Solutions for Class 4 Punjabi: Punjabi Medium Chapter 06 ਗੁਟਰ-ਗੂੰ ਗੁਟਰ-ਗੂੰ
Review structured textbook solutions for Class 4 Punjabi Punjabi Medium Chapter 06 ਗੁਟਰ-ਗੂੰ ਗੁਟਰ-ਗੂੰ. Built according to Punjab Board guidelines for the 2026-27 academic year, these downloadable answers support daily revision and problem-solving accuracy.
Practice Class 4 Punjabi Solutions: Punjabi Medium Chapter 06 ਗੁਟਰ-ਗੂੰ ਗੁਟਰ-ਗੂੰ
Access the complete solution PDF for Class 4 Punjabi below. Regular practice with these targeted textbook answers builds familiarity with standard question patterns and helps secure higher marks in final school evaluations.
ਪਾਠ-ਅਭਿਆਸ ਪ੍ਰਸ਼ਨ-ਉੱਤਰ
Question 1: ‘ਗੁਟਰ-ਗੂੰ … ਗੁਟਰ-ਗੂੰ’ ਕਿਹੜਾ ਪੰਛੀ ਬੋਲਦਾ ਹੈ?
Answer:
‘ਗੁਟਰ-ਗੂੰ … ਗੁਟਰ-ਗੂੰ’ ਕਬੂਤਰ ਬੋਲਦਾ ਹੈ।
Exam Tips:
a) ਪੰਛੀ ਦਾ ਨਾਂ ਪੂਰੇ ਵਾਕ ਵਿਚ ਲਿਖੋ।
Question 2: ਕਬੂਤਰ ਦੇ ਖੰਭ ਕਿਹੜੇ-ਕਿਹੜੇ ਰੰਗਾਂ ਦੇ ਹੁੰਦੇ ਹਨ?
Answer:
ਕਬੂਤਰ ਦੇ ਖੰਭ ਰੰਗ-ਬਰੰਗੇ ਹੁੰਦੇ ਹਨ। ਉਹ ਚਿੱਟੇ ਵੀ ਹੁੰਦੇ ਹਨ ਅਤੇ ਕਾਲੇ ਵੀ।
Exam Tips:
a) ‘ਰੰਗ-ਬਰੰਗੇ’ ਦੇ ਨਾਲ ਚਿੱਟੇ ਤੇ ਕਾਲੇ – ਦੋਵੇਂ ਰੰਗਾਂ ਦੇ ਨਾਂ ਲਿਖੋ।
Question 3: ਕਬੂਤਰ ਦੇ ਹੋਰ ਨਾਂ ਲਿਖੋ।
Answer:
ਚੀਨਾ, ਗੋਲਾ, ਲਾਲਬਿੰਦਾ, ਲੋਟਣ।
Exam Tips:
a) ਕਵਿਤਾ ਵਿਚ ਆਏ ਚਾਰੇ ਨਾਂ ਲਿਖੋ।
b) ਨਾਂਵਾਂ ਵਿਚਕਾਰ ਕਾਮਾ (,) ਲਾਓ।
Question 4: ਕਬੂਤਰ ਤੋਂ ਕੀ ਕੰਮ ਲਿਆ ਜਾਂਦਾ ਸੀ?
Answer:
ਪੁਰਾਣੇ ਸਮੇਂ ਵਿਚ ਕਬੂਤਰ ਤੋਂ ਇਕ ਥਾਂ ਤੋਂ ਦੂਜੀ ਥਾਂ ਚਿੱਠੀਆਂ ਪਹੁੰਚਾਉਣ ਦਾ ਕੰਮ ਲਿਆ ਜਾਂਦਾ ਸੀ।
Exam Tips:
a) ‘ਸੀ’ ਵਾਲਾ ਪ੍ਰਸ਼ਨ ਬੀਤੇ ਸਮੇਂ ਬਾਰੇ ਹੈ – ਉੱਤਰ ਵੀ ਬੀਤੇ ਕਾਲ ਵਿਚ ਲਿਖੋ।
Question 5: ਕਬੂਤਰ ਕਿਹੜਾ ਗੀਤ ਗਾਉਂਦਾ ਹੈ?
Answer:
ਕਬੂਤਰ ਅਮਨ (ਸ਼ਾਂਤੀ) ਦਾ ਗੀਤ ਗਾਉਂਦਾ ਹੈ।
Exam Tips:
a) ਕਬੂਤਰ ਨੂੰ ਅਮਨ ਦਾ ਪ੍ਰਤੀਕ ਮੰਨਿਆ ਜਾਂਦਾ ਹੈ।
Question 6: ਸਤਰਾਂ ਪੂਰੀਆਂ ਕਰੋ:
………. ਬਰੰਗੇ।
………. ਚੰਗੇ।
Answer:
ਖੰਭ ਨੇ ਮੇਰੇ ਰੰਗ-ਬਰੰਗੇ।
ਚਿੱਟੇ, ਕਾਲੇ, ਲੱਗਦੇ ਚੰਗੇ।
Exam Tips:
a) ਕਵਿਤਾ ਦਾ ਦੂਜਾ ਕਾਵਿ-ਟੋਟਾ ਯਾਦ ਕਰ ਕੇ ਸਤਰਾਂ ਪੂਰੀਆਂ ਕਰੋ।
Question 7: ਪੜ੍ਹੋ, ਸਮਝੋ ਤੇ ਉਲਟ-ਭਾਵੀ ਸ਼ਬਦ ਲਿਖੋ:
ਨਿਆਣੇ – ਸਿਆਣੇ
ਉੱਚਾ – ……….
ਆਥਣ – ……….
ਕੌੜੀ – ……….
ਕਾਲੇ – ……….
ਭਲਾ – ……….
ਚੰਗੇ – ……….
Answer:
ਨਿਆਣੇ – ਸਿਆਣੇ
ਉੱਚਾ – ਨੀਵਾਂ
ਆਥਣ – ਉੱਗਣ (ਸਵੇਰ)
ਕੌੜੀ – ਮਿੱਠੀ
ਕਾਲੇ – ਚਿੱਟੇ
ਭਲਾ – ਬੁਰਾ
ਚੰਗੇ – ਮੰਦੇ
Exam Tips:
a) ਉਲਟ-ਭਾਵੀ ਸ਼ਬਦ ਦਾ ਅਰਥ ਦਿੱਤੇ ਸ਼ਬਦ ਤੋਂ ਬਿਲਕੁਲ ਉਲਟ ਹੁੰਦਾ ਹੈ।
b) ‘ਆਥਣ’ (ਸ਼ਾਮ) ਦਾ ਉਲਟ ‘ਉੱਗਣ’ (ਸਵੇਰ) ਹੈ।
Question 8: ਹੇਠ ਲਿਖੇ ਸ਼ਬਦਾਂ ਦੇ ਅਰਥ ਲਿਖੋ: ਮਰਗ, ਆਥਣ।
Answer:
ਮਰਗ – ਮੌਤ। ਇਸ ਲਈ ‘ਮ੍ਰਿਤੂ’ ਅਤੇ ‘ਕਾਲ’ ਸ਼ਬਦ ਵੀ ਵਰਤੇ ਜਾਂਦੇ ਹਨ।
ਆਥਣ – ਸੰਝ, ਸ਼ਾਮ। ਇਸ ਲਈ ‘ਤਿਰਕਾਲਾਂ ਵੇਲਾ’ ਅਤੇ ‘ਸ਼ਾਮ’ ਸ਼ਬਦ ਵੀ ਵਰਤੇ ਜਾਂਦੇ ਹਨ।
Exam Tips:
a) ਹਰ ਸ਼ਬਦ ਦਾ ਇਕ ਮੁੱਖ ਅਰਥ ਅਤੇ ਇਕ-ਦੋ ਸਮਾਨਾਰਥਕ ਸ਼ਬਦ ਲਿਖੋ।
Question 9: ਹੇਠ ਲਿਖੇ ਸ਼ਬਦਾਂ ਦੀ ਵਾਕਾਂ ਵਿਚ ਵਰਤੋਂ ਕਰੋ: ਲੋਕ, ਰੰਗ-ਬਰੰਗਾ, ਬੁੱਝ, ਦਾਣੇ, ਅੰਬਰ, ਬੱਦਲ, ਵਿਆਹ, ਕੌੜੀ-ਮਿੱਠੀ, ਪ੍ਰਤੀਕ, ਨਫ਼ਰਤ, ਮਰਗ।
Answer:
1. ਲੋਕ (ਬੰਦੇ) – ਮੇਲਾ ਅਣਗਿਣਤ ਲੋਕਾਂ ਨਾਲ ਭਰਿਆ ਹੋਇਆ ਹੈ।
2. ਰੰਗ-ਬਰੰਗਾ (ਬਹੁਤ ਸਾਰੇ ਰੰਗਾਂ ਵਾਲਾ) – ਤੇਰਾ ਕੁੜਤਾ ਬੜਾ ਰੰਗ-ਬਰੰਗਾ ਹੈ।
3. ਬੁੱਝ (ਜਾਣ, ਸਮਝ) – ਉਸ ਤੋਂ ਮੇਰੀ ਬਾਤ ਨਹੀਂ ਬੁੱਝੀ ਗਈ।
4. ਦਾਣੇ (ਅਨਾਜ ਦੇ ਬੀਜ) – ਇਹ ਦਾਣੇ ਪੀਹਣ ਵਾਲੀ ਚੱਕੀ ਹੈ।
5. ਅੰਬਰ (ਅਸਮਾਨ) – ਨੀਲੇ ਅੰਬਰ ਵਿਚ ਸੂਰਜ ਚਮਕ ਰਿਹਾ ਹੈ।
6. ਬੱਦਲ (ਮੇਘ) – ਅਸਮਾਨ ਵਿਚ ਬੱਦਲ ਛਾ ਗਏ ਅਤੇ ਮੀਂਹ ਪੈਣ ਲੱਗਾ।
7. ਵਿਆਹ (ਸ਼ਾਦੀ) – ਕੱਲ੍ਹ ਨੂੰ ਮੇਰੀ ਭੈਣ ਦਾ ਵਿਆਹ ਹੈ।
8. ਕੌੜੀ-ਮਿੱਠੀ (ਮਾੜੀ-ਚੰਗੀ) – ਗੁਆਂਢੀਆਂ ਨਾਲ ਕਦੇ-ਕਦੇ ਕੌੜੀ-ਮਿੱਠੀ ਗੱਲ ਹੋ ਹੀ ਜਾਂਦੀ ਹੈ।
9. ਪ੍ਰਤੀਕ (ਚਿੰਨ੍ਹ) – ਕਬੂਤਰ ਅਮਨ ਦਾ ਪ੍ਰਤੀਕ ਹੈ।
10. ਨਫ਼ਰਤ (ਘਿਰਣਾ) – ਕਦੇ ਵੀ ਕਿਸੇ ਨਾਲ ਨਫ਼ਰਤ ਨਾ ਕਰੋ।
11. ਮਰਗ (ਮੌਤ) – ਇਕ ਦੁਕਾਨਦਾਰ ਦੀ ਮਰਗ ਹੋਣ ਕਰਕੇ ਸਾਰਾ ਬਜ਼ਾਰ ਬੰਦ ਹੋ ਗਿਆ।
Exam Tips:
a) ਪਹਿਲਾਂ ਸ਼ਬਦ ਦਾ ਅਰਥ ਬਰੈਕਟ ਵਿਚ ਲਿਖੋ, ਫਿਰ ਛੋਟਾ ਤੇ ਪੂਰਾ ਵਾਕ ਬਣਾਓ।
b) ਹਰ ਵਾਕ ਦੇ ਅੰਤ ਵਿਚ ਡੰਡੀ (।) ਲਾਓ।
Question 10: ਕਬੂਤਰ ਨਾਲ ਸੰਬੰਧਿਤ ਛੇ ਗੱਲਾਂ ਲਿਖੋ (ਚੱਕਰਾਂ ਵਿਚ ਭਰਨ ਲਈ)।
Answer:
1. ਅਮਨ ਦਾ ਗੀਤ ਗਾਉਣਾ
2. ਚੀਨਾ, ਗੋਲਾ, ਲਾਲਬਿੰਦਾ ਤੇ ਲੋਟਣ (ਹੋਰ ਨਾਂ)
3. ਗੁਟਰ-ਗੂੰ … ਗੁਟਰ-ਗੂੰ ਬੋਲਣਾ
4. ਦਾਣੇ ਚੁਗਣਾ
5. ਅੰਬਰੀਂ ਉੱਡਣਾ
6. ਚਿੱਠੀਆਂ ਪੁਚਾਉਣਾ
Exam Tips:
a) ਹਰ ਚੱਕਰ ਵਿਚ ਇਕ ਛੋਟੀ ਗੱਲ ਲਿਖੋ, ਲੰਮੇ ਵਾਕ ਨਹੀਂ।
b) ਸਾਰੀਆਂ ਗੱਲਾਂ ਕਵਿਤਾ ਵਿੱਚੋਂ ਹੀ ਲਓ।
Question 11: ਦਸ ਪੰਛੀਆਂ ਦੇ ਨਾਂ ਲਿਖੋ।
Answer:
ਕਾਂ, ਚਿੜੀ, ਘੁੱਗੀ, ਗਟਾਰ, ਇੱਲ, ਬਾਜ਼, ਚੱਕੀਰਾਹਾ, ਕਬੂਤਰ, ਤਿੱਤਰ, ਬਟੇਰਾ।
Exam Tips:
a) ਨਾਂ ਗਿਣ ਕੇ ਪੂਰੇ ਦਸ ਲਿਖੋ।
b) ਤੋਤਾ, ਮੋਰ, ਕੋਇਲ ਵਰਗੇ ਨਾਂ ਵੀ ਲਿਖੇ ਜਾ ਸਕਦੇ ਹਨ।
ਕਾਵਿ-ਟੋਟਿਆਂ ਦੇ ਸਰਲ ਅਰਥ
Question 1: ਪਾਠ-ਪੁਸਤਕ ਵਿੱਚੋਂ ਕਵਿਤਾ ‘ਗੁਟਰ-ਗੂੰ ਗੁਟਰ-ਗੂੰ’ ਦਾ ਕਾਵਿ-ਟੋਟਾ (ੳ) ‘ਗੁਟਰ-ਗੂੰ … (ਪਹਿਲੇ ਦੋ ਕਾਵਿ-ਟੋਟੇ)’ ਪੜ੍ਹੋ ਅਤੇ ਇਸ ਦੇ ਸਰਲ ਅਰਥ ਲਿਖੋ।
Answer:
ਸਰਲ ਅਰਥ: ਕਬੂਤਰ ਕਹਿੰਦਾ ਹੈ, “ਮੈਂ ‘ਗੁਟਰ-ਗੂੰ, ਗੁਟਰ-ਗੂੰ’ ਕਰਦਾ ਹੋਇਆ ਬੋਲਦਾ ਹਾਂ। ਲੋਕ ਮੈਨੂੰ ਚੀਨਾ ਜਾਂ ਗੋਲਾ ਕਹਿੰਦੇ ਹਨ। ਮੇਰਾ ਸਰੀਰ ਰੰਗ-ਬਰੰਗਾ ਹੈ। ਤੂੰ ਆਪ ਬੁੱਝ ਲੈ, ਮੈਂ ਕੌਣ ਹਾਂ? ਮੇਰੇ ਖੰਭ ਕਈ ਰੰਗਾਂ ਦੇ ਹਨ। ਮੇਰੇ ਖੰਭ ਚਿੱਟੇ ਵੀ ਹਨ ਤੇ ਕਾਲੇ ਵੀ, ਜੋ ਲੋਕਾਂ ਨੂੰ ਚੰਗੇ ਲੱਗਦੇ ਹਨ। ਮੇਰੇ ਇਹਨਾਂ ਰੰਗਾਂ ਕਰਕੇ ਹੀ ਕੋਈ ਮੈਨੂੰ ਲਾਲਬਿੰਦਾ ਕਹਿੰਦਾ ਹੈ, ਕੋਈ ਲੋਟਣ ਤੇ ਕੋਈ ਗੋਲਾ। ਇਸ ਤਰ੍ਹਾਂ ਮੇਰੇ ਕਿੰਨੇ ਹੀ ਨਾਂ ਹਨ।”
Exam Tips:
a) ਕਬੂਤਰ ਦੇ ਸਾਰੇ ਨਾਂ – ਚੀਨਾ, ਗੋਲਾ, ਲਾਲਬਿੰਦਾ, ਲੋਟਣ – ਲਿਖੋ।
b) ਸਰਲ ਅਰਥ ਆਪਣੀ ਬੋਲੀ ਵਿਚ ਲਿਖੋ, ਕਵਿਤਾ ਦੀਆਂ ਸਤਰਾਂ ਨਾ ਦੁਹਰਾਓ।
Question 2: ਪਾਠ-ਪੁਸਤਕ ਵਿੱਚੋਂ ਕਵਿਤਾ ‘ਗੁਟਰ-ਗੂੰ ਗੁਟਰ-ਗੂੰ’ ਦਾ ਕਾਵਿ-ਟੋਟਾ (ਅ) ‘ਮੌਜਾਂ ਨਾਲ…’ ਪੜ੍ਹੋ ਅਤੇ ਇਸ ਦੇ ਸਰਲ ਅਰਥ ਲਿਖੋ।
Answer:
ਸਰਲ ਅਰਥ: ਕਬੂਤਰ ਕਹਿੰਦਾ ਹੈ ਕਿ ਜਦੋਂ ਵੀ ਬੱਚੇ ਮੈਨੂੰ ਚੋਗਾ ਪਾਉਂਦੇ ਹਨ, ਤਾਂ ਮੈਂ ਬੜੀ ਮੌਜ ਨਾਲ ਦਾਣੇ ਚੁਗਣ ਲੱਗ ਪੈਂਦਾ ਹਾਂ। ਮੈਂ ਚੋਗਾ ਪਾਉਣ ਵਾਲੇ ਅਤੇ ਤੋਤਲੀ ਬੋਲੀ ਬੋਲਣ ਵਾਲੇ ਬੱਚਿਆਂ ਨਾਲ ਗੱਲਾਂ ਕਰਦਾ ਹਾਂ, ਉਹਨਾਂ ਦੇ ਖਿਲਾਰੇ ਚੋਗੇ ਵੱਲ ਵੀ ਮੂੰਹ ਰੱਖਦਾ ਹਾਂ ਅਤੇ ‘ਗੁਟਰ-ਗੂੰ, ਗੁਟਰ-ਗੂੰ’ ਕਰ ਕੇ ਬੋਲਦਾ ਵੀ ਹਾਂ।
Exam Tips:
a) ‘ਨਿਆਣੇ’ ਦਾ ਅਰਥ ਛੋਟੇ ਬੱਚੇ ਅਤੇ ‘ਤੋਤਲੇ’ ਦਾ ਅਰਥ ਤੋਤਲੀ ਬੋਲੀ ਬੋਲਣ ਵਾਲੇ ਹੈ।
Question 3: ਪਾਠ-ਪੁਸਤਕ ਵਿੱਚੋਂ ਕਵਿਤਾ ‘ਗੁਟਰ-ਗੂੰ ਗੁਟਰ-ਗੂੰ’ ਦਾ ਕਾਵਿ-ਟੋਟਾ (ੲ) ‘ਅੰਬਰੀਂ ਜਦੋਂ…’ ਪੜ੍ਹੋ ਅਤੇ ਇਸ ਦੇ ਸਰਲ ਅਰਥ ਲਿਖੋ।
Answer:
ਸਰਲ ਅਰਥ: ਕਬੂਤਰ ਕਹਿੰਦਾ ਹੈ ਕਿ ਜਦੋਂ ਮੈਂ ਅਸਮਾਨ ਵਿਚ ਉਡਾਰੀ ਮਾਰਦਾ ਹਾਂ, ਤਾਂ ਬੱਦਲਾਂ ਤੋਂ ਵੀ ਉੱਚਾ ਉੱਡ ਜਾਂਦਾ ਹਾਂ, ਪਰ ਮੈਂ ਘਰ ਦਾ ਰਾਹ ਕਦੇ ਨਹੀਂ ਭੁੱਲਦਾ। ਇਸੇ ਕਰਕੇ ਮੈਂ ਤਿਰਕਾਲਾਂ (ਆਥਣ) ਵੇਲੇ ਆਪਣੇ ਘਰ ਵਾਪਸ ਮੁੜ ਆਉਂਦਾ ਹਾਂ।
Exam Tips:
a) ਕਬੂਤਰ ਦਾ ਖ਼ਾਸ ਗੁਣ – ਘਰ ਦਾ ਰਾਹ ਨਾ ਭੁੱਲਣਾ – ਜ਼ਰੂਰ ਲਿਖੋ।
b) ‘ਅੰਬਰ’ ਦਾ ਅਰਥ ਅਸਮਾਨ ਅਤੇ ‘ਆਥਣ’ ਦਾ ਅਰਥ ਸ਼ਾਮ ਹੈ।
Question 4: ਪਾਠ-ਪੁਸਤਕ ਵਿੱਚੋਂ ਕਵਿਤਾ ‘ਗੁਟਰ-ਗੂੰ ਗੁਟਰ-ਗੂੰ’ ਦਾ ਕਾਵਿ-ਟੋਟਾ (ਸ) ‘ਕਦੇ ਕਿਸੇ ਢੋਲ…’ ਪੜ੍ਹੋ ਅਤੇ ਇਸ ਦੇ ਸਰਲ ਅਰਥ ਲਿਖੋ।
Answer:
ਸਰਲ ਅਰਥ: ਕਬੂਤਰ ਕਹਿੰਦਾ ਹੈ ਕਿ ਮੈਂ ਕਦੇ ਕਿਸੇ ਪ੍ਰੇਮੀ ਜਾਂ ਪਤੀ (ਢੋਲ) ਦੀ ਚਿੱਠੀ ਇਕ ਥਾਂ ਤੋਂ ਦੂਜੀ ਥਾਂ ਪਹੁੰਚਾਉਂਦਾ ਸੀ। ਕਦੇ ਚਿੱਠੀ ਕਿਸੇ ਮੌਤ ਦੇ ਸੁਨੇਹੇ ਦੀ ਹੁੰਦੀ ਅਤੇ ਕਦੇ ਵਿਆਹ ਦੇ ਸੱਦੇ ਦੀ। ਇਸ ਤਰ੍ਹਾਂ ਮੈਂ ਖ਼ੁਸ਼ੀ ਅਤੇ ਗ਼ਮੀ ਭਰੀਆਂ ਖ਼ਬਰਾਂ ਪਹੁੰਚਾਉਂਦਾ ਸੀ ਅਤੇ ਇਹ ਕੰਮ ਕਰਨ ਵਿਚ ਕਦੇ ਵੀ ਨਾਂਹ-ਨੁੱਕਰ (ਚੂੰ-ਚਾਂ) ਨਹੀਂ ਸੀ ਕਰਦਾ।
Exam Tips:
a) ‘ਕੌੜੀ-ਮਿੱਠੀ’ ਖ਼ਬਰ ਦਾ ਅਰਥ ਹੈ ਦੁੱਖ (ਮਰਗ) ਅਤੇ ਖ਼ੁਸ਼ੀ (ਵਿਆਹ) ਦੀ ਖ਼ਬਰ।
b) ‘ਚੂੰ-ਚਾਂ ਨਾ ਕਰਨਾ’ ਦਾ ਅਰਥ ਹੈ ਬਿਨਾਂ ਨਾਂਹ-ਨੁੱਕਰ ਕੰਮ ਕਰਨਾ।
Question 5: ਪਾਠ-ਪੁਸਤਕ ਵਿੱਚੋਂ ਕਵਿਤਾ ‘ਗੁਟਰ-ਗੂੰ ਗੁਟਰ-ਗੂੰ’ ਦਾ ਕਾਵਿ-ਟੋਟਾ (ਹ) ‘ਮੈਂ ਗਾਵਾਂ ਗੀਤ…’ ਪੜ੍ਹੋ ਅਤੇ ਇਸ ਦੇ ਸਰਲ ਅਰਥ ਲਿਖੋ।
Answer:
ਸਰਲ ਅਰਥ: ਕਬੂਤਰ ਕਹਿੰਦਾ ਹੈ ਕਿ ਮੈਂ ਅਮਨ (ਸ਼ਾਂਤੀ) ਦਾ ਗੀਤ ਗਾਉਂਦਾ ਹਾਂ ਅਤੇ ਸਭ ਦਾ ਭਲਾ ਮੰਗਦਾ ਹਾਂ। ਹੇ ਮਨੁੱਖੋ! ਤੁਸੀਂ ਮੇਰੇ ਕੋਲੋਂ ਰਲ-ਮਿਲ ਕੇ ਰਹਿਣਾ ਸਿੱਖੋ ਅਤੇ ਆਪਣੇ ਮਨਾਂ ਵਿੱਚੋਂ ਨਫ਼ਰਤ ਕੱਢ ਦਿਓ। ਮੈਂ ‘ਗੁਟਰ-ਗੂੰ, ਗੁਟਰ-ਗੂੰ’ ਕਰਦਾ ਤੁਹਾਨੂੰ ਇਹੋ ਗੱਲ ਕਹਿੰਦਾ ਹਾਂ।
Exam Tips:
a) ਇਹ ਕਵਿਤਾ ਦਾ ਮੁੱਖ ਸੁਨੇਹਾ ਹੈ – ਰਲ ਕੇ ਰਹੋ ਤੇ ਨਫ਼ਰਤ ਛੱਡੋ।
ਬਹੁਤ ਸੰਖੇਪ ਉੱਤਰ ਵਾਲੇ ਪ੍ਰਸ਼ਨ (ਕਾਵਿ-ਟੋਟਿਆਂ ’ਤੇ ਆਧਾਰਿਤ)
Question 1: ਕਵਿਤਾ ‘ਗੁਟਰ-ਗੂੰ ਗੁਟਰ-ਗੂੰ’ ਦਾ ਕਾਵਿ-ਟੋਟਾ ‘ਗੁਟਰ-ਗੂੰ … ਲੋਕ ਕਹਿਣ ਮੈਨੂੰ…’ ਪੜ੍ਹ ਕੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ:
(i) ‘ਗੁਟਰ-ਗੂੰ’ ਕਿਸ ਪੰਛੀ ਦੀ ਆਵਾਜ਼ ਵੱਲ ਸੰਕੇਤ ਹੈ?
(ii) ਲੋਕ ਕਿਸ ਨੂੰ ਕੀ ਕਹਿੰਦੇ ਹਨ?
(iii) ਤੁਸੀਂ ਇਹਨਾਂ ਸਤਰਾਂ ਤੋਂ ਕੀ ਬੁੱਝਦੇ ਹੋ ਕਿ ਇਹ ਕਿਸ ਬਾਰੇ ਹਨ?
Answer:
(i) ਇਹ ਸੰਕੇਤ ਕਬੂਤਰ ਦੀ ਆਵਾਜ਼ ਵੱਲ ਹੈ।
(ii) ਲੋਕ ਕਬੂਤਰ ਨੂੰ ਚੀਨਾ, ਗੋਲਾ ਆਦਿ ਕਹਿੰਦੇ ਹਨ।
(iii) ਇਹ ਸਤਰਾਂ ਕਬੂਤਰ ਬਾਰੇ ਹਨ।
Exam Tips:
a) ‘ਗੁਟਰ-ਗੂੰ’ ਆਵਾਜ਼ ਤੋਂ ਹੀ ਪੰਛੀ ਪਛਾਣਿਆ ਜਾਂਦਾ ਹੈ।
Question 2: ਕਵਿਤਾ ‘ਗੁਟਰ-ਗੂੰ ਗੁਟਰ-ਗੂੰ’ ਦਾ ਕਾਵਿ-ਟੋਟਾ ‘ਖੰਭ ਨੇ ਮੇਰੇ…’ ਪੜ੍ਹ ਕੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ:
(i) ਕਿਸ ਦੇ ਖੰਭ ਰੰਗ-ਬਰੰਗੇ ਹਨ?
(ii) ਕਬੂਤਰ ਦੇ ਕਿਹੜੇ-ਕਿਹੜੇ ਨਾਂ ਹਨ?
Answer:
(i) ਕਬੂਤਰ ਦੇ ਖੰਭ ਰੰਗ-ਬਰੰਗੇ ਹਨ।
(ii) ਕਬੂਤਰ ਦੇ ਨਾਂ ਲਾਲਬਿੰਦਾ, ਲੋਟਣ ਤੇ ਗੋਲਾ ਹਨ।
Exam Tips:
a) ਨਾਂ ਵਾਲੇ ਪ੍ਰਸ਼ਨ ਵਿਚ ਕਾਵਿ-ਟੋਟੇ ਵਿਚ ਆਏ ਸਾਰੇ ਨਾਂ ਲਿਖੋ।
Question 3: ਕਵਿਤਾ ‘ਗੁਟਰ-ਗੂੰ ਗੁਟਰ-ਗੂੰ’ ਦਾ ਕਾਵਿ-ਟੋਟਾ ‘ਮੌਜਾਂ ਨਾਲ…’ ਪੜ੍ਹ ਕੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ:
(i) ਮੌਜਾਂ ਨਾਲ ਦਾਣੇ ਕੌਣ ਚੁਗਦਾ ਹੈ?
(ii) ਚੋਗਾ ਕੌਣ ਪਾਉਂਦਾ ਹੈ?
(iii) ਤੋਤਲੇ ਕੌਣ ਹਨ?
(iv) ਚੋਗੇ ਵੱਲ ਮੂੰਹ ਕੌਣ ਰੱਖਦਾ ਹੈ?
Answer:
(i) ਮੌਜਾਂ ਨਾਲ ਦਾਣੇ ਕਬੂਤਰ ਚੁਗਦਾ ਹੈ।
(ii) ਚੋਗਾ ਨਿਆਣੇ (ਛੋਟੇ ਬੱਚੇ) ਪਾਉਂਦੇ ਹਨ।
(iii) ਨਿਆਣੇ।
(iv) ਕਬੂਤਰ।
Exam Tips:
a) ‘ਕੌਣ’ ਵਾਲੇ ਪ੍ਰਸ਼ਨਾਂ ਦਾ ਉੱਤਰ ਇਕ ਸ਼ਬਦ ਵਿਚ ਵੀ ਦਿੱਤਾ ਜਾ ਸਕਦਾ ਹੈ।
Question 4: ਕਵਿਤਾ ‘ਗੁਟਰ-ਗੂੰ ਗੁਟਰ-ਗੂੰ’ ਦਾ ਕਾਵਿ-ਟੋਟਾ ‘ਅੰਬਰੀਂ ਜਦੋਂ…’ ਪੜ੍ਹ ਕੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ:
(i) ਅੰਬਰਾਂ ਵਿਚ ਉਡਾਰੀ ਕੌਣ ਮਾਰਦਾ ਹੈ? ਜਾਂ ਬੱਦਲਾਂ ਤੋਂ ਉੱਚਾ ਕੌਣ ਉੱਡਦਾ ਹੈ?
(ii) ਕਬੂਤਰ ਕਦੋਂ ਘਰ ਮੁੜਦਾ ਹੈ?
Answer:
(i) ਕਬੂਤਰ।
(ii) ਕਬੂਤਰ ਆਥਣ (ਸ਼ਾਮ) ਵੇਲੇ ਘਰ ਮੁੜਦਾ ਹੈ।
Exam Tips:
a) ‘ਆਥਣ’ ਦਾ ਅਰਥ ਬਰੈਕਟ ਵਿਚ ਲਿਖ ਦਿਓ।
Question 5: ਕਵਿਤਾ ‘ਗੁਟਰ-ਗੂੰ ਗੁਟਰ-ਗੂੰ’ ਦਾ ਕਾਵਿ-ਟੋਟਾ ‘ਕਦੇ ਕਿਸੇ ਢੋਲ…’ ਪੜ੍ਹ ਕੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ:
(i) ਕਿਸ-ਕਿਸ ਦੀ ਚਿੱਠੀ ਦੀ ਗੱਲ ਕੀਤੀ ਗਈ ਹੈ?
(ii) ਚੂੰ-ਚਾਂ ਕੌਣ ਨਹੀਂ ਕਰਦਾ? ਜਾਂ ਖ਼ਬਰਾਂ ਕੌਣ ਪੁਚਾਉਂਦਾ ਹੈ?
Answer:
(i) ਢੋਲ (ਪ੍ਰੇਮੀ), ਮਰਗ ਅਤੇ ਵਿਆਹ ਦੀ ਚਿੱਠੀ ਦੀ ਗੱਲ ਕੀਤੀ ਗਈ ਹੈ।
(ii) ਕਬੂਤਰ।
Exam Tips:
a) ਚਿੱਠੀਆਂ ਦੀਆਂ ਤਿੰਨੇ ਕਿਸਮਾਂ ਲਿਖੋ।
Question 6: ਕਵਿਤਾ ‘ਗੁਟਰ-ਗੂੰ ਗੁਟਰ-ਗੂੰ’ ਦਾ ਕਾਵਿ-ਟੋਟਾ ‘ਮੈਂ ਗਾਵਾਂ ਗੀਤ…’ ਪੜ੍ਹ ਕੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ:
(i) ਕਬੂਤਰ ਕਿਸ ਦਾ ਗੀਤ ਗਾਉਂਦਾ ਹੈ?
(ii) ਕਬੂਤਰ ਕਿਸ ਦਾ ਭਲਾ ਚਾਹੁੰਦਾ ਹੈ?
(iii) ਸਾਨੂੰ ਕਿਸ ਤਰ੍ਹਾਂ ਰਹਿਣਾ ਸਿੱਖਣਾ ਚਾਹੀਦਾ ਹੈ?
Answer:
(i) ਕਬੂਤਰ ਅਮਨ ਦਾ ਗੀਤ ਗਾਉਂਦਾ ਹੈ।
(ii) ਕਬੂਤਰ ਸਭ ਦਾ ਭਲਾ ਚਾਹੁੰਦਾ ਹੈ।
(iii) ਸਾਨੂੰ ਰਲ-ਮਿਲ ਕੇ ਰਹਿਣਾ ਸਿੱਖਣਾ ਚਾਹੀਦਾ ਹੈ ਅਤੇ ਮਨ ਵਿੱਚੋਂ ਨਫ਼ਰਤ ਕੱਢ ਦੇਣੀ ਚਾਹੀਦੀ ਹੈ।
Exam Tips:
a) ਤੀਜੇ ਉੱਤਰ ਵਿਚ ਦੋਵੇਂ ਗੱਲਾਂ – ਰਲ ਕੇ ਰਹਿਣਾ ਅਤੇ ਨਫ਼ਰਤ ਛੱਡਣਾ – ਲਿਖੋ।
Free study material for Punjabi
Free Punjab Board Textbook Explanations: Class 4 Punjabi Punjabi Medium Chapter 06 ਗੁਟਰ-ਗੂੰ ਗੁਟਰ-ਗੂੰ
Chapter Exercise Answers for Class 4 Punjabi
Review comprehensive exercise answers for Class 4 Punjabi Punjabi Medium Chapter 06 ਗੁਟਰ-ਗੂੰ ਗੁਟਰ-ਗੂੰ. Fully updated to match current Punjab Board syllabus guidelines, these textbook solutions help students verify their work and maintain accurate study notes.
Detailed Answer Guides for Punjabi Medium Chapter 06 ਗੁਟਰ-ਗੂੰ ਗੁਟਰ-ਗੂੰ
Each solution includes detailed reasoning to foster genuine comprehension of Punjabi Medium Chapter 06 ਗੁਟਰ-ਗੂੰ ਗੁਟਰ-ਗੂੰ concepts. Reviewing these step-by-step breakdowns allows learners to master both analytical and descriptive questions expected in school evaluations.
Complete Preparation Kit for Class 4 Exams
These resources act as an effective roadmap for daily homework tasks and independent study. Supplement your review of Punjabi Medium Chapter 06 ਗੁਟਰ-ਗੂੰ ਗੁਟਰ-ਗੂੰ with official sample papers and interactive practice tests available on our platform free of charge.
FAQs
The complete and updated PSEB 4th Class Punjabi Solutions Chapter 6 ਗੁਟਰ-ਗੂੰ ਗੁਟਰ-ਗੂੰ is available for free on StudiesToday.com. These solutions for Class 4 Punjabi are as per latest Punjab Board curriculum.
Yes, our experts have revised the PSEB 4th Class Punjabi Solutions Chapter 6 ਗੁਟਰ-ਗੂੰ ਗੁਟਰ-ਗੂੰ as per 2026 exam pattern. All textbook exercises have been solved and have added explanation about how the Punjabi concepts are applied in case-study and assertion-reasoning questions.
Toppers recommend using Punjab Board language because Punjab Board marking schemes are strictly based on textbook definitions. Our PSEB 4th Class Punjabi Solutions Chapter 6 ਗੁਟਰ-ਗੂੰ ਗੁਟਰ-ਗੂੰ will help students to get full marks in the theory paper.
Yes, we provide bilingual support for Class 4 Punjabi. You can access PSEB 4th Class Punjabi Solutions Chapter 6 ਗੁਟਰ-ਗੂੰ ਗੁਟਰ-ਗੂੰ in both English and Hindi medium.
Yes, you can download the entire PSEB 4th Class Punjabi Solutions Chapter 6 ਗੁਟਰ-ਗੂੰ ਗੁਟਰ-ਗੂੰ in printable PDF format for offline study on any device.