Download Punjab Board Solutions for Class 4 Punjabi Punjabi Medium Chapter 03 ਬਾਲ ਸੁਖਦੇਵ
Access comprehensive textbook solutions for Punjabi Medium Chapter 03 ਬਾਲ ਸੁਖਦੇਵ using the official curriculum guides for Class 4 Punjabi. Designed to align with the 2026-27 Punjab Board standards, these detailed answers help students reinforce core academic concepts.
Access Punjab Board Solutions and Answers
Access the complete solution PDF for Class 4 Punjabi below. Regular practice with these targeted textbook answers builds familiarity with standard question patterns and helps secure higher marks in final school evaluations.
ਪਾਠ-ਅਭਿਆਸ ਪ੍ਰਸ਼ਨ-ਉੱਤਰ
Question 1: ਸ਼ਹੀਦ ਸੁਖਦੇਵ ਦਾ ਜਨਮ ਕਦੋਂ ਹੋਇਆ?
Answer:
ਸ਼ਹੀਦ ਸੁਖਦੇਵ ਦਾ ਜਨਮ 15 ਮਈ, 1907 ਨੂੰ ਹੋਇਆ।
Exam Tips:
a) ਤਰੀਕ, ਮਹੀਨਾ ਅਤੇ ਸਾਲ – ਤਿੰਨੇ ਲਿਖੋ।
Question 2: ਸ਼ਹੀਦ ਸੁਖਦੇਵ ਦਾ ਜਨਮ ਕਿੱਥੇ ਹੋਇਆ?
Answer:
ਲੁਧਿਆਣੇ ਵਿਚ।
Exam Tips:
a) ਜਨਮ ਲੁਧਿਆਣੇ ਵਿਚ ਹੋਇਆ, ਪਰ ਪਰਿਵਾਰ ਲਾਇਲਪੁਰ ਰਹਿੰਦਾ ਸੀ – ਦੋਹਾਂ ਨੂੰ ਨਾ ਰਲਾਓ।
Question 3: ਸੁਖਦੇਵ ਦੀ ਚਚੇਰੀ ਭੈਣ ਦਾ ਕੀ ਨਾਂ ਸੀ ਅਤੇ ਉਹ ਸੁਖਦੇਵ ਨਾਲ ਕਿਸ ਤਰ੍ਹਾਂ ਦਾ ਵਰਤਾਅ ਕਰਦੀ ਸੀ?
Answer:
ਸੁਖਦੇਵ ਦੀ ਚਚੇਰੀ ਭੈਣ ਦਾ ਨਾਂ ਗੌਰਾਂ ਸੀ। ਉਹ ਸੁਖਦੇਵ ਨੂੰ ਬਹੁਤ ਪਿਆਰ ਕਰਦੀ ਸੀ ਅਤੇ ਹਮੇਸ਼ਾ ਉਸ ਦਾ ਪੱਖ ਪੂਰਦੀ ਸੀ।
Exam Tips:
a) ਪ੍ਰਸ਼ਨ ਦੇ ਦੋ ਹਿੱਸੇ ਹਨ – ਨਾਂ ਅਤੇ ਵਰਤਾਅ, ਦੋਵੇਂ ਲਿਖੋ।
Question 4: ਜਦੋਂ ਬੱਚਾ ਖੂਹ ਵਿਚ ਡਿਗ ਪਿਆ, ਤਾਂ ਸੁਖਦੇਵ ਨੇ ਉਸ ਨੂੰ ਬਚਾਉਣ ਲਈ ਕੀ ਕੀਤਾ?
Answer:
ਜਦੋਂ ਬੱਚਾ ਖੂਹ ਵਿਚ ਡਿਗ ਪਿਆ, ਤਾਂ ਸੁਖਦੇਵ ਭੱਜ ਕੇ ਆਪਣੇ ਘਰੋਂ ਨੌਕਰ ਸ਼ਿਵ ਰਾਮ ਨੂੰ ਰੱਸੇ ਸਮੇਤ ਲੈ ਆਇਆ।
Exam Tips:
a) ਨੌਕਰ ਦਾ ਨਾਂ (ਸ਼ਿਵ ਰਾਮ) ਅਤੇ ਰੱਸੇ ਦੀ ਗੱਲ ਜ਼ਰੂਰ ਲਿਖੋ।
b) ਇਸ ਘਟਨਾ ਤੋਂ ਸੁਖਦੇਵ ਦੀ ਹੁਸ਼ਿਆਰੀ ਦਾ ਪਤਾ ਲੱਗਦਾ ਹੈ।
Question 5: ਜਲ੍ਹਿਆਂ ਵਾਲੇ ਬਾਗ਼ ਦਾ ਸਾਕਾ ਕਦੋਂ ਵਾਪਰਿਆ?
Answer:
13 ਅਪਰੈਲ, 1919 ਨੂੰ।
Exam Tips:
a) ਇਹ ਸਾਕਾ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਵਿਚ ਵਾਪਰਿਆ ਸੀ।
Question 6: ਜਲ੍ਹਿਆਂ ਵਾਲੇ ਬਾਗ਼ ਦੇ ਸਾਕੇ ਤੋਂ ਬਾਅਦ ਅੰਗਰੇਜ਼ ਸਰਕਾਰ ਨੇ ਸਾਰੇ ਪੰਜਾਬ ਵਿਚ ਕੀ ਹੁਕਮ ਲਾਗੂ ਕੀਤਾ?
Answer:
ਜਲ੍ਹਿਆਂ ਵਾਲੇ ਬਾਗ਼ ਦੇ ਸਾਕੇ ਤੋਂ ਬਾਅਦ ਅੰਗਰੇਜ਼ ਸਰਕਾਰ ਨੇ ਸਾਰੇ ਪੰਜਾਬ ਵਿਚ ਫ਼ੌਜ ਅਤੇ ਪੁਲਿਸ ਤਾਇਨਾਤ ਕਰ ਦਿੱਤੀ। ਸਰਕਾਰੀ ਦਫ਼ਤਰਾਂ, ਵਿੱਦਿਅਕ ਅਦਾਰਿਆਂ ਅਤੇ ਹੋਰ ਸੰਸਥਾਵਾਂ ਵਿਚ ਅੰਗਰੇਜ਼ ਸਿਪਾਹੀ ਤਾਇਨਾਤ ਕਰ ਦਿੱਤੇ।
Exam Tips:
a) ‘ਤਾਇਨਾਤ ਕਰਨਾ’ ਦਾ ਅਰਥ ਹੈ – ਡਿਊਟੀ ’ਤੇ ਲਾਉਣਾ।
b) ਫ਼ੌਜ-ਪੁਲਿਸ ਅਤੇ ਸਕੂਲਾਂ-ਦਫ਼ਤਰਾਂ ਵਿਚ ਸਿਪਾਹੀ – ਦੋਵੇਂ ਗੱਲਾਂ ਲਿਖੋ।
Question 7: ਸੁਖਦੇਵ ਦੇ ਭਗਤ ਸਿੰਘ ਨਾਲ ਸੰਬੰਧ ਕਿਵੇਂ ਬਣੇ?
Answer:
ਸੁਖਦੇਵ ਦੇ ਤਾਇਆ ਜੀ ਲਾਲਾ ਚਿੰਤ ਰਾਮ ਅਤੇ ਭਗਤ ਸਿੰਘ ਦੇ ਪਿਤਾ ਸ. ਕਿਸ਼ਨ ਸਿੰਘ ਦਾ ਇਕ-ਦੂਜੇ ਦੇ ਘਰ ਆਉਣ-ਜਾਣ ਸੀ। ਜਦੋਂ ਵੀ ਸ. ਕਿਸ਼ਨ ਸਿੰਘ ਲਾਲਾ ਚਿੰਤ ਰਾਮ ਦੇ ਘਰ ਆਉਂਦੇ, ਤਾਂ ਭਗਤ ਸਿੰਘ ਵੀ ਉਨ੍ਹਾਂ ਨਾਲ ਆਉਂਦਾ। ਜਦੋਂ ਦੋਵੇਂ ਵੱਡੇ ਆਪਸ ਵਿਚ ਗੱਲਾਂ ਵਿਚ ਰੁੱਝ ਜਾਂਦੇ, ਤਾਂ ਸੁਖਦੇਵ ਅਤੇ ਭਗਤ ਸਿੰਘ ਹਾਣੀ ਹੋਣ ਕਰਕੇ ਇਕੱਠੇ ਖੇਡਣ ਲੱਗ ਜਾਂਦੇ। ਇਸ ਤਰ੍ਹਾਂ ਦੋਹਾਂ ਦੇ ਆਪਸ ਵਿਚ ਸੰਬੰਧ ਬਣ ਗਏ।
Exam Tips:
a) ਦੋਹਾਂ ਵੱਡਿਆਂ ਦੇ ਨਾਂ – ਲਾਲਾ ਚਿੰਤ ਰਾਮ ਅਤੇ ਸ. ਕਿਸ਼ਨ ਸਿੰਘ – ਸਹੀ ਲਿਖੋ।
b) ‘ਹਾਣੀ’ ਦਾ ਅਰਥ ਹੈ – ਬਰਾਬਰ ਉਮਰ ਵਾਲੇ।
Question 8: ਸ਼ਹੀਦ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਕਦੋਂ ਫਾਂਸੀ ਦਿੱਤੀ ਗਈ?
Answer:
ਸ਼ਹੀਦ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਰਾਜਗੁਰੂ ਤੇ ਸੁਖਦੇਵ ਨੂੰ 23 ਮਾਰਚ, 1931 ਨੂੰ ਫਾਂਸੀ ਦਿੱਤੀ ਗਈ।
Exam Tips:
a) ਤਿੰਨਾਂ ਸ਼ਹੀਦਾਂ ਦੇ ਨਾਂ ਅਤੇ ਪੂਰੀ ਤਰੀਕ ਲਿਖੋ।
Question 9: ਬਰੈਕਟਾਂ ਵਿਚੋਂ ਠੀਕ ਸ਼ਬਦ ਚੁਣ ਕੇ ਖ਼ਾਲੀ ਥਾਂਵਾਂ ਭਰੋ: (ਅੱਗ-ਬਗੋਲਾ, ਪਹਿਲੀ, ਲਾਇਲਪੁਰ, ਰਲੀ ਦੇਈ, ਸਨਾਤਨ ਧਰਮ)
(ੳ) ਸੁਖਦੇਵ ਦੀ ਮਾਤਾ ਦਾ ਨਾਂ ………. ਸੀ।
(ਅ) ਸੁਖਦੇਵ ਲਾਇਲਪੁਰ ਦੇ ………. ਸਕੂਲ ਵਿਚ ਪੜ੍ਹਦਾ ਸੀ।
(ੲ) ਅੰਗਰੇਜ਼ ਅਫ਼ਸਰ ………. ਹੋ ਗਿਆ।
(ਸ) ਅੰਗਰੇਜ਼ ਹਕੂਮਤ ਨਾਲ ਸੁਖਦੇਵ ਦੀ ਇਹ ………. ਟੱਕਰ ਸੀ।
(ਹ) ਸੁਖਦੇਵ ਦਾ ਪਰਿਵਾਰ ………. ਵਿਖੇ ਰਹਿੰਦਾ ਸੀ।
Answer:
(ੳ) ਸੁਖਦੇਵ ਦੀ ਮਾਤਾ ਦਾ ਨਾਂ ਰਲੀ ਦੇਈ ਸੀ।
(ਅ) ਸੁਖਦੇਵ ਲਾਇਲਪੁਰ ਦੇ ਸਨਾਤਨ ਧਰਮ ਸਕੂਲ ਵਿਚ ਪੜ੍ਹਦਾ ਸੀ।
(ੲ) ਅੰਗਰੇਜ਼ ਅਫ਼ਸਰ ਅੱਗ-ਬਗੋਲਾ ਹੋ ਗਿਆ।
(ਸ) ਅੰਗਰੇਜ਼ ਹਕੂਮਤ ਨਾਲ ਸੁਖਦੇਵ ਦੀ ਇਹ ਪਹਿਲੀ ਟੱਕਰ ਸੀ।
(ਹ) ਸੁਖਦੇਵ ਦਾ ਪਰਿਵਾਰ ਲਾਇਲਪੁਰ ਵਿਖੇ ਰਹਿੰਦਾ ਸੀ।
Exam Tips:
a) ‘ਅੱਗ-ਬਗੋਲਾ ਹੋਣਾ’ ਦਾ ਅਰਥ ਹੈ – ਬਹੁਤ ਗੁੱਸੇ ਵਿਚ ਆਉਣਾ।
b) ਹਰ ਸ਼ਬਦ ਸਿਰਫ਼ ਇਕ ਵਾਰ ਵਰਤੋ।
Question 10: ਹੇਠ ਲਿਖੇ ਕੌਣ ਸਨ?
(ੳ) ਸੁਖਦੇਵ
(ਅ) ਗੌਰਾਂ
(ੲ) ਰਹੀਮਣ
(ਸ) ਕਿਸ਼ਨ ਸਿੰਘ
Answer:
(ੳ) ਸੁਖਦੇਵ – ਸੁਖਦੇਵ ਸ. ਭਗਤ ਸਿੰਘ ਦਾ ਨੇੜਲਾ ਸਾਥੀ ਸੀ। ਉਸ ਦਾ ਜਨਮ 15 ਮਈ, 1907 ਨੂੰ ਪਿਤਾ ਰਾਮ ਲਾਲ ਥਾਪਰ ਦੇ ਘਰ ਮਾਤਾ ਰਲੀ ਦੇਈ ਦੀ ਕੁੱਖੋਂ ਲੁਧਿਆਣੇ ਵਿਚ ਹੋਇਆ। ਸੁਖਦੇਵ ਨੇ ਸ. ਭਗਤ ਸਿੰਘ ਨਾਲ ਦੇਸ਼ ਦੀ ਅਜ਼ਾਦੀ ਦੀ ਲੜਾਈ ਵਿਚ ਸਰਗਰਮੀ ਨਾਲ ਹਿੱਸਾ ਪਾਇਆ। ਉਸ ਨੂੰ ਸ. ਭਗਤ ਸਿੰਘ ਅਤੇ ਰਾਜਗੁਰੂ ਦੇ ਨਾਲ ਹੀ ਫਾਂਸੀ ਦਿੱਤੀ ਗਈ।
(ਅ) ਗੌਰਾਂ – ਗੌਰਾਂ ਸੁਖਦੇਵ ਦੀ ਚਚੇਰੀ ਭੈਣ ਸੀ। ਉਹ ਸੁਖਦੇਵ ਨੂੰ ਬਹੁਤ ਪਿਆਰ ਕਰਦੀ ਸੀ ਅਤੇ ਉਮਰ ਵਿਚ ਉਸ ਤੋਂ ਸੱਤ ਸਾਲ ਵੱਡੀ ਸੀ। ਜਦੋਂ ਸੁਖਦੇਵ ਘਰ ਵਿਚ ਕੋਈ ਸ਼ਰਾਰਤ ਜਾਂ ਗ਼ਲਤੀ ਕਰਦਾ, ਤਾਂ ਗੌਰਾਂ ਹਮੇਸ਼ਾ ਉਸ ਦਾ ਪੱਖ ਪੂਰਦੀ ਸੀ।
(ੲ) ਰਹੀਮਣ – ਰਹੀਮਣ ਸੁਖਦੇਵ ਦੇ ਘਰ ਕੰਮ ਕਰਨ ਵਾਲੀ ਔਰਤ ਸੀ। ਉਹ ਸੁਖਦੇਵ ਦੀ ਮਾਤਾ ਰਲੀ ਦੇਈ ਨਾਲ ਰਸੋਈ ਦਾ ਕੰਮ ਕਰਾਉਂਦੀ ਅਤੇ ਬੱਚਿਆਂ ਦੀ ਦੇਖ-ਭਾਲ ਵੀ ਕਰਦੀ ਸੀ। ਉਹ ਸੁਖਦੇਵ ਨੂੰ ਤਿਆਰ ਕਰ ਕੇ ਸਕੂਲ ਭੇਜਦੀ ਸੀ। ਸੁਖਦੇਵ ਉਸ ਨੂੰ ‘ਰਹੀਮਣ ਚਾਚੀ’ ਕਹਿ ਕੇ ਬੁਲਾਉਂਦਾ ਸੀ।
(ਸ) ਕਿਸ਼ਨ ਸਿੰਘ – ਸ. ਕਿਸ਼ਨ ਸਿੰਘ ਸ. ਭਗਤ ਸਿੰਘ ਦੇ ਪਿਤਾ ਜੀ ਸਨ। ਉਹ ਅਤੇ ਸੁਖਦੇਵ ਦੇ ਤਾਇਆ ਲਾਲਾ ਚਿੰਤ ਰਾਮ ਆਪਸ ਵਿਚ ਮਿੱਤਰ ਸਨ ਅਤੇ ਉਨ੍ਹਾਂ ਦਾ ਇਕ-ਦੂਜੇ ਦੇ ਘਰ ਆਉਣਾ-ਜਾਣਾ ਸੀ।
Exam Tips:
a) ਹਰ ਪਾਤਰ ਬਾਰੇ ਦੋ-ਤਿੰਨ ਵਾਕ ਲਿਖੋ ਅਤੇ ਉਸ ਦਾ ਸੁਖਦੇਵ ਨਾਲ ਰਿਸ਼ਤਾ ਜ਼ਰੂਰ ਦੱਸੋ।
b) ਪਾਤਰ ਦਾ ਨਾਂ ਮੋਟੇ ਅੱਖਰਾਂ ਵਿਚ ਜਾਂ ਰੇਖਾ ਲਾ ਕੇ ਲਿਖੋ।
Question 11: ਹੇਠ ਲਿਖੇ ਸ਼ਬਦਾਂ ਦੀ ਵਾਕਾਂ ਵਿਚ ਵਰਤੋਂ ਕਰੋ: ਚਚੇਰੀ, ਝੁਰਮਟ, ਸੋਗ, ਸੰਸਥਾ, ਹਿਦਾਇਤ।
Answer:
1. ਚਚੇਰੀ (ਚਾਚੇ ਜਾਂ ਤਾਏ ਦੀ ਧੀ) – ਗੁਰਜੀਤ ਮੇਰੀ ਚਚੇਰੀ ਭੈਣ ਹੈ।
2. ਝੁਰਮਟ (ਇਕੱਠ, ਝੁੰਡ) – ਚਿੜੀਆਂ ਦਾ ਝੁਰਮਟ ਕੋਠੇ ਉੱਤੇ ਚੋਗਾ ਚੁਗ ਰਿਹਾ ਹੈ।
3. ਸੋਗ (ਦੁੱਖ, ਅਫ਼ਸੋਸ) – ਸਾਬਕਾ ਰਾਸ਼ਟਰਪਤੀ ਦੀ ਮੌਤ ਹੋਣ ’ਤੇ ਦੇਸ਼ ਭਰ ਵਿਚ ਤਿੰਨ ਦਿਨ ਦਾ ਸੋਗ ਮਨਾਇਆ ਗਿਆ।
4. ਸੰਸਥਾ (ਖ਼ਾਸ ਕੰਮ ਕਰਨ ਵਾਲੀ ਸਭਾ) – ਭਗਤ ਪੂਰਨ ਸਿੰਘ ਨੇ ਪਿੰਗਲਵਾੜਾ ਸੰਸਥਾ ਕਾਇਮ ਕੀਤੀ।
5. ਹਿਦਾਇਤ (ਤਾਕੀਦ, ਚਿਤਾਵਨੀ) – ਅਧਿਆਪਕ ਨੇ ਸਭ ਨੂੰ ਪ੍ਰੀਖਿਆ ਵਿਚ ਨਕਲ ਨਾ ਕਰਨ ਦੀ ਹਿਦਾਇਤ ਦਿੱਤੀ।
Exam Tips:
a) ਪਹਿਲਾਂ ਸ਼ਬਦ ਦਾ ਅਰਥ ਬਰੈਕਟ ਵਿਚ ਲਿਖੋ, ਫਿਰ ਵਾਕ ਬਣਾਓ।
b) ਵਾਕ ਵਿਚ ਸ਼ਬਦ ਉਸੇ ਰੂਪ ਵਿਚ ਵਰਤੋ ਜੋ ਪ੍ਰਸ਼ਨ ਵਿਚ ਦਿੱਤਾ ਹੈ।
Question 12: ਪੜ੍ਹੋ ਤੇ ਸਮਝੋ (ਸ਼ਬਦਾਂ ਦੇ ਅਰਥ ਲਿਖੋ): ਅਜ਼ਾਦੀ, ਝੁਰਮਟ, ਚਿੜਚਿੜਾ, ਹੁਸ਼ਿਆਰੀ, ਤਾਇਨਾਤ, ਛਿੱਥਾ, ਪੈੜਾਂ।
Answer:
(ੳ) ਅਜ਼ਾਦੀ – ਸੁਤੰਤਰਤਾ, ਆਪਣੀ ਮਰਜ਼ੀ ਨਾਲ ਚੱਲਣ ਦਾ ਭਾਵ
(ਅ) ਝੁਰਮਟ – ਬੱਚਿਆਂ ਜਾਂ ਪੰਛੀਆਂ ਦਾ ਇਕੱਠ
(ੲ) ਚਿੜਚਿੜਾ – ਗੁੱਸੇਖੋਰ ਸੁਭਾਅ ਵਾਲਾ
(ਸ) ਹੁਸ਼ਿਆਰੀ – ਚੁਸਤੀ, ਚਲਾਕੀ
(ਹ) ਤਾਇਨਾਤ – ਨਿਯੁਕਤ ਕਰਨਾ, ਡਿਊਟੀ ’ਤੇ ਲਾਉਣਾ
(ਕ) ਛਿੱਥਾ – ਸ਼ਰਮਿੰਦਾ
(ਖ) ਪੈੜਾਂ – ਪੈਰਾਂ ਦੇ ਨਿਸ਼ਾਨ
Exam Tips:
a) ਹਰ ਸ਼ਬਦ ਦਾ ਛੋਟਾ ਅਤੇ ਸਿੱਧਾ ਅਰਥ ਲਿਖੋ।
b) ਅਰਥ ਯਾਦ ਕਰਨ ਲਈ ਹਰ ਸ਼ਬਦ ਦਾ ਇਕ ਵਾਕ ਮਨ ਵਿਚ ਬਣਾਓ।
Question 13: ਪਾਠ-ਪੁਸਤਕ ਵਿਚੋਂ ‘ਸੁਖਦੇਵ ਦੀ ਚਚੇਰੀ ਭੈਣ ਗੌਰਾਂ…’ ਨਾਲ ਸ਼ੁਰੂ ਹੋਣ ਵਾਲਾ ਪੈਰਾ ਪੜ੍ਹੋ ਅਤੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ:
(i) ਗੌਰਾਂ ਸੁਖਦੇਵ ਦੀ ਕੀ ਲੱਗਦੀ ਸੀ?
(ii) ਗੌਰਾਂ ਸੁਖਦੇਵ ਨੂੰ ਕਿਸ ਤਰ੍ਹਾਂ ਖਿਡਾਉਂਦੀ ਸੀ?
(iii) ਗੌਰਾਂ ਸੁਖਦੇਵ ਤੋਂ ਕਿੰਨੀ ਵੱਡੀ ਸੀ?
(iv) ਗੌਰਾਂ ਕਿਸ ਨਾਲ ਰੁੱਸ ਜਾਂਦੀ ਸੀ?
(v) ਜਦੋਂ ਸੁਖਦੇਵ ਕੋਈ ਸ਼ਰਾਰਤ ਕਰਦਾ, ਤਾਂ ਗੌਰਾਂ ਕੀ ਕਰਦੀ ਸੀ?
Answer:
(i) ਚਚੇਰੀ ਭੈਣ।
(ii) ਗੋਦੀ ਚੁੱਕ ਕੇ।
(iii) ਸੱਤ ਸਾਲ।
(iv) ਘਰ ਦੇ ਜਿਹੜੇ ਵੀ ਜੀਅ ਨੇ ਸੁਖਦੇਵ ਨੂੰ ਡਾਂਟਣਾ, ਉਸ ਨਾਲ।
(v) ਉਹ ਸੁਖਦੇਵ ਦਾ ਹੀ ਪੱਖ ਪੂਰਦੀ ਸੀ।
Exam Tips:
a) ਪੈਰੇ ਨੂੰ ਧਿਆਨ ਨਾਲ ਪੜ੍ਹੋ – ਸਾਰੇ ਉੱਤਰ ਉਸੇ ਵਿਚ ਹਨ।
b) ‘ਪੱਖ ਪੂਰਨਾ’ ਦਾ ਅਰਥ ਹੈ – ਕਿਸੇ ਦਾ ਸਾਥ ਦੇਣਾ।
Question 14: ਪਾਠ ਦੇ ਆਧਾਰ ’ਤੇ ਬਾਲ ਸੁਖਦੇਵ ਦੇ ਸੁਭਾਅ/ਬਚਪਨ ਬਾਰੇ ਛੇ ਗੱਲਾਂ ਲਿਖੋ।
Answer:
1. ਚੁਸਤ ਅਤੇ ਹੁਸ਼ਿਆਰ
2. ਭੈਣ ਗੌਰਾਂ ਦਾ ਪਿਆਰਾ
3. ਸ਼ਰਾਰਤੀ
4. ਇਕੱਲ ਨੂੰ ਪਸੰਦ ਕਰਨ ਵਾਲਾ
5. ਜ਼ਿੱਦੀ
6. ਅਣਖੀਲਾ
Exam Tips:
a) ਹਰ ਗੱਲ ਇਕ-ਦੋ ਸ਼ਬਦਾਂ ਵਿਚ ਲਿਖੋ।
b) ਪਾਠ ਦੀਆਂ ਘਟਨਾਵਾਂ (ਖੂਹ ਵਾਲਾ ਬੱਚਾ, ਅੰਗਰੇਜ਼ ਅਫ਼ਸਰ ਨਾਲ ਟੱਕਰ) ਯਾਦ ਕਰ ਕੇ ਗੁਣ ਲਿਖੋ।
Question 15: ਸ਼ਹੀਦ ਭਗਤ ਸਿੰਘ ਤੋਂ ਇਲਾਵਾ ਪੰਜ ਹੋਰ ਸ਼ਹੀਦ ਦੇਸ਼-ਭਗਤਾਂ ਦੇ ਨਾਂ ਲਿਖੋ।
Answer:
ਸ਼ਹੀਦ ਮਦਨ ਲਾਲ ਢੀਂਗਰਾ, ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਵਿਸ਼ਨੂੰ ਗਣੇਸ਼ ਪਿੰਗਲੇ, ਸ਼ਹੀਦ ਚੰਦਰ ਸ਼ੇਖ਼ਰ ਆਜ਼ਾਦ ਅਤੇ ਸ਼ਹੀਦ ਊਧਮ ਸਿੰਘ।
Exam Tips:
a) ਪੂਰੇ ਨਾਂ ਸਹੀ ਸ਼ਬਦ-ਜੋੜਾਂ ਨਾਲ ਲਿਖੋ।
b) ਰਾਜਗੁਰੂ ਅਤੇ ਸੁਖਦੇਵ ਦੇ ਨਾਂ ਵੀ ਲਿਖੇ ਜਾ ਸਕਦੇ ਹਨ।
Free study material for Punjabi
Punjab Board Solutions for Class 4 Punjabi Punjabi Medium Chapter 03 ਬਾਲ ਸੁਖਦੇਵ
Chapter Exercise Answers for Class 4 Punjabi
Review comprehensive exercise answers for Class 4 Punjabi Punjabi Medium Chapter 03 ਬਾਲ ਸੁਖਦੇਵ. Fully updated to match current Punjab Board syllabus guidelines, these textbook solutions help students verify their work and maintain accurate study notes.
Detailed Answer Guides for Punjabi Medium Chapter 03 ਬਾਲ ਸੁਖਦੇਵ
Clear, methodical explanations accompany every challenging problem within the Class 4 Punjabi text. Engaging with these detailed answers lays a solid foundation for advanced learning and improves foundational clarity for upcoming assessments.
Complete Preparation Kit for Class 4 Exams
Frequent review of these structured answers builds strong analytical capabilities and response efficiency. Maximize your academic readiness by combining these textbook solutions with our curated study materials and mock evaluations for Class 4 Punjabi.
FAQs
The complete and updated PSEB 4th Class Punjabi Solutions Chapter 3 ਬਾਲ ਸੁਖਦੇਵ is available for free on StudiesToday.com. These solutions for Class 4 Punjabi are as per latest Punjab Board curriculum.
Yes, our experts have revised the PSEB 4th Class Punjabi Solutions Chapter 3 ਬਾਲ ਸੁਖਦੇਵ as per 2026 exam pattern. All textbook exercises have been solved and have added explanation about how the Punjabi concepts are applied in case-study and assertion-reasoning questions.
Toppers recommend using Punjab Board language because Punjab Board marking schemes are strictly based on textbook definitions. Our PSEB 4th Class Punjabi Solutions Chapter 3 ਬਾਲ ਸੁਖਦੇਵ will help students to get full marks in the theory paper.
Yes, we provide bilingual support for Class 4 Punjabi. You can access PSEB 4th Class Punjabi Solutions Chapter 3 ਬਾਲ ਸੁਖਦੇਵ in both English and Hindi medium.
Yes, you can download the entire PSEB 4th Class Punjabi Solutions Chapter 3 ਬਾਲ ਸੁਖਦੇਵ in printable PDF format for offline study on any device.