Download Punjab Board Solutions for Class 5 EVS Punjabi Medium Chapter 23 ਖੇਤ ਤੋਂ ਪਲੇਟ ਤੱਕ
Explore reliable textbook solutions for Punjabi Medium Chapter 23 ਖੇਤ ਤੋਂ ਪਲੇਟ ਤੱਕ tailored for Class 5 learners. Utilizing these EVS answers ensures thorough preparation and strengthens foundational knowledge before final Punjab Board evaluations.
Access Punjab Board Solutions and Answers
Navigate directly to the solved EVS textbook exercises using the digital viewer below. Each solution includes detailed step-by-step explanations, allowing students to instantly cross-check their work and identify areas requiring further revision.
ਪਾਠ-ਪੁਸਤਕ ਦੇ ਪ੍ਰਸ਼ਨ
Question 1: ਨਾਨਾ ਜੀ ਦੇ ਦੱਸਣ ਅਨੁਸਾਰ ਪਹਿਲਾਂ ਖੇਤ ਕਿਵੇਂ ਵਾਹਿਆ ਜਾਂਦਾ ਸੀ?
Answer:
ਪੁਰਾਣੇ ਸਮਿਆਂ ਵਿੱਚ ਖੇਤ ਬਲਦਾਂ ਨਾਲ ਹਲ ਚਲਾ ਕੇ ਵਾਹਿਆ ਜਾਂਦਾ ਸੀ।
Exam Tips:
a) ਉੱਤਰ ਵਿਚ “ਬਲਦ” ਅਤੇ “ਹਲ” ਸ਼ਬਦ ਜ਼ਰੂਰ ਲਿਖੋ।
Question 2: ਅੱਜ-ਕੱਲ੍ਹ ਖੇਤ ਦੀ ਤਿਆਰੀ ਕਿਵੇਂ ਕੀਤੀ ਜਾਂਦੀ ਹੈ?
Answer:
ਅੱਜ-ਕੱਲ੍ਹ ਖੇਤ ਦੀ ਤਿਆਰੀ ਲਈ ਟਰੈਕਟਰ ਦੀ ਵਰਤੋਂ ਕੀਤੀ ਜਾਂਦੀ ਹੈ। ਹਲ ਨੂੰ ਟਰੈਕਟਰ ਨਾਲ ਜੋੜ ਕੇ ਖੇਤ ਵਾਹਿਆ ਜਾਂਦਾ ਹੈ, ਸੁਹਾਗੇ ਦੀ ਵਰਤੋਂ ਕਰਕੇ ਮਿੱਟੀ ਦੇ ਢੇਲੇ ਤੋੜੇ ਜਾਂਦੇ ਹਨ ਅਤੇ ਕਰਾਹੇ ਨਾਲ ਖੇਤ ਪੱਧਰਾ ਕੀਤਾ ਜਾਂਦਾ ਹੈ। ਕਿਆਰੇ ਬਣਾ ਲਏ ਜਾਂਦੇ ਹਨ ਅਤੇ ਇਨ੍ਹਾਂ ਵਿਚ ਖਾਦ ਮਿਲਾ ਦਿੱਤੀ ਜਾਂਦੀ ਹੈ। ਇਸ ਤਰ੍ਹਾਂ ਖੇਤ ਫ਼ਸਲ ਬੀਜਣ ਲਈ ਤਿਆਰ ਹੋ ਜਾਂਦਾ ਹੈ।
Exam Tips:
a) ਕੰਮਾਂ ਨੂੰ ਤਰਤੀਬ ਨਾਲ ਲਿਖੋ : ਵਾਹੁਣਾ, ਢੇਲੇ ਤੋੜਨਾ, ਪੱਧਰਾ ਕਰਨਾ, ਕਿਆਰੇ, ਖਾਦ।
b) ਟਰੈਕਟਰ, ਸੁਹਾਗਾ ਅਤੇ ਕਰਾਹਾ ਸ਼ਬਦ ਜ਼ਰੂਰ ਵਰਤੋ।
Question 3: ਹੋਰ ਕਿਹੜੀਆਂ ਫ਼ਸਲਾਂ ਨੂੰ ਪਨੀਰੀ ਲਗਾ ਕੇ ਉਗਾਇਆ ਜਾਂਦਾ ਹੈ? ਉਨ੍ਹਾਂ ਦੇ ਨਾਂ ਲਿਖੋ।
Answer:
ਝੋਨਾ, ਬੈਂਗਣ, ਟਮਾਟਰ ਆਦਿ।
Exam Tips:
a) ਘੱਟੋ-ਘੱਟ ਤਿੰਨ ਫ਼ਸਲਾਂ ਦੇ ਨਾਂ ਲਿਖੋ।
Question 4: ਕੋਈ ਪੰਜ ਫ਼ਸਲਾਂ ਦੇ ਨਾਂ ਲਿਖੋ ਜਿਹੜੀਆਂ ਖੇਤ ਵਿੱਚ ਬੀਜਾਂ ਦੁਆਰਾ ਉਗਾਈਆਂ ਜਾਂਦੀਆਂ ਹਨ?
Answer:
ਕਣਕ, ਮੱਕੀ, ਬਾਜਰਾ, ਗੁਆਰਾ, ਜੁਆਰ।
Exam Tips:
a) ਪੂਰੇ ਪੰਜ ਨਾਂ ਲਿਖੋ।
Question 5: ਇੱਕ ਫ਼ਸਲ ਦਾ ਨਾਂ ਲਿਖੋ ਜਿਸ ਨੂੰ ਬਹੁਤ ਜ਼ਿਆਦਾ ਪਾਣੀ ਦੀ ਲੋੜ ਹੁੰਦੀ ਹੈ?
Answer:
ਝੋਨਾ।
Exam Tips:
a) ਇੱਕ ਹੀ ਫ਼ਸਲ ਦਾ ਨਾਂ ਲਿਖੋ।
Question 6: ਫ਼ਸਲਾਂ ਦੀ ਸਿੰਚਾਈ ਕਿਉਂ ਕੀਤੀ ਜਾਂਦੀ ਹੈ?
Answer:
ਪੌਦਿਆਂ ਦੇ ਵਧਣ-ਫੁੱਲਣ ਲਈ ਪਾਣੀ ਦੀ ਲੋੜ ਹੁੰਦੀ ਹੈ।
Exam Tips:
a) ਉੱਤਰ ਸਿੱਧਾ ਅਤੇ ਇੱਕ ਵਾਕ ਵਿਚ ਲਿਖੋ।
Question 7: ਕੀ ਫ਼ਸਲਾਂ ਦੀ ਸਿੰਚਾਈ ਦੇ ਕੁੱਝ ਹੋਰ ਸਾਧਨ ਵੀ ਹਨ? ਅਧਿਆਪਕ ਦੀ ਮੱਦਦ ਨਾਲ ਪਤਾ ਕਰਕੇ ਲਿਖੋ।
Answer:
ਵਰਖਾ, ਖੂਹ, ਤਲਾਬ, ਨਦੀਆਂ, ਫੁਹਾਰਾ ਸਿੰਚਾਈ, ਤੁਬਕਾ ਸਿੰਚਾਈ।
Exam Tips:
a) ਘੱਟੋ-ਘੱਟ ਤਿੰਨ ਸਾਧਨ ਲਿਖੋ।
b) ਫੁਹਾਰਾ ਅਤੇ ਤੁਬਕਾ ਸਿੰਚਾਈ ਨੂੰ ਨਵੇਂ ਢੰਗ ਵਜੋਂ ਯਾਦ ਰੱਖੋ।
Question 8: ਪਾਠ-ਪੁਸਤਕ ਵਿਚ ਖੇਤੀਬਾੜੀ ਦੇ ਸੰਦਾਂ ਦੀਆਂ ਤਸਵੀਰਾਂ ਦਿੱਤੀਆਂ ਗਈਆਂ ਹਨ। ਇਨ੍ਹਾਂ ਸੰਦਾਂ ਦੀ ਵਰਤੋਂ ਖੇਤੀਬਾੜੀ ਵਿੱਚ ਕਿਹੜੇ ਕੰਮ ਲਈ ਕੀਤੀ ਜਾਂਦੀ ਹੈ, ਲਿਖੋ :
1. ਟਰੈਕਟਰ 2. ਹਲ 3. ਸੁਹਾਗਾ 4. ਬੀਜ ਪੋਰ
Answer:
1. ਟਰੈਕਟਰ – ਇਸ ਦੀ ਵਰਤੋਂ ਨਾਲ ਖੇਤ ਦੀ ਤਿਆਰੀ ਕੀਤੀ ਜਾਂਦੀ ਹੈ ਅਤੇ ਹੋਰ ਵੀ ਬਹੁਤ ਅਜਿਹੇ ਕੰਮ ਕੀਤੇ ਜਾਂਦੇ ਹਨ।
2. ਹਲ – ਇਸ ਨਾਲ ਖੇਤ ਵਾਹਿਆ ਜਾਂਦਾ ਹੈ।
3. ਸੁਹਾਗਾ – ਇਸ ਨਾਲ ਖੇਤ ਵਿੱਚ ਮਿੱਟੀ ਦੇ ਢੇਲੇ ਤੋੜੇ ਜਾਂਦੇ ਹਨ।
4. ਬੀਜ ਪੋਰ – ਇਸ ਦੁਆਰਾ ਬੀਜਾਂ ਨੂੰ ਮਿੱਟੀ ਵਿੱਚ ਬੀਜਿਆ ਜਾਂਦਾ ਹੈ।
Exam Tips:
a) ਹਰ ਸੰਦ ਦਾ ਨਾਂ ਲਿਖ ਕੇ ਉਸ ਦਾ ਇੱਕ ਮੁੱਖ ਕੰਮ ਦੱਸੋ।
b) ਸੁਹਾਗੇ ਅਤੇ ਹਲ ਦੇ ਕੰਮਾਂ ਵਿਚ ਫ਼ਰਕ ਯਾਦ ਰੱਖੋ।
Question 9: ਖ਼ਾਲੀ ਥਾਂਵਾਂ ਭਰੋ : (ਹਾਨੀਕਾਰਕ, ਖਾਦ, ਨਦੀਨ, ਕੀਟਨਾਸ਼ਕ, ਨਦੀਨ ਨਾਸ਼ਕ)
1. ਫ਼ਸਲ ਨੂੰ ਕੀਟਾਂ ਤੋਂ ਬਚਾਉਣ ਲਈ ………… ਦਾ ਛਿੜਕਾਅ ਕੀਤਾ ਜਾਂਦਾ ਹੈ।
2. ਫ਼ਸਲ ਨੂੰ ਨਦੀਨਾਂ ਤੋਂ ਬਚਾਉਣ ਲਈ ………… ਦਾ ਛਿੜਕਾਅ ਕੀਤਾ ਜਾਂਦਾ ਹੈ।
3. ਖੇਤ ਵਿੱਚ ਪੋਸ਼ਕ ਤੱਤਾਂ ਦੀ ਪੂਰਤੀ ਲਈ ………… ਪਾਈ ਜਾਂਦੀ ਹੈ।
4. ਫ਼ਸਲ ਦੇ ਨਾਲ-ਨਾਲ ਕੁੱਝ ………… ਵੀ ਉੱਗ ਆਉਂਦੇ ਹਨ।
5. ਕੀਟਨਾਸ਼ਕ ਮਨੁੱਖੀ ਸਿਹਤ ਲਈ ………… ਹਨ।
Answer:
1. ਕੀਟਨਾਸ਼ਕਾਂ
2. ਨਦੀਨ ਨਾਸ਼ਕ
3. ਖਾਦ
4. ਨਦੀਨ
5. ਹਾਨੀਕਾਰਕ
Exam Tips:
a) ਕੀਟਨਾਸ਼ਕ ਕੀੜਿਆਂ ਲਈ ਅਤੇ ਨਦੀਨ ਨਾਸ਼ਕ ਨਦੀਨਾਂ ਲਈ ਹੁੰਦਾ ਹੈ।
b) ਹਰ ਸ਼ਬਦ ਇੱਕ ਹੀ ਵਾਰ ਵਰਤੋ।
Question 10: ਫ਼ਸਲ ਨੂੰ ਕੱਟਣ ਅਤੇ ਦਾਣੇ ਕੱਢਣ ਦੀ ਪ੍ਰਕਿਰਿਆ ਬਾਰੇ ਲਿਖੋ।
Answer:
ਜਦੋਂ ਫ਼ਸਲ ਪੱਕ ਜਾਂਦੀ ਹੈ ਤਾਂ ਉਸ ਨੂੰ ਦਾਤੀ ਨਾਲ ਕੱਟ ਲਿਆ ਜਾਂਦਾ ਹੈ। ਭਰੀਆਂ ਬਣਾ ਕੇ ਇੱਕ ਜਗ੍ਹਾ ’ਤੇ ਇਕੱਠਾ ਕਰ ਲਿਆ ਜਾਂਦਾ ਹੈ। ਦਾਣੇ ਕੱਢਣ ਵਾਲੀ ਮਸ਼ੀਨ ਥਰੈਸ਼ਰ ਦੀ ਵਰਤੋਂ ਕਰਕੇ ਦਾਣੇ ਅਤੇ ਤੂੜੀ ਵੱਖ-ਵੱਖ ਕਰ ਲਏ ਜਾਂਦੇ ਹਨ।
Exam Tips:
a) ਦਾਤੀ, ਭਰੀਆਂ ਅਤੇ ਥਰੈਸ਼ਰ ਦਾ ਜ਼ਿਕਰ ਜ਼ਰੂਰ ਕਰੋ।
b) ਪੜਾਅ ਸਹੀ ਕ੍ਰਮ ਵਿਚ ਲਿਖੋ।
Question 11: ਪੁਰਾਣੇ ਸਮੇਂ ਵਿੱਚ ਤੂੜੀ ਵਿੱਚੋਂ ਦਾਣੇ ਵੱਖ ਕਿਵੇਂ ਕੀਤੇ ਜਾਂਦੇ ਸਨ?
Answer:
ਫ਼ਸਲ ਦੀ ਕਟਾਈ ਕਰਕੇ ਭਰੀਆਂ ਨੂੰ ਪਿੰਡ ਵਿੱਚ ਕਿਸੇ ਪੱਕੀ ਜਗ੍ਹਾ ’ਤੇ ਲਿਜਾ ਕੇ ਵਿਛਾ ਦਿੱਤਾ ਜਾਂਦਾ ਸੀ। ਗਹਾਈ ਕਰਕੇ ਦਾਣੇ ਕੱਢਣ ਲਈ ਬਲਦਾਂ ਦੀ ਮੱਦਦ ਲਈ ਜਾਂਦੀ ਸੀ।
Exam Tips:
a) “ਗਹਾਈ” ਸ਼ਬਦ ਅਤੇ ਬਲਦਾਂ ਦੀ ਮਦਦ ਦਾ ਜ਼ਿਕਰ ਕਰੋ।
Question 12: ਕੰਬਾਈਨ ਨੇ ਕਿਸਾਨ ਦੇ ਕੰਮ ਨੂੰ ਸੁਖਾਲਾ ਕਿਵੇਂ ਕਰ ਦਿੱਤਾ ਹੈ?
Answer:
ਕੰਬਾਈਨਾਂ ਫ਼ਸਲ ਕੱਟਦੇ-ਕੱਟਦੇ ਹੀ ਦਾਣੇ ਵੱਖ ਕਰ ਦਿੰਦੀਆਂ ਹਨ। ਇਸ ਨਾਲ ਕਿਸਾਨ ਦਾ ਕੰਮ ਸੌਖਾ ਹੋ ਜਾਂਦਾ ਹੈ ਅਤੇ ਸਮਾਂ ਵੀ ਬਚ ਜਾਂਦਾ ਹੈ।
Exam Tips:
a) ਕੰਮ ਦੀ ਸੌਖ ਅਤੇ ਸਮੇਂ ਦੀ ਬੱਚਤ ਦੋਵੇਂ ਲਿਖੋ।
Question 13: ਤੁਹਾਡੇ ਘਰ ਵਿੱਚ ਕਣਕ ਦੇ ਆਟੇ ਤੋਂ ਕੀ-ਕੀ ਪਕਵਾਨ ਬਣਾਏ ਜਾਂਦੇ ਹਨ?
Answer:
ਕੜਾਹ, ਸੂਜੀ ਦਾ ਹਲਵਾ, ਸੂਜੀ ਦੀ ਖੀਰ, ਸੇਵੀਆਂ, ਦਲੀਆ ਆਦਿ। ਕਣਕ ਭੁੰਨ ਕੇ ਗੁੜ ਨਾਲ ਵੀ ਖਾਧੀ ਜਾਂਦੀ ਹੈ।
Exam Tips:
a) ਆਪਣੇ ਘਰ ਵਿਚ ਬਣਨ ਵਾਲੇ ਪਕਵਾਨ ਹੀ ਲਿਖੋ।
Question 14: ਕੀ ਤੁਹਾਡੇ ਘਰ ਵਿੱਚ ਕਣਕ ਦੇ ਆਟੇ ਤੋਂ ਇਲਾਵਾ ਕਿਸੇ ਹੋਰ ਆਟੇ ਤੋਂ ਵੀ ਰੋਟੀ ਬਣਦੀ ਹੈ? ਇਹ ਕਿਸ ਮੌਸਮ ਵਿੱਚ ਬਣਾਈ ਜਾਂਦੀ ਹੈ?
Answer:
ਮੱਕੀ ਦੇ ਆਟੇ ਤੋਂ ਅਤੇ ਬਾਜਰੇ ਦੇ ਆਟੇ ਤੋਂ (ਸਰਦੀਆਂ ਵਿਚ), ਕੁੱਟੂ ਦੇ ਆਟੇ ਤੋਂ (ਨਰਾਤਿਆਂ ਵਿਚ)।
Exam Tips:
a) ਆਟੇ ਦੇ ਨਾਲ ਉਸ ਦਾ ਮੌਸਮ ਵੀ ਲਿਖੋ।
Question 15: ਆਪਣੇ ਘਰ ਵਿੱਚ ਕਿਸੇ ਖ਼ਾਸ ਮੌਕੇ ਜਾਂ ਦਿਨ-ਤਿਉਹਾਰ ’ਤੇ ਬਣਾਏ ਜਾਣ ਵਾਲੇ ਪਕਵਾਨਾਂ ਬਾਰੇ ਲਿਖੋ।
Answer:
ਸੰਗਰਾਂਦ ਵਾਲੇ ਦਿਨ ਹਲਵਾ, ਬਸੰਤ ਨੂੰ ਪੀਲੇ ਚੌਲ, ਲੋਹੜੀ-ਮਾਘੀ ’ਤੇ ਸਰ੍ਹੋਂ ਦਾ ਸਾਗ ਅਤੇ ਗੰਨੇ ਦੇ ਰਸ ਦੀ ਖੀਰ, ਕੰਜਕਾਂ ਵਾਲੇ ਦਿਨ ਪੂਰੀ-ਹਲਵਾ ਆਦਿ।
Exam Tips:
a) ਤਿਉਹਾਰ ਦੇ ਨਾਂ ਨਾਲ ਉਸ ਦਾ ਪਕਵਾਨ ਜੋੜ ਕੇ ਲਿਖੋ।
Question 16: ਫ਼ਸਲ ਦੇ ਪੱਕਣ ਦੀ ਖ਼ੁਸ਼ੀ ਵਿੱਚ ਪੰਜਾਬ ਵਿੱਚ ਕਿਹੜਾ ਤਿਉਹਾਰ ਮਨਾਇਆ ਜਾਂਦਾ ਹੈ? ਉਸ ਬਾਰੇ ਸੰਖੇਪ ਵਿੱਚ ਲਿਖੋ।
Answer:
ਫ਼ਸਲ ਦੇ ਪੱਕਣ ਦੀ ਖ਼ੁਸ਼ੀ ਵਿਚ ਵਿਸਾਖੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਇਸ ਮੌਕੇ ਫ਼ਸਲ ਦੀ ਵਾਢੀ ਸ਼ੁਰੂ ਹੁੰਦੀ ਹੈ, ਕਈ ਥਾਂਵਾਂ ’ਤੇ ਮੇਲੇ ਲੱਗਦੇ ਹਨ, ਸਾਰੇ ਖ਼ੁਸ਼ੀਆਂ ਮਨਾਉਂਦੇ ਹਨ ਅਤੇ ਨਵੇਂ ਕੱਪੜੇ ਪਾਏ ਜਾਂਦੇ ਹਨ। ਗਿੱਧਾ ਅਤੇ ਭੰਗੜਾ ਪਾਇਆ ਜਾਂਦਾ ਹੈ।
Exam Tips:
a) ਤਿਉਹਾਰ ਦਾ ਨਾਂ ਪਹਿਲਾਂ ਲਿਖੋ, ਫਿਰ ਮੇਲੇ ਅਤੇ ਗਿੱਧੇ-ਭੰਗੜੇ ਦਾ ਜ਼ਿਕਰ ਕਰੋ।
Question 17: ਚਾਵਲ ਤੋਂ ਕਿਹੜੇ-ਕਿਹੜੇ ਪਕਵਾਨ ਬਣਾਏ ਜਾ ਸਕਦੇ ਹਨ?
Answer:
ਮਿੱਠੇ ਚਾਵਲ, ਖੀਰ, ਪੁਲਾਵ, ਇਡਲੀ, ਡੋਸਾ ਆਦਿ।
Exam Tips:
a) ਘੱਟੋ-ਘੱਟ ਤਿੰਨ ਪਕਵਾਨਾਂ ਦੇ ਨਾਂ ਲਿਖੋ।
ਮਹੱਤਵਪੂਰਨ ਪ੍ਰਸ਼ਨ : 1. ਬਹੁ-ਵਿਕਲਪੀ ਪ੍ਰਸ਼ਨ
Question 1: ਰੱਬੀ ਫ਼ਸਲ ਹੈ :
(ੳ) ਕਣਕ (ਅ) ਸਰ੍ਹੋਂ (ਈ) ਛੋਲੇ (ਸ) ਸਾਰੇ
Answer:
(ਸ) ਸਾਰੇ
Exam Tips:
a) ਰੱਬੀ ਫ਼ਸਲਾਂ ਦੇ ਨਾਂ ਇਕੱਠੇ ਯਾਦ ਕਰੋ।
Question 2: ਖ਼ਰੀਫ਼ ਫ਼ਸਲ ਹੈ :
(ੳ) ਝੋਨਾ (ਅ) ਮੱਕੀ (ਈ) ਦੋਵੇਂ (ਸ) ਕੋਈ ਨਹੀਂ
Answer:
(ਈ) ਦੋਵੇਂ
Exam Tips:
a) ਝੋਨਾ ਅਤੇ ਮੱਕੀ ਖ਼ਰੀਫ਼ ਦੀਆਂ ਫ਼ਸਲਾਂ ਹਨ।
Question 3: ਘਰਾਂ ਵਿੱਚ ਕਣਕ ਤੋਂ ਇਲਾਵਾ ਸਰਦੀ ਵਿੱਚ ਹੋਰ ਵੀ ਕਿਸੇ ਅਨਾਜ ਦੀ ਰੋਟੀ ਬਣਾਈ ਜਾਂਦੀ ਹੈ। ਉਹ ਹੇਠ ਲਿਖਿਆਂ ਵਿੱਚੋਂ ਕਿਹੜਾ ਹੋ ਸਕਦਾ ਹੈ?
(ੳ) ਜਵਾਰ (ਅ) ਮੱਕੀ (ਈ) ਚੌਲ (ਸ) ਉਪਰੋਕਤ ਵਿੱਚੋਂ ਕੋਈ ਨਹੀਂ
Answer:
(ਅ) ਮੱਕੀ
Exam Tips:
a) ਸਰਦੀਆਂ ਦੀ ਮੱਕੀ ਦੀ ਰੋਟੀ ਅਤੇ ਸਰ੍ਹੋਂ ਦੇ ਸਾਗ ਨੂੰ ਯਾਦ ਰੱਖੋ।
Question 4: ਫ਼ਸਲ ਪੱਕਣ ਦੀ ਖ਼ੁਸ਼ੀ ਵਿੱਚ ਪੰਜਾਬ ਵਿੱਚ ਕਿਹੜਾ ਤਿਉਹਾਰ ਮਨਾਇਆ ਜਾਂਦਾ ਹੈ?
(ੳ) ਦੀਵਾਲੀ (ਅ) ਰੱਖੜੀ (ਈ) ਦੁਸਹਿਰਾ (ਸ) ਵਿਸਾਖੀ
Answer:
(ਸ) ਵਿਸਾਖੀ
Exam Tips:
a) ਵਿਸਾਖੀ ਅਤੇ ਹਾੜ੍ਹੀ ਦੀ ਵਾਢੀ ਦਾ ਸੰਬੰਧ ਯਾਦ ਰੱਖੋ।
Question 5: ………… ਪਾਉਣ ਨਾਲ ਫ਼ਸਲਾਂ ਦੀ ਪੈਦਾਵਾਰ ਵਧਦੀ ਹੈ।
(ੳ) ਮਿੱਟੀ (ਅ) ਖਾਦ (ਈ) ਪੱਥਰ (ਸ) ਕੂੜਾ
Answer:
(ਅ) ਖਾਦ
Exam Tips:
a) ਖਾਦ ਪੌਦਿਆਂ ਨੂੰ ਪੋਸ਼ਕ ਤੱਤ ਦਿੰਦੀ ਹੈ।
ਮਹੱਤਵਪੂਰਨ ਪ੍ਰਸ਼ਨ : 2. ਇੱਕ ਵਾਕ ਵਿੱਚ ਉੱਤਰ
Question 1: ਰੱਬੀ ਫ਼ਸਲਾਂ ਦੇ ਨਾਂ ਦੱਸੋ।
Answer:
ਕਣਕ, ਸਰ੍ਹੋਂ, ਛੋਲੇ ਆਦਿ।
Exam Tips:
a) ਘੱਟੋ-ਘੱਟ ਤਿੰਨ ਨਾਂ ਲਿਖੋ।
Question 2: ਰੱਬੀ ਫ਼ਸਲ ਕਦੋਂ ਬੀਜੀ ਜਾਂਦੀ ਹੈ?
Answer:
ਰੱਬੀ ਦੀ ਫ਼ਸਲ ਅਕਤੂਬਰ ਮਹੀਨੇ ਵਿੱਚ ਬੀਜੀ ਜਾਂਦੀ ਹੈ ਅਤੇ ਅਪ੍ਰੈਲ ਵਿਚ ਇਸ ਦੀ ਕਟਾਈ ਕੀਤੀ ਜਾਂਦੀ ਹੈ।
Exam Tips:
a) ਬਿਜਾਈ ਅਤੇ ਕਟਾਈ ਦੋਵਾਂ ਮਹੀਨਿਆਂ ਦਾ ਜ਼ਿਕਰ ਕਰੋ।
Question 3: ਖ਼ਰੀਫ਼ ਦੀ ਫ਼ਸਲ ਕਦੋਂ ਬੀਜੀ ਜਾਂਦੀ ਹੈ?
Answer:
ਖ਼ਰੀਫ਼ ਦੀ ਫ਼ਸਲ ਜੂਨ-ਜੁਲਾਈ ਵਿਚ ਬੀਜੀ ਜਾਂਦੀ ਹੈ ਅਤੇ ਸਤੰਬਰ-ਅਕਤੂਬਰ ਵਿਚ ਇਸ ਦੀ ਕਟਾਈ ਕੀਤੀ ਜਾਂਦੀ ਹੈ।
Exam Tips:
a) ਰੱਬੀ ਅਤੇ ਖ਼ਰੀਫ਼ ਦੇ ਮਹੀਨਿਆਂ ਨੂੰ ਰਲਗੱਡ ਨਾ ਕਰੋ।
ਮਹੱਤਵਪੂਰਨ ਪ੍ਰਸ਼ਨ : 3. ਖ਼ਾਲੀ ਥਾਂਵਾਂ ਭਰੋ
Question 1: ਖ਼ਾਲੀ ਥਾਂਵਾਂ ਭਰੋ :
(i) ………… ਦੀ ਫ਼ਸਲ ਦੀ ਵਾਢੀ ਅਪ੍ਰੈਲ ਵਿਚ ਹੁੰਦੀ ਹੈ।
(ii) ਝੋਨਾ ਇੱਕ ………… ਦੀ ਫ਼ਸਲ ਹੈ।
(iii) ………… ਦੀ ਵਰਤੋਂ ਮਿੱਟੀ ਦੇ ਢੇਲੇ ਤੋੜਨ ਲਈ ਹੁੰਦੀ ਹੈ।
(iv) ਖੇਤੀ-ਬਾੜੀ ਵਿਗਿਆਨੀਆਂ ਨੇ ਕਿਸਾਨਾਂ ਨੂੰ ………… ਖੇਤੀ ਕਰਨ ਦੀ ਸਲਾਹ ਦਿੱਤੀ ਹੈ।
Answer:
(i) ਰੱਬੀ
(ii) ਖ਼ਰੀਫ਼
(iii) ਕਰਾਹਾ
(iv) ਆਰਗੈਨਿਕ
Exam Tips:
a) ਖ਼ਾਲੀ ਥਾਂ ਭਰ ਕੇ ਪੂਰਾ ਵਾਕ ਪੜ੍ਹੋ।
b) ਰੱਬੀ-ਖ਼ਰੀਫ਼ ਦੇ ਮਹੀਨੇ ਯਾਦ ਰੱਖੋ।
ਮਹੱਤਵਪੂਰਨ ਪ੍ਰਸ਼ਨ : 4. ਠੀਕ / ਗ਼ਲਤ
Question 1: ਠੀਕ ਜਾਂ ਗ਼ਲਤ ਲਿਖੋ :
(i) ਕੀਟਨਾਸ਼ਕ ਮਨੁੱਖਾਂ ਲਈ ਹਾਨੀਕਾਰਕ ਹਨ।
(ii) ਘਾਹ, ਬਾਥੂ ਅਤੇ ਚੁਲਾਈ ਆਦਿ ਨਦੀਨ ਹਨ।
(iii) ਜਦੋਂ ਧਰਤੀ ਹੇਠਲਾ ਪਾਣੀ ਸੁੱਕ ਜਾਵੇਗਾ ਤਾਂ ਧਰਤੀ ਬੰਜਰ ਹੋ ਜਾਵੇਗੀ।
(iv) ਕਰਾਹਾ ਖੇਤ ਨੂੰ ਪੱਧਰਾ ਕਰਨ ਲਈ ਹੈ।
Answer:
(i) ਠੀਕ
(ii) ਠੀਕ
(iii) ਠੀਕ
(iv) ਗ਼ਲਤ
Exam Tips:
a) ਹਰ ਵਾਕ ਨੂੰ ਪਾਠ ਵਿਚ ਪੜ੍ਹੀ ਜਾਣਕਾਰੀ ਨਾਲ ਮਿਲਾ ਕੇ ਦੇਖੋ।
ਮਹੱਤਵਪੂਰਨ ਪ੍ਰਸ਼ਨ : 5. ਮਿਲਾਨ ਕਰੋ
Question 1: ਮਿਲਾਨ ਕਰੋ :
(i) ਝੋਨਾ
(ii) ਕਰਾਹਾ
(iii) ਘਾਹ
(iv) ਕਣਕ
(ੳ) ਨਦੀਨ (ਅ) ਰੱਬੀ (ਈ) ਖ਼ਰੀਫ਼ (ਸ) ਮਿੱਟੀ ਦੇ ਢੇਲੇ ਤੋੜਨ ਲਈ
Answer:
(i) ਝੋਨਾ – (ਈ) ਖ਼ਰੀਫ਼
(ii) ਕਰਾਹਾ – (ਸ) ਮਿੱਟੀ ਦੇ ਢੇਲੇ ਤੋੜਨ ਲਈ
(iii) ਘਾਹ – (ੳ) ਨਦੀਨ
(iv) ਕਣਕ – (ਅ) ਰੱਬੀ
Exam Tips:
a) ਪਹਿਲਾਂ ਫ਼ਸਲਾਂ ਦੇ ਜੋੜੇ ਮਿਲਾਓ, ਫਿਰ ਬਾਕੀ ਬਚੇ ਜੋੜੇ।
Free study material for EVS
Punjab Board Solutions for Class 5 EVS Punjabi Medium Chapter 23 ਖੇਤ ਤੋਂ ਪਲੇਟ ਤੱਕ
Chapter Exercise Answers for Class 5 EVS
Explore reliable textbook solutions for Punjabi Medium Chapter 23 ਖੇਤ ਤੋਂ ਪਲੇਟ ਤੱਕ tailored for Class 5 learners. Utilizing these complete exercise answers ensures your preparation aligns exactly with official Punjab Board standards for EVS.
Detailed Answer Guides for Punjabi Medium Chapter 23 ਖੇਤ ਤੋਂ ਪਲੇਟ ਤੱਕ
Clear, methodical explanations accompany every challenging problem within the Class 5 EVS text. Engaging with these detailed answers lays a solid foundation for advanced learning and improves foundational clarity for upcoming assessments.
Complete Preparation Kit for Class 5 Exams
Consistent practice with these solution guides cultivates faster problem-solving habits and clearer logical structuring. For a complete preparation experience, pair these textbook answers with our dedicated revision notes and sample papers for Class 5 EVS.
FAQs
The complete and updated PSEB 5th Class EVS Solutions Chapter 23 ਖੇਤ ਤੋਂ ਪਲੇਟ ਤੱਕ is available for free on StudiesToday.com. These solutions for Class 5 EVS are as per latest Punjab Board curriculum.
Yes, our experts have revised the PSEB 5th Class EVS Solutions Chapter 23 ਖੇਤ ਤੋਂ ਪਲੇਟ ਤੱਕ as per 2026 exam pattern. All textbook exercises have been solved and have added explanation about how the EVS concepts are applied in case-study and assertion-reasoning questions.
Toppers recommend using Punjab Board language because Punjab Board marking schemes are strictly based on textbook definitions. Our PSEB 5th Class EVS Solutions Chapter 23 ਖੇਤ ਤੋਂ ਪਲੇਟ ਤੱਕ will help students to get full marks in the theory paper.
Yes, we provide bilingual support for Class 5 EVS. You can access PSEB 5th Class EVS Solutions Chapter 23 ਖੇਤ ਤੋਂ ਪਲੇਟ ਤੱਕ in both English and Hindi medium.
Yes, you can download the entire PSEB 5th Class EVS Solutions Chapter 23 ਖੇਤ ਤੋਂ ਪਲੇਟ ਤੱਕ in printable PDF format for offline study on any device.