Step-by-Step Textbook Solutions for Class 3 Welcome Life Punjabi Medium Chapter 07 ਚੰਗਾ ਬੋਲੀਏ, ਮਿੱਤਰ ਬਣਾਈਏ
Access comprehensive textbook solutions for Punjabi Medium Chapter 07 ਚੰਗਾ ਬੋਲੀਏ, ਮਿੱਤਰ ਬਣਾਈਏ using the official curriculum guides for Class 3 Welcome Life. Designed to align with the 2026-27 Punjab Board standards, these detailed answers help students reinforce core academic concepts.
Download Punjabi Medium Chapter 07 ਚੰਗਾ ਬੋਲੀਏ, ਮਿੱਤਰ ਬਣਾਈਏ Textbook Solutions PDF
Navigate directly to the solved Welcome Life textbook exercises using the digital viewer below. Each solution includes detailed step-by-step explanations, allowing students to instantly cross-check their work and identify areas requiring further revision.
ਪੰਨਾ-46 : ਪ੍ਰਸ਼ਨੋਤਰੀ
ਪ੍ਰਸ਼ਨ 1: ਸਾਰੇ ਬੱਚੇ ਸੁਖਦੀਪ ਤੋਂ ਦੂਰੀ ਕਿਉਂ ਬਣਾ ਕੇ ਰੱਖਦੇ ਸਨ ?
Answer:
ਵੱਡਾ ਹੋਣ ਕਰਕੇ ਅਤੇ ਰੁੱਖਾ ਸੁਭਾਅ ਹੋਣ ਕਰਕੇ ਸਾਰੇ ਬੱਚੇ ਸੁਖਦੀਪ ਤੋਂ ਦੂਰੀ ਬਣਾ ਕੇ ਰੱਖਦੇ ਸਨ ।
Exam Tips:
a) ਕਾਰਨ ਦੋ ਦੱਸੋ : ਵੱਡਾ ਹੋਣਾ ਅਤੇ ਰੁੱਖਾ ਸੁਭਾਅ ।
b) ਉੱਤਰ "ਕਿਉਂਕਿ" ਜਾਂ "ਕਰਕੇ" ਨਾਲ ਪੂਰਾ ਕਰੋ ।
ਪ੍ਰਸ਼ਨ 2: ਉਸਦੇ ਮਾਮਾ ਜੀ ਨੇ ਸੁਖਦੀਪ ਨੂੰ ਕੀ ਸਮਝਾਇਆ ?
Answer:
ਮਾਮਾ ਜੀ ਨੇ ਸੁਖਦੀਪ ਨੂੰ ਪਿਆਰ ਨਾਲ ਬੋਲਣ ਬਾਰੇ ਸਮਝਾਇਆ । ਉਨ੍ਹਾਂ ਕਿਹਾ ਕਿ ਸਾਨੂੰ ਚੰਗਾ ਬੋਲਣਾ ਚਾਹੀਦਾ ਹੈ, ਵੱਡਿਆਂ ਦੀ ਇੱਜ਼ਤ ਕਰਨੀ ਚਾਹੀਦੀ ਹੈ ਅਤੇ ਛੋਟਿਆਂ ਨੂੰ ਪਿਆਰ ਕਰਨਾ ਚਾਹੀਦਾ ਹੈ ।
Exam Tips:
a) ਤਿੰਨੇ ਗੱਲਾਂ ਲਿਖੋ : ਚੰਗਾ ਬੋਲਣਾ, ਵੱਡਿਆਂ ਦੀ ਇੱਜ਼ਤ, ਛੋਟਿਆਂ ਨਾਲ ਪਿਆਰ ।
ਪ੍ਰਸ਼ਨ 3: ਸੁਖਦੀਪ ਨੇ ਆਪਣੇ-ਆਪ ਨਾਲ ਕੀ ਵਾਅਦਾ ਕੀਤਾ ?
Answer:
ਸੁਖਦੀਪ ਨੇ ਆਪਣੇ-ਆਪ ਨਾਲ ਵਾਅਦਾ ਕੀਤਾ ਕਿ ਉਹ ਸਭ ਨਾਲ ਚੰਗਾ ਬੋਲੇਗਾ, ਵੱਡਿਆਂ ਦੀ ਇੱਜ਼ਤ ਕਰੇਗਾ ਅਤੇ ਛੋਟਿਆਂ ਨੂੰ ਪਿਆਰ ਕਰੇਗਾ ।
Exam Tips:
a) ਵਾਅਦੇ ਦੀਆਂ ਤਿੰਨੇ ਗੱਲਾਂ ਯਾਦ ਰੱਖੋ ।
ਕਿਰਿਆਵਾਂ
ਪ੍ਰਸ਼ਨ 1: ਕੀ ਬੱਚਿਆਂ ਨੂੰ ਆਪਣੇ ਤੋਂ ਛੋਟੇ ਬੱਚਿਆਂ ਨੂੰ ਪਿਆਰ ਨਾਲ ਬੁਲਾਉਣਾ ਚਾਹੀਦਾ ਹੈ ?
Answer:
ਹਾਂ ਜੀ, ਬੱਚਿਆਂ ਨੂੰ ਆਪਣੇ ਤੋਂ ਛੋਟੇ ਬੱਚਿਆਂ ਨੂੰ ਪਿਆਰ ਨਾਲ ਬੁਲਾਉਣਾ ਚਾਹੀਦਾ ਹੈ ।
Exam Tips:
a) "ਹਾਂ ਜੀ" ਜਾਂ "ਨਹੀਂ" ਨਾਲ ਸ਼ੁਰੂ ਕਰਕੇ ਪੂਰਾ ਵਾਕ ਲਿਖੋ ।
ਪ੍ਰਸ਼ਨ 2: ਕੀ ਛੋਟੇ ਬੱਚਿਆਂ ਦੁਆਰਾ ਵੱਡਿਆਂ ਨੂੰ ਇੱਜ਼ਤ ਦੇਣੀ ਚਾਹੀਦੀ ਹੈ ?
Answer:
ਹਾਂ ਜੀ ।
Exam Tips:
a) ਛੋਟਿਆਂ ਨੂੰ ਵੱਡਿਆਂ ਦੀ ਇੱਜ਼ਤ ਕਰਨੀ ਚਾਹੀਦੀ ਹੈ ।
ਪ੍ਰਸ਼ਨ 3: ਇਕ ਦੂਸਰੇ ਨੂੰ ਕਿਵੇਂ ਤੇ ਕੀ ਕਹਿ ਕੇ ਬੁਲਾਉਣਾ ਚਾਹੀਦਾ ਹੈ ?
Answer:
ਛੋਟਿਆਂ ਨੂੰ ਪਿਆਰ ਨਾਲ ਅਤੇ ਵੱਡਿਆਂ ਨੂੰ ਇੱਜ਼ਤ ਨਾਲ ਬੁਲਾਉਣਾ ਚਾਹੀਦਾ ਹੈ ।
Exam Tips:
a) ਛੋਟਿਆਂ ਲਈ "ਪਿਆਰ" ਅਤੇ ਵੱਡਿਆਂ ਲਈ "ਇੱਜ਼ਤ" ਸ਼ਬਦ ਯਾਦ ਰੱਖੋ ।
ਪੰਨਾ-48 : ਪ੍ਰਸ਼ਨੋਤਰੀ
ਪ੍ਰਸ਼ਨ 1: ਕਵਿਤਾ ਵਿੱਚ ਬੱਚਾ ਦਾਦਾ-ਦਾਦੀ ਨੂੰ ਕਿਵੇਂ ਬੁਲਾਉਂਦਾ ਹੈ ?
Answer:
ਬੱਚਾ ਦਾਦਾ-ਦਾਦੀ ਨੂੰ ਸਤਿ ਸ੍ਰੀ ਅਕਾਲ ਕਹਿ ਕੇ ਬੁਲਾਉਂਦਾ ਹੈ ।
Exam Tips:
a) ਉੱਤਰ ਪਾਠ ਦੇ ਆਧਾਰ 'ਤੇ ਪੂਰੇ ਵਾਕ ਵਿੱਚ ਲਿਖੋ ।
ਪ੍ਰਸ਼ਨ 2: ਮੰਮੀ-ਪਾਪਾ ਦਾ ਸਤਿਕਾਰ ਕਿਵੇਂ ਕਰਦਾ ਹੈ ?
Answer:
ਬੱਚਾ ਮੰਮੀ-ਪਾਪਾ ਦਾ ਕਿਹਾ ਮੰਨ ਕੇ ਉਨ੍ਹਾਂ ਦਾ ਸਤਿਕਾਰ ਕਰਦਾ ਹੈ ਅਤੇ ਜਦੋਂ ਮੰਮੀ-ਪਾਪਾ ਅਸੀਸਾਂ ਦਿੰਦੇ ਹਨ ਤਾਂ ਉਸਦਾ ਰੋਮ-ਰੋਮ ਮੁਸਕਾਉਂਦਾ ਹੈ ।
Exam Tips:
a) ਮਾਪਿਆਂ ਦਾ ਕਿਹਾ ਮੰਨਣਾ ਸਤਿਕਾਰ ਦੀ ਨਿਸ਼ਾਨੀ ਹੈ ।
ਪ੍ਰਸ਼ਨ 3: ਸਾਰੇ ਉਸ ਨੂੰ ਸ਼ਾਬਾਸ਼ ਕਿਉਂ ਦਿੰਦੇ ਹਨ ?
Answer:
ਕਿਉਂਕਿ ਉਹ ਵੱਡਿਆਂ ਨੂੰ ਜੀ-ਜੀ ਆਖ ਕੇ ਅਤੇ ਛੋਟਿਆਂ ਨੂੰ ਗਲ ਲਾ ਕੇ ਬੁਲਾਉਂਦਾ ਹੈ ।
Exam Tips:
a) ਉੱਤਰ "ਕਿਉਂਕਿ" ਨਾਲ ਸ਼ੁਰੂ ਕਰੋ ।
ਪ੍ਰਸ਼ਨ 4: ਸਭ ਨਾਲ ਮਿੱਠਾ ਬੋਲਣ ਕਰਕੇ ਉਸਨੂੰ ਕਿਹੋ ਜਿਹਾ ਬਾਲ ਕਹਿੰਦੇ ਹਨ ?
Answer:
ਸਭ ਨਾਲ ਮਿੱਠਾ ਬੋਲਣ ਕਰਕੇ ਉਸਨੂੰ ਚੰਗਾ ਬਾਲ ਕਹਿੰਦੇ ਹਨ ।
Exam Tips:
a) ਉੱਤਰ ਦੋ ਸ਼ਬਦਾਂ ਵਿੱਚ ਵੀ ਦਿੱਤਾ ਜਾ ਸਕਦਾ ਹੈ : ਚੰਗਾ ਬਾਲ ।
(i) ਬਹੁਵਿਕਲਪੀ ਪ੍ਰਸ਼ਨ
ਪ੍ਰਸ਼ਨ 1: ਸਵੇਰੇ ਉੱਠ ਜਾਵਾਂ ਫਿਰ :
(ੳ) ਬੁਰਸ਼ ਕਰਨ ਤੋਂ ਬਾਅਦ ਨਹਾਵਾਂ
(ਅ) ਭੋਜਨ ਕਰਾਂ
(ੲ) ਪਾਰਟੀ ਜਾਵਾਂ
(ਸ) ਰਿਸ਼ਤੇਦਾਰ ਵੱਲ ਜਾਵਾਂ ।
Answer:
(ੳ) ਬੁਰਸ਼ ਕਰਨ ਤੋਂ ਬਾਅਦ ਨਹਾਵਾਂ ।
Exam Tips:
a) ਸਹੀ ਵਿਕਲਪ ਦਾ ਅੱਖਰ ਅਤੇ ਉੱਤਰ ਦੋਵੇਂ ਲਿਖੋ ।
ਪ੍ਰਸ਼ਨ 2: ਦੋ ਬੱਚੇ ਆਪਸ ਵਿੱਚ ਮਿਲਣ ਤੇ ਕਹਿਣ :
(ੳ) ਸਤਿ ਸ੍ਰੀ ਅਕਾਲ ਭੈਣ
(ਅ) ਸਤਿ ਸ੍ਰੀ ਅਕਾਲ ਵੀਰ
(ੲ) ਦੋਵੇਂ (ੳ) ਤੇ (ਅ)
(ਸ) ਕੋਈ ਨਹੀਂ ।
Answer:
(ੲ) ਦੋਵੇਂ (ੳ) ਤੇ (ਅ) ।
Exam Tips:
a) ਸਾਰੇ ਵਿਕਲਪ ਪੜ੍ਹ ਕੇ ਹੀ ਉੱਤਰ ਚੁਣੋ ।
ਪ੍ਰਸ਼ਨ 3: ਪਿਆਰ ਨਾਲ ਬੋਲਿਆਂ ਕੀ ਮਿਲਦਾ ਹੈ ?
(ੳ) ਇੱਜ਼ਤ, ਪਿਆਰ
(ਅ) ਦੂਰੀਆਂ ਵੱਧ ਜਾਂਦੀਆਂ ਹਨ
(ੲ) ਰਿਸ਼ਤਾ ਟੁੱਟ ਜਾਂਦਾ ਹੈ
(ਸ) ਕੁੱਝ ਵੀ ਨਹੀਂ ।
Answer:
(ੳ) ਇੱਜ਼ਤ, ਪਿਆਰ ।
Exam Tips:
a) ਮਿੱਠਾ ਬੋਲਣ ਨਾਲ ਇੱਜ਼ਤ ਅਤੇ ਪਿਆਰ ਮਿਲਦੇ ਹਨ ।
(ii) ਇੱਕ ਵਾਕ ਤੋਂ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1: ਵੱਡਿਆਂ ਨੂੰ ਕੀ ਕਿਹਾ ਜਾਂਦਾ ਹੈ ?
Answer:
ਵੱਡਿਆਂ ਨੂੰ ਜੀ-ਜੀ ਕਿਹਾ ਜਾਂਦਾ ਹੈ ।
Exam Tips:
a) ਇੱਕ ਸ਼ਬਦ ਜਾਂ ਇੱਕ ਛੋਟੇ ਵਾਕ ਵਿੱਚ ਉੱਤਰ ਦਿਓ ।
ਪ੍ਰਸ਼ਨ 2: ਸਭ ਨਾਲ ਮਿੱਠਾ ਬੋਲਣ ਵਾਲਾ ਕੀ ਕਹਾਉਂਦਾ ਹੈ ?
Answer:
ਚੰਗਾ ਬਾਲ ।
Exam Tips:
a) ਇੱਕ ਸ਼ਬਦ ਜਾਂ ਇੱਕ ਛੋਟੇ ਵਾਕ ਵਿੱਚ ਉੱਤਰ ਦਿਓ ।
ਪ੍ਰਸ਼ਨ 3: ਮਾਪਿਆਂ ਕੋਲੋਂ ਮਿਲੀਆਂ ਅਸੀਸਾਂ ਨਾਲ ਕੀ ਹੁੰਦਾ ਹੈ ?
Answer:
ਰੋਮ-ਰੋਮ ਮੁਸਕਾਉਂਦਾ ਹੈ ।
Exam Tips:
a) ਇੱਕ ਸ਼ਬਦ ਜਾਂ ਇੱਕ ਛੋਟੇ ਵਾਕ ਵਿੱਚ ਉੱਤਰ ਦਿਓ ।
ਪ੍ਰਸ਼ਨ 4: ਦਾਦਾ-ਦਾਦੀ ਜੀ ਨੂੰ ਕੀ ਕਹਿਣਾ ਚਾਹੀਦਾ ਹੈ ?
Answer:
ਸਤਿ ਸ੍ਰੀ ਅਕਾਲ ।
Exam Tips:
a) ਇੱਕ ਸ਼ਬਦ ਜਾਂ ਇੱਕ ਛੋਟੇ ਵਾਕ ਵਿੱਚ ਉੱਤਰ ਦਿਓ ।
ਪ੍ਰਸ਼ਨ 5: ਭੈਣ-ਭਰਾ ਇੱਕ-ਦੂਜੇ ਨੂੰ ਮਿਲਣ 'ਤੇ ਕੀ ਕਹਿੰਦੇ ਹਨ ?
Answer:
ਸਤਿ ਸ੍ਰੀ ਅਕਾਲ ਭੈਣ ਜੀ ਅਤੇ ਸਤਿ ਸ੍ਰੀ ਅਕਾਲ ਭਰਾ ਜੀ ।
Exam Tips:
a) ਇੱਕ ਸ਼ਬਦ ਜਾਂ ਇੱਕ ਛੋਟੇ ਵਾਕ ਵਿੱਚ ਉੱਤਰ ਦਿਓ ।
ਪ੍ਰਸ਼ਨ 6: ਭੈਣ-ਭਰਾ ਕੀ ਕਹਿ ਕੇ ਬੁਲਾਉਂਦੇ ਹਨ ?
Answer:
ਵੀਰ ਜੀ ਤੇ ਭੈਣ ਜੀ ।
Exam Tips:
a) ਇੱਕ ਸ਼ਬਦ ਜਾਂ ਇੱਕ ਛੋਟੇ ਵਾਕ ਵਿੱਚ ਉੱਤਰ ਦਿਓ ।
(iii) ਖਾਲੀ ਥਾਂਵਾਂ ਭਰੋ
ਪ੍ਰਸ਼ਨ 1: …………………… ਦਾ ਮਨ ਸਕੂਲ ਜਾਣ ਲਈ ਬਿਲਕੁਲ ਨਹੀਂ ਕਰਦਾ ਸੀ ।
Answer:
ਸੁਖਦੀਪ
Exam Tips:
a) ਵਾਕ ਪੜ੍ਹ ਕੇ ਪਾਠ ਦੇ ਅਨੁਸਾਰ ਸਹੀ ਸ਼ਬਦ ਭਰੋ ।
ਪ੍ਰਸ਼ਨ 2: …………………… ਕਰਕੇ ਉਹ ਸਭ ਨੂੰ ਰੁੱਖਾ ਬੋਲਦਾ ਸੀ ।
Answer:
ਵੱਡਾ ਹੋਣ
Exam Tips:
a) ਵਾਕ ਪੜ੍ਹ ਕੇ ਪਾਠ ਦੇ ਅਨੁਸਾਰ ਸਹੀ ਸ਼ਬਦ ਭਰੋ ।
ਪ੍ਰਸ਼ਨ 3: ਸੁਖਦੀਪ ਆਪਣੇ …………………… ਗੱਲ ਪੱਲੇ ਬੰਨ੍ਹ ਕੇ ਸਕੂਲ ਗਿਆ ।
Answer:
ਮਾਮਾ ਜੀ ਦੀ
Exam Tips:
a) ਵਾਕ ਪੜ੍ਹ ਕੇ ਪਾਠ ਦੇ ਅਨੁਸਾਰ ਸਹੀ ਸ਼ਬਦ ਭਰੋ ।
ਪ੍ਰਸ਼ਨ 4: ਵੱਡਿਆਂ ਤਾਈਂ ਜੀ-ਜੀ ਆਖਾਂ …………………… ਗਲ ਲਾਵਾਂ ।
Answer:
ਛੋਟਿਆਂ ਨੂੰ
Exam Tips:
a) ਵਾਕ ਪੜ੍ਹ ਕੇ ਪਾਠ ਦੇ ਅਨੁਸਾਰ ਸਹੀ ਸ਼ਬਦ ਭਰੋ ।
(iv) ਵੱਡੇ ਉੱਤਰ ਵਾਲਾ ਪ੍ਰਸ਼ਨ
ਪ੍ਰਸ਼ਨ: ਸਾਡੀ ਬੋਲ-ਚਾਲ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ?
Answer:
ਸਾਨੂੰ ਸਵੇਰੇ ਉੱਠ ਕੇ, ਨਹਾ ਕੇ ਆਪਣੇ ਦਾਦਾ-ਦਾਦੀ ਨੂੰ ਸਤਿ ਸ੍ਰੀ ਅਕਾਲ ਬੋਲਣਾ ਚਾਹੀਦਾ ਹੈ । ਆਪਣੇ ਮਾਪਿਆਂ ਕੋਲੋਂ ਅਸੀਸਾਂ ਲੈਣੀਆਂ ਚਾਹੀਦੀਆਂ ਹਨ । ਸਭ ਨੂੰ ਜੀ-ਜੀ ਆਖਣਾ ਚਾਹੀਦਾ ਹੈ ਅਤੇ ਸਾਰਿਆਂ ਨੂੰ ਖ਼ੁਸ਼ੀ ਦੇਣੀ ਚਾਹੀਦੀ ਹੈ । ਇਸ ਨਾਲ ਸਾਰੇ ਉਸ ਬੱਚੇ ਨੂੰ ਸ਼ਾਬਾਸ਼ ਦਿੰਦੇ ਹਨ । ਸਭ ਨਾਲ ਮਿੱਠੀ ਬੋਲ-ਚਾਲ ਰੱਖਣੀ ਚਾਹੀਦੀ ਹੈ ।
Exam Tips:
a) ਉੱਤਰ ਕ੍ਰਮ ਅਨੁਸਾਰ ਲਿਖੋ : ਸਵੇਰ ਦਾ ਸਤਿ ਸ੍ਰੀ ਅਕਾਲ, ਅਸੀਸਾਂ, ਜੀ-ਜੀ ਕਹਿਣਾ ।
b) ਅੰਤ ਵਿੱਚ ਮਿੱਠੀ ਬੋਲ-ਚਾਲ ਦਾ ਨਤੀਜਾ ਲਿਖੋ ।
Free study material for Welcome Life
Step-by-Step Textbook Answers: Class 3 Welcome Life Punjabi Medium Chapter 07 ਚੰਗਾ ਬੋਲੀਏ, ਮਿੱਤਰ ਬਣਾਈਏ
Textbook Solutions for Class 3 Welcome Life Punjabi Medium Chapter 07 ਚੰਗਾ ਬੋਲੀਏ, ਮਿੱਤਰ ਬਣਾਈਏ
Explore reliable textbook solutions for Punjabi Medium Chapter 07 ਚੰਗਾ ਬੋਲੀਏ, ਮਿੱਤਰ ਬਣਾਈਏ tailored for Class 3 learners. Utilizing these complete exercise answers ensures your preparation aligns exactly with official Punjab Board standards for Welcome Life.
Mastering Theoretical and Practical Questions
Beyond providing final answers, these guides offer step-by-step breakdowns for complex queries in the Class 3 Welcome Life module. This approach helps students balance theoretical depth with practical problem-solving skills required for Punjab Board exams.
Effective Self-Study and Homework Assistance
Consistent practice with these solution guides cultivates faster problem-solving habits and clearer logical structuring. For a complete preparation experience, pair these textbook answers with our dedicated revision notes and sample papers for Class 3 Welcome Life.
FAQs
The complete and updated PSEB 3rd Class Welcome Life Solutions Chapter 7 ਚੰਗਾ ਬੋਲੀਏ, ਮਿੱਤਰ ਬਣਾਈਏ is available for free on StudiesToday.com. These solutions for Class 3 Welcome Life are as per latest Punjab Board curriculum.
Yes, our experts have revised the PSEB 3rd Class Welcome Life Solutions Chapter 7 ਚੰਗਾ ਬੋਲੀਏ, ਮਿੱਤਰ ਬਣਾਈਏ as per 2026 exam pattern. All textbook exercises have been solved and have added explanation about how the Welcome Life concepts are applied in case-study and assertion-reasoning questions.
Toppers recommend using Punjab Board language because Punjab Board marking schemes are strictly based on textbook definitions. Our PSEB 3rd Class Welcome Life Solutions Chapter 7 ਚੰਗਾ ਬੋਲੀਏ, ਮਿੱਤਰ ਬਣਾਈਏ will help students to get full marks in the theory paper.
Yes, we provide bilingual support for Class 3 Welcome Life. You can access PSEB 3rd Class Welcome Life Solutions Chapter 7 ਚੰਗਾ ਬੋਲੀਏ, ਮਿੱਤਰ ਬਣਾਈਏ in both English and Hindi medium.
Yes, you can download the entire PSEB 3rd Class Welcome Life Solutions Chapter 7 ਚੰਗਾ ਬੋਲੀਏ, ਮਿੱਤਰ ਬਣਾਈਏ in printable PDF format for offline study on any device.