PSEB 5th Class EVS Solutions Chapter 7 ਮਨੁੱਖ ਦੇ ਸਾਥੀ ਜੰਤੂ

Download Punjab Board Solutions for Class 5 EVS Punjabi Medium Chapter 07 ਮਨੁੱਖ ਦੇ ਸਾਥੀ ਜੰਤੂ

Review structured textbook solutions for Class 5 EVS Punjabi Medium Chapter 07 ਮਨੁੱਖ ਦੇ ਸਾਥੀ ਜੰਤੂ. Built according to Punjab Board guidelines for the 2026-27 academic year, these downloadable answers support daily revision and problem-solving accuracy.

Access Punjab Board Solutions and Answers

View or download the dedicated Punjabi Medium Chapter 07 ਮਨੁੱਖ ਦੇ ਸਾਥੀ ਜੰਤੂ solution resource below. Engaging with these textbook answers under focused study conditions ensures continuous academic progress and mastery of the 2026-27 curriculum for EVS.

ਪਾਠ-ਪੁਸਤਕ ਦੇ ਪ੍ਰਸ਼ਨ-ਉੱਤਰ

Question 1: ਕਿਨ੍ਹਾਂ ਗੁਣਾਂ ਕਰਕੇ ਕੁੱਤਾ, ਮਨੁੱਖ ਦਾ ਹਰਮਨ-ਪਿਆਰਾ ਪਾਲਤੂ ਜਾਨਵਰ ਹੈ?

Answer:

ਵਫ਼ਾਦਾਰੀ ਅਤੇ ਰਾਖੀ ਕਰਨ ਵਰਗੇ ਗੁਣਾਂ ਕਰਕੇ ਕੁੱਤਾ, ਮਨੁੱਖ ਦਾ ਹਰਮਨ-ਪਿਆਰਾ ਪਾਲਤੂ ਜਾਨਵਰ ਹੈ।

Exam Tips:

a) ਦੋਵੇਂ ਗੁਣ – ਵਫ਼ਾਦਾਰੀ ਅਤੇ ਰਾਖੀ – ਜ਼ਰੂਰ ਲਿਖੋ।

 

Question 2: ਰੂਸੀ ਪੁਲਾੜੀ ਯਾਨ ਸਪੂਤਨਿਕ ਰਾਹੀਂ ਪੁਲਾੜ ਵਿੱਚ ਭੇਜਿਆ ਗਿਆ ਪਹਿਲਾ ਜੰਤੂ ਕਿਹੜਾ ਸੀ ਅਤੇ ਉਸ ਦਾ ਕੀ ਨਾਂ ਸੀ?

Answer:

ਰੂਸੀ ਪੁਲਾੜੀ ਯਾਨ ਸਪੂਤਨਿਕ ਰਾਹੀਂ ਪੁਲਾੜ ਵਿੱਚ ਭੇਜਿਆ ਗਿਆ ਪਹਿਲਾ ਜੰਤੂ ਇੱਕ ਕੁੱਤੀ ਸੀ, ਜਿਸ ਦਾ ਨਾਂ ਲਾਇਕਾ ਸੀ।

Exam Tips:

a) ਪ੍ਰਸ਼ਨ ਦੇ ਦੋ ਭਾਗ ਹਨ – ਜੰਤੂ ਕਿਹੜਾ ਅਤੇ ਉਸ ਦਾ ਨਾਂ – ਦੋਵਾਂ ਦਾ ਉੱਤਰ ਦਿਓ।
b) ਸਪੂਤਨਿਕ ਅਤੇ ਲਾਇਕਾ ਦੇ ਨਾਂ ਸਹੀ ਲਿਖੋ।

 

Question 3: (ੳ) ਕੀ ਤੁਸੀਂ ਜਾਣਦੇ ਹੋ ਕਿ ਕਿਹੜੇ ਜੰਤੂ ਸਾਨੂੰ ਉੱਨ ਦਿੰਦੇ ਹਨ?

Answer:

ਉੱਨ ਭੇਡਾਂ ਤੋਂ, ਅੰਗੋਰਾ (Angora) ਨਸਲ ਦੇ ਖ਼ਰਗੋਸ਼ਾਂ ਤੋਂ, ਊਠ ਅਤੇ ਪਸ਼ਮੀਨਾ ਬੱਕਰੀ ਤੋਂ ਪ੍ਰਾਪਤ ਹੁੰਦੀ ਹੈ।

Exam Tips:

a) ਸਾਰੇ ਜੰਤੂਆਂ ਦੇ ਨਾਂ ਲਿਖੋ: ਭੇਡ, ਅੰਗੋਰਾ ਖ਼ਰਗੋਸ਼, ਊਠ, ਪਸ਼ਮੀਨਾ ਬੱਕਰੀ।

 

Question 4: (ਅ) ਮਨੁੱਖ ਊਠ ਦੇ ਜੱਤ ਅਰਥਾਤ ਵਾਲਾਂ ਤੋਂ ਨਾ ਕੇਵਲ ਉੱਨ ਪ੍ਰਾਪਤ ਕਰਦਾ ਹੈ, ਸਗੋਂ ਹੋਰ ਕਈ ਕਾਰਨਾਂ ਕਰਕੇ ਵੀ ਉਸ ਉੱਤੇ ਨਿਰਭਰ ਹੈ। ਕੀ ਤੁਸੀਂ ਦੱਸ ਸਕਦੇ ਹੋ, ਕਿਵੇਂ?

Answer:

ਮਾਰੂਥਲ ਵਿੱਚ ਊਠ ਨੂੰ ਆਵਾਜਾਈ ਦੇ ਸਾਧਨ ਵਜੋਂ ਵਰਤਿਆ ਜਾਂਦਾ ਹੈ। ਇਹ ਕਈ ਦਿਨ ਪਿਆਸਾ ਰਹਿ ਸਕਦਾ ਹੈ ਅਤੇ ਰੇਤਲੇ ਇਲਾਕੇ ਵਿੱਚ ਦੌੜ ਸਕਦਾ ਹੈ।

Exam Tips:

a) ਊਠ ਦੇ ਦੋ ਗੁਣ ਲਿਖੋ: ਕਈ ਦਿਨ ਪਿਆਸਾ ਰਹਿਣਾ ਅਤੇ ਰੇਤ ਵਿੱਚ ਦੌੜਨਾ।
b) ਯਾਦ ਰੱਖੋ, ਊਠ ਨੂੰ ‘ਮਾਰੂਥਲ ਦਾ ਜਹਾਜ਼’ ਵੀ ਕਹਿੰਦੇ ਹਨ।

 

Question 5: (ੲ) ਕੀ ਤੁਸੀਂ ਇਹ ਚਿੰਨ੍ਹ (ਵੂਲਮਾਰਕ) ਦੇਖਿਆ ਹੈ?

Answer:

ਇਹ ਨਿਸ਼ਾਨ ਉੱਨ ਦੀ ਸ਼ੁੱਧਤਾ ਨੂੰ ਦਰਸਾਉਣ ਲਈ ਵਰਤਿਆ ਜਾਂਦਾ ਹੈ। ਇਸ ਨੂੰ ਵੂਲਮਾਰਕ ਕਹਿੰਦੇ ਹਨ।

Exam Tips:

a) ਇਹ ਚਿੰਨ੍ਹ ਉੱਨ ਦੇ ਕੱਪੜਿਆਂ ਉੱਤੇ ਲੱਗਿਆ ਹੁੰਦਾ ਹੈ।

 

Question 6: (ਸ) ਪਤਾ ਕਰੋ ਇਹ ਕਿਸ ਪ੍ਰਕਾਰ ਦੀਆਂ ਵਸਤੂਆਂ ਲਈ ਵਰਤਿਆ ਜਾਂਦਾ ਹੈ? ਇਹ ਕੀ ਦਰਸਾਉਂਦਾ ਹੈ?

Answer:

ਇਹ ਚਿੰਨ੍ਹ AGMARK ਹੈ, ਜੋ ਅੰਗਰੇਜ਼ੀ ਦੇ ਦੋ ਸ਼ਬਦਾਂ Agricultural Marketing ਦਾ ਛੋਟਾ ਰੂਪ ਹੈ। ਇਹ ਚਿੰਨ੍ਹ ਵਨਸਪਤੀ ਘਿਉ, ਮਸਾਲਿਆਂ, ਹਿੰਗ, ਦਾਲਾਂ, ਘਿਉ, ਮੱਖਣ, ਸ਼ਹਿਦ ਆਦਿ ਦੇ ਪੈਕਟਾਂ ਉੱਤੇ ਲਗਾਇਆ ਜਾਂਦਾ ਹੈ। ਇਹ ਇਨ੍ਹਾਂ ਵਸਤੂਆਂ ਦੀ ਸ਼ੁੱਧਤਾ ਦਰਸਾਉਂਦਾ ਹੈ।

Exam Tips:

a) AGMARK ਦਾ ਪੂਰਾ ਰੂਪ Agricultural Marketing ਯਾਦ ਰੱਖੋ।
b) ਖਾਣ ਵਾਲੀਆਂ ਵਸਤੂਆਂ ਦੀਆਂ ਦੋ-ਤਿੰਨ ਉਦਾਹਰਣਾਂ ਜ਼ਰੂਰ ਲਿਖੋ।

 

Question 7: ਹੇਠ ਲਿਖੇ ਚਿੰਨ੍ਹਾਂ ਦਾ ਮਿਲਾਨ ਉਸ ਵਸਤੂ ਨਾਲ ਕਰੋ, ਜਿਸ ਵਸਤੂ ਦੀ ਸ਼ੁੱਧਤਾ ਦਰਸਾਉਣ ਲਈ ਉਹ ਵਰਤੇ ਜਾਂਦੇ ਹਨ:
ਵਸਤੂ – ਸ਼ੁੱਧਤਾ ਦਾ ਚਿੰਨ੍ਹ
(ੳ) ਸੋਨਾ – (i) ਐਗਮਾਰਕ
(ਅ) ਉੱਨ – (ii) ਆਈ. ਐੱਸ. ਆਈ.
(ੲ) ਬਿਜਲੀ ਦੇ ਯੰਤਰ – (iii) ਬੀ.ਆਈ.ਐੱਸ.
(ਸ) ਮਸਾਲੇ – (iv) ਵੂਲਮਾਰਕ

Answer:

(ੳ) ਸੋਨਾ – (iii) ਬੀ.ਆਈ.ਐੱਸ.
(ਅ) ਉੱਨ – (iv) ਵੂਲਮਾਰਕ
(ੲ) ਬਿਜਲੀ ਦੇ ਯੰਤਰ – (ii) ਆਈ. ਐੱਸ. ਆਈ.
(ਸ) ਮਸਾਲੇ – (i) ਐਗਮਾਰਕ

Exam Tips:

a) ਮਿਲਾਨ ਵਿਚ ਹਰ ਜੋੜੀ ਵੱਖਰੇ ਤੌਰ ’ਤੇ ਲਿਖੋ।
b) ਖਾਣ ਦੀਆਂ ਵਸਤੂਆਂ ਲਈ ਐਗਮਾਰਕ ਅਤੇ ਉੱਨ ਲਈ ਵੂਲਮਾਰਕ ਯਾਦ ਰੱਖੋ।

 

ਕਿਰਿਆ: ਤੁਸੀਂ ਜਾਣਿਆ ਹੈ ਕਿ ਬਹੁਤ ਸਾਰੀਆਂ ਚੀਜ਼ਾਂ ਅਸੀਂ ਜੰਤੂਆਂ ਤੋਂ ਪ੍ਰਾਪਤ ਕਰਦੇ ਹਾਂ। ਆਓ ਇੱਕ ਸੂਚੀ ਬਣਾਈਏ, ਜਿਸ ਵਿੱਚ ਜੰਤੂ ਅਤੇ ਉਹਨਾਂ ਤੋਂ ਮਿਲਣ ਵਾਲੀਆਂ ਵਸਤੂਆਂ ਲਿਖੀਏ (ਦੁੱਧ, ਸ਼ਹਿਦ, ਉੱਨ, ਰੇਸ਼ਮ, ਸਵਾਰੀ, ਰਾਖੀ, ਢੋਆ-ਢੁਆਈ, ਆਂਡੇ, ਮੀਟ)।

Answer:

ਪ੍ਰਾਪਤ ਵਸਤੂਜੰਤੂ ਦਾ ਨਾਂ
ਦੁੱਧਗਾਂ, ਬੱਕਰੀ, ਮੱਝ
ਸ਼ਹਿਦਸ਼ਹਿਦ ਦੀ ਮੱਖੀ
ਉੱਨਭੇਡ, ਖ਼ਰਗੋਸ਼
ਰੇਸ਼ਮਰੇਸ਼ਮ ਦਾ ਕੀੜਾ
ਸਵਾਰੀਘੋੜਾ, ਊਠ
ਰਾਖੀਕੁੱਤਾ
ਢੋਆ-ਢੁਆਈਹਾਥੀ, ਗਧਾ
ਆਂਡੇਮੁਰਗੀ
ਮੀਟਬੱਕਰਾ, ਮੁਰਗਾ

Exam Tips:

a) ਸਾਰਣੀ ਵਿਚ ਹਰ ਵਸਤੂ ਦੇ ਸਾਹਮਣੇ ਜੰਤੂ ਦਾ ਨਾਂ ਲਿਖੋ।
b) ਇੱਕ ਤੋਂ ਵੱਧ ਜੰਤੂ ਦੇਣ ਵਾਲੀਆਂ ਵਸਤੂਆਂ (ਦੁੱਧ, ਉੱਨ) ਲਈ ਸਾਰੇ ਨਾਂ ਲਿਖੋ।

 

Question 8: ਘਰ ਵਿੱਚ ਕਿਹੜੇ-ਕਿਹੜੇ ਜਾਨਵਰ ਪਾਲੇ ਜਾਂਦੇ ਹਨ? ਕਿਸੇ ਇੱਕ ਬਾਰੇ ਪੰਜ ਵਾਕ ਲਿਖੋ।

Answer:

ਅਸੀਂ ਘਰ ਵਿੱਚ ਕੁੱਤਾ ਅਤੇ ਬਿੱਲੀ ਨੂੰ ਪਾਲ ਸਕਦੇ ਹਾਂ।
ਕੁੱਤੇ ਕਈ ਤਰ੍ਹਾਂ ਦੀ ਨਸਲ, ਰੰਗ ਅਤੇ ਉਚਾਈ ਦੇ ਹੁੰਦੇ ਹਨ।
ਕੁੱਤੇ ਵਫ਼ਾਦਾਰ ਹੁੰਦੇ ਹਨ ਅਤੇ ਰਾਖੀ ਕਰਦੇ ਹਨ।
ਉਹ ਦੁੱਧ, ਰੋਟੀ ਅਤੇ ਮੀਟ ਖਾਂਦੇ ਹਨ।
ਕੁੱਤਿਆਂ ਵਿੱਚ ਸੁੰਘਣ ਅਤੇ ਸੁਣਨ ਦੀ ਸ਼ਕਤੀ ਮਨੁੱਖ ਤੋਂ ਵੱਧ ਹੁੰਦੀ ਹੈ।
ਪੁਲਿਸ ਅਤੇ ਫ਼ੌਜ ਵਾਲੇ ਕੁੱਤਿਆਂ ਦੀ ਸਹਾਇਤਾ ਨਾਲ ਨਸ਼ੀਲੀ ਦਵਾਈ, ਬੰਬ ਆਦਿ ਲੱਭਦੇ ਹਨ।

Exam Tips:

a) ਪਹਿਲਾਂ ਪਾਲਤੂ ਜਾਨਵਰਾਂ ਦੇ ਨਾਂ ਲਿਖੋ, ਫਿਰ ਕਿਸੇ ਇੱਕ ਬਾਰੇ ਪੰਜ ਸਾਫ਼ ਵਾਕ ਲਿਖੋ।
b) ਹਰ ਵਾਕ ਦੇ ਅੰਤ ਵਿੱਚ ਡੰਡੀ (।) ਲਾਓ।

 

Question 9: ਭੇਡਾਂ ਤੋਂ ਇਲਾਵਾ ਹੋਰ ਕਿਹੜੇ ਜੰਤੂ ਸਾਨੂੰ ਉੱਨ ਦਿੰਦੇ ਹਨ?

Answer:

ਖ਼ਰਗੋਸ਼, ਊਠ, ਬੱਕਰੀ।

Exam Tips:

a) ਪ੍ਰਸ਼ਨ ਵਿੱਚ ‘ਭੇਡਾਂ ਤੋਂ ਇਲਾਵਾ’ ਲਿਖਿਆ ਹੈ, ਇਸ ਲਈ ਭੇਡ ਦਾ ਨਾਂ ਨਾ ਲਿਖੋ।

 

Question 10: ਖ਼ਾਲੀ ਥਾਂਵਾਂ ਭਰੋ: (ਅੰਗੋਰਾ, ਉੱਨ, ਸ਼ਿਕਾਰੀ, ਜੰਤੂਆਂ, ਚਾਲੀ)
(ੳ) ਜੋਗੀ ਅਤੇ ਮਦਾਰੀ ਰੋਜ਼ੀ-ਰੋਟੀ ਲਈ …………… ਤੇ ਨਿਰਭਰ ਕਰਦੇ ਹਨ।
(ਅ) ਜਾਨਵਰਾਂ ਨੂੰ ਮਾਰਨ ਵਾਲਿਆਂ ਨੂੰ …………… ਕਹਿੰਦੇ ਹਨ।
(ੲ) ਕੁੱਤਾ ਜ਼ਮੀਨ ਦੇ ਲਗਭਗ …………… ਫੁੱਟ ਹੇਠਾਂ ਦੀ ਗੰਧ ਪਛਾਣ ਸਕਦਾ ਹੈ।
(ਸ) …………… ਨਸਲ ਦੇ ਖ਼ਰਗੋਸ਼ਾਂ ਤੋਂ ਪ੍ਰਾਪਤ ਉੱਨ ਦੇ ਰੇਸ਼ੇ ਬਹੁਤ ਮੁਲਾਇਮ ਹੁੰਦੇ ਹਨ।
(ਹ) ਵੂਲਮਾਰਕ …………… ਦੀ ਸ਼ੁੱਧਤਾ ਦਰਸਾਉਂਦਾ ਹੈ।

Answer:

(ੳ) ਜੰਤੂਆਂ
(ਅ) ਸ਼ਿਕਾਰੀ
(ੲ) ਚਾਲੀ
(ਸ) ਅੰਗੋਰਾ
(ਹ) ਉੱਨ

Exam Tips:

a) ਖ਼ਾਲੀ ਥਾਂ ਭਰਨ ਤੋਂ ਬਾਅਦ ਪੂਰਾ ਵਾਕ ਪੜ੍ਹ ਕੇ ਦੇਖੋ ਕਿ ਅਰਥ ਠੀਕ ਬਣਦਾ ਹੈ।
b) ਬਰੈਕਟ ਵਿੱਚ ਦਿੱਤੇ ਸ਼ਬਦਾਂ ਵਿੱਚੋਂ ਹੀ ਉੱਤਰ ਚੁਣੋ।

 

Question 11: ਆਵਾਜਾਈ ਅਤੇ ਢੋਆ-ਢੁਆਈ ਵਿੱਚ ਜਾਨਵਰਾਂ ਦੀ ਕੀ ਭੂਮਿਕਾ ਹੈ?

Answer:

ਆਵਾਜਾਈ ਅਤੇ ਢੋਆ-ਢੁਆਈ ਵਿੱਚ ਜਾਨਵਰਾਂ ਦੀ ਵਿਸ਼ੇਸ਼ ਭੂਮਿਕਾ ਹੈ। ਘੋੜਾ, ਬਲਦ, ਊਠ, ਹਾਥੀ ਆਦਿ ਦੀ ਵਰਤੋਂ ਨਾਲ ਮਾਲ ਦੀ ਢੋਆ-ਢੁਆਈ ਕੀਤੀ ਜਾਂਦੀ ਹੈ ਅਤੇ ਟਾਂਗਿਆਂ, ਗੱਡਿਆਂ ਵਿੱਚ ਜਾਨਵਰਾਂ ਦੀ ਸਹਾਇਤਾ ਨਾਲ ਲੋਕ ਆਵਾਜਾਈ ਕਰਦੇ ਹਨ।

Exam Tips:

a) ਮਾਲ ਦੀ ਢੋਆ-ਢੁਆਈ ਅਤੇ ਸਵਾਰੀ – ਦੋਵੇਂ ਕੰਮ ਲਿਖੋ।
b) ਘੱਟੋ-ਘੱਟ ਤਿੰਨ ਜਾਨਵਰਾਂ ਦੇ ਨਾਂ ਦਿਓ।

 

Question 12: ਸਾਨੂੰ ਜਾਨਵਰਾਂ ਦੀਆਂ ਕਿਹੜੀਆਂ ਜ਼ਰੂਰਤਾਂ ਦਾ ਧਿਆਨ ਰੱਖਣਾ ਚਾਹੀਦਾ ਹੈ?

Answer:

ਸਾਨੂੰ ਜਾਨਵਰਾਂ ਦੀਆਂ ਹਰ ਤਰ੍ਹਾਂ ਦੀਆਂ ਜ਼ਰੂਰਤਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਉਨ੍ਹਾਂ ਲਈ ਰਿਹਾਇਸ਼, ਖਾਣ-ਪੀਣ, ਦਵਾਈਆਂ, ਟੀਕੇ ਆਦਿ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਗਰਮੀ, ਸਰਦੀ, ਵਰਖਾ ਆਦਿ ਤੋਂ ਬਚਾਉਣਾ ਚਾਹੀਦਾ ਹੈ।

Exam Tips:

a) ਰਿਹਾਇਸ਼, ਭੋਜਨ, ਦਵਾਈ ਅਤੇ ਮੌਸਮ ਤੋਂ ਬਚਾਅ – ਮੁੱਖ ਨੁਕਤੇ ਵੱਖ-ਵੱਖ ਲਿਖੋ।

 

Question 13: ਜਾਨਵਰਾਂ ਦੀ ਰੱਖਿਆ ਲਈ ਕਾਨੂੰਨ ਕਿਉਂ ਬਣਾਏ ਜਾਂਦੇ ਹਨ?

Answer:

ਜੇਕਰ ਜਾਨਵਰਾਂ ਦੀ ਰੱਖਿਆ ਲਈ ਕਾਨੂੰਨ ਨਹੀਂ ਬਣਾਏ ਜਾਣਗੇ ਤਾਂ ਲੋਕ ਇਨ੍ਹਾਂ ਨੂੰ ਆਪਣੇ ਲਾਭ ਲਈ ਮਾਰ ਦੇਣਗੇ ਅਤੇ ਧਰਤੀ ਦੇ ਵਾਤਾਵਰਨ ਵਿੱਚ ਅਸੰਤੁਲਨ ਪੈਦਾ ਹੋ ਜਾਵੇਗਾ। ਭੋਜਨ ਲੜੀ ਟੁੱਟ ਜਾਵੇਗੀ ਅਤੇ ਦੁਨੀਆ ਦਾ ਨਾਸ਼ ਹੋ ਜਾਵੇਗਾ।

Exam Tips:

a) ‘ਭੋਜਨ ਲੜੀ’ ਅਤੇ ‘ਵਾਤਾਵਰਨ ਦਾ ਸੰਤੁਲਨ’ ਸ਼ਬਦ ਉੱਤਰ ਵਿੱਚ ਜ਼ਰੂਰ ਵਰਤੋ।

 

ਮਹੱਤਵਪੂਰਨ ਪ੍ਰਸ਼ਨ-ਉੱਤਰ

1. ਬਹੁ-ਵਿਕਲਪੀ ਚੋਣ

Question 1: …………… ਨਾਂ ਦੀ ਕੁੱਤੀ ਨੂੰ ਅੰਤਰਿਕਸ਼ ਵਿੱਚ ਭੇਜਿਆ ਗਿਆ।
(ੳ) ਬੇਸੇਨਜੀ
(ਅ) ਡਾਲਮੀਸ਼ੀਅਨ
(ੲ) ਲਾਈਕਾ
(ਸ) ਕੋਈ ਨਹੀਂ

Answer:

(ੲ) ਲਾਈਕਾ

Exam Tips:

a) ਸਾਰੇ ਵਿਕਲਪ ਪੜ੍ਹ ਕੇ ਹੀ ਠੀਕ ਉੱਤਰ ਚੁਣੋ।

 

Question 2: …………… ਚਿੰਨ੍ਹ ਦੀ ਵਰਤੋਂ ਸ਼ੁੱਧ ਉੱਨ ਲਈ ਹੁੰਦੀ ਹੈ।
(ੳ) ਬੀ. ਆਈ. ਐੱਸ.
(ਅ) ਵੂਲ ਮਾਰਕ
(ੲ) ਐਗਮਾਰਕ
(ਸ) ਆਈ. ਐੱਸ. ਆਈ.

Answer:

(ਅ) ਵੂਲ ਮਾਰਕ

Exam Tips:

a) ਸਾਰੇ ਵਿਕਲਪ ਪੜ੍ਹ ਕੇ ਹੀ ਠੀਕ ਉੱਤਰ ਚੁਣੋ।
b) ਉੱਨ ਦਾ ਚਿੰਨ੍ਹ ਵੂਲ ਮਾਰਕ ਹੈ, ਐਗਮਾਰਕ ਖਾਣ ਦੀਆਂ ਵਸਤੂਆਂ ਲਈ ਹੈ।

 

2. ਇੱਕ ਵਾਕ ਤੋਂ ਛੋਟੇ ਉੱਤਰਾਂ ਵਾਲੇ ਪ੍ਰਸ਼ਨ

Question 1: ਕੁੱਤੇ, ਇੱਜੜ ਤੋਂ ਵੱਖ ਹੋਈਆਂ ਭੇਡ-ਬੱਕਰੀਆਂ ਨੂੰ ਵਾਪਸ ਕਿਵੇਂ ਲੈ ਕੇ ਆਉਂਦੇ ਹਨ?

Answer:

ਉਹ ਇਨ੍ਹਾਂ ਨੂੰ ਘੇਰ ਕੇ ਵਾਪਸ ਲੈ ਆਉਂਦੇ ਹਨ।

Exam Tips:

a) ਉੱਤਰ ਇੱਕ ਹੀ ਵਾਕ ਵਿੱਚ ਲਿਖੋ।

 

Question 2: ਕਿਹੜੇ ਲੋਕ ਆਪਣੀ ਜੀਵਿਕਾ ਲਈ ਜਾਨਵਰਾਂ ’ਤੇ ਨਿਰਭਰ ਹਨ?

Answer:

ਮਦਾਰੀ ਅਤੇ ਸਪੇਰੇ ਜਾਨਵਰਾਂ ’ਤੇ ਨਿਰਭਰ ਹਨ।

Exam Tips:

a) ਮਦਾਰੀ ਅਤੇ ਸਪੇਰੇ ਦੋਵਾਂ ਦੇ ਨਾਂ ਲਿਖੋ।

 

3. ਖ਼ਾਲੀ ਥਾਂਵਾਂ ਭਰੋ

Question 1: ਖ਼ਾਲੀ ਥਾਂਵਾਂ ਭਰੋ:
(i) ਸੰਨ 1957 ਵਿੱਚ ਰੂਸੀ ਪੁਲਾੜ ਯਾਨ ਸਪੂਤਨਿਕ ਰਾਹੀਂ ਪੁਲਾੜ ਵਿੱਚ ਭੇਜੀ ਜਾਣ ਵਾਲੀ ਕੁੜੀ (ਕੁੱਤੀ) ਦਾ ਨਾਂ …………… ਸੀ।
(ii) ਸਿਕੰਦਰ ਦੇ ਕੁੱਤੇ ਦਾ ਨਾਂ …………… ਸੀ।
(iii) ਕੁੱਤੇ …………… ਅਤੇ …………… ਹੁੰਦੇ ਹਨ।
(iv) …………… ਨਸਲ ਦੇ ਕੁੱਤੇ ਭੌਂਕਦੇ ਨਹੀਂ ਹਨ।
(v) ਕੁੱਤੇ ਧਰਤੀ ਅੰਦਰ …………… ਤੱਕ ਸੁੰਘ ਸਕਦੇ ਹਨ।

Answer:

(i) ਲਾਇਕਾ
(ii) ਪੈਰੀਟਾਸ
(iii) ਚੌਕੀਦਾਰ, ਵਫ਼ਾਦਾਰ
(iv) ਬੇਸੇਨਜੀ
(v) 40 ਫੁੱਟ

Exam Tips:

a) ਖ਼ਾਲੀ ਥਾਂ ਭਰਨ ਤੋਂ ਬਾਅਦ ਪੂਰਾ ਵਾਕ ਪੜ੍ਹ ਕੇ ਦੇਖੋ ਕਿ ਅਰਥ ਠੀਕ ਬਣਦਾ ਹੈ।

 

4. ਸਹੀ/ਗ਼ਲਤ

Question 1: ਸਹੀ/ਗ਼ਲਤ:
(i) ਕੁੱਤਿਆਂ ਦੀ ਸੁੰਘਣ ਸ਼ਕਤੀ ਘੱਟ ਹੈ।
(ii) ਬੇਸੇਨਜੀ ਨਸਲ ਦੇ ਕੁੱਤੇ ਹੇਕ ਜਾਂ ਤਾਨ ਵਰਗੀ ਆਵਾਜ਼ ਕੱਢਦੇ ਹਨ ਪਰ ਭੌਂਕਦੇ ਨਹੀਂ।
(iii) ਪਸ਼ਮੀਨਾ ਬੱਕਰੀ ਪੰਜਾਬ ਵਿੱਚ ਮਿਲਦੀ ਹੈ।
(iv) ਐਗਮਾਰਕ ਦਾ ਚਿੰਨ੍ਹ ਕੱਪੜਿਆਂ ਤੇ ਲੱਗਦਾ ਹੈ।
(v) BIS ਦੀ ਵਰਤੋਂ ਘਿਓ ’ਤੇ ਹੁੰਦੀ ਹੈ।

Answer:

(i) ਗ਼ਲਤ
(ii) ਸਹੀ
(iii) ਗ਼ਲਤ
(iv) ਗ਼ਲਤ
(v) ਗ਼ਲਤ

Exam Tips:

a) ਸਹੀ ਜਾਂ ਗ਼ਲਤ ਲਿਖਣ ਤੋਂ ਪਹਿਲਾਂ ਕਥਨ ਧਿਆਨ ਨਾਲ ਪੜ੍ਹੋ।
b) ਗ਼ਲਤ ਕਥਨਾਂ ਨੂੰ ਸੁਧਾਰ ਕੇ ਵੀ ਲਿਖਿਆ ਜਾ ਸਕਦਾ ਹੈ।

 

5. ਮਿਲਾਨ ਕਰੋ

Question 1: ਮਿਲਾਨ ਕਰੋ:
(i) ਸ਼ੁੱਧ ਉੱਨ – (ੳ) ਸਪੂਤਨਿਕ
(ii) ਬੇਸੇਨਜੀ – (ਅ) ਐਗਮਾਰਕ
(iii) ਪੈਕ ਘਿਓ – (ੲ) ਵੂਲਮਾਰਕ
(iv) ਲਾਈਕਾ – (ਸ) ਤਾਨ

Answer:

(i) ਸ਼ੁੱਧ ਉੱਨ – (ੲ) ਵੂਲਮਾਰਕ
(ii) ਬੇਸੇਨਜੀ – (ਸ) ਤਾਨ
(iii) ਪੈਕ ਘਿਓ – (ਅ) ਐਗਮਾਰਕ
(iv) ਲਾਈਕਾ – (ੳ) ਸਪੂਤਨਿਕ

Exam Tips:

a) ਮਿਲਾਨ ਵਿਚ ਹਰ ਜੋੜੀ ਵੱਖਰੇ ਤੌਰ ’ਤੇ ਲਿਖੋ।

 

7. ਵੱਡੇ ਉੱਤਰ ਵਾਲਾ ਪ੍ਰਸ਼ਨ

Question 1: ਕੁੱਤੇ ਦੀਆਂ ਕੁੱਝ ਵਿਸ਼ੇਸ਼ਤਾਵਾਂ ਦੱਸੋ।

Answer:

ਕੁੱਤਾ ਇੱਕ ਵਫ਼ਾਦਾਰ ਜਾਨਵਰ ਹੈ।
ਕੁੱਤਾ ਭੇਡ ਜਾਂ ਬੱਕਰੀ ਦੇ ਇੱਜੜ ਦੀ ਰਾਖੀ ਕਰਦਾ ਹੈ।
ਕੁੱਤੇ ਦੀ ਸੁੰਘਣ ਸ਼ਕਤੀ ਬਹੁਤ ਜ਼ਿਆਦਾ ਹੁੰਦੀ ਹੈ। ਇਹ ਜ਼ਮੀਨ ਦੇ ਲਗਭਗ 40 ਫੁੱਟ ਥੱਲੇ ਦੀ ਗੰਧ ਵੀ ਪਛਾਣ ਲੈਂਦਾ ਹੈ।
ਕੁੱਤਾ ਮਨੁੱਖ ਦੇ ਮੁਕਾਬਲੇ ਚਾਰ ਗੁਣਾ ਵੱਧ ਦੂਰੀ ਤੋਂ ਆਵਾਜ਼ ਦੇ ਸ੍ਰੋਤ ਨੂੰ ਪਛਾਣਨ ਦੀ ਯੋਗਤਾ ਰੱਖਦਾ ਹੈ।

Exam Tips:

a) ਵਫ਼ਾਦਾਰੀ, ਰਾਖੀ, ਸੁੰਘਣ ਸ਼ਕਤੀ ਅਤੇ ਸੁਣਨ ਸ਼ਕਤੀ – ਚਾਰੇ ਨੁਕਤੇ ਲਿਖੋ।
b) ਹਰ ਨੁਕਤਾ ਨਵੇਂ ਵਾਕ ਵਿੱਚ ਲਿਖੋ।

 

Step-by-Step Textbook Answers: Class 5 EVS Punjabi Medium Chapter 07 ਮਨੁੱਖ ਦੇ ਸਾਥੀ ਜੰਤੂ

Textbook Solutions for Class 5 EVS Punjabi Medium Chapter 07 ਮਨੁੱਖ ਦੇ ਸਾਥੀ ਜੰਤੂ

Explore reliable textbook solutions for Punjabi Medium Chapter 07 ਮਨੁੱਖ ਦੇ ਸਾਥੀ ਜੰਤੂ tailored for Class 5 learners. Utilizing these complete exercise answers ensures your preparation aligns exactly with official Punjab Board standards for EVS.

Mastering Theoretical and Practical Questions

Each solution includes detailed reasoning to foster genuine comprehension of Punjabi Medium Chapter 07 ਮਨੁੱਖ ਦੇ ਸਾਥੀ ਜੰਤੂ concepts. Reviewing these step-by-step breakdowns allows learners to master both analytical and descriptive questions expected in school evaluations.

Effective Self-Study and Homework Assistance

Frequent review of these structured answers builds strong analytical capabilities and response efficiency. Maximize your academic readiness by combining these textbook solutions with our curated study materials and mock evaluations for Class 5 EVS.

FAQs

Where can I find the latest PSEB 5th Class EVS Solutions Chapter 7 ਮਨੁੱਖ ਦੇ ਸਾਥੀ ਜੰਤੂ for the 2026-27 session?

The complete and updated PSEB 5th Class EVS Solutions Chapter 7 ਮਨੁੱਖ ਦੇ ਸਾਥੀ ਜੰਤੂ is available for free on StudiesToday.com. These solutions for Class 5 EVS are as per latest Punjab Board curriculum.

Are the EVS Punjab Board solutions for Class 5 updated for the new 50% competency-based exam pattern?

Yes, our experts have revised the PSEB 5th Class EVS Solutions Chapter 7 ਮਨੁੱਖ ਦੇ ਸਾਥੀ ਜੰਤੂ as per 2026 exam pattern. All textbook exercises have been solved and have added explanation about how the EVS concepts are applied in case-study and assertion-reasoning questions.

How do these Class 5 Punjab Board solutions help in scoring 90% plus marks?

Toppers recommend using Punjab Board language because Punjab Board marking schemes are strictly based on textbook definitions. Our PSEB 5th Class EVS Solutions Chapter 7 ਮਨੁੱਖ ਦੇ ਸਾਥੀ ਜੰਤੂ will help students to get full marks in the theory paper.

Do you offer PSEB 5th Class EVS Solutions Chapter 7 ਮਨੁੱਖ ਦੇ ਸਾਥੀ ਜੰਤੂ in multiple languages like Hindi and English?

Yes, we provide bilingual support for Class 5 EVS. You can access PSEB 5th Class EVS Solutions Chapter 7 ਮਨੁੱਖ ਦੇ ਸਾਥੀ ਜੰਤੂ in both English and Hindi medium.

Is it possible to download the EVS Punjab Board solutions for Class 5 as a PDF?

Yes, you can download the entire PSEB 5th Class EVS Solutions Chapter 7 ਮਨੁੱਖ ਦੇ ਸਾਥੀ ਜੰਤੂ in printable PDF format for offline study on any device.