Download Punjab Board Solutions for Class 10 Agriculture Punjabi Medium Chapter 08 ਖੇਤੀ ਆਧਾਰਿਤ ਉਦਯੋਗਿਕ ਧੰਦੇ
Explore reliable textbook solutions for Punjabi Medium Chapter 08 ਖੇਤੀ ਆਧਾਰਿਤ ਉਦਯੋਗਿਕ ਧੰਦੇ tailored for Class 10 learners. Utilizing these Agriculture answers ensures thorough preparation and strengthens foundational knowledge before final Punjab Board evaluations.
Access Punjab Board Solutions and Answers
View or download the dedicated Punjabi Medium Chapter 08 ਖੇਤੀ ਆਧਾਰਿਤ ਉਦਯੋਗਿਕ ਧੰਦੇ solution resource below. Engaging with these textbook answers under focused study conditions ensures continuous academic progress and mastery of the 2026-27 curriculum for Agriculture.
(ੳ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ
Question 1: ਘਰੇਲੂ ਪੱਧਰ ਤੇ ਕਿਹੜੀਆਂ ਫ਼ਸਲਾਂ ਦਾ ਸੁਕਾ ਕੇ ਪਾਊਡਰ ਬਣਾਇਆ ਜਾ ਸਕਦਾ ਹੈ?
Answer:
ਹਲਦੀ, ਮਿਰਚਾਂ ਆਦਿ।
Exam Tips:
a) ਹਲਦੀ ਤੇ ਮਿਰਚਾਂ ਦੋਵੇਂ ਲਿਖੋ; ਮੇਥੀ ਤੇ ਧਨੀਆ ਵੀ ਘਰ ਵਿੱਚ ਸੁਕਾ ਕੇ ਵਰਤੇ ਜਾਂਦੇ ਹਨ।
Question 2: ਖੇਤੀ ਆਧਾਰਿਤ ਕੰਮਾਂ ਲਈ ਕਿੱਥੇ ਸਿਖਲਾਈ ਲਈ ਜਾ ਸਕਦੀ ਹੈ?
Answer:
ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ।
Exam Tips:
a) ਸੰਸਥਾ ਦਾ ਪੂਰਾ ਨਾਂ ਲਿਖੋ: ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ.), ਲੁਧਿਆਣਾ।
Question 3: ਐਗਰੋ ਪ੍ਰੋਸੈਸਿੰਗ ਕੰਪਲੈਕਸ ਵਿੱਚ ਲੱਗਣ ਵਾਲੀਆਂ ਕੋਈ ਦੋ ਚਾਰ ਮਸ਼ੀਨਾਂ ਦੇ ਨਾਮ ਦੱਸੋ।
Answer:
ਮਿੰਨੀ ਚਾਵਲ ਮਿੱਲ, ਛੋਟੀ ਆਟਾ ਚੱਕੀ, ਗਰਾਈਂਡਰ, ਪੇਂਜਾ, ਕੋਹਲੂ।
Exam Tips:
a) ਪ੍ਰਸ਼ਨ ਵਿੱਚ ਦੋ-ਚਾਰ ਮਸ਼ੀਨਾਂ ਮੰਗੀਆਂ ਹਨ, ਇਸ ਲਈ ਘੱਟੋ-ਘੱਟ ਦੋ ਨਾਂ ਜ਼ਰੂਰ ਲਿਖੋ।
Question 4: ਮੈਂਥੇ ਦਾ ਤੇਲ ਕਿਹੜੀਆਂ ਚੀਜ਼ਾਂ ਵਿੱਚ ਵਰਤਿਆ ਜਾਂਦਾ ਹੈ? ਜਾਂ ਮੈਂਥੇ ਦਾ ਤੇਲ ਕੀ-ਕੀ ਕੰਮ ਆਉਂਦਾ ਹੈ?
Answer:
ਦਵਾਈਆਂ, ਇਤਰ, ਸ਼ਿੰਗਾਰ ਦਾ ਸਮਾਨ ਆਦਿ ਵਿਚ।
Exam Tips:
a) ਮੈਂਥੇ ਦਾ ਤੇਲ ਦਵਾਈਆਂ, ਇਤਰ ਅਤੇ ਸ਼ਿੰਗਾਰ ਦੇ ਸਮਾਨ – ਤਿੰਨੋਂ ਵਰਤੋਂ ਯਾਦ ਰੱਖੋ।
Question 5: ਇੱਕ ਕੁਇੰਟਲ ਗੰਨਾ ਪੀੜ ਕੇ ਕਿੰਨਾ ਗੁੜ ਤਿਆਰ ਕੀਤਾ ਜਾ ਸਕਦਾ ਹੈ?
Answer:
10-12 ਕਿਲੋ।
Exam Tips:
a) ਗੁੜ ਦੀ ਮਾਤਰਾ ਦੇ ਨਾਲ ਇਕਾਈ (ਕਿਲੋ) ਲਿਖਣੀ ਨਾ ਭੁੱਲੋ: 10-12 ਕਿਲੋ ਪ੍ਰਤੀ ਕੁਇੰਟਲ ਗੰਨਾ।
Question 6: ਦਾਣਿਆਂ ਵਿੱਚ ਕਟਾਈ ਉਪਰੰਤ ਕਿੰਨਾ ਨੁਕਸਾਨ ਹੁੰਦਾ ਹੈ?
Answer:
10%.
Exam Tips:
a) ਅਨਾਜ ਵਿੱਚ ਨੁਕਸਾਨ 10% ਹੈ, ਜਦੋਂ ਕਿ ਫ਼ਲਾਂ-ਸਬਜ਼ੀਆਂ ਵਿੱਚ 30-40%; ਦੋਵੇਂ ਅੰਕੜੇ ਰਲਾਉ ਨਾ।
Question 7: ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਹੋਰ ਕੀ ਕਰਨਾ ਚਾਹੀਦਾ ਹੈ?
Answer:
ਕਿਸੇ ਉਦਯੋਗਿਕ ਧੰਦੇ ਸੰਬੰਧੀ ਸਮਰੱਥਾ ਵਿਕਸਿਤ ਕਰਨੀ ਚਾਹੀਦੀ ਹੈ।
Exam Tips:
a) ਉੱਤਰ ਵਿੱਚ ਸਮਰੱਥਾ ਵਿਕਸਿਤ ਕਰਨ ਅਤੇ ਉਦਯੋਗਿਕ ਧੰਦੇ ਦੀ ਸਿਖਲਾਈ ਦਾ ਜ਼ਿਕਰ ਕਰੋ।
Question 8: ਕੋਈ ਵੀ ਧੰਦਾ ਸ਼ੁਰੂ ਕਰਨ ਤੋਂ ਪਹਿਲਾਂ ਕਿਸ ਚੀਜ਼ ਦੀ ਜ਼ਰੂਰਤ ਹੁੰਦੀ ਹੈ?
Answer:
ਮੁੱਢਲੀ ਸਿਖਲਾਈ ਦੀ।
Exam Tips:
a) ਧੰਦਾ ਸ਼ੁਰੂ ਕਰਨ ਤੋਂ ਪਹਿਲਾਂ ਮੁੱਢਲੀ ਸਿਖਲਾਈ ਪੀ.ਏ.ਯੂ. ਜਾਂ ਖੇਤੀ ਵਿਗਿਆਨ ਕੇਂਦਰਾਂ ਤੋਂ ਲਈ ਜਾ ਸਕਦੀ ਹੈ।
Question 9: ਪ੍ਰੋਸੈਸਿੰਗ ਦੌਰਾਨ 100 ਕਿਲੋ ਕੱਚੀ ਹਲਦੀ ਤੋਂ ਕਿੰਨਾ ਪਾਊਡਰ ਤਿਆਰ ਕੀਤਾ ਜਾ ਸਕਦਾ ਹੈ? ਜਾਂ 100 ਕਿਲੋ ਕੱਚੀ ਹਲਦੀ ਤੋਂ ਪ੍ਰੋਸੈਸਿੰਗ ਦੌਰਾਨ ਕਿੰਨਾ ਹਲਦੀ ਪਾਊਡਰ ਤਿਆਰ ਕੀਤਾ ਜਾ ਸਕਦਾ ਹੈ?
Answer:
15-20 ਕਿਲੋ ਗਰਾਮ।
Exam Tips:
a) ਅੰਕੜਾ ਯਾਦ ਰੱਖੋ: 100 ਕਿਲੋ ਕੱਚੀ ਹਲਦੀ ਤੋਂ 15-20 ਕਿਲੋ ਪਾਊਡਰ।
Question 10: ਮੈਂਥਾ ਪ੍ਰੋਸੈਸਿੰਗ ਦੌਰਾਨ ਤੇਲ ਅਤੇ ਪਾਣੀ ਨੂੰ ਕਿਵੇਂ ਅਲੱਗ ਕੀਤਾ ਜਾਂਦਾ ਹੈ?
Answer:
ਸੈਪਰੇਟਰ ਦੀ ਸਹਾਇਤਾ ਨਾਲ।
Exam Tips:
a) ਸੈਪਰੇਟਰ ਉਹ ਟੈਂਕ ਹੈ ਜਿਸ ਵਿੱਚ ਹਲਕਾ ਤੇਲ ਪਾਣੀ ਉੱਪਰ ਤੈਰਦਾ ਹੈ।
(ਅ) ਇੱਕ-ਦੋ ਵਾਕਾਂ ਵਿੱਚ ਉੱਤਰ ਦਿਓ
Question 1: ਸਹਿਕਾਰੀ ਪੱਧਰ ਤੇ ਕਿਸ ਤਰ੍ਹਾਂ ਦੇ ਖੇਤੀ ਆਧਾਰਿਤ ਕਾਰਖ਼ਾਨੇ ਲਗਾਏ ਜਾ ਸਕਦੇ ਹਨ?
Answer:
ਫ਼ਲਾਂ ਅਤੇ ਸਬਜ਼ੀਆਂ ਦੀ ਪ੍ਰੋਸੈਸਿੰਗ ਲਈ ਡੀਹਾਈਡਰੇਸ਼ਨ ਪਲਾਂਟ ਅਤੇ ਫ਼ਰੀਜ਼ਿੰਗ ਪਲਾਂਟ ਆਦਿ ਲਗਾਉਣ ਲਈ ਬਹੁਤ ਖਰਚਾ (ਲਗਪਗ 30 ਲੱਖ ਰੁਪਏ) ਹੁੰਦਾ ਹੈ। ਇਸ ਲਈ ਅਜਿਹੇ ਕਾਰਖ਼ਾਨੇ ਸਹਿਕਾਰੀ ਪੱਧਰ ਤੇ ਲਗਾਏ ਜਾ ਸਕਦੇ ਹਨ।
Exam Tips:
a) ਡੀਹਾਈਡਰੇਸ਼ਨ ਤੇ ਫ਼ਰੀਜ਼ਿੰਗ ਪਲਾਂਟ ਦੋਵਾਂ ਦੇ ਨਾਂ ਅਤੇ ਲਗਪਗ 30 ਲੱਖ ਰੁਪਏ ਦਾ ਖ਼ਰਚਾ ਲਿਖੋ।
Question 2: ਕਿਹੜੇ ਮੁੱਖ ਸਾਧਨਾਂ ਦੀ ਕਮੀ ਕਰਕੇ ਸਾਡੇ ਦੇਸ਼ ਵਿੱਚ ਅਨਾਜ ਦਾ ਨੁਕਸਾਨ ਹੋ ਰਿਹਾ ਹੈ?
Answer:
ਸਾਡੇ ਦੇਸ਼ ਵਿੱਚ ਭੰਡਾਰਨ ਅਤੇ ਪ੍ਰੋਸੈਸਿੰਗ ਦੇ ਵਧੀਆ ਸਾਧਨਾਂ ਦੀ ਕਮੀ ਕਾਰਨ, ਕਟਾਈ ਤੋਂ ਬਾਅਦ ਅਨਾਜ ਦਾ ਨੁਕਸਾਨ ਹੋ ਰਿਹਾ ਹੈ।
Exam Tips:
a) ਕਾਰਨ ਸਾਧਨਾਂ ਦੀ ਘਾਟ ਹੈ: ਭੰਡਾਰਨ ਅਤੇ ਪ੍ਰੋਸੈਸਿੰਗ ਦੇ ਸਾਧਨ, ਦੋਵੇਂ ਲਿਖੋ।
Question 3: ਅਨਾਜ ਦੇ ਹੋ ਰਹੇ ਨੁਕਸਾਨ ਨੂੰ ਰੋਕਣ ਲਈ ਕੀ ਕਰਨਾ ਚਾਹੀਦਾ ਹੈ?
Answer:
ਅਨਾਜ ਦੇ ਹੋ ਰਹੇ ਨੁਕਸਾਨ ਨੂੰ ਰੋਕਣ ਲਈ ਖੇਤੀ ਜਿਣਸਾਂ ਦੀ ਪ੍ਰੋਸੈਸਿੰਗ ਕਰਨੀ ਚਾਹੀਦੀ ਹੈ।
Exam Tips:
a) ਹੱਲ ਇੱਕ ਹੀ ਵਾਕ ਵਿੱਚ ਦਿਓ: ਖੇਤੀ ਜਿਣਸਾਂ ਦੀ ਪ੍ਰੋਸੈਸਿੰਗ।
Question 4: ਖੇਤੀ ਆਧਾਰਿਤ ਧੰਦੇ ਕਿਸ ਤਰ੍ਹਾਂ ਕਿਸਾਨਾਂ ਦੀ ਆਮਦਨ ਵਧਾਉਣ ਵਿੱਚ ਸਹਾਈ ਹੋ ਸਕਦੇ ਹਨ?
Answer:
ਖੇਤੀ ਜਿਣਸਾਂ ਦੀ ਛੋਟੇ ਪੱਧਰ ਤੇ ਪ੍ਰੋਸੈਸਿੰਗ ਕਰ ਕੇ ਵੇਚਣ ਤੇ ਕਿਸਾਨ ਵਧੇਰੇ ਆਮਦਨ ਕਮਾ ਸਕਦਾ ਹੈ ਅਤੇ ਖੇਤੀ ਆਧਾਰਿਤ ਹੁੰਦੇ ਹਨ; ਜਿਵੇਂ-ਮੁਰਗੀ ਪਾਲਣ, ਡੇਅਰੀ ਦਾ ਧੰਦਾ ਆਦਿ ਦੀ ਛੋਟੇ ਪੱਧਰ ਤੇ ਐਗਰੋ ਪ੍ਰੋਸੈਸਿੰਗ ਕਰਕੇ ਵੀ ਆਮਦਨ ਕਮਾ ਸਕਦਾ ਹੈ।
Exam Tips:
a) ਉੱਤਰ ਵਿੱਚ ਦੋ ਗੱਲਾਂ ਲਿਖੋ: ਛੋਟੇ ਪੱਧਰ ਦੀ ਪ੍ਰੋਸੈਸਿੰਗ ਅਤੇ ਮੁਰਗੀ ਪਾਲਣ, ਡੇਅਰੀ ਵਰਗੇ ਸਹਾਇਕ ਧੰਦੇ।
Question 5: ਮੈਂਥੇ ਦੀ ਪ੍ਰੋਸੈਸਿੰਗ ਕਿਵੇਂ ਕੀਤੀ ਜਾਂਦੀ ਹੈ?
Answer:
ਮੈਂਥੇ ਦੀ ਫ਼ਸਲ ਵਿੱਚੋਂ ਤੇਲ ਕੱਢਣ ਲਈ ਮੈਂਥਾ ਪ੍ਰੋਸੈਸਿੰਗ ਪਲਾਂਟ ਲਗਾਇਆ ਜਾ ਸਕਦਾ ਹੈ। ਮੈਂਥੇ ਦੀ ਫ਼ਸਲ ਨੂੰ ਖੁੱਲ੍ਹੇ ਵਿੱਚ ਸੁਕਾਇਆ ਜਾਂਦਾ ਹੈ ਤਾਂ ਕਿ ਨਮੀ ਦੀ ਮਾਤਰਾ ਘੱਟ ਕੀਤੀ ਜਾ ਸਕੇ। ਫਿਰ ਇਹਨਾਂ ਨੂੰ ਹਵਾ ਬੰਦ ਟੈਂਕਾਂ ਵਿਚ ਪਾ ਕੇ ਅੰਦਰ ਦਬਾਅ ਰਾਹੀਂ ਭਾਫ਼ ਭੇਜੀ ਜਾਂਦੀ ਹੈ। ਗਰਮ ਹੋ ਕੇ ਤੇਲ ਭਾਫ਼ ਵਿਚ ਮਿਲ ਜਾਂਦਾ ਹੈ। ਤੇਲ ਤੇ ਭਾਫ਼ ਦੇ ਕਣਾਂ ਨੂੰ ਇੱਕ ਦਮ ਠੰਢਾ ਕੀਤਾ ਜਾਂਦਾ ਹੈ। ਪਾਣੀ ਤੇ ਤੇਲ ਨੂੰ ਇੱਕ ਟੈਂਕ ਵਿਚ ਇਕੱਠਾ ਕੀਤਾ ਜਾਂਦਾ ਹੈ। ਇਸ ਟੈਂਕ ਨੂੰ ਸੈਪਰੇਟਰ ਕਿਹਾ ਜਾਂਦਾ ਹੈ। ਤੇਲ, ਪਾਣੀ ਤੋਂ ਹਲਕਾ ਹੋਣ ਕਾਰਨ ਉੱਪਰ ਤੈਰਦਾ ਹੈ। ਇਸ ਨੂੰ ਉੱਪਰੋਂ ਨਿਤਾਰ ਲਿਆ ਜਾਂਦਾ ਹੈ ਅਤੇ ਪਲਾਸਟਿਕ ਦੇ ਬਰਤਨਾਂ ਵਿਚ ਬੰਦ ਕਰ ਲਿਆ ਜਾਂਦਾ ਹੈ।
Exam Tips:
a) ਮੈਂਥੇ ਦੀ ਪ੍ਰੋਸੈਸਿੰਗ ਦੇ ਪੜਾਅ ਕ੍ਰਮ ਵਿੱਚ ਲਿਖੋ: ਸੁਕਾਉਣਾ, ਭਾਫ਼, ਠੰਢਾ ਕਰਨਾ, ਸੈਪਰੇਟਰ, ਤੇਲ ਨਿਤਾਰਨਾ।
Question 6: ਹਲਦੀ ਦੀ ਪ੍ਰੋਸੈਸਿੰਗ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਵਿਕਸਿਤ ਕੀਤੀ ਮਸ਼ੀਨ ਬਾਰੇ ਦੱਸੋ।
Answer:
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਹਲਦੀ ਨੂੰ ਧੋਣ ਅਤੇ ਪਾਲਿਸ਼ ਕਰਨ ਲਈ ਮਸ਼ੀਨ ਤਿਆਰ ਕੀਤੀ ਗਈ ਹੈ। ਇਸ ਮਸ਼ੀਨ ਵਿੱਚ ਇੱਕ ਘੰਟੇ ਵਿੱਚ 2.5-3.0 ਕੁਇੰਟਲ ਹਲਦੀ ਨੂੰ ਧੋ ਸਕਦੇ ਹਾਂ ਤੇ ਬਾਅਦ ਵਿਚ ਪਾਲਿਸ਼ ਵੀ ਕਰ ਸਕਦੇ ਹਾਂ।
Exam Tips:
a) ਮਸ਼ੀਨ ਦੀ ਸਮਰੱਥਾ 2.5-3.0 ਕੁਇੰਟਲ ਪ੍ਰਤੀ ਘੰਟਾ ਅਤੇ ਕੰਮ (ਧੋਣਾ ਤੇ ਪਾਲਿਸ਼ ਕਰਨਾ) ਦੋਵੇਂ ਲਿਖੋ।
Question 7: ਗੁੜ ਦੀ ਪ੍ਰੋਸੈਸਿੰਗ ਵਿੱਚ ਮੁੱਢਲੇ ਤਕਨੀਕੀ ਕੰਮ ਕਿਹੜੇ ਹੁੰਦੇ ਹਨ?
Answer:
ਘੁਲਾੜੀ ਜਾਂ ਵੇਲਣਾ ਲਗਾ ਕੇ ਗੰਨਾ ਪੀੜਿਆ ਜਾਂਦਾ ਹੈ ਤੇ ਜੋ ਰਸ ਪ੍ਰਾਪਤ ਹੁੰਦਾ ਹੈ ਉਸ ਨੂੰ ਕਾੜ੍ਹ ਕੇ ਗੁੜ ਬਣਾਇਆ ਜਾਂਦਾ ਹੈ।
Exam Tips:
a) ਗੁੜ ਬਣਾਉਣ ਦੇ ਦੋ ਪੜਾਅ ਹਨ: ਗੰਨਾ ਪੀੜਨਾ ਅਤੇ ਰਸ ਨੂੰ ਕਾੜ੍ਹਨਾ।
Question 8: ਐਗਰੋ ਪ੍ਰੋਸੈਸਿੰਗ ਕੰਪਲੈਕਸ ਵਿਚ ਲਗਾਈਆਂ ਜਾਣ ਵਾਲੀਆਂ ਕਿਸੇ ਤਿੰਨ ਮਸ਼ੀਨਾਂ ਦੇ ਨਾਮ ਅਤੇ ਉਨ੍ਹਾਂ ਦੇ ਕੰਮ ਬਾਰੇ ਦੱਸੋ।
Answer:
ਫ਼ਲ ਸਬਜ਼ੀਆਂ ਧੋਣ ਵਾਲੀ ਮਸ਼ੀਨ, ਡੀਹਾਈਡਰੇਟਰ, ਸਲਾਈਸਰ ਮਸ਼ੀਨਾਂ ਦੀ ਵਰਤੋਂ ਕ੍ਰਮਵਾਰ ਫ਼ਲਾਂ ਸਬਜ਼ੀਆਂ ਨੂੰ ਧੋਣ ਲਈ, ਨਮੀ ਸੁਕਾਉਣ ਲਈ ਅਤੇ ਸਲਾਈਸ ਬਣਾਉਣ ਲਈ ਵਰਤੋਂ ਕੀਤੀ ਜਾਂਦੀ ਹੈ।
Exam Tips:
a) ਤਿੰਨ ਮਸ਼ੀਨਾਂ ਦੇ ਨਾਂ ਦੇ ਨਾਲ ਹਰੇਕ ਦਾ ਕੰਮ ਵੀ ਲਿਖੋ: ਧੋਣਾ, ਨਮੀ ਸੁਕਾਉਣੀ, ਸਲਾਈਸ ਬਣਾਉਣੇ।
Question 9: ਫ਼ਲ ਸਬਜ਼ੀਆਂ ਲਈ ਫ਼ਰੀਜ਼ਿੰਗ ਪਲਾਂਟ ਕਿਸਾਨੀ ਪੱਧਰ ਤੇ ਕਿਉਂ ਨਹੀਂ ਲਗਾਏ ਜਾ ਸਕਦੇ?
Answer:
ਇਹਨਾਂ ਦੀ ਲਾਗਤ ਬਹੁਤ ਜ਼ਿਆਦਾ ਹੈ। ਲਗਪਗ 30 ਲੱਖ ਰੁਪਏ ਦਾ ਖ਼ਰਚਾ ਆ ਜਾਂਦਾ ਹੈ। ਇਸ ਲਈ ਇਹਨਾਂ ਨੂੰ ਕਿਸਾਨੀ ਪੱਧਰ ਤੇ ਨਹੀਂ ਲਗਾਇਆ ਜਾਂਦਾ ਹੈ।
Exam Tips:
a) ਕਾਰਨ ਲਿਖਦੇ ਸਮੇਂ ਵੱਧ ਲਾਗਤ (ਲਗਪਗ 30 ਲੱਖ ਰੁਪਏ) ਦਾ ਜ਼ਿਕਰ ਜ਼ਰੂਰ ਕਰੋ।
Question 10: ਕਿਹੜੇ ਖੇਤੀ ਪਦਾਰਥਾਂ ਨੂੰ ਘਰੇਲੂ ਪੱਧਰ ਤੇ ਸੁਕਾ ਕੇ ਰੋਜ਼ਾਨਾ ਘਰ ਵਿੱਚ ਵਰਤਿਆ ਜਾ ਸਕਦਾ ਹੈ? ਜਾਂ ਕੋਈ ਚਾਰ ਖੇਤੀ ਉਤਪਾਦਾਂ ਦੇ ਨਾਮ ਲਿਖੋ, ਜਿਨ੍ਹਾਂ ਦੀ ਵਰਤੋਂ ਘਰੇਲੂ ਪੱਧਰ ਤੇ ਸੁਕਾ ਕੇ ਕੀਤੀ ਜਾ ਸਕਦੀ ਹੈ।
Answer:
ਮੇਥੀ, ਧਨੀਆ, ਮੈਂਥਾ, ਮਿਰਚਾਂ ਆਦਿ ਨੂੰ ਘਰ ਵਿਚ ਸੁਕਾ ਕੇ ਵਰਤਿਆ ਜਾ ਸਕਦਾ ਹੈ।
Exam Tips:
a) ਘੱਟੋ-ਘੱਟ ਚਾਰ ਚੀਜ਼ਾਂ ਲਿਖੋ: ਮੇਥੀ, ਧਨੀਆ, ਮੈਂਥਾ, ਮਿਰਚਾਂ।
(ੲ) ਪੰਜ-ਛੇ ਵਾਕਾਂ ਵਿੱਚ ਉੱਤਰ ਦਿਓ
Question 1: ਪਿੰਡਾਂ ਵਿੱਚ ਖੇਤੀ ਆਧਾਰਿਤ ਧੰਦੇ ਸ਼ੁਰੂ ਕਰਨ ਨਾਲ ਕੀ ਫ਼ਾਇਦਾ ਹੋਵੇਗਾ?
Answer:
ਆਮ ਕਰਕੇ ਕਟਾਈ ਤੋਂ ਬਾਅਦ ਅਨਾਜ ਦਾ 10% ਅਤੇ ਫ਼ਲਾਂ-ਸਬਜ਼ੀਆਂ ਦਾ 30-40% ਨੁਕਸਾਨ ਹੋ ਜਾਂਦਾ ਹੈ ਪਰ ਜੇ ਪੇਂਡੂ ਪੱਧਰ ਤੇ ਪ੍ਰੋਸੈਸਿੰਗ ਯੂਨਿਟ ਲਗਾ ਲਏ ਜਾਣ ਤਾਂ ਇਸ ਨੁਕਸਾਨ ਨੂੰ ਬਹੁਤ ਘੱਟ ਕੀਤਾ ਜਾ ਸਕਦਾ ਹੈ। ਕਿਸਾਨਾਂ ਦੀ ਆਮਦਨ ਵਿਚ ਵਾਧਾ ਹੋ ਸਕਦਾ ਹੈ। ਬੇਰੋਜ਼ਗਾਰ ਨੌਜਵਾਨਾਂ ਨੂੰ ਕੰਮ ਮਿਲ ਸਕਦਾ ਹੈ ਅਤੇ ਖਾਣ-ਪੀਣ ਲਈ ਤਾਜ਼ੀਆਂ ਤੇ ਉੱਚ ਮਿਆਰ ਵਾਲੀਆਂ ਵਸਤੂਆਂ ਪ੍ਰਾਪਤ ਹੋ ਸਕਦੀਆਂ ਹਨ। ਰੁਜ਼ਗਾਰ ਦੇ ਵਧ ਮੌਕੇ ਅਤੇ ਵਧੇਰੇ ਆਮਦਨ ਕਾਰਨ ਸ਼ਹਿਰਾਂ ਵੱਲ ਜਾਣ ਦਾ ਰੁਝਾਨ ਵੀ ਘੱਟਦਾ ਹੈ।
Exam Tips:
a) ਲਾਭ ਬਿੰਦੂਆਂ ਵਿੱਚ ਲਿਖੋ: ਘੱਟ ਨੁਕਸਾਨ, ਵਧੀ ਆਮਦਨ, ਰੁਜ਼ਗਾਰ, ਤਾਜ਼ਾ ਖਾਣਾ ਤੇ ਸ਼ਹਿਰਾਂ ਵੱਲ ਘੱਟ ਰੁਝਾਨ।
Question 2: ਇਕ ਛੋਟੇ ਖੇਤੀ ਆਧਾਰਿਤ ਕਾਰਖ਼ਾਨੇ ਵਿੱਚ ਕਿਸ ਤਰ੍ਹਾਂ ਦੀਆਂ ਮਸ਼ੀਨਾਂ ਲਗਾਈਆਂ ਜਾ ਸਕਦੀਆਂ ਹਨ ਅਤੇ ਇਹ ਮਸ਼ੀਨਾਂ ਕਿਹੜੀਆਂ ਜਿਨਸਾਂ ਦੀ ਪ੍ਰੋਸੈਸਿੰਗ ਕਰਨਗੀਆਂ?
Answer:
ਇੱਕ ਛੋਟੇ ਖੇਤੀ ਆਧਾਰਿਤ ਕਾਰਖ਼ਾਨੇ ਵਿੱਚ ਕਈ ਤਰ੍ਹਾਂ ਦੀਆਂ ਮਸ਼ੀਨਾਂ ਲਾਈਆਂ ਜਾ ਸਕਦੀਆਂ ਹਨ, ਜਿਵੇਂ-
1. ਮਿੰਨੀ ਚਾਵਲ ਮਿੱਲ
2. ਤੇਲ ਕੱਢਣ ਵਾਲਾ ਕੋਹਲੂ
3. ਆਟਾ ਚੱਕੀ
4. ਗਰਾਈਂਡਰ
5. ਦਾਲਾਂ ਦਾ ਕਲੀਨਰ-ਗਰੇਡਰ ਅਤੇ ਮਿੰਨੀ ਦਾਲ ਮਿਲ
6. ਪੇਂਜਾ
7. ਛੋਟੀ ਫੀਡ ਮਿੱਲ ਆਦਿ।
ਇਹਨਾਂ ਮਸ਼ੀਨਾਂ ਵਿੱਚ ਦਾਲਾਂ, ਅਨਾਜ, ਤੇਲ ਬੀਜਾਂ, ਮਸਾਲਿਆਂ, ਕਪਾਹ ਆਦਿ ਦੀ ਪ੍ਰੋਸੈਸਿੰਗ ਕੀਤੀ ਜਾ ਸਕਦੀ ਹੈ।
Exam Tips:
a) ਘੱਟੋ-ਘੱਟ ਪੰਜ-ਛੇ ਮਸ਼ੀਨਾਂ ਸੂਚੀ ਵਿੱਚ ਲਿਖੋ ਅਤੇ ਅੰਤ ਵਿੱਚ ਦੱਸੋ ਕਿ ਕਿਹੜੀਆਂ ਜਿਨਸਾਂ ਦੀ ਪ੍ਰੋਸੈਸਿੰਗ ਹੁੰਦੀ ਹੈ।
Question 3: ਪਿੰਡਾਂ ਤੋਂ ਸ਼ਹਿਰਾਂ ਵੱਲ ਲੋਕਾਂ ਦਾ ਰੁਝਾਨ ਰੁਕਵਾਉਣ ਲਈ ਕੀ ਕਦਮ ਚੁੱਕੇ ਜਾਣੇ ਚਾਹੀਦੇ ਹਨ?
Answer:
ਪਿੰਡਾਂ ਤੋਂ ਸ਼ਹਿਰਾਂ ਵੱਲ ਲੋਕਾਂ ਦਾ ਰੁਝਾਨ ਇਸ ਲਈ ਹੈ ਕਿ ਪਿੰਡਾਂ ਵਿੱਚ ਵਧੇਰੇ ਰੁਜ਼ਗਾਰ ਦੇ ਮੌਕੇ ਨਹੀਂ ਹਨ ਤੇ ਆਮਦਨ ਵੀ ਘੱਟ ਹੁੰਦੀ ਹੈ। ਜੇ ਪਿੰਡਾਂ ਵਿੱਚ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਏ ਜਾਣ ਅਤੇ ਆਮਦਨ ਵੀ ਵਧਾਈ ਜਾ ਸਕੇ ਤਾਂ ਇਹ ਰੁਝਾਨ ਰੁਕ ਸਕਦਾ ਹੈ। ਇਸ ਲਈ ਖੇਤੀ ਆਧਾਰਿਤ ਉਦਯੋਗ ਧੰਦਿਆਂ ਨੂੰ ਸ਼ੁਰੂ ਕਰਨ ਨੂੰ ਵਧਾਵਾ ਦੇਣਾ ਚਾਹੀਦਾ ਹੈ। ਨੌਜਵਾਨ ਆਪਣੇ ਖੇਤੀ ਜਿਨਸਾਂ ਦੇ ਛੋਟੇ ਪ੍ਰੋਸੈਸਿੰਗ ਯੂਨਿਟ ਲਗਾ ਸਕਦੇ ਹਨ। ਕਈ ਖੇਤੀ ਸੰਬੰਧੀ ਉਦਯੋਗ ਧੰਦੇ ਸ਼ੁਰੂ ਕਰ ਸਕਦੇ ਹਨ, ਜਿਵੇਂ-ਡੇਅਰੀ ਫਾਰਮ, ਮੱਛੀ ਪਾਲਣ, ਮੁਰਗੀ ਪਾਲਣ, ਖੁੰਬਾਂ ਉਗਾਉਣਾ, ਸ਼ਹਿਦ ਦੀਆਂ ਮੱਖੀਆਂ ਪਾਲਣਾ ਆਦਿ ਅਤੇ ਇਹਨਾਂ ਦੇ ਉਤਪਾਦਾਂ ਦਾ ਖੁਦ ਮੰਡੀਕਰਨ ਕਰਕੇ ਵਧੇਰੇ ਮੁਨਾਫ਼ਾ ਖੱਟ ਸਕਦੇ ਹਨ।
Exam Tips:
a) ਰੁਝਾਨ ਦਾ ਕਾਰਨ (ਘੱਟ ਰੁਜ਼ਗਾਰ ਤੇ ਆਮਦਨ) ਪਹਿਲਾਂ ਲਿਖੋ, ਫਿਰ ਹੱਲ (ਪਿੰਡਾਂ ਵਿੱਚ ਖੇਤੀ ਆਧਾਰਿਤ ਧੰਦੇ)।
Question 4: ਜ਼ਿਆਦਾ ਸਰਮਾਏ ਨਾਲ ਲੱਗਣ ਵਾਲੇ ਖੇਤੀ ਆਧਾਰਿਤ ਕੰਮ ਸ਼ੁਰੂ ਕਰਨ ਲਈ ਕੀ ਨੀਤੀ ਹੋਣੀ ਚਾਹੀਦੀ ਹੈ?
Answer:
ਕਈ ਅਜਿਹੇ ਕੰਮ ਹਨ ਜੋ ਖੇਤੀ ਆਧਾਰਿਤ ਤਾਂ ਹਨ ਪਰ ਉਹਨਾਂ ਨੂੰ ਸ਼ੁਰੂ ਕਰਨ ਲਈ ਸ਼ੁਰੂਆਤੀ ਖ਼ਰਚਾ ਬਹੁਤ ਜ਼ਿਆਦਾ ਹੋ ਜਾਂਦਾ ਹੈ, ਜਿਵੇਂ-ਫ਼ਲ-ਸਬਜ਼ੀਆਂ ਲਈ ਡੀਹਾਈਡਰੇਸ਼ਨ ਅਤੇ ਫਰੀਜ਼ਿੰਗ ਪਲਾਂਟ ਲਗਾਉਣ ਤੇ ਲਗਪਗ 30 ਲੱਖ ਰੁਪਏ ਦਾ ਖ਼ਰਚਾ ਆ ਜਾਂਦਾ ਹੈ। ਅਜਿਹੀ ਸਥਿਤੀ ਵਿਚ ਇਹ ਪਲਾਂਟ ਕਿਸਾਨੀ ਪੱਧਰ ਤੇ ਨਾ ਲਗਾ ਕੇ, ਸਹਿਕਾਰੀ ਪੱਧਰ ਤੇ ਜਾਂ ਕਿਸਾਨਾਂ ਦੇ ਗਰੁੱਪਾਂ ਵੱਲੋਂ ਲਗਾਏ ਜਾਣੇ ਚਾਹੀਦੇ ਹਨ। ਇਸ ਤਰ੍ਹਾਂ ਇੱਕ ਪਲਾਂਟ ਦੀ ਵਰਤੋਂ ਕਈ ਕਿਸਾਨ ਕਰ ਸਕਦੇ ਹਨ ਤੇ ਆਪਣੀ ਉਪਜ ਦੀ ਪ੍ਰੋਸੈਸਿੰਗ ਕਰਵਾ ਕੇ ਮੰਡੀਕਰਨ ਲਈ ਲਿਜਾ ਸਕਦੇ ਹਨ।
Exam Tips:
a) ਨੀਤੀ ਦਾ ਨੁਕਤਾ ਹੈ: ਮਹਿੰਗੇ ਪਲਾਂਟ ਸਹਿਕਾਰੀ ਪੱਧਰ ਜਾਂ ਕਿਸਾਨ ਗਰੁੱਪਾਂ ਵੱਲੋਂ ਲਗਾਏ ਜਾਣ।
Question 5: ਹਲਦੀ ਦੀ ਪ੍ਰੋਸੈਸਿੰਗ ਬਾਰੇ ਤੁਸੀਂ ਕੀ ਜਾਣਦੇ ਹੋ? ਜਾਂ ਕੱਚੀ ਹਲਦੀ ਤੋਂ ਹਲਦੀ ਪਾਊਡਰ ਕਿਵੇਂ ਤਿਆਰ ਕੀਤਾ ਜਾਂਦਾ ਹੈ?
Answer:
ਹਲਦੀ ਦੀ ਪ੍ਰੋਸੈਸਿੰਗ ਕਰਨ ਲਈ ਤਾਜ਼ੀ ਹਲਦੀ ਦੀਆਂ ਗੰਢੀਆਂ ਨੂੰ ਚੰਗੀ ਤਰ੍ਹਾਂ ਧੋ ਕੇ ਮਿੱਟੀ ਰਹਿਤ ਕੀਤਾ ਜਾਂਦਾ ਹੈ। ਇਸ ਕਾਰਜ ਲਈ ਪੀ.ਏ.ਯੂ. ਵੱਲੋਂ ਤਿਆਰ ਹਲਦੀ ਧੋਣ ਅਤੇ ਪਾਲਿਸ਼ ਕਰਨ ਵਾਲੀ ਮਸ਼ੀਨ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਮਸ਼ੀਨ ਵਿਚ 2.5 – 3.0 ਕੁਇੰਟਲ ਹਲਦੀ ਨੂੰ ਇੱਕੋ ਵੇਲੇ ਧੋਇਆ ਜਾ ਸਕਦਾ ਹੈ। ਧੋਣ ਤੋਂ ਬਾਅਦ ਹਲਦੀ ਨੂੰ ਉਬਾਲਿਆ ਜਾਂਦਾ ਹੈ ਇਸ ਤਰ੍ਹਾਂ ਗੰਢੀਆਂ ਪੋਲੀਆਂ ਹੋ ਜਾਂਦੀਆਂ ਹਨ ਤੇ ਇਹਨਾਂ ਦਾ ਰੰਗ ਵੀ ਇੱਕ ਸਾਰ ਹੋ ਜਾਂਦਾ ਹੈ। ਹਲਦੀ ਨੂੰ ਖੁੱਲ੍ਹੇ ਭਾਂਡੇ ਵਿਚ ਉਬਾਲਣ ਤੇ ਲਗਪਗ ਇੱਕ ਘੰਟਾ ਲਗਦਾ ਹੈ ਪਰ ਪ੍ਰੈਸ਼ਰ ਕੁੱਕਰ ਵਿਚ 20 ਮਿੰਟ ਲਗਦੇ ਹਨ। ਉਬਾਲਣ ਤੋਂ ਬਾਅਦ ਹਲਦੀ ਨੂੰ ਧੁੱਪ ਵਿਚ ਸੁਕਾਇਆ ਜਾਂਦਾ ਹੈ ਤਾਂ ਕਿ ਨਮੀ ਦੀ ਮਾਤਰਾ 10% ਤੋਂ ਘਟ ਜਾਵੇ। ਇਸ ਕੰਮ ਲਈ ਚੰਗੀ ਧੁੱਪ ਵਿੱਚ 15 ਦਿਨ ਲੱਗ ਜਾਂਦੇ ਹਨ। ਇਸ ਤੋਂ ਬਾਅਦ ਹਲਦੀ ਦੀ ਉੱਪਰਲੀ ਸਤਹਿ ਨੂੰ ਲਾਹੁਣ ਲਈ ਇਸ ਨੂੰ ਪਾਲਿਸ਼ ਕੀਤਾ ਜਾਂਦਾ ਹੈ ਅਤੇ ਫਿਰ ਹਲਦੀ ਨੂੰ ਗਰਾਈਂਡਰ ਵਿੱਚ ਪੀਸ ਲਿਆ ਜਾਂਦਾ ਹੈ। ਇਸ ਤਰ੍ਹਾਂ 100 ਕਿਲੋ ਗਰਾਮ ਤਾਜ਼ਾ ਹਲਦੀ ਤੋਂ 15-20 ਕਿਲੋ ਹਲਦੀ ਪਾਊਡਰ ਪ੍ਰਾਪਤ ਹੁੰਦਾ ਹੈ।
Exam Tips:
a) ਪ੍ਰਕਿਰਿਆ ਕ੍ਰਮ ਵਿੱਚ ਲਿਖੋ: ਧੋਣਾ, ਉਬਾਲਣਾ, ਸੁਕਾਉਣਾ, ਪਾਲਿਸ਼ ਕਰਨਾ, ਪੀਸਣਾ।|| ਸਮੇਂ ਤੇ ਮਾਤਰਾ ਦੇ ਅੰਕੜੇ (ਇੱਕ ਘੰਟਾ/20 ਮਿੰਟ, 15 ਦਿਨ, 15-20 ਕਿਲੋ) ਨਾ ਭੁੱਲੋ।
ਮਹੱਤਵਪੂਰਨ ਪ੍ਰਸ਼ਨ – ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
Question 1: ਬੇਰੁਜ਼ਗਾਰੀ ਦਾ ਇਕ ਕਾਰਨ ਦੱਸੋ।
Answer:
ਨੌਕਰੀਆਂ ਦੀ ਸੀਮਿਤ ਗਿਣਤੀ ਹੋਣਾ।
Exam Tips:
a) ਬੇਰੁਜ਼ਗਾਰੀ ਦਾ ਇੱਕ ਕਾਰਨ ਲਿਖਣਾ ਹੈ: ਨੌਕਰੀਆਂ ਦੀ ਸੀਮਿਤ ਗਿਣਤੀ।
Question 2: ਕਟਾਈ ਤੋਂ ਬਾਅਦ ਸਬਜ਼ੀਆਂ ਅਤੇ ਫ਼ਲਾਂ ਦਾ ਕਿੰਨਾ ਨੁਕਸਾਨ ਹੁੰਦਾ ਹੈ?
Answer:
30-40%.
Exam Tips:
a) ਸਬਜ਼ੀਆਂ ਤੇ ਫ਼ਲਾਂ ਵਿੱਚ ਨੁਕਸਾਨ 30-40% ਹੈ; ਅਨਾਜ ਦੇ 10% ਨਾਲ ਨਾ ਰਲਾਉ।
Question 3: ਐਗਰੋ ਪ੍ਰੋਸੈਸਿੰਗ ਕੰਪਲੈਕਸ ਵਾਲੀਆਂ ਮਸ਼ੀਨਾਂ ਦਾ ਖ਼ਰਚਾ ਕਿੰਨਾ ਹੈ?
Answer:
5 ਤੋਂ 20 ਲੱਖ ਰੁਪਏ।
Exam Tips:
a) ਮਸ਼ੀਨਾਂ ਦਾ ਖ਼ਰਚਾ 5 ਤੋਂ 20 ਲੱਖ ਰੁਪਏ ਹੈ, ਪਲਾਂਟ ਦੇ ਲਗਪਗ 30 ਲੱਖ ਨਾਲ ਭੁਲੇਖਾ ਨਾ ਪਾਓ।
Question 4: ਉਬਾਲਣ ਤੋਂ ਬਾਅਦ ਹਲਦੀ ਸੁਕਾਉਣ ਨੂੰ ਕਿੰਨੇ ਦਿਨ ਲਗਦੇ ਹਨ?
Answer:
ਚੰਗੀ ਧੁੱਪ ਵਿੱਚ 15 ਦਿਨ।
Exam Tips:
a) ਹਲਦੀ ਨੂੰ ਉਬਾਲਣ ਤੋਂ ਬਾਅਦ ਚੰਗੀ ਧੁੱਪ ਵਿੱਚ ਲਗਪਗ 15 ਦਿਨ ਸੁਕਾਇਆ ਜਾਂਦਾ ਹੈ।
Question 5: ਹਲਦੀ ਦੀ ਵਰਤੋਂ ਬਾਰੇ ਦੱਸੋ।
Answer:
ਦਵਾਈਆਂ, ਸਰੀਰਕ ਸੁੰਦਰਤਾ ਦੇ ਸਮਾਨ ਅਤੇ ਸੂਤੀ ਕੱਪੜਿਆਂ ਨੂੰ ਰੰਗਣ ਵਿੱਚ।
Exam Tips:
a) ਹਲਦੀ ਦੇ ਤਿੰਨ ਉਪਯੋਗ ਯਾਦ ਰੱਖੋ: ਦਵਾਈਆਂ, ਸਰੀਰਕ ਸੁੰਦਰਤਾ ਦਾ ਸਮਾਨ ਅਤੇ ਕੱਪੜੇ।
Question 6: ਸਬਜ਼ੀਆਂ ਨੂੰ ਸੁਕਾਉਣ ਲਈ ਕਿਸ ਦੀ ਵਰਤੋਂ ਕੀਤੀ ਜਾਂਦੀ ਹੈ?
Answer:
ਸੋਲਰ ਡਰਾਇਰ ਦੀ।
Exam Tips:
a) ਉਪਕਰਨ ਦਾ ਪੂਰਾ ਨਾਂ ਲਿਖੋ: ਸੋਲਰ ਡਰਾਇਰ।
Question 7: ਖੇਤੀ ਨਾਲ ਸੰਬੰਧਿਤ ਮਾਸਿਕ ਪੱਤਰ ਦਾ ਨਾਂ ਦੱਸੋ।
Answer:
ਚੰਗੀ ਖੇਤੀ।
Exam Tips:
a) ਮਾਸਿਕ ਪੱਤਰ ਦਾ ਨਾਂ 'ਚੰਗੀ ਖੇਤੀ' ਹੈ, ਇਹ ਪੀ.ਏ.ਯੂ. ਵੱਲੋਂ ਪ੍ਰਕਾਸ਼ਿਤ ਹੁੰਦਾ ਹੈ।
Question 8: ਪੀ. ਏ. ਯੂ. ਦੇ ਕਿੰਨੇ ਖੇਤੀ ਵਿਗਿਆਨ ਕੇਂਦਰ ਹਨ?
Answer:
17.
Exam Tips:
a) ਪੀ.ਏ.ਯੂ. ਦੇ ਖੇਤੀ ਵਿਗਿਆਨ ਕੇਂਦਰਾਂ ਦੀ ਗਿਣਤੀ 17 ਹੈ (ਪਾਠ-ਪੁਸਤਕ ਅਨੁਸਾਰ)।
Question 9: ਸੂਰਜੀ ਊਰਜਾ ਨਾਲ ਵਸਤੂਆਂ ਸੁਕਾਉਣ ਲਈ ਕਿਹੜੇ ਉਪਕਰਨ ਦੀ ਵਰਤੋਂ ਕੀਤੀ ਜਾਂਦੀ ਹੈ?
Answer:
ਸੋਲਰ ਡਰਾਇਰ ਦੀ।
Exam Tips:
a) ਸੂਰਜੀ ਊਰਜਾ ਨਾਲ ਸੁਕਾਉਣ ਵਾਲੇ ਸੋਲਰ ਡਰਾਇਰ ਵਿੱਚ ਖ਼ਰਚਾ ਘੱਟ ਆਉਂਦਾ ਹੈ।
ਮਹੱਤਵਪੂਰਨ ਪ੍ਰਸ਼ਨ – ਛੋਟੇ ਉੱਤਰਾਂ ਵਾਲੇ ਪ੍ਰਸ਼ਨ
Question 1: ਕੀ ਖੇਤੀਬਾੜੀ ਆਧਾਰਿਤ ਉਦਯੋਗਿਕ ਧੰਦਿਆਂ ਬਾਰੇ ਸਰਕਾਰ ਵੱਲੋਂ ਜਾਂ ਕਿਸੇ ਹੋਰ ਅਦਾਰੇ ਵੱਲੋਂ ਵਿੱਤੀ ਸਹਾਇਤਾ ਉਪਲੱਬਧ ਹੈ?
Answer:
ਸਰਕਾਰ ਅਤੇ ਹੋਰ ਕਈ ਅਦਾਰਿਆਂ ਵੱਲੋਂ ਇਹਨਾਂ ਧੰਦਿਆਂ ਦੀ ਸਿਖਲਾਈ ਤੇ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ।
Exam Tips:
a) ਸਿਖਲਾਈ ਅਤੇ ਵਿੱਤੀ ਸਹਾਇਤਾ ਦੋਵੇਂ ਗੱਲਾਂ ਸਰਕਾਰ ਅਤੇ ਹੋਰ ਅਦਾਰਿਆਂ ਵੱਲੋਂ ਮਿਲਦੀਆਂ ਹਨ, ਦੋਵੇਂ ਲਿਖੋ।
Question 2: ਐਗਰੋ ਪ੍ਰੋਸੈਸਿੰਗ ਯੂਨਿਟ ਤੇ ਕਿੰਨਾ ਖ਼ਰਚਾ ਆਉਂਦਾ ਹੈ ਤੇ ਕਿੰਨੀ ਆਮਦਨ ਹੋ ਜਾਂਦੀ ਹੈ? .
Answer:
ਇਹਨਾਂ ਮਸ਼ੀਨਾਂ ਤੇ 5 ਤੋਂ 20 ਲੱਖ ਦਾ ਖ਼ਰਚਾ ਆਉਂਦਾ ਹੈ ਤੇ 10 ਹਜ਼ਾਰ ਤੋਂ ਲੈ ਕੇ 50 ਹਜ਼ਾਰ ਪ੍ਰਤੀ ਮਹੀਨਾ ਕਮਾਈ ਹੋ ਜਾਂਦੀ ਹੈ।
Exam Tips:
a) ਖ਼ਰਚਾ (5 ਤੋਂ 20 ਲੱਖ ਰੁਪਏ) ਅਤੇ ਮਾਸਿਕ ਆਮਦਨ (10 ਤੋਂ 50 ਹਜ਼ਾਰ ਰੁਪਏ) ਦੋਵੇਂ ਲਿਖੋ (ਪਾਠ-ਪੁਸਤਕ ਅਨੁਸਾਰ)।
Question 3: ਹਲਦੀ ਦੀ ਵਰਤੋਂ ਬਾਰੇ ਦੱਸੋ। (ਭੋਜਨ ਵਿਚ)
Answer:
ਹਲਦੀ ਦੀ ਵਰਤੋਂ ਕੜੀ, ਤਰੀ, ਕਈ ਤਰ੍ਹਾਂ ਦੀਆਂ ਸਬਜ਼ੀਆਂ, ਵੱਡੇ ਪੱਧਰ ਤੇ ਭੋਜਨ ਤੇ ਚਟਣੀਆਂ ਬਣਾਉਣ ਲਈ ਕੀਤੀ ਜਾਂਦੀ ਹੈ।
Exam Tips:
a) ਪ੍ਰਸ਼ਨ ਭੋਜਨ ਵਿੱਚ ਵਰਤੋਂ ਬਾਰੇ ਹੈ: ਕੜੀ, ਤਰੀ, ਸਬਜ਼ੀਆਂ ਅਤੇ ਚਟਣੀਆਂ ਦਾ ਜ਼ਿਕਰ ਕਰੋ।
Question 4: ਖੇਤੀਬਾੜੀ ਨਾਲ ਸੰਬੰਧਿਤ ਕਿਸੇ ਚਾਰ ਸਹਾਇਕ ਧੰਦਿਆਂ ਦੇ ਨਾਂ ਲਿਖੋ।
Answer:
ਪਸ਼ੂ ਪਾਲਣ, ਪੋਲਟਰੀ ਫਾਰਮ, ਮੱਛੀ ਪਾਲਣ, ਡੇਅਰੀ ਫਾਰਮ, ਸ਼ਹਿਦ ਦੀਆਂ ਮੱਖੀਆਂ ਪਾਲਣਾ।
Exam Tips:
a) ਕੋਈ ਚਾਰ ਧੰਦੇ ਲਿਖਣੇ ਹਨ; ਪਸ਼ੂ ਪਾਲਣ, ਮੱਛੀ ਪਾਲਣ ਅਤੇ ਸ਼ਹਿਦ ਦੀਆਂ ਮੱਖੀਆਂ ਸੌਖੇ ਉਦਾਹਰਨ ਹਨ।
Question 5: ਸੋਲਰ ਡਰਾਇਰ ਵਿਚ ਕਿਹੜੀਆਂ-ਕਿਹੜੀਆਂ ਵਸਤੂਆਂ ਨੂੰ ਸੁਕਾਇਆ ਜਾ ਸਕਦਾ ਹੈ?
Answer:
ਮੇਥੀ, ਧਨੀਆ, ਮਿਰਚਾਂ, ਲਸਣ, ਮੇਥੇ ਅਤੇ ਕੁਝ ਦਵਾਈਆਂ ਵਜੋਂ ਵਰਤੇ ਜਾਣ ਵਾਲੇ ਬੂਟਿਆਂ ਆਦਿ ਨੂੰ ਸੋਲਰ ਡਰਾਇਰ ਵਿੱਚ ਸੁਕਾਇਆ ਜਾਂਦਾ ਹੈ।
Exam Tips:
a) ਸੋਲਰ ਡਰਾਇਰ ਵਿੱਚ ਮੇਥੀ, ਧਨੀਆ, ਮਿਰਚਾਂ, ਲਸਣ ਅਤੇ ਔਸ਼ਧੀ ਬੂਟੇ ਸੁਕਾਏ ਜਾਂਦੇ ਹਨ।
ਮਹੱਤਵਪੂਰਨ ਪ੍ਰਸ਼ਨ – ਵੱਡੇ ਉੱਤਰਾਂ ਵਾਲੇ ਪ੍ਰਸ਼ਨ
Question 1: ਖੇਤੀਬਾੜੀ ਨਾਲ ਸੰਬੰਧਤ 10 ਸਹਾਇਕ ਧੰਦਿਆਂ ਦੇ ਨਾਂ ਲਿਖੋ।
Answer:
1. ਪਸ਼ੂ ਪਾਲਣ
2. ਪੋਲਟਰੀ ਫਾਰਮ
3. ਮੱਛੀ ਪਾਲਣ
4. ਡੇਅਰੀ ਫਾਰਮ
5. ਸ਼ਹਿਦ ਦੀਆਂ ਮੱਖੀਆਂ ਪਾਲਣਾ
6. ਖੁੰਬਾਂ ਪਾਲਣਾ
7. ਗੁੜ ਸ਼ੱਕਰ ਆਦਿ ਬਣਾਉਣਾ
8. ਸਬਜ਼ੀਆਂ ਨੂੰ ਸੁਕਾ ਕੇ ਪੈਕ ਕਰਨਾ
9. ਐਗਰੋ ਪ੍ਰੋਸੈਸਿੰਗ ਕੰਪਲੈਕਸ
10. ਹਲਦੀ ਪ੍ਰੋਸੈਸਿੰਗ ਪਲਾਂਟ।
Exam Tips:
a) ਦਸ ਧੰਦਿਆਂ ਦੀ ਗਿਣਤੀ ਪੂਰੀ ਕਰੋ ਅਤੇ ਹਰ ਨਾਂ ਵੱਖਰੀ ਲਾਈਨ ਵਿੱਚ ਨੰਬਰ ਲਾ ਕੇ ਲਿਖੋ।
ਮਹੱਤਵਪੂਰਨ ਪ੍ਰਸ਼ਨ – ਬਹੁ-ਵਿਕਲਪੀ ਪ੍ਰਸ਼ਨ
Question 1: 100 ਕਿਲੋ ਤਾਜ਼ੀ ਹਲਦੀ ਵਿਚੋਂ ………………………… ਕਿਲੋ ਹਲਦੀ ਪਾਊਡਰ ਮਿਲ ਸਕਦਾ ਹੈ।
(ਉ) 25-30
(ਅ) 15-20
(ੲ) 5-10
(ਸ) 45-50.
Answer:
(ਅ) 15-20
Exam Tips:
a) ਹਲਦੀ ਪਾਊਡਰ ਦੀ ਮਾਤਰਾ ਲਈ 15-20 ਕਿਲੋ ਪ੍ਰਤੀ 100 ਕਿਲੋ ਯਾਦ ਰੱਖੋ; ਸਹੀ ਚੋਣ (ਅ) ਹੈ।
Question 2: ਇੱਕ ਕੁਇੰਟਲ ਗੰਨੇ ਵਿਚੋਂ ……………………… ਕਿਲੋ ਗੁੜ ਤਿਆਰ ਹੋ ਜਾਂਦਾ ਹੈ।
(ਉ) 21-22
(ਅ) 30-35
(ੲ) 10-12
(ਸ) 18-20.
Answer:
(ੲ) 10-12
Exam Tips:
a) ਗੰਨੇ ਤੋਂ ਗੁੜ ਦੀ ਪ੍ਰਾਪਤੀ ਸਿਰਫ਼ 10-12 ਕਿਲੋ ਪ੍ਰਤੀ ਕੁਇੰਟਲ ਹੈ; ਸਹੀ ਚੋਣ (ੲ) ਹੈ।
Question 3: ਦਾਣਿਆਂ ਦੀ ਕਟਾਈ ਤੋਂ ਬਾਅਦ ਲਗਪਗ …………………… ਨੁਕਸਾਨ ਹੋ ਜਾਂਦਾ ਹੈ।
(ਉ) 5%
(ਅ) 10%
(ੲ) 20%
(ਸ) 50%.
Answer:
(ਅ) 10%
Exam Tips:
a) ਦਾਣਿਆਂ ਵਿੱਚ ਕਟਾਈ ਤੋਂ ਬਾਅਦ ਨੁਕਸਾਨ ਲਗਪਗ 10% ਹੈ; ਸਹੀ ਚੋਣ (ਅ)।
Question 4: ਮੈਂਥੇ ਦਾ ਤੇਲ …………………….. ਚੀਜ਼ਾਂ ਵਿਚ ਵਰਤਿਆ ਜਾਂਦਾ ਹੈ
(ਉ) ਦਵਾਈਆਂ
(ਅ) ਇਤਰ
(ੲ) ਸ਼ਿੰਗਾਰ ਦਾ ਸਮਾਨ
(ਸ) ਸਾਰੇ।
Answer:
(ਸ) ਸਾਰੇ।
Exam Tips:
a) ਮੈਂਥੇ ਦਾ ਤੇਲ ਤਿੰਨੋਂ ਵਿੱਚ ਵਰਤਿਆ ਜਾਂਦਾ ਹੈ, ਇਸ ਲਈ ਚੋਣ 'ਸਾਰੇ' ਹੈ।
Question 5: ਕਟਾਈ ਤੋਂ ਬਾਅਦ ਸਬਜ਼ੀਆਂ ਅਤੇ ਫ਼ਲਾਂ ਦਾ …………………………. ਨੁਕਸਾਨ ਹੁੰਦਾ ਹੈ?
(ਉ) 15-20
(ਅ) 20-30%
(ੲ) 30-40%
(ਸ) 10-15%.
Answer:
(ੲ) 30-40%
Exam Tips:
a) ਫ਼ਲਾਂ-ਸਬਜ਼ੀਆਂ ਦੇ ਨੁਕਸਾਨ ਲਈ 30-40% ਹੀ ਸਹੀ ਹੈ, ਅਨਾਜ ਲਈ 10%।
Question 6: 100 ਕਿਲੋ ਗੰਨਾ ਪੀੜ ਕੇ ਕਿੰਨਾ ਗੁੜ ਤਿਆਰ ਕੀਤਾ ਜਾ ਸਕਦਾ ਹੈ।
(ਉ) 10-12 ਕਿਲੋ
(ਅ) 40-45 ਕਿਲੋ
(ੲ) 60-70 ਕਿਲੋ
(ਸ) 30-35 ਕਿਲੋ।
Answer:
(ਉ) 10-12 ਕਿਲੋ
Exam Tips:
a) ਇਹੀ ਪ੍ਰਸ਼ਨ ਪਹਿਲਾਂ ਵੀ ਆਇਆ ਹੈ: 100 ਕਿਲੋ ਗੰਨੇ ਤੋਂ 10-12 ਕਿਲੋ ਗੁੜ ਬਣਦਾ ਹੈ।
Question 7: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਹਰ ਮਹੀਨੇ ਪ੍ਰਕਾਸ਼ਿਤ ਕੀਤੇ ਜਾਣ ਵਾਲੇ ਪੰਜਾਬੀ ਪੱਤਰ (ਮੈਗਜ਼ੀਨ) ਕੀ ਹੈ?
(ਉ) ਚੰਗੀ ਖੇਤੀ
(ਅ) ਮਾਡਰਨ ਖੇਤੀ
(ੲ) ਖੇਤੀ ਦੁਨੀਆ
(ਸ) ਕ੍ਰਿਸ਼ੀ ਜਾਗਰਣ।
Answer:
(ਉ) ਚੰਗੀ ਖੇਤੀ
Exam Tips:
a) ਪੀ.ਏ.ਯੂ. ਦਾ ਮਾਸਿਕ ਪੰਜਾਬੀ ਮੈਗਜ਼ੀਨ 'ਚੰਗੀ ਖੇਤੀ' ਹੈ।
Question 8: ਕੱਪੜਾ ਉਦਯੋਗ ਲਈ ਕੱਚਾ ਮਾਲ ਕਿਹੜੀ ਫ਼ਸਲ ਤੋਂ ਪ੍ਰਾਪਤ ਹੁੰਦਾ ਹੈ?
(ਉ) ਕਣਕ
(ਅ) ਨਰਮਾ
(ੲ) ਰੀਨਾ
(ਸ) ਸਰੋਂ।
Answer:
(ਅ) ਨਰਮਾ
Exam Tips:
a) ਕੱਪੜਾ ਉਦਯੋਗ ਦਾ ਕੱਚਾ ਮਾਲ ਨਰਮੇ (ਕਪਾਹ) ਤੋਂ ਮਿਲਦਾ ਹੈ।
Question 9: ਤੇਲ ਬੀਜਾਂ ਵਿਚੋਂ ਤੇਲ ਕੱਢਣ ਵਾਲੀ ਮਸ਼ੀਨ ਨੂੰ ਕੀ ਕਿਹਾ ਜਾਂਦਾ ਹੈ?
(ਉ) ਕੋਹਲੂ
(ਅ) ਆਟਾ ਚੱਕੀ
(ੲ) ਸੀਗਰੇਡਰ
(ਸ) ਗਰਾਈਂਡਰ।
Answer:
(ਉ) ਕੋਹਲੂ
Exam Tips:
a) ਤੇਲ ਬੀਜਾਂ ਤੋਂ ਤੇਲ ਕੱਢਣ ਵਾਲੀ ਮਸ਼ੀਨ ਕੋਹਲੂ ਹੈ; ਆਟਾ ਚੱਕੀ ਆਟਾ ਪੀਸਦੀ ਹੈ।
Question 10: ਬੀਜ ਸਾਫ ਕਰਨ ਵਾਲੀ ਮਸ਼ੀਨ ਨੂੰ ਕੀ ਕਿਹਾ ਜਾਂਦਾ ਹੈ?
(ਉ) ਕੋਹਲੂ
(ਅ) ਆਟਾ ਚੱਕੀ
(ੲ) ਸੀਡਗਰੇਡਰ
(ਸ) ਗਰਾਈਂਡਰ।
Answer:
(ੲ) ਸੀਡਗਰੇਡਰ
Exam Tips:
a) ਬੀਜ ਸਾਫ਼ ਕਰਨ ਅਤੇ ਗਰੇਡ ਕਰਨ ਵਾਲੀ ਮਸ਼ੀਨ ਸੀਡ ਗਰੇਡਰ ਹੈ।
ਮਹੱਤਵਪੂਰਨ ਪ੍ਰਸ਼ਨ – ਠੀਕ/ਗਲਤ ਦੱਸੋ
Question 1: ਦਾਣਿਆਂ ਵਿੱਚ ਕਟਾਈ ਤੋਂ ਬਾਅਦ ਲਗਪਗ 10% ਨੁਕਸਾਨ ਹੋ ਜਾਂਦਾ ਹੈ।
Answer:
ਠੀਕ
Exam Tips:
a) ਕਟਾਈ ਤੋਂ ਬਾਅਦ ਅਨਾਜ ਦਾ ਨੁਕਸਾਨ ਲਗਪਗ 10% ਹੁੰਦਾ ਹੈ, ਇਸ ਲਈ ਕਥਨ ਠੀਕ ਹੈ।
Question 2: ਮੈਂਥਾ ਇਕ ਨਦੀਨ ਹੈ।
Answer:
ਗਲਤ
Exam Tips:
a) ਮੈਂਥਾ ਨਦੀਨ ਨਹੀਂ ਸਗੋਂ ਤੇਲ ਦੇਣ ਵਾਲੀ ਫ਼ਸਲ ਹੈ।
Question 3: 100 ਕਿਲੋ ਤਾਜ਼ੀ ਹਲਦੀ ਵਿਚੋਂ 15-20 ਕਿਲੋ ਹਲਦੀ ਪਾਊਡਰ ਮਿਲ ਸਕਦਾ ਹੈ।
Answer:
ਠੀਕ
Exam Tips:
a) ਹਲਦੀ ਪਾਊਡਰ ਦੀ ਮਾਤਰਾ 15-20 ਕਿਲੋ ਹੈ, ਇਸ ਲਈ ਕਥਨ ਠੀਕ ਹੈ।
Question 4: ਇੱਕ ਕੁਇੰਟਲ ਗੰਨੇ ਵਿੱਚੋਂ 30-40 ਕਿਲੋ ਗੁੜ ਤਿਆਰ ਹੋ ਸਕਦਾ ਹੈ।
Answer:
ਗਲਤ
Exam Tips:
a) ਗੁੜ ਸਿਰਫ਼ 10-12 ਕਿਲੋ ਮਿਲਦਾ ਹੈ, 30-40 ਕਿਲੋ ਨਹੀਂ; ਇਸ ਲਈ ਕਥਨ ਗਲਤ ਹੈ।
ਮਹੱਤਵਪੂਰਨ ਪ੍ਰਸ਼ਨ – ਖਾਲੀ ਥਾਂ ਭਰੋ
Question 1: ਕਟਾਈ ਤੋਂ ਬਾਅਦ ਫ਼ਲਾਂ-ਸਬਜ਼ੀਆਂ ਦਾ ………………………. ਨੁਕਸਾਨ ਹੋ ਜਾਂਦਾ ਹੈ।
Answer:
30-40%
Exam Tips:
a) ਖਾਲੀ ਥਾਂ ਵਿੱਚ ਫ਼ਲਾਂ-ਸਬਜ਼ੀਆਂ ਲਈ 30-40% ਲਿਖੋ।
Question 2: ਸਬਜ਼ੀਆਂ ਨੂੰ ਸੁਕਾਉਣ ਲਈ ……………………….. ਦੀ ਵਰਤੋਂ ਕੀਤੀ ਜਾਂਦੀ ਹੈ।
Answer:
ਸੋਲਰ ਡਰਾਇਰ ਦੀ
Exam Tips:
a) ਸਬਜ਼ੀਆਂ ਸੁਕਾਉਣ ਦਾ ਉਪਕਰਨ ਸੋਲਰ ਡਰਾਇਰ ਹੈ।
Question 3: ਮੈਂਥਾ ਪ੍ਰੋਸੈਸਿੰਗ ਦੌਰਾਨ ਤੇਲ ਅਤੇ ਪਾਣੀ ਨੂੰ ……………………… ਦੀ ਸਹਾਇਤਾ ਨਾਲ ਅਲੱਗ ਕੀਤਾ ਜਾਂਦਾ ਹੈ।
Answer:
ਸੈਪਰੇਟਰ
Exam Tips:
a) ਤੇਲ ਅਤੇ ਪਾਣੀ ਨੂੰ ਸੈਪਰੇਟਰ ਅਲੱਗ ਕਰਦਾ ਹੈ।
Question 4: …………………… ਫ਼ਸਲ ਵਿਚੋਂ ਤੇਲ ਕੱਢਣ ਲਈ ਮੈਂਥਾ ਪ੍ਰੋਸੈਸਿੰਗ ਪਲਾਂਟ ਲਗਾਇਆ ਜਾਂਦਾ ਹੈ।
Answer:
ਮੈਂਥਾ।
Exam Tips:
a) ਤੇਲ ਕੱਢਣ ਲਈ ਮੈਂਥਾ ਪ੍ਰੋਸੈਸਿੰਗ ਪਲਾਂਟ ਮੈਂਥੇ ਦੀ ਫ਼ਸਲ ਲਈ ਲਗਾਇਆ ਜਾਂਦਾ ਹੈ।
Free study material for Agriculture
Step-by-Step Textbook Answers: Class 10 Agriculture Punjabi Medium Chapter 08 ਖੇਤੀ ਆਧਾਰਿਤ ਉਦਯੋਗਿਕ ਧੰਦੇ
Textbook Solutions for Class 10 Agriculture Punjabi Medium Chapter 08 ਖੇਤੀ ਆਧਾਰਿਤ ਉਦਯੋਗਿਕ ਧੰਦੇ
Review comprehensive exercise answers for Class 10 Agriculture Punjabi Medium Chapter 08 ਖੇਤੀ ਆਧਾਰਿਤ ਉਦਯੋਗਿਕ ਧੰਦੇ. Fully updated to match current Punjab Board syllabus guidelines, these textbook solutions help students verify their work and maintain accurate study notes.
Mastering Theoretical and Practical Questions
Beyond providing final answers, these guides offer step-by-step breakdowns for complex queries in the Class 10 Agriculture module. This approach helps students balance theoretical depth with practical problem-solving skills required for Punjab Board exams.
Effective Self-Study and Homework Assistance
Consistent practice with these solution guides cultivates faster problem-solving habits and clearer logical structuring. For a complete preparation experience, pair these textbook answers with our dedicated revision notes and sample papers for Class 10 Agriculture.
FAQs
The complete and updated PSEB 10th Class Agriculture Solutions Chapter 8 ਖੇਤੀ ਆਧਾਰਿਤ ਉਦਯੋਗਿਕ ਧੰਦੇ is available for free on StudiesToday.com. These solutions for Class 10 Agriculture are as per latest Punjab Board curriculum.
Yes, our experts have revised the PSEB 10th Class Agriculture Solutions Chapter 8 ਖੇਤੀ ਆਧਾਰਿਤ ਉਦਯੋਗਿਕ ਧੰਦੇ as per 2026 exam pattern. All textbook exercises have been solved and have added explanation about how the Agriculture concepts are applied in case-study and assertion-reasoning questions.
Toppers recommend using Punjab Board language because Punjab Board marking schemes are strictly based on textbook definitions. Our PSEB 10th Class Agriculture Solutions Chapter 8 ਖੇਤੀ ਆਧਾਰਿਤ ਉਦਯੋਗਿਕ ਧੰਦੇ will help students to get full marks in the theory paper.
Yes, we provide bilingual support for Class 10 Agriculture. You can access PSEB 10th Class Agriculture Solutions Chapter 8 ਖੇਤੀ ਆਧਾਰਿਤ ਉਦਯੋਗਿਕ ਧੰਦੇ in both English and Hindi medium.
Yes, you can download the entire PSEB 10th Class Agriculture Solutions Chapter 8 ਖੇਤੀ ਆਧਾਰਿਤ ਉਦਯੋਗਿਕ ਧੰਦੇ in printable PDF format for offline study on any device.