PSEB 12th Class History Solutions Chapter 18 ਐਂਗਲੋ-ਸਿੱਖ ਸੰਬੰਧ : 1800-1839

Download Punjab Board Solutions for Class 12 History Punjabi Medium Chapter 18 ਐਂਗਲੋ-ਸਿੱਖ ਸੰਬੰਧ: 1800-1839

Access comprehensive textbook solutions for Punjabi Medium Chapter 18 ਐਂਗਲੋ-ਸਿੱਖ ਸੰਬੰਧ: 1800-1839 using the official curriculum guides for Class 12 History. Designed to align with the 2026-27 Punjab Board standards, these detailed answers help students reinforce core academic concepts.

Access Punjab Board Solutions and Answers

Access the complete solution PDF for Class 12 History below. Regular practice with these targeted textbook answers builds familiarity with standard question patterns and helps secure higher marks in final school evaluations.

ਲੰਬੇ ਉੱਤਰਾਂ ਵਾਲੇ ਪ੍ਰਸ਼ਨ

Question 1: ਜਸਵੰਤ ਰਾਓ ਹੋਲਕਰ ਕੌਣ ਸੀ ? ਮਹਾਰਾਜਾ ਰਣਜੀਤ ਸਿੰਘ ਨੇ ਉਸ ਦੀ ਸਹਾਇਤਾ ਕਿਉਂ ਨਾ ਕੀਤੀ ?

Answer:

ਜਸਵੰਤ ਰਾਓ ਹੋਲਕਰ ਮਰਾਠਾ ਸਰਦਾਰ ਸੀ । ਉਹ 1805 ਈ. ਵਿੱਚ ਅੰਗਰੇਜ਼ਾਂ ਤੋਂ ਹਾਰ ਗਿਆ ਸੀ । ਸਿੱਟੇ ਵਜੋਂ ਉਹ ਮਹਾਰਾਜਾ ਰਣਜੀਤ ਸਿੰਘ ਤੋਂ ਅੰਗਰੇਜ਼ਾਂ ਵਿਰੁੱਧ ਸਹਾਇਤਾ ਲੈਣ ਲਈ ਅੰਮ੍ਰਿਤਸਰ ਪਹੁੰਚਿਆ । ਮਹਾਰਾਜਾ ਰਣਜੀਤ ਸਿੰਘ ਨੇ ਹੋਲਕਰ ਦਾ ਭਾਵੇਂ ਨਿੱਘਾ ਸਵਾਗਤ ਕੀਤਾ ਪਰ ਹੇਠ ਲਿਖੇ ਕਾਰਨਾਂ ਕਰਕੇ ਕੋਈ ਸਹਾਇਤਾ ਨਾ ਕੀਤੀ । ਪਹਿਲਾ, ਮਹਾਰਾਜਾ ਰਣਜੀਤ ਸਿੰਘ ਅੰਗਰੇਜ਼ੀ ਸੈਨਾ ਦੇ ਅਨੁਸ਼ਾਸਨ ਨੂੰ ਦੇਖ ਕੇ ਹੈਰਾਨ ਰਹਿ ਗਿਆ ਸੀ । ਦੂਸਰਾ, ਅੰਗਰੇਜ਼ਾਂ ਦੀ ਥੋੜ੍ਹੀ ਜਿਹੀ ਫ਼ੌਜ ਨੇ ਮਰਾਠਿਆਂ ਦੀ ਵਿਸ਼ਾਲ ਫ਼ੌਜ ਨੂੰ ਲੜਾਈ ਦੇ ਮੈਦਾਨ ਵਿੱਚੋਂ ਨੱਸਣ ਲਈ ਮਜਬੂਰ ਕਰ ਦਿੱਤਾ ਸੀ । ਇਸ ਕਾਰਨ ਮਹਾਰਾਜਾ ਰਣਜੀਤ ਸਿੰਘ ਦੁਆਰਾ ਇਹ ਸਿੱਟਾ ਕੱਢਣਾ ਕੁਦਰਤੀ ਸੀ ਕਿ ਥੋੜ੍ਹੀ ਜਿਹੀ ਸਿੱਖ ਫ਼ੌਜ ਦੇ ਹੋਲਕਰ ਨਾਲ ਸ਼ਾਮਲ ਹੋਣ ‘ਤੇ ਸਥਿਤੀ ਵਿੱਚ ਕੋਈ ਖ਼ਾਸ ਫ਼ਰਕ ਨਹੀਂ ਪੈਣਾ ਹੈ । ਤੀਸਰਾ, ਹੋਲਕਰ ਸੰਬੰਧੀ ਕੋਈ ਫੈਸਲਾ ਲੈਣ ਲਈ ਮਹਾਰਾਜਾ ਰਣਜੀਤ ਸਿੰਘ ਨੇ ਅੰਮ੍ਰਿਤਸਰ ਵਿੱਚ ਸਿੱਖ ਸਰਦਾਰਾਂ ਦਾ ਇੱਕ ਗੁਰਮਤਾ ਬੁਲਾਇਆ । ਇਸ ਵਿੱਚ ਕਾਫ਼ੀ ਸੋਚ ਵਿਚਾਰ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਕਿ ਜਸਵੰਤ ਰਾਓ ਹੋਲਕਰ ਦੀ ਸਹਾਇਤਾ ਲਾਹੌਰ ਰਾਜ ਲਈ ਵਿਨਾਸ਼ਕਾਰੀ ਸਿੱਧ ਹੋ ਸਕਦੀ ਹੈ । ਚੌਥਾ, ਮਹਾਰਾਜਾ ਰਣਜੀਤ ਸਿੰਘ ਪੰਜਾਬ ਨੂੰ ਜੰਗ ਦਾ ਅਖਾੜਾ ਨਹੀਂ ਬਣਾਉਣਾ ਚਾਹੁੰਦਾ ਸੀ ।ਉਸ ਦਾ ਰਾਜ ਹਾਲੇ ਬਹੁਤ ਛੋਟਾ ਸੀ ਅਤੇ ਇਹ ਜੰਗ ਨਵੇਂ ਉਭਰ ਰਹੇ ਸਿੱਖ ਸਾਮਰਾਜ ਲਈ ਵਿਨਾਸ਼ਕਾਰੀ ਸਿੱਧ ਹੋ ਸਕਦੀ ਸੀ ।

Exam Tips:

a) ਹੋਲਕਰ ਦੇ ਆਉਣ ਦਾ ਸਾਲ (1805 ਈ.) ਅਤੇ ਉਸ ਦੀ ਅੰਗਰੇਜ਼ਾਂ ਤੋਂ ਹਾਰ ਦਾ ਜ਼ਿਕਰ ਜ਼ਰੂਰ ਕਰੋ।
b) ਸਹਾਇਤਾ ਨਾ ਕਰਨ ਦੇ ਚਾਰੇ ਕਾਰਨ ਵੱਖ-ਵੱਖ ਨੁਕਤਿਆਂ ਵਜੋਂ ਲਿਖੋ।

 

Question 2: ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਦੇ ਪਹਿਲੇ ਚਰਣ ਦੇ ਸੰਬੰਧਾਂ ਦਾ ਵਿਸ਼ਲੇਸ਼ਣ ਕਰੋ।
ਜਾਂ
ਅੰਮ੍ਰਿਤਸਰ ਦੀ ਸੰਧੀ ਦੀਆਂ ਪਰਿਸਥਿਤੀਆਂ ਦਾ ਅਧਿਐਨ ਕਰੋ।
ਜਾਂ
1800 ਤੋਂ 1809 ਈ. ਤਕ ਅੰਗਰੇਜ਼-ਸਿੱਖ ਸੰਬੰਧਾਂ ਦਾ ਵਰਣਨ ਕਰੋ।

Answer:

ਮਹਾਰਾਜਾ ਰਣਜੀਤ ਸਿੰਘ ਸਾਰੀਆਂ ਸਿੱਖ ਰਿਆਸਤਾਂ ਨੂੰ ਆਪਣੇ ਅਧੀਨ ਕਰਨਾ ਚਾਹੁੰਦਾ ਸੀ । ਇਸ ਉਦੇਸ਼ ਨਾਲ ਉਸ ਨੇ 1806 ਈ. ਤੇ 1807 ਈ. ਵਿੱਚ ਦੋ ਵਾਰ ਮਾਲਵਾ ਦੇ ਇਲਾਕਿਆਂ ‘ਤੇ ਹਮਲੇ ਕੀਤੇ । ਉਸ ਨੇ ਕਈ ਖੇਤਰਾਂ ਉੱਤੇ ਕਬਜ਼ਾ ਕਰ ਲਿਆ ਅਤੇ ਕਈ ਸ਼ਾਸਕਾਂ ਤੋਂ ਨਜ਼ਰਾਨਾ ਵਸੂਲ ਕੀਤਾ । ਇਨ੍ਹਾਂ ਹਮਲਿਆਂ ਤੋਂ ਘਬਰਾ ਕੇ ਮਾਲਵਾ ਰਿਆਸਤਾਂ ਦੇ ਸਰਦਾਰਾਂ ਨੇ ਅੰਗਰੇਜ਼ਾਂ ਤੋਂ ਸਹਿਯੋਗ ਦੀ ਮੰਗ ਕੀਤੀ ਕਿਉਂਕਿ ਇਸ ਸਮੇਂ ਨੈਪੋਲੀਅਨ ਦਾ ਭਾਰਤ ਉੱਤੇ ਹਮਲਾ ਕਰਨ ਦਾ ਖ਼ਤਰਾ ਵੱਧ ਗਿਆ ਸੀ । ਇਸ ਲਈ ਅੰਗਰੇਜ਼ ਮਾਲਵਾ ਦੇ ਸਰਦਾਰਾਂ ਨੂੰ ਸਹਿਯੋਗ ਦੇਣ ਦੀ ਬਜਾਏ ਰਣਜੀਤ ਸਿੰਘ ਨਾਲ ਸੰਧੀ ਕਰਨਾ ਚਾਹੁੰਦੇ ਸਨ । ਪਰ ਸਤੰਬਰ, 1808 ਈ. ਵਿੱਚ ਰਣਜੀਤ ਸਿੰਘ ਅਤੇ ਚਾਰਲਸ ਮੈਟਕਾਫ਼ ਵਿਚਕਾਰ ਹੋਈ ਗੱਲਬਾਤ ਅਸਫਲ ਰਹੀ । ਰਣਜੀਤ ਸਿੰਘ ਨੇ ਦਸੰਬਰ, 1808 ਈ. ਵਿੱਚ ਮਾਲਵਾ ’ਤੇ ਤੀਸਰੀ ਵਾਰ ਹਮਲਾ ਕਰਕੇ ਕੁਝ ਖੇਤਰਾਂ ਨੂੰ ਆਪਣੇ ਅਧੀਨ ਕਰ ਲਿਆ । ਇਸ ਸਮੇਂ ਨੈਪੋਲੀਅਨ ਦੇ ਭਾਰਤ ਉੱਤੇ ਹਮਲੇ ਦਾ ਖ਼ਤਰਾ ਦੂਰ ਹੋ ਗਿਆ । ਹੁਣ ਅੰਗਰੇਜ਼ਾਂ ਨੇ ਰਣਜੀਤ ਸਿੰਘ ਤੋਂ ਆਪਣੀਆਂ ਸ਼ਰਤਾਂ ਮਨਵਾਉਣ ਲਈ ਯੁੱਧ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ । ਸਿੱਟੇ ਵਜੋਂ 25 ਅਪਰੈਲ, 1809 ਈ. ਨੂੰ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਕਾਰ ਅੰਮ੍ਰਿਤਸਰ ਦੀ ਸੰਧੀ ‘ਤੇ ਦਸਤਖ਼ਤ ਹੋਏ ।

Exam Tips:

a) ਮਾਲਵਾ ਉੱਤੇ ਹਮਲੇ, ਨੈਪੋਲੀਅਨ ਦਾ ਖ਼ਤਰਾ ਅਤੇ ਮੈਟਕਾਫ਼ ਦੀ ਗੱਲਬਾਤ ਨੂੰ ਤਰਤੀਬ ਨਾਲ ਲਿਖੋ।
b) ਅੰਮ੍ਰਿਤਸਰ ਦੀ ਸੰਧੀ ਦੀ ਤਾਰੀਖ਼ (25 ਅਪਰੈਲ, 1809 ਈ.) ਸਹੀ ਲਿਖੋ।

 

Question 3: ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਕਾਰ ਹੋਈ ਅੰਮ੍ਰਿਤਸਰ ਦੀ ਸੰਧੀ ਦੀ ਮਹੱਤਤਾ ਦੱਸੋ।
ਜਾਂ
ਅੰਮ੍ਰਿਤਸਰ ਦੀ ਸੰਧੀ (1809) ਦਾ ਇਤਿਹਾਸਿਕ ਮਹੱਤਵ ਕੀ ਸੀ ?
ਜਾਂ
ਅੰਮ੍ਰਿਤਸਰ ਦੀ ਸੰਧੀ ਦੀਆਂ ਸ਼ਰਤਾਂ ਅਤੇ ਮਹੱਤਵ ਲਿਖੋ।

Answer:

25 ਅਪਰੈਲ, 1809 ਈ. ਨੂੰ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਕਾਰ ਅੰਮ੍ਰਿਤਸਰ ਦੀ ਸੰਧੀ ਹੋਈ ਸੀ ।ਇਤਿਹਾਸਿਕ ਪੱਖ ਤੋਂ ਇਹ ਸੰਧੀ ਬੜੀ ਮਹੱਤਵਪੂਰਨ ਸੀ ।ਇਸ ਸੰਧੀ ਰਾਹੀਂ ਰਣਜੀਤ ਸਿੰਘ ਨੇ ਸਤਲੁਜ ਦਰਿਆ ਨੂੰ ਰਾਜ ਦੀ ਪੂਰਬੀ ਹੱਦ ਮੰਨ ਲਿਆ । ਇਸ ਕਾਰਨ ਰਣਜੀਤ ਸਿੰਘ ਦਾ ਸਾਰੀਆਂ ਸਿੱਖ ਰਿਆਸਤਾਂ ਦਾ ਮਹਾਰਾਜਾ ਬਣਨ ਦਾ ਸੁਪਨਾ ਹਮੇਸ਼ਾਂ ਲਈ ਟੁੱਟ ਗਿਆ । ਇਸ ਕਾਰਨ ਰਣਜੀਤ ਸਿੰਘ ਨੂੰ ਨਾ ਕੇਵਲ ਰਾਜਨੀਤਿਕ ਬਲਕਿ ਆਰਥਿਕ ਪੱਖ ਤੋਂ ਨੁਕਸਾਨ ਵੀ ਹੋਇਆ । ਪਰ ਇਹ ਸੰਧੀ ਰਣਜੀਤ ਸਿੰਘ ਲਈ ਕੁਝ ਪੱਖਾਂ ਤੋਂ ਲਾਹੇਵੰਦ ਵੀ ਸਿੱਧ ਹੋਈ ਉਹ ਆਪਣੇ ਨਵੇਂ ਉਸਾਰੇ ਰਾਜ ਨੂੰ ਅੰਗਰੇਜ਼ਾਂ ਵਰਗੀ ਸ਼ਕਤੀਸ਼ਾਲੀ ਸ਼ਕਤੀ ਤੋਂ ਬਚਾਉਣ ਵਿੱਚ ਸਫਲ ਹੋ ਸਕਿਆ ।
ਪੂਰਬ ਵੱਲੋਂ ਹੁਣ ਰਣਜੀਤ ਸਿੰਘ ਲਈ ਅੰਗਰੇਜ਼ਾਂ ਵੱਲੋਂ ਕੋਈ ਡਰ ਨਾ ਰਿਹਾ । ਇਸ ਲਈ ਰਣਜੀਤ ਸਿੰਘ ਉੱਤਰ- ਪੱਛਮ ਵੱਲ ਆਪਣੇ ਰਾਜ ਦਾ ਵਿਸਥਾਰ ਕਰਨ ਵਿੱਚ ਸਫਲ ਹੋ ਸਕਿਆ । ਦੂਜੇ ਪਾਸੇ ਇਹ ਸੰਧੀ ਅੰਗਰੇਜ਼ਾਂ ਲਈ ਬੜੀ ਲਾਹੇਵੰਦ ਸਿੱਧ ਹੋਈ । ਇਸ ਕਾਰਨ ਅੰਗਰੇਜ਼ਾਂ ਦਾ ਸਤਲੁਜ ਨਦੀ ਤਕ ਪ੍ਰਭਾਵ ਵੱਧ ਗਿਆ । ਪੰਜਾਬ ਵੱਲੋਂ ਨਿਸ਼ਚਿੰਤ ਹੋ ਜਾਣ ਕਾਰਨ ਅੰਗਰੇਜ਼ ਭਾਰਤ ਦੇ ਦੂਸਰੇ ਭਾਗਾਂ ਵਿੱਚ ਆਪਣੀ ਸਥਿਤੀ ਨੂੰ ਮਜ਼ਬੂਤ ਕਰ ਸਕੇ । ਇਸ ਸੰਧੀ ਨੇ ਅੰਗਰੇਜ਼ਾਂ ਦੀ ਸ਼ੋਹਰਤ ਵਿੱਚ ਕਾਫ਼ੀ ਵਾਧਾ ਕੀਤਾ ।

Exam Tips:

a) ਮਹੱਤਵ ਲਿਖਦੇ ਸਮੇਂ ਰਣਜੀਤ ਸਿੰਘ ਅਤੇ ਅੰਗਰੇਜ਼ਾਂ, ਦੋਹਾਂ ਨੂੰ ਹੋਏ ਲਾਭ-ਹਾਨੀ ਵੱਖ-ਵੱਖ ਦੱਸੋ।
b) ਸਤਲੁਜ ਨੂੰ ਪੂਰਬੀ ਹੱਦ ਮੰਨਣ ਵਾਲਾ ਨੁਕਤਾ ਜ਼ਰੂਰ ਲਿਖੋ।

 

Question 4: ਸਿੰਧ ਦੇ ਮਾਮਲੇ ‘ਤੇ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿੱਚ ਤਣਾਉ ਕਿਉਂ ਪੈਦਾ ਹੋ ਗਿਆ ?

Answer:

ਸਿੰਧ ਦਾ ਇਲਾਕਾ ਵਪਾਰਿਕ ਅਤੇ ਭੂਗੋਲਿਕ ਪੱਖ ਤੋਂ ਬੜਾ ਮਹੱਤਵਪੂਰਨ ਸੀ । ਇਸ ਲਈ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ ਦੋਨੋਂ ਇਸ ਇਲਾਕੇ ਨੂੰ ਆਪਣੇ ਅਧੀਨ ਕਰਨਾ ਚਾਹੁੰਦੇ ਸਨ । 1831 ਈ. ਵਿੱਚ ਅੰਗਰੇਜ਼ਾਂ ਨੇ ਅਲੈਗਜ਼ੈਂਡਰ ਬਰਨਜ਼ ਨੂੰ ਸਿੰਧ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਭੇਜਿਆ । ਮਹਾਰਾਜਾ ਰਣਜੀਤ ਸਿੰਘ ਨੂੰ ਕੋਈ ਸ਼ੱਕ ਨਾ ਪਵੇ ਇਸ ਲਈ ਉਸ ਨੂੰ ਰੋਪੜ ਵਿਖੇ ਗਵਰਨਰ-ਜਨਰਲ ਲਾਰਡ ਵਿਲੀਅਮ ਬੈਂਟਿੰਕ ਨਾਲ ਇੱਕ ਮੁਲਾਕਾਤ ਲਈ ਸੱਦਾ ਭੇਜਿਆ ਗਿਆ । ਇਹ ਮੁਲਾਕਾਤ 26 ਅਕਤੂਬਰ, 1831 ਈ. ਨੂੰ ਹੋਈ । ਅੰਗਰੇਜ਼ਾਂ ਨੇ ਬੜੀ ਚਾਲਾਕੀ ਨਾਲ ਰਣਜੀਤ ਸਿੰਘ ਨੂੰ ਗੱਲੀਂ-ਬਾਤੀਂ ਲਗਾਈ ਰੱਖਿਆ । ਦੂਜੇ ਪਾਸੇ ਅੰਗਰੇਜ਼ਾਂ ਨੇ ਸਿੰਧ ਨਾਲ ਸੰਧੀ ਕਰਨ ਲਈ ਕਰਨਲ ਪੋਟਿੰਗਰ ਨੂੰ ਭੇਜਿਆ । ਉਹ 1832 ਈ. ਵਿੱਚ ਸਿੰਧ ਨਾਲ ਇੱਕ ਵਪਾਰਿਕ ਸੰਧੀ ਕਰਨ ਵਿੱਚ ਸਫਲ ਹੋਇਆ । 1838 ਈ. ਵਿੱਚ ਅੰਗਰੇਜ਼ਾਂ ਨੇ ਸਿੰਧ ਦੇ ਅਮੀਰਾਂ ਨਾਲ ਇੱਕ ਹੋਰ ਸੰਧੀ ਕਰ ਲਈ । ਇਸ ਕਾਰਨ ਸਿੰਧ ਅੰਗਰੇਜ਼ਾਂ ਦੇ ਪ੍ਰਭਾਵ ਅਧੀਨ ਆ ਗਿਆ । ਮਹਾਰਾਜਾ ਰਣਜੀਤ ਸਿੰਘ ਇਹ ਸਹਿਣ ਕਰਨ ਲਈ ਕਦੇ ਤਿਆਰ ਨਹੀਂ ਸੀ। ਪਰ ਉਸ ਨੇ ਅੰਗਰੇਜ਼ਾਂ ਦੇ ਵਿਰੁੱਧ ਕੋਈ ਕਦਮ ਚੁੱਕਣ ਦਾ ਹੌਸਲਾ ਨਾਂ ਕੀਤਾ ।

Exam Tips:

a) ਸਿੰਧ ਦੀ ਵਪਾਰਿਕ ਅਤੇ ਭੂਗੋਲਿਕ ਮਹੱਤਤਾ ਪਹਿਲਾਂ ਦੱਸੋ।
b) ਬਰਨਜ਼ ਦਾ ਮਿਸ਼ਨ, ਰੋਪੜ ਦੀ ਮੁਲਾਕਾਤ ਅਤੇ 1832 ਦੀ ਸੰਧੀ ਮਿਤੀ ਸਹਿਤ ਲਿਖੋ।

 

Question 5: ਫ਼ਿਰੋਜ਼ਪੁਰ ਦੇ ਪ੍ਰਸ਼ਨ ‘ਤੇ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਕਾਰ ਤਣਾਉ ਕਿਉਂ ਪੈਦਾ ਹੋ ਗਿਆ ?

Answer:

ਅੰਗਰੇਜ਼ ਫ਼ਿਰੋਜ਼ਪੁਰ ਵਰਗੇ ਮਹੱਤਵਪੂਰਨ ਸ਼ਹਿਰ ਨੂੰ ਆਪਣੇ ਅਧੀਨ ਕਰਨਾ ਚਾਹੁੰਦੇ ਸਨ । ਇਹ ਸ਼ਹਿਰ ਲਾਹੌਰ ਤੋਂ ਕੇਵਲ 40 ਮੀਲ ਦੀ ਵਿੱਥ ‘ਤੇ ਸਥਿਤ ਸੀ ।ਇੱਥੋਂ ਅੰਗਰੇਜ਼ ਰਣਜੀਤ ਸਿੰਘ ਦੇ ਰਾਜ ਦੀਆਂ ਸਰਗਰਮੀਆਂ ਬਾਰੇ ਚੰਗੀ ਜਾਣਕਾਰੀ ਪ੍ਰਾਪਤ ਕਰ ਸਕਦੇ ਸਨ । ਇਸ ਤੋਂ ਇਲਾਵਾ ਪੰਜਾਬ ਨੂੰ ਘੇਰਾ ਪਾਉਣ ਲਈ ਫ਼ਿਰੋਜ਼ਪੁਰ ’ਤੇ ਕਬਜ਼ਾ ਕਰਨਾ ਜ਼ਰੂਰੀ ਸੀ । ਅੰਗਰੇਜ਼ ਭਾਵੇਂ ਫ਼ਿਰੋਜ਼ਪੁਰ ਵੱਲ ਕਾਫ਼ੀ ਸਮੇਂ ਤੋਂ ਲਲਚਾਈਆਂ ਨਜ਼ਰਾਂ ਨਾਲ ਦੇਖ ਰਹੇ ਸਨ, ਪਰ ਉਹ ਇਸ ਉੱਤੇ ਆਪਣੇ ਕਬਜ਼ੇ ਨੂੰ ਮੁਲਤਵੀ ਕਰਦੇ ਆ ਰਹੇ ਸਨ ਤਾਂ ਜੋ ਰਣਜੀਤ ਸਿੰਘ ਉਨ੍ਹਾਂ ਨਾਲ ਨਾਰਾਜ਼ ਨਾ ਹੋਵੇ । ਇਸੇ ਕਾਰਨ ਅੰਗਰੇਜ਼ 1835 ਈ. ਤਕ ਫ਼ਿਰੋਜ਼ਪੁਰ ਉੱਤੇ ਰਣਜੀਤ ਸਿੰਘ ਦਾ ਅਧਿਕਾਰ ਮੰਨਦੇ ਆਏ ਸਨ । ਪਰ ਹੁਣ ਸਥਿਤੀ ਬਦਲ ਚੁੱਕੀ ਸੀ । ਅੰਗਰੇਜ਼ਾਂ ਨੂੰ ਰਣਜੀਤ ਸਿੰਘ ਦੀ ਮਿੱਤਰਤਾ ਦੀ ਕੋਈ ਖ਼ਾਸ ਲੋੜ ਨਹੀਂ ਸੀ । ਇਸ ਲਈ 1835 ਈ. ਵਿੱਚ ਅੰਗਰੇਜ਼ਾਂ ਨੇ ਜ਼ਬਰਦਸਤੀ ਫ਼ਿਰੋਜ਼ਪੁਰ ਉੱਤੇ ਕਬਜ਼ਾ ਕਰ ਲਿਆ । 1838 ਈ. ਵਿੱਚ ਅੰਗਰੇਜ਼ਾਂ ਨੇ ਇੱਥੇ ਇੱਕ ਸ਼ਕਤੀਸ਼ਾਲੀ ਸੈਨਿਕ ਛਾਉਣੀ ਬਣਾ ਲਈ । ਰਣਜੀਤ ਸਿੰਘ ਨੇ ਅੰਗਰੇਜ਼ਾਂ ਦੁਆਰਾ ਫ਼ਿਰੋਜ਼ਪੁਰ ‘ਤੇ ਕਬਜ਼ਾ ਕਰਨ ਅਤੇ ਇੱਥੇ ਛਾਉਣੀ ਬਣਾਏ ਜਾਣ ਕਾਰਨ ਭਾਵੇਂ ਬੜਾ ਗੁੱਸਾ ਮਨਾਇਆ ਪਰ ਅੰਗਰੇਜ਼ਾਂ ਨੇ ਇਸ ਦੀ ਕੋਈ ਪ੍ਰਵਾਹ ਨਾ ਕੀਤੀ । ਮਹਾਰਾਜਾ ਨੂੰ ਖਾਲੀ ਗੁੱਸੇ ਦਾ ਘੁੱਟ ਪੀ ਕੇ ਰਹਿ ਜਾਣਾ ਪਿਆ ।

Exam Tips:

a) ਫ਼ਿਰੋਜ਼ਪੁਰ ਦੇ ਲਾਹੌਰ ਤੋਂ ਸਿਰਫ਼ 40 ਮੀਲ ਦੂਰ ਹੋਣ ਦਾ ਤੱਥ ਲਿਖੋ।
b) 1835 ਈ. (ਕਬਜ਼ਾ) ਅਤੇ 1838 ਈ. (ਛਾਉਣੀ) ਦੀਆਂ ਸਾਲ-ਮਿਤੀਆਂ ਨਾ ਉਲਝਾਓ।

 

Question 6: ‘ਤਿੰਨ-ਪੱਖੀ ਸੰਧੀ’ ‘ਤੇ ਇੱਕ ਸੰਖੇਪ ਨੋਟ ਲਿਖੋ।
ਜਾਂ
ਤਿੰਨ-ਪੱਖੀ ਸੰਧੀ ਬਾਰੇ ਚਰਚਾ ਕਰੋ।
ਜਾਂ
ਤਿੰਨ-ਪੱਖੀ ਸੰਧੀ ਅਤੇ ਇਸ ਦੇ ਮਹੱਤਵ ਬਾਰੇ ਨੋਟ ਲਿਖੋ।

Answer:

1837 ਈ. ਵਿੱਚ ਰੂਸ ਬੜੀ ਤੇਜ਼ੀ ਨਾਲ ਏਸ਼ੀਆ ਵੱਲ ਵੱਧ ਰਿਹਾ ਸੀ । ਇਸ ਹਮਲੇ ਨੂੰ ਰੋਕਣ ਲਈ ਅੰਗਰੇਜ਼ਾਂ ਨੇ ਅਫ਼ਗਾਨਿਸਤਾਨ ਦੇ ਹਾਕਮ ਦੋਸਤ ਮੁਹੰਮਦ ਖ਼ਾਂ ਨਾਲ ਮਿੱਤਰਤਾ ਕਰਨੀ ਚਾਹੀ । ਪਰ ਦੋਸਤ ਮੁਹੰਮਦ ਖ਼ਾਂ ਇਹ ਚਾਹੁੰਦਾ ਸੀ ਕਿ ਅੰਗਰੇਜ਼ ਪਿਸ਼ਾਵਰ ਦਾ ਇਲਾਕਾ ਮਹਾਰਾਜਾ ਰਣਜੀਤ ਸਿੰਘ ਤੋਂ ਲੈ ਕੇ ਉਸ ਨੂੰ ਦੇਣ । ਅੰਗਰੇਜ਼ ਅਜਿਹੇ ਸਮੇਂ ਮਹਾਰਾਜਾ ਰਣਜੀਤ ਸਿੰਘ ਨਾਲ ਆਪਣੇ ਸੰਬੰਧ ਵਿਗਾੜਨਾ ਨਹੀਂ ਚਾਹੁੰਦੇ ਸਨ । ਇਸ ਲਈ ਉਨ੍ਹਾਂ ਨੇ ਅਫ਼ਗਾਨਿਸਤਾਨ ਦੇ ਸਾਬਕਾ ਸ਼ਾਸਕ ਸ਼ਾਹ ਸ਼ੁਜਾਹ ਨਾਲ ਗੱਲਬਾਤ ਸ਼ੁਰੂ ਕੀਤੀ । 26 ਜੂਨ, 1838 ਈ. ਨੂੰ ਅੰਗਰੇਜ਼ਾਂ, ਸ਼ਾਹ ਸ਼ੁਜਾਹ ਅਤੇ ਮਹਾਰਾਜਾ ਰਣਜੀਤ ਸਿੰਘ ਵਿਚਾਲੇ ਇੱਕ ਤਿੰਨ-ਪੱਖੀ ਸੰਧੀ ‘ਤੇ ਦਸਤਖ਼ਤ ਕੀਤੇ ਗਏ ।ਇਸ ਸੰਧੀ ਅਨੁਸਾਰ ਸ਼ਾਹ ਸ਼ੁਜਾਹ ਨੂੰ ਅਫ਼ਗਾਨਿਸਤਾਨ ਦੇ ਤਖ਼ਤ ‘ਤੇ ਬਿਠਾਉਣ ਦਾ ਫੈਸਲਾ ਕੀਤਾ ਗਿਆ ।
ਸ਼ਾਹ ਸ਼ੁਜ਼ਾਹ ਨੇ ਮਹਾਰਾਜਾ ਰਣਜੀਤ ਸਿੰਘ ਦੁਆਰਾ ਦਿੱਤੇ ਗਏ ਸਾਰੇ ਅਫ਼ਗਾਨ ਖੇਤਰਾਂ ‘ਤੇ ਉਸ ਦਾ ਅਧਿਕਾਰ ਮੰਨ ਲਿਆ । ਮਹਾਰਾਜਾ ਰਣਜੀਤ ਸਿੰਘ ਨੂੰ ਕਿਹਾ ਗਿਆ ਕਿ ਉਹ 5000 ਸੈਨਿਕ ਸ਼ਾਹ ਸ਼ੁਜਾਹ ਦੀ ਸਹਾਇਤਾ ਲਈ ਭੇਜੇ ।ਇਸ ਸਹਾਇਤਾ ਦੇ ਬਦਲੇ ਸ਼ਾਹ ਸ਼ੁਜਾਹ ਰਣਜੀਤ ਸਿੰਘ ਨੂੰ 2 ਲੱਖ ਰੁਪਏ ਦੇਵੇਗਾ । ਮਹਾਰਾਜਾ ਰਣਜੀਤ ਸਿੰਘ ਇਸ ਸੰਧੀ ‘ਤੇ ਦਸਤਖ਼ਤ ਕਰਨ ਨੂੰ ਤਿਆਰ ਨਹੀਂ ਸੀ ਪਰ ਅੰਗਰੇਜ਼ਾਂ ਨੇ ਉਸ ਨੂੰ ਅਜਿਹਾ ਕਰਨ ਲਈ ਮਜਬੂਰ ਕਰ ਦਿੱਤਾ । ਇਸ ਸੰਧੀ ਨੇ ਮਹਾਰਾਜਾ ਰਣਜੀਤ ਸਿੰਘ ਦੀ ਸਿੰਧ ਅਤੇ ਸ਼ਿਕਾਰਪੁਰ ‘ਤੇ ਕਬਜ਼ਾ ਕਰਨ ਦੀਆਂ ਸਾਰੀਆਂ ਇੱਛਾਵਾਂ ‘ਤੇ ਪਾਣੀ ਫੇਰ ਦਿੱਤਾ ਸੀ ।

Exam Tips:

a) ਰੂਸ ਦੇ ਖ਼ਤਰੇ ਅਤੇ ਦੋਸਤ ਮੁਹੰਮਦ ਖ਼ਾਂ ਦੀ ਮੰਗ ਨੂੰ ਸੰਧੀ ਦੇ ਪਿਛੋਕੜ ਵਜੋਂ ਲਿਖੋ।
b) ਸੰਧੀ ਦੀ ਮਿਤੀ 26 ਜੂਨ, 1838 ਈ. ਯਾਦ ਰੱਖੋ।

 

Question 7: 1809 ਤੋਂ 1839 ਈ. ਤਕ ਦੇ ਅੰਗਰੇਜ਼-ਸਿੱਖ ਸੰਬੰਧਾਂ ਦਾ ਵੇਰਵਾ ਦਿਓ।

Answer:

1809 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਾਲੇ ਅੰਮ੍ਰਿਤਸਰ ਦੀ ਪ੍ਰਸਿੱਧ ਸੰਧੀ ਹੋਈ । ਇਹ ਸੰਧੀ ਮਹਾਰਾਜਾ ਰਣਜੀਤ ਸਿੰਘ ਨਾਲੋਂ ਅੰਗਰੇਜ਼ਾਂ ਲਈ ਵਧੇਰੇ ਲਾਹੇਵੰਦ ਸਿੱਧ ਹੋਈ । ਇਸ ਸੰਧੀ ਕਾਰਨ ਮਹਾਰਾਜਾ ਰਣਜੀਤ ਸਿੰਘ ਦਾ ਸਾਰੀਆਂ ਸਿੱਖ ਰਿਆਸਤਾਂ ਦਾ ਮਹਾਰਾਜਾ ਬਣਨ ਦਾ ਸੁਪਨਾ ਭਾਵੇਂ ਪੁਰਾ ਨਾ ਹੋ ਸਕਿਆ ਪਰ ਉਸ ਨੇ ਖ਼ਾਲਸਾ ਰਾਜ ਨੂੰ ਨਸ਼ਟ ਹੋਣ ਤੋਂ ਬਚਾ ਲਿਆ । 1809 ਈ. ਤੋਂ 1830 ਈ. ਤਕ ਦੋਹਾਂ ਸ਼ਕਤੀਆਂ ਵਿਚਾਲੇ ਕਦੇ ਮਿੱਤਰਤਾ ਸਥਾਪਿਤ ਹੋ ਜਾਂਦੀ ਅਤੇ ਕਦੇ ਉਨ੍ਹਾਂ ਵਿਚਾਲੇ ਤਣਾਉ ਪੈਦਾ ਹੋ ਜਾਂਦਾ । 1830- 39 ਈ. ਵਿੱਚ ਦੋਹਾਂ ਸ਼ਕਤੀਆਂ ਦੇ ਸੰਬੰਧਾਂ ਵਿਚਾਲੇ ਆਪਸੀ ਪਾੜਾ ਹੋਰ ਵੱਧ ਗਿਆ । ਇਸ ਦਾ ਕਾਰਨ ਇਹ ਸੀ ਕਿ ਅੰਗਰੇਜ਼ਾਂ ਨੇ ਸਿੰਧ, ਸ਼ਿਕਾਰਪੁਰ ਅਤੇ ਫ਼ਿਰੋਜ਼ਪੁਰ ‘ਤੇ ਜ਼ਬਰਦਸਤੀ ਕਬਜ਼ਾ ਕਰ ਲਿਆ ਸੀ । ਇਸ ਤੋਂ ਇਲਾਵਾ ਅੰਗਰੇਜ਼ਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ 1838 ਈ. ਵਿੱਚ ਤਿੰਨ-ਪੱਖੀ ਸੰਧੀ ‘ਤੇ ਦਸਤਖ਼ਤ ਕਰਨ ਲਈ ਮਜਬੂਰ ਕੀਤਾ । ਇਨ੍ਹਾਂ ਕਾਰਨਾਂ ਕਰਕੇ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਆਪ ਨੂੰ ਬਹੁਤ ਅਪਮਾਨਿਤ ਮਹਿਸੂਸ ਕੀਤਾ । ਸਿੱਟੇ ਵਜੋਂ ਉਸ ਨੇ ਇਸ ਅਪਮਾਨ ਦਾ ਬਦਲਾ ਲੈਣ ਲਈ ਅੰਗਰੇਜ਼ਾਂ ਦੇ ਵਿਰੁੱਧ ਕੋਈ ਕਦਮ ਚੁੱਕਣ ਦਾ ਫੈਸਲਾ ਕੀਤਾ । ਬਦਕਿਸਮਤੀ ਨਾਲ 1839 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਅਕਾਲ ਚਲਾਣਾ ਕਰ ਗਏ ।

Exam Tips:

a) 1809-30 ਅਤੇ 1830-39 ਦੇ ਸੰਬੰਧਾਂ ਨੂੰ ਵੱਖ-ਵੱਖ ਦੋ ਹਿੱਸਿਆਂ ਵਿੱਚ ਲਿਖੋ।
b) ਸਿੰਧ, ਸ਼ਿਕਾਰਪੁਰ, ਫ਼ਿਰੋਜ਼ਪੁਰ ਅਤੇ ਤਿੰਨ-ਪੱਖੀ ਸੰਧੀ ਦਾ ਜ਼ਿਕਰ ਕਰੋ।

 

Question 8: ਮਹਾਰਾਜਾ ਰਣਜੀਤ ਸਿੰਘ ਦੇ ਅੰਗਰੇਜ਼ਾਂ ਨਾਲ ਸੰਬੰਧਾਂ ਦੇ ਸਰੂਪ ਦਾ ਵਰਣਨ ਕਰੋ।
ਜਾਂ
ਮਹਾਰਾਜਾ ਰਣਜੀਤ ਸਿੰਘ ਦੀ ਅੰਗਰੇਜ਼ਾਂ ਸਾਹਮਣੇ ਝੁਕਣ ਦੀ ਨੀਤੀ ਬਾਰੇ ਆਪਣੇ ਵਿਚਾਰ ਲਿਖੋ।

Answer:

ਮਹਾਰਾਜਾ ਰਣਜੀਤ ਸਿੰਘ ਨੇ ਹਮੇਸ਼ਾਂ ਅੰਗਰੇਜ਼ਾਂ ਸਾਹਮਣੇ ਝੁਕਣ ਦੀ ਨੀਤੀ ਅਪਣਾਈ । 1809 ਈ. ਵਿੱਚ ਅੰਗਰੇਜ਼ਾਂ ਨੇ ਉਸ ਨੂੰ ਅੰਮ੍ਰਿਤਸਰ ਦੀ ਸੰਧੀ ਕਰਨ ਲਈ ਮਜਬੂਰ ਕੀਤਾ । ਇਸ ਨਾਲ ਮਹਾਰਾਜਾ ਰਣਜੀਤ ਸਿੰਘ ਦਾ ਸਾਰੇ ਸਿੱਖਾਂ ਦਾ ਮਹਾਰਾਜਾ ਬਣਨ ਦੀਆਂ ਆਸਾਂ ਮਿੱਟੀ ਵਿੱਚ ਮਿਲ ਗਈਆਂ । 1822 ਈ. ਵਿੱਚ ਅੰਗਰੇਜ਼ਾਂ ਨੇ ਸਦਾ ਕੌਰ ਦੇ ਕਹਿਣ ‘ਤੇ ਰਣਜੀਤ ਸਿੰਘ ਦੀਆਂ ਸੈਨਾਵਾਂ ਤੋਂ ਵਦਨੀ ਖ਼ਾਲੀ ਕਰਵਾ ਲਿਆ । 1832 ਈ. ਵਿੱਚ ਅੰਗਰੇਜ਼ਾਂ ਨੇ ਰਣਜੀਤ ਸਿੰਘ ਨੂੰ ਧੋਖੇ ਵਿੱਚ ਰੱਖ ਕੇ ਸਿੰਧ ਦੇ ਅਮੀਰਾਂ ਨਾਲ ਇੱਕ ਵਪਾਰਿਕ ਸੰਧੀ ਕਰ ਲਈ । ਇਸ ਸੰਬੰਧੀ ਜਦੋਂ ਰਣਜੀਤ ਸਿੰਘ ਨੂੰ ਪਤਾ ਲੱਗਾ ਤਾਂ ਉਹ ਸਿਰਫ ਗੁੱਸਾ ਪੀ ਕੇ ਹੀ ਰਹਿ ਗਿਆ । 1836 ਈ. ਵਿੱਚ ਅੰਗਰੇਜ਼ਾਂ ਨੇ ਰਣਜੀਤ ਸਿੰਘ ਨੂੰ ਸ਼ਿਕਾਰਪੁਰ ਖ਼ਾਲੀ ਕਰਨ ਲਈ ਮਜਬੂਰ ਕਰ ਦਿੱਤਾ । ਇਸੇ ਵਰ੍ਹੇ ਅੰਗਰੇਜ਼ਾਂ ਨੇ ਫ਼ਿਰੋਜ਼ਪੁਰ ਉੱਤੇ ਕਬਜ਼ਾ ਕਰਕੇ ਮਹਾਰਾਜਾ ਰਣਜੀਤ ਸਿੰਘ ਦੀ ਸ਼ਕਤੀ ਨੂੰ ਇੱਕ ਹੋਰ ਵੰਗਾਰ ਦਿੱਤੀ । ਮਹਾਰਾਜਾ ਰਣਜੀਤ ਸਿੰਘ ਸਿਰਫ ਗੁੱਸੇ ਦੇ ਘੁੱਟ ਪੀ ਕੇ ਰਹਿ ਗਿਆ । ਅੰਗਰੇਜ਼ਾਂ ਨੇ ਰਣਜੀਤ ਸਿੰਘ ਕੋਲੋਂ 26 ਜੂਨ, 1838 ਈ. ਨੂੰ ਤਿੰਨ-ਪੱਖੀ ਸਮਝੌਤੇ ਉੱਤੇ ਜ਼ਬਰਦਸਤੀ ਹਸਤਾਖ਼ਰ ਕਰਵਾਏ । ਇਹ ਘਟਨਾਵਾਂ ਇਸ ਗੱਲ ਦਾ ਪ੍ਰਤੱਖ ਸਬੂਤ ਸਨ ਕਿ ਮਹਾਰਾਜਾ ਰਣਜੀਤ ਸਿੰਘ ਹਮੇਸ਼ਾਂ ਅੰਗਰੇਜ਼ਾਂ ਅੱਗੇ ਝੁਕਦਾ ਰਿਹਾ ।

Exam Tips:

a) ਹਰ ਘਟਨਾ ਨਾਲ ਉਸ ਦਾ ਸਾਲ ਜੋੜ ਕੇ ਲਿਖੋ (1809, 1822, 1832, 1835, 1838)।
b) ਅੰਤ ਵਿੱਚ ਆਪਣਾ ਸਿੱਟਾ ਇੱਕ ਵਾਕ ਵਿੱਚ ਜ਼ਰੂਰ ਲਿਖੋ।

 

ਨਿਬੰਧਾਤਮਕ ਪ੍ਰਸ਼ਨ – ਪਹਿਲਾ ਪੜਾਅ 1800-09 ਈ.

Question 1: ਆਲੋਚਨਾਤਮਕ ਦ੍ਰਿਸ਼ਟੀਕੋਣ ਤੋਂ 1800 ਤੋਂ 1809 ਈ. ਤਕ ਅੰਗਰੇਜ਼-ਸਿੱਖ ਸੰਬੰਧਾਂ ਦਾ ਅਧਿਐਨ ਕਰੋ।
ਜਾਂ
ਉਨ੍ਹਾਂ ਹਾਲਤਾਂ ਦੀ ਵਿਆਖਿਆ ਕਰੋ, ਜਿਨ੍ਹਾਂ ਕਰਕੇ 1809 ਵਿੱਚ ਅੰਮ੍ਰਿਤਸਰ ਦੀ ਸੰਧੀ ਹੋਈ। ਇਸ ਸੰਧੀ ਤੋਂ ਅੰਗਰੇਜ਼ਾਂ ਅਤੇ ਮਹਾਰਾਜਾ ਨੂੰ ਕੀ ਲਾਭ ਹੋਏ ?
ਜਾਂ
ਕਿਨ੍ਹਾਂ ਪਰਿਸਥਿਤੀਆਂ ਕਾਰਨ 1809 ਈ. ਵਿੱਚ ਅੰਮ੍ਰਿਤਸਰ ਦੀ ਸੰਧੀ ਹੋਈ ? ਇਸ ਸੰਧੀ ਦਾ ਮਹੱਤਵ ਵੀ ਦੱਸੋ।

Answer:

ਅੰਗਰੇਜ਼ ਲੰਬੇ ਸਮੇਂ ਤੋਂ ਪੰਜਾਬ ਵੱਲ ਲਲਚਾਈਆਂ ਨਜ਼ਰਾਂ ਨਾਲ ਵੇਖ ਰਹੇ ਸਨ । ਦੂਜੇ ਪਾਸੇ ਰਣਜੀਤ ਸਿੰਘ ਵੀ ਸਾਰੇ ਪੰਜਾਬ ‘ਤੇ ਆਪਣਾ ਰਾਜ ਕਾਇਮ ਕਰਨਾ ਚਾਹੁੰਦਾ ਸੀ । ਦੋਹਾਂ ਧੜਿਆਂ ਦੀਆਂ ਸਾਮਰਾਜਵਾਦੀ ਇੱਛਾਵਾਂ ਨੇ ਆਪਸੀ ਸੰਬੰਧਾਂ ਨੂੰ ਮਹੱਤਵਪੂਰਨ ਢੰਗ ਨਾਲ ਪ੍ਰਭਾਵਿਤ ਕੀਤਾ । 1800-09 ਈ. ਤਕ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਾਲੇ ਸੰਬੰਧਾਂ ਦਾ ਸੰਖੇਪ ਵਰਣਨ ਇਸ ਤਰ੍ਹਾਂ ਹੈ-
1. ਯੂਸਫ਼ ਅਲੀ ਦਾ ਮਿਸ਼ਨ 1800 ਈ. – ਮਹਾਰਾਜਾ ਰਣਜੀਤ ਸਿੰਘ ਨੇ ਅਫ਼ਗਾਨਿਸਤਾਨ ਦੇ ਸ਼ਾਸਕ ਸ਼ਾਹ ਜ਼ਮਾਨ ਨਾਲ ਮਿੱਤਰਤਾਪੂਰਵਕ ਸੰਬੰਧ ਕਾਇਮ ਕਰ ਲਏ ਸਨ । ਇਸ ਕਾਰਨ ਅੰਗਰੇਜ਼ੀ ਸਰਕਾਰ ਨੂੰ ਇਹ ਖ਼ਤਰਾ ਹੋ ਗਿਆ ਕਿ ਕਿਧਰੇ ਸ਼ਾਹ ਜ਼ਮਾਨ ਅਤੇ ਮਹਾਰਾਜਾ ਰਣਜੀਤ ਸਿੰਘ ਮਿਲ ਕੇ ਅੰਗਰੇਜ਼ਾਂ ਉੱਤੇ ਹਮਲਾ ਨਾ ਕਰ ਦੇਣ । ਅੰਗਰੇਜ਼ਾਂ ਨੇ 1800 ਈ. ਵਿੱਚ ਯੂਸਫ਼ ਅਲੀ ਨੂੰ ਆਪਣਾ ਪ੍ਰਤੀਨਿਧੀ ਬਣਾ ਕੇ ਰਣਜੀਤ ਸਿੰਘ ਦੇ ਦਰਬਾਰ ਵਿੱਚ ਭੇਜਿਆ । ਪਰ ਇਹ ਮਿਸ਼ਨ ਹਾਲੇ ਰਸਤੇ ਵਿੱਚ ਹੀ ਸੀ ਕਿ ਅਫ਼ਗਾਨਿਸਤਾਨ ਵਿੱਚ ਗੱਦੀ ਲਈ ਗ੍ਰਹਿ ਯੁੱਧ ਸ਼ੁਰੂ ਹੋ ਗਿਆ । ਹਮਲੇ ਦੀ ਸੰਭਾਵਨਾ ਖ਼ਤਮ ਹੋ ਜਾਣ ਕਾਰਨ ਯੂਸਫ਼ ਅਲੀ ਨੂੰ ਵਾਪਸ ਬੁਲਾ ਲਿਆ ਗਿਆ । ਇਸ ਕਾਰਨ ਇਹ ਮਿਸ਼ਨ ਕੇਵਲ ਇੱਕ ਸਦਭਾਵਨਾ ਮਿਸ਼ਨ ਤਕ ਹੀ ਸੀਮਿਤ ਰਿਹਾ ।
2. ਹੋਲਕਰ ਦਾ ਪੰਜਾਬ ਆਉਣਾ 1805 ਈ. – 1805 ਈ. ਵਿੱਚ ਅੰਗਰੇਜ਼ਾਂ ਕੋਲੋਂ ਹਾਰ ਖਾ ਕੇ ਮਰਹੱਟਾ ਸਰਦਾਰ ਜਸਵੰਤ ਰਾਓ ਹੋਲਕਰ ਮਹਾਰਾਜਾ ਰਣਜੀਤ ਸਿੰਘ ਪਾਸੋਂ ਅੰਗਰੇਜ਼ਾਂ ਵਿਰੁੱਧ ਸਹਾਇਤਾ ਲੈਣ ਲਈ ਪੰਜਾਬ ਆਇਆ । ਅਜਿਹੀ ਸਥਿਤੀ ਵਿੱਚ ਮਹਾਰਾਜੇ ਨੇ ਬੜੀ ਸਿਆਣਪ ਤੋਂ ਕੰਮ ਲਿਆ । ਉਸ ਨੇ ਹੋਲਕਰ ਨੂੰ ਸਹਾਇਤਾ ਦੇਣ ਤੋਂ ਇਨਕਾਰ ਕਰ ਦਿੱਤਾ । ਉਹ ਇੱਕ ਹਾਰੇ ਹੋਏ ਸ਼ਾਸਕ ਦੀ ਸਹਾਇਤਾ ਕਰਕੇ ਅੰਗਰੇਜ਼ਾਂ ਨਾਲ ਟੱਕਰ ਨਹੀਂ ਲੈਣਾ ਚਾਹੁੰਦਾ ਸੀ ।
3. ਲਾਹੌਰ ਦੀ ਸੰਧੀ 1806 ਈ. – ਮਹਾਰਾਜਾ ਰਣਜੀਤ ਸਿੰਘ ਨੇ ਹੋਲਕਰ ਦੀ ਕੋਈ ਮਦਦ ਨਹੀਂ ਕੀਤੀ ਸੀ ਇਸ ਕਾਰਨ ਅੰਗਰੇਜ਼ ਰਣਜੀਤ ਸਿੰਘ ਨਾਲ ਬੜੇ ਖ਼ੁਸ਼ ਹੋਏ । ਉਨ੍ਹਾਂ ਨੇ 1 ਜਨਵਰੀ, 1806 ਈ. ਨੂੰ ਲਾਹੌਰ ਵਿਖੇ ਮਹਾਰਾਜਾ ਰਣਜੀਤ ਸਿੰਘ ਨਾਲ ਇੱਕ ਸੰਧੀ ਕੀਤੀ । ਇਸ ਸੰਧੀ ਅਨੁਸਾਰ ਰਣਜੀਤ ਸਿੰਘ ਨੇ ਇਹ ਮੰਨਿਆ ਕਿ ਉਹ ਹੋਲਕਰ ਦੀ ਕੋਈ ਮਦਦ ਨਹੀਂ ਕਰੇਗਾ ਅਤੇ ਅੰਗਰੇਜ਼ਾਂ ਨੂੰ ਅੰਮ੍ਰਿਤਸਰ ਵਿੱਚੋਂ ਸ਼ਾਂਤੀਪੂਰਵਕ ਨਿਕਲ ਜਾਣ ਦੀ ਆਗਿਆ ਦੇਵੇਗਾ । ਅੰਗਰੇਜ਼ਾਂ ਨੇ ਇਹ ਮੰਨਿਆ ਕਿ ਉਹ ਰਣਜੀਤ ਸਿੰਘ ਦੇ ਰਾਜ ਵਿੱਚ ਕੋਈ ਦਖਲ ਨਹੀਂ ਦੇਣਗੇ ।
4. ਨੈਪੋਲੀਅਨ ਦਾ ਖ਼ਤਰਾ – ਇਸ ਸਮੇਂ ਅੰਤਰ-ਰਾਸ਼ਟਰੀ ਹਾਲਾਤ ਵਿੱਚ ਇੱਕ ਮਹੱਤਵਪੂਰਨ ਤਬਦੀਲੀ ਆਈ । 1807 ਈ. ਵਿੱਚ ਨੈਪੋਲੀਅਨ ਨੇ ਰੂਸ ਨਾਲ ਟਿਲਸਿਟ ਦੀ ਸੰਧੀ ‘ਤੇ ਦਸਤਖ਼ਤ ਕੀਤੇ । ਇਸ ਸੰਧੀ ਅਨੁਸਾਰ ਰੂਸ ਨੇ ਨੈਪੋਲੀਅਨ ਨੂੰ ਭਾਰਤ ਉੱਤੇ ਹਮਲਾ ਕਰਨ ਦੇ ਸਮੇਂ ਪੂਰਾ ਸਹਿਯੋਗ ਦੇਣ ਦਾ ਵਚਨ ਦਿੱਤਾ । ਨੈਪੋਲੀਅਨ ਦੇ ਵਧਦੇ ਹੋਏ ਪ੍ਰਭਾਵ ਕਾਰਨ ਭਾਰਤ ਵਿੱਚ ਅੰਗਰੇਜ਼ੀ ਸਰਕਾਰ ਘਬਰਾ ਗਈ । ਉਸ ਨੇ ਸਥਿਤੀ ਦਾ ਮੁਕਾਬਲਾ ਕਰਨ ਲਈ ਮਹਾਰਾਜਾ ਰਣਜੀਤ ਸਿੰਘ ਨਾਲ ਮਿੱਤਰਤਾ ਕਰਨ ਦਾ ਫੈਸਲਾ ਕੀਤਾ ।
5. ਮੈਟਕਾਫ਼ ਦਾ ਪਹਿਲਾ ਮਿਸ਼ਨ – ਅੰਗਰੇਜ਼ਾਂ ਨੇ ਮਹਾਰਾਜਾ ਰਣਜੀਤ ਸਿੰਘ ਨਾਲ ਸੰਧੀ ਕਰਨ ਲਈ ਚਾਰਲਸ ਮੈਟਕਾਫ਼ ਨੂੰ ਭੇਜਿਆ । ਉਹ 11 ਸਤੰਬਰ, 1808 ਈ. ਨੂੰ ਮਹਾਰਾਜੇ ਨੂੰ ਖੇਮਕਰਨ ਵਿਖੇ ਮਿਲਿਆ । ਇੱਥੇ ਉਸ ਨੇ ਅੰਗਰੇਜ਼ੀ ਸਰਕਾਰ ਦੇ ਪ੍ਰਸਤਾਵ ਮਹਾਰਾਜਾ ਰਣਜੀਤ ਸਿੰਘ ਅੱਗੇ ਰੱਖੇ । ਮਹਾਰਾਜਾ ਰਣਜੀਤ ਸਿੰਘ ਨੇ ਸੰਧੀ ਦੇ ਬਦਲੇ ਅੰਗਰੇਜ਼ਾਂ ਅੱਗੇ ਇਹ ਸ਼ਰਤਾਂ ਰੱਖੀਆਂ-
– ਉਸ ਨੂੰ ਸਾਰੀਆਂ ਸਿੱਖ ਰਿਆਸਤਾਂ ਦਾ ਸ਼ਾਸਕ ਮੰਨਿਆ ਜਾਵੇ ।
– ਕਾਬਲ ਦੇ ਸ਼ਾਸਕ ਨਾਲ ਅੰਗਰੇਜ਼ ਨਿਰਪੱਖ ਰਹਿਣਗੇ । ਪਰ ਗੱਲਬਾਤ ਅੱਗੇ ਪਾ ਦਿੱਤੀ ਗਈ ।
6. ਮੈਟਕਾਫ਼ ਦਾ ਦੂਸਰਾ ਮਿਸ਼ਨ – ਨੈਪੋਲੀਅਨ ਸਪੇਨ ਦੀ ਲੜਾਈ ਵਿੱਚ ਉਲਝ ਗਿਆ ਸੀ । ਇਸ ਕਾਰਨ ਉਸ ਦੇ ਭਾਰਤ ਉੱਤੇ ਹਮਲੇ ਦਾ ਖ਼ਤਰਾ ਟਲ ਗਿਆ । ਹੁਣ ਅੰਗਰੇਜ਼ਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਵਧਦੇ ਹੋਏ ਪ੍ਰਭਾਵ ਨੂੰ ਰੋਕਣ ਦਾ ਫੈਸਲਾ ਕੀਤਾ । ਇਸ ਸੰਬੰਧ ਵਿੱਚ ਚਾਰਲਸ ਮੈਟਕਾਫ਼ 10 ਦਸੰਬਰ, 1808 ਈ. ਨੂੰ ਮਹਾਰਾਜਾ ਰਣਜੀਤ ਸਿੰਘ ਨੂੰ ਅੰਮ੍ਰਿਤਸਰ ਵਿਖੇ ਮਿਲਿਆ । ਪਰ ਇਹ ਗੱਲਬਾਤ ਵੀ ਕਿਸੇ ਸਿਰੇ ਨਾ ਚੜ੍ਹ ਸਕੀ ।
7. ਲੜਾਈ ਦੀਆਂ ਤਿਆਰੀਆਂ – ਅੰਗਰੇਜ਼ਾਂ ਨੇ ਆਪਣੀਆਂ ਸ਼ਰਤਾਂ ਮਨਾਉਣ ਲਈ ਲੜਾਈ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ । ਉਨ੍ਹਾਂ ਨੇ ਫ਼ਰਵਰੀ 1809 ਈ. ਵਿੱਚ ਸਰ ਡੇਵਿਡ ਆਕਟਰਲੋਨੀ ਅਧੀਨ ਇੱਕ ਵੱਡੀ ਫ਼ੌਜ ਲੁਧਿਆਣੇ ਵਿਖੇ ਭੇਜੀ । ਮਹਾਰਾਜਾ ਰਣਜੀਤ ਸਿੰਘ ਨੇ ਦੀਵਾਨ ਮੋਹਕਮ ਚੰਦ ਨੂੰ ਜੋ ਕਿ ਮਹਾਰਾਜੇ ਦਾ ਸੈਨਾਪਤੀ ਸੀ ਫਿਲੌਰ ਵਿਖੇ ਨਿਯੁਕਤ ਕੀਤਾ । ਕਿਸੇ ਸਮੇਂ ਵੀ ਲੜਾਈ ਸ਼ੁਰੂ ਹੋ ਸਕਦੀ ਸੀ । ਪਰ ਅਖੀਰਲੇ ਸਮੇਂ ਰਣਜੀਤ ਸਿੰਘ ਨੇ ਅੰਗਰੇਜ਼ਾਂ ਦੀਆਂ ਸ਼ਰਤਾਂ ਨੂੰ ਸਵੀਕਾਰ ਕਰ ਲਿਆ ।
8. ਅੰਮ੍ਰਿਤਸਰ ਦੀ ਸੰਧੀ 1809 ਈ. – ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਕਾਰ 25 ਅਪਰੈਲ, 1809 ਈ. ਨੂੰ ਅੰਮ੍ਰਿਤਸਰ ਦੀ ਸੰਧੀ ਹੋਈ । ਇਸ ਸੰਧੀ ਅਨੁਸਾਰ ਸਤਲੁਜ ਦਰਿਆ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਪੂਰਬੀ ਹੱਦ ਮੰਨ ਲਿਆ ਗਿਆ । ਰਣਜੀਤ ਸਿੰਘ ਨੇ ਇਹ ਮੰਨਿਆ ਕਿ ਉਹ ਸਤਲੁਜ ਪਾਰ ਦੇ ਦੇਸ਼ਾਂ ‘ਤੇ ਕੋਈ ਹਮਲਾ ਨਹੀਂ ਕਰੇਗਾ । ਅੰਗਰੇਜ਼ਾਂ ਨੇ ਮਹਾਰਾਜੇ ਨੂੰ ਸਤਲੁਜ ਦੇ ਇਸ ਪਾਸੇ ਦਾ ਸੁਤੰਤਰ ਸ਼ਾਸਕ ਸਵੀਕਾਰ ਕਰ ਲਿਆ । ਦੋਨਾਂ ਨੇ ਇੱਕ ਦੂਸਰੇ ਦੇ ਅੰਦਰੂਨੀ ਮਾਮਲਿਆਂ ਵਿੱਚ ਦਖ਼ਲ ਨਾ ਦੇਣ ਦਾ ਫੈਸਲਾ ਕੀਤਾ । ਇੰਝ ਕਰਨ ਦੀ ਹਾਲਤ ਵਿੱਚ ਸੰਧੀ ਨੂੰ ਰੱਦ ਸਮਝਿਆ ਜਾਵੇਗਾ ।
9. ਅੰਮ੍ਰਿਤਸਰ ਦੀ ਸੰਧੀ ਦੀਆਂ ਰਣਜੀਤ ਸਿੰਘ ਨੂੰ ਹਾਨੀਆਂ – 1809 ਈ. ਵਿੱਚ ਅੰਮ੍ਰਿਤਸਰ ਦੀ ਸੰਧੀ ਕਾਰਨ ਰਣਜੀਤ ਸਿੰਘ ਨੂੰ ਹੇਠ ਲਿਖੀਆਂ ਹਾਨੀਆਂ ਹੋਈਆਂ-
– ਇਸ ਸੰਧੀ ਦੇ ਕਾਰਨ ਮਹਾਰਾਜਾ ਰਣਜੀਤ ਦਾ ਇਹ ਸੁਪਨਾ ਕਿ ਉਹ ਸਾਰੀ ਸਿੱਖ ਕੌਮ ਦਾ ਮਹਾਰਾਜਾ ਬਣੇਗਾ, ਮਿੱਟੀ ਵਿੱਚ ਮਿਲ ਗਿਆ ।
– ਇਸ ਸੰਧੀ ਦੇ ਕਾਰਨ ਮਹਾਰਾਜਾ ਰਣਜੀਤ ਸਿੰਘ ਦੇ ਸਨਮਾਨ ਨੂੰ ਭਾਰੀ ਸੱਟ ਵੱਜੀ ।
– ਇਸ ਸੰਧੀ ਦੇ ਕਾਰਨ ਅੰਗਰੇਜ਼ਾਂ ਲਈ ਪੰਜਾਬ ਨੂੰ ਹੜੱਪਣਾ ਆਸਾਨ ਹੋ ਗਿਆ ।
– ਇਸ ਸੰਧੀ ਦੇ ਕਾਰਨ ਮਹਾਰਾਜਾ ਰਣਜੀਤ ਸਿੰਘ ਸਤਲੁਜ ਦੇ ਪਾਰ ਦੇ ਖੇਤਰਾਂ ‘ਤੇ ਅਧਿਕਾਰ ਨਾ ਕਰ ਸਕਿਆ । ਇਸ ਕਾਰਨ ਉਸ ਨੂੰ ਭਾਰੀ ਖੇਤਰੀ ਅਤੇ ਆਰਥਿਕ ਨੁਕਸਾਨ ਹੋਇਆ ।
10. ਅੰਮ੍ਰਿਤਸਰ ਦੀ ਸੰਧੀ ਦੇ ਰਣਜੀਤ ਸਿੰਘ ਨੂੰ ਲਾਭ – 1809 ਈ. ਵਿੱਚ ਹੋਈ ਅੰਮ੍ਰਿਤਸਰ ਦੀ ਸੰਧੀ ਦੇ ਰਣਜੀਤ ਸਿੰਘ ਨੂੰ ਹੇਠ ਲਿਖੇ ਲਾਭ ਹੋਏ-
– ਮਹਾਰਾਜਾ ਨੇ ਅੰਗਰੇਜ਼ਾਂ ਨਾਲ ਸੰਧੀ ਕਰਕੇ ਪੰਜਾਬ ਰਾਜ ਨੂੰ ਖ਼ਤਮ ਹੋਣ ਤੋਂ ਬਚਾ ਲਿਆ । ਰਣਜੀਤ ਸਿੰਘ ਜੇਕਰ ਅੰਗਰੇਜ਼ਾਂ ਨਾਲ ਟੱਕਰ ਲੈਂਦਾ ਤਾਂ ਉਸ ਨੂੰ ਆਪਣਾ ਰਾਜ ਗਵਾਉਣਾ ਪੈਂਦਾ ।
– ਅੰਮ੍ਰਿਤਸਰ ਦੀ ਸੰਧੀ ਨਾਲ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਪੂਰਬੀ ਸੀਮਾ ਸੁਰੱਖਿਅਤ ਹੋ ਗਈ । ਸਿੱਟੇ ਵਜੋਂ ਮਹਾਰਾਜਾ ਉੱਤਰ-ਪੱਛਮ ਦੇ ਮਹੱਤਵਪੂਰਨ ਪ੍ਰਦੇਸ਼ਾਂ ਜਿਵੇਂ ਅੱਟਕ, ਮੁਲਤਾਨ, ਕਸ਼ਮੀਰ ਅਤੇ ਪਿਸ਼ਾਵਰ ਨੂੰ ਪੰਜਾਬ ਰਾਜ ਵਿੱਚ ਸ਼ਾਮਲ ਕਰਨ ਵਿੱਚ ਸਫਲ ਰਿਹਾ ।
11. ਅੰਮ੍ਰਿਤਸਰ ਦੀ ਸੰਧੀ ਦੇ ਅੰਗਰੇਜ਼ਾਂ ਨੂੰ ਲਾਭ – ਅੰਮ੍ਰਿਤਸਰ ਦੀ ਸੰਧੀ ਦੇ ਅੰਗਰੇਜ਼ਾਂ ਨੂੰ ਹੇਠ ਲਿਖੇ ਲਾਭ ਹੋਏ –
– ਅੰਗਰੇਜ਼ਾਂ ਨੇ ਬਿਨਾਂ ਕਿਸੇ ਨੁਕਸਾਨ ਦੇ ਰਣਜੀਤ ਸਿੰਘ ਨੂੰ ਪੂਰਬ ਵੱਲ ਹੋਰ ਵਧਣ ਤੋਂ ਰੋਕ ਦਿੱਤਾ ।
– ਅੰਗਰੇਜ਼ਾਂ ਨੂੰ ਕਾਫ਼ੀ ਪ੍ਰਾਦੇਸ਼ਿਕ ਲਾਭ ਹੋਇਆ । ਉਨ੍ਹਾਂ ਦਾ ਸਾਮਰਾਜ ਯਮੁਨਾ ਨਦੀ ਤੋਂ ਲੈ ਕੇ ਸਤਲੁਜ ਨਦੀ ਤਕ ਫੈਲ ਗਿਆ ।
– ਅੰਗਰੇਜ਼ ਆਪਣਾ ਧਿਆਨ ਭਾਰਤ ਦੀਆਂ ਹੋਰ ਸ਼ਕਤੀਆਂ ਨੂੰ ਕੁਚਲਣ ਵਿੱਚ ਲਗਾ ਸਕੇ ।
– ਪੰਜਾਬ, ਅਫ਼ਗਾਨਿਸਤਾਨ ਅਤੇ ਅੰਗਰੇਜ਼ਾਂ ਵਿਚਕਾਰ ਇੱਕ ਮੱਧਵਰਤੀ ਰਾਜ ਬਣ ਗਿਆ ।
– ਅੰਗਰੇਜ਼ੀ ਈਸਟ ਇੰਡੀਆ ਕੰਪਨੀ ਦੇ ਸਨਮਾਨ ਵਿੱਚ ਕਾਫ਼ੀ ਵਾਧਾ ਹੋਇਆ ।

Exam Tips:

a) ਯੂਸਫ਼ ਅਲੀ ਦੇ ਮਿਸ਼ਨ (1800) ਤੋਂ ਸ਼ੁਰੂ ਕਰ ਕੇ ਘਟਨਾਵਾਂ ਸਾਲ-ਕ੍ਰਮ ਅਨੁਸਾਰ ਲਿਖੋ।
b) ਸੰਧੀ ਦੇ ਲਾਭ ਅਤੇ ਹਾਨੀਆਂ ਵੱਖ-ਵੱਖ ਸਿਰਲੇਖਾਂ ਹੇਠ ਲਿਖੋ।
c) ਲਾਹੌਰ ਦੀ ਸੰਧੀ (1806) ਅਤੇ ਅੰਮ੍ਰਿਤਸਰ ਦੀ ਸੰਧੀ (1809) ਨੂੰ ਆਪਸ ਵਿੱਚ ਨਾ ਮਿਲਾਓ।

 

ਨਿਬੰਧਾਤਮਕ ਪ੍ਰਸ਼ਨ – ਦੂਜਾ ਪੜਾਅ 1809-39 ਈ.

Question 2: 1809 ਤੋਂ 1839 ਈ. ਤਕ ਐਂਗਲੋ-ਸਿੱਖ ਸੰਬੰਧਾਂ ਦਾ ਵਰਣਨ ਕਰੋ।
ਜਾਂ
1809 ਤੋਂ 1839 ਤਕ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਦੇ ਸੰਬੰਧਾਂ ਦੀਆਂ ਮੁੱਖ ਵਿਸ਼ੇਸ਼ਤਾਵਾਂ ਦੱਸੋ।
ਜਾਂ
1809 ਤੋਂ 1839 ਈ. ਤਕ ਐਂਗਲੋ-ਸਿੱਖ ਸੰਬੰਧਾਂ ਦਾ ਆਲੋਚਨਾਤਮਕ ਵਰਣਨ ਕਰੋ।

Answer:

ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਕਾਰ 25 ਅਪਰੈਲ, 1809 ਈ. ਨੂੰ ਅੰਮ੍ਰਿਤਸਰ ਦੀ ਸੰਧੀ ਹੋਈ । ਇਸ ਨਾਲ ਅੰਗਰੇਜ਼-ਸਿੱਖ ਸੰਬੰਧਾਂ ਵਿੱਚ ਨਵੇਂ ਯੁੱਗ ਦੀ ਸ਼ੁਰੂਆਤ ਹੋਈ । ਇਸ ਸੰਧੀ ਦੇ ਬਾਅਦ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਾਲੇ ਰਹੇ ਸੰਬੰਧਾਂ ਦਾ ਆਲੋਚਨਾਤਮਕ ਵਰਣਨ ਅੱਗੇ ਲਿਖੇ ਅਨੁਸਾਰ ਹੈ-
1. ਕੁਝ ਸ਼ੱਕ ਅਤੇ ਬੇਵਿਸ਼ਵਾਸੀ ਦਾ ਸਮਾਂ – ਅੰਮ੍ਰਿਤਸਰ ਦੀ ਸੰਧੀ ਦੇ ਬਾਵਜੂਦ ਅੰਗਰੇਜ਼ਾਂ ਅਤੇ ਮਹਾਰਾਜਾ ਵਿਚਕਾਰ 1809 ਈ. ਤੋਂ 1812 ਈ. ਤਕ ਆਪਸੀ ਸ਼ੱਕ ਅਤੇ ਬੇਵਿਸ਼ਵਾਸੀ ਦਾ ਮਾਹੌਲ ਬਣਿਆ ਰਿਹਾ । ਦੋਹਾਂ ਹੀ ਪੱਖਾਂ ਨੇ ਇੱਕ ਦੂਸਰੇ ਦੀਆਂ ਸੈਨਿਕ ਅਤੇ ਕੂਟਨੀਤਿਕ ਚਾਲਾਂ ਸੰਬੰਧੀ ਜਾਣਕਾਰੀ ਪ੍ਰਾਪਤ ਕਰਨ ਲਈ ਆਪਣੇ ਜਾਸੂਸ ਛੱਡੇ ਹੋਏ ਸਨ । ਅੰਗਰੇਜ਼ਾਂ ਨੇ ਲੁਧਿਆਣੇ ਵਿਖੇ ਇੱਕ ਸ਼ਕਤੀਸ਼ਾਲੀ ਸੈਨਿਕ ਛਾਉਣੀ ਕਾਇਮ ਕਰ ਲਈ । ਦੂਜੇ ਪਾਸੇ ਮਹਾਰਾਜਾ ਰਣਜੀਤ ਸਿੰਘ ਨੇ ਵੀ ਫਿਲੌਰ ਵਿਖੇ ਇੱਕ ਕਿਲ੍ਹੇ ਦਾ ਨਿਰਮਾਣ ਕਰਵਾਇਆ ।
2. ਸੰਬੰਧਾਂ ਵਿੱਚ ਸੁਧਾਰ – ਹੌਲੀ-ਹੌਲੀ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਕਾਰ ਸ਼ੰਕਾਵਾਂ ਦੂਰ ਹੋਣੀਆਂ ਸ਼ੁਰੂ ਹੋ ਗਈਆਂ 1812 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਡੇਵਿਡ ਆਕਟਰਲੋਨੀ ਨੂੰ ਕੰਵਰ ਖੜਕ ਸਿੰਘ ਦੀ ਸ਼ਾਦੀ ‘ਤੇ ਸੱਦਾ ਦਿੱਤਾ । ਲਾਹੌਰ ਦਰਬਾਰ ਵਿੱਚ ਪਹੁੰਚਣ ‘ਤੇ ਉਸ ਦਾ ਨਿੱਘਾ ਸਵਾਗਤ ਕੀਤਾ ਗਿਆ । 1812 ਈ. ਤੋਂ ਲੈ ਕੇ 1821 ਈ. ਤਕ ਦੇ ਸਮੇਂ ਦੌਰਾਨ ਅੰਗਰੇਜ਼ਾਂ ਅਤੇ ਰਣਜੀਤ ਸਿੰਘ ਨੇ ਇੱਕ ਦੂਜੇ ਦੇ ਮਾਮਲਿਆਂ ਵਿੱਚ ਕੋਈ ਦਖ਼ਲ ਨਾ ਦਿੱਤਾ ।
3. ਵਦਨੀ ਦੀ ਸਮੱਸਿਆ – 1822 ਈ. ਵਿੱਚ ਵਦਨੀ ਪਿੰਡ ਦੀ ਮਲਕੀਅਤ ਬਾਰੇ ਅੰਗਰੇਜ਼ਾਂ ਅਤੇ ਰਣਜੀਤ ਸਿੰਘ ਦੇ ਆਪਸੀ ਸੰਬੰਧਾਂ ਵਿੱਚ ਕੁਝ ਸਮੇਂ ਲਈ ਕੁੜੱਤਣ ਪੈਦਾ ਹੋ ਗਈ । ਅੰਗਰੇਜ਼ਾਂ ਨੇ ਵਦਨੀ ਵਿੱਚੋਂ ਰਣਜੀਤ ਸਿੰਘ ਦੀ ਫ਼ੌਜ ਨੂੰ ਕੱਢ ਦਿੱਤਾ । ਇਸ ਕਾਰਨ ਰਣਜੀਤ ਸਿੰਘ ਨੂੰ ਕਾਫ਼ੀ ਗੁੱਸਾ ਆਇਆ ਪਰ ਉਸ ਨੇ ਲੜਾਈ ਨਾ ਕੀਤੀ ।
4. ਸੰਬੰਧਾਂ ਵਿੱਚ ਸੁਧਾਰ – 1823 ਈ. ਵਿੱਚ ਵੇਡ ਜੋ ਕਿ ਲੁਧਿਆਣਾ ਵਿੱਚ ਅੰਗਰੇਜ਼ਾਂ · ਦਾ ਪੁਲੀਟੀਕਲ ਏਜੰਟ ਸੀ, ਦੇ ਦਖਲ ਦੇਣ ‘ਤੇ ਵਦਨੀ ਦਾ ਇਲਾਕਾ ਰਣਜੀਤ ਸਿੰਘ ਨੂੰ ਵਾਪਸ ਸੌਂਪ ਦਿੱਤਾ ਗਿਆ । ਰਣਜੀਤ ਸਿੰਘ ਨੇ ਵੀ 1824 ਈ. ਵਿੱਚ ਜਦੋਂ ਨੇਪਾਲ ਸਰਕਾਰ ਨੇ ਅੰਗਰੇਜ਼ਾਂ ਵਿਰੁੱਧ ਉਸ ਤੋਂ ਸਹਾਇਤਾ ਮੰਗੀ ਤਾਂ ਉਸ ਨੇ ਇਨਕਾਰ ਕਰ ਦਿੱਤਾ । ਇਸੇ ਤਰ੍ਹਾਂ 1825 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਭਰਤਪੁਰ ਦੇ ਰਾਜੇ ਨੂੰ ਅੰਗਰੇਜ਼ਾਂ ਵਿਰੁੱਧ ਸਹਿਯੋਗ ਨਾ ਦਿੱਤਾ । 1826 ਈ. ਵਿੱਚ ਜਦੋਂ ਮਹਾਰਾਜਾ ਰਣਜੀਤ ਸਿੰਘ ਬੀਮਾਰ ਪਿਆ ਤਾਂ ਅੰਗਰੇਜ਼ਾਂ ਨੇ ਉਸ ਦੇ ਇਲਾਜ ਲਈ ਡਾਕਟਰ ਮਰੇ ਨੂੰ ਭੇਜਿਆ ।
5. ਸਿੰਧ ਦਾ ਪ੍ਰਸ਼ਨ – ਸਿੰਧ ਦਾ ਇਲਾਕਾ ਵਪਾਰਿਕ ਅਤੇ ਭੂਗੋਲਿਕ ਪੱਖ ਤੋਂ ਬੜਾ ਮਹੱਤਵਪੂਰਨ ਸੀ । 1831 ਈ. ਵਿੱਚ ਅੰਗਰੇਜ਼ਾਂ ਨੇ ਅਲੈਗਜ਼ੈਂਡਰ ਬਰਨਜ਼ ਨੂੰ ਸਿੰਧ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਭੇਜਿਆ । ਮਹਾਰਾਜਾ ਰਣਜੀਤ ਸਿੰਘ ਨੂੰ ਕੋਈ ਸ਼ੱਕ ਨਾ ਪਵੇ ਇਸ ਲਈ ਉਸ ਨੂੰ ਰੋਪੜ ਵਿਖੇ ਗਵਰਨਰ-ਜਨਰਲ ਲਾਰਡ ਬੈਂਟਿੰਕ ਨਾਲ ਇੱਕ ਮੁਲਾਕਾਤ ਲਈ ਸੱਦਾ ਭੇਜਿਆ । ਇਹ ਮੁਲਾਕਾਤ 26 ਅਕਤੂਬਰ, 1831 ਈ. ਨੂੰ ਹੋਈ । ਅੰਗਰੇਜ਼ਾਂ ਨੇ ਬੜੀ ਚਾਲਾਕੀ ਨਾਲ ਰਣਜੀਤ ਸਿੰਘ ਨੂੰ ਗੱਲੀਂ-ਬਾਤੀਂ ਲਗਾਈ ਰੱਖਿਆ । ਦੂਜੇ ਪਾਸੇ ਅੰਗਰੇਜ਼ ਸਿੰਧ ਨਾਲ ਇੱਕ ਵਪਾਰਿਕ ਸੰਧੀ ਕਰਨ ਵਿੱਚ ਸਫਲ ਹੋਏ । ਇਸ ਕਾਰਨ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਕਾਰ ਮੁੜ ਤਣਾਓ ਆ ਗਿਆ ।
6. ਸ਼ਿਕਾਰਪੁਰ ਦਾ ਪ੍ਰਸ਼ਨ – ਸ਼ਿਕਾਰਪੁਰ ਦੇ ਪ੍ਰਸ਼ਨ ‘ਤੇ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਾਲੇ ਆਪਸੀ ਪਾੜਾ ਹੋਰ ਵੱਧ ਗਿਆ । 1836 ਈ. ਵਿੱਚ ਮਜਾਰਿਸ ਨਾਂ ਦੇ ਇੱਕ ਕਬੀਲੇ ਨੂੰ ਰਣਜੀਤ ਸਿੰਘ ਨੇ ਹਰਾਇਆ ਅਤੇ ਸ਼ਿਕਾਰਪੁਰ ‘ਤੇ ਕਬਜ਼ਾ ਕਰ ਲਿਆ । ਉਸੇ ਸਮੇਂ ਵੇਡ ਅਧੀਨ ਇੱਕ ਅੰਗਰੇਜ਼ੀ ਫ਼ੌਜ ਵੀ ਉੱਥੇ ਪਹੁੰਚ ਗਈ । ਰਣਜੀਤ ਸਿੰਘ ਨੂੰ ਪਿੱਛੇ ਹਟਣਾ ਪਿਆ ਕਿਉਂਕਿ ਉਹ ਅੰਗਰੇਜ਼ਾਂ ਨਾਲ ਲੜਾਈ ਨਹੀਂ ਕਰਨਾ ਚਾਹੁੰਦਾ ਸੀ ।
7. ਫ਼ਿਰੋਜ਼ਪੁਰ ਦਾ ਪ੍ਰਸ਼ਨ – ਫ਼ਿਰੋਜ਼ਪੁਰ ਸ਼ਹਿਰ ‘ਤੇ ਰਣਜੀਤ ਸਿੰਘ ਦਾ ਅਧਿਕਾਰ ਸੀ । 1835 ਈ. ਵਿੱਚ ਅੰਗਰੇਜ਼ਾਂ ਨੇ ਇਸ ‘ਤੇ ਕਬਜ਼ਾ ਕਰ ਲਿਆ ਸੀ । 1838 ਈ. ਵਿੱਚ ਅੰਗਰੇਜ਼ਾਂ ਨੇ ਇੱਥੇ ਇੱਕ ਸ਼ਕਤੀਸ਼ਾਲੀ ਸੈਨਿਕ ਛਾਉਣੀ ਬਣਾ ਲਈ । ਭਾਵੇਂ ਮਹਾਰਾਜੇ ਨੇ ਇਸ ਗੱਲ ਦਾ ਬੜਾ ਗੁੱਸਾ ਮਨਾਇਆ ਪਰ ਅੰਗਰੇਜ਼ਾਂ ਨੇ ਉਸ ਦੀ ਕੋਈ ਪਰਵਾਹ ਨਾ ਕੀਤੀ ।
8. ਤਿੰਨ-ਪੱਖੀ ਸੰਧੀ – 1837 ਈ. ਵਿੱਚ ਰੂਸ ਬੜੀ ਤੇਜ਼ੀ ਨਾਲ ਏਸ਼ੀਆ ਵੱਲ ਵੱਧ ਰਿਹਾ ਸੀ । ਅੰਗਰੇਜ਼ਾਂ ਨੂੰ ਇਹ ਖ਼ਤਰਾ ਹੋ ਗਿਆ ਕਿ ਕਿਧਰੇ ਰੂਸ ਅਫ਼ਗਾਨਿਸਤਾਨ ਦੇ ਰਸਤੇ ਭਾਰਤ ‘ਤੇ ਹਮਲਾ ਨਾ ਕਰ ਦੇਵੇ । ਇਸ ਹਮਲੇ ਨੂੰ ਰੋਕਣ ਲਈ ਅਤੇ ਅਫ਼ਗਾਨਿਸਤਾਨ ਦੇ ਸ਼ਾਸਕ ਦੋਸਤ ਮੁਹੰਮਦ ਖ਼ਾਂ ਨੂੰ ਗੱਦੀ ਤੋਂ ਉਤਾਰਨ ਲਈ ਅੰਗਰੇਜ਼ਾਂ ਨੇ ਅਫ਼ਗਾਨਿਸਤਾਨ ਦੇ ਸਾਬਕਾ ਸ਼ਾਸਕ ਸ਼ਾਹ ਸ਼ੁਜਾਹ ਅਤੇ ਮਹਾਰਾਜਾ ਰਣਜੀਤ ਸਿੰਘ ਨਾਲ 26 ਜੂਨ 1838 ਈ. ਨੂੰ ਤਿੰਨ-ਪੱਖੀ ਸੰਧੀ ਕੀਤੀ । ਅੰਗਰੇਜ਼ਾਂ ਨੇ ਮਹਾਰਾਜਾ ਰਣਜੀਤ ਸਿੰਘ ਤੋਂ ਇਸ ਸਮਝੌਤੇ ‘ਤੇ ਜ਼ਬਰਦਸਤੀ ਦਸਤਖ਼ਤ ਕਰਵਾਏ । ਤਿੰਨ-ਪੱਖੀ ਸੰਧੀ ਦੀਆਂ ਸ਼ਰਤਾਂ ਇਹ ਸਨ-
– ਸ਼ਾਹ ਸ਼ੁਜਾਹ ਨੂੰ ਅੰਗਰੇਜ਼ਾਂ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਸਹਿਯੋਗ ਨਾਲ ਅਫ਼ਗਾਨਿਸਤਾਨ ਦਾ ਬਾਦਸ਼ਾਹ ਬਣਾਇਆ ਜਾਵੇਗਾ ।
– ਸ਼ਾਹ ਸ਼ੁਜਾਹ ਨੇ ਮਹਾਰਾਜਾ ਰਣਜੀਤ ਸਿੰਘ ਦੁਆਰਾ ਜਿੱਤੇ ਗਏ ਸਾਰੇ ਅਫ਼ਗਾਨ ਇਲਾਕਿਆਂ ਉੱਤੇ ਉਸ ਦਾ ਅਧਿਕਾਰ ਮੰਨ ਲਿਆ ।
– ਸਿੰਧ ਦੇ ਸੰਬੰਧ ਵਿੱਚ ਅੰਗਰੇਜ਼ਾਂ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਦਰਮਿਆਨ ਜਿਹੜੇ ਫੈਸਲੇ ਹੋਣਗੇ ਸ਼ਾਹ ਸ਼ੁਜਾਹ ਨੇ ਉਨ੍ਹਾਂ ਨੂੰ ਮੰਨਣ ਦਾ ਵਚਨ ਦਿੱਤਾ ।
– ਸ਼ਾਹ ਸ਼ੁਜਾਹ ਅੰਗਰੇਜ਼ਾਂ ਅਤੇ ਸਿੱਖਾਂ ਦੀ ਆਗਿਆ ਤੋਂ ਬਿਨਾਂ ਦੁਨੀਆਂ ਦੀ ਕਿਸੇ ਹੋਰ ਸ਼ਕਤੀ ਨਾਲ ਸੰਬੰਧ ਕਾਇਮ ਨਹੀਂ ਕਰੇਗਾ ।
– ਇੱਕ ਦੇਸ਼ ਦਾ ਦੁਸ਼ਮਣ ਦੂਜੇ ਦੋ ਦੇਸ਼ਾਂ ਦਾ ਵੀ ਦੁਸ਼ਮਣ ਸਮਝਿਆ ਜਾਵੇਗਾ ।
– ਸ਼ਾਹ ਸ਼ੁਜਾਹ ਨੂੰ ਤਖ਼ਤ ਉੱਤੇ ਬਿਠਾਉਣ ਲਈ ਮਹਾਰਾਜਾ ਰਣਜੀਤ ਸਿੰਘ 5,000 ਸੈਨਿਕਾਂ ਨਾਲ ਮਦਦ ਕਰੇਗਾ ਅਤੇ ਸ਼ਾਹ ਸ਼ੁਜਾਹ ਇਸ ਬਦਲੇ ਮਹਾਰਾਜੇ ਨੂੰ 2 ਲੱਖ ਰੁਪਏ ਦੇਵੇਗਾ ।
ਤਿੰਨ-ਪੱਖੀ ਸੰਧੀ ਰਣਜੀਤ ਸਿੰਘ ਦੀ ਇੱਕ ਹੋਰ ਕੂਟਨੀਤਿਕ ਹਾਰ ਸੀ । ਇਸ ਸੰਧੀ ਨੇ ਰਣਜੀਤ ਸਿੰਘ ਦੀਆਂ ਸਿੰਧ ਅਤੇ ਸ਼ਿਕਾਰਪੁਰ ਉੱਤੇ ਕਬਜ਼ਾ ਕਰਨ ਦੀਆਂ ਸਾਰੀਆਂ ਇੱਛਾਵਾਂ ‘ਤੇ ਪਾਣੀ ਫੇਰ ਦਿੱਤਾ ਸੀ । ਮਹਾਰਾਜਾ ਰਣਜੀਤ ਸਿੰਘ ਦੀ 27 ਜੂਨ, 1839 ਈ. ਨੂੰ ਮੌਤ ਹੋ ਗਈ ।
ਮਹਾਰਾਜਾ ਰਣਜੀਤ ਸਿੰਘ ਦੀ ਅੰਗਰੇਜ਼ਾਂ ਪ੍ਰਤੀ ਨੀਤੀ ਦਾ ਮੁੱਲਾਂਕਣ
ਮਹਾਰਾਜਾ ਰਣਜੀਤ ਸਿੰਘ ਨੇ ਅੰਗਰੇਜ਼ਾਂ ਨਾਲ ਆਪਣੇ ਸੰਬੰਧਾਂ ਸਮੇਂ ਜਿਹੜੀ ਨੀਤੀ ਅਪਣਾਈ ਉਸ ਸੰਬੰਧੀ ਇਤਿਹਾਸਕਾਰਾਂ ਵਿੱਚ ਮਤਭੇਦ ਪਾਏ ਜਾਂਦੇ ਹਨ । ਕੁਝ ਇਤਿਹਾਸਕਾਰਾਂ ਦਾ ਵਿਚਾਰ ਹੈ ਕਿ ਰਣਜੀਤ ਸਿੰਘ ਨੇ ਅੰਗਰੇਜ਼ਾਂ ਨਾਲ ਲੜਾਈ ਨਾ ਕਰਕੇ ਆਪਣੀ ਸਿਆਣਪ ਅਤੇ ਦੂਰਦਰਸ਼ਤਾ ਦਾ ਸਬੂਤ ਦਿੱਤਾ । ਰਣਜੀਤ ਸਿੰਘ ਅੰਗਰੇਜ਼ਾਂ ਦੀ ਸ਼ਕਤੀ ਤੋਂ ਚੰਗੀ ਤਰ੍ਹਾਂ ਜਾਣੂ ਸੀ । ਉਹ ਆਪਣੇ ਤੋਂ ਕਈ ਗੁਣਾਂ ਸ਼ਕਤੀਸ਼ਾਲੀ ਦੁਸ਼ਮਣ ਨਾਲ ਟੱਕਰ ਲੈ ਕੇ ਉਭਰਦੇ ਹੋਏ ਖ਼ਾਲਸਾ ਰਾਜੇ ਨੂੰ ਨਸ਼ਟ ਹੁੰਦੇ ਨਹੀਂ ਵੇਖਣਾ ਚਾਹੁੰਦਾ ਸੀ । ਦੂਸਰਾ, ਅੰਗਰੇਜ਼ਾਂ ਨਾਲ ਮਿੱਤਰਤਾ ਕਾਰਨ ਹੀ ਮਹਾਰਾਜਾ ਰਣਜੀਤ ਸਿੰਘ ਉੱਤਰ-ਪੱਛਮ ਵੱਲ ਸਿੱਖ ਸਾਮਰਾਜ ਦਾ ਕਾਫੀ ਵਿਸਥਾਰ ਕਰ ਸਕਿਆ ।
ਦੂਜੇ ਪਾਸੇ ਕੁਝ ਹੋਰ ਇਤਿਹਾਸਕਾਰਾਂ ਨੇ ਇਸ ਨੀਤੀ ਦੀ ਸਖ਼ਤ ਆਲੋਚਨਾ ਕੀਤੀ ਹੈ । ਉਨ੍ਹਾਂ ਦਾ ਵਿਚਾਰ ਹੈ ਕਿ ਰਣਜੀਤ ਸਿੰਘ ਨੇ ਅੰਗਰੇਜ਼ਾਂ ਅੱਗੇ ਸਦਾ ਝੁਕਣ ਦੀ ਨੀਤੀ ਅਪਣਾਈ । 1809 ਈ. ਦੀ ਅੰਮ੍ਰਿਤਸਰ ਦੀ ਸੰਧੀ ਰਾਹੀਂ ਅੰਗਰੇਜ਼ਾਂ ਨੇ ਰਣਜੀਤ ਸਿੰਘ ਨੂੰ ਸਤਲੁਜ ਪਾਰ ਦੇ ਦੇਸ਼ਾਂ ਵਿੱਚੋਂ ਆਪਣੀਆਂ ਫ਼ੌਜਾਂ ਕੱਢਣ ਲਈ ਮਜਬੂਰ ਕਰ ਦਿੱਤਾ ਸੀ । ਸਿੰਧ, ਸ਼ਿਕਾਰਪੁਰ ਅਤੇ ਫ਼ਿਰੋਜ਼ਪੁਰ ਦੇ ਮਾਮਲਿਆਂ ਵਿੱਚ ਰਣਜੀਤ ਸਿੰਘ ਦਾ ਭਾਰੀ ਅਪਮਾਨ ਕੀਤਾ ਗਿਆ ਸੀ । ਤਿੰਨ-ਪੱਖੀ ਸੰਧੀ ਰਣਜੀਤ ਸਿੰਘ ਉੱਪਰ ਜ਼ਬਰਦਸਤੀ ਥੋਪੀ ਗਈ ਸੀ । ਇੱਕ ਜਾਬਰ ਅਤੇ ਅੱਤਿਆਚਾਰੀ ਦੇ ਅੱਗੇ ਸਦਾ ਹੀ ਝੁਕੀ ਜਾਣਾ ਕਦੀ ਠੀਕ ਜਾਂ ਯੋਗ ਨਹੀਂ ਆਖਿਆ ਜਾ ਸਕਦਾ । ਡਾ. ਐੱਨ. ਕੇ. ਸਿਨਹਾ ਦੇ ਅਨੁਸਾਰ ਰਣਜੀਤ ਸਿੰਘ ਆਪਣੇ ਹੱਥੀਂ ਉਸਾਰੇ ਸਾਮਰਾਜ ਨੂੰ ਜੰਗ ਦੇ ਖ਼ਤਰਿਆਂ ਦੇ ਸਾਹਮਣੇ ਨੰਗਾ ਕਰਨੋਂ ਡਰਦਾ ਸੀ, ਇਸ ਲਈ ਉਸ ਨੇ ਝੁਕ ਜਾਣ ਦੀ ਨੀਤੀ ਅਪਣਾਈ ।

Exam Tips:

a) ਵਦਨੀ, ਸਿੰਧ, ਸ਼ਿਕਾਰਪੁਰ, ਫ਼ਿਰੋਜ਼ਪੁਰ ਅਤੇ ਤਿੰਨ-ਪੱਖੀ ਸੰਧੀ ਨੂੰ ਵੱਖ-ਵੱਖ ਸਿਰਲੇਖ ਦਿਓ।
b) ਅੰਤ ਵਿੱਚ ਇਤਿਹਾਸਕਾਰਾਂ ਦੇ ਦੋਵੇਂ ਮਤ (ਸਿਆਣਪ ਬਨਾਮ ਝੁਕਣ ਦੀ ਨੀਤੀ) ਲਿਖੋ।
c) ਤਿੰਨ-ਪੱਖੀ ਸੰਧੀ ਦੀਆਂ ਸ਼ਰਤਾਂ ਨੁਕਤਿਆਂ ਵਿੱਚ ਲਿਖੋ।

 

Question 3: 1800 ਈ. ਤੋਂ 1839 ਈ. ਤਕ ਰਣਜੀਤ ਸਿੰਘ ਦੇ ਅੰਗਰੇਜ਼ਾਂ ਨਾਲ ਸੰਬੰਧਾਂ ਦਾ ਵੇਰਵਾ ਦਿਓ।

Answer:

ਅੰਗਰੇਜ਼ ਲੰਬੇ ਸਮੇਂ ਤੋਂ ਪੰਜਾਬ ਵੱਲ ਲਲਚਾਈਆਂ ਨਜ਼ਰਾਂ ਨਾਲ ਵੇਖ ਰਹੇ ਸਨ । ਦੂਜੇ ਪਾਸੇ ਰਣਜੀਤ ਸਿੰਘ ਵੀ ਸਾਰੇ ਪੰਜਾਬ ‘ਤੇ ਆਪਣਾ ਰਾਜ ਕਾਇਮ ਕਰਨਾ ਚਾਹੁੰਦਾ ਸੀ । ਦੋਹਾਂ ਧੜਿਆਂ ਦੀਆਂ ਸਾਮਰਾਜਵਾਦੀ ਇੱਛਾਵਾਂ ਨੇ ਆਪਸੀ ਸੰਬੰਧਾਂ ਨੂੰ ਮਹੱਤਵਪੂਰਨ ਢੰਗ ਨਾਲ ਪ੍ਰਭਾਵਿਤ ਕੀਤਾ । 1800-09 ਈ. ਤਕ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਾਲੇ ਸੰਬੰਧਾਂ ਦਾ ਸੰਖੇਪ ਵਰਣਨ ਇਸ ਤਰ੍ਹਾਂ ਹੈ-
1. ਯੂਸਫ਼ ਅਲੀ ਦਾ ਮਿਸ਼ਨ 1800 ਈ. – ਮਹਾਰਾਜਾ ਰਣਜੀਤ ਸਿੰਘ ਨੇ ਅਫ਼ਗਾਨਿਸਤਾਨ ਦੇ ਸ਼ਾਸਕ ਸ਼ਾਹ ਜ਼ਮਾਨ ਨਾਲ ਮਿੱਤਰਤਾਪੂਰਵਕ ਸੰਬੰਧ ਕਾਇਮ ਕਰ ਲਏ ਸਨ । ਇਸ ਕਾਰਨ ਅੰਗਰੇਜ਼ੀ ਸਰਕਾਰ ਨੂੰ ਇਹ ਖ਼ਤਰਾ ਹੋ ਗਿਆ ਕਿ ਕਿਧਰੇ ਸ਼ਾਹ ਜ਼ਮਾਨ ਅਤੇ ਮਹਾਰਾਜਾ ਰਣਜੀਤ ਸਿੰਘ ਮਿਲ ਕੇ ਅੰਗਰੇਜ਼ਾਂ ਉੱਤੇ ਹਮਲਾ ਨਾ ਕਰ ਦੇਣ । ਅੰਗਰੇਜ਼ਾਂ ਨੇ 1800 ਈ. ਵਿੱਚ ਯੂਸਫ਼ ਅਲੀ ਨੂੰ ਆਪਣਾ ਪ੍ਰਤੀਨਿਧੀ ਬਣਾ ਕੇ ਰਣਜੀਤ ਸਿੰਘ ਦੇ ਦਰਬਾਰ ਵਿੱਚ ਭੇਜਿਆ । ਪਰ ਇਹ ਮਿਸ਼ਨ ਹਾਲੇ ਰਸਤੇ ਵਿੱਚ ਹੀ ਸੀ ਕਿ ਅਫ਼ਗਾਨਿਸਤਾਨ ਵਿੱਚ ਗੱਦੀ ਲਈ ਗ੍ਰਹਿ ਯੁੱਧ ਸ਼ੁਰੂ ਹੋ ਗਿਆ । ਹਮਲੇ ਦੀ ਸੰਭਾਵਨਾ ਖ਼ਤਮ ਹੋ ਜਾਣ ਕਾਰਨ ਯੂਸਫ਼ ਅਲੀ ਨੂੰ ਵਾਪਸ ਬੁਲਾ ਲਿਆ ਗਿਆ । ਇਸ ਕਾਰਨ ਇਹ ਮਿਸ਼ਨ ਕੇਵਲ ਇੱਕ ਸਦਭਾਵਨਾ ਮਿਸ਼ਨ ਤਕ ਹੀ ਸੀਮਿਤ ਰਿਹਾ ।
2. ਹੋਲਕਰ ਦਾ ਪੰਜਾਬ ਆਉਣਾ 1805 ਈ. – 1805 ਈ. ਵਿੱਚ ਅੰਗਰੇਜ਼ਾਂ ਕੋਲੋਂ ਹਾਰ ਖਾ ਕੇ ਮਰਹੱਟਾ ਸਰਦਾਰ ਜਸਵੰਤ ਰਾਓ ਹੋਲਕਰ ਮਹਾਰਾਜਾ ਰਣਜੀਤ ਸਿੰਘ ਪਾਸੋਂ ਅੰਗਰੇਜ਼ਾਂ ਵਿਰੁੱਧ ਸਹਾਇਤਾ ਲੈਣ ਲਈ ਪੰਜਾਬ ਆਇਆ । ਅਜਿਹੀ ਸਥਿਤੀ ਵਿੱਚ ਮਹਾਰਾਜੇ ਨੇ ਬੜੀ ਸਿਆਣਪ ਤੋਂ ਕੰਮ ਲਿਆ । ਉਸ ਨੇ ਹੋਲਕਰ ਨੂੰ ਸਹਾਇਤਾ ਦੇਣ ਤੋਂ ਇਨਕਾਰ ਕਰ ਦਿੱਤਾ । ਉਹ ਇੱਕ ਹਾਰੇ ਹੋਏ ਸ਼ਾਸਕ ਦੀ ਸਹਾਇਤਾ ਕਰਕੇ ਅੰਗਰੇਜ਼ਾਂ ਨਾਲ ਟੱਕਰ ਨਹੀਂ ਲੈਣਾ ਚਾਹੁੰਦਾ ਸੀ ।
3. ਲਾਹੌਰ ਦੀ ਸੰਧੀ 1806 ਈ. – ਮਹਾਰਾਜਾ ਰਣਜੀਤ ਸਿੰਘ ਨੇ ਹੋਲਕਰ ਦੀ ਕੋਈ ਮਦਦ ਨਹੀਂ ਕੀਤੀ ਸੀ ਇਸ ਕਾਰਨ ਅੰਗਰੇਜ਼ ਰਣਜੀਤ ਸਿੰਘ ਨਾਲ ਬੜੇ ਖ਼ੁਸ਼ ਹੋਏ । ਉਨ੍ਹਾਂ ਨੇ 1 ਜਨਵਰੀ, 1806 ਈ. ਨੂੰ ਲਾਹੌਰ ਵਿਖੇ ਮਹਾਰਾਜਾ ਰਣਜੀਤ ਸਿੰਘ ਨਾਲ ਇੱਕ ਸੰਧੀ ਕੀਤੀ । ਇਸ ਸੰਧੀ ਅਨੁਸਾਰ ਰਣਜੀਤ ਸਿੰਘ ਨੇ ਇਹ ਮੰਨਿਆ ਕਿ ਉਹ ਹੋਲਕਰ ਦੀ ਕੋਈ ਮਦਦ ਨਹੀਂ ਕਰੇਗਾ ਅਤੇ ਅੰਗਰੇਜ਼ਾਂ ਨੂੰ ਅੰਮ੍ਰਿਤਸਰ ਵਿੱਚੋਂ ਸ਼ਾਂਤੀਪੂਰਵਕ ਨਿਕਲ ਜਾਣ ਦੀ ਆਗਿਆ ਦੇਵੇਗਾ । ਅੰਗਰੇਜ਼ਾਂ ਨੇ ਇਹ ਮੰਨਿਆ ਕਿ ਉਹ ਰਣਜੀਤ ਸਿੰਘ ਦੇ ਰਾਜ ਵਿੱਚ ਕੋਈ ਦਖਲ ਨਹੀਂ ਦੇਣਗੇ ।
4. ਨੈਪੋਲੀਅਨ ਦਾ ਖ਼ਤਰਾ – ਇਸ ਸਮੇਂ ਅੰਤਰ-ਰਾਸ਼ਟਰੀ ਹਾਲਾਤ ਵਿੱਚ ਇੱਕ ਮਹੱਤਵਪੂਰਨ ਤਬਦੀਲੀ ਆਈ । 1807 ਈ. ਵਿੱਚ ਨੈਪੋਲੀਅਨ ਨੇ ਰੂਸ ਨਾਲ ਟਿਲਸਿਟ ਦੀ ਸੰਧੀ ‘ਤੇ ਦਸਤਖ਼ਤ ਕੀਤੇ । ਇਸ ਸੰਧੀ ਅਨੁਸਾਰ ਰੂਸ ਨੇ ਨੈਪੋਲੀਅਨ ਨੂੰ ਭਾਰਤ ਉੱਤੇ ਹਮਲਾ ਕਰਨ ਦੇ ਸਮੇਂ ਪੂਰਾ ਸਹਿਯੋਗ ਦੇਣ ਦਾ ਵਚਨ ਦਿੱਤਾ । ਨੈਪੋਲੀਅਨ ਦੇ ਵਧਦੇ ਹੋਏ ਪ੍ਰਭਾਵ ਕਾਰਨ ਭਾਰਤ ਵਿੱਚ ਅੰਗਰੇਜ਼ੀ ਸਰਕਾਰ ਘਬਰਾ ਗਈ । ਉਸ ਨੇ ਸਥਿਤੀ ਦਾ ਮੁਕਾਬਲਾ ਕਰਨ ਲਈ ਮਹਾਰਾਜਾ ਰਣਜੀਤ ਸਿੰਘ ਨਾਲ ਮਿੱਤਰਤਾ ਕਰਨ ਦਾ ਫੈਸਲਾ ਕੀਤਾ ।
5. ਮੈਟਕਾਫ਼ ਦਾ ਪਹਿਲਾ ਮਿਸ਼ਨ – ਅੰਗਰੇਜ਼ਾਂ ਨੇ ਮਹਾਰਾਜਾ ਰਣਜੀਤ ਸਿੰਘ ਨਾਲ ਸੰਧੀ ਕਰਨ ਲਈ ਚਾਰਲਸ ਮੈਟਕਾਫ਼ ਨੂੰ ਭੇਜਿਆ । ਉਹ 11 ਸਤੰਬਰ, 1808 ਈ. ਨੂੰ ਮਹਾਰਾਜੇ ਨੂੰ ਖੇਮਕਰਨ ਵਿਖੇ ਮਿਲਿਆ । ਇੱਥੇ ਉਸ ਨੇ ਅੰਗਰੇਜ਼ੀ ਸਰਕਾਰ ਦੇ ਪ੍ਰਸਤਾਵ ਮਹਾਰਾਜਾ ਰਣਜੀਤ ਸਿੰਘ ਅੱਗੇ ਰੱਖੇ । ਮਹਾਰਾਜਾ ਰਣਜੀਤ ਸਿੰਘ ਨੇ ਸੰਧੀ ਦੇ ਬਦਲੇ ਅੰਗਰੇਜ਼ਾਂ ਅੱਗੇ ਇਹ ਸ਼ਰਤਾਂ ਰੱਖੀਆਂ-
– ਉਸ ਨੂੰ ਸਾਰੀਆਂ ਸਿੱਖ ਰਿਆਸਤਾਂ ਦਾ ਸ਼ਾਸਕ ਮੰਨਿਆ ਜਾਵੇ ।
– ਕਾਬਲ ਦੇ ਸ਼ਾਸਕ ਨਾਲ ਅੰਗਰੇਜ਼ ਨਿਰਪੱਖ ਰਹਿਣਗੇ । ਪਰ ਗੱਲਬਾਤ ਅੱਗੇ ਪਾ ਦਿੱਤੀ ਗਈ ।
6. ਮੈਟਕਾਫ਼ ਦਾ ਦੂਸਰਾ ਮਿਸ਼ਨ – ਨੈਪੋਲੀਅਨ ਸਪੇਨ ਦੀ ਲੜਾਈ ਵਿੱਚ ਉਲਝ ਗਿਆ ਸੀ । ਇਸ ਕਾਰਨ ਉਸ ਦੇ ਭਾਰਤ ਉੱਤੇ ਹਮਲੇ ਦਾ ਖ਼ਤਰਾ ਟਲ ਗਿਆ । ਹੁਣ ਅੰਗਰੇਜ਼ਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਵਧਦੇ ਹੋਏ ਪ੍ਰਭਾਵ ਨੂੰ ਰੋਕਣ ਦਾ ਫੈਸਲਾ ਕੀਤਾ । ਇਸ ਸੰਬੰਧ ਵਿੱਚ ਚਾਰਲਸ ਮੈਟਕਾਫ਼ 10 ਦਸੰਬਰ, 1808 ਈ. ਨੂੰ ਮਹਾਰਾਜਾ ਰਣਜੀਤ ਸਿੰਘ ਨੂੰ ਅੰਮ੍ਰਿਤਸਰ ਵਿਖੇ ਮਿਲਿਆ । ਪਰ ਇਹ ਗੱਲਬਾਤ ਵੀ ਕਿਸੇ ਸਿਰੇ ਨਾ ਚੜ੍ਹ ਸਕੀ ।
7. ਲੜਾਈ ਦੀਆਂ ਤਿਆਰੀਆਂ – ਅੰਗਰੇਜ਼ਾਂ ਨੇ ਆਪਣੀਆਂ ਸ਼ਰਤਾਂ ਮਨਾਉਣ ਲਈ ਲੜਾਈ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ । ਉਨ੍ਹਾਂ ਨੇ ਫ਼ਰਵਰੀ 1809 ਈ. ਵਿੱਚ ਸਰ ਡੇਵਿਡ ਆਕਟਰਲੋਨੀ ਅਧੀਨ ਇੱਕ ਵੱਡੀ ਫ਼ੌਜ ਲੁਧਿਆਣੇ ਵਿਖੇ ਭੇਜੀ । ਮਹਾਰਾਜਾ ਰਣਜੀਤ ਸਿੰਘ ਨੇ ਦੀਵਾਨ ਮੋਹਕਮ ਚੰਦ ਨੂੰ ਜੋ ਕਿ ਮਹਾਰਾਜੇ ਦਾ ਸੈਨਾਪਤੀ ਸੀ ਫਿਲੌਰ ਵਿਖੇ ਨਿਯੁਕਤ ਕੀਤਾ । ਕਿਸੇ ਸਮੇਂ ਵੀ ਲੜਾਈ ਸ਼ੁਰੂ ਹੋ ਸਕਦੀ ਸੀ । ਪਰ ਅਖੀਰਲੇ ਸਮੇਂ ਰਣਜੀਤ ਸਿੰਘ ਨੇ ਅੰਗਰੇਜ਼ਾਂ ਦੀਆਂ ਸ਼ਰਤਾਂ ਨੂੰ ਸਵੀਕਾਰ ਕਰ ਲਿਆ ।
8. ਅੰਮ੍ਰਿਤਸਰ ਦੀ ਸੰਧੀ 1809 ਈ. – ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਕਾਰ 25 ਅਪਰੈਲ, 1809 ਈ. ਨੂੰ ਅੰਮ੍ਰਿਤਸਰ ਦੀ ਸੰਧੀ ਹੋਈ । ਇਸ ਸੰਧੀ ਅਨੁਸਾਰ ਸਤਲੁਜ ਦਰਿਆ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਪੂਰਬੀ ਹੱਦ ਮੰਨ ਲਿਆ ਗਿਆ । ਰਣਜੀਤ ਸਿੰਘ ਨੇ ਇਹ ਮੰਨਿਆ ਕਿ ਉਹ ਸਤਲੁਜ ਪਾਰ ਦੇ ਦੇਸ਼ਾਂ ‘ਤੇ ਕੋਈ ਹਮਲਾ ਨਹੀਂ ਕਰੇਗਾ । ਅੰਗਰੇਜ਼ਾਂ ਨੇ ਮਹਾਰਾਜੇ ਨੂੰ ਸਤਲੁਜ ਦੇ ਇਸ ਪਾਸੇ ਦਾ ਸੁਤੰਤਰ ਸ਼ਾਸਕ ਸਵੀਕਾਰ ਕਰ ਲਿਆ । ਦੋਨਾਂ ਨੇ ਇੱਕ ਦੂਸਰੇ ਦੇ ਅੰਦਰੂਨੀ ਮਾਮਲਿਆਂ ਵਿੱਚ ਦਖ਼ਲ ਨਾ ਦੇਣ ਦਾ ਫੈਸਲਾ ਕੀਤਾ । ਇੰਝ ਕਰਨ ਦੀ ਹਾਲਤ ਵਿੱਚ ਸੰਧੀ ਨੂੰ ਰੱਦ ਸਮਝਿਆ ਜਾਵੇਗਾ ।
9. ਅੰਮ੍ਰਿਤਸਰ ਦੀ ਸੰਧੀ ਦੀਆਂ ਰਣਜੀਤ ਸਿੰਘ ਨੂੰ ਹਾਨੀਆਂ – 1809 ਈ. ਵਿੱਚ ਅੰਮ੍ਰਿਤਸਰ ਦੀ ਸੰਧੀ ਕਾਰਨ ਰਣਜੀਤ ਸਿੰਘ ਨੂੰ ਹੇਠ ਲਿਖੀਆਂ ਹਾਨੀਆਂ ਹੋਈਆਂ-
– ਇਸ ਸੰਧੀ ਦੇ ਕਾਰਨ ਮਹਾਰਾਜਾ ਰਣਜੀਤ ਦਾ ਇਹ ਸੁਪਨਾ ਕਿ ਉਹ ਸਾਰੀ ਸਿੱਖ ਕੌਮ ਦਾ ਮਹਾਰਾਜਾ ਬਣੇਗਾ, ਮਿੱਟੀ ਵਿੱਚ ਮਿਲ ਗਿਆ ।
– ਇਸ ਸੰਧੀ ਦੇ ਕਾਰਨ ਮਹਾਰਾਜਾ ਰਣਜੀਤ ਸਿੰਘ ਦੇ ਸਨਮਾਨ ਨੂੰ ਭਾਰੀ ਸੱਟ ਵੱਜੀ ।
– ਇਸ ਸੰਧੀ ਦੇ ਕਾਰਨ ਅੰਗਰੇਜ਼ਾਂ ਲਈ ਪੰਜਾਬ ਨੂੰ ਹੜੱਪਣਾ ਆਸਾਨ ਹੋ ਗਿਆ ।
– ਇਸ ਸੰਧੀ ਦੇ ਕਾਰਨ ਮਹਾਰਾਜਾ ਰਣਜੀਤ ਸਿੰਘ ਸਤਲੁਜ ਦੇ ਪਾਰ ਦੇ ਖੇਤਰਾਂ ‘ਤੇ ਅਧਿਕਾਰ ਨਾ ਕਰ ਸਕਿਆ । ਇਸ ਕਾਰਨ ਉਸ ਨੂੰ ਭਾਰੀ ਖੇਤਰੀ ਅਤੇ ਆਰਥਿਕ ਨੁਕਸਾਨ ਹੋਇਆ ।
10. ਅੰਮ੍ਰਿਤਸਰ ਦੀ ਸੰਧੀ ਦੇ ਰਣਜੀਤ ਸਿੰਘ ਨੂੰ ਲਾਭ – 1809 ਈ. ਵਿੱਚ ਹੋਈ ਅੰਮ੍ਰਿਤਸਰ ਦੀ ਸੰਧੀ ਦੇ ਰਣਜੀਤ ਸਿੰਘ ਨੂੰ ਹੇਠ ਲਿਖੇ ਲਾਭ ਹੋਏ-
– ਮਹਾਰਾਜਾ ਨੇ ਅੰਗਰੇਜ਼ਾਂ ਨਾਲ ਸੰਧੀ ਕਰਕੇ ਪੰਜਾਬ ਰਾਜ ਨੂੰ ਖ਼ਤਮ ਹੋਣ ਤੋਂ ਬਚਾ ਲਿਆ । ਰਣਜੀਤ ਸਿੰਘ ਜੇਕਰ ਅੰਗਰੇਜ਼ਾਂ ਨਾਲ ਟੱਕਰ ਲੈਂਦਾ ਤਾਂ ਉਸ ਨੂੰ ਆਪਣਾ ਰਾਜ ਗਵਾਉਣਾ ਪੈਂਦਾ ।
– ਅੰਮ੍ਰਿਤਸਰ ਦੀ ਸੰਧੀ ਨਾਲ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਪੂਰਬੀ ਸੀਮਾ ਸੁਰੱਖਿਅਤ ਹੋ ਗਈ । ਸਿੱਟੇ ਵਜੋਂ ਮਹਾਰਾਜਾ ਉੱਤਰ-ਪੱਛਮ ਦੇ ਮਹੱਤਵਪੂਰਨ ਪ੍ਰਦੇਸ਼ਾਂ ਜਿਵੇਂ ਅੱਟਕ, ਮੁਲਤਾਨ, ਕਸ਼ਮੀਰ ਅਤੇ ਪਿਸ਼ਾਵਰ ਨੂੰ ਪੰਜਾਬ ਰਾਜ ਵਿੱਚ ਸ਼ਾਮਲ ਕਰਨ ਵਿੱਚ ਸਫਲ ਰਿਹਾ ।
11. ਅੰਮ੍ਰਿਤਸਰ ਦੀ ਸੰਧੀ ਦੇ ਅੰਗਰੇਜ਼ਾਂ ਨੂੰ ਲਾਭ – ਅੰਮ੍ਰਿਤਸਰ ਦੀ ਸੰਧੀ ਦੇ ਅੰਗਰੇਜ਼ਾਂ ਨੂੰ ਹੇਠ ਲਿਖੇ ਲਾਭ ਹੋਏ –
– ਅੰਗਰੇਜ਼ਾਂ ਨੇ ਬਿਨਾਂ ਕਿਸੇ ਨੁਕਸਾਨ ਦੇ ਰਣਜੀਤ ਸਿੰਘ ਨੂੰ ਪੂਰਬ ਵੱਲ ਹੋਰ ਵਧਣ ਤੋਂ ਰੋਕ ਦਿੱਤਾ ।
– ਅੰਗਰੇਜ਼ਾਂ ਨੂੰ ਕਾਫ਼ੀ ਪ੍ਰਾਦੇਸ਼ਿਕ ਲਾਭ ਹੋਇਆ । ਉਨ੍ਹਾਂ ਦਾ ਸਾਮਰਾਜ ਯਮੁਨਾ ਨਦੀ ਤੋਂ ਲੈ ਕੇ ਸਤਲੁਜ ਨਦੀ ਤਕ ਫੈਲ ਗਿਆ ।
– ਅੰਗਰੇਜ਼ ਆਪਣਾ ਧਿਆਨ ਭਾਰਤ ਦੀਆਂ ਹੋਰ ਸ਼ਕਤੀਆਂ ਨੂੰ ਕੁਚਲਣ ਵਿੱਚ ਲਗਾ ਸਕੇ ।
– ਪੰਜਾਬ, ਅਫ਼ਗਾਨਿਸਤਾਨ ਅਤੇ ਅੰਗਰੇਜ਼ਾਂ ਵਿਚਕਾਰ ਇੱਕ ਮੱਧਵਰਤੀ ਰਾਜ ਬਣ ਗਿਆ ।
– ਅੰਗਰੇਜ਼ੀ ਈਸਟ ਇੰਡੀਆ ਕੰਪਨੀ ਦੇ ਸਨਮਾਨ ਵਿੱਚ ਕਾਫ਼ੀ ਵਾਧਾ ਹੋਇਆ ।
1809 ਤੋਂ 1839 ਈ. ਤਕ ਦੇ ਸੰਬੰਧ
ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਕਾਰ 25 ਅਪਰੈਲ, 1809 ਈ. ਨੂੰ ਅੰਮ੍ਰਿਤਸਰ ਦੀ ਸੰਧੀ ਹੋਈ । ਇਸ ਨਾਲ ਅੰਗਰੇਜ਼-ਸਿੱਖ ਸੰਬੰਧਾਂ ਵਿੱਚ ਨਵੇਂ ਯੁੱਗ ਦੀ ਸ਼ੁਰੂਆਤ ਹੋਈ । ਇਸ ਸੰਧੀ ਦੇ ਬਾਅਦ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਾਲੇ ਰਹੇ ਸੰਬੰਧਾਂ ਦਾ ਆਲੋਚਨਾਤਮਕ ਵਰਣਨ ਅੱਗੇ ਲਿਖੇ ਅਨੁਸਾਰ ਹੈ-
1. ਕੁਝ ਸ਼ੱਕ ਅਤੇ ਬੇਵਿਸ਼ਵਾਸੀ ਦਾ ਸਮਾਂ – ਅੰਮ੍ਰਿਤਸਰ ਦੀ ਸੰਧੀ ਦੇ ਬਾਵਜੂਦ ਅੰਗਰੇਜ਼ਾਂ ਅਤੇ ਮਹਾਰਾਜਾ ਵਿਚਕਾਰ 1809 ਈ. ਤੋਂ 1812 ਈ. ਤਕ ਆਪਸੀ ਸ਼ੱਕ ਅਤੇ ਬੇਵਿਸ਼ਵਾਸੀ ਦਾ ਮਾਹੌਲ ਬਣਿਆ ਰਿਹਾ । ਦੋਹਾਂ ਹੀ ਪੱਖਾਂ ਨੇ ਇੱਕ ਦੂਸਰੇ ਦੀਆਂ ਸੈਨਿਕ ਅਤੇ ਕੂਟਨੀਤਿਕ ਚਾਲਾਂ ਸੰਬੰਧੀ ਜਾਣਕਾਰੀ ਪ੍ਰਾਪਤ ਕਰਨ ਲਈ ਆਪਣੇ ਜਾਸੂਸ ਛੱਡੇ ਹੋਏ ਸਨ । ਅੰਗਰੇਜ਼ਾਂ ਨੇ ਲੁਧਿਆਣੇ ਵਿਖੇ ਇੱਕ ਸ਼ਕਤੀਸ਼ਾਲੀ ਸੈਨਿਕ ਛਾਉਣੀ ਕਾਇਮ ਕਰ ਲਈ । ਦੂਜੇ ਪਾਸੇ ਮਹਾਰਾਜਾ ਰਣਜੀਤ ਸਿੰਘ ਨੇ ਵੀ ਫਿਲੌਰ ਵਿਖੇ ਇੱਕ ਕਿਲ੍ਹੇ ਦਾ ਨਿਰਮਾਣ ਕਰਵਾਇਆ ।
2. ਸੰਬੰਧਾਂ ਵਿੱਚ ਸੁਧਾਰ – ਹੌਲੀ-ਹੌਲੀ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਕਾਰ ਸ਼ੰਕਾਵਾਂ ਦੂਰ ਹੋਣੀਆਂ ਸ਼ੁਰੂ ਹੋ ਗਈਆਂ 1812 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਡੇਵਿਡ ਆਕਟਰਲੋਨੀ ਨੂੰ ਕੰਵਰ ਖੜਕ ਸਿੰਘ ਦੀ ਸ਼ਾਦੀ ‘ਤੇ ਸੱਦਾ ਦਿੱਤਾ । ਲਾਹੌਰ ਦਰਬਾਰ ਵਿੱਚ ਪਹੁੰਚਣ ‘ਤੇ ਉਸ ਦਾ ਨਿੱਘਾ ਸਵਾਗਤ ਕੀਤਾ ਗਿਆ । 1812 ਈ. ਤੋਂ ਲੈ ਕੇ 1821 ਈ. ਤਕ ਦੇ ਸਮੇਂ ਦੌਰਾਨ ਅੰਗਰੇਜ਼ਾਂ ਅਤੇ ਰਣਜੀਤ ਸਿੰਘ ਨੇ ਇੱਕ ਦੂਜੇ ਦੇ ਮਾਮਲਿਆਂ ਵਿੱਚ ਕੋਈ ਦਖ਼ਲ ਨਾ ਦਿੱਤਾ ।
3. ਵਦਨੀ ਦੀ ਸਮੱਸਿਆ – 1822 ਈ. ਵਿੱਚ ਵਦਨੀ ਪਿੰਡ ਦੀ ਮਲਕੀਅਤ ਬਾਰੇ ਅੰਗਰੇਜ਼ਾਂ ਅਤੇ ਰਣਜੀਤ ਸਿੰਘ ਦੇ ਆਪਸੀ ਸੰਬੰਧਾਂ ਵਿੱਚ ਕੁਝ ਸਮੇਂ ਲਈ ਕੁੜੱਤਣ ਪੈਦਾ ਹੋ ਗਈ । ਅੰਗਰੇਜ਼ਾਂ ਨੇ ਵਦਨੀ ਵਿੱਚੋਂ ਰਣਜੀਤ ਸਿੰਘ ਦੀ ਫ਼ੌਜ ਨੂੰ ਕੱਢ ਦਿੱਤਾ । ਇਸ ਕਾਰਨ ਰਣਜੀਤ ਸਿੰਘ ਨੂੰ ਕਾਫ਼ੀ ਗੁੱਸਾ ਆਇਆ ਪਰ ਉਸ ਨੇ ਲੜਾਈ ਨਾ ਕੀਤੀ ।
4. ਸੰਬੰਧਾਂ ਵਿੱਚ ਸੁਧਾਰ – 1823 ਈ. ਵਿੱਚ ਵੇਡ ਜੋ ਕਿ ਲੁਧਿਆਣਾ ਵਿੱਚ ਅੰਗਰੇਜ਼ਾਂ · ਦਾ ਪੁਲੀਟੀਕਲ ਏਜੰਟ ਸੀ, ਦੇ ਦਖਲ ਦੇਣ ‘ਤੇ ਵਦਨੀ ਦਾ ਇਲਾਕਾ ਰਣਜੀਤ ਸਿੰਘ ਨੂੰ ਵਾਪਸ ਸੌਂਪ ਦਿੱਤਾ ਗਿਆ । ਰਣਜੀਤ ਸਿੰਘ ਨੇ ਵੀ 1824 ਈ. ਵਿੱਚ ਜਦੋਂ ਨੇਪਾਲ ਸਰਕਾਰ ਨੇ ਅੰਗਰੇਜ਼ਾਂ ਵਿਰੁੱਧ ਉਸ ਤੋਂ ਸਹਾਇਤਾ ਮੰਗੀ ਤਾਂ ਉਸ ਨੇ ਇਨਕਾਰ ਕਰ ਦਿੱਤਾ । ਇਸੇ ਤਰ੍ਹਾਂ 1825 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਭਰਤਪੁਰ ਦੇ ਰਾਜੇ ਨੂੰ ਅੰਗਰੇਜ਼ਾਂ ਵਿਰੁੱਧ ਸਹਿਯੋਗ ਨਾ ਦਿੱਤਾ । 1826 ਈ. ਵਿੱਚ ਜਦੋਂ ਮਹਾਰਾਜਾ ਰਣਜੀਤ ਸਿੰਘ ਬੀਮਾਰ ਪਿਆ ਤਾਂ ਅੰਗਰੇਜ਼ਾਂ ਨੇ ਉਸ ਦੇ ਇਲਾਜ ਲਈ ਡਾਕਟਰ ਮਰੇ ਨੂੰ ਭੇਜਿਆ ।
5. ਸਿੰਧ ਦਾ ਪ੍ਰਸ਼ਨ – ਸਿੰਧ ਦਾ ਇਲਾਕਾ ਵਪਾਰਿਕ ਅਤੇ ਭੂਗੋਲਿਕ ਪੱਖ ਤੋਂ ਬੜਾ ਮਹੱਤਵਪੂਰਨ ਸੀ । 1831 ਈ. ਵਿੱਚ ਅੰਗਰੇਜ਼ਾਂ ਨੇ ਅਲੈਗਜ਼ੈਂਡਰ ਬਰਨਜ਼ ਨੂੰ ਸਿੰਧ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਭੇਜਿਆ । ਮਹਾਰਾਜਾ ਰਣਜੀਤ ਸਿੰਘ ਨੂੰ ਕੋਈ ਸ਼ੱਕ ਨਾ ਪਵੇ ਇਸ ਲਈ ਉਸ ਨੂੰ ਰੋਪੜ ਵਿਖੇ ਗਵਰਨਰ-ਜਨਰਲ ਲਾਰਡ ਬੈਂਟਿੰਕ ਨਾਲ ਇੱਕ ਮੁਲਾਕਾਤ ਲਈ ਸੱਦਾ ਭੇਜਿਆ । ਇਹ ਮੁਲਾਕਾਤ 26 ਅਕਤੂਬਰ, 1831 ਈ. ਨੂੰ ਹੋਈ । ਅੰਗਰੇਜ਼ਾਂ ਨੇ ਬੜੀ ਚਾਲਾਕੀ ਨਾਲ ਰਣਜੀਤ ਸਿੰਘ ਨੂੰ ਗੱਲੀਂ-ਬਾਤੀਂ ਲਗਾਈ ਰੱਖਿਆ । ਦੂਜੇ ਪਾਸੇ ਅੰਗਰੇਜ਼ ਸਿੰਧ ਨਾਲ ਇੱਕ ਵਪਾਰਿਕ ਸੰਧੀ ਕਰਨ ਵਿੱਚ ਸਫਲ ਹੋਏ । ਇਸ ਕਾਰਨ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਕਾਰ ਮੁੜ ਤਣਾਓ ਆ ਗਿਆ ।
6. ਸ਼ਿਕਾਰਪੁਰ ਦਾ ਪ੍ਰਸ਼ਨ – ਸ਼ਿਕਾਰਪੁਰ ਦੇ ਪ੍ਰਸ਼ਨ ‘ਤੇ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਾਲੇ ਆਪਸੀ ਪਾੜਾ ਹੋਰ ਵੱਧ ਗਿਆ । 1836 ਈ. ਵਿੱਚ ਮਜਾਰਿਸ ਨਾਂ ਦੇ ਇੱਕ ਕਬੀਲੇ ਨੂੰ ਰਣਜੀਤ ਸਿੰਘ ਨੇ ਹਰਾਇਆ ਅਤੇ ਸ਼ਿਕਾਰਪੁਰ ‘ਤੇ ਕਬਜ਼ਾ ਕਰ ਲਿਆ । ਉਸੇ ਸਮੇਂ ਵੇਡ ਅਧੀਨ ਇੱਕ ਅੰਗਰੇਜ਼ੀ ਫ਼ੌਜ ਵੀ ਉੱਥੇ ਪਹੁੰਚ ਗਈ । ਰਣਜੀਤ ਸਿੰਘ ਨੂੰ ਪਿੱਛੇ ਹਟਣਾ ਪਿਆ ਕਿਉਂਕਿ ਉਹ ਅੰਗਰੇਜ਼ਾਂ ਨਾਲ ਲੜਾਈ ਨਹੀਂ ਕਰਨਾ ਚਾਹੁੰਦਾ ਸੀ ।
7. ਫ਼ਿਰੋਜ਼ਪੁਰ ਦਾ ਪ੍ਰਸ਼ਨ – ਫ਼ਿਰੋਜ਼ਪੁਰ ਸ਼ਹਿਰ ‘ਤੇ ਰਣਜੀਤ ਸਿੰਘ ਦਾ ਅਧਿਕਾਰ ਸੀ । 1835 ਈ. ਵਿੱਚ ਅੰਗਰੇਜ਼ਾਂ ਨੇ ਇਸ ‘ਤੇ ਕਬਜ਼ਾ ਕਰ ਲਿਆ ਸੀ । 1838 ਈ. ਵਿੱਚ ਅੰਗਰੇਜ਼ਾਂ ਨੇ ਇੱਥੇ ਇੱਕ ਸ਼ਕਤੀਸ਼ਾਲੀ ਸੈਨਿਕ ਛਾਉਣੀ ਬਣਾ ਲਈ । ਭਾਵੇਂ ਮਹਾਰਾਜੇ ਨੇ ਇਸ ਗੱਲ ਦਾ ਬੜਾ ਗੁੱਸਾ ਮਨਾਇਆ ਪਰ ਅੰਗਰੇਜ਼ਾਂ ਨੇ ਉਸ ਦੀ ਕੋਈ ਪਰਵਾਹ ਨਾ ਕੀਤੀ ।
8. ਤਿੰਨ-ਪੱਖੀ ਸੰਧੀ – 1837 ਈ. ਵਿੱਚ ਰੂਸ ਬੜੀ ਤੇਜ਼ੀ ਨਾਲ ਏਸ਼ੀਆ ਵੱਲ ਵੱਧ ਰਿਹਾ ਸੀ । ਅੰਗਰੇਜ਼ਾਂ ਨੂੰ ਇਹ ਖ਼ਤਰਾ ਹੋ ਗਿਆ ਕਿ ਕਿਧਰੇ ਰੂਸ ਅਫ਼ਗਾਨਿਸਤਾਨ ਦੇ ਰਸਤੇ ਭਾਰਤ ‘ਤੇ ਹਮਲਾ ਨਾ ਕਰ ਦੇਵੇ । ਇਸ ਹਮਲੇ ਨੂੰ ਰੋਕਣ ਲਈ ਅਤੇ ਅਫ਼ਗਾਨਿਸਤਾਨ ਦੇ ਸ਼ਾਸਕ ਦੋਸਤ ਮੁਹੰਮਦ ਖ਼ਾਂ ਨੂੰ ਗੱਦੀ ਤੋਂ ਉਤਾਰਨ ਲਈ ਅੰਗਰੇਜ਼ਾਂ ਨੇ ਅਫ਼ਗਾਨਿਸਤਾਨ ਦੇ ਸਾਬਕਾ ਸ਼ਾਸਕ ਸ਼ਾਹ ਸ਼ੁਜਾਹ ਅਤੇ ਮਹਾਰਾਜਾ ਰਣਜੀਤ ਸਿੰਘ ਨਾਲ 26 ਜੂਨ 1838 ਈ. ਨੂੰ ਤਿੰਨ-ਪੱਖੀ ਸੰਧੀ ਕੀਤੀ । ਅੰਗਰੇਜ਼ਾਂ ਨੇ ਮਹਾਰਾਜਾ ਰਣਜੀਤ ਸਿੰਘ ਤੋਂ ਇਸ ਸਮਝੌਤੇ ‘ਤੇ ਜ਼ਬਰਦਸਤੀ ਦਸਤਖ਼ਤ ਕਰਵਾਏ । ਤਿੰਨ-ਪੱਖੀ ਸੰਧੀ ਦੀਆਂ ਸ਼ਰਤਾਂ ਇਹ ਸਨ-
– ਸ਼ਾਹ ਸ਼ੁਜਾਹ ਨੂੰ ਅੰਗਰੇਜ਼ਾਂ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਸਹਿਯੋਗ ਨਾਲ ਅਫ਼ਗਾਨਿਸਤਾਨ ਦਾ ਬਾਦਸ਼ਾਹ ਬਣਾਇਆ ਜਾਵੇਗਾ ।
– ਸ਼ਾਹ ਸ਼ੁਜਾਹ ਨੇ ਮਹਾਰਾਜਾ ਰਣਜੀਤ ਸਿੰਘ ਦੁਆਰਾ ਜਿੱਤੇ ਗਏ ਸਾਰੇ ਅਫ਼ਗਾਨ ਇਲਾਕਿਆਂ ਉੱਤੇ ਉਸ ਦਾ ਅਧਿਕਾਰ ਮੰਨ ਲਿਆ ।
– ਸਿੰਧ ਦੇ ਸੰਬੰਧ ਵਿੱਚ ਅੰਗਰੇਜ਼ਾਂ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਦਰਮਿਆਨ ਜਿਹੜੇ ਫੈਸਲੇ ਹੋਣਗੇ ਸ਼ਾਹ ਸ਼ੁਜਾਹ ਨੇ ਉਨ੍ਹਾਂ ਨੂੰ ਮੰਨਣ ਦਾ ਵਚਨ ਦਿੱਤਾ ।
– ਸ਼ਾਹ ਸ਼ੁਜਾਹ ਅੰਗਰੇਜ਼ਾਂ ਅਤੇ ਸਿੱਖਾਂ ਦੀ ਆਗਿਆ ਤੋਂ ਬਿਨਾਂ ਦੁਨੀਆਂ ਦੀ ਕਿਸੇ ਹੋਰ ਸ਼ਕਤੀ ਨਾਲ ਸੰਬੰਧ ਕਾਇਮ ਨਹੀਂ ਕਰੇਗਾ ।
– ਇੱਕ ਦੇਸ਼ ਦਾ ਦੁਸ਼ਮਣ ਦੂਜੇ ਦੋ ਦੇਸ਼ਾਂ ਦਾ ਵੀ ਦੁਸ਼ਮਣ ਸਮਝਿਆ ਜਾਵੇਗਾ ।
– ਸ਼ਾਹ ਸ਼ੁਜਾਹ ਨੂੰ ਤਖ਼ਤ ਉੱਤੇ ਬਿਠਾਉਣ ਲਈ ਮਹਾਰਾਜਾ ਰਣਜੀਤ ਸਿੰਘ 5,000 ਸੈਨਿਕਾਂ ਨਾਲ ਮਦਦ ਕਰੇਗਾ ਅਤੇ ਸ਼ਾਹ ਸ਼ੁਜਾਹ ਇਸ ਬਦਲੇ ਮਹਾਰਾਜੇ ਨੂੰ 2 ਲੱਖ ਰੁਪਏ ਦੇਵੇਗਾ ।
ਤਿੰਨ-ਪੱਖੀ ਸੰਧੀ ਰਣਜੀਤ ਸਿੰਘ ਦੀ ਇੱਕ ਹੋਰ ਕੂਟਨੀਤਿਕ ਹਾਰ ਸੀ । ਇਸ ਸੰਧੀ ਨੇ ਰਣਜੀਤ ਸਿੰਘ ਦੀਆਂ ਸਿੰਧ ਅਤੇ ਸ਼ਿਕਾਰਪੁਰ ਉੱਤੇ ਕਬਜ਼ਾ ਕਰਨ ਦੀਆਂ ਸਾਰੀਆਂ ਇੱਛਾਵਾਂ ‘ਤੇ ਪਾਣੀ ਫੇਰ ਦਿੱਤਾ ਸੀ । ਮਹਾਰਾਜਾ ਰਣਜੀਤ ਸਿੰਘ ਦੀ 27 ਜੂਨ, 1839 ਈ. ਨੂੰ ਮੌਤ ਹੋ ਗਈ ।
ਮਹਾਰਾਜਾ ਰਣਜੀਤ ਸਿੰਘ ਦੀ ਅੰਗਰੇਜ਼ਾਂ ਪ੍ਰਤੀ ਨੀਤੀ ਦਾ ਮੁੱਲਾਂਕਣ
ਮਹਾਰਾਜਾ ਰਣਜੀਤ ਸਿੰਘ ਨੇ ਅੰਗਰੇਜ਼ਾਂ ਨਾਲ ਆਪਣੇ ਸੰਬੰਧਾਂ ਸਮੇਂ ਜਿਹੜੀ ਨੀਤੀ ਅਪਣਾਈ ਉਸ ਸੰਬੰਧੀ ਇਤਿਹਾਸਕਾਰਾਂ ਵਿੱਚ ਮਤਭੇਦ ਪਾਏ ਜਾਂਦੇ ਹਨ । ਕੁਝ ਇਤਿਹਾਸਕਾਰਾਂ ਦਾ ਵਿਚਾਰ ਹੈ ਕਿ ਰਣਜੀਤ ਸਿੰਘ ਨੇ ਅੰਗਰੇਜ਼ਾਂ ਨਾਲ ਲੜਾਈ ਨਾ ਕਰਕੇ ਆਪਣੀ ਸਿਆਣਪ ਅਤੇ ਦੂਰਦਰਸ਼ਤਾ ਦਾ ਸਬੂਤ ਦਿੱਤਾ । ਰਣਜੀਤ ਸਿੰਘ ਅੰਗਰੇਜ਼ਾਂ ਦੀ ਸ਼ਕਤੀ ਤੋਂ ਚੰਗੀ ਤਰ੍ਹਾਂ ਜਾਣੂ ਸੀ । ਉਹ ਆਪਣੇ ਤੋਂ ਕਈ ਗੁਣਾਂ ਸ਼ਕਤੀਸ਼ਾਲੀ ਦੁਸ਼ਮਣ ਨਾਲ ਟੱਕਰ ਲੈ ਕੇ ਉਭਰਦੇ ਹੋਏ ਖ਼ਾਲਸਾ ਰਾਜੇ ਨੂੰ ਨਸ਼ਟ ਹੁੰਦੇ ਨਹੀਂ ਵੇਖਣਾ ਚਾਹੁੰਦਾ ਸੀ । ਦੂਸਰਾ, ਅੰਗਰੇਜ਼ਾਂ ਨਾਲ ਮਿੱਤਰਤਾ ਕਾਰਨ ਹੀ ਮਹਾਰਾਜਾ ਰਣਜੀਤ ਸਿੰਘ ਉੱਤਰ-ਪੱਛਮ ਵੱਲ ਸਿੱਖ ਸਾਮਰਾਜ ਦਾ ਕਾਫੀ ਵਿਸਥਾਰ ਕਰ ਸਕਿਆ ।
ਦੂਜੇ ਪਾਸੇ ਕੁਝ ਹੋਰ ਇਤਿਹਾਸਕਾਰਾਂ ਨੇ ਇਸ ਨੀਤੀ ਦੀ ਸਖ਼ਤ ਆਲੋਚਨਾ ਕੀਤੀ ਹੈ । ਉਨ੍ਹਾਂ ਦਾ ਵਿਚਾਰ ਹੈ ਕਿ ਰਣਜੀਤ ਸਿੰਘ ਨੇ ਅੰਗਰੇਜ਼ਾਂ ਅੱਗੇ ਸਦਾ ਝੁਕਣ ਦੀ ਨੀਤੀ ਅਪਣਾਈ । 1809 ਈ. ਦੀ ਅੰਮ੍ਰਿਤਸਰ ਦੀ ਸੰਧੀ ਰਾਹੀਂ ਅੰਗਰੇਜ਼ਾਂ ਨੇ ਰਣਜੀਤ ਸਿੰਘ ਨੂੰ ਸਤਲੁਜ ਪਾਰ ਦੇ ਦੇਸ਼ਾਂ ਵਿੱਚੋਂ ਆਪਣੀਆਂ ਫ਼ੌਜਾਂ ਕੱਢਣ ਲਈ ਮਜਬੂਰ ਕਰ ਦਿੱਤਾ ਸੀ । ਸਿੰਧ, ਸ਼ਿਕਾਰਪੁਰ ਅਤੇ ਫ਼ਿਰੋਜ਼ਪੁਰ ਦੇ ਮਾਮਲਿਆਂ ਵਿੱਚ ਰਣਜੀਤ ਸਿੰਘ ਦਾ ਭਾਰੀ ਅਪਮਾਨ ਕੀਤਾ ਗਿਆ ਸੀ । ਤਿੰਨ-ਪੱਖੀ ਸੰਧੀ ਰਣਜੀਤ ਸਿੰਘ ਉੱਪਰ ਜ਼ਬਰਦਸਤੀ ਥੋਪੀ ਗਈ ਸੀ । ਇੱਕ ਜਾਬਰ ਅਤੇ ਅੱਤਿਆਚਾਰੀ ਦੇ ਅੱਗੇ ਸਦਾ ਹੀ ਝੁਕੀ ਜਾਣਾ ਕਦੀ ਠੀਕ ਜਾਂ ਯੋਗ ਨਹੀਂ ਆਖਿਆ ਜਾ ਸਕਦਾ । ਡਾ. ਐੱਨ. ਕੇ. ਸਿਨਹਾ ਦੇ ਅਨੁਸਾਰ ਰਣਜੀਤ ਸਿੰਘ ਆਪਣੇ ਹੱਥੀਂ ਉਸਾਰੇ ਸਾਮਰਾਜ ਨੂੰ ਜੰਗ ਦੇ ਖ਼ਤਰਿਆਂ ਦੇ ਸਾਹਮਣੇ ਨੰਗਾ ਕਰਨੋਂ ਡਰਦਾ ਸੀ, ਇਸ ਲਈ ਉਸ ਨੇ ਝੁਕ ਜਾਣ ਦੀ ਨੀਤੀ ਅਪਣਾਈ ।

Exam Tips:

a) ਉੱਤਰ ਦੋ ਹਿੱਸਿਆਂ (1800-09 ਅਤੇ 1809-39) ਵਿੱਚ ਵੰਡ ਕੇ ਲਿਖੋ।
b) ਸਮਾਂ-ਸੀਮਾ ਘੱਟ ਹੋਵੇ ਤਾਂ ਹਰ ਪੜਾਅ ਦੀਆਂ ਮੁੱਖ ਘਟਨਾਵਾਂ ਤੇ ਸਾਲ ਹੀ ਲਿਖੋ।

 

ਸੰਖੇਪ ਉੱਤਰਾਂ ਵਾਲੇ ਪ੍ਰਸ਼ਨ

Question 1: ਜਸਵੰਤ ਰਾਓ ਹੋਲਕਰ ਕੌਣ ਸੀ ? ਮਹਾਰਾਜਾ ਰਣਜੀਤ ਸਿੰਘ ਨੇ ਉਸ ਦੀ ਸਹਾਇਤਾ ਕਿਉਂ ਨਾ ਕੀਤੀ ?

Answer:

ਜਸਵੰਤ ਰਾਓ ਹੋਲਕਰ ਮਰਾਠਾ ਸਰਦਾਰ ਸੀ । ਉਹ 1805 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਤੋਂ ਅੰਗਰੇਜ਼ਾਂ ਵਿਰੁੱਧ ਸਹਾਇਤਾ ਲੈਣ ਲਈ ਅੰਮ੍ਰਿਤਸਰ ਪਹੁੰਚਿਆ । ਮਹਾਰਾਜਾ ਰਣਜੀਤ ਸਿੰਘ ਨੇ ਹੋਲਕਰ ਦੀ ਹੇਠ ਲਿਖੇ ਕਾਰਨਾਂ ਕਰਕੇ ਕੋਈ ਸਹਾਇਤਾ ਨਾ ਕੀਤੀ । ਪਹਿਲਾ, ਮਹਾਰਾਜਾ ਰਣਜੀਤ ਸਿੰਘ ਅੰਗਰੇਜ਼ੀ ਸੈਨਾ ਦੇ ਅਨੁਸ਼ਾਸਨ ਨੂੰ ਦੇਖ ਕੇ ਹੈਰਾਨ ਰਹਿ ਗਿਆ ਸੀ । ਦੂਸਰਾ, ਅੰਮ੍ਰਿਤਸਰ ਵਿਖੇ ਹੋਏ ਗੁਰਮਤੇ ਵਿੱਚ ਫ਼ੈਸਲਾ ਕੀਤਾ ਗਿਆ ਕਿ ਜਸਵੰਤ ਰਾਓ ਹੋਲਕਰ ਦੀ ਸਹਾਇਤਾ ਲਾਹੌਰ ਰਾਜ ਲਈ ਵਿਨਾਸ਼ਕਾਰੀ ਸਿੱਧ ਹੋ ਸਕਦੀ ਹੈ । ਤੀਸਰਾ, ਮਹਾਰਾਜਾ ਰਣਜੀਤ ਸਿੰਘ ਪੰਜਾਬ ਨੂੰ ਜੰਗ ਦਾ ਅਖਾੜਾ ਨਹੀਂ ਬਣਾਉਣਾ ਚਾਹੁੰਦਾ ਸੀ ।

Exam Tips:

a) ਹੋਲਕਰ ਦੀ ਪਛਾਣ (ਮਰਾਠਾ ਸਰਦਾਰ) ਪਹਿਲੇ ਵਾਕ ਵਿੱਚ ਲਿਖੋ।
b) ਤਿੰਨ ਕਾਰਨ ਗਿਣਤੀ ਸਹਿਤ ਲਿਖੋ।

 

Question 2: ਅੰਮ੍ਰਿਤਸਰ ਦੀ ਸੰਧੀ ਦੀਆਂ ਪਰਿਸਥਿਤੀਆਂ ਦਾ ਵਰਣਨ ਕਰੋ।
ਜਾਂ
ਅੰਮ੍ਰਿਤਸਰ ਦੀ ਸੰਧੀ ਦੀਆਂ ਪਰਿਸਥਿਤੀਆਂ ਦਾ ਅਧਿਐਨ ਕਰੋ।
ਜਾਂ
1800 ਤੋਂ 1809 ਈ. ਤਕ ਅੰਗਰੇਜ਼-ਸਿੱਖ ਸੰਬੰਧਾਂ ਦਾ ਵਰਣਨ ਕਰੋ।

Answer:

ਮਹਾਰਾਜਾ ਰਣਜੀਤ ਸਿੰਘ ਪੰਜਾਬ ਦੀਆਂ ਸਾਰੀਆਂ ਸਿੱਖ ਰਿਆਸਤਾਂ ‘ਤੇ ਆਪਣਾ ਕਬਜ਼ਾ ਕਰਨਾ ਚਾਹੁੰਦਾ ਸੀ । ਇਸ ਉਦੇਸ਼ ਨਾਲ ਉਸ ਨੇ 1806 ਈ. ਤੇ 1807 ਈ. ਵਿੱਚ ਮਾਲਵਾ ਦੇ ਇਲਾਕਿਆਂ ‘ਤੇ ਹਮਲੇ ਕੀਤੇ । ਉਸ ਨੇ ਕਈ ਖੇਤਰਾਂ ਉੱਤੇ ਕਬਜ਼ਾ ਕਰ ਲਿਆ । ਸਤੰਬਰ 1808 ਈ. ਵਿੱਚ ਰਣਜੀਤ ਸਿੰਘ ਅਤੇ ਚਾਰਲਸ ਮੈਟਕਾਫ਼ ਵਿਚਕਾਰ ਹੋਈ ਗੱਲਬਾਤ ਅਸਫਲ ਰਹੀ । ਰਣਜੀਤ ਸਿੰਘ ਨੇ ਦਸੰਬਰ, 1808 ਈ. ਵਿੱਚ ਮਾਲਵਾ ’ਤੇ ਤੀਸਰੀ ਵਾਰ ਹਮਲਾ ਕੀਤਾ । ਹੁਣ ਅੰਗਰੇਜ਼ਾਂ ਨੇ ਰਣਜੀਤ ਸਿੰਘ ਤੋਂ ਆਪਣੀਆਂ ਸ਼ਰਤਾਂ ਮਨਵਾਉਣ ਲਈ ਯੁੱਧ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ । ਮਹਾਰਾਜਾ ਨੇ ਕੂਟਨੀਤੀ ਤੋਂ ਕੰਮ ਲਿਆ । ਸਿੱਟੇ ਵਜੋਂ 25 ਅਪਰੈਲ, 1809 ਈ. ਨੂੰ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਕਾਰ ਅੰਮ੍ਰਿਤਸਰ ਦੀ ਸੰਧੀ ‘ਤੇ ਦਸਤਖ਼ਤ ਹੋਏ ।

Exam Tips:

a) ਮਾਲਵਾ ਉੱਤੇ ਹਮਲੇ ਅਤੇ ਮੈਟਕਾਫ਼ ਦੀ ਅਸਫਲ ਗੱਲਬਾਤ ਦਾ ਜ਼ਿਕਰ ਕਰੋ।
b) ਸੰਧੀ ਦੀ ਮਿਤੀ ਸਹੀ ਲਿਖੋ।

 

Question 3: ਅੰਮ੍ਰਿਤਸਰ ਦੀ ਸੰਧੀ ਦੀਆਂ ਤਿੰਨ ਸ਼ਰਤਾਂ ਕੀ ਸਨ ?

Answer:

1. ਅੰਗਰੇਜ਼ੀ ਸਰਕਾਰ ਅਤੇ ਲਾਹੌਰ ਦਰਬਾਰ ਵਿਚਕਾਰ ਪੱਕੀ ਮਿੱਤਰਤਾ ਰਹੇਗੀ ।
2. ਅੰਗਰੇਜ਼ੀ ਸਰਕਾਰ ਸਤਲੁਜ ਦਰਿਆ ਦੇ ਉੱਤਰ ਵਿੱਚ ਮਹਾਰਾਜਾ ਦੇ ਦੇਸ਼ਾਂ ਅਤੇ ਪਰਜਾ ਨਾਲ ਕੋਈ ਸੰਬੰਧ ਨਹੀਂ ਰੱਖੇਗੀ ।
3. ਮਹਾਰਾਜਾ ਸਤਲੁਜ ਦਰਿਆ ਦੇ ਖੱਬੇ-ਪਾਸੇ ਦੇ ਇਲਾਕੇ ਵਿੱਚ ਜੋ ਉਸ ਦੇ ਕਬਜ਼ੇ ਵਿੱਚ ਹੈ ਉਨੀ ਹੀ ਫ਼ੌਜ ਰੱਖੇਗਾ ਜਿੰਨੀ ਕਿ ਉਸ ਇਲਾਕੇ ਦੇ ਅੰਦਰੂਨੀ ਪ੍ਰਬੰਧ ਲਈ ਲੋੜੀਂਦੀ ਹੋਵੇਗੀ ।

Exam Tips:

a) ਤਿੰਨੇ ਸ਼ਰਤਾਂ ਵੱਖ-ਵੱਖ ਨੰਬਰ ਲਗਾ ਕੇ ਲਿਖੋ।
b) ਸਤਲੁਜ ਦਰਿਆ ਵਾਲੀ ਸ਼ਰਤ ਦਾ ਜ਼ਿਕਰ ਜ਼ਰੂਰ ਕਰੋ।

 

Question 4: ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਕਾਰ ਹੋਈ ਅੰਮ੍ਰਿਤਸਰ ਦੀ ਸੰਧੀ ਦੀ ਮਹੱਤਤਾ ਦੱਸੋ।
ਜਾਂ
ਅੰਮ੍ਰਿਤਸਰ ਦੀ ਸੰਧੀ (1809) ਦਾ ਇਤਿਹਾਸਿਕ ਮਹੱਤਵ ਕੀ ਸੀ ?
ਜਾਂ
ਅੰਮ੍ਰਿਤਸਰ ਦੀ ਸੰਧੀ ਦੀਆਂ ਤਿੰਨ ਮੁੱਖ ਸ਼ਰਤਾਂ ਕੀ ਸਨ ?
ਜਾਂ
ਅੰਮ੍ਰਿਤਸਰ ਦੀ ਸੰਧੀ ਦਾ ਕੀ ਮਹੱਤਵ ਸੀ ?

Answer:

ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਕਾਰ 25 ਅਪਰੈਲ, 1809 ਈ. ਨੂੰ ਹੋਈ ਅੰਮ੍ਰਿਤਸਰ ਦੀ ਸੰਧੀ ਦਾ ਪੰਜਾਬ ਦੇ ਇਤਿਹਾਸ ਵਿੱਚ ਮਹੱਤਵਪੂਰਨ ਥਾਂ ਹੈ । ਇਸ ਸੰਧੀ ਰਾਹੀਂ ਰਣਜੀਤ ਸਿੰਘ ਨੇ ਸਤਲੁਜ ਦਰਿਆ ਨੂੰ ਰਾਜ ਦੀ ਪੂਰਬੀ ਹੱਦ ਮੰਨ ਲਿਆ । ਸਿੱਟੇ ਵਜੋਂ ਰਣਜੀਤ ਸਿੰਘ ਦਾ ਸਾਰੀਆਂ ਸਿੱਖ ਰਿਆਸਤਾਂ ਦਾ ਮਹਾਰਾਜਾ ਬਣਨ ਦਾ ਸੁਪਨਾ ਹਮੇਸ਼ਾਂ ਲਈ ਟੁੱਟ ਗਿਆ । ਰਣਜੀਤ ਸਿੰਘ ਨੂੰ ਨਾ ਕੇਵਲ ਰਾਜਨੀਤਿਕ ਬਲਕਿ ਆਰਥਿਕ ਪੱਖ ਤੋਂ ਵੀ ਨੁਕਸਾਨ ਹੋਇਆ । ਪਰ ਇਸ ਸੰਧੀ ਦੁਆਰਾ ਮਹਾਰਾਜਾ ਆਪਣੇ ਨਵੇਂ ਉਸਾਰੇ ਰਾਜ ਨੂੰ ਅੰਗਰੇਜ਼ਾਂ ਤੋਂ ਬਚਾਉਣ ਵਿੱਚ ਸਫਲ ਹੋ ਗਿਆ । ਦੂਜੇ ਪਾਸੇ ਇਸ ਸੰਧੀ ਨੇ ਅੰਗਰੇਜ਼ਾਂ ਦੀ ਸ਼ੋਹਰਤ ਵਿੱਚ ਕਾਫ਼ੀ ਵਾਧਾ ਕੀਤਾ ।

Exam Tips:

a) ਸੰਧੀ ਦਾ ਲਾਭ ਅਤੇ ਹਾਨੀ ਦੋਵੇਂ ਇੱਕ-ਇੱਕ ਵਾਕ ਵਿੱਚ ਲਿਖੋ।
b) ਜੇ ਪ੍ਰਸ਼ਨ ਵਿੱਚ ‘ਸ਼ਰਤਾਂ’ ਪੁੱਛੀਆਂ ਹੋਣ ਤਾਂ ਉੱਪਰ ਦਿੱਤੀਆਂ ਤਿੰਨ ਸ਼ਰਤਾਂ ਵੀ ਲਿਖੋ।

 

Question 5: ਸਿੰਧ ਦੇ ਮਾਮਲੇ ‘ਤੇ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿੱਚ ਤਣਾਓ ਕਿਉਂ ਪੈਦਾ ਹੋ ਗਿਆ ?

Answer:

ਸਿੰਧ ਦਾ ਇਲਾਕਾ ਵਪਾਰਿਕ ਅਤੇ ਭੂਗੋਲਿਕ ਪੱਖ ਤੋਂ ਬੜਾ ਮਹੱਤਵਪੂਰਨ ਸੀ । ਇਸ ਲਈ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ ਦੋਨੋਂ ਇਸ ਇਲਾਕੇ ਨੂੰ ਆਪਣੇ ਅਧੀਨ ਕਰਨਾ ਚਾਹੁੰਦੇ ਸਨ । ਅੰਗਰੇਜ਼ਾਂ ਨੇ ਸਿੰਧ ਨਾਲ ਸੰਧੀ ਕਰਨ ਲਈ ਕਰਨਲ ਪੋਟਿੰਗਰ ਨੂੰ ਭੇਜਿਆ । ਉਹ 1832 ਈ. ਵਿੱਚ ਸਿੰਧ ਨਾਲ ਇੱਕ ਵਪਾਰਿਕ ਸੰਧੀ ਕਰਨ ਵਿੱਚ ਸਫਲ ਹੋਇਆ । 1838 ਈ. ਵਿੱਚ ਅੰਗਰੇਜ਼ਾਂ ਨੇ ਸਿੰਧ ਦੇ ਅਮੀਰਾਂ ਨਾਲ ਇੱਕ ਹੋਰ ਸੰਧੀ ਕਰ ਲਈ । ਇਸ ਕਾਰਨ ਸਿੰਧ ਅੰਗਰੇਜ਼ਾਂ ਦੇ ਪ੍ਰਭਾਵ ਅਧੀਨ ਆ ਗਿਆ । ਮਹਾਰਾਜਾ ਰਣਜੀਤ ਸਿੰਘ ਇਹ ਸਹਿਣ ਕਰਨ ਲਈ ਕਦੇ ਤਿਆਰ ਨਹੀਂ ਸੀ । ਪਰ ਉਸ ਨੇ ਅੰਗਰੇਜ਼ਾਂ ਦੇ ਵਿਰੁੱਧ ਕੋਈ ਕਦਮ ਚੁੱਕਣ ਦਾ ਹੌਸਲਾ ਨਾ ਕੀਤਾ ।

Exam Tips:

a) ਕਰਨਲ ਪੋਟਿੰਗਰ ਦੀ 1832 ਦੀ ਵਪਾਰਿਕ ਸੰਧੀ ਦਾ ਜ਼ਿਕਰ ਕਰੋ।

 

Question 6: ਫ਼ਿਰੋਜ਼ਪੁਰ ਦੇ ਪ੍ਰਸ਼ਨ ‘ਤੇ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਕਾਰ ਤਣਾਓ ਕਿਉਂ ਪੈਦਾ ਹੋ ਗਿਆ ?

Answer:

ਅੰਗਰੇਜ਼ ਫ਼ਿਰੋਜ਼ਪੁਰ ਵਰਗੇ ਮਹੱਤਵਪੂਰਨ ਸ਼ਹਿਰ ਨੂੰ ਆਪਣੇ ਅਧੀਨ ਕਰਨਾ ਚਾਹੁੰਦੇ ਸਨ । ਇਹ ਸ਼ਹਿਰ ਲਾਹੌਰ ਤੋਂ ਕੇਵਲ 40 ਮੀਲ ਦੀ ਵਿੱਥ ‘ਤੇ ਸਥਿਤ ਸੀ । ਇੱਥੋਂ ਅੰਗਰੇਜ਼ ਰਣਜੀਤ ਸਿੰਘ ਦੇ ਰਾਜ ਦੀਆਂ ਸਰਗਰਮੀਆਂ ਬਾਰੇ ਚੰਗੀ ਜਾਣਕਾਰੀ ਪ੍ਰਾਪਤ ਕਰ ਸਕਦੇ ਸਨ । ਇਸ ਤੋਂ ਇਲਾਵਾ ਪੰਜਾਬ ਨੂੰ ਘੇਰਾ ਪਾਉਣ ਲਈ ਫ਼ਿਰੋਜ਼ਪੁਰ ‘ਤੇ ਕਬਜ਼ਾ ਕਰਨਾ ਜ਼ਰੂਰੀ ਸੀ । ਇਸ ਲਈ 1835 ਈ. ਵਿੱਚ ਅੰਗਰੇਜ਼ਾਂ ਨੇ ਜ਼ਬਰਦਸਤੀ ਫ਼ਿਰੋਜ਼ਪੁਰ ਉੱਤੇ ਕਬਜ਼ਾ ਕਰ ਲਿਆ । 1838 ਈ. ਵਿੱਚ ਅੰਗਰੇਜ਼ਾਂ ਨੇ ਇੱਥੇ ਇੱਕ ਸ਼ਕਤੀਸ਼ਾਲੀ ਸੈਨਿਕ ਛਾਉਣੀ ਬਣਾ ਲਈ । ਮਹਾਰਾਜਾ ਨੂੰ ਖ਼ਾਲੀ ਗੁੱਸੇ ਦਾ ਘੁੱਟ ਪੀ ਕੇ ਰਹਿ ਜਾਣਾ ਪਿਆ ।

Exam Tips:

a) ਫ਼ਿਰੋਜ਼ਪੁਰ ਦੀ ਲਾਹੌਰ ਤੋਂ ਦੂਰੀ (40 ਮੀਲ) ਅਤੇ ਕਬਜ਼ੇ ਦਾ ਸਾਲ 1835 ਲਿਖੋ।

 

Question 7: ਤਿੰਨ-ਪੱਖੀ ਸੰਧੀ ਅਤੇ ਇਸ ਦੇ ਮਹੱਤਵ ‘ਤੇ ਇੱਕ ਸੰਖੇਪ ਨੋਟ ਲਿਖੋ।
ਜਾਂ
ਤਿੰਨ-ਪੱਖੀ ਸੰਧੀ ‘ਤੇ ਇੱਕ ਸੰਖੇਪ ਨੋਟ ਲਿਖੋ।

Answer:

1837 ਈ. ਵਿੱਚ ਰੂਸ ਬੜੀ ਤੇਜ਼ੀ ਨਾਲ ਏਸ਼ੀਆ ਵੱਲ ਵਧ ਰਿਹਾ ਸੀ । ਅਫ਼ਗਾਨਿਸਤਾਨ ਦਾ ਸ਼ਾਸਕ ਦੋਸਤ ਮੁਹੰਮਦ ਖ਼ਾਂ ਇਹ ਚਾਹੁੰਦਾ ਸੀ ਕਿ ਅੰਗਰੇਜ਼ ਪਿਸ਼ਾਵਰ ਦਾ ਇਲਾਕਾ ਮਹਾਰਾਜਾ ਰਣਜੀਤ ਸਿੰਘ ਤੋਂ ਲੈ ਕੇ ਉਸ ਨੂੰ ਦੇਣ । ਅੰਗਰੇਜ਼ ਅਜਿਹਾ ਨਹੀਂ ਕਰ ਸਕਦੇ ਸਨ । ਸਿੱਟੇ ਵਜੋਂ ਉਨ੍ਹਾਂ ਨੇ ਅਫ਼ਗਾਨਿਸਤਾਨ ਦੇ ਸਾਬਕਾ ਸ਼ਾਸਕ ਸ਼ਾਹ ਸ਼ੁਜਾਹ ਨਾਲ ਗੱਲਬਾਤ ਸ਼ੁਰੂ ਕੀਤੀ । 26 ਜੂਨ, 1838 ਈ. ਨੂੰ ਅੰਗਰੇਜ਼ਾਂ, ਸ਼ਾਹ ਸ਼ੁਜਾਹ ਅਤੇ ਮਹਾਰਾਜਾ ਰਣਜੀਤ ਸਿੰਘ ਵਿਚਾਲੇ ਇੱਕ ਤਿੰਨ-ਪੱਖੀ ਸੰਧੀ ‘ਤੇ ਦਸਤਖ਼ਤ ਕੀਤੇ ਗਏ । ਇਸ ਸੰਧੀ ਅਨੁਸਾਰ ਸ਼ਾਹ ਸ਼ੁਜਾਹ ਨੂੰ ਅਫ਼ਗਾਨਿਸਤਾਨ ਦਾ ਸ਼ਾਸਕ ਬਣਾਉਣ ਦਾ ਫ਼ੈਸਲਾ ਕੀਤਾ ਗਿਆ । ਅੰਗਰੇਜ਼ਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਇਸ ਸੰਧੀ ਵਿੱਚ ਸ਼ਾਮਲ ਹੋਣ ਲਈ ਮਜਬੂਰ ਕਰ ਦਿੱਤਾ ।

Exam Tips:

a) ਸੰਧੀ ਦੀ ਮਿਤੀ ਅਤੇ ਤਿੰਨੇ ਧਿਰਾਂ ਦੇ ਨਾਂ ਜ਼ਰੂਰ ਲਿਖੋ।

 

Question 8: 1809 ਈ. ਤੋਂ 1839 ਈ. ਤਕ ਦੇ ਅੰਗਰੇਜ਼-ਸਿੱਖ ਸੰਬੰਧਾਂ ਦਾ ਵੇਰਵਾ ਦਿਓ।

Answer:

1809 ਤੋਂ 1839 ਈ. ਤਕ ਦਾ ਸਮਾਂ ਅੰਗਰੇਜ਼-ਸਿੱਖ ਸੰਬੰਧਾਂ ਵਿੱਚ ਵਿਸ਼ੇਸ਼ ਥਾਂ ਰੱਖਦਾ ਹੈ । 1809 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਾਲੇ ਅੰਮ੍ਰਿਤਸਰ ਦੀ ਸੰਧੀ ਹੋਈ । ਇਹ ਸੰਧੀ ਮਹਾਰਾਜਾ ਰਣਜੀਤ ਸਿੰਘ ਨਾਲੋਂ ਅੰਗਰੇਜ਼ਾਂ ਲਈ ਵਧੇਰੇ ਲਾਹੇਵੰਦ ਸਿੱਧ ਹੋਈ । ਇਸ ਸੰਧੀ ਕਾਰਨ ਭਾਵੇਂ ਮਹਾਰਾਜਾ ਰਣਜੀਤ ਸਿੰਘ ਦਾ ਸਾਰੀਆਂ ਸਿੱਖ ਰਿਆਸਤਾਂ ਦਾ ਮਹਾਰਾਜਾ ਬਣਨ ਦਾ ਸੁਪਨਾ ਪੂਰਾ ਨਾ ਹੋ ਸਕਿਆ, ਪਰ ਉਸ ਨੇ ਖ਼ਾਲਸਾ ਰਾਜ ਨੂੰ ਨਸ਼ਟ ਹੋਣ ਤੋਂ ਬਚਾ ਲਿਆ । 1809 ਈ. ਤੋਂ 1830 ਈ. ਤਕ ਦੋਹਾਂ ਸ਼ਕਤੀਆਂ ਵਿਚਾਲੇ ਕਦੇ ਮਿੱਤਰਤਾ ਅਤੇ ਕਦੇ ਤਣਾਓ ਪੈਦਾ ਹੋ ਜਾਂਦਾ ਰਿਹਾ । 1830-39 ਈ. ਵਿੱਚ ਦੋਹਾਂ ਸ਼ਕਤੀਆਂ ਦੇ ਸੰਬੰਧਾਂ ਵਿਚਾਲੇ ਅੰਗਰੇਜ਼ਾਂ ਦੁਆਰਾ ਸਿੰਧ, ਸ਼ਿਕਾਰਪੁਰ ਅਤੇ ਫ਼ਿਰੋਜ਼ਪੁਰ ‘ਤੇ ਜ਼ਬਰਦਸਤੀ ਕਬਜ਼ਾ ਕਰਨ ਕਰਕੇ ਤਣਾਓ ਹੀ ਰਿਹਾ ।

Exam Tips:

a) ਪਹਿਲਾਂ ਅੰਮ੍ਰਿਤਸਰ ਦੀ ਸੰਧੀ, ਫਿਰ 1830 ਤੋਂ ਬਾਅਦ ਦਾ ਤਣਾਓ ਲਿਖੋ।

 

Question 9: ਮਹਾਰਾਜਾ ਰਣਜੀਤ ਸਿੰਘ ਦੇ ਅੰਗਰੇਜ਼ਾਂ ਨਾਲ ਸੰਬੰਧਾਂ ਦੇ ਸਰੂਪ ਦਾ ਵਰਣਨ ਕਰੋ।
ਜਾਂ
ਮਹਾਰਾਜਾ ਰਣਜੀਤ ਸਿੰਘ ਦੀ ਅੰਗਰੇਜ਼ਾਂ ਸਾਹਮਣੇ ਝੁਕਣ ਦੀ ਨੀਤੀ ਬਾਰੇ ਆਪਣੇ ਵਿਚਾਰ ਲਿਖੋ।

Answer:

ਮਹਾਰਾਜਾ ਰਣਜੀਤ ਸਿੰਘ ਨੇ ਹਮੇਸ਼ਾਂ ਅੰਗਰੇਜ਼ਾਂ ਸਾਹਮਣੇ ਝੁਕਣ ਦੀ ਨੀਤੀ ਅਪਣਾਈ । ਅੰਗਰੇਜ਼ਾਂ ਨੇ ਉਸ ਨੂੰ 1809 ਈ. ਵਿੱਚ ਅੰਮ੍ਰਿਤਸਰ ਦੀ ਸੰਧੀ ਕਰਨ ਲਈ ਮਜਬੂਰ ਕੀਤਾ । ਇਸ ਨਾਲ ਮਹਾਰਾਜਾ ਰਣਜੀਤ ਸਿੰਘ ਦੀਆਂ ਸਾਰੇ ਸਿੱਖਾਂ ਦਾ ਮਹਾਰਾਜਾ ਬਣਨ ਦੀਆਂ ਆਸਾਂ ਮਿੱਟੀ ਵਿੱਚ ਮਿਲ ਗਈਆਂ । 1832 ਈ. ਵਿੱਚ ਅੰਗਰੇਜ਼ਾਂ ਨੇ ਰਣਜੀਤ ਸਿੰਘ ਨੂੰ ਧੋਖੇ ਵਿੱਚ ਰੱਖ ਕੇ ਸਿੰਧ ਦੇ ਅਮੀਰਾਂ ਨਾਲ ਇੱਕ ਵਪਾਰਿਕ ਸੰਧੀ ਕਰ ਲਈ । 1836 ਈ. ਵਿੱਚ ਅੰਗਰੇਜ਼ਾਂ ਨੇ ਰਣਜੀਤ ਸਿੰਘ ਨੂੰ ਸ਼ਿਕਾਰਪੁਰ ਖ਼ਾਲੀ ਕਰਨ ਲਈ ਮਜਬੂਰ ਕਰ ਦਿੱਤਾ । 1838 ਈ. ਵਿੱਚ ਅੰਗਰੇਜ਼ਾਂ ਨੇ ਫ਼ਿਰੋਜ਼ਪੁਰ ਵਿੱਚ ਇੱਕ ਸੈਨਿਕ ਛਾਉਣੀ ਸਥਾਪਿਤ ਕਰਕੇ ਮਹਾਰਾਜਾ ਰਣਜੀਤ ਸਿੰਘ ਦੀ ਸ਼ਕਤੀ ਨੂੰ ਇੱਕ ਹੋਰ ਵੰਗਾਰ ਦਿੱਤੀ ।

Exam Tips:

a) ਝੁਕਣ ਦੀ ਨੀਤੀ ਦੀਆਂ ਉਦਾਹਰਣਾਂ ਸਾਲਾਂ ਸਮੇਤ ਲਿਖੋ।

 

ਵਸਤੂਨਿਸ਼ਠ ਪ੍ਰਸ਼ਨ – ਇੱਕ ਸ਼ਬਦ ਜਾਂ ਇੱਕ ਵਾਕ ਵਿੱਚ ਉੱਤਰ

Question 1: ਅੰਗਰੇਜ਼ਾਂ ਅਤੇ ਰਣਜੀਤ ਸਿੰਘ ਵਿਚਾਲੇ ਪਹਿਲਾ ਸੰਪਰਕ ਕਦੋਂ ਹੋਇਆ ?

Answer:

1800 ਈ. ।

Exam Tips:

a) ਪਹਿਲੇ ਸੰਪਰਕ ਨੂੰ ਯੂਸਫ਼ ਅਲੀ ਦੇ ਮਿਸ਼ਨ (1800 ਈ.) ਨਾਲ ਜੋੜ ਕੇ ਯਾਦ ਰੱਖੋ।

 

Question 2: ਯੂਸਫ਼ ਅਲੀ ਕੌਣ ਸੀ ?

Answer:

ਅੰਗਰੇਜ਼ਾਂ ਨੇ 1800 ਈ. ਵਿੱਚ ਯੂਸਫ਼ ਅਲੀ ਨੂੰ ਲਾਹੌਰ ਦਰਬਾਰ ਵਿੱਚ ਆਪਣਾ ਦੂਤ ਬਣਾ ਕੇ ਭੇਜਿਆ ਸੀ ।

Exam Tips:

a) ਉਸ ਦੀ ਭੂਮਿਕਾ ‘ਅੰਗਰੇਜ਼ਾਂ ਦਾ ਦੂਤ’ ਵਜੋਂ ਲਿਖੋ।

 

Question 3: ਮਰਾਠਿਆਂ ਦਾ ਨੇਤਾ ਜਸਵੰਤ ਰਾਓ ਹੋਲਕਰ ਪੰਜਾਬ ਕਦੋਂ ਆਇਆ ਸੀ ?

Answer:

1805 ਈ. ।

Exam Tips:

a) ਹੋਲਕਰ ਦੇ ਆਉਣ ਦਾ ਸਾਲ 1805 ਪੱਕਾ ਯਾਦ ਕਰੋ।

 

Question 4: ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਾਲੇ ਪਹਿਲੀ ਮਿੱਤਰਤਾ ਸੰਧੀ ਕਦੋਂ ਹੋਈ ?

Answer:

1806 ਈ. ਵਿੱਚ ।

Exam Tips:

a) ਪਹਿਲੀ ਸੰਧੀ ਲਾਹੌਰ ਦੀ (1806) ਹੈ, ਅੰਮ੍ਰਿਤਸਰ ਦੀ ਨਹੀਂ।

 

Question 5: 1806 ਈ. ਵਿੱਚ ਹੋਈ ਲਾਹੌਰ ਦੀ ਸੰਧੀ ਦੀ ਇੱਕ ਮੁੱਖ ਸ਼ਰਤ ਦੱਸੋ ।

Answer:

ਮਹਾਰਾਜਾ ਰਣਜੀਤ ਸਿੰਘ ਹੋਲਕਰ ਦੀ ਕੋਈ ਸਹਾਇਤਾ ਨਹੀਂ ਕਰੇਗਾ ।

Exam Tips:

a) ਇਸ ਸ਼ਰਤ ਨੂੰ ਹੋਲਕਰ ਦੇ ਮਾਮਲੇ ਨਾਲ ਜੋੜੋ।

 

Question 6: ਚਾਰਲਸ ਮੈਟਕਾਫ਼ ਕੌਣ ਸੀ ?

Answer:

ਇੱਕ ਅੰਗਰੇਜ਼ ਅਧਿਕਾਰੀ ਸੀ, ਜਿਸ ਨੂੰ ਅੰਗਰੇਜ਼ਾਂ ਨੇ ਰਣਜੀਤ ਸਿੰਘ ਨਾਲ ਸੰਧੀ ਦੀ ਗੱਲਬਾਤ ਲਈ ਭੇਜਿਆ ਸੀ ।

Exam Tips:

a) ਮੈਟਕਾਫ਼ ਦਾ ਨਾਂ ਅੰਮ੍ਰਿਤਸਰ ਦੀ ਸੰਧੀ ਦੀ ਗੱਲਬਾਤ ਨਾਲ ਜੋੜੋ।

 

Question 7: ਚਾਰਲਸ ਮੈਟਕਾਫ਼ ਅਤੇ ਮਹਾਰਾਜਾ ਰਣਜੀਤ ਸਿੰਘ ਵਿਚਾਲੇ ਕਿੰਨੀਆਂ ਮੁਲਾਕਾਤਾਂ ਹੋਈਆਂ ?

Answer:

ਦੋ ।

Exam Tips:

a) ਪਾਠ-ਪੁਸਤਕ ਅਨੁਸਾਰ ਮੁਲਾਕਾਤਾਂ ਦੋ ਹਨ (ਖੇਮਕਰਨ ਅਤੇ ਅੰਮ੍ਰਿਤਸਰ)।

 

Question 8: ਮਹਾਰਾਜਾ ਰਣਜੀਤ ਸਿੰਘ ਨੇ ਮਾਲਵਾ ਪ੍ਰਦੇਸ਼ ‘ਤੇ ਕਿੰਨੀ ਵਾਰ ਹਮਲੇ ਕੀਤੇ ?

Answer:

ਤਿੰਨ ਵਾਰ ।

Exam Tips:

a) ਹਮਲਿਆਂ ਦੇ ਸਾਲ 1806, 1807 ਅਤੇ 1808 ਵੀ ਯਾਦ ਰੱਖੋ।

 

Question 9: ਮਹਾਰਾਜਾ ਰਣਜੀਤ ਸਿੰਘ ਨੇ ਮਾਲਵਾ ‘ਤੇ ਕਦੋਂ ਪਹਿਲਾ ਹਮਲਾ ਕੀਤਾ ?

Answer:

1806 ਈ. ।

Exam Tips:

a) ਪਹਿਲਾ ਹਮਲਾ 1806 ਈ. ਵਿੱਚ ਹੋਇਆ।

 

Question 10: ਕੋਈ ਇੱਕ ਕਾਰਨ ਦੱਸੋ ਜਿਸ ਕਾਰਨ ਮਹਾਰਾਜਾ ਰਣਜੀਤ ਸਿੰਘ ਅੰਗਰੇਜ਼ਾਂ ਨਾਲ ਸੰਧੀ ਕਰਨ ਲਈ ਮਜਬੂਰ ਹੋਇਆ ?

Answer:

ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰੀਆਂ ਨੇ ਉਸ ਨੂੰ ਅੰਗਰੇਜ਼ਾਂ ਨਾਲ ਸੰਘਰਸ਼ ਨਾ ਕਰਨ ਦੀ ਸਲਾਹ ਦਿੱਤੀ ।

Exam Tips:

a) ਪ੍ਰਸ਼ਨ ਵਿੱਚ ‘ਇੱਕ’ ਕਾਰਨ ਮੰਗਿਆ ਹੈ, ਇਸ ਲਈ ਇੱਕ ਹੀ ਵਾਕ ਲਿਖੋ।

 

Question 11: ਅੰਮ੍ਰਿਤਸਰ ਦੀ ਸੰਧੀ ‘ਤੇ ਕਦੋਂ ਦਸਤਖ਼ਤ ਕੀਤੇ ਗਏ ? ਜਾਂ ਅੰਮ੍ਰਿਤਸਰ ਦੀ ਸੰਧੀ ਕਦੋਂ ਹੋਈ ?

Answer:

25 ਅਪਰੈਲ, 1809 ਈ. ।

Exam Tips:

a) ਪੂਰੀ ਮਿਤੀ (ਦਿਨ, ਮਹੀਨਾ, ਸਾਲ) ਲਿਖੋ।

 

Question 12: ਅੰਮ੍ਰਿਤਸਰ ਦੀ ਸੰਧੀ ਦੀ ਕੋਈ ਇੱਕ ਮੁੱਖ ਧਾਰਾ ਦੱਸੋ ।

Answer:

ਅੰਗਰੇਜ਼ੀ ਸਰਕਾਰ ਅਤੇ ਲਾਹੌਰ ਦਰਬਾਰ ਵਿਚਕਾਰ ਪੱਕੀ ਮਿੱਤਰਤਾ ਰਹੇਗੀ ।

Exam Tips:

a) ਤਿੰਨ ਸ਼ਰਤਾਂ ਵਿੱਚੋਂ ਕੋਈ ਇੱਕ ਹੀ ਚੁਣ ਕੇ ਲਿਖੋ।

 

Question 13: 1809 ਈ. ਦੀ ਅੰਮ੍ਰਿਤਸਰ ਦੀ ਸੰਧੀ ਦੁਆਰਾ ਕਿਹੜੀ ਨਦੀ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਦੇ ਰਾਜ ਵਿਚਾਲੇ ਹੱਦ ਬਣੀ ?

Answer:

ਸਤਲੁਜ ਨਦੀ ।

Exam Tips:

a) ਨਦੀ ਦਾ ਨਾਂ ਸਤਲੁਜ ਸਹੀ ਸ਼ਬਦ-ਜੋੜਾਂ ਨਾਲ ਲਿਖੋ।

 

Question 14: ਅੰਮ੍ਰਿਤਸਰ ਦੀ ਸੰਧੀ ਦੁਆਰਾ ਮਹਾਰਾਜਾ ਰਣਜੀਤ ਸਿੰਘ ਨੂੰ ਕੀ ਨੁਕਸਾਨ ਹੋਇਆ ?

Answer:

ਇਸ ਨੇ ਰਣਜੀਤ ਸਿੰਘ ਦੇ ਸਾਰੇ ਸਿੱਖ ਸ਼ਾਸਕਾਂ ਦਾ ਮਹਾਰਾਜਾ ਬਣਨ ਦੇ ਸੁਪਨੇ ਨੂੰ ਮਿੱਟੀ ਵਿੱਚ ਮਿਲਾ ਦਿੱਤਾ ।

Exam Tips:

a) ਨੁਕਸਾਨ ਅਤੇ ਲਾਭ ਵਾਲੇ ਪ੍ਰਸ਼ਨਾਂ ਨੂੰ ਆਪਸ ਵਿੱਚ ਨਾ ਮਿਲਾਓ।

 

Question 15: ਅੰਮ੍ਰਿਤਸਰ ਦੀ ਸੰਧੀ ਦੁਆਰਾ ਮਹਾਰਾਜਾ ਰਣਜੀਤ ਸਿੰਘ ਨੂੰ ਕੀ ਲਾਭ ਹੋਇਆ ?

Answer:

ਇਸ ਸੰਧੀ ਕਾਰਨ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸਮੇਂ ਤੋਂ ਪਹਿਲਾਂ ਨਸ਼ਟ ਹੋਣ ਤੋਂ ਬਚ ਗਿਆ ।

Exam Tips:

a) ਲਾਭ ਵਜੋਂ ਰਾਜ ਦੇ ਬਚ ਜਾਣ ਵਾਲਾ ਨੁਕਤਾ ਲਿਖੋ।

 

Question 16: ਅੰਮ੍ਰਿਤਸਰ ਦੀ ਸੰਧੀ ਦੁਆਰਾ ਅੰਗਰੇਜ਼ਾਂ ਨੂੰ ਹੋਇਆ ਕੋਈ ਇੱਕ ਪ੍ਰਮੁੱਖ ਲਾਭ ਦੱਸੋ ।

Answer:

ਅੰਗਰੇਜ਼ਾਂ ਦੇ ਮਾਨ-ਸਨਮਾਨ ਵਿੱਚ ਕਾਫ਼ੀ ਵਾਧਾ ਹੋਇਆ ।

Exam Tips:

a) ਸਿਰਫ਼ ਇੱਕ ਲਾਭ ਲਿਖਣਾ ਕਾਫ਼ੀ ਹੈ।

 

Question 17: ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਾਲੇ ਵਦਨੀ ਦਾ ਝਗੜਾ ਕਦੋਂ ਹੋਇਆ ?

Answer:

1822 ਈ. ਵਿੱਚ ।

Exam Tips:

a) ਵਦਨੀ ਦਾ ਝਗੜਾ 1822 ਈ. ਦਾ ਹੈ।

 

Question 18: 1823 ਈ. ਵਿੱਚ ਕੌਣ ਲੁਧਿਆਣਾ ਦਾ ਪੁਲੀਟੀਕਲ ਏਜੰਟ ਨਿਯੁਕਤ ਹੋਇਆ ਸੀ ?

Answer:

ਕੈਪਟਨ ਵੇਡ ।

Exam Tips:

a) ਵੇਡ ਦਾ ਨਾਂ ਲੁਧਿਆਣਾ ਦੇ ਪੁਲੀਟੀਕਲ ਏਜੰਟ ਵਜੋਂ ਯਾਦ ਰੱਖੋ।

 

Question 19: 1826 ਈ. ਵਿੱਚ ਕਿਸ ਅੰਗਰੇਜ਼ ਡਾਕਟਰ ਨੇ ਮਹਾਰਾਜਾ ਰਣਜੀਤ ਸਿੰਘ ਦਾ ਇਲਾਜ ਕੀਤਾ ?

Answer:

ਡਾਕਟਰ ਮਰੇ ਨੇ ।

Exam Tips:

a) ਡਾਕਟਰ ਮਰੇ ਅਤੇ ਸਾਲ 1826 ਇਕੱਠੇ ਯਾਦ ਰੱਖੋ।

 

Question 20: ਮਹਾਰਾਜਾ ਰਣਜੀਤ ਸਿੰਘ ਅਤੇ ਲਾਰਡ ਵਿਲੀਅਮ ਬੈਂਟਿੰਕ ਵਿਚਕਾਰ ਮੁਲਾਕਾਤ ਕਦੋਂ ਹੋਈ ?

Answer:

26 ਅਕਤੂਬਰ, 1831 ਈ. ।

Exam Tips:

a) ਮੁਲਾਕਾਤ ਦੀ ਮਿਤੀ 26 ਅਕਤੂਬਰ, 1831 ਹੈ।

 

Question 21: ਮਹਾਰਾਜਾ ਰਣਜੀਤ ਸਿੰਘ ਅਤੇ ਲਾਰਡ ਵਿਲੀਅਮ ਬੈਂਟਿੰਕ ਦੀ ਮੁਲਾਕਾਤ ਕਿੱਥੇ ਹੋਈ ਸੀ ?

Answer:

ਰੋਪੜ ।

Exam Tips:

a) ਰੋਪੜ ਦੀ ਮੁਲਾਕਾਤ ਨੂੰ ਸਿੰਧ ਦੇ ਮਸਲੇ ਨਾਲ ਜੋੜੋ।

 

Question 22: ਅੰਗਰੇਜ਼ਾਂ ਨੇ ਸਿੰਧ ਦੇ ਅਮੀਰਾਂ ਨਾਲ ਕਦੋਂ ਵਪਾਰਿਕ ਸੰਧੀ ਕੀਤੀ ਸੀ ?

Answer:

1832 ਈ. ।

Exam Tips:

a) ਇਹ ਸੰਧੀ ਕਰਨਲ ਪੋਟਿੰਗਰ ਨੇ 1832 ਈ. ਵਿੱਚ ਕੀਤੀ।

 

Question 23: ਅੰਗਰੇਜ਼ਾਂ ਨੇ ਫ਼ਿਰੋਜ਼ਪੁਰ ‘ਤੇ ਕਦੋਂ ਕਬਜ਼ਾ ਕਰ ਲਿਆ ਸੀ ?

Answer:

1835 ਈ. ।

Exam Tips:

a) ਕਬਜ਼ਾ 1835 ਵਿੱਚ ਅਤੇ ਛਾਉਣੀ 1838 ਵਿੱਚ ਬਣੀ।

 

Question 24: ਤਿੰਨ-ਪੱਖੀ ਸੰਧੀ ਕਦੋਂ ਹੋਈ ?

Answer:

26 ਜੂਨ, 1838 ਈ. ।

Exam Tips:

a) ਤਿੰਨ-ਪੱਖੀ ਸੰਧੀ ਦੀ ਪੂਰੀ ਮਿਤੀ ਯਾਦ ਰੱਖੋ।

 

ਖ਼ਾਲੀ ਥਾਂਵਾਂ ਭਰੋ

Question 1: ਯੂਸਫ਼ ਅਲੀ ਮਿਸ਼ਨ …………… ਵਿੱਚ ਪੰਜਾਬ ਆਇਆ ।

Answer:

1800 ਈ.

Exam Tips:

a) ਖ਼ਾਲੀ ਥਾਂ ਵਿੱਚ ਸਾਲ ਜਾਂ ਨਾਂ ਸਹੀ ਰੂਪ ਵਿੱਚ ਲਿਖੋ।

 

Question 2: ਜਸਵੰਤ ਰਾਓ ਹੋਲਕਰ …………… ਵਿੱਚ ਪੰਜਾਬ ਆਇਆ ।

Answer:

1805 ਈ.

Exam Tips:

a) ਖ਼ਾਲੀ ਥਾਂ ਵਿੱਚ ਸਾਲ ਜਾਂ ਨਾਂ ਸਹੀ ਰੂਪ ਵਿੱਚ ਲਿਖੋ।

 

Question 3: ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਾਲੇ ਲਾਹੌਰ ਦੀ ਸੰਧੀ …………… ਵਿੱਚ ਹੋਈ ।

Answer:

1806 ਈ.

Exam Tips:

a) ਖ਼ਾਲੀ ਥਾਂ ਵਿੱਚ ਸਾਲ ਜਾਂ ਨਾਂ ਸਹੀ ਰੂਪ ਵਿੱਚ ਲਿਖੋ।

 

Question 4: ਮਹਾਰਾਜਾ ਰਣਜੀਤ ਸਿੰਘ ਨੇ ਮਾਲਵਾ ‘ਤੇ ਪਹਿਲੀ ਵਾਰੀ …………… ਵਿੱਚ ਹਮਲਾ ਕੀਤਾ ।

Answer:

1806 ਈ.

Exam Tips:

a) ਖ਼ਾਲੀ ਥਾਂ ਵਿੱਚ ਸਾਲ ਜਾਂ ਨਾਂ ਸਹੀ ਰੂਪ ਵਿੱਚ ਲਿਖੋ।

 

Question 5: ਮਹਾਰਾਜਾ ਰਣਜੀਤ ਸਿੰਘ ਨੇ ਮਾਲਵਾ ‘ਤੇ ਤੀਸਰੀ ਵਾਰੀ …………… ਵਿੱਚ ਹਮਲਾ ਕੀਤਾ ।

Answer:

1808 ਈ.

Exam Tips:

a) ਖ਼ਾਲੀ ਥਾਂ ਵਿੱਚ ਸਾਲ ਜਾਂ ਨਾਂ ਸਹੀ ਰੂਪ ਵਿੱਚ ਲਿਖੋ।

 

Question 6: ਚਾਰਲਸ ਮੈਟਕਾਫ਼ ਮਹਾਰਾਜਾ ਰਣਜੀਤ ਸਿੰਘ ਨੂੰ ਦੂਸਰੀ ਵਾਰੀ …………… ਵਿਖੇ ਮਿਲਿਆ ।

Answer:

ਅੰਮ੍ਰਿਤਸਰ

Exam Tips:

a) ਖ਼ਾਲੀ ਥਾਂ ਵਿੱਚ ਸਾਲ ਜਾਂ ਨਾਂ ਸਹੀ ਰੂਪ ਵਿੱਚ ਲਿਖੋ।

 

Question 7: ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਾਲੇ ਅੰਮ੍ਰਿਤਸਰ ਦੀ ਸੰਧੀ …………… ਵਿੱਚ ਹੋਈ ।

Answer:

25 ਅਪਰੈਲ, 1809 ਈ.

Exam Tips:

a) ਖ਼ਾਲੀ ਥਾਂ ਵਿੱਚ ਸਾਲ ਜਾਂ ਨਾਂ ਸਹੀ ਰੂਪ ਵਿੱਚ ਲਿਖੋ।

 

Question 8: ਅੰਮ੍ਰਿਤਸਰ ਦੀ ਸੰਧੀ ਅਨੁਸਾਰ …………… ਦਰਿਆ ਨੂੰ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਾਲੇ ਸਾਮਰਾਜ ਦੀ ਹੱਦ ਮੰਨਿਆ ਗਿਆ ।

Answer:

ਸਤਲੁਜ

Exam Tips:

a) ਖ਼ਾਲੀ ਥਾਂ ਵਿੱਚ ਸਾਲ ਜਾਂ ਨਾਂ ਸਹੀ ਰੂਪ ਵਿੱਚ ਲਿਖੋ।

 

Question 9: 1831 ਈ. ਵਿੱਚ …………… ਵਿਖੇ ਮਹਾਰਾਜਾ ਰਣਜੀਤ ਸਿੰਘ ਅਤੇ ਲਾਰਡ ਵਿਲੀਅਮ ਬੈਂਟਿੰਕ ਵਿਚਾਲੇ ਮੁਲਾਕਾਤ ਹੋਈ ।

Answer:

ਰੋਪੜ

Exam Tips:

a) ਖ਼ਾਲੀ ਥਾਂ ਵਿੱਚ ਸਾਲ ਜਾਂ ਨਾਂ ਸਹੀ ਰੂਪ ਵਿੱਚ ਲਿਖੋ।

 

Question 10: ਮਹਾਰਾਜਾ ਰਣਜੀਤ ਸਿੰਘ, ਸ਼ਾਹ ਸ਼ੁਜਾਹ ਅਤੇ ਅੰਗਰੇਜ਼ਾਂ ਵਿਚਾਲੇ ਤਿੰਨ-ਪੱਖੀ ਸੰਧੀ …………… ਨੂੰ ਹੋਈ ।

Answer:

1838 ਈ. (26 ਜੂਨ)

Exam Tips:

a) ਖ਼ਾਲੀ ਥਾਂ ਵਿੱਚ ਸਾਲ ਜਾਂ ਨਾਂ ਸਹੀ ਰੂਪ ਵਿੱਚ ਲਿਖੋ।

 

ਠੀਕ ਜਾਂ ਗ਼ਲਤ

Question 1: ਯੂਸਫ਼ ਅਲੀ ਮਿਸ਼ਨ 1800 ਈ. ਵਿੱਚ ਪੰਜਾਬ ਆਇਆ ।

Answer:

ਠੀਕ

Exam Tips:

a) ਵਾਕ ਵਿਚਲਾ ਸਾਲ ਜਾਂ ਸਥਾਨ ਧਿਆਨ ਨਾਲ ਜਾਂਚੋ; ਗ਼ਲਤ ਹੋਵੇ ਤਾਂ ਸਹੀ ਤੱਥ ਵੀ ਲਿਖੋ।

 

Question 2: ਮਰਾਠਾ ਨੇਤਾ ਜਸਵੰਤ ਰਾਓ ਹੋਲਕਰ 1805 ਈ. ਵਿੱਚ ਪੰਜਾਬ ਆਇਆ ।

Answer:

ਠੀਕ

Exam Tips:

a) ਵਾਕ ਵਿਚਲਾ ਸਾਲ ਜਾਂ ਸਥਾਨ ਧਿਆਨ ਨਾਲ ਜਾਂਚੋ; ਗ਼ਲਤ ਹੋਵੇ ਤਾਂ ਸਹੀ ਤੱਥ ਵੀ ਲਿਖੋ।

 

Question 3: ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਾਲੇ ਲਾਹੌਰ ਦੀ ਸੰਧੀ 1805 ਈ. ਵਿੱਚ ਹੋਈ ।

Answer:

ਗ਼ਲਤ (ਇਹ ਸੰਧੀ 1806 ਈ. ਵਿੱਚ ਹੋਈ)

Exam Tips:

a) ਵਾਕ ਵਿਚਲਾ ਸਾਲ ਜਾਂ ਸਥਾਨ ਧਿਆਨ ਨਾਲ ਜਾਂਚੋ; ਗ਼ਲਤ ਹੋਵੇ ਤਾਂ ਸਹੀ ਤੱਥ ਵੀ ਲਿਖੋ।

 

Question 4: ਮਹਾਰਾਜਾ ਰਣਜੀਤ ਸਿੰਘ ਨੇ ਮਾਲਵਾ ‘ਤੇ ਪਹਿਲੀ ਵਾਰੀ 1806 ਈ. ਵਿੱਚ ਹਮਲਾ ਕੀਤਾ ।

Answer:

ਠੀਕ

Exam Tips:

a) ਵਾਕ ਵਿਚਲਾ ਸਾਲ ਜਾਂ ਸਥਾਨ ਧਿਆਨ ਨਾਲ ਜਾਂਚੋ; ਗ਼ਲਤ ਹੋਵੇ ਤਾਂ ਸਹੀ ਤੱਥ ਵੀ ਲਿਖੋ।

 

Question 5: ਚਾਰਲਸ ਮੈਟਕਾਫ਼ 1808 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਨੂੰ ਪਹਿਲੀ ਵਾਰ ਖੇਮਕਰਨ ਵਿਖੇ ਮਿਲਿਆ ਸੀ ।

Answer:

ਠੀਕ

Exam Tips:

a) ਵਾਕ ਵਿਚਲਾ ਸਾਲ ਜਾਂ ਸਥਾਨ ਧਿਆਨ ਨਾਲ ਜਾਂਚੋ; ਗ਼ਲਤ ਹੋਵੇ ਤਾਂ ਸਹੀ ਤੱਥ ਵੀ ਲਿਖੋ।

 

Question 6: ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਾਲੇ ਅੰਮ੍ਰਿਤਸਰ ਵਿਖੇ 25 ਅਪਰੈਲ, 1809 ਈ. ਨੂੰ ਸੰਧੀ ਹੋਈ ।

Answer:

ਠੀਕ

Exam Tips:

a) ਵਾਕ ਵਿਚਲਾ ਸਾਲ ਜਾਂ ਸਥਾਨ ਧਿਆਨ ਨਾਲ ਜਾਂਚੋ; ਗ਼ਲਤ ਹੋਵੇ ਤਾਂ ਸਹੀ ਤੱਥ ਵੀ ਲਿਖੋ।

 

Question 7: ਅੰਮ੍ਰਿਤਸਰ ਦੀ ਸੰਧੀ ਦੇ ਕਾਰਨ ਮਹਾਰਾਜਾ ਰਣਜੀਤ ਸਿੰਘ ਦੇ ਗੌਰਵ ਨੂੰ ਭਾਰੀ ਸੱਟ ਪਹੁੰਚੀ ਸੀ ।

Answer:

ਠੀਕ

Exam Tips:

a) ਵਾਕ ਵਿਚਲਾ ਸਾਲ ਜਾਂ ਸਥਾਨ ਧਿਆਨ ਨਾਲ ਜਾਂਚੋ; ਗ਼ਲਤ ਹੋਵੇ ਤਾਂ ਸਹੀ ਤੱਥ ਵੀ ਲਿਖੋ।

 

Question 8: 1826 ਈ. ਵਿੱਚ ਅੰਗਰੇਜ਼ਾਂ ਨੇ ਡਾਕਟਰ ਮਰੇ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਇਲਾਜ ਲਈ ਭੇਜਿਆ ਸੀ ।

Answer:

ਠੀਕ

Exam Tips:

a) ਵਾਕ ਵਿਚਲਾ ਸਾਲ ਜਾਂ ਸਥਾਨ ਧਿਆਨ ਨਾਲ ਜਾਂਚੋ; ਗ਼ਲਤ ਹੋਵੇ ਤਾਂ ਸਹੀ ਤੱਥ ਵੀ ਲਿਖੋ।

 

Question 9: ਲਾਰਡ ਵਿਲੀਅਮ ਬੈਂਟਿੰਕ ਮਹਾਰਾਜਾ ਰਣਜੀਤ ਸਿੰਘ ਨੂੰ 1831 ਈ. ਵਿੱਚ ਰੋਪੜ ਵਿਖੇ ਮਿਲਿਆ ।

Answer:

ਠੀਕ

Exam Tips:

a) ਵਾਕ ਵਿਚਲਾ ਸਾਲ ਜਾਂ ਸਥਾਨ ਧਿਆਨ ਨਾਲ ਜਾਂਚੋ; ਗ਼ਲਤ ਹੋਵੇ ਤਾਂ ਸਹੀ ਤੱਥ ਵੀ ਲਿਖੋ।

 

Question 10: ਅੰਗਰੇਜ਼ਾਂ ਨੇ 1835 ਈ. ਵਿੱਚ ਫ਼ਿਰੋਜ਼ਪੁਰ ‘ਤੇ ਕਬਜ਼ਾ ਕਰ ਲਿਆ ਸੀ ।

Answer:

ਠੀਕ

Exam Tips:

a) ਵਾਕ ਵਿਚਲਾ ਸਾਲ ਜਾਂ ਸਥਾਨ ਧਿਆਨ ਨਾਲ ਜਾਂਚੋ; ਗ਼ਲਤ ਹੋਵੇ ਤਾਂ ਸਹੀ ਤੱਥ ਵੀ ਲਿਖੋ।

 

Question 11: ਮਹਾਰਾਜਾ ਰਣਜੀਤ ਸਿੰਘ, ਸ਼ਾਹ ਸ਼ੁਜਾਹ ਅਤੇ ਅੰਗਰੇਜ਼ਾਂ ਵਿਚਾਲੇ ਤਿੰਨ-ਪੱਖੀ ਸੰਧੀ 26 ਜੂਨ, 1838 ਈ. ਨੂੰ ਹੋਈ ਸੀ ।

Answer:

ਠੀਕ

Exam Tips:

a) ਵਾਕ ਵਿਚਲਾ ਸਾਲ ਜਾਂ ਸਥਾਨ ਧਿਆਨ ਨਾਲ ਜਾਂਚੋ; ਗ਼ਲਤ ਹੋਵੇ ਤਾਂ ਸਹੀ ਤੱਥ ਵੀ ਲਿਖੋ।

 

ਬਹੁ-ਵਿਕਲਪੀ ਪ੍ਰਸ਼ਨ

Question 1: ਮਰਾਠਿਆਂ ਦਾ ਨੇਤਾ ਜਸਵੰਤ ਰਾਓ ਹੋਲਕਰ ਪੰਜਾਬ ਕਦੋਂ ਆਇਆ ਸੀ ?
(i) 1801 ਈ. ਵਿੱਚ
(ii) 1802 ਈ. ਵਿੱਚ
(iii) 1805 ਈ. ਵਿੱਚ
(iv) 1809 ਈ. ਵਿੱਚ

Answer:

(iii) 1805 ਈ. ਵਿੱਚ

Exam Tips:

a) ਸਾਰੇ ਵਿਕਲਪ ਪੜ੍ਹ ਕੇ ਹੀ ਸਹੀ ਵਿਕਲਪ ਚੁਣੋ।

 

Question 2: ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਾਲੇ ਪਹਿਲੀ ਸੰਧੀ ਕਦੋਂ ਹੋਈ ਸੀ ?
(i) 1805 ਈ. ਵਿੱਚ
(ii) 1806 ਈ. ਵਿੱਚ
(iii) 1807 ਈ. ਵਿੱਚ
(iv) 1809 ਈ. ਵਿੱਚ

Answer:

(ii) 1806 ਈ. ਵਿੱਚ

Exam Tips:

a) ਸਾਰੇ ਵਿਕਲਪ ਪੜ੍ਹ ਕੇ ਹੀ ਸਹੀ ਵਿਕਲਪ ਚੁਣੋ।

 

Question 3: ਮਹਾਰਾਜਾ ਰਣਜੀਤ ਸਿੰਘ ਨੇ ਮਾਲਵਾ ‘ਤੇ ਕਿੰਨੀ ਵਾਰ ਹਮਲੇ ਕੀਤੇ ?
(i) ਦੋ ਵਾਰ
(ii) ਤਿੰਨ ਵਾਰ
(iii) ਚਾਰ ਵਾਰ
(iv) ਪੰਜ ਵਾਰ

Answer:

(ii) ਤਿੰਨ ਵਾਰ

Exam Tips:

a) ਸਾਰੇ ਵਿਕਲਪ ਪੜ੍ਹ ਕੇ ਹੀ ਸਹੀ ਵਿਕਲਪ ਚੁਣੋ।

 

Question 4: ਮਹਾਰਾਜਾ ਰਣਜੀਤ ਸਿੰਘ ਨੇ ਮਾਲਵਾ ‘ਤੇ ਪਹਿਲੀ ਵਾਰ ਕਦੋਂ ਹਮਲਾ ਕੀਤਾ ?
(i) 1805 ਈ. ਵਿੱਚ
(ii) 1806 ਈ. ਵਿੱਚ
(iii) 1807 ਈ. ਵਿੱਚ
(iv) 1809 ਈ. ਵਿੱਚ

Answer:

(ii) 1806 ਈ. ਵਿੱਚ

Exam Tips:

a) ਸਾਰੇ ਵਿਕਲਪ ਪੜ੍ਹ ਕੇ ਹੀ ਸਹੀ ਵਿਕਲਪ ਚੁਣੋ।

 

Question 5: ਚਾਰਲਸ ਮੈਟਕਾਫ਼ ਮਹਾਰਾਜਾ ਰਣਜੀਤ ਸਿੰਘ ਨੂੰ ਪਹਿਲੀ ਵਾਰੀ ਕਿੱਥੇ ਮਿਲਿਆ ਸੀ ?
(i) ਲੁਧਿਆਣਾ ਵਿਖੇ
(ii) ਅੰਮ੍ਰਿਤਸਰ ਵਿਖੇ
(iii) ਲਾਹੌਰ ਵਿਖੇ
(iv) ਖੇਮਕਰਨ ਵਿਖੇ

Answer:

(iv) ਖੇਮਕਰਨ ਵਿਖੇ

Exam Tips:

a) ਸਾਰੇ ਵਿਕਲਪ ਪੜ੍ਹ ਕੇ ਹੀ ਸਹੀ ਵਿਕਲਪ ਚੁਣੋ।

 

Question 6: ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਾਲੇ ਅੰਮ੍ਰਿਤਸਰ ਦੀ ਸੰਧੀ ਕਦੋਂ ਹੋਈ ?
(i) 1805 ਈ. ਵਿੱਚ
(ii) 1809 ਈ. ਵਿੱਚ
(iii) 1812 ਈ. ਵਿੱਚ
(iv) 1821 ਈ. ਵਿੱਚ

Answer:

(ii) 1809 ਈ. ਵਿੱਚ

Exam Tips:

a) ਸਾਰੇ ਵਿਕਲਪ ਪੜ੍ਹ ਕੇ ਹੀ ਸਹੀ ਵਿਕਲਪ ਚੁਣੋ।

 

Question 7: 1809 ਈ. ਦੀ ਅੰਮ੍ਰਿਤਸਰ ਦੀ ਸੰਧੀ ਅਨੁਸਾਰ ਕਿਹੜੀ ਨਦੀ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਦੇ ਰਾਜ ਵਿਚਾਲੇ ਹੱਦ ਬਣੀ ?
(i) ਬਿਆਸ ਨਦੀ
(ii) ਸਤਲੁਜ ਨਦੀ
(iii) ਰਾਵੀ ਨਦੀ
(iv) ਜੇਹਲਮ ਨਦੀ

Answer:

(ii) ਸਤਲੁਜ ਨਦੀ

Exam Tips:

a) ਸਾਰੇ ਵਿਕਲਪ ਪੜ੍ਹ ਕੇ ਹੀ ਸਹੀ ਵਿਕਲਪ ਚੁਣੋ।

 

Question 8: ਮਹਾਰਾਜਾ ਰਣਜੀਤ ਸਿੰਘ ਅਤੇ ਲਾਰਡ ਵਿਲੀਅਮ ਬੈਂਟਿੰਕ ਵਿਚਕਾਰ ਮੁਲਾਕਾਤ ਕਦੋਂ ਹੋਈ ਸੀ ?
(i) 1809 ਈ. ਵਿੱਚ
(ii) 1811 ਈ. ਵਿੱਚ
(iii) 1821 ਈ. ਵਿੱਚ
(iv) 1831 ਈ. ਵਿੱਚ

Answer:

(iv) 1831 ਈ. ਵਿੱਚ

Exam Tips:

a) ਸਾਰੇ ਵਿਕਲਪ ਪੜ੍ਹ ਕੇ ਹੀ ਸਹੀ ਵਿਕਲਪ ਚੁਣੋ।

 

Question 9: ਮਹਾਰਾਜਾ ਰਣਜੀਤ ਸਿੰਘ ਅਤੇ ਲਾਰਡ ਵਿਲੀਅਮ ਬੈਂਟਿੰਕ ਵਿਚਕਾਰ ਮੁਲਾਕਾਤ ਕਿੱਥੇ ਹੋਈ ਸੀ ?
(i) ਅੰਮ੍ਰਿਤਸਰ ਵਿਖੇ
(ii) ਲੁਧਿਆਣਾ ਵਿਖੇ
(iii) ਰੋਪੜ ਵਿਖੇ
(iv) ਲਾਹੌਰ ਵਿਖੇ

Answer:

(iii) ਰੋਪੜ ਵਿਖੇ

Exam Tips:

a) ਸਾਰੇ ਵਿਕਲਪ ਪੜ੍ਹ ਕੇ ਹੀ ਸਹੀ ਵਿਕਲਪ ਚੁਣੋ।

 

Question 10: ਅੰਗਰੇਜ਼ਾਂ ਨੇ ਸਿੰਧ ਦੇ ਅਮੀਰਾਂ ਨਾਲ ਵਪਾਰਿਕ ਸੰਧੀ ਕਦੋਂ ਕੀਤੀ ਸੀ ?
(i) 1829 ਈ. ਵਿੱਚ
(ii) 1830 ਈ. ਵਿੱਚ
(iii) 1831 ਈ. ਵਿੱਚ
(iv) 1832 ਈ. ਵਿੱਚ

Answer:

(iv) 1832 ਈ. ਵਿੱਚ

Exam Tips:

a) ਸਾਰੇ ਵਿਕਲਪ ਪੜ੍ਹ ਕੇ ਹੀ ਸਹੀ ਵਿਕਲਪ ਚੁਣੋ।

 

Question 11: ਤਿੰਨ-ਪੱਖੀ ਸੰਧੀ ਕਦੋਂ ਹੋਈ ?
(i) 1839 ਈ. ਵਿੱਚ
(ii) 1845 ਈ. ਵਿੱਚ
(iii) 1838 ਈ. ਵਿੱਚ
(iv) 1809 ਈ. ਵਿੱਚ

Answer:

(iii) 1838 ਈ. ਵਿੱਚ

Exam Tips:

a) ਸਾਰੇ ਵਿਕਲਪ ਪੜ੍ਹ ਕੇ ਹੀ ਸਹੀ ਵਿਕਲਪ ਚੁਣੋ।

 

ਸਰੋਤ ਆਧਾਰਿਤ ਪ੍ਰਸ਼ਨ

ਹੇਠ ਲਿਖੇ ਹਰ ਪੈਰੇ ਨੂੰ ਪਾਠ-ਪੁਸਤਕ ਵਿੱਚੋਂ ਧਿਆਨ ਨਾਲ ਪੜ੍ਹੋ ਅਤੇ ਉਸ ਨਾਲ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਓ।

ਪੈਰਾ 1 (“ਮਹਾਰਾਜਾ ਰਣਜੀਤ ਸਿੰਘ ਸਾਰੀਆਂ ਸਿੱਖ ਰਿਆਸਤਾਂ ਨੂੰ ਆਪਣੇ ਅਧੀਨ ਕਰਨਾ ਚਾਹੁੰਦਾ ਸੀ…” ਤੋਂ ਸ਼ੁਰੂ ਹੋਣ ਵਾਲਾ)

Question 1: ਮਹਾਰਾਜਾ ਰਣਜੀਤ ਸਿੰਘ ਨੇ ਮਾਲਵਾ ‘ਤੇ ਪਹਿਲੀ ਵਾਰ ਹਮਲਾ ਕਦੋਂ ਕੀਤਾ ?
(i) 1805 ਈ.
(ii) 1806 ਈ.
(iii) 1807 ਈ.
(iv) 1808 ਈ.

Answer:

(ii) 1806 ਈ. ।

Exam Tips:

a) ਪੈਰੇ ਵਿੱਚੋਂ ਸੰਬੰਧਿਤ ਵਾਕ ਲੱਭ ਕੇ ਪੂਰੇ ਵਾਕ ਵਿੱਚ ਉੱਤਰ ਲਿਖੋ।

 

Question 2: ਮਹਾਰਾਜਾ ਰਣਜੀਤ ਸਿੰਘ ਨੇ ਮਾਲਵਾ ‘ਤੇ ਹਮਲਾ ਕਿਉਂ ਕੀਤਾ ?

Answer:

ਇਨ੍ਹਾਂ ਹਮਲਿਆਂ ਦਾ ਉਦੇਸ਼ ਇਹ ਸੀ ਕਿ ਮਹਾਰਾਜਾ ਰਣਜੀਤ ਸਿੰਘ ਸਾਰੀਆਂ ਸਿੱਖ ਰਿਆਸਤਾਂ ਨੂੰ ਆਪਣੇ ਅਧੀਨ ਲਿਆਉਣਾ ਚਾਹੁੰਦਾ ਸੀ ।

Exam Tips:

a) ਪੈਰੇ ਵਿੱਚੋਂ ਸੰਬੰਧਿਤ ਵਾਕ ਲੱਭ ਕੇ ਪੂਰੇ ਵਾਕ ਵਿੱਚ ਉੱਤਰ ਲਿਖੋ।

 

Question 3: ਨਜ਼ਰਾਨਾ ਤੋਂ ਕੀ ਭਾਵ ਹੈ ?

Answer:

ਨਜ਼ਰਾਨਾ ਤੋਂ ਭਾਵ ਹੈ ਮਹਾਰਾਜਾ ਨੂੰ ਦਿੱਤੇ ਜਾਣ ਵਾਲੇ ਤੋਹਫ਼ੇ ।

Exam Tips:

a) ਪੈਰੇ ਵਿੱਚੋਂ ਸੰਬੰਧਿਤ ਵਾਕ ਲੱਭ ਕੇ ਪੂਰੇ ਵਾਕ ਵਿੱਚ ਉੱਤਰ ਲਿਖੋ।

 

Question 4: ਮਾਲਵਾ ਰਿਆਸਤਾਂ ਦੇ ਸਰਦਾਰਾਂ ਨੇ ਅੰਗਰੇਜ਼ਾਂ ਤੋਂ ਸਹਾਇਤਾ ਦੀ ਮੰਗ ਕਿਉਂ ਕੀਤੀ ?

Answer:

ਮਾਲਵਾ ਰਿਆਸਤਾਂ ਦੇ ਸਰਦਾਰਾਂ ਨੇ ਅੰਗਰੇਜ਼ਾਂ ਤੋਂ ਸਹਾਇਤਾ ਇਸ ਲਈ ਮੰਗੀ ਕਿਉਂਕਿ ਉਨ੍ਹਾਂ ਨੂੰ ਖ਼ਤਰਾ ਸੀ ਕਿ ਮਹਾਰਾਜਾ ਰਣਜੀਤ ਸਿੰਘ ਉਨ੍ਹਾਂ ਦੀਆਂ ਰਿਆਸਤਾਂ ‘ਤੇ ਕਬਜ਼ਾ ਕਰ ਲਵੇਗਾ ।

Exam Tips:

a) ਪੈਰੇ ਵਿੱਚੋਂ ਸੰਬੰਧਿਤ ਵਾਕ ਲੱਭ ਕੇ ਪੂਰੇ ਵਾਕ ਵਿੱਚ ਉੱਤਰ ਲਿਖੋ।

 

Question 5: ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਾਲੇ ਅੰਮ੍ਰਿਤਸਰ ਦੀ ਸੰਧੀ ਕਦੋਂ ਹੋਈ ?

Answer:

ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਾਲੇ ਅੰਮ੍ਰਿਤਸਰ ਦੀ ਸੰਧੀ 25 ਅਪਰੈਲ, 1809 ਈ. ਨੂੰ ਹੋਈ ਸੀ ।

Exam Tips:

a) ਪੈਰੇ ਵਿੱਚੋਂ ਸੰਬੰਧਿਤ ਵਾਕ ਲੱਭ ਕੇ ਪੂਰੇ ਵਾਕ ਵਿੱਚ ਉੱਤਰ ਲਿਖੋ।

 

ਪੈਰਾ 2 (“ਸਿੰਧ ਦਾ ਇਲਾਕਾ ਵਪਾਰਿਕ ਅਤੇ ਭੂਗੋਲਿਕ ਪੱਖ ਤੋਂ ਬੜਾ ਮਹੱਤਵਪੂਰਨ ਸੀ…” ਤੋਂ ਸ਼ੁਰੂ ਹੋਣ ਵਾਲਾ)

Question 6: ਮਹਾਰਾਜਾ ਰਣਜੀਤ ਸਿੰਘ ਸਿੰਧ ‘ਤੇ ਕਬਜ਼ਾ ਕਿਉਂ ਕਰਨਾ ਚਾਹੁੰਦਾ ਸੀ ?

Answer:

ਮਹਾਰਾਜਾ ਰਣਜੀਤ ਸਿੰਘ ਸਿੰਧ ‘ਤੇ ਕਬਜ਼ਾ ਇਸ ਲਈ ਕਰਨਾ ਚਾਹੁੰਦਾ ਸੀ ਕਿਉਂਕਿ ਇਸ ਦਾ ਭੂਗੋਲਿਕ ਅਤੇ ਵਪਾਰਿਕ ਪੱਖ ਤੋਂ ਬਹੁਤ ਮਹੱਤਵ ਸੀ ।

Exam Tips:

a) ਪੈਰੇ ਵਿੱਚੋਂ ਸੰਬੰਧਿਤ ਵਾਕ ਲੱਭ ਕੇ ਪੂਰੇ ਵਾਕ ਵਿੱਚ ਉੱਤਰ ਲਿਖੋ।

 

Question 7: ਅਲੈਗਜ਼ੈਂਡਰ ਬਰਨਜ਼ ਕੌਣ ਸੀ ?

Answer:

ਅਲੈਗਜ਼ੈਂਡਰ ਬਰਨਜ਼ ਇੱਕ ਅੰਗਰੇਜ਼ ਅਧਿਕਾਰੀ ਸੀ ਜਿਸ ਨੂੰ ਅੰਗਰੇਜ਼ਾਂ ਨੇ ਸਿੰਧ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਭੇਜਿਆ ਸੀ ।

Exam Tips:

a) ਪੈਰੇ ਵਿੱਚੋਂ ਸੰਬੰਧਿਤ ਵਾਕ ਲੱਭ ਕੇ ਪੂਰੇ ਵਾਕ ਵਿੱਚ ਉੱਤਰ ਲਿਖੋ।

 

Question 8: ਮਹਾਰਾਜਾ ਰਣਜੀਤ ਸਿੰਘ ਅਤੇ ਲਾਰਡ ਵਿਲੀਅਮ ਬੈਂਟਿੰਕ ਵਿਚਾਲੇ ਇੱਕ ਮੁਲਾਕਾਤ ਕਦੋਂ ਹੋਈ ਸੀ ?

Answer:

ਮਹਾਰਾਜਾ ਰਣਜੀਤ ਸਿੰਘ ਅਤੇ ਲਾਰਡ ਵਿਲੀਅਮ ਬੈਂਟਿੰਕ ਵਿਚਾਲੇ ਮੁਲਾਕਾਤ 26 ਅਕਤੂਬਰ, 1831 ਈ. ਨੂੰ ਹੋਈ ਸੀ ।

Exam Tips:

a) ਪੈਰੇ ਵਿੱਚੋਂ ਸੰਬੰਧਿਤ ਵਾਕ ਲੱਭ ਕੇ ਪੂਰੇ ਵਾਕ ਵਿੱਚ ਉੱਤਰ ਲਿਖੋ।

 

Question 9: ਮਹਾਰਾਜਾ ਰਣਜੀਤ ਸਿੰਘ ਅਤੇ ਲਾਰਡ ਵਿਲੀਅਮ ਬੈਂਟਿੰਕ ਵਿਚਾਲੇ ਮੁਲਾਕਾਤ ਕਿੱਥੇ ਹੋਈ ਸੀ ?
(i) ਰੋਪੜ ਵਿਖੇ
(ii) ਅੰਮ੍ਰਿਤਸਰ ਵਿਖੇ
(iii) ਲਾਹੌਰ ਵਿਖੇ
(iv) ਦਿੱਲੀ ਵਿਖੇ

Answer:

(i) ਰੋਪੜ ਵਿਖੇ ।

Exam Tips:

a) ਪੈਰੇ ਵਿੱਚੋਂ ਸੰਬੰਧਿਤ ਵਾਕ ਲੱਭ ਕੇ ਪੂਰੇ ਵਾਕ ਵਿੱਚ ਉੱਤਰ ਲਿਖੋ।

 

Question 10: ਅੰਗਰੇਜ਼ਾਂ ਅਤੇ ਸਿੰਧ ਵਿਚਾਲੇ ਇੱਕ ਵਪਾਰਿਕ ਸੰਧੀ ਕਰਨ ਵਿੱਚ ਕੌਣ ਸਫਲ ਹੋਇਆ ?

Answer:

ਅੰਗਰੇਜ਼ਾਂ ਅਤੇ ਸਿੰਧ ਵਿਚਾਲੇ ਇੱਕ ਵਪਾਰਿਕ ਸੰਧੀ ਕਰਨ ਵਿੱਚ ਕਰਨਲ ਪੋਟਿੰਗਰ ਸਫਲ ਹੋਇਆ ।

Exam Tips:

a) ਪੈਰੇ ਵਿੱਚੋਂ ਸੰਬੰਧਿਤ ਵਾਕ ਲੱਭ ਕੇ ਪੂਰੇ ਵਾਕ ਵਿੱਚ ਉੱਤਰ ਲਿਖੋ।

 

ਪੈਰਾ 3 (“ਅੰਗਰੇਜ਼ ਫ਼ਿਰੋਜ਼ਪੁਰ ਵਰਗੇ ਮਹੱਤਵਪੂਰਨ ਸ਼ਹਿਰ ਨੂੰ ਆਪਣੇ ਅਧੀਨ ਕਰਨਾ ਚਾਹੁੰਦੇ ਸਨ…” ਤੋਂ ਸ਼ੁਰੂ ਹੋਣ ਵਾਲਾ)

Question 11: ਅੰਗਰੇਜ਼ ਫ਼ਿਰੋਜ਼ਪੁਰ ‘ਤੇ ਕਬਜ਼ਾ ਕਿਉਂ ਕਰਨਾ ਚਾਹੁੰਦੇ ਸਨ ?

Answer:

ਅੰਗਰੇਜ਼ ਫ਼ਿਰੋਜ਼ਪੁਰ ‘ਤੇ ਕਬਜ਼ਾ ਕਰ ਕੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀਆਂ ਸਰਗਰਮੀਆਂ ਨੂੰ ਨੇੜਿਓਂ ਵੇਖ ਸਕਦੇ ਸਨ ।

Exam Tips:

a) ਪੈਰੇ ਵਿੱਚੋਂ ਸੰਬੰਧਿਤ ਵਾਕ ਲੱਭ ਕੇ ਪੂਰੇ ਵਾਕ ਵਿੱਚ ਉੱਤਰ ਲਿਖੋ।

 

Question 12: ਪੰਜਾਬ ਨੂੰ ਘੇਰਾ ਪਾਉਣ ਲਈ …………… ‘ਤੇ ਕਬਜ਼ਾ ਕਰਨਾ ਜ਼ਰੂਰੀ ਸੀ ।

Answer:

ਫ਼ਿਰੋਜ਼ਪੁਰ ।

Exam Tips:

a) ਪੈਰੇ ਵਿੱਚੋਂ ਸੰਬੰਧਿਤ ਵਾਕ ਲੱਭ ਕੇ ਪੂਰੇ ਵਾਕ ਵਿੱਚ ਉੱਤਰ ਲਿਖੋ।

 

Question 13: ਅੰਗਰੇਜ਼ਾਂ ਨੇ ਫ਼ਿਰੋਜ਼ਪੁਰ ‘ਤੇ ਕਦੋਂ ਕਬਜ਼ਾ ਕਰ ਲਿਆ ਸੀ ?

Answer:

ਅੰਗਰੇਜ਼ਾਂ ਨੇ 1835 ਈ. ਵਿੱਚ ਫ਼ਿਰੋਜ਼ਪੁਰ ‘ਤੇ ਕਬਜ਼ਾ ਕਰ ਲਿਆ ਸੀ ।

Exam Tips:

a) ਪੈਰੇ ਵਿੱਚੋਂ ਸੰਬੰਧਿਤ ਵਾਕ ਲੱਭ ਕੇ ਪੂਰੇ ਵਾਕ ਵਿੱਚ ਉੱਤਰ ਲਿਖੋ।

 

Question 14: ਅੰਗਰੇਜ਼ਾਂ ਨੇ ਫ਼ਿਰੋਜ਼ਪੁਰ ਵਿੱਚ ਕਦੋਂ ਇੱਕ ਸੈਨਿਕ ਛਾਉਣੀ ਸਥਾਪਿਤ ਕੀਤੀ ?

Answer:

ਅੰਗਰੇਜ਼ਾਂ ਨੇ 1838 ਈ. ਵਿੱਚ ਫ਼ਿਰੋਜ਼ਪੁਰ ਵਿੱਚ ਇੱਕ ਸੈਨਿਕ ਛਾਉਣੀ ਸਥਾਪਿਤ ਕਰ ਲਈ ਸੀ ।

Exam Tips:

a) ਪੈਰੇ ਵਿੱਚੋਂ ਸੰਬੰਧਿਤ ਵਾਕ ਲੱਭ ਕੇ ਪੂਰੇ ਵਾਕ ਵਿੱਚ ਉੱਤਰ ਲਿਖੋ।

 

Question 15: ਕੀ ਮਹਾਰਾਜਾ ਰਣਜੀਤ ਸਿੰਘ ਫ਼ਿਰੋਜ਼ਪੁਰ ਦੇ ਪ੍ਰਸ਼ਨ ‘ਤੇ ਅੰਗਰੇਜ਼ਾਂ ਅੱਗੇ ਝੁਕ ਗਿਆ ਸੀ ?

Answer:

ਮਹਾਰਾਜਾ ਰਣਜੀਤ ਸਿੰਘ ਫ਼ਿਰੋਜ਼ਪੁਰ ਦੇ ਪ੍ਰਸ਼ਨ ‘ਤੇ ਨਿਰਸੰਦੇਹ ਅੰਗਰੇਜ਼ਾਂ ਅੱਗੇ ਝੁਕ ਗਿਆ ਸੀ ।

Exam Tips:

a) ਪੈਰੇ ਵਿੱਚੋਂ ਸੰਬੰਧਿਤ ਵਾਕ ਲੱਭ ਕੇ ਪੂਰੇ ਵਾਕ ਵਿੱਚ ਉੱਤਰ ਲਿਖੋ।

 

Free Punjab Board Textbook Explanations: Class 12 History Punjabi Medium Chapter 18 ਐਂਗਲੋ-ਸਿੱਖ ਸੰਬੰਧ: 1800-1839

Chapter Exercise Answers for Class 12 History

Review comprehensive exercise answers for Class 12 History Punjabi Medium Chapter 18 ਐਂਗਲੋ-ਸਿੱਖ ਸੰਬੰਧ: 1800-1839. Fully updated to match current Punjab Board syllabus guidelines, these textbook solutions help students verify their work and maintain accurate study notes.

Detailed Answer Guides for Punjabi Medium Chapter 18 ਐਂਗਲੋ-ਸਿੱਖ ਸੰਬੰਧ: 1800-1839

Each solution includes detailed reasoning to foster genuine comprehension of Punjabi Medium Chapter 18 ਐਂਗਲੋ-ਸਿੱਖ ਸੰਬੰਧ: 1800-1839 concepts. Reviewing these step-by-step breakdowns allows learners to master both analytical and descriptive questions expected in school evaluations.

Complete Preparation Kit for Class 12 Exams

Consistent practice with these solution guides cultivates faster problem-solving habits and clearer logical structuring. For a complete preparation experience, pair these textbook answers with our dedicated revision notes and sample papers for Class 12 History.

FAQs

Where can I find the latest PSEB 12th Class History Solutions Chapter 18 ਐਂਗਲੋ-ਸਿੱਖ ਸੰਬੰਧ : 1800-1839 for the 2026-27 session?

The complete and updated PSEB 12th Class History Solutions Chapter 18 ਐਂਗਲੋ-ਸਿੱਖ ਸੰਬੰਧ : 1800-1839 is available for free on StudiesToday.com. These solutions for Class 12 History are as per latest Punjab Board curriculum.

Are the History Punjab Board solutions for Class 12 updated for the new 50% competency-based exam pattern?

Yes, our experts have revised the PSEB 12th Class History Solutions Chapter 18 ਐਂਗਲੋ-ਸਿੱਖ ਸੰਬੰਧ : 1800-1839 as per 2026 exam pattern. All textbook exercises have been solved and have added explanation about how the History concepts are applied in case-study and assertion-reasoning questions.

How do these Class 12 Punjab Board solutions help in scoring 90% plus marks?

Toppers recommend using Punjab Board language because Punjab Board marking schemes are strictly based on textbook definitions. Our PSEB 12th Class History Solutions Chapter 18 ਐਂਗਲੋ-ਸਿੱਖ ਸੰਬੰਧ : 1800-1839 will help students to get full marks in the theory paper.

Do you offer PSEB 12th Class History Solutions Chapter 18 ਐਂਗਲੋ-ਸਿੱਖ ਸੰਬੰਧ : 1800-1839 in multiple languages like Hindi and English?

Yes, we provide bilingual support for Class 12 History. You can access PSEB 12th Class History Solutions Chapter 18 ਐਂਗਲੋ-ਸਿੱਖ ਸੰਬੰਧ : 1800-1839 in both English and Hindi medium.

Is it possible to download the History Punjab Board solutions for Class 12 as a PDF?

Yes, you can download the entire PSEB 12th Class History Solutions Chapter 18 ਐਂਗਲੋ-ਸਿੱਖ ਸੰਬੰਧ : 1800-1839 in printable PDF format for offline study on any device.