅਸੀਂ ਇੰਟਰਨੈੱਟ ਉੱਤੇ ਦੋਸਤਾਂ-ਮਿੱਤਰਾਂ ਨਾਲ ਗੱਲਬਾਤ ਵੀ ਕਰ ਸਕਦੇ ਹਾਂ ।
Exam Tips:
a) ਦੋਵੇਂ ਯੰਤਰਾਂ ਦੇ ਸਿਰਲੇਖ ਵੱਖ-ਵੱਖ ਲਿਖੋ ਅਤੇ ਹਰ ਇੱਕ ਦਾ ਕੰਮ ਦੱਸੋ।
b) ਮਾਊਸ ਦੇ ਤਿੰਨੇ ਬਟਨਾਂ ਦੇ ਨਾਂ ਅਤੇ ਕੰਮ ਯਾਦ ਰੱਖੋ।
Question 2: ਬਾਰ ਕੋਡ ਰੀਡਰ 'ਤੇ ਨੋਟ ਲਿਖੋ ।
Answer:
ਇਹ ਇੱਕ ਤਰ੍ਹਾਂ ਦਾ ਇਨਪੁੱਟ ਯੰਤਰ ਹੈ । ਇਸ ਵਿੱਚ ਡਾਟਾ ਵੱਖ-ਵੱਖ ਮੋਟਾਈ ਦੀਆਂ ਲਾਈਨਾਂ ਦੇ ਰੂਪ ਵਿੱਚ ਕੋਡ ਹੁੰਦਾ ਹੈ । ਇਹ ਲਾਈਨਾਂ ਆਪਟੀਕਲ (ਰੌਸ਼ਨੀ ਦੇ) ਤਰੀਕੇ ਨਾਲ ਪੜ੍ਹੀਆਂ ਜਾਂਦੀਆਂ ਹਨ । ਇਹ ਖ਼ਾਸ ਕੋਡ ਹੁੰਦੇ ਹਨ ਜੋ ਖਪਤਕਾਰੀ ਵਸਤਾਂ ਅਤੇ ਕਿਤਾਬਾਂ ਨੂੰ ਕੋਡ ਕਰਨ ਦੇ ਕੰਮ ਆਉਂਦੇ ਹਨ । ਸਭ ਤੋਂ ਵੱਧ ਵਰਤਿਆ ਜਾਣ ਵਾਲਾ ਬਾਰ ਕੋਡ ਯੂਨੀਵਰਸਲ ਪ੍ਰੋਡਕਟ ਕੋਡ (UPC) ਹੈ ।
ਬਾਰ ਕੋਡ ਰੀਡਰ ਲਾਈਨਾਂ ਨੂੰ ਪੜ੍ਹੇ ਜਾ ਸਕਣ ਵਾਲੇ ਰੂਪ ਵਿੱਚ ਬਦਲਦਾ ਹੈ । ਰੀਡਰ ਬਾਰ ਕੋਡ ਉੱਤੇ ਰੌਸ਼ਨੀ ਪਾਉਂਦਾ ਹੈ ਅਤੇ ਬਾਰ ਕੋਡ ਤੋਂ ਪਰਤੀ ਰੌਸ਼ਨੀ ਨੂੰ ਇੱਕ ਰੌਸ਼ਨੀ-ਸੰਵੇਦਨਸ਼ੀਲ ਡਿਟੈਕਟਰ ਪਛਾਣਦਾ ਹੈ । ਜਦੋਂ ਕੋਡ ਪੜ੍ਹਿਆ ਜਾਂਦਾ ਹੈ ਤਾਂ ਲਾਈਨਾਂ ਦਾ ਪੈਟਰਨ ਨੰਬਰਾਂ ਵਿੱਚ ਬਦਲ ਜਾਂਦਾ ਹੈ । ਇਹ ਨੰਬਰ ਕੰਪਿਊਟਰ ਵਿੱਚ ਪਾ ਦਿੱਤੇ ਜਾਂਦੇ ਹਨ ਅਤੇ ਫਿਰ ਵਰਤੇ ਜਾ ਸਕਦੇ ਹਨ ।
Exam Tips:
a) ਪਰਿਭਾਸ਼ਾ, ਕੰਮ ਕਰਨ ਦਾ ਢੰਗ ਅਤੇ UPC ਦਾ ਜ਼ਿਕਰ ਜ਼ਰੂਰ ਕਰੋ।
b) ਦੁਕਾਨਾਂ ਵਿੱਚ ਬਿਲਿੰਗ ਦੀ ਉਦਾਹਰਨ ਦੇਣ ਨਾਲ ਉੱਤਰ ਸਪਸ਼ਟ ਹੁੰਦਾ ਹੈ।
Question 3: ਮਾਊਸ ਕੀ ਹੈ ? ਇਸ ਦੇ ਬਟਨਾਂ ਦੇ ਕੰਮਾਂ ਬਾਰੇ ਜਾਣਕਾਰੀ ਦਿਓ ।
Answer:
ਮਾਊਸ ਇੱਕ ਪੁਆਇੰਟਿੰਗ ਡਿਵਾਈਸ ਹੈ । ਇਹ ਸਕਰੀਨ ਉੱਤੇ ਕਰਸਰ ਨੂੰ ਕੰਟਰੋਲ ਕਰਦਾ ਹੈ । ਇਹ ਨਿੱਕਾ ਜਿਹਾ ਚੂਹੇ ਵਰਗਾ ਯੰਤਰ ਹੁੰਦਾ ਹੈ । ਇਸ ਦੇ ਆਕਾਰ ਕਰਕੇ ਹੀ ਇਸ ਨੂੰ ਮਾਊਸ ਕਿਹਾ ਜਾਂਦਾ ਹੈ । ਜਦੋਂ ਇਸ ਨੂੰ ਸਮਤਲ ਸਤਹਿ ਉੱਤੇ ਘੁਮਾਇਆ ਜਾਂਦਾ ਹੈ ਤਾਂ ਪੁਆਇੰਟਰ ਸਕਰੀਨ ਉੱਤੇ ਘੁੰਮਦਾ ਹੈ ।
ਮਾਊਸ ਉੱਤੇ ਤਿੰਨ ਬਟਨ ਹੁੰਦੇ ਹਨ: ਖੱਬਾ ਬਟਨ (Left Button), ਸੱਜਾ ਬਟਨ (Right Button) ਅਤੇ ਸਕਰੋਲ ਬਟਨ (Scroll Button) ।
(i) ਖੱਬਾ ਬਟਨ – ਇਹ ਸਭ ਤੋਂ ਵੱਧ ਵਰਤਿਆ ਜਾਂਦਾ ਹੈ । ਖੱਬੇ ਬਟਨ ਨੂੰ ਇੱਕ ਵਾਰ ਦਬਾਉਣ ਨੂੰ ਕਲਿੱਕ ਕਰਨਾ ਅਤੇ ਦੋ ਵਾਰ ਛੇਤੀ-ਛੇਤੀ ਦਬਾਉਣ ਨੂੰ ਡਬਲ ਕਲਿੱਕ ਕਰਨਾ ਕਿਹਾ ਜਾਂਦਾ ਹੈ ।
(ii) ਸੱਜਾ ਬਟਨ – ਸੱਜੇ ਬਟਨ ਨੂੰ ਦਬਾਉਣ ਨੂੰ ਰਾਈਟ ਕਲਿੱਕ ਕਰਨਾ ਕਿਹਾ ਜਾਂਦਾ ਹੈ । ਇਹ ਸ਼ਾਰਟਕੱਟ ਮੀਨੂੰ ਖੋਲ੍ਹਣ ਲਈ ਵਰਤਿਆ ਜਾਂਦਾ ਹੈ ।
(iii) ਸਕਰੋਲ ਬਟਨ – ਇਹ ਪਹੀਏ ਵਰਗਾ ਹੁੰਦਾ ਹੈ ਅਤੇ ਮਾਊਸ ਦੇ ਸੱਜੇ ਤੇ ਖੱਬੇ ਬਟਨ ਦੇ ਵਿਚਕਾਰ ਲੱਗਿਆ ਹੁੰਦਾ ਹੈ । ਇਸ ਨੂੰ ਘੁਮਾਉਣ ਨੂੰ ਸਕਰੋਲ ਕਰਨਾ ਕਹਿੰਦੇ ਹਨ । ਇਹ ਸਕਰੀਨ ਨੂੰ ਉੱਪਰ-ਹੇਠਾਂ ਕਰਨ ਲਈ ਵਰਤਿਆ ਜਾਂਦਾ ਹੈ ।
Exam Tips:
a) ਮਾਊਸ ਦੀ ਪਰਿਭਾਸ਼ਾ ਪਹਿਲਾਂ ਲਿਖੋ, ਫਿਰ ਤਿੰਨ ਬਟਨਾਂ ਦੇ ਕੰਮ ਵੱਖ-ਵੱਖ ਦੱਸੋ।
b) ਕਲਿੱਕ, ਡਬਲ ਕਲਿੱਕ ਅਤੇ ਰਾਈਟ ਕਲਿੱਕ ਦਾ ਫ਼ਰਕ ਸਪਸ਼ਟ ਲਿਖੋ।
Question 4: ਪੁਆਇੰਟਿੰਗ ਉਪਕਰਣ ਕੀ ਹੁੰਦੇ ਹਨ ? ਉਦਾਹਰਣ ਸਹਿਤ ਵਿਆਖਿਆ ਕਰੋ ।
Answer:
ਪੁਆਇੰਟਿੰਗ ਉਪਕਰਣ ਉਹ ਉਪਕਰਣ ਹੁੰਦੇ ਹਨ ਜੋ ਕੰਪਿਊਟਰ ਸਕਰੀਨ ਉੱਤੇ ਕਿਸੇ ਖ਼ਾਸ ਭਾਗ ਨੂੰ ਪੁਆਇੰਟ ਕਰਨ ਲਈ ਵਰਤੇ ਜਾਂਦੇ ਹਨ । ਇਹ ਯੰਤਰ ਸਿਲੈਕਟ ਕਰਨ ਅਤੇ ਕਲਿੱਕ ਕਰਨ ਲਈ ਵਰਤੇ ਜਾਂਦੇ ਹਨ । ਕੁਝ ਪੁਆਇੰਟਿੰਗ ਉਪਕਰਣ ਹੇਠ ਲਿਖੇ ਅਨੁਸਾਰ ਹਨ-
ਮਾਊਸ – ਇਹ ਪੁਆਇੰਟਿੰਗ ਡਿਵਾਈਸ ਸਕਰੀਨ ਉੱਤੇ ਕਰਸਰ ਨੂੰ ਕੰਟਰੋਲ ਕਰਦਾ ਹੈ । ਇਹ ਨਿੱਕਾ ਜਿਹਾ ਚੂਹੇ ਵਰਗਾ ਯੰਤਰ ਹੁੰਦਾ ਹੈ ਅਤੇ ਸਮਤਲ ਸਤਹਿ ਉੱਤੇ ਘੁਮਾਉਣ ਨਾਲ ਪੁਆਇੰਟਰ ਸਕਰੀਨ ਉੱਤੇ ਘੁੰਮਦਾ ਹੈ ।
ਲਾਈਟ ਪੈੱਨ – ਇਹ ਪੈੱਨ ਦੀ ਸ਼ਕਲ ਦਾ ਯੰਤਰ ਹੁੰਦਾ ਹੈ ਜੋ ਤਾਰ ਦੀ ਸਹਾਇਤਾ ਨਾਲ ਕੰਪਿਊਟਰ ਨਾਲ ਜੁੜਿਆ ਹੁੰਦਾ ਹੈ । ਇਸ ਨਾਲ ਸਕਰੀਨ ਉੱਤੇ ਕਿਸੇ ਖ਼ਾਸ ਥਾਂ ਵੱਲ ਪੁਆਇੰਟ ਕਰਕੇ ਡਰਾਇੰਗ ਆਦਿ ਕੀਤੀ ਜਾ ਸਕਦੀ ਹੈ ।
ਜੁਆਇ ਸਟਿੱਕ – ਇਹ ਆਮ ਤੌਰ 'ਤੇ ਵੀਡੀਓ ਗੇਮਾਂ ਨਾਲ ਸੰਬੰਧਿਤ ਪ੍ਰੋਗਰਾਮਾਂ ਵਿੱਚ ਵਰਤਿਆ ਜਾਂਦਾ ਹੈ ।
ਟਰੈਕ ਬਾਲ – ਇਹ ਬਾਲ ਵਰਗਾ ਪੁਆਇੰਟਿੰਗ ਡਿਵਾਈਸ ਹੈ ਜਿਸ ਨੂੰ ਕਿਸੇ ਵੀ ਦਿਸ਼ਾ ਵਿੱਚ ਘੁੰਮਾਇਆ ਜਾ ਸਕਦਾ ਹੈ । ਬਾਲ ਜਿਸ ਦਿਸ਼ਾ ਵਿੱਚ ਘੁੰਮਾਈ ਜਾਵੇ, ਕਰਸਰ ਉਸੇ ਦਿਸ਼ਾ ਵਿੱਚ ਘੁੰਮਦਾ ਹੈ ।
Exam Tips:
a) ਪਰਿਭਾਸ਼ਾ ਦੇ ਨਾਲ ਘੱਟੋ-ਘੱਟ ਦੋ-ਤਿੰਨ ਉਦਾਹਰਨਾਂ ਜ਼ਰੂਰ ਲਿਖੋ।
b) ਹਰ ਯੰਤਰ ਦੀ ਵਰਤੋਂ ਇੱਕ-ਇੱਕ ਵਾਕ ਵਿੱਚ ਦੱਸੋ।
Question 5: ਸਪੈਸ਼ਲ ਕੀਅਜ਼ ਅਤੇ ਇਹਨਾਂ ਦੇ ਕੰਮਾਂ ਦੀ ਵਿਆਖਿਆ ਕਰੋ ।
Answer:
ਹਰ ਸਪੈਸ਼ਲ ਕੀਅ ਕੁਝ ਵਿਸ਼ੇਸ਼ ਕੰਮ ਕਰਵਾਉਣ ਲਈ ਵਰਤੀ ਜਾਂਦੀ ਹੈ । ਕੁਝ ਸਪੈਸ਼ਲ ਕੀਅਜ਼ ਅਤੇ ਉਨ੍ਹਾਂ ਦੇ ਕੰਮ ਹੇਠ ਲਿਖੇ ਹਨ-
1. ਡਿਲੀਟ (Delete) – ਕਰਸਰ ਤੋਂ ਸੱਜੇ ਹੱਥ ਵਾਲਾ ਅੱਖਰ ਡਿਲੀਟ ਕਰਨ (ਮਿਟਾਉਣ) ਲਈ ।
2. ਬੈਕਸਪੇਸ (Backspace) – ਕਰਸਰ ਤੋਂ ਖੱਬੇ ਹੱਥ ਵਾਲਾ ਅੱਖਰ ਮਿਟਾਉਣ ਲਈ ।
3. ਐਂਟਰ (Enter) – ਨਵੀਂ ਲਾਈਨ ਉੱਤੇ ਜਾਣ ਲਈ ।
4. ਸਪੇਸ ਬਾਰ (Space Bar) – ਦੋ ਸ਼ਬਦਾਂ ਵਿਚਕਾਰ ਖ਼ਾਲੀ ਥਾਂ ਛੱਡਣ ਲਈ ।
5. ਸ਼ਿਫਟ (Shift) – ਇਹ ਕਿਸੇ ਦੂਸਰੀ ਕੀਅ ਨਾਲ ਮਿਲਾ ਕੇ ਵਰਤੀ ਜਾਂਦੀ ਹੈ, ਜਿਵੇਂ Shift ਅਤੇ a ਇਕੱਠੇ ਦਬਾਏ ਜਾਣ ਤਾਂ ਵੱਡਾ A ਪਵੇਗਾ ।
6. ਕੰਟਰੋਲ (Ctrl) – ਇਹ ਦੂਸਰੀ ਕੀਅ ਨਾਲ ਮਿਲਾ ਕੇ ਵਰਤੀ ਜਾਂਦੀ ਹੈ, ਜਿਵੇਂ ਪੇਂਟ ਵਿੱਚ Ctrl ਅਤੇ S ਇਕੱਠੇ ਦਬਾ ਕੇ ਫ਼ਾਈਲ ਨੂੰ ਸੇਵ ਕੀਤਾ ਜਾਂਦਾ ਹੈ ।
7. ਆਲਟ (Alt) – ਇਹ ਦੂਸਰੀ ਕੀਅ ਨਾਲ ਮਿਲਾ ਕੇ ਵਰਤੀ ਜਾਂਦੀ ਹੈ, ਜਿਵੇਂ Alt ਅਤੇ F4 ਖੁੱਲ੍ਹੇ ਹੋਏ ਪ੍ਰੋਗਰਾਮ ਨੂੰ ਬੰਦ ਕਰਨ ਲਈ ਵਰਤੀ ਜਾਂਦੀ ਹੈ ।
8. ਕੈਪਸ ਲਾਕ (Caps Lock) – ਇਹ ਕੀਅ ਦਬਾਉਣ ਨਾਲ ਕੀਅ-ਬੋਰਡ ਉੱਤੇ ਲੱਗਿਆ ਇੰਡੀਕੇਟਰ ਜਗ ਪੈਂਦਾ ਹੈ, ਅਰਥਾਤ ਕੈਪਸ ਲਾਕ ਆਨ ਹੋ ਜਾਂਦਾ ਹੈ । ਇਸ ਨਾਲ ਅੱਖਰ ਵੱਡੇ ਟਾਈਪ ਹੁੰਦੇ ਹਨ ।
Exam Tips:
a) Delete ਅਤੇ Backspace ਦਾ ਫ਼ਰਕ ਯਾਦ ਰੱਖੋ: Delete ਸੱਜੇ ਪਾਸੇ ਅਤੇ Backspace ਖੱਬੇ ਪਾਸੇ ਦਾ ਅੱਖਰ ਮਿਟਾਉਂਦੀ ਹੈ।
b) Shift, Ctrl ਅਤੇ Alt ਇਕੱਲੀਆਂ ਨਹੀਂ, ਹੋਰ ਕੀਅ ਨਾਲ ਮਿਲ ਕੇ ਕੰਮ ਕਰਦੀਆਂ ਹਨ।
ਮਹੱਤਵਪੂਰਨ ਪ੍ਰਸ਼ਨ-ਉੱਤਰ (Important Questions)
1. ਖ਼ਾਲੀ ਥਾਂਵਾਂ ਭਰੋ
Question 1: ………………….. ਯੰਤਰ ਕੰਪਿਊਟਰ ਨੂੰ ਇਨਪੁੱਟ ਦਿੰਦੇ ਹਨ ।
(ੳ) ਇਨਪੁੱਟ (ਅ) ਆਊਟਪੁੱਟ (ੲ) ਪ੍ਰੋਸੈੱਸ (ਸ) ਕੰਟਰੋਲ ।
Answer:
(ੳ) ਇਨਪੁੱਟ
Exam Tips:
a) ਇਨਪੁੱਟ ਯੰਤਰ ਡਾਟਾ ਅਤੇ ਹਿਦਾਇਤਾਂ ਕੰਪਿਊਟਰ ਵਿੱਚ ਭੇਜਦੇ ਹਨ।
Question 2: ……………. ਕੰਪਿਊਟਰ ਵਿੱਚ ਤਸਵੀਰਾਂ ਭੇਜਦਾ ਹੈ ।
(ਉ) ਮਾਊਸ (ਅ) ਵੈੱਬ ਕੈਮਰਾ (ੲ) ਲਾਈਟ ਪੈੱਨ (ਸ) ਮੋਨੀਟਰ ।
Answer:
(ਅ) ਵੈੱਬ ਕੈਮਰਾ
Exam Tips:
a) ਮੋਨੀਟਰ ਤਸਵੀਰ ਦਿਖਾਉਂਦਾ ਹੈ, ਭੇਜਦਾ ਨਹੀਂ।
Question 3: …………………. ਦੀ ਵਰਤੋਂ ਵੀਡੀਓ ਗੇਮਾਂ ਖੇਡਣ ਵਿੱਚ ਕੀਤੀ ਜਾਂਦੀ ਹੈ ।
(ਉ) ਮਾਊਸ (ਅ) ਸਕਰੀਨ (ੲ) ਜੁਆਇ ਸਟਿੱਕ (ਸ) ਕੀਅ-ਬੋਰਡ ।
Answer:
(ੲ) ਜੁਆਇ ਸਟਿੱਕ
Exam Tips:
a) ਜੁਆਇ ਸਟਿੱਕ ਖ਼ਾਸ ਤੌਰ 'ਤੇ ਗੇਮਾਂ ਲਈ ਬਣਿਆ ਪੁਆਇੰਟਿੰਗ ਯੰਤਰ ਹੈ।
Question 4: ……………… ਦੀ ਵਰਤੋਂ ਟੈਕਸਟ ਐਂਟਰ ਕਰਨ ਵਾਸਤੇ ਕੀਤੀ ਜਾਂਦੀ ਹੈ ।
(ਉ) ਮਾਊਸ (ਅ) ਟੱਚ ਸਕਰੀਨ (ੲ) ਕੀਅ-ਬੋਰਡ (ਸ) ਲਾਈਟ ਪੈੱਨ ।
Answer:
(ੲ) ਕੀਅ-ਬੋਰਡ
Exam Tips:
a) ਟੈਕਸਟ ਟਾਈਪ ਕਰਨ ਦਾ ਮੁੱਖ ਯੰਤਰ ਕੀਅ-ਬੋਰਡ ਹੀ ਹੈ।
2. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
Question 1: ਆਮ ਵਰਤੋਂ ਵਾਲੇ ਮਾਊਸ ਦੇ ਕਿੰਨੇ ਬਟਨ ਹੁੰਦੇ ਹਨ ?
Answer:
ਆਮ ਵਰਤੋਂ ਵਾਲੇ ਮਾਊਸ ਦੇ ਤਿੰਨ ਬਟਨ ਹੁੰਦੇ ਹਨ: ਖੱਬਾ, ਸੱਜਾ ਅਤੇ ਸਕਰੋਲ ਬਟਨ ।
Exam Tips:
a) ਸੰਖਿਆ ਦੇ ਨਾਲ ਤਿੰਨੇ ਬਟਨਾਂ ਦੇ ਨਾਂ ਵੀ ਲਿਖ ਦਿਓ।
Question 2: ਲਾਈਟ ਪੈੱਨ ਕੀ ਹੁੰਦਾ ਹੈ ?
Answer:
ਲਾਈਟ ਪੈੱਨ ਇੱਕ ਇਨਪੁੱਟ ਯੰਤਰ ਹੈ ਜਿਸ ਦੀ ਵਰਤੋਂ ਸਕਰੀਨ ਉੱਤੇ ਡਰਾਇੰਗ ਕਰਨ ਵਾਸਤੇ ਕੀਤੀ ਜਾਂਦੀ ਹੈ । ਇਹ ਪੈੱਨ ਵਰਗਾ ਦਿਖਾਈ ਦਿੰਦਾ ਹੈ ।
Exam Tips:
a) ਲਾਈਟ ਪੈੱਨ ਪੁਆਇੰਟਿੰਗ ਕਿਸਮ ਦਾ ਇਨਪੁੱਟ ਯੰਤਰ ਹੈ।
Question 3: ਜੁਆਇ ਸਟਿੱਕ ਕੀ ਹੁੰਦੀ ਹੈ ?
Answer:
ਜੁਆਇ ਸਟਿੱਕ ਇੱਕ ਸਟਿੱਕ ਵਰਗਾ ਇਨਪੁੱਟ ਯੰਤਰ ਹੈ ਜੋ ਪੁਆਇੰਟਰ ਦੀ ਮੂਵਮੈਂਟ ਨੂੰ ਕੰਟਰੋਲ ਕਰਦਾ ਹੈ । ਇਸ ਦੀ ਵਰਤੋਂ ਵੀਡੀਓ ਗੇਮ ਖੇਡਣ ਵਾਸਤੇ ਕੀਤੀ ਜਾਂਦੀ ਹੈ ।
Exam Tips:
a) ਪਰਿਭਾਸ਼ਾ ਅਤੇ ਵਰਤੋਂ ਦੋਵੇਂ ਲਿਖੋ।
Question 4: ਟੱਚ ਸਕਰੀਨ ਕੀ ਹੁੰਦੀ ਹੈ ?
Answer:
ਟੱਚ ਸਕਰੀਨ ਇੱਕ ਡਿਸਪਲੇ ਸਕਰੀਨ ਹੁੰਦੀ ਹੈ ਜਿਸ ਉੱਤੇ ਸੰਵੇਦਨਸ਼ੀਲ ਪੈਨਲ ਲੱਗਾ ਹੁੰਦਾ ਹੈ । ਇਸ ਉੱਤੇ ਉਂਗਲ ਦੀ ਮੱਦਦ ਨਾਲ ਇਨਪੁੱਟ ਪ੍ਰਦਾਨ ਕੀਤਾ ਜਾਂਦਾ ਹੈ ।
Exam Tips:
a) ਮੋਬਾਈਲ ਫ਼ੋਨ ਅਤੇ ਏ.ਟੀ.ਐੱਮ. ਦੀ ਸਕਰੀਨ ਇਸ ਦੀਆਂ ਉਦਾਹਰਨਾਂ ਹਨ।
Question 5: ਕੋਈ ਛੇ ਇਨਪੁੱਟ ਯੰਤਰਾਂ ਦੇ ਨਾਂ ਲਿਖੋ ।
Answer:
ਕੀਅ-ਬੋਰਡ, ਮਾਊਸ, ਸਕੈਨਰ, ਟੱਚ ਪੈਡ, ਬਾਰ ਕੋਡ ਰੀਡਰ, ਲਾਈਟ ਪੈੱਨ ।
Exam Tips:
a) ਛੇ ਨਾਂ ਪੂਰੇ ਲਿਖੋ ਅਤੇ ਸਾਰੇ ਇਨਪੁੱਟ ਯੰਤਰ ਹੀ ਹੋਣ।
Question 6: ਬਾਇਓਮੈਟਰਿਕ ਤੋਂ ਤੁਹਾਡਾ ਕੀ ਭਾਵ ਹੈ ?
Answer:
ਬਾਇਓਮੈਟਰਿਕ ਇੱਕ ਅਜਿਹੀ ਮਸ਼ੀਨ ਹੁੰਦੀ ਹੈ ਜਿਸ ਵਿੱਚ ਕਿਸੇ ਵਿਅਕਤੀ ਦੀ ਪਹਿਚਾਣ ਉਸ ਦੇ ਸਰੀਰ ਦੇ ਅੰਗਾਂ (ਜਿਵੇਂ ਉਂਗਲਾਂ ਦੇ ਨਿਸ਼ਾਨ) ਨੂੰ ਸਕੈਨ ਕਰਕੇ ਕੀਤੀ ਜਾਂਦੀ ਹੈ ।
Exam Tips:
a) ਪਹਿਚਾਣ ਸਰੀਰ ਦੇ ਅੰਗ ਸਕੈਨ ਕਰਕੇ ਹੁੰਦੀ ਹੈ, ਇਹ ਗੱਲ ਜ਼ਰੂਰ ਲਿਖੋ।
Question 7: ਇਲੈੱਕਟ੍ਰਾਨਿਕ ਹਸਤਾਖ਼ਰ ਪੈਡ ਕੀ ਹੁੰਦਾ ਹੈ ?
Answer:
ਇਹ ਇੱਕ ਇਲੈੱਕਟ੍ਰਾਨਿਕ ਯੰਤਰ ਹੁੰਦਾ ਹੈ ਜਿਸ ਵਿੱਚ ਪੈਡ ਉੱਪਰ ਯੂਜ਼ਰ ਵੱਲੋਂ ਕੀਤੇ ਹਸਤਾਖ਼ਰ ਨੂੰ ਡਿਜੀਟਲ ਫਾਰਮੈਟ ਵਿੱਚ ਬਦਲਿਆ ਜਾਂਦਾ ਹੈ ।
Exam Tips:
a) ਇਹ ਹੱਥ ਨਾਲ ਕੀਤੇ ਹਸਤਾਖ਼ਰ ਨੂੰ ਡਿਜੀਟਲ ਰੂਪ ਦਿੰਦਾ ਹੈ।
3. ਛੋਟੇ ਉੱਤਰਾਂ ਵਾਲੇ ਪ੍ਰਸ਼ਨ
Question 1: ਇਨਪੁੱਟ ਯੰਤਰ ਕੀ ਹੁੰਦੇ ਹਨ ?
Answer:
ਉਹ ਯੰਤਰ ਜਿਨ੍ਹਾਂ ਦੀ ਵਰਤੋਂ ਕੰਪਿਊਟਰ ਵਿੱਚ ਡਾਟਾ ਅਤੇ ਨਿਰਦੇਸ਼ ਪਾਉਣ ਵਾਸਤੇ ਕੀਤੀ ਜਾਂਦੀ ਹੈ, ਉਨ੍ਹਾਂ ਨੂੰ ਇਨਪੁੱਟ ਯੰਤਰ ਕਹਿੰਦੇ ਹਨ ।
Exam Tips:
a) ਪਰਿਭਾਸ਼ਾ ਵਿੱਚ 'ਡਾਟਾ ਅਤੇ ਨਿਰਦੇਸ਼' ਦੋਵੇਂ ਸ਼ਬਦ ਲਿਖੋ।
Question 2: ਡਿਜੀਟਾਈਜ਼ਰ ਕੀ ਹੁੰਦਾ ਹੈ ?
Answer:
ਡਿਜੀਟਾਈਜ਼ਰ ਇੱਕ ਇਨਪੁੱਟ ਯੰਤਰ ਹੈ ਜੋ ਐਨਾਲਾਗ ਸਿਗਨਲਾਂ ਨੂੰ ਡਿਜੀਟਲ ਸਿਗਨਲਾਂ ਵਿੱਚ ਬਦਲਦਾ ਹੈ । ਇਹ ਕੈਮਰੇ ਜਾਂ ਟੈਲੀਵਿਜ਼ਨ ਤੋਂ ਪ੍ਰਾਪਤ ਸਿਗਨਲਾਂ ਨੂੰ ਨੰਬਰਾਂ ਦੀ ਲੜੀ ਵਿੱਚ ਬਦਲਦਾ ਹੈ ।
Exam Tips:
a) ਯਾਦ ਰੱਖੋ: ਐਨਾਲਾਗ ਸਿਗਨਲ → ਡਿਜੀਟਲ ਸਿਗਨਲ।
Question 3: ਟਰੈਕ ਬਾਲ 'ਤੇ ਨੋਟ ਲਿਖੋ ।
Answer:
ਟਰੈਕ ਬਾਲ ਇੱਕ ਪੁਆਇੰਟਿੰਗ ਡਿਵਾਈਸ ਹੈ ਜਿਸ ਦੀ ਵਰਤੋਂ ਮਾਊਸ ਦੇ ਕੰਮ ਵਾਸਤੇ ਉਨ੍ਹਾਂ ਥਾਵਾਂ 'ਤੇ ਕੀਤੀ ਜਾਂਦੀ ਹੈ ਜਿੱਥੇ ਮਾਊਸ ਚਲਾਉਣ ਲਈ ਸਮਤਲ ਸਤਹਿ ਨਹੀਂ ਹੁੰਦੀ । ਇਸ ਦੀ ਵਰਤੋਂ ਨੋਟਬੁੱਕ ਜਾਂ ਲੈਪਟਾਪ ਨਾਲ ਕੀਤੀ ਜਾਂਦੀ ਹੈ ।
Exam Tips:
a) ਮੁੱਖ ਨੁਕਤਾ: ਇਹ ਮਾਊਸ ਦੀ ਥਾਂ ਵਰਤਿਆ ਜਾਂਦਾ ਹੈ ਜਿੱਥੇ ਸਮਤਲ ਸਤਹਿ ਨਹੀਂ ਹੁੰਦੀ।
Question 4: ਐੱਮ. ਆਈ. ਸੀ. ਆਰ. 'ਤੇ ਇੱਕ ਨੋਟ ਲਿਖੋ ।
Answer:
ਐੱਮ. ਆਈ. ਸੀ. ਆਰ. (MICR) ਇੱਕ ਇਨਪੁੱਟ ਯੰਤਰ ਹੈ ਜਿਸ ਦੀ ਵਰਤੋਂ ਜ਼ਿਆਦਾਤਰ ਬੈਂਕਾਂ ਵਿੱਚ ਕੀਤੀ ਜਾਂਦੀ ਹੈ । ਇਹ ਉਨ੍ਹਾਂ ਚੈੱਕਾਂ ਆਦਿ ਨੂੰ ਪੜ੍ਹਦਾ ਹੈ ਜਿਨ੍ਹਾਂ ਉੱਤੇ ਚੁੰਬਕੀ ਸਿਆਹੀ ਨਾਲ ਕੁਝ ਲਿਖਿਆ ਹੁੰਦਾ ਹੈ ।
Exam Tips:
a) MICR ਦਾ ਪੂਰਾ ਨਾਂ Magnetic Ink Character Recognition ਹੈ।
b) ਇਹ ਬੈਂਕ ਚੈੱਕਾਂ ਨੂੰ ਪੜ੍ਹਨ ਲਈ ਵਰਤਿਆ ਜਾਂਦਾ ਹੈ।
Question 5: ਮਾਈਕ੍ਰੋਫ਼ੋਨ ਦੀ ਵਰਤੋਂ ਦੱਸੋ ।
Answer:
ਮਾਈਕ੍ਰੋਫ਼ੋਨ ਦੀ ਵਰਤੋਂ ਕੰਪਿਊਟਰ ਵਿੱਚ ਆਵਾਜ਼ ਦਾਖ਼ਲ ਕਰਨ ਵਾਸਤੇ ਕੀਤੀ ਜਾਂਦੀ ਹੈ । ਇਸ ਰਾਹੀਂ ਕੰਪਿਊਟਰ ਨੂੰ ਹਦਾਇਤਾਂ ਵੀ ਦਿੱਤੀਆਂ ਜਾ ਸਕਦੀਆਂ ਹਨ । ਇਸ ਨਾਲ ਅਸੀਂ ਆਪਣੀ ਆਵਾਜ਼ ਰਿਕਾਰਡ ਵੀ ਕਰ ਸਕਦੇ ਹਾਂ ।
Exam Tips:
a) ਆਵਾਜ਼ ਦਾਖ਼ਲ ਕਰਨਾ, ਹਦਾਇਤਾਂ ਦੇਣਾ ਅਤੇ ਰਿਕਾਰਡ ਕਰਨਾ — ਤਿੰਨੇ ਵਰਤੋਂ ਲਿਖੋ।
Question 6: ਟੱਚ ਪੈਡ ਕੀ ਹੈ ?
Answer:
ਟੱਚ ਪੈਡ ਇੱਕ ਇਨਪੁੱਟ ਯੰਤਰ ਹੈ । ਇਹ ਇੱਕ ਪੈਨਲ ਹੁੰਦਾ ਹੈ ਜਿਸ ਉੱਤੇ ਉਂਗਲੀ ਘੁੰਮਾ ਕੇ ਪੁਆਇੰਟਰ ਨੂੰ ਘੁੰਮਾਇਆ ਜਾ ਸਕਦਾ ਹੈ । ਇਸ ਦੀ ਵਰਤੋਂ ਮਾਊਸ ਦੀ ਥਾਂ 'ਤੇ ਹੁੰਦੀ ਹੈ ।
Exam Tips:
a) ਲੈਪਟਾਪ ਵਿੱਚ ਕੀਅ-ਬੋਰਡ ਹੇਠਾਂ ਲੱਗਾ ਪੈਨਲ ਟੱਚ ਪੈਡ ਹੁੰਦਾ ਹੈ।
Question 7: ਵੈੱਬ ਕੈਮਰੇ ਦੀ ਵਰਤੋਂ ਦੱਸੋ ।
Answer:
ਵੈੱਬ ਕੈਮਰੇ ਦੀ ਵਰਤੋਂ ਫੋਟੋਆਂ ਅਤੇ ਫ਼ਿਲਮਾਂ ਨੂੰ ਕੈਪਚਰ ਕਰਨ ਵਾਸਤੇ ਕੀਤੀ ਜਾਂਦੀ ਹੈ । ਇਹ ਫ਼ਿਲਮਾਂ ਅਸੀਂ ਕੰਪਿਊਟਰ 'ਤੇ ਸਟੋਰ ਕਰ ਸਕਦੇ ਹਾਂ ।
Exam Tips:
a) ਵੀਡੀਓ ਕਾਲ ਅਤੇ ਫੋਟੋ ਖਿੱਚਣ ਵਿੱਚ ਵੀ ਵੈੱਬ ਕੈਮਰਾ ਵਰਤਿਆ ਜਾਂਦਾ ਹੈ।
Question 8: ਸਕੈਨਰ ਦੀ ਵਰਤੋਂ ਕਿੱਥੇ ਕੀਤੀ ਜਾਂਦੀ ਹੈ ?
Answer:
ਸਕੈਨਰ ਦੀ ਵਰਤੋਂ ਟੈਕਸਟ ਅਤੇ ਤਸਵੀਰਾਂ ਆਦਿ ਨੂੰ ਕੰਪਿਊਟਰ ਵਿੱਚ ਭਰਨ ਵਾਸਤੇ ਕੀਤੀ ਜਾਂਦੀ ਹੈ । ਇਸ ਦੀ ਵਰਤੋਂ ਫ਼ੋਟੋ ਸਟੇਟ ਮਸ਼ੀਨ ਵਾਂਗ ਹੁੰਦੀ ਹੈ ।
Exam Tips:
a) ਸਕੈਨਰ ਛਪੇ ਕਾਗ਼ਜ਼ ਦੀ ਡਿਜੀਟਲ ਕਾਪੀ ਬਣਾਉਂਦਾ ਹੈ।
Free study material for Computer
Punjab Board Solutions for Class 6 Computer Punjabi Medium Chapter 07 ਇਨਪੁੱਟ ਯੰਤਰ
Accessing Punjabi Medium Chapter 07 ਇਨਪੁੱਟ ਯੰਤਰ Solutions
Review comprehensive exercise answers for Class 6 Computer Punjabi Medium Chapter 07 ਇਨਪੁੱਟ ਯੰਤਰ. Fully updated to match current Punjab Board syllabus guidelines, these textbook solutions help students verify their work and maintain accurate study notes.
Concept-Driven Answers for Class 6 Computer
Beyond providing final answers, these guides offer step-by-step breakdowns for complex queries in the Class 6 Computer module. This approach helps students balance theoretical depth with practical problem-solving skills required for Punjab Board exams.
Maximizing Study Efficiency
Consistent practice with these solution guides cultivates faster problem-solving habits and clearer logical structuring. For a complete preparation experience, pair these textbook answers with our dedicated revision notes and sample papers for Class 6 Computer.
FAQs
The complete and updated PSEB 6th Class Computer Solutions Chapter 7 ਇਨਪੁੱਟ ਯੰਤਰ is available for free on StudiesToday.com. These solutions for Class 6 Computer are as per latest Punjab Board curriculum.
Yes, our experts have revised the PSEB 6th Class Computer Solutions Chapter 7 ਇਨਪੁੱਟ ਯੰਤਰ as per 2026 exam pattern. All textbook exercises have been solved and have added explanation about how the Computer concepts are applied in case-study and assertion-reasoning questions.
Toppers recommend using Punjab Board language because Punjab Board marking schemes are strictly based on textbook definitions. Our PSEB 6th Class Computer Solutions Chapter 7 ਇਨਪੁੱਟ ਯੰਤਰ will help students to get full marks in the theory paper.
Yes, we provide bilingual support for Class 6 Computer. You can access PSEB 6th Class Computer Solutions Chapter 7 ਇਨਪੁੱਟ ਯੰਤਰ in both English and Hindi medium.
Yes, you can download the entire PSEB 6th Class Computer Solutions Chapter 7 ਇਨਪੁੱਟ ਯੰਤਰ in printable PDF format for offline study on any device.