PSEB 9th Class SST Solutions History Chapter 5 ਫ਼ਰਾਂਸ ਦੀ ਕ੍ਰਾਂਤੀ

Step-by-Step Textbook Solutions for Class 9 SST History Punjabi Medium Chapter 05 ਫ਼ਰਾਂਸ ਦੀ ਕ੍ਰਾਂਤੀ

Access comprehensive textbook solutions for Punjabi Medium Chapter 05 ਫ਼ਰਾਂਸ ਦੀ ਕ੍ਰਾਂਤੀ using the official curriculum guides for Class 9 SST History. Designed to align with the 2026-27 Punjab Board standards, these detailed answers help students reinforce core academic concepts.

Download Punjabi Medium Chapter 05 ਫ਼ਰਾਂਸ ਦੀ ਕ੍ਰਾਂਤੀ Textbook Solutions PDF

Access the complete solution PDF for Class 9 SST History below. Regular practice with these targeted textbook answers builds familiarity with standard question patterns and helps secure higher marks in final school evaluations.

I. ਵਸਤੁਨਿਸ਼ਠ ਪ੍ਰਸ਼ਨ – (ੳ) ਬਹੁ-ਵਿਕਲਪੀ ਪ੍ਰਸ਼ਨ

Question 1: ਪੁਰਾਣੇ ਰਾਜ ਦੌਰਾਨ ਆਰਥਿਕ ਗਤੀਵਿਧੀਆਂ ਦਾ ਭਾਰ ਕਿਸ ਦੁਆਰਾ ਚੁਕਾਇਆ ਜਾਂਦਾ ਸੀ?
(ੳ) ਚਰਚ
(ਅ) ਕੇਵਲ ਅਮੀਰ।
(ੲ) ਤੀਸਰਾ ਵਰਗ
(ਸ) ਕੇਵਲ ਰਾਜਾ।

Answer:

(ੲ) ਤੀਸਰਾ ਵਰਗ

Exam Tips:

a) ਤੀਸਰਾ ਵਰਗ ਹੀ ਸਾਰੇ ਕਰ ਭਰਦਾ ਸੀ, ਪਾਦਰੀ ਅਤੇ ਕੁਲੀਨ ਕਰਾਂ ਤੋਂ ਮੁਕਤ ਸਨ।
b) ਵਿਕਲਪ ਚੁਣਨ ਵੇਲੇ "ਕੇਵਲ ਅਮੀਰ" ਅਤੇ "ਕੇਵਲ ਰਾਜਾ" ਨੂੰ ਗ਼ਲਤ ਸਮਝੋ।

 

Question 2: ਆਸਟੀਅਨ ਰਾਜਕੁਮਾਰੀ ਮੇਰੀ ਐਂਟੋਨਿਟੀ ਫ਼ਰਾਂਸ ਦੇ ਕਿਸ ਰਾਜੇ ਦੀ ਰਾਣੀ ਸੀ?
(ੳ) ਲੂ ਈਸ ਤੀਜਾ
(ਅ) ਲੂ ਈਸ 14ਵਾਂ
(ੲ) ਲੁ ਈਸ 15ਵਾਂ
(ਸ) ਲੂ ਈਸ 16ਵਾਂ।

Answer:

(ਸ) ਲੂ ਈਸ 16ਵਾਂ।

Exam Tips:

a) ਮੇਰੀ ਐਂਟੋਨਿਟੀ ਆਸਟਰੀਆ ਤੋਂ ਆਈ ਸੀ ਅਤੇ ਲੂਈ 16ਵੇਂ ਦੀ ਰਾਣੀ ਬਣੀ।
b) ਰਾਜੇ ਦਾ ਨੰਬਰ ਲਿਖਣ ਵਿਚ 14ਵੇਂ ਅਤੇ 16ਵੇਂ ਵਿਚ ਫ਼ਰਕ ਕਰੋ।

 

Question 3: ਨੈਪੋਲੀਅਨ ਨੇ ਆਪਣੇ ਆਪ ਨੂੰ ਫ਼ਰਾਂਸ ਦਾ ਰਾਜਾ ਕਦੋਂ ਬਣਾਇਆ?
(ੳ) 1803 ਈ:
(ਅ) 1804 ਈ:
(ੲ) 1805 ਈ:
(ਸ) 1806 ਈ:

Answer:

(ਅ) 1804 ਈ:

Exam Tips:

a) ਨੈਪੋਲੀਅਨ ਨੇ 1804 ਵਿਚ ਆਪਣੇ ਆਪ ਨੂੰ ਸਮਰਾਟ ਘੋਸ਼ਿਤ ਕੀਤਾ ਸੀ।
b) 1799 ਵਿਚ ਉਸਨੇ ਡਾਇਰੈਕਟਰੀ ਦਾ ਤਖ਼ਤਾ ਪਲਟਿਆ ਸੀ, ਇਹ ਵੱਖਰਾ ਸਾਲ ਹੈ।

 

Question 4: ਫ਼ਰਾਂਸ ਵਿਚ ਟੈਨਿਸ ਕੋਰਟ ਨੂੰ ਕਦੋਂ ਚੁੱਕੀ ਗਈ?
(ੳ) 4 ਜੁਲਾਈ, 1789 ਈ:
(ਅ) 20 ਜੂਨ, 1789 ਈ:
(ੲ) 4 ਅਗਸਤ, 1789 ਈ:
(ਸ) 5 ਮਈ, 1789 ਈ:।

Answer:

(ਅ) 20 ਜੂਨ, 1789 ਈ:

Exam Tips:

a) ਟੈਨਿਸ ਕੋਰਟ ਦੀ ਸਹੁੰ 20 ਜੂਨ 1789 ਨੂੰ ਹੋਈ ਸੀ, ਬੈਸਟੀਲ 14 ਜੁਲਾਈ ਨੂੰ ਡਿੱਗਿਆ।
b) ਦੋਵੇਂ ਤਾਰੀਖ਼ਾਂ ਨੂੰ ਵੱਖ-ਵੱਖ ਯਾਦ ਰੱਖੋ।

 

Question 5: ਫ਼ਰਾਂਸ ਦੇ ਵਿਸ਼ੇ ਵਿਚ ਸਭਾ (ਕਨਵੈਨਸ਼ਨ) ਕੀ ਸੀ?
(ੳ) ਇਕ ਫ਼ਰਾਂਸੀਸੀ ਸਕੂਲ
(ਅ) ਨਵੀਂ ਚੁਣੀ ਪਰਿਸ਼ਦ
(ੲ) ਕਲੱਬ
(ਸ) ਇਕ ਔਰਤ ਸਭਾ।

Answer:

(ਅ) ਨਵੀਂ ਚੁਣੀ ਪਰਿਸ਼ਦ

Exam Tips:

a) ਰਾਸ਼ਟਰੀ ਸੰਮੇਲਨ ਇਕ ਚੁਣੀ ਹੋਈ ਨਵੀਂ ਪਰਿਸ਼ਦ ਸੀ ਜਿਸਨੇ 1792 ਵਿਚ ਰਾਜਤੰਤਰ ਖ਼ਤਮ ਕੀਤਾ।

 

Question 6: ਮਾਨਟੈਸਕਿਊ ਨੇ ਕਿਹੜੇ ਵਿਚਾਰ ਦਾ ਪ੍ਰਚਾਰ ਕੀਤਾ?
(ੳ) ਦੈਵੀ ਅਧਿਕਾਰ
(ਅ) ਸਮਾਜਿਕ ਸਮਝੌਤਾ
(ੲ) ਸ਼ਕਤੀਆਂ ਦੀ ਵੰਡ
(ਸ) ਸ਼ਕਤੀ ਦਾ ਸੰਤੁਲਨ।

Answer:

(ੲ) ਸ਼ਕਤੀਆਂ ਦੀ ਵੰਡ

Exam Tips:

a) ਸ਼ਕਤੀਆਂ ਦੀ ਵੰਡ ਦਾ ਵਿਚਾਰ ਮਾਂਤੇਸਕਿਉ ਦਾ ਸੀ, ਸਮਾਜਿਕ ਸਮਝੌਤਾ ਰੂਸੋ ਦੀ ਕਿਤਾਬ ਦਾ ਵਿਚਾਰ ਹੈ।

 

Question 7: ਫ਼ਰਾਂਸੀਸੀ ਇਤਿਹਾਸ ਵਿਚ ਕਿਸ ਸਮੇਂ ਨੂੰ ਆਤੰਕ ਦੇ ਦੌਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ?
(ੳ) 1792 ਈ: – 1793 ਈ:
(ਅ) 1774 ਈ: – 1776 ਈ:
(ੲ) 1793 ਈ: – 1794 ਈ:
(ਸ) 1804 ਈ: – 1815 ਈ:।

Answer:

(ੲ) 1793 ਈ: – 1794 ਈ:

Exam Tips:

a) ਆਤੰਕ ਦਾ ਰਾਜ 1793-94 ਵਿਚ ਰੋਬੇਸਪਐਰ ਦੇ ਸਮੇਂ ਸੀ, ਇਸ ਲਈ 1792 ਅਤੇ 1804 ਵਾਲੇ ਵਿਕਲਪ ਗ਼ਲਤ ਹਨ।

 

I. ਵਸਤੁਨਿਸ਼ਠ ਪ੍ਰਸ਼ਨ – (ਅ) ਖ਼ਾਲੀ ਥਾਂਵਾਂ ਭਰੋ

Question 1: ਇਕ ਸਿਰ ਕੱਟਣ ਵਾਲਾ ਯੰਤਰ ਸੀ, ਜਿਸਦੀ ਵਰਤੋਂ ਫ਼ਰਾਂਸੀਸੀਆਂ ਨੇ ਕੀਤੀ ਸੀ ।

Answer:

ਗੁਲੂ ਟਾਈਨ ।

Exam Tips:

a) ਗੁਲੂ ਟਾਈਨ ਇਕ ਸਿਰ ਕੱਟਣ ਵਾਲਾ ਯੰਤਰ ਸੀ, ਇਸਦੀ ਵਰਤੋਂ ਆਤੰਕ ਦੇ ਦੌਰ ਵਿਚ ਹੋਈ।

 

Question 2: ਬਿਸਟਾਈਲ ਦਾ ਹਮਲਾ……… ਵਿਚ ਹੋਇਆ ਸੀ ।

Answer:

14 ਜੁਲਾਈ 1789 ਈ: ।

Exam Tips:

a) ਬੈਸਟੀਲ ਦਾ ਹਮਲਾ 14 ਜੁਲਾਈ 1789 ਨੂੰ ਹੋਇਆ ਸੀ, ਇਹ ਤਾਰੀਖ਼ ਹਰ ਪੱਖ ਤੋਂ ਯਾਦ ਰੱਖਣ ਵਾਲੀ ਹੈ।

 

Question 3: 1815 ਈ: ਵਿਚ ਵਾਟਰਲੂ ਦੀ ਜੰਗ ਵਿਚ……… ਦੀ ਹਾਰ ਹੋਈ ।

Answer:

ਨੈਪੋਲੀਅਨ ਬੋਨਾਪਾਰਟ ।

Exam Tips:

a) 1815 ਵਿਚ ਵਾਟਰਲੂ ਦੀ ਜੰਗ ਵਿਚ ਨੈਪੋਲੀਅਨ ਹਾਰਿਆ ਸੀ।
b) ਇਹ ਸਾਲ ਵਿਸ਼ੇ ਦੇ ਅਖ਼ੀਰ ਵਿਚ ਆਉਂਦਾ ਹੈ।

 

Question 4: ਜੈਕੋਬਿਨ ਕਲੱਬ ਦਾ ਆਗੂ……… ਸੀ ।

Answer:

ਮੈਕਸੀਮਿਲਾਨ ਰੋਬਸਪਾਇਰੀ (Maximilian Robespierre) ।

Exam Tips:

a) ਜੈਕੋਬਿਨ ਕਲੱਬ ਦਾ ਆਗੂ ਮੈਕਸੀਮਿਲਾਨ ਰੋਬੇਸਪਐਰ ਸੀ, ਜੋ ਆਤੰਕ ਦੇ ਰਾਜ ਨਾਲ ਜੁੜਿਆ ਹੈ।

 

Question 5: ਸੋਸ਼ਲ ਕਾਨਟੈਕਟ ਪੁਸਤਕ ਦਾ ਲੇਖਕ……… ਹੈ ।

Answer:

ਰੂਸੋ ।

Exam Tips:

a) ਸੋਸ਼ਲ ਕਾਨਟ੍ਰੈਕਟ ਦਾ ਲੇਖਕ ਰੂਸੋ ਸੀ, ਮਾਂਤੇਸਕਿਉ ਨਾਲ ਨਾ ਉਲਝਾਓ।

 

Question 6: ਮਾਰਸੇਇਸ (Marseillaise) ਦੀ ਰਚਨਾ……… ਨੇ ਕੀਤੀ ।

Answer:

ਰੋਜ਼ਰ ਡੀ ਲਾਈਸਲੇ (Roger De Lisle) ।

Exam Tips:

a) ਮਾਰਸੇਇਸ ਗੀਤ ਰੋਜ਼ਰ ਡੀ ਲਾਈਸਲੇ ਨੇ ਰਚਿਆ ਸੀ, ਜੋ ਬਾਅਦ ਵਿਚ ਫ਼ਰਾਂਸ ਦਾ ਰਾਸ਼ਟਰਗੀਤ ਬਣਿਆ।

 

I. ਵਸਤੁਨਿਸ਼ਠ ਪ੍ਰਸ਼ਨ – (ੲ) ਸਹੀ ਮਿਲਾਨ ਕਰੋ

Question 1: ਸਹੀ ਮਿਲਾਨ ਕਰੋ :
1. ਕਿਸ਼੍ਰੇਨੁਮਾ ਜੇਲ   (i) ਗੁਲੂ ਟਾਈਨ
2. ਚਰਚ ਦੁਆਰਾ ਪ੍ਰਾਪਤ ਕਰ   (ii) ਜੈਕੋਬਿਨ
3. ਬੰਦੇ ਦਾ ਸਿਰ ਕੱਟਣਾ   (iii) ਰੂਸੋ
4. ਫ਼ਰਾਂਸ ਦੀ ਮੱਧ ਸ਼੍ਰੇਣੀ ਦਾ ਕਲੱਬ   (iv) ਬੈਸਟੀਲ
5. ਦਾ ਸੋਸ਼ਲ ਕਾਨਟ੍ਰੈਕਟ   (v) ਟਿੱਥੇ

Answer:

1. ਕਿਸ਼੍ਰੇਨੁਮਾ ਜੇਲ – (iv) ਬੈਸਟੀਲ
2. ਚਰਚ ਦੁਆਰਾ ਪ੍ਰਾਪਤ ਕਰ – (v) ਟਿੱਥੇ
3. ਬੰਦੇ ਦਾ ਸਿਰ ਕੱਟਣਾ – (i) ਗੁਲੂ ਟਾਈਨ
4. ਫ਼ਰਾਂਸ ਦੀ ਮੱਧ ਸ਼੍ਰੇਣੀ ਦਾ ਕਲੱਬ – (ii) ਜੈਕੋਬਿਨ
5. ਦਾ ਸੋਸ਼ਲ ਕਾਨਟ੍ਰੈਕਟ – (iii) ਰੂਸੋ

Exam Tips:

a) ਹਰ ਸੰਕੇਤ ਨੂੰ ਉਸਦੀ ਇਤਿਹਾਸਕ ਚੀਜ਼ ਨਾਲ ਜੋੜੋ: ਬੈਸਟੀਲ ਜੇਲ੍ਹ ਸੀ, ਟਿੱਥੇ ਚਰਚ ਦਾ ਕਰ ਸੀ।
b) ਸਹੀ ਜੋੜੀ ਲਿਖਣ ਵੇਲੇ ਰੋਮਨ ਅੰਕ ਅਤੇ (i) (v) ਦੀ ਗਿਣਤੀ ਮਿਲਾਓ।

 

I. ਵਸਤੁਨਿਸ਼ਠ ਪ੍ਰਸ਼ਨ – (ਸ) ਅੰਤਰ ਦੱਸੋ

Question 1: ਪਹਿਲਾ ਵਰਗ ਅਤੇ ਤੀਸਰਾ ਵਰਗ ਵਿਚ ਅੰਤਰ ਦੱਸੋ ।

Answer:

ਪਹਿਲਾ ਵਰਗ: ਫ਼ਰਾਂਸੀਸੀ ਸਮਾਜ ਦੇ ਪਹਿਲੇ ਵਰਗ ਵਿਚ ਪਾਦਰੀ ਸ਼ਾਮਲ ਸਨ। ਪਾਦਰੀ ਵਰਗ ਦੋ ਹਿੱਸਿਆਂ ਵਿਚ ਵੰਡਿਆ ਸੀ—ਉੱਚ ਪਾਦਰੀ ਅਤੇ ਸਾਧਾਰਨ ਪਾਦਰੀ। ਉੱਚ ਪਾਦਰੀਆਂ ਵਿਚ ਪ੍ਰਧਾਨ ਪਾਦਰੀ, ਧਰਮ ਅਧਿਅਕਸ਼ ਅਤੇ ਮਹੰਤ ਸ਼ਾਮਲ ਸਨ। ਉਹ ਗਿਰਜਾਘਰਾਂ ਦਾ ਪ੍ਰਬੰਧ ਚਲਾਉਂਦੇ ਸਨ ਅਤੇ ਉਨ੍ਹਾਂ ਨੂੰ ਲੋਕਾਂ ਤੋਂ ਕਰ (Tithe) ਇਕੱਠਾ ਕਰਨ ਦਾ ਅਧਿਕਾਰ ਪ੍ਰਾਪਤ ਸੀ।

ਤੀਸਰਾ ਵਰਗ: ਸਮਾਜ ਦੇ ਤੀਸਰੇ ਵਰਗ ਵਿਚ ਕੁੱਲ ਜਨਸੰਖਿਆ ਦੇ 97 ਪ੍ਰਤੀਸ਼ਤ ਲੋਕ ਆਉਂਦੇ ਸਨ। ਇਹ ਵਰਗ ਅਸਮਾਨਤਾ ਅਤੇ ਸਮਾਜਿਕ ਤੇ ਆਰਥਿਕ ਪਿੱਛੜੇਪਣ ਦਾ ਸ਼ਿਕਾਰ ਸੀ। ਇਸ ਸ਼੍ਰੇਣੀ ਵਿਚ ਅਮੀਰ ਵਪਾਰੀ, ਅਦਾਲਤੀ ਅਤੇ ਕਾਨੂੰਨੀ ਅਧਿਕਾਰੀ, ਸਾਹੂਕਾਰ, ਕਿਸਾਨ, ਕਾਰੀਗਰ, ਛੋਟੇ ਕਾਸ਼ਤਕਾਰ ਆਦਿ ਆਉਂਦੇ ਸਨ। ਤੀਸਰੇ ਵਰਗ ਦੇ ਲੋਕ ਹੀ ਸਭ ਤੋਂ ਜ਼ਿਆਦਾ ਕਰ ਦਿੰਦੇ ਸਨ।

Exam Tips:

a) ਪਹਿਲੇ ਵਰਗ ਵਿਚ ਪਾਦਰੀ ਸਨ ਜਿਨ੍ਹਾਂ ਨੂੰ ਕਰ ਤੋਂ ਛੋਟ ਸੀ, ਤੀਸਰਾ ਵਰਗ ਸਭ ਤੋਂ ਵੱਡਾ ਪਰ ਪਛੜਿਆ ਸੀ।
b) ਦੋਵੇਂ ਵਰਗਾਂ ਦੀ ਹਾਲਤ ਨੂੰ ਵੱਖ-ਵੱਖ ਪੈਰਿਆਂ ਵਿਚ ਲਿਖੋ।

 

Question 2: ਟਿੱਥੇ ਅਤੇ ਟਾਇਲੇ ਵਿਚ ਅੰਤਰ ਦੱਸੋ ।

Answer:

ਟਿੱਥੇ (Tithe): ਇਹ ਗਿਰਜਾਘਰਾਂ ਨੂੰ ਦਿੱਤਾ ਜਾਣ ਵਾਲਾ ਕਰ ਸੀ। ਕਿਸਾਨਾਂ ਨੂੰ ਆਪਣੀ ਸਾਲਾਨਾ ਆਮਦਨ ਦਾ ਦਸਵਾਂ ਹਿੱਸਾ ਭੂਮੀ ਕਰ ਦੇ ਰੂਪ ਵਿਚ ਦੇਣਾ ਪੈਂਦਾ ਸੀ। ਇਹ ਭੂਮੀ ਉੱਤੇ ਲਾਇਆ ਜਾਣ ਵਾਲਾ ਕਰ ਸੀ ਜੋ ਪਹਿਲਾਂ ਕਿਸਾਨ ਆਪਣੀ ਇੱਛਾ ਨਾਲ ਦਿੰਦੇ ਸਨ, ਪਰ ਬਾਅਦ ਵਿਚ ਇਸਨੂੰ ਲਾਜ਼ਮੀ ਕਰ ਦਿੱਤਾ ਗਿਆ।

ਟਾਇਲੇ (Taille): ਇਹ ਰਾਜ ਨੂੰ ਦਿੱਤਾ ਜਾਣ ਵਾਲਾ ਕਰ ਸੀ, ਜੋ ਸਾਧਾਰਨ ਲੋਕਾਂ ਉੱਤੇ ਲਾਇਆ ਜਾਂਦਾ ਸੀ। ਆਮ ਤੌਰ ਉੱਤੇ ਰਾਜਾ ਆਪਣੀ ਪ੍ਰਜਾ ਦੀ ਭੂਮੀ ਅਤੇ ਸੰਪੱਤੀ ਉੱਤੇ ਇਹ ਕਰ ਲਾਉਂਦਾ ਸੀ। ਇਹ ਕਰ ਰੋਜ਼ ਦੀਆਂ ਲੋੜਾਂ ਜਿਵੇਂ ਕਿ ਨਮਕ ਅਤੇ ਤੰਬਾਕੂ ਉੱਤੇ ਲਾਇਆ ਜਾਂਦਾ ਸੀ। ਇਸਦਾ ਪ੍ਰਤੀਸ਼ਤ ਹਰ ਸਾਲ ਰਾਜਾ ਦੀ ਮਰਜ਼ੀ ਨਾਲ ਨਿਸ਼ਚਿਤ ਕੀਤਾ ਜਾਂਦਾ ਸੀ।

Exam Tips:

a) ਟਿੱਥੇ ਗਿਰਜਾਘਰ ਨੂੰ ਜਾਂਦਾ ਸੀ ਅਤੇ ਦਸਵਾਂ ਹਿੱਸਾ ਸੀ, ਟਾਇਲੇ ਰਾਜ ਨੂੰ ਜਾਂਦਾ ਸੀ।
b) ਅੰਤਰ ਲਿਖਣ ਵੇਲੇ ਦੋਹਾਂ ਦਾ ਲਾਭ ਲੈਣ ਵਾਲਾ ਅਤੇ ਕਰ ਦੀ ਕਿਸਮ ਜ਼ਰੂਰ ਲਿਖੋ।

 

II. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

Question 1: ਫ਼ਰਾਂਸ ਦੀ ਕ੍ਰਾਂਤੀ ਕਦੋਂ ਹੋਈ?

Answer:

1789 ਈ: ਵਿਚ ।

Exam Tips:

a) ਫ਼ਰਾਂਸੀਸੀ ਕ੍ਰਾਂਤੀ 1789 ਵਿਚ ਸ਼ੁਰੂ ਹੋਈ, ਇਹ ਸਾਲ ਸਿੱਧਾ ਯਾਦ ਕਰਨ ਵਾਲਾ ਹੈ।

 

Question 2: ਜੈਕੋਬਿਨ ਕਲੱਬ ਦਾ ਆਗੂ ਕੌਣ ਸੀ?

Answer:

ਮੈਕਸੀਮਿਲਾਨ ਰੋਬਸਪਾਇਰੀ।

Exam Tips:

a) ਜੈਕੋਬਿਨ ਕਲੱਬ ਦਾ ਆਗੂ ਮੈਕਸੀਮਿਲਾਨ ਰੋਬੇਸਪਐਰ ਸੀ, ਨਾਮ ਪੂਰਾ ਅਤੇ ਸਹੀ ਲਿਖੋ।

 

Question 3: ਡਾਇਰੈਕਟਰੀ ਕੀ ਸੀ?

Answer:

ਪੰਜ ਮੈਂਬਰਾਂ ਦੀ ਕੌਂਸਿਲ।

Exam Tips:

a) ਡਾਇਰੈਕਟਰੀ ਪੰਜ ਮੈਂਬਰਾਂ ਦੀ ਕਾਰਜਪਾਲਿਕਾ ਸੀ, ਇਸ ਸੰਖਿਆ ਨੂੰ ਲਿਖਣਾ ਨਾ ਭੁੱਲੋ।

 

Question 4: ਫ਼ਰਾਂਸ ਦੇ ਸਮਾਜ ਵਿਚ ਕੌਣ ਕਰ ਦਿੰਦਾ ਸੀ?

Answer:

ਤੀਸਰਾ ਵਰਗੇ।

Exam Tips:

a) ਤੀਸਰਾ ਵਰਗ ਹੀ ਕਰ ਦਿੰਦਾ ਸੀ, ਇਸ ਲਈ ਇਕ ਸ਼ਬਦ ਵਿਚ ਵਰਗ ਦਾ ਨਾਮ ਕਾਫ਼ੀ ਹੈ।

 

Question 5: ਰਾਜ ਨੂੰ ਦਿੱਤੇ ਜਾਣ ਵਾਲੇ ਕਰ ਨੂੰ ਕੀ ਕਹਿੰਦੇ ਸਨ?

Answer:

ਟਾਇਲੇ (Taille)।

Exam Tips:

a) ਰਾਜ ਨੂੰ ਦਿੱਤਾ ਜਾਣ ਵਾਲਾ ਕਰ ਟਾਇਲੇ ਸੀ, ਟਿੱਥੇ ਚਰਚ ਨੂੰ ਜਾਂਦਾ ਸੀ।

 

Question 6: ਕਿਹੜੇ ਵਰਗਾਂ ਨੂੰ ਟੈਕਸ ਤੋਂ ਛੋਟ ਸੀ?

Answer:

ਪਹਿਲਾ ਵਰਗ ਜਾਂ ਪਾਦਰੀ ਵਰਗ ਅਤੇ ਦੂਜਾ ਵਰਗ ਜਾਂ ਕੁਲੀਨ ਵਰਗ।

Exam Tips:

a) ਪਹਿਲਾ ਅਤੇ ਦੂਜਾ ਵਰਗ ਟੈਕਸ ਤੋਂ ਛੋਟ ਵਿਚ ਸਨ, ਦੋਵਾਂ ਦਾ ਨਾਮ ਲਿਖੋ।

 

Question 7: ਕਿਸਾਨਾਂ ਨੂੰ ਕਿੰਨੇ ਤਰ੍ਹਾਂ ਦੇ ਕਰ ਦੇਣੇ ਪੈਂਦੇ ਸਨ?

Answer:

ਕਿਸਾਨਾਂ ਨੂੰ ਦੋ ਤਰ੍ਹਾਂ ਦੇ ਕਰ ਦੇਣੇ ਪੈਂਦੇ ਸਨ-ਟਿੱਥੇ (Tithe) ਅਤੇ ਟਾਇਲੇ (Taille)।

Exam Tips:

a) ਕਿਸਾਨਾਂ ਉੱਤੇ ਦੋ ਕਰ ਸਨ, ਟਿੱਥੇ ਅਤੇ ਟਾਇਲੇ; ਦੋਵੇਂ ਦੇ ਨਾਮ ਯਾਦ ਰੱਖੋ।

 

Question 8: ਫ਼ਰਾਂਸ ਦੇ ਰਾਸ਼ਟਰੀ ਗੀਤ ਦਾ ਨਾਂ ਕੀ ਸੀ?

Answer:

ਮਾਰਸੇਇਸ (Marseillaise)।

Exam Tips:

a) ਫ਼ਰਾਂਸ ਦਾ ਰਾਸ਼ਟਰੀ ਗੀਤ ਮਾਰਸੇਇਸ ਹੈ, ਇਸਦਾ ਸਪੈਲਿੰਗ ਪਾਠ-ਪੁਸਤਕ ਅਨੁਸਾਰ ਲਿਖੋ।

 

III. ਛੋਟੇ ਉੱਤਰਾਂ ਵਾਲੇ ਪ੍ਰਸ਼ਨ

Question 1: ਫਰਾਂਸ ਦੀ ਕ੍ਰਾਂਤੀ ਤੋਂ ਪਹਿਲਾਂ ਸਮਾਜ ਕਿਸ ਤਰ੍ਹਾਂ ਵੰਡਿਆ ਹੋਇਆ ਸੀ?

Answer:

ਫ਼ਰਾਂਸੀਸੀ ਕ੍ਰਾਂਤੀ ਤੋਂ ਪਹਿਲਾਂ ਸਮਾਜ ਤਿੰਨ ਵਰਗਾਂ (ਅਸਟੇਟ) ਵਿਚ ਵੰਡਿਆ ਸੀ-ਪਹਿਲਾ ਵਰਗ ਜਾਂ ਪਾਦਰੀ ਵਰਗ, ਦੂਜਾ ਵਰਗ ਜਾਂ ਕੁਲੀਨ ਵਰਗ, ਤੀਜਾ, ਵਰਗ ਜਾਂ ਸਾਧਾਰਨ ਵਰਗ।

1. ਪਹਿਲਾ ਵਰਗ ਜਾਂ ਪਾਦਰੀ ਵਰਗ-ਪਹਿਲੇ ਵਰਗ ਵਿਚ ਅਧਿਕਾਰ ਪ੍ਰਾਪਤ ਵੱਡੇ-ਵੱਡੇ ਸਾਮੰਤ, ਪਾਦਰੀ ਆਦਿ ਸ਼ਾਮਲ ਸਨ। ਇਨ੍ਹਾਂ ਲੋਕਾਂ ਨੂੰ ਕੋਈ ਕਰ ਨਹੀਂ ਦੇਣਾ ਪੈਂਦਾ ਸੀ। ਯੋਗ ਨਾ ਹੋਣ ਤੇ ਵੀ ਉਹ ਰਾਜ ਦੇ ਵੱਡੇ-ਵੱਡੇ ਅਹੁਦਿਆਂ ‘ਤੇ ਬੈਠੇ ਸਨ।

2. ਦੂਜਾ ਵਰਗ ਜਾਂ ਕੁਲੀਨ ਵਰਗ-ਦੂਜੇ ਵਰਗ ਵਿਚ ਕੁਲੀਨ ਵਰਗ ਦੇ ਲੋਕ ਸ਼ਾਮਲ ਸਨ।

3. ਤੀਜਾ ਵਰਗ ਜਾਂ ਸਾਧਾਰਨ ਵਰਗ-ਤੀਜੇ ਵਰਗ ਵਿਚ ਵਕੀਲ, ਡਾਕਟਰ ਅਤੇ ਸਿੱਖਿਅਕ ਵਰਗ ਦੇ ਲੋਕ ਸ਼ਾਮਲ ਸਨ। ਯੋਗਤਾ ਹੋਣ ‘ਤੇ ਵੀ ਉਹ ਰਾਜ ਦੇ ਉੱਚੇ ਅਹੁਦਿਆਂ ਤੋਂ ਵਾਂਝੇ ਸਨ। ਜਨ ਸਾਧਾਰਨ ਵੀ ਇਸੇ ਵਰਗ ਵਿਚ ਸ਼ਾਮਲ ਸੀ। ਉਨ੍ਹਾਂ ਨੂੰ ਰਾਜ ਨੂੰ ਵੀ ਕਰ ਦੇਣਾ ਪੈਂਦਾ ਸੀ ਅਤੇ ਚਰਚ ਨੂੰ ਵੀ। ਇਨ੍ਹਾਂ ਤੋਂ ਵਗਾਰ ਲਈ ਜਾਂਦੀ ਸੀ ਅਤੇ ਸਾਲਾਂ ਤੋਂ ਇਨ੍ਹਾਂ ਦਾ ਸ਼ੋਸ਼ਣ ਹੋ ਰਿਹਾ ਸੀ।

Exam Tips:

a) ਤਿੰਨ ਵਰਗਾਂ ਦੀ ਵੰਡ ਲਿਖੋ: ਪਾਦਰੀ, ਕੁਲੀਨ ਅਤੇ ਸਾਧਾਰਨ; ਹਰੇਕ ਦੀ ਸਥਿਤੀ ਵੱਖਰੇ ਪੈਰੇ ਵਿਚ।
b) ਕਰ-ਛੋਟ ਦਾ ਜ਼ਿਕਰ ਪਹਿਲੇ ਦੋ ਵਰਗਾਂ ਲਈ ਜ਼ਰੂਰੀ ਹੈ।

 

Question 2: ਫ਼ਰਾਂਸੀਸੀ ਕ੍ਰਾਂਤੀ ਵਿਚ ਔਰਤਾਂ ਦੇ ਯੋਗਦਾਨ ਬਾਰੇ ਲਿਖੋ।

Answer:

ਫ਼ਰਾਂਸੀਸੀ ਕ੍ਰਾਂਤੀ ਦੇ ਸਮੇਂ ਕਿਸੇ ਵੀ ਸਰਕਾਰ ਨੇ ਔਰਤਾਂ ਨੂੰ ਸਰਗਰਮ ਨਾਗਰਿਕ ਨਹੀਂ ਮੰਨਿਆ ਪਰ ਕ੍ਰਾਂਤੀ ਦੇ ਸਮੇਂ ਉਨ੍ਹਾਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਸੀ। ਤੀਜੇ ਅਸਟੇਟ ਦੀਆਂ ਜ਼ਿਆਦਾਤਰ ਔਰਤਾਂ ਜੀਵਨ ਨਿਰਵਾਹ ਲਈ ਕੰਮ ਕਰਦੀਆਂ ਸਨ। ਉਹ ਸਿਲਾਈ, ਬੁਣਾਈ ਅਤੇ ਕੱਪੜੇ ਦੀ ਧੁਆਈ ਕਰਦੀਆਂ ਸਨ ਅਤੇ ਬਜ਼ਾਰਾਂ ਵਿਚ ਫਲ-ਫੁੱਲ ਅਤੇ ਸਬਜ਼ੀਆਂ ਵੇਚਦੀਆਂ ਸਨ। ਕੁੱਝ ਔਰਤਾਂ ਸੰਪੰਨ ਘਰਾਂ ਵਿਚ ਘਰੇਲੂ ਕੰਮ ਕਰਦੀਆਂ ਸਨ। ਬਹੁਤ ਸਾਰੀਆਂ ਔਰਤਾਂ ਵੇਸ਼ਵਾਤੀ ਵੀ ਕਰਦੀਆਂ ਸਨ। ਜ਼ਿਆਦਾਤਰ ਔਰਤਾਂ ਕੋਲ ਪੜ੍ਹਾਈ-ਲਿਖਾਈ ਅਤੇ ਵਿਵਸਾਇਕ ਸਿਖਲਾਈ ਦੇ ਮੌਕੇ ਨਹੀਂ ਸਨ ਔਰਤਾਂ ਨੇ ਆਪਣੇ ਅਧਿਕਾਰਾਂ ਲਈ ਨਿਰੰਤਰ ਅੰਦੋਲਨ ਚਲਾਇਆ । ਫ਼ਰਾਂਸੀਸੀ ਕ੍ਰਾਂਤੀ ਦੇ ਸਮੇਂ ਉਲੰ ਪੇ ਦੇ ਗਾਜਸ ਇਕ ਸਰਗਰਮ ਰਾਜਨੀਤਿਕ ਮਹਿਲਾ ਪ੍ਰਤੀਨਿਧੀ ਸੀ। ਉਸਨੇ ਸੰਵਿਧਾਨ ਦੇ ਮਨੁੱਖੀ ਅਤੇ ਨਾਗਰਿਕਾਂ ਦੇ ਅਧਿਕਾਰਾਂ ਦੇ ਘੋਸ਼ਣਾ-ਪੱਤਰ ਦਾ ਵਿਰੋਧ ਕੀਤਾ। ਇਸ ਲਈ ਉਸਨੂੰ ਮੌਤ ਦੀ ਸਜ਼ਾ ਦੇ ਦਿੱਤੀ ਗਈ ਅਜਿਹੀਆਂ ਹੋਰ ਕਈ ਮਹਿਲਾ ਪਤੀਨਿਧਾਂ ਨੂੰ ਆਤੰਕ ਦੇ ਦੌਰ ਵਿਚ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਲਗਪਗ 150 ਸਾਲਾਂ ਦੇ ਬਾਅਦ 1946 ਈ: ਵਿਚ ਔਰਤਾਂ ਦੇ ਜੀਵਨ ਵਿਚ ਸੁਧਾਰ ਲਿਆਉਣ ਵਾਲੇ ਕੁੱਝ ਕਾਨੂੰਨ ਲਾਗੂ ਕੀਤੇ। ਇਕ ਕਾਨੂੰਨ ਦੇ ਅਨੁਸਾਰ ਸਰਕਾਰੀ ਸਕੂਲਾਂ ਦੀ ਸਥਾਪਨਾ ਕੀਤੀ ਗਈ ਅਤੇ ਸਾਰੀਆਂ ਲੜਕੀਆਂ ਲਈ ਸਕੂਲੀ ਸਿੱਖਿਆ ਨੂੰ ਲਾਜ਼ਮੀ ਬਣਾ ਦਿੱਤਾ ਗਿਆ।

Exam Tips:

a) ਔਰਤਾਂ ਨੂੰ ਸਰਗਰਮ ਨਾਗਰਿਕ ਨਹੀਂ ਮੰਨਿਆ ਗਿਆ, ਪਰ ਕ੍ਰਾਂਤੀ ਵਿਚ ਉਨ੍ਹਾਂ ਦੀ ਭੂਮਿਕਾ ਵੱਡੀ ਸੀ।
b) ਸਕੂਲੀ ਸਿੱਖਿਆ ਲਾਜ਼ਮੀ ਕਰਨ ਵਾਲਾ ਕਾਨੂੰਨ ਵੀ ਲਿਖੋ।

 

Question 3: ਫ਼ਰਾਂਸੀਸੀ ਕ੍ਰਾਂਤੀ ਨੂੰ ਪ੍ਰਭਾਵਿਤ ਕਰਨ ਵਾਲੇ ਤਿੰਨ ਪ੍ਰਮੁੱਖ ਲੇ ਖਕਾਂ/ਦਾਰਸ਼ਨਿਕਾਂ ਬਾਰੇ ਸੰਖੇਪ ਵਿਚ ਲਿਖੋ।

Answer:

1. ਜਾਨ ਲਾਕ ਨੇ ਆਪਣੀ ਕ੍ਰਿਤੀ “ਟੂ ਵੀਟਾਈਜ਼ੇਜ਼ ਆਫ ਗਵਰਨਮੈਂਟ’ ਵਿਚ ਰਾਜਾ ਦੇ ਦੈਵੀ ਅਤੇ ਨਿਰੰਕੁਸ਼ ਅਧਿਕਾਰਾਂ ਦੇ ਸਿਧਾਂਤ ਦਾ ਖੰਡਨ ਕੀਤਾ

2. ਰੂਸੋ ਨੇ ਇਸੇ ਵਿਚਾਰ ਨੂੰ ਅੱਗੇ ਵਧਾਇਆ। ਉਸਨੇ ਜਨਤਾ ਅਤੇ ਉਸਦੇ ਪ੍ਰਤੀਨਿਧਾਂ ਵਿਚਾਲੇ ਇਕ ਸਮਾਜਿਕ ਸਮਝੌਤੇ ‘ਤੇ ਅਧਾਰਿਤ ਸਰਕਾਰ ਦਾ ਪ੍ਰਸਤਾਵ ਰੱਖਿਆ।

3. ਮਾਨਟੈਸਕਿਊ ਨੇ ਆਪਣੀ ਰਚਨਾ ‘ਦ ਸਪਿਰਿਟ ਆਫ ਦ ਲਾਜ਼’ ਵਿਚ ਸਰਕਾਰ ਦੇ ਅੰਦਰ ਵਿਧਾਨਪਾਲਿਕਾ, ਕਾਰਜਪਾਲਿਕਾ ਅਤੇ ਨਿਆਂਪਾਲਿਕਾਂ ਵਿਚਾਲੇ ਸੱਤਾ ਵੰਡ ਦੀ ਗੱਲ ਆਖੀ। ਦਾਰਸ਼ਨਿਕਾਂ ਦੇ ਇਨ੍ਹਾਂ ਵਿਚਾਰਾਂ ਨਾਲ ਫ਼ਰਾਂਸ ਵਿਚ ਕ੍ਰਾਂਤੀ ਦੇ ਵਿਚਾਰਾਂ ਨੂੰ ਹੋਰ ਜ਼ਿਆਦਾ ਬਲ ਮਿਲਿਆ ।

Exam Tips:

a) ਤਿੰਨ ਦਾਰਸ਼ਨਿਕ ਲਾਕ, ਰੂਸੋ ਅਤੇ ਮਾਂਤੇਸਕਿਉ ਹਨ, ਹਰੇਕ ਦਾ ਇਕ-ਇਕ ਵਿਚਾਰ ਲਿਖੋ।
b) ਲਾਕ ਦਾ ਵਿਚਾਰ ਦੈਵੀ ਅਧਿਕਾਰ ਦਾ ਖੰਡਨ ਸੀ।

 

Question 4: ਰਾਜਤੰਤਰ ਤੋਂ ਤੁਸੀਂ ਕੀ ਸਮਝਦੇ ਹੋ?

Answer:

ਰਾਜਤੰਤਰ ਅਜਿਹੀ ਸ਼ਾਸਨ ਪ੍ਰਣਾਲੀ ਹੁੰਦੀ ਹੈ, ਜਿਸ ਵਿਚ ਰਾਜਾ ਹੀ ਸਭ ਤੋਂ ਵੱਡਾ ਅਧਿਕਾਰੀ ਹੁੰਦਾ ਹੈ। ਉਹ ਆਮ ਤੌਰ ‘ਤੇ ਤਾਨਾਸ਼ਾਹ ਹੁੰਦਾ ਹੈ ਅਤੇ ਰਾਜਾ ਦੇ ਦੈਵੀ ਅਧਿਕਾਰਾਂ ਵਿਚ ਵਿਸ਼ਵਾਸ ਰੱਖਦਾ ਹੈ। ਫ਼ਰਾਂਸ ਵਿਚ ਵੀ ਰਾਜਤੰਤਰ ਸੀ ਅਤੇ ਉੱਥੋਂ ਦਾ ਸ਼ਾਸਕ ਲੂ ਈਸ 16ਵਾਂ ਸਾਰੇ ਅਧਿਕਾਰਾਂ ਦਾ ਮਾਲਕ ਸੀ। ਉਸਦੇ ਅਧਿਕਾਰਾਂ ਨੂੰ ਕੋਈ ਵੀ ਚੁਣੌਤੀ ਨਹੀਂ ਦੇ ਸਕਦਾ ਸੀ। ਉਸਨੂੰ ਨਾਂ ਤਾਂ ਦੇਸ਼ ਦੇ ਸੰਵਿਧਾਨ ਦੀ ਚਿੰਤਾ ਸੀ ਅਤੇ ਨਾ ਹੀ ਜਨਤਾ ਦੇ ਹਿੱਤਾਂ ਦਾ ਧਿਆਨ ਸੀ। ਸਾਲਾਂ ਤਕ ਉਸਨੇ ਦੇਸ਼ ਦੀ ਸੰਸਦ ਵੀ ਨਹੀਂ ਬੁਲਾਈ ਸੀ। ਜਦੋਂ ਉਸ ਨੇ ਸੰਸਦ ਬੁਲਾਈ ਤਾਂ ਉਸ ਦਾ ਸੰਦੇਸ਼ ਵੀ ਕਰ ਲਗਾਉਣਾ ਸੀ। ਇਹੀ ਘਟਨਾ ਕ੍ਰਾਂਤੀ ਦੇ ਵਿਸਫੋਟ ਦਾ ਕਾਰਨ ਬਣੀ।

Exam Tips:

a) ਰਾਜਤੰਤਰ ਵਿਚ ਰਾਜਾ ਸਭ ਤੋਂ ਵੱਡਾ ਅਧਿਕਾਰੀ ਅਤੇ ਤਾਨਾਸ਼ਾਹ ਹੁੰਦਾ ਹੈ, ਇਹ ਪਰਿਭਾਸ਼ਾ ਪਹਿਲਾਂ ਲਿਖੋ।
b) ਫ਼ਰਾਂਸ ਵਿਚ ਲੂਈ 16ਵਾਂ ਦਾ ਉਦਾਹਰਨ ਦਿਓ।

 

Question 5: ਰਾਸ਼ਟਰੀ ਸੰਵਿਧਾਨ ਸਭਾ ‘ਤੇ ਸੰਖੇਪ ਨੋਟ ਲਿਖੋ।

Answer:

ਫ਼ਰਾਂਸ ਦਾ ਰਾਜਾ ਲੂ ਈ (XVI) ਆਪਣੀ ਵਿਦਰੋਹੀ ਪ੍ਰਜਾ ਦੀ ਸ਼ਕਤੀ ਨੂੰ ਦੇਖ ਕੇ ਸਹਿਮ ਗਿਆ ਸੀ। ਇਸ ਲਈ ਉਸਨੇ ਨੈਸ਼ਨਲ ਅਸੈਂਬਲੀ ਨੂੰ ਮਾਨਤਾ ਦੇ ਦਿੱਤੀ ਅਤੇ ਇਹ ਵੀ ਮੰਨ ਲਿਆ ਕਿ ਹੁਣ ਤੋਂ ਉਸਦੀ ਸੱਤਾ ਦਾ ਸੰਵਿਧਾਨ ਦਾ ਅੰਕੁਸ਼ ਹੋਵੇਗਾ। 1791 ਈ: ਵਿਚ ਨੈਸ਼ਨਲ ਅਸੈਂਬਲੀ ਨੇ ਸੰਵਿਧਾਨ ਦਾ ਖਰੜਾ ਤਿਆਰ ਕਰ ਲਿਆ। ਇਸਦਾ ਮੁੱਖ ਉਦੇਸ਼ ਰਾਜੇ ਦੀਆਂ ਸ਼ਕਤੀਆਂ ਨੂੰ ਸੀਮਿਤ ਕਰਨਾ ਸੀ। ਹੁਣ ਸ਼ਕਤੀਆਂ ਨੂੰ ਵਿਧਾਨਪਾਲਿਕਾ, ਕਾਰਜਪਾਲਿਕਾ ਅਤੇ ਨਿਆਂਪਾਲਿਕਾ ਵਿਚ ਵੰਡ ਦਿੱਤਾ ਗਿਆ। ਇਸ ਤਰ੍ਹਾਂ ਸ਼ਕਤੀਆਂ ਇਕ ਹੱਥ ਵਿਚ ਕੇਂਦਰਿਤ ਨਾ ਰਹਿ ਕੇ ਤਿੰਨ ਵੱਖ-ਵੱਖ ਸੰਸਥਾਵਾਂ ਨੂੰ ਤਬਦੀਲ ਕਰ ਦਿੱਤੀਆਂ ਗਈਆਂ। ਇਸਦੇ ਫਲਸਰੂਪ ਫ਼ਰਾਂਸ ਵਿਚ ਸੰਵਿਧਾਨਕ ਰਾਜਤੰਤਰ ਦੀ ਸਥਾਪਨਾ ਹੋਈ.।

Exam Tips:

a) ਸੰਵਿਧਾਨ ਸਭਾ ਨੇ 1791 ਵਿਚ ਸ਼ਕਤੀਆਂ ਤਿੰਨ ਸੰਸਥਾਵਾਂ ਵਿਚ ਵੰਡੀਆਂ, ਇਹ ਮੁੱਖ ਨੁਕਤਾ ਹੈ।
b) ਰਾਸ਼ਟਰੀ ਸਭਾ ਅਤੇ ਸੰਵਿਧਾਨ ਸਭਾ ਵਿਚ ਫ਼ਰਕ ਲਿਖੋ।

 

IV. ਵੱਡੇ ਉੱਤਰਾਂ ਵਾਲੇ ਪ੍ਰਸ਼ਨ

Question 1: ਉਨ੍ਹਾਂ ਹਾਲਤਾਂ ਦਾ ਵਰਣਨ ਕਰੋ ਜਿਨ੍ਹਾਂ ਦੇ ਕਾਰਨ ਫ਼ਰਾਂਸੀਸੀ ਕ੍ਰਾਂਤੀ ਹੋਈ?

Answer:

ਫ਼ਰਾਂਸੀਸੀ ਕ੍ਰਾਂਤੀ ਆਧੁਨਿਕ ਯੂਰਪ ਦੇ ਇਤਿਹਾਸ ਦੀ ਮਹਾਨ ਘਟਨਾ ਸੀ। ਇਸਦਾ ਆਰੰਭ ਭਲੇ ਹੀ 1789 ਈ: ਵਿਚ ਹੋਇਆ ਹੋਵੇ, ਪਰ ਇਸਦਾ ਪਿਛੋਕੜ ਬਹੁਤ ਪਹਿਲਾਂ ਹੀ ਤਿਆਰ ਹੋ ਰਿਹਾ ਸੀ। ਫ਼ਰਾਂਸ ਦਾ ਰਾਜਾ; ਉਸਦੇ ਦਰਬਾਰੀ, ਸੈਨਾ ਦੇ ਅਧਿਕਾਰੀ ਅਤੇ ਚਰਚ ਦੇ ਪਾਦਰੀ ਜਨ-ਸਾਧਾਰਨ ਦਾ ਖੂਨ ਚੂਸ ਰਹੇ ਸਨ। ਇਨ੍ਹਾਂ ਨੂੰ ਕੋਈ ਕਰ ਨਹੀਂ ਦੇਣਾ ਪੈਂਦਾ ਸੀ। ਕਰਾਂ ਦਾ ਸਾਰਾ ਬੋਝ ਜਨਤਾ ਉੱਤੇ ਸੀ। ਆਮ ਆਦਮੀ ਰਾਜ ਦੀ ਸੇਵਾ ਕਰਦਾ ਸੀ ਪਰ ਯੋਗਤਾ ਹੋਣ ‘ਤੇ ਵੀ ਉਹ ਉੱਚਾ ਅਹੁਦਾ ਪ੍ਰਾਪਤ ਨਹੀਂ ਕਰ ਸਕਦਾ ਸੀ। ਕਿਸਾਨ ਤਾਂ ਗੁਲਾਮੀ ਵਿਚ ਪੈਦਾ ਹੁੰਦਾ ਸੀ ਅਤੇ ਗੁਲਾਮੀ ਵਿਚ ਹੀ ਮਰ ਜਾਂਦਾ ਸੀ। 1789 ਈ: ਵਿਚ ਸਥਿਤੀ ਹੋਰ ਵੀ ਗੰਭੀਰ ਹੋ ਗਈ ਅਤੇ ਕ੍ਰਾਂਤੀ ਦੀ ਅੱਗ ਭੜਕ ਉੱਠੀ। ਸੰਖੇਪ ਵਿਚ, ਫ਼ਰਾਂਸ ਵਿਚ ਕ੍ਰਾਂਤੀ ਦੀ ਸ਼ੁਰੂਆਤ ਅੱਗੇ ਲਿਖੀਆਂ ਅਵਸਥਾਵਾਂ ਵਿਚ ਹੋਈ –

1. ਰਾਜਨੀਤਿਕ ਅਵਸਥਾਵਾਂ ਫ਼ਰਾਂਸ ਦੇ ਰਾਜਾ ਸਵੈਇੱਛਾਚਾਰੀ ਸਨ ਅਤੇ ਉਹ ਰਾਜਾ ਦੇ ਦੈਵੀ ਅਧਿਕਾਰਾਂ ਵਿਚ ਵਿਸ਼ਵਾਸ ਰੱਖਦੇ ਸਨ। ਰਾਜਾ ਦੀ ਇੱਛਾ ਹੀ ਕਾਨੂੰਨ ਸੀ। ਉਹ ਆਪਣੀ ਇੱਛਾ ਨਾਲ ਯੁੱਧ ਜਾਂ ਸੰਧੀ ਕਰਦਾ ਸੀ। ਰਾਜਾਂ ਲੂ ਈ 14ਵਾਂ ਇੱਥੇ ਤਕ ਕਹਿੰਦਾ ਸੀ-‘ਮੈਂ ਹੀ ਰਾਜ ਹਾਂ।” ਕਰ ਬਹੁਤ ਜ਼ਿਆਦਾ ਸਨ ਜਿਹੜੇ ਮੁੱਖ ਤੌਰ ‘ਤੇ ਜਨ-ਸਧਾਰਨ ਨੂੰ ਹੀ ਦੇਣੇ ਪੈਂਦੇ ਸਨ। ਦਰਬਾਰੀ ਅਤੇ ਸਾਮੰਤ ਕਰਾਂ ਤੋਂ ਮੁਕਤ ਸਨ। ਰਾਜ ਵਿਚ ਸੈਨਿਕ ਅਤੇ ਹੋਰ ਅਹੁਦੇ ਜੱਦੀ ਸਨ ਅਤੇ ਉਨ੍ਹਾਂ ਨੂੰ ਵੇਚਿਆ ਵੀ ਜਾ ਸਕਦਾ ਹੈ। ਸੈਨਾ ਵਿਚ ਅਸੰਤੋਖ ਸੀ। ਸ਼ਾਸਨ ਵਿਚ ਵਿਆਪਕ ਭ੍ਰਿਸ਼ਟਾਚਾਰ ਫੈਲਿਆ ਹੋਇਆ ਸੀ।

2. ਸਮਾਜਿਕ ਅਵਸਥਾਵਾਂ ਫ਼ਰਾਂਸ ਵਿਚ ਤਿੰਨ ਸ਼੍ਰੇਣੀਆਂ (ਅਸਟੇਟਸ) ਸਨ-ਉੱਚ, ਮੱਧਿਅਮ ਅਤੇ ਨਿਮਨ (ਉੱਚ ਸ਼੍ਰੇਣੀ ਵਿਚ ਅਧਿਕਾਰ ਪ੍ਰਾਪਤ ਵੱਡੇ-ਵੱਡੇ ਸਾਮੰਤ, ਪਾਦਰੀ ਆਦਿ ਸ਼ਾਮਲ ਸਨ। ਇਨ੍ਹਾਂ ਲੋਕਾਂ ਨੂੰ ਕੋਈ ਕਰ ਨਹੀਂ ਦੇਣਾ ਪੈਂਦਾ ਸੀ ਯੋਗ ਨਾ ਹੋਣ ‘ਤੇ ਉਹ ਰਾਜ ਦੇ ਵੱਡੇ-ਵੱਡੇ ਅਹੁਦਿਆਂ ‘ਤੇ ਬੈਠੇ ਸਨ। ਦੂਜੇ ਅਸਟੇਟ ਵਿਚ ਕੁਲੀਨ ਵਰਗ ਦੇ ਲੋਕ ਸ਼ਾਮਲ ਸਨ।

3. ਆਰਥਿਕ ਅਵਸਥਾਵਾਂ – ਫ਼ਰਾਂਸ ਦੇ ਰਾਜਾ ਧਨ ਦੀ ਦੁਰਵਰਤੋਂ ਕਰਦੇ ਸਨ ਅਤੇ ਉਨ੍ਹਾਂ ਨੇ ਵਿਅਕਤੀਗਤ ਐਸ਼-ਪ੍ਰਸਤੀ ਲਈ ਖ਼ਜ਼ਾਨਾ ਖਾਲੀ ਕਰ ਦਿੱਤਾ। ਕਰਾਂ ਦੀ ਵੰਡ ਦੋਸ਼ ਪੁਰਨ ਸੀ। ਅਮੀਰ ਲੋਕ ਕਰ ਤੋਂ ਮੁਕਤ ਸਨ ਜਦਕਿ ਜਨ-ਸਾਧਾਰਨ ਨੂੰ ਕਰ ਚੁਕਾਉਣੇ ਪੈਂਦੇ ਸਨ ਕਰ ਇਕੱਠੇ ਕਰਨ ਦੀ ਵਿਧੀ ਵੀ ਦੋਸ਼ਪੂਰਨ ਸੀ। ਫ਼ਰਾਂਸ ਵਿਚ ਉਦਯੋਗਿਕ ਕ੍ਰਾਂਤੀ ਕਾਰਨ ਅਨੇਕ ਕਾਰੀਗਰ ਬੇਕਾਰ ਹੋ ਗਏ ਅਤੇ ਉਨ੍ਹਾਂ ਵਿਚ ਅਸੰਤੋਖ ਫੈਲ ਗਿਆ। ਫ਼ਰਾਂਸ ਕਰਜ਼ੇ ਦੇ ਬੋਝ ਨਾਲ ਦੱਬਿਆ ਹੋਇਆ ਸੀ। ਦੋਸ਼ਪੂਰਨ ਕਰ ਪ੍ਰਣਾਲੀ ਕਾਰਨ ਵਪਾਰ ਗਿਰਾਵਟ ਵਲ ਵੱਧ ਰਿਹਾ ਸੀ। ਫ਼ਰਾਂਸ ਨੇ ਅਮਰੀਕਾ ਦੇ ਲੋਕਾਂ ਨੂੰ ਵਿੱਤੀ ਸਹਾਇਤਾ ਦਿੱਤੀ ਜਿਸ ਨਾਲ ਰਾਜ ਦੇ ਖ਼ਜ਼ਾਨੇ ਤੇ ਕਰਜ਼ ਦਾ ਬੋਝ ਵੱਧ ਗਿਆ।

4. ਦਾਰਸ਼ਨਿਕਾਂ ਦਾ ਯੋਗਦਾਨ-ਫ਼ਰਾਂਸ ਦੀ ਸਥਿਤੀ ਬਹੁਤ ਹੀ ਖਰਾਬ ਸੀ, ਜਿਸ ਨੂੰ ਦਰਸਾਉਣ ਵਿਚ ਦਾਰਸ਼ਨਿਕਾਂ ਨੇ ਬਹੁਤ ਯੋਗਦਾਨ ਦਿੱਤਾ। ਉਨ੍ਹਾਂ ਨੇ ਜਨਤਾ ਨੂੰ ਇਹ ਸਮਝਾਉਣ ਦਾ ਯਤਨ ਕੀਤਾ ਕਿ ਉਨ੍ਹਾਂ ਦੇ ਦੁੱਖਾਂ ਦਾ ਅਸਲ ਕਾਰਨ ਰਾਜਤੰਤਰ ਹੈ। ਰੂਸੋ ਨੇ ਆਪਣੀ ਪੁਸਤਕ ‘ਸਮਾਜਿਕ ਸਮਝੌਤਾ’ ਵਿਚ ਰਾਜਾ ਦੇ ਦੈਵੀ ਅਧਿਕਾਰਾਂ ‘ਤੇ ਹਮਲਾ ਕੀਤਾ। ਵਾਲਪੇਅਰ ਨੇ ਚਰਚ ਦੇ ਆਡੰਬਰਾਂ ਅਤੇ ਪਾਦਰੀਆਂ ਦੇ ਭ੍ਰਿਸ਼ਟਾਚਾਰ ਨੂੰ ਆਪਣਾ ਨਿਸ਼ਾਨਾ ਬਣਾਇਆ। ਮਾਂਤੇਸਕਿਉ ਨੇ ਆਪਣੀ ਪੁਸਤਕ “The Spirit of the Laws’ ਵਿਚ ਰਾਜਾਂ ਦੇ ਦੈਵੀ ਅਧਿਕਾਰਾਂ ਅਤੇ ਉਸਦੀ ਨਿਰੰਕੁਸ਼ਤਾ ਦੀ ਸਖ਼ਤ ਆਲੋ ਚਨਾ ਕੀਤੀ। ਇਸ ਤਰ੍ਹਾਂ ਦਾਰਸ਼ਨਿਕਾਂ ਦੇ ਯਤਨਾਂ ਨਾਲ ਨਵੀਂ ਵਿਚਾਰਧਾਰਾ ਦਾ ਜਨਮ ਹੋਇਆ। ਇਸ ਨਵੀਂ ਵਿਚਾਰਧਾਰਾ ਕਾਰਨ ਫ਼ਰਾਂਸ ਵਿਚ ਕ੍ਰਾਂਤੀ ਹੋਈ।

5. ਸਟੇਟਸ ਜਨਰਲ ਦਾ ਇਜਲਾਸ ਸੱਦਿਆ ਜਾਣਾ ਅਤੇ ਕ੍ਰਾਂਤੀ ਦੀ ਸ਼ੁਰੂਆਤ-ਫ਼ਰਾਂਸੀਸੀ ਕ੍ਰਾਂਤੀ ਦਾ ਤੱਤਕਾਲੀ ਕਾਰਨ ਸਟੇਟਸ ਜਨਰਲ ਦਾ ਇਜਲਾਸ ਸੱਦਿਆ ਜਾਣਾ ਸੀ। ਇਜਲਾਸ ਸੱਦੇ ਜਾਣ ਦੇ ਬਾਅਦ ਜਨ-ਸਾਧਾਰਨ ਦੇ ਪ੍ਰਤੀਨਿਧਾਂ ਨੇ ਰਾਜਾਂ ਦੇ ਸਾਹਮਣੇ ਇਹ ਮੰਗ ਰੱਖੀ ਕਿ ਸਟੇਟਸ ਜਨਰਲ ਦੇ ਤਿੰਨੋਂ ਸਦਨਾਂ ਦੀ ਸਾਂਝੀ ਬੈਠਕ ਸੱਦੀ ਜਾਏ। ਰਾਜਾ ਦੇ ਇਨਕਾਰ ਕਰਨ ਤੇ ਜਨ-ਸਾਧਾਰਨ ਦੇ ਪ੍ਰਤੀਨਿਧੀ ਟੈਨਿਸ ਕੋਰਟ ਵਿਚ ਇਕੱਠੇ ਹੋਏ ਅਤੇ ਉਨ੍ਹਾਂ ਨੇ ਨਵਾਂ ਸੰਵਿਧਾਨ ਬਨਾਉਣ ਦਾ ਐਲਾਨ ਕੀਤਾ। ਇਸੇ ਵਿਚਕਾਰ ਰਾਜਾ ਨੇ ਜਨਤਾ ਦੇ ਪ੍ਰਤੀਨਿਧਾਂ ਦੀ ਮੰਗ ਸਵੀਕਾਰ ਕਰ ਲਈ ਜਿਨ੍ਹਾਂ ਨੇ ਸਟੇਟਸ ਜਨਰਲ ਦੇ ਪਹਿਲੇ ਇਜਲਾਸ ਵਿਚ ਹੀ ਸ਼ਾਂਤੀ ਦਾ ਬਿਗਲ ਵਜਾ ਦਿੱਤਾ

Exam Tips:

a) ਕਾਰਨ ਰਾਜਨੀਤਿਕ, ਆਰਥਿਕ ਅਤੇ ਸਮਾਜਿਕ ਵਰਗਾਂ ਵਿਚ ਵੰਡ ਕੇ ਲਿਖੋ, ਹਰੇਕ ਵਿਚ ਫ਼ਰਾਂਸ ਦੀ ਹਾਲਤ ਦੱਸੋ।
b) ਦਾਰਸ਼ਨਿਕਾਂ ਦੇ ਯੋਗਦਾਨ ਦਾ ਵੱਖਰਾ ਪੈਰਾ ਲਿਖੋ।

 

Question 2: ਫ਼ਰਾਂਸ ਦੀ ਕ੍ਰਾਂਤੀ ਦੇ ਪੜਾਵਾਂ ਬਾਰੇ ਵਿਸਥਾਰ ਨਾਲ ਲਿਖੋ।

Answer:

ਫ਼ਰਾਂਸੀਸੀ ਕ੍ਰਾਂਤੀ ਆਧੁਨਿਕ ਕਾਲ ਦੀ ਸਭ ਤੋਂ ਮਹਾਨ ਘਟਨਾ ਸੀ। ਇਹ ਸਿਰਫ ਫ਼ਰਾਂਸ ਦੀ ਹੀ ਅੰਦਰੂਨੀ ਘਟਨਾ ਨਹੀਂ ਸੀ ਬਲਕਿ ਇਹ ਵਿਸ਼ਵ ਕ੍ਰਾਂਤੀ ਸੀ। ਇਸਨੇ ਸਿਰਫ ਫ਼ਰਾਂਸੀਸੀ ਸਮਾਜ ਨੂੰ ਹੀ ਨਹੀਂ ਬਲਕਿ ਪੂਰੀ ਮਨੁੱਖ ਜਾਤੀ ਨੂੰ ਪ੍ਰਭਾਵਿਤ ਕੀਤਾ ਸਦੀਆਂ ਦੇ ਬਾਅਦ ਮਨੁੱਖੀ ਮੁੱਲਾਂ ਦਾ ਆਦਰ ਕੀਤਾ ਜਾਣ ਲੱਗਾ; ਮੱਧਕਾਲੀ ਸਾਮੰਤੀ ਢਾਂਚਾ ਜੜ੍ਹ ਤੋਂ ਹਿਲ ਗਿਆ ਅਤੇ ਰਾਜਤੰਤਰ ਦਾ ਸਥਾਨ ਲੋਕਤੰਤਰ ਨੇ ਲੈ ਣਾ ਸ਼ੁਰੂ ਕੀਤਾ। ਸਮਾਨਤਾ, ਸੁਤੰਤਰਤਾ ਅਤੇ ਭਾਈਚਾਰੇ ਦੇ ਸਿਧਾਂਤਾਂ ਦੀ ਗੂੰਜ ਵਿਸ਼ਵ ਦੇ ਅਨੇਕ ਦੇਸ਼ਾਂ ਵਿਚ ਸੁਣੀ ਗਈ। ਫ਼ਰਾਂਸ ਦੀ ਕ੍ਰਾਂਤੀ ਦੇ 1789 ਈ: ਤੋਂ ਆਰੰਭ ਹੋਕੇ ਨੈਪੋਲੀਅਨ ਦੇ ਪਤਨ ਤਕ ਚੱਲੀ। ਇਸਦੇ ਵੱਖ-ਵੱਖ ਪੜਾਵਾਂ ਦਾ ਵਰਣਨ ਇਸ ਤਰ੍ਹਾਂ ਹੈ –

1. ਟੈਨੀਸ ਕੋਰਟ ਅਤੇ ਬੈਸਟੀਲ ਦਾ ਪਤਨ-ਮਈ, 1789 ਈ: ਵਿਚ ਫ਼ਰਾਂਸ ਦੇ ਆਰਥਿਕ ਸੰਕਟ ਦਾ ਹੱਲ ਲੱਭਣ ਲਈ ਸਟੇਟਸ ਜਨਰਲ ਦਾ ਇਜਲਾਸ ਬੁਲਾਇਆ ਗਿਆ ਪਰ ਇਜਲਾਸ ਵਿਚ ਵੋਟ ਦੇਣ ਦੇ ਪ੍ਰਸ਼ਨ ‘ਤੇ ਸਾਧਾਰਨ ਵਰਗ ਅਤੇ ਉੱਚ ਵਰਗ ਵਿਚ ਝਗੜਾ ਪੈਦਾ ਹੋ ਗਿਆ। ਇਸ ਤੋਂ ਬਾਅਦ ਕੁਝ ਬਾਹਰੀ ਪ੍ਰਤੀਨਿਧਾਂ ਨੇ ਰਾਸ਼ਟਰੀ ਸਭਾ ਦਾ ਗਠਨ ਕੀਤਾ। ਇਸ ਰਾਸ਼ਟਰੀ ਸਭਾ ਨੇ ਸਾਮੰਤੀ ਵਿਵਸਥਾ ਦੇ ਵਿਰੁੱਧ ਕਾਨੂੰਨ ਪਾਸ ਕਰਨੇ ਸ਼ੁਰੂ ਕਰ ਦਿੱਤੇ ਸਨ, ਪਰੰਤੂ ਰਾਜੇ ਨੇ ਇਨ੍ਹਾਂ ਕਾਨੂੰਨਾਂ ਨੂੰ ਮਾਨਤਾ ਨਾ ਦਿੱਤੀ ਤੇ ਰਾਸ਼ਟਰੀ ਸਭਾ ਨੂੰ ਡਰਾਉਣ ਲਈ ਸੈਨਾ ਬੁਲਾ ਲਈ। ਇਸ ਨਾਲ ਲੋਕਾਂ ਵਿਚ ਰੋਹ ਫੈਲ ਗਿਆ। ਇਸ ਲਈ ਪੈਰਿਸ ਦੀ ਭੀੜ ਨੇ ਹਥਿਆਰ ਚੁੱਕ ਲਏ ਤੇ ਬੈਸਟੀਲ ਦੇ ਕਿਲ੍ਹੇ ਵੱਲ ਚੱਲ ਪਏ। ਬੈਸਟੀਲ ਦਾ ਕਿਲ੍ਹਾ ਰਾਜਤੰਤਰ ਦੇ ਅੱਤਿਆਚਾਰਾਂ ਦਾ ਪ੍ਰਤੀਕ ਸਮਝਿਆ ਜਾਂਦਾ ਸੀ। 14 ਜੁਲਾਈ ਨੂੰ ਭੀੜ ਨੇ ਕਿਲ੍ਹੇ ‘ਤੇ ਹਮਲਾ ਕਰ ਦਿੱਤਾ। ਪੰਜ ਘੰਟੇ ਦੀ ਲੜਾਈ ਤੋਂ ਬਾਅਦ ਕਿਲ੍ਹਾ-ਰੱਖਿਅਕਾਂ ਨੇ ਕਿਲ੍ਹੇ ਦਾ ਦਰਵਾਜ਼ਾ ਖੋਲ੍ਹ ਦਿੱਤਾ। ਜਨਤਾ ਦੀ ਅਣਗਿਣਤ ਭੀੜ ਖੁਸ਼ੀ ਨਾਲ ਕਿਲ੍ਹੇ ਵਿਚ ਦਾਖ਼ਲ ਹੋਈ ਤੇ ਸਭ ਕੈਦੀਆਂ ਨੂੰ ਸੁਤੰਤਰ ਕਰ ਦਿੱਤਾ। ਇਸ ਤਰ੍ਹਾਂ ਰਾਜੇ ਦੀ ਨਿਰੰਕੁਸ਼ਤਾ ਦਾ ਪ੍ਰਤੀਕ ਤਬਾਹ ਹੋ ਗਿਆ ਤੇ ਜਨਤਾ ਪੁਰੀ ਤਰ੍ਹਾਂ ਜਿੱਤੀ। ਫ਼ਰਾਂਸ ਦੇ ਇਤਿਹਾਸ ਵਿਚ ਇਹ ਘਟਨਾ ‘ਬੈਸਟੀਲ ਦਾ ਪਤਨ’ ਦੇ ਨਾਂ ਨਾਲ ਪ੍ਰਸਿੱਧ ਹੈ। ਫ਼ਰਾਂਸ ਦੀ ਇਹ ਇਤਿਹਾਸਿਕ ਘਟਨਾ ਫ਼ਰਾਂਸ ਦੀ ਪ੍ਰਾਚੀਨ ਵਿਵਸਥਾ ‘ਤੇ ਪਹਿਲਾ ਹਮਲਾ ਸਮਝੀ ਜਾਂਦੀ ਹੈ।

2. ਫ਼ਰਾਂਸ ਵਿਚ ਸੰਵਿਧਾਨਿਕ ਰਾਜਤੰਤਰ ਰਾਸ਼ਟਰੀ ਮਹਾਂਸਭਾ)-ਫ਼ਰਾਂਸ ਦਾ ਰਾਜਾ ਲੁ ਈ (XVI) ਆਪਣੀ ਵਿਦਰੋਹੀ ਪ੍ਰਜਾ ਦੀ ਸ਼ਕਤੀ ਨੂੰ ਦੇਖ ਕੇ ਸਹਿਮ ਗਿਆ ਸੀ। ਇਸ ਲਈ ਉਸਨੇ ਨੈਸ਼ਨਲ ਅਸੈਂਬਲੀ ਨੂੰ ਮਾਨਤਾ ਦੇ ਦਿੱਤੀ ਅਤੇ ਇਹ ਵੀ ਮੰਨ ਲਿਆ ਕਿ ਹੁਣ ਤੋਂ ਉਸਦੀ ਸੱਤਾ ਦਾ ਸੰਵਿਧਾਨ ਦਾ ਅੰਕੁਸ਼ ਹੋਵੇਗਾ। 1791 ਈ: ਵਿਚ ਨੈਸ਼ਨਲ ਅਸੈਂਬਲੀ ਨੇ ਸੰਵਿਧਾਨ ਦਾ ਖਰੜਾ ਤਿਆਰ ਕਰ ਲਿਆ। ਇਸਦਾ ਮੁੱਖ ਉਦੇਸ਼ ਰਾਜਾ ਦੀਆਂ ਸ਼ਕਤੀਆਂ ਨੂੰ ਸੀਮਿਤ ਕਰਨਾ ਸੀ। ਹੁਣ ਸ਼ਕਤੀਆਂ ਨੂੰ ਵਿਧਾਨਪਾਲਿਕਾ, ਕਾਰਜਪਾਲਿਕਾ ਅਤੇ ਨਿਆਂਪਾਲਿਕਾ ਵਿਚ ਵੰਡ ਦਿੱਤਾ ਗਿਆ। ਇਸ ਤਰ੍ਹਾਂ ਸ਼ਕਤੀਆਂ ਇਕ ਹੱਥ ਵਿਚ ਕੇਂਦਰਿਤ ਨਾ ਰਹਿ ਕੇ ਤਿੰਨ ਵੱਖ-ਵੱਖ ਸੰਸਥਾਵਾਂ ਨੂੰ ਤਬਦੀਲ ਕਰ ਦਿੱਤੀਆਂ ਗਈਆਂ। ਇਸਦੇ ਫਲਸਰੂਪ ਫ਼ਰਾਂਸ ਵਿਚ ਸੰਵਿਧਾਨਿਕ ਰਾਜਤੰਤਰ ਦੀ ਸਥਾਪਨਾ ਹੋਈ।

3. ਆਤੰਕ ਦਾ ਰਾਜ ਜੈਕੋਬਿਨ ਕਲੱਬ-ਜੈਕੋਬਿਲ ਕਲੱਬ ਦੇ ਮੈਂਬਰ ਮੁੱਖ ਤੌਰ ‘ਤੇ ਸਮਾਜ ਦੇ ਘੱਟ ਖੁਸ਼ਹਾਲ ਵਰਗਾਂ ਨਾਲ ਸੰਬੰਧਿਤ ਸਨ। ਇਨ੍ਹਾਂ ਵਿਚ ਛੋਟੇ ਦੁਕਾਨਦਾਰ ਅਤੇ ਕਾਰੀਗਰ ਜਿਵੇਂ ਜੁੱਤਾ ਬਨਾਉਣ ਵਾਲੇ, ਪੇਸਟ੍ਰੀ ਬਨਾਉਣ ਵਾਲੇ, ਘੜੀਸਾਜ਼, ਛਪਾਈ ਕਰਨ ਵਾਲੇ ਅਤੇ ਨੌਕਰ ਤੇ ਰੋਜ਼ਾਨਾ ਮਜ਼ਦੂਰ ਸ਼ਾਮਿਲ ਸਨ। ਉਨ੍ਹਾਂ ਦਾ ਨੇਤਾ ਮੈਕਸਮਿਲੀਅਨ ਰੋਬੇਸਪਐਰ ਸੀ। ਰੋਬੇਸਪਐਰ ਨੇ 1793 ਈ: ਤੋਂ 1794 ਈ: ਤਕ ਫ਼ਰਾਂਸ ‘ਤੇ ਸ਼ਾਸਨ ਕੀਤਾ ਉਸਨੇ ਬਹੁਤ ਹੀ ਸਖਤ ਅਤੇ ਜ਼ਾਲਮ ਨੀਤੀਆਂ ਅਪਣਾਈਆਂ। ਉਹ ਜਿਨ੍ਹਾਂ ਨੂੰ ਗਣਤੰਤਰ ਦਾ ਦੁਸ਼ਮਣ ਮੰਨਦਾ ਸੀ ਜਾਂ ਉਸਦੀ ਪਾਰਟੀ ਦਾ ਜੇ ਕੋਈ ਮੈਂਬਰ ਉਸ ਨਾਲ ਅਸਹਿਮਤੀ ਜਤਾਉਂਦਾ ਸੀ, ਉਨ੍ਹਾਂ ਨੂੰ ਜੇਲ੍ਹ ਵਿਚ ਸੁੱਟ ਦਿੰਦਾ ਸੀ। ਉਨ੍ਹਾਂ ‘ਤੇ ਇਕ ਕ੍ਰਾਂਤੀਕਾਰੀ ਅਦਾਲਤ ਦੁਆਰਾ ਮੁਕੱਦਮਾ ਚਲਾਇਆ ਜਾਂਦਾ ਸੀ। ਜੋਕੋਈ ਵੀ ਦੋਸ਼ੀ ਪਾਇਆ ਜਾਂਦਾ ਸੀ, ਉਸਨੂੰ ਗਿਲੋਟਿਨ ਤੇ ਚੜ੍ਹਾ ਕੇ ਉਸਦਾ ਸਿਰ ਧੜ ਤੋਂ ਅਲੱਗ ਕਰ ਦਿੱਤਾ ਜਾਂਦਾ ਸੀ। ਰੋਬੇਸਪਐਰ ਨੇ ਆਪਣੀਆਂ ਨੀਤੀਆਂ ਨੂੰ ਇੰਨੀ ਸਖਤੀ ਤੇ ਕਰੂਰਤਾ ਨਾਲ ਲਾਗੂ ਕੀਤਾ ਕਿ ਉਸਦੇ ਸਮਰਥਕ ਵੀ ‘ ਇਸੇ ਕਾਰਨ ਉਸਦੇ ਰਾਜ ਨੂੰ “ਆਤੰਕ ਦਾ ਰਾਜ’ ਕਿਹਾ ਜਾਂਦਾ ਹੈ।

4. ਡਾਇਰੈਕਟਰੀ ਦਾ ਸ਼ਾਸਨ-ਜੈਕੋਬਿਨ ਸਰਕਾਰ ਦੇ ਪਤਨ ਦੇ ਬਾਅਦ ਰਾਸ਼ਟਰੀ ਸੰਮੇਲਨ ਨੇ 1795 ਈ: ਵਿਚ ਫ਼ਰਾਂਸ ਦੇ ਲਈ ਨਵਾਂ ਸੰਵਿਧਾਨ ਤਿਆਰ ਕੀਤਾ ਸੀ। ਇਸ ਸੰਵਿਧਾਨ ਦੇ ਅਨੁਸਾਰ ਦੇਸ਼ ਦੇ ਸ਼ਾਸਨ ਦੀ ਵਾਗਡੋਰ ਇਕ ਡਾਇਰੈਕਟਰੀ ਦੇ ਹੱਥ ਵਿਚ ਸੌਂਪ ਦਿੱਤੀ ਗਈ। 27 ਅਕਤੂਬਰ, 1795 ਈ: ਨੂੰ ਡਾਇਰੈਕਟਰੀ ਦਾ ਪਹਿਲਾ ਅਧਿਵੇਸ਼ਨ ਬੁਲਾਇਆ ਗਿਆ ਅਤੇ ਇਸਦੇ ਨਾਲ ਹੀ ਰਾਸ਼ਟਰੀ ਸੰਮੇਲਨ ਭੰਗ ਹੋ ਗਿਆ। ਡਾਇਰੈਕਟਰੀ ਨੇ ਚਾਰ ਸਾਲ (1795-1799 ਈ:) ਤਕ ਫ਼ਰਾਂਸ ਤੇ ਸ਼ਾਸਨ ਕੀਤਾ। ਇਨ੍ਹਾਂ ਚਾਰ ਸਾਲਾਂ ਵਿਚ ਇਸਨੂੰ ਅਨੇਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਡਾਇਰੈਕਟਰੀ ਦੀ ਰਾਜਨੀਤਿਕ ਅਸਫਲਤਾ ਨੇ ਸੈਨਿਕ ਤਾਨਾਸ਼ਾਹ ਨੈਪੋਲੀਅਨ ਬੋਨਾਪਾਰਟ ਦੇ ਉਦੈ ਦਾ ਰਾਹ ਤਿਆਰ ਕੀਤਾ।

5. ਨੈਪੋਲੀਅਨ ਦਾ ਕਾਲ-10 ਨਵੰਬਰ, 1799 ਈ: ਵਿਚ ਨੈਪੋਲੀਅਨ ਨੇ ਆਪਣੇ ਬਲ ਪ੍ਰਯੋਗ ਨਾਲ ਡਾਇਰੈਕਟਰੀ ਦੇ ਸ਼ਾਸਨ ਨੂੰ ਪਲਟ ਦਿੱਤਾ। ਇਸ ਚਾਲ ਵਿਚ ਐਬੇ ਸੀਏ ਨੇ ਉਸ ਦੀ ਬਹੁਤ ਸਹਾਇਤਾ ਕੀਤੀ। ਵਿਧਾਨ ਸੰਮਤੀ ਨੇ ਐਬੇ ਸੀਏ, ਡਿਊਕੋ ਅਤੇ ਨੈਪੋਲੀਅਨ ਬੋਨਾਪਾਰਟ ਨੂੰ ਕਾਂਸਲ ਚੁਣ ਕੇ ਇਕ ਕਾਂਸਲੇ ਟ ਬਣਾ ਦਿੱਤਾ। ਇਸ ਦਾ ਕੰਮ ਦੇਸ਼ ਦਾ ਰਾਜ ਸੰਭਾਲਣਾ ਅਤੇ ਨਵਾਂ ਸੰਵਿਧਾਨ ਬਨਾਉਣਾ ਸੀ। ਕਾਂਸਲੇ ਟ (ਐਬੇ ਸੀਏ। ਡਿਊਕੋ ਅਤੇ ਨੈਪੋਲੀਅਨ) ਦੁਆਰਾ ਬਣਾਏ ਗਏ ਸੰਵਿਧਾਨ ਦੇ ਅਨੁਸਾਰ ਜਿਹੜਾ 15 ਦਸੰਬਰ, 1799 ਈ: ਨੂੰ ਲਾਗੂ ਕੀਤਾ ਗਿਆ ਸੀ, ਨੈਪੋਲੀਅਨ ਬੋਨਾਪਾਰਟ ਨੂੰ ਮੁੱਖ ਕਾਂਸਲ ਨਿਯੁਕਤ ਕੀਤਾ ਗਿਆ ਕਾਰਜਕਾਰਨੀ ਦੀਆਂ ਸਾਰੀਆਂ ਸ਼ਕਤੀਆਂ ਉਸ ਦੇ ਹੱਥ ਵਿਚ ਆ ਗਈਆਂ। ਬਾਕੀ ਦੋਨਾਂ ਕਾਂਸਲਾਂ ਦਾ ਕੰਮ ਕੇਵਲ ਸਲਾਹ ਦੇਣਾ ਸੀ। ਵਿਧਾਨਮੰਡਲ ਵੀ ਪਹਿਲੀ ਕਾਂਸਲ ਦੇ ਹੱਥਾਂ ਵਿਚ ਕਠਪੁਤਲੀ ਦੀ ਤਰ੍ਹਾਂ ਸੀ। ਉਹ ਉਸ ਦੇ ਕੰਮਾਂ ਤਕ ਨੀਤੀ ਦਾ ਸਮਰਥਨ ਹੀ ਕਰਦਾ ਸੀ ਅਤੇ ਉਸ ਵਿਚ ਕੋਈ ਰੁਕਾਵਟ ਨਹੀਂ ਪਾ ਸਕਦਾ ਸੀ। ਇਸ ਤਰ੍ਹਾਂ ਦੇਸ਼ ਦੀ ਅਸਲੀ ਸ਼ਕਤੀ ਨੈਪੋਲੀਅਨ ਦੇ ਹੱਥਾਂ ਵਿਚ ਆ ਗਈ ਸੀ। ਹੁਣ ਉਹ ਇਕ ਤਾਨਾਸ਼ਾਹ ਦੀ ਤਰ੍ਹਾਂ ਮਨਮਾਨੀ ਕਰ ਸਕਦਾ ਸੀ। ਪਹਿਲੇ ਕਾਂਸਲ ਦੇ ਰੂਪ ਵਿਚ ਨੈਪੋਲੀਅਨ ਬੋਨਾਪਾਰਟ ਨੇ 1804 ਈ: ਤਕ ਸ਼ਾਸਨ ਕੀਤਾ। ਨੈਪੋਲੀਅਨ ਦੇ ਸੁਧਾਰ-ਪਹਿਲੇ ਕਾਂਸਲ ਦੇ ਰੂਪ ਵਿਚ ਨੈਪੋਲੀਅਨ ਬੋਨਾਪਾਰਟ ਨੇ ਫ਼ਰਾਂਸ ਵਿਚ ਬੜੇ ਮਹੱਤਵਪੂਰਨ ਸੁਧਾਰ ਕੀਤੇ। ਉਸਨੇ ਫ਼ਰਾਂਸ ਦੇ ਕਾਨੂੰਨਾਂ ਨੂੰ ਲਿਖਿਤ ਰੂਪ ਦਿੱਤਾ ਅਤੇ ਸ਼ਾਸਨ ਦੀਆਂ ਬਹੁਤ ਸਾਰੀਆਂ ਕਮੀਆਂ ਨੂੰ ਸਮਾਪਤ ਕੀਤਾ। ਉਸਨੇ ਵਿਸ਼ੇਸ਼ ਅਧਿਕਾਰ ਅਤੇ ਵਰਗ-ਭੇਦ ਦਾ ਅੰਤ ਕਰਕੇ ਸਾਰਿਆਂ ਨੂੰ ਸਮਾਨ ਨਿਆਂ ਪ੍ਰਦਾਨ ਕਰਨ ਦਾ ਯਤਨ ਕੀਤਾ। ਜਨਮ, ਲਿੰ ਗ ਅਤੇ ਧਰਮ ਦੇ ਵਿਚਾਰ ਨੂੰ ਛੱਡ ਕੇ ਯੋਗਤਾ ਦੇ ਅਨੁਸਾਰ ਪਦਵੀਆਂ ਦੇਣ ਦੀ ਵਿਵਸਥਾ ਕਰਕੇ ਉਸਨੇ ਸਮਾਜਿਕ ਸਮਾਨਤਾ ਦੀ ਸਥਾਪਨਾ ਕੀਤੀ। ਉਸਨੇ ਧਾਰਮਿਕ ਸਹਿਣਸ਼ੀਲਤਾ ਦੀ ਨੀਤੀ ਅਪਣਾਈ। ਵਪਾਰ, ਉਦਯੋਗ ਅਤੇ ਖੇਤੀ ਨੂੰ ਉਤਸ਼ਾਹ ਦਿੱਤਾ ਗਿਆ ਬਹੁਤ ਸਾਰੀਆਂ ਸੜਕਾਂ, ਪੁਲ ਅਤੇ ਸਰਵਜਨਿਕ ਭਵਨ ਬਣਵਾਏ ਗਏ। ਸਿੱਖਿਆ ਨੂੰ ਰਾਸ਼ਟਰੀ ਪੱਧਤੀ ਦੇ ਅਨੁਸਾਰ ਚਲਾਇਆ ਗਿਆ। ਇਸ ਦੇ ਇਲਾਵਾ ਸਾਹਿਤ ਅਤੇ ਕਲਾ ਨੂੰ ਉਤਸ਼ਾਹ ਦਿੱਤਾ ਗਿਆ। ਨੈਪੋਲੀਅਨ ਸਮਰਾਟ ਬਣਿਆ-ਪਹਿਲੇ ਕਾਂਸਲ ਦੇ ਰੂਪ ਵਿਚ ਨੈਪੋਲੀਅਨ ਬੋਨਾਪਾਰਟ ਦੇ ਹੱਥ ਵਿਚ ਕਾਰਜਕਾਰਨੀ ਦੀਆਂ ਸਾਰੀਆਂ ਸ਼ਕਤੀਆਂ ਸਨ। ਉਸਨੂੰ ਜੀਵਨ ਭਰ ਦੇ ਲਈ ਪਹਿਲਾ ਕਾਂਸਲ ਚੁਣਿਆ ਗਿਆ ਸੀ। 1802 ਈ: ਵਿਚ ਉਸਨੂੰ ਆਪਣਾ ਉੱਤਰਾਧਿਕਾਰੀ ਚੁਣਨ ਦਾ ਅਧਿਕਾਰ ਵੀ ਦੇ ਦਿੱਤਾ ਗਿਆ ਸੀ। ਫਲਸਰੂਪ ਉਹ ਇਕ ਤਾਨਾਸ਼ਾਹ ਦੀ ਤਰ੍ਹਾਂ ਰਾਜ ਕਰਨ ਲੱਗਾ ਪਰੰਤੂ ਉਹ ਲੋਕਾਂ ਦੇ ਹਿੱਤ ਨੂੰ ਕਦੀ ਨਾ ਭੁੱਲਿਆ ਅਤੇ ਫ਼ਰਾਂਸ ਦੇ ਨਵ ਨਿਰਮਾਣ ਦੇ ਲਈ ਸਦਾ ਯਤਨ ਕਰਦਾ ਰਿਹਾ। 1804 ਈ: ਦੇ ਜਨਮਤ ਦੁਆਰਾ ਉਸਨੂੰ ਫ਼ਰਾਂਸ ਦਾ ਸਮਰਾਟ ਮੰਨ ਲਿਆ ਗਿਆ।

Exam Tips:

a) ਸਟੇਟਸ ਜਨਰਲ 1789, ਟੈਨਿਸ ਕੋਰਟ, ਬੈਸਟੀਲ ਅਤੇ ਰਾਜਤੰਤਰ ਦੇ ਅੰਤ ਤਕ ਦੇ ਪੜਾਅ ਕ੍ਰਮ ਨਾਲ ਲਿਖੋ।
b) ਹਰ ਪੜਾਅ ਦੀ ਤਾਰੀਖ਼ ਪਾਠ-ਪੁਸਤਕ ਅਨੁਸਾਰ ਲਿਖੋ।

 

Question 3: ਫ਼ਰਾਂਸ ਦੀ ਕ੍ਰਾਂਤੀ ਦੇ ਕੀ ਪ੍ਰਭਾਵ ਪਏ?

Answer:

ਫ਼ਰਾਂਸੀਸੀ ਕ੍ਰਾਂਤੀ (1789 ਈ:) ਤੋਂ ਨਾ ਸਿਰਫ ਫ਼ਰਾਂਸ, ਬਲਕਿ ਸੰਸਾਰ ਦੇ ਸਾਰੇ ਦੇਸ਼ ਸਥਾਈ ਤੌਰ ‘ਤੇ ਪ੍ਰਭਾਵਿਤ ਹੋਏ ਅਸਲ ਵਿਚ ਇਸ ਕ੍ਰਾਂਤੀ ਕਾਰਨ ਇਕ ਨਵੇਂ ਯੁੱਗ ਦਾ ਉਦੈ ਹੋਇਆ। ਇਸਦੇ ਤਿੰਨ ਪ੍ਰਮੁੱਖ ਸਿਧਾਂਤ-ਸਮਾਨਤਾ। ਸੁਤੰਤਰਤਾ ਅਤੇ ਭਾਈਚਾਰੇ ਦੀ ਭਾਵਨਾ ਪੂਰੇ ਵਿਸ਼ਵ ਲਈ ਅਮਰ ਵਰਦਾਨ ਸਿੱਧ ਹੋਏ। ਇਨ੍ਹਾਂ ਦੇ ਅਧਾਰ ‘ਤੇ ਸੰਸਾਰ ਦੇ ਅਨੇਕ ਦੇਸ਼ਾਂ ਵਿਚ ਇਕ ਨਵੇਂ ਸਮਾਜ ਦੀ ਸਥਾਪਨਾ ਦਾ ਯਤਨ ਕੀਤਾ ਗਿਆ। ਇਸ ਕ੍ਰਾਂਤੀ ਦੀ ਵਿਰਾਸਤ ਦਾ ਵਰਣਨ ਇਸ ਤਰ੍ਹਾਂ ਹੈ –

1. ਸੁਤੰਤਰਤਾ-ਸੁਤੰਤਰਤਾ ਫ਼ਰਾਂਸੀਸੀ ਕ੍ਰਾਂਤੀ ਦਾ ਇੱਕ ਮੂਲ ਸਿਧਾਂਤ ਸੀ। ਇਸ ਸਿਧਾਂਤ ਤੋਂ ਯੂਰਪ ਦੇ ਲਗਪਗ ਸਾਰੇ ਦੇਸ਼ ਪ੍ਰਭਾਵਿਤ ਹੋਏ। ਫ਼ਰਾਂਸ ਵਿਚ ਮਨੁੱਖੀ ਅਧਿਕਾਰਾਂ ਦੇ ਘੋਸ਼ਣਾ-ਪੱਤਰ (Declaration of the Right of Man) ਦੁਆਰਾ ਸਾਰੇ ਲੋਕਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਤੋਂ ਜਾਣੂ ਕਰਾਇਆ ਗਿਆ। ਦੇਸ਼ ਵਿਚ ਅਰਧਦਾਸ ਪ੍ਰਥਾ (Serfdom) ਦਾ ਅੰਤ ਕਰ ਦਿੱਤਾ ਗਿਆ ਅਤੇ ਗਰੀਬ ਕਿਸਾਨਾਂ ਨੂੰ ਸਾਮੰਤਾਂ ਦੇ ਚੁੰਗਲ ਤੋਂ ਛੁਟਕਾਰਾ ਦੁਆਇਆ ਗਿਆ। ਫ਼ਰਾਂਸੀਸੀ ਕ੍ਰਾਂਤੀ ਦੇ ਸਿੱਟੇ ਵਜੋਂ ਅਨੇਕ ਦੇਸ਼ਾਂ ਵਿਚ ਨਿਰੰਕੁਸ਼ ਸ਼ਾਸਨ ਦੇ ਵਿਰੁੱਧ ਅੰਦੋਲਨ ਸ਼ੁਰੂ ਹੋ ਗਏ। ਲੋਕਾਂ ਨੇ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਸੁਤੰਤਰਤਾ ਲਈ ਸੰਘਰਸ਼ ਕਰਨਾ ਆਰੰਭ ਕਰ ਦਿੱਤਾ।

2. ਸਮਾਨਤਾ-ਕ੍ਰਾਂਤੀ ਦੇ ਕਾਰਨ ਨਿਰੰਕੁਸ਼ ਸ਼ਾਸਨ ਦਾ ਅੰਤ ਹੋਇਆ ਅਤੇ ਇਸਦੇ ਨਾਲ ਹੀ ਸਮਾਜ ਵਿਚ ਫੈਲੀ ਅਸਮਾਨਤਾ ਦਾ ਵੀ ਅੰਤ ਹੋ ਗਿਆ ਸਮਾਨਤਾ ਕ੍ਰਾਂਤੀ ਦਾ ਇਕ ਮਹੱਤਵਪੂਰਨ ਸਿਧਾਂਤ ਸੀ। ਇਸਦਾ ਪ੍ਰਚਾਰ ਲਗਪਗ ਸਾਰੇ ਦੇਸ਼ਾਂ ਵਿਚ ਹੋਇਆ। ਇਸਦੇ ਸਿੱਟੇ ਵਜੋਂ ਸਾਰੇ ਲੋਕ ਕਾਨੂੰਨ ਦੇ ਨਜ਼ਰੀਏ ਤੋਂ ਇਕ ਸਮਾਨ ਸਮਝੇ ਜਾਣ ਲੱਗੇ। ਸਾਰੇ ਲੋਕਾਂ ਨੂੰ ਤਰੱਕੀ ਦੇ ਸਮਾਨ ਮੌਕੇ ਪ੍ਰਾਪਤ ਹੋਣ ਲੱਗੇ। ਸਰਕਾਰ ਹੁਣ ਸਾਰੇ ਲੋਕਾਂ ਨਾਲ ਇੱਕੋ ਜਿਹਾ ਵਿਵਹਾਰ ਕਰਨ ਲੱਗੀ। ਵਰਗ ਭੇਦ ਹਮੇਸ਼ਾ ਲਈ ਖ਼ਤਮ ਹੋ ਗਿਆ।

3. ਲੋਕਤੰਤਰ-ਫ਼ਰਾਂਸ ਦੇ ਕ੍ਰਾਂਤੀਕਾਰੀਆਂ ਨੇ ਰਾਸ਼ਟਰੀ ਸੰਮੇਲਨ ਦੁਆਰਾ ਨਿਰੰਕੁਸ਼ ਅਤੇ ਸਵੈ-ਇੱਛਾਕਾਰੀ ਸ਼ਾਸਨ ਦਾ ਅੰਤ ਕਰ ਦਿੱਤਾ ਅਤੇ ਇਸਦੀ ਥਾਂ ‘ਤੇ ਲੋਕਤੰਤਰ ਦੀ ਸਥਾਪਨਾ ਕੀਤੀ। ਲੋਕਾਂ ਨੂੰ ਦੱਸਿਆ ਗਿਆ ਕਿ ਰਾਜ ਦੀ ਸਾਰੀ ਸ਼ਕਤੀ ਜਨਤਾ ਵਿਚ ਨਿਹਿਤ ਹੈ ਅਤੇ ਰਾਜਾ ਦੇ ਦੈਵੀ ਅਧਿਕਾਰਾਂ ਦਾ ਸਿਧਾਂਤ ਬਿਲਕੁਲ ਗ਼ਲਤ ਹੈ। ਲੋਕਾਂ ਨੂੰ ਇਹ ਅਧਿਕਾਰ ਹੈ ਕਿ ਉਹ ਆਪਣੇ ਚੁਣੇ ਹੋਏ ਪ੍ਰਤੀਨਿਧਾਂ ਦੁਆਰਾ ਸਰਕਾਰ ਚਲਾਉਣ। ਫ਼ਰਾਂਸ ਦੀ ਕ੍ਰਾਂਤੀ ਨੇ ਇਹ ਸਪੱਸ਼ਟ ਕਰ ਦਿੱਤਾ ਸੀ ਕਿ ਸਰਕਾਰ ਸਿਰਫ ਜਨਤਾ ਲਈ ਹੀ ਨਹੀਂ ਬਲਕਿ ਜਨਤਾ ਦੁਆਰਾ ਬਣਾਈ ਜਾਏ । ਆਰੰਭ ਵਿਚ ਲੋਕਤੰਤਰ ਦੇ ਸਿਧਾਂਤ ਦੇ ਵਿਰੁੱਧ ਯੂਰਪ ਵਿਚ ਪ੍ਰਤੀਕਿਰਿਆ ਹੋਈ, ਪਰ ਕੁੱਝ ਸਮੇਂ ਬਾਅਦ ਯੂਰਪ ਅਤੇ ਸੰਸਾਰ ਦੇ ਹੋਰ ਦੇਸ਼ਾਂ ਨੇ ਇਸ ਸਿਧਾਂਤ ਦੇ ਮਹੱਤਵ ਨੂੰ ਸਮਝਿਆ ਅਤੇ ਉਨ੍ਹਾਂ ਦੇਸ਼ਾਂ ਵਿਚ ਲੋਕਤੰਤਰ ਦਾ ਜਨਮ ਹੋਇਆ।

4. ਰਾਸ਼ਟਰੀਅਤਾ ਦੀ ਭਾਵਨਾ-ਫ਼ਰਾਂਸੀਸੀ ਕ੍ਰਾਂਤੀ ਦੇ ਕਾਰਨ ਫ਼ਰਾਂਸ ਅਤੇ ਯੂਰਪ ਦੇ ਹੋਰ ਦੇਸ਼ਾਂ ਵਿਚ ਰਾਸ਼ਟਰੀਅਤਾ ਦੀ ਭਾਵਨਾ ਦਾ ਜਨਮ ਹੋਇਆ। ਕ੍ਰਾਂਤੀ ਦੇ ਸਮੇਂ ਜਦੋਂ ਆਸਟਰੀਆ ਅਤੇ ਪ੍ਰਸ਼ੀਆ ਨੇ ਫ਼ਰਾਂਸ ‘ਤੇ ਹਮਲਾ ਕੀਤਾ ਸੀ ਤਾਂ ਫ਼ਰਾਂਸ ਦੇ ਸਾਰੇ ਲੋਕ, ਮੋਢੇ ਨਾਲ ਮੋਢਾ ਜੋੜ ਕੇ ਉਨ੍ਹਾਂ ਦੇ ਵਿਰੁੱਧ ਲੜੇ ਸਨ। ਇਹ ਉਨ੍ਹਾਂ ਦੀ ਰਾਸ਼ਟਰੀ ਭਾਵਨਾ ਦਾ ਹੀ ਸਿੱਟਾ ਸੀ। ਫ਼ਰਾਂਸੀਸੀ ਹੋਣ ਦੇ ਨਾਤੇ ਉਹ ਇਕ-ਦੂਜੇ ਨਾਲ ਜੁੜੇ ਹੋਏ ਸਨ ਅਤੇ ਦੇਸ਼ ਦੇ ਦੁਸ਼ਮਣ ਨੂੰ ਆਪਣਾ ਸਾਂਝਾ ਦੁਸ਼ਮਣ ਮੰਨਦੇ ਸਨ। ਰਾਸ਼ਟਰੀਅਤਾ ਦੀ ਇਸੇ ਭਾਵਨਾ ਤੋਂ ਪ੍ਰੇਰਿਤ ਹੋਕੇ ਨੈਪੋਲੀਅਨ ਦੇ ਸੈਨਿਕਾਂ ਨੇ ਅਨੇਕ ਦੇਸ਼ਾਂ ‘ਤੇ ਜਿੱਤ ਪ੍ਰਾਪਤ ਕੀਤੀ। ਇਹ ਭਾਵਨਾ ਸਿਰਫ਼ ਫ਼ਰਾਂਸ ਤਕ ਹੀ ਸੀਮਿਤ ਨਾ ਰਹਿ ਕੇ ਜਰਮਨੀ। ਸਪੇਨ, ਪੁਰਤਗਾਲ ਆਦਿ ਦੇਸ਼ਾਂ ਵਿਚ ਵੀ ਪੁੱਜੀ।

5. ਸਾਮੰਤਵਾਦ ਤੋਂ ਲੋਕਤੰਤਰ ਵੱਲ-ਫ਼ਰਾਂਸੀਸੀ ਕ੍ਰਾਂਤੀ ਨੇ ਸਾਮੰਤਵਾਦ ਦਾ ਅੰਤ ਕਰ ਦਿੱਤਾ ਸਾਮੰਤਾਂ ਨੂੰ ਉਨ੍ਹਾਂ ਦੇ ਵਿਸ਼ੇਸ਼ ਅਧਿਕਾਰਾਂ ਤੋਂ ਵਾਂਝਾ ਕਰ ਦਿੱਤਾ ਗਿਆ। ਹੁਣ ਉਨ੍ਹਾਂ ਨੂੰ ਵੀ ਹੋਰ ਲੋਕਾਂ ਦੇ ਵਾਂਗ ਕਰ ਦੇਣੇ ਪੈਂਦੇ ਸਨ। ਅਰਦਾਸ ਪ੍ਰਥਾ (Serfdom) ਦਾ ਅੰਤ ਕਰ ਦਿੱਤਾ ਗਿਆ ਅਤੇ ਵਰਗ-ਭੇਦ ਮਿਟਾ ਦਿੱਤੇ ਗਏ। ਸਮਾਜ ਦਾ ਗਠਨ ਸਮਾਨਤਾ ਦੇ ਅਧਾਰ ‘ਤੇ ਕੀਤਾ ਗਿਆ ਹੌਲੀ-ਹੌਲੀ ਇਹ ਪਰਿਵਰਤਨ ਯੂਰਪ ਅਤੇ ਸੰਸਾਰ ਦੇ ਹੋਰ ਦੇਸ਼ਾਂ ਵਿਚ ਵੀ ਕੀਤੇ ਗਏ। ਇਸ ਤਰ੍ਹਾਂ ਸਾਮੰਤਵਾਦ ਦੀ ਥਾਂ ਲੋਕਤੰਤਰ ਨੇ ਲੈ ਣੀ ਸ਼ੁਰੂ ਕਰ ਦਿੱਤੀ।

6. ਸਰਵਜਨਿਕ ਕਲਿਆਣ-ਫ਼ਰਾਂਸ ਦੀ ਰਾਜ-ਭਾਂਤੀ ਨੇ ਸਰਵਜਨਿਕ ਕਲਿਆਣ ਦੀ ਭਾਵਨਾ ਨੂੰ ਵਿਕਸਿਤ ਕੀਤਾ । ਇਸ ਭਾਵਨਾ ਤੋਂ ਪ੍ਰੇਰਿਤ ਹੋਕੇ ਦਿਆਲੂ ਲੋਕਾਂ ਅਤੇ ਉੱਨਤ ਸਰਕਾਰਾਂ ਨੇ ਧਨ ਅਤੇ ਕਾਨੂੰਨਾਂ ਦੁਆਰਾ ਲੋਕਾਂ ਦੇ ਸਮਾਜਿਕ ਜੀਵਨ ਨੂੰ ਸੁਧਾਰਨ ਦੇ ਯਤਨ ਕੀਤੇ। ਜੇਲ੍ਹਾਂ ਦੀ ਵਿਵਸਥਾ ਨੂੰ ਸੁਧਾਰਿਆ ਗਿਆ ਅਤੇ ਦੋਸਤਾ ਦਾ ਅੰਤ ਕਰ ਦਿੱਤਾ ਗਿਆ। ਕਾਰਖਾਨਿਆਂ, ਖਾਣਾਂ ਅਤੇ ਖੇਤਾਂ ਵਿਚ ਕੰਮ ਕਰਨ ਵਾਲੇ ਮਜ਼ਦੂਰਾਂ ਦੀ ਅਵਸਥਾ ਵਿਚ ਵੀ ਕਾਫੀ ਸੁਧਾਰ ਕੀਤੇ ਗਏ। ਅਨਪੜ੍ਹਾਂ ਦੀ ਸਿੱਖਿਆ ਲਈ ਸਕੂਲਾਂ ਦੀ ਸਥਾਪਨਾ ਕੀਤੀ ਗਈ ਅਤੇ ਰੋਗੀਆਂ ਲਈ ਹਸਪਤਾਲ ਖੋਲ੍ਹੇ ਗਏ। ਪਿੱਛੜੇ ਹੋਏ ਲੋਕਾਂ ਨੂੰ ਆਰਥਿਕ ਸਹਾਇਤਾ ਪ੍ਰਦਾਨ ਕੀਤੀ ਗਈ। ਇਸ ਤਰ੍ਹਾਂ ਸ਼ਾਂਤੀ ‘ ਕਾਰਨ ਸਰਵਜਨਿਕ ਕਲਿਆਣ ਦੀ ਭਾਵਨਾ ਦਾ ਕਾਫੀ ਵਿਕਾਸ ਹੋਇਆ। ਸੱਚ ਤਾਂ ਇਹ ਹੈ ਕਿ ਕ੍ਰਾਂਤੀ ਨੇ ਪ੍ਰਚਲਿਤ ਕਾਨੂੰਨਾਂ ਦਾ ਰੂਪ ਬਦਲ ਦਿੱਤਾ, ਸਮਾਜਿਕ ਮਾਨਤਾਵਾਂ ਬਦਲ ਦਿੱਤੀਆਂ ਅਤੇ ਆਰਥਿਕ ਢਾਂਚੇ ਵਿੱਚ ਹੈਰਾਨੀਜਨਕ ਪਰਿਵਰਤਨ ਕੀਤੇ। ਰਾਜਨੀਤਿਕ ਦਲ ਨਵੇਂ ਆਦਰਸ਼ਾਂ ਤੋਂ ਪ੍ਰੇਰਿਤ ਹੋਏ । ਸੁਧਾਰ ਅੰਦੋਲਨ ਤੇਜ਼ ਗਤੀ ਨਾਲ ਚੱਲਣ ਲੱਗੇ। ਸਾਹਿਤਕਾਰਾਂ ਨੇ ਨਵੀਂ ਬਾਣੀ ਪਾਈ। ਫ਼ਰਾਂਸੀਸੀ ਕ੍ਰਾਂਤੀ ਦੇ ਤਿੰਨ ਸਤੰਭਸਮਾਨਤਾ, ਸੁਤੰਤਰਤਾ ਅਤੇ ਭਾਈਚਾਰੇ ਹਰੇਕ ਦੇਸ਼ ਲਈ ਪੱਥ ਪ੍ਰਦਰਸ਼ਨ ਬਣੇ। ਮਨੁੱਖਤਾ ਲਈ ਅੰਧਕਾਰ ਦਾ ਯੁੱਗ ਖ਼ਤਮ ਹੋਇਆ ਅਤੇ ਇਕ ਆਸ ਭਰੀ ਸਵੇਰ ਦਾ ਉਦੈ ਹੋਇਆ।

Exam Tips:

a) ਦਾਸ ਵਪਾਰ ਸਤਾਰਵੀਂ ਸਦੀ ਵਿਚ ਸ਼ੁਰੂ ਹੋਇਆ ਅਤੇ ਬੋਰਦੇ ਤੇ ਨਾਤੇ ਬੰਦਰਗਾਹਾਂ ਨਾਲ ਜੁੜਿਆ ਸੀ।
b) ਮਹੱਤਵ ਵਿਚ ਚੀਨੀ, ਕਾਫ਼ੀ ਅਤੇ ਨੀਲ ਦੀ ਮੰਗ ਲਿਖੋ।

 

Question 4: ਫ਼ਰਾਂਸੀਸੀ ਕ੍ਰਾਂਤੀ ਦੇ ਕਾਰਨਾਂ ਦੀ ਵਿਸਥਾਰ ‘ਚ ਚਰਚਾ ਕਰੋ।

Answer:

ਨੋਟ-ਇਸਦੇ ਲਈ ਵੱਡੇ ਉੱਤਰਾਂ ਵਾਲੇ ਪ੍ਰਸ਼ਨ ਦਾ ਪ੍ਰਸ਼ਨ ਨੰ। 1 ਪੜ੍ਹੋ

Exam Tips:

a) ਅਸੈਂਬਲੀ ਵਿਚ ਦਾਸ ਪ੍ਰਥਾ ਬਾਰੇ ਬਹਿਸ ਦਾ ਨਤੀਜਾ ਕਾਨੂੰਨ ਨਾ ਬਣਨਾ ਸੀ, ਇਹ ਅੰਤਰ ਸਪੱਸ਼ਟ ਕਰੋ।
b) ਨੈਪੋਲੀਅਨ ਨੇ ਦਸ ਸਾਲ ਬਾਅਦ ਦਾਸ ਪ੍ਰਥਾ ਫਿਰ ਸ਼ੁਰੂ ਕੀਤੀ, ਇਹ ਯਾਦ ਰੱਖੋ।

 

Question 5: 1789 ਈ: ਤੋਂ ਪਹਿਲਾਂ ਤੀਜੇ ਵਰਗ ਦੀਆਂ ਔਰਤਾਂ ਦੀ ਕੀ ਸਥਿਤੀ ਸੀ?

Answer:

ਫ਼ਰਾਂਸ ਵਿਚ ਤੀਜੇ ਵਰਗ ਦੀਆਂ ਜ਼ਿਆਦਾਤਰ ਔਰਤਾਂ ਜੀਵਨ ਨਿਰਵਾਹ ਲਈ ਕੰਮ ਕਰਦੀਆਂ ਸਨ। ਉਹ ਸਿਲਾਈ-ਬੁਣਾਈ ਅਤੇ ਕੱਪੜਿਆਂ ਦੀ ਧੁਆਈ ਕਰਦੀਆਂ ਸਨ ਅਤੇ ਬਜ਼ਾਰਾਂ ਵਿਚ ਫਲ-ਫੁੱਲ ਅਤੇ ਸਬਜ਼ੀਆਂ ਵੇਚਦੀਆਂ ਸਨ। ਕੁੱਝ ਔਰਤਾਂ ਸੰਪੰਨ ਘਰਾਂ ਵਿਚ ਘਰੇਲੂ ਕੰਮ ਕਰਦੀਆਂ ਸਨ। ਬਹੁਤ ਸਾਰੀਆਂ ਔਰਤਾਂ ਵੇਸਵਾਤੀ ਵੀ ਕਰਦੀਆਂ ਸਨ। ਜ਼ਿਆਦਾਤਰ ਔਰਤਾਂ ਦੇ ਕੋਲ ਪੜਾਈ-ਲਿਖਾਈ ਅਤੇ ਵਿਵਸਾਇਕ ਸਿਖਲਾਈ ਦੇ ਮੌਕੇ ਨਹੀਂ ਸਨ। ਸਿਰਫ ਕੁਲੀਨਾਂ ਦੀਆਂ ਲੜਕੀਆਂ ਜਾਂ ਤੀਜੇ ਵਰਗ ਦੇ ਅਮੀਰ ਪਰਿਵਾਰਾਂ ਦੀਆਂ ਲੜਕੀਆਂ ਹੀ ਕਾਨਵੈਂਟ ਵਿਚ ਪੜ੍ਹ ਪਾਉਂਦੀਆਂ ਸਨ। ਇਸਦੇ ਬਾਅਦ ਉਨ੍ਹਾਂ ਦਾ ਵਿਆਹ ਕਰ ਦਿੱਤਾ ਜਾਂਦਾ ਸੀ। ਕੰਮ-ਕਾਜੀ ਔਰਤਾਂ ਨੂੰ ਆਪਣੇ ਪਰਿਵਾਰ ਦੀ ਦੇਖ- ਭਾਲ ਵੀ ਕਰਨੀ ਪੈਂਦੀ ਸੀ। ਮੁੱਢਲੇ ਸਾਲਾਂ ਵਿਚ ਕ੍ਰਾਂਤੀਕਾਰੀ ਸਰਕਾਰ ਨੇ ਔਰਤਾਂ ਦੇ ਜੀਵਨ ਵਿਚ ਸੁਧਾਰ ਲਿਆਉਣ ਵਾਲੇ ਕੁੱਝ ਕਾਨੂੰਨ ਲਾਗੂ ਕੀਤੇ। ਇਕ ਕਾਨੂੰਨ ਦੇ ਅਨੁਸਾਰ ਸਰਕਾਰੀ ਸਕੂਲਾਂ ਦੀ ਸਥਾਪਨਾ ਕੀਤੀ ਗਈ ਅਤੇ ਸਾਰੀਆਂ ਲੜਕੀਆਂ ਲਈ ਸਕੂਲੀ ਸਿੱਖਿਆ ਨੂੰ ਲਾਜ਼ਮੀ ਬਣਾ ਦਿੱਤਾ ਗਿਆ।

Exam Tips:

a) ਨੈਪੋਲੀਅਨ ਨੇ 1804 ਵਿਚ ਸਮਰਾਟ ਬਣਨ ਤੋਂ ਪਹਿਲਾਂ ਪਹਿਲਾ ਕਾਂਸਲ ਵਜੋਂ ਸੁਧਾਰ ਕੀਤੇ, ਉਨ੍ਹਾਂ ਨੂੰ ਵੱਖਰੇ ਬਿੰਦੂਆਂ ਵਿਚ ਲਿਖੋ।
b) ਕਾਨੂੰਨ, ਦਸ਼ਮਲਵ ਨਾਪ-ਤੋਲ ਅਤੇ ਸਿੱਖਿਆ ਦੇ ਸੁਧਾਰ ਵੱਖਰੇ ਲਿਖੋ।

 

ਮਹੱਤਵਪੂਰਨ ਪ੍ਰਸ਼ਨ – ਬਹੁ-ਵਿਕਲਪੀ ਪ੍ਰਸ਼ਨ

Question 1: ਫ਼ਰਾਂਸ ਦੀ ਰਾਜ ਕਾਂਤੀ ਕਦੋਂ ਹੋਈ?
(ੳ) 1917 ਈ: ਵਿੱਚ
(ਅ) 1905 ਈ: ਵਿੱਚ
(ੲ) 1789 ਈ: ਵਿੱਚ
(ਸ) 1688 ਈ: ਵਿੱਚ।

Answer:

(ੲ) 1789 ਈ: ਵਿੱਚ

Exam Tips:

a) ਕ੍ਰਾਂਤੀ 1789 ਵਿਚ ਸ਼ੁਰੂ ਹੋਈ, 1917 ਰੂਸੀ ਕ੍ਰਾਂਤੀ ਦਾ ਸਾਲ ਹੈ, ਇਨ੍ਹਾਂ ਨੂੰ ਨਾ ਉਲਝਾਓ।

 

Question 2: ਫ਼ਰਾਂਸੀਸੀ ਕ੍ਰਾਂਤੀ ਦੇ ਸਮੇਂ ਫ਼ਰਾਂਸ ਤੇ ਕਿਸਦਾ ਸ਼ਾਸਨ ਸੀ?
(ੳ) ਲੁ ਈ ਫਿਲਿਪ ਦਾ
(ਅ) ਲੂ ਈ 16ਵੇਂ ਦਾ
(ੲ) ਲੂ ਈ 14ਵੇਂ ਦਾ
(ਸ) ਲੂ ਈ 18ਵੇਂ ਦਾ।

Answer:

(ਅ) ਲੂ ਈ 16ਵੇਂ ਦਾ

Exam Tips:

a) 1789 ਵਿਚ ਰਾਜਾ ਲੂਈ 16ਵਾਂ ਸੀ; ਲੂਈ ਫਿਲਿਪ ਅਤੇ ਲੂਈ 14ਵਾਂ ਵੱਖਰੇ ਸਮੇਂ ਦੇ ਰਾਜੇ ਸਨ।

 

Question 3: ਫ਼ਰਾਂਸੀਸੀ ਕ੍ਰਾਂਤੀ ਦੇ ਸਮੇਂ ਕਿਸਾਨਾਂ ਦੀ ਗਿਣਤੀ ਕਿਹੜੇ ਵਰਗ ਵਿਚ ਕੀਤੀ ਜਾਂਦੀ ਸੀ?
(ੳ) ਕੁਲੀਨ ਵਰਗ ਵਿਚ
(ਅ) ਮੱਧ ਵਰਗ ਵਿਚ
(ੲ) ਨਿਮਨ ਵਰਗ ਵਿਚ
(ਸ) ਉਪਰੋਕਤ ਕੋਈ ਨਹੀਂ।

Answer:

(ੲ) ਨਿਮਨ ਵਰਗ ਵਿਚ

Exam Tips:

a) ਕਿਸਾਨ ਨਿਮਨ ਵਰਗ ਵਿਚ ਆਉਂਦੇ ਸਨ, ਕੁਲੀਨ ਅਤੇ ਮੱਧ ਵਰਗ ਵਿਚ ਨਹੀਂ।

 

Question 4: ਰੋਮਨ ਕੈਥੋਲਿਕ ਚਰਚ ਦਾ ਸਭ ਤੋਂ ਵੱਡਾ ਅਧਿਕਰੀ ਸੀ –
(ੳ) ਰੋਮਨ ਸਮਰਾਟ
(ਅ) ਰੋਮਨ ਪ੍ਰਧਾਨ ਮੰਤਰੀ
(ੲ) ਪੋਪ
(ਸ) ਮੈਟਰਨਿਖ।

Answer:

(ੲ) ਪੋਪ

Exam Tips:

a) ਰੋਮਨ ਕੈਥੋਲਿਕ ਚਰਚ ਦਾ ਸਭ ਤੋਂ ਵੱਡਾ ਅਧਿਕਾਰੀ ਪੋਪ ਸੀ; ਸਮਰਾਟ ਅਤੇ ਮੰਤਰੀ ਚਰਚ ਦੇ ਮੁਖੀ ਨਹੀਂ ਸਨ।

 

Question 5: ਫ਼ਰਾਂਸੀਸੀ ਕ੍ਰਾਂਤੀ ਦੇ ਸਮੇਂ ਯੂਰਪ ਵਿਚ ਭੂਮੀ ਦੇ ਮਾਲਕ ਸਨ –
(ੳ) ਜਗੀਰਦਾਰ
(ਅ) ਕਿਸਾਨ
(ੲ) ਦਾਸ-ਕਿਸਾਨ
(ਸ) ਉਪਰੋਕਤ ਸਾਰੇ।

Answer:

(ੳ) ਜਗੀਰਦਾਰ

Exam Tips:

a) ਜ਼ਮੀਨ ਦੇ ਮਾਲਕ ਜਗੀਰਦਾਰ ਸਨ; ਕਿਸਾਨ ਅਤੇ ਦਾਸ-ਕਿਸਾਨ ਕੋਲ ਮਾਲਕੀ ਦਾ ਹੱਕ ਨਹੀਂ ਸੀ।

 

Question 6: ਇਨ੍ਹਾਂ ਵਿਚੋਂ ਕਿਸਦਾ ਸੰਦਰਭ ਰਾਜਕੀ ਸ਼ਕਤੀ ਦੇ ਪ੍ਰਤੀਕ ਵਜੋਂ ਹੈ?
(ੳ) ਰਾਜਦੰਡ
(ਅ) ਕਾਨੂੰਨੀ ਟੇਬਲ
(ੲ) ਲਿਬਰ (ਲਿਬਰੇ)
(ਸ) ਰਾਜਸਵ।

Answer:

(ੳ) ਰਾਜਦੰਡ

Exam Tips:

a) ਰਾਜਦੰਡ ਰਾਜਕੀ ਸ਼ਕਤੀ ਦਾ ਪ੍ਰਤੀਕ ਹੈ, ਬਾਕੀ ਚਿੰਨ੍ਹ ਹੋਰ ਵਿਚਾਰਾਂ ਨੂੰ ਦਰਸਾਉਂਦੇ ਹਨ।

 

Question 7: ਇਨ੍ਹਾਂ ਵਿੱਚੋਂ ਕਿਹੜਾ ਦਾਸਾਂ ਦੀ ਆਜ਼ਾਦੀ ਦਾ ਪ੍ਰਤੀਕ ਹੈ?
(ੳ) ਰਾਜਦੰਡ
(ਅ) ਛੜੀਆਂ ਦਾ ਬਰਛੀਦਾਰ ਗੱਠਾ।
(ੲ) ਆਪਣੀ ਪੂਛ ਮੂੰਹ ਵਿਚ ਲਏ ਸੱਪ
(ਸ) ਟੁੱਟੀ ਹੋਈ ਜ਼ੰਜ਼ੀਰ/ਹੱਥਕੜੀ।

Answer:

(ਸ) ਟੁੱਟੀ ਹੋਈ ਜ਼ੰਜ਼ੀਰ/ਹੱਥਕੜੀ।

Exam Tips:

a) ਟੁੱਟੀ ਹੋਈ ਜ਼ੰਜੀਰ ਦਾਸਾਂ ਦੀ ਆਜ਼ਾਦੀ ਦਾ ਪ੍ਰਤੀਕ ਹੈ, ਹੋਰ ਵਿਕਲਪ ਹੋਰ ਅਰਥ ਦਿੰਦੇ ਹਨ।

 

Question 8: ਵਿਧੀ ਪਟ ਕਿਹੜੀ ਗੱਲ ਦਾ ਪ੍ਰਤੀਕ ਹੈ?
(ੳ) ਕਾਨੂੰਨ ਦੀ ਨਜ਼ਰ ਵਿਚ ਸਾਰੇ ਬਰਾਬਰ ਹਨ
(ਅ) ਕਾਨੂੰਨ ਸਾਰਿਆਂ ਲਈ ਸਮਾਨ ਹੈ
(ੲ) ੳ ਅਤੇ (ਅ) ।
(ਸ) ਸਾਮੰਤ ਵਿਸ਼ੇਸ਼ ਸਹੂਲਤਾਂ ਦੇ ਅਧਿਕਾਰੀ ਹਨ

Answer:

(ੲ) ੳ ਅਤੇ (ਅ) ।

Exam Tips:

a) ਵਿਧੀ ਪਟ ਕਾਨੂੰਨ ਦੀ ਨਜ਼ਰ ਵਿਚ ਸਮਾਨਤਾ ਦਾ ਪ੍ਰਤੀਕ ਹੈ, ਇਸ ਲਈ ਵਿਕਲਪ (ਸ) ਸਹੀ ਹੈ।

 

Question 9: ਫ਼ਰਾਂਸ ਦੇ ਰਾਸ਼ਟਰੀ ਰੰਗਾਂ ਦਾ ਸਮੂਹ ਹੇਠਾਂ ਵਿਚੋਂ ਕਿਹੜਾ ਹੈ?
(ੳ) ਨੀਲਾ-ਪੀਲਾ-ਲਾਲ
(ਅ) ਪੀਲਾ-ਸਫੈਦ-ਨੀਲਾ
(ੲ) ਨੀਲਾ-ਸਫੈਦ-ਲਾਲ
(ਸ) ਕੇਸਰੀ-ਸਫੈਦ-ਹਰਾ।

Answer:

(ੲ) ਨੀਲਾ-ਸਫੈਦ-ਲਾਲ

Exam Tips:

a) ਫ਼ਰਾਂਸ ਦੇ ਰਾਸ਼ਟਰੀ ਰੰਗ ਨੀਲਾ, ਸਫ਼ੈਦ ਅਤੇ ਲਾਲ ਹਨ, ਕ੍ਰਮ ਯਾਦ ਰੱਖੋ।

 

Question 10: ਹੇਠਾਂ ਵਿਚੋਂ ਕਿਸਦਾ ਸੰਦਰਭ ‘ਏਕਤਾ ਵਿਚ ਹੀ ਬਲ ਹੈਂ ਦੇ ਪ੍ਰਤੀਕ ਨਾਲ ਹੈ?
(ੳ) ਤ੍ਰਿਭੁਜ ਦੇ ਅੰਦਰ ਰੌਸ਼ਨੀ ਬਿਖੇਰਦੀ ਅੱਖ
(ਅ) ਛੜੀਆਂ ਦਾ ਬਰਛੀਦਾਰ ਗੱਠਾ
(ੲ) ਲਾਲ-ਢਾਈਜੀਅਨ ਟੋਪੀ
(ਸ) ਟਿਥੇ।

Answer:

(ਅ) ਛੜੀਆਂ ਦਾ ਬਰਛੀਦਾਰ ਗੱਠਾ

Exam Tips:

a) ਏਕਤਾ ਵਿਚ ਬਲ ਦਾ ਪ੍ਰਤੀਕ ਛੜੀਆਂ ਦਾ ਬਰਛੀਦਾਰ ਗੱਠਾ ਹੈ, ਅੱਖ ਅਤੇ ਟੋਪੀ ਨਾਲ ਨਾ ਉਲਝਾਓ।

 

Question 11: ਲਾਲ-ਢਾਈਜੀਅਨ ਟੋਪੀ ਦਾ ਸੰਬੰਧ ਹੇਠਾਂ ਵਿਚੋਂ ਕਿਸ ਨਾਲ ਹੈ?
(ੳ) ਸੁਤੰਤਰ ਦਾਸਾਂ ਨਾਲ
(ਅ) ਸਮਾਨਤਾ ਨਾਲ
(ੲ) ਕਾਨੂੰਨ ਦੇ ਮਨੁੱਖੀ ਰੂਪ ਨਾਲ
(ਸ) ਇਨ੍ਹਾਂ ਵਿਚੋਂ ਕੋਈ ਨਹੀਂ।

Answer:

(ੳ) ਸੁਤੰਤਰ ਦਾਸਾਂ ਨਾਲ

Exam Tips:

a) ਲਾਲ ਢਾਈਜੀਅਨ ਟੋਪੀ ਸੁਤੰਤਰ ਦਾਸਾਂ ਦੀ ਪਛਾਣ ਸੀ।

 

Question 12: ਹੇਠ ਲਿਖਿਆਂ ਵਿਚੋਂ ਕਾਨੂੰਨ ਦੇ ਮਨੁੱਖੀ ਰੂਪ ਦਾ ਪ੍ਰਤੀਕ ਕਿਹੜਾ ਹੈ?
(ੳ) ਵਿਧੀ ਪਟ
(ਅ) ਲਾਲ-ਢਾਈਜੀਅਨ ਟੋਪੀ
(ੲ) ਡੈਨਾਂ ਵਾਲੀ ਇਸਤਰੀ
(ਸ) ਆਪਣੀ ਪੂਛ ਮੂੰਹ ਵਿਚ ਲਏ ਸੱਪ।

Answer:

(ੲ) ਡੈਨਾਂ ਵਾਲੀ ਇਸਤਰੀ

Exam Tips:

a) ਕਾਨੂੰਨ ਦੇ ਮਨੁੱਖੀ ਰੂਪ ਵਜੋਂ ਡੈਨਾਂ ਵਾਲੀ ਇਸਤਰੀ ਦਾ ਚਿੱਤਰ ਸਹੀ ਹੈ।

 

Question 13: ਹੇਠ ਲਿਖਿਆਂ ਵਿਚੋਂ ਗਿਆਨ ਦਾ ਪ੍ਰਤੀਕ ਕਿਹੜਾ ਹੈ?
(ੳ) ਰਾਜ ਦੰਡ
(ਅ) ਟੁੱਟੀ ਹੋਈ ਜ਼ੰਜ਼ੀਰ
(ੲ) ਡੈਨਾਂ ਵਾਲੀ ਇਸਤਰੀ
(ਸ) ਤ੍ਰਿਭੁਜ ਦੇ ਅੰਦਰ ਰੌਸ਼ਨੀ ਬਿਖੇਰਦੀ ਅੱਖ।

Answer:

(ਸ) ਤ੍ਰਿਭੁਜ ਦੇ ਅੰਦਰ ਰੌਸ਼ਨੀ ਬਿਖੇਰਦੀ ਅੱਖ।

Exam Tips:

a) ਗਿਆਨ ਦਾ ਪ੍ਰਤੀਕ ਤ੍ਰਿਭੁਜ ਦੇ ਅੰਦਰ ਰੌਸ਼ਨੀ ਬਿਖੇਰਦੀ ਅੱਖ ਹੈ।

 

Question 14: ਤੀਜੇ ਵਰਗ (ਫਰਾਂਸ) ਦੁਆਰਾ ਰਾਜ ਨੂੰ ਦਿੱਤੇ ਜਾਣ ਵਾਲੇ ਪ੍ਰਤੱਖ ਕਰ ਦਾ ਨਾਂ ਇਨ੍ਹਾਂ ਵਿਚੋਂ ਕੀ ਸੀ?
(ੳ) ਟਾਈਦ
(ਅ) ਟਾਇਲੇ
(ੲ) ਲਿਬਰ ਲਿਬਰੇ
(ਸ) ਰਾਜਸਵ।

Answer:

(ਅ) ਟਾਇਲੇ

Exam Tips:

a) ਤੀਜੇ ਵਰਗ ਦਾ ਪ੍ਰਤੱਖ ਕਰ ਰਾਜ ਨੂੰ ਜਾਣ ਵਾਲਾ ਟਾਇਲੇ ਸੀ, ਟਿੱਥੇ ਚਰਚ ਨੂੰ ਜਾਂਦਾ ਸੀ।

 

Question 15: ਚਰਚ ਦੁਆਰਾ ਕਿਸਾਨਾਂ (ਫ਼ਰਾਂਸ) ਤੋਂ ਵਸੂਲਿਆ ਜਾਣ ਵਾਲਾ ਧਾਰਮਿਕ ਕਰ ਹੇਠਾਂ ਲਿਖੇ ਵਿਚੋਂ ਕਿਹੜਾ ਸੀ?
(ੳ) ਲਿਬਰੇ
(ਅ) ਟਾਈਦ
(ੲ) ਟਿਲੇ
(ਸ) ਉਪਰੋਕਤ ਸਾਰੇ।

Answer:

(ਅ) ਟਾਈਦ

Exam Tips:

a) ਚਰਚ ਦਾ ਧਾਰਮਿਕ ਕਰ ਟਿੱਥੇ ਸੀ, ਟਾਇਲੇ ਰਾਜ ਦਾ ਕਰ ਸੀ; ਦੋਵਾਂ ਵਿਚ ਫ਼ਰਕ ਯਾਦ ਰੱਖੋ।

 

Question 16: ਫ਼ਰਾਂਸ ਦੇ ਸੰਦਰਭ ਵਿਚ ਲਿਵਰੇ ਕੀ ਸੀ?
(ੳ) ਫ਼ਰਾਂਸ ਦੀ ਮੁਦਰਾ
(ਅ) ਕਾਰਗਾਰ (ਜੇਲ੍ਹ
(ੲ) ਕਿਸਮ ਦਾ ਕਰ
(ਸ) ਉੱਚ ਅਹੁਦਾ।

Answer:

(ੳ) ਫ਼ਰਾਂਸ ਦੀ ਮੁਦਰਾ

Exam Tips:

a) ਲਿਵਰੇ ਫ਼ਰਾਂਸ ਦੀ ਮੁਦਰਾ ਸੀ, ਕਰ ਜਾਂ ਜੇਲ੍ਹ ਨਹੀਂ।

 

Question 17: ਲੂ ਈ 16ਵਾਂ ਫ਼ਰਾਂਸ ਦਾ ਸਮਰਾਟ ਕਦੋਂ ਬਣਿਆ ਸੀ?
(ੳ) 1747 ਈ: ਵਿਚ
(ਅ) 1789 ਈ: ਵਿਚ
(ੲ) 1774 ਈ: ਵਿਚ
(ਸ) 1791 ਈ: ਵਿਚ ।

Answer:

(ੲ) 1774 ਈ: ਵਿਚ

Exam Tips:

a) ਲੂਈ 16ਵਾਂ 1774 ਵਿਚ ਰਾਜਾ ਬਣਿਆ, ਇਹ ਸਾਲ ਹੋਰ ਸਾਲਾਂ ਤੋਂ ਵੱਖ ਕਰਕੇ ਯਾਦ ਰੱਖੋ।

 

Question 18: ਫ਼ਰਾਂਸ ਦੇ ਸ਼ਾਸਕ ਲੂ ਈ 16ਵੇਂ ਨੇ ਕਿਸ ਤਰ੍ਹਾਂ ਦੀ ਸਰਕਾਰ ਨੂੰ ਅਪਣਾਇਆ?
(ੳ) ਨਿਰੰਕੁਸ਼
(ਅ) ਸਾਮਵਾਦੀ
(ੲ) ਸਮਾਜਵਾਦੀ
(ਸ) ਉਦਾਰਵਾਦੀ

Answer:

(ੳ) ਨਿਰੰਕੁਸ਼

Exam Tips:

a) ਲੂਈ 16ਵੇਂ ਦਾ ਸ਼ਾਸਨ ਨਿਰੰਕੁਸ਼ (ਤਾਨਾਸ਼ਾਹ) ਸੀ, ਲੋਕਤੰਤਰ ਨਾਲ ਉਲਟ।

 

Question 19: ਕਿਹੜਾ ਕਾਰਕ ਫ਼ਰਾਂਸੀਸੀ ਕ੍ਰਾਂਤੀ ਲਈ ਉੱਤਰਦਾਈ ਸੀ?
(ੳ) ਲੋਕਤੰਤਰੀ ਸ਼ਾਸਨ ਪ੍ਰਣਾਲੀ
(ਅ) ਸਾਮੰਤਾਂ ਦੀ ਤਰਸਯੋਗ ਹਾਲਤ
(ੲ) ਭ੍ਰਿਸ਼ਟ ਸ਼ਾਸਨ
(ਸ) ਉਪਰੋਕਤ ਸਾਰੇ।

Answer:

(ੲ) ਭ੍ਰਿਸ਼ਟ ਸ਼ਾਸਨ

Exam Tips:

a) ਕ੍ਰਾਂਤੀ ਦਾ ਕਾਰਨ ਭ੍ਰਿਸ਼ਟ ਸ਼ਾਸਨ ਸੀ, ਇਸ ਲਈ ਵਿਕਲਪ (ਇ) ਸਹੀ ਹੈ।

 

Question 20: ਲੂ ਈ 16ਵੇਂ ਦਾ ਸੰਬੰਧ ਕਿਹੜੇ ਰਾਜਵੰਸ਼ ਨਾਲ ਸੀ?
(ੳ) ਹੈਪਸਬਰਗ
(ਅ) ਹਿੰਡੇਨਬਰਗ
(ੲ) ਨਾਰਡਿਕ
(ਸ) ਬੂਰਬੋਂ।

Answer:

(ਸ) ਬੂਰਬੋਂ।

Exam Tips:

a) ਲੂਈ 16ਵਾਂ ਬੂਰਬੋਂ ਰਾਜਵੰਸ਼ ਦਾ ਸੀ, ਹੈਪਸਬਰਗ ਆਸਟਰੀਆ ਦਾ ਵੰਸ਼ ਸੀ।

 

Question 21: ਰੂਸੋ ਨੇ ਗੰਥ ਲਿਖਿਆ –
(ੳ) ਟ੍ਰੇਟਾਈਡ ਆਨ ਟਾਲਰੈਂਸ
(ਅ) ਦ ਸੋਸ਼ਲ ਕਾਨਟੈਕਟ/ਸਮਾਜਿਕ ਸਮਝੌਤਾ
(ੲ) ਵਿਸ਼ਵ ਕੋਸ਼।
(ਸ) ਫਿਲੀਸਿਟੀਕਲ ਡਿਕਸ਼ਨਰੀ।

Answer:

(ਅ) ਦ ਸੋਸ਼ਲ ਕਾਨਟੈਕਟ/ਸਮਾਜਿਕ ਸਮਝੌਤਾ

Exam Tips:

a) ਰੂਸੋ ਦੀ ਕਿਤਾਬ ਦਾ ਨਾਮ ਦ ਸੋਸ਼ਲ ਕਾਨਟ੍ਰੈਕਟ ਹੈ, ਵਿਸ਼ਵ ਕੋਸ਼ ਦਾਰਸ਼ਨਿਕ ਡਿਡਰੋ ਨਾਲ ਜੁੜਿਆ ਹੈ।

 

Question 22: ਸਟੇਟਸ ਜਨਰਲ ਦਾ ਇਜਲਾਸ ਹੋਇਆ –
(ੳ) ਪੈਰਿਸ ਵਿਚ
(ਅ) ਵਰਸਾਇ ਵਿਚ ।
(ੲ) ਵੀਆਨਾ ਵਿਚ
(ਸ) ਬਰਲਿਨ ਵਿਚ

Answer:

(ਅ) ਵਰਸਾਇ ਵਿਚ ।

Exam Tips:

a) ਸਟੇਟਸ ਜਨਰਲ ਦਾ ਇਜਲਾਸ ਵਰਸਾਇ ਵਿਚ ਹੋਇਆ ਸੀ।

 

Question 23: ਮੇਰੀ ਐਂਟੋਨਿਟੀ ਕੌਣ ਸੀ?
(ੳ) ਲੂ ਈ 14ਵੇਂ ਦੀ ਪਤਨੀ
(ਅ) ਲੂ ਈ 15ਵੇਂ ਦੀ ਪਤਨੀ
(ੲ) ਲੂ ਈ 16ਵੇਂ ਦੀ ਪਤਨੀ
(ਸ) ਲੂ ਈ 16ਵੇਂ ਦੀ ਪੁੱਤਰੀ

Answer:

(ੲ) ਲੂ ਈ 16ਵੇਂ ਦੀ ਪਤਨੀ

Exam Tips:

a) ਮੇਰੀ ਐਂਟੋਨਿਟੀ ਲੂਈ 16ਵੇਂ ਦੀ ਪਤਨੀ ਸੀ, ਉਹ ਆਸਟਰੀਆ ਤੋਂ ਸੀ।

 

Question 24: ਮੇਰੀ ਐਂਟੋਨਿਟੀ ਕਿੱਥੋਂ ਦੀ ਰਾਜਕੁਮਾਰੀ ਸੀ ?
(ੳ) ਜਰਮਨੀ
(ਅ) ਫ਼ਰਾਂਸ
(ੲ) ਇੰਗਲੈਂਡ
(ਸ) ਆਸਟਰੀਆ

Answer:

(ਸ) ਆਸਟਰੀਆ

Exam Tips:

a) ਮੇਰੀ ਐਂਟੋਨਿਟੀ ਦਾ ਜਨਮ ਆਸਟਰੀਆ ਵਿਚ ਹੋਇਆ, ਇਸ ਲਈ ਵਿਕਲਪ (ਸ) ਸਹੀ ਹੈ।

 

Question 25: ਕ੍ਰਾਂਤੀ (1789) ਦੇ ਸਮੇਂ ਫ਼ਰਾਂਸ ਤੇ ਕਿੰਨਾ ਵਿਦੇਸ਼ੀ ਕਰਜ਼ ਸੀ?
(ੳ) 2 ਅਰਬ ਲਿਬਰੇ
(ਅ) 12 ਅਰਬ ਲਿਬਰੇ
(ੲ) 10 ਅਰਬ ਲਿਬਰੇ
(ਸ) 2.8 ਅਰਬ ਲਿਬਰੇ।

Answer:

(ਅ) 12 ਅਰਬ ਲਿਬਰੇ

Exam Tips:

a) ਕ੍ਰਾਂਤੀ ਦੇ ਸਮੇਂ ਵਿਦੇਸ਼ੀ ਕਰਜ਼ 12 ਅਰਬ ਲਿਬਰੇ ਸੀ, 2 ਅਰਬ ਵਾਲਾ ਵਿਕਲਪ ਪਹਿਲੇ ਕਰਜ਼ ਦਾ ਹੈ।

 

Question 26: ਫ਼ਰਾਂਸ ਵਿਚ ਸਟੇਟਸ ਜਨਰਲ ਦਾ ਇਜਲਾਸ ਹੋਇਆ ਸੀ –
(ੳ) 1788 ਈ: ਵਿਚ
(ਅ) 1801 ਈ: ਵਿਚ
(ੲ) 1791 ਈ: ਵਿਚ
(ਸ) 1789 ਈ: ਵਿਚ ।

Answer:

(ਸ) 1789 ਈ: ਵਿਚ ।

Exam Tips:

a) ਸਟੇਟਸ ਜਨਰਲ 1789 ਵਿਚ ਬੁਲਾਇਆ ਗਿਆ ਸੀ, 1788 ਵਾਲਾ ਵਿਕਲਪ ਗ਼ਲਤ ਹੈ।

 

Question 27: ਕਿਹੜੀ ਪੁਸਤਕ ਨੂੰ “ਕ੍ਰਾਂਤੀ ਦਾ ਬਾਈਬਲ ਕਿਹਾ ਜਾਂਦਾ ਹੈ?
(ੳ) ਦੇ ਪ੍ਰਿੰਸੀਪਲ ਆਫ ਪੋਲੀਟੀਕਲ ਰਾਈਟਸ
(ਅ) ਐਡਿਸਕੋਰਸ ਆਨ ਐਂਡ ਸਾਈਂਸਿਸ
(ੲ) ਲਾ ਨੌਵੇਲ।
(ਸ) ਦ ਸੋਸ਼ਲ ਕਾਨਟੈਕਟ/ਸਮਾਜਿਕ ਸਮਝੌਤਾ।

Answer:

(ਸ) ਦ ਸੋਸ਼ਲ ਕਾਨਟੈਕਟ/ਸਮਾਜਿਕ ਸਮਝੌਤਾ।

Exam Tips:

a) ਪਾਠ-ਪੁਸਤਕ ਅਨੁਸਾਰ ਕ੍ਰਾਂਤੀ ਦੀ ਬਾਈਬਲ ਦਾ ਵਰਣਨ ਸੋਸ਼ਲ ਕਾਨਟ੍ਰੈਕਟ ਨਾਲ ਹੈ; ਹੋਰ ਕਿਤਾਬਾਂ ਦੇ ਨਾਮ ਨਾ ਚੁਣੋ।

 

Question 28: ਕਿਹੜਾ ਸਿਧਾਂਤ ਫ਼ਰਾਂਸੀਸੀ ਕ੍ਰਾਂਤੀ ਦਾ ਨਹੀਂ ਹੈ?
(ੳ) ਸਮਾਨਤਾ
(ਅ) ਸੁੰਤਤਰਤਾ
(ੲ) ਭਾਈਚਾਰਾ
(ਸ) ਸਾਮਰਾਜਵਾਦ।

Answer:

(ਸ) ਸਾਮਰਾਜਵਾਦ।

Exam Tips:

a) ਕ੍ਰਾਂਤੀ ਦੇ ਤਿੰਨ ਸਿਧਾਂਤ ਸਮਾਨਤਾ, ਸੁਤੰਤਰਤਾ, ਭਾਈਚਾਰਾ ਹਨ; ਸਾਮਰਾਜਵਾਦ ਇਨ੍ਹਾਂ ਵਿਚ ਨਹੀਂ।

 

Question 29: “ਮੈਂ ਫ਼ਰਾਂਸ ਹਾਂ। ਮੇਰੀ ਇੱਛਾ ਹੀ ਕਾਨੂੰਨ ਹੈ। ਇਹ ਸ਼ਬਦ ਕਿਸਦੇ ਹਨ?
(ੳ) ਬਿਸਮਾਰਕ
(ਅ) ਮਾਂਤੇਸਕਿਉ
(ੲ) ਲੂ ਈ 16ਵੇਂ
(ਸ) ਨੈਪੋਲੀਅਨ।

Answer:

(ੲ) ਲੂ ਈ 16ਵੇਂ ਪਾਠ-ਪੁਸਤਕ ਅਨੁਸਾਰ

Exam Tips:

a) ਇਹ ਸ਼ਬਦ ਆਮ ਤੌਰ ਤੇ ਲੂਈ 14ਵੇਂ ਨਾਲ ਜੋੜੇ ਜਾਂਦੇ ਹਨ, ਪਾਠ-ਪੁਸਤਕ ਅਨੁਸਾਰ ਲੂਈ 16ਵੇਂ ਦੇ ਨਾਮ ਨਾਲ ਦੱਸੇ ਹਨ, ਇਸ ਦੀ ਪੁਸ਼ਟੀ ਕਰੋ।

 

Question 30: ਰਾਸ਼ਟਰੀ ਸਭਾ ਬੁਲਾਉਣ ਦਾ ਉਦੇਸ਼ ਕੀ ਸੀ?
(ੳ) ਰਾਜਾ ਨੂੰ ਸਜ਼ਾ ਦੇਣਾ
(ਅ) ਕਰ ਲਗਾਉਣਾ
(ੲ) ਕਰ ਹਟਾਉਣਾ

Answer:

(ਅ) ਕਰ ਲਗਾਉਣਾ

Exam Tips:

a) ਕਰ ਲਗਾਉਣ ਦੀ ਮਨਜ਼ੂਰੀ ਲੈਣ ਲਈ ਸਟੇਟਸ ਜਨਰਲ ਬੁਲਾਇਆ ਗਿਆ ਸੀ, ਇਹ ਉਦੇਸ਼ ਯਾਦ ਰੱਖੋ।

 

Question 31: ਰਾਜੇ ਨਾਲ ਝਗੜੇ ਦੇ ਬਾਅਦ ਰਾਸ਼ਟਰੀ ਸਭਾ ਕਿਹੜੇ ਸਥਾਨ ‘ਤੇ ਇਕੱਠੀ ਹੋਈ?
(ੳ) ਰਾਜੇ ਦੇ ਮਹੱਲ ਵਿਚ
(ਅ) ਰਾਜਮਹਿਲ ਦੇ ਸਾਹਮਣੇ
(ੲ) ਟੈਨਿਸ ਕੋਰਟ ਵਿਚ
(ਸ) ਬਰਲਿਨ ਉੱਚ।

Answer:

(ੲ) ਟੈਨਿਸ ਕੋਰਟ ਵਿਚ

Exam Tips:

a) ਰਾਜੇ ਨਾਲ ਝਗੜੇ ਤੋਂ ਬਾਅਦ ਰਾਸ਼ਟਰੀ ਸਭਾ ਟੈਨਿਸ ਕੋਰਟ ਵਿਚ ਇਕੱਠੀ ਹੋਈ ਸੀ।

 

Question 32: ਟੈਨਿਸ ਕੋਰਟ ਵਿੱਚ ਜਨ ਸਾਧਾਰਨ ਦੇ ਪ੍ਰਤੀਨਿਧਾਂ ਨੇ ਕੀ ਸਹੁੰ ਚੁੱਕੀ?
(ੳ) ਸੰਵਿਧਾਨ ਬਣਾਉਣ ਦੀ।
(ਅ) ਰਾਜਾ ਨੂੰ ਹਟਾਉਣ
(ੲ) ਚਰਚ ਦੀ ਸੰਪੱਤੀ ਲੁੱਟਣ ਦੀ
(ਸ) ਸਾਮੰਤ ਵਰਗ ਦਾ ਵਿਨਾਸ਼ ਕਰਨ ਦੀ। (ੳ)

Answer:

(ੳ) ਸੰਵਿਧਾਨ ਬਣਾਉਣ ਦੀ।

Exam Tips:

a) ਟੈਨਿਸ ਕੋਰਟ ਵਿਚ ਸਹੁੰ ਸੰਵਿਧਾਨ ਬਣਾਉਣ ਦੀ ਸੀ, ਰਾਜਾ ਹਟਾਉਣ ਦੀ ਨਹੀਂ।

 

Question 33: ਰਾਸ਼ਟਰੀ ਮਹਾਂਸਭਾ ਦਾ ਇਜਲਾਸ ਕਦੋਂ ਆਰੰਭ ਹੋਇਆ?
(ੳ) 15 ਅਗਸਤ, 1789 ਈ: ਨੂੰ
(ਅ) 9 ਜੁਲਾਈ, 1789 ਈ: ਨੂੰ
(ੲ) 14 ਅਗਸਤ, 1789 ਈ: ਨੂੰ
(ਸ) 4 ਅਗਸਤ, 1789 ਈ: ਨੂੰ।

Answer:

(ਸ) 4 ਅਗਸਤ, 1789 ਈ: ਨੂੰ। ਪਾਠ-ਪੁਸਤਕ ਅਨੁਸਾਰ

Exam Tips:

a) ਪਾਠ-ਪੁਸਤਕ ਅਨੁਸਾਰ 4 ਅਗਸਤ 1789 ਦਰਜ ਹੈ; ਇਸ ਰਾਤ ਨੂੰ ਸਾਮੰਤੀ ਵਿਸ਼ੇਸ਼ ਅਧਿਕਾਰ ਖ਼ਤਮ ਹੋਏ, ਅਸੈਂਬਲੀ ਦੀ ਸ਼ੁਰੂਆਤ ਦੀ ਤਾਰੀਖ਼ ਨਾਲ ਨਾ ਉਲਝਾਓ।

 

Question 34: ਰਾਸ਼ਟਰੀ ਸਭਾ ਨੇ ਮਨੁੱਖੀ ਅਧਿਕਾਰਾਂ ਦੀ ਘੋਸ਼ਣਾ ਕਦੋਂ ਕੀਤੀ?
(ੳ) 1790 ਈ: ਨੂੰ
(ਅ) 1791 ਈ: ਨੂੰ,W
(ੲ) 27 ਅਗਸਤ, 1789 ਈ: ਨੂੰ
(ਸ) 1792 ਈ: ਨੂੰ।

Answer:

(ੲ) 27 ਅਗਸਤ, 1789 ਈ: ਨੂੰ

Exam Tips:

a) ਮਨੁੱਖੀ ਅਧਿਕਾਰਾਂ ਦਾ ਘੋਸ਼ਣਾ-ਪੱਤਰ 27 ਅਗਸਤ 1789 ਨੂੰ ਜਾਰੀ ਹੋਇਆ।

 

Question 35: ਫ਼ਰਾਂਸ ਵਿਚ ਮਨੁੱਖ ਅਤੇ ਨਾਗਰਿਕ ਅਧਿਕਾਰਾਂ ਦੀ ਘੋਸ਼ਣਾ ਕਿਸਨੇ ਕੀਤੀ?
(ੳ) ਵਿਧਾਨ ਸਭਾ ਨੇ
(ਅ) ਰਾਸ਼ਟਰੀ ਮਹਾਂਸਭਾ ਨੇ
(ੲ) ਰਾਸ਼ਟਰੀ ਸੰਮੇਲਨ
(ਸ) ਕਿਸੇ ਨੇ ਵੀ ਨਹੀਂ।

Answer:

(ਅ) ਰਾਸ਼ਟਰੀ ਮਹਾਂਸਭਾ ਨੇ

Exam Tips:

a) ਮਨੁੱਖ ਅਤੇ ਨਾਗਰਿਕ ਅਧਿਕਾਰਾਂ ਦੀ ਘੋਸ਼ਣਾ ਰਾਸ਼ਟਰੀ ਮਹਾਂਸਭਾ ਨੇ ਕੀਤੀ ਸੀ, ਸੰਮੇਲਨ ਨੇ ਨਹੀਂ।

 

Question 36: ਬੈਸਟੀਲ ਦਾ ਪਤਨ ਕਦੋਂ ਹੋਇਆ?
(ੳ) 12 ਜੁਲਾਈ, 1789 ਈ: ਨੂੰ
(ਅ) 10 ਜੁਲਾਈ, 1789 ਈ: ਨੂੰ
(ੲ) 11 ਜੁਲਾਈ, 1789 ਈ: ਨੂੰ
(ਸ) 14 ਜੁਲਾਈ, 1789 ਈ: ਨੂੰ।

Answer:

(ਸ) 14 ਜੁਲਾਈ, 1789 ਈ: ਨੂੰ।

Exam Tips:

a) ਬੈਸਟੀਲ 14 ਜੁਲਾਈ 1789 ਨੂੰ ਡਿੱਗਿਆ, ਇਸ ਦਿਨ ਨੂੰ ਫ਼ਰਾਂਸ ਦਾ ਰਾਸ਼ਟਰੀ ਦਿਨ ਮੰਨਿਆ ਜਾਂਦਾ ਹੈ।

 

Question 37: ਬੈਸਟੀਲ ਦਾ ਕਿਲ੍ਹਾ ਕਿਸ ਗੱਲ ਦਾ ਪ੍ਰਤੀਕ ਸੀ?
(ੳ) ਸੁਤੰਤਰਤਾ ਦਾ
(ਅ) ਸਮਾਨਤਾ ਦਾ
(ੲ) ਭਾਈਚਾਰੇ ਦਾ
(ਸ) ਨਿਰੰਕੁਸ਼ ਸ਼ਕਤੀਆਂ ਦਾ।

Answer:

(ਸ) ਨਿਰੰਕੁਸ਼ ਸ਼ਕਤੀਆਂ ਦਾ।

Exam Tips:

a) ਬੈਸਟੀਲ ਨਿਰੰਕੁਸ਼ ਸ਼ਕਤੀਆਂ ਦਾ ਪ੍ਰਤੀਕ ਸੀ, ਆਜ਼ਾਦੀ ਦਾ ਨਹੀਂ।

 

Question 38: ਫ਼ਰਾਂਸੀਸੀ ਕ੍ਰਾਂਤੀ ਦਾ ਆਰੰਭ ਕਿਹੜੀ ਇਤਿਹਾਸਕ ਘਟਨਾ ਨਾਲ ਮੰਨਿਆ ਜਾਂਦਾ ਹੈ?
(ੳ) ਸਟੇਟਸ ਜਨਰਲ ਦਾ ਭੰਗ ਹੋਣਾ
(ਅ) ਬੈਸਟੀਲ ਦਾ ਪਤਨ
(ੲ) ਰਾਜਾ ਦਾ ਫ਼ਰਾਂਸ ਤੋਂ ਦੌੜਨਾ
(ਸ) ਰਾਣੀ ਦਾ ਜਿੱਦੀ ਸੁਭਾਅ।

Answer:

(ਅ) ਬੈਸਟੀਲ ਦਾ ਪਤਨ

Exam Tips:

a) ਬੈਸਟੀਲ ਦੇ ਪਤਨ ਨੂੰ ਕ੍ਰਾਂਤੀ ਦੀ ਸ਼ੁਰੂਆਤ ਮੰਨਿਆ ਜਾਂਦਾ ਹੈ; ਸਟੇਟਸ ਜਨਰਲ ਭੰਗ ਹੋਣਾ ਇਹ ਨਹੀਂ ਸੀ।

 

Question 39: ‘ਰਾਸ਼ਟਰੀ ਸਵੈ ਸੇਵਕ ਸੈਨਾ ਦੇ ਗਠਨ ਦਾ ਕੀ ਉਦੇਸ਼ ਸੀ?
(ੳ) ਰਾਜਾ ‘ਤੇ ਨਿਯੰਤਰਨ ਰੱਖਣਾ
(ਅ) ਰਾਸ਼ਟਰੀ ਸਭਾ ਤੇ ਨਿਯੰਤਰਨ ਰੱਖਣਾ
(ੲ) ਫ਼ਰਾਂਸ ਦੀ ਅਗਵਾਈ ਕਰਨਾ।
(ਸ) ਅਰਾਜਕਤਾ ਨੂੰ ਰੋਕਣਾ।

Answer:

(ਸ) ਅਰਾਜਕਤਾ ਨੂੰ ਰੋਕਣਾ।

Exam Tips:

a) ਰਾਸ਼ਟਰੀ ਸਵੈ-ਸੇਵਕ ਸੈਨਾ ਦਾ ਮੁੱਖ ਕੰਮ ਅਰਾਜਕਤਾ ਰੋਕਣਾ ਸੀ।

 

Question 40: ਰਾਸ਼ਟਰੀ ਸਭਾ ਨੇ ਸੰਵਿਧਾਨ ਤਿਆਰ ਕੀਤਾ –
(ੳ) 1789 ਈ: ਵਿਚ
(ਅ) 1799 ਈ: ਵਿਚ
(ੲ) 1791 ਈ: ਵਿਚ
(ਸ) 1792 ਈ: ਵਿਚ ।

Answer:

(ੲ) 1791 ਈ: ਵਿਚ

Exam Tips:

a) ਸੰਵਿਧਾਨ 1791 ਵਿਚ ਬਣਿਆ, ਹੋਰ ਸਾਲ ਵਾਲੇ ਵਿਕਲਪ ਗ਼ਲਤ ਹਨ।

 

Question 41: 1791 ਈ: ਦੇ ਫ਼ਰਾਂਸੀਸੀ ਸੰਵਿਧਾਨ ਦੇ ਅਨੁਸਾਰ ਫ਼ਰਾਂਸ ਦੀ ਸਰਕਾਰ ਦਾ ਸਰੂਪ ਕਿਹੋ ਜਿਹਾ ਸੀ?
(ੳ) ਗਣਤੰਤਰੀ
(ਅ) ਰਾਜਤੰਤਰੀ
(ੲ) ਅਲਪਤੰਤਰੀ
(ਸ) ਸਾਮੰਤਸ਼ਾਹੀ।

Answer:

(ਅ) ਰਾਜਤੰਤਰੀ

Exam Tips:

a) 1791 ਦਾ ਸੰਵਿਧਾਨ ਸੰਵਿਧਾਨਕ ਰਾਜਤੰਤਰ ਸਥਾਪਿਤ ਕਰਦਾ ਸੀ, ਇਸ ਲਈ ਗਣਤੰਤਰ ਨਹੀਂ।

 

Question 42: 10 ਅਗਸਤ, 1792 ਈ: ਤੋਂ ਲੈ ਕੇ 20 ਸਤੰਬਰ, 1792 ਈ: ਤਕ ਫ਼ਰਾਂਸ ਦਾ ਸ਼ਾਸਨ ਕਿਸਦੇ ਹੱਥ ਵਿਚ ਰਿਹਾ?
(ੳ) ਲੂ ਈ, 16ਵਾਂ
(ਅ) ਲਫਾਏਤ
(ੲ) ਫ਼ਰਾਂਸੀਸੀ ਸੈਨਾ
(ਸ) ਪੈਰਿਸ ਕੰਯੂਨ।

Answer:

(ਸ) ਪੈਰਿਸ ਕੰਯੂਨ।

Exam Tips:

a) 10 ਅਗਸਤ 1792 ਤੋਂ ਸ਼ਾਸਨ ਪੈਰਿਸ ਕੰਯੂਨ ਕੋਲ ਰਿਹਾ, ਲੂਈ ਜਾਂ ਲਫਾਏਤ ਕੋਲ ਨਹੀਂ।

 

Question 43: ਰਾਸ਼ਟਰੀ ਸੰਮੇਲਨ ਵਿਚ ਲੂ ਈ 16ਵੇਂ ਲਈ ਕੀ ਸਜ਼ਾ ਨਿਸ਼ਚਿਤ ਕੀਤੀ ਗਈ?
(ੳ) ਮੌਤ ਦੀ ਸਜ਼ਾ।
(ਅ) ਦੇਸ਼-ਨਿਕਾਲਾ।
(ੲ) ਉਮਰ ਕੈਦ।
(ਸ) ਮੁਆਫੀ।

Answer:

(ੳ) ਮੌਤ ਦੀ ਸਜ਼ਾ।

Exam Tips:

a) ਰਾਸ਼ਟਰੀ ਸੰਮੇਲਨ ਨੇ ਲੂਈ 16ਵੇਂ ਨੂੰ ਮੌਤ ਦੀ ਸਜ਼ਾ ਸੁਣਾਈ ਸੀ।

 

Question 44: ਲੂ ਈ 16ਵੇਂ ਨੂੰ ਮੌਤ ਦੀ ਸਜ਼ਾ ਕਦੋਂ ਦਿੱਤੀ ਗਈ?
(ੳ) 1791 ਈ: ਵਿੱਚ
(ਅ) 1792 ਈ: ਵਿਚ
(ੲ) 1789 ਈ: ਵਿਚ
(ਸ) 1793 ਈ: ਵਿਚ ।

Answer:

(ਸ) 1793 ਈ: ਵਿਚ ।

Exam Tips:

a) ਲੂਈ 16ਵੇਂ ਨੂੰ ਮੌਤ ਦੀ ਸਜ਼ਾ 1793 ਵਿਚ ਦਿੱਤੀ ਗਈ, ਬਾਕੀ ਸਾਲ ਗ਼ਲਤ ਹਨ।

 

Question 45: ਰਾਸ਼ਟਰੀ ਸੰਮੇਲਨ ਨੇ ਕਿਹੜੀ ਅਣਮਨੁੱਖੀ ਪ੍ਰਥਾ ਦਾ ਅੰਤ ਕੀਤਾ?
(ੳ) ਸਤੀ ਪ੍ਰਥਾ
(ਅ) ਵਗਾਰ ਪ੍ਰਥਾ
(ੲ) ਦਾਸ ਪ੍ਰਥਾ
(ਸ) ਸਾਮੰਤ ਪ੍ਰਥਾ।

Answer:

(ੲ) ਦਾਸ ਪ੍ਰਥਾ

Exam Tips:

a) ਰਾਸ਼ਟਰੀ ਸੰਮੇਲਨ ਨੇ ਦਾਸ ਪ੍ਰਥਾ ਖ਼ਤਮ ਕੀਤੀ, ਸਤੀ ਅਤੇ ਵਗਾਰ ਪ੍ਰਥਾ ਵੱਖਰੀਆਂ ਗੱਲਾਂ ਹਨ।

 

Question 46: ਰੋਬੇਸਪਐਰ ਨੂੰ ਗਿਲੋਟਿਨ ਤੇ ਕਦੋਂ ਚੜ੍ਹਾਇਆ ਗਿਆ ?
(ੳ) ਜੁਲਾਈ, 1794 ਈ: ਵਿਚ
(ਅ) ਜੁਲਾਈ, 1791 ਈ: ਵਿਚ
(ੲ) ਜੁਲਾਈ, 1789 ਈ: ਵਿਚ
(ਸ) ਜੁਲਾਈ, 1795 ਈ: ਵਿਚ

Answer:

(ੳ) ਜੁਲਾਈ, 1794 ਈ: ਵਿਚ

Exam Tips:

a) ਰੋਬੇਸਪਐਰ ਨੂੰ ਜੁਲਾਈ 1794 ਵਿਚ ਗਿਲੋਟਿਨ ਤੇ ਚੜ੍ਹਾਇਆ ਗਿਆ, ਇਹ ਆਤੰਕ ਦੇ ਰਾਜ ਦਾ ਅੰਤ ਸੀ।

 

Question 47: ਫ਼ਰਾਂਸ ਵਿਚ “ਆਤੰਕ ਦਾ ਰਾਜ ਹੇਠ ਲਿਖੇ ਰਾਜਨੀਤਿਕ ਦਲ ਨੇ ਕਾਇਮ ਕੀਤਾ –
(ੳ) ਜਿਰੋਂਦਿਸਤ ਦਲ
(ਅ) ਰਾਜਤੰਤਰਵਾਦੀ ਦਲ
(ੲ) ਜੈਕੋਬਿਨ ਦਲ
(ਸ) ਉਪਰੋਕਤ ਸਾਰਿਆਂ ਨੇ ਸਮੂਹਿਕ ਤੌਰ ‘ਤੇ।

Answer:

(ੲ) ਜੈਕੋਬਿਨ ਦਲ

Exam Tips:

a) ਆਤੰਕ ਦਾ ਰਾਜ ਜੈਕੋਬਿਨ ਦਲ ਨੇ ਕਾਇਮ ਕੀਤਾ, ਜਿਰੋਂਦਿਸਤ ਦਲ ਨਾਲ ਨਾ ਉਲਝਾਓ।

 

Question 48: ਆਤੰਕ ਦੇ ਸ਼ਾਸਨ ਵਿਚ ਮੌਤ ਦੀ ਸਜ਼ਾ ਪ੍ਰਾਪਤ ਵਿਅਕਤੀ ਨੂੰ ਮਾਰਿਆ ਜਾਂਦਾ ਸੀ –
(ੳ) ਫਾਂਸੀ ਦੇ ਕੇ
(ਅ) ਗਿਲੋਟਿਨ ਦੁਆਰਾ
(ੲ) ਬਿਜਲੀ ਦਾ ਝਟਕਾ ਦੇ ਕੇ :
(ਸ) ਜ਼ਹਿਰ ਦੇ ਕੇ।

Answer:

(ਅ) ਗਿਲੋਟਿਨ ਦੁਆਰਾ

Exam Tips:

a) ਮੌਤ ਦੀ ਸਜ਼ਾ ਗਿਲੋਟਿਨ ਦੁਆਰਾ ਦਿੱਤੀ ਜਾਂਦੀ ਸੀ।

 

Question 49: ਜਿਰੋਂਦਿਸਤ ਦਲ ਨੇ ਦੇਸ਼ ਦੀ ਆਰਥਿਕ ਦਸ਼ਾ ਸੁਧਾਰਨ ਲਈ ਕਿਹੜੀ ਨਵੀਂ ਮੁਦਰਾ ਚਲਾਈ?
(ੳ) ਚਾਂਦੀ ਦੇ ਸਿੱਕੇ
(ਅ) ਸੋਨੇ ਦੇ ਸਿੱਕੇ
(ੲ) ਤਾਂਬੇ ਦੇ ਸਿੱਕੇ।
(ਸ) ਕਾਗਜ਼ ਦੇ ਨੋਟ।

Answer:

(ਸ) ਕਾਗਜ਼ ਦੇ ਨੋਟ।

Exam Tips:

a) ਜਿਰੋਂਦਿਸਤ ਦਲ ਦੇ ਸਮੇਂ ਕਾਗਜ਼ ਦੇ ਨੋਟ ਚਲਾਏ ਗਏ, ਇਸ ਲਈ ਉਤਰ (ਸ) ਹੈ।

 

Question 50: “ਪੈਰੀਆ ਨਾਂ ਦੇ ਪੱਤਰ ਦੇ ਪ੍ਰਕਾਸ਼ਨ ਦਾ ਕੰਮ ਫ਼ਰਾਂਸੀਸੀ ਕ੍ਰਾਂਤੀ ਦੇ ਕਿਸ ਨੇਤਾ ਨੇ ਆਰੰਭ ਕੀਤਾ?
(ੳ) ਰੂਸੋ।
(ਅ) ਰੋਬੇਸਪਐਰ।
(ੲ) ਦਾਂਤੇ
(ਸ) ਸੋ।

Answer:

(ਸ) ਸੋ। ਪਾਠ-ਪੁਸਤਕ ਅਨੁਸਾਰ

Exam Tips:

a) ਪਾਠ-ਪੁਸਤਕ ਵਿਚ ਵਿਕਲਪ "ਸੋ" ਸਪੱਸ਼ਟ ਨਹੀਂ ਹੈ ਅਤੇ ਪੱਤਰ ਦਾ ਨਾਮ ਵੀ ਅਸਪਸ਼ਟ ਹੈ, ਮੂਲ ਸਰੋਤ ਦੀ ਪੁਸ਼ਟੀ ਕਰੋ।

 

Question 51: ਡਾਇਰੈਕਟਰੀ ਦੀ ਰਾਜਨੀਤਿਕ ਅਸਥਿਰਤਾ ਜਿਸ ਸੈਨਿਕ ਤਾਨਾਸ਼ਾਹ ਦੇ ਉਦੈ ਦਾ ਆਧਾਰ ਬਣੀ –
(ੳ) ਨੈਪੋਲੀਅਨ ਬੋਨਾਪਾਰਟ
(ਅ) ਲੁ ਈ 16ਵਾਂ
(ੲ) ਰੋਬੇਸਪਐਰ।
(ਸ) ਰੂਸੋ।

Answer:

(ੳ) ਨੈਪੋਲੀਅਨ ਬੋਨਾਪਾਰਟ

Exam Tips:

a) ਡਾਇਰੈਕਟਰੀ ਦੀ ਅਸਥਿਰਤਾ ਨੇ ਨੈਪੋਲੀਅਨ ਦਾ ਰਾਹ ਬਣਾਇਆ, ਇਸ ਲਈ ਉਤਰ ਨੈਪੋਲੀਅਨ ਬੋਨਾਪਾਰਟ ਹੈ।

 

Question 52: ਫ਼ਰਾਂਸ ਵਿਚ ਮਹਿਲਾਵਾਂ ਨੂੰ ਮਤ ਦੇਣ ਦਾ ਅਧਿਕਾਰ ਮਿਲਿਆ –
(ੳ) 1792 ਈ:
(ਅ) 1794 ਈ:
(ੲ) 1904 ਈ:
(ਸ) 1946 ਈ:

Answer:

(ਸ) 1946 ਈ: ਪਾਠ-ਪੁਸਤਕ ਅਨੁਸਾਰ

Exam Tips:

a) ਪਾਠ-ਪੁਸਤਕ ਅਨੁਸਾਰ 1946 ਲਿਖਿਆ ਹੈ; ਫ਼ਰਾਂਸ ਵਿਚ ਮਹਿਲਾਵਾਂ ਨੂੰ ਪਹਿਲੀ ਵਾਰ ਵੋਟ ਦਾ ਹੱਕ 1944 ਵਿਚ ਮਿਲਿਆ ਸੀ; ਇਸ ਦੀ ਪੁਸ਼ਟੀ ਕਰੋ।

 

Question 53: ਕ੍ਰਾਂਤੀਕਾਰੀ ਫ਼ਰਾਂਸ ਤੋਂ ਆਉਣ ਵਾਲੇ ਵਿਚਾਰਾਂ ਦਾ ਸਮਰਥਨ ਕੀਤਾ
(ੳ) ਟੀਪੂ ਸੁਲਤਾਨ ਅਤੇ ਰਾਜਾ ਰਾਮਮੋਹਨ ਰਾਏ
(ਅ) ਹੈਦਰਅਲੀ ਅਤੇ ਸਵਾਮੀ ਦਇਆਨੰ ਦ।
(ੲ) ਬਹਾਦਰਸ਼ਾਹ ਜ਼ਫਰ ਅਤੇ ਸੁਆਮੀ ਵਿਵੇਕਾਨੰ ਦ
(ਸ) ਉਪਰੋਕਤ ਸਾਰੇ।

Answer:

(ੳ) ਟੀਪੂ ਸੁਲਤਾਨ ਅਤੇ ਰਾਜਾ ਰਾਮਮੋਹਨ ਰਾਏ

Exam Tips:

a) ਟੀਪੂ ਸੁਲਤਾਨ ਅਤੇ ਰਾਜਾ ਰਾਮਮੋਹਨ ਰਾਏ ਨੂੰ ਫ਼ਰਾਂਸੀਸੀ ਵਿਚਾਰਾਂ ਦੇ ਸਮਰਥਕ ਵਜੋਂ ਦਰਸਾਇਆ ਗਿਆ ਹੈ।

 

ਮਹੱਤਵਪੂਰਨ ਪ੍ਰਸ਼ਨ – ਖ਼ਾਲੀ ਥਾਂਵਾਂ ਭਰੋ

Question 1: ਫ਼ਰਾਂਸੀਸੀ ਕ੍ਰਾਂਤੀ ਦੇ ਸਮੇਂ……… ਯੂਰਪ ਵਿਚ ਭੂਮੀ ਦੇ ਮਾਲਕ ਸਨ ।

Answer:

ਜ਼ਿਮੀਂਦਾਰ ।

Exam Tips:

a) ਯੂਰਪ ਵਿਚ ਭੂਮੀ ਦੇ ਮਾਲਕ ਜ਼ਿਮੀਂਦਾਰ ਸਨ, ਇਹ ਸ਼ਬਦ ਯਾਦ ਰੱਖੋ।

 

Question 2: ਫ਼ਰਾਂਸ ਦੇ ਰਾਸ਼ਟਰੀ ਰੰਗਾਂ ਦਾ ਸਮੂਹ……… ਹੈ ।

Answer:

ਨੀਲਾ, ਚਿੱਟਾ, ਲਾਲ ।

Exam Tips:

a) ਫ਼ਰਾਂਸ ਦੇ ਰਾਸ਼ਟਰੀ ਰੰਗ ਨੀਲਾ, ਚਿੱਟਾ ਅਤੇ ਲਾਲ ਹਨ।

 

Question 3: ……… ਤੀਜੇ ਵਰਗ ਦੁਆਰਾ ਫ਼ਰਾਂਸ ਰਾਜ ਨੂੰ ਦਿੱਤਾ ਜਾਣ ਵਾਲਾ ਪ੍ਰਤੱਖ ਕਰ ਸੀ ।

Answer:

ਟਾਇਲੇ ।

Exam Tips:

a) ਟਾਇਲੇ ਤੀਜੇ ਵਰਗ ਦਾ ਪ੍ਰਤੱਖ ਕਰ ਸੀ, ਟਿੱਥੇ ਨਾਲ ਨਾ ਉਲਝਾਓ।

 

Question 4: ਫ਼ਰਾਂਸ ਵਿਚ ਸਟੇਟਸ ਜਨਰਲ ਦਾ ਇਜਲਾਸ……… ਈ: ਵਿਚ ਹੋਇਆ ।

Answer:

1789 ਈ: ।

Exam Tips:

a) ਸਟੇਟਸ ਜਨਰਲ 1789 ਵਿਚ ਹੋਇਆ ਸੀ, ਇਹ ਸਾਲ ਯਾਦ ਕਰਨਾ ਜ਼ਰੂਰੀ ਹੈ।

 

Question 5: ਬੈਸਟੀਲ ਦਾ ਕਿਲ੍ਹਾ……… ਦਾ ਪ੍ਰਤੀਕ ਸੀ ।

Answer:

ਨਿਰੰਕੁਸ਼ ਸ਼ਕਤੀਆਂ ।

Exam Tips:

a) ਬੈਸਟੀਲ ਨਿਰੰਕੁਸ਼ ਸ਼ਕਤੀਆਂ ਦਾ ਪ੍ਰਤੀਕ ਸੀ।

 

Question 6: ਫ਼ਰਾਂਸ ਵਿਚ “ਆਤੰਕ ਦਾ ਰਾਜ”……… ਨੇ ਸਥਾਪਿਤ ਕੀਤਾ ।

Answer:

ਜੈਕੋਬਿਨ ਦਲ ।

Exam Tips:

a) ਆਤੰਕ ਦਾ ਰਾਜ ਜੈਕੋਬਿਨ ਦਲ ਨੇ ਸਥਾਪਿਤ ਕੀਤਾ।

 

ਮਹੱਤਵਪੂਰਨ ਪ੍ਰਸ਼ਨ – ਸਹੀ ਮਿਲਾਨ ਕਰੋ

Question 1: 1. ਫ਼ਰਾਂਸੀਸੀ ਕ੍ਰਾਂਤੀ (i) ਸੁਤੰਤਰ ਦਾਸ
2. ਕਿਸਾਨ (ii) ਲੂ ਈ 16ਵਾਂ
3. ਲਾਲ-ਢਾਈਜੀਅਨ ਟੋਪੀ (iii) ਜੈਕੋਬਿਨ ਦਲ
4. ਕ੍ਰਾਂਤੀ ਦਾ ਬਾਈਬਲ (iv) ਦ ਸੋਸ਼ਲ ਕਾਨਟ੍ਰੈਕਟ
5. ਆਤੰਕ ਦਾ ਰਾਜ (v) ਨਿਮਨ ਵਰਗ

Answer:

1. ਫ਼ਰਾਂਸੀਸੀ ਕ੍ਰਾਂਤੀ – (ii) ਲੂ ਈ 16ਵਾਂ
2. ਕਿਸਾਨ – (v) ਨਿਮਨ ਵਰਗ
3. ਲਾਲ-ਢਾਈਜੀਅਨ ਟੋਪੀ – (i) ਸੁਤੰਤਰ ਦਾਸ
4. ਕ੍ਰਾਂਤੀ ਦਾ ਬਾਈਬਲ – (iv) ਦ ਸੋਸ਼ਲ ਕਾਨਟ੍ਰੈਕਟ
5. ਆਤੰਕ ਦਾ ਰਾਜ – (iii) ਜੈਕੋਬਿਨ ਦਲ

Exam Tips:

a) ਕ੍ਰਾਂਤੀ ਦਾ ਬਾਈਬਲ ਸੋਸ਼ਲ ਕਾਨਟ੍ਰੈਕਟ ਹੈ, ਲਾਲ ਟੋਪੀ ਸੁਤੰਤਰ ਦਾਸਾਂ ਦੀ ਪਛਾਣ ਹੈ, ਆਤੰਕ ਦਾ ਰਾਜ ਜੈਕੋਬਿਨ ਦਾ ਸੀ।
b) ਸਾਰੇ ਜੋੜੇ ਇਕ-ਇਕ ਕਰਕੇ ਮਿਲਾਓ।

 

ਮਹੱਤਵਪੂਰਨ ਪ੍ਰਸ਼ਨ – ਉੱਤਰ ਇਕ ਲਾਈਨ ਜਾਂ ਇਕ ਸ਼ਬਦ ਵਿਚ

Question 1: ਫ਼ਰਾਂਸ ਦੀ ਰਾਜ ਕ੍ਰਾਂਤੀ ਕਦੋਂ ਹੋਈ?

Answer:

1789 ਈ: ਵਿਚ ।

Exam Tips:

a) ਇਕ ਸਾਲ ਦਾ ਉੱਤਰ ਹੀ ਲਿਖੋ, ਕ੍ਰਾਂਤੀ ਦਾ ਸਾਲ 1789 ਹੈ।

 

Question 2: ਫ਼ਰਾਂਸੀਸੀ ਕ੍ਰਾਂਤੀ ਤੋਂ ਪਹਿਲਾਂ ਫ਼ਰਾਂਸ ਵਿਚ ਕਿਹੜੇ ਵਰਗ ਨੂੰ ਵਿਸ਼ੇਸ਼ ਅਧਿਕਾਰ ਪ੍ਰਾਪਤ ਸਨ?

Answer:

ਸਾਮੰਤ ਵਰਗ ਨੂੰ।

Exam Tips:

a) ਵਿਸ਼ੇਸ਼ ਅਧਿਕਾਰ ਸਾਮੰਤ ਵਰਗ ਕੋਲ ਸਨ, ਇਸ ਲਈ ਉੱਤਰ ਵਿਚ ਸਿਰਫ਼ ਸਾਮੰਤ ਵਰਗ ਲਿਖੋ।

 

Question 3: ਫ਼ਰਾਂਸੀਸੀ ਕ੍ਰਾਂਤੀ ਦੇ ਸਮੇਂ ਫ਼ਰਾਂਸ ਦਾ ਸ਼ਾਸਕ ਕੌਣ ਸੀ? ਉਸਦਾ ਸੰਬੰਧ ਕਿਹੜੇ ਰਾਜਵੰਸ਼ ਨਾਲ ਸੀ?

Answer:

ਲੂ ਈ ਸੌਲ੍ਹ ਵਾਂ, ਬੂਰਥੋਂ ਰਾਜਵੰਸ਼

Exam Tips:

a) ਲੂਈ 16ਵਾਂ ਬੂਰਬੋਂ ਰਾਜਵੰਸ਼ ਦਾ ਸੀ; ਸਾਲ ਅਤੇ ਵੰਸ਼ ਦੋਵੇਂ ਯਾਦ ਰੱਖੋ।

 

Question 4: ਫ਼ਰਾਂਸੀਸੀ ਕ੍ਰਾਂਤੀ ਦੇ ਸਮੇਂ ਫ਼ਰਾਂਸ ਦੇ ਸਮਾਜ ਵਿਚ ਸਭ ਤੋਂ ਵਧੇਰੇ ਸ਼ਕਤੀਸ਼ਾਲੀ ਸਨ?

Answer:

ਸਾਮੰਤ, ਚਰਚ।

Exam Tips:

a) ਸਭ ਤੋਂ ਸ਼ਕਤੀਸ਼ਾਲੀ ਵਰਗ ਸਾਮੰਤ ਅਤੇ ਚਰਚ ਸਨ; ਦੋਵੇਂ ਨਾਮ ਲਿਖੋ।

 

Question 5: ਰੋਮਨ ਕੈਥੋਲਿਕ ਚਰਚ ਦਾ ਸਭ ਤੋਂ ਵੱਡਾ ਅਧਿਕਾਰੀ ਕੌਣ ਸੀ?

Answer:

ਪੋਪ।

Exam Tips:

a) ਰੋਮਨ ਕੈਥੋਲਿਕ ਚਰਚ ਦਾ ਸਭ ਤੋਂ ਵੱਡਾ ਅਧਿਕਾਰੀ ਪੋਪ ਸੀ।

 

Question 6: ਫ਼ਰਾਂਸੀਸੀ ਕ੍ਰਾਂਤੀ ਦੇ ਸਮੇਂ ਫ਼ਰਾਂਸ ਦੀ ਸੰਸਦ ਕਿਹੜੇ ਨਾਂ ਨਾਲ ਪ੍ਰਸਿੱਧ ਸੀ?

Answer:

ਸਟੇਟਸ ਜਨਰਲ ਨੂੰ

Exam Tips:

a) ਫ਼ਰਾਂਸ ਦੀ ਸੰਸਦ ਨੂੰ ਸਟੇਟਸ ਜਨਰਲ ਕਿਹਾ ਜਾਂਦਾ ਸੀ, ਪੈਰਿਸ ਪਾਰਲੀਮੈਂਟ ਨਾਲ ਨਾ ਉਲਝਾਓ।

 

Question 7: ਲੂ ਈ ਸੋਲ੍ਹ ਵੇਂ ਦਾ ਨਿਵਾਸ ਸਥਾਨ ਕਿੱਥੇ ਸੀ?

Answer:

ਵਰਸਾਇ ਵਿਚ ।

Exam Tips:

a) ਲੂਈ 16ਵੇਂ ਦਾ ਮੁੱਖ ਨਿਵਾਸ ਵਰਸਾਇ ਦਾ ਵਿਸ਼ਾਲ ਮਹਿਲ ਸੀ।

 

Question 8: ਫ਼ਰਾਂਸੀਸੀ ਕ੍ਰਾਂਤੀ ਦੇ ਸਮੇਂ ਫ਼ਰਾਂਸ ਵਿਚ ਕਿਸ ਤਰ੍ਹਾਂ ਦੀ ਸ਼ਾਸਨ ਪ੍ਰਣਾਲੀ ਸੀ?

Answer:

ਨਿਰੰਕੁਸ਼, ਰਾਜਤੰਤਰ।

Exam Tips:

a) ਉਸ ਸਮੇਂ ਫ਼ਰਾਂਸ ਵਿਚ ਨਿਰੰਕੁਸ਼ ਰਾਜਤੰਤਰ ਸੀ, ਇਹ ਸ਼ਬਦ ਯਾਦ ਰੱਖੋ।

 

Question 9: ਫ਼ਰਾਂਸੀਸੀ ਕ੍ਰਾਂਤੀ ਨੂੰ ਜਨਮ ਦੇਣ ਵਾਲੇ ਦੋ ਪ੍ਰਮੁੱਖ ਦਾਰਸ਼ਨਿਕਾਂ ਦੇ ਨਾਂ ਦੱਸੋ।

Answer:

ਮਾਨਟੈਸਕਿਊ, ਰੂਸੋ ।

Exam Tips:

a) ਦੋ ਦਾਰਸ਼ਨਿਕ ਮਾਂਤੇਸਕਿਉ ਅਤੇ ਰੂਸੋ ਹਨ, ਦੋਵੇਂ ਨਾਮ ਇਕੱਠੇ ਲਿਖੋ।

 

Question 10: ਰੂਸੋ ਨੇ ਕਿਹੜੀ ਗੱਲ ਤੇ ਵਧੇਰੇ ਜ਼ੋਰ ਦਿੱਤਾ?

Answer:

ਮਨੁੱਖਾਂ ਦੀ ਸਮਾਨਤਾ ‘ਤੇ।

Exam Tips:

a) ਰੂਸੋ ਨੇ ਮਨੁੱਖਾਂ ਦੀ ਸਮਾਨਤਾ ਉੱਤੇ ਸਭ ਤੋਂ ਵੱਧ ਜ਼ੋਰ ਦਿੱਤਾ।

 

Question 11: ਰੂਸੋ ਦੁਆਰਾ ਲਿਖਿਤ ਗ੍ਰੰਥ ਦਾ ਨਾਂ ਲਿਖੋ।

Answer:

ਦ ਸੋਸ਼ਲ ਕਾਨਟ੍ਰੈਕਟ (ਸਮਾਜਿਕ ਸਮਝੌਤਾ)।

Exam Tips:

a) ਰੂਸੋ ਦੀ ਪ੍ਰਸਿੱਧ ਕਿਤਾਬ ਦ ਸੋਸ਼ਲ ਕਾਨਟ੍ਰੈਕਟ ਹੈ।

 

Question 12: ਮਾਨਟੈਸਕਿਊ ਨੇ ਕਿਹੜੇ ਗ੍ਰੰਥ ਦੀ ਰਚਨਾ ਕੀਤੀ ਸੀ?

Answer:

“The Spirit of Laws’ (ਕਾਨੂੰਨ ਦੀ ਆਤਮਾ)।

Exam Tips:

a) ਮਾਂਤੇਸਕਿਉ ਦੀ ਰਚਨਾ The Spirit of Laws ਹੈ, ਅਨੁਵਾਦ ਨਾਲ ਲਿਖੋ।

 

Question 13: ਮੇਰੀ ਐਂਟੋਨਿਟੀ ਕੌਣ ਸੀ?

Answer:

ਲੂ ਈ 16ਵੇਂ ਦੀ ਪਤਨੀ।

Exam Tips:

a) ਮੇਰੀ ਐਂਟੋਨਿਟੀ ਲੂਈ 16ਵੇਂ ਦੀ ਪਤਨੀ ਸੀ।

 

Question 14: ਫ਼ਰਾਂਸ ਦੀ ਭੂਮੀ ਤੇ ਕਿੰਨਾ ਭਾਗ ਚਰਚ ਦੀ ਸੰਪੱਤੀ ਸੀ?

Answer:

1/5 ਭਾਗ।

Exam Tips:

a) ਚਰਚ ਕੋਲ ਫ਼ਰਾਂਸ ਦੀ ਭੂਮੀ ਦਾ ਪੰਜਵਾਂ ਹਿੱਸਾ (1/5) ਸੀ।

 

Question 15: ਫ਼ਰਾਂਸੀਸੀ ਕ੍ਰਾਂਤੀ ਤੋਂ ਪਹਿਲਾਂ ਫ਼ਰਾਂਸ ਵਿਚ ਰਾਜ ਅਤੇ ਸੈਨਾ ਦੇ ਮਹੱਤਵਪੂਰਨ ਅਹੁਦਿਆਂ ਤੇ ਕਿਸਦਾ ਅਧਿਕਾਰ ਸੀ?

Answer:

ਸਾਮੰਤਾਂ ਦਾ।

Exam Tips:

a) ਰਾਜ ਅਤੇ ਸੈਨਾ ਦੇ ਵੱਡੇ ਅਹੁਦੇ ਸਾਮੰਤਾਂ ਦੇ ਹੱਥ ਸਨ।

 

Question 16: ਫ਼ਰਾਂਸ ਦੇ ਕਿਸ ਦਾਰਸ਼ਨਿਕ ਨੂੰ ਦਾਰਸ਼ਨਿਕਾਂ ਦਾ ਸਮਰਾਟ ਕਿਹਾ ਜਾਂਦਾ ਹੈ?

Answer:

ਵਾਲਟੇਅਰ ਨੂੰ।

Exam Tips:

a) ਵਾਲਟੇਅਰ ਨੂੰ ਦਾਰਸ਼ਨਿਕਾਂ ਦਾ ਸਮਰਾਟ ਕਿਹਾ ਜਾਂਦਾ ਹੈ, ਇਹ ਨਾਮ ਯਾਦ ਰੱਖੋ।

 

Question 17: ਫ਼ਰਾਂਸੀਸੀ ਕ੍ਰਾਂਤੀ ਦਾ ਫ਼ਰਾਂਸ ‘ਤੇ ਕੋਈ ਇਕ ਪ੍ਰਭਾਵ ਦੱਸੋ।

Answer:

ਨਿਰੰਕੁਸ਼ ਰਾਜਤੰਤਰ ਦਾ ਪਤਨ।

Exam Tips:

a) ਕ੍ਰਾਂਤੀ ਦਾ ਇਕ ਪ੍ਰਭਾਵ ਨਿਰੰਕੁਸ਼ ਰਾਜਤੰਤਰ ਦਾ ਪਤਨ ਸੀ।

 

Question 18: ਫ਼ਰਾਂਸੀਸੀ ਕ੍ਰਾਂਤੀ ਦੇ ਤਿੰਨ ਪ੍ਰਮੁੱਖ ਸਿਧਾਂਤ ਕਿਹੜੇ-ਕਿਹੜੇ ਸਨ?

Answer:

ਸਮਾਨਤਾ, ਸੁਤੰਤਰਤਾ, ਭਾਈਚਾਰਾ।

Exam Tips:

a) ਤਿੰਨ ਸਿਧਾਂਤ ਸਮਾਨਤਾ, ਸੁਤੰਤਰਤਾ ਅਤੇ ਭਾਈਚਾਰਾ ਹਨ, ਇਹ ਕ੍ਰਮ ਵਿਚ ਲਿਖੋ।

 

Question 19: ਰਾਸ਼ਟਰੀ ਸਭਾ ਦਾ ਨਾਂ ਸੰਵਿਧਾਨ ਸਭਾ ਕਦੋਂ ਰੱਖਿਆ ਗਿਆ?

Answer:

9 ਜੁਲਾਈ, 1789 ਈ:।

Exam Tips:

a) 9 ਜੁਲਾਈ 1789 ਨੂੰ ਰਾਸ਼ਟਰੀ ਸਭਾ ਦਾ ਨਾਮ ਸੰਵਿਧਾਨ ਸਭਾ ਰੱਖਿਆ ਗਿਆ।

 

Question 20: ਰਾਸ਼ਟਰੀ ਸਭਾ ਬੁਲਾਉਣ ਦਾ ਕੀ ਉਦੇਸ਼ ਸੀ?

Answer:

ਕਰ ਲਗਾਉਣਾ।

Exam Tips:

a) ਰਾਸ਼ਟਰੀ ਸਭਾ ਨੂੰ ਕਰ ਲਗਾਉਣ ਦੇ ਉਦੇਸ਼ ਨਾਲ ਬੁਲਾਇਆ ਗਿਆ ਸੀ, ਇਸਦਾ ਸਿੱਧਾ ਉੱਤਰ ਦਿਓ।

 

Question 21: ਤੁਰਗਾਂ ਦੁਆਰਾ ਕੀਤਾ ਗਿਆ ਇਕ ਵਿੱਤੀ ਸੁਧਾਰ ਲਿਖੋ।

Answer:

ਕਰਮਚਾਰੀਆਂ ਦੀ ਗਿਣਤੀ ਵਿਚ ਕਮੀ।

Exam Tips:

a) ਤੁਰਗੋ (Turgot) ਦਾ ਵਿੱਤੀ ਸੁਧਾਰ ਕਰਮਚਾਰੀਆਂ ਦੀ ਗਿਣਤੀ ਘਟਾਉਣ ਦਾ ਸੀ।

 

Question 22: ਸਟੇਟਸ ਜਨਰਲ ਦਾ ਇਜਲਾਸ ਬੁਲਾਉਣ ਤੋਂ ਪਹਿਲਾਂ ਲੂ ਈ 16ਵੇਂ ਨੇ ਕਿਹੜੀ ਸਭਾ ਬੁਲਾਈ?

Answer:

ਪੈਰਿਸ ਦੀ ਪਾਰਲੀਮੈਂਟ।

Exam Tips:

a) ਪੈਰਿਸ ਦੀ ਪਾਰਲੀਮੈਂਟ ਲੂਈ 16ਵੇਂ ਨੇ ਸਟੇਟਸ ਜਨਰਲ ਤੋਂ ਪਹਿਲਾਂ ਬੁਲਾਈ ਸੀ।

 

Question 23: ਪੈਰਿਸ ਦੀ ਪਾਰਲੀਮੈਂਟ ਕਿਉਂ ਬੁਲਾਈ ਗਈ?

Answer:

ਕਰ ਲਗਾਉਣ ਲਈ।

Exam Tips:

a) ਪੈਰਿਸ ਦੀ ਪਾਰਲੀਮੈਂਟ ਨਵਾਂ ਕਰ ਲਗਾਉਣ ਲਈ ਬੁਲਾਈ ਗਈ ਸੀ।

 

Question 24: ਸਟੇਟਸ ਜਨਰਲ ਦਾ ਇਜਲਾਸ ਕਦੋਂ ਹੋਇਆ?

Answer:

17 ਜੁਲਾਈ, 1789 ਈ: ਪਾਠ-ਪੁਸਤਕ ਅਨੁਸਾਰ ।

Exam Tips:

a) ਪਾਠ-ਪੁਸਤਕ ਅਨੁਸਾਰ ਤਾਰੀਖ਼ ਦਰਜ ਹੈ; ਸਟੇਟਸ ਜਨਰਲ ਦਾ ਇਜਲਾਸ ਆਮ ਤੌਰ ਤੇ 5 ਮਈ 1789 ਨੂੰ ਸ਼ੁਰੂ ਹੋਇਆ ਮੰਨਿਆ ਜਾਂਦਾ ਹੈ, ਪੁਸ਼ਟੀ ਕਰੋ।

 

Question 25: ਟੈਨਿਸ ਕੋਰਟ (ਫਰਾਂਸ) ਵਿਚ ਜਨ ਸਾਧਾਰਨ ਦੇ ਪ੍ਰਤੀਨਿਧਾਂ ਨੇ ਕਿਹੜੇ ਵਿਸ਼ੇ ਵਿਚ ਸਹੁੰ ਚੁੱਕੀ?

Answer:

ਸੰਵਿਧਾਨ ਬਣਾਉਣ ਦੀ।

Exam Tips:

a) ਟੈਨਿਸ ਕੋਰਟ ਵਿਚ ਸਹੁੰ ਸੰਵਿਧਾਨ ਬਣਾਉਣ ਦੀ ਸੀ।

 

Question 26: ਫ਼ਰਾਂਸ ਵਿਚ ਮਨੁੱਖੀ ਅਤੇ ਨਾਗਰਿਕ ਅਧਿਕਾਰਾਂ ਦੀ ਘੋਸ਼ਣਾ ਕਿਸਨੇ ਕੀਤੀ?

Answer:

ਰਾਸ਼ਟਰੀ ਮਹਾਂਸਭਾ ਨੇ।

Exam Tips:

a) ਮਨੁੱਖੀ ਅਤੇ ਨਾਗਰਿਕ ਅਧਿਕਾਰਾਂ ਦੀ ਘੋਸ਼ਣਾ ਰਾਸ਼ਟਰੀ ਮਹਾਂਸਭਾ ਨੇ ਕੀਤੀ ਸੀ।

 

Question 27: ਬੈਸਟੀਲ ਦਾ ਪਤਨ ਕਦੋਂ ਹੋਇਆ?

Answer:

14 ਜੁਲਾਈ, 1789 ਈ: ।

Exam Tips:

a) ਬੈਸਟੀਲ ਦੇ ਪਤਨ ਦਾ ਦਿਨ 14 ਜੁਲਾਈ 1789 ਹੈ, ਦਿਨ ਅਤੇ ਮਹੀਨਾ ਦੋਵੇਂ ਲਿਖੋ।

 

Question 28: ਫ਼ਰਾਂਸੀਸੀ ਕ੍ਰਾਂਤੀ ਦਾ ਆਰੰਭ ਕਿਹੜੀ ਘਟਨਾ ਤੋਂ ਮੰਨਿਆਂ ਜਾਂਦਾ ਹੈ?

Answer:

ਬੈਸਟੀਲ ਦੇ ਪਤਨ ਤੋਂ।

Exam Tips:

a) ਬੈਸਟੀਲ ਦੇ ਪਤਨ ਨੂੰ ਕ੍ਰਾਂਤੀ ਦਾ ਆਰੰਭ ਮੰਨਿਆ ਜਾਂਦਾ ਹੈ।

 

Question 29: ਫ਼ਰਾਂਸ ਦੀ ਰਾਸ਼ਟਰੀ ਸਵੈ ਸੇਵਕ ਸੈਨਾ ਦਾ ਮੁਖੀ ਕੌਣ ਸੀ?

Answer:

ਲਫਾਏਤ।

Exam Tips:

a) ਰਾਸ਼ਟਰੀ ਸਵੈ-ਸੇਵਕ ਸੈਨਾ ਦਾ ਮੁਖੀ ਲਫਾਏਤ ਸੀ।

 

Question 30: ਰਾਜਾ ਨੂੰ ਵਰਸਾਇ ਤੋਂ ਪੈਰਿਸ ਕੌਣ ਲਿਆਇਆ?

Answer:

ਇਸਤਰੀਆਂ ਦਾ ਜਲੂ ਸ।

Exam Tips:

a) ਔਰਤਾਂ ਦੇ ਜਲੂਸ ਨੇ ਰਾਜਾ ਨੂੰ ਵਰਸਾਇ ਤੋਂ ਪੈਰਿਸ ਲਿਆਂਦਾ ਸੀ।

 

Question 31: ਰਾਸ਼ਟਰੀ ਸੰਵਿਧਾਨ ਸਭਾ ਨੇ ਸੰਵਿਧਾਨ ਕਦੋਂ ਤਿਆਰ ਕੀਤਾ?

Answer:

1791 ਈ: ਵਿਚ ।

Exam Tips:

a) ਰਾਸ਼ਟਰੀ ਸੰਵਿਧਾਨ ਸਭਾ ਨੇ ਸੰਵਿਧਾਨ 1791 ਵਿਚ ਤਿਆਰ ਕੀਤਾ।

 

Question 32: ਰੋਂਦਿਸਤ ਕਲੱਬ ਦੇ ਮੈਂਬਰ ਕਿਹੜੀ ਵਿਚਾਰਧਾਰਾ ਦੇ ਪੱਖਪਾਤੀ ਸਨ?

Answer:

ਗਣਤੰਤਰਵਾਦੀ ਵਿਚਾਰਧਾਰਾ।

Exam Tips:

a) ਰੋਂਦਿਸਤ (ਜਿਰੋਂਦਿਸਤ) ਕਲੱਬ ਦੇ ਮੈਂਬਰ ਗਣਤੰਤਰਵਾਦੀ ਵਿਚਾਰਧਾਰਾ ਦੇ ਸਨ।

 

Question 33: ਪਹਿਲੀ ਵਾਰ ਫ਼ਰਾਂਸ ਦੀ ਜਨਤਾ ਨੇ ਕਿਹੜੇ ਦਿਨ ਰਾਜਮਹਿਲ ਨੂੰ ਘੇਰਿਆ?

Answer:

20 ਜੂਨ, 1792 ਈ:

Exam Tips:

a) ਪਹਿਲੀ ਵਾਰ 20 ਜੂਨ 1792 ਨੂੰ ਰਾਜਮਹਿਲ ਘੇਰਿਆ ਗਿਆ ਸੀ।

 

Question 34: ਪੈਰਿਸ ਦੀ ਭੀੜ ਨੇ ਦੂਜੀ ਵਾਰ ਰਾਜਾ ਦੇ ਮਹਿਲ ਨੂੰ ਕਦੋਂ ਘੇਰਿਆ ?

Answer:

10 ਅਗਸਤ, 1792 ਈ: ।

Exam Tips:

a) ਦੂਜੀ ਵਾਰ 10 ਅਗਸਤ 1792 ਨੂੰ ਪੈਰਿਸ ਦੀ ਭੀੜ ਨੇ ਮਹਿਲ ਘੇਰਿਆ।

 

Question 35: ਫ਼ਰਾਂਸ ਦੇ ਰਾਜਾ ਨੂੰ ਕਿਸਦੇ ਸ਼ਾਸਨ ਦੁਆਰਾ ਬੰਦੀ ਬਣਾਇਆ ਗਿਆ?

Answer:

ਵਿਧਾਨ ਸਭਾ ਦੇ ਸ਼ਾਸਨ ਦੁਆਰਾ।

Exam Tips:

a) ਰਾਜੇ ਨੂੰ ਵਿਧਾਨ ਸਭਾ ਦੇ ਸ਼ਾਸਨ ਦੁਆਰਾ ਬੰਦੀ ਬਣਾਇਆ ਗਿਆ ਸੀ।

 

Question 36: ਫ਼ਰਾਂਸੀਸੀ ਵਿਧਾਨ ਸਭਾ ਦਾ ਸਭ ਤੋਂ ਪ੍ਰਮੁੱਖ ਕੰਮ ਕੀ ਸੀ?

Answer:

ਰਾਜਤੰਤਰ ਦਾ ਖਾਤਮਾ।

Exam Tips:

a) ਵਿਧਾਨ ਸਭਾ ਦਾ ਪ੍ਰਮੁੱਖ ਕੰਮ ਰਾਜਤੰਤਰ ਦਾ ਖ਼ਾਤਮਾ ਸੀ।

 

Question 37: ਵਿਧਾਨ ਸਭਾ ਦੁਆਰਾ ਰਾਜਤੰਤਰਵਾਦੀਆਂ ਦੀ ਹੱਤਿਆ ਦੀ ਘਟਨਾ ਨੂੰ ਕਿਸ ਨਾਂ ਨਾਲ ਪੁਕਾਰਿਆ ਜਾਂਦਾ ਹੈ?

Answer:

ਸਤੰਬਰ ਹੱਤਿਆਕਾਂਡ।

Exam Tips:

a) ਵਿਧਾਨ ਸਭਾ ਵੱਲੋਂ ਰਾਜਤੰਤਰਵਾਦੀਆਂ ਦੀ ਹੱਤਿਆ ਨੂੰ ਸਤੰਬਰ ਹੱਤਿਆਕਾਂਡ ਕਿਹਾ ਜਾਂਦਾ ਹੈ।

 

Question 38: ਰਾਸ਼ਟਰੀ ਸੰਮੇਲਨ ਨੇ ਫ਼ਰਾਂਸ ਵਿਚ ਕਿਹੋ ਜਿਹੀ ਸ਼ਾਸਨ ਪ੍ਰਣਾਲੀ ਕਾਇਮ ਕੀਤੀ?

Answer:

ਗਣਤੰਤਰੀ।

Exam Tips:

a) ਰਾਸ਼ਟਰੀ ਸੰਮੇਲਨ ਨੇ ਫ਼ਰਾਂਸ ਵਿਚ ਗਣਤੰਤਰੀ ਸ਼ਾਸਨ ਕਾਇਮ ਕੀਤਾ।

 

Question 39: ਰਾਸ਼ਟਰੀ ਸੰਮੇਲਨ ਦੁਆਰਾ ਜਾਰੀ ਨਵੇਂ ਕੈਲੰ ਡਰ ਦੀ ਪਹਿਲੀ ਮਿਤੀ ਕਦੋਂ ਤੋਂ ਆਰੰਭ ਹੋਈ?

Answer:

22 ਸਤੰਬਰ, 1979 ਈ: ਪਾਠ-ਪੁਸਤਕ ਅਨੁਸਾਰ ।

Exam Tips:

a) ਸਰੋਤ ਵਿਚ 1979 ਲਿਖਿਆ ਹੈ (ਪਾਠ-ਪੁਸਤਕ ਅਨੁਸਾਰ), ਇਹ ਸ਼ਾਇਦ 1792 ਹੋਵੇ, ਪੁਸ਼ਟੀ ਕਰੋ।

 

Question 40: ਰਾਸ਼ਟਰੀ ਸੰਮੇਲਨ ਨੇ ਲੂ ਈ 16ਵੇਂ ਲਈ ਕੀ ਸਜ਼ਾ ਨਿਸ਼ਚਿਤ ਕੀਤੀ?

Answer:

ਮੌਤ ਦੀ ਸਜ਼ਾ।

Exam Tips:

a) ਰਾਸ਼ਟਰੀ ਸੰਮੇਲਨ ਨੇ ਲੂਈ 16ਵੇਂ ਲਈ ਮੌਤ ਦੀ ਸਜ਼ਾ ਨਿਸ਼ਚਿਤ ਕੀਤੀ ਸੀ।

 

Question 41: ਲੂ ਈ 16ਵੇਂ ਨੂੰ ਮੌਤ ਦੀ ਸਜ਼ਾ ਕਦੋਂ ਦਿੱਤੀ ਗਈ?

Answer:

1793 ਈ: ਵਿਚ ।

Exam Tips:

a) ਲੂਈ 16ਵੇਂ ਨੂੰ ਮੌਤ ਦੀ ਸਜ਼ਾ 1793 ਵਿਚ ਦਿੱਤੀ ਗਈ।

 

Question 42: ਰਾਸ਼ਟਰੀ ਸੰਮੇਲਨ ਦੇ ਸ਼ਾਸਨ ਕਾਲ ਵਿਚ ਫ਼ਰਾਂਸ ਦੇ ਦੋ ਪ੍ਰਮੁੱਖ ਰਾਜਨੀਤਿਕ ਦਲ ਕਿਹੜੇ-ਕਿਹੜੇ ਸਨ?

Answer:

ਜਿਰੋਂਦਿਸਤ ਅਤੇ ਜੈਕੋਬਿਨ।

Exam Tips:

a) ਸੰਮੇਲਨ ਦੇ ਸਮੇਂ ਦੇ ਦੋ ਮੁੱਖ ਦਲ ਜਿਰੋਂਦਿਸਤ ਅਤੇ ਜੈਕੋਬਿਨ ਸਨ।

 

Question 43: ਫ਼ਰਾਂਸ ਦੇ ਰਾਸ਼ਟਰੀ ਸੰਮੇਲਨ ਨੇ ਅੰਦਰੂਨੀ ਦੁਸ਼ਮਣਾਂ ਦਾ ਸਾਹਮਣਾ ਕਰਨ ਲਈ ਕਿਹੜੀ ਸਮਿਤੀ ਦੀ ਸਥਾਪਨਾ ਕੀਤੀ?

Answer:

ਸਰਵਜਨਿਕ ਰੱਖਿਆ ਸਮਿਤੀ।

Exam Tips:

a) ਅੰਦਰੂਨੀ ਦੁਸ਼ਮਣਾਂ ਨਾਲ ਨਜਿੱਠਣ ਲਈ ਸਰਵਜਨਿਕ ਰੱਖਿਆ ਸਮਿਤੀ ਬਣਾਈ ਗਈ।

 

Question 44: ਰਾਸ਼ਟਰੀ ਸੰਮੇਲਨ ਨੇ ਨਾਪ-ਤੋਲ ਦੀ ਕਿਹੜੀ ਨਵੀਂ ਵਿਧੀ ਅਪਣਾਈ?

Answer:

ਦਸ਼ਮਲਵ ਵਿਧੀ।

Exam Tips:

a) ਨਾਪ-ਤੋਲ ਦੀ ਨਵੀਂ ਵਿਧੀ ਦਸ਼ਮਲਵ ਵਿਧੀ ਸੀ।

 

Question 45: ਫ਼ਰਾਂਸ ਵਿਚ “ਆਤੰਕ ਦਾ ਰਾਜ ਲਗਪਗ ਕਿੰਨੇ ਸਾਲ ਚੱਲਿਆ?

Answer:

ਇਕ ਸਾਲ

Exam Tips:

a) ਆਤੰਕ ਦਾ ਰਾਜ ਲਗਭਗ ਇਕ ਸਾਲ (1793-94) ਚੱਲਿਆ।

 

Question 46: ਫ਼ਰਾਂਸ ਵਿਚ “ਆਤੰਕ ਦਾ ਰਾਜ’ ਕਿਹੜੇ ਰਾਜਨੀਤਿਕ ਦਲ ਨੇ ਕਾਇਮ ਕੀਤਾ?

Answer:

ਜੈਕੋਬਿਨ ਦਲ।

Exam Tips:

a) ਆਤੰਕ ਦਾ ਰਾਜ ਜੈਕੋਬਿਨ ਦਲ ਨੇ ਕਾਇਮ ਕੀਤਾ ਸੀ।

 

Question 47: ਸਾਧਾਰਨ ਸੁਰੱਖਿਆ ਸਮਿਤੀ (ਆਤੰਕ ਦਾ ਰਾਜ ਦੀ ਸਥਾਪਨਾ ਕਦੋਂ ਹੋਈ?

Answer:

1792 ਈ: ਵਿੱਚ ਪਾਠ-ਪੁਸਤਕ ਅਨੁਸਾਰ ।

Exam Tips:

a) ਪਾਠ-ਪੁਸਤਕ ਅਨੁਸਾਰ 1792 ਲਿਖਿਆ ਹੈ; ਆਮ ਤੌਰ ਤੇ ਸਮਿਤੀ ਅਪ੍ਰੈਲ 1793 ਵਿਚ ਬਣੀ ਮੰਨੀ ਜਾਂਦੀ ਹੈ, ਪੁਸ਼ਟੀ ਕਰੋ।

 

Question 48: ਕ੍ਰਾਂਤੀਕਾਰੀ ਨਿਆਂਲਿਆ ਆਤੰਕ ਦਾ ਰਾਜ ਦੀ ਸਥਾਪਨਾ ਕਦੋਂ ਹੋਈ?

Answer:

1793 ਈ: ਵਿੱਚ।

Exam Tips:

a) ਕ੍ਰਾਂਤੀਕਾਰੀ ਨਿਆਂਲਿਆ ਤੇ ਆਤੰਕ ਦਾ ਰਾਜ 1793 ਵਿਚ ਸ਼ੁਰੂ ਹੋਏ।

 

Question 49: ਉਹ ਚੌਂਕ ਕਿਸ ਨਾਂ ਨਾਲ ਪ੍ਰਸਿੱਧ ਸੀ ਜਿੱਥੇ ਆਤੰਕ ਦੇ ਰਾਜ ਵਿਚ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਜਾਂਦਾ ਸੀ?

Answer:

ਕ੍ਰਾਂਤੀ ਚੌਂਕ।

Exam Tips:

a) ਪਾਠ-ਪੁਸਤਕ ਅਨੁਸਾਰ ਚੌਂਕ ਦਾ ਨਾਮ ਕ੍ਰਾਂਤੀ ਚੌਂਕ ਹੈ, ਇਹ ਨਾਮ ਯਾਦ ਰੱਖੋ।

 

Question 50: ਰਾਸ਼ਟਰੀ ਸੰਮੇਲਨ ਨੇ ਪੈਰਿਸ ਵਿਚ ਕ੍ਰਾਂਤੀ ਦੇ ਵਿਰੋਧੀਆਂ ਦਾ ਅੰਤ ਕਰਨ ਲਈ ਕਿਹੜਾ ਮਹੱਤਵਪੂਰਨ ਐਕਟ ਬਣਾਇਆ?

Answer:

ਲਾ ਆਫ ਸਸਪੈਕਟ।

Exam Tips:

a) ਲਾ ਆਫ ਸਸਪੈਕਟ ਕ੍ਰਾਂਤੀ ਦੇ ਵਿਰੋਧੀਆਂ ਦਾ ਅੰਤ ਕਰਨ ਲਈ ਬਣਿਆ ਸੀ।

 

Question 51: ਦਾਂਤੇ ਨੂੰ ਮੌਤ ਦੀ ਸਜ਼ਾ ਕਦੋਂ ਦਿੱਤੀ ਗਈ?

Answer:

ਅਪਰੈਲ, 1774 ਈ: ਪਾਠ-ਪੁਸਤਕ ਅਨੁਸਾਰ ।

Exam Tips:

a) ਦਾਂਤੇ ਦੀ ਮੌਤ ਦੀ ਸਜ਼ਾ ਪਾਠ-ਪੁਸਤਕ ਅਨੁਸਾਰ 1774 ਲਿਖੀ ਹੈ, ਪਰ ਉਹ 1794 ਵਿਚ ਫਾਂਸੀ ਚੜ੍ਹਿਆ ਸੀ; ਪੁਸ਼ਟੀ ਕਰੋ।

 

Question 52: ਕਿਹੜਾ ਯੁੱਧ ਜਿਰੋਂਦਿਸਤ ਦਲ ਦੇ ਪਤਨ ਦਾ ਕਾਰਨ ਬਣਿਆ?

Answer:

ਆਸਟਰੀਆ-ਫਰਾਂਸ ਯੁੱਧ ।

Exam Tips:

a) ਆਸਟਰੀਆ-ਫਰਾਂਸ ਯੁੱਧ ਨੇ ਜਿਰੋਂਦਿਸਤ ਦਲ ਦਾ ਪਤਨ ਕਰਵਾਇਆ।

 

Question 53: ਪੈਰਿਸ ਕੰਯੂਨ ਤੇ ਕਿਹੜੇ ਰਾਜਨੀਤਿਕ ਦਲ ਦਾ ਪ੍ਰਭਾਵ ਸੀ?

Answer:

ਜੈਕੋਬਿਨ ਦਲ।

Exam Tips:

a) ਪੈਰਿਸ ਕੰਯੂਨ ਉੱਤੇ ਜੈਕੋਬਿਨ ਦਲ ਦਾ ਪ੍ਰਭਾਵ ਸੀ।

 

ਮਹੱਤਵਪੂਰਨ ਪ੍ਰਸ਼ਨ – ਵੱਡੇ ਉੱਤਰਾਂ ਵਾਲੇ ਪ੍ਰਸ਼ਨ

Question 1: ਫ਼ਰਾਂਸੀ ਸਮਾਜ ਦੇ ਕਿਹੜੇ ਤਬਕਿਆਂ (ਵਰਗਾਂ ਨੂੰ ਸ਼ਾਂਤੀ ਦਾ ਫਾਇਦਾ ਲਾਭ ਮਿਲਿਆ? ਕਿਹੜੇ ਸਮੂਹ ਸੱਤਾ ਛੱਡਣ ਲਈ ਮਜ਼ਬੂਰ ਹੋ ਗਏ? ਸ਼ਾਂਤੀ ਦੇ ਨਤੀਜਿਆਂ ਨਾਲ ਕਿਹੜੇ ਸਮੂਹਾਂ ਨੂੰ ਨਿਰਾਸ਼ਾ ਹੋਈ ਹੋਵੇਗੀ?

Answer:

ਫ਼ਰਾਂਸੀਸੀ ਕ੍ਰਾਂਤੀ ਨਾਲ ਮਜ਼ਦੂਰ ਵਰਗ ਅਤੇ ਕਿਸਾਨ ਵਰਗ ਨੂੰ ਲਾਭ ਪਹੁੰਚਿਆ। ਇਸਦਾ ਕਾਰਨ ਇਹ ਸੀ ਕਿ ਇਹ ਸਮਾਜ ਦੇ ਸਭ ਤੋਂ ਸ਼ੋਸ਼ਿਤ ਵਰਗ ਸਨ ਕਰਾਂ ਦੇ ਬੋਝ ਨਾਲ ਦੱਬੀ ਆਮ ਜਨਤਾ ਨੂੰ ਵੀ ਰਾਹਤ ਮਿਲੀ ! ਸੁਤੰਤਰਤਾ ਅਤੇ ਸਮਾਨਤਾ ਦੀ ਕਾਮਨਾ ਕਰਨ ਵਾਲੇ ਲੋਕ ਵੀ ਖੁਸ਼ ਸਨ। ਕ੍ਰਾਂਤੀ ਨਾਲ ਅਭਿਜਾਤ ਵਰਗ ਨੂੰ ਸੱਤਾ ਛੱਡਣੀ ਪਈ। ਰਾਜਤੰਤਰ ਦਾ ਅੰਤ ਹੋ ਗਿਆ। ਜਗੀਰਦਾਰਾਂ। ‘ਸਾਮੰਤਾਂ ਅਤੇ ਚਰਚ ਨੂੰ ਆਪਣੇ ਵਿਸ਼ੇਸ਼ ਅਧਿਕਾਰਾਂ ਤੋਂ ਹੱਥ ਧੋਣਾ ਪਿਆ। ਕ੍ਰਾਂਤੀ ਨਾਲ ਅਭਿਜਾਤ ਵਰਗ ਨੂੰ ਹੀ ਨਿਰਾਸ਼ਾ ਹੋਈ ਹੋਵੇਗੀ। ਇਸਦੇ ਇਲਾਵਾ ਰਾਜਤੰਤਰ ਦੇ ਸਮਰਥਕਾਂ ਨੂੰ ਵੀ ਕ੍ਰਾਂਤੀ ਨੇ ਨਿਰਾਸ਼ ਹੀ ਕੀਤਾ ਹੋਵੇਗਾ।

Exam Tips:

a) ਕਿਸਾਨ ਅਤੇ ਮਜ਼ਦੂਰ ਵਰਗ ਨੂੰ ਲਾਭ, ਅਤੇ ਸਾਮੰਤ ਤੇ ਚਰਚ ਨੂੰ ਨੁਕਸਾਨ ਦੋਵੇਂ ਲਿਖੋ।
b) ਰਾਜਤੰਤਰ ਦੇ ਸਮਰਥਕ ਵੀ ਨਿਰਾਸ਼ ਹੋਏ, ਇਹ ਅੰਤਿਮ ਪੈਰਾ ਬਣਾਓ।

 

Question 2: ਲੂ ਈ 16ਵਾਂ (XVI) ਫ਼ਰਾਂਸ ਦਾ ਸਮਰਾਟ ਕਦੋਂ ਬਣਿਆ? ਉਸ ਸਮੇਂ ਫ਼ਰਾਂਸ ਦੀ ਆਰਥਿਕ ਦਸ਼ਾ ਕਿਹੋ ਜਿਹੀ ਸੀ? ਲੂ ਈ 16ਵੇਂ ਦੇ ਰਾਜਗੱਦੀ ਤੇ ਬੈਠਦੇ ਸਮੇਂ ਫ਼ਰਾਂਸ ਆਰਥਿਕ ਸੰਕਟ ਵਿਚ ਫਸਿਆ ਹੋਇਆ ਸੀ। ਇਸਨੂੰ ਸਪੱਸ਼ਟ ਕਰਨ ਲਈ ਕੋਈ ਤਿੰਨ ਬਿੰਦੂ ਲਿਖੋ।

Answer:

ਲੂ ਈ XVI 1774 ਈ: ਵਿਚ ਫ਼ਰਾਂਸ ਦਾ ਸਮਰਾਟ ਬਣਿਆ। ਉਸ ਸਮੇਂ ਉਸਦੀ ਉਮਰ ਸਿਰਫ 20 ਸਾਲ ਸੀ। ਉਸਦੇ ਰਾਜਗੱਦੀ ਤੇ ਬੈਠਣ ਸਮੇਂ ਫ਼ਰਾਂਸ ਦਾ ਖਜ਼ਾਨਾ ਖਾਲੀ ਸੀ। ਜਿਸਦੇ ਕਾਰਨ ਫਰਾਂਸ ਆਰਥਿਕ ਸੰਕਟ ਵਿਚ ਫਸਿਆ ਹੋਇਆ ਸੀ। ਇਸ ਆਰਥਿਕ ਸੰਕਟ ਲਈ ਮੁੱਖ ਤੌਰ ਤੇ ਹੇਠ ਲਿਖੇ ਕਾਰਜ ਉੱਤਰਦਾਈ ਸਨ – ਲੰ ਬੇ ਸਮੇਂ ਤਕ ਚੱਲੇ ਯੁੱਧਾਂ ਕਾਰਨ ਫ਼ਰਾਂਸ ਦੇ ਵਿੱਤੀ ਸੰਸਾਧਨ ਨਸ਼ਟ ਹੋ ਚੁੱਕੇ ਸਨ। ਵਰਸਾਇ ਦੇ ਵਿਸ਼ਾਲ ਮਹਿਲ ਅਤੇ ਰਾਜ ਦਰਬਾਰ ਦੀ ਸ਼ਾਨੋ-ਸ਼ੌਕਤ ਬਣਾਏ ਰੱਖਣ ਲਈ ਧਨ ਪਾਣੀ ਦੀ ਤਰ੍ਹਾਂ ਵਹਾਇਆ ਜਾ ਰਿਹਾ ਸੀ। ਫ਼ਰਾਂਸ ਨੇ ਅਮਰੀਕਾ ਦੇ 13 ਉਪਨਿਵੇਸ਼ਾਂ ਨੂੰ ਆਪਣੇ ਸਾਂਝੇ ਦੁਸ਼ਮਣ ਬ੍ਰਿਟੇਨ ਤੋਂ ਸੁਤੰਤਰ ਕਰਾਉਣ ਵਿਚ ਸਹਾਇਤਾ ਦਿੱਤੀ ਸੀ। ਇਸ ਯੁੱਧ ਦੇ ਚਲਦੇ ਫ਼ਰਾਂਸ ‘ਤੇ ਦਸ ਅਰਬ ਲਿਬਰੇ ਤੋਂ ਵੱਧ ਦਾ ਕਰਜ਼ ਹੋਰ ਵੱਧ ਗਿਆ ਜਦਕਿ ਉਸ ‘ਤੇ ਪਹਿਲਾਂ ਤੋਂ ਹੀ ਦੋ ਅਰਬ ਲਿਬਰੇ ਦਾ ਕਰਜ਼ ਦਾ ਬੋਝ ਸੀ। ਸਰਕਾਰ ਤੋਂ ਕਰਜ਼ਦਾਤਾ ਹੁਣ 10 ਪ੍ਰਤੀਸ਼ਤ ਵਿਆਜ ਦੀ ਮੰਗ ਕਰਨ ਲੱਗੇ ਸਨ। ਸਿੱਟੇ ਵਜੋਂ ਫ਼ਰਾਂਸੀਸੀ ਸਰਕਾਰ ਆਪਣੇ ਬਜਟ ਦਾ ਬਹੁਤ ਵੱਡਾ ਭਾਗ ਲਗਾਤਾਰ ਵਧਦੇ ਜਾ ਰਹੇ ਕਰਜ਼ ਨੂੰ ਚੁਕਾਉਣ ਤੇ ਮਜ਼ਬੂਰ ਸੀ।

Exam Tips:

a) 1774 ਵਿਚ ਲੂਈ 16ਵਾਂ ਰਾਜਾ ਬਣਿਆ, ਖ਼ਜ਼ਾਨਾ ਖਾਲੀ ਸੀ; ਤਿੰਨ ਬਿੰਦੂ ਲਿਖੋ।
b) ਅਮਰੀਕੀ ਸੁਤੰਤਰਤਾ ਯੁੱਧ ਵਿਚ ਸਹਾਇਤਾ ਕਰਜ਼ੇ ਦਾ ਵੱਡਾ ਕਾਰਨ ਸੀ।

 

Question 3: 1789 ਈ: ਤੋਂ ਪਹਿਲਾਂ ਫ਼ਰਾਂਸੀਸੀ ਸਮਾਜ ਕਿਸ ਤਰ੍ਹਾਂ ਵਿਵਸਥਿਤ ਸੀ? ਤੀਜੇ ਅਸਟੇਟਸ ਦੀ ਭੂਮਿਕਾ ਦਾ ਵਰਣਨ ਕਰੋ।

Answer:

1789 ਈ: ਤੋਂ ਪਹਿਲਾਂ ਫ਼ਰਾਂਸੀਸੀ ਸਮਾਜ ਤਿੰਨ ਵਰਗਾਂ ਵਿਚ ਵੰਡਿਆ ਸੀ, ਜਿਨ੍ਹਾਂ ਨੂੰ ਅਸਟੇਟਸ ਕਹਿੰਦੇ ਸਨ। ਤਿੰਨ ਅਸਟੇਟਸ ਸਨ-ਪਹਿਲਾ ਅਸਟੇਟ, ਦੂਜਾ ਅਸਟੇਟ ਅਤੇ ਤੀਜਾ ਅਸਟੇਟ। ਪਹਿਲੇ ਅਸਟੇਟ ਉਚ ਕੁਲੀਨ ਵਰਗ ਪਾਦਰੀ ਆਦਿ ਦੇ ਲੋਕ ਅਤੇ ਦੂਜੇ ਵਰਗ ਵਿਚ ਸਾਮੰਤ ਸ਼ਾਮਿਲ ਸਨ। ਤੀਜੇ ਅਸਟੇਟ ਵਿਚ ਵੱਡੇ-ਵੱਡੇ ਵਿਵਸਾਈ, ਵਪਾਰੀ, ਸੌਦਾਗਰ, ਵਕੀਲ, ਕਿਸਾਨ, ਸ਼ਿਲਪਕਾਰ, ਮਜ਼ਦੂਰ ਆਦਿ ਆਉਂਦੇ ਸਨ। ਪਹਿਲੇ ਦੋ ਅਸਟੇਟ ਦੇ ਲੋਕਾਂ ਨੂੰ ਕਈ ਵਿਸ਼ੇਸ਼ ਅਧਿਕਾਰ ਪ੍ਰਾਪਤ ਸਨ ਜਿਨ੍ਹਾਂ ਵਿਚੋਂ ਕਰਾਂ ਦਾ ਮੁਕਤੀ ਦਾ ਅਧਿਕਾਰ ਸਭ ਤੋਂ ਮਹੱਤਵਪੂਰਨ ਸੀ। ਕਰਾਂ ਦਾ ਸਾਰਾ ਬੋਝ ਤੀਜੇ ਅਸਟੇਟ ’ਤੇ ਸੀ, ਜਦਕਿ ਸਾਰੇ ਆਰਥਿਕ ਕੰਮ ਇਨ੍ਹਾਂ ਲੋਕਾਂ ਦੁਆਰਾ ਹੀ ਕੀਤੇ ਜਾਂਦੇ ਸਨ। ਕਿਸਾਨ ਅਤੇ ਖੇਤੀਹਰ ਅਨਾਜ ਉਗਾਉਂਦੇ ਸਨ, ਮਜ਼ਦੂਰ ਵਸਤਾਂ ਦਾ ਉਤਪਾਦਨ ਕਰਦੇ ਸਨ ਅਤੇ ਸੌਦਾਗਰ ਵਪਾਰ ਦਾ ਸੰਚਾਲਨ ਕਰਦੇ ਸਨ ਪਰ ਉਹ ਆਪਣੀ ਸਥਿਤੀ ਵਿਚ ਸੁਧਾਰ ਨਹੀਂ ਲਿਆ ਸਕਦੇ ਸਨ।

Exam Tips:

a) ਤਿੰਨ ਅਸਟੇਟ ਅਤੇ ਹਰੇਕ ਦੀ ਸਥਿਤੀ ਵੱਖ-ਵੱਖ ਪੈਰਿਆਂ ਵਿਚ ਲਿਖੋ।
b) ਤੀਜੇ ਅਸਟੇਟ ਦੀ ਭੂਮਿਕਾ ਨੂੰ ਵਿਸਥਾਰ ਨਾਲ ਲਿਖੋ।

 

Question 4: ਰੋਬੇਸਪਐਰ ਕੌਣ ਸੀ? ਉਸਦੇ ਰਾਜ ਨੂੰ “ਆਤੰਕ ਦਾ ਰਾਜ ਕਿਉਂ ਕਿਹਾ ਜਾਂਦਾ ਹੈ?

Answer:

ਰੋਬੇਸਪਐਰ ਨੇ 1793 ਈ: ਤੋਂ 1794 ਈ: ਤਕ ਫ਼ਰਾਂਸ ਤੇ ਸ਼ਾਸਨ ਕੀਤਾ। ਉਸਨੇ ਬਹੁਤ ਹੀ ਸਖਤ ਅਤੇ ਜ਼ਾਲਮ ਨੀਤੀਆਂ ਅਪਣਾਈਆਂ।ਉਹ ਜਿਨ੍ਹਾਂ ਨੂੰ ਗਣਤੰਤਰ ਦਾ ਦੁਸ਼ਮਣ ਮੰਨਦਾ ਸੀ ਜਾਂ ਉਸਦੀ ਪਾਰਟੀ ਦਾ ਜੋਕੋਈ ਮੈਂਬਰ ਉਸ ਨਾਲ ਅਸਹਿਮਤੀ ਜਤਾਉਂਦਾ ਸੀ, ਉਨ੍ਹਾਂ ਨੂੰ ਜੇਲ੍ਹ ਵਿਚ ਸੁੱਟ ਦਿੰਦਾ ਸੀ। ਉਨ੍ਹਾਂ ਤੇ ਇਕ ਕ੍ਰਾਂਤੀਕਾਰੀ ਅਦਾਲਤ ਦੁਆਰਾ ਮੁਕੱਦਮਾ ਚਲਾਇਆ ਜਾਂਦਾ ਸੀ, ਜੋਕੋਈ ਵੀ ਦੋਸ਼ੀ ਪਾਇਆ ਜਾਂਦਾ ਸੀ, ਉਸਨੂੰ ਗਿਲੋਟਿਨ ਤੇ ਚੜ੍ਹਾ ਕੇ ਉਸਦਾ ਸਿਰ ਧੜ ਤੋਂ ਅਲੱਗ ਕਰ ਦਿੱਤਾ ਜਾਂਦਾ ਸੀ। ਰੋਬੇਸਪਐਰ ਨੇ ਆਪਣੀਆਂ ਨੀਤੀਆਂ ਨੂੰ ਇੰਨੀ ਸਖਤੀ ਤੇ ਕਰੂਰਤਾ ਨਾਲ ਲਾਗੂ ਕੀਤਾ ਕਿ ਉਸਦੇ ਸਮਰਥਕ ਵੀ ਇਸੇ ਕਾਰਨ ਉਸਦੇ ਰਾਜ ਨੂੰ ਆਤੰਕ ਦਾ ਰਾਜ” ਕਿਹਾ ਜਾਂਦਾ ਹੈ।

Exam Tips:

a) ਰੋਬੇਸਪਐਰ ਨੇ 1793-94 ਤਕ ਸ਼ਾਸਨ ਕੀਤਾ; ਜੇਲ੍ਹ ਅਤੇ ਕ੍ਰਾਂਤੀਕਾਰੀ ਅਦਾਲਤ ਦਾ ਜ਼ਿਕਰ ਕਰੋ।
b) ਗਿਲੋਟਿਨ ਕਰਕੇ ਇਸਨੂੰ ਆਤੰਕ ਦਾ ਰਾਜ ਕਿਹਾ ਗਿਆ।

 

Question 5: ਫ਼ਰਾਂਸੀਸੀ ਕ੍ਰਾਂਤੀ ਦੇ ਰਾਜਨੀਤਿਕ ਕਾਰਨ ਕੀ ਸਨ?

Answer:

ਫ਼ਰਾਂਸੀਸੀ ਕ੍ਰਾਂਤੀ ਦੇ ਰਾਜਨੀਤਿਕ ਕਾਰਨ ਹੇਠ ਲਿਖੇ ਸਨ1. ਫ਼ਰਾਂਸ ਦਾ ਰਾਜਾ ਸਵੈ-ਇੱਛਾਚਾਰੀ ਸੀ ਅਤੇ ਉਹ ਰਾਜਾ ਦੇ ਦੈਵੀ ਅਧਿਕਾਰਾਂ ਵਿਚ ਵਿਸ਼ਵਾਸ ਕਰਦੇ ਸਨ ਉਹ ਜਨਤਾ ਦੇ ਪਤੀ ਆਪਣਾ ਕੋਈ ਕਰਤੱਵ ਨਹੀਂ ਸਮਝਦੇ ਸਨ –

1. ਸਾਰੇ ਦੇਸ਼ ਵਿਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਸੀ।

2. ਕਰ ਬਹੁਤ ਜ਼ਿਆਦਾ ਸਨ ਅਤੇ ਉਹ ਮੁੱਖ ਤੌਰ ‘ਤੇ ਜਨ ਸਾਧਾਰਨ ਨੂੰ ਹੀ ਦੇਣੇ ਪੈਂਦੇ ਸਨ। ਦਰਬਾਰੀ ਅਤੇ ਸਾਮੰਤ ਕਰਾਂ ਤੋਂ ਮੁਕਤ ਸਨ।

3. ਸ਼ਾਸਨ ਵਿਚ ਏਕਰੂਪਤਾ ਦੀ ਘਾਟ ਸੀ। ਸਾਰੇ ਦੇਸ਼ ਵਿਚ ਇਕੋ ਜਿਹੇ ਕਾਨੂੰਨ ਨਹੀਂ ਸਨ। ਜੇਕਰ ਦੇਸ਼ ਦੇ ਇਕ ਭਾਗ ਵਿਚ ਰੋਮਨ ਕਾਨੂੰਨ ਲਾਗੂ ਸਨ ਤਾਂ ਦੂਜੇ ਭਾਗ ਵਿਚ ਜਰਮਨ ਕਾਨੂੰਨ ਪ੍ਰਚਲਿਤ ਸਨ !

4. ਰਾਜ ਵਿਚ ਸੈਨਿਕ ਅਤੇ ਹੋਰ ਅਹੁਦੇ ਜੱਦੀ ਸਨ ਅਤੇ ਉਨ੍ਹਾਂ ਨੂੰ ਵੇਚਿਆ ਵੀ ਜਾ ਸਕਦਾ ਸੀ। ਜਨ- ਸਾਧਾਰਨ ਲਈ ਉੱਨਤੀ ਦਾ ਕੋਈ ਮਾਰਗ ਨਹੀਂ ਸੀ।

5. ਰਾਜ ਦਾ ਧਨ ਫ਼ਰਾਂਸ ਦੀ ਰਾਣੀ ਮੇਰੀ ਐੱਤੋਇਨੇਤ ‘ਤੇ ਪਾਣੀ ਦੀ ਤਰ੍ਹਾਂ ਵਹਾਇਆ ਜਾ ਰਿਹਾ ਸੀ ਜਨਤਾ ਤੇ ਬਹੁਤ ਅੱਤਿਆਚਾਰ ਹੋ ਰਹੇ ਸਨ। ਕਿਸੇ ਵੀ ਵਿਅਕਤੀ ਨੂੰ ਬਿਨਾਂ ਦੋਸ਼ ਬੰਦੀ ਬਣਾ ਲਿਆ ਜਾਂਦਾ ਸੀ।

6. ਸੈਨਾ ਵਿਚ ਅਸੰਤੋਖ ਸੀ। ਸੈਨਿਕਾਂ ਦੀਆਂ ਤਨਖਾਹਾਂ ਬਹੁਤ ਘੱਟ ਸਨ ਅਤੇ ਉਨ੍ਹਾਂ ਨੂੰ ਬਹੁਤ ਸੁਖ- ਸਹੂਲਤ ਮੁਹੱਈਆ ਨਹੀਂ ਸੀ।

Exam Tips:

a) ਛੇ ਬਿੰਦੂ ਲਿਖੋ: ਸਵੈ-ਇੱਛਾਚਾਰੀ ਰਾਜਾ, ਭ੍ਰਿਸ਼ਟਾਚਾਰ, ਭਾਰੀ ਕਰ, ਏਕਰੂਪਤਾ ਦੀ ਘਾਟ, ਜੱਦੀ ਅਹੁਦੇ, ਸੈਨਾ ਵਿਚ ਅਸੰਤੋਖ।
b) ਮੇਰੀ ਐਂਟੋਨਿਟੀ ਉੱਤੇ ਧਨ ਖ਼ਰਚ ਦਾ ਜ਼ਿਕਰ ਵੀ ਕਰੋ।

 

Question 6: 14 ਜੁਲਾਈ, 1789 ਨੂੰ ਗੁੱਸਾਏ ਲੋਕਾਂ ਨੇ ਪੈਰਿਸ ਦੇ ਕਿਹੜੇ ਭਵਨ ‘ਤੇ ਹਮਲਾ ਬੋਲਿਆ? ਇਹ ਭਵਨ ਜਨਤਾ ਦਾ ਨਿਸ਼ਾਨਾ ਕਿਉਂ ਬਣਿਆ? ਜਾਂ ਬੈਸਟੀਲ ਦਾ ਪਤਨ ਕਿਹੜੇ ਕਾਰਨਾਂ ਕਰਕੇ ਹੋਇਆ ਅਤੇ ਇਸਦੇ ਕੀ ਸਿੱਟੇ ਨਿਕਲੇ?

Answer:

ਮਈ, 1789 ਈ: ਵਿਚ ਫ਼ਰਾਂਸ ਦੇ ਆਰਥਿਕ ਸੰਕਟ ਦਾ ਹੱਲ ਲੱਭਣ ਲਈ ਸਟੇਟਸ ਜਨਰਲ ਦਾ ਇਜਲਾਸ ਬੁਲਾਇਆ ਗਿਆ ਪਰ ਇਜਲਾਸ ਵਿਚ ਵੋਟ ਦੇਣ ਦੇ ਪ੍ਰਸ਼ਨ ‘ਤੇ ਸਾਧਾਰਨ ਵਰਗ ਅਤੇ ਉੱਚ ਵਰਗ ਵਿਚ ਝਗੜਾ ਪੈਦਾ ਹੋ ਗਿਆ। ਇਸ ਤੋਂ ਬਾਅਦ ਕੁਝ ਬਾਹਰੀ ਪ੍ਰਤੀਨਿਧਾਂ ਨੇ ਰਾਸ਼ਟਰੀ ਸਭਾ ਦਾ ਗਠਨ ਕੀਤਾ। ਇਸ ਰਾਸ਼ਟਰੀ ਸਭਾ ਨੇ ਸਾਮੰਤੀ ਵਿਵਸਥਾ ਦੇ ਵਿਰੁੱਧ ਕਾਨੂੰਨ ਪਾਸ ਕਰਨੇ ਸ਼ੁਰੂ ਕਰ ਦਿੱਤੇ ਸਨ, ਪਰੰਤੂ ਰਾਜੇ ਨੇ ਇਨ੍ਹਾਂ ਕਾਨੂੰਨਾਂ ਨੂੰ ਮਾਨਤਾ ਨਾ ਦਿੱਤੀ ਤੇ ਰਾਸ਼ਟਰੀ ਸਭਾ ਨੂੰ ਡਰਾਉਣ ਲਈ ਸੈਨਾ ਬੁਲਾ ਲਈ। ਇਸ ਨਾਲ ਲੋਕਾਂ ਵਿਚ ਰੋਹ ਫੈਲ ਗਿਆ। ਇਸ ਲਈ ਪੈਰਿਸ ਦੀ ਭੀੜ ਨੇ ਹਥਿਆਰ ਚੁੱਕ ਲਏ ਤੇ ਬੈਸਟੀਲ ਦੇ ਕਿਲ੍ਹੇ ਵੱਲ ਚੱਲ ਪਏ। ਬੈਸਟੀਲ ਦਾ ਕਿਲ੍ਹਾ ਰਾਜਤੰਤਰ ਦੇ ਅੱਤਿਆਚਾਰਾਂ ਦਾ ਪ੍ਰਤੀਕ ਸਮਝਿਆ ਜਾਂਦਾ ਸੀ। 14 ਜੁਲਾਈ ਨੂੰ ਭੀੜ ਨੇ ਕਿਲ੍ਹੇ ‘ਤੇ ਹਮਲਾ ਕਰ ਦਿੱਤਾ। ਪੰਜ ਘੰਟੇ ਦੀ ਲੜਾਈ ਤੋਂ ਬਾਅਦ ਕਿਲ੍ਹਾ-ਰੱਖਿਅਕਾਂ ਨੇ ਕਿਲ੍ਹੇ ਦਾ ਦਰਵਾਜ਼ਾ ਖੋਲ੍ਹ ਦਿੱਤਾ ਜਨਤਾ ਦੀ ਅਣਗਿਣਤ ਭੀੜ ਖੁਸ਼ੀ ਨਾਲ ਕਿਲ੍ਹੇ ਵਿਚ ਦਾਖ਼ਲ ਹੋਈ ਤੇ ਸਭ ਕੈਦੀਆਂ ਨੂੰ ਸੁਤੰਤਰ ਕਰ ਦਿੱਤਾ। ਇਸ ਤਰ੍ਹਾਂ ਰਾਜੇ ਦੀ ਨਿਰੰਕੁਸ਼ਤਾ ਦਾ ਪ੍ਰਤੀਕ ਤਬਾਹ ਹੋ ਗਿਆ ਤੇ ਜਨਤਾ ਪੂਰੀ ਤਰ੍ਹਾਂ ਜਿੱਤੀ। ਫ਼ਰਾਂਸ ਦੇ ਇਤਿਹਾਸ ਵਿਚ ਇਹ ਘਟਨਾ ‘ਬੈਸਟੀਲ ਦਾ ਪਤਨ ਦੇ ਨਾਂ ਨਾਲ ਪ੍ਰਸਿੱਧ ਹੈ। ਫ਼ਰਾਂਸ ਦੀ ਇਹ ਇਤਿਹਾਸਿਕ ਘਟਨਾ ਫ਼ਰਾਂਸ ਦੀ ਪ੍ਰਾਚੀਨ ਵਿਵਸਥਾ ‘ਤੇ ਪਹਿਲਾ ਹਮਲਾ ਸਮਝੀ ਜਾਂਦੀ ਸੀ।

Exam Tips:

a) 14 ਜੁਲਾਈ 1789 ਨੂੰ ਬੈਸਟੀਲ ਉੱਤੇ ਹਮਲਾ ਹੋਇਆ, ਕਾਰਨ ਸਟੇਟਸ ਜਨਰਲ ਦਾ ਝਗੜਾ ਅਤੇ ਸੈਨਾ ਬੁਲਾਉਣਾ ਸੀ।
b) ਸਿੱਟਾ ਰਾਜੇ ਦੀ ਨਿਰੰਕੁਸ਼ਤਾ ਦੇ ਪ੍ਰਤੀਕ ਦਾ ਢਹਿਣਾ ਸੀ।

 

Question 7: ਨੈਸ਼ਨਲ ਅਸੈਂਬਲੀ ਦੇ ਹੋਂਦ ਵਿਚ ਆਉਣ ਦੇ ਤੁਰੰਤ ਬਾਅਦ ਕ੍ਰਾਂਤੀ ਦੀ ਅੱਗ ਕਿਸ ਤਰ੍ਹਾਂ ਪੂਰੇ ਫ਼ਰਾਂਸ ਵਿਚ ਫੈਲ ਗਈ?

Answer:

ਜਿਸ ਸਮੇਂ ਨੈਸ਼ਨਲ ਅਸੈਂਬਲੀ ਸੰਵਿਧਾਨ ਦਾ ਖਰੜਾ ਤਿਆਰ ਕਰਨ ਵਿਚ ਰੁੱਝੀ ਸੀ, ਪੁਰਾ ਫਰਾਂਸ ਅੰਦੋਲਿਤ ਹੋ ਰਿਹਾ ਸੀ। ਕੜਾਕੇ ਦੀ ਠੰ ਢ ਕਾਰਨ ਫ਼ਸਲ ਨਸ਼ਟ ਹੋ ਗਈ ਸੀ ਅਤੇ ਪਾਵਰੋਟੀ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਸਨ। ਬੇਕਰੀ ਮਾਲਕ ਸਥਿਤੀ ਦਾ ਲਾਭ ਉਠਾ ਕੇ ਜਮਾਖੋਰੀ ਵਿਚ ਜੁਟੇ ਸਨ। ਬੇਕਰੀ ਦੀਆਂ ਦੁਕਾਨਾਂ ‘ਤੇ ਘੰਟਿਆਂ ਦੇ ਇੰਤਜ਼ਾਰ ਦੇ ਬਾਅਦ ਗੁੱਸਾਈਆਂ ਔਰਤਾਂ ਦੀ ਭੀੜ ਨੇ ਦੁਕਾਨ ਤੇ ਧਾਵਾ ਬੋਲ ਦਿੱਤਾ ਦੂਜੇ ਪਾਸੇ ਸਮਰਾਟ ਨੇ ਸੈਨਾ ਨੂੰ ਪੈਰਿਸ ਵਿਚ ਪ੍ਰਵੇਸ਼ ਕਰਨ ਦਾ ਆਦੇਸ਼ ਦੇ ਦਿੱਤਾ ਸੀ। ਇਸ ਲਈ ਗੁੱਸਸਾਈ ਭੀੜ ਨੇ 14 ਜੁਲਾਈ ਨੂੰ ਬੈਸਟੀਲ ਤੇ ਧਾਵਾ ਬੋਲ ਕੇ ਉਸਨੂੰ ਨਸ਼ਟ ਕਰ ਦਿੱਤਾ। ਛੇਤੀ ਹੀ ਪਿੰਡ-ਪਿੰਡ ਇਹ ਅਫਵਾਹ ਫੈਲ ਗਈ ਕਿ ਜਗੀਰਾਂ ਦੇ ਮਾਲਕਾਂ ਨੇ ਭਾੜੇ ਤੇ ਲੁ ਟੇਰਿਆਂ ਦੇ ਦਲ ਬੁਲਾ ਲਏ ਹਨ ਜੋ ਪੱਕੀਆਂ ਫਸਲਾਂ ਨੂੰ ਨਸ਼ਟ ਕਰ ਰਹੇ ਹਨ, ਕਈ ਜ਼ਿਲਿਆਂ ਵਿਚ ਭੈਭੀਤ ਕਿਸਾਨਾਂ ਨੇ ਕੁਦਾਲਿਆ ਤੇ ਬੋਲਚਿਆਂ ਨਾਲ ਪੇਂਡੂ ਕਿਲਿਆਂ ਤੇ ਹਮਲਾ ਕਰ ਦਿੱਤੇ। ਉਨ੍ਹਾਂ ਨੇ ਅੰਨ ਭੰਡਾਰ ਲੁੱਟ ਲਏ ਅਤੇ ਲਗਾਨ ਸੰਬੰਧੀ ਦਸਤਾਵੇਜਾਂ ਨੂੰ ਜਲਾ ਕੇ ਰਾਖ ਕਰ ਦਿੱਤਾ। ਕੁਲੀਨ ਵੱਡੀ ਗਿਣਤੀ ਵਿਚ ਆਪਣੀਆਂ ਜਗੀਰਾਂ ਛੱਡ ਕੇ ਦੌੜ ਗਏ। ਉਨ੍ਹਾਂ ਵਿਚੋਂ ਜ਼ਿਆਦਾਤਰ ਨੇ ਗੁਆਂਢੀ ਦੇਸ਼ਾਂ ਵਿਚ ਜਾ ਕੇ ਸ਼ਰਨ ਲਈ। ਇਸ ਤਰ੍ਹਾਂ ਸ਼ਾਂਤੀ ਦੀ ਅੱਗ ਚਾਰੇ ਪਾਸੇ ਫੈਲ ਗਈ।

Exam Tips:

a) ਕਾਰਨ ਲਿਖੋ: ਰੋਟੀ ਦੀ ਤੰਗੀ, ਅਫ਼ਵਾਹਾਂ ਅਤੇ ਕਿਸਾਨਾਂ ਦੀ ਬਗ਼ਾਵਤ।
b) ਕੁਲੀਨਾਂ ਦਾ ਜਗੀਰਾਂ ਛੱਡ ਕੇ ਭੱਜਣਾ ਵੀ ਲਿਖੋ।

 

Question 8: 4 ਅਗਸਤ, 1789 ਈ: ਦੀ ਰਾਤ ਨੂੰ ਫ਼ਰਾਂਸ ਦੀ ਨੈਸ਼ਨਲ ਅਸੈਂਬਲੀ ਦੁਆਰਾ ਕੀਤੇ ਗਏ ਕਿਸੇ ਤਿੰਨ ਪ੍ਰਸ਼ਾਸਨਿਕ ਪਰਿਵਰਤਨਾਂ ਦਾ ਵਰਣਨ ਕਰੋ

Answer:

ਲੁ ਈ XVI ਤੋਂ ਮਾਨਤਾ ਮਿਲਣ ਦੇ ਬਾਅਦ ਨੈਸ਼ਨਲ ਅਸੈਂਬਲੀ ਨੇ 4 ਅਗਸਤ, 1789 ਈ: ਦੀ ਰਾਤ ਨੂੰ ਹੇਠ ਲਿਖੇ ਪ੍ਰਸ਼ਾਸਨਿਕ ਪਰਿਵਰਤਨ ਕੀਤੇ

1. ਕਰਾਂ, ਕਰਤੱਵਾਂ ਅਤੇ ਬੰਧਨਾਂ ਵਾਲੀ ਸਾਮੰਤੀ ਵਿਵਸਥਾ ਦੇ ਖਾਤਮੇ ਦਾ ਆਦੇਸ਼ ਪਾਸ ਕਰ ਦਿੱਤਾ ਗਿਆ।

2. ਪਾਦਰੀ ਵਰਗ ਦੇ ਲੋਕਾਂ ਨੂੰ ਆਪਣੇ ਵਿਸ਼ੇਸ਼ ਅਧਿਕਾਰਾਂ ਨੂੰ ਛੱਡ ਦੇਣ ਲਈ ਮਜ਼ਬੂਰ ਕੀਤਾ ਗਿਆ।

3. ਧਾਰਮਿਕ ਕਰ ਖਤਮ ਕਰ ਦਿੱਤਾ ਗਿਆ ਅਤੇ ਚਰਚ ਦੀ ਮਾਲਕੀ ਵਾਲੀ ਭੂਮੀ ਜਬਤ ਕਰ ਲਈ ਗਈ। ਇਸ ਤਰ੍ਹਾਂ ਲਗਪਗ 20 ਅਰਬ ਲਿਬਰੇ ਦੀ ਸੰਪੱਤੀ ਸਰਕਾਰ ਦੇ ਹੱਥ ਵਿਚ ਆ ਗਈ।

Exam Tips:

a) 4 ਅਗਸਤ 1789 ਦੇ ਤਿੰਨ ਪਰਿਵਰਤਨ ਵੱਖ-ਵੱਖ ਬਿੰਦੂਆਂ ਵਿਚ ਲਿਖੋ।
b) ਸਾਮੰਤੀ ਵਿਵਸਥਾ ਦਾ ਖ਼ਾਤਮਾ, ਪਾਦਰੀ ਵਿਸ਼ੇਸ਼ ਅਧਿਕਾਰ ਛੱਡਣਾ, ਧਾਰਮਿਕ ਕਰ ਅਤੇ ਚਰਚ ਦੀ ਜ਼ਮੀਨ ਜ਼ਬਤ।

 

Question 9: ਫ਼ਰਾਂਸ ਵਿਚ ਦਾਸ ਵਪਾਰ ਦੇ ਆਰੰਭ ਅਤੇ ਮਹੱਤਵ ਦਾ ਸੰਖੇਪ ਵਰਣਨ ਕਰੋ।

Answer:

ਫ਼ਰਾਂਸ ਵਿਚ ਦਾਸ ਵਪਾਰ ਸਤਾਰਵੀਂ ਸਦੀ ਵਿਚ ਆਰੰਭ ਹੋਇਆ। ਫ਼ਰਾਂਸੀਸੀ ਸੌਦਾਗਰ ਬੋਰਦੇ ਜਾਂ ਨਾਤੇ ਬੰਦਰਗਾਹ ਤੋਂ ਅਫਰੀਕਾ ਤੱਟ ਤੇ ਜਹਾਜ਼ ਲੈ ਜਾਂਦੇ ਸਨ। ਉੱਥੇ ਉਹ ਸਥਾਨਿਕ ਸਰਦਾਰਾਂ ਤੋਂ ਦਾਸ ਖਰੀਦਦੇ ਸਨ ਦਾਸਾਂ ਨੂੰ ਦਾਗ ਕੇ ਅਤੇ ਹੱਥਕੜੀਆਂ ਪਾ ਕੇ ਅਟਲਾਂਟਿਕ ਮਹਾਂਸਾਗਰ ਦੇ ਪਾਰ ਕੈਰੀਬਿਆਈ ਦੇਸ਼ਾਂ ਤਕ ਲੈ ਜਾਣ ਲਈ ਜਹਾਜ਼ਾਂ ਵਿਚ ਭੁੰਨ ਦਿੱਤਾ ਜਾਂਦਾ ਸੀ। ਉੱਥੇ ਉਨ੍ਹਾਂ ਨੂੰ ਬਾਗਾਨ-ਮਾਲਿਕਾਂ ਨੂੰ ਵੇਚ ਦਿੱਤਾ ਜਾਂਦਾ ਸੀ। ਮਹੱਤਵ – ਦਾਸ-ਮਿਹਨਤ ਦੇ ਜ਼ੋਰ ‘ਤੇ ਯੂਰਪੀ ਬਾਜ਼ਾਰਾਂ ਵਿਚ ਚੀਨੀ, ਕਾਫੀ ਅਤੇ ਨੀਲ ਦੀ ਵੱਧਦੀ ਮੰਗ ਨੂੰ ਪੂਰਾ ਕਰਨਾ ਸੰਭਵ ਹੋ ਸਕਿਆ। ਬੋਰਦੇ ਅਤੇ ਨਾਤੇ ਵਰਗੀ ਬੰਦਰਗਾਹ ਫਲਦੇ-ਫੁਲਦੇ ਦਾਸ ਵਪਾਰ ਕਾਰਨ ਖੁਸ਼ਹਾਲ ਨਗਰ ਬਣ ਗਈ ।

Exam Tips:

a) ਦਾਸ ਵਪਾਰ ਸਤਾਰ੍ਹਵੀਂ ਸਦੀ ਵਿਚ ਸ਼ੁਰੂ ਹੋਇਆ, ਇਸ ਦੀ ਵਿਧੀ ਅਤੇ ਬੰਦਰਗਾਹਾਂ ਲਿਖੋ।
b) ਮਹੱਤਵ ਲਈ ਚੀਨੀ, ਕਾਫ਼ੀ ਅਤੇ ਨੀਲ ਦੀ ਵਧਦੀ ਮੰਗ ਲਿਖੋ।

 

Question 10: 18ਵੀਂ ਅਤੇ 19ਵੀਂ ਸਦੀ ਵਿਚ ਫ਼ਰਾਂਸ ਦੀ ਦਾਸਤਾ ਦੇ ਵਿਸ਼ੇ ਵਿਚ ਕੀ ਸਥਿਤੀ ਸੀ? ਕਿਸੇ ਤਿੰਨ ਸਥਿਤੀਆਂ ਨੂੰ ਸਪੱਸ਼ਟ ਕਰੋ।

Answer:

18ਵੀਂ ਸਦੀ ਵਿਚ ਫ਼ਰਾਂਸ ਵਿਚ ਦਾਸ ਪ੍ਰਥਾ ਦੀ ਵਧੇਰੇ ਨਿੰ ਦਾ ਨਹੀਂ ਹੋਈ। ਨੈਸ਼ਨਲ ਅਸੈਂਬਲੀ ਵਿਚ ਲੰ ਬੀ ਬਹਿਸ ਹੋਈ ਕਿ ਵਿਅਕਤੀ ਦੇ ਮੁੱਢਲੇ ਅਧਿਕਾਰ ਉਪਨਿਵੇਸ਼ਾਂ ਬਸਤੀਆਂ) ਵਿੱਚ ਰਹਿਣ ਵਾਲੀ ਪ੍ਰਜਾ ਸਹਿਤ ਸਮੁੱਚੀ ਫ਼ਰਾਂਸੀਸੀ ਪ੍ਰਜਾ ਨੂੰ ਦਿੱਤੇ ਜਾਣ ਦਾ ਨਹੀਂ। ਪਰ ਦਾਸ ਵਪਾਰ ਤੇ ਨਿਰਭਰ ਵਪਾਰੀਆਂ ਦੇ ਵਿਰੋਧ ਦੇ ਡਰ ਕਾਰਨ ਨੈਸ਼ਨਲ ਅਸੈਂਬਲੀ ਵਿਚ ਕੋਈ ਕਾਨੂੰਨ ਪਾਸ ਨਹੀਂ ਕੀਤਾ ਗਿਆ। ਅੰਤ ਸੰਨ 1794 ਈ: ਦੇ ਕਨਵੈਨਸ਼ਨ ਨੇ ਫ਼ਰਾਂਸੀਸੀ ਉਪਨਿਵੇਸ਼ਾਂ ਵਿਚ ਸਾਰੇ ਦਾਸਾਂ ਦੀ ਮੁਕਤੀ ਦਾ ਕਾਨੂੰਨ ਪਾਸ ਕਰ ਦਿੱਤਾ ਪਰ ਇਹ ਕਾਨੂੰਨ ਇਕ ਛੋਟੀ ਜਿਹੀ ਅਵਧੀ ਤਕ ਹੀ ਲਾਗੂ ਰਿਹਾ ਦਸ ਸਾਲ ਦੇ ਬਾਅਦ ਨੈਪੋਲੀਅਨ ਨੇ ਦਾਸ ਪ੍ਰਥਾ ਫਿਰ ਤੋਂ ਸ਼ੁਰੂ ਕਰ ਦਿੱਤੀ ਬਾਗਾਨ-ਮਾਲਿਕਾਂ ਨੂੰ ਆਪਣੇ ਆਰਥਿਕ ਹਿੱਤ ਲਈ ਅਫਰੀਕੀ ਨੀਗਰੋ ਲੋਕਾਂ ਨੂੰ ਦਾਸ ਬਣਾਉਣ ਦੀ ਸੁਤੰਤਰਤਾ ਦੇ ਦਿੱਤੀ ਗਈ। ਫ਼ਰਾਂਸੀਸੀ ਉਪਨਿਵੇਸ਼ਾਂ ਬਸਤੀਆਂ ਤੋਂ ਅੰਤਿਮ ਰੂਪ ਨਾਲ ਦਾਸ ਪ੍ਰਥਾ ਦਾ ਖਾਤਮਾ 1848 ਵਿਚ ਕੀਤਾ ਗਿਆ।

Exam Tips:

a) 18ਵੀਂ-19ਵੀਂ ਸਦੀ ਦੀਆਂ ਤਿੰਨ ਸਥਿਤੀਆਂ ਲਿਖੋ: ਬਹਿਸ, 1794 ਦਾ ਕਾਨੂੰਨ, ਨੈਪੋਲੀਅਨ ਦਾ ਦਾਸ ਪ੍ਰਥਾ ਫਿਰ ਸ਼ੁਰੂ ਕਰਨਾ।
b) ਅੰਤਿਮ ਖ਼ਾਤਮਾ 1848 ਵਿਚ ਹੋਇਆ, ਇਹ ਅੰਤ ਵਿਚ ਲਿਖੋ।

 

Question 11: ਨੈਪੋਲੀਅਨ ਬੋਨਾਪਾਰਟ ਕੌਣ ਸੀ? ਉਸਨੇ ਕਿਹੜੇ ਸੁਧਾਰਾਂ ਨੂੰ ਲਾਗੂ ਕੀਤਾ?

Answer:

ਨੈਪੋਲੀਅਨ ਬੋਨਾਪਾਰਟ ਫਰਾਂਸ ਦਾ ਸਮਰਾਟ ਸੀ। ਉਸਨੇ 1804 ਈ: ਵਿਚ ਆਪਣੇ ਆਪ ਨੂੰ ਫ਼ਰਾਂਸ ਦਾ ਸਮਰਾਟ ਘੋਸ਼ਿਤ ਕੀਤਾ ਸੀ। ਇਸ ਤੋਂ ਪਹਿਲਾਂ ਉਹ ਡਾਇਰੈਕਟਰੀ ਦਾ ਪਹਿਲਾਂ ਡਾਇਰੈਕਟਰ ਸੀ। ਸੁਧਾਰ-ਨੈਪੋਲੀਅਨ ਆਪਣੇ ਆਪ ਨੂੰ ਯੂਰਪ ਦੇ ਆਧੁਨਿਕੀਕਰਨ ਦਾ ਮੋਹਰੀ ਮੰਨਦਾ ਸੀ। ਉਸਨੇ ਹੇਠ ਲਿਖੇ ਸੁਧਾਰ ਲਾਗੂ ਕੀਤੇ – ਉਸਨੇ ਨਿਜੀ ਸੰਪੱਤੀ ਦੀ ਸੁਰੱਖਿਆ ਲਈ ਕਾਨੂੰਨ ਬਣਾਏ। ਉਸਨੇ ਦਸ਼ਮਲਵ ਪ੍ਰਣਾਲੀ ਤੇ ਆਧਾਰਿਤ ਨਾਪ-ਤੋਲ ਦੀ ਇਕ ਸਮਾਨ ਪ੍ਰਣਾਲੀ ਚਲਾਈ।

Exam Tips:

a) ਨੈਪੋਲੀਅਨ ਦੇ ਸੁਧਾਰ ਵੱਖ-ਵੱਖ ਬਿੰਦੂਆਂ ਵਿਚ ਲਿਖੋ: ਕਾਨੂੰਨ, ਦਸ਼ਮਲਵ ਨਾਪ-ਤੋਲ।
b) ਉਸਦਾ ਸਮਰਾਟ ਬਣਨ ਦਾ ਸਾਲ 1804 ਲਿਖੋ।

 

Question 12: ਫ਼ਰਾਂਸ ਦੇ 1791 ਈ: ਦੇ ਸੰਵਿਧਾਨ ਤੋਂ ਮਹਿਲਾਵਾਂ ਕਿਉਂ ਨਿਰਾਸ਼ ਸਨ? ਮਹਿਲਾਵਾਂ ਦੇ ਜੀਵਨ ਵਿਚ ਸੁਧਾਰ ਲਿਆਉਣ ਲਈ ਕ੍ਰਾਂਤੀਕਾਰੀ ਸਰਕਾਰ ਨੇ ਕਿਹੜੇ ਕਾਨੂੰਨ ਲਾਗੂ ਕੀਤੇ?

Answer:

ਫ਼ਰਾਂਸ ਵਿਚ ਮਹਿਲਾਵਾਂ 1791 ਈ: ਦੇ ਸੰਵਿਧਾਨ ਤੋਂ ਇਸ ਲਈ ਨਿਰਾਸ਼ ਸਨ ਕਿਉਂਕਿ ਇਸ ਵਿਚ ਉਨ੍ਹਾਂ ਨੂੰ ਨਿਸ਼ਕਿਰਿਆ ਨਾਗਰਿਕ ਦਾ ਦਰਜਾ ਦਿੱਤਾ ਗਿਆ ਸੀ। ਪਰ ਔਰਤਾਂ ਨੇ ਮਤ ਅਧਿਕਾਰ, ਅਸੈਂਬਲੀ ਲਈ ਚੁਣੇ ਜਾਣ ਅਤੇ ਰਾਜਨੀਤਿਕ ਅਹੁਦਿਆਂ ਦੀ ਮੰਗ ਰੱਖੀ। ਉਨ੍ਹਾਂ ਦਾ ਮੰਨਣਾ ਸੀ ਕਿ ਤਦ ਹੀ ਨਵੀਂ ਸਰਕਾਰ ਵਿਚ ਉਨ੍ਹਾਂ ਦੀ ਪ੍ਰਤੀਨਿਧਤਾ ਹੋ ਪਾਏਗੀ। ਕ੍ਰਾਂਤੀਕਾਰੀ ਸਰਕਾਰ ਦੇ ਕਾਨੂੰਨ-ਮਹਿਲਾਵਾਂ ਦੇ ਜੀਵਨ ਵਿਚ ਸੁਧਾਰ ਲਿਆਉਣ ਲਈ ਕ੍ਰਾਂਤੀਕਾਰੀ ਸਰਕਾਰ ਨੇ ਹੇਠ ਲਿਖੇ ਕਾਨੂੰਨ ਲਾਗੂ ਕੀਤੇ ਸਾਰੀਆਂ ਲੜਕੀਆਂ ਲਈ ਸਕੂਲੀ ਸਿੱਖਿਆ ਲਾਜ਼ਮੀ ਕਰ ਦਿੱਤੀ ਗਈ। ਹੁਣ ਪਿਤਾ ਉਨ੍ਹਾਂ ਨੂੰ ਉਨ੍ਹਾਂ ਦੀ ਇੱਛਾ ਦੇ ਵਿਰੁੱਧ ਵਿਆਹ ਲਈ ਮਜ਼ਬੂਰ ਨਹੀਂ ਕਰ ਸਕਦਾ ਸੀ। ਵਿਆਹ ਨੂੰ ਸਵੈ-ਇੱਛੁਕ ਸਮਝੌਤਾ ਮੰਨਿਆ ਗਿਆ ਅਤੇ ਨਾਗਰਿਕ ਕਾਨੂੰਨਾਂ ਦੇ ਅਨੁਸਾਰ ਉਨ੍ਹਾਂ ਦਾ ਰਜਿਸਟ੍ਰੇਸ਼ਨ ਕੀਤਾ ਜਾਣ ਲੱਗਾ ਤਲਾਕ ਨੂੰ ਕਾਨੂੰਨੀ ਰੂਪ ਦੇ ਦਿੱਤਾ ਗਿਆ ਅਤੇ ਇਸਤਰੀ-ਪੁਰਸ਼ ਦੋਨਾਂ ਨੂੰ ਹੀ ਇਸਦੀ ਅਰਜ਼ੀ ਦੇਣ ਦਾ ਅਧਿਕਾਰ ਦਿੱਤਾ ਗਿਆ। ਹੁਣ ਮਹਿਲਾਵਾਂ ਵਿਵਸਾਇਕ ਸਿਖਲਾਈ ਲੈ ਸਕਦੀਆਂ ਸਨ, ਕਲਾਕਾਰ ਬਣ ਸਕਦੀਆਂ ਸਨ ਅਤੇ ਛੋਟੇ-ਮੋਟੇ ਵਿਵਸਾਇ ਚਲਾ ਸਕਦੀਆਂ ਸਨ।

Exam Tips:

a) 1791 ਦੇ ਸੰਵਿਧਾਨ ਵਿਚ ਔਰਤਾਂ ਨੂੰ ਨਿਸ਼ਕਿਰਿਆ ਨਾਗਰਿਕ ਕਿਹਾ ਗਿਆ, ਇਸਦਾ ਕਾਰਨ ਲਿਖੋ।
b) ਸਕੂਲ, ਵਿਆਹ ਅਤੇ ਤਲਾਕ ਦੇ ਕਾਨੂੰਨ ਵੱਖਰੇ ਪੈਰਿਆਂ ਵਿਚ ਲਿਖੋ।

 

Question 13: ਜੈਕੋਬਿਨ ਕੌਣ ਸੀ? ਉਨ੍ਹਾਂ ਨੂੰ ‘ਸੌ ਕੁਲਾਤ ਦੇ ਨਾਂ ਨਾਲ ਕਿਉਂ ਜਾਣਿਆ ਗਿਆ?

Answer:

ਜੈਕੋਬਿਨ ਕਲੱਬ ਦੇ ਮੈਂਬਰ ਮੁੱਖ ਤੌਰ ‘ਤੇ ਸਮਾਜ ਦੇ ਘੱਟ ਖੁਸ਼ਹਾਲ ਵਰਗਾਂ ਨਾਲ ਸੰਬੰਧਿਤ ਸਨ। ਇਨ੍ਹਾਂ ਵਿਚ ਛੋਟੇ ਦੁਕਾਨਦਾਰ ਅਤੇ ਕਾਰੀਗਰ-ਜਿਵੇਂ ਜੁੱਤੇ ਬਣਾਉਣ ਵਾਲੇ, ਪੇਸਟੀ ਬਣਾਉਣ ਵਾਲੇ, ਘੜੀਸਾਜ਼, ਛਪਾਈ ਕਰਨ ਵਾਲੇ ਅਤੇ ਨੌਕਰ ਅਤੇ ਰੋਜ਼ਾਨਾ ਮਜ਼ਦੂਰ ਸ਼ਾਮਲ ਸਨ। ਇਸਦਾ ਨੇਤਾ ਮੈਕਸਮਿਲੀਅਨ ਰੋਬੇਸਪਐਰ ਸੀ। ਜੈਕੋਬਿਨ ਦੇ ਇਕ ਵੱਡੇ ਵਰਗ ਨੇ ਗੋਦੀ ਕਾਮਗਾਰਾਂ ਦੀ ਤਰ੍ਹਾਂ ਲੰ ਬੀ ਧਾਰੀਦਾਰ ਪੈਂਟ ਪਹਿਣਨ ਦਾ ਫ਼ੈਸਲਾ ਕੀਤਾ ਅਜਿਹਾ ਉਨ੍ਹਾਂ ਨੇ ਸਮਾਜ ਦੇ ਫੈਸ਼ਨਪ੍ਰਸਤ ਵਰਗ, ਵਿਸ਼ੇਸ਼ ਕਰ ਆਪਣੇ ਆਪ ਨੂੰ ਗੋਡਿਆਂ ਤਕ ਪਹਿਨੇ ਜਾਣ ਵਾਲੇ ਚੇਸ ਪਹਿਣਨ ਵਾਲੇ ਕੁਲੀਨਾਂ ਤੋਂ ਅਲੱਗ ਕਰਨ ਲਈ ਕੀਤਾ। ਇਹ ਉਨ੍ਹਾਂ ਦਾ ਬੀਚੇਸ ਪਹਿਣਨ ਵਾਲੇ ਕੁਲੀਨਾਂ ਦੀ ਸੱਤਾ ਦੇ ਖਾਤਮੇ ਨੂੰ ਦਰਸਾਉਣ ਦਾ ਤਰੀਕਾ ਸੀ। ਇਸ ਲਈ ਜੈਕੋਬਿਨਾ ਨੂੰ ‘ਸੌ ਕੁਲਾਤ’ ਦੇ ਨਾਂ ਨਾਲ ਜਾਣਿਆ ਗਿਆ ਜਿਸਦਾ ਸ਼ਬਦੀ ਅਰਥ ਹੈ-ਬਿਨਾਂ ਬੀਚੇਸ ਵਾਲੇ। ਸੌ ਕੁਲਾਤ ਪੁਰਸ਼ ਲਾਲ ਰੰਗ ਦੀ ਟੋਪੀ ਵੀ ਪਹਿਨਦੇ ਸਨ ਜੋ ਸੁਤੰਤਰਤਾ ਦੀ ਪ੍ਰਤੀਕ ਸੀ। ਮਹਿਲਾਵਾਂ ਨੂੰ ਇਹ ਟੋਪੀ ਪਹਿਣਨ ਦੀ ਇਜਾਜ਼ਤ ਨਹੀਂ ਸੀ।

Exam Tips:

a) ਜੈਕੋਬਿਨ ਨੂੰ "ਬਿਨਾਂ ਕੁਲਾਤ" ਕਿਉਂ ਕਿਹਾ ਗਿਆ, ਇਹ ਕਾਰਨ ਸਪੱਸ਼ਟ ਕਰੋ।
b) ਲਾਲ ਟੋਪੀ ਸੁਤੰਤਰਤਾ ਦੀ ਪ੍ਰਤੀਕ ਸੀ।

 

Question 14: ਫ਼ਰਾਂਸ ਵਿਚ ਸੰਵਿਧਾਨਕ ਰਾਜਤੰਤਰ ਦੀ ਥਾਂ ‘ਤੇ ਗਣਤੰਤਰ ਦੀ ਸਥਾਪਨਾ ਕਿਵੇਂ ਹੋਈ?

Answer:

1792 ਈ: ਦੀਆਂ ਗਰਮੀਆਂ ਵਿਚ ਜੈਕੋਬਿਨਾਂ ਨੇ ਖਾਧ ਪਦਾਰਥਾਂ ਦੀ ਮਹਿੰਗਾਈ ਅਤੇ ਘਾਟ ਤੋਂ ਨਰਾਜ਼ ਪੈਰਿਸ ਵਾਸੀਆਂ ਨੂੰ ਲੈ ਕੇ ਇਕ ਵਿਸ਼ਾਲ ਹਿੰਸਕ ਵਿਦਰੋਹ ਦੀ ਯੋਜਨਾ ਬਣਾਈ। 10 ਅਗਸਤ ਦੀ ਸਵੇਰ ਉਨ੍ਹਾਂ ਨੇ ਟਿਉਲੇ ਰੀਏ ਦੇ ਮਹਿਲ ਤੇ ਧਾਵਾ ਬੋਲ ਦਿੱਤਾ। ਉਨ੍ਹਾਂ ਨੇ ਰਾਜਾ ਦੇ ਰੱਖਿਅਕਾਂ ਨੂੰ ਮਾਰ ਦਿੱਤਾ ਅਤੇ ਰਾਜਾ ਨੂੰ ਕਈ ਘੰਟਿਆਂ ਤਕ ਬੰਧਕ ਬਣਾਏ ਰੱਖਿਆ ਬਾਅਦ ਵਿਚ ਨੈਸ਼ਨਲ ਅਸੈਂਬਲੀ ਨੇ ਸ਼ਾਹੀ ਪਰਿਵਾਰ ਨੂੰ ਜੇਲ੍ਹ ਵਿਚ ਸੁੱਟ ਦੇਣ ਦਾ ਪ੍ਰਸਤਾਵ ਪਾਸ ਕੀਤਾ। ਨਵੀਆਂ ਚੋਣਾਂ ਕਰਵਾਈਆਂ ਗਈਆਂ। 21 ਸਾਲ ਤੋਂ ਵੱਧ ਉਮਰ ਵਾਲੇ ਸਾਰੇ ਪ੍ਰਸ਼ ਚਾਹੇ ਉਨ੍ਹਾਂ ਕੋਲ ਸੰਪੱਤੀ ਸੀ ਜਾਂ ਨਹੀਂ – ਨੂੰ ਵੋਟ ਦਾ ਅਧਿਕਾਰ ਦਿੱਤਾ ਗਿਆ। ਨਵੀਂ ਚੁਣੀ ਗਈ ਅਸੈਂਬਲੀ ਨੂੰ ਕਨਵੈਨਸ਼ਨ ਦਾ ਨਾਂ ਦਿੱਤਾ ਗਿਆ । 21 ਸਤੰਬਰ, 1792 ਈ: ਨੂੰ ਕਨਵੈਨਸ਼ਨ ਨੇ ਰਾਜਤੰਤਰ ਦਾ ਅੰਤ ਕਰਕੇ ਫਰਾਂਸ ਨੂੰ ਇਕ ਗਣਤੰਤਰ ਘੋਸ਼ਿਤ ਕਰ ਦਿੱਤਾ।

Exam Tips:

a) 10 ਅਗਸਤ 1792 ਦਾ ਵਿਦਰੋਹ ਅਤੇ 21 ਸਤੰਬਰ ਦੀ ਗਣਤੰਤਰ ਘੋਸ਼ਣਾ ਦਾ ਕ੍ਰਮ ਲਿਖੋ।
b) ਨਵੀਂ ਚੋਣ ਨਾਲ ਕਨਵੈਨਸ਼ਨ ਬਣੀ, ਇਹ ਵੀ ਲਿਖੋ।

 

Question 15: ਫ਼ਰਾਂਸ ਦੇ ਇਤਿਹਾਸ ‘ਤੇ ਫ਼ਰਾਂਸੀਸੀ ਕ੍ਰਾਂਤੀ ਦੇ ਪ੍ਰਭਾਵ ਦਾ ਵਰਣਨ ਕਰੋ।

Answer:

1789 ਈ: ਤੋਂ ਬਾਅਦ ਦੇ ਸਾਲਾਂ ਵਿਚ ਫ਼ਰਾਂਸ ਦੇ ਲੋਕਾਂ ਦੇ ਪਹਿਰਾਵੇ, ਬੋਲਚਾਲ ਅਤੇ ਪੁਸਤਕਾਂ ਆਦਿ ਵਿਚ ਅਨੇਕ ਮਹੱਤਵਪੂਰਨ ਪਰਿਵਰਤਨ ਆਏ। ਕ੍ਰਾਂਤੀਕਾਰੀ ਸਰਕਾਰਾਂ ਨੇ ਕਾਨੂੰਨ ਬਣਾ ਕੇ ਸੁਤੰਤਰਤਾ ਅਤੇ ਸਮਾਨਤਾ ਦੇ ਆਦਰਸ਼ਾਂ ਨੂੰ ਰੋਜ਼ਾਨਾਂ ਜੀਵਨ ਵਿਚ ਉਤਾਰਨ ਦਾ ਯਤਨ ਕੀਤਾ। ਸੈਂਸਰਸ਼ਿਪ ਨੂੰ ਖਤਮ ਕਰ ਦਿੱਤਾ। ਅਧਿਕਾਰਾਂ ਦੇ ਘੋਸ਼ਣਾ-ਪੱਤਰ ਨੇ ਭਾਸ਼ਣ ਅਤੇ ਪ੍ਰਗਟਾਵੇ ਦੀ ਸੁਤੰਤਰਤਾ ਨੂੰ ਕੁਦਰਤੀ ਅਧਿਕਾਰ ਘੋਸ਼ਿਤ ਕਰ ਦਿੱਤਾ।

Exam Tips:

a) ਕ੍ਰਾਂਤੀ ਦੇ ਪ੍ਰਭਾਵ: ਪਹਿਰਾਵਾ, ਬੋਲਚਾਲ, ਪੁਸਤਕਾਂ ਅਤੇ ਸੈਂਸਰਸ਼ਿਪ ਦਾ ਅੰਤ।
b) ਕੁਦਰਤੀ ਅਧਿਕਾਰ ਦੇ ਐਲਾਨ ਦਾ ਜ਼ਿਕਰ ਕਰੋ।

 

Question 16: 1791 ਈ: ਦਾ ਫ਼ਰਾਂਸੀਸੀ ਸੰਵਿਧਾਨ ਕਿਹੜੇ ਮਹੱਤਵਪੂਰਨ ਪ੍ਰਾਵਧਾਨ (ਵਿਵਸਥਾ) ਤੋਂ ਸ਼ੁਰੂ ਹੁੰਦਾ ਸੀ? ਇਸ ਵਿਚ ਕੀ ਕਿਹਾ ਗਿਆ ਸੀ?

Answer:

1791 ਈ: ਦਾ ਫ਼ਰਾਂਸੀਸੀ ਸੰਵਿਧਾਨ ‘ਪੁਰਸ਼ ਅਤੇ ਨਾਗਰਿਕ ਅਧਿਕਾਰ ਘੋਸ਼ਣਾ-ਪੱਤਰ’ ਦੇ ਨਾਲ ਸ਼ੁਰੂ ਹੋਇਆ ਸੀ। ਇਸਦੇ ਅਨੁਸਾਰ ਜੀਵਨ ਦੇ ਅਧਿਕਾਰ, ਪ੍ਰਗਟਾਵੇ ਦੀ ਸੁਤੰਤਰਤਾ ਦੇ ਅਧਿਕਾਰ ਅਤੇ ਕਾਨੂੰਨੀ ਸਮਾਨਤਾ ਦੇ ਅਧਿਕਾਰ ਨੂੰ ਕੁਦਰਤੀ ਤੇ ਅਹਰਲੀ ਅਧਿਕਾਰ ਦੇ ਰੂਪ ਵਿਚ ਕਾਇਮ ਕੀਤਾ ਗਿਆ। ਹਰੇਕ ਵਿਅਕਤੀ ਨੂੰ ਇਹ ਅਧਿਕਾਰ ਜਨਮ ਤੋਂ ਪ੍ਰਾਪਤ ਸਨ। ਇਸ ਲਈ ਇਨ੍ਹਾਂ ਅਧਿਕਾਰਾਂ ਨੂੰ ਖੋਹਿਆ ਨਹੀਂ ਜਾ ਸਕਦਾ ਸੀ। ਰਾਜ ਦਾ ਇਹ ਕਰਤੱਵ ਮੰਨਿਆ ਗਿਆ ਕਿ ਉਹ ਹਰੇਕ ਨਾਗਰਿਕ ਦੇ ਕੁਦਰਤੀ ਅਧਿਕਾਰਾਂ ਦੀ ਰੱਖਿਆ ਕਰੇ।

Exam Tips:

a) 1791 ਦਾ ਸੰਵਿਧਾਨ ਮਨੁੱਖ ਅਤੇ ਨਾਗਰਿਕ ਅਧਿਕਾਰਾਂ ਦੀ ਘੋਸ਼ਣਾ ਨਾਲ ਸ਼ੁਰੂ ਹੋਇਆ।
b) ਅਧਿਕਾਰ ਜਨਮ ਤੋਂ ਮਿਲੇ ਸਨ ਅਤੇ ਰਾਜ ਦਾ ਫ਼ਰਜ਼ ਉਨ੍ਹਾਂ ਦੀ ਰੱਖਿਆ ਸੀ।

 

ਮਹੱਤਵਪੂਰਨ ਪ੍ਰਸ਼ਨ – ਵੱਡੇ ਉੱਤਰਾਂ ਵਾਲੇ ਪ੍ਰਸ਼ਨ

Question 1: ਉਨ੍ਹਾਂ ਜਨਵਾਦੀ ਅਧਿਕਾਰਾਂ ਦੀ ਸੂਚੀ ਬਣਾਓ ਜੋ ਅੱਜ ਮਿਲੇ ਹੋਏ ਹਨ ਅਤੇ ਜਿਨ੍ਹਾਂ ਦਾ ਉਦਗਮ ਫ਼ਰਾਂਸੀਸੀ ਕ੍ਰਾਂਤੀ ਵਿਚ ਹੈ? ਉਨ੍ਹਾਂ ਲੋਕਤੰਤਰੀ ਅਧਿਕਾਰਾਂ ਦੀ ਸੂਚੀ ਬਣਾਓ ਜਿਨ੍ਹਾਂ ਦਾ ਅੱਜ ਅਸੀਂ ਉਪਭੋਗ ਕਰਦੇ ਹਾਂ ਅਤੇ ਜੋ ਫ਼ਰਾਂਸੀਸੀ ਕ੍ਰਾਂਤੀ ਦੀ ਉਪਜ ਹੋਣਗੇ?

Answer:

ਅੱਜ ਦੇ ਮਨੁੱਖ ਨੂੰ ਹੇਠ ਲਿਖੇ ਲੋਕਤੰਤਰੀ (ਜਨਵਾਦੀ ਅਧਿਕਾਰ ਫ਼ਰਾਂਸੀਸੀ ਕ੍ਰਾਂਤੀ ਦੀ ਦੇਣ ਹਨ। ਇਨ੍ਹਾਂ ਦੀ ਘੋਸ਼ਣਾ 27 ਅਗਸਤ, 1789 ਈ: ਨੂੰ ਰਾਸ਼ਟਰੀ ਮਹਾਂਸਭਾ ਵਿਚ ਕੀਤੀ ਗਈ ਸੀ। ਮਨੁੱਖ ਸੁਤੰਤਰ ਪੈਦਾ ਹੋਇਆ ਹੈ ਅਤੇ ਉਸਦੇ ਅਧਿਕਾਰ ਹੋਰਨਾਂ ਮਨੁੱਖਾਂ ਦੇ ਸਮਾਨ ਹੋਣਗੇ। ਹਰੇਕ ਰਾਜਨੀਤਿਕ ਸੰਗਠਨ ਦਾ ਉਦੇਸ਼ ਮਨੁੱਖ ਦੇ ਸਾਰੇ ਅਧਿਕਾਰਾਂ ਦੀ ਰੱਖਿਆ ਕਰਨਾ ਹੈ। ਹਰੇਕ ਮਨੁੱਖ ਨੂੰ ਪੂਰੀ ਸੁਤੰਤਰਤਾ ਦਾ ਅਧਿਕਾਰ ਹੈ ਪਰ ਉਹ ਦੂਜਿਆਂ ਦੀ ਸੁਤੰਤਰਤਾ ਨੂੰ ਨੁਕਸਾਨ ਨਾ ਪਹੁੰਚਾਏ। ਰਾਜ ਦੀ ਸ਼ਕਤੀ ਦਾ ਮੁੱਖ ਸੋਮਾ ਰਾਜ ਦੇ ਨਾਗਰਿਕ ਹਨ। ਇਸ ਲਈ ਕੋਈ ਵੀ ਵਿਅਕਤੀ ਜਾਂ ਕੋਈ ਵੀ ਸੰਗਠਨ ਅਜਿਹਾ ਫੈਸਲਾ ਲਾਗੂ ਨਹੀਂ ਕਰ ਸਕਦਾ ਜੋ ਦੇਸ਼ ਦੇ ਲੋਕਾਂ ਦੀ ਇੱਛਾ ਦੇ ਵਿਰੁੱਧ ਹੋਵੇ। ਕਾਨੂੰਨ ਸਿਰਫ਼ ਉਨ੍ਹਾਂ ਕੰਮਾਂ ਨੂੰ ਰੋਕਦਾ ਹੈ ਜਿਨ੍ਹਾਂ ਨਾਲ ਸਮਾਜ ਨੂੰ ਹਾਨੀ ਪਹੁੰਚਦੀ ਹੋਵੇ। ਨਿਆਂ ਦੇ ਨਜ਼ਰੀਏ ਤੋਂ ਸਾਰੇ ਨਾਗਰਿਕ ਬਰਾਬਰ ਹਨ। ਕਾਨੂੰਨੀ ਕਾਰਵਾਈ ਦੇ ਬਿਨਾਂ ਕਿਸੇ ਵੀ ਵਿਅਕਤੀ ਨੂੰ ਬੰਦੀ ਨਹੀਂ ਬਣਾਇਆ ਜਾ ਸਕਦਾ। ਦੋਸ਼ ਸਿੱਧ ਹੋਣ ‘ਤੇ ਹੀ ਕਿਸੇ ਨੂੰ ਸਜ਼ਾ ਦਿੱਤੀ ਜਾ ਸਕਦੀ ਹੈ। ਕਾਨੂੰਨ ਦੇਸ਼ ਦੇ ਸਾਰੇ ਲੋਕਾਂ ਦੀ ਇੱਛਾ ਦਾ ਪ੍ਰਗਟਾਵਾ ਹੈ। ਇਸ ਲਈ ਸਾਰੇ ਨਾਗਰਿਕਾਂ ਨੂੰ ਵਿਅਕਤੀਗਤ ਤੌਰ ’ਤੇ ਜਾਂ ਆਪਣੇ ਪ੍ਰਤੀਨਿਧਾਂ ਦੁਆਰਾ ਕਾਨੂੰਨ ਦੇ ਨਿਰਮਾਣ ਵਿਚ ਹਿੱਸਾ ਲੈ ਣ ਦਾ ਅਧਿਕਾਰ ਹੈ। ਸਾਰੇ ਵਿਅਕਤੀਆਂ ਨੂੰ ਧਾਰਮਿਕ ਸੁਤੰਤਰਤਾ ਪ੍ਰਾਪਤ ਹੈ। ਹਰੇਕ ਵਿਅਕਤੀ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਦੀ ਸੁਤੰਤਰਤਾ ਹੈ ਪਰ ਉਸ ਨਾਲ ਸਮਾਜ ਜਾਂ ਦੇਸ਼ ਨੂੰ ਨੁਕਸਾਨ ਨਾ ਪੁੱਜੇ। ਬਿਨਾਂ ਹਾਨੀ-ਪੂਰਤੀ (compensation) ਦੇ ਕਿਸੇ ਵੀ ਵਿਅਕਤੀ ਦੀ ਸੰਪਤੀ ਨਹੀਂ ਲਈ ਜਾ ਸਕਦੀ। ਕੋਈ ਵੀ ਵਿਅਕਤੀ ਕਿਸੇ ਦੂਸਰੇ ਵਿਅਕਤੀ ਦਾ ਸੋਸ਼ਣ ਨਹੀਂ ਕਰ ਸਕਦਾ।

Exam Tips:

a) ਅੱਜ ਦੇ ਲੋਕਤੰਤਰੀ ਅਧਿਕਾਰਾਂ ਦੀ ਸੂਚੀ ਬਣਾਓ।
b) 27 ਅਗਸਤ 1789 ਦੀ ਘੋਸ਼ਣਾ ਦੇ ਬਿੰਦੂਆਂ ਦਾ ਹਵਾਲਾ ਦਿਓ।

 

Question 2: ਕੀ ਤੁਸੀਂ ਇਸ ਤਰਕ ਨਾਲ ਸਹਿਮਤ ਹੋਕਿ ਸਰਵਭੌਮਿਕ ਅਧਿਕਾਰਾਂ ਦੇ ਸੰਦੇਸ਼ ਵਿਚ ਕਈ ਅੰਤਰ ਵਿਰੋਧ ਸਨ?

Answer:

ਸਰਵਭੌਮਿਕ ਅਧਿਕਾਰਾਂ ਦੇ ਸੰਦੇਸ਼ ਨਿਸਚਿਤ ਤੌਰ ‘ਤੇ ਵਿਰੋਧਾਂ ਨਾਲ ਗ੍ਰਸਤ ਸਨ। ਇਨ੍ਹਾਂ ਵਿਚ ਹੇਠ ਲਿਖੇ ਕਈ ਦੋਸ਼ ਸਨ –

1. ਇਸ ਵਿਚ ਸਭਾ ਆਯੋਜਿਤ ਕਰਨ ਅਤੇ ਸੰਘ ਆਦਿ ਬਣਾਉਣ ਦੀ ਸੁਤੰਤਰਤਾ ਦੇ ਵਿਸ਼ੇ ਵਿਚ ਕੁੱਝ ਨਹੀਂ ਕਿਹਾ ਗਿਆ ਸੀ।

2. ਇਸ ਵਿਚ ਸਰਵਜਨਿਕ ਸਿੱਖਿਆ ਦੇ ਵਿਸ਼ੇ ਵਿਚ ਕੁੱਝ ਨਹੀਂ ਕਿਹਾ ਗਿਆ ਸੀ।

3. ਇਸ ਵਿਚ ਵਪਾਰ ਅਤੇ ਵਿਵਸਾਇ ਦੀ ਸੁਤੰਤਰਤਾ ਦਾ ਅਧਿਕਾਰ ਨਹੀਂ ਦਿੱਤਾ ਗਿਆ ਸੀ।

4. ਇਸ ਵਿਚ ਨਾਗਰਿਕਾਂ ਨੂੰ ਸੰਪਤੀ ਰੱਖਣ ਦਾ ਸੀਮਿਤ ਅਧਿਕਾਰ ਪ੍ਰਦਾਨ ਕੀਤਾ ਗਿਆ ਸੀ। ਇਸ ਲਈ ਰਾਜ ਸਰਵਜਨਿਕ ਹਿੱਤ ਦਾ ਬਹਾਨਾ ਬਣਾ ਕੇ ਕਿਸੇ ਦੀ ਵੀ ਸੰਪੱਤੀ ਖੋਹ ਸਕਦਾ ਸੀ।

5. ਫ਼ਰਾਂਸ ਦੇ ਉਪਨਿਵੇਸ਼ਾਂ ਬਸਤੀਆਂ ਵਿਚ ਕੰਮ ਕਰਨ ਵਾਲੇ ਹਬਸ਼ੀ ਦਾਸਾਂ ਦੇ ਵਿਸ਼ੇ ਵਿਚ ਇਸ ਵਿਚ ਕੋਈ ਉਲੇ ਖ ਨਹੀਂ ਸੀ।

6. ਇਨ੍ਹਾਂ ਅਧਿਕਾਰਾਂ ਦਾ ਸਭ ਤੋਂ ਵੱਡਾ ਦੋਸ਼ ਇਹ ਸੀ ਕਿ ਇਨ੍ਹਾਂ ਦੇ ਨਾਲ ਮਨੁੱਖ ਦੇ ਕਰਤੱਵ ਨਿਸਚਿਤ ਨਹੀਂ ਕੀਤੇ ਗਏ ਸਨ। ਕਰਤੱਵਾਂ ਦੇ ਬਿਨਾਂ ਅਧਿਕਾਰ ਆਮ ਤੌਰ ‘ਤੇ ਮਹੱਤਵਹੀਣ ਹੀ ਸਮਝੇ ਜਾਂਦੇ ਹਨ। ਇਸ ਵਿਸ਼ੇ ਵਿਚ ਮਿਰਾਬਓ ਨੇ ਵੀ ਲਿਖਿਆ ਹੈ ਕਿ ਨਾਗਰਿਕਾਂ ਨੂੰ ਅਧਿਕਾਰ ਦੇਣ ਦੀ ਉਨੀ ਲੋੜ ਨਹੀਂ ਸੀ ਕਿ ਜਿੰਨੀ ਕਿ ਉਨ੍ਹਾਂ ਨੂੰ ਆਪਣੇ ਕਰਤੱਵਾਂ ਤੋਂ ਜਾਣੂ ਕਰਾਉਣ ਦੀ ਸੀ।

Exam Tips:

a) ਅਧਿਕਾਰਾਂ ਦੇ ਛੇ ਦੋਸ਼ ਲਿਖੋ: ਸਭਾ, ਸਿੱਖਿਆ, ਵਪਾਰ, ਸੰਪਤੀ, ਦਾਸ, ਕਰਤੱਵ।
b) ਮਿਰਾਬਓ ਦਾ ਕਥਨ ਵੀ ਲਿਖੋ।

 

Question 3: ਫ਼ਰਾਂਸ ਵਿਚ ਨੈਸ਼ਨਲ ਅਸੈਂਬਲੀ ਕਿਸ ਤਰਾਂ ਹੋਂਦ ਵਿਚ ਆਈ?

Answer:

ਫ਼ਰਾਂਸ ਵਿਚ ਨੈਸ਼ਨਲ ਟੈਨਿਸ ਕੋਰਟ ਦੀ ਸਹੁੰ ਦੇ ਸਿੱਟੇ ਵਜੋਂ ਹੋਂਦ ਵਿਚ ਆਈ। ਤੀਜੇ ਅਸਟੇਟ ਦੇ ਪ੍ਰਤੀਨਿਧੀ ਆਪਣੇ ਆਪ ਨੂੰ ਪੂਰੇ ਫ਼ਰਾਂਸੀਸੀ ਰਾਸ਼ਟਰ ਦਾ ਪ੍ਰਵਕਤਾ ਮੰਨਦੇ ਸਨ। 20 ਜੂਨ ਨੂੰ ਇਹ ਪ੍ਰਤੀਨਿਧੀ ਵਰਸਾਇ ਦੇ ਇੰਡੋਰ ਟੈਨਿਸ ਕੋਰਟ ਵਿਚ ਇਕੱਠੇ ਹੋਏ। ਉਨ੍ਹਾਂ ਨੇ ਆਪਣੇ ਆਪ ਨੂੰ ਨੈਸ਼ਨਲ ਅਸੈਂਬਲੀ ਘੋਸ਼ਿਤ ਕੀਤੀ ਅਤੇ ਸਹੁੰ ਚੁੱਕੀ ਕਿ ਜਦੋਂ ਤਕ ਸਮਰਾਟ ਦੀਆਂ ਸ਼ਕਤੀਆਂ ਨੂੰ ਘੱਟ ਕਰਨ ਵਾਲਾ ਸੰਵਿਧਾਨ ਤਿਆਰ ਨਹੀਂ ਹੋ ਜਾਂਦਾ ਉਦੋ ਤਕ ਅਸੈਂਬਲੀ ਭੰਗ ਨਹੀਂ ਹੋਵੇਗੀ। ਉਨ੍ਹਾਂ ਦੀ ਅਗਵਾਈ ਮਿਰਾਬਓ ਅਤੇ ਆਬੇ ਸੀਏ ਨੇ ਕੀਤਾ। ਮਿਰਾਬਓ ਦਾ ਜਨਮ ਕੁਲੀਨ ਪਰਿਵਾਰ ਵਿਚ ਹੋਇਆ ਸੀ, ਪਰ ਉਹ ਸਾਮੰਤੀ ਵਿਸ਼ੇਸ਼ ਅਧਿਕਾਰਾਂ ਵਾਲੇ ਸਮਾਜ ਨੂੰ ਖ਼ਤਮ ਕਰਨ ਦੇ ਪੱਖ ਵਿਚ ਸੀ। ਉਸਨੇ ਇਕ ਤਿਕਾ ਕੱਢੀ ਅਤੇ ਵਰਸਾਇ ਵਿਚ ਜਮਾਂ ਭੀੜ ਦੇ ਸਾਹਮਣੇ ਜ਼ੋਰਦਾਰ ਭਾਸ਼ਣ ਵੀ ਦਿੱਤੇ। ਆਬੇ ਸੀਏ ਮੂਲ ਤੌਰ ‘ਤੇ ਪਾਦਰੀ ਸੀ ਅਤੇ ਉਸਨੇ ‘ਤੀਜੇ ਅਸਟੇਟ ਕੀ ਹੈ?’ ਸਿਰਲੇ ਖ ਤੋਂ ਇਕ ਅਤਿਅੰਤ ਪ੍ਰਭਾਵਸ਼ਾਲੀ ਪ੍ਰਚਾਰ ਪੁਸਤਿਕਾ (ਪੈਂਫਲੈ ਟ) ਲਿਖੀ। ਆਪਣੀ ਵਿਦਰੋਹੀ ਪ੍ਰਜਾ ਦਾ ਰੰਗ-ਢੰਗ ਦੇਖ ਕੇ ਲੂ ਈ XVI ਨੇ ਅਖੀਰ ਨੈਸ਼ਨਲ ਅਸੈਂਬਲੀ ਨੂੰ ਮਾਨਤਾ ਦੇ ਦਿੱਤੀ ਅਤੇ ਇਹ ਵੀ ਮੰਨ ਲਿਆ ਗਿਆ ਕਿ ਉਸਦੀ ਸੱਤਾ ਹੁਣ ਤੋਂ ਸੰਵਿਧਾਨ ਦਾ ਅੰਕੁਸ਼ ਹੋਵੇਗਾ।

Exam Tips:

a) ਨੈਸ਼ਨਲ ਅਸੈਂਬਲੀ ਦਾ ਜਨਮ ਟੈਨਿਸ ਕੋਰਟ ਦੀ ਸਹੁੰ ਨਾਲ ਹੋਇਆ।
b) ਮਿਰਾਬਓ ਅਤੇ ਆਬੇ ਸੀਏ ਦੀ ਭੂਮਿਕਾ ਵੱਖਰੇ ਪੈਰਿਆਂ ਵਿਚ ਲਿਖੋ।

 

Question 4: ਰੋਬੇਸਪਐਰ ਨੇ ਕਿਸ ਤਰ੍ਹਾਂ ਫ਼ਰਾਂਸੀਸੀ ਸਮਾਜ ਵਿਚ ਸਮਾਨਤਾ ਲਿਆਉਣ ਦੇ ਯਤਨ ਕੀਤੇ?

Answer:

ਰੋਬੇਸਪਐਰ ਨੇ ਅੱਗੇ ਲਿਖੇ ਸੁਧਾਰਾਂ ਦੁਆਰਾ ਫ਼ਰਾਂਸੀਸੀ ਸਮਾਜ ਵਿਚ ਸਮਾਨਤਾ ਲਿਆਉਣ ਦਾ ਯਤਨ ਕੀਤਾ – ਰੋਬੇਸਪਐਰ ਨੇ ਕਾਨੂੰਨ ਦੁਆਰਾ ਮਜ਼ਦੂਰੀ ਅਤੇ ਕੀਮਤਾਂ ਦੀ ਵੱਧ ਤੋਂ ਵੱਧ ਸੀਮਾ ਨਿਸ਼ਚਿਤ ਕਰ ਦਿੱਤੀ। ਗੋਸ਼ਤ ਅਤੇ ਪਾਵਰੋਟੀ ਦੀ ਰਾਸ਼ਨਿੰ ਗ ਕਰ ਦਿੱਤੀ ਗਈ। ਕਿਸਾਨਾਂ ਨੂੰ ਆਪਣਾ ਅਨਾਜ ਸ਼ਹਿਰਾਂ ਵਿੱਚ ਜਾ ਕੇ ਸਰਕਾਰ ਦੁਆਰਾ ਨਿਸ਼ਚਿਤ ਮੁੱਲਾਂ ‘ਤੇ ਵੇਚਣ ਲਈ ਮਜ਼ਬੂਰ ਕਰ ਦਿੱਤਾ ਗਿਆ ਮਹਿੰਗੇ ਸਫੈਦ ਆਟੇ ਦੀ ਵਰਤੋਂ ‘ਤੇ ਰੋਕ ਲਗਾ ਦਿੱਤੀ ਗਈ। ਹੁਣ ਸਾਰੇ ਨਾਗਰਿਕਾਂ ਲਈ ਸਾਬੁਤ। ਕਣਕ ਤੋਂ ਬਣੀ ਅਤੇ ਸਮਾਨਤਾ ਦਾ ਪ੍ਰਤੀਕ ਮੰਨੀ ਜਾਣ ਵਾਲੀ, “ਸਮਤਾ ਰੋਟੀ ਖਾਣਾ ਲਾਜ਼ਮੀ ਕਰ ਦਿੱਤਾ ਗਿਆ। ਬੋਲਚਾਲ ਅਤੇ ਸੰਬੋਧਨ ਵਿਚ ਵੀ ਸਮਾਨਤਾ ਦਾ ਆਚਾਰ-ਵਿਹਾਰ ਲਾਗੂ ਕਰਨ ਦਾ ਯਤਨ ਕੀਤਾ ਗਿਆ । ਪਰੰਪਰਾਗਤ ਮਾਨਸਯੂਰ (ਸ੍ਰੀਮਾਨ ਅਤੇ ਮਦਾਨ (ਸ੍ਰੀਮਤੀ) ਦੀ ਥਾਂ ‘ਤੇ ਹੁਣ ਸਾਰੇ ਫ਼ਰਾਂਸੀਸੀ ਪੁਰਸ਼ਾਂ ਅਤੇ ਇਸਤਰੀਆਂ ਨੂੰ ਸਿਤੋਯੇਨ (ਨਾਗਰਿਕ) ਅਤੇ ਸਿਤੋਧੀਨ ਨਾਗਰਿਕਾਂ ਦੇ ਨਾਂ ਨਾਲ ਸੰਬੋਧਨ ਕੀਤਾ ਜਾਣ ਲੱਗਾ ਚਰਚਾਂ ਨੂੰ ਬੰਦ ਕਰ ਦਿੱਤਾ ਗਿਆ ਅਤੇ ਉਨ੍ਹਾਂ ਦੇ ਭਵਨਾਂ ਨੂੰ ਬੈਰਕ ਜਾਂ ਦਫ਼ਤਰ ਬਣਾ ਦਿੱਤਾ ਗਿਆ।

Exam Tips:

a) ਰੋਬੇਸਪਐਰ ਦੇ ਸਮਾਨਤਾ ਦੇ ਯਤਨ ਲਿਖੋ: ਕੀਮਤਾਂ, ਰਾਸ਼ਨਿੰਗ, ਅਨਾਜ, ਆਟਾ, ਬੋਲਚਾਲ, ਚਰਚ।
b) ਸਮਤਾ ਰੋਟੀ ਦਾ ਜ਼ਿਕਰ ਜ਼ਰੂਰ ਕਰੋ।

 

Question 5: ਫ਼ਰਾਂਸੀਸੀ ਕ੍ਰਾਂਤੀ ਦੇ ਇਤਿਹਾਸ ਵਿਚ 1791 ਈ: ਦੇ ਸੰਵਿਧਾਨ ਦਾ ਕੀ ਮਹੱਤਵ ਹੈ?

Answer:

1791 ਈ: ਦੇ ਸੰਵਿਧਾਨ ਵਿਚ ਸਮਰਾਟ ਦੀਆਂ ਸ਼ਕਤੀਆਂ ਨੂੰ ਸੀਮਿਤ ਕਰਕੇ ਫ਼ਰਾਂਸ ਵਿਚ ਸੰਵਿਧਾਨਕ ਰਾਜਤੰਤਰ ਦੀ ਸਥਾਪਨਾ ਕੀਤੀ ਗਈ। ਇਸ ਸੰਵਿਧਾਨ ਦੇ ਮੁੱਖ ਪ੍ਰਾਵਧਾਨ ਵਿਵਸਥਾਵਾਂ) ਹੇਠ ਲਿਖੀਆਂ ਸਨ –

1. ਸ਼ਾਸਨ ਦੀਆਂ ਸ਼ਕਤੀਆਂ ਨੂੰ ਵੱਖ-ਵੱਖ ਸੰਸਥਾਵਾਂ ਅਰਥਾਤ ਵਿਧਾਨਪਾਲਿਕਾ, ਕਾਰਜਪਾਲਿਕਾ ਅਤੇ ਨਿਆਂਪਾਲਿਕਾ ਵਿਚ ਵੰਡਿਆ ਅਤੇ ਤਬਦੀਲ ਕਰ ਦਿੱਤਾ ਗਿਆ।

2. ਕਾਨੂੰਨ ਬਣਾਉਣ ਦਾ ਅਧਿਕਾਰ ਨੈਸ਼ਨਲ ਅਸੈਂਬਲੀ ਨੂੰ ਸੌਂਪ ਦਿੱਤਾ ਗਿਆ।

3. ਨੈਸ਼ਨਲ ਅਸੈਂਬਲੀ ਦੀ ਅਖ ਤੌਰ ‘ਤੇ ਚੋਣ ਹੁੰਦੀ ਸੀ। ਪਹਿਲਾਂ ਨਾਗਰਿਕ ਅਤੇ ਚੋਣ ਸਮੂਹ ਚੋਣ ਕਰਦੇ ਸਨ, ਜੋ ਅਸੈਂਬਲੀ ਦੇ ਮੈਂਬਰਾਂ ਨੂੰ ਚੁਣਦੇ ਸਨ।

4. ਵੋਟ ਦੇਣ ਦਾ ਅਧਿਕਾਰ ਸਿਰਫ਼ 25 ਸਾਲ ਜਾਂ ਉਸ ਤੋਂ ਵੱਧ ਉਮਰ ਦੇ ਅਜਿਹੇ ਪੁਰਸ਼ਾਂ ਨੂੰ ਪ੍ਰਾਪਤ ਸੀ ਜੋ ਘੱਟ ਤੋਂ ਘੱਟ ਤਿੰਨ ਦਿਨ ਦੀ ਮਜ਼ਦੂਰੀ ਦੇ ਬਰਾਬਰ ਕਰ ਚੁਕਾਉਂਦੇ ਸਨ। ਇਨ੍ਹਾਂ ਨੂੰ ਸਰਗਰਮ ਨਾਗਰਿਕ ਦਾ ਦਰਜਾ ਦਿੱਤਾ ਗਿਆ ਸੀ। ਬਾਕੀ ਪੁਰਸ਼ਾਂ ਅਤੇ ਮਹਿਲਾਵਾਂ ਨੂੰ ਗੈਰ-ਸਰਗਰਮ ਨਾਗਰਿਕ ਦੇ ਰੂਪ ਵਿਚ ਵਰਗੀਕ੍ਰਿਤ ਕੀਤਾ ਗਿਆ ਸੀ। ਚੋਣ ਦੀ ਯੋਗਤਾ ਪ੍ਰਾਪਤ ਕਰਨ ਅਤੇ ਅਸੈਂਬਲੀ ਦਾ ਮੈਂਬਰ ਬਣਨ ਲਈ ਲੋਕਾਂ ਦਾ ਕਰਦਾਤਿਆਂ ਦੀ ਸਰਵਉੱਚ ਸ਼੍ਰੇਣੀ ਵਿਚ ਹੋਣਾ ਜ਼ਰੂਰੀ ਸੀ।

Exam Tips:

a) 1791 ਦੇ ਸੰਵਿਧਾਨ ਦੇ ਮੁੱਖ ਪ੍ਰਾਵਧਾਨ ਲਿਖੋ: ਸ਼ਕਤੀਆਂ ਦੀ ਵੰਡ, ਕਾਨੂੰਨ ਬਣਾਉਣ ਦਾ ਹੱਕ, ਚੋਣ, ਵੋਟ ਯੋਗਤਾ।
b) ਵੋਟ ਲਈ ਤਿੰਨ ਦਿਨ ਦੀ ਮਜ਼ਦੂਰੀ ਦੀ ਸ਼ਰਤ ਵੀ ਲਿਖੋ।

 

Question 6: ਨੈਪੋਲੀਅਨ ਦਾ ਸਮਰਾਟ ਦੇ ਰੂਪ ਵਿਚ ਉਦੈ ਕਿਸ ਤਰ੍ਹਾਂ ਹੋਇਆ ਸੀ? ਉਸ ਦੇ ਸ਼ਾਸਨ ਕਾਲ ਦੀਆਂ ਮੁੱਖ ਵਿਸ਼ੇਸ਼ਤਾਵਾਂ ਲਿਖੋ।

Answer:

ਜੈਕੋਬਿਨ ਸਰਕਾਰ ਦੇ ਪਤਨ ਦੇ ਬਾਅਦ ਫਰਾਂਸ ਦੀ ਸੱਤਾ ਮੱਧ ਵਰਗ ਦੇ ਸੰਪੰਨ ਵਰਗ ਦੇ ਲੋਕਾਂ ਦੇ ਹੱਥ ਆ ਗਈ । ਨਵੇਂ ਸੰਵਿਧਾਨ ਦੇ ਅਨੁਸਾਰ ਸੰਪਤੀਹੀਣ ਵਰਗ ਨੂੰ ਵੋਟ ਦੇ ਅਧਿਕਾਰ ਤੋਂ ਵਾਂਝਾ ਕਰ ਦਿੱਤਾ ਗਿਆ। ਇਸ ਸੰਵਿਧਾਨ ਵਿਚ ਚੁਣੀਆਂ ਗਈਆਂ ਦੋ ਵਿਧਾਨ ਪਰਿਸ਼ਦਾਂ ਦੀ ਵਿਵਸਥਾ ਸੀ। ਇਨ੍ਹਾਂ ਪਰਿਸ਼ਦਾਂ ਨੇ ਪੰਜ ਮੈਂਬਰਾਂ ਵਾਲੀ ਇਕ ਕਾਰਜਪਾਲਿਕਾ -ਡਾਇਰੈਕਟਰੀ ਨੂੰ ਨਿਯੁਕਤ ਕੀਤਾ। ਨਵੀਂ ਵਿਵਸਥਾ ਵਿਚ ਜੈਕੋਬਿਨਾ ਦੇ ਸ਼ਾਸਨ ਕਾਲ ਵਾਲੀ ਇਕ ਵਿਅਕਤੀ-ਕੇਂਦਰਿਤ ਕਾਰਜਪਾਲਿਕਾ ਤੋਂ ਬਚਣ ਦਾ ਯਤਨ ਕੀਤਾ ਗਿਆ, ਪਰ ਵਿਧਾਨ ਪਰਿਸ਼ਦਾਂ ਵਿਚ ਡਾਇਰੈਕਟਰਾਂ ਦਾ ਝਗੜਾ ਹੁੰਦਾ ਰਹਿੰਦਾ ਸੀ। ਤਦ ਪਰਿਸ਼ਦ ਉਨ੍ਹਾਂ ਨੂੰ ਬਚਾਉਣ ਦਾ ਯਤਨ ਕਰਦੀ ਸੀ। ਡਾਇਰੈਕਟਰੀ ਦੀ ਰਾਜਨੀਤਿਕ ਅਸਥਿਰਤਾ ਨੇ ਸੈਨਿਕ ਤਾਨਾਸ਼ਾਹ- ਨੈਪੋਲੀਅਨ ਬੋਨਾਪਾਰਟ ਦੇ ਉਦੈ ਦਾ ਮਾਰਗ ਸੌਖਾ ਕਰ ਦਿੱਤਾ। 1804 ਈ: ਵਿਚ ਨੈਪੋਲੀਅਨ ਨੇ ਆਪਣੇ ਆਪ ਨੂੰ ਫਰਾਂਸ ਦਾ ਸਮਰਾਟ ਘੋਸ਼ਿਤ ਕਰ ਦਿੱਤਾ। ਸ਼ਾਸਨ ਕਾਲ – ਨੈਪੋਲੀਅਨ ਨੇ ਯੂਰਪੀ ਦੇਸ਼ਾਂ ਦੀ ਜਿੱਤ ਯਾਤਰਾ ਆਰੰਭ ਕੀਤੀ। ਪੁਰਾਣੇ ‘ਰਾਜਵੰਸ਼ਾ ਨੂੰ ਹਟਾ ਕੇ ਉਸਨੇ ਨਵੇਂ ਸਾਮਰਾਜ ਬਣਾਏ ਅਤੇ ਉਨ੍ਹਾਂ ਦੀ ਵਾਗਡੋਰ ਆਪਣੇ ਖਾਨਦਾਨ ਦੇ ਲੋਕਾਂ ਦੇ ਹੱਥ ਵਿਚ ਦੇ ਦਿੱਤੀ। ਨੈਪੋਲੀਅਨ ਆਪਣੇ ਆਪ ਨੂੰ ਆਧੁਨਿਕੀਕਰਨ ਦਾ ਦੂਤ ਮੰਨਦਾ ਸੀ। ਉਸਨੇ ਨਿੱਜੀ ਸੰਪੱਤੀ ਦੀ ਸੁਰੱਖਿਆ ਲਈ ਕਾਨੂੰਨ ਬਣਾਏ ਅਤੇ ਦਸ਼ਮਲਵ ਪ੍ਰਣਾਲੀ ‘ਤੇ ਆਧਾਰਿਤ ਨਾਪ-ਤੋਲ ਦੀ ਇਕ ਸਮਾਨ ਪ੍ਰਣਾਲੀ ਆਰੰਭ ਕੀਤੀ। ਆਰੰਭ ਵਿਚ ਬਹੁਤ ਸਾਰੇ ਲੋਕਾਂ ਨੂੰ ਨੈਪੋਲੀਅਨ ਮੁਕਤੀਦਾਤਾ ਲੱਗਦਾ ਸੀ ਅਤੇ ਉਸ ਤੋਂ ਜਨਤਾ ਨੂੰ ਸੁਤੰਤਰਤਾ ਦੁਆਉਣ ਦੀ ਉਮੀਦ ਸੀ। ਪਰ ਜਲਦੀ ਹੀ ਉਸਦੀਆਂ ਸੈਨਾਵਾਂ ਨੂੰ ਲੋਕ ਹਮਲਾਵਾਰੀ ਮੰਨਣ ਲੱਗੇ। ਆਖ਼ਰਕਾਰ 1815 ਈ: ਵਿਚ ਵਾਟਰਲੂ ਵਿਚ ਉਸਦੀ ਜਿੱਤ ਹੋਈ। ਯੂਰਪ ਦੇ ਹੋਰਨਾਂ ਭਾਗਾਂ ਵਿਚ ਉਸਦੇ ਮੁਕਤੀ ਅਤੇ ਆਧੁਨਿਕ ਕਾਨੂੰਨਾਂ ਨੂੰ ਫੈਲਾਉਣ ਵਾਲੇ ਕ੍ਰਾਂਤੀਕਾਰੀ ਉਪਾਵਾਂ ਦਾ ਪ੍ਰਭਾਵ ਉਸਦੀ ਮੌਤ ਦੇ ਕਾਫ਼ੀ ਸਮੇਂ ਬਾਅਦ ਸਾਹਮਣੇ ਆਇਆ।

Exam Tips:

a) ਨੈਪੋਲੀਅਨ ਦੇ ਸਮਰਾਟ ਬਣਨ ਅਤੇ ਵਾਟਰਲੂ 1815 ਦਾ ਜ਼ਿਕਰ ਕਰੋ।
b) ਆਧੁਨਿਕੀਕਰਨ ਅਤੇ ਦਸ਼ਮਲਵ ਵਿਧੀ ਦੇ ਕਦਮ ਵੱਖਰੇ ਲਿਖੋ।

 

Question 7: ਬੈਸਟੀਲ ਦੇ ਪਤਨ ਦੇ ਬਾਅਦ ਫ਼ਰਾਂਸ ਵਿਚ ਪਾਸ ਸਭ ਤੋਂ ਮਹੱਤਵਪੂਰਨ ਕਾਨੂੰਨ ਕਿਹੜਾ ਸੀ? ਇਸਦਾ ਕੀ ਮਹੱਤਵ ਸੀ? ਫ਼ਰਾਂਸ ਵਿਚ ‘ਭਾਸ਼ਣ ਅਤੇ ਪ੍ਰਗਟਾਵੇ ਦੀ ਸੁਤੰਤਰਤਾਂ ਨੂੰ ਕੁਦਰਤੀ ਅਧਿਕਾਰ ਘੋਸ਼ਿਤ ਕੀਤੇ ਜਾਣ ਦਾ ਫ਼ਰਾਂਸੀਸੀ ਜਨਤਾ ਲਈ ਕੀ ਮਹੱਤਵ ਸੀ?

Answer:

ਬੈਸਟੀਲ ਦੇ ਪਤਨ ਦੇ ਬਾਅਦ 1789 ਦੀਆਂ ਸਰਗਰਮੀਆਂ ਵਿਚ ਜੋ ਸਭ ਤੋਂ ਮਹੱਤਵਪੂਰਨ ਕਾਨੂੰਨ ਹੋਂਦ ਵਿਚ ਆਇਆ, ਉਹ ਸੀ ਸੈਂਸਰਸ਼ਿਪ ਦਾ ਖ਼ਾਤਮਾ ਪ੍ਰਾਚੀਨ ਰਾਜਤੰਤਰ ਦੇ ਤਹਿਤ ਸਮੁੱਚੀ ਲਿਖਤੀ ਸਮੱਗਰੀ ਅਤੇ ਸੱਭਿਆਚਾਰਕ ਗਤੀਵਿਧੀਆਂ-ਪੁਸਤਕਾਂ। ਅਖ਼ਬਾਰਾਂ, ਨਾਟਕ ਆਦਿ ਨੂੰ ਰਾਜਾ ਦੇ ਸੈਂਸਰ ਅਧਿਕਾਰੀਆਂ ਦੁਆਰਾ ਪਾਸ ਕੀਤੇ ਜਾਣ ਦੇ ਬਾਅਦ ਹੀ ਪ੍ਰਕਾਸ਼ਿਤ ਜਾਂ ਮੰਚਿਤ ਕੀਤਾ ਜਾ ਸਕਦਾ ਸੀ। ਪਰ ਹੁਣ ਅਧਿਕਾਰਾਂ ਦੇ ਘੋਸ਼ਣਾ-ਪੱਤਰ ਦੇ ਅਨੁਸਾਰ ਭਾਸ਼ਣ ਅਤੇ ਪ੍ਰਗਟਾਵੇ ਦੀ ਸੁਤੰਤਰਤਾ ਨੂੰ ਕੁਦਰਤੀ ਅਧਿਕਾਰ ਘੋਸ਼ਿਤ ਕਰ ਦਿੱਤਾ। ਸਿੱਟੇ ਵਜੋਂ ਫ਼ਰਾਂਸ ਦੇ ਨਗਰਾਂ ਵਿਚ ਅਖ਼ਬਾਰਾਂ, ਪਰਚੇ, ਪੁਸਤਕਾਂ ਅਤੇ ਚਿੱਤਰਾਂ ਦਾ ਹੜ੍ਹ ਜਿਹਾ ਆ ਗਿਆ, ਜੋ ਤੇਜ਼ੀ ਨਾਲ ਪਿੰਡ-ਪਿੰਡ ਤਕ ਜਾ ਪੁੱਜੀ। ਉਨ੍ਹਾਂ ਵਿਚ ਫਰਾਂਸ ਵਿਚ ਹੋ ਰਹੀਆਂ ਘਟਨਾਵਾਂ ਅਤੇ ਪਰਿਵਰਤਨਾਂ ਦਾ ਬਿਉਰਾ ਅਤੇ ਉਨ੍ਹਾਂ ਤੇ ਟਿੱਪਣੀ ਸੀ। ਪੈਸ ਦੀ ਸੁਤੰਤਰਤਾ ਦਾ ਅਰਥ ਇਹ ਸੀ ਕਿ ਕਿਸੇ ਵੀ ਘਟਨਾ ਤੇ ਆਪਸੀ ਵਿਰੋਧੀ ਵਿਚਾਰ ਵੀ ਪ੍ਰਗਟ ਕੀਤੇ ਜਾ ਸਕਦੇ ਸਨ। ਪ੍ਰਿੰਟ ਮਾਧਿਅਮ ਦੀ ਵਰਤੋਂ ਕਰਕੇ ਇਕ ਪੱਖ ਨੇ ਦੂਜੇ ਪੱਖ ਨੂੰ ਆਪਣੇ ਦ੍ਰਿਸ਼ਟੀਕੋਣ ਨਾਲ ਸਹਿਮਤ ਕਰਾਉਣ ਦੇ ਯਤਨ ਕੀਤੇ। ਹੁਣ ਨਾਟਕ, ਸੰਗੀਤ ਅਤੇ ਉਤਸਵੀ ਜਲੂ ਸਾਂ ਵਿਚ ਅਣਗਿਣਤ ਲੋਕ ਜਾਣ ਲੱਗੇ। ਸੁਤੰਤਰਤਾ ਅਤੇ ਨਿਆਂ ਦੇ ਬਾਰੇ ਵਿਚ ਰਾਜਨੀਤੀ ਮਾਹਿਰਾਂ ਅਤੇ ਦਾਰਸ਼ਨਿਕਾਂ ਦੇ ਵਿਦਵਤਾ ਭਰੇ ਲੇ ਖਨ ਨੂੰ ਸਮਝਣ ਅਤੇ ਉਸ ਨਾਲ ਜੁੜਨ ਦਾ ਇਹ ਸਿੱਧ ਤਰੀਕਾ ਸੀ ਕਿਉਂਕਿ ਕਿਤਾਬਾਂ ਨੂੰ ਸਿਰਫ਼ ਮੁੱਠੀ ਭਰ ਪੜ੍ਹੇ-ਲਿਖੇ ਲੋਕ ਹੀ ਪੜ੍ਹ ਸਕਦੇ ਸਨ।

Exam Tips:

a) ਬੈਸਟੀਲ ਤੋਂ ਬਾਅਦ ਸੈਂਸਰਸ਼ਿਪ ਦਾ ਖ਼ਾਤਮਾ ਸਭ ਤੋਂ ਮਹੱਤਵਪੂਰਨ ਕਾਨੂੰਨ ਸੀ।
b) ਪ੍ਰਿੰਟ ਮਾਧਿਅਮ ਦਾ ਪਸਾਰ ਅਤੇ ਜਨਤਾ ਉੱਤੇ ਅਸਰ ਲਿਖੋ।

 

Question 8: ਫ਼ਰਾਂਸੀਸੀ ਸਮਰਾਟ ਲੁ ਈ xvI ਨੇ ਸਟੇਟਸ ਜਨਰਲ ਦੀ ਮੀਟਿੰਗ ਕਿਉਂ ਬੁਲਾਈ? ਇਸ ਵਿਚ ਵੱਖ-ਵੱਖ ਸਟੇਟਸ ਦੀ ਕੀ ਸਥਿਤੀ ਸੀ?

Answer:

ਫ਼ਰਾਂਸ ਤੇ ਕਰਜ਼ ਦੇ ਵਧਦੇ ਬੋਝ ਕਾਰਨ ਫਰਾਂਸ ਦੇ ਸਮਰਾਟ ਨੂੰ ਧਨ ਦੀ ਲੋੜ ਸੀ। ਇਸਦੇ ਲਈ ਉਸਨੇ ਨਵੇਂ ਕਰ ਲਗਾਉਣ ਦਾ ਫ਼ੈਸਲਾ ਕੀਤਾ ਪ੍ਰਾਚੀਨ ਰਾਜਤੰਤਰ ਦੇ ਤਹਿਤ ਫ਼ਰਾਂਸੀਸੀ ਸਮਰਾਟ ਆਪਣੀ ਮਰਜ਼ੀ ਨਾਲ ਕਰ ਨਹੀਂ ਲਗਾ ਸਕਦਾ ਸੀ। ਇਸਦੇ ਲਈ ਉਸਨੂੰ ਸਟੇਟਸ ਜਨਰਲ ਦੀ ਮੀਟਿੰਗ ਬੁਲਾ ਕੇ ਨਵੇਂ ਕਰਾਂ ਦੇ ਆਪਣੇ ਪ੍ਰਸਤਾਵਾਂ ਤੇ ਮਨਜ਼ੂਰੀ ਲੈ ਣੀ ਪੈਂਦੀ ਸੀ। ਸਟੇਟਸ ਜਨਰਲ ਇਕ ਰਾਜਨੀਤਿਕ ਸੰਸਥਾ ਸੀ, ਜਿਸ ਵਿਚ ਤਿੰਨੋਂ ਸਟੇਟਸ (ਸਮਾਜਿਕ ਵਰਗ) ਆਪਣੇਆਪਣੇ ਪ੍ਰਤੀਨਿਧੀ ਭੇਜਦੇ ਸਨ। ਪਰ ਸਮਰਾਟ ਹੀ ਇਹ ਫ਼ੈਸਲਾ ਕਰਦਾ ਸੀ ਕਿ ਇਸ ਸੰਸਥਾ ਦੀ ਮੀਟਿੰਗ ਕਦੋਂ ਬੁਲਾਈ ਜਾਏ। ਇਸਦੀ ਆਖ਼ਰੀ ਮੀਟਿੰਗ 1614 ਈ: ਵਿਚ ਬੁਲਾਈ ਗਈ ਸੀ। ਇਸਦੇ ਬਾਅਦ ਲੁ ਈ XVI ਨੇ 5 ਮਈ, 1789 ਈ: ਨੂੰ ਨਵੇਂ ਕਰਾਂ ਦੇ ਪ੍ਰਸਤਾਵ ਤੇ ਮਨਜ਼ੂਰੀ ਲਈ ਸਟੇਟਸ ਜਨਰਲ ਦੀ ਮੀਟਿੰਗ ਬੁਲਾਈ। ਪ੍ਰਤੀਨਿਧਾਂ ਦੀ ਮੇਜ਼ਬਾਨੀ ਲਈ ਵਰਸਾਇ ਦੇ ਇਕ ਵਿਸ਼ਾਲ ਭਵਨ ਨੂੰ ਸਜਾਇਆ ਗਿਆ ਪਹਿਲੇ ਅਤੇ ਦੂਸਰੇ ਸਟੇਟ ਨੇ ਇਸ ਮੀਟਿੰਗ ਵਿਚ ਆਪਣੇ 300-300 ਪ੍ਰਤੀਨਿਧੀ ਭੇਜੇ, ਜਿਨ੍ਹਾਂ ਨੂੰ ਆਮਣੇ-ਸਾਮਣੇ ਦੀਆਂ ਕਤਾਰਾਂ ਵਿਚ ਬਿਠਾਇਆ ਗਿਆ। ਤੀਜੇ ਸਟੇਟ ਨੇ 600 ਪ੍ਰਤੀਨਿਧਾਂ ਨੂੰ ਉਨ੍ਹਾਂ ਦੇ ਪਿੱਛੇ ਖੜ੍ਹਾ ਕੀਤਾ ਗਿਆ। ਤੀਜੇ ਸਟੇਟ ਦੀ ਪ੍ਰਤੀਨਿਧਤਾ ਇਸਦੇ ਖ਼ੁਸ਼ਹਾਲ ਅਤੇ ਪੜ੍ਹੇ-ਲਿਖੇ ਵਰਗ ਦੇ ਲੋਕ ਕਰ ਰਹੇ ਸਨ। ਕਿਸਾਨਾਂ, ਔਰਤਾਂ ਅਤੇ ਕਾਰੀਗਰਾਂ ਨੂੰ ਸਭਾ ਵਿਚ ਪ੍ਰਵੇਸ਼ ਦੀ ਇਜਾਜ਼ਤ ਨਹੀਂ ਸੀ। ਫਿਰ ਵੀ ਲਗਪਗ 40,000 ਪੱਤਰਾਂ ਦੇ ਮਾਧਿਅਮ ਨਾਲ ਉਨ੍ਹਾਂ ਦੀਆਂ ਸ਼ਿਕਾਇਤਾਂ ਅਤੇ ਮੰਗਾਂ ਦੀ ਸੂਚੀ ਬਣਾਈ ਗਈ ਸੀ, ਜਿਸਨੂੰ ਪ੍ਰਤੀਨਿਧੀ ਆਪਣੇ ਨਾਲ ਲੈ ਕੇ ਆਏ ਸਨ।

Exam Tips:

a) ਸਟੇਟਸ ਜਨਰਲ 1614 ਤੋਂ ਬਾਅਦ 5 ਮਈ 1789 ਨੂੰ ਬੁਲਾਇਆ ਗਿਆ।
b) ਤਿੰਨ ਸਟੇਟਸ ਦੇ 300, 300 ਅਤੇ 600 ਪ੍ਰਤੀਨਿਧੀ ਲਿਖੋ।

 

Question 9: ਫ਼ਰਾਂਸ ਵਿਚ ਜਨਰਲ ਨੈਸ਼ਨਲ ਅਸੈਂਬਲੀ ਕਿਸ ਤਰ੍ਹਾਂ ਹੋਂਦ ਵਿਚ ਆਈ? ਇਸ ਵਿਚ ਮਿਰਾਬਓ ਅਤੇ ਆਬੇ ਸਿਏ ਦੀ ਕੀ ਭੂਮਿਕਾ ਰਹੀ?

Answer:

ਸਟੇਟਸ ਜਨਰਲ ਦੇ ਨਿਯਮਾਂ ਦੇ ਅਨੁਸਾਰ ਹਰੇਕ ਸਟੇਟ (ਸਮਾਜਿਕ ਵਰਗ) ਨੂੰ ਇਕ ਵੋਟ ਦੇਣ ਦਾ ਅਧਿਕਾਰ ਸੀ । ਇਸ ਵਾਰ ਵੀ ਲੂ ਈ XVI ਦਾ ਇਸੇ ਪ੍ਰਥਾ ਦਾ ਪਾਲਨ ਕਰਨ ਲਈ ਦ੍ਰਿੜ੍ਹ ਸੰਕਲਪ ਸੀ। ਪਰ ਤੀਜੇ ਸਟੇਟ ਦੇ ਪ੍ਰਤੀਨਿਧਾਂ ਨੇ ਮੰਗ ਰੱਖੀ ਕਿ ਹੁਣ ਦੀ ਵਾਰ ਪੁਰੀ ਸਭਾ ਦੁਆਰਾ ਮਤਦਾਨ ਕਰਾਇਆ ਜਾਣਾ ਚਾਹੀਦਾ ਹੈ, ਜਿਸ ਵਿਚ ਹਰੇਕ ਮੈਂਬਰ ਨੂੰ ਇਕ ਵੋਟ ਦੇਣ ਦਾ ਅਧਿਕਾਰ ਹੋਵੇ। ਇਹ ਨਿਰਸੰਦੇਹ ਇਕ ਲੋਕਤੰਤਰੀ ਸਿਧਾਂਤ ਸੀ, ਜਿਸਨੂੰ ਆਪਣੀ ਪੁਸਤਕ “ਦ ਸ਼ੋਸ਼ਲ ਕਾਨਟੈਕਟ’ ਵਿਚ ਰੂਸੋ ਨੇ ਵੀ ਪੇਸ਼ ਕੀਤਾ ਸੀ। ਪਰ ਸਮਰਾਟ ਨੇ ਇਸ ਪ੍ਰਸਤਾਵ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਇਸ ਵਿਰੋਧ ਵਿਚ ਤੀਜੇ ਸਟੇਟ ਦੇ ਪ੍ਰਤੀਨਿਧੀ ਸਭਾ ਤੋਂ ਬਾਹਰ ਚਲੇ ਗਏ। ਉਹ ਆਪਣੇ ਆਪ ਨੂੰ ਪੂਰੀ ਤਰ੍ਹਾਂ ਫਰਾਂਸੀਸੀ ਘੋਸ਼ਿਤ ਕਰ ਦਿੱਤਾ ਅਤੇ ਸਹੁੰ ਚੁੱਕੀ ਕਿ ਜਦੋਂ ਤਕ ਸਮਰਾਟ ਦੀਆਂ ਸ਼ਕਤੀਆਂ ਨੂੰ ਘੱਟ ਕਰਨ ਵਾਲਾ ਸੰਵਿਧਾਨ ਤਿਆਰ ਨਹੀਂ ਹੋ ਜਾਂਦਾ ਤਦ ਤਕ ਅਸੈਂਬਲੀ ਭੰਗ ਨਹੀਂ ਹੋਵੇਗੀ। ਉਨ੍ਹਾਂ ਦੀ ਅਗਵਾਈ ਮਿਰਾਬਓ ਅਤੇ ਆਬੇ ਸੀਏ ਨੇ ਕੀਤਾ। ਮਿਰਾਬਓ ਦਾ ਜਨਮ ਕੁਲੀਨ ਪਰਿਵਾਰ ਵਿਚ ਹੋਇਆ ਸੀ, ਪਰ ਉਹ ਸਾਮੰਤੀ ਵਿਸ਼ੇਸ਼ ਅਧਿਕਾਰਾਂ ਵਾਲੇ ਸਮਾਜ ਨੂੰ ਖ਼ਤਮ ਕਰਨ ਦੀ ਜ਼ਰੂਰਤ ਨਾਲ ਸਹਿਮਤ ਸੀ। ਉਸਨੇ ਇਕ ਪੱਤ੍ਰਿਕਾ ਕੱਢੀ ਅਤੇ ਵਰਸਾਇ ਵਿਚ ਜੁਟੀ ਭੀੜ ਦੇ ਸਾਹਮਣੇ ਜ਼ੋਰਦਾਰ ਭਾਸ਼ਣ ਵੀ ਦਿੱਤੇ। ਆਬੇ ਸਿਟੇ ਮੂਲ ਤੌਰ ‘ਤੇ ਪਾਦਰੀ ਸੀ ਅਤੇ ਉਸਨੇ ‘ਤੀਜਾ ਸਟੇਟ’ ਕੀ ਹੈ? ਸਿਰਲੇ ਖ ਨਾਲ ਇਕ ਅਤਿਅੰਤ ਪ੍ਰਭਾਵਸ਼ਾਲੀ ਪ੍ਰਚਾਰ- ਪੁਸਤਿਕਾ (ਪੈਂਫਲੇ ਟ) ਲਿਖੀ।

Exam Tips:

a) ਸਟੇਟ ਇਕ ਵੋਟ ਦੀ ਪ੍ਰਥਾ ਅਤੇ ਹਰ ਮੈਂਬਰ ਇਕ ਵੋਟ ਦੀ ਮੰਗ ਵਿਚ ਅੰਤਰ ਲਿਖੋ।
b) ਅਸੈਂਬਲੀ ਬਣਨ ਦਾ ਕ੍ਰਮ ਵੀ ਲਿਖੋ।

 

Question 10: ਫ਼ਰਾਂਸੀਸੀ ਨੈਸ਼ਨਲ ਅਸੈਂਬਲੀ ਦੇ ਅਧੀਨ ਕ੍ਰਾਂਤੀਕਾਰੀ ਯੁੱਧਾਂ ਦਾ ਸੰਖੇਪ ਵਰਣਨ ਕਰੋ। ਇਨ੍ਹਾਂ ਦੇ ਕੀ ਸਿੱਟੇ ਨਿਕਲੇ?

Answer:

ਲੁ ਈxVIਨੇ 1791 ਈ: ਦੇ ਸੰਵਿਧਾਨ ਤੇ ਹਸਤਾਖ਼ਰ ਕਰ ਦਿੱਤੇ ਸਨ ਪਰ ਪ੍ਰਜਾ ਦੀ ਰਾਜਾ ਨਾਲ ਉਸਦੀ ਗੁਪਤ ਵਾਰਤਾ ਵੀ ਚਲ ਰਹੀ ਸੀ। ਫ਼ਰਾਂਸ ਦੀਆਂ ਘਟਨਾਵਾਂ ਨਾਲ ਹੋਰਨਾਂ ਗੁਆਂਢੀ ਦੇਸ਼ਾਂ ਦੇ ਸ਼ਾਸਕ ਵੀ ਚਿੰਤਿਤ ਸਨ। ਇਨ੍ਹਾਂ ਸ਼ਾਸਕਾਂ ਨੇ ਫਰਾਂਸ ਦੀ ਨੈਸ਼ਨਲ ਅਸੈਂਬਲੀ ਦੀ ਸਰਕਾਰ ਦੇ ਵਿਰੁੱਧ ਸੈਨਾ ਭੇਜਣ ਦੀ ਯੋਜਨਾ ਬਣਾ ਲਈ ਸੀ । ਪਰ ਹਮਲਾ ਹੋਣ ਦੇ ਪਹਿਲਾਂ ਹੀ ਅਪਰੈਲ 1792 ਈ: ਵਿਚ ਨੈਸ਼ਨਲ ਅਸੈਂਬਲੀ ਨੇ ਸ਼ਿਆ ਅਤੇ ਆਸਟ੍ਰੀਆ ਦੇ ਵਿਰੁੱਧ ਯੁੱਧ ਦੀ ਘੋਸ਼ਣਾ ਦਾ ਪ੍ਰਸਤਾਵ ਪਾਸ ਕਰ ਦਿੱਤਾ ਤਾਂ ਤੋਂ ਹਜ਼ਾਰਾਂ ਸਵੈ-ਸੇਵੀ ਸੈਨਾ ਵਿਚ ਭਰਤੀ ਹੋਣ ਲਈ ਆਉਣ ਲੱਗੇ। ਉਨ੍ਹਾਂ ਨੇ ਇਸ ਯੁੱਧ ਨੂੰ ਯੂਰਪੀ ਰਾਜਿਆਂ ਅਤੇ ਕੁਲੀਨਾਂ ਦੇ ਵਿਰੁੱਧ ਜਨਤਾ ਦੇ ਯੁੱਧ ਦੇ ਰੂਪ ਵਿਚ ਲਿਆ। ਉਨ੍ਹਾਂ ਦੇ ਬੁੱਲਾਂ ‘ਤੇ ਦੇਸ਼ ਭਗਤੀ ਦੇ ਜੋ ਗੀਤ ਸਨ ਉਨ੍ਹਾਂ ਵਿਚ ਕਵੀ ਰਾਜੇਟ ਦਿ.ਲਾਇਲ ਦੁਆਰਾ ਰਚਿਤ ਮਾਰਸੇਇਸ ਵੀ ਸੀ। ਇਹ ਗੀਤ ਪਹਿਲੀ ਵਾਰ ਮਾਰਸੇਇਸ ਸ ਦੇ ਸਵੈ-ਸੈਵੀਆਂ ਨੇ ਪੈਰਿਸ ਵਲ਼ ਕੂਚ ਕਰਦੇ ਹੋਏ ਗਾਇਆ ਸੀ। ਇਸ ਲਈ ਇਸ ਗੀਤ ਦਾ ਨਾਂ ਮਾਰਸੇਇਸ ਹੋ ਗਿਆ ਜੋ ਹੁਣ ਫਰਾਂਸ ਦਾ ਰਾਸ਼ਟਰਗਾਣ ਹੈ। ਕ੍ਰਾਂਤੀਕਾਰੀ ਯੁੱਧਾਂ ਦੇ ਸਿੱਟੇ – ਕ੍ਰਾਂਤੀਕਾਰੀ ਯੁੱਧਾਂ ਨੇ ਜਨਤਾ ਨੂੰ ਭਾਰੀ ਹਾਨੀ ਪਹੁੰਚਾਈ : ਲੋਕਾਂ ਨੂੰ ਅਨੇਕ ਆਰਥਿਕ ਮੁਸ਼ਕਲਾਂ ਸਹਿਣ ਕਰਨੀਆਂ ਪਈਆਂ। ਪੁਰਸ਼ਾਂ ਦੇ ਮੋਰਚੇ ਤੇ ਚਲੇ ਜਾਣ ਦੇ ਬਾਅਦ ਘਰ ਪਰਿਵਾਰ ਅਤੇ ਰੋਜ਼ੀ-ਰੋਟੀ ਦੀ ਜ਼ਿੰਮੇਵਾਰੀ ਔਰਤਾਂ ‘ਤੇ ਆ ਗਈ। ਦੇਸ਼ ਦੀ ਆਬਾਦੀ ਦੇ ਇਕ ਵੱਡੇ ਭਾਗ ਨੂੰ ਅਜਿਹਾ ਲੱਗਦਾ ਸੀ ਕਿ ਕ੍ਰਾਂਤੀ ਦੇ ਘਟਨਾਕ੍ਰਮ ਨੂੰ ਅੱਗੇ ਵਧਾਉਣ ਦੀ ਜ਼ਰੂਰਤ ਹੈ ਕਿਉਂਕਿ 1791 ਈ: ਦੇ ਸੰਵਿਧਾਨ ਤੋਂ ਸਿਰਫ਼ ਅਮੀਰ ਲੋਕਾਂ ਨੂੰ ਹੀ ਰਾਜਨੀਤਿਕ ਅਧਿਕਾਰ ਪ੍ਰਾਪਤ ਹੋਏ ਸਨ। ਲੋਕ ਰਾਜਨੀਤਿਕ ਕਲੱਬਾਂ ਵਿਚ ਅੱਡੇ ਜਮਾ ਕੇ ਸਰਕਾਰੀ ਨੀਤੀਆਂ ਅਤੇ ਆਪਣੀ ਕਾਰਜਯੋਜਨਾ ‘ਤੇ ਬਹਿਸ ਕਰਦੇ ਸਨ। ਇਨ੍ਹਾਂ ਵਿਚੋਂ ਜੈਕੋਬਿਨ ਕਲੱਬ ਸਭ ਤੋਂ ਅੱਗੇ ਸੀ। ਜਿਸਦਾ ਨਾਂ ਪੈਰਿਸ ਦੇ ਸਾਬਕਾ ਕਾਨਵੈਂਟ ਆਫ਼ ਸੇਂਟ ਜੈਕਬ ਦੇ ਨਾਂ ‘ਤੇ ਪਿਆ।

Exam Tips:

a) ਕ੍ਰਾਂਤੀਕਾਰੀ ਯੁੱਧਾਂ ਵਿਚ ਸਵੈ-ਸੇਵਕਾਂ ਦੀ ਭਰਤੀ ਅਤੇ ਮਾਰਸੇਇਸ ਗੀਤ ਦਾ ਜ਼ਿਕਰ ਕਰੋ।
b) ਸਿੱਟੇ: ਔਰਤਾਂ ਉੱਤੇ ਜ਼ਿੰਮੇਵਾਰੀ ਅਤੇ ਆਰਥਿਕ ਮੁਸ਼ਕਲਾਂ।

 

Question 11: ਜੈਕੋਬਿਨ ਸਰਕਾਰ ਦੇ ਪਤਨ ਦੇ ਬਾਅਦ ਫ਼ਰਾਂਸ ਵਿਚ ਹੋਏ ਕਿਸੇ ਚਾਰ ਪਰਿਵਰਤਨਾਂ ਦਾ ਵਰਣਨ ਕਰੋ। ਜਾਂ ਡਾਇਰੈਕਟਰੀ ਸ਼ਾਸਿਤ ਫ਼ਰਾਂਸ ਦੀਆਂ ਕੋਈ ਚਾਰ ਵਿਸ਼ੇਸ਼ਤਾਵਾਂ ਦੱਸੋ।

Answer:

1. ਜੈਕੋਬਿਨ ਸਰਕਾਰ ਦੇ ਪਤਨ ਦੇ ਬਾਅਦ ਉੱਥੋਂ ਦੀ ਸੱਤਾ ਮੱਧ ਵਰਗ ਦੇ ਸੰਪੰਨ ਲੋਕਾਂ ਦੇ ਹੱਥਾਂ ਵਿਚ ਆ ਗਈ।

2. ਨਵੇਂ ਸੰਵਿਧਾਨ ਦੇ ਅਨੁਸਾਰ ਸੰਪੱਤੀਹੀਣ ਵਰਗ ਨੂੰ ਵੋਟ ਦੇ ਅਧਿਕਾਰ ਤੋਂ ਵਾਂਝਾ ਕਰ ਦਿੱਤਾ ਗਿਆ।

3. ਇਸ ਸੰਵਿਧਾਨ ਵਿਚ ਦੋ ਚੁਣੇ ਹੋਏ ਵਿਧਾਨ ਪਰਿਸ਼ਦਾਂ ਦੀ ਵਿਵਸਥਾ ਕੀਤੀ ਗਈ ਸੀ। ਇਨ੍ਹਾਂ ਪਰਿਸ਼ਦਾਂ ਨੇ ਪੰਜ ਮੈਂਬਰਾਂ ਵਾਲੀ ਇਕ ਕਾਰਜਪਾਲਿਕਾ ਨੂੰ ਨਿਯੁਕਤ ਕੀਤਾ। ਇਸਨੂੰ ਡਾਇਰੈਕਟਰੀ ਕਿਹਾ ਜਾਂਦਾ ਸੀ। ਇਸ ਵਿਵਸਥਾ ਦੇ ਮਾਧਿਅਮ ਨਾਲ ਜੈਕੋਬਿਨਾਂ ਦੇ ਸ਼ਾਸਨ ਕਾਲ ਵਾਲੀ ਇਕ ਵਿਅਕਤੀ ਕੇਂਦਰਿਤ ਕਾਰਜਪਾਲਿਕਾ ਤੋਂ ਬਚਣ ਦਾ ਯਤਨ ਕੀਤਾ ਗਿਆ, ਪਰ ਡਾਇਰੈਕਟਰਾਂ ਦਾ ਆਮ ਤੌਰ ਤੇ ਵਿਧਾਨ ਪਰਿਸ਼ਦਾਂ ਨਾਲ ਝਗੜਾ ਹੁੰਦਾ ਰਹਿੰਦਾ ਸੀ। ਅਜਿਹੇ ਮੌਕਿਆਂ ਤੇ ਪਰਿਸ਼ਦ ਉਨ੍ਹਾਂ ਨੂੰ ਅਹੁਦੇ ਤੋਂ ਹਟਾਉਣ ਦੀ ਕੋਸ਼ਿਸ਼ ਕਰਦੀ ਸੀ।

4. ਡਾਇਰੈਕਟਰੀ ਦੀ ਰਾਜਨੀਤਿਕ ਅਸਥਿਰਤਾ ਨੇ ਸੈਨਿਕ ਤਾਨਾਸ਼ਾਹ ਨੈਪੋਲੀਅਨ ਬੋਨਾਪਾਰਟ ਦੇ ਉਦੈ ਦਾ ਰਾਹ ਸੌਖਾ ਕੀਤਾ।

Exam Tips:

a) ਡਾਇਰੈਕਟਰੀ ਦੀਆਂ ਚਾਰ ਵਿਸ਼ੇਸ਼ਤਾਵਾਂ ਲਿਖੋ: ਮੱਧ ਵਰਗ ਸੱਤਾ, ਵੋਟ ਤੋਂ ਵਾਂਝੇ, ਦੋ ਪਰਿਸ਼ਦਾਂ, ਅਸਥਿਰਤਾ।
b) ਨੈਪੋਲੀਅਨ ਦਾ ਉਦੈ ਇਸਦਾ ਨਤੀਜਾ ਸੀ।

 

Punjab Board Solutions for Class 9 SST History Punjabi Medium Chapter 05 ਫ਼ਰਾਂਸ ਦੀ ਕ੍ਰਾਂਤੀ

Textbook Solutions for Class 9 SST History Punjabi Medium Chapter 05 ਫ਼ਰਾਂਸ ਦੀ ਕ੍ਰਾਂਤੀ

Review comprehensive exercise answers for Class 9 SST History Punjabi Medium Chapter 05 ਫ਼ਰਾਂਸ ਦੀ ਕ੍ਰਾਂਤੀ. Fully updated to match current Punjab Board syllabus guidelines, these textbook solutions help students verify their work and maintain accurate study notes.

Mastering Theoretical and Practical Questions

Each solution includes detailed reasoning to foster genuine comprehension of Punjabi Medium Chapter 05 ਫ਼ਰਾਂਸ ਦੀ ਕ੍ਰਾਂਤੀ concepts. Reviewing these step-by-step breakdowns allows learners to master both analytical and descriptive questions expected in school evaluations.

Effective Self-Study and Homework Assistance

Frequent review of these structured answers builds strong analytical capabilities and response efficiency. Maximize your academic readiness by combining these textbook solutions with our curated study materials and mock evaluations for Class 9 SST History.

FAQs

Where can I find the latest PSEB 9th Class SST Solutions History Chapter 5 ਫ਼ਰਾਂਸ ਦੀ ਕ੍ਰਾਂਤੀ for the 2026-27 session?

The complete and updated PSEB 9th Class SST Solutions History Chapter 5 ਫ਼ਰਾਂਸ ਦੀ ਕ੍ਰਾਂਤੀ is available for free on StudiesToday.com. These solutions for Class 9 SST History are as per latest Punjab Board curriculum.

Are the SST History Punjab Board solutions for Class 9 updated for the new 50% competency-based exam pattern?

Yes, our experts have revised the PSEB 9th Class SST Solutions History Chapter 5 ਫ਼ਰਾਂਸ ਦੀ ਕ੍ਰਾਂਤੀ as per 2026 exam pattern. All textbook exercises have been solved and have added explanation about how the SST History concepts are applied in case-study and assertion-reasoning questions.

How do these Class 9 Punjab Board solutions help in scoring 90% plus marks?

Toppers recommend using Punjab Board language because Punjab Board marking schemes are strictly based on textbook definitions. Our PSEB 9th Class SST Solutions History Chapter 5 ਫ਼ਰਾਂਸ ਦੀ ਕ੍ਰਾਂਤੀ will help students to get full marks in the theory paper.

Do you offer PSEB 9th Class SST Solutions History Chapter 5 ਫ਼ਰਾਂਸ ਦੀ ਕ੍ਰਾਂਤੀ in multiple languages like Hindi and English?

Yes, we provide bilingual support for Class 9 SST History. You can access PSEB 9th Class SST Solutions History Chapter 5 ਫ਼ਰਾਂਸ ਦੀ ਕ੍ਰਾਂਤੀ in both English and Hindi medium.

Is it possible to download the SST History Punjab Board solutions for Class 9 as a PDF?

Yes, you can download the entire PSEB 9th Class SST Solutions History Chapter 5 ਫ਼ਰਾਂਸ ਦੀ ਕ੍ਰਾਂਤੀ in printable PDF format for offline study on any device.