PSEB 12th Class Environmental Education Solutions Chapter 17 ਵਾਤਾਵਰਣੀ ਕਿਰਿਆ (ਭਾਗ-4)

Step-by-Step Textbook Solutions for Class 12 Environmental Education Punjabi Medium Chapter 17 ਵਾਤਾਵਰਣੀ ਕਿਰਿਆ (ਭਾਗ-4)

Access comprehensive textbook solutions for Punjabi Medium Chapter 17 ਵਾਤਾਵਰਣੀ ਕਿਰਿਆ (ਭਾਗ-4) using the official curriculum guides for Class 12 Environmental Education. Designed to align with the 2026-27 Punjab Board standards, these detailed answers help students reinforce core academic concepts.

Download Punjabi Medium Chapter 17 ਵਾਤਾਵਰਣੀ ਕਿਰਿਆ (ਭਾਗ-4) Textbook Solutions PDF

Access the complete solution PDF for Class 12 Environmental Education below. Regular practice with these targeted textbook answers builds familiarity with standard question patterns and helps secure higher marks in final school evaluations.

ਛੋਟੇ ਉੱਤਰਾਂ ਵਾਲੇ ਪ੍ਰਸ਼ਨ

Question 1: ਪ੍ਰਦੂਸ਼ਣ ਅਤੇ ਪ੍ਰਦੂਸ਼ਕ ਤੋਂ ਕੀ ਭਾਵ ਹੈ?

Answer:

ਪ੍ਰਦੂਸ਼ਣ: ਹਵਾ, ਪਾਣੀ ਅਤੇ ਮਿੱਟੀ ਵਿਚ ਹੋਣ ਵਾਲੀਆਂ ਅਣਚਾਹੀਆਂ ਤਬਦੀਲੀਆਂ, ਜਿਨ੍ਹਾਂ ਨਾਲ ਇਨ੍ਹਾਂ ਦੇ ਭੌਤਿਕ, ਰਸਾਇਣਿਕ ਅਤੇ ਜੈਵਿਕ ਗੁਣ ਬਦਲ ਜਾਂਦੇ ਹਨ, ਪ੍ਰਦੂਸ਼ਣ ਅਖਵਾਉਂਦੀਆਂ ਹਨ।
ਪ੍ਰਦੂਸ਼ਕ: ਜਿਹੜਾ ਪਦਾਰਥ ਹਵਾ, ਪਾਣੀ ਜਾਂ ਮਿੱਟੀ ਵਿਚ ਅਜਿਹੀਆਂ ਤਬਦੀਲੀਆਂ ਪੈਦਾ ਕਰੇ ਜੋ ਮਨੁੱਖੀ ਸਿਹਤ ਲਈ ਹਾਨੀਕਾਰਕ ਹੋਣ, ਉਸ ਨੂੰ ਪ੍ਰਦੂਸ਼ਕ ਕਿਹਾ ਜਾਂਦਾ ਹੈ।

Exam Tips:

a) ਪ੍ਰਦੂਸ਼ਣ ਅਤੇ ਪ੍ਰਦੂਸ਼ਕ ਦੀਆਂ ਦੋਵੇਂ ਪਰਿਭਾਸ਼ਾਵਾਂ ਵੱਖ-ਵੱਖ ਲਿਖੋ।
b) ਹਵਾ, ਪਾਣੀ ਅਤੇ ਮਿੱਟੀ ਤਿੰਨਾਂ ਦਾ ਜ਼ਿਕਰ ਜ਼ਰੂਰ ਕਰੋ।

 

Question 2: ਪਥਰਾਟ ਬਾਲਣਾਂ ਦੇ ਬਲਣ ਨਾਲ ਕਿਹੜੀਆਂ-ਕਿਹੜੀਆਂ ਹਾਨੀਕਾਰਕ ਗੈਸਾਂ ਪੈਦਾ ਹੁੰਦੀਆਂ ਹਨ? ਮਨੁੱਖਾਂ ਉੱਤੇ ਇਨ੍ਹਾਂ ਗੈਸਾਂ ਦੇ ਕੀ ਪ्रਭਾਵ ਹਨ?

Answer:

ਪਥਰਾਟ ਈਂਧਨਾਂ ਦੇ ਬਲਣ ਨਾਲ ਸਲਫਰ ਡਾਈਆਕਸਾਈਡ, ਕਾਰਬਨ ਮੋਨੋਆਕਸਾਈਡ, ਕਾਰਬਨ ਡਾਈਆਕਸਾਈਡ ਅਤੇ ਨਾਈਟ੍ਰੋਜਨ ਡਾਈਆਕਸਾਈਡ ਵਰਗੀਆਂ ਹਾਨੀਕਾਰਕ ਗੈਸਾਂ ਪੈਦਾ ਹੁੰਦੀਆਂ ਹਨ। ਮਨੁੱਖੀ ਸਿਹਤ ਉੱਤੇ ਇਨ੍ਹਾਂ ਦੇ ਮਾੜੇ ਪ੍ਰਭਾਵ ਇਸ ਤਰ੍ਹਾਂ ਹਨ:
1. ਕਾਰਬਨ ਮੋਨੋਆਕਸਾਈਡ ਇਕ ਜ਼ਹਿਰੀਲੀ ਗੈਸ ਹੈ, ਜੋ ਮਨੁੱਖ ਦੀ ਸਾਹ ਕਿਰਿਆ ਅਤੇ ਖ਼ੂਨ ਦੇ ਗੇੜ ਉੱਤੇ ਮਾੜਾ ਅਸਰ ਪਾਉਂਦੀ ਹੈ।
2. ਸਲਫਰ ਡਾਈਆਕਸਾਈਡ ਅੱਖਾਂ ਅਤੇ ਸਾਹ ਪ੍ਰਣਾਲੀ ਨੂੰ ਨੁਕਸਾਨ ਪਹੁੰਚਾਉਂਦੀ ਹੈ।
3. ਹਾਈਡ੍ਰੋਕਾਰਬਨ ਕੈਂਸਰ ਪੈਦਾ ਕਰ ਸਕਦੇ ਹਨ।

Exam Tips:

a) ਗੈਸਾਂ ਦੇ ਨਾਂ ਪਹਿਲਾਂ ਲਿਖੋ, ਫਿਰ ਹਰ ਇਕ ਦਾ ਪ੍ਰਭਾਵ ਨੰਬਰ ਲਾ ਕੇ ਲਿਖੋ।
b) ਰਸਾਇਣਿਕ ਫਾਰਮੂਲੇ (SO₂, CO, NO₂) ਦੇਣ ਨਾਲ ਉੱਤਰ ਵਧੀਆ ਲੱਗਦਾ ਹੈ।

 

Question 3: ਹਵਾ ਪ੍ਰਦੂਸ਼ਣ ਨੂੰ ਰੋਕਣ ਦੇ ਕੋਈ ਦੋ ਉਪਾਅ ਲਿਖੋ।

Answer:

1. ਵਾਹਨਾਂ ਦੇ ਧੂੰਏਂ ਕਾਰਨ ਬਣਨ ਵਾਲੀ ਫੋਟੋ ਰਸਾਇਣਕ ਧੁੰਦ (ਸਮੋਗ) ਨੂੰ ਘਟਾਇਆ ਜਾਣਾ ਚਾਹੀਦਾ ਹੈ।
2. ਕਾਰਖਾਨਿਆਂ ਵਿਚੋਂ ਨਿਕਲਣ ਵਾਲੇ ਠੋਸ ਕਣਾਂ ਨੂੰ ਸਕਰੱਬਰ (Scrubbers), ਫਿਲਟਰ (Filters) ਅਤੇ ਅਪਖੇਪਕ (Precipitators) ਲਾ ਕੇ ਰੋਕਿਆ ਜਾ ਸਕਦਾ ਹੈ, ਜਿਸ ਨਾਲ ਹਵਾ ਪ੍ਰਦੂਸ਼ਣ ਘਟਦਾ ਹੈ।

Exam Tips:

a) ਸਿਰਫ਼ ਦੋ ਉਪਾਅ ਮੰਗੇ ਹਨ, ਇਸ ਲਈ ਦੋ ਹੀ ਚੰਗੀ ਤਰ੍ਹਾਂ ਲਿਖੋ।

 

ਵੱਡੇ ਉੱਤਰਾਂ ਵਾਲੇ ਪ੍ਰਸ਼ਨ

Question 1: ਤੇਜ਼ਾਬੀ ਵਰਖਾ (Acid rain) ਤੋਂ ਕੀ ਭਾਵ ਹੈ? ਤੇਜ਼ਾਬੀ ਵਰਖਾ ਤੋਂ ਬਚਣ ਦੇ ਉਪਾਅ ਲਿਖੋ।

Answer:

ਕਈ ਉਦਯੋਗਾਂ ਵਿਚੋਂ ਸਲਫਰ ਡਾਈਆਕਸਾਈਡ (SO₂) ਅਤੇ ਨਾਈਟ੍ਰੋਜਨ ਦੇ ਆਕਸਾਈਡ ਨਿਕਲਦੇ ਹਨ। ਵਾਯੂਮੰਡਲ ਵਿਚ ਪਹੁੰਚ ਕੇ ਇਹ ਗੈਸਾਂ ਜਲ ਵਾਸ਼ਪ ਨਾਲ ਮਿਲ ਕੇ ਸਲਫਿਊਰਿਕ ਐਸਿਡ ਅਤੇ ਨਾਈਟ੍ਰਿਕ ਐਸਿਡ ਵਰਗੇ ਤੇਜ਼ਾਬ ਬਣਾ ਦਿੰਦੀਆਂ ਹਨ। ਮੀਂਹ ਪੈਣ ਸਮੇਂ ਇਹ ਤੇਜ਼ਾਬ ਪਾਣੀ ਵਿਚ ਘੁਲ ਕੇ ਧਰਤੀ ਉੱਤੇ ਡਿੱਗਦੇ ਹਨ। ਤੇਜ਼ਾਬਾਂ ਦੇ ਮੀਂਹ ਦੇ ਪਾਣੀ ਵਿਚ ਘੁਲ ਕੇ ਧਰਤੀ ਉੱਤੇ ਡਿੱਗਣ ਨੂੰ ਤੇਜ਼ਾਬੀ ਵਰਖਾ ਕਿਹਾ ਜਾਂਦਾ ਹੈ।
ਬਚਾਅ ਦੇ ਉਪਾਅ:
1. ਬਾਲਣ ਵਜੋਂ ਉਹ ਕੋਲਾ ਅਤੇ ਹੋਰ ਈਂਧਨ ਵਰਤੇ ਜਾਣ ਜਿਨ੍ਹਾਂ ਵਿਚ ਸਲਫਰ ਦੀ ਮਾਤਰਾ ਬਹੁਤ ਘੱਟ ਹੋਵੇ।
2. ਭੱਠੀਆਂ ਦੀਆਂ ਚਿਮਨੀਆਂ ਵਿਚ ਸਕਰੱਬਰ (Scrubbers) ਲਾਏ ਜਾਣ, ਤਾਂ ਜੋ ਸਲਫਰ ਡਾਈਆਕਸਾਈਡ ਵਾਲਾ ਧੂੰਆਂ ਵਾਯੂਮੰਡਲ ਵਿਚ ਜਾਣ ਤੋਂ ਪਹਿਲਾਂ ਹੀ ਇਸ ਗੈਸ ਤੋਂ ਸਾਫ਼ ਹੋ ਜਾਵੇ।

Exam Tips:

a) ਪਹਿਲਾਂ ਪਰਿਭਾਸ਼ਾ ਲਿਖੋ, ਫਿਰ ਬਚਾਅ ਦੇ ਉਪਾਅ ਵੱਖਰੇ ਸਿਰਲੇਖ ਹੇਠ ਲਿਖੋ।
b) SO₂ ਅਤੇ NOx ਗੈਸਾਂ ਦਾ ਨਾਂ ਜ਼ਰੂਰ ਲਿਖੋ।
c) ਦੋ ਅੰਕਾਂ ਵਾਲੇ ਭਾਗ ਲਈ ਘੱਟੋ-ਘੱਟ ਦੋ ਉਪਾਅ ਲਿਖੋ।

 

Question 2: ਯੂਟਰੋਫੀਕੇਸ਼ਨ (ਸੁਪੋਸ਼ਣ) ਤੋਂ ਕੀ ਭਾਵ ਹੈ? ਇਹ ਜਲੀ ਜੀਵਨ (Aquatic Life) ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ?

Answer:

ਯੂਟਰੋਫੀਕੇਸ਼ਨ (ਸੁਪੋਸ਼ਣ) ਦਾ ਸ਼ਾਬਦਿਕ ਅਰਥ ਹੈ ਬਹੁਤ ਜ਼ਿਆਦਾ ਪੋਸ਼ਣ ਮਿਲਣਾ। ਡੇਅਰੀ ਪਲਾਂਟਾਂ, ਡੱਬਾ-ਬੰਦੀ ਫੈਕਟਰੀਆਂ (Canneries) ਅਤੇ ਕਾਗਜ਼ ਉਦਯੋਗ ਤੋਂ ਨਿਕਲਣ ਵਾਲੇ ਫਾਸਫੇਟ ਯੁਕਤ ਪਦਾਰਥ ਪਾਣੀ ਦੀ ਉਤਪਾਦਕਤਾ ਵਧਾ ਦਿੰਦੇ ਹਨ। ਅਜਿਹੇ ਪਾਣੀ ਵਿਚ ਐਲਗੀ (ਕਾਈ) ਬਹੁਤ ਵੱਡੀ ਮਾਤਰਾ ਵਿਚ ਉੱਗ ਪੈਂਦੀ ਹੈ, ਜਿਸ ਨੂੰ ਐਲਗਲ ਬਲੂਮ (Algal bloom) ਕਹਿੰਦੇ ਹਨ।
ਜਦੋਂ ਇਹ ਐਲਗੀ ਮਰ ਕੇ ਗਲਦੀ-ਸੜਦੀ ਹੈ, ਤਾਂ ਇਸ ਦੇ ਸੜਨ ਲਈ ਪਾਣੀ ਵਿਚਲੀ ਆਕਸੀਜਨ ਵਰਤੀ ਜਾਂਦੀ ਹੈ ਅਤੇ ਪਾਣੀ ਵਿਚ ਆਕਸੀਜਨ ਦੀ ਮਾਤਰਾ ਘਟ ਜਾਂਦੀ ਹੈ। ਆਕਸੀਜਨ ਘਟਣ ਨਾਲ ਪਾਣੀ ਵਿਚਲੇ ਜੀਵ ਮਰ ਜਾਂਦੇ ਹਨ। ਸੁਪੋਸ਼ਣ ਦਾ ਮੁੱਖ ਕਾਰਨ ਪਾਣੀ ਵਿਚ ਫਾਸਫੇਟ ਅਤੇ ਨਾਈਟ੍ਰੇਟ ਵਰਗੇ ਪੌਸ਼ਟਿਕ ਤੱਤਾਂ ਦਾ ਵਧੇਰੇ ਮਾਤਰਾ ਵਿਚ ਹੋਣਾ ਹੈ।
ਰੋਕਥਾਮ: ਸ਼ਹਿਰੀ ਸੀਵਰੇਜ (ਜਲ-ਮਲ) ਨੂੰ ਦਰਿਆਵਾਂ ਅਤੇ ਝੀਲਾਂ ਵਿਚ ਪਾਉਣ ਤੋਂ ਪਹਿਲਾਂ ਉਸ ਵਿਚੋਂ ਪੌਸ਼ਟਿਕ ਪਦਾਰਥ ਕੱਢ ਲੈਣੇ ਚਾਹੀਦੇ ਹਨ, ਜਿਸ ਨਾਲ ਐਲਗਲ ਬਲੂਮ ਬਣਨ ਤੋਂ ਰੋਕਿਆ ਜਾ ਸਕਦਾ ਹੈ। ਸੀਵਰੇਜ ਵਿਚੋਂ ਵੱਖ ਕੀਤੇ ਇਹ ਪੌਸ਼ਟਿਕ ਪਦਾਰਥ ਖੇਤੀ ਵਿਚ ਵਰਤੇ ਜਾ ਸਕਦੇ ਹਨ ਜਾਂ ਛੱਪੜਾਂ ਵਿਚ ਜਲੀ ਪੌਦੇ ਉਗਾਉਣ ਲਈ ਵਰਤੇ ਜਾ ਸਕਦੇ ਹਨ।

Exam Tips:

a) ਕ੍ਰਮ ਯਾਦ ਰੱਖੋ: ਪੌਸ਼ਟਿਕ ਤੱਤ ਵਧਣਾ, ਐਲਗੀ ਦਾ ਬਹੁਤ ਵਧਣਾ, ਆਕਸੀਜਨ ਘਟਣਾ, ਜੀਵਾਂ ਦਾ ਮਰਨਾ।
b) ‘ਐਲਗਲ ਬਲੂਮ’ ਸ਼ਬਦ ਜ਼ਰੂਰ ਵਰਤੋ।
c) ਅੰਤ ਵਿਚ ਰੋਕਥਾਮ ਦਾ ਇਕ ਉਪਾਅ ਵੀ ਲਿਖੋ।

 

Question 3: ਅਸੀਂ ਤਾਜ਼ੇ ਪਾਣੀ ਦੇ ਪ੍ਰਦੂਸ਼ਣ ਨੂੰ ਕਿਵੇਂ ਰੋਕ ਸਕਦੇ ਹਾਂ?

Answer:

ਪਾਣੀ ਦੇ ਪ੍ਰਦੂਸ਼ਣ ਨੂੰ ਰੋਕਣ ਲਈ ਹੇਠ ਲਿਖੇ ਕਦਮ ਚੁੱਕੇ ਜਾ ਸਕਦੇ ਹਨ:
1. ਦਰਿਆਵਾਂ, ਝੀਲਾਂ ਅਤੇ ਛੱਪੜਾਂ ਵਿਚ ਨਹਾਉਣ ਅਤੇ ਕੱਪੜੇ ਧੋਣ ਉੱਤੇ ਪਾਬੰਦੀ ਹੋਣੀ ਚਾਹੀਦੀ ਹੈ।
2. ਕੀਟਨਾਸ਼ਕਾਂ, ਨਦੀਨਨਾਸ਼ਕਾਂ ਅਤੇ ਰਸਾਇਣਿਕ ਖਾਦਾਂ ਦੀ ਵਰਤੋਂ ਸੋਚ-ਸਮਝ ਕੇ ਕੀਤੀ ਜਾਵੇ, ਤਾਂ ਜੋ ਇਹ ਖੇਤਾਂ ਵਿਚੋਂ ਵਹਿ ਕੇ ਜਲ ਸਰੋਤਾਂ ਨੂੰ ਦੂਸ਼ਿਤ ਨਾ ਕਰਨ।
3. ਸ਼ਹਿਰੀ ਸੀਵਰੇਜ ਨੂੰ ਸਾਫ਼ ਕਰਨ ਲਈ ਟਰੀਟਮੈਂਟ ਪਲਾਂਟ (Treatment plants) ਲਾਏ ਜਾਣ।
4. ਪਾਣੀ ਦੇ ਤਾਪ ਪ੍ਰਦੂਸ਼ਣ ਨੂੰ ਘਟਾਉਣ ਲਈ ਸ਼ੀਤਲ ਟਾਵਰਾਂ (Cooling towers) ਦੀ ਵਰਤੋਂ ਕੀਤੀ ਜਾਵੇ।
5. ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਵਧੇਰੇ ਸਰਗਰਮ ਹੋਣਾ ਚਾਹੀਦਾ ਹੈ ਅਤੇ ਕਾਰਖਾਨਿਆਂ ਵੱਲ ਖ਼ਾਸ ਧਿਆਨ ਦੇਣਾ ਚਾਹੀਦਾ ਹੈ। ਬੋਰਡ ਨੂੰ ਉਦਯੋਗਾਂ ਨੂੰ ਆਪਣੇ ਰਹਿੰਦ-ਖੂੰਹਦ ਸੋਧ ਪਲਾਂਟ ਲਾਉਣ ਲਈ ਕਹਿਣਾ ਚਾਹੀਦਾ ਹੈ।
6. ਸਮੁੰਦਰੀ ਤੱਟਾਂ ਦੇ ਨੇੜੇ ਵਿਕਾਸ ਸੰਬੰਧੀ ਗਤੀਵਿਧੀਆਂ ਬਹੁਤ ਘੱਟ ਹੋਣੀਆਂ ਚਾਹੀਦੀਆਂ ਹਨ।
7. ਉਲਟਾ ਪਰਾਸਰਨ (Reverse osmosis) ਵਿਧੀ ਨਾਲ ਨਮਕੀਨ ਪਾਣੀ ਵਿਚੋਂ ਲੂਣ ਅਤੇ ਖਣਿਜ ਕੱਢੇ ਜਾ ਸਕਦੇ ਹਨ।
8. ਲੋਕਾਂ ਨੂੰ ਜਲ ਪ੍ਰਦੂਸ਼ਣ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਜਾਵੇ।
9. ਨਦੀਆਂ, ਨਾਲਿਆਂ ਅਤੇ ਝੀਲਾਂ ਦੇ ਕਿਨਾਰਿਆਂ ਉੱਤੇ ਪੌਦੇ ਲਾਉਣ ਨਾਲ ਮਿੱਟੀ ਦਾ ਖੁਰਨਾ ਘਟਦਾ ਹੈ, ਜਿਸ ਨਾਲ ਪਾਣੀ ਦਾ ਪ੍ਰਦੂਸ਼ਣ ਵੀ ਘਟਦਾ ਹੈ।

Exam Tips:

a) ਘੱਟੋ-ਘੱਟ ਪੰਜ-ਛੇ ਉਪਾਅ ਨੰਬਰ ਲਾ ਕੇ ਲਿਖੋ।
b) ਸਭ ਤੋਂ ਮਹੱਤਵਪੂਰਨ ਉਪਾਅ – ਸੀਵਰੇਜ ਦੀ ਸੋਧ ਅਤੇ ਖਾਦਾਂ-ਕੀਟਨਾਸ਼ਕਾਂ ਦੀ ਸੰਜਮੀ ਵਰਤੋਂ – ਪਹਿਲਾਂ ਲਿਖੋ।

 

Free study material for Environmental Education

Punjab Board Solutions for Class 12 Environmental Education Punjabi Medium Chapter 17 ਵਾਤਾਵਰਣੀ ਕਿਰਿਆ (ਭਾਗ-4)

Official Punjab Board Solutions for Punjabi Medium Chapter 17 ਵਾਤਾਵਰਣੀ ਕਿਰਿਆ (ਭਾਗ-4)

Access structured Punjab Board textbook solutions for Punjabi Medium Chapter 17 ਵਾਤਾਵਰਣੀ ਕਿਰਿਆ (ਭਾਗ-4). Designed in alignment with the latest academic curriculum for Class 12 Environmental Education, these answers cover all end-of-chapter exercises to support daily learning and homework completion.

Step-by-Step Explanations for Punjabi Medium Chapter 17 ਵਾਤਾਵਰਣੀ ਕਿਰਿਆ (ਭਾਗ-4)

Clear, methodical explanations accompany every challenging problem within the Class 12 Environmental Education text. Engaging with these detailed answers lays a solid foundation for advanced learning and improves foundational clarity for upcoming assessments.

Next Steps in Your Environmental Education Revision

Consistent practice with these solution guides cultivates faster problem-solving habits and clearer logical structuring. For a complete preparation experience, pair these textbook answers with our dedicated revision notes and sample papers for Class 12 Environmental Education.

FAQs

Where can I find the latest PSEB 12th Class Environmental Education Solutions Chapter 17 ਵਾਤਾਵਰਣੀ ਕਿਰਿਆ (ਭਾਗ-4) for the 2026-27 session?

The complete and updated PSEB 12th Class Environmental Education Solutions Chapter 17 ਵਾਤਾਵਰਣੀ ਕਿਰਿਆ (ਭਾਗ-4) is available for free on StudiesToday.com. These solutions for Class 12 Environmental Education are as per latest Punjab Board curriculum.

Are the Environmental Education Punjab Board solutions for Class 12 updated for the new 50% competency-based exam pattern?

Yes, our experts have revised the PSEB 12th Class Environmental Education Solutions Chapter 17 ਵਾਤਾਵਰਣੀ ਕਿਰਿਆ (ਭਾਗ-4) as per 2026 exam pattern. All textbook exercises have been solved and have added explanation about how the Environmental Education concepts are applied in case-study and assertion-reasoning questions.

How do these Class 12 Punjab Board solutions help in scoring 90% plus marks?

Toppers recommend using Punjab Board language because Punjab Board marking schemes are strictly based on textbook definitions. Our PSEB 12th Class Environmental Education Solutions Chapter 17 ਵਾਤਾਵਰਣੀ ਕਿਰਿਆ (ਭਾਗ-4) will help students to get full marks in the theory paper.

Do you offer PSEB 12th Class Environmental Education Solutions Chapter 17 ਵਾਤਾਵਰਣੀ ਕਿਰਿਆ (ਭਾਗ-4) in multiple languages like Hindi and English?

Yes, we provide bilingual support for Class 12 Environmental Education. You can access PSEB 12th Class Environmental Education Solutions Chapter 17 ਵਾਤਾਵਰਣੀ ਕਿਰਿਆ (ਭਾਗ-4) in both English and Hindi medium.

Is it possible to download the Environmental Education Punjab Board solutions for Class 12 as a PDF?

Yes, you can download the entire PSEB 12th Class Environmental Education Solutions Chapter 17 ਵਾਤਾਵਰਣੀ ਕਿਰਿਆ (ਭਾਗ-4) in printable PDF format for offline study on any device.