PSEB 11th Class Physical Education Solutions Chapter 5 ਨਸ਼ਿਆਂ ਅਤੇ ਡੋਪਿੰਗ ਦੇ ਮਾਰੂ ਪ੍ਰਭਾਵ

Official Punjab Board Solutions for Class 11 Physical Education: Punjabi Medium Chapter 05 ਨਸ਼ਿਆਂ ਅਤੇ ਡੋਪਿੰਗ ਦੇ ਮਾਰੂ ਪ੍ਰਭਾਵ

Access comprehensive textbook solutions for Punjabi Medium Chapter 05 ਨਸ਼ਿਆਂ ਅਤੇ ਡੋਪਿੰਗ ਦੇ ਮਾਰੂ ਪ੍ਰਭਾਵ using the official curriculum guides for Class 11 Physical Education. Designed to align with the 2026-27 Punjab Board standards, these detailed answers help students reinforce core academic concepts.

Chapter-wise Solutions for Physical Education: Punjabi Medium Chapter 05 ਨਸ਼ਿਆਂ ਅਤੇ ਡੋਪਿੰਗ ਦੇ ਮਾਰੂ ਪ੍ਰਭਾਵ

Navigate directly to the solved Physical Education textbook exercises using the digital viewer below. Each solution includes detailed step-by-step explanations, allowing students to instantly cross-check their work and identify areas requiring further revision.

ਅਭਿਆਸ ਦੇ ਪ੍ਰਸ਼ਨਾਂ ਦੇ ਉੱਤਰ

Question 1: ਸਮਾਜ ਵਿੱਚ ਆਮ ਪ੍ਰਚੱਲਿਤ ਨਸ਼ੇ ਕਿਹੜੇ-ਕਿਹੜੇ ਹਨ ?

Answer:

ਪ੍ਰਚੱਲਿਤ ਨਸ਼ੇ ਇਹ ਹਨ-
1. ਸ਼ਰਾਬ
2. ਅਫ਼ੀਮ
3. ਤੰਬਾਕੂ
4. ਭੰਗ
5. ਹਸ਼ੀਸ਼
6. ਨਸਵਾਰ
7. ਕੈਫ਼ੀਨ
8. ਐਡਰੀਨਲਿਨ
9. ਨਾਰਕੋਟਿਕਸ
10. ਐਨਾਬੋਲਿਕ ਸਟੀਰਾਇਡ

Exam Tips:

a) ਪ੍ਰਚੱਲਿਤ ਨਸ਼ਿਆਂ ਦੇ ਨਾਂ ਕ੍ਰਮ ਨਾਲ ਸੂਚੀ ਦੇ ਰੂਪ ਵਿੱਚ ਲਿਖੋ ।
b) ਇਹ ਸੂਚੀ ਛੋਟੇ ਪ੍ਰਸ਼ਨ ਦੇ ਉੱਤਰ ਵਜੋਂ ਵੀ ਕੰਮ ਆਉਂਦੀ ਹੈ ।

 

Question 2: ਨਸ਼ੇ ਕੀ ਹੁੰਦੇ ਹਨ ?

Answer:

ਨਸ਼ਾ ਇੱਕ ਅਜਿਹਾ ਪਦਾਰਥ ਹੈ ਜਿਸ ਦਾ ਇਸਤੇਮਾਲ ਕਰਨ ਨਾਲ ਸਰੀਰ ਵਿਚ ਕਿਸੇ ਨਾ ਕਿਸੇ ਤਰ੍ਹਾਂ ਦੀ ਉਤੇਜਨਾ ਜਾਂ ਨਿੱਸਲਪਣ ਆ ਜਾਂਦਾ ਹੈ । ਮਨੁੱਖ ਦੀ ਨਾੜੀ ਪ੍ਰਣਾਲੀ ਉੱਤੇ ਸਾਰੀਆਂ ਨਸ਼ੀਲੀਆਂ ਚੀਜ਼ਾਂ ਦਾ ਬਹੁਤ ਭੈੜਾ ਅਸਰ ਪੈਂਦਾ ਹੈ ਜਿਸ ਨਾਲ ਕਈ ਤਰ੍ਹਾਂ ਦੇ ਵਿਚਾਰ, ਕਲਪਨਾ ਅਤੇ ਭਾਵਨਾਵਾਂ ਪੈਦਾ ਹੁੰਦੀਆਂ ਹਨ ।
ਵਿਅਕਤੀ ਨੂੰ ਕੋਈ ਸੁੱਧ-ਬੁੱਧ ਨਹੀਂ ਰਹਿੰਦੀ ਅਤੇ ਉਹ ਆਪਣੇ ਪਰਿਵਾਰ ਅਤੇ ਸਮਾਜ ਦੇ ਲੋਕਾਂ ਦਾ ਨੁਕਸਾਨ ਕਰਦਾ ਹੈ ।

Exam Tips:

a) ਨਸ਼ੇ ਦੀ ਪਰਿਭਾਸ਼ਾ ਵਿੱਚ "ਉਤੇਜਨਾ ਜਾਂ ਨਿੱਸਲਪਣ" ਅਤੇ ਨਾੜੀ ਪ੍ਰਣਾਲੀ ਉੱਤੇ ਅਸਰ ਜ਼ਰੂਰ ਲਿਖੋ ।

 

Question 3: ਨਸ਼ਿਆਂ ਦੀਆਂ ਕਿਸਮਾਂ ਦੱਸੋ ।

Answer:

ਨਸ਼ੇ ਕਈ ਪ੍ਰਕਾਰ ਦੇ ਹੁੰਦੇ ਹਨ ਜਿਵੇਂ-ਸ਼ਰਾਬ, ਤੰਬਾਕੂ, ਅਫੀਮ, ਭੰਗ, ਚਰਸ, ਕੈਫੀਨ ਅਤੇ ਮੈਡੀਕਲ ਨਸ਼ੇ ਆਦਿ ।
1. ਸ਼ਰਾਬ (ਅਲਕੋਹਲ)-ਸ਼ਰਾਬ ਇੱਕ ਨਸ਼ੀਲਾ ਤਰਲ ਪਦਾਰਥ ਹੈ ਜੋ ਅਨਾਜਾਂ ਦੇ ਸਾੜ ਜਾਂ ਸੜਨ ਤੋਂ ਪੈਦਾ ਹੋਏ ਤੇਜ਼ਾਬਾਂ ਤੋਂ ਬਣਦੀ ਹੈ । ਇਸ ਦੀ ਲਗਾਤਾਰ ਵਰਤੋਂ ਕਰਨ ਨਾਲ ਸਰੀਰ ਤੇ ਕਈ ਮਾਰੂ ਪ੍ਰਭਾਵ ਪੈਂਦੇ ਹਨ ।
2. ਤੰਬਾਕੂ (Tobacco)-ਤੰਬਾਕੂ ਨਿਕੋਟੀਆਨਾ ਨਾਮਕ ਪੌਦਿਆਂ ਦੇ ਪੱਤਿਆਂ ਤੋਂ ਪ੍ਰਾਪਤ ਨਸ਼ੀਲਾ ਪਦਾਰਥ ਹੁੰਦਾ ਹੈ ਪਰ ਵਿਸ਼ਵ ਵਿੱਚ ਇਸ ਦੀ ਸਭ ਤੋਂ ਵੱਧ ਵਰਤੋਂ ਚਬਾਉਣ, ਪੀਣ ਅਤੇ ਸੁੰਘਣ ਦੇ ਤੌਰ ‘ਤੇ ਕੀਤੀ ਜਾਂਦੀ ਹੈ । ਤੰਬਾਕੂ ਦੇ ਧੂੰਏਂ ਵਿੱਚ ਜ਼ਹਿਰੀਲੇ ਸੰਯੋਗ ਜਿਵੇਂ ਕਿ ਬੈਂਜਪਾਇਰੀਨ, ਫਾਰਮੈਲਡੀਹਾਈਡ, ਕੈਡਮੀਅਮ, ਗਿਲਟ, ਸੰਖੀਆਂ, ਫੀਨੋਲ ਅਤੇ ਹੋਰ ਬਹੁਤ ਸਾਰੇ ਜ਼ਹਿਰੀਲੇ ਪਦਾਰਥ ਉਪਜਦੇ ਹਨ ਜੋ ਕਿ ਮਨੁੱਖੀ ਸਰੀਰ ਲਈ ਬਹੁਤ ਹੀ ਹਾਨੀਕਾਰਕ ਹਨ ।
3. ਅਫ਼ੀਮ-ਅਫ਼ੀਮ ਇਕ ਕਾਲੇ ਰੰਗ ਦਾ ਕਸੈਲਾ ਮਾਦਕ ਪਦਾਰਥ ਹੁੰਦਾ ਹੈ । ਜੋਕਿ ਪੈਪੇਵਰ ਸੋਮਨੀਫੇਰਮ ਨਾਂ ਦੇ ਪੌਦੇ ਤੋਂ ਪ੍ਰਾਪਤ ਕੀਤਾ ਜਾਂਦਾ ਹੈ । ਅਫ਼ੀਮੀ ਪਦਾਰਥਾਂ ਦੀ ਵਰਤੋਂ ਨਾਲ ਅੱਖਾਂ ਦੀਆਂ ਪੁਤਲੀਆਂ ਸੁੰਗੜ ਜਾਂਦੀਆਂ ਹਨ । ਰਾਤ ਨੂੰ ਘੱਟ ਦਿਸਦਾ ਹੈ, ਥਕਾਵਟ ਰਹਿੰਦੀ ਹੈ ਅਤੇ ਸਾਹ ਫੁੱਲਦਾ ਹੈ ।
4. ਚਰਸ-ਇਹ ਭੰਗ ਤੋਂ ਬਣਿਆ ਨਸ਼ੀਲਾ ਪਦਾਰਥ ਹੁੰਦਾ ਹੈ । ਇਸ ਦੀ ਵਰਤੋਂ ਨਾਲ ਮਸਤੀ, ਨੀਂਦ, ਉਤੇਜਨਾ, ਬਿਮਾਰੀ ਆਦਿ ਮਹਿਸੂਸ ਹੋਣ ਲੱਗਦੀ ਹੈ । ਇਹ ਯਾਦਾਸ਼ਤ ਉੱਤੇ ਬੁਰਾ ਅਸਰ ਪਾਉਂਦੀ ਹੈ ।
5. ਕੋਕੀਨ-ਕੋਕੀਨ ਕੋਕਾ ਨਾਮਕ ਪੱਤੀਆਂ ਤੋਂ ਪ੍ਰਾਪਤ ਹੋਣ ਵਾਲਾ ਨਸ਼ੀਲਾ ਪਦਾਰਥ ਹੈ । ਇਸ ਨਾਲ ਬਲੱਡ ਪ੍ਰੈਸ਼ਰ ਵਿਚ ਵਾਧਾ, ਸੁਭਾਅ ਵਿਚ ਬਹੁਤ ਅਸਥਿਰਤਾ ਅਤੇ ਚਿੜਚਿੜਾਪਣ ਆ ਜਾਂਦਾ ਹੈ । ਇਸ ਦੀ ਵਰਤੋਂ ਨਾਲ ਦਿਲ ਦਾ ਦੌਰਾ ਪੈ ਸਕਦਾ ਹੈ ਅਤੇ ਦਿਲ ਫ਼ੇਲ ਹੋ ਸਕਦਾ ਹੈ ।
6. ਨਸ਼ੀਲੀਆਂ ਦਵਾਈਆਂ-ਕੁੱਝ ਨਸ਼ੀਲੀਆਂ ਦਵਾਈਆਂ ਭਿਆਨਕ ਬਿਮਾਰੀ ਜਾਂ ਅਪਰੇਸ਼ਨ ਸਮੇਂ ਦਰਦ ਤੋਂ ਰਾਹਤ ਲਈ ਦਿੱਤੀਆਂ ਜਾਂਦੀਆਂ ਹਨ । ਪਰ ਇਹ ਦਰਦ ਨਿਵਾਰਕ ਦਵਾਈਆਂ ਅੱਜ-ਕੱਲ੍ਹ , ਬਿਨਾਂ ਡਾਕਟਰੀ ਸਲਾਹ ਤੋਂ ਨਸ਼ੇ ਲਈ ਵਰਤੋਂ ਵਿਚ ਲਿਆਈਆਂ ਜਾਂਦੀਆਂ ਹਨ । ਇਨ੍ਹਾਂ ਦਵਾਈਆਂ ਵਿਚ ਕਈ ਤਰ੍ਹਾਂ ਦੀਆਂ ਨਸ਼ੀਲੀਆਂ ਗੋਲੀਆਂ, ਟੀਕੇ, ਕੈਪਸੂਲ ਆਦਿ ਸ਼ਾਮਿਲ ਹੁੰਦੇ ਹਨ ਜਿਵੇਂ-ਡਾਇਆਜੇਪਾਮ, ਨੈੱਬੂਟਾਲ, ਸੇਕੋਨਾਲ, ਬੈਂਜੋਡਾਇਆਜੇਪਾਈਨ ਆਦਿ ।

Exam Tips:

a) ਹਰ ਨਸ਼ੇ ਦਾ ਨਾਂ ਵੱਖਰੀ ਲਾਈਨ ਵਿੱਚ ਲਿਖ ਕੇ ਉਸ ਦਾ ਇੱਕ-ਦੋ ਵਾਕਾਂ ਦਾ ਪ੍ਰਭਾਵ ਦਿਓ ।
b) ਸ਼ਰਾਬ, ਤੰਬਾਕੂ, ਅਫ਼ੀਮ, ਚਰਸ, ਕੋਕੀਨ ਅਤੇ ਨਸ਼ੀਲੀਆਂ ਦਵਾਈਆਂ ਇਹ ਛੇ ਕਿਸਮਾਂ ਯਾਦ ਰੱਖੋ ।

 

Question 4: ਤੰਬਾਕੂ ‘ਤੇ ਨੋਟ ਲਿਖੋ ।

Answer:

ਤੰਬਾਕੂ ਨਿਕੋਟੀਆਨਾ ਕੁੱਲ ਦੇ ਪੌਦਿਆਂ ਦੇ ਪੱਤਿਆਂ ਤੋਂ ਪ੍ਰਾਪਤ ਨਸ਼ੀਲਾ ਪਦਾਰਥ ਹੈ । ਸਾਡੇ ਦੇਸ਼ ਵਿੱਚ ਤੰਬਾਕੂ ਪੀਣਾ ਅਤੇ ਤੰਬਾਕੂ ਖਾਣਾ ਇੱਕ ਬਹੁਤ ਬੁਰੀ ਲਾਹਨਤ ਬਣ ਚੁੱਕੀ ਹੈ । ਤੰਬਾਕੂ ਪੀਣ ਦੇ ਵੱਖ-ਵੱਖ ਢੰਗ ਹਨ, ਜਿਵੇਂ ਬੀੜੀ, ਸਿਗਰਟ ਪੀਣਾ, ਸਿਗਾਰ ਪੀਣਾ, ਚਿਲਮ ਪੀਣੀ ਆਦਿ । ਇਸੇ ਤਰ੍ਹਾਂ ਖਾਣ ਦੇ ਢੰਗ ਵੀ ਅਲੱਗ ਹਨ, ਜਿਵੇਂ ਤੰਬਾਕੂ ਵਿੱਚ ਰਲਾ ਕੇ ਸਿੱਧੇ ਮੂੰਹ ਵਿੱਚ ਰੱਖ ਕੇ ਖਾਣਾ ਜਾਂ ਪਾਨ ਵਿੱਚ ਰੱਖ ਕੇ ਖਾਣਾ ਆਦਿ । ਤੰਬਾਕੂ ਵਿੱਚ ਖ਼ਤਰਨਾਕ ਜ਼ਹਿਰ ਨਿਕੋਟੀਨ (Nicotine) ਹੁੰਦਾ ਹੈ । ਇਸ ਤੋਂ ਇਲਾਵਾ ਅਮੋਨੀਆ, ਕਾਰਬਨ ਡਾਈਆਕਸਾਈਡ ਆਦਿ ਵੀ ਹੁੰਦੀਆਂ ਹਨ । ਤੰਬਾਕੂ ਦੇ ਧੂੰਏਂ ਵਿੱਚ ਜ਼ਹਿਰੀਲੇ ਸੰਯੋਗ ਜਿਵੇਂ ਕਿ ਬੈਂਜਪਾਇਰੀਨ, ਫਾਰਮੈਲਡੀਹਾਈਡ, ਕੈਡਮੀਅਮ, ਗਿਲਟ, ਸੰਖੀਆਂ, ਫੀਨੋਲ ਅਤੇ ਹੋਰ ਬਹੁਤ ਸਾਰੇ ਜ਼ਹਿਰੀਲੇ ਪਦਾਰਥ ਉਪਜਦੇ ਹਨ ਜੋ ਕਿ ਮਨੁੱਖੀ ਸਰੀਰ ਲਈ ਬਹੁਤ ਹੀ ਹਾਨੀਕਾਰਕ ਹਨ ।
ਤੰਬਾਕੂ ਦੇ ਨੁਕਸਾਨ ਇਸ ਤਰ੍ਹਾਂ ਹਨ –
ਤੰਬਾਕੂ ਖਾਣ ਜਾਂ ਪੀਣ ਨਾਲ ਨਜ਼ਰ ਕਮਜ਼ੋਰ ਹੋ ਜਾਂਦੀ ਹੈ ।
ਇਸ ਨਾਲ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ । ਦਿਲ ਦਾ ਰੋਗ ਲੱਗ ਜਾਂਦਾ ਹੈ ਜੋ ਮੌਤ ਦਾ ਕਾਰਨ ਵੀ ਬਣ ਸਕਦਾ ਹੈ ।
ਖੋਜ ਤੋਂ ਪਤਾ ਲੱਗਾ ਹੈ ਕਿ ਤੰਬਾਕੂ ਪੀਣ ਜਾਂ ਖਾਣ ਨਾਲ ਖੂਨ ਦੀਆਂ ਨਾੜੀਆਂ ਸੁੰਗੜ ਜਾਂਦੀਆਂ ਹਨ ।
ਤੰਬਾਕੂ ਸਰੀਰ ਤੇ ਤੰਤੂਆਂ ਨੂੰ ਸੁੰਨ ਕਰੀ ਰੱਖਦਾ ਹੈ ਜਿਸ ਨਾਲ ਨੀਂਦ ਨਹੀਂ ਆਉਂਦੀ ਅਤੇ ਨੀਂਦ ਨਾ ਆਉਣ ਦੀ ਬਿਮਾਰੀ ਲੱਗ ਜਾਂਦੀ ਹੈ ।
ਤੰਬਾਕੂ ਦੀ ਵਰਤੋਂ ਨਾਲ ਪੇਟ ਖ਼ਰਾਬ ਰਹਿਣ ਲੱਗ ਜਾਂਦਾ ਹੈ ।
ਤੰਬਾਕੂ ਦੀ ਵਰਤੋਂ ਨਾਲ ਖੰਘ ਲੱਗ ਜਾਂਦੀ ਹੈ ਜਿਸ ਨਾਲ ਫੇਫੜਿਆਂ ਦੀ ਟੀ.ਬੀ. ਦਾ ਖਤਰਾ ਵੱਧ ਜਾਂਦਾ ਹੈ ।
ਤੰਬਾਕੂ ਨਾਲ ਕੈਂਸਰ ਦੀ ਬਿਮਾਰੀ ਲੱਗਣ ਦਾ ਡਰ ਵੱਧ ਜਾਂਦਾ ਹੈ । ਖਾਸਕਰ ਛਾਤੀ ਦਾ ਕੈਂਸਰ ਅਤੇ ਗਲੇ ਦੇ ਕੈਂਸਰ ਦਾ ਡਰ ਵੀ ਰਹਿੰਦਾ ਹੈ ।

Exam Tips:

a) ਪਹਿਲਾਂ ਤੰਬਾਕੂ ਦੇ ਸਰੋਤ (ਨਿਕੋਟੀਆਨਾ ਪੌਦਾ) ਅਤੇ ਵਰਤੋਂ ਦੇ ਢੰਗ ਲਿਖੋ, ਫਿਰ ਨੁਕਸਾਨ ।
b) ਨਿਕੋਟੀਨ ਨੂੰ ਮੁੱਖ ਜ਼ਹਿਰੀਲਾ ਤੱਤ ਦੱਸਣਾ ਨਾ ਭੁੱਲੋ ।

 

Question 5: ਅਫ਼ੀਮ ਦੇ ਸਰੀਰ ‘ਤੇ ਪੈਣ ਵਾਲੇ ਮਾਰੂ ਪ੍ਰਭਾਵ ਦੱਸੋ ।

Answer:

ਅਫ਼ੀਮ ਦੇ ਸਰੀਰ ‘ਤੇ ਪੈਣ ਵਾਲੇ ਮਾਰੂ ਪ੍ਰਭਾਵ -ਅਫ਼ੀਮ ਪੈਪੇਵਰ ਸੋਮਨੀਫੇਰਮ ਨਾਂ ਦੇ ਪੌਦੇ ਤੋਂ ਪ੍ਰਾਪਤ ਕੀਤਾ ਜਾਂਦਾ ਹੈ । ਇਹ ਇੱਕ ਕਾਲੇ ਰੰਗ ਦਾ ਕਸੈਲਾ ਮਾਦਕ ਪਦਾਰਥ ਹੈ ਜਿਸ ਦੀ ਵਰਤੋਂ ਨਸ਼ੇ ਦੇ ਤੌਰ ‘ਤੇ ਕੀਤੀ ਜਾਂਦੀ ਹੈ ।
ਚਿਹਰਾ ਪੀਲਾ ਪੈ ਸਕਦਾ ਹੈ ।
ਕਦਮ ਲੜਖੜਾਉਂਦੇ ਹਨ ।
ਮਾਨਸਿਕ ਸੰਤੁਲਨ ਖ਼ਰਾਬ ਹੋ ਜਾਂਦਾ ਹੈ ।
ਖੇਡ ਦਾ ਮੈਦਾਨ ਲੜਾਈ ਦਾ ਮੈਦਾਨ ਬਣ ਜਾਂਦਾ ਹੈ ।
ਪਾਚਨ ਸ਼ਕਤੀ ਖ਼ਰਾਬ ਹੋ ਜਾਂਦੀ ਹੈ ।
ਤੇਜ਼ਾਬੀ ਅੰਸ਼ ਜਿਗਰ ਦੀ ਸ਼ਕਤੀ ਘੱਟ ਕਰਦੇ ਹਨ ।
ਕਈ ਕਿਸਮ ਦੇ ਪੇਟ ਦੇ ਰੋਗ ਲੱਗ ਜਾਂਦੇ ਹਨ ।
ਪੇਸ਼ੀਆਂ ਦੇ ਕੰਮ ਕਰਨ ਦੀ ਸ਼ਕਤੀ ਘੱਟ ਜਾਂਦੀ ਹੈ ।
ਖੇਡ ਦੇ ਮੈਦਾਨ ਵਿੱਚ ਖਿਡਾਰੀ ਖੇਡ ਦਾ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਦਾ ਹੈ ।
ਕੈਂਸਰ ਅਤੇ ਦਮੇ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ ।
ਖਿਡਾਰੀਆਂ ਦੀ ਯਾਦ-ਸ਼ਕਤੀ ਘੱਟ ਜਾਂਦੀ ਹੈ ।
ਅੱਖਾਂ ਦੀਆਂ ਪੁਤਲੀਆਂ ਸੁੰਗੜ ਜਾਂਦੀਆਂ ਹਨ ਅਤੇ ਕੋਈ ਵੀ ਵਸਤੂ ਸਾਫ਼ ਦਿਖਾਈ ਨਹੀਂ ਦਿੰਦੀ ।
ਛਾਤੀ ਵਿੱਚ ਦਰਦ ਮਹਿਸੂਸ ਹੁੰਦਾ ਰਹਿੰਦਾ ਹੈ ।
ਡਰ, ਘਬਰਾਹਟ ਅਤੇ ਬਿਮਾਰੀ ਦੀ ਹਾਲਤ ਮਹਿਸੂਸ ਹੁੰਦੀ ਹੈ ।
ਕੋਈ ਵੀ ਨਿਰਣਾ ਲੈਣ ਦੀ ਕਾਬਲੀਅਤ ਘੱਟ ਜਾਂਦੀ ਹੈ ।
ਦਿਲ ਦੀ ਧੜਕਨ ਤੇਜ਼ ਹੋ ਜਾਂਦੀ ਹੈ ।

Exam Tips:

a) ਮਾਰੂ ਪ੍ਰਭਾਵਾਂ ਨੂੰ ਬਿੰਦੂਆਂ ਵਿੱਚ ਲਿਖੋ ।
b) ਅਫ਼ੀਮ ਦੇ ਸਰੋਤ ਪੌਦੇ ਦਾ ਨਾਂ ਸ਼ੁਰੂ ਵਿੱਚ ਦਿਓ ।

 

Question 6: ਨਸ਼ੇ ਕਰਨ ਦੇ ਕੀ ਕਾਰਨ ਹਨ ?

Answer:

ਬੇਰੁਜ਼ਗਾਰੀ-ਬੇਰੁਜ਼ਗਾਰੀ ਵੀ ਨਸ਼ਿਆਂ ਦੇ ਵੱਧ ਰਹੇ ਰੁਝਾਨ ਦਾ ਵੱਡਾ ਕਾਰਨ ਹੈ । ਜਦੋਂ ਖਿਡਾਰੀ ਨੂੰ ਨੌਕਰੀ ਨਾ ਮਿਲਣ ਤੇ ਉਸਦਾ ਝੁਕਾਅ ਨਸ਼ਿਆਂ ਵੱਲ ਹੋ ਜਾਂਦਾ ਹੈ ।
ਇਕੱਲਾਪਨ-ਜਦੋਂ ਮਾਤਾ-ਪਿਤਾ ਨੌਕਰੀ ਕਰਦੇ ਹੋਣ ਤਾਂ ਬੱਚਾ ਇਕੱਲਾ ਰਹਿ ਜਾਂਦਾ ਹੈ । ਉਸਦਾ ਝੁਕਾਅ ਨਸ਼ਿਆਂ ਵੱਲ ਹੋ ਜਾਂਦਾ ਹੈ ।
ਆਪਣੇ ਆਪ ਨੂੰ ਵੱਡਾ ਸਾਬਤ ਕਰਨਾ-ਜਦੋਂ ਬੱਚੇ ਨੂੰ ਕਿਸੇ ਕੰਮ ਤੋਂ ਰੋਕਿਆ ਜਾਵੇ ਤਾਂ ਉਸ ਗੁੱਸੇ ਵਿੱਚ ਜਾਂ ਆਪਣੇ ਆਪ ਨੂੰ ਵੱਡਾ ਸਾਬਿਤ ਕਰਨ ਲਈ ਨਸ਼ੇ ਕਰਨ ਲੱਗ ਜਾਂਦਾ ਹੈ ।
ਮਾਨਸਿਕ ਦਬਾਅ-ਕੁੱਝ ਨੌਜਵਾਨ ਮਾਨਸਿਕ ਦਬਾਅ ਕਾਰਨ ਜਿਵੇਂ ਪੜ੍ਹਾਈ ਦਾ ਬੋਝ, ਕਿਸੇ ਸਮੱਸਿਆ ਦਾ ਸਾਹਮਣਾ ਨਾ ਕਰ ਸਕਣ ਦੀ ਹਾਲਤ ਵਿੱਚ ਨਸ਼ੇ ਕਰਨ ਲੱਗ ਜਾਂਦੇ ਹਨ ।
ਦੋਸਤਾਂ ਵੱਲੋਂ ਦਬਾਓ-ਖਿਡਾਰੀਆਂ ਨੂੰ ਉਸਦੇ ਸਾਥੀਆਂ ਦੁਆਰਾ ਨਸ਼ੇ ਦੀ ਇੱਕ ਦੋ ਦਫ਼ਾ ਵਰਤੋਂ ਕਰਨ ਲਈ ਦਬਾਅ ਪਾਇਆ ਜਾਂਦਾ ਹੈ ਅਤੇ ਨਸ਼ਿਆਂ ਨੂੰ ਮਜ਼ੇਦਾਰ ਚੀਜ਼ ਦੱਸ ਕੇ ਉਸ ਨੂੰ ਨਸ਼ਾ ਕਰਵਾਇਆ ਜਾਂਦਾ ਹੈ ।

Exam Tips:

a) ਹਰ ਕਾਰਨ ਦਾ ਸਿਰਲੇਖ ਦੇ ਕੇ ਇੱਕ ਸਪਸ਼ਟ ਵਾਕ ਵਿੱਚ ਵਿਆਖਿਆ ਕਰੋ ।
b) ਬੇਰੁਜ਼ਗਾਰੀ, ਇਕੱਲਾਪਨ, ਮਾਨਸਿਕ ਦਬਾਅ ਅਤੇ ਦੋਸਤਾਂ ਦਾ ਦਬਾਅ ਮੁੱਖ ਕਾਰਨ ਹਨ ।

 

Question 7: ਨਸ਼ਿਆਂ ਦਾ ਖਿਡਾਰੀ, ਪਰਿਵਾਰ, ਸਮਾਜ ਅਤੇ ਦੇਸ਼ ‘ਤੇ ਕੀ ਪ੍ਰਭਾਵ ਹੈ ?

Answer:

ਨਸ਼ੀਲੀਆਂ ਵਸਤੂਆਂ ਦਾ ਖਿਡਾਰੀ, ਪਰਿਵਾਰ, ਸਮਾਜ ਅਤੇ ਦੇਸ਼ ਤੇ ਪ੍ਰਭਾਵ - ਨਸ਼ੀਲੀਆਂ ਵਸਤੂਆਂ ਦੀ ਵਰਤੋਂ ਨਾਲ ਭਾਵੇਂ ਹੀ ਕੁੱਝ ਸਮੇਂ ਦੇ ਲਈ ਵੱਧ ਕੰਮ ਲਿਆ ਜਾ ਸਕਦਾ ਹੈ ਪਰ ਵੱਧ ਕੰਮ ਨਾਲ ਮਨੁੱਖ ਰੋਗ ਦਾ ਸ਼ਿਕਾਰ ਹੋ ਕੇ ਮੌਤ ਨੂੰ ਪ੍ਰਾਪਤ ਕਰਦਾ ਹੈ । ਇਨ੍ਹਾਂ ਮਾਰੂ ਨਸ਼ਿਆਂ ਵਿੱਚੋਂ ਕੁੱਝ ਨਸ਼ੇ ਤਾਂ ਕੋੜ੍ਹ ਦੇ ਰੋਗ ਤੋਂ ਵੀ ਬੁਰੇ ਹਨ ।
ਸ਼ਰਾਬ, ਤੰਬਾਕੂ, ਅਫ਼ੀਮ, ਭੰਗ, ਹਸ਼ੀਸ਼, ਐਡਰੀਨਲਿਨ ਅਤੇ ਕੈਫ਼ੀਨ ਅਜਿਹੀਆਂ ਨਸ਼ੀਲੀਆਂ ਵਸਤੂਆਂ ਹਨ, ਇਨ੍ਹਾਂ ਦਾ ਸੇਵਨ ਸਿਹਤ ਦੇ ਲਈ ਬਹੁਤ ਹੀ ਹਾਨੀਕਾਰਕ ਹੈ । ਹਰੇਕ ਵਿਅਕਤੀ ਆਪਣੇ ਮਨੋਰੰਜਨ ਲਈ ਕਿਸੇ ਨਾ ਕਿਸੇ ਖੇਡ ਵਿੱਚ ਭਾਗ ਲੈਂਦਾ ਹੈ । ਉਹ ਆਪਣੇ ਸਾਥੀਆਂ ਅਤੇ ਗੁਆਂਢੀਆਂ ਦੇ ਨਾਲ ਮੇਲ-ਮਿਲਾਪ ਅਤੇ ਸਦਭਾਵਨਾ ਦੀ ਭਾਵਨਾ ਰੱਖਦਾ ਹੈ । ਇਸ ਦੇ ਉਲਟ ਇੱਕ ਨਸ਼ੇ ਦਾ ਗੁਲਾਮ ਵਿਅਕਤੀ ਦੂਸਰਿਆਂ ਦੀ ਸਹਾਇਤਾ ਕਰਨਾ ਤਾਂ ਦੂਰ ਰਿਹਾ ਆਪਣਾ ਬੁਰਾ-ਭਲਾ ਵੀ ਨਹੀਂ ਸੋਚ ਸਕਦਾ ਹੈ ।
ਅਜਿਹਾ ਵਿਅਕਤੀ ਸਮਾਜ ਦੇ ਲਈ ਬੋਝ ਹੁੰਦਾ ਹੈ । ਉਹ ਦੂਸਰਿਆਂ ਦੇ ਲਈ ਸਿਰ-ਦਰਦ ਬਣ ਜਾਂਦਾ ਹੈ । ਉਹ ਨਾ ਕੇਵਲ ਆਪਣੇ ਜੀਵਨ ਨੂੰ ਦੁੱਖੀ ਬਣਾਉਂਦਾ ਹੈ ਸਗੋਂ ਆਪਣੇ ਪਰਿਵਾਰ ਅਤੇ ਸੰਬੰਧੀਆਂ ਦੇ ਜੀਵਨ ਨੂੰ ਵੀ ਨਰਕ ਬਣਾ ਦਿੰਦਾ ਹੈ । ਪਰਿਵਾਰ ਵਿਚ ਕਲੇਸ਼ ਰਗ੍ਰਹਿਣ ਕਰਕੇ ਬੱਚਿਆਂ ਦੇ ਵਾਧੇ ਅਤੇ ਵਿਕਾਸ ‘ਤੇ ਵੀ ਅਸਰ ਪੈਂਦਾ ਹੈ । ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨ ਵਾਲੇ ਆਦਮੀ ਦੀ ਸਮਾਜ ਵਿਚ ਕੋਈ ਕਦਰ ਨਹੀਂ ਰਹਿੰਦੀ । ਸਮਾਜ ਅਤੇ ਪਰਿਵਾਰ ਵਿਚ ਉਸ ਦੇ ਨੇੜੇ ਕੋਈ ਵਿਅਕਤੀ ਨਹੀਂ ਆਉਂਦਾ ।
ਉਸਦੀ ਸਾਂਝ ਸਮਾਜ ਵਿਚ ਖ਼ਤਮ ਹੋ ਜਾਦੀ ਹੈ । ਸੱਚ ਤਾਂ ਇਹ ਹੈ ਕਿ ਨਸ਼ੀਲੀਆਂ ਵਸਤੂਆਂ ਦੀ ਵਰਤੋਂ ਸਿਹਤ ‘ਤੇ ਬਹੁਤ ਬੁਰਾ ਪ੍ਰਭਾਵ ਪਾਉਂਦੀ ਹੈ । ਇਸ ਨਾਲ ਗਿਆਨ ਸ਼ਕਤੀ, ਪਾਚਨ ਸ਼ਕਤੀ, ਖੂਨ, ਫੇਫੜਿਆਂ ਆਦਿ ਨਾਲ ਸੰਬੰਧਿਤ ਅਨੇਕਾਂ ਰੋਗ ਲੱਗ ਜਾਂਦੇ ਹਨ । ਨਸ਼ੀਲੀਆਂ ਵਸਤਾਂ ਦੀ ਵਰਤੋਂ ਕਰਨਾ ਖਿਡਾਰੀਆਂ ਦੇ ਲਈ ਵੀ ਠੀਕ ਨਹੀਂ ਹੁੰਦਾ । ਨਸ਼ਾ ਕਰਨ ਵਾਲੇ ਖਿਡਾਰੀ ਵਿਚ ਸਰੀਰਕ ਤਾਲਮੇਲ ਅਤੇ ਫੁਰਤੀ ਨਹੀਂ ਰਹਿੰਦੀ । ਨਸ਼ੇ ਵਿਚ ਧੁਤ ਖਿਡਾਰੀ ਇਕਾਗਰਚਿੱਤ ਨਹੀਂ ਹੋ ਸਕਦਾ ।ਉਹ ਬੇਫਿਕਰਾ ਤੇ ਬੇਪਰਵਾਹ ਹੋ ਜਾਂਦਾ ਹੈ ।
ਉਹ ਖੇਡ ਵਿਚ ਆਪਣੀ ਹੀ ਮਰਜ਼ੀ ਕਰਦਾ ਹੈ । ਉਹ ਖੇਡ ਦੇ ਮੈਦਾਨ ਦੇ ਦੌਰਾਨ ਅਜਿਹੀਆਂ ਗਲਤੀਆਂ ਕਰ ਦਿੰਦਾ ਹੈ ਜਿਸ ਦੇ ਫਲਸਰੂਪ ਉਸ ਦੀ ਟੀਮ ਨੂੰ ਹਾਰ ਦਾ ਮੂੰਹ ਵੇਖਣਾ ਪੈਂਦਾ ਹੈ । ਖੇਡ ਦਾ ਮੈਦਾਨ ਲੜਾਈ ਦਾ ਮੈਦਾਨ ਬਣ ਜਾਂਦਾ ਹੈ । ਇਸ ਤਰ੍ਹਾਂ ਅਜਿਹੇ ਨਸ਼ਾਖੋਰ ਦੇਸ਼ ਦੀ ਤਰੱਕੀ ਵਿੱਚ ਰੋੜਾ ਬਣੇ ਰਹਿੰਦੇ ਹਨ । ਦੇਸ਼ ਵਿਕਸਿਤ ਰਾਹਾਂ ‘ਤੇ ਨਹੀਂ ਜਾ ਸਕਦਾ ।

Exam Tips:

a) ਉੱਤਰ ਨੂੰ ਚਾਰ ਭਾਗਾਂ ਵਿੱਚ ਵੰਡੋ: ਖਿਡਾਰੀ, ਪਰਿਵਾਰ, ਸਮਾਜ ਅਤੇ ਦੇਸ਼ ।
b) ਖਿਡਾਰੀ ਲਈ ਇਕਾਗਰਤਾ ਅਤੇ ਫੁਰਤੀ ਦੀ ਕਮੀ ਦਾ ਜ਼ਿਕਰ ਜ਼ਰੂਰ ਕਰੋ ।

 

Question 8: ਅੰਤਰ ਰਾਸ਼ਟਰੀ ਉਲੰਪਿਕ ਕਮੇਟੀ ‘ਤੇ ਨੋਟ ਲਿਖੋ ।

Answer:

ਅਜੋਕੇ ਦੌਰ ਵਿੱਚ ਖੇਡਾਂ ਵਿੱਚ ਮੁਕਾਬਲਾ ਬਹੁਤ ਸਖ਼ਤ ਹੋ ਗਿਆ ਹੈ । ਹਰੇਕ ਖਿਡਾਰੀ ਜਾਂ ਟੀਮ ਜਿੱਤਣ ਲਈ ਹਰ ਹੀਲਾ-ਵਸੀਲਾ ਵਰਤਣਾ ਚਾਹੁੰਦਾ ਹੈ । ਖਾਸ ਕਰਕੇ ਘੱਟ ਸਫਲ ਖਿਡਾਰੀਆਂ ਦੇ ਮਨ ਵਿੱਚ ਇਹ ਖਿਆਲ ਬਹੁਤ ਆਉਂਦਾ ਹੈ ਕਿ ਜੇਤੂ ਖਿਡਾਰੀ ਸਰੀਰਕ ਤੇ ਮਾਨਸਿਕ ਤਿਆਰੀ ਤੋਂ ਬਿਨਾਂ ਕਿਸੇ ਹੋਰ ਚੀਜ਼ ਦਾ ਵੀ ਸਹਾਰਾ ਲੈਂਦੇ ਹਨ, ਜਿਸਨੂੰ ਉਹ ਦਵਾਈਆਂ ਦੇ ਰੂਪ ਵਿੱਚ ਦੇਖਦੇ ਹਨ ।
ਇਹ ਖਿਆਲ ਉਨ੍ਹਾਂ ਨੂੰ ‘ਡੋਪ ਦਾ ਸਹਾਰਾ ਲੈਣ ਵੱਲ ਉਤਸ਼ਾਹਿਤ ਕਰਦਾ ਹੈ । ਖੇਡਾਂ ਵਿੱਚ ਪੇਸ਼ਾਵਰਾਨਾ ਪਹੁੰਚ ਅਤੇ ਜਿੱਤ ਨੂੰ ਬਹੁਤ ਮਹੱਤਵ ਦੇਣਾ ਅਤੇ ਇਸ ਨੂੰ ਦੇਸ਼ ਦੇ ਮਾਨ-ਸਨਮਾਨ ਨਾਲ ਜੋੜਨਾ ਵੀ ਖਿਡਾਰੀਆਂ ਨੂੰ ਡੋਪ ਲੈਣ ਵੱਲੋਂ ਉਤਸ਼ਾਹਿਤ ਕਰਦਾ ਹੈ ।’ ਅੰਤਰ-ਰਾਸ਼ਟਰੀ ਉਲੰਪਿਕ ਕਮੇਟੀ ਦੁਆਰਾ ਲੰਡਨ 2012 ਉਲੰਪਿਕ ਖੇਡਾਂ ਵਿੱਚ ਡੋਪ ਟੈਸਟ ਕੀਤੇ ਗਏ ਅਤੇ ਉਨ੍ਹਾਂ ਟੈਸਟਾਂ ਵਿੱਚ ਕਈ ਖਿਡਾਰੀਆਂ ਨੇ ਪਾਬੰਦੀਸ਼ੁਦਾ ਦਵਾਈ ਦੀ ਵਰਤੋਂ ਕੀਤੀ ਹੋਈ ਸੀ ।
ਇਸ ਲਈ ਅੰਤਰ-ਰਾਸ਼ਟਰੀ ਉਲੰਪਿਕ ਕਮੇਟੀ ਦੁਆਰਾ ਅਜਿਹੀਆਂ ਦਵਾਈਆਂ ਜਾਂ ਮਾਦਕ ਪਦਾਰਥਾਂ ‘ਤੇ ਪਾਬੰਦੀ ਲਗਾਈ ਹੋਈ ਹੈ ਜਿਨ੍ਹਾਂ ਦੇ ਸੇਵਨ ਨਾਲ ਖਿਡਾਰੀ ਦੀ ਪ੍ਰਫਾਰਮੈਂਸ ਵੱਧਦੀ ਹੈ । ਵੱਖ-ਵੱਖ ਖੇਡਾਂ ਦੀਆਂ ਲੋੜਾਂ ਦੇ ਅਨੁਸਾਰ ਖਿਡਾਰੀ ਡੋਪ ਦੀ ਵਰਤੋਂ ਕਰਦੇ ਹਨ ।
ਇਨ੍ਹਾਂ ਦਾ ਵਰਣਨ ਹੇਠ ਲਿਖੇ ਅਨੁਸਾਰ ਹੈ-
ਉਤੇਜਕ (Stimulants)-ਇਹ ਖਿਡਾਰੀ ਨੂੰ ਉਤੇਜਕ ਕਰਕੇ ਮੁਕਾਬਲੇ ਦੀ ਭਾਵਨਾ ਵਧਾਉਂਦੇ ਹਨ । ਇਨ੍ਹਾਂ ਦਾ ਅਸਰ ਦਿਮਾਗ ਉੱਪਰ ਪੈਂਦਾ ਹੈ ਜਿਸ ਨਾਲ ਸਾਰੇ ਸਰੀਰ ਵਿੱਚ ਉਤੇਜਨਾ ਪੈਦਾ ਹੁੰਦੀ ਹੈ ।
ਬੁਰੇ ਪ੍ਰਭਾਵ (Bad Effects)-ਉਤੇਜਨਾ ਦੇ ਹੇਠ ਲਿਖੇ ਬੁਰੇ ਪ੍ਰਭਾਵ ਹਨ ।
ਭੁੱਖ ਘੱਟਦੀ ਹੈ ।
ਨੀਂਦ ਘੱਟਦੀ ਹੈ ।
ਬੀਟਾ ਬਲੌਕਰਜ਼ (Beta-Blockers)-ਇਹ ਦਵਾਈਆਂ ਆਮ ਤੌਰ ‘ਤੇ ਦਿਲ ਦੇ ਰੋਗਾਂ ਲਈ ਲਹੂ ਦਬਾਅ ਘਟਾਉਣ ਤੇ ਦਿਲ ਧੜਕਣ ਦੀ ਦਰ ਘੱਟ ਕਰਨ ਲਈ ਵਰਤੀਆਂ ਜਾਂਦੀਆਂ ਹਨ । ਪਰ ਨਿਸ਼ਾਨੇਬਾਜ਼ੀ ਤੇ ਤੀਰ ਅੰਦਾਜ਼ੀ ਵਾਲੇ ਖਿਡਾਰੀ ਇਨ੍ਹਾਂ ਦਵਾਈਆਂ ਦੀ ਵਰਤੋਂ ਦਿਲ ਦੀ ਧੜਕਨ ਦੀ ਦਰ ਘੱਟ ਕਰਨ ਅਤੇ ਨਸਾਂ (Nerves) ਨੂੰ ਸਥਿਰ ਕਰਨ ਲਈ ਕਰਦੇ ਹਨ ।
ਬੁਰੇ ਪ੍ਰਭਾਵ (Bad Effects) -ਦਿਲ ਦਾ ਕੰਮ ਰੁਕ ਸਕਦਾ ਹੈ । -ਦਮਾ ਹੋਣ ਦਾ ਖਤਰਾ ਵੱਧ ਜਾਂਦਾ ਹੈ ।
ਦਬਾਅ (Depression) ਦੀ ਸਥਿਤੀ ਬਣ ਸਕਦੀ ਹੈ । ਨੀਂਦ ਵਿੱਚ ਅਸਥਿਰਤਾ ਆਉਂਦੀ ਹੈ : -ਲਿੰਗਕ ਮੁਸ਼ਕਲਾਂ ਆਉਂਦੀਆਂ ਹਨ ।
ਮਾਸਕਿੰਗ ਏਜੰਟ (Marking Agents)-ਇਹ ਉਹ ਦਵਾਈਆਂ ਹੁੰਦੀਆਂ ਹਨ ਜਿਹੜੀਆਂ ਦੂਜੀਆਂ ਦਵਾਈਆਂ ਦੀ ਹੋਂਦ ਨੂੰ ਲੁਕਾ ਲੈਂਦੀਆਂ ਹਨ ਜਿਹੜੀਆਂ ਡੋਪ ਵਿੱਚ ਆਉਂਦੀਆਂ ਹਨ ।
ਬਲੱਡ ਡੋਪਿੰਗ (Blood Doping)-ਇਸ ਵਿੱਚ ਖਿਡਾਰੀ ਆਪਣਾ ਖੂਨ ਮੁਕਾਬਲੇ ਤੋਂ ਕੁੱਝ ਦਿਨ ਪਹਿਲਾਂ ਕੱਢ ਕੇ ਸੁਰੱਖਿਅਤ ਰੱਖ ਲੈਂਦੇ ਹਨ । ਇਸ ਦੌਰਾਨ ਖੂਨ ਦੀ ਘਾਟ ਨੂੰ ਸਰੀਰ ਆਪਣੇ ਆਪ ਲਾਲ ਰਕਤਾਣੂ ਪੈਦਾ ਕਰਕੇ ਪੂਰਾ ਕਰ ਲੈਂਦਾ ਹੈ । ਮੁਕਾਬਲੇ ਤੋਂ ਪਹਿਲਾਂ ਇਹ ਕੱਢ ਕੇ ਰੱਖਿਆ ਖੂਨ ਦੁਬਾਰਾ ਸਰੀਰ ਵਿੱਚ ਚੜ੍ਹਾ ਦਿੱਤਾ ਜਾਂਦਾ ਹੈ । ਇਸ ਨਾਲ ਸਰੀਰ ਵਿੱਚ ਆਕਸੀਜਨ ਲੈ ਕੇ ਜਾਣ ਵਾਲੇ ਤੱਤ ਹੀਮੋਗਲੋਬਿਨ ਦੀ ਮਾਤਰਾ ਵੱਧ ਜਾਂਦੀ ਹੈ, ਜਿਸ ਨਾਲ ਲੰਮੀਆਂ ਦੌੜਾਂ ਵਿੱਚ ਫਾਇਦਾ ਹੁੰਦਾ ਹੈ ।
ਬੁਰੇ ਪ੍ਰਭਾਵ (Bad Effects)
ਲਹੂ ਦੀਆਂ ਬਿਮਾਰੀਆਂ ਲੱਗਣ ਦਾ ਡਰ ਰਹਿੰਦਾ ਹੈ ।
ਖੂਨ ਗਾੜ੍ਹਾ ਹੋਣ ਲੱਗਦਾ ਹੈ ।
1976 ਦੀਆਂ ਮਾਂਟਰੀਅਲ ਉਲੰਪਿਕ ਖੇਡਾਂ ਵਿੱਚ ਅਲਬੇਨੀਆ ਦਾ ਵੇਟਲਿਫ਼ਟਰ ਹਿਸੇਨ ਪੁਲਾਕੂ ਉਹ ਖਿਡਾਰੀ ਸੀ ਜਿਸ ਦੇ ਟੈਸਟ ਵਿੱਚ ਐਨਾਬੋਲਿਕ ਸਟੀਰਾਇਡ ਪਾਏ ਗਏ । ਕਮੇਟੀ ਦੁਆਰਾ ਅਜਿਹੇ ਸਾਰੇ ਪਦਾਰਥਾਂ ਤੇ ਪਾਬੰਦੀ ਲਗਾਈ ਹੋਈ ਹੈ ।
ਜੋ ਖਿਡਾਰੀ ਦੀ ਖੇਡ ਭਾਵਨਾ ਅਤੇ ਸਿਹਤ ਨੂੰ ਨੁਕਸਾਨ ਪਹੁੰਚਾਉਂਦੇ ਹਨ । ਇਨ੍ਹਾਂ ਦਵਾਈਆਂ ਦੀ ਵਰਤੋਂ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਂਦੀ ਹੈ । ਉਨ੍ਹਾਂ ਤੋਂ ਜਿੱਤਿਆ ਹੋਇਆ ਮੈਡਲ ਵਾਪਿਸ ਲੈ ਲਿਆ ਜਾਂਦਾ ਹੈ ਅਤੇ ਉਨ੍ਹਾਂ ਦੇ ਖੇਡਣ ‘ਤੇ ਪਾਬੰਦੀ ਲਗਾ ਦਿੱਤੀ ਜਾਂਦੀ ਹੈ ।

Exam Tips:

a) ਉਤੇਜਕ, ਬੀਟਾ ਬਲੌਕਰਜ਼, ਮਾਸਕਿੰਗ ਏਜੰਟ ਅਤੇ ਬਲੱਡ ਡੋਪਿੰਗ ਇਹ ਚਾਰ ਵਰਗ ਸਿਰਲੇਖਾਂ ਸਹਿਤ ਲਿਖੋ ।
b) ਹਰ ਵਰਗ ਨਾਲ ਉਸ ਦੇ ਬੁਰੇ ਪ੍ਰਭਾਵ ਵੀ ਦਿਓ ।
c) ਅੰਤ ਵਿੱਚ ਪਾਬੰਦੀ ਅਤੇ ਸਜ਼ਾ (ਮੈਡਲ ਵਾਪਸ ਲੈਣਾ) ਦਾ ਜ਼ਿਕਰ ਕਰੋ ।

 

ਵਸਤੂਨਿਸ਼ਠ ਪ੍ਰਸ਼ਨ

Question 1: ਪੈਪੇਵਰ ਸੋਮਨੀਫੇਰਮ ਪੌਦੇ ਤੋਂ ਕਿਹੜਾ ਨਸ਼ੀਲਾ ਪਦਾਰਥ ਮਿਲਦਾ ਹੈ ?

Answer:

ਪੈਪੇਵਰ ਸੋਮਨੀਫੇਰਮ ਪੌਦੇ ਤੋਂ ਅਫ਼ੀਮ ਮਿਲਦਾ ਹੈ ।

Exam Tips:

a) ਪੌਦੇ ਦਾ ਨਾਂ ਅਤੇ ਉਸ ਤੋਂ ਮਿਲਣ ਵਾਲੇ ਨਸ਼ੇ ਨੂੰ ਜੋੜੀ ਵਜੋਂ ਯਾਦ ਕਰੋ ।

 

Question 2: ਸ਼ਰਾਬ, ਤੰਬਾਕੂ ਅਤੇ ਅਫੀਮ ਕੀ ਹਨ ?

Answer:

ਸ਼ਰਾਬ, ਤੰਬਾਕੂ ਅਤੇ ਅਫ਼ੀਮ ਨਸ਼ੀਲੇ ਪਦਾਰਥ ਹਨ ।

Exam Tips:

a) ਇਹ ਤਿੰਨੇ ਨਸ਼ੀਲੇ ਪਦਾਰਥਾਂ ਦੀਆਂ ਸਭ ਤੋਂ ਆਮ ਉਦਾਹਰਣਾਂ ਹਨ ।

 

Question 3: ਕੇਂਦਰੀ ਨਾੜੀ ਪ੍ਰਬੰਧ (Central Nervous System) ਨੂੰ ਕੌਣ ਪ੍ਰਭਾਵਿਤ ਕਰਦੇ ਹਨ ?

Answer:

ਕੇਂਦਰੀ ਨਾੜੀ ਪ੍ਰਬੰਧ ਨੂੰ ਨਸ਼ੀਲੀਆਂ ਵਸਤੂਆਂ ਪ੍ਰਭਾਵਿਤ ਕਰਦੀਆਂ ਹਨ ।

Exam Tips:

a) ਨਸ਼ਿਆਂ ਦਾ ਸਿੱਧਾ ਅਸਰ ਦਿਮਾਗ ਅਤੇ ਨਾੜੀ ਪ੍ਰਬੰਧ ਉੱਤੇ ਪੈਂਦਾ ਹੈ ।

 

Question 4: ਨਿਕੋਟੀਆਨਾ ਕੁੱਲ ਦੇ ਪੌਦਿਆਂ ਦੇ ਪੱਤਿਆਂ ਤੋਂ ਕਿਹੜਾ ਨਸ਼ਾ ਪ੍ਰਾਪਤ ਕੀਤਾ ਜਾਂਦਾ ਹੈ ?

Answer:

ਨਿਕੋਟੀਆਨਾ ਕੁੱਲ ਦੇ ਪੌਦਿਆਂ ਦੇ ਪੱਤਿਆਂ ਤੋਂ ਤੰਬਾਕੂ ਪ੍ਰਾਪਤ ਕੀਤਾ ਜਾਂਦਾ ਹੈ ।

Exam Tips:

a) ਤੰਬਾਕੂ ਦਾ ਸਰੋਤ ਨਿਕੋਟੀਆਨਾ ਪੌਦਾ ਹੈ, ਇਹ ਨਾਂ ਯਾਦ ਰੱਖੋ ।

 

Question 5: ਐਮਫੇਟੇਮਿਨ, ਕੈਫ਼ੀਨ, ਕੋਕੀਨ, ਨਾਰਕੋਟਿਕ ਕਿਹੜੀਆਂ ਦਵਾਈਆਂ ਹਨ ?

Answer:

ਇਹ ਖਿਡਾਰੀਆਂ ਨੂੰ ਉਤੇਜਿਤ ਕਰਨ ਵਾਲੀਆਂ ਦਵਾਈਆਂ ਹਨ ।

Exam Tips:

a) ਇਹ ਸਾਰੇ ਉਤੇਜਕ (Stimulants) ਵਰਗ ਦੀਆਂ ਦਵਾਈਆਂ ਹਨ ।

 

Question 6: ਪਾਬੰਦੀਸ਼ੁਦਾ ਦਵਾਈਆਂ ਖਿਡਾਰੀਆਂ ਦਾ ਭਾਰ ਘਟਾਉਣ ਵਾਲੀ ਕਿਹੜੀ ਹੈ ?

Answer:

ਡਿਊਰੈਟਿਕਸ ਦਵਾਈ ਖਿਡਾਰੀਆਂ ਦਾ ਭਾਰ ਘਟਾਉਣ ਵਾਲੀ ਹੈ ।

Exam Tips:

a) ਪਾਣੀ ਦੀ ਮਾਤਰਾ ਘਟਾ ਕੇ ਭਾਰ ਘਟਾਉਣ ਵਾਲੀਆਂ ਦਵਾਈਆਂ ਨੂੰ ਡਿਊਰੈਟਿਕਸ ਕਿਹਾ ਜਾਂਦਾ ਹੈ ।

 

Question 7: ਅੰਤਰ-ਰਾਸ਼ਟਰੀ ਉਲੰਪਿਕ ਕਮੇਟੀ (ਡੋਪਿੰਗ) ਦੇ ਕੰਮ ਹਨ ?
(a) ਉਲੰਪਿਕ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਦੀ ਜਾਂਚ ਕਰਨੀ
(b) ਨਸ਼ਿਆਂ ਦੀ ਜਾਂਚ ਕਰਨੀ
(c) ਖਿਡਾਰੀਆਂ ਨੂੰ ਉਤਸ਼ਾਹਿਤ ਕਰਨਾ
(d) ਖਿਡਾਰੀਆਂ ਨੂੰ ਇਨਾਮ ਦੇਣੇ

Answer:

(a) ਉਲੰਪਿਕ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਦੀ ਜਾਂਚ ਕਰਨੀ ।

Exam Tips:

a) ਬਹੁ-ਵਿਕਲਪੀ ਪ੍ਰਸ਼ਨ ਵਿੱਚ ਪਹਿਲਾਂ ਸਾਰੇ ਵਿਕਲਪ ਪੜ੍ਹੋ, ਫਿਰ ਉੱਤਰ ਚੁਣੋ ।

 

Question 8: ਉਲੰਪਿਕ ਕਮੇਟੀ ਕਿਸ ਉੱਤੇ ਪਾਬੰਦੀ ਲਗਾਉਂਦੀ ਹੈ ?
(a) ਨਸ਼ੀਲੇ ਪਦਾਰਥ
(b) ਪੀਣ ਵਾਲੇ ਪਦਾਰਥ
(c) ਖਾਣ ਵਾਲੀਆਂ ਤਾਕਤਵਰ ਚੀਜ਼ਾਂ
(d) ਉਪਰੋਕਤ ਕੋਈ ਨਹੀਂ

Answer:

(a) ਨਸ਼ੀਲੇ ਪਦਾਰਥ ।

Exam Tips:

a) ਉਲੰਪਿਕ ਕਮੇਟੀ ਦਾ ਨਿਸ਼ਾਨਾ ਖੇਡ ਪ੍ਰਦਰਸ਼ਨ ਵਧਾਉਣ ਵਾਲੇ ਨਸ਼ੀਲੇ ਪਦਾਰਥਾਂ ਨੂੰ ਰੋਕਣਾ ਹੈ ।

 

Question 9: ਕੋਈ ਤਿੰਨ ਨਸ਼ੀਲੇ ਪਦਾਰਥਾਂ ਦੇ ਨਾਂ ਲਿਖੋ ।

Answer:

ਸ਼ਰਾਬ, ਅਫ਼ੀਮ, ਤੰਬਾਕੂ ਆਦਿ ਨਸ਼ੀਲੇ ਪਦਾਰਥ ਹਨ ।

Exam Tips:

a) ਕੋਈ ਵੀ ਤਿੰਨ ਨਾਂ ਲਿਖਣੇ ਕਾਫ਼ੀ ਹਨ, ਜਿਵੇਂ ਸ਼ਰਾਬ, ਅਫ਼ੀਮ, ਤੰਬਾਕੂ ।

 

Question 10: ਉਲੰਪਿਕ ਕਮੇਟੀ ਨੇ ਖਿਡਾਰੀਆਂ ‘ਤੇ ਕਿਹੜੀਆਂ ਨਸ਼ੀਲੀਆਂ ਵਸਤੂਆਂ ‘ਤੇ ਪਾਬੰਦੀ ਲਗਾਈ ਹੈ ?

Answer:

ਐਮਫੇਟੇਮਿਨ, ਕੈਫ਼ੀਨ, ਕੋਕੀਨ, ਨਾਰਕੋਟਿਕ ਆਦਿ ਵਸਤੂਆਂ ‘ਤੇ ਪਾਬੰਦੀ ਲਗਾਈ ਹੈ ।

Exam Tips:

a) ਪਾਬੰਦੀਸ਼ੁਦਾ ਪਦਾਰਥਾਂ ਦੇ ਘੱਟੋ-ਘੱਟ ਚਾਰ ਨਾਂ ਯਾਦ ਰੱਖੋ ।

 

Question 11: ਅੰਤਰ-ਰਾਸ਼ਟਰੀ ਕਮੇਟੀ ਦੇ ਕੋਈ ਦੋ ਕੰਮ ਲਿਖੋ ।

Answer:

1. ਨਸ਼ਿਆਂ ਦੀ ਜਾਂਚ ਕਰਨੀ,
2. ਜੇਤੂ ਖਿਡਾਰੀਆਂ ਨੂੰ ਇਨਾਮ ਦੇਣੇ ।

Exam Tips:

a) ਪ੍ਰਸ਼ਨ ਵਿੱਚ "ਦੋ" ਮੰਗੇ ਹਨ, ਇਸ ਲਈ ਦੋ ਹੀ ਬਿੰਦੂ ਲਿਖੋ ।

 

Question 12: ਨਸ਼ਿਆਂ ਨਾਲ ਵਿਅਕਤੀ ਦੀ ਸਿਹਤ ‘ਤੇ ਕੀ ਅਸਰ ਪੈਂਦਾ ਹੈ ?

Answer:

ਨਾੜੀ ਪ੍ਰਬੰਧ ਵਿਗੜ ਜਾਂਦਾ ਹੈ ਅਤੇ ਦਿਮਾਗ ਕਮਜ਼ੋਰ ਹੋ ਜਾਂਦਾ ਹੈ ।

Exam Tips:

a) ਨਾੜੀ ਪ੍ਰਬੰਧ ਅਤੇ ਦਿਮਾਗ ਦੋਵਾਂ ਦਾ ਜ਼ਿਕਰ ਕਰੋ ।

 

Question 13: ਨਸ਼ੀਲੀਆਂ ਵਸਤੂਆਂ ਦਾ ਖਿਡਾਰੀਆਂ ਅਤੇ ਖੇਡ ‘ਤੇ ਕੀ ਅਸਰ ਪੈਂਦਾ ਹੈ ?

Answer:

ਖੇਡ ਭਾਵਨਾ ਦਾ ਅੰਤ, ਨਿਯਮਾਂ ਦੀ ਉਲੰਘਣਾ, ਮੈਦਾਨ ਲੜਾਈ ਦਾ ਅਖਾੜਾ ਬਣ ਜਾਂਦਾ ਹੈ ।

Exam Tips:

a) ਖੇਡ ਭਾਵਨਾ ਦਾ ਅੰਤ ਅਤੇ ਨਿਯਮਾਂ ਦੀ ਉਲੰਘਣਾ ਮੁੱਖ ਨੁਕਤੇ ਹਨ ।

 

Question 14: ਸ਼ਰਾਬ ਨਾਲ ਵਿਅਕਤੀ ਦੀ ਸਿਹਤ ‘ਤੇ ਕੀ ਅਸਰ ਪੈਂਦਾ ਹੈ ?

Answer:

ਨਾੜੀ ਪ੍ਰਬੰਧ ਵਿਗੜ ਜਾਂਦਾ ਹੈ ਅਤੇ ਦਿਮਾਗ਼ ਕਮਜ਼ੋਰ ਹੋ ਜਾਂਦਾ ਹੈ ।

Exam Tips:

a) ਸ਼ਰਾਬ ਦਾ ਪਹਿਲਾ ਅਸਰ ਦਿਮਾਗ ਉੱਤੇ ਪੈਂਦਾ ਹੈ ।

 

Question 15: ਤੰਬਾਕੂ ਨਾਲ ਕੀ ਨੁਕਸਾਨ ਹੁੰਦਾ ਹੈ ?

Answer:

ਤੰਬਾਕੂ ਖਾਣ ਜਾਂ ਪੀਣ ਨਾਲ ਨਜ਼ਰ ਕਮਜ਼ੋਰ ਹੋ ਜਾਂਦੀ ਹੈ ਅਤੇ ਕੈਂਸਰ ਦੀ ਬਿਮਾਰੀ ਦਾ ਡਰ ਵੱਧ ਜਾਂਦਾ ਹੈ ।

Exam Tips:

a) ਨਜ਼ਰ ਦੀ ਕਮਜ਼ੋਰੀ ਅਤੇ ਕੈਂਸਰ ਦਾ ਡਰ, ਇਹ ਦੋਵੇਂ ਨੁਕਸਾਨ ਲਿਖੋ ।

 

Question 16: ਸ਼ਰਾਬ ਪੀਣ ਨਾਲ ਕਿਸ ਵਿਟਾਮਿਨ ਦੀ ਘਾਟ ਆਉਂਦੀ ਹੈ ?

Answer:

ਸ਼ਰਾਬ ਪੀਣ ਨਾਲ ਵਿਟਾਮਿਨ B ਦੀ ਘਾਟ ਆਉਂਦੀ ਹੈ ।

Exam Tips:

a) ਵਿਟਾਮਿਨ ਦਾ ਨਾਂ ਸਹੀ ਚਿੰਨ੍ਹ ਸਹਿਤ ਲਿਖੋ ।

 

Question 17: ਸ਼ਰਾਬ ਪੀਣ ਨਾਲ ਕਿਹੜਾ ਰੋਗ ਹੁੰਦਾ ਹੈ ?

Answer:

ਸ਼ਰਾਬ ਪੀਣ ਨਾਲ ਸਭ ਤੋਂ ਵੱਡਾ ਰੋਗ ਜਿਗਰ ਦਾ ਹੁੰਦਾ ਹੈ ।

Exam Tips:

a) ਸ਼ਰਾਬ ਦਾ ਸਭ ਤੋਂ ਸਿੱਧਾ ਨੁਕਸਾਨ ਜਿਗਰ ਨੂੰ ਹੁੰਦਾ ਹੈ ।

 

Question 18: ਸਿਗਰੇਟ, ਬੀੜੀ, ਨਸਵਾਰ ਤੇ ਸਿਗਾਰ ਕਿਸ ਨਸ਼ਾਖੋਰੀ ਨਾਲ ਸੰਬੰਧਿਤ ਹੈ ?

Answer:

ਤੰਬਾਕੂ ਪੀਣ ਨਾਲ ਸੰਬੰਧਿਤ ਹੈ ।

Exam Tips:

a) ਸਿਗਰੇਟ, ਬੀੜੀ, ਨਸਵਾਰ ਅਤੇ ਸਿਗਾਰ ਸਭ ਤੰਬਾਕੂ ਦੇ ਰੂਪ ਹਨ ।

 

Question 19: ਸਿਗਰੇਟ ਪੀਣ ਨਾਲ ਕਿਹੜਾ ਜ਼ਹਿਰੀਲਾ ਪਦਾਰਥ ਮਿਲਦਾ ਹੈ ?

Answer:

ਸਿਗਰੇਟ ਪੀਣ ਨਾਲ ਨਿਕੋਟੀਨ ਨਾਂ ਦਾ ਜ਼ਹਿਰੀਲਾ ਪਦਾਰਥ ਮਿਲਦਾ ਹੈ ।

Exam Tips:

a) ਤੰਬਾਕੂ ਦੇ ਧੂੰਏਂ ਦਾ ਮੁੱਖ ਜ਼ਹਿਰ ਨਿਕੋਟੀਨ ਹੈ ।

 

Question 20: ਤੰਬਾਕੂ ਪੀਣ ਨਾਲ ਮਨੁੱਖ ਦਾ ਖੂਨ ਦਾ ਦਬਾਅ ਕਿੰਨਾ ਵੱਧ ਜਾਂਦਾ ਹੈ ?

Answer:

ਤੰਬਾਕੂ ਪੀਣ ਨਾਲ ਖੂਨ ਦਾ ਦਬਾਅ ਲਗਭਗ 20 mm Hg ਵੱਧ ਜਾਂਦਾ ਹੈ ।

Exam Tips:

a) ਖੂਨ ਦੇ ਦਬਾਅ ਦੀ ਇਕਾਈ mm Hg ਹੁੰਦੀ ਹੈ।

 

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

Question 1: ਜੇ ਕਰ ਖਿਡਾਰੀ ਉਲੰਪਿਕ ਵਿੱਚ ਨਸ਼ੀਲੀਆਂ ਦਵਾਈਆਂ ਦਾ ਸੇਵਨ ਕਰਦਾ ਫੜਿਆ ਜਾਵੇ ਤਾਂ ਉਸ ਨੂੰ ਕੀ ਜੁਰਮਾਨਾ ਹੁੰਦਾ ਹੈ ?

Answer:

ਜੇ ਕਰ ਖਿਡਾਰੀ ਨੇ ਕੋਈ ਮੈਡਲ ਜਿੱਤਿਆ ਹੋਵੇ ਤਾਂ ਉਹ ਵਾਪਿਸ ਲੈ ਲਿਆ ਜਾਂਦਾ ਹੈ ਤੇ ਉਸ ਨੂੰ ਨਕਦ ਜੁਰਮਾਨਾ ਵੀ ਕੀਤਾ ਜਾਂਦਾ ਹੈ ।

Exam Tips:

a) ਮੈਡਲ ਵਾਪਸ ਲਏ ਜਾਣ ਅਤੇ ਖੇਡਣ ਉੱਤੇ ਪਾਬੰਦੀ ਦਾ ਜ਼ਿਕਰ ਕਰੋ ।
b) ਨਕਦ ਜੁਰਮਾਨੇ ਦਾ ਜ਼ਿਕਰ ਵੀ ਉੱਤਰ ਵਿੱਚ ਕਰੋ ।

 

Question 2: ਨਸ਼ੀਲੀ ਵਸਤੂਆਂ ਦੇ ਕੋਈ ਦੋ ਦੋਸ਼ ਲਿਖੋ ।

Answer:

ਨਸ਼ੀਲੀਆਂ ਵਸਤੂਆਂ ਦੇ ਦੋ ਦੋਸ਼ ਹੇਠ ਲਿਖੇ ਅਨੁਸਾਰ ਹਨ-
1. ਚਿਹਰਾ ਪੀਲਾ ਪੈ ਜਾਂਦਾ ਹੈ ।
2. ਮਾਨਸਿਕ ਸੰਤੁਲਨ ਖ਼ਰਾਬ ਹੋ ਜਾਂਦਾ ਹੈ ।

Exam Tips:

a) ਦੋ ਸਪਸ਼ਟ ਬਿੰਦੂ ਲਿਖਣੇ ਕਾਫ਼ੀ ਹਨ ।

 

Question 3: ਨਸ਼ੀਲੀ ਵਸਤੂਆਂ ਦੇ ਖਿਡਾਰੀਆਂ ‘ਤੇ ਪੈਂਦੇ ਕੋਈ ਦੋ ਬੁਰੇ ਪ੍ਰਭਾਵ ਲਿਖੋ ।

Answer:

ਨਸ਼ੀਲੀਆਂ ਵਸਤੂਆਂ ਦੇ ਖਿਡਾਰੀਆਂ ‘ਤੇ ਪੈਂਦੇ ਦੋ ਬੁਰੇ ਪ੍ਰਭਾਵ ਹੇਠ ਲਿਖੇ ਅਨੁਸਾਰ ਹਨ-
1. ਫੁਰਤੀ ਘੱਟ ਜਾਂਦੀ ਹੈ ।
2. ਮਾਨਸਿਕ ਸੰਤੁਲਨ ਅਤੇ ਇਕਾਗਰਤਾ ਘੱਟ ਜਾਂਦੀ ਹੈ ।

Exam Tips:

a) ਖਿਡਾਰੀ ਦੀ ਫੁਰਤੀ ਅਤੇ ਇਕਾਗਰਤਾ ਦੇ ਨੁਕਸਾਨ ਨੂੰ ਉਜਾਗਰ ਕਰੋ ।

 

ਛੋਟੇ ਉੱਤਰਾਂ ਵਾਲੇ ਪ੍ਰਸ਼ਨ

Question 1: ਨਸ਼ੀਲੀਆਂ ਵਸਤੂਆਂ ਦੇ ਨਾਂ ਲਿਖੋ ।

Answer:

ਨਸ਼ੀਲੀਆਂ ਵਸਤੂਆਂ ਦੇ ਨਾਂ ਹੇਠ ਲਿਖੇ ਅਨੁਸਾਰ ਹਨ-
1. ਸ਼ਰਾਬ
2. ਅਫ਼ੀਮ
3. ਤੰਬਾਕੂ
4. ਭੰਗ
5. ਨਾਰਕੋਟਿਕਸ
6. ਹਸ਼ੀਸ਼
7. ਨਸਵਾਰ
8. ਕੈਫ਼ੀਨ
9. ਐਡਰੀਨਲਿਨ
10. ਐਨਾਬੋਲਿਕ ਸਟੀਰਾਇਡ ।

Exam Tips:

a) ਨਾਂ ਨੰਬਰ ਲਾ ਕੇ ਸੂਚੀ ਵਿੱਚ ਲਿਖੋ ।

 

Question 2: ਸ਼ਰਾਬ ਦਾ ਸਿਹਤ ਉੱਤੇ ਕੀ ਅਸਰ ਪੈਂਦਾ ਹੈ ?

Answer:

ਸਾਹ ਦੀ ਗਤੀ ਤੇਜ਼ ਅਤੇ ਸਾਹ ਦੀਆਂ ਦੂਸਰੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ ।
ਸ਼ਰਾਬ ਦਾ ਅਸਰ ਪਹਿਲਾਂ ਦਿਮਾਗ ਉੱਤੇ ਹੁੰਦਾ ਹੈ । ਨਾੜੀ ਪ੍ਰਬੰਧ ਵਿਗੜ ਜਾਂਦਾ ਹੈ ਅਤੇ ਦਿਮਾਗ ਕਮਜ਼ੋਰ ਹੋ ਜਾਂਦਾ ਹੈ । ਮਨੁੱਖ ਦੀ ਸੋਚਣ ਦੀ ਸ਼ਕਤੀ ਘੱਟ ਜਾਂਦੀ ਹੈ ।
ਸ਼ਰਾਬ ਪੀਣ ਨਾਲ ਪਾਚਕ ਰਸ ਘੱਟ ਪੈਦਾ ਹੋਣਾ ਸ਼ੁਰੂ ਹੋ ਜਾਂਦਾ ਹੈ । ਜਿਸ ਨਾਲ ਪੇਟ ਖ਼ਰਾਬ ਰਹਿਣ ਲੱਗ ਜਾਂਦਾ ਹੈ ।
ਸਰੀਰ ਵਿੱਚ ਗੁਰਦੇ ਕਮਜ਼ੋਰ ਹੋ ਜਾਂਦੇ ਹਨ ।

Exam Tips:

a) ਦਿਮਾਗ, ਪਾਚਨ ਅਤੇ ਗੁਰਦਿਆਂ ਉੱਤੇ ਪੈਂਦੇ ਅਸਰਾਂ ਨੂੰ ਵੱਖ-ਵੱਖ ਬਿੰਦੂਆਂ ਵਿੱਚ ਲਿਖੋ ।

 

Question 3: ਤੰਬਾਕੂ ‘ਤੇ ਇੱਕ ਨੋਟ ਲਿਖੋ ।

Answer:

ਸਾਡੇ ਦੇਸ਼ ਵਿੱਚ ਤੰਬਾਕੂ ਪੀਣਾ ਅਤੇ ਤੰਬਾਕੂ ਖਾਣਾ ਇੱਕ ਬਹੁਤ ਬੁਰੀ ਲਾਹਨਤ ਬਣ ਚੁੱਕੀ ਹੈ । ਤੰਬਾਕੂ ਪੀਣ ਦੇ ਵੱਖ-ਵੱਖ ਢੰਗ ਹਨ, ਜਿਵੇਂ ਬੀੜੀ, ਸਿਗਰਟ ਪੀਣਾ, ਸਿਗਾਰ ਪੀਣਾ, ਚਿਲਮ ਪੀਣੀ ਆਦਿ । ਇਸੇ ਤਰ੍ਹਾਂ ਖਾਣ ਦੇ ਢੰਗ ਵੀ ਅਲੱਗ ਹਨ, ਜਿਵੇਂ ਤੰਬਾਕੂ ਵਿੱਚ ਰਲਾ ਕੇ ਸਿੱਧੇ ਮੂੰਹ ਵਿੱਚ ਰੱਖ ਕੇ ਖਾਣਾ ਜਾਂ ਪਾਨ ਵਿੱਚ ਰੱਖ ਕੇ ਖਾਣਾ ਆਦਿ । ਤੰਬਾਕੂ ਵਿੱਚ ਖ਼ਤਰਨਾਕ ਜ਼ਹਿਰ ਨਿਕੋਟੀਨ (Nicotine) ਹੁੰਦਾ ਹੈ । ਇਸ ਤੋਂ ਇਲਾਵਾ ਅਮੋਨੀਆ, ਕਾਰਬਨ ਡਾਈਆਕਸਾਈਡ ਆਦਿ ਵੀ ਹੁੰਦੀਆਂ ਹਨ । ਨਿਕੋਟੀਨ ਦਾ ਬੁਰਾ ਅਸਰ ਸਿਰ ‘ਤੇ ਪੈਂਦਾ ਹੈ ਜਿਸ ਨਾਲ ਸਿਰ ਚਕਰਾਉਣ ਲੱਗ ਜਾਂਦਾ ਹੈ ਅਤੇ ਫਿਰ ਦਿਲ ਤੇ ਅਸਰ ਕਰਦਾ ਹੈ ।

Exam Tips:

a) ਤੰਬਾਕੂ ਪੀਣ ਅਤੇ ਖਾਣ ਦੇ ਢੰਗ ਦੱਸ ਕੇ ਨਿਕੋਟੀਨ ਦਾ ਜ਼ਿਕਰ ਕਰੋ ।

 

Question 4: ਅਫ਼ੀਮ ਦੇ ਸਰੀਰ ‘ਤੇ ਪੈਣ ਵਾਲੇ ਮਾਰੂ ਪ੍ਰਭਾਵ ਦੱਸੋ ।

Answer:

1. ਪਾਚਨ ਸ਼ਕਤੀ ਖ਼ਰਾਬ ਹੋ ਜਾਂਦੀ ਹੈ ।
2. ਚਿਹਰਾ ਪੀਲਾ ਪੈ ਸਕਦਾ ਹੈ ।
3. ਖੇਡ ਦਾ ਮੈਦਾਨ ਲੜਾਈ ਦਾ ਮੈਦਾਨ ਬਣ ਜਾਂਦਾ ਹੈ ।
4. ਕਦਮ ਲੜਖੜਾਉਂਦੇ ਹਨ ।

Exam Tips:

a) ਮਾਰੂ ਪ੍ਰਭਾਵ ਬਿੰਦੂਆਂ ਵਿੱਚ ਲਿਖੋ, ਪਾਚਨ ਸ਼ਕਤੀ ਅਤੇ ਚਿਹਰੇ ਦਾ ਪੀਲਾਪਣ ਜ਼ਰੂਰ ਆਵੇ ।

 

Question 5: ਨਸ਼ੇ ਕਰਨ ਦੇ ਕੋਈ ਦੋ ਕਾਰਨ ਲਿਖੋ ।

Answer:

ਬੇਰੁਜ਼ਗਾਰੀ-ਬੇਰੁਜ਼ਗਾਰੀ ਵੀ ਨਸ਼ਿਆਂ ਦੇ ਵੱਧ ਰਹੇ ਰੁਝਾਨ ਦਾ ਵੱਡਾ ਕਾਰਨ ਹੈ । ਜਦੋਂ ਖਿਡਾਰੀ ਨੂੰ ਨੌਕਰੀ ਨਾ ਮਿਲਣ ਤੇ ਉਸਦਾ ਝੁਕਾਅ ਨਸ਼ਿਆਂ ਵੱਲ ਹੋ ਜਾਂਦਾ ਹੈ ।
ਦੋਸਤਾਂ ਵੱਲੋਂ ਦਬਾਓ-ਖਿਡਾਰੀਆਂ ਨੂੰ ਉਸਦੇ ਸਾਥੀਆਂ ਦੁਆਰਾ ਨਸ਼ੇ ਦੀ ਇੱਕ ਦੋ ਦਫ਼ਾ ਵਰਤੋਂ ਕਰਨ ਲਈ ਦਬਾਅ ਪਾਇਆ ਜਾਂਦਾ ਹੈ ਅਤੇ ਨਸ਼ਿਆਂ ਨੂੰ ਮਜ਼ੇਦਾਰ ਚੀਜ਼ ਦੱਸ ਕੇ ਉਸ ਨੂੰ ਨਸ਼ਾ ਕਰਵਾਇਆ ਜਾਂਦਾ ਹੈ ।

Exam Tips:

a) ਪ੍ਰਸ਼ਨ ਵਿੱਚ ਦੋ ਕਾਰਨ ਮੰਗੇ ਹਨ, ਇਸ ਲਈ ਦੋ ਕਾਰਨ ਹੀ ਵਿਆਖਿਆ ਸਹਿਤ ਲਿਖੋ ।

 

Question 6: ਨਸ਼ਿਆਂ ਦਾ ਖਿਡਾਰੀ, ਪਰਿਵਾਰ, ਸਮਾਜ ਅਤੇ ਦੇਸ਼ ‘ਤੇ ਪ੍ਰਭਾਵ ਲਿਖੋ ।

Answer:

ਨਸ਼ਾ ਇੱਕ ਅਜਿਹਾ ਨਾਮੁਰਾਦ ਪਦਾਰਥ ਹੈ । ਜਿਸ ਦੀ ਵਰਤੋਂ ਕਰਨ ਵਾਲਾ ਵਿਅਕਤੀ ਆਪਣੀ ਸੁੱਧ ਖੋ ਬੈਠਦਾ ਹੈ । ਉਹ ਆਪਣੀ ਸਿਹਤ ਤਾਂ ਖ਼ਰਾਬ ਕਰਦਾ ਹੀ ਹੈ ਬਲਕਿ ਆਪਣੇ ਪਰਿਵਾਰ ਦਾ ਜਿਉਣਾ ਵੀ ਮੁਹਾਲ ਕਰ ਦਿੰਦਾ ਹੈ । ਉਹ ਆਪਣੇ ਨਸ਼ੇ ਦੀ ਪੂਰਤੀ ਲਈ ਹਰ ਗ਼ਲਤ ਤਰੀਕਾ ਵਰਤਦਾ ਹੈ । ਜਿਸ ਕਰਕੇ ਪਰਿਵਾਰ ਵਿੱਚ ਕਲੇਸ਼ ਰਹਿੰਦਾ ਹੈ । ਜਿਸ ਦਾ ਮਾਰੂ ਪ੍ਰਭਾਵ ਬੱਚੇ ਦੇ ਵਾਧੇ ਅਤੇ ਵਿਕਾਸ ‘ਤੇ ਪੈਂਦਾ ਹੈ । ਸਮਾਜ ਵਿੱਚ ਵਿਅਕਤੀ ਦੀ ਇੱਜ਼ਤ ਖ਼ਤਮ ਹੋ ਜਾਂਦੀ ਹੈ ।
ਹਰ ਕੋਈ ਅਜਿਹੇ ਨਸ਼ੇੜੀ ਵਿਅਕਤੀ ਤੋਂ ਦੂਰ ਰਹਿੰਦਾ ਹੈ ।

Exam Tips:

a) ਖਿਡਾਰੀ, ਪਰਿਵਾਰ ਅਤੇ ਸਮਾਜ, ਤਿੰਨਾਂ ਉੱਤੇ ਪ੍ਰਭਾਵ ਦਾ ਵੱਖ-ਵੱਖ ਜ਼ਿਕਰ ਕਰੋ ।

 

ਵੱਡੇ ਉੱਤਰਾਂ ਵਾਲੇ ਪ੍ਰਸ਼ਨ

Question 1: ਨਸ਼ੀਲੀਆਂ ਵਸਤੂਆਂ ਦੇ ਸਰੀਰ ‘ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਵਰਣਨ ਕਰੋ ।

Answer:

ਸ਼ਰਾਬ, ਅਫ਼ੀਮ, ਤੰਬਾਕੂ, ਹਸ਼ੀਸ਼ ਆਦਿ ਨਸ਼ੀਲੀਆਂ ਵਸਤੂਆਂ ਹਨ । ਇਨ੍ਹਾਂ ਦੀ ਵਰਤੋਂ ਨਾਲ ਭਾਵੇਂ ਹੀ ਕੁੱਝ ਸਮੇਂ ਦੇ ਲਈ ਵੱਧ ਕੰਮ ਲਿਆ ਜਾ ਸਕਦਾ ਹੈ ਪਰ ਵੱਧ ਕੰਮ ਨਾਲ ਮਨੁੱਖ ਰੋਗ ਦਾ ਸ਼ਿਕਾਰ ਹੋ ਕੇ ਮੌਤ ਨੂੰ ਪ੍ਰਾਪਤ ਕਰਦਾ ਹੈ । ਇਨ੍ਹਾਂ ਮਾਰੂ ਨਸ਼ਿਆਂ ਵਿੱਚੋਂ ਕੁੱਝ ਨਸ਼ੇ ਤਾਂ ਕੋੜ੍ਹ ਦੇ ਰੋਗ ਤੋਂ ਵੀ ਬੁਰੇ ਹਨ । ਸ਼ਰਾਬ, ਤੰਬਾਕੂ, ਅਫ਼ੀਮ, ਭੰਗ, ਹਸ਼ੀਸ਼, ਐਡਰੀਨਲਿਨ ਅਤੇ ਕੈਫ਼ੀਨ ਅਜਿਹੀਆਂ ਨਸ਼ੀਲੀਆਂ ਵਸਤੂਆਂ ਹਨ, ਇਨ੍ਹਾਂ ਦਾ ਸੇਵਨ ਸਿਹਤ ਦੇ ਲਈ ਬਹੁਤ ਹੀ ਹਾਨੀਕਾਰਕ ਹੈ । ਨਸ਼ੀਲੀਆਂ ਵਸਤੂਆਂ ਦੇ ਸਰੀਰ ਤੇ ਪੈਣ ਵਾਲੇ ਮਾੜੇ ਪ੍ਰਭਾਵ ਹੇਠ ਲਿਖੇ ਹਨ ਕਦਮ ਲੜਖੜਾਉਂਦੇ ਹਨ ।
ਮਾਨਸਿਕ ਸੰਤੁਲਨ ਖ਼ਰਾਬ ਹੋ ਜਾਂਦਾ ਹੈ ।
ਖੇਡ ਦਾ ਮੈਦਾਨ ਲੜਾਈ ਦਾ ਮੈਦਾਨ ਬਣ ਜਾਂਦਾ ਹੈ ।
ਚਿਹਰਾ ਪੀਲਾ ਪੈ ਸਕਦਾ ਹੈ ।
ਪੇਸ਼ੀਆਂ ਦੇ ਕੰਮ ਕਰਨ ਦੀ ਸ਼ਕਤੀ ਘੱਟ ਜਾਂਦੀ ਹੈ ।
ਪਾਚਨ ਸ਼ਕਤੀ ਖ਼ਰਾਬ ਹੋ ਜਾਂਦੀ ਹੈ ।
ਕਈ ਕਿਸਮ ਦੇ ਪੇਟ ਦੇ ਰੋਗ ਲੱਗ ਜਾਂਦੇ ਹਨ ।
ਤੇਜ਼ਾਬੀ ਅੰਸ਼ ਜਿਗਰ ਦੀ ਸ਼ਕਤੀ ਘੱਟ ਕਰਦੇ ਹਨ ।
ਖਿਡਾਰੀਆਂ ਦੀ ਯਾਦ-ਸ਼ਕਤੀ ਘੱਟ ਜਾਂਦੀ ਹੈ ।
ਅੱਖਾਂ ਦੀਆਂ ਪੁਤਲੀਆਂ ਸੁੰਗੜ ਜਾਂਦੀਆਂ ਹਨ ਅਤੇ ਕੋਈ ਵੀ ਵਸਤੂ ਸਾਫ਼ ਦਿਖਾਈ ਨਹੀਂ ਦਿੰਦੀ ।
ਖੇਡ ਦੇ ਮੈਦਾਨ ਵਿੱਚ ਖਿਡਾਰੀ ਖੇਡ ਦਾ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਦਾ ਹੈ ।
ਕੈਂਸਰ ਅਤੇ ਦਮੇ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ ।
ਦਿਲ ਦੀ ਧੜਕਨ ਤੇਜ਼ ਹੋ ਜਾਂਦੀ ਹੈ ।
ਛਾਤੀ ਵਿੱਚ ਦਰਦ ਮਹਿਸੂਸ ਹੁੰਦਾ ਰਹਿੰਦਾ ਹੈ ।
ਕੋਈ ਵੀ ਨਿਰਣਾ ਲੈਣ ਦੀ ਕਾਬਲੀਅਤ ਘੱਟ ਜਾਂਦੀ ਹੈ ।
ਡਰ, ਘਬਰਾਹਟ ਅਤੇ ਬਿਮਾਰੀ ਦੀ ਹਾਲਤ ਮਹਿਸੂਸ ਹੁੰਦੀ ਹੈ ।

Exam Tips:

a) ਸਰੀਰ ਦੇ ਅੰਗਾਂ ਮੁਤਾਬਕ ਪ੍ਰਭਾਵ ਵੰਡ ਕੇ (ਪਾਚਨ, ਦਿਲ, ਅੱਖਾਂ, ਦਿਮਾਗ) ਲਿਖੋ ।
b) ਖੇਡ ਪ੍ਰਦਰਸ਼ਨ ਉੱਤੇ ਅਸਰ ਦਾ ਵੱਖਰਾ ਬਿੰਦੂ ਰੱਖੋ ।

 

Question 2: ਡੋਪਿੰਗ ਕਿਸ ਨੂੰ ਕਹਿੰਦੇ ਹਨ ? ਬਲੱਡ ਡੋਪਿੰਗ ਤੇ ਜੀਨ ਡੋਪਿੰਗ ਬਾਰੇ ਜਾਣਕਾਰੀ ਦਿਓ ।

Answer:

ਡੋਪਿੰਗ ਤੋਂ ਭਾਵ ਹੈ ਅਜਿਹੇ ਕੁੱਝ ਸ਼ਕਤੀ ਵਧਾਓ ਤਰੀਕਿਆਂ ਦੀ ਵਰਤੋਂ ਕਰਨਾ ਜਿਸ ਨਾਲ ਖੇਡ ਪ੍ਰਫਾਰਮੈਂਸ ਨੂੰ ਵਧਾਇਆ ਜਾ ਸਕਦਾ ਹੈ । ਅੰਤਰ-ਰਾਸ਼ਟਰੀ ਉਲੰਪਿਕ ਕਮੇਟੀ ਅਨੁਸਾਰ, “ਕੋਈ ਅਜਿਹਾ ਤਰੀਕਾ ਜਾਂ ਪਦਾਰਥ ਜੋ ਅਥਲੀਟ ਦੁਆਰਾ ਆਪਣੀ ਪ੍ਰਫਾਰਮੈਂਸ ਨੂੰ ਵਧਾਉਣ ਲਈ ਵਰਤਿਆ ਜਾਂਦਾ ਹੈ । ਉਸ ਨੂੰ ਡੋਪਿੰਗ ਕਿਹਾ ਜਾਂਦਾ ਹੈ । ਬਲੱਡ ਡੋਪਿੰਗ-ਇਸ ਵਿੱਚ ਖਿਡਾਰੀ ਆਪਣਾ ਖੂਨ ਮੁਕਾਬਲੇ ਤੋਂ ਕੁੱਝ ਦਿਨ ਪਹਿਲਾਂ ਕੱਢ ਕੇ ਸੁਰੱਖਿਅਤ ਰੱਖ ਲੈਂਦੇ ਹਨ । ਇਸ ਦੌਰਾਨ ਖੂਨ ਦੀ ਘਾਟ ਨੂੰ ਸਰੀਰ ਆਪਣੇ ਆਪ ਲਾਲ ਰਕਤਾਣੂ ਪੈਦਾ ਕਰਕੇ ਪੂਰਾ ਕਰ ਲੈਂਦਾ ਹੈ । ਮੁਕਾਬਲੇ ਤੋਂ ਪਹਿਲਾਂ ਇਹ ਕੱਢ ਕੇ ਰੱਖਿਆ ਖੂਨ ਦੁਬਾਰਾ ਸਰੀਰ ਵਿੱਚ ਚੜ੍ਹਾ ਦਿੱਤਾ ਜਾਂਦਾ ਹੈ ।
ਇਸ ਨਾਲ ਸਰੀਰ ਵਿੱਚ ਆਕਸੀਜਨ ਲੈ ਕੇ ਜਾਣ ਵਾਲੇ ਤੱਤ ਹੀਮੋਗਲੋਬਿਨ ਦੀ ਮਾਤਰਾ ਵੱਧ ਜਾਂਦੀ ਹੈ, ਜਿਸ ਨਾਲ ਲੰਮੀਆਂ ਦੌੜਾਂ ਵਿੱਚ ਫਾਇਦਾ ਹੁੰਦਾ ਹੈ ।
ਜੀਨ ਡੋਪਿੰਗ-ਜੀਨ ਡੋਪਿੰਗ ਵਿੱਚ ਆਪਣੇ ਸਰੀਰ ਦੀ ਸਮਰੱਥਾ ਨੂੰ ਵਧਾਉਣ ਲਈ ਆਪਣੇ ਹੀ ਜੀਨਜ਼ ਨੂੰ ਮੌਡੀਫਾਈ ਕੀਤਾ ਜਾਂਦਾ ਹੈ । ਇਸ ਡੋਪਿੰਗ ਨਾਲ ਮਾਸਪੇਸ਼ੀਆਂ ਵਿਚ ਵਾਧਾ ਹੁੰਦਾ ਹੈ । ਸਰੀਰ ਦੀ ਸਹਿਣ ਸ਼ਕਤੀ ਵੱਧਦੀ ਹੈ ਅਤੇ ਵੱਧ ਦਰਦ ਸਗ੍ਰਹਿਣ ਕਰਨ ਦੀ ਸ਼ਕਤੀ ਆਦਿ ਵੱਧਦੀ ਹੈ ।

Exam Tips:

a) ਪਹਿਲਾਂ ਡੋਪਿੰਗ ਦੀ ਪਰਿਭਾਸ਼ਾ ਲਿਖੋ, ਫਿਰ ਬਲੱਡ ਡੋਪਿੰਗ ਅਤੇ ਜੀਨ ਡੋਪਿੰਗ ਨੂੰ ਵੱਖਰੇ ਸਿਰਲੇਖਾਂ ਹੇਠ ਲਿਖੋ ।
b) ਬਲੱਡ ਡੋਪਿੰਗ ਵਿੱਚ ਹੀਮੋਗਲੋਬਿਨ ਦੇ ਵਧਣ ਦਾ ਨੁਕਤਾ ਜ਼ਰੂਰ ਲਿਖੋ ।

 

Physical Education Class 11 Curriculum Solutions: Punjabi Medium Chapter 05 ਨਸ਼ਿਆਂ ਅਤੇ ਡੋਪਿੰਗ ਦੇ ਮਾਰੂ ਪ੍ਰਭਾਵ

Textbook Solutions for Class 11 Physical Education Punjabi Medium Chapter 05 ਨਸ਼ਿਆਂ ਅਤੇ ਡੋਪਿੰਗ ਦੇ ਮਾਰੂ ਪ੍ਰਭਾਵ

Explore reliable textbook solutions for Punjabi Medium Chapter 05 ਨਸ਼ਿਆਂ ਅਤੇ ਡੋਪਿੰਗ ਦੇ ਮਾਰੂ ਪ੍ਰਭਾਵ tailored for Class 11 learners. Utilizing these complete exercise answers ensures your preparation aligns exactly with official Punjab Board standards for Physical Education.

Mastering Theoretical and Practical Questions

Each solution includes detailed reasoning to foster genuine comprehension of Punjabi Medium Chapter 05 ਨਸ਼ਿਆਂ ਅਤੇ ਡੋਪਿੰਗ ਦੇ ਮਾਰੂ ਪ੍ਰਭਾਵ concepts. Reviewing these step-by-step breakdowns allows learners to master both analytical and descriptive questions expected in school evaluations.

Effective Self-Study and Homework Assistance

These resources act as an effective roadmap for daily homework tasks and independent study. Supplement your review of Punjabi Medium Chapter 05 ਨਸ਼ਿਆਂ ਅਤੇ ਡੋਪਿੰਗ ਦੇ ਮਾਰੂ ਪ੍ਰਭਾਵ with official sample papers and interactive practice tests available on our platform free of charge.

FAQs

Where can I find the latest PSEB 11th Class Physical Education Solutions Chapter 5 ਨਸ਼ਿਆਂ ਅਤੇ ਡੋਪਿੰਗ ਦੇ ਮਾਰੂ ਪ੍ਰਭਾਵ for the 2026-27 session?

The complete and updated PSEB 11th Class Physical Education Solutions Chapter 5 ਨਸ਼ਿਆਂ ਅਤੇ ਡੋਪਿੰਗ ਦੇ ਮਾਰੂ ਪ੍ਰਭਾਵ is available for free on StudiesToday.com. These solutions for Class 11 Physical Education are as per latest Punjab Board curriculum.

Are the Physical Education Punjab Board solutions for Class 11 updated for the new 50% competency-based exam pattern?

Yes, our experts have revised the PSEB 11th Class Physical Education Solutions Chapter 5 ਨਸ਼ਿਆਂ ਅਤੇ ਡੋਪਿੰਗ ਦੇ ਮਾਰੂ ਪ੍ਰਭਾਵ as per 2026 exam pattern. All textbook exercises have been solved and have added explanation about how the Physical Education concepts are applied in case-study and assertion-reasoning questions.

How do these Class 11 Punjab Board solutions help in scoring 90% plus marks?

Toppers recommend using Punjab Board language because Punjab Board marking schemes are strictly based on textbook definitions. Our PSEB 11th Class Physical Education Solutions Chapter 5 ਨਸ਼ਿਆਂ ਅਤੇ ਡੋਪਿੰਗ ਦੇ ਮਾਰੂ ਪ੍ਰਭਾਵ will help students to get full marks in the theory paper.

Do you offer PSEB 11th Class Physical Education Solutions Chapter 5 ਨਸ਼ਿਆਂ ਅਤੇ ਡੋਪਿੰਗ ਦੇ ਮਾਰੂ ਪ੍ਰਭਾਵ in multiple languages like Hindi and English?

Yes, we provide bilingual support for Class 11 Physical Education. You can access PSEB 11th Class Physical Education Solutions Chapter 5 ਨਸ਼ਿਆਂ ਅਤੇ ਡੋਪਿੰਗ ਦੇ ਮਾਰੂ ਪ੍ਰਭਾਵ in both English and Hindi medium.

Is it possible to download the Physical Education Punjab Board solutions for Class 11 as a PDF?

Yes, you can download the entire PSEB 11th Class Physical Education Solutions Chapter 5 ਨਸ਼ਿਆਂ ਅਤੇ ਡੋਪਿੰਗ ਦੇ ਮਾਰੂ ਪ੍ਰਭਾਵ in printable PDF format for offline study on any device.