Download Punjab Board Solutions for Class 12 Environmental Education Punjabi Medium Chapter 06 ਵਾਤਾਵਰਣੀ ਪ੍ਰਬੰਧਣ (ਭਾਗ-3)
Access comprehensive textbook solutions for Punjabi Medium Chapter 06 ਵਾਤਾਵਰਣੀ ਪ੍ਰਬੰਧਣ (ਭਾਗ-3) using the official curriculum guides for Class 12 Environmental Education. Designed to align with the 2026-27 Punjab Board standards, these detailed answers help students reinforce core academic concepts.
Access Punjab Board Solutions and Answers
View or download the dedicated Punjabi Medium Chapter 06 ਵਾਤਾਵਰਣੀ ਪ੍ਰਬੰਧਣ (ਭਾਗ-3) solution resource below. Engaging with these textbook answers under focused study conditions ensures continuous academic progress and mastery of the 2026-27 curriculum for Environmental Education.
ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)
Question 1: ਵਾਤਾਵਰਣੀ ਪ੍ਰਬੰਧਣ ਲਈ ਅਪਣਾਈਆਂ ਜਾਣ ਵਾਲੀਆਂ ਕੁੱਝ ਪਹੁੰਚਾਂ (Approaches) ਦਾ ਵਰਣਨ ਕਰੋ।
Answer:
ਵਾਤਾਵਰਣ ਉੱਤੇ ਮਨੁੱਖੀ ਸਰਗਰਮੀਆਂ ਕਾਰਨ ਪੈਣ ਵਾਲੇ ਪ੍ਰਭਾਵਾਂ ਨੂੰ ਘੱਟ ਕਰਨਾ ਜਾਂ ਨਿਊਨਤਮ ਪੱਧਰ ਤੇ ਰੱਖਣਾ ਵਾਤਾਵਰਣ ਪ੍ਰਬੰਧਣ ਦਾ ਮੁੱਖ ਮੰਤਵ ਹੈ। ਦੂਸਰੇ ਸ਼ਬਦਾਂ ਵਿਚ ਵਾਤਾਵਰਣੀ ਪ੍ਰਬੰਧਣ ਵਾਤਾਵਰਣੀ ਸਾਧਨਾਂ ਦੀ ਠੀਕ ਤਰ੍ਹਾਂ ਵਰਤੋਂ ਕਰਨ ਅਤੇ ਉਨ੍ਹਾਂ ਨੂੰ ਨਿਯੰਤ੍ਰਿਤ ਕਰਨ ਉੱਪਰ ਬਲ ਦਿੰਦਾ ਹੈ। ਇਕ ਪਾਸੇ ਤਾਂ ਇਸ ਵਿਚ ਸਮਾਜ ਦਾ ਸਮਾਜਿਕ-ਆਰਥਿਕ ਵਿਕਾਸ ਸ਼ਾਮਿਲ ਹੈ ਅਤੇ ਦੂਸਰੇ ਪਾਸੇ ਇਹ ਵਾਤਾਵਰਣ ਦੀ ਉੱਤਮਤਾ ਉੱਤੇ ਬਲ ਦਿੰਦਾ ਹੈ। ਅਸੀਂ ਇਨ੍ਹਾਂ ਟੀਚਿਆਂ (Goals) ਨੂੰ ਹੇਠ ਲਿਖੇ ਢੰਗਾਂ ਨਾਲ ਪ੍ਰਾਪਤ ਕਰ ਸਕਦੇ ਹਾਂ:
1. ਪ੍ਰਭਾਵਸ਼ਾਲੀ ਆਰਥਿਕ ਪਾਲਿਸੀਆਂ
2. ਵਾਤਾਵਰਣੀ ਸੂਚਕਾਂ ਦੁਆਰਾ ਵਾਤਾਵਰਣ ਦੀ ਨਿਗਰਾਨੀ ਕਰਨਾ (Monitoring)
3. ਕੁੱਝ ਵਾਤਾਵਰਣੀ ਸਟੈਂਡਰਡ (ਮਾਪ-ਦੰਡ) ਕਾਇਮ ਕਰਨਾ
4. ਸੂਚਨਾਵਾਂ ਦਾ ਵਟਾਂਦਰਾ ਅਤੇ ਨਿਗਰਾਨੀ।
Exam Tips:
a) ਚਾਰੇ ਪਹੁੰਚਾਂ ਕ੍ਰਮ ਅਨੁਸਾਰ ਸੂਚੀ ਬਣਾ ਕੇ ਲਿਖੋ।
b) ਪਹਿਲਾਂ ਇੱਕ-ਦੋ ਵਾਕਾਂ ਵਿੱਚ ਵਾਤਾਵਰਣੀ ਪ੍ਰਬੰਧਣ ਦਾ ਮੰਤਵ ਦੱਸੋ, ਫਿਰ ਪਹੁੰਚਾਂ ਲਿਖੋ।
Question 2: ਈਕੋ-ਮਾਰਕ (Eco-mark) ਤੋਂ ਕੀ ਭਾਵ ਹੈ? ਜਾਂ ਈਕੋ-ਸਕੀਮ ਕੀ ਹੈ?
Answer:
ਭਾਰਤ ਸਰਕਾਰ ਨੇ ਲੋਕਾਂ ਅੰਦਰ ਵਾਤਾਵਰਣ ਸਨੇਹੀ ਉਤਪਾਦਾਂ ਸੰਬੰਧੀ ਜਾਗਰੂਕਤਾ ਪੈਦਾ ਕਰਨ ਦੇ ਮੰਤਵ ਨਾਲ ਇਹ ਸਕੀਮ ਸੰਨ 1991 ਵਿੱਚ ਲਾਗੂ ਕੀਤੀ। ਅਜਿਹੇ ਉਤਪਾਦਾਂ ਉੱਤੇ ਲਾਏ ਜਾਣ ਵਾਲੇ ਚਿੰਨ੍ਹ ਨੂੰ ਈਕੋ-ਮਾਰਕ (Eco-mark) ਕਹਿੰਦੇ ਹਨ।
Exam Tips:
a) ਸਕੀਮ ਦਾ ਸਾਲ (1991) ਅਤੇ ਮੰਤਵ (ਜਾਗਰੂਕਤਾ) ਜ਼ਰੂਰ ਲਿਖੋ।
b) ਈਕੋ-ਮਾਰਕ ਵਾਤਾਵਰਣ ਸਨੇਹੀ ਉਤਪਾਦਾਂ ਦੀ ਪਛਾਣ ਦਾ ਚਿੰਨ੍ਹ ਹੈ, ਇਹ ਗੱਲ ਸਾਫ਼ ਕਰੋ।
Question 3: ਵਾਤਾਵਰਣੀ ਮਿਆਰ (Environmental Standards) ਤੋਂ ਕੀ ਭਾਵ ਹੈ?
Answer:
ਵਾਤਾਵਰਣੀ ਮਿਆਰ ਹੇਠ ਲਿਖੇ ਵੱਲ ਸੰਕੇਤ ਕਰਦੇ ਹਨ:
1. ਵੱਖ-ਵੱਖ ਥਾਵਾਂ ਉੱਤੇ ਵੱਖ-ਵੱਖ ਕਿਸਮਾਂ ਦੀ ਵਾਤਾਵਰਣੀ ਉੱਤਮਤਾ ਦੇ ਬਿੰਦੂ-ਪ੍ਰਮਾਣ, ਜੋ ਮੰਨਣਯੋਗ ਹੋਣ (ਪਵੇਸ਼ੀ ਮਿਆਰ)।
2. ਵੱਖ-ਵੱਖ ਪ੍ਰਕਾਰ ਦੀਆਂ ਕਿਰਿਆਵਾਂ ਦੇ ਕਾਰਨ ਨਿਸ਼ਚਿਤ ਕਿਸਮ ਦੇ ਫੋਕਟ ਪਦਾਰਥਾਂ ਦੇ ਨਿਕਾਸ ਦੇ ਸੰਭਵ ਪੱਧਰ (ਉਤਸਰਜਨ ਮਿਆਰ, Emission Standards)।
Exam Tips:
a) ਦੋਵੇਂ ਕਿਸਮਾਂ (ਪਵੇਸ਼ੀ ਅਤੇ ਉਤਸਰਜਨ ਮਿਆਰ) ਦਾ ਜ਼ਿਕਰ ਕਰੋ।
b) ਅੰਗਰੇਜ਼ੀ ਸ਼ਬਦ ਬਰੈਕਟ ਵਿੱਚ ਲਿਖਣ ਨਾਲ ਉੱਤਰ ਸਪੱਸ਼ਟ ਹੁੰਦਾ ਹੈ।
Question 4: ਵਾਤਾਵਰਣ ਦੀ ਹਾਲਤ ਦਾ ਪਤਾ ਲਗਾਉਣ ਲਈ ਸੂਚਕ ਕਿਵੇਂ ਮੱਦਦ ਕਰਦੇ ਹਨ?
Answer:
ਵਾਤਾਵਰਣੀ ਸੂਚਕਾਂ ਤੋਂ ਸਾਨੂੰ ਵਾਤਾਵਰਣ ਦੀ ਹਾਲਤ ਬਾਰੇ ਜਾਣਕਾਰੀ ਮਿਲਦੀ ਹੈ। ਇਨ੍ਹਾਂ ਤੋਂ ਵਾਤਾਵਰਣ ਦੇ ਕਿਸੇ ਵਿਸ਼ੇਸ਼ ਪੱਖ ਬਾਰੇ ਵਿਸ਼ਾਲ ਪੱਧਰ ਤੇ ਪਤਾ ਲੱਗਦਾ ਹੈ। ਵਾਤਾਵਰਣੀ ਸੂਚਕ ਆਮ ਕਿਸਮ ਦੇ ਮਾਪ-ਦੰਡ ਹਨ, ਜੋ ਸਾਨੂੰ ਦੱਸਦੇ ਹਨ ਕਿ ਵਾਤਾਵਰਣ ਵਿਚ ਕੀ ਵਾਪਰ ਰਿਹਾ ਹੈ।
Exam Tips:
a) ਉੱਤਰ ਵਿੱਚ ਇਹ ਮੁੱਖ ਗੱਲ ਲਿਖੋ ਕਿ ਸੂਚਕ ਵਾਤਾਵਰਣ ਵਿੱਚ ਵਾਪਰ ਰਹੀਆਂ ਤਬਦੀਲੀਆਂ ਦੱਸਦੇ ਹਨ।
b) ਸੂਚਕ ਦੀ ਇੱਕ ਉਦਾਹਰਣ (ਜਿਵੇਂ ਹਵਾ ਦੇ ਔਸਤ ਤਾਪਮਾਨ ਵਿੱਚ ਵਾਧਾ) ਦੇਣ ਨਾਲ ਉੱਤਰ ਮਜ਼ਬੂਤ ਹੁੰਦਾ ਹੈ।
Question 5: ਪਵੇਸ਼ੀ ਮਿਆਰਾਂ (Ambient Standards) ਤੋਂ ਕੀ ਭਾਵ ਹੈ?
Answer:
ਵੱਖ-ਵੱਖ ਕਿਸਮਾਂ ਦੇ ਸਥਾਨਾਂ ਉੱਤੇ ਨਿਸ਼ਚਿਤ ਵਾਤਾਵਰਣੀ ਉੱਤਮਤਾ ਦੇ ਬਿੰਦੂ-ਪ੍ਰਮਾਣਾਂ ਦੇ ਪ੍ਰਵਾਨਯੋਗ ਪੱਧਰ ਨੂੰ ਪਵੇਸ਼ੀ ਮਿਆਰ ਕਿਹਾ ਜਾਂਦਾ ਹੈ। ਵੱਖ-ਵੱਖ ਪ੍ਰਕਾਰ ਦੇ ਪਵੇਸ਼ੀ ਮਿਆਰ ਕਾਇਮ ਕਰਨ ਲਈ ਵਿਸ਼ੇਸ਼ ਗੱਲਾਂ ਵੱਲ ਧਿਆਨ ਦਿੱਤਾ ਜਾਂਦਾ ਹੈ, ਜਿਵੇਂ ਕਿ ਰਿਹਾਇਸ਼ੀ, ਉਦਯੋਗਿਕ ਅਤੇ ਵਾਤਾਵਰਣੀ ਸੰਵੇਦਨਸ਼ੀਲ ਖੇਤਰ ਆਦਿ।
Exam Tips:
a) ਪਰਿਭਾਸ਼ਾ ਦੇ ਨਾਲ ਰਿਹਾਇਸ਼ੀ, ਉਦਯੋਗਿਕ ਅਤੇ ਸੰਵੇਦਨਸ਼ੀਲ ਖੇਤਰਾਂ ਦਾ ਨਾਂ ਲਿਖੋ।
b) ਪਵੇਸ਼ੀ (Ambient) ਅਤੇ ਉਤਸਰਜਨ (Emission) ਮਿਆਰਾਂ ਨੂੰ ਆਪਸ ਵਿੱਚ ਨਾ ਰਲਾਓ।
Question 6: ਐੱਸ. ਡੀ. ਐੱਨ. ਪੀ. (SDNP) ਤੋਂ ਕੀ ਭਾਵ ਹੈ?
Answer:
ਐੱਸ. ਡੀ. ਐੱਨ. ਪੀ. (Sustainable Development Networking Programme) ਦਾ ਅਰਥ ਹੈ ਕਾਇਮ ਰਹਿਣਯੋਗ ਵਿਕਾਸ ਜਾਲ ਸਿਲਸਿਲਾ ਪ੍ਰੋਗਰਾਮ।
ਵਿਸ਼ਵ ਪੱਧਰ ਤੇ ਇਸ ਪ੍ਰੋਗਰਾਮ ਦਾ ਆਰੰਭ ਸੰਨ 1990 ਵਿੱਚ ਕੀਤਾ ਗਿਆ। ਇਸ ਦਾ ਮੰਤਵ ਸੂਚਨਾ ਨੂੰ ਵਿਕੇਂਦਰਿਤ ਕਰਨਾ ਹੈ। ਇਹ ਪ੍ਰੋਗਰਾਮ ਵੱਖ-ਵੱਖ ਵਿਸ਼ਿਆਂ ਸੰਬੰਧੀ (Thematic) ਖੇਤਰਾਂ, ਜਿਵੇਂ ਪ੍ਰਦੂਸ਼ਣ, ਜੈਵਿਕ ਵਿਭਿੰਨਤਾ, ਜੰਗਲੀ ਜੀਵਨ ਦੇ ਸੁਰੱਖਿਅਣ ਤੋਂ ਲੈ ਕੇ ਖੇਤੀਬਾੜੀ, ਬਾਇਓ ਟੈਕਨਾਲੋਜੀ, ਗ਼ਰੀਬੀ ਅਤੇ ਵਾਯੂਮੰਡਲ ਵਿਚ ਆਈਆਂ ਤਬਦੀਲੀਆਂ ਸਮੇਤ ਮਿੱਟੀ ਅਤੇ ਭੂ-ਦ੍ਰਿਸ਼ (Topography) ਸੰਬੰਧੀ ਸੂਚਨਾਵਾਂ ਦਿੰਦਾ ਹੈ।
Exam Tips:
a) ਪਹਿਲਾਂ ਪੂਰਾ ਨਾਮ ਲਿਖੋ, ਫਿਰ ਮੰਤਵ ਦੱਸੋ।
b) ਯਾਦ ਰੱਖੋ ਕਿ SDNP ਦਾ ਮੁੱਖ ਮੰਤਵ ਸੂਚਨਾ ਨੂੰ ਵਿਕੇਂਦਰਿਤ ਕਰਨਾ ਹੈ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)
Question 1: ਵਾਤਾਵਰਣ ਦੇ ਪ੍ਰਬੰਧਣ ਵਿਚ ਆਰਥਿਕ ਪਾਲਿਸੀਆਂ ਦੀ ਕੀ ਭੂਮਿਕਾ ਹੈ?
Answer:
ਵਾਤਾਵਰਣ ਨਾਲ ਸੰਬੰਧਿਤ ਪਾਲਿਸੀਆਂ ਵਿਚ ਹੇਠ ਲਿਖੇ ਨੁਕਤੇ ਸ਼ਾਮਿਲ ਹੋਣੇ ਚਾਹੀਦੇ ਹਨ:
(ੳ) ਢੁੱਕਵੇਂ ਮੁੱਲ ਨਿਰਧਾਰਨ ਦੀ ਭੂਮਿਕਾ (Role of Appropriate Pricing) – ਆਮ ਤੌਰ ਤੇ ਕੁਦਰਤੀ ਸਾਧਨਾਂ ਨੂੰ ਬਹੁਤ ਥੋੜ੍ਹੇ ਮੁੱਲ ਤੇ ਵੇਚਿਆ ਜਾਂਦਾ ਹੈ, ਜਿਸ ਦਾ ਨਤੀਜਾ ਸਾਧਨਾਂ ਦੇ ਸ਼ੋਸ਼ਣ ਵਿਚ ਨਿਕਲਦਾ ਹੈ। ਉਦਾਹਰਣ ਵਜੋਂ, ਫ਼ਸਲਾਂ ਦੀ ਸਿੰਜਾਈ ਲਈ ਵਰਤੇ ਜਾਂਦੇ ਪਾਣੀ ਉੱਤੇ ਦਿੱਤੇ ਜਾਂਦੇ ਉਪਦਾਨ (Subsidy) ਕਾਰਨ ਜ਼ਿਆਦਾ ਪਾਣੀ ਮੰਗਣ ਵਾਲੀਆਂ ਫ਼ਸਲਾਂ ਉਨ੍ਹਾਂ ਇਲਾਕਿਆਂ ਵਿਚ ਬੀਜੀਆਂ ਜਾਂਦੀਆਂ ਹਨ ਜੋ ਇਸ ਪ੍ਰਕਾਰ ਦੀਆਂ ਫ਼ਸਲਾਂ ਦੀ ਖੇਤੀ ਦੇ ਯੋਗ ਨਹੀਂ ਹਨ। ਪਾਣੀ ਦੀ ਲੋੜ ਨਾਲੋਂ ਜ਼ਿਆਦਾ ਵਰਤੋਂ ਦਾ ਹੀ ਨਤੀਜਾ ਹੈ ਕਿ ਸੇਮ ਪੈਣ ਦੇ ਨਾਲ-ਨਾਲ ਧਰਤੀ ਹੇਠਲੇ ਪਾਣੀ ਦਾ ਪੱਧਰ ਵੀ ਘੱਟ ਗਿਆ ਹੈ ਅਤੇ ਜ਼ਮੀਨ ਨਮਕੀਨ ਹੋ ਗਈ ਹੈ। ਕੁਦਰਤੀ ਸਾਧਨਾਂ ਨੂੰ ਲੰਮੇ ਸਮੇਂ ਤੱਕ ਬਚਾਈ ਰੱਖਣ ਲਈ ਅਢੁੱਕਵੇਂ ਉਪਦਾਨਾਂ (Inappropriate subsidies) ਨੂੰ ਖ਼ਤਮ ਕਰਨਾ ਜ਼ਰੂਰੀ ਹੈ। ਅਜਿਹਾ ਹੋਣ ਨਾਲ ਵਾਤਾਵਰਣ ਸਨੇਹੀ ਬਦਲਾਂ (Alternatives) ਨੂੰ ਉਤਸ਼ਾਹਿਤ ਕੀਤਾ ਜਾ ਸਕੇਗਾ।
(ਅ) ਪ੍ਰਦੂਸ਼ਣ ਉੱਤੇ ਨਿਰਧਾਰਿਤ ਕਰ (Tax based on pollution) – ਅੱਜ-ਕੱਲ੍ਹ ਵਿਸ਼ੇਸ਼ ਉਦਯੋਗਾਂ ਲਈ ਵਹਿਣ ਮਿਆਰ (Effluent Standards) ਸਭ ਤੋਂ ਚੰਗੀ ਮਿਲਣਯੋਗ ਤਕਨਾਲੋਜੀ ਉੱਤੇ ਆਧਾਰਿਤ ਹਨ। ਅਜਿਹੇ ਪ੍ਰਬੰਧ ਵਿਚ ਉਦਯੋਗਾਂ ਕੋਲ ਮਿਆਰਾਂ ਨੂੰ ਸੁਧਾਰਨ ਦਾ ਕੋਈ ਉਤਸ਼ਾਹ ਨਹੀਂ ਹੁੰਦਾ। ਇਸ ਦੀ ਬਜਾਏ ਉਦਯੋਗਾਂ ਉੱਤੇ ਉਨ੍ਹਾਂ ਵੱਲੋਂ ਪੈਦਾ ਕੀਤੇ ਜਾਂਦੇ ਪ੍ਰਦੂਸ਼ਣ ਦੀ ਮਾਤਰਾ ਦੇ ਅਨੁਪਾਤ ਅਨੁਸਾਰ ਕਰ ਲਗਾਇਆ ਜਾਣਾ ਚਾਹੀਦਾ ਹੈ। ਅਜਿਹੀ ਪਾਲਿਸੀ ਲਾਗੂ ਕਰਨ ਨਾਲ ਪ੍ਰਦੂਸ਼ਣ ਨੂੰ ਸ੍ਰੋਤ ਉੱਤੇ ਹੀ ਘਟਾਇਆ ਜਾ ਸਕਦਾ ਹੈ।
(ੲ) ਹਰੇ (ਵਾਤਾਵਰਣ ਸਨੇਹੀ) ਉਦਯੋਗਾਂ ਲਈ ਉਚੇਰਾ ਰਿਣ ਅੰਕਣ (Higher Credit rating for green industries) – ਵਿਕਸਿਤ ਹੋ ਰਹੇ ਉਦਯੋਗਾਂ ਲਈ ਰਿਣ ਅੰਕਣ (Credit rating) ਦੀ ਸਹੂਲਤ ਨਵੇਂ ਉਦਯੋਗਾਂ ਦੀ ਹੌਸਲਾ-ਅਫ਼ਜ਼ਾਈ ਕਰੇਗੀ ਅਤੇ ਇਹ ਉਦਯੋਗ ਵਾਤਾਵਰਣ ਪ੍ਰਤੀ ਸੁਚੇਤ ਵੀ ਹੋਣਗੇ।
(ਸ) ਖਾਦਾਂ ਅਤੇ ਕੀਟਨਾਸ਼ਕ ਦਵਾਈਆਂ ਉੱਤੇ ਉਪਦਾਨ ਘੱਟ ਕਰਨਾ (Reduce subsidies on fertilizers and pesticides) – ਖਾਦਾਂ ਅਤੇ ਕੀਟਨਾਸ਼ਕ ਦਵਾਈਆਂ ਲਈ ਦਿੱਤਾ ਜਾਂਦਾ ਉਪਦਾਨ ਇਹ ਯਕੀਨੀ ਨਹੀਂ ਬਣਾਉਂਦਾ ਕਿ ਇਨ੍ਹਾਂ ਵਸਤੂਆਂ ਦੀ ਵਰਤੋਂ ਕਿਫ਼ਾਇਤ ਨਾਲ ਕੀਤੀ ਜਾਂਦੀ ਹੈ। ਹੁਣੇ ਜਿਹੇ ਬੋਤਲ ਬੰਦ ਐਲਕੋਹਲ ਰਹਿਤ ਪੀਣ ਪਦਾਰਥਾਂ (Soft drinks) ਵਿਚ ਕੀਟਨਾਸ਼ਕਾਂ ਦੀ ਮੌਜੂਦਗੀ ਪਾਈ ਗਈ ਹੈ। ਇਸ ਤੋਂ ਸਾਬਤ ਹੁੰਦਾ ਹੈ ਕਿ ਖੇਤਾਂ ਵਿੱਚੋਂ ਵਹਿਣ ਵਾਲੇ ਪਾਣੀ ਨੇ ਭੂਮੀਗਤ ਪਾਣੀ ਨੂੰ ਵੱਡੇ ਪੱਧਰ ਤੇ ਮਲੀਨ ਕਰ ਦਿੱਤਾ ਹੈ। ਖਾਦਾਂ ਉੱਤੇ ਦਿੱਤੇ ਜਾਂਦੇ ਉਪਦਾਨ ਨੂੰ ਘਟਾਉਣ ਨਾਲ ਇਨ੍ਹਾਂ ਰਸਾਇਣਿਕ ਖਾਦਾਂ ਦੀ ਵਰਤੋਂ ਵਿਚ ਕਮੀ ਆਵੇਗੀ।
Exam Tips:
a) ਚਾਰ ਨੁਕਤੇ (ੳ), (ਅ), (ੲ), (ਸ) ਵੱਖ-ਵੱਖ ਸਿਰਲੇਖਾਂ ਹੇਠ ਲਿਖੋ।
b) ਸਿੰਜਾਈ ਦੇ ਪਾਣੀ ਉੱਤੇ ਉਪਦਾਨ ਵਾਲੀ ਉਦਾਹਰਣ ਜ਼ਰੂਰ ਦਿਓ।
c) ਸੇਮ, ਧਰਤੀ ਹੇਠਲੇ ਪਾਣੀ ਦੇ ਡਿੱਗਦੇ ਪੱਧਰ ਅਤੇ ਨਮਕੀਨ ਜ਼ਮੀਨ ਦਾ ਜ਼ਿਕਰ ਕਰੋ।
Question 2: ਕੁੱਝ ਵਾਤਾਵਰਣੀ ਸੂਚਕਾਂ ਦੇ ਨਾਮ ਲਿਖੋ। ਜੈਵ ਸੂਚਕ ਕੀ ਹਨ? ਉਦਾਹਰਣ ਦਿਓ।
Answer:
ਵਾਤਾਵਰਣੀ ਸੂਚਕ (Environmental Indicators) – ਵਾਤਾਵਰਣੀ ਸੂਚਕ ਇੱਕ ਤਰ੍ਹਾਂ ਦੇ ਆਮ ਉਪਾਅ ਹਨ, ਜਿਨ੍ਹਾਂ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਵਾਤਾਵਰਣ ਵਿਚ ਕੀ ਵਾਪਰ ਰਿਹਾ ਹੈ। ਉਦਾਹਰਣ ਲਈ, ਹਵਾ ਦੇ ਔਸਤ ਤਾਪਮਾਨ ਵਿਚ ਹੋਏ ਵਾਧੇ ਤੋਂ ਸਾਨੂੰ ਨਾ ਕੇਵਲ ਇਹ ਪਤਾ ਚੱਲਦਾ ਹੈ ਕਿ ਹਵਾ ਦੇ ਤਾਪਮਾਨ ਵਿਚ ਪਰਿਵਰਤਨ ਹੋਇਆ ਹੈ, ਸਗੋਂ ਇਹ ਤਾਪਮਾਨ ਵਿਸ਼ਵ ਤਾਪਨ (Global Warming) ਸੰਬੰਧੀ ਵੀ ਜਾਣਕਾਰੀ ਦਿੰਦਾ ਹੈ ਅਤੇ ਵਿਸ਼ਵ ਤਾਪਨ ਕਾਰਨ ਪ੍ਰਭਾਵਿਤ ਹੋਣ ਵਾਲੀਆਂ ਕਿਰਿਆਵਾਂ ਬਾਰੇ ਵੀ ਦੱਸਦਾ ਹੈ।
ਵਾਤਾਵਰਣੀ ਸੂਚਕਾਂ ਵਿਚ ਭੌਤਿਕ, ਜੈਵਿਕ ਅਤੇ ਰਸਾਇਣਿਕ ਮਾਪ (Measures) ਸ਼ਾਮਲ ਹੋ ਸਕਦੇ ਹਨ, ਜਿਵੇਂ ਸਮਤਾਪਮੰਡਲ (Stratosphere) ਵਿਚ ਓਜ਼ੋਨ ਦੀ ਸੰਘਣਤਾ ਜਾਂ ਕਿਸੇ ਖੇਤਰ ਵਿਚ ਕਈ ਪ੍ਰਕਾਰ ਦੇ ਪੰਛੀਆਂ ਦੀ ਗਿਣਤੀ। ਮਨੁੱਖੀ ਸਰਗਰਮੀਆਂ ਜਾਂ ਗ੍ਰੀਨ ਹਾਊਸ ਗੈਸਾਂ ਦੀ ਨਿਕਾਸੀ ਵਰਗੇ ਮਨੁੱਖ ਦੁਆਰਾ ਪੈਦਾ ਕੀਤੇ ਦਬਾਅ ਦੇ ਮਾਪ ਵੀ ਸੂਚਕ ਹਨ। ਜਲ-ਮਲ ਨਿਪਟਾਰਾ (Sewage treatment) ਕਿੰਨੇ ਲੋਕਾਂ ਲਈ ਲਾਹੇਵੰਦ ਹੈ, ਇਸ ਤੋਂ ਵਾਤਾਵਰਣੀ ਸਮੱਸਿਆਵਾਂ ਅਤੇ ਸਮਾਜਿਕ ਅਨੁਭਵਾਂ ਬਾਰੇ ਵੀ ਜਾਣਕਾਰੀ ਮਿਲਦੀ ਹੈ।
ਜੈਵਿਕ ਸੂਚਕ ਜਾਂ ਸੂਚਕ ਜਾਤੀਆਂ (Biological Indicators or Indicator Species) – ਜਿਨ੍ਹਾਂ ਪੌਦਿਆਂ ਜਾਂ ਪ੍ਰਾਣੀਆਂ ਨੂੰ ਸੂਚਕਾਂ ਵਜੋਂ ਵਰਤਿਆ ਜਾਂਦਾ ਹੈ, ਉਨ੍ਹਾਂ ਨੂੰ ਜੈਵ ਸੂਚਕ ਆਖਦੇ ਹਨ। ਇਹ ਸੂਚਕ ਕਿਸੇ ਵਿਸ਼ੇਸ਼ ਖੇਤਰ ਦੇ ਵਾਤਾਵਰਣ ਦੀਆਂ ਵਿਸ਼ੇਸ਼ਤਾਵਾਂ ਬਾਰੇ ਇਸ ਤਰ੍ਹਾਂ ਦੱਸਦੇ ਹਨ:
1. ਇਨ੍ਹਾਂ ਵਿੱਚੋਂ ਕੁੱਝ ਸੂਚਕਾਂ ਵਿਚ ਵਾਤਾਵਰਣ ਅੰਦਰ ਮੌਜੂਦ ਖ਼ਤਰਨਾਕ ਪਦਾਰਥਾਂ ਨੂੰ ਆਪਣੇ ਅੰਦਰ ਇਕੱਠਾ ਕਰਨ ਦੀ ਸਮਰੱਥਾ ਹੁੰਦੀ ਹੈ।
2. ਕਿਸੇ ਖੇਤਰ ਦੇ ਆਲੇ-ਦੁਆਲੇ ਮੌਜੂਦ ਪ੍ਰਦੂਸ਼ਕਾਂ ਜਾਂ ਜਲਵਾਯੂ ਵਿਚ ਆਏ ਪਰਿਵਰਤਨਾਂ ਦੇ ਸਿੱਟੇ ਵਜੋਂ ਇਨ੍ਹਾਂ ਦੀਆਂ ਜੀਵਨ ਕਿਰਿਆਵਾਂ ਉੱਤੇ ਮਾੜੇ ਅਸਰ ਹੁੰਦੇ ਹਨ।
3. ਜਾਤੀਆਂ ਦੀ ਬਦਲਦੀ ਹੋਈ ਸੰਖਿਆ ਅਤੇ ਉਨ੍ਹਾਂ ਦੀ ਆਵਾਸ ਪ੍ਰਣਾਲੀ ਦੀ ਰਚਨਾ ਵਿਚ ਆਈ ਤਬਦੀਲੀ ਵਾਤਾਵਰਣ ਦੇ ਪਤਨ ਦੇ ਪੱਧਰ ਨੂੰ ਦਰਸਾਉਂਦੀ ਹੈ।
ਜੈਵ ਸੂਚਕਾਂ ਦੇ ਉਦਾਹਰਣ (Examples of Bio-indicators):
(ੳ) ਸੂਚਕ ਪੌਦੇ (Plant indicators) – ਕਿਸੇ ਪਰਿਸਥਿਤਿਕ ਪ੍ਰਣਾਲੀ ਵਿਚ ਬਨਸਪਤੀ ਜੀਵਨ (Vegetative life) ਦੀ ਮੌਜੂਦਗੀ ਜਾਂ ਗੈਰ-ਮੌਜੂਦਗੀ ਉਸ ਵਾਤਾਵਰਣ ਦੀ ਸਿਹਤ ਬਾਰੇ ਸੁਰਾਗ ਦੇ ਸਕਦੀ ਹੈ। ਕੁੱਝ ਉਦਾਹਰਣ ਇਸ ਪ੍ਰਕਾਰ ਹਨ:
1. ਲਾਈਕੇਨ (Lichens) ਹਵਾ ਦੀ ਉੱਤਮਤਾ ਦੇ ਸੂਚਕ ਹਨ।
2. ਜਲ-ਜਲੀ ਪ੍ਰਣਾਲੀਆਂ (Aquatic Systems) ਵਿਚ ਐਲਗੀ ਜਾਤੀਆਂ (Algal species) ਦੀ ਬਣਤਰ ਅਤੇ ਕੁੱਲ ਜੀਵ ਪੁੰਜ ਜੈਵਿਕ ਪ੍ਰਦੂਸ਼ਣ (Organic pollution) ਅਤੇ ਨਾਈਟ੍ਰੋਜਨ ਤੇ ਫਾਸਫੋਰਸ ਵਰਗੇ ਪੌਸ਼ਟਿਕ ਪਦਾਰਥਾਂ ਦੀ ਭਰਮਾਰ (Loading) ਦੇ ਮਹੱਤਵਪੂਰਨ ਮਾਪਕ ਹਨ।
3. ਯੂਟ੍ਰੀਕੁਲੇਰੀਆ, ਕਾਰਾ ਅਤੇ ਵੁਲਫ਼ੀਆ ਵਰਗੇ ਪੌਦੇ ਪ੍ਰਦੂਸ਼ਿਤ ਪਾਣੀ ਵਿਚ ਉੱਗਦੇ ਹਨ।
4. ਚਿੱਕਵੀਡ (Chickweed), ਗਰਾਊਂਡਸੈੱਲ (Groundsel), ਨੈੱਟਲਜ਼ (Nettles) ਅਤੇ ਫੈਟ ਹੈੱਨ (Fat hen) ਨਾਂ ਵਾਲੇ ਪੌਦੇ ਉਪਜਾਊ ਮਿੱਟੀ ਵਿਚ ਉੱਗਦੇ ਹਨ।
5. ਬਰਸੀਮ ਆਦਿ ਵਰਗੇ ਫਲੀਦਾਰ ਪੌਦੇ ਨਾਈਟ੍ਰੋਜਨ ਦੀ ਘਾਟ ਵਾਲੇ ਖੇਤਾਂ ਵਿਚ ਉੱਗਦੇ ਹਨ ਅਤੇ ਇਨ੍ਹਾਂ ਵਿਚ ਨਾਈਟ੍ਰੋਜਨ ਦੇ ਯੌਗਿਕੀਕਰਨ ਦੀ ਸਮਰੱਥਾ ਹੁੰਦੀ ਹੈ।
6. ਚੌਲਾਈ (Amaranthus), ਬਾਥੂ (Chenopodium) ਅਤੇ ਪਾਲੀਗੋਨਮ (Polygonum) ਨਾਂ ਵਾਲੇ ਪੌਦੇ ਉਨ੍ਹਾਂ ਥਾਵਾਂ ਉੱਤੇ ਪਾਏ ਜਾਂਦੇ ਹਨ ਜਿੱਥੇ ਪਸ਼ੂਆਂ ਨੇ ਜ਼ਿਆਦਾ ਚਰਿਆ ਹੋਵੇ।
7. ਮੌਸਿਜ਼ (Mosses), ਰੀਂਗਣ ਵਾਲਾ ਬਟਰਕੱਪ (Creeping Buttercup), ਹਾਰਸ ਟੇਲ (Horse tail) ਅਤੇ ਦਲਦਲੀ ਆਰਕਿਡ (Marsh Orchid) ਵਰਗੇ ਪੌਦੇ ਸੇਮ ਵਾਲੀ ਜ਼ਮੀਨ, ਜਾਂ ਉਸ ਜ਼ਮੀਨ ਨੂੰ ਦਰਸਾਉਂਦੇ ਹਨ ਜਿਸ ਵਿੱਚੋਂ ਪਾਣੀ ਦਾ ਨਿਕਾਸ ਬਹੁਤ ਘੱਟ ਹੁੰਦਾ ਹੋਵੇ।
8. ਜੰਗਲਾਂ ਦੀ ਮੌਜੂਦਗੀ ਉਪਜਾਊ ਮਿੱਟੀ ਨੂੰ ਦਰਸਾਉਂਦੀ ਹੈ ਅਤੇ ਬਹੁਤ ਘੱਟ ਗਿਣਤੀ ਵਿਚ ਪੌਦਿਆਂ ਦੀ ਮੌਜੂਦਗੀ ਬੰਜਰ ਜ਼ਮੀਨ ਨੂੰ ਦਰਸਾਉਂਦੀ ਹੈ।
9. ਕਿਸੇ ਖ਼ਾਸ ਖੇਤਰ ਵਿਚ ਉੱਗਣ ਵਾਲੇ ਪੌਦਿਆਂ ਤੋਂ ਉੱਥੋਂ ਦੇ ਜਲਵਾਯੂ ਦੀ ਕਿਸਮ ਬਾਰੇ ਜਾਣਕਾਰੀ ਮਿਲਦੀ ਹੈ। ਗਰਮੀ ਦੀ ਰੁੱਤ ਵਿਚ ਭਾਰੀ ਵਰਖਾ ਅਤੇ ਸਰਦੀ ਦੇ ਮੌਸਮ ਵਿਚ ਘੱਟ ਵਰਖਾ ਘਾਹ ਦੇ ਮੈਦਾਨਾਂ (Grass lands) ਜਾਂ ਚਰਾਗਾਹਾਂ ਨੂੰ ਦਰਸਾਉਂਦੀ ਹੈ, ਅਤੇ ਗਰਮੀ ਤੇ ਸਰਦੀ ਦੋਹਾਂ ਰੁੱਤਾਂ ਵਿਚ ਭਾਰੀ ਮੀਂਹ ਸਦਾਬਹਾਰ ਜੰਗਲਾਂ (Evergreen forests) ਨੂੰ ਦਰਸਾਉਂਦਾ ਹੈ।
10. ਅੱਗ ਨਾਲ ਪ੍ਰਭਾਵਿਤ ਹੋਏ ਇਲਾਕਿਆਂ ਵਿਚ ਪਾਇਰੋਨੀਮਾ (Pyronema), ਟੈਰਿਸ ਐਕੂਲਾਈਨਾ (Pteris aquilina) ਆਦਿ ਉੱਗਦੇ ਹਨ।
(ਅ) ਪ੍ਰਾਣੀ ਸੂਚਕ ਅਤੇ ਜੀਵ-ਵਿਸ਼ (Animal indicators and Toxins) – ਕਿਸੇ ਪਰਿਸਥਿਤਿਕ ਪ੍ਰਣਾਲੀ ਵਿਚ ਪ੍ਰਦੂਸ਼ਣ ਫੈਲਣ ਕਾਰਨ ਪ੍ਰਾਣੀਆਂ ਦੀ ਸੰਖਿਆ ਵਿਚ ਹੋਇਆ ਵਾਧਾ ਜਾਂ ਘਾਟਾ ਪਰਿਸਥਿਤਿਕ ਪ੍ਰਣਾਲੀ ਨੂੰ ਹੋਏ ਨੁਕਸਾਨ ਨੂੰ ਦਰਸਾਉਂਦਾ ਹੈ।
1. ਉੱਤਰੀ ਅਮਰੀਕਾ ਦੀਆਂ ਗ੍ਰੇ ਜੇਅ (Gray jay) ਅਤੇ ਅਮਰੀਕਨ ਡਿੱਪਰ (American Dipper) ਜਾਤੀਆਂ ਉੱਤੇ ਵਾਤਾਵਰਣੀ ਤਬਦੀਲੀਆਂ ਦੇ ਪ੍ਰਭਾਵ ਪਏ ਹਨ। ਅਮਰੀਕਨ ਡਿੱਪਰ ਪੰਛੀ ਨੂੰ ਸਾਫ਼ ਪਹਾੜੀ ਨਦੀਆਂ ਦੀ ਲੋੜ ਹੈ, ਪਰ ਭੂਮੀ ਦੇ ਵਿਸਥਾਪਨ ਨਾਲ ਇਨ੍ਹਾਂ ਨਦੀਆਂ ਵਿਚ ਗਾਰ (silt) ਇਕੱਠੀ ਹੋ ਰਹੀ ਹੈ, ਜਾਂ ਜ਼ਮੀਨ ਦੇ ਵਿਕਾਸ ਕਾਰਨ ਅਜਿਹਾ ਹੋਇਆ ਹੈ। ਜੰਗਲਾਂ ਨੂੰ ਲੱਗੀ ਅੱਗ ਅਤੇ ਪਾਣੀ ਦੇ ਵਹਿਣ ਵੀ ਨਦੀਆਂ ਵਿਚ ਗਾਰ ਜਮ੍ਹਾਂ ਹੋਣ ਦੇ ਕਾਰਨ ਹਨ। ਗ੍ਰੇ ਜੇਅ ਉੱਤੇ ਵਿਸ਼ਵ ਤਾਪਨ ਦੇ ਪ੍ਰਭਾਵਾਂ ਦਾ ਅਸਰ ਹੋਇਆ ਜਾਪਦਾ ਹੈ।
2. ਸਮੁੰਦਰਾਂ ਵਿਚ ਮੱਛੀਆਂ, ਅਰੀੜ੍ਹਧਾਰੀ ਜੀਵ, ਐਲਗੀ, ਮਾਈਕ੍ਰੋਫਾਈਟ ਅਤੇ ਸਮੁੰਦਰੀ ਪੰਛੀਆਂ ਦੀਆਂ ਵਿਸ਼ੇਸ਼ ਜਾਤੀਆਂ (ਜਿਵੇਂ ਐਟਲਾਂਟਿਕ ਪਫ਼ਿਨ, Atlantic Puffin) ਪਰਿਸਥਿਤਿਕ ਪ੍ਰਣਾਲੀ ਵਿਚ ਆਈਆਂ ਤਬਦੀਲੀਆਂ ਬਾਰੇ ਸੰਕੇਤ ਦਿੰਦੀਆਂ ਹਨ।
(ੲ) ਸੂਖਮਜੀਵੀ ਸੂਚਕ ਅਤੇ ਰਸਾਇਣ (Microbial indicators and Chemicals) – ਜਲ-ਜਲੀ ਜਾਂ ਸਥਲੀ ਪਰਿਸਥਿਤਿਕ ਪ੍ਰਣਾਲੀ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਸੂਖਮ ਜੀਵਾਂ ਨੂੰ ਸੂਚਕਾਂ ਵਜੋਂ ਵਰਤਿਆ ਜਾ ਸਕਦਾ ਹੈ। ਦੂਸਰੇ ਜੀਵਾਂ ਦੇ ਮੁਕਾਬਲੇ ਸੂਖਮ ਜੀਵਾਂ ਦੀ ਮਾਤਰਾ ਬਹੁਤ ਜ਼ਿਆਦਾ ਹੋਣ ਕਾਰਨ ਇਨ੍ਹਾਂ ਦੀ ਚੋਣ ਆਸਾਨੀ ਨਾਲ ਕੀਤੀ ਜਾ ਸਕਦੀ ਹੈ। ਉਦਾਹਰਣ ਲਈ, ਈਸ਼ਰੀਕੀਆ ਕੋਲਾਈ (Escherichia coli) ਬੈਕਟੀਰੀਆ ਅਤੇ ਡਾਇਟਮਜ਼ ਦੀ ਮੌਜੂਦਗੀ ਜਲ-ਮਲ (Sewage) ਕਾਰਨ ਪੈਦਾ ਹੋਏ ਪ੍ਰਦੂਸ਼ਣ ਦਾ ਸੰਕੇਤ ਦਿੰਦੀ ਹੈ।
ਕੁੱਝ ਬੈਕਟੀਰੀਆ ਕੈਡਮੀਅਮ (Cadmium) ਅਤੇ ਬੈਂਜ਼ੀਨ (Benzene) ਵਰਗੇ ਮਲੀਨਕਾਰਾਂ (Contaminants) ਦੇ ਸੰਪਰਕ ਵਿਚ ਆਉਣ ਮਗਰੋਂ ਵਿਸ਼ੇਸ਼ ਕਿਸਮ ਦੀਆਂ ਨਵੀਆਂ ਪ੍ਰੋਟੀਨਾਂ ਪੈਦਾ ਕਰਦੇ ਹਨ, ਜਿਨ੍ਹਾਂ ਨੂੰ ਤਣਾਅ ਪ੍ਰੋਟੀਨ (Stress proteins) ਆਖਦੇ ਹਨ। ਇਹ ਪ੍ਰੋਟੀਨ ਨੀਵੇਂ ਦਰਜੇ ਦੇ ਪ੍ਰਦੂਸ਼ਣ ਬਾਰੇ ਚੇਤਾਵਨੀ ਪ੍ਰਣਾਲੀ ਵਜੋਂ ਕੰਮ ਕਰਦੇ ਹਨ।
Exam Tips:
a) ਉੱਤਰ ਨੂੰ ਤਿੰਨ ਭਾਗਾਂ ਵਿੱਚ ਲਿਖੋ: ਵਾਤਾਵਰਣੀ ਸੂਚਕ ਦੀ ਪਰਿਭਾਸ਼ਾ, ਜੈਵ ਸੂਚਕ ਦੀ ਪਰਿਭਾਸ਼ਾ ਅਤੇ ਉਦਾਹਰਣਾਂ।
b) ਪ੍ਰੀਖਿਆ ਵਿੱਚ ਘੱਟੋ-ਘੱਟ ਲਾਈਕੇਨ (ਹਵਾ ਦੀ ਉੱਤਮਤਾ), ਐਲਗੀ (ਜੈਵਿਕ ਪ੍ਰਦੂਸ਼ਣ) ਅਤੇ ਈ. ਕੋਲਾਈ (ਜਲ-ਮਲ ਪ੍ਰਦੂਸ਼ਣ) ਦੀਆਂ ਉਦਾਹਰਣਾਂ ਲਿਖੋ।
c) ਪੌਦਿਆਂ ਦੇ ਸਾਰੇ ਨਾਮ ਯਾਦ ਕਰਨ ਦੀ ਥਾਂ ਹਰ ਕਿਸਮ ਦੇ ਸੂਚਕ ਦੀ ਇੱਕ-ਦੋ ਉਦਾਹਰਣ ਪੱਕੀ ਕਰੋ।
Question 3: ਵਾਤਾਵਰਣ ਦੇ ਪ੍ਰਬੰਧਣ ਵਿਚ ਸੂਚਨਾ ਦੇ ਆਦਾਨ-ਪ੍ਰਦਾਨ/ਵਟਾਂਦਰੇ ਦੀ ਕੀ ਭੂਮਿਕਾ ਹੈ?
Answer:
ਭਾਰਤ ਸਰਕਾਰ ਦੇ ਵੱਖ-ਵੱਖ ਮੰਤਰਾਲਿਆਂ ਨੂੰ ਉਨ੍ਹਾਂ ਦੇ ਅਧੀਨ ਖੇਤਰ ਬਾਰੇ ਫ਼ੈਸਲੇ ਲੈਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਜਿੱਥੋਂ ਤਕ ਵਾਤਾਵਰਣ ਨਾਲ ਸੰਬੰਧਿਤ ਮਾਮਲਿਆਂ ਦਾ ਸਵਾਲ ਹੈ, ਉਨ੍ਹਾਂ ਬਾਰੇ ਫ਼ੈਸਲੇ ਲੈਣ ਦੀ ਜ਼ਿੰਮੇਵਾਰੀ ਵਾਤਾਵਰਣ ਅਤੇ ਵਣ ਮੰਤਰਾਲੇ ਦੀ ਹੈ। ਰਾਸ਼ਟਰੀ ਪੱਧਰ ਤੇ ਵਾਤਾਵਰਣ ਨਾਲ ਸੰਬੰਧਿਤ ਮਾਮਲਿਆਂ ਬਾਰੇ ਇਸ ਖੇਤਰ ਵਿਚ ਕੰਮ ਕਰਨ ਵਾਲਿਆਂ ਨੂੰ ਸੂਚਨਾ ਉਪਲੱਬਧ ਕਰਾਉਣ ਲਈ ਇਹ ਵਿਭਾਗ ਕੇਂਦਰੀ ਏਜੰਸੀ (Nodal agency) ਵਜੋਂ ਕੰਮ ਕਰਦਾ ਹੈ।
ਵੱਖ-ਵੱਖ ਖੇਤਰਾਂ ਨਾਲ ਸੰਬੰਧਿਤ ਮੰਤਰਾਲੇ ਆਪਣੇ-ਆਪਣੇ ਖੇਤਰਾਂ ਵਿੱਚੋਂ ਸੂਚਨਾਵਾਂ ਇਕੱਠੀਆਂ ਕਰ ਕੇ ਸਰਕਾਰ ਨੂੰ ਭੇਜਦੇ ਰਹਿੰਦੇ ਹਨ।
ਵੱਖ-ਵੱਖ ਵਿਭਾਗ ਆਪਣੀਆਂ ਸਾਲਾਨਾ ਰਿਪੋਰਟਾਂ ਪ੍ਰਕਾਸ਼ਿਤ ਕਰਦੇ ਹਨ ਅਤੇ ਸਮੇਂ-ਸਮੇਂ (Periodically) ਸਿਰ ਕਿਤਾਬਚੇ (Brochure) ਕੱਢਦੇ ਰਹਿੰਦੇ ਹਨ। ਇਨ੍ਹਾਂ ਕਿਤਾਬਚਿਆਂ ਵਿਚ ਸਥਾਨਕ ਸਰਕਾਰਾਂ ਆਪਣੇ ਯੋਜਨਾ ਅੰਕੜਾ ਵਿਭਾਗ ਦੁਆਰਾ ਇੰਟਰਨੈੱਟ, ਸੂਚਨਾ ਪ੍ਰਬੰਧਣ ਸੰਬੰਧੀ ਉਪਲੱਬਧ ਜਾਣਕਾਰੀ ਅਤੇ ਚਾਲੂ ਪਾਲਿਸੀਆਂ ਤੇ ਕਾਨੂੰਨਸਾਜ਼ੀ (Legislation) ਬਾਰੇ ਦੱਸਦੀਆਂ ਹਨ। ਵਾਤਾਵਰਣ ਪ੍ਰਬੰਧਣ ਸੰਬੰਧੀ ਸੂਚਨਾ ਦਾ ਇਕੱਤਰੀਕਰਣ, ਮਿਲਾਨ (Collation), ਮੁੜ ਪ੍ਰਾਪਤੀ ਅਤੇ ਫੈਲਾਉਣਾ ਹਰੇਕ ਰਾਜ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ।
Exam Tips:
a) ਵਾਤਾਵਰਣ ਅਤੇ ਵਣ ਮੰਤਰਾਲੇ ਨੂੰ ਕੇਂਦਰੀ ਏਜੰਸੀ (Nodal agency) ਵਜੋਂ ਜ਼ਰੂਰ ਲਿਖੋ।
b) ਕੇਂਦਰ, ਮੰਤਰਾਲਿਆਂ ਅਤੇ ਰਾਜ ਸਰਕਾਰਾਂ ਦੀਆਂ ਭੂਮਿਕਾਵਾਂ ਅਲੱਗ-ਅਲੱਗ ਵਾਕਾਂ ਵਿੱਚ ਲਿਖੋ।
Question 4: ਵਾਤਾਵਰਣ ਦੀ ਸਿਹਤ ਕਾਇਮ ਰੱਖਣ ਲਈ ਮਾਪਕਾਂ (ਮਿਆਰਾਂ) ਦਾ ਨਿਰਧਾਰਨ ਕਿਉਂ ਜ਼ਰੂਰੀ ਹੈ?
Answer:
ਸਾਡੇ ਘੱਟ ਹੋ ਰਹੇ ਵਣ ਕੱਜਣ (Forest cover), ਭੂਮੀਗਤ ਜਲ ਦਾ ਹੇਠਾਂ ਜਾਣਾ, ਵਧਦਾ ਹੋਇਆ ਭੂਮੀ ਖੋਰਾ, ਤਾਜ਼ੇ ਪਾਣੀ ਦੀ ਘੱਟ ਹੋ ਰਹੀ ਉਪਲੱਬਧੀ ਅਤੇ ਤੇਜ਼ੀ ਨਾਲ ਵਧ ਰਿਹਾ ਵਾਤਾਵਰਣੀ ਪ੍ਰਦੂਸ਼ਣ ਅਜਿਹੇ ਵਿਕਾਸ ਮਾਡਲ ਦੀ ਮੰਗ ਕਰਦੇ ਹਨ ਜੋ ਨਿਆਂ-ਸੰਗਤ (Equitable) ਹੋਵੇ, ਭਾਗੀਦਾਰੀ ਨੂੰ ਉਤਸ਼ਾਹਿਤ ਕਰੇ ਅਤੇ ਵਾਤਾਵਰਣ ਪੱਖੋਂ ਕਾਇਮ ਰਹਿਣਯੋਗ ਵੀ ਹੋਵੇ। ਵਾਤਾਵਰਣ ਅਤੇ ਵਣ ਮੰਤਰਾਲਾ ਸ਼ੁੱਧ ਤਕਨਾਲੋਜੀ ਅਤੇ ਵਾਤਾਵਰਣ ਪ੍ਰਬੰਧਣ ਦੇ ਮਿਆਰ ਕਾਇਮ ਕਰਨ ਦੇ ਮੰਤਵ ਨਾਲ ਪ੍ਰਚਾਰ ਰਾਹੀਂ ਉਨ੍ਹਾਂ ਨੂੰ ਹੌਲੀ-ਹੌਲੀ ਫੈਲਾਉਣ ਦੇ ਯਤਨ ਕਰ ਰਿਹਾ ਹੈ।
ਮਿਆਰੀਕਰਨ (Standardization) ਵਿਚ ਸੂਚਨਾਵਾਂ ਦਾ ਨਿਯਮ-ਵਿਵਸਥਾਕਰਨ (Codification) ਸ਼ਾਮਿਲ ਹੈ। ਇਸ ਅਨੁਸਾਰ ਕਾਰਖ਼ਾਨੇਦਾਰਾਂ ਨੂੰ ਆਪਣੇ ਪੂਰਤੀਕਾਰਾਂ (Suppliers), ਉਪਭੋਗਤਾਵਾਂ, ਸਰਕਾਰ ਅਤੇ ਦੂਸਰੇ ਹਿੱਸੇਦਾਰਾਂ (Share holders) ਨਾਲ ਸੰਚਾਰ ਕਰਨਾ ਹੁੰਦਾ ਹੈ। ਵਾਤਾਵਰਣੀ ਮਿਆਰ ਦੋਵਾਂ ਵੱਲ ਸੰਕੇਤ ਕਰਦੇ ਹਨ (Environmental Standards refer to both):
– ਵੱਖ-ਵੱਖ ਸਥਾਨਾਂ ਦੇ ਵਿਸ਼ੇਸ਼ ਵਾਤਾਵਰਣੀ ਬਿੰਦੂ-ਪ੍ਰਮਾਣਾਂ (Parameters) ਦੀ ਉੱਤਮਤਾ ਦੇ ਸੁਲੱਭ ਪੱਧਰ। [ਇਨ੍ਹਾਂ ਪੱਧਰਾਂ ਨੂੰ ਪਵੇਸ਼ੀ ਮਿਆਰ (Ambient Standards) ਆਖਦੇ ਹਨ।]
– ਵੱਖ-ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਕਾਰਨ ਜਾਇਜ਼ ਪੱਧਰਾਂ ਤੇ ਨਿਕਲਣ ਵਾਲੇ ਵਿਸ਼ੇਸ਼ ਫੋਕਟ ਪਦਾਰਥਾਂ ਦਾ ਨਿਕਾਸ (ਉਤਸਰਜਨ ਮਿਆਰ, Emission standards)।
ਹੁਣ ਇਹ ਗੱਲ ਸਮਝ ਲਈ ਗਈ ਹੈ ਕਿ ਵਾਤਾਵਰਣੀ ਮਿਆਰ ਵਿਸ਼ਵ-ਵਿਆਪੀ ਨਹੀਂ ਹੋ ਸਕਦੇ। ਹਰੇਕ ਦੇਸ਼ ਨੂੰ ਆਪਣੀਆਂ ਰਾਸ਼ਟਰੀ ਪ੍ਰਾਥਮਿਕਤਾਵਾਂ, ਮੰਤਵਾਂ ਅਤੇ ਸਾਧਨਾਂ ਦੇ ਅਨੁਸਾਰ ਮਿਆਰ ਕਾਇਮ ਕਰਨੇ ਚਾਹੀਦੇ ਹਨ। ਦੇਸ਼ ਦੇ ਵਿਕਾਸ ਪੱਧਰ ਅਤੇ ਤਕਨਾਲੋਜੀ ਤੇ ਵਾਤਾਵਰਣੀ ਪ੍ਰਬੰਧਣ ਲਈ ਵਿੱਤੀ ਸਾਧਨਾਂ ਦੀ ਉਪਲੱਬਧੀ ਕਾਰਨ ਹਰੇਕ ਦੇਸ਼ ਦੇ ਮਿਆਰ, ਜੋ ਆਮ ਤੌਰ ਤੇ ਸਖ਼ਤ ਹੁੰਦੇ ਹਨ, ਬਿਨਾਂ ਸ਼ੱਕ ਅਲੱਗ-ਅਲੱਗ ਹੋਣਗੇ। ਸਥਾਨਕ ਹਾਲਾਤ ਦੇ ਆਧਾਰ ਤੇ ਦੇਸ਼ ਵਿਚਲੇ ਵੱਖ-ਵੱਖ ਰਾਜ, ਕੇਂਦਰ ਸ਼ਾਸਿਤ ਪ੍ਰਦੇਸ਼ (Union territories) ਅਤੇ ਸਥਾਨਕ ਸੰਸਥਾਵਾਂ ਸਖ਼ਤ ਮਿਆਰ ਅਪਣਾ ਸਕਦੀਆਂ ਹਨ, ਪਰ ਇਨ੍ਹਾਂ ਨੂੰ ਕੇਂਦਰ ਸਰਕਾਰ ਦੀ ਪ੍ਰਵਾਨਗੀ ਲੈਣੀ ਹੋਵੇਗੀ ਅਤੇ ਪਾਲਿਸੀ ਦੀਆਂ ਧਾਰਾਵਾਂ ਉੱਤੇ ਕਾਇਮ ਰਹਿਣਾ ਹੋਵੇਗਾ।
ਹਰੇਕ ਸ਼੍ਰੇਣੀ ਦੇ ਸਥਾਨ ਲਈ ਪਵੇਸ਼ੀ ਮਿਆਰ (Ambient Standards) ਕਾਇਮ ਕਰਨ ਵੇਲੇ ਵਿਸ਼ੇਸ਼ ਗੱਲਾਂ (ਰਿਹਾਇਸ਼ੀ, ਉਦਯੋਗਿਕ, ਵਾਤਾਵਰਣੀ ਸੰਵੇਦਨਸ਼ੀਲ ਖੇਤਰ ਆਦਿ) ਵਿਚਾਰੀਆਂ ਜਾਂਦੀਆਂ ਹਨ:
1. ਪ੍ਰਭਾਵਿਤ ਆਬਾਦੀ ਦੇ ਸਿਹਤ ਜੋਖ਼ਮਾਂ [ਅਸਵਸਥਤਾ (Morbidity) ਅਤੇ ਮੌਤ ਦਰ (Mortality)] ਨੂੰ ਘੱਟ ਕਰਨਾ।
2. ਸੰਵੇਦਨਸ਼ੀਲ (Sensitive) ਅਤੇ ਕੀਮਤੀ ਪਰਿਸਥਿਤਿਕ ਪ੍ਰਣਾਲੀਆਂ ਅਤੇ ਮਨੁੱਖ ਦੁਆਰਾ ਬਣਾਈ ਸੰਪਦਾ (Assets) ਲਈ ਜੋਖ਼ਮ।
3. ਸੁਝਾਏ ਗਏ ਪਵੇਸ਼ੀ ਮਿਆਰਾਂ ਦੀ ਪ੍ਰਾਪਤੀ ਲਈ ਸਮਾਜਿਕ ਖ਼ਰਚਾ।
ਇਸੇ ਤਰ੍ਹਾਂ ਹਰੇਕ ਪ੍ਰਕਾਰ ਦੀਆਂ ਗਤੀਵਿਧੀਆਂ ਲਈ ਉਤਸਰਜਨ ਮਿਆਰ ਕਾਇਮ ਕਰਨ ਦੇ ਆਧਾਰ ਇਹ ਹਨ:
1. ਲੋੜੀਂਦੀਆਂ ਤਕਨਾਲੋਜੀਆਂ ਦੀ ਆਮ ਉਪਲੱਬਧੀ।
2. ਜਿਸ ਸਥਾਨ ਨਾਲ ਤਜਵੀਜ਼ ਕੀਤੇ ਗਏ ਉਤਸਰਜਨ ਮਿਆਰਾਂ ਦਾ ਸੰਬੰਧ ਹੈ, ਉੱਥੇ ਇਹ ਮਿਆਰ ਕਾਇਮ ਕਰਨ ਅਤੇ ਲਾਗੂ ਵਾਤਾਵਰਣੀ ਉੱਤਮਤਾ ਦੇ ਮਾਪ-ਦੰਡ ਪ੍ਰਾਪਤ ਕਰਨ ਲਈ ਸੁਝਾਏ ਗਏ ਮਿਆਰਾਂ ਦਾ ਪ੍ਰਤੀ ਇਕਾਈ (Per-unit) ਅੰਦਾਜ਼ਨ ਖ਼ਰਚਾ। ਇਹ ਜ਼ਰੂਰੀ ਹੈ ਕਿ ਨਿਕਾਸੀ ਪਦਾਰਥਾਂ ਦੀ ਉੱਤਮਤਾ ਅਤੇ ਸੰਘਣੇਪਨ ਦੇ ਪੱਧਰਾਂ ਦਾ ਵਿਸ਼ੇਸ਼ ਰੂਪ ਵਿਚ ਵਰਣਨ ਕੀਤਾ ਜਾਵੇ, ਕਿਉਂਕਿ ਸੰਘਣਤਾ (Concentration) ਨੂੰ ਪਤਲਾ ਕਰ ਕੇ ਘਟਾਇਆ ਜਾ ਸਕਦਾ ਹੈ, ਜਦਕਿ ਆਲੇ-ਦੁਆਲੇ (Ambient) ਦੀ ਉੱਤਮਤਾ ਵਿਚ ਕੋਈ ਤਬਦੀਲੀ ਨਹੀਂ ਆਉਂਦੀ।
ਪਿਛਲੇ ਦਸ ਸਾਲਾਂ ਵਿਚ ਵੱਖ-ਵੱਖ ਖੇਤਰਾਂ ਲਈ ਵਾਤਾਵਰਣੀ ਮਿਆਰ ਕਾਇਮ ਕਰਨ ਵਿਚ ਕਾਫ਼ੀ ਤਰੱਕੀ ਹੋਈ ਹੈ। ਉਦਯੋਗਾਂ ਲਈ ਵਹਿਣਾਂ ਦਾ ਨਿਕਾਸ, ਵਾਹਨਾਂ (Vehicles) ਦੇ ਈਂਧਨ ਦੇ ਮਿਆਰ, ਠੋਸ ਫੋਕਟ ਪਦਾਰਥਾਂ ਅਤੇ ਡਾਕਟਰੀ ਫੋਕਟ ਪਦਾਰਥਾਂ ਦੇ ਨਿਪਟਾਰੇ ਸੰਬੰਧੀ ਨਿਯਮ ਮਿਆਰਾਂ ਦੀ ਲੜੀ ਵਿਚ ਸ਼ਾਮਿਲ ਕੀਤੇ ਗਏ ਹਨ। ਨਿਯਮਿਤ ਕਰਨ ਵਾਲੇ ਅਤੇ ਲਾਗੂ ਕਰਵਾਉਣ ਵਾਲੇ ਸੰਸਥਾਗਤ ਢਾਂਚੇ (Infrastructure) ਨੂੰ ਬਹੁਤ ਜਲਦੀ ਕਾਇਮ ਕੀਤਾ ਜਾ ਰਿਹਾ ਹੈ। ਇਸ ਵਿਚ ਨਿੱਜੀ (ਪ੍ਰਾਈਵੇਟ) ਸੈਕਟਰ ਦੀ ਮੁੱਖ ਭੂਮਿਕਾ ਵੀ ਸ਼ਾਮਿਲ ਕੀਤੀ ਗਈ ਹੈ।
Exam Tips:
a) ਪਵੇਸ਼ੀ ਅਤੇ ਉਤਸਰਜਨ ਮਿਆਰਾਂ ਨੂੰ ਵੱਖ-ਵੱਖ ਸਿਰਲੇਖਾਂ ਹੇਠ ਲਿਖੋ।
b) ਇਹ ਗੱਲ ਲਿਖੋ ਕਿ ਮਿਆਰ ਹਰ ਦੇਸ਼ ਦੇ ਵਿਕਾਸ ਪੱਧਰ ਅਤੇ ਸਾਧਨਾਂ ਅਨੁਸਾਰ ਵੱਖਰੇ ਹੋ ਸਕਦੇ ਹਨ।
c) ਰਾਜ ਸਰਕਾਰਾਂ ਸਖ਼ਤ ਮਿਆਰ ਅਪਣਾ ਸਕਦੀਆਂ ਹਨ, ਪਰ ਕੇਂਦਰ ਦੀ ਪ੍ਰਵਾਨਗੀ ਨਾਲ।
Question 5: ਵਾਤਾਵਰਣੀ ਸੂਚਨਾ ਪ੍ਰਣਾਲੀ ਤੋਂ ਕੀ ਭਾਵ ਹੈ? ਤੁਸੀਂ ਇਸ ਤੋਂ ਜਾਣਕਾਰੀ ਕਿਵੇਂ ਇਕੱਤਰ ਕਰ ਸਕਦੇ ਹੋ?
Answer:
ਵਾਤਾਵਰਣ ਅਤੇ ਵਣ ਮੰਤਰਾਲੇ ਨੇ ਰਾਸ਼ਟਰੀ ਵਾਤਾਵਰਣੀ ਸੂਚਨਾ ਪ੍ਰਣਾਲੀ (ਐਨਵਿਸ, ENVIS – Environmental Information System) ਨੂੰ ਵਿਕੇਂਦਰਿਤ ਜਾਲ ਵਜੋਂ ਸਥਾਪਿਤ ਕੀਤਾ ਹੈ। ਇਸ ਪ੍ਰਣਾਲੀ ਦਾ ਕੰਮ ਵਾਤਾਵਰਣ ਨਾਲ ਸੰਬੰਧਿਤ ਸੂਚਨਾਵਾਂ ਦਾ ਇਕੱਤਰੀਕਰਣ, ਛਾਣ-ਬੀਣ, ਭੰਡਾਰਣ, ਮੁੜ ਪ੍ਰਾਪਤੀ ਅਤੇ ਸੰਬੰਧਿਤ ਖੇਤਰਾਂ ਤੱਕ ਭੇਜਣਾ ਹੈ। ਐਨਵਿਸ (ENVIS) ਮੰਤਰਾਲੇ ਦੇ ਹੋਮ-ਪੇਜ (Home page) ਉੱਤੇ ਵਿਕਸਿਤ ਕੀਤਾ ਗਿਆ ਹੈ। ਇਹ ਵਿਕੇਂਦਰਿਤ ਸੂਚਨਾ ਕੇਂਦਰਾਂ ਦਾ ਜਾਲ ਹੈ, ਜਿਸ ਦੇ ਕਈ ਕੇਂਦਰ ਹਨ। ਇਨ੍ਹਾਂ ਨੂੰ ਐਨਵਿਸ ਕੇਂਦਰ ਕਹਿੰਦੇ ਹਨ ਅਤੇ ਇਹ ਪੂਰੇ ਭਾਰਤ ਵਿਚ ਸਥਿਤ ਹਨ।
ਪੰਜਾਬ ਵਿਚ ਇਹ ਕੰਮ ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਟੈਕਨਾਲੋਜੀ (Punjab State Council for Science and Technology), ਚੰਡੀਗੜ੍ਹ ਕਰਦੀ ਹੈ, ਜਿਸ ਦਾ ਕੰਮ ਪੰਜਾਬ ਦੇ ਵਾਤਾਵਰਣ ਸੰਬੰਧੀ ਸੂਚਨਾਵਾਂ ਇਕੱਠੀਆਂ ਕਰਨਾ ਹੈ। ਇਹ ਸੂਚਨਾਵਾਂ ਇੰਟਰਨੈੱਟ (ਪੰਜਾਬ ਐਨਵਿਸ ਦੀ ਵੈੱਬਸਾਈਟ) ਰਾਹੀਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ।
ਕਾਇਮ ਰਹਿਣਯੋਗ ਵਿਕਾਸ ਜਾਲ ਸਿਲਸਿਲਾ ਪ੍ਰੋਗਰਾਮ (Sustainable Development Networking Programme, SDNP) ਸੂਚਨਾ ਨੂੰ ਵਿਕੇਂਦਰਿਤ ਕਰਨ ਦੀ ਧਾਰਨਾ ਦਾ ਪ੍ਰੋਗਰਾਮ ਹੈ। ਬਾਹਰੋਂ ਸਹਾਇਤਾ ਪ੍ਰਾਪਤ ਪ੍ਰਾਜੈਕਟਾਂ ਵਿਚ ਇਹ ਵੱਖ-ਵੱਖ ਵਿਸ਼ਿਆਂ ਸੰਬੰਧੀ (Thematic) ਖੇਤਰਾਂ, ਜਿਵੇਂ ਪ੍ਰਦੂਸ਼ਣ, ਜੈਵਿਕ ਵਿਭਿੰਨਤਾ, ਜੰਗਲੀ ਜੀਵਨ ਦੇ ਸੁਰੱਖਿਅਣ ਤੋਂ ਲੈ ਕੇ ਖੇਤੀਬਾੜੀ, ਬਾਇਓ ਟੈਕਨਾਲੋਜੀ, ਗ਼ਰੀਬੀ ਅਤੇ ਵਾਯੂਮੰਡਲ ਵਿਚ ਆਈਆਂ ਤਬਦੀਲੀਆਂ ਸਮੇਤ ਮਿੱਟੀ ਅਤੇ ਭੂ-ਦ੍ਰਿਸ਼ (Topography) ਸੰਬੰਧੀ ਸੂਚਨਾਵਾਂ ਤੇ ਜਾਣਕਾਰੀ ਦਿੰਦਾ ਹੈ। ਇਸ ਪ੍ਰੋਗਰਾਮ ਨੂੰ ਸੰਨ 1990 ਵਿਚ ਵਿਸ਼ਵ ਪੱਧਰ ਤੇ ਚਾਲੂ ਕੀਤਾ ਗਿਆ ਤਾਂ ਜੋ ਫ਼ੈਸਲੇ ਕਰਨ ਵਾਲਿਆਂ ਅਤੇ ਪਾਲਿਸੀ ਬਣਾਉਣ ਵਾਲਿਆਂ ਨੂੰ, ਜਿਨ੍ਹਾਂ ਦੀ ਜ਼ਿੰਮੇਵਾਰੀ ਕਾਇਮ ਰਹਿਣਯੋਗ ਵਿਕਾਸ ਸੰਬੰਧੀ ਜੁਗਤਾਂ ਤਿਆਰ ਕਰਨਾ ਹੈ, ਸੰਬੰਧਿਤ ਸੂਚਨਾਵਾਂ ਦਿੱਤੀਆਂ ਜਾ ਸਕਣ।
ਇਹ ਪ੍ਰੋਗਰਾਮ ਕਾਇਮ ਰਹਿਣਯੋਗ ਵਿਕਾਸ ਬਾਰੇ ਜਾਣਕਾਰੀ ਵੀ ਫੈਲਾਉਂਦਾ ਹੈ ਅਤੇ ਐਨਵਿਸ (ENVIS) ਨਾਲ ਮਿਲ ਕੇ ਸਮਾਸ਼ੋਧਨ ਘਰ (Clearing house) ਵਜੋਂ ਕੰਮ ਕਰਦੇ ਹੋਏ ਸੂਚਨਾਵਾਂ ਵੰਡਣ ਦਾ ਕੰਮ ਵੀ ਕਰਦਾ ਹੈ।
ਦੇਸ਼ ਭਰ ਵਿਚ SDNP ਨੇ ਵਿਸ਼ੇ-ਆਧਾਰਿਤ (Thematic) ਖੇਤਰਾਂ ਵਿਚ ਕੇਂਦਰ ਸਥਾਪਿਤ ਕੀਤੇ ਹਨ। ਹਰੇਕ ਕੇਂਦਰ ਆਪਣੇ-ਆਪਣੇ ਖੇਤਰ ਵਿਚ ਆਪਣੀ ਵੈੱਬਸਾਈਟ (Website) ਵਿਕਸਿਤ ਕਰਨ ਵਿਚ ਲੱਗਿਆ ਹੋਇਆ ਹੈ ਅਤੇ ਇਨ੍ਹਾਂ ਵਿਚ ਸਥਾਨਕ ਬੋਲੀ ਦੀ ਵਰਤੋਂ ਕੀਤੀ ਜਾਣੀ ਹੈ। SDNP ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੂਚਨਾ ਪ੍ਰਣਾਲੀਆਂ ਨਾਲ ਸੰਪਰਕ ਕਾਇਮ ਕੀਤਾ ਹੋਇਆ ਹੈ। ਭਾਰਤ ਸਰਕਾਰ ਨੇ SDNP ਨੂੰ ENVIS ਰਾਹੀਂ ਲਾਗੂ ਕੀਤਾ ਹੈ, ਜੋ ਭਾਰਤ ਸਰਕਾਰ ਦਾ ਹੀ ਪ੍ਰੋਗਰਾਮ ਹੈ।
Exam Tips:
a) ਪਹਿਲਾਂ ENVIS ਦਾ ਪੂਰਾ ਨਾਮ ਅਤੇ ਕੰਮ ਲਿਖੋ, ਫਿਰ ਪੰਜਾਬ ਵਾਲੇ ਕੇਂਦਰ ਦਾ ਜ਼ਿਕਰ ਕਰੋ।
b) ਦੂਜੇ ਭਾਗ ਵਿੱਚ SDNP ਦੇ ਮੰਤਵ ਅਤੇ ਕਾਰਜ ਵੱਖਰੇ ਬਿੰਦੂਆਂ ਵਿੱਚ ਲਿਖੋ।
c) ਇੰਟਰਨੈੱਟ ਰਾਹੀਂ ਜਾਣਕਾਰੀ ਪ੍ਰਾਪਤ ਕਰਨ ਵਾਲੀ ਗੱਲ ਉੱਤਰ ਦੇ ਅੰਤ ਵਿੱਚ ਜ਼ਰੂਰ ਲਿਖੋ।
Free study material for Environmental Education
Step-by-Step Textbook Answers: Class 12 Environmental Education Punjabi Medium Chapter 06 ਵਾਤਾਵਰਣੀ ਪ੍ਰਬੰਧਣ (ਭਾਗ-3)
Official Punjab Board Solutions for Punjabi Medium Chapter 06 ਵਾਤਾਵਰਣੀ ਪ੍ਰਬੰਧਣ (ਭਾਗ-3)
Access structured Punjab Board textbook solutions for Punjabi Medium Chapter 06 ਵਾਤਾਵਰਣੀ ਪ੍ਰਬੰਧਣ (ਭਾਗ-3). Designed in alignment with the latest academic curriculum for Class 12 Environmental Education, these answers cover all end-of-chapter exercises to support daily learning and homework completion.
Step-by-Step Explanations for Punjabi Medium Chapter 06 ਵਾਤਾਵਰਣੀ ਪ੍ਰਬੰਧਣ (ਭਾਗ-3)
Beyond providing final answers, these guides offer step-by-step breakdowns for complex queries in the Class 12 Environmental Education module. This approach helps students balance theoretical depth with practical problem-solving skills required for Punjab Board exams.
Next Steps in Your Environmental Education Revision
Consistent practice with these solution guides cultivates faster problem-solving habits and clearer logical structuring. For a complete preparation experience, pair these textbook answers with our dedicated revision notes and sample papers for Class 12 Environmental Education.
FAQs
The complete and updated PSEB 12th Class Environmental Education Solutions Chapter 6 ਵਾਤਾਵਰਣੀ ਪ੍ਰਬੰਧਣ (ਭਾਗ-3) is available for free on StudiesToday.com. These solutions for Class 12 Environmental Education are as per latest Punjab Board curriculum.
Yes, our experts have revised the PSEB 12th Class Environmental Education Solutions Chapter 6 ਵਾਤਾਵਰਣੀ ਪ੍ਰਬੰਧਣ (ਭਾਗ-3) as per 2026 exam pattern. All textbook exercises have been solved and have added explanation about how the Environmental Education concepts are applied in case-study and assertion-reasoning questions.
Toppers recommend using Punjab Board language because Punjab Board marking schemes are strictly based on textbook definitions. Our PSEB 12th Class Environmental Education Solutions Chapter 6 ਵਾਤਾਵਰਣੀ ਪ੍ਰਬੰਧਣ (ਭਾਗ-3) will help students to get full marks in the theory paper.
Yes, we provide bilingual support for Class 12 Environmental Education. You can access PSEB 12th Class Environmental Education Solutions Chapter 6 ਵਾਤਾਵਰਣੀ ਪ੍ਰਬੰਧਣ (ਭਾਗ-3) in both English and Hindi medium.
Yes, you can download the entire PSEB 12th Class Environmental Education Solutions Chapter 6 ਵਾਤਾਵਰਣੀ ਪ੍ਰਬੰਧਣ (ਭਾਗ-3) in printable PDF format for offline study on any device.