Solutions for Class 10 Agriculture: Punjabi Medium Chapter 09 ਤਸਦੀਕਸ਼ੁਦਾ ਬੀਜ ਉਤਪਾਦਨ
Review structured textbook solutions for Class 10 Agriculture Punjabi Medium Chapter 09 ਤਸਦੀਕਸ਼ੁਦਾ ਬੀਜ ਉਤਪਾਦਨ. Built according to Punjab Board guidelines for the 2026-27 academic year, these downloadable answers support daily revision and problem-solving accuracy.
Practice Class 10 Agriculture Solutions: Punjabi Medium Chapter 09 ਤਸਦੀਕਸ਼ੁਦਾ ਬੀਜ ਉਤਪਾਦਨ
Navigate directly to the solved Agriculture textbook exercises using the digital viewer below. Each solution includes detailed step-by-step explanations, allowing students to instantly cross-check their work and identify areas requiring further revision.
(ੳ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ
Question 1: ਕਣਕ ਦੀਆਂ ਦੋ ਮੈਕਸੀਕਣ ਕਿਸਮਾਂ ਦੇ ਨਾਂ ਲਿਖੋ।
Answer:
ਲਰਮਾ ਰੋਹੋ, ਸੋਨਾਰਾ 64.
Exam Tips:
a) ਦੋਵੇਂ ਕਿਸਮਾਂ ਦੇ ਨਾਂ ਲਿਖੋ: ਲਰਮਾ ਰੋਹੋ ਅਤੇ ਸੋਨਾਰਾ 64 (ਮੈਕਸੀਕਨ ਕਣਕ)।
Question 2: ਬੀਜ ਸਾਫ਼ ਕਰਨ ਵਾਲੀ ਮਸ਼ੀਨ ਦਾ ਨਾਂ ਲਿਖੋ।
Answer:
ਸੀਡ ਗਰੇਡਰ।
Exam Tips:
a) ਬੀਜ ਸਾਫ਼ ਅਤੇ ਗਰੇਡ ਕਰਨ ਵਾਲੀ ਮਸ਼ੀਨ ਦਾ ਨਾਂ ਸੀਡ ਗਰੇਡਰ ਹੈ।
Question 3: ਕਣਕ ਦੀਆਂ ਦੋ ਨਵੀਆਂ ਸੁਧਰੀਆਂ ਕਿਸਮਾਂ ਦੇ ਨਾਂ ਲਿਖੋ।
Answer:
ਡਬਲਯੂ. ਐੱਚ. 1105, ਪੀ. ਬੀ. ਡਬਲਯੂ. 621.
Exam Tips:
a) ਕਣਕ ਦੀਆਂ ਨਵੀਆਂ ਕਿਸਮਾਂ ਵਿੱਚ ਡਬਲਯੂ. ਐੱਚ. 1105 ਅਤੇ ਪੀ. ਬੀ. ਡਬਲਯੂ. 621 ਯਾਦ ਰੱਖੋ।
Question 4: ਤਸਦੀਕਸ਼ੁਦਾ ਬੀਜ ਦੇ ਥੈਲੇ ਉੱਪਰ ਕਿੰਨੇ ਟੈਗ ਲਗਦੇ ਹਨ?
Answer:
ਦੋ, ਹਰਾ ਤੇ ਨੀਲਾ।
Exam Tips:
a) ਤਸਦੀਕਸ਼ੁਦਾ ਬੀਜ ਦੇ ਥੈਲੇ ਉੱਤੇ ਦੋ ਟੈਗ ਹੁੰਦੇ ਹਨ: ਹਰਾ (ਬੀਜ ਤਿਆਰ ਕਰਨ ਵਾਲੇ ਦਾ) ਅਤੇ ਨੀਲਾ (ਸਰਕਾਰੀ ਮਹਿਕਮੇ ਦਾ)।
Question 5: ਬੁਨਿਆਦੀ ਬੀਜ ਉੱਪਰ ਕਿਸ ਰੰਗ ਦਾ ਟੈਗ ਲਗਦਾ ਹੈ?
Answer:
ਸਫ਼ੈਦ ਟੈਗ।
Exam Tips:
a) ਬੁਨਿਆਦੀ ਬੀਜ ਦਾ ਟੈਗ ਸਫ਼ੈਦ ਹੈ, ਬਰੀਡਰ ਬੀਜ ਦਾ ਗੋਲਡਨ ਅਤੇ ਤਸਦੀਕਸ਼ੁਦਾ ਦਾ ਨੀਲਾ।
Question 6: ਟੀ. ਐੱਲ. ਬੀਜ਼ ਦਾ ਪੂਰਾ ਨਾਂ ਲਿਖੋ।
Answer:
ਟਰੁੱਥਫੁੱਲੀ ਲੇਬਲਡ (Truthfully labelled).
Exam Tips:
a) ਟੀ. ਐੱਲ. ਦਾ ਪੂਰਾ ਰੂਪ ਟਰੁੱਥਫੁੱਲੀ ਲੇਬਲਡ (Truthfully Labelled) ਹੈ।
Question 7: ਬੀਜ ਕਾਨੂੰਨ ਕਿਹੜੇ ਸਾਲ ਵਿਚ ਬਣਿਆ ਸੀ?
Answer:
ਸਾਲ 1966 ਵਿਚ।
Exam Tips:
a) ਬੀਜ ਕਾਨੂੰਨ ਸਾਲ 1966 ਵਿੱਚ ਬਣਿਆ; ਸਾਲ ਦੇ ਅੰਕ ਸਹੀ ਲਿਖੋ।
Question 8: ਕਣਕ ਦੇ ਤਸਦੀਕਸ਼ੁਦਾ ਬੀਜ ਦੀ ਘੱਟੋ-ਘੱਟ ਕਿੰਨੀ ਉੱਗਣ ਸ਼ਕਤੀ ਹੋਣੀ ਚਾਹੀਦੀ ਹੈ?
Answer:
85 ਫੀਸਦੀ ਤੋਂ ਘੱਟ ਨਹੀਂ ਹੋਣੀ ਚਾਹੀਦੀ।
Exam Tips:
a) ਕਣਕ ਦੇ ਤਸਦੀਕਸ਼ੁਦਾ ਬੀਜ ਦੀ ਉੱਗਣ ਸ਼ਕਤੀ 85% ਤੋਂ ਘੱਟ ਨਹੀਂ ਹੋਣੀ ਚਾਹੀਦੀ।
Question 9: ਝੋਨੇ ਦੇ ਤਸਦੀਕਸ਼ੁਦਾ ਬੀਜ ਦੀ ਘੱਟੋ-ਘੱਟ ਕਿੰਨੀ ਸ਼ੁੱਧਤਾ ਹੁੰਦੀ ਹੈ?
Answer:
98 ਫੀਸਦੀ।
Exam Tips:
a) ਝੋਨੇ ਦੇ ਤਸਦੀਕਸ਼ੁਦਾ ਬੀਜ ਦੀ ਘੱਟੋ-ਘੱਟ ਸ਼ੁੱਧਤਾ 98% ਹੈ।
Question 10: ਨਰਮੇ ਦੇ ਕਿਸੇ ਇਕ ਜੱਦੀ-ਪੁਸ਼ਤੀ ਗੁਣ ਦਾ ਨਾਂ ਲਿਖੋ।
Answer:
ਟੀਂਡਿਆਂ ਦੀ ਗਿਣਤੀ, ਟੀਂਡਿਆਂ ਦਾ ਔਸਤ ਵਜ਼ਨ।
Exam Tips:
a) ਨਰਮੇ ਦੇ ਜੱਦੀ-ਪੁਸ਼ਤੀ ਗੁਣਾਂ ਵਿੱਚ ਟੀਂਡਿਆਂ ਦੀ ਗਿਣਤੀ ਤੇ ਟੀਂਡਿਆਂ ਦਾ ਔਸਤ ਵਜ਼ਨ ਆਉਂਦੇ ਹਨ।
(ਅ) ਇੱਕ-ਦੋ ਵਾਕਾਂ ਵਿੱਚ ਉੱਤਰ ਦਿਓ
Question 1: ਬੀਜ ਕਾਨੂੰਨ ਦਾ ਕੀ ਉਦੇਸ਼ ਸੀ ਅਤੇ ਕਦੋਂ ਲਾਗੂ ਕੀਤਾ ਗਿਆ ਸੀ?
Answer:
ਇਸ ਐਕਟ ਦਾ ਉਦੇਸ਼ ਸੀ ਕਿਸਾਨਾਂ ਨੂੰ ਸਹੀ ਨਸਲ ਦਾ ਬੀਜ ਵਾਜਬ ਕੀਮਤਾਂ ਤੇ ਪ੍ਰਾਪਤ ਕਰਾਉਣਾ। ਇਸ ਕਾਨੂੰਨ ਨੂੰ 1966 ਵਿਚ ਲਾਗੂ ਕੀਤਾ ਗਿਆ।
Exam Tips:
a) ਉੱਤਰ ਵਿੱਚ ਉਦੇਸ਼ (ਸਹੀ ਨਸਲ ਦਾ ਬੀਜ ਵਾਜਬ ਕੀਮਤ 'ਤੇ) ਅਤੇ ਸਾਲ 1966 ਦੋਵੇਂ ਲਿਖੋ।
Question 2: ਨਰਮੇ ਦੀ ਫ਼ਸਲ ਦੇ ਦੋ ਜੱਦੀ-ਪੁਸ਼ਤੀ ਗੁਣ ਲਿਖੋ।
Answer:
ਨਰਮੇ ਦੀ ਫ਼ਸਲ ਦੇ ਜੱਦੀ-ਪੁਸ਼ਤੀ ਗੁਣ ਹਨ – ਟੀਂਡਿਆਂ ਦੀ ਗਿਣਤੀ, ਟੀਂਡਿਆਂ ਦਾ ਔਸਤ ਵਜ਼ਨ, ਫਲਦਾਰ ਟਾਹਣੀਆਂ ਦੀ ਗਿਣਤੀ ਆਦਿ।
Exam Tips:
a) ਨਰਮੇ ਦੇ ਗੁਣਾਂ ਵਿੱਚ ਟੀਂਡਿਆਂ ਦੀ ਗਿਣਤੀ, ਔਸਤ ਵਜ਼ਨ ਅਤੇ ਫਲਦਾਰ ਟਾਹਣੀਆਂ – ਕੋਈ ਦੋ ਲਿਖੋ।
Question 3: ਬੁਨਿਆਦੀ ਬੀਜ ਤੋਂ ਕੀ ਭਾਵ ਹੈ?
Answer:
ਬੁਨਿਆਦੀ ਬੀਜ ਉਹ ਬੀਜ ਹੈ ਜਿਸ ਤੋਂ ਤਸਦੀਕਸ਼ੁਦਾ ਬੀਜ ਤਿਆਰ ਕੀਤੇ ਜਾਂਦੇ ਹਨ।
Exam Tips:
a) ਯਾਦ ਰੱਖੋ: ਬੁਨਿਆਦੀ ਬੀਜ ਤੋਂ ਹੀ ਤਸਦੀਕਸ਼ੁਦਾ ਬੀਜ ਤਿਆਰ ਹੁੰਦਾ ਹੈ।
Question 4: ਬੀਜ ਨੂੰ ਪ੍ਰਮਾਣਿਤ ਕਰਨ ਵਾਲੀ ਸੰਸਥਾ ਦਾ ਪੂਰਾ ਨਾਂ ਲਿਖੋ।
Answer:
ਬੀਜ ਨੂੰ ਪ੍ਰਮਾਣਿਤ ਕਰਨ ਵਾਲੀ ਸੰਸਥਾ ਦਾ ਪੂਰਾ ਨਾਂ ਪੰਜਾਬ ਰਾਜ ਬੀਜ ਪ੍ਰਮਾਣਿਤ ਸੰਸਥਾ (Punjab State Seed Certification Authority) ਹੈ।
Exam Tips:
a) ਪੰਜਾਬ ਰਾਜ ਬੀਜ ਪ੍ਰਮਾਣਿਤ ਸੰਸਥਾ ਦਾ ਅੰਗਰੇਜ਼ੀ ਨਾਂ ਵੀ ਨਾਲ ਲਿਖ ਦਿਓ।
Question 5: ਕਣਕ ਦੀ ਫ਼ਸਲ ਦੇ ਤਿੰਨ ਮਹੱਤਵਪੂਰਨ ਜੱਦੀ-ਪੁਸ਼ਤੀ ਗੁਣ ਦੱਸੋ।
Answer:
ਕਣਕ ਦੀ ਫ਼ਸਲ ਦੇ ਜੱਦੀ ਪੁਸ਼ਤੀ ਗੁਣ ਹਨ – ਪ੍ਰਤੀ ਪੌਦਾ ਸ਼ਾਖਾ ਦੀ ਗਿਣਤੀ, ਪ੍ਰਤੀ ਸਿੱਟਾ ਦਾਣਿਆਂ ਦੀ ਗਿਣਤੀ, ਦਾਣਿਆਂ ਦਾ ਵਜ਼ਨ, ਸਿੱਟੇ ਦੀ ਲੰਬਾਈ ਆਦਿ।
Exam Tips:
a) ਕਣਕ ਦੇ ਗੁਣ: ਪ੍ਰਤੀ ਪੌਦਾ ਸ਼ਾਖਾਵਾਂ, ਪ੍ਰਤੀ ਸਿੱਟਾ ਦਾਣੇ, ਦਾਣਿਆਂ ਦਾ ਵਜ਼ਨ ਅਤੇ ਸਿੱਟੇ ਦੀ ਲੰਬਾਈ – ਤਿੰਨ ਲਿਖੋ।
Question 6: ਬਰੀਡਰ ਬੀਜ ਕਿਸ ਸੰਸਥਾ ਵੱਲੋਂ ਤਿਆਰ ਕੀਤਾ ਜਾਂਦਾ ਹੈ?
Answer:
ਜਿਸ ਸੰਸਥਾ ਵੱਲੋਂ ਉਸ ਕਿਸਮ ਦੀ ਖੋਜ ਕੀਤੀ ਜਾਂਦੀ ਹੈ ਉਹ ਮੁੱਢਲਾ ਬੀਜ ਤਿਆਰ ਕਰਦੀ ਹੈ ਤੇ ਇਸੇ ਸੰਸਥਾ ਵੱਲੋਂ ਮੁੱਢਲੇ ਬੀਜ ਤੋਂ ਬਰੀਡਰ ਬੀਜ ਤਿਆਰ ਕੀਤਾ ਜਾਂਦਾ ਹੈ।
Exam Tips:
a) ਖੋਜ ਕਰਨ ਵਾਲੀ ਸੰਸਥਾ ਪਹਿਲਾਂ ਮੁੱਢਲਾ ਬੀਜ ਅਤੇ ਫਿਰ ਉਸ ਤੋਂ ਬਰੀਡਰ ਬੀਜ ਤਿਆਰ ਕਰਦੀ ਹੈ।
Question 7: ਬੀਜ ਦੇ ਕੋਈ ਤਿੰਨ ਬਾਹਰੀ ਦਿੱਖ ਵਾਲੇ ਗੁਣਾਂ ਬਾਰੇ ਲਿਖੋ।
Answer:
ਬੀਜ ਦੇ ਬਾਹਰੀ ਦਿੱਖ ਵਾਲੇ ਗੁਣ ਹਨ – ਬੀਜ ਦਾ ਰੰਗ-ਰੂਪ, ਅਕਾਰ, ਵਜ਼ਨ ਆਦਿ।
Exam Tips:
a) ਬਾਹਰੀ ਦਿੱਖ ਦੇ ਗੁਣ ਅੱਖ ਨਾਲ ਦਿਸਦੇ ਹਨ: ਰੰਗ-ਰੂਪ, ਆਕਾਰ ਤੇ ਵਜ਼ਨ।
Question 8: ਤਸਦੀਕਸ਼ੁਦਾ ਬੀਜ ਦੀ ਪਰਿਭਾਸ਼ਾ ਲਿਖੋ।
Answer:
ਤਸਦੀਕਸ਼ੁਦਾ ਬੀਜ ਉਹ ਬੀਜ ਹਨ ਜੋ ਮਿੱਥੇ ਹੋਏ ਮਿਆਰਾਂ ਅਨੁਸਾਰ ਪੰਜਾਬ ਰਾਜ ਬੀਜ ਪ੍ਰਮਾਣਿਤ ਸੰਸਥਾ ਦੀ ਨਿਗਰਾਨੀ ਅਧੀਨ ਪੈਦਾ ਕੀਤੇ ਜਾਂਦੇ ਹਨ।
Exam Tips:
a) ਪਰਿਭਾਸ਼ਾ ਵਿੱਚ 'ਮਿੱਥੇ ਮਿਆਰ' ਅਤੇ 'ਪੰਜਾਬ ਰਾਜ ਬੀਜ ਪ੍ਰਮਾਣਿਤ ਸੰਸਥਾ ਦੀ ਨਿਗਰਾਨੀ' ਦੋ ਸ਼ਬਦ-ਸਮੂਹ ਜ਼ਰੂਰ ਲਿਖੋ।
Question 9: ਬੀਜ ਉਤਪਾਦਨ ਵਿੱਚ ਵੱਖਰੇ-ਪਣ ਦੀ ਦੂਰੀ ਦੀ ਕੀ ਮਹੱਤਤਾ ਹੈ?
Answer:
ਇਸ ਤਰ੍ਹਾਂ ਦੂਸਰੀਆਂ ਫ਼ਸਲਾਂ ਦਾ ਅਸਰ ਬੀਜ ਦੇ ਮਿਆਰ ਤੇ ਨਹੀਂ ਪੈਂਦਾ ਹੈ।
Exam Tips:
a) ਵੱਖਰੇਪਣ ਦੀ ਦੂਰੀ ਦਾ ਲਾਭ ਹੈ ਕਿ ਹੋਰ ਫ਼ਸਲਾਂ ਦਾ ਰਲੇਵਾਂ ਨਹੀਂ ਹੁੰਦਾ ਅਤੇ ਮਿਆਰ ਬਣਿਆ ਰਹਿੰਦਾ ਹੈ।
Question 10: ਓਪਰੇ ਪੌਦਿਆਂ ਨੂੰ ਬੀਜ ਫ਼ਸਲ ਵਿੱਚੋਂ ਕੱਢਣਾ ਕਿਉਂ ਜ਼ਰੂਰੀ ਹੈ?
Answer:
ਇਸ ਤਰ੍ਹਾਂ ਬੀਜ ਮਿਆਰੀ ਕਿਸਮ ਦਾ ਮਿਲਦਾ ਹੈ ਤੇ ਮਿਲਾਵਟੀ ਨਹੀਂ ਹੁੰਦਾ।
Exam Tips:
a) ਓਪਰੇ ਪੌਦੇ ਕੱਢਣ ਨਾਲ ਬੀਜ ਸ਼ੁੱਧ ਰਹਿੰਦਾ ਹੈ ਅਤੇ ਮਿਲਾਵਟ ਨਹੀਂ ਹੁੰਦੀ।
(ੲ) ਪੰਜ-ਛੇ ਵਾਕਾਂ ਵਿੱਚ ਉੱਤਰ ਦਿਓ
Question 1: ਜੱਦੀ ਪੁਸ਼ਤੀ ਅਤੇ ਬਾਹਰੀ ਦਿੱਖ ਵਾਲੇ ਗੁਣਾਂ ਵਿਚ ਕੀ ਅੰਤਰ ਹੈ?
Answer:
ਬੀਜ ਦੇ ਬਾਹਰੀ ਦਿੱਖ ਵਾਲੇ ਗੁਣ – ਬੀਜ ਦਾ ਰੰਗ-ਰੂਪ, ਆਕਾਰ, ਵਜ਼ਨ, ਟੁੱਟ-ਭੱਜ ਰਹਿਤ ਬੀਜ, ਕੂੜਾ-ਕਰਕਟ ਰਹਿਤ, ਨਦੀਨ ਰਹਿਤ ਅਤੇ ਹੋਰ ਫ਼ਸਲਾਂ ਦੇ ਬੀਜਾਂ ਦੇ ਰਲੇਵੇਂ ਤੋਂ ਰਹਿਤ ਬੀਜਾਂ ਨੂੰ ਵਧੀਆ ਕੁਆਲਟੀ ਦੇ ਸ਼ੁੱਧ ਬੀਜ ਮੰਨਿਆ ਜਾਂਦਾ ਹੈ।
ਫ਼ਸਲਾਂ ਦੇ ਜੱਦੀ ਪੁਸ਼ਤੀ ਗੁਣ – ਇਹ ਉਹ ਗੁਣ ਹਨ ਜੋ ਬਾਹਰੋਂ ਦੇਖ ਕੇ ਪਤਾ ਨਹੀਂ ਲੱਗਦੇ। ਇਹ ਬੀਜ ਦੇ ਅੰਦਰ ਹੁੰਦੇ ਹਨ ਅਤੇ ਇੱਕ ਫ਼ਸਲ ਤੋਂ ਅਗਲੀ ਫ਼ਸਲ ਵਿੱਚ ਪ੍ਰਵੇਸ਼ ਕਰਦੇ ਹਨ। ਇਹਨਾਂ ਨੂੰ ਨਸਲੀ ਗੁਣ ਵੀ ਕਿਹਾ ਜਾਂਦਾ ਹੈ। ਵੱਖ-ਵੱਖ ਪੌਦਿਆਂ ਦੇ ਨਸਲੀ ਗੁਣ ਵੀ ਵੱਖ-ਵੱਖ ਹੁੰਦੇ ਹਨ। ਕਿਸੇ ਫ਼ਸਲ ਦੀਆਂ ਵੱਖ-ਵੱਖ ਕਿਸਮਾਂ ਵਿੱਚ ਜੋ ਅੰਤਰ ਦਿਖਾਈ ਦਿੰਦਾ ਹੈ, ਉਹ ਇਹਨਾਂ ਗੁਣਾਂ ਕਾਰਨ ਹੀ ਹੈ।
Exam Tips:
a) ਦੋ ਸਿਰਲੇਖ ਲਿਖੋ: 'ਬਾਹਰੀ ਦਿੱਖ ਵਾਲੇ ਗੁਣ' ਅਤੇ 'ਜੱਦੀ ਪੁਸ਼ਤੀ ਗੁਣ'; ਜੱਦੀ ਗੁਣ ਬਾਹਰੋਂ ਨਹੀਂ ਦਿਸਦੇ।
Question 2: ਬੀਜ ਫ਼ਸਲ ਦੇ ਕੋਈ ਤਿੰਨ ਮਿਆਰ ਲਿਖੋ।
Answer:
1. ਬੀਜ ਵਾਲੀ ਫ਼ਸਲ ਦੀ ਦੂਸਰੀਆਂ ਫ਼ਸਲਾਂ ਤੋਂ ਦੂਰੀ।
2. ਬੀਜ ਵਾਲੀ ਫ਼ਸਲ ਵਿਚ ਓਪਰੇ ਪੌਦਿਆਂ ਦੀ ਗਿਣਤੀ।
3. ਬੀਜ ਵਾਲੀ ਫ਼ਸਲ ਵਿਚ ਬਿਮਾਰੀ ਵਾਲੇ ਪੌਦਿਆਂ ਦੀ ਗਿਣਤੀ।
Exam Tips:
a) ਤਿੰਨ ਮਿਆਰ: ਦੂਸਰੀਆਂ ਫ਼ਸਲਾਂ ਤੋਂ ਦੂਰੀ, ਓਪਰੇ ਪੌਦੇ ਅਤੇ ਬਿਮਾਰ ਪੌਦੇ।
Question 3: ਤਸਦੀਕਸ਼ੁਦਾ ਬੀਜ ਦੇ ਮਿਆਰਾਂ ਬਾਰੇ ਚਾਨਣਾ ਪਾਓ।
Answer:
ਤਸਦੀਕਸ਼ੁਦਾ ਬੀਜਾਂ ਦਾ ਉਤਪਾਦਨ ਕਰਨ ਲਈ ਦੋ ਤਰ੍ਹਾਂ ਦੇ ਮਿਆਰਾਂ ਦੀ ਪਾਲਣਾ ਕਰਨੀ ਪੈਂਦੀ ਹੈ।
(1) ਖੇਤ ਵਿੱਚ ਬੀਜ ਵਾਲੀ ਫ਼ਸਲ ਦੇ ਮਿਆਰ
(2) ਬੀਜਾਂ ਦੇ ਮਿਆਰ।
(1) ਖੇਤ ਵਿੱਚ ਬੀਜ ਵਾਲੀ ਫ਼ਸਲ ਦੇ ਮਿਆਰ – ਬੀਜ ਫ਼ਸਲ ਨੂੰ ਫੇਲ੍ਹ ਜਾਂ ਪਾਸ ਕਰਨ ਲਈ ਹੇਠ ਲਿਖੇ ਮਿਆਰ ਹਨ:
• ਬੀਜ ਵਾਲੀ ਫ਼ਸਲ ਦੀ ਦੂਸਰੀਆਂ ਫ਼ਸਲਾਂ ਤੋਂ ਦੂਰੀ।
• ਬੀਜ ਵਾਲੀ ਫ਼ਸਲ ਵਿੱਚ ਓਪਰੇ ਪੌਦਿਆਂ ਦੀ ਗਿਣਤੀ।
• ਬੀਜ ਵਾਲੀ ਫ਼ਸਲ ਵਿੱਚ ਬੀਮਾਰੀ ਵਾਲੇ ਪੌਦਿਆਂ ਦੀ ਗਿਣਤੀ।
(2) ਬੀਜਾਂ ਦੇ ਮਿਆਰ – ਪ੍ਰਯੋਗਸ਼ਾਲਾ ਵਿੱਚ ਬੀਜ ਦੇ ਨਮੂਨੇ ਦੀ ਪਰਖ ਕਰਕੇ ਅਜਿਹੇ ਮਿਆਰਾਂ ਬਾਰੇ ਪੜਤਾਲ ਕੀਤੀ ਜਾਂਦੀ ਹੈ। ਇਹ ਮਿਆਰ ਇਸ ਤਰ੍ਹਾਂ ਹਨ:
• ਬੀਜ ਦੀ ਉੱਗਣ ਸ਼ਕਤੀ
• ਬੀਜ ਦੀ ਸ਼ੁੱਧਤਾ
• ਬੀਮਾਰੀ ਵਾਲੇ ਬੀਜਾਂ ਦੀ ਮਾਤਰਾ
• ਬੀਜਾਂ ਵਿੱਚ ਨਦੀਨ ਦੇ ਬੀਜਾਂ ਦੀ ਮਾਤਰਾ।
Exam Tips:
a) ਮਿਆਰ ਦੋ ਕਿਸਮ ਦੇ ਹਨ: ਖੇਤ ਵਿੱਚ ਫ਼ਸਲ ਦੇ ਅਤੇ ਪ੍ਰਯੋਗਸ਼ਾਲਾ ਵਿੱਚ ਬੀਜ ਦੇ; ਦੋਵਾਂ ਦੇ ਬਿੰਦੂ ਵੱਖਰੇ ਲਿਖੋ।
Question 4: ਵਪਾਰਕ ਪੱਧਰ ਤੇ ਤਸਦੀਕਸ਼ੁਦਾ ਬੀਜ ਉਤਪਾਦਨ ਕਰਨ ਲਈ ਤਰੀਕਾ ਲਿਖੋ।
Answer:
ਵਪਾਰਕ ਪੱਧਰ ਤੇ ਇਹ ਧੰਦਾ ਸ਼ੁਰੂ ਕਰਨ ਦਾ ਢੰਗ ਇਸ ਤਰ੍ਹਾਂ ਹੈ:
1. ਇਹ ਧੰਦਾ ਸ਼ੁਰੂ ਕਰਨ ਤੋਂ ਪਹਿਲਾਂ ਬੀਜ ਉਤਪਾਦਨ ਸੰਬੰਧੀ ਪੂਰੀ ਜਾਣਕਾਰੀ ਪ੍ਰਾਪਤ ਕਰ ਲੈਣੀ ਚਾਹੀਦੀ ਹੈ। ਇਹ ਜਾਣਕਾਰੀ ਪੀ.ਏ.ਯੂ. ਲੁਧਿਆਣਾ, ਖੇਤੀ ਵਿਗਿਆਨ ਕੇਂਦਰਾਂ, ਖੇਤੀਬਾੜੀ ਮਹਿਕਮੇ, ਪੰਜਾਬ ਰਾਜ ਬੀਜ ਪ੍ਰਮਾਣਿਤ ਸੰਸਥਾ ਅਤੇ ਪਨਸੀਡ ਵਰਗੇ ਅਦਾਰਿਆਂ ਤੋਂ ਲਈ ਜਾ ਸਕਦੀ ਹੈ।
2. ਕਿਹੜੀ ਫ਼ਸਲ ਦੇ ਬੀਜ ਦਾ ਉਤਪਾਦਨ ਕਰਨਾ ਹੈ, ਇਸ ਦੀ ਚੋਣ, ਬੀਜ ਉਤਪਾਦਨ ਲਈ ਲੋੜੀਂਦਾ ਢਾਂਚਾ ਅਤੇ ਮੰਡੀਕਰਨ ਆਦਿ ਬਾਰੇ ਢੁੱਕਵੀਂ ਵਿਉਂਤਬੰਦੀ ਕਰਨੀ ਜ਼ਰੂਰੀ ਹੈ।
3. ਕੰਪਨੀ ਬਣਾ ਕੇ ਖੇਤੀਬਾੜੀ ਮਹਿਕਮੇ ਤੋਂ ਲਾਇਸੈਂਸ ਲੈਣਾ।
4. ਬੀਜ ਸਾਫ਼ ਕਰਨ ਵਾਲੀ ਮਸ਼ੀਨ, ਪੱਕਾ ਫ਼ਰਸ਼, ਸਟੋਰ, ਥੈਲੇ ਸਿਊਣ ਵਾਲੀ ਮਸ਼ੀਨ ਅਤੇ ਬੀਜ ਪੈਕ ਕਰਨ ਵਾਲੀਆਂ ਥੈਲੀਆਂ ਆਦਿ ਮੁੱਢਲੀਆਂ ਲੋੜਾਂ ਹਨ, ਜਿਨ੍ਹਾਂ ਬਾਰੇ ਫ਼ੈਸਲਾ ਕਰਨ ਲਈ ਪੂਰੀ ਜਾਣਕਾਰੀ ਅਤੇ ਤਜਰਬੇ ਦੀ ਲੋੜ ਹੈ।
5. ਬੁਨਿਆਦੀ ਬੀਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਨਿਰਦੇਸ਼ਕ ਬੀਜ ਤੋਂ ਲਿਆ ਜਾ ਸਕਦਾ ਹੈ। ਬੀਜ ਦਾ ਬਿੱਲ ਫ਼ਰਮ/ਕੰਪਨੀ ਦੇ ਨਾਂ ਤੇ ਹੋਣਾ ਜ਼ਰੂਰੀ ਹੈ।
6. ਫਾਊਂਡੇਸ਼ਨ ਬੀਜ ਤੋਂ ਸਿਫ਼ਾਰਸ਼ਾਂ ਅਨੁਸਾਰ ਫ਼ਸਲ ਪੈਦਾ ਕਰ ਕੇ ਫ਼ਸਲ ਦੀ ਰਜਿਸਟਰੇਸ਼ਨ ਪੰਜਾਬ ਰਾਜ ਬੀਜ ਪ੍ਰਮਾਣਿਤ ਸੰਸਥਾ ਕੋਲ ਕਰਵਾਉਣੀ ਚਾਹੀਦੀ ਹੈ।
7. ਫ਼ਸਲ ਵਿੱਚੋਂ ਓਪਰੇ ਪੌਦੇ, ਬੀਮਾਰੀ ਵਾਲੇ ਪੌਦੇ ਅਤੇ ਨਦੀਨਾਂ ਨੂੰ ਪੁੱਟਦੇ ਰਹਿਣਾ ਚਾਹੀਦਾ ਹੈ। ਉੱਪਰ ਦੱਸੇ ਮਹਿਕਮੇ ਵੱਲੋਂ ਫ਼ਸਲ ਦਾ ਦੋ-ਤਿੰਨ ਵਾਰ ਨਿਰੀਖਣ ਕੀਤਾ ਜਾਂਦਾ ਹੈ।
8. ਫ਼ਸਲ ਕੱਟ ਕੇ ਸਾਫ਼ ਕਰ ਕੇ ਸਹੀ ਢੰਗ ਨਾਲ ਪੈਕ ਕਰਨੀ ਚਾਹੀਦੀ ਹੈ ਅਤੇ ਲੋੜੀਂਦੇ ਟੈਗ ਬੀਜ ਵਾਲੇ ਥੈਲੇ ਤੇ ਲਗਾ ਦੇਣੇ ਚਾਹੀਦੇ ਹਨ। ਇਸ ਤੋਂ ਪਹਿਲਾਂ ਬੀਜ ਦੀ ਮਹਿਕਮੇ ਵੱਲੋਂ ਬੀਜ-ਪਰਖ ਪ੍ਰਯੋਗਸ਼ਾਲਾ ਵਿੱਚ ਪਰਖ ਕੀਤੀ ਜਾਂਦੀ ਹੈ।
Exam Tips:
a) ਕਦਮ ਕ੍ਰਮ ਨਾਲ ਲਿਖੋ: ਜਾਣਕਾਰੀ, ਯੋਜਨਾ, ਲਾਇਸੈਂਸ, ਬੁਨਿਆਦੀ ਬੀਜ, ਰਜਿਸਟਰੇਸ਼ਨ, ਨਿਰੀਖਣ, ਪੈਕਿੰਗ ਤੇ ਟੈਗ।
Question 5: ਤਸਦੀਕਸ਼ੁਦਾ ਬੀਜ ਉਤਪਾਦਨ ਦਾ ਕਾਰੋਬਾਰ ਕਰਨ ਲਈ ਮਹੱਤਵਪੂਰਨ ਨੁਕਤਿਆਂ ‘ਤੇ ਚਾਨਣਾ ਪਾਓ।
Answer:
ਤਸਦੀਕਸ਼ੁਦਾ ਬੀਜ ਉਤਪਾਦਨ ਦਾ ਕਾਰੋਬਾਰ ਕਰਨ ਲਈ ਮਹੱਤਵਪੂਰਨ ਨੁਕਤੇ ਇਸ ਤਰ੍ਹਾਂ ਹਨ-
1. ਇਸ ਗੱਲ ਦੀ ਚੰਗੀ ਤਰ੍ਹਾਂ ਘੋਖ ਕਰ ਲਵੋ ਕਿ ਕਿਹੜੀ ਫ਼ਸਲ ਦਾ ਬੀਜ ਉਤਪਾਦਨ ਚੰਗਾ ਮੁਨਾਫ਼ਾ ਦੇਵੇਗਾ ਅਤੇ ਇਸ ਨੂੰ ਪੈਦਾ ਕਰਨਾ ਸੌਖਾ ਹੈ ਜਾਂ ਨਹੀਂ।
2. ਫ਼ਸਲ ਦੀ ਚੋਣ ਇਲਾਕੇ ਦੇ ਹਿਸਾਬ ਨਾਲ ਕਰੋ ਜਾਂ ਜਿਸ ਦੀ ਖੁਦ ਕਾਸ਼ਤ ਕਰਦੇ ਹੋ ਉਸ ਨੂੰ ਚੁਣੋ।
3. ਵੱਡੀ ਪੱਧਰ ਤੇ ਖਪਤ ਹੋਣ ਵਾਲਾ ਬੀਜ ਚੁਣਨਾ ਚਾਹੀਦਾ ਹੈ; ਜਿਵੇਂ-ਕਣਕ ਦਾ।
4. ਪਨਸੀਡ ਦੇ ਰਜਿਸਟਰਡ ਕਿਸਾਨ ਬਣ ਕੇ ਬੀਜ ਪਨਸੀਡ ਨੂੰ ਵੇਚਿਆ ਜਾ ਸਕਦਾ ਹੈ।
5. ਜਿਸ ਵੀ ਖੇਤਰ ਨਾਲ ਸੰਬੰਧਿਤ ਬੀਜ ਉਤਪਾਦਨ ਕਰਨਾ ਹੈ ਉਸ ਦੀ ਚੰਗੀ ਪੜਤਾਲ ਕਰਕੇ, ਪੂਰੀ ਜਾਣਕਾਰੀ ਤੇ ਨਿੰਗ ਲੈ ਕੇ ਹੀ ਧੰਦਾ ਸ਼ੁਰੂ ਕਰੋ।
6. ਹਾਈਬਰਿਡ ਬੀਜ ਦਾ ਉਤਪਾਦਨ ਕਰਕੇ ਚੰਗਾ ਮੁਨਾਫਾ ਕਮਾਇਆ ਜਾ ਸਕਦਾ ਹੈ, ਪਰ ਇਸ ਲਈ ਬਹੁਤ ਮਿਹਨਤ, ਸਿਖਲਾਈ ਤੇ ਸਬਰ ਦੀ ਲੋੜ ਹੈ।
7. ਇਸ ਕੰਮ ਲਈ ਮੁੱਢਲਾ ਢਾਂਚਾ ਤਿਆਰ ਕਰਨਾ ਪੈਂਦਾ ਹੈ ਜਿਸ ਵਿਚ ਪੈਸਾ ਖ਼ਰਚ ਹੁੰਦਾ ਹੈ। ਮੁੱਢਲੇ ਢਾਂਚੇ ਵਿੱਚ ਸਟੋਰ, ਪੱਕਾ ਫਰਸ਼, ਸੀਡ ਗਰੇਡਰ ਤੇ ਹੋਰ ਮਸ਼ੀਨਾਂ ਆਦਿ ਦੀ ਲੋੜ ਹੁੰਦੀ ਹੈ।
Exam Tips:
a) ਸੱਤ ਨੁਕਤੇ ਨੰਬਰ ਲਾ ਕੇ ਲਿਖੋ ਅਤੇ ਪਨਸੀਡ ਤੇ ਹਾਈਬਰਿਡ ਬੀਜ ਵਾਲੇ ਨੁਕਤੇ ਨਾ ਛੱਡੋ।
ਮਹੱਤਵਪੂਰਨ ਪ੍ਰਸ਼ਨ – ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
Question 1: ਮੈਕਸੀਕਨ ਕਣਕ ਦੀਆਂ ਕਿਸਮਾਂ ਦੀ ਕਾਸ਼ਤ ਪਹਿਲੀ ਵਾਰ ਕਦੋਂ ਕੀਤੀ ਗਈ?
Answer:
1965-66 ਵਿਚ।
Exam Tips:
a) ਮੈਕਸੀਕਨ ਕਣਕ ਦੀ ਕਾਸ਼ਤ ਸਾਲ 1965-66 ਵਿੱਚ ਪਹਿਲੀ ਵਾਰ ਹੋਈ।
Question 2: ਹਰੀ ਕ੍ਰਾਂਤੀ ਦਾ ਮੁੱਢ ਕਿੱਥੋਂ ਬੱਝਾ?
Answer:
ਮੈਕਸੀਕਨ ਕਣਕ ਦੀਆਂ ਕਿਸਮਾਂ ਦੀ ਕਾਸ਼ਤ ਤੋਂ।
Exam Tips:
a) ਹਰੀ ਕ੍ਰਾਂਤੀ ਦਾ ਮੁੱਢ ਮੈਕਸੀਕਨ ਕਣਕ ਦੀਆਂ ਕਿਸਮਾਂ ਤੋਂ ਬੱਝਾ।
Question 3: ਮੱਕੀ ਦੀ ਫ਼ਸਲ ਦੇ ਜੱਦੀ ਪੁਸ਼ਤੀ ਗੁਣ ਦੱਸੋ।
Answer:
ਛੱਲੀ ਦੀ ਲੰਬਾਈ ਤੇ ਮੋਟਾਈ, ਪ੍ਰਤੀ ਛੱਲੀ ਦਾਣਿਆਂ ਦੀ ਔਸਤ ਗਿਣਤੀ, 1000 ਦਾਣਿਆਂ ਦਾ ਔਸਤ ਵਜ਼ਨ, ਪੱਕਣ ਲਈ ਸਮਾਂ ਆਦਿ।
Exam Tips:
a) ਮੱਕੀ ਦੇ ਗੁਣ: ਛੱਲੀ ਦੀ ਲੰਬਾਈ-ਮੋਟਾਈ, ਪ੍ਰਤੀ ਛੱਲੀ ਦਾਣੇ, 1000 ਦਾਣਿਆਂ ਦਾ ਵਜ਼ਨ ਅਤੇ ਪੱਕਣ ਦਾ ਸਮਾਂ।
Question 4: ਝੋਨੇ ਦੇ ਤਸਦੀਕਸ਼ੁਦਾ ਬੀਜ ਵਿਚ ਉੱਗਣ ਸ਼ਕਤੀ ਬਾਰੇ ਦੱਸੋ।
Answer:
ਉੱਗਣ ਸ਼ਕਤੀ 80% ਤੋਂ ਘੱਟ ਨਹੀਂ ਹੋਣੀ ਚਾਹੀਦੀ।
Exam Tips:
a) ਝੋਨੇ ਦੇ ਤਸਦੀਕਸ਼ੁਦਾ ਬੀਜ ਦੀ ਉੱਗਣ ਸ਼ਕਤੀ 80% (ਕਣਕ ਦੀ 85%); ਦੋਵਾਂ ਵਿੱਚ ਫ਼ਰਕ ਯਾਦ ਰੱਖੋ।
Question 5: ਤਸਦੀਕਸ਼ੁਦਾ ਬੀਜ ਦੇ ਬੈਗ ਤੇ ਸਰਕਾਰੀ ਮਹਿਕਮੇ ਵੱਲੋਂ ਕਿਹੜੇ ਰੰਗ ਦਾ ਟੈਗ ਲਾਇਆ ਜਾਂਦਾ ਹੈ?
Answer:
ਨੀਲੇ ਰੰਗ ਦਾ।
Exam Tips:
a) ਸਰਕਾਰੀ ਮਹਿਕਮੇ ਵੱਲੋਂ ਲੱਗਣ ਵਾਲਾ ਟੈਗ ਨੀਲਾ ਹੈ, ਹਰਾ ਟੈਗ ਨਹੀਂ।
Question 6: ਪਨਸੀਡ ਵੱਲੋਂ ਕਣਕ ਦਾ ਬੀਜ ਤਿਆਰ ਕਰਨ ਤੇ ਕਿੰਨੇ ਰੁਪਏ ਸਰਕਾਰੀ ਮਿੱਥੇ ਰੇਟ ਤੋਂ ਵੱਧ ਦਿੱਤੇ ਜਾਂਦੇ ਹਨ?
Answer:
250/- ਰੁਪਏ ਪ੍ਰਤੀ ਕੁਇੰਟਲ।
Exam Tips:
a) ਪਨਸੀਡ ਕਣਕ ਦਾ ਬੀਜ ਤਿਆਰ ਕਰਵਾਉਣ 'ਤੇ ਸਰਕਾਰੀ ਰੇਟ ਤੋਂ 250 ਰੁਪਏ ਪ੍ਰਤੀ ਕੁਇੰਟਲ ਵੱਧ ਦਿੰਦੀ ਹੈ (ਪਾਠ-ਪੁਸਤਕ ਅਨੁਸਾਰ)।
ਮਹੱਤਵਪੂਰਨ ਪ੍ਰਸ਼ਨ – ਛੋਟੇ ਉੱਤਰਾਂ ਵਾਲੇ ਪ੍ਰਸ਼ਨ
Question 1: ਚੰਗੇ ਬੀਜਾਂ ਦਾ ਅਹਿਸਾਸ ਕਿਸਾਨਾਂ ਨੂੰ ਕਦੋਂ ਹੋਇਆ?
Answer:
ਲਗਪਗ 50 ਸਾਲ ਪਹਿਲਾਂ ਜਦੋਂ ਮੈਕਸੀਕਨ ਕਣਕ ਦੀਆਂ ਮੱਧਰੇ ਕਦ ਵਾਲੀਆਂ ਕਿਸਮਾਂ ਦੀ ਕਾਸ਼ਤ ਕੀਤੀ ਤੇ ਝਾੜ ਇੱਕਦਮ ਦੁੱਗਣਾ ਪ੍ਰਾਪਤ ਹੋਇਆ।
Exam Tips:
a) ਲਗਪਗ 50 ਸਾਲ ਪਹਿਲਾਂ ਮੱਧਰੇ ਕੱਦ ਦੀ ਮੈਕਸੀਕਨ ਕਣਕ ਨਾਲ ਝਾੜ ਦੁੱਗਣਾ ਹੋਇਆ, ਇਹ ਗੱਲ ਲਿਖੋ।
Question 2: ਬੀਜ ਕੀ ਹੈ?
Answer:
ਅਜਿਹੇ ਦਾਣੇ ਜਾਂ ਪੌਦੇ ਦੇ ਭਾਗ ਜਿਵੇਂ ਕਿ-ਜੜ੍ਹ, ਤਣਾ, ਟਿਊਬਰ, ਗੰਢੀਆਂ ਆਦਿ ਜਿਹਨਾਂ ਨੂੰ ਬੀਜ ਕੇ ਨਵੀਂ ਫ਼ਸਲ ਪੈਦਾ ਕੀਤੀ ਜਾਂਦੀ ਹੈ। ਇਹਨਾਂ ਸਭ ਨੂੰ ਬੀਜ ਕਿਹਾ ਜਾਂਦਾ ਹੈ।
Exam Tips:
a) ਬੀਜ ਦੀ ਪਰਿਭਾਸ਼ਾ ਵਿੱਚ ਦਾਣੇ ਤੋਂ ਇਲਾਵਾ ਜੜ੍ਹ, ਤਣਾ, ਟਿਊਬਰ ਅਤੇ ਗੰਢੀਆਂ ਵਰਗੇ ਪੌਦੇ ਦੇ ਭਾਗ ਵੀ ਆਉਂਦੇ ਹਨ।
Question 3: ਤਸਦੀਕਸ਼ੁਦਾ ਬੀਜਾਂ ਦੇ ਗੁਣ ਦੱਸੋ।
Answer:
ਪ੍ਰਮਾਣਿਤ ਬੀਜ ਵਿਚ ਹੇਠ ਲਿਖੇ ਗੁਣ ਹੁੰਦੇ ਹਨ-ਇਹ ਬੀਜ
1. ਨਿਸਚਿਤ ਸ਼ੁੱਧਤਾ ਵਾਲਾ ਹੁੰਦਾ ਹੈ।
2. ਬੀਮਾਰੀ ਤੇ ਨਦੀਨਾਂ ਦੇ ਬੀਜਾਂ ਤੋਂ ਰਹਿਤ ਹੁੰਦਾ ਹੈ।
3. ਨਿਸਚਿਤ ਉੱਗਣ ਸ਼ਕਤੀ ਵਾਲਾ ਹੁੰਦਾ ਹੈ।
Exam Tips:
a) ਤਿੰਨ ਗੁਣ ਨੰਬਰ ਲਾ ਕੇ ਲਿਖੋ: ਸ਼ੁੱਧਤਾ, ਬਿਮਾਰੀ-ਨਦੀਨ ਰਹਿਤ, ਉੱਗਣ ਸ਼ਕਤੀ।
Question 4: ਕਣਕ ਦੇ ਪ੍ਰਮਾਣਿਤ ਬੀਜ ਦੇ ਗੁਣ ਦੱਸੋ।
Answer:
1. ਉੱਗਣ ਸ਼ਕਤੀ – 85 ਫੀਸਦੀ ਤੋਂ ਘੱਟ ਨਾ ਹੋਵੇ
2. ਸ਼ੁੱਧਤਾ – 98% ਤੋਂ ਘੱਟ ਨਾ ਹੋਵੇ।
3. ਨਮੀ – 12% ਤੋਂ ਵੱਧ ਨਾ ਹੋਵੇ।
Exam Tips:
a) ਕਣਕ ਦੇ ਤਿੰਨ ਮਿਆਰ ਅੰਕੜਿਆਂ ਸਮੇਤ ਲਿਖੋ: ਉੱਗਣ ਸ਼ਕਤੀ 85%, ਸ਼ੁੱਧਤਾ 98%, ਨਮੀ 12%।
Question 5: ਤਸਦੀਕਸ਼ੁਦਾ ਬੀਜ ‘ਤੇ ਲੱਗੇ ਹਰੇ ਟੈਗ ਤੋਂ ਕੀ ਜਾਣਕਾਰੀ ਮਿਲਦੀ ਹੈ?
Answer:
ਟੈਗ ਉੱਪਰ ਬੀਜ ਦੀ ਉੱਗਣ ਸ਼ਕਤੀ, ਸ਼ੁੱਧਤਾ, ਬੀਮਾਰੀ ਤੇ ਹੋਰ ਮਿਆਰਾਂ ਦਾ ਵੇਰਵਾ ਦਿੱਤਾ ਹੁੰਦਾ ਹੈ।
Exam Tips:
a) ਹਰੇ ਟੈਗ 'ਤੇ ਉੱਗਣ ਸ਼ਕਤੀ, ਸ਼ੁੱਧਤਾ, ਬੀਮਾਰੀ ਅਤੇ ਹੋਰ ਮਿਆਰਾਂ ਦਾ ਵੇਰਵਾ ਹੁੰਦਾ ਹੈ।
Question 6: ਪੰਜਾਬ ਰਾਜ ਬੀਜ ਪ੍ਰਮਾਣਿਤ ਸੰਸਥਾ ਦਾ ਮੁੱਖ ਦਫਤਰ ਕਿੱਥੇ ਹੈ ਤੇ ਖੇਤਰੀ ਫ਼ਤਰ ਕਿੱਥੇ ਹਨ?
Answer:
ਇਸ ਸੰਸਥਾ ਦਾ ਮੁੱਖ ਦਫਤਰ ਚੰਡੀਗੜ੍ਹ ਵਿਖੇ ਅਤੇ ਖੇਤਰੀ ਦਫ਼ਤਰ ਲੁਧਿਆਣਾ, ਜਲੰਧਰ, ਕੋਟਕਪੁਰਾ ਵਿਚ ਹਨ।
Exam Tips:
a) ਮੁੱਖ ਦਫ਼ਤਰ ਚੰਡੀਗੜ੍ਹ ਅਤੇ ਖੇਤਰੀ ਦਫ਼ਤਰ ਲੁਧਿਆਣਾ, ਜਲੰਧਰ ਤੇ ਕੋਟਕਪੁਰਾ ਵਿੱਚ ਹਨ (ਪਾਠ-ਪੁਸਤਕ ਅਨੁਸਾਰ)।
Question 7: ਤਸਦੀਕਸ਼ੁਦਾ ਬੀਜ ਤੱਕ ਕਿਵੇਂ ਪੁੱਜਿਆ ਜਾਂਦਾ ਹੈ?
Answer:
ਮੁੱਢਲੇ ਬੀਜ ਤੋਂ ਬਰੀਡਰ ਬੀਜ ਮਿਲਦਾ ਹੈ, ਬਰੀਡਰ ਬੀਜ ਤੋਂ ਬੁਨਿਆਦੀ ਬੀਜ ਤੇ ਬੁਨਿਆਦੀ ਬੀਜ ਤੋਂ ਤਸਦੀਕਸ਼ੁਦਾ ਬੀਜ ਮਿਲਦਾ ਹੈ।
Exam Tips:
a) ਲੜੀ ਯਾਦ ਰੱਖੋ: ਮੁੱਢਲਾ, ਬਰੀਡਰ, ਬੁਨਿਆਦੀ, ਫਿਰ ਤਸਦੀਕਸ਼ੁਦਾ ਬੀਜ।
Question 8: ਵੱਖ-ਵੱਖ ਬੀਜਾਂ ਦੇ ਥੈਲਿਆਂ ਤੇ ਕਿਹੋ ਜਿਹੇ ਟੈਗ ਲਾਏ ਜਾਂਦੇ ਹਨ?
Answer:
ਬਰੀਡਰ ਬੀਜ ਉੱਤੇ ਗੋਲਡਨ ਟੈਗ, ਬੁਨਿਆਦੀ ਬੀਜ ਉੱਤੇ ਸਫ਼ੈਦ ਟੈਗ ਅਤੇ ਤਸਦੀਕਸ਼ੁਦਾ ਬੀਜ ਉੱਤੇ ਨੀਲੇ ਟੈਗ ਲਾਏ ਜਾਂਦੇ ਹਨ।
Exam Tips:
a) ਤਿੰਨੋਂ ਟੈਗ ਰੰਗਾਂ ਸਮੇਤ ਲਿਖੋ: ਗੋਲਡਨ, ਸਫ਼ੈਦ ਅਤੇ ਨੀਲਾ।
Question 9: ਬੀਜ ਕਾਨੂੰਨ ਅਨੁਸਾਰ ਬੀਜ ਕਿੰਨੀ ਕਿਸਮ ਦੇ ਹਨ?
Answer:
ਮੁੱਢਲੇ ਬੀਜ, ਬਰੀਡਰ ਬੀਜ, ਬੁਨਿਆਦੀ ਬੀਜ, ਤਸਦੀਕਸ਼ੁਦਾ ਬੀਜ; ਇਹ ਚਾਰ ਕਿਸਮਾਂ ਦੇ ਹਨ।
Exam Tips:
a) ਬੀਜ ਕਾਨੂੰਨ ਅਨੁਸਾਰ ਚਾਰ ਕਿਸਮਾਂ ਦੇ ਬੀਜ ਹਨ; ਚਾਰੇ ਨਾਂ ਲਿਖੋ।
Question 10: ਟੀ. ਐੱਲ. ਬੀਜ ਬਾਰੇ ਦੱਸੋ।
Answer:
ਜੇਕਰ ਕਿਸੇ ਬੀਜ ਦੀ ਤਸਦੀਕਸ਼ੁਦਾ ਨਹੀਂ ਕਰਵਾਈ ਗਈ ਤਾਂ ਇਸ ਨੂੰ Truthfully Labelled ਟੀ. ਐੱਲ. ਕਿਹਾ ਜਾਂਦਾ ਹੈ ਪਰ ਅਜਿਹੇ ਬੀਜ ਦੇ ਮਿਆਰ; ਜਿਵੇਂ-ਨਸਲੀ ਸ਼ੁੱਧਤਾ, ਉੱਗਣ ਸ਼ਕਤੀ ਆਦਿ ਸਹੀ ਹੋਣੇ ਚਾਹੀਦੇ ਹਨ।
Exam Tips:
a) ਟੀ. ਐੱਲ. ਬੀਜ ਵਿੱਚ ਤਸਦੀਕ ਨਹੀਂ ਹੁੰਦੀ ਪਰ ਨਸਲੀ ਸ਼ੁੱਧਤਾ ਤੇ ਉੱਗਣ ਸ਼ਕਤੀ ਠੀਕ ਹੋਣੀ ਚਾਹੀਦੀ ਹੈ।
ਮਹੱਤਵਪੂਰਨ ਪ੍ਰਸ਼ਨ – ਵੱਡੇ ਉੱਤਰਾਂ ਵਾਲੇ ਪ੍ਰਸ਼ਨ
Question 1: ਬੀਜਾਂ ਦੇ ਸੰਬੰਧ ਵਿੱਚ ਲਾਭ-ਹਾਨੀ ਦੀ ਸੰਭਾਵਨਾ ਅਤੇ ਮੰਡੀਕਰਨ ਬਾਰੇ ਦੱਸੋ।
Answer:
ਤਸਦੀਕਸ਼ੁਦਾ ਬੀਜਾਂ ਦਾ ਧੰਦਾ ਫਾਇਦੇ ਵਾਲਾ ਹੁੰਦਾ ਹੈ। ਅਜਿਹੇ ਬੀਜਾਂ ਦੀ ਕੀਮਤ ਆਮ ਬੀਜਾਂ ਤੋਂ ਵੱਧ ਹੁੰਦੀ ਹੈ। ਪਰ ਇਹਨਾਂ ਨੂੰ ਪੈਦਾ ਕਰਨ ਲਈ ਕੁੱਝ ਮੁੱਢਲੇ ਖਰਚੇ ਵੀ ਹੁੰਦੇ ਹਨ, ਜਿਵੇਂ-ਫਾਊਂਡੇਸ਼ਨ ਬੀਜ ਦਾ ਖਰਚਾ, ਸਰਟੀਫਿਕੇਸ਼ਨ ਫੀਸ, ਓਪਰੇ ਪੌਦੇ ਕੱਢਣ ਦਾ ਖ਼ਰਚਾ, ਬੀਜ ਗਰੇਡਿੰਗ, ਬੀਜ ਪੈਕਿੰਗ, ਟੈਗ ਲਾਉਣੇ, ਸੀਲ ਕਰਨਾ ਅਤੇ ਬੀਜ ਨੂੰ ਸਟੋਰ ਕਰਨਾ ਆਦਿ। ਇਹ ਅੰਦਾਜ਼ੇ ਅਨੁਸਾਰ ਕਣਕ ਅਤੇ ਝੋਨੇ ਦੇ ਬੀਜ ਪੈਦਾ ਕਰਨ ‘ਤੇ 200 ਰੁਪਏ ਪ੍ਰਤੀ ਕੁਇੰਟਲ ਬੀਜ ਦਾ ਖ਼ਰਚਾ ਹੋ ਜਾਂਦਾ ਹੈ। ਅਪਰੈਲ ਮਹੀਨੇ ਵਿੱਚ ਕਣਕ ਦਾ ਤਸਦੀਕਸ਼ੁਦਾ ਬੀਜ ਮਾਰਕੀਟ ਵਿੱਚ 2200 ਰੁਪਏ ਪ੍ਰਤੀ ਕੁਇੰਟਲ ਤੋਂ ਵੀ ਉੱਪਰ ਵਿਕ ਗਿਆ ਜਦੋਂ ਕਿ ਕੁੱਲ ਲਾਗਤ ਸਾਰੇ ਖ਼ਰਚੇ ਪਾ ਕੇ 1650 ਰੁਪਏ ਪ੍ਰਤੀ ਕੁਇੰਟਲ ਬਣਦੀ ਸੀ। ਇਸ ਤਰ੍ਹਾਂ ਬੀਜ ਉਤਪਾਦਨ ਦਾ ਧੰਦਾ ਤਸਦੀਕਸ਼ੁਦਾ ਅਤੇ ਹਾਈਬਰਿਡ ਬੀਜ ਬਹੁਤ ਲਾਭਕਾਰੀ ਹੈ।
ਇਸ ਧੰਦੇ ਵਿਚ ਨੁਕਸਾਨ ਹੋਣ ਦਾ ਵੀ ਡਰ ਬਾਕੀ ਧੰਦਿਆਂ ਵਾਂਗ ਹੀ ਹੁੰਦਾ ਹੈ। ਕਈ ਵਾਰ ਬੀਜ ਅਣਵਿਕਿਆ ਰਹਿ ਜਾਂਦਾ ਹੈ ਅਤੇ ਇਹ ਫੇਲ ਵੀ ਹੋ ਸਕਦਾ ਹੈ। ਪਰ ਅਣਵਿਕਿਆ ਰਹਿਣ ਦੀ ਸੰਭਾਵਨਾ ਬਹੁਤ ਹੀ ਘੱਟ ਹੈ ਕਿਉਂਕਿ ਬੀਜ ਦੀ ਪਹਿਲਾਂ ਹੀ ਇੰਨੀ ਮੰਗ ਹੈ ਕਿ ਜੋ ਪੂਰੀ ਨਹੀਂ ਹੋ ਰਹੀ। ਇਸ ਲਈ ਇਹ ਧੰਦਾ ਬਹੁਤ ਹੀ ਲਾਭਦਾਇਕ ਹੈ।
Exam Tips:
a) ਲਾਭ ਅਤੇ ਹਾਨੀ ਦੋਵੇਂ ਲਿਖੋ; ਲਾਗਤ ਅਤੇ ਵਿਕਰੀ ਭਾਅ ਦੇ ਅੰਕੜੇ ਪਾਠ-ਪੁਸਤਕ ਅਨੁਸਾਰ ਲਿਖੋ।
Question 2: ਤਸਦੀਕਸ਼ੁਦਾ ਬੀਜ ਤੋਂ ਕੀ ਭਾਵ ਹੈ? ਤਸਦੀਕਸ਼ੁਦਾ ਬੀਜ ਦੇ ਤਿੰਨ ਗੁਣ ਲਿਖੋ।
Answer:
ਤਸਦੀਕਸ਼ੁਦਾ ਬੀਜ ਉਹ ਬੀਜ ਹਨ ਜੋ ਮਿੱਥੇ ਹੋਏ ਮਿਆਰਾਂ ਅਨੁਸਾਰ ਪੰਜਾਬ ਰਾਜ ਬੀਜ ਪ੍ਰਮਾਣਿਤ ਸੰਸਥਾ ਦੀ ਨਿਗਰਾਨੀ ਅਧੀਨ ਪੈਦਾ ਕੀਤੇ ਜਾਂਦੇ ਹਨ।
ਤਸਦੀਕਸ਼ੁਦਾ ਬੀਜ ਦੇ ਤਿੰਨ ਗੁਣ:
1. ਇਹ ਨਿਸਚਿਤ ਸ਼ੁੱਧਤਾ ਵਾਲਾ ਹੁੰਦਾ ਹੈ।
2. ਇਹ ਬੀਮਾਰੀ ਅਤੇ ਨਦੀਨਾਂ ਦੇ ਬੀਜਾਂ ਤੋਂ ਰਹਿਤ ਹੁੰਦਾ ਹੈ।
3. ਇਹ ਨਿਸਚਿਤ ਉੱਗਣ ਸ਼ਕਤੀ ਵਾਲਾ ਹੁੰਦਾ ਹੈ।
Exam Tips:
a) ਇਸ ਪ੍ਰਸ਼ਨ ਵਿੱਚ ਪਰਿਭਾਸ਼ਾ ਦੇ ਨਾਲ ਤਿੰਨ ਗੁਣ ਵੀ ਲਿਖਣੇ ਹਨ।
ਮਹੱਤਵਪੂਰਨ ਪ੍ਰਸ਼ਨ – ਬਹੁ-ਵਿਕਲਪੀ ਪ੍ਰਸ਼ਨ
Question 1: ਬੀਜ ਦੀਆਂ ਸ਼੍ਰੇਣੀਆਂ ਹਨ-
(ੳ) ਮੁੱਢਲਾ
(ਅ) ਬਰੀਡਰ
(ੲ) ਬੁਨਿਆਦੀ ਤੇ ਤਸਦੀਕਸ਼ੁਦਾ
(ਸ) ਸਾਰੇ।
Answer:
(ਸ) ਸਾਰੇ।
Exam Tips:
a) ਬੀਜ ਦੀਆਂ ਸ਼੍ਰੇਣੀਆਂ ਵਿੱਚ ਚਾਰੇ ਆਉਂਦੀਆਂ ਹਨ, ਇਸ ਲਈ 'ਸਾਰੇ' ਸਹੀ ਹੈ।
Question 2: ਬੁਨਿਆਦੀ ਬੀਜ ਦੇ ਥੈਲੇ ਉੱਪਰ ਕਿਹੜੇ ਰੰਗ ਦਾ ਟੈਗ ਹੁੰਦਾ ਹੈ?
(ਉ) ਸਫ਼ੈਦ
(ਅ) ਨੀਲਾ
(ੲ) ਲਾਲ
(ਸ) ਪੀਲਾ।
Answer:
(ਉ) ਸਫ਼ੈਦ
Exam Tips:
a) ਬੁਨਿਆਦੀ ਬੀਜ ਦਾ ਟੈਗ ਸਫ਼ੈਦ ਹੈ।
Question 3: ਬਰੀਡਰ ਬੀਜ ਦੇ ਥੈਲੇ ਉੱਪਰ ਕਿਹੜੇ ਰੰਗ ਦਾ ਟੈਗ ਲਗਾਇਆ ਜਾਂਦਾ ਹੈ।
(ਉ) ਗੋਲਡਨ
(ਅ) ਸਫ਼ੈਦ
(ੲ) ਨੀਲਾ
(ਸ) ਪੀਲਾ।
Answer:
(ਉ) ਗੋਲਡਨ
Exam Tips:
a) ਬਰੀਡਰ ਬੀਜ ਦਾ ਟੈਗ ਗੋਲਡਨ ਹੈ।
Question 4: ਕਣਕ ਦੀਆਂ ਨਵੀਆਂ ਕਿਸਮਾਂ ਜਿਹਨਾਂ ਨੂੰ ਬੀਮਾਰੀ ਘੱਟ ਲਗਦੀ ਹੈ।
(ਉ) ਡਬਲਯੂ. ਐੱਚ. 1105.
(ਅ) ਪੀ.ਬੀ. ਡਬਲਯੂ. 621.
(ੲ) ਐੱਚ. ਡੀ. 3086.
(ਸ) ਸਾਰੇ।
Answer:
(ਸ) ਸਾਰੇ।
Exam Tips:
a) ਤਿੰਨੋਂ ਕਿਸਮਾਂ (ਡਬਲਯੂ. ਐੱਚ. 1105, ਪੀ. ਬੀ. ਡਬਲਯੂ. 621, ਐੱਚ. ਡੀ. 3086) ਨਵੀਆਂ ਹਨ, ਇਸ ਲਈ 'ਸਾਰੇ' ਸਹੀ ਹੈ।
Question 5: ਤਸਦੀਕਸ਼ੁਦਾ ਬੀਜਾਂ ਦੇ ਥੈਲੇ ਉੱਪਰ ਸਰਕਾਰੀ ਟੈਗ ਦਾ ਰੰਗ ਕਿਹੜਾ ਹੁੰਦਾ ਹੈ?
(ਉ) ਨੀਲਾ
(ਅ) ਹਰਾ
(ੲ) ਸਫ਼ੈਦ
(ਸ) ਕੋਈ ਨਹੀਂ।
Answer:
(ਉ) ਨੀਲਾ
Exam Tips:
a) ਸਰਕਾਰੀ ਟੈਗ ਨੀਲਾ ਹੁੰਦਾ ਹੈ; ਹਰਾ ਟੈਗ ਬੀਜ ਤਿਆਰ ਕਰਨ ਵਾਲੇ ਦਾ ਹੈ।
Question 6: ਬੁਨਿਆਦੀ ਬੀਜ ਦੇ ਥੈਲੇ ਉੱਪਰ ਕਿਹੜੇ ਰੰਗ ਦਾ ਟੈਗ ਲਗਾਇਆ ਜਾਂਦਾ ਹੈ।
(ਉ) ਗੋਲਡਨ
(ਅ) ਸਫ਼ੈਦ
(ੲ) ਗੁਲਾਬੀ
(ਸ) ਨੀਲੇ।
Answer:
(ਅ) ਸਫ਼ੈਦ
Exam Tips:
a) ਬੁਨਿਆਦੀ ਬੀਜ ਲਈ ਸਫ਼ੈਦ ਟੈਗ ਯਾਦ ਰੱਖੋ, ਗੋਲਡਨ ਨਾਲ ਭੁਲੇਖਾ ਨਾ ਖਾਓ।
Question 7: ਤਸਦੀਕਸ਼ੁਦਾ ਬੀਜ ਦੇ ਥੈਲੇ ਉੱਪਰ ਕਿੰਨੇ ਟੈਗ ਲੱਗੇ ਹੁੰਦੇ ਹਨ?
(ਉ) 2
(ਅ) 3
(ੲ) 5
(ਸ) 4.
Answer:
(ਉ) 2
Exam Tips:
a) ਤਸਦੀਕਸ਼ੁਦਾ ਬੀਜ ਦੇ ਥੈਲੇ 'ਤੇ ਦੋ ਟੈਗ ਲੱਗਦੇ ਹਨ।
ਮਹੱਤਵਪੂਰਨ ਪ੍ਰਸ਼ਨ – ਠੀਕ/ਗਲਤ ਦੱਸੋ
Question 1: ਜੱਦੀ ਪੁਸ਼ਤੀ ਗੁਣਾਂ ਨੂੰ ਨਸਲੀ ਗੁਣ ਵੀ ਕਿਹਾ ਜਾਂਦਾ ਹੈ।
Answer:
ਠੀਕ
Exam Tips:
a) ਜੱਦੀ ਪੁਸ਼ਤੀ ਗੁਣਾਂ ਦਾ ਦੂਜਾ ਨਾਂ ਨਸਲੀ ਗੁਣ ਹੈ, ਇਸ ਲਈ ਕਥਨ ਠੀਕ ਹੈ।
Question 2: ਪੀ. ਬੀ. ਡਬਲਯੂ. 621 ਕਣਕ ਦੀ ਕਿਸਮ ਹੈ।
Answer:
ਠੀਕ
Exam Tips:
a) ਪੀ. ਬੀ. ਡਬਲਯੂ. 621 ਕਣਕ ਦੀ ਸੁਧਰੀ ਕਿਸਮ ਹੈ।
Question 3: ਤਸਦੀਕਸ਼ੁਦਾ ਬੀਜਾਂ ਦੇ ਥੈਲੇ ਉੱਪਰ ਦੋ ਟੈਗ ਲੱਗੇ ਹੁੰਦੇ ਹਨ।
Answer:
ਠੀਕ
Exam Tips:
a) ਹਰੇ ਅਤੇ ਨੀਲੇ, ਦੋ ਟੈਗ ਲੱਗਦੇ ਹਨ; ਕਥਨ ਠੀਕ ਹੈ।
Question 4: ਲਰਮਾ ਰੋਹੋ ਕਣਕ ਦੀ ਮੈਕਸੀਕਨ ਕਿਸਮ ਹੈ।
Answer:
ਠੀਕ
Exam Tips:
a) ਲਰਮਾ ਰੋਹੋ ਮੈਕਸੀਕਨ ਕਿਸਮ ਹੈ, ਸੋਨਾਰਾ 64 ਵੀ ਇਸੇ ਵਰਗ ਦੀ ਕਿਸਮ ਹੈ।
Question 5: ਝੋਨੇ ਦੇ ਤਸਦੀਕਸ਼ੁਦਾ ਬੀਜ ਦੀ ਘੱਟੋ-ਘੱਟ ਸ਼ੁੱਧਤਾ 98 ਫੀਸਦੀ ਹੈ।
Answer:
ਠੀਕ
Exam Tips:
a) ਝੋਨੇ ਦੇ ਬੀਜ ਦੀ ਸ਼ੁੱਧਤਾ 98% ਹੈ, ਇਸ ਲਈ ਕਥਨ ਠੀਕ ਹੈ।
ਮਹੱਤਵਪੂਰਨ ਪ੍ਰਸ਼ਨ – ਖਾਲੀ ਥਾਂ ਭਰੋ
Question 1: ਟੀਂਡਿਆਂ ਦੀ ਗਿਣਤੀ …………………… ਦਾ ਇੱਕ ਜੱਦੀ ਪੁਸ਼ਤੀ ਗੁਣ ਹੈ।
Answer:
ਨਰਮੇ
Exam Tips:
a) ਟੀਂਡਿਆਂ ਦੀ ਗਿਣਤੀ ਨਰਮੇ ਦਾ ਗੁਣ ਹੈ, ਕਣਕ ਦਾ ਨਹੀਂ।
Question 2: ਤਸਦੀਕਸ਼ੁਦਾ ਬੀਜ ਦੇ ਬੈਗ ਤੇ ਸਰਕਾਰੀ ਮਹਿਕਮੇ ਵਲੋਂ …………………….. ਰੰਗ ਦਾ ਟੈਗ ਲੱਗਾ ਹੁੰਦਾ ਹੈ।
Answer:
ਨੀਲੇ
Exam Tips:
a) ਸਰਕਾਰੀ ਮਹਿਕਮੇ ਵੱਲੋਂ ਨੀਲੇ ਰੰਗ ਦਾ ਟੈਗ ਲੱਗਦਾ ਹੈ।
Question 3: ਹਰੀ ਕ੍ਰਾਂਤੀ ਦਾ ਮੁੱਢ ……………………… ਕਣਕ ਦੀਆਂ ਕਿਸਮਾਂ ਹਨ।
Answer:
ਮੈਕਸੀਕਨ
Exam Tips:
a) ਹਰੀ ਕ੍ਰਾਂਤੀ ਦੀ ਸ਼ੁਰੂਆਤ ਮੈਕਸੀਕਨ ਕਣਕ ਨਾਲ ਹੋਈ, ਦੇਸੀ ਕਣਕ ਨਾਲ ਨਹੀਂ।
Question 4: ਗੋਲਡਨ ਰੰਗ ਦਾ ਟੈਗ …………………….. ਬੀਜ ਦੇ ਥੈਲੇ ‘ਤੇ ਲਗਾਇਆ ਜਾਂਦਾ ਹੈ।
Answer:
ਬਰੀਡਰ
Exam Tips:
a) ਗੋਲਡਨ ਟੈਗ ਬਰੀਡਰ ਬੀਜ ਦੀ ਪਛਾਣ ਹੈ।
Question 5: ਬੁਨਿਆਦੀ ਬੀਜ ਦੇ ਬੈਗ ‘ਤੇ …………………………. ਟੈਗ ਲੱਗਾ ਹੁੰਦਾ ਹੈ।
Answer:
ਸਫ਼ੈਦ
Exam Tips:
a) ਬੁਨਿਆਦੀ ਬੀਜ ਦੇ ਥੈਲੇ 'ਤੇ ਸਫ਼ੈਦ ਟੈਗ ਹੁੰਦਾ ਹੈ।
Free study material for Agriculture
Agriculture Class 10 Curriculum Solutions: Punjabi Medium Chapter 09 ਤਸਦੀਕਸ਼ੁਦਾ ਬੀਜ ਉਤਪਾਦਨ
Textbook Solutions for Class 10 Agriculture Punjabi Medium Chapter 09 ਤਸਦੀਕਸ਼ੁਦਾ ਬੀਜ ਉਤਪਾਦਨ
Explore reliable textbook solutions for Punjabi Medium Chapter 09 ਤਸਦੀਕਸ਼ੁਦਾ ਬੀਜ ਉਤਪਾਦਨ tailored for Class 10 learners. Utilizing these complete exercise answers ensures your preparation aligns exactly with official Punjab Board standards for Agriculture.
Mastering Theoretical and Practical Questions
Each solution includes detailed reasoning to foster genuine comprehension of Punjabi Medium Chapter 09 ਤਸਦੀਕਸ਼ੁਦਾ ਬੀਜ ਉਤਪਾਦਨ concepts. Reviewing these step-by-step breakdowns allows learners to master both analytical and descriptive questions expected in school evaluations.
Effective Self-Study and Homework Assistance
These resources act as an effective roadmap for daily homework tasks and independent study. Supplement your review of Punjabi Medium Chapter 09 ਤਸਦੀਕਸ਼ੁਦਾ ਬੀਜ ਉਤਪਾਦਨ with official sample papers and interactive practice tests available on our platform free of charge.
FAQs
The complete and updated PSEB 10th Class Agriculture Solutions Chapter 9 ਤਸਦੀਕਸ਼ੁਦਾ ਬੀਜ ਉਤਪਾਦਨ is available for free on StudiesToday.com. These solutions for Class 10 Agriculture are as per latest Punjab Board curriculum.
Yes, our experts have revised the PSEB 10th Class Agriculture Solutions Chapter 9 ਤਸਦੀਕਸ਼ੁਦਾ ਬੀਜ ਉਤਪਾਦਨ as per 2026 exam pattern. All textbook exercises have been solved and have added explanation about how the Agriculture concepts are applied in case-study and assertion-reasoning questions.
Toppers recommend using Punjab Board language because Punjab Board marking schemes are strictly based on textbook definitions. Our PSEB 10th Class Agriculture Solutions Chapter 9 ਤਸਦੀਕਸ਼ੁਦਾ ਬੀਜ ਉਤਪਾਦਨ will help students to get full marks in the theory paper.
Yes, we provide bilingual support for Class 10 Agriculture. You can access PSEB 10th Class Agriculture Solutions Chapter 9 ਤਸਦੀਕਸ਼ੁਦਾ ਬੀਜ ਉਤਪਾਦਨ in both English and Hindi medium.
Yes, you can download the entire PSEB 10th Class Agriculture Solutions Chapter 9 ਤਸਦੀਕਸ਼ੁਦਾ ਬੀਜ ਉਤਪਾਦਨ in printable PDF format for offline study on any device.