Solutions for Class 3 Punjabi: Punjabi Medium Chapter 02 ਉਠ ਕਿੱਥੇ ਗਿਆ
Review structured textbook solutions for Class 3 Punjabi Punjabi Medium Chapter 02 ਉਠ ਕਿੱਥੇ ਗਿਆ. Built according to Punjab Board guidelines for the 2026-27 academic year, these downloadable answers support daily revision and problem-solving accuracy.
Practice Class 3 Punjabi Solutions: Punjabi Medium Chapter 02 ਉਠ ਕਿੱਥੇ ਗਿਆ
Navigate directly to the solved Punjabi textbook exercises using the digital viewer below. Each solution includes detailed step-by-step explanations, allowing students to instantly cross-check their work and identify areas requiring further revision.
(ਉ) ਮੌਖਿਕ ਪ੍ਰਸ਼ਨ
ਪ੍ਰਸ਼ਨ 1: ਜੈਸਮੀਨ ਨੂੰ ਕਿਸਦੀ ਸੁਣਾਈ ਕਹਾਣੀ ਯਾਦ ਆਈ ?
Answer:
ਜੈਸਮੀਨ ਨੂੰ ਆਪਣੇ ਬਾਬਾ ਜੀ ਦੀ ਸੁਣਾਈ ਹੋਈ ਕਹਾਣੀ ਯਾਦ ਆਈ ।
Exam Tips:
a) ਉੱਤਰ ਪੂਰੇ ਵਾਕ ਵਿਚ ਲਿਖੋ ।
b) ਪਾਠ ਦੀ ਸ਼ੁਰੂਆਤ ਧਿਆਨ ਨਾਲ ਪੜ੍ਹੋ ।
ਪ੍ਰਸ਼ਨ 2: ਕਰੀਮੂ ਊਠ ਉੱਤੇ ਬੈਠ ਕੇ ਕੀ ਕਰਨ ਲੱਗਾ ?
Answer:
ਕਰੀਮੂ ਊਠ ਉੱਤੇ ਬੈਠ ਕੇ ਆਪਣੇ ਤੋਂ ਅੱਗੇ ਜਾਂਦੇ ਊਠਾਂ ਨੂੰ ਗਿਣਨ ਲੱਗਾ ।
Exam Tips:
a) ਯਾਦ ਰੱਖੋ ਕਿ ਉਹ ਆਪਣੇ ਹੇਠਲੇ ਊਠ ਨੂੰ ਗਿਣਨਾ ਭੁੱਲ ਜਾਂਦਾ ਸੀ ।
ਪ੍ਰਸ਼ਨ 3: ਰਾਹ ਕਿਹੋ ਜਿਹਾ ਸੀ ?
Answer:
ਰਾਹ ਲੰਮਾ ਤੇ ਰੇਤਲਾ ਸੀ ।
Exam Tips:
a) “ਰੇਤਲਾ” ਸ਼ਬਦ ਦਾ ਅਰਥ ਹੈ ਰੇਤ ਵਾਲਾ ।
(ਅ) ਬਹੁਤ ਸੰਖੇਪ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1: ਠੀਕ ਵਾਕਾਂ ਅੱਗੇ ਸਹੀ ਸਹੀ ਦਾ ਨਿਸ਼ਾਨ ਅਤੇ ਗਲਤ ਵਾਕਾਂ ਅੱਗੇ ਗਲਤ ਗਲਤ ਦਾ ਨਿਸ਼ਾਨ ਲਾਓ :
(ੳ) ਊਠਾਂ ਦੇ ਗਲਾਂ ਵਿਚ ਟੱਲੀਆਂ ਬੰਨ੍ਹੀਆਂ ਸਨ ।
(ਅ) ਕਰੀਮੂ ਦੇ ਵਾਰ-ਵਾਰ ਗਿਣਨ ‘ਤੇ ਦੋ ਊਠ ਘਟ ਜਾਂਦੇ ਸਨ ।
(ੲ) ਕਰੀਮੂ ਅਖ਼ੀਰਲੇ ਊਠ ਉੱਪਰ ਬੈਠਾ ਸੀ ।
(ਸ) ਕਰੀਮੂ ਊਠਾਂ ਨੂੰ ਖੇਤ ਲਿਜਾ ਰਿਹਾ ਸੀ ।
Answer:
(ੳ) ਸਹੀ
(ਅ) ਗਲਤ
(ੲ) ਸਹੀ
(ਸ) ਗਲਤ
Exam Tips:
a) ਗਲਤ ਵਾਕਾਂ ਨੂੰ ਪਾਠ ਦੇ ਅਨੁਸਾਰ ਠੀਕ ਕਰਕੇ ਵੀ ਲਿਖਣ ਦਾ ਅਭਿਆਸ ਕਰੋ ।
b) ਕਰੀਮੂ ਨੂੰ ਇਕ ਊਠ ਘਟ ਦਿਸਦਾ ਸੀ, ਦੋ ਨਹੀਂ ।
ਪ੍ਰਸ਼ਨ 2: ਕਰੀਮੂ ਕੋਲ ਕਿੰਨੇ ਊਠ ਸਨ ?
Answer:
ਦਸ ।
Exam Tips:
a) ਗਿਣਤੀ ਸ਼ਬਦਾਂ ਵਿਚ ਲਿਖੋ ।
ਪ੍ਰਸ਼ਨ 3: ਕਰੀਮੂ ਕਿਹੜੇ ਊਠ ਉੱਤੇ ਬੈਠਿਆ ਸੀ ?
Answer:
ਕਰੀਮੂ ਸਭ ਤੋਂ ਅਖ਼ੀਰਲੇ ਊਠ ਉੱਤੇ ਬੈਠਿਆ ਸੀ ।
Exam Tips:
a) “ਅਖ਼ੀਰਲਾ” ਦਾ ਅਰਥ ਹੈ ਸਭ ਤੋਂ ਪਿਛਲਾ ।
ਪ੍ਰਸ਼ਨ 4: ਕਰੀਮੂ ਕਿਹੜਾ ਊਠ ਭੁੱਲ ਜਾਂਦਾ ਸੀ ?
Answer:
ਕਰੀਮੂ ਉਹ ਊਠ ਭੁੱਲ ਜਾਂਦਾ ਸੀ, ਜਿਸ ਉੱਤੇ ਉਹ ਆਪ ਬੈਠਾ ਸੀ ।
Exam Tips:
a) ਇਸੇ ਕਰਕੇ ਉਸ ਨੂੰ ਨੌਂ ਊਠ ਹੀ ਗਿਣਤੀ ਵਿਚ ਆਉਂਦੇ ਸਨ ।
ਪ੍ਰਸ਼ਨ 5: ਕਰੀਮੂ ਫਿਰ ਊਠ ਉੱਤੇ ਕਿਉਂ ਨਾ ਬੈਠਾ ?
Answer:
ਕਰੀਮੂ ਫਿਰ ਊਠ ਉੱਤੇ ਇਸ ਕਰਕੇ ਨਾ ਬੈਠਾ, ਕਿਉਂਕਿ ਉਸ ਨੂੰ ਮਹਿਸੂਸ ਹੋਇਆ ਕਿ ਊਠ ਉੱਤੇ ਬੈਠਣ ਨਾਲ ਇਕ ਊਠ ਘਟ ਜਾਂਦਾ ਹੈ ।
Exam Tips:
a) “ਕਿਉਂ” ਵਾਲੇ ਪ੍ਰਸ਼ਨ ਦਾ ਉੱਤਰ “ਕਿਉਂਕਿ” ਨਾਲ ਲਿਖੋ ।
ਪ੍ਰਸ਼ਨ 6: ਠੀਕ ਸ਼ਬਦ ਚੁਣ ਕੇ ਖ਼ਾਲੀ ਥਾਂਵਾਂ ਭਰੋ :
(ੳ) ਪਿੰਡ ਤੋਂ ਦੂਰ ਸ਼ਹਿਰ ਵਿਚ ਊਠਾਂ ਦੀ ………….. ਲਗਦੀ ਸੀ । (ਕਤਾਰ, ਮੰਡੀ)
(ਅ) ਰਾਹ …………………… ਸੀ । (ਕੱਚਾ, ਪੱਕਾ, ਰੇਤਲਾ)
(ੲ) ਕਰੀਮੂ ਨੂੰ ਰੇਤ ਉੱਤੇ ਤੁਰਨਾ ………………………… ਲਗਦਾ ਸੀ । (ਔਖਾ, ਸੌਖਾ)
(ਸ) ਕਰੀਮੂ ਕੋਈ ………… ਗੁਣਗੁਣਾਉਣ ਲੱਗਿਆ । (ਗੀਤ, ਸ਼ਬਦ, ਕਵਿਤਾ)
(ਹ) ਉੱਚੇ ਊਠਾਂ ਦੇ ਪਰਛਾਵੇਂ ………………. ਸਨ । (ਛੋਟੇ, ਲੰਮੇ, ਹਿਲਦੇ)
(ਕ) ਊਠਾਂ ਦੇ ਗਲਾਂ ਵਿਚ ਬੰਨ੍ਹੀਆਂ ਟੱਲੀਆਂ …………………………… ਰਹੀਆਂ ਸਨ । (ਟੁਣਕ, ਖੜਕ)
Answer:
(ੳ) ਪਿੰਡ ਤੋਂ ਦੂਰ ਸ਼ਹਿਰ ਵਿਚ ਊਠਾਂ ਦੀ ਮੰਡੀ ਲਗਦੀ ਸੀ ।
(ਅ) ਰਾਹ ਰੇਤਲਾ ਸੀ ।
(ੲ) ਕਰੀਮੂ ਨੂੰ ਰੇਤ ਉੱਤੇ ਤੁਰਨਾ ਔਖਾ ਲਗਦਾ ਸੀ ।
(ਸ) ਕਰੀਮੂ ਕੋਈ ਗੀਤ ਗੁਣਗੁਣਾਉਣ ਲੱਗਿਆ ।
(ਹ) ਉੱਚੇ ਊਠਾਂ ਦੇ ਪਰਛਾਵੇਂ ਲੰਮੇ ਸਨ ।
(ਕ) ਊਠਾਂ ਦੇ ਗਲਾਂ ਵਿਚ ਬੰਨ੍ਹੀਆਂ ਟੱਲੀਆਂ ਟੁਣਕ ਰਹੀਆਂ ਸਨ ।
Exam Tips:
a) ਖ਼ਾਲੀ ਥਾਂ ਭਰਨ ਪਿੱਛੋਂ ਪੂਰਾ ਵਾਕ ਇਕ ਵਾਰ ਪੜ੍ਹ ਕੇ ਵੇਖੋ ਕਿ ਅਰਥ ਠੀਕ ਬਣਦਾ ਹੈ ।
b) ਟੱਲੀਆਂ ਦੀ ਆਵਾਜ਼ ਲਈ “ਟੁਣਕ” ਸ਼ਬਦ ਵਰਤਿਆ ਜਾਂਦਾ ਹੈ ।
ਪ੍ਰਸ਼ਨ 7: ਇਸ ਪਾਠ ਵਿਚੋਂ ਦੁਹਰਾਓ ਵਾਲੇ ਹੋਰ ਸ਼ਬਦ ਲਿਖੋ; ਜਿਵੇਂ ਉਦਾਹਰਨ ਵਿਚ ਦੱਸਿਆ ਗਿਆ ਹੈ :
ਉਦਾਹਰਨ- ਚੱਲਦਾ-ਚੱਲਦਾ ।
Answer:
ਦੂਰ-ਦੂਰ, ਉੱਚੇ-ਉੱਚੇ, ਲੰਮੇ-ਲੰਮੇ, ਲਾ-ਲਾ ।
Exam Tips:
a) ਦੁਹਰਾਓ ਵਾਲੇ ਸ਼ਬਦਾਂ ਵਿਚਕਾਰ ਛੋਟੀ ਲਕੀਰ (-) ਲਾਓ ।
ਪ੍ਰਸ਼ਨ 8: ਦੱਸੇ ਅਨੁਸਾਰ ਸ਼ਬਦਾਂ ਨੂੰ ਮਿਲਾਓ :
ਬੇ + ਚੈਨ, ਬੇ + ਅਰਾਮ, ਬੇ + ਫ਼ਿਕਰ
Answer:
ਬੇਚੈਨ, ਬੇਅਰਾਮ, ਬੇਫ਼ਿਕਰ ।
Exam Tips:
a) “ਬੇ” ਅਗੇਤਰ ਲੱਗਣ ਨਾਲ ਸ਼ਬਦ ਦਾ ਉਲਟ ਅਰਥ ਬਣ ਜਾਂਦਾ ਹੈ ।
ਪ੍ਰਸ਼ਨ 9: ਹੇਠ ਲਿਖੇ ਸ਼ਬਦਾਂ ਦੀ ਵਾਕਾਂ ਵਿਚ ਵਰਤੋਂ ਕਰੋ : ਕਤਾਰ, ਟੱਲੀਆਂ, ਰੇਤਲਾ, ਬੇਚੈਨ, ਮਹਿੰਗਾ, ਪੈਦਲ, ਪਰਛਾਵਾਂ ।
Answer:
ਕਤਾਰ (ਬਹੁਤ ਜਣਿਆਂ ਦਾ ਇਕ-ਦੂਜੇ ਦੇ ਪਿੱਛੇ ਜਾਂ ਨਾਲ-ਨਾਲ ਖੜ੍ਹੇ ਹੋਣਾ) – ਅਸੀਂ ਸਾਰੇ ਟਿਕਟ-ਘਰ ਦੀ ਖਿੜਕੀ ਅੱਗੇ ਕਤਾਰ ਬਣਾ ਕੇ ਖੜ੍ਹੇ ਹੋ ਗਏ ।
ਟੱਲੀਆਂ (ਘੰਟੀਆਂ) – ਊਠਾਂ ਦੇ ਗਲਾਂ ਵਿਚ ਟੱਲੀਆਂ ਪਾਈਆਂ ਹੋਈਆਂ ਸਨ ।
ਰੇਤਲਾ (ਰੇਤ ਵਾਲਾ) – ਊਠ ਰੇਤਲੇ ਰਾਹ ਉੱਤੇ ਤੇਜ਼ੀ ਨਾਲ ਤੁਰਦੇ ਜਾ ਰਹੇ ਸਨ ।
ਬੇਚੈਨ (ਜਿਸ ਨੂੰ ਚੈਨ ਨਾ ਹੋਵੇ, ਬੇਅਰਾਮ) – ਬਿਮਾਰ ਬੁੱਢਾ ਪਿੱਠ ਦੇ ਦਰਦ ਕਾਰਨ ਬੇਚੈਨ ਸੀ ।
ਮਹਿੰਗਾ (ਜਿਹੜੀ ਚੀਜ਼ ਬਹੁਤੇ ਪੈਸੇ ਖ਼ਰਚ ਕੇ ਮਿਲੇ) – ਇਹ ਕੱਪੜਾ ਬਹੁਤਾ ਮਹਿੰਗਾ ਨਹੀਂ ।
ਪੈਦਲ (ਪੈਰਾਂ ਨਾਲ) – ਅਸੀਂ ਸਾਰੇ ਜਣੇ ਦੂਜੇ ਪਿੰਡ ਜਾਣ ਲਈ ਪੈਦਲ ਹੀ ਤੁਰ ਪਏ ।
ਪਰਛਾਵਾਂ (ਛਾਂ, ਪ੍ਰਤੀਬਿੰਬ) – ਦਰਿਆ ਦੇ ਕੰਢੇ ਪਾਣੀ ਪੀਂਦੇ ਹਿਰਨ ਨੇ ਪਾਣੀ ਵਿਚ ਆਪਣਾ ਪਰਛਾਵਾਂ ਦੇਖਿਆ ।
Exam Tips:
a) ਵਾਕ ਛੋਟੇ ਤੇ ਸਾਫ਼ ਲਿਖੋ ਅਤੇ ਸ਼ਬਦ ਦੇ ਅਰਥ ਦਾ ਧਿਆਨ ਰੱਖੋ ।
b) ਆਪਣੇ ਅੰਦਾਜ਼ ਨਾਲ ਹੋਰ ਵਾਕ ਬਣਾਉਣ ਦਾ ਅਭਿਆਸ ਕਰੋ ।
(ੲ) ਵਿਆਕਰਨ
ਪ੍ਰਸ਼ਨ 1: ਇਕ-ਵਚਨ ਤੋਂ ਬਹੁ-ਵਚਨ ਬਣਾਓ :
ਟੱਲੀ – ਟੱਲੀਆਂ
ਕਹਾਣੀ …………………….
ਮੰਡੀ …………………..
ਕਾਪੀ ……………………..
Answer:
ਟੱਲੀ – ਟੱਲੀਆਂ
ਕਹਾਣੀ – ਕਹਾਣੀਆਂ
ਮੰਡੀ – ਮੰਡੀਆਂ
ਕਾਪੀ – ਕਾਪੀਆਂ
Exam Tips:
a) “ਈ” ਨਾਲ ਖ਼ਤਮ ਹੋਣ ਵਾਲੇ ਇਸਤਰੀ-ਲਿੰਗ ਸ਼ਬਦਾਂ ਦੇ ਬਹੁ-ਵਚਨ ਵਿਚ ਅੰਤ ਵਿਚ “ਆਂ” ਲੱਗਦਾ ਹੈ ।
(ਸ) ਪੜ੍ਹੋ, ਸਮਝੋ ਤੇ ਉੱਤਰ ਦਿਓ
ਪ੍ਰਸ਼ਨ 1: ਪਾਠ-ਪੁਸਤਕ ਵਿਚ ਦਿੱਤਾ ਪੈਰਾ (“ਕਰੀਮੂ ਕੋਲ ਦਸ ਊਠ ਸਨ …” ਤੋਂ ਸ਼ੁਰੂ ਹੋਣ ਵਾਲਾ) ਪੜ੍ਹ ਕੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ :
ਕਰੀਮੂ ਕੋਲ ਕਿੰਨੇ ਊਠ ਸਨ ?
Answer:
ਦਸ ।
Exam Tips:
a) ਉੱਤਰ ਲਈ ਪੈਰੇ ਦੀ ਪਹਿਲੀ ਸਤਰ ਵੇਖੋ ।
ਪ੍ਰਸ਼ਨ 2: ਊਠਾਂ ਦੀ ਮੰਡੀ ਕਿੱਥੇ ਲਗਦੀ ਸੀ ?
Answer:
ਪਿੰਡ ਤੋਂ ਦੂਰ ਸ਼ਹਿਰ ਵਿਚ ।
Exam Tips:
a) “ਕਿੱਥੇ” ਵਾਲੇ ਪ੍ਰਸ਼ਨ ਦਾ ਉੱਤਰ ਸਥਾਨ ਦੱਸਦਾ ਹੈ ।
ਪ੍ਰਸ਼ਨ 3: ਕਰੀਮੂ ਨੇ ਇਕ ਊਠ ਦੀ ਨਕੇਲ ਉਸ ਤੋਂ ਅਗਲੇ ਊਠ ਦੀ ਮੁਹਾਰ ਨਾਲ ਕਿਉਂ ਬੰਨ੍ਹ ਦਿੱਤੀ ?
Answer:
ਤਾਂ ਜੋ ਉਹ ਇਧਰ-ਉਧਰ ਨਾ ਜਾਣ ਤੇ ਇਕ ਦੂਜੇ ਦੇ ਪਿੱਛੇ ਤੁਰਦੇ ਰਹਿਣ ।
Exam Tips:
a) ਨਕੇਲ ਊਠ ਨੂੰ ਕਾਬੂ ਵਿਚ ਰੱਖਣ ਲਈ ਉਸ ਦੇ ਨੱਕ ਵਿਚ ਪਾਈ ਰੱਸੀ ਹੁੰਦੀ ਹੈ ।
ਪ੍ਰਸ਼ਨ 4: ਸੂਰਜ ਦੇ ਉੱਚਾ ਹੋਣ ਨਾਲ ਕੀ ਹੋਇਆ ?
Answer:
ਰੇਤਲਾ ਰਾਹ ਭਖਣ ਲੱਗ ਪਿਆ ।
Exam Tips:
a) “ਭਖਣ” ਦਾ ਅਰਥ ਹੈ ਤਪਣਾ ਜਾਂ ਗਰਮ ਹੋਣਾ ।
ਪ੍ਰਸ਼ਨ 5: ਰੇਤਲੇ ਰਾਹ ਵਿਚ ਕਿਹੜੀ ਚੀਜ਼ ਨਹੀਂ ਸੀ ?
Answer:
ਰੁੱਖ ।
Exam Tips:
a) ਰੇਤਲੇ ਇਲਾਕੇ ਵਿਚ ਛਾਂ ਦੇਣ ਵਾਲੇ ਰੁੱਖ ਨਹੀਂ ਸਨ ।
(ਹ) ਬਹੁਵਿਕਲਪੀ ਪ੍ਰਸ਼ਨ
ਪ੍ਰਸ਼ਨ 1: ਬਾਬਾ ਜੀ ਦੁਆਰਾ ਸੁਣਾਈ ਕਹਾਣੀ ਕਿਸ ਨੂੰ ਯਾਦ ਆਈ ?
Answer:
ਜੈਸਮੀਨ ਨੂੰ ।
Exam Tips:
a) ਪਾਠ ਨੂੰ ਧਿਆਨ ਨਾਲ ਪੜ੍ਹ ਕੇ ਸਹੀ ਉੱਤਰ ਚੁਣੋ ।
ਪ੍ਰਸ਼ਨ 2: ਕਰੀਮੂ ਕੋਲ ਕਿੰਨੇ ਊਠ ਸਨ ?
Answer:
ਦਸ ।
Exam Tips:
a) ਉੱਤਰ ਛੋਟਾ ਤੇ ਪਾਠ ਅਨੁਸਾਰ ਲਿਖੋ ।
ਪ੍ਰਸ਼ਨ 3: ਊਠਾਂ ਦੀ ਮੰਡੀ ਕਿੱਥੇ ਲਗਦੀ ਸੀ ?
Answer:
ਸ਼ਹਿਰ ਵਿਚ ।
Exam Tips:
a) ਉੱਤਰ ਛੋਟਾ ਤੇ ਪਾਠ ਅਨੁਸਾਰ ਲਿਖੋ ।
ਪ੍ਰਸ਼ਨ 4: ਕਰੀਮੂ ਊਠ ਕਿੱਥੇ ਲਿਜਾ ਰਿਹਾ ਸੀ ?
Answer:
ਮੰਡੀ ਵਿਚ ।
Exam Tips:
a) ਉੱਤਰ ਛੋਟਾ ਤੇ ਪਾਠ ਅਨੁਸਾਰ ਲਿਖੋ ।
ਪ੍ਰਸ਼ਨ 5: ਕਰੀਮੂ ਕਿਹੜੇ ਊਠ ‘ਤੇ ਬੈਠਾ ਸੀ ?
Answer:
ਅਖ਼ੀਰਲੇ/ਪਿਛਲੇ ਊਠ ‘ਤੇ ।
Exam Tips:
a) ਉੱਤਰ ਛੋਟਾ ਤੇ ਪਾਠ ਅਨੁਸਾਰ ਲਿਖੋ ।
ਪ੍ਰਸ਼ਨ 6: ਊਠਾਂ ਦੇ ਗਲ ਵਿਚ ਕੀ ਟੁਣਕ ਰਿਹਾ ਸੀ ?
ਜਾਂ
ਊਠਾਂ ਦੇ ਗਲਾਂ ਵਿਚ ਕੀ ਬੰਨ੍ਹੀਆਂ ਹੋਈਆਂ ਸਨ ?
Answer:
ਟੱਲੀਆਂ ।
Exam Tips:
a) ਉੱਤਰ ਛੋਟਾ ਤੇ ਪਾਠ ਅਨੁਸਾਰ ਲਿਖੋ ।
ਪ੍ਰਸ਼ਨ 7: ਊਠਾਂ ਦੇ ਪਰਛਾਵੇਂ ਕਿਹੋ-ਜਿਹੇ ਸਨ ?
Answer:
ਲੰਮੇ ।
Exam Tips:
a) ਉੱਤਰ ਛੋਟਾ ਤੇ ਪਾਠ ਅਨੁਸਾਰ ਲਿਖੋ ।
ਪ੍ਰਸ਼ਨ 8: ਊਠ ਉੱਤੇ ਬੈਠ ਕੇ ਕਰੀਮੂ ਨੂੰ ਊਠ ਕਿੰਨੇ ਜਾਪਦੇ ਸਨ ?
Answer:
ਨੌਂ ।
Exam Tips:
a) ਉੱਤਰ ਛੋਟਾ ਤੇ ਪਾਠ ਅਨੁਸਾਰ ਲਿਖੋ ।
ਪ੍ਰਸ਼ਨ 9: ਊਠ ਤੋਂ ਥੱਲੇ ਉਤਰ ਕੇ ਗਿਣਨ ਨਾਲ ਊਠ ਕਿੰਨੇ ਨਿਕਲੇ ?
Answer:
ਦਸ ।
Exam Tips:
a) ਉੱਤਰ ਛੋਟਾ ਤੇ ਪਾਠ ਅਨੁਸਾਰ ਲਿਖੋ ।
ਪ੍ਰਸ਼ਨ 10: ਕਰੀਮੂ ਕਿਹੜੇ ਊਠ ਦੀ ਗਿਣਤੀ ਨਹੀਂ ਸੀ ਕਰਦਾ ?
Answer:
ਜਿਸ ਉੱਤੇ ਉਹ ਆਪ ਬੈਠਾ ਸੀ ।
Exam Tips:
a) ਉੱਤਰ ਛੋਟਾ ਤੇ ਪਾਠ ਅਨੁਸਾਰ ਲਿਖੋ ।
ਪ੍ਰਸ਼ਨ 11: ਕਹਾਣੀ ਸੁਣਾਉਂਦਾ ਹੋਇਆ ਕੌਣ ਖ਼ੂਬ ਹੱਸਦਾ ਹੁੰਦਾ ਸੀ ?
Answer:
ਬਾਬਾ ਜੀ ।
Exam Tips:
a) ਉੱਤਰ ਛੋਟਾ ਤੇ ਪਾਠ ਅਨੁਸਾਰ ਲਿਖੋ ।
ਪ੍ਰਸ਼ਨ 12: “ਊਠ ਕਿੱਥੇ ਗਿਆ” ਕਹਾਣੀ ਹੈ ਜਾਂ ਕਵਿਤਾ ?
Answer:
ਕਹਾਣੀ ।
Exam Tips:
a) ਉੱਤਰ ਛੋਟਾ ਤੇ ਪਾਠ ਅਨੁਸਾਰ ਲਿਖੋ ।
(ਕ) ਰਚਨਾਤਮਕ ਕਾਰਜ
ਪ੍ਰਸ਼ਨ 1: ਊਠ ਬਾਰੇ ਪੰਜ ਵਾਕ ਲਿਖੋ ।
Answer:
ਊਠ ਨੂੰ ਰੇਗਿਸਤਾਨ ਦਾ ਜਹਾਜ਼ ਕਿਹਾ ਜਾਂਦਾ ਹੈ ।
ਇਹ ਲੰਮੀ ਧੌਣ ਤੇ ਲੰਮੀਆਂ ਲੱਤਾਂ ਵਾਲਾ ਪਸ਼ੂ ਹੈ ।
ਇਹ ਕਈ-ਕਈ ਦਿਨ ਪਾਣੀ ਨਹੀਂ ਪੀਂਦਾ ।
ਇਹ ਰੇਗਿਸਤਾਨ ਵਿਚ ਭਾਰ ਢੋਣ ਤੇ ਸਵਾਰੀ ਦੇ ਕੰਮ ਆਉਂਦਾ ਹੈ ।
ਮੈਦਾਨੀ ਇਲਾਕੇ ਵਿਚ ਇਸ ਤੋਂ ਭਾਰ ਢੋਣ ਤੇ ਸਵਾਰੀ ਤੋਂ ਇਲਾਵਾ ਖੇਤੀ ਦੇ ਕੰਮ ਵੀ ਲਏ ਜਾਂਦੇ ਹਨ ।
Exam Tips:
a) ਹਰ ਵਾਕ ਵੱਖਰੀ ਸਤਰ ਵਿਚ ਤੇ ਪੂਰੇ ਵਿਸ਼ਰਾਮ ਚਿੰਨ੍ਹ ਨਾਲ ਲਿਖੋ ।
b) ਵਾਕ ਊਠ ਦੀ ਦਿੱਖ, ਖ਼ੁਰਾਕ ਤੇ ਕੰਮ ਬਾਰੇ ਰੱਖੋ ।
Free study material for Punjabi
Punjab Board Solutions for Class 3 Punjabi Punjabi Medium Chapter 02 ਉਠ ਕਿੱਥੇ ਗਿਆ
Official Punjab Board Solutions for Punjabi Medium Chapter 02 ਉਠ ਕਿੱਥੇ ਗਿਆ
Explore reliable textbook solutions for Punjabi Medium Chapter 02 ਉਠ ਕਿੱਥੇ ਗਿਆ tailored for Class 3 learners. Utilizing these complete exercise answers ensures your preparation aligns exactly with official Punjab Board standards for Punjabi.
Step-by-Step Explanations for Punjabi Medium Chapter 02 ਉਠ ਕਿੱਥੇ ਗਿਆ
Beyond providing final answers, these guides offer step-by-step breakdowns for complex queries in the Class 3 Punjabi module. This approach helps students balance theoretical depth with practical problem-solving skills required for Punjab Board exams.
Next Steps in Your Punjabi Revision
Frequent review of these structured answers builds strong analytical capabilities and response efficiency. Maximize your academic readiness by combining these textbook solutions with our curated study materials and mock evaluations for Class 3 Punjabi.
FAQs
The complete and updated PSEB 3rd Class Punjabi Solutions Chapter 2 ਉਠ ਕਿੱਥੇ ਗਿਆ is available for free on StudiesToday.com. These solutions for Class 3 Punjabi are as per latest Punjab Board curriculum.
Yes, our experts have revised the PSEB 3rd Class Punjabi Solutions Chapter 2 ਉਠ ਕਿੱਥੇ ਗਿਆ as per 2026 exam pattern. All textbook exercises have been solved and have added explanation about how the Punjabi concepts are applied in case-study and assertion-reasoning questions.
Toppers recommend using Punjab Board language because Punjab Board marking schemes are strictly based on textbook definitions. Our PSEB 3rd Class Punjabi Solutions Chapter 2 ਉਠ ਕਿੱਥੇ ਗਿਆ will help students to get full marks in the theory paper.
Yes, we provide bilingual support for Class 3 Punjabi. You can access PSEB 3rd Class Punjabi Solutions Chapter 2 ਉਠ ਕਿੱਥੇ ਗਿਆ in both English and Hindi medium.
Yes, you can download the entire PSEB 3rd Class Punjabi Solutions Chapter 2 ਉਠ ਕਿੱਥੇ ਗਿਆ in printable PDF format for offline study on any device.