PSEB 9th Class SST Solutions History Chapter 3 ਸਿੱਖ ਧਰਮ ਦਾ ਵਿਕਾਸ (1539 ਈ:-1581 ਈ:)

Solutions for Class 9 SST History: Punjabi Medium Chapter 03 ਸਿੱਖ ਧਰਮ ਦਾ ਵਿਕਾਸ (1539 ਈ:-1581 ਈ:)

Review structured textbook solutions for Class 9 SST History Punjabi Medium Chapter 03 ਸਿੱਖ ਧਰਮ ਦਾ ਵਿਕਾਸ (1539 ਈ:-1581 ਈ:). Built according to Punjab Board guidelines for the 2026-27 academic year, these downloadable answers support daily revision and problem-solving accuracy.

Practice Class 9 SST History Solutions: Punjabi Medium Chapter 03 ਸਿੱਖ ਧਰਮ ਦਾ ਵਿਕਾਸ (1539 ਈ:-1581 ਈ:)

Navigate directly to the solved SST History textbook exercises using the digital viewer below. Each solution includes detailed step-by-step explanations, allowing students to instantly cross-check their work and identify areas requiring further revision.

(ੳ) ਬਹੁ-ਵਿਕਲਪੀ ਪ੍ਰਸ਼ਨ

Question 1: ਕਿਹੜੇ ਗੁਰੂ ਜੀ ਨੇ ਗੋਇੰਦਵਾਲ ਵਿਚ ਬਾਉਲੀ ਦਾ ਨਿਰਮਾਣ ਸ਼ੁਰੂ ਕਰਵਾਇਆ?
(ੳ) ਸ੍ਰੀ ਗੁਰੂ ਅੰਗਦ ਦੇਵ ਜੀ
(ਅ) ਸ੍ਰੀ ਗੁਰੂ ਅਮਰਦਾਸ ਜੀ
(ਇ) ਸ੍ਰੀ ਗੁਰੂ ਰਾਮਦਾਸ ਜੀ
(ਸ) ਸ੍ਰੀ ਗੁਰੂ ਰਾਮਦਾਸ ਜੀ

Answer:

(ੳ) ਸ੍ਰੀ ਗੁਰੂ ਅੰਗਦ ਦੇਵ ਜੀ

Exam Tips:

a) ਗੋਇੰਦਵਾਲ ਦੀ ਬਾਉਲੀ ਦੀ ਨੀਂਹ ਗੁਰੂ ਅੰਗਦ ਦੇਵ ਜੀ ਨੇ ਰੱਖੀ ਅਤੇ ਗੁਰੂ ਅਮਰਦਾਸ ਜੀ ਨੇ ਪੂਰੀ ਕਰਵਾਈ।

 

Question 2: ਮੰਜੀਦਾਰਾਂ ਦੀ ਕੁੱਲ ਸੰਖਿਆ ਕਿੰਨੀ ਸੀ?
(ਉ) 20
(ਅ) 21
(ਈ) 22
(ਸ) 23.

Answer:

(ਈ) 22

Exam Tips:

a) ਮੰਜੀਦਾਰਾਂ ਦੀ ਗਿਣਤੀ 22 ਸੀ, ਇਹ ਅੰਕ ਯਾਦ ਰੱਖੋ।

 

Question 3: ਮੁਗ਼ਲ ਬਾਦਸ਼ਾਹ ਅਕਬਰ ਕਿਹੜੇ ਗੁਰੂ ਸਾਹਿਬ ਨੂੰ ਮਿਲਣ ਲਈ ਗੋਇੰਦਵਾਲ ਆਇਆ?
(ੳ) ਸ੍ਰੀ ਗੁਰੁ ਨਾਨਕ ਦੇਵ ਜੀ
(ਅ) ਸ੍ਰੀ ਗੁਰੂ ਅੰਗਦ ਦੇਵ ਜੀ
(ਇ) ਸ੍ਰੀ ਗੁਰੂ ਅਮਰਦਾਸ ਜੀ

Answer:

(ਇ) ਸ੍ਰੀ ਗੁਰੂ ਅਮਰਦਾਸ ਜੀ

Exam Tips:

a) ਅਕਬਰ ਗੁਰੂ ਅਮਰਦਾਸ ਜੀ ਨੂੰ ਮਿਲਣ ਗੋਇੰਦਵਾਲ ਆਇਆ ਸੀ।

 

Question 4: ਭਾਈ ਲਹਿਣਾ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਲਈ ਕਿੱਥੇ ਗਏ?
(ਉ) ਸ੍ਰੀ ਅੰਮ੍ਰਿਤਸਰ ਸਾਹਿਬ
(ਅ) ਕਰਤਾਰਪੁਰ
(ਇ) ਗੋਇੰਦਵਾਲ
(ਸ) ਲਾਹੌਰ।

Answer:

(ਅ) ਕਰਤਾਰਪੁਰ

Exam Tips:

a) ਭਾਈ ਲਹਿਣਾ ਜੀ ਕਰਤਾਰਪੁਰ ਵਿਚ ਗੁਰੂ ਨਾਨਕ ਦੇਵ ਜੀ ਦੇ ਦਰਸ਼ਨਾਂ ਲਈ ਗਏ ਸਨ।

 

Question 5: ਸ੍ਰੀ ਗੁਰੂ ਰਾਮਦਾਸ ਜੀ ਨੇ ਆਪਣੇ ਕਿਹੜੇ ਪੁੱਤਰ ਨੂੰ ਗੁਰੂਗੱਦੀ ਦਿੱਤੀ?
(ਉ) ਪ੍ਰਿਥੀਚੰਦ
(ਅ) ਮਹਾਂਦੇਵ
(ਈ) ਅਰਜਨ ਦੇਵ ਜੀ
(ਸ) ਕਿਸੇ ਨੂੰ ਨਹੀਂ।

Answer:

(ਈ) ਅਰਜਨ ਦੇਵ ਜੀ

Exam Tips:

a) ਗੁਰਗੱਦੀ ਗੁਰੂ ਅਰਜਨ ਦੇਵ ਜੀ ਨੂੰ ਦਿੱਤੀ ਗਈ ਸੀ, ਪ੍ਰਿਥੀਚੰਦ ਨੂੰ ਨਹੀਂ।

 

(ਅ) ਖ਼ਾਲੀ ਥਾਂਵਾਂ ਭਰੋ

Question 1: ਸ੍ਰੀ ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਲਿਪੀ ਵਿਚ ………….. ਲਿਖਿਆ।

Answer:

ਬਾਲ ਬੋਧ,

Exam Tips:

a) ਗੁਰਮੁਖੀ ਲਿਪੀ ਵਿਚ ਗੁਰੂ ਅੰਗਦ ਦੇਵ ਜੀ ਨੇ ਬਾਲ ਬੋਧ ਲਿਖਿਆ ਸੀ।

 

Question 2: ………….. ਜੀ ਹਰ ਸਾਲ ਹਰਿਦੁਆਰ ਵਿਚ ਗੰਗਾ ਇਸ਼ਨਾਨ ਲਈ ਜਾਂਦੇ ਸਨ।

Answer:

ਅਮਰਦਾਸ,

Exam Tips:

a) ਗੁਰੂ ਅਮਰਦਾਸ ਜੀ ਹਰ ਸਾਲ ਹਰਿਦੁਆਰ ਗੰਗਾ ਇਸ਼ਨਾਨ ਲਈ ਜਾਂਦੇ ਸਨ।

 

Question 3: ………….. ਨੇ ਗੋਇੰਦਵਾਲ ਵਿਚ ਬਾਉਲੀ ਦਾ ਨਿਰਮਾਣ ਪੂਰਾ ਕਰਵਾਇਆ।

Answer:

ਗੁਰੂ ਅਮਰਦਾਸ ਜੀ,

Exam Tips:

a) ਬਾਉਲੀ ਦਾ ਨਿਰਮਾਣ ਪੂਰਾ ਕਰਨ ਵਾਲੇ ਗੁਰੂ ਅਮਰਦਾਸ ਜੀ ਸਨ।

 

Question 4: ਸ੍ਰੀ ਗੁਰੂ ਰਾਮਦਾਸ ਜੀ ਨੇ ………….. ਨਗਰ ਦੀ ਸਥਾਪਨਾ ਕੀਤੀ।

Answer:

ਰਾਮਦਾਸਪੁਰ (ਅੰਮ੍ਰਿਤਸਰ)

Exam Tips:

a) ਰਾਮਦਾਸਪੁਰ ਗੁਰੂ ਰਾਮਦਾਸ ਜੀ ਨੇ ਵਸਾਇਆ, ਜੋ ਅੱਜ ਅੰਮ੍ਰਿਤਸਰ ਹੈ।

 

Question 5: “ਲਾਵਾਂ’ ਬਾਣੀ ………….. ਜੀ ਦੀ ਪ੍ਰਸਿੱਧ ਰਚਨਾ ਹੈ।

Answer:

ਗੁਰੂ ਰਾਮਦਾਸ ਜੀ।

Exam Tips:

a) ਲਾਵਾਂ ਬਾਣੀ ਗੁਰੂ ਰਾਮਦਾਸ ਜੀ ਦੀ ਰਚਨਾ ਹੈ।

 

(ਈ) ਸਹੀ ਮਿਲਾਨ ਕਰੋ

Question 1: ਹੇਠ ਲਿਖੇ ਸ਼ਬਦਾਂ ਦਾ ਸਹੀ ਮਿਲਾਨ ਕਰੋ: (1) ਬਾਬਾ ਬੁੱਢਾ ਜੀ, (2) ਮਸੰਦ ਪ੍ਰਥਾ, (3) ਭਾਈ ਲਹਿਣਾ, (4) ਮੰਜੀ ਪ੍ਰਥਾ। ਵਿਕਲਪ: (i) ਅੰਮ੍ਰਿਤ ਸਰੋਵਰ, (ii) ਸ੍ਰੀ ਗੁਰੂ ਰਾਮਦਾਸ ਜੀ, (iii) ਸ੍ਰੀ ਗੁਰੂ ਅੰਗਦ ਦੇਵ ਜੀ, (iv) ਸ੍ਰੀ ਗੁਰੂ ਅਮਰਦਾਸ ਜੀ।

Answer:

1. (i) ਅੰਮ੍ਰਿਤ ਸਰੋਵਰ
2. (ii) ਸ੍ਰੀ ਗੁਰੂ ਰਾਮਦਾਸ ਜੀ
3. (iii) ਸ੍ਰੀ ਗੁਰੂ ਅੰਗਦ ਦੇਵ ਜੀ
4. (iv) ਸ੍ਰੀ ਗੁਰੂ ਅਮਰਦਾਸ ਜੀ

Exam Tips:

a) ਹਰ ਗੁਰੂ ਸਾਹਿਬ ਨੂੰ ਉਨ੍ਹਾਂ ਦੇ ਮੁੱਖ ਕਾਰਜ ਨਾਲ ਜੋੜ ਕੇ ਯਾਦ ਰੱਖੋ।

 

(ਸ) ਅੰਤਰ ਦੱਸੋ

Question 1: ਸੰਗਤ ਅਤੇ ਪੰਗਤ ਵਿਚ ਅੰਤਰ ਦੱਸੋ।

Answer:

ਸੰਗਤ-ਗੁਰੂ ਦੇ ਸ਼ਿਸ਼ਾਂ ਦਾ ਉਹ ਸਮੂਹ ਜੋ ਇਕੱਠੇ ਬੈਠ ਕੇ ਗੁਰੂ ਜੀ ਦੇ ਉਪਦੇਸ਼ ਸੁਣਦਾ ਸੀ। ਪੰਗਤ-ਗੁਰੂ ਦੇ ਸ਼ਿਸ਼ ਇਕੱਠੇ ਮਿਲ ਬੈਠ ਕੇ ਇਕ ਹੀ ਰਸੋਈ ਵਿਚ ਪਕਾਇਆ ਭੋਜਨ ਖਾਂਦੇ ਸਨ।

Exam Tips:

a) ਸੰਗਤ ਅਤੇ ਪੰਗਤ ਦੇ ਅਰਥ ਅਤੇ ਕੰਮ ਵੱਖ-ਵੱਖ ਲਿਖੋ।

 

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

Question 1: ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪਹਿਲਾ ਨਾਂ ਕੀ ਸੀ?

Answer:

ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪਹਿਲਾ ਨਾਂ ਭਾਈ ਲਹਿਣਾ ਸੀ।

Exam Tips:

a) ਗੁਰੂ ਅੰਗਦ ਦੇਵ ਜੀ ਦਾ ਪਹਿਲਾ ਨਾਂ ਭਾਈ ਲਹਿਣਾ ਸੀ।

 

Question 2: “ਗੁਰਮੁਖੀ ਲਿਪੀ ਤੋਂ ਕੀ ਭਾਵ ਹੈ?

Answer:

ਗੁਰਮੁਖੀ ਲਿਪੀ ਦਾ ਅਰਥ ਹੈ ਗੁਰੂ ਸਾਹਿਬਾਨਾਂ ਦੇ ਮੁੱਖ ਤੋਂ ਨਿਕਲਣ ਵਾਲੀ।

Exam Tips:

a) ਗੁਰਮੁਖੀ ਦਾ ਅਰਥ ਗੁਰੂ ਦੇ ਮੁਖ ਤੋਂ ਨਿਕਲੀ ਬਾਣੀ ਹੈ।

 

Question 3: ਮੰਜੀਦਾਰ ਕਿਸਨੂੰ ਕਿਹਾ ਜਾਂਦਾ ਸੀ?

Answer:

ਮੰਜੀਆਂ ਦੇ ਪ੍ਰਮੁੱਖ ਨੂੰ ਮੰਜੀਦਾਰ ਕਿਹਾ ਜਾਂਦਾ ਸੀ। ਜੋ ਗੁਰੂ ਸਾਹਿਬ ਅਤੇ ਸੰਗਤ ਦੇ ਵਿਚਕਾਰ ਇਕ ਕੜੀ ਦਾ ਕੰਮ ਕਰਦੇ ਸਨ।

Exam Tips:

a) ਮੰਜੀਦਾਰ ਗੁਰੂ ਅਤੇ ਸੰਗਤ ਵਿਚਕਾਰ ਕੜੀ ਸਨ।

 

Question 4: ਅੰਮ੍ਰਿਤਸਰ ਦਾ ਪੁਰਾਣਾ ਨਾਂ ਕੀ ਸੀ?

Answer:

ਅੰਮ੍ਰਿਤਸਰ ਦਾ ਪੁਰਾਣਾ ਨਾਂ ਰਾਮਦਾਸਪੁਰ ਸੀ।

Exam Tips:

a) ਅੰਮ੍ਰਿਤਸਰ ਦਾ ਪੁਰਾਣਾ ਨਾਂ ਰਾਮਦਾਸਪੁਰ ਸੀ।

 

Question 5: ਸ੍ਰੀ ਗੁਰੂ ਰਾਮਦਾਸ ਜੀ ਦਾ ਮੁੱਢਲਾ ਨਾਂ ਕੀ ਸੀ?

Answer:

ਭਾਈ ਜੇਠਾ ਜੀ।

Exam Tips:

a) ਗੁਰੂ ਰਾਮਦਾਸ ਜੀ ਦਾ ਬਚਪਨ ਦਾ ਨਾਂ ਭਾਈ ਜੇਠਾ ਜੀ ਸੀ।

 

Question 6: ਮਸੰਦ ਪ੍ਰਥਾ ਤੋਂ ਕੀ ਭਾਵ ਹੈ?

Answer:

ਮਸੰਦ ਪ੍ਰਥਾ ਦੇ ਅਨੁਸਾਰ ਗੁਰੂ ਦੇ ਮਸੰਦ ਸਥਾਨਿਕ ਸਿੱਖ ਸੰਗਤ ਦੇ ਲਈ ਗੁਰੂ ਦੇ ਪ੍ਰਤੀਨਿਧੀ ਹੁੰਦੇ ਸਨ।

Exam Tips:

a) ਮਸੰਦ ਸੰਗਤ ਦੇ ਪ੍ਰਤੀਨਿਧੀ ਸਨ, ਇਹ ਭਾਵ ਲਿਖੋ।

 

ਛੋਟੇ ਉੱਤਰਾਂ ਵਾਲੇ ਪ੍ਰਸ਼ਨ

Question 1: ਮੰਜੀ ਪ੍ਰਥਾ ‘ਤੇ ਨੋਟ ਲਿਖੋ।

Answer:

ਮੰਜੀ-ਪ੍ਰਥਾ ਚੁੱਕੀ ਸੀ। ਪਰੰਤੂ ਗੁਰੂ ਜੀ ਦੀ ਉਮਰ ਵਧੇਰੇ ਹੋਣ ਦੇ ਕਾਰਨ ਉਨ੍ਹਾਂ ਲਈ ਇਕ ਥਾਂ ਤੋਂ ਦੂਜੀ ਥਾਂ ਜਾ ਕੇ ਆਪਣੀਆਂ ਸਿੱਖਿਆਵਾਂ ਦਾ ਪ੍ਰਚਾਰ ਕਰਨਾ ਔਖਾ ਹੋ ਗਿਆ ਸੀ। ਇਸ ਲਈ ਉਨ੍ਹਾਂ ਨੇ ਆਪਣੇ ਸਾਰੇ ਅਧਿਆਤਮਿਕ ਪ੍ਰਦੇਸ਼ਾਂ ਨੂੰ 22 ਹਿੱਸਿਆਂ ਵਿਚ ਵੰਡ ਦਿੱਤਾ। ਇਨ੍ਹਾਂ ਵਿਚੋਂ ਹਰੇਕ ਹਿੱਸੇ ਨੂੰ “ਮੰਜੀ” ਇਸ ਦੇ ਪ੍ਰਮੁੱਖ ਨੂੰ ਮੰਜੀਦਾਰ ਕਿਹਾ ਜਾਂਦਾ ਸੀ। ਹਰੇਕ ਮੰਜੀ ਛੋਟੇ-ਛੋਟੇ ਸਥਾਨਕ ਕੇਂਦਰਾਂ ਵਿਚ ਵੰਡੀ ਹੋਈ ਸੀ ਜਿਨ੍ਹਾਂ ਨੂੰ ਪੀੜ੍ਹੀਆਂ (Piris) ਕਹਿੰਦੇ ਸਨ। ਸਿੱਖ ਸੰਗਤ ਇਸਦੇ ਦੁਆਰਾ ਆਪਣੀ ਭੇਂਟ ਗੁਰੂ ਸਾਹਿਬ ਤਕ ਪਹੁੰਚਾਉਂਦੀ ਸੀ। ਮੰਜੀ ਪ੍ਰਣਾਲੀ ਦਾ ਸਿੱਖ ਧਰਮ ਦੇ ਇਤਿਹਾਸ ਵਿਚ ਵਿਸ਼ੇਸ਼ ਮਹੱਤਵ ਹੈ। ਡਾ: ਗੋਕੁਲ ਚੰਦ ਨਾਰੰਗ ਦੇ ਸ਼ਬਦਾਂ ਵਿਚ, ‘‘ਗੁਰੂ ਜੀ ਦੇ ਇਸ ਕੰਮ ਨੇ ਸਿੱਖ ਧਰਮ ਦੀ ਨੀਂਹ ਮਜ਼ਬੂਤ ਕਰਨ ਅਤੇ ਦੇਸ਼ ਦੇ ਸਾਰੇ ਭਾਗਾਂ ਵਿਚ ਪ੍ਰਚਾਰ ਕੰਮ ਨੂੰ ਵਧਾਉਣ ਵਿਚ ਵਿਸ਼ੇਸ਼ ਯੋਗਦਾਨ ਦਿੱਤਾ।

Exam Tips:

a) ਮੰਜੀ ਪ੍ਰਥਾ ਦੀ ਸ਼ੁਰੂਆਤ, ਮੁੱਖ ਕਾਰਨ ਅਤੇ ਲਾਭ ਲਿਖੋ।

 

Question 2: ਸ੍ਰੀ ਗੁਰੂ ਅੰਗਦ ਦੇਵ ਜੀ ਦਾ ਗੁਰਮੁਖੀ ਲਿਪੀ ਦੇ ਵਿਕਾਸ ਵਿਚ ਕੀ ਯੋਗਦਾਨ ਹੈ?

Answer:

ਗੁਰਮੁਖੀ ਲਿਪੀ ਸ੍ਰੀ ਗੁਰੂ ਅੰਗਦ ਦੇਵ ਜੀ ਤੋਂ ਪਹਿਲਾਂ ਪ੍ਰਚਲਿਤ ਸੀ। ਕਹਿੰਦੇ ਹਨ ਕਿ ਗੁਰੂ ਅੰਗਦ ਦੇਵ ਜੀ ਨੇ ਇਸ ਨੂੰ ਗੁਰਮੁਖੀ ਨਾਮ ਦੇ ਕੇ ਇਸਦਾ ਮਾਨਵੀਕਰਨ ਕੀਤਾ। ਗੁਰਮੁਖੀ ਦੇ ਪ੍ਰਚਾਰ ਲਈ ਗੁਰਮੁਖੀ ਵਰਣਮਾਲਾ ਵਿਚ ਬੱਚਿਆਂ ਲਈ ‘ਬਾਲ ਬੋਧ’ ਦੀ ਰਚਨਾ ਕੀਤੀ। ਆਮ ਲੋਕਾਂ ਦੀ ਭਾਸ਼ਾ ਹੋਣ ਕਾਰਨ ਸਿੱਖ ਧਰਮ ਦੇ ਪ੍ਰਚਾਰ ਦੇ ਕਾਰਜ ਨੂੰ ਉਤਸ਼ਾਹ ਮਿਲਿਆ ਅੱਜ ਸਿੱਖਾਂ ਦੇ ਸਾਰੇ ਧਾਰਮਿਕ ਗ੍ਰੰਥ ਇਸੇ ਭਾਸ਼ਾ ਵਿਚ ਹਨ।

Exam Tips:

a) ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਲਿਪੀ ਦਾ ਮਾਨਕੀਕਰਨ ਕੀਤਾ।

 

Question 3: ਸ੍ਰੀ ਗੁਰੂ ਅਮਰਦਾਸ ਜੀ ਦੁਆਰਾ ਕੀਤੇ ਗਏ ਸਮਾਜ ਸੁਧਾਰ ਦੇ ਕੰਮਾਂ ‘ਤੇ ਨੋਟ ਲਿਖੋ।

Answer:

ਸ੍ਰੀ ਗੁਰੂ ਅਮਰਦਾਸ ਜੀ ਨੇ ਹੇਠ ਲਿਖੇ ਮਹੱਤਵਪੂਰਨ ਸਮਾਜਿਕ ਸੁਧਾਰ ਕੀਤੇ – ਗੁਰੂ ਅਮਰਦਾਸ ਜੀ ਨੇ ਜਾਤੀ ਮਤਭੇਦ ਦਾ ਖੰਡਨ ਕੀਤਾ। ਗੁਰੂ ਜੀ ਦਾ ਵਿਸ਼ਵਾਸ ਸੀ ਕਿ ਜਾਤੀ ਮਤਭੇਦ। ਪਰਮਾਤਮਾ ਦੀ ਇੱਛਾ ਦੇ ਵਿਰੁੱਧ ਹੈ। ਇਸ ਲਈ ਗੁਰੂ ਜੀ ਦੇ ਲੰ ਗਰ ਵਿਚ ਜਾਤ-ਪਾਤ ਅਤੇ ਛੂਤ-ਛਾਤ ਦਾ ਕੋਈ ਸਥਾਨ ਨਹੀਂ ਦਿੱਤਾ ਜਾਂਦਾ ਸੀ। ਉਸ ਸਮੇਂ ਸਤੀ ਪ੍ਰਥਾ ਜ਼ੋਰਾਂ ਨਾਲ ਪ੍ਰਚਲਿਤ ਸੀ। ਗੁਰੂ ਜੀ ਨੇ ਇਸ ਪ੍ਰਥਾ ਦੇ ਵਿਰੁੱਧ ਜ਼ੋਰਦਾਰ ਅਵਾਜ਼ ਚੁੱਕੀ। ਗੁਰੂ ਜੀ ਨੇ ਇਸਤਰੀਆਂ ਵਿਚ ਪ੍ਰਚਲਿਤ ਪਰਦੇ ਦੀ ਪ੍ਰਥਾ ਦੀ ਵੀ ਘੋਰ ਨਿੰ ਦਾ ਕੀਤੀ। ਉਹ ਪਰਦੇ ਦੀ ਪ੍ਰਥਾ ਨੂੰ ਸਮਾਜ ਦੀ ਉੱਨਤੀ ਦੇ ਰਾਹ ਵਿਚ ਇਕ ਬਹੁਤ ਵੱਡੀ ਰੁਕਾਵਟ ਸਮਝਦੇ ਸਨ। ਗੁਰੂ ਅਮਰਦਾਸ ਜੀ ਨਸ਼ੀਲੀਆਂ ਵਸਤਾਂ ਦੇ ਸੇਵਨ ਦੇ ਵੀ ਘੋਰ ਵਿਰੋਧੀ ਸਨ। ਉਨ੍ਹਾਂ ਨੇ ਆਪਣੇ ਪੈਰੋਕਾਰਾਂ ਨੂੰ ਹਮੇਸ਼ਾ ਨਸ਼ੀਲੀਆਂ ਵਸਤਾਂ ਤੋਂ ਦੂਰ ਰਹਿਣ ਦਾ ਉਪਦੇਸ਼ ਦਿੱਤਾ। ਇਨ੍ਹਾਂ ਸਾਰੇ ਕਾਰਜਾਂ ਤੋਂ ਸਪੱਸ਼ਟ ਹੈ ਕਿ ਗੁਰੂ ਅਮਰਦਾਸ ਜੀ ਨਿਰਸੰਦੇਹ ਇਕ ਮਹਾਨ ਸੁਧਾਰਕ ਸਨ।

Exam Tips:

a) ਗੁਰੂ ਅਮਰਦਾਸ ਜੀ ਦੇ ਸਮਾਜ ਸੁਧਾਰ ਦੇ ਕੰਮ ਜਾਤੀ ਭੇਦ, ਸਤੀ ਅਤੇ ਪਰਦਾ ਪ੍ਰਥਾ ਨਾਲ ਜੁੜੇ ਹਨ।

 

Question 4: ਅੰਮ੍ਰਿਤਸਰ ਦੀ ਸਥਾਪਨਾ ‘ਤੇ ਨੋਟ ਲਿਖੋ।

Answer:

ਗੁਰੂ ਰਾਮਦਾਸ ਜੀ ਨੇ ਰਾਮਦਾਸਪੁਰ ਦੀ ਨੀਂਹ ਰੱਖੀ। ਅੱਜ-ਕਲ੍ਹ ਇਸ ਨਗਰ ਨੂੰ ਅੰਮ੍ਰਿਤਸਰ ਕਹਿੰਦੇ ਹਨ। 1577 ਈ: ਵਿਚ ਗੁਰੂ ਜੀ ਨੇ ਇੱਥੇ ਅੰਮ੍ਰਿਤਸਰ ਅਤੇ ਸੰਤੋਖਸਰ ਨਾਂ ਦੇ ਦੋ ਸਰੋਵਰਾਂ ਦੀ ਖੁਦਾਈ ਸ਼ੁਰੂ ਕੀਤੀ। ਕੁਝ ਹੀ ਸਮੇਂ ਵਿਚ ਸਰੋਵਰ ਦੇ ਚਾਰੇ ਪਾਸੇ ਇਕ ਛੋਟਾ ਜਿਹਾ ਨਗਰ ਵਸ ਗਿਆ। ਇਸ ਨੂੰ ਰਾਮਦਾਸਪੁਰ ਦਾ ਨਾਂ ਦਿੱਤਾ ਗਿਆ। ਗੁਰੂ ਜੀ ਇਸ ਨਗਰ ਨੂੰ ਹਰ ਤਰ੍ਹਾਂ ਨਾਲ ਆਤਮ-ਨਿਰਭਰ ਬਣਾਉਣਾ ਚਾਹੁੰਦੇ ਸਨ। ਇਸ ਲਈ ਉਨ੍ਹਾਂ ਨੇ 52 ਵੱਖ-ਵੱਖ ਤਰ੍ਹਾਂ ਦੇ ਵਪਾਰੀਆਂ ਨੂੰ ਸੱਦਾ ਦਿੱਤਾ। ਉਨ੍ਹਾਂ ਨੇ ਇਕ ਬਾਜ਼ਾਰ ਦੀ ਸਥਾਪਨਾ ਕੀਤੀ ਜਿਸ ਨੂੰ ਅੱਜ- ਕਲ੍ਹ ‘ਗੁਰੂ ਕਾ ਬਾਜ਼ਾਰ’ ਕਹਿੰਦੇ ਹਨ। ਇਸ ਨਗਰ ਦੇ ਨਿਰਮਾਣ ਨਾਲ ਸਿੱਖਾਂ ਨੂੰ ਇਕ ਮਹੱਤਵਪੂਰਨ ਤੀਰਥ ਸਥਾਨ ਮਿਲ ਗਿਆ, ਜਿਸ ਨਾਲ ਸਿੱਖ ਧਰਮ ਦੇ ਵਿਕਾਸ ਵਿਚ ਸਹਾਇਤਾ ਮਿਲੀ।

Exam Tips:

a) ਅੰਮ੍ਰਿਤਸਰ ਦੀ ਨੀਂਹ ਗੁਰੂ ਰਾਮਦਾਸ ਜੀ ਨੇ 1577 ਈ: ਵਿਚ ਰੱਖੀ ਸੀ।

 

ਵੱਡੇ ਉੱਤਰਾਂ ਵਾਲੇ ਪ੍ਰਸ਼ਨ

Question 1: ਸ੍ਰੀ ਗੁਰੂ ਅੰਗਦ ਦੇਵ ਜੀ ਨੇ ਸਿੱਖ ਪੰਥ ਦੇ ਵਿਕਾਸ ਲਈ ਬਹੁਤ ਹੀ ਮਹੱਤਵਪੂਰਨ ਕਾਰਜ ਕੀਤੇ। ਵਰਣਨ ਕਰੋ।

Answer:

ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਗੁਰੂ ਅੰਗਦ ਦੇਵ ਜੀ (1538 ਈ:) ਗੁਰਗੱਦੀ ਉੱਪਰ ਬੈਠੇ। ਉਨ੍ਹਾਂ ਦੀ ਅਗਵਾਈ ਸਿੱਖ ਧਰਮ ਲਈ ਵਰਦਾਨ ਸਿੱਧ ਹੋਈ। ਉਨ੍ਹਾਂ ਨੇ ਸਿੱਖ ਧਰਮ ਦੇ ਵਿਕਾਸ ਵਿਚ ਹੇਠ ਲਿਖੇ ਮਹੱਤਵਪੂਰਨ ਕਾਰਜ ਕੀਤੇ – 1. ਗੁਰਮੁਖੀ ਲਿਪੀ ਵਿਚ ਸੁਧਾਰ-ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਲਿਪੀ ਨੂੰ ਮਾਨਕ ਰੂਪ ਦਿੱਤਾ। ਉਨ੍ਹਾਂ ਨੇ। ਗੁਰਮੁਖੀ ਦੇ ਪ੍ਰਚਾਰ ਲਈ ਗੁਰਮੁਖੀ ਵਰਣਮਾਲਾ ਵਿਚ ਬਾਲ ਬੋਧ’ ਦੀ ਰਚਨਾ ਕੀਤੀ। ਉਨ੍ਹਾਂ ਨੇ ਆਪਣੀ ਬਾਣੀ ਦੀ ਰਚਨਾ ਵੀ ਇਸੇ ਲਿਪੀ ਵਿਚ ਕੀਤੀ ਆਮ ਲੋਕਾਂ ਦੀ ਭਾਸ਼ਾ (ਲਿਪੀ) ਹੋਣ ਦੇ ਕਾਰਨ ਇਸ ਨਾਲ ਸਿੱਖ ਧਰਮ ਦੇ ਪ੍ਰਚਾਰ ਦੇ ਕੰਮ ਨੂੰ ਉਤਸ਼ਾਹ ਮਿਲਿਆ। ਅੱਜ ਸਿੱਖਾਂ ਦੇ ਸਾਰੇ ਧਾਰਮਿਕ ਗ੍ਰੰਥ ਇਸੇ ਭਾਸ਼ਾ ਵਿਚ ਹਨ। 2. ਗੁਰੂ ਨਾਨਕ ਦੇਵ ਜੀ ਦੀ ਜਨਮ-ਸਾਖੀ-ਸ੍ਰੀ ਗੁਰੂ ਅੰਗਦ ਦੇਵ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਾਰੀ ਬਾਣੀ ਇਕੱਠੀ ਕਰਕੇ ਭਾਈ ਬਾਲਾ ਜੀ ਤੋਂ ਗੁਰੂ ਜੀ ਦੀ ਜਨਮ-ਸਾਖੀ (ਜੀਵਨ ਚਰਿੱਤਰ) ਲਿਖਵਾਈ। ਇਸ ਨਾਲ ਸਿੱਖ ਗੁਰੁ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਪਾਲਣ ਕਰਨ ਲੱਗੇ। 3. ਲੰ ਗਰ ਪ੍ਰਥਾ-ਸ੍ਰੀ ਗੁਰੂ ਅੰਗਦ ਦੇਵ ਜੀ ਨੇ ਲੰ ਗਰ ਪ੍ਰਥਾ ਜਾਰੀ ਰੱਖੀ। ਉਨ੍ਹਾਂ ਨੇ ਇਹ ਹੁਕਮ ਦਿੱਤਾ ਕਿ ਜੋ ਕੋਈ ਉਨ੍ਹਾਂ ਦੇ ਦਰਸ਼ਨ ਕਰਨ ਆਵੇ ਉਸ ਨੂੰ ਪਹਿਲਾਂ ਲੰ ਗਰ ਛਕਾਇਆ ਜਾਵੇ। ਇੱਥੇ ਹਰ ਵਿਅਕਤੀ ਬਿਨਾਂ ਕਿਸੇ ਭੇਦ-ਭਾਵ ਦੇ ਭੋਜਨ ਕਰਦਾ ਸੀ। ਇਸ ਨਾਲ ਜਾਤ-ਪਾਤ ਦੀਆਂ ਭਾਵਨਾਵਾਂ ਨੂੰ ਧੱਕਾ ਲੱਗਾ ਅਤੇ ਸਿੱਖ ਧਰਮ ਦੇ ਪ੍ਰਸਾਰ ਵਿਚ ਸਹਾਇਤਾ ਮਿਲੀ। 4. ਉਦਾਸੀ ਸੰਪਰਦਾਇ ਦਾ ਖੰਡਨ-ਗੁਰੂ ਨਾਨਕ ਦੇਵ ਜੀ ਦੇ ਵੱਡੇ ਪੁੱਤਰ ਸ੍ਰੀ ਚੰਦ ਜੀ ਨੇ ਉਦਾਸੀ ਸੰਪਰਦਾਇ ਦੀ ਸਥਾਪਨਾ ਕੀਤੀ ਅਤੇ ਸੰਨਿਆਸ ਦਾ ਪ੍ਰਚਾਰ ਕੀਤਾ। ਇਹ ਗੱਲ ਗੁਰੂ ਜੀ ਦੀਆਂ ਸਿੱਖਿਆਵਾਂ ਦੇ ਵਿਰੁੱਧ ਸੀ। ਇਸ ਲਈ ਗੁਰੂ ਅੰਗਦ ਦੇਵ ਜੀ ਨੇ ਉਦਾਸੀਆਂ ਨਾਲੋਂ ਰਿਸ਼ਤਾ ਤੋੜ ਲਿਆ ! 5. ਗੋਇੰਦਵਾਲ ਸਾਹਿਬ ਦਾ ਨਿਰਮਾਣ-ਗੁਰੂ ਅੰਗਦ ਦੇਵ ਜੀ ਨੇ 1569 ਈ: ਵਿਚ ਗੋਇੰਦਵਾਲ ਸਾਹਿਬ ਦੀ ਸਥਾਪਨਾ ਕੀਤੀ। ਗੁਰੂ ਅਮਰਦਾਸ ਜੀ ਦੇ ਸਮੇਂ ਵਿਚ ਇਹ ਨਗਰ ਸਿੱਖਾਂ ਦਾ ਇਕ ਪ੍ਰਸਿੱਧ ਧਾਰਮਿਕ ਕੇਂਦਰ ਬਣ ਗਿਆ। ਅੱਜ ਵੀ ਇਹ ਸਿੱਖਾਂ ਦਾ ਪਵਿੱਤਰ ਧਾਰਮਿਕ ਸਥਾਨ ਹੈ। 6. ਅਨੁਸ਼ਾਸਨ ਨੂੰ ਉਤਸ਼ਾਹ-ਗੁਰੂ ਜੀ ਬੜੇ ਹੀ ਅਨੁਸ਼ਾਸਨ ਪਸੰਦ ਸਨ। ਉਨ੍ਹਾਂ ਨੇ ਸੱਤਾ ਤੇ ਬਲਵੰਡ ਨਾਮੀ ਦੋ ਪ੍ਰਸਿੱਧ। ਰਬਾਬੀਆਂ ਨੂੰ ਅਨੁਸ਼ਾਸਨ ਭੰਗ ਕਰਨ ਦੇ ਕਾਰਨ ਦਰਬਾਰ ਵਿਚੋਂ ਕੱਢ ਦਿੱਤਾ। ਕਈ ਸਿੱਖਾਂ ਨੇ ਉਨ੍ਹਾਂ ਨੂੰ ਮੁਆਫ਼ ਕਰ ਦੇਣ ਲਈ ਗੁਰੂ ਜੀ ਕੋਲ ਬੇਨਤੀ ਕੀਤੀ, ਪਰ ਉਹ ਨਾ ਮੰਨੇ ਪਰ ਬਾਅਦ ਵਿਚ ਭਾਈ ਲੱ ਧਾ ਜੀ ਦੀ ਬੇਨਤੀ। ਤੇ ਉਨ੍ਹਾਂ ਨੂੰ ਮੁਆਫ਼ ਕਰ ਦਿੱਤਾ। 7. ਉਤਰਾਧਿਕਾਰੀ ਦੀ ਨਿਯੁਕਤੀ-ਗੁਰੂ ਅੰਗਦ ਦੇਵ ਜੀ ਨੇ 13 ਸਾਲ ਤਕ ਨਿਰ-ਸਵਾਰਥ ਭਾਵ ਨਾਲ ਸਿੱਖ ਧਰਮ ਦੀ ਸੇਵਾ ਕੀਤੀ। 1552 ਈ: ਵਿਚ ਜੋਤੀ-ਜੋਤ ਸਮਾਉਣ ਨਾਲ ਪੂਰਵ ਉਨ੍ਹਾਂ ਨੇ ਆਪਣੇ ਪੁੱਤਰਾਂ ਦੀ ਬਜਾਏ ਭਾਈ ਅਮਰਦਾਸ ਜੀ ਨੂੰ ਆਪਣਾ ਉਤਰਾਧਿਕਾਰੀ ਨਿਯੁਕਤ ਕੀਤਾ। ਉਨ੍ਹਾਂ ਦਾ ਇਹ ਕੰਮ ਸਿੱਖ ਇਤਿਹਾਸ ਵਿਚ ਬਹੁਤ ਹੀ ਮਹੱਤਵਪੂਰਨ ਮੰਨਿਆ ਜਾਂਦਾ ਹੈ ਕਿਉਂਕਿ ਇਸ ਨਾਲ ਸਿੱਖ ਧਰਮ ਦਾ ਪ੍ਰਚਾਰ ਕਾਰਜ ਜਾਰੀ ਰਿਹਾ।

Exam Tips:

a) ਗੁਰੂ ਅੰਗਦ ਦੇਵ ਜੀ ਦੇ ਕਾਰਜ: ਗੁਰਮੁਖੀ, ਲੰਗਰ ਅਤੇ ਸਿੱਖ ਸੰਗਠਨ ਲਿਖੋ।

 

Question 2: ਸ੍ਰੀ ਗੁਰੂ ਅਮਰਦਾਸ ਜੀ ਦਾ ਸਿੱਖ ਧਰਮ ਦੇ ਵਿਕਾਸ ਵਿਚ ਯੋਗਦਾਨ ਦਾ ਵਰਣਨ ਕਰੋ।

Answer:

ਗੁਰੂ ਅਮਰਦਾਸ ਜੀ ਨੂੰ ਸਿੱਖ ਧਰਮ ਵਿਚ ਵਿਸ਼ੇਸ਼ ਸਥਾਨ ਪ੍ਰਾਪਤ ਹੈ। ਗੁਰੂ ਨਾਨਕ ਦੇਵ ਜੀ ਨੇ ਧਰਮ ਦਾ ਜੋ ਬੀਜ ਬੀਜਿਆ ਸੀ, ਉਹ ਗੁਰੂ ਅੰਗਦ ਦੇਵ ਜੀ ਦੇ ਸਮੇਂ ਵਿਚ ਉੱਗ ਪਿਆ। ਗੁਰੂ ਅਮਰਦਾਸ ਜੀ ਨੇ ਆਪਣੇ ਕੰਮਾਂ ਨਾਲ ਇਸ ਨਵੇਂ ਪੌਦੇ ਦੀ ਰੱਖਿਆ ਕੀਤੀ। ਸੰਖੇਪ ਵਿਚ, ਗੁਰੂ ਅਮਰਦਾਸ ਜੀ ਦੇ ਕਾਰਜਾਂ ਦਾ ਵਰਣਨ ਇਸ ਪ੍ਰਕਾਰ ਹੈ – 1. ਗੋਇੰਦਵਾਲ ਸਾਹਿਬ ਦੀ ਬਾਉਲੀ ਦਾ ਨਿਰਮਾਣ-ਗੁਰੂ ਅਮਰਦਾਸ ਜੀ ਨੇ ਸਭ ਤੋਂ ਪਹਿਲਾਂ ਗੋਇੰਦਵਾਲ ਸਾਹਿਬ ਦੇ ਸਥਾਨ ਤੇ ਇਕ ਬਾਉਲੀ ਜਲ ਸਰੋਤ) ਦਾ ਨਿਰਮਾਣ ਕਾਰਜ ਪੂਰਾ ਕੀਤਾ ਜਿਸ ਦਾ ਨੀਂਹ ਪੱਥਰ ਗੁਰੂ ਅੰਗਦ ਦੇਵ ਜੀ ਦੇ ਸਮੇਂ ਰੱਖਿਆ ਗਿਆ ਸੀ। ਗੁਰੂ ਅਮਰਦਾਸ ਜੀ ਨੇ ਇਸ ਬਾਉਲੀ ਦੀ ਤਹਿ ਤਕ ਪਹੁੰਚਣ ਲਈ 84 ਪੌੜੀਆਂ ਬਣਵਾਈਆਂ। ਗੁਰੂ ਜੀ ਅਨੁਸਾਰ ਹਰੇਕ ਪੌੜੀ ਉੱਪਰ ਜਪੁਜੀ ਸਾਹਿਬ ਦਾ ਪਾਠ ਕਰਨ ਨਾਲ ਜਨਮ-ਮਰਨ ਦੀਆਂ ਚੌਰਾਸੀ ਲੱਖ ਜੂਨਾਂ ਦੇ ਚੱਕਰ ਤੋਂ ਮੁਕਤੀ ਮਿਲੇ ਗੀ। ਗੋਇੰਦਵਾਲ ਸਾਹਿਬ ਦੀ ਬਾਉਲੀ ਸਿੱਖ ਧਰਮ ਦਾ ਇਕ ਪ੍ਰਸਿੱਧ ਤੀਰਥ ਸਥਾਨ ਬਣ ਗਈ। 2. ਲੰ ਗਰ ਪ੍ਰਥਾ-ਗੁਰੂ ਅਮਰਦਾਸ ਜੀ ਨੇ ਲੰ ਗਰ ਪ੍ਰਥਾ ਦਾ ਵਿਸਤਾਰ ਕਰਕੇ ਸਿੱਖ ਧਰਮ ਦੇ ਵਿਕਾਸ ਵਲ ਇਕ ਹੋਰ ਮਹੱਤਵਪੂਰਨ ਕਦਮ ਪੁੱਟਿਆ। ਉਨ੍ਹਾਂ ਨੇ ਲੰ ਗਰ ਲਈ ਕੁੱਝ ਵਿਸ਼ੇਸ਼ ਨਿਯਮ ਬਣਾਏ। ਹੁਣ ਕੋਈ ਵੀ ਵਿਅਕਤੀ ਲੰ ਗਰ ਛਕੇ ਬਿਨਾਂ ਗੁਰੂ ਜੀ ਨੂੰ ਨਹੀਂ ਮਿਲ ਸਕਦਾ ਸੀ। ਲੰ ਗਰ ਪ੍ਰਥਾ ਨਾਲ ਜਾਤ-ਪਾਤ ਅਤੇ ਰੰਗ- ਰੁਪ ਦੇ ਭੇਦ-ਭਾਵਾਂ ਨੂੰ ਬੜਾ ਧੱਕਾ ਲੱਗਾ ਅਤੇ ਲੋਕਾਂ ਵਿਚ ਬਰਾਬਰੀ ਦੀ ਭਾਵਨਾ ਦਾ ਵਿਕਾਸ ਹੋਇਆ। ਸਿੱਟੇ ਵਜੋਂ ਸਿੱਖ ਏਕਤਾ ਦੇ ਸੂਤਰ ਵਿਚ ਬੱਝਣ ਲੱਗੇ। 3. ਸਿੱਖ ਗੁਰੂ ਸਾਹਿਬਾਨ ਦੇ ਸ਼ਬਦਾਂ ਨੂੰ ਇਕੱਠਾ ਕਰਨਾ-ਗੁਰੂ ਨਾਨਕ ਦੇਵ ਜੀ ਦੇ ਸ਼ਬਦਾਂ ਅਤੇ ਸਲੋਕਾਂ ਨੂੰ ਗੁਰੂ ਅੰਗਦ ਦੇਵ ਜੀ ਨੇ ਇਕੱਠੇ ਕਰਕੇ ਉਨ੍ਹਾਂ ਨਾਲ ਆਪਣੇ ਰਚੇ ਹੋਏ ਸ਼ਬਦ ਵੀ ਜੋੜ ਦਿੱਤੇ ਸਨ। ਇਹ ਸਾਰੀ ਸਮੱਗਰੀ ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਜੀ ਨੂੰ ਸੌਂਪ ਦਿੱਤੀ ਸੀ। ਗੁਰੂ ਅਮਰਦਾਸ ਜੀ ਨੇ ਵੀ ਕੁੱਝ ਇਕ ਨਵੇਂ ਸ਼ਬਦਾਂ ਦੀ ਰਚਨਾ ਕੀਤੀ ਅਤੇ ਉਨ੍ਹਾਂ ਨੂੰ ਪਹਿਲਾਂ ਵਾਲੇ ਸੰਕਲਨ (Collection) ਨਾਲ ਮਿਲਾ ਦਿੱਤਾ। ਇਸ ਤਰ੍ਹਾਂ ਗੁਰੂ ਸਾਹਿਬ ਦੇ ਸਲੋਕਾਂ ਅਤੇ ਉਪਦੇਸ਼ਾਂ ਦੇ ਇਕੱਠਾ ਹੋ ਜਾਣ ਨਾਲ ਇਕ ਅਜਿਹੀ ਸਮੱਗਰੀ ਤਿਆਰ ਹੋ ਗਈ ਜੋ ਆਦਿ ਗੰਥ ਸਾਹਿਬ ਦੇ ਸੰਕਲਨ ਦਾ ਆਧਾਰ ਬਣੀ। 4. ਮੰਜੀ ਪ੍ਰਥਾ-ਬਿਰਧ ਅਵਸਥਾ ਦੇ ਕਾਰਨ ਗੁਰੂ ਸਾਹਿਬ ਜੀ ਦੇ ਲਈ ਹਰ ਇਕ ਸਥਾਨ ਤੇ ਜਾ ਕੇ ਆਪਣੀ ਸਿੱਖਿਆ ਦਾ ਪ੍ਰਚਾਰ ਕਰਨਾ ਔਖਾ ਹੋ ਗਿਆ ਸੀ, ਇਸ ਲਈ ਉਨ੍ਹਾਂ ਨੇ ਆਪਣੇ ਪੂਰੇ ਅਧਿਆਤਮਕ ਸਾਮਰਾਜ ਨੂੰ 22 ਪ੍ਰਾਂਤਾਂ ਵਿਚ ਵੰਡ ਦਿੱਤਾ। ਇਨ੍ਹਾਂ ਵਿਚੋਂ ਹਰ ਇਕ ਪ੍ਰਾਂਤ ਨੂੰ ਮੰਜੀ ਕਿਹਾ ਜਾਂਦਾ ਸੀ। ਹਰ ਇਕ ਮੰਜੀ ਸਿੱਖ ਧਰਮ ਦੇ ਪ੍ਰਚਾਰ ਦਾ ਇਕ ਕੇਂਦਰ ਸੀ। ਗੁਰੂ ਅਮਰਦਾਸ ਜੀ ਦੁਆਰਾ ਸਥਾਪਤ ਮੰਜੀ ਪ੍ਰਣਾਲੀ ਦਾ ਸਿੱਖ ਧਰਮ ਦੇ ਇਤਿਹਾਸ ਵਿਚ ਵਿਸ਼ੇਸ਼ ਮਹੱਤਵ ਹੈ। ਡਾ: ਗੋਕੁਲ ਚੰਦ ਨਾਰੰਗ ਦੇ ਸ਼ਬਦਾਂ ਵਿਚ, ‘‘ਗੁਰੂ ਜੀ ਦੇ ਇਸ ਕੰਮ ਨੇ ਸਿੱਖ ਧਰਮ ਦੀ ਨੀਂਹ ਮਜ਼ਬੂਤ ਕਰਨ ਅਤੇ ਦੇਸ਼ ਦੇ ਸਾਰੇ ਭਾਗਾਂ ਵਿਚ ਪ੍ਰਚਾਰ ਦਾ ਕੰਮ ਤੇਜ਼ ਕਰਨ ਵਿਚ ਵਿਸ਼ੇਸ਼ ਹਿੱਸਾ ਪਾਇਆ ਹੋਵੇਗਾ। 5. ਉਦਾਸੀਆਂ ਨਾਲੋਂ ਸਿੱਖਾਂ ਨੂੰ ਅਲੱਗ ਕਰਨਾ-ਗੁਰੂ ਸਾਹਿਬਾਨ ਨੇ ਉਦਾਸੀ ਸੰਪਰਦਾਇ ਦੇ ਸਿਧਾਂਤਾਂ ਦਾ ਜ਼ੋਰਦਾਰ ਸ਼ਬਦਾਂ ਵਿਚ ਖੰਡਨ ਕੀਤਾ। ਉਨ੍ਹਾਂ ਨੇ ਆਪਣੇ ਸੇਵਕਾਂ ਨੂੰ ਸਮਝਾਇਆ ਕਿ ਕੋਈ ਵੀ ਵਿਅਕਤੀ ਜੋ ਉਦਾਸੀ ਨਿਯਮਾਂ ਦੀ ਪਾਲਣਾ ਕਰਦਾ ਹੈ, ਸੱਚਾ ਸਿੱਖ ਨਹੀਂ ਹੋ ਸਕਦਾ। ਗੁਰੂ ਜੀ ਦੇ ਇਨ੍ਹਾਂ ਯਤਨਾਂ ਨਾਲ ਸਿੱਖ ਉਦਾਸੀਆਂ ਨਾਲੋਂ ਵੱਖ ਹੋ ਗਏ ਅਤੇ ਸਿੱਖ ਧਰਮ ਦੀ ਹੋਂਦ ਮਿਟਣ ਤੋਂ ਬਚ ਗਈ। 6. ਮੁਗਲ ਸਮਰਾਟ ਅਕਬਰ ਦਾ ਗੋਇੰਦਵਾਲ ਆਉਣਾ-ਗੁਰੂ ਅਮਰਦਾਸ ਜੀ ਦੇ ਵਿਅਕਤੀਤਵ ਤੋਂ ਪ੍ਰਭਾਵਿਤ ਹੋ ਕੇ ਮੁਗ਼ਲ ਸਮਰਾਟ ਅਕਬਰ ਗੋਇੰਦਵਾਲ ਆਇਆ। ਗੁਰੂ ਜੀ ਦੇ ਦਰਸ਼ਨ ਤੋਂ ਪਹਿਲਾਂ ਉਸਨੇ ਪੰਗਤੀ ਵਿਚ ਬੈਠ ਕੇ ਲੰ ਗਰ ਕੀਤਾ। ਲੰ ਗਰ ਦੀ ਵਿਵਸਥਾ ਤੋਂ ਅਕਬਰ ਬਹੁਤ ਪ੍ਰਭਾਵਿਤ ਹੋਇਆ। ਕਹਿੰਦੇ ਹਨ ਉਸੇ ਸਾਲ ਪੰਜਾਬ ਵਿਚ ਅਕਾਲ ਪੈ ਗਿਆ ਸੀ। ਗੁਰੂ ਜੀ ਦੇ ਕਹਿਣ ਤੇ ਅਕਬਰ ਨੇ ਪੰਜਾਬ ਦੇ ਕਿਸਾਨਾਂ ਦਾ ਲਗਾਨ ਮਾਫ਼ ਕਰ ਦਿੱਤਾ ਸੀ। 7. ਨਵੇਂ ਰੀਤੀ-ਰਿਵਾਜ-ਗੁਰੂ ਅਮਰਦਾਸ ਜੀ ਨੇ ਸਿੱਖਾਂ ਨੂੰ ਵਿਅਰਥ ਦੇ ਰੀਤੀ-ਰਿਵਾਜਾਂ ਦਾ ਤਿਆਗ ਕਰਨ ਦਾ ਉਪਦੇਸ਼ ਦਿੱਤਾ। ਉਨ੍ਹਾਂ ਨੇ ਮੌਤ ਹੋਣ ਤੇ ਸਿੱਖਾਂ ਨੂੰ ਰੋਣ-ਪਿੱਟਣ ਦੀ ਥਾਂ ਪਰਮਾਤਮਾ ਦਾ ਨਾਮ ਜਪਣ ਦਾ ਉਪਦੇਸ਼ ਦਿੱਤਾ। ਉਨ੍ਹਾਂ ਨੇ ਵਿਆਹ ਦੀ ਨਵੀਂ ਰੀਤੀ ਸ਼ੁਰੂ ਕੀਤੀ ਜਿਸ ਨੂੰ ਆਨੰ ਦ ਕਾਰਜ ਕਹਿੰਦੇ ਹਨ। 8. ਅਨੰ ਦੁ ਸਾਹਿਬ ਦੀ ਰਚਨਾ-ਗੁਰੂ ਅਮਰਦਾਸ ਜੀ ਨੇ ਇਕ ਨਵੇਂ ਰਾਗ ਦੀ ਰਚਨਾ ਕੀਤੀ ਜਿਸ ਨੂੰ ਅਨੰ ਦੁ ਸਾਹਿਬ ਕਿਹਾ ਜਾਂਦਾ ਹੈ। ਸੱਚ ਤਾਂ ਇਹ ਹੈ ਕਿ ਗੁਰੂ ਅਮਰਦਾਸ ਜੀ ਦਾ ਗੁਰੂ ਕਾਲ (1552 ਈ:-1574 ਈ:) ਸਿੱਖ ਧਰਮ ਦੇ ਇਤਿਹਾਸ ਵਿਚ ਵਿਸ਼ੇਸ਼ ਮਹੱਤਵ ਰੱਖਦਾ ਹੈ। ਗੁਰੂ ਜੀ ਦੁਆਰਾ ਬਾਉਲੀ ਦਾ ਨਿਰਮਾਣ, ਮੰਜੀ ਪ੍ਰਥਾ ਦਾ ਆਰੰਭ, ਲੰ ਗਰ ਪ੍ਰਥਾ ਦਾ ਵਿਸਥਾਰ ਅਤੇ ਨਵੇਂ ਰੀਤੀ-ਰਿਵਾਜਾਂ ਨੇ ਸਿੱਖ ਧਰਮ ਦੇ ਸੰਗਠਨ ਵਿਚ ਬਹੁਤ ਸਹਾਇਤਾ ਕੀਤੀ।

Exam Tips:

a) ਗੁਰੂ ਅਮਰਦਾਸ ਜੀ ਦਾ ਯੋਗਦਾਨ ਮੰਜੀ ਪ੍ਰਥਾ, ਲੰਗਰ ਅਤੇ ਸਮਾਜ ਸੁਧਾਰ ਨਾਲ ਜੋੜੋ।

 

Question 3: ਸ੍ਰੀ ਗੁਰੂ ਰਾਮਦਾਸ ਜੀ ਨੇ ਸਿੱਖ ਪੰਥ ਦੇ ਵਿਕਾਸ ਲਈ ਕਿਹੜੇ ਮਹੱਤਵਪੂਰਨ ਕਾਰਜ ਕੀਤੇ? ਵਰਣਨ ਕਰੋ।

Answer:

ਸ੍ਰੀ ਗੁਰੂ ਰਾਮਦਾਸ ਜੀ ਸਿੱਖਾਂ ਦੇ ਚੌਥੇ ਗੁਰੂ ਸਨ। ਇਨ੍ਹਾਂ ਦੇ ਬਚਪਨ ਦਾ ਨਾਮ ਭਾਈ ਜੇਠਾ ਸੀ। ਉਨ੍ਹਾਂ ਦੇ ਸੇਵਾ ਭਾਵ ਤੋਂ ਪ੍ਰਸੰਨ ਹੋ ਕੇ ਗੁਰੂ ਅਮਰਦਾਸ ਜੀ ਨੇ ਉਨ੍ਹਾਂ ਨੇ ਗੁਰਗੱਦੀ ਸੌਂਪੀ ਸੀ। ਉਨ੍ਹਾਂ ਨੇ 1574 ਈ: ਤੋਂ 1581 ਈ: ਤਕ ਗੁਰਗੱਦੀ ਦਾ ਸੰਚਾਲਨ ਕੀਤਾ ਅਤੇ ਆਪਣੇ ਨਿਮਨਲਿਖਿਤ ਕੰਮਾਂ ਦੁਆਰਾ ਸਿੱਖ ਧਰਮ ਦੀ ਮਰਿਆਦਾ ਨੂੰ ਵਧਾਇਆ। 1. ਅੰਮ੍ਰਿਤਸਰ ਦਾ ਨੀਂਹ-ਪੱਥਰ-ਗੁਰੁ ਰਾਮਦਾਸ ਜੀ ਨੇ ਰਾਮਦਾਸਪੁਰ ਦੀ ਨੀਂਹ ਰੱਖੀ। ਅੱਜ-ਕਲ ਇਸ ਨਗਰ ਨੂੰ ਅੰਮ੍ਰਿਤਸਰ ਕਹਿੰਦੇ ਹਨ। 1577 ਈ: ਵਿਚ ਗੁਰੂ ਜੀ ਨੇ ਇੱਥੇ ਅੰਮ੍ਰਿਤਸਰ ਅਤੇ ਸੰਤੋਖਸਰ ਨਾਂ ਦੇ ਦੋ ਸਰੋਵਰਾਂ ਦੀ ਖੁਦਾਈ ਸ਼ੁਰੂ ਕੀਤੀ। ਕੁੱਝ ਹੀ ਸਮੇਂ ਵਿਚ ਸਰੋਵਰਾਂ ਦੇ ਚਾਰੇ ਪਾਸੇ ਇਕ ਛੋਟਾ ਜਿਹਾ ਨਗਰ ਵਸ ਗਿਆ। ਇਸ ਨੂੰ ਰਾਮਦਾਸਪੁਰ ਦਾ ਨਾਂ ਦਿੱਤਾ ਗਿਆ। ਗੁਰੂ ਜੀ ਇਸ ਨਗਰ ਨੂੰ ਹਰ ਤਰ੍ਹਾਂ ਨਾਲ ਆਤਮ-ਨਿਰਭਰ ਬਣਾਉਣਾ ਚਾਹੁੰਦੇ ਸਨ। ਇਸ ਲਈ ਉਨ੍ਹਾਂ ਨੇ 52 ਵੱਖ-ਵੱਖ ਤਰ੍ਹਾਂ ਦੇ ਵਪਾਰੀਆਂ ਨੂੰ ਸੱਦਾ ਦਿੱਤਾ। ਉਨ੍ਹਾਂ ਨੇ ਇਕ ਬਾਜ਼ਾਰ ਦੀ ਸਥਾਪਨਾ ਕੀਤੀ ਜਿਸ ਨੂੰ ਅੱਜ-ਕਲ੍ਹ ਗੁਰੂ ਕਾ ਬਾਜ਼ਾਰ ਕਹਿੰਦੇ ਹਨ। 2. ਮਸੰਦ ਪ੍ਰਥਾ ਦਾ ਆਰੰਭ-ਗੁਰੂ ਰਾਮਦਾਸ ਜੀ ਨੂੰ ਅੰਮ੍ਰਿਤਸਰ ਅਤੇ ਸੰਤੋਖਸਰ ਨਾਂ ਦੇ ਸਰੋਵਰਾਂ ਦੀ ਖੁਦਾਈ ਲਈ ਕਾਫ਼ੀ ਧਨ ਦੀ ਜ਼ਰੂਰਤ ਸੀ। ਇਸ ਲਈ ਉਨ੍ਹਾਂ ਨੇ ਮਸੰਦ ਪ੍ਰਥਾ ਦਾ ਆਰੰਭ ਕੀਤਾ। ਇਨ੍ਹਾਂ ਮਸੰਦਾਂ ਨੇ ਵੱਖ-ਵੱਖ ਪ੍ਰਦੇਸ਼ਾਂ ਦੇ ਸਿੱਖ ਧਰਮ ਦਾ ਖੂਬ ਪ੍ਰਚਾਰ ਕੀਤਾ ਅਤੇ ਕਾਫ਼ੀ ਧਨ ਰਾਸ਼ੀ ਇਕੱਠੀ ਕੀਤੀ। 3. ਉਦਾਸੀਆਂ ਨਾਲ ਮਤ-ਭੇਦ ਦੀ ਸਮਾਪਤੀ-ਗੁਰੂ ਅੰਗਦ ਦੇਵ ਜੀ ਅਤੇ ਗੁਰੂ ਅਮਰਦਾਸ ਜੀ ਨੇ ਸਿੱਖਾਂ ਨੂੰ ਉਦਾਸੀ। ਸੰਪਰਦਾਇ ਤੋਂ ਅਲੱਗ ਕਰ ਦਿੱਤਾ ਸੀ, ਪਰ ਗੁਰੂ ਰਾਮਦਾਸ ਜੀ ਨਾਲ ਉਦਾਸੀਆਂ ਨੇ ਬੜਾ ਨਿਮਰਤਾ- ਪੂਰਨ ਵਿਹਾਰ ਕੀਤਾ। ਉਦਾਸੀ ਸੰਪਰਦਾਇ ਦੇ ਨੇਤਾ ਬਾਬਾ ਸ੍ਰੀ ਚੰਦ ਜੀ ਇਕ ਵਾਰ ਗੁਰੂ ਰਾਮਦਾਸ ਜੀ ਨੂੰ ਮਿਲਣ ਆਏ। ਉਨ੍ਹਾਂ ਵਿਚਕਾਰ ਮਹੱਤਵਪੂਰਨ ਵਾਰਤਾਲਾਪ ਵੀ ਹੋਈ। ਸ੍ਰੀ ਚੰਦ ਜੀ ਗੁਰੂ ਸਾਹਿਬ ਦੀ ਨਿਮਰਤਾ ਤੋਂ ਬਹੁਤ ਪ੍ਰਭਾਵਿਤ 4. ਸਮਾਜਿਕ ਸੁਧਾਰ-ਗੁਰੁ ਰਾਮਦਾਸ ਜੀ ਨੇ ਗੁਰੂ ਅਮਰਦਾਸ ਜੀ ਦੁਆਰਾ ਸ਼ੁਰੂ ਕੀਤੇ ਗਏ ਨਵੇਂ ਰੀਤੀ-ਰਿਵਾਜਾਂ ਨੂੰ ਜਾਰੀ ਰੱਖਿਆ। ਉਨ੍ਹਾਂ ਨੇ ਸਤੀ ਪ੍ਰਥਾ ਦੀ ਸਖ਼ਤ ਨਿੰ ਦਿਆ ਕੀਤੀ, ਵਿਧਵਾ ਮੁੜ ਵਿਆਹ ਦੀ ਮਨਜ਼ੂਰੀ ਦਿੱਤੀ ਅਤੇ ਵਿਆਹ ਤੇ ਮੌਤ ਸੰਬੰਧੀ ਕੁਝ ਨਵੇਂ ਨਿਯਮ ਜਾਰੀ ਕੀਤੇ। ਅਕਬਰ ਨਾਲ ਮਿੱਤਰਤਾ ਭਰੇ ਸੰਬੰਧ-ਮੁਗ਼ਲ ਬਾਦਸ਼ਾਹ ਅਕਬਰ ਸਾਰੇ ਧਰਮਾਂ ਲਈ ਸਹਿਣਸ਼ੀਲ ਸੀ। ਉਹ ਗੁਰੂ ਰਾਮਦਾਸ ਜੀ ਦੀ ਬਹੁਤ ਇੱਜ਼ਤ ਕਰਦਾ ਸੀ। ਕਿਹਾ ਜਾਂਦਾ ਹੈ ਕਿ ਗੁਰੂ ਰਾਮਦਾਸ ਜੀ ਦੇ ਸਮੇਂ ਵਿਚ ਇਕ ਵਾਰੀ ਪੰਜਾਬ ਬੁਰੀ ਤਰ੍ਹਾਂ ਅਕਾਲ ਦੀ ਲਪੇਟ ਵਿਚ ਆ ਗਿਆ, ਜਿਸ ਨਾਲ ਕਿਸਾਨਾਂ ਦੀ ਦਸ਼ਾ ਬਹੁਤ ਖ਼ਰਾਬ ਹੋ ਗਈ। ਗੁਰੂ ਜੀ ਦੇ ਕਹਿਣ ਤੇ ਅਕਬਰ ਨੇ ਪੰਜਾਬ ਦੇ ਕਿਸਾਨਾਂ ਦਾ ਪੂਰੇ ਸਾਲ ਦਾ ਲਗਾਨ ਮੁਆਫ਼ ਕਰ ਦਿੱਤਾ। ਗੁਰਗੱਦੀ ਦਾ ਜੱਦੀ ਸਿਧਾਂਤ-ਗੁਰੂ ਰਾਮਦਾਸ ਜੀ ਨੇ ਗੁਰਗੱਦੀ ਨੂੰ ਜੱਦੀ ਰੂਪ ਪ੍ਰਦਾਨ ਕੀਤਾ। ਉਨ੍ਹਾਂ ਨੇ ਜੋਤੀ-ਜੋਤ ਸਮਾਉਣ ਤੋਂ ਕੁਝ ਸਮਾਂ ਪਹਿਲਾਂ ਜੱਦੀ ਸਿਧਾਂਤ ਦਾ ਪਾਲਣ ਕਰਦੇ ਹੋਏ ਆਪਣੇ ਛੋਟੇ ਪੁੱਤਰ ਅਰਜਨ ਦੇਵ ਨੂੰ ਗੁਰਗੱਦੀ ਸੌਂਪ ਦਿੱਤੀ। ਗੁਰੂ ਰਾਮਦਾਸ ਜੀ ਨੇ ਗੁਰਗੱਦੀ ਨੂੰ ਜੱਦੀ ਬਣਾ ਕੇ ਸਿੱਖ ਇਤਿਹਾਸ ਵਿਚ ਇਕ ਨਵੇਂ ਅਧਿਆਇ ਦੀ ਸ਼ੁਰੂਆਤ ਕੀਤੀ। ਲਤੀਫ਼ ਦੇ ਸ਼ਬਦਾਂ ਵਿਚ, “ਇਸ ਨੇ ਗੁਰੂ ਦੇ ਸਰੂਪ ਨੂੰ ਹੀ ਬਦਲ ਦਿੱਤਾ। ਇਸ ਤੋਂ ਬਾਅਦ ਸਿੱਖਾਂ ਨੇ ਗੁਰੂ ਨੂੰ ਆਪਣਾ ਧਾਰਮਿਕ ਨੇਤਾ ਹੀ ਨਹੀਂ, ਸਗੋਂ ਆਪਣਾ ਸ਼ਾਸਕ ਵੀ ਮੰਨ ਲਿਆ। ਪਰੰਤੂ ਇਕ ਗੱਲ ਧਿਆਨ ਦੇਣ ਯੋਗ ਹੈ ਕਿ ਗੁਰੂ ਪਦ ਦਾ ਆਧਾਰ ਗੁਣ ਅਤੇ ਯੋਗਤਾ ਹੀ ਰਿਹਾ। ਸੱਚ ਤਾਂ ਇਹ ਹੈ ਕਿ ਗੁਰੂ ਰਾਮਦਾਸ ਜੀ ਨੇ ਬਹੁਤ ਹੀ ਘੱਟ ਸਮੇਂ ਤਕ ਸਿੱਖ ਮੱਤ ਦੀ ਅਗਵਾਈ ਕੀਤੀ ਪਰੰਤੂ ਇਸ ਥੋੜ੍ਹੇ ਸਮੇਂ ਵਿਚ ਹੀ ਉਨ੍ਹਾਂ ਦੀਆਂ ਕੋਸ਼ਿਸ਼ਾਂ ਨਾਲ ਸਿੱਖ ਧਰਮ ਦੇ ਰੂਪ ਵਿਚ ਵਿਸ਼ੇਸ਼ ਨਿਖਾਰ ਆਇਆ।

Exam Tips:

a) ਗੁਰੂ ਰਾਮਦਾਸ ਜੀ ਦੇ ਕਾਰਜ: ਅੰਮ੍ਰਿਤਸਰ, ਸਰੋਵਰ ਅਤੇ ਮਸੰਦ ਪ੍ਰਥਾ ਲਿਖੋ।

 

Question 4: ਗੁਰੂਆਂ ਗੁਰੂ ਸਾਹਿਬਾਨਾਂ ਦੁਆਰਾ ਨਵੇਂ ਨਗਰਾਂ ਦੀ ਸਥਾਪਨਾ ਅਤੇ ਨਵੀਆਂ ਪਰੰਪਰਾਵਾਂ ਦੀ ਸ਼ੁਰੂਆਤ ਨੇ ਸਿੱਖ ਧਰਮ ਦੇ ਵਿਕਾਸ ਵਿਚ ਕੀ ਯੋਗਦਾਨ ਪਾਇਆ?

Answer:

ਗੁਰੂ ਸਾਹਿਬਾਨ ਨੇ ਸਿੱਖ ਧਰਮ ਦੇ ਪ੍ਰਚਾਰ ਅਤੇ ਸਿੱਖਾਂ ਦੀ ਖੁਸ਼ਹਾਲੀ ਲਈ ਕਈ ਨਗਰ ਵਸਾਏ। ਨਵੇਂ ਨਗਰ ਵਸਾਉਣ ਦਾ ਇਕ ਮਕਸਦ ਇਹ ਵੀ ਸੀ ਕਿ ਸਿੱਖਾਂ ਨੂੰ ਆਪਣੇ ਅਲੱਗ ਤੀਰਥ ਸਥਾਨ ਦਿੱਤੇ ਜਾਣ ਤਾਂ ਜੋ ਉਨ੍ਹਾਂ ਵਿਚ ਏਕਤਾ ਅਤੇ ਸੰਗਠਨ ਦੀ ਭਾਵਨਾ ਮਜ਼ਬੂਤ ਹੋਵੇ। ਗੁਰੂ ਸਾਹਿਬਾਨ ਨੇ ਸਮਾਜ ਵਿਚ ਪ੍ਰਚਲਿਤ ਪਰੰਪਰਾਵਾਂ ਤੋਂ ਹਟ ਕੇ ਕੁਝ ਨਵੀਆਂ ਪਰੰਪਰਾਵਾਂ ਵੀ ਆਰੰਭ ਕੀਤੀਆਂ। ਸਿੱਖ ਸਮਾਜ ਵਿਚ ਸਰਲਤਾ ਆਈ ਅਤੇ ਸਿੱਖ ਧਰਮ ਦਾ ਵਿਕਾਸ ਤੇਜ਼ੀ ਨਾਲ ਹੋਇਆ।

Exam Tips:

a) ਨਵੇਂ ਨਗਰਾਂ ਅਤੇ ਪਰੰਪਰਾਵਾਂ ਦੇ ਦੋਵੇਂ ਪੱਖ ਵੱਖ-ਵੱਖ ਲਿਖੋ।

 

ਮਹੱਤਵਪੂਰਨ ਪ੍ਰਸ਼ਨ ਅਤੇ ਉੱਤਰ

ਬਹੁ-ਵਿਕਲਪੀ ਪ੍ਰਸ਼ਨ

Question 1: ਗੋਇੰਦਵਾਲ ਵਿਚ ਬਾਉਲੀ ਦੀ ਨੀਂਹ ਰੱਖੀ –
(ੳ) ਗੁਰੂ ਅਰਜਨ ਦੇਵ ਜੀ ਨੇ
(ਅ) ਗੁਰੂ ਨਾਨਕ ਦੇਵ ਜੀ ਨੇ
(ਈ) ਗੁਰੂ ਅੰਗਦ ਦੇਵ ਜੀ ਨੇ
(ਸ) ਗੁਰੂ ਤੇਗ਼ ਬਹਾਦਰ ਜੀ ਨੇ।

Answer:

(ਈ) ਗੁਰੂ ਅੰਗਦ ਦੇਵ ਜੀ ਨੇ

Exam Tips:

a) ਗੋਇੰਦਵਾਲ ਦੀ ਬਾਉਲੀ ਦਾ ਵਰਣਨ ਕਰੋ।

 

Question 2: ਗੁਰੂ ਰਾਮਦਾਸ ਜੀ ਨੇ ਨਗਰ ਵਸਾਇਆ –
(ਉ) ਅੰਮ੍ਰਿਤਸਰ
(ਅ) ਜਲੰ ਧਰ
(ਈ) ਕੀਰਤਪੁਰ
(ਸ) ਗੋਇੰਦਵਾਲ।

Answer:

(ਉ) ਅੰਮ੍ਰਿਤਸਰ

Exam Tips:

a) ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਨਗਰ ਵਸਾਇਆ।

 

Question 3: ਗੁਰੁ ਅਰਜਨ ਦੇਵ ਜੀ ਨੇ ਰਾਵੀ ਅਤੇ ਬਿਆਸ ਵਿਚਕਾਰ ਕਿਸ ਨਗਰ ਦੀ ਨੀਂਹ ਰੱਖੀ?
(ਉ) ਜਲੰ ਧਰ
(ਅ) ਗੋਇੰਦਵਾਲ
(ਇ) ਅੰਮ੍ਰਿਤਸਰ
(ਸ) ਤਰਨਤਾਰਨ।

Answer:

(ਸ) ਤਰਨਤਾਰਨ।

Exam Tips:

a) ਤਰਨਤਾਰਨ ਗੁਰੂ ਅਰਜਨ ਦੇਵ ਜੀ ਨੇ ਬਿਆਸ ਅਤੇ ਰਾਵੀ ਵਿਚਕਾਰ ਵਸਾਇਆ।

 

Question 4: ਗੁਰੂ ਅੰਗਦ ਦੇਵ ਜੀ ਨੂੰ ਗੁਰਗੱਦੀ ਮਿਲੀ –
(ਉ) 1479 ਈ: ਵਿਚ
(ਅ) 1539 ਈ: ਵਿਚ
(ਇ) 1546 ਈ: ਵਿਚ
(ਸ) 1670 ਈ: ਵਿਚ।

Answer:

(ਅ) 1539 ਈ: ਵਿਚ

Exam Tips:

a) ਗੁਰੂ ਅੰਗਦ ਦੇਵ ਜੀ ਨੂੰ 1539 ਈ: ਵਿਚ ਗੁਰਗੱਦੀ ਮਿਲੀ।

 

Question 5: ਗੁਰੂ ਅੰਗਦ ਦੇਵ ਜੀ ਜੋਤੀ-ਜੋਤ ਸਮਾਏ
(ਉ) 1552 ਈ: ਵਿਚ
(ਅ) 1538 ਈ: ਵਿਚ
(ਇ) 1546 ਈ: ਵਿਚ
(ਸ) 1469 ਈ: ਵਿਚ।

Answer:

(ਉ) 1552 ਈ: ਵਿਚ

Exam Tips:

a) ਗੁਰੂ ਅੰਗਦ ਦੇਵ ਜੀ 1552 ਈ: ਵਿਚ ਜੋਤੀ-ਜੋਤ ਸਮਾਏ।

 

Question 6: ‘ਬਾਬਾ ਬਕਾਲਾ ਅਸਲ ਵਿਚ ਸਨ –
(ੳ) ਗੁਰੂ ਤੇਗ਼ ਬਹਾਦਰ ਜੀ
(ਅ) ਗੁਰੂ ਹਰਕ੍ਰਿਸ਼ਨ ਜੀ
(ਈ) ਗੁਰੂ ਗੋਬਿੰਦ ਸਿੰਘ ਜੀ
(ਸ) ਗੁਰੂ ਅਮਰਦਾਸ ਜੀ।

Answer:

(ੳ) ਗੁਰੂ ਤੇਗ਼ ਬਹਾਦਰ ਜੀ

Exam Tips:

a) ਬਾਬਾ ਬਕਾਲਾ ਨਾਲ ਗੁਰੂ ਤੇਗ਼ ਬਹਾਦਰ ਜੀ ਦਾ ਸੰਬੰਧ ਯਾਦ ਰੱਖੋ।

 

Question 7: ਗੁਰੂ ਅਮਰਦਾਸ ਜੀ ਜੋਤੀ-ਜੋਤ ਸਮਾਏ
(ਉ) 1564 ਈ: ਵਿਚ
(ਅ) 1538 ਈ: ਵਿਚ
(ਇ) 1546 ਈ: ਵਿਚ
(ਸ) 1574 ਈ: ਵਿਚ।

Answer:

(ਸ) 1574 ਈ: ਵਿਚ।

Exam Tips:

a) ਗੁਰੂ ਅਮਰਦਾਸ ਜੀ 1574 ਈ: ਵਿਚ ਜੋਤੀ-ਜੋਤ ਸਮਾਏ।

 

Question 8: ਗੁਰਗੱਦੀ ਨੂੰ ਜੱਦੀ ਰੂਪ ਦਿੱਤਾ
(ੳ) ਗੁਰੂ ਅਮਰਦਾਸ ਜੀ ਨੇ
(ਅ) ਗੁਰੂ ਰਾਮ ਦਾਸ ਜੀ ਨੇ
(ਇ) ਗੁਰੂ ਗੋਬਿੰਦ ਸਿੰਘ ਜੀ ਨੇ
(ਸ) ਗੁਰੂ ਤੇਗ਼ ਬਹਾਦਰ ਜੀ ਨੇ।

Answer:

(ੳ) ਗੁਰੂ ਅਮਰਦਾਸ ਜੀ ਨੇ

Exam Tips:

a) ਗੁਰਗੱਦੀ ਨੂੰ ਜੱਦੀ ਰੂਪ ਗੁਰੂ ਅਮਰਦਾਸ ਜੀ ਨੇ ਦਿੱਤਾ।

 

ਖ਼ਾਲੀ ਥਾਂਵਾਂ ਭਰੋ

Question 1: ਗੁਰੂ ………… ਦਾ ਪਹਿਲਾ ਨਾਂ ਭਾਈ ਲਹਿਣਾ ਸੀ।

Answer:

ਅੰਗਦ ਸਾਹਿਬ,

Exam Tips:

a) ਗੁਰੂ ਅੰਗਦ ਦੇਵ ਜੀ ਦਾ ਪਹਿਲਾ ਨਾਂ ਭਾਈ ਲਹਿਣਾ ਸੀ।

 

Question 2: ……….. ਸਿੱਖਾਂ ਦੇ ਚੌਥੇ ਗੁਰੂ ਸਨ।

Answer:

ਸ੍ਰੀ ਗੁਰੂ ਰਾਮਦਾਸ ਜੀ,

Exam Tips:

a) ਸਿੱਖਾਂ ਦੇ ਚੌਥੇ ਗੁਰੂ ਰਾਮਦਾਸ ਜੀ ਸਨ।

 

Question 3: ……… ਨਾਂ ਦੇ ਨਗਰ ਦੀ ਸਥਾਪਨਾ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਕੀਤੀ।

Answer:

ਗੋਇੰਦਵਾਲ,

Exam Tips:

a) ਗੋਇੰਦਵਾਲ ਨਗਰ ਦੀ ਸਥਾਪਨਾ ਗੁਰੂ ਅੰਗਦ ਦੇਵ ਜੀ ਨੇ ਕੀਤੀ।

 

Question 4: ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਆਪਣੇ ਜੀਵਨ ਦੇ ਆਖਰੀ ਦਸ ਸਾਲ ……… ਵਿਚ ਧਰਮ ਪ੍ਰਚਾਰ ਵਿਚ ਗੁਜ਼ਾਰੇ।

Answer:

ਕੀਰਤਪੁਰ,

Exam Tips:

a) ਗੁਰੂ ਹਰਿਗੋਬਿੰਦ ਸਾਹਿਬ ਨੇ ਆਖਰੀ ਦਸ ਸਾਲ ਕੀਰਤਪੁਰ ਵਿਚ ਗੁਜ਼ਾਰੇ।

 

Question 5: ਸ੍ਰੀ ਗੁਰੂ ਅੰਗਦ ਸਾਹਿਬ ਦੇ ਪਿਤਾ ਦਾ ਨਾਂ ਸ੍ਰੀ …….. ਅਤੇ ਮਾਂ ਦਾ ਨਾਂ ਮਾਤਾ …….. ਸੀ।

Answer:

ਫੇਰੂਮਲ ਅਤੇ ਸਭਰਾਈ ਦੇਵੀ,

Exam Tips:

a) ਗੁਰੂ ਅੰਗਦ ਦੇਵ ਜੀ ਦੇ ਪਿਤਾ ਫੇਰੂਮਲ ਅਤੇ ਮਾਤਾ ਸਭਰਾਈ ਦੇਵੀ ਸਨ।

 

Question 6: “ਉਦਾਸੀ ਮਤ ਗੁਰੂ ਨਾਨਕ ਦੇਵ ਜੀ ਦੇ ਵੱਡੇ ਪੁੱਤਰ …….. ਜੀ ਨੇ ਸਥਾਪਿਤ ਕੀਤਾ।

Answer:

ਬਾਬਾ ਸ੍ਰੀ ਚੰਦ,

Exam Tips:

a) ਉਦਾਸੀ ਮਤ ਦੀ ਸਥਾਪਨਾ ਬਾਬਾ ਸ੍ਰੀ ਚੰਦ ਜੀ ਨੇ ਕੀਤੀ।

 

Question 7: ਮੰਜੀਆਂ ਦੀ ਸਥਾਪਨਾ ਸ੍ਰੀ ਗੁਰੂ ……… ਨੇ ਕੀਤੀ।

Answer:

ਅਮਰ ਦਾਸ ਜੀ।

Exam Tips:

a) ਮੰਜੀਆਂ ਦੀ ਸਥਾਪਨਾ ਗੁਰੂ ਅਮਰਦਾਸ ਜੀ ਨੇ ਕੀਤੀ।

 

ਸਹੀ ਮਿਲਾਨ ਕਰੋ

Question 1: ਭਾਈ ਲਹਿਣਾ ਕਿਸ ਗੁਰੂ ਸਾਹਿਬ ਦਾ ਪਹਿਲਾ ਨਾਮ ਸੀ?

Answer:

ਗੁਰੂ ਅੰਗਦ ਸਾਹਿਬ।

Exam Tips:

a) ਭਾਈ ਲਹਿਣਾ ਗੁਰੂ ਅੰਗਦ ਸਾਹਿਬ ਵਜੋਂ ਜਾਣੇ ਗਏ।

 

Question 2: ਭਾਈ ਲਹਿਣਾ (ਗੁਰੂ ਅੰਗਦ ਸਾਹਿਬ ਦੇ ਮਾਤਾ-ਪਿਤਾ ਦਾ ਨਾਂ ਕੀ ਸੀ?

Answer:

ਭਾਈ ਲਹਿਣਾ (ਗੁਰੂ ਅੰਗਦ ਸਾਹਿਬ) ਦੇ ਪਿਤਾ ਦਾ ਨਾਂ ਫੇਰੂਮਲ ਤੇ ਮਾਤਾ ਦਾ ਨਾਂ ਸਭਰਾਈ ਦੇਵੀ ਸੀ।

Exam Tips:

a) ਮਾਤਾ-ਪਿਤਾ ਦਾ ਨਾਂ ਫੇਰੂਮਲ ਅਤੇ ਸਭਰਾਈ ਦੇਵੀ ਯਾਦ ਰੱਖੋ।

 

Question 3: ਸ੍ਰੀ ਗੁਰੂ ਅੰਗਦ ਸਾਹਿਬ ਦਾ ਬਚਪਨ ਕਿਹੜੀਆਂ ਦੋ ਥਾਂਵਾਂ ‘ਤੇ ਬੀਤਿਆ?

Answer:

ਗੁਰੂ ਅੰਗਦ ਸਾਹਿਬ ਦਾ ਬਚਪਨ ਹਰੀਕੇ ਤੇ ਖਡੂਰ ਸਾਹਿਬ ਵਿਚ ਬੀਤਿਆ।

Exam Tips:

a) ਗੁਰੂ ਅੰਗਦ ਸਾਹਿਬ ਦਾ ਬਚਪਨ ਹਰੀਕੇ ਅਤੇ ਖਡੂਰ ਸਾਹਿਬ ਵਿਚ ਬੀਤਿਆ।

 

Question 4: ਸ੍ਰੀ ਗੁਰੂ ਅੰਗਦ ਦੇਵ ਜੀ ਦਾ ਨਾਂ ਅੰਗਦ ਦੇਵ ਕਿਵੇਂ ਪਿਆ?

Answer:

ਸ੍ਰੀ ਗੁਰੂ ਭਰੀ ਘਾਹ ਦੀ ਗਠਰੀ ਚੁੱਕ ਸਕਦੇ ਸਨ। ਇਸ ਲਈ ਗੁਰੂ ਜੀ ਨੇ ਉਨ੍ਹਾਂ ਦਾ ਨਾਂ ਅੰਗਦ ਭਾਵ ਸਰੀਰ ਦਾ ਅੰਗ ਰੱਖ ਦਿੱਤਾ।

Exam Tips:

a) ਗੁਰੂ ਜੀ ਦਾ ਨਾਂ ਅੰਗਦ ਇਸ ਲਈ ਪਿਆ ਕਿ ਉਹ ਸਰੀਰ ਦਾ ਅੰਗ ਬਣੇ।

 

Question 5: ਲੰ ਗਰ ਪ੍ਰਥਾ ਤੋਂ ਕੀ ਭਾਵ ਹੈ?

Answer:

ਲੰ ਗਰ ਪ੍ਰਥਾ ਜਾਂ ਪੰਗਤ ਤੋਂ ਭਾਵ ਉਸ ਪ੍ਰਥਾ ਤੋਂ ਹੈ ਜਿਸ ਅਨੁਸਾਰ ਸਾਰੀਆਂ ਜਾਤਾਂ ਦੇ ਲੋਕ ਬਿਨਾਂ ਕਿਸੇ ਭੇਦ-ਭਾਵ ਦੇ ਇਕ ਹੀ ਪੰਗਤ ਵਿਚ ਇਕੱਠੇ ਬੈਠ ਕੇ ਲੰ ਗਰ ਛਕਦੇ ਸਨ। ਗੁਰੂ ਜੀ ਦੇ ਹੁਕਮ ਅਨੁਸਾਰ ਲੰ ਗਰ ਛਕੇ ਬਿਨਾਂ ਉਨ੍ਹਾਂ ਨੂੰ ਕੋਈ ਨਹੀਂ ਮਿਲ ਸਕਦਾ ਸੀ।

Exam Tips:

a) ਲੰਗਰ ਵਿਚ ਸਭ ਇਕੱਠੇ ਬੈਠ ਕੇ ਭੋਜਨ ਕਰਦੇ ਸਨ, ਇਹ ਭਾਵ ਲਿਖੋ।

 

Question 6: ਗੋਇੰਦਵਾਲ ਸਾਹਿਬ ਵਿਚ ਬਾਉਲੀ ਦੀ ਨੀਂਹ ਕਿਸ ਗੁਰੂ ਨੇ ਰੱਖੀ ਸੀ?

Answer:

ਗੋਇੰਦਵਾਲ ਸਾਹਿਬ ਵਿਚ ਬਾਉਲੀ ਦੀ ਨੀਂਹ ਗੁਰੂ ਅੰਗਦ ਦੇਵ ਜੀ ਨੇ ਰੱਖੀ ਸੀ।

Exam Tips:

a) ਬਾਉਲੀ ਦੀ ਨੀਂਹ ਗੁਰੂ ਅੰਗਦ ਦੇਵ ਜੀ ਨੇ ਰੱਖੀ ਸੀ।

 

Question 7: ਸਿੱਖਾਂ ਦੇ ਦੂਸਰੇ ਗੁਰੂ ਕੌਣ ਸਨ?

Answer:

ਗੁਰੂ ਅੰਗਦ ਦੇਵ ਜੀ।

Exam Tips:

a) ਸਿੱਖਾਂ ਦੇ ਦੂਸਰੇ ਗੁਰੂ ਅੰਗਦ ਦੇਵ ਜੀ ਸਨ।

 

Question 8: ਗੁਰੂ ਅੰਗਦ ਦੇਵ ਜੀ ਦਾ ਵਿਆਹ ਕਦੋਂ ਤੇ ਕਿਸ ਨਾਲ ਹੋਇਆ? .

Answer:

ਗੁਰੂ ਅੰਗਦ ਦੇਵ ਜੀ ਦਾ ਵਿਆਹ 15 ਸਾਲ ਦੀ ਉਮਰ ਵਿਚ ਮੱਤੇ ਦੀ ਸਰਾਂ ਦੇ ਨਿਵਾਸੀ ਸ੍ਰੀ ਦੇਵੀ ਚੰਦ ਦੀ ਸਪੁੱਤਰੀ ਬੀਬੀ ਖੀਵੀ ਜੀ ਨਾਲ ਹੋਇਆ।

Exam Tips:

a) ਵਿਆਹ ਦਾ ਸਾਲ ਅਤੇ ਪਤਨੀ ਦਾ ਨਾਂ ਯਾਦ ਰੱਖੋ।

 

Question 9: ਗੁਰੂ ਅੰਗਦ ਦੇਵ ਜੀ ਦੇ ਕਿੰਨੇ ਪੁੱਤਰ-ਪੁੱਤਰੀਆਂ ਸਨ? ਉਨਾਂ ਦੇ ਨਾਂ ਵੀ ਦੱਸੋ।

Answer:

ਗੁਰੂ ਅੰਗਦ ਦੇਵ ਜੀ ਦੇ ਦੋ ਪੁੱਤਰ ਦਾਤੂ ਤੇ ਦਾਸੂ ਤੇ ਦੋ ਪੁੱਤਰੀਆਂ ਬੀਬੀ ਅਮਰੋ ਤੇ ਬੀਬੀ ਅਨੋਖੀ ਸਨ।

Exam Tips:

a) ਗੁਰੂ ਅੰਗਦ ਦੇਵ ਜੀ ਦੇ ਦੋ ਪੁੱਤਰ ਅਤੇ ਦੋ ਪੁੱਤਰੀਆਂ ਦੇ ਨਾਂ ਲਿਖੋ।

 

Question 10: ਗੁਰੂ ਅੰਗਦ ਦੇਵ ਜੀ ਨੂੰ ਗੁਰਗੱਦੀ ਕਦੋਂ ਸੌਂਪੀ ਗਈ?

Answer:

1539 ਈ: ਵਿਚ।

Exam Tips:

a) ਗੁਰਗੱਦੀ 1539 ਈ: ਵਿਚ ਮਿਲੀ।

 

Question 11: ਲੰ ਗਰ ਪ੍ਰਥਾ ਕਿਸ ਨੇ ਚਲਾਈ?

Answer:

ਲੰ ਗਰ ਪ੍ਰਥਾ ਗੁਰੂ ਨਾਨਕ ਦੇਵ ਜੀ ਨੇ ਚਲਾਈ।

Exam Tips:

a) ਲੰਗਰ ਪ੍ਰਥਾ ਗੁਰੂ ਨਾਨਕ ਦੇਵ ਜੀ ਨੇ ਚਲਾਈ ਸੀ।

 

Question 12: ਉਦਾਸੀ ਮੱਤ ਕਿਸ ਨੇ ਸਥਾਪਿਤ ਕੀਤਾ?

Answer:

ਉਦਾਸੀ ਮੱਤ ਗੁਰੂ ਨਾਨਕ ਦੇਵ ਜੀ ਦੇ ਵੱਡੇ ਪੁੱਤਰ ਬਾਬਾ ਸ੍ਰੀ ਚੰਦ ਜੀ ਨੇ ਸਥਾਪਿਤ ਕੀਤਾ।

Exam Tips:

a) ਉਦਾਸੀ ਮੱਤ ਦੇ ਸੰਸਥਾਪਕ ਬਾਬਾ ਸ੍ਰੀ ਚੰਦ ਜੀ ਸਨ।

 

Question 13: ਗੁਰੂ ਅੰਗਦ ਦੇਵ ਜੀ ਨੇ ਉਦਾਸੀ ਮੱਤ ਪ੍ਰਤੀ ਕੀ ਰਵੱਈਆ ਅਪਣਾਇਆ?

Answer:

ਗੁਰੂ ਅੰਗਦ ਦੇਵ ਜੀ ਨੇ ਉਦਾਸੀ ਮੱਤ ਨੂੰ ਗੁਰੂ ਨਾਨਕ ਦੇਵ ਜੀ ਦੇ ਆਦਰਸ਼ਾਂ ਦੇ ਉਲਟ ਦੱਸਿਆ ਤੇ ਇਸ ਦਾ ਵਿਰੋਧ ਕੀਤਾ।

Exam Tips:

a) ਗੁਰੂ ਅੰਗਦ ਦੇਵ ਜੀ ਨੇ ਉਦਾਸੀ ਮੱਤ ਨਾਲ ਸਾਫ਼ ਵਖਰੇਵਾਂ ਰੱਖਿਆ।

 

Question 14: ਗੁਰੂ ਅੰਗਦ ਦੇਵ ਜੀ ਦੀਆਂ ਧਾਰਮਿਕ ਸਰਗਰਮੀਆਂ ਦਾ ਕੇਂਦਰ ਕਿਹੜਾ ਸਥਾਨ ਸੀ?

Answer:

ਗੁਰੂ ਅੰਗਦ ਦੇਵ ਜੀ ਦੀਆਂ ਧਾਰਮਿਕ ਸਰਗਰਮੀਆਂ ਦਾ ਕੇਂਦਰ ਅੰਮ੍ਰਿਤਸਰ ਜ਼ਿਲ੍ਹੇ ਵਿਚ ਖਡੂਰ ਸਾਹਿਬ ਸੀ।

Exam Tips:

a) ਗੁਰੂ ਅੰਗਦ ਦੇਵ ਜੀ ਦੀਆਂ ਸਰਗਰਮੀਆਂ ਦਾ ਕੇਂਦਰ ਖਡੂਰ ਸਾਹਿਬ ਸੀ।

 

Question 15: ਗੋਇੰਦਵਾਲ ਸਾਹਿਬ ਦੀ ਸਥਾਪਨਾ (1546 ਈ:) ਵਿਚ ਕਿਸ ਨੇ ਕੀਤੀ?

Answer:

ਗੁਰੂ ਅੰਗਦ ਦੇਵ ਜੀ ਨੇ।

Exam Tips:

a) ਗੋਇੰਦਵਾਲ 1546 ਈ: ਵਿਚ ਗੁਰੂ ਅੰਗਦ ਦੇਵ ਜੀ ਨੇ ਵਸਾਇਆ।

 

Question 16: ਗੁਰੂ ਅੰਗਦ ਦੇਵ ਜੀ ਨੇ ਅਖਾੜੇ ਦਾ ਨਿਰਮਾਣ ਕਿੱਥੇ ਕਰਵਾਇਆ?

Answer:

ਖਡੂਰ ਸਾਹਿਬ ਵਿਚ।

Exam Tips:

a) ਅਖਾੜਾ ਖਡੂਰ ਸਾਹਿਬ ਵਿਚ ਬਣਵਾਇਆ ਗਿਆ ਸੀ।

 

Question 17: ਗੁਰੂ ਅੰਗਦ ਦੇਵ ਜੀ ਦੀ ਪੰਗਤ ਪ੍ਰਥਾ ਬਾਰੇ ਜਾਣਕਾਰੀ ਦਿਓ।

Answer:

ਗੁਰੂ ਨਾਨਕ ਸਾਹਿਬ ਵਲੋਂ ਚਲਾਈ ਗਈ ਪੰਗਤ ਪ੍ਰਥਾ ਨੂੰ ਗੁਰੂ ਅੰਗਦ ਦੇਵ ਜੀ ਨੇ ਅੱਗੇ ਵਧਾਇਆ। ਇਸ ਦਾ ਖ਼ਰਚ ਸਿੱਖਾਂ ਦੀ ਕਾਰ ਸੇਵਾ ਤੋਂ ਚਲਦਾ ਸੀ। ‘

Exam Tips:

a) ਪੰਗਤ ਪ੍ਰਥਾ ਗੁਰੂ ਨਾਨਕ ਜੀ ਦੀ ਚਲਾਈ ਸੀ, ਅੰਗਦ ਦੇਵ ਜੀ ਨੇ ਇਸ ਨੂੰ ਅੱਗੇ ਵਧਾਇਆ।

 

Question 18: ਗੁਰੂ ਅੰਗਦ ਦੇਵ ਜੀ ਰਾਹੀਂ ਅਖਾੜੇ ਦੀ ਸਥਾਪਨਾ ਬਾਰੇ ਲਿਖੋ।

Answer:

ਗੁਰੂ ਅੰਗਦ ਦੇਵ ਜੀ ਨੇ ਸਿੱਖਾਂ ਨੂੰ ਸਰੀਰਕ ਤੌਰ ਤੇ ਸਿਹਤਮੰਦ ਰੱਖਣ ਲਈ ਖਡੂਰ ਸਾਹਿਬ ਦੇ ਸਥਾਨ ‘ਤੇ ਇਕ ਅਖਾੜਾ ਬਣਵਾਇਆ।

Exam Tips:

a) ਅਖਾੜੇ ਦਾ ਮਕਸਦ ਸਿੱਖਾਂ ਨੂੰ ਸਰੀਰਕ ਤੌਰ ਤੇ ਤੰਦਰੁਸਤ ਰੱਖਣਾ ਸੀ।

 

Question 19: ਗੋਇੰਦਵਾਲ ਸਾਹਿਬ ਬਾਰੇ ਤੁਸੀਂ ਕੀ ਜਾਣਦੇ ਹੋ?

Answer:

ਗੋਇੰਦਵਾਲ ਸਾਹਿਬ ਨਾਂ ਦੇ ਸ਼ਹਿਰ ਦੀ ਸਥਾਪਨਾ ਗੁਰੂ ਅੰਗਦ ਦੇਵ ਜੀ ਨੇ ਕੀਤੀ ਜੋ ਸਿੱਖਾਂ ਦਾ ਇਕ ਪ੍ਰਸਿੱਧ ਧਾਰਮਿਕ ਕੇਂਦਰ ਬਣ ਗਿਆ।

Exam Tips:

a) ਗੋਇੰਦਵਾਲ ਸਾਹਿਬ ਦੀ ਸਥਾਪਨਾ ਅਤੇ ਮਹੱਤਵ ਲਿਖੋ।

 

Question 20: ਗੁਰੂ ਅੰਗਦ ਦੇਵ ਜੀ ਜੋਤੀ-ਜੋਤ ਕਦੋਂ ਸਮਾਏ?

Answer:

1552 ਈ: ਵਿਚ।

Exam Tips:

a) ਜੋਤੀ-ਜੋਤ 1552 ਈ: ਵਿਚ ਸਮਾਏ।

 

Question 21: ਲੰ ਗਰ ਪ੍ਰਥਾ ਬਾਰੇ ਤੁਸੀਂ ਕੀ ਜਾਣਦੇ ਹੋ?

Answer:

ਲੰ ਗਰ ਪ੍ਰਥਾ ਦਾ ਆਰੰਭ ਗੁਰੂ ਨਾਨਕ ਸਾਹਿਬ ਨੇ ਸਮਾਜਿਕ ਭਾਈਚਾਰੇ ਲਈ ਕੀਤਾ।

Exam Tips:

a) ਲੰਗਰ ਪ੍ਰਥਾ ਦਾ ਆਰੰਭ ਅਤੇ ਸਮਾਜਿਕ ਭਾਈਚਾਰਾ ਲਿਖੋ।

 

Question 22: ਗੁਰੂ ਅੰਗਦ ਦੇਵ ਜੀ ਸੰਗਤ ਪ੍ਰਥਾ ਰਾਹੀਂ ਸਿੱਖਾਂ ਨੂੰ ਕੀ ਉਪਦੇਸ਼ ਦਿੰਦੇ ਸਨ?

Answer:

ਗੁਰੂ ਅੰਗਦ ਦੇਵ ਜੀ ਸੰਗਤ ਪ੍ਰਥਾ ਰਾਹੀਂ ਸਿੱਖਾਂ ਨੂੰ ਊਚ-ਨੀਚ ਦੇ ਭੇਦ-ਭਾਵ ਨੂੰ ਭੁੱਲ ਕੇ ਪ੍ਰੇਮ ਨਾਲ ਰਹਿਣ ਦੀ ਸਿੱਖਿਆ ਦਿੰਦੇ ਸਨ।

Exam Tips:

a) ਸੰਗਤ ਪ੍ਰਥਾ ਰਾਹੀਂ ਊਚ-ਨੀਚ ਦੇ ਭੇਦ-ਭਾਵ ਮਿਟਾਉਣ ਦਾ ਉਪਦੇਸ਼ ਦਿੱਤਾ।

 

Question 1: ਗੁਰੂ ਅਮਰਦਾਸ ਜੀ ਦਾ ਜਨਮ ਕਦੋਂ ਤੇ ਕਿੱਥੇ ਹੋਇਆ ਸੀ?

Answer:

ਗੁਰੂ ਅਮਰਦਾਸ ਜੀ ਦਾ ਜਨਮ 1479 ਈ: ਵਿਚ ਜ਼ਿਲ੍ਹਾ ਅੰਮ੍ਰਿਤਸਰ ਦੇ ਬਾਸਰਕੇ ਪਿੰਡ ਵਿਚ ਹੋਇਆ ਸੀ।

Exam Tips:

a) ਗੁਰੂ ਅਮਰਦਾਸ ਜੀ ਦਾ ਜਨਮ 1479 ਈ: ਵਿਚ ਬਾਸਰਕੇ ਵਿਚ ਹੋਇਆ।

 

Question 2: ਗੁਰੂ ਅਮਰਦਾਸ ਜੀ ਨੂੰ ਗੁਰਗੱਦੀ ਸੰਭਾਲਦੇ ਸਮੇਂ ਕਿਹੜੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ?

Answer:

ਗੁਰੂ ਅਮਰਦਾਸ ਜੀ ਨੂੰ ਗੁਰੂ ਅੰਗਦ ਦੇਵ ਜੀ ਦੇ ਪੁੱਤਰ ਦਾਸੂ ਤੇ ਦਾਤੂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਗੁਰੂ ਜੀ ਨੂੰ ਗੁਰੂ ਨਾਨਕ ਦੇਵ ਜੀ ਦੇ ਵੱਡੇ ਪੁੱਤਰ ਬਾਬਾ ਸ੍ਰੀ ਚੰਦ ਜੀ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ।

Exam Tips:

a) ਦਾਤੂ ਤੇ ਦਾਸੂ ਦੇ ਵਿਰੋਧ ਦਾ ਜ਼ਿਕਰ ਕਰੋ।

 

Question 3: ਗੋਇੰਦਵਾਲ ਸਾਹਿਬ ਵਿਚ ਬਾਉਲੀ ਦਾ ਨਿਰਮਾਣ ਕਾਰਜ ਕਿਸ ਨੇ ਪੂਰਾ ਕਰਵਾਇਆ?

Answer:

ਗੁਰੂ ਅਮਰਦਾਸ ਜੀ ਨੇ।

Exam Tips:

a) ਬਾਉਲੀ ਦਾ ਨਿਰਮਾਣ ਗੁਰੂ ਅਮਰਦਾਸ ਜੀ ਨੇ ਪੂਰਾ ਕਰਵਾਇਆ।

 

Question 4: ਮੰਜੀ ਪ੍ਰਥਾ ਕਿਹੜੇ ਗੁਰੂ ਜੀ ਨੇ ਆਰੰਭ ਕਰਵਾਈ?

Answer:

ਗੁਰੂ ਅਮਰਦਾਸ ਜੀ ਨੇ।

Exam Tips:

a) ਮੰਜੀ ਪ੍ਰਥਾ ਗੁਰੂ ਅਮਰਦਾਸ ਜੀ ਨੇ ਆਰੰਭ ਕੀਤੀ।

 

Question 5: “ਆਨੰ ਦ ਨਾਂ ਦੀ ਬਾਣੀ ਦੀ ਰਚਨਾ ਕਿਸ ਨੇ ਕੀਤੀ?

Answer:

ਗੁਰੂ ਅਮਰਦਾਸ ਜੀ ਨੇ।

Exam Tips:

a) ਆਨੰਦ ਸਾਹਿਬ ਬਾਣੀ ਗੁਰੂ ਅਮਰਦਾਸ ਜੀ ਦੀ ਰਚਨਾ ਹੈ।

 

Question 6: ਗੁਰੂ ਅਮਰਦਾਸ ਜੀ ਦੇ ਕਿੰਨੇ ਪੁੱਤਰ ਤੇ ਕਿੰਨੀਆਂ ਪੁੱਤਰੀਆਂ ਸਨ? ਉਨ੍ਹਾਂ ਦੇ ਨਾਂ ਦੱਸੋ।

Answer:

ਗੁਰੂ ਅਮਰਦਾਸ ਜੀ ਦੇ ਦੋ ਪੁੱਤਰ ਮੋਹਨ ਤੇ ਮੋਹਰੀ ਤੇ ਦੋ ਪੁੱਤਰੀਆਂ ਬੀਬੀ ਦਾਨੀ ਤੇ ਬੀਬੀ ਭਾਨੀ ਸਨ। ਪਸ਼ਨ 7. ਗੋਇੰਦਵਾਲ ਸਾਹਿਬ ਦੀ ਬਾਉਲੀ ਵਿਚ ਕਿੰਨੀਆਂ ਪੌੜੀਆਂ ਬਣਾਈਆਂ ਗਈਆਂ ਤੇ ਕਿਉਂ? ਇਸ ਬਾਉਲੀ ਵਿਚ 84 ਪੌੜੀਆਂ ਬਣਾਈਆਂ ਗਈਆਂ। ਉਦੋਂ ਗੁਰੂ ਸਾਹਿਬ ਨੇ ਐਲਾਨ ਕੀਤਾ ਸੀ ਕਿ ਹਰੇਕ ਪੌੜੀ ‘ਤੇ ਜਪੁਜੀ ਸਾਹਿਬ ਦਾ ਪਾਠ ਕਰਨ ਵਾਲੇ ਨੂੰ 84 ਲੱਖ ਜੂਨਾਂ ਦੇ ਚੱਕਰ ਤੋਂ ਮੁਕਤੀ ਮਿਲ ਜਾਵੇਗੀ।

Exam Tips:

a) ਗੁਰੂ ਅਮਰਦਾਸ ਜੀ ਦੇ ਦੋ ਪੁੱਤਰ ਅਤੇ ਦੋ ਪੁੱਤਰੀਆਂ ਦੇ ਨਾਂ ਲਿਖੋ।

 

Question 8: ਗੁਰੂ ਅਮਰਦਾਸ ਜੀ ਨੇ ਕਿਨ੍ਹਾਂ ਦੋ ਮੌਕਿਆਂ ਲਈ ਸਿੱਖਾਂ ਵਾਸਤੇ ਵਿਸ਼ੇਸ਼ ਰੀਤਾਂ ਚਾਲੂ ਕੀਤੀਆਂ?

Answer:

ਗੁਰੂ ਅਮਰਦਾਸ ਜੀ ਨੇ ਆਨੰ ਦ ਕਾਰਜ ਦੀ ਰੀਤ ਆਰੰਭ ਕੀਤੀ। ਉਨ੍ਹਾਂ ਨੇ ਜਨਮ ਤੇ ਮੌਤ ਦੇ ਮੌਕਿਆਂ ‘ਤੇ ਸਿੱਖਾਂ ਲਈ ਵਿਸ਼ੇਸ਼ ਰੀਤਾਂ ਚਾਲੂ ਕੀਤੀਆਂ।

Exam Tips:

a) ਜਨਮ ਅਤੇ ਵਿਆਹ ਦੇ ਮੌਕਿਆਂ ਲਈ ਰੀਤਾਂ ਯਾਦ ਰੱਖੋ।

 

Question 9: ਗੁਰੂ ਅਮਰਦਾਸ ਜੀ ਦੁਆਰਾ ਸਿੱਖ ਮੱਤ ਦੇ ਫੈਲਾਅ ਲਈ ਕੀਤਾ ਗਿਆ ਕੋਈ ਇਕ ਕੰਮ ਲਿਖੋ।

Answer:

ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸਾਹਿਬ ਵਿਚ ਬਾਉਲੀ ਦਾ ਨਿਰਮਾਣ ਕਰਵਾਇਆ। ਜਾਂ ਉਨ੍ਹਾਂ ਨੇ ਮੰਜੀ ਪ੍ਰਥਾ ਦੀ ਸਥਾਪਨਾ ਕੀਤੀ ਤੇ ਲੰ ਗਰ ਪ੍ਰਥਾ ਦਾ ਵਿਸਥਾਰ ਕੀਤਾ।

Exam Tips:

a) ਗੋਇੰਦਵਾਲ ਦੀ ਬਾਉਲੀ ਸਿੱਖ ਮੱਤ ਦੇ ਫੈਲਾਅ ਨਾਲ ਜੁੜੀ ਹੈ।

 

Question 10: ਗੁਰੂ ਅਮਰਦਾਸ ਜੀ ਨੇ ਸਿੱਖਾਂ ਨੂੰ ਕਿਹੜੇ-ਕਿਹੜੇ ਤਿੰਨ ਤਿਉਹਾਰ ਮਨਾਉਣ ਦਾ ਹੁਕਮ ਦਿੱਤਾ?

Answer:

ਗੁਰੂ ਅਮਰਦਾਸ ਜੀ ਨੇ ਸਿੱਖਾਂ ਨੂੰ ਵਿਸਾਖੀ, ਮਾਘੀ ਅਤੇ ਦੀਵਾਲੀ ਦੇ ਤਿਉਹਾਰ ਮਨਾਉਣ ਦਾ ਹੁਕਮ ਦਿੱਤਾ।

Exam Tips:

a) ਵਿਸਾਖੀ, ਮਾਘੀ ਅਤੇ ਦੀਵਾਲੀ ਤਿਉਹਾਰ ਯਾਦ ਰੱਖੋ।

 

Question 11: ਗੁਰੂ ਅਮਰਦਾਸ ਜੀ ਦੇ ਕਾਲ ਵਿਚ ਸਿੱਖ ਆਪਣੇ ਤਿਉਹਾਰ ਲਈ ਜਿੱਥੇ ਇਕੱਠੇ ਹੁੰਦੇ ਸਨ?

Answer:

ਸਿੱਖ ਆਪਣੇ ਤਿਉਹਾਰ ਮਨਾਉਣ ਦੇ ਲਈ ਗੁਰੂ ਅਮਰਦਾਸ ਜੀ ਦੇ ਕੋਲ ਗੋਇੰਦਵਾਲ ਸਾਹਿਬ ਵਿਚ ਇਕੱਠੇ ਹੁੰਦੇ ਸਨ।

Exam Tips:

a) ਗੋਇੰਦਵਾਲ ਸਾਹਿਬ ਵਿਚ ਸਿੱਖ ਇਕੱਠੇ ਹੁੰਦੇ ਸਨ।

 

Question 12: ਗੁਰੂ ਅਮਰਦਾਸ ਜੀ ਦੇ ਜਾਤ-ਪਾਤ ਬਾਰੇ ਵਿਚਾਰ ਦੱਸੋ।

Answer:

ਗੁਰੂ ਅਮਰਦਾਸ ਜੀ ਜਾਤੀ ਭੇਦ-ਭਾਵ ਅਤੇ ਛੂਤ-ਛਾਤ ਦੇ ਵਿਰੋਧੀ ਸਨ।

Exam Tips:

a) ਗੁਰੂ ਅਮਰਦਾਸ ਜੀ ਜਾਤੀ ਭੇਦ-ਭਾਵ ਅਤੇ ਛੂਤ-ਛਾਤ ਦੇ ਵਿਰੋਧੀ ਸਨ।

 

Question 13: ਸਤੀ ਪ੍ਰਥਾ ਬਾਰੇ ਗੁਰੂ ਅਮਰਦਾਸ ਜੀ ਦੇ ਕੀ ਵਿਚਾਰ ਸਨ?

Answer:

ਗੁਰੂ ਅਮਰਦਾਸ ਜੀ ਨੇ ਸਤੀ ਪ੍ਰਥਾ ਦਾ ਖੰਡਨ ਕੀਤਾ।

Exam Tips:

a) ਗੁਰੂ ਅਮਰਦਾਸ ਜੀ ਨੇ ਸਤੀ ਪ੍ਰਥਾ ਦਾ ਖੰਡਨ ਕੀਤਾ।

 

Question 14: ਗੁਰੂ ਅਮਰਦਾਸ ਜੀ ਵਲੋਂ ਨਿਰਮਾਣ ਕੀਤਾ ਗੋਇੰਦਵਾਲ ਸਾਹਿਬ ਦੂਜੇ ਧਾਰਮਿਕ ਸਥਾਨਾਂ ਨਾਲੋਂ ਕਿਵੇਂ ਵੱਖ ਸੀ?

Answer:

ਗੋਇੰਦਵਾਲ ਸਾਹਿਬ ਸਿੱਖਾਂ ਦੀ ਸਮੂਹਿਕ ਮਿਹਨਤ ਨਾਲ ਬਣਿਆ ਸੀ ਜਿਸ ਵਿਚ ਨਾ ਤਾਂ ਕਿਸੇ ਦੇਵੀ-ਦੇਵਤਾ ਦੀ ਪੂਜਾ ਕੀਤੀ ਜਾਂਦੀ ਸੀ ਅਤੇ ਨਾ ਹੀ ਇਸ ਵਿਚ ਕੋਈ ਪੁਜਾਰੀ ਸੀ।

Exam Tips:

a) ਗੋਇੰਦਵਾਲ ਸਾਹਿਬ ਸਿੱਖਾਂ ਦੀ ਸਾਂਝੀ ਮਿਹਨਤ ਨਾਲ ਬਣਿਆ।

 

Question 15: ਗੁਰੂ ਅਮਰਦਾਸ ਨੇ ਜਨਮ, ਵਿਆਹ ਅਤੇ ਮੌਤ ਸੰਬੰਧੀ ਕੀ ਸੁਧਾਰ ਕੀਤੇ?

Answer:

ਗੁਰੂ ਅਮਰਦਾਸ ਜੀ ਨੇ ਜਨਮ ਅਤੇ ਵਿਆਹ ਦੇ ਮੌਕੇ ‘ਤੇ “ਆਨੰ ਦ ਬਾਣੀ ਦਾ ਪਾਠ ਕਰਨ ਦੀ ਪ੍ਰਥਾ ਚਲਾਈ ਅਤੇ ਸਿੱਖਾਂ ਨੂੰ ਹੁਕਮ ਦਿੱਤਾ ਕਿ ਉਹ ਮੌਤ ਦੇ ਅਵਸਰ ‘ਤੇ ਈਸ਼ਵਰ ਦੀ ਉਸਤਤ ਅਤੇ ਭਗਤੀ ਦੇ ਸ਼ਬਦ ਗਾਉਣ।

Exam Tips:

a) ਜਨਮ, ਵਿਆਹ ਅਤੇ ਮੌਤ ਦੇ ਸੁਧਾਰ ਵੱਖ-ਵੱਖ ਲਿਖੋ।

 

Question 16: ਗੁਰੂ ਅਮਰਦਾਸ ਜੀ ਕਦੋਂ ਜੋਤੀ-ਜੋਤ ਸਮਾਏ ਸਨ?

Answer:

ਗੁਰੂ ਅਮਰਦਾਸ ਜੀ 1574 ਈ: ਵਿਚ ਜੋਤੀ-ਜੋਤ ਸਮਾਏ ਸਨ।

Exam Tips:

a) ਜੋਤੀ-ਜੋਤ 1574 ਈ: ਵਿਚ ਸਮਾਏ।

 

Question 18: ਲੰ ਗਰ ਪ੍ਰਥਾ ਦਾ ਵਿਸਤਾਰ ਕਿਸਨੇ ਕੀਤਾ?

Answer:

ਗੁਰੂ ਅਮਰਦਾਸ ਜੀ ਨੇ।

Exam Tips:

a) ਲੰਗਰ ਦਾ ਵਿਸਤਾਰ ਗੁਰੂ ਅਮਰਦਾਸ ਜੀ ਨੇ ਕੀਤਾ।

 

Question 19: ਗੁਰਗੱਦੀ ਨੂੰ ਪਿਤਾ-ਪੁਰਖੀ ਰੂਪ ਕਿਸ ਨੇ ਦਿੱਤਾ?

Answer:

ਗੁਰਗੱਦੀ ਨੂੰ ਪਿਤਾ-ਪੁਰਖੀ ਰੂਪ ਗੁਰੂ ਅਮਰਦਾਸ ਜੀ ਨੇ ਦਿੱਤਾ !

Exam Tips:

a) ਗੁਰਗੱਦੀ ਦਾ ਪਿਤਾ-ਪੁਰਖੀ ਰੂਪ ਗੁਰੂ ਅਮਰਦਾਸ ਜੀ ਨੇ ਦਿੱਤਾ।

 

Question 20: ਗੁਰੂ ਅਮਰਦਾਸ ਜੀ ਨੇ ਗੁਰਗੱਦੀ ਕਿਸ ਵੰਸ਼ ਨੂੰ ਸੌਂਪੀ?

Answer:

ਗੁਰੂ ਅਮਰਦਾਸ ਜੀ ਨੇ ਇਹ ਗੱਦੀ ਗੁਰੂ ਰਾਮਦਾਸ ਜੀ ਅਤੇ ਬੀਬੀ ਭਾਨੀ ਦੇ ਸੋਢੀ ਵੰਸ਼ ਨੂੰ ਸੌਂਪੀ।

Exam Tips:

a) ਗੱਦੀ ਗੁਰੂ ਰਾਮਦਾਸ ਜੀ ਨੂੰ ਸੌਂਪੀ ਗਈ।

 

Question 1: ਸਿੱਖਾਂ ਦੇ ਚੌਥੇ ਗੁਰੂ ਕੌਣ ਸਨ?

Answer:

ਗੁਰੂ ਰਾਮਦਾਸ ਜੀ।

Exam Tips:

a) ਸਿੱਖਾਂ ਦੇ ਚੌਥੇ ਗੁਰੂ ਰਾਮਦਾਸ ਜੀ ਸਨ।

 

Question 2: ਮਸੰਦ ਪ੍ਰਥਾ ਦਾ ਆਰੰਭ ਸਿੱਖਾਂ ਦੇ ਕਿਹੜੇ ਗੁਰੂ ਨੇ ਆਰੰਭ ਕੀਤਾ?

Answer:

ਗੁਰੂ ਰਾਮਦਾਸ ਜੀ ਨੇ।

Exam Tips:

a) ਮਸੰਦ ਪ੍ਰਥਾ ਗੁਰੂ ਰਾਮਦਾਸ ਜੀ ਨੇ ਆਰੰਭ ਕੀਤੀ।

 

Question 3: ਮਸੰਦ ਪ੍ਰਥਾ ਦੇ ਦੋ ਉਦੇਸ਼ ਲਿਖੋ।

Answer:

ਮਸੰਦ ਪ੍ਰਥਾ ਦੇ ਦੋ ਮੁੱਖ ਉਦੇਸ਼ ਸਨ-ਸਿੱਖ ਧਰਮ ਦੇ ਵਿਕਾਸ ਕੰਮਾਂ ਲਈ ਧਨ ਇਕੱਠਾ ਕਰਨਾ ਅਤੇ ਸਿੱਖਾਂ ਨੂੰ ਸੰਗਠਿਤ ਕਰਨਾ।

Exam Tips:

a) ਮਸੰਦ ਪ੍ਰਥਾ ਦੇ ਦੋ ਉਦੇਸ਼ ਧਨ ਇਕੱਠਾ ਕਰਨਾ ਅਤੇ ਪ੍ਰਚਾਰ ਸਨ।

 

Question 4: ਗੁਰੂ ਰਾਮਦਾਸ ਜੀ ਦੀ ਪਤਨੀ ਦਾ ਕੀ ਨਾਂ ਸੀ?

Answer:

ਗੁਰੂ ਰਾਮਦਾਸ ਜੀ ਦੀ ਪਤਨੀ ਦਾ ਨਾਂ ਬੀਬੀ ਭਾਨੀ ਸੀ।

Exam Tips:

a) ਪਤਨੀ ਦਾ ਨਾਂ ਬੀਬੀ ਭਾਨੀ ਸੀ।

 

Question 5: ਗੁਰੂ ਰਾਮਦਾਸ ਜੀ ਦੇ ਕਿੰਨੇ ਪੁੱਤਰ ਸਨ? ਪੁੱਤਰਾਂ ਦੇ ਨਾਂ ਵੀ ਦੱਸੋ।

Answer:

ਗੁਰੁ ਰਾਮਦਾਸ ਜੀ ਦੇ ਤਿੰਨ ਪੁੱਤਰ ਸਨ-ਪ੍ਰਿਥਵੀ ਚੰਦ, ਮਹਾਂਦੇਵ ਅਤੇ ਅਰਜਨ ਦੇਵ।

Exam Tips:

a) ਪੁੱਤਰਾਂ ਦੇ ਨਾਂ ਪ੍ਰਿਥੀ ਚੰਦ, ਮਹਾਂਦੇਵ ਅਤੇ ਅਰਜਨ ਯਾਦ ਰੱਖੋ।

 

Question 6: ਗੁਰੂ ਰਾਮਦਾਸ ਜੀ ਦੁਆਰਾ ਸਿੱਖ ਧਰਮ ਦੇ ਵਿਸਥਾਰ ਲਈ ਕੀਤਾ ਗਿਆ ਕੋਈ ਇਕ ਕੰਮ ਦੱਸੋ !

Answer:

ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਨਗਰ ਵਸਾਇਆ। ਇਸ ਨਗਰ ਦੇ ਨਿਰਮਾਣ ਨਾਲ ਸਿੱਖਾਂ ਨੂੰ ਇਕ ਮਹੱਤਵਪੂਰਨ ਤੀਰਥ ਸਥਾਨ ਮਿਲ ਗਿਆ। ਜਾਂ ਉਨ੍ਹਾਂ ਨੇ ਮਸੰਦ ਪ੍ਰਥਾ ਦਾ ਆਰੰਭ ਕੀਤਾ। ਮਸੰਦਾਂ ਨੇ ਸਿੱਖ ਧਰਮ ਦਾ ਬਹੁਤ ਪ੍ਰਚਾਰ ਕੀਤਾ।

Exam Tips:

a) ਅੰਮ੍ਰਿਤਸਰ ਵਸਾਉਣਾ ਵਿਸਥਾਰ ਦਾ ਮੁੱਖ ਕੰਮ ਸੀ।

 

Question 7: ਸਿੱਖਾਂ ਦੇ ਚੌਥੇ ਗੁਰੂ ਕਿਹੜੇ ਸਨ ਤੇ ਉਨ੍ਹਾਂ ਨੇ ਕਿਹੜਾ ਸ਼ਹਿਰ ਵਸਾਇਆ?

Answer:

ਗੁਰੂ ਰਾਮਦਾਸ ਜੀ ਸਿੱਖਾਂ ਦੇ ਚੌਥੇ ਗੁਰੂ ਸਨ ਅਤੇ ਉਨ੍ਹਾਂ ਨੇ ਰਾਮਦਾਸਪੁਰ (ਅੰਮ੍ਰਿਤਸਰ) ਨਾਂ ਦਾ ਸ਼ਹਿਰ ਵਸਾਇਆ।

Exam Tips:

a) ਰਾਮਦਾਸਪੁਰ ਵਸਾਉਣਾ ਗੁਰੂ ਰਾਮਦਾਸ ਜੀ ਦਾ ਕੰਮ ਸੀ।

 

Question 8: ਅੰਮ੍ਰਿਤਸਰ ਨਗਰ ਦਾ ਮੁੱਢਲਾ ਨਾਂ ਕੀ ਸੀ?

Answer:

ਅੰਮ੍ਰਿਤਸਰ ਨਗਰ ਦਾ ਮੁੱਢਲਾ ਨਾਂ ਰਾਮਦਾਸਪੁਰ ਸੀ।

Exam Tips:

a) ਅੰਮ੍ਰਿਤਸਰ ਦਾ ਮੁੱਢਲਾ ਨਾਂ ਰਾਮਦਾਸਪੁਰ ਸੀ।

 

Question 9: ਗੁਰੂ ਰਾਮਦਾਸ ਜੀ ਦੁਆਰਾ ਖੁਦਵਾਏ ਗਏ ਦੋ ਸਰੋਵਰਾਂ ਦੇ ਨਾਂ ਲਿਖੋ।

Answer:

ਗੁਰੂ ਰਾਮਦਾਸ ਜੀ ਦੁਆਰਾ ਖੁਦਵਾਏ ਗਏ ਦੋ ਸਰੋਵਰ ਸੰਤੋਖਸਰ ਤੇ ਅੰਮ੍ਰਿਤਸਰ ਹਨ।

Exam Tips:

a) ਸੰਤੋਖਸਰ ਅਤੇ ਅੰਮ੍ਰਿਤਸਰ ਸਰੋਵਰ ਦੇ ਨਾਂ ਯਾਦ ਰੱਖੋ।

 

Question 10: ਰਾਮਦਾਸਪੁਰ ਜਾਂ ਅੰਮ੍ਰਿਤਸਰ ਦੀ ਸਥਾਪਨਾ ਦੀ ਮਹੱਤਤਾ ਦੱਸੋ।

Answer:

ਰਾਮਦਾਸਪੁਰ ਦੀ ਸਥਾਪਨਾ ਨਾਲ ਸਿੱਖਾਂ ਨੂੰ ਇਕ ਅਲੱਗ ਤੀਰਥ-ਸਥਾਨ ਅਤੇ ਮਹੱਤਵਪੂਰਨ ਵਪਾਰਕ ਕੇਂਦਰ ਮਿਲ ਗਿਆ !

Exam Tips:

a) ਅੰਮ੍ਰਿਤਸਰ ਸਿੱਖਾਂ ਦਾ ਤੀਰਥ-ਸਥਾਨ ਬਣਿਆ।

 

Question 11: ਗੁਰੂ ਰਾਮਦਾਸ ਜੀ ਅਤੇ ਅਕਬਰ ਬਾਦਸ਼ਾਹ ਦੀ ਮੁਲਾਕਾਤ ਦਾ, ਮਹੱਤਵ ਦੱਸੋ। ”

Answer:

ਗੁਰੂ ਰਾਮਦਾਸ ਜੀ ਦੀ ਅਕਬਰ ਨਾਲ ਮੁਲਾਕਾਤ ਨਾਲ ਦੋਹਾਂ ਵਿਚ ਦੋਸਤੀ ਭਰੇ ਸੰਬੰਧ ਕਾਇਮ ਹੋਏ।

Exam Tips:

a) ਅਕਬਰ ਨਾਲ ਮੁਲਾਕਾਤ ਦਾ ਮਹੱਤਵ ਲਿਖੋ।

 

Question 12: ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਸਰੋਵਰ ਦੇ ਚਾਰੇ ਪਾਸੇ ਜੋ ਬਾਜ਼ਾਰ ਵਸਾਇਆ ਉਹ ਕਿਸ ਨਾਂ ਨਾਲ ਪ੍ਰਸਿੱਧ ਹੋਇਆ?

Answer:

“ਗੁਰੂ ਕਾ ਬਾਜ਼ਾਰ’

Exam Tips:

a) ਬਾਜ਼ਾਰ ਦਾ ਨਾਂ ‘ਗੁਰੂ ਕਾ ਬਾਜ਼ਾਰ’ ਯਾਦ ਰੱਖੋ।

 

Question 13: ਗੁਰੂ ਰਾਮਦਾਸ ਜੀ ਨੇ “ਗੁਰੂ ਕਾ ਬਾਜ਼ਾਰ ਦੀ ਸਥਾਪਨਾ ਕਿਸ ਉਦੇਸ਼ ਨਾਲ ਕੀਤੀ?

Answer:

ਗੁਰੂ ਰਾਮਦਾਸ ਜੀ ਅੰਮ੍ਰਿਤਸਰ ਨਗਰ ਨੂੰ ਹਰ ਤਰ੍ਹਾਂ ਨਾਲ ਆਤਮ-ਨਿਰਭਰ ਬਣਾਉਣਾ ਚਾਹੁੰਦੇ ਸਨ। ਇਸ ਕਾਰਨ ਉਨ੍ਹਾਂ ਨੇ 52 ਵੱਖ-ਵੱਖ ਤਰ੍ਹਾਂ ਦੇ ਵਪਾਰੀਆਂ ਨੂੰ ਸੱਦਾ ਦਿੱਤਾ ਤੇ ਗੁਰੂ ਕਾ ਬਾਜ਼ਾਰ ਦੀ ਸਥਾਪਨਾ ਕੀਤੀ।

Exam Tips:

a) ਗੁਰੂ ਕਾ ਬਾਜ਼ਾਰ ਨਗਰ ਨੂੰ ਆਤਮ-ਨਿਰਭਰ ਬਣਾਉਣ ਲਈ ਬਣਾਇਆ ਗਿਆ।

 

Question 14: ਅੰਮ੍ਰਿਤਸਰ ਸ਼ਹਿਰ ਦੀ ਨੀਂਹ ਕਿਸ ਨੇ ਰੱਖੀ?

Answer:

ਗੁਰੂ ਰਾਮਦਾਸ ਜੀ ਨੇ।

Exam Tips:

a) ਅੰਮ੍ਰਿਤਸਰ ਦੀ ਨੀਂਹ ਗੁਰੂ ਰਾਮਦਾਸ ਜੀ ਨੇ ਰੱਖੀ।

 

Question 15: ਗੁਰੂ ਰਾਮਦਾਸ ਜੀ ਨੇ ਮਹਾਂਦੇਵ ਨੂੰ ਗੁਰਗੱਦੀ ਦੇ ਅਯੋਗ ਕਿਉਂ ਸਮਝਿਆ?

Answer:

ਕਿਉਂਕਿ ਮਹਾਂਦੇਵ ਫ਼ਕੀਰ ਸੁਭਾਅ ਦਾ ਸੀ ਅਤੇ ਉਸ ਨੂੰ ਦੁਨਿਆਵੀ ਵਿਸ਼ਿਆਂ ਨਾਲ ਕੋਈ ਲਗਾਓ ਨਹੀਂ ਸੀ।

Exam Tips:

a) ਮਹਾਂਦੇਵ ਨੂੰ ਫ਼ਕੀਰ ਸੁਭਾਅ ਕਾਰਨ ਅਯੋਗ ਸਮਝਿਆ ਗਿਆ।

 

Question 16: ਗੁਰੂ ਰਾਮਦਾਸ ਜੀ ਨੇ ਪ੍ਰਿਥੀ ਚੰਦ ਨੂੰ ਗੁਰਗੱਦੀ ਦੇ ਅਯੋਗ ਕਿਉਂ ਸਮਝਿਆ?

Answer:

ਗੁਰੂ ਰਾਮਦਾਸ ਜੀ ਨੇ ਪ੍ਰਿਥੀ ਚੰਦ ਨੂੰ ਗੁਰਗੱਦੀ ਦੇ ਅਯੋਗ ਇਸ ਲਈ ਸਮਝਿਆ ਕਿਉਂਕਿ ਉਹ ਧੋਖੇਬਾਜ਼ ਅਤੇ ਸਾਜ਼ਿਸ਼ ਕਰਨ ਵਾਲਾ ਸੀ। ਛੋਟੇ ਉੱਤਰਾਂ ਵਾਲੇ ਪ੍ਰਸ਼ਨ

Exam Tips:

a) ਪ੍ਰਿਥੀ ਚੰਦ ਨੂੰ ਧੋਖੇਬਾਜ਼ ਹੋਣ ਕਾਰਨ ਅਯੋਗ ਸਮਝਿਆ ਗਿਆ।

 

Question 1: ਸ੍ਰੀ ਗੁਰੂ ਅਮਰਦਾਸ ਜੀ ਨੇ ਸਿੱਖਾਂ ਨੂੰ ਉਦਾਸੀ ਮੱਤ ਨਾਲੋਂ ਕਿਵੇਂ ਨਿਖੇੜਿਆ?

Answer:

ਉਦਾਸੀ ਸੰਪਰਦਾਇ ਦੀ ਸਥਾਪਨਾ ਸ੍ਰੀ ਗੁਰੁ ਨਾਨਕ ਦੇਵ ਜੀ ਦੇ ਵੱਡੇ ਪੁੱਤਰ ਸੀ ਚੰਦ ਜੀ ਨੇ ਕੀਤੀ ਸੀ। ਉਸ ਨੇ ਸੰਨਿਆਸ ਦਾ ਪ੍ਰਚਾਰ ਕੀਤਾ। ਇਹ ਗੱਲ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦੇ ਵਿਰੁੱਧ ਸੀ। ਗੁਰੂ ਅੰਗਦ ਦੇਵ ਜੀ ਨੇ ਸਿੱਖਾਂ ਨੂੰ ਸਪੱਸ਼ਟ ਕੀਤਾ ਕਿ ਸਿੱਖ ਧਰਮ ਹਿਸਥੀਆਂ ਦਾ ਧਰਮ ਹੈ। ਇਸ ਵਿਚ ਸੰਨਿਆਸ ਦੀ ਕੋਈ ਥਾਂ ਨਹੀਂ ਹੈ। ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਕਿ ਉਹ ਸਿੱਖ ਜੋ ਸੰਨਿਆਸ ਵਿਚ ਵਿਸ਼ਵਾਸ ਰੱਖਦਾ ਹੈ, ਸੱਚਾ ਸਿੱਖ ਨਹੀਂ ਹੈ। ਇਸ ਤਰ੍ਹਾਂ ਉਦਾਸੀਆਂ ਨੂੰ ਸਿੱਖ ਸੰਪਰਦਾਇ ਤੋਂ ਅਲੱਗ ਕਰਕੇ ਗੁਰੂ ਅੰਗਦ ਦੇਵ ਜੀ ਨੇ ਸਿੱਖ ਧਰਮ ਨੂੰ ਠੇਸ ਆਧਾਰ ਪ੍ਰਦਾਨ ਕੀਤਾ।

Exam Tips:

a) ਉਦਾਸੀ ਸੰਪਰਦਾਇ ਤੋਂ ਵੱਖਰਾ ਰਾਹ ਦੱਸਣਾ ਇਸ ਦਾ ਜਵਾਬ ਹੈ।

 

Question 2: ਸ੍ਰੀ ਗੁਰੂ ਅਮਰਦਾਸ ਜੀ ਨੇ ਵਿਆਹ ਦੀਆਂ ਰੀਤਾਂ ਵਿਚ ਕੀ-ਕੀ ਸੁਧਾਰ ਕੀਤੇ?

Answer:

ਸ੍ਰੀ ਗੁਰੂ ਅਮਰਦਾਸ ਜੀ ਦੇ ਸਮੇਂ ਸਮਾਜ ਵਿਚ ਜਾਤੀ ਮਤਭੇਦ ਦਾ ਰੋਗ ਇੰਨਾ ਵਧ ਚੁੱਕਾ ਸੀ ਕਿ ਲੋਕ ਆਪਣੀ ਜਾਤ ਤੋਂ ਬਾਹਰ ਵਿਆਹ ਕਰਨਾ ਧਰਮ ਦੇ ਵਿਰੁੱਧ ਮੰਨਣ ਲੱਗੇ ਸਨ। ਗੁਰੂ ਜੀ ਦਾ ਵਿਸ਼ਵਾਸ ਸੀ ਕਿ ਅਜਿਹੇ ਰੀਤੀ-ਰਿਵਾਜ ਲੋਕਾਂ ਵਿਚ ਫੁੱਟ ਪਾਉਂਦੇ ਹਨ। ਇਸ ਲਈ ਉਨ੍ਹਾਂ ਨੇ ਸਿੱਖਾਂ ਨੂੰ ਜਾਤੀ ਮਤਭੇਦ ਭੁਲਾ ਕੇ ਅੰਤਰਜਾਤੀ ਵਿਆਹ ਕਰਨ ਦਾ ਹੁਕਮ ਦਿੱਤਾ। ਉਨ੍ਹਾਂ ਨੇ ਵਿਆਹ ਦੀਆਂ ਰਸਮਾਂ ਵਿਚ ਵੀ ਸੁਧਾਰ ਕੀਤਾ। ਉਨ੍ਹਾਂ ਨੇ ਵਿਆਹ ਦੇ ਸਮੇਂ ਫੇਰਿਆਂ ਦੀਆਂ ਰਸਮਾਂ ਦੀ ਥਾਂ “ਲਾਵਾਂ ਦੀ ਪ੍ਰਥਾ ਸ਼ੁਰੂ ਕੀਤੀ।

Exam Tips:

a) ਲਾਵਾਂ ਅਤੇ ਆਨੰਦ ਕਾਰਜ ਵਿਚਲੇ ਸੁਧਾਰ ਲਿਖੋ।

 

Question 3: ਗੋਇੰਦਵਾਲ ਵਿਚਲੀ ਬਾਉਲੀ ਦਾ ਵਰਣਨ ਕਰੋ।

Answer:

ਗੋਇੰਦਵਾਲ ਸਾਹਿਬ ਨਾਂ ਦੇ ਸਥਾਨ ‘ਤੇ ਬਾਉਲੀ (ਜਲ ਸੋਤ) ਦੀ ਨੀਂਹ ਗੁਰੂ ਅੰਗਦ ਦੇਵ ਜੀ ਦੇ ਸਮੇਂ ਵਿਚ ਕੀਤਾ ਗਿਆ ਸੀ। ਇਸਦਾ ਨਿਰਮਾਣ ਕੰਮ ਤੀਜੇ ਸਿੱਖ ਗੁਰੂ ਅਮਰਦਾਸ ਜੀ ਨੇ ਕੀਤਾ। ਉਨ੍ਹਾਂ ਨੇ ਇਸ ਬਾਉਲੀ ਵਿਚ 84 ਪੌੜੀਆਂ ਬਣਵਾਈਆਂ। ਉਹਨਾਂ ਨੇ ਬਚਨ ਕੀਤਾ ਕਿ ਜੋ ਸਿੱਖ ਹਰੇਕ ਪੌੜੀ ਉੱਤੇ ਸ਼ਰਧਾ ਅਤੇ ਸੱਚੇ ਮਨ ਨਾਲ ‘ਜਪੁਜੀ ਸਾਹਿਬ ਦਾ ਪਾਠ ਕਰਕੇ ਇਸ਼ਨਾਨ ਕਰੇਗਾ ਉਹ ਜਨਮ-ਮਰਨ ਦੇ ਚੱਕਰ ਤੋਂ ਮੁਕਤ ਹੋ ਜਾਵੇਗਾ ਅਤੇ ਮੁਕਤੀ ਪ੍ਰਾਪਤ ਕਰੇਗਾ। ਡਾ: ਇੰਦੂ ਭੂਸ਼ਨ ਬੈਨਰਜੀ ਲਿਖਦੇ ਹਨ, “ਇਸ ਬਾਉਲੀ ਦੀ ਸਥਾਪਨਾ ਸਿੱਖ ਧਰਮ ਦੇ ਇਤਿਹਾਸ ਵਿਚ ਇਕ ਮਹੱਤਵਪੂਰਨ ਕੰਮ ਸੀ। ਗੋਇੰਦਵਾਲ ਸਾਹਿਬ ਦੀ ਬਾਉਲੀ ਸਿੱਖ ਧਰਮ ਦਾ ਪ੍ਰਸਿੱਧ ਤੀਰਥ ਸਥਾਨ ਬਣ ਗਈ। ਇਸ ਬਾਉਲੀ ਉੱਤੇ ਇਕੱਠੇ ਹੋਣ ਨਾਲ ਸਿੱਖਾਂ ਵਿਚ ਆਪਸੀ ਮੇਲ-ਜੋਲ ਦੀ ਭਾਵਨਾ ਵੀ ਵਧੀ ਅਤੇ ਉਹ ਆਪਸ ਵਿਚ ਸੰਗਠਿਤ ਹੋਣ ਲੱਗੇ।

Exam Tips:

a) ਬਾਉਲੀ ਦੀ ਨੀਂਹ ਅਤੇ ਉਸ ਦੀ ਉਸਾਰੀ ਦੇ ਦੋਵੇਂ ਗੁਰੂ ਸਾਹਿਬਾਨ ਦੇ ਨਾਂ ਲਿਖੋ।

 

Question 4: ਆਨੰ ਦ ਸਾਹਿਬ ਬਾਰੇ ਲਿਖੋ।

Answer:

ਗੁਰੂ ਅਮਰਦਾਸ ਜੀ ਨੇ ਇਕ ਨਵੀਂ ਬਾਣੀ ਦੀ ਰਚਨਾ ਕੀਤੀ ਜਿਸ ਨੂੰ “ਆਨੰ ਦ ਸਾਹਿਬ’ ਕਿਹਾ ਜਾਂਦਾ ਹੈ। ਗੁਰੂ ਸਾਹਿਬ ਨੇ ਆਪਣੇ ਸਿੱਖਾਂ ਨੂੰ ਹੁਕਮ ਦਿੱਤਾ ਕਿ ਉਹ ਜਨਮ, ਵਿਆਹ ਅਤੇ ਖ਼ੁਸ਼ੀ ਦੇ ਹੋਰ ਮੌਕਿਆਂ ‘ਤੇ ‘ਆਨੰ ਦ ਸਾਹਿਬ ਦਾ ਪਾਠ ਕਰਨ। ਇਸ ਰਾਗ ਦੇ ਪ੍ਰਵਚਨ ਨਾਲ ਸਿੱਖਾਂ ਵਿਚ ਵੇਦ-ਮੰਤਰਾਂ ਦੇ ਉਚਾਰਨ ਦਾ ਮਹੱਤਵ ਬਿਲਕੁਲ ਖ਼ਤਮ ਹੋ ਗਿਆ। ਅੱਜ ਵੀ ਸਾਰੇ ਸਿੱਖ ਜਨਮ, ਵਿਆਹ ਅਤੇ ਖ਼ੁਸ਼ੀ ਦੇ ਹੋਰ ਮੌਕਿਆਂ ‘ਤੇ ਇਸੇ ਰਾਗ ਨੂੰ ਗਾਉਂਦੇ ਹਨ।

Exam Tips:

a) ਆਨੰਦ ਸਾਹਿਬ ਬਾਣੀ ਦਾ ਵਿਸ਼ਾ ਤੇ ਮਹੱਤਵ ਲਿਖੋ।

 

Question 5: ਸਿੱਖਾਂ ਅਤੇ ਉਦਾਸੀਆਂ ਦੇ ਸਮਝੌਤੇ ਬਾਰੇ ਜਾਣਕਾਰੀ ਦਿਓ।

Answer:

ਗੁਰੂ ਅੰਗਦ ਦੇਵ ਜੀ ਅਤੇ ਗੁਰੂ ਅਮਰਦਾਸ ਜੀ ਨੇ ਸਿੱਖਾਂ ਨੂੰ ਉਦਾਸੀ ਸੰਪਰਦਾਇ ਤੋਂ ਵੱਖ ਕਰ ਦਿੱਤਾ ਸੀ, ਪਰੰਤੂ ਗੁਰੂ ਰਾਮਦਾਸ ਜੀ ਨੇ ਉਦਾਸੀਆਂ ਨਾਲ ਬੜਾ ਨਿਮਰਤਾ-ਪੂਰਵਕ ਵਿਵਹਾਰ ਕੀਤਾ। ਉਦਾਸੀ ਸੰਪਰਦਾਇ ਦੇ ਨੇਤਾ ਬਾਬਾ ਸ੍ਰੀ ਚੰਦ ਜੀ ਇਕ ਵਾਰ ਗੁਰੂ ਰਾਮਦਾਸ ਜੀ ਨੂੰ ਮਿਲਣ ਆਏ। ਉਨ੍ਹਾਂ ਵਿਚਕਾਰ ਮਹੱਤਵਪੂਰਨ ਵਾਰਤਾਲਾਪ ਵੀ ਹੋਈ। ਸੀ ਚੰਦ ਜੀ ਗੁਰੂ ਸਾਹਿਬ ਦੀ ਨਿਮਰਤਾ ਤੋਂ ਬਹੁਤ ਪ੍ਰਭਾਵਿਤ ਹੋਏ ਅਤੇ ਉਹਨਾਂ ਨੇ ਗੁਰੂ ਜੀ ਦੀ ਸ਼੍ਰੇਸ਼ਟਤਾ ਨੂੰ ਸਵੀਕਾਰ ਕਰ ਲਿਆ। ਇਸ ਤਰ੍ਹਾਂ ਉਦਾਸੀਆਂ ਨੇ ਸਿੱਖ ਗੁਰੂ ਸਾਹਿਬਾਨ ਦਾ ਵਿਰੋਧ ਕਰਨਾ ਛੱਡ ਦਿੱਤਾ।

Exam Tips:

a) ਸਿੱਖਾਂ ਅਤੇ ਉਦਾਸੀਆਂ ਦੇ ਵੱਖਰੇਵੇਂ ਦਾ ਕਾਰਨ ਲਿਖੋ।

 

Question 6: ਗੁਰੂ ਸਾਹਿਬਾਨ ਵੇਲੇ ਬਣੀਆਂ ਬਾਉਲੀਆਂ ਦਾ ਵਰਣਨ ਕਰੋ।

Answer:

ਗੁਰੁ ਸਾਹਿਬਾਨ ਦੇ ਸਮੇਂ ਵਿਚ ਹੇਠ ਲਿਖੀਆਂ ਬਾਉਲੀਆਂ ਦਾ ਨਿਰਮਾਣ ਹੋਇਆ – 1. ਗੋਇੰਦਵਾਲ ਸਾਹਿਬ ਦੀ ਬਾਉਲੀ-ਗੋਇੰਦਵਾਲ ਸਾਹਿਬ ਦੀ ਬਾਉਲੀ ਦਾ ਨੀਂਹ-ਪੱਥਰ ਗੁਰੂ ਅੰਗਦ ਦੇਵ ਜੀ ਦੇ ਸਮੇਂ ਵਿਚ ਹੋਇਆ ਸੀ। ਗੁਰੂ ਅਮਰਦਾਸ ਜੀ ਨੇ ਇਸ ਬਾਉਲੀ ਨੂੰ ਪੂਰਨ ਕਰਵਾਇਆ। ਉਨ੍ਹਾਂ ਨੇ ਇਸ ਦੇ ਪਾਣੀ ਤਕ ਪਹੁੰਚਣ ਲਈ 84 ਪੌੜੀਆਂ ਬਣਵਾਈਆਂ। ਉਨ੍ਹਾਂ ਨੇ ਆਪਣੇ ਸਿੱਖਾਂ ਨੂੰ ਦੱਸਿਆ ਕਿ ਜੋ ਸਿੱਖ ਹਰੇਕ ਪੌੜੀ ਉੱਪਰ ਸ਼ਰਧਾ ਅਤੇ ਸੱਚੇ ਮਨ ਨਾਲ ਜਪੁਜੀ ਸਾਹਿਬ (Japuji Sahib) ਦਾ ਪਾਠ ਕਰੇਗਾ ਉਹ ਜਨਮ-ਮਰਨ ਦੀਆਂ ਚੌਰਾਸੀ ਲੱਖ ਜੂਨਾਂ ਦੇ ਚੱਕਰ ਤੋਂ ਮੁਕਤ ਹੋ ਜਾਵੇਗਾ। 2. ਲਾਹੌਰ ਦੀ ਬਾਉਲੀ-ਲਾਹੌਰ ਦੇ ਡੱਬੀ ਬਾਜ਼ਾਰ ਵਿਚ ਸਥਿਤ ਇਸ ਬਾਉਲੀ ਦਾ ਨਿਰਮਾਣ ਗੁਰੂ ਅਰਜਨ ਦੇਵ ਜੀ ਨੇ ਕਰਵਾਇਆ। ਇਹ ਬਾਉਲੀ ਸਿੱਖਾਂ ਦਾ ਇਕ ਪ੍ਰਸਿੱਧ ਤੀਰਥ ਸਥਾਨ ਬਣ ਗਈ।

Exam Tips:

a) ਗੁਰੂ ਸਾਹਿਬਾਨ ਦੇ ਸਮੇਂ ਬਣੀਆਂ ਬਾਉਲੀਆਂ ਦੇ ਨਾਂ ਲਿਖੋ।

 

Question 7: ਸ੍ਰੀ ਗੁਰੂ ਅੰਗਦ ਦੇਵ ਜੀ ਰਾਹੀਂ ਸਿੱਖ ਸੰਸਥਾ ਦੇ ਵਿਕਾਸ ਲਈ ਕੀਤੇ ਕੋਈ ਚਾਰ ਕਾਰਜਾਂ ਬਾਰੇ ਲਿਖੋ।

Answer:

ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ (1539 ਈ:) ਦੇ ਮਗਰੋਂ ਸ੍ਰੀ ਗੁਰੂ ਅੰਗਦ ਦੇਵ ਜੀ ਗੁਰ-ਗੱਦੀ ‘ਤੇ ਬੈਠੇ। ਉਨ੍ਹਾਂ ਦੀ ਅਗਵਾਈ ਸਿੱਖ ਧਰਮ ਲਈ ਵਰਦਾਨ ਸਿੱਧ ਹੋਈ। ਹੇਠ ਲਿਖੇ ਢੰਗ ਨਾਲ ਸਿੱਖ ਧਰਮ ਦੇ ਵਿਕਾਸ ਵਿਚ ਗੁਰੂ ਜੀ ਨੇ ਯੋਗਦਾਨ ਦਿੱਤਾ – 1. ਗੁਰਮੁਖੀ ਲਿਪੀ ਦਾ ਮਾਨਵੀਕਰਨ-ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਲਿਪੀ ਨੂੰ ਮਾਨਕ ਰੂਪ ਦਿੱਤਾ। ਉਨ੍ਹਾਂ ਨੇ ਗੁਰਮੁਖੀ ਦੇ ਪ੍ਰਚਾਰ ਲਈ ਗੁਰਮੁਖੀ ਵਰਣਮਾਲਾ ਵਿਚ ‘ਬਾਲ-ਬੋਧ’ ਦੀ ਰਚਨਾ ਕੀਤੀ। ਅੱਜ ਸਿੱਖਾਂ ਦੇ ਸਾਰੇ ਧਾਰਮਿਕ ਗ੍ਰੰਥ ਇਸੇ ਭਾਸ਼ਾ ਵਿਚ ਹਨ। ਜਨ-ਸਾਧਾਰਨ ਭਾਸ਼ਾ ਹੋਣ ਦੇ ਕਾਰਨ ਇਸ ਨਾਲ ਸਿੱਖ ਧਰਮ ਦੇ ਪ੍ਰਚਾਰ ਕੰਮ ਨੂੰ ਉਤਸ਼ਾਹ ਮਿਲਿਆ। 2. ਗੁਰੂ ਨਾਨਕ ਦੇਵ ਜੀ ਦੀ ਜਨਮ-ਸਾਖੀ-ਸ੍ਰੀ ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਦੇਵ ਜੀ ਦੀ ਸਾਰੀ ਬਾਣੀ ਨੂੰ ਇਕੱਤਰ ਕਰ ਕੇ ਭਾਈ ਬਾਲਾ ਜੀ ਤੋਂ ਗੁਰੂ ਜੀ ਦੀ ਸਾਰੀ ਜਨਮ-ਸਾਖੀ (ਜੀਵਨ ਚਰਿੱਤਰ) ਲਿਖਵਾਈ। ਇਸ ਨਾਲ ਸਿੱਖ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਪਾਲਣ ਕਰਨ ਲੱਗੇ। 3. ਲੰ ਗਰ ਪ੍ਰਥਾ-ਗੁਰੂ ਅੰਗਦ ਦੇਵ ਜੀ ਨੇ ਲੰ ਗਰ ਪ੍ਰਥਾ ਜਾਰੀ ਰੱਖੀ। ਇਸ ਪ੍ਰਥਾ ਨਾਲ ਜਾਤ-ਪਾਤ ਦੀਆਂ ਭਾਵਨਾਵਾਂ ਨੂੰ ਧੱਕਾ ਲੱਗਾ ਅਤੇ ਸਿੱਖ ਧਰਮ ਦੇ ਪ੍ਰਸਾਰ ਵਿਚ ਸਹਾਇਤਾ ਮਿਲੀ। 4. ਉਦਾਸੀਆਂ ਨੂੰ ਸਿੱਖ ਧਰਮ ਵਿਚੋਂ ਕੱਢਣਾ-ਗੁਰੂ ਨਾਨਕ ਦੇਵ ਜੀ ਦੇ ਵੱਡੇ ਪੁੱਤਰ ਸ੍ਰੀ ਚੰਦ ਜੀ ਨੇ ਉਦਾਸੀ ਸੰਪਰਦਾਇ ਦੀ ਸਥਾਪਨਾ ਕੀਤੀ ਅਤੇ ਸੰਨਿਆਸ ਦਾ ਪ੍ਰਚਾਰ ਕੀਤਾ। ਇਹ ਗੱਲ ਗੁਰੂ ਜੀ ਦੀਆਂ ਸਿੱਖਿਆਵਾਂ ਦੇ ਵਿਰੁੱਧ ਸੀ। ਗੁਰੂ ਅੰਗਦ ਦੇਵ ਜੀ ਨੇ ਸਪੱਸ਼ਟ ਕੀਤਾ ਕਿ ਸਿੱਖ ਧਰਮ ਹਿਸਥੀਆਂ ਦਾ ਧਰਮ ਹੈ ਜਿਸ ਵਿਚ ਸੰਨਿਆਸ ਦੀ ਕੋਈ ਥਾਂ ਨਹੀਂ ਹੈ। ਉਨ੍ਹਾਂ ਨੇ ਇਹ ਵੀ ਘੋਸ਼ਣਾ ਕੀਤੀ ਕਿ ਉਹ ਸਿੱਖ ਜੋ ਸੰਨਿਆਸ ਵਿਚ ਵਿਸ਼ਵਾਸ ਰੱਖਦਾ ਹੈ, ਸੱਚਾ ਸਿੱਖ ਨਹੀਂ ਹੈ। ਇਸ ਤਰ੍ਹਾਂ ਉਦਾਸੀਆਂ ਨੂੰ ਸਿੱਖ ਸੰਪਰਦਾਇ ਤੋਂ ਵੱਖ ਕਰ ਕੇ ਗੁਰੂ ਅੰਗਦ ਦੇਵ ਜੀ ਨੇ ਸਿੱਖ ਧਰਮ ਨੂੰ ਠੋਸ ਆਧਾਰ ਪ੍ਰਦਾਨ ਕੀਤਾ।

Exam Tips:

a) ਚਾਰ ਕਾਰਜ: ਗੁਰਮੁਖੀ, ਲੰਗਰ, ਸੰਗਤ ਅਤੇ ਅਖਾੜਾ ਲਿਖੋ।

 

Question 8: ਸਿੱਖ ਪੰਥ ਵਿਚ ਗੁਰੂ ਤੇ ਸਿੱਖ (ਚੇਲਾ ਦੀ ਪਰੰਪਰਾ ਕਿਵੇਂ ਸਥਾਪਿਤ ਹੋਈ?

Answer:

1539 ਈ: ਵਿਚ ਗੁਰੂ ਨਾਨਕ ਸਾਹਿਬ ਦੇ ਜੋਤੀ-ਜੋਤ ਸਮਾਉਣ ਤੋਂ ਪਹਿਲਾਂ ਇਕ ਵਿਸ਼ੇਸ਼ ਧਾਰਮਿਕ ਭਾਈਚਾਰਾ ਹੋਂਦ ਵਿਚ ਆ ਚੁੱਕਿਆ ਸੀ। ਗੁਰੂ ਨਾਨਕ ਦੇਵ ਜੀ ਉਸ ਨੂੰ ਜਾਰੀ ਰੱਖਣਾ ਚਾਹੁੰਦੇ ਸਨ। ਇਸ ਲਈ ਉਨ੍ਹਾਂ ਨੇ ਆਪਣੇ ਜੀਵਨ ਕਾਲ ਵਿਚ ਹੀ ਆਪਣੇ ਇਕ ਪੈਰੋਕਾਰ ਭਾਈ ਲਹਿਣਾ ਜੀ ਨੂੰ ਆਪਣਾ ਉੱਤਰਾਧਿਕਾਰੀ ਐਲਾਨ ਕੀਤਾ। ਭਾਈ ਲਹਿਣਾ ਜੀ ਨੇ ਗੁਰੂ ਨਾਨਕ ਸਾਹਿਬ ਦੇ ਜੋਤੀ-ਜੋਤ ਸਮਾਉਣ ਮਗਰੋਂ ਗੁਰੂ ਅੰਗਦ ਦੇਵ ਜੀ ਦੇ ਨਾਂ ਨਾਲ ਗੁਰਗੱਦੀ ਸੰਭਾਲੀ। ਇਸ ਤਰ੍ਹਾਂ ਗੁਰੂ ਤੇ ਸਿੱਖ (ਚੇਲਾ) ਦੀ ਪਰੰਪਰਾ ਸਥਾਪਿਤ ਹੋਈ ਅਤੇ ‘ਸਿੱਖ` ਇਤਿਹਾਸ ਦੇ ਬਾਅਦ ਦੇ ਸਮੇਂ ਵਿਚ ਇਹ ਵਿਚਾਰ ਗੁਰੂ ਪੰਥ ਦੇ ਸਿਧਾਂਤ ਦੇ ਰੂਪ ਵਿਚ ਵਿਕਸਿਤ ਹੋਇਆ।

Exam Tips:

a) ਗੁਰੂ-ਚੇਲਾ ਪਰੰਪਰਾ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਚੱਲੀ।

 

Question 9: ਗੁਰੂ ਨਾਨਕ ਸਾਹਿਬ ਨੇ ਆਪਣੇ ਪੁੱਤਰਾਂ ਦੇ ਹੁੰਦਿਆਂ ਹੋਇਆਂ ਭਾਈ ਲਹਿਣਾ ਜੀ ਨੂੰ ਆਪਣਾ ਉੱਤਰਾਧਿਕਾਰੀ ਕਿਉਂ ਬਣਾਇਆ?

Answer:

ਗੁਰੂ ਨਾਨਕ ਦੇਵ ਜੀ ਨੇ ਆਪਣੇ ਦੋ ਪੁੱਤਰਾਂ ਸ੍ਰੀ ਚੰਦ ਜੀ ਤੇ ਲਖਮੀ ਦਾਸ ਜੀ ਦੇ ਹੁੰਦੇ ਹੋਏ ਵੀ ਭਾਈ ਲਹਿਣਾ ਜੀ ਨੂੰ ਆਪਣਾ ਉੱਤਰਾਧਿਕਾਰੀ ਬਣਾਇਆ ਸੀ। ਇਸ ਪਿੱਛੇ ਕੁੱਝ ਖ਼ਾਸ ਕਾਰਨ ਸਨ- ਆਦਰਸ਼ ਗ੍ਰਹਿਸਥ ਜੀਵਨ ਦੀ ਪਾਲਣਾ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਮੁੱਖ ਸਿਧਾਂਤ ਸੀ, ਪਰ ਉਨ੍ਹਾਂ ਦੇ ਦੋਵੇਂ ਪੁੱਤਰ ਗੁਰੂ ਜੀ ਦੇ ਇਸ ਸਿਧਾਂਤ ਦੀ ਪਾਲਣਾ ਨਹੀਂ ਕਰ ਰਹੇ ਸਨ। ਇਸ ਤੋਂ ਉਲਟ ਭਾਈ ਲਹਿਣਾ ਜੀ ਗੁਰੂ ਨਾਨਕ ਦੇਵ ਜੀ ਦੇ ਇਸ ਸਿਧਾਂਤ ਦੀ ਸੱਚੇ ਦਿਲੋਂ ਪਾਲਣਾ ਕਰ ਰਹੇ ਸਨ। ਨਿਮਰਤਾ ਤੇ ਸੇਵਾ-ਭਾਵ ਵੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਮੂਲ ਮੰਤਰ ਸੀ, ਪਰ ਬਾਬਾ ਸ੍ਰੀ ਚੰਦ ਨਿਮਰਤਾ ਤੇ ਸੇਵਾ ਭਾਵ ਦੋਵੇਂ ਗੁਣਾਂ ਤੋਂ ਕੋਰੇ ਸਨ। ਦੂਜੇ ਪਾਸੇ ਭਾਈ ਲਹਿਣਾ ਜੀ ਨਿਮਰਤਾ ਤੇ ਸੇਵਾ-ਭਾਵ ਦੀ ਪਤੱਖ ਮੂਰਤੀ ਸਨ। ਗੁਰੂ ਨਾਨਕ ਦੇਵ ਜੀ ਨੂੰ ਵੇਦਾਂ, ਸ਼ਾਸਤਰਾਂ ਤੇ ਬਾਹਮਣ ਵਰਗ ਦੀ ਸਰਵ-ਉੱਚਤਾ ਵਿਚ ਭਰੋਸਾ ਨਹੀਂ ਸੀ। ਉਹ ਸੰਸਕ੍ਰਿਤ ਨੂੰ ਵੀ ਪਵਿੱਤਰ ਭਾਸ਼ਾ ਨਹੀਂ ਮੰਨਦੇ ਸਨ, ਪਰ ਉਨ੍ਹਾਂ ਦੇ ਪੁੱਤਰ ਸ੍ਰੀ ਚੰਦ ਜੀ ਨੂੰ ਸੰਸਕ੍ਰਿਤ ਭਾਸ਼ਾ ਦੇ ਵੇਦ ਮੰਤਰਾਂ ਵਿਚ ਡੂੰਘਾ ਵਿਸ਼ਵਾਸ ਸੀ।

Exam Tips:

a) ਗੁਰੂ ਨਾਨਕ ਜੀ ਨੇ ਭਾਈ ਲਹਿਣਾ ਜੀ ਨੂੰ ਯੋਗਤਾ ਦੇ ਆਧਾਰ ਤੇ ਚੁਣਿਆ।

 

Question 10: ਗੁਰੂ ਅੰਗਦ ਦੇਵ ਜੀ ਦੇ ਸਮੇਂ ਲੰ ਗਰ ਪ੍ਰਥਾ ਅਤੇ ਉਸ ਦੇ ਮਹੱਤਵ ਦਾ ਵਰਣਨ ਕਰੋ।

Answer:

ਲੰ ਗਰ ਵਿਚ ਸਾਰੇ ਸਿੱਖ ਇਕ ਸਾਬ ਬੈਠ ਕੇ ਭੋਜਨ ਛੱਕਦੇ ਸਨ। ਗੁਰੂ ਅੰਗਦ ਦੇਵ ਜੀ ਨੇ ਇਸ ਪ੍ਰਥਾ ਨੂੰ ਕਾਫ਼ੀ ਉਤਸ਼ਾਹ ਦਿੱਤਾ। ਲੰ ਗਰ ਪ੍ਰਥਾ ਦੇ ਵਿਸਥਾਰ ਤੇ ਉਤਸ਼ਾਹ ਦੇ ਕਈ ਮਹੱਤਵਪੂਰਨ ਸਿੱਟੇ ਨਿਕਲੇ। ਇਹ ਪ੍ਰਥਾ ਧਰਮ ਪ੍ਰਚਾਰ ਦੇ ਕੰਮ ਦਾ ਇਕ ਸ਼ਕਤੀਸ਼ਾਲੀ ਸਾਧਨ ਬਣ ਗਈ। ਗ਼ਰੀਬਾਂ ਦੇ ਲਈ ਇਕ ਸਹਾਰਾ ਬਣਨ ਤੋਂ ਇਲਾਵਾ ਇਹ ਪ੍ਰਚਾਰ ਅਤੇ ਵਿਸਥਾਰ ਦਾ ਇਕ ਮਹੱਤਵਪੂਰਨ ਸਾਧਨ ਬਣੀ। ਗੁਰੂ ਜੀ ਦੇ ਪੈਰੋਕਾਰਾਂ ਵਲੋਂ ਦਿੱਤੇ ਗਏ ਦਾਨ, ਚੜ੍ਹਾਵੇ ਆਦਿ ਨੂੰ ਇਸ ਨੇ ਨਿਸ਼ਚਿਤ ਰੂਪ ਦਿੱਤਾ। ਹਿੰਦੂਆਂ ਵਲੋਂ ਸਥਾਪਤ ਕੀਤੀਆਂ ਗਈਆਂ ਦਾਨ ਸੰਸਥਾਵਾਂ ਅਨੇਕਾਂ ਸਨ ਪਰ ਗੁਰੂ ਜੀ ਦਾ ਲੰ ਗਰ ਸ਼ਾਇਦ ਪਹਿਲੀ ਸੰਸਥਾ ਸੀ ਜਿਸ ਦਾ ਖ਼ਰਚ ਸਾਰੇ ਸਿੱਖਾਂ ਦੇ ਸਾਂਝੇ ਦਾਨ ਅਤੇ ਚੜਾਵੇ ਨਾਲ ਚਲਾਇਆ ਜਾਂਦਾ ਸੀ। ਇਸ ਗੱਲ ਨੇ ਸਿੱਖਾਂ ਵਿਚ ਊਚ-ਨੀਚ ਦੀ ਭਾਵਨਾ ਖ਼ਤਮ ਕਰਕੇ ਏਕਤਾ ਦੀ ਭਾਵਨਾ ਪੈਦਾ ਕੀਤੀ।

Exam Tips:

a) ਲੰਗਰ ਦੇ ਸਮਾਜਿਕ ਮਹੱਤਵ ਨਾਲ ਜੋੜ ਕੇ ਲਿਖੋ।

 

Question 11: ਗੁਰੂ ਅੰਗਦ ਦੇਵ ਜੀ ਦੇ ਜੀਵਨ ਦੀ ਕਿਸੇ ਘਟਨਾ ਤੋਂ ਉਨ੍ਹਾਂ ਦੇ ਅਨੁਸ਼ਾਸਨ ਪਸੰਦ ਹੋਣ ਦਾ ਸਬੂਤ ਮਿਲਦਾ ਹੈ?

Answer:

ਗੁਰੂ ਅੰਗਦ ਦੇਵ ਜੀ ਨੇ ਆਪਣੇ ਸਿੱਖਾਂ ਦੇ ਸਾਹਮਣੇ ਅਨੁਸ਼ਾਸਨ ਦੀ ਇਕ ਬਹੁਤ ਵੱਡੀ ਮਿਸਾਲ ਪੇਸ਼ ਕੀਤੀ। ਕਿਹਾ ਜਾਂਦਾ ਹੈ ਕਿ ਸੱਤਾ ਤੇ ਬਲਵੰਡ ਨਾਂ ਦੇ ਦੋ ਪ੍ਰਸਿੱਧ ਰਬਾਬੀ ਉਨਾਂ ਦੇ ਦਰਬਾਰ ਵਿਚ ਰਹਿੰਦੇ ਸਨ।ਉਨ੍ਹਾਂ ਨੂੰ ਆਪਣੀ ਕਲਾ ਉੱਤੇ ਇੰਨਾ ਹੰਕਾਰ ਹੋ ਗਿਆ ਕਿ ਉਹ ਗੁਰੂ ਜੀ ਦੇ ਆਦੇਸ਼ਾਂ ਦੀ ਉਲੰ ਘਣਾ ਕਰਨ ਲੱਗੇ। ਉਹ ਇਸ ਗੱਲ ਦਾ ਪ੍ਰਚਾਰ ਕਰਨ ਲੱਗੇ ਕਿ ਗੁਰੂ ਜੀ ਦੀ ਸਿੱਧੀ ਸਿਰਫ਼ ਸਾਡੇ ਹੀ ਮਿੱਠੇ ਰਾਗਾਂ ਤੇ ਸ਼ਬਦਾਂ ਦੇ ਕਾਰਨ ਹੈ। ਇੰਨਾ ਹੀ ਨਹੀਂ ਉਨ੍ਹਾਂ ਨੇ ਤਾਂ ਗੁਰੂ ਨਾਨਕ ਦੇਵ ਜੀ ਦੇ ਮਹੱਤਵ ਦਾ ਕਾਰਨ ਵੀ ਮਰਦਾਨੇ ਦਾ ਮਧੁਰ ਸੰਗੀਤ ਦੱਸਿਆ। ਗੁਰੂ ਜੀ ਨੇ ਇਸੇ ਅਨੁਸ਼ਾਸਨਹੀਣਤਾ ਦੇ ਕਾਰਨ ਸੱਤਾ ਤੇ ਬਲਵੰਡ ਨੂੰ ਦਰਬਾਰ ਵਿਚੋਂ ਕੱਢ ਦਿੱਤਾ। ਅੰਤ ਵਿਚ ਸ਼ਰਧਾਲੂ ਸਿੱਖ ਭਾਈ ਲੱ ਧਾ ਜੀ ਦੀ ਬੇਨਤੀ ‘ਤੇ ਉਨ੍ਹਾਂ ਨੂੰ ਮਾਫ਼ ਕਰ ਦਿੱਤਾ ਗਿਆ। ਇਸ ਘਟਨਾ ਦਾ ਸਿੱਖਾਂ ‘ਤੇ ਡੂੰਘਾ ਪ੍ਰਭਾਵ ਪਿਆ। ਸਿੱਟੇ ਵਜੋਂ ਸਿੱਖ ਧਰਮ ਵਿਚ ਅਨੁਸ਼ਾਸਨ ਦਾ ਮਹੱਤਵ ਵਧ ਗਿਆ।

Exam Tips:

a) ਅਨੁਸ਼ਾਸਨ ਦੀ ਕਿਸੇ ਘਟਨਾ ਦਾ ਜ਼ਿਕਰ ਕਰੋ।

 

Question 12: ਗੁਰੂ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਦੇ ਪੈਰੋਕਾਰ ਕਿਵੇਂ ਬਣੇ? ਉਨ੍ਹਾਂ ਨੂੰ ਗੁਰਗੱਦੀ ਕਿਵੇਂ ਮਿਲੀ?

Answer:

ਗੁਰੂ ਅਮਰਦਾਸ ਜੀ ਨੇ ਇਕ ਦਿਨ ਗੁਰੂ ਅੰਗਦ ਦੇਵ ਜੀ ਦੀ ਪੁੱਤਰੀ ਬੀਬੀ ਅਮਰੋ ਕੋਲੋਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਸੁਣੀ। ਉਹ ਇਸ ਬਾਣੀ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਉਹ ਤੁਰੰਤ ਗੁਰੂ ਅੰਗਦ ਦੇਵ ਜੀ ਕੋਲ ਪਹੁੰਚੇ ਅਤੇ ਉਨ੍ਹਾਂ ਦੇ ਸ਼ਿਸ਼ ਬਣ ਗਏ। ਇਸ ਤੋਂ ਬਾਅਦ ਗੁਰੂ ਅਮਰਦਾਸ ਜੀ ਨੇ 1541 ਈ: ਤੋਂ 1552 ਈ: ਤਕ (ਗੁਰਗੱਦੀ ਮਿਲਣ ਤਕ) ਖਡੂਰ ਸਾਹਿਬ ਵਿਚ ਹੀ ਰਹਿ ਕੇ ਗੁਰੂ ਅੰਗਦ ਦੇਵ ਜੀ ਦੀ ਬਹੁਤ ਸੇਵਾ ਕੀਤੀ ਇਕ ਦਿਨ ਕੜਾਕੇ ਦੀ ਠੰ ਢ ਵਿਚ ਗੁਰੂ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਦੇ ਇਸ਼ਨਾਨ ਲਈ ਪਾਣੀ ਦਾ ਘੜਾ ਲੈ ਕੇ ਆ ਰਹੇ ਸਨ। ਰਸਤੇ ਵਿਚ ਉਨ੍ਹਾਂ ਦੇ ਪੈਰ ਨੂੰ ਠੋਕਰ ਲੱਗੀ, ਉਹ ਡਿਗ ਪਏ ਇਹ ਦੇਖ ਕੇ ਇਕ ਜੁਲਾਹੇ ਦੀ ਪਤਨੀ ਨੇ ਕਿਹਾ ਕਿ ਇਹ ਜ਼ਰੂਰ ਨਿਥਾਵਾਂ ਅਮਰੁ ਹੀ ਹੋਵੇਗਾ। ਇਸ ਘਟਨਾ ਦੀ ਸੂਚਨਾ ਜਦੋਂ ਗੁਰੂ ਅੰਗਦ ਦੇਵ ਜੀ ਕੋਲ ਪਹੁੰਚੀ ਤਾਂ ਉਨ੍ਹਾਂ ਨੇ ਅਮਰਦਾਸ ਨੂੰ ਆਪਣੇ ਕੋਲ ਬੁਲਾ ਕੇ ਕਿਹਾ ਕਿ ਅੱਜ ਤੋਂ ਅਮਰਦਾਸ ਨਿਥਾਵਾਂ ਨਹੀਂ ਹੋਵੇਗਾ ਬਲਕਿ ਨਿਥਾਵਿਆਂ ਦਾ ਥਾਂ ਬਣੇਗਾ। ਮਾਰਚ, 1552 ਈ: ਵਿਚ ਗੁਰੂ ਅੰਗਦ ਦੇਵ ਜੀ ਨੇ ਅਮਰਦਾਸ ਜੀ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕਰ ਦਿੱਤਾ। ਇਸ ਤਰ੍ਹਾਂ ਗੁਰੂ ਅਮਰਦਾਸ ਜੀ ਸਿੱਖਾਂ ਦੇ ਤੀਜੇ ਗੁਰੂ ਬਣੇ।

Exam Tips:

a) ਬੀਬੀ ਅਮਰੋ ਦੀ ਬਾਣੀ ਸੁਣਨ ਦੀ ਘਟਨਾ ਅਤੇ ਗੱਦੀ ਪ੍ਰਾਪਤੀ ਲਿਖੋ।

 

Question 13: ਗੁਰੂ ਅਮਰਦਾਸ ਜੀ ਦੇ ਸਮੇਂ ਲੰ ਗਰ ਪ੍ਰਥਾ ਦੇ ਵਿਕਾਸ ਦਾ ਵਰਣਨ ਕਰੋ।

Answer:

ਗੁਰੂ ਅਮਰਦਾਸ ਜੀ ਨੇ ਲੰ ਗਰ ਦੇ ਲਈ ਕੁਝ ਵਿਸ਼ੇਸ਼ ਨਿਯਮ ਬਣਾਏ। ਹੁਣ ਕੋਈ ਵੀ ਵਿਅਕਤੀ ਲੰ ਗਰ ਛਕੇ ਬਿਨਾਂ ਗੁਰੂ ਜੀ ਨੂੰ ਮਿਲ ਨਹੀਂ ਸਕਦਾ ਸੀ। ਕਿਹਾ ਜਾਂਦਾ ਹੈ ਕਿ ਬਾਦਸ਼ਾਹ ਅਕਬਰ ਨੂੰ ਗੁਰੂ ਜੀ ਦੇ ਦਰਸ਼ਨ ਕਰਨ ਤੋਂ ਪਹਿਲਾਂ ਲੰ ਗਰ ਛਕਣਾ ਪਿਆ ਸੀ। ਗੁਰੂ ਜੀ ਦਾ ਲੰ ਗਰ ਹਰੇਕ ਧਰਮ, ਜਾਤ ਅਤੇ ਵਰਗ ਦੇ ਲੋਕਾਂ ਦੇ ਲਈ ਖੁੱਲ੍ਹਾ ਸੀ। ਲੰ ਗਰ ਵਿਚ ਬਾਹਮਣ, ਖੱਤਰੀ, ਵੈਸ਼ ਤੇ ਸ਼ੂਦਰ ਸਭ ਜਾਤਾਂ ਦੇ ਲੋਕ ਇਕ ਹੀ ਕਤਾਰ ਵਿਚ ਬੈਠ ਕੇ ਭੋਜਨ ਕਰਦੇ ਸਨ। ਇਸ ਨਾਲ ਜਾਤ- ਪਾਤ ਤੇ ਰੰਗ-ਰੂਪ ਦੇ ਵਿਤਕਰਿਆਂ ਵਿਚ ਬਹੁਤ ਸੁਧਾਰ ਹੋਇਆ ਤੇ ਲੋਕਾਂ ਵਿਚ ਸਮਾਨਤਾ ਦੀ ਭਾਵਨਾ ਦਾ ਵਿਕਾਸ ਹੋਇਆ। ਸਿੱਟੇ ਵਜੋਂ ਸਿੱਖ ਏਕਤਾ ਦੀ ਲੜੀ ਵਿਚ ਬੰਨ੍ਹੇ ਜਾਣ ਲੱਗੇ।

Exam Tips:

a) ਲੰਗਰ ਦੇ ਨਿਯਮਾਂ ਦਾ ਜ਼ਿਕਰ ਕਰੋ।

 

Question 14: ਗੁਰੂ ਅਮਰਦਾਸ ਜੀ ਦੇ ਸਮੇਂ ਮੰਜੀ ਪ੍ਰਥਾ ਦੇ ਵਿਕਾਸ ‘ਤੇ ਰੌਸ਼ਨੀ ਪਾਓ।

Answer:

ਮੰਜੀ ਪ੍ਰਥਾ ਦੀ ਸਥਾਪਨਾ ਗੁਰੂ ਅਮਰਦਾਸ ਜੀ ਨੇ ਕੀਤੀ ਸੀ। ਉਨ੍ਹਾਂ ਦੇ ਸਮੇਂ ਵਿਚ ਸਿੱਖਾਂ ਦੀ ਸੰਖਿਆ ਕਾਫ਼ੀ ਵੱਧ ਚੁੱਕੀ ਸੀ ਪਰੰਤੂ ਗੁਰੂ ਜੀ ਦੀ ਉਮਰ ਵਧੇਰੇ ਹੋਣ ਦੇ ਕਾਰਨ ਉਨ੍ਹਾਂ ਲਈ ਮੁਸ਼ਕਿਲ ਹੋ ਗਿਆ ਕਿ ਉਹ ਹਰ ਇਕ ਸਥਾਨ ‘ਤੇ ਜਾ ਕੇ ਆਪਣੀਆਂ ਸਿੱਖਿਆਵਾਂ ਦਾ ਪ੍ਰਚਾਰ ਕਰਨ। ਇਸ ਲਈ ਉਨ੍ਹਾਂ ਨੇ ਆਪਣੇ ਸਾਰੇ ਅਧਿਆਤਮਿਕ ਸਾਮਰਾਜ ਨੂੰ 22 ਪ੍ਰਾਂਤਾਂ ਵਿਚ ਵੰਡ ਦਿੱਤਾ। ਇਨ੍ਹਾਂ ਵਿਚੋਂ ਹਰ ਇਕ ਪੁੱਤ ਨੂੰ ‘ਮੰਜੀ ਅਤੇ ਉਸਦੇ ਮੁਖੀਆਂ ਨੂੰ ‘ਮੰਜੀਦਾਰ” ਕਿਹਾ ਜਾਂਦਾ ਸੀ। ਹਰ ਇਕ ਮੰਜੀ ਛੋਟੇ-ਛੋਟੇ ਸਥਾਨਿਕ ਕੇਂਦਰਾਂ ਵਿਚ ਵੰਡੀ ਹੋਈ ਸੀ ਜਿਨ੍ਹਾਂ ਨੂੰ ਪੀੜ੍ਹੀਆਂ (Piris) ਕਹਿੰਦੇ ਸਨ। ਗੁਰੂ ਅਮਰਦਾਸ ਜੀ ਦੁਆਰਾ ਸਥਾਪਤ ਮੰਜੀ ਪ੍ਰਥਾ ਦਾ ਸਿੱਖ ਧਰਮ ਦੇ ਇਤਿਹਾਸ ਵਿਚ ਵਿਸ਼ੇਸ਼ ਮਹੱਤਵ ਹੈ। ਡਾ: ਗੋਕੁਲ ਚੰਦ ਨਾਰੰਗ ਦੇ ਸ਼ਬਦਾਂ ਵਿਚ, “ਗੁਰੁ ਜੀ ਦੇ ਇਸ ਕੰਮ ਨੇ ਸਿੱਖ ਧਰਮ ਦੀ ਨੀਂਹ ਮਜ਼ਬੂਤ ਕਰਨ ਅਤੇ ਦੇਸ਼ ਦੇ ਸਾਰੇ ਭਾਗਾਂ ਵਿਚ ਪ੍ਰਚਾਰ ਤੇਜ਼ ਕਰਨ ਵਿਚ ਵਿਸ਼ੇਸ਼ ਹਿੱਸਾ ਪਾਇਆ ਹੋਵੇਗਾ।”

Exam Tips:

a) ਮੰਜੀ ਪ੍ਰਥਾ ਦੇ ਵਿਕਾਸ ਦਾ ਵਰਣਨ ਕਰੋ।

 

Question 15: ‘‘ਸ੍ਰੀ ਗੁਰੂ ਅਮਰਦਾਸ ਜੀ ਇਕ ਸਮਾਜ-ਸੁਧਾਰਕ ਸਨ।’ ਇਸ ਦੇ ਪੱਖ ਵਿਚ ਕੋਈ ਚਾਰ ਦਲੀਲਾਂ ਦਿਓ।

Answer:

ਸ੍ਰੀ ਗੁਰੂ ਅਮਰਦਾਸ ਜੀ ਦੇ ਸਮੇਂ ਸਮਾਜ ਕਈ ਬੁਰਾਈਆਂ ਦਾ ਸ਼ਿਕਾਰ ਹੋ ਚੁੱਕਾ ਸੀ। ਗੁਰੂ ਜੀ ਇਸ ਗੱਲ ਤੋਂ ਚੰਗੀ ਤਰ੍ਹਾਂ ਜਾਣੂ ਸਨ। ਇਸ ਲਈ ਉਨ੍ਹਾਂ ਨੇ ਕਈ ਮਹੱਤਵਪੂਰਨ ਸਮਾਜਿਕ ਸੁਧਾਰ ਕੀਤੇ- 1. ਗੁਰੂ ਅਮਰਦਾਸ ਜੀ ਨੇ ਜਾਤੀ ਭੇਦ-ਭਾਵ ਦਾ ਖੰਡਨ ਕੀਤਾ ਗੁਰੂ ਜੀ ਦਾ ਵਿਸ਼ਵਾਸ ਸੀ ਕਿ ਜਾਤੀ ਭੇਦ-ਭਾਵ ਪਰਮਾਤਮਾ ਦੀ ਇੱਛਾ ਦੇ ਵਿਰੁੱਧ ਹੈ ਤੇ ਸਮਾਜ ਦੀ ਉੱਨਤੀ ਦੇ ਰਾਹ ਵਿਚ ਇਕ ਬਹੁਤ ਵੱਡੀ ਰੁਕਾਵਟ ਹੈ। ਇਸ ਲਈ ਗੁਰੂ ਜੀ ਦੇ ਲੰ ਗਰ ਵਿਚ ਜਾਤਪਾਤ ਦਾ ਕੋਈ ਭੇਦ-ਭਾਵ ਨਹੀਂ ਰੱਖਿਆ ਜਾਂਦਾ ਸੀ। 2. ਉਸ ਸਮੇਂ ਸਤੀ ਪ੍ਰਥਾ ਜ਼ੋਰਾਂ ‘ਤੇ ਸੀ। ਗੁਰੂ ਜੀ ਨੇ ਇਸ ਪ੍ਰਥਾ ਦੇ ਵਿਰੁੱਧ ਜ਼ੋਰਦਾਰ ਆਵਾਜ਼ ਉਠਾਈ। 3. ਗੁਰੂ ਜੀ ਨੇ ਇਸਤਰੀਆਂ ਵਿਚ ਪ੍ਰਚਲਿਤ ਪਰਦੇ ਦੀ ਪ੍ਰਥਾ ਦੀ ਵੀ ਘੋਰ ਨਿੰ ਦਿਆ ਕੀਤੀ। ਉਹ ਪਰਦੇ ਦੀ ਪ੍ਰਥਾ ਨੂੰ ਸਮਾਜ ਦੀ ਉੱਨਤੀ ਦੇ ਰਾਹ ਵਿਚ ਇਕ ਬਹੁਤ ਵੱਡੀ ਰੁਕਾਵਟ ਮੰਨਦੇ ਸਨ। 4. ਗੁਰੂ ਅਮਰਦਾਸ ਜੀ ਨਸ਼ੀਲੀਆਂ ਵਸਤੂਆਂ ਦੀ ਵਰਤੋਂ ਦੇ ਵੀ ਘੋਰ ਵਿਰੋਧੀ ਸਨ। ਉਨ੍ਹਾਂ ਨੇ ਆਪਣੇ ਪੈਰੋਕਾਰਾਂ ਨੂੰ ਸਾਰੀਆਂ ਨਸ਼ੀਲੀਆਂ ਵਸਤੂਆਂ ਦੀ ਵਰਤੋਂ ਤੋਂ ਦੂਰ ਰਹਿਣ ਦਾ ਨਿਰਦੇਸ਼ ਦਿੱਤਾ। ਵੱਡੇ ਉੱਤਰ ਵਾਲਾ ਪ੍ਰਸ਼ਨ ਪ੍ਰਸ਼ਨ-ਸ੍ਰੀ ਗੁਰੂ ਅਮਰਦਾਸ ਜੀ ਦੁਆਰਾ ਕੀਤੇ ਗਏ ਸੁਧਾਰਾਂ ਦਾ ਵਰਣਨ ਕਰੋ। ਸ੍ਰੀ ਗੁਰੂ ਅਮਰਦਾਸ ਜੀ ਦੇ ਸਮੇਂ ਸਮਾਜ ਅਨੇਕ ਬੁਰਾਈਆਂ ਦਾ ਸ਼ਿਕਾਰ ਹੋ ਚੁੱਕਾ ਸੀ। ਗੁਰੂ ਜੀ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦੇ ਸਨ, ਇਸ ਲਈ ਉਨ੍ਹਾਂ ਨੇ ਕਈ ਮਹੱਤਵਪੂਰਨ ਸਮਾਜਿਕ ਸੁਧਾਰ ਕੀਤੇ ਸਮਾਜ ਸੁਧਾਰ ਦੇ ਖੇਤਰ ਵਿਚ ਗੁਰੂ ਜੀ ਦੇ ਕੰਮਾਂ ਦਾ ਵਰਣਨ ਇਸ ਤਰ੍ਹਾਂ ਹੈ – 1. ਜਾਤ-ਪਾਤ ਦਾ ਵਿਰੋਧ-ਸ੍ਰੀ ਗੁਰੂ ਅਮਰਦਾਸ ਜੀ ਨੇ ਜਾਤ-ਪਾਤ ਦੇ ਮਤਭੇਦ ਦਾ ਖੰਡਨ ਕੀਤਾ { ਉਨ੍ਹਾਂ ਦਾ ਵਿਸ਼ਵਾਸ ਸੀ ਕਿ ਜਾਤੀ ਮਤਭੇਦ ਪਰਮਾਤਮਾ ਦੀ ਮਰਜ਼ੀ ਦੇ ਵਿਰੁੱਧ ਹੈ। 2. ਛੂਤ-ਛਾਤ ਦੀ ਨਿੰ ਦਾ-ਸ੍ਰੀ ਗੁਰੂ ਅਮਰਦਾਸ ਜੀ ਨੇ ਛੂਤ-ਛਾਤ ਨੂੰ ਸਮਾਪਤ ਕਰਨ ਲਈ ਮਹੱਤਵਪੂਰਨ ਕੰਮ ਕੀਤਾ। ਉਨ੍ਹਾਂ ਦੇ ਲੰ ਗਰ ਵਿਚ ਜਾਤ-ਪਾਤ ਦਾ ਕੋਈ ਭੇਦ-ਭਾਵ ਨਹੀਂ ਸੀ। ਉੱਥੇ ਸਾਰੇ ਲੋਕ ਇਕੱਠੇ ਬੈਠ ਕੇ ਭੋਜਨ ਕਰਦੇ ਸਨ। 3. ਵਿਧਵਾ ਵਿਆਹ-ਸ੍ਰੀ ਗੁਰੂ ਅਮਰਦਾਸ ਦੇ ਸਮੇਂ ਵਿਚ ਵਿਧਵਾ ਵਿਆਹ ਦੀ ਮਨਾਹੀ ਸੀ। ਕਿਸੇ ਇਸਤਰੀ ਨੂੰ ਪਤੀ ਦੀ ਮੌਤ ਦੇ ਬਾਅਦ ਸਾਰਾ ਜੀਵਨ ਵਿਧਵਾ ਦੇ ਰੂਪ ਵਿਚ ਬਤੀਤ ਕਰਨਾ ਪੈਂਦਾ ਸੀ। ਗੁਰੂ ਜੀ ਨੇ ਵਿਧਵਾ ਵਿਆਹ ਨੂੰ ਉੱਚਿਤ ਦੱਸਿਆ ਅਤੇ ਇਸ ਤਰ੍ਹਾਂ ਇਸਤਰੀ ਜਾਤੀ ਨੂੰ ਸਮਾਜ ਵਿਚ ਯੋਗ ਥਾਂ ਦਿਵਾਉਣ ਦਾ ਯਤਨ ਕੀਤਾ। 4. ਸਤੀ ਪ੍ਰਥਾ ਦੀ ਨਿਖੇਧੀ-ਉਸ ਸਮੇਂ ਸਮਾਜ ਵਿਚ ਇਕ ਹੋਰ ਵੱਡੀ ਬੁਰਾਈ ਸਤੀ ਪ੍ਰਥਾ ਵੀ ਸੀ। ਜੀ. ਵੀ. ਸਟਾਕ ਅਨੁਸਾਰ ਸ੍ਰੀ ਗੁਰੂ ਅਮਰਦਾਸ ਜੀ ਨੇ ਸਤੀ ਪ੍ਰਥਾ ਦੀ ਸਭ ਤੋਂ ਪਹਿਲਾਂ ਨਿੰ ਦਾ ਕੀਤੀ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਇਸਤਰੀ ਸਤੀ ਨਹੀਂ ਕਹੀ ਜਾਂਦੀ ਜੋ ਆਪਣੇ ਪਤੀ ਦੇ ਮਰੇ ਸਰੀਰ ਦੇ ਨਾਲ ਸੜ ਜਾਂਦੀ ਹੈ। ਅਸਲ ਵਿਚ ਉਹ ਇਸਤਰੀ ਸਤੀ ਹੈ, ਜੋ ਪਤੀ ਦੇ ਵਿਛੋੜੇ ਦੇ ਦੁੱਖ ਨੂੰ ਸਹਿਣ ਕਰੇ। 5. ਪਰਦੇ ਦੀ ਰਸਮ ਦਾ ਵਿਰੋਧ–ਗੁਰੂ ਜੀ ਨੇ ਇਸਤਰੀਆਂ ਵਿਚ ਪ੍ਰਚਲਿਤ ਪਰਦੇ ਦੀ ਰਸਮ ਦੀ ਘੋਰ ਨਿੰ ਦਾ ਕੀਤੀ। ਉਹ ਪਰਦੇ ਦੀ ਪ੍ਰਥਾ ਨੂੰ ਸਮਾਜ ਦੀ ਉੱਨਤੀ ਦੇ ਰਾਹ ਵਿਚ ਇਕ ਬਹੁਤ ਵੱਡੀ ਰੁਕਾਵਟ ਮੰਨਦੇ ਸਨ। ਇਸ ਲਈ ਉਨ੍ਹਾਂ ਨੇ ਇਸਤਰੀਆਂ ਦਾ ਬਿਨਾਂ ਪਰਦਾ ਕੀਤੇ ਲੰ ਗਰ ਦੀ ਸੇਵਾ ਕਰਨ ਅਤੇ ਸੰਗਤ ਵਿਚ ਬੈਠਣ ਦਾ ਹੁਕਮ ਦਿੱਤਾ। 6. ਨਸ਼ੀਲੀਆਂ ਵਸਤਾਂ ਦੀ ਨਿੰ ਦਾ-ਸ੍ਰੀ ਗੁਰੂ ਅਮਰਦਾਸ ਜੀ ਨੇ ਆਪਣੇ ਸਾਰੇ ਪੈਰੋਕਾਰਾਂ ਨੂੰ ਸਾਰੀਆਂ ਨਸ਼ੇ ਵਾਲੀਆਂ ਵਸਤੂਆਂ ਤੋਂ ਦੂਰ ਰਹਿਣ ਦਾ ਉਪਦੇਸ਼ ਦਿੱਤਾ। ਉਨ੍ਹਾਂ ਨੇ ਆਪਣੇ ਇਕ ਸ਼ਬਦ ਵਿਚ ਸ਼ਰਾਬ ਪੀਣ ਦੀ ਖ਼ਬ ਨਿੰ ਦਾ ਕੀਤੀ ਹੈ। ਗੁਰੂ ਜੀ ਗੁਰੂ ਨਾਨਕ ਦੇਵ ਜੀ ਵਾਂਗ ਅਜਿਹੀ ਸ਼ਰਾਬ ਦੀ ਵਰਤੋਂ ਕਰਨਾ ਚਾਹੁੰਦੇ ਸਨ, ਜਿਸ ਦਾ ਨਸ਼ਾ ਕਦੀ ਨਾ ਉੱਤਰੇ। ਉਹ ਨਸ਼ਾ ਬੇਹੋਸ਼ ਕਰਨ ਵਾਲਾ ਨਾ ਹੋਵੇ, ਸਗੋਂ ਸਮਾਜ ਸੇਵਾ ਦੇ ਲਈ ਮ੍ਰਿਤ ਕਰਨ ਵਾਲਾ ਹੋਣਾ ਚਾਹੀਦਾ ਹੈ। 7. ਸਿੱਖਾਂ ਵਿਚ ਭਾਈਚਾਰੇ ਦੀ ਭਾਵਨਾ-ਗੁਰੂ ਜੀ ਨੇ ਸਿੱਖਾਂ ਨੂੰ ਹੁਕਮ ਦਿੱਤਾ ਕਿ ਉਹ ਮਾਘੀ, ਦੀਵਾਲੀ ਅਤੇ ਵਿਸਾਖੀ ਵਰਗੇ ਤਿਉਹਾਰਾਂ ਨੂੰ ਇਕੱਠੇ ਮਿਲ ਕੇ ਨਵੀਂ ਪਰੰਪਰਾ ਅਨੁਸਾਰ ਮਨਾਇਆ ਕਰਨ। ਇਸ ਤਰ੍ਹਾਂ ਉਨ੍ਹਾਂ ਨੇ ਸਿੱਖਾਂ ਵਿਚ ਭਾਈਚਾਰੇ ਦੀ ਭਾਵਨਾ ਜਾਗ੍ਰਿਤ ਕਰਨ ਦਾ ਯਤਨ ਕੀਤਾ। 8. ਜਨਮ ਅਤੇ ਮੌਤ ਸੰਬੰਧੀ ਨਵੇਂ ਰਿਵਾਜ-ਗੁਰੂ ਅਮਰਦਾਸ ਜੀ ਨੇ ਸਿੱਖਾਂ ਨੂੰ ਮੌਤ, ਜਨਮ ਅਤੇ ਵਿਆਹ ਦੇ ਮੌਕਿਆਂ ‘ਤੇ ਨਵੇਂ ਰਿਵਾਜਾਂ ਦਾ ਪਾਲਣ ਕਰਨ ਨੂੰ ਕਿਹਾ। ਇਹ ਰਿਵਾਜ ਹਿੰਦੁਆਂ ਦੇ ਰੀਤੀ-ਰਿਵਾਜਾਂ ਤੋਂ ਬਿਲਕੁਲ ਵੱਖ ਸਨ। ਇਸ ਤਰ੍ਹਾਂ ਗੁਰੂ ਸਾਹਿਬਾਨ ਨੇ ਸਿੱਖ ਧਰਮ ਨੂੰ ਅਲੱਗ ਪਹਿਚਾਣ ਪ੍ਰਦਾਨ ਕੀਤੀ। ਸੱਚ ਤਾਂ ਇਹ ਹੈ ਕਿ ਗੁਰੂ ਅਮਰਦਾਸ ਜੀ ਦੇ ਆਪਣੇ ਕੰਮਾਂ ਨਾਲ ਸਿੱਖ ਧਰਮ ਨੂੰ ਇਕ ਨਵਾਂ ਬਲ ਮਿਲਿਆ।

Exam Tips:

a) ਸਮਾਜ ਸੁਧਾਰ ਦੀਆਂ ਚਾਰ ਦਲੀਲਾਂ ਵੱਖ-ਵੱਖ ਪੈਰਿਆਂ ਵਿਚ ਲਿਖੋ।

 

Step-by-Step Textbook Answers: Class 9 SST History Punjabi Medium Chapter 03 ਸਿੱਖ ਧਰਮ ਦਾ ਵਿਕਾਸ (1539 ਈ:-1581 ਈ:)

Textbook Solutions for Class 9 SST History Punjabi Medium Chapter 03 ਸਿੱਖ ਧਰਮ ਦਾ ਵਿਕਾਸ (1539 ਈ:-1581 ਈ:)

Review comprehensive exercise answers for Class 9 SST History Punjabi Medium Chapter 03 ਸਿੱਖ ਧਰਮ ਦਾ ਵਿਕਾਸ (1539 ਈ:-1581 ਈ:). Fully updated to match current Punjab Board syllabus guidelines, these textbook solutions help students verify their work and maintain accurate study notes.

Mastering Theoretical and Practical Questions

Beyond providing final answers, these guides offer step-by-step breakdowns for complex queries in the Class 9 SST History module. This approach helps students balance theoretical depth with practical problem-solving skills required for Punjab Board exams.

Effective Self-Study and Homework Assistance

Consistent practice with these solution guides cultivates faster problem-solving habits and clearer logical structuring. For a complete preparation experience, pair these textbook answers with our dedicated revision notes and sample papers for Class 9 SST History.

FAQs

Where can I find the latest PSEB 9th Class SST Solutions History Chapter 3 ਸਿੱਖ ਧਰਮ ਦਾ ਵਿਕਾਸ (1539 ਈ:-1581 ਈ:) for the 2026-27 session?

The complete and updated PSEB 9th Class SST Solutions History Chapter 3 ਸਿੱਖ ਧਰਮ ਦਾ ਵਿਕਾਸ (1539 ਈ:-1581 ਈ:) is available for free on StudiesToday.com. These solutions for Class 9 SST History are as per latest Punjab Board curriculum.

Are the SST History Punjab Board solutions for Class 9 updated for the new 50% competency-based exam pattern?

Yes, our experts have revised the PSEB 9th Class SST Solutions History Chapter 3 ਸਿੱਖ ਧਰਮ ਦਾ ਵਿਕਾਸ (1539 ਈ:-1581 ਈ:) as per 2026 exam pattern. All textbook exercises have been solved and have added explanation about how the SST History concepts are applied in case-study and assertion-reasoning questions.

How do these Class 9 Punjab Board solutions help in scoring 90% plus marks?

Toppers recommend using Punjab Board language because Punjab Board marking schemes are strictly based on textbook definitions. Our PSEB 9th Class SST Solutions History Chapter 3 ਸਿੱਖ ਧਰਮ ਦਾ ਵਿਕਾਸ (1539 ਈ:-1581 ਈ:) will help students to get full marks in the theory paper.

Do you offer PSEB 9th Class SST Solutions History Chapter 3 ਸਿੱਖ ਧਰਮ ਦਾ ਵਿਕਾਸ (1539 ਈ:-1581 ਈ:) in multiple languages like Hindi and English?

Yes, we provide bilingual support for Class 9 SST History. You can access PSEB 9th Class SST Solutions History Chapter 3 ਸਿੱਖ ਧਰਮ ਦਾ ਵਿਕਾਸ (1539 ਈ:-1581 ਈ:) in both English and Hindi medium.

Is it possible to download the SST History Punjab Board solutions for Class 9 as a PDF?

Yes, you can download the entire PSEB 9th Class SST Solutions History Chapter 3 ਸਿੱਖ ਧਰਮ ਦਾ ਵਿਕਾਸ (1539 ਈ:-1581 ਈ:) in printable PDF format for offline study on any device.