Step-by-Step Textbook Solutions for Class 4 Punjabi Punjabi Medium Chapter 04 ਹਾਥੀ
Review structured textbook solutions for Class 4 Punjabi Punjabi Medium Chapter 04 ਹਾਥੀ. Built according to Punjab Board guidelines for the 2026-27 academic year, these downloadable answers support daily revision and problem-solving accuracy.
Download Punjabi Medium Chapter 04 ਹਾਥੀ Textbook Solutions PDF
View or download the dedicated Punjabi Medium Chapter 04 ਹਾਥੀ solution resource below. Engaging with these textbook answers under focused study conditions ensures continuous academic progress and mastery of the 2026-27 curriculum for Punjabi.
ਪਾਠ-ਅਭਿਆਸ ਪ੍ਰਸ਼ਨ-ਉੱਤਰ
Question 1: ਹਾਥੀ ਤੁਰਦਾ ਹੋਇਆ ਕਿਹੋ-ਜਿਹਾ ਲੱਗਦਾ ਹੈ?
Answer:
ਤੁਰਦਾ ਹੋਇਆ ਹਾਥੀ ਪਹਾੜ ਵਰਗਾ ਲੱਗਦਾ ਹੈ।
Exam Tips:
a) ਕਵੀ ਨੇ ਹਾਥੀ ਦੇ ਵੱਡੇ ਸਰੀਰ ਦੀ ਤੁਲਨਾ ਪਹਾੜ ਨਾਲ ਕੀਤੀ ਹੈ।
Question 2: ਹਾਥੀ ਦੇ ਕੰਨ ਕਿਹੋ-ਜਿਹੇ ਹੁੰਦੇ ਹਨ?
Answer:
ਹਾਥੀ ਦੇ ਕੰਨ ਛੱਜਾਂ ਵਰਗੇ ਵੱਡੇ-ਵੱਡੇ ਹੁੰਦੇ ਹਨ।
Exam Tips:
a) ‘ਛੱਜ’ ਸ਼ਬਦ ਜ਼ਰੂਰ ਲਿਖੋ, ਇਹੀ ਕਵਿਤਾ ਦੀ ਤੁਲਨਾ ਹੈ।
Question 3: ਹਾਥੀ ਦੇ ਮੂੰਹ ਵਿੱਚੋਂ ਨਿਕਲੇ ਦੰਦ ਕਿਵੇਂ ਲੱਗਦੇ ਹਨ?
Answer:
ਹਾਥੀ ਦੇ ਮੂੰਹ ਵਿੱਚੋਂ ਨਿਕਲੇ ਦੰਦ ਲਿਸ਼ਕਦੀਆਂ ਤਲਵਾਰਾਂ ਵਰਗੇ ਲੱਗਦੇ ਹਨ।
Exam Tips:
a) ‘ਲਿਸ਼ਕਦੀਆਂ’ ਦਾ ਅਰਥ ਹੈ ਚਮਕਦੀਆਂ।
b) ਹਾਥੀ ਦੇ ਬਾਹਰ ਨਿਕਲੇ ਦੰਦ ਦੋ ਹੁੰਦੇ ਹਨ।
Question 4: ਹਾਥੀ ਦੀ ਸੁੰਡ ਕਿਹੋ-ਜਿਹੀ ਹੁੰਦੀ ਹੈ?
Answer:
ਹਾਥੀ ਦੀ ਸੁੰਡ ਸਰਾਲ ਵਰਗੀ ਲੰਮ-ਸਲੰਮੀ ਹੁੰਦੀ ਹੈ।
Exam Tips:
a) ‘ਸਰਾਲ’ ਅਤੇ ‘ਲੰਮ-ਸਲੰਮੀ’ ਦੋਵੇਂ ਸ਼ਬਦ ਲਿਖੋ।
Question 5: ਨਹਿਰ ਵਿਚ ਨਹਾਉਂਦਾ ਹਾਥੀ ਕੀ ਕਰ ਰਿਹਾ ਸੀ?
Answer:
ਨਹਿਰ ਵਿਚ ਨਹਾਉਂਦਾ ਹਾਥੀ ਸੁੰਡ ਵਿਚ ਪਾਣੀ ਭਰ-ਭਰ ਕੇ ਇਧਰ-ਉਧਰ ਫੁਹਾਰੇ ਛੱਡ ਰਿਹਾ ਸੀ।
Exam Tips:
a) ‘ਫੁਹਾਰੇ’ ਦੇ ਸ਼ਬਦ-ਜੋੜ ਧਿਆਨ ਨਾਲ ਲਿਖੋ।
Question 6: ਢੁੱਕਵੇਂ ਮਿਲਾਨ ਕਰੋ:
ਕਿਵਾੜ, ਵਾੜ, ਝਾਤੀ, ਟੱਪ, ਲਿਤਾੜ
(ਖੇਤ ਦੁਆਲੇ ਲਾਈ ਕੰਡਿਆਲੀ ਤਾਰ, ਛਾਲ ਮਾਰ ਕੇ ਲੰਘਣਾ, ਕੁਚਲ, ਦਰਵਾਜ਼ਾ, ਵੇਖਣਾ)
Answer:
ਕਿਵਾੜ – ਦਰਵਾਜ਼ਾ
ਵਾੜ – ਖੇਤ ਦੁਆਲੇ ਲਾਈ ਕੰਡਿਆਲੀ ਤਾਰ ਜਾਂ ਕੰਡਿਆਲੇ ਛਾਪੇ
ਝਾਤੀ – ਵੇਖਣਾ
ਟੱਪ – ਛਾਲ ਮਾਰ ਕੇ ਲੰਘਣਾ
ਲਿਤਾੜ – ਕੁਚਲ
Exam Tips:
a) ਪਹਿਲਾਂ ਸੌਖੇ ਜੋੜੇ ਮਿਲਾਓ, ਫਿਰ ਬਚੇ ਹੋਏ ਸ਼ਬਦ ਆਪੇ ਮਿਲ ਜਾਣਗੇ।
b) ਕਵਿਤਾ ਵਿਚ ਹਰ ਸ਼ਬਦ ਕਿੱਥੇ ਆਇਆ ਹੈ, ਯਾਦ ਕਰੋ।
Question 7: ਇੱਕੋ-ਜਿਹੇ ਤੁਕਾਂਤ ਵਾਲੇ ਸ਼ਬਦ ਲਿਖੋ:
(ੳ) ਪਹਾੜ
(ਅ) ਪੈਰ
(ੲ) ਆਵੇ
Answer:
(ੳ) ਪਹਾੜ – ਕਿਵਾੜ, ਲਿਤਾੜ, ਵਿਗਾੜ, ਖਿਲਵਾੜ, ਜੁਗਾੜ, ਬਘਿਆੜ
(ਅ) ਪੈਰ – ਸ਼ੇਰ, ਵੈਰ, ਟੈਰ, ਤੈਰ, ਸੈਰ, ਗ਼ੈਰ
(ੲ) ਆਵੇ – ਖਾਵੇ, ਜਾਵੇ, ਲਾਵੇ, ਪਾਵੇ, ਧਾਵੇ, ਗਾਵੇ
Exam Tips:
a) ਤੁਕਾਂਤ ਦਾ ਅਰਥ ਹੈ ਸ਼ਬਦ ਦੀ ਅਖ਼ੀਰਲੀ ਆਵਾਜ਼ ਮਿਲਣੀ, ਜਿਵੇਂ ‘-ਆੜ’, ‘-ਐਰ’, ‘-ਆਵੇ’।
b) ਹਰ ਸ਼ਬਦ ਨਾਲ ਘੱਟੋ-ਘੱਟ ਤਿੰਨ ਤੁਕਾਂਤੀ ਸ਼ਬਦ ਲਿਖੋ।
Question 8: ਹਾਥੀ ਬਾਰੇ ਦਸ ਵਾਕ ਲਿਖੋ।
Answer:
1. ਹਾਥੀ ਦਾ ਸਰੀਰ ਬਹੁਤ ਵੱਡਾ ਹੁੰਦਾ ਹੈ।
2. ਜਦੋਂ ਉਹ ਤੁਰਦਾ ਹੈ, ਤਾਂ ਇੰਝ ਜਾਪਦਾ ਹੈ, ਜਿਵੇਂ ਪਹਾੜ ਤੁਰ ਰਿਹਾ ਹੋਵੇ।
3. ਉਸ ਦੇ ਕੰਨ ਛੱਜਾਂ ਵਰਗੇ ਵੱਡੇ-ਵੱਡੇ ਹੁੰਦੇ ਹਨ।
4. ਉਸ ਦੀ ਸੁੰਡ ਮੋਟੀ ਤੇ ਲੰਮ-ਸਲੰਮੀ ਹੁੰਦੀ ਹੈ।
5. ਉਸ ਦੇ ਦੋ ਦੰਦ ਮੂੰਹ ਤੋਂ ਬਾਹਰ ਨਿਕਲੇ ਹੁੰਦੇ ਹਨ, ਜੋ ਤਲਵਾਰਾਂ ਵਾਂਗ ਲਿਸ਼ਕਦੇ ਜਾਪਦੇ ਹਨ।
6. ਉਸ ਦੇ ਪੈਰ ਚੱਕੀ ਦੇ ਪੁੜਾਂ ਵਰਗੇ ਹੁੰਦੇ ਹਨ।
7. ਜੇਕਰ ਉਹਨਾਂ ਦੇ ਹੇਠਾਂ ਕੋਈ ਆ ਜਾਵੇ, ਤਾਂ ਉਹ ਬਚ ਨਹੀਂ ਸਕਦਾ।
8. ਉਹ ਅੱਖਾਂ ਤੋਂ ਸ਼ਰਮਾਕਲ ਲੱਗਦਾ ਹੈ ਅਤੇ ਬੜੀ ਬੇਪਰਵਾਹੀ ਨਾਲ ਤੁਰਦਾ ਹੈ।
9. ਚਾਰਾ ਖਾਣ ਲਈ ਉਹ ਵਾੜ ਟੱਪ ਕੇ ਹਰੇ-ਭਰੇ ਖੇਤਾਂ ਵਿਚ ਵੜ ਜਾਂਦਾ ਹੈ।
10. ਉਹ ਸੁੰਡ ਨਾਲ ਇੱਕੋ ਵਾਰੀ ਚਾਰੇ ਦਾ ਥੱਬਾ ਪੁੱਟ ਕੇ ਮੂੰਹ ਵਿਚ ਪਾ ਲੈਂਦਾ ਹੈ।
Exam Tips:
a) ਹਾਥੀ ਦੇ ਸਰੀਰ ਦੇ ਅੰਗ – ਕੰਨ, ਸੁੰਡ, ਦੰਦ, ਪੈਰ – ਸਭ ਬਾਰੇ ਲਿਖੋ।
b) ਹਰ ਵਾਕ ਨੂੰ ਨੰਬਰ ਦੇ ਕੇ ਲਿਖੋ ਤਾਂ ਜੋ ਦਸ ਵਾਕ ਸਾਫ਼ ਗਿਣੇ ਜਾਣ।
Question 9: ਹੇਠ ਲਿਖੇ ਸ਼ਬਦਾਂ ਦੀ ਵਾਕਾਂ ਵਿਚ ਵਰਤੋਂ ਕਰੋ: ਪਹਾੜ, ਕਿਵਾੜ, ਤਲਵਾਰਾਂ, ਝਾਤੀ, ਬੇਪਰਵਾਹ, ਬੋਝ, ਫੁਹਾਰਾ, ਮਜ਼ਾ, ਤਪਦਾ, ਨਹਿਰ।
Answer:
1. ਪਹਾੜ (ਪਰਬਤ) – ਹਿਮਾਲਾ ਪਹਾੜ ਭਾਰਤ ਦੇ ਉੱਤਰ ਵਿਚ ਹੈ।
2. ਕਿਵਾੜ (ਦਰਵਾਜ਼ਾ) – ਬਹੁਤ ਸਾਰੇ ਲੋਕ ਦੀਵਾਲੀ ਦੀ ਰਾਤ ਨੂੰ ਆਪਣੇ ਘਰ ਦੇ ਕਿਵਾੜ ਖੁੱਲ੍ਹੇ ਰੱਖਦੇ ਹਨ।
3. ਤਲਵਾਰਾਂ (ਕਿਰਪਾਨਾਂ) – ਗਤਕਾ ਖੇਡਣ ਵਾਲੇ ਤਲਵਾਰਾਂ ਚਲਾਉਣ ਦੇ ਕਰਤੱਬ ਦਿਖਾ ਰਹੇ ਸਨ।
4. ਝਾਤੀ (ਨਜ਼ਰ) – ਮੈਂ ਖੁੱਲ੍ਹੇ ਬੂਹੇ ਵਿੱਚੋਂ ਝਾਤੀ ਮਾਰੀ, ਤਾਂ ਉਹ ਅੰਦਰ ਬੈਠਾ ਦਿਸਿਆ।
5. ਬੇਪਰਵਾਹ (ਬਿਨਾਂ ਕਿਸੇ ਚਿੰਤਾ-ਫ਼ਿਕਰ ਤੋਂ) – ਤੈਨੂੰ ਆਪਣੀ ਪੜ੍ਹਾਈ ਵੱਲੋਂ ਬੇਪਰਵਾਹ ਨਹੀਂ ਹੋਣਾ ਚਾਹੀਦਾ।
6. ਬੋਝ (ਭਾਰ) – ਇਮਤਿਹਾਨਾਂ ਦੇ ਦਿਨਾਂ ਵਿਚ ਵਿਦਿਆਰਥੀਆਂ ਦੇ ਸਿਰ ਉੱਤੇ ਪੜ੍ਹਾਈ ਦਾ ਬਹੁਤ ਬੋਝ ਹੁੰਦਾ ਹੈ।
7. ਫੁਹਾਰਾ (ਪਾਣੀ ਦਾ ਇਕ ਥਾਂ ਤੋਂ ਨਿਕਲ ਕੇ ਬਹੁਤ ਸਾਰੀਆਂ ਪਤਲੀਆਂ ਧਾਰਾਂ ਵਿਚ ਜ਼ੋਰ ਨਾਲ ਉੱਪਰ ਵੱਲ ਜਾਣਾ) – ਬਾਗ਼ ਵਿਚ ਪਾਣੀ ਦੇ ਫੁਹਾਰੇ ਚੱਲ ਰਹੇ ਸਨ।
8. ਮਜ਼ਾ (ਸੁਆਦ, ਆਨੰਦ) – ਮੱਝਾਂ ਛੱਪੜ ਵਿਚ ਨਹਾਉਣ ਦਾ ਮਜ਼ਾ ਲੈਂਦੀਆਂ ਹਨ।
9. ਤਪਦਾ (ਗਰਮ ਹੋਇਆ) – ਪੰਜਾਬ ਵਿਚ ਜੇਠ ਦਾ ਮਹੀਨਾ ਖ਼ੂਬ ਤਪਦਾ ਹੈ।
10. ਨਹਿਰ (ਦਰਿਆ ਵਿੱਚੋਂ ਕੱਢੀ ਪਾਣੀ ਦੀ ਧਾਰਾ) – ਇਹ ਨਹਿਰ ਪਾਣੀ ਨਾਲ ਭਰੀ ਹੋਈ ਹੈ।
Exam Tips:
a) ਪਹਿਲਾਂ ਸ਼ਬਦ ਦਾ ਅਰਥ ਬਰੈਕਟ ਵਿਚ ਲਿਖੋ, ਫਿਰ ਛੋਟਾ ਤੇ ਪੂਰਾ ਵਾਕ ਬਣਾਓ।
b) ਹਰ ਵਾਕ ਦੇ ਅੰਤ ਵਿਚ ਡੰਡੀ (।) ਲਾਓ।
Question 10: ਅਰਜ਼ੀ (ਬੇਨਤੀ-ਪੱਤਰ) ਲਿਖਣ ਦਾ ਢੰਗ ਦੱਸੋ।
Answer:
ਅਰਜ਼ੀ ਲਿਖਣ ਲਈ ਸਭ ਤੋਂ ਪਹਿਲਾਂ ਕਾਗ਼ਜ਼ ਉੱਤੇ ਖੱਬੇ ਪਾਸੇ ‘ਸੇਵਾ ਵਿਖੇ’ ਲਿਖਿਆ ਜਾਂਦਾ ਹੈ। ਇਸ ਤੋਂ ਪਿੱਛੋਂ ਹੇਠਲੀਆਂ ਲਾਈਨਾਂ ਵਿਚ ਥੋੜ੍ਹਾ ਸੱਜੇ ਹਟ ਕੇ, ਜਿਸ ਵਿਅਕਤੀ ਨੂੰ ਅਰਜ਼ੀ ਲਿਖਣੀ ਹੋਵੇ, ਉਸ ਦਾ ਅਹੁਦਾ ਤੇ ਪਤਾ ਲਿਖਿਆ ਜਾਂਦਾ ਹੈ। ਫਿਰ ਹੇਠਲੀ ਲਾਈਨ ਵਿਚ ਖੱਬੇ ਪਾਸੇ ‘ਸ੍ਰੀਮਾਨ ਜੀ’ ਲਿਖਿਆ ਜਾਂਦਾ ਹੈ ਅਤੇ ਅਗਲੀ ਸਤਰ ਤੋਂ ਅਰਜ਼ੀ ਵਿਚ ਆਪਣੀ ਸਮੱਸਿਆ ਲਿਖੀ ਜਾਂਦੀ ਹੈ। ਇਸ ਤੋਂ ਪਿੱਛੋਂ ਖੱਬੇ ਪਾਸੇ ‘ਧੰਨਵਾਦ ਸਹਿਤ’ ਲਿਖ ਕੇ ਸੱਜੇ ਪਾਸੇ ‘ਆਪ ਦਾ ਆਗਿਆਕਾਰੀ’ ਜਾਂ ‘ਆਪ ਦਾ ਵਿਸ਼ਵਾਸ-ਪਾਤਰ’ ਲਿਖ ਕੇ ਹੇਠਾਂ ਆਪਣਾ ਨਾਂ ਲਿਖਿਆ ਜਾਂਦਾ ਹੈ। ‘ਧੰਨਵਾਦ ਸਹਿਤ’ ਦੇ ਹੇਠਾਂ ਇਕ ਲਾਈਨ ਛੱਡ ਕੇ ‘ਮਿਤੀ’ ਲਿਖੀ ਜਾਂਦੀ ਹੈ।
ਅਰਜ਼ੀ ਦਾ ਖ਼ਾਕਾ:
ਸੇਵਾ ਵਿਖੇ
ਮੁੱਖ ਅਧਿਆਪਕ ਜੀ,
ਸਰਕਾਰੀ ਮਿਡਲ ਸਕੂਲ,
ਨੰਦਾਚੌਰ।
ਸ੍ਰੀਮਾਨ ਜੀ,
ਸਨਿਮਰ ਬੇਨਤੀ ਹੈ ਕਿ ……………………
ਧੰਨਵਾਦ ਸਹਿਤ।
ਆਪ ਦਾ ਆਗਿਆਕਾਰੀ,
ਗਗਨਦੀਪ ਸਿੰਘ,
ਸ਼੍ਰੇਣੀ ਚੌਥੀ।
ਮਿਤੀ: 27 ਨਵੰਬਰ, 2018
Exam Tips:
a) ਅਰਜ਼ੀ ਦੇ ਹਿੱਸੇ ਕ੍ਰਮ ਨਾਲ ਯਾਦ ਕਰੋ – ਸੇਵਾ ਵਿਖੇ, ਪਤਾ, ਸ੍ਰੀਮਾਨ ਜੀ, ਬੇਨਤੀ, ਧੰਨਵਾਦ, ਨਾਂ ਤੇ ਮਿਤੀ।
b) ਇਮਤਿਹਾਨ ਵਿਚ ਆਪਣੇ ਸਕੂਲ ਦਾ ਨਾਂ ਨਾ ਲਿਖੋ, ਪ੍ਰਸ਼ਨ ਵਿਚ ਦਿੱਤਾ ਨਾਂ ਜਾਂ ‘ੳ ਅ ੲ’ ਵਰਤੋ।
Question 11: ਘਰ ਵਿਚ ਜ਼ਰੂਰੀ ਕੰਮ ਹੋਣ ਕਾਰਨ ਸਕੂਲ ਵਿੱਚੋਂ ਛੁੱਟੀ ਲੈਣ ਲਈ ਇਕ ਅਰਜ਼ੀ ਲਿਖੋ।
Answer:
ਸੇਵਾ ਵਿਖੇ
ਮੁੱਖ ਅਧਿਆਪਕ ਜੀ,
ਸਰਕਾਰੀ ਪ੍ਰਾਇਮਰੀ ਸਕੂਲ,
ੳ ਅ ੲ (ਸ਼ਹਿਰ/ਪਿੰਡ)।
ਸ੍ਰੀਮਾਨ ਜੀ,
ਸਨਿਮਰ ਬੇਨਤੀ ਹੈ ਕਿ ਅੱਜ ਮੇਰੇ ਘਰ ਵਿਚ ਇਕ ਜ਼ਰੂਰੀ ਕੰਮ ਹੈ, ਜਿਸ ਕਰਕੇ ਮੈਂ ਸਕੂਲ ਨਹੀਂ ਆ ਸਕਦਾ। ਕਿਰਪਾ ਕਰ ਕੇ ਮੈਨੂੰ ਅੱਜ ਦੀ, ਮਿਤੀ ……… ਦੀ, ਇਕ ਦਿਨ ਦੀ ਛੁੱਟੀ ਦਿੱਤੀ ਜਾਵੇ।
ਧੰਨਵਾਦ ਸਹਿਤ।
ਆਪ ਦਾ ਆਗਿਆਕਾਰੀ,
ਕ ਖ ਗ,
ਸ਼੍ਰੇਣੀ ਚੌਥੀ।
ਮਿਤੀ: ………
Exam Tips:
a) ਬੇਨਤੀ ਵਿਚ ਛੁੱਟੀ ਦਾ ਕਾਰਨ ਅਤੇ ਕਿੰਨੇ ਦਿਨ ਦੀ ਛੁੱਟੀ ਚਾਹੀਦੀ ਹੈ – ਦੋਵੇਂ ਗੱਲਾਂ ਲਿਖੋ।
b) ਅਰਜ਼ੀ ਛੋਟੀ ਤੇ ਨਿਮਰ ਭਾਸ਼ਾ ਵਿਚ ਹੋਵੇ।
ਕਾਵਿ-ਟੋਟਿਆਂ ਦੇ ਸਰਲ ਅਰਥ
Question 1: ਪਾਠ-ਪੁਸਤਕ ਵਿੱਚੋਂ ਕਵਿਤਾ ‘ਹਾਥੀ’ ਦਾ ਕਾਵਿ-ਟੋਟਾ (ੳ) ‘ਸਾਡੇ ਪਿੰਡ ਵਿਚ…’ ਪੜ੍ਹੋ ਅਤੇ ਇਸ ਦੇ ਸਰਲ ਅਰਥ ਲਿਖੋ।
Answer:
ਸਰਲ ਅਰਥ: ਸਾਡੇ ਪਿੰਡ ਵਿਚ ਹਾਥੀ ਆ ਗਿਆ। ਉਹ ਇੰਨਾ ਵੱਡਾ ਸੀ ਕਿ ਇੰਝ ਜਾਪਦਾ ਸੀ, ਜਿਵੇਂ ਕੋਈ ਪਹਾੜ ਤੁਰਿਆ ਆ ਰਿਹਾ ਹੋਵੇ। ਉਸ ਨੂੰ ਵੇਖ ਕੇ ਕੁੱਤੇ ਭੌਂਕਣ ਲੱਗ ਪਏ ਅਤੇ ਲੋਕ ਆਪਣੇ ਬੰਦ ਦਰਵਾਜ਼ੇ ਖੋਲ੍ਹ ਕੇ ਉਸ ਨੂੰ ਦੇਖਣ ਲਈ ਬਾਹਰ ਆ ਗਏ।
Exam Tips:
a) ਹਾਥੀ ਦੀ ਪਹਾੜ ਨਾਲ ਤੁਲਨਾ ਅਤੇ ਲੋਕਾਂ ਦਾ ਬਾਹਰ ਆਉਣਾ – ਦੋਵੇਂ ਗੱਲਾਂ ਲਿਖੋ।
b) ਸਰਲ ਅਰਥ ਆਪਣੀ ਬੋਲੀ ਵਿਚ ਲਿਖੋ, ਕਵਿਤਾ ਦੀਆਂ ਸਤਰਾਂ ਨਾ ਦੁਹਰਾਓ।
Question 2: ਪਾਠ-ਪੁਸਤਕ ਵਿੱਚੋਂ ਕਵਿਤਾ ‘ਹਾਥੀ’ ਦਾ ਕਾਵਿ-ਟੋਟਾ (ਅ) ‘ਛੱਜਾਂ ਵਰਗੇ…’ ਪੜ੍ਹੋ ਅਤੇ ਇਸ ਦੇ ਸਰਲ ਅਰਥ ਲਿਖੋ।
Answer:
ਸਰਲ ਅਰਥ: ਹਾਥੀ ਦੇ ਕੰਨ ਛੱਜਾਂ ਵਰਗੇ ਵੱਡੇ-ਵੱਡੇ ਸਨ ਅਤੇ ਉਸ ਦੇ ਪੈਰ ਚੱਕੀ ਦੇ ਪੁੜਾਂ ਵਰਗੇ ਸਨ। ਜੇਕਰ ਕੋਈ ਚੀਜ਼ ਉਸ ਦੇ ਪੈਰਾਂ ਹੇਠ ਆ ਜਾਂਦੀ, ਤਾਂ ਉਹ ਸਹੀ-ਸਲਾਮਤ ਨਹੀਂ ਸੀ ਬਚ ਸਕਦੀ। ਆਪਣੀ ਭੁੱਖ ਮਿਟਾਉਣ ਲਈ ਉਹ ਇਕ ਹਰੇ-ਭਰੇ ਖੇਤ ਦੀ ਵਾੜ ਟੱਪ ਕੇ ਅੰਦਰ ਜਾ ਵੜਿਆ।
Exam Tips:
a) ਕੰਨਾਂ ਦੀ ਤੁਲਨਾ ਛੱਜਾਂ ਨਾਲ ਅਤੇ ਪੈਰਾਂ ਦੀ ਤੁਲਨਾ ਚੱਕੀ ਦੇ ਪੁੜਾਂ ਨਾਲ ਹੈ।
Question 3: ਪਾਠ-ਪੁਸਤਕ ਵਿੱਚੋਂ ਕਵਿਤਾ ‘ਹਾਥੀ’ ਦਾ ਕਾਵਿ-ਟੋਟਾ (ੲ) ‘ਮੂੰਹ ’ਚੋਂ ਨਿਕਲੇ…’ ਪੜ੍ਹੋ ਅਤੇ ਇਸ ਦੇ ਸਰਲ ਅਰਥ ਲਿਖੋ।
Answer:
ਸਰਲ ਅਰਥ: ਹਾਥੀ ਦੇ ਮੂੰਹ ਵਿੱਚੋਂ ਨਿਕਲੇ ਵੱਡੇ-ਵੱਡੇ ਚਿੱਟੇ ਦੰਦ ਇਸ ਤਰ੍ਹਾਂ ਜਾਪਦੇ ਸਨ, ਜਿਵੇਂ ਦੋ ਚਮਕਦੀਆਂ ਤਲਵਾਰਾਂ ਹੋਣ। ਜਦੋਂ ਮੈਂ ਉਸ ਦੀਆਂ ਅੱਖਾਂ ਵੱਲ ਝਾਤੀ ਮਾਰਦਾ ਸਾਂ, ਤਾਂ ਉਹ ਮੈਨੂੰ ਬੜਾ ਸ਼ਰਮੀਲਾ ਜਾਪਦਾ ਸੀ। ਉਹ ਇਸ ਤਰ੍ਹਾਂ ਬੇਪਰਵਾਹੀ ਨਾਲ ਤੁਰਦਾ ਸੀ, ਜਿਵੇਂ ਉਸ ਦੇ ਸਿਰ ਉੱਤੇ ਕਿਸੇ ਤਰ੍ਹਾਂ ਦਾ ਕੋਈ ਬੋਝ ਨਾ ਹੋਵੇ।
Exam Tips:
a) ਦੰਦਾਂ ਨੂੰ ‘ਲਿਸ਼ਕਦੀਆਂ ਤਲਵਾਰਾਂ’ ਕਿਹਾ ਗਿਆ ਹੈ – ਇਹ ਤੁਲਨਾ ਜ਼ਰੂਰ ਲਿਖੋ।
b) ‘ਸ਼ਰਮਾਕਲ’ ਦਾ ਅਰਥ ਸ਼ਰਮੀਲਾ ਹੈ।
Question 4: ਪਾਠ-ਪੁਸਤਕ ਵਿੱਚੋਂ ਕਵਿਤਾ ‘ਹਾਥੀ’ ਦਾ ਕਾਵਿ-ਟੋਟਾ (ਸ) ‘ਲੰਮ-ਸਲੰਮੀ…’ ਪੜ੍ਹੋ ਅਤੇ ਇਸ ਦੇ ਸਰਲ ਅਰਥ ਲਿਖੋ।
Answer:
ਸਰਲ ਅਰਥ: ਹਾਥੀ ਦੀ ਸੁੰਡ ਇਸ ਤਰ੍ਹਾਂ ਲੰਮੀ ਸੀ, ਜਿਵੇਂ ਕੋਈ ਸਰਾਲ ਹੋਵੇ। ਉਹ ਸੁੰਡ ਦੇ ਇੱਕੋ ਵਾਰ ਨਾਲ ਚਾਰੇ ਦਾ ਥੱਬਾ ਪੁੱਟ ਲੈਂਦਾ ਸੀ। ਇਸ ਤਰ੍ਹਾਂ ਤੁਰਦਾ ਹੋਇਆ ਉਹ ਕੁੱਝ ਚਾਰਾ ਤਾਂ ਨਿਗਲ ਗਿਆ ਅਤੇ ਕੁੱਝ ਨੂੰ ਪੈਰਾਂ ਹੇਠ ਲਿਤਾੜ ਗਿਆ।
Exam Tips:
a) ‘ਸਰਾਲ’ ਲੰਮੇ ਸੱਪ ਵਰਗੇ ਜੀਵ ਨੂੰ ਕਹਿੰਦੇ ਹਨ; ਸੁੰਡ ਦੀ ਤੁਲਨਾ ਇਸੇ ਨਾਲ ਹੈ।
Question 5: ਪਾਠ-ਪੁਸਤਕ ਵਿੱਚੋਂ ਕਵਿਤਾ ‘ਹਾਥੀ’ ਦਾ ਕਾਵਿ-ਟੋਟਾ (ਹ) ‘ਭਰ-ਭਰ ਸੁੰਡ…’ ਪੜ੍ਹੋ ਅਤੇ ਇਸ ਦੇ ਸਰਲ ਅਰਥ ਲਿਖੋ।
Answer:
ਸਰਲ ਅਰਥ: ਹਾਥੀ ਜਦੋਂ ਨਹਿਰ ਵਿਚ ਨਹਾਉਂਦਾ ਸੀ, ਤਾਂ ਉਹ ਸੁੰਡ ਵਿਚ ਪਾਣੀ ਭਰ-ਭਰ ਕੇ ਫੁਹਾਰੇ ਛੱਡਦਾ ਸੀ। ਇੰਝ ਜਾਪਦਾ ਸੀ, ਜਿਵੇਂ ਉਸ ਨੂੰ ਨਹਾ ਕੇ ਬਹੁਤ ਹੀ ਮਜ਼ਾ ਆ ਰਿਹਾ ਹੋਵੇ। ਠੰਢੇ ਪਾਣੀ ਵਿਚ ਨਹਾਉਂਦਿਆਂ ਉਸ ਨੂੰ ਪਲ ਵਿਚ ਹੀ ਤਪਦਾ-ਭਖਦਾ ਹਾੜ੍ਹ ਦਾ ਮਹੀਨਾ ਭੁੱਲ ਗਿਆ ਸੀ।
Exam Tips:
a) ‘ਹਾੜ੍ਹ’ ਸਭ ਤੋਂ ਗਰਮ ਮਹੀਨਿਆਂ ਵਿੱਚੋਂ ਇਕ ਹੈ – ਇਹ ਗੱਲ ਸਮਝਾ ਕੇ ਲਿਖੋ।
b) ‘ਫੁਹਾਰੇ’ ਸ਼ਬਦ ਠੀਕ ਲਿਖੋ।
ਬਹੁਤ ਸੰਖੇਪ ਉੱਤਰ ਵਾਲੇ ਪ੍ਰਸ਼ਨ (ਕਾਵਿ-ਟੋਟਿਆਂ ’ਤੇ ਆਧਾਰਿਤ)
Question 1: ਕਵਿਤਾ ‘ਹਾਥੀ’ ਦਾ ਕਾਵਿ-ਟੋਟਾ ‘ਸਾਡੇ ਪਿੰਡ ਵਿਚ…’ ਪੜ੍ਹ ਕੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ:
(i) ਹਾਥੀ ਕਿੱਥੇ ਆਇਆ?
(ii) ਹਾਥੀ ਕਿਸ ਤਰ੍ਹਾਂ ਦਾ ਲੱਗਦਾ ਸੀ?
(iii) ਹਾਥੀ ਨੂੰ ਵੇਖ ਕੇ ਕੁੱਤੇ ਕੀ ਕਰਨ ਲੱਗੇ?
(iv) ਬੰਦ ਕਿਵਾੜ ਕਿਉਂ ਖੁੱਲ੍ਹ ਗਏ?
Answer:
(i) ਹਾਥੀ ਸਾਡੇ ਪਿੰਡ ਵਿਚ ਆਇਆ।
(ii) ਹਾਥੀ ਪਹਾੜ ਵਰਗਾ ਲੱਗਦਾ ਸੀ।
(iii) ਹਾਥੀ ਨੂੰ ਵੇਖ ਕੇ ਕੁੱਤੇ ਭੌਂਕਣ ਲੱਗੇ।
(iv) ਬੰਦ ਕਿਵਾੜ ਇਸ ਕਰਕੇ ਖੁੱਲ੍ਹ ਗਏ, ਕਿਉਂਕਿ ਲੋਕ ਦਰਵਾਜ਼ਿਆਂ ਵਿਚ ਖੜ੍ਹੇ ਹੋ ਕੇ ਹਾਥੀ ਨੂੰ ਵੇਖਣਾ ਚਾਹੁੰਦੇ ਸਨ।
Exam Tips:
a) ਹਰ ਉੱਤਰ ਪੂਰੇ ਵਾਕ ਵਿਚ ਲਿਖੋ।
b) ‘ਕਿਵਾੜ’ ਦਾ ਅਰਥ ਦਰਵਾਜ਼ਾ ਹੈ।
Question 2: ਕਵਿਤਾ ‘ਹਾਥੀ’ ਦਾ ਕਾਵਿ-ਟੋਟਾ ‘ਛੱਜਾਂ ਵਰਗੇ…’ ਪੜ੍ਹ ਕੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ:
(i) ਹਾਥੀ ਦੇ ਕੰਨ ਕਿਹੋ-ਜਿਹੇ ਸਨ?
(ii) ਹਾਥੀ ਦੇ ਪੈਰ ਕਿਹੋ-ਜਿਹੇ ਸਨ?
(iii) ਕਿਸ ਦੀ ਖ਼ੈਰ ਨਹੀਂ ਸੀ?
(iv) ਹਾਥੀ ਨੇ ਪੇਟ ਭਰਨ ਲਈ ਕੀ ਕੀਤਾ?
(v) ਕੌਣ ਵਾੜ ਟੱਪ ਗਿਆ?
Answer:
(i) ਹਾਥੀ ਦੇ ਕੰਨ ਛੱਜਾਂ ਵਰਗੇ ਸਨ।
(ii) ਹਾਥੀ ਦੇ ਪੈਰ ਚੱਕੀ ਦੇ ਪੁੜਾਂ ਵਰਗੇ ਸਨ।
(iii) ਜਿਹੜਾ ਹਾਥੀ ਦੇ ਪੈਰਾਂ ਹੇਠ ਆ ਜਾਂਦਾ, ਉਸ ਦੀ ਖ਼ੈਰ ਨਹੀਂ ਸੀ।
(iv) ਹਾਥੀ ਪੇਟ ਭਰਨ ਲਈ ਵਾੜ ਟੱਪ ਕੇ ਹਰੇ-ਭਰੇ ਖੇਤ ਵਿਚ ਜਾ ਵੜਿਆ।
(v) ਹਾਥੀ।
Exam Tips:
a) ‘ਖ਼ੈਰ ਨਾ ਹੋਣਾ’ ਦਾ ਅਰਥ ਹੈ ਬਚ ਨਾ ਸਕਣਾ।
b) ਤੁਲਨਾ ਵਾਲੇ ਸ਼ਬਦ (ਛੱਜ, ਚੱਕੀ-ਪੁੜ) ਠੀਕ ਲਿਖੋ।
Question 3: ਕਵਿਤਾ ‘ਹਾਥੀ’ ਦਾ ਕਾਵਿ-ਟੋਟਾ ‘ਮੂੰਹ ’ਚੋਂ ਨਿਕਲੇ ਦੰਦ…’ ਪੜ੍ਹ ਕੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ:
(i) ਹਾਥੀ ਦੇ ਦੰਦ ਕਿੰਨੇ ਸਨ?
(ii) ਹਾਥੀ ਦੇ ਦੰਦ ਕਿਹੋ-ਜਿਹੇ ਸਨ?
(iii) ਹਾਥੀ ਅੱਖਾਂ ਤੋਂ ਕਿਹੋ-ਜਿਹਾ ਜਾਪਦਾ ਸੀ?
(iv) ਹਾਥੀ ਕਿਸ ਤਰ੍ਹਾਂ ਤੁਰ ਰਿਹਾ ਸੀ?
Answer:
(i) ਹਾਥੀ ਦੇ ਦੋ ਦੰਦ ਸਨ।
(ii) ਹਾਥੀ ਦੇ ਦੰਦ ਲਿਸ਼ਕਦੀਆਂ ਤਲਵਾਰਾਂ ਵਰਗੇ ਸਨ।
(iii) ਹਾਥੀ ਅੱਖਾਂ ਤੋਂ ਸ਼ਰਮਾਕਲ ਜਾਪਦਾ ਸੀ।
(iv) ਹਾਥੀ ਬੇਪਰਵਾਹੀ ਨਾਲ ਤੁਰ ਰਿਹਾ ਸੀ।
Exam Tips:
a) ਗਿਣਤੀ ਵਾਲੇ ਪ੍ਰਸ਼ਨ ਦਾ ਉੱਤਰ ਗਿਣਤੀ (ਦੋ) ਨਾਲ ਹੀ ਦਿਓ।
Question 4: ਕਵਿਤਾ ‘ਹਾਥੀ’ ਦਾ ਕਾਵਿ-ਟੋਟਾ ‘ਲੰਮ-ਸਲੰਮੀ…’ ਪੜ੍ਹ ਕੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ:
(i) ਹਾਥੀ ਦੀ ਸੁੰਡ ਕਿਹੋ-ਜਿਹੀ ਸੀ?
(ii) ਸਰਾਲ ਵਰਗਾ ਕੀ ਸੀ?
(iii) ਹਾਥੀ ਸੁੰਡ ਨਾਲ ਕੀ ਕਰਦਾ ਸੀ?
(iv) ਹਾਥੀ ਨੇ ਚਾਰੇ ਦਾ ਕੀ ਕੀਤਾ?
Answer:
(i) ਹਾਥੀ ਦੀ ਸੁੰਡ ਲੰਮ-ਸਲੰਮੀ, ਸਰਾਲ ਵਰਗੀ ਸੀ।
(ii) ਹਾਥੀ ਦੀ ਸੁੰਡ।
(iii) ਹਾਥੀ ਸੁੰਡ ਨਾਲ ਚਾਰਾ ਪੁੱਟਦਾ ਸੀ।
(iv) ਹਾਥੀ ਨੇ ਕੁੱਝ ਚਾਰਾ ਨਿਗਲ ਲਿਆ ਅਤੇ ਕੁੱਝ ਪੈਰਾਂ ਹੇਠ ਲਿਤਾੜ ਦਿੱਤਾ।
Exam Tips:
a) ਚਾਰੇ ਵਾਲੇ ਪ੍ਰਸ਼ਨ ਵਿਚ ਦੋਵੇਂ ਗੱਲਾਂ – ਨਿਗਲਣਾ ਤੇ ਲਿਤਾੜਨਾ – ਲਿਖੋ।
Question 5: ਕਵਿਤਾ ‘ਹਾਥੀ’ ਦਾ ਕਾਵਿ-ਟੋਟਾ ‘ਭਰ-ਭਰ ਸੁੰਡ…’ ਪੜ੍ਹ ਕੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ:
(i) ਫੁਹਾਰੇ ਕੌਣ ਛੱਡ ਰਿਹਾ ਸੀ?
(ii) ਹਾਥੀ ਕਿੱਥੇ ਨਹਾ ਰਿਹਾ ਸੀ?
(iii) ਹਾਥੀ ਨੂੰ ਤਪਦਾ-ਭਖਦਾ ਹਾੜ੍ਹ ਕਿਉਂ ਭੁੱਲ ਗਿਆ ਸੀ?
(iv) ਹਾਥੀ ਨੂੰ ਕੀ ਭੁੱਲ ਗਿਆ ਸੀ?
Answer:
(i) ਫੁਹਾਰੇ ਹਾਥੀ ਛੱਡ ਰਿਹਾ ਸੀ।
(ii) ਹਾਥੀ ਨਹਿਰ ਵਿਚ ਨਹਾ ਰਿਹਾ ਸੀ।
(iii) ਨਹਿਰ ਦੇ ਠੰਢੇ ਪਾਣੀ ਵਿਚ ਨਹਾ ਕੇ ਹਾਥੀ ਨੂੰ ਤਪਦਾ-ਭਖਦਾ ਹਾੜ੍ਹ ਭੁੱਲ ਗਿਆ ਸੀ।
(iv) ਹਾੜ੍ਹ ਦਾ ਤਪਦਾ ਮਹੀਨਾ।
Exam Tips:
a) ‘ਕਿਉਂ’ ਵਾਲੇ ਪ੍ਰਸ਼ਨ ਵਿਚ ਕਾਰਨ (ਠੰਢਾ ਪਾਣੀ) ਜ਼ਰੂਰ ਦੱਸੋ।
Free study material for Punjabi
Punjabi Class 4 Curriculum Solutions: Punjabi Medium Chapter 04 ਹਾਥੀ
Chapter Exercise Answers for Class 4 Punjabi
Review comprehensive exercise answers for Class 4 Punjabi Punjabi Medium Chapter 04 ਹਾਥੀ. Fully updated to match current Punjab Board syllabus guidelines, these textbook solutions help students verify their work and maintain accurate study notes.
Detailed Answer Guides for Punjabi Medium Chapter 04 ਹਾਥੀ
Beyond providing final answers, these guides offer step-by-step breakdowns for complex queries in the Class 4 Punjabi module. This approach helps students balance theoretical depth with practical problem-solving skills required for Punjab Board exams.
Complete Preparation Kit for Class 4 Exams
Frequent review of these structured answers builds strong analytical capabilities and response efficiency. Maximize your academic readiness by combining these textbook solutions with our curated study materials and mock evaluations for Class 4 Punjabi.
FAQs
The complete and updated PSEB 4th Class Punjabi Solutions Chapter 4 ਹਾਥੀ is available for free on StudiesToday.com. These solutions for Class 4 Punjabi are as per latest Punjab Board curriculum.
Yes, our experts have revised the PSEB 4th Class Punjabi Solutions Chapter 4 ਹਾਥੀ as per 2026 exam pattern. All textbook exercises have been solved and have added explanation about how the Punjabi concepts are applied in case-study and assertion-reasoning questions.
Toppers recommend using Punjab Board language because Punjab Board marking schemes are strictly based on textbook definitions. Our PSEB 4th Class Punjabi Solutions Chapter 4 ਹਾਥੀ will help students to get full marks in the theory paper.
Yes, we provide bilingual support for Class 4 Punjabi. You can access PSEB 4th Class Punjabi Solutions Chapter 4 ਹਾਥੀ in both English and Hindi medium.
Yes, you can download the entire PSEB 4th Class Punjabi Solutions Chapter 4 ਹਾਥੀ in printable PDF format for offline study on any device.