PSEB 4th Class Punjabi Solutions Chapter 7 ਨਾਨੀ ਦੀ ਸਿੱਖਿਆ

Download Punjab Board Solutions for Class 4 Punjabi Punjabi Medium Chapter 07 ਨਾਨੀ ਦੀ ਸਿੱਖਿਆ

Access comprehensive textbook solutions for Punjabi Medium Chapter 07 ਨਾਨੀ ਦੀ ਸਿੱਖਿਆ using the official curriculum guides for Class 4 Punjabi. Designed to align with the 2026-27 Punjab Board standards, these detailed answers help students reinforce core academic concepts.

Access Punjab Board Solutions and Answers

Navigate directly to the solved Punjabi textbook exercises using the digital viewer below. Each solution includes detailed step-by-step explanations, allowing students to instantly cross-check their work and identify areas requiring further revision.

ਪਾਠ-ਅਭਿਆਸ ਪ੍ਰਸ਼ਨ-ਉੱਤਰ

Question 1: ਬੁੱਧ ਰਾਮ ਦਾ ਇਹ ਨਾਂ ਕਿਸ ਨੇ ਅਤੇ ਕਿਉਂ ਰੱਖਿਆ?

Answer:

ਬੁੱਧ ਰਾਮ ਦਾ ਇਹ ਨਾਂ ਉਸ ਦੀ ਨਾਨੀ ਨੇ ਰੱਖਿਆ ਸੀ, ਕਿਉਂਕਿ ਉਹ ਬੁੱਧਵਾਰ ਵਾਲੇ ਦਿਨ ਜੰਮਿਆ ਸੀ।

Exam Tips:

a) ਪ੍ਰਸ਼ਨ ਦੇ ਦੋ ਹਿੱਸੇ ਹਨ – ‘ਕਿਸ ਨੇ’ (ਨਾਨੀ ਨੇ) ਅਤੇ ‘ਕਿਉਂ’ (ਬੁੱਧਵਾਰ) – ਦੋਵੇਂ ਲਿਖੋ।

 

Question 2: ਨਾਨਕੇ ਜਾਣ ਸਮੇਂ ਰਸਤੇ ਵਿਚ ਬੁੱਧੂ ਨੂੰ ਕੌਣ-ਕੌਣ ਮਿਲਿਆ?

Answer:

ਨਾਨਕੇ ਜਾਣ ਸਮੇਂ ਰਸਤੇ ਵਿਚ ਬੁੱਧੂ ਨੂੰ ਸ਼ਿਕਾਰੀ, ਚੋਰ, ਅਰਥੀ ਚੁੱਕੀ ਜਾਂਦੇ ਪਿੰਡ ਦੇ ਲੋਕ, ਕੁੜੀ ਦਾ ਵਿਆਹ ਕਰ ਰਹੇ ਲੋਕ, ਕਣਕ ਨੂੰ ਲੱਗੀ ਅੱਗ ਬੁਝਾ ਰਹੇ ਲੋਕ ਅਤੇ ਕਿਰਸਾਨ ਮਿਲੇ।

Exam Tips:

a) ਸਾਰੇ ਮਿਲਣ ਵਾਲਿਆਂ ਨੂੰ ਕਹਾਣੀ ਦੇ ਕ੍ਰਮ ਅਨੁਸਾਰ ਲਿਖੋ।

 

Question 3: ਨਾਨਕੇ ਪਹੁੰਚ ਕੇ ਬੁੱਧੂ ਨੇ ਕੀ ਕੀਤਾ?

Answer:

ਨਾਨਕੇ ਪਹੁੰਚ ਕੇ ਬੁੱਧੂ ਨੇ ਆਪਣੀ ਨਾਨੀ ਨੂੰ ਰਸਤੇ ਵਿਚ ਵਾਪਰੀ ਸਾਰੀ ਹੱਡ-ਬੀਤੀ ਸੁਣਾਈ।

Exam Tips:

a) ‘ਹੱਡ-ਬੀਤੀ’ ਜਾਂ ‘ਆਪ-ਬੀਤੀ’ ਦਾ ਅਰਥ ਹੈ ਆਪਣੇ ਨਾਲ ਵਾਪਰੀ ਗੱਲ।

 

Question 4: ਨਾਨੀ ਨੇ ਬੁੱਧੂ ਨੂੰ ਕੀ ਸਮਝਾਇਆ?

Answer:

ਨਾਨੀ ਨੇ ਬੁੱਧੂ ਨੂੰ ਸਮਝਾਇਆ ਕਿ ਉਹ ਅਨਪੜ੍ਹ ਰਹਿਣ ਕਰਕੇ ਹੀ ਬੁੱਧੂ ਰਹਿ ਗਿਆ ਹੈ। ਪੜ੍ਹ ਕੇ ਉਹ ਹੁਸ਼ਿਆਰ ਬਣ ਸਕਦਾ ਸੀ। ਇਸ ਦੇ ਨਾਲ ਹੀ ਉਸ ਨੂੰ ਬਿਨਾਂ ਮਤਲਬ ਨਹੀਂ ਬੋਲਣਾ ਚਾਹੀਦਾ। ਪੜ੍ਹੇ-ਲਿਖੇ ਮੁੰਡੇ-ਕੁੜੀਆਂ ਬਹੁਤਾ ਨਹੀਂ ਬੋਲਦੇ; ਜੇ ਬੋਲਣ ਦੀ ਲੋੜ ਪਵੇ, ਤਾਂ ਉਹ ਸੋਚ-ਸਮਝ ਕੇ ਬੋਲਦੇ ਹਨ।

Exam Tips:

a) ਨਾਨੀ ਦੀਆਂ ਦੋ ਸਿੱਖਿਆਵਾਂ – ਪੜ੍ਹਾਈ ਕਰਨਾ ਅਤੇ ਸੋਚ-ਸਮਝ ਕੇ ਬੋਲਣਾ – ਜ਼ਰੂਰ ਲਿਖੋ।
b) ਇਹੀ ਪਾਠ ਦੇ ਸਿਰਲੇਖ ‘ਨਾਨੀ ਦੀ ਸਿੱਖਿਆ’ ਦਾ ਭਾਵ ਹੈ।

 

Question 5: ਆਪਣੇ ਘਰ ਪਰਤ ਕੇ ਬੁੱਧੂ ਨੇ ਮਾਂ ਨੂੰ ਕੀ ਕਿਹਾ?

Answer:

ਆਪਣੇ ਘਰ ਪਰਤ ਕੇ ਬੁੱਧੂ ਨੇ ਆਪਣੀ ਮਾਂ ਨੂੰ ਕਿਹਾ ਕਿ ਉਹ ਕੱਲ੍ਹ ਤੋਂ ਪੜ੍ਹਨ ਲਈ ਸਕੂਲ ਜਾਇਆ ਕਰੇਗਾ।

Exam Tips:

a) ਇਹ ਉੱਤਰ ਦੱਸਦਾ ਹੈ ਕਿ ਬੁੱਧੂ ਨੇ ਨਾਨੀ ਦੀ ਸਿੱਖਿਆ ਮੰਨ ਲਈ।

 

Question 6: ਬਰੈਕਟਾਂ ਵਿੱਚੋਂ ਠੀਕ ਸ਼ਬਦ ਚੁਣ ਕੇ ਖ਼ਾਲੀ ਥਾਂਵਾਂ ਭਰੋ: (ਚੋਰ, ਫ਼ਸਲ, ਲੜਕੀ, ਨੌਜਵਾਨ, ਜਾਲ)
(ੳ) ਸ਼ਿਕਾਰੀ ਨੇ ਸ਼ਿਕਾਰ ਨੂੰ ਫੜਨ ਲਈ ………. ਵਿਛਾਇਆ ਹੋਇਆ ਸੀ।
(ਅ) ਕੁੱਝ ………. ਚੋਰੀ ਕਰਨ ਦੀ ਸੋਚ ਰਹੇ ਸਨ।
(ੲ) ਪਿੰਡ ਦੇ ਲੋਕ ਇਕ ………. ਦੀ ਅਰਥੀ ਚੁੱਕੀ ਮੜ੍ਹੀਆਂ ਵੱਲ ਜਾ ਰਹੇ ਸਨ।
(ਸ) ਅਗਲੇ ਪਿੰਡ ਵਿਚ ਇਕ ………. ਦਾ ਵਿਆਹ ਸੀ।
(ਹ) ਕਿਰਸਾਣ ਦੀ ਪੱਕੀ ………. ਨੂੰ ਅੱਗ ਲੱਗੀ ਹੋਈ ਸੀ।

Answer:

(ੳ) ਸ਼ਿਕਾਰੀ ਨੇ ਸ਼ਿਕਾਰ ਨੂੰ ਫੜਨ ਲਈ ਜਾਲ ਵਿਛਾਇਆ ਹੋਇਆ ਸੀ।
(ਅ) ਕੁੱਝ ਚੋਰ ਚੋਰੀ ਕਰਨ ਦੀ ਸੋਚ ਰਹੇ ਸਨ।
(ੲ) ਪਿੰਡ ਦੇ ਲੋਕ ਇਕ ਨੌਜਵਾਨ ਦੀ ਅਰਥੀ ਚੁੱਕੀ ਮੜ੍ਹੀਆਂ ਵੱਲ ਜਾ ਰਹੇ ਸਨ।
(ਸ) ਅਗਲੇ ਪਿੰਡ ਵਿਚ ਇਕ ਲੜਕੀ ਦਾ ਵਿਆਹ ਸੀ।
(ਹ) ਕਿਰਸਾਣ ਦੀ ਪੱਕੀ ਫ਼ਸਲ ਨੂੰ ਅੱਗ ਲੱਗੀ ਹੋਈ ਸੀ।

Exam Tips:

a) ਹਰ ਸ਼ਬਦ ਇਕ ਵਾਰ ਹੀ ਵਰਤੋ।
b) ਵਾਕ ਦਾ ਅਰਥ ਸੋਚ ਕੇ ਸ਼ਬਦ ਚੁਣੋ, ਜਿਵੇਂ ਸ਼ਿਕਾਰ ਨਾਲ ‘ਜਾਲ’।

 

Question 7: ਪਾਠ ਵਿਚ ਉਹ ਪੈਰਾ ਪੜ੍ਹੋ, ਜੋ ‘ਬੁੱਧੂ ਆਪਣੇ ਨਾਨਕੇ ਪਹੁੰਚਿਆ…’ ਨਾਲ ਸ਼ੁਰੂ ਹੁੰਦਾ ਹੈ ਅਤੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ:
(i) ਬੁੱਧੂ ਕਿੱਥੇ ਪਹੁੰਚਿਆ?
(ii) ਬੁੱਧੂ ਨੇ ਕਿਸ ਨੂੰ ਆਪ-ਬੀਤੀ ਸੁਣਾਈ?
(iii) ਬੁੱਧੂ ਕਿਉਂ ਹੁਸ਼ਿਆਰ ਨਹੀਂ ਸੀ ਬਣਿਆ?
(iv) ਕੌਣ ਫ਼ਜ਼ੂਲ ਨਹੀਂ ਬੋਲਦੇ?
(v) ਪੜ੍ਹੇ-ਲਿਖੇ ਮੁੰਡੇ-ਕੁੜੀਆਂ ਲੋੜ ਪੈਣ ’ਤੇ ਕਿਸ ਤਰ੍ਹਾਂ ਬੋਲਦੇ ਹਨ?

Answer:

(i) ਨਾਨਕਿਆਂ ਦੇ ਘਰ।
(ii) ਆਪਣੀ ਨਾਨੀ ਨੂੰ।
(iii) ਅਨਪੜ੍ਹ ਰਹਿਣ ਕਰਕੇ।
(iv) ਪੜ੍ਹੇ-ਲਿਖੇ ਮੁੰਡੇ-ਕੁੜੀਆਂ।
(v) ਸੋਚ-ਸਮਝ ਕੇ।

Exam Tips:

a) ਉੱਤਰ ਪੈਰੇ ਵਿੱਚੋਂ ਹੀ ਲੱਭ ਕੇ ਛੋਟੇ ਰੂਪ ਵਿਚ ਲਿਖੋ।
b) ‘ਫ਼ਜ਼ੂਲ’ ਦਾ ਅਰਥ ਹੈ ਬੇਕਾਰ, ਵਿਅਰਥ।

 

Question 8: ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿਚ ਵਰਤੋ: ਨਿਕੰਮਾ, ਸ਼ਿਕਾਰੀ, ਆਪ-ਬੀਤੀ, ਹੁਸ਼ਿਆਰ, ਫ਼ਜ਼ੂਲ, ਬਜ਼ੁਰਗ, ਬੀੜ।

Answer:

1. ਨਿਕੰਮਾ (ਕੋਈ ਕੰਮ ਨਾ ਕਰ ਸਕਣ ਵਾਲਾ) – ਇਹ ਆਦਮੀ ਬਿਲਕੁਲ ਨਿਕੰਮਾ ਹੈ, ਇਸ ਨੂੰ ਕੋਈ ਕੰਮ ਨਹੀਂ ਆਉਂਦਾ।
2. ਸ਼ਿਕਾਰੀ (ਸ਼ਿਕਾਰ ਕਰਨ ਵਾਲਾ) – ਜੰਗਲ ਵਿਚ ਸ਼ਿਕਾਰੀ ਸ਼ਿਕਾਰ ਖੇਡ ਰਿਹਾ ਹੈ।
3. ਆਪ-ਬੀਤੀ (ਆਪਣੇ ਨਾਲ ਬੀਤੀ ਗੱਲ) – ਬੁੱਧੂ ਨੇ ਸਾਰੀ ਆਪ-ਬੀਤੀ ਆਪਣੀ ਨਾਨੀ ਨੂੰ ਸੁਣਾਈ।
4. ਹੁਸ਼ਿਆਰ (ਤੇਜ਼ ਦਿਮਾਗ਼ ਵਾਲਾ, ਚੁਕੰਨਾ) – ਤੁਸੀਂ ਜ਼ਰਾ ਹੁਸ਼ਿਆਰ ਹੋ ਕੇ ਘਰ ਦੀ ਰਾਖੀ ਕਰੋ।
5. ਫ਼ਜ਼ੂਲ (ਵਿਅਰਥ) – ਫ਼ਜ਼ੂਲ ਗੱਲਾਂ ਕਰ ਕੇ ਸਮਾਂ ਬਰਬਾਦ ਨਾ ਕਰੋ।
6. ਬਜ਼ੁਰਗ (ਵਡੇਰੀ ਉਮਰ ਦਾ ਆਦਮੀ) – ਹਮੇਸ਼ਾ ਬਜ਼ੁਰਗਾਂ ਦਾ ਆਦਰ-ਸਤਿਕਾਰ ਕਰੋ।
7. ਬੀੜ (ਜੰਗਲ) – ਪੰਜਾਬ ਵਿਚ ਛੱਤਬੀੜ ਵਿਖੇ ਬਹੁਤ ਵੱਡਾ ਚਿੜੀਆ-ਘਰ ਹੈ।

Exam Tips:

a) ਪਹਿਲਾਂ ਸ਼ਬਦ ਦਾ ਅਰਥ ਬਰੈਕਟ ਵਿਚ ਲਿਖੋ, ਫਿਰ ਛੋਟਾ ਤੇ ਪੂਰਾ ਵਾਕ ਬਣਾਓ।
b) ਹਰ ਵਾਕ ਦੇ ਅੰਤ ਵਿਚ ਡੰਡੀ (।) ਲਾਓ।

 

Question 9: ਹੇਠ ਲਿਖੇ ਸ਼ਬਦਾਂ ਦੇ ਅਰਥ ਲਿਖੋ ਅਤੇ ਉਹਨਾਂ ਦੀ ਵਾਕਾਂ ਵਿਚ ਵਰਤੋਂ ਕਰੋ: ਨਾਨਕੇ, ਦੋਹਤਾ, ਬੀੜ, ਮੜ੍ਹੀਆਂ।

Answer:

1. ਨਾਨਕੇ (ਮਾਂ ਦੇ ਪੇਕੇ-ਘਰ ਨੂੰ ਨਾਨਕੇ ਕਹਿੰਦੇ ਹਨ) – ਮੈਂ ਅੱਜ ਆਪਣੇ ਨਾਨਕੇ ਜਾਣਾ ਹੈ।
2. ਦੋਹਤਾ (ਧੀ ਦੇ ਪੁੱਤਰ ਨੂੰ ਦੋਹਤਾ ਕਹਿੰਦੇ ਹਨ) – ਨਾਨਕਿਆਂ ਦੇ ਘਰ ਦੋਹਤੇ ਨੂੰ ਆਮ ਕਰਕੇ ਖ਼ੂਬ ਪਿਆਰ ਮਿਲਦਾ ਹੈ।
3. ਬੀੜ (ਜੰਗਲ) – ਅਸੀਂ ਛੱਤਬੀੜ ਵਿਚ ਬਣੇ ਚਿੜੀਆ-ਘਰ ਨੂੰ ਵੇਖਣ ਗਏ।
4. ਮੜ੍ਹੀਆਂ (ਮੁਰਦੇ ਦਾ ਸਸਕਾਰ ਕਰਨ ਲਈ ਬਣਾਈ ਥਾਂ) – ਮੁਰਦੇ ਨੂੰ ਮੜ੍ਹੀਆਂ ਵਿਚ ਲਿਜਾ ਕੇ ਉਸ ਦਾ ਅੰਤਿਮ-ਸਸਕਾਰ ਕਰ ਦਿੱਤਾ ਗਿਆ।

Exam Tips:

a) ਪਹਿਲਾਂ ਅਰਥ ਬਰੈਕਟ ਵਿਚ ਲਿਖੋ, ਫਿਰ ਵਾਕ ਬਣਾਓ।
b) ‘ਦੋਹਤਾ’ ਧੀ ਦਾ ਪੁੱਤਰ ਹੈ ਅਤੇ ‘ਪੋਤਾ’ ਪੁੱਤਰ ਦਾ ਪੁੱਤਰ – ਇਹਨਾਂ ਨੂੰ ਰਲਾਓ ਨਾ।

 

Question 10: ਬੁੱਧੂ ਦੇ ਸਫ਼ਰ ਦੌਰਾਨ ਉਸ ਨੂੰ ਕੌਣ-ਕੌਣ ਮਿਲਿਆ? (ਗੋਲ-ਚੱਕਰਾਂ ਵਿਚ ਲਿਖਣ ਲਈ)

Answer:

1. ਸ਼ਿਕਾਰੀ
2. ਚੋਰ
3. ਪਿੰਡ ਦੇ ਲੋਕ
4. ਕੁੜੀ ਦਾ ਪਰਿਵਾਰ ਤੇ ਰਿਸ਼ਤੇਦਾਰ
5. ਕਿਰਸਾਨ
6. ਨਾਨੀ

Exam Tips:

a) ਹਰ ਚੱਕਰ ਵਿਚ ਇਕ ਹੀ ਨਾਂ ਲਿਖੋ।
b) ਨਾਂ ਕਹਾਣੀ ਦੇ ਕ੍ਰਮ ਅਨੁਸਾਰ ਲਿਖੋ।

 

Question 11: ਛੁੱਟੀਆਂ ਵਿਚ ਤੁਸੀਂ ਆਪਣੇ ਨਾਨਕੇ ਜਾਂ ਕਿਸੇ ਰਿਸ਼ਤੇਦਾਰੀ ਵਿਚ ਗਏ ਹੋ, ਤਾਂ ਰਸਤੇ ਵਿਚ ਜਾਂ ਉੱਥੇ ਰਹਿੰਦਿਆਂ ਜੋ ਕੁੱਝ ਤੁਸੀਂ ਦੇਖਿਆ ਜਾਂ ਕੀਤਾ, ਉਸ ਸੰਬੰਧੀ ਪੰਜ-ਛੇ ਸਤਰਾਂ ਲਿਖੋ।

Answer:

ਬੀਤੀਆਂ ਗਰਮੀਆਂ ਦੀਆਂ ਛੁੱਟੀਆਂ ਵਿਚ ਮੈਂ ਆਪਣੇ ਪਿਤਾ ਜੀ ਦੇ ਸਕੂਟਰ ਦੇ ਪਿੱਛੇ ਬੈਠ ਕੇ ਆਪਣੇ ਨਾਨਕਿਆਂ ਦੇ ਪਿੰਡ ਗਿਆ। ਉਹਨਾਂ ਦਿਨਾਂ ਵਿਚ ਕਣਕ ਦੀ ਵਾਢੀ ਖ਼ਤਮ ਹੋ ਚੁੱਕੀ ਸੀ। ਖੇਤਾਂ ਵਿਚ ਕਿਧਰੇ-ਕਿਧਰੇ ਪਸ਼ੂਆਂ ਦਾ ਹਰਾ ਚਾਰਾ ਅਤੇ ਹਰੇ-ਭਰੇ ਕਮਾਦ ਖੜ੍ਹੇ ਸਨ। ਗਰਮੀ ਜ਼ਿਆਦਾ ਹੋਣ ਕਰਕੇ ਖੇਤਾਂ ਨੂੰ ਪਾਣੀ ਦੇਣ ਲਈ ਟਿਊਬਵੈੱਲ ਚੱਲਦਾ ਰਹਿੰਦਾ ਸੀ। ਮੇਰੇ ਮਾਮੇ ਦਾ ਵੱਡਾ ਮੁੰਡਾ ਟਰੈਕਟਰ ਨਾਲ ਖੇਤ ਵਾਹ ਕੇ ਅਗਲੀ ਫ਼ਸਲ ਲਈ ਤਿਆਰ ਕਰ ਰਿਹਾ ਸੀ। ਨਾਨਕਿਆਂ ਦੇ ਘਰ ਦੋ ਮੱਝਾਂ ਸਨ, ਇਸ ਲਈ ਮੈਨੂੰ ਹਰ ਰੋਜ਼ ਤਾਜ਼ਾ ਦੁੱਧ ਪੀਣ ਨੂੰ ਮਿਲਦਾ ਸੀ। ਇਕ ਖੇਤ ਵਿਚ ਖ਼ਰਬੂਜ਼ੇ ਪੱਕੇ ਹੋਏ ਸਨ ਅਤੇ ਮੈਂ ਆਪਣੇ ਮਾਮੇ ਦੇ ਬੱਚਿਆਂ ਨਾਲ ਹਰ ਰੋਜ਼ ਰੱਜ-ਰੱਜ ਕੇ ਖ਼ਰਬੂਜ਼ੇ ਖਾਂਦਾ ਸਾਂ। ਇਸ ਤਰ੍ਹਾਂ ਦਸ ਦਿਨ ਉੱਥੇ ਗੁਜ਼ਾਰ ਕੇ ਮੈਂ ਘਰ ਪਰਤ ਆਇਆ।

Exam Tips:

a) ਆਪਣੇ ਅਸਲ ਤਜਰਬੇ ਬਾਰੇ ਲਿਖੋ – ਕਿੱਥੇ ਗਏ, ਕਿਵੇਂ ਗਏ, ਕੀ ਦੇਖਿਆ ਅਤੇ ਕੀ ਕੀਤਾ।
b) ਬੀਤੇ ਸਮੇਂ ਦੀ ਗੱਲ ਹੈ, ਇਸ ਲਈ ਵਾਕ ਬੀਤੇ ਕਾਲ ਵਿਚ ਲਿਖੋ (ਗਿਆ, ਦੇਖਿਆ, ਖਾਂਦਾ ਸਾਂ)।

 

Punjabi Class 4 Curriculum Solutions: Punjabi Medium Chapter 07 ਨਾਨੀ ਦੀ ਸਿੱਖਿਆ

Chapter Exercise Answers for Class 4 Punjabi

Access structured Punjab Board textbook solutions for Punjabi Medium Chapter 07 ਨਾਨੀ ਦੀ ਸਿੱਖਿਆ. Designed in alignment with the latest academic curriculum for Class 4 Punjabi, these answers cover all end-of-chapter exercises to support daily learning and homework completion.

Detailed Answer Guides for Punjabi Medium Chapter 07 ਨਾਨੀ ਦੀ ਸਿੱਖਿਆ

Clear, methodical explanations accompany every challenging problem within the Class 4 Punjabi text. Engaging with these detailed answers lays a solid foundation for advanced learning and improves foundational clarity for upcoming assessments.

Complete Preparation Kit for Class 4 Exams

These resources act as an effective roadmap for daily homework tasks and independent study. Supplement your review of Punjabi Medium Chapter 07 ਨਾਨੀ ਦੀ ਸਿੱਖਿਆ with official sample papers and interactive practice tests available on our platform free of charge.

FAQs

Where can I find the latest PSEB 4th Class Punjabi Solutions Chapter 7 ਨਾਨੀ ਦੀ ਸਿੱਖਿਆ for the 2026-27 session?

The complete and updated PSEB 4th Class Punjabi Solutions Chapter 7 ਨਾਨੀ ਦੀ ਸਿੱਖਿਆ is available for free on StudiesToday.com. These solutions for Class 4 Punjabi are as per latest Punjab Board curriculum.

Are the Punjabi Punjab Board solutions for Class 4 updated for the new 50% competency-based exam pattern?

Yes, our experts have revised the PSEB 4th Class Punjabi Solutions Chapter 7 ਨਾਨੀ ਦੀ ਸਿੱਖਿਆ as per 2026 exam pattern. All textbook exercises have been solved and have added explanation about how the Punjabi concepts are applied in case-study and assertion-reasoning questions.

How do these Class 4 Punjab Board solutions help in scoring 90% plus marks?

Toppers recommend using Punjab Board language because Punjab Board marking schemes are strictly based on textbook definitions. Our PSEB 4th Class Punjabi Solutions Chapter 7 ਨਾਨੀ ਦੀ ਸਿੱਖਿਆ will help students to get full marks in the theory paper.

Do you offer PSEB 4th Class Punjabi Solutions Chapter 7 ਨਾਨੀ ਦੀ ਸਿੱਖਿਆ in multiple languages like Hindi and English?

Yes, we provide bilingual support for Class 4 Punjabi. You can access PSEB 4th Class Punjabi Solutions Chapter 7 ਨਾਨੀ ਦੀ ਸਿੱਖਿਆ in both English and Hindi medium.

Is it possible to download the Punjabi Punjab Board solutions for Class 4 as a PDF?

Yes, you can download the entire PSEB 4th Class Punjabi Solutions Chapter 7 ਨਾਨੀ ਦੀ ਸਿੱਖਿਆ in printable PDF format for offline study on any device.