Step-by-Step Textbook Solutions for Class 5 Punjabi Punjabi Medium Chapter 09 ਜੇ ਬਾਲਣ ਮੁੱਕ ਜਾਵੇ
Access comprehensive textbook solutions for Punjabi Medium Chapter 09 ਜੇ ਬਾਲਣ ਮੁੱਕ ਜਾਵੇ using the official curriculum guides for Class 5 Punjabi. Designed to align with the 2026-27 Punjab Board standards, these detailed answers help students reinforce core academic concepts.
Download Punjabi Medium Chapter 09 ਜੇ ਬਾਲਣ ਮੁੱਕ ਜਾਵੇ Textbook Solutions PDF
Access the complete solution PDF for Class 5 Punjabi below. Regular practice with these targeted textbook answers builds familiarity with standard question patterns and helps secure higher marks in final school evaluations.
1. ਖ਼ਾਲੀ ਸਥਾਨ ਭਰੋ
Question 1: ਖ਼ਾਲੀ ਥਾਂਵਾਂ ਭਰੋ :
(ੳ) ਮਾਤਾ ਜੀ, ਤੁਹਾਡੇ ਚੁੱਲ੍ਹੇ ਵਿਚ ………… ਹੈ?
(ਅ) ਸ਼ਹਿਰੀ ਬੰਦੇ ਨੇ ਕਿਹਾ, “………… ਭੁੰਨਣੀਆਂ ਹਨ।”
(ੲ) ਬੁੱਢੀ ਮਾਈ ………… ਪਈ।
(ਸ) ਸ਼ਹਿਰੀ ਬੰਦਾ ਅੱਗ ਲੈਣ ਲਈ ………… ਫਿਰਿਆ।
(ਹ) ਸਾਰੇ ਲੋਕ ਹੀ ………… ਦੀ ਸ਼ਿਕਾਇਤ ਕਰ ਰਹੇ ਸਨ।
(ਕ) ਪਟਰੋਲ ਅਤੇ ਡੀਜ਼ਲ ਵੀ ਤਾਂ ………… ਹੀ ਹੁੰਦਾ ਏ, ਜੀ।
Answer:
(ੳ) ਮਾਤਾ ਜੀ, ਤੁਹਾਡੇ ਚੁੱਲ੍ਹੇ ਵਿਚ ਅੱਗ ਹੈ?
(ਅ) ਸ਼ਹਿਰੀ ਬੰਦੇ ਨੇ ਕਿਹਾ, “ਛੱਲੀਆਂ ਭੁੰਨਣੀਆਂ ਹਨ।”
(ੲ) ਬੁੱਢੀ ਮਾਈ ਮੁਸਕਰਾ ਪਈ।
(ਸ) ਸ਼ਹਿਰੀ ਬੰਦਾ ਅੱਗ ਲੈਣ ਲਈ ਘਰ-ਘਰ ਫਿਰਿਆ।
(ਹ) ਸਾਰੇ ਲੋਕ ਹੀ ਬਾਲਣ ਮੁੱਕਣ ਦੀ ਸ਼ਿਕਾਇਤ ਕਰ ਰਹੇ ਸਨ।
(ਕ) ਪਟਰੋਲ ਅਤੇ ਡੀਜ਼ਲ ਵੀ ਤਾਂ ਬਾਲਣ ਹੀ ਹੁੰਦਾ ਏ, ਜੀ।
Exam Tips:
a) ਭਰਨ ਤੋਂ ਬਾਅਦ ਪੂਰਾ ਵਾਕ ਪੜ੍ਹ ਕੇ ਜਾਂਚੋ।
b) ਖ਼ਾਲੀ ਥਾਂ ਵਿਚ ਪਾਠ ਵਾਲਾ ਸ਼ਬਦ ਹੀ ਭਰੋ।
2. ਸੰਖੇਪ ਵਿੱਚ ਉੱਤਰ ਦਿਓ
Question 1: ਸ਼ਹਿਰੀ ਬੰਦੇ ਨੇ ਅੱਗ ਦਾ ਕੀ ਕਰਨਾ ਸੀ?
Answer:
ਉਸ ਨੇ ਅੱਗ ਉੱਤੇ ਛੱਲੀਆਂ ਭੁੰਨਣੀਆਂ ਸਨ।
Exam Tips:
a) ਪ੍ਰਸ਼ਨ ਦੇ ਸ਼ਬਦ ਵਰਤ ਕੇ ਪੂਰਾ ਵਾਕ ਬਣਾਓ।
b) ਨਾਂ ਅਤੇ ਗੱਲਾਂ ਪਾਠ ਅਨੁਸਾਰ ਹੀ ਲਿਖੋ।
Question 2: ਬਾਲਣ ਮੁੱਕਣ ਨਾਲ ਆਵਾਜਾਈ ਦੇ ਕਿਹੜੇ-ਕਿਹੜੇ ਸਾਧਨ ਚੱਲਣੋਂ ਰੁਕ ਗਏ ਸਨ?
Answer:
ਬਾਲਣ ਮੁੱਕਣ ਨਾਲ ਬੱਸ, ਮੋਟਰਸਾਈਕਲ, ਰੇਲ-ਗੱਡੀ ਅਤੇ ਹਵਾਈ ਜਹਾਜ਼ ਆਦਿ ਆਵਾਜਾਈ ਦੇ ਸਾਰੇ ਸਾਧਨ ਚੱਲਣੋਂ ਰੁਕ ਗਏ ਸਨ।
Exam Tips:
a) ਆਵਾਜਾਈ ਦੇ ਸਾਰੇ ਸਾਧਨਾਂ ਦੇ ਨਾਂ ਗਿਣ ਕੇ ਲਿਖੋ।
Question 3: ਬਿਜਲੀ ਕਿਉਂ ਬੰਦ ਸੀ?
Answer:
ਕਿਉਂਕਿ ਕੋਲਾ ਮੁੱਕਣ ਕਰਕੇ ਬਿਜਲੀ ਦਾ ਥਰਮਲ ਪਲਾਂਟ ਬੰਦ ਸੀ।
Exam Tips:
a) ਥਰਮਲ ਪਲਾਂਟ ਵਿਚ ਕੋਲਾ ਬਾਲਣ ਵਜੋਂ ਵਰਤਿਆ ਜਾਂਦਾ ਹੈ – ਇਹ ਗੱਲ ਯਾਦ ਰੱਖੋ।
Question 4: ਕਹਾਣੀ ਸੁਣਨ ਉਪਰੰਤ ਬੱਚੇ ਕੀ ਸੋਚ ਰਹੇ ਸਨ?
Answer:
ਬੱਚੇ ਸੋਚ ਰਹੇ ਸਨ ਕਿ ਜੇਕਰ ਸੱਚਮੁੱਚ ਬਾਲਣ ਮੁੱਕ ਜਾਵੇ, ਤਾਂ ਲੋਕਾਂ ਦਾ ਬੁਰਾ ਹਾਲ ਹੋਵੇਗਾ।
Exam Tips:
a) ਨਾਂ ਅਤੇ ਗੱਲਾਂ ਪਾਠ ਅਨੁਸਾਰ ਹੀ ਲਿਖੋ।
b) ਉੱਤਰ ਛੋਟਾ ਅਤੇ ਸਿੱਧਾ ਲਿਖੋ।
3. ਵਾਕਾਂ ਵਿੱਚ ਵਰਤੋ
Question 1: ਹੇਠ ਲਿਖੇ ਸ਼ਬਦਾਂ ਦੀ ਵਾਕਾਂ ਵਿਚ ਵਰਤੋਂ ਕਰੋ :
ਜ਼ਿਦ, ਵਿਲਕਣਾ, ਮੁਸ਼ਕਿਲ, ਥਕਾਵਟ, ਕਿਲਕਾਰੀਆਂ।
Answer:
1. ਜ਼ਿਦ (ਅੜੀ) – ਬੱਚਾ ਟਾਫ਼ੀਆਂ ਲੈਣ ਲਈ ਜ਼ਿਦ ਕਰ ਰਿਹਾ ਹੈ।
2. ਵਿਲਕਣਾ (ਤਰਲੇ ਲੈਣੇ, ਰੋਣਾ) – ਭੁੱਖੇ ਨਿਆਣੇ ਵਿਹੜਿਆਂ ਵਿਚ ਵਿਲਕ ਰਹੇ ਸਨ।
3. ਮੁਸ਼ਕਿਲ (ਔਖਾ) – ਇਹ ਸਵਾਲ ਜ਼ਰਾ ਮੁਸ਼ਕਿਲ ਹੈ।
4. ਥਕਾਵਟ (ਥਕੇਵਾਂ) – ਮੈਂ ਥਕਾਵਟ ਲਾਹੁਣ ਲਈ ਜ਼ਰਾ ਲੰਮਾ ਪੈ ਗਿਆ।
5. ਕਿਲਕਾਰੀਆਂ (ਖ਼ੁਸ਼ੀ ਦੀਆਂ ਕੂਕਾਂ) – ਬੱਚੇ ਖ਼ੁਸ਼ੀ ਵਿਚ ਕਿਲਕਾਰੀਆਂ ਮਾਰ ਰਹੇ ਸਨ।
Exam Tips:
a) ਹਰ ਸ਼ਬਦ ਦਾ ਅਰਥ ਬਰੈਕਟ ਵਿਚ ਲਿਖੋ।
b) ਵਾਕ ਛੋਟਾ ਹੋਵੇ, ਪਰ ਸ਼ਬਦ ਦਾ ਅਰਥ ਸਾਫ਼ ਦੱਸੇ।
4. ਗੁਰਮੁਖੀ ਅਤੇ ਦੇਵਨਾਗਰੀ ਸ਼ਬਦ-ਜੋੜਾਂ ਦਾ ਅੰਤਰ
Question 1: ਹੇਠਾਂ ਦੇਵਨਾਗਰੀ ਵਿਚ ਦਿੱਤੇ ਸ਼ਬਦਾਂ ਨੂੰ ਗੁਰਮੁਖੀ ਵਿਚ ਲਿਖੋ :
आज, आग, भूखा, माँग, क्या, कहीं, स्टेशन, कोयला, मिट्टी, चालीस, पचास, शहर, मुझ से।
Answer:
आज – ਅੱਜ
आग – ਅੱਗ
भूखा – ਭੁੱਖਾ
माँग – ਮੰਗ
क्या – ਕੀ
कहीं – ਕਿਧਰੇ
स्टेशन – ਸਟੇਸ਼ਨ
कोयला – ਕੋਲਾ
मिट्टी – ਮਿੱਟੀ
चालीस – ਚਾਲੀ
पचास – ਪੰਜਾਹ
शहर – ਸ਼ਹਿਰ
मुझ से – ਮੈਥੋਂ
Exam Tips:
a) ਪੰਜਾਬੀ ਸ਼ਬਦ ਗੁਰਮੁਖੀ ਵਿਚ ਸਹੀ ਲਗਾਂ-ਮਾਤਰਾਂ ਨਾਲ ਲਿਖੋ।
b) ਅਧਕ (ੱ) ਅਤੇ ਟਿੱਪੀ (ੰ) ਦਾ ਧਿਆਨ ਰੱਖੋ।
5. ਪੰਜਾਬੀ ਅਤੇ ਹਿੰਦੀ ਦੇ ਭਿੰਨ-ਭਿੰਨ ਸ਼ਬਦ
Question 1: ਹੇਠਾਂ ਦਿੱਤੇ ਹਿੰਦੀ ਸ਼ਬਦਾਂ ਦੇ ਸਮਾਨ ਅਰਥ ਰੱਖਣ ਵਾਲੇ ਪੰਜਾਬੀ ਸ਼ਬਦ ਲਿਖੋ :
ईंधन, समाप्त होना, जलना, पागल, आँगन, समाचार-पत्र, पसीना, बुरी।
Answer:
ईंधन – ਬਾਲਣ
समाप्त होना – ਮੁੱਕਣਾ
जलना – ਮੱਚਣਾ
पागल – ਝੱਲੀ
आँगन – ਵਿਹੜਾ
समाचार-पत्र – ਅਖ਼ਬਾਰ
पसीना – ਮੁੜ੍ਹਕਾ
बुरी – ਭੈੜੀ
Exam Tips:
a) ਅਧਕ (ੱ) ਅਤੇ ਟਿੱਪੀ (ੰ) ਦਾ ਧਿਆਨ ਰੱਖੋ।
b) ਪੰਜਾਬੀ ਸ਼ਬਦ ਗੁਰਮੁਖੀ ਵਿਚ ਸਹੀ ਲਗਾਂ-ਮਾਤਰਾਂ ਨਾਲ ਲਿਖੋ।
6. ਕੁੱਝ ਹੋਰ ਪ੍ਰਸ਼ਨ
Question 1: ਪੜਨਾਂਵ ਕੀ ਹੁੰਦਾ ਹੈ? ਉਦਾਹਰਨਾਂ ਦੇ ਕੇ ਦੱਸੋ।
Answer:
ਨਾਂਵਾਂ ਦੀ ਥਾਂ ਵਰਤੇ ਜਾਣ ਵਾਲੇ ਸ਼ਬਦਾਂ ਨੂੰ ਪੜਨਾਂਵ ਕਹਿੰਦੇ ਹਨ, ਜਿਵੇਂ – ਮੈਂ, ਤੂੰ, ਇਹ, ਉਹ, ਅਸੀਂ, ਤੁਸੀਂ ਆਦਿ।
Exam Tips:
a) ਪਰਿਭਾਸ਼ਾ ਯਾਦ ਰੱਖੋ।
b) ਘੱਟੋ-ਘੱਟ ਤਿੰਨ-ਚਾਰ ਉਦਾਹਰਨਾਂ ਜ਼ਰੂਰ ਲਿਖੋ।
7. ਪੈਰਿਆਂ ਸੰਬੰਧੀ ਪ੍ਰਸ਼ਨ – ਪੈਰਾ 1
ਪਾਠ-ਪੁਸਤਕ ਵਿਚੋਂ “ਬੁੱਢੀ ਮਾਈ ਮੁਸਕਰਾ ਪਈ…” ਤੋਂ “…ਕੀ ਖ਼ਰਾਬੀ ਹੋ ਗਈ, ਭਰਾਵਾ?” ਤਕ ਦਾ ਪੈਰਾ ਪੜ੍ਹੋ ਅਤੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ।
Question 1: ਬੁੱਢੀ ਮਾਈ ਆਪਣੀ ਡੰਗੋਰੀ ਉਤਾਂਹ ਚੁੱਕ ਕੇ ਕੀ ਬੋਲੀ?
Answer:
“ਜਾਹ, ਅਗਲੇ ਚੌਵੀ ਘੰਟੇ ਤੈਨੂੰ ਕਿਧਰੇ ਵੀ ਬਾਲਣ ਨਹੀਂ ਮਿਲੇਗਾ।”
Exam Tips:
a) ਪੈਰੇ ਨੂੰ ਦੋ ਵਾਰ ਧਿਆਨ ਨਾਲ ਪੜ੍ਹੋ।
b) ਪੈਰੇ ਵਿਚੋਂ ਉਹ ਵਾਕ ਲੱਭੋ ਜਿਸ ਵਿਚ ਉੱਤਰ ਹੈ।
Question 2: ਸ਼ਹਿਰੀ ਬੰਦੇ ਨੇ ਕੀ ਸੋਚਿਆ?
Answer:
ਉਸ ਨੇ ਸੋਚਿਆ ਕਿ ਬੁੱਢੀ ਝੱਲੀ ਹੋ ਗਈ ਹੈ।
Exam Tips:
a) ਪੈਰੇ ਵਿਚੋਂ ਉਹ ਵਾਕ ਲੱਭੋ ਜਿਸ ਵਿਚ ਉੱਤਰ ਹੈ।
b) ਉੱਤਰ ਪੈਰੇ ਦੇ ਆਧਾਰ ’ਤੇ ਹੀ ਲਿਖੋ।
Question 3: ਸਾਰੇ ਲੋਕ ਕਿਸ ਗੱਲ ਦੀ ਸ਼ਿਕਾਇਤ ਕਰ ਰਹੇ ਸਨ?
Answer:
ਸਾਰੇ ਲੋਕ ਬਾਲਣ ਮੁੱਕਣ ਦੀ ਸ਼ਿਕਾਇਤ ਕਰ ਰਹੇ ਸਨ।
Exam Tips:
a) ਉੱਤਰ ਪੈਰੇ ਦੇ ਆਧਾਰ ’ਤੇ ਹੀ ਲਿਖੋ।
b) ਪੈਰੇ ਨੂੰ ਦੋ ਵਾਰ ਧਿਆਨ ਨਾਲ ਪੜ੍ਹੋ।
Question 4: ਸ਼ਹਿਰ ਵਿਚ ਬਾਲਣ ਦੀ ਥਾਂ ਹੋਰ ਕੀ-ਕੀ ਵਰਤਿਆ ਜਾਂਦਾ ਹੈ?
Answer:
ਕੋਲਾ, ਮਿੱਟੀ ਦਾ ਤੇਲ, ਗੈਸ ਤੇ ਬਿਜਲੀ।
Exam Tips:
a) ਪੈਰੇ ਨੂੰ ਦੋ ਵਾਰ ਧਿਆਨ ਨਾਲ ਪੜ੍ਹੋ।
b) ਪੈਰੇ ਵਿਚੋਂ ਉਹ ਵਾਕ ਲੱਭੋ ਜਿਸ ਵਿਚ ਉੱਤਰ ਹੈ।
Question 5: ਬੱਸ ਕੋਲ ਆ ਕੇ ਸ਼ਹਿਰੀ ਨੂੰ ਕੀ ਪਤਾ ਲੱਗਿਆ?
Answer:
ਕਿ ਬੱਸ ਖ਼ਰਾਬ ਹੈ।
Exam Tips:
a) ਪੈਰੇ ਵਿਚੋਂ ਉਹ ਵਾਕ ਲੱਭੋ ਜਿਸ ਵਿਚ ਉੱਤਰ ਹੈ।
b) ਉੱਤਰ ਪੈਰੇ ਦੇ ਆਧਾਰ ’ਤੇ ਹੀ ਲਿਖੋ।
8. ਪੈਰਿਆਂ ਸੰਬੰਧੀ ਪ੍ਰਸ਼ਨ – ਪੈਰਾ 2
ਪਾਠ-ਪੁਸਤਕ ਵਿਚੋਂ “ਉਹ ਬੰਦਾ ਬੜੀ ਮੁਸ਼ਕਲ ਨਾਲ ਪੈਦਲ ਤੁਰ ਕੇ…” ਤੋਂ “…ਹਵਾਈ ਜਹਾਜ਼ ਜਾਂਦਾ ਹੋਵੇ ਤਾਂ!” ਤਕ ਦਾ ਪੈਰਾ ਪੜ੍ਹੋ ਅਤੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ।
Question 1: ਦੁਕਾਨਦਾਰ ਹਵਾ ਝੱਲਣ ਲਈ ਕੀ ਕਰ ਰਹੇ ਸਨ?
Answer:
ਦੁਕਾਨਦਾਰ ਹਵਾ ਝੱਲਣ ਲਈ ਅਖ਼ਬਾਰਾਂ, ਪਰਨਿਆਂ ਤੇ ਪੱਖੀਆਂ ਦੀ ਵਰਤੋਂ ਕਰ ਰਹੇ ਸਨ।
Exam Tips:
a) ਉੱਤਰ ਪੈਰੇ ਦੇ ਆਧਾਰ ’ਤੇ ਹੀ ਲਿਖੋ।
b) ਪੈਰੇ ਨੂੰ ਦੋ ਵਾਰ ਧਿਆਨ ਨਾਲ ਪੜ੍ਹੋ।
Question 2: ਉਸ ਬੰਦੇ ਨੂੰ ਘਰ ਪੁੱਜਣ ’ਤੇ ਕੀ ਪਤਾ ਲੱਗਾ?
Answer:
ਕਿ ਬਿਜਲੀ ਬੰਦ ਹੈ।
Exam Tips:
a) ਪੈਰੇ ਨੂੰ ਦੋ ਵਾਰ ਧਿਆਨ ਨਾਲ ਪੜ੍ਹੋ।
b) ਪੈਰੇ ਵਿਚੋਂ ਉਹ ਵਾਕ ਲੱਭੋ ਜਿਸ ਵਿਚ ਉੱਤਰ ਹੈ।
Question 3: ਬਿਜਲੀ ਬੰਦ ਹੋਣ ਦਾ ਕੀ ਕਾਰਨ ਸੀ?
Answer:
ਜਿਸ ਥਰਮਲ ਪਲਾਂਟ ਤੋਂ ਬਿਜਲੀ ਆਉਂਦੀ ਸੀ, ਉੱਥੇ ਕੋਲਾ ਮੁੱਕ ਜਾਣ ਕਰਕੇ ਉਹ ਬੰਦ ਸੀ।
Exam Tips:
a) ਪੈਰੇ ਵਿਚੋਂ ਉਹ ਵਾਕ ਲੱਭੋ ਜਿਸ ਵਿਚ ਉੱਤਰ ਹੈ।
b) ਉੱਤਰ ਪੈਰੇ ਦੇ ਆਧਾਰ ’ਤੇ ਹੀ ਲਿਖੋ।
Question 4: ਸ਼ਹਿਰੀ ਬੰਦੇ ਦਾ ਛੋਟਾ ਮੁੰਡਾ ਕਿਉਂ ਵਾਪਸ ਆ ਗਿਆ ਸੀ?
Answer:
ਸ਼ਹਿਰੀ ਬੰਦੇ ਦੇ ਛੋਟੇ ਮੁੰਡੇ ਨੇ ਦਿੱਲੀ ਜਾਣਾ ਸੀ, ਪਰ ਉਹ ਇਸ ਕਰਕੇ ਵਾਪਸ ਆ ਗਿਆ ਕਿਉਂਕਿ ਉਸ ਨੂੰ ਲਿਜਾਣ ਵਾਲੀ ਗੱਡੀ ਬਾਲਣ ਮੁੱਕਣ ਕਰਕੇ ਪਿਛਲੇ ਸਟੇਸ਼ਨ ਉੱਤੇ ਹੀ ਖੜ੍ਹੀ ਰਹਿ ਗਈ ਸੀ।
Exam Tips:
a) ਉੱਤਰ ਪੈਰੇ ਦੇ ਆਧਾਰ ’ਤੇ ਹੀ ਲਿਖੋ।
b) ਪੈਰੇ ਨੂੰ ਦੋ ਵਾਰ ਧਿਆਨ ਨਾਲ ਪੜ੍ਹੋ।
Question 5: ਸ਼ਹਿਰੀ ਬੰਦੇ ਨੂੰ ਕੀ ਫ਼ਿਕਰ ਲੱਗਾ?
Answer:
ਕਿ ਜੇਕਰ ਉਸ ਦਾ ਛੋਟਾ ਮੁੰਡਾ ਕੱਲ੍ਹ ਤਕ ਦਿੱਲੀ ਨਾ ਪਹੁੰਚ ਸਕਿਆ, ਤਾਂ ਉਨ੍ਹਾਂ ਦਾ ਹਜ਼ਾਰਾਂ ਰੁਪਇਆਂ ਦਾ ਨੁਕਸਾਨ ਹੋ ਜਾਵੇਗਾ।
Exam Tips:
a) ਪੈਰੇ ਨੂੰ ਦੋ ਵਾਰ ਧਿਆਨ ਨਾਲ ਪੜ੍ਹੋ।
b) ਪੈਰੇ ਵਿਚੋਂ ਉਹ ਵਾਕ ਲੱਭੋ ਜਿਸ ਵਿਚ ਉੱਤਰ ਹੈ।
Question 6: ਸ਼ਹਿਰੀ ਬੰਦੇ ਨੇ ਆਪਣੇ ਮੁੰਡੇ ਨੂੰ ਕਿਸ ਤਰ੍ਹਾਂ ਹਵਾਈ ਜਹਾਜ਼ ਦਾ ਪਤਾ ਕਰਨ ਬਾਰੇ ਕਿਹਾ?
Answer:
ਟੈਲੀਫ਼ੋਨ ਕਰ ਕੇ।
Exam Tips:
a) ਪੈਰੇ ਵਿਚੋਂ ਉਹ ਵਾਕ ਲੱਭੋ ਜਿਸ ਵਿਚ ਉੱਤਰ ਹੈ।
b) ਉੱਤਰ ਪੈਰੇ ਦੇ ਆਧਾਰ ’ਤੇ ਹੀ ਲਿਖੋ।
9. ਬਹੁਵਿਕਲਪੀ ਪ੍ਰਸ਼ਨ
Question 1: “ਜੇ ਬਾਲਣ ਮੁੱਕ ਜਾਵੇ” ਕਹਾਣੀ ਕਿਸ ਦੀ ਲਿਖੀ ਹੋਈ ਹੈ?
Answer:
ਗੁਰਦਿਆਲ ਸਿੰਘ
Exam Tips:
a) ਲੇਖਕ ਦਾ ਪੂਰਾ ਨਾਂ ਸਹੀ ਲਿਖੋ।
Question 2: ਬਾਬੂ ਸ਼ਰਨ ਦਾਸ, ਰਜਨੀ ਅਤੇ ਵਰਿੰਦਰ ਕਿਸ ਕਹਾਣੀ ਦੇ ਪਾਤਰ ਹਨ?
Answer:
ਜੇ ਬਾਲਣ ਮੁੱਕ ਜਾਵੇ
Exam Tips:
a) ਸਹੀ ਉੱਤਰ ਪੂਰਾ ਲਿਖੋ।
b) ਪਾਠ ਦੇ ਪਾਤਰਾਂ ਦੇ ਨਾਂ ਅਤੇ ਮੁੱਖ ਗੱਲਾਂ ਯਾਦ ਰੱਖੋ।
Question 3: ਰਜਨੀ ਤੇ ਵਰਿੰਦਰ ਕਿਸ ਦੇ ਬੱਚੇ ਸਨ?
Answer:
ਬਾਬੂ ਸ਼ਰਨ ਦਾਸ ਦੇ
Exam Tips:
a) ਪਾਠ ਦੇ ਪਾਤਰਾਂ ਦੇ ਨਾਂ ਅਤੇ ਮੁੱਖ ਗੱਲਾਂ ਯਾਦ ਰੱਖੋ।
b) ਸਾਰੇ ਵਿਕਲਪ ਪੜ੍ਹ ਕੇ ਹੀ ਉੱਤਰ ਚੁਣੋ।
Question 4: “ਜੇ ਬਾਲਣ ਮੁੱਕ ਜਾਵੇ” ਕਹਾਣੀ ਵਿਚ ਸ਼ਹਿਰੀ ਬੰਦੇ ਤੇ ਬੁੱਢੀ ਦੀ ਕਹਾਣੀ ਕੌਣ ਸੁਣਾਉਂਦਾ ਹੈ?
Answer:
ਬਾਬੂ ਸ਼ਰਨ ਦਾਸ
Exam Tips:
a) ਸਾਰੇ ਵਿਕਲਪ ਪੜ੍ਹ ਕੇ ਹੀ ਉੱਤਰ ਚੁਣੋ।
b) ਸਹੀ ਉੱਤਰ ਪੂਰਾ ਲਿਖੋ।
Question 5: ਕਿਸ ਦੇ ਮੂੰਹੋਂ ਜੋ ਨਿਕਲਦਾ ਸੀ, ਸੱਚ ਹੋ ਜਾਂਦਾ ਸੀ?
Answer:
ਬੁੱਢੀ ਦੇ
Exam Tips:
a) ਸਹੀ ਉੱਤਰ ਪੂਰਾ ਲਿਖੋ।
b) ਪਾਠ ਦੇ ਪਾਤਰਾਂ ਦੇ ਨਾਂ ਅਤੇ ਮੁੱਖ ਗੱਲਾਂ ਯਾਦ ਰੱਖੋ।
Question 6: ਸ਼ਹਿਰੀ ਬੰਦੇ ਨੇ ਬੁੱਢੀ ਤੋਂ ਕੀ ਮੰਗਿਆ?
Answer:
ਅੱਗ
Exam Tips:
a) ਪਾਠ ਦੇ ਪਾਤਰਾਂ ਦੇ ਨਾਂ ਅਤੇ ਮੁੱਖ ਗੱਲਾਂ ਯਾਦ ਰੱਖੋ।
b) ਸਾਰੇ ਵਿਕਲਪ ਪੜ੍ਹ ਕੇ ਹੀ ਉੱਤਰ ਚੁਣੋ।
Question 7: ਸ਼ਹਿਰੀ ਬੰਦੇ ਨੇ ਅੱਗ ਉੱਤੇ ਕੀ ਭੁੰਨਣਾ ਸੀ?
Answer:
ਛੱਲੀਆਂ
Exam Tips:
a) ਸਾਰੇ ਵਿਕਲਪ ਪੜ੍ਹ ਕੇ ਹੀ ਉੱਤਰ ਚੁਣੋ।
b) ਸਹੀ ਉੱਤਰ ਪੂਰਾ ਲਿਖੋ।
Question 8: ਬੁੱਢੀ ਅਨੁਸਾਰ ਕਿਸ ਤਰ੍ਹਾਂ ਕਿਧਰੇ ਵੀ ਅੱਗ ਨਾ ਮਿਲਣ ਦੀ ਗੱਲ ਹੋ ਸਕਦੀ ਹੈ?
Answer:
ਬਾਲਣ ਮੁੱਕਣ ਕਰਕੇ
Exam Tips:
a) ਸਹੀ ਉੱਤਰ ਪੂਰਾ ਲਿਖੋ।
b) ਪਾਠ ਦੇ ਪਾਤਰਾਂ ਦੇ ਨਾਂ ਅਤੇ ਮੁੱਖ ਗੱਲਾਂ ਯਾਦ ਰੱਖੋ।
Question 9: ਸ਼ਹਿਰੀ ਬੰਦੇ ਨੂੰ ਕਿਹੜੀ ਗੱਲ ਅਸੰਭਵ ਜਾਪਦੀ ਸੀ?
Answer:
ਬਾਲਣ ਦਾ ਮੁੱਕਣਾ
Exam Tips:
a) ਪਾਠ ਦੇ ਪਾਤਰਾਂ ਦੇ ਨਾਂ ਅਤੇ ਮੁੱਖ ਗੱਲਾਂ ਯਾਦ ਰੱਖੋ।
b) ਸਾਰੇ ਵਿਕਲਪ ਪੜ੍ਹ ਕੇ ਹੀ ਉੱਤਰ ਚੁਣੋ।
Question 10: ਬੁੱਢੀ ਨੇ ਸੋਟੀ ਉਤਾਂਹ ਚੁੱਕ ਕੇ ਕਿੰਨੇ ਘੰਟੇ ਬਾਲਣ ਨਾ ਮਿਲਣ ਦਾ ਬਚਨ ਕਿਹਾ?
Answer:
ਚੌਵੀ ਘੰਟੇ
Exam Tips:
a) ਗਿਣਤੀ ਵਾਲੇ ਤੱਥ (ਚੌਵੀ ਘੰਟੇ) ਯਾਦ ਰੱਖੋ।
Question 11: ਸ਼ਹਿਰੀ ਬੰਦੇ ਨੇ ਬੁੱਢੀ ਬਾਰੇ ਕੀ ਸਮਝਿਆ?
Answer:
ਝੱਲੀ ਹੋ ਗਈ ਹੈ
Exam Tips:
a) ਸਾਰੇ ਵਿਕਲਪ ਪੜ੍ਹ ਕੇ ਹੀ ਉੱਤਰ ਚੁਣੋ।
b) ਸਹੀ ਉੱਤਰ ਪੂਰਾ ਲਿਖੋ।
Question 12: ਘਰਾਂ ਵਿਚ ਰੋਟੀ ਕਿਉਂ ਨਹੀਂ ਸੀ ਪੱਕੀ?
Answer:
ਬਾਲਣ ਮੁੱਕਣ ਕਰਕੇ
Exam Tips:
a) ਸਹੀ ਉੱਤਰ ਪੂਰਾ ਲਿਖੋ।
b) ਪਾਠ ਦੇ ਪਾਤਰਾਂ ਦੇ ਨਾਂ ਅਤੇ ਮੁੱਖ ਗੱਲਾਂ ਯਾਦ ਰੱਖੋ।
Question 13: ਬੱਸ ਦਾ ਬਾਲਣ ਕੀ ਸੀ?
Answer:
ਪੈਟਰੋਲ ਜਾਂ ਡੀਜ਼ਲ
Exam Tips:
a) ਪਾਠ ਦੇ ਪਾਤਰਾਂ ਦੇ ਨਾਂ ਅਤੇ ਮੁੱਖ ਗੱਲਾਂ ਯਾਦ ਰੱਖੋ।
b) ਸਾਰੇ ਵਿਕਲਪ ਪੜ੍ਹ ਕੇ ਹੀ ਉੱਤਰ ਚੁਣੋ।
Question 14: ਮੋਟਰਸਾਈਕਲ ਵਾਲਾ ਕਿਉਂ ਖੜ੍ਹਾ ਸੀ?
Answer:
ਪੈਟਰੋਲ ਮੁੱਕਣ ਕਰਕੇ
Exam Tips:
a) ਸਾਰੇ ਵਿਕਲਪ ਪੜ੍ਹ ਕੇ ਹੀ ਉੱਤਰ ਚੁਣੋ।
b) ਸਹੀ ਉੱਤਰ ਪੂਰਾ ਲਿਖੋ।
Question 15: ਦੁਕਾਨਦਾਰ ਪੱਖੀਆਂ, ਅਖ਼ਬਾਰਾਂ ਤੇ ਪਰਨਿਆਂ ਨਾਲ ਕਿਉਂ ਹਵਾ ਝੱਲ ਰਹੇ ਸਨ?
Answer:
ਬਿਜਲੀ ਬੰਦ ਹੋਣ ਕਰਕੇ
Exam Tips:
a) ਸਹੀ ਉੱਤਰ ਪੂਰਾ ਲਿਖੋ।
b) ਪਾਠ ਦੇ ਪਾਤਰਾਂ ਦੇ ਨਾਂ ਅਤੇ ਮੁੱਖ ਗੱਲਾਂ ਯਾਦ ਰੱਖੋ।
Question 16: ਥਰਮਲ ਪਲਾਂਟ ਕਿਉਂ ਬੰਦ ਸੀ?
Answer:
ਬਾਲਣ ਅਰਥਾਤ ਕੋਲਾ ਮੁੱਕਣ ਕਰਕੇ
Exam Tips:
a) ਪਾਠ ਦੇ ਪਾਤਰਾਂ ਦੇ ਨਾਂ ਅਤੇ ਮੁੱਖ ਗੱਲਾਂ ਯਾਦ ਰੱਖੋ।
b) ਸਾਰੇ ਵਿਕਲਪ ਪੜ੍ਹ ਕੇ ਹੀ ਉੱਤਰ ਚੁਣੋ।
Question 17: ਰੇਲ-ਗੱਡੀ ਪਿਛਲੇ ਸਟੇਸ਼ਨ ਉੱਤੇ ਕਿਉਂ ਖੜ੍ਹੀ ਹੋ ਗਈ ਸੀ?
Answer:
ਬਾਲਣ ਮੁੱਕਣ ਕਰਕੇ
Exam Tips:
a) ਸਾਰੇ ਵਿਕਲਪ ਪੜ੍ਹ ਕੇ ਹੀ ਉੱਤਰ ਚੁਣੋ।
b) ਸਹੀ ਉੱਤਰ ਪੂਰਾ ਲਿਖੋ।
Question 18: ਰਾਤ ਪੈਣ ’ਤੇ ਬੱਚੇ ਕਿਉਂ ਰੋ ਰਹੇ ਸਨ?
Answer:
ਭੁੱਖ ਕਾਰਨ
Exam Tips:
a) ਸਹੀ ਉੱਤਰ ਪੂਰਾ ਲਿਖੋ।
b) ਪਾਠ ਦੇ ਪਾਤਰਾਂ ਦੇ ਨਾਂ ਅਤੇ ਮੁੱਖ ਗੱਲਾਂ ਯਾਦ ਰੱਖੋ।
Question 19: ਕਿਸ ਅੱਗੇ ਬੇਨਤੀ ਕਰਨ ਨਾਲ ਬਿਜਲੀ ਮੁੜ ਆਈ?
Answer:
ਬੁੱਢੀ ਮਾਈ ਅੱਗੇ
Exam Tips:
a) ਪਾਠ ਦੇ ਪਾਤਰਾਂ ਦੇ ਨਾਂ ਅਤੇ ਮੁੱਖ ਗੱਲਾਂ ਯਾਦ ਰੱਖੋ।
b) ਸਾਰੇ ਵਿਕਲਪ ਪੜ੍ਹ ਕੇ ਹੀ ਉੱਤਰ ਚੁਣੋ।
Question 20: “ਬੁੱਢੀ ਮਾਈ …… ਪਈ।” ਇਸ ਵਾਕ ਵਿਚਲੀ ਖ਼ਾਲੀ ਥਾਂ ਭਰਨ ਲਈ ਢੁੱਕਵਾਂ ਸ਼ਬਦ ਕਿਹੜਾ ਹੈ?
Answer:
ਮੁਸਕਰਾ
Exam Tips:
a) ਸ਼ਬਦ ਭਰ ਕੇ ਪੂਰਾ ਵਾਕ ਪੜ੍ਹੋ ਤੇ ਅਰਥ ਜਾਂਚੋ।
Free study material for Punjabi
Free Punjab Board Textbook Explanations: Class 5 Punjabi Punjabi Medium Chapter 09 ਜੇ ਬਾਲਣ ਮੁੱਕ ਜਾਵੇ
Accessing Punjabi Medium Chapter 09 ਜੇ ਬਾਲਣ ਮੁੱਕ ਜਾਵੇ Solutions
Review comprehensive exercise answers for Class 5 Punjabi Punjabi Medium Chapter 09 ਜੇ ਬਾਲਣ ਮੁੱਕ ਜਾਵੇ. Fully updated to match current Punjab Board syllabus guidelines, these textbook solutions help students verify their work and maintain accurate study notes.
Concept-Driven Answers for Class 5 Punjabi
Beyond providing final answers, these guides offer step-by-step breakdowns for complex queries in the Class 5 Punjabi module. This approach helps students balance theoretical depth with practical problem-solving skills required for Punjab Board exams.
Maximizing Study Efficiency
These resources act as an effective roadmap for daily homework tasks and independent study. Supplement your review of Punjabi Medium Chapter 09 ਜੇ ਬਾਲਣ ਮੁੱਕ ਜਾਵੇ with official sample papers and interactive practice tests available on our platform free of charge.
FAQs
The complete and updated PSEB 5th Class Punjabi Solutions Chapter 9 ਜੇ ਬਾਲਣ ਮੁੱਕ ਜਾਵੇ is available for free on StudiesToday.com. These solutions for Class 5 Punjabi are as per latest Punjab Board curriculum.
Yes, our experts have revised the PSEB 5th Class Punjabi Solutions Chapter 9 ਜੇ ਬਾਲਣ ਮੁੱਕ ਜਾਵੇ as per 2026 exam pattern. All textbook exercises have been solved and have added explanation about how the Punjabi concepts are applied in case-study and assertion-reasoning questions.
Toppers recommend using Punjab Board language because Punjab Board marking schemes are strictly based on textbook definitions. Our PSEB 5th Class Punjabi Solutions Chapter 9 ਜੇ ਬਾਲਣ ਮੁੱਕ ਜਾਵੇ will help students to get full marks in the theory paper.
Yes, we provide bilingual support for Class 5 Punjabi. You can access PSEB 5th Class Punjabi Solutions Chapter 9 ਜੇ ਬਾਲਣ ਮੁੱਕ ਜਾਵੇ in both English and Hindi medium.
Yes, you can download the entire PSEB 5th Class Punjabi Solutions Chapter 9 ਜੇ ਬਾਲਣ ਮੁੱਕ ਜਾਵੇ in printable PDF format for offline study on any device.