Solutions for Class 12 Environmental Education: Punjabi Medium Chapter 07 ਸਟੱਬਲ ਬਰਨਿੰਗ ਦੀਆਂ ਸਮੱਸਿਆਵਾਂ
Explore reliable textbook solutions for Punjabi Medium Chapter 07 ਸਟੱਬਲ ਬਰਨਿੰਗ ਦੀਆਂ ਸਮੱਸਿਆਵਾਂ tailored for Class 12 learners. Utilizing these Environmental Education answers ensures thorough preparation and strengthens foundational knowledge before final Punjab Board evaluations.
Practice Class 12 Environmental Education Solutions: Punjabi Medium Chapter 07 ਸਟੱਬਲ ਬਰਨਿੰਗ ਦੀਆਂ ਸਮੱਸਿਆਵਾਂ
Access the complete solution PDF for Class 12 Environmental Education below. Regular practice with these targeted textbook answers builds familiarity with standard question patterns and helps secure higher marks in final school evaluations.
Question 1: ਝੋਨੇ ਦੀ ਪਰਾਲੀ ਤੋਂ ਤੂੜੀ ਕਿਉਂ ਨਹੀਂ ਬਣਾਈ ਜਾ ਸਕਦੀ?
Answer:
ਕਣਕ ਅਤੇ ਝੋਨੇ ਦਾ ਵੱਧ ਤੋਂ ਵੱਧ ਝਾੜ ਲੈਣ ਲਈ ਕਈ ਤਰ੍ਹਾਂ ਦੀਆਂ ਰਸਾਇਣਿਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਦੇ ਸਿੱਟੇ ਵਜੋਂ ਇਨ੍ਹਾਂ ਫ਼ਸਲਾਂ ਦੀ ਨਾੜ ਵੀ ਵੱਡੀ ਮਾਤਰਾ ਵਿਚ ਪੈਦਾ ਹੁੰਦੀ ਹੈ। ਨਾੜ ਦੀ ਮਜ਼ਬੂਤੀ ਫ਼ਸਲ ਦੇ ਸਿੱਟਿਆਂ ਨੂੰ ਖੜ੍ਹਾ ਰੱਖਣ ਅਤੇ ਪੱਕਣ ਵਿਚ ਸਹਾਇਤਾ ਕਰਦੀ ਹੈ। ਵਾਢੀ ਤੋਂ ਬਾਅਦ ਕਣਕ ਦੀ ਨਾੜ ਤੋਂ ਰੀਪਰ ਨਾਲ ਤੂੜੀ ਬਣਾ ਲਈ ਜਾਂਦੀ ਹੈ, ਪਰ ਝੋਨੇ ਦੀ ਨਾੜ (ਪਰਾਲੀ) ਵਿਚ ਸਿਲੀਕਾ (Silica) ਦੀ ਮਾਤਰਾ ਜ਼ਿਆਦਾ ਹੋਣ ਕਾਰਨ ਇਸ ਨੂੰ ਖੇਤ ਵਿਚ ਹੀ ਛੱਡ ਦਿੱਤਾ ਜਾਂਦਾ ਹੈ। ਸਿਲੀਕਾ ਕਾਰਨ ਝੋਨੇ ਦੀ ਨਾੜ ਨੂੰ ਪਸ਼ੂਆਂ ਦੇ ਚਾਰੇ ਲਈ ਨਹੀਂ ਵਰਤਿਆ ਜਾ ਸਕਦਾ।
Exam Tips:
a) ਮੁੱਖ ਕਾਰਨ ਸਿਲੀਕਾ ਦੀ ਵੱਧ ਮਾਤਰਾ ਲਿਖੋ।
b) ਕਣਕ ਦੀ ਨਾੜ ਅਤੇ ਝੋਨੇ ਦੀ ਪਰਾਲੀ ਦਾ ਫ਼ਰਕ ਸਪੱਸ਼ਟ ਕਰੋ।
Question 2: ਕਿਸਾਨ ਪਰਾਲੀ ਨੂੰ ਅੱਗ ਕਿਉਂ ਲਗਾਉਂਦੇ ਹਨ?
Answer:
ਕਿਸਾਨਾਂ ਕੋਲ ਝੋਨੇ ਦੀ ਪਰਾਲੀ ਨੂੰ ਸੰਭਾਲਣ ਦਾ ਕੋਈ ਜਲਦੀ ਹੋਣ ਵਾਲਾ ਹੱਲ ਨਹੀਂ ਹੁੰਦਾ, ਇਸ ਲਈ ਉਹ ਇਸ ਨੂੰ ਅੱਗ ਲਗਾ ਦਿੰਦੇ ਹਨ। ਕਿਸਾਨ ਕਣਕ ਦੀ ਬਿਜਾਈ ਲਈ ਖੇਤ ਤਿਆਰ ਕਰਨ ਦੀ ਕਾਹਲੀ ਵਿਚ ਪਰਾਲੀ ਨੂੰ ਖੇਤਾਂ ਵਿਚ ਹੀ ਸਾੜ ਦਿੰਦੇ ਹਨ, ਕਿਉਂਕਿ ਠੋਸ ਰਹਿੰਦ-ਖੂੰਹਦ ਦਾ ਜਲਦੀ ਨਿਪਟਾਰਾ ਉਪਲੱਬਧ ਨਾ ਹੋਣ ਕਾਰਨ ਉਹ ਮਜਬੂਰੀ ਵੱਸ ਅਜਿਹਾ ਕਰਦੇ ਹਨ।
Exam Tips:
a) ਜਲਦੀ ਹੱਲ ਦੀ ਘਾਟ ਅਤੇ ਕਣਕ ਦੀ ਬਿਜਾਈ ਦੀ ਕਾਹਲੀ, ਇਹ ਦੋਵੇਂ ਕਾਰਨ ਲਿਖੋ।
Question 3: ਪਰਾਲੀ ਸਾੜਨ ਨਾਲ ਪੈਦਾ ਹੋਇਆ ਧੂੰਆਂ ਮਨੁੱਖੀ ਸਿਹਤ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ?
Answer:
ਪਰਾਲੀ ਨੂੰ ਅੱਗ ਲਾਉਣ ਕਾਰਨ ਚਾਰ-ਚੁਫੇਰੇ ਫੈਲੇ ਧੂੰਏਂ ਨਾਲ ਸਾਹ ਦੀਆਂ ਬੀਮਾਰੀਆਂ, ਅੱਖਾਂ ਦੀ ਜਲਣ ਅਤੇ ਚਮੜੀ ਦੇ ਰੋਗ ਹੋ ਜਾਂਦੇ ਹਨ। ਇਸ ਧੂੰਏਂ ਅਤੇ ਧੂੜ-ਕਣਾਂ ਕਾਰਨ ਬੱਚਿਆਂ, ਬਜ਼ੁਰਗਾਂ ਅਤੇ ਮਰੀਜ਼ਾਂ ਨੂੰ ਸਭ ਤੋਂ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।
Exam Tips:
a) ਤਿੰਨ ਪ੍ਰਭਾਵ ਲਿਖੋ: ਸਾਹ ਦੇ ਰੋਗ, ਅੱਖਾਂ ਦੀ ਜਲਣ ਅਤੇ ਚਮੜੀ ਦੇ ਰੋਗ।
b) ਸਭ ਤੋਂ ਵੱਧ ਪ੍ਰਭਾਵਿਤ ਵਰਗ (ਬੱਚੇ, ਬਜ਼ੁਰਗ, ਮਰੀਜ਼) ਦਾ ਜ਼ਿਕਰ ਕਰੋ।
Question 4: ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਖੇਤਾਂ ਵਿਚ ਸਾੜਨ ਨਾਲ ਜ਼ਮੀਨ ਦੀ ਸਿਹਤ ਵਿਚ ਨਿਘਾਰ ਕਿਉਂ ਆਉਂਦਾ ਹੈ?
Answer:
1. ਅੱਗ ਲਾਉਣ ਕਾਰਨ ਜ਼ਮੀਨ ਦੀ ਉੱਪਰਲੀ ਸਤ੍ਹਾ ਦਾ ਤਾਪਮਾਨ ਵਧ ਜਾਂਦਾ ਹੈ, ਜਿਸ ਨਾਲ ਇਸ ਵਿੱਚ ਮਿਲਣ ਵਾਲੇ ਸੂਖਮ ਜੀਵ, ਬੈਕਟੀਰੀਆ, ਉੱਲੀ, ਮਿੱਤਰ ਕੀੜੇ ਅਤੇ ਕਈ ਹੋਰ ਜਾਨਵਰ ਮਰ ਜਾਂਦੇ ਹਨ।
2. ਜ਼ਮੀਨ ਵਿੱਚੋਂ ਫ਼ਸਲਾਂ ਨੂੰ ਮਿਲਣ ਵਾਲੇ ਲਾਭਦਾਇਕ ਤੱਤ ਅਤੇ ਯੌਗਿਕ ਵੀ ਤਾਪਮਾਨ ਵਿਚ ਹੋਣ ਵਾਲੇ ਵਾਧੇ ਕਾਰਨ ਨਸ਼ਟ ਹੋ ਜਾਂਦੇ ਹਨ।
3. ਇੱਕ ਟਨ ਪਰਾਲੀ ਸਾੜਨ ਨਾਲ ਲਗਭਗ 400 ਕਿਲੋਗ੍ਰਾਮ ਕਾਰਬਨ, 5.5 ਕਿਲੋਗ੍ਰਾਮ ਨਾਈਟ੍ਰੋਜਨ, 2.3 ਕਿਲੋਗ੍ਰਾਮ ਫਾਸਫੋਰਸ, 25 ਕਿਲੋਗ੍ਰਾਮ ਪੋਟਾਸ਼ ਅਤੇ 1.2 ਕਿਲੋਗ੍ਰਾਮ ਸਲਫਰ ਦਾ ਨੁਕਸਾਨ ਹੁੰਦਾ ਹੈ। ਸਿੱਟੇ ਵਜੋਂ ਜ਼ਮੀਨ ਦੀ ਸਿਹਤ ਹਰ ਸਾਲ ਨਿਘਰਦੀ ਜਾਂਦੀ ਹੈ।
Exam Tips:
a) ਤਿੰਨੇ ਕਾਰਨ ਅੰਕਿਤ ਬਿੰਦੂਆਂ ਵਿੱਚ ਲਿਖੋ।
b) ਇੱਕ ਟਨ ਪਰਾਲੀ ਸਾੜਨ ਨਾਲ ਹੋਣ ਵਾਲੇ ਨੁਕਸਾਨ ਦੇ ਅੰਕੜੇ ਸਹੀ ਇਕਾਈਆਂ ਸਮੇਤ ਲਿਖੋ।
c) ਮਿੱਤਰ ਕੀੜਿਆਂ ਅਤੇ ਸੂਖਮ ਜੀਵਾਂ ਦੇ ਨਸ਼ਟ ਹੋਣ ਦਾ ਜ਼ਿਕਰ ਜ਼ਰੂਰ ਕਰੋ।
Question 5: ਅਜਿਹੇ ਕੁੱਝ ਉਦਯੋਗਾਂ ਦੀ ਚਰਚਾ ਕਰੋ ਜਿਨ੍ਹਾਂ ਵਿਚ ਪਰਾਲੀ ਵਰਤੀ ਜਾਂਦੀ ਹੈ।
Answer:
1. ਝੋਨੇ ਦੀ ਪਰਾਲੀ ਦੀ ਵਰਤੋਂ ਬਿਜਲੀ ਘਰਾਂ ਵਿੱਚ ਬਾਲਣ ਵਜੋਂ ਕੀਤੀ ਜਾਂਦੀ ਹੈ।
2. ਪਰਾਲੀ ਨੂੰ ਬਾਇਓਗੈਸ ਦੀ ਤਿਆਰੀ ਲਈ ਵਰਤਿਆ ਜਾਂਦਾ ਹੈ।
3. ਪਰਾਲੀ ਨੂੰ ਕਾਗ਼ਜ਼ ਅਤੇ ਗੱਤਾ ਫੈਕਟਰੀਆਂ ਵਿਚ ਵਰਤਿਆ ਜਾਂਦਾ ਹੈ।
4. ਪਰਾਲੀ ਦੀ ਵਰਤੋਂ ਇੱਟਾਂ ਬਣਾਉਣ ਵਾਲੇ ਭੱਠਿਆਂ ਵਿਚ ਬਾਲਣ ਵਜੋਂ ਕੀਤੀ ਜਾਂਦੀ ਹੈ।
5. ਪਰਾਲੀ ਨੂੰ ਖੁੰਬਾਂ ਦੀ ਕਾਸ਼ਤ ਵਿਚ ਵੀ ਵਰਤਿਆ ਜਾਂਦਾ ਹੈ।
6. ਰਾਜ ਸਰਕਾਰ ਵੱਲੋਂ ਪਰਾਲੀ ਤੋਂ ਈਥਾਨੋਲ (Ethanol) ਦੀ ਉਦਯੋਗਿਕ ਪੱਧਰ ਉੱਤੇ ਤਿਆਰੀ ਦੀ ਯੋਜਨਾ ਵਿਚਾਰੀ ਜਾ ਰਹੀ ਹੈ।
Exam Tips:
a) ਘੱਟੋ-ਘੱਟ ਚਾਰ ਉਦਯੋਗ/ਵਰਤੋਂ ਸੂਚੀ ਬਣਾ ਕੇ ਲਿਖੋ।
b) ਬਿਜਲੀ ਘਰ, ਕਾਗ਼ਜ਼ ਅਤੇ ਇੱਟਾਂ ਦੇ ਭੱਠੇ ਸਭ ਤੋਂ ਸੌਖੀਆਂ ਉਦਾਹਰਣਾਂ ਹਨ।
Question 6: ਪਰਾਲੀ ਦੇ ਪ੍ਰਭਾਵੀ ਪ੍ਰਬੰਧਣ ਵਿਚ ਵਰਤੀਆਂ ਜਾਣ ਵਾਲੀਆਂ ਦੋ ਮਸ਼ੀਨਾਂ ਦੀ ਵਰਤੋਂ ਉੱਪਰ ਚਾਨਣਾ ਪਾਓ।
Answer:
1. ਬੇਲਰ ਮਸ਼ੀਨ ਟਰੈਕਟਰ ਨਾਲ ਚੱਲਦੀ ਹੈ ਅਤੇ ਖੇਤ ਵਿੱਚ ਖਿਲਰੀ ਹੋਈ ਪਰਾਲੀ ਦੀਆਂ ਆਇਤਾਕਾਰ ਜਾਂ ਗੋਲ ਗੱਠਾਂ ਬਣਾ ਦਿੰਦੀ ਹੈ।
2. ਉਲਟਾਵੇਂ ਹਲ ਜ਼ਮੀਨ ਦੀ ਵਹਾਈ ਲਈ ਵਰਤੇ ਜਾਂਦੇ ਹਨ।
3. ਰੋਟਾਵੇਟਰ ਦੀ ਸਹਾਇਤਾ ਨਾਲ ਚੌਪਰ ਦੁਆਰਾ ਕੁਤਰੀ ਗਈ ਪਰਾਲੀ ਨੂੰ ਮਿੱਟੀ ਵਿੱਚ ਮਿਲਾਇਆ ਜਾਂਦਾ ਹੈ।
4. ਟਰਬੋ ਹੈਪੀ ਸੀਡਰ ਨਾਮੀ ਮਸ਼ੀਨ ਨਾਲ ਝੋਨੇ ਦੀ ਕੰਬਾਈਨ ਦੁਆਰਾ ਕਟਾਈ ਤੋਂ ਤੁਰੰਤ ਬਾਅਦ ਖੇਤ ਵਿਚ ਕਣਕ ਦੀ ਸਿੱਧੀ ਬਿਜਾਈ ਕੀਤੀ ਜਾ ਸਕਦੀ ਹੈ।
Exam Tips:
a) ਪ੍ਰਸ਼ਨ ਵਿੱਚ ਦੋ ਮਸ਼ੀਨਾਂ ਮੰਗੀਆਂ ਹਨ, ਇਸ ਲਈ ਬੇਲਰ ਅਤੇ ਟਰਬੋ ਹੈਪੀ ਸੀਡਰ ਵਰਗੀਆਂ ਦੋ ਮਸ਼ੀਨਾਂ ਦੀ ਵਰਤੋਂ ਸਾਫ਼ ਲਿਖੋ।
b) ਹੈਪੀ ਸੀਡਰ ਨਾਲ ਪਰਾਲੀ ਸਾੜੇ ਬਿਨਾਂ ਕਣਕ ਦੀ ਸਿੱਧੀ ਬਿਜਾਈ ਹੁੰਦੀ ਹੈ, ਇਹ ਗੱਲ ਲਿਖੋ।
Question 7: ਖੇਤਾਂ ਵਿੱਚ ਪਰਾਲੀ ਸਾੜਨ ਵਾਲੇ ਕਿਸਾਨਾਂ ਦਾ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਕਿਵੇਂ ਪਤਾ ਲੱਗਦਾ ਹੈ?
Answer:
ਕੌਮੀ ਗ੍ਰੀਨ ਟ੍ਰਿਬਿਊਨਲ (NGT – National Green Tribunal) ਦੀਆਂ ਹਦਾਇਤਾਂ ਅਨੁਸਾਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਪੰਜਾਬ ਰਿਮੋਟ ਸੈਂਸਿੰਗ ਸੈਂਟਰ ਦੇ ਜ਼ਰੀਏ ਖੇਤਾਂ ਵਿੱਚ ਪਰਾਲੀ ਸਾੜਨ ਵਾਲੇ ਕਿਸਾਨਾਂ ਉੱਤੇ ‘ਬਾਜ਼ ਅੱਖ’ ਰੱਖੀ ਜਾ ਰਹੀ ਹੈ। ਇਸ ਨਾਲ ਪੀ.ਪੀ.ਸੀ. ਬੋਰਡ ਨੂੰ ਪਤਾ ਲੱਗ ਜਾਂਦਾ ਹੈ ਕਿ ਅੱਗ ਕਿੱਥੇ ਲੱਗੀ ਹੈ।
Exam Tips:
a) NGT ਦੀਆਂ ਹਦਾਇਤਾਂ ਅਤੇ ਪੰਜਾਬ ਰਿਮੋਟ ਸੈਂਸਿੰਗ ਸੈਂਟਰ ਦਾ ਨਾਂ ਜ਼ਰੂਰ ਲਿਖੋ।
b) NGT ਦਾ ਪੂਰਾ ਨਾਮ ਇੱਕ ਵਾਰ ਲਿਖੋ।
Free study material for Environmental Education
Environmental Education Class 12 Curriculum Solutions: Punjabi Medium Chapter 07 ਸਟੱਬਲ ਬਰਨਿੰਗ ਦੀਆਂ ਸਮੱਸਿਆਵਾਂ
Official Punjab Board Solutions for Punjabi Medium Chapter 07 ਸਟੱਬਲ ਬਰਨਿੰਗ ਦੀਆਂ ਸਮੱਸਿਆਵਾਂ
Access structured Punjab Board textbook solutions for Punjabi Medium Chapter 07 ਸਟੱਬਲ ਬਰਨਿੰਗ ਦੀਆਂ ਸਮੱਸਿਆਵਾਂ. Designed in alignment with the latest academic curriculum for Class 12 Environmental Education, these answers cover all end-of-chapter exercises to support daily learning and homework completion.
Step-by-Step Explanations for Punjabi Medium Chapter 07 ਸਟੱਬਲ ਬਰਨਿੰਗ ਦੀਆਂ ਸਮੱਸਿਆਵਾਂ
Clear, methodical explanations accompany every challenging problem within the Class 12 Environmental Education text. Engaging with these detailed answers lays a solid foundation for advanced learning and improves foundational clarity for upcoming assessments.
Next Steps in Your Environmental Education Revision
These resources act as an effective roadmap for daily homework tasks and independent study. Supplement your review of Punjabi Medium Chapter 07 ਸਟੱਬਲ ਬਰਨਿੰਗ ਦੀਆਂ ਸਮੱਸਿਆਵਾਂ with official sample papers and interactive practice tests available on our platform free of charge.
FAQs
The complete and updated PSEB 12th Class Environmental Education Solutions Chapter 7 ਸਟੱਬਲ ਬਰਨਿੰਗ ਦੀਆਂ ਸਮੱਸਿਆਵਾਂ is available for free on StudiesToday.com. These solutions for Class 12 Environmental Education are as per latest Punjab Board curriculum.
Yes, our experts have revised the PSEB 12th Class Environmental Education Solutions Chapter 7 ਸਟੱਬਲ ਬਰਨਿੰਗ ਦੀਆਂ ਸਮੱਸਿਆਵਾਂ as per 2026 exam pattern. All textbook exercises have been solved and have added explanation about how the Environmental Education concepts are applied in case-study and assertion-reasoning questions.
Toppers recommend using Punjab Board language because Punjab Board marking schemes are strictly based on textbook definitions. Our PSEB 12th Class Environmental Education Solutions Chapter 7 ਸਟੱਬਲ ਬਰਨਿੰਗ ਦੀਆਂ ਸਮੱਸਿਆਵਾਂ will help students to get full marks in the theory paper.
Yes, we provide bilingual support for Class 12 Environmental Education. You can access PSEB 12th Class Environmental Education Solutions Chapter 7 ਸਟੱਬਲ ਬਰਨਿੰਗ ਦੀਆਂ ਸਮੱਸਿਆਵਾਂ in both English and Hindi medium.
Yes, you can download the entire PSEB 12th Class Environmental Education Solutions Chapter 7 ਸਟੱਬਲ ਬਰਨਿੰਗ ਦੀਆਂ ਸਮੱਸਿਆਵਾਂ in printable PDF format for offline study on any device.