Download Punjab Board Solutions for Class 12 History Punjabi Medium Chapter 06 ਗੁਰੂ ਅਰਜਨ ਦੇਵ ਜੀ ਅਤੇ ਉਨ੍ਹਾਂ ਦੀ ਸ਼ਹੀਦੀ
Access comprehensive textbook solutions for Punjabi Medium Chapter 06 ਗੁਰੂ ਅਰਜਨ ਦੇਵ ਜੀ ਅਤੇ ਉਨ੍ਹਾਂ ਦੀ ਸ਼ਹੀਦੀ using the official curriculum guides for Class 12 History. Designed to align with the 2026-27 Punjab Board standards, these detailed answers help students reinforce core academic concepts.
Access Punjab Board Solutions and Answers
Navigate directly to the solved History textbook exercises using the digital viewer below. Each solution includes detailed step-by-step explanations, allowing students to instantly cross-check their work and identify areas requiring further revision.
ਲੰਮੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)
Question 1: ਗੁਰਗੱਦੀ ਉੱਤੇ ਬੈਠਣ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ?
ਜਾਂ
ਗੁਰੂ ਅਰਜਨ ਦੇਵ ਜੀ ਨੂੰ ਗੁਰਗੱਦੀ ‘ਤੇ ਬੈਠਣ ਤੋਂ ਬਾਅਦ ਕਿਹੜੀਆਂ ਔਕੜਾਂ ਦਾ ਸਾਹਮਣਾ ਕਰਨਾ ਪਿਆ?
Answer:
ਗੁਰਗੱਦੀ ਪ੍ਰਾਪਤ ਕਰਨ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਨੂੰ ਅਨੇਕਾਂ ਔਕੜਾਂ ਦਾ ਸਾਹਮਣਾ ਕਰਨਾ ਪਿਆ। ਇਨ੍ਹਾਂ ਔਕੜਾਂ ਦਾ ਸੰਖੇਪ ਵਰਣਨ ਹੇਠ ਲਿਖੇ ਅਨੁਸਾਰ ਹੈ-
1. ਪ੍ਰਿਥੀ ਚੰਦ ਦਾ ਵਿਰੋਧ – ਪ੍ਰਿਥੀ ਚੰਦ ਜਾਂ ਪ੍ਰਿਥੀਆ ਗੁਰੂ ਅਰਜਨ ਦੇਵ ਜੀ ਦਾ ਸਭ ਤੋਂ ਵੱਡਾ ਭਰਾ ਸੀ। ਉਹ ਵੱਡਾ ਹੋਣ ਦੇ ਨਾਤੇ ਗੁਰਗੱਦੀ ‘ਤੇ ਆਪਣਾ ਹੱਕ ਸਮਝਦਾ ਸੀ। ਪਰ ਗੁਰੂ ਰਾਮਦਾਸ ਜੀ ਨੇ ਉਸ ਦੇ ਸੁਆਰਥੀ ਸੁਭਾਅ ਨੂੰ ਦੇਖਦੇ ਹੋਏ ਅਰਜਨ ਦੇਵ ਜੀ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕੀਤਾ। ਇਸ ‘ਤੇ ਉਸ ਨੇ ਆਪਣੇ ਪਿਤਾ ਜੀ ਦੀ ਸ਼ਾਨ ਵਿੱਚ ਦੁਰਬਚਨ ਬੋਲੇ। ਉਸ ਨੇ ਲਾਹੌਰ ਦੇ ਮੁਗ਼ਲ ਕਰਮਚਾਰੀ ਸੁਲਹੀ ਖ਼ਾਂ ਨਾਲ ਮਿਲ ਕੇ ਅਕਬਰ ਨੂੰ ਗੁਰੂ ਅਰਜਨ ਦੇਵ ਜੀ ਦੇ ਵਿਰੁੱਧ ਭੜਕਾਉਣ ਦਾ ਹਰ ਸੰਭਵ ਯਤਨ ਕੀਤਾ।
2. ਕੱਟੜ ਮੁਸਲਮਾਨਾਂ ਦਾ ਵਿਰੋਧ – ਗੁਰੂ ਅਰਜਨ ਦੇਵ ਜੀ ਨੂੰ ਕੱਟੜ ਮੁਸਲਮਾਨਾਂ ਦੇ ਵਿਰੋਧ ਦਾ ਵੀ ਸਾਹਮਣਾ ਕਰਨਾ ਪਿਆ। ਇਹ ਮੁਸਲਮਾਨ ਸਿੱਖਾਂ ਦੇ ਵੱਧ ਰਹੇ ਪ੍ਰਭਾਵ ਦੇ ਕਾਰਨ ਉਨ੍ਹਾਂ ਦੇ ਦੁਸ਼ਮਣ ਬਣ ਗਏ। ਕੱਟੜਪੰਥੀ ਮੁਸਲਮਾਨਾਂ ਨੇ ਸਰਹਿੰਦ ਵਿਖੇ ਨਕਸ਼ਬੰਦੀ ਲਹਿਰ ਦੀ ਸਥਾਪਨਾ ਕੀਤੀ। ਇਸ ਲਹਿਰ ਦਾ ਨੇਤਾ ਸ਼ੇਖ਼ ਅਹਿਮਦ ਸਰਹਿੰਦੀ ਸੀ। 1605 ਈ. ਵਿੱਚ ਜਹਾਂਗੀਰ ਮੁਗ਼ਲਾਂ ਦਾ ਨਵਾਂ ਬਾਦਸ਼ਾਹ ਬਣਿਆ। ਉਹ ਬੜੇ ਕੱਟੜ ਵਿਚਾਰਾਂ ਦਾ ਸੀ। ਨਕਸ਼ਬੰਦੀਆਂ ਨੇ ਜਹਾਂਗੀਰ ਨੂੰ ਸਿੱਖਾਂ ਦੇ ਵਿਰੁੱਧ ਭੜਕਾਇਆ। ਸਿੱਟੇ ਵਜੋਂ ਜਹਾਂਗੀਰ ਨੇ ਗੁਰੂ ਅਰਜਨ ਦੇਵ ਜੀ ਵਿਰੁੱਧ ਲੋੜੀਂਦੀ ਕਾਰਵਾਈ ਕਰਨ ਦਾ ਮਨ ਬਣਾ ਲਿਆ।
3. ਪੁਜਾਰੀ ਵਰਗ ਦਾ ਵਿਰੋਧ – ਗੁਰੂ ਅਰਜਨ ਦੇਵ ਜੀ ਨੂੰ ਪੰਜਾਬ ਦੇ ਪੁਜਾਰੀ ਵਰਗ ਭਾਵ ਬ੍ਰਾਹਮਣਾਂ ਦੇ ਵਿਰੋਧ ਦਾ ਵੀ ਸਾਹਮਣਾ ਕਰਨਾ ਪਿਆ। ਇਸ ਦਾ ਕਾਰਨ ਇਹ ਸੀ ਕਿ ਸਿੱਖ ਧਰਮ ਦੇ ਪ੍ਰਚਾਰ ਕਾਰਨ ਬ੍ਰਾਹਮਣਾਂ ਦਾ ਸਮਾਜ ਵਿੱਚ ਪ੍ਰਭਾਵ ਬਹੁਤ ਘੱਟਦਾ ਜਾ ਰਿਹਾ ਸੀ। ਗੁਰੂ ਅਰਜਨ ਦੇਵ ਜੀ ਨੇ ਜਦੋਂ ਆਦਿ ਗ੍ਰੰਥ ਸਾਹਿਬ ਜੀ ਦਾ ਸੰਕਲਨ ਕੀਤਾ ਤਾਂ ਬ੍ਰਾਹਮਣਾਂ ਨੇ ਮੁਗ਼ਲ ਬਾਦਸ਼ਾਹ ਅਕਬਰ ਪਾਸ ਇਹ ਸ਼ਿਕਾਇਤ ਕੀਤੀ ਕਿ ਇਸ ਵਿੱਚ ਹਿੰਦੂਆਂ ਅਤੇ ਮੁਸਲਮਾਨਾਂ ਦੇ ਵਿਰੁੱਧ ਬਹੁਤ ਕੁਝ ਲਿਖਿਆ ਹੈ। ਪੜਤਾਲ ਕਰਨ ‘ਤੇ ਅਕਬਰ ਦਾ ਕਹਿਣਾ ਸੀ ਕਿ ਇਹ ਗ੍ਰੰਥ ਤਾਂ ਪੂਜਣ ਦੇ ਯੋਗ ਹੈ।
4. ਚੰਦੂ ਸ਼ਾਹ ਦਾ ਵਿਰੋਧ – ਚੰਦੂ ਸ਼ਾਹ ਜੋ ਕਿ ਲਾਹੌਰ ਦਾ ਦੀਵਾਨ ਸੀ, ਆਪਣੀ ਲੜਕੀ ਲਈ ਕਿਸੇ ਯੋਗ ਵਰ ਦੀ ਤਲਾਸ਼ ਵਿੱਚ ਸੀ। ਚੰਦੂ ਸ਼ਾਹ ਦੇ ਆਦਮੀਆਂ ਨੇ ਚੰਦੂ ਸ਼ਾਹ ਨੂੰ ਗੁਰੂ ਅਰਜਨ ਦੇਵ ਜੀ ਦੇ ਸਪੁੱਤਰ ਹਰਿਗੋਬਿੰਦ ਨਾਲ ਰਿਸ਼ਤਾ ਕਰਨ ਦਾ ਸੁਝਾਅ ਦਿੱਤਾ। ਇਸ ‘ਤੇ ਉਸ ਨੇ ਗੁਰੂ ਜੀ ਨੂੰ ਅਪਸ਼ਬਦ ਕਹੇ। ਬਾਅਦ ਵਿੱਚ ਉਹ ਆਪਣੀ ਪਤਨੀ ਦੇ ਮਜਬੂਰ ਕਰਨ ‘ਤੇ ਇਹ ਰਿਸ਼ਤਾ ਕਰਨ ਲਈ ਤਿਆਰ ਹੋ ਗਿਆ। ਪਰ ਗੁਰੂ ਸਾਹਿਬ ਨੇ ਇਹ ਰਿਸ਼ਤਾ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਕਾਰਨ ਚੰਦੂ ਸ਼ਾਹ ਗੁਰੂ ਅਰਜਨ ਦੇਵ ਜੀ ਦਾ ਜਾਨੀ ਦੁਸ਼ਮਣ ਬਣ ਗਿਆ।
Exam Tips:
a) ਚਾਰ ਔਕੜਾਂ ਸਿਰਲੇਖਾਂ ਸਮੇਤ ਲਿਖੋ: ਪ੍ਰਿਥੀ ਚੰਦ, ਕੱਟੜ ਮੁਸਲਮਾਨ (ਨਕਸ਼ਬੰਦੀ), ਬ੍ਰਾਹਮਣ ਅਤੇ ਚੰਦੂ ਸ਼ਾਹ ਦਾ ਵਿਰੋਧ।
b) ਹਰ ਔਕੜ ਹੇਠ ਇੱਕ-ਦੋ ਵੇਰਵੇ ਦਿਓ, ਜਿਵੇਂ 1605 ਈ. ਵਿੱਚ ਜਹਾਂਗੀਰ ਦਾ ਗੱਦੀ ਉੱਤੇ ਬੈਠਣਾ।
Question 2: ਗੁਰੂ ਅਰਜਨ ਦੇਵ ਜੀ ਨੇ ਸਿੱਖ ਪੰਥ ਦੇ ਵਿਕਾਸ ਵਿੱਚ ਕੀ ਯੋਗਦਾਨ ਦਿੱਤਾ?
ਜਾਂ
ਗੁਰੂ ਅਰਜਨ ਦੇਵ ਜੀ ਦੀਆਂ ਛੇ ਮਹੱਤਵਪੂਰਨ ਸਫਲਤਾਵਾਂ ‘ਤੇ ਸੰਖੇਪ ਚਾਨਣਾ ਪਾਓ।
ਜਾਂ
ਗੁਰੂ ਅਰਜਨ ਦੇਵ ਜੀ ਵੱਲੋਂ ਸਿੱਖ ਧਰਮ ਦੇ ਵਿਕਾਸ ਲਈ ਪਾਏ ਯੋਗਦਾਨ ਬਾਰੇ ਚਰਚਾ ਕਰੋ।
Answer:
ਗੁਰੂ ਅਰਜਨ ਦੇਵ ਜੀ ਦਾ ਗੁਰੂਕਾਲ 1581 ਈ. ਤੋਂ 1606 ਈ. ਤਕ ਸੀ। ਗੁਰੂ ਸਾਹਿਬ ਨੇ ਸਿੱਖ ਪੰਥ ਦੇ ਵਿਕਾਸ ਲਈ ਅਨੇਕਾਂ ਮਹੱਤਵਪੂਰਨ ਕਾਰਜ ਕੀਤੇ, ਜਿਨ੍ਹਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ
1. ਹਰਿਮੰਦਰ ਸਾਹਿਬ ਦਾ ਨਿਰਮਾਣ – ਗੁਰੂ ਅਰਜਨ ਸਾਹਿਬ ਦਾ ਸਿੱਖ ਪੰਥ ਦੇ ਵਿਕਾਸ ਲਈ ਸਭ ਤੋਂ ਪਹਿਲਾਂ ਮਹਾਨ ਕਾਰਜ ਹਰਿਮੰਦਰ ਸਾਹਿਬ ਦਾ ਨਿਰਮਾਣ ਸੀ। ਇਸ ਦੀ ਨੀਂਹ 13 ਜਨਵਰੀ, 1588 ਈ. ਵਿੱਚ ਪ੍ਰਸਿੱਧ ਸੂਫ਼ੀ ਸੰਤ ਮੀਆਂ ਮੀਰ ਜੀ ਨੇ ਰੱਖੀ ਸੀ। 1601 ਈ. ਵਿੱਚ ਹਰਿਮੰਦਰ ਸਾਹਿਬ ਦਾ ਨਿਰਮਾਣ ਕਾਰਜ ਸੰਪੂਰਨ ਹੋਇਆ। ਹਰਿਮੰਦਰ ਸਾਹਿਬ ਦਾ ਨਿਰਮਾਣ ਸਿੱਖ ਪੰਥ ਦੇ ਵਿਕਾਸ ਵਿਚ ਇੱਕ ਮੀਲ ਪੱਥਰ ਸਿੱਧ ਹੋਇਆ।
2. ਤਰਨ ਤਾਰਨ ਦੀ ਸਥਾਪਨਾ – 1590 ਈ. ਵਿੱਚ ਗੁਰੂ ਅਰਜਨ ਸਾਹਿਬ ਨੇ ਮਾਝੇ ਦੇ ਇਲਾਕੇ ਵਿੱਚ ਸਿੱਖ ਧਰਮ ਦਾ ਪ੍ਰਚਾਰ ਕਰਨ ਲਈ ਅੰਮ੍ਰਿਤਸਰ ਤੋਂ 24 ਕਿਲੋਮੀਟਰ ਦੱਖਣ ਵੱਲ ਤਰਨ ਤਾਰਨ ਨਗਰ ਦੀ ਸਥਾਪਨਾ ਕੀਤੀ। ਇੱਥੇ ਤਰਨ ਤਾਰਨ ਨਾਂ ਦਾ ਇੱਕ ਸਰੋਵਰ ਵੀ ਖੁਦਵਾਇਆ ਗਿਆ। ਤਰਨ ਤਾਰਨ ਤੋਂ ਭਾਵ ਸੀ ਕਿ ਇਸ ਸਰੋਵਰ ਵਿੱਚ ਇਸ਼ਨਾਨ ਕਰਨ ਵਾਲਾ ਯਾਤਰੂ ਇਸ ਭਵ ਸਾਗਰ ਤੋਂ ਤਰ ਜਾਵੇਗਾ।
3. ਕਰਤਾਰਪੁਰ ਅਤੇ ਹਰਿਗੋਬਿੰਦਪੁਰ ਦੀ ਸਥਾਪਨਾ – 1593 ਈ. ਵਿੱਚ ਗੁਰੂ ਅਰਜਨ ਦੇਵ ਜੀ ਨੇ ਜਲੰਧਰ ਜ਼ਿਲ੍ਹੇ ਵਿੱਚ ਕਰਤਾਰਪੁਰ ਨਗਰ ਦੀ ਸਥਾਪਨਾ ਕੀਤੀ। ਕਰਤਾਰਪੁਰ ਤੋਂ ਭਾਵ ਸੀ ਈਸ਼ਵਰ ਦਾ ਸ਼ਹਿਰ। 1595 ਈ. ਵਿੱਚ ਗੁਰੂ ਸਾਹਿਬ ਨੇ ਆਪਣੇ ਪੁੱਤਰ ਹਰਿਗੋਬਿੰਦ ਜੀ ਦੇ ਜਨਮ ਦੀ ਖ਼ੁਸ਼ੀ ਵਿੱਚ ਬਿਆਸ ਨਦੀ ਦੇ ਕੰਢੇ ਹਰਿਗੋਬਿੰਦਪੁਰ ਨਗਰ ਦੀ ਸਥਾਪਨਾ ਕੀਤੀ।
4. ਮਸੰਦ ਪ੍ਰਥਾ ਦਾ ਵਿਕਾਸ – ਮਸੰਦ ਪ੍ਰਥਾ ਦਾ ਵਿਕਾਸ ਬਿਨਾਂ ਸ਼ੱਕ ਗੁਰੂ ਅਰਜਨ ਸਾਹਿਬ ਦੇ ਮਹਾਨ ਕੰਮਾਂ ਵਿੱਚੋਂ ਇੱਕ ਸੀ। ਸਿੱਖਾਂ ਦੀ ਗਿਣਤੀ ਵਿੱਚ ਹੋਏ ਵਾਧੇ ਕਾਰਨ ਗੁਰੂ ਸਾਹਿਬ ਨੂੰ ਲੰਗਰ ਅਤੇ ਹੋਰ ਵਿਕਾਸ ਕਾਰਜਾਂ ਵਾਸਤੇ ਮਾਇਆ ਦੀ ਲੋੜ ਸੀ। ਇਸ ਲਈ ਗੁਰੂ ਸਾਹਿਬ ਨੇ ਇਹ ਐਲਾਨ ਕੀਤਾ ਕਿ ਹਰੇਕ ਸਿੱਖ ਆਪਣੀ ਆਮਦਨ ਵਿੱਚੋਂ ਦਸਵੰਧ (ਦਸਵਾਂ ਹਿੱਸਾ) ਗੁਰੂ ਸਾਹਿਬ ਨੂੰ ਭੇਟ ਕਰੇ। ਇਸ ਮਾਇਆ ਨੂੰ ਇਕੱਠਾ ਕਰਨ ਲਈ ਗੁਰੂ ਸਾਹਿਬ ਨੇ ਮਸੰਦ ਨਿਯੁਕਤ ਕੀਤੇ। ਮਸੰਦ ਪ੍ਰਥਾ ਦੇ ਕਾਰਨ ਸਿੱਖ ਧਰਮ ਦਾ ਪ੍ਰਸਾਰ ਦੂਰ-ਦੂਰ ਦੇ ਖੇਤਰਾਂ ਵਿੱਚ ਵੀ ਸੰਭਵ ਹੋ ਸਕਿਆ।
5. ਆਦਿ ਗ੍ਰੰਥ ਸਾਹਿਬ ਜੀ ਦਾ ਸੰਕਲਨ – ਸਿੱਖ ਪੰਥ ਦੇ ਵਿਕਾਸ ਲਈ ਗੁਰੂ ਅਰਜਨ ਸਾਹਿਬ ਦਾ ਸਭ ਤੋਂ ਮਹਾਨ ਕਾਰਜ ਆਦਿ ਗ੍ਰੰਥ ਸਾਹਿਬ ਜੀ ਦਾ ਸੰਕਲਨ ਸੀ। ਭਾਈ ਗੁਰਦਾਸ ਜੀ ਨੇ ਬਾਣੀ ਨੂੰ ਲਿਖਣ ਦਾ ਕੰਮ ਕੀਤਾ। ਇਹ ਮਹਾਨ ਕਾਰਜ 1604 ਈ. ਵਿੱਚ ਸੰਪੂਰਨ ਹੋਇਆ। ਆਦਿ ਗ੍ਰੰਥ ਸਾਹਿਬ ਜੀ ਵਿੱਚ ਗੁਰੂ ਅਰਜਨ ਸਾਹਿਬ ਨੇ ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ ਦੀ ਅਤੇ ਆਪਣੀ ਬਾਣੀ ਸ਼ਾਮਲ ਕੀਤੀ। ਇਨ੍ਹਾਂ ਤੋਂ ਇਲਾਵਾ ਇਸ ਵਿੱਚ ਕਈ ਭਗਤਾਂ, ਸੂਫ਼ੀ ਸੰਤਾਂ ਤੇ ਭੱਟਾਂ ਆਦਿ ਦੀ ਬਾਣੀ ਵੀ ਦਰਜ ਕੀਤੀ ਗਈ। ਬਾਅਦ ਵਿੱਚ ਇਸ ਗ੍ਰੰਥ ਸਾਹਿਬ ਵਿੱਚ ਗੁਰੂ ਤੇਗ਼ ਬਹਾਦਰ ਜੀ ਦੀ ਬਾਣੀ ਵੀ ਸ਼ਾਮਲ ਕਰ ਲਈ ਗਈ। ਆਦਿ ਗ੍ਰੰਥ ਸਾਹਿਬ ਜੀ ਦੇ ਸੰਕਲਨ ਨਾਲ ਸਿੱਖਾਂ ਨੂੰ ਇੱਕ ਪਵਿੱਤਰ ਧਾਰਮਿਕ ਗ੍ਰੰਥ ਪ੍ਰਾਪਤ ਹੋਇਆ।
6. ਘੋੜਿਆਂ ਦੇ ਵਪਾਰ – ਗੁਰੂ ਅਰਜਨ ਦੇਵ ਜੀ ਸਿੱਖਾਂ ਨੂੰ ਆਰਥਿਕ ਪੱਖ ਤੋਂ ਖੁਸ਼ਹਾਲ ਬਣਾਉਣਾ ਚਾਹੁੰਦੇ ਸਨ। ਇਸ ਉਦੇਸ਼ ਨਾਲ ਉਨ੍ਹਾਂ ਨੇ ਸਿੱਖਾਂ ਨੂੰ ਅਰਬ ਦੇਸ਼ਾਂ ਨਾਲ ਘੋੜਿਆਂ ਦਾ ਵਪਾਰ ਕਰਨ ਲਈ ਉਤਸ਼ਾਹ ਦਿੱਤਾ। ਇਸ ਦੇ ਦੂਰਗਾਮੀ ਪ੍ਰਭਾਵ ਪਏ।
Exam Tips:
a) ਛੇ ਪ੍ਰਾਪਤੀਆਂ ਸਿਰਲੇਖਾਂ ਨਾਲ ਲਿਖੋ: ਹਰਿਮੰਦਰ ਸਾਹਿਬ, ਤਰਨ ਤਾਰਨ, ਕਰਤਾਰਪੁਰ ਤੇ ਹਰਿਗੋਬਿੰਦਪੁਰ, ਮਸੰਦ ਪ੍ਰਥਾ, ਆਦਿ ਗ੍ਰੰਥ ਸਾਹਿਬ, ਘੋੜਿਆਂ ਦਾ ਵਪਾਰ।
b) ਸੰਨ ਯਾਦ ਰੱਖੋ: ਨੀਂਹ 1588 ਈ., ਤਰਨ ਤਾਰਨ 1590 ਈ., ਕਰਤਾਰਪੁਰ 1593 ਈ., ਹਰਿਗੋਬਿੰਦਪੁਰ 1595 ਈ., ਸੰਕਲਨ 1604 ਈ.
Question 3: ਗੁਰੂ ਅਰਜਨ ਦੇਵ ਜੀ ਦੇ ਰਾਹੀਂ ਹਰਿਮੰਦਰ ਸਾਹਿਬ ਦੀ ਸਥਾਪਨਾ ਅਤੇ ਇਸ ਦੇ ਮਹੱਤਵ ਬਾਰੇ ਦੱਸੋ।
ਜਾਂ
ਹਰਿਮੰਦਰ ਸਾਹਿਬ ‘ਤੇ ਇੱਕ ਸੰਖੇਪ ਨੋਟ ਲਿਖੋ।
ਜਾਂ
ਹਰਿਮੰਦਰ ਸਾਹਿਬ ਦੀ ਸਥਾਪਨਾ ਅਤੇ ਮਹੱਤਵ ਦਾ ਸੰਖੇਪ ਵਰਣਨ ਕਰੋ।
Answer:
ਹਰਿਮੰਦਰ ਸਾਹਿਬ ਜੀ ਦੀ ਸਥਾਪਨਾ ਗੁਰੂ ਅਰਜਨ ਦੇਵ ਜੀ ਦੇ ਮਹਾਨ ਕਾਰਜਾਂ ਵਿੱਚੋਂ ਇੱਕ ਸੀ। ਇਸ ਦਾ ਨਿਰਮਾਣ ਅੰਮ੍ਰਿਤ ਸਰੋਵਰ ਵਿਚਕਾਰ ਸ਼ੁਰੂ ਕੀਤਾ ਗਿਆ। ਗੁਰੂ ਅਰਜਨ ਦੇਵ ਜੀ ਨੇ ਇਸ ਦੀ ਨੀਂਹ ਪ੍ਰਸਿੱਧ ਸੂਫ਼ੀ ਸੰਤ ਮੀਆਂ ਮੀਰ ਜੀ ਤੋਂ 13 ਜਨਵਰੀ, 1588 ਈ. ਨੂੰ ਰਖਵਾਈ। ਇਸ ਸਮੇਂ ਕੁਝ ਸਿੱਖਾਂ ਨੇ ਗੁਰੂ ਸਾਹਿਬ ਨੂੰ ਇਹ ਸੁਝਾਅ ਦਿੱਤਾ ਕਿ ਹਰਿਮੰਦਰ ਸਾਹਿਬ ਦੀ ਇਮਾਰਤ ਆਲੇ-ਦੁਆਲੇ ਦੀਆਂ ਸਾਰੀਆਂ ਇਮਾਰਤਾਂ ਨਾਲੋਂ ਉੱਚੀ ਹੋਣੀ ਚਾਹੀਦੀ ਹੈ। ਪਰ ਗੁਰੂ ਸਾਹਿਬ ਦਾ ਕਹਿਣਾ ਸੀ ਕਿ ਜੋ ਨੀਵਾਂ ਹੋਵੇਗਾ ਉਹ ਹੀ ਉੱਚਾ ਕਹਾਉਣ ਦੇ ਯੋਗ ਹੋਵੇਗਾ। ਇਸ ਲਈ ਇਸ ਦੀ ਇਮਾਰਤ ਹੋਰਨਾਂ ਇਮਾਰਤਾਂ ਨਾਲੋਂ ਨੀਵੀਂ ਰੱਖੀ ਗਈ। ਹਰਿਮੰਦਰ ਸਾਹਿਬ ਦੀ ਇੱਕ ਹੋਰ ਵਿਸ਼ੇਸ਼ਤਾ ਇਹ ਹੈ ਕਿ ਇਸ ਦੀਆਂ ਚਾਰੇ ਦਿਸ਼ਾਵਾਂ ਵੱਲ ਇੱਕ-ਇੱਕ ਦਰਵਾਜ਼ਾ ਬਣਾਇਆ ਗਿਆ ਹੈ। ਇਸ ਦਾ ਭਾਵ ਇਹ ਹੈ ਕਿ ਸੰਸਾਰ ਦੀਆਂ ਚਾਰੇ ਦਿਸ਼ਾਵਾਂ ਤੋਂ ਲੋਕ ਬਿਨਾਂ ਕਿਸੇ ਜਾਤ-ਪਾਤ ਜਾਂ ਹੋਰ ਵਿਤਕਰੇ ਦੇ ਇੱਥੇ ਆ ਸਕਦੇ ਸਨ। 1601 ਈ. ਵਿੱਚ ਹਰਿਮੰਦਰ ਸਾਹਿਬ ਦੇ ਨਿਰਮਾਣ ਦਾ ਕਾਰਜ ਸੰਪੂਰਨ ਹੋਇਆ। ਹਰਿਮੰਦਰ ਸਾਹਿਬ ਦੀ ਸ਼ਾਨ ਨੂੰ ਵੇਖ ਕੇ ਗੁਰੂ ਅਰਜਨ ਦੇਵ ਜੀ ਨੇ ਇਹ ਸ਼ਬਦ ਉਚਾਰਿਆ, ਡਿਠੇ ਸਭੇ ਥਾਵ ਨਹੀਂ ਤੁਧ ਜੇਹਿਆ ॥ ਇਸੇ ਸਮੇਂ ਗੁਰੂ ਸਾਹਿਬ ਨੇ ਇਹ ਐਲਾਨ ਕੀਤਾ ਕਿ ਹਰਿਮੰਦਰ ਸਾਹਿਬ ਦੀ ਯਾਤਰਾ ਕਰਨ ਵਾਲੇ ਨੂੰ ਹਿੰਦੂਆਂ ਦੇ 68 ਤੀਰਥ ਸਥਾਨਾਂ ਦੀ ਯਾਤਰਾਂ ਦੇ ਬਰਾਬਰ ਫਲ ਪ੍ਰਾਪਤ ਹੋਵੇਗਾ। ਜੇ ਕੋਈ ਯਾਤਰੂ ਸੱਚੀ ਸ਼ਰਧਾ ਨਾਲ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰੇਗਾ ਉਸ ਨੂੰ ਇਸ ਭਵਸਾਗਰ ਤੋਂ ਮੁਕਤੀ ਪ੍ਰਾਪਤ ਹੋਵੇਗੀ। ਇਸ ਦਾ ਲੋਕਾਂ ਦੇ ਮਨਾਂ ‘ਤੇ ਡੂੰਘਾ ਪ੍ਰਭਾਵ ਪਿਆ। ਉਹ ਵੱਡੀ ਗਿਣਤੀ ਵਿੱਚ ਇੱਥੇ ਪੁੱਜਣ ਲੱਗ ਪਏ। ਇਸ ਨਾਲ ਸਿੱਖ ਧਰਮ ਦੇ ਪ੍ਰਚਾਰ ਵਿੱਚ ਬੜੀ ਸਹਾਇਤਾ ਮਿਲੀ। 16 ਅਗਸਤ, 1604 ਈ. ਨੂੰ ਇੱਥੇ ਆਦਿ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਕੀਤਾ ਗਿਆ ਅਤੇ ਬਾਬਾ ਬੁੱਢਾ ਜੀ ਨੂੰ ਪਹਿਲਾ ਮੁੱਖ ਗ੍ਰੰਥੀ ਥਾਪਿਆ ਗਿਆ। ਇਸ ਤਰ੍ਹਾਂ ਹਰਿਮੰਦਰ ਸਾਹਿਬ ਸੇਵਾ, ਸਿਮਰਨ ਅਤੇ ਸਾਂਝੀਵਾਲਤਾ ਦਾ ਪ੍ਰਤੀਕ ਬਣ ਗਿਆ।
Exam Tips:
a) ਨੀਂਹ (13 ਜਨਵਰੀ, 1588 ਈ., ਮੀਆਂ ਮੀਰ ਜੀ) ਅਤੇ ਉਸਾਰੀ ਪੂਰੀ ਹੋਣ ਦਾ ਸੰਨ 1601 ਈ. ਦੋਵੇਂ ਲਿਖੋ।
b) ਨੀਵੀਂ ਇਮਾਰਤ ਅਤੇ ਚਾਰ ਦਰਵਾਜ਼ਿਆਂ ਦਾ ਭਾਵ ਸਪਸ਼ਟ ਕਰੋ।
Question 4: ਮਸੰਦ ਵਿਵਸਥਾ ਅਤੇ ਇਸ ਦੇ ਮਹੱਤਵ ‘ਤੇ ਇੱਕ ਸੰਖੇਪ ਨੋਟ ਲਿਖੋ।
ਜਾਂ
ਮਸੰਦ ਪ੍ਰਥਾ ਦੇ ਵਿਕਾਸ ਅਤੇ ਸੰਗਠਨ ਦਾ ਵਰਣਨ ਕਰੋ।
ਜਾਂ
ਮਸੰਦ ਪ੍ਰਥਾ ਬਾਰੇ ਤੁਸੀਂ ਕੀ ਜਾਣਦੇ ਹੋ?
Answer:
ਸਿੱਖ ਪੰਥ ਦੇ ਵਿਕਾਸ ਵਿੱਚ ਜਿਨ੍ਹਾਂ ਸੰਸਥਾਵਾਂ ਨੇ ਬੜਾ ਸ਼ਲਾਘਾਯੋਗ ਯੋਗਦਾਨ ਦਿੱਤਾ ਮਸੰਦ ਪ੍ਰਥਾ ਉਨ੍ਹਾਂ ਵਿੱਚੋਂ ਇੱਕ ਸੀ। ਇਸ ਪ੍ਰਥਾ ਦੇ ਵਿਭਿੰਨ ਪੱਖਾਂ ਦਾ ਸੰਖੇਪ ਇਤਿਹਾਸ ਹੇਠ ਲਿਖੇ ਅਨੁਸਾਰ ਹੈ
1. ਮਸੰਦ ਪ੍ਰਥਾ ਤੋਂ ਭਾਵ – ਮਸੰਦ ਸ਼ਬਦ ਫ਼ਾਰਸੀ ਦੇ ਸ਼ਬਦ ਮਸਨਦ ਤੋਂ ਲਿਆ ਗਿਆ ਹੈ। ਮਸਨਦ ਤੋਂ ਭਾਵ ਹੈ ਉੱਚ ਸਥਾਨ ਕਿਉਂਕਿ ਸੰਗਤ ਵਿੱਚ ਗੁਰੂ ਸਾਹਿਬਾਨ ਦੇ ਪ੍ਰਤੀਨਿਧੀਆਂ ਨੂੰ ਉੱਚੇ ਆਸਣ ‘ਤੇ ਬਿਠਾਇਆ ਜਾਂਦਾ ਸੀ ਇਸ ਲਈ ਉਨ੍ਹਾਂ ਨੂੰ ਮਸੰਦ ਕਿਹਾ ਜਾਣ ਲੱਗਾ ਪਿਆ।
2. ਆਰੰਭ – ਮਸੰਦ ਪ੍ਰਥਾ ਦਾ ਆਰੰਭ ਕਦੋਂ ਹੋਇਆ ਇਸ ਬਾਰੇ ਇਤਿਹਾਸਕਾਰਾਂ ਵਿੱਚ ਮਤਭੇਦ ਹਨ। ਕੁੱਝ ਇਤਿਹਾਸਕਾਰਾਂ ਦਾ ਵਿਚਾਰ ਹੈ ਕਿ ਮਸੰਦ ਪ੍ਰਥਾ ਦਾ ਆਰੰਭ ਗੁਰੂ ਰਾਮਦਾਸ ਜੀ ਦੇ ਸਮੇਂ ਹੋਇਆ ਸੀ। ਇਸੇ ਕਾਰਨ ਆਰੰਭ ਵਿੱਚ ਮਸੰਦਾਂ ਨੂੰ ਰਾਮਦਾਸੀਏ ਵੀ ਕਿਹਾ ਜਾਂਦਾ ਸੀ। ਬਹੁਤੇ ਇਤਿਹਾਸਕਾਰਾਂ ਦਾ ਵਿਚਾਰ ਹੈ ਕਿ ਮਸੰਦ ਪ੍ਰਥਾ ਦਾ ਆਰੰਭ ਤਾਂ ਭਾਵੇਂ ਗੁਰੂ ਰਾਮਦਾਸ ਜੀ ਨੇ ਕੀਤਾ ਸੀ ਪਰ ਇਸ ਦਾ ਅਸਲ ਵਿਕਾਸ ਗੁਰੂ ਅਰਜਨ ਦੇਵ ਜੀ ਦੇ ਸਮੇਂ ਹੋਇਆ।
3. ਮਸੰਦ ਪ੍ਰਥਾ ਦੀ ਲੋੜ – ਮਸੰਦ ਪ੍ਰਥਾ ਨੂੰ ਸ਼ੁਰੂ ਕਰਨ ਦਾ ਮੁੱਖ ਕਾਰਨ ਇਹ ਸੀ ਕਿ ਗੁਰੂ ਰਾਮਦਾਸ ਜੀ ਨੂੰ ਅੰਮ੍ਰਿਤਸਰ ਸ਼ਹਿਰ ਨੂੰ ਆਬਾਦ ਕਰਨ ਲਈ ਅਤੇ ਇੱਥੇ ਆਰੰਭ ਕੀਤੇ ਗਏ ਅੰਮ੍ਰਿਤਸਰ ਅਤੇ ਸੰਤੋਖਸਰ ਨਾਂ ਦੇ ਸਰੋਵਰਾਂ ਦੀ ਖੁਦਵਾਈ ਲਈ ਮਾਇਆ ਦੀ ਲੋੜ ਪਈ। ਦੂਸਰਾ, ਕਿਉਂਕਿ ਇਸ ਸਮੇਂ ਤਕ ਸਿੱਖ ਸੰਗਤ ਦੀ ਗਿਣਤੀ ਵੀ ਕਾਫ਼ੀ ਵੱਧ ਗਈ ਸੀ ਇਸ ਲਈ ਵੱਡੀ ਪੱਧਰ ‘ਤੇ ਲੰਗਰ ਦੇ ਪ੍ਰਬੰਧ ਲਈ ਵੀ ਮਾਇਆ ਦੀ ਲੋੜ ਸੀ। ਤੀਸਰਾ, ਮਸੰਦ ਪ੍ਰਥਾ ਨੂੰ ਸ਼ੁਰੂ ਕਰਨ ਦਾ ਉਦੇਸ਼ ਇਹ ਸੀ ਕਿ ਸਿੱਖ ਪੰਥ ਦਾ ਯੋਜਨਾਬੱਧ ਢੰਗ ਨਾਲ ਦੂਰ-ਦੁਰਾਡੇ ਇਲਾਕਿਆਂ ਵਿੱਚ ਪ੍ਰਚਾਰ ਕੀਤਾ ਜਾ ਸਕੇ।
4. ਮਸੰਦਾਂ ਦੀ ਨਿਯੁਕਤੀ – ਮਸੰਦ ਦੇ ਅਹੁਦੇ ‘ਤੇ ਉਨ੍ਹਾਂ ਵਿਅਕਤੀਆਂ ਨੂੰ ਨਿਯੁਕਤ ਕੀਤਾ ਜਾਂਦਾ ਸੀ ਜੋ ਬੜਾ ਸਾਦਾ ਅਤੇ ਪਵਿੱਤਰ ਜੀਵਨ ਬਤੀਤ ਕਰਦੇ ਸਨ। ਇਲਾਕੇ ਦੇ ਲੋਕਾਂ ਵਿੱਚ ਉਨ੍ਹਾਂ ਦਾ ਬੜਾ ਸਤਿਕਾਰ ਹੁੰਦਾ ਸੀ। ਉਹ ਆਪਣੇ ਗੁਜ਼ਾਰੇ ਲਈ ਕਿਰਤ ਕਮਾਈ ਕਰਦੇ ਸਨ ਅਤੇ ਗੁਰੂ ਘਰ ਲਈ ਇਕੱਠੀ ਕੀਤੀ ਹੋਈ ਮਾਇਆ ਵਿੱਚੋਂ ਇੱਕ ਪੈਸਾ ਲੈਣਾ ਵੀ ਪਾਪ ਸਮਝਦੇ ਸਨ। ਮਸੰਦਾਂ ਦਾ ਅਹੁਦਾ ਜੱਦੀ ਨਹੀਂ ਹੁੰਦਾ ਸੀ।
5. ਮਸੰਦ ਪ੍ਰਥਾ ਦਾ ਮਹੱਤਵ – ਮਸੰਦ ਪ੍ਰਥਾ ਨੇ ਆਰੰਭ ਵਿੱਚ ਸਿੱਖ ਪੰਥ ਦੇ ਵਿਕਾਸ ਵਿੱਚ ਬੜੀ ਮਹੱਤਵਪੂਰਨ ਭੂਮਿਕਾ ਅਦਾ ਕੀਤੀ। ਇਸ ਕਾਰਨ ਸਿੱਖ ਧਰਮ ਦਾ ਦੂਰ-ਦੁਰਾਡੇ ਇਲਾਕਿਆਂ ਵਿੱਚ ਪ੍ਰਚਾਰ ਸੰਭਵ ਹੋ ਸਕਿਆ। ਇਸ ਤੋਂ ਪ੍ਰਭਾਵਿਤ ਹੋ ਕੇ ਬਹੁਤ ਸਾਰੇ ਲੋਕ ਸਿੱਖ ਧਰਮ ਵਿੱਚ ਸ਼ਾਮਲ ਹੋਏ। ਦੂਸਰਾ, ਇਸ ਨਾਲ ਗੁਰੂ ਘਰ ਦੀ ਆਮਦਨ ਨਿਸ਼ਚਿਤ ਹੋ ਗਈ। ਤੀਸਰਾ, ਆਮਦਨ ਵਿੱਚ ਵਾਧੇ ਕਾਰਨ ਲੰਗਰ ਸੰਸਥਾ ਨੂੰ ਵਧੇਰੇ ਚੰਗੇ ਢੰਗ ਨਾਲ ਚਲਾਇਆ ਜਾ ਸਕਿਆ। ਚੌਥਾ, ਮਸੰਦ ਪ੍ਰਥਾ ਸਿੱਖਾਂ ਨੂੰ ਸੰਗਠਿਤ ਕਰਨ ਵਿੱਚ ਵੀ ਬੜੀ ਸਹਾਇਕ ਸਿੱਧ ਹੋਈ।
Exam Tips:
a) ਮਸੰਦ ਪ੍ਰਥਾ ਦੇ ਪੰਜ ਪੱਖ ਕ੍ਰਮ ਨਾਲ ਲਿਖੋ: ਭਾਵ, ਆਰੰਭ, ਲੋੜ, ਨਿਯੁਕਤੀ ਅਤੇ ਮਹੱਤਵ।
b) ਆਰੰਭ ਗੁਰੂ ਰਾਮਦਾਸ ਜੀ ਦੇ ਸਮੇਂ ਹੋਇਆ, ਪਰ ਅਸਲ ਵਿਕਾਸ ਗੁਰੂ ਅਰਜਨ ਦੇਵ ਜੀ ਦੇ ਸਮੇਂ ਹੋਇਆ।
Question 5: ਆਦਿ ਗ੍ਰੰਥ ਸਾਹਿਬ ਜੀ ਦੇ ਸੰਕਲਨ ਅਤੇ ਮਹੱਤਵ ਬਾਰੇ ਦੱਸੋ।
ਜਾਂ
ਆਦਿ ਗ੍ਰੰਥ ਸਾਹਿਬ ਜੀ ਦੇ ਮਹੱਤਵ ਦੀ ਸੰਖੇਪ ਵਰਣਨ ਕਰੋ।
ਜਾਂ
ਆਦਿ ਗ੍ਰੰਥ ਸਾਹਿਬ ਜੀ ‘ਤੇ ਇੱਕ ਸੰਖੇਪ ਨੋਟ ਲਿਖੋ।
Answer:
ਆਦਿ ਗ੍ਰੰਥ ਸਾਹਿਬ ਜੀ ਜਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਕਲਨ ਗੁਰੂ ਅਰਜਨ ਦੇਵ ਜੀ ਦਾ ਸਭ ਤੋਂ ਮਹਾਨ ਕਾਰਜ ਸੀ।
1. ਸੰਕਲਨ ਦੀ ਲੋੜ – ਆਦਿ ਗ੍ਰੰਥ ਸਾਹਿਬ ਜੀ ਦੇ ਸੰਕਲਨ ਲਈ ਕਈ ਕਾਰਨ ਜ਼ਿੰਮੇਵਾਰ ਸਨ। ਪਹਿਲਾ, ਸਿੱਖਾਂ ਦੀ ਰਹਿਨੁਮਾਈ ਦੇ ਲਈ ਇੱਕ ਪਵਿੱਤਰ ਧਾਰਮਿਕ ਗ੍ਰੰਥ ਦੀ ਲੋੜ ਸੀ। ਦੂਸਰਾ, ਗੁਰੂ ਅਰਜਨ ਦੇਵ ਜੀ ਦੇ ਭਰਾ ਪ੍ਰਿਥੀਆ ਨੇ ਆਪਣੀਆਂ ਰਚਨਾਵਾਂ ਨੂੰ ਗੁਰੂ ਸਾਹਿਬਾਨ ਦੀ ਬਾਣੀ ਕਹਿ ਕੇ ਪ੍ਰਚਲਿਤ ਕਰਨ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਸੀ। ਇਸ ਲਈ ਗੁਰੂ ਅਰਜਨ ਦੇਵ ਜੀ ਗੁਰੂ ਸਾਹਿਬਾਨ ਦੀ ਬਾਣੀ ਸ਼ੁੱਧ ਰੂਪ ਵਿੱਚ ਅੰਕਿਤ ਕਰਨਾ ਚਾਹੁੰਦੇ ਸਨ। ਤੀਸਰਾ, ਗੁਰੂ ਅਮਰਦਾਸ ਜੀ ਨੇ ਵੀ ਸਿੱਖਾਂ ਨੂੰ ਗੁਰੂ ਸਾਹਿਬਾਨ ਦੀ ਸੱਚੀ ਬਾਣੀ ਪੜ੍ਹਨ ਲਈ ਆਦੇਸ਼ ਦਿੱਤਾ ਸੀ।
2. ਆਦਿ ਗ੍ਰੰਥ ਸਾਹਿਬ ਜੀ ਦਾ ਸੰਕਲਨ – ਆਦਿ ਗ੍ਰੰਥ ਸਾਹਿਬ ਜੀ ਦੇ ਸੰਕਲਨ ਦਾ ਕੰਮ ਅੰਮ੍ਰਿਤਸਰ ਦੇ ਰਾਮਸਰ ਨਾਂ ਦੇ ਸਥਾਨ ‘ਤੇ ਕੀਤਾ ਗਿਆ। ਗੁਰੂ ਅਰਜਨ ਦੇਵ ਜੀ ਬਾਣੀ ਲਿਖਵਾਉਂਦੇ ਗਏ ਅਤੇ ਭਾਈ ਗੁਰਦਾਸ ਜੀ ਇਸ ਨੂੰ ਲਿਖਦੇ ਗਏ। ਇਹ ਮਹਾਨ ਕਾਰਜ ਅਗਸਤ 1604 ਈ. ਵਿੱਚ ਸੰਪੂਰਨ ਹੋਇਆ। ਆਦਿ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਹਰਿਮੰਦਰ ਸਾਹਿਬ ਵਿੱਚ 16 ਅਗਸਤ, 1604 ਈ. ਨੂੰ ਕੀਤਾ ਗਿਆ। ਬਾਬਾ ਬੁੱਢਾ ਜੀ ਨੂੰ ਪਹਿਲਾ ਮੁੱਖ ਗ੍ਰੰਥੀ ਥਾਪਿਆ ਗਿਆ।
3. ਆਦਿ ਗ੍ਰੰਥ ਸਾਹਿਬ ਜੀ ਵਿੱਚ ਯੋਗਦਾਨ ਦੇਣ ਵਾਲੇ – ਆਦਿ ਗ੍ਰੰਥ ਸਾਹਿਬ ਜੀ ਇੱਕ ਵਿਸ਼ਾਲ ਗ੍ਰੰਥ ਹੈ। ਇਸ ਵਿੱਚ ਯੋਗਦਾਨ ਦੇਣ ਵਾਲਿਆਂ ਦਾ ਵੇਰਵਾ ਹੇਠ ਲਿਖਿਆ ਹੈ-
(ਉ) ਸਿੱਖ ਗੁਰੂ – ਆਦਿ ਗ੍ਰੰਥ ਸਾਹਿਬ ਜੀ ਵਿੱਚ ਗੁਰੂ ਨਾਨਕ ਦੇਵ ਜੀ ਦੇ 976, ਗੁਰੂ ਅੰਗਦ ਦੇਵ ਜੀ ਦੇ 62, ਗੁਰੂ ਅਮਰਦਾਸ ਜੀ ਦੇ 907, ਗੁਰੂ ਰਾਮਦਾਸ ਜੀ ਦੇ 679 ਅਤੇ ਗੁਰੂ ਅਰਜਨ ਦੇਵ ਜੀ ਦੇ 2216 ਸ਼ਬਦ ਅੰਕਿਤ ਹਨ। ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਇਸ ਵਿੱਚ ਗੁਰੂ ਤੇਗ਼ ਬਹਾਦਰ ਜੀ ਦੇ 116 ਸ਼ਬਦ ਅਤੇ ਸ਼ਲੋਕ (59 ਸ਼ਬਦ ਅਤੇ 57 ਸ਼ਲੋਕ) ਸ਼ਾਮਲ ਕੀਤੇ ਗਏ।
(ਅ) ਭਗਤ ਤੇ ਸੰਤ – ਆਦਿ ਗ੍ਰੰਥ ਸਾਹਿਬ ਜੀ ਵਿੱਚ 15 ਹਿੰਦੂ ਭਗਤਾਂ ਤੇ ਸੂਫ਼ੀ ਸੰਤਾਂ ਦੀ ਬਾਣੀ ਅੰਕਿਤ ਕੀਤੀ ਗਈ ਹੈ। ਪ੍ਰਮੁੱਖ ਭਗਤਾਂ ਤੇ ਸੰਤਾਂ ਦੇ ਨਾਂ ਇਹ ਹਨ-ਕਬੀਰ ਜੀ, ਫ਼ਰੀਦ ਜੀ, ਨਾਮਦੇਵ ਜੀ, ਗੁਰੂ ਰਵਿਦਾਸ ਜੀ, ਧੰਨਾ ਜੀ, ਰਾਮਾਨੰਦ ਜੀ ਅਤੇ ਜੈਦੇਵ ਜੀ। ਇਨ੍ਹਾਂ ਵਿੱਚੋਂ ਭਗਤ ਕਬੀਰ ਜੀ ਦੇ ਸਭ ਤੋਂ ਜ਼ਿਆਦਾ 541 ਸ਼ਬਦ ਹਨ।
(ੲ) ਭੱਟ – ਆਦਿ ਗ੍ਰੰਥ ਸਾਹਿਬ ਜੀ ਵਿੱਚ 11 ਭੱਟਾਂ ਦੇ 123 ਸਵੱਯੇ ਵੀ ਅੰਕਿਤ ਕੀਤੇ ਗਏ ਹਨ। ਕੁਝ ਪ੍ਰਮੁੱਖ ਭੱਟਾਂ ਦੇ ਨਾਂ ਇਹ ਹਨ-ਕਲ੍ਹ ਸਹਾਰ ਜੀ, ਨਲ ਜੀ, ਬਲ ਜੀ, ਭਿਖਾ ਜੀ ਤੇ ਹਰਬੰਸ ਜੀ।
4. ਆਦਿ ਗ੍ਰੰਥ ਸਾਹਿਬ ਜੀ ਦਾ ਮਹੱਤਵ – ਆਦਿ ਗ੍ਰੰਥ ਸਾਹਿਬ ਜੀ ਨੇ ਮਨੁੱਖੀ ਜੀਵਨ ਦੇ ਹਰੇਕ ਪੱਖ ਵਿੱਚ ਅਗਵਾਈ ਦੇਣ ਵਾਲੇ ਸੁਨਹਿਰੀ ਸਿਧਾਂਤ ਦਿੱਤੇ ਹਨ। ਇਸ ਦੀ ਬਾਣੀ ਪਰਮਾਤਮਾ ਦੀ ਏਕਤਾ ਅਤੇ ਆਪਸੀ ਭਾਈਚਾਰੇ ਦਾ ਸੰਦੇਸ਼ ਦਿੰਦੀ ਹੈ।
Exam Tips:
a) ਉੱਤਰ ਚਾਰ ਭਾਗਾਂ ਵਿੱਚ ਲਿਖੋ: ਸੰਕਲਨ ਦੀ ਲੋੜ, ਸੰਕਲਨ, ਯੋਗਦਾਨ ਦੇਣ ਵਾਲੇ ਅਤੇ ਮਹੱਤਵ।
b) ਸੰਕਲਨ ਰਾਮਸਰ ਵਿਖੇ ਹੋਇਆ, ਲਿਖਾਰੀ ਭਾਈ ਗੁਰਦਾਸ ਜੀ ਸਨ ਅਤੇ ਪਹਿਲਾ ਪ੍ਰਕਾਸ਼ 16 ਅਗਸਤ, 1604 ਈ. ਨੂੰ ਹੋਇਆ।
Question 6: ਪ੍ਰਿਥੀ ਚੰਦ ‘ਤੇ ਇੱਕ ਸੰਖੇਪ ਨੋਟ ਲਿਖੋ।
ਜਾਂ
ਪ੍ਰਿਥੀ ਚੰਦ ਕੌਣ ਸੀ? ਉਸ ਨੇ ਗੁਰੂ ਅਰਜਨ ਦੇਵ ਜੀ ਦਾ ਵਿਰੋਧ ਕਿਉਂ ਕੀਤਾ?
Answer:
ਪ੍ਰਿਥੀ ਚੰਦ ਜਾਂ ਪ੍ਰਿਥੀਆ ਗੁਰੂ ਰਾਮਦਾਸ ਜੀ ਦਾ ਸਭ ਤੋਂ ਵੱਡਾ ਪੁੱਤਰ ਅਤੇ ਗੁਰੂ ਅਰਜਨ ਸਾਹਿਬ ਜੀ ਦਾ ਵੱਡਾ ਭਰਾ ਸੀ। ਉਸ ਨੇ ਮੀਣਾ ਸੰਪਰਦਾਇ ਦੀ ਸਥਾਪਨਾ ਕੀਤੀ ਸੀ ਉਹ ਬੜਾ ਸੁਆਰਥੀ ਅਤੇ ਲਾਲਚੀ ਸੁਭਾਅ ਦਾ ਸੀ। ਇਸ ਕਾਰਨ ਗੁਰੂ ਰਾਮਦਾਸ ਜੀ ਨੇ ਉਸ ਨੂੰ ਗੁਰਗੱਦੀ ਸੌਂਪਣ ਦੀ ਬਜਾਏ ਅਰਜਨ ਸਾਹਿਬ ਨੂੰ ਗੁਰਗੱਦੀ ਸੌਂਪੀ। ਪ੍ਰਿਥੀ ਚੰਦ ਇਹ ਸੁਣ ਕੇ ਗੁੱਸੇ ਨਾਲ ਤਿਲਮਿਲਾ ਉੱਠਿਆ। ਉਹ ਤਾਂ ਗੁਰਗੱਦੀ ‘ਤੇ ਬੈਠਣ ਲਈ ਕਾਫ਼ੀ ਸਮੇਂ ਤੋਂ ਸੁਪਨੇ ਲੈ ਰਿਹਾ ਸੀ। ਸਿੱਟੇ ਵਜੋਂ ਗੁਰਗੱਦੀ ਨੂੰ ਪ੍ਰਾਪਤ ਕਰਨ ਲਈ ਉਸ ਨੇ ਗੁਰੂ ਅਰਜਨ ਸਾਹਿਬ ਦਾ ਖੁੱਲ੍ਹ ਕੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਉਸ ਨੇ ਐਲਾਨ ਕੀਤਾ ਕਿ ਉਹ ਤਦ ਤਕ ਚੈਨ ਨਾਲ ਨਹੀਂ ਬੈਠੇਗਾ ਜਦ ਤਕ ਉਸ ਨੂੰ ਗੁਰਗੱਦੀ ਨਹੀਂ ਪ੍ਰਾਪਤ ਹੋ ਜਾਂਦੀ। ਉਸ ਦਾ ਖ਼ਿਆਲ ਸੀ ਕਿ ਗੁਰੂ ਅਰਜਨ ਸਾਹਿਬ ਤੋਂ ਬਾਅਦ ਗੁਰਗੱਦੀ ਉਸ ਦੇ ਪੁੱਤਰ ਮਿਹਰਬਾਨ ਨੂੰ ਜ਼ਰੂਰ ਮਿਲੇਗੀ ਪਰ ਜਦੋਂ ਗੁਰੂ ਸਾਹਿਬ ਦੇ ਘਰ ਹਰਿਗੋਬਿੰਦ ਦਾ ਜਨਮ ਹੋਇਆ ਤਾਂ ਉਸ ਦੀਆਂ ਸਾਰੀਆਂ ਉਮੀਦਾਂ ‘ਤੇ ਪਾਣੀ ਫਿਰ ਗਿਆ। ਇਸ ਲਈ ਉਹ ਗੁਰੂ ਅਰਜਨ ਸਾਹਿਬ ਦਾ ਜਾਨੀ ਦੁਸ਼ਮਣ ਬਣ ਗਿਆ। ਉਸ ਨੇ ਮੁਗ਼ਲ ਅਧਿਕਾਰੀਆਂ ਨਾਲ ਮਿਲ ਕੇ ਗੁਰੂ ਅਰਜਨ ਸਾਹਿਬ ਵਿਰੁੱਧ ਸਾਜ਼ਸ਼ਾਂ ਰਚਣੀਆਂ ਸ਼ੁਰੂ ਕਰ ਦਿੱਤੀਆਂ। ਉਸ ਦੀਆਂ ਇਹ ਸਾਜ਼ਸ਼ਾਂ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਦਾ ਇੱਕ ਮੁੱਖ ਕਾਰਨ ਬਣੀਆਂ।
Exam Tips:
a) ਦੱਸੋ ਕਿ ਗੁਰੂ ਰਾਮਦਾਸ ਜੀ ਨੇ ਪ੍ਰਿਥੀ ਚੰਦ ਦੇ ਸੁਆਰਥੀ ਸੁਭਾਅ ਕਾਰਨ ਗੁਰਗੱਦੀ ਅਰਜਨ ਦੇਵ ਜੀ ਨੂੰ ਸੌਂਪੀ।
b) ਪੁੱਤਰ ਮਿਹਰਬਾਨ ਦਾ ਜ਼ਿਕਰ ਅਤੇ ਹਰਿਗੋਬਿੰਦ ਦੇ ਜਨਮ ਨਾਲ ਉਸ ਦੀਆਂ ਆਸਾਂ ਟੁੱਟਣਾ ਜ਼ਰੂਰ ਲਿਖੋ।
Question 7: ਚੰਦੂ ਸ਼ਾਹ ਕੌਣ ਸੀ? ਉਸ ਨੇ ਗੁਰੂ ਅਰਜਨ ਦੇਵ ਜੀ ਦਾ ਵਿਰੋਧ ਕਿਉਂ ਕੀਤਾ?
ਜਾਂ
ਚੰਦੂ ਸ਼ਾਹ ‘ਤੇ ਇੱਕ ਸੰਖੇਪ ਨੋਟ ਲਿਖੋ।
Answer:
ਚੰਦੂ ਸ਼ਾਹ ਲਾਹੌਰ ਦਾ ਦੀਵਾਨ ਸੀ। ਉਹ ਆਪਣੀ ਲੜਕੀ ਲਈ ਕਿਸੇ ਯੋਗ ਵਰ ਦੀ ਤਲਾਸ਼ ਵਿੱਚ ਸੀ। ਚੰਦ ਸ਼ਾਹ ਦੇ ਸਲਾਹਕਾਰਾਂ ਨੇ ਉਸ ਨੂੰ ਆਪਣੀ ਲੜਕੀ ਦਾ ਵਿਆਹ ਗੁਰੂ ਅਰਜਨ ਸਾਹਿਬ ਜੀ ਦੇ ਲੜਕੇ ਹਰਿਗੋਬਿੰਦ ਨਾਲ ਕਰਨ ਦੀ ਸਲਾਹ ਦਿੱਤੀ। ਇਸ ਨਾਲ ਚੰਦੂ ਸ਼ਾਹ ਤਿਲਮਿਲਾ ਉੱਠਿਆ। ਉਸ ਨੇ ਗੁਰੂ ਜੀ ਦੀ ਸ਼ਾਨ ਵਿੱਚ ਬਹੁਤ ਅਪਮਾਨਜਨਕ ਸ਼ਬਦ ਕਹੇ। ਬਾਅਦ ਵਿੱਚ ਚੰਦੂ ਸ਼ਾਹ ਦੀ ਪਤਨੀ ਦੁਆਰਾ ਮਜਬੂਰ ਕਰਨ ‘ਤੇ ਉਹ ਇਹ ਰਿਸ਼ਤਾ ਕਰਨ ਲਈ ਤਿਆਰ ਹੋ ਗਿਆ। ਉਸ ਨੇ ਇਸ ਰਿਸ਼ਤੇ ਨੂੰ ਸਵੀਕਾਰ ਕਰਨ ਲਈ ਗੁਰੂ ਅਰਜਨ ਸਾਹਿਬ ਨੂੰ ਸ਼ਗਨ ਭੇਜਿਆ। ਕਿਉਂਕਿ ਹੁਣ ਤਕ ਗੁਰੂ ਸਾਹਿਬ ਨੂੰ ਚੰਦੂ ਸ਼ਾਹ ਦੁਆਰਾ ਉਨ੍ਹਾਂ ਬਾਰੇ ਕਹੇ ਗਏ ਅਪਮਾਨ ਭਰੇ ਸ਼ਬਦਾਂ ਦਾ ਪਤਾ ਲੱਗ ਚੁੱਕਿਆ ਸੀ ਇਸ ਲਈ ਉਨ੍ਹਾਂ ਨੇ ਇਸ ਸ਼ਗਨ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ। ਜਦੋਂ ਚੰਦੂ ਸ਼ਾਹ ਨੂੰ ਇਸ ਬਾਰੇ ਪਤਾ ਚਲਿਆ ਤਾਂ ਉਸ ਨੇ ਗੁਰੂ ਸਾਹਿਬ ਤੋਂ ਆਪਣੇ ਇਸ ਅਪਮਾਨ ਦਾ ਬਦਲਾ ਲੈਣ ਦਾ ਫੈਸਲਾ ਕੀਤਾ। ਉਸ ਨੇ ਪਹਿਲਾਂ ਮੁਗ਼ਲ ਬਾਦਸ਼ਾਹ ਅਕਬਰ ਅਤੇ ਉਸ ਦੀ ਮੌਤ ਤੋਂ ਬਾਅਦ ਜਹਾਂਗੀਰ ਨੂੰ ਗੁਰੂ ਸਾਹਿਬ ਵਿਰੁੱਧ ਭੜਕਾਇਆ। ਇਸ ਦਾ ਜਹਾਂਗੀਰ ‘ਤੇ ਲੋੜੀਂਦਾ ਅਸਰ ਹੋਇਆ ਤੇ ਉਸ ਨੇ ਗੁਰੂ ਜੀ ਦੇ ਵਿਰੁੱਧ ਸਖ਼ਤ ਕਾਰਵਾਈ ਕਰਨ ਦਾ ਫੈਸਲਾ ਕਰ ਲਿਆ। ਇਸ ਤਰ੍ਹਾਂ ਚੰਦੂ ਸ਼ਾਹ ਦਾ ਵਿਰੋਧ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਇੱਕ ਮਹੱਤਵਪੂਰਨ ਕਾਰਨ ਸਿੱਧ ਹੋਇਆ।
Exam Tips:
a) ਕ੍ਰਮ ਯਾਦ ਰੱਖੋ: ਰਿਸ਼ਤੇ ਦਾ ਸੁਝਾਅ, ਅਪਮਾਨਜਨਕ ਸ਼ਬਦ, ਸ਼ਗਨ ਭੇਜਣਾ, ਗੁਰੂ ਜੀ ਦਾ ਇਨਕਾਰ ਅਤੇ ਬਦਲੇ ਵਜੋਂ ਜਹਾਂਗੀਰ ਨੂੰ ਭੜਕਾਉਣਾ।
Question 8: ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਛੇ ਮੁੱਖ ਕਾਰਨ ਦੱਸੋ।
ਜਾਂ
ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਲਈ ਜ਼ਿੰਮੇਵਾਰ ਕਾਰਨਾਂ ਦਾ ਸੰਖੇਪ ਵਰਣਨ ਕਰੋ।
ਜਾਂ
ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਕੀ ਕਾਰਨ ਸਨ?
Answer:
ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਕਾਰਨਾਂ ਦਾ ਵਰਣਨ ਇਸ ਤਰ੍ਹਾਂ ਹੈ-
1. ਜਹਾਂਗੀਰ ਦੀ ਧਾਰਮਿਕ ਕੱਟੜਤਾ – ਜਹਾਂਗੀਰ ਬੜਾ ਕੱਟੜ ਸੁੰਨੀ ਮੁਸਲਮਾਨ ਸੀ ਅਤੇ ਉਸ ਦੀ ਇਹ ਕੱਟੜਤਾ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਦਾ ਪ੍ਰਮੁੱਖ ਕਾਰਨ ਬਣੀ। ਉਹ ਇਸਲਾਮ ਧਰਮ ਨੂੰ ਛੱਡ ਕੇ ਕਿਸੇ ਹੋਰ ਧਰਮ ਦੀ ਹੋਂਦ ਨੂੰ ਕਦੇ ਸਹਿਣ ਨਹੀਂ ਕਰ ਸਕਦਾ ਸੀ। ਉਹ ਪੰਜਾਬ ਵਿੱਚ ਸਿੱਖਾਂ ਦੇ ਦਿਨ-ਬ-ਦਿਨ ਵੱਧ ਰਹੇ ਪ੍ਰਭਾਵ ਨੂੰ ਖ਼ਤਮ ਕਰਨ ਲਈ ਕਿਸੇ ਸੁਨਹਿਰੀ ਮੌਕੇ ਦੀ ਤਲਾਸ਼ ਵਿੱਚ ਸੀ।
2. ਸਿੱਖ ਪੰਥ ਦਾ ਵਿਕਾਸ – ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਵਿੱਚ ਸਿੱਖ ਪੰਥ ਦੀ ਵਧਦੀ ਲੋਕਪ੍ਰਿਯਤਾ ਦਾ ਵੀ ਯੋਗਦਾਨ ਹੈ। ਹਰਿਮੰਦਰ ਸਾਹਿਬ ਦੇ ਨਿਰਮਾਣ, ਤਰਨ ਤਾਰਨ, ਕਰਤਾਰਪੁਰ ਅਤੇ ਹਰਿਗੋਬਿੰਦਪੁਰ ਆਦਿ ਨਗਰਾਂ ਅਤੇ ਮਸੰਦ ਪ੍ਰਥਾ ਦੀ ਸਥਾਪਨਾ ਕਾਰਨ ਸਿੱਖ ਪੰਥ ਦਿਨੋ-ਦਿਨ ਹਰਮਨ-ਪਿਆਰਾ ਹੁੰਦਾ ਚਲਾ ਗਿਆ। ਆਦਿ ਗ੍ਰੰਥ ਸਾਹਿਬ ਦੀ ਰਚਨਾ ਕਾਰਨ ਸਿੱਖ ਧਰਮ ਦੇ ਪ੍ਰਸਾਰ ਵਿੱਚ ਬਹੁਤ ਸਹਾਇਤਾ ਮਿਲੀ। ਮੁਗ਼ਲਾਂ ਲਈ ਇਹ ਗੱਲ ਅਸਹਿ ਸੀ। ਇਸ ਲਈ ਉਨ੍ਹਾਂ ਨੇ ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਦਾ ਨਿਰਣਾ ਕੀਤਾ।
3. ਪ੍ਰਿਥੀ ਚੰਦ ਦੀ ਦੁਸ਼ਮਣੀ – ਪ੍ਰਿਥੀ ਚੰਦ ਗੁਰੂ ਅਰਜਨ ਸਾਹਿਬ ਦਾ ਵੱਡਾ ਭਰਾ ਸੀ। ਉਹ ਬੜਾ ਲਾਲਚੀ ਅਤੇ ਖ਼ੁਦਗਰਜ਼ ਇਨਸਾਨ ਸੀ। ਕਿਉਂਕਿ ਉਸ ਨੂੰ ਗੁਰਗੱਦੀ ਨਹੀਂ ਮਿਲੀ ਇਸ ਲਈ ਉਹ ਗੁਰੂ ਸਾਹਿਬ ਨਾਲ ਨਾਰਾਜ਼ ਸੀ। ਉਸ ਨੇ ਮੁਗ਼ਲ ਅਧਿਕਾਰੀਆਂ ਨਾਲ ਮਿਲ ਕੇ ਗੁਰੂ ਜੀ ਵਿਰੁੱਧ ਸਾਜ਼ਸ਼ਾਂ ਰਚਣੀਆਂ ਸ਼ੁਰੂ ਕਰ ਦਿੱਤੀਆਂ। ਇਨ੍ਹਾਂ ਸਾਜ਼ਸ਼ਾਂ ਨੇ ਮੁਗ਼ਲਾਂ ਵਿੱਚ ਗੁਰੂ ਜੀ ਵਿਰੁੱਧ ਹੋਰ ਨਫ਼ਰਤ ਪੈਦਾ ਕਰ ਦਿੱਤੀ।
4. ਚੰਦੂ ਸ਼ਾਹ ਦੀ ਦੁਸ਼ਮਣੀ – ਚੰਦੂ ਸ਼ਾਹ ਲਾਹੌਰ ਦਾ ਦੀਵਾਨ ਸੀ। ਉਹ ਆਪਣੀ ਲੜਕੀ ਲਈ ਕਿਸੇ ਯੋਗ ਵਰ ਦੀ ਤਲਾਸ਼ ਵਿੱਚ ਸੀ। ਚੰਦੂ ਸ਼ਾਹ ਨੂੰ ਗੁਰੂ ਸਾਹਿਬ ਦੇ ਪੁੱਤਰ ਹਰਿਗੋਬਿੰਦ ਦਾ ਨਾਂ ਸੁਝਾਇਆ ਗਿਆ। ਇਸ ‘ਤੇ ਉਸ ਨੇ ਗੁਰੂ ਜੀ ਦੀ ਸ਼ਾਨ ਵਿੱਚ ਅਨੇਕਾਂ ਅਪਮਾਨਜਨਕ ਸ਼ਬਦ ਕਹੇ। ਪਰ ਪਤਨੀ ਦੁਆਰਾ ਮਜਬੂਰ ਕਰਨ ‘ਤੇ ਉਹ ਇਹ ਰਿਸ਼ਤਾ ਕਰਨ ਲਈ ਤਿਆਰ ਹੋ ਗਿਆ। ਗੁਰੂ ਸਾਹਿਬ ਨੇ ਇਸ ਰਿਸ਼ਤੇ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ। ਚੰਦੂ ਸ਼ਾਹ ਨੇ ਆਪਣੀ ਬੇਇੱਜ਼ਤੀ ਦਾ ਬਦਲਾ ਲੈਣ ਲਈ ਜਹਾਂਗੀਰ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ। ਸਿੱਟੇ ਵਜੋਂ ਜਹਾਂਗੀਰ ਨੇ ਗੁਰੂ ਜੀ ਵਿਰੁੱਧ ਸਖ਼ਤ ਕਾਰਵਾਈ ਕਰਨ ਦਾ ਮਨ ਬਣਾਇਆ।
5. ਨਕਸ਼ਬੰਦੀਆਂ ਦਾ ਵਿਰੋਧ – ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਵਿੱਚ ਨਕਸ਼ਬੰਦੀਆਂ ਦੀ ਮਹੱਤਵਪੂਰਨ ਭੂਮਿਕਾ ਸੀ। ਉਸ ਸਮੇਂ ਇਸ ਲਹਿਰ ਦਾ ਨੇਤਾ ਸ਼ੇਖ਼ ਅਹਿਮਦ ਸਰਹਿੰਦੀ ਸੀ। ਉਹ ਸਿੱਖਾਂ ਦੇ ਵੱਧਦੇ ਹੋਏ ਪ੍ਰਭਾਵ ਨੂੰ ਸਹਿਣ ਕਰਨ ਲਈ ਤਿਆਰ ਨਹੀਂ ਸੀ। ਸਿੱਟੇ ਵਜੋਂ ਉਸ ਨੇ ਜਹਾਂਗੀਰ ਨੂੰ ਸਿੱਖਾਂ ਵਿਰੁੱਧ ਕਾਰਵਾਈ ਲਈ ਭੜਕਾਇਆ।
6. ਖੁਸਰੋ ਦੀ ਸਹਾਇਤਾ – ਗੁਰੂ ਅਰਜਨ ਸਾਹਿਬ ਦੁਆਰਾ ਸ਼ਹਿਜ਼ਾਦਾ ਖੁਸਰੋ ਦੀ ਸਹਾਇਤਾ ਉਨ੍ਹਾਂ ਦੀ ਸ਼ਹਾਦਤ ਦਾ ਫੌਰੀ ਕਾਰਨ ਬਣਿਆ। ਸ਼ਹਿਜ਼ਾਦਾ ਖੁਸਰੋ ਗੁਰੂ ਅਰਜਨ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕਰਨ ਲਈ ਤਰਨ ਤਾਰਨ ਵਿਖੇ ਪਹੁੰਚਿਆ। ਗੁਰੂ ਸਾਹਿਬ ਨੇ ਖੁਸਰੋ ਦੇ ਮੱਥੇ ‘ਤੇ ਤਿਲਕ ਲਗਾਇਆ ਅਤੇ ਕੁਝ ਲੋੜੀਂਦੀ ਆਰਥਿਕ ਸਹਾਇਤਾ ਵੀ ਕੀਤੀ। ਜਦੋਂ ਜਹਾਂਗੀਰ ਨੂੰ ਇਸ ਬਾਰੇ ਪਤਾ ਚਲਿਆ ਤਾਂ ਉਸ ਨੇ ਲਾਹੌਰ ਦੇ ਗਵਰਨਰ, ਮੁਰਤਜ਼ਾ ਖ਼ਾਂ ਨੂੰ ਹੁਕਮ ਦਿੱਤਾ ਕਿ ਉਹ ਗੁਰੂ ਸਾਹਿਬ ਨੂੰ ਗ੍ਰਿਫ਼ਤਾਰ ਕਰ ਲਵੇ।
Exam Tips:
a) ਛੇ ਕਾਰਨਾਂ ਦੇ ਸਿਰਲੇਖ ਯਾਦ ਰੱਖੋ: ਜਹਾਂਗੀਰ ਦੀ ਕੱਟੜਤਾ, ਸਿੱਖ ਪੰਥ ਦਾ ਵਿਕਾਸ, ਪ੍ਰਿਥੀ ਚੰਦ, ਚੰਦੂ ਸ਼ਾਹ, ਨਕਸ਼ਬੰਦੀ ਅਤੇ ਖੁਸਰੋ ਦੀ ਸਹਾਇਤਾ।
b) ਖੁਸਰੋ ਦੀ ਸਹਾਇਤਾ ਨੂੰ ਫੌਰੀ ਕਾਰਨ ਵਜੋਂ ਵੱਖਰਾ ਦੱਸੋ।
Question 9: ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਵਿੱਚ ਨਕਸ਼ਬੰਦੀਆਂ ਦੀ ਭੂਮਿਕਾ ਦਾ ਵਰਣਨ ਕਰੋ।
Answer:
ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਵਿੱਚ ਨਕਸ਼ਬੰਦੀਆਂ ਦਾ ਵੱਡਾ ਹੱਥ ਸੀ। ਨਕਸ਼ਬੰਦੀ ਕੱਟੜਪੰਥੀ ਮੁਸਲਮਾਨਾਂ ਦੁਆਰਾ ਸ਼ੁਰੂ ਕੀਤੀ ਗਈ ਇੱਕ ਲਹਿਰ ਸੀ। ਇਸ ਲਹਿਰ ਦਾ ਮੁੱਖ ਕੇਂਦਰ ਸਰਹਿੰਦ ਵਿਖੇ ਸੀ। ਇਹ ਲਹਿਰ ਪੰਜਾਬ ਵਿੱਚ ਸਿੱਖਾਂ ਦੇ ਤੇਜ਼ੀ ਨਾਲ ਵਧਦੇ ਹੋਏ ਪ੍ਰਭਾਵ ਨੂੰ ਵੇਖ ਕੇ ਬੌਖਲਾ ਉੱਠੀ ਸੀ। ਇਸ ਦਾ ਕਾਰਨ ਇਹ ਸੀ ਕਿ ਇਹ ਲਹਿਰ ਇਸਲਾਮ ਤੋਂ ਬਿਨਾਂ ਕਿਸੇ ਹੋਰ ਧਰਮ ਨੂੰ ਪ੍ਰਫੁੱਲਿਤ ਹੁੰਦਾ ਦੇਖ ਕੇ ਸਹਿਣ ਨਹੀਂ ਕਰ ਸਕਦੀ ਸੀ। ਸ਼ੇਖ਼ ਅਹਿਮਦ ਸਰਹਿੰਦੀ ਜੋ ਉਸ ਸਮੇਂ ਨਕਸ਼ਬੰਦੀਆਂ ਦਾ ਨੇਤਾ ਸੀ, ਬਹੁਤ ਕੱਟੜ ਵਿਚਾਰਾਂ ਦਾ ਸੀ। ਉਸ ਦਾ ਮੁਗ਼ਲ ਦਰਬਾਰ ਵਿੱਚ ਕਾਫ਼ੀ ਅਸਰ ਰਸੂਖ ਸੀ। ਇਸ ਲਈ ਉਸ ਨੇ ਜਹਾਂਗੀਰ ਨੂੰ ਗੁਰੂ ਅਰਜਨ ਸਾਹਿਬ ਜੀ ਦੇ ਵਿਰੁੱਧ ਭੜਕਾਉਣਾ ਸ਼ੁਰੂ ਕਰ ਦਿੱਤਾ। ਉਸ ਦਾ ਕਹਿਣਾ ਸੀ ਕਿ ਜੇਕਰ ਸਮਾਂ ਰਹਿੰਦੇ ਸਿੱਖਾਂ ਦਾ ਮਨ ਨਾ ਕੀਤਾ ਗਿਆ ਤਾਂ ਇਸ ਦਾ ਇਸਲਾਮ ਉੱਤੇ ਤਬਾਹਕੁੰਨ ਪ੍ਰਭਾਵ ਪਵੇਗਾ। ਸਿੱਟੇ ਵਜੋਂ ਜਹਾਂਗੀਰ ਨੇ ਗੁਰੂ ਅਰਜਨ ਸਾਹਿਬ ਦੇ ਵਿਰੁੱਧ ਕਾਰਵਾਈ ਕਰਨ ਦਾ ਨਿਸ਼ਚਾ ਕੀਤਾ।
Exam Tips:
a) ਨਕਸ਼ਬੰਦੀ ਲਹਿਰ ਦਾ ਕੇਂਦਰ ਸਰਹਿੰਦ ਅਤੇ ਨੇਤਾ ਸ਼ੇਖ਼ ਅਹਿਮਦ ਸਰਹਿੰਦੀ ਸੀ, ਇਹ ਦੋਵੇਂ ਗੱਲਾਂ ਲਿਖੋ।
b) ਇਹ ਵੀ ਲਿਖੋ ਕਿ ਉਸ ਨੇ ਜਹਾਂਗੀਰ ਨੂੰ ਸਿੱਖਾਂ ਵਿਰੁੱਧ ਕਿਵੇਂ ਭੜਕਾਇਆ।
Question 10: ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਦਾ ਫੌਰੀ ਕਾਰਨ ਕੀ ਸੀ?
Answer:
ਗੁਰੂ ਅਰਜਨ ਸਾਹਿਬ ਦੁਆਰਾ ਸ਼ਹਿਜ਼ਾਦਾ ਖੁਸਰੋ ਦੀ ਸਹਾਇਤਾ ਉਨ੍ਹਾਂ ਦੀ ਸ਼ਹਾਦਤ ਦਾ ਫੌਰੀ ਕਾਰਨ ਬਣਿਆ। ਸ਼ਹਿਜ਼ਾਦਾ ਖੁਸਰੋ ਜਹਾਂਗੀਰ ਦਾ ਸਭ ਤੋਂ ਵੱਡਾ ਪੁੱਤਰ ਸੀ। ਉਸ ਨੇ ਆਪਣੇ ਪਿਤਾ ਵਿਰੁੱਧ ਰਾਜਗੱਦੀ ਪ੍ਰਾਪਤ ਕਰਨ ਲਈ ਵਿਦਰੋਹ ਕਰ ਦਿੱਤਾ ਸੀ। ਜਦੋਂ ਸ਼ਾਹੀ ਫ਼ੌਜਾਂ ਨੇ ਖੁਸਰੋ ਨੂੰ ਫੜਨ ਦਾ ਯਤਨ ਕੀਤਾ ਤਾਂ ਉਹ ਭੱਜ ਕੇ ਪੰਜਾਬ ਆ ਗਿਆ। ਪੰਜਾਬ ਪਹੁੰਚ ਕੇ ਖੁਸਰੋ ਗੁਰੂ ਅਰਜਨ ਸਾਹਿਬ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ ਲਈ ਤਰਨ ਤਾਰਨ ਵਿਖੇ ਪਹੁੰਚਿਆ। ਅਕਬਰ ਦਾ ਪੋਤਰਾ ਹੋਣ ਦੇ ਨਾਤੇ ਜਿਸ ਦੇ ਸਿੱਖ ਗੁਰੂਆਂ ਨਾਲ ਬੜੇ ਚੰਗੇ ਸੰਬੰਧ ਸਨ ਇਹ ਕੁਦਰਤੀ ਸੀ ਕਿ ਗੁਰੂ ਸਾਹਿਬ ਉਸ ਨਾਲ ਹਮਦਰਦੀ ਕਰਦੇ। ਨਾਲੇ ਗੁਰੂ ਘਰ ਵਿੱਚ ਆ ਕੇ ਕੋਈ ਵੀ ਵਿਅਕਤੀ ਗੁਰੂ ਸਾਹਿਬ ਨੂੰ ਅਸ਼ੀਰਵਾਦ ਦੇਣ ਦੀ ਅਰਦਾਸ ਕਰ ਸਕਦਾ ਸੀ। ਕਿਹਾ ਜਾਂਦਾ ਹੈ ਕਿ ਗੁਰੂ ਸਾਹਿਬ ਨੇ ਖੁਸਰੋ ਦੇ ਮੱਥੇ ‘ਤੇ ਤਿਲਕ ਲਗਾਇਆ ਅਤੇ ਉਸ ਨੂੰ ਕਾਬਲ ਜਾਣ ਲਈ ਕੁਝ ਲੋੜੀਂਦੀ ਆਰਥਿਕ ਸਹਾਇਤਾ ਵੀ ਕੀਤੀ। ਜਦੋਂ ਜਹਾਂਗੀਰ ਨੂੰ ਇਸ ਬਾਰੇ ਪਤਾ ਚੱਲਿਆ ਤਾਂ ਉਸ ਨੂੰ ਗੁਰੂ ਜੀ ਵਿਰੁੱਧ ਕਾਰਵਾਈ ਕਰਨ ਦਾ ਸੁਨਹਿਰੀ ਮੌਕਾ ਮਿਲ ਗਿਆ। ਉਸ ਨੇ ਲਾਹੌਰ ਦੇ ਗਵਰਨਰ ਮੁਰਤਜ਼ਾ ਖ਼ਾਂ ਨੂੰ ਹੁਕਮ ਦਿੱਤਾ ਕਿ ਉਹ ਗੁਰੂ ਸਾਹਿਬ ਨੂੰ ਗ੍ਰਿਫ਼ਤਾਰ ਕਰ ਲਵੇ। ਉਨ੍ਹਾਂ ਨੂੰ ਘੋਰ ਤਸੀਹੇ ਦੇ ਕੇ ਮਾਰ ਦਿੱਤਾ ਜਾਵੇ ਅਤੇ ਉਨ੍ਹਾਂ ਦੀ ਜਾਇਦਾਦ ਜ਼ਬਤ ਕਰ ਲਈ ਜਾਵੇ।
Exam Tips:
a) ਫੌਰੀ ਕਾਰਨ ਸਿਰਫ਼ ਖੁਸਰੋ ਦੀ ਸਹਾਇਤਾ ਹੈ; ਬਾਕੀ ਕਾਰਨ ਲੰਮੇ ਸਮੇਂ ਦੇ ਕਾਰਨ ਹਨ।
b) ਖੁਸਰੋ ਤਰਨ ਤਾਰਨ ਆਇਆ, ਮੱਥੇ ਉੱਤੇ ਤਿਲਕ ਲੱਗਾ ਅਤੇ ਜਹਾਂਗੀਰ ਨੇ ਮੁਰਤਜ਼ਾ ਖ਼ਾਂ ਨੂੰ ਗ੍ਰਿਫ਼ਤਾਰੀ ਦਾ ਹੁਕਮ ਦਿੱਤਾ।
Question 11: ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਮਹੱਤਵ ਲਿਖੋ।
ਜਾਂ
ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਮਹੱਤਵ ਦਾ ਸੰਖੇਪ ਵਰਣਨ ਕਰੋ।
Answer:
ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਸਿੱਖ ਇਤਿਹਾਸ ਵਿੱਚ ਇੱਕ ਨਵਾਂ ਮੋੜ ਸਿੱਧ ਹੋਈ। ਇਸ ਸ਼ਹੀਦੀ ਦੇ ਹੇਠ ਲਿਖੇ ਮਹੱਤਵਪੂਰਨ ਸਿੱਟੇ ਨਿਕਲੇ
1. ਗੁਰੂ ਹਰਿਗੋਬਿੰਦ ਜੀ ਦੀ ਨਵੀਂ ਨੀਤੀ – ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਗੁਰੂ ਹਰਿਗੋਬਿੰਦ ਜੀ ‘ਤੇ ਬੜਾ ਡੂੰਘਾ ਅਸਰ ਪਿਆ। ਉਨ੍ਹਾਂ ਨੇ ਸਿੱਖਾਂ ਨੂੰ ਹਥਿਆਰਬੰਦ ਕਰਨ ਦਾ ਨਿਸ਼ਚਾ ਕੀਤਾ। ਉਨ੍ਹਾਂ ਨੇ ਅਕਾਲ ਤਖ਼ਤ ਦੀ ਉਸਾਰੀ ਕਰਵਾਈ। ਇੱਥੇ ਸਿੱਖਾਂ ਨੂੰ ਹਥਿਆਰਾਂ ਦੀ ਵਰਤੋਂ ਕਰਨੀ ਸਿਖਾਈ ਜਾਂਦੀ ਸੀ। ਇਸ ਤਰ੍ਹਾਂ ਸਿੱਖ ਸੰਤ ਸਿਪਾਹੀ ਬਣ ਕੇ ਉਭਰਨ ਲੱਗੇ।
2. ਸਿੱਖਾਂ ਵਿੱਚ ਏਕਤਾ – ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨਾਲ ਸਿੱਖ ਇਹ ਮਹਿਸੂਸ ਕਰਨ ਲੱਗੇ ਕਿ ਮੁਗ਼ਲਾਂ ਦੇ ਅੱਤਿਆਚਾਰ ਵਿਰੁੱਧ ਉਨ੍ਹਾਂ ਵਿੱਚ ਏਕਤਾ ਦਾ ਹੋਣਾ ਬਹੁਤ ਜ਼ਰੂਰੀ ਹੈ। ਸਿੱਟੇ ਵਜੋਂ ਉਹ ਬੜੀ ਤੇਜ਼ੀ ਨਾਲ ਇੱਕ ਹੋਣ ਲੱਗੇ।
3. ਸਿੱਖਾਂ ਤੇ ਮੁਗ਼ਲਾਂ ਦੇ ਸੰਬੰਧਾਂ ਵਿੱਚ ਪਰਿਵਰਤਨ – ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਪਹਿਲਾਂ ਮੁਗ਼ਲਾਂ ਅਤੇ ਸਿੱਖਾਂ ਵਿਚਾਲੇ ਸੰਬੰਧ ਸੁਹਿਰਦ ਸਨ। ਪਰ ਹੁਣ ਸਥਿਤੀ ਵਿੱਚ ਪੂਰਨ ਤੌਰ ‘ਤੇ ਪਰਿਵਰਤਨ ਆ ਚੁੱਕਾ ਸੀ। ਸਿੱਖਾਂ ਦੇ ਦਿਲਾਂ ਵਿੱਚ ਮੁਗ਼ਲਾਂ ਤੋਂ ਬਦਲਾ ਲੈਣ ਦੀ ਭਾਵਨਾ ਪੈਦਾ ਹੋ ਗਈ ਸੀ। ਮੁਗ਼ਲਾਂ ਨੂੰ ਵੀ ਸਿੱਖਾਂ ਦਾ ਹਥਿਆਰਬੰਦ ਹੋਣਾ ਪਸੰਦ ਨਹੀਂ ਸੀ। ਇਸ ਤਰ੍ਹਾਂ ਸਿੱਖਾਂ ਅਤੇ ਮੁਗ਼ਲਾਂ ਵਿਚਾਲੇ ਆਪਸੀ ਪਾੜਾ ਹੋਰ ਵੱਧ ਗਿਆ।
4. ਸਿੱਖਾਂ ਉੱਤੇ ਅੱਤਿਆਚਾਰ – ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਨਾਲ ਹੀ ਮੁਗ਼ਲਾਂ ਨੇ ਸਿੱਖਾਂ ਉੱਤੇ ਅੱਤਿਆਚਾਰਾਂ ਦਾ ਦੌਰ ਸ਼ੁਰੂ ਕਰ ਦਿੱਤਾ। ਸਿੱਖਾਂ ਨੇ ਗੁਰੂ ਗੋਬਿੰਦ ਸਿੰਘ, ਬੰਦਾ ਸਿੰਘ ਬਹਾਦਰ ਅਤੇ ਹੋਰ ਸਿੱਖ ਨੇਤਾਵਾਂ ਦੇ ਅਧੀਨ ਅੱਤਿਆਚਾਰਾਂ ਦਾ ਡਟ ਕੇ ਸਾਹਮਣਾ ਕੀਤਾ ਅਤੇ ਸ਼ਹੀਦੀਆਂ ਦਿੱਤੀਆਂ। ਇਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਸਿੱਖਾਂ ਲਈ ਇੱਕ ਪ੍ਰੇਰਣਾ ਦਾ ਸੋਮਾ ਬਣ ਗਈ।
5. ਸਿੱਖ ਧਰਮ ਦੀ ਲੋਕਪ੍ਰਿਯਤਾ – ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਕਾਰਨ ਸਿੱਖ ਧਰਮ ਪਹਿਲਾਂ ਨਾਲੋਂ ਵਧੇਰੇ ਲੋਕਪ੍ਰਿਯ ਹੋ ਗਿਆ। ਇਸ ਘਟਨਾ ਨਾਲ ਨਾ ਸਿਰਫ ਹਿੰਦੂ, ਸਗੋਂ ਬਹੁਤ ਸਾਰੇ ਮੁਸਲਮਾਨਾਂ ਦੇ ਦਿਲਾਂ ਵਿੱਚ ਗੁਰੂ ਸਾਹਿਬ ਲਈ ਅਥਾਹ ਪ੍ਰੇਮ ਅਤੇ ਭਗਤੀ ਦੀ ਭਾਵਨਾ ਪੈਦਾ ਹੋ ਗਈ। ਉਹ ਵੱਡੀ ਗਿਣਤੀ ਵਿੱਚ ਸਿੱਖ ਧਰਮ ਵਿੱਚ ਸ਼ਾਮਲ ਹੋਣੇ ਸ਼ੁਰੂ ਹੋ ਗਏ। ਇਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੇ ਸਿੱਖ ਇਤਿਹਾਸ ਵਿੱਚ ਇੱਕ ਨਵੇਂ ਯੁੱਗ ਦਾ ਆਰੰਭ ਕੀਤਾ।
6. ਸੁਤੰਤਰ ਸਿੱਖ ਰਾਜ ਦੀ ਸਥਾਪਨਾ – ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਕਾਰਨ ਸਿੱਖਾਂ ਨੇ ਇਹ ਪ੍ਰਣ ਕੀਤਾ ਕਿ ਜਦੋਂ ਤਕ ਉਹ ਮੁਗ਼ਲਾਂ ਦੇ ਸ਼ਾਸਨ ਦਾ ਅੰਤ ਨਹੀਂ ਕਰ ਲੈਂਦੇ ਉਹ ਸੁੱਖ ਦਾ ਸਾਹ ਨਹੀਂ ਲੈਣਗੇ। ਇਸ ਲਈ ਉਨ੍ਹਾਂ ਨੇ ਸ਼ਸਤਰ ਚੁੱਕ ਲਏ। ਇਸ ਤਰ੍ਹਾਂ ਅਖ਼ੀਰ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਸਿੱਖਾਂ ਦਾ ਸੁਤੰਤਰ ਰਾਜ ਸਥਾਪਿਤ ਕਰਨ ਦਾ ਸੁਪਨਾ ਸਾਕਾਰ ਹੋਇਆ।
Exam Tips:
a) ਛੇ ਸਿੱਟੇ ਸਿਰਲੇਖਾਂ ਸਮੇਤ ਲਿਖੋ: ਨਵੀਂ ਨੀਤੀ, ਏਕਤਾ, ਸੰਬੰਧਾਂ ਵਿੱਚ ਪਰਿਵਰਤਨ, ਅੱਤਿਆਚਾਰ, ਲੋਕਪ੍ਰਿਯਤਾ ਅਤੇ ਸੁਤੰਤਰ ਸਿੱਖ ਰਾਜ।
b) ਗੁਰੂ ਹਰਿਗੋਬਿੰਦ ਜੀ ਦੀ ਨਵੀਂ ਨੀਤੀ ਦੇ ਨਾਲ ਅਕਾਲ ਤਖ਼ਤ ਦਾ ਜ਼ਿਕਰ ਕਰੋ।
ਨਿਬੰਧ-ਰੂਪੀ ਪ੍ਰਸ਼ਨ (Essay Type Questions)
Question 1: ਗੁਰੂ ਅਰਜਨ ਦੇਵ ਜੀ ਦੇ ਮੁੱਢਲੇ ਜੀਵਨ ਦਾ ਸੰਖੇਪ ਵਰਣਨ ਕਰੋ। ਗੁਰਗੱਦੀ ‘ਤੇ ਬੈਠਦੇ ਸਮੇਂ ਉਨ੍ਹਾਂ ਨੂੰ ਕਿਹੜੀਆਂ ਔਕੜਾਂ ਦਾ ਸਾਹਮਣਾ ਕਰਨਾ ਪਿਆ?
Answer:
ਗੁਰੂ ਅਰਜਨ ਦੇਵ ਜੀ ਸਿੱਖਾਂ ਦੇ ਪੰਜਵੇਂ ਗੁਰੂ ਸਨ। ਉਨ੍ਹਾਂ ਦਾ ਗੁਰੂਕਾਲ 1581 ਈ. ਤੋਂ 1606 ਈ. ਤਕ ਸੀ। ਗੁਰੂ ਅਰਜਨ ਦੇਵ ਜੀ ਦੇ ਗੁਰੂਕਾਲ ਵਿੱਚ ਜਿੱਥੇ ਸਿੱਖ ਪੰਥ ਦਾ ਅਦੁੱਤਾ ਵਿਕਾਸ ਹੋਇਆ, ਉੱਥੇ ਹੀ ਉਨ੍ਹਾਂ ਦੀ ਸ਼ਹੀਦੀ ਨਾਲ ਸਿੱਖ ਇਤਿਹਾਸ ਵਿੱਚ ਇੱਕ ਨਵੇਂ ਯੁੱਗ ਦਾ ਆਰੰਭ ਹੋਇਆ। ਗੁਰੂ ਜੀ ਦੇ ਮੁੱਢਲੇ ਜੀਵਨ ਅਤੇ ਔਕੜਾਂ ਦਾ ਸੰਖੇਪ ਵਰਣਨ ਇਸ ਤਰ੍ਹਾਂ ਹੈ
I. ਗੁਰੂ ਅਰਜਨ ਦੇਵ ਜੀ ਦਾ ਮੁੱਢਲਾ ਜੀਵਨ
1. ਜਨਮ ਅਤੇ ਮਾਤਾ-ਪਿਤਾ – ਗੁਰੂ ਅਰਜਨ ਦੇਵ ਜੀ ਦਾ ਜਨਮ 15 ਅਪਰੈਲ, 1563 ਈ. ਨੂੰ ਗੋਇੰਦਵਾਲ ਸਾਹਿਬ ਵਿਖੇ ਹੋਇਆ ਸੀ। ਆਪ ਗੁਰੂ ਰਾਮਦਾਸ ਜੀ ਦੇ ਸਭ ਤੋਂ ਛੋਟੇ ਪੁੱਤਰ ਸਨ ਅਤੇ ਸੋਢੀ ਜਾਤ ਦੇ ਖੱਤਰੀ ਪਰਿਵਾਰ ਨਾਲ ਸੰਬੰਧ ਰੱਖਦੇ ਸਨ। ਆਪ ਦੇ ਮਾਤਾ ਜੀ ਦਾ ਨਾਂ ਬੀਬੀ ਭਾਨੀ ਸੀ।
2. ਬਚਪਨ ਅਤੇ ਵਿਆਹ – ਗੁਰੂ ਅਰਜਨ ਦੇਵ ਜੀ ਬਚਪਨ ਤੋਂ ਹੀ ਸਭ ਦੇ, ਖ਼ਾਸ ਕਰਕੇ ਆਪਣੇ ਨਾਨਾ ਗੁਰੂ ਅਮਰਦਾਸ ਜੀ ਦੇ ਬਹੁਤ ਲਾਡਲੇ ਸਨ। ਗੁਰੂ ਅਮਰਦਾਸ ਜੀ ਨੇ ਇੱਕ ਵਾਰ ਭਵਿੱਖਬਾਣੀ ਕੀਤੀ ਕਿ, “ਇਹ ਮੇਰਾ ਦੋਹਤਾ ਬਾਣੀ ਕਾ ਬੋਹਿਥਾ ਹੋਵੇਗਾ।” ਅਰਥਾਤ ਮੇਰਾ ਇਹ ਦੋਹਤਾ ਇੱਕ ਅਜਿਹੀ ਕਿਸ਼ਤੀ ਬਣੇਗਾ ਜੋ ਮਨੁੱਖਤਾ ਨੂੰ ਸੰਸਾਰ ਰੂਪੀ ਮਹਾਂਸਾਗਰ ਤੋਂ ਪਾਰ ਉਤਾਰੇਗੀ। ਉਨ੍ਹਾਂ ਦੀ ਇਹ ਭਵਿੱਖਬਾਣੀ ਸੱਚੀ ਨਿਕਲੀ। ਅਰਜਨ ਦੇਵ ਜੀ ਸ਼ੁਰੂ ਤੋਂ ਹੀ ਬੜੇ ਧਾਰਮਿਕ ਵਿਚਾਰਾਂ ਦੇ ਸਨ। ਉਨ੍ਹਾਂ ਨੇ ਮਾਤਾਪਿਤਾ ਅਤੇ ਨਾਨਾ ਜੀ ਤੋਂ ਗੁਰਬਾਣੀ ਸੰਬੰਧੀ ਕਾਫ਼ੀ ਗਿਆਨ ਹਾਸਲ ਕੀਤਾ ਸੀ। ਆਪ ਜੀ ਦਾ ਵਿਆਹ ਮਉ ਪਿੰਡ ਦੇ ਨਿਵਾਸੀ ਕ੍ਰਿਸ਼ਨ ਚੰਦ ਦੀ ਸਪੁੱਤਰੀ ਗੰਗਾ ਦੇਵੀ ਜੀ ਨਾਲ ਹੋਇਆ। 1595 ਈ. ਵਿੱਚ ਆਪ ਜੀ ਦੇ ਘਰ ਹਰਿਗੋਬਿੰਦ ਜੀ ਦਾ ਜਨਮ ਹੋਇਆ।
3. ਗੁਰਗੱਦੀ ਦੀ ਪ੍ਰਾਪਤੀ – ਗੁਰੂ ਰਾਮਦਾਸ ਜੀ ਦੇ ਤਿੰਨ ਪੁੱਤਰ ਸਨ। ਸਭ ਤੋਂ ਵੱਡਾ ਪੁੱਤਰ ਪ੍ਰਿਥੀ ਚੰਦ ਬੜਾ ਬੇਈਮਾਨ ਤੇ ਸੁਆਰਥੀ ਸੀ। ਦੂਜਾ ਪੁੱਤਰ ਮਹਾਂਦੇਵ ਬੈਰਾਗੀ ਸੁਭਾਅ ਦਾ ਸੀ। ਉਸ ਦੀ ਸੰਸਾਰਿਕ ਕੰਮਾਂ ਵਿੱਚ ਕੋਈ ਰੁਚੀ ਨਹੀਂ ਸੀ। ਤੀਜੇ ਅਤੇ ਸਭ ਤੋਂ ਛੋਟੇ ਪੁੱਤਰ ਅਰਜਨ ਦੇਵ ਜੀ ਸਨ। ਉਨ੍ਹਾਂ ਵਿੱਚ ਗੁਰੂ ਭਗਤੀ, ਸੇਵਾ ਅਤੇ ਨਿਮਰਤਾ ਆਦਿ ਗੁਣ ਪ੍ਰਮੁੱਖ ਸਨ। ਇਸੇ ਕਾਰਨ ਗੁਰੂ ਰਾਮਦਾਸ ਜੀ ਨੇ ਅਰਜਨ ਦੇਵ ਜੀ ਨੂੰ 1581 ਈ. ਵਿੱਚ ਆਪਣਾ ਉੱਤਰਾਧਿਕਾਰੀ ਨਿਯੁਕਤ ਕੀਤਾ। ਇਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਸਿੱਖਾਂ ਦੇ ਪੰਜਵੇਂ ਗੁਰੂ ਬਣੇ।
II. ਗੁਰੂ ਅਰਜਨ ਦੇਵ ਜੀ ਦੀਆਂ ਔਕੜਾਂ
ਗੁਰਗੱਦੀ ਪ੍ਰਾਪਤ ਕਰਨ ਤੋਂ ਬਾਅਦ ਗੁਰੂ ਅਰਜਨ ਸਾਹਿਬ ਨੂੰ ਅਨੇਕਾਂ ਔਕੜਾਂ ਦਾ ਸਾਹਮਣਾ ਕਰਨਾ ਪਿਆ। ਇਨ੍ਹਾਂ ਔਕੜਾਂ ਦਾ ਸੰਖੇਪ ਵਰਣਨ ਹੇਠ ਲਿਖੇ ਅਨੁਸਾਰ ਹੈ
1. ਪ੍ਰਿਥੀ ਚੰਦ ਦਾ ਵਿਰੋਧ – ਪ੍ਰਿਥੀ ਚੰਦ ਜਾਂ ਪ੍ਰਿਥੀਆ ਗੁਰੂ ਅਰਜਨ ਦੇਵ ਜੀ ਦਾ ਸਭ ਤੋਂ ਵੱਡਾ ਭਰਾ ਸੀ। ਉਸ ਨੇ ਮੀਣਾ ਸੰਪਰਦਾਇ ਦੀ ਸਥਾਪਨਾ ਕੀਤੀ ਸੀ। ਉਹ ਵੱਡਾ ਹੋਣ ਦੇ ਨਾਤੇ ਗੁਰਗੱਦੀ ‘ਤੇ ਆਪਣਾ ਹੱਕ ਸਮਝਦਾ ਸੀ। ਪਰ ਗੁਰੂ ਰਾਮਦਾਸ ਜੀ ਨੇ ਉਸ ਦੇ ਸੁਆਰਥੀ ਸੁਭਾਅ ਨੂੰ ਦੇਖਦੇ ਹੋਏ ਅਰਜਨ ਦੇਵ ਜੀ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕੀਤਾ। ਇਸ ‘ਤੇ ਉਸ ਨੇ ਆਪਣੇ ਪਿਤਾ ਜੀ ਦੀ ਸ਼ਾਨ ਵਿੱਚ ਦੁਰਬਚਨ ਬੋਲੇ। ਉਸ ਨੇ ਗੁਰੂ ਰਾਮਦਾਸ ਜੀ ਦੇ ਜੋਤੀ-ਜੋਤ ਸਮਾਉਣ ਸਮੇਂ ਇਹ ਅਫਵਾਹ ਫੈਲਾ ਦਿੱਤੀ ਕਿ ਅਰਜਨ ਦੇਵ ਜੀ ਨੇ ਉਨ੍ਹਾਂ ਨੂੰ ਜ਼ਹਿਰ ਦੇ ਦਿੱਤਾ ਹੈ। ਉਸ ਨੇ ਗੁਰੂ ਅਰਜਨ ਸਾਹਿਬ ਤੋਂ ਜਾਇਦਾਦ ਵੀ ਲੈ ਲਈ। ਉਸ ਨੇ ਲੰਗਰ ਲਈ ਆਈ ਮਾਇਆ ਵੀ ਹੜੱਪਣੀ ਸ਼ੁਰੂ ਕਰ ਦਿੱਤੀ। ਜਦੋਂ 1595 ਈ. ਵਿੱਚ ਗੁਰੂ ਸਾਹਿਬ ਦੇ ਘਰ ਹਰਿਗੋਬਿੰਦ ਦਾ ਜਨਮ ਹੋਇਆ ਤਾਂ ਉਸ ਨੇ ਇਸ ਬਾਲਕ ਨੂੰ ਮਾਰਨ ਦੇ ਕਈ ਯਤਨ ਕੀਤੇ। ਉਸ ਨੇ ਲਾਹੌਰ ਦੇ ਮੁਗ਼ਲ ਕਰਮਚਾਰੀ ਸੁਲਹੀ ਖ਼ਾਂ ਨਾਲ ਮਿਲ ਕੇ ਅਕਬਰ ਨੂੰ ਗੁਰੂ ਅਰਜਨ ਦੇਵ ਜੀ ਦੇ ਵਿਰੁੱਧ ਭੜਕਾਉਣ ਦਾ ਹਰ ਸੰਭਵ ਯਤਨ ਕੀਤਾ। ਇਸ ਤਰ੍ਹਾਂ ਪ੍ਰਿਥੀਆ ਨੇ ਗੁਰੂ ਅਰਜਨ ਸਾਹਿਬ ਨੂੰ ਪਰੇਸ਼ਾਨ ਕਰਨ ਵਿੱਚ ਕੋਈ ਕਸਰ ਬਾਕੀ ਨਾ ਛੱਡੀ।
2. ਕੱਟੜ ਮੁਸਲਮਾਨਾਂ ਦਾ ਵਿਰੋਧ – ਗੁਰੂ ਅਰਜਨ ਦੇਵ ਜੀ ਨੂੰ ਕੱਟੜ ਮੁਸਲਮਾਨਾਂ ਦੇ ਵਿਰੋਧ ਦਾ ਵੀ ਸਾਹਮਣਾ ਕਰਨਾ ਪਿਆ। ਇਹ ਮੁਸਲਮਾਨ ਸਿੱਖਾਂ ਦੇ ਵੱਧ ਰਹੇ ਪ੍ਰਭਾਵ ਦੇ ਕਾਰਨ ਉਨ੍ਹਾਂ ਦੇ ਦੁਸ਼ਮਣ ਬਣ ਗਏ। ਕੱਟੜਪੰਥੀ ਮੁਸਲਮਾਨਾਂ ਨੇ ਆਪਣੇ ਧਰਮ ਦੀ ਰੱਖਿਆ ਲਈ ਸਰਹਿੰਦ ਵਿਖੇ ਨਕਸ਼ਬੰਦੀ ਲਹਿਰ ਦੀ ਸਥਾਪਨਾ ਕੀਤੀ। ਇਸ ਲਹਿਰ ਦਾ ਨੇਤਾ ਸ਼ੇਖ਼ ਅਹਿਮਦ ਸਰਹਿੰਦੀ ਸੀ। 1605 ਈ. ਵਿੱਚ ਜਹਾਂਗੀਰ ਮੁਗ਼ਲਾਂ ਦਾ ਨਵਾਂ ਬਾਦਸ਼ਾਹ ਬਣਿਆ। ਉਹ ਬੜੇ ਕੱਟੜ ਵਿਚਾਰਾਂ ਦਾ ਸੀ। ਨਕਸ਼ਬੰਦੀਆਂ ਨੇ ਜਹਾਂਗੀਰ ਨੂੰ ਸਿੱਖਾਂ ਦੇ ਵਿਰੁੱਧ ਭੜਕਾਇਆ। ਸਿੱਟੇ ਵਜੋਂ ਜਹਾਂਗੀਰ ਨੇ ਗੁਰੂ ਅਰਜਨ ਦੇਵ ਜੀ ਵਿਰੁੱਧ ਲੋੜੀਂਦੀ ਕਾਰਵਾਈ ਕਰਨ ਦਾ ਮਨ ਬਣਾ ਲਿਆ।
3. ਬ੍ਰਾਹਮਣਾਂ ਦਾ ਵਿਰੋਧ – ਗੁਰੂ ਅਰਜਨ ਦੇਵ ਜੀ ਨੂੰ ਪੰਜਾਬ ਦੇ ਹਿੰਦੂਆਂ ਦੇ ਮੁੱਖ ਪੁਜਾਰੀ ਵਰਗ ਭਾਵ ਬ੍ਰਾਹਮਣਾਂ ਦੇ ਵਿਰੋਧ ਦਾ ਵੀ ਸਾਹਮਣਾ ਕਰਨਾ ਪਿਆ। ਇਸ ਦਾ ਕਾਰਨ ਇਹ ਸੀ ਕਿ ਸਿੱਖ ਧਰਮ ਦੇ ਪ੍ਰਚਾਰ ਕਾਰਨ ਬ੍ਰਾਹਮਣਾਂ ਦਾ ਸਮਾਜ ਵਿੱਚ ਪ੍ਰਭਾਵ ਬਹੁਤ ਘੱਟਦਾ ਜਾ ਰਿਹਾ ਸੀ। ਸਿੱਖਾਂ ਨੇ ਬ੍ਰਾਹਮਣਾਂ ਦੇ ਬਿਨਾਂ ਹੀ ਆਪਣੇ ਰੀਤੀ-ਰਿਵਾਜ ਮਨਾਉਣੇ ਸ਼ੁਰੂ ਕਰ ਦਿੱਤੇ ਸਨ। ਗੁਰੂ ਅਰਜਨ ਦੇਵ ਜੀ ਨੇ ਜਦੋਂ ਆਦਿ ਗ੍ਰੰਥ ਸਾਹਿਬ ਦਾ ਸੰਕਲਨ ਕੀਤਾ ਤਾਂ ਬ੍ਰਾਹਮਣਾਂ ਨੇ ਮੁਗ਼ਲ ਬਾਦਸ਼ਾਹ ਅਕਬਰ ਪਾਸ ਇਹ ਸ਼ਿਕਾਇਤ ਕੀਤੀ ਕਿ ਇਸ ਵਿੱਚ ਹਿੰਦੂਆਂ ਅਤੇ ਮੁਸਲਮਾਨਾਂ ਦੇ ਵਿਰੁੱਧ ਬਹੁਤ ਕੁਝ ਲਿਖਿਆ ਹੈ। ਪੜਤਾਲ ਕਰਨ ‘ਤੇ ਅਕਬਰ ਦਾ ਕਹਿਣਾ ਸੀ ਕਿ ਇਹ ਗ੍ਰੰਥ ਤਾਂ ਪੂਜਣ ਦੇ ਯੋਗ ਹੈ।
4. ਚੰਦੂ ਸ਼ਾਹ ਦਾ ਵਿਰੋਧ – ਚੰਦੂ ਸ਼ਾਹ ਜੋ ਕਿ ਲਾਹੌਰ ਦਾ ਦੀਵਾਨ ਸੀ, ਆਪਣੀ ਲੜਕੀ ਲਈ ਕਿਸੇ ਯੋਗ ਵਰ ਦੀ ਤਲਾਸ਼ ਵਿੱਚ ਸੀ। ਚੰਦੂ ਸ਼ਾਹ ਦੇ ਆਦਮੀਆਂ ਨੇ ਚੰਦੂ ਸ਼ਾਹ ਨੂੰ ਗੁਰੂ ਅਰਜਨ ਦੇਵ ਜੀ ਦੇ ਸਪੁੱਤਰ ਹਰਿਗੋਬਿੰਦ ਨਾਲ ਰਿਸ਼ਤਾ ਕਰਨ ਦਾ ਸੁਝਾਅ ਦਿੱਤਾ। ਇਸ ‘ਤੇ ਉਸ ਨੇ ਗੁਰੂ ਜੀ ਨੂੰ ਅਪਸ਼ਬਦ ਕਹੇ। ਬਾਅਦ ਵਿੱਚ ਉਹ ਆਪਣੀ ਪਤਨੀ ਦੇ ਮਜਬੂਰ ਕਰਨ ‘ਤੇ ਇਹ ਰਿਸ਼ਤਾ ਕਰਨ ਲਈ ਤਿਆਰ ਹੋ ਗਿਆ। ਕਿਉਂਕਿ ਇਸ ਸਮੇਂ ਤਕ ਸਿੱਖਾਂ ਨੂੰ ਚੰਦੂ ਸ਼ਾਹ ਦੁਆਰਾ ਕਹੇ ਗਏ ਗੁਰੂ ਜੀ ਪ੍ਰਤੀ ਨਿਰਾਦਰੀ ਭਰੇ ਸ਼ਬਦਾਂ ਬਾਰੇ ਪਤਾ ਚੱਲ ਗਿਆ ਸੀ, ਇਸ ਲਈ ਉਨ੍ਹਾਂ ਨੇ ਗੁਰੂ ਸਾਹਿਬ ਨੂੰ ਇਹ ਰਿਸ਼ਤਾ ਮਨਜ਼ੂਰ ਨਾ ਕਰਨ ਲਈ ਬੇਨਤੀ ਕੀਤੀ। ਸਿੱਟੇ ਵਜੋਂ ਗੁਰੂ ਸਾਹਿਬ ਨੇ ਇਹ ਰਿਸ਼ਤਾ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ। ਹੁਣ ਚੰਦੂ ਇੱਕ ਲੱਖ ਰੁਪਿਆ ਲੈ ਕੇ ਗੁਰੂ ਸਾਹਿਬ ਕੋਲ ਪਹੁੰਚਿਆ ਅਤੇ ਗੁਰੂ ਜੀ ਨੂੰ ਦਾਜ ਦਾ ਲਾਲਚ ਦੇਣ ਲੱਗਾ। ਗੁਰੂ ਸਾਹਿਬ ਨੇ ਚੰਦੂ ਸ਼ਾਹ ਨੂੰ ਕਿਹਾ, “ਮੇਰੇ ਸ਼ਬਦ ਪੱਥਰ ‘ਤੇ ਲਕੀਰ ਹਨ। ਜੇ ਤੂੰ ਸਾਰੀ ਦੁਨੀਆਂ ਵੀ ਦਾਜ ਵਿੱਚ ਦੇ ਦੇਵੇਂ ਤਾਂ ਵੀ ਮੇਰਾ ਲੜਕਾ ਤੇਰੀ ਲੜਕੀ ਨਾਲ ਸ਼ਾਦੀ ਨਹੀਂ ਕਰੇਗਾ।” ਇਸ ਕਾਰਨ ਚੰਦੂ ਸ਼ਾਹ ਗੁਰੂ ਅਰਜਨ ਦੇਵ ਜੀ ਦਾ ਜਾਨੀ ਦੁਸ਼ਮਣ ਬਣ ਗਿਆ। ਗੁਰੂ ਅਰਜਨ ਦੇਵ ਜੀ ਅਧੀਨ ਸਿੱਖ ਪੰਥ ਦਾ ਵਿਕਾਸ
Exam Tips:
a) ਉੱਤਰ ਦੋ ਹਿੱਸਿਆਂ ਵਿੱਚ ਲਿਖੋ: I. ਮੁੱਢਲਾ ਜੀਵਨ (ਜਨਮ, ਬਚਪਨ ਤੇ ਵਿਆਹ, ਗੁਰਗੱਦੀ) ਅਤੇ II. ਔਕੜਾਂ।
b) ਜਨਮ 15 ਅਪਰੈਲ, 1563 ਈ. ਗੋਇੰਦਵਾਲ ਸਾਹਿਬ ਅਤੇ ਗੁਰਗੱਦੀ 1581 ਈ. ਦੇ ਸੰਨ ਜ਼ਰੂਰ ਲਿਖੋ।
Question 2: ਸਿੱਖ ਧਰਮ ਦੇ ਵਿਕਾਸ ਵਿੱਚ ਗੁਰੂ ਅਰਜਨ ਦੇਵ ਜੀ ਨੇ ਕੀ ਯੋਗਦਾਨ ਦਿੱਤਾ?
ਜਾਂ
ਗੁਰੂ ਅਰਜਨ ਦੇਵ ਜੀ ਦੇ ਸਿੱਖ ਧਰਮ ਲਈ ਕੀਤੇ ਸੰਗਠਨਾਤਮਕ ਕੰਮਾਂ ਦਾ ਵਰਣਨ ਕਰੋ।
ਜਾਂ
ਗੁਰੂ ਅਰਜਨ ਦੇਵ ਜੀ ਦੀਆਂ ਵਿਭਿੰਨ ਪ੍ਰਾਪਤੀਆਂ ਦਾ ਵੇਰਵਾ ਦਿਓ।
Answer:
ਗੁਰੂ ਅਰਜਨ ਦੇਵ ਜੀ ਦਾ ਗੁਰੂਕਾਲ 1581 ਈ. ਤੋਂ 1606 ਈ. ਤਕ ਸੀ ਉਨ੍ਹਾਂ ਦੇ ਗੁਰਗੱਦੀ ‘ਤੇ ਬੈਠਣ ਨਾਲ ਸਿੱਖ ਇਤਿਹਾਸ ਵਿੱਚ ਇੱਕ ਨਵੇਂ ਯੁੱਗ ਦਾ ਆਰੰਭ ਹੁੰਦਾ ਹੈ। ਗੁਰੂ ਸਾਹਿਬ ਨੇ ਸਿੱਖ ਪੰਥ ਦੇ ਵਿਕਾਸ ਲਈ ਅਨੇਕਾਂ ਮਹੱਤਵਪੂਰਨ ਕਾਰਜ ਕੀਤੇ। ਗੁਰੂ ਅਰਜਨ ਸਾਹਿਬ ਦੇ ਮਹਾਨ ਕੰਮਾਂ ਦਾ ਵੇਰਵਾ ਅੱਗੇ ਲਿਖੇ ਅਨੁਸਾਰ ਹੈ-
1. ਹਰਿਮੰਦਰ ਸਾਹਿਬ ਦਾ ਨਿਰਮਾਣ – ਗੁਰੂ ਅਰਜਨ ਦੇਵ ਜੀ ਦਾ ਸਿੱਖ ਪੰਥ ਦੇ ਵਿਕਾਸ ਲਈ ਸਭ ਤੋਂ ਪਹਿਲਾਂ ਮਹਾਨ ਕਾਰਜ ਹਰਿਮੰਦਰ ਸਾਹਿਬ ਦਾ ਨਿਰਮਾਣ ਸੀ। ਸਭ ਤੋਂ ਪਹਿਲਾਂ ਗੁਰੂ ਅਰਜਨ ਦੇਵ ਜੀ ਨੇ ਗੁਰੂ ਰਾਮਦਾਸ ਜੀ ਦੁਆਰਾ ਕਰਾਏ ਗਏ ਅੰਮ੍ਰਿਤ ਸਰੋਵਰ ਦੇ ਨਿਰਮਾਣ ਕਾਰਜ ਨੂੰ ਪੂਰਾ ਕਰਵਾਇਆ। ਇਸ ਤੋਂ ਬਾਅਦ ਗੁਰੂ ਅਰਜਨ ਸਾਹਿਬ ਨੇ ਅੰਮ੍ਰਿਤ ਸਰੋਵਰ ਦੇ ਵਿਚਕਾਰ ਹਰਿਮੰਦਰ (ਈਸ਼ਵਰ ਦਾ ਮੰਦਰ) ਸਾਹਿਬ ਦਾ ਨਿਰਮਾਣ ਕਾਰਜ ਸ਼ੁਰੂ ਕਰਵਾਇਆ। ਇਸ ਦੀ ਨੀਂਹ 13 ਜਨਵਰੀ, 1588 ਈ. ਵਿੱਚ ਪ੍ਰਸਿੱਧ ਸੂਫ਼ੀ ਸੰਤ ਮੀਆਂ ਮੀਰ ਜੀ ਨੇ ਰੱਖੀ ਸੀ। ਸਿੱਖ ਸ਼ਰਧਾਲੂਆਂ ਨੇ ਗੁਰੂ ਜੀ ਨੂੰ ਸੁਝਾਅ ਦਿੱਤਾ ਕਿ ਹਰਿਮੰਦਰ ਸਾਹਿਬ ਦੀ ਇਮਾਰਤ ਆਲੇ-ਦੁਆਲੇ ਦੀਆਂ ਇਮਾਰਤਾਂ ਤੋਂ ਉੱਚੀ ਹੋਣੀ ਚਾਹੀਦੀ ਹੈ। ਪਰ ਗੁਰੂ ਸਾਹਿਬ ਦਾ ਕਹਿਣਾ ਸੀ ਕਿ ਜੋ ਨੀਵਾਂ ਹੋਵੇਗਾ ਉਹ ਹੀ ਉੱਚਾ ਕਹਾਉਣ ਦੇ ਯੋਗ ਹੋਵੇਗਾ। ਇਸ ਲਈ ਇਸ ਦੀ ਇਮਾਰਤ ਹੋਰਨਾਂ ਇਮਾਰਤਾਂ ਨਾਲੋਂ ਨੀਵੀਂ ਰੱਖੀ ਗਈ। ਹਰਿਮੰਦਰ ਸਾਹਿਬ ਦੀ ਇੱਕ ਹੋਰ ਵਿਸ਼ੇਸ਼ਤਾ ਇਸ ਦੀਆਂ ਚਾਰੇ ਦਿਸ਼ਾਵਾਂ ਵੱਲ ਬਣਵਾਇਆ ਗਿਆ ਇੱਕ-ਇੱਕ ਦਰਵਾਜ਼ਾ ਹੈ ਇਸ ਦਾ ਭਾਵ ਇਹ ਹੈ ਕਿ ਸੰਸਾਰ ਦੀਆਂ ਚਾਰੇ ਦਿਸ਼ਾਵਾਂ ਤੋਂ ਲੋਕ ਬਿਨਾਂ ਕਿਸੇ ਵਿਤਕਰੇ ਦੇ ਇੱਥੇ ਆ ਸਕਦੇ ਹਨ। 1601 ਈ. ਨੂੰ ਹਰਿਮੰਦਰ ਸਾਹਿਬ ਦਾ ਨਿਰਮਾਣ ਕਾਰਜ ਸੰਪੂਰਨ ਹੋਇਆ। ਇਸ ਸਮੇਂ ਗੁਰੂ ਸਾਹਿਬ ਨੇ ਇਹ ਐਲਾਨ ਕੀਤਾ ਕਿ ਹਰਿਮੰਦਰ ਸਾਹਿਬ ਦੀ ਯਾਤਰਾ ਕਰਨ ਵਾਲੇ ਨੂੰ ਹਿੰਦੂਆਂ ਦੇ 68 ਤੀਰਥ ਸਥਾਨਾਂ ਦੀ ਯਾਤਰਾ ਦੇ ਬਰਾਬਰ ਫਲ ਪ੍ਰਾਪਤ ਹੋਵੇਗਾ। ਸਿੱਖ ਉੱਥੇ ਵੱਡੀ ਗਿਣਤੀ ਵਿੱਚ ਆਉਣ ਲੱਗੇ। ਸਿੱਟੇ ਵਜੋਂ ਛੇਤੀ ਹੀ ਹਰਿਮੰਦਰ ਸਿੱਖਾਂ ਦਾ ਸਭ ਤੋਂ ਪ੍ਰਸਿੱਧ ਤੀਰਥ ਅਸਥਾਨ ਬਣ ਗਿਆ। ਪ੍ਰਸਿੱਧ ਲੇਖਕ ਜੀ. ਐੱਸ. ਤਾਲਿਬ ਦੇ ਅਨੁਸਾਰ, “ਇਸ ਮੰਦਰ ਅਤੇ ਸਰੋਵਰ ਦਾ ਸਿੱਖਾਂ ਲਈ ਉਹੀ ਸਥਾਨ ਹੈ ਜੋ ਮੱਕੇ ਦਾ ਮੁਸਲਮਾਨਾਂ ਲਈ, ਜੇਰੂਸਲਮ ਦਾ ਯਹੂਦੀਆਂ ਅਤੇ ਈਸਾਈਆਂ ਲਈ ਅਤੇ ਬੋਧ ਗਯਾ ਦਾ ਬੋਧੀਆਂ ਲਈ ”
2. ਤਰਨ ਤਾਰਨ ਦੀ ਸਥਾਪਨਾ – 1590 ਈ. ਵਿੱਚ ਗੁਰੂ ਅਰਜਨ ਦੇਵ ਜੀ ਨੇ ਮਾਝੇ ਦੇ ਇਲਾਕੇ ਵਿੱਚ ਸਿੱਖ ਧਰਮ ਦਾ ਪ੍ਰਚਾਰ ਕਰਨ ਲਈ ਅੰਮ੍ਰਿਤਸਰ ਤੋਂ 24 ਕਿਲੋਮੀਟਰ ਦੱਖਣ ਵੱਲ ਤਰਨ ਤਾਰਨ ਨਗਰ ਦੀ ਸਥਾਪਨਾ ਕੀਤੀ। ਇੱਥੇ ਤਰਨ ਤਾਰਨ ਨਾਂ ਦਾ ਇੱਕ ਸਰੋਵਰ ਵੀ ਖੁਦਵਾਇਆ ਗਿਆ। ਤਰਨ ਤਾਰਨ ਤੋਂ ਭਾਵ ਸੀ ਕਿ ਇਸ ਸਰੋਵਰ ਵਿੱਚ ਇਸ਼ਨਾਨ ਕਰਨ ਵਾਲਾ ਯਾਤਰੂ ਇਸ ਭਵ ਸਾਗਰ ਤੋਂ ਤਰ ਜਾਵੇਗਾ। ਤਰਨ ਤਾਰਨ ਛੇਤੀ ਹੀ ਸਿੱਖਾਂ ਦਾ ਇੱਕ ਹੋਰ ਪ੍ਰਸਿੱਧ ਤੀਰਥ ਸਥਾਨ ਬਣ ਗਿਆ। ਇਸ ਦੇ ਪ੍ਰਭਾਵ ਸਦਕਾ ਮਾਝੇ ਦੇ ਬਹੁਤ ਸਾਰੇ ਜੱਟਾਂ ਨੇ ਸਿੱਖ ਧਰਮ ਨੂੰ ਅਪਣਾ ਲਿਆ। ਇਨ੍ਹਾਂ ਨੇ ਬਾਅਦ ਵਿੱਚ ਸਿੱਖ ਪੰਥ ਦੀ ਬਹੁਮੁੱਲੀ ਸੇਵਾ ਕੀਤੀ।
3. ਕਰਤਾਰਪੁਰ ਅਤੇ ਹਰਿਗੋਬਿੰਦਪੁਰ ਦੀ ਸਥਾਪਨਾ – 1593 ਈ. ਵਿੱਚ ਗੁਰੂ ਅਰਜਨ ਦੇਵ ਜੀ ਨੇ ਜਲੰਧਰ ਜ਼ਿਲ੍ਹੇ ਵਿੱਚ ਕਰਤਾਰਪੁਰ ਨਗਰ ਦੀ ਸਥਾਪਨਾ ਕੀਤੀ। ਕਰਤਾਰਪੁਰ ਤੋਂ ਭਾਵ ਸੀ “ਈਸ਼ਵਰ ਦਾ ਸ਼ਹਿਰ”। ਇਹ ਸ਼ਹਿਰ ਬਿਆਸ ਅਤੇ ਸਤਲੁਜ ਦਰਿਆਵਾਂ ਦੇ ਦਰਮਿਆਨ ਸਥਿਤ ਹੈ। ਕਰਤਾਰਪੁਰ ਵਿਖੇ ਗੁਰੂ ਸਾਹਿਬ ਨੇ ਗੰਗਸਰ ਨਾਂ ਦਾ ਇੱਕ ਸਰੋਵਰ ਵੀ ਬਣਵਾਇਆ। ਇਸ ਤਰ੍ਹਾਂ ਕਰਤਾਰਪੁਰ ਜਲੰਧਰ ਦੁਆਬ ਵਿੱਚ ਇੱਕ ਪ੍ਰਸਿੱਧ ਪ੍ਰਚਾਰ ਕੇਂਦਰ ਬਣ ਗਿਆ। 1595 ਈ. ਵਿੱਚ ਗੁਰੂ ਸਾਹਿਬ ਨੇ ਆਪਣੇ ਪੁੱਤਰ ਹਰਿਗੋਬਿੰਦ ਜੀ ਦੇ ਜਨਮ ਦੀ ਖ਼ੁਸ਼ੀ ਵਿੱਚ ਬਿਆਸ ਨਦੀ ਦੇ ਕੰਢੇ ਹਰਿਗੋਬਿੰਦਪੁਰ ਨਗਰ ਦੀ ਸਥਾਪਨਾ ਕੀਤੀ।
4. ਲਾਹੌਰ ਵਿੱਚ ਬਾਉਲੀ ਦਾ ਨਿਰਮਾਣ – ਗੁਰੂ ਅਰਜਨ ਦੇਵ ਜੀ ਇੱਕ ਵਾਰੀ ਸਿੱਖ ਸੰਗਤਾਂ ਦੀ ਬੇਨਤੀ ‘ਤੇ ਲਾਹੌਰ ਗਏ। ਇੱਥੇ ਉਨ੍ਹਾਂ ਨੇ ਡੱਬੀ ਬਾਜ਼ਾਰ ਵਿਖੇ ਇੱਕ ਬਾਉਲੀ ਦਾ ਨਿਰਮਾਣ ਕਰਵਾਇਆ। ਇਸ ਤਰ੍ਹਾਂ ਉਸ ਇਲਾਕੇ ਦੇ ਸਿੱਖਾਂ ਨੂੰ ਵੀ ਇੱਕ ਤੀਰਥ ਸਥਾਨ ਮਿਲ ਗਿਆ।
5. ਮਸੰਦ ਪ੍ਰਥਾ ਦਾ ਵਿਕਾਸ – ਮਸੰਦ ਪ੍ਰਥਾ ਦਾ ਵਿਕਾਸ ਬਿਨਾਂ ਸ਼ੱਕ ਗੁਰੂ ਅਰਜਨ ਦੇਵ ਜੀ ਦੇ ਮਹਾਨ ਕੰਮਾਂ ਵਿੱਚੋਂ ਇੱਕ ਸੀ। ਮਸੰਦ ਫ਼ਾਰਸੀ ਭਾਸ਼ਾ ਦੇ ਸ਼ਬਦ ‘ਮਸਨਦ’ ਤੋਂ ਲਿਆ ਗਿਆ ਹੈ ਜਿਸਦਾ ਸ਼ਾਬਦਿਕ ਅਰਥ ਹੈ ‘ਉੱਚਾ ਸਥਾਨ’। ਗੁਰੂ ਸਾਹਿਬਾਨ ਦੇ ਪ੍ਰਤੀਨਿਧੀ ਸੰਗਤ ਵਿੱਚ ਉੱਚੇ ਸਥਾਨ ‘ਤੇ ਬੈਠਦੇ ਸਨ ਇਸ ਲਈ ਉਨ੍ਹਾਂ ਨੂੰ ਮਸੰਦ ਕਿਹਾ ਜਾਣ ਲੱਗਾ। ਸਿੱਖਾਂ ਦੀ ਗਿਣਤੀ ਵਿੱਚ ਹੋਏ ਵਾਧੇ ਕਾਰਨ ਗੁਰੂ ਸਾਹਿਬ ਨੂੰ ਲੰਗਰ ਅਤੇ ਹੋਰ ਵਿਕਾਸ ਕਾਰਜਾਂ ਵਾਸਤੇ ਮਾਇਆ ਦੀ ਲੋੜ ਸੀ। ਇਸ ਲਈ ਗੁਰੂ ਸਾਹਿਬ ਨੇ ਇਹ ਐਲਾਨ ਕੀਤਾ ਕਿ ਹਰੇਕ ਸਿੱਖ ਆਪਣੀ ਆਮਦਨ ਵਿੱਚੋਂ ਦਸਵੰਧ (ਦਸਵਾਂ ਹਿੱਸਾ) ਗੁਰੂ ਸਾਹਿਬ ਨੂੰ ਭੇਟ ਕਰੇ। ਇਸ ਮਾਇਆ ਨੂੰ ਇਕੱਠਾ ਕਰਨ ਲਈ ਗੁਰੂ ਸਾਹਿਬ ਨੇ ਮਸੰਦ ਨਿਯੁਕਤ ਕੀਤੇ। ਇਹ ਮਸੰਦ ਆਪਣੇ ਇਲਾਕੇ ਵਿੱਚ ਸਿੱਖੀ ਪ੍ਰਚਾਰ ਦੇ ਨਾਲ-ਨਾਲ ਮਾਇਆ ਵੀ ਇਕੱਠੀ ਕਰਦੇ ਸਨ। ਉਹ ਇਸ ਮਾਇਆ ਨੂੰ ਵਿਸਾਖੀ ਅਤੇ ਦੀਵਾਲੀ ਦੇ ਮੌਕਿਆਂ ‘ਤੇ ਗੁਰੂ ਸਾਹਿਬ ਕੋਲ ਅੰਮ੍ਰਿਤਸਰ ਵਿੱਚ ਆ ਕੇ ਜਮ੍ਹਾਂ ਕਰਵਾਉਂਦੇ ਸਨ। ਮਸੰਦ ਪ੍ਰਥਾ ਦੇ ਕਾਰਨ ਸਿੱਖ ਧਰਮ ਦਾ ਪ੍ਰਸਾਰ ਦੂਰ-ਦੂਰ ਦੇ ਖੇਤਰਾਂ ਵਿੱਚ ਵੀ ਸੰਭਵ ਹੋ ਸਕਿਆ। ਦੂਜਾ ਇਸ ਪ੍ਰਥਾ ਕਾਰਨ ਗੁਰੂ ਘਰ ਦੀ ਆਮਦਨ ਨਿਸ਼ਚਿਤ ਹੋ ਗਈ।
6. ਆਦਿ ਗ੍ਰੰਥ ਸਾਹਿਬ ਜੀ ਦਾ ਸੰਕਲਨ – ਸਿੱਖ ਪੰਥ ਦੇ ਵਿਕਾਸ ਲਈ ਗੁਰੂ ਅਰਜਨ ਦੇਵ ਜੀ ਦਾ ਸਭ ਤੋਂ ਮਹਾਨ ਕਾਰਜ ਆਦਿ ਗ੍ਰੰਥ ਸਾਹਿਬ ਜੀ ਦਾ ਸੰਕਲਨ ਸੀ। ਇਸ ਦਾ ਮੁੱਖ ਉਦੇਸ਼ ਇਨ੍ਹਾਂ ਤੋਂ ਪਹਿਲਾਂ ਦੇ ਗੁਰੂਆਂ ਦੀ ਬਾਣੀ ਨੂੰ ਅਸਲ ਰੂਪ ਵਿੱਚ ਅੰਕਿਤ ਕਰਨਾ ਅਤੇ ਸਿੱਖਾਂ ਨੂੰ ਇੱਕ ਵੱਖਰਾ ਧਾਰਮਿਕ ਗ੍ਰੰਥ ਦੇਣਾ ਸੀ। ਆਦਿ ਗ੍ਰੰਥ ਸਾਹਿਬ ਦੇ ਸੰਕਲਨ ਦਾ ਕਾਰਜ ਰਾਮਸਰ ਨਾਂ ਦੇ ਸਰੋਵਰ ਦੇ ਕੰਢੇ ਸ਼ੁਰੂ ਕੀਤਾ ਗਿਆ। ਭਾਈ ਗੁਰਦਾਸ ਜੀ ਨੇ ਬਾਣੀ ਨੂੰ ਲਿਖਣ ਦਾ ਕੰਮ ਕੀਤਾ। ਇਹ ਮਹਾਨ ਕਾਰਜ 1604 ਈ. ਵਿੱਚ ਸੰਪੂਰਨ ਹੋਇਆ। ਆਦਿ ਗ੍ਰੰਥ ਸਾਹਿਬ ਜੀ ਵਿੱਚ ਗੁਰੂ ਅਰਜਨ ਸਾਹਿਬ ਨੇ ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ ਦੀ ਅਤੇ ਆਪਣੀ ਬਾਣੀ ਸ਼ਾਮਲ ਕੀਤੀ। ਇਨ੍ਹਾਂ ਤੋਂ ਇਲਾਵਾ ਇਸ ਵਿੱਚ ਕਈ ਭਗਤਾਂ, ਸੂਫ਼ੀ ਸੰਤਾਂ ਤੇ ਭੱਟਾਂ ਆਦਿ ਦੀ ਬਾਣੀ ਵੀ ਦਰਜ ਕੀਤੀ ਗਈ। ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਆਦਿ ਗ੍ਰੰਥ ਸਾਹਿਬ ਵਿੱਚ ਗੁਰੂ ਤੇਗ਼ ਬਹਾਦਰ ਜੀ ਦੀ ਬਾਣੀ ਵੀ ਸ਼ਾਮਲ ਕਰ ਲਈ ਗਈ ਅਤੇ ਆਦਿ ਗ੍ਰੰਥ ਸਾਹਿਬ ਜੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਦਰਜਾ ਦਿੱਤਾ ਗਿਆ। ਆਦਿ ਗ੍ਰੰਥ ਸਾਹਿਬ ਜੀ ਦੇ ਸੰਕਲਨ ਨਾਲ ਸਿੱਖਾਂ ਨੂੰ ਇੱਕ ਪਵਿੱਤਰ ਧਾਰਮਿਕ ਗ੍ਰੰਥ ਪ੍ਰਾਪਤ ਹੋਇਆ। ਇਸ ਨੇ ਸਿੱਖਾਂ ਵਿੱਚ ਵੀ ਜਾਗ੍ਰਿਤੀ ਲਿਆਉਣ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ। ਇਸ ਤੋਂ ਇਲਾਵਾ ਆਦਿ ਗ੍ਰੰਥ ਸਾਹਿਬ ਤੋਂ ਸਾਨੂੰ ਉਸ ਸਮੇਂ ਦੇ ਪੰਜਾਬ ਦੀ ਰਾਜਨੀਤਿਕ, ਸਮਾਜਿਕ, ਧਾਰਮਿਕ ਅਤੇ ਆਰਥਿਕ ਦਸ਼ਾ ਬਾਰੇ ਬਹੁਮੁੱਲੀ ਜਾਣਕਾਰੀ ਪ੍ਰਾਪਤ ਹੁੰਦੀ ਹੈ। ਡਾਕਟਰ ਹਰੀ ਰਾਮ ਗੁਪਤਾ ਦਾ ਇਹ ਕਹਿਣਾ ਬਿਲਕੁਲ ਠੀਕ ਹੈ, “ਗੁਰੂ ਗ੍ਰੰਥ ਸਾਹਿਬ ਦਾ ਸੰਕਲਨ ਸਿੱਖ ਇਤਿਹਾਸ ਵਿੱਚ ਬਹੁਤ ਮਹੱਤਵਪੂਰਨ ਸਥਾਨ ਰੱਖਦਾ ਹੈ।”
7. ਘੋੜਿਆਂ ਦਾ ਵਪਾਰ – ਗੁਰੂ ਅਰਜਨ ਦੇਵ ਜੀ ਸਿੱਖਾਂ ਦੀ ਅਧਿਆਤਮਿਕ ਤਰੱਕੀ ਦੇ ਨਾਲ-ਨਾਲ ਆਰਥਿਕ ਤਰੱਕੀ ਵੀ ਚਾਹੁੰਦੇ ਸਨ। ਇਸ ਲਈ ਉਨ੍ਹਾਂ ਨੇ ਸਿੱਖਾਂ ਨੂੰ ਅਰਬ ਦੇਸ਼ਾਂ ਨਾਲ ਘੋੜਿਆਂ ਦਾ ਵਪਾਰ ਕਰਨ ਲਈ ਉਤਸ਼ਾਹ ਦਿੱਤਾ। ਇਸ ਦੇ ਤਿੰਨ ਲਾਭ ਹੋਏ। ਪਹਿਲਾ, ਸਿੱਖ ਚੰਗੇ ਵਪਾਰੀ ਸਿੱਧ ਹੋਏ ਜਿਸ ਕਾਰਨ ਉਨ੍ਹਾਂ ਦੀ ਆਰਥਿਕ ਦਸ਼ਾ ਸੁਧਰ ਗਈ। ਦੂਸਰਾ, ਉਹ ਚੰਗੇ ਘੋੜਸਵਾਰ ਬਣ ਗਏ। ਤੀਸਰਾ, ਇਸ ਨੇ ਸਮਾਜ ਵਿੱਚ ਪ੍ਰਚਲਿਤ ਇਸ ਵਹਿਮ ‘ਤੇ ਕਰਾਰੀ ਸੱਟ ਮਾਰੀ ਕਿ ਸਮੁੰਦਰ ਪਾਰ ਕਰਨ ਨਾਲ ਹੀ ਕਿਸੇ ਵਿਅਕਤੀ ਦਾ ਧਰਮ ਭ੍ਰਿਸ਼ਟ ਹੋ ਜਾਂਦਾ ਹੈ।
8. ਅਕਬਰ ਨਾਲ ਮਿੱਤਰਤਾਪੂਰਨ ਸੰਬੰਧ – ਗੁਰੂ ਅਰਜਨ ਦੇਵ ਜੀ ਅਤੇ ਮੁਗ਼ਲ ਬਾਦਸ਼ਾਹ ਅਕਬਰ ਵਿਚਾਲੇ ਦੋਸਤਾਨਾ ਸੰਬੰਧ ਰਹੇ। ਗੁਰੂ ਅਰਜਨ ਦੇਵ ਜੀ ਦੇ ਵਿਰੋਧੀਆਂ ਪ੍ਰਿਥੀਆ, ਚੰਦੂ ਸ਼ਾਹ, ਬ੍ਰਾਹਮਣਾਂ ਅਤੇ ਕੱਟੜ ਪੰਥੀ ਮੁਸਲਮਾਨਾਂ ਨੇ ਅਕਬਰ ਨੂੰ ਗੁਰੂ ਸਾਹਿਬ ਜੀ ਦੇ ਵਿਰੁੱਧ ਭੜਕਾਉਣ ਦਾ ਯਤਨ ਕੀਤਾ, ਪਰ ਉਨ੍ਹਾਂ ਦੀਆਂ ਚਾਲਾਂ ਬੇਕਾਰ ਗਈਆਂ। ਕਈ ਮੁਸਲਮਾਨਾਂ ਨੇ ਅਕਬਰ ਨੂੰ ਇਹ ਕਹਿ ਕੇ ਭੜਕਾਉਣ ਦੀ ਕੋਸ਼ਿਸ਼ ਕੀਤੀ ਕਿ ਆਦਿ ਗ੍ਰੰਥ ਸਾਹਿਬ ਵਿੱਚ ਬਹੁਤ ਸਾਰੀਆਂ ਇਸਲਾਮ ਵਿਰੋਧੀ ਗੱਲਾਂ ਲਿਖੀਆਂ ਹਨ। ਪਰ ਅਕਬਰ ਇਸ ਗ੍ਰੰਥ ਨੂੰ ਪੂਜਣਯੋਗ ਮੰਨਦਾ ਸੀ। ਗੁਰੂ ਅਰਜਨ ਦੇਵ ਜੀ ਦੇ ਕਹਿਣ ‘ਤੇ ਅਕਬਰ ਨੇ ਪੰਜਾਬ ਦੇ ਕਿਸਾਨਾਂ ਦੇ ਲਗਾਨ ਵਿੱਚ 10% ਦੀ ਕਮੀ ਕਰ ਦਿੱਤੀ। ਇਸ ਕਾਰਨ ਜਿੱਥੇ ਗੁਰੂ ਸਾਹਿਬ ਦੀ ਪ੍ਰਸਿੱਧੀ ਵਿੱਚ ਵਾਧਾ ਹੋਇਆ, ਉੱਥੇ ਸਿੱਖ ਪੰਥ ਦੇ ਵਿਕਾਸ ਵਿੱਚ ਵੀ ਕਾਫ਼ੀ ਸਹਾਇਤਾ ਮਿਲੀ।
9. ਉੱਤਰਾਧਿਕਾਰੀ ਦੀ ਨਿਯੁਕਤੀ – ਗੁਰੂ ਅਰਜਨ ਦੇਵ ਜੀ ਨੇ ਆਪਣੀ ਸ਼ਹੀਦੀ ਦੇਣ ਤੋਂ ਪਹਿਲਾਂ ਆਪਣੇ ਪੁੱਤਰ ਹਰਿਗੋਬਿੰਦ ਜੀ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕੀਤਾ। ਗੁਰੂ ਸਾਹਿਬ ਨੇ ਉਸ ਨੂੰ ਪੂਰੀ ਤਰ੍ਹਾਂ ਹਥਿਆਰਬੰਦ ਹੋ ਕੇ ਗੁਰਗੱਦੀ ‘ਤੇ ਬੈਠਣ ਅਤੇ ਫ਼ੌਜ ਰੱਖਣ ਦਾ ਵੀ ਹੁਕਮ ਦਿੱਤਾ। ਇਸ ਤਰ੍ਹਾਂ ਗੁਰੂ ਸਾਹਿਬ ਨੇ ਨਾ ਕੇਵਲ ਗੁਰਗੱਦੀ ਦੀ ਪਰੰਪਰਾ ਨੂੰ ਹੀ ਕਾਇਮ ਰੱਖਿਆ, ਸਗੋਂ ਇਸ ਦੇ ਸਰੂਪ ਨੂੰ ਵੀ ਬਦਲ ਦਿੱਤਾ।
10. ਗੁਰੂ ਅਰਜਨ ਸਾਹਿਬ ਦੀਆਂ ਸਫਲਤਾਵਾਂ ਦਾ ਮੁੱਲਾਂਕਣ – ਇਸ ਤਰ੍ਹਾਂ ਅਸੀਂ ਦੇਖਦੇ ਹਾਂ, ਕਿ ਗੁਰੂ ਅਰਜਨ ਦੇਵ ਜੀ ਨੇ ਸਿੱਖ ਪੰਥ ਦੇ ਵਿਕਾਸ ਵਿੱਚ ਬਹੁਤ ਮਹੱਤਵਪੂਰਨ ਯੋਗਦਾਨ ਦਿੱਤਾ। ਹਰਿਮੰਦਰ ਸਾਹਿਬ, ਤਰਨ ਤਾਰਨ, ਹਰਿਗੋਬਿੰਦਪੁਰ, ਕਰਤਾਰਪੁਰ ਅਤੇ ਲਾਹੌਰ ਵਿਖੇ ਬਾਉਲੀ ਦੀ ਸਥਾਪਨਾ, ਮਸੰਦ ਪ੍ਰਥਾ ਦੇ ਵਿਕਾਸ ਅਤੇ ਆਦਿ ਗ੍ਰੰਥ ਸਾਹਿਬ ਦੇ ਸੰਕਲਨ ਨਾਲ ਸਿੱਖ ਧਰਮ ਨੂੰ ਇੱਕ ਨਵੀਂ ਦਿਸ਼ਾ ਮਿਲੀ। ਸਿੱਟੇ ਵਜੋਂ ਇਹ ਇੱਕ ਸ਼ਕਤੀਸ਼ਾਲੀ ਸੰਗਠਨ ਦੇ ਰੂਪ ਵਿੱਚ ਉਭਰ ਕੇ ਸਾਹਮਣੇ ਆਇਆ। ਪ੍ਰੋਫੈਸਰ ਹਰਬੰਸ ਸਿੰਘ ਦੇ ਸ਼ਬਦਾਂ ਵਿੱਚ, “ਪੰਜਵੇਂ ਗੁਰੂ, ਗੁਰੂ ਅਰਜਨ ਦੇਵ ਜੀ ਦੇ ਅਧੀਨ ਸਿੱਖ ਧਰਮ ਚੰਗੀ ਤਰ੍ਹਾਂ ਦ੍ਰਿੜ ਹੋ ਗਿਆ ਸੀ।” ਇੱਕ ਹੋਰ ਪ੍ਰਸਿੱਧ ਇਤਿਹਾਸਕਾਰ ਜੀ. ਐੱਸ. ਮਨਸੁਖਾਨੀ ਅਨੁਸਾਰ, “ਗੁਰੂ ਅਰਜਨ ਜੀ ਦੇ ਗੁਰੂਕਾਲ ਵਿੱਚ ਸਿੱਖ ਧਰਮ ਦਾ ਤੇਜ਼ੀ ਨਾਲ ਵਿਕਾਸ ਹੋਇਆ।”
Exam Tips:
a) ਦਸ ਸਿਰਲੇਖ ਕ੍ਰਮ ਨਾਲ ਯਾਦ ਰੱਖੋ: ਹਰਿਮੰਦਰ ਸਾਹਿਬ ਤੋਂ ਲੈ ਕੇ ਉੱਤਰਾਧਿਕਾਰੀ ਦੀ ਨਿਯੁਕਤੀ ਅਤੇ ਮੁੱਲਾਂਕਣ ਤਕ।
b) ਅੰਤ ਵਿੱਚ ਮੁੱਲਾਂਕਣ ਲਿਖੋ ਕਿ ਇਨ੍ਹਾਂ ਕੰਮਾਂ ਨਾਲ ਸਿੱਖ ਧਰਮ ਇੱਕ ਸ਼ਕਤੀਸ਼ਾਲੀ ਸੰਗਠਨ ਬਣ ਗਿਆ।
Question 3: ਆਦਿ ਗ੍ਰੰਥ ਸਾਹਿਬ ਜੀ ਦੇ ਸੰਕਲਨ ਅਤੇ ਇਸ ਦੇ ਇਤਿਹਾਸਿਕ ਮਹੱਤਵ ਸੰਬੰਧੀ ਇੱਕ ਵਿਸਥਾਰ ਪੂਰਵਕ ਨੋਟ ਲਿਖੋ।
ਜਾਂ
ਆਦਿ ਗ੍ਰੰਥ ਸਾਹਿਬ ਜੀ ਦੇ ਸੰਕਲਨ, ਭਾਸ਼ਾ, ਵਿਸ਼ਾ-ਵਸਤੂ ਅਤੇ ਮਹੱਤਵ ‘ਤੇ ਇੱਕ ਆਲੋਚਨਾਤਮਕ ਨੋਟ ਲਿਖੋ।
Answer:
ਆਦਿ ਗ੍ਰੰਥ ਸਾਹਿਬ ਜੀ ਜਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਕਲਨ ਗੁਰੂ ਅਰਜਨ ਦੇਵ ਜੀ ਦਾ ਸਭ ਤੋਂ ਮਹਾਨ ਕਾਰਜ ਸੀ। ਸਿੱਖਾਂ ਦੇ ਮਨ ਵਿੱਚ ਇਸ ਗ੍ਰੰਥ ਸਾਹਿਬ ਪ੍ਰਤੀ ਉਹੀ ਸ਼ਰਧਾ ਹੈ ਜੋ ਬਾਈਬਲ ਲਈ ਈਸਾਈਆਂ, ਕੁਰਾਨ ਲਈ ਮੁਸਲਮਾਨਾਂ ਅਤੇ ਗੀਤਾ ਦੇ ਲਈ ਹਿੰਦੂਆਂ ਦੇ ਮਨ ਵਿੱਚ ਹੈ। ਅਸਲ ਵਿੱਚ ਆਦਿ ਗ੍ਰੰਥ ਸਾਹਿਬ ਸਾਰੀ ਮਨੁੱਖ ਜਾਤੀ ਲਈ ਇੱਕ ਚਾਨਣ ਮੁਨਾਰਾ ਹੈ।
1. ਸੰਕਲਨ ਦੀ ਲੋੜ – ਆਦਿ ਗ੍ਰੰਥ ਸਾਹਿਬ ਜੀ ਦੇ ਸੰਕਲਨ ਲਈ ਕਈ ਕਾਰਨ ਜ਼ਿੰਮੇਵਾਰ ਸਨ। ਪਹਿਲਾ, ਸਿੱਖਾਂ ਦੀ ਰਹਿਨੁਮਾਈ ਦੇ ਲਈ ਇੱਕ ਪਵਿੱਤਰ ਧਾਰਮਿਕ ਗ੍ਰੰਥ ਦੀ ਲੋੜ ਸੀ। ਦੂਸਰਾ, ਗੁਰੂ ਅਰਜਨ ਦੇਵ ਜੀ ਦੇ ਭਰਾ ਪ੍ਰਿਥੀਆ ਨੇ ਆਪਣੀਆਂ ਰਚਨਾਵਾਂ ਨੂੰ ਗੁਰੂ ਸਾਹਿਬਾਨ ਦੀ ਬਾਣੀ ਕਹਿ ਕੇ ਪ੍ਰਚਲਿਤ ਕਰਨ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਸੀ। ਗੁਰੂ ਅਰਜਨ ਦੇਵ ਜੀ ਗੁਰੂ ਸਾਹਿਬਾਨ ਦੀ ਬਾਣੀ ਸ਼ੁੱਧ ਰੂਪ ਵਿੱਚ ਅੰਕਿਤ ਕਰਨਾ ਚਾਹੁੰਦੇ ਸਨ। ਤੀਸਰਾ, ਗੁਰੂ ਅਮਰਦਾਸ ਜੀ ਨੇ ਵੀ ਸਿੱਖਾਂ ਨੂੰ ਗੁਰੂ ਸਾਹਿਬਾਨ ਦੀ ਸੱਚੀ ਬਾਣੀ ਪੜ੍ਹਨ ਲਈ ਆਦੇਸ਼ ਦਿੱਤਾ ਸੀ।
2. ਬਾਣੀ ਨੂੰ ਇਕੱਠਾ ਕਰਨਾ – ਗੁਰੂ ਅਰਜਨ ਦੇਵ ਜੀ ਨੇ ਆਦਿ ਗ੍ਰੰਥ ਸਾਹਿਬ ਜੀ ਦੇ ਸੰਕਲਨ ਲਈ ਵੱਖ-ਵੱਖ ਸਰੋਤਾਂ ਤੋਂ ਬਾਣੀ ਇਕੱਠੀ ਕੀਤੀ। ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ ਅਤੇ ਗੁਰੂ ਅਮਰਦਾਸ ਜੀ ਦੀ ਬਾਣੀ ਗੁਰੂ ਅਮਰਦਾਸ ਜੀ ਦੇ ਵੱਡੇ ਸਪੁੱਤਰ ਬਾਬਾ ਮੋਹਨ ਜੀ ਪਾਸ ਪਈ ਸੀ। ਇਸ ਲਈ ਗੁਰੂ ਸਾਹਿਬ ਆਪ ਅੰਮ੍ਰਿਤਸਰ ਤੋਂ ਗੋਇੰਦਵਾਲ ਸਾਹਿਬ ਨੰਗੇ ਪੈਰੀਂ ਗਏ। ਗੁਰੂ ਜੀ ਦੀ ਨਿਮਰਤਾ ਤੋਂ ਪ੍ਰਭਾਵਿਤ ਹੋ ਕੇ ਬਾਬਾ ਮੋਹਨ ਜੀ ਨੇ ਸਾਰੀ ਬਾਣੀ ਗੁਰੂ ਜੀ ਦੇ ਹਵਾਲੇ ਕਰ ਦਿੱਤੀ। ਗੁਰੂ ਰਾਮਦਾਸ ਜੀ ਦੀ ਬਾਣੀ ਗੁਰੂ ਅਰਜਨ ਦੇਵ ਜੀ ਦੇ ਕੋਲ ਹੀ ਸੀ। ਇਸ ਤੋਂ ਬਾਅਦ ਗੁਰੂ ਸਾਹਿਬ ਨੇ ਹਿੰਦੂ ਭਗਤਾਂ ਤੇ ਮੁਸਲਿਮ ਸੰਤਾਂ ਦੇ ਸ਼ਰਧਾਲੂਆਂ ਤੋਂ ਉਨ੍ਹਾਂ ਦੇ ਗੁਰੂਆਂ ਦੀ ਸਹੀ ਬਾਣੀ ਮੰਗੀ। ਇਸ ਤਰ੍ਹਾਂ ਵੱਖ-ਵੱਖ ਸੋਮਿਆਂ ਤੋਂ ਬਾਣੀ ਦਾ ਸੰਗ੍ਰਹਿ ਕੀਤਾ ਗਿਆ।
3. ਆਦਿ ਗ੍ਰੰਥ ਸਾਹਿਬ ਜੀ ਦਾ ਸੰਕਲਨ – ਆਦਿ ਗ੍ਰੰਥ ਸਾਹਿਬ ਜੀ ਦੇ ਸੰਕਲਨ ਦਾ ਕੰਮ ਅੰਮ੍ਰਿਤਸਰ ਦੇ ਰਾਮਸਰ ਨਾਂ ਦੇ ਸਥਾਨ ‘ਤੇ ਕੀਤਾ ਗਿਆ। ਗੁਰੂ ਅਰਜਨ ਦੇਵ ਜੀ ਬਾਣੀ ਲਿਖਵਾਉਂਦੇ ਗਏ ਅਤੇ ਭਾਈ ਗੁਰਦਾਸ ਜੀ ਇਸ ਨੂੰ ਲਿਖਦੇ ਗਏ। ਇਹ ਮਹਾਨ ਕਾਰਜ ਅਗਸਤ, 1604 ਈ. ਵਿੱਚ ਸੰਪੂਰਨ ਹੋਇਆ। ਆਦਿ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਹਰਿਮੰਦਰ ਸਾਹਿਬ ਵਿੱਚ ਕੀਤਾ ਗਿਆ। ਬਾਬਾ ਬੁੱਢਾ ਜੀ ਨੂੰ ਪਹਿਲਾ ਮੁੱਖ ਗ੍ਰੰਥੀ ਥਾਪਿਆ ਗਿਆ।
4. ਆਦਿ ਗ੍ਰੰਥ ਸਾਹਿਬ ਜੀ ਵਿੱਚ ਯੋਗਦਾਨ ਦੇਣ ਵਾਲੇ – ਆਦਿ ਗ੍ਰੰਥ ਸਾਹਿਬ ਜੀ ਇੱਕ ਵਿਸ਼ਾਲ ਗ੍ਰੰਥ ਹੈ। ਇਸ ਵਿੱਚ ਯੋਗਦਾਨ ਦੇਣ ਵਾਲਿਆਂ ਦਾ ਵੇਰਵਾ ਹੇਠ ਲਿਖਿਆ ਹੈ(ੳ) ਸਿੱਖ ਗੁਰੂ – ਆਦਿ ਗ੍ਰੰਥ ਸਾਹਿਬ ਜੀ ਵਿੱਚ ਗੁਰੂ ਨਾਨਕ ਦੇਵ ਜੀ ਦੇ 976, ਗੁਰੂ ਅੰਗਦ ਦੇਵ ਜੀ ਦੇ 62, ਗੁਰੂ ਅਮਰਦਾਸ ਜੀ ਦੇ 907, ਗੁਰੂ ਰਾਮਦਾਸ ਜੀ ਦੇ 679 ਅਤੇ ਗੁਰੂ ਅਰਜਨ ਦੇਵ ਜੀ ਦੇ 2216 ਸ਼ਬਦ ਅੰਕਿਤ ਹਨ। ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਇਸ ਵਿੱਚ ਗੁਰੂ ਤੇਗ਼ ਬਹਾਦਰ ਜੀ ਦੇ 116 ਸ਼ਬਦ ਅਤੇ ਸ਼ਲੋਕ (59 ਸ਼ਬਦ ਅਤੇ 57 ਸ਼ਲੋਕ) ਸ਼ਾਮਲ ਕੀਤੇ ਗਏ ਅਤੇ ਇਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਦਰਜਾ ਦਿੱਤਾ ਗਿਆ।
(ਅ) ਭਗਤ ‘ਤੇ ਸੰਤ – ਆਦਿ ਗ੍ਰੰਥ ਸਾਹਿਬ ਜੀ ਵਿੱਚ 15 ਹਿੰਦੂ ਭਗਤਾਂ ਤੇ ਸੂਫ਼ੀ ਸੰਤਾਂ ਦੀ ਬਾਣੀ ਅੰਕਿਤ ਕੀਤੀ ਗਈ ਹੈ। ਪ੍ਰਮੁੱਖ ਭਗਤਾਂ ਤੇ ਸੂਫ਼ੀ ਸੰਤਾਂ ਦੇ ਨਾਂ ਇਹ ਹਨ-ਭਗਤ ਕਬੀਰ ਜੀ, ਸ਼ੇਖ਼ ਫ਼ਰੀਦ ਜੀ, ਭਗਤ ਨਾਮਦੇਵ ਜੀ, ਭਗਤ ਰਵਿਦਾਸ ਜੀ, ਭਗਤ ਧੰਨਾ ਜੀ, ਭਗਤ ਰਾਮਾਨੰਦ ਜੀ ਅਤੇ ਭਗਤ ਜੈਦੇਵ ਜੀ। ਇਨ੍ਹਾਂ ਵਿੱਚੋਂ ਭਗਤ ਕਬੀਰ ਜੀ ਦੇ ਸਭ ਤੋਂ ਜ਼ਿਆਦਾ 541 ਸ਼ਬਦ ਹਨ।
(ੲ) ਭੱਟ – ਆਦਿ ਗ੍ਰੰਥ ਸਾਹਿਬ ਜੀ ਵਿੱਚ 11 ਭੱਟਾਂ ਦੇ 123 ਸਵੱਯੇ ਵੀ ਅੰਕਿਤ ਕੀਤੇ ਗਏ ਹਨ। ਕੁਝ ਪ੍ਰਮੁੱਖ ਭੱਟਾਂ ਦੇ ਨਾਂ ਇਹ ਹਨ-ਕਲ੍ਹ ਸਹਾਰ ਜੀ, ਨਲ ਜੀ, ਬਲ ਜੀ, ਭਿਖਾ ਜੀ ਤੇ ਹਰਬੰਸ ਜੀ।
5. ਬਾਣੀ ਦੀ ਤਰਤੀਬ – ਆਦਿ ਗ੍ਰੰਥ ਸਾਹਿਬ ਜੀ ਵਿੱਚ ਦਰਜ ਕੀਤੀ ਗਈ ਬਾਣੀ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਪਹਿਲੇ ਹਿੱਸੇ ਵਿੱਚ ਜਪੁਜੀ ਸਾਹਿਬ, ਰਹਰਾਸਿ ਸਾਹਿਬ ਅਤੇ ਸੋਹਿਲਾ ਆਉਂਦੇ ਹਨ। ਦੂਸਰੇ ਭਾਗ ਵਿੱਚ ਵਰਣਿਤ ਬਾਣੀ ਨੂੰ 31 ਰਾਗਾਂ ਅਨੁਸਾਰ 31 ਭਾਗਾਂ ਵਿੱਚ ਵੰਡਿਆ ਗਿਆ ਹੈ। ਸਾਰੇ ਹੀ ਗੁਰੂਆਂ ਦੇ ਸ਼ਬਦਾਂ ਵਿੱਚ ‘ਨਾਨਕ’ ਦਾ ਨਾਂ ਵਰਤਿਆ ਗਿਆ ਹੈ। ਇਸ ਲਈ ਉਨ੍ਹਾਂ ਦੇ ਸ਼ਬਦਾਂ ਵਿੱਚ ਅੰਤਰ ਪ੍ਰਗਟ ਕਰਨ ਲਈ ਮਹਲਾ ਦੀ ਵਰਤੋਂ ਕੀਤੀ ਗਈ ਹੈ। ਤੀਸਰੇ ਭਾਗ ਵਿੱਚ ਭੱਟਾਂ ਦੇ ਸਵੈਯੇ, ਸਿੱਖ ਗੁਰੂਆਂ ਅਤੇ ਭਗਤਾਂ ਦੇ ਉਹ ਸਲੋਕ ਹਨ ਜਿਨ੍ਹਾਂ ਨੂੰ ਰਾਗਾਂ ਵਿੱਚ ਨਹੀਂ ਵੰਡਿਆ ਜਾ ਸਕਿਆ। ਆਦਿ ਗ੍ਰੰਥ ਸਾਹਿਬ ਜੀ ‘ਮੁੰਦਾਵਣੀ’ ਨਾਂ ਦੇ ਦੋ ਸਲੋਕਾਂ ਨਾਲ ਸਮਾਪਤ ਹੁੰਦਾ ਹੈ। ਆਦਿ ਗ੍ਰੰਥ ਸਾਹਿਬ ਜੀ ਵਿੱਚ ਕੁੱਲ 1430 ਅੰਗ (ਸਫ਼ੇ) ਹਨ।
6. ਵਿਸ਼ਾ – ਆਦਿ ਗ੍ਰੰਥ ਸਾਹਿਬ ਜੀ ਵਿੱਚ ਪਰਮਾਤਮਾ ਦੀ ਭਗਤੀ, ਨਾਮ ਜਾਪ, ਸੱਚ ਖੰਡ ਦੀ ਪ੍ਰਾਪਤੀ ਅਤੇ ਗੁਰੂ ਦੇ ਮਹੱਤਵ ਸੰਬੰਧੀ ਵਿਸ਼ਿਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਇਸ ਵਿੱਚ ਮਨੁੱਖਤਾ ਦੀ ਭਲਾਈ, ਪਰਮਾਤਮਾ ਦੀ ਏਕਤਾ ਅਤੇ ਵਿਸ਼ਵ ਭਾਈਚਾਰੇ ਦਾ ਸੁਨੇਹਾ ਦਿੱਤਾ ਗਿਆ ਹੈ।
7. ਭਾਸ਼ਾ – ਆਦਿ ਗ੍ਰੰਥ ਸਾਹਿਬ ਜੀ ਗੁਰਮੁਖੀ ਲਿਪੀ ਵਿੱਚ ਲਿਖਿਆ ਗਿਆ ਹੈ। ਇਸ ਤੋਂ ਇਲਾਵਾ ਇਸ ਵਿੱਚ ਪੰਜਾਬੀ, ਹਿੰਦੀ, ਮਰਾਠੀ, ਗੁਜਰਾਤੀ, ਸੰਸਕ੍ਰਿਤ ਅਤੇ ਫ਼ਾਰਸੀ ਆਦਿ ਭਾਸ਼ਾਵਾਂ ਦੇ ਸ਼ਬਦਾਂ ਦੀ ਵੀ ਵਰਤੋਂ ਕੀਤੀ ਗਈ ਹੈ।
ਆਦਿ ਗ੍ਰੰਥ ਸਾਹਿਬ ਜੀ ਦਾ ਮਹੱਤਵ
ਆਦਿ ਗ੍ਰੰਥ ਸਾਹਿਬ ਜੀ ਨੇ ਮਨੁੱਖੀ ਸਮੁਦਾਇ ਨੂੰ ਜੀਵਨ ਦੇ ਹਰੇਕ ਪੱਖ ਵਿੱਚ ਅਗਵਾਈ ਦੇਣ ਵਾਲੇ ਸੁਨਹਿਰੀ ਸਿਧਾਂਤ ਦਿੱਤੇ ਹਨ। ਇਸ ਦੀ ਬਾਣੀ ਪਰਮਾਤਮਾ ਦੀ ਏਕਤਾ ਅਤੇ ਆਪਸੀ ਭਾਈਚਾਰੇ ਦਾ ਸੰਦੇਸ਼ ਦਿੰਦੀ ਹੈ।
1. ਸਿੱਖਾਂ ਲਈ ਮਹੱਤਤਾ – ਆਦਿ ਗ੍ਰੰਥ ਸਾਹਿਬ ਜੀ ਦਾ ਸਿੱਖ ਇਤਿਹਾਸ ਵਿੱਚ ਇੱਕ ਵਿਸ਼ੇਸ਼ ਸਥਾਨ ਹੈ। ਹਰ ਸਿੱਖ ਗੁਰਦੁਆਰੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੀੜ ਨੂੰ ਬੜੇ ਆਦਰ ਤੇ ਸਤਿਕਾਰ ਸਹਿਤ ਉੱਚ ਸਥਾਨ ‘ਤੇ ਰੇਸ਼ਮੀ ਰੁਮਾਲਿਆਂ ਵਿੱਚ ਲਪੇਟ ਕੇ ਰੱਖਿਆ ਜਾਂਦਾ ਹੈ ਅਤੇ ਇਸ ਦਾ ਪ੍ਰਕਾਸ਼ ਕੀਤਾ ਜਾਂਦਾ ਹੈ। ਸਿੱਖ ਸੰਗਤਾਂ ਇਸ ਦੇ ਸਾਹਮਣੇ ਬੜੇ ਸਤਿਕਾਰ ਨਾਲ ਮੱਥਾ ਟੇਕ ਕੇ ਬੈਠਦੀਆਂ ਹਨ। ਸਿੱਖਾਂ ਦੀਆਂ ਜਨਮ ਤੋਂ ਲੈ ਕੇ ਮੌਤ ਤਕ ਦੀਆਂ ਸਾਰੀਆਂ ਰਸਮਾਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸੰਪੂਰਨ ਕੀਤੀਆਂ ਜਾਂਦੀਆਂ ਹਨ। ਇਹ ਗ੍ਰੰਥ ਅੱਜ ਵੀ ਇਨ੍ਹਾਂ ਦੀ ਪ੍ਰੇਰਨਾ ਦਾ ਮੁੱਖ ਸੋਮਾ ਹੈ। ਡਾਕਟਰ ਵਜ਼ੀਰ ਸਿੰਘ ਦੇ ਅਨੁਸਾਰ, “ਆਦਿ ਗ੍ਰੰਥ ਸਾਹਿਬ ਜੀ ਅਸਲ ਵਿੱਚ ਉਨ੍ਹਾਂ ਗੁਰੂ ਅਰਜਨ ਸਾਹਿਬ ਦਾ ਸਿੱਖਾਂ ਲਈ ਸਭ ਤੋਂ ਕੀਮਤੀ ਤੋਹਫ਼ਾ ਸੀ ”
2. ਸਾਂਝੀਵਾਲਤਾ ਦਾ ਸੰਦੇਸ਼ – ਆਦਿ ਗ੍ਰੰਥ ਸਾਹਿਬ ਜੀ ਵਿੱਚ ਬਿਨਾਂ ਕਿਸੇ ਜਾਤਪਾਤ, ਊਚ-ਨੀਚ, ਧਰਮ ਜਾਂ ਕੌਮ ਦੇ ਵਿਤਕਰੇ ਦੇ ਬਾਣੀ ਸ਼ਾਮਲ ਕੀਤੀ ਗਈ ਹੈ। ਅਜਿਹਾ ਕਰਕੇ ਗੁਰੂ ਅਰਜਨ ਸਾਹਿਬ ਨੇ ਸਾਰੀ ਮਨੁੱਖ ਜਾਤੀ ਨੂੰ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ ਹੈ।
3. ਸਾਹਿਤਕ ਮਹੱਤਤਾ – ਆਦਿ ਗ੍ਰੰਥ ਸਾਹਿਬ ਜੀ ਸਾਹਿਤਕ ਪੱਖ ਤੋਂ ਇੱਕ ਉੱਚਕੋਟੀ ਦਾ ਗ੍ਰੰਥ ਹੈ। ਇਸ ਵਿੱਚ ਸੁੰਦਰ ਉਪਮਾਵਾਂ ਅਤੇ ਅਲੰਕਾਰਾਂ ਦੀ ਵਰਤੋਂ ਕੀਤੀ ਗਈ ਹੈ। ਪੰਜਾਬੀ ਦਾ ਜੋ ਉੱਤਮ ਰੂਪ ਗ੍ਰੰਥ ਸਾਹਿਬ ਵਿੱਚ ਪੇਸ਼ ਕੀਤਾ ਗਿਆ ਹੈ ਉਸ ਦੀ ਤੁਲਨਾ ਬਾਅਦ ਦੇ ਲਿਖਾਰੀ ਵੀ ਨਹੀਂ ਕਰ ਸਕੇ।
4. ਇਤਿਹਾਸਿਕ ਮਹੱਤਤਾ – ਜੇਕਰ ਇਤਿਹਾਸਿਕ ਮਹੱਤਵ ਦੇ ਪੱਖੋਂ ਦੇਖੀਏ ਤਾਂ ਆਦਿ ਗ੍ਰੰਥ ਦੇ ਡੂੰਘੇ ਅਧਿਐਨ ਤੋਂ ਅਸੀਂ 15ਵੀਂ ਤੋਂ 17ਵੀਂ ਸਦੀਆਂ ਦੇ ਪੰਜਾਬ ਦੀ ਰਾਜਨੀਤਿਕ, ਸਮਾਜਿਕ, ਧਾਰਮਿਕ ਅਤੇ ਆਰਥਿਕ ਦਸ਼ਾ ਬਾਰੇ ਬੜੀ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਕਰਦੇ ਹਾਂ। ਬਾਬਰ ਦੇ ਹਮਲੇ ਸਮੇਂ ਪੰਜਾਬ ਦੇ ਲੋਕਾਂ ਦੀ ਦੁਰਦਸ਼ਾ ਦਾ ਅੱਖੀਂ ਡਿੱਠਾ ਹਾਲ ਗੁਰੂ ਨਾਨਕ ਸਾਹਿਬ ਨੇ ਬਾਬਰ ਬਾਣੀ ਵਿੱਚ ਕੀਤਾ ਹੈ। ਸਮਾਜਿਕ ਖੇਤਰ ਵਿੱਚ ਇਸਤਰੀਆਂ ਨੂੰ ਬਹੁਤ ਨੀਵਾਂ ਦਰਜਾ ਪ੍ਰਾਪਤ ਸੀ। ਵਿਧਵਾ ਇਸਤਰੀ ਦਾ ਬਹੁਤ ਨਿਰਾਦਰ ਕੀਤਾ ਜਾਂਦਾ ਸੀ। ਸਮਾਜ ਕਈ ਜਾਤਾਂ ਅਤੇ ਉਪਜਾਤਾਂ ਵਿੱਚ ਵੰਡਿਆ ਹੋਇਆ ਸੀ। ਉਸ ਸਮੇਂ ਦੀ ਖੇਤੀਬਾੜੀ ਅਤੇ ਵਪਾਰ ਸੰਬੰਧੀ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਕਾਫ਼ੀ ਰੌਸ਼ਨੀ ਪਾਈ ਗਈ ਹੈ। ਡਾਕਟਰ ਡੀ. ਐੱਸ. ਢਿੱਲੋਂ ਦੇ ਅਨੁਸਾਰ, “ਇਸ ਦਾ (ਆਦਿ ਗ੍ਰੰਥ ਸਾਹਿਬ ਦਾ) ਸੰਕਲਨ ਨਿਰਸੰਦੇਹ ਸਿੱਖ ਇਤਿਹਾਸ ਦੀ ਇੱਕ ਮਹੱਤਵਪੂਰਨ ਇਤਿਹਾਸਿਕ ਘਟਨਾ ਹੈ।”
Exam Tips:
a) ਆਦਿ ਗ੍ਰੰਥ ਸਾਹਿਬ ਦੇ ਸੰਕਲਨ ਅਤੇ ਮਹੱਤਵ ਲਈ ਭਾਗ ਵੱਖ-ਵੱਖ ਸਿਰਲੇਖਾਂ ਹੇਠ ਲਿਖੋ।
b) ਸ਼ਬਦਾਂ ਦੀ ਗਿਣਤੀ (ਗੁਰੂ ਨਾਨਕ ਦੇਵ ਜੀ 976, ਗੁਰੂ ਅਰਜਨ ਦੇਵ ਜੀ 2216 ਆਦਿ) ਅਤੇ 31 ਰਾਗ, 1430 ਅੰਗ ਯਾਦ ਰੱਖੋ।
Question 4: ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਕੀ ਕਾਰਨ ਸਨ? ਇਸ ਸ਼ਹੀਦੀ ਦੇ ਕੀ ਪ੍ਰਭਾਵ ਪਏ?
ਜਾਂ
ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਲਈ ਜ਼ਿੰਮੇਵਾਰ ਹਾਲਾਤਾਂ ਦਾ ਵਰਣਨ ਕਰੋ।
ਜਾਂ
ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਕੀ ਕਾਰਨ ਸਨ? ਇਸ ਸ਼ਹੀਦੀ ਦਾ ਕੀ ਮਹੱਤਵ ਸੀ?
Answer:
1606 ਈ. ਵਿੱਚ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਸਿੱਖ ਇਤਿਹਾਸ ਦੀ ਬਹੁਤ ਹੀ ਮਹੱਤਵਪੂਰਨ ਘਟਨਾ ਹੈ। ਇਸ ਘਟਨਾ ਨਾਲ ਸਿੱਖ ਪੰਥ ਵਿੱਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੋਈ। ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਕਾਰਨਾਂ ਅਤੇ ਮਹੱਤਵ ਦਾ ਵਰਣਨ ਇਸ ਤਰ੍ਹਾਂ ਹੈ
I. ਸ਼ਹੀਦੀ ਦੇ ਕਾਰਨ
1. ਜਹਾਂਗੀਰ ਦੀ ਧਾਰਮਿਕ ਕੱਟੜਤਾ – ਜਹਾਂਗੀਰ ਬੜਾ ਕੱਟੜ ਸੁੰਨੀ ਮੁਸਲਮਾਨ ਸੀ ਅਤੇ ਉਸ ਦੀ ਇਹ ਕੱਟੜਤਾ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਦਾ ਪ੍ਰਮੁੱਖ ਕਾਰਨ ਬਣੀ। ਉਹ ਇਸਲਾਮ ਧਰਮ ਨੂੰ ਛੱਡ ਕੇ ਕਿਸੇ ਹੋਰ ਧਰਮ ਦੀ ਹੋਂਦ ਨੂੰ ਕਦੇ ਸਹਿਣ ਨਹੀਂ ਕਰ ਸਕਦਾ ਸੀ। ਉਹ ਪੰਜਾਬ ਵਿੱਚ ਸਿੱਖਾਂ ਦੇ ਦਿਨ-ਬ-ਦਿਨ ਵੱਧ ਰਹੇ ਪ੍ਰਭਾਵ ਨੂੰ ਖ਼ਤਮ ਕਰਨ ਲਈ ਕਿਸੇ ਸੁਨਹਿਰੀ ਮੌਕੇ ਦੀ ਤਲਾਸ਼ ਵਿੱਚ ਸੀ। ਇਸ ਸੰਬੰਧੀ ਉਸ ਨੇ ਆਪਣੀ ਆਤਮ-ਕਥਾ ਤੁਜ਼ਕ-ਏ-ਜਹਾਂਗੀਰੀ ਵਿੱਚ ਸਪੱਸ਼ਟ ਲਿਖਿਆ ਹੈ।
2. ਸਿੱਖ ਪੰਥ ਦਾ ਵਿਕਾਸ – ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਵਿੱਚ ਸਿੱਖ ਪੰਥ ਦੀ ਵਧਦੀ ਲੋਕਪ੍ਰਿਯਤਾ ਦਾ ਵੀ ਯੋਗਦਾਨ ਹੈ। ਹਰਿਮੰਦਰ ਸਾਹਿਬ ਦੇ ਨਿਰਮਾਣ, ਤਰਨ ਤਾਰਨ, ਕਰਤਾਰਪੁਰ ਅਤੇ ਹਰਿਗੋਬਿੰਦਪੁਰ ਆਦਿ ਨਗਰਾਂ ਅਤੇ ਮਸੰਦ ਪ੍ਰਥਾ ਦੀ ਸਥਾਪਨਾ ਕਾਰਨ ਸਿੱਖ ਪੰਥ ਦਿਨੋ-ਦਿਨ ਹਰਮਨ-ਪਿਆਰਾ ਹੁੰਦਾ ਚਲਾ ਗਿਆ। ਆਦਿ ਗ੍ਰੰਥ ਸਾਹਿਬ ਦੀ ਰਚਨਾ ਕਾਰਨ ਸਿੱਖ ਧਰਮ ਦੇ ਪ੍ਰਸਾਰ ਵਿੱਚ ਬਹੁਤ ਸਹਾਇਤਾ ਮਿਲੀ। ਮੁਗ਼ਲਾਂ ਲਈ ਇਹ ਗੱਲ ਅਸਹਿ ਸੀ। ਇਸ ਲਈ ਉਨ੍ਹਾਂ ਨੇ ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਦਾ ਨਿਰਣਾ ਕੀਤਾ।
3. ਪ੍ਰਿਥੀ ਚੰਦ ਦੀ ਦੁਸ਼ਮਣੀ – ਪ੍ਰਿਥੀ ਚੰਦ ਗੁਰੂ ਅਰਜਨ ਦੇਵ ਜੀ ਦਾ ਵੱਡਾ ਭਰਾ ਸੀ। ਉਹ ਬੜਾ ਲਾਲਚੀ ਅਤੇ ਖ਼ੁਦਗਰਜ਼ ਇਨਸਾਨ ਸੀ। ਕਿਉਂਕਿ ਉਸ ਨੂੰ ਗੁਰਗੱਦੀ ਨਹੀਂ ਮਿਲੀ ਇਸ ਲਈ ਉਹ ਗੁਰੂ ਸਾਹਿਬ ਨਾਲ ਨਾਰਾਜ਼ ਸੀ। ਉਸ ਨੇ ਇਹ ਐਲਾਨ ਕੀਤਾ ਕਿ ਉਹ ਤਦ ਤਕ ਚੈਨ ਨਾਲ ਨਹੀਂ ਬੈਠੇ ਜਦ ਤਕ ਉਸ ਨੂੰ ਗੁਰਗੱਦੀ ਪ੍ਰਾਪਤ ਨਹੀਂ ਹੋ ਜਾਂਦੀ। ਉਸ ਨੇ ਮਸੰਦਾਂ ਦੁਆਰਾ ਗੁਰੂ ਘਰ ਦੇ ਲੰਗਰ ਲਈ ਲਿਆਂਦੀ ਮਾਇਆ ਨੂੰ ਹੜੱਪਣਾ ਸ਼ੁਰੂ ਕਰ ਦਿੱਤਾ। ਉਸ ਨੇ ਆਪਣੀਆਂ ਰਚਨਾਵਾਂ ਨੂੰ ਗੁਰੂ ਸਾਹਿਬਾਨ ਦੀ ਬਾਣੀ ਕਹਿ ਕੇ ਪ੍ਰਚਲਿਤ ਕਰਨਾ ਸ਼ੁਰੂ ਕਰ ਦਿੱਤਾ। ਉਸ ਨੇ ਮੁਗ਼ਲ ਅਧਿਕਾਰੀਆਂ ਨਾਲ ਮਿਲ ਕੇ ਗੁਰੂ ਜੀ ਵਿਰੁੱਧ ਸਾਜ਼ਸ਼ਾਂ ਰਚਣੀਆਂ ਸ਼ੁਰੂ ਕਰ ਦਿੱਤੀਆਂ। ਇਨ੍ਹਾਂ ਸਾਜ਼ਸ਼ਾਂ ਨੇ ਮੁਗ਼ਲਾਂ ਵਿੱਚ ਗੁਰੂ ਜੀ ਵਿਰੁੱਧ ਹੋਰ ਨਫ਼ਰਤ ਪੈਦਾ ਕਰ ਦਿੱਤੀ।
4. ਚੰਦੂ ਸ਼ਾਹ ਦੀ ਦੁਸ਼ਮਣੀ – ਚੰਦੂ ਸ਼ਾਹ ਲਾਹੌਰ ਦਾ ਦੀਵਾਨ ਸੀ। ਉਹ ਆਪਣੀ ਲੜਕੀ ਲਈ ਕਿਸੇ ਯੋਗ ਵਰ ਦੀ ਤਲਾਸ਼ ਵਿੱਚ ਸੀ। ਚੰਦੂ ਸ਼ਾਹ ਨੂੰ ਗੁਰੂ ਸਾਹਿਬ ਦੇ ਪੁੱਤਰ ਹਰਿਗੋਬਿੰਦ ਦਾ ਨਾਂ ਸੁਝਾਇਆ ਗਿਆ। ਇਸ ‘ਤੇ ਉਸ ਨੇ ਗੁਰੂ ਜੀ ਦੀ ਸ਼ਾਨ ਵਿੱਚ ਬਹੁਤ ਅਪਮਾਨਜਨਕ ਸ਼ਬਦ ਕਹੇ। ਪਰ ਪਤਨੀ ਦੁਆਰਾ ਮਜਬੂਰ ਕਰਨ ‘ਤੇ ਉਹ ਇਹ ਰਿਸ਼ਤਾ ਕਰਨ ਲਈ ਤਿਆਰ ਹੋ ਗਿਆ। ਗੁਰੂ ਸਾਹਿਬ ਨੂੰ ਚੰਦੂ ਸ਼ਾਹ ਦੁਆਰਾ ਕਹੇ ਗਏ ਅਪਮਾਨ ਭਰੇ ਸ਼ਬਦਾਂ ਦਾ ਪਤਾ ਲੱਗ ਚੁੱਕਿਆ ਸੀ ਇਸ ਲਈ ਉਨ੍ਹਾਂ ਨੇ ਇਸ ਸ਼ਗਨ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ‘ਤੇ ਚੰਦੂ ਸ਼ਾਹ ਨੇ ਆਪਣੀ ਬੇਇੱਜ਼ਤੀ ਦਾ ਬਦਲਾ ਲੈਣ ਲਈ ਜਹਾਂਗੀਰ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ। ਜਹਾਂਗੀਰ ‘ਤੇ ਇਸ ਦਾ ਅਸਰ ਹੋਇਆ ਤੇ ਉਸ ਨੇ ਗੁਰੂ ਜੀ ਵਿਰੁੱਧ ਸਖ਼ਤ ਕਾਰਵਾਈ ਕਰਨ ਦਾ ਮਨ ਬਣਾਇਆ।
5. ਨਕਸ਼ਬੰਦੀਆਂ ਦਾ ਵਿਰੋਧ – ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਵਿੱਚ ਨਕਸ਼ਬੰਦੀਆਂ ਦਾ ਵੀ ਵੱਡਾ ਹੱਥ ਸੀ। ਨਕਸ਼ਬੰਦੀ ਕੱਟੜਪੰਥੀ ਮੁਸਲਮਾਨਾਂ ਦੀ ਇੱਕ ਲਹਿਰ ਸੀ। ਇਸ ਲਹਿਰ ਦੇ ਪ੍ਰਮੁੱਖ ਨੇਤਾ ਦਾ ਨਾਂ ਸ਼ੇਖ਼ ਅਹਿਮਦ ਸਰਹਿੰਦੀ ਸੀ। ਇਹ ਲਹਿਰ ਇਸਲਾਮ ਤੋਂ ਬਿਨਾਂ ਕਿਸੇ ਹੋਰ ਧਰਮ ਨੂੰ ਪ੍ਰਫੁੱਲਿਤ ਹੁੰਦਾ ਦੇਖ ਕੇ ਸਹਿਣ ਨਹੀਂ ਕਰ ਸਕਦੀ ਸੀ। ਸ਼ੇਖ਼ ਅਹਿਮਦ ਸਰਹਿੰਦੀ ਦਾ ਮੁਗ਼ਲ ਦਰਬਾਰ ਵਿੱਚ ਕਾਫ਼ੀ ਅਸਰ ਰਸੂਖ ਸੀ। ਉਸ ਨੇ ਜਹਾਂਗੀਰ ਨੂੰ ਗੁਰੂ ਅਰਜਨ ਸਾਹਿਬ ਦੇ ਵਿਰੁੱਧ ਭੜਕਾਉਣਾ ਸ਼ੁਰੂ ਕਰ ਦਿੱਤਾ। ਇਸ ਲਈ ਜਹਾਂਗੀਰ ਨੇ ਗੁਰੂ ਅਰਜਨ ਦੇਵ ਜੀ ਦੇ ਵਿਰੁੱਧ ਕਾਰਵਾਈ ਕਰਨ ਦਾ ਫ਼ੈਸਲਾ ਕੀਤਾ।
6. ਆਦਿ ਗ੍ਰੰਥ ਸਾਹਿਬ ਦਾ ਸੰਕਲਨ – ਆਦਿ ਗ੍ਰੰਥ ਸਾਹਿਬ ਦਾ ਸੰਕਲਨ ਵੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਇੱਕ ਮੁੱਖ ਕਾਰਨ ਬਣਿਆ। ਗੁਰੂ ਸਾਹਿਬ ਦੇ ਵਿਰੋਧੀਆਂ ਨੇ ਜਹਾਂਗੀਰ ਨੂੰ ਕਿਹਾ ਕਿ ਇਸ ਗ੍ਰੰਥ ਵਿੱਚ ਬਹੁਤ ਸਾਰੀਆਂ ਇਸਲਾਮ ਵਿਰੋਧੀ ਗੱਲਾਂ ਲਿਖੀਆਂ ਹਨ। ਗੁਰੂ ਜੀ ਦਾ ਕਹਿਣਾ ਸੀ ਕਿ ਇਸ ਗ੍ਰੰਥ ਵਿੱਚ ਕੋਈ ਵੀ ਅਜਿਹੀ ਗੱਲ ਨਹੀਂ ਲਿਖੀ ਗਈ ਜੋ ਕਿਸੇ ਵੀ ਧਰਮ ਦੇ ਵਿਰੁੱਧ ਹੋਵੇ। ਜਹਾਂਗੀਰ ਨੇ ਗ੍ਰੰਥ ਸਾਹਿਬ ਵਿੱਚ ਹਜ਼ਰਤ ਮੁਹੰਮਦ ਸਾਹਿਬ ਬਾਰੇ ਵੀ ਕੁਝ ਲਿਖਣ ਲਈ ਕਿਹਾ। ਗੁਰੂ ਸਾਹਿਬ ਦਾ ਕਹਿਣਾ ਸੀ ਕਿ ਉਹ ਪਰਮਾਤਮਾ ਦੇ ਆਦੇਸ਼ ਤੋਂ ਬਗੈਰ ਅਜਿਹਾ ਨਹੀਂ ਕਰ ਸਕਦੇ। ਨਿਰਸੰਦੇਹ, ਜਹਾਂਗੀਰ ਲਈ ਇਹ ਗੱਲ ਅਸਹਿ ਸੀ।
7. ਖੁਸਰੋ ਦੀ ਸਹਾਇਤਾ – ਗੁਰੂ ਅਰਜਨ ਦੇਵ ਜੀ ਦੁਆਰਾ ਸ਼ਹਿਜ਼ਾਦਾ ਖੁਸਰੋ ਦੀ ਸਹਾਇਤਾ ਉਨ੍ਹਾਂ ਦੀ ਸ਼ਹਾਦਤ ਦਾ ਫੌਰੀ ਕਾਰਨ ਬਣਿਆ ਸ਼ਹਿਜ਼ਾਦਾ ਖੁਸਰੋ ਆਪਣੇ ਪਿਤਾ ਦੇ ਵਿਰੁੱਧ ਅਸਫਲ ਵਿਦਰੋਹ ਦੇ ਬਾਅਦ ਭੱਜ ਕੇ ਪੰਜਾਬ ਆ ਗਿਆ ਸੀ। ਪੰਜਾਬ ਪਹੁੰਚ ਕੇ ਖੁਸਰੋ ਗੁਰੂ ਅਰਜਨ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕਰਨ ਲਈ ਤਰਨ ਤਾਰਨ ਵਿਖੇ ਪਹੁੰਚਿਆ। ਗੁਰੂ ਸਾਹਿਬ ਨੇ ਖੁਸਰੋ ਦੇ ਮੱਥੇ ‘ਤੇ ਤਿਲਕ ਲਗਾਇਆ ਅਤੇ ਉਸ ਨੂੰ ਕਾਬਲ ਜਾਣ ਲਈ ਕੁਝ ਲੋੜੀਂਦੀ ਆਰਥਿਕ ਸਹਾਇਤਾ ਵੀ ਕੀਤੀ। ਜਦੋਂ ਜਹਾਂਗੀਰ ਨੂੰ ਇਸ ਬਾਰੇ ਪਤਾ ਚਲਿਆ ਤਾਂ ਉਸ ਨੇ ਲਾਹੌਰ ਦੇ ਗਵਰਨਰ, ਮੁਰਤਜ਼ਾ ਖ਼ਾਂ ਨੂੰ ਹੁਕਮ ਦਿੱਤਾ ਕਿ ਉਹ ਗੁਰੂ ਸਾਹਿਬ ਨੂੰ ਗ੍ਰਿਫ਼ਤਾਰ ਕਰ ਲਵੇ।
II. ਸ਼ਹਾਦਤ ਕਿਵੇਂ ਹੋਈ?
ਜਹਾਂਗੀਰ ਦੇ ਹੁਕਮ ‘ਤੇ ਗੁਰੂ ਅਰਜਨ ਸਾਹਿਬ ਨੂੰ 24 ਮਈ, 1606 ਈ. ਨੂੰ ਗ੍ਰਿਫ਼ਤਾਰ ਕਰ ਕੇ ਲਾਹੌਰ ਲਿਆਂਦਾ। ਗਿਆ। ਜਹਾਂਗੀਰ ਨੇ ਗੁਰੂ ਜੀ ਨੂੰ ਮੌਤ ਦੇ ਬਦਲੇ 2 ਲੱਖ ਰੁਪਏ ਜੁਰਮਾਨਾ ਦੇਣ ਲਈ ਕਿਹਾ। ਗੁਰੂ ਜੀ ਨੇ ਇਹ ਜੁਰਮਾਨਾ ਦੇਣ ਤੋਂ ਇਨਕਾਰ ਕਰ ਦਿੱਤਾ। ਸਿੱਟੇ ਵਜੋਂ ਮੁਗ਼ਲ ਜ਼ਾਲਮਾਂ ਨੇ ਗੁਰੂ ਸਾਹਿਬ ਨੂੰ ਤੱਤੀ ਲੋਹ ਉੱਤੇ ਬਿਠਾਇਆ ਅਤੇ ਸਰੀਰ ਉੱਤੇ ਗਰਮ ਰੇਤ ਦੇ ਕੜਛੇ ਪਾਏ। ਗੁਰੂ ਸਾਹਿਬ ਨੇ ਇਨ੍ਹਾਂ ਤਸੀਹਿਆਂ ਨੂੰ ਰੱਬ ਦਾ ਭਾਣਾ ਸਮਝ ਕੇ ਇਹ ਕਹਿੰਦੇ ਹੋਏ ਆਪਣੀ ਸ਼ਹਾਦਤ ਦੇ ਦਿੱਤੀ, ਤੇਰਾ ਕੀਆ ਮੀਠਾ ਲਾਗੈ ॥ ਹਰਿ ਨਾਮੁ ਪਦਾਰਥੁ ਨਾਨਕੁ ਮਾਂਗੈ ॥ ਇਸ ਤਰ੍ਹਾਂ 30 ਮਈ, 1606 ਈ. ਵਿੱਚ ਗੁਰੂ ਅਰਜਨ ਦੇਵ ਜੀ ਲਾਹੌਰ ਵਿਖੇ ਸ਼ਹੀਦ ਹੋ ਗਏ।
III. ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੀ ਮਹੱਤਤਾ
ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਸਿੱਖ ਇਤਿਹਾਸ ਵਿੱਚ ਇੱਕ ਨਵਾਂ ਮੋੜ ਸਿੱਧ ਹੋਈ। ਇਸ ਸ਼ਹੀਦੀ ਦੇ ਹੇਠ ਲਿਖੇ ਮਹੱਤਵਪੂਰਨ ਸਿੱਟੇ ਨਿਕਲੇ
1. ਗੁਰੂ ਹਰਿਗੋਬਿੰਦ ਜੀ ਦੀ ਨਵੀਂ ਨੀਤੀ – ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਗੁਰੂ ਹਰਿਗੋਬਿੰਦ ਜੀ ‘ਤੇ ਬੜਾ ਡੂੰਘਾ ਅਸਰ ਪਿਆ। ਉਨ੍ਹਾਂ ਨੇ ਸਿੱਖਾਂ ਨੂੰ ਹਥਿਆਰਬੰਦ ਕਰਨ ਦਾ ਨਿਸ਼ਚਾ ਕੀਤਾ। ਉਨ੍ਹਾਂ ਨੇ ਅਕਾਲ ਤਖ਼ਤ ਦੀ ਉਸਾਰੀ ਕਰਵਾਈ। ਇੱਥੇ ਸਿੱਖਾਂ ਨੂੰ ਹਥਿਆਰਾਂ ਦੀ ਵਰਤੋਂ ਕਰਨੀ ਸਿਖਾਈ ਜਾਂਦੀ ਸੀ। ਇਸ ਤਰ੍ਹਾਂ ਸਿੱਖ ਸੰਤ ਸਿਪਾਹੀ ਬਣ ਕੇ ਉਭਰਨ ਲੱਗੇ। ਪ੍ਰਸਿੱਧ ਇਤਿਹਾਸਕਾਰ ਕੇ. ਐੱਸ. ਦੁੱਗਲ ਦੇ ਅਨੁਸਾਰ, “ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਨੇ ਸਮੱਸਿਆ ਨੂੰ ਮਜ਼ਬੂਤ ਕੀਤਾ। ਇਸ ਨੇ ਪੰਜਾਬ ਅਤੇ ਸਿੱਖ ਰਾਜਨੀਤੀ ਨੂੰ ਇੱਕ ਨਵੀਂ ਦਿਸ਼ਾ ਦਿੱਤੀ।”
2. ਸਿੱਖਾਂ ਵਿੱਚ ਏਕਤਾ – ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨਾਲ ਸਿੱਖ ਇਹ ਮਹਿਸੂਸ ਕਰਨ ਲੱਗੇ ਕਿ ਮੁਗ਼ਲਾਂ ਦੇ ਅੱਤਿਆਚਾਰ ਵਿਰੁੱਧ ਉਨ੍ਹਾਂ ਵਿੱਚ ਏਕਤਾ ਦਾ ਹੋਣਾ ਬਹੁਤ ਜ਼ਰੂਰੀ ਹੈ। ਸਿੱਟੇ ਵਜੋਂ ਉਹ ਬੜੀ ਤੇਜ਼ੀ ਨਾਲ ਇੱਕ ਹੋਣ ਲੱਗੇ।
3. ਸਿੱਖਾਂ ਤੇ ਮੁਗ਼ਲਾਂ ਦੇ ਸੰਬੰਧਾਂ ਵਿੱਚ ਪਰਿਵਰਤਨ – ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਪਹਿਲਾਂ ਮੁਗ਼ਲਾਂ ਅਤੇ ਸਿੱਖਾਂ ਵਿਚਾਲੇ ਸੰਬੰਧ ਸੁਹਿਰਦ ਸਨ। ਪਰ ਹੁਣ ਸਥਿਤੀ ਵਿੱਚ ਪੂਰਨ ਤੌਰ ‘ਤੇ ਪਰਿਵਰਤਨ ਆ ਚੁੱਕਾ ਸੀ। ਸਿੱਖਾਂ ਦੇ ਦਿਲਾਂ ਵਿੱਚ ਮੁਗ਼ਲਾਂ ਤੋਂ ਬਦਲਾ ਲੈਣ ਦੀ ਭਾਵਨਾ ਪੈਦਾ ਹੋ ਗਈ ਸੀ। ਮੁਗ਼ਲਾਂ ਨੂੰ ਵੀ ਸਿੱਖਾਂ ਦਾ ਹਥਿਆਰਬੰਦ ਹੋਣਾ ਪਸੰਦ ਨਹੀਂ ਸੀ। ਇਸ ਤਰ੍ਹਾਂ, ਸਿੱਖਾਂ ਅਤੇ ਮੁਗ਼ਲਾਂ ਵਿਚਾਲੇ ਆਪਸੀ ਪਾੜਾ ਹੋਰ ਵੱਧ ਗਿਆ।
4. ਸਿੱਖਾਂ ਉੱਤੇ ਅੱਤਿਆਚਾਰ – ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਨਾਲ ਹੀ ਮੁਗ਼ਲਾਂ ਨੇ ਸਿੱਖਾਂ ਉੱਤੇ ਅੱਤਿਆਚਾਰ ਸ਼ੁਰੂ ਕਰ ਦਿੱਤੇ। ਜਹਾਂਗੀਰ ਦੇ ਸਮੇਂ ਗੁਰੂ ਹਰਿਗੋਬਿੰਦ ਜੀ ਨੂੰ ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦੀ ਬਣਾ ਕੇ ਰੱਖਿਆ ਗਿਆ ਸੀ। ਸ਼ਾਹਜਹਾਂ ਦੇ ਸਮੇਂ ਗੁਰੂ ਜੀ ਨੂੰ ਮੁਗ਼ਲਾਂ ਨਾਲ ਲੜਾਈਆਂ ਲੜਨੀਆਂ ਪਈਆਂ। 1675 ਈ. ਵਿੱਚ ਔਰੰਗਜ਼ੇਬ ਨੇ ਗੁਰੂ ਤੇਗ਼ ਬਹਾਦਰ ਜੀ ਨੂੰ ਦਿੱਲੀ ਵਿਖੇ ਸ਼ਹੀਦ ਕਰ ਦਿੱਤਾ ਸੀ। ਉਸ ਦੇ ਸ਼ਾਸਨ ਕਾਲ ਵਿੱਚ ਸਿੱਖਾਂ ‘ਤੇ ਘੋਰ ਅੱਤਿਆਚਾਰ ਕੀਤੇ ਗਏ। ਸਿੱਖਾਂ ਨੇ ਗੁਰੂ ਗੋਬਿੰਦ ਸਿੰਘ ਜੀ, ਬੰਦਾ ਬਹਾਦਰ ਅਤੇ ਹੋਰ ਸਿੱਖ ਨੇਤਾਵਾਂ ਦੇ ਅਧੀਨ ਮੁਗ਼ਲ ਅੱਤਿਆਚਾਰਾਂ ਦਾ ਡਟ ਕੇ ਸਾਹਮਣਾ ਕੀਤਾ ਅਤੇ ਹੱਸਦੇ-ਹੱਸਦੇ ਸ਼ਹੀਦੀਆਂ ਦਿੱਤੀਆਂ।
5. ਸਿੱਖ ਧਰਮ ਦੀ ਲੋਕਪ੍ਰਿਯਤਾ – ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਕਾਰਨ ਸਿੱਖ ਧਰਮ ਪਹਿਲਾਂ ਨਾਲੋਂ ਵਧੇਰੇ ਲੋਕਪ੍ਰਿਯ ਹੋ ਗਿਆ। ਇਸ ਘਟਨਾ ਨਾਲ ਨਾ ਸਿਰਫ ਹਿੰਦੂ ਸਗੋਂ ਬਹੁਤ ਸਾਰੇ ਮੁਸਲਮਾਨਾਂ ਦੇ ਦਿਲਾਂ ਵਿੱਚ ਗੁਰੂ ਸਾਹਿਬ ਲਈ ਅਥਾਹ ਪ੍ਰੇਮ ਅਤੇ ਭਗਤੀ ਦੀ ਭਾਵਨਾ ਪੈਦਾ ਹੋ ਗਈ। ਉਹ ਵੱਡੀ ਗਿਣਤੀ ਵਿੱਚ ਸਿੱਖ ਧਰਮ ਵਿੱਚ ਸ਼ਾਮਲ ਹੋਣੇ ਸ਼ੁਰੂ ਹੋ ਗਏ। ਇਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੇ ਸਿੱਖ ਇਤਿਹਾਸ ਵਿੱਚ ਇੱਕ ਨਵੇਂ ਯੁੱਗ ਦਾ ਆਰੰਭ ਕੀਤਾ। ਪ੍ਰਸਿੱਧ ਇਤਿਹਾਸਕਾਰ ਡਾਕਟਰ ਜੀ. ਐੱਸ. ਮਨਸੁਖਾਨੀ ਦਾ ਇਹ ਕਹਿਣਾ ਬਿਲਕੁਲ ਠੀਕ ਹੈ, “ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਸਿੱਖ ਧਰਮ ਦੇ ਵਿਕਾਸ ਵਿੱਚ ਇੱਕ ਨਵਾਂ ਮੋੜ ਸੀ।”
Exam Tips:
a) ਉੱਤਰ ਤਿੰਨ ਭਾਗਾਂ ਵਿੱਚ ਲਿਖੋ: ਕਾਰਨ, ਸ਼ਹਾਦਤ ਕਿਵੇਂ ਹੋਈ ਅਤੇ ਮਹੱਤਤਾ।
b) ਗ੍ਰਿਫ਼ਤਾਰੀ 24 ਮਈ ਅਤੇ ਸ਼ਹੀਦੀ 30 ਮਈ, 1606 ਈ. ਲਾਹੌਰ ਵਿਖੇ — ਸੰਨ ਅਤੇ ਸਥਾਨ ਜ਼ਰੂਰ ਲਿਖੋ।
ਸੰਖੇਪ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)
Question 1: ਗੁਰਗੱਦੀ ਉੱਤੇ ਬੈਠਣ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਨੂੰ ਕਿਹੜੀਆਂ ਕਠਿਨਾਈਆਂ ਦਾ ਸਾਹਮਣਾ ਕਰਨਾ ਪਿਆ?
ਜਾਂ
ਗੁਰੂ ਬਣਨ ‘ਤੇ ਗੁਰੂ ਅਰਜਨ ਦੇਵ ਜੀ ਨੂੰ ਕਿਹੜੀਆਂ ਔਕੜਾਂ ਦਾ ਸਾਹਮਣਾ ਕਰਨਾ ਪਿਆ? ਸੰਖੇਪ ਵਰਣਨ ਕਰੋ।
Answer:
ਗੁਰੂ ਅਰਜਨ ਦੇਵ ਜੀ ਨੂੰ ਸਭ ਤੋਂ ਪਹਿਲਾਂ ਆਪਣੇ ਵੱਡੇ ਭਰਾ ਪ੍ਰਿਥੀ ਚੰਦ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਉਹ ਵੱਡਾ ਹੋਣ ਦੇ ਨਾਤੇ ਗੁਰਗੱਦੀ ‘ਤੇ ਆਪਣਾ ਹੱਕ ਸਮਝਦਾ ਸੀ। ਉਸ ਨੇ ਮੁਗ਼ਲ ਬਾਦਸ਼ਾਹ ਜਹਾਂਗੀਰ ਨੂੰ ਗੁਰੂ ਸਾਹਿਬ ਵਿਰੁੱਧ ਭੜਕਾਉਣ ਦਾ ਵੀ ਹਰ ਸੰਭਵ ਯਤਨ ਕੀਤਾ। ਪੰਜਾਬ ਦੇ ਕੱਟੜ ਮੁਸਲਮਾਨ ਪੰਜਾਬ ਵਿੱਚ ਸਿੱਖਾਂ ਦੇ ਵੱਧਦੇ ਹੋਏ ਪ੍ਰਭਾਵ ਤੋਂ ਘਬਰਾ ਰਹੇ ਸਨ। ਉਨ੍ਹਾਂ ਨੇ ਗੁਰੂ ਜੀ ਦੇ ਵਿਰੁੱਧ ਜਹਾਂਗੀਰ ਦੇ ਕੰਨ ਭਰੇ। ਚੰਦੂ ਸ਼ਾਹ ਲਾਹੌਰ ਦਾ ਦੀਵਾਨ ਸੀ। ਉਸ ਦੀ ਲੜਕੀ ਲਈ ਗੁਰੂ ਅਰਜਨ ਦੇਵ ਜੀ ਦੇ ਸਪੁੱਤਰ ਹਰਿਗੋਬਿੰਦ ਨਾਲ ਰਿਸ਼ਤਾ ਕਰਨ ਤੋਂ ਇਨਕਾਰ ਕਰਨ ਕਰਕੇ ਚੰਦੂ ਸ਼ਾਹ ਗੁਰੂ ਅਰਜਨ ਦੇਵ ਜੀ ਦਾ ਜਾਨੀ ਦੁਸ਼ਮਣ ਬਣ ਗਿਆ।
Exam Tips:
a) ਪ੍ਰਿਥੀ ਚੰਦ, ਕੱਟੜ ਮੁਸਲਮਾਨ ਅਤੇ ਚੰਦੂ ਸ਼ਾਹ ਦੇ ਵਿਰੋਧ ਦਾ ਨਾਂ ਲੈ ਕੇ ਉੱਤਰ ਛੋਟਾ ਰੱਖੋ।
Question 2: ਗੁਰੂ ਅਰਜਨ ਦੇਵ ਜੀ ਨੇ ਸਿੱਖ ਪੰਥ ਦੇ ਵਿਕਾਸ ਵਿੱਚ ਕੀ ਯੋਗਦਾਨ ਦਿੱਤਾ?
ਜਾਂ
ਗੁਰੂ ਅਰਜਨ ਦੇਵ ਜੀ ਦੇ ਸੰਗਠਨਾਤਮਕ ਕੰਮਾਂ ਦਾ ਸੰਖੇਪ ਵਰਣਨ ਕਰੋ।
ਜਾਂ
ਸਿੱਖ ਧਰਮ ਦੇ ਵਿਕਾਸ ਵਿੱਚ ਗੁਰੂ ਅਰਜਨ ਦੇਵ ਜੀ ਦੇ ਯੋਗਦਾਨ ਦਾ ਸੰਖੇਪ ਵੇਰਵਾ ਦਿਓ।
Answer:
1. ਗੁਰੂ ਅਰਜਨ ਦੇਵ ਜੀ ਨੇ ਅੰਮ੍ਰਿਤਸਰ ਵਿੱਚ ਹਰਿਮੰਦਰ ਸਾਹਿਬ ਦਾ ਨਿਰਮਾਣ ਕਰ ਕੇ ਸਿੱਖਾਂ ਨੂੰ ਇੱਕ ਪਵਿੱਤਰ ਤੀਰਥ ਸਥਾਨ ਦਿੱਤਾ।
2. ਗੁਰੂ ਸਾਹਿਬ ਨੇ ਲਾਹੌਰ ਵਿੱਚ ਇੱਕ ਬਾਉਲੀ ਦਾ ਨਿਰਮਾਣ ਕਰਵਾਇਆ।
3. ਮਸੰਦ ਪ੍ਰਥਾ ਦਾ ਵਿਕਾਸ ਗੁਰੂ ਅਰਜਨ ਦੇਵ ਜੀ ਦੇ ਮਹੱਤਵਪੂਰਨ ਕੰਮਾਂ ਵਿੱਚੋਂ ਇੱਕ ਸੀ। ਇਸ ਪ੍ਰਥਾ ਨਾਲ ਸਿੱਖ ਧਰਮ ਦਾ ਪ੍ਰਸਾਰ ਦੂਰ-ਦੂਰ ਤਕ ਹੋਇਆ।
Exam Tips:
a) ਹਰਿਮੰਦਰ ਸਾਹਿਬ, ਬਾਉਲੀ ਅਤੇ ਮਸੰਦ ਪ੍ਰਥਾ ਵਰਗੇ ਮੁੱਖ ਕੰਮ ਵੱਖ-ਵੱਖ ਨੁਕਤਿਆਂ ਵਿੱਚ ਲਿਖੋ।
Question 3: ਹਰਿਮੰਦਰ ਸਾਹਿਬ ਦੀ ਸਥਾਪਨਾ ਤੇ ਮਹੱਤਵ ਬਾਰੇ ਸੰਖੇਪ ਵਿੱਚ ਲਿਖੋ।
ਜਾਂ
ਗੁਰੂ ਅਰਜਨ ਦੇਵ ਜੀ ਦੇ ਰਾਹੀਂ ਹਰਿਮੰਦਰ ਸਾਹਿਬ ਦੀ ਸਥਾਪਨਾ ਅਤੇ ਇਸ ਦੇ ਮਹੱਤਵ ਬਾਰੇ ਦੱਸੋ।
ਜਾਂ
ਹਰਿਮੰਦਰ ਸਾਹਿਬ ‘ਤੇ ਇੱਕ ਸੰਖੇਪ ਨੋਟ ਲਿਖੋ।
Answer:
ਹਰਿਮੰਦਰ ਸਾਹਿਬ ਦਾ ਸਿੱਖ ਇਤਿਹਾਸ ਵਿੱਚ ਬਹੁਤ ਮਹੱਤਵਪੂਰਨ ਥਾਂ ਹੈ। ਇਸ ਦੀ ਸਥਾਪਨਾ ਸਿੱਖਾਂ ਦੇ ਪੰਜਵੇਂ ਗੁਰੂ ਅਰਜਨ ਦੇਵ ਜੀ ਨੇ ਕੀਤੀ ਸੀ। ਗੁਰੂ ਅਰਜਨ ਦੇਵ ਜੀ ਨੇ ਇਸ ਦੀ ਨੀਂਹ 1588 ਈ. ਵਿੱਚ ਪ੍ਰਸਿੱਧ ਸੂਫ਼ੀ ਸੰਤ ਮੀਆਂ ਮੀਰ ਜੀ ਤੋਂ ਰਖਵਾਈ ਸੀ। ਹਰਿਮੰਦਰ ਤੋਂ ਭਾਵ ਸੀ ਈਸ਼ਵਰ ਦਾ ਮੰਦਰ। ਗੁਰੂ ਸਾਹਿਬ ਨੇ ਹਰਿਮੰਦਰ ਸਾਹਿਬ ਦੀ ਇਮਾਰਤ ਆਲੇ-ਦੁਆਲੇ ਦੀਆਂ ਸਾਰੀਆਂ ਇਮਾਰਤਾਂ ਤੋਂ ਨੀਵੀਂ ਰਖਵਾਈ ਕਿਉਂਕਿ ਗੁਰੂ ਸਾਹਿਬ ਦਾ ਕਹਿਣਾ ਸੀ ਕਿ ਜੋ ਨੀਵਾਂ ਹੋਵੇਗਾ ਉਹ ਹੀ ਉੱਚਾ ਕਹਾਉਣ ਦੇ ਯੋਗ ਹੋਵੇਗਾ। ਛੇਤੀ ਹੀ ਹਰਿਮੰਦਰ ਸਾਹਿਬ ਸਿੱਖਾਂ ਦਾ ਸਭ ਤੋਂ ਪਵਿੱਤਰ ਤੀਰਥ ਸਥਾਨ ਬਣ ਗਿਆ।
Exam Tips:
a) ਨੀਂਹ ਦਾ ਸੰਨ 1588 ਈ. ਅਤੇ ਮੀਆਂ ਮੀਰ ਜੀ ਦਾ ਨਾਂ ਲਿਖਣਾ ਨਾ ਭੁੱਲੋ।
b) ਨੀਵੀਂ ਇਮਾਰਤ ਬਾਰੇ ਗੁਰੂ ਜੀ ਦਾ ਕਥਨ ਇੱਕ ਵਾਕ ਵਿੱਚ ਲਿਖੋ।
Question 4: ਮਸੰਦ ਵਿਵਸਥਾ ਅਤੇ ਇਸ ਦੇ ਮਹੱਤਵ ‘ਤੇ ਇੱਕ ਸੰਖੇਪ ਨੋਟ ਲਿਖੋ।
ਜਾਂ
ਮਸੰਦ ਪ੍ਰਥਾ ਦੇ ਵਿਕਾਸ ਅਤੇ ਸੰਗਠਨ ਦਾ ਵਰਣਨ ਕਰੋ।
ਜਾਂ
ਮਸੰਦ ਪ੍ਰਥਾ ਬਾਰੇ ਤੁਸੀਂ ਕੀ ਜਾਣਦੇ ਹੋ? ਬਿਆਨ ਕਰੋ।
Answer:
ਮਸੰਦ ਫ਼ਾਰਸੀ ਭਾਸ਼ਾ ਦੇ ਸ਼ਬਦ ‘ਮਸਨਦ’ ਤੋਂ ਬਣਿਆ ਹੈ। ਇਸ ਤੋਂ ਭਾਵ ਹੈ ‘ਉੱਚਾ ਸਥਾਨ’। ਇਸ ਪ੍ਰਥਾ ਦੀ ਸਥਾਪਨਾ ਗੁਰੂ ਰਾਮਦਾਸ ਜੀ ਨੇ ਕੀਤੀ ਸੀ। ਇਸ ਦਾ ਅਸਲ ਵਿਕਾਸ ਗੁਰੂ ਅਰਜਨ ਦੇਵ ਜੀ ਦੇ ਸਮੇਂ ਹੋਇਆ। ਗੁਰੂ ਸਾਹਿਬ ਨੇ ਇਹ ਐਲਾਨ ਕੀਤਾ ਕਿ ਹਰੇਕ ਸਿੱਖ ਆਪਣੀ ਆਮਦਨ ਵਿੱਚੋਂ ਦਸਵੰਧ (ਦਸਵਾਂ ਹਿੱਸਾ) ਗੁਰੂ ਸਾਹਿਬ ਨੂੰ ਭੇਟ ਕਰੇ। ਮਸੰਦਾਂ ਦਾ ਮੁੱਖ ਕੰਮ ਇਸੇ ਮਾਇਆ ਨੂੰ ਇਕੱਠਾ ਕਰਨਾ ਸੀ। ਇਹ ਮਸੰਦ ਮਾਇਆ ਇਕੱਠੀ ਕਰਨ ਦੇ ਨਾਲ-ਨਾਲ ਸਿੱਖ ਧਰਮ ਦਾ ਪ੍ਰਚਾਰ ਵੀ ਕਰਦੇ ਸਨ। ਮਸੰਦ ਪ੍ਰਥਾ ਸਿੱਖ ਪੰਥ ਦੇ ਵਿਕਾਸ ਵਿੱਚ ਇੱਕ ਮੀਲ ਪੱਥਰ ਸਿੱਧ ਹੋਈ।
Exam Tips:
a) ਮਸੰਦ ਸ਼ਬਦ ਦਾ ਮੂਲ (ਫ਼ਾਰਸੀ ‘ਮਸਨਦ’) ਅਤੇ ਦਸਵੰਧ ਦਾ ਭਾਵ ਲਿਖੋ।
Question 5: ਮਸੰਦਾਂ ਦੇ ਕੀ ਕੰਮ ਸਨ?
Answer:
1. ਮਸੰਦ ਆਪਣੇ ਇਲਾਕੇ ਵਿੱਚ ਸਿੱਖ ਧਰਮ ਦਾ ਪ੍ਰਚਾਰ ਕਰਦੇ ਸਨ।
2. ਉਹ ਸਿੱਖ ਧਰਮ ਦੇ ਵਿਕਾਸ ਕਾਰਜਾਂ ਵਾਸਤੇ ਸਿੱਖਾਂ ਤੋਂ ਦਸਵੰਧ (ਆਮਦਨੀ ਦਾ ਦਸਵਾਂ ਹਿੱਸਾ) ਇਕੱਠਾ ਕਰਦੇ ਸਨ।
3. ਮਸੰਦ ਹਰ ਸਾਲ ਇਕੱਠੀ ਹੋਈ ਮਾਇਆ ਨੂੰ ਵਿਸਾਖੀ ਅਤੇ ਦੀਵਾਲੀ ਦੇ ਮੌਕਿਆਂ ‘ਤੇ ਗੁਰੂ ਸਾਹਿਬ ਕੋਲ ਅੰਮ੍ਰਿਤਸਰ ਵਿਖੇ ਆ ਕੇ ਜਮ੍ਹਾਂ ਕਰਵਾਉਂਦੇ ਸਨ।
Exam Tips:
a) ਮਸੰਦਾਂ ਦੇ ਤਿੰਨ ਕੰਮ ਗਿਣਤੀ ਨਾਲ ਲਿਖੋ: ਪ੍ਰਚਾਰ, ਦਸਵੰਧ ਇਕੱਠਾ ਕਰਨਾ ਅਤੇ ਵਿਸਾਖੀ-ਦੀਵਾਲੀ ਉੱਤੇ ਜਮ੍ਹਾਂ ਕਰਵਾਉਣਾ।
Question 6: ਤਰਨ ਤਾਰਨ ‘ਤੇ ਇੱਕ ਸੰਖੇਪ ਨੋਟ ਲਿਖੋ ਅਤੇ ਇਸ ਦਾ ਮਹੱਤਵ ਵੀ ਦੱਸੋ।
Answer:
ਗੁਰੂ ਅਰਜਨ ਦੇਵ ਜੀ ਨੇ 1590 ਈ. ਵਿੱਚ ਤਰਨ ਤਾਰਨ ਨਗਰ ਦੀ ਸਥਾਪਨਾ ਕੀਤੀ। ਇੱਥੇ ਤਰਨ ਤਾਰਨ ਨਾਂ ਦੇ ਇੱਕ ਸਰੋਵਰ ਦੀ ਖੁਦਵਾਈ ਵੀ ਸ਼ੁਰੂ ਕਰਵਾਈ ਗਈ। ਤਰਨ ਤਾਰਨ ਤੋਂ ਭਾਵ ਸੀ ਕਿ ਇਸ ਸਰੋਵਰ ਵਿੱਚ ਇਸ਼ਨਾਨ ਕਰਨ ਵਾਲਾ ਯਾਤਰੂ ਇਸ ਭਵ ਸਾਗਰ ਤੋਂ ਤਰ ਜਾਵੇਗਾ। ਤਰਨ ਤਾਰਨ ਛੇਤੀ ਹੀ ਸਿੱਖਾਂ ਦਾ ਇੱਕ ਹੋਰ ਪ੍ਰਸਿੱਧ ਤੀਰਥ ਸਥਾਨ ਬਣ ਗਿਆ। ਇਸ ਦੇ ਪ੍ਰਭਾਵ ਸਦਕਾ ਮਾਝੇ ਦੇ ਬਹੁਤ ਸਾਰੇ ਜੱਟਾਂ ਨੇ ਸਿੱਖ ਧਰਮ ਨੂੰ ਅਪਣਾ ਲਿਆ। ਇਨ੍ਹਾਂ ਜੱਟਾਂ ਨੇ ਬਾਅਦ ਵਿੱਚ ਸਿੱਖ ਪੰਥ ਦੀ ਬਹੁਮੁੱਲੀ ਸੇਵਾ ਕੀਤੀ।
Exam Tips:
a) ਤਰਨ ਤਾਰਨ ਦੀ ਸਥਾਪਨਾ 1590 ਈ. ਅਤੇ ‘ਭਵ ਸਾਗਰ ਤੋਂ ਤਰਨ’ ਦਾ ਭਾਵ ਲਿਖੋ।
b) ਮਾਝੇ ਦੇ ਜੱਟਾਂ ਦਾ ਸਿੱਖ ਧਰਮ ਅਪਣਾਉਣਾ ਇਸ ਦਾ ਮਹੱਤਵ ਹੈ।
Question 7: ਆਦਿ ਗ੍ਰੰਥ ਸਾਹਿਬ ਦੇ ਸੰਕਲਨ ਅਤੇ ਮਹੱਤਵ ਬਾਰੇ ਦੱਸੋ।
ਜਾਂ
ਆਦਿ ਗ੍ਰੰਥ ਸਾਹਿਬ ਜੀ ਦੇ ਇਤਿਹਾਸਿਕ ਮਹੱਤਵ ਦੀ ਸੰਖੇਪ ਵਿਆਖਿਆ ਕਰੋ।
ਜਾਂ
ਆਦਿ ਗ੍ਰੰਥ ਸਾਹਿਬ ‘ਤੇ ਇੱਕ ਸੰਖੇਪ ਨੋਟ ਲਿਖੋ।
Answer:
ਆਦਿ ਗ੍ਰੰਥ ਸਾਹਿਬ ਦਾ ਸੰਕਲਨ ਗੁਰੂ ਅਰਜਨ ਦੇਵ ਜੀ ਦੇ ਸਮੇਂ ਦਾ ਸਭ ਤੋਂ ਮਹੱਤਵਪੂਰਨ ਕਾਰਜ ਸੀ। ਇਸ ਦਾ ਉਦੇਸ਼ ਗੁਰੂਆਂ ਦੀ ਬਾਣੀ ਨੂੰ ਇੱਕ ਥਾਂ ਇਕੱਠਾ ਕਰਨਾ ਸੀ। ਗੁਰੂ ਅਰਜਨ ਦੇਵ ਜੀ ਨੇ ਇਹ ਕਾਰਜ ਰਾਮਸਰ ਵਿਖੇ ਆਰੰਭਿਆ। ਆਦਿ ਗ੍ਰੰਥ ਸਾਹਿਬ ਨੂੰ ਲਿਖਣ ਦਾ ਕੰਮ ਭਾਈ ਗੁਰਦਾਸ ਜੀ ਨੇ ਕੀਤਾ। ਇਸ ਵਿੱਚ ਪਹਿਲੇ ਪੰਜ ਗੁਰੂ ਸਾਹਿਬਾਨ, ਕੁਝ ਹੋਰ ਭਗਤਾਂ ਤੇ ਸੰਤਾਂ ਦੀ ਬਾਣੀ ਨੂੰ ਸ਼ਾਮਲ ਕੀਤਾ। ਇਸ ਦਾ ਸੰਕਲਨ 1604 ਈ. ਵਿੱਚ ਸੰਪੂਰਨ ਹੋਇਆ। ਬਾਅਦ ਵਿੱਚ ਗੁਰੂ ਤੇਗ਼ ਬਹਾਦਰ ਜੀ ਦੀ ਬਾਣੀ ਵੀ ਇਸ ਵਿੱਚ ਸ਼ਾਮਲ ਕੀਤੀ ਗਈ। ਆਦਿ ਗ੍ਰੰਥ ਸਾਹਿਬ ਜੀ ਦਾ ਸਿੱਖ ਇਤਿਹਾਸ ਵਿੱਚ ਵਿਸ਼ੇਸ਼ ਮਹੱਤਵ ਹੈ।
Exam Tips:
a) ਸੰਕਲਨ ਦਾ ਸਥਾਨ (ਰਾਮਸਰ), ਲਿਖਾਰੀ (ਭਾਈ ਗੁਰਦਾਸ ਜੀ) ਅਤੇ ਸੰਨ (1604 ਈ.) ਇਕੱਠੇ ਯਾਦ ਰੱਖੋ।
Question 8: ਆਦਿ ਗ੍ਰੰਥ ਸਾਹਿਬ ਜੀ ਦਾ ਕੀ ਮਹੱਤਵ ਹੈ?
ਜਾਂ
ਆਦਿ ਗ੍ਰੰਥ ਸਾਹਿਬ ਜੀ ਦੇ ਮਹੱਤਵ ਦਾ ਸੰਖੇਪ ਵਰਣਨ ਕਰੋ।
Answer:
1. ਆਦਿ ਗ੍ਰੰਥ ਸਾਹਿਬ ਜੀ ਦੇ ਸੰਕਲਨ ਨਾਲ ਸਿੱਖਾਂ ਨੂੰ ਇੱਕ ਵੱਖਰੇ ਪਵਿੱਤਰ ਧਾਰਮਿਕ ਗ੍ਰੰਥ ਦੀ ਪ੍ਰਾਪਤੀ ਹੋਈ।
2. ਇਸ ਨੇ ਸਿੱਖਾਂ ਵਿੱਚ ਇੱਕ ਨਵੀਂ ਚੇਤਨਾ ਪੈਦਾ ਕੀਤੀ।
3. ਇਸ ਵਿੱਚ ਗੁਰੂ ਅਰਜਨ ਦੇਵ ਜੀ ਨੇ ਸਾਰੀ ਮਨੁੱਖਤਾ ਨੂੰ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ।
4. ਇਸ ਵਿੱਚ ਕਿਰਤ ਕਰਨ, ਨਾਮ ਜਪਣ ਤੇ ਵੰਡ ਛੱਕਣ ਦਾ ਸੰਦੇਸ਼ ਦਿੱਤਾ ਗਿਆ ਹੈ।
5. ਇਹ 15ਵੀਂ ਤੋਂ 17ਵੀਂ ਸਦੀ ਦੇ ਪੰਜਾਬ ਦੀ ਰਾਜਨੀਤਿਕ, ਸਮਾਜਿਕ, ਧਾਰਮਿਕ ਅਤੇ ਆਰਥਿਕ ਦਸ਼ਾ ਨੂੰ ਜਾਣਨ ਬਾਰੇ ਸਾਡਾ ਇੱਕ ਬਹੁਮੁੱਲਾ ਸੋਮਾ ਹੈ।
Exam Tips:
a) ਮਹੱਤਵ ਦੇ ਪੰਜ ਨੁਕਤੇ ਗਿਣਤੀ ਨਾਲ ਲਿਖੋ: ਗ੍ਰੰਥ ਦੀ ਪ੍ਰਾਪਤੀ, ਚੇਤਨਾ, ਸਾਂਝੀਵਾਲਤਾ, ਕਿਰਤ-ਨਾਮ-ਵੰਡ ਅਤੇ ਇਤਿਹਾਸਕ ਸੋਮਾ।
Question 9: ਪ੍ਰਿਥੀ ਚੰਦ ‘ਤੇ ਇੱਕ ਸੰਖੇਪ ਨੋਟ ਲਿਖੋ।
ਜਾਂ
ਪ੍ਰਿਥੀ ਚੰਦ ਕੌਣ ਸੀ? ਉਸ ਨੇ ਗੁਰੂ ਅਰਜਨ ਦੇਵ ਜੀ ਦਾ ਵਿਰੋਧ ਕਿਉਂ ਕੀਤਾ?
Answer:
ਪ੍ਰਿਥੀ ਚੰਦ ਗੁਰੂ ਅਰਜਨ ਸਾਹਿਬ ਦਾ ਵੱਡਾ ਭਰਾ ਸੀ। ਉਸ ਨੇ ਮੀਣਾ ਸੰਪਰਦਾਇ ਦੀ ਸਥਾਪਨਾ ਕੀਤੀ ਸੀ। ਉਹ ਬੜਾ ਸੁਆਰਥੀ ਸੁਭਾਅ ਦਾ ਸੀ। ਇਸੇ ਕਾਰਨ ਗੁਰੂ ਰਾਮਦਾਸ ਜੀ ਨੇ ਗੁਰੂ ਅਰਜਨ ਸਾਹਿਬ ਨੂੰ ਗੁਰਗੱਦੀ ਸੌਂਪੀ। ਇਸ ‘ਤੇ ਪ੍ਰਿਥੀ ਚੰਦ ਗੁੱਸੇ ਨਾਲ ਤਿਲਮਿਲਾ ਉੱਠਿਆ। ਪ੍ਰਿਥੀ ਚੰਦ ਨੇ ਗੁਰਗੱਦੀ ਨੂੰ ਪ੍ਰਾਪਤ ਕਰਨ ਲਈ ਗੁਰੂ ਅਰਜਨ ਦੇਵ ਜੀ ਦਾ ਖੁੱਲ੍ਹ ਕੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਉਹ ਇਹ ਆਸ ਲਾਈ ਬੈਠਾ ਸੀ ਕਿ ਗੁਰੂ ਅਰਜਨ ਸਾਹਿਬ ਤੋਂ ਬਾਅਦ ਗੁਰਗੱਦੀ ਉਸ ਦੇ ਪੁੱਤਰ ਮਿਹਰਬਾਨ ਨੂੰ ਜ਼ਰੂਰ ਮਿਲੇਗੀ ਪਰ ਜਦੋਂ ਹਰਿਗੋਬਿੰਦ ਦਾ ਜਨਮ ਹੋਇਆ, ਤਾਂ ਉਸ ਦੀਆਂ ਸਾਰੀਆਂ ਉਮੀਦਾਂ ‘ਤੇ ਪਾਣੀ ਫਿਰ ਗਿਆ। ਇਸ ਲਈ ਉਹ ਗੁਰੂ ਅਰਜਨ ਦੇਵ ਜੀ ਦਾ ਜਾਨੀ ਦੁਸ਼ਮਣ ਬਣ ਗਿਆ।
Exam Tips:
a) ਪ੍ਰਿਥੀ ਚੰਦ ਦੀ ਮੀਣਾ ਸੰਪਰਦਾਇ ਅਤੇ ਪੁੱਤਰ ਮਿਹਰਬਾਨ ਦਾ ਜ਼ਿਕਰ ਕਰੋ।
Question 10: ਚੰਦੂ ਸ਼ਾਹ ਕੌਣ ਸੀ? ਉਸ ਨੇ ਗੁਰੂ ਅਰਜਨ ਦੇਵ ਜੀ ਦਾ ਵਿਰੋਧ ਕਿਉਂ ਕੀਤਾ?
ਜਾਂ
ਚੰਦੂ ਸ਼ਾਹ ਨੇ ਗੁਰੂ ਅਰਜਨ ਦੇਵ ਜੀ ਦਾ ਵਿਰੋਧ ਕਿਉਂ ਕੀਤਾ?
ਜਾਂ
ਚੰਦੂ ਸ਼ਾਹ ‘ਤੇ ਇੱਕ ਸੰਖੇਪ ਨੋਟ ਲਿਖੋ।
Answer:
ਚੰਦੂ ਸ਼ਾਹ ਲਾਹੌਰ ਦਾ ਦੀਵਾਨ ਸੀ। ਉਹ ਆਪਣੀ ਲੜਕੀ ਲਈ ਕਿਸੇ ਯੋਗ ਵਰ ਦੀ ਤਲਾਸ਼ ਵਿੱਚ ਸੀ। ਉਸ ਦੇ ਸਲਾਹਕਾਰਾਂ ਨੇ ਉਸ ਨੂੰ ਆਪਣੀ ਲੜਕੀ ਦਾ ਵਿਆਹ ਗੁਰੂ ਅਰਜਨ ਸਾਹਿਬ ਦੇ ਲੜਕੇ ਹਰਿਗੋਬਿੰਦ ਨਾਲ ਕਰਨ ਦੀ ਸਲਾਹ ਦਿੱਤੀ। ਇਸ ‘ਤੇ ਚੰਦੂ ਨੇ ਗੁਰੂ ਜੀ ਦੀ ਸ਼ਾਨ ਵਿੱਚ ਕੁਝ ਅਪਮਾਨਜਨਕ ਸ਼ਬਦ ਕਹੇ। ਬਾਅਦ ਵਿੱਚ ਉਹ ਰਿਸ਼ਤਾ ਕਰਨ ਲਈ ਤਿਆਰ ਹੋ ਗਿਆ। ਉਸ ਨੇ ਗੁਰੂ ਅਰਜਨ ਦੇਵ ਜੀ ਨੂੰ ਸ਼ਗਨ ਭੇਜਿਆ ਜੋ ਗੁਰੂ ਸਾਹਿਬ ਨੇ ਲੈਣ ਤੋਂ ਇਨਕਾਰ ਕਰ ਦਿੱਤਾ। ਸਿੱਟੇ ਵਜੋਂ ਚੰਦੂ ਸ਼ਾਹ ਨੇ ਮੁਗ਼ਲ ਬਾਦਸ਼ਾਹ ਅਕਬਰ ਅਤੇ ਜਹਾਂਗੀਰ ਨੂੰ ਗੁਰੂ ਸਾਹਿਬ ਵਿਰੁੱਧ ਭੜਕਾਇਆ।
Exam Tips:
a) ਸ਼ਗਨ ਭੇਜਣ ਅਤੇ ਗੁਰੂ ਜੀ ਵੱਲੋਂ ਇਨਕਾਰ ਵਾਲੀ ਘਟਨਾ ਵਿਰੋਧ ਦਾ ਮੁੱਖ ਕਾਰਨ ਹੈ।
Question 11: ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਤਿੰਨ ਮੁੱਖ ਕਾਰਨ ਦੱਸੋ।
ਜਾਂ
ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਲਈ ਜ਼ਿੰਮੇਵਾਰ ਕਿਸੇ ਤਿੰਨ ਕਾਰਨਾਂ ਦਾ ਸੰਖੇਪ ਵਰਣਨ ਕਰੋ।
ਜਾਂ
ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਕੀ ਕਾਰਨ ਸਨ?
Answer:
1. ਮੁਗ਼ਲ ਬਾਦਸ਼ਾਹ ਜਹਾਂਗੀਰ ਪੰਜਾਬ ਵਿੱਚ ਸਿੱਖਾਂ ਦੇ ਤੇਜ਼ੀ ਨਾਲ ਵੱਧ ਰਹੇ ਪ੍ਰਭਾਵ ਨੂੰ ਸਹਿਣ ਕਰਨ ਲਈ ਤਿਆਰ ਨਹੀਂ ਸੀ।
2. ਲਾਹੌਰ ਦਾ ਦੀਵਾਨ ਚੰਦੂ ਸ਼ਾਹ ਗੁਰੂ ਜੀ ਦਾ ਕੱਟੜ ਦੁਸ਼ਮਣ ਬਣ ਗਿਆ ਕਿਉਂਕਿ ਗੁਰੂ ਸਾਹਿਬ ਨੇ ਉਸ ਦੀ ਲੜਕੀ ਦਾ ਰਿਸ਼ਤਾ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ।
3. ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਵਿੱਚ ਪ੍ਰਿਥੀ ਚੰਦ ਦਾ ਬਹੁਤ ਵੱਡਾ ਹੱਥ ਸੀ।
4. ਗੁਰੂ ਅਰਜਨ ਸਾਹਿਬ ਦੁਆਰਾ ਜਹਾਂਗੀਰ ਦੇ ਵੱਡੇ ਪੁੱਤਰ ਖੁਸਰੋ ਨੂੰ ਦਿੱਤੀ ਗਈ ਸਹਾਇਤਾ ਉਨ੍ਹਾਂ ਦੀ ਸ਼ਹੀਦੀ ਦਾ ਫੌਰੀ ਕਾਰਨ ਬਣਿਆ।
Exam Tips:
a) ਤਿੰਨ ਕਾਰਨ ਮੰਗੇ ਹੋਣ ਤਾਂ ਜਹਾਂਗੀਰ, ਚੰਦੂ ਸ਼ਾਹ ਅਤੇ ਖੁਸਰੋ ਦੀ ਸਹਾਇਤਾ ਚੁਣੋ।
Question 12: ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਵਿੱਚ ਨਕਸ਼ਬੰਦੀਆਂ ਦੀ ਭੂਮਿਕਾ ਦਾ ਵਰਣਨ ਕਰੋ।
ਜਾਂ
ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਵਿੱਚ ਨਕਸ਼ਬੰਦੀਆਂ ਦੀ ਕੀ ਭੂਮਿਕਾ ਸੀ?
Answer:
ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਵਿੱਚ ਨਕਸ਼ਬੰਦੀਆਂ ਦਾ ਵੱਡਾ ਹੱਥ ਸੀ। ਨਕਸ਼ਬੰਦੀ ਕੱਟੜਪੰਥੀ ਮੁਸਲਮਾਨਾਂ ਦੁਆਰਾ ਸ਼ੁਰੂ ਕੀਤੀ ਗਈ ਇੱਕ ਲਹਿਰ ਸੀ। ਸ਼ੇਖ਼ ਅਹਿਮਦ ਸਰਹਿੰਦੀ ਜੋ ਉਸ ਸਮੇਂ ਨਕਸ਼ਬੰਦੀਆਂ ਦਾ ਨੇਤਾ ਸੀ, ਬਹੁਤ ਕੱਟੜ ਵਿਚਾਰਾਂ ਦਾ ਸੀ। ਉਸ ਦਾ ਮੁਗ਼ਲ ਦਰਬਾਰ ਵਿੱਚ ਕਾਫ਼ੀ ਅਸਰ ਰਸੂਖ ਸੀ। ਇਸ ਲਈ ਉਸ ਨੇ ਜਹਾਂਗੀਰ ਨੂੰ ਗੁਰੂ ਅਰਜਨ ਦੇਵ ਜੀ ਦੇ ਵਿਰੁੱਧ ਭੜਕਾਉਣਾ ਸ਼ੁਰੂ ਕਰ ਦਿੱਤਾ। ਸਿੱਟੇ ਵਜੋਂ ਜਹਾਂਗੀਰ ਨੇ ਗੁਰੂ ਅਰਜਨ ਸਾਹਿਬ ਦੇ ਵਿਰੁੱਧ ਕਾਰਵਾਈ ਕਰਨ ਦਾ ਨਿਸ਼ਚਾ ਕੀਤਾ।
Exam Tips:
a) ਨਕਸ਼ਬੰਦੀ ਦਾ ਕੇਂਦਰ ਸਰਹਿੰਦ ਅਤੇ ਨੇਤਾ ਸ਼ੇਖ਼ ਅਹਿਮਦ ਸਰਹਿੰਦੀ ਲਿਖੋ।
Question 13: ਜਹਾਂਗੀਰ ਦੀ ਗੁਰੂ ਅਰਜਨ ਦੇਵ ਜੀ ਪ੍ਰਤੀ ਵੈਰ ਭਾਵਨਾ ਦਾ ਕੀ ਕਾਰਨ ਸੀ?
Answer:
1. ਜਹਾਂਗੀਰ ਗੁਰੂ ਅਰਜਨ ਦੇਵ ਜੀ ਦੇ ਅਧੀਨ ਸਿੱਖਾਂ ਦੇ ਵੱਧਦੇ ਹੋਏ ਪ੍ਰਭਾਵ ਨੂੰ ਸਹਿਣ ਕਰਨ ਨੂੰ ਤਿਆਰ ਨਹੀਂ ਸੀ।
2. ਕੁੱਝ ਮੁਸਲਮਾਨਾਂ ਦੁਆਰਾ ਸਿੱਖ ਧਰਮ ਨੂੰ ਅਪਨਾਉਣ ਕਾਰਨ ਵੀ ਉਸ ਦਾ ਖੂਨ ਖੌਲ ਰਿਹਾ ਸੀ।
3. ਗੁਰੂ ਅਰਜਨ ਦੇਵ ਜੀ ਦੁਆਰਾ ਬਾਗੀ ਸ਼ਹਿਜ਼ਾਦੇ ਖੁਸਰੋ ਦੀ ਮਦਦ ਕਾਰਨ ਜਹਾਂਗੀਰ ਭੜਕ ਉੱਠਿਆ ਸੀ।
Exam Tips:
a) ਤਿੰਨ ਕਾਰਨ ਗਿਣਤੀ ਨਾਲ ਲਿਖੋ ਅਤੇ ਹਰ ਕਾਰਨ ਇੱਕ ਵਾਕ ਵਿੱਚ ਰੱਖੋ।
Question 14: ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਫੌਰੀ ਕਾਰਨ ਕੀ ਸੀ?
Answer:
ਗੁਰੂ ਅਰਜਨ ਦੇਵ ਜੀ ਦੁਆਰਾ ਸ਼ਹਿਜ਼ਾਦਾ ਖੁਸਰੋ ਦੀ ਸਹਾਇਤਾ ਉਨ੍ਹਾਂ ਦੀ ਸ਼ਹਾਦਤ ਦਾ ਫੌਰੀ ਕਾਰਨ ਬਣਿਆ। ਸ਼ਹਿਜ਼ਾਦਾ ਖੁਸਰੋ ਜਹਾਂਗੀਰ ਦਾ ਸਭ ਤੋਂ ਵੱਡਾ ਪੁੱਤਰ ਸੀ। ਉਸ ਨੇ ਆਪਣੇ ਪਿਤਾ ਵਿਰੁੱਧ ਰਾਜਗੱਦੀ ਪ੍ਰਾਪਤ ਕਰਨ ਲਈ ਵਿਦਰੋਹ ਕਰ ਦਿੱਤਾ ਸੀ। ਉਹ ਗੁਰੂ ਅਰਜਨ ਸਾਹਿਬ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ ਲਈ ਤਰਨ ਤਾਰਨ ਵਿਖੇ ਪਹੁੰਚਿਆ। ਕਿਹਾ ਜਾਂਦਾ ਹੈ ਕਿ ਗੁਰੂ ਸਾਹਿਬ ਨੇ ਖੁਸਰੋ ਦੇ ਮੱਥੇ ‘ਤੇ ਤਿਲਕ ਲਗਾਇਆ। ਜਦੋਂ ਜਹਾਂਗੀਰ ਨੂੰ ਇਸ ਬਾਰੇ ਪਤਾ ਚੱਲਿਆ ਤਾਂ ਉਸ ਨੂੰ ਗੁਰੂ ਜੀ ਵਿਰੁੱਧ ਕਾਰਵਾਈ ਕਰਨ ਦਾ ਸੁਨਹਿਰੀ ਮੌਕਾ ਮਿਲ ਗਿਆ।
Exam Tips:
a) ਖੁਸਰੋ ਜਹਾਂਗੀਰ ਦਾ ਸਭ ਤੋਂ ਵੱਡਾ ਪੁੱਤਰ ਸੀ, ਇਹ ਗੱਲ ਉੱਤਰ ਵਿੱਚ ਜ਼ਰੂਰ ਲਿਖੋ।
Question 15: ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਮਹੱਤਵ ਲਿਖੋ।
ਜਾਂ
ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਮਹੱਤਵ ਦਾ ਸੰਖੇਪ ਵਰਣਨ ਕਰੋ।
ਜਾਂ
ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਪ੍ਰਭਾਵ ਦੱਸੋ।
Answer:
ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਕਾਰਨ ਸ਼ਾਂਤੀ ਨਾਲ ਰਹਿ ਰਹੇ ਸਿੱਖ ਭੜਕ ਉੱਠੇ। ਉਨ੍ਹਾਂ ਨੂੰ ਇਹ ਸਪੱਸ਼ਟ ਹੋ ਗਿਆ ਕਿ ਹੁਣ ਸ਼ਸਤਰ ਚੁੱਕਣੇ ਬਹੁਤ ਜ਼ਰੂਰੀ ਹਨ। ਇਸੇ ਕਾਰਨ ਗੁਰੂ ਹਰਿਗੋਬਿੰਦ ਜੀ ਨੇ ਨਵੀਂ ਨੀਤੀ ਅਪਣਾਈ। ਉਨ੍ਹਾਂ ਨੇ ਮੀਰੀ ਅਤੇ ਪੀਰੀ ਨਾਂ ਦੀਆਂ ਦੋ ਤਲਵਾਰਾਂ ਧਾਰਨ ਕਰ ਲਈਆਂ। ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਕਾਰਨ ਸਿੱਖਾਂ ਅਤੇ ਮੁਗ਼ਲਾਂ ਵਿਚਕਾਰ ਚਲੇ ਆ ਰਹੇ ਮਿੱਤਰਤਾ-ਪੂਰਵਕ ਸੰਬੰਧਾਂ ਦਾ ਅੰਤ ਹੋ ਗਿਆ। ਇਸ ਤੋਂ ਬਾਅਦ ਸਿੱਖਾਂ ਅਤੇ ਮੁਗ਼ਲਾਂ ਵਿਚਕਾਰ ਇੱਕ ਲੰਬੇ ਸੰਘਰਸ਼ ਦੀ ਸ਼ੁਰੂਆਤ ਹੋਈ। ਇਸ ਸ਼ਹੀਦੀ ਨੇ ਸਿੱਖਾਂ ਨੂੰ ਸੰਗਠਿਤ ਕਰਨ ਲਈ ਸ਼ਲਾਘਾਯੋਗ ਯੋਗਦਾਨ ਦਿੱਤਾ।
Exam Tips:
a) ਗੁਰੂ ਹਰਿਗੋਬਿੰਦ ਜੀ ਦੀਆਂ ਮੀਰੀ-ਪੀਰੀ ਦੀਆਂ ਦੋ ਤਲਵਾਰਾਂ ਦਾ ਜ਼ਿਕਰ ਕਰੋ।
ਵਸਤੁਨਿਸ਼ਠ ਪ੍ਰਸ਼ਨ (Objective Type Questions)
(i) ਇੱਕ ਸ਼ਬਦ ਤੋਂ ਇੱਕ ਵਾਕ ਵਿੱਚ ਉੱਤਰ (Answer in One Word to One Sentence)
Question 1: ਸਿੱਖਾਂ ਦੇ ਪੰਜਵੇਂ ਗੁਰੂ ਕੌਣ ਸਨ?
Answer:
ਗੁਰੂ ਅਰਜਨ ਦੇਵ ਜੀ।
Exam Tips:
a) ਗੁਰੂ ਅਰਜਨ ਦੇਵ ਜੀ ਸਿੱਖਾਂ ਦੇ ਪੰਜਵੇਂ ਗੁਰੂ ਸਨ ਅਤੇ ਗੁਰੂ ਰਾਮਦਾਸ ਜੀ ਦੇ ਸਭ ਤੋਂ ਛੋਟੇ ਪੁੱਤਰ ਸਨ।
Question 2: ਗੁਰੂ ਅਰਜਨ ਦੇਵ ਜੀ ਦਾ ਜਨਮ ਕਦੋਂ ਹੋਇਆ?
Answer:
1563 ਈ.।
Exam Tips:
a) ਜਨਮ: 15 ਅਪਰੈਲ, 1563 ਈ., ਗੋਇੰਦਵਾਲ ਸਾਹਿਬ।
Question 3: ਗੁਰੂ ਅਰਜਨ ਦੇਵ ਜੀ ਦਾ ਜਨਮ ਕਿੱਥੇ ਹੋਇਆ?
Answer:
ਗੋਇੰਦਵਾਲ ਸਾਹਿਬ।
Exam Tips:
a) ਜਨਮ: 15 ਅਪਰੈਲ, 1563 ਈ., ਗੋਇੰਦਵਾਲ ਸਾਹਿਬ।
Question 4: ਗੁਰੂ ਅਰਜਨ ਦੇਵ ਜੀ ਦੇ ਮਾਤਾ ਜੀ ਦਾ ਕੀ ਨਾਂ ਸੀ?
Answer:
ਬੀਬੀ ਭਾਨੀ ਜੀ।
Exam Tips:
a) ਮਾਤਾ ਬੀਬੀ ਭਾਨੀ ਜੀ ਅਤੇ ਪਿਤਾ ਗੁਰੂ ਰਾਮਦਾਸ ਜੀ।
Question 5: ਗੁਰੂ ਅਰਜਨ ਦੇਵ ਜੀ ਦੇ ਪਿਤਾ ਜੀ ਦਾ ਕੀ ਨਾਂ ਸੀ?
Answer:
ਗੁਰੂ ਰਾਮਦਾਸ ਜੀ।
Exam Tips:
a) ਮਾਤਾ ਬੀਬੀ ਭਾਨੀ ਜੀ ਅਤੇ ਪਿਤਾ ਗੁਰੂ ਰਾਮਦਾਸ ਜੀ।
Question 6: ਗੁਰੂ ਅਰਜਨ ਸਾਹਿਬ ਕਦੋਂ ਤੋਂ ਲੈ ਕੇ ਕਦੋਂ ਤਕ ਗੁਰਗੱਦੀ ‘ਤੇ ਬਿਰਾਜਮਾਨ ਰਹੇ?
ਜਾਂ
ਗੁਰੂ ਅਰਜਨ ਦੇਵ ਜੀ ਦਾ ਗੁਰੂਕਾਲ ਲਿਖੋ।
Answer:
1581 ਈ. ਤੋਂ 1606 ਈ.।
Exam Tips:
a) ਗੁਰਗੱਦੀ ਦਾ ਕਾਲ 1581 ਈ. ਤੋਂ 1606 ਈ. ਤਕ ਹੈ।
Question 7: ਪ੍ਰਿਥੀਆ ਕੌਣ ਸੀ?
Answer:
ਗੁਰੂ ਅਰਜਨ ਦੇਵ ਜੀ ਦਾ ਸਭ ਤੋਂ ਵੱਡਾ ਭਰਾ।
Exam Tips:
a) ਪ੍ਰਿਥੀ ਚੰਦ (ਪ੍ਰਿਥੀਆ) ਗੁਰੂ ਜੀ ਦਾ ਵੱਡਾ ਭਰਾ, ਮੀਣਾ ਸੰਪਰਦਾਇ ਦਾ ਸੰਸਥਾਪਕ ਅਤੇ ਮਿਹਰਬਾਨ ਦਾ ਪਿਤਾ ਸੀ।
Question 8: ਪ੍ਰਿਥੀ ਚੰਦ ਨੇ ਗੁਰੂ ਅਰਜਨ ਦੇਵ ਜੀ ਦਾ ਵਿਰੋਧ ਕਿਉਂ ਕੀਤਾ?
Answer:
ਕਿਉਂਕਿ ਉਹ ਆਪਣੇ ਆਪ ਨੂੰ ਗੁਰਗੱਦੀ ਦਾ ਅਸਲ ਹੱਕਦਾਰ ਸਮਝਦਾ ਸੀ।
Exam Tips:
a) ਗੁਰਗੱਦੀ ਦਾ ਕਾਲ 1581 ਈ. ਤੋਂ 1606 ਈ. ਤਕ ਹੈ।
b) ਪ੍ਰਿਥੀ ਚੰਦ (ਪ੍ਰਿਥੀਆ) ਗੁਰੂ ਜੀ ਦਾ ਵੱਡਾ ਭਰਾ, ਮੀਣਾ ਸੰਪਰਦਾਇ ਦਾ ਸੰਸਥਾਪਕ ਅਤੇ ਮਿਹਰਬਾਨ ਦਾ ਪਿਤਾ ਸੀ।
Question 9: ਪ੍ਰਿਥੀ ਚੰਦ ਨੇ ਕਿਹੜੇ ਸੰਪ੍ਰਦਾਇ ਦੀ ਸਥਾਪਨਾ ਕੀਤੀ?
Answer:
ਮੀਣਾ।
Exam Tips:
a) ਪ੍ਰਿਥੀ ਚੰਦ (ਪ੍ਰਿਥੀਆ) ਗੁਰੂ ਜੀ ਦਾ ਵੱਡਾ ਭਰਾ, ਮੀਣਾ ਸੰਪਰਦਾਇ ਦਾ ਸੰਸਥਾਪਕ ਅਤੇ ਮਿਹਰਬਾਨ ਦਾ ਪਿਤਾ ਸੀ।
Question 10: ਮਿਹਰਬਾਨ ਦੇ ਪਿਤਾ ਦਾ ਕੀ ਨਾਂ ਸੀ?
Answer:
ਪ੍ਰਿਥੀ ਚੰਦ।
Exam Tips:
a) ਮਾਤਾ ਬੀਬੀ ਭਾਨੀ ਜੀ ਅਤੇ ਪਿਤਾ ਗੁਰੂ ਰਾਮਦਾਸ ਜੀ।
b) ਪ੍ਰਿਥੀ ਚੰਦ (ਪ੍ਰਿਥੀਆ) ਗੁਰੂ ਜੀ ਦਾ ਵੱਡਾ ਭਰਾ, ਮੀਣਾ ਸੰਪਰਦਾਇ ਦਾ ਸੰਸਥਾਪਕ ਅਤੇ ਮਿਹਰਬਾਨ ਦਾ ਪਿਤਾ ਸੀ।
Question 11: ਚੰਦੂ ਸ਼ਾਹ ਕੌਣ ਸੀ?
Answer:
ਲਾਹੌਰ ਦਾ ਦੀਵਾਨ।
Exam Tips:
a) ਚੰਦੂ ਸ਼ਾਹ ਲਾਹੌਰ ਦਾ ਦੀਵਾਨ ਸੀ; ਰਿਸ਼ਤੇ ਤੋਂ ਇਨਕਾਰ ਕਾਰਨ ਉਹ ਗੁਰੂ ਜੀ ਦਾ ਜਾਨੀ ਦੁਸ਼ਮਣ ਬਣਿਆ।
Question 12: ਗੁਰੂ ਅਰਜਨ ਸਾਹਿਬ ਦੀ ਕਿਸੇ ਇੱਕ ਮਹੱਤਵਪੂਰਨ ਪ੍ਰਾਪਤੀ ਦਾ ਵਰਣਨ ਕਰੋ।
Answer:
ਅੰਮ੍ਰਿਤਸਰ ਵਿਖੇ ਹਰਿਮੰਦਰ ਸਾਹਿਬ ਦੀ ਸਥਾਪਨਾ।
Exam Tips:
a) ਨੀਂਹ 1588 ਈ., ਉਸਾਰੀ ਪੂਰੀ 1601 ਈ., ਚਾਰ ਦਰਵਾਜ਼ੇ ਅਤੇ ਪਹਿਲੇ ਮੁੱਖ ਗ੍ਰੰਥੀ ਬਾਬਾ ਬੁੱਢਾ ਜੀ।
Question 13: ‘ਹਰਿਮੰਦਰ ਸਾਹਿਬ’ ਤੋਂ ਕੀ ਭਾਵ ਹੈ?
Answer:
ਪਰਮਾਤਮਾ ਦਾ ਘਰ।
Exam Tips:
a) ਨੀਂਹ 1588 ਈ., ਉਸਾਰੀ ਪੂਰੀ 1601 ਈ., ਚਾਰ ਦਰਵਾਜ਼ੇ ਅਤੇ ਪਹਿਲੇ ਮੁੱਖ ਗ੍ਰੰਥੀ ਬਾਬਾ ਬੁੱਢਾ ਜੀ।
Question 14: ਹਰਿਮੰਦਰ ਸਾਹਿਬ ਦੀ ਉਸਾਰੀ ਕਿਹੜੇ ਗੁਰੂ ਸਾਹਿਬ ਨੇ ਕਰਵਾਈ?
Answer:
ਗੁਰੂ ਅਰਜਨ ਦੇਵ ਜੀ।
Exam Tips:
a) ਨੀਂਹ 1588 ਈ., ਉਸਾਰੀ ਪੂਰੀ 1601 ਈ., ਚਾਰ ਦਰਵਾਜ਼ੇ ਅਤੇ ਪਹਿਲੇ ਮੁੱਖ ਗ੍ਰੰਥੀ ਬਾਬਾ ਬੁੱਢਾ ਜੀ।
Question 15: ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਕਿਸ ਨੇ ਰੱਖਿਆ?
Answer:
ਸੂਫ਼ੀ ਸੰਤ ਮੀਆਂ ਮੀਰ ਜੀ।
Exam Tips:
a) ਹਰਿਮੰਦਰ ਸਾਹਿਬ ਦੀ ਨੀਂਹ 1588 ਈ. ਵਿੱਚ ਮੀਆਂ ਮੀਰ ਜੀ ਨੇ ਰੱਖੀ।
b) ਨੀਂਹ 1588 ਈ., ਉਸਾਰੀ ਪੂਰੀ 1601 ਈ., ਚਾਰ ਦਰਵਾਜ਼ੇ ਅਤੇ ਪਹਿਲੇ ਮੁੱਖ ਗ੍ਰੰਥੀ ਬਾਬਾ ਬੁੱਢਾ ਜੀ।
Question 16: ਹਰਿਮੰਦਰ ਸਾਹਿਬ ਦੀ ਸਥਾਪਨਾ ਕਦੋਂ ਕੀਤੀ ਗਈ ਸੀ?
Answer:
1588 ਈ. ਨੂੰ।
Exam Tips:
a) ਨੀਂਹ 1588 ਈ., ਉਸਾਰੀ ਪੂਰੀ 1601 ਈ., ਚਾਰ ਦਰਵਾਜ਼ੇ ਅਤੇ ਪਹਿਲੇ ਮੁੱਖ ਗ੍ਰੰਥੀ ਬਾਬਾ ਬੁੱਢਾ ਜੀ।
Question 17: ਹਰਿਮੰਦਰ ਸਾਹਿਬ ਦੀ ਉਸਾਰੀ ਕਦੋਂ ਪੂਰੀ ਹੋਈ?
Answer:
1601 ਈ.।
Exam Tips:
a) ਨੀਂਹ 1588 ਈ., ਉਸਾਰੀ ਪੂਰੀ 1601 ਈ., ਚਾਰ ਦਰਵਾਜ਼ੇ ਅਤੇ ਪਹਿਲੇ ਮੁੱਖ ਗ੍ਰੰਥੀ ਬਾਬਾ ਬੁੱਢਾ ਜੀ।
Question 18: ਹਰਿਮੰਦਰ ਸਾਹਿਬ ਦੇ ਪਹਿਲੇ ਮੁੱਖ ਗ੍ਰੰਥੀ ਕੌਣ ਸਨ?
Answer:
ਬਾਬਾ ਬੁੱਢਾ ਜੀ।
Exam Tips:
a) ਨੀਂਹ 1588 ਈ., ਉਸਾਰੀ ਪੂਰੀ 1601 ਈ., ਚਾਰ ਦਰਵਾਜ਼ੇ ਅਤੇ ਪਹਿਲੇ ਮੁੱਖ ਗ੍ਰੰਥੀ ਬਾਬਾ ਬੁੱਢਾ ਜੀ।
b) ਹਰਿਮੰਦਰ ਸਾਹਿਬ ਦੇ ਪਹਿਲੇ ਮੁੱਖ ਗ੍ਰੰਥੀ ਬਾਬਾ ਬੁੱਢਾ ਜੀ ਸਨ।
Question 19: ਹਰਿਮੰਦਰ ਸਾਹਿਬ ਦੇ ਕਿੰਨੇ ਦਰਵਾਜ਼ੇ ਰੱਖੇ ਗਏ ਸਨ?
Answer:
ਚਾਰ।
Exam Tips:
a) ਨੀਂਹ 1588 ਈ., ਉਸਾਰੀ ਪੂਰੀ 1601 ਈ., ਚਾਰ ਦਰਵਾਜ਼ੇ ਅਤੇ ਪਹਿਲੇ ਮੁੱਖ ਗ੍ਰੰਥੀ ਬਾਬਾ ਬੁੱਢਾ ਜੀ।
b) ਚਾਰ ਦਰਵਾਜ਼ੇ ਦਰਸਾਉਂਦੇ ਹਨ ਕਿ ਚਾਰੇ ਦਿਸ਼ਾਵਾਂ ਦੇ ਲੋਕ ਬਿਨਾਂ ਵਿਤਕਰੇ ਆ ਸਕਦੇ ਹਨ।
Question 20: ਹਰਿਮੰਦਰ ਸਾਹਿਬ ਦੇ ਦਰਵਾਜ਼ੇ ਚਾਰੇ ਪਾਸੇ ਕਿਉਂ ਰੱਖੇ ਗਏ?
ਜਾਂ
ਹਰਿਮੰਦਰ ਸਾਹਿਬ ਦੇ ਚਾਰ ਦਰਵਾਜ਼ੇ ਕਿਸ ਉਦੇਸ਼ ਦਾ ਸੰਕੇਤ ਕਰਦੇ ਹਨ?
Answer:
ਇਹ ਮੰਦਰ ਚਾਰੇ ਜਾਤੀਆਂ ਅਤੇ ਚਾਰੇ ਦਿਸ਼ਾਵਾਂ ਤੋਂ ਆਉਣ ਵਾਲੇ ਲੋਕਾਂ ਲਈ ਖੁੱਲ੍ਹਾ ਹੈ।
Exam Tips:
a) ਨੀਂਹ 1588 ਈ., ਉਸਾਰੀ ਪੂਰੀ 1601 ਈ., ਚਾਰ ਦਰਵਾਜ਼ੇ ਅਤੇ ਪਹਿਲੇ ਮੁੱਖ ਗ੍ਰੰਥੀ ਬਾਬਾ ਬੁੱਢਾ ਜੀ।
b) ਚਾਰ ਦਰਵਾਜ਼ੇ ਦਰਸਾਉਂਦੇ ਹਨ ਕਿ ਚਾਰੇ ਦਿਸ਼ਾਵਾਂ ਦੇ ਲੋਕ ਬਿਨਾਂ ਵਿਤਕਰੇ ਆ ਸਕਦੇ ਹਨ।
Question 21: ਤਰਨ ਤਾਰਨ ਤੋਂ ਕੀ ਭਾਵ ਹੈ?
Answer:
ਇਸ ਸਰੋਵਰ ਵਿੱਚ ਇਸ਼ਨਾਨ ਕਰਨ ਵਾਲਾ ਵਿਅਕਤੀ ਇਸ ਭਵਸਾਗਰ ਤੋਂ ਤਰ ਜਾਂਦਾ ਹੈ।
Exam Tips:
a) ਤਰਨ ਤਾਰਨ ਦੀ ਸਥਾਪਨਾ 1590 ਈ. ਵਿੱਚ ਮਾਝੇ ਵਿੱਚ ਹੋਈ।
Question 22: ਤਰਨ ਤਾਰਨ ਨਗਰ ਦਾ ਨਿਰਮਾਣ ਕਿਸ ਨੇ ਕੀਤਾ?
Answer:
ਗੁਰੂ ਅਰਜਨ ਦੇਵ ਜੀ ਨੇ।
Exam Tips:
a) ਤਰਨ ਤਾਰਨ ਦੀ ਸਥਾਪਨਾ 1590 ਈ. ਵਿੱਚ ਮਾਝੇ ਵਿੱਚ ਹੋਈ।
Question 23: ਲਾਹੌਰ ਵਿਖੇ ਬਾਉਲੀ ਦਾ ਨਿਰਮਾਣ ਕਿਸ ਗੁਰੂ ਸਾਹਿਬ ਨੇ ਕਰਵਾਇਆ?
Answer:
ਗੁਰੂ ਅਰਜਨ ਦੇਵ ਜੀ ਨੇ।
Exam Tips:
a) ਲਾਹੌਰ ਦੇ ਡੱਬੀ ਬਾਜ਼ਾਰ ਵਿਖੇ ਬਾਉਲੀ ਬਣਵਾਈ ਗਈ।
Question 24: ਮਸੰਦ ਸ਼ਬਦ ਤੋਂ ਕੀ ਭਾਵ ਹੈ?
Answer:
ਉੱਚਾ ਸਥਾਨ।
Exam Tips:
a) ਮਸੰਦ ਫ਼ਾਰਸੀ ਸ਼ਬਦ ‘ਮਸਨਦ’ (ਉੱਚਾ ਸਥਾਨ) ਤੋਂ ਬਣਿਆ; ਪ੍ਰਥਾ ਦਾ ਅਸਲ ਵਿਕਾਸ ਗੁਰੂ ਅਰਜਨ ਦੇਵ ਜੀ ਦੇ ਸਮੇਂ ਹੋਇਆ।
b) ਗੁਰੂ ਅਰਜਨ ਦੇਵ ਜੀ ਦੇ ਸ਼ਬਦ ਸਭ ਤੋਂ ਵੱਧ (2216) ਹਨ; ਭਗਤਾਂ ਵਿੱਚੋਂ ਕਬੀਰ ਜੀ ਦੇ ਸਭ ਤੋਂ ਵੱਧ (541)।
Question 25: ਦਸਵੰਧ ਤੋਂ ਕੀ ਭਾਵ ਹੈ?
Answer:
ਦਸਵੰਧ ਤੋਂ ਭਾਵ ਦਸਵੇਂ ਹਿੱਸੇ ਤੋਂ ਹੈ ਜੋ ਕਿ ਸਿੱਖ ਮਸੰਦਾਂ ਨੂੰ ਆਪਣੀ ਆਮਦਨ ਵਿੱਚੋਂ ਦਿੰਦੇ ਸਨ।
Exam Tips:
a) ਮਸੰਦ ਫ਼ਾਰਸੀ ਸ਼ਬਦ ‘ਮਸਨਦ’ (ਉੱਚਾ ਸਥਾਨ) ਤੋਂ ਬਣਿਆ; ਪ੍ਰਥਾ ਦਾ ਅਸਲ ਵਿਕਾਸ ਗੁਰੂ ਅਰਜਨ ਦੇਵ ਜੀ ਦੇ ਸਮੇਂ ਹੋਇਆ।
b) ਦਸਵੰਧ ਦਾ ਅਰਥ ਆਮਦਨ ਦਾ ਦਸਵਾਂ ਹਿੱਸਾ ਹੈ।
Question 26: ਆਦਿ ਗ੍ਰੰਥ ਸਾਹਿਬ ਦਾ ਸੰਕਲਨ ਕਦੋਂ ਕੀਤਾ ਗਿਆ ਸੀ?
Answer:
1604 ਈ.।
Exam Tips:
a) ਆਦਿ ਗ੍ਰੰਥ ਸਾਹਿਬ: ਸੰਕਲਨ ਰਾਮਸਰ ਵਿੱਚ, ਲਿਖਾਰੀ ਭਾਈ ਗੁਰਦਾਸ ਜੀ, ਪੂਰਾ ਹੋਣਾ 1604 ਈ.
Question 27: ਆਦਿ ਗ੍ਰੰਥ ਸਾਹਿਬ ਜੀ ਦੀ ਰਚਨਾ ਕਿਸ ਨੇ ਕੀਤੀ ਸੀ?
ਜਾਂ
ਆਦਿ ਗ੍ਰੰਥ ਸਾਹਿਬ ਜੀ ਦਾ ਸੰਪਾਦਨ ਕਿਸ ਗੁਰੂ ਨੇ ਕਰਵਾਇਆ ਸੀ?
Answer:
ਗੁਰੂ ਅਰਜਨ ਦੇਵ ਜੀ।
Exam Tips:
a) ਆਦਿ ਗ੍ਰੰਥ ਸਾਹਿਬ: ਸੰਕਲਨ ਰਾਮਸਰ ਵਿੱਚ, ਲਿਖਾਰੀ ਭਾਈ ਗੁਰਦਾਸ ਜੀ, ਪੂਰਾ ਹੋਣਾ 1604 ਈ.
Question 28: ਆਦਿ ਗ੍ਰੰਥ ਸਾਹਿਬ ਜੀ ਨੂੰ ਲਿਖਣ ਲਈ ਗੁਰੂ ਅਰਜਨ ਦੇਵ ਜੀ ਨੇ ਕਿਸ ਦੀ ਸਹਾਇਤਾ ਲਈ?
Answer:
ਭਾਈ ਗੁਰਦਾਸ ਜੀ।
Exam Tips:
a) ਆਦਿ ਗ੍ਰੰਥ ਸਾਹਿਬ: ਸੰਕਲਨ ਰਾਮਸਰ ਵਿੱਚ, ਲਿਖਾਰੀ ਭਾਈ ਗੁਰਦਾਸ ਜੀ, ਪੂਰਾ ਹੋਣਾ 1604 ਈ.
Question 29: ਹਰਿਮੰਦਰ ਸਾਹਿਬ ਵਿੱਚ ਆਦਿ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਕਦੋਂ ਕੀਤਾ ਗਿਆ ਸੀ?
Answer:
16 ਅਗਸਤ, 1604 ਈ.।
Exam Tips:
a) ਨੀਂਹ 1588 ਈ., ਉਸਾਰੀ ਪੂਰੀ 1601 ਈ., ਚਾਰ ਦਰਵਾਜ਼ੇ ਅਤੇ ਪਹਿਲੇ ਮੁੱਖ ਗ੍ਰੰਥੀ ਬਾਬਾ ਬੁੱਢਾ ਜੀ।
b) ਆਦਿ ਗ੍ਰੰਥ ਸਾਹਿਬ: ਸੰਕਲਨ ਰਾਮਸਰ ਵਿੱਚ, ਲਿਖਾਰੀ ਭਾਈ ਗੁਰਦਾਸ ਜੀ, ਪੂਰਾ ਹੋਣਾ 1604 ਈ.
Question 30: ਆਦਿ ਗ੍ਰੰਥ ਸਾਹਿਬ ਜੀ ਵਿੱਚ ਸਭ ਤੋਂ ਵੱਧ ਸ਼ਬਦ ਕਿਸ ਦੇ ਹਨ?
Answer:
ਗੁਰੂ ਅਰਜਨ ਦੇਵ ਜੀ ਦੇ।
Exam Tips:
a) ਆਦਿ ਗ੍ਰੰਥ ਸਾਹਿਬ: ਸੰਕਲਨ ਰਾਮਸਰ ਵਿੱਚ, ਲਿਖਾਰੀ ਭਾਈ ਗੁਰਦਾਸ ਜੀ, ਪੂਰਾ ਹੋਣਾ 1604 ਈ.
b) ਗੁਰੂ ਅਰਜਨ ਦੇਵ ਜੀ ਦੇ ਸ਼ਬਦ ਸਭ ਤੋਂ ਵੱਧ (2216) ਹਨ; ਭਗਤਾਂ ਵਿੱਚੋਂ ਕਬੀਰ ਜੀ ਦੇ ਸਭ ਤੋਂ ਵੱਧ (541)।
Question 31: ਗੁਰੂ ਅਰਜਨ ਦੇਵ ਜੀ ਨੇ ਕਿੰਨੇ ਸ਼ਬਦ ਲਿਖੇ ਸਨ?
Answer:
2216।
Exam Tips:
a) ਗੁਰੂ ਅਰਜਨ ਦੇਵ ਜੀ ਦੇ ਸ਼ਬਦ ਸਭ ਤੋਂ ਵੱਧ (2216) ਹਨ; ਭਗਤਾਂ ਵਿੱਚੋਂ ਕਬੀਰ ਜੀ ਦੇ ਸਭ ਤੋਂ ਵੱਧ (541)।
Question 32: ਆਦਿ ਗ੍ਰੰਥ ਸਾਹਿਬ ਜੀ ਵਿੱਚ ਕਿੰਨੇ ਭਗਤਾਂ ਦੀ ਬਾਣੀ ਸ਼ਾਮਲ ਕੀਤੀ ਗਈ ਹੈ?
Answer:
15।
Exam Tips:
a) ਆਦਿ ਗ੍ਰੰਥ ਸਾਹਿਬ: ਸੰਕਲਨ ਰਾਮਸਰ ਵਿੱਚ, ਲਿਖਾਰੀ ਭਾਈ ਗੁਰਦਾਸ ਜੀ, ਪੂਰਾ ਹੋਣਾ 1604 ਈ.
b) ਆਦਿ ਗ੍ਰੰਥ ਸਾਹਿਬ ਵਿੱਚ 15 ਭਗਤਾਂ ਦੀ ਬਾਣੀ ਹੈ, ਮੀਰਾਂ ਬਾਈ ਦੀ ਨਹੀਂ।
Question 33: ਕਿਸੇ ਇੱਕ ਭਗਤ ਦਾ ਨਾਂ ਲਿਖੋ ਜਿਸ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਕੀਤਾ ਗਿਆ ਹੈ?
Answer:
ਭਗਤ ਕਬੀਰ ਜੀ।
Exam Tips:
a) ਆਦਿ ਗ੍ਰੰਥ ਸਾਹਿਬ ਵਿੱਚ 15 ਭਗਤਾਂ ਦੀ ਬਾਣੀ ਹੈ, ਮੀਰਾਂ ਬਾਈ ਦੀ ਨਹੀਂ।
Question 34: ਆਦਿ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਕੁੱਲ ਕਿੰਨੇ ਰਾਗਾਂ ਵਿੱਚ ਵੰਡਿਆ ਗਿਆ ਹੈ?
Answer:
31 ਰਾਗਾਂ ਵਿੱਚ।
Exam Tips:
a) ਆਦਿ ਗ੍ਰੰਥ ਸਾਹਿਬ: ਸੰਕਲਨ ਰਾਮਸਰ ਵਿੱਚ, ਲਿਖਾਰੀ ਭਾਈ ਗੁਰਦਾਸ ਜੀ, ਪੂਰਾ ਹੋਣਾ 1604 ਈ.
b) ਆਦਿ ਗ੍ਰੰਥ ਸਾਹਿਬ ਦੀ ਬਾਣੀ 31 ਰਾਗਾਂ ਵਿੱਚ ਵੰਡੀ ਹੋਈ ਹੈ ਅਤੇ ਇਸ ਦੇ ਅੰਗ 1430 ਹਨ।
Question 35: ਆਦਿ ਗ੍ਰੰਥ ਸਾਹਿਬ ਜੀ ਦੇ ਸਫ਼ਿਆਂ (ਅੰਗਾਂ) ਦੀ ਕੁੱਲ ਗਿਣਤੀ ਦੱਸੋ।
Answer:
1430।
Exam Tips:
a) ਆਦਿ ਗ੍ਰੰਥ ਸਾਹਿਬ: ਸੰਕਲਨ ਰਾਮਸਰ ਵਿੱਚ, ਲਿਖਾਰੀ ਭਾਈ ਗੁਰਦਾਸ ਜੀ, ਪੂਰਾ ਹੋਣਾ 1604 ਈ.
b) ਆਦਿ ਗ੍ਰੰਥ ਸਾਹਿਬ ਦੀ ਬਾਣੀ 31 ਰਾਗਾਂ ਵਿੱਚ ਵੰਡੀ ਹੋਈ ਹੈ ਅਤੇ ਇਸ ਦੇ ਅੰਗ 1430 ਹਨ।
Question 36: ਆਦਿ ਗ੍ਰੰਥ ਸਾਹਿਬ ਜੀ ਦੀ ਲਿਪੀ ਦਾ ਨਾਂ ਦੱਸੋ।
Answer:
ਗੁਰਮੁਖੀ।
Exam Tips:
a) ਆਦਿ ਗ੍ਰੰਥ ਸਾਹਿਬ: ਸੰਕਲਨ ਰਾਮਸਰ ਵਿੱਚ, ਲਿਖਾਰੀ ਭਾਈ ਗੁਰਦਾਸ ਜੀ, ਪੂਰਾ ਹੋਣਾ 1604 ਈ.
b) ਆਦਿ ਗ੍ਰੰਥ ਸਾਹਿਬ ਗੁਰਮੁਖੀ ਲਿਪੀ ਵਿੱਚ ਲਿਖਿਆ ਗਿਆ ਹੈ।
Question 37: ਸਿੱਖਾਂ ਦੀ ਕੇਂਦਰੀ ਧਾਰਮਿਕ ਪੁਸਤਕ (ਗ੍ਰੰਥ ਸਾਹਿਬ) ਦਾ ਨਾਂ ਦੱਸੋ?
Answer:
ਆਦਿ ਗ੍ਰੰਥ ਸਾਹਿਬ ਜੀ ਜਾਂ ਗੁਰੂ ਗ੍ਰੰਥ ਸਾਹਿਬ ਜੀ।
Exam Tips:
a) ਆਦਿ ਗ੍ਰੰਥ ਸਾਹਿਬ: ਸੰਕਲਨ ਰਾਮਸਰ ਵਿੱਚ, ਲਿਖਾਰੀ ਭਾਈ ਗੁਰਦਾਸ ਜੀ, ਪੂਰਾ ਹੋਣਾ 1604 ਈ.
b) ਸਿੱਖਾਂ ਦਾ ਕੇਂਦਰੀ ਧਾਰਮਿਕ ਗ੍ਰੰਥ ਆਦਿ ਗ੍ਰੰਥ (ਗੁਰੂ ਗ੍ਰੰਥ) ਸਾਹਿਬ ਅਤੇ ਕੇਂਦਰੀ ਅਸਥਾਨ ਹਰਿਮੰਦਰ ਸਾਹਿਬ ਹੈ।
Question 38: ਆਦਿ ਗ੍ਰੰਥ ਸਾਹਿਬ ਜੀ ਕਿਸ ਬਾਣੀ ਨਾਲ ਸ਼ੁਰੂ ਹੁੰਦਾ ਹੈ?
Answer:
ਜਪੁਜੀ ਸਾਹਿਬ ਜੀ।
Exam Tips:
a) ਆਦਿ ਗ੍ਰੰਥ ਸਾਹਿਬ: ਸੰਕਲਨ ਰਾਮਸਰ ਵਿੱਚ, ਲਿਖਾਰੀ ਭਾਈ ਗੁਰਦਾਸ ਜੀ, ਪੂਰਾ ਹੋਣਾ 1604 ਈ.
Question 39: ਜਪੁਜੀ ਸਾਹਿਬ ਦਾ ਪਾਠ ਕਦੋਂ ਕੀਤਾ ਜਾਂਦਾ ਹੈ?
Answer:
ਸਵੇਰ ਵੇਲੇ।
Exam Tips:
a) ਇੱਕ ਸ਼ਬਦ ਜਾਂ ਇੱਕ ਵਾਕ ਵਿੱਚ ਸਿੱਧਾ ਉੱਤਰ ਲਿਖੋ।
Question 40: ਆਦਿ ਗ੍ਰੰਥ ਸਾਹਿਬ ਜੀ ਦਾ ਕੀ ਮਹੱਤਵ ਹੈ?
Answer:
ਇਸ ਵਿੱਚ ਸਾਰੀ ਮਨੁੱਖ ਜਾਤੀ ਲਈ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ ਗਿਆ ਹੈ।
Exam Tips:
a) ਆਦਿ ਗ੍ਰੰਥ ਸਾਹਿਬ: ਸੰਕਲਨ ਰਾਮਸਰ ਵਿੱਚ, ਲਿਖਾਰੀ ਭਾਈ ਗੁਰਦਾਸ ਜੀ, ਪੂਰਾ ਹੋਣਾ 1604 ਈ.
Question 41: ਬਾਬਾ ਬੁੱਢਾ ਜੀ ਕੌਣ ਸਨ?
Answer:
ਦਰਬਾਰ ਸਾਹਿਬ ਅੰਮ੍ਰਿਤਸਰ ਦੇ ਪਹਿਲੇ ਮੁੱਖ ਗ੍ਰੰਥੀ।
Exam Tips:
a) ਹਰਿਮੰਦਰ ਸਾਹਿਬ ਦੇ ਪਹਿਲੇ ਮੁੱਖ ਗ੍ਰੰਥੀ ਬਾਬਾ ਬੁੱਢਾ ਜੀ ਸਨ।
Question 42: ਸਿੱਖਾਂ ਦੇ ਕੇਂਦਰੀ ਧਾਰਮਿਕ ਗੁਰਦੁਆਰੇ ਦਾ ਨਾਂ ਦੱਸੋ।
Answer:
ਹਰਿਮੰਦਰ ਸਾਹਿਬ (ਅੰਮ੍ਰਿਤਸਰ)।
Exam Tips:
a) ਨੀਂਹ 1588 ਈ., ਉਸਾਰੀ ਪੂਰੀ 1601 ਈ., ਚਾਰ ਦਰਵਾਜ਼ੇ ਅਤੇ ਪਹਿਲੇ ਮੁੱਖ ਗ੍ਰੰਥੀ ਬਾਬਾ ਬੁੱਢਾ ਜੀ।
b) ਸਿੱਖਾਂ ਦਾ ਕੇਂਦਰੀ ਧਾਰਮਿਕ ਗ੍ਰੰਥ ਆਦਿ ਗ੍ਰੰਥ (ਗੁਰੂ ਗ੍ਰੰਥ) ਸਾਹਿਬ ਅਤੇ ਕੇਂਦਰੀ ਅਸਥਾਨ ਹਰਿਮੰਦਰ ਸਾਹਿਬ ਹੈ।
Question 43: ਚੰਦੂ ਸ਼ਾਹ ਕੌਣ ਸੀ?
Answer:
ਲਾਹੌਰ ਦਾ ਦੀਵਾਨ।
Exam Tips:
a) ਚੰਦੂ ਸ਼ਾਹ ਲਾਹੌਰ ਦਾ ਦੀਵਾਨ ਸੀ; ਰਿਸ਼ਤੇ ਤੋਂ ਇਨਕਾਰ ਕਾਰਨ ਉਹ ਗੁਰੂ ਜੀ ਦਾ ਜਾਨੀ ਦੁਸ਼ਮਣ ਬਣਿਆ।
Question 44: ਸ਼ੇਖ਼ ਅਹਿਮਦ ਸਰਹਿੰਦੀ ਕੌਣ ਸੀ?
Answer:
ਨਕਸ਼ਬੰਦੀ ਸੰਪਰਦਾਇ ਦਾ ਨੇਤਾ।
Exam Tips:
a) ਨਕਸ਼ਬੰਦੀ ਲਹਿਰ: ਕੇਂਦਰ ਸਰਹਿੰਦ, ਨੇਤਾ ਸ਼ੇਖ਼ ਅਹਿਮਦ ਸਰਹਿੰਦੀ।
Question 45: ਜਹਾਂਗੀਰ ਦੇ ਸਭ ਤੋਂ ਵੱਡੇ ਪੁੱਤਰ ਦਾ ਕੀ ਨਾਂ ਸੀ?
Answer:
ਖੁਸਰੋ।
Exam Tips:
a) ਖੁਸਰੋ ਜਹਾਂਗੀਰ ਦਾ ਸਭ ਤੋਂ ਵੱਡਾ ਪੁੱਤਰ ਸੀ ਅਤੇ ਉਸ ਦੀ ਸਹਾਇਤਾ ਸ਼ਹੀਦੀ ਦਾ ਫੌਰੀ ਕਾਰਨ ਬਣੀ।
b) ਜਹਾਂਗੀਰ ਦੀ ਆਤਮ-ਕਥਾ ਤੁਜ਼ਕ-ਏ-ਜਹਾਂਗੀਰੀ ਹੈ ਅਤੇ ਸ਼ਹੀਦੀ ਉਸ ਦੇ ਹੁਕਮ ਨਾਲ ਹੋਈ।
Question 46: ਸ਼ਹੀਦੀ ਦੇਣ ਵਾਲੇ ਸਿੱਖਾਂ ਦੇ ਪਹਿਲੇ ਗੁਰੂ ਕੌਣ ਸਨ?
ਜਾਂ
ਸ਼ਹੀਦਾਂ ਦੇ ਸਰਤਾਜ ਕਿਹੜੇ ਗੁਰੂ ਸਾਹਿਬ ਨੂੰ ਕਿਹਾ ਜਾਂਦਾ ਹੈ?
Answer:
ਗੁਰੂ ਅਰਜਨ ਦੇਵ ਜੀ।
Exam Tips:
a) ਸ਼ਹੀਦੀ ਲਾਹੌਰ ਵਿਖੇ 30 ਮਈ, 1606 ਈ. ਨੂੰ ਹੋਈ (ਗ੍ਰਿਫ਼ਤਾਰੀ 24 ਮਈ ਨੂੰ)।
Question 47: ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਕਿਸ ਮੁਗ਼ਲ ਬਾਦਸ਼ਾਹ ਦੇ ਆਦੇਸ਼ ‘ਤੇ ਹੋਈ?
Answer:
ਜਹਾਂਗੀਰ।
Exam Tips:
a) ਜਹਾਂਗੀਰ ਦੀ ਆਤਮ-ਕਥਾ ਤੁਜ਼ਕ-ਏ-ਜਹਾਂਗੀਰੀ ਹੈ ਅਤੇ ਸ਼ਹੀਦੀ ਉਸ ਦੇ ਹੁਕਮ ਨਾਲ ਹੋਈ।
b) ਸ਼ਹੀਦੀ ਲਾਹੌਰ ਵਿਖੇ 30 ਮਈ, 1606 ਈ. ਨੂੰ ਹੋਈ (ਗ੍ਰਿਫ਼ਤਾਰੀ 24 ਮਈ ਨੂੰ)।
Question 48: ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਕਦੋਂ ਹੋਈ?
ਜਾਂ
ਗੁਰੂ ਅਰਜਨ ਦੇਵ ਜੀ ਕਦੋਂ ਸ਼ਹੀਦ ਹੋਏ?
Answer:
30 ਮਈ, 1606 ਈ.।
Exam Tips:
a) ਸ਼ਹੀਦੀ ਲਾਹੌਰ ਵਿਖੇ 30 ਮਈ, 1606 ਈ. ਨੂੰ ਹੋਈ (ਗ੍ਰਿਫ਼ਤਾਰੀ 24 ਮਈ ਨੂੰ)।
Question 49: ਗੁਰੂ ਅਰਜਨ ਦੇਵ ਜੀ ਨੂੰ ਕਿੱਥੇ ਸ਼ਹੀਦ ਕੀਤਾ ਗਿਆ ਸੀ?
Answer:
ਲਾਹੌਰ ਵਿਖੇ।
Exam Tips:
a) ਸ਼ਹੀਦੀ ਲਾਹੌਰ ਵਿਖੇ 30 ਮਈ, 1606 ਈ. ਨੂੰ ਹੋਈ (ਗ੍ਰਿਫ਼ਤਾਰੀ 24 ਮਈ ਨੂੰ)।
Question 50: ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਕੋਈ ਇੱਕ ਪ੍ਰਭਾਵ ਲਿਖੋ।
Answer:
ਇਸ ਸ਼ਹੀਦੀ ਕਾਰਨ ਸਿੱਖਾਂ ਦੇ ਜਜ਼ਬਾਤ ਭੜਕ ਉੱਠੇ।
Exam Tips:
a) ਸ਼ਹੀਦੀ ਲਾਹੌਰ ਵਿਖੇ 30 ਮਈ, 1606 ਈ. ਨੂੰ ਹੋਈ (ਗ੍ਰਿਫ਼ਤਾਰੀ 24 ਮਈ ਨੂੰ)।
(ii) ਖ਼ਾਲੀ ਥਾਂਵਾਂ ਭਰੋ (Fill in the Blanks)
Question 1: ਗੁਰੂ ਅਰਜਨ ਦੇਵ ਜੀ ਸਿੱਖਾਂ ਦੇ ………… ਗੁਰੂ ਸਨ।
Answer:
ਪੰਜਵੇਂ
Exam Tips:
a) ਗੁਰੂ ਅਰਜਨ ਦੇਵ ਜੀ ਸਿੱਖਾਂ ਦੇ ਪੰਜਵੇਂ ਗੁਰੂ ਸਨ ਅਤੇ ਗੁਰੂ ਰਾਮਦਾਸ ਜੀ ਦੇ ਸਭ ਤੋਂ ਛੋਟੇ ਪੁੱਤਰ ਸਨ।
Question 2: ਗੁਰੂ ਅਰਜਨ ਦੇਵ ਜੀ ਦੇ ਪਿਤਾ ਜੀ ਦਾ ਨਾਂ ………… ਸੀ।
Answer:
ਗੁਰੂ ਰਾਮਦਾਸ ਜੀ
Exam Tips:
a) ਮਾਤਾ ਬੀਬੀ ਭਾਨੀ ਜੀ ਅਤੇ ਪਿਤਾ ਗੁਰੂ ਰਾਮਦਾਸ ਜੀ।
Question 3: ਗੁਰੂ ਅਰਜਨ ਦੇਵ ਜੀ ਦੇ ਮਾਤਾ ਜੀ ਦਾ ਨਾਂ ………… ਸੀ।
Answer:
ਬੀਬੀ ਭਾਨੀ
Exam Tips:
a) ਮਾਤਾ ਬੀਬੀ ਭਾਨੀ ਜੀ ਅਤੇ ਪਿਤਾ ਗੁਰੂ ਰਾਮਦਾਸ ਜੀ।
Question 4: ਗੁਰੂ ਅਰਜਨ ਦੇਵ ਜੀ ਦੇ ਪੁੱਤਰ ਦਾ ਨਾਂ ………… ਸੀ।
Answer:
ਹਰਿਗੋਬਿੰਦ
Exam Tips:
a) ਖ਼ਾਲੀ ਥਾਂ ਵਿੱਚ ਨਾਂ ਜਾਂ ਸੰਨ ਪਾਠ ਅਨੁਸਾਰ ਹੀ ਭਰੋ।
Question 5: ਗੁਰੂ ਅਰਜਨ ਦੇਵ ਜੀ ………… ਵਿੱਚ ਗੁਰਗੱਦੀ ‘ਤੇ ਬਿਰਾਜਮਾਨ ਹੋਏ।
Answer:
1581 ਈ.
Exam Tips:
a) ਗੁਰਗੱਦੀ ਦਾ ਕਾਲ 1581 ਈ. ਤੋਂ 1606 ਈ. ਤਕ ਹੈ।
Question 6: ਪ੍ਰਿਥੀਆ ਨੇ ………… ਦੀ ਸਥਾਪਨਾ ਕੀਤੀ।
Answer:
ਮੀਣਾ ਸੰਪ੍ਰਦਾਇ
Exam Tips:
a) ਪ੍ਰਿਥੀ ਚੰਦ (ਪ੍ਰਿਥੀਆ) ਗੁਰੂ ਜੀ ਦਾ ਵੱਡਾ ਭਰਾ, ਮੀਣਾ ਸੰਪਰਦਾਇ ਦਾ ਸੰਸਥਾਪਕ ਅਤੇ ਮਿਹਰਬਾਨ ਦਾ ਪਿਤਾ ਸੀ।
Question 7: ਸ਼ੇਖ਼ ਅਹਿਮਦ ਸਰਹਿੰਦੀ ਨੇ ………… ਲਹਿਰ ਦੀ ਸਥਾਪਨਾ ਕੀਤੀ।
Answer:
ਨਕਸ਼ਬੰਦੀ
Exam Tips:
a) ਨਕਸ਼ਬੰਦੀ ਲਹਿਰ: ਕੇਂਦਰ ਸਰਹਿੰਦ, ਨੇਤਾ ਸ਼ੇਖ਼ ਅਹਿਮਦ ਸਰਹਿੰਦੀ।
Question 8: ਨਕਸ਼ਬੰਦੀਆਂ ਨੇ ਆਪਣਾ ਮੁੱਖ ਕੇਂਦਰ ………… ਵਿਖੇ ਸਥਾਪਿਤ ਕੀਤਾ।
Answer:
ਸਰਹਿੰਦ
Exam Tips:
a) ਨਕਸ਼ਬੰਦੀ ਲਹਿਰ: ਕੇਂਦਰ ਸਰਹਿੰਦ, ਨੇਤਾ ਸ਼ੇਖ਼ ਅਹਿਮਦ ਸਰਹਿੰਦੀ।
Question 9: ਚੰਦੂ ਸ਼ਾਹ ………… ਦਾ ਦੀਵਾਨ ਸੀ।
Answer:
ਲਾਹੌਰ
Exam Tips:
a) ਚੰਦੂ ਸ਼ਾਹ ਲਾਹੌਰ ਦਾ ਦੀਵਾਨ ਸੀ; ਰਿਸ਼ਤੇ ਤੋਂ ਇਨਕਾਰ ਕਾਰਨ ਉਹ ਗੁਰੂ ਜੀ ਦਾ ਜਾਨੀ ਦੁਸ਼ਮਣ ਬਣਿਆ।
Question 10: ਹਰਿਮੰਦਰ ਸਾਹਿਬ ਦਾ ਨਿਰਮਾਣ ………… ਨੇ ਕਰਵਾਇਆ।
Answer:
ਗੁਰੂ ਅਰਜਨ ਸਾਹਿਬ
Exam Tips:
a) ਨੀਂਹ 1588 ਈ., ਉਸਾਰੀ ਪੂਰੀ 1601 ਈ., ਚਾਰ ਦਰਵਾਜ਼ੇ ਅਤੇ ਪਹਿਲੇ ਮੁੱਖ ਗ੍ਰੰਥੀ ਬਾਬਾ ਬੁੱਢਾ ਜੀ।
Question 11: ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ………… ਨੇ ਰੱਖਿਆ।
Answer:
ਮੀਆਂ ਮੀਰ
Exam Tips:
a) ਹਰਿਮੰਦਰ ਸਾਹਿਬ ਦੀ ਨੀਂਹ 1588 ਈ. ਵਿੱਚ ਮੀਆਂ ਮੀਰ ਜੀ ਨੇ ਰੱਖੀ।
b) ਨੀਂਹ 1588 ਈ., ਉਸਾਰੀ ਪੂਰੀ 1601 ਈ., ਚਾਰ ਦਰਵਾਜ਼ੇ ਅਤੇ ਪਹਿਲੇ ਮੁੱਖ ਗ੍ਰੰਥੀ ਬਾਬਾ ਬੁੱਢਾ ਜੀ।
Question 12: ਤਰਨ ਤਾਰਨ ਦੀ ਸਥਾਪਨਾ ………… ਨੇ ਕੀਤੀ।
Answer:
ਗੁਰੂ ਅਰਜਨ ਸਾਹਿਬ
Exam Tips:
a) ਤਰਨ ਤਾਰਨ ਦੀ ਸਥਾਪਨਾ 1590 ਈ. ਵਿੱਚ ਮਾਝੇ ਵਿੱਚ ਹੋਈ।
Question 13: ………… ਨੇ ਲਾਹੌਰ ਵਿਖੇ ਬਾਉਲੀ ਦਾ ਨਿਰਮਾਣ ਕਰਵਾਇਆ।
Answer:
ਗੁਰੂ ਅਰਜਨ ਸਾਹਿਬ
Exam Tips:
a) ਲਾਹੌਰ ਦੇ ਡੱਬੀ ਬਾਜ਼ਾਰ ਵਿਖੇ ਬਾਉਲੀ ਬਣਵਾਈ ਗਈ।
Question 14: ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਪਾਦਨ ………… ਨੇ ਕੀਤਾ।
Answer:
ਗੁਰੂ ਅਰਜਨ ਸਾਹਿਬ
Exam Tips:
a) ਖ਼ਾਲੀ ਥਾਂ ਵਿੱਚ ਨਾਂ ਜਾਂ ਸੰਨ ਪਾਠ ਅਨੁਸਾਰ ਹੀ ਭਰੋ।
Question 15: ਆਦਿ ਗ੍ਰੰਥ ਸਾਹਿਬ ਜੀ ਨੂੰ ਲਿਖਣ ਦਾ ਮਹਾਨ ਕਾਰਜ ………… ਵਿੱਚ ਸੰਪੂਰਨ ਹੋਇਆ।
Answer:
1604 ਈ.
Exam Tips:
a) ਆਦਿ ਗ੍ਰੰਥ ਸਾਹਿਬ: ਸੰਕਲਨ ਰਾਮਸਰ ਵਿੱਚ, ਲਿਖਾਰੀ ਭਾਈ ਗੁਰਦਾਸ ਜੀ, ਪੂਰਾ ਹੋਣਾ 1604 ਈ.
Question 16: ਹਰਿਮੰਦਰ ਸਾਹਿਬ ਦੇ ਪਹਿਲੇ ਮੁੱਖ ਗ੍ਰੰਥੀ ………… ਸਨ।
Answer:
ਬਾਬਾ ਬੁੱਢਾ ਜੀ
Exam Tips:
a) ਨੀਂਹ 1588 ਈ., ਉਸਾਰੀ ਪੂਰੀ 1601 ਈ., ਚਾਰ ਦਰਵਾਜ਼ੇ ਅਤੇ ਪਹਿਲੇ ਮੁੱਖ ਗ੍ਰੰਥੀ ਬਾਬਾ ਬੁੱਢਾ ਜੀ।
b) ਹਰਿਮੰਦਰ ਸਾਹਿਬ ਦੇ ਪਹਿਲੇ ਮੁੱਖ ਗ੍ਰੰਥੀ ਬਾਬਾ ਬੁੱਢਾ ਜੀ ਸਨ।
Question 17: ਜਹਾਂਗੀਰ ਦੀ ਆਤਮ-ਕਥਾ ਦਾ ਨਾਂ ………… ਹੈ।
Answer:
ਤੁਜ਼ਕ-ਏ-ਜਹਾਂਗੀਰੀ
Exam Tips:
a) ਜਹਾਂਗੀਰ ਦੀ ਆਤਮ-ਕਥਾ ਤੁਜ਼ਕ-ਏ-ਜਹਾਂਗੀਰੀ ਹੈ ਅਤੇ ਸ਼ਹੀਦੀ ਉਸ ਦੇ ਹੁਕਮ ਨਾਲ ਹੋਈ।
Question 18: ਦਾਰਾ ਸ਼ਿਕੋਹ ਦੇ ਪਿਤਾ ਦਾ ਨਾਂ ………… ਸੀ।
Answer:
ਸ਼ਾਹਜਹਾਂ
Exam Tips:
a) ਦਾਰਾ ਸ਼ਿਕੋਹ ਸ਼ਾਹਜਹਾਂ ਦਾ ਪੁੱਤਰ ਸੀ; ਜਹਾਂਗੀਰ ਦਾ ਸਭ ਤੋਂ ਵੱਡਾ ਪੁੱਤਰ ਖੁਸਰੋ ਸੀ — ਦੋਵੇਂ ਨਾਂ ਰਲਾਓ ਨਾ।
Question 19: ਗੁਰੂ ਅਰਜਨ ਦੇਵ ਜੀ ਨੂੰ ………… ਵਿੱਚ ਸ਼ਹੀਦ ਕੀਤਾ ਗਿਆ।
Answer:
1606 ਈ.
Exam Tips:
a) ਸ਼ਹੀਦੀ ਲਾਹੌਰ ਵਿਖੇ 30 ਮਈ, 1606 ਈ. ਨੂੰ ਹੋਈ (ਗ੍ਰਿਫ਼ਤਾਰੀ 24 ਮਈ ਨੂੰ)।
Question 20: ਗੁਰੂ ਅਰਜਨ ਦੇਵ ਜੀ ਨੂੰ ………… ਵਿਖੇ ਸ਼ਹੀਦ ਕੀਤਾ ਗਿਆ।
Answer:
ਲਾਹੌਰ
Exam Tips:
a) ਸ਼ਹੀਦੀ ਲਾਹੌਰ ਵਿਖੇ 30 ਮਈ, 1606 ਈ. ਨੂੰ ਹੋਈ (ਗ੍ਰਿਫ਼ਤਾਰੀ 24 ਮਈ ਨੂੰ)।
Question 21: ਗੁਰੂ ਅਰਜਨ ਦੇਵ ਜੀ ਨੂੰ ਮੁਗ਼ਲ ਬਾਦਸ਼ਾਹ ………… ਨੇ ਸ਼ਹੀਦ ਕਰਵਾਇਆ।
Answer:
ਜਹਾਂਗੀਰ
Exam Tips:
a) ਜਹਾਂਗੀਰ ਦੀ ਆਤਮ-ਕਥਾ ਤੁਜ਼ਕ-ਏ-ਜਹਾਂਗੀਰੀ ਹੈ ਅਤੇ ਸ਼ਹੀਦੀ ਉਸ ਦੇ ਹੁਕਮ ਨਾਲ ਹੋਈ।
b) ਸ਼ਹੀਦੀ ਲਾਹੌਰ ਵਿਖੇ 30 ਮਈ, 1606 ਈ. ਨੂੰ ਹੋਈ (ਗ੍ਰਿਫ਼ਤਾਰੀ 24 ਮਈ ਨੂੰ)।
(iii) ਠੀਕ ਜਾਂ ਗ਼ਲਤ (True or False)
Question 1: ਗੁਰੂ ਅਰਜਨ ਦੇਵ ਜੀ ਸਿੱਖਾਂ ਦੇ ਪੰਜਵੇਂ ਗੁਰੂ ਸਨ। (ਠੀਕ ਜਾਂ ਗ਼ਲਤ)
Answer:
ਠੀਕ
Exam Tips:
a) ਗੁਰੂ ਅਰਜਨ ਦੇਵ ਜੀ ਸਿੱਖਾਂ ਦੇ ਪੰਜਵੇਂ ਗੁਰੂ ਸਨ ਅਤੇ ਗੁਰੂ ਰਾਮਦਾਸ ਜੀ ਦੇ ਸਭ ਤੋਂ ਛੋਟੇ ਪੁੱਤਰ ਸਨ।
Question 2: ਗੁਰੂ ਅਰਜਨ ਦੇਵ ਜੀ ਦਾ ਜਨਮ 15 ਅਪਰੈਲ, 1563 ਈ. ਵਿੱਚ ਗੋਇੰਦਵਾਲ ਸਾਹਿਬ ਵਿਖੇ ਹੋਇਆ ਸੀ। (ਠੀਕ ਜਾਂ ਗ਼ਲਤ)
Answer:
ਠੀਕ
Exam Tips:
a) ਜਨਮ: 15 ਅਪਰੈਲ, 1563 ਈ., ਗੋਇੰਦਵਾਲ ਸਾਹਿਬ।
Question 3: ਗੁਰੂ ਅਰਜਨ ਦੇਵ ਜੀ ਦੀ ਮਾਤਾ ਦਾ ਨਾਂ ਤ੍ਰਿਪਤਾ ਦੇਵੀ ਸੀ। (ਠੀਕ ਜਾਂ ਗ਼ਲਤ)
Answer:
ਗ਼ਲਤ
Exam Tips:
a) ਸਹੀ ਨਾਂ: ਗੁਰੂ ਅਰਜਨ ਦੇਵ ਜੀ ਦੇ ਮਾਤਾ ਜੀ ਬੀਬੀ ਭਾਨੀ ਜੀ ਸਨ।
Question 4: ਗੁਰੂ ਅਰਜਨ ਦੇਵ ਜੀ ਦੇ ਸਪੁੱਤਰ ਦਾ ਨਾਂ ਹਰਿਗੋਬਿੰਦ ਜੀ ਸੀ। (ਠੀਕ ਜਾਂ ਗ਼ਲਤ)
Answer:
ਠੀਕ
Exam Tips:
a) ਕਥਨ ਵਿੱਚ ਦਿੱਤੇ ਨਾਂ, ਸੰਨ ਅਤੇ ਸਥਾਨ ਦੀ ਜਾਂਚ ਕਰੋ।
Question 5: ਮੀਣਾ ਸੰਪਰਦਾਇ ਦੀ ਸਥਾਪਨਾ ਪ੍ਰਿਥੀ ਚੰਦ ਨੇ ਕੀਤੀ ਸੀ। (ਠੀਕ ਜਾਂ ਗ਼ਲਤ)
Answer:
ਠੀਕ
Exam Tips:
a) ਪ੍ਰਿਥੀ ਚੰਦ (ਪ੍ਰਿਥੀਆ) ਗੁਰੂ ਜੀ ਦਾ ਵੱਡਾ ਭਰਾ, ਮੀਣਾ ਸੰਪਰਦਾਇ ਦਾ ਸੰਸਥਾਪਕ ਅਤੇ ਮਿਹਰਬਾਨ ਦਾ ਪਿਤਾ ਸੀ।
Question 6: ਚੰਦੂ ਸ਼ਾਹ ਗੁਰੂ ਅਰਜਨ ਦੇਵ ਜੀ ਦਾ ਦੋਸਤ ਬਣ ਗਿਆ। (ਠੀਕ ਜਾਂ ਗ਼ਲਤ)
Answer:
ਗ਼ਲਤ
Exam Tips:
a) ਰਿਸ਼ਤੇ ਤੋਂ ਇਨਕਾਰ ਕਾਰਨ ਚੰਦੂ ਸ਼ਾਹ ਗੁਰੂ ਜੀ ਦਾ ਜਾਨੀ ਦੁਸ਼ਮਣ ਬਣ ਗਿਆ ਸੀ।
Question 7: ਹਰਿਮੰਦਰ ਸਾਹਿਬ ਦਾ ਨਿਰਮਾਣ ਗੁਰੂ ਅਰਜਨ ਸਾਹਿਬ ਨੇ ਕਰਵਾਇਆ। (ਠੀਕ ਜਾਂ ਗ਼ਲਤ)
Answer:
ਠੀਕ
Exam Tips:
a) ਨੀਂਹ 1588 ਈ., ਉਸਾਰੀ ਪੂਰੀ 1601 ਈ., ਚਾਰ ਦਰਵਾਜ਼ੇ ਅਤੇ ਪਹਿਲੇ ਮੁੱਖ ਗ੍ਰੰਥੀ ਬਾਬਾ ਬੁੱਢਾ ਜੀ।
Question 8: ਹਰਿਮੰਦਰ ਸਾਹਿਬ ਦਾ ਨਿਰਮਾਣ ਕਾਰਜ 1688 ਈ. ਵਿੱਚ ਆਰੰਭ ਕੀਤਾ ਗਿਆ ਸੀ। (ਠੀਕ ਜਾਂ ਗ਼ਲਤ)
Answer:
ਗ਼ਲਤ
Exam Tips:
a) ਸਹੀ ਸੰਨ 1588 ਈ. ਹੈ।
Question 9: ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਸੂਫ਼ੀ ਸੰਤ ਮੀਆਂ ਮੀਰ ਜੀ ਨੇ ਰੱਖਿਆ ਸੀ। (ਠੀਕ ਜਾਂ ਗ਼ਲਤ)
Answer:
ਠੀਕ
Exam Tips:
a) ਹਰਿਮੰਦਰ ਸਾਹਿਬ ਦੀ ਨੀਂਹ 1588 ਈ. ਵਿੱਚ ਮੀਆਂ ਮੀਰ ਜੀ ਨੇ ਰੱਖੀ।
Question 10: ਮਸੰਦ ਪ੍ਰਥਾ ਦੇ ਵਿਕਾਸ ਵਿੱਚ ਗੁਰੂ ਅਰਜਨ ਦੇਵ ਜੀ ਨੇ ਸਭ ਤੋਂ ਮਹੱਤਵਪੂਰਨ ਯੋਗਦਾਨ ਦਿੱਤਾ। (ਠੀਕ ਜਾਂ ਗ਼ਲਤ)
Answer:
ਠੀਕ
Exam Tips:
a) ਮਸੰਦ ਫ਼ਾਰਸੀ ਸ਼ਬਦ ‘ਮਸਨਦ’ (ਉੱਚਾ ਸਥਾਨ) ਤੋਂ ਬਣਿਆ; ਪ੍ਰਥਾ ਦਾ ਅਸਲ ਵਿਕਾਸ ਗੁਰੂ ਅਰਜਨ ਦੇਵ ਜੀ ਦੇ ਸਮੇਂ ਹੋਇਆ।
Question 11: ਗੁਰੂ ਅਰਜਨ ਦੇਵ ਜੀ ਨੇ ਆਦਿ ਗ੍ਰੰਥ ਸਾਹਿਬ ਦਾ ਸੰਕਲਨ 1604 ਈ. ਵਿੱਚ ਕੀਤਾ। (ਠੀਕ ਜਾਂ ਗ਼ਲਤ)
Answer:
ਠੀਕ
Exam Tips:
a) ਆਦਿ ਗ੍ਰੰਥ ਸਾਹਿਬ: ਸੰਕਲਨ ਰਾਮਸਰ ਵਿੱਚ, ਲਿਖਾਰੀ ਭਾਈ ਗੁਰਦਾਸ ਜੀ, ਪੂਰਾ ਹੋਣਾ 1604 ਈ.
Question 12: ਬਾਬਾ ਬੁੱਢਾ ਜੀ ਨੇ ਆਦਿ ਗ੍ਰੰਥ ਸਾਹਿਬ ਦੀ ਬਾਣੀ ਨੂੰ ਲਿਖਣ ਦਾ ਕੰਮ ਕੀਤਾ। (ਠੀਕ ਜਾਂ ਗ਼ਲਤ)
Answer:
ਗ਼ਲਤ
Exam Tips:
a) ਬਾਣੀ ਲਿਖਣ ਦਾ ਕੰਮ ਭਾਈ ਗੁਰਦਾਸ ਜੀ ਨੇ ਕੀਤਾ; ਬਾਬਾ ਬੁੱਢਾ ਜੀ ਪਹਿਲੇ ਮੁੱਖ ਗ੍ਰੰਥੀ ਸਨ।
Question 13: ਹਰਿਮੰਦਰ ਸਾਹਿਬ ਦੇ ਪਹਿਲੇ ਮੁੱਖ ਗ੍ਰੰਥੀ ਬਾਬਾ ਬੁੱਢਾ ਜੀ ਸਨ। (ਠੀਕ ਜਾਂ ਗ਼ਲਤ)
Answer:
ਠੀਕ
Exam Tips:
a) ਨੀਂਹ 1588 ਈ., ਉਸਾਰੀ ਪੂਰੀ 1601 ਈ., ਚਾਰ ਦਰਵਾਜ਼ੇ ਅਤੇ ਪਹਿਲੇ ਮੁੱਖ ਗ੍ਰੰਥੀ ਬਾਬਾ ਬੁੱਢਾ ਜੀ।
Question 14: ਆਦਿ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ 33 ਰਾਗਾਂ ਅਨੁਸਾਰ ਵੰਡਿਆ ਗਿਆ ਹੈ। (ਠੀਕ ਜਾਂ ਗ਼ਲਤ)
Answer:
ਗ਼ਲਤ
Exam Tips:
a) ਸਹੀ ਗਿਣਤੀ 31 ਰਾਗ ਹੈ।
Question 15: ਆਦਿ ਗ੍ਰੰਥ ਸਾਹਿਬ ਜੀ ਵਿੱਚ ਕੁੱਲ 1430 ਪੰਨੇ (ਅੰਗ) ਹਨ। (ਠੀਕ ਜਾਂ ਗ਼ਲਤ)
Answer:
ਠੀਕ
Exam Tips:
a) ਆਦਿ ਗ੍ਰੰਥ ਸਾਹਿਬ: ਸੰਕਲਨ ਰਾਮਸਰ ਵਿੱਚ, ਲਿਖਾਰੀ ਭਾਈ ਗੁਰਦਾਸ ਜੀ, ਪੂਰਾ ਹੋਣਾ 1604 ਈ.
Question 16: ਗੁਰੂ ਗ੍ਰੰਥ ਸਾਹਿਬ ਜੀ ਵਿੱਚ ਛੇ ਗੁਰੂ ਸਾਹਿਬਾਨ ਦੀ ਬਾਣੀ ਸ਼ਾਮਲ ਹੈ। (ਠੀਕ ਜਾਂ ਗ਼ਲਤ)
Answer:
ਠੀਕ
Exam Tips:
a) ਕਥਨ ਵਿੱਚ ਦਿੱਤੇ ਨਾਂ, ਸੰਨ ਅਤੇ ਸਥਾਨ ਦੀ ਜਾਂਚ ਕਰੋ।
Question 17: ਤੁਜ਼ਕ-ਏ-ਜਹਾਂਗੀਰੀ ਦਾ ਲੇਖਕ ਬਾਬਰ ਸੀ। (ਠੀਕ ਜਾਂ ਗ਼ਲਤ)
Answer:
ਗ਼ਲਤ
Exam Tips:
a) ਤੁਜ਼ਕ-ਏ-ਜਹਾਂਗੀਰੀ ਜਹਾਂਗੀਰ ਦੀ ਆਤਮ-ਕਥਾ ਹੈ; ਬਾਬਰ ਦੀ ਆਤਮ-ਕਥਾ ਤੁਜ਼ਕ-ਏ-ਬਾਬਰੀ ਹੈ।
Question 18: ਗੁਰੂ ਅਰਜਨ ਦੇਵ ਜੀ ਨੂੰ 1606 ਈ. ਵਿੱਚ ਸ਼ਹੀਦ ਕੀਤਾ ਗਿਆ ਸੀ। (ਠੀਕ ਜਾਂ ਗ਼ਲਤ)
Answer:
ਠੀਕ
Exam Tips:
a) ਸ਼ਹੀਦੀ ਲਾਹੌਰ ਵਿਖੇ 30 ਮਈ, 1606 ਈ. ਨੂੰ ਹੋਈ (ਗ੍ਰਿਫ਼ਤਾਰੀ 24 ਮਈ ਨੂੰ)।
Question 19: ਗੁਰੂ ਅਰਜਨ ਦੇਵ ਜੀ ਨੂੰ ਔਰੰਗਜ਼ੇਬ ਦੇ ਆਦੇਸ਼ ‘ਤੇ ਸ਼ਹੀਦ ਕੀਤਾ ਗਿਆ ਸੀ। (ਠੀਕ ਜਾਂ ਗ਼ਲਤ)
Answer:
ਗ਼ਲਤ
Exam Tips:
a) ਸ਼ਹੀਦੀ ਜਹਾਂਗੀਰ ਦੇ ਆਦੇਸ਼ ਨਾਲ ਹੋਈ; ਔਰੰਗਜ਼ੇਬ ਦਾ ਸੰਬੰਧ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਨਾਲ ਹੈ।
Question 20: ਗੁਰੂ ਅਰਜਨ ਦੇਵ ਜੀ ਨੂੰ ਲਾਹੌਰ ਵਿਖੇ ਸ਼ਹੀਦ ਕੀਤਾ ਗਿਆ ਸੀ। (ਠੀਕ ਜਾਂ ਗ਼ਲਤ)
Answer:
ਠੀਕ
Exam Tips:
a) ਸ਼ਹੀਦੀ ਲਾਹੌਰ ਵਿਖੇ 30 ਮਈ, 1606 ਈ. ਨੂੰ ਹੋਈ (ਗ੍ਰਿਫ਼ਤਾਰੀ 24 ਮਈ ਨੂੰ)।
(iv) ਬਹੁ-ਵਿਕਲਪੀ ਪ੍ਰਸ਼ਨ (Multiple Choice Questions)
Question 1: ਸਿੱਖਾਂ ਦੇ ਪੰਜਵੇਂ ਗੁਰੂ ਕੌਣ ਸਨ?
(i) ਗੁਰੂ ਰਾਮਦਾਸ ਜੀ
(ii) ਗੁਰੂ ਅਰਜਨ ਦੇਵ ਜੀ
(iii) ਗੁਰੂ ਹਰਿਗੋਬਿੰਦ ਜੀ
(iv) ਗੁਰੂ ਹਰਿਕ੍ਰਿਸ਼ਨ ਜੀ
Answer:
(ii) ਗੁਰੂ ਅਰਜਨ ਦੇਵ ਜੀ
Exam Tips:
a) ਗੁਰੂ ਅਰਜਨ ਦੇਵ ਜੀ ਸਿੱਖਾਂ ਦੇ ਪੰਜਵੇਂ ਗੁਰੂ ਸਨ ਅਤੇ ਗੁਰੂ ਰਾਮਦਾਸ ਜੀ ਦੇ ਸਭ ਤੋਂ ਛੋਟੇ ਪੁੱਤਰ ਸਨ।
b) ਸਾਰੇ ਵਿਕਲਪ ਪੜ੍ਹ ਕੇ ਹੀ ਉੱਤਰ ਚੁਣੋ।
Question 2: ਗੁਰੂ ਅਰਜਨ ਦੇਵ ਜੀ ਦਾ ਜਨਮ ਕਦੋਂ ਹੋਇਆ ਸੀ?
(i) 1539 ਈ. ਵਿੱਚ
(ii) 1560 ਈ. ਵਿੱਚ
(iii) 1563 ਈ. ਵਿੱਚ
(iv) 1574 ਈ. ਵਿੱਚ
Answer:
(iii) 1563 ਈ. ਵਿੱਚ
Exam Tips:
a) ਜਨਮ: 15 ਅਪਰੈਲ, 1563 ਈ., ਗੋਇੰਦਵਾਲ ਸਾਹਿਬ।
b) ਸਾਰੇ ਵਿਕਲਪ ਪੜ੍ਹ ਕੇ ਹੀ ਉੱਤਰ ਚੁਣੋ।
Question 3: ਗੁਰੂ ਅਰਜਨ ਦੇਵ ਜੀ ਦਾ ਜਨਮ ਕਿੱਥੇ ਹੋਇਆ ਸੀ?
(i) ਅੰਮ੍ਰਿਤਸਰ
(ii) ਖਡੂਰ ਸਾਹਿਬ
(iii) ਗੋਇੰਦਵਾਲ ਸਾਹਿਬ
(iv) ਤਰਨ ਤਾਰਨ
Answer:
(iii) ਗੋਇੰਦਵਾਲ ਸਾਹਿਬ
Exam Tips:
a) ਜਨਮ: 15 ਅਪਰੈਲ, 1563 ਈ., ਗੋਇੰਦਵਾਲ ਸਾਹਿਬ।
b) ਸਾਰੇ ਵਿਕਲਪ ਪੜ੍ਹ ਕੇ ਹੀ ਉੱਤਰ ਚੁਣੋ।
Question 4: ਗੁਰੂ ਅਰਜਨ ਦੇਵ ਜੀ ਦੇ ਪਿਤਾ ਜੀ ਕੌਣ ਸਨ?
(i) ਗੁਰੂ ਅਮਰਦਾਸ ਜੀ
(ii) ਗੁਰੂ ਰਾਮਦਾਸ ਜੀ
(iii) ਭਾਈ ਗੁਰਦਾਸ ਜੀ
(iv) ਹਰੀਦਾਸ ਜੀ
Answer:
(ii) ਗੁਰੂ ਰਾਮਦਾਸ ਜੀ
Exam Tips:
a) ਮਾਤਾ ਬੀਬੀ ਭਾਨੀ ਜੀ ਅਤੇ ਪਿਤਾ ਗੁਰੂ ਰਾਮਦਾਸ ਜੀ।
b) ਸਾਰੇ ਵਿਕਲਪ ਪੜ੍ਹ ਕੇ ਹੀ ਉੱਤਰ ਚੁਣੋ।
Question 5: ਗੁਰੂ ਅਰਜਨ ਦੇਵ ਜੀ ਦੀ ਮਾਤਾ ਜੀ ਦਾ ਕੀ ਨਾਂ ਸੀ?
(i) ਬੀਬੀ ਭਾਨੀ ਜੀ
(ii) ਬੀਬੀ ਅਮਰੋ ਜੀ
(iii) ਬੀਬੀ ਅਨੋਖੀ ਜੀ
(iv) ਬੀਬੀ ਦਾਨੀ ਜੀ
Answer:
(i) ਬੀਬੀ ਭਾਨੀ ਜੀ
Exam Tips:
a) ਮਾਤਾ ਬੀਬੀ ਭਾਨੀ ਜੀ ਅਤੇ ਪਿਤਾ ਗੁਰੂ ਰਾਮਦਾਸ ਜੀ।
b) ਸਾਰੇ ਵਿਕਲਪ ਪੜ੍ਹ ਕੇ ਹੀ ਉੱਤਰ ਚੁਣੋ।
Question 6: ਪ੍ਰਿਥੀਆ ਨੇ ਕਿਸ ਸੰਪਰਦਾ ਦੀ ਸਥਾਪਨਾ ਕੀਤੀ ਸੀ?
(i) ਮੀਣਾ
(ii) ਉਦਾਸੀ
(iii) ਹਰਜਸ
(iv) ਨਿਰੰਜਨੀਏ
Answer:
(i) ਮੀਣਾ
Exam Tips:
a) ਪ੍ਰਿਥੀ ਚੰਦ (ਪ੍ਰਿਥੀਆ) ਗੁਰੂ ਜੀ ਦਾ ਵੱਡਾ ਭਰਾ, ਮੀਣਾ ਸੰਪਰਦਾਇ ਦਾ ਸੰਸਥਾਪਕ ਅਤੇ ਮਿਹਰਬਾਨ ਦਾ ਪਿਤਾ ਸੀ।
b) ਸਾਰੇ ਵਿਕਲਪ ਪੜ੍ਹ ਕੇ ਹੀ ਉੱਤਰ ਚੁਣੋ।
Question 7: ਮਿਹਰਬਾਨ ਕਿਸ ਦਾ ਪੁੱਤਰ ਸੀ?
(i) ਗੁਰੂ ਅਰਜਨ ਦੇਵ ਜੀ ਦਾ
(ii) ਸ੍ਰੀ ਚੰਦ ਜੀ ਦਾ
(iii) ਭਾਈ ਮੋਹਨ ਜੀ ਦਾ
(iv) ਪ੍ਰਿਥੀ ਚੰਦ ਦਾ
Answer:
(iv) ਪ੍ਰਿਥੀ ਚੰਦ ਦਾ
Exam Tips:
a) ਪ੍ਰਿਥੀ ਚੰਦ (ਪ੍ਰਿਥੀਆ) ਗੁਰੂ ਜੀ ਦਾ ਵੱਡਾ ਭਰਾ, ਮੀਣਾ ਸੰਪਰਦਾਇ ਦਾ ਸੰਸਥਾਪਕ ਅਤੇ ਮਿਹਰਬਾਨ ਦਾ ਪਿਤਾ ਸੀ।
b) ਸਾਰੇ ਵਿਕਲਪ ਪੜ੍ਹ ਕੇ ਹੀ ਉੱਤਰ ਚੁਣੋ।
Question 8: ਗੁਰੂ ਅਰਜਨ ਦੇਵ ਜੀ ਕਦੋਂ ਗੁਰਗੱਦੀ ‘ਤੇ ਬਿਰਾਜਮਾਨ ਹੋਏ?
(i) 1580 ਈ. ਵਿੱਚ
(ii) 1581 ਈ. ਵਿੱਚ
(iii) 1585 ਈ. ਵਿੱਚ
(iv) 1586 ਈ. ਵਿੱਚ
Answer:
(ii) 1581 ਈ. ਵਿੱਚ
Exam Tips:
a) ਗੁਰਗੱਦੀ ਦਾ ਕਾਲ 1581 ਈ. ਤੋਂ 1606 ਈ. ਤਕ ਹੈ।
b) ਸਾਰੇ ਵਿਕਲਪ ਪੜ੍ਹ ਕੇ ਹੀ ਉੱਤਰ ਚੁਣੋ।
Question 9: ਨਕਸ਼ਬੰਦੀ ਲਹਿਰ ਦਾ ਹੈੱਡਕੁਆਰਟਰ ਕਿੱਥੇ ਸੀ?
(i) ਮਾਲੇਰਕੋਟਲਾ
(ii) ਲੁਧਿਆਣਾ
(iii) ਜਲੰਧਰ
(iv) ਸਰਹਿੰਦ
Answer:
(iv) ਸਰਹਿੰਦ
Exam Tips:
a) ਨਕਸ਼ਬੰਦੀ ਲਹਿਰ: ਕੇਂਦਰ ਸਰਹਿੰਦ, ਨੇਤਾ ਸ਼ੇਖ਼ ਅਹਿਮਦ ਸਰਹਿੰਦੀ।
b) ਸਾਰੇ ਵਿਕਲਪ ਪੜ੍ਹ ਕੇ ਹੀ ਉੱਤਰ ਚੁਣੋ।
Question 10: ਨਕਸ਼ਬੰਦੀ ਲਹਿਰ ਦਾ ਮੁੱਖ ਨੇਤਾ ਕੌਣ ਸੀ?
(i) ਕਾਜ਼ੀ ਨੂਰ ਮੁਹੰਮਦ
(ii) ਸ਼ੇਖ਼ ਅਹਿਮਦ ਸਰਹਿੰਦੀ
(iii) ਮੀਆਂ ਮੀਰ
(iv) ਅਤਾ ਮੁਹੰਮਦ ਖ਼ਾਂ
Answer:
(ii) ਸ਼ੇਖ਼ ਅਹਿਮਦ ਸਰਹਿੰਦੀ
Exam Tips:
a) ਨਕਸ਼ਬੰਦੀ ਲਹਿਰ: ਕੇਂਦਰ ਸਰਹਿੰਦ, ਨੇਤਾ ਸ਼ੇਖ਼ ਅਹਿਮਦ ਸਰਹਿੰਦੀ।
b) ਸਾਰੇ ਵਿਕਲਪ ਪੜ੍ਹ ਕੇ ਹੀ ਉੱਤਰ ਚੁਣੋ।
Question 11: ਚੰਦੂ ਸ਼ਾਹ ਕੌਣ ਸੀ?
(i) ਲਾਹੌਰ ਦਾ ਦੀਵਾਨ
(ii) ਜਲੰਧਰ ਦਾ ਫ਼ੌਜਦਾਰ
(iii) ਪੰਜਾਬ ਦਾ ਸੂਬੇਦਾਰ
(iv) ਮੁਲਤਾਨ ਦਾ ਦੀਵਾਨ
Answer:
(i) ਲਾਹੌਰ ਦਾ ਦੀਵਾਨ
Exam Tips:
a) ਚੰਦੂ ਸ਼ਾਹ ਲਾਹੌਰ ਦਾ ਦੀਵਾਨ ਸੀ; ਰਿਸ਼ਤੇ ਤੋਂ ਇਨਕਾਰ ਕਾਰਨ ਉਹ ਗੁਰੂ ਜੀ ਦਾ ਜਾਨੀ ਦੁਸ਼ਮਣ ਬਣਿਆ।
b) ਸਾਰੇ ਵਿਕਲਪ ਪੜ੍ਹ ਕੇ ਹੀ ਉੱਤਰ ਚੁਣੋ।
Question 12: ਗੁਰੂ ਅਰਜਨ ਦੇਵ ਜੀ ਨੇ ਹਰਿਮੰਦਰ ਸਾਹਿਬ ਦੀ ਨੀਂਹ ਕਦੋਂ ਰੱਖੀ ਸੀ?
(i) 1581 ਈ. ਵਿੱਚ
(ii) 1585 ਈ. ਵਿੱਚ
(iii) 1587 ਈ. ਵਿੱਚ
(iv) 1588 ਈ. ਵਿੱਚ
Answer:
(iv) 1588 ਈ. ਵਿੱਚ
Exam Tips:
a) ਹਰਿਮੰਦਰ ਸਾਹਿਬ ਦੀ ਨੀਂਹ 1588 ਈ. ਵਿੱਚ ਮੀਆਂ ਮੀਰ ਜੀ ਨੇ ਰੱਖੀ।
b) ਸਾਰੇ ਵਿਕਲਪ ਪੜ੍ਹ ਕੇ ਹੀ ਉੱਤਰ ਚੁਣੋ।
Question 13: ਹਰਿਮੰਦਰ ਸਾਹਿਬ ਦੀ ਨੀਂਹ ਕਿਸ ਨੇ ਰੱਖੀ ਸੀ?
(i) ਗੁਰੂ ਅਰਜਨ ਦੇਵ ਜੀ ਨੇ
(ii) ਬਾਬਾ ਫ਼ਰੀਦ ਜੀ ਨੇ
(iii) ਸੰਤ ਮੀਆਂ ਮੀਰ ਜੀ ਨੇ
(iv) ਬਾਬਾ ਬੁੱਢਾ ਜੀ ਨੇ
Answer:
(iii) ਸੰਤ ਮੀਆਂ ਮੀਰ ਜੀ ਨੇ
Exam Tips:
a) ਹਰਿਮੰਦਰ ਸਾਹਿਬ ਦੀ ਨੀਂਹ 1588 ਈ. ਵਿੱਚ ਮੀਆਂ ਮੀਰ ਜੀ ਨੇ ਰੱਖੀ।
b) ਸਾਰੇ ਵਿਕਲਪ ਪੜ੍ਹ ਕੇ ਹੀ ਉੱਤਰ ਚੁਣੋ।
Question 14: ਗੁਰੂ ਅਰਜਨ ਦੇਵ ਜੀ ਨੇ ਆਦਿ ਗ੍ਰੰਥ ਸਾਹਿਬ ਜੀ ਦੇ ਸੰਕਲਨ ਦਾ ਕਾਰਜ ਕਿੱਥੇ ਆਰੰਭ ਕੀਤਾ?
(i) ਰਾਮਸਰ
(ii) ਗੋਇੰਦਵਾਲ ਸਾਹਿਬ
(iii) ਖਡੂਰ ਸਾਹਿਬ
(iv) ਬਾਬਾ ਬਕਾਲਾ
Answer:
(i) ਰਾਮਸਰ
Exam Tips:
a) ਆਦਿ ਗ੍ਰੰਥ ਸਾਹਿਬ: ਸੰਕਲਨ ਰਾਮਸਰ ਵਿੱਚ, ਲਿਖਾਰੀ ਭਾਈ ਗੁਰਦਾਸ ਜੀ, ਪੂਰਾ ਹੋਣਾ 1604 ਈ.
b) ਸਾਰੇ ਵਿਕਲਪ ਪੜ੍ਹ ਕੇ ਹੀ ਉੱਤਰ ਚੁਣੋ।
Question 15: ਗੁਰੂ ਅਰਜਨ ਦੇਵ ਜੀ ਨੇ ਆਦਿ ਗ੍ਰੰਥ ਸਾਹਿਬ ਜੀ ਨੂੰ ਲਿਖਣ ਦਾ ਕਾਰਜ ਕਿਸ ਨੂੰ ਸੌਂਪਿਆ?
(i) ਬਾਬਾ ਬੁੱਢਾ ਜੀ ਨੂੰ
(ii) ਭਾਈ ਗੁਰਦਾਸ ਜੀ ਨੂੰ
(iii) ਭਾਈ ਮੋਹਕਮ ਚੰਦ ਨੂੰ
(iv) ਭਾਈ ਮਨੀ ਸਿੰਘ ਜੀ ਨੂੰ
Answer:
(ii) ਭਾਈ ਗੁਰਦਾਸ ਜੀ ਨੂੰ
Exam Tips:
a) ਆਦਿ ਗ੍ਰੰਥ ਸਾਹਿਬ: ਸੰਕਲਨ ਰਾਮਸਰ ਵਿੱਚ, ਲਿਖਾਰੀ ਭਾਈ ਗੁਰਦਾਸ ਜੀ, ਪੂਰਾ ਹੋਣਾ 1604 ਈ.
b) ਸਾਰੇ ਵਿਕਲਪ ਪੜ੍ਹ ਕੇ ਹੀ ਉੱਤਰ ਚੁਣੋ।
Question 16: ਆਦਿ ਗ੍ਰੰਥ ਸਾਹਿਬ ਜੀ ਦਾ ਸੰਕਲਨ ਕਦੋਂ ਪੂਰਾ ਹੋਇਆ?
(i) 1600 ਈ. ਵਿੱਚ
(ii) 1601 ਈ. ਵਿੱਚ
(iii) 1602 ਈ. ਵਿੱਚ
(iv) 1604 ਈ. ਵਿੱਚ
Answer:
(iv) 1604 ਈ. ਵਿੱਚ
Exam Tips:
a) ਆਦਿ ਗ੍ਰੰਥ ਸਾਹਿਬ: ਸੰਕਲਨ ਰਾਮਸਰ ਵਿੱਚ, ਲਿਖਾਰੀ ਭਾਈ ਗੁਰਦਾਸ ਜੀ, ਪੂਰਾ ਹੋਣਾ 1604 ਈ.
b) ਸਾਰੇ ਵਿਕਲਪ ਪੜ੍ਹ ਕੇ ਹੀ ਉੱਤਰ ਚੁਣੋ।
Question 17: ਆਦਿ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਕਿੱਥੇ ਹੋਇਆ?
(i) ਹਰਿਮੰਦਰ ਸਾਹਿਬ
(ii) ਖਡੂਰ ਸਾਹਿਬ
(iii) ਗੋਇੰਦਵਾਲ ਸਾਹਿਬ
(iv) ਨਨਕਾਣਾ ਸਾਹਿਬ
Answer:
(i) ਹਰਿਮੰਦਰ ਸਾਹਿਬ
Exam Tips:
a) ਨੀਂਹ 1588 ਈ., ਉਸਾਰੀ ਪੂਰੀ 1601 ਈ., ਚਾਰ ਦਰਵਾਜ਼ੇ ਅਤੇ ਪਹਿਲੇ ਮੁੱਖ ਗ੍ਰੰਥੀ ਬਾਬਾ ਬੁੱਢਾ ਜੀ।
b) ਸਾਰੇ ਵਿਕਲਪ ਪੜ੍ਹ ਕੇ ਹੀ ਉੱਤਰ ਚੁਣੋ।
Question 18: ਆਦਿ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਕਦੋਂ ਹੋਇਆ?
(i) 1602 ਈ. ਵਿੱਚ
(ii) 1604 ਈ. ਵਿੱਚ
(iii) 1605 ਈ. ਵਿੱਚ
(iv) 1606 ਈ. ਵਿੱਚ
Answer:
(ii) 1604 ਈ. ਵਿੱਚ
Exam Tips:
a) ਆਦਿ ਗ੍ਰੰਥ ਸਾਹਿਬ: ਸੰਕਲਨ ਰਾਮਸਰ ਵਿੱਚ, ਲਿਖਾਰੀ ਭਾਈ ਗੁਰਦਾਸ ਜੀ, ਪੂਰਾ ਹੋਣਾ 1604 ਈ.
b) ਸਾਰੇ ਵਿਕਲਪ ਪੜ੍ਹ ਕੇ ਹੀ ਉੱਤਰ ਚੁਣੋ।
Question 19: ਹਰਿਮੰਦਰ ਸਾਹਿਬ ਵਿਖੇ ਪਹਿਲਾ ਮੁੱਖ ਗ੍ਰੰਥੀ ਕਿਸ ਨੂੰ ਨਿਯੁਕਤ ਕੀਤਾ ਗਿਆ ਸੀ?
(i) ਭਾਈ ਗੁਰਦਾਸ ਜੀ
(ii) ਭਾਈ ਮਨੀ ਸਿੰਘ ਜੀ
(iii) ਬਾਬਾ ਬੁੱਢਾ ਜੀ
(iv) ਬਾਬਾ ਦੀਪ ਸਿੰਘ ਜੀ
Answer:
(iii) ਬਾਬਾ ਬੁੱਢਾ ਜੀ
Exam Tips:
a) ਨੀਂਹ 1588 ਈ., ਉਸਾਰੀ ਪੂਰੀ 1601 ਈ., ਚਾਰ ਦਰਵਾਜ਼ੇ ਅਤੇ ਪਹਿਲੇ ਮੁੱਖ ਗ੍ਰੰਥੀ ਬਾਬਾ ਬੁੱਢਾ ਜੀ।
b) ਸਾਰੇ ਵਿਕਲਪ ਪੜ੍ਹ ਕੇ ਹੀ ਉੱਤਰ ਚੁਣੋ।
Question 20: ਹਰਿਮੰਦਰ ਸਾਹਿਬ ਦੇ ਪਹਿਲੇ ਗ੍ਰੰਥੀ ਕੌਣ ਸਨ?
(i) ਬਾਬਾ ਬੁੱਢਾ ਜੀ
(ii) ਭਾਈ ਗੁਰਦਾਸ ਜੀ
(iii) ਭਾਈ ਬਾਲਾ ਜੀ
(iv) ਭਾਈ ਮੰਝ ਜੀ
Answer:
(i) ਬਾਬਾ ਬੁੱਢਾ ਜੀ
Exam Tips:
a) ਨੀਂਹ 1588 ਈ., ਉਸਾਰੀ ਪੂਰੀ 1601 ਈ., ਚਾਰ ਦਰਵਾਜ਼ੇ ਅਤੇ ਪਹਿਲੇ ਮੁੱਖ ਗ੍ਰੰਥੀ ਬਾਬਾ ਬੁੱਢਾ ਜੀ।
b) ਸਾਰੇ ਵਿਕਲਪ ਪੜ੍ਹ ਕੇ ਹੀ ਉੱਤਰ ਚੁਣੋ।
Question 21: ਆਦਿ ਗ੍ਰੰਥ ਸਾਹਿਬ ਜੀ ਵਿੱਚ ਬਾਣੀ ਨੂੰ ਕਿੰਨੇ ਰਾਗਾਂ ਦੇ ਅਨੁਸਾਰ ਵੰਡਿਆ ਗਿਆ ਹੈ?
(i) 10
(ii) 15
(iii) 21
(iv) 31
Answer:
(iv) 31
Exam Tips:
a) ਆਦਿ ਗ੍ਰੰਥ ਸਾਹਿਬ: ਸੰਕਲਨ ਰਾਮਸਰ ਵਿੱਚ, ਲਿਖਾਰੀ ਭਾਈ ਗੁਰਦਾਸ ਜੀ, ਪੂਰਾ ਹੋਣਾ 1604 ਈ.
b) ਸਾਰੇ ਵਿਕਲਪ ਪੜ੍ਹ ਕੇ ਹੀ ਉੱਤਰ ਚੁਣੋ।
Question 22: ਆਦਿ ਗ੍ਰੰਥ ਸਾਹਿਬ ਜੀ ਨੂੰ ਕਿਸ ਲਿਪੀ ਵਿੱਚ ਲਿਖਿਆ ਗਿਆ ਹੈ?
(i) ਹਿੰਦੀ
(ii) ਫ਼ਾਰਸੀ
(iii) ਮਰਾਠੀ
(iv) ਗੁਰਮੁਖੀ
Answer:
(iv) ਗੁਰਮੁਖੀ
Exam Tips:
a) ਆਦਿ ਗ੍ਰੰਥ ਸਾਹਿਬ: ਸੰਕਲਨ ਰਾਮਸਰ ਵਿੱਚ, ਲਿਖਾਰੀ ਭਾਈ ਗੁਰਦਾਸ ਜੀ, ਪੂਰਾ ਹੋਣਾ 1604 ਈ.
b) ਸਾਰੇ ਵਿਕਲਪ ਪੜ੍ਹ ਕੇ ਹੀ ਉੱਤਰ ਚੁਣੋ।
Question 23: ਕਿਸ ਭਗਤ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀਂ ਹੈ?
(i) ਭਗਤ ਧੰਨਾ ਜੀ
(ii) ਭਗਤ ਨਾਮਦੇਵ ਜੀ
(iii) ਭਗਤ ਸਧਨਾ ਜੀ
(iv) ਮੀਰਾਂ ਬਾਈ ਜੀ
Answer:
(iv) ਮੀਰਾਂ ਬਾਈ ਜੀ
Exam Tips:
a) ਆਦਿ ਗ੍ਰੰਥ ਸਾਹਿਬ ਵਿੱਚ 15 ਭਗਤਾਂ ਦੀ ਬਾਣੀ ਹੈ, ਮੀਰਾਂ ਬਾਈ ਦੀ ਨਹੀਂ।
b) ਸਾਰੇ ਵਿਕਲਪ ਪੜ੍ਹ ਕੇ ਹੀ ਉੱਤਰ ਚੁਣੋ।
Question 24: ਬਾਬਾ ਬੁੱਢਾ ਜੀ ਕੌਣ ਸਨ?
(i) ਹਰਿਮੰਦਰ ਸਾਹਿਬ, ਅੰਮ੍ਰਿਤਸਰ ਦੇ ਪਹਿਲੇ ਮੁੱਖ ਗ੍ਰੰਥੀ
(ii) ਆਦਿ ਗ੍ਰੰਥ ਸਾਹਿਬ ਦੀ ਬਾਣੀ ਲਿਖਣ ਵਾਲੇ
(iii) ਹਰਿਮੰਦਰ ਸਾਹਿਬ ਦੀ ਨੀਂਹ ਰੱਖਣ ਵਾਲੇ
(iv) ਇਨ੍ਹਾਂ ਵਿੱਚੋਂ ਕੋਈ ਨਹੀਂ
Answer:
(i) ਹਰਿਮੰਦਰ ਸਾਹਿਬ, ਅੰਮ੍ਰਿਤਸਰ ਦੇ ਪਹਿਲੇ ਮੁੱਖ ਗ੍ਰੰਥੀ
Exam Tips:
a) ਨੀਂਹ 1588 ਈ., ਉਸਾਰੀ ਪੂਰੀ 1601 ਈ., ਚਾਰ ਦਰਵਾਜ਼ੇ ਅਤੇ ਪਹਿਲੇ ਮੁੱਖ ਗ੍ਰੰਥੀ ਬਾਬਾ ਬੁੱਢਾ ਜੀ।
b) ਸਾਰੇ ਵਿਕਲਪ ਪੜ੍ਹ ਕੇ ਹੀ ਉੱਤਰ ਚੁਣੋ।
Question 25: ਸਿੱਖਾਂ ਦੇ ਕੇਂਦਰੀ ਧਾਰਮਿਕ ਗ੍ਰੰਥ ਦਾ ਨਾਂ ਦੱਸੋ।
(i) ਆਦਿ ਗ੍ਰੰਥ ਸਾਹਿਬ ਜੀ
(ii) ਦਸਮ ਗ੍ਰੰਥ ਸਾਹਿਬ ਜੀ
(iii) ਜ਼ਫ਼ਰਨਾਮਾ
(iv) ਰਹਿਤਨਾਮਾ
Answer:
(i) ਆਦਿ ਗ੍ਰੰਥ ਸਾਹਿਬ ਜੀ
Exam Tips:
a) ਆਦਿ ਗ੍ਰੰਥ ਸਾਹਿਬ: ਸੰਕਲਨ ਰਾਮਸਰ ਵਿੱਚ, ਲਿਖਾਰੀ ਭਾਈ ਗੁਰਦਾਸ ਜੀ, ਪੂਰਾ ਹੋਣਾ 1604 ਈ.
b) ਸਾਰੇ ਵਿਕਲਪ ਪੜ੍ਹ ਕੇ ਹੀ ਉੱਤਰ ਚੁਣੋ।
Question 26: ਸਿੱਖਾਂ ਦੇ ਕੇਂਦਰੀ ਧਾਰਮਿਕ ਗੁਰਦੁਆਰੇ ਦਾ ਨਾਂ ਦੱਸੋ।
(i) ਹਰਿਮੰਦਰ ਸਾਹਿਬ
(ii) ਸੀਸ ਗੰਜ
(iii) ਰਕਾਬ ਗੰਜ
(iv) ਕੇਸਗੜ੍ਹ ਸਾਹਿਬ
Answer:
(i) ਹਰਿਮੰਦਰ ਸਾਹਿਬ
Exam Tips:
a) ਨੀਂਹ 1588 ਈ., ਉਸਾਰੀ ਪੂਰੀ 1601 ਈ., ਚਾਰ ਦਰਵਾਜ਼ੇ ਅਤੇ ਪਹਿਲੇ ਮੁੱਖ ਗ੍ਰੰਥੀ ਬਾਬਾ ਬੁੱਢਾ ਜੀ।
b) ਸਾਰੇ ਵਿਕਲਪ ਪੜ੍ਹ ਕੇ ਹੀ ਉੱਤਰ ਚੁਣੋ।
Question 27: ਸ੍ਰੀ ਗੁਰੂ ਅਰਜਨ ਦੇਵ ਜੀ ਨੇ ਬਿਆਸ ਨਦੀ ਦੇ ਕੰਢੇ ਕਿਹੜਾ ਨਗਰ ਵਸਾਇਆ?
(i) ਸ੍ਰੀ ਹਰਗੋਬਿੰਦਪੁਰ ਸਾਹਿਬ
(ii) ਤਰਨਤਾਰਨ ਸਾਹਿਬ
(iii) ਕਰਤਾਰਪੁਰ ਸਾਹਿਬ
(iv) ਸ੍ਰੀ ਕੀਰਤਪੁਰ ਸਾਹਿਬ
Answer:
(i) ਸ੍ਰੀ ਹਰਗੋਬਿੰਦਪੁਰ ਸਾਹਿਬ
Exam Tips:
a) ਹਰਿਗੋਬਿੰਦਪੁਰ ਬਿਆਸ ਦੇ ਕੰਢੇ ਹੈ ਅਤੇ ਕਰਤਾਰਪੁਰ ਜਲੰਧਰ ਜ਼ਿਲ੍ਹੇ ਵਿੱਚ ਹੈ।
b) ਸਾਰੇ ਵਿਕਲਪ ਪੜ੍ਹ ਕੇ ਹੀ ਉੱਤਰ ਚੁਣੋ।
Question 28: ਜਹਾਂਗੀਰ ਦੀ ਆਤਮ-ਕਥਾ ਦਾ ਕੀ ਨਾਂ ਸੀ?
(i) ਤੁਜ਼ਕ-ਏ-ਬਾਬਰੀ
(ii) ਤੁਜ਼ਕ-ਏ-ਜਹਾਂਗੀਰੀ
(iii) ਜਹਾਂਗੀਰਨਾਮਾ
(iv) ਆਲਮਗੀਰਨਾਮਾ
Answer:
(ii) ਤੁਜ਼ਕ-ਏ-ਜਹਾਂਗੀਰੀ
Exam Tips:
a) ਜਹਾਂਗੀਰ ਦੀ ਆਤਮ-ਕਥਾ ਤੁਜ਼ਕ-ਏ-ਜਹਾਂਗੀਰੀ ਹੈ ਅਤੇ ਸ਼ਹੀਦੀ ਉਸ ਦੇ ਹੁਕਮ ਨਾਲ ਹੋਈ।
b) ਸਾਰੇ ਵਿਕਲਪ ਪੜ੍ਹ ਕੇ ਹੀ ਉੱਤਰ ਚੁਣੋ।
Question 29: ਸ਼ਹੀਦੀ ਦੇਣ ਵਾਲੇ ਸਿੱਖਾਂ ਦੇ ਪਹਿਲੇ ਗੁਰੂ ਕੌਣ ਸਨ?
(i) ਗੁਰੂ ਨਾਨਕ ਦੇਵ ਜੀ
(ii) ਗੁਰੂ ਅਮਰਦਾਸ ਜੀ
(iii) ਗੁਰੂ ਅਰਜਨ ਦੇਵ ਜੀ
(iv) ਗੁਰੂ ਤੇਗ਼ ਬਹਾਦਰ ਜੀ
Answer:
(iii) ਗੁਰੂ ਅਰਜਨ ਦੇਵ ਜੀ
Exam Tips:
a) ਸ਼ਹੀਦੀ ਲਾਹੌਰ ਵਿਖੇ 30 ਮਈ, 1606 ਈ. ਨੂੰ ਹੋਈ (ਗ੍ਰਿਫ਼ਤਾਰੀ 24 ਮਈ ਨੂੰ)।
b) ਸਾਰੇ ਵਿਕਲਪ ਪੜ੍ਹ ਕੇ ਹੀ ਉੱਤਰ ਚੁਣੋ।
Question 30: ਗੁਰੂ ਅਰਜਨ ਦੇਵ ਜੀ ਨੂੰ ਕਿਸ ਮੁਗ਼ਲ ਬਾਦਸ਼ਾਹ ਦੇ ਆਦੇਸ਼ ‘ਤੇ ਸ਼ਹੀਦ ਕੀਤਾ ਗਿਆ ਸੀ?
(i) ਜਹਾਂਗੀਰ
(ii) ਬਾਬਰ
(iii) ਸ਼ਾਹਜਹਾਂ
(iv) ਔਰੰਗਜ਼ੇਬ
Answer:
(i) ਜਹਾਂਗੀਰ
Exam Tips:
a) ਜਹਾਂਗੀਰ ਦੀ ਆਤਮ-ਕਥਾ ਤੁਜ਼ਕ-ਏ-ਜਹਾਂਗੀਰੀ ਹੈ ਅਤੇ ਸ਼ਹੀਦੀ ਉਸ ਦੇ ਹੁਕਮ ਨਾਲ ਹੋਈ।
b) ਸਾਰੇ ਵਿਕਲਪ ਪੜ੍ਹ ਕੇ ਹੀ ਉੱਤਰ ਚੁਣੋ।
Question 31: ਗੁਰੂ ਅਰਜਨ ਦੇਵ ਜੀ ਨੂੰ ਕਿੱਥੇ ਸ਼ਹੀਦ ਕੀਤਾ ਗਿਆ ਸੀ?
(i) ਦਿੱਲੀ
(ii) ਅੰਮ੍ਰਿਤਸਰ
(iii) ਲਾਹੌਰ
(iv) ਮੁਲਤਾਨ
Answer:
(iii) ਲਾਹੌਰ
Exam Tips:
a) ਸ਼ਹੀਦੀ ਲਾਹੌਰ ਵਿਖੇ 30 ਮਈ, 1606 ਈ. ਨੂੰ ਹੋਈ (ਗ੍ਰਿਫ਼ਤਾਰੀ 24 ਮਈ ਨੂੰ)।
b) ਸਾਰੇ ਵਿਕਲਪ ਪੜ੍ਹ ਕੇ ਹੀ ਉੱਤਰ ਚੁਣੋ।
Question 32: ਗੁਰੂ ਅਰਜਨ ਦੇਵ ਜੀ ਨੂੰ ਕਦੋਂ ਸ਼ਹੀਦ ਕੀਤਾ ਗਿਆ ਸੀ?
(i) 1604 ਈ. ਵਿੱਚ
(ii) 1605 ਈ. ਵਿੱਚ
(iii) 1606 ਈ. ਵਿੱਚ
(iv) 1609 ਈ. ਵਿੱਚ
Answer:
(iii) 1606 ਈ. ਵਿੱਚ
Exam Tips:
a) ਸ਼ਹੀਦੀ ਲਾਹੌਰ ਵਿਖੇ 30 ਮਈ, 1606 ਈ. ਨੂੰ ਹੋਈ (ਗ੍ਰਿਫ਼ਤਾਰੀ 24 ਮਈ ਨੂੰ)।
b) ਸਾਰੇ ਵਿਕਲਪ ਪੜ੍ਹ ਕੇ ਹੀ ਉੱਤਰ ਚੁਣੋ।
(v) ਸਰੋਤ ਆਧਾਰਿਤ ਪ੍ਰਸ਼ਨ (Source Based Questions)
Passage 1: ਪਾਠ-ਪੁਸਤਕ ਵਿਚਲਾ ਪੈਰ੍ਹਾ 1 (“ਗੁਰੂ ਅਰਜਨ ਦੇਵ ਜੀ ਦਾ ਸਿੱਖ ਪੰਥ ਦੇ ਵਿਕਾਸ ਲਈ ਸਭ ਤੋਂ ਪਹਿਲਾ ਮਹਾਨ ਕਾਰਜ ਹਰਿਮੰਦਰ ਸਾਹਿਬ ਦਾ ਨਿਰਮਾਣ ਸੀ…”) ਪੜ੍ਹ ਕੇ ਪ੍ਰਸ਼ਨਾਂ ਦੇ ਉੱਤਰ ਦਿਓ।
Question 1 (a): ਹਰਿਮੰਦਰ ਸਾਹਿਬ ਦਾ ਨਿਰਮਾਣ ਕਾਰਜ ਕਿਸ ਗੁਰੂ ਸਾਹਿਬ ਨੇ ਕੀਤਾ ਸੀ?
Answer:
ਹਰਿਮੰਦਰ ਸਾਹਿਬ ਦਾ ਨਿਰਮਾਣ ਕਾਰਜ ਗੁਰੂ ਅਰਜਨ ਦੇਵ ਜੀ ਨੇ ਕੀਤਾ ਸੀ।
Exam Tips:
a) ਪੈਰ੍ਹਾ ਪਾਠ-ਪੁਸਤਕ ਵਿੱਚੋਂ ਧਿਆਨ ਨਾਲ ਪੜ੍ਹੋ ਅਤੇ ਹਰ ਪ੍ਰਸ਼ਨ ਦਾ ਉੱਤਰ ਪੈਰ੍ਹੇ ਦੇ ਆਧਾਰ ਉੱਤੇ ਦਿਓ।
Question 1 (b): ਹਰਿਮੰਦਰ ਸਾਹਿਬ ਦੀ ਨੀਂਹ ਕਿਸ ਨੇ ਰੱਖੀ ਸੀ?
Answer:
ਹਰਿਮੰਦਰ ਸਾਹਿਬ ਦੀ ਨੀਂਹ ਪ੍ਰਸਿੱਧ ਸੂਫ਼ੀ ਸੰਤ ਮੀਆਂ ਮੀਰ ਜੀ ਨੇ ਰੱਖੀ ਸੀ।
Exam Tips:
a) ਉੱਤਰ ਪੈਰ੍ਹੇ ਵਿੱਚ ਦਿੱਤੇ ਤੱਥਾਂ ਉੱਤੇ ਹੀ ਆਧਾਰਿਤ ਰੱਖੋ।
Question 1 (c): ਹਰਿਮੰਦਰ ਸਾਹਿਬ ਦੀ ਨੀਂਹ ………… ਵਿੱਚ ਰੱਖੀ ਗਈ ਸੀ।
Answer:
1588 ਈ.
Exam Tips:
a) ਉੱਤਰ ਪੈਰ੍ਹੇ ਵਿੱਚ ਦਿੱਤੇ ਤੱਥਾਂ ਉੱਤੇ ਹੀ ਆਧਾਰਿਤ ਰੱਖੋ।
Question 1 (d): ਹਰਿਮੰਦਰ ਸਾਹਿਬ ਵਿੱਚ ਪ੍ਰਵੇਸ਼ ਲਈ ਕਿੰਨੇ ਦਰਵਾਜ਼ੇ ਰੱਖੇ ਗਏ ਸਨ?
Answer:
ਹਰਿਮੰਦਰ ਸਾਹਿਬ ਵਿੱਚ ਪ੍ਰਵੇਸ਼ ਲਈ ਚਾਰ ਦਰਵਾਜ਼ੇ ਰੱਖੇ ਗਏ ਸਨ।
Exam Tips:
a) ਉੱਤਰ ਪੈਰ੍ਹੇ ਵਿੱਚ ਦਿੱਤੇ ਤੱਥਾਂ ਉੱਤੇ ਹੀ ਆਧਾਰਿਤ ਰੱਖੋ।
Question 1 (e): ਹਰਿਮੰਦਰ ਸਾਹਿਬ ਦਾ ਕੀ ਮਹੱਤਵ ਸੀ?
Answer:
ਇਸ ਕਾਰਨ ਸਿੱਖਾਂ ਨੂੰ ਉਨ੍ਹਾਂ ਦਾ ਸਭ ਤੋਂ ਪ੍ਰਸਿੱਧ ਤੀਰਥ ਸਥਾਨ ਮਿਲਿਆ।
Exam Tips:
a) ਉੱਤਰ ਪੈਰ੍ਹੇ ਵਿੱਚ ਦਿੱਤੇ ਤੱਥਾਂ ਉੱਤੇ ਹੀ ਆਧਾਰਿਤ ਰੱਖੋ।
Passage 2: ਪਾਠ-ਪੁਸਤਕ ਵਿਚਲਾ ਪੈਰ੍ਹਾ 2 (“ਮਸੰਦ ਪ੍ਰਥਾ ਦਾ ਵਿਕਾਸ ਗੁਰੂ ਅਰਜਨ ਦੇਵ ਜੀ ਦੇ ਮਹਾਨ ਕੰਮਾਂ ਵਿੱਚੋਂ ਇੱਕ ਸੀ…”) ਪੜ੍ਹ ਕੇ ਪ੍ਰਸ਼ਨਾਂ ਦੇ ਉੱਤਰ ਦਿਓ।
Question 2 (a): ਮਸੰਦ ਪ੍ਰਥਾ ਦੀ ਸਥਾਪਨਾ ਕਿਸ ਗੁਰੂ ਸਾਹਿਬ ਨੇ ਕੀਤੀ ਸੀ?
Answer:
ਮਸੰਦ ਪ੍ਰਥਾ ਦੀ ਸਥਾਪਨਾ ਗੁਰੂ ਰਾਮਦਾਸ ਜੀ ਨੇ ਕੀਤੀ ਸੀ।
Exam Tips:
a) ਮਸੰਦ ਸ਼ਬਦ ਦਾ ਮੂਲ (ਮਸਨਦ = ਉੱਚਾ ਸਥਾਨ) ਅਤੇ ਦਸਵੰਧ ਦਾ ਭਾਵ ਜ਼ਰੂਰ ਯਾਦ ਰੱਖੋ।
Question 2 (b): ਮਸੰਦ ਕਿਸ ਭਾਸ਼ਾ ਦਾ ਸ਼ਬਦ ਹੈ?
Answer:
ਮਸੰਦ ਫ਼ਾਰਸੀ ਭਾਸ਼ਾ ਦਾ ਸ਼ਬਦ ਹੈ।
Exam Tips:
a) ਉੱਤਰ ਪੈਰ੍ਹੇ ਵਿੱਚ ਦਿੱਤੇ ਤੱਥਾਂ ਉੱਤੇ ਹੀ ਆਧਾਰਿਤ ਰੱਖੋ।
Question 2 (c): ਦਸਵੰਧ ਤੋਂ ਕੀ ਭਾਵ ਹੈ?
Answer:
ਦਸਵੰਧ ਤੋਂ ਭਾਵ ਹੈ ਆਮਦਨੀ ਦਾ ਦਸਵਾਂ ਹਿੱਸਾ।
Exam Tips:
a) ਉੱਤਰ ਪੈਰ੍ਹੇ ਵਿੱਚ ਦਿੱਤੇ ਤੱਥਾਂ ਉੱਤੇ ਹੀ ਆਧਾਰਿਤ ਰੱਖੋ।
Question 2 (d): ਮਸੰਦ ਪ੍ਰਥਾ ਦਾ ਕੀ ਮਹੱਤਵ ਸੀ?
Answer:
ਇਸ ਕਾਰਨ ਸਿੱਖ ਧਰਮ ਦਾ ਪ੍ਰਸਾਰ ਦੂਰ-ਦੂਰ ਦੇ ਖੇਤਰਾਂ ਵਿੱਚ ਸੰਭਵ ਹੋ ਸਕਿਆ।
Exam Tips:
a) ਉੱਤਰ ਪੈਰ੍ਹੇ ਵਿੱਚ ਦਿੱਤੇ ਤੱਥਾਂ ਉੱਤੇ ਹੀ ਆਧਾਰਿਤ ਰੱਖੋ।
Question 2 (e): ਮਸੰਦ ਪ੍ਰਥਾ ਦਾ ਵਿਕਾਸ ਕਿਸ ਗੁਰੂ ਸਾਹਿਬ ਦੇ ਸਮੇਂ ਹੋਇਆ?
(i) ਗੁਰੂ ਰਾਮਦਾਸ ਜੀ
(ii) ਗੁਰੂ ਅਰਜਨ ਦੇਵ ਜੀ
(iii) ਗੁਰੂ ਹਰਿਗੋਬਿੰਦ ਜੀ
(iv) ਗੁਰੂ ਗੋਬਿੰਦ ਸਿੰਘ ਜੀ
Answer:
(ii) ਗੁਰੂ ਅਰਜਨ ਦੇਵ ਜੀ
Exam Tips:
a) ਉੱਤਰ ਪੈਰ੍ਹੇ ਵਿੱਚ ਦਿੱਤੇ ਤੱਥਾਂ ਉੱਤੇ ਹੀ ਆਧਾਰਿਤ ਰੱਖੋ।
Passage 3: ਪਾਠ-ਪੁਸਤਕ ਵਿਚਲਾ ਪੈਰ੍ਹਾ 3 (ਜਹਾਂਗੀਰ ਦੀ ਆਤਮ-ਕਥਾ ਦਾ ਹਵਾਲਾ, ਜੋ “ਦਰਿਆ ਬਿਆਸ ਦੇ ਕੰਢੇ ਗੋਇੰਦਵਾਲ ਸਾਹਿਬ ਵਿੱਚ…” ਨਾਲ ਸ਼ੁਰੂ ਹੁੰਦਾ ਹੈ) ਪੜ੍ਹ ਕੇ ਪ੍ਰਸ਼ਨਾਂ ਦੇ ਉੱਤਰ ਦਿਓ।
Question 3 (a): ਜਹਾਂਗੀਰ ਦੀ ਆਤਮ-ਕਥਾ ਦਾ ਨਾਂ ਕੀ ਸੀ?
Answer:
ਜਹਾਂਗੀਰ ਦੀ ਆਤਮ-ਕਥਾ ਦਾ ਨਾਂ ਤੁਜ਼ਕ-ਏ-ਜਹਾਂਗੀਰੀ ਸੀ।
Exam Tips:
a) ਆਤਮ-ਕਥਾ ਦੇ ਹਵਾਲੇ ਤੋਂ ਜਹਾਂਗੀਰ ਦੀ ਗੁਰੂ ਜੀ ਪ੍ਰਤੀ ਸੋਚ ਸਮਝੋ ਅਤੇ ਸ਼ਹੀਦੀ ਦਾ ਸੰਨ ਤੇ ਸਥਾਨ ਯਾਦ ਰੱਖੋ।
Question 3 (b): ਜਹਾਂਗੀਰ ਗੁਰੂ ਅਰਜਨ ਦੇਵ ਜੀ ਦੇ ਵਿਰੁੱਧ ਕਿਉਂ ਸੀ?
Answer:
ਉਹ ਗੁਰੂ ਅਰਜਨ ਦੇਵ ਜੀ ਦੇ ਅਧੀਨ ਸਿੱਖ ਧਰਮ ਦੇ ਤੇਜ਼ੀ ਨਾਲ ਵੱਧ ਰਹੇ ਪ੍ਰਸਾਰ ਨੂੰ ਸਹਿਣ ਕਰਨ ਲਈ ਤਿਆਰ ਨਹੀਂ ਸੀ।
Exam Tips:
a) ਉੱਤਰ ਪੈਰ੍ਹੇ ਵਿੱਚ ਦਿੱਤੇ ਤੱਥਾਂ ਉੱਤੇ ਹੀ ਆਧਾਰਿਤ ਰੱਖੋ।
Question 3 (c): ਜਹਾਂਗੀਰ ਕਿਸ ਨੂੰ ਝੂਠ ਦੀ ਦੁਕਾਨ ਕਹਿੰਦਾ ਹੈ?
Answer:
ਜਹਾਂਗੀਰ ਗੁਰੂ ਅਰਜਨ ਦੇਵ ਜੀ ਦੁਆਰਾ ਕੀਤੇ ਜਾ ਰਹੇ ਪ੍ਰਚਾਰ ਨੂੰ ਝੂਠ ਦੀ ਦੁਕਾਨ ਕਹਿੰਦਾ ਹੈ।
Exam Tips:
a) ਉੱਤਰ ਪੈਰ੍ਹੇ ਵਿੱਚ ਦਿੱਤੇ ਤੱਥਾਂ ਉੱਤੇ ਹੀ ਆਧਾਰਿਤ ਰੱਖੋ।
Question 3 (d): ਗੁਰੂ ਅਰਜਨ ਦੇਵ ਜੀ ਨੂੰ ਕਦੋਂ ਸ਼ਹੀਦ ਕੀਤਾ ਗਿਆ ਸੀ?
Answer:
ਗੁਰੂ ਅਰਜਨ ਦੇਵ ਜੀ ਨੂੰ 30 ਮਈ, 1606 ਈ. ਨੂੰ ਸ਼ਹੀਦ ਕੀਤਾ ਗਿਆ ਸੀ।
Exam Tips:
a) ਉੱਤਰ ਪੈਰ੍ਹੇ ਵਿੱਚ ਦਿੱਤੇ ਤੱਥਾਂ ਉੱਤੇ ਹੀ ਆਧਾਰਿਤ ਰੱਖੋ।
Question 3 (e): ਗੁਰੂ ਅਰਜਨ ਦੇਵ ਜੀ ਨੂੰ ………… ਵਿਖੇ ਸ਼ਹੀਦ ਕੀਤਾ ਗਿਆ ਸੀ।
Answer:
ਲਾਹੌਰ
Exam Tips:
a) ਉੱਤਰ ਪੈਰ੍ਹੇ ਵਿੱਚ ਦਿੱਤੇ ਤੱਥਾਂ ਉੱਤੇ ਹੀ ਆਧਾਰਿਤ ਰੱਖੋ।
Free study material for History
Free Punjab Board Textbook Explanations: Class 12 History Punjabi Medium Chapter 06 ਗੁਰੂ ਅਰਜਨ ਦੇਵ ਜੀ ਅਤੇ ਉਨ੍ਹਾਂ ਦੀ ਸ਼ਹੀਦੀ
Official Punjab Board Solutions for Punjabi Medium Chapter 06 ਗੁਰੂ ਅਰਜਨ ਦੇਵ ਜੀ ਅਤੇ ਉਨ੍ਹਾਂ ਦੀ ਸ਼ਹੀਦੀ
Review comprehensive exercise answers for Class 12 History Punjabi Medium Chapter 06 ਗੁਰੂ ਅਰਜਨ ਦੇਵ ਜੀ ਅਤੇ ਉਨ੍ਹਾਂ ਦੀ ਸ਼ਹੀਦੀ. Fully updated to match current Punjab Board syllabus guidelines, these textbook solutions help students verify their work and maintain accurate study notes.
Step-by-Step Explanations for Punjabi Medium Chapter 06 ਗੁਰੂ ਅਰਜਨ ਦੇਵ ਜੀ ਅਤੇ ਉਨ੍ਹਾਂ ਦੀ ਸ਼ਹੀਦੀ
Clear, methodical explanations accompany every challenging problem within the Class 12 History text. Engaging with these detailed answers lays a solid foundation for advanced learning and improves foundational clarity for upcoming assessments.
Next Steps in Your History Revision
These resources act as an effective roadmap for daily homework tasks and independent study. Supplement your review of Punjabi Medium Chapter 06 ਗੁਰੂ ਅਰਜਨ ਦੇਵ ਜੀ ਅਤੇ ਉਨ੍ਹਾਂ ਦੀ ਸ਼ਹੀਦੀ with official sample papers and interactive practice tests available on our platform free of charge.
FAQs
The complete and updated PSEB 12th Class History Solutions Chapter 6 ਗੁਰੂ ਅਰਜਨ ਦੇਵ ਜੀ ਅਤੇ ਉਨ੍ਹਾਂ ਦੀ ਸ਼ਹੀਦੀ is available for free on StudiesToday.com. These solutions for Class 12 History are as per latest Punjab Board curriculum.
Yes, our experts have revised the PSEB 12th Class History Solutions Chapter 6 ਗੁਰੂ ਅਰਜਨ ਦੇਵ ਜੀ ਅਤੇ ਉਨ੍ਹਾਂ ਦੀ ਸ਼ਹੀਦੀ as per 2026 exam pattern. All textbook exercises have been solved and have added explanation about how the History concepts are applied in case-study and assertion-reasoning questions.
Toppers recommend using Punjab Board language because Punjab Board marking schemes are strictly based on textbook definitions. Our PSEB 12th Class History Solutions Chapter 6 ਗੁਰੂ ਅਰਜਨ ਦੇਵ ਜੀ ਅਤੇ ਉਨ੍ਹਾਂ ਦੀ ਸ਼ਹੀਦੀ will help students to get full marks in the theory paper.
Yes, we provide bilingual support for Class 12 History. You can access PSEB 12th Class History Solutions Chapter 6 ਗੁਰੂ ਅਰਜਨ ਦੇਵ ਜੀ ਅਤੇ ਉਨ੍ਹਾਂ ਦੀ ਸ਼ਹੀਦੀ in both English and Hindi medium.
Yes, you can download the entire PSEB 12th Class History Solutions Chapter 6 ਗੁਰੂ ਅਰਜਨ ਦੇਵ ਜੀ ਅਤੇ ਉਨ੍ਹਾਂ ਦੀ ਸ਼ਹੀਦੀ in printable PDF format for offline study on any device.