PSEB 12th Class History Solutions Chapter 7 ਗੁਰੂ ਹਰਿਗੋਬਿੰਦ ਜੀ ਅਤੇ ਸਿੱਖ ਪੰਥ ਦਾ ਰੂਪਾਂਤਰਣ

Official Punjab Board Solutions for Class 12 History: Punjabi Medium Chapter 07 ਗੁਰੂ ਹਰਿਗੋਬਿੰਦ ਜੀ ਅਤੇ ਸਿੱਖ ਪੰਥ ਦਾ ਰੂਪਾਂਤਰਣ

Review structured textbook solutions for Class 12 History Punjabi Medium Chapter 07 ਗੁਰੂ ਹਰਿਗੋਬਿੰਦ ਜੀ ਅਤੇ ਸਿੱਖ ਪੰਥ ਦਾ ਰੂਪਾਂਤਰਣ. Built according to Punjab Board guidelines for the 2026-27 academic year, these downloadable answers support daily revision and problem-solving accuracy.

Chapter-wise Solutions for History: Punjabi Medium Chapter 07 ਗੁਰੂ ਹਰਿਗੋਬਿੰਦ ਜੀ ਅਤੇ ਸਿੱਖ ਪੰਥ ਦਾ ਰੂਪਾਂਤਰਣ

Access the complete solution PDF for Class 12 History below. Regular practice with these targeted textbook answers builds familiarity with standard question patterns and helps secure higher marks in final school evaluations.

ਲੰਮੇ ਉੱਤਰਾਂ ਵਾਲੇ ਪ੍ਰਸ਼ਨ

Question 1: ਸਿੱਖ ਪੰਥ ਦੇ ਰੂਪਾਂਤਰਣ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਨੇ ਕੀ ਯੋਗਦਾਨ ਦਿੱਤਾ?
ਜਾਂ
ਗੁਰੂ ਹਰਿਗੋਬਿੰਦ ਜੀ ਦੇ ਗੁਰੂ ਕਾਲ ਦੀਆਂ ਸਫਲਤਾਵਾਂ ਦਾ ਸੰਖੇਪ ਵਰਣਨ ਕਰੋ।

Answer:

ਗੁਰੂ ਹਰਿਗੋਬਿੰਦ ਜੀ 1606 ਈ. ਤੋਂ 1645 ਈ. ਤਕ ਗੁਰਗੱਦੀ ‘ਤੇ ਬਿਰਾਜਮਾਨ ਰਹੇ। ਸਿੱਖ ਪੰਥ ਦੇ ਰੂਪਾਂਤਰਣ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਯੋਗਦਾਨ ਬੜਾ ਸ਼ਲਾਘਾਯੋਗ ਸੀ। ਉਹ ਬੜੇ ਰਾਜਸੀ ਠਾਠ-ਬਾਠ ਨਾਲ ਗੁਰਗੱਦੀ ‘ਤੇ ਬੈਠੇ। ਉਨ੍ਹਾਂ ਨੇ ਸੱਚਾ ਪਾਤਸ਼ਾਹ ਦੀ ਉਪਾਧੀ ਅਤੇ ਮੀਰੀ ਤੇ ਪੀਰੀ ਨਾਂ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ। ਮੀਰੀ ਤਲਵਾਰ ਦੁਨਿਆਵੀ ਸੱਤਾ ਦੀ ਅਤੇ ਪੀਰੀ ਤਲਵਾਰ ਧਾਰਮਿਕ ਸੱਤਾ ਦੀ ਪ੍ਰਤੀਕ ਸੀ। ਗੁਰੂ ਜੀ ਨੇ ਮੁਗ਼ਲਾਂ ਕੋਲੋਂ ਸਿੱਖ ਪੰਥ ਦੀ ਸੁਰੱਖਿਆ ਲਈ ਸੈਨਾ ਦਾ ਗਠਨ ਕਰਨ ਦਾ ਨਿਰਣਾ ਕੀਤਾ। ਉਨ੍ਹਾਂ ਨੇ ਸਿੱਖਾਂ ਨੂੰ ਸਿੱਖ ਸੈਨਾ ਵਿੱਚ ਭਰਤੀ ਹੋਣ, ਘੋੜੇ ਅਤੇ ਸ਼ਸਤਰ ਭੇਟ ਕਰਨ ਲਈ ਹੁਕਮਨਾਮੇ ਜਾਰੀ ਕੀਤੇ। ਅੰਮ੍ਰਿਤਸਰ ਦੀ ਸੁਰੱਖਿਆ ਲਈ ਗੁਰੂ ਸਾਹਿਬ ਨੇ ਲੋਹਗੜ੍ਹ ਨਾਂ ਦੇ ਇੱਕ ਕਿਲ੍ਹੇ ਦੀ ਉਸਾਰੀ ਕਰਵਾਈ। ਸਿੱਖਾਂ ਦੀ ਸੰਸਾਰਿਕ ਮਾਮਲਿਆਂ ਵਿੱਚ ਅਗਵਾਈ ਕਰਨ ਲਈ ਗੁਰੂ ਹਰਿਗੋਬਿੰਦ ਜੀ ਨੇ ਹਰਿਮੰਦਰ ਸਾਹਿਬ ਦੇ ਸਾਹਮਣੇ ਅਕਾਲ ਤਖ਼ਤ ਸਾਹਿਬ ਦੀ ਉਸਾਰੀ ਕਰਵਾਈ। ਗੁਰੂ ਸਾਹਿਬ ਦੇ ਵਧਦੇ ਹੋਏ ਪ੍ਰਭਾਵ ਨੂੰ ਵੇਖ ਕੇ ਜਹਾਂਗੀਰ ਨੇ ਉਨ੍ਹਾਂ ਨੂੰ ਕੁਝ ਸਮੇਂ ਲਈ ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦ ਕਰ ਦਿੱਤਾ ਸੀ। ਬਾਅਦ ਵਿੱਚ ਜਹਾਂਗੀਰ ਨੇ ਗੁਰੂ ਸਾਹਿਬ ਨੂੰ ਰਿਹਾਅ ਕਰਨ ਦਾ ਆਦੇਸ਼ ਦਿੱਤਾ।
ਗੁਰੂ ਜੀ ਨੇ ਉਦੋਂ ਤਕ ਰਿਹਾਅ ਹੋਣ ਤੋਂ ਇਨਕਾਰ ਕਰ ਦਿੱਤਾ ਜਦੋਂ ਤਕ ਉੱਥੇ ਕੈਦ 52 ਹੋਰ ਰਾਜਿਆਂ ਨੂੰ ਵੀ ਰਿਹਾਅ ਨਹੀਂ ਕਰ ਦਿੱਤਾ ਜਾਂਦਾ। ਸਿੱਟੇ ਵਜੋਂ ਜਹਾਂਗੀਰ ਨੇ ਇਨ੍ਹਾਂ 52 ਰਾਜਿਆਂ ਨੂੰ ਵੀ ਰਿਹਾਅ ਕਰ ਦਿੱਤਾ। ਇਸ ਕਾਰਨ ਗੁਰੂ ਹਰਿਗੋਬਿੰਦ ਜੀ ਨੂੰ ਬੰਦੀ ਛੋੜ ਬਾਬਾ ਕਿਹਾ ਜਾਣ ਲੱਗਾ। 1628 ਈ. ਵਿੱਚ ਸ਼ਾਹਜਹਾਂ ਮੁਗ਼ਲਾਂ ਦਾ ਨਵਾਂ ਬਾਦਸ਼ਾਹ ਬਣਿਆ। ਉਹ ਬੜੇ ਕੱਟੜ ਵਿਚਾਰਾਂ ਦਾ ਸੀ। ਸ਼ਾਹਜਹਾਂ ਦੇ ਸਮੇਂ ਗੁਰੂ ਹਰਿਗੋਬਿੰਦ ਜੀ ਦੀਆਂ ਮੁਗ਼ਲਾਂ ਨਾਲ ਚਾਰ ਲੜਾਈਆਂ ਅੰਮ੍ਰਿਤਸਰ, ਲਹਿਰਾ, ਕਰਤਾਰਪੁਰ ਅਤੇ ਫਗਵਾੜਾ ਵਿਖੇ ਹੋਈਆਂ। ਇਨ੍ਹਾਂ ਲੜਾਈਆਂ ਵਿੱਚ ਗੁਰੂ ਸਾਹਿਬ ਨੂੰ ਜਿੱਤ ਪ੍ਰਾਪਤ ਹੋਈ। ਗੁਰੂ ਸਾਹਿਬ ਨੇ ਕੀਰਤਪੁਰ ਸਾਹਿਬ ਨਾਂ ਦੇ ਇੱਕ ਨਵੇਂ ਨਗਰ ਦੀ ਸਥਾਪਨਾ ਕੀਤੀ। ਇੱਥੇ ਰਹਿੰਦਿਆਂ ਗੁਰੂ ਹਰਿਗੋਬਿੰਦ ਜੀ ਨੇ ਸਿੱਖ ਧਰਮ ਦੇ ਪ੍ਰਸਾਰ ਲਈ ਉਲੇਖਯੋਗ ਕਦਮ ਚੁੱਕੇ।

Exam Tips:

a) ਉੱਤਰ ਵਿਚ ਮੀਰੀ-ਪੀਰੀ, ਸੈਨਾ, ਲੋਹਗੜ੍ਹ, ਅਕਾਲ ਤਖ਼ਤ, ਗਵਾਲੀਅਰ ਦੀ ਕੈਦ ਅਤੇ ਲੜਾਈਆਂ ਦੇ ਮੁੱਖ ਨੁਕਤੇ ਕ੍ਰਮ ਅਨੁਸਾਰ ਲਿਖੋ।
b) 1606-1645 ਈ. ਦਾ ਗੁਰੂ-ਕਾਲ ਅਤੇ 52 ਰਾਜਿਆਂ ਦੀ ਰਿਹਾਈ ਦਾ ਜ਼ਿਕਰ ਜ਼ਰੂਰ ਕਰੋ।

 

Question 2: ਗੁਰੂ ਹਰਿਗੋਬਿੰਦ ਜੀ ਨੇ ਨਵੀਂ ਨੀਤੀ ਜਾਂ ‘ਮੀਰੀ ਅਤੇ ਪੀਰੀ’ ਨੀਤੀ ਨੂੰ ਕਿਉਂ ਧਾਰਨ ਕੀਤਾ?

Answer:

ਗੁਰੂ ਹਰਿਗੋਬਿੰਦ ਜੀ ਨੂੰ ਹੇਠ ਲਿਖੇ ਕਾਰਨਾਂ ਕਰਕੇ ਨਵੀਂ ਨੀਤੀ ਜਾਂ ਮੀਰੀ ਅਤੇ ਪੀਰੀ ਨੀਤੀ ਨੂੰ ਅਪਣਾਉਣਾ ਪਿਆ-
1. ਮੁਗ਼ਲਾਂ ਦੀ ਧਾਰਮਿਕ ਨੀਤੀ ਵਿੱਚ ਤਬਦੀਲੀ – ਜਹਾਂਗੀਰ ਤੋਂ ਪਹਿਲਾਂ ਦੇ ਮੁਗ਼ਲ ਸ਼ਾਸਕਾਂ ਨਾਲ ਸਿੱਖਾਂ ਦੇ ਸੰਬੰਧ ਸੁਹਿਰਦ ਸਨ। ਪਰ 1605 ਈ. ਵਿੱਚ ਬਣਿਆ ਬਾਦਸ਼ਾਹ, ਜਹਾਂਗੀਰ ਬਹੁਤ ਕੱਟੜ ਸੁੰਨੀ ਮੁਸਲਮਾਨ ਸੀ। ਉਹ ਇਸਲਾਮ ਤੋਂ ਬਿਨਾਂ ਕਿਸੇ ਹੋਰ ਧਰਮ ਨੂੰ ਪ੍ਰਫੁੱਲਿਤ ਹੁੰਦੇ ਨਹੀਂ ਵੇਖ ਸਕਦਾ ਸੀ। ਇਸ ਤਰ੍ਹਾਂ ਇਸ ਬਦਲੇ ਹੋਏ ਹਾਲਾਤ ਵਿੱਚ ਗੁਰੂ ਸਾਹਿਬ ਨੂੰ ਵੀ ਨਵੀਂ ਨੀਤੀ ਅਪਣਾਉਣੀ ਪਈ।
2. ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ – ਜਹਾਂਗੀਰ ਲਈ ਸਿੱਖਾਂ ਦੀ ਵੱਧ ਰਹੀ ਲੋਕਪ੍ਰਿਯਤਾ ਅਸਹਿ ਸੀ। ਸਿੱਖ ਲਹਿਰ ਨੂੰ ਕੁਚਲਣ ਲਈ ਉਸ ਨੇ 1606 ਈ. ਵਿੱਚ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕਰ ਦਿੱਤਾ। ਗੁਰੂ ਸਾਹਿਬ ਦੀ ਇਸ ਬਹਾਦਤ ਨੇ ਸਿੱਖਾਂ ਨੂੰ ਇਹ ਸਪੱਸ਼ਟ ਕਰ ਦਿੱਤਾ ਸੀ ਕਿ ਜੇ ਉਹ ਜਿਊਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਸ਼ਸਤਰਧਾਰੀ ਹੋ ਕੇ ਮੁਗ਼ਲਾਂ ਨਾਲ ਟੱਕਰ ਲੈਣੀ ਪਵੇਗੀ। ਇਸ ਤਰ੍ਹਾਂ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਗੁਰੂ ਹਰਿਗੋਬਿੰਦ ਜੀ ਦੁਆਰਾ ਨਵੀਂ ਨੀਤੀ ਅਪਣਾਉਣ ਲਈ ਕਾਫ਼ੀ ਹੱਦ ਤਕ ਜ਼ਿੰਮੇਵਾਰ ਸੀ।
3. ਗੁਰੂ ਅਰਜਨ ਦੇਵ ਜੀ ਦਾ ਆਖ਼ਰੀ ਸੁਨੇਹਾ – ਗੁਰੂ ਅਰਜਨ ਦੇਵ ਜੀ ਨੇ ਆਪਣੀ ਸ਼ਹਾਦਤ ਤੋਂ ਪਹਿਲਾਂ ਆਪਣੇ ਪੁੱਤਰ ਹਰਿਗੋਬਿੰਦ ਜੀ ਲਈ ਇਹ ਸੁਨੇਹਾ ਭੇਜਿਆ, “ਉਸ ਨੂੰ ਪੂਰੀ ਤਰ੍ਹਾਂ ਸ਼ਸਤਰਾਂ ਨਾਲ ਸੁਸ਼ੋਭਤ ਹੋ ਕੇ ਗੱਦੀ ‘ਤੇ ਬੈਠਣਾ ਚਾਹੀਦਾ ਹੈ ਅਤੇ ਆਪਣੀ ਪੂਰੀ ਯੋਗਤਾ ਅਨੁਸਾਰ ਸੈਨਾ ਰੱਖਣੀ ਚਾਹੀਦੀ ਹੈ।” ਇਸ ਤਰ੍ਹਾਂ ਗੁਰੂ ਸਾਹਿਬ ਦੇ ਇਨ੍ਹਾਂ ਸ਼ਬਦਾਂ ਨੂੰ ਵਿਹਾਰਕ ਰੂਪ ਦੇਣ ਦਾ ਗੁਰੂ ਹਰਿਗੋਬਿੰਦ ਜੀ ਨੇ ਨਿਸ਼ਚਾ ਕੀਤਾ।

Exam Tips:

a) ਕਾਰਨ ਅੰਕਿਤ ਕਰ ਕੇ ਲਿਖੋ: ਮੁਗ਼ਲ ਨੀਤੀ ਵਿਚ ਤਬਦੀਲੀ, ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਅਤੇ ਉਨ੍ਹਾਂ ਦਾ ਆਖ਼ਰੀ ਸੁਨੇਹਾ।
b) ਜਹਾਂਗੀਰ ਦੇ ਗੱਦੀ ‘ਤੇ ਬੈਠਣ ਦਾ ਸਾਲ 1605 ਈ. ਅਤੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਸਾਲ 1606 ਈ. ਯਾਦ ਰੱਖੋ।

 

Question 3: ਗੁਰੂ ਹਰਿਗੋਬਿੰਦ ਜੀ ਵਲੋਂ ਅਪਣਾਈ ਗਈ ਨਵੀਂ ਨੀਤੀ ਦੀਆਂ ਵਿਸ਼ੇਸ਼ਤਾਵਾਂ ਦੀ ਵਿਆਖਿਆ ਕਰੋ।
ਜਾਂ
ਗੁਰੂ ਹਰਿਗੋਬਿੰਦ ਜੀ ਵੱਲੋਂ ਅਪਣਾਈ ਗਈ ਨਵੀਂ ਨੀਤੀ ਕੀ ਸੀ? ਇਸ ਦੀਆਂ ਵਿਸ਼ੇਸ਼ਤਾਵਾਂ ਬਾਰੇ ਜਾਣਕਾਰੀ ਦਿਉ।
ਜਾਂ
ਗੁਰੂ ਹਰਿਗੋਬਿੰਦ ਜੀ ਦੀ ਨਵੀਂ ਨੀਤੀ ਜਾਂ ਮੀਰੀ-ਪੀਰੀ ਬਾਰੇ ਤੁਸੀਂ ਕੀ ਜਾਣਦੇ ਹੋ?
ਜਾਂ
ਗੁਰੂ ਹਰਿਗੋਬਿੰਦ ਜੀ ਦੀ ਨਵੀਂ ਨੀਤੀ ਦੀਆਂ ਵਿਸ਼ੇਸ਼ਤਾਵਾਂ ਦੱਸੋ।

Answer:

1. ਮੀਰੀ ਅਤੇ ਪੀਰੀ ਤਲਵਾਰਾਂ ਧਾਰਨ ਕਰਨੀਆਂ – ਗੁਰੂ ਹਰਿਗੋਬਿੰਦ ਸਾਹਿਬ ਨੇ ਗੁਰਗੱਦੀ ਉੱਤੇ ਬੈਠਣ ਸਮੇਂ ਮੀਰੀ ਅਤੇ ਪੀਰੀ ਨਾਂ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ। ਮੀਰੀ ਤਲਵਾਰ ਦੁਨਿਆਵੀ ਸੱਤਾ ਦੀ ਅਤੇ ਪੀਰੀ ਤਲਵਾਰ ਧਾਰਮਿਕ ਅਗਵਾਈ ਦੀ ਪ੍ਰਤੀਕ ਸੀ। ਗੁਰੂ ਹਰਿਗੋਬਿੰਦ ਸਾਹਿਬ ਨੇ ਇੱਕ ਪਾਸੇ ਸਿੱਖਾਂ ਨੂੰ ਸਤਿਨਾਮ ਦਾ ਜਾਪ ਕਰਨ ਅਤੇ ਦੂਜੇ ਪਾਸੇ ਆਪਣੀ ਰੱਖਿਆ ਲਈ ਹਥਿਆਰ ਧਾਰਨ ਕਰਨ ਦਾ ਸੰਦੇਸ਼ ਦਿੱਤਾ। ਇਸ ਤਰ੍ਹਾਂ ਗੁਰੂ ਸਾਹਿਬ ਨੇ ਸਿੱਖਾਂ ਨੂੰ ਸੰਤ-ਸਿਪਾਹੀ ਬਣਾ ਦਿੱਤਾ।
2. ਸੈਨਾ ਦਾ ਸੰਗਠਨ – ਗੁਰੂ ਹਰਿਗੋਬਿੰਦ ਸਾਹਿਬ ਦੁਆਰਾ ਸਿੱਖ ਪੰਥ ਦੀ ਰੱਖਿਆ ਲਈ ਇੱਕ ਸੈਨਾ ਦਾ ਸੰਗਠਨ ਕਰਨ ਦਾ ਨਿਰਣਾ ਕੀਤਾ ਗਿਆ। ਉਨ੍ਹਾਂ ਨੇ ਸਿੱਖਾਂ ਨੂੰ ਇਹ ਆਦੇਸ਼ ਦਿੱਤਾ ਕਿ ਉਹ ਗੁਰੂ ਸਾਹਿਬ ਦੀ ਫ਼ੌਜ ਵਿੱਚ ਭਰਤੀ ਹੋਣ। ਸਿੱਟੇ ਵਜੋਂ 500 ਯੋਧੇ ਆਪ ਜੀ ਦੀ ਸੈਨਾ ਵਿੱਚ ਭਰਤੀ ਹੋਏ। ਹੌਲੀ-ਹੌਲੀ ਗੁਰੂ ਸਾਹਿਬ ਦੀ ਫ਼ੌਜ ਦੀ ਗਿਣਤੀ ਵੱਧ ਕੇ 2500 ਹੋ ਗਈ। ਗੁਰੂ ਜੀ ਦੀ ਫ਼ੌਜ ਵਿੱਚ ਪਠਾਣਾਂ ਦੀ ਇੱਕ ਵੱਖਰੀ ਪਲਟਨ ਬਣਾਈ ਗਈ। ਇਸ ਦਾ ਸੈਨਾਪਤੀ ਪੈਂਦਾ ਖ਼ਾਂ ਨੂੰ ਨਿਯੁਕਤ ਕੀਤਾ ਗਿਆ।
3. ਸ਼ਸਤਰ ਅਤੇ ਘੋੜੇ ਇਕੱਠੇ ਕਰਨੇ – ਗੁਰੂ ਹਰਿਗੋਬਿੰਦ ਜੀ ਨੇ ਮਸੰਦਾਂ ਨੂੰ ਇਹ ਨਿਰਦੇਸ਼ ਦਿੱਤਾ ਕਿ ਉਹ ਸਿੱਖਾਂ ਤੋਂ ਮਾਇਆ ਦੀ ਬਜਾਏ ਸ਼ਸਤਰ ਅਤੇ ਘੋੜੇ ਇਕੱਠੇ ਕਰਨ। ਸਿੱਖਾਂ ਨੂੰ ਵੀ ਕਿਹਾ ਗਿਆ ਕਿ ਉਹ ਮਸੰਦਾਂ ਨੂੰ ਸ਼ਸਤਰ ਅਤੇ ਘੋੜੇ ਭੇਟ ਕਰਨ। ਗੁਰੂ ਜੀ ਦੇ ਇਸ ਹੁਕਮ ਦਾ ਮਸੰਦਾਂ ਅਤੇ ਸਿੱਖਾਂ ਦੁਆਰਾ ਬੜੇ ਉਤਸ਼ਾਹ ਨਾਲ ਸਵਾਗਤ ਕੀਤਾ ਗਿਆ। ਸਿੱਟੇ ਵਜੋਂ ਗੁਰੂ ਜੀ ਦੀ ਸੈਨਿਕ ਸ਼ਕਤੀ ਵਧੇਰੇ ਮਜ਼ਬੂਤ ਹੋ ਗਈ।
4. ਅਕਾਲ ਤਖ਼ਤ ਸਾਹਿਬ ਦੀ ਉਸਾਰੀ – ਗੁਰੂ ਹਰਿਗੋਬਿੰਦ ਜੀ ਦੁਆਰਾ ਅਕਾਲ ਤਖ਼ਤ ਸਾਹਿਬ ਦੀ ਉਸਾਰੀ ਉਨ੍ਹਾਂ ਦੀ ਨਵੀਂ ਨੀਤੀ ਦਾ ਹੀ ਮਹੱਤਵਪੂਰਨ ਹਿੱਸਾ ਸੀ। ਅਕਾਲ ਤਖ਼ਤ ਸਾਹਿਬ ਦੀ ਉਸਾਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਹਰਿਮੰਦਰ ਸਾਹਿਬ ਦੇ ਸਾਹਮਣੇ ਕਰਵਾਈ ਸੀ। ਇਸ ਤਖ਼ਤ ‘ਤੇ ਬੈਠ ਕੇ ਗੁਰੂ ਹਰਿਗੋਬਿੰਦ ਸਾਹਿਬ ਜੀ ਸਿੱਖਾਂ ਨੂੰ ਸੈਨਿਕ ਸਿੱਖਿਆ ਦਿੰਦੇ, ਉਨ੍ਹਾਂ ਦੇ ਸੈਨਿਕ ਕਰਤਬ ਦੇਖਦੇ, ਮਸੰਦਾਂ ਤੋਂ ਘੋੜੇ ਅਤੇ ਸ਼ਸਤਰ ਪ੍ਰਵਾਨ ਕਰਦੇ, ਢਾਡੀ ਵੀਰ-ਰਸੀ ਵਾਰਾਂ ਸੁਣਾਉਂਦੇ ਅਤੇ ਸਿੱਖਾਂ ਦੇ ਆਪਸੀ ਝਗੜਿਆਂ ਨੂੰ ਵੀ ਨਜਿੱਠਦੇ ਸਨ।
5. ਰਾਜਸੀ ਚਿੰਨ੍ਹਾਂ ਨੂੰ ਅਪਣਾਉਣਾ – ਗੁਰੂ ਹਰਿਗੋਬਿੰਦ ਜੀ ਨਵੀਂ ਨੀਤੀ ‘ਤੇ ਚਲਦੇ ਹੋਏ ਰਾਜਸੀ ਠਾਠ-ਬਾਠ ਨਾਲ ਰਹਿਣ ਲੱਗੇ। ਉਨ੍ਹਾਂ ਨੇ ਹੁਣ ਸੇਲੀ (ਉੱਨ ਦੀ ਮਾਲਾ) ਦੀ ਥਾਂ ਕਮਰ ਵਿੱਚ ਦੋ ਤਲਵਾਰਾਂ ਲਟਕਾਈਆਂ। ਇੱਕ ਸ਼ਾਨਦਾਰ ਦਰਬਾਰ ਦੀ ਸਥਾਪਨਾ ਕੀਤੀ ਗਈ। ਉਨ੍ਹਾਂ ਨੇ ਹੁਣ ਰਾਜਿਆਂ ਵਾਂਗ ਦਸਤਾਰ ਉੱਪਰ ਕਲਗੀ ਸਜਾਉਣੀ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ‘ਸੱਚਾ ਪਾਤਸ਼ਾਹ’ ਦੀ ਉਪਾਧੀ ਵੀ ਧਾਰਨ ਕੀਤੀ।
6. ਅੰਮ੍ਰਿਤਸਰ ਦੀ ਕਿਲ੍ਹਾਬੰਦੀ – ਗੁਰੂ ਹਰਿਗੋਬਿੰਦ ਜੀ ਅੰਮ੍ਰਿਤਸਰ ਦੀ ਮਹੱਤਤਾ ਤੋਂ ਚੰਗੀ ਤਰ੍ਹਾਂ ਜਾਣੂ ਸਨ। ਇਸ ਲਈ ਉਨ੍ਹਾਂ ਨੇ ਇਸ ਸਥਾਨ ਦੀ ਸੁਰੱਖਿਆ ਲਈ ਚਾਰੇ ਪਾਸੇ ਇੱਕ ਦੀਵਾਰ ਬਣਵਾ ਦਿੱਤੀ। ਇਸ ਤੋਂ ਇਲਾਵਾ ਇੱਥੇ 1609 ਈ. ਵਿੱਚ ਇੱਕ ਕਿਲ੍ਹੇ ਦੀ ਉਸਾਰੀ ਕਰਵਾਈ ਗਈ, ਜਿਸ ਦਾ ਨਾਂ ਲੋਹਗੜ੍ਹ ਰੱਖਿਆ ਗਿਆ। ਇਸ ਕਿਲ੍ਹੇ ਦੇ ਨਿਰਮਾਣ ਨਾਲ ਸਿੱਖਾਂ ਦੇ ਹੌਸਲੇ ਬੁਲੰਦ ਹੋ ਗਏ।

Exam Tips:

a) ਛੇ ਵਿਸ਼ੇਸ਼ਤਾਵਾਂ ਸਿਰਲੇਖਾਂ ਸਮੇਤ ਲਿਖੋ: ਮੀਰੀ-ਪੀਰੀ ਤਲਵਾਰਾਂ, ਸੈਨਾ, ਸ਼ਸਤਰ ਤੇ ਘੋੜੇ, ਅਕਾਲ ਤਖ਼ਤ, ਰਾਜਸੀ ਚਿੰਨ੍ਹ, ਅੰਮ੍ਰਿਤਸਰ ਦੀ ਕਿਲ੍ਹਾਬੰਦੀ।
b) ਸੈਨਾ ਦੇ ਅੰਕੜੇ (500 ਯੋਧੇ, ਬਾਅਦ ਵਿਚ 2500) ਅਤੇ ਪੈਂਦਾ ਖ਼ਾਂ ਦਾ ਨਾਂ ਸਹੀ ਲਿਖੋ।

 

Question 4: ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਨਵੀਂ ਨੀਤੀ ਕੀ ਸੀ? ਇਸ ਨਵੀਂ ਨੀਤੀ ਨੂੰ ਧਾਰਨ ਕਰਨ ਦੇ ਕੀ ਕਾਰਨ ਸਨ?

Answer:

(i) ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਨਵੀਂ ਨੀਤੀ
1. ਮੀਰੀ ਅਤੇ ਪੀਰੀ ਤਲਵਾਰਾਂ ਧਾਰਨ ਕਰਨੀਆਂ – ਗੁਰੂ ਹਰਿਗੋਬਿੰਦ ਸਾਹਿਬ ਨੇ ਗੁਰਗੱਦੀ ਉੱਤੇ ਬੈਠਣ ਸਮੇਂ ਮੀਰੀ ਅਤੇ ਪੀਰੀ ਨਾਂ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ। ਮੀਰੀ ਤਲਵਾਰ ਦੁਨਿਆਵੀ ਸੱਤਾ ਦੀ ਅਤੇ ਪੀਰੀ ਤਲਵਾਰ ਧਾਰਮਿਕ ਅਗਵਾਈ ਦੀ ਪ੍ਰਤੀਕ ਸੀ। ਗੁਰੂ ਹਰਿਗੋਬਿੰਦ ਸਾਹਿਬ ਨੇ ਇੱਕ ਪਾਸੇ ਸਿੱਖਾਂ ਨੂੰ ਸਤਿਨਾਮ ਦਾ ਜਾਪ ਕਰਨ ਅਤੇ ਦੂਜੇ ਪਾਸੇ ਆਪਣੀ ਰੱਖਿਆ ਲਈ ਹਥਿਆਰ ਧਾਰਨ ਕਰਨ ਦਾ ਸੰਦੇਸ਼ ਦਿੱਤਾ। ਇਸ ਤਰ੍ਹਾਂ ਗੁਰੂ ਸਾਹਿਬ ਨੇ ਸਿੱਖਾਂ ਨੂੰ ਸੰਤ-ਸਿਪਾਹੀ ਬਣਾ ਦਿੱਤਾ।
2. ਸੈਨਾ ਦਾ ਸੰਗਠਨ – ਗੁਰੂ ਹਰਿਗੋਬਿੰਦ ਸਾਹਿਬ ਦੁਆਰਾ ਸਿੱਖ ਪੰਥ ਦੀ ਰੱਖਿਆ ਲਈ ਇੱਕ ਸੈਨਾ ਦਾ ਸੰਗਠਨ ਕਰਨ ਦਾ ਨਿਰਣਾ ਕੀਤਾ ਗਿਆ। ਉਨ੍ਹਾਂ ਨੇ ਸਿੱਖਾਂ ਨੂੰ ਇਹ ਆਦੇਸ਼ ਦਿੱਤਾ ਕਿ ਉਹ ਗੁਰੂ ਸਾਹਿਬ ਦੀ ਫ਼ੌਜ ਵਿੱਚ ਭਰਤੀ ਹੋਣ। ਸਿੱਟੇ ਵਜੋਂ 500 ਯੋਧੇ ਆਪ ਜੀ ਦੀ ਸੈਨਾ ਵਿੱਚ ਭਰਤੀ ਹੋਏ। ਹੌਲੀ-ਹੌਲੀ ਗੁਰੂ ਸਾਹਿਬ ਦੀ ਫ਼ੌਜ ਦੀ ਗਿਣਤੀ ਵੱਧ ਕੇ 2500 ਹੋ ਗਈ। ਗੁਰੂ ਜੀ ਦੀ ਫ਼ੌਜ ਵਿੱਚ ਪਠਾਣਾਂ ਦੀ ਇੱਕ ਵੱਖਰੀ ਪਲਟਨ ਬਣਾਈ ਗਈ। ਇਸ ਦਾ ਸੈਨਾਪਤੀ ਪੈਂਦਾ ਖ਼ਾਂ ਨੂੰ ਨਿਯੁਕਤ ਕੀਤਾ ਗਿਆ।
3. ਸ਼ਸਤਰ ਅਤੇ ਘੋੜੇ ਇਕੱਠੇ ਕਰਨੇ – ਗੁਰੂ ਹਰਿਗੋਬਿੰਦ ਜੀ ਨੇ ਮਸੰਦਾਂ ਨੂੰ ਇਹ ਨਿਰਦੇਸ਼ ਦਿੱਤਾ ਕਿ ਉਹ ਸਿੱਖਾਂ ਤੋਂ ਮਾਇਆ ਦੀ ਬਜਾਏ ਸ਼ਸਤਰ ਅਤੇ ਘੋੜੇ ਇਕੱਠੇ ਕਰਨ। ਸਿੱਖਾਂ ਨੂੰ ਵੀ ਕਿਹਾ ਗਿਆ ਕਿ ਉਹ ਮਸੰਦਾਂ ਨੂੰ ਸ਼ਸਤਰ ਅਤੇ ਘੋੜੇ ਭੇਟ ਕਰਨ। ਗੁਰੂ ਜੀ ਦੇ ਇਸ ਹੁਕਮ ਦਾ ਮਸੰਦਾਂ ਅਤੇ ਸਿੱਖਾਂ ਦੁਆਰਾ ਬੜੇ ਉਤਸ਼ਾਹ ਨਾਲ ਸਵਾਗਤ ਕੀਤਾ ਗਿਆ। ਸਿੱਟੇ ਵਜੋਂ ਗੁਰੂ ਜੀ ਦੀ ਸੈਨਿਕ ਸ਼ਕਤੀ ਵਧੇਰੇ ਮਜ਼ਬੂਤ ਹੋ ਗਈ।
4. ਅਕਾਲ ਤਖ਼ਤ ਸਾਹਿਬ ਦੀ ਉਸਾਰੀ – ਗੁਰੂ ਹਰਿਗੋਬਿੰਦ ਜੀ ਦੁਆਰਾ ਅਕਾਲ ਤਖ਼ਤ ਸਾਹਿਬ ਦੀ ਉਸਾਰੀ ਉਨ੍ਹਾਂ ਦੀ ਨਵੀਂ ਨੀਤੀ ਦਾ ਹੀ ਮਹੱਤਵਪੂਰਨ ਹਿੱਸਾ ਸੀ। ਅਕਾਲ ਤਖ਼ਤ ਸਾਹਿਬ ਦੀ ਉਸਾਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਹਰਿਮੰਦਰ ਸਾਹਿਬ ਦੇ ਸਾਹਮਣੇ ਕਰਵਾਈ ਸੀ। ਇਸ ਤਖ਼ਤ ‘ਤੇ ਬੈਠ ਕੇ ਗੁਰੂ ਹਰਿਗੋਬਿੰਦ ਸਾਹਿਬ ਜੀ ਸਿੱਖਾਂ ਨੂੰ ਸੈਨਿਕ ਸਿੱਖਿਆ ਦਿੰਦੇ, ਉਨ੍ਹਾਂ ਦੇ ਸੈਨਿਕ ਕਰਤਬ ਦੇਖਦੇ, ਮਸੰਦਾਂ ਤੋਂ ਘੋੜੇ ਅਤੇ ਸ਼ਸਤਰ ਪ੍ਰਵਾਨ ਕਰਦੇ, ਢਾਡੀ ਵੀਰ-ਰਸੀ ਵਾਰਾਂ ਸੁਣਾਉਂਦੇ ਅਤੇ ਸਿੱਖਾਂ ਦੇ ਆਪਸੀ ਝਗੜਿਆਂ ਨੂੰ ਵੀ ਨਜਿੱਠਦੇ ਸਨ।
5. ਰਾਜਸੀ ਚਿੰਨ੍ਹਾਂ ਨੂੰ ਅਪਣਾਉਣਾ – ਗੁਰੂ ਹਰਿਗੋਬਿੰਦ ਜੀ ਨਵੀਂ ਨੀਤੀ ‘ਤੇ ਚਲਦੇ ਹੋਏ ਰਾਜਸੀ ਠਾਠ-ਬਾਠ ਨਾਲ ਰਹਿਣ ਲੱਗੇ। ਉਨ੍ਹਾਂ ਨੇ ਹੁਣ ਸੇਲੀ (ਉੱਨ ਦੀ ਮਾਲਾ) ਦੀ ਥਾਂ ਕਮਰ ਵਿੱਚ ਦੋ ਤਲਵਾਰਾਂ ਲਟਕਾਈਆਂ। ਇੱਕ ਸ਼ਾਨਦਾਰ ਦਰਬਾਰ ਦੀ ਸਥਾਪਨਾ ਕੀਤੀ ਗਈ। ਉਨ੍ਹਾਂ ਨੇ ਹੁਣ ਰਾਜਿਆਂ ਵਾਂਗ ਦਸਤਾਰ ਉੱਪਰ ਕਲਗੀ ਸਜਾਉਣੀ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ‘ਸੱਚਾ ਪਾਤਸ਼ਾਹ’ ਦੀ ਉਪਾਧੀ ਵੀ ਧਾਰਨ ਕੀਤੀ।
6. ਅੰਮ੍ਰਿਤਸਰ ਦੀ ਕਿਲ੍ਹਾਬੰਦੀ – ਗੁਰੂ ਹਰਿਗੋਬਿੰਦ ਜੀ ਅੰਮ੍ਰਿਤਸਰ ਦੀ ਮਹੱਤਤਾ ਤੋਂ ਚੰਗੀ ਤਰ੍ਹਾਂ ਜਾਣੂ ਸਨ। ਇਸ ਲਈ ਉਨ੍ਹਾਂ ਨੇ ਇਸ ਸਥਾਨ ਦੀ ਸੁਰੱਖਿਆ ਲਈ ਚਾਰੇ ਪਾਸੇ ਇੱਕ ਦੀਵਾਰ ਬਣਵਾ ਦਿੱਤੀ। ਇਸ ਤੋਂ ਇਲਾਵਾ ਇੱਥੇ 1609 ਈ. ਵਿੱਚ ਇੱਕ ਕਿਲ੍ਹੇ ਦੀ ਉਸਾਰੀ ਕਰਵਾਈ ਗਈ, ਜਿਸ ਦਾ ਨਾਂ ਲੋਹਗੜ੍ਹ ਰੱਖਿਆ ਗਿਆ। ਇਸ ਕਿਲ੍ਹੇ ਦੇ ਨਿਰਮਾਣ ਨਾਲ ਸਿੱਖਾਂ ਦੇ ਹੌਸਲੇ ਬੁਲੰਦ ਹੋ ਗਏ।
(ii) ਨਵੀਂ ਨੀਤੀ ਨੂੰ ਧਾਰਨ ਕਰਨ ਦੇ ਕਾਰਨ
ਗੁਰੂ ਹਰਿਗੋਬਿੰਦ ਜੀ ਨੂੰ ਹੇਠ ਲਿਖੇ ਕਾਰਨਾਂ ਕਰਕੇ ਨਵੀਂ ਨੀਤੀ ਜਾਂ ਮੀਰੀ ਅਤੇ ਪੀਰੀ ਨੀਤੀ ਨੂੰ ਅਪਣਾਉਣਾ ਪਿਆ-
1. ਮੁਗ਼ਲਾਂ ਦੀ ਧਾਰਮਿਕ ਨੀਤੀ ਵਿੱਚ ਤਬਦੀਲੀ – ਜਹਾਂਗੀਰ ਤੋਂ ਪਹਿਲਾਂ ਦੇ ਮੁਗ਼ਲ ਸ਼ਾਸਕਾਂ ਨਾਲ ਸਿੱਖਾਂ ਦੇ ਸੰਬੰਧ ਸੁਹਿਰਦ ਸਨ। ਪਰ 1605 ਈ. ਵਿੱਚ ਬਣਿਆ ਬਾਦਸ਼ਾਹ, ਜਹਾਂਗੀਰ ਬਹੁਤ ਕੱਟੜ ਸੁੰਨੀ ਮੁਸਲਮਾਨ ਸੀ। ਉਹ ਇਸਲਾਮ ਤੋਂ ਬਿਨਾਂ ਕਿਸੇ ਹੋਰ ਧਰਮ ਨੂੰ ਪ੍ਰਫੁੱਲਿਤ ਹੁੰਦੇ ਨਹੀਂ ਵੇਖ ਸਕਦਾ ਸੀ। ਇਸ ਤਰ੍ਹਾਂ ਇਸ ਬਦਲੇ ਹੋਏ ਹਾਲਾਤ ਵਿੱਚ ਗੁਰੂ ਸਾਹਿਬ ਨੂੰ ਵੀ ਨਵੀਂ ਨੀਤੀ ਅਪਣਾਉਣੀ ਪਈ।
2. ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ – ਜਹਾਂਗੀਰ ਲਈ ਸਿੱਖਾਂ ਦੀ ਵੱਧ ਰਹੀ ਲੋਕਪ੍ਰਿਯਤਾ ਅਸਹਿ ਸੀ। ਸਿੱਖ ਲਹਿਰ ਨੂੰ ਕੁਚਲਣ ਲਈ ਉਸ ਨੇ 1606 ਈ. ਵਿੱਚ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕਰ ਦਿੱਤਾ। ਗੁਰੂ ਸਾਹਿਬ ਦੀ ਇਸ ਬਹਾਦਤ ਨੇ ਸਿੱਖਾਂ ਨੂੰ ਇਹ ਸਪੱਸ਼ਟ ਕਰ ਦਿੱਤਾ ਸੀ ਕਿ ਜੇ ਉਹ ਜਿਊਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਸ਼ਸਤਰਧਾਰੀ ਹੋ ਕੇ ਮੁਗ਼ਲਾਂ ਨਾਲ ਟੱਕਰ ਲੈਣੀ ਪਵੇਗੀ। ਇਸ ਤਰ੍ਹਾਂ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਗੁਰੂ ਹਰਿਗੋਬਿੰਦ ਜੀ ਦੁਆਰਾ ਨਵੀਂ ਨੀਤੀ ਅਪਣਾਉਣ ਲਈ ਕਾਫ਼ੀ ਹੱਦ ਤਕ ਜ਼ਿੰਮੇਵਾਰ ਸੀ।
3. ਗੁਰੂ ਅਰਜਨ ਦੇਵ ਜੀ ਦਾ ਆਖ਼ਰੀ ਸੁਨੇਹਾ – ਗੁਰੂ ਅਰਜਨ ਦੇਵ ਜੀ ਨੇ ਆਪਣੀ ਸ਼ਹਾਦਤ ਤੋਂ ਪਹਿਲਾਂ ਆਪਣੇ ਪੁੱਤਰ ਹਰਿਗੋਬਿੰਦ ਜੀ ਲਈ ਇਹ ਸੁਨੇਹਾ ਭੇਜਿਆ, “ਉਸ ਨੂੰ ਪੂਰੀ ਤਰ੍ਹਾਂ ਸ਼ਸਤਰਾਂ ਨਾਲ ਸੁਸ਼ੋਭਤ ਹੋ ਕੇ ਗੱਦੀ ‘ਤੇ ਬੈਠਣਾ ਚਾਹੀਦਾ ਹੈ ਅਤੇ ਆਪਣੀ ਪੂਰੀ ਯੋਗਤਾ ਅਨੁਸਾਰ ਸੈਨਾ ਰੱਖਣੀ ਚਾਹੀਦੀ ਹੈ।” ਇਸ ਤਰ੍ਹਾਂ ਗੁਰੂ ਸਾਹਿਬ ਦੇ ਇਨ੍ਹਾਂ ਸ਼ਬਦਾਂ ਨੂੰ ਵਿਹਾਰਕ ਰੂਪ ਦੇਣ ਦਾ ਗੁਰੂ ਹਰਿਗੋਬਿੰਦ ਜੀ ਨੇ ਨਿਸ਼ਚਾ ਕੀਤਾ।

Exam Tips:

a) ਉੱਤਰ ਦੋ ਭਾਗਾਂ ਵਿਚ ਲਿਖੋ: (i) ਨਵੀਂ ਨੀਤੀ ਦੇ ਰੂਪ ਅਤੇ (ii) ਇਸ ਨੂੰ ਅਪਣਾਉਣ ਦੇ ਕਾਰਨ।
b) ਦੋਹਾਂ ਭਾਗਾਂ ਲਈ ਲਗਭਗ ਬਰਾਬਰ ਥਾਂ ਰੱਖੋ।

 

Question 5: ਮੀਰੀ ਅਤੇ ਪੀਰੀ ਬਾਰੇ ਤੁਸੀਂ ਕੀ ਜਾਣਦੇ ਹੋ?
ਜਾਂ
ਮੀਰੀ ਤੇ ਪੀਰੀ ਤੋਂ ਕੀ ਭਾਵ ਹੈ? ਇਸ ਦੀ ਇਤਿਹਾਸਿਕ ਮਹੱਤਤਾ ਦੱਸੋ।
ਜਾਂ
ਗੁਰੂ ਹਰਿਗੋਬਿੰਦ ਜੀ ਦੀ ਨਵੀਂ ਨੀਤੀ ਦੇ ਮਹੱਤਵ ਦਾ ਸੰਖੇਪ ਵਰਣਨ ਕਰੋ।

Answer:

ਗੁਰੂ ਹਰਿਗੋਬਿੰਦ ਜੀ ਨੇ ਗੁਰਗੱਦੀ ‘ਤੇ ਬੈਠਣ ਸਮੇਂ ਬਦਲੇ ਹੋਏ ਹਾਲਾਤਾਂ ਨੂੰ ਦੇਖਦੇ ਹੋਏ ਮੀਰੀ ਅਤੇ ਪੀਰੀ ਨਾਂ ਦੀਆਂ ਦੋ ਤਲਵਾਰਾਂ ਧਾਰਨ ਕਰਨ ਦਾ ਫੈਸਲਾ ਕੀਤਾ। ਮੀਰੀ ਤਲਵਾਰ ਦੁਨਿਆਵੀ ਅਗਵਾਈ ਦੀ ਪ੍ਰਤੀਕ ਸੀ, ਜਦਕਿ ਪੀਰੀ ਤਲਵਾਰ ਧਾਰਮਿਕ ਅਗਵਾਈ ਦੀ ਪ੍ਰਤੀਕ ਸੀ। ਗੁਰੂ ਸਾਹਿਬ ਦੁਆਰਾ ਇਹ ਦੋਵੇਂ ਤਲਵਾਰਾਂ ਧਾਰਨ ਕਰਨ ਤੋਂ ਭਾਵ ਇਹ ਸੀ ਕਿ ਉਹ ਅੱਗੇ ਤੋਂ ਆਪਣੇ ਪੈਰੋਕਾਰਾਂ ਦੀ ਧਾਰਮਿਕ ਅਗਵਾਈ ਕਰਨ ਤੋਂ ਇਲਾਵਾ ਸੰਸਾਰਿਕ ਮਾਮਲਿਆਂ ਵਿੱਚ ਵੀ ਅਗਵਾਈ ਕਰਨਗੇ। ਗੁਰੂ ਹਰਿਗੋਬਿੰਦ ਸਾਹਿਬ ਨੇ ਇੱਕ ਪਾਸੇ ਸਿੱਖਾਂ ਨੂੰ ਸਤਿਨਾਮ ਦਾ ਜਾਪ ਕਰਨ ਅਤੇ ਦੂਜੇ ਪਾਸੇ ਆਪਣੀ ਰੱਖਿਆ ਲਈ ਹਥਿਆਰ ਧਾਰਨ ਕਰਨ ਦਾ ਹੁਕਮ ਦਿੱਤਾ। ਇਸ ਤਰ੍ਹਾਂ ਗੁਰੂ ਹਰਿਗੋਬਿੰਦ ਸਾਹਿਬ ਨੇ ਸਿੱਖਾਂ ਨੂੰ ਸੰਤ ਸਿਪਾਹੀ ਬਣਾ ਦਿੱਤਾ। ਗੁਰੂ ਹਰਿਗੋਬਿੰਦ ਸਾਹਿਬ ਦੁਆਰਾ ਅਪਣਾਈ ਗਈ ਇਸ ਮੀਰੀ ਅਤੇ ਪੀਰੀ ਦੀ ਨੀਤੀ ਦਾ ਸਿੱਖ ਇਤਿਹਾਸ ‘ਤੇ ਬੜਾ ਡੂੰਘਾ ਪ੍ਰਭਾਵ ਪਿਆ। ਇਸ ਕਾਰਨ ਪਹਿਲਾ, ਸਿੱਖਾਂ ਵਿੱਚ ਇੱਕ ਨਵਾਂ ਜੋਸ਼ ਪੈਦਾ ਹੋਇਆ। ਦੂਜਾ, ਹੁਣ ਉਨ੍ਹਾਂ ਨੇ ਧਰਮ ਦੀ ਰੱਖਿਆ ਲਈ ਹਥਿਆਰ ਚੁੱਕਣ ਦਾ ਫੈਸਲਾ ਕੀਤਾ। ਤੀਜਾ, ਗੁਰੂ ਗੋਬਿੰਦ ਸਿੰਘ ਜੀ ਨੇ ਇਸ ਨੀਤੀ ‘ਤੇ ਚਲਦਿਆਂ ਹੋਇਆਂ ਖ਼ਾਲਸਾ ਪੰਥ ਦੀ ਸਿਰਜਣਾ ਕੀਤੀ। ਚੌਥਾ, ਇਸ ਨੀਤੀ ਕਾਰਨ ਸਿੱਖਾਂ ਅਤੇ ਮੁਗ਼ਲਾਂ ਤੇ ਅਫ਼ਗਾਨਾਂ ਵਿਚਾਲੇ ਇੱਕ ਲੰਬਾ ਸੰਘਰਸ਼ ਸ਼ੁਰੂ ਹੋਇਆ ਜਿਸ ਵਿੱਚ ਅੰਤ ਵਿੱਚ ਸਿੱਖ ਜੇਤੂ ਰਹੇ।

Exam Tips:

a) ਮੀਰੀ (ਦੁਨਿਆਵੀ ਸੱਤਾ) ਅਤੇ ਪੀਰੀ (ਧਾਰਮਿਕ ਅਗਵਾਈ) ਦਾ ਅਰਥ ਪਹਿਲਾਂ ਲਿਖੋ, ਫਿਰ ਮਹੱਤਤਾ ਦੇ ਚਾਰ ਨੁਕਤੇ ਦਿਓ।
b) ‘ਸੰਤ-ਸਿਪਾਹੀ’ ਸ਼ਬਦ ਵਰਤਣਾ ਨਾ ਭੁੱਲੋ।

 

Question 6: ਗੁਰੂ ਹਰਿਗੋਬਿੰਦ ਜੀ ਦੇ ਗਵਾਲੀਅਰ ਵਿੱਚ ਕੈਦ ਕੀਤੇ ਜਾਣ ‘ਤੇ ਇੱਕ ਸੰਖੇਪ ਨੋਟ ਲਿਖੋ।
ਜਾਂ
ਜਹਾਂਗੀਰ ਨੇ ਗੁਰੂ ਹਰਿਗੋਬਿੰਦ ਜੀ ਨੂੰ ਕੈਦੀ ਕਿਉਂ ਬਣਾਇਆ?

Answer:

ਗੁਰੂ ਹਰਿਗੋਬਿੰਦ ਜੀ ਦੇ ਗੁਰਗੱਦੀ ‘ਤੇ ਬੈਠਣ ਤੋਂ ਕੁਝ ਸਮੇਂ ਬਾਅਦ ਹੀ ਉਹ ਮੁਗ਼ਲ ਬਾਦਸ਼ਾਹ ਜਹਾਂਗੀਰ ਦੁਆਰਾ ਕੈਦੀ ਬਣਾ ਕੇ ਗਵਾਲੀਅਰ ਦੇ ਕਿਲ੍ਹੇ ਵਿੱਚ ਭੇਜ ਦਿੱਤੇ ਗਏ। ਗੁਰੂ ਸਾਹਿਬ ਨੂੰ ਕੈਦੀ ਕਿਉਂ ਬਣਾਇਆ ਗਿਆ? ਇਸ ਸੰਬੰਧੀ ਇਤਿਹਾਸਕਾਰਾਂ ਵਿੱਚ ਮਤਭੇਦ ਹਨ। ਕੁਝ ਇਤਿਹਾਸਕਾਰਾਂ ਦਾ ਵਿਚਾਰ ਹੈ ਕਿ ਇਸ ਲਈ ਚੰਦੂ ਸ਼ਾਹ ਦੀ ਸਾਜ਼ਸ਼ ਜ਼ਿੰਮੇਵਾਰ ਸੀ। ਗੁਰੂ ਜੀ ਦੁਆਰਾ ਉਸ ਦੀ ਪੁੱਤਰੀ ਨਾਲ ਵਿਆਹ ਕਰਨ ਦਾ ਇਨਕਾਰ ਕਰਨ ‘ਤੇ ਉਸ ਨੇ ਜਹਾਂਗੀਰ ਨੂੰ ਗੁਰੂ ਸਾਹਿਬ ਦੇ ਵਿਰੁੱਧ ਭੜਕਾਇਆ। ਸਿੱਟੇ ਵਜੋਂ ਜਹਾਂਗੀਰ ਨੇ ਉਨ੍ਹਾਂ ਨੂੰ ਕੈਦ ਕਰ ਲਿਆ। ਦੂਜੇ ਪਾਸੇ ਜ਼ਿਆਦਾਤਰ ਇਤਿਹਾਸਕਾਰ ਇਸ ਮਤ ਨਾਲ ਸਹਿਮਤ ਹਨ ਕਿ ਜਹਾਂਗੀਰ ਨੇ ਗੁਰੂ ਸਾਹਿਬ ਨੂੰ ਉਨ੍ਹਾਂ ਦੁਆਰਾ ਅਪਣਾਈ ਗਈ ਨਵੀਂ ਨੀਤੀ ਕਾਰਨ ਕੈਦੀ ਬਣਾਇਆ। ਇਸ ਨੀਤੀ ਕਾਰਨ ਉਸ ਦੇ ਮਨ ਵਿੱਚ ਅਨੇਕਾਂ ਸ਼ੰਕੇ ਪੈਦਾ ਹੋ ਗਏ ਸਨ। ਗੁਰੂ ਸਾਹਿਬ ਦੇ ਵਿਰੋਧੀਆਂ ਨੇ ਵੀ ਜਹਾਂਗੀਰ ਦੇ ਕੰਨ ਭਰੇ ਕਿ ਗੁਰੂ ਜੀ ਵਿਦਰੋਹ ਕਰਨ ਦੀਆਂ ਤਿਆਰੀਆਂ ਕਰ ਰਹੇ ਹਨ। ਇਸ ਸੰਬੰਧ ਵਿੱਚ ਇਤਿਹਾਸਕਾਰਾਂ ਵਿੱਚ ਮਤਭੇਦ ਹੈ ਕਿ ਗੁਰੂ ਹਰਿਗੋਬਿੰਦ ਸਾਹਿਬ ਗਵਾਲੀਅਰ ਦੇ ਕਿਲ੍ਹੇ ਵਿੱਚ ਕਿੰਨਾ ਸਮਾਂ ਕੈਦ ਰਹੇ। ਵਧੇਰੇ ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਗੁਰੂ ਸਾਹਿਬ 1606 ਈ. ਤੋਂ 1608 ਈ. ਤਕ ਦੋ ਸਾਲ ਗਵਾਲੀਅਰ ਵਿਖੇ ਕੈਦ ਰਹੇ।

Exam Tips:

a) ਕੈਦ ਦੇ ਦੋ ਮਤ ਲਿਖੋ: ਚੰਦੂ ਸ਼ਾਹ ਦੀ ਸਾਜ਼ਸ਼ ਅਤੇ ਨਵੀਂ ਨੀਤੀ ਪ੍ਰਤੀ ਜਹਾਂਗੀਰ ਦੇ ਸ਼ੰਕੇ।
b) ਬਹੁਤੇ ਇਤਿਹਾਸਕਾਰਾਂ ਅਨੁਸਾਰ ਕੈਦ ਦਾ ਸਮਾਂ 1606 ਤੋਂ 1608 ਈ. ਹੈ।

 

Question 7: ਗੁਰੂ ਹਰਿਗੋਬਿੰਦ ਜੀ ਅਤੇ ਮੁਗ਼ਲ ਸਮਰਾਟ ਜਹਾਂਗੀਰ ਦੇ ਸੰਬੰਧਾਂ ‘ਤੇ ਸੰਖੇਪ ਨੋਟ ਲਿਖੋ।

Answer:

1606 ਈ. ਵਿੱਚ ਮੁਗ਼ਲ ਸਮਰਾਟ ਜਹਾਂਗੀਰ ਦੇ ਸਿੰਘਾਸਨ ‘ਤੇ ਬੈਠਣ ਦੇ ਨਾਲ ਹੀ ਮੁਗ਼ਲ-ਸਿੱਖ ਸੰਬੰਧਾਂ ਵਿੱਚ ਇੱਕ ਨਵਾਂ ਮੋੜ ਆਇਆ। ਜਹਾਂਗੀਰ ਬੜਾ ਕੱਟੜ ਸੁੰਨੀ ਮੁਸਲਮਾਨ ਸੀ। ਸਿੰਘਾਸਣ ‘ਤੇ ਬੈਠਣ ਦੇ ਛੇਤੀ ਪਿੱਛੋਂ ਉਸ ਨੇ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕਰਵਾ ਦਿੱਤਾ ਸੀ। ਇਸ ਕਾਰਨ ਮੁਗ਼ਲ-ਸਿੱਖ ਸੰਬੰਧਾਂ ਵਿੱਚ ਤਣਾਉ ਪੈਦਾ ਹੋ ਗਿਆ। ਮੁਗ਼ਲ ਅੱਤਿਆਚਾਰਾਂ ਦਾ ਮੁਕਾਬਲਾ ਕਰਨ ਦੇ ਉਦੇਸ਼ ਨਾਲ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਨਵੀਂ ਨੀਤੀ ਧਾਰਨ ਕੀਤੀ। ਉਨ੍ਹਾਂ ਨੇ ਆਪਣੀ ਯੋਗਤਾ ਅਨੁਸਾਰ ਕੁਝ ਸੈਨਾ ਵੀ ਰੱਖ ਲਈ। ਜਹਾਂਗੀਰ ਇਹ ਸਹਿਣ ਕਰਨ ਲਈ ਤਿਆਰ ਨਹੀਂ ਸੀ। ਚੰਦੂ ਸ਼ਾਹ ਨੇ ਵੀ ਗੁਰੂ ਹਰਿਗੋਬਿੰਦ ਸਾਹਿਬ ਵਿਰੁੱਧ ਕਾਰਵਾਈ ਕਰਨ ਲਈ ਜਹਾਂਗੀਰ ਨੂੰ ਭੜਕਾਇਆ। ਸਿੱਟੇ ਵਜੋਂ ਜਹਾਂਗੀਰ ਨੇ ਗੁਰੂ ਹਰਿਗੋਬਿੰਦ ਸਾਹਿਬ ਨੂੰ ਕੈਦੀ ਬਣਾ ਕੇ ਗਵਾਲੀਅਰ ਦੇ ਕਿਲ੍ਹੇ ਵਿੱਚ ਭੇਜ ਦਿੱਤਾ। ਗੁਰੂ ਸਾਹਿਬ ਗਵਾਲੀਅਰ ਦੇ ਕਿਲ੍ਹੇ ਵਿੱਚ ਕਿੰਨਾ ਸਮਾਂ ਕੈਦ ਰਹੇ ਇਸ ਸੰਬੰਧੀ ਇਤਿਹਾਸਕਾਰਾਂ ਵਿੱਚ ਮਤਭੇਦ ਹਨ। ਭਾਈ ਜੇਠਾ ਜੀ ਅਤੇ ਸੂਫ਼ੀ ਸੰਤ ਮੀਆਂ ਮੀਰ ਦੇ ਕਹਿਣ ‘ਤੇ ਜਹਾਂਗੀਰ ਨੇ ਗੁਰੂ ਜੀ ਨੂੰ ਰਿਹਾਅ ਕਰਨ ਦਾ ਫੈਸਲਾ ਕੀਤਾ। ਗੁਰੂ ਜੀ ਦੇ ਕਹਿਣ ‘ਤੇ ਜਹਾਂਗੀਰ ਨੇ ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦੀ ਬਣਾਏ 52 ਹੋਰ ਰਾਜਿਆਂ ਨੂੰ ਵੀ ਰਿਹਾਅ ਕਰਨ ਦਾ ਹੁਕਮ ਦਿੱਤਾ। ਇਸ ਕਾਰਨ ਗੁਰੂ ਹਰਿਗੋਬਿੰਦ ਸਾਹਿਬ ਨੂੰ ‘ਬੰਦੀ ਛੋੜ ਬਾਬਾ’ ਕਿਹਾ ਜਾਣ ਲੱਗਾ। ਇਸ ਤੋਂ ਬਾਅਦ ਗੁਰੂ ਹਰਿਗੋਬਿੰਦ ਸਾਹਿਬ ਅਤੇ ਜਹਾਂਗੀਰ ਵਿਚਾਲੇ ਮਿੱਤਰਤਾਪੂਰਨ ਸੰਬੰਧ ਸਥਾਪਿਤ ਹੋ ਗਏ।

Exam Tips:

a) ਕ੍ਰਮ ਇਹ ਰੱਖੋ: ਨਵੀਂ ਨੀਤੀ, ਕੈਦ, ਰਿਹਾਈ ਅਤੇ ਮਿੱਤਰਤਾਪੂਰਨ ਸੰਬੰਧ।
b) ਜਹਾਂਗੀਰ ਦੇ ਗੱਦੀ ‘ਤੇ ਬੈਠਣ ਦਾ ਸਾਲ 1605 ਈ. ਲਿਖੋ।

 

Question 8: ਗੁਰੂ ਹਰਿਗੋਬਿੰਦ ਜੀ ਅਤੇ ਮੁਗ਼ਲਾਂ ਵਿਚਾਲੇ ਲੜਾਈਆਂ ਦੇ ਕੀ ਕਾਰਨ ਸਨ?

Answer:

ਗੁਰੂ ਹਰਿਗੋਬਿੰਦ ਜੀ ਅਤੇ ਮੁਗ਼ਲਾਂ (ਸ਼ਾਹਜਹਾਂ) ਵਿਚਾਲੇ ਲੜਾਈਆਂ ਦੇ ਪ੍ਰਮੁੱਖ ਕਾਰਨ ਹੇਠ ਲਿਖੇ ਸਨ
ਮੁਗ਼ਲ ਬਾਦਸ਼ਾਹ ਸ਼ਾਹਜਹਾਂ ਇੱਕ ਕੱਟੜ ਸੁੰਨੀ ਮੁਸਲਮਾਨ ਸੀ ਉਸ ਨੇ ਗੁਰੂ ਅਰਜਨ ਸਾਹਿਬ ਜੀ ਦੁਆਰਾ ਲਾਹੌਰ ਵਿੱਚ ਬਣਵਾਈ ਬਾਉਲੀ ਨੂੰ ਗੰਦਗੀ ਨਾਲ ਭਰਵਾ ਦਿੱਤਾ ਸੀ। ਸਿੱਖ ਇਸ ਅਪਮਾਨ ਨੂੰ ਕਿਸੇ ਵੀ ਹਾਲਤ ਵਿੱਚ ਸਹਿਣ ਕਰਨ ਲਈ ਤਿਆਰ ਨਹੀਂ ਸਨ।
ਸ਼ਾਹਜਹਾਂ ਦੇ ਸਮੇਂ ਨਕਸ਼ਬੰਦੀਆਂ ਦੇ ਨੇਤਾ ਸ਼ੇਖ਼ ਮਾਸੂਮ ਨੇ ਬਾਦਸ਼ਾਹ ਨੂੰ ਸਿੱਖਾਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਲਈ ਭੜਕਾਇਆ।
ਗੁਰੂ ਜੀ ਨੇ ਆਪਣੀ ਸੈਨਾ ਵਿੱਚ ਬਹੁਤ ਸਾਰੇ ਮੁਗ਼ਲ ਸੈਨਾ ਦੇ ਭਗੌੜਿਆਂ ਨੂੰ ਭਰਤੀ ਕਰ ਲਿਆ ਸੀ।
ਇਸ ਤੋਂ ਇਲਾਵਾ ਗੁਰੂ ਸਾਹਿਬ ਨੇ ਕਈ ਰਾਜਸੀ ਚਿੰਨ੍ਹਾਂ ਨੂੰ ਧਾਰਨ ਕਰ ਲਿਆ ਸੀ। ਸਿੱਖ ਸ਼ਰਧਾਲੂਆਂ ਨੇ ਗੁਰੂ ਜੀ ਨੂੰ ‘ਸੱਚਾ ਪਾਤਸ਼ਾਹ’ ਕਹਿਣਾ ਸ਼ੁਰੂ ਕਰ ਦਿੱਤਾ ਸੀ। ਨਿਰਸੰਦੇਹ ਸ਼ਾਹਜਹਾਂ ਭਲਾ ਇਹ ਕਿਵੇਂ ਬਰਦਾਸ਼ਤ ਕਰਦਾ।
ਕੌਲਾਂ ਲਾਹੌਰ ਦੇ ਕਾਜ਼ੀ ਰੁਸਤਮ ਖਾਂ ਦੀ ਧੀ ਸੀ। ਉਹ ਗੁਰੂ ਅਰਜਨ ਸਾਹਿਬ ਦੀ ਬਾਣੀ ਤੋਂ ਪ੍ਰਭਾਵਿਤ ਹੋ ਕੇ ਗੁਰੂ ਜੀ ਦੀ ਸ਼ਰਨ ਵਿੱਚ ਚਲੀ ਗਈ ਸੀ। ਇਸ ਕਾਜ਼ੀ ਦੁਆਰਾ ਭੜਕਾਉਣ ’ਤੇ ਸ਼ਾਹਜਹਾਂ ਨੇ ਗੁਰੂ ਜੀ ਵਿਰੁੱਧ ਕਾਰਵਾਈ ਕਰਨ ਦਾ ਨਿਰਣਾ ਕੀਤਾ।

Exam Tips:

a) ਪੰਜ ਕਾਰਨ ਵੱਖ-ਵੱਖ ਪੈਰਿਆਂ ਵਿਚ ਲਿਖੋ: ਬਾਉਲੀ ਦਾ ਅਪਮਾਨ, ਨਕਸ਼ਬੰਦੀਆਂ ਦੀ ਭੜਕਾਹਟ, ਮੁਗ਼ਲ ਭਗੌੜਿਆਂ ਦੀ ਭਰਤੀ, ‘ਸੱਚਾ ਪਾਤਸ਼ਾਹ’ ਕਹਿਣਾ ਅਤੇ ਕੌਲਾਂ ਦਾ ਮਾਮਲਾ।

 

Question 9: ਗੁਰੂ ਹਰਿਗੋਬਿੰਦ ਜੀ ਦੇ ਸਮੇਂ ਮੁਗ਼ਲਾਂ ਅਤੇ ਸਿੱਖਾਂ ਵਿਚਾਲੇ ਲੜੀ ਗਈ ਅੰਮ੍ਰਿਤਸਰ ਦੀ ਲੜਾਈ ਦਾ ਸੰਖੇਪ ਵੇਰਵਾ ਦਿਓ।

Answer:

ਗੁਰੂ ਹਰਿਗੋਬਿੰਦ ਜੀ ਦੇ ਸਮੇਂ ਮੁਗ਼ਲਾਂ ਅਤੇ ਸਿੱਖਾਂ ਵਿਚਾਲੇ ਅੰਮ੍ਰਿਤਸਰ ਵਿਖੇ 1634 ਈ. ਵਿੱਚ ਪਹਿਲੀ ਲੜਾਈ ਲੜੀ ਗਈ ਸੀ। ਇਸ ਲੜਾਈ ਦਾ ਮੁੱਖ ਕਾਰਨ ਇੱਕ ਬਾਜ਼ ਸੀ। ਕਿਹਾ ਜਾਂਦਾ ਹੈ ਕਿ ਉਸ ਸਮੇਂ ਮੁਗ਼ਲ ਬਾਦਸ਼ਾਹ ਸ਼ਾਹਜਹਾਂ ਆਪਣੇ ਕੁਝ ਸੈਨਿਕਾਂ ਨਾਲ ਅੰਮ੍ਰਿਤਸਰ ਦੇ ਨੇੜੇ ਇੱਕ ਜੰਗਲ ਵਿੱਚ ਸ਼ਿਕਾਰ ਖੇਡ ਰਿਹਾ ਸੀ। ਦੂਜੇ ਪਾਸੇ ਗੁਰੂ ਹਰਿਗੋਬਿੰਦ ਸਾਹਿਬ ਅਤੇ ਉਨ੍ਹਾਂ ਦੇ ਕੁਝ ਸਿੱਖ ਵੀ ਉਸੇ ਜੰਗਲ ਵਿੱਚ ਸ਼ਿਕਾਰ ਖੇਡ ਰਹੇ ਸਨ। ਸ਼ਿਕਾਰ ਖੇਡਦੇ ਸਮੇਂ ਸ਼ਾਹਜਹਾਂ ਦਾ ਇੱਕ ਖ਼ਾਸ ਬਾਜ਼ ਜੋ ਉਸ ਨੂੰ ਈਰਾਨ ਦੇ ਬਾਦਸ਼ਾਹ ਨੇ ਭੇਟ ਕੀਤਾ ਸੀ, ਉੱਡ ਗਿਆ। ਸਿੱਖਾਂ ਨੇ ਇਸ ਬਾਜ਼ ਨੂੰ ਫੜ ਲਿਆ। ਉਨ੍ਹਾਂ ਨੇ ਇਹ ਬਾਜ਼ ਮੁਗ਼ਲਾਂ ਨੂੰ ਵਾਪਸ ਕਰਨ ਤੋਂ ਇਨਕਾਰ ਕਰ ਦਿੱਤਾ। ਸਿੱਟੇ ਵਜੋਂ ਸ਼ਾਹਜਹਾਂ ਨੇ ਸਿੱਖਾਂ ਨੂੰ ਸਬਕ ਸਿਖਾਉਣ ਦੇ ਉਦੇਸ਼ ਨਾਲ ਮੁਖਲਿਸ ਖ਼ਾਂ ਦੀ ਅਗਵਾਈ ਹੇਠ 7000 ਸੈਨਿਕ ਭੇਜੇ। ਸਿੱਖ ਸੈਨਿਕਾਂ ਨੇ ਮੁਗ਼ਲ ਸੈਨਿਕਾਂ ਦਾ ਡਟ ਕੇ ਮੁਕਾਬਲਾ ਕੀਤਾ। ਇਸ ਲੜਾਈ ਵਿੱਚ ਮੁਖਲਿਸ ਖ਼ਾਂ ਮਾਰਿਆ ਗਿਆ। ਇਸ ਕਾਰਨ ਮੁਗ਼ਲ ਸੈਨਿਕਾਂ ਵਿੱਚ ਭਾਜੜ ਪੈ ਗਈ। ਇਸ ਤਰ੍ਹਾਂ ਮੁਗ਼ਲਾਂ ਅਤੇ ਸਿੱਖਾਂ ਵਿਚਾਲੇ ਹੋਈ ਇਸ ਪਹਿਲੀ ਲੜਾਈ ਵਿੱਚ ਸਿੱਖ ਜੇਤੂ ਰਹੇ। ਇਸ ਜਿੱਤ ਕਾਰਨ ਸਿੱਖਾਂ ਦੇ ਹੌਸਲੇ ਬੁਲੰਦ ਹੋ ਗਏ।

Exam Tips:

a) ਲੜਾਈ ਦਾ ਕਾਰਨ (ਸ਼ਾਹੀ ਬਾਜ਼), 1634 ਈ., ਮੁਖਲਿਸ ਖ਼ਾਂ ਦੀ 7000 ਸੈਨਾ ਅਤੇ ਸਿੱਖਾਂ ਦੀ ਜਿੱਤ ਜ਼ਰੂਰ ਲਿਖੋ।

 

Question 10: ਗੁਰੂ ਹਰਿਗੋਬਿੰਦ ਜੀ ਦੇ ਸਮੇਂ ਹੋਈ ਲਹਿਰਾ ਦੀ ਲੜਾਈ ‘ ਤੇ ਇੱਕ ਸੰਖੇਪ ਨੋਟ ਲਿਖੋ।

Answer:

ਅੰਮ੍ਰਿਤਸਰ ਦੀ ਲੜਾਈ ਦੇ ਛੇਤੀ ਮਗਰੋਂ ਮੁਗ਼ਲਾਂ ਅਤੇ ਸਿੱਖਾਂ ਵਿਚਕਾਰ ਲਹਿਰਾ (ਬਠਿੰਡਾ ਦੇ ਨੇੜੇ ਨਾਮੀ ਸਥਾਨ ‘ਤੇ ਦੂਜੀ ਲੜਾਈ ਹੋਈ। ਇਸ ਲੜਾਈ ਦਾ ਕਾਰਨ ਦੋ ਘੋੜੇ ਸਨ ਜਿਨ੍ਹਾਂ ਦੇ ਨਾਂ ਦਿਲਬਾਗ ਅਤੇ ਗੁਲਬਾਗ ਸਨ। ਇਨ੍ਹਾਂ ਦੋਹਾਂ ਘੋੜਿਆਂ ਨੂੰ ਜੋ ਕਿ ਬਹੁਤ ਵਧੀਆ ਨਸਲ ਦੇ ਸਨ ਬਖਤ ਮਲ ਅਤੇ ਤਾਰਾ ਚੰਦ ਨਾਂ ਦੇ ਦੋ ਮਸੰਦ ਕਾਬਲ ਤੋਂ ਗੁਰੂ ਸਾਹਿਬ ਨੂੰ ਭੇਟ ਕਰਨ ਲਈ ਲਿਆ ਰਹੇ ਸਨ। ਰਾਹ ਵਿੱਚ ਇਨ੍ਹਾਂ ਦੋਹਾਂ ਘੋੜਿਆਂ ਨੂੰ ਮੁਗ਼ਲਾਂ ਨੇ ਖੋਹ ਲਿਆ ਤੇ ਉਨ੍ਹਾਂ ਨੂੰ ਸ਼ਾਹੀ ਅਸਤਬਲ ਵਿੱਚ ਪਹੁੰਚਾ ਦਿੱਤਾ। ਇਹ ਗੱਲ ਗੁਰੂ ਜੀ ਦਾ ਇੱਕ ਸ਼ਰਧਾਲੂ ਭਾਈ ਬਿਧੀ ਚੰਦ ਬਰਦਾਸ਼ਤ ਨਾ ਕਰ ਸਕਿਆ।ਉਹ ਭੇਸ ਬਦਲ ਕੇ ਦੋਹਾਂ ਘੋੜਿਆਂ ਨੂੰ ਸ਼ਾਹੀ ਅਸਤਬਲ ਵਿੱਚੋਂ ਕੱਢ ਲਿਆਇਆ ਅਤੇ ਉਨ੍ਹਾਂ ਨੂੰ ਗੁਰੂ ਸਾਹਿਬ ਕੋਲ ਪਹੁੰਚਾ ਦਿੱਤਾ।
ਜਦੋਂ ਸ਼ਾਹਜਹਾਂ ਨੇ ਇਸ ਘਟਨਾ ਦੀ ਖ਼ਬਰ ਸੁਣੀ ਤਾਂ ਉਹ ਅੱਗ ਬਬੂਲਾ ਹੋ ਉੱਠਿਆ। ਉਸ ਨੇ ਫ਼ੌਰਨ ਲੱਲਾ ਬੇਗ ਅਤੇ ਕਮਰ ਬੇਗ ਦੇ ਅਧੀਨ ਇੱਕ ਵੱਡੀ ਫ਼ੌਜ ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਲਈ ਭੇਜੀ। ਲਹਿਰਾ ਨਾਮੀ ਸਥਾਨ ‘ਤੇ ਮੁਗ਼ਲਾਂ ਅਤੇ ਸਿੱਖਾਂ ਵਿਚਾਲੇ ਬੜੀ ਘਮਸਾਣ ਦੀ ਲੜਾਈ ਹੋਈ। ਇਸ ਲੜਾਈ ਵਿੱਚ ਮੁਗ਼ਲਾਂ ਦਾ ਭਾਰੀ ਜਾਨੀ ਨੁਕਸਾਨ ਹੋਇਆ ਤੇ ਉਨ੍ਹਾਂ ਦੇ ਦੋਨੋਂ ਸੈਨਾਪਤੀ ਲੱਲਾ ਬੇਗ ਅਤੇ ਕਮਰ ਬੇਗ ਵੀ ਮਾਰੇ ਗਏ। ਇਸ ਲੜਾਈ ਵਿੱਚ ਭਾਈ ਜੇਠਾ ਜੀ ਵੀ ਸ਼ਹੀਦ ਹੋ ਗਏ। ਇਸ ਲੜਾਈ ਵਿੱਚ ਅੰਤ ਸਿੱਖ ਜੇਤੂ ਰਹੇ।

Exam Tips:

a) ਘੋੜਿਆਂ ਦੇ ਨਾਂ (ਦਿਲਬਾਗ ਤੇ ਗੁਲਬਾਗ), ਭਾਈ ਬਿਧੀ ਚੰਦ ਦੀ ਭੂਮਿਕਾ ਅਤੇ ਮੁਗ਼ਲ ਸੈਨਾਪਤੀਆਂ ਲੱਲਾ ਬੇਗ ਤੇ ਕਮਰ ਬੇਗ ਦੀ ਮੌਤ ਲਿਖੋ।

 

Question 11: ਗੁਰੂ ਹਰਿਗੋਬਿੰਦ ਜੀ ਅਤੇ ਮੁਗ਼ਲਾਂ ਵਿਚਾਲੇ ਹੋਈ ਕਰਤਾਰਪੁਰ ਦੀ ਲੜਾਈ ਬਾਰੇ ਤੁਸੀਂ ਕੀ ਜਾਣਦੇ ਹੋ?

Answer:

1635 ਈ. ਵਿੱਚ ਮੁਗ਼ਲਾਂ ਅਤੇ ਸਿੱਖਾਂ ਵਿਚਾਲੇ ਕਰਤਾਰਪੁਰ ਵਿਖੇ ਤੀਸਰੀ ਲੜਾਈ ਹੋਈ। ਇਹ ਲੜਾਈ ਪੈਂਦਾ ਖ਼ਾਂ ਕਾਰਨ ਹੋਈ।ਉਹ ਗੁਰੂ ਹਰਿਗੋਬਿੰਦ ਸਾਹਿਬ ਦੀ ਫ਼ੌਜ ਵਿੱਚ ਪਠਾਣ ਟੁਕੜੀ ਦਾ ਸੈਨਾਪਤੀ ਸੀ। ਅੰਮ੍ਰਿਤਸਰ ਦੀ ਲੜਾਈ ਵਿੱਚ ਉਸ ਨੇ ਆਪਣੀ ਬਹਾਦਰੀ ਦਾ ਸਬੂਤ ਦਿੱਤਾ ਸੀ। ਪਰ ਹੁਣ ਉਹ ਬੜਾ ਘਮੰਡੀ ਹੋ ਗਿਆ ਸੀ। ਉਸ ਨੇ ਗੁਰੂ ਸਾਹਿਬ ਦਾ ਇੱਕ ਬਾਜ਼ ਚੁਰਾ ਕੇ ਆਪਣੇ ਜਵਾਈ ਨੂੰ ਦੇ ਦਿੱਤਾ। ਗੁਰੂ ਸਾਹਿਬ ਦੇ ਪੁੱਛਣ ‘ਤੇ ਉਸ ਨੇ ਉਸ ਗੱਲ ਤੋਂ ਇਨਕਾਰ ਕਰ ਦਿੱਤਾ ਕਿ ਉਸ ਨੂੰ ਬਾਜ਼ ਬਾਰੇ ਕੋਈ ਜਾਣਕਾਰੀ ਹੈ। ਬਾਅਦ ਵਿੱਚ ਜਦੋਂ ਗੁਰੂ ਸਾਹਿਬ ਨੂੰ ਪੈਂਦਾ ਦੇ ਝੂਠ ਬਾਰੇ ਪਤਾ ਚੱਲਿਆ ਤਾਂ ਉਨ੍ਹਾਂ ਨੇ ਪੈਂਦਾ ਖ਼ਾਂ ਨੂੰ ਨੌਕਰੀ ਵਿੱਚੋਂ ਕੱਢ ਦਿੱਤਾ। ਪੈਂਦਾ ਖ਼ਾਂ ਨੇ ਇਸ ਅਪਮਾਨ ਦਾ ਬਦਲਾ ਲੈਣ ਦਾ ਫੈਸਲਾ ਕੀਤਾ।
ਉਹ ਮੁਗ਼ਲ ਬਾਦਸ਼ਾਹ ਸ਼ਾਹਜਹਾਂ ਦੀ ਸ਼ਰਨ ਵਿੱਚ ਚਲਾ ਗਿਆ। ਉਸ ਨੇ ਸ਼ਾਹਜਹਾਂ ਨੂੰ ਗੁਰੂ ਸਾਹਿਬ ਵਿਰੁੱਧ ਸੈਨਿਕ ਕਾਰਵਾਈ ਕਰਨ ਲਈ ਬਹੁਤ ਉਕਸਾਇਆ। ਸਿੱਟੇ ਵਜੋਂ ਸ਼ਾਹਜਹਾਂ ਨੇ ਪੈਂਦਾ ਖ਼ਾਂ ਅਤੇ ਕਾਲੇਖਾਂ ਅਧੀਨ ਇੱਕ ਵਿਸ਼ਾਲ ਸੈਨਾ ਗੁਰੂ ਹਰਿਗੋਬਿੰਦ ਜੀ ਦੇ ਵਿਰੁੱਧ ਭੇਜੀ। ਕਰਤਾਰਪੁਰ ਵਿਖੇ ਦੋਹਾਂ ਫ਼ੌਜਾਂ ਵਿਚਾਲੇ ਬੜੀ ਘਮਸਾਣ ਦੀ ਲੜਾਈ ਹੋਈ। ਇਸ ਲੜਾਈ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਦੇ ਦੋ ਪੁੱਤਰਾਂ ਭਾਈ ਗੁਰਦਿੱਤਾ ਜੀ ਅਤੇ ਤੇਗ ਬਹਾਦਰ ਜੀ ਨੇ ਵੀ ਆਪਣੇ ਬਹਾਦਰੀ ਦੇ ਜੌਹਰ ਵਿਖਾਏ। ਇਸ ਲੜਾਈ ਵਿੱਚ ਗੁਰੂ ਸਾਹਿਬ ਨਾਲ ਲੜਦੇ ਹੋਏ ਕਾਲੇਖਾਂ, ਪੈਂਦਾ ਅਤੇ ਉਸ ਦਾ ਪੁੱਤਰ ਕੁਤਬ ਖ਼ਾਂ ਮਾਰੇ ਗਏ। ਮੁਗ਼ਲ ਫ਼ੌਜਾਂ ਦਾ ਵੀ ਭਾਰੀ ਗਿਣਤੀ ਵਿੱਚ ਨੁਕਸਾਨ ਹੋਇਆ ਅਤੇ ਅੰਤ ਉਨ੍ਹਾਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ। ਇਸ ਤਰ੍ਹਾਂ ਗੁਰੂ ਜੀ ਨੂੰ ਇੱਕ ਹੋਰ ਸ਼ਾਨਦਾਰ ਜਿੱਤ ਪ੍ਰਾਪਤ ਹੋਈ।

Exam Tips:

a) ਲੜਾਈ ਦਾ ਕਾਰਨ ਪੈਂਦਾ ਖ਼ਾਂ ਦਾ ਬਾਜ਼ ਚੁਰਾਉਣਾ ਅਤੇ ਉਸ ਦਾ ਬਦਲਾ ਹੈ।
b) ਇਸ ਲੜਾਈ ਵਿਚ ਗੁਰੂ ਹਰਿਗੋਬਿੰਦ ਜੀ ਦੇ ਪੁੱਤਰਾਂ ਗੁਰਦਿੱਤਾ ਜੀ ਤੇ ਤੇਗ ਬਹਾਦਰ ਜੀ ਦੀ ਬਹਾਦਰੀ ਦਾ ਜ਼ਿਕਰ ਕਰੋ।

 

Question 12: ਗੁਰੂ ਹਰਿਗੋਬਿੰਦ ਜੀ ਦੀਆਂ ਮੁਗ਼ਲਾਂ ਨਾਲ ਹੋਈਆਂ ਲੜਾਈਆਂ ਦਾ ਵਰਣਨ ਕਰੋ ਅਤੇ ਉਨ੍ਹਾਂ ਦੀ ਇਤਿਹਾਸਕ ਮਹੱਤਤਾ ਵੀ ਦੱਸੋ।

Answer:

ਗੁਰੂ ਹਰਿਗੋਬਿੰਦ ਜੀ ਦੀਆਂ ਮੁਗ਼ਲਾਂ ਨਾਲ ਸ਼ਾਹਜਹਾਂ ਦੇ ਸਮੇਂ 1634-35 ਈ. ਵਿੱਚ ਚਾਰ ਲੜਾਈਆਂ ਹੋਈਆਂ। ਪਹਿਲੀ ਲੜਾਈ 1634 ਈ. ਵਿੱਚ ਅੰਮ੍ਰਿਤਸਰ ਵਿਖੇ ਹੋਈ। ਇੱਕ ਸ਼ਾਹੀ ਬਾਜ਼ ਇਸ ਲੜਾਈ ਦਾ ਤੱਤਕਾਲੀ ਕਾਰਨ ਸਿੱਧ ਹੋਇਆ। ਇਸ ਬਾਜ਼ ਨੂੰ ਸਿੱਖਾਂ ਨੇ ਫੜ ਲਿਆ ਅਤੇ ਉਨ੍ਹਾਂ ਨੇ ਮੁਗ਼ਲਾਂ ਨੂੰ ਵਾਪਸ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਸ਼ਾਹਜਹਾਂ ਨੇ ਮੁਖਲਿਸ ਖ਼ਾਂ ਅਧੀਨ ਇੱਕ ਵਿਸ਼ਾਲ ਸੈਨਾ ਸਿੱਖਾਂ ਨੂੰ ਸਬਕ ਸਿਖਾਉਣ ਲਈ ਅੰਮ੍ਰਿਤਸਰ ਭੇਜੀ। ਇਸ ਲੜਾਈ ਵਿੱਚ ਸਿੱਖ ਬਹੁਤ ਬਹਾਦਰੀ ਨਾਲ ਲੜੇ ਅਤੇ ਅੰਤ ਜੇਤੂ ਰਹੇ। ਦੂਜੀ ਲੜਾਈ 1634 ਈ. ਵਿੱਚ ਲਹਿਰਾ ਵਿਖੇ ਹੋਈ। ਇਸ ਲੜਾਈ ਦਾ ਕਾਰਨ ਦੋ ਘੋੜੇ ਬਣੇ ਜਿਨ੍ਹਾਂ ਦੇ ਨਾਂ ਦਿਲਬਾਗ ਅਤੇ ਗੁਲਬਾਗ ਸਨ। ਇਸ ਲੜਾਈ ਵਿੱਚ ਮੁਗ਼ਲਾਂ ਦਾ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋਇਆ। 1635 ਈ. ਵਿੱਚ ਗੁਰੂ ਹਰਿਗੋਬਿੰਦ ਜੀ ਅਤੇ ਮੁਗ਼ਲਾਂ ਵਿਚਾਲੇ ਤੀਸਰੀ ਲੜਾਈ ਹੋਈ। ਇਸ ਲੜਾਈ ਵਿੱਚ ਗੁਰੂ ਸਾਹਿਬ ਦੇ ਦੋ ਪੁੱਤਰਾਂ ਗੁਰਦਿੱਤਾ ਜੀ ਅਤੇ ਤੇਗ ਬਹਾਦਰ ਜੀ ਨੇ ਬਹਾਦਰੀ ਦੇ ਜੌਹਰ ਵਿਖਾਏ।ਇਸੇ ਹੀ ਵਰ੍ਹੇ ਫਗਵਾੜਾ ਵਿਖੇ ਮੁਗ਼ਲਾਂ ਅਤੇ ਹਰਿਗੋਬਿੰਦ ਸਾਹਿਬ ਜੀ ਵਿਚਾਲੇ ਆਖਰੀ ਲੜਾਈ ਹੋਈ। ਇਨ੍ਹਾਂ ਲੜਾਈਆਂ ਵਿੱਚ ਸਿੱਖ ਆਪਣੇ ਸੀਮਿਤ ਸਾਧਨਾਂ ਦੇ ਬਾਵਜੂਦ ਜੇਤੂ ਰਹੇ। ਇਸ ਕਾਰਨ ਉਨ੍ਹਾਂ ਦੀ ਪ੍ਰਸਿੱਧੀ ਬਹੁਤ ਵੱਧ ਗਈ। ਸਿੱਟੇ ਵਜੋਂ ਵੱਡੀ ਗਿਣਤੀ ਵਿੱਚ ਲੋਕ ਸਿੱਖ ਧਰਮ ਵਿੱਚ ਸ਼ਾਮਲ ਹੋਣੇ ਸ਼ੁਰੂ ਹੋ ਗਏ।

Exam Tips:

a) ਚਾਰਾਂ ਲੜਾਈਆਂ (ਅੰਮ੍ਰਿਤਸਰ, ਲਹਿਰਾ, ਕਰਤਾਰਪੁਰ, ਫਗਵਾੜਾ) ਦੇ ਸਾਲ ਤੇ ਸਥਾਨ ਲਿਖੋ।
b) ਆਖ਼ਰ ਵਿਚ ਇਤਿਹਾਸਕ ਮਹੱਤਤਾ ਵੱਖਰੇ ਵਾਕਾਂ ਵਿਚ ਦਿਓ।

 

Question 13: ਗੁਰੂ ਹਰਿਗੋਬਿੰਦ ਜੀ ਨੂੰ ‘ਬੰਦੀ ਛੋੜ ਬਾਬਾ’ ਕਿਉਂ ਕਿਹਾ ਜਾਂਦਾ ਹੈ?

Answer:

1605 ਈ. ਵਿੱਚ ਮੁਗ਼ਲ ਸਮਰਾਟ ਜਹਾਂਗੀਰ ਦੇ ਸਿੰਘਾਸਨ ‘ਤੇ ਬੈਠਣ ਦੇ ਨਾਲ ਹੀ ਮੁਗ਼ਲ-ਸਿੱਖ ਸੰਬੰਧਾਂ ਵਿੱਚ ਇੱਕ ਨਵਾਂ ਮੋੜ ਆਇਆ। ਜਹਾਂਗੀਰ ਬੜਾ ਕੱਟੜ ਸੁੰਨੀ ਮੁਸਲਮਾਨ ਸੀ। ਸਿੰਘਾਸਨ ‘ਤੇ ਬੈਠਣ ਦੇ ਛੇਤੀ ਪਿੱਛੋਂ ਉਸ ਨੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਵਾ ਦਿੱਤਾ ਸੀ। ਇਸ ਕਾਰਨ ਮੁਗ਼ਲ-ਸਿੱਖ ਸੰਬੰਧਾਂ ਵਿੱਚ ਤਣਾਓ ਪੈਦਾ ਹੋ ਗਿਆ। ਮੁਗ਼ਲ ਅੱਤਿਆਚਾਰਾਂ ਦਾ ਮੁਕਾਬਲਾ ਕਰਨ ਦੇ ਉਦੇਸ਼ ਨਾਲ ਗੁਰੂ ਹਰਿਗੋਬਿੰਦ ਜੀ ਨੇ ਨਵੀਂ ਨੀਤੀ ਧਾਰਨ ਕੀਤੀ। ਉਨ੍ਹਾਂ ਨੇ ਆਪਣੀ ਯੋਗਤਾ ਅਨੁਸਾਰ ਕੁਝ ਸੈਨਾ ਵੀ ਰੱਖ ਲਈ। ਜਹਾਂਗੀਰ ਭਲਾ ਇਸ ਨੂੰ ਕਿਵੇਂ ਸਹਿਣ ਕਰਦਾ। ਇਸ ਤੋਂ ਇਲਾਵਾ ਚੰਦੂ ਸ਼ਾਹ ਨੇ ਵੀ ਗੁਰੂ ਹਰਿਗੋਬਿੰਦ ਜੀ ਵਿਰੁੱਧ ਕਾਰਵਾਈ ਕਰਨ ਲਈ ਜਹਾਂਗੀਰ ਦੇ ਕੰਨਾਂ ਵਿੱਚ ਜ਼ਹਿਰ ਘੋਲਿਆ। ਸਿੱਟੇ ਵਜੋਂ ਜਹਾਂਗੀਰ ਨੇ ਗੁਰੂ ਹਰਿਗੋਬਿੰਦ ਜੀ ਨੂੰ ਕੈਦੀ ਬਣਾ ਕੇ ਗਵਾਲੀਅਰ ਦੇ ਕਿਲ੍ਹੇ ਵਿੱਚ ਭੇਜ ਦਿੱਤਾ।
ਗੁਰੂ ਸਾਹਿਬ ਗਵਾਲੀਅਰ ਦੇ ਕਿਲ੍ਹੇ ਵਿੱਚ ਕਿੰਨਾ ਸਮਾਂ ਕੈਦ ਰਹੇ ਇਸ ਸੰਬੰਧੀ ਇਤਿਹਾਸਕਾਰਾਂ ਵਿੱਚ ਮਤਭੇਦ ਹਨ। ਭਾਈ ਜੇਠਾ ਜੀ ਅਤੇ ਸੂਫ਼ੀ ਸੰਤ ਮੀਆਂ ਮੀਰ ਜੀ ਦੇ ਕਹਿਣ ‘ਤੇ ਜਹਾਂਗੀਰ ਨੇ ਗੁਰੂ ਜੀ ਨੂੰ ਰਿਹਾਅ ਕਰਨ ਦਾ ਫੈਸਲਾ ਕੀਤਾ। ਜਹਾਂਗੀਰ ਨੇ ਗਵਾਲੀਅਰ ਦੇ ਕਿਲ੍ਹੇ ਵਿੱਚ 52 ਰਾਜਿਆਂ ਨੂੰ ਵੀ ਰਾਜਨੀਤਿਕ ਕਾਰਨਾਂ ਕਰਕੇ ਕੈਦੀ ਬਣਾ ਕੇ ਰੱਖਿਆ ਗਿਆ ਸੀ। ਇਹ ਰਾਜੇ ਗੁਰੂ ਹਰਿਗੋਬਿੰਦ ਜੀ ਦੀ ਸ਼ਖ਼ਸੀਅਤ ਤੋਂ ਬਹੁਤ ਪ੍ਰਭਾਵਿਤ ਹੋਏ। ਗੁਰੂ ਸਾਹਿਬ ਦੇ ਹੁੰਦਿਆਂ ਉਨ੍ਹਾਂ ਨੂੰ ਆਪਣੀ ਦੁੱਖ-ਤਕਲੀਫ਼ ਦਾ ਕੋਈ ਅਹਿਸਾਸ ਨਾ ਰਿਹਾ। ਪਰ ਜਦੋਂ ਜਹਾਂਗੀਰ ਨੇ ਗੁਰੂ ਸਾਹਿਬ ਨੂੰ ਰਿਹਾਅ ਕਰਨ ਦਾ ਫੈਸਲਾ ਕੀਤਾ ਤਾਂ ਇਹ ਰਾਜੇ ਗੁਰੂ ਸਾਹਿਬ ਦੇ ਵਿਯੋਗ ਦੀ ਕਲਪਨਾ ਮਾਤਰ ਨਾਲ ਹੀ ਤੜਫ ਉੱਠੇ।
ਗੁਰੂ ਸਾਹਿਬ ਨੂੰ ਵੀ ਇਨ੍ਹਾਂ ਰਾਜਿਆਂ ਨਾਲ ਕਾਫ਼ੀ ਹਮਦਰਦੀ ਹੋ ਗਈ ਸੀ। ਇਸ ਲਈ ਗੁਰੂ ਸਾਹਿਬ ਨੇ ਜਹਾਂਗੀਰ ਨੂੰ ਇਹ ਸੁਨੇਹਾ ਭੇਜਿਆ ਕਿ ਉਹ ਤਦ ਤਕ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਰਿਹਾਅ ਨਹੀਂ ਹੋਣਗੇ ਜਦੋਂ ਤਕ ਉਸ ਕਿਲ੍ਹੇ ਵਿੱਚ ਬੰਦੀ 52 ਹੋਰ ਰਾਜਿਆਂ ਨੂੰ ਵੀ ਰਿਹਾਅ ਨਹੀਂ ਕਰ ਦਿੱਤਾ ਜਾਂਦਾ। ਸਿੱਟੇ ਵਜੋਂ ਜਹਾਂਗੀਰ ਨੂੰ ਇਨ੍ਹਾਂ 52 ਰਾਜਿਆਂ ਨੂੰ ਵੀ ਰਿਹਾਅ ਕਰਨ ਦਾ ਆਦੇਸ਼ ਦੇਣਾ ਪਿਆ। ਇਸ ਕਾਰਨ ਗੁਰੂ ਹਰਿਗੋਬਿੰਦ ਜੀ ਨੂੰ ‘ਬੰਦੀ ਛੋੜ ਬਾਬਾ’ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ।

Exam Tips:

a) ਮੁੱਖ ਗੱਲ 52 ਰਾਜਿਆਂ ਦੀ ਰਿਹਾਈ ਹੈ: ਗੁਰੂ ਜੀ ਨੇ ਉਨ੍ਹਾਂ ਤੋਂ ਬਿਨਾਂ ਰਿਹਾਅ ਹੋਣ ਤੋਂ ਇਨਕਾਰ ਕੀਤਾ।
b) ਕੈਦ ਦੇ ਕਾਰਨ, ਰਿਹਾਈ ਅਤੇ ‘ਬੰਦੀ ਛੋੜ ਬਾਬਾ’ ਦਾ ਨਾਂ ਮਿਲਣ ਦਾ ਕ੍ਰਮ ਬਣਾਈ ਰੱਖੋ।

 

Question 14: ਅਕਾਲ ਤਖ਼ਤ ਉੱਪਰ ਇੱਕ ਸੰਖੇਪ ਨੋਟ ਲਿਖੋ।
ਜਾਂ
ਅਕਾਲ ਤਖ਼ਤ ਸਾਹਿਬ ਦੇ ਨਿਰਮਾਣ ਦਾ ਸਿੱਖ ਇਤਿਹਾਸ ਵਿੱਚ ਕੀ ਮਹੱਤਵ ਸੀ? ਬਿਆਨ ਕਰੋ।

Answer:

ਗੁਰੂ ਹਰਿਗੋਬਿੰਦ ਜੀ ਦੁਆਰਾ ਅਪਣਾਈ ਗਈ ਨਵੀਂ ਨੀਤੀ ਦੇ ਵਿਕਾਸ ਵਿੱਚ ਅਕਾਲ ਤਖ਼ਤ ਸਾਹਿਬ ਦਾ ਨਿਰਮਾਣ ਬਹੁਤ ਲਾਹੇਵੰਦ ਸਿੱਧ ਹੋਇਆ। ਅਕਾਲ ਤਖ਼ਤ ਸਾਹਿਬ ਦਾ ਨਿਰਮਾਣ ਗੁਰੂ ਹਰਿਗੋਬਿੰਦ ਜੀ ਦਾ ਇੱਕ ਮਹਾਨ ਕਾਰਜ ਸੀ। ਅਕਾਲ ਤਖ਼ਤ (ਪਰਮਾਤਮਾ ਦੀ ਗੱਦੀ) ਸਾਹਿਬ ਦੀ ਉਸਾਰੀ ਗੁਰੂ ਹਰਿਗੋਬਿੰਦ ਜੀ ਨੇ ਹਰਿਮੰਦਰ ਸਾਹਿਬ ਦੇ ਸਾਹਮਣੇ 1606 ਈ. ਵਿੱਚ ਸ਼ੁਰੂ ਕਰਵਾਈ ਸੀ। ਇਹ ਕਾਰਜ 1609 ਈ. ਵਿੱਚ ਸੰਪੂਰਨ ਹੋਇਆ। ਇਸ ਦੇ ਅੰਦਰ ਇੱਕ 12 ਫੁੱਟ ਉੱਚੇ ਥੜੇ ਦਾ ਨਿਰਮਾਣ ਕੀਤਾ ਗਿਆ ਜੋ ਇੱਕ ਤਖ਼ਤ ਸਮਾਨ ਸੀ। ਇਸ ਦਾ ਨੀਂਹ ਪੱਥਰ ਗੁਰੂ ਹਰਿਗੋਬਿੰਦ ਜੀ ਨੇ ਰੱਖਿਆ। ਇਸ ਦੇ ਨਿਰਮਾਣ ਕਾਰਜ ਵਿੱਚ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੇ ਗੁਰੂ ਹਰਿਗੋਬਿੰਦ ਜੀ ਦਾ ਸਾਥ ਦਿੱਤਾ। ਇਸ ਤਖ਼ਤ ‘ਤੇ ਬੈਠ ਕੇ ਗੁਰੂ ਹਰਿਗੋਬਿੰਦ ਜੀ ਸਿੱਖਾਂ ਦੇ ਰਾਜਨੀਤਿਕ ਅਤੇ ਸੰਸਾਰਿਕ ਮਾਮਲਿਆਂ ਦੀ ਅਗਵਾਈ ਕਰਦੇ ਸਨ।
ਇੱਥੇ ਉਹ ਸਿੱਖਾਂ ਨੂੰ ਸੈਨਿਕ ਸਿੱਖਿਆ ਦਿੰਦੇ ਸਨ ਅਤੇ ਉਨ੍ਹਾਂ ਦੀਆਂ ਕੁਸ਼ਤੀਆਂ ਅਤੇ ਹੋਰ ਸੈਨਿਕ ਕਰਤੱਬ ਦੇਖਦੇ ਸਨ। ਇੱਥੇ ਹੀ ਉਹ ਮਸੰਦਾਂ ਤੋਂ ਘੋੜੇ ਅਤੇ ਸ਼ਸਤਰ ਪ੍ਰਵਾਨ ਕਰਦੇ ਸਨ। ਸਿੱਖਾਂ ਵਿੱਚ ਜੋਸ਼ ਪੈਦਾ ਕਰਨ ਲਈ ਇੱਥੇ ਢਾਡੀ ਵੀਰ-ਰਸੀ ਵਾਰਾਂ ਸੁਣਾਉਂਦੇ ਸਨ। ਇੱਥੇ ਬੈਠ ਕੇ ਹੀ ਗੁਰੂ ਹਰਿਗੋਬਿੰਦ ਜੀ ਸਿੱਖਾਂ ਦੇ ਆਪਸੀ ਝਗੜਿਆਂ ਨੂੰ ਵੀ ਨਜਿੱਠਦੇ ਸਨ। ਇੱਥੇ ਬੈਠ ਕੇ ਹੀ ਗੁਰੂ ਜੀ ਸਿੱਖਾਂ ਨੂੰ ਇਨਾਮ ਵੀ ਦਿੰਦੇ ਸਨ ਅਤੇ ਸਜ਼ਾਵਾਂ ਵੀ। ਇੱਥੋਂ ਹੀ ਗੁਰੂ ਜੀ ਨੇ ਸਿੱਖ ਸੰਗਤਾਂ ਦੇ ਨਾਂ ‘ਤੇ ਆਪਣਾ ਪਹਿਲਾ ਹੁਕਮਨਾਮਾ ਜਾਰੀ ਕੀਤਾ। ਇਸ ਵਿੱਚ ਗੁਰੂ ਜੀ ਨੇ ਸਿੱਖਾਂ ਨੂੰ ਘੋੜੇ ਅਤੇ ਹਥਿਆਰ ਭੇਂਟ ਕਰਨ ਲਈ ਕਿਹਾ ਸੀ। ਬਾਅਦ ਵਿੱਚ ਇਸ ਥਾਂ ਤੋਂ ਹੁਕਮਨਾਮੇ ਜਾਰੀ ਕਰਨ ਦੀ ਪ੍ਰਥਾ ਚਲ ਪਈ। ਇਸ ਤਰ੍ਹਾਂ ਗੁਰੂ ਹਰਿਗੋਬਿੰਦ ਜੀ ਨੇ ਅਕਾਲ ਤਖ਼ਤ ਦਾ ਨਿਰਮਾਣ ਕਰਕੇ ਸਿੱਖਾਂ ਦੀ ਜੀਵਨ ਸ਼ੈਲੀ ਵਿੱਚ ਇੱਕ ਮਹੱਤਵਪੂਰਨ ਤਬਦੀਲੀ ਲਿਆਂਦੀ। ਛੇਤੀ ਹੀ ਅਕਾਲ ਤਖ਼ਤ ਸਾਹਿਬ ਸਿੱਖਾਂ ਦੀਆਂ ਰਾਜਨੀਤਿਕ ਗਤੀਵਿਧੀਆਂ ਦਾ ਇੱਕ ਪ੍ਰਸਿੱਧ ਕੇਂਦਰ ਬਣ ਗਿਆ।

Exam Tips:

a) ਨਿਰਮਾਣ ਦਾ ਸਮਾਂ (1606-1609 ਈ.), ਸਥਾਨ (ਹਰਿਮੰਦਰ ਸਾਹਿਬ ਦੇ ਸਾਹਮਣੇ) ਅਤੇ 12 ਫੁੱਟ ਉੱਚਾ ਥੜ੍ਹਾ ਲਿਖੋ।
b) ਤਖ਼ਤ ਦੇ ਕਾਰਜ (ਸੈਨਿਕ ਸਿੱਖਿਆ, ਹੁਕਮਨਾਮੇ, ਝਗੜਿਆਂ ਦਾ ਨਿਪਟਾਰਾ) ਵੱਖ-ਵੱਖ ਲਿਖੋ।

 

Question 15: ਗੁਰੂ ਹਰਿਗੋਬਿੰਦ ਜੀ ਦੇ ਮੁਗ਼ਲ ਸਮਰਾਟ ਸ਼ਾਹਜਹਾਂ ਨਾਲ ਸੰਬੰਧਾਂ ਦਾ ਵੇਰਵਾ ਦਿਓ।

Answer:

ਸ਼ਾਹਜਹਾਂ 1628 ਈ. ਵਿੱਚ ਮੁਗ਼ਲਾਂ ਦਾ ਨਵਾਂ ਬਾਦਸ਼ਾਹ ਬਣਿਆ। ਉਸ ਦੇ ਸ਼ਾਸਨ ਕਾਲ ਵਿੱਚ ਮੁਗ਼ਲ-ਸਿੱਖ ਸੰਬੰਧਾਂ ਵਿੱਚ ਬਹੁਤ ਤਣਾਉ ਪੈਦਾ ਹੋ ਗਿਆ ਸੀ। ਪਹਿਲਾ, ਸ਼ਾਹਜਹਾਂ ਬੜਾ ਕੱਟੜ ਬਾਦਸ਼ਾਹ ਸੀ।ਉਸ ਨੇ ਗੁਰੂ ਅਰਜਨ ਦੇਵ ਜੀ ਦੁਆਰਾ ਲਾਹੌਰ ਵਿਖੇ ਬਣਵਾਈ ਬਾਉਲੀ ਨੂੰ ਗੰਦਗੀ ਨਾਲ ਭਰਵਾ ਦਿੱਤਾ ਸੀ ਅਤੇ ਲੰਗਰ ਲਈ ਬਣਾਈ ਇਮਾਰਤ ਨੂੰ ਮਸਜਿਦ ਵਿੱਚ ਤਬਦੀਲ ਕਰ ਦਿੱਤਾ ਸੀ। ਦੂਜਾ, ਨਕਸ਼ਬੰਦੀਆਂ ਨੇ ਸਿੱਖਾਂ ਵਿਰੁੱਧ ਸ਼ਾਹਜਹਾਂ ਦੇ ਕੰਨ ਭਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ।ਤੀਸਰਾ, ਗੁਰੂ ਹਰਿਗੋਬਿੰਦ ਜੀ ਦੁਆਰਾ ਇੱਕ ਸੈਨਾ ਤਿਆਰ ਕਰਨ ਅਤੇ ਉਨ੍ਹਾਂ ਦੇ ਸ਼ਰਧਾਲੂਆਂ ਦੁਆਰਾ ਉਨ੍ਹਾਂ ਨੂੰ ‘ਸੱਚਾ ਪਾਤਸ਼ਾਹ’ ਕਹਿ ਕੇ ਸੰਬੋਧਨ ਕਰਨਾ ਸ਼ਾਹਜਹਾਂ ਨੂੰ ਇੱਕ ਅੱਖ ਨਹੀਂ ਭਾਉਂਦਾ ਸੀ। ਚੌਥਾ, ਲਾਹੌਰ ਦੇ ਇੱਕ ਕਾਜ਼ੀ ਦੀ ਧੀ ਕੌਲਾਂ ਗੁਰੂ ਹਰਿਗੋਬਿੰਦ ਜੀ ਦੀ ਚੇਲੀ ਬਣ ਗਈ ਸੀ। ਇਸ ਕਾਰਨ ਉਸ ਕਾਜ਼ੀ ਨੇ ਸ਼ਾਹਜਹਾਂ ਨੂੰ ਸਿੱਖਾਂ ਦੇ ਵਿਰੁੱਧ ਸਖ਼ਤ ਕਦਮ ਚੁੱਕਣ ਲਈ ਭੜਕਾਇਆ। 1634-35 ਈ. ਦੇ ਸਮੇਂ ਦੇ ਦੌਰਾਨ ਸਿੱਖਾਂ ਅਤੇ ਮੁਗ਼ਲਾਂ ਵਿਚਾਲੇ ਅੰਮ੍ਰਿਤਸਰ, ਲਹਿਰਾ, ਕਰਤਾਰਪੁਰ ਅਤੇ ਫਗਵਾੜਾ ਨਾਂ ਦੀਆਂ ਲੜਾਈਆਂ ਹੋਈਆਂ। ਇਨ੍ਹਾਂ ਲੜਾਈਆਂ ਵਿੱਚ ਸਿੱਖ ਜੇਤੂ ਰਹੇ ਅਤੇ ਮੁਗ਼ਲਾਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ। ਸਿੱਟੇ ਵਜੋਂ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਪ੍ਰਸਿੱਧੀ ਦੂਰ-ਦੂਰ ਤਕ ਫੈਲ ਗਈ।

Exam Tips:

a) ਸੰਬੰਧ ਵਿਗੜਨ ਦੇ ਚਾਰ ਕਾਰਨ ਪਹਿਲਾ, ਦੂਜਾ, ਤੀਸਰਾ, ਚੌਥਾ ਲਿਖ ਕੇ ਦੱਸੋ।
b) ਸ਼ਾਹਜਹਾਂ ਦੇ ਗੱਦੀ ‘ਤੇ ਬੈਠਣ ਦਾ ਸਾਲ 1628 ਈ. ਹੈ।

 

Question 16: ਗੁਰੂ ਹਰਿਗੋਬਿੰਦ ਜੀ ਅਤੇ ਮੁਗ਼ਲ ਬਾਦਸ਼ਾਹਾਂ ਦੇ ਸੰਬੰਧਾਂ ਦਾ ਸੰਖੇਪ ਵਰਣਨ ਕਰੋ।

Answer:

ਗੁਰੂ ਹਰਿਗੋਬਿੰਦ ਜੀ ਦੇ ਦੋ ਸਮਕਾਲੀਨ ਮੁਗ਼ਲ ਬਾਦਸ਼ਾਹ ਜਹਾਂਗੀਰ ਅਤੇ ਸ਼ਾਹਜਹਾਂ ਸਨ। ਇਹ ਦੋਵੇਂ ਬਾਦਸ਼ਾਹ ਬੜੇ ਕੱਟੜ ਵਿਚਾਰਾਂ ਦੇ ਸਨ। 1606 ਈ. ਵਿੱਚ ਜਹਾਂਗੀਰ ਦੁਆਰਾ ਗੁਰੂ ਹਰਿਗੋਬਿੰਦ ਜੀ ਦੇ ਪਿਤਾ ਗੁਰੂ ਅਰਜਨ ਦੇਵ ਜੀ ਨੂੰ ਲਾਹੌਰ ਵਿਖੇ ਸ਼ਹੀਦ ਕਰਵਾ ਦਿੱਤਾ ਗਿਆ ਸੀ। ਇਸ ਕਾਰਨ ਮੁਗ਼ਲਾਂ ਅਤੇ ਸਿੱਖਾਂ ਦੇ ਆਪਸੀ ਸੰਬੰਧਾਂ ਵਿੱਚ ਇੱਕ ਦਰਾਰ ਆ ਗਈ। ਗੁਰੂ ਹਰਿਗੋਬਿੰਦ ਸਾਹਿਬ ਨੇ ਮੁਗ਼ਲ ਅੱਤਿਆਚਾਰਾਂ ਦਾ ਮੁਕਾਬਲਾ ਕਰਨ ਲਈ ਮੀਰੀ ਅਤੇ ਪੀਰੀ ਦੀ ਨੀਤੀ ਅਪਣਾਈ। ਛੇਤੀ ਹੀ ਮਗਰੋਂ ਜਹਾਂਗੀਰ ਨੇ ਗੁਰੂ ਹਰਿਗੋਬਿੰਦ ਸਾਹਿਬ ਨੂੰ ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦ ਕਰ ਲਿਆ।ਉਨ੍ਹਾਂ ਨੂੰ ਕਿਉਂ ਕੈਦ ਕੀਤਾ ਗਿਆ ਅਤੇ ਕਿੰਨਾ ਸਮਾਂ ਕੈਦ ਵਿੱਚ ਰੱਖਿਆ ਗਿਆ ਇਸ ਸੰਬੰਧੀ ਇਤਿਹਾਸਕਾਰਾਂ ਵਿੱਚ ਮਤਭੇਦ ਹਨ।
ਬਾਅਦ ਵਿੱਚ ਜਹਾਂਗੀਰ ਨੇ ਗੁਰੂ ਹਰਿਗੋਬਿੰਦ ਸਾਹਿਬ ਨੂੰ ਕੈਦ ਵਿੱਚੋਂ ਰਿਹਾਅ ਕਰ ਦਿੱਤਾ ਅਤੇ ਉਨ੍ਹਾਂ ਨਾਲ ਮਿੱਤਰਤਾਪੂਰਨ ਸੰਬੰਧ ਸਥਾਪਿਤ ਕਰ ਲਏ। 1628 ਈ. ਵਿੱਚ ਸ਼ਾਹਜਹਾਂ ਮੁਗ਼ਲਾਂ ਦਾ ਨਵਾਂ ਬਾਦਸ਼ਾਹ ਬਣਿਆ। ਕਿਉਂਕਿ ਉਹ ਬੜੇ ਕੱਟੜ ਖ਼ਿਆਲਾਂ ਦਾ ਸੀ ਇਸ ਕਾਰਨ ਇੱਕ ਵਾਰ ਫਿਰ ਮੁਗ਼ਲਾਂ ਅਤੇ ਸਿੱਖਾਂ ਦੇ ਸੰਬੰਧਾਂ ਵਿੱਚ ਆਪਸੀ ਪਾੜਾ ਹੋਰ ਵੱਧ ਗਿਆ। ਸਿੱਟੇ ਵਜੋਂ ਸ਼ਾਹਜਹਾਂ ਦੇ ਸ਼ਾਸਨ ਕਾਲ ਵਿੱਚ ਮੁਗ਼ਲਾਂ ਅਤੇ ਸਿੱਖਾਂ ਵਿਚਾਲੇ ਚਾਰ ਲੜਾਈਆਂ-ਅੰਮ੍ਰਿਤਸਰ, ਲਹਿਰਾ, ਕਰਤਾਰਪੁਰ ਅਤੇ ਫਗਵਾੜਾ ਵਿਖੇ ਹੋਈਆਂ। ਇਨ੍ਹਾਂ ਸਾਰੀਆਂ ਲੜਾਈਆਂ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਜੇਤੂ ਰਹੇ। ਇਨ੍ਹਾਂ ਜਿੱਤਾਂ ਕਾਰਨ ਸਿੱਖਾਂ ਦੇ ਹੌਸਲੇ ਬੁਲੰਦ ਹੋ ਗਏ।

Exam Tips:

a) ਪਹਿਲਾਂ ਜਹਾਂਗੀਰ ਨਾਲ ਸੰਬੰਧ, ਫਿਰ ਸ਼ਾਹਜਹਾਂ ਨਾਲ ਸੰਬੰਧ — ਇਸ ਕ੍ਰਮ ਵਿਚ ਲਿਖੋ।

 

ਨਿਬੰਧਾਤਮਕ ਪ੍ਰਸ਼ਨ

Question 1: ਗੁਰੂ ਹਰਿਗੋਬਿੰਦ ਜੀ ਦੇ ਜੀਵਨ ਬਾਰੇ ਵਿਸਤਾਰਪੂਰਵਕ ਨੋਟ ਲਿਖੋ।
ਜਾਂ
ਗੁਰੂ ਹਰਿਗੋਬਿੰਦ ਜੀ ਦੇ ਜੀਵਨ ਦਾ ਵਰਣਨ ਕਰੋ।

Answer:

1. ਜਨਮ ਅਤੇ ਮਾਤਾ-ਪਿਤਾ – ਗੁਰੂ ਹਰਿਗੋਬਿੰਦ ਜੀ ਦਾ ਜਨਮ 14 ਜੂਨ, 1595 ਈ. ਨੂੰ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਵਡਾਲੀ ਵਿਖੇ ਹੋਇਆ ਸੀ। ਉਹ ਗੁਰੂ ਅਰਜਨ ਦੇਵ ਜੀ ਦੇ ਇਕਲੌਤੇ ਪੁੱਤਰ ਸਨ। ਆਪ ਦੀ ਮਾਤਾ ਜੀ ਦਾ ਨਾਂ ਗੰਗਾ ਦੇਵੀ ਜੀ ਸੀ।
2. ਬਚਪਨ ਅਤੇ ਵਿਆਹ – ਗੁਰੂ ਹਰਿਗੋਬਿੰਦ ਜੀ ਬਚਪਨ ਤੋਂ ਹੀ ਬੜੇ ਹੋਣਹਾਰ ਸਨ। ਆਪ ਨੂੰ ਪੰਜਾਬੀ, ਸੰਸਕ੍ਰਿਤ ਅਤੇ ਪ੍ਰਾਕ੍ਰਿਤ ਸਾਹਿਤ ਦਾ ਬੜਾ ਡੂੰਘਾ ਗਿਆਨ ਪ੍ਰਾਪਤ ਸੀ। ਬਾਬਾ ਬੁੱਢਾ ਜੀ ਨੇ ਆਪ ਜੀ ਨੂੰ ਨਾ ਸਿਰਫ ਧਾਰਮਿਕ ਸਿੱਖਿਆ ਹੀ ਦਿੱਤੀ ਸਗੋਂ ਘੋੜਸਵਾਰੀ ਅਤੇ ਸ਼ਸਤਰਾਂ ਦੀ ਵਰਤੋਂ ਕਰਨ ਵਿੱਚ ਨਿਪੁੰਨ ਬਣਾ ਦਿੱਤਾ। ਵਿਆਹ ਦੇ ਪਿੱਛੋਂ ਗੁਰੂ ਹਰਿਗੋਬਿੰਦ ਜੀ ਦੇ ਘਰ ਪੰਜ ਪੁੱਤਰਾਂ-ਬਾਬਾ ਗੁਰਦਿੱਤਾ ਜੀ, ਅਨੀ ਰਾਏ, ਸੂਰਜ ਮਲ, ਅਟੱਲ ਰਾਏ ਅਤੇ ਤੇਗ ਬਹਾਦਰ ਜੀ ਤੇ ਇੱਕ ਧੀ-ਬੀਬੀ ਵੀਰੋ ਨੇ ਜਨਮ ਲਿਆ।
3. ਗੁਰਗੱਦੀ ਦੀ ਪ੍ਰਾਪਤੀ – 1606 ਈ. ਵਿੱਚ ਗੁਰੂ ਅਰਜਨ ਦੇਵ ਜੀ ਨੇ ਲਾਹੌਰ ਵਿਖੇ ਜਾਣ ਤੋਂ ਪਹਿਲਾਂ, ਜਿੱਥੇ ਉਨ੍ਹਾਂ ਨੇ ਆਪਣੀ ਸ਼ਹਾਦਤ ਦਿੱਤੀ ਸੀ, ਗੁਰੂ ਹਰਿਗੋਬਿੰਦ ਜੀ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕੀਤਾ। ਉਸ ਸਮੇਂ ਹਰਿਗੋਬਿੰਦ ਜੀ ਦੀ ਉਮਰ ਕੇਵਲ 11 ਵਰ੍ਹਿਆਂ ਦੀ ਸੀ। ਇਸ ਤਰ੍ਹਾਂ ਗੁਰੂ ਹਰਿਗੋਬਿੰਦ ਜੀ ਸਿੱਖਾਂ ਦੇ ਛੇਵੇਂ ਗੁਰੂ ਬਣੇ। ਉਹ 1606 ਈ. ਤੋਂ ਲੈ ਕੇ 1645 ਈ. ਤਕ ਗੁਰਗੱਦੀ ‘ਤੇ ਬਿਰਾਜਮਾਨ ਰਹੇ।
4. ਗੁਰੂ ਹਰਿਗੋਬਿੰਦ ਜੀ ਦੀ ਨਵੀਂ ਨੀਤੀ – (ਇਸ ਭਾਗ ਦਾ ਉੱਤਰ ਇਸੇ ਹਿੱਸੇ ਦੇ ਪ੍ਰਸ਼ਨ 2 ਵਿੱਚ ਵੇਖੋ।)
5. ਗੁਰੂ ਹਰਿਗੋਬਿੰਦ ਜੀ ਦੇ ਮੁਗ਼ਲਾਂ ਨਾਲ ਸੰਬੰਧ – (ਇਸ ਭਾਗ ਦਾ ਉੱਤਰ ਇਸੇ ਹਿੱਸੇ ਦੇ ਪ੍ਰਸ਼ਨ 3 ਵਿੱਚ ਵੇਖੋ।)

Exam Tips:

a) ਜੀਵਨ-ਵਰਣਨ ਪੰਜ ਸਿਰਲੇਖਾਂ ਵਿਚ ਲਿਖੋ: ਜਨਮ ਤੇ ਮਾਤਾ-ਪਿਤਾ, ਬਚਪਨ ਤੇ ਵਿਆਹ, ਗੁਰਗੱਦੀ, ਨਵੀਂ ਨੀਤੀ ਅਤੇ ਮੁਗ਼ਲਾਂ ਨਾਲ ਸੰਬੰਧ।
b) ਜਨਮ ਦੀ ਮਿਤੀ (14 ਜੂਨ, 1595 ਈ.) ਅਤੇ ਗੁਰਗੱਦੀ ਸਮੇਂ ਉਮਰ (11 ਸਾਲ) ਸਹੀ ਲਿਖੋ।

 

Question 2: ਗੁਰੂ ਹਰਿਗੋਬਿੰਦ ਜੀ ਦੀ ਨਵੀਂ ਨੀਤੀ ਕੀ ਪੜਚੋਲ ਕਰੋ।
ਜਾਂ
ਗੁਰੂ ਹਰਿਗੋਬਿੰਦ ਜੀ ਦੀ ਨਵੀਂ ਨੀਤੀ ਬਾਰੇ ਤੁਸੀਂ ਕੀ ਜਾਣਦੇ ਹੋ? ਇਸ ਦੀਆਂ ਮੁੱਖ ਵਿਸ਼ੇਸ਼ਤਾਵਾਂ ਅਤੇ ਇਸ ਦੇ ਸਿੱਖ ਧਰਮ ਵਿੱਚ ਰੂਪ ਬਦਲੀ ਸੰਬੰਧੀ ਮਹੱਤਵ ਦਾ ਵਰਣਨ ਕਰੋ।
ਜਾਂ
ਗੁਰੂ ਹਰਿਗੋਬਿੰਦ ਜੀ ਦੀ ਨਵੀਂ ਨੀਤੀ ਬਾਰੇ ਤੁਸੀਂ ਕੀ ਜਾਣਦੇ ਹੋ? ਇਸ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਦਾ ਵਰਣਨ ਕਰੋ।
ਜਾਂ
ਗੁਰੂ ਹਰਿਗੋਬਿੰਦ ਜੀ ਦੀ ਨਵੀਂ ਨੀਤੀ ‘ਤੇ ਇੱਕ ਆਲੋਚਨਾਤਮਕ ਲੇਖ ਲਿਖੋ।
ਜਾਂ
ਉਨ੍ਹਾਂ ਹਾਲਤਾਂ ਦਾ ਵਰਣਨ ਕਰੋ ਜਿਨ੍ਹਾਂ ਕਰਕੇ ਗੁਰੂ ਹਰਿਗੋਬਿੰਦ ਜੀ ਨੂੰ ਨਵੀਂ ਨੀਤੀ ਅਪਣਾਉਣੀ ਪਈ। ਇਸ ਨੀਤੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਕੀ ਸਨ?
ਜਾਂ
ਮੀਰੀ ਤੇ ਪੀਰੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਦਾ ਵਰਣਨ ਕਰੋ।
ਜਾਂ
ਮੀਰੀ ਅਤੇ ਪੀਰੀ ਤੋਂ ਤੁਹਾਡਾ ਕੀ ਭਾਵ ਹੈ? ਨਵੀਂ ਨੀਤੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਦਾ ਵਰਣਨ ਕਰੋ।
ਜਾਂ
ਗੁਰੂ ਹਰਿਗੋਬਿੰਦ ਜੀ ਦੀ ਮੀਰੀ ਤੇ ਪੀਰੀ ਦੀ ਨੀਤੀ ‘ਤੇ ਚਰਚਾ ਕਰੋ।
ਜਾਂ
ਗੁਰੂ ਹਰਿਗੋਬਿੰਦ ਜੀ ਦੀ ਨਵੀਂ ਨੀਤੀ ਦੀਆਂ ਕੀ ਵਿਸ਼ੇਸ਼ਤਾਵਾਂ ਸਨ?
ਜਾਂ
ਮੀਰੀ ਅਤੇ ਪੀਰੀ ਤੋਂ ਕੀ ਭਾਵ ਹੈ? ਇਸ ਦੀਆਂ ਕੀ ਵਿਸ਼ੇਸ਼ਤਾਵਾਂ ਸਨ?

Answer:

ਗੁਰੂ ਹਰਿਗੋਬਿੰਦ ਜੀ ਦੁਆਰਾ 1606 ਈ. ਵਿੱਚ ਗੁਰਗੱਦੀ ‘ਤੇ ਬੈਠਣ ਦੇ ਨਾਲ ਹੀ ਸਿੱਖ ਪੰਥ ਵਿੱਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੋਈ। ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਕਾਰਨ ਸਿੱਖਾਂ ਅਤੇ ਮੁਗ਼ਲਾਂ ਵਿਚਾਲੇ ਸੰਬੰਧ ਤਣਾਉਪੂਰਨ ਹੋ ਗਏ ਸਨ। ਅਜਿਹੇ ਹਾਲਾਤ ਵਿੱਚ ਗੁਰੂ ਹਰਿਗੋਬਿੰਦ ਜੀ ਨੇ ਇਹ ਸਿੱਟਾ ਕੱਢਿਆ ਕਿ ਉਨ੍ਹਾਂ ਨੂੰ ਆਪਣੇ ਧਰਮ ਦੀ ਰੱਖਿਆ ਖ਼ਾਤਰ ਸ਼ਸਤਰ ਧਾਰਨ ਕਰਨੇ ਪੈਣਗੇ। ਸਿੱਟੇ ਵਜੋਂ ਗੁਰੂ ਸਾਹਿਬ ਨੇ ਸਿੱਖਾਂ ਨੂੰ ਸੰਤ ਸਿਪਾਹੀ ਬਣਾਉਣ ਦੀ ਨਵੀਂ ਨੀਤੀ ਧਾਰਨ ਕੀਤੀ। ਇਸ ਨੀਤੀ ਨੂੰ ਅਪਣਾਉਣ ਦੇ ਮੁੱਖ ਕਾਰਨ ਇਸ ਤਰ੍ਹਾਂ ਸਨ1. ਮੁਗ਼ਲਾਂ ਦੀ ਧਾਰਮਿਕ ਨੀਤੀ ਵਿੱਚ ਤਬਦੀਲੀ – ਜਹਾਂਗੀਰ ਤੋਂ ਪਹਿਲਾਂ ਦੇ ਸ਼ਾਸਕਾਂ ਨਾਲ ਸਿੱਖਾਂ ਦੇ ਸੰਬੰਧ ਸੁਹਿਰਦ ਸਨ। ਬਾਬਰ ਨੇ ਗੁਰੂ ਨਾਨਕ ਦੇਵ ਜੀ ਪ੍ਰਤੀ ਸਨਮਾਨ ਪ੍ਰਗਟ ਕੀਤਾ ਸੀ। ਹੁਮਾਯੂੰ ਨੇ ਰਾਜਗੱਦੀ ਦੀ ਮੁੜ ਪ੍ਰਾਪਤੀ ਲਈ ਗੁਰੂ ਅੰਗਦ ਦੇਵ ਜੀ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ। ਮੁਗ਼ਲ ਬਾਦਸ਼ਾਹ ਅਕਬਰ ਨੇ ਗੁਰੂ ਅਮਰਦਾਸ ਜੀ ਦੇ ਸਮੇਂ ਆਪ ਗੋਇੰਦਵਾਲ ਸਾਹਿਬ ਵਿਖੇ ਆ ਕੇ ਲੰਗਰ ਛਕਿਆ ਸੀ। ਉਸ ਨੇ ਗੁਰੂ ਰਾਮਦਾਸ ਜੀ ਨੂੰ 500 ਬੀਘੇ ਜ਼ਮੀਨ ਦਾਨ ਵਿੱਚ ਦਿੱਤੀ ਅਤੇ ਪੰਜਾਬ ਦੇ ਕਿਸਾਨਾਂ ਦਾ ਇੱਕ ਸਾਲ ਲਈ ਲਗਾਨ ਵੀ ਮੁਆਫ਼ ਕਰ ਦਿੱਤਾ ਸੀ। ਪਰ 1605 ਈ. ਵਿੱਚ ਬਣਿਆ ਬਾਦਸ਼ਾਹ, ਜਹਾਂਗੀਰ ਬਹੁਤ ਕੱਟੜ ਸੁੰਨੀ ਮੁਸਲਮਾਨ ਸੀ। ਉਹ ਇਸਲਾਮ ਤੋਂ ਬਿਨਾਂ ਕਿਸੇ ਹੋਰ ਧਰਮ ਨੂੰ ਪ੍ਰਫੁੱਲਿਤ ਹੁੰਦੇ ਨਹੀਂ ਵੇਖ ਸਕਦਾ ਸੀ। ਇਸ ਤਰ੍ਹਾਂ ਇਸ ਬਦਲੇ ਹੋਏ ਹਾਲਾਤ ਵਿੱਚ ਗੁਰੂ ਸਾਹਿਬ ਨੂੰ ਵੀ ਨਵੀਂ ਨੀਤੀ ਅਪਣਾਉਣੀ ਪਈ।
2. ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ – ਜਹਾਂਗੀਰ ਲਈ ਸਿੱਖਾਂ ਦੀ ਵੱਧ ਰਹੀ ਲੋਕਪ੍ਰਿਯਤਾ ਅਸਹਿ ਸੀ। ਸਿੱਖ ਲਹਿਰ ਨੂੰ ਕੁਚਲਣ ਲਈ ਉਸ ਨੇ 1606 ਈ. ਵਿੱਚ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰ ਦਿੱਤਾ। ਗੁਰੂ ਸਾਹਿਬ ਦੀ ਇਸ ਸ਼ਹਾਦਤ ਨੇ ਸਿੱਖਾਂ ਨੂੰ ਇਹ ਸਪੱਸ਼ਟ ਕਰ ਦਿੱਤਾ ਸੀ ਕਿ ਜੇ ਉਹ ਜਿਊਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਸ਼ਸਤਰਧਾਰੀ ਹੋ ਕੇ ਮੁਗ਼ਲਾਂ ਨਾਲ ਟੱਕਰ ਲੈਣੀ ਪਵੇਗੀ। ਇਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਗੁਰੂ ਹਰਿਗੋਬਿੰਦ ਜੀ ਦੁਆਰਾ ਨਵੀਂ ਨੀਤੀ ਅਪਣਾਉਣ ਲਈ ਕਾਫ਼ੀ ਹੱਦ ਤਕ ਜ਼ਿੰਮੇਵਾਰ ਸੀ।
3. ਗੁਰੂ ਅਰਜਨ ਦੇਵ ਜੀ ਦਾ ਆਖ਼ਰੀ ਸੁਨੇਹਾ – ਗੁਰੂ ਅਰਜਨ ਦੇਵ ਜੀ ਨੇ ਆਪਣੀ ਸ਼ਹਾਦਤ ਤੋਂ ਪਹਿਲਾਂ ਆਪਣੇ ਪੁੱਤਰ ਹਰਿਗੋਬਿੰਦ ਜੀ ਲਈ ਇਹ ਸੁਨੇਹਾ ਭੇਜਿਆ, “ਉਸ ਨੂੰ ਪੂਰੀ ਤਰ੍ਹਾਂ ਸ਼ਸਤਰਾਂ ਨਾਲ ਸੁਸ਼ੋਭਤ ਹੋ ਕੇ ਗੱਦੀ ‘ਤੇ ਬੈਠਣਾ ਚਾਹੀਦਾ ਹੈ ਅਤੇ ਆਪਣੀ ਪੂਰੀ ਯੋਗਤਾ ਅਨੁਸਾਰ ਸੈਨਾ ਰੱਖਣੀ ਚਾਹੀਦੀ ਹੈ। ਇਸ ਤਰ੍ਹਾਂ ਗੁਰੂ ਸਾਹਿਬ ਦੇ ਇਨ੍ਹਾਂ ਸ਼ਬਦਾਂ ਨੂੰ ਵਿਹਾਰਿਕ ਰੂਪ ਦੇਣ ਦਾ ਗੁਰੂ ਹਰਿਗੋਬਿੰਦ ਜੀ ਨੇ ਨਿਸ਼ਚਾ ਕੀਤਾ।
ਨਵੀਂ ਨੀਤੀ ਦੀਆਂ ਮੁੱਖ ਵਿਸ਼ੇਸ਼ਤਾਵਾਂ
1. ਮੀਰੀ ਅਤੇ ਪੀਰੀ ਤਲਵਾਰਾਂ ਧਾਰਨ ਕਰਨੀਆਂ – ਗੁਰੂ ਹਰਿਗੋਬਿੰਦ ਜੀ ਨੇ ਗੁਰਗੱਦੀ ਉੱਤੇ ਬੈਠਣ ਸਮੇਂ ਮੀਰੀ ਅਤੇ ਪੀਰੀ ਨਾਂ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ। ਮੀਰੀ ਤਲਵਾਰ ਦੁਨਿਆਵੀ ਸੱਤਾ ਦੀ ਪ੍ਰਤੀਕ ਸੀ ਅਤੇ ਪੀਰੀ ਤਲਵਾਰ ਧਾਰਮਿਕ ਅਗਵਾਈ ਦੀ ਪ੍ਰਤੀਕ ਸੀ। ਗੁਰੂ ਹਰਿਗੋਬਿੰਦ ਜੀ ਨੇ ਇੱਕ ਪਾਸੇ ਸਿੱਖਾਂ ਨੂੰ ਸਤਿਨਾਮ ਦਾ ਜਾਪ ਕਰਨ ਅਤੇ ਦੂਜੇ ਪਾਸੇ ਆਪਣੀ ਰੱਖਿਆ ਲਈ ਹਥਿਆਰ ਧਾਰਨ ਕਰਨ ਦਾ ਸੰਦੇਸ਼ ਦਿੱਤਾ। ਇਸ ਤਰ੍ਹਾਂ ਗੁਰੂ ਸਾਹਿਬ ਨੇ ਸਿੱਖਾਂ ਨੂੰ ਸੰਤ ਸਿਪਾਹੀ ਬਣਾ ਦਿੱਤਾ। ਗੁਰੂ ਹਰਿਗੋਬਿੰਦ ਜੀ ਦੁਆਰਾ ਅਪਣਾਈ ਗਈ ਇਸ ਨੀਤੀ ਦਾ ਸਿੱਖ ਇਤਿਹਾਸ ‘ਤੇ ਬੜਾ ਡੂੰਘਾ ਪ੍ਰਭਾਵ ਪਿਆ।
2. ਸੈਨਾ ਦਾ ਸੰਗਠਨ – ਗੁਰੂ ਹਰਿਗੋਬਿੰਦ ਜੀ ਦੁਆਰਾ ਸਿੱਖ ਪੰਥ ਦੀ ਰੱਖਿਆ ਲਈ ਸੈਨਾ ਦਾ ਸੰਗਠਨ ਕਰਨ ਦਾ ਨਿਰਣਾ ਕੀਤਾ ਗਿਆ। ਉਨ੍ਹਾਂ ਨੇ ਸਿੱਖਾਂ ਨੂੰ ਇਹ ਆਦੇਸ਼ ਦਿੱਤਾ ਕਿ ਉਹ ਗੁਰੂ ਸਾਹਿਬ ਦੀ ਫ਼ੌਜ ਵਿੱਚ ਭਰਤੀ ਹੋਣ। ਸਿੱਟੇ ਵਜੋਂ 500 ਯੋਧੇ ਆਪ ਜੀ ਦੀ ਸੈਨਾ ਵਿੱਚ ਭਰਤੀ ਹੋਏ। ਇਨ੍ਹਾਂ ਸੈਨਿਕਾਂ ਨੂੰ ਸੌ-ਸੌ ਦੇ ਪੰਜ ਜੱਥਿਆਂ ਵਿੱਚ ਵੰਡਿਆ ਗਿਆ। ਹਰੇਕ ਜੱਥਾ ਇੱਕ ਜੱਥੇਦਾਰ ਦੇ ਅਧੀਨ ਰੱਖਿਆ ਗਿਆ ਸੀ। ਇਨ੍ਹਾਂ ਤੋਂ ਇਲਾਵਾ ਗੁਰੂ ਸਾਹਿਬ ਨੇ 52 ਅੰਗ ਰੱਖਿਅਕ ਵੀ ਭਰਤੀ ਕੀਤੇ ਹੌਲੀ-ਹੌਲੀ ਗੁਰੂ ਸਾਹਿਬ ਦੀ ਫ਼ੌਜ ਦੀ ਗਿਣਤੀ ਵੱਧ ਕੇ 2500 ਹੋ ਗਈ। ਗੁਰੂ ਜੀ ਦੀ ਫ਼ੌਜ ਵਿੱਚ ਪਠਾਣਾਂ ਦੀ ਇੱਕ ਵੱਖਰੀ ਪਲਟਨ ਬਣਾਈ ਗਈ। ਇਸ ਦਾ ਸੈਨਾਪਤੀ ਪੈਂਦਾ ਖ਼ਾਂ ਨੂੰ ਨਿਯੁਕਤ ਕੀਤਾ ਗਿਆ।
3. ਸ਼ਸਤਰ ਅਤੇ ਘੋੜੇ ਇਕੱਠੇ ਕਰਨੇ – ਗੁਰੂ ਹਰਿਗੋਬਿੰਦ ਜੀ ਨੇ ਮਸੰਦਾਂ ਨੂੰ ਇਹ ਨਿਰਦੇਸ਼ ਦਿੱਤਾ ਕਿ ਉਹ ਸਿੱਖਾਂ ਤੋਂ ਮਾਇਆ ਦੀ ਬਜਾਏ ਸ਼ਸਤਰ ਅਤੇ ਘੋੜੇ ਇਕੱਠੇ ਕਰਨ। ਸਿੱਖਾਂ ਨੂੰ ਵੀ ਕਿਹਾ ਗਿਆ ਕਿ ਉਹ ਮਸੰਦਾਂ ਨੂੰ ਸ਼ਸਤਰ ਅਤੇ ਘੋੜੇ ਭੇਟ ਕਰਨ। ਗੁਰੂ ਜੀ ਦੇ ਇਸ ਹੁਕਮ ਦਾ ਮਸੰਦਾਂ ਅਤੇ ਸਿੱਖਾਂ ਦੁਆਰਾ ਬੜੇ ਉਤਸ਼ਾਹ ਨਾਲ ਸਵਾਗਤ ਕੀਤਾ ਗਿਆ। ਸਿੱਟੇ ਵਜੋਂ ਗੁਰੂ ਜੀ ਦੀ ਸੈਨਿਕ ਸ਼ਕਤੀ ਵਧੇਰੇ ਮਜ਼ਬੂਤ ਹੋ ਗਈ।
4. ਅਕਾਲ ਤਖ਼ਤ ਸਾਹਿਬ ਦੀ ਉਸਾਰੀ – ਗੁਰੂ ਹਰਿਗੋਬਿੰਦ ਜੀ ਦੁਆਰਾ ਅਕਾਲ ਤਖ਼ਤ ਸਾਹਿਬ ਦੀ ਉਸਾਰੀ ਉਨ੍ਹਾਂ ਦੀ ਨਵੀਂ ਨੀਤੀ ਦਾ ਹੀ ਮਹੱਤਵਪੂਰਨ ਹਿੱਸਾ ਸੀ। ਅਕਾਲ ਤਖ਼ਤ ਸਾਹਿਬ ਦੀ ਉਸਾਰੀ ਗੁਰੂ ਹਰਿਗੋਬਿੰਦ ਜੀ ਨੇ ਹਰਿਮੰਦਰ ਸਾਹਿਬ ਦੇ ਸਾਹਮਣੇ ਕਰਵਾਈ ਸੀ। ਇਸ ਦੇ ਅੰਦਰ ਇੱਕ 12 ਫੁੱਟ ਉੱਚੇ ਥੜੇ ਦਾ ਨਿਰਮਾਣ ਕੀਤਾ ਗਿਆ ਜੋ ਇੱਕ ਤਖ਼ਤ ਸਮਾਨ ਸੀ। ਇਸ ਤਖ਼ਤ ‘ਤੇ ਬੈਠ ਕੇ ਗੁਰੂ ਹਰਿਗੋਬਿੰਦ ਜੀ ਸਿੱਖਾਂ ਨੂੰ ਸੈਨਿਕ ਸਿੱਖਿਆ ਦਿੰਦੇ, ਉਨ੍ਹਾਂ ਦੇ ਸੈਨਿਕ ਕਰਤਬ ਦੇਖਦੇ, ਮਸੰਦਾਂ ਤੋਂ ਘੋੜੇ ਅਤੇ ਸ਼ਸਤਰ ਪ੍ਰਵਾਨ ਕਰਦੇ, ਢਾਡੀ ਵੀਰ-ਰਸੀ ਵਾਰਾਂ ਸੁਣਾਉਂਦੇ ਅਤੇ ਸਿੱਖਾਂ ਦੇ ਆਪਸੀ ਝਗੜਿਆਂ ਨੂੰ ਵੀ ਨਜਿੱਠਦੇ ਸਨ। ਐੱਚ. ਐੱਸ. ਭਾਟੀਆ ਅਤੇ ਐੱਸ. ਆਰ. ਬਖ਼ਸ਼ੀ ਅਨੁਸਾਰ ਅਕਾਲ ਤਖ਼ਤ ਸਿੱਖਾਂ ਦੀ ਸਭ ਤੋਂ ਪਵਿੱਤਰ ਸੰਸਥਾ ਹੈ, ਜਿਸ ਨੇ ਸਿੱਖ ਸਮਾਜ ਦੇ ਸਮਾਜਿਕ-ਰਾਜਨੀਤਿਕ ਪਰਿਵਰਤਨ ਵਿੱਚ ਇਤਿਹਾਸਕ ਭੂਮਿਕਾ ਨਿਭਾਈ।
5. ਰਾਜਸੀ ਚਿੰਨ੍ਹਾਂ ਨੂੰ ਅਪਣਾਉਣਾ – ਗੁਰੂ ਹਰਿਗੋਬਿੰਦ ਜੀ ਨਵੀਂ ਨੀਤੀ ‘ਤੇ ਚਲਦੇ ਹੋਏ ਰਾਜਸੀ ਠਾਠ-ਬਾਠ ਨਾਲ ਰਹਿਣ ਲੱਗੇ। ਉਨ੍ਹਾਂ ਨੇ ਹੁਣ ਸੇਲੀ (ਉੱਨ ਦੀ ਮਾਲਾ) ਦੀ ਥਾਂ ਕਮਰ ਵਿੱਚ ਦੋ ਤਲਵਾਰਾਂ ਲਟਕਾਈਆਂ। ਇੱਕ ਸ਼ਾਨਦਾਰ ਦਰਬਾਰ ਦੀ ਸਥਾਪਨਾ ਕੀਤੀ ਗਈ। ਉਨ੍ਹਾਂ ਨੇ ਹੁਣ ਰਾਜਿਆਂ ਵਾਂਗ ਦਸਤਾਰ ਉੱਪਰ ਕਲਗੀ ਸਜਾਉਣੀ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ‘ਸੱਚਾ ਪਾਤਸ਼ਾਹ’ ਦੀ ਉਪਾਧੀ ਵੀ ਧਾਰਨ ਕੀਤੀ। ਗੁਰੂ ਹਰਿਗੋਬਿੰਦ ਜੀ ਹੁਣ ਕੀਮਤੀ ਕੱਪੜੇ ਪਹਿਨਦੇ ਸਨ ਅਤੇ ਆਪਣੇ ਅੰਗ ਰੱਖਿਅਕਾਂ ਨਾਲ ਚਲਦੇ ਸਨ।
6. ਅੰਮ੍ਰਿਤਸਰ ਦੀ ਕਿਲ੍ਹਾਬੰਦੀ – ਅੰਮ੍ਰਿਤਸਰ ਨਾ ਸਿਰਫ਼ ਸਿੱਖਾਂ ਦਾ ਸਭ ਤੋਂ ਵੱਧ ਪਵਿੱਤਰ ਧਾਰਮਿਕ ਸਥਾਨ ਹੀ ਸੀ ਸਗੋਂ ਇਹ ਉਨ੍ਹਾਂ ਦਾ ਪ੍ਰਸਿੱਧ ਸੈਨਿਕ ਸਿਖਲਾਈ ਕੇਂਦਰ ਵੀ ਸੀ। ਇਸ ਲਈ ਗੁਰੂ ਹਰਿਗੋਬਿੰਦ ਜੀ ਨੇ ਇਸ ਮਹੱਤਵਪੂਰਨ ਸਥਾਨ ਦੀ ਸੁਰੱਖਿਆ ਲਈ ਅੰਮ੍ਰਿਤਸਰ ਸ਼ਹਿਰ ਦੇ ਚਾਰੇ ਪਾਸੇ ਇੱਕ ਦੀਵਾਰ ਬਣਵਾ ਦਿੱਤੀ। ਇਸ ਤੋਂ ਇਲਾਵਾ ਇੱਥੇ ਇੱਕ ਕਿਲ੍ਹੇ ਦੀ ਉਸਾਰੀ ਵੀ ਕਰਵਾਈ ਗਈ ਜਿਸ ਦਾ ਨਾਂ ਲੋਹਗੜ੍ਹ ਰੱਖਿਆ। ਗਿਆ।
7. ਗੁਰੂ ਜੀ ਦੇ ਰੋਜ਼ਾਨਾ ਜੀਵਨ ਵਿੱਚ ਤਬਦੀਲੀ – ਆਪਣੀ ਨਵੀਂ ਨੀਤੀ ਦੇ ਕਾਰਨ ਗੁਰੂ ਹਰਿਗੋਬਿੰਦ ਜੀ ਦੇ ਰੋਜ਼ਾਨਾ ਜੀਵਨ ਵਿੱਚ ਵੀ ਕਈ ਤਬਦੀਲੀਆਂ ਆ ਗਈਆਂ ਸਨ। ਉਨ੍ਹਾਂ ਨੇ ਆਪਣੇ ਦਰਬਾਰ ਵਿੱਚ ਅਬਦੁੱਲਾ ਅਤੇ ਨੱਥਾ ਮਲ ਨੂੰ ਵੀਰ ਰਸੀ ਵਾਰਾਂ ਗਾਉਣ ਲਈ ਭਰਤੀ ਕੀਤਾ। ਇੱਕ ਵਿਸ਼ੇਸ਼ ਸੰਗੀਤ ਮੰਡਲੀ ਵੀ ਕਾਇਮ ਕੀਤੀ ਗਈ ਜੋ ਰਾਤ ਨੂੰ ਉੱਚੀ ਆਵਾਜ਼ ਵਿੱਚ ਜੋਸ਼ੀਲੇ ਸ਼ਬਦ ਗਾਉਂਦੀ ਹੋਈ ਹਰਿਮੰਦਰ ਸਾਹਿਬ ਦੀ ਪ੍ਰਕਰਮਾ ਕਰਦੀ ਸੀ। ਗੁਰੂ ਸਾਹਿਬ ਨੇ ਆਪਣੇ ਜੀਵਨ ਵਿੱਚ ਇਹ ਤਬਦੀਲੀਆਂ ਸਿਰਫ਼ ਸਿੱਖਾਂ ਵਿੱਚ ਬਹਾਦਰੀ ਦਾ ਜਜ਼ਬਾ ਪੈਦਾ ਕਰਨ ਲਈ ਕੀਤੀਆਂ ਸਨ।
ਨਵੀਂ ਨੀਤੀ ਦੀ ਪੜਚੋਲ
ਜਦੋਂ ਗੁਰੂ ਹਰਿਗੋਬਿੰਦ ਜੀ ਨੇ ਨਵੀਂ ਨੀਤੀ ਅਪਣਾਈ ਤਾਂ ਇਸ ਨੀਤੀ ਨੇ ਕਈ ਸ਼ੰਕੇ ਪੈਦਾ ਕਰ ਦਿੱਤੇ। ਅਸਲ ਵਿੱਚ ਗੁਰੂ ਹਰਿਗੋਬਿੰਦ ਜੀ ਦੀ ਨਵੀਂ ਨੀਤੀ ਦੀ ਗ਼ਲਤ ਪੜਚੋਲ ਕੀਤੀ ਗਈ ਹੈ। ਗੁਰੂ ਸਾਹਿਬ ਨੇ ਪੁਰਾਣੀ ਸਿੱਖ ਮਰਯਾਦਾ ਦਾ ਤਿਆਗ ਨਹੀਂ ਸੀ ਕੀਤਾ। ਉਨ੍ਹਾਂ ਨੇ ਸਿੱਖ ਧਰਮ ਦੇ ਪ੍ਰਚਾਰ ਲਈ ਪੰਜਾਬ ਦੀਆਂ ਵੱਖ-ਵੱਖ ਥਾਂਵਾਂ ਵਿੱਚ ਆਪਣੇ ਪ੍ਰਚਾਰਕ ਭੇਜੇ। ਜੇ ਗੁਰੂ ਸਾਹਿਬ ਨੇ ਆਪਣੇ ਰੋਜ਼ਾਨਾ ਜੀਵਨ ਵਿੱਚ ਕੁਝ ਤਬਦੀਲੀਆਂ ਕੀਤੀਆਂ ਤਾਂ ਉਸ ਦਾ ਉਦੇਸ਼ ਸਿਰਫ਼ ਸਿੱਖਾਂ ਵਿੱਚ ਇੱਕ ਨਵਾਂ ਜੋਸ਼ ਪੈਦਾ ਕਰਨਾ ਸੀ। ਸਮੇਂ ਦੇ ਨਾਲ-ਨਾਲ ਗੁਰੂ ਸਾਹਿਬ ਦੇ ਸਿੱਖਾਂ ਨੂੰ ਨਵੀਂ ਨੀਤੀ ਬਾਰੇ ਪੈਦਾ ਹੋਏ ਸ਼ੰਕੇ ਦੂਰ ਹੋਣੇ ਸ਼ੁਰੂ ਹੋ ਗਏ ਸਨ। ਭਾਈ ਗੁਰਦਾਸ ਜੀ ਗੁਰੂ ਹਰਿਗੋਬਿੰਦ ਸਾਹਿਬ ਦੀ ਨਵੀਂ ਨੀਤੀ ਦੀ ਸ਼ਲਾਘਾ ਕਰਦੇ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਜਿਵੇਂ ਮਣੀ ਪ੍ਰਾਪਤ ਕਰਨ ਲਈ ਸੱਪ ਨੂੰ ਮਾਰਨਾ ਜ਼ਰੂਰੀ ਹੈ। ਕਸਤੂਰੀ ਲੈਣ ਲਈ ਹਿਰਨ ਨੂੰ ਮਾਰਨਾ ਪੈਂਦਾ ਹੈ। ਗਿਰੀ ਪ੍ਰਾਪਤ ਕਰਨ ਲਈ ਨਾਰੀਅਲ ਨੂੰ ਭੰਨਣਾ ਪੈਂਦਾ ਹੈ। ਬਾਗ਼ ਦੀ ਸੁਰੱਖਿਆ ਲਈ ਕੰਡਿਆਲੀ ਵਾੜ ਦੀ ਲੋੜ ਹੁੰਦੀ ਹੈ। ਠੀਕ ਉਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਦੁਆਰਾ ਸਥਾਪਿਤ ਸਿੱਖ ਪੰਥ ਦੀ ਸੁਰੱਖਿਆ ਲਈ ਹੁਣ ਗੁਰੂ ਸਾਹਿਬ ਦੁਆਰਾ ਨਵੀਂ ਨੀਤੀ ਨੂੰ ਅਪਣਾਉਣਾ ਬਹੁਤ ਜ਼ਰੂਰੀ ਸੀ। ਅਸਲ ਵਿੱਚ ਗੁਰੂ ਹਰਿਗੋਬਿੰਦ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਨੂੰ ਹੀ ਅਮਲੀ ਰੂਪ ਦਿੱਤਾ ਸੀ। ਐੱਚ. ਐੱਸ. ਭਾਟੀਆ ਅਤੇ ਐੱਸ. ਆਰ. ਬਖ਼ਸ਼ੀ ਅਨੁਸਾਰ ਬਾਹਰੋਂ ਭਾਵੇਂ ਇਹ ਜਾਪਦਾ ਸੀ ਕਿ ਗੁਰੂ ਹਰਿਗੋਬਿੰਦ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਉਦੇਸ਼ ਪੂਰੇ ਕਰਨ ਲਈ ਵੱਖਰਾ ਰਾਹ ਚੁਣਿਆ, ਪਰ ਇਹ ਮੁੱਖ ਤੌਰ ‘ਤੇ ਗੁਰੂ ਨਾਨਕ ਦੇਵ ਜੀ ਦੇ ਆਦਰਸ਼ਾਂ ‘ਤੇ ਹੀ ਆਧਾਰਿਤ ਸੀ।
ਨਵੀਂ ਨੀਤੀ ਦੀ ਮਹੱਤਤਾ
ਗੁਰੂ ਹਰਿਗੋਬਿੰਦ ਜੀ ਦੁਆਰਾ ਅਪਣਾਈ ਗਈ ਨਵੀਂ ਨੀਤੀ ਦੇ ਮਹੱਤਵਪੂਰਨ ਸਿੱਟੇ ਨਿਕਲੇ। ਸਿੱਖ ਹੁਣ ਸੰਤ ਸਿਪਾਹੀ ਬਣ ਗਏ। ਉਹ ਪਰਮਾਤਮਾ ਦੀ ਭਗਤੀ ਦੇ ਨਾਲ-ਨਾਲ ਸ਼ਸਤਰਾਂ ਦੀ ਵਰਤੋਂ ਵੀ ਕਰਨ ਲੱਗ ਪਏ। ਇਸ ਨੀਤੀ ਦੀ ਅਣਹੋਂਦ ਵਿੱਚ ਸਿੱਖਾਂ ਦਾ ਪਵਿੱਤਰ ਭਾਈਚਾਰਾ ਖ਼ਤਮ ਹੋ ਗਿਆ ਹੁੰਦਾ ਅਤੇ ਜਾਂ ਫਿਰ ਉਹ ਫ਼ਕੀਰਾਂ ਅਤੇ ਸੰਤਾਂ ਦੀ ਇੱਕ ਜਮਾਤ ਬਣ ਕੇ ਰਹਿ ਜਾਂਦਾ। ਗੁਰੂ ਹਰਿਗੋਬਿੰਦ ਜੀ ਦੀ ਨਵੀਂ ਨੀਤੀ ਸਦਕਾ ਪੰਜਾਬ ਦੇ ਜੱਟ ਵੱਡੀ ਗਿਣਤੀ ਵਿੱਚ ਸਿੱਖ ਪੰਥ ਵਿੱਚ ਸ਼ਾਮਲ ਹੋ ਗਏ। ਇਸ ਨਵੀਂ ਨੀਤੀ ਕਾਰਨ ਸਿੱਖਾਂ ਅਤੇ ਮੁਗ਼ਲਾਂ ਦੇ ਸੰਬੰਧਾਂ ਵਿਚਾਲੇ ਆਪਸੀ ਪਾੜਾ ਹੋਰ ਵੱਧ ਗਿਆ। ਸ਼ਾਹਜਹਾਂ ਦੇ ਸਮੇਂ ਗੁਰੂ ਸਾਹਿਬ ਨੂੰ ਮੁਗ਼ਲਾਂ ਨਾਲ ਚਾਰ ਯੁੱਧ ਲੜਨੇ ਪਏ। ਇਨ੍ਹਾਂ ਵਿੱਚ ਸਿੱਖਾਂ ਦੀ ਜਿੱਤ ਨਾਲ ਮੁਗ਼ਲ ਸਾਮਰਾਜ ਦੇ ਗੌਰਵ ਨੂੰ ਭਾਰੀ ਸੱਟ ਵੱਜੀ। ਕੇ. ਐੱਸ. ਦੁੱਗਲ ਅਨੁਸਾਰ ਗੁਰੂ ਹਰਿਗੋਬਿੰਦ ਜੀ ਦੀ ਸਭ ਤੋਂ ਵੱਡੀ ਦੇਣ ਸਿੱਖਾਂ ਦੇ ਜੀਵਨ-ਮਾਰਗ ਨੂੰ ਨਵੀਂ ਦਿਸ਼ਾ ਦੇਣਾ ਸੀ; ਉਨ੍ਹਾਂ ਨੇ ਸੰਤਾਂ ਨੂੰ ਸਿਪਾਹੀ ਬਣਾ ਦਿੱਤਾ, ਪਰ ਆਪ ਪਰਮਾਤਮਾ ਦੇ ਭਗਤ ਬਣੇ ਰਹੇ।

Exam Tips:

a) ਉੱਤਰ ਤਿੰਨ ਹਿੱਸਿਆਂ ਵਿਚ ਵੰਡੋ: ਕਾਰਨ, ਵਿਸ਼ੇਸ਼ਤਾਵਾਂ ਅਤੇ ਮਹੱਤਤਾ (ਜਾਂ ਪੜਚੋਲ), ਜਿਵੇਂ ਪ੍ਰਸ਼ਨ ਮੰਗੇ।
b) ਜੇ ਪ੍ਰਸ਼ਨ ਸਿਰਫ਼ ਵਿਸ਼ੇਸ਼ਤਾਵਾਂ ਮੰਗੇ ਤਾਂ ਸਿਰਫ਼ ਸੱਤ ਵਿਸ਼ੇਸ਼ਤਾਵਾਂ ਵਾਲਾ ਭਾਗ ਲਿਖੋ।
c) ਭਾਈ ਗੁਰਦਾਸ ਜੀ ਦੀਆਂ ਮਿਸਾਲਾਂ (ਮਣੀ, ਕਸਤੂਰੀ, ਗਿਰੀ, ਵਾੜ) ਪੜਚੋਲ ਵਿਚ ਵਰਤੋ।

 

Question 3: ਗੁਰੂ ਹਰਿਗੋਬਿੰਦ ਜੀ ਦੇ ਜਹਾਂਗੀਰ ਅਤੇ ਸ਼ਾਹਜਹਾਂ ਨਾਲ ਸੰਬੰਧਾਂ ਦਾ ਸੰਖੇਪ ਵੇਰਵਾ ਦਿਓ।
ਜਾਂ
ਗੁਰੂ ਹਰਿਗੋਬਿੰਦ ਜੀ ਤੇ ਮੁਗ਼ਲ ਸਰਕਾਰ ਦੇ ਸੰਬੰਧਾਂ ਉੱਤੇ ਵਿਸਥਾਰਮਈ ਲੇਖ ਲਿਖੋ।
ਜਾਂ
ਗੁਰੂ ਹਰਿਗੋਬਿੰਦ ਜੀ ਦੇ ਮੁਗ਼ਲਾਂ ਨਾਲ ਸੰਬੰਧਾਂ ਦੀ ਚਰਚਾ ਕਰੋ।

Answer:

ਗੁਰੂ ਹਰਿਗੋਬਿੰਦ ਜੀ 1606 ਈ. ਤੋਂ 1645 ਈ. ਤਕ ਗੁਰਗੱਦੀ ‘ਤੇ ਰਹੇ। ਉਨ੍ਹਾਂ ਦੇ ਗੁਰਿਆਈ ਕਾਲ ਦੇ ਦੌਰਾਨ ਉਨ੍ਹਾਂ ਦੇ ਮੁਗ਼ਲਾਂ ਨਾਲ ਸੰਬੰਧਾਂ ਨੂੰ ਦੋ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ-
ਪਹਿਲਾ ਕਾਲ 1606-27 ਈ.
1. ਗੁਰੂ ਹਰਿਗੋਬਿੰਦ ਜੀ ਗਵਾਲੀਅਰ ਵਿਖੇ ਕੈਦ – ਗੁਰੂ ਹਰਿਗੋਬਿੰਦ ਜੀ ਦੇ ਗੁਰਗੱਦੀ ‘ਤੇ ਬੈਠਣ ਤੋਂ ਕੁਝ ਸਮੇਂ ਬਾਅਦ ਹੀ ਉਹ ਮੁਗ਼ਲ ਬਾਦਸ਼ਾਹ ਜਹਾਂਗੀਰ ਦੁਆਰਾ ਕੈਦੀ ਬਣਾ ਕੇ ਗਵਾਲੀਅਰ ਦੇ ਕਿਲ੍ਹੇ ਵਿੱਚ ਭੇਜ ਦਿੱਤੇ ਗਏ। ਗੁਰੂ ਹਰਿਗੋਬਿੰਦ ਜੀ ਨੂੰ ਕੈਦੀ ਕਿਉਂ ਬਣਾਇਆ ਗਿਆ? ਇਸ ਸੰਬੰਧੀ ਇਤਿਹਾਸਕਾਰਾਂ ਵਿੱਚ ਮਤਭੇਦ ਹਨ। ਕੁਝ ਇਤਿਹਾਸਕਾਰਾਂ ਦਾ ਵਿਚਾਰ ਹੈ ਕਿ ਇਸ ਲਈ ਚੰਦੂ ਸ਼ਾਹ ਦੀ ਸਾਜ਼ਸ਼ ਜ਼ਿੰਮੇਵਾਰ ਸੀ। ਗੁਰੂ ਜੀ ਦੁਆਰਾ ਉਸ ਦੀ ਪੁੱਤਰੀ ਨਾਲ ਵਿਆਹ ਕਰਨ ਦਾ ਇਨਕਾਰ ਕਰਨ ‘ਤੇ ਉਸ ਨੇ ਜਹਾਂਗੀਰ ਨੂੰ ਗੁਰੂ ਸਾਹਿਬ ਦੇ ਵਿਰੁੱਧ ਭੜਕਾਇਆ। ਸਿੱਟੇ ਵਜੋਂ ਜਹਾਂਗੀਰ ਨੇ ਉਨ੍ਹਾਂ ਨੂੰ ਕੈਦ ਕਰ ਲਿਆ। ਦੂਜੇ ਪਾਸੇ ਜ਼ਿਆਦਾਤਰ ਇਤਿਹਾਸਕਾਰ ਇਸ ਮਤ ਨਾਲ ਸਹਿਮਤ ਹਨ ਕਿ ਜਹਾਂਗੀਰ ਨੇ ਗੁਰੂ ਹਰਿਗੋਬਿੰਦ ਜੀ ਨੂੰ ਉਨ੍ਹਾਂ ਦੁਆਰਾ ਅਪਣਾਈ ਗਈ ਨਵੀਂ ਨੀਤੀ ਕਾਰਨ ਕੈਦੀ ਬਣਾਇਆ। ਇਸ ਨੀਤੀ ਕਾਰਨ ਉਸ ਦੇ ਮਨ ਵਿੱਚ ਅਨੇਕਾਂ ਸ਼ੰਕੇ ਪੈਦਾ ਹੋ ਗਏ ਸਨ। ਗੁਰੂ ਸਾਹਿਬ ਦੇ ਵਿਰੋਧੀਆਂ ਨੇ ਵੀ ਜਹਾਂਗੀਰ ਦੇ ਕੰਨ ਭਰੇ ਕਿ ਗੁਰੂ ਜੀ ਵਿਦਰੋਹ ਕਰਨ ਦੀਆਂ ਤਿਆਰੀਆਂ ਕਰ ਰਹੇ ਹਨ।
2. ਕੈਦ ਦੀ ਮਿਆਦ – ਇਸ ਸੰਬੰਧ ਵਿੱਚ ਇਤਿਹਾਸਕਾਰਾਂ ਵਿੱਚ ਮਤਭੇਦ ਹੈ ਕਿ ਗੁਰੂ ਹਰਿਗੋਬਿੰਦ ਜੀ ਗਵਾਲੀਅਰ ਦੇ ਕਿਲ੍ਹੇ ਵਿੱਚ ਕਿੰਨਾ ਸਮਾਂ ਕੈਦ ਰਹੇ। ਦਾਬਿਸਤਾਨ-ਏ-ਮਜ਼ਾਹਿਬ ਦੇ ਲੇਖਕ ਅਨੁਸਾਰ ਗੁਰੂ ਸਾਹਿਬ 12 ਸਾਲ ਕੈਦ ਰਹੇ। ਡਾਕਟਰ ਇੰਦੂ ਭੂਸ਼ਨ ਬੈਨਰਜੀ ਇਹ ਸਮਾਂ ਪੰਜ ਸਾਲ, ਤੇਜਾ ਸਿੰਘ ਅਤੇ ਗੰਡਾ ਸਿੰਘ ਇਹ ਸਮਾਂ ਦੋ ਸਾਲ ਅਤੇ ਸਿੱਖ ਸਾਖੀਕਾਰ ਇਹ ਸਮਾਂ ਚਾਲੀ ਦਿਨ ਦੱਸਦੇ ਹਨ ਵਧੇਰੇ ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਗੁਰੂ ਸਾਹਿਬ 1606 ਈ. ਤੋਂ 1608 ਈ. ਤਕ ਦੋ ਸਾਲ ਗਵਾਲੀਅਰ ਵਿਖੇ ਕੈਦ ਰਹੇ।
3. ਗੁਰੂ ਹਰਿਗੋਬਿੰਦ ਜੀ ਦੀ ਰਿਹਾਈ – ਗੁਰੂ ਹਰਿਗੋਬਿੰਦ ਜੀ ਦੀ ਰਿਹਾਈ ਬਾਰੇ ਵੀ ਇਤਿਹਾਸਕਾਰਾਂ ਨੇ ਕਈ ਮਤ ਪ੍ਰਗਟ ਕੀਤੇ ਹਨ। ਸਿੱਖ ਸਾਖੀਕਾਰਾਂ ਦਾ ਕਹਿਣਾ ਹੈ ਕਿ ਗੁਰੂ ਜੀ ਨੂੰ ਕੈਦ ਕਰਨ ਤੋਂ ਬਾਅਦ ਜਹਾਂਗੀਰ ਬੜਾ ਬੇਚੈਨ ਰਹਿਣ ਲੱਗ ਪਿਆ ਸੀ। ਭਾਈ ਜੇਠਾ ਜੀ ਨੇ ਜਹਾਂਗੀਰ ਨੂੰ ਬਿਲਕੁਲ ਠੀਕ ਕਰ ਦਿੱਤਾ। ਉਨ੍ਹਾਂ ਦੀ ਬੇਨਤੀ ‘ਤੇ ਜਹਾਂਗੀਰ ਨੇ ਗੁਰੂ ਹਰਿਗੋਬਿੰਦ ਜੀ ਨੂੰ ਰਿਹਾਅ ਕਰ ਦਿੱਤਾ। ਕੁਝ ਇਤਿਹਾਸਕਾਰਾਂ ਦਾ ਵਿਚਾਰ ਹੈ ਕਿ ਜਹਾਂਗੀਰ ਨੇ ਇਹ ਫ਼ੈਸਲਾ ਸੂਫ਼ੀ ਸੰਤ ਮੀਆਂ ਮੀਰ ਜੀ ਦੀ ਬੇਨਤੀ ‘ਤੇ ਲਿਆ ਸੀ। ਕੁਝ ਹੋਰਨਾਂ ਇਤਿਹਾਸਕਾਰਾਂ ਦੇ ਵਿਚਾਰ ਅਨੁਸਾਰ ਜਹਾਂਗੀਰ ਗੁਰੂ ਹਰਿਗੋਬਿੰਦ ਜੀ ਦੇ ਬੰਦੀ ਕਾਲ ਦੌਰਾਨ ਸਿੱਖਾਂ ਦੀ ਗੁਰੂ ਜੀ ਪ੍ਰਤੀ ਇੰਨੀ ਸ਼ਰਧਾ ਵੇਖ ਕੇ ਬਹੁਤ ਪ੍ਰਭਾਵਿਤ ਹੋਇਆ। ਸਿੱਟੇ ਵਜੋਂ ਜਹਾਂਗੀਰ ਨੇ ਗੁਰੂ ਹਰਿਗੋਬਿੰਦ ਜੀ ਦੀ ਰਿਹਾਈ ਦਾ ਹੁਕਮ ਦਿੱਤਾ। ਗੁਰੂ ਜੀ ਦੀ ਜਿੱਦ ‘ਤੇ ਗਵਾਲੀਅਰ ਦੇ ਕਿਲ੍ਹੇ ਵਿੱਚ ਹੀ ਕੈਦ 52 ਹੋਰ ਰਾਜਿਆਂ ਨੂੰ ਵੀ ਰਿਹਾਅ ਕਰਨਾ ਪਿਆ। ਇਸ ਕਾਰਨ ਗੁਰੂ ਹਰਿਗੋਬਿੰਦ ਜੀ ਨੂੰ ‘ਬੰਦੀ ਛੋੜ ਬਾਬਾ’ ਵੀ ਕਿਹਾ ਜਾਣ ਲੱਗਾ।
4. ਜਹਾਂਗੀਰ ਦੇ ਨਾਲ ਮਿੱਤਰਤਾਪੂਰਨ ਸੰਬੰਧ – ਛੇਤੀ ਹੀ ਜਹਾਂਗੀਰ ਨੂੰ ਇਹ ਯਕੀਨ ਹੋ ਗਿਆ ਸੀ ਕਿ ਗੁਰੂ ਹਰਿਗੋਬਿੰਦ ਜੀ ਨਿਰਦੋਸ਼ ਸਨ ਅਤੇ ਗੁਰੂ ਸਾਹਿਬ ਦੀਆਂ ਮੁਸੀਬਤਾਂ ਪਿੱਛੇ ਚੰਦੂ ਸ਼ਾਹ ਦਾ ਵੱਡਾ ਹੱਥ ਸੀ। ਇਸ ਲਈ ਜਹਾਂਗੀਰ ਨੇ ਚੰਦੂ ਸ਼ਾਹ ਨੂੰ ਸਜ਼ਾ ਦੇਣ ਲਈ ਸਿੱਖਾਂ ਦੇ ਹਵਾਲੇ ਕਰ ਦਿੱਤਾ। ਇੱਥੋਂ ਤਕ ਕਿ ਜਹਾਂਗੀਰ ਨੇ ਅਕਾਲ ਤਖ਼ਤ ਸਾਹਿਬ ਦੇ ਨਿਰਮਾਣ ਕਾਰਜ ਲਈ ਸਾਰਾ ਖ਼ਰਚਾ ਦੇਣ ਦੀ ਪੇਸ਼ਕਸ਼ ਕੀਤੀ ਪਰ ਗੁਰੂ ਜੀ ਨੇ ਇਨਕਾਰ ਕਰ ਦਿੱਤਾ। ਇਸ ਤਰ੍ਹਾਂ ਗੁਰੂ ਜੀ ਦੀ ਗਵਾਲੀਅਰ ਤੋਂ ਰਿਹਾਈ ਦੇ ਬਾਅਦ ਅਤੇ ਜਹਾਂਗੀਰ ਦੀ ਮੌਤ ਤਕ ਜਹਾਂਗੀਰ ਤੇ ਗੁਰੂ ਹਰਿਗੋਬਿੰਦ ਜੀ ਵਿਚਾਲੇ ਮਿੱਤਰਤਾਪੂਰਨ ਸੰਬੰਧ ਬਣੇ ਰਹੇ।
ਦੂਜਾ ਕਾਲ 1628-35 ਈ.
1628 ਈ. ਵਿੱਚ ਸ਼ਾਹਜਹਾਂ ਮੁਗ਼ਲਾਂ ਦਾ ਨਵਾਂ ਬਾਦਸ਼ਾਹ ਬਣਿਆ। ਉਸ ਦੇ ਸ਼ਾਸਨਕਾਲ ਵਿੱਚ ਇੱਕ ਵਾਰੀ ਫਿਰ ਸਿੱਖਾਂ ਅਤੇ ਮੁਗ਼ਲਾਂ ਵਿਚਾਲੇ ਹੇਠ ਲਿਖੇ ਕਾਰਨਾਂ ਕਰਕੇ ਸੰਬੰਧ ਵਿਗੜ ਗਏ-
1. ਸ਼ਾਹਜਹਾਂ ਦੀ ਧਾਰਮਿਕ ਕੱਟੜਤਾ – ਸ਼ਾਹਜਹਾਂ ਬੜਾ ਕੱਟੜ ਸੁੰਨੀ ਮੁਸਲਮਾਨ ਸੀ। ਉਸ ਨੇ ਹਿੰਦੂਆਂ ਦੇ ਕਈ ਮੰਦਰਾਂ ਨੂੰ ਨਸ਼ਟ ਕਰਵਾ ਦਿੱਤਾ। ਉਸ ਨੇ ਗੁਰੂ ਅਰਜਨ ਸਾਹਿਬ ਦੁਆਰਾ ਲਾਹੌਰ ਵਿਖੇ ਬਣਵਾਈ ਗਈ ਬਾਉਲੀ ਦੀ ਥਾਂ ਇੱਕ ਮਸਜਿਦ ਦਾ ਨਿਰਮਾਣ ਕਰਵਾ ਦਿੱਤਾ ਸੀ। ਸਿੱਟੇ ਵਜੋਂ ਸਿੱਖਾਂ ਵਿੱਚ ਉਸ ਪ੍ਰਤੀ ਬਹੁਤ ਜ਼ਿਆਦਾ ਗੁੱਸਾ ਸੀ।
2. ਨਕਸ਼ਬੰਦੀਆਂ ਦਾ ਵਿਰੋਧ – ਨਕਸ਼ਬੰਦੀ ਕੱਟੜ ਸੁੰਨੀ ਮੁਸਲਮਾਨਾਂ ਦੀ ਇੱਕ ਲਹਿਰ ਸੀ। ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਵਾਉਣ ਵਿੱਚ ਉਨ੍ਹਾਂ ਦੀ ਮਹੱਤਵਪੂਰਨ ਭੂਮਿਕਾ ਸੀ। ਸ਼ਾਹਜਹਾਂ ਦੇ ਸਿੰਘਾਸਨ ‘ਤੇ ਬੈਠਣ ਤੋਂ ਬਾਅਦ ਇੱਕ ਵਾਰੀ ਫਿਰ ਨਕਸ਼ਬੰਦੀਆਂ ਨੇ ਸ਼ਾਹਜਹਾਂ ਨੂੰ ਗੁਰੂ ਜੀ ਵਿਰੁੱਧ ਭੜਕਾਇਆ ! ਸਿੱਟੇ ਵਜੋਂ ਸ਼ਾਹਜਹਾਂ ਗੁਰੂ ਸਾਹਿਬ ਦੇ ਵਿਰੁੱਧ ਹੋ ਗਿਆ।
3. ਗੁਰੂ ਹਰਿਗੋਬਿੰਦ ਜੀ ਦੀ ਨਵੀਂ ਨੀਤੀ – ਗੁਰੂ ਹਰਿਗੋਬਿੰਦ ਜੀ ਦੀ ਨਵੀਂ ਨੀਤੀ ਵੀ ਸਿੱਖਾਂ ਅਤੇ ਮੁਗ਼ਲਾਂ ਵਿਚਾਲੇ ਸੰਬੰਧਾਂ ਨੂੰ ਵਿਗਾੜਨ ਦਾ ਇੱਕ ਪ੍ਰਮੁੱਖ ਕਾਰਨ ਬਣੀ। ਇਸ ਨੀਤੀ ਕਾਰਨ ਗੁਰੂ ਸਾਹਿਬ ਨੇ ਸੈਨਿਕ ਸ਼ਕਤੀ ਦਾ ਸੰਗਠਨ ਕਰ ਲਿਆ ਸੀ। ਸਿੱਖ ਸ਼ਰਧਾਲੂਆਂ ਨੇ ਉਨ੍ਹਾਂ ਨੂੰ ‘ਸੱਚਾ ਪਾਤਸ਼ਾਹ’ ਕਹਿ ਕੇ ਸੰਬੋਧਨ ਕਰਨਾ ਸ਼ੁਰੂ ਕਰ ਦਿੱਤਾ ਸੀ। ਸ਼ਾਹਜਹਾਂ ਇਸ ਨੀਤੀ ਨੂੰ ਮੁਗ਼ਲ ਸਾਮਰਾਜ ਲਈ ਇੱਕ ਗੰਭੀਰ ਖ਼ਤਰਾ ਸਮਝਦਾ ਸੀ। ਇਸ ਲਈ ਉਸ ਨੇ ਗੁਰੂ ਸਾਹਿਬ ਵਿਰੁੱਧ ਕਾਰਵਾਈ ਕਰਨ ਦਾ ਨਿਰਣਾ ਕੀਤਾ।
4. ਕੌਲਾਂ ਦਾ ਮਾਮਲਾ – ਗੁਰੂ ਹਰਿਗੋਬਿੰਦ ਜੀ ਅਤੇ ਸ਼ਾਹਜਹਾਂ ਵਿਚਾਲੇ ਕੌਲਾਂ ਦੇ ਮਾਮਲੇ ਕਾਰਨ ਤਣਾਉ ਵਿੱਚ ਹੋਰ ਵਾਧਾ ਹੋਇਆ। ਕੌਲਾਂ ਲਾਹੌਰ ਦੇ ਕਾਜ਼ੀ ਰੁਸਤਮ ਖਾਂ ਦੀ ਧੀ ਸੀ। ਉਹ ਗੁਰੂ ਅਰਜਨ ਦੇਵ ਜੀ ਦੀ ਬਾਣੀ ਨੂੰ ਬੜੇ ਚਾਅ ਨਾਲ ਪੜ੍ਹਦੀ ਸੀ |।ਕਾਜ਼ੀ ਭਲਾ ਇਹ ਕਿਵੇਂ ਬਰਦਾਸ਼ਤ ਕਰ ਸਕਦਾ ਸੀ। ਸਿੱਟੇ ਵਜੋਂ ਉਸ ਨੇ ਆਪਣੀ ਧੀ ‘ਤੇ ਬੜੀਆਂ ਪਾਬੰਦੀਆਂ ਲਗਾ ਦਿੱਤੀਆਂ। ਕੌਲਾਂ ਤੰਗ ਆ ਕੇ ਗੁਰੂ ਸਾਹਿਬ ਦੀ ਸ਼ਰਨ ਵਿੱਚ ਚਲੀ ਗਈ। ਜਦੋਂ ਕਾਜ਼ੀ ਨੂੰ ਇਸ ਬਾਰੇ ਪਤਾ ਚੱਲਿਆ ਤਾਂ ਉਸ ਨੇ ਗੁਰੂ ਸਾਹਿਬ ਵਿਰੁੱਧ ਸ਼ਾਹਜਹਾਂ ਦੇ ਬਹੁਤ ਕੰਨ ਭਰੇ। ਸਿੱਖਾਂ ਅਤੇ ਮੁਗ਼ਲਾਂ ਦੀਆਂ ਲੜਾਈਆਂ ਮੁਗ਼ਲਾਂ ਤੇ ਸਿੱਖਾਂ ਵਿਚਾਲੇ 1634-35 ਈ. ਵਿੱਚ ਹੋਈਆਂ ਲੜਾਈਆਂ ਦਾ ਸੰਖੇਪ ਵੇਰਵਾ ਹੇਠ ਲਿਖੇ ਅਨੁਸਾਰ ਹੈ-
1. ਅੰਮ੍ਰਿਤਸਰ ਦੀ ਲੜਾਈ 1634 ਈ. – 1634 ਈ. ਵਿੱਚ ਅੰਮ੍ਰਿਤਸਰ ਵਿਖੇ ਮੁਗ਼ਲਾਂ ਅਤੇ ਸਿੱਖਾਂ ਵਿਚਾਲੇ ਪਹਿਲੀ ਲੜਾਈ ਹੋਈ। ਸ਼ਾਹਜਹਾਂ ਆਪਣੇ ਸੈਨਿਕਾਂ ਨਾਲ ਅੰਮ੍ਰਿਤਸਰ ਨੇੜੇ ਸ਼ਿਕਾਰ ਖੇਡ ਰਿਹਾ ਸੀ। ਸ਼ਿਕਾਰ ਖੇਡਦੇ ਸਮੇਂ ਸ਼ਾਹਜਹਾਂ ਦਾ ਇੱਕ ਖ਼ਾਸ ਬਾਜ਼ ਉੱਡ ਗਿਆ। ਸਿੱਖਾਂ ਨੇ ਇਸ ਬਾਜ਼ ਨੂੰ ਫੜ ਲਿਆ ਨੇ ਮੁਗ਼ਲ ਸੈਨਿਕਾਂ ਨੇ ਬਾਜ਼ ਨੂੰ ਵਾਪਿਸ ਕਰਨ ਦੀ ਮੰਗ ਕੀਤੀ। ਸਿੱਖਾਂ ਦੇ ਇਨਕਾਰ ਕਰਨ ‘ਤੇ ਦੋਹਾਂ ਵਿਚਾਲੇ ਝੜਪ ਹੋ ਗਈ। ਇਸ ਵਿੱਚ ਕੁਝ ਮੁਗ਼ਲ ਸੈਨਿਕ ਮਾਰੇ ਗਏ। ਗੁੱਸੇ ਵਿੱਚ ਆ ਕੇ ਸ਼ਾਹਜਹਾਂ ਨੇ ਲਾਹੌਰ ਤੋਂ ਮੁਖਲਿਸ ਖ਼ਾਂ ਦੀ ਅਗਵਾਈ ਹੇਠ 7000 ਸੈਨਿਕਾਂ ਦੀ ਇੱਕ ਟੁਕੜੀ ਅੰਮ੍ਰਿਤਸਰ ਭੇਜੀ। ਇਸ ਲੜਾਈ ਵਿੱਚ ਗੁਰੂ ਸਾਹਿਬ ਤੋਂ ਇਲਾਵਾ ਪੈਂਦਾ ਖ਼ਾਂ ਨੇ ਆਪਣੀ ਬਹਾਦਰੀ ਦੇ ਜੌਹਰ ਵਿਖਾਏ। ਮੁਖਲਿਸ ਖ਼ਾਂ ਗੁਰੂ ਸਾਹਿਬ ਨਾਲ ਲੜਦਾ ਹੋਇਆ ਮਾਰਿਆ ਗਿਆ। ਸਿੱਟੇ ਵਜੋਂ ਮੁਗ਼ਲ ਸੈਨਿਕਾਂ ਵਿੱਚ ਭਾਜੜ ਪੈ ਗਈ। ਇਸ ਲੜਾਈ ਵਿੱਚ ਜਿੱਤ ਕਾਰਨ ਸਿੱਖ ਫ਼ੌਜਾਂ ਦੇ ਹੌਸਲੇ ਬਹੁਤ ਵਧ ਗਏ ਪ੍ਰੋਫ਼ੈਸਰ ਹਰਬੰਸ ਸਿੰਘ ਅਨੁਸਾਰ ਅੰਮ੍ਰਿਤਸਰ ਦੀ ਇਹ ਲੜਾਈ ਭਾਵੇਂ ਛੋਟੀ ਘਟਨਾ ਸੀ, ਪਰ ਇਸ ਦੇ ਦੂਰਗਾਮੀ ਸਿੱਟੇ ਨਿਕਲੇ।
2. ਲਹਿਰਾ ਦੀ ਲੜਾਈ 1634 ਈ. – ਛੇਤੀ ਹੀ ਮੁਗ਼ਲਾਂ ਅਤੇ ਸਿੱਖਾਂ ਵਿਚਕਾਰ ਲਹਿਰਾ ਬਠਿੰਡਾ ਦੇ ਨੇੜੇ ਨਾਮੀ ਸਥਾਨ ‘ਤੇ ਦੂਜੀ ਲੜਾਈ ਹੋਈ। ਇਸ ਲੜਾਈ ਦਾ ਕਾਰਨ ਦੋ ਘੋੜੇ ਸਨ ਜਿਨ੍ਹਾਂ ਦੇ ਨਾਂ ਦਿਲਬਾਗ ਅਤੇ ਗੁਲਬਾਗ ਸਨ। ਇਨ੍ਹਾਂ ਦੋਹਾਂ ਘੋੜਿਆਂ ਨੂੰ ਬਖਤ ਮਲ ਅਤੇ ਤਾਰਾ ਚੰਦ ਨਾਂ ਦੇ ਦੋ ਮਸੰਦ ਕਾਬਲ ਤੋਂ ਗੁਰੂ ਸਾਹਿਬ ਨੂੰ ਭੇਂਟ ਕਰਨ ਲਈ ਲਿਆ ਰਹੇ ਸਨ। ਰਾਹ ਵਿੱਚ ਇਨ੍ਹਾਂ ਦੋਹਾਂ ਘੋੜਿਆਂ ਨੂੰ ਮੁਗ਼ਲਾਂ ਨੇ ਖੋਹ ਲਿਆ। ਗੁਰੂ ਜੀ ਦਾ ਇੱਕ ਸ਼ਰਧਾਲੂ ਭਾਈ ਬਿਧੀ ਚੰਦ ਭੇਸ ਬਦਲ ਕੇ ਦੋਹਾਂ ਘੋੜਿਆਂ ਨੂੰ ਸ਼ਾਹੀ ਅਸਤਬਲ ਵਿੱਚੋਂ ਕੱਢ ਲਿਆਇਆ। ਸ਼ਾਹਜਹਾਂ ਨੇ ਗੁੱਸੇ ਵਿੱਚ ਆ ਕੇ ਫ਼ੌਰਨ ਲੱਲਾ ਬੇਗ ਅਤੇ ਕਮਰ ਬੇਗ ਦੇ ਅਧੀਨ ਇੱਕ ਵੱਡੀ ਫ਼ੌਜ ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਲਈ ਭੇਜੀ। ਲਹਿਰਾ ਨਾਮੀ ਸਥਾਨ ‘ਤੇ ਬੜੀ ਘਮਸਾਨ ਦੀ ਲੜਾਈ ਹੋਈ। ਇਸ ਲੜਾਈ ਵਿੱਚ ਮੁਗ਼ਲਾਂ ਦੇ ਦੋਨੋਂ ਸੈਨਾਪਤੀ ਲੱਲਾ ਬੇਗ ਅਤੇ ਕਮਰ ਬੇਗ ਵੀ ਮਾਰੇ ਗਏ। ਇਸ ਲੜਾਈ ਵਿੱਚ ਭਾਈ ਜੇਠਾ ਜੀ ਵੀ ਸ਼ਹੀਦ ਹੋ ਗਏ। ਅਖ਼ੀਰ ਵਿੱਚ ਸਿੱਖ ਜੇਤੂ ਰਹੇ।
3. ਕਰਤਾਰਪੁਰ ਦੀ ਲੜਾਈ 1635 ਈ. – ਮੁਗ਼ਲਾਂ ਅਤੇ ਸਿੱਖਾਂ ਵਿਚਾਲੇ ਤੀਸਰੀ ਲੜਾਈ 1635 ਈ. ਵਿੱਚ ਕਰਤਾਰਪੁਰ ਵਿਖੇ ਹੋਈ। ਇਹ ਲੜਾਈ ਪੈਂਦਾ ਖ਼ਾਂ ਕਾਰਨ ਹੋਈ। ਉਹ ਗੁਰੂ ਹਰਿਗੋਬਿੰਦ ਜੀ ਦੀ ਫ਼ੌਜ ਵਿੱਚ ਪਠਾਣ ਟੁਕੜੀ ਦਾ ਸੈਨਾਪਤੀ ਸੀ। ਉਸ ਨੇ ਗੁਰੂ ਸਾਹਿਬ ਦਾ ਇੱਕ ਬਾਜ਼ ਚੁਰਾ ਕੇ ਆਪਣੇ ਜਵਾਈ ਨੂੰ ਦੇ ਦਿੱਤਾ। ਗੁਰੂ ਸਾਹਿਬ ਦੇ ਪੁੱਛਣ ‘ਤੇ ਉਸ ਨੇ ਇਸ ਗੱਲ ਤੋਂ ਇਨਕਾਰ ਕਰ ਦਿੱਤਾ। ਜਦੋਂ ਗੁਰੂ ਸਾਹਿਬ ਨੂੰ ਪੈਂਦਾ ਦੇ ਝੂਠ ਬਾਰੇ ਪਤਾ ਚੱਲਿਆ ਤਾਂ ਉਨ੍ਹਾਂ ਨੇ ਪੈਂਦਾ ਖ਼ਾਂ ਨੂੰ ਨੌਕਰੀ ਵਿੱਚੋਂ ਕੱਢ ਦਿੱਤਾ। ਪੈਂਦਾ ਮੁਗ਼ਲ ਬਾਦਸ਼ਾਹ ਸ਼ਾਹਜਹਾਂ ਦੀ ਸ਼ਰਨ ਚਲਾ ਗਿਆ। ਪੈਂਦਾ ਖ਼ਾਂ ਦੇ ਉਕਸਾਉਣ ‘ਤੇ ਸ਼ਾਹਜਹਾਂ ਨੇ ਪੈਂਦਾ ਖ਼ਾਂ ਅਤੇ ਕਾਲੇਖਾਂ ਅਧੀਨ ਇੱਕ ਵਿਸ਼ਾਲ ਸੈਨਾ ਸਿੱਖਾਂ ਦੇ ਵਿਰੁੱਧ ਭੇਜੀ। ਕਰਤਾਰਪੁਰ ਵਿਖੇ ਦੋਹਾਂ ਫ਼ੌਜਾਂ ਵਿਚਾਲੇ ਬੜੀ ਘਮਸਾਨ ਦੀ ਲੜਾਈ ਹੋਈ। ਇਸ ਲੜਾਈ ਵਿੱਚ ਤੇਗ਼ ਬਹਾਦਰ ਜੀ ਨੇ ਆਪਣੀ ਸੂਰਬੀਰਤਾ ਦੇ ਜੌਹਰ ਦਿਖਾਏ। ਇਸ ਲੜਾਈ ਵਿੱਚ ਗੁਰੂ ਸਾਹਿਬ ਨਾਲ ਲੜਦੇ ਹੋਏ ਕਾਲੇਖਾਂ, ਪੈਂਦਾ ਖ਼ਾਂ ਅਤੇ ਉਸ ਦਾ ਪੁੱਤਰ ਕੁਤਬ ਖਾਂ ਮਾਰੇ ਗਏ। ਇਸ ਤਰ੍ਹਾਂ ਗੁਰੂ ਜੀ ਨੂੰ ਇੱਕ ਹੋਰ ਸ਼ਾਨਦਾਰ ਜਿੱਤ ਪ੍ਰਾਪਤ ਹੋਈ।
4. ਫਗਵਾੜਾ ਦੀ ਲੜਾਈ 1635 ਈ. – ਕਰਤਾਰਪੁਰ ਦੀ ਲੜਾਈ ਤੋਂ ਬਾਅਦ ਗੁਰੂ ਹਰਿਗੋਬਿੰਦ ਜੀ ਕੁਝ ਸਮੇਂ ਲਈ ਫਗਵਾੜਾ ਆ ਗਏ। ਇੱਥੇ ਅਹਿਮਦ ਖਾਂ ਦੀ ਕਮਾਨ ਹੇਠ ਕੁਝ ਮੁਗ਼ਲ ਸੈਨਿਕਾਂ ਨੇ ਗੁਰੂ ਸਾਹਿਬ ‘ਤੇ ਹਮਲਾ ਕਰ ਦਿੱਤਾ। ਕਿਉਂਕਿ ਮੁਗ਼ਲ ਸੈਨਿਕਾਂ ਦੀ ਗਿਣਤੀ ਵੀ ਬਹੁਤ ਥੋੜ੍ਹੀ ਸੀ ਇਸ ਲਈ ਫਗਵਾੜਾ ਵਿਖੇ ਦੋਹਾਂ ਫ਼ੌਜਾਂ ਵਿਚਾਲੇ ਮਾਮੂਲੀ ਜਿਹੀ ਝੜਪ ਹੋਈ। ਫਗਵਾੜਾ ਦੀ ਲੜਾਈ ਗੁਰੂ ਸਾਹਿਬ ਦੇ ਸਮੇਂ ਮੁਗ਼ਲਾਂ ਅਤੇ ਸਿੱਖਾਂ ਵਿਚਾਲੇ ਲੜੀ ਗਈ ਆਖ਼ਰੀ ਲੜਾਈ ਸੀ।
ਲੜਾਈਆਂ ਦੀ ਮਹੱਤਤਾ
ਗੁਰੂ ਹਰਿਗੋਬਿੰਦ ਜੀ ਦੇ ਕਾਲ ਵਿੱਚ ਮੁਗ਼ਲਾਂ ਅਤੇ ਸਿੱਖਾਂ ਵਿਚਾਲੇ ਲੜੀਆਂ ਗਈਆਂ ਵੱਖ-ਵੱਖ ਲੜਾਈਆਂ ਦਾ ਸਿੱਖ ਇਤਿਹਾਸ ਵਿੱਚ ਵਿਸ਼ੇਸ਼ ਮਹੱਤਵ ਹੈ। ਇਨ੍ਹਾਂ ਲੜਾਈਆਂ ਵਿੱਚ ਸਿੱਖ ਜੇਤੂ ਰਹੇ। ਇਨ੍ਹਾਂ ਲੜਾਈਆਂ ਵਿੱਚ ਜਿੱਤ . ਕਾਰਨ ਸਿੱਖਾਂ ਦੇ ਹੌਸਲੇ ਬੁਲੰਦ ਹੋ ਗਏ। ਸਿੱਖਾਂ ਨੇ ਆਪਣੇ ਸੀਮਿਤ ਸਾਧਨਾਂ ਦੇ ਬਲਬੂਤੇ ‘ਤੇ ਇਨ੍ਹਾਂ ਲੜਾਈਆਂ ਵਿੱਚ ਜਿੱਤ ਪ੍ਰਾਪਤ ਕੀਤੀ ਸੀ। ਇਨ੍ਹਾਂ ਜਿੱਤਾਂ ਕਾਰਨ ਗੁਰੂ ਹਰਿਗੋਬਿੰਦ ਜੀ ਦੀ ਪ੍ਰਸਿੱਧੀ ਦੂਰ-ਦੂਰ ਤਕ ਫੈਲ ਗਈ। ਬਹੁਤ ਸਾਰੇ ਲੋਕ ਸਿੱਖ ਧਰਮ ਵਿੱਚ ਸ਼ਾਮਲ ਹੋ ਗਏ। ਸਿੱਟੇ ਵਜੋਂ ਸਿੱਖ ਪੰਥ ਦਾ ਬੜੀ ਤੇਜ਼ੀ ਨਾਲ ਵਿਕਾਸ ਹੋਣ ਲੱਗਾ। ਪ੍ਰਸਿੱਧ ਇਤਿਹਾਸਕਾਰ ਪਤਵੰਤ ਸਿੰਘ ਦੇ ਅਨੁਸਾਰ, “ਇਨ੍ਹਾਂ ਲੜਾਈਆਂ ਦਾ ਇਤਿਹਾਸਿਕ ਮਹੱਤਵ ਇਨ੍ਹਾਂ ਗੱਲਾਂ ਵਿੱਚ ਨਹੀਂ ਸੀ ਕਿ ਇਹ ਕਿੰਨੀਆਂ ਵੱਡੀਆਂ ਸਨ ਬਲਕਿ ਇਸ ਗੱਲ ਵਿੱਚ ਸੀ ਕਿ ਇਨ੍ਹਾਂ ਨੇ ਹਮਲਾਵਰਾਂ ਦੀ ਗਤੀ ਨੂੰ ਰੋਕਿਆ ਅਤੇ ਉਨ੍ਹਾਂ ਦੀ ਸ਼ਕਤੀ ਨੂੰ ਚੁਣੌਤੀ ਦਿੱਤੀ। ਇਸ ਨੇ ਮੁਗ਼ਲਾਂ ਦੇ ਵਿਰੁੱਧ ਚੇਤਨਾ ਦਾ ਸੰਚਾਰ ਕੀਤਾ ਅਤੇ ਦੂਸਰਿਆਂ ਲਈ ਇੱਕ ਮਿਸਾਲ ਪੇਸ਼ ਕੀਤੀ।’

Exam Tips:

a) ਸੰਬੰਧ ਦੋ ਕਾਲਾਂ ਵਿਚ ਵੰਡ ਕੇ ਲਿਖੋ: 1606-27 ਈ. (ਜਹਾਂਗੀਰ) ਅਤੇ 1628-35 ਈ. (ਸ਼ਾਹਜਹਾਂ)।
b) ਕੈਦ ਦੀ ਮਿਆਦ ਸੰਬੰਧੀ ਮਤਭੇਦ ਦੱਸ ਕੇ ਸਭ ਤੋਂ ਵੱਧ ਮੰਨਿਆ ਜਾਂਦਾ ਮਤ (ਦੋ ਸਾਲ) ਲਿਖੋ।
c) ਚਾਰੇ ਲੜਾਈਆਂ ਦੇ ਸਾਲ ਅਤੇ ਸੈਨਾਪਤੀਆਂ ਦੇ ਨਾਂ ਸਹੀ ਲਿਖੋ।

 

ਸੰਖੇਪ ਉੱਤਰਾਂ ਵਾਲੇ ਪ੍ਰਸ਼ਨ

Question 1: ਸਿੱਖ ਪੰਥ ਦੇ ਰੂਪਾਂਤਰਣ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਨੇ ਕੀ ਯੋਗਦਾਨ ਦਿੱਤਾ?
ਜਾਂ
ਗੁਰੂ ਹਰਿਗੋਬਿੰਦ ਜੀ ਦੇ ਗੁਰੂ ਕਾਲ ਦੀਆਂ ਸਫ਼ਲਤਾਵਾਂ ਦਾ ਸੰਖੇਪ ਵਰਣਨ ਕਰੋ

Answer:

ਗੁਰੂ ਹਰਿਗੋਬਿੰਦ ਜੀ 1606 ਈ. ਤੋਂ 1645 ਈ. ਤਕ ਗੁਰਗੱਦੀ ‘ਤੇ ਬਿਰਾਜਮਾਨ ਰਹੇ। ਉਨ੍ਹਾਂ ਨੇ ਮੀਰੀ ਤੇ ਪੀਰੀ ਨਾਂ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ। ਗੁਰੂ ਜੀ ਨੇ ਮੁਗ਼ਲ ਜ਼ਾਲਮਾਂ ਦਾ ਮੁਕਾਬਲਾ ਕਰਨ ਲਈ ਇੱਕ ਸੈਨਾ ਦਾ ਗਠਨ ਕੀਤਾ ਉਨ੍ਹਾਂ ਨੇ ਅੰਮ੍ਰਿਤਸਰ ਦੀ ਸੁਰੱਖਿਆ ਲਈ ਲੋਹਗੜ੍ਹ ਨਾਂ ਦੇ ਇੱਕ ਕਿਲ੍ਹੇ ਦੀ ਉਸਾਰੀ ਕਰਵਾਈ। ਸਿੱਖਾਂ ਦੀ ਸੰਸਾਰਿਕ ਮਾਮਲਿਆਂ ਵਿੱਚ ਅਗਵਾਈ ਕਰਨ ਲਈ ਗੁਰੂ ਹਰਿਗੋਬਿੰਦ ਜੀ ਨੇ ਹਰਿਮੰਦਰ ਸਾਹਿਬ ਦੇ ਸਾਹਮਣੇ ਅਕਾਲ ਤਖ਼ਤ ਸਾਹਿਬ ਦੀ ਉਸਾਰੀ ਕਰਵਾਈ। ਗੁਰੂ ਹਰਿਗੋਬਿੰਦ ਜੀ ਨੇ ਸ਼ਾਹਜਹਾਂ ਦੇ ਸਮੇਂ ਮੁਗ਼ਲਾਂ ਨਾਲ ਚਾਰ ਲੜਾਈਆਂ ਲੜੀਆਂ, ਜਿਨ੍ਹਾਂ ਵਿੱਚ ਗੁਰੂ ਸਾਹਿਬ ਨੂੰ ਜਿੱਤ ਪ੍ਰਾਪਤ ਹੋਈ।

Exam Tips:

a) ਉੱਤਰ ਛੇ-ਸੱਤ ਵਾਕਾਂ ਵਿਚ ਲਿਖੋ, ਮੀਰੀ-ਪੀਰੀ, ਸੈਨਾ, ਲੋਹਗੜ੍ਹ, ਅਕਾਲ ਤਖ਼ਤ ਅਤੇ ਚਾਰ ਲੜਾਈਆਂ ਦਾ ਜ਼ਿਕਰ ਕਰੋ।

 

Question 2: ਗੁਰੂ ਹਰਿਗੋਬਿੰਦ ਜੀ ਨੇ ਨਵੀਂ ਨੀਤੀ ਜਾਂ ‘ਮੀਰੀ ਅਤੇ ਪੀਰੀ’ ਨੀਤੀ ਨੂੰ ਕਿਉਂ ਧਾਰਨ ਕੀਤਾ?
ਜਾਂ
ਗੁਰੂ ਹਰਿਗੋਬਿੰਦ ਜੀ ਨੇ ਨਵੀਂ ਨੀਤੀ ਕਿਉਂ ਧਾਰਨ ਕੀਤੀ?
ਜਾਂ
ਗੁਰੂ ਹਰਿਗੋਬਿੰਦ ਜੀ ਦੁਆਰਾ ਨਵੀਂ ਨੀਤੀ ਧਾਰਨ ਕਰਨ ਦੇ ਕੋਈ ਤਿੰਨ ਕਾਰਨ ਦੱਸੋ।

Answer:

1. ਮੁਗ਼ਲ ਬਾਦਸ਼ਾਹ ਜਹਾਂਗੀਰ ਬੜਾ ਕੱਟੜ ਸੁੰਨੀ ਮੁਸਲਮਾਨ ਸੀ। ਉਹ ਇਸਲਾਮ ਤੋਂ ਬਿਨਾਂ ਕਿਸੇ ਹੋਰ ਧਰਮ ਨੂੰ ਵੱਧਦਾ ਨਹੀਂ ਵੇਖ ਸਕਦਾ ਸੀ। ਇਸ ਬਦਲੇ ਹੋਏ ਹਾਲਾਤ ਵਿੱਚ ਗੁਰੂ ਸਾਹਿਬ ਨੂੰ ਨਵੀਂ ਨੀਤੀ ਅਪਣਾਉਣੀ ਪਈ। 2. 1606 ਈ. ਵਿੱਚ ਜਹਾਂਗੀਰ ਨੇ ਗੁਰੂ ਅਰਜਨ ਦੇਵ ਜੀ ਨੂੰ ਲਾਹੌਰ ਵਿਖੇ ਸ਼ਹੀਦ ਕਰ ਦਿੱਤਾ। ਸਿੱਟੇ ਵਜੋਂ ਗੁਰੂ ਹਰਿਗੋਬਿੰਦ ਸਾਹਿਬ ਨੇ ਸਿੱਖਾਂ ਨੂੰ ਮੁਗ਼ਲਾਂ ਦੇ ਅੱਤਿਆਚਾਰਾਂ ਦਾ ਮੁਕਾਬਲਾ ਕਰਨ ਲਈ ਹਥਿਆਰਬੰਦ ਕਰਨ ਦਾ ਨਿਸ਼ਚਾ ਕੀਤਾ।
3. ਗੁਰੂ ਅਰਜਨ ਦੇਵ ਜੀ ਨੇ ਆਪਣੀ ਸ਼ਹਾਦਤ ਤੋਂ ਪਹਿਲਾਂ ਆਪਣੇ ਪੁੱਤਰ ਹਰਿਗੋਬਿੰਦ ਜੀ ਨੂੰ ਇਹ ਸੁਨੇਹਾ ਭੇਜਿਆ ਕਿ ਉਹ ਸ਼ਸਤਰ ਧਾਰਨ ਕਰਕੇ ਗੁਰਗੱਦੀ ‘ਤੇ ਬੈਠੇ ਅਤੇ ਆਪਣੀ ਯੋਗਤਾ ਅਨੁਸਾਰ ਸੈਨਾ ਵੀ ਰੱਖੇ।

Exam Tips:

a) ਪ੍ਰਸ਼ਨ ਵਿਚ ‘ਤਿੰਨ ਕਾਰਨ’ ਮੰਗੇ ਹੋਣ ਤਾਂ ਤਿੰਨ ਹੀ ਅੰਕਿਤ ਨੁਕਤੇ ਲਿਖੋ।

 

Question 3: ਗੁਰੂ ਹਰਿਗੋਬਿੰਦ ਜੀ ਦੀ ਨਵੀਂ ਨੀਤੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਕੀ ਸਨ?
ਜਾਂ
ਗੁਰੂ ਹਰਿਗੋਬਿੰਦ ਜੀ ਦੀ ਨਵੀਂ ਨੀਤੀ ਜਾਂ ਮੀਰੀ-ਪੀਰੀ ਬਾਰੇ ਤੁਸੀਂ ਕੀ ਜਾਣਦੇ ਹੋ?
ਜਾਂ
ਗੁਰੂ ਹਰਿਗੋਬਿੰਦ ਜੀ ਦੀ ਨਵੀਂ ਨੀਤੀ ਕੀ ਸੀ? ਇਸ ਦੀਆਂ ਮੁੱਖ ਵਿਸ਼ੇਸ਼ਤਾਵਾਂ ਦਾ ਵਰਣਨ ਕਰੋ।
ਜਾਂ
ਗੁਰੂ ਹਰਿਗੋਬਿੰਦ ਜੀ ਦੀ ਨਵੀਂ ਨੀਤੀ ਦੀਆਂ ਕੋਈ ਤਿੰਨ ਵਿਸ਼ੇਸ਼ਤਾਵਾਂ ਲਿਖੋ।

Answer:

1. ਗੁਰੂ ਹਰਿਗੋਬਿੰਦ ਜੀ ਬੜੇ ਰਾਜਸੀ ਠਾਠ-ਬਾਠ ਨਾਲ ਗੁਰਗੱਦੀ ‘ਤੇ ਬੈਠੇ।ਉਨ੍ਹਾਂ ਨੇ ਮੀਰੀ ਅਤੇ ਪੀਰੀ ਨਾਂ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ।
2. ਸਿੱਖ ਪੰਥ ਦੀ ਰੱਖਿਆ ਲਈ ਗੁਰੂ ਸਾਹਿਬ ਨੇ ਇੱਕ ਸੈਨਾ ਦਾ ਗਠਨ ਕੀਤਾ।
3. ਗੁਰੂ ਸਾਹਿਬ ਨੇ ਇਹ ਐਲਾਨ ਕੀਤਾ ਕਿ ਸਿੱਖ ਉਨ੍ਹਾਂ ਨੂੰ ਧਨ ਦੀ ਥਾਂ ਸ਼ਸਤਰ ਅਤੇ ਘੋੜੇ ਭੇਟ ਕਰਨ।

Exam Tips:

a) ਤਿੰਨ ਵਿਸ਼ੇਸ਼ਤਾਵਾਂ ਹੀ ਕਾਫ਼ੀ ਹਨ: ਦੋ ਤਲਵਾਰਾਂ, ਸੈਨਾ ਦਾ ਗਠਨ ਅਤੇ ਸ਼ਸਤਰ-ਘੋੜਿਆਂ ਦੀ ਭੇਟ।

 

Question 4: ਮੀਰੀ ਅਤੇ ਪੀਰੀ ਬਾਰੇ ਤੁਸੀਂ ਕੀ ਜਾਣਦੇ ਹੋ?
ਜਾਂ
ਮੀਰੀ ਤੇ ਪੀਰੀ ਤੋਂ ਕੀ ਭਾਵ ਹੈ? ਇਸ ਦੀ ਇਤਿਹਾਸਿਕ ਮਹੱਤਤਾ ਦੱਸੋ।
ਜਾਂ
ਮੀਰੀ ਅਤੇ ਪੀਰੀ ਤੋਂ ਕੀ ਭਾਵ ਹੈ?
ਜਾਂ
ਗੁਰੂ ਹਰਿਗੋਬਿੰਦ ਜੀ ਦੀ ਨਵੀਂ ਨੀਤੀ ਦੇ ਮਹੱਤਵ ਦਾ ਸੰਖੇਪ ਵਰਣਨ ਕਰੋ।

Answer:

ਗੁਰੂ ਹਰਿਗੋਬਿੰਦ ਜੀ ਨੇ ਗੁਰਗੱਦੀ ‘ਤੇ ਬਿਰਾਜਮਾਨ ਹੁੰਦੇ ਸਮੇਂ ਮੀਰੀ ਅਤੇ ਪੀਰੀ ਨਾਂ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ। ਮੀਰੀ ਤਲਵਾਰ ਦੁਨਿਆਵੀ ਅਗਵਾਈ ਦਾ ਪ੍ਰਤੀਕ ਸੀ, ਜਦਕਿ ਪੀਰੀ ਤਲਵਾਰ ਧਾਰਮਿਕ ਅਗਵਾਈ ਦੀ ਪ੍ਰਤੀਕ ਸੀ। ਇਸ ਤਰ੍ਹਾਂ ਗੁਰੂ ਹਰਿਗੋਬਿੰਦ ਜੀ ਨੇ ਸਿੱਖਾਂ ਨੂੰ ਸੰਤ ਸਿਪਾਹੀ ਬਣਾ ਦਿੱਤਾ। ਇਸ ਕਾਰਨ ਸਿੱਖਾਂ ਵਿੱਚ ਜੋਸ਼ੀਲੀ ਭਾਵਨਾ ਦਾ ਸੰਚਾਰ ਹੋਇਆ। ਦੂਜਾ, ਹੁਣ ਉਨ੍ਹਾਂ ਨੇ ਧਰਮ ਦੀ ਰੱਖਿਆ ਲਈ ਹਥਿਆਰ ਚੁੱਕਣ ਦਾ ਫ਼ੈਸਲਾ ਕੀਤਾ। ਤੀਜਾ, ਗੁਰੂ ਗੋਬਿੰਦ ਸਿੰਘ ਜੀ ਨੇ ਇਸ ਨੀਤੀ ‘ਤੇ ਚਲਦਿਆਂ ਹੋਇਆਂ ਖ਼ਾਲਸਾ ਪੰਥ ਦੀ ਸਿਰਜਣਾ ਕੀਤੀ।

Exam Tips:

a) ਪਹਿਲਾਂ ਮੀਰੀ ਅਤੇ ਪੀਰੀ ਦਾ ਅਰਥ ਲਿਖੋ, ਫਿਰ ਸਿੱਟੇ ਪਹਿਲਾ, ਦੂਜਾ, ਤੀਜਾ ਕਰ ਕੇ ਦਿਓ।

 

Question 5: ਗੁਰੂ ਹਰਿਗੋਬਿੰਦ ਜੀ ਦੇ ਗਵਾਲੀਅਰ ਵਿੱਚ ਕੈਦ ਕੀਤੇ ਜਾਣ ‘ਤੇ ਇੱਕ ਸੰਖੇਪ ਨੋਟ ਲਿਖੋ।
ਜਾਂ
ਜਹਾਂਗੀਰ ਨੇ ਗੁਰੂ ਹਰਿਗੋਬਿੰਦ ਜੀ ਨੂੰ ਕੈਦੀ ਕਿਉਂ ਬਣਾਇਆ?

Answer:

ਗੁਰੂ ਹਰਿਗੋਬਿੰਦ ਜੀ ਦੇ ਗੁਰਗੱਦੀ ‘ਤੇ ਬੈਠਣ ਤੋਂ ਕੁਝ ਸਮੇਂ ਬਾਅਦ ਹੀ ਉਹ ਮੁਗ਼ਲ ਬਾਦਸ਼ਾਹ ਜਹਾਂਗੀਰ ਦੁਆਰਾ ਕੈਦੀ ਬਣਾ ਕੇ ਗਵਾਲੀਅਰ ਦੇ ਕਿਲ੍ਹੇ ਵਿੱਚ ਭੇਜ ਦਿੱਤੇ ਗਏ। ਗੁਰੂ ਸਾਹਿਬ ਨੂੰ ਕੈਦੀ ਕਿਉਂ ਬਣਾਇਆ ਗਿਆ? ਇਸ ਸੰਬੰਧੀ ਇਤਿਹਾਸਕਾਰਾਂ ਵਿੱਚ ਮਤਭੇਦ ਹਨ। ਕੁਝ ਇਤਿਹਾਸਕਾਰਾਂ ਦਾ ਵਿਚਾਰ ਹੈ ਕਿ ਇਸ ਲਈ ਚੰਦੂ ਸ਼ਾਹ ਦੀ ਸਾਜ਼ਸ਼ ਜ਼ਿੰਮੇਵਾਰ ਸੀ। ਦੂਜੇ ਪਾਸੇ ਜ਼ਿਆਦਾਤਰ ਇਤਿਹਾਸਕਾਰ ਇਸ ਮਤ ਨਾਲ ਸਹਿਮਤ ਹਨ ਕਿ ਜਹਾਂਗੀਰ ਨੇ ਗੁਰੂ ਸਾਹਿਬ ਨੂੰ ਉਨ੍ਹਾਂ ਦੁਆਰਾ ਅਪਣਾਈ ਗਈ ਨਵੀਂ ਨੀਤੀ ਕਾਰਨ ਕੈਦੀ ਬਣਾਇਆ। ਗੁਰੂ ਸਾਹਿਬ 1606 ਈ. ਤੋਂ 1608 ਈ. ਤਕ ਦੋ ਸਾਲ ਗਵਾਲੀਅਰ ਵਿਖੇ ਕੈਦ ਰਹੇ।

Exam Tips:

a) ਕੈਦ ਦੇ ਕਾਰਨ ਸੰਬੰਧੀ ਮਤਭੇਦ ਅਤੇ ਕੈਦ ਦਾ ਸਮਾਂ (1606-1608 ਈ.) ਦੋਵੇਂ ਲਿਖੋ।

 

Question 6: ਗੁਰੂ ਹਰਿਗੋਬਿੰਦ ਜੀ ਅਤੇ ਮੁਗ਼ਲ ਸਮਰਾਟ ਜਹਾਂਗੀਰ ਦੇ ਸੰਬੰਧਾਂ ‘ਤੇ ਸੰਖੇਪ ਨੋਟ ਲਿਖੋ।

Answer:

1605 ਈ. ਵਿੱਚ ਮੁਗ਼ਲ ਸਮਰਾਟ ਜਹਾਂਗੀਰ ਦੇ ਸਿੰਘਾਸਨ ‘ਤੇ ਬੈਠਣ ਦੇ ਨਾਲ ਹੀ ਮੁਗ਼ਲ-ਸਿੱਖ ਸੰਬੰਧਾਂ ਵਿੱਚ ਇੱਕ ਨਵਾਂ ਮੋੜ ਆਇਆ। ਜਹਾਂਗੀਰ ਬੜਾ ਕੱਟੜ ਸੁੰਨੀ ਮੁਸਲਮਾਨ ਸੀ। ਉਸ ਨੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰ ਦਿੱਤਾ ਸੀ। ਮੁਗ਼ਲ ਅੱਤਿਆਚਾਰਾਂ ਦਾ ਮੁਕਾਬਲਾ ਕਰਨ ਦੇ ਉਦੇਸ਼ ਨਾਲ ਗੁਰੂ ਹਰਿਗੋਬਿੰਦ ਜੀ ਨੇ ਨਵੀਂ ਨੀਤੀ ਧਾਰਨ ਕੀਤੀ। ਸਿੱਟੇ ਵਜੋਂ ਜਹਾਂਗੀਰ ਨੇ ਗੁਰੂ ਹਰਿਗੋਬਿੰਦ ਜੀ ਨੂੰ ਕੈਦੀ ਬਣਾ ਕੇ ਗਵਾਲੀਅਰ ਦੇ ਕਿਲ੍ਹੇ ਵਿੱਚ ਭੇਜ ਦਿੱਤਾ। ਬਾਅਦ ਵਿੱਚ ਜਹਾਂਗੀਰ ਨੇ ਗੁਰੂ ਜੀ ਨੂੰ ਰਿਹਾਅ ਕਰਨ ਦਾ ਫ਼ੈਸਲਾ ਕੀਤਾ। ਇਸ ਤੋਂ ਬਾਅਦ ਗੁਰੂ ਹਰਿਗੋਬਿੰਦ ਜੀ ਅਤੇ ਜਹਾਂਗੀਰ ਵਿਚਾਲੇ ਮਿੱਤਰਤਾਪੂਰਨ ਸੰਬੰਧ ਸਥਾਪਿਤ ਹੋ ਗਏ।

Exam Tips:

a) ਜਹਾਂਗੀਰ ਦੇ ਗੱਦੀ ‘ਤੇ ਬੈਠਣ ਦਾ ਸਾਲ 1605 ਈ. ਹੈ; ਕੈਦ ਤੋਂ ਬਾਅਦ ਮਿੱਤਰਤਾਪੂਰਨ ਸੰਬੰਧਾਂ ਦਾ ਜ਼ਿਕਰ ਕਰੋ।

 

Question 7: ਗੁਰੂ ਹਰਿਗੋਬਿੰਦ ਜੀ ਅਤੇ ਮੁਗ਼ਲਾਂ ਵਿਚਾਲੇ ਲੜਾਈਆਂ ਦੇ ਕੀ ਕਾਰਨ ਸਨ?
ਜਾਂ
ਗੁਰੂ ਹਰਿਗੋਬਿੰਦ ਜੀ ਅਤੇ ਮੁਗ਼ਲਾਂ ਵਿਚਾਲੇ ਲੜਾਈਆਂ ਦੇ ਕੋਈ ਤਿੰਨ ਕਾਰਨ ਲਿਖੋ।

Answer:

1. ਮੁਗ਼ਲ ਬਾਦਸ਼ਾਹ ਸ਼ਾਹਜਹਾਂ ਇੱਕ ਕੱਟੜ ਸੁੰਨੀ ਮੁਸਲਮਾਨ ਸੀ ਉਸ ਨੇ ਗੁਰੂ ਅਰਜਨ ਦੇਵ ਜੀ ਦੁਆਰਾ ਲਾਹੌਰ ਵਿੱਚ ਬਣਵਾਈ ਬਾਉਲੀ ਨੂੰ ਗੰਦਗੀ ਨਾਲ ਭਰਵਾ ਦਿੱਤਾ ਸੀ।
2. ਸ਼ਾਹਜਹਾਂ ਦੇ ਸਮੇਂ ਨਕਸ਼ਬੰਦੀਆਂ ਦੇ ਨੇਤਾ ਸ਼ੇਖ਼ ਮਾਸੂਮ ਨੇ ਬਾਦਸ਼ਾਹ ਨੂੰ ਸਿੱਖਾਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਲਈ ਭੜਕਾਇਆ।
3. ਗੁਰੂ ਜੀ ਨੇ ਆਪਣੀ ਸੈਨਾ ਵਿੱਚ ਬਹੁਤ ਸਾਰੇ ਮੁਗ਼ਲ ਸੈਨਾ ਦੇ ਭਗੌੜਿਆਂ ਨੂੰ ਭਰਤੀ ਕਰ ਲਿਆ ਸੀ।
4. ਸਿੱਖ ਸ਼ਰਧਾਲੂਆਂ ਨੇ ਗੁਰੂ ਜੀ ਨੂੰ ‘ਸੱਚਾ ਪਾਤਸ਼ਾਹ’ ਕਹਿਣਾ ਸ਼ੁਰੂ ਕਰ ਦਿੱਤਾ ਸੀ।

Exam Tips:

a) ਜੇ ‘ਕੋਈ ਤਿੰਨ ਕਾਰਨ’ ਪੁੱਛੇ ਜਾਣ ਤਾਂ ਕੋਈ ਵੀ ਤਿੰਨ ਨੁਕਤੇ ਲਿਖੋ।

 

Question 8: ਗੁਰੂ ਹਰਿਗੋਬਿੰਦ ਜੀ ਦੇ ਸਮੇਂ ਮੁਗ਼ਲਾਂ ਅਤੇ ਸਿੱਖਾਂ ਵਿਚਾਲੇ ਲੜੀ ਗਈ ਅੰਮ੍ਰਿਤਸਰ ਦੀ ਲੜਾਈ ਦਾ ਸੰਖੇਪ ਵੇਰਵਾ ਦਿਓ।

Answer:

ਗੁਰੂ ਹਰਿਗੋਬਿੰਦ ਜੀ ਅਤੇ ਮੁਗ਼ਲਾਂ ਵਿਚਾਲੇ ਅੰਮ੍ਰਿਤਸਰ ਵਿਖੇ ਪਹਿਲੀ ਲੜਾਈ 1634 ਈ. ਵਿੱਚ ਹੋਈ। ਇਸ ਲੜਾਈ ਦਾ ਮੁੱਖ ਕਾਰਨ ਇੱਕ ਬਾਜ਼ ਸੀ। ਉਸ ਸਮੇਂ ਮੁਗ਼ਲ ਬਾਦਸ਼ਾਹ ਸ਼ਾਹਜਹਾਂ ਦਾ ਇੱਕ ਖ਼ਾਸ ਬਾਜ਼ ਸਿੱਖਾਂ ਨੇ ਫੜ ਲਿਆ। ਸਿੱਟੇ ਵਜੋਂ ਸ਼ਾਹਜਹਾਂ ਨੇ ਸਿੱਖਾਂ ਨੂੰ ਸਬਕ ਸਿਖਾਉਣ ਦੇ ਉਦੇਸ਼ ਨਾਲ ਮੁਖਲਿਸ ਖ਼ਾਂ ਦੀ ਅਗਵਾਈ ਹੇਠ 7000 ਸੈਨਿਕ ਭੇਜੇ। ਸਿੱਖਾਂ ਨੇ ਮੁਗ਼ਲ ਸੈਨਿਕਾਂ ਦਾ ਡਟ ਕੇ ਮੁਕਾਬਲਾ ਕੀਤਾ। ਇਸ ਲੜਾਈ ਵਿੱਚ ਮੁਖਲਿਸ ਖ਼ਾਂ ਮਾਰਿਆ ਗਿਆ। ਸਿੱਟੇ ਵਜੋਂ ਮੁਗ਼ਲ ਸੈਨਿਕਾਂ ਵਿੱਚ ਭਾਜੜ ਪੈ ਗਈ। ਇਸ ਤਰ੍ਹਾਂ ਇਸ ਪਹਿਲੀ ਲੜਾਈ ਵਿੱਚ ਸਿੱਖ ਜੇਤੂ ਰਹੇ।

Exam Tips:

a) 1634 ਈ., ਸ਼ਾਹੀ ਬਾਜ਼, ਮੁਖਲਿਸ ਖ਼ਾਂ ਅਤੇ ਸਿੱਖਾਂ ਦੀ ਜਿੱਤ — ਇਹ ਚਾਰ ਨੁਕਤੇ ਜ਼ਰੂਰ ਆਉਣ।

 

Question 9: ਗੁਰੂ ਹਰਿਗੋਬਿੰਦ ਜੀ ਅਤੇ ਮੁਗ਼ਲਾਂ ਵਿਚਾਲੇ ਹੋਈ ਕਰਤਾਰਪੁਰ ਦੀ ਲੜਾਈ ਬਾਰੇ ਤੁਸੀਂ ਕੀ ਜਾਣਦੇ ਹੋ?

Answer:

1635 ਈ. ਵਿੱਚ ਮੁਗ਼ਲਾਂ ਅਤੇ ਸਿੱਖਾਂ ਵਿਚਾਲੇ ਕਰਤਾਰਪੁਰ ਵਿਖੇ ਲੜਾਈ ਹੋਈ। ਇਹ ਲੜਾਈ ਪੈਂਦਾ ਖ਼ਾਂ ਕਾਰਨ ਹੋਈ। ਗੁਰੂ ਹਰਿਗੋਬਿੰਦ ਜੀ ਨੇ ਉਸ ਨੂੰ ਘਮੰਡੀ ਹੋਣ ਕਾਰਨ ਆਪਣੀ ਫ਼ੌਜ ਵਿੱਚੋਂ ਕੱਢ ਦਿੱਤਾ ਸੀ। ਪੈਂਦਾ ਖ਼ਾਂ ਨੇ ਇਸ ਅਪਮਾਨ ਦਾ ਬਦਲਾ ਲੈਣ ਲਈ ਸ਼ਾਹਜਹਾਂ ਨੂੰ ਗੁਰੂ ਸਾਹਿਬ ਵਿਰੁੱਧ ਉਕਸਾਇਆ। ਸਿੱਟੇ ਵਜੋਂ ਸ਼ਾਹਜਹਾਂ ਨੇ ਇੱਕ ਸੈਨਾ ਗੁਰੂ ਹਰਿਗੋਬਿੰਦ ਜੀ ਦੇ ਵਿਰੁੱਧ ਭੇਜੀ ( ਕਰਤਾਰਪੁਰ ਵਿਖੇ ਦੋਹਾਂ ਫ਼ੌਜਾਂ ਵਿਚਾਲੇ ਬੜੀ ਭਿਆਨਕ ਲੜਾਈ ਹੋਈ। ਇਸ ਲੜਾਈ ਵਿੱਚ ਮੁਗ਼ਲ ਫ਼ੌਜਾਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ।

Exam Tips:

a) ਕਰਤਾਰਪੁਰ ਦੀ ਲੜਾਈ ਦਾ ਕਾਰਨ ਪੈਂਦਾ ਖ਼ਾਂ ਹੈ; ਸਾਲ 1635 ਈ. ਲਿਖੋ।

 

Question 10: ਗੁਰੂ ਹਰਿਗੋਬਿੰਦ ਜੀ ਦੀਆਂ ਮੁਗ਼ਲਾਂ ਨਾਲ ਹੋਈਆਂ ਲੜਾਈਆਂ ਦਾ ਵਰਣਨ ਕਰੋ ਅਤੇ ਉਨ੍ਹਾਂ ਦੀ ਇਤਿਹਾਸਕ ਮਹੱਤਤਾ ਵੀ ਦੱਸੋ।

Answer:

ਗੁਰੂ ਹਰਿਗੋਬਿੰਦ ਜੀ ਦੀਆਂ ਮੁਗ਼ਲਾਂ ਨਾਲ ਸ਼ਾਹਜਹਾਂ ਦੇ ਸਮੇਂ 1634-35 ਈ. ਵਿੱਚ ਚਾਰ ਲੜਾਈਆਂ ਹੋਈਆਂ। ਪਹਿਲੀ ਲੜਾਈ 1634 ਈ. ਵਿੱਚ ਅੰਮ੍ਰਿਤਸਰ ਵਿਖੇ ਹੋਈ। ਦੂਜੀ ਲੜਾਈ 1634 ਈ. ਵਿੱਚ ਲਹਿਰਾ ਵਿਖੇ ਹੋਈ। 1635 ਈ. ਵਿੱਚ ਗੁਰੂ ਹਰਿਗੋਬਿੰਦ ਜੀ ਅਤੇ ਮੁਗ਼ਲਾਂ ਵਿਚਾਲੇ ਤੀਸਰੀ ਲੜਾਈ ਕਰਤਾਰਪੁਰ ਵਿੱਚ ਹੋਈ। ਇਸੇ ਹੀ ਵਰ੍ਹੇ ਫਗਵਾੜਾ ਵਿਖੇ ਮੁਗ਼ਲਾਂ ਅਤੇ ਗੁਰੂ ਹਰਿਗੋਬਿੰਦ ਜੀ ਵਿਚਾਲੇ ਆਖਰੀ ਲੜਾਈ ਹੋਈ। ਇਨ੍ਹਾਂ ਲੜਾਈਆਂ ਵਿੱਚ ਸਿੱਖ ਆਪਣੇ ਸੀਮਿਤ ਸਾਧਨਾਂ ਦੇ ਬਾਵਜੂਦ ਜੇਤੂ ਰਹੇ।

Exam Tips:

a) ਚਾਰ ਲੜਾਈਆਂ ਦੇ ਨਾਂ ਅਤੇ ਸਾਲ ਕ੍ਰਮ ਅਨੁਸਾਰ ਲਿਖੋ।

 

Question 11: ਗੁਰੂ ਹਰਿਗੋਬਿੰਦ ਜੀ ਨੂੰ ਬੰਦੀ ਛੋੜ ਬਾਬਾ ਕਿਉਂ ਕਿਹਾ ਜਾਂਦਾ ਹੈ?

Answer:

ਮੁਗ਼ਲ ਬਾਦਸ਼ਾਹ ਜਹਾਂਗੀਰ ਨੇ ਗੁਰੂ ਹਰਿਗੋਬਿੰਦ ਜੀ ਨੂੰ ਕੈਦ ਕਰਕੇ ਉਨ੍ਹਾਂ ਨੂੰ ਗਵਾਲੀਅਰ ਦੇ ਕਿਲ੍ਹੇ ਵਿੱਚ ਭੇਜ ਦਿੱਤਾ ਸੀ। ਇਸ ਕਿਲ੍ਹੇ ਵਿੱਚ 52 ਰਾਜਿਆਂ ਨੂੰ ਵੀ ਕੈਦੀ ਬਣਾ ਕੇ ਰੱਖਿਆ ਗਿਆ ਸੀ। ਇਹ ਰਾਜੇ ਗੁਰੂ ਹਰਿਗੋਬਿੰਦ ਜੀ ਦੇ ਵਿਚਾਰਾਂ ਤੋਂ ਬਹੁਤ ਪ੍ਰਭਾਵਿਤ ਹੋਏ। ਜਦੋਂ ਜਹਾਂਗੀਰ ਨੇ ਗੁਰੂ ਸਾਹਿਬ ਨੂੰ ਰਿਹਾਅ ਕਰਨ ਦਾ ਨਿਰਣਾ ਲਿਆ ਤਾਂ ਗੁਰੂ ਜੀ ਨੇ ਕਿਹਾ ਕਿ ਉਹ ਤਦ ਤਕ ਰਿਹਾਅ ਨਹੀਂ ਹੋਣਗੇ ਜਦ ਤਕ 52 ਰਾਜਿਆਂ ਨੂੰ ਨਹੀਂ ਛੱਡਿਆ ਜਾਂਦਾ। ਸਿੱਟੇ ਵਜੋਂ ਜਹਾਂਗੀਰ ਨੇ ਇਨ੍ਹਾਂ 52 ਰਾਜਿਆਂ ਨੂੰ ਵੀ ਰਿਹਾਅ ਕਰ ਦਿੱਤਾ। ਇਸ ਕਾਰਨ ਗੁਰੂ ਹਰਿਗੋਬਿੰਦ ਜੀ ਨੂੰ ‘ਬੰਦੀ ਛੋੜ ਬਾਬਾ’ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ।

Exam Tips:

a) 52 ਰਾਜਿਆਂ ਦੀ ਰਿਹਾਈ ਵਾਲੀ ਸ਼ਰਤ ਉੱਤਰ ਦਾ ਮੁੱਖ ਨੁਕਤਾ ਹੈ।

 

Question 12: ਅਕਾਲ ਤਖ਼ਤ ਸਾਹਿਬ ਉੱਪਰ ਨੋਟ ਲਿਖੋ।
ਜਾਂ
ਅਕਾਲ ਤਖ਼ਤ ਸਾਹਿਬ ਦੇ ਨਿਰਮਾਣ ਦਾ ਸਿੱਖ ਇਤਿਹਾਸ ਵਿੱਚ ਕੀ ਮਹੱਤਵ ਸੀ? ਬਿਆਨ ਕਰੋ।

Answer:

ਅਕਾਲ ਤਖ਼ਤ ਸਾਹਿਬ ਦਾ ਨਿਰਮਾਣ ਗੁਰੂ ਹਰਿਗੋਬਿੰਦ ਜੀ ਦਾ ਮਹਾਨ ਕਾਰਜ ਸੀ। ਉਨ੍ਹਾਂ ਨੇ ਸਿੱਖਾਂ ਦੀ ਰਾਜਨੀਤਿਕ ਅਤੇ ਦੁਨਿਆਵੀ ਰਹਿਨੁਮਾਈ ਲਈ ਉਨ੍ਹਾਂ ਨੇ ਅਕਾਲ ਤਖ਼ਤ ਸਾਹਿਬ ਦੀ ਨੀਂਹ ਰੱਖੀ। ਅਕਾਲ ਤਖ਼ਤ ਸਾਹਿਬ ਦੀ ਉਸਾਰੀ ਗੁਰੂ ਹਰਿਗੋਬਿੰਦ ਜੀ ਨੇ ਹਰਿਮੰਦਰ ਸਾਹਿਬ ਦੇ ਸਾਹਮਣੇ 1606 ਈ. ਵਿੱਚ ਸ਼ੁਰੂ ਕਰਵਾਈ ਸੀ। ਇਹ ਕਾਰਜ 1609 ਈ. ਵਿੱਚ ਸੰਪੂਰਨ ਹੋਇਆ। ਇਸ ਤਖ਼ਤ ‘ਤੇ ਬੈਠ ਕੇ ਗੁਰੂ ਹਰਿਗੋਬਿੰਦ ਜੀ ਸਿੱਖਾਂ ਦੇ ਰਾਜਨੀਤਿਕ ਅਤੇ ਸੈਨਿਕ ਮਾਮਲਿਆਂ ਦੀ ਅਗਵਾਈ ਕਰਦੇ ਸਨ।

Exam Tips:

a) ਨਿਰਮਾਣ ਦੇ ਸਾਲ (1606 ਈ. ਸ਼ੁਰੂ, 1609 ਈ. ਸੰਪੂਰਨ) ਅਤੇ ਤਖ਼ਤ ਦੀ ਭੂਮਿਕਾ ਲਿਖੋ।

 

Question 13: ਗੁਰੂ ਹਰਿਗੋਬਿੰਦ ਜੀ ਦੇ ਮੁਗ਼ਲ ਸਮਰਾਟ ਸ਼ਾਹਜਹਾਂ ਨਾਲ ਸੰਬੰਧਾਂ ਦਾ ਵੇਰਵਾ ਦਿਓ।

Answer:

ਸ਼ਾਹਜਹਾਂ ਬੜਾ ਕੱਟੜ ਬਾਦਸ਼ਾਹ ਸੀ। ਉਸ ਨੇ ਗੁਰੂ ਅਰਜਨ ਦੇਵ ਜੀ ਦੁਆਰਾ ਲਾਹੌਰ ਵਿਖੇ ਬਣਵਾਈ ਬਾਉਲੀ ਨੂੰ ਗੰਦਗੀ ਨਾਲ ਭਰਵਾ ਦਿੱਤਾ ਸੀ। ਦੂਜਾ, ਗੁਰੂ ਹਰਿਗੋਬਿੰਦ ਜੀ ਦੁਆਰਾ ਇੱਕ ਸੈਨਾ ਤਿਆਰ ਕਰਨ ਅਤੇ ਉਨ੍ਹਾਂ ਦੇ ਸ਼ਰਧਾਲੂਆਂ ਦੁਆਰਾ ਉਨ੍ਹਾਂ ਨੂੰ ‘ਸੱਚਾ ਪਾਤਸ਼ਾਹ’ ਕਹਿ ਕੇ ਸੰਬੋਧਨ ਕਰਨਾ ਸ਼ਾਹਜਹਾਂ ਨੂੰ ਇੱਕ ਅੱਖ ਨਹੀਂ ਭਾਉਂਦਾ ਸੀ। 1634-1635 ਈ. ਦੇ ਸਮੇਂ ਦੇ ਦੌਰਾਨ ਸਿੱਖਾਂ ਅਤੇ ਮੁਗ਼ਲਾਂ ਵਿਚਾਲੇ ਅੰਮ੍ਰਿਤਸਰ, ਲਹਿਰਾ, ਕਰਤਾਰਪੁਰ ਅਤੇ ਫਗਵਾੜਾ ਨਾਂ ਦੀਆਂ ਲੜਾਈਆਂ ਹੋਈਆਂ। ਇਨ੍ਹਾਂ ਲੜਾਈਆਂ ਵਿੱਚ ਸਿੱਖ ਜੇਤੂ ਰਹੇ ਅਤੇ ਮੁਗ਼ਲਾਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ |

Exam Tips:

a) ਸ਼ਾਹਜਹਾਂ ਦੀ ਕੱਟੜਤਾ, ਸੈਨਾ ਅਤੇ ਚਾਰ ਲੜਾਈਆਂ — ਤਿੰਨ ਨੁਕਤੇ ਕਾਫ਼ੀ ਹਨ।

 

Question 14: ਗੁਰੂ ਹਰਿਗੋਬਿੰਦ ਜੀ ਅਤੇ ਮੁਗ਼ਲ ਬਾਦਸ਼ਾਹਾਂ ਦੇ ਸੰਬੰਧਾਂ ਦਾ ਸੰਖੇਪ ਵਰਣਨ ਕਰੋ।

Answer:

ਗੁਰੂ ਹਰਿਗੋਬਿੰਦ ਜੀ ਦੇ ਦੋ ਸਮਕਾਲੀਨ ਮੁਗ਼ਲ ਬਾਦਸ਼ਾਹ ਜਹਾਂਗੀਰ ਅਤੇ ਸ਼ਾਹਜਹਾਂ ਸਨ। ਇਹ ਦੋਵੇਂ ਬਾਦਸ਼ਾਹ ਬੜੇ ਕੱਟੜ ਵਿਚਾਰਾਂ ਦੇ ਸਨ। ਗੁਰੂ ਹਰਿਗੋਬਿੰਦ ਜੀ ਨੇ ਮੁਗ਼ਲ ਅੱਤਿਆਚਾਰਾਂ ਦਾ ਮੁਕਾਬਲਾ ਕਰਨ ਲਈ ਮੀਰੀ ਅਤੇ ਪੀਰੀ ਦੀ ਨੀਤੀ ਅਪਣਾਈ। ਇਸ ਕਾਰਨ ਜਹਾਂਗੀਰ ਨੇ ਗੁਰੂ ਹਰਿਗੋਬਿੰਦ ਜੀ ਨੂੰ ਗਵਾਲੀਅਰ ਦੇ ਕਿਲ੍ਹੇ ਵਿੱਚ ਕੁਝ ਸਮੇਂ ਲਈ ਕੈਦ ਕਰ ਲਿਆ। ਬਾਅਦ ਵਿੱਚ ਜਹਾਂਗੀਰ ਨੇ ਗੁਰੂ ਹਰਿਗੋਬਿੰਦ ਜੀ ਨਾਲ ਮਿੱਤਰਤਾਪੂਰਨ ਸੰਬੰਧ ਸਥਾਪਿਤ ਕਰ ਲਏ 1634-35 ਈ. ਦੇ ਸਮੇਂ ਵਿੱਚ ਸ਼ਾਹਜਹਾਂ ਦੇ ਸ਼ਾਸਨ ਕਾਲ ਵਿੱਚ ਮੁਗ਼ਲਾਂ ਅਤੇ ਸਿੱਖਾਂ ਵਿਚਾਲੇ ਚਾਰ ਲੜਾਈਆਂ-ਅੰਮ੍ਰਿਤਸਰ, ਲਹਿਰਾ, ਕਰਤਾਰਪੁਰ ਅਤੇ ਫਗਵਾੜਾ ਵਿਖੇ ਹੋਈਆਂ। ਇਨ੍ਹਾਂ ਸਾਰੀਆਂ ਲੜਾਈਆਂ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਜੇਤੂ ਰਹੇ।

Exam Tips:

a) ਜਹਾਂਗੀਰ ਵਾਲਾ ਭਾਗ ਅਤੇ ਸ਼ਾਹਜਹਾਂ ਵਾਲਾ ਭਾਗ ਵੱਖਰੇ ਵਾਕਾਂ ਵਿਚ ਲਿਖੋ।

 

Question 15: ਗੁਰੂ ਹਰਿਗੋਬਿੰਦ ਜੀ ਨੇ ਕੀਰਤਪੁਰ ਸਾਹਿਬ ਵਿੱਚ ਵੱਸਣ ਦਾ ਫ਼ੈਸਲਾ ਕਿਉਂ ਕੀਤਾ?

Answer:

ਗੁਰੂ ਹਰਿਗੋਬਿੰਦ ਜੀ ਨੇ ਕੀਰਤਪੁਰ ਸਾਹਿਬ ਵਿੱਚ ਵੱਸਣ ਦਾ ਫ਼ੈਸਲਾ ਹੇਠ ਲਿਖੇ ਕਾਰਨਾਂ ਕਰਕੇ ਕੀਤਾ-
1. ਇਹ ਸਥਾਨ ਮੁਗ਼ਲ ਅਧਿਕਾਰੀਆਂ ਦੇ ਸਿੱਧੇ ਅਧਿਕਾਰ ਖੇਤਰ ਵਿੱਚ ਨਹੀਂ ਸੀ।
2. ਇਹ ਸਥਾਨ ਸ਼ਿਵਾਲਿਕ ਦੀਆਂ ਪਹਾੜੀਆਂ ਨਾਲ ਘਿਰੇ ਹੋਣ ਕਾਰਨ ਵਧੇਰੇ ਸੁਰੱਖਿਅਤ ਸੀ।
3. ਗੁਰੂ ਸਾਹਿਬ ਇੱਥੇ ਸ਼ਾਂਤੀ ਨਾਲ ਰਹਿ ਸਕਦੇ ਸਨ। ਇਸ ਲਈ ਉਹ ਆਪਣਾ ਸਮਾਂ ਸਿੱਖ ਧਰਮ ਦੇ ਪ੍ਰਚਾਰ ਵਿੱਚ ਬਤੀਤ ਕਰ ਸਕਦੇ ਸਨ।
4. ਇਹ ਪ੍ਰਦੇਸ਼ ਸੈਨਿਕਾਂ ਦੀ ਸਿਖਲਾਈ ਪੱਖੋਂ ਵੀ ਵਧੀਆ ਸੀ।

Exam Tips:

a) ਕੀਰਤਪੁਰ ਚੁਣਨ ਦੇ ਚਾਰ ਕਾਰਨ: ਮੁਗ਼ਲ ਅਧਿਕਾਰ ਤੋਂ ਬਾਹਰ, ਸ਼ਿਵਾਲਿਕ ਪਹਾੜੀਆਂ ਦੀ ਸੁਰੱਖਿਆ, ਸ਼ਾਂਤੀ ਤੇ ਪ੍ਰਚਾਰ, ਸੈਨਿਕ ਸਿਖਲਾਈ।

 

ਵਸਤੂਨਿਸ਼ਠ ਪ੍ਰਸ਼ਨ – ਇੱਕ ਸ਼ਬਦ ਤੋਂ ਇੱਕ ਵਾਕ ਵਿੱਚ ਉੱਤਰ

Question 1: ਸਿੱਖਾਂ ਦੇ ਛੇਵੇਂ ਗੁਰੂ ਕੌਣ ਸਨ?

Answer:

ਗੁਰੂ ਹਰਿਗੋਬਿੰਦ ਜੀ।

Exam Tips:

a) ਛੇਵੇਂ ਗੁਰੂ ਦਾ ਪੂਰਾ ਨਾਂ ਲਿਖੋ।

 

Question 2: ਗੁਰੂ ਹਰਿਗੋਬਿੰਦ ਜੀ ਦਾ ਗੁਰੂ-ਕਾਲ ਦੱਸੋ।

Answer:

1606 ਈ. ਤੋਂ 1645 ਈ.।

Exam Tips:

a) ਦੋਵੇਂ ਸਾਲ ਲਿਖੋ।

 

Question 3: ਗੁਰੂ ਹਰਿਗੋਬਿੰਦ ਜੀ ਗੁਰਗੱਦੀ ‘ਤੇ ਕਦੋਂ ਬੈਠੇ ਸਨ?

Answer:

1606 ਈ.।

Exam Tips:

a) ਗੁਰਗੱਦੀ ਦਾ ਸਾਲ ਅਤੇ ਸ਼ਹੀਦੀ ਦਾ ਸਾਲ ਦੋਵੇਂ 1606 ਈ. ਹਨ।

 

Question 4: ਗੁਰੂ ਹਰਿਗੋਬਿੰਦ ਜੀ ਦੇ ਪਿਤਾ ਜੀ ਦਾ ਕੀ ਨਾਂ ਸੀ?

Answer:

ਗੁਰੂ ਅਰਜਨ ਦੇਵ ਜੀ।

Exam Tips:

a) ਪਿਤਾ ਜੀ ਪੰਜਵੇਂ ਗੁਰੂ ਸਨ।

 

Question 5: ਗੁਰੂ ਹਰਿਗੋਬਿੰਦ ਜੀ ਦੀ ਮਾਤਾ ਜੀ ਦਾ ਕੀ ਨਾਂ ਸੀ?

Answer:

ਗੰਗਾ ਦੇਵੀ ਜੀ।

Exam Tips:

a) ਮਾਤਾ ਜੀ ਦੇ ਨਾਂ ਨਾਲ ‘ਦੇਵੀ’ ਸ਼ਬਦ ਲਿਖੋ।

 

Question 6: ਬੀਬੀ ਵੀਰੋ ਕੌਣ ਸੀ?

Answer:

ਗੁਰੂ ਹਰਿਗੋਬਿੰਦ ਜੀ ਦੀ ਸਪੁੱਤਰੀ।

Exam Tips:

a) ਗੁਰੂ ਜੀ ਦੇ ਪੰਜ ਪੁੱਤਰ ਅਤੇ ਇੱਕ ਧੀ ਸਨ।

 

Question 7: ਗੁਰੂ ਹਰਿਗੋਬਿੰਦ ਜੀ ਦੇ ਸਭ ਤੋਂ ਵੱਡੇ ਪੁੱਤਰ ਦਾ ਕੀ ਨਾਂ ਸੀ?

Answer:

ਬਾਬਾ ਗੁਰਦਿੱਤਾ ਜੀ।

Exam Tips:

a) ਵੱਡੇ ਪੁੱਤਰ ਦਾ ਨਾਂ ਪਹਿਲਾਂ ਸਿੱਖ ਇਤਿਹਾਸ ਵਿਚ ਆਉਂਦਾ ਹੈ।

 

Question 8: ਬਾਬਾ ਗੁਰਦਿੱਤਾ ਜੀ ਕਿਸ ਦੇ ਪੁੱਤਰ ਸਨ?
ਜਾਂ
ਸੂਰਜ ਮਲ ਜੀ ਕਿਸ ਦੇ ਪੁੱਤਰ ਸਨ?

Answer:

ਗੁਰੂ ਹਰਿਗੋਬਿੰਦ ਜੀ ਦੇ।

Exam Tips:

a) ਗੁਰਦਿੱਤਾ ਜੀ ਅਤੇ ਸੂਰਜ ਮਲ ਜੀ ਦੋਵੇਂ ਇੱਕੋ ਪਿਤਾ ਦੇ ਪੁੱਤਰ ਸਨ।

 

Question 9: ਬਾਬਾ ਅਟੱਲ ਰਾਏ ਜੀ ਕਿਸ ਦੇ ਪੁੱਤਰ ਸਨ?

Answer:

ਗੁਰੂ ਹਰਿਗੋਬਿੰਦ ਜੀ ਦੇ।

Exam Tips:

a) ਨਾਂ ‘ਅਟੱਲ ਰਾਏ’ ਸਹੀ ਸ਼ਬਦ-ਜੋੜ ਨਾਲ ਲਿਖੋ।

 

Question 10: ਬਾਬਾ ਅਟੱਲ ਰਾਏ ਜੀ ਦਾ ਗੁਰਦੁਆਰਾ ਕਿੱਥੇ ਸਥਿਤ ਹੈ?

Answer:

ਅੰਮ੍ਰਿਤਸਰ ਵਿਖੇ।

Exam Tips:

a) ਸਥਾਨ ਦਾ ਨਾਂ ਲਿਖਣਾ ਕਾਫ਼ੀ ਹੈ।

 

Question 11: ਗੁਰੂ ਹਰਿਗੋਬਿੰਦ ਜੀ ਦੁਆਰਾ ਨਵੀਂ ਨੀਤੀ ਅਪਣਾਉਣ ਦਾ ਕੋਈ ਇੱਕ ਕਾਰਨ ਦੱਸੋ।

Answer:

ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ।

Exam Tips:

a) ਇੱਕ ਕਾਰਨ ਹੀ ਲਿਖੋ; ਦੂਜਾ ਕਾਰਨ ਜਹਾਂਗੀਰ ਦੀ ਕੱਟੜ ਨੀਤੀ ਹੈ।

 

Question 12: ਮੀਰੀ ਅਤੇ ਪੀਰੀ ਦੀ ਪ੍ਰਥਾ ਕਿਸ ਗੁਰੂ ਸਾਹਿਬ ਨੇ ਸ਼ੁਰੂ ਕੀਤੀ?
ਜਾਂ
ਕਿਸ ਗੁਰੂ ਸਾਹਿਬ ਨੇ ਦੋ ਤਲਵਾਰਾਂ ਧਾਰਨ ਕੀਤੀਆਂ?

Answer:

ਗੁਰੂ ਹਰਿਗੋਬਿੰਦ ਜੀ ਨੇ।

Exam Tips:

a) ਦੋਵੇਂ ਰੂਪਾਂ ਦਾ ਉੱਤਰ ਇੱਕੋ ਹੈ।

 

Question 13: ‘ਮੀਰੀ’ ਅਤੇ ‘ਪੀਰੀ’ ਤੋਂ ਕੀ ਭਾਵ ਹੈ?

Answer:

ਮੀਰੀ ਤੋਂ ਭਾਵ ਦੁਨਿਆਵੀ ਸੱਤਾ ਅਤੇ ਪੀਰੀ ਤੋਂ ਭਾਵ ਰੂਹਾਨੀ ਸੱਤਾ ਹੈ।

Exam Tips:

a) ਦੋਹਾਂ ਸ਼ਬਦਾਂ ਦਾ ਅਰਥ ਵੱਖ-ਵੱਖ ਲਿਖੋ।

 

Question 14: ਅਕਾਲ ਤਖ਼ਤ ਸਾਹਿਬ ਦਾ ਨਿਰਮਾਣ ਕਿਸ ਗੁਰੂ ਸਾਹਿਬ ਨੇ ਕਰਵਾਇਆ?

Answer:

ਗੁਰੂ ਹਰਿਗੋਬਿੰਦ ਜੀ ਨੇ।

Exam Tips:

a) ਹਰਿਮੰਦਰ ਸਾਹਿਬ ਦੇ ਸਾਹਮਣੇ ਬਣਾਇਆ ਗਿਆ ਸੀ।

 

Question 15: ਅਕਾਲ ਤਖ਼ਤ ਸਾਹਿਬ ਦਾ ਨਿਰਮਾਣ ਕਿੱਥੇ ਕੀਤਾ ਗਿਆ?

Answer:

ਅੰਮ੍ਰਿਤਸਰ।

Exam Tips:

a) ਸਥਾਨ ਅੰਮ੍ਰਿਤਸਰ, ਹਰਿਮੰਦਰ ਸਾਹਿਬ ਦੇ ਸਾਹਮਣੇ।

 

Question 16: ਅਕਾਲ ਤਖ਼ਤ ਸਾਹਿਬ ਦੀ ਨੀਂਹ ਕਦੋਂ ਰੱਖੀ ਗਈ?

Answer:

1606 ਈ. ਵਿੱਚ।

Exam Tips:

a) ਨੀਂਹ ਦਾ ਸਾਲ 1606 ਈ. ਹੈ, ਪੂਰਾ ਹੋਣ ਦਾ ਸਾਲ 1609 ਈ.।

 

Question 17: ਅਕਾਲ ਤਖ਼ਤ ਸਾਹਿਬ ਤੋਂ ਕੀ ਭਾਵ ਹੈ?

Answer:

ਈਸ਼ਵਰ ਦੀ ਗੱਦੀ।

Exam Tips:

a) ‘ਅਕਾਲ’ ਦਾ ਅਰਥ ਪਰਮਾਤਮਾ ਅਤੇ ‘ਤਖ਼ਤ’ ਦਾ ਅਰਥ ਗੱਦੀ ਹੈ।

 

Question 18: ਅਕਾਲ ਤਖ਼ਤ ਸਾਹਿਬ ਕਿਸ ਇਤਿਹਾਸਿਕ ਤੱਥ ‘ਤੇ ਪ੍ਰਕਾਸ਼ ਪਾਉਂਦਾ ਹੈ?

Answer:

ਸਿੱਖ ਧਰਮ ਅਤੇ ਸਿੱਖ ਰਾਜਨੀਤੀ ਦਾ ਸੁਮੇਲ।

Exam Tips:

a) ਧਰਮ ਅਤੇ ਰਾਜਨੀਤੀ ਦੋਹਾਂ ਦਾ ਜ਼ਿਕਰ ਕਰੋ।

 

Question 19: ਲੋਹਗੜ੍ਹ ਦਾ ਕਿਲ੍ਹਾ ਕਿਸ ਨੇ ਬਣਵਾਇਆ?

Answer:

ਗੁਰੂ ਹਰਿਗੋਬਿੰਦ ਜੀ ਨੇ।

Exam Tips:

a) ਲੋਹਗੜ੍ਹ ਕਿਲ੍ਹਾ 1609 ਈ. ਵਿਚ ਬਣਿਆ ਮੰਨਿਆ ਜਾਂਦਾ ਹੈ।

 

Question 20: ਗੁਰੂ ਹਰਿਗੋਬਿੰਦ ਜੀ ਨੇ ਲੋਹਗੜ੍ਹ ਕਿਲ੍ਹੇ ਦਾ ਨਿਰਮਾਣ ਕਿੱਥੇ ਕੀਤਾ ਸੀ?

Answer:

ਅੰਮ੍ਰਿਤਸਰ।

Exam Tips:

a) ਇਹ ਕਿਲ੍ਹਾ ਅੰਮ੍ਰਿਤਸਰ ਦੀ ਸੁਰੱਖਿਆ ਲਈ ਬਣਿਆ।

 

Question 21: ਗੁਰੂ ਹਰਿਗੋਬਿੰਦ ਜੀ ਦੀ ਪਠਾਣਾਂ ਦੀ ਸੈਨਿਕ ਟੁਕੜੀ ਦਾ ਸੈਨਾਨਾਇਕ ਕੌਣ ਸੀ?

Answer:

ਪੈਂਦਾ ਖ਼ਾਂ।

Exam Tips:

a) ਨਾਂ ‘ਪੈਂਦਾ ਖ਼ਾਂ’ ਸਹੀ ਲਿਖੋ।

 

Question 22: ਗੁਰੂ ਹਰਿਗੋਬਿੰਦ ਜੀ ਨੂੰ ਕਿਹੜੇ ਮੁਗ਼ਲ ਬਾਦਸ਼ਾਹ ਨੇ ਬੰਦੀ ਬਣਾਇਆ?

Answer:

ਜਹਾਂਗੀਰ ਨੇ।

Exam Tips:

a) ਸ਼ਾਹਜਹਾਂ ਨਹੀਂ, ਜਹਾਂਗੀਰ ਨੇ ਕੈਦ ਕੀਤਾ ਸੀ।

 

Question 23: ਜਹਾਂਗੀਰ ਨੇ ਗੁਰੂ ਹਰਿਗੋਬਿੰਦ ਜੀ ਨੂੰ ਕਿੱਥੇ ਬੰਦੀ ਬਣਾਇਆ ਸੀ?

Answer:

ਗਵਾਲੀਅਰ ਦੇ ਕਿਲ੍ਹੇ ਵਿੱਚ।

Exam Tips:

a) ਕਿਲ੍ਹੇ ਦਾ ਨਾਂ ਲਿਖਣਾ ਜ਼ਰੂਰੀ ਹੈ।

 

Question 24: ਸਿੱਖਾਂ ਦੇ ਕਿਸ ਗੁਰੂ ਨੂੰ ‘ਬੰਦੀ ਛੋੜ’ ਆਖਿਆ ਜਾਂਦਾ ਹੈ?
ਜਾਂ
‘ਬੰਦੀ ਛੋੜ ਬਾਬਾ’ ਕਿਸ ਨੂੰ ਕਿਹਾ ਜਾਂਦਾ ਹੈ?

Answer:

ਗੁਰੂ ਹਰਿਗੋਬਿੰਦ ਜੀ।

Exam Tips:

a) ਇਹ ਨਾਂ 52 ਰਾਜਿਆਂ ਦੀ ਰਿਹਾਈ ਕਾਰਨ ਪਿਆ।

 

Question 25: ਸ਼ਾਹਜਹਾਂ ਅਤੇ ਸਿੱਖਾਂ ਵਿਚਾਲੇ ਸੰਬੰਧ ਵਿਗੜਨ ਦਾ ਕੋਈ ਇੱਕ ਕਾਰਨ ਦੱਸੋ।
ਜਾਂ
ਗੁਰੂ ਹਰਿਗੋਬਿੰਦ ਜੀ ਅਤੇ ਮੁਗ਼ਲਾਂ ਵਿਚਾਲੇ ਲੜਾਈਆਂ ਦਾ ਕੋਈ ਇੱਕ ਕਾਰਨ ਦੱਸੋ।

Answer:

ਸ਼ਾਹਜਹਾਂ ਦਾ ਧਾਰਮਿਕ ਕੱਟੜਪੁਣਾ।

Exam Tips:

a) ਇੱਕ ਹੀ ਕਾਰਨ ਲਿਖੋ।

 

Question 26: ਕੌਲਾਂ ਕੌਣ ਸੀ?

Answer:

ਕਾਜ਼ੀ ਰੁਸਤਮ ਖ਼ਾਂ ਦੀ ਪੁੱਤਰੀ।

Exam Tips:

a) ਕੌਲਾਂ ਗੁਰੂ ਜੀ ਦੀ ਸ਼ਰਨ ਵਿਚ ਆ ਗਈ ਸੀ।

 

Question 27: ‘ਦਲ ਭੰਜਨ ਗੁਰ ਸੂਰਮਾ’ ਕਿਹੜੇ ਗੁਰੂ ਸਾਹਿਬ ਨੂੰ ਕਿਹਾ ਜਾਂਦਾ ਹੈ?

Answer:

ਗੁਰੂ ਹਰਿਗੋਬਿੰਦ ਜੀ ਨੂੰ।

Exam Tips:

a) ਪੰਗਤੀ ਦਾ ਸੰਬੰਧ ਗੁਰੂ ਜੀ ਦੀ ਸੂਰਮਗਤੀ ਨਾਲ ਹੈ।

 

Question 28: ਗੁਰੂ ਹਰਿਗੋਬਿੰਦ ਜੀ ਅਤੇ ਮੁਗ਼ਲਾਂ ਵਿਚਾਲੇ ਪਹਿਲੀ ਲੜਾਈ ਕਿੱਥੇ ਹੋਈ?

Answer:

ਅੰਮ੍ਰਿਤਸਰ।

Exam Tips:

a) ਪਹਿਲੀ ਲੜਾਈ ਅੰਮ੍ਰਿਤਸਰ, ਦੂਜੀ ਲਹਿਰਾ ਵਿਚ ਹੋਈ।

 

Question 29: ਗੁਰੂ ਹਰਿਗੋਬਿੰਦ ਜੀ ਅਤੇ ਮੁਗ਼ਲਾਂ ਵਿਚਾਲੇ ਅੰਮ੍ਰਿਤਸਰ ਦੀ ਲੜਾਈ ਕਦੋਂ ਹੋਈ ਸੀ?

Answer:

1634 ਈ.।

Exam Tips:

a) ਸਾਲ ਦੇ ਨਾਲ ‘ਈ.’ ਲਿਖੋ।

 

Question 30: ਉਨ੍ਹਾਂ ਦੋ ਘੋੜਿਆਂ ਦੇ ਨਾਂ ਦੱਸੋ ਜੋ ਲਹਿਰਾ ਦੀ ਲੜਾਈ ਦਾ ਕਾਰਨ ਬਣੇ।

Answer:

ਦਿਲਬਾਗ ਅਤੇ ਗੁਲਬਾਗ।

Exam Tips:

a) ਦੋਵੇਂ ਨਾਂ ਲਿਖੋ।

 

Question 31: ਗੁਲਬਾਗ ਕਿਸ ਦਾ ਨਾਂ ਸੀ?

Answer:

ਗੁਲਬਾਗ ਗੁਰੂ ਹਰਿਗੋਬਿੰਦ ਜੀ ਨੂੰ ਭੇਟ ਕੀਤੇ ਜਾ ਰਹੇ ਇੱਕ ਘੋੜੇ ਦਾ ਨਾਂ ਸੀ।

Exam Tips:

a) ਇਹ ਘੋੜਾ ਕਾਬਲ ਤੋਂ ਲਿਆਂਦਾ ਜਾ ਰਿਹਾ ਸੀ।

 

Question 32: ਦਿਲਬਾਗ ਕਿਸ ਦਾ ਨਾਂ ਸੀ?

Answer:

ਦਿਲਬਾਗ ਗੁਰੂ ਹਰਿਗੋਬਿੰਦ ਜੀ ਨੂੰ ਭੇਟ ਕੀਤੇ ਜਾ ਰਹੇ ਇੱਕ ਘੋੜੇ ਦਾ ਨਾਂ ਸੀ।

Exam Tips:

a) ਦਿਲਬਾਗ ਅਤੇ ਗੁਲਬਾਗ ਦੋਵੇਂ ਘੋੜੇ ਸਨ।

 

Question 33: ਬਿਧੀ ਚੰਦ ਕੌਣ ਸੀ?

Answer:

ਗੁਰੂ ਹਰਿਗੋਬਿੰਦ ਜੀ ਦਾ ਇੱਕ ਸ਼ਰਧਾਲੂ।

Exam Tips:

a) ਉਸ ਨੇ ਘੋੜੇ ਸ਼ਾਹੀ ਅਸਤਬਲ ਵਿੱਚੋਂ ਕੱਢੇ ਸਨ।

 

Question 34: ਕਰਤਾਰਪੁਰ ਦੀ ਲੜਾਈ ਕਦੋਂ ਹੋਈ?

Answer:

1635 ਈ.।

Exam Tips:

a) ਅੰਮ੍ਰਿਤਸਰ ਤੇ ਲਹਿਰਾ 1634 ਈ. ਅਤੇ ਕਰਤਾਰਪੁਰ ਤੇ ਫਗਵਾੜਾ 1635 ਈ. ਵਿਚ।

 

Question 35: ਕਰਤਾਰਪੁਰ ਦੀ ਲੜਾਈ ਵਿੱਚ ਕਿਹੜੇ ਗੁਰੂ ਸਾਹਿਬ ਨੇ ਬਹਾਦਰੀ ਦੇ ਜੌਹਰ ਵਿਖਾਏ ਸਨ?

Answer:

ਗੁਰੂ ਤੇਗ਼ ਬਹਾਦਰ ਜੀ।

Exam Tips:

a) ਉਸ ਸਮੇਂ ਉਨ੍ਹਾਂ ਦਾ ਨਾਂ ਤਿਆਗ ਮਲ ਸੀ।

 

Question 36: ਗੁਰੂ ਹਰਿਗੋਬਿੰਦ ਜੀ ਨੇ ਕਿਸ ਨਗਰ ਦੀ ਸਥਾਪਨਾ ਕੀਤੀ ਸੀ?

Answer:

ਕੀਰਤਪੁਰ ਸਾਹਿਬ।

Exam Tips:

a) ਨਗਰ ਸ਼ਿਵਾਲਿਕ ਦੀਆਂ ਪਹਾੜੀਆਂ ਨੇੜੇ ਵਸਾਇਆ ਗਿਆ।

 

Question 37: ਗੁਰੂ ਹਰਿਗੋਬਿੰਦ ਜੀ ਨੇ ਆਪਣੇ ਜੀਵਨ ਦੇ ਆਖ਼ਰੀ ਦਸ ਸਾਲ ਕਿੱਥੇ ਬਿਤਾਏ?

Answer:

ਕੀਰਤਪੁਰ ਸਾਹਿਬ।

Exam Tips:

a) ਆਖ਼ਰੀ ਦਸ ਸਾਲ ਪ੍ਰਚਾਰ ਤੇ ਸ਼ਾਂਤੀ ਵਿਚ ਬਿਤਾਏ।

 

Question 38: ਗੁਰੂ ਹਰਿਗੋਬਿੰਦ ਜੀ ਕਦੋਂ ਜੋਤੀ-ਜੋਤ ਸਮਾਏ ਸਨ?

Answer:

1645 ਈ.।

Exam Tips:

a) ਜੋਤੀ-ਜੋਤ ਸਮਾਉਣ ਦਾ ਸਾਲ 1645 ਈ. ਹੈ।

 

Question 39: ਗੁਰੂ ਹਰਿਗੋਬਿੰਦ ਜੀ ਕਿੱਥੇ ਜੋਤੀ-ਜੋਤ ਸਮਾਏ?

Answer:

ਕੀਰਤਪੁਰ ਸਾਹਿਬ।

Exam Tips:

a) ਸਥਾਨ ਕੀਰਤਪੁਰ ਸਾਹਿਬ ਲਿਖੋ।

 

ਖ਼ਾਲੀ ਥਾਂਵਾਂ ਭਰੋ

Question 1: ਗੁਰੂ ਹਰਿਗੋਬਿੰਦ ਜੀ ਦਾ ਜਨਮ ………………… ਵਿੱਚ ਹੋਇਆ।

Answer:

1595 ਈ.

Exam Tips:

a) ਜਨਮ 14 ਜੂਨ, 1595 ਈ. ਨੂੰ ਵਡਾਲੀ ਵਿਖੇ ਹੋਇਆ।

 

Question 2: ਗੁਰੂ ਹਰਿਗੋਬਿੰਦ ਜੀ ਦੇ ਪਿਤਾ ਜੀ ਦਾ ਨਾਂ ………………… ਸੀ।

Answer:

ਗੁਰੂ ਅਰਜਨ ਦੇਵ ਜੀ

Exam Tips:

a) ਪਿਤਾ ਜੀ ਪੰਜਵੇਂ ਗੁਰੂ ਸਨ।

 

Question 3: ਗੁਰੂ ਹਰਿਗੋਬਿੰਦ ਜੀ ਦੀ ਮਾਤਾ ਦਾ ਨਾਂ ………………… ਸੀ।

Answer:

ਗੰਗਾ ਦੇਵੀ ਜੀ

Exam Tips:

a) ਮਾਤਾ ਜੀ ਦਾ ਨਾਂ ਪੂਰਾ ਲਿਖੋ।

 

Question 4: ਬਾਬਾ ਗੁਰਦਿੱਤਾ ਜੀ ਦੇ ਪਿਤਾ ਜੀ ਦਾ ਨਾਂ ………………… ਸੀ।

Answer:

ਗੁਰੂ ਹਰਿਗੋਬਿੰਦ ਜੀ

Exam Tips:

a) ਗੁਰਦਿੱਤਾ ਜੀ ਗੁਰੂ ਜੀ ਦੇ ਸਭ ਤੋਂ ਵੱਡੇ ਪੁੱਤਰ ਸਨ।

 

Question 5: ਗੁਰੂ ਹਰਿਗੋਬਿੰਦ ਜੀ ਦੀ ਪੁੱਤਰੀ ਦਾ ਨਾਂ ………………… ਸੀ।

Answer:

ਬੀਬੀ ਵੀਰੋ ਜੀ

Exam Tips:

a) ਬੀਬੀ ਵੀਰੋ ਇਕਲੌਤੀ ਪੁੱਤਰੀ ਸੀ।

 

Question 6: ਗੁਰੂ ਹਰਿਗੋਬਿੰਦ ਜੀ ………………… ਵਿੱਚ ਗੁਰਗੱਦੀ ‘ਤੇ ਬਿਰਾਜਮਾਨ ਹੋਏ।

Answer:

1606 ਈ.

Exam Tips:

a) ਸਾਲ ਦੇ ਨਾਲ ‘ਈ.’ ਲਿਖੋ।

 

Question 7: ਗੁਰਗੱਦੀ ਮਿਲਣ ਸਮੇਂ ਗੁਰੂ ਹਰਿਗੋਬਿੰਦ ਜੀ ਦੀ ਉਮਰ ………………… ਸਾਲ ਸੀ।

Answer:

11

Exam Tips:

a) ਜਨਮ 1595 ਈ. ਅਤੇ ਗੁਰਗੱਦੀ 1606 ਈ. ਤੋਂ ਉਮਰ ਮਿਲਾ ਲਓ।

 

Question 8: ਗੁਰੂ ਹਰਿਗੋਬਿੰਦ ਜੀ ਨੇ ………………… ਤਲਵਾਰਾਂ ਧਾਰਨ ਕੀਤੀਆਂ।

Answer:

ਮੀਰੀ ਅਤੇ ਪੀਰੀ

Exam Tips:

a) ਦੋਹਾਂ ਤਲਵਾਰਾਂ ਦੇ ਨਾਂ ਲਿਖੋ।

 

Question 9: ਅਕਾਲ ਤਖ਼ਤ ਸਾਹਿਬ ਦੀ ਉਸਾਰੀ ………………… ਨੇ ਕਰਵਾਈ।

Answer:

ਗੁਰੂ ਹਰਿਗੋਬਿੰਦ ਜੀ

Exam Tips:

a) ਉਸਾਰੀ ਵਿਚ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਨੇ ਸਹਿਯੋਗ ਦਿੱਤਾ।

 

Question 10: ………………… ਵਿੱਚ ਅਕਾਲ ਤਖ਼ਤ ਸਾਹਿਬ ਦਾ ਨਿਰਮਾਣ ਸ਼ੁਰੂ ਕੀਤਾ ਗਿਆ ਸੀ।

Answer:

1606 ਈ.

Exam Tips:

a) ਨਿਰਮਾਣ 1606 ਈ. ਵਿਚ ਸ਼ੁਰੂ ਹੋਇਆ ਅਤੇ 1609 ਈ. ਵਿਚ ਪੂਰਾ।

 

Question 11: ਜਹਾਂਗੀਰ ਦੀ ਮੌਤ ਤੋਂ ਬਾਅਦ ਮੁਗ਼ਲ ਬਾਦਸ਼ਾਹ ………………… ਬਣਿਆ ਸੀ।

Answer:

ਸ਼ਾਹਜਹਾਂ

Exam Tips:

a) ਸ਼ਾਹਜਹਾਂ 1628 ਈ. ਵਿਚ ਬਾਦਸ਼ਾਹ ਬਣਿਆ।

 

Question 12: ………………… ਨੂੰ ‘ਬੰਦੀ ਛੋੜ ਬਾਬਾ’ ਕਿਹਾ ਜਾਂਦਾ ਹੈ।

Answer:

ਗੁਰੂ ਹਰਿਗੋਬਿੰਦ ਜੀ

Exam Tips:

a) ਨਾਂ ਦਾ ਕਾਰਨ 52 ਰਾਜਿਆਂ ਦੀ ਰਿਹਾਈ ਹੈ।

 

Question 13: ਅੰਮ੍ਰਿਤਸਰ ਦੀ ਲੜਾਈ ………………… ਵਿੱਚ ਹੋਈ।

Answer:

1634 ਈ.

Exam Tips:

a) ਇਹ ਗੁਰੂ ਜੀ ਦੀ ਮੁਗ਼ਲਾਂ ਨਾਲ ਪਹਿਲੀ ਲੜਾਈ ਸੀ।

 

Question 14: ਲਹਿਰਾ ਦੀ ਲੜਾਈ ਦਾ ਮੁੱਖ ਕਾਰਨ ………………… ਅਤੇ ………………… ਨਾਂ ਦੇ ਦੋ ਘੋੜੇ ਸਨ।

Answer:

ਦਿਲਬਾਗ, ਗੁਲਬਾਗ

Exam Tips:

a) ਦੋਵੇਂ ਖ਼ਾਲੀ ਥਾਂਵਾਂ ਵਿਚ ਘੋੜਿਆਂ ਦੇ ਨਾਂ ਆਉਣਗੇ।

 

Question 15: ਗੁਰੂ ਹਰਿਗੋਬਿੰਦ ਜੀ ਨੇ ………………… ਨਾਂ ਦੇ ਨਗਰ ਦੀ ਸਥਾਪਨਾ ਕੀਤੀ।

Answer:

ਕੀਰਤਪੁਰ ਸਾਹਿਬ

Exam Tips:

a) ਇਹ ਨਗਰ ਸ਼ਿਵਾਲਿਕ ਦੀਆਂ ਪਹਾੜੀਆਂ ਨੇੜੇ ਹੈ।

 

Question 16: ਗੁਰੂ ਹਰਿਗੋਬਿੰਦ ਜੀ ………………… ਵਿੱਚ ਜੋਤੀ-ਜੋਤ ਸਮਾਏ ਸਨ।

Answer:

1645 ਈ.

Exam Tips:

a) 1645 ਈ. ਗੁਰੂ-ਕਾਲ ਦਾ ਅੰਤਿਮ ਸਾਲ ਹੈ।

 

ਠੀਕ ਜਾਂ ਗ਼ਲਤ

Question 1: ਗੁਰੂ ਹਰਿਗੋਬਿੰਦ ਜੀ ਸਿੱਖਾਂ ਦੇ ਸੱਤਵੇਂ ਗੁਰੂ ਸਨ।

Answer:

ਗ਼ਲਤ

Exam Tips:

a) ਸਹੀ ਤੱਥ: ਉਹ ਸਿੱਖਾਂ ਦੇ ਛੇਵੇਂ ਗੁਰੂ ਸਨ।

 

Question 2: ਗੁਰੂ ਹਰਿਗੋਬਿੰਦ ਜੀ ਦਾ ਜਨਮ 1595 ਈ. ਵਿੱਚ ਹੋਇਆ ਸੀ।

Answer:

ਠੀਕ

Exam Tips:

a) ਜਨਮ ਸਥਾਨ ਵਡਾਲੀ (ਜ਼ਿਲ੍ਹਾ ਅੰਮ੍ਰਿਤਸਰ) ਹੈ।

 

Question 3: ਗੁਰੂ ਹਰਿਗੋਬਿੰਦ ਜੀ ਦੇ ਪਿਤਾ ਜੀ ਦਾ ਨਾਂ ਗੁਰੂ ਅਰਜਨ ਦੇਵ ਜੀ ਸੀ।

Answer:

ਠੀਕ

Exam Tips:

a) ਗੁਰੂ ਅਰਜਨ ਦੇਵ ਜੀ ਪੰਜਵੇਂ ਗੁਰੂ ਸਨ।

 

Question 4: ਗੁਰੂ ਹਰਿਗੋਬਿੰਦ ਜੀ ਦੇ ਸਭ ਤੋਂ ਵੱਡੇ ਪੁੱਤਰ ਦਾ ਨਾਂ ਬਾਬਾ ਗੁਰਦਿੱਤਾ ਜੀ ਸੀ।

Answer:

ਠੀਕ

Exam Tips:

a) ਬਾਬਾ ਗੁਰਦਿੱਤਾ ਜੀ ਸਭ ਤੋਂ ਵੱਡੇ ਪੁੱਤਰ ਸਨ।

 

Question 5: ਗੁਰੂ ਹਰਿਗੋਬਿੰਦ ਜੀ ਦੀ ਧੀ ਦਾ ਨਾਂ ਬੀਬੀ ਵੀਰੋ ਸੀ।

Answer:

ਠੀਕ

Exam Tips:

a) ਬੀਬੀ ਵੀਰੋ ਗੁਰੂ ਜੀ ਦੀ ਇਕਲੌਤੀ ਧੀ ਸੀ।

 

Question 6: ਗੁਰੂ ਹਰਿਗੋਬਿੰਦ ਜੀ 1606 ਈ. ਵਿੱਚ ਗੁਰਗੱਦੀ ‘ਤੇ ਬਿਰਾਜਮਾਨ ਹੋਏ।

Answer:

ਠੀਕ

Exam Tips:

a) ਗੁਰਗੱਦੀ ਦਾ ਸਾਲ 1606 ਈ. ਯਾਦ ਰੱਖੋ।

 

Question 7: ਗੁਰੂ ਹਰਿਗੋਬਿੰਦ ਜੀ ਨੇ ਨਵੀਂ ਨੀਤੀ ਦਾ ਪ੍ਰਚਲਨ ਕੀਤਾ।

Answer:

ਠੀਕ

Exam Tips:

a) ਨਵੀਂ ਨੀਤੀ ਦਾ ਦੂਜਾ ਨਾਂ ਮੀਰੀ-ਪੀਰੀ ਦੀ ਨੀਤੀ ਹੈ।

 

Question 8: ਗੁਰੂ ਹਰਿਗੋਬਿੰਦ ਜੀ ਨੇ ਮੀਰੀ ਅਤੇ ਪੀਰੀ ਨੀਤੀ ਦਾ ਪ੍ਰਚਲਨ ਕੀਤਾ।

Answer:

ਠੀਕ

Exam Tips:

a) ਦੋ ਤਲਵਾਰਾਂ ਮੀਰੀ ਅਤੇ ਪੀਰੀ ਦੀਆਂ ਪ੍ਰਤੀਕ ਸਨ।

 

Question 9: ਗੁਰੂ ਅਰਜਨ ਦੇਵ ਜੀ ਨੇ ਅਕਾਲ ਤਖ਼ਤ ਦੀ ਉਸਾਰੀ ਦਾ ਕੰਮ ਸ਼ੁਰੂ ਕੀਤਾ।

Answer:

ਗ਼ਲਤ

Exam Tips:

a) ਸਹੀ ਤੱਥ: ਅਕਾਲ ਤਖ਼ਤ ਦੀ ਉਸਾਰੀ ਗੁਰੂ ਹਰਿਗੋਬਿੰਦ ਜੀ ਨੇ ਸ਼ੁਰੂ ਕਰਵਾਈ।

 

Question 10: ਮੁਗ਼ਲ ਬਾਦਸ਼ਾਹ ਜਹਾਂਗੀਰ ਨੇ ਗੁਰੂ ਹਰਿਗੋਬਿੰਦ ਜੀ ਨੂੰ ਗਵਾਲੀਅਰ ਦੇ ਕਿਲ੍ਹੇ ਵਿੱਚ ਬੰਦੀ ਬਣਾ ਲਿਆ ਸੀ।

Answer:

ਠੀਕ

Exam Tips:

a) ਕੈਦ ਦੇ ਸਥਾਨ ਦਾ ਨਾਂ ਗਵਾਲੀਅਰ ਹੈ।

 

Question 11: ਗੁਰੂ ਹਰਿਗੋਬਿੰਦ ਜੀ ਨੂੰ ‘ਬੰਦੀ ਛੋੜ ਬਾਬਾ’ ਕਿਹਾ ਜਾਂਦਾ ਹੈ।

Answer:

ਠੀਕ

Exam Tips:

a) ਇਹ ਨਾਂ 52 ਰਾਜਿਆਂ ਨੂੰ ਛੁਡਾਉਣ ਕਾਰਨ ਪਿਆ।

 

Question 12: ਸ਼ਾਹਜਹਾਂ 1628 ਈ. ਵਿੱਚ ਮੁਗ਼ਲਾਂ ਦਾ ਨਵਾਂ ਬਾਦਸ਼ਾਹ ਬਣਿਆ।

Answer:

ਠੀਕ

Exam Tips:

a) ਸ਼ਾਹਜਹਾਂ ਦੇ ਸਮੇਂ ਹੀ ਚਾਰ ਲੜਾਈਆਂ ਹੋਈਆਂ।

 

Question 13: ਸਿੱਖਾਂ ਅਤੇ ਮੁਗ਼ਲਾਂ ਵਿਚਾਲੇ ਪਹਿਲੀ ਲੜਾਈ ਅੰਮ੍ਰਿਤਸਰ ਵਿਖੇ 1634 ਈ. ਵਿੱਚ ਹੋਈ।

Answer:

ਠੀਕ

Exam Tips:

a) ਪਹਿਲੀ ਲੜਾਈ ਅੰਮ੍ਰਿਤਸਰ ਵਿਖੇ ਹੋਈ।

 

Question 14: ਗੁਰੂ ਹਰਿਗੋਬਿੰਦ ਜੀ ਨੇ ਕੀਰਤਪੁਰ ਸਾਹਿਬ ਨਾਂ ਦੇ ਨਗਰ ਦੀ ਸਥਾਪਨਾ ਕੀਤੀ ਸੀ।

Answer:

ਠੀਕ

Exam Tips:

a) ਨਗਰ ਦੀ ਸਥਾਪਨਾ ਕੀਰਤਪੁਰ ਸਾਹਿਬ ਵਿਖੇ ਹੋਈ।

 

Question 15: ਗੁਰੂ ਹਰਿਗੋਬਿੰਦ ਜੀ 1635 ਈ. ਵਿੱਚ ਜੋਤੀ-ਜੋਤ ਸਮਾਏ।

Answer:

ਗ਼ਲਤ

Exam Tips:

a) ਸਹੀ ਤੱਥ: ਉਹ 1645 ਈ. ਵਿਚ ਜੋਤੀ-ਜੋਤ ਸਮਾਏ।

 

ਬਹੁ-ਵਿਕਲਪੀ ਪ੍ਰਸ਼ਨ

Question 1: ਸਿੱਖਾਂ ਦੇ ਛੇਵੇਂ ਗੁਰੂ ਕੌਣ ਸਨ?
(i) ਗੁਰੂ ਅਰਜਨ ਦੇਵ ਜੀ
(ii) ਗੁਰੂ ਹਰਿਗੋਬਿੰਦ ਜੀ
(iii) ਗੁਰੂ ਹਰਿ ਰਾਏ ਜੀ
(iv) ਗੁਰੂ ਹਰਿਕ੍ਰਿਸ਼ਨ ਜੀ

Answer:

(ii) ਗੁਰੂ ਹਰਿਗੋਬਿੰਦ ਜੀ।

Exam Tips:

a) ਗੁਰੂਆਂ ਦਾ ਕ੍ਰਮ: ਪੰਜਵੇਂ ਅਰਜਨ ਦੇਵ, ਛੇਵੇਂ ਹਰਿਗੋਬਿੰਦ, ਸੱਤਵੇਂ ਹਰਿ ਰਾਏ।

 

Question 2: ਗੁਰੂ ਹਰਿਗੋਬਿੰਦ ਜੀ ਦਾ ਜਨਮ ਕਦੋਂ ਹੋਇਆ?
(i) 1590 ਈ. ਵਿੱਚ
(ii) 1593 ਈ. ਵਿੱਚ
(iii) 1595 ਈ. ਵਿੱਚ
(iv) 1597 ਈ. ਵਿੱਚ

Answer:

(iii) 1595 ਈ. ਵਿੱਚ।

Exam Tips:

a) ਜਨਮ ਮਿਤੀ 14 ਜੂਨ, 1595 ਈ. ਹੈ।

 

Question 3: ਗੁਰੂ ਹਰਿਗੋਬਿੰਦ ਜੀ ਦੇ ਪਿਤਾ ਜੀ ਦਾ ਕੀ ਨਾਂ ਸੀ?
(i) ਗੁਰੂ ਅਰਜਨ ਦੇਵ ਜੀ
(ii) ਗੁਰੂ ਰਾਮਦਾਸ ਜੀ
(iii) ਗੁਰੂ ਹਰਿ ਰਾਏ ਜੀ
(iv) ਗੁਰੂ ਅਮਰਦਾਸ ਜੀ

Answer:

(i) ਗੁਰੂ ਅਰਜਨ ਦੇਵ ਜੀ।

Exam Tips:

a) ਗੁਰੂ ਰਾਮਦਾਸ ਜੀ ਉਨ੍ਹਾਂ ਦੇ ਦਾਦਾ ਜੀ ਸਨ।

 

Question 4: ਗੁਰੂ ਹਰਿਗੋਬਿੰਦ ਜੀ ਦੀ ਮਾਤਾ ਜੀ ਦਾ ਕੀ ਨਾਂ ਸੀ?
(i) ਲਖਸ਼ਮੀ ਦੇਵੀ ਜੀ
(ii) ਗੰਗਾ ਦੇਵੀ ਜੀ
(iii) ਸੁਲੱਖਣੀ ਜੀ
(iv) ਇਨ੍ਹਾਂ ਵਿੱਚੋਂ ਕੋਈ ਨਹੀਂ

Answer:

(ii) ਗੰਗਾ ਦੇਵੀ ਜੀ।

Exam Tips:

a) ਸੁਲੱਖਣੀ ਜੀ ਗੁਰੂ ਨਾਨਕ ਦੇਵ ਜੀ ਦੇ ਸੁਪਤਨੀ ਸਨ।

 

Question 5: ਬੀਬੀ ਵੀਰੋ ਕੌਣ ਸੀ?
(i) ਗੁਰੂ ਹਰਿਗੋਬਿੰਦ ਜੀ ਦੀ ਪਤਨੀ
(ii) ਗੁਰੂ ਹਰਿਗੋਬਿੰਦ ਜੀ ਦੀ ਸਪੁੱਤਰੀ
(iii) ਗੁਰੂ ਹਰਿ ਰਾਏ ਜੀ ਦੀ ਸਪੁੱਤਰੀ
(iv) ਬਾਬਾ ਗੁਰਦਿੱਤਾ ਜੀ ਦੀ ਪਤਨੀ

Answer:

(ii) ਗੁਰੂ ਹਰਿਗੋਬਿੰਦ ਜੀ ਦੀ ਸਪੁੱਤਰੀ।

Exam Tips:

a) ਬੀਬੀ ਵੀਰੋ ਗੁਰੂ ਹਰਿਗੋਬਿੰਦ ਜੀ ਦੀ ਇਕਲੌਤੀ ਧੀ ਸੀ।

 

Question 6: ਗੁਰੂ ਹਰਿਗੋਬਿੰਦ ਜੀ ਗੁਰਗੱਦੀ ‘ਤੇ ਕਦੋਂ ਬਿਰਾਜਮਾਨ ਹੋਏ?
(i) 1506 ਈ. ਵਿੱਚ
(ii) 1556 ਈ. ਵਿੱਚ
(iii) 1605 ਈ. ਵਿੱਚ
(iv) 1606 ਈ. ਵਿੱਚ

Answer:

(iv) 1606 ਈ. ਵਿੱਚ।

Exam Tips:

a) 1605 ਈ. ਜਹਾਂਗੀਰ ਦੇ ਗੱਦੀ ‘ਤੇ ਬੈਠਣ ਦਾ ਸਾਲ ਹੈ, ਇਸ ਨਾਲ ਗ਼ਲਤੀ ਨਾ ਕਰੋ।

 

Question 7: ਗੁਰਗੱਦੀ ਦੀ ਪ੍ਰਾਪਤੀ ਸਮੇਂ ਕਿੰਨੇ ਗੁਰੂ ਸਾਹਿਬਾਨ ਦੀ ਉਮਰ ਗੁਰੂ ਹਰਿਗੋਬਿੰਦ ਜੀ ਦੇ ਗੁਰਗੱਦੀ ‘ਤੇ ਬੈਠਣ ਵੇਲੇ ਦੀ ਉਮਰ ਨਾਲੋਂ ਘੱਟ ਸੀ?
(i) ਇੱਕ
(ii) ਦੋ
(iii) ਤਿੰਨ
(iv) ਚਾਰ

Answer:

(ii) ਦੋ।

Exam Tips:

a) ਗੁਰੂ ਹਰਿਗੋਬਿੰਦ ਜੀ ਗੁਰਗੱਦੀ ਸਮੇਂ 11 ਸਾਲ ਦੇ ਸਨ; ਗੁਰੂ ਹਰਿਕ੍ਰਿਸ਼ਨ ਜੀ (ਲਗਭਗ 5 ਸਾਲ) ਅਤੇ ਗੁਰੂ ਗੋਬਿੰਦ ਸਿੰਘ ਜੀ (ਲਗਭਗ 9 ਸਾਲ) ਉਨ੍ਹਾਂ ਤੋਂ ਛੋਟੇ ਸਨ।

 

Question 8: ਮੀਰੀ ਅਤੇ ਪੀਰੀ ਦੀ ਪ੍ਰਥਾ ਕਿਸ ਗੁਰੂ ਸਾਹਿਬ ਨੇ ਸ਼ੁਰੂ ਕੀਤੀ?
(i) ਗੁਰੂ ਅਰਜਨ ਦੇਵ ਜੀ ਨੇ
(ii) ਗੁਰੂ ਹਰਿਗੋਬਿੰਦ ਜੀ ਨੇ
(iii) ਗੁਰੂ ਤੇਗ਼ ਬਹਾਦਰ ਜੀ ਨੇ
(iv) ਗੁਰੂ ਗੋਬਿੰਦ ਸਿੰਘ ਜੀ ਨੇ

Answer:

(ii) ਗੁਰੂ ਹਰਿਗੋਬਿੰਦ ਜੀ ਨੇ।

Exam Tips:

a) ਮੀਰੀ-ਪੀਰੀ ਦਾ ਸੰਬੰਧ ਦੋ ਤਲਵਾਰਾਂ ਨਾਲ ਹੈ।

 

Question 9: ਅਕਾਲ ਤਖ਼ਤ ਦਾ ਨਿਰਮਾਣ ਕਿਸ ਗੁਰੂ ਸਾਹਿਬ ਨੇ ਕਰਵਾਇਆ ਸੀ?
(i) ਗੁਰੂ ਅਮਰਦਾਸ ਜੀ ਨੇ
(ii) ਗੁਰੂ ਅਰਜਨ ਦੇਵ ਜੀ ਨੇ
(iii) ਗੁਰੂ ਹਰਿਗੋਬਿੰਦ ਜੀ ਨੇ
(iv) ਗੁਰੂ ਤੇਗ਼ ਬਹਾਦਰ ਜੀ ਨੇ

Answer:

(iii) ਗੁਰੂ ਹਰਿਗੋਬਿੰਦ ਜੀ ਨੇ।

Exam Tips:

a) ਗੁਰੂ ਅਰਜਨ ਦੇਵ ਜੀ ਨੇ ਹਰਿਮੰਦਰ ਸਾਹਿਬ ਬਣਵਾਇਆ ਸੀ।

 

Question 10: ਅਕਾਲ ਤਖ਼ਤ ਦਾ ਨਿਰਮਾਣ ਕਦੋਂ ਪੂਰਾ ਹੋਇਆ ਸੀ?
(i) 1606 ਈ. ਵਿੱਚ
(ii) 1607 ਈ. ਵਿੱਚ
(iii) 1609 ਈ. ਵਿੱਚ
(iv) 1611 ਈ. ਵਿੱਚ

Answer:

(iii) 1609 ਈ. ਵਿੱਚ।

Exam Tips:

a) 1606 ਈ. ਸ਼ੁਰੂ ਹੋਣ ਦਾ ਸਾਲ ਹੈ, ਪੂਰਾ ਹੋਣ ਦਾ ਨਹੀਂ।

 

Question 11: ‘ਬੰਦੀ ਛੋੜ ਬਾਬਾ’ ਕਿਸ ਨੂੰ ਕਿਹਾ ਜਾਂਦਾ ਹੈ?
(i) ਬੰਦਾ ਸਿੰਘ ਬਹਾਦਰ
(ii) ਭਾਈ ਮਨੀ ਸਿੰਘ ਜੀ
(iii) ਗੁਰੂ ਹਰਿਗੋਬਿੰਦ ਜੀ
(iv) ਗੁਰੂ ਤੇਗ਼ ਬਹਾਦਰ ਜੀ

Answer:

(iii) ਗੁਰੂ ਹਰਿਗੋਬਿੰਦ ਜੀ।

Exam Tips:

a) ਇਹ ਨਾਂ ਗਵਾਲੀਅਰ ਤੋਂ 52 ਰਾਜਿਆਂ ਦੀ ਰਿਹਾਈ ਨਾਲ ਜੁੜਿਆ ਹੈ।

 

Question 12: ਗੁਰੂ ਹਰਿਗੋਬਿੰਦ ਜੀ ਅਤੇ ਮੁਗ਼ਲਾਂ ਵਿਚਾਲੇ ਲੜੀ ਗਈ ਪਹਿਲੀ ਲੜਾਈ ਕਿਹੜੀ ਸੀ?
(i) ਫਗਵਾੜਾ
(ii) ਅੰਮ੍ਰਿਤਸਰ
(iii) ਕਰਤਾਰਪੁਰ
(iv) ਲਹਿਰਾ

Answer:

(ii) ਅੰਮ੍ਰਿਤਸਰ।

Exam Tips:

a) ਲੜਾਈਆਂ ਦਾ ਕ੍ਰਮ: ਅੰਮ੍ਰਿਤਸਰ, ਲਹਿਰਾ, ਕਰਤਾਰਪੁਰ, ਫਗਵਾੜਾ।

 

Question 13: ਗੁਰੂ ਹਰਿਗੋਬਿੰਦ ਜੀ ਅਤੇ ਮੁਗ਼ਲਾਂ ਵਿਚਾਲੇ ਲੜੀ ਗਈ ਅੰਮ੍ਰਿਤਸਰ ਦੀ ਲੜਾਈ ਕਦੋਂ ਹੋਈ ਸੀ?
(i) 1606 ਈ. ਵਿੱਚ
(ii) 1624 ਈ. ਵਿੱਚ
(iii) 1630 ਈ. ਵਿੱਚ
(iv) 1634 ਈ. ਵਿੱਚ

Answer:

(iv) 1634 ਈ. ਵਿੱਚ।

Exam Tips:

a) ਲੜਾਈਆਂ ਸ਼ਾਹਜਹਾਂ ਦੇ ਸਮੇਂ 1634-35 ਈ. ਵਿਚ ਹੋਈਆਂ।

 

Question 14: ਗੁਰੂ ਤੇਗ਼ ਬਹਾਦਰ ਜੀ ਨੇ ਹੇਠ ਲਿਖੀ ਕਿਸ ਲੜਾਈ ਵਿੱਚ ਬਹਾਦਰੀ ਦੇ ਜੌਹਰ ਵਿਖਾਏ?
(i) ਅੰਮ੍ਰਿਤਸਰ
(ii) ਲਹਿਰਾ
(iii) ਕਰਤਾਰਪੁਰ
(iv) ਫਗਵਾੜਾ

Answer:

(iii) ਕਰਤਾਰਪੁਰ।

Exam Tips:

a) ਤੇਗ਼ ਬਹਾਦਰ ਨਾਂ ਇਸੇ ਲੜਾਈ ਨਾਲ ਜੁੜਿਆ ਹੈ।

 

Question 15: ਨੌਵੇਂ ਗੁਰੂ ਸਾਹਿਬ ਜੀ ਦਾ ਨਾਂ ਕਿਸ ਲੜਾਈ ਵਿੱਚ ਦਿਖਾਈ ਗਈ ਬਹਾਦਰੀ ਕਾਰਨ ਬਦਲ ਗਿਆ ਸੀ?
(i) ਸ੍ਰੀ ਅੰਮ੍ਰਿਤਸਰ ਸਾਹਿਬ
(ii) ਲਹਿਰਾ
(iii) ਫਗਵਾੜਾ
(iv) ਕਰਤਾਰਪੁਰ ਸਾਹਿਬ

Answer:

(iv) ਕਰਤਾਰਪੁਰ ਸਾਹਿਬ।

Exam Tips:

a) ਨੌਵੇਂ ਗੁਰੂ ਜੀ ਦਾ ਪਹਿਲਾ ਨਾਂ ਤਿਆਗ ਮਲ ਸੀ।

 

Question 16: ਗੁਰੂ ਹਰਿਗੋਬਿੰਦ ਜੀ ਨੇ ਕਿਸ ਨਗਰ ਦੀ ਸਥਾਪਨਾ ਕੀਤੀ ਸੀ?
(i) ਕਰਤਾਰਪੁਰ
(ii) ਕੀਰਤਪੁਰ ਸਾਹਿਬ
(iii) ਅੰਮ੍ਰਿਤਸਰ
(iv) ਤਰਨ ਤਾਰਨ

Answer:

(ii) ਕੀਰਤਪੁਰ ਸਾਹਿਬ।

Exam Tips:

a) ਕਰਤਾਰਪੁਰ ਅਤੇ ਕੀਰਤਪੁਰ ਦੇ ਨਾਂ ਵਿਚ ਫ਼ਰਕ ਧਿਆਨ ਨਾਲ ਪੜ੍ਹੋ।

 

Question 17: ਕਿਸ ਪਹਾੜੀ ਰਾਜੇ ਨੇ ਸ੍ਰੀ ਗੁਰੂ ਹਰਿਗੋਬਿੰਦ ਜੀ ਨੂੰ ਸ੍ਰੀ ਕੀਰਤਪੁਰ ਸਾਹਿਬ ਵਸਾਉਣ ਲਈ ਜ਼ਮੀਨ ਭੇਟ ਕੀਤੀ?
(i) ਕਹਿਲੂਰ ਦਾ ਕਲਿਆਣ ਚੰਦ
(ii) ਬਿਲਾਸਪੁਰ ਦਾ ਦੀਪ ਚੰਦ
(iii) ਬਿਲਾਸਪੁਰ ਦਾ ਭੀਮ ਚੰਦ
(iv) ਕਾਂਗੜਾ ਦਾ ਸੰਸਾਰ ਚੰਦ

Answer:

(i) ਕਹਿਲੂਰ ਦਾ ਕਲਿਆਣ ਚੰਦ।

Exam Tips:

a) ਕਹਿਲੂਰ (ਬਿਲਾਸਪੁਰ) ਰਿਆਸਤ ਦਾ ਰਾਜਾ ਕਲਿਆਣ ਚੰਦ ਸੀ।

 

Question 18: ਕਿਹੜਾ ਸਿੱਖ ਸ੍ਰੀ ਗੁਰੂ ਹਰਿਗੋਬਿੰਦ ਜੀ ਦਾ ਸਮਕਾਲੀ ਨਹੀਂ ਸੀ?
(i) ਭਾਈ ਨੰਦ ਲਾਲ ਜੀ
(ii) ਭਾਈ ਗੁਰਦਾਸ ਜੀ
(iii) ਬਾਬਾ ਸ੍ਰੀਚੰਦ ਜੀ
(iv) ਬਾਬਾ ਬੁੱਢਾ ਜੀ

Answer:

(i) ਭਾਈ ਨੰਦ ਲਾਲ ਜੀ।

Exam Tips:

a) ਪ੍ਰਸ਼ਨ ਵਿਚ ‘ਨਹੀਂ’ ਸ਼ਬਦ ਧਿਆਨ ਨਾਲ ਪੜ੍ਹੋ।

 

Question 19: ਗੁਰੂ ਹਰਿਗੋਬਿੰਦ ਜੀ ਨੇ ਆਪਣਾ ਉੱਤਰਾਧਿਕਾਰੀ ਕਿਸ ਨੂੰ ਨਿਯੁਕਤ ਕੀਤਾ?
(i) ਹਰਿ ਰਾਏ ਜੀ ਨੂੰ
(ii) ਹਰਿ ਕ੍ਰਿਸ਼ਨ ਜੀ ਨੂੰ
(iii) ਤੇਗ਼ ਬਹਾਦਰ ਜੀ ਨੂੰ
(iv) ਗੋਬਿੰਦ ਰਾਏ ਜੀ ਨੂੰ

Answer:

(i) ਹਰਿ ਰਾਏ ਜੀ ਨੂੰ।

Exam Tips:

a) ਹਰਿ ਰਾਏ ਜੀ ਸੱਤਵੇਂ ਗੁਰੂ ਬਣੇ।

 

Question 20: ਗੁਰੂ ਹਰਿਗੋਬਿੰਦ ਜੀ ਕਦੋਂ ਜੋਤੀ-ਜੋਤ ਸਮਾਏ ਸਨ?
(i) 1628 ਈ. ਵਿੱਚ
(ii) 1635 ਈ. ਵਿੱਚ
(iii) 1638 ਈ. ਵਿੱਚ
(iv) 1645 ਈ. ਵਿੱਚ

Answer:

(iv) 1645 ਈ. ਵਿੱਚ।

Exam Tips:

a) 1628 ਈ. ਸ਼ਾਹਜਹਾਂ ਦੇ ਗੱਦੀ ‘ਤੇ ਬੈਠਣ ਦਾ ਸਾਲ ਹੈ।

 

ਸਰੋਤ ਆਧਾਰਿਤ ਪ੍ਰਸ਼ਨ

Question 1: ਪਾਠ-ਪੁਸਤਕ ਵਿੱਚੋਂ ‘ਗੁਰੂ ਹਰਿਗੋਬਿੰਦ ਜੀ ਨੇ ਗੁਰਗੱਦੀ ਉੱਤੇ ਬੈਠਣ ਸਮੇਂ ਮੀਰੀ ਅਤੇ ਪੀਰੀ ਨਾਂ ਦੀਆਂ ਦੋ ਤਲਵਾਰਾਂ…’ ਨਾਲ ਸ਼ੁਰੂ ਹੋਣ ਵਾਲਾ ਪੈਰਾ ਪੜ੍ਹੋ ਅਤੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ:

Question 1 (a): ਗੁਰੂ ਹਰਿਗੋਬਿੰਦ ਜੀ ਗੁਰਗੱਦੀ ‘ਤੇ ਕਦੋਂ ਬੈਠੇ ਸਨ?

Answer:

ਗੁਰੂ ਹਰਿਗੋਬਿੰਦ ਜੀ 1606 ਈ. ਵਿੱਚ ਗੁਰਗੱਦੀ ‘ਤੇ ਬਿਰਾਜਮਾਨ ਹੋਏ।

Exam Tips:

a) ਉੱਤਰ ਪੂਰੇ ਵਾਕ ਵਿਚ ਲਿਖੋ।

 

Question 1 (b): ਗੁਰੂ ਹਰਿਗੋਬਿੰਦ ਜੀ ਨੇ ਕਿਹੜੀ ਉਪਾਧੀ ਧਾਰਨ ਕੀਤੀ ਸੀ?

Answer:

ਗੁਰੂ ਹਰਿਗੋਬਿੰਦ ਜੀ ਨੇ ‘ਸੱਚਾ ਪਾਤਸ਼ਾਹ’ ਦੀ ਉਪਾਧੀ ਧਾਰਨ ਕੀਤੀ।

Exam Tips:

a) ਉਪਾਧੀ ਦਾ ਨਾਂ ਸਹੀ ਲਿਖੋ।

 

Question 1 (c): ਮੀਰੀ ਤਲਵਾਰ ਕਿਹੜੀ ਸੱਤਾ ਦੀ ਪ੍ਰਤੀਕ ਸੀ?

Answer:

ਮੀਰੀ ਤਲਵਾਰ ਦੁਨਿਆਵੀ ਸੱਤਾ ਦੀ ਪ੍ਰਤੀਕ ਸੀ।

Exam Tips:

a) ਮੀਰੀ ਦੁਨਿਆਵੀ ਅਤੇ ਪੀਰੀ ਧਾਰਮਿਕ ਸੱਤਾ ਹੈ।

 

Question 1 (d): ਪੀਰੀ ਤਲਵਾਰ …………. ਅਗਵਾਈ ਦੀ ਪ੍ਰਤੀਕ ਸੀ।

Answer:

ਧਾਰਮਿਕ।

Exam Tips:

a) ਪੀਰੀ ਦਾ ਸੰਬੰਧ ਧਰਮ ਨਾਲ ਹੈ।

 

Question 1 (e): ਕਿਹੜੇ ਗੁਰੂ ਸਾਹਿਬ ਨੇ ਸਿੱਖਾਂ ਨੂੰ ਸੰਤ-ਸਿਪਾਹੀ ਬਣਾ ਦਿੱਤਾ?

Answer:

ਗੁਰੂ ਹਰਿਗੋਬਿੰਦ ਜੀ ਨੇ ਸਿੱਖਾਂ ਨੂੰ ਸੰਤ-ਸਿਪਾਹੀ ਬਣਾ ਦਿੱਤਾ।

Exam Tips:

a) ਪੈਰੇ ਵਿਚ ‘ਦੇਗ’ ਅਤੇ ‘ਤੇਗ’ ਦੇ ਸੰਦੇਸ਼ ਵੱਲ ਧਿਆਨ ਦਿਓ।

 

Question 2: ਪਾਠ-ਪੁਸਤਕ ਵਿੱਚੋਂ ‘ਗੁਰੂ ਹਰਿਗੋਬਿੰਦ ਜੀ ਦੁਆਰਾ ਅਪਣਾਈ ਗਈ ਨਵੀਂ ਨੀਤੀ ਦੇ ਵਿਕਾਸ ਵਿੱਚ ਅਕਾਲ ਤਖ਼ਤ ਸਾਹਿਬ ਦੀ ਉਸਾਰੀ…’ ਨਾਲ ਸ਼ੁਰੂ ਹੋਣ ਵਾਲਾ ਪੈਰਾ ਪੜ੍ਹੋ ਅਤੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ:

Question 2 (a): ਅਕਾਲ ਤਖ਼ਤ ਤੋਂ ਕੀ ਭਾਵ ਹੈ?

Answer:

ਅਕਾਲ ਤਖ਼ਤ ਤੋਂ ਭਾਵ ਹੈ ਪਰਮਾਤਮਾ ਦੀ ਗੱਦੀ।

Exam Tips:

a) ਸ਼ਬਦ ਦਾ ਅਰਥ ਇੱਕ ਵਾਕ ਵਿਚ ਲਿਖੋ।

 

Question 2 (b): ਅਕਾਲ ਤਖ਼ਤ ਸਾਹਿਬ ਦਾ ਨਿਰਮਾਣ ਕਿਹੜੇ ਸ਼ਹਿਰ ਵਿੱਚ ਕੀਤਾ ਗਿਆ ਸੀ?

Answer:

ਅਕਾਲ ਤਖ਼ਤ ਸਾਹਿਬ ਦਾ ਨਿਰਮਾਣ ਅੰਮ੍ਰਿਤਸਰ ਵਿੱਚ ਕੀਤਾ ਗਿਆ ਸੀ।

Exam Tips:

a) ਸ਼ਹਿਰ ਦਾ ਨਾਂ ਲਿਖੋ।

 

Question 2 (c): ਅਕਾਲ ਤਖ਼ਤ ਸਾਹਿਬ ਦਾ ਨਿਰਮਾਣ ਕਿਉਂ ਕੀਤਾ ਗਿਆ ਸੀ?

Answer:

ਅਕਾਲ ਤਖ਼ਤ ਸਾਹਿਬ ਦਾ ਨਿਰਮਾਣ ਸਿੱਖਾਂ ਦੇ ਰਾਜਨੀਤਿਕ ਅਤੇ ਸੰਸਾਰਿਕ ਮਾਮਲਿਆਂ ਦੀ ਅਗਵਾਈ ਲਈ ਕੀਤਾ ਗਿਆ ਸੀ।

Exam Tips:

a) ਉੱਤਰ ਪੈਰੇ ਦੇ ਸ਼ਬਦਾਂ ਵਿੱਚੋਂ ਲਓ।

 

Question 2 (d): ਗੁਰੂ ਹਰਿਗੋਬਿੰਦ ਜੀ ਅਕਾਲ ਤਖ਼ਤ ਸਾਹਿਬ ਵਿਖੇ ਕਿਹੜੇ ਕੰਮ ਕਰਦੇ ਸਨ? ਕੋਈ ਇੱਕ ਲਿਖੋ।

Answer:

ਗੁਰੂ ਹਰਿਗੋਬਿੰਦ ਜੀ ਇੱਥੇ ਸਿੱਖਾਂ ਨੂੰ ਸੈਨਿਕ ਸਿੱਖਿਆ ਦਿੰਦੇ ਸਨ।

Exam Tips:

a) ਸਿਰਫ਼ ਇੱਕ ਕੰਮ ਲਿਖਣਾ ਕਾਫ਼ੀ ਹੈ।

 

Question 2 (e): ਅਕਾਲ ਤਖ਼ਤ ਸਾਹਿਬ ਦਾ ਨਿਰਮਾਣ ਕਦੋਂ ਸ਼ੁਰੂ ਕੀਤਾ ਗਿਆ?
(i) 1605 ਈ.
(ii) 1606 ਈ.
(iii) 1607 ਈ.
(iv) 1609 ਈ.

Answer:

(ii) 1606 ਈ.

Exam Tips:

a) 1609 ਈ. ਪੂਰਾ ਹੋਣ ਦਾ ਸਾਲ ਹੈ।

 

Question 3: ਪਾਠ-ਪੁਸਤਕ ਵਿੱਚੋਂ ‘ਅੰਮ੍ਰਿਤਸਰ ਦੀ ਲੜਾਈ ਦੇ ਛੇਤੀ ਮਗਰੋਂ ਮੁਗ਼ਲਾਂ ਅਤੇ ਸਿੱਖਾਂ ਵਿਚਕਾਰ ਲਹਿਰਾ ਨਾਮੀ ਸਥਾਨ ‘ਤੇ ਦੂਜੀ ਲੜਾਈ ਹੋਈ…’ ਨਾਲ ਸ਼ੁਰੂ ਹੋਣ ਵਾਲਾ ਪੈਰਾ ਪੜ੍ਹੋ ਅਤੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ:

Question 3 (a): ਗੁਰੂ ਹਰਿਗੋਬਿੰਦ ਜੀ ਅਤੇ ਮੁਗ਼ਲਾਂ ਵਿਚਾਲੇ ਲਹਿਰਾ ਦੀ ਲੜਾਈ ਕਦੋਂ ਹੋਈ ਸੀ?

Answer:

ਗੁਰੂ ਹਰਿਗੋਬਿੰਦ ਜੀ ਅਤੇ ਮੁਗ਼ਲਾਂ ਵਿਚਾਲੇ ਲਹਿਰਾ ਦੀ ਲੜਾਈ 1634 ਈ. ਵਿੱਚ ਹੋਈ।

Exam Tips:

a) ਲਹਿਰਾ ਦੀ ਲੜਾਈ ਦਾ ਸਾਲ 1634 ਈ. ਹੈ।

 

Question 3 (b): ਉਨ੍ਹਾਂ ਦੋ ਘੋੜਿਆਂ ਦੇ ਨਾਂ ਦੱਸੋ ਜਿਨ੍ਹਾਂ ਕਾਰਨ ਲਹਿਰਾ ਦੀ ਲੜਾਈ ਹੋਈ ਸੀ।

Answer:

ਉਨ੍ਹਾਂ ਦੋ ਘੋੜਿਆਂ ਦੇ ਨਾਂ ਦਿਲਬਾਗ ਅਤੇ ਗੁਲਬਾਗ ਸਨ।

Exam Tips:

a) ਦੋਵੇਂ ਨਾਂ ਲਿਖੋ।

 

Question 3 (c): ਕਿਹੜਾ ਸਿੱਖ ਸ਼ਰਧਾਲੂ ਸ਼ਾਹੀ ਅਸਤਬਲ ਵਿੱਚੋਂ ਘੋੜਿਆਂ ਨੂੰ ਕੱਢ ਲਿਆਇਆ ਸੀ?

Answer:

ਭਾਈ ਬਿਧੀ ਚੰਦ ਜੀ ਉਹ ਸਿੱਖ ਸ਼ਰਧਾਲੂ ਸਨ ਜੋ ਸ਼ਾਹੀ ਅਸਤਬਲ ਵਿੱਚੋਂ ਘੋੜਿਆਂ ਨੂੰ ਕੱਢ ਲਿਆਏ ਸਨ।

Exam Tips:

a) ਭੇਸ ਬਦਲ ਕੇ ਘੋੜੇ ਕੱਢਣ ਵਾਲੇ ਦਾ ਨਾਂ ਲਿਖੋ।

 

Question 3 (d): ਲਹਿਰਾ ਦੀ ਲੜਾਈ ਵਿੱਚ ਮੁਗ਼ਲਾਂ ਦੇ ਕਿਹੜੇ ਦੋ ਸੈਨਾਪਤੀ ਮਾਰੇ ਗਏ ਸਨ?

Answer:

ਲਹਿਰਾ ਦੀ ਲੜਾਈ ਵਿੱਚ ਮੁਗ਼ਲਾਂ ਦੇ ਮਾਰੇ ਗਏ ਦੋ ਸੈਨਾਪਤੀਆਂ ਦੇ ਨਾਂ ਲੱਲਾ ਬੇਗ ਅਤੇ ਕਮਰ ਬੇਗ ਸਨ।

Exam Tips:

a) ਦੋਵੇਂ ਸੈਨਾਪਤੀਆਂ ਦੇ ਨਾਂ ਲਿਖੋ।

 

Question 3 (e): ਲਹਿਰਾ ਦੀ ਲੜਾਈ ਵਿੱਚ ਮੁਗ਼ਲਾਂ ਦਾ ਭਾਰੀ ……………………. ਹੋਇਆ।

Answer:

ਜਾਨੀ ਨੁਕਸਾਨ।

Exam Tips:

a) ਖ਼ਾਲੀ ਥਾਂ ਵਿਚ ‘ਜਾਨੀ ਨੁਕਸਾਨ’ ਆਵੇਗਾ।

 

Free Punjab Board Textbook Explanations: Class 12 History Punjabi Medium Chapter 07 ਗੁਰੂ ਹਰਿਗੋਬਿੰਦ ਜੀ ਅਤੇ ਸਿੱਖ ਪੰਥ ਦਾ ਰੂਪਾਂਤਰਣ

Chapter Exercise Answers for Class 12 History

Review comprehensive exercise answers for Class 12 History Punjabi Medium Chapter 07 ਗੁਰੂ ਹਰਿਗੋਬਿੰਦ ਜੀ ਅਤੇ ਸਿੱਖ ਪੰਥ ਦਾ ਰੂਪਾਂਤਰਣ. Fully updated to match current Punjab Board syllabus guidelines, these textbook solutions help students verify their work and maintain accurate study notes.

Detailed Answer Guides for Punjabi Medium Chapter 07 ਗੁਰੂ ਹਰਿਗੋਬਿੰਦ ਜੀ ਅਤੇ ਸਿੱਖ ਪੰਥ ਦਾ ਰੂਪਾਂਤਰਣ

Each solution includes detailed reasoning to foster genuine comprehension of Punjabi Medium Chapter 07 ਗੁਰੂ ਹਰਿਗੋਬਿੰਦ ਜੀ ਅਤੇ ਸਿੱਖ ਪੰਥ ਦਾ ਰੂਪਾਂਤਰਣ concepts. Reviewing these step-by-step breakdowns allows learners to master both analytical and descriptive questions expected in school evaluations.

Complete Preparation Kit for Class 12 Exams

These resources act as an effective roadmap for daily homework tasks and independent study. Supplement your review of Punjabi Medium Chapter 07 ਗੁਰੂ ਹਰਿਗੋਬਿੰਦ ਜੀ ਅਤੇ ਸਿੱਖ ਪੰਥ ਦਾ ਰੂਪਾਂਤਰਣ with official sample papers and interactive practice tests available on our platform free of charge.

FAQs

Where can I find the latest PSEB 12th Class History Solutions Chapter 7 ਗੁਰੂ ਹਰਿਗੋਬਿੰਦ ਜੀ ਅਤੇ ਸਿੱਖ ਪੰਥ ਦਾ ਰੂਪਾਂਤਰਣ for the 2026-27 session?

The complete and updated PSEB 12th Class History Solutions Chapter 7 ਗੁਰੂ ਹਰਿਗੋਬਿੰਦ ਜੀ ਅਤੇ ਸਿੱਖ ਪੰਥ ਦਾ ਰੂਪਾਂਤਰਣ is available for free on StudiesToday.com. These solutions for Class 12 History are as per latest Punjab Board curriculum.

Are the History Punjab Board solutions for Class 12 updated for the new 50% competency-based exam pattern?

Yes, our experts have revised the PSEB 12th Class History Solutions Chapter 7 ਗੁਰੂ ਹਰਿਗੋਬਿੰਦ ਜੀ ਅਤੇ ਸਿੱਖ ਪੰਥ ਦਾ ਰੂਪਾਂਤਰਣ as per 2026 exam pattern. All textbook exercises have been solved and have added explanation about how the History concepts are applied in case-study and assertion-reasoning questions.

How do these Class 12 Punjab Board solutions help in scoring 90% plus marks?

Toppers recommend using Punjab Board language because Punjab Board marking schemes are strictly based on textbook definitions. Our PSEB 12th Class History Solutions Chapter 7 ਗੁਰੂ ਹਰਿਗੋਬਿੰਦ ਜੀ ਅਤੇ ਸਿੱਖ ਪੰਥ ਦਾ ਰੂਪਾਂਤਰਣ will help students to get full marks in the theory paper.

Do you offer PSEB 12th Class History Solutions Chapter 7 ਗੁਰੂ ਹਰਿਗੋਬਿੰਦ ਜੀ ਅਤੇ ਸਿੱਖ ਪੰਥ ਦਾ ਰੂਪਾਂਤਰਣ in multiple languages like Hindi and English?

Yes, we provide bilingual support for Class 12 History. You can access PSEB 12th Class History Solutions Chapter 7 ਗੁਰੂ ਹਰਿਗੋਬਿੰਦ ਜੀ ਅਤੇ ਸਿੱਖ ਪੰਥ ਦਾ ਰੂਪਾਂਤਰਣ in both English and Hindi medium.

Is it possible to download the History Punjab Board solutions for Class 12 as a PDF?

Yes, you can download the entire PSEB 12th Class History Solutions Chapter 7 ਗੁਰੂ ਹਰਿਗੋਬਿੰਦ ਜੀ ਅਤੇ ਸਿੱਖ ਪੰਥ ਦਾ ਰੂਪਾਂਤਰਣ in printable PDF format for offline study on any device.