PSEB 4th Class EVS Solutions Chapter 15 ਆਵਾਸ-ਸਵੱਛਤਾ

Official Punjab Board Solutions for Class 4 EVS: Punjabi Medium Chapter 15 ਆਵਾਸ-ਸਵੱਛਤਾ

Access comprehensive textbook solutions for Punjabi Medium Chapter 15 ਆਵਾਸ-ਸਵੱਛਤਾ using the official curriculum guides for Class 4 EVS. Designed to align with the 2026-27 Punjab Board standards, these detailed answers help students reinforce core academic concepts.

Chapter-wise Solutions for EVS: Punjabi Medium Chapter 15 ਆਵਾਸ-ਸਵੱਛਤਾ

Navigate directly to the solved EVS textbook exercises using the digital viewer below. Each solution includes detailed step-by-step explanations, allowing students to instantly cross-check their work and identify areas requiring further revision.

ਪਾਠ ਪੁਸਤਕ ਦੇ ਪ੍ਰਸ਼ਨ

Question 1: ਪਲਾਸਟਿਕ ਦੀਆਂ ਥੈਲੀਆਂ ਦੀ ਵਰਤੋਂ ਦੇ ਕੀ ਨੁਕਸਾਨ ਹਨ?

Answer:

ਕੂੜੇ ਵਿੱਚੋਂ ਇਹਨਾਂ ਥੈਲੀਆਂ ਨੂੰ ਪਸ਼ੂਆਂ ਦੁਆਰਾ ਨਿਗਲ ਲੈਣ ਤੇ ਉਹਨਾਂ ਦੀ ਮੌਤ ਹੋ ਸਕਦੀ ਹੈ। ਇਹਨਾਂ ਨਾਲ ਸੀਵਰੇਜ ਅਤੇ ਨਾਲੀਆਂ ਦੇ ਪਾਣੀ ਦਾ ਵਹਾਓ ਰੁਕ ਜਾਂਦਾ ਹੈ। ਇਹ ਥੈਲੀਆਂ ਉਪਜਾਊ ਮਿੱਟੀ ਨੂੰ ਵੀ ਹਾਨੀ ਪਹੁੰਚਾਉਂਦੀਆਂ ਹਨ। ਇਹਨਾਂ ਨੂੰ ਗਲਣ-ਸੜਨ ਨੂੰ ਸੈਂਕੜੇ ਸਾਲ ਲੱਗ ਜਾਂਦੇ ਹਨ।

Exam Tips:

a) ਨੁਕਸਾਨ ਵੱਖ-ਵੱਖ ਨੁਕਤਿਆਂ ਵਿੱਚ ਲਿਖੋ।
b) ਪਸ਼ੂਆਂ, ਨਾਲੀਆਂ ਅਤੇ ਮਿੱਟੀ ਉੱਤੇ ਪੈਂਦੇ ਅਸਰ ਜ਼ਰੂਰ ਦੱਸੋ।

 

Question 2: ਖੁੱਲ੍ਹੇ ਤੌਰ ਤੇ ਸੁੱਟੇ ਕੂੜੇ-ਕਰਕਟ ਨਾਲ ਹੋਣ ਵਾਲੀਆਂ ਬੀਮਾਰੀਆਂ ਦੇ ਨਾਂ ਲਿਖੋ।

Answer:

ਪਲੇਗ, ਟਾਇਫਾਈਡ, ਹੈਜ਼ਾ, ਦਿਮਾਗੀ ਬੁਖ਼ਾਰ, ਪੇਚਿਸ਼, ਪੀਲੀਆ, ਚਮੜੀ ਦੇ ਰੋਗ।

Exam Tips:

a) ਘੱਟੋ-ਘੱਟ ਚਾਰ-ਪੰਜ ਬੀਮਾਰੀਆਂ ਦੇ ਨਾਂ ਲਿਖੋ।
b) ਬੀਮਾਰੀਆਂ ਦੇ ਨਾਂ ਸਹੀ ਸ਼ਬਦ-ਜੋੜਾਂ ਨਾਲ ਲਿਖੋ।

 

Question 3: ਖ਼ਾਲੀ ਥਾਂਵਾਂ ਭਰੋ : (ਪਾਲੀਥੀਨ, ਕੂੜਾਦਾਨ, ਵਾਤਾਵਰਨ, ਤਾਜ਼ੀ-ਹਵਾ)
(ੳ) ਘਰ ਵਿੱਚ ਸੂਰਜ ਦੀ ਰੌਸ਼ਨੀ ਅਤੇ ……………………………… ਆਉਣੀ ਚਾਹੀਦੀ ਹੈ।
(ਅ) ਕੂੜਾ ਕਰਕਟ ਨਾਲ ਸਿਹਤ ਅਤੇ ……………………………… ਉੱਪਰ ਮਾੜੇ ਪ੍ਰਭਾਵ ਪੈਂਦੇ ਹਨ।
(ੲ) ……………………………… ਦੀ ਵਰਤੋਂ ਘੱਟ ਤੋਂ ਘੱਟ ਕਰਨੀ ਚਾਹੀਦੀ ਹੈ।
(ਸ) ਕੂੜਾ ਇਕੱਠਾ ਕਰਨ ਲਈ ……………………………… ਦੀ ਵਰਤੋਂ ਕਰਨੀ ਚਾਹੀਦੀ ਹੈ।

Answer:

(ੳ) ਤਾਜ਼ੀ ਹਵਾ
(ਅ) ਵਾਤਾਵਰਨ
(ੲ) ਪਾਲੀਥੀਨ
(ਸ) ਕੂੜਾਦਾਨ

Exam Tips:

a) ਬਰੈਕਟ ਵਿੱਚ ਦਿੱਤੇ ਸ਼ਬਦਾਂ ਵਿੱਚੋਂ ਹੀ ਉੱਤਰ ਚੁਣੋ।
b) ਵਾਕ ਪੜ੍ਹ ਕੇ ਦੇਖੋ ਕਿ ਭਰਿਆ ਸ਼ਬਦ ਅਰਥ ਵਿੱਚ ਠੀਕ ਬੈਠਦਾ ਹੈ।

 

Question 4: ਹੇਠ ਲਿਖੇ ਸਹੀ ਕਥਨ ਤੇ (ਸਹੀ) ਅਤੇ ਗ਼ਲਤ ਕਥਨ ਤੇ (ਗ਼ਲਤ) ਦਾ ਨਿਸ਼ਾਨ ਲਗਾਓ :
(ੳ) ਖੁੱਲ੍ਹਾ ਸੁੱਟਿਆ ਕੂੜਾ ਹਵਾ ਪ੍ਰਦੂਸ਼ਣ ਫੈਲਾਉਂਦਾ ਹੈ।
(ਅ) ਕੂੜਾ-ਕਰਕਟ ਕੂੜੇਦਾਨ ਵਿੱਚ ਪਾਉਣਾ ਚਾਹੀਦਾ ਹੈ।
(ੲ) ਪਲਾਸਟਿਕ ਦੀ ਵਰਤੋਂ ਵੱਧ ਤੋਂ ਵੱਧ ਕਰਨੀ ਚਾਹੀਦੀ ਹੈ।
(ਸ) ਪਲਾਸਟਿਕ ਦੀਆਂ ਬੋਤਲਾਂ ਨੂੰ ਮੁੜ ਵਰਤਿਆ ਜਾ ਸਕਦਾ ਹੈ।
(ਹ) ਰੌਕ ਗਾਰਡਨ ਲੁਧਿਆਣੇ ਵਿੱਚ ਹੈ।

Answer:

(ੳ) ਸਹੀ
(ਅ) ਸਹੀ
(ੲ) ਗ਼ਲਤ
(ਸ) ਸਹੀ
(ਹ) ਗ਼ਲਤ

Exam Tips:

a) ਹਰ ਕਥਨ ਨੂੰ ਧਿਆਨ ਨਾਲ ਪੜ੍ਹ ਕੇ ਸਹੀ ਜਾਂ ਗ਼ਲਤ ਲਿਖੋ।
b) ਰੌਕ ਗਾਰਡਨ ਚੰਡੀਗੜ੍ਹ ਵਿੱਚ ਹੈ।

 

Question 5: ਹੇਠਾਂ ਦਿੱਤੇ ਪ੍ਰਸ਼ਨਾਂ ਦੇ ਠੀਕ ਉੱਤਰ ਤੇ ਸਹੀ ਦਾ ਨਿਸ਼ਾਨ ਲਗਾਓ :
(ੳ) ਗਲਣਯੋਗ ਵਸਤੂ ਕਿਹੜੀ ਹੈ? (ਪਲਾਸਟਿਕ / ਕਾਗਜ਼ / ਕੱਚ)
(ਅ) ਨਾ-ਗਲਣਯੋਗ ਵਸਤੂ ਕਿਹੜੀ ਹੈ? (ਪੱਤੇ / ਛਿਲਕੇ / ਪਾਲੀਥੀਨ)
(ੲ) ਇਹਨਾਂ ਵਿੱਚੋਂ ਕਿਹੜਾ ਕੂੜਾ-ਕਰਕਟ ਵਧਣ ਦਾ ਮੁੱਖ ਕਾਰਨ ਹੈ? (ਆਵਾਰਾ ਪਸ਼ੂ / ਸ਼ਹਿਰੀਕਰਨ / ਖੇਤੀਬਾੜੀ)
(ਸ) ਸ੍ਰੀ ਨੇਕ ਚੰਦ ਜੀ ਨੇ ਕਿਹੜਾ ਗਾਰਡਨ ਬਣਾਇਆ ਹੈ? (ਰਾਕ ਗਾਰਡਨ / ਰੋਜ਼ ਗਾਰਡਨ / ਨੇਕ ਗਾਰਡਨ)
(ਹ) ਗੋਬਰ ਦੀ ਵਰਤੋਂ ਨਾਲ ਕੀ ਪੈਦਾ ਹੁੰਦਾ ਹੈ? (ਕਾਗ਼ਜ਼ / ਗੋਬਰ-ਗੈਸ / ਗੱਤਾ)

Answer:

(ੳ) ਕਾਗ਼ਜ਼
(ਅ) ਪਾਲੀਥੀਨ
(ੲ) ਸ਼ਹਿਰੀਕਰਨ
(ਸ) ਰਾਕ ਗਾਰਡਨ
(ਹ) ਗੋਬਰ-ਗੈਸ

Exam Tips:

a) ਹਰ ਪ੍ਰਸ਼ਨ ਦੇ ਤਿੰਨ ਵਿਕਲਪ ਪੜ੍ਹ ਕੇ ਇੱਕ ਠੀਕ ਚੁਣੋ।
b) ਗਲਣਯੋਗ ਵਸਤੂਆਂ ਸਮੇਂ ਨਾਲ ਗਲ ਜਾਂਦੀਆਂ ਹਨ, ਨਾ-ਗਲਣਯੋਗ ਨਹੀਂ ਗਲਦੀਆਂ।

 

Question 6: ਸਹੀ ਮਿਲਾਨ ਕਰੋ :
(ੳ) ਡਸਟਬਿਨ   1. ਸੀਮੈਂਟ
(ਅ) ਪਾਲੀਥੀਨ   2. ਚੰਡੀਗੜ੍ਹ
(ੲ) ਕੰਕਰੀਟ   3. ਛੱਤ
(ਸ) ਲੈਂਟਰ   4. ਲਿਫ਼ਾਫ਼ੇ
(ਹ) ਰਾਕ ਗਾਰਡਨ   5. ਕੂੜਾਦਾਨ

Answer:

(ੳ) – 5 (ਕੂੜਾਦਾਨ)
(ਅ) – 4 (ਲਿਫ਼ਾਫ਼ੇ)
(ੲ) – 1 (ਸੀਮੈਂਟ)
(ਸ) – 3 (ਛੱਤ)
(ਹ) – 2 (ਚੰਡੀਗੜ੍ਹ)

Exam Tips:

a) ਪਹਿਲਾਂ ਉਹ ਜੋੜੇ ਮਿਲਾਓ ਜੋ ਤੁਹਾਨੂੰ ਪੱਕੇ ਪਤਾ ਹਨ।
b) ਇੱਕ ਨੰਬਰ ਦੋ ਵਾਰ ਨਾ ਵਰਤੋ।

 

Question 7: ਕੂੜੇਦਾਨ ਕੀ ਹੁੰਦਾ ਹੈ?

Answer:

ਇਹ ਕੂੜਾ ਰੱਖਣ ਵਾਲਾ ਇੱਕ ਪਾਤਰ ਹੁੰਦਾ ਹੈ।

Exam Tips:

a) ਉੱਤਰ ਇੱਕ ਵਾਕ ਵਿੱਚ ਲਿਖੋ।

 

Question 8: ਸਵੱਛਤਾ ਦਾ ਕੋਈ ਇੱਕ ਲਾਭ ਦੱਸੋ।

Answer:

ਵਾਤਾਵਰਨ ਸਾਫ਼-ਸੁਥਰਾ ਰਹਿੰਦਾ ਹੈ ਜਿਸ ਨਾਲ ਅਸੀਂ ਵੀ ਸਿਹਤਮੰਦ ਰਹਿੰਦੇ ਹਾਂ।

Exam Tips:

a) ਇੱਕ ਲਾਭ ਪੁੱਛਿਆ ਹੈ, ਇੱਕ ਹੀ ਸਾਫ਼ ਲਿਖੋ।

 

Question 9: ਗਲਣਯੋਗ ਕੂੜੇ ਵਿੱਚ ਕੀ ਕੁੱਝ ਸ਼ਾਮਲ ਹੁੰਦਾ ਹੈ?

Answer:

ਕਾਗ਼ਜ਼, ਪੱਤੇ, ਸਬਜ਼ੀਆਂ ਅਤੇ ਫਲਾਂ ਦੇ ਛਿਲਕੇ, ਪਸ਼ੂਆਂ ਦਾ ਗੋਬਰ, ਕੂੜਾ ਅਤੇ ਬਾਗਬਾਨੀ ਦਾ ਕਚਰਾ ਆਦਿ।

Exam Tips:

a) ਗਲਣਯੋਗ ਕੂੜੇ ਦੀਆਂ ਕਈ ਉਦਾਹਰਨਾਂ ਲਿਖੋ।

 

Question 10: ਨਾ-ਗਲਣਯੋਗ ਕੂੜੇ ਵਿੱਚ ਕਿਹੜੀਆਂ ਚੀਜ਼ਾਂ ਹੁੰਦੀਆਂ ਹਨ?

Answer:

ਪਲਾਸਟਿਕ ਦੇ ਲਿਫ਼ਾਫ਼ੇ, ਕੱਚ, ਟੀਨ, ਲੋਹਾ ਅਤੇ ਪਲਾਸਟਿਕ ਦੀਆਂ ਬੇਕਾਰ ਵਸਤੂਆਂ ਅਤੇ ਟੁੱਟ-ਭੱਜ ਸ਼ਾਮਲ ਹੈ।

Exam Tips:

a) ਇਹ ਚੀਜ਼ਾਂ ਸਮੇਂ ਨਾਲ ਗਲਦੀਆਂ ਨਹੀਂ, ਇਹ ਗੱਲ ਯਾਦ ਰੱਖੋ।

 

Question 11: ਦੋ ਵੱਖ-ਵੱਖ ਰੰਗਾਂ ਦੇ ਕੂੜਾਦਾਨ ਕਿਉਂ ਵਰਤੇ ਜਾਂਦੇ ਹਨ?

Answer:

ਲਾਲ ਕੂੜਾਦਾਨ – ਨਾ-ਗਲਣਯੋਗ ਕੂੜੇ ਲਈ ਵਰਤਿਆ ਜਾਂਦਾ ਹੈ।
ਹਰਾ ਕੂੜਾਦਾਨ – ਗਲਣਯੋਗ ਕੂੜੇ ਲਈ ਵਰਤਿਆ ਜਾਂਦਾ ਹੈ।

Exam Tips:

a) ਦੋਵੇਂ ਰੰਗਾਂ ਦਾ ਉੱਤਰ ਲਿਖੋ।
b) ਲਾਲ ਅਤੇ ਹਰੇ ਰੰਗ ਨੂੰ ਆਪਸ ਵਿੱਚ ਨਾ ਰਲਾਓ।

 

Question 12: ਸਵੱਛਤਾ ਤੋਂ ਕੀ ਭਾਵ ਹੈ?

Answer:

ਖ਼ੁਦ ਨੂੰ ਅਤੇ ਆਪਣੇ ਆਲੇ-ਦੁਆਲੇ ਵਾਤਾਵਰਨ ਨੂੰ ਸਾਫ਼-ਸੁਥਰਾ ਰੱਖਣ ਨੂੰ ਸਵੱਛਤਾ ਕਹਿੰਦੇ ਹਨ।

Exam Tips:

a) ਆਪਣੇ ਆਪ ਦੀ ਅਤੇ ਆਲੇ-ਦੁਆਲੇ ਦੀ ਸਫ਼ਾਈ, ਦੋਵੇਂ ਗੱਲਾਂ ਲਿਖੋ।

 

Question 13: ਕੂੜਾ ਕਰਕਟ ਕਿਉਂ ਵੱਧ ਰਿਹਾ ਹੈ?

Answer:

ਜਨਸੰਖਿਆ ਦੇ ਵਧਣ ਨਾਲ ਚੀਜ਼ਾਂ ਦੀ ਵਰਤੋਂ ਵੱਧ ਗਈ ਹੈ ਤੇ ਇਹਨਾਂ ਦੀ ਮੁੜ ਵਰਤੋਂ ਨਹੀਂ ਕੀਤੀ ਜਾਂਦੀ। ਇਸ ਲਈ ਕੂੜਾ ਵੱਧ ਰਿਹਾ ਹੈ।

Exam Tips:

a) ਦੋ ਕਾਰਨ ਲਿਖੋ: ਵਧਦੀ ਜਨਸੰਖਿਆ ਅਤੇ ਚੀਜ਼ਾਂ ਦੀ ਮੁੜ ਵਰਤੋਂ ਨਾ ਹੋਣਾ।

 

Question 14: ਕੂੜਾ ਕਰਕਟ ਦੇ ਕੀ ਮਾੜੇ ਪ੍ਰਭਾਵ ਪੈਂਦੇ ਹਨ?

Answer:

ਬਦਬੂ ਪੈਦਾ ਹੁੰਦੀ ਹੈ, ਗੰਦਗੀ ਫੈਲਦੀ ਹੈ, ਮਿੱਟੀ, ਪਾਣੀ ਅਤੇ ਹਵਾ ਦਾ ਪ੍ਰਦੂਸ਼ਣ ਹੁੰਦਾ ਹੈ।

Exam Tips:

a) ਮਿੱਟੀ, ਪਾਣੀ ਅਤੇ ਹਵਾ ਤਿੰਨਾਂ ਦਾ ਜ਼ਿਕਰ ਕਰੋ।

 

Question 15: ਕੂੜਾ ਕਰਕਟ ਦਾ ਨਿਪਟਾਰਾ ਕਿਵੇਂ ਕੀਤਾ ਜਾ ਸਕਦਾ ਹੈ?

Answer:

ਪੱਤੇ, ਸਬਜ਼ੀਆਂ ਅਤੇ ਫਲਾਂ ਦੇ ਛਿੱਲੜ ਪਸ਼ੂਆਂ ਦੇ ਚਾਰੇ ਲਈ ਵਰਤੇ ਜਾ ਸਕਦੇ ਹਨ।
ਪਸ਼ੂਆਂ ਦਾ ਗੋਹਾ-ਕੂੜਾ, ਬਗੀਚੀ ਦਾ ਕਚਰਾ, ਪੱਤੇ, ਸਬਜ਼ੀਆਂ ਅਤੇ ਫਲਾਂ ਦੇ ਛਿੱਲੜ, ਖਾਣ ਵਾਲੀਆਂ ਵਸਤੂਆਂ ਦੀ ਰਹਿੰਦ-ਖੂੰਹਦ ਨੂੰ ਕੰਪੋਸਟ ਟੋਏ ਵਿੱਚ ਦਬਾ ਕੇ ਖਾਦ ਬਣਾਈ ਜਾ ਸਕਦੀ ਹੈ।
ਕਾਗ਼ਜ਼ ਸੋਧ ਕੇ ਮੁੜ ਵਰਤੇ ਜਾ ਸਕਦੇ ਹਨ।

Exam Tips:

a) ਤਿੰਨੋਂ ਤਰੀਕੇ ਵੱਖ-ਵੱਖ ਨੁਕਤਿਆਂ ਵਿੱਚ ਲਿਖੋ।
b) ਕੰਪੋਸਟ ਟੋਏ ਤੋਂ ਖਾਦ ਬਣਦੀ ਹੈ, ਇਹ ਲਿਖਣਾ ਨਾ ਭੁੱਲੋ।

 

Question 16: ਕੂੜਾ ਕਰਕਟ ਘਟਾਉਣ ਲਈ ਕੀ ਕਰਨਾ ਚਾਹੀਦਾ ਹੈ?

Answer:

ਸਾਨੂੰ ਕਾਗ਼ਜ਼ਾਂ ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈ ਅਤੇ ਕਾਗ਼ਜ਼ ਦੇ ਦੋਨੋਂ ਪਾਸਿਆਂ ਤੇ ਲਿਖਣਾ ਚਾਹੀਦਾ ਹੈ। ਜਿੱਥੋਂ ਤੱਕ ਹੋ ਸਕੇ ਸਲੇਟ ਦੀ ਵਰਤੋਂ ਕਰੋ। ਕਿਤਾਬਾਂ ਨੂੰ ਸੰਭਾਲ ਕੇ ਰੱਖੋ ਤਾਂ ਕਿ ਉਹੀ ਕਿਤਾਬਾਂ ਦੂਜੇ ਬੱਚਿਆਂ ਦੇ ਲਈ ਵਰਤੀਆਂ ਜਾ ਸਕਣ। ਬਾਜ਼ਾਰ ਜਾਂਦੇ ਸਮੇਂ ਕੱਪੜੇ ਦਾ ਥੈਲਾ ਨਾਲ ਲੈ ਕੇ ਜਾਓ ਤਾਂ ਕਿ ਪਲਾਸਟਿਕ ਦੀਆਂ ਥੈਲੀਆਂ ਦਾ ਪ੍ਰਯੋਗ ਘੱਟ ਹੋ ਸਕੇ। ਬਹੁਤ ਸਾਰੀਆਂ ਵਸਤੂਆਂ ਦੀ ਮੁਰੰਮਤ ਕਰਵਾ ਕੇ ਉਹਨਾਂ ਨੂੰ ਫਿਰ ਤੋਂ ਵਰਤੋਂ ਵਿੱਚ ਲਿਆਂਦਾ ਜਾ ਸਕਦਾ ਹੈ।

Exam Tips:

a) ਘੱਟੋ-ਘੱਟ ਤਿੰਨ-ਚਾਰ ਤਰੀਕੇ ਵੱਖ-ਵੱਖ ਨੁਕਤਿਆਂ ਵਿੱਚ ਲਿਖੋ।
b) ਘਟਾਉਣਾ, ਮੁੜ ਵਰਤਣਾ ਅਤੇ ਮੁਰੰਮਤ ਕਰਵਾਉਣਾ ਮੁੱਖ ਗੱਲਾਂ ਹਨ।

 

ਹੋਰ ਮਹੱਤਵਪੂਰਨ ਪ੍ਰਸ਼ਨ

Question 17: ਘਰੇਲੂ ਕੂੜਾ-ਕਰਕਟ ਵਿੱਚ ਸ਼ਾਮਲ ਹੈ :
(ੳ) ਸਬਜ਼ੀਆਂ ਦੇ ਛਿੱਲੜ
(ਅ) ਰੱਦੀ ਕਾਗਜ਼
(ੲ) ਰੁੱਖਾਂ ਦੇ ਪੱਤੇ
(ਸ) ਸਾਰੇ ਠੀਕ

Answer:

(ਸ) ਸਾਰੇ ਠੀਕ

Exam Tips:

a) ਚਾਰੇ ਵਿਕਲਪ ਪੜ੍ਹ ਕੇ ਹੀ ਉੱਤਰ ਚੁਣੋ।

 

Question 18: ਗਲਣਯੋਗ ਕੂੜਾ ਨਹੀਂ ਹੈ :
(ੳ) ਕਾਗਜ਼
(ਅ) ਪਾਲੀਥੀਨ
(ੲ) ਫਲਾਂ ਦੇ ਛਿੱਲੜ
(ਸ) ਪੱਤੇ

Answer:

(ਅ) ਪਾਲੀਥੀਨ

Exam Tips:

a) ਪ੍ਰਸ਼ਨ ਵਿੱਚ "ਨਹੀਂ" ਸ਼ਬਦ ਵੱਲ ਧਿਆਨ ਦਿਓ।

 

Question 19: ਘਰੇਲੂ ਕੂੜਾ ਕਿੰਨੀ ਤਰ੍ਹਾਂ ਦਾ ਹੁੰਦਾ ਹੈ?

Answer:

ਦੋ ਤਰ੍ਹਾਂ ਦਾ।

Exam Tips:

a) ਗਲਣਯੋਗ ਅਤੇ ਨਾ-ਗਲਣਯੋਗ, ਇਹ ਦੋਵੇਂ ਕਿਸਮਾਂ ਵੀ ਯਾਦ ਰੱਖੋ।

 

Question 20: ਉਸਾਰੀ ਦੇ ਮਲਬੇ ਨੂੰ ਕਿਸ ਤਰ੍ਹਾਂ ਨਿਪਟਾਇਆ ਜਾਂਦਾ ਹੈ?

Answer:

ਟੋਏ ਬਣਾ ਕੇ।

Exam Tips:

a) ਉੱਤਰ ਛੋਟਾ ਅਤੇ ਸਿੱਧਾ ਲਿਖੋ।

 

Question 21: ਗ਼ਲਤ/ਸਹੀ :
1. ਖੁੱਲ੍ਹੇ ਤੌਰ ‘ਤੇ ਸਾੜਿਆ ਕੂੜਾ ਹਵਾ ਵਿੱਚ ਪ੍ਰਦੂਸ਼ਣ ਪੈਦਾ ਕਰਦਾ ਹੈ।
2. ਗਲਣਯੋਗ ਅਤੇ ਨਾ ਗਲਣਯੋਗ ਕੂੜਾ ਇਕੱਠਾ ਰੱਖਿਆ ਜਾਣਾ ਚਾਹੀਦਾ ਹੈ।

Answer:

1. ਸਹੀ
2. ਗ਼ਲਤ

Exam Tips:

a) ਦੋਵੇਂ ਕਿਸਮਾਂ ਦਾ ਕੂੜਾ ਵੱਖ-ਵੱਖ ਰੱਖਣਾ ਚਾਹੀਦਾ ਹੈ।

 

Question 22: ਗਲਣਯੋਗ ਅਤੇ ਨਾ-ਗਲਣਯੋਗ ਕੂੜੇ ਵਿੱਚ ਕੀ ਅੰਤਰ ਹੈ?

Answer:

ਗਲਣਯੋਗ ਕੂੜੇ ਵਿੱਚ ਕਾਗਜ਼, ਪੱਤੇ, ਸਬਜ਼ੀਆਂ ਅਤੇ ਫਲਾਂ ਦੇ ਛਿਲਕੇ, ਬਚੇ ਹੋਏ ਖਾਦ ਪਦਾਰਥ, ਪਸ਼ੂਆਂ ਦਾ ਗੋਹਾ ਆਦਿ ਸ਼ਾਮਲ ਹਨ। ਇਹ ਸਮੇਂ ਨਾਲ ਗਲ ਜਾਂਦਾ ਹੈ।
ਨਾ-ਗਲਣਯੋਗ ਕੂੜੇ ਵਿੱਚ ਪਲਾਸਟਿਕ ਦੇ ਲਿਫ਼ਾਫ਼ੇ, ਕੱਚ, ਟੀਨ, ਲੋਹਾ ਅਤੇ ਪਲਾਸਟਿਕ ਦੀਆਂ ਬੇਕਾਰ ਅਤੇ ਟੁੱਟ-ਫੁੱਟ ਵਸਤੂਆਂ ਸ਼ਾਮਲ ਹਨ। ਇਹ ਸਮੇਂ ਨਾਲ ਗਲਦੇ ਨਹੀਂ।

Exam Tips:

a) ਦੋਵਾਂ ਦੀਆਂ ਉਦਾਹਰਨਾਂ ਅਤੇ ਗੁਣ ਵੱਖ-ਵੱਖ ਲਿਖੋ।
b) ਮੁੱਖ ਅੰਤਰ: ਇੱਕ ਗਲ ਜਾਂਦਾ ਹੈ, ਦੂਜਾ ਨਹੀਂ ਗਲਦਾ।

 

Punjab Board Solutions for Class 4 EVS Punjabi Medium Chapter 15 ਆਵਾਸ-ਸਵੱਛਤਾ

Chapter Exercise Answers for Class 4 EVS

Review comprehensive exercise answers for Class 4 EVS Punjabi Medium Chapter 15 ਆਵਾਸ-ਸਵੱਛਤਾ. Fully updated to match current Punjab Board syllabus guidelines, these textbook solutions help students verify their work and maintain accurate study notes.

Detailed Answer Guides for Punjabi Medium Chapter 15 ਆਵਾਸ-ਸਵੱਛਤਾ

Beyond providing final answers, these guides offer step-by-step breakdowns for complex queries in the Class 4 EVS module. This approach helps students balance theoretical depth with practical problem-solving skills required for Punjab Board exams.

Complete Preparation Kit for Class 4 Exams

These resources act as an effective roadmap for daily homework tasks and independent study. Supplement your review of Punjabi Medium Chapter 15 ਆਵਾਸ-ਸਵੱਛਤਾ with official sample papers and interactive practice tests available on our platform free of charge.

FAQs

Where can I find the latest PSEB 4th Class EVS Solutions Chapter 15 ਆਵਾਸ-ਸਵੱਛਤਾ for the 2026-27 session?

The complete and updated PSEB 4th Class EVS Solutions Chapter 15 ਆਵਾਸ-ਸਵੱਛਤਾ is available for free on StudiesToday.com. These solutions for Class 4 EVS are as per latest Punjab Board curriculum.

Are the EVS Punjab Board solutions for Class 4 updated for the new 50% competency-based exam pattern?

Yes, our experts have revised the PSEB 4th Class EVS Solutions Chapter 15 ਆਵਾਸ-ਸਵੱਛਤਾ as per 2026 exam pattern. All textbook exercises have been solved and have added explanation about how the EVS concepts are applied in case-study and assertion-reasoning questions.

How do these Class 4 Punjab Board solutions help in scoring 90% plus marks?

Toppers recommend using Punjab Board language because Punjab Board marking schemes are strictly based on textbook definitions. Our PSEB 4th Class EVS Solutions Chapter 15 ਆਵਾਸ-ਸਵੱਛਤਾ will help students to get full marks in the theory paper.

Do you offer PSEB 4th Class EVS Solutions Chapter 15 ਆਵਾਸ-ਸਵੱਛਤਾ in multiple languages like Hindi and English?

Yes, we provide bilingual support for Class 4 EVS. You can access PSEB 4th Class EVS Solutions Chapter 15 ਆਵਾਸ-ਸਵੱਛਤਾ in both English and Hindi medium.

Is it possible to download the EVS Punjab Board solutions for Class 4 as a PDF?

Yes, you can download the entire PSEB 4th Class EVS Solutions Chapter 15 ਆਵਾਸ-ਸਵੱਛਤਾ in printable PDF format for offline study on any device.