Solutions for Class 5 EVS: Punjabi Medium Chapter 10 ਖਾਧ ਪਦਾਰਥਾਂ ਦੀ ਸਾਂਭ-ਸੰਭਾਲ
Review structured textbook solutions for Class 5 EVS Punjabi Medium Chapter 10 ਖਾਧ ਪਦਾਰਥਾਂ ਦੀ ਸਾਂਭ-ਸੰਭਾਲ. Built according to Punjab Board guidelines for the 2026-27 academic year, these downloadable answers support daily revision and problem-solving accuracy.
Practice Class 5 EVS Solutions: Punjabi Medium Chapter 10 ਖਾਧ ਪਦਾਰਥਾਂ ਦੀ ਸਾਂਭ-ਸੰਭਾਲ
Navigate directly to the solved EVS textbook exercises using the digital viewer below. Each solution includes detailed step-by-step explanations, allowing students to instantly cross-check their work and identify areas requiring further revision.
ਪਾਠ-ਪੁਸਤਕ ਦੇ ਪ੍ਰਸ਼ਨ-ਉੱਤਰ
Question 1: ਕਿਹੜੇ ਭੋਜਨ ਪਦਾਰਥ ਜਲਦੀ ਖ਼ਰਾਬ ਹੋ ਜਾਂਦੇ ਹਨ?
Answer:
ਬਰੈੱਡ, ਰੋਟੀ ਅਤੇ ਸਬਜ਼ੀਆਂ।
Exam Tips:
a) ਤਿੰਨ ਮਿਸਾਲਾਂ ਲਿਖੋ।
Question 2: ਕਿਹੜੇ ਭੋਜਨ ਪਦਾਰਥ ਜਲਦੀ ਖ਼ਰਾਬ ਨਹੀਂ ਹੁੰਦੇ?
Answer:
ਦਾਲਾਂ, ਕਣਕ ਆਦਿ।
Exam Tips:
a) ਸੁੱਕੇ ਪਦਾਰਥ ਛੇਤੀ ਖ਼ਰਾਬ ਨਹੀਂ ਹੁੰਦੇ।
Question 3: ਭੋਜਨ ਸੁਰੱਖਿਅਤ ਰੱਖਣ ਦੇ ਢੰਗਾਂ ਦੇ ਨਾਂ ਲਿਖੋ।
Answer:
1. ਠੰਡਾ ਰੱਖਣਾ
2. ਅਚਾਰ ਬਣਾ ਕੇ
3. ਮੁਰੱਬਾ ਬਣਾ ਕੇ
4. ਤੇਲ ਪਾ ਕੇ
5. ਡੱਬਾ ਬੰਦ ਕਰ ਕੇ
6. ਸੁਕਾ ਕੇ
Exam Tips:
a) ਹਰ ਢੰਗ ਨਾਲ ਇੱਕ ਮਿਸਾਲ ਲਿਖ ਸਕਦੇ ਹੋ, ਜਿਵੇਂ ਮੁਰੱਬਾ – ਆਂਵਲਾ।
b) ਛੇ ਢੰਗ ਗਿਣਤੀ ਨਾਲ ਲਿਖੋ।
Question 4: ਦੁੱਧ ਨੂੰ ਉਬਾਲਣਾ ਕਿਉਂ ਜ਼ਰੂਰੀ ਹੁੰਦਾ ਹੈ?
Answer:
ਦੁੱਧ ਵਿੱਚ ਕੁੱਝ ਬੈਕਟੀਰੀਆ ਹੁੰਦੇ ਹਨ ਜੋ ਉਬਾਲਣ ਨਾਲ ਮਰ ਜਾਂਦੇ ਹਨ, ਇਸ ਤਰ੍ਹਾਂ ਦੁੱਧ ਕੁੱਝ ਸਮੇਂ ਤੱਕ ਬਚਾ ਕੇ ਰੱਖਿਆ ਜਾ ਸਕਦਾ ਹੈ।
Exam Tips:
a) ਬੈਕਟੀਰੀਆ ਮਰਨ ਦੀ ਗੱਲ ਜ਼ਰੂਰ ਲਿਖੋ।
Question 5: ਤੁਸੀਂ ਕਿਹੜਾ-ਕਿਹੜਾ ਮੁਰੱਬਾ ਖਾਧਾ ਹੈ?
Answer:
ਆਂਵਲੇ ਦਾ, ਸੇਬ ਦਾ ਅਤੇ ਗਾਜਰ ਦਾ।
Exam Tips:
a) ਉੱਤਰ ਆਪਣੇ ਅਨੁਭਵ ਅਨੁਸਾਰ ਵੀ ਲਿਖ ਸਕਦੇ ਹੋ।
Question 6: ਭੋਜਨ ਦੇ ਖ਼ਰਾਬ ਹੋਣ ਦਾ ਪਤਾ ਕਿਵੇਂ ਲਗਾਇਆ ਜਾ ਸਕਦਾ ਹੈ?
Answer:
ਖ਼ਰਾਬ ਭੋਜਨ ਦਾ ਰੰਗ ਬਦਲ ਜਾਂਦਾ ਹੈ ਅਤੇ ਉਸ ਵਿੱਚੋਂ ਬਦਬੂ ਆਉਣ ਲੱਗਦੀ ਹੈ।
Exam Tips:
a) ਰੰਗ ਅਤੇ ਬਦਬੂ, ਦੋਵੇਂ ਨਿਸ਼ਾਨੀਆਂ ਲਿਖੋ।
Question 7: ਫਰਿੱਜ ਵਿੱਚ ਕਿਹੜਾ-ਕਿਹੜਾ ਭੋਜਨ ਕੁੱਝ ਦਿਨਾਂ ਲਈ ਸੰਭਾਲ ਕੇ ਰੱਖਿਆ ਜਾਂਦਾ ਹੈ?
Answer:
ਦੁੱਧ, ਹਰੀਆਂ ਸਬਜ਼ੀਆਂ, ਫਲ, ਮੀਟ, ਬਰੈੱਡ ਆਦਿ।
Exam Tips:
a) ਘੱਟੋ-ਘੱਟ ਤਿੰਨ ਮਿਸਾਲਾਂ ਲਿਖੋ।
Question 8: ਘਰਾਂ ਵਿੱਚ ਅਨਾਜ ਨੂੰ ਖ਼ਰਾਬ ਹੋਣ ਤੋਂ ਬਚਾਉਣ ਦੇ ਤਰੀਕਿਆਂ ਵਿੱਚੋਂ ਤੁਹਾਨੂੰ ਕਿਹੜਾ ਤਰੀਕਾ ਵਧੀਆ ਲੱਗਿਆ, ਉਸ ਬਾਰੇ ਲਿਖੋ।
Answer:
ਅਨਾਜ ਨੂੰ ਧੁੱਪ ਵਿੱਚ ਸੁਕਾ ਕੇ ਡਰੰਮਾਂ ਵਿੱਚ ਸੰਭਾਲ ਕੇ ਰੱਖਣ ਵਾਲਾ ਤਰੀਕਾ ਮੈਨੂੰ ਵਧੀਆ ਲੱਗਿਆ ਹੈ।
Exam Tips:
a) ਇਹ ਤੁਹਾਡੀ ਆਪਣੀ ਪਸੰਦ ਦਾ ਪ੍ਰਸ਼ਨ ਹੈ, ਕਾਰਨ ਵੀ ਲਿਖ ਸਕਦੇ ਹੋ।
Question 9: ਦਾਲਾਂ ਨੂੰ ਸੁਰੱਖਿਅਤ ਰੱਖਣ ਲਈ ਜ਼ਹਿਰਾਂ ਦੀ ਵਰਤੋਂ ਕਿਉਂ ਹਾਨੀਕਾਰਕ ਹੈ?
Answer:
ਦਾਲਾਂ ਵਿੱਚ ਪ੍ਰੋਟੀਨ ਹੁੰਦਾ ਹੈ ਅਤੇ ਪ੍ਰੋਟੀਨ ਜ਼ਹਿਰਾਂ ਨੂੰ ਜਲਦੀ ਸੋਖ ਲੈਂਦਾ ਹੈ। ਇਸ ਲਈ ਦਾਲਾਂ ਨੂੰ ਸੁਰੱਖਿਅਤ ਰੱਖਣ ਲਈ ਜ਼ਹਿਰੀਲੇ ਪਦਾਰਥਾਂ ਦੀ ਵਰਤੋਂ ਵਧੇਰੇ ਹਾਨੀਕਾਰਕ ਹੈ।
Exam Tips:
a) ਪ੍ਰੋਟੀਨ ਦੇ ਜ਼ਹਿਰ ਸੋਖਣ ਵਾਲੀ ਗੱਲ ਲਿਖਣੀ ਜ਼ਰੂਰੀ ਹੈ।
Question 10: ਫਲ ਅਤੇ ਸਬਜ਼ੀਆਂ ਕੋਲਡ ਸਟੋਰ ਵਿੱਚ ਕਿਉਂ ਰੱਖੇ ਜਾਂਦੇ ਹਨ?
Answer:
ਕੋਲਡ ਸਟੋਰਾਂ ਵਿੱਚ ਫਰਿੱਜ ਨਾਲੋਂ ਜ਼ਿਆਦਾ ਥਾਂ ਹੁੰਦੀ ਹੈ ਅਤੇ ਇਹ ਬਹੁਤ ਠੰਡੇ ਵੀ ਹੁੰਦੇ ਹਨ। ਇਹ ਵੱਡੇ ਘਰ ਵਰਗਾ ਫਰਿੱਜ ਹੁੰਦਾ ਹੈ। ਘੱਟ ਤਾਪਮਾਨ ’ਤੇ ਫਲ ਅਤੇ ਸਬਜ਼ੀਆਂ ਨੂੰ ਲੰਬੇ ਸਮੇਂ ਤੱਕ ਸੰਭਾਲ ਕੇ ਰੱਖਿਆ ਜਾ ਸਕਦਾ ਹੈ, ਇਸ ਲਈ ਇਨ੍ਹਾਂ ਨੂੰ ਕੋਲਡ ਸਟੋਰ ਵਿੱਚ ਰੱਖਿਆ ਜਾਂਦਾ ਹੈ।
Exam Tips:
a) ਵੱਡੀ ਥਾਂ ਅਤੇ ਘੱਟ ਤਾਪਮਾਨ, ਦੋਵੇਂ ਕਾਰਨ ਲਿਖੋ।
Question 11: ਸਹੀ ਮਿਲਾਨ ਕਰੋ: 1. ਦੁੱਧ 2. ਨਿੰਬੂ ਦਾ ਅਚਾਰ 3. ਪੁਦੀਨੇ ਦੇ ਪੱਤੇ 4. ਜਾਮਣ ਅਤੇ ਅੰਗੂਰ 5. ਆਂਵਲੇ ਦਾ ਮੁਰੱਬਾ — (ੳ) ਸੁਕਾ ਕੇ (ਅ) ਜ਼ਿਆਦਾ ਖੰਡ ਪਾ ਕੇ (ੲ) ਠੰਡਾ ਰੱਖ ਕੇ (ਸ) ਉਬਾਲ ਕੇ (ਹ) ਤੇਲ ਵਿੱਚ ਰੱਖ ਕੇ
Answer:
1. ਦੁੱਧ – (ਸ) ਉਬਾਲ ਕੇ
2. ਨਿੰਬੂ ਦਾ ਅਚਾਰ – (ਹ) ਤੇਲ ਵਿੱਚ ਰੱਖ ਕੇ
3. ਪੁਦੀਨੇ ਦੇ ਪੱਤੇ – (ੳ) ਸੁਕਾ ਕੇ
4. ਜਾਮਣ ਅਤੇ ਅੰਗੂਰ – (ੲ) ਠੰਡਾ ਰੱਖ ਕੇ
5. ਆਂਵਲੇ ਦਾ ਮੁਰੱਬਾ – (ਅ) ਜ਼ਿਆਦਾ ਖੰਡ ਪਾ ਕੇ
Exam Tips:
a) ਹਰ ਖਾਧ ਪਦਾਰਥ ਦੀ ਸੰਭਾਲ ਦਾ ਢੰਗ ਇੱਕ ਮਿਸਾਲ ਨਾਲ ਯਾਦ ਕਰੋ।
ਮਹੱਤਵਪੂਰਨ ਪ੍ਰਸ਼ਨ-ਉੱਤਰ: ਬਹੁ-ਵਿਕਲਪੀ ਪ੍ਰਸ਼ਨ
Question 1: ਅਨਾਜ ਨੂੰ …… ਵਿੱਚ ਸਟੋਰ ਕੀਤਾ ਜਾਂਦਾ ਹੈ। (ੳ) ਸੁਕਾ ਕੇ ਡਰੰਮਾਂ ਵਿੱਚ (ਅ) ਬੋਰੀਆਂ ਵਿੱਚ ਭਰ ਕੇ ਗੁਦਾਮਾਂ ਵਿੱਚ (ੲ) ਦੋਵੇਂ ਠੀਕ (ਸ) ਕੋਈ ਨਹੀਂ
Answer:
(ੲ) ਦੋਵੇਂ ਠੀਕ
Exam Tips:
a) ਸਾਰੇ ਵਿਕਲਪ ਪੜ੍ਹ ਕੇ ਹੀ ਠੀਕ ਉੱਤਰ ਚੁਣੋ।
Question 2: ਦੁੱਧ ਨੂੰ ਖ਼ਰਾਬ ਹੋਣ ਤੋਂ ਬਚਾਉਣ ਲਈ (ੳ) ਧੁੱਪ ਵਿੱਚ ਰੱਖਿਆ ਜਾਂਦਾ ਹੈ (ਅ) ਉਬਾਲਿਆ ਜਾਂਦਾ ਹੈ (ੲ) ਫਰਿੱਜ ਵਿੱਚ ਰੱਖਿਆ ਜਾਂਦਾ ਹੈ (ਸ) ਦੋਵੇਂ (ਅ) ਅਤੇ (ੲ) ਠੀਕ
Answer:
(ਸ) ਦੋਵੇਂ (ਅ) ਅਤੇ (ੲ) ਠੀਕ
Exam Tips:
a) ਸਾਰੇ ਵਿਕਲਪ ਪੜ੍ਹ ਕੇ ਹੀ ਠੀਕ ਉੱਤਰ ਚੁਣੋ।
ਇੱਕ ਵਾਕ ਤੋਂ ਛੋਟੇ ਉੱਤਰਾਂ ਵਾਲੇ ਪ੍ਰਸ਼ਨ
Question 1: ਸਾਨੂੰ ਕਿਵੇਂ ਪਤਾ ਲੱਗਦਾ ਹੈ ਕਿ ਅਨਾਜ ਸੁੱਕ ਗਿਆ ਹੈ?
Answer:
ਜਦੋਂ ਦਾਣੇ ਨੂੰ ਦੰਦਾਂ ਵਿੱਚ ਰੱਖ ਕੇ ਤੋੜਿਆ ਜਾਂਦਾ ਹੈ ਤਾਂ ਕੜਕ ਦੀ ਆਵਾਜ਼ ਆਉਂਦੀ ਹੈ।
Exam Tips:
a) ਕੜਕ ਦੀ ਆਵਾਜ਼ ਸੁੱਕੇ ਦਾਣੇ ਦੀ ਨਿਸ਼ਾਨੀ ਹੈ।
Question 2: ਅਚਾਰ ਨੂੰ ਸੁਰੱਖਿਅਤ ਰੱਖਣ ਲਈ ਕਿਹੜੇ ਪਦਾਰਥ ਦੀ ਵਰਤੋਂ ਹੁੰਦੀ ਹੈ?
Answer:
ਤੇਲ ਜਾਂ ਸਿਰਕੇ ਦੀ ਵਰਤੋਂ ਕਰ ਕੇ ਅਚਾਰ ਨੂੰ ਸੁਰੱਖਿਅਤ ਰੱਖਿਆ ਜਾਂਦਾ ਹੈ।
Exam Tips:
a) ਤੇਲ ਅਤੇ ਸਿਰਕਾ, ਦੋਵੇਂ ਨਾਂ ਲਿਖੋ।
ਖ਼ਾਲੀ ਥਾਂਵਾਂ ਭਰੋ
Question 1: (i) ਗੋਦਾਮਾਂ ਵਿੱਚ …… ਮਾਰਨ ਲਈ ਗੋਲੀਆਂ ਰੱਖੀਆਂ ਜਾਂਦੀਆਂ ਹਨ। (ii) ਦੁੱਧ ਨੂੰ …… ਕੇ ਸੁਰੱਖਿਅਤ ਰੱਖਿਆ ਜਾਂਦਾ ਹੈ। (iii) ਸਬਜ਼ੀਆਂ ਨੂੰ …… ਤਾਪਮਾਨ ’ਤੇ ਰੱਖ ਕੇ ਖ਼ਰਾਬ ਹੋਣ ਤੋਂ ਬਚਾਇਆ ਜਾਂਦਾ ਹੈ। (iv) ਅਚਾਰ ਨੂੰ …… ਲਈ ਇਸ ਵਿੱਚ ਤੇਲ ਪਾਇਆ ਜਾਂਦਾ ਹੈ।
Answer:
(i) ਚੂਹੇ
(ii) ਉਬਾਲ
(iii) ਘੱਟ
(iv) ਬਚਾਉਣ
Exam Tips:
a) ਵਾਕ ਪੂਰਾ ਪੜ੍ਹ ਕੇ ਅਰਥ ਅਨੁਸਾਰ ਸ਼ਬਦ ਭਰੋ।
ਸਹੀ/ਗ਼ਲਤ
Question 1: (i) ਕੀੜੇਮਾਰ ਦਵਾਈਆਂ ਦੀ ਵਰਤੋਂ ਕਰ ਕੇ ਅਨਾਜ ਨੂੰ ਡਰੰਮਾਂ ਵਿੱਚ ਰੱਖਿਆ ਜਾਂਦਾ ਹੈ। (ii) ਸਟੋਰ ਵਿੱਚ ਅਨਾਜ ਦੀਆਂ ਬੋਰੀਆਂ ਨੂੰ ਕੰਧਾਂ ਦੇ ਨਾਲ ਜੋੜ ਕੇ ਰੱਖਿਆ ਜਾਂਦਾ ਹੈ। (iii) ਕਿਸਾਨ ਨਵੀਆਂ ਵੱਧ ਉਪਜ ਦੇਣ ਵਾਲੀਆਂ ਫ਼ਸਲਾਂ ਦੀਆਂ ਕਿਸਮਾਂ ਉਗਾ ਕੇ ਵੱਧ ਮੁਨਾਫ਼ਾ ਕਮਾ ਸਕਦੇ ਹਨ।
Answer:
(i) ਸਹੀ
(ii) ਗ਼ਲਤ
(iii) ਸਹੀ
Exam Tips:
a) ਬੋਰੀਆਂ ਕੰਧਾਂ ਤੋਂ ਹਟਾ ਕੇ ਰੱਖੀਆਂ ਜਾਂਦੀਆਂ ਹਨ ਤਾਂ ਜੋ ਸਿੱਲ੍ਹ ਨਾ ਲੱਗੇ।
ਮਿਲਾਨ ਕਰੋ
Question 1: ਮਿਲਾਨ ਕਰੋ: (i) ਉਬਾਲ ਕੇ ਸੰਭਾਲ (ii) ਤੇਲ ਪਾ ਕੇ ਸੰਭਾਲ (iii) ਸੁਕਾ ਕੇ ਸੰਭਾਲ (iv) ਖੰਡ ਪਾ ਕੇ — (ੳ) ਅੰਜੀਰ (ਅ) ਮੁਰੱਬਾ (ੲ) ਦੁੱਧ (ਸ) ਅੰਬ ਦਾ ਅਚਾਰ
Answer:
(i) ਉਬਾਲ ਕੇ ਸੰਭਾਲ – (ੲ) ਦੁੱਧ
(ii) ਤੇਲ ਪਾ ਕੇ ਸੰਭਾਲ – (ਸ) ਅੰਬ ਦਾ ਅਚਾਰ
(iii) ਸੁਕਾ ਕੇ ਸੰਭਾਲ – (ੳ) ਅੰਜੀਰ
(iv) ਖੰਡ ਪਾ ਕੇ – (ਅ) ਮੁਰੱਬਾ
Exam Tips:
a) ਸੰਭਾਲ ਦੇ ਢੰਗ ਨੂੰ ਪਦਾਰਥ ਨਾਲ ਜੋੜ ਕੇ ਯਾਦ ਕਰੋ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ
Question 1: ਪਾਸਚੁਰਾਈਜ਼ੇਸ਼ਨ ਤੋਂ ਕੀ ਭਾਵ ਹੈ?
Answer:
ਇਹ ਇੱਕ ਵਿਧੀ ਹੈ ਜਿਸ ਵਿੱਚ ਦੁੱਧ ਨੂੰ ਉੱਚ ਤਾਪਮਾਨ ’ਤੇ ਗਰਮ ਕਰ ਕੇ ਇਕਦਮ ਠੰਡਾ ਕੀਤਾ ਜਾਂਦਾ ਹੈ ਅਤੇ ਪੈਕਟਾਂ ਵਿੱਚ ਭਰ ਕੇ ਸੀਲਬੰਦ ਕੀਤਾ ਜਾਂਦਾ ਹੈ, ਤਾਂ ਜੋ ਦੁੱਧ ਦੀ ਵਰਤੋਂ ਕਈ ਦਿਨਾਂ ਤੱਕ ਕੀਤੀ ਜਾ ਸਕੇ ਅਤੇ ਦੁੱਧ ਦੀ ਆਵਾਜਾਈ ਸੌਖੀ ਹੋ ਸਕੇ। ਪੰਜਾਬ ਵਿੱਚ ਵੇਰਕਾ ਮਿਲਕ ਪਲਾਂਟ ਵੱਡੇ ਪੱਧਰ ’ਤੇ ਦੁੱਧ ਦੀ ਮਾਰਕੀਟਿੰਗ ਇਸ ਵਿਧੀ ਰਾਹੀਂ ਪੈਕ ਕਰ ਕੇ ਕਰਦੇ ਹਨ।
Exam Tips:
a) ਪਹਿਲਾਂ ਗਰਮ ਕਰਨਾ, ਫਿਰ ਇਕਦਮ ਠੰਡਾ ਕਰਨਾ, ਫਿਰ ਪੈਕ ਕਰਨਾ, ਇਹ ਕ੍ਰਮ ਯਾਦ ਰੱਖੋ।
b) ਵੇਰਕਾ ਦੀ ਮਿਸਾਲ ਦਿਓ।
Question 2: ਭੋਜਨ ਪਦਾਰਥਾਂ ਦੀ ਵਧੇਰੇ ਸਮੇਂ ਲਈ ਸਾਂਭ-ਸੰਭਾਲ ਦੇ ਤਰੀਕੇ ਦੱਸੋ: ਦੁੱਧ, ਆਂਵਲਾ, ਮੇਥੀ, ਕਣਕ।
Answer:
ਦੁੱਧ – ਉਬਾਲ ਕੇ
ਆਂਵਲਾ – ਮੁਰੱਬਾ ਬਣਾ ਕੇ
ਮੇਥੀ – ਸੁਕਾ ਕੇ
ਕਣਕ – ਸੁਕਾ ਕੇ ਡਰੰਮ ਵਿੱਚ ਰੱਖ ਕੇ ਅਤੇ ਨਿੰਮ ਦੇ ਪੱਤੇ ਪਾ ਕੇ
Exam Tips:
a) ਹਰ ਪਦਾਰਥ ਦੇ ਨਾਲ ਉਸ ਦਾ ਢੰਗ ਲਿਖੋ।
Free study material for EVS
Punjab Board Solutions for Class 5 EVS Punjabi Medium Chapter 10 ਖਾਧ ਪਦਾਰਥਾਂ ਦੀ ਸਾਂਭ-ਸੰਭਾਲ
Chapter Exercise Answers for Class 5 EVS
Access structured Punjab Board textbook solutions for Punjabi Medium Chapter 10 ਖਾਧ ਪਦਾਰਥਾਂ ਦੀ ਸਾਂਭ-ਸੰਭਾਲ. Designed in alignment with the latest academic curriculum for Class 5 EVS, these answers cover all end-of-chapter exercises to support daily learning and homework completion.
Detailed Answer Guides for Punjabi Medium Chapter 10 ਖਾਧ ਪਦਾਰਥਾਂ ਦੀ ਸਾਂਭ-ਸੰਭਾਲ
Clear, methodical explanations accompany every challenging problem within the Class 5 EVS text. Engaging with these detailed answers lays a solid foundation for advanced learning and improves foundational clarity for upcoming assessments.
Complete Preparation Kit for Class 5 Exams
These resources act as an effective roadmap for daily homework tasks and independent study. Supplement your review of Punjabi Medium Chapter 10 ਖਾਧ ਪਦਾਰਥਾਂ ਦੀ ਸਾਂਭ-ਸੰਭਾਲ with official sample papers and interactive practice tests available on our platform free of charge.
FAQs
The complete and updated PSEB 5th Class EVS Solutions Chapter 10 ਖਾਧ ਪਦਾਰਥਾਂ ਦੀ ਸਾਂਭ-ਸੰਭਾਲ is available for free on StudiesToday.com. These solutions for Class 5 EVS are as per latest Punjab Board curriculum.
Yes, our experts have revised the PSEB 5th Class EVS Solutions Chapter 10 ਖਾਧ ਪਦਾਰਥਾਂ ਦੀ ਸਾਂਭ-ਸੰਭਾਲ as per 2026 exam pattern. All textbook exercises have been solved and have added explanation about how the EVS concepts are applied in case-study and assertion-reasoning questions.
Toppers recommend using Punjab Board language because Punjab Board marking schemes are strictly based on textbook definitions. Our PSEB 5th Class EVS Solutions Chapter 10 ਖਾਧ ਪਦਾਰਥਾਂ ਦੀ ਸਾਂਭ-ਸੰਭਾਲ will help students to get full marks in the theory paper.
Yes, we provide bilingual support for Class 5 EVS. You can access PSEB 5th Class EVS Solutions Chapter 10 ਖਾਧ ਪਦਾਰਥਾਂ ਦੀ ਸਾਂਭ-ਸੰਭਾਲ in both English and Hindi medium.
Yes, you can download the entire PSEB 5th Class EVS Solutions Chapter 10 ਖਾਧ ਪਦਾਰਥਾਂ ਦੀ ਸਾਂਭ-ਸੰਭਾਲ in printable PDF format for offline study on any device.