PSEB 9th Class SST Solutions Geography Chapter 6 ਜਨਸੰਖਿਆ ਜਾਂ ਵਲੋਂ

Step-by-Step Textbook Solutions for Class 9 SST Geography Punjabi Medium Chapter 06 ਜਨਸੰਖਿਆ ਜਾਂ ਵਲੋਂ

Review structured textbook solutions for Class 9 SST Geography Punjabi Medium Chapter 06 ਜਨਸੰਖਿਆ ਜਾਂ ਵਲੋਂ. Built according to Punjab Board guidelines for the 2026-27 academic year, these downloadable answers support daily revision and problem-solving accuracy.

Download Punjabi Medium Chapter 06 ਜਨਸੰਖਿਆ ਜਾਂ ਵਲੋਂ Textbook Solutions PDF

View or download the dedicated Punjabi Medium Chapter 06 ਜਨਸੰਖਿਆ ਜਾਂ ਵਲੋਂ solution resource below. Engaging with these textbook answers under focused study conditions ensures continuous academic progress and mastery of the 2026-27 curriculum for SST Geography.

(ਅ) ਹੇਠਾਂ ਲਿਖੇ ਪ੍ਰਸ਼ਨਾਂ ਦੇ ਉੱਤਰ ਇਕ-ਦੋ ਸ਼ਬਦਾਂ ਤੋਂ ਇਕ ਵਾਕ ਵਿਚ ਦਿਓ

Question 3: 1. ਇਨ੍ਹਾਂ ਵਿਚੋਂ ਕਿਹੜੇ ਰਾਜਾਂ ਦੀ ਵਸੋਂ ਘਣਤਾ 2011 ਦੀ ਜਨਗਣਨਾ ਅਨੁਸਾਰ ਸਭ ਤੋਂ ਵੱਧ ਹੈ ? (i) ਉੱਤਰ ਪ੍ਰਦੇਸ਼ (ii) ਬਿਹਾਰ (iii) ਬੰਗਾਲ (iv) ਕੇਰਲ ।
2. ਇਕ ਸਥਾਨ ਤੋਂ ਨਵੀਂ ਥਾਂ ਜਾ ਕੇ ਵਸਣ ਦੀ ਕਿਰਿਆ ਨੂੰ ਕੀ ਕਿਹਾ ਜਾਂਦਾ ਹੈ ? (i) ਆਵਾਸ (ii) ਸੁਤੰਤਰਤਾ (iii) ਸ਼ਹਿਰੀਕਰਨ (iv) ਪਰਵਾਸ ।
3. ਸੰਨ 2011 ਦੀ ਜਨਗਣਨਾ ਅਨੁਸਾਰ ਪੰਜਾਬ ਦੇ ਕਿੰਨੇ ਫੀਸਦੀ ਕਾਮੇ ਖੇਤੀ ‘ਤੇ ਸੰਬੰਧਿਤ ਕਿੱਤਿਆਂ ਵਿੱਚ ਹਨ ? (i) 35.5 (ii) 40.5 (iii) 30.5 (iv) 27.5 ।

Answer:

1. ਬਿਹਾਰ ।
2. ਪਰਵਾਸ ।
3. 35.5 । (ਪਾਠ-ਪੁਸਤਕ ਅਨੁਸਾਰ)

Exam Tips:

a) ਤਿੰਨੇ ਉਪ-ਪ੍ਰਸ਼ਨਾਂ ਦੇ ਉੱਤਰ ਕ੍ਰਮ ਵਿਚ ਯਾਦ ਰੱਖੋ; ਪੰਜਾਬ ਦੇ ਖੇਤੀ ਕਾਮਿਆਂ ਦੀ ਫ਼ੀਸਦੀ ਦੀ ਪੁਸ਼ਟੀ ਅੰਕੜਿਆਂ ਨਾਲ ਕਰੋ।

 

ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਇਕ ਸ਼ਬਦ ਤੋਂ ਇੱਕ ਵਾਕ ਤੱਕ ਦੀ ਲੰਬਾਈ ਵਿੱਚ ਦਿਓ ।

Question 4: ਮਾਦਾ ਭਰੂਣ ਹੱਤਿਆ ਤੋਂ ਕੀ ਭਾਵ ਹੈ?

Answer:

ਮਾਂ ਦੀ ਕੁੱਖ ਵਿੱਚ ਹੀ ਮਾਦਾ ਭਰੂਣ ਖ਼ਤਮ ਕਰਨ ਨੂੰ ਮਾਦਾ ਭਰੂਣ ਹੱਤਿਆ ਕਹਿੰਦੇ ਹਨ। ਇਸ ਨਾਲ ਲਿੰਗ ਅਨੁਪਾਤ ਘੱਟ ਜਾਂਦਾ ਹੈ।

Exam Tips:

a) ਮਾਦਾ ਭਰੂਣ ਹੱਤਿਆ ਦੀ ਪਰਿਭਾਸ਼ਾ ਅਤੇ ਇਸ ਦਾ ਲਿੰਗ-ਅਨੁਪਾਤ ਉੱਤੇ ਅਸਰ ਯਾਦ ਰੱਖੋ।

 

Question 5: ਦੇਸ਼ ਦਾ ਸਮਾਜਿਕ ਤੇ ਆਰਥਿਕ ਵਿਕਾਸ ਪਤਾ ਕਰਨ ਲਈ ਜ਼ਰੂਰੀ ਤੱਤ ਕਿਹੜੇ-ਕਿਹੜੇ ਹਨ?

Answer:

ਸਾਖ਼ਰਤਾ, ਸਿਹਤ, ਆਮਦਨੀ ਆਦਿ ਕਿਸੇ ਦੇਸ਼ ਦਾ ਸਮਾਜਿਕ ਅਤੇ ਆਰਥਿਕ ਵਿਕਾਸ ਪਤਾ ਕਰਨ ਲਈ ਜ਼ਰੂਰੀ ਤੱਤ ਹਨ।

Exam Tips:

a) ਸਮਾਜਿਕ ਤੇ ਆਰਥਿਕ ਵਿਕਾਸ ਦੇ ਤਿੰਨ ਮੁੱਖ ਤੱਤ (ਸਾਖ਼ਰਤਾ, ਸਿਹਤ, ਆਮਦਨੀ) ਯਾਦ ਰੱਖੋ।

 

Question 6: ਕਿਸੇ ਥਾਂ ਦੀ ਵਸੋਂ ਵਾਧਾ ਫ਼ੀਸਦੀ ਕਿਵੇਂ ਪਤਾ ਕੀਤੀ ਜਾਂਦੀ ਹੈ?

Answer:

ਵਾਧਾ ਫ਼ੀਸਦੀ = (ਅੰਤਿਮ ਵਸੋਂ − ਸ਼ੁਰੂਆਤੀ ਵਸੋਂ) ÷ ਸ਼ੁਰੂਆਤੀ ਵਸੋਂ × 100 ।

Exam Tips:

a) ਵਸੋਂ ਵਾਧਾ ਫ਼ੀਸਦੀ ਦਾ ਫਾਰਮੂਲਾ ਅਤੇ ਇਕਾਈ (%) ਯਾਦ ਰੱਖੋ।

 

Question 7: ਵਿਸ਼ਵ ਜਨਸੰਖਿਆ ਦਿਵਸ ਕਦੋਂ ਮਨਾਇਆ ਜਾਂਦਾ ਹੈ?

Answer:

ਵਿਸ਼ਵ ਜਨਸੰਖਿਆ ਦਿਵਸ 11 ਜੁਲਾਈ ਨੂੰ ਮਨਾਇਆ ਜਾਂਦਾ ਹੈ।

Exam Tips:

a) ਵਿਸ਼ਵ ਜਨਸੰਖਿਆ ਦਿਵਸ ਦੀ ਤਾਰੀਖ (11 ਜੁਲਾਈ) ਯਾਦ ਰੱਖੋ।

 

(ਇ) ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਸੰਖੇਪ ਵਿਚ ਦਿਓ

Question 1: ਜਨਸੰਖਿਆ ਪੱਖੋਂ ਭਾਰਤ ਦੀ ਸੰਸਾਰ ਵਿੱਚ ਸਥਿਤੀ ਉੱਤੇ ਇੱਕ ਨੋਟ ਲਿਖੋ।

Answer:

2011 ਦੀ ਜਨਸੰਖਿਆ ਗਣਨਾ ਦੇ ਅਨੁਸਾਰ ਭਾਰਤ ਦੀ ਜਨਸੰਖਿਆ 1,21,05,69,573 ਅਰਥਾਤ 121 ਕਰੋੜ ਤੋਂ ਕੁੱਝ ਵੱਧ ਸੀ। ਜੇਕਰ ਅਸੀਂ 2016 ਦੇ ਅਨੁਮਾਨਿਤ ਅੰਕੜਿਆਂ ਵੱਲ ਦੇਖੀਏ ਤਾਂ ਇਹ 132 ਕਰੋੜ ਤੱਕ ਪਹੁੰਚ ਗਈ ਹੈ। ਇਸੇ ਸਮੇਂ ਪੂਰੀ ਦੁਨੀਆ ਦੀ ਜਨਸੰਖਿਆ ਲਗਭਗ 742 ਕਰੋੜ ਤੋਂ ਵੱਧ ਸੀ। ਭਾਰਤ ਦਾ ਖੇਤਰਫਲ 32 ਲੱਖ 87 ਹਜ਼ਾਰ ਵਰਗ ਕਿਲੋਮੀਟਰ ਹੈ ਜੋ ਖੇਤਰਫ਼ਲ ਦੇ ਪੱਖੋਂ ਸੰਸਾਰ ਵਿੱਚ ਸੱਤਵੇਂ ਸਥਾਨ ਉੱਤੇ ਆਉਂਦਾ ਹੈ ਅਤੇ ਇਹ 2.4% ਹੀ ਬਣਦਾ ਹੈ । ਪਰ ਜੇਕਰ ਅਸੀਂ ਜਨਸੰਖਿਆ ਦੇ ਪੱਖ ਤੋਂ ਤੁਲਨਾ ਕਰੀਏ ਤਾਂ ਸਾਡਾ ਸੰਸਾਰ ਵਿੱਚ ਦੂਜਾ ਸਥਾਨ ਹੈ ਅਤੇ ਸਾਡੇ ਦੇਸ਼ ਵਿੱਚ ਸੰਸਾਰ ਦੀ ਕੁੱਲ ਜਨਸੰਖਿਆ ਦਾ 17.2% ਵਸਦਾ ਹੈ। ਇਸ ਸਮੇਂ ਦੁਨੀਆ ਦੇ ਲਗਭਗ ਛੇ ਲੋਕਾਂ ਵਿੱਚੋਂ ਇਕ ਭਾਰਤੀ ਹੈ। (ਪਾਠ-ਪੁਸਤਕ ਅਨੁਸਾਰ)

Exam Tips:

a) ਭਾਰਤ ਦੀ ਵਸੋਂ, ਖੇਤਰਫਲ ਅਤੇ ਵਿਸ਼ਵ ਵਿਚ ਸਥਾਨ ਦੀ ਤੁਲਨਾ ਲਿਖੋ; 2016 ਦੇ ਅੰਕੜੇ ਅਨੁਮਾਨ ਹਨ।

 

Question 2: ਪੰਜਾਬ ਦਾ ਇੱਕ ਵਾਸੀ, ਵਸੋਂ ਘਣਤਾ, ਲਿੰਗ ਅਨੁਪਾਤ ਅਤੇ ਸਾਖ਼ਰਤਾ ਦੇ ਪੱਖੋਂ ਕਿੰਨਵੇਂ ਸਥਾਨ ‘ਤੇ ਹੋਵੇਗਾ?

Answer:

1. ਅਬਾਦੀ ਪੱਖ ਤੋਂ ਪੰਜਾਬ ਦਾ ਭਾਰਤ ਵਿੱਚ 15ਵਾਂ ਸਥਾਨ ਹੈ ਅਤੇ ਇਸਦੀ ਜਨਸੰਖਿਆ 2,77,43,338 ਹੈ।
2. ਵਸੋਂ ਘਣਤਾ ਦੇ ਪੱਖ ਤੋਂ ਪੰਜਾਬ ਦੀ ਵਸੋਂ ਘਣਤਾ 2011 ਵਿੱਚ 551 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ਸੀ ਜੋ ਕਿ 2001 ਵਿੱਚ 484 ਵਿਅਕਤੀ ਸੀ।
3. ਲਿੰਗ ਅਨੁਪਾਤ ਦੇ ਪੱਖ ਤੋਂ ਪੰਜਾਬ ਦਾ ਲਿੰਗ ਅਨੁਪਾਤ 2011 ਵਿੱਚ 1000 : 895 ਜੋ ਕਿ ਕਾਫ਼ੀ ਘੱਟ ਹੈ। ਪੰਜਾਬ ਵਿੱਚ ਬੱਚਾ ਲਿੰਗ ਅਨੁਪਾਤ 2011 ਵਿੱਚ 1000 : 846 ਸੀ।
4. ਪੰਜਾਬ ਦੀ ਸਾਖ਼ਰਤਾ ਦਰ 75.8% ਹੈ ਜੋ ਕਿ ਪੂਰੇ ਦੇਸ਼ ਵਿੱਚ 14ਵੇਂ ਸਥਾਨ ਉੱਤੇ ਹੈ। (ਪਾਠ-ਪੁਸਤਕ ਅਨੁਸਾਰ)

Exam Tips:

a) ਪੰਜਾਬ ਦੀ ਵਸੋਂ, ਘਣਤਾ ਅਤੇ ਲਿੰਗ-ਅਨੁਪਾਤ ਦੇ ਅੰਕੜੇ ਨਾਲ-ਨਾਲ ਯਾਦ ਰੱਖੋ।

 

Question 3: ਪਰਵਾਸ ਦੇ ਕੀ-ਕੀ ਮੁੱਖ ਕਾਰਨ ਹੋ ਸਕਦੇ ਹਨ?

Answer:

ਰੋਜ਼ਗਾਰ ਦੀ ਭਾਲ ਵਿੱਚ ਪ੍ਰਵਾਸ ਕਰਨਾ ਖੇਤੀ ਕਰਨ ਲਈ ਜ਼ਮੀਨ ਨੂੰ ਲੱਭਣ ਲਈ ਪ੍ਰਵਾਸ ਕਰਨਾ। ਧਾਰਮਿਕ ਸੁਤੰਤਰਤਾ ਦੇ ਲਈ ਪਰਵਾਸ ਕਰਨਾ । ਵੱਧ ਕਮਾਈ ਦੀ ਆਸ ਵਿੱਚ ਪ੍ਰਵਾਸ ਕਰਨਾ। ਮਜਬੂਰੀ ਵਿੱਚ ਪਰਵਾਸ ਕਰਨਾ। ਰਾਜਨੀਤਿਕ ਸੁਤੰਤਰਤਾ ਲਈ ਪ੍ਰਵਾਸ ਕਰਨਾ। ਵਿਆਹ ਕਰਵਾਉਣ ਲਈ ਆਪਣਾ ਖੇਤਰ ਛੱਡ ਦੇਣਾ। ਵਧੀਆ ਸੁਵਿਧਾਵਾਂ ਲਈ ਪਿੰਡਾਂ ਤੋਂ ਸ਼ਹਿਰਾਂ ਨੂੰ ਪ੍ਰਵਾਸ ਕਰਨਾ।

Exam Tips:

a) ਪਰਵਾਸ ਦੇ ਕਾਰਨ ਘੱਟੋ-ਘੱਟ ਪੰਜ ਬਿੰਦੂਆਂ ਵਿਚ ਲਿਖੋ।

 

Question 4: ਸਾਖ਼ਰਤਾ ਦਰ ਕਿਵੇਂ ਪਤਾ ਲੱਗਦੀ ਹੈ? ਸਾਖਰਤਾ ਪੱਖੋਂ ਪੰਜਾਬ ਕਿਹੜੇ ਮੁੱਖ ਰਾਜਾਂ ਤੋਂ ਪੱਛੜਿਆ ਹੈ?

Answer:

ਭਾਰਤ ਵਿੱਚ ਜਨਗਣਨਾ ਦੇ ਉਦੇਸ਼ ਨਾਲ ਜਿਹੜਾ ਵਿਅਕਤੀ ਕਿਸੇ ਵੀ ਭਾਰਤੀ ਭਾਸ਼ਾ ਨੂੰ ਪੜ-ਲਿਖ ਸਕਦਾ ਹੈ, ਉਹ ਸਾਖ਼ਰ ਜਾਂ ਪੜ੍ਹਿਆ-ਲਿਖਿਆ ਹੈ। 1991 ਵਿੱਚ ਇਹ ਫ਼ੈਸਲਾ ਕੀਤਾ ਗਿਆ ਕਿ 7 ਸਾਲ ਤੋਂ ਘੱਟ ਉਮਰ ਵਾਲੇ ਸਾਰੇ ਬੱਚਿਆਂ ਨੂੰ ਅਨਪੜ੍ਹ ਮੰਨਿਆ ਜਾਵੇਗਾ। ਇਹ ਨਿਰਣਾ 2001 ਅਤੇ 2011 ਦੀ ਜਨਗਣਨਾ ਵਿੱਚ ਵੀ ਲਾਗੂ ਕੀਤਾ ਗਿਆ। ਸਾਖਰਤਾ ਦਰ ਪਤਾ ਕਰਨ ਦਾ ਇੱਕ ਫਾਰਮੂਲਾ ਹੁੰਦਾ ਹੈ ਅਤੇ ਉਹ ਹੈ :
ਸਾਖਰਤਾ ਦਰ = ਜੇਕਰ ਅਸੀਂ ਭਾਰਤ ਵਿੱਚ ਪੰਜਾਬ ਦੀ ਸਾਖ਼ਰਤਾ ਦਰ ਦੀ ਸਥਿਤੀ ਦੇਖੀਏ ਤਾਂ ਇਹ ਚੌਦਵੇਂ ਨੰਬਰ ਉੱਤੇ ਆਉਂਦਾ ਹੈ। ਪੰਜਾਬ ਦੀ ਸਾਖ਼ਰਤਾ ਦਰ 75.8% ਹੈ। ਇਹ ਕੇਰਲੇ (94%), ਮਿਜ਼ੋਰਮ (91.3%), ਗੋਆ (88.7%), ਤ੍ਰਿਪੁਰਾ (87.2%) ਆਦਿ ਰਾਜਾਂ ਤੋਂ ਕਾਫੀ ਪਿੱਛੇ ਹੈ।

Exam Tips:

a) ਸਾਖ਼ਰਤਾ ਦੀ ਪਰਿਭਾਸ਼ਾ ਅਤੇ ਮਾਪਣ ਦਾ ਢੰਗ ਯਾਦ ਰੱਖੋ; ਪੰਜਾਬ ਦੇ ਪਛੜਨ ਵਾਲੇ ਰਾਜਾਂ ਦੀ ਤੁਲਨਾ ਕਰੋ।

 

Question 5: ਪੰਜਾਬ ਦੀ ਪੇਂਡੂ ਸ਼ਹਿਰੀ ਵਸੋਂ ਵੰਡ ‘ਤੇ ਨੋਟ ਲਿਖੋ।

Answer:

ਪੰਜਾਬ ਦੀ ਕੁੱਲ ਜਨਸੰਖਿਆ 2,77,43,338 ਹੈ ਅਤੇ ਇਸ ਵਿੱਚੋਂ 1,03,99,146 ਵਿਅਕਤੀ ਸ਼ਹਿਰਾਂ ਵਿੱਚ ਰਹਿੰਦੇ ਹਨ ਅਤੇ 1,73,44,192 ਵਿਅਕਤੀ ਪਿੰਡਾਂ ਵਿੱਚ ਰਹਿੰਦੇ ਹਨ। ਇਸ ਤਰਾਂ 37.5% ਲੋਕ ਸ਼ਹਿਰਾਂ ਵਿੱਚ ਅਤੇ 62.5% ਲੋਕ ਪਿੰਡਾਂ ਵਿੱਚ ਰਹਿੰਦੇ ਹਨ । ਸ਼ਹਿਰਾਂ ਦੀ ਜਨਸੰਖਿਆ 2001 ਦੀ ਜਨਗਣਨਾ ਅਨੁਸਾਰ 33.9% ਜੋ 2011 ਵਿੱਚ 37.5% ਹੋ ਗਈ ਹੈ। ਅਸਲ ਵਿੱਚ ਸ਼ਹਿਰਾਂ ਵਿੱਚ ਵੱਧ ਸੁਵਿਧਾਵਾਂ, ਪੜ੍ਹਾਈ-ਲਿਖਾਈ ਅਤੇ ਰੁਜ਼ਗਾਰ ਦੇ ਵੱਧ ਮੌਕੇ ਹੁੰਦੇ ਹਨ ਜਿਸ ਕਰਕੇ ਸ਼ਹਿਰਾਂ ਦੀ ਜਨਸੰਖਿਆ ਤੇਜ਼ੀ ਨਾਲ ਵੱਧ ਰਹੀ ਹੈ। 2001 ਤੋਂ 2011 ਦੇ ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਵਿੱਚ ਸਭ ਤੋਂ ਵੱਧ ਸ਼ਹਿਰੀਕਰਣ ਹੋਇਆ ਹੈ ਜਿੱਥੇ 54.8% ਲੋਕ ਸ਼ਹਿਰਾਂ ਵਿੱਚ ਰਹਿੰਦੇ ਹਨ । ਤਰਨਤਾਰਨ ਵਿੱਚ ਸਿਰਫ਼ 12.7% ਲੋਕ ਹੀ ਸ਼ਹਿਰਾਂ ਵਿੱਚ ਰਹਿੰਦੇ ਹਨ, ਬਾਕੀ 87.3% ਲੋਕ ਪਿੰਡਾਂ ਦੇ ਵਸਨੀਕ ਹਨ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਹੌਲੀ-ਹੌਲੀ ਸ਼ਹਿਰਾਂ ਦੀ ਜਨਸੰਖਿਆ ਵੱਧ ਰਹੀ ਹੈ। (ਪਾਠ-ਪੁਸਤਕ ਅਨੁਸਾਰ)

Exam Tips:

a) ਪੇਂਡੂ-ਸ਼ਹਿਰੀ ਵਸੋਂ ਦੇ ਅੰਕੜੇ ਅਤੇ ਪ੍ਰਤੀਸ਼ਤ ਦੋਵੇਂ ਯਾਦ ਰੱਖੋ।

 

Question 6: ਕੌਮੀ ਜਨਸੰਖਿਆ ਨੀਤੀ 2000 ਤੋਂ ਜਾਣੂ ਕਰਵਾਓ।

Answer:

ਸੰਨ 2000 ਵਿੱਚ ਭਾਰਤ ਸਰਕਾਰ ਨੇ ਕਈ ਉਦੇਸ਼ਾਂ ਨੂੰ ਮੁੱਖ ਰੱਖ ਕੇ ਕੌਮੀ ਜਨਸੰਖਿਆ ਨੀਤੀ ਦਾ ਨਿਰਮਾਣ ਕੀਤਾ, ਜਿਸ ਦੇ ਉਦੇਸ਼ਾਂ ਦਾ ਵਰਣਨ ਹੇਠਾਂ ਦਿੱਤਾ ਹੈ-
14 ਸਾਲ ਦੀ ਉੱਮਰ ਤੱਕ ਦੇ ਬੱਚਿਆਂ ਨੂੰ ਲਾਜ਼ਮੀ ਅਤੇ ਮੁਫ਼ਤ ਸਿੱਖਿਆ ਦੇਣਾ। ਪਾਇਮਰੀ ਅਤੇ ਸੈਕੰਡਰੀ ਪੱਧਰ ਉੱਤੇ ਪੜ੍ਹਾਈ ਛੱਡਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਘੱਟ ਕਰਨਾ । ਬਾਲ ਮੌਤ ਦਰ ਨੂੰ 30 ਪ੍ਰਤੀ 1000 ਤੱਕ ਲੈ ਕੇ ਆਉਣਾ। ਮਾਤਾ ਮੌਤ ਦਰ ਨੂੰ ਇੱਕ ਲੱਖ ਜਨਮ ਪਿੱਛੇ 100 ਤੋਂ ਘੱਟ ਕਰਨਾ। ਛੋਟੇ ਪਰਿਵਾਰ ਨੂੰ ਪ੍ਰਾਥਮਿਕਤਾ ਦੇਣਾ। ਲੜਕੀਆਂ ਨੂੰ 18 ਸਾਲ ਤੋਂ ਪਹਿਲਾਂ ਵਿਆਹ ਨਾ ਕਰਨ ਲਈ ਪ੍ਰੋਤਸਾਹਿਤ ਕਰਨਾ। ਬੱਚਿਆਂ ਦੇ ਜਨਮ ਸੰਸਥਾਵਾਂ ਅਤੇ ਟਰੇਂਡ ਵਿਅਕਤੀਆਂ ਵਲੋਂ ਕਰਵਾਉਣ ਉੱਤੇ ਜ਼ੋਰ ਦੇਣਾ। 2045 ਤੱਕ ਸਥਿਰੇ ਜਨਸੰਖਿਆ ਦਾ ਟੀਚਾ ਪ੍ਰਾਪਤ ਕਰਨਾ।

Exam Tips:

a) ਕੌਮੀ ਜਨਸੰਖਿਆ ਨੀਤੀ 2000 ਦੇ ਮੁੱਖ ਉਦੇਸ਼ ਬਿੰਦੂਆਂ ਵਿਚ ਯਾਦ ਰੱਖੋ।

 

(ਸ) ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਵਿਸਥਾਰਪੂਰਵਕ ਦਿਓ-

Question 1: ਕਿਸ਼ੋਰ ਉਮਰ ਦੇ ਵਰਗ ਨੂੰ ਕੀ-ਕੀ ਨਿਵੇਕਲੀਆਂ ਔਕੜਾਂ ਹੋ ਸਕਦੀਆਂ ਹਨ?

Answer:

ਜਦੋਂ ਇੱਕ ਬੱਚਾ 10 ਸਾਲ ਦੀ ਉਮਰ ਪਾਰ ਕਰ ਜਾਂਦਾ ਹੈ ਤਾਂ ਉਹ ਕਿਸ਼ੋਰ ਅਵਸਥਾ ਵਿੱਚ ਸ਼ਾਮਲ ਹੋ ਜਾਂਦਾ ਹੈ। ਇਹ ਅਵਸਥਾ 10 ਸਾਲ ਤੋਂ 19 ਸਾਲ ਤੱਕ ਚਲਦੀ ਹੈ। ਇਸ ਅਵਸਥਾ ਵਿੱਚ ਬੱਚੇ ਵਿੱਚ ਬਹੁਤ ਸਾਰੇ ਸਰੀਰਿਕ ਅਤੇ ਮਾਨਸਿਕ ਪਰਿਵਰਤਨ ਆਉਂਦੇ ਹਨ ਜਿਸ ਕਰਕੇ ਉਨ੍ਹਾਂ ਨੂੰ ਬਹੁਤ ਸਾਰੀਆਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਨ੍ਹਾਂ ਦਾ ਵਰਣਨ ਇਸ ਪ੍ਰਕਾਰ ਹੈ –
1. ਬਾਲ ਵਿਆਹ-ਦੇਸ਼ ਦੇ ਕਈ ਭਾਗਾਂ ਵਿੱਚ ਅੱਜ ਵੀ ਬਾਲ ਵਿਆਹ ਪ੍ਰਚਲਿਤ ਹਨ ਜਿਸ ਕਰਕੇ ਇਸ ਉਮਰ ਵਿਚ ਆਉਂਦੇ ਹੀ ਉਨ੍ਹਾਂ ਦਾ ਵਿਆਹ ਕਰ ਦਿੱਤਾ ਜਾਂਦਾ ਹੈ, ਜਿਸ ਕਾਰਨ ਉਨ੍ਹਾਂ ਦਾ ਸਰੀਰਿਕ ਅਤੇ ਮਾਨਸਿਕ ਵਿਕਾਸ ਰੁੱਕ ਜਾਂਦਾ ਹੈ ਅਤੇ ਉਨ੍ਹਾਂ ਨੂੰ ਪੜ੍ਹਨ ਦਾ ਮੌਕਾ ਵੀ ਨਹੀਂ ਮਿਲ ਪਾਉਂਦਾ।
2. ਬਾਲ ਮਜ਼ਦੂਰੀ-ਦੇਸ਼ ਦੀ ਬਹੁਤ ਵੱਡੀ ਜਨਸੰਖਿਆ ਅੱਜ ਵੀ ਗਰੀਬੀ ਰੇਖਾ ਤੋਂ ਥੱਲੇ ਰਹਿੰਦੀ ਹੈ। ਇਸ ਕਰਕੇ ਘਰ ਦੇ ਬੱਚਿਆਂ ਨੂੰ ਘਰ ਦਾ ਖ਼ਰਚਾ ਚਲਾਉਣ ਲਈ ਮਜ਼ਦੂਰੀ ਜਾਂ ਕੋਈ ਹੋਰ ਕੰਮ ਕਰਨਾ ਪੈਂਦਾ ਹੈ। ਇਸ ਤਰ੍ਹਾਂ ਪੜ੍ਹਨ ਦੀ ਉਮਰ ਵਿੱਚ ਉਹਨਾਂ ਉੱਤੇ ਘਰ ਚਲਾਉਣ ਦਾ ਦਬਾਅ ਪੈ ਜਾਂਦਾ ਹੈ।
3. ਨਸ਼ੀਲੀਆਂ ਦਵਾਈਆਂ ਦੀ ਵਰਤੋਂ-ਇਸ ਉਮਰ ਵਿੱਚ ਬੱਚੇ ਬਹੁਤ ਜਲਦੀ ਕੁਰਾਹੇ ਪੈ ਜਾਂਦੇ ਹਨ ਅਤੇ ਕਈ ਬੱਚੇ । ਤਾਂ ਹੋਰਾਂ ਨੂੰ ਦੇਖ ਕੇ ਨਸ਼ੇ ਵੀ ਕਰਨ ਲੱਗ ਜਾਂਦੇ ਹਨ। ਇਸ ਨਾਲ ਉਨਾਂ ਦਾ ਭਵਿੱਖ ਖਰਾਬ ਹੋ ਜਾਂਦਾ ਹੈ।
4. ਮਾੜੀ ਖ਼ੁਰਾਕ-ਇਸ ਉਮਰ ਵਿੱਚ ਸਰੀਰਿਕ ਅਤੇ ਮਾਨਸਿਕ ਵਾਧੇ ਲਈ ਚੰਗੀ ਖੁਰਾਕ ਦੀ ਲੋੜ ਹੁੰਦੀ ਹੈ ਪਰ ਗ਼ਰੀਬੀ ਦੇ ਕਾਰਨ ਉਨ੍ਹਾਂ ਨੂੰ ਚੰਗੀ ਖ਼ੁਰਾਕ ਮਿਲ ਨਹੀਂ ਪਾਂਦੀ। ਇਸ ਕਰਕੇ ਮਾੜੀ ਖ਼ੁਰਾਕ ਨਾਲ ਗੁਜ਼ਾਰਾ ਕਰਨਾ ਪੈਂਦਾ ਹੈ ਅਤੇ ਚੰਗੀ ਤਰ੍ਹਾਂ ਸਰੀਰਿਕ ਵਾਧਾ ਨਹੀਂ ਹੋ ਪਾਂਦਾ
5. ਸਕੂਲਾਂ ਤੋਂ ਹੱਟਣਾ-ਇਸ ਉਮਰ ਵਿੱਚ ਬੱਚੇ ਪੜਦੇ-ਲਿਖਦੇ ਹਨ ਅਤੇ ਆਪਣਾ ਭਵਿੱਖ ਬਣਾਉਂਦੇ ਹਨ, ਪਰ ਇਹ । ਦੇਖਿਆ ਗਿਆ ਹੈ ਕਿ ਬਹੁਤ ਸਾਰੇ ਮਾਪੇ ਆਪਣੇ ਬੱਚਿਆਂ ਨੂੰ ਸਕੂਲਾਂ ਵਿੱਚੋਂ ਹੀ ਕੱਢ ਲੈਂਦੇ ਹਨ ਅਤੇ ਕਿਸੇ ਕੰਮ ਕਰਨ ਉੱਤੇ ਪਾ ਦਿੰਦੇ ਹਨ ਤਾਂ ਕਿ ਘਰ ਵਿੱਚ ਪੈਸੇ ਆ ਸਕਣ।
6. ਖੂਨ ਦੀ ਕਮੀ-ਮਾੜੀ ਖ਼ੁਰਾਕ ਕਾਰਨ ਉਨ੍ਹਾਂ ਵਿੱਚ ਖੂਨ ਦੀ ਕਮੀ ਵੀ ਹੋ ਜਾਂਦੀ ਹੈ ਜਿਸ ਕਰਕੇ ਉਹ ਆਪਣੀ ਪ੍ਰਤਿਭਾ ਦਾ ਸਹੀ ਤਰੀਕੇ ਨਾਲ ਉਪਯੋਗ ਨਹੀਂ ਕਰ ਪਾਉਂਦੇ।

Exam Tips:

a) ਕਿਸ਼ੋਰ ਅਵਸਥਾ (10 ਤੋਂ 19 ਸਾਲ) ਦੀਆਂ ਔਕੜਾਂ ਨੂੰ ਸਰੀਰਿਕ, ਮਾਨਸਿਕ ਤੇ ਸਮਾਜਿਕ ਵੰਡ ਵਿਚ ਲਿਖੋ।

 

Question 2: ਪਰਵਾਸ ਸੰਬੰਧੀ ਭਾਰਤ ਤੇ ਪੰਜਾਬ ਦੀਆਂ ਸਥਿਤੀਆਂ ਦੀ ਚਰਚਾ ਕਰੋ ।

Answer:

ਕਿਸੇ ਵੀ ਖੇਤਰ ਦੀ ਜਨਸੰਖਿਆ ਇੱਕ ਸਮਾਨ ਨਹੀਂ ਰਹਿੰਦੀ। ਉਸ ਦੇ ਘਟਣ-ਵਧਣ ਵਿੱਚ ਜਨਮ ਦਰ ਅਤੇ ਮੌਤ ਦਰ ਦਾ ਕਾਫੀ ਵੱਡਾ ਹੱਥ ਹੁੰਦਾ ਹੈ। ਪਰ ਇਸ ਦੇ ਨਾਲ-ਨਾਲ ਪਰਵਾਸ ਦੀ ਵੀ ਇਸ ਵਿਚ ਕਾਫੀ ਵੱਡੀ ਭੂਮਿਕਾ ਹੁੰਦੀ ਹੈ। ਪਰ ਪ੍ਰਸ਼ਨ ਇਹ ਉੱਠਦਾ ਹੈ ਕਿ ਪਰਵਾਸ ਹੁੰਦਾ ਕੀ ਹੈ? ਅਸਲ ਵਿੱਚ ਪਰਵਾਸ ਦਾ ਅਰਥ ਹੈ ਜਨਸੰਖਿਆ ਜਾਂ ਲੋਕਾਂ ਦਾ ਇੱਕ ਭੂਗੋਲਿਕ ਖੇਤਰ ਨੂੰ ਛੱਡ ਕੇ ਦੂਜੇ ਖੇਤਰ ਵਿੱਚ ਜਾ ਕੇ ਰਹਿਣ ਲੱਗ ਜਾਣਾ। ਇਹ ਗਤੀਸ਼ੀਲਤਾ ਜਾਂ ਪਰਵਾਸ ਸਥਾਈ ਵੀ ਹੋ ਸਕਦਾ ਹੈ ਅਤੇ ਅਸਥਾਈ ਵੀ –
1. ਭਾਰਤ ਦੀ ਸਥਿਤੀ-ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਭਾਰਤ ਦੇ ਬਹੁਤ ਸਾਰੇ ਲੋਕ ਹਰੇਕ ਸਾਲ ਵਿਦੇਸ਼ਾਂ ਵੱਲ ਪਰਵਾਸ ਕਰ ਜਾਂਦੇ ਹਨ। ਉੱਤਰ ਭਾਰਤ ਦੇ ਲੋਕਾਂ ਦੇ ਮੁੱਖ ਦੇਸ਼ ਜਿੱਥੇ ਉਹ ਪਰਵਾਸ ਕਰਨਾ ਪਸੰਦ ਕਰਦੇ ਹਨ ਉਹ ਹਨ ਅਮਰੀਕਾ, ਕੈਨੇਡਾ, ਇੰਗਲੈਂਡ, ਆਸਟਰੇਲੀਆ, ਜਰਮਨੀ ਆਦਿ। ਇਸ ਦੇ ਨਾਲ ਹੀ ਦੱਖਣੀ ਭਾਰਤ ਖ਼ਾਸ ਕਰ ਕੇਰਲ ਦੇ ਲੋਕ ਖਾੜੀ ਦੇਸ਼ਾਂ ਵਿੱਚ ਜਾਣਾ ਪਸੰਦ ਕਰਦੇ ਹਨ । ਅਸਲ ਵਿੱਚ ਹਰੇਕ ਵਿਅਕਤੀ ਵੱਧ ਤੋਂ ਵੱਧ ਪੈਸੇ ਕਮਾਉਣਾ ਚਾਹੁੰਦਾ ਹੈ ਜਿਸ ਕਰਕੇ ਉਹ ਪੱਛਮੀ ਦੇਸ਼ਾਂ ਵੱਲ ਪਰਵਾਸ ਕਰ ਜਾਂਦੇ ਹਨ। ਉਨ੍ਹਾਂ ਦੇਸ਼ਾਂ ਦੀ ਕਰੰਸੀ ਦੀ ਕੀਮਤ ਸਾਡੇ ਦੇਸ਼ ਦੀ ਕਰੰਸੀ ਦੀ ਕੀਮਤ ਤੋਂ ਬਹੁਤ ਜ਼ਿਆਦਾ ਹੈ ਜਿਸ ਕਰਕੇ ਉਹ ਪੱਛਮੀ ਦੇਸ਼ਾਂ ਵੱਲ ਆਕਰਸ਼ਿਤ ਹੋ ਜਾਂਦੇ ਹਨ। ਡਾਕਟਰ, ਇੰਜੀਨੀਅਰ, ਆਈ.ਟੀ. ਸਿੱਖੇ ਹੋਏ ਵਿਅਕਤੀ ਤਾਂ ਹਮੇਸ਼ਾ ਇਸ ਕੋਸ਼ਿਸ਼ ਵਿੱਚ ਹੁੰਦੇ ਹਨ ਕਿ ਕਦੋਂ ਬਾਹਰਲੇ ਦੇਸ਼ ਵਿੱਚ ਜਾ ਕੇ ਪੈਸੇ ਕਮਾਏ ਜਾ ਸਕਣ। ਇਸ ਨਾਲ ਭਾਰਤੀ ਲੋਕ ਹੋਰ ਦੇਸ਼ਾਂ ਵੱਲ ਪਰਵਾਸ ਕਰ ਜਾਂਦੇ ਹਨ।
2. ਪੰਜਾਬ ਦੀ ਸਥਿਤੀ-ਹੋਰ ਭਾਰਤੀਆਂ ਦੀ ਤਰ੍ਹਾਂ ਬਹੁਤ ਸਾਰੇ ਪੰਜਾਬੀ ਵੀ ਬਾਹਰਲੇ ਦੇਸ਼ਾਂ ਵੱਲ ਪਰਵਾਸ ਕਰਨਾ ਪਸੰਦ ਕਰਦੇ ਹਨ। ਜਲੰਧਰ ਦੁਆਬ ਦੇ ਖੇਤਰ ਦੇ ਬਹੁਤ ਸਾਰੇ ਪਿੰਡਾਂ ਦੇ ਜ਼ਿਆਦਾਤਰ ਪੁਰਸ਼ ਪੱਛਮੀ ਦੇਸ਼ਾਂ ਨੂੰ ਪਰਵਾਸ ਕਰ ਗਏ ਹਨ ਅਤੇ ਹੌਲੀ-ਹੌਲੀ ਆਪਣੇ ਪਰਿਵਾਰਾਂ ਨੂੰ ਵੀ ਨਾਲ ਲੈ ਕੇ ਜਾ ਰਹੇ ਹਨ। ਉਨ੍ਹਾਂ ਦੇ ਪਸੰਦੀਦਾ ਦੇਸ਼ ਹਨ ਕੈਨੇਡਾ, ਆਸਟਰੇਲੀਆ, ਅਮਰੀਕਾ ਅਤੇ ਇੰਗਲੈਂਡ । ਪੰਜਾਬੀ ਉੱਥੇ ਦੇ ਡਾਲਰਾਂ ਪ੍ਰਤੀ ਖਿੱਚੇ ਚਲੇ ਜਾਂਦੇ ਹਨ ਅਤੇ ਕਿਸੇ ਵੀ ਤਰੀਕੇ ਨਾਲ ਉੱਥੇ ਜਾਣਾ ਚਾਹੁੰਦੇ ਹਨ। ਜੇਕਰ ਪੰਜਾਬੀ ਬਾਹਰਲੇ ਦੇਸ਼ਾਂ ਵੱਲ ਜਾ ਰਹੇ ਹਨ ਤਾਂ ਬਹੁਤ ਸਾਰੇ ਲੋਕ ਪੰਜਾਬ ਵਿੱਚ ਵੀ ਆ ਰਹੇ ਹਨ। ਇਹ ਹਨ ਪਰਵਾਸੀ ਮਜ਼ਦੂਰ ਜੋ ਉੱਤਰ-
ਪ੍ਰਦੇਸ਼, ਬਿਹਾਰ ਵਰਗੇ ਰਾਜਾਂ ਤੋਂ ਪੰਜਾਬ ਆ ਕੇ ਪੈਸੇ ਕਮਾਉਂਦੇ ਹਨ। ਉਹ ਇੱਥੇ ਦੀਆਂ ਫੈਕਟਰੀਆਂ ਵਿੱਚ ਕੰਮ ਕਰਦੇ ਹਨ, ਖੇਤਾਂ ਵਿੱਚ ਕੰਮ ਕਰਦੇ ਹਨ ਤਾਂ ਕਿ ਵੱਧ ਪੈਸੇ ਕਮਾਏ ਜਾ ਸਕਣ। 2011 ਵਿੱਚ 21,30,262 ਵਿਅਕਤੀ ਪੰਜਾਬ ਆਏ ਸਨ ਜੋਕਿ ਰਾਜ ਦੀ ਜਨਸੰਖਿਆ ਦਾ 8.7% ਹਿੱਸਾ ਬਣਦਾ ਹੈ।

Exam Tips:

a) ਪਰਵਾਸ ਦਾ ਅਰਥ, ਕਾਰਨ ਅਤੇ ਭਾਰਤ ਤੇ ਪੰਜਾਬ ਦੀਆਂ ਉਦਾਹਰਨਾਂ ਨਾਲ ਚਰਚਾ ਕਰੋ।

 

Question 3: ਭਾਰਤੀ ਵਸੋਂ ਦੀ ਘਣਤਾ ਅਨੁਸਾਰ ਵੰਡ ਕਰੋ।

Answer:

2011 ਦੀ ਜਨਗਣਨਾ ਦੇ ਅਨੁਸਾਰ ਭਾਰਤ ਵਿੱਚ ਜਨਸੰਖਿਆ ਘਣਤਾ 382 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ਹੈ, ਪਰੰਤੂ ਖੇਤਰੀ ਪੱਧਰ ‘ਤੇ ਜਨਸੰਖਿਆ ਘਣਤਾ ਵਿੱਚ ਭਾਰੀ ਅੰਤਰ ਹੈ। ਜਨਸੰਖਿਆ ਘਣਤਾ ਬਿਹਾਰ ਵਿੱਚ ਸਭ ਤੋਂ ਵੱਧ ਹੈ ਅਤੇ ਸਭ ਤੋਂ ਘੱਟ ਅਰੁਣਾਚਲ ਪ੍ਰਦੇਸ਼ ਵਿੱਚ ਹੈ। ਕੇਂਦਰ ਸ਼ਾਸਿਤ ਦੇਸ਼ਾਂ ਵਿੱਚ ਇਹ ਅੰਤਰ ਹੋਰ ਵੀ ਜ਼ਿਆਦਾ ਹੈ। ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ ਵਿੱਚ ਜਨਸੰਖਿਆ ਘਣਤਾ ਸਭ ਤੋਂ ਵੱਧ (9340) ਵਿਅਕਤੀ ਹੈ, ਜਦਕਿ ਅੰਡੇਮਾਨ ਤੇ ਨਿਕੋਬਾਰ ਦੀਪ ਸਮੂਹ ਵਿੱਚ ਇਹ ਕੇਵਲ 46 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ਹੈ –
1. ਜ਼ਿਆਦਾ ਜਨਸੰਖਿਆ ਘਣਤਾ-ਪ੍ਰਖੇਤਰੀ ਪੱਧਰ ‘ਤੇ ਵੱਧ ਜਨਸੰਖਿਆ ਘਣਤਾ (400 ਪ੍ਰਤੀ ਵਿਅਕਤੀ ਵਰਗ ਕਿਲੋਮੀਟਰ ਤੋਂ ਜ਼ਿਆਦਾ) ਵਾਲੇ ਖੇਤਰ ਸਤਲੁਜ, ਗੰਗਾ, ਬ੍ਰਹਮਪੁੱਤਰ, ਮਹਾਂਨਦੀ, ਗੋਦਾਵਰੀ, ਕ੍ਰਿਸ਼ਨਾ ਤੇ ਕਾਵੇਰੀ ਨਦੀਆਂ ਦੇ ਡੈਲਟੇ ਹਨ ਤੇ ਉਪਜਾਊ ਮਿੱਟੀ ਅਤੇ ਚੰਗੀ ਵਰਖਾ ਦੇ ਕਾਰਨ ਖੇਤੀ ਦਾ ਵਿਕਾਸ ਚੰਗਾ ਹੈ। ਇਸ ਤੋਂ ਇਲਾਵਾ ਵੱਡੇ ਉਦਯੋਗਿਕ ਤੇ ਪ੍ਰਸ਼ਾਸਨਿਕ ਨਗਰਾਂ, ਜਿਵੇਂ-ਲੁਧਿਆਣਾ, ਗੁੜਗਾਓ, ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ, ਕਾਨ੍ਹਪੁਰ, ਪਟਨਾ, ਕੋਲਕਾਤਾ, ਮੁੰਬਈ, ਚੇਨੱਈ, ਅਹਿਮਦਾਬਾਦ, ਬੰਗਲੌਰ ਤੇ ਹੈਦਰਾਬਾਦ ਦੇ ਆਸ-ਪਾਸ ਵੀ ਜ਼ਿਆਦਾ ਜਨਸੰਖਿਆ ਦੀ ਘਣਤਾ ਪਾਈ ਜਾਂਦੀ ਹੈ।
2. ਘੱਟ ਜਨਸੰਖਿਆ ਘਣਤਾ-ਘੱਟ ਜਨਸੰਖਿਆ ਘਣਤਾ (200 ਵਿਅਕਤੀ ਵਰਗ ਕਿਲੋਮੀਟਰ ਤੋਂ ਘੱਟ ਵਾਲੇ ਖੇਤਰ ਅਜਿਹੇ ਹਨ ਜੋ ਭੌਤਿਕ ਕਮਜ਼ੋਰੀਆਂ ਨਾਲ ਭਰੇ ਪਏ ਹਨ ਅਜਿਹੇ ਖੇਤਰ –
ਉੱਤਰ ਵਿੱਚ ਹਿਮਾਲਿਆ ਪਰਬਤ ਦੀਆਂ ਸ਼੍ਰੇਣੀਆਂ ਵਿੱਚ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਉੱਤਰਾਖੰਡ ਦੇ ਪਹਾੜੀ ਭਾਗ, ਪੂਰਬ ਵਿੱਚ ਅਰੁਣਾਚਲ ਪ੍ਰਦੇਸ਼, ਨਾਗਾਲੈਂਡ, ਮਨੀਪੁਰ, ਮਿਜ਼ੋਰਮ, ਮੇਘਾਲਿਆ ਅਤੇ ਤ੍ਰਿਪੁਰਾ ਰਾਜ, ਪੱਛਮੀ ਰਾਜਸਥਾਨ ਦੇ ਮਾਰੂਥਲੀ ਭਾਗਾਂ, ਗੁਜਰਾਤ ਦੇ ਦਲਦਲੀ ਖੇਤਰਾਂ ਅਤੇ ਦੱਖਣ ਅੰਤਰਿਕ ਪ੍ਰਾਇਦੀਪੀ ਪਠਾਰ ਵਿੱਚ ਮੱਧ ਪ੍ਰਦੇਸ਼। ਪੂਰਬੀ ਮਹਾਂਰਾਸ਼ਟਰ, ਪੂਰਬੀ ਕਰਨਾਟਕ, ਤੇਲੰਗਾਨਾ ਅਤੇ ਤਾਮਿਲਨਾਡੂ ਦੇ ਕੁੱਝ ਭਾਗ ਸ਼ਾਮਲ ਹਨ।
3. ਔਸਤ ਜਨਸੰਖਿਆ ਘਣਤਾ-ਜ਼ਿਆਦਾ ਜਨਸੰਖਿਆ ਘਣਤਾ ਵਿੱਚ ਖੇਤਰਾਂ ਦੇ ਖੱਬੇ ਭਾਗ ਔਸਤ ਜਨਸੰਖਿਆ ਘਣਤਾ (200 ਤੋਂ 300 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ਦੇ ਖੇਤਰ ਕਹਾਉਂਦੇ ਹਨ। ਆਮ ਤੌਰ ‘ਤੇ ਇਹ ਖੇਤਰ ਘੱਟ ਅਤੇ ਵੱਧ ਜਨਸੰਖਿਆ ਘਣਤਾ ਦੇ ਖੇਤਰਾਂ ਦੇ ਵਿਚਕਾਰ ਪੈਂਦੇ ਹਨ। ਇਹਨਾਂ ਦੀ ਸੰਖਿਆ ਘੱਟ ਹੈ। ਇਸ ਤੋਂ ਇਸ ਗੱਲ ਦਾ ਪਤਾ ਲੱਗ ਜਾਂਦਾ ਹੈ ਕਿ ਭਾਰਤ ਵਿੱਚ ਜਨਸੰਖਿਆ ਵੰਡ ਅਤੇ ਘਣਤਾ ਵਿੱਚ ਭਾਰੀ ਖੇਤਰੀ ਅਸਮਾਨਤਾਵਾਂ ਹਨ। (ਪਾਠ-ਪੁਸਤਕ ਅਨੁਸਾਰ)

Exam Tips:

a) ਘਣਤਾ ਦੇ ਅਧਾਰ ਤੇ ਭਾਰਤ ਦੇ ਖੇਤਰਾਂ ਦੀ ਵੰਡ ਅਤੇ ਰਾਜਾਂ ਦੇ ਉਦਾਹਰਨ ਯਾਦ ਰੱਖੋ।

 

Question 4: ਸਿਹਤ ਤੇ ਕਿੱਤਿਆਂ ਪੱਖੋਂ ਭਾਰਤੀ ਵੱਲੋਂ ਬਾਰੇ ਚਰਚਾ ਕਰੋ।

Answer:

1. ਸਿਹਤ-ਸਿਹਤ ਨੂੰ ਜਨਸੰਖਿਆ ਦੀ ਸੰਰਚਨਾ ਦਾ ਇੱਕ ਮਹੱਤਵਪੂਰਨ ਹਿੱਸਾ ਮੰਨਿਆ ਜਾਂਦਾ ਹੈ ਜੋ ਵਿਕਾਸ ਦੀ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਦਾ ਹੈ। ਸਰਕਾਰ ਦੀਆਂ ਲਗਾਤਾਰ ਕੋਸ਼ਿਸ਼ਾਂ ਨਾਲ ਭਾਰਤ ਦੀ ਜਨਸੰਖਿਆ ਦੇ ਸਿਹਤ ਪੱਧਰ ਵਿੱਚ ਮਹੱਤਵਪੂਰਨ ਸੁਧਾਰ ਹੋਇਆ ਹੈ। ਮੌਤ ਦਰ ਜਿਹੜੀ 1951 ਵਿੱਚ 25 ਪ੍ਰਤੀ ਹਜ਼ਾਰ ਸੀ, ਉਹ 2011 ਵਿੱਚ ਘੱਟ ਕੇ 7.9 ਪ੍ਰਤੀ ਹਜ਼ਾਰ ਰਹਿ ਗਈ ਹੈ। ਇਸੇ ਤਰ੍ਹਾਂ ਔਸਤ ਉਮਰ ਜਿਹੜੀ 1951 ਵਿੱਚ 36.7 ਸਾਲ ਸੀ ਉਹ 2011 ਵਿੱਚ ਵੱਧ ਕੇ 65.2 ਸਾਲ ਹੋ ਗਈ ਹੈ। ਇਹ ਮਹੱਤਵਪੂਰਨ ਸੁਧਾਰ ਬਹੁਤ ਸਾਰੇ ਕਾਰਕਾਂ ਕਰਕੇ ਮੁਮਕਿਨ ਹੋ ਪਾਇਆ ਹੈ ਜਿਵੇਂ ਕਿ ਜਨਤਾ ਦੀ ਸਿਹਤ, ਸੰਕਰਾਮਕ ਬਿਮਾਰੀਆਂ ਤੋਂ ਬਚਾਓ ਅਤੇ ਬਿਮਾਰੀਆਂ ਦੇ ਇਲਾਜ਼ ਵਿੱਚ ਆਧੁਨਿਕ ਤਕਨੀਕਾਂ ਦਾ ਪ੍ਰਯੋਗ। ਸਰਕਾਰ ਨੇ ਹਜ਼ਾਰਾਂ ਹਸਪਤਾਲ, ਡਿਸਪੈਂਸਰੀਆਂ ਅਤੇ ਸਿਹਤ ਕੇਂਦਰ ਖੋਲ੍ਹੇ ਹਨ ਤਾਂਕਿ ਜਨਤਾ ਨੂੰ ਵਧੀਆ ਸਿਹਤ ਸੁਵਿਧਾਵਾਂ ਪ੍ਰਾਪਤ ਹੋ ਸਕਣ । ਪਰ ਫਿਰ ਵੀ ਸਿਹਤ ਦਾ ਪੱਧਰ ਸਾਡੀ ਮੁੱਖ ਚਿੰਤਾ ਦਾ ਵਿਸ਼ਾ ਹੈ। ਪ੍ਰਤੀ ਵਿਅਕਤੀ ਕੈਲੋਰੀ ਦੀ ਖਪਤ ਹਾਲੇ ਵੀ ਘੱਟ ਹੈ। ਸਾਡੀ ਜਨਸੰਖਿਆ ਦੇ ਇੱਕ ਵੱਡੇ ਭਾਗ ਨੂੰ ਹਾਲੇ ਵੀ ਸਹੀ ਭੋਜਨ ਨਹੀਂ ਮਿਲ ਪਾਂਦਾ ਹੈ। ਸਾਫ਼ ਪੀਣ ਦਾ ਪਾਣੀ ਅਤੇ ਮੂਲ ਸਿਹਤ ਸੁਵਿਧਾਵਾਂ ਸਿਰਫ਼ ਇੱਕ ਤਿਹਾਈ ਪੇਂਡੂ ਜਨਤਾ ਲਈ ਹੀ ਮੌਜੂਦ ਹਨ। ਇਨ੍ਹਾਂ ਮੁਸ਼ਕਿਲਾਂ ਨੂੰ ਦੂਰ ਕਰਨ ਲਈ ਇੱਕ ਸਹੀ ਜਨਸੰਖਿਆ ਨੀਤੀ ਦੀ ਜ਼ਰੂਰਤ ਹੈ।
2. ਕਿੱਤੇ-ਆਰਥਿਕ ਰੂਪ ਨਾਲ ਕਾਰਜਸ਼ੀਲ ਜਨਸੰਖਿਆ ਦਾ ਪ੍ਰਤੀਸ਼ਤ ਵਿਕਾਸ ਦਾ ਇੱਕ ਮਹੱਤਵਪੂਰਨ ਸੂਚਕ ਹੁੰਦਾ ਹੈ। ਅੱਡ-ਅੱਡ ਪ੍ਰਕਾਰ ਦੇ ਕਿੱਤਿਆਂ ਦੇ ਅਨੁਸਾਰ ਕੀਤੀ ਗਈ ਜਨਸੰਖਿਆ ਦੀ ਵੰਡ ਨੂੰ ਕਿੱਤਿਆਂ ਦੀ ਸੰਰਚਨਾ ਕਿਹਾ ਜਾਂਦਾ ਹੈ। ਕਿਸੇ ਵੀ ਦੇਸ਼ ਵਿੱਚ ਅੱਡ-ਅੱਡ ਕਿੱਤਿਆਂ ਨੂੰ ਕਰਨ ਵਾਲੇ ਲੋਕ ਵੀ ਅੱਡ-ਅੱਡ ਹੁੰਦੇ ਹਨ। ਕਿੱਤਿਆਂ ਨੂੰ ਤਿੰਨ ਭਾਗਾਂ-ਪ੍ਰਾਥਮਿਕ, ਦੂਜੀ ਅਤੇ ਤੀਜੀ ਸ਼੍ਰੇਣੀ ਵਿੱਚ ਵੰਡਿਆ ਜਾਂਦਾ ਹੈ। ਪ੍ਰਾਥਮਿਕ ਸ਼੍ਰੇਣੀ-ਇਸ ਵਿੱਚ ਖੇਤੀ, ਪਸ਼ੂ ਪਾਲਣ, ਰੁੱਖ ਲਗਾਉਣਾ, ਮੱਛਲੀ ਪਾਲਣ ਅਤੇ ਖਨਨ ਆਦਿ ਕਿਰਿਆਵਾਂ ਸ਼ਾਮਲ ਹਨ। ਦੁਤੀਆ ਸ਼੍ਰੇਣੀ-ਇਸ ਵਿੱਚ ਉਦਯੋਗ, ਘਰ ਬਣਾਉਣ ਅਤੇ ਨਿਰਮਾਣ ਕਾਰਜ ਵਿੱਚ ਲੱਗੇ ਲੋਕ ਸ਼ਾਮਲ ਹੁੰਦੇ ਹਨ। ਤੀਜੀ ਸ਼੍ਰੇਣੀ-ਇਸ ਵਿੱਚ ਆਪਣੀ ਸੇਵਾ ਦੇਣ ਵਾਲੇ ਲੋਕ ਸ਼ਾਮਲ ਹਨ ਜਿਵੇਂ ਕਿ ਪ੍ਰਸ਼ਾਸਨ, ਬੈਂਕਿੰਗ, ਬੀਮਾ ਖੇਤਰ ਆਦਿ। ਵਿਕਸਿਤ ਅਤੇ ਵਿਕਾਸਸ਼ੀਲ ਦੇਸ਼ਾਂ ਵਿੱਚ ਅੱਡ-ਅੱਡ ਕੰਮਾਂ ਵਿੱਚ ਲੱਗੇ ਲੋਕਾਂ ਦਾ ਅਨੁਪਾਤ ਵੀ ਅੱਡ-ਅੱਡ ਹੁੰਦਾ ਹੈ। ਵਿਕਸਿਤ ਦੇਸ਼ਾਂ ਵਿੱਚ ਦੂਜੀ ਅਤੇ ਤੀਜੀ ਸ਼੍ਰੇਣੀ ਵਿੱਚ ਵੱਧ ਲੋਕ ਲੱਗੇ ਹੁੰਦੇ ਹਨ। ਵਿਕਾਸਸ਼ੀਲ ਦੇਸ਼ਾਂ ਵਿੱਚ ਪ੍ਰਾਥਮਿਕ ਖੇਤਰ ਵਿੱਚ ਵੱਧ ਲੋਕ ਲੱਗੇ ਹੁੰਦੇ ਹਨ। ਭਾਰਤ ਵਿੱਚ 53% ਜਨਸੰਖਿਆ ਪ੍ਰਾਥਮਿਕ ਖੇਤਰ ਵਿੱਚ ਲੱਗੀ ਹੋਈ ਹੈ। ਇਸ ਤਰ੍ਹਾਂ ਦੂਜੀ ਅਤੇ ਤੀਜੀ ਸ਼੍ਰੇਣੀ ਵਿੱਚ 13% ਅਤੇ 20% ਲੋਕ ਲੱਗੇ ਹੋਏ ਹਨ। ਵਰਤਮਾਨ ਸਮੇਂ ਵਿੱਚ ਉਦਯੋਗੀਕਰਣ ਅਤੇ ਨਗਰੀਕਰਣ ਦੇ ਵਧਣ ਕਾਰਨ ਦੂਜੀ ਅਤੇ ਤੀਜੀ ਸ਼੍ਰੇਣੀ ਵਿੱਚ ਕਾਫੀ ਬਦਲਾਓ ਆਇਆ ਹੈ।

Exam Tips:

a) ਸਿਹਤ ਅਤੇ ਕਿੱਤਿਆਂ ਦੇ ਪੱਖਾਂ ਨੂੰ ਵੱਖ-ਵੱਖ ਬਿੰਦੂਆਂ ਵਿਚ ਲਿਖੋ।

 

ਵਸਤੁਨਿਸ਼ਠ ਪ੍ਰਸ਼ਨ

I. ਬਹੁ-ਵਿਕਲਪੀ ਪ੍ਰਸ਼ਨ

Question 1: ਵਸੋਂ ਦੇ ਪੱਖੋਂ ਭਾਰਤ ਦਾ ਸੰਸਾਰ ਵਿੱਚ ਸਥਾਨ ਹੈ –
(ਉ) ਦੂਸਰਾ
(ਅ) ਚੌਥਾ।
(ਈ) ਪੰਜਵਾਂ
(ਸ) ਨੌਵਾਂ।

Answer:

(ਉ) ਦੂਸਰਾ

Exam Tips:

a) ਰਾਜਾਂ ਦੀ ਘਣਤਾ ਦੀ ਤੁਲਨਾ ਵਿਚ ਬਿਹਾਰ ਸਭ ਤੋਂ ਅੱਗੇ ਹੈ, ਇਹ ਯਾਦ ਰੱਖੋ।

 

Question 2: ਪੰਜਾਬ ਵਿੱਚ ਪੂਰੇ ਦੇਸ਼ ਦੀ ਲਗਪਗ ਵਲੋਂ ਨਿਵਾਸ ਕਰਦੀ ਹੈ –
(ਉ) 1.3 ਪ੍ਰਤੀਸ਼ਤ
(ਅ) 2.3 ਪ੍ਰਤੀਸ਼ਤ
(ਈ) 3.2 ਪ੍ਰਤੀਸ਼ਤ
(ਸ) 1.2 ਪ੍ਰਤੀਸ਼ਤ।

Answer:

(ਅ) 2.3 ਪ੍ਰਤੀਸ਼ਤ

Exam Tips:

a) ਇਕ ਥਾਂ ਤੋਂ ਦੂਜੀ ਥਾਂ ਵਸਣ ਦੀ ਕਿਰਿਆ ਨੂੰ “ਪਰਵਾਸ” ਕਹਿੰਦੇ ਹਨ।

 

Question 3: ਦੇਸ਼ ਦੀ ਕਿੰਨੇ ਪ੍ਰਤੀਸ਼ਤ ਵਜੋਂ ਪੇਂਡੂ ਖੇਤਰਾਂ ਵਿੱਚ ਨਿਵਾਸ ਕਰਦੀ ਹੈ –
(ਉ) 70
(ਅ) 75
(ਈ) 78
(ਸ) 68.

Answer:

(ਸ) 68.

Exam Tips:

a) ਭਾਰਤ ਦੀ ਵਸੋਂ ਵਾਧਾ ਦਰ ਅਤੇ ਅੰਕੜੇ ਸਮੇਤ ਯਾਦ ਰੱਖੋ।

 

Question 4: 2011 ਦੀ ਮਰਦਮ-ਸ਼ੁਮਾਰੀ ਅਨੁਸਾਰ ਪੰਜਾਬ ਵਿੱਚ ਵਸੋਂ ਘਣਤਾ ਹੈ –
(ਉ) 888
(ਅ) 944
(ਈ) 551
(ਸ) 933.

Answer:

(ਈ) 551

Exam Tips:

a) ਪੰਜਾਬ ਦੀ ਘਣਤਾ 551 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ਹੈ।

 

Question 5: 2011 ਦੀ ਮਰਦਮ-ਸ਼ੁਮਾਰੀ ਅਨੁਸਾਰ ਦੇਸ਼ ਵਿੱਚ ਪ੍ਰਤੀ 1000 ਮਰਦਾਂ ਪਿੱਛੇ ਔਰਤਾਂ ਦੀ ਸੰਖਿਆ ਹੈ –
(ਉ) 943
(ਅ) 933
(ਈ) 939
(ਸ) 894.

Answer:

(ਉ) 943 (ਪਾਠ-ਪੁਸਤਕ ਅਨੁਸਾਰ)

Exam Tips:

a) ਭਾਰਤ ਦਾ ਲਿੰਗ-ਅਨੁਪਾਤ 2011 ਵਿਚ 943 ਸੀ।

 

Question 6: ਦੇਸ਼ ਦੇ ਕਿਸ ਰਾਜ ਦੀ ਵਸੋਂ ਘਣਤਾ ਸਭ ਤੋਂ ਵੱਧ ਹੈ?
(ਉ) ਉੱਤਰ ਪ੍ਰਦੇਸ਼
(ਅ) ਬਿਹਾਰ
(ਈ) ਰਾਜਸਥਾਨ
(ਸ) ਤਮਿਲਨਾਡੂ।

Answer:

(ਅ) ਬਿਹਾਰ

Exam Tips:

a) ਬਿਹਾਰ ਤੋਂ ਵਧੇਰੇ ਪ੍ਰਵਾਸੀ ਪੰਜਾਬ ਆਉਂਦੇ ਹਨ, ਇਹ ਯਾਦ ਰੱਖੋ।

 

Question 7: ਦੇਸ਼ ਦੇ ਕਿਸ ਰਾਜ ਦੀ ਵਸੋਂ ਘਣਤਾ ਸਭ ਤੋਂ ਘੱਟ ਹੈ?
(ਉ) ਮਿਜ਼ੋਰਮ
(ਅ) ਸਿੱਕਿਮ
(ਈ) ਅਰੁਣਾਚਲ ਪ੍ਰਦੇਸ਼
(ਸ) ਨਾਗਾਲੈਂਡ

Answer:

(ਈ) ਅਰੁਣਾਚਲ ਪ੍ਰਦੇਸ਼

Exam Tips:

a) ਸਭ ਤੋਂ ਘੱਟ ਘਣਤਾ ਵਾਲਾ ਰਾਜ ਅਰੁਣਾਚਲ ਪ੍ਰਦੇਸ਼ ਹੈ।

 

Question 8: ਪੰਜਾਬ ਵਿੱਚ 2011 ਵਿੱਚ ਲਿੰਗ ਅਨੁਪਾਤ ਕਿੰਨਾ ਸੀ?
(ਉ) 943
(ਅ) 866
(ਈ) 872
(ਸ) 895.

Answer:

(ਸ) 895. (ਪਾਠ-ਪੁਸਤਕ ਅਨੁਸਾਰ)

Exam Tips:

a) ਪੰਜਾਬ ਦਾ ਲਿੰਗ-ਅਨੁਪਾਤ 2011 ਵਿਚ 895 ਸੀ।

 

Question 9: ਦੇਸ਼ ਦੇ ਕਿਸ ਜ਼ਿਲ੍ਹੇ ਦੀ ਜਨਸੰਖਿਆ ਸਭ ਤੋਂ ਵੱਧ ਹੈ?
(ਉ) ਠਾਣੇ
(ਅ) ਉੱਤਰ ਚੌਬੀਸ ਪਰਗਨਾ
(ਈ) ਦਿਬਾਗ ਘਾਟੀ
(ਸ) ਅਨਜਾਹ।

Answer:

(ਉ) ਠਾਣੇ

Exam Tips:

a) ਠਾਣੇ (ਮਹਾਰਾਸ਼ਟਰ) ਦੇਸ਼ ਦਾ ਸਭ ਤੋਂ ਵੱਧ ਅਬਾਦੀ ਵਾਲਾ ਜ਼ਿਲ੍ਹਾ ਹੈ।

 

Question 10: ਇਨ੍ਹਾਂ ਵਿੱਚੋਂ ਪਰਵਾਸ ਦਾ ਕੀ ਕਾਰਨ ਹੈ?
(ਉ) ਰੁਜ਼ਗਾਰ ਦੀ ਭਾਲ
(ਅ) ਕਮਾਈ ਦੀ ਆਸ
(ਈ) ਧਾਰਮਿਕ ਸੁਤੰਤਰਤਾ
(ਸ) ਉਪਰੋਕਤ ਸਾਰੇ।

Answer:

(ਉ) ਰੁਜ਼ਗਾਰ ਦੀ ਭਾਲ

Exam Tips:

a) ਪਰਵਾਸ ਦਾ ਮੁੱਖ ਕਾਰਨ ਰੁਜ਼ਗਾਰ ਦੀ ਭਾਲ ਹੈ।

 

II. ਖ਼ਾਲੀ ਥਾਂਵਾਂ ਭਰੋ

Question 1: 2011 ਦੀ ਮਰਦਮਸ਼ੁਮਾਰੀ ਦੇ ਅਨੁਸਾਰ ਭਾਰਤ ਵਿੱਚ ਕੁੱਲ ਸ਼ਹਿਰੀ ਵਸੋਂ ਲਗਪਗ ………… ਹੈ।

Answer:

35 ਕਰੋੜ । (ਪਾਠ-ਪੁਸਤਕ ਅਨੁਸਾਰ)

Exam Tips:

a) 2011 ਦੀ ਜਨਗਣਨਾ ਵਿਚ ਸ਼ਹਿਰੀ ਵਸੋਂ ਦਾ ਅੰਕੜਾ ਯਾਦ ਰੱਖੋ।

 

Question 2: ਪੇਂਡੂ ਖੇਤਰਾਂ ਵਿੱਚ ਮਜ਼ਦੂਰਾਂ ਦਾ ਪ੍ਰਤੀਸ਼ਤ ………. ਹੈ।

Answer:

1 । (ਪਾਠ-ਪੁਸਤਕ ਅਨੁਸਾਰ)

Exam Tips:

a) ਪੇਂਡੂ ਖੇਤਰ ਵਿਚ ਮਜ਼ਦੂਰਾਂ ਦਾ ਪ੍ਰਤੀਸ਼ਤ ਯਾਦ ਰੱਖੋ।

 

Question 3: 2011 ਦੀ ਮਰਦਮ-ਸ਼ੁਮਾਰੀ ਅਨੁਸਾਰ ਭਾਰਤ ਵਿੱਚ ਵਸੋਂ ਘਣਤਾ ……… ਪ੍ਰਤੀ ਵਰਗ ਕਿਲੋਮੀਟਰ ਹੈ।

Answer:

382 । (ਪਾਠ-ਪੁਸਤਕ ਅਨੁਸਾਰ)

Exam Tips:

a) ਭਾਰਤ ਦੀ ਵਸੋਂ ਘਣਤਾ (382) ਦੀ ਇਕਾਈ ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ਹੈ।

 

Question 4: ਦੇਸ਼ ਵਿੱਚ ਮੁੱਖ ਮਜ਼ਦੂਰਾਂ ਦਾ ਪ੍ਰਤੀਸ਼ਤ ………. ਹੈ।

Answer:

50 । (ਪਾਠ-ਪੁਸਤਕ ਅਨੁਸਾਰ)

Exam Tips:

a) ਦੇਸ਼ ਵਿਚ ਮੁੱਖ ਮਜ਼ਦੂਰਾਂ ਦਾ ਪ੍ਰਤੀਸ਼ਤ 37.50 ਯਾਦ ਰੱਖੋ।

 

Question 5: ਦੇਸ਼ ਵਿੱਚ ਮਜ਼ਦੂਰਾਂ ਦਾ ਸਭ ਤੋਂ ਵੱਧ ਪ੍ਰਤੀਸ਼ਤ ……. ਵਿੱਚ ਹੈ।

Answer:

ਆਂਧਰਾ ਪ੍ਰਦੇਸ਼ ।

Exam Tips:

a) ਮਜ਼ਦੂਰਾਂ ਦਾ ਸਭ ਤੋਂ ਵੱਧ ਪ੍ਰਤੀਸ਼ਤ ਵਾਲਾ ਰਾਜ ਆਂਧਰਾ ਪ੍ਰਦੇਸ਼ ਹੈ।

 

Question 6: ਦੇਸ਼ ਵਿੱਚ 15-16 ਉਮਰ ਵਰਗ ਵਿੱਚ ………… ਪ੍ਰਤੀਸ਼ਤ ਵਸੋਂ ਹੈ।

Answer:

4 । (ਪਾਠ-ਪੁਸਤਕ ਅਨੁਸਾਰ)

Exam Tips:

a) 15-65 ਉਮਰ ਵਰਗ ਨੂੰ ਕਾਰਜਸ਼ੀਲ ਉਮਰ ਕਿਹਾ ਜਾਂਦਾ ਹੈ।

 

III. ਸਹੀ/ਗ਼ਲਤ

Question 1: ਜਨਸੰਖਿਆਂ ਦੀ ਦ੍ਰਿਸ਼ਟੀ ਤੋਂ ਸੰਸਾਰ ਵਿੱਚ ਭਾਰਤ ਦਾ ਪਹਿਲਾ ਸਥਾਨ ਹੈ।

Answer:

ਗ਼ਲਤ ।

Exam Tips:

a) ਭਾਰਤ ਦਾ ਜਨਸੰਖਿਆ ਵਿਚ ਸੰਸਾਰ ਵਿਚ ਦੂਜਾ ਸਥਾਨ ਹੈ, ਪਹਿਲਾ ਨਹੀਂ।

 

Question 2: ਦੇਸ਼ ਦੇ ਪਰਬਤੀ ਅਤੇ ਮਾਰੂਥਲ ਖੇਤਰਾਂ ਵਿੱਚ ਜਨਸੰਖਿਆ ਬਹੁਤ ਸੰਘਣੀ ਹੈ।

Answer:

ਗ਼ਲਤ ।

Exam Tips:

a) ਪਰਬਤੀ ਤੇ ਮਾਰੂਥਲ ਖੇਤਰ ਵਿਰਲੀ ਵਸੋਂ ਵਾਲੇ ਹਨ।

 

Question 3: ਨਿਰਧਨ ਦੇਸ਼ਾਂ ਵਿੱਚ ਬਚਪਨ ਉਮਰ ਵਰਗ 10-14 ਸਾਲ ਦੀ ਜਨਸੰਖਿਆ ਦਾ ਪ੍ਰਤੀਸ਼ਤ ਜ਼ਿਆਦਾ ਹੈ।

Answer:

ਸਹੀ ।

Exam Tips:

a) ਨਿਰਧਨ ਦੇਸ਼ਾਂ ਵਿਚ ਬਚਪਨ ਦੀ ਵਸੋਂ ਵਧੇਰੇ ਹੁੰਦੀ ਹੈ।

 

Question 4: ਭਾਰਤ ਵਿੱਚ ਲਿੰਗ-ਅਨੁਪਾਤ ਘੱਟ ਜਾਂ ਪ੍ਰਤੀਕੂਲ ਹੈ।

Answer:

ਸਹੀ ।

Exam Tips:

a) ਭਾਰਤ ਵਿਚ ਲਿੰਗ-ਅਨੁਪਾਤ ਪ੍ਰਤੀਕੂਲ ਹੈ।

 

Question 5: ਜਨਸੰਖਿਆ ਦੀ ਕੁਦਰਤੀ ਵਾਧਾ ਦਰ ਜਨਮ-ਦਰ ਅਤੇ ਮੌਤ-ਦਰ ਦੇ ਅੰਤਰ ‘ਤੇ ਨਿਰਭਰ ਕਰਦੀ ਹੈ।

Answer:

ਸਹੀ ।

Exam Tips:

a) ਕੁਦਰਤੀ ਵਾਧਾ ਦਰ = ਜਨਮ-ਦਰ − ਮੌਤ-ਦਰ, ਇਹ ਯਾਦ ਰੱਖੋ।

 

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

Question 1: ਜਨਸੰਖਿਆ ਘਣਤਾ ਦਾ ਕੀ ਅਰਥ ਹੈ?

Answer:

ਕਿਸੇ ਖੇਤਰ ਦੇ ਇਕ ਵਰਗ ਕਿਲੋਮੀਟਰ ਖੇਤਰ ਵਿਚ ਰਹਿਣ ਵਾਲੇ ਲੋਕਾਂ ਦੀ ਔਸਤ ਗਿਣਤੀ ਨੂੰ ਉਸ ਖੇਤਰ ਦੀ ਜਨਸੰਖਿਆ ਘਣਤਾ ਆਖਦੇ ਹਨ।

Exam Tips:

a) ਘਣਤਾ ਦੀ ਪਰਿਭਾਸ਼ਾ ਅਤੇ ਇਕਾਈ ਯਾਦ ਰੱਖੋ।

 

Question 2: ਭਾਰਤ ਵਿਚ ਜਨਸੰਖਿਆ ਵੰਡ ਨੂੰ ਪ੍ਰਭਾਵਿਤ ਕਰਨ ਵਾਲਾ ਮੁੱਖ ਤੱਤ ਕਿਹੜਾ ਹੈ ਅਤੇ ਕਿਉਂ?

Answer:

ਖੇਤੀ ਉਤਪਾਦਕਤਾ।

Exam Tips:

a) ਖੇਤੀ ਉਤਪਾਦਕਤਾ ਨੂੰ ਮੁੱਖ ਕਾਰਕ ਵਜੋਂ ਯਾਦ ਰੱਖੋ।

 

Question 3: ਭਾਰਤ ਦੇ ਬਹੁਤ ਸੰਘਣੀ ਆਬਾਦੀ ਵਾਲੇ ਦੋ ਹਿੱਸੇ ਦੱਸੋ।

Answer:

ਭਾਰਤ ਵਿਚ ਉੱਪਰਲੀ ਗੰਗਾ ਘਾਟੀ ਅਤੇ ਮਾਲਾਬਾਰ ਵਿਚ ਬਹੁਤ ਸੰਘਣੀ ਜਨਸੰਖਿਆ ਹੈ।

Exam Tips:

a) ਉੱਪਰਲੀ ਗੰਗਾ ਘਾਟੀ ਅਤੇ ਮਾਲਾਬਾਰ ਤੱਟ ਦੇ ਨਾਂ ਯਾਦ ਰੱਖੋ।

 

Question 4: ਭਾਰਤ ਦੇ ਕਿਹੜੇ ਦੇਸ਼ਾਂ ਵਿਚ ਵਸੋਂ ਦੀ ਘਣਤਾ ਘੱਟ ਹੈ?

Answer:

ਭਾਰਤ ਦੇ ਉੱਤਰ-ਪਰਬਤੀ ਦੇਸ਼, ਸੰਘਣੀ ਵਰਖਾ ਕਰਨ ਵਾਲੇ ਉੱਤਰ-ਪੂਰਬੀ ਦੇਸ਼, ਪੱਛਮੀ ਰਾਜਸਥਾਨ ਦੇ ਬੇਹੱਦ ਖੁਸ਼ਕ ਖੇਤਰ ਅਤੇ ਗੁਜਰਾਤ ਦੇ ਕੁਝ ਖੇਤਰਾਂ ਵਿਚ ਵਸੋਂ ਘਣਤਾ ਘੱਟ ਹੈ।

Exam Tips:

a) ਉੱਤਰ-ਪਰਬਤੀ ਤੇ ਸੰਘਣੀ ਵਰਖਾ ਵਾਲੇ ਖੇਤਰਾਂ ਦੀ ਵਸੋਂ ਵਿਰਲੀ ਹੈ।

 

Question 5: ਸ਼ਹਿਰਾਂ ਵਿਚ ਵਸੋਂ ਦੇ ਬਹੁਤ ਤੇਜ਼ੀ ਨਾਲ ਵਧਣ ਦੇ ਕੀ ਬੁਰੇ ਨਤੀਜੇ ਹੋਏ ਹਨ?

Answer:

ਸ਼ਹਿਰਾਂ ਵਿਚ ਵਸੋਂ ਦੇ ਬਹੁਤ ਤੇਜ਼ੀ ਨਾਲ ਵਧਣ ਦੇ ਕਾਰਨ ਉਪਲੱਬਧ ਸਾਧਨਾਂ ਅਤੇ ਜਨ-ਸਹੁਲਤਾਂ ਉੱਤੇ ਦਬਾਅ ਵਧਿਆ ਹੈ।

Exam Tips:

a) ਸ਼ਹਿਰੀਕਰਨ ਦੇ ਕਾਰਨ ਯਾਦ ਰੱਖੋ।

 

Question 6: ਔਰਤ-ਮਰਦ ਜਾਂ ਲਿੰਗ-ਅਨੁਪਾਤ ਤੋਂ ਕੀ ਭਾਵ ਹੈ?

Answer:

ਪ੍ਰਤੀ ਹਜ਼ਾਰ ਮਰਦਾਂ ਦੇ ਪਿੱਛੇ ਔਰਤਾਂ ਦੀ ਗਿਣਤੀ ਨੂੰ ਲਿੰਗ ਅਨੁਪਾਤ ਕਹਿੰਦੇ ਹਨ।

Exam Tips:

a) ਲਿੰਗ-ਅਨੁਪਾਤ = ਪ੍ਰਤੀ ਹਜ਼ਾਰ ਮਰਦਾਂ ਪਿੱਛੇ ਔਰਤਾਂ।

 

Question 7: ਕਮਾਉ ਜਨਸੰਖਿਆ ਤੋਂ ਕੀ ਭਾਵ ਹੈ?

Answer:

ਕਮਾਊ ਜਨਸੰਖਿਆ ਤੋਂ ਭਾਵ ਉਨ੍ਹਾਂ ਲੋਕਾਂ ਤੋਂ ਹੈ ਜਿਹੜੇ ਵੱਖ-ਵੱਖ ਕਿੱਤਿਆਂ ਵਿਚ ਕੰਮ ਕਰਕੇ ਧਨ ਕਮਾਉਂਦੇ ਹਨ।

Exam Tips:

a) ਕਮਾਊ ਜਨਸੰਖਿਆ ਦੀ ਪਰਿਭਾਸ਼ਾ ਯਾਦ ਰੱਖੋ।

 

Question 8: ਨਿਰਭਰ ਜਨਸੰਖਿਆ ਕੀ ਹੁੰਦੀ ਹੈ?

Answer:

ਨਿਰਭਰ ਜਨਸੰਖਿਆ ਵਿਚ ਉਹ ਬੱਚੇ ਅਤੇ ਬਿਰਧ ਆਉਂਦੇ ਹਨ ਜਿਹੜੇ ਕੰਮ ਨਹੀਂ ਕਰ ਸਕਦੇ ਪਰ ਕਮਾਊ ਜਨਸੰਖਿਆ ਉੱਤੇ ਨਿਰਭਰ ਰਹਿੰਦੇ ਹਨ।

Exam Tips:

a) ਨਿਰਭਰ ਜਨਸੰਖਿਆ ਵਿਚ ਬੱਚੇ ਅਤੇ ਬਿਰਧ ਆਉਂਦੇ ਹਨ।

 

Question 9: ਮੌਤ-ਦਰ ਦੇ ਤੇਜ਼ੀ ਨਾਲ ਘਟਣ ਦਾ ਮੁੱਖ ਕਾਰਨ ਦੱਸੋ।

Answer:

ਮੌਤ-ਦਰ ਦੇ ਤੇਜ਼ੀ ਨਾਲ ਘਟਣ ਦਾ ਮੁੱਖ ਕਾਰਨ ਸਿਹਤ ਸੇਵਾਵਾਂ ਦਾ ਪ੍ਰਸਾਰ ਹੈ :

Exam Tips:

a) ਮੌਤ-ਦਰ ਘਟਣ ਦਾ ਮੁੱਖ ਕਾਰਨ ਸਿਹਤ ਸਹੂਲਤਾਂ ਹਨ।

 

Question 10: ਭਾਰਤ ਵਿਚ ਸਭ ਤੋਂ ਘੱਟ ਜਨਸੰਖਿਆ ਵਾਲਾ ਰਾਜ ਕਿਹੜਾ ਹੈ?

Answer:

ਸਿੱਕਿਮ।

Exam Tips:

a) ਸਿੱਕਿਮ ਸਭ ਤੋਂ ਘੱਟ ਵਸੋਂ ਵਾਲਾ ਰਾਜ ਹੈ।

 

Question 11: ਭਾਰਤ ਵਿਚ ਜਨਸੰਖਿਆ ਘਣਤਾ ਕਿੰਨੀ ਹੈ?

Answer:

382 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ। (ਪਾਠ-ਪੁਸਤਕ ਅਨੁਸਾਰ)

Exam Tips:

a) ਭਾਰਤ ਦੀ ਘਣਤਾ 382 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ਹੈ।

 

Question 12: ਪੱਛਮੀ ਬੰਗਾਲ ਵਿਚ ਜਨਸੰਖਿਆ ਘਣਤਾ ਕਿੰਨੀ ਹੈ?

Answer:

1082 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ। (ਪਾਠ-ਪੁਸਤਕ ਅਨੁਸਾਰ)

Exam Tips:

a) ਪੱਛਮੀ ਬੰਗਾਲ ਦੀ ਘਣਤਾ ਅੰਕੜੇ ਸਮੇਤ ਯਾਦ ਰੱਖੋ।

 

Question 13: ਭਾਰਤ ਵਿਚ ਸਭ ਤੋਂ ਵਧੇਰੇ ਜਨਸੰਖਿਆ ਘਣਤਾ ਵਾਲੇ ਰਾਜ ਦਾ ਨਾਂ ਦੱਸੋ।

Answer:

ਬਿਹਾਰ ! (ਪਾਠ-ਪੁਸਤਕ ਅਨੁਸਾਰ)

Exam Tips:

a) ਬਿਹਾਰ ਸਭ ਤੋਂ ਵੱਧ ਘਣਤਾ ਵਾਲਾ ਰਾਜ ਹੈ।

 

Question 14: ਭਾਰਤ ਵਿਚ ਸਭ ਤੋਂ ਵਧੇਰੇ ਜਨਸੰਖਿਆ ਵਾਲਾ ਰਾਜ ਕਿਹੜਾ ਹੈ?

Answer:

ਉੱਤਰ-ਪ੍ਰਦੇਸ਼। (ਪਾਠ-ਪੁਸਤਕ ਅਨੁਸਾਰ)

Exam Tips:

a) ਉੱਤਰ ਪ੍ਰਦੇਸ਼ ਸਭ ਤੋਂ ਵੱਧ ਵਸੋਂ ਵਾਲਾ ਰਾਜ ਹੈ।

 

Question 15: ਦਿੱਲੀ ਵਿਚ ਜਨਸੰਖਿਆ ਘਣਤਾ ਕਿੰਨੀ ਹੈ?

Answer:

11297 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ! (ਪਾਠ-ਪੁਸਤਕ ਅਨੁਸਾਰ)

Exam Tips:

a) ਦਿੱਲੀ ਦੀ ਘਣਤਾ ਅੰਕੜਾ ਯਾਦ ਰੱਖੋ।

 

Question 16: ਭਾਰਤ ਵਿਚ 2011 ਦੀ ਜਨਗਣਨਾ ਅਨੁਸਾਰ ਲਿੰਗ ਅਨੁਪਾਤ ਕਿੰਨਾ ਹੈ?

Answer:

943 ਔਰਤਾਂ ਪ੍ਰਤੀ ਇਕ ਹਜ਼ਾਰ ਮਰਦ। (ਪਾਠ-ਪੁਸਤਕ ਅਨੁਸਾਰ)

Exam Tips:

a) 2011 ਵਿਚ ਭਾਰਤ ਦਾ ਲਿੰਗ-ਅਨੁਪਾਤ 943 ਸੀ।

 

Question 17: ਭਾਰਤ ਵਿਚ ਸਭ ਤੋਂ ਵਧੇਰੇ ਸਾਖਰਤਾ ਦਰ ਵਾਲਾ ਰਾਜ ਕਿਹੜਾ ਹੈ?

Answer:

ਕੇਰਲ।

Exam Tips:

a) ਕੇਰਲ ਸਭ ਤੋਂ ਵੱਧ ਸਾਖ਼ਰਤਾ ਵਾਲਾ ਰਾਜ ਹੈ।

 

Question 18: ਭਾਰਤ ਵਿਚ ਸਭ ਤੋਂ ਘੱਟ ਜਨਸੰਖਿਆ ਘਣਤਾ ਵਾਲਾ ਰਾਜ ਕਿਹੜਾ ਹੈ?

Answer:

ਅਰੁਣਾਚਲ ਪ੍ਰਦੇਸ਼।

Exam Tips:

a) ਅਰੁਣਾਚਲ ਪ੍ਰਦੇਸ਼ ਸਭ ਤੋਂ ਘੱਟ ਘਣਤਾ ਵਾਲਾ ਰਾਜ ਹੈ।

 

Question 19: ਕਿਸੇ ਦੇਸ਼ ਦਾ ਸਭ ਤੋਂ ਵੱਡਮੁੱਲਾ ਸਾਧਨ ਕੀ ਹੈ?

Answer:

ਦਿਮਾਗੀ ਤੇ ਸਰੀਰਕ ਤੌਰ ‘ਤੇ ਤੰਦਰੁਸਤ ਨਾਗਰਿਕ।

Exam Tips:

a) ਸਿਹਤਮੰਦ ਨਾਗਰਿਕ ਦੇਸ਼ ਦਾ ਵੱਡਮੁੱਲਾ ਸਾਧਨ ਹਨ।

 

Question 20: ਆਜ਼ਾਦੀ ਤੋਂ ਪਹਿਲਾਂ ਦੇਸ਼ ਦੀ ਜਨਸੰਖਿਆ ਦੇ ਹੌਲੀ-ਹੌਲੀ ਵਧਣ ਦੇ ਕੀ ਕਾਰਨ ਸਨ?

Answer:

ਆਜ਼ਾਦੀ ਤੋਂ ਪਹਿਲਾਂ ਭਾਰਤ ਦੀ ਸਾਧਾਰਨ ਵਾਧਾ-ਦਰ (1%) ਸੀ। ਇਸ ਸਾਧਾਰਨ ਵਾਧੇ ਦਾ ਮੁੱਖ ਕਾਰਨ ਮਹਾਂਮਾਰੀਆਂ, ਲੜਾਈਆਂ ਅਤੇ ਕਾਲ ਦੇ ਕਾਰਨ ਮੌਤ-ਦਰ ਵੱਧ ਹੋਣਾ ਸੀ।

Exam Tips:

a) ਆਜ਼ਾਦੀ ਤੋਂ ਪਹਿਲਾਂ ਵਾਧਾ-ਦਰ ਘੱਟ ਸੀ।

 

Question 21: ਸਾਲ 1901 ਵਿਚ ਭਾਰਤ ਦੀ ਆਬਾਦੀ ਕਿੰਨੀ ਸੀ?

Answer:

ਸਾਲ 1901 ਵਿਚ ਭਾਰਤ ਦੀ ਆਬਾਦੀ 23,83,96,327 (23.8 ਕਰੋੜ) ਸੀ।

Exam Tips:

a) 1901 ਦੀ ਵਸੋਂ ਅੰਕੜਾ ਯਾਦ ਰੱਖੋ।

 

Question 22: ਸਾਲ 2001 ਵਿਚ ਭਾਰਤ ਦੀ ਜਨਸੰਖਿਆ ਕਿੰਨੀ ਸੀ?

Answer:

ਸਾਲ 2001 ਵਿਚ ਭਾਰਤ ਦੀ ਜਨਸੰਖਿਆ 1,02,70,15,421 (102.7 ਕਰੋੜ ਸੀ।

Exam Tips:

a) 2001 ਦੀ ਵਸੋਂ ਅੰਕੜਾ ਯਾਦ ਰੱਖੋ।

 

Question 23: ਭਾਰਤ ਦਾ ਜਨਸੰਖਿਆ ਦੀ ਨਜ਼ਰ ਤੋਂ ਸੰਸਾਰ ਵਿਚ ਕੀ ਸਥਾਨ ਹੈ?

Answer:

ਭਾਰਤ ਦਾ ਜਨਸੰਖਿਆ ਦੀ ਨਜ਼ਰ ਤੋਂ ਸੰਸਾਰ ਵਿਚ ਚੀਨ ਦੇ ਪਿੱਛੋਂ ਦੂਸਰਾ ਸਥਾਨ ਹੈ।

Exam Tips:

a) ਭਾਰਤ ਵਸੋਂ ਦੇ ਪੱਖੋਂ ਸੰਸਾਰ ਵਿਚ ਦੂਜੇ ਸਥਾਨ ’ਤੇ ਹੈ।

 

Question 24: ਭਾਰਤ ਦੇ ਕਿੰਨੇ ਰਾਜਾਂ ਦੀ ਸੰਖਿਆ 5 ਕਰੋੜ ਤੋਂ ਵੱਧ ਹੈ?

Answer:

2011 ਦੀ ਜਨਗਣਨਾ ਅਨੁਸਾਰ ਭਾਰਤ ਵਿਚ 10 ਰਾਜਾਂ ਦੀ ਜਨਸੰਖਿਆ 5 ਕਰੋੜ ਤੋਂ ਵੱਧ ਹੈ। ਇਹ ਰਾਜ ਹਨ-
ਆਂਧਰਾ ਪ੍ਰਦੇਸ਼, ਬਿਹਾਰ, ਮੱਧ ਪ੍ਰਦੇਸ਼, ਮਹਾਂਰਾਸ਼ਟਰ, ਤਾਮਿਲਨਾਡੂ, ਉੱਤਰ ਪ੍ਰਦੇਸ਼ ਅਤੇ ਪੱਛਮੀ ਬੰਗਾਲ।

Exam Tips:

a) ਪੰਜ ਕਰੋੜ ਤੋਂ ਵੱਧ ਵਸੋਂ ਵਾਲੇ ਰਾਜਾਂ ਦੀ ਗਿਣਤੀ ਯਾਦ ਰੱਖੋ।

 

Question 25: ਦੇਸ਼ ਦੇ ਸਭ ਤੋਂ ਵੱਧ ਅਤੇ ਸਭ ਤੋਂ ਘੱਟ ਜਨਸੰਖਿਆ ਵਾਲੇ ਰਾਜਾਂ ਦੇ ਨਾਂ ਲਿਖੋ।

Answer:

ਦੇਸ਼ ਵਿਚ ਸਭ ਤੋਂ ਵੱਧ ਜਨਸੰਖਿਆ ਵਾਲਾ ਰਾਜ ਉੱਤਰ ਪ੍ਰਦੇਸ਼ ਅਤੇ ਸਭ ਤੋਂ ਘੱਟ ਜਨਸੰਖਿਆ ਵਾਲਾ ਰਾਜ ਸਿੱਕਿਮ ਹੈ।

Exam Tips:

a) ਸਭ ਤੋਂ ਵੱਧ ਅਤੇ ਘੱਟ ਵਸੋਂ ਵਾਲੇ ਰਾਜ ਯਾਦ ਰੱਖੋ।

 

Question 26: ਪੰਜਾਬ ਵਿਚ 2011 ਵਿਚ ਕਿੰਨੀ ਜਨਸੰਖਿਆ ਸੀ ਅਤੇ ਜਨਸੰਖਿਆ ਦੀ ਨਜ਼ਰ ਤੋਂ ਪੰਜਾਬ ਦਾ ਦੇਸ਼ ਵਿਚ ਕਿਹੜਾ ਸਥਾਨ ਸੀ?

Answer:

ਸਾਲ 2011 ਵਿਚ ਪੰਜਾਬ ਦੀ ਜਨਸੰਖਿਆ ਲਗਪਗ 2 ਕਰੋੜ 177 ਲੱਖ ਸੀ। ਜਨਸੰਖਿਆ ਦੀ ਨਜ਼ਰ ਤੋਂ ਪੰਜਾਬ ਦਾ ਦੇਸ਼ ਵਿਚ ਪੰਦਰਵਾਂ ਸਥਾਨ ਸੀ। (ਪਾਠ-ਪੁਸਤਕ ਅਨੁਸਾਰ)

Exam Tips:

a) ਪੰਜਾਬ ਦੀ ਵਸੋਂ ਦਾ ਅੰਕੜਾ ਯਾਦ ਰੱਖੋ।

 

Question 27: ਪੰਜਾਬ ਵਿਚ ਸਾਰੇ ਦੇਸ਼ ਦੀ ਕਿੰਨੇ ਪ੍ਰਤੀਸ਼ਤ ਵਸੋਂ ਰਹਿੰਦੀ ਹੈ?

Answer:

ਪੰਜਾਬ ਵਿਚ ਸਾਰੇ ਦੇਸ਼ ਦੀ ਲਗਪਗ 2.3 ਪ੍ਰਤੀਸ਼ਤ ਵਸੋਂ ਰਹਿੰਦੀ ਹੈ। (ਪਾਠ-ਪੁਸਤਕ ਅਨੁਸਾਰ)

Exam Tips:

a) ਪੰਜਾਬ ਦੀ ਵਸੋਂ ਦੇਸ਼ ਦਾ ਲਗਪਗ 2.3% ਹੈ।

 

Question 28: ਇਕ ਲੱਖ ਤੋਂ ਵੱਧ ਆਬਾਦੀ ਵਾਲੇ ਭਾਰਤ ਵਿਚ ਕਿੰਨੇ ਸ਼ਹਿਰ ਹਨ?

Answer:

ਭਾਰਤ ਵਿਚ ਇਕ ਲੱਖ ਤੋਂ ਵੱਧ ਆਬਾਦੀ ਵਾਲੇ ਸ਼ਹਿਰਾਂ ਦੀ ਸੰਖਿਆ 300 ਤੋਂ ਜ਼ਿਆਦਾ ਹੈ।

Exam Tips:

a) ਇਕ ਲੱਖ ਤੋਂ ਵੱਧ ਵਸੋਂ ਵਾਲੇ ਸ਼ਹਿਰਾਂ ਦੀ ਗਿਣਤੀ ਯਾਦ ਰੱਖੋ।

 

Question 29: ਮੈਦਾਨੀ ਭਾਗਾਂ ਵਿਚ ਦੇਸ਼ ਦੇ ਕਿੰਨੇ ਪ੍ਰਤੀਸ਼ਤ ਲੋਕ ਰਹਿੰਦੇ ਹਨ?

Answer:

ਮੈਦਾਨੀ ਭਾਗਾਂ ਵਿਚ ਦੇਸ਼ ਦੀ 40 ਪ੍ਰਤੀਸ਼ਤ ਜਨਸੰਖਿਆ ਰਹਿੰਦੀ ਹੈ।

Exam Tips:

a) ਮੈਦਾਨੀ ਭਾਗਾਂ ਵਿਚ ਵਸੋਂ ਦਾ ਪ੍ਰਤੀਸ਼ਤ ਯਾਦ ਰੱਖੋ।

 

Question 30: ਦੇਸ਼ ਦੇ ਪਿੰਡਾਂ ਵਿਚ ਕਿੰਨੇ ਪ੍ਰਤੀਸ਼ਤ ਲੋਕ ਰਹਿੰਦੇ ਹਨ?

Answer:

ਦੇਸ਼ ਦੀ ਕੁੱਲ ਜਨਸੰਖਿਆ ਦੀ ਲਗਪਗ 68% ਜਨਸੰਖਿਆ ਪੇਂਡੂ ਖੇਤਰਾਂ ਵਿਚ ਰਹਿੰਦੀ ਹੈ।

Exam Tips:

a) ਪਿੰਡਾਂ ਵਿਚ ਵਸੋਂ ਦਾ ਪ੍ਰਤੀਸ਼ਤ ਯਾਦ ਰੱਖੋ।

 

Question 31: ਦੇਸ਼ ਵਿਚ ਜਨਸੰਖਿਆ ਦੀ ਔਸਤ ਘਣਤਾ ਕਿੰਨੀ ਹੈ?

Answer:

ਦੇਸ਼ ਵਿਚ ਜਨਸੰਖਿਆ ਦੀ ਔਸਤ ਘਣਤਾ ਲਗਪਗ 382 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ (2011 ਵਿਚ ਹੈ। (ਪਾਠ-ਪੁਸਤਕ ਅਨੁਸਾਰ)

Exam Tips:

a) ਭਾਰਤ ਦੀ ਔਸਤ ਘਣਤਾ 382 ਹੈ।

 

Question 32: ਦੇਸ਼ ਵਿਚ ਸਭ ਤੋਂ ਵੱਧ ਅਤੇ ਸਭ ਤੋਂ ਘੱਟ ਜਨਸੰਖਿਆ ਘਣਤਾ ਵਾਲੇ ਰਾਜਾਂ ਦੇ ਨਾਂ ਦੱਸੋ।

Answer:

2011 ਦੀ ਜਨਗਣਨਾ ਅਨੁਸਾਰ ਦੇਸ਼ ਦਾ ਸਭ ਤੋਂ ਵੱਧ ਘਣਤਾ ਵਾਲਾ ਰਾਜ ਬਿਹਾਰ ਅਤੇ ਸਭ ਤੋਂ ਘੱਟ ਘਣਤਾ ਵਾਲਾ ਰਾਜ ਅਰੁਣਾਚਲ ਪ੍ਰਦੇਸ਼ ਹੈ।

Exam Tips:

a) ਸਭ ਤੋਂ ਵੱਧ ਅਤੇ ਘੱਟ ਘਣਤਾ ਵਾਲੇ ਰਾਜ ਯਾਦ ਰੱਖੋ।

 

Question 33: ਪੰਜਾਬ ਵਿਚ ਵਸੋਂ ਦੀ ਘਣਤਾ ਕੀ ਹੈ?

Answer:

ਪੰਜਾਬ ਵਿਚ ਵਸੋਂ ਦੀ ਘਣਤਾ 551 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ (2011 ਵਿੱਚ) ਹੈ। (ਪਾਠ-ਪੁਸਤਕ ਅਨੁਸਾਰ)

Exam Tips:

a) ਪੰਜਾਬ ਦੀ ਘਣਤਾ 551 ਹੈ।

 

Question 34: ਕਿਹੜੇ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਜਨਸੰਖਿਅਕ ਘਣਤਾ ਸਭ ਤੋਂ ਵੱਧ ਹੈ?

Answer:

ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ ਦੀ ਜਨਸੰਖਿਅਕ ਘਣਤਾ ਸਭ ਤੋਂ ਵੱਧ ਹੈ।

Exam Tips:

a) ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ ਦੀ ਘਣਤਾ ਸਭ ਤੋਂ ਵੱਧ ਹੈ।

 

Question 35: ਉਮਰ ਬਣਤਰ ਨੂੰ ਨਿਰਧਾਰਿਤ ਕਰਨ ਵਾਲੇ ਤੱਤਾਂ ਦਾ ਨਾਂ ਦੱਸੋ।

Answer:

ਉਮਰ ਬਣਤਰ ਨੂੰ ਨਿਰਧਾਰਿਤ ਕਰਨ ਵਾਲੇ ਤੱਤਾਂ ਦੇ ਨਾਂ ਹਨ –
ਪੈਦਾਇਸ਼ (fertility) ਮ੍ਰਿਤਤਾ (mortality) ਪ੍ਰਵਾਸ (migration)।

Exam Tips:

a) ਉਮਰ ਬਣਤਰ ਦੇ ਤੱਤ (ਜਨਮ-ਦਰ, ਮੌਤ-ਦਰ, ਪਰਵਾਸ) ਯਾਦ ਰੱਖੋ।

 

Question 36: ਦੇਸ਼ ਵਿਚ 0-14 ਸਾਲ ਤਕ ਦੇ ਉਮਰ ਵਰਗ ਵਿਚ ਕਿੰਨੇ ਪ੍ਰਤੀਸ਼ਤ ਜਨਸੰਖਿਆ ਮਿਲਦੀ ਹੈ?

Answer:

ਦੇਸ਼ ਵਿਚ 0-14 ਉਮਰ ਵਰਗ ਵਿਚ 37.2 ਪ੍ਰਤੀਸ਼ਤ ਜਨਸੰਖਿਆ ਹੈ। (ਪਾਠ-ਪੁਸਤਕ ਅਨੁਸਾਰ)

Exam Tips:

a) 0-14 ਉਮਰ ਵਰਗ ਦਾ ਪ੍ਰਤੀਸ਼ਤ ਯਾਦ ਰੱਖੋ।

 

Question 37: ਦੇਸ਼ ਵਿਚ 15 ਤੋਂ 65 ਸਾਲ ਤਕ ਦੇ ਉਮਰ ਵਰਗ ਵਿਚ ਕਿੰਨੇ ਪ੍ਰਤੀਸ਼ਤ ਲੋਕ ਰਹਿੰਦੇ ਹਨ?

Answer:

ਦੇਸ਼ ਵਿਚ 15 ਤੋਂ 65 ਸਾਲ ਉਮਰ ਵਰਗ ਵਿਚ 58.4 ਪ੍ਰਤੀਸ਼ਤ ਜਨਸੰਖਿਆ ਹੈ। (ਪਾਠ-ਪੁਸਤਕ ਅਨੁਸਾਰ)

Exam Tips:

a) 15-65 ਉਮਰ ਵਰਗ (ਕਾਰਜਸ਼ੀਲ) ਦਾ ਪ੍ਰਤੀਸ਼ਤ ਯਾਦ ਰੱਖੋ।

 

Question 38: ਲਿੰਗ-ਅਨੁਪਾਤ ਤੋਂ ਤੁਹਾਡਾ ਕੀ ਭਾਵ ਹੈ?

Answer:

ਲਿੰਗ-ਅਨੁਪਾਤ ਤੋਂ ਭਾਵ ਪ੍ਰਤੀ ਇਕ ਹਜ਼ਾਰ ਮਰਦਾਂ ਤੇ ਔਰਤਾਂ ਦੀ ਸੰਖਿਆ ਤੋਂ ਹੈ।

Exam Tips:

a) ਲਿੰਗ-ਅਨੁਪਾਤ ਦੀ ਪਰਿਭਾਸ਼ਾ ਯਾਦ ਰੱਖੋ।

 

Question 39: ਸਾਲ 2011 ਵਿਚ ਦੇਸ਼ ਦੀ ਵਸੋਂ ਦਾ ਲਿੰਗ-ਅਨੁਪਾਤ ਕੀ ਸੀ?

Answer:

2011 ਵਿਚ ਦੇਸ਼ ਦੀ ਵਸੋਂ ਦਾ ਲਿੰਗ-ਅਨੁਪਾਤ 1000 : 943 ਸੀ। (ਪਾਠ-ਪੁਸਤਕ ਅਨੁਸਾਰ)

Exam Tips:

a) 2011 ਦਾ ਲਿੰਗ-ਅਨੁਪਾਤ ਯਾਦ ਰੱਖੋ।

 

Question 40: ਸਾਲ 2001 ਵਿਚ ਦੇਸ਼ ਦੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਦਾ ਅਲੱਗ-ਅਲੱਗ ਲਿੰਗ ਅਨੁਪਾਤ ਕੀ ਸੀ?

Answer:

ਸਾਲ 2001 ਵਿਚ ਪੇਂਡੂ ਖੇਤਰਾਂ ਦਾ ਲਿੰਗ-ਅਨੁਪਾਤ 939 ਅਤੇ ਸ਼ਹਿਰਾਂ ਵਿਚ 894 ਪ੍ਰਤੀ ਹਜ਼ਾਰ ਮਰਦ ਸੀ।

Exam Tips:

a) 2001 ਵਿਚ ਪੇਂਡੂ ਲਿੰਗ-ਅਨੁਪਾਤ ਯਾਦ ਰੱਖੋ।

 

Question 41: ਦੇਸ਼ ਦੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿਚ ਲਿੰਗ-ਅਨੁਪਾਤ ਦੇ ਤੇਜ਼ੀ ਨਾਲ ਘਟਣ ਦੇ ਕੀ ਕਾਰਨ ਹਨ?

Answer:

ਲਿੰਗ-ਅਨੁਪਾਤ ਦੇ ਤੇਜ਼ੀ ਨਾਲ ਘਟਣ ਦੇ ਕਾਰਨ ਹਨ –
1. ਔਰਤਾਂ ਦਾ ਦਰਜਾ ਹੇਠਾਂ ਹੋਣਾ।
2. ਜਨਗਣਨਾ ਦੇ ਸਮੇਂ ਔਰਤਾਂ ਦੀ ਬਜਾਏ ਘੱਟ ਗਣਨਾ ਕਰਨਾ ਜਾਂ ਮਰਦਾਂ ਦੀ ਗਣਨਾ ਵੱਧ ਕਰਨਾ।
3. ਲੜਕੀਆਂ ਦੀ ਜਨਮ-ਦਰ ਘੱਟ ਹੋਣਾ।
4. ਔਰਤ ਗਰਭ ਹੱਤਿਆ (female foeticide)

Exam Tips:

a) ਲਿੰਗ-ਅਨੁਪਾਤ ਘਟਣ ਦੇ ਕਾਰਨ ਯਾਦ ਰੱਖੋ।

 

Question 42: ਆਰਥਿਕ ਆਧਾਰ ‘ਤੇ ਭਾਰਤ ਦੀ ਜਨਸੰਖਿਆ ਨੂੰ ਕਿਹੜੇ ਦੋ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ?

Answer:

ਆਰਥਿਕ ਆਧਾਰ ‘ਤੇ ਜਨਸੰਖਿਆ ਨੂੰ ਦੋ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ –
ਕਾਮਿਆਂ ਦੀ ਜਨਸੰਖਿਆ ਅਕਾਮਿਆਂ ਦੀ ਜਨਸੰਖਿਆ ।

Exam Tips:

a) ਆਰਥਿਕ ਆਧਾਰ ’ਤੇ ਦੋ ਭਾਗ ਯਾਦ ਰੱਖੋ (ਕਾਮੇ ਤੇ ਨਿਰਭਰ)।

 

Question 43: ਜਨਮ ਦਰ ਕੀ ਹੁੰਦੀ ਹੈ?

Answer:

ਕਿਸੇ ਵਿਸ਼ੇਸ਼ ਖੇਤਰ ਵਿੱਚ 1000 ਵਿਅਕਤੀਆਂ ਪਿੱਛੇ ਇੱਕ ਸਾਲ ਵਿੱਚ ਜਨਮੇ ਬੱਚਿਆਂ ਦੀ ਸੰਖਿਆ ਨੂੰ ਜਨਮ ਦਰ ਕਹਿੰਦੇ ਹਨ ।

Exam Tips:

a) ਜਨਮ-ਦਰ ਦੀ ਪਰਿਭਾਸ਼ਾ (ਪ੍ਰਤੀ 1000) ਯਾਦ ਰੱਖੋ।

 

Question 44: ਮੌਤ ਦਰ ਕੀ ਹੁੰਦੀ ਹੈ?

Answer:

ਕਿਸੇ ਵਿਸ਼ੇਸ਼ ਖੇਤਰ ਵਿੱਚ 1000 ਵਿਅਕਤੀਆਂ ਪਿੱਛੇ ਇੱਕ ਸਾਲ ਵਿੱਚ ਮਰੇ ਵਿਅਕਤੀਆਂ ਦੀ ਸੰਖਿਆ ਨੂੰ ਮੌਤ ਦਰ ਕਹਿੰਦੇ ਹਨ।

Exam Tips:

a) ਮੌਤ-ਦਰ ਦੀ ਪਰਿਭਾਸ਼ਾ (ਪ੍ਰਤੀ 1000) ਯਾਦ ਰੱਖੋ।

 

Question 45: ਪਰਵਾਸ ਕੀ ਹੁੰਦਾ ਹੈ?

Answer:

ਵਿਅਕਤੀਆਂ ਦੇ ਇੱਕ ਭੂਗੋਲਿਕ ਖੇਤਰ ਨੂੰ ਛੱਡ ਕੇ ਦੂਜੇ ਭੂਗੋਲਿਕ ਖੇਤਰ ਵਿੱਚ ਜਾ ਕੇ ਰਹਿਣ ਨੂੰ ਪਰਵਾਸ ਕਹਿੰਦੇ ਹਨ।

Exam Tips:

a) ਪਰਵਾਸ ਦੀ ਪਰਿਭਾਸ਼ਾ ਯਾਦ ਰੱਖੋ।

 

Question 46: ਕਿਸ਼ੋਰ ਅਵਸਥਾ ਕੀ ਹੁੰਦੀ ਹੈ?

Answer:

10 ਸਾਲ ਤੋਂ 19 ਸਾਲ ਤੱਕ ਦੀ ਅਵਸਥਾ ਨੂੰ ਕਿਸ਼ੋਰ ਅਵਸਥਾ ਕਹਿੰਦੇ ਹਨ।

Exam Tips:

a) ਕਿਸ਼ੋਰ ਅਵਸਥਾ ਦਾ ਉਮਰ ਵਰਗ (10-19) ਯਾਦ ਰੱਖੋ।

 

Question 47: ਕਿਸ਼ੋਰ ਅਵਸਥਾ ਦੀ ਇੱਕ ਸਮੱਸਿਆ ਦੱਸੋ।

Answer:

ਬਹੁਤ ਸਾਰੀਆਂ ਸਰੀਰਿਕ ਤਬਦੀਲੀਆਂ ਆਉਂਦੀਆਂ ਹਨ ਜਿਸ ਕਰਕੇ ਕਿਸ਼ੋਰਾਂ ਨੂੰ ਬਹੁਤ ਅਜੀਬ ਲੱਗਦਾ ਹੈ।

Exam Tips:

a) ਕਿਸ਼ੋਰ ਅਵਸਥਾ ਦੀਆਂ ਸਮੱਸਿਆਵਾਂ ਯਾਦ ਰੱਖੋ।

 

Question 48: ਪੰਜਾਬ ਵਿੱਚ ਪਰਵਾਸੀ ਮਜ਼ਦੂਰਾਂ ਦੇ ਆਉਣ ਦਾ ਇੱਕ ਕਾਰਨ ਦੱਸੋ।

Answer:

ਪੰਜਾਬ ਦੇ ਉਦਯੋਗਾਂ ਅਤੇ ਖੇਤਾਂ ਵਿੱਚ ਕੰਮ ਕਰਕੇ ਪੈਸਾ ਕਮਾਉਣ ਲਈ ਪਰਵਾਸੀ ਮਜ਼ਦੂਰ ਪੰਜਾਬ ਆਉਂਦੇ ਹਨ।

Exam Tips:

a) ਪਰਵਾਸੀ ਮਜ਼ਦੂਰਾਂ ਦੇ ਆਉਣ ਦਾ ਕਾਰਨ ਯਾਦ ਰੱਖੋ।

 

Question 49: ਪੰਜਾਬ ਵਿੱਚ ਕਿਹੜੇ ਰਾਜਾਂ ਤੋਂ ਪਰਵਾਸੀ ਮਜ਼ਦੂਰ ਆਉਂਦੇ ਹਨ?

Answer:

ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਪੱਛਮੀ ਬੰਗਾਲ ਆਦਿ।

Exam Tips:

a) ਪੰਜਾਬ ਵਿਚ ਪਰਵਾਸੀ ਮਜ਼ਦੂਰ ਬਹੁਤੇ ਕਿਹੜੇ ਰਾਜਾਂ ਤੋਂ ਆਉਂਦੇ ਹਨ, ਯਾਦ ਰੱਖੋ।

 

Question 50: ਦੇਸ਼ ਦੇ ਕਿਹੜੇ ਜ਼ਿਲਿਆਂ ਵਿਚ ਸਭ ਤੋਂ ਵੱਧ ਅਤੇ ਸਭ ਤੋਂ ਘੱਟ ਜਨਸੰਖਿਆ ਹੈ?

Answer:

ਵੱਧ ਜਨਸੰਖਿਆ-ਠਾਣੇ (ਮਹਾਂਰਾਸ਼ਟਰ) ਜਨਸੰਖਿਆ 1,10,60,148 ਵਿਅਕਤੀ ਘੱਟ ਜਨਸੰਖਿਆ-ਦਿਬਾਂਗ ਘਾਟੀ (ਅਰੁਣਾਚਲ ਪ੍ਰਦੇਸ਼) 8004 ਵਿਅਕਤੀ। (ਪਾਠ-ਪੁਸਤਕ ਅਨੁਸਾਰ)

Exam Tips:

a) ਸਭ ਤੋਂ ਵੱਧ ਅਬਾਦੀ ਵਾਲਾ ਜ਼ਿਲ੍ਹਾ ਠਾਣੇ ਹੈ।

 

Question 51: ਦੇਸ਼ ਦੀ ਸਾਖਰਤਾ ਦਰ ਕਿੰਨੀ ਹੈ?

Answer:

ਦੇਸ਼ ਦੀ ਸਾਖਰਤਾ ਦਰ 2011 ਵਿਚ 74.04% ਸੀ। (ਪਾਠ-ਪੁਸਤਕ ਅਨੁਸਾਰ)

Exam Tips:

a) ਦੇਸ਼ ਦੀ ਸਾਖ਼ਰਤਾ ਦਰ 2011 ਵਿਚ 74.04% ਸੀ।

 

Question 52: ਪੰਜਾਬ ਦੇ ਕਿਸ ਜ਼ਿਲ੍ਹੇ ਵਿਚ ਲਿੰਗ ਅਨੁਪਾਤ ਸਭ ਤੋਂ ਵੱਧ ਹੈ?

Answer:

ਹੁਸ਼ਿਆਰਪੁਰ 1000 : 961. (ਪਾਠ-ਪੁਸਤਕ ਅਨੁਸਾਰ)

Exam Tips:

a) ਪੰਜਾਬ ਵਿਚ ਸਭ ਤੋਂ ਵੱਧ ਲਿੰਗ-ਅਨੁਪਾਤ ਵਾਲਾ ਜ਼ਿਲ੍ਹਾ ਹੁਸ਼ਿਆਰਪੁਰ ਹੈ।

 

Question 53: ਪੰਜਾਬ ਦੇ ਕਿਹੜੇ ਜ਼ਿਲ੍ਹੇ ਵਿਚ ਸਭ ਤੋਂ ਵੱਧ ਸਾਖਰਤਾ ਦਰ ਹੈ?

Answer:

ਹੁਸ਼ਿਆਰਪੁਰ 84.16%. (ਪਾਠ-ਪੁਸਤਕ ਅਨੁਸਾਰ)

Exam Tips:

a) ਪੰਜਾਬ ਵਿਚ ਸਭ ਤੋਂ ਵੱਧ ਸਾਖ਼ਰਤਾ ਵਾਲਾ ਜ਼ਿਲ੍ਹਾ ਹੁਸ਼ਿਆਰਪੁਰ ਹੈ।

 

ਛੋਟੇ ਉੱਤਰਾਂ ਵਾਲੇ ਪ੍ਰਸ਼ਨ

Question 1: ਜਨਗਣਨਾ ਜਾਂ ਮਰਦਮਸ਼ੁਮਾਰੀ ਤੋਂ ਤੁਸੀਂ ਕੀ ਸਮਝਦੇ ਹੋ? ਇਸ ਉੱਤੇ ਇਕ ਨੋਟ ਲਿਖੋ।

Answer:

ਭਾਰਤ ਸਰਕਾਰ ਹਰੇਕ ਦਸ ਸਾਲ ਬਾਅਦ ਜਨਸੰਖਿਆ ਦੀ ਗਿਣਤੀ ਕਰਵਾਉਂਦੀ ਹੈ, ਜਿਸ ਨੂੰ ਜਨਗਣਨਾ ਜਾਂ ਮਰਦਮਸ਼ੁਮਾਰੀ (Census Survey) ਕਹਿੰਦੇ ਹਨ। ਇਸ ਗਿਣਤੀ ਦੇ ਨਾਲ-ਨਾਲ ਲੋਕਾਂ ਦੀ ਉਮਰ, ਲਿੰਗ, ਘਰ-ਬਾਰ, ਸਾਖਰਤਾ ਦਰ ਆਦਿ ਬਾਰੇ ਵੀ ਜਾਣਕਾਰੀ ਇਕੱਠੀ ਕੀਤੀ ਜਾਂਦੀ ਹੈ। ਦੇਸ਼ ਵਿਚ ਪਹਿਲੀ ਜਨਗਣਨਾ 1872 ਵਿਚ ਹੋਈ ਸੀ ਅਤੇ ਉਸ ਤੋਂ ਬਾਅਦ ਹਰੇਕ ਦਹਾਕੇ ਦੇ ਪਹਿਲੇ ਸਾਲ ਵਿਚ ਜਨਗਣਨਾ ਕਰਵਾਈ ਜਾਂਦੀ ਹੈ। 2011 ਦੀ ਜਨਗਣਨਾ ਦੇਸ਼ ਦੀ 15ਵੀਂ ਜਨਗਣਨਾ ਸੀ ਜਿਸ ਵਿਚ 22 ਅਰਬ ਰੁਪਏ ਦਾ ਖਰਚਾ ਆਇਆ ਸੀ ਅਤੇ 27 ਲੱਖ ਅਧਿਕਾਰੀਆਂ ਨੇ ਜਨਗਣਨਾ ਕੀਤੀ ਸੀ।

Exam Tips:

a) ਜਨਗਣਨਾ ਦੀ ਪਰਿਭਾਸ਼ਾ ਅਤੇ ਹਰ ਦਸ ਸਾਲ ਦੀ ਬਾਰੰਬਾਰਤਾ ਯਾਦ ਰੱਖੋ।

 

Question 2: ਜਨਸੰਖਿਆ ਦੀ ਖੇਤਰੀ ਵੰਡ ਅਤੇ ਜਨਸੰਖਿਆਂ ਦੀ ਘਣਤਾ ਦੇ ਦਰਮਿਆਨ ਅੰਤਰ ਸਪੱਸ਼ਟ ਕਰੋ।

Answer:

ਜਨਸੰਖਿਆ ਵੰਡ ਦਾ ਸੰਬੰਧ ਸਥਾਨ ਨਾਲ ਅਤੇ ਘਣਤਾ ਦਾ ਸੰਬੰਧ ਅਨੁਪਾਤ ਨਾਲ ਹੈ। ਜਨਸੰਖਿਆ ਵੰਡ ਦਾ ਅਰਥ ਇਹ ਹੈ ਕਿ ਦੇਸ਼ ਦੇ ਕਿਸੇ ਇਕ ਭਾਗ ਵਿਚ ਜਨਸੰਖਿਆ ਦਾ ਖੇਤਰੀ ਪੱਧਰ (Pattem) ਕਿਸ ਤਰ੍ਹਾਂ ਦਾ ਹੈ। ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਜਨਸੰਖਿਆ ਵੰਡ ਵਿਚ ਇਸ ਗੱਲ ਦੀ ਜਾਣਕਾਰੀ ਪ੍ਰਾਪਤ ਕੀਤੀ ਜਾਂਦੀ ਹੈ ਕਿ ਜਨਸੰਖਿਆ ਪੱਧਰ ਫੈਲਾਅ ਵਿਸਥਾਰ ਲਈ ਹੈ ਜਾਂ ਇਸ ਦਾ ਇਕ ਹੀ ਸਥਾਨ ‘ਤੇ ਵੱਧ ਜਮਾਅ ਹੈ। ਇਸਦੇ ਉਲਟ ਜਨਸੰਖਿਆ ਘਣਤਾ ਵਿਚ, ਇਸ ਦਾ ਸੰਬੰਧ ਜਨਸੰਖਿਆ ਆਕਾਰ ਤੇ ਖੇਤਰ ਨਾਲ ਹੁੰਦਾ ਹੈ, ਮਨੁੱਖ ਅਤੇ ਖੇਤਰ ਦੇ ਅਨੁਪਾਤ ਉੱਤੇ ਧਿਆਨ ਦਿੱਤਾ ਜਾਂਦਾ ਹੈ।

Exam Tips:

a) ਵੰਡ ਤੇ ਘਣਤਾ ਦਾ ਸੰਬੰਧ ਦੱਸਣ ਲਈ ਉਦਾਹਰਨ ਦਿਓ।

 

Question 3: ਭਾਰਤ ਵਿਚ ਜਨਸੰਖਿਆ ਦੀ ਵੰਡ ਤੇ ਕਿਹੜੇ-ਕਿਹੜੇ ਤੱਤਾਂ ਦਾ ਜ਼ਿਆਦਾ ਪ੍ਰਭਾਵ ਹੈ?

Answer:

ਭਾਰਤ ਵਿਚ ਜਨਸੰਖਿਆ ਦੀ ਵੰਡ ਬਰਾਬਰ ਨਹੀਂ ਹੈ। ਇਸੇ ਦੇ ਲਈ ਹੇਠ ਲਿਖੇ ਅਨੇਕਾਂ ਤੱਤ ਜ਼ਿੰਮੇਵਾਰ ਹਨ-
1. ਭੂਮੀ ਦੀ ਉਪਜਾਊਪਨ-ਭਾਰਤ ਵਿਚ ਜਿਨ੍ਹਾਂ ਰਾਜਾਂ ਵਿਚ ਉਪਜਾਊ ਭੂਮੀ ਦਾ ਜ਼ਿਆਦਾ ਵਿਸਥਾਰ ਹੈ, ਉੱਥੇ ਜਨਸੰਖਿਆ ਦੀ ਘਣਤਾ ਵੱਧ ਹੈ। ਉੱਤਰ ਪ੍ਰਦੇਸ਼ ਅਤੇ ਬਿਹਾਰ ਅਜਿਹੇ ਹੀ ਰਾਜ ਹਨ।
2. ਵਰਖਾ ਦੀ ਮਾਤਰਾ-ਵੱਧ ਵਰਖਾ ਵਾਲੇ ਭਾਗਾਂ ਵਿਚ ਜਨਸੰਖਿਆ ਦੀ ਘਣਤਾ ਵੱਧ ਹੁੰਦੀ ਹੈ। ਉੱਤਰੀ ਭਾਰਤ ਵਿਚ ਪੂਰਬ ਤੋਂ ਪੱਛਮ ਨੂੰ ਜਾਂਦੇ ਹੋਏ ਵਰਖਾ ਦੀ ਮਾਤਰਾ ਘੱਟ ਹੁੰਦੀ ਹੈ। ਇਸ ਲਈ ਜਨਸੰਖਿਆ ਦੀ ਘਣਤਾ ਵੀ ਘੱਟਦੀ ਜਾਂਦੀ ਹੈ।
3. ਜਲਵਾਯੂ-ਜਿੱਥੋਂ ਦੀ ਜਲਵਾਯੂ ਸਿਹਤ ਦੇ ਲਈ ਠੀਕ ਹੈ ਉੱਥੇ ਵੀ ਜਨਸੰਖਿਆ ਦੀ ਘਣਤਾ ਵੱਧ ਹੁੰਦੀ ਹੈ। ਇਸ ਦੇ ਉਲਟ ਅਜਿਹੇ ਦੇਸ਼ਾਂ ਵਿਚ ਜਨਸੰਖਿਆ ਦੀ ਘਣਤਾ ਘੱਟ ਹੁੰਦੀ ਹੈ ਜਿੱਥੋਂ ਦੀ ਜਲਵਾਯੂ ਸਿਹਤ ਲਈ ਠੀਕ ਨਾ ਹੋਵੇ । ਆਸਾਮ ਵਿਚ ਵਰਖਾ ਵੱਧ ਹੋਣ ਤੇ ਵੀ ਜਨਸੰਖਿਆ ਦੀ ਘਣਤਾ ਘੱਟ ਹੈ ਕਿਉਂਕਿ ਉੱਥੇ ਜ਼ਿਆਦਾ ਨਮੀ ਦੇ ਕਾਰਨ ਮਲੇਰੀਏ ਦਾ ਪ੍ਰਕੋਪ ਜ਼ਿਆਦਾ ਰਹਿੰਦਾ ਹੈ।
4. ਆਵਾਜਾਈ ਦੇ ਉੱਨਤ ਸਾਧਨ-ਆਵਾਜਾਈ ਦੇ ਸਾਧਨਾਂ ਦੇ ਵੱਧ ਵਿਕਾਸ ਦੇ ਕਾਰਨ ਵਪਾਰ ਵਿਚ ਉੱਨਤੀ ਤੇਜ਼ ਹੋ ਜਾਂਦੀ ਹੈ, ਜਿਸ ਨਾਲ ਜਨਸੰਖਿਆ ਦੀ ਘਣਤਾ ਵੀ ਜ਼ਿਆਦਾ ਹੋ ਜਾਂਦੀ ਹੈ। ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਬਿਹਾਰ ਅਤੇ ਝਾਰਖੰਡ ਆਦਿ ਰਾਜਾਂ ਵਿਚ ਜ਼ਿਆਦਾ ਜਨਸੰਖਿਆ ਹੋਣ ਦਾ ਇਕ ਕਾਰਨ ਆਵਾਜਾਈ ਦੇ ਸਾਧਨਾਂ ਦਾ ਵਿਕਾਸ ਹੈ।
5. ਉਦਯੋਗਿਕ ਵਿਕਾਸ-ਜਿਨ੍ਹਾਂ ਸਥਾਨਾਂ ਤੇ ਉਦਯੋਗ ਸਥਾਪਿਤ ਹੋ ਜਾਂਦੇ ਹਨ ਉੱਥੇ ਜਨਸੰਖਿਆ ਦੀ ਘਣਤਾ ਵੱਧ ਜਾਂਦੀ ਹੈ। ਇਸ ਦਾ ਕਾਰਨ ਇਹ ਹੈ ਕਿ ਉਦਯੋਗਿਕ ਖੇਤਰਾਂ ਵਿਚ ਰੋਜ਼ੀ ਕਮਾਉਣਾ ਸਰਲ ਹੁੰਦਾ ਹੈ। ਦਿੱਲੀ, ਕੋਲਕਾਤਾ, ਮੁੰਬਈ ਆਦਿ ਨਗਰਾਂ ਵਿਚ ਉਦਯੋਗਿਕ ਵਿਕਾਸ ਦੇ ਕਾਰਨ ਹੀ ਜਨਸੰਖਿਆ ਜ਼ਿਆਦਾ ਹੈ।

Exam Tips:

a) ਵੰਡ ਦੇ ਤੱਤ (ਭੂਗੋਲਿਕ, ਆਰਥਿਕ, ਸਮਾਜਿਕ) ਵੱਖ-ਵੱਖ ਲਿਖੋ।

 

Question 4: ਭਾਰਤ ਨੂੰ ਪਿੰਡਾਂ ਦਾ ਦੇਸ਼ ਕਿਉਂ ਕਹਿੰਦੇ ਹਨ?

Answer:

ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਭਾਰਤ ਪਿੰਡਾਂ ਦਾ ਦੇਸ਼ ਹੈ। ਹੇਠ ਲਿਖੇ ਤੱਥਾਂ ਤੋਂ ਇਹ ਗੱਲ ਸਪੱਸ਼ਟ ਹੋ ਜਾਵੇਗੀ –
ਦੇਸ਼ ਦੀ ਜ਼ਿਆਦਾਤਰ ਜਨਸੰਖਿਆ ਪੇਂਡੂ ਖੇਤਰਾਂ ਵਿਚ ਰਹਿੰਦੀ ਹੈ। ਦੇਸ਼ ਦੀ ਕੁੱਲ ਜਨਸੰਖਿਆ ਦਾ ਲਗਪਗ 68% ਭਾਗ ਪੇਂਡੂ ਖੇਤਰਾਂ ਵਿਚ ਰਹਿੰਦਾ ਹੈ। ਦੇਸ਼ ਵਿਚ 5 ਲੱਖ 50 ਹਜ਼ਾਰ ਤੋਂ ਜ਼ਿਆਦਾ ਪੇਂਡੂ ਬਸਤੀਆਂ (Rural settlements) ਹਨ ਜਦਕਿ ਕੁੱਲ ਸ਼ਹਿਰੀ ਜਨਸੰਖਿਆ ਦਾ ਦੋ-ਤਿਹਾਈ ਭਾਗ ਦੇਸ਼ ਦੇ ਵੱਡੇ ਨਗਰਾਂ ਵਿਚ ਵਸਿਆ ਹੋਇਆ ਹੈ। ਦੇਸ਼ ਵਿਚ ਕੁੱਲ ਮਜ਼ਦੂਰਾਂ ਦਾ 40.1 ਪ੍ਰਤੀਸ਼ਤ ਪੇਂਡੂ ਖੇਤਰਾਂ ਵਿਚ ਅਤੇ 30.2 ਪ੍ਰਤੀਸ਼ਤ ਨਗਰਾਂ ਵਿਚ ਨਿਵਾਸ ਕਰਦਾ ਹੈ।

Exam Tips:

a) ਪੇਂਡੂ ਵਸੋਂ ਦੇ ਅੰਕੜੇ ਨਾਲ ਕਾਰਨ ਲਿਖੋ।

 

Question 5: ਭਾਰਤ ਵਿਚ ਜਨਸੰਖਿਆ ਦੇ ਖੇਤਰੀ ਵੰਡ ਦੀਆਂ ਮਹੱਤਵਪੂਰਨ ਵਿਸ਼ੇਸ਼ਤਾਵਾਂ ਕੀ ਹਨ?

Answer:

ਭਾਰਤ ਵਿਚ ਜਨਸੰਖਿਆ ਵੰਡ ਦੀਆਂ ਕੁੱਝ ਮਹੱਤਵਪੂਰਨ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਹਨ –
1. ਭਾਰਤ ਵਿਚ ਜਨਸੰਖਿਆ ਦੀ ਵੰਡ ਬਹੁਤ ਅਸਮਾਨ ਹੈ। ਨਦੀਆਂ ਦੀਆਂ ਘਾਟੀਆਂ ਅਤੇ ਸਮੁੰਦਰ ਤੇ ਤਟਵਰਤੀ ਮੈਦਾਨਾਂ ਵਿਚ ਜਨਸੰਖਿਆ ਦੀ ਵੰਡ ਬਹੁਤ ਸੰਘਣੀ ਹੈ, ਪਰੰਤੁ ਪਰਬਤੀ ਮਾਰੂਥਲੀ ਅਤੇ ਕਾਲ-ਪੀੜਤ ਖੇਤਰਾਂ ਵਿਚ ਜਨਸੰਖਿਆ ਵੰਡ ਬਹੁਤ ਵਿਰਲੀ ਹੈ।
2. ਦੇਸ਼ ਦੀ ਕੁੱਲ ਜਨਸੰਖਿਆ ਦਾ ਲਗਪਗ 71% ਭਾਗ ਪੇਂਡੂ ਖੇਤਰਾਂ ਵਿਚ ਅਤੇ 29% ਸ਼ਹਿਰਾਂ ਵਿਚ ਰਹਿੰਦਾ ਹੈ। ਸ਼ਹਿਰੀ ਜਨਸੰਖਿਆ ਦਾ ਭਾਰੀ ਜਮਾਅ ਵੱਡੇ ਸ਼ਹਿਰਾਂ ਵਿਚ ਹੈ। ਕੁੱਲ ਸ਼ਹਿਰੀ ਜਨਸੰਖਿਆ ਦਾ ਦੋ ਤਿਹਾਈ ਭਾਗ ਇਕ ਲੱਖ ਜਾਂ ਇਸ ਤੋਂ ਵੱਧ ਆਬਾਦੀ ਵਾਲੇ ਪਹਿਲੀ ਸ਼੍ਰੇਣੀ ਦੇ ਸ਼ਹਿਰਾਂ ਵਿਚ ਰਹਿੰਦਾ ਹੈ।

Exam Tips:

a) ਵੰਡ ਦੀਆਂ ਮਹੱਤਵਪੂਰਨ ਗੱਲਾਂ ਕ੍ਰਮ ਵਿਚ ਲਿਖੋ।

 

Question 6: ਵਸੋਂ ਘਣਤਾ ਦਾ ਕੀ ਅਰਥ ਹੈ? ਭਾਰਤ ਵਿਚ ਵਸੋਂ ਘਣਤਾ ਬਾਰੇ ਦੱਸੋ।

Answer:

ਇਕ ਵਰਗ ਕਿਲੋਮੀਟਰ ਦੇ ਖੇਤਰ ਵਿਚ ਜਿੰਨੇ ਵਿਅਕਤੀ ਰਹਿੰਦੇ ਹਨ, ਉਸ ਨੂੰ ਵਸੋਂ ਘਣਤਾ ਕਹਿੰਦੇ ਹਨ। ਕਿਸੇ ਖੇਤਰ ਵਿਚ ਕਿੰਨੇ ਵਿਅਕਤੀ ਰਹਿੰਦੇ ਹਨ ਇਹ ਸਿਰਫ਼ ਵਸੋਂ ਘਣਤਾ ਦੇਖ ਕੇ ਹੀ ਪਤਾ ਕੀਤਾ ਜਾ ਸਕਦਾ ਹੈ। 2011 ਦੀ ਜਨਗਣਨਾ ਦੇ ਅਨੁਸਾਰ ਭਾਰਤ ਦੀ ਵਸੋਂ ਘਣਤਾ 382 ਵਿਅਕਤੀ ਪ੍ਰਤੀ ਕਿਲੋਮੀਟਰ ਸੀ । ਦੇਸ਼ ਦੇ ਕਈ ਰਾਜ ਅਜਿਹੇ ਹਨ ਜਿੱਥੇ ਵਸੋਂ ਘਣਤਾ ਕਾਫ਼ੀ ਜ਼ਿਆਦਾ ਹੈ। ਜਿਵੇਂ ਕਿ ਬਿਹਾਰ (1106), ਪੱਛਮੀ ਬੰਗਾਲ (1028), ਕੇਰਲ (860), ਉੱਤਰ ਪ੍ਰਦੇਸ਼ (829), ਪੰਜਾਬ (851) ਆਦਿ। ਪਰ ਕੁੱਝ ਰਾਜ ਅਜਿਹੇ ਵੀ ਹਨ ਜਿੱਥੋਂ ਦੀ ਵਸੋਂ ਘਣਤਾ ਕਾਫ਼ੀ ਘਟ ਹੈ ਜਿਵੇਂ ਕਿ ਨਾਗਾਲੈਂਡ (119), ਸਿੱਕਿਮ (86), ਮਿਜ਼ੋਰਮ (52), ਅਰੁਣਾਚਲ ਪ੍ਰਦੇਸ਼
(17) ਆਦਿ। ਕੇਂਦਰ ਸ਼ਾਸਤ ਦੇਸ਼ਾਂ ਵਿਚ ਦਿੱਲੀ (11297) ਦੀ ਵਸੋਂ ਘਣਤਾ ਸਭ ਤੋਂ ਵੱਧ ਹੈ।

Exam Tips:

a) ਘਣਤਾ ਦਾ ਅਰਥ ਅਤੇ ਭਾਰਤ ਦੀ ਘਣਤਾ ਯਾਦ ਰੱਖੋ।

 

Question 7: ਵਸੋਂ ਵਾਧੇ ਉੱਤੇ ਇਕ ਨੋਟ ਲਿਖੋ। .

Answer:

ਕਿਸੇ ਵੀ ਦੇਸ਼ ਜਾਂ ਸਥਾਨ ਦੀ ਵਸੋਂ ਇਕ ਸਮਾਨ ਨਹੀਂ ਰਹਿੰਦੀ ਬਲਕਿ ਇਸ ਵਿਚ ਸਮੇਂ ਦੇ ਨਾਲ-ਨਾਲ ਪਰਿਵਰਤਨ ਆਉਂਦੇ ਰਹਿੰਦੇ ਹਨ। ਇਸ ਕਰਕੇ ਇਕ ਵਿਸ਼ੇਸ਼ ਸਮੇਂ ਦੌਰਾਨ ਕਿਸੇ ਵਿਸ਼ੇਸ਼ ਖੇਤਰ ਵਿਚ ਵਸੋਂ ਵਿਚ ਆਏ ਸਕਾਰਾਤਮਕ ਪਰਿਵਰਤਨ ਨੂੰ ਵਸੋਂ ਵਾਧਾ ਕਿਹਾ ਜਾਂਦਾ ਹੈ। ਵਸੋਂ ਵਾਧਾ ਕਈ ਕਾਰਨਾਂ ਕਰਕੇ ਹੋ ਸਕਦਾ ਹੈ ਜਿਵੇਂ ਕਿ ਜਨਮ ਦਰ ਦਾ ਵਾਧਾ, ਮੌਤ ਦਰ ਦਾ ਘਟਣਾ, ਦੇਸ਼ ਵਿਚ ਬਾਹਰਲੇ ਦੇਸ਼ ਜਾਂ ਸਥਾਨਾਂ ਤੋਂ ਲੋਕਾਂ ਦਾ ਰਹਿਣ ਲਈ ਆਉਣਾ। 2001 ਤੋਂ ਲੈ ਕੇ 2011 ਵਿਚ ਭਾਰਤ ਦੀ ਜਨਸੰਖਿਆ ਵਿਚ 17.68% ਅਤੇ ਪੰਜਾਬ ਵਿਚ ਇਹ 13.9% ਸੀ। ਵਸੋਂ ਵਾਧੇ ਨੂੰ ਇਕ ਸੂਤਰ ਨਾਲ ਪਤਾ ਕੀਤਾ ਜਾ ਸਕਦਾ ਹੈ। ਦਸ ਸਾਲਾਂ ਵਿਚ ਸ਼ੁੱਧ ਵਾਧਾ ..

Exam Tips:

a) ਵਾਧੇ ਦੇ ਕਾਰਨਾਂ ਸਮੇਤ ਨੋਟ ਲਿਖੋ।

 

Question 8: ਵਸੋਂ ਵਾਧੇ ਲਈ ਜ਼ਿੰਮੇਵਾਰ ਕੁੱਝ ਕਾਰਕਾਂ ਦੇ ਨਾਮ ਲਿਖੋ।

Answer:

ਵਸੋਂ ਵਾਧੇ ਲਈ ਕਈ ਕਾਰਕ ਜ਼ਿੰਮੇਵਾਰ ਹੁੰਦੇ ਹਨ ਜਿਵੇਂ ਕਿ –
1. ਜੇਕਰ ਜਨਮ ਦਰ ਵੱਧ ਹੋਵੇ ਤੇ ਮੌਤ ਦਰ ਘੱਟ ਹੋਵੇ ਤਾਂ ਵਸੋਂ ਵੱਧ ਜਾਂਦੀ ਹੈ।
2. ਜੇਕਰ ਲੜਕੀਆਂ ਦਾ ਵਿਆਹ ਛੋਟੀ ਉਮਰ ਵਿਚ ਹੀ ਹੋ ਜਾਵੇ ਤਾਂ ਵੀ ਵਸੋਂ ਵਧਣ ਦਾ ਖ਼ਤਰਾ ਹੋ ਜਾਂਦਾ ਹੈ।
3. ਜੇਕਰ ਦੇਸ਼ ਦੀ ਜਲਵਾਯੂ ਜੀਵਨ ਜੀਣ ਦੇ ਅਨੁਕੂਲ ਹੈ ਤਾਂ ਵੀ ਵਸੋਂ ਵੱਧ ਜਾਂਦੀ ਹੈ।
4. ਵਿਆਹ ਦੀ ਸਰਵ-ਵਿਆਪਕਤਾ ਵੀ ਵਸੋਂ ਵੱਧਣ ਲਈ ਜ਼ਿੰਮੇਵਾਰ ਹੁੰਦੀ ਹੈ।

Exam Tips:

a) ਵਸੋਂ ਵਾਧੇ ਦੇ ਕਾਰਕ (ਜਨਮ-ਦਰ, ਮੌਤ-ਦਰ, ਪਰਵਾਸ) ਯਾਦ ਰੱਖੋ।

 

Question 9: ਉਮਰ ਰਚਨਾ (Age composition) ਉੱਤੇ ਇਕ ਨੋਟ ਲਿਖੋ।

Answer:

ਕਿਸੇ ਖੇਤਰ, ਰਾਜ ਜਾਂ ਦੇਸ਼ ਦੀ ਜਨਸੰਖਿਆ ਨੂੰ ਅੱਡ-ਅੱਡ ਉਮਰ ਵਰਗਾਂ ਵਿਚ ਵੰਡਣ ਦੀ ਪ੍ਰਕਿਰਿਆ ਨੂੰ ਉਮਰ ਰਚਨਾ ਕਹਿੰਦੇ ਹਨ । ਸਾਰੀ ਜਨਤਾ ਨੂੰ ਆਮ ਤੌਰ ਉੱਤੇ ਤਿੰਨ ਸਮੂਹਾਂ ਵਿਚ ਵੰਡਿਆ ਜਾਂਦਾ ਹੈ। ਪਹਿਲੇ ਸਮੂਹ ਵਿਚ 0-14 ਸਾਲ ਦੇ ਵਿਅਕਤੀ ਆਉਂਦੇ ਹਨ, ਜਿਸ ਨੂੰ ਬੱਚਾ ਗੁੱਟ ਕਿਹਾ ਜਾਂਦਾ ਹੈ। ਦੂਜੇ ਸਮੂਹ ਵਿਚ 15-64 ਸਾਲ ਦੇ ਵਿਅਕਤੀ ਆਉਂਦੇ ਹਨ ਜਿਸ ਨੂੰ ਬਾਲਗ਼ ਜਾਂ ਕਾਮਾ ਗੁੱਟ ਕਿਹਾ ਜਾਂਦਾ ਹੈ। ਤੀਜੇ ਅਤੇ ਆਖਰੀ ਸਮੂਹ ਵਿਚ 65 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਵਿਅਕਤੀ ਆਉਂਦੇ ਹਨ ਜਿਸ ਨੂੰ ਬਿਰਧ ਗੁੱਟ ਕਿਹਾ ਜਾਂਦਾ ਹੈ। ਪਹਿਲਾ ਅਤੇ ਤੀਜਾ ਗੁੱਟ ਦੂਜੇ ਗੁੱਟ ਉੱਤੇ ਆਪਣੀਆਂ ਜ਼ਰੂਰਤਾਂ ਲਈ ਨਿਰਭਰ ਕਰਦਾ ਹੈ। ਇਸ ਕਰਕੇ ਇਹਨਾਂ ਨੂੰ ਨਿਰਭਰ ਗੁੱਟ ਵੀ ਕਿਹਾ ਜਾਂਦਾ ਹੈ। ਨਿਰਭਰਤਾ ਅਨੁਪਾਤ ਨੂੰ ਇਕ ਸੂਤਰ ਰਾਹੀਂ ਦਰਸਾਇਆ ਜਾਂਦਾ ਹੈ –

Exam Tips:

a) ਉਮਰ ਰਚਨਾ ਦੀ ਪਰਿਭਾਸ਼ਾ ਅਤੇ ਤਿੰਨ ਉਮਰ ਵਰਗ ਯਾਦ ਰੱਖੋ।

 

Question 10: ਲਿੰਗ ਅਨੁਪਾਤ ਕੀ ਹੈ? ਭਾਰਤ ਵਿਚ ਲਿੰਗ ਅਨੁਪਾਤ ਦਾ ਵਰਣਨ ਕਰੋ।

Answer:

ਕਿਸੇ ਵਿਸ਼ੇਸ਼ ਖੇਤਰ ਵਿਚ 1000 ਪੁਰਸ਼ਾਂ ਦੇ ਪਿੱਛੇ ਔਰਤਾਂ ਦੀ ਸੰਖਿਆ ਨੂੰ ਹੀ ਲਿੰਗ ਅਨੁਪਾਤ ਕਿਹਾ ਜਾਂਦਾ ਹੈ। ਭਾਰਤ ਵਿਚ 2011 ਵਿਚ ਲਿੰਗ ਅਨੁਪਾਤ 1000 : 943 ਸੀ ਅਰਥਾਤ 1000 ਪੁਰਸ਼ਾਂ ਪਿੱਛੇ 943 ਔਰਤਾਂ ਹੀ ਸਨ। ਭਾਰਤ ਵਿਚ ਲਿੰਗ ਅਨੁਪਾਤ ਨੀਵਾਂ ਹੀ ਰਿਹਾ ਹੈ। ਸਿਰਫ਼ ਕੇਰਲ (1084) ਅਤੇ ਪੁੱਡੂਚੇਰੀ (1037) ਵਿਚ ਔਰਤਾਂ ਵੱਧ ਹਨ । ਬਾਕੀ ਸਾਰੇ ਰਾਜਾਂ ਵਿਚ ਇਹ ਕਾਫ਼ੀ ਘੱਟ ਹੈ। ਪੰਜਾਬ (895) ਅਤੇ ਹਰਿਆਣਾ (879) ਵਿਚ ਇਹ ਕਾਫ਼ੀ ਘੱਟ ਹੈ। ਕਿਸੇ ਵੀ ਦੇਸ਼ ਵਿਚ ਔਰਤਾਂ ਦੀ ਸਥਿਤੀ ਦਾ ਪਤਾ ਕਰਨ ਲਈ ਲਿੰਗ ਅਨੁਪਾਤ ਦੇਖਣਾ ਬਹੁਤ ਜ਼ਰੂਰੀ ਹੈ। ਪਿਛਲੇ ਕੁਝ ਸਮੇਂ ਤੋਂ ਸਰਕਾਰ ਦੀ ਸਖ਼ਤੀ ਕਾਰਨ ਲਿੰਗ ਅਨੁਪਾਤ ਵਿਚ ਕਾਫ਼ੀ ਸੁਧਾਰ ਹੋ ਰਿਹਾ ਹੈ। (ਪਾਠ-ਪੁਸਤਕ ਅਨੁਸਾਰ)

Exam Tips:

a) ਲਿੰਗ-ਅਨੁਪਾਤ ਦਾ ਅਰਥ ਅਤੇ ਭਾਰਤ ਦਾ ਅੰਕੜਾ ਯਾਦ ਰੱਖੋ।

 

Question 11: ਭਾਰਤ ਵਿਚ ਲਿੰਗ-ਅਨੁਪਾਤ ਘੱਟ ਹੋਣ ਦੇ ਕੀ ਕਾਰਨ ਹਨ?

Answer:

ਭਾਰਤ ਵਿਚ ਲਿੰਗ-ਅਨੁਪਾਤ ਘੱਟ ਹੋਣ ਦੇ ਕਾਰਨਾਂ ਬਾਰੇ ਨਿਸ਼ਚਿਤ ਤੌਰ ‘ਤੇ ਕੁਝ ਵੀ ਕਹਿਣਾ ਸੰਭਵ ਨਹੀਂ ਹੈ। ਪਰੰਤੂ ਭਾਰਤੀ ਸਮਾਜ ਵਿਚ ਇਸਤਰੀ ਦਾ ਦਰਜਾ ਹੇਠਾਂ ਹੋਣਾ ਇਸ ਦਾ ਇਕ ਮੁੱਖ ਕਾਰਨ ਮੰਨਿਆ ਜਾਂਦਾ ਹੈ। ਪਰਿਵਾਰ ਪ੍ਰਣਾਲੀ ਵਿਚ ਉਸ ਨੂੰ ਹੇਠਲਾ ਦਰਜਾ ਦਿੱਤਾ ਜਾਂਦਾ ਹੈ, ਅਤੇ ਮਰਦ ਨੂੰ ਉੱਚਾ। ਇਸ ਕਾਰਨ ਘੱਟ ਉਮਰ ਵਰਗ ਵਿਚ ਲੜਕੀਆਂ ਦੀ ਸਿਹਤ, ਖਾਣ-ਪੀਣ ਅਤੇ ਦੇਖ-ਭਾਲ ਦੇ ਵੱਲ ਘੱਟ ਧਿਆਨ ਦਿੱਤਾ ਜਾਂਦਾ ਹੈ। ਫਲਸਰੂਪ ਉਮਰ ਵਰਗ (0-6 ਸਾਲ ਵਿਚ ਲੜਕਿਆਂ ਦੀ ਬਜਾਏ ਲੜਕੀਆਂ ਦੀ ਮੌਤ ਦਰ ਵੱਧ ਹੈ। ਇਸ ਉਮਰ ਵਿਚ ਲਿੰਗ ਅਨੁਪਾਤ ਜੇ ਸਾਲ 1961 ਵਿਚ 976 ਸੀ ਘੱਟ ਕੇ ਸਾਲ 2001 ਵਿਚ 933 ‘ਤੇ ਪਹੁੰਚ ਗਿਆ। ਲਿੰਗ-ਅਨੁਪਾਤ ਘੱਟ ਹੋਣ ਦੇ ਹੋਰ ਮੁੱਖ ਕਾਰਨ ਹਨ-ਜਨਗਣਨਾ ਦੇ ਸਮੇਂ ਇਸਤਰੀਆਂ ਦੀ ਨਿਸਬਤ ਘੱਟ ਗਣਨਾ ਕਰਨਾ ਜਾਂ ਮਰਦਾਂ ਦੀ ਗਣਨਾ ਵੱਧ ਕਰਨਾ, ਲੜਕੀਆਂ ਦੀ ਜਨਮ-ਦਰ ਘੱਟ ਹੋਣਾ ਅਤੇ ਇਸਤਰੀ ਗਰਭ-ਹੱਤਿਆ (Female Foeticide)।

Exam Tips:

a) ਲਿੰਗ-ਅਨੁਪਾਤ ਘੱਟ ਹੋਣ ਦੇ ਕਾਰਨ ਲਿਖੋ।

 

Question 12: ਭਾਰਤ ਦੇ ਰਾਜਾਂ ਵਿਚ ਲਿੰਗ-ਅਨੁਪਾਤ ਕੀ ਹੈ?

Answer:

ਉੱਤਰ ਭਾਰਤ ਦੇ ਰਾਜਾਂ ਵਿਚ ਲਿੰਗ-ਅਨੁਪਾਤ ਪ੍ਰਤੀਕੂਲ ਹੈ। ਇਸ ਦਾ ਅਰਥ ਇਹ ਹੈ ਕਿ ਇਹਨਾਂ ਰਾਜਾਂ ਵਿਚ ਪ੍ਰਤੀ ਹਜ਼ਾਰ ਮਨੁੱਖਾਂ ਦੀ ਤੁਲਨਾ ਵਿਚ ਇਸਤਰੀਆਂ ਦੀ ਸੰਖਿਆ ਘੱਟ ਹੈ। ਇਹ ਗੱਲ 2011 ਵਿਚ ਭਾਰਤ ਦੇ ਉੱਤਰੀ ਰਾਜਾਂ ਵਿਚ ਲਿੰਗ-ਅਨੁਪਾਤ ਤੋਂ ਸਪੱਸ਼ਟ ਹੋ ਜਾਂਦੀ ਹੈ ਜੋ ਇਸ ਪ੍ਰਕਾਰ ਹੈ- ਬਿਹਾਰ 918, ਰਾਜਸਥਾਨ 935, ਪੰਜਾਬ 895, ਉੱਤਰ ਪ੍ਰਦੇਸ਼ 912 ਅਤੇ ਹਰਿਆਣਾ 879 । (ਪਾਠ-ਪੁਸਤਕ ਅਨੁਸਾਰ)

Exam Tips:

a) ਉੱਤਰ ਭਾਰਤ ਦੇ ਰਾਜਾਂ ਦਾ ਲਿੰਗ-ਅਨੁਪਾਤ ਪ੍ਰਤੀਕੂਲ ਕਿਉਂ ਹੈ, ਇਹ ਯਾਦ ਰੱਖੋ।

 

Question 13: ਜਨਸੰਖਿਆ ਦੇ ਆਰਥਿਕ ਢਾਂਚੇ ਦੇ ਅਧਿਐਨ ਦਾ ਕੀ ਮਹੱਤਵ ਹੈ?

Answer:

ਜਨਸੰਖਿਆ ਦੇ ਆਰਥਿਕ ਢਾਂਚੇ ਦਾ ਵਿਸ਼ੇਸ਼ ਮਹੱਤਵ ਹੈ
1. ਇਸ ਤੋਂ ਸਾਨੂੰ ਪਤਾ ਲਗਦਾ ਹੈ ਕਿ ਦੇਸ਼ ਦੀ ਜਨਸੰਖਿਆ ਦਾ ਕਿੰਨਾ ਹਿੱਸਾ ਕਾਰਜਸ਼ੀਲ ਹੈ ਅਤੇ ਉਹ ਕਿਸ ਕੰਮ ਵਿਚ ਲੱਗਾ ਹੋਇਆ ਹੈ।
2. ਇਹ ਢਾਂਚਾ ਕਿਸੇ ਖੇਤਰ ਦੀ ਜਨਸੰਖਿਅਕ ਅਤੇ ਸੱਭਿਆਚਾਰ ਨੂੰ ਪ੍ਰਗਟ ਕਰਦੀ ਹੈ। ਇਸ ‘ਤੇ ਹੀ ਉਸ ਦੇਸ਼ ਦੇ ਭਵਿੱਖ ਦਾ ਸਮਾਜਿਕ ਅਤੇ ਆਰਥਿਕ ਵਿਕਾਸ ਦਾ ਪੱਧਰ ਆਧਾਰਿਤ ਹੁੰਦਾ ਹੈ।
3. ਆਰਥਿਕ ਢਾਂਚੇ ਤੋਂ ਸਾਨੂੰ ਪਤਾ ਲਗਦਾ ਹੈ ਕਿ ਦੇਸ਼ ਕਿਸ ਆਰਥਿਕ ਖੇਤਰ ਵਿਚ ਪੱਛੜਿਆ ਹੋਇਆ ਹੈ। ਇਸ ਲਈ ਉਸ ਖੇਤਰ ਦੇ ਵਿਕਾਸ ਲਈ ਉੱਚਿਤ ਯੋਜਨਾ ਬਣਾ ਸਕਦੇ ਹਾਂ।

Exam Tips:

a) ਆਰਥਿਕ ਢਾਂਚੇ ਦਾ ਅਧਿਐਨ ਕਿਉਂ ਜ਼ਰੂਰੀ ਹੈ, ਇਹ ਯਾਦ ਰੱਖੋ।

 

Question 14: ਦੇਸ਼ ਦੀ ਜਨਸੰਖਿਆ ਦੀ ਬਣਤਰ ਦਾ ਅਧਿਐਨ ਕਰਨਾ ਕਿਉਂ ਜ਼ਰੂਰੀ ਹੈ?

Answer:

ਕਿਸੇ ਦੇਸ਼ ਦੀ ਜਨਸੰਖਿਆ ਦੀ ਬਣਤਰ ਨੂੰ ਜਾਣਨਾ ਕਿਉਂ ਜ਼ਰੂਰੀ ਹੈ, ਇਸ ਦੇ ਕਈ ਕਾਰਨ ਹਨ-
1. ਸਮਾਜਿਕ ਤੇ ਆਰਥਿਕ ਨਿਯੋਜਨ ਦੇ ਲਈ ਕਿਸੇ ਵੀ ਦੇਸ਼ ਦੀ ਜਨਸੰਖਿਆ ਦੇ ਭਿੰਨ-ਭਿੰਨ ਲੱਛਣਾਂ ਜਿਵੇਂ ਜਨਸੰਖਿਆ ਦੀ ਉਮਰ, ਬਣਤਰ, ਲਿੰਗ ਬਣਤਰ, ਕਿੱਤਾ ਬਣਤਰ ਆਦਿ ਅੰਕੜਿਆਂ ਦੀ ਜ਼ਰੂਰਤ ਪੈਂਦੀ ਹੈ।
2. ਜਨਸੰਖਿਆ ਦੀ ਬਣਤਰ ਦੇ ਭਿੰਨ-ਭਿੰਨ ਘਟਕਾਂ ਦਾ ਦੇਸ਼ ਦੇ ਆਰਥਿਕ ਵਿਕਾਸ ਨਾਲ ਡੂੰਘਾ ਸੰਬੰਧ ਹੈ। ਜਿੱਥੇ ਇਕ ਪਾਸੇ ਇਹ ਜਨਸੰਖਿਆ ਬਣਤਰ ਘਟਕ ਆਰਥਿਕ ਵਿਕਾਸ ਤੋਂ ਪ੍ਰਭਾਵਿਤ ਹੁੰਦੇ ਹਨ, ਉੱਥੇ ਇਹ ਆਰਥਿਕ ਵਿਕਾਸ ਦੀ ਉੱਨਤੀ ਦੇ ਪੱਧਰ ਤੇ ਪ੍ਰਭਾਵ ਤੋਂ ਵੀ ਅਣਛੂਹੇ ਨਹੀਂ ਰਹਿ ਜਾਂਦੇ। ਉਦਾਹਰਨ ਦੇ ਲਈ ਜਦੋਂ ਕਿਸੇ ਦੇਸ਼ ਦੀ ਜਨਸੰਖਿਆ ਦੀ ਉਮਰ ਬਣਤਰ ਵਿਚ ਬੱਚਿਆਂ ਅਤੇ ਬਿਰਧ ਲੋਕਾਂ ਦਾ ਪ੍ਰਤੀਸ਼ਤ ਬਹੁਤ ਵੱਧ ਹੈ ਤਾਂ ਦੇਸ਼ ਨੂੰ ਸਿੱਖਿਆ ਤੇ ਸਿਹਤ ਵਰਗੀਆਂ ਮੁੱਢਲੀਆਂ ਸਹੂਲਤਾਂ ਉੱਤੇ ਜ਼ਿਆਦਾਤਰ ਵਿੱਤੀ ਸਾਧਨਾਂ ਨੂੰ ਖ਼ਰਚ ਕਰਨਾ ਪਵੇਗਾ। ਦੂਸਰੇ ਪਾਸੇ ਉਮਰ ਬਣਤਰ ਵਿਚ ਕਾਮੇ ਲੋਕਾਂ ਦੇ ਉਮਰ-ਵਰਗਾਂ (working age-groups) ਦਾ ਭਾਗ ਜ਼ਿਆਦਾ ਹੋਣ ਨਾਲ ਦੇਸ਼ ਦੇ ਆਰਥਿਕ ਵਿਕਾਸ ਦੀ ਦਰ ਤੇਜ਼ ਹੋ ਜਾਂਦੀ ਹੈ।

Exam Tips:

a) ਜਨਸੰਖਿਆ ਬਣਤਰ ਜਾਣਨ ਦੀ ਲੋੜ ਯਾਦ ਰੱਖੋ।

 

Question 15: ਉਮਰ ਬਣਤਰ ਦੇ ਅਧਿਐਨ ਤੋਂ ਕੀ ਲਾਭ ਹੈ?

Answer:

ਉਮਰ-ਬਣਤਰ ਦੇ ਅਧਿਐਨ ਦੇ ਅਨੇਕਾਂ ਲਾਭ ਹਨ –
1. ਬਾਲ ਉਮਰ ਵਰਗ (0-14) ਦੀ ਕੁੱਲ ਜਨਸੰਖਿਆ ਪ੍ਰਾਪਤ ਹੋਣ ਨਾਲ ਸਰਕਾਰ ਨੂੰ ਇਨ੍ਹਾਂ ਗੱਲਾਂ ਦਾ ਸਪੱਸ਼ਟ ਪਤਾ ਲੱਗ ਸਕਦਾ ਹੈ ਕਿ ਸਿੱਖਿਆ, ਸਿਹਤ ਅਤੇ ਸਮਾਜਿਕ ਸੇਵਾਵਾਂ ਵਿਚ ਕਿੰਨੀਆਂ ਸਹੂਲਤਾਂ ਦੀ ਜ਼ਰੂਰਤ ਹੈ। ਉਸੇ ਅਨੁਸਾਰ ਨਵੇਂ ਸਕੂਲਾਂ, ਸਿਹਤ ਕੇਂਦਰਾਂ, ਸਮੁਦਾਇਕ ਕੇਂਦਰਾਂ ਆਦਿ ਦਾ ਨਿਰਮਾਣ ਕਰਾਇਆ ਜਾਂਦਾ ਹੈ।
2. ਦੇਸ਼ ਵਿਚ ਕਿੰਨੇ ਲੋਕ ਵੋਟਰ ਵਰਗ ਵਿਚ ਹਨ, ਇਸ ਗੱਲ ਦੀ ਜਾਣਕਾਰੀ ਵੀ ਹੋ ਸਕਦੀ ਹੈ। ਵੋਟਰ ਵਰਗ ਦੇ ਲੋਕਾਂ ਦੀ ਜਾਣਕਾਰੀ ਹੋਣਾ ਪਰਜਾਤੰਤਰ ਵਿਚ ਬਹੁਤ ਜ਼ਰੂਰੀ ਹੈ। ਉਮਰ ਬਣਤਰ ਦੇ ਅੰਕੜਿਆਂ ਦੇ ਹਿਸਾਬ ਨਾਲ ਲਗਪਗ 58 ਪ੍ਰਤੀਸ਼ਤ ਮਤਦਾਤਾ ਹੋਣੇ ਚਾਹੀਦੇ ਹਨ, ਪਰੰਤੂ ਦੇਸ਼ ਵਿਚ ਮਤਦਾਤਾ 60 ਪ੍ਰਤੀਸ਼ਤ ਹਨ।
3. ਦੇਸ਼ ਦੇ ਘੱਟ ਗਿਣਤੀ ਫ਼ਿਰਕਿਆਂ ਦਾ ਬਹੁਤ ਸੰਵੇਦਨਸ਼ੀਲ ਤੇ ਮਹੱਤਵਪੂਰਨ ਬਾਹਰਲੇ ਸਰਹੱਦੀ ਖੇਤਰਾਂ ਵਿਚ ਵਸਣਾ ਹੈ। ਉਦਾਹਰਨ ਦੇ ਤੌਰ ‘ਤੇ ਉੱਤਰ-ਪੱਛਮੀ ਭਾਰਤ ਵਿਚ ਭਾਰਤ-ਪਾਕਿ ਸਰਹੱਦ ਦੇ ਕੋਲ ਪੰਜਾਬ ਵਿਚ ਸਿੱਖਾਂ ਅਤੇ ਜੰਮੂ-ਕਸ਼ਮੀਰ ਦੇ ਮੁਸਲਮਾਨਾਂ ਦੀ ਗਿਣਤੀ ਵੱਧ ਹੈ।
4. ਇਕ ਪਾਸੇ ਤਟਵਰਤੀ ਮੈਦਾਨਾਂ ‘ਤੇ ਨਦੀਆਂ ਦੀਆਂ ਘਾਟੀਆਂ ਵਿਚ ਜਨਸੰਖਿਆ ਦਾ ਭਾਰੀ ਜਮਾਓ ਮਿਲਦਾ ਹੈ ਤਾਂ ਦੂਸਰੇ ਪਾਸੇ ਪਹਾੜੀ, ਪਠਾਰੀ ਤੇ ਰੇਗਿਸਤਾਨੀ ਭਾਗਾਂ ਵਿਚ ਜਨਸੰਖਿਆ ਵਿਰਲੀ ਹੈ। ਇਹ ਵੰਡ ਇਕ ਜਨਸੰਖਿਅਕੀ ਵੰਡ (demographic divide) ਵਰਗੀ ਲਗਦੀ ਹੈ।

Exam Tips:

a) ਉਮਰ ਬਣਤਰ ਦੇ ਲਾਭ ਬਿੰਦੂਆਂ ਵਿਚ ਲਿਖੋ।

 

Question 16: ਕਿਸ਼ੋਰ ਅਵਸਥਾ ਵਿਚ ਕਿਸ਼ੋਰਾਂ ਦੀਆਂ ਜ਼ਰੂਰਤਾਂ ਬਾਰੇ ਦੱਸੋ।

Answer:

1. ਕਿਸ਼ੋਰਾਂ ਨੂੰ ਵਧੀਆ ਅਤੇ ਸੰਤੁਲਿਤ ਖੁਰਾਕ ਮਿਲਣੀ ਚਾਹੀਦੀ ਹੈ।
2. ਉਹਨਾਂ ਨੂੰ ਸਹੀ ਵਾਤਾਵਰਨ ਵਿਚ ਸਹੀ ਸਿੱਖਿਆ ਮਿਲਣੀ ਚਾਹੀਦੀ ਹੈ।
3. ਉਹਨਾਂ ਨੂੰ ਸਰੀਰਿਕ ਤਬਦੀਲੀਆਂ ਬਾਰੇ ਸਹੀ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ।
4. ਮਾਤਾ-ਪਿਤਾ ਅਤੇ ਸਮਾਜ ਵਲੋਂ ਉਹਨਾਂ ਨੂੰ ਪਿਆਰ ਨਾਲ ਹਰੇਕ ਗੱਲ ਸਮਝਾਉਣੀ ਚਾਹੀਦੀ ਹੈ।
5. ਉਹਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਉਪਰਾਲੇ ਕਰਨੇ ਚਾਹੀਦੇ ਹਨ।
6. ਉਹਨਾਂ ਨੂੰ ਚੰਗਾ ਭਵਿੱਖ ਬਣਾਉਣ ਲਈ ਲਗਾਤਾਰ ਸਲਾਹਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ।

Exam Tips:

a) ਕਿਸ਼ੋਰਾਂ ਦੀਆਂ ਲੋੜਾਂ (ਖੁਰਾਕ, ਸਿੱਖਿਆ, ਸਿਹਤ) ਯਾਦ ਰੱਖੋ।

 

Question 17: ਕਿਸ਼ੋਰਾਂ ਦਾ ਭਵਿੱਖ ਬਣਾਉਣ ਵਿਚ ਸਮਾਜ, ਅਧਿਆਪਕਾਂ ਅਤੇ ਮਾਪਿਆਂ ਦੀ ਕੀ ਭੂਮਿਕਾ ਹੈ?

Answer:

ਮਾਂ-ਬਾਪ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਲਈ ਉਹਨਾਂ ਨੂੰ ਚੰਗੀ ਵਿੱਦਿਆ ਅਤੇ ਚੰਗਾ ਵਾਤਾਵਰਣ ਪ੍ਰਦਾਨ ਕਰ ਸਕਦੇ ਹਨ। ਮਾਂ-ਬਾਪ ਆਪਣੇ ਬੱਚਿਆਂ ਨੂੰ ਸਹੀ ਰਸਤੇ ਉੱਤੇ ਚਲਣ ਲਈ, ਨਸ਼ਿਆਂ ਤੋਂ ਦੂਰ ਰਹਿਣ ਅਤੇ ਸਮਾਜ ਦੇ ਉੱਤਰਵਾਦੀ ਨਾਗਰਿਕ ਬਣਨ ਵੱਲ ਰਸਤਾ ਵਿਖਾ ਸਕਦੇ ਹਨ। ਅਧਿਆਪਕ ਕਿਸ਼ੋਰਾਂ ਨੂੰ ਸਹੀ ਸਿੱਖਿਆ ਦੇ ਕੇ ਉਹਨਾਂ ਨੂੰ ਸਮਾਜ ਦੇ ਚੰਗੇ ਨਾਗਰਿਕ ਬਣਨ ਲਈ ਪ੍ਰੇਰਿਤ ਕਰ ਸਕਦੇ ਹਨ। ਸਮਾਜ ਦੇ ਅਲੱਗ-ਅਲੱਗ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਆਗੂ ਉਹਨਾਂ ਨੂੰ ਸਹੀ ਰਸਤਾ ਵਿਖਾ ਕੇ ਸਮਾਜ ਦਾ ਇਕ ਜ਼ਿੰਮੇਵਾਰ ਨਾਗਰਿਕ ਬਣਨ ਦੇ ਰਸਤੇ ਉੱਤੇ ਪਾ ਸਕਦੇ ਹਨ।

Exam Tips:

a) ਕਿਸ਼ੋਰਾਂ ਦੇ ਭਵਿੱਖ ਵਿਚ ਸਮਾਜ, ਅਧਿਆਪਕਾਂ ਤੇ ਮਾਪਿਆਂ ਦੀ ਭੂਮਿਕਾ ਯਾਦ ਰੱਖੋ।

 

Question 18: ਪੰਜਾਬ ਦੀ ਲਿੰਗ ਆਧਾਰਿਤ ਬਣਤਰ ਉੱਤੇ ਇਕ ਨੋਟ ਲਿਖੋ।

Answer:

ਪੰਜਾਬ ਦੀ ਕੁੱਲ ਵਸੋਂ 2,77,43,338 ਹੈ ਜਿਸ ਵਿਚ 1,46,39,465 ਆਦਮੀ ਅਤੇ 1,310,3873 ਔਰਤਾਂ ਹਨ। ਇਹਨਾਂ ਦਾ ਲਿੰਗ ਅਨੁਪਾਤ 1000 : 895 ਬਣਦਾ ਹੈ। ਇਸ ਦਾ ਅਰਥ ਹੈ ਕਿ ਹਰੇਕ 1000 ਆਦਮੀਆਂ ਪਿੱਛੇ 895 ਔਰਤਾਂ ਹਨ ਜੋ ਕਿ ਕਾਫ਼ੀ ਘੱਟ ਹੈ। ਸ਼ਹਿਰਾਂ ਵਿਚ ਇਹ 875 ਹੈ ਅਤੇ ਪਿੰਡਾਂ ਵਿਚ 907 ਹੈ ਜੋ ਕਿ 2001 ਦੀ ਤੁਲਨਾ ਵਿਚ ਥੋੜ੍ਹਾ ਜਿਹਾ ਵੱਧ ਹੈ। ਹੁਸ਼ਿਆਰਪੁਰ ਜ਼ਿਲ੍ਹੇ (961) ਦਾ ਲਿੰਗ ਅਨੁਪਾਤ ਸਭ ਤੋਂ ਵੱਧ ਹੈ ਜਦਕਿ ਸ਼ਹੀਦ ਭਗਤ ਸਿੰਘ ਨਗਰ (954), ਜਲੰਧਰ (915) ਅਤੇ ਰੂਪਨਗਰ (915) ਇਸ ਤੋਂ ਬਾਅਦ ਆਉਂਦੇ ਹਨ। ਸਭ ਤੋਂ ਘੱਟ ਲਿੰਗ ਅਨੁਪਾਤ ਬਠਿੰਡੇ (868) ਦਾ ਹੈ। ਫਿਰ ਫਤਿਹਗੜ੍ਹ ਸਾਹਿਬ (871) ਦਾ ਜ਼ਿਲ੍ਹਾ ਆਉਂਦਾ ਹੈ। ਪਿਛਲੇ ਦਹਾਕੇ ਵਿਚ ਇਸ ਵਿਚ ਸੁਧਾਰ ਹੋਇਆ ਹੈ ਜੋ ਕਿ ਸਰਕਾਰ ਦੀਆਂ ਸ਼ਲਾਘਾਯੋਗ ਕੋਸ਼ਿਸ਼ਾਂ ਦਾ ਨਤੀਜਾ ਹੈ। (ਪਾਠ-ਪੁਸਤਕ ਅਨੁਸਾਰ)

Exam Tips:

a) ਪੰਜਾਬ ਦੀ ਲਿੰਗ ਬਣਤਰ ਦੇ ਅੰਕੜੇ ਯਾਦ ਰੱਖੋ।

 

Question 19: ਪੰਜਾਬ ਦੀ ਕਾਰੋਬਾਰੀ ਬਣਤਰ ਉੱਤੇ ਰੋਸ਼ਨੀ ਪਾਓ।

Answer:

ਪੰਜਾਬ ਦੇ ਲੋਕਾਂ ਦਾ ਮੁੱਖ ਕਿੱਤਾ ਖੇਤੀ ਹੈ, ਜਿਸ ਕਰਕੇ ਇੱਥੇ ਦੀ ਜ਼ਿਆਦਾਤਰ ਜਨਤਾ ਖੇਤੀ ਜਾਂ ਸੰਬੰਧਿਤ ਕੰਮਾਂ ਵਿਚ ਲੱਗੀ ਹੋਈ ਹੈ। ਪੰਜਾਬ ਦੇ ਕੁੱਲ ਕਾਮਿਆਂ ਦਾ 35.5% ਹਿੱਸਾ ਖੇਤੀ ਜਾਂ ਸੰਬੰਧਿਤ ਕੰਮਾਂ ਵਿਚ ਲੱਗਿਆ ਹੋਇਆ ਹੈ। 3.9% ਲੋਕ ਘਰੇਲੂ ਉਦਯੋਗਾਂ ਵਿਚ ਲੱਗੇ ਹੋਏ ਹਨ। ਬਾਕੀ 60.5% ਕਾਮੇ ਹੋਰ ਕਈ ਪ੍ਰਕਾਰ ਦੇ ਕੰਮਾਂ ਵਿਚ ਲੱਗੇ ਹੋਏ ਹਨ। ਸ੍ਰੀ ਮੁਕਤਸਰ ਸਾਹਿਬ ਅਤੇ ਮਾਨਸਾ ਜ਼ਿਲ੍ਹਿਆਂ ਵਿਚ ਸਭ ਤੋਂ ਵੱਧ ਕਾਮੇ ਖੇਤੀ ਵਿਚ ਲੱਗੇ ਹੋਏ ਹਨ ਪਰ ਲੁਧਿਆਣਾ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਚ ਕਾਫ਼ੀ ਘੱਟ ਕਾਮੇ ਖੇਤੀ ਵਿਚ ਅਤੇ ਬਾਕੀ ਉਦਯੋਗਿਕ ਖੇਤਰ, ਸੇਵਾਵਾਂ ਆਦਿ ਵਿਚ ਲੱਗੇ ਹੋਏ ਹਨ। ਪੰਜਾਬ ਦੇ ਬਹੁਤ ਸਾਰੇ ਲੋਕ ਨੌਕਰੀ ਦੀ ਭਾਲ ਵਿਚ ਦੇਸ਼-ਵਿਦੇਸ਼ ਵਿਚ ਵੀ ਗਏ ਹੋਏ ਹਨ। (ਪਾਠ-ਪੁਸਤਕ ਅਨੁਸਾਰ)

Exam Tips:

a) ਪੰਜਾਬ ਦਾ ਮੁੱਖ ਕਿੱਤਾ ਖੇਤੀ ਹੈ, ਇਹ ਯਾਦ ਰੱਖੋ।

 

Question 20: ਮਾਦਾ ਭਰੂਣ ਹੱਤਿਆ ਦਾ ਕੀ ਅਰਥ ਹੈ?

Answer:

ਲੋਕਾਂ ਵਿਚ ਕਈ ਕਾਰਨਾਂ ਕਰਕੇ ਲੜਕੀ ਦੀ ਥਾਂ ਲੜਕੇ ਨੂੰ ਪ੍ਰਾਪਤ ਕਰਨ ਦੀ ਇੱਛਾ ਹੁੰਦੀ ਹੈ। ਉਹ ਕਈ ਤਰ੍ਹਾਂ ਦੇ ਤਰੀਕੇ ਅਪਣਾਉਂਦੇ ਹਨ ਤਾਂ ਕਿ ਲੜਕੇ ਨੂੰ ਪ੍ਰਾਪਤ ਕੀਤਾ ਜਾ ਸਕੇ। ਜਦੋਂ ਕੋਈ ਔਰਤ ਗਰਭਵਤੀ ਹੁੰਦੀ ਹੈ ਤਾਂ ਪਹਿਲੇ ਤਿੰਨ-ਚਾਰ ਮਹੀਨੇ ਤਕ ਮਾਂ ਦੇ ਗਰਭ ਵਿਚ ਬੱਚਾ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੋਇਆ ਹੁੰਦਾ ਹੈ। ਇਸ ਨੂੰ ਹਾਲੇ ਭਰੂਣ ਦਾ ਨਾਮ ਹੀ ਦਿੱਤਾ ਜਾਂਦਾ ਹੈ । ਅੱਜ-ਕਲ੍ਹ ਅਜਿਹੀਆਂ ਤਕਨੀਕਾਂ ਆ ਗਈਆਂ ਹਨ ਜਿਨ੍ਹਾਂ ਨਾਲ ਮਾਤਾ ਦੇ ਪੇਟ ਵਿਚ ਹੀ ਟੈਸਟ ਕਰਕੇ ਪਤਾ ਕਰ ਲਿਆ ਜਾਂਦਾ ਹੈ ਕਿ ਹੋਣ ਵਾਲਾ ਬੱਚਾ ਮੁੰਡਾ ਹੈ ਜਾਂ ਕੁੜੀ ! ਜੇਕਰ ਗਰਭ ਵਿਚ ਪਲ ਰਿਹਾ ਬੱਚਾ ਮੁੰਡਾ ਹੈ ਤਾਂ ਠੀਕ ਹੈ ਪਰ ਜੇਕਰ ਉਹ ਲੜਕੀ ਹੈ ਤਾਂ ਉਸ ਦਾ ਗਰਭਪਾਤ ਕਰਵਾ ਦਿੱਤਾ ਜਾਂਦਾ ਹੈ ਅਰਥਾਤ ਮਾਤਾ ਦੀ ਕੁੱਖ ਵਿਚ ਹੀ ਲੜਕੀ ਨੂੰ ਮਾਰ ਦਿੱਤਾ ਜਾਂਦਾ ਹੈ। ਇਸੇ ਨੂੰ ਹੀ ਮਾਦਾ ਭਰੂਣ ਹੱਤਿਆ ਕਹਿੰਦੇ ਹਨ।

Exam Tips:

a) ਮਾਦਾ ਭਰੂਣ ਹੱਤਿਆ ਦਾ ਅਰਥ ਯਾਦ ਰੱਖੋ।

 

Question 21: ਮਾਦਾ ਭਰੂਣ ਹੱਤਿਆ ਦੇ ਕਾਰਨ ਦੱਸੋ।

Answer:

1. ਲੜਕਾ ਪ੍ਰਾਪਤ ਕਰਨ ਦੀ ਇੱਛਾ ਮਾਦਾ ਭਰੂਣ ਹੱਤਿਆ ਨੂੰ ਜਨਮ ਦਿੰਦੀ ਹੈ।
2. ਤਕਨੀਕੀ ਸਹੁਲ ਵੱਧਣ ਦੇ ਕਾਰਨ ਹੁਣ ਗਰਭ ਵਿਚ ਹੀ ਬੱਚੇ ਦਾ ਲਿੰਗ ਪਤਾ ਕਰ ਲਿਆ ਜਾਂਦਾ ਹੈ ਜਿਸ ਕਾਰਨ ਲੋਕ ਮਾਦਾ ਭਰੂਣ ਹੱਤਿਆ ਵੱਲ ਵਧੇ ਹਨ।
3. ਲੜਕੀ ਦੇ ਵੱਡੇ ਹੋਣ ਉੱਤੇ ਦਹੇਜ ਦੇਣਾ ਪੈਂਦਾ ਹੈ ਅਤੇ ਲੜਕਾ ਹੋਣ ਦੇ ਕਾਰਨ ਦਹੇਜ ਆਉਂਦਾ ਹੈ। ਇਹ ਕਾਰਨ ਵੀ ਲੋਕਾਂ ਨੂੰ ਮਾਦਾ ਭਰੂਣ ਹੱਤਿਆ ਕਰਨ ਲਈ ਪ੍ਰੇਰਿਤ ਕਰਦਾ ਹੈ।
4. ਇਹ ਕਿਹਾ ਜਾਂਦਾ ਹੈ ਕਿ ਮੌਤ ਤੋਂ ਬਾਅਦ ਵਿਅਕਤੀ ਦਾ ਦਾਹ ਸੰਸਕਾਰ ਅਤੇ ਹੋਰ ਸੰਸਕਾਰ ਲੜਕਾ ਹੀ ਪੂਰਨ ਕਰਦਾ ਹੈ। ਇਸ ਕਾਰਨ ਵੀ ਲੋਕ ਲੜਕਾ ਪ੍ਰਾਪਤ ਕਰਨਾ ਚਾਹੁੰਦੇ ਹਨ।
5. ਮੁੰਡਿਆਂ ਤੋਂ ਇਹ ਉਮੀਦ ਕੀਤੀ ਜਾਂਦੀ ਹੈ ਕਿ ਉਹ ਬੁਢਾਪੇ ਵਿਚ ਆਪਣੇ ਮਾਤਾ-ਪਿਤਾ ਦੀ ਦੇਖਭਾਲ ਕਰਨਗੇ ਅਤੇ ਲੜਕੀਆਂ ਵਿਆਹ ਕੇ ਆਪਣੇ ਸਹੁਰੇ ਘਰ ਚਲੀਆਂ ਜਾਣਗੀਆਂ। ਇਸ ਸਮਾਜਿਕ ਸੁਰੱਖਿਆ ਦੀ ਇੱਛਾ ਦੇ ਕਾਰਨ ਵੀ ਲੋਕ ਮੁੰਡਾ ਚਾਹੁੰਦੇ ਹਨ।

Exam Tips:

a) ਮਾਦਾ ਭਰੂਣ ਹੱਤਿਆ ਦੇ ਕਾਰਨ ਯਾਦ ਰੱਖੋ।

 

Question 22: ਮਾਦਾ ਭਰੂਣ ਹੱਤਿਆ ਦੇ ਨਤੀਜੇ ਦੱਸੋ।

Answer:

ਮਾਦਾ ਭਰੂਣ ਹੱਤਿਆ ਦੇ ਕਾਰਨ ਸਮਾਜ ਵਿਚ ਲਿੰਗ ਅਨੁਪਾਤ ਘਟਣਾ ਸ਼ੁਰੂ ਹੋ ਜਾਂਦਾ ਹੈ। ਭਾਰਤ ਵਿਚ 2011 ਵਿਚ 1000 : 943 ਸੀ। ਘੱਟਦੇ ਲਿੰਗ ਅਨੁਪਾਤ ਦੇ ਕਾਰਨ ਸਮਾਜ ਵਿਚ ਅਸੰਤੁਲਨ ਵੱਧ ਜਾਂਦਾ ਹੈ ਕਿਉਂਕਿ ਮਰਦਾਂ ਦੀ ਗਿਣਤੀ ਵੱਧ ਜਾਂਦੀ ਹੈ ਤੇ ਔਰਤਾਂ ਦੀ ਗਿਣਤੀ ਘੱਟ ਹੋ ਜਾਂਦੀ ਹੈ। ਇਸ ਕਾਰਨ ਔਰਤਾਂ ਵਿਰੁੱਧ ਹਿੰਸਾ ਵੀ ਵੱਧ ਜਾਂਦੀ ਹੈ। ਅਪਹਰਣ, ਬਲਾਤਕਾਰ, ਛੇੜਛਾੜ ਆਦਿ ਵਰਗੀਆਂ ਘਟਨਾਵਾਂ ਵੀ ਵੱਧ ਜਾਂਦੀਆਂ ਹਨ। ਮਾਦਾ ਭਰੂਣ ਹੱਤਿਆ ਦੇ ਕਾਰਨ ਔਰਤਾਂ ਦੀ ਸਮਾਜਿਕ ਸਥਿਤੀ ਹੋਰ ਨੀਵੀਂ ਹੋ ਜਾਂਦੀ ਹੈ ਕਿਉਂਕਿ ਔਰਤ ਹੀ ਔਰਤ ਦੀ ਦੁਸ਼ਮਣ ਹੋ ਜਾਂਦੀ ਹੈ। ਮਾਦਾ ਭਰੂਣ ਹੱਤਿਆ ਦਾ ਔਰਤਾਂ ਦੀ ਸਿਹਤ ਉੱਤੇ ਮਾੜਾ ਪ੍ਰਭਾਵ ਪੈਂਦਾ ਹੈ ਕਿਉਂਕਿ ਗਰਭਪਾਤ ਦਾ ਉਸਦੀ ਸਿਹਤ ਉੱਤੇ ਅਸਰ ਤਾਂ ਪੈਂਦਾ ਹੀ ਹੈ।

Exam Tips:

a) ਮਾਦਾ ਭਰੂਣ ਹੱਤਿਆ ਦੇ ਨਤੀਜੇ ਯਾਦ ਰੱਖੋ।

 

Question 23: ਦੇਸ਼ ਦੇ ਵੱਧ ਜਨਸੰਖਿਅਕ ਘਣਤਾ ਵਾਲੇ ਖੇਤਰ ਕਿਹੜੇ ਹਨ?

Answer:

ਉੱਤਰੀ ਮੈਦਾਨ, ਪੱਛਮੀ ਤਟਵਰਤੀ ਮੈਦਾਨ ਅਤੇ ਪੂਰਬੀ ਤਟਵਰਤੀ ਮੈਦਾਨ ਦੇ ਡੈਲਟਾਈ ਖੇਤਰਾਂ ਵਿਚ ਜਨਸੰਖਿਆ ਸੰਘਣੀ ਵਸੀ ਹੋਈ ਹੈ। ਉਹਨਾਂ ਦੇਸ਼ਾਂ ਦੀ ਭੂਮੀ ਉਪਜਾਊ ਹੈ ਅਤੇ ਖੇਤੀ ਦੀਆਂ ਸਹੂਲਤਾਂ ਪ੍ਰਾਪਤ ਹਨ। ਇਸ ਲਈ ਇਨ੍ਹਾਂ ਦੀ ਜਨਸੰਖਿਆ ਸੰਘਣੀ ਹੈ। ਇਕ ਗੱਲ ਹੋਰ ਜਿਉਂ-ਜਿਉਂ ਅਸੀਂ ਪੂਰਬ ਤੋਂ ਪੱਛਮ ਵੱਲ ਜਾਂਦੇ ਹਾਂ, ਸੁੱਕਾਪਨ ਵੱਧਦਾ ਜਾਂਦਾ ਹੈ ਅਤੇ ਜਨ-ਘਣਤਾ ਘਟਦੀ ਜਾਂਦੀ ਹੈ। ਇਹੀ ਕਾਰਨ ਹੈ ਕਿ ਪੂਰਬ ਵਿਚ ਸਥਿਤ ਪੱਛਮੀ ਬੰਗਾਲ ਦੀ ਘਣਤਾ ਪੰਜਾਬ ਅਤੇ ਹਰਿਆਣਾ ਦੀ ਬਜਾਏ ਪੱਛਮ ਦੀ ਸਥਿਤੀ ਦੀ ਤੁਲਨਾ ਵਿਚ ਜ਼ਿਆਦਾ ਹੈ। ਕੇਰਲ ਵਿਚ ਜਨ-ਘਣਤਾ ਸਭ ਤੋਂ ਜ਼ਿਆਦਾ ਹੈ ਕਿਉਂਕਿ ਭਾਰੀ ਵਰਖਾ ਦੇ ਕਾਰਨ ਇੱਥੇ ਸਾਲ ਵਿਚ ਦੋ ਜਾਂ ਤਿੰਨ ਫ਼ਸਲਾਂ ਪੈਦਾ ਕੀਤੀਆਂ ਜਾਂਦੀਆਂ ਹਨ। (ਪਾਠ-ਪੁਸਤਕ ਅਨੁਸਾਰ)

Exam Tips:

a) ਵੱਧ ਘਣਤਾ ਵਾਲੇ ਤਿੰਨ ਖੇਤਰ ਯਾਦ ਰੱਖੋ।

 

Question 24: ਦੇਸ਼ ਦੇ ਮੈਦਾਨੀ ਭਾਗਾਂ ਵਿਚ ਜਨਸੰਖਿਆ-ਘਣਤਾ ਵੱਧ ਹੋਣ ਦੇ ਕੀ ਕਾਰਨ ਹਨ?

Answer:

ਦੇਸ਼ ਦੇ ਮੈਦਾਨੀ ਭਾਗਾਂ ਵਿਚ ਜਨਸੰਖਿਆ-ਘੜਾ ਬਹੁਤ ਜ਼ਿਆਦਾ ਹੈ। ਇਸ ਦੇ ਮੁੱਖ ਕਾਰਨ ਹੇਠ ਲਿਖੇ ਹਨ-
ਭਾਰਤ ਦਾ ਉੱਤਰੀ ਮੈਦਾਨ ਵਿਸ਼ਾਲ ਅਤੇ ਉਪਜਾਊ ਹੈ। ਇੱਥੇ ਵਰਖਾ ਵੀ ਕਾਫ਼ੀ ਹੁੰਦੀ ਹੈ। ਇੱਥੇ ਉਦਯੋਗ ਦੇ ਵੱਡੇ-ਵੱਡੇ ਕੇਂਦਰ ਹਨ। ਇੱਥੇ ਆਵਾਜਾਈ ਦੇ ਸਾਧਨ ਉੱਨਤ ਹਨ। ਤਟਵਰਤੀ ਮੈਦਾਨੀ ਦੇਸ਼ਾਂ ਵਿਚ ਮੱਛੀ ਫੜਨ ਅਤੇ ਵਿਦੇਸ਼ੀ ਵਪਾਰ ਦੀਆਂ ਸਹੂਲਤਾਂ ਹਨ। ਫਲਸਰੂਪ ਲੋਕਾਂ ਦੇ ਲਈ ਰੋਜ਼ੀ ਕਮਾਉਣਾ ਸੌਖਾ ਹੈ।

Exam Tips:

a) ਮੈਦਾਨੀ ਭਾਗਾਂ ਦੀ ਘਣਤਾ ਵੱਧ ਹੋਣ ਦੇ ਕਾਰਨ ਯਾਦ ਰੱਖੋ।

 

Question 25: ਦੇਸ਼ ਵਿਚ ਘੱਟ ਜਨਸੰਖਿਆ ਵਾਲੇ ਖੇਤਰ ਕਿਹੜੇ ਹਨ?

Answer:

ਭਾਰਤ ਦੇ ਥਾਰ ਮਾਰੂਬਲ, ਪੂਰਬੀ ਹਿਮਾਲਿਆ ਪ੍ਰਦੇਸ਼ ਅਤੇ ਛੋਟਾ ਨਾਗਪੁਰ ਦੇ ਪਠਾਰ ਵਿਚ ਜਨਸੰਖਿਆ ਘੱਟ ਹੈ। ‘ ਕਾਰਨ –
1. ਜਿਨ੍ਹਾਂ ਦੇਸ਼ਾਂ ਦੀ ਭੂਮੀ ਉਪਜਾਊ ਨਹੀਂ ਹੈ। ਇਹ ਜਾਂ ਤਾਂ ਰੇਤਲੀ ਹੈ ਜਾਂ ਪਥਰੀਲੀ।
2. ਇੱਥੇ ਆਵਾਜਾਈ ਦੇ ਸਾਧਨਾਂ ਦਾ ਵਿਕਾਸ ਨਹੀਂ ਹੋ ਸਕਿਆ ਹੈ।
3. ਇੱਥੇ ਦੀ ਜਲਵਾਯੂ ਸਿਹਤ ਦੇ ਅਨੁਕੂਲ ਨਹੀਂ ਹੈ। ਇਹ ਜਾਂ ਤਾਂ ਬਹੁਤ ਜ਼ਿਆਦਾ ਗਰਮ ਹੈ ਜਾਂ ਬਹੁਤ ਜ਼ਿਆਦਾ ਠੰਢੀ। ਹਿਮਾਲਿਆ ਖੇਤਰ ਵਿਚ ਜ਼ਰੂਰਤ ਤੋਂ ਜ਼ਿਆਦਾ ਵਰਖਾ ਹੁੰਦੀ ਹੈ।
4. ਛੋਟਾ ਨਾਗਪੁਰ ਖੇਤਰ ਨੂੰ ਛੱਡ ਕੇ ਹੋਰ ਭਾਗਾਂ ਵਿਚ ਨਿਰਮਾਣ ਉਦਯੋਗ ਵਿਕਸਿਤ ਨਹੀਂ ਹੈ। (ਪਾਠ-ਪੁਸਤਕ ਅਨੁਸਾਰ)

Exam Tips:

a) ਘੱਟ ਵਸੋਂ ਵਾਲੇ ਖੇਤਰ (ਥਾਰ ਮਾਰੂਥਲ, ਪੂਰਬੀ ਹਿਮਾਲਿਆ ਆਦਿ) ਯਾਦ ਰੱਖੋ।

 

ਵੱਡੇ ਉੱਤਰਾਂ ਵਾਲੇ ਪ੍ਰਸ਼ਨ

Question 1: ਭਾਰਤ ਵਿਚ ਲਿੰਗ-ਅਨੁਪਾਤ ਦੇ ਰਾਜ ਪੱਧਰ ਦੇ ਰੂਪ ਦਾ ਵਿਸਥਾਰਪੂਰਵਕ ਵਰਣਨ ਕਰੋ।

Answer:

ਲਿੰਗ-ਅਨੁਪਾਤ ਤੋਂ ਭਾਵ ਹੈ ਪ੍ਰਤੀ ਹਜ਼ਾਰ ਮਰਦਾਂ ਪਿੱਛੇ ਇਸਤਰੀਆਂ ਦੀ ਔਸਤ ਸੰਖਿਆ । ਅੱਜ-ਕਲ੍ਹ ਸਮਾਜ ਵਿਚ ਇਸਤਰੀਆਂ ਨੂੰ ਇਕ ਸਮਾਨ ਨਜ਼ਰ ਨਾਲ ਵੇਖਿਆ ਜਾਂਦਾ ਹੈ। ਜ਼ਿਆਦਾਤਰ ਅਮੀਰ ਦੇਸ਼ਾਂ ਵਿਚ ਇਸਤਰੀਆਂ ਦੀ ਸੰਖਿਆ ਮਰਦਾਂ ਦੇ ਬਰਾਬਰ ਹੈ ਜਾਂ ਉਸ ਤੋਂ ਜ਼ਿਆਦਾ ਵਿਕਸਿਤ ਦੇਸ਼ਾਂ ਦਾ ਔਸਤ 1050 ਇਸਤਰੀਆਂ ਪ੍ਰਤੀ 1000 ਮਰਦ ਹਨ ਜਦਕਿ ਵਿਕਾਸਸ਼ੀਲ ਦੇਸ਼ਾਂ ਵਿਚ ਇਹ ਔਸਤ 964 ਇਸਤਰੀਆਂ ਪ੍ਰਤੀ 1000 ਮਰਦ ਹੈ। ਭਾਰਤ ਵਿਚ 2011 ਦੀ ਜਣਗਣਨਾ ਦੇ ਅਨੁਸਾਰ ਲਿੰਗ-ਅਨੁਪਾਤ 943 ਇਸਤਰੀਆਂ ਪ੍ਰਤੀ ਹਜ਼ਾਰ ਮਰਦ ਹੈ। ਇਹ ਔਸਤ ਸੰਸਾਰ ਵਿਚ ਸਭ ਤੋਂ ਘੱਟ ਔਸਤਾਂ ਵਿਚੋਂ ਇਕ ਹੈ। ਰਾਜ ਪੱਧਰੀ ਰੂਪ-ਦੇਸ਼ ਦੇ ਸਭ ਰਾਜਾਂ ਵਿਚ ਲਿੰਗ-ਅਨੁਪਾਤ ਇਕ ਸਮਾਨ ਨਹੀਂ ਹੈ। ਭਾਰਤ ਦੇ ਕੇਵਲ ਦੋ ਹੀ ਰਾਜ ਅਜਿਹੇ ਹਨ, ਜਿੱਥੇ ਲਿੰਗ-
ਅਨੁਪਾਤ ਇਸਤਰੀਆਂ ਦੇ ਪੱਖ ਵਿਚ ਹੈ। ਇਹ ਰਾਜ ਹਨ-ਕੇਰਲ ਅਤੇ ਤਾਮਿਲਨਾਡੂ। ਕੇਰਲ ਵਿਚ ਪ੍ਰਤੀ ਹਜ਼ਾਰ ਮਰਦਾਂ ਪਿੱਛੇ 1084 ਇਸਤਰੀਆਂ ਹਨ (2011 ਵਿਚ)। ਦੇਸ਼ ਦੇ ਹੋਰ ਰਾਜਾਂ ਵਿਚ ਅਨੁਪਾਤ ਮਰਦਾਂ ਦੇ ਪੱਖ ਵਿਚ ਹੈ ਜਾਂ ਇਹਨਾਂ ਰਾਜਾਂ ਵਿਚ ਪ੍ਰਤੀ ਹਜ਼ਾਰ ਮਰਦਾਂ ਪਿੱਛੇ ਇਸਤਰੀਆਂ ਦੀ ਸੰਖਿਆ ਘੱਟ ਹੈ, ਜੋ ਅੱਗੇ ਲਿਖੀਆਂ ਉਦਾਹਰਨਾਂ ਤੋਂ ਸਪੱਸ਼ਟ ਹੈ –
1. ਪੰਜਾਬ 895
2. ਹਰਿਆਣਾ 879
3. ਰਾਜਸਥਾਨ 928
4. ਬਿਹਾਰ 918
5. ਉੱਤਰ ਪ੍ਰਦੇਸ਼ 912
6. ਤਾਮਿਲਨਾਡੂ 996 ਲਿੰਗ-ਅਨੁਪਾਤ-ਅਨੁਪਾਤ ਦੇ ਰਾਜ ਰੂਪ ਨਾਲ ਇਕ ਹੋਰ ਗੱਲ ਵੀ ਸਪੱਸ਼ਟ ਹੋ ਜਾਂਦੀ ਹੈ ਕਿ ਦੇਸ਼ ਦੇ ਉੱਤਰੀ ਰਾਜਾਂ ਵਿਚ ਦੱਖਣੀ ਰਾਜਾਂ ਦੀ ਤੁਲਨਾ ਵਿਚ ਲਿੰਗ-ਅਨੁਪਾਤ ਘੱਟ ਹੈ। ਇਹ ਗੱਲ ਸਮਾਜ ਵਿਚ ਇਸਤਰੀ ਦੇ ਘੱਟ ਅਨੁਪਾਤ ਨੂੰ ਦਿਖਾਉਂਦੀ ਹੈ। ਇਹ ਨਿਰਸੰਦੇਹ ਇਕ ਚਿੰਤਾ ਦਾ ਵਿਸ਼ਾ ਹੈ। (ਪਾਠ-ਪੁਸਤਕ ਅਨੁਸਾਰ)

Exam Tips:

a) ਰਾਜ ਪੱਧਰ ’ਤੇ ਲਿੰਗ-ਅਨੁਪਾਤ ਦੇ ਰੂਪ ਦੀ ਵਿਆਖਿਆ ਕਰੋ।

 

Question 2: ਦੇਸ਼ ਵਿਚ ਜਨਸੰਖਿਆ ਦੀ ਵੰਡ ਦੇ ਖੇਤਰੀ ਰੂਪ ਦੀਆਂ ਮੁੱਖ ਵਿਸ਼ੇਸ਼ਤਾਵਾਂ ਸਹਿਤ ਵਿਆਖਿਆ ਕਰੋ।

Answer:

ਭਾਰਤ ਵਿਚ ਜਨਸੰਖਿਆ ਦੀ ਵੰਡ ਦੇ ਖੇਤਰੀ ਰੂਪ ਅਤੇ ਉਸ ਦੀਆਂ ਕੁੱਝ ਮਹੱਤਵਪੂਰਨ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਹਨ-
1. ਭਾਰਤ ਵਿਚ ਜਨਸੰਖਿਆ ਦੀ ਵੰਡ ਬਹੁਤ ਅਸਮਾਨ ਹੈ। ਨਦੀਆਂ ਦੀਆਂ ਘਾਟੀਆਂ ਅਤੇ ਸਮੁੰਦਰ ਤੇ ਤਟਵਰਤੀ ਮੈਦਾਨਾਂ ਵਿਚ ਜਨਸੰਖਿਆ ਬਹੁਤ ਸੰਘਣੀ ਹੈ, ਪਰੰਤੁ ਪਰਬਤੀ, ਮਾਰੂਥਲੀ ਅਤੇ ਕਾਲ-ਪੀੜਤ ਖੇਤਰਾਂ ਵਿਚ ਜਨਸੰਖਿਆ ਬਹੁਤ ਵਿਰਲੀ ਹੈ। ਉੱਤਰ ਦੇ ਪਹਾੜੀ ਦੇਸ਼ਾਂ ਵਿਚ ਦੇਸ਼ ਦੇ 16 ਪ੍ਰਤੀਸ਼ਤ ਭੂ-ਭਾਗ ਉੱਤੇ ਕੇਵਲ 3 ਪ੍ਰਤੀਸ਼ਤ ਜਨਸੰਖਿਆ ਰਹਿੰਦੀ ਹੈ, ਜਦਕਿ ਉੱਤਰੀ ਮੈਦਾਨਾਂ ਵਿਚ ਦੇਸ਼ ਦੀ 18 ਪ੍ਰਤੀਸ਼ਤ ਭੂਮੀ ਤੇ 40 ਪ੍ਰਤੀਸ਼ਤ ਜਨਸੰਖਿਆ ਰਹਿੰਦੀ ਹੈ। ਰਾਜਸਥਾਨ ਵਿਚ ਦੇਸ਼ ਦੇ ਕੇਵਲ 6% ਭੂ-ਭਾਗ ਉੱਤੇ 6% ਜਨਸੰਖਿਆ ਰਹਿੰਦੀ ਹੈ।
2. ਜ਼ਿਆਦਾਤਰ ਜਨਸੰਖਿਆ ਪੇਂਡੂ ਖੇਤਰਾਂ ਵਿਚ ਵਸੀ ਹੈ। ਦੇਸ਼ ਦੀ ਕੁੱਲ ਜਨਸੰਖਿਆ ਦਾ ਲਗਪਗ 71% ਭਾਗ ਪੇਂਡੂ ਖੇਤਰਾਂ ਵਿਚ ਅਤੇ ਲਗਪਗ 29% ਭਾਗ ਸ਼ਹਿਰਾਂ ਵਿਚ ਰਹਿੰਦਾ ਹੈ। ਸ਼ਹਿਰੀ ਜਨਸੰਖਿਆ ਦਾ ਭਾਰੀ ਜਮਾਅ ਵੱਡੇ ਸ਼ਹਿਰਾਂ ਵਿਚ ਹੈ। ਕੁੱਲ ਸ਼ਹਿਰੀ ਜਨਸੰਖਿਆ ਦਾ ਦੋ-ਤਿਹਾਈ ਭਾਗ ਇਕ ਲੱਖ ਜਾਂ ਇਸ ਤੋਂ ਵੱਧ ਆਬਾਦੀ ਵਾਲੇ ਪਹਿਲੀ ਸ਼੍ਰੇਣੀ ਦੇ ਸ਼ਹਿਰਾਂ ਵਿਚ ਰਹਿੰਦਾ ਹੈ।
3. ਦੇਸ਼ ਦੇ ਘੱਟ ਗਿਣਤੀ ਫ਼ਿਰਕਿਆਂ ਦਾ ਬਹੁਤ ਸੰਵੇਦਨਸ਼ੀਲ ਤੇ ਮਹੱਤਵਪੂਰਨ ਬਾਹਰਲੇ ਸਰਹੱਦੀ ਖੇਤਰਾਂ ਵਿਚ ਵਸਣਾ ਹੈ। ਉਦਾਹਰਨ ਦੇ ਤੌਰ ‘ਤੇ ਉੱਤਰ-ਪੱਛਮੀ ਭਾਰਤ ਵਿਚ ਭਾਰਤ-ਪਾਕਿ ਸਰਹੱਦ ਦੇ ਕੋਲ ਪੰਜਾਬ ਵਿਚ ਸਿੱਖਾਂ ਅਤੇ ਜੰਮੂ-ਕਸ਼ਮੀਰ ਵਿਚ ਮੁਸਲਮਾਨਾਂ ਦੀ ਗਿਣਤੀ ਵੱਧ ਹੈ। ਇਸੇ ਤਰ੍ਹਾਂ ਉੱਤਰ-ਪੂਰਬ ਵਿਚ ਚੀਨ ਤੇ ਬਰਮਾ (ਮਿਆਂਮਾਰ) ਦੀਆਂ ਸਰਹੱਦਾਂ ਦੇ ਨਾਲ ਈਸਾਈ ਧਰਮ ਦੇ ਲੋਕਾਂ ਦਾ ਵਧੇਰੇ ਇਕੱਠ ਹੈ। ਇਸ ਤਰ੍ਹਾਂ ਦੀ ਵੰਡ ਤੋਂ ਅਨੇਕਾਂ ਸਮਾਜਿਕ, ਆਰਥਿਕ ਤੇ ਰਾਜਨੀਤਿਕ ਮੁਸ਼ਕਿਲਾਂ ਸਾਹਮਣੇ ਆਉਂਦੀਆਂ ਹਨ।
4. ਇਕ ਪਾਸੇ ਤਟਵਰਤੀ ਮੈਦਾਨਾਂ ਤੇ ਨਦੀਆਂ ਦੀਆਂ ਘਾਟੀਆਂ ਵਿਚ ਜਨਸੰਖਿਆ ਸੰਘਣੀ ਹੈ ਤਾਂ ਦੂਸਰੇ ਪਾਸੇ ਪਹਾੜੀ, ਪਠਾਰੀ ਤੇ ਰੇਗਿਸਤਾਨੀ ਭਾਗਾਂ ਵਿਚ ਜਨਸੰਖਿਆ ਵਿਰਲੀ ਹੈ। ਇਹ ਵੰਡ ਇਕ ਜਨਸੰਖਿਅਕੀ ਵੰਡ (Demographic divide) ਵਰਗੀ ਲਗਦੀ ਹੈ।

Exam Tips:

a) ਖੇਤਰੀ ਰੂਪ ਦੀਆਂ ਮੁੱਖ ਵਿਸ਼ੇਸ਼ਤਾਵਾਂ ਯਾਦ ਰੱਖੋ।

 

Question 3: ਭਾਰਤ ਵਿਚ ਜਨਸੰਖਿਆ ਦੇ ਵਾਧੇ ਦੀ ਸਮੱਸਿਆ ‘ਤੇ ਇਕ ਲੇਖ ਲਿਖੋ ਅਤੇ ਇਸ ਸਮੱਸਿਆ ਦੇ ਹੱਲ ਬਾਰੇ ਵੀ ਚਾਨਣਾ ਪਾਓ।

Answer:

ਭਾਰਤ ਦੀ ਵਸੋਂ ਬੜੀ ਤੇਜ਼ ਗਤੀ ਨਾਲ ਵੱਧ ਰਹੀ ਹੈ। ਵਸੋਂ ਦੇ ਇਸ ਵਾਧੇ ਦੇ ਕਾਰਨ ਕਈ ਸਮੱਸਿਆਵਾਂ ਪੈਦਾ ਹੋ ਗਈਆਂ ਹਨ, ਜਿਨ੍ਹਾਂ ਦਾ ਵਰਣਨ ਇਸ ਪ੍ਰਕਾਰ ਹੈ –
ਨੀਵਾਂ ਜੀਵਨ ਪੱਧਰ-ਦੁਸਰੇ ਦੇਸ਼ਾਂ ਦੇ ਜੀਵਨ ਪੱਧਰ ਦੇ ਮੁਕਾਬਲੇ ਵਿਚ ਭਾਰਤੀ ਲੋਕਾਂ ਦਾ ਜੀਵਨ ਪੱਧਰ ਬਹੁਤ ਨੀਵਾਂ ਹੈ। ਇਹ ਸਮੱਸਿਆ ਅਸਲ ਵਿਚ ਵਸੋਂ ਦੇ ਵਾਧੇ ਦੇ ਕਾਰਨ ਹੀ ਪੈਦਾ ਹੋਈ ਹੈ। ਜੰਗਲਾਂ ਦੀ ਕਟਾਈ-ਵਧਦੀ ਹੋਈ ਵਸੋਂ ਦਾ ਪੇਟ ਭਰਨ ਲਈ ਜੰਗਲਾਂ ਨੂੰ ਅੰਨ੍ਹੇਵਾਹ ਕੱਟਿਆ ਜਾ ਰਿਹਾ ਹੈ ਤਾਂ ਜੋ ਵਾਧੂ ਜ਼ਮੀਨ ਪ੍ਰਾਪਤ ਕੀਤੀ ਜਾ ਸਕੇ। ਪਰ ਜੰਗਲਾਂ ਦੀ ਕਟਾਈ ਦੇ ਕਾਰਨ ਹੋਰ ਕਈ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ, ਜਿਵੇਂ ਭੋਂ-ਖੋਰ, ਨਦੀਆਂ ਵਿਚ ਹੜ੍ਹਾਂ ਦਾ ਆਉਣਾ, ਵਾਤਾਵਰਨ ਦਾ ਪ੍ਰਦੂਸ਼ਿਤ ਹੋਣਾ ਅਤੇ ਜੰਗਲ ਸੰਪਦਾ ਦੀ ਹਾਨੀ। ਪਸ਼ੂਆਂ ਲਈ ਚਾਰੇ ਦੀ ਘਾਟ-ਭਾਰਤ ਵਿਚ ਕੇਵਲ 4% ਭਾਗ ‘ਤੇ ਚਰਾਵਾਂ ਹਨ। ਵਸੋਂ ਦੀ ਸਮੱਸਿਆ ਦੇ ਕਾਰਨ ਜੇਕਰ ਇਹਨਾਂ ਨੂੰ ਖੇਤੀ ਜਾਂ ਰਹਿਣ-ਸਹਿਣ ਦੇ ਨਿਰਮਾਣ ਲਈ ਵਰਤਿਆ ਗਿਆ ਤਾਂ ਪਸ਼ੂਆਂ ਲਈ ਚਾਰੇ ਦੀ ਸਮੱਸਿਆ ਹੋਰ ਵੀ ਜਟਿਲ ਹੋ ਜਾਵੇਗੀ। ਭੂਮੀ ‘ਤੇ ਦਬਾਓ-ਵਸੋਂ ਦੇ ਵਾਧੇ ਦਾ ਸਿੱਧਾ ਪ੍ਰਭਾਵ ਭੂਮੀ ‘ਤੇ ਪੈਂਦਾ ਹੈ। ਭੂਮੀ ਇਕ ਅਜਿਹਾ ਸਾਧਨ ਹੈ ਜਿਸ ਨੂੰ ਵਧਾਇਆ ਨਹੀਂ ਜਾ ਸਕਦਾ । ਜੇਕਰ ਭਾਰਤ ਦੀ ਵਸੋਂ ਇਸ ਤਰ੍ਹਾਂ ਵਧਦੀ ਗਈ ਤਾਂ ਭੂਮੀ ‘ਤੇ ਦਬਾਓ ਪਵੇਗਾ। ਇਸ ਦੇ ਨਤੀਜੇ ਵਜੋਂ ਖੇਤੀ ਉਤਪਾਦਾਂ ਦਾ ਹੋਰ ਵੀ ਜ਼ਿਆਦਾ ਦਬਾਓ ਹੋ ਜਾਵੇਗਾ । ਖਣਿਜਾਂ ਦੀ ਘਾਟ-ਅਸੀਂ ਵਧਦੀ ਹੋਈ ਵਸੋਂ ਦੀਆਂ ਲੋੜਾਂ ਨੂੰ ਉਦਯੋਗਾਂ ਦਾ ਵਿਕਾਸ ਕਰਕੇ ਪੂਰਾ ਕਰ ਰਹੇ ਹਾਂ। ਪਰ ਉਦਯੋਗਾਂ ਦੇ ਵਿਕਾਸ ਦੇ ਲਈ ਖਣਿਜਾਂ ਦੀ ਹੋਰ ਵੀ ਜ਼ਿਆਦਾ ਲੋੜ ਹੈ। ਨਤੀਜੇ ਵਜੋਂ ਸਾਡੇ ਖਣਿਜਾਂ ਦੇ ਭੰਡਾਰ ਜਲਦੀ ਖ਼ਤਮ ਹੋ ਜਾਣਗੇ। ਵਾਤਾਵਰਨ ਦੀ ਸਮੱਸਿਆ-ਵਸੋਂ ਵਿਚ ਵਾਧੇ ਦੇ ਕਾਰਨ ਵਾਤਾਵਰਨ ‘ਤੇ ਵੀ ਬੁਰਾ ਪ੍ਰਭਾਵ ਪੈਂਦਾ ਹੈ। ਇਸ ਲਈ ਸਾਫ਼ ਜਲ, ਸਾਫ਼ ਹਵਾ ਦੀ ਘਾਟ ਇਕ ਸਮੱਸਿਆ ਬਣ ਗਈ ਹੈ। ਬਨਸਪਤੀ ਦੀ ਕਮੀ ਦੇ ਕਾਰਨ ਆਕਸੀਜਨ ਦੀ ਵੀ ਘਾਟ ਹੋ ਰਹੀ ਹੈ। ਸਮੱਸਿਆ ਦਾ ਹੱਲ-
ਜਨਸੰਖਿਆ ਦੇ ਵਾਧੇ ਦੀ ਸਮੱਸਿਆ ਨਾਲ ਨਿਪਟਣ ਲਈ ਹੇਠ ਲਿਖੇ ਉਪਾਅ ਕਰਨੇ ਚਾਹੀਦੇ ਹਨ –
1. ਸੀਮਿਤ ਪਰਿਵਾਰ ਯੋਜਨਾਵਾਂ ਨੂੰ ਜ਼ਿਆਦਾ ਮਹੱਤਵ ਦੇਣਾ ਚਾਹੀਦਾ ਹੈ।
2. ਲੋਕਾਂ ਨੂੰ ਫ਼ਿਲਮਾਂ, ਨਾਟਕਾਂ ਅਤੇ ਹੋਰ ਸਾਧਨਾਂ ਦੁਆਰਾ ਸੀਮਿਤ ਪਰਿਵਾਰ ਦਾ ਮਹੱਤਵ ਸਮਝਾਇਆ ਜਾਵੇ।
3. ਦੇਸ਼ ਵਿਚੋਂ ਅਨਪੜਤਾ ਨੂੰ ਦੂਰ ਕਰਨ ਦਾ ਜਤਨ ਕੀਤਾ ਜਾਵੇ ਤਾਂ ਕਿ ਲੋਕ ਆਪ ਵੀ ਵੱਧਦੀ ਹੋਈ ਜਨਸੰਖਿਆ ਦੀਆਂ ਹਾਨੀਆਂ ਨੂੰ ਸਮਝ ਸਕਣ।
4. ਇਸਤਰੀ ਸਿੱਖਿਆ ਤੇ ਵਿਸ਼ੇਸ਼ ਜ਼ੋਰ ਦਿੱਤਾ ਜਾਵੇ। ਵਿਆਹ ਦੀ ਉਮਰ ਵਿਚ ਵਾਧਾ ਕੀਤਾ ਜਾਵੇ ਤਾਂ ਕਿ ਵਿਆਹ ਛੋਟੀ ਉਮਰ ਵਿਚ ਨਾ ਹੋ ਸਕੇ।

Exam Tips:

a) ਵਾਧੇ ਦੀ ਸਮੱਸਿਆ ਅਤੇ ਹੱਲ ਬਾਰੇ ਲੇਖ ਦੇ ਬਿੰਦੂ ਯਾਦ ਰੱਖੋ।

 

Question 4: ਪੰਜਾਬ ਦੀ ਵਸੋਂ ਵੰਡ ਉੱਤੇ ਇਕ ਨੋਟ ਲਿਖੋ।

Answer:

ਪੰਜਾਬ ਦੀ ਕੁੱਲ ਵਸੋਂ 2,77,43,338 ਹੈ ਅਤੇ ਇਹ ਵਸੋਂ 12,581 ਪਿੰਡਾਂ ਅਤੇ 217 ਛੋਟੇ-ਵੱਡੇ ਸ਼ਹਿਰਾਂ ਵਿਚ ਰਹਿੰਦੀ ਹੈ। ਪੰਜਾਬ ਦੇ ਕੁੱਝ ਹਿੱਸਿਆਂ ਵਿਚ ਵਸੋਂ ਕਾਫੀ ਜ਼ਿਆਦਾ ਹੈ ਅਤੇ ਕਈ ਭਾਗਾਂ ਵਿਚ ਕਾਫੀ ਘੱਟ ਹੈ। ਲੁਧਿਆਣਾ, ਅੰਮਿਤਸਰ ਵਰਗੇ ਸ਼ਹਿਰਾਂ ਦੀ ਜਨਸੰਖਿਆ ਕਾਫੀ ਜ਼ਿਆਦਾ ਹੈ ਜੋ ਕਿ 16 ਲੱਖ ਅਤੇ 11 ਲੱਖ ਕ੍ਰਮਵਾਰ ਹੈ। ਪਰ ਕਈ ਸ਼ਹਿਰਾਂ ਦੀ ਜਨਸੰਖਿਆ ਹਜ਼ਾਰਾਂ ਵਿਚ ਹੀ ਹੈ। ਵਸੋਂ ਘਣਤਾ ਦੇ ਆਧਾਰ ਉੱਤੇ ਪੰਜਾਬ ਨੂੰ ਚਾਰ ਭਾਗਾਂ ਵਿਚ ਵੰਡਿਆ ਜਾਂਦਾ ਹੈ ਜਿਨ੍ਹਾਂ ਦਾ ਵਰਣਨ ਇਸ ਪ੍ਰਕਾਰ ਹੈ
1. ਘੱਟ ਵਸੋਂ ਘਣਤਾ ਵਾਲੇ ਖੇਤਰ-ਪਹਿਲੀ ਸ਼੍ਰੇਣੀ ਵਿਚ ਉਹ ਜ਼ਿਲੇ ਆਉਂਦੇ ਹਨ ਜਿਨ੍ਹਾਂ ਦੀ ਵਸੋਂ ਘਣਤਾ 403 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ਤੋਂ ਘੱਟ ਹੈਂ। ਮਾਨਸਾ, ਫ਼ਿਰੋਜ਼ਪੁਰ ਅਤੇ ਸ੍ਰੀ ਮੁਕਤਸਰ ਸਾਹਿਬ ਇਸ ਸ਼੍ਰੇਣੀ ਵਿਚ ਸ਼ਾਮਲ ਹਨ। ਸ੍ਰੀ ਮੁਕਤਸਰ ਸਾਹਿਬ ਦੀ ਵਸੋਂ ਘਣਤਾ 348 ਹੈ ਜੋ ਕਿ ਪੰਜਾਬ ਦੇ ਹੋਰ ਜ਼ਿਲਿਆਂ ਤੋਂ ਕਾਫੀ ਘੱਟ ਹੈ।
2. ਸਧਾਰਨ ਵਸੋਂ ਘਣਤਾ ਵਾਲੇ ਖੇਤਰ-ਦੂਜੀ ਸ਼੍ਰੇਣੀ ਵਿਚ ਪੰਜਾਬ ਦੇ ਉਹ ਜ਼ਿਲ੍ਹੇ ਸ਼ਾਮਲ ਹਨ ਜਿਨ੍ਹਾਂ ਦੀ ਵਸੋਂ ਘਣਤਾ । 401 ਤੋਂ 500 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ਹੈ। ਤਰਨਤਾਰਨ, ਹੁਸ਼ਿਆਰਪੁਰ, ਫ਼ਰੀਦਕੋਟ, ਸ਼ਹੀਦ ਭਗਤ ਸਿੰਘ ਨਗਰ, ਮੋਗਾ, ਫਰੀਦਕੋਟ, ਬਰਨਾਲਾ, ਬਠਿੰਡਾ, ਸੰਗਰੂਰ ਆਦਿ ਜ਼ਿਲ੍ਹੇ ਇਸ ਸ਼੍ਰੇਣੀ ਵਿਚ ਸ਼ਾਮਲ ਹਨ।
3. ਜ਼ਿਆਦਾ ਵਸੋਂ ਵਾਲੇ ਖੇਤਰ-ਤੀਜੀ ਸ਼੍ਰੇਣੀ ਵਿਚ ਪਟਿਆਲਾ, ਫਤਿਹਗੜ੍ਹ ਸਾਹਿਬ ਅਤੇ ਰੂਪਨਗਰ ਜ਼ਿਲ੍ਹੇ ਸ਼ਾਮਲ ਹਨ। ਇਹਨਾਂ ਜ਼ਿਲ੍ਹਿਆਂ ਦੀ ਵਸੋਂ ਘਣਤਾ 501 ਤੋਂ 600 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ਹੈ।
4. ਬਹੁਤ ਜ਼ਿਆਦਾ ਸੋਂ ਘਣਤਾ ਵਾਲੇ ਖੇਤਰ-ਜਿਹੜੇ ਖੇਤਰਾਂ ਦੀ ਵਸੋਂ ਘਣਤਾ 600 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ਤੋਂ ਵੱਧ ਹੈ ਉਹ ਇਸ ਸ਼੍ਰੇਣੀ ਵਿਚ ਆਉਂਦੇ ਹਨ। ਇਸ ਸ਼੍ਰੇਣੀ ਵਿਚ ਅੰਮ੍ਰਿਤਸਰ, ਗੁਰਦਾਸਪੁਰ, ਲੁਧਿਆਣਾ, ਜਲੰਧਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਆਉਂਦੇ ਹਨ। ਲੁਧਿਆਣੇ ਦੀ ਵਸੋਂ ਘਣਤਾ 978 ਹੈ ਜੋ ਪੰਜਾਬ ਵਿਚ ਸਭ ਤੋਂ ਵੱਧ ਹੈ। ਇਸ ਤੋਂ ਬਾਅਦ ਅੰਮ੍ਰਿਤਸਰ (928), ਸਾਹਿਬਜ਼ਾਦਾ ਅਜੀਤ ਸਿੰਘ ਨਗਰ (909) ਅਤੇ ਜਲੰਧਰ (836) ਦੇ ਜ਼ਿਲ੍ਹੇ ਆਉਂਦੇ ਹਨ। (ਪਾਠ-ਪੁਸਤਕ ਅਨੁਸਾਰ)

Exam Tips:

a) ਪੰਜਾਬ ਦੀ ਵਸੋਂ ਵੰਡ ਦੇ ਅੰਕੜੇ ਅਤੇ ਕਾਰਨ ਲਿਖੋ।

 

SST Geography Class 9 Curriculum Solutions: Punjabi Medium Chapter 06 ਜਨਸੰਖਿਆ ਜਾਂ ਵਲੋਂ

Chapter Exercise Answers for Class 9 SST Geography

Explore reliable textbook solutions for Punjabi Medium Chapter 06 ਜਨਸੰਖਿਆ ਜਾਂ ਵਲੋਂ tailored for Class 9 learners. Utilizing these complete exercise answers ensures your preparation aligns exactly with official Punjab Board standards for SST Geography.

Detailed Answer Guides for Punjabi Medium Chapter 06 ਜਨਸੰਖਿਆ ਜਾਂ ਵਲੋਂ

Beyond providing final answers, these guides offer step-by-step breakdowns for complex queries in the Class 9 SST Geography module. This approach helps students balance theoretical depth with practical problem-solving skills required for Punjab Board exams.

Complete Preparation Kit for Class 9 Exams

Frequent review of these structured answers builds strong analytical capabilities and response efficiency. Maximize your academic readiness by combining these textbook solutions with our curated study materials and mock evaluations for Class 9 SST Geography.

FAQs

Where can I find the latest PSEB 9th Class SST Solutions Geography Chapter 6 ਜਨਸੰਖਿਆ ਜਾਂ ਵਲੋਂ for the 2026-27 session?

The complete and updated PSEB 9th Class SST Solutions Geography Chapter 6 ਜਨਸੰਖਿਆ ਜਾਂ ਵਲੋਂ is available for free on StudiesToday.com. These solutions for Class 9 SST Geography are as per latest Punjab Board curriculum.

Are the SST Geography Punjab Board solutions for Class 9 updated for the new 50% competency-based exam pattern?

Yes, our experts have revised the PSEB 9th Class SST Solutions Geography Chapter 6 ਜਨਸੰਖਿਆ ਜਾਂ ਵਲੋਂ as per 2026 exam pattern. All textbook exercises have been solved and have added explanation about how the SST Geography concepts are applied in case-study and assertion-reasoning questions.

How do these Class 9 Punjab Board solutions help in scoring 90% plus marks?

Toppers recommend using Punjab Board language because Punjab Board marking schemes are strictly based on textbook definitions. Our PSEB 9th Class SST Solutions Geography Chapter 6 ਜਨਸੰਖਿਆ ਜਾਂ ਵਲੋਂ will help students to get full marks in the theory paper.

Do you offer PSEB 9th Class SST Solutions Geography Chapter 6 ਜਨਸੰਖਿਆ ਜਾਂ ਵਲੋਂ in multiple languages like Hindi and English?

Yes, we provide bilingual support for Class 9 SST Geography. You can access PSEB 9th Class SST Solutions Geography Chapter 6 ਜਨਸੰਖਿਆ ਜਾਂ ਵਲੋਂ in both English and Hindi medium.

Is it possible to download the SST Geography Punjab Board solutions for Class 9 as a PDF?

Yes, you can download the entire PSEB 9th Class SST Solutions Geography Chapter 6 ਜਨਸੰਖਿਆ ਜਾਂ ਵਲੋਂ in printable PDF format for offline study on any device.