PSEB 9th Class SST Solutions Geography Chapter 4 ਜਲਵਾਯੂ

Download Punjab Board Solutions for Class 9 SST Geography Punjabi Medium Chapter 04 ਜਲਵਾਯੂ

Explore reliable textbook solutions for Punjabi Medium Chapter 04 ਜਲਵਾਯੂ tailored for Class 9 learners. Utilizing these SST Geography answers ensures thorough preparation and strengthens foundational knowledge before final Punjab Board evaluations.

Access Punjab Board Solutions and Answers

Navigate directly to the solved SST Geography textbook exercises using the digital viewer below. Each solution includes detailed step-by-step explanations, allowing students to instantly cross-check their work and identify areas requiring further revision.

(ਅ) ਹੇਠਾਂ ਲਿਖੇ ਪ੍ਰਸ਼ਨਾਂ ਦੇ ਉੱਤਰ ਇਕ-ਦੋ ਸ਼ਬਦਾਂ ਤੋਂ ਇਕ ਵਾਕ ਵਿਚ ਦਿਓ

Question 1: ਸਰਦੀਆਂ ਵਿਚ ਤਾਮਿਲਨਾਡੂ ਦੇ ਤੱਟ ‘ਤੇ ਵਰਖਾ ਦਾ ਕੀ ਕਾਰਨ ਹੈ, ਚੁਣੋ :
(i) ਦੱਖਣ-ਪੱਛਮੀ ਮਾਨਸੂਨ
(ii) ਉੱਤਰ-ਪੂਰਬੀ ਮਾਨਸੂਨ
(iii) ਸਥਾਨਕ ਕਾਰਨ
(iv) ਇਨ੍ਹਾਂ ਵਿਚੋਂ ਕੋਈ ਵੀ ਨਹੀਂ ।

Answer:

(ii) ਉੱਤਰ-ਪੂਰਬੀ ਮਾਨਸੂਨ ।

Exam Tips:

a) ਸਰਦੀਆਂ ਵਿਚ ਤਾਮਿਲਨਾਡੂ ਅਤੇ ਕੇਰਲ ਦੇ ਤੱਟਾਂ ’ਤੇ ਇਹੀ ਪੌਣਾਂ ਵਰਖਾ ਕਰਦੀਆਂ ਹਨ।

 

Question 2: ਭਾਰਤ ਵਿਚ ਅਧਿਕਤਮ ਵਰਖਾ ਵਾਲਾ ਸ਼ਹਿਰ ਇਨ੍ਹਾਂ ਵਿਚੋਂ ਕਿਹੜਾ ਹੈ :
(i) ਮੁੰਬਈ
(ii) ਧਰਮਸ਼ਾਲਾ
(iii) ਮਾਅਸਿਨਰਾਮ
(iv) ਕੋਲਕਾਤਾ ।

Answer:

(iii) ਮਾਅਸਿਨਰਾਮ ।

Exam Tips:

a) ਮਾਅਸਿਨਰਾਮ ਖਾਸੀ ਪਹਾੜੀਆਂ (ਮੇਘਾਲਿਆ) ਵਿਚ ਹੈ ਅਤੇ ਸੰਸਾਰ ਵਿਚ ਸਭ ਤੋਂ ਵੱਧ ਵਰਖਾ ਵਾਲਾ ਸਥਾਨ ਮੰਨਿਆ ਜਾਂਦਾ ਹੈ।

 

Question 3: ਪੰਜਾਬ ਵਿਚ ਸਰਦੀਆਂ ਦੀ ਵਰਖਾ ਦਾ ਕੀ ਕਾਰਨ ਹੈ, ਚੁਣੋ :
(i) ਵਪਾਰਕ ਪੌਣਾਂ
(ii) ਪੱਛਮੀ ਚੱਕਰਵਾਤ ਧਰੁਵੀ ਪੌਣਾਂ
(iii) ਪਰਬਤਾਂ ਦੀ ਦਿਸ਼ਾ ।

Answer:

(ii) ਪੱਛਮੀ ਚੱਕਰਵਾਤ ਧਰੁਵੀ ਪੌਣਾਂ ।

Exam Tips:

a) ਪੰਜਾਬ ਵਿਚ ਸਰਦੀਆਂ ਦੀ ਇਹ ਵਰਖਾ ਰਬੀ ਦੀਆਂ ਫ਼ਸਲਾਂ ਲਈ ਲਾਭਦਾਇਕ ਹੁੰਦੀ ਹੈ।

 

Question 4: ਸੁਨਾਮੀਂ ਕਿਹੜੀ ਭਾਸ਼ਾ ਦਾ ਸ਼ਬਦ ਹੈ ? ਚੁਣੋ :
(i) ਫਰਾਂਸੀਸੀ
(ii) ਜਾਪਾਨੀ
(iii) ਪੰਜਾਬੀ
(iv) ਅੰਗਰੇਜ਼ੀ ।

Answer:

(ii) ਜਾਪਾਨੀ ।

Exam Tips:

a) ਸੁਨਾਮੀ ਦਾ ਅਰਥ ਹੈ ‘ਬੰਦਰਗਾਹ ਦੀ ਲਹਿਰ’।

 

Question 5: ਨਕਸ਼ੇ ਉੱਤੇ ਸਮਾਨ ਵਰਖਾ ਖੇਤਰਾਂ ਨੂੰ ਜੋੜਨ ਵਾਲੀ ਰੇਖਾ ਨੂੰ ਕੀ ਆਖਦੇ ਹਨ ?
(i) ਆਈਸੋਥਰਮ
(ii) ਆਈਸੋਹਾਇਟ
(iii) ਧਰੁਵੀ ਪੌਣਾਂ
(iv) ਪਰਬਤਾਂ ਦੀ ਦਿਸ਼ਾ ।

Answer:

(ii) ਆਈਸੋਹਾਇਟ ।

Exam Tips:

a) ਆਈਸੋਥਰਮ ਸਮਾਨ ਤਾਪਮਾਨ ਵਾਲੀਆਂ ਰੇਖਾਵਾਂ ਹਨ, ਜਦਕਿ ਆਈਸੋਹਾਇਟ ਸਮਾਨ ਵਰਖਾ ਵਾਲੀਆਂ।

 

Question 6: “ਲੂ ਕੀ ਹੁੰਦੀ ਹੈ ?

Answer:

ਗਰਮ ਰੁੱਤ ਵਿਚ ਘੱਟ ਦਬਾਅ ਵਾਲੇ ਖੇਤਰ ਦੇ ਕਾਰਨ ਚੱਲਣ ਵਾਲੀਆਂ ਧੂੜ ਭਰੀਆਂ ਹਨੇਰੀਆਂ ਨੂੰ ਲੂ ਕਿਹਾ ਜਾਂਦਾ ਹੈ।

Exam Tips:

a) ਲੂ ਉੱਤਰੀ ਮੈਦਾਨਾਂ ਦੀ ਗਰਮ ਅਤੇ ਖ਼ੁਸ਼ਕ ਸਥਾਨਕ ਪੌਣ ਹੈ; ਇਸ ਦੀ ਪਰਿਭਾਸ਼ਾ ਯਾਦ ਕਰੋ।

 

Question 7: ਜਲਵਾਯੂ ਵਿਗਿਆਨ ਨੂੰ ਅੰਗਰੇਜ਼ੀ ਵਿਚ ਕੀ ਆਖਦੇ ਹਨ ?

Answer:

Climatology.

Exam Tips:

a) ਇਹ ਜਲਵਾਯੂ ਦੇ ਅਧਿਐਨ ਦੀ ਵਿਗਿਆਨਕ ਸ਼ਾਖਾ ਹੈ।

 

Question 8: ਮਾਨਸੂਨ ਦਾ ਕੀ ਅਰਥ ਹੈ ?

Answer:

ਮਾਨਸੂਨ ਸ਼ਬਦ ਦੀ ਉੱਤਪਤੀ ਅਰਬੀ ਭਾਸ਼ਾ ਦੇ ਸ਼ਬਦ ਮੌਸਮ (Mausam) ਤੋਂ ਹੋਈ ਹੈ, ਜਿਸ ਦਾ ਭਾਵ ਮੌਸਮ ਵਿਚ ਬਦਲਾਓ ਆਉਣ ਅਤੇ ਸਥਾਨਕ ਪੌਣਾਂ ਦੇ ਤੱਤਾਂ ਅਰਥਾਤ ਤਾਪਮਾਨ, ਨਮੀ, ਦਬਾਅ ਅਤੇ ਦਿਸ਼ਾ ਵਿਚ ਪਰਿਵਰਤਨ ਆਉਣ ਤੋਂ ਹੈ।

Exam Tips:

a) ਮਾਨਸੂਨ ਦਾ ਅਰਥ ਮੌਸਮ ਨਾਲ ਜੋੜ ਕੇ ਯਾਦ ਰੱਖੋ।

 

Question 9: ਤਾਪਮਾਨ ਅਤੇ ਵਾਯੂਦਾਬ ਦਾ ਆਪਸੀ ਸੰਬੰਧ ਕਿਹੋ ਜਿਹਾ ਹੁੰਦਾ ਹੈ ?

Answer:

ਇਹਨਾਂ ਵਿਚ ਬਹੁਤ ਡੂੰਘਾ ਸੰਬੰਧ ਹੈ। ਤਾਪਮਾਨ ਦੇ ਵੱਧਣ ਨਾਲ ਵਾਯੂਦਾਬ ਘੱਟ ਹੋ ਜਾਂਦਾ ਹੈ ਅਤੇ ਤਾਪਮਾਨ ਦੇ ਘੱਟਣ ਨਾਲ ਵੱਧ ਦਬਾਅ ਦਾ ਖੇਤਰ ਬਣ ਜਾਂਦਾ ਹੈ।

Exam Tips:

a) ਗਰਮ ਹਵਾ ਹਲਕੀ ਹੋ ਕੇ ਉੱਪਰ ਉੱਠਦੀ ਹੈ, ਇਸ ਲਈ ਦਬਾਅ ਘਟਦਾ ਹੈ।

 

Question 10: ਭਾਰਤ ਵਿਚ ਸਭ ਤੋਂ ਵੱਧ ਅਤੇ ਸਭ ਤੋਂ ਘੱਟ ਵਰਖਾ ਵਾਲੇ ਸਥਾਨਾਂ ਦੇ ਨਾਂ ਲਿਖੋ ।

Answer:

ਵੱਧ ਵਰਖਾ ਵਾਲੇ ਖੇਤਰ-ਮਾਅਸਿਨਰਾਮ, ਚਿਰਾਪੂੰਜੀ।
ਘੱਟ ਵਰਖਾ ਵਾਲੇ ਖੇਤਰ-ਪੱਛਮੀ ਰਾਜਸਥਾਨ, ਗੁਜਰਾਤ ਦਾ ਕੱਛ ਖੇਤਰ, ਜੰਮੂ-ਕਸ਼ਮੀਰ ਵਿੱਚ ਲੱਦਾਖ ਖੇਤਰ।

Exam Tips:

a) ਵੱਧ ਅਤੇ ਘੱਟ ਵਰਖਾ ਵਾਲੇ ਖੇਤਰਾਂ ਦੇ ਨਕਸ਼ੇ ਨਾਲ ਮਿਲਾ ਕੇ ਪੜ੍ਹੋ।

 

ਲਿਖੇ ਪ੍ਰਸ਼ਨਾਂ ਦੇ ਸੰਖੇਪ ਉੱਤਰ ਦਿਓ

Question 11: ਜਲਵਾਯੂ ਅਤੇ ਮੌਸਮ ਵਿਚ ਕੀ ਅੰਤਰ ਹੈ, ਸਪੱਸ਼ਟ ਕਰੋ ।

Answer:

ਜਲਵਾਯੂ-ਕਿਸੇ ਵੀ ਭੂਗੋਲਿਕ ਖੇਤਰ ਵਿਚ ਘੱਟ ਤੋਂ ਘੱਟ 30 ਸਾਲਾਂ ਲਈ ਮੌਸਮ ਦੀ ਔਸਤ ਮਿੱਥ ਕੇ ਜੋ ਨਤੀਜਾ ਕੱਢਿਆ ਜਾਂਦਾ ਹੈ ਉਸਨੂੰ ਜਲਵਾਯੂ ਕਹਿੰਦੇ ਹਨ। ਇਸ ਦਾ ਅਰਥ ਹੈ ਕਿ ਜਲਵਾਯੂ ਲੰਬੇ ਸਮੇਂ ਲਈ ਕਿਸੇ ਵੀ ਖੇਤਰ ਦੇ ਤਾਪਮਾਨ, ਵਰਖਾ, ਵਾਯੂਦਾਬ, ਪੌਣਾਂ ਆਦਿ ਦੀ ਔਸਤ ਹੁੰਦੀ ਹੈ।
ਮੌਸਮ-ਕਿਸੇ ਨਿਸ਼ਚਿਤ ਥਾਂ ’ਤੇ ਕਿਸੇ ਵਿਸ਼ੇਸ਼ ਦਿਨ ਨੂੰ ਤਾਪਮਾਨ, ਦਬਾਓ, ਹਵਾ, ਵਰਖਾ ਆਦਿ ਤੱਤਾਂ ਦੀ ਸਥਿਤੀ ਮੌਸਮ ਕਹਾਉਂਦੀ ਹੈ। ਮੌਸਮ ਇਕ ਦੈਨਿਕ ਚੱਕਰ ਹੈ ਅਤੇ ਹਰ ਦਿਨ ਅਤੇ ਹਰ ਘੰਟੇ ਵਿਚ ਵੀ ਬਦਲ ਸਕਦਾ ਹੈ।

Exam Tips:

a) ਜਲਵਾਯੂ ਲੰਬੇ ਸਮੇਂ ਦੀ ਔਸਤ ਹੈ ਅਤੇ ਮੌਸਮ ਰੋਜ਼ ਦੀ ਸਥਿਤੀ ਹੈ।

 

Question 12: ਕੌਰੀਐਲਿਸ ਸ਼ਕਤੀ ਜਾਂ ਫੇਰਲ ਦਾ ਨਿਯਮ ਕੀ ਹੈ, ਸਪੱਸ਼ਟ ਕਰੋ ।

Answer:

ਧਰਤੀ ਸੂਰਜ ਦੇ ਆਲੇ-ਦੁਆਲੇ ਇਕ ਸਮਾਨ ਗਤੀ ਨਾਲ ਘੁੰਮਦੀ ਹੈ। ਧਰਤੀ ਦੀ ਦੈਨਿਕ ਗਤੀ ਦੇ ਕਾਰਨ ਉੱਤਰੀ ਅਰਧ ਗੋਲੇ ਵਿਚ ਪੌਣਾਂ ਅਤੇ ਹੋਰ ਸੁਤੰਤਰ ਹਵਾਵਾਂ ਆਪਣੇ ਸੱਜੇ ਪਾਸੇ ਅਤੇ ਦੱਖਣੀ ਅਰਧ ਗੋਲੇ ਵਿਚ ਆਪਣੇ ਖੱਬੇ ਪਾਸੇ ਵੱਲ ਮੁੜ ਜਾਂਦੇ ਹਨ। ਇਸ ਸ਼ਕਤੀ ਨੂੰ ਹੀ ਕੌਰੀਐਲਿਸ ਸ਼ਕਤੀ ਜਾਂ ਫੈਰਲ ਦਾ ਨਿਯਮ ਜਾਂ ਧਰਤੀ ਦੀ ਵਿਡੰਪ ਸ਼ਕਤੀ ਦਾ ਨਾਮ ਦਿੱਤਾ ਜਾਂਦਾ ਹੈ।

Exam Tips:

a) ਉੱਤਰੀ ਗੋਲਾਰਧ ਵਿਚ ਸੱਜੇ ਅਤੇ ਦੱਖਣੀ ਵਿਚ ਖੱਬੇ ਮੁੜਨ ਦਾ ਫ਼ਰਕ ਯਾਦ ਰੱਖੋ।

 

Question 13: ਭਾਰਤੀ ਵਰਖਾ ਅਨਿਯਮਿਤ ਅਤੇ ਅਨਿਸਚਿਤ ਹੈ, ਸਪੱਸ਼ਟ ਕਰੋ ।

Answer:

ਮਾਨਸੂਨ ਦੀ ਅਨਿਯਮਿਤਤਾ ਤੇ ਅਸਥਿਰਤਾ ਤੋਂ ਭਾਵ ਹੈ ਕਿ ਭਾਰਤ ਵਿਚ ਨਾ ਤਾਂ ਮਾਨਸੂਨੀ ਵਰਖਾ ਦੀ ਮਾਤਰਾ ਨਿਸ਼ਚਿਤ ਹੈ ਅਤੇ ਨਾ ਹੀ ਇਸ ਦੇ ਆਉਣ ਦਾ ਸਮਾਂ ਨਿਸ਼ਚਿਤ ਹੈ। ਉਦਾਹਰਨ ਦੇ ਲਈ:
1. ਬਿਨਾਂ ਵਰਖਾ ਵਾਲੇ ਦਿਨਾਂ ਦੀ ਗਿਣਤੀ ਘੱਟਦੀ-ਵੱਧਦੀ ਰਹਿੰਦੀ ਹੈ।
2. ਕਿਸੇ ਸਾਲ ਭਾਰੀ ਵਰਖਾ ਹੁੰਦੀ ਹੈ ਅਤੇ ਕਿਸੇ ਸਾਲ ਹਲਕੀ। ਫਲਸਰੂਪ ਕਦੀ ਹੜ੍ਹ ਆਉਂਦੇ ਹਨ, ਕਿਸੇ ਸਾਲ ਸੋਕਾ ਪੈ ਜਾਂਦਾ ਹੈ।
3. ਮਾਨਸੂਨ ਦਾ ਆਗਮਨ ਅਤੇ ਵਾਪਸੀ ਵੀ ਅਨਿਯਮਿਤ ਅਤੇ ਅਸਥਿਰ ਹੈ।
4. ਇਸ ਤਰ੍ਹਾਂ ਕੁਝ ਖੇਤਰ ਭਾਰੀ ਵਰਖਾ ਪ੍ਰਾਪਤ ਕਰਦੇ ਹਨ ਅਤੇ ਕੁਝ ਖੇਤਰ ਬਿਲਕੁਲ ਖ਼ੁਸ਼ਕ ਰਹਿ ਜਾਂਦੇ ਹਨ।

Exam Tips:

a) ਹੜ੍ਹ ਅਤੇ ਸੋਕੇ ਦੀਆਂ ਉਦਾਹਰਨਾਂ ਨਾਲ ਅਨਿਸ਼ਚਿਤਤਾ ਸਮਝਾਓ।

 

Question 14: ਵਾਯੂ ਵੇਗ ਮਾਪਕ ਅਤੇ ਵਾਯੂ ਵੇਗ ਸੂਚਕ ਵਿਚ ਅੰਤਰ ਸਪੱਸ਼ਟ ਕਰੋ ।

Answer:

1. ਵਾਯੂ ਵੇਗ ਮਾਪਕ (Anemometer)-ਇਸ ਨਾਲ ਹਵਾ ਦੀ ਗਤੀ ਮਾਪੀ ਜਾਂਦੀ ਹੈ। ਇਸ ਵਿਚ ਚਾਰ ਸੀਖਾਂ ਨਾਲ ਖਾਲੀ ਕੌਲੀਆਂ ਲੱਗੀਆਂ ਹੁੰਦੀਆਂ ਹਨ ਜੋ ਹਵਾ ਨਾਲ ਘੁੰਮਦੀਆਂ ਹਨ ਅਤੇ ਸੂਈ ਅੰਕੜਿਆਂ ਉੱਤੇ ਗਤੀ ਦੱਸਦੀ ਹੈ।
2. ਵਾਯੂ ਵੇਗ ਸੂਚਕ (Wind Vane)-ਇਸ ਨਾਲ ਹਵਾ ਦੀ ਦਿਸ਼ਾ ਪਤਾ ਕੀਤੀ ਜਾਂਦੀ ਹੈ। ਇਸ ਉੱਤੇ ਮੁਰਗੇ ਦੀ ਸ਼ਕਲ ਜਾਂ ਤੀਰ ਦਾ ਨਿਸ਼ਾਨ ਬਣਿਆ ਹੁੰਦਾ ਹੈ ਜੋ ਹਵਾ ਵੱਲੋਂ ਆਉਣ ਵਾਲੇ ਪਾਸੇ ਵੱਲ ਘੁੰਮ ਜਾਂਦਾ ਹੈ।

Exam Tips:

a) ਇਕ ਗਤੀ ਮਾਪਦਾ ਹੈ ਅਤੇ ਦੂਜਾ ਦਿਸ਼ਾ, ਇਸ ਅੰਤਰ ਨੂੰ ਯਾਦ ਰੱਖੋ।

 

Question 15: ਭਾਰਤ ਵਿਚ ਸਰਦੀਆਂ ਦੀ ਰੁੱਤੇ ਵਰਖਾ ਸੰਬੰਧੀ ਨੋਟ ਲਿਖੋ ।

Answer:

ਸਰਦੀਆਂ ਵਿਚ ਦੇਸ਼ ਵਿਚ ਦੋ ਸਥਾਨਾਂ ’ਤੇ ਵਰਖਾ ਹੁੰਦੀ ਹੈ। ਦੇਸ਼ ਦੇ ਉੱਤਰ-ਪੱਛਮੀ ਭਾਗਾਂ ਦੇ ਪੰਜਾਬ, ਹਰਿਆਣਾ, ਉੱਤਰੀ ਰਾਜਸਥਾਨ, ਜੰਮੂ-ਕਸ਼ਮੀਰ ਅਤੇ ਉੱਤਰ ਪ੍ਰਦੇਸ਼ ਦੇ ਉੱਤਰ-ਪੱਛਮੀ ਖੇਤਰਾਂ ਵਿਚ ਔਸਤਨ 20 ਤੋਂ 50 ਸੈਂਟੀਮੀਟਰ ਤਕ ਚੱਕਰਵਾਤੀ ਵਰਖਾ ਹੁੰਦੀ ਹੈ। ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਕੁਮਾਊਂ ਦੇ ਪਹਾੜੀ ਭਾਗਾਂ ਵਿਚ ਬਰਫ਼ ਪੈਂਦੀ ਹੈ। ਦੂਜੇ ਪਾਸੇ ਤਾਮਿਲਨਾਡੂ ਅਤੇ ਕੇਰਲ ਦੇ ਤੱਟੀ ਭਾਗਾਂ ’ਤੇ ਉੱਤਰ-ਪੂਰਬੀ ਮਾਨਸੂਨ ਪੌਣਾਂ ਦਸੰਬਰ ਦੇ ਮਹੀਨੇ ਵਿਚ ਵਰਖਾ ਕਰਦੀਆਂ ਹਨ।

Exam Tips:

a) ਸਰਦੀਆਂ ਦੀ ਵਰਖਾ ਦੇ ਦੋ ਵੱਖ-ਵੱਖ ਕਾਰਨ ਅਤੇ ਖੇਤਰ ਯਾਦ ਰੱਖੋ।

 

Question 16: ਪਰਬਤੀ ਵਰਖਾ ਸਿਰਫ਼ ਪਹਾੜੀ ਇਲਾਕੇ ਵਿਚ ਹੁੰਦੀ ਹੈ । ਸਥਿਤੀ ਸਪੱਸ਼ਟ ਕਰੋ ।

Answer:

ਜਦੋਂ ਮਾਨਸੂਨ ਦੇ ਬੱਦਲ ਸਮੁੰਦਰ ਤੋਂ ਧਰਤੀ ਵੱਲ ਆਉਂਦੇ ਹਨ, ਤਾਂ ਸਮੁੰਦਰ ਦੇ ਉੱਪਰ ਤੋਂ ਲੰਘਣ ਕਾਰਨ ਉਹਨਾਂ ਵਿਚ ਬਹੁਤ ਸਾਰੀ ਨਮੀ ਹੋ ਜਾਂਦੀ ਹੈ। ਕਈ ਵਾਰੀ ਇਹਨਾਂ ਦੇ ਰਾਹ ਵਿਚ ਪਹਾੜ ਰੁਕਾਵਟ ਬਣ ਜਾਂਦੇ ਹਨ ਅਤੇ ਪੌਣਾਂ ਜਾਂ ਬੱਦਲ ਉੱਪਰ ਉੱਠ ਜਾਂਦੇ ਹਨ। ਉੱਪਰ ਜਾ ਕੇ ਇਹ ਠੰਢੇ ਹੋ ਜਾਂਦੇ ਹਨ ਅਤੇ ਇਹਨਾਂ ਵਿਚ ਸੰਘਣਨ ਸ਼ੁਰੂ ਹੋ ਜਾਂਦਾ ਹੈ। ਇਸ ਕਾਰਨ ਉੱਥੇ ਵਰਖਾ ਸ਼ੁਰੂ ਹੋ ਜਾਂਦੀ ਹੈ। ਇਸ ਪ੍ਰਕਾਰ ਦੀ ਵਰਖਾ ਦਾ ਕਾਰਨ ਪਹਾੜ ਹੁੰਦੇ ਹਨ, ਇਸ ਲਈ ਇਹ ਸਿਰਫ਼ ਪਹਾੜੀ ਇਲਾਕੇ ਵਿਚ ਹੁੰਦੀ ਹੈ।

Exam Tips:

a) ਪਹਾੜ ਬੱਦਲਾਂ ਨੂੰ ਉੱਪਰ ਚੁੱਕਦੇ ਹਨ, ਇਹ ਕਾਰਨ ਯਾਦ ਰੱਖੋ।

 

Question 17: ਹੇਠ ਲਿਖਿਆਂ ਉੱਤੇ ਨੋਟ ਲਿਖੋ :
(i) ਜੈੱਟ ਸਟਰੀਮ
(ii) ਸਮਤਾਪ ਰੇਖਾਵਾਂ
(iii) ਸੁੱਕੀ-ਗਿੱਲੀ ਗੋਲੀ ਥਰਮਾਮੀਟਰ ।

Answer:

(i) ਜੈੱਟ ਸਟਰੀਮ-ਧਰਾਤਲ ਤੋਂ ਲਗਭਗ ਤਿੰਨ ਕਿਲੋਮੀਟਰ ਦੀ ਉੱਚਾਈ ’ਤੇ ਵਗਣ ਵਾਲੀ ਉੱਪਰਲੀ ਹਵਾ ਜਾਂ ਸੰਚਾਰ ਚੱਕਰ ਨੂੰ ਜੈੱਟ ਸਟਰੀਮ ਕਹਿੰਦੇ ਹਨ। ਇਸ ਦਾ ਜਲਵਾਯੂ ’ਤੇ ਬੜਾ ਪ੍ਰਭਾਵ ਪੈਂਦਾ ਹੈ। ਸਰਦੀਆਂ ਵਿਚ ਪੱਛਮੀ ਚੱਕਰਵਾਤ ਭਾਰਤ ਵਿਚ ਜੈੱਟ ਸਟਰੀਮ ਕਾਰਨ ਹੀ ਆਉਂਦੇ ਹਨ। ਇਹਨਾਂ ਦੀ ਉੱਚਾਈ ਲਗਭਗ 12 ਕਿਲੋਮੀਟਰ ਤਕ ਹੁੰਦੀ ਹੈ। ਇਹ ਗਰਮੀਆਂ ਵਿਚ ਲਗਭਗ 110 ਕਿਲੋਮੀਟਰ ਪ੍ਰਤੀ ਘੰਟਾ ਅਤੇ ਸਰਦੀਆਂ ਵਿਚ 184 ਕਿਲੋਮੀਟਰ ਪ੍ਰਤੀ ਘੰਟਾ ਦੀ ਗਤੀ ਨਾਲ ਚੱਲਦੇ ਹਨ। ਪਾਠ-ਪੁਸਤਕ ਅਨੁਸਾਰ ਇਹ ਅੰਕੜੇ ਦਿੱਤੇ ਗਏ ਹਨ।
(ii) ਸਮਤਾਪ ਰੇਖਾਵਾਂ-ਨਕਸ਼ੇ ਉੱਤੇ ਖਿੱਚੀਆਂ ਜਾਣ ਵਾਲੀਆਂ ਉਹ ਰੇਖਾਵਾਂ ਹਨ ਜੋ ਲਗਭਗ ਸਮਾਨ ਤਾਪਮਾਨ ਵਾਲੇ ਸਥਾਨਾਂ ਨੂੰ ਜੋੜਦੀਆਂ ਹਨ। ਇਹ ਕਿਸੇ ਖਾਸ ਸਮੇਂ ਉੱਤੇ ਤਾਪਮਾਨ ਦੀ ਵੰਡ ਵਿਖਾਉਣ ਲਈ ਵਰਤੀਆਂ ਜਾਂਦੀਆਂ ਹਨ।
(iii) ਸੁੱਕੀ-ਗਿੱਲੀ ਗੋਲੀ ਥਰਮਾਮੀਟਰ-ਹਵਾ ਵਿਚ ਨਮੀ ਮਾਪਣ ਲਈ ਇਸ ਥਰਮਾਮੀਟਰ ਦੀ ਵਰਤੋਂ ਹੁੰਦੀ ਹੈ। ਇਸ ਵਿਚ ਦੋ ਵੱਖ-ਵੱਖ ਥਰਮਾਮੀਟਰ ਹੁੰਦੇ ਹਨ। ਇਕ ਦੇ ਹੇਠਲੇ ਸਿਰੇ ’ਤੇ ਮਲਮਲ ਦੇ ਕੱਪੜੇ ਦੀ ਪੱਟੀ ਬੰਨ੍ਹੀ ਜਾਂਦੀ ਹੈ ਜਿਸਦਾ ਹੇਠਲਾ ਸਿਰਾ ਪਾਣੀ ਵਿਚ ਰੱਖਿਆ ਜਾਂਦਾ ਹੈ। ਇਹ ਘੱਟ ਤਾਪਮਾਨ ਦੱਸਦਾ ਹੈ। ਦੋਹਾਂ ਤਾਪਮਾਨਾਂ ਦੇ ਅੰਤਰ ਨਾਲ ਦਿੱਤੇ ਪੈਮਾਨੇ ਦੀ ਮਦਦ ਨਾਲ ਹਵਾ ਵਿਚ ਨਮੀ ਪਤਾ ਕੀਤੀ ਜਾਂਦੀ ਹੈ ਅਤੇ ਨਮੀ ਹਮੇਸ਼ਾ ਪ੍ਰਤੀਸ਼ਤ ਵਿਚ ਦੱਸੀ ਜਾਂਦੀ ਹੈ।

Exam Tips:

a) ਹਰ ਨੋਟ ਵਿਚ ਪਰਿਭਾਸ਼ਾ ਅਤੇ ਵਰਤੋਂ ਦੋਵੇਂ ਲਿਖੋ।

 

Question 18: ‘ਕੁਦਰਤੀ ਆਫ਼ਤਾਂ ਸਮੇਂ ਜਾਨੀ-ਮਾਲੀ ਨੁਕਸਾਨ’ ਤੋਂ ਕੀ ਭਾਵ ਹੈ ?

Answer:

ਇਸ ਵਿਚ ਕੋਈ ਸ਼ੱਕ ਨਹੀਂ ਕਿ ਜਦੋਂ ਵੀ ਕੁਦਰਤੀ ਆਫ਼ਤ ਦੀ ਮਾਰ ਪੈਂਦੀ ਹੈ, ਤਾਂ ਜਾਨ-ਮਾਲ ਦਾ ਬਹੁਤ ਨੁਕਸਾਨ ਹੁੰਦਾ ਹੈ। ਇੱਥੇ ਜਾਨ ਦਾ ਅਰਥ ਹੈ ਕਿ ਇਸ ਨਾਲ ਬਹੁਤ ਸਾਰੇ ਲੋਕ ਮਰ ਜਾਂਦੇ ਹਨ। ਮਾਲ ਦਾ ਅਰਥ ਹੈ ਕਿ ਬਹੁਤ ਸਾਰੇ ਡੰਗਰ ਅਤੇ ਪੰਛੀ ਮਰ ਜਾਂਦੇ ਹਨ ਅਤੇ ਬਹੁਤ ਸਾਰੇ ਪੈਸੇ ਦਾ ਵੀ ਨੁਕਸਾਨ ਹੁੰਦਾ ਹੈ।

Exam Tips:

a) ਜਾਨ ਅਤੇ ਮਾਲ ਦੋਵਾਂ ਦਾ ਨੁਕਸਾਨ ਵੱਖ-ਵੱਖ ਲਿਖੋ।

 

ਲਿਖੇ ਪ੍ਰਸ਼ਨਾਂ ਦੇ ਵਿਸਤ੍ਰਿਤ ਉੱਤਰ ਦਿਓ

Question 19: ਕਿਸੇ ਸਥਾਨ ਦੀ ਜਲਵਾਯੂ ਕਿਨ੍ਹਾਂ ਤੱਤਾਂ ਉੱਤੇ ਨਿਰਭਰ ਕਰਦੀ ਹੈ, ਵਿਆਖਿਆ ਕਰੋ ।

Answer:

ਭਾਰਤ ਦਾ ਜਲਵਾਯੂ ਵਿਭਿੰਨਤਾਵਾਂ ਨਾਲ ਭਰਿਆ ਹੋਇਆ ਹੈ। ਇਨ੍ਹਾਂ ਵਿਭਿੰਨਤਾਵਾਂ ਨੂੰ ਅਨੇਕਾਂ ਤੱਤ ਪ੍ਰਭਾਵਿਤ ਕਰਦੇ ਹਨ:
1. ਭੂ-ਮੱਧ ਰੇਖਾ ਤੋਂ ਦੂਰੀ-ਭਾਰਤ ਉੱਤਰੀ ਗੋਲ-ਅਰਧ ਵਿਚ ਭੂ-ਮੱਧ ਰੇਖਾ ਦੇ ਨੇੜੇ ਸਥਿਤ ਹੈ। ਸਿੱਟੇ ਵਜੋਂ ਪਰਬਤੀ ਖੇਤਰਾਂ ਨੂੰ ਛੱਡ ਕੇ ਦੇਸ਼ ਦੇ ਬਹੁਤ ਸਾਰੇ ਖੇਤਰਾਂ ਵਿਚ ਲਗਪਗ ਸਾਰਾ ਸਾਲ ਤਾਪਮਾਨ ਉੱਚਾ ਰਹਿੰਦਾ ਹੈ। ਇਸੇ ਲਈ ਭਾਰਤ ਨੂੰ ਗਰਮ ਪੌਣ-ਪਾਣੀ ਵਾਲਾ ਦੇਸ਼ ਵੀ ਕਿਹਾ ਜਾਂਦਾ ਹੈ।
2. ਧਰਾਤਲ-ਇਕ ਪਾਸੇ ਹਿਮਾਲਿਆ ਪਰਬਤ ਸ਼੍ਰੇਣੀਆਂ ਦੇਸ਼ ਨੂੰ ਏਸ਼ੀਆ ਦੇ ਮੱਧਵਰਤੀ ਭਾਗਾਂ ਤੋਂ ਆਉਣ ਵਾਲੀਆਂ ਬਰਫ਼ੀਲੀਆਂ ਅਤੇ ਸ਼ੀਤ ਲਹਿਰਾਂ ਤੋਂ ਬਚਾਉਂਦੀਆਂ ਹਨ, ਤਾਂ ਦੂਸਰੇ ਪਾਸੇ ਇਹ ਉੱਚੀਆਂ ਹੋਣ ਕਾਰਨ ਬੰਗਾਲ ਦੀ ਖਾੜੀ ਤੋਂ ਆਉਣ ਵਾਲੀਆਂ ਮਾਨਸੂਨ ਪੌਣਾਂ ਦੇ ਰਸਤੇ ਵਿਚ ਰੁਕਾਵਟ ਬਣਦੀਆਂ ਹਨ ਅਤੇ ਉੱਤਰੀ ਮੈਦਾਨ ਵਿਚ ਵਰਖਾ ਦਾ ਕਾਰਨ ਬਣਦੀਆਂ ਹਨ।
3. ਵਾਯੂ ਦਾਬ ਪ੍ਰਣਾਲੀ-ਗਰਮੀਆਂ ਦੀ ਰੁੱਤ ਵਿਚ ਸੂਰਜ ਦੀਆਂ ਕਿਰਨਾਂ ਕਰਕ ਰੇਖਾ ਵੱਲ ਸਿੱਧੀਆਂ ਪੈਣ ਲੱਗਦੀਆਂ ਹਨ। ਸਿੱਟੇ ਵਜੋਂ ਦੇਸ਼ ਦੇ ਉੱਤਰੀ ਭਾਗਾਂ ਦਾ ਤਾਪਮਾਨ ਵਧਣ ਲੱਗ ਜਾਂਦਾ ਹੈ ਅਤੇ ਉੱਤਰ ਦੇ ਵਿਸ਼ਾਲ ਮੈਦਾਨਾਂ ਵਿਚ ਘੱਟ ਹਵਾ ਦੇ ਦਬਾਅ (994 ਮਿਲੀਬਾਰ) ਵਾਲੇ ਕੇਂਦਰ ਬਣਨੇ ਸ਼ੁਰੂ ਹੋ ਜਾਂਦੇ ਹਨ। ਸਰਦੀਆਂ ਵਿਚ ਹਿੰਦ ਮਹਾਂਸਾਗਰ ’ਤੇ ਘੱਟ ਦਬਾਅ ਪੈਦਾ ਹੋ ਜਾਂਦਾ ਹੈ।
4. ਮੌਸਮੀ ਪੌਣਾਂ-ਦੇਸ਼ ਦੇ ਅੰਦਰ ਗਰਮੀ ਅਤੇ ਸਰਦੀ ਦੇ ਮੌਸਮ ਵਿਚ ਹਵਾ ਦੇ ਦਬਾਅ ਵਿਚ ਪਰਿਵਰਤਨ ਹੋਣ ਕਾਰਨ ਗਰਮੀਆਂ ਦੇ 6 ਮਹੀਨੇ ਸਮੁੰਦਰ ਤੋਂ ਥਲ ਵੱਲ ਅਤੇ ਸਰਦੀਆਂ ਦੇ 6 ਮਹੀਨੇ ਥਲ ਤੋਂ ਸਮੁੰਦਰ ਵੱਲ ਪੌਣਾਂ ਚੱਲਣ ਲੱਗਦੀਆਂ ਹਨ। ਇਨ੍ਹਾਂ ਮੌਸਮੀ ਪੌਣਾਂ ਦੀ ਦਿਸ਼ਾ ਨੂੰ ਸੰਚਾਰੀ ਚੱਕਰ ਜਾਂ ਜੈੱਟ ਸਟਰੀਮ ਵੀ ਪ੍ਰਭਾਵਿਤ ਕਰਦਾ ਹੈ। ਇਸ ਪ੍ਰਭਾਵ ਕਾਰਨ ਗਰਮੀਆਂ ਦੇ ਚੱਕਰਵਾਤ ਅਤੇ ਭੂ-ਮੱਧ ਸਾਗਰੀ ਖੇਤਰਾਂ ਦੀਆਂ ਪੱਛਮੀ ਮੌਸਮੀ ਗੜਬੜੀਆਂ ਦਾ ਪ੍ਰਭਾਵ ਦੇਸ਼ ਦੇ ਉੱਤਰੀ ਭਾਗਾਂ ਤਕ ਆ ਪਹੁੰਚਦਾ ਹੈ ਅਤੇ ਭਰਪੂਰ ਵਰਖਾ ਪ੍ਰਦਾਨ ਕਰਦੇ ਹਨ।
5. ਹਿੰਦ ਮਹਾਂਸਾਗਰ ਦੀ ਨੇੜਤਾ-ਸਮੁੱਚੇ ਦੇਸ਼ ਦੀ ਜਲਵਾਯੂ ’ਤੇ ਹਿੰਦ ਮਹਾਂਸਾਗਰ ਦਾ ਪ੍ਰਭਾਵ ਹੈ। ਸਿੱਟੇ ਵਜੋਂ ਭੂ-ਮੱਧ ਰੇਖਾ ਦੇ ਦੱਖਣੀ ਭਾਗਾਂ ਤੋਂ ਦੱਖਣ-ਪੱਛਮੀ ਮਾਨਸੂਨੀ ਪੌਣਾਂ ਤੇਜ਼ ਗਤੀ ਨਾਲ ਦੇਸ਼ ਵੱਲ ਵਧਦੀਆਂ ਹਨ ਅਤੇ ਸਮੁੰਦਰੀ ਭਾਗਾਂ ਤੋਂ ਲਿਆਂਦੀ ਨਮੀ ਨੂੰ ਸਾਰੇ ਦੇਸ਼ ਵਿਚ ਖਿੰਡਾਉਂਦੀਆਂ ਹਨ। ਪ੍ਰਾਇਦੀਪੀ ਭਾਗ ਤਿੰਨ ਪਾਸਿਆਂ ਤੋਂ ਸਮੁੰਦਰ ਨਾਲ ਘਿਰਿਆ ਹੋਣ ਕਰਕੇ ਤੱਟੀ ਭਾਗਾਂ ਵਿਚ ਸਮ ਜਲਵਾਯੂ ਮਿਲਦੀ ਹੈ। ਇਸ ਨਾਲ ਗਰਮੀਆਂ ਵਿਚ ਘੱਟ ਗਰਮੀ ਅਤੇ ਸਰਦੀਆਂ ਵਿਚ ਘੱਟ ਸਰਦੀ ਹੁੰਦੀ ਹੈ। ਸੱਚ ਤਾਂ ਇਹ ਹੈ ਕਿ ਭਾਰਤ ਵਿਚ ਤਪਤ-ਖੰਡੀ ਮਾਨਸੂਨੀ ਜਲਵਾਯੂ ਹੈ। ਇਹ ਮਾਨਸੂਨ ਪੌਣਾਂ ਵੱਖੋ-ਵੱਖ ਸਮੇਂ ’ਤੇ ਦੇਸ਼ ਦੇ ਲਗਪਗ ਸਾਰੇ ਹਿੱਸਿਆਂ ਵਿਚ ਡੂੰਘਾ ਅਸਰ ਪਾਉਂਦੀਆਂ ਹਨ।

Exam Tips:

a) ਹਰ ਤੱਤ ਦੇ ਨਾਲ ਉਸ ਦਾ ਅਸਰ ਵੀ ਲਿਖੋ।

 

Question 20: ਵਰਖਾ ਕਿੰਨੇ ਪ੍ਰਕਾਰ ਦੀ ਹੁੰਦੀ ਹੈ, ਵਿਸਥਾਰ ਨਾਲ ਲਿਖੋ ।

Answer:

ਮੁੱਖ ਰੂਪ ਨਾਲ ਵਰਖਾ ਤਿੰਨ ਪ੍ਰਕਾਰ ਦੀ ਹੁੰਦੀ ਹੈ:
1. ਸੰਵਹਨੀ ਵਰਖਾ (Convectional Rainfall)
2. ਪਰਬਤੀ ਵਰਖਾ (Orographic Rainfall)
3. ਚੱਕਰਵਾਤੀ ਵਰਖਾ (Cyclonic Rainfall)
1. ਸੰਵਹਨੀ ਵਰਖਾ-ਭੂਮੱਧ ਰੇਖਾ ’ਤੇ ਸਾਰਾ ਸਾਲ ਸੂਰਜ ਦੀਆਂ ਸਿੱਧੀਆਂ ਕਿਰਨਾਂ ਪੈਂਦੀਆਂ ਹਨ ਅਤੇ ਇਸ ਕਰਕੇ ਉੱਥੇ ਬਹੁਤ ਜ਼ਿਆਦਾ ਗਰਮੀ ਹੁੰਦੀ ਹੈ। ਗਰਮੀ ਕਾਰਨ ਵਾਯੂ ਦਾਬ ਕਾਫ਼ੀ ਘੱਟ ਜਾਂਦਾ ਹੈ। ਪਾਣੀ ਗਰਮ ਹੋ ਕੇ ਭਾਫ਼ ਬਣ ਕੇ ਉੱਪਰ ਉੱਠਦਾ ਹੈ ਅਤੇ ਪੌਣਾਂ ਬਣਦੀਆਂ ਹਨ। ਉੱਪਰ ਜਾ ਕੇ ਪੌਣਾਂ ਠੰਢੀਆਂ ਹੋ ਕੇ ਵਰਖਾ ਕਰਨ ਲੱਗ ਜਾਂਦੀਆਂ ਹਨ, ਜਿਸ ਨੂੰ ਸੰਵਹਨ ਵਰਖਾ ਕਹਿੰਦੇ ਹਨ। ਇਹ ਵਰਖਾ ਵੱਧ ਸਮੇਂ ਲਈ ਨਹੀਂ ਹੁੰਦੀ ਅਤੇ ਇਸ ਵਿਚ ਬੱਦਲਾਂ ਦੀ ਗਰਜ ਅਤੇ ਬਿਜਲੀ ਬਹੁਤ ਚਮਕਦੀ ਹੈ।
2. ਪਰਬਤੀ ਵਰਖਾ-ਜਦੋਂ ਮਾਨਸੂਨ ਦੇ ਬੱਦਲ ਸਮੁੰਦਰ ਤੋਂ ਧਰਤੀ ਵੱਲ ਆਉਂਦੇ ਹਨ ਤਾਂ ਉਨ੍ਹਾਂ ਵਿਚ ਬਹੁਤ ਨਮੀ ਹੁੰਦੀ ਹੈ। ਰਸਤੇ ਵਿਚ ਪਹਾੜ ਰੁਕਾਵਟ ਬਣਦੇ ਹਨ ਅਤੇ ਬੱਦਲ ਉੱਪਰ ਉੱਠ ਕੇ ਠੰਢੇ ਤੇ ਸੰਘਣੇ ਹੋ ਜਾਂਦੇ ਹਨ। ਇਸ ਨਾਲ ਵਰਖਾ ਸ਼ੁਰੂ ਹੁੰਦੀ ਹੈ, ਜਿਸ ਨੂੰ ਪਰਬਤੀ ਵਰਖਾ ਕਹਿੰਦੇ ਹਨ। ਗਰਮੀਆਂ ਵਿਚ ਹਿਮਾਲਾ ਪਰਬਤ ਦੇ ਨੇੜੇ ਹੋਣ ਵਾਲੀ ਵਰਖਾ ਇਸ ਪ੍ਰਕਾਰ ਦੀ ਹੀ ਹੁੰਦੀ ਹੈ।
3. ਚੱਕਰਵਾਤੀ ਵਰਖਾ-ਜਦੋਂ ਵਾਤਾਵਰਨ ਵਿਚ ਬਾਹਰ ਵੱਲ ਵੱਧ ਵਾਯੂ ਦਾਬ ਅਤੇ ਅੰਦਰ ਘੱਟ ਵਾਯੂ ਦਾਬ ਦੀ ਸਥਿਤੀ ਪੈਦਾ ਹੋ ਜਾਵੇ ਤਾਂ ਚੱਕਰਵਾਤ ਪੈਦਾ ਹੁੰਦੇ ਹਨ। ਪੌਣ ਵੱਧ ਦਾਬ ਤੋਂ ਘੱਟ ਦਾਬ ਵੱਲ ਵਲੇਵੇਂ ਦੀ ਤਰ੍ਹਾਂ ਘੁੰਮਦੀ ਹੈ ਅਤੇ ਉੱਪਰ ਉੱਠਦੀ ਹੈ। ਜਦੋਂ ਇਹ ਠੰਢੀਆਂ ਹੁੰਦੀਆਂ ਹਨ ਤਾਂ ਵਰਖਾ ਕਰਦੀਆਂ ਹਨ। ਸਰਦੀਆਂ ਵਿਚ ਭਾਰਤ ਦੇ ਉੱਤਰੀ ਅਤੇ ਉੱਤਰ-ਪੱਛਮੀ ਖੇਤਰਾਂ ਵਿਚ ਫਾਰਸ ਦੀ ਖਾੜੀ ਅਤੇ ਮੈਡੀਟਰੇਨੀਅਨ ਸਾਗਰ ਵੱਲੋਂ ਚੱਕਰਵਾਤ ਆਉਂਦੇ ਹਨ ਅਤੇ ਵਰਖਾ ਕਰਦੇ ਹਨ। ਸਰਦੀਆਂ ਵਿਚ ਪੰਜਾਬ ਵਿਚ ਪਈ ਵਰਖਾ ਫ਼ਸਲਾਂ ਲਈ ਬਹੁਤ ਲਾਭਦਾਇਕ ਹੁੰਦੀ ਹੈ।

Exam Tips:

a) ਤਿੰਨੇ ਕਿਸਮਾਂ ਦੇ ਕਾਰਨ ਅਤੇ ਖੇਤਰ ਵੱਖ-ਵੱਖ ਯਾਦ ਰੱਖੋ।

 

Question 21: ਮਾਨਸੂਨ ਪੌਣਾਂ ਦੀ ਅਰਬ ਸਾਗਰ ਸ਼ਾਖਾ ਅਤੇ ਬੰਗਾਲ ਦੀ ਖਾੜੀ ਸ਼ਾਖਾ ਬਾਰੇ ਦੱਸੋ ।

Answer:

ਭਾਰਤੀ ਮਾਨਸੂਨ ਦੀਆਂ ਪੌਣਾਂ ਨੂੰ ਦੋ ਭਾਗਾਂ ਵਿਚ ਵੰਡਿਆ ਜਾਂਦਾ ਹੈ: 1. ਅਰਬ ਸਾਗਰ ਦੀ ਸ਼ਾਖਾ ਅਤੇ 2. ਬੰਗਾਲ ਦੀ ਖਾੜੀ ਦੀ ਸ਼ਾਖਾ।
1. ਅਰਬ ਸਾਗਰ ਦੀ ਸ਼ਾਖਾ-ਭਾਰਤ ਦੇ ਪੱਛਮੀ ਪਾਸੇ ਅਰਬ ਸਾਗਰ ਹੈ ਅਤੇ ਇੱਥੇ ਹੀ ਗਰਮੀਆਂ ਵਿਚ ਮਾਨਸੂਨ ਪੌਣਾਂ ਸ਼ੁਰੂ ਹੁੰਦੀਆਂ ਹਨ। ਜੂਨ ਦੇ ਪਹਿਲੇ ਹਫ਼ਤੇ ਤਕ ਇਹ ਸ਼ਾਖਾ ਕੇਰਲ ਤਕ ਪਹੁੰਚ ਜਾਂਦੀ ਹੈ ਅਤੇ 10 ਜੂਨ ਤਕ ਪੱਛਮੀ ਘਾਟ ’ਤੇ ਪਹੁੰਚ ਕੇ ਵਰਖਾ ਕਰਦੀ ਹੈ। ਪੱਛਮੀ ਘਾਟ ਦੀਆਂ ਰੁਕਾਵਟਾਂ ਕਾਰਨ ਇਹ ਪੌਣਾਂ ਪੱਛਮੀ ਘਾਟ ਦੇ ਮੈਦਾਨਾਂ ਵਿਚ ਭਾਰੀ ਵਰਖਾ ਕਰਦੀਆਂ ਹਨ। ਫਿਰ ਇਹ ਦੱਖਣ ਦੇ ਪਠਾਰ ਅਤੇ ਮੱਧ ਪ੍ਰਦੇਸ਼ ਦੇ ਖੇਤਰਾਂ ਵਿਚ ਵਰਖਾ ਕਰਦੀਆਂ ਹਨ। ਇਸ ਤੋਂ ਬਾਅਦ ਇਹ ਸ਼ਾਖਾ ਉੱਤਰ ਵੱਲ ਵਧਦੀ ਹੈ ਅਤੇ ਬੰਗਾਲ ਦੀ ਖਾੜੀ ਸ਼ਾਖਾ ਨਾਲ ਮਿਲ ਕੇ ਗੰਗਾ ਦੇ ਮੈਦਾਨਾਂ ਵਿਚ ਚਲੀਆਂ ਜਾਂਦੀਆਂ ਹਨ। ਜੁਲਾਈ ਦੇ ਪਹਿਲੇ ਹਫ਼ਤੇ ਵਿਚ ਇਹ ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਿਚ ਵਰਖਾ ਕਰਦੀਆਂ ਹਨ। ਇਨ੍ਹਾਂ ਪੌਣਾਂ ਨਾਲ ਵਰਖਾ ਪੂਰਬੀ ਭਾਰਤ ਵੱਲ ਵੱਧ ਅਤੇ ਪੱਛਮ ਵੱਲ ਘੱਟ ਹੁੰਦੀ ਹੈ।
2. ਬੰਗਾਲ ਦੀ ਖਾੜੀ ਸ਼ਾਖਾ-ਇਹ ਸ਼ਾਖਾ ਬੰਗਾਲ ਦੀ ਖਾੜੀ ਤੋਂ ਸ਼ੁਰੂ ਹੋ ਕੇ ਉੱਤਰੀ ਭਾਰਤ ਵੱਲ ਵਧਦੀ ਹੈ ਅਤੇ ਅੱਗੇ ਜਾ ਕੇ ਦੋ ਭਾਗਾਂ ਵਿਚ ਵੰਡੀ ਜਾਂਦੀ ਹੈ। ਇਕ ਭਾਗ ਭਾਰਤ ਦੇ ਉੱਤਰ ਅਤੇ ਉੱਤਰ-ਪੂਰਬ ਵੱਲ ਚਲਾ ਜਾਂਦਾ ਹੈ ਅਤੇ ਦੂਜਾ ਭਾਗ ਪੱਛਮ ਵੱਲ। ਗੰਗਾ ਦੇ ਮੈਦਾਨਾਂ ਵਿਚ ਜਾ ਕੇ ਇਹ ਸ਼ਾਖਾ ਅਰਬ ਸਾਗਰ ਸ਼ਾਖਾ ਨਾਲ ਮਿਲ ਜਾਂਦੀ ਹੈ। ਇਸ ਸ਼ਾਖਾ ਦਾ ਇਕ ਭਾਗ ਉੱਤਰ-ਪੂਰਬੀ ਭਾਰਤ ਵੱਲ ਜਾ ਕੇ ਬ੍ਰਹਮਪੁੱਤਰ ਦੀ ਘਾਟੀ ਤਕ ਪਹੁੰਚਦਾ ਹੈ ਅਤੇ ਗਾਰੋ, ਖਾਸੀ ਤੇ ਜੈਂਤੀਆ ਪਹਾੜੀਆਂ ’ਤੇ ਕਾਫ਼ੀ ਵਰਖਾ ਕਰਦਾ ਹੈ। ਮਾਅਸਿਨਰਾਮ ਵਿਚ 1141 ਸੈਂਟੀਮੀਟਰ ਔਸਤ ਵਰਖਾ ਮਾਪੀ ਗਈ ਹੈ, ਜੋ ਸੰਸਾਰ ਵਿਚ ਸਭ ਤੋਂ ਵੱਧ ਹੈ। ਚਿਰਾਪੂੰਜੀ ਵੀ ਖਾਸੀ ਪਹਾੜੀਆਂ ਵਿਚ ਸਥਿਤ ਹੈ ਜਿੱਥੇ ਲਗਭਗ 1102 ਸੈਂਟੀਮੀਟਰ ਔਸਤ ਵਰਖਾ ਹੁੰਦੀ ਹੈ। ਪਾਠ-ਪੁਸਤਕ ਅਨੁਸਾਰ ਇਹ ਅੰਕੜੇ ਦਿੱਤੇ ਗਏ ਹਨ।

Exam Tips:

a) ਦੋਵੇਂ ਸ਼ਾਖਾਵਾਂ ਦੇ ਰਸਤੇ ਨਕਸ਼ੇ ’ਤੇ ਵੇਖ ਕੇ ਯਾਦ ਕਰੋ।

 

Question 22: ਜਲਵਾਯੂ ਦੀ ਜਾਣਕਾਰੀ ਲਈ ਕਿਹੜੇ ਯੰਤਰ ਵਰਤੇ ਜਾਂਦੇ ਹਨ, ਸੰਖੇਪ ‘ਚ ਲਿਖੋ ।

Answer:

ਕਿਸੇ ਵੀ ਖੇਤਰ ਦੀ ਜਲਵਾਯੂ ਦੀ ਜਾਣਕਾਰੀ ਲਈ ਕਈ ਯੰਤਰਾਂ ਦੀ ਵਰਤੋਂ ਹੁੰਦੀ ਹੈ:
1. ਉੱਚਤਮ ਅਤੇ ਨਿਊਨਤਮ ਥਰਮਾਮੀਟਰ (Maximum and Minimum Thermometer)-ਤਾਪਮਾਨ ਦਾ ਪਤਾ ਕਰਨ ਲਈ। ਇਹ ਦੋ ਜੁੜੀਆਂ ਨਾਲੀਆਂ ਨਾਲ ਬਣਿਆ ਹੁੰਦਾ ਹੈ; ਇਕ ਨਾਲੀ ਨਾਲ ਰਾਤ ਦਾ ਘੱਟ ਤੋਂ ਘੱਟ ਅਤੇ ਦੂਜੀ ਨਾਲ ਦਿਨ ਦਾ ਵੱਧ ਤੋਂ ਵੱਧ ਤਾਪਮਾਨ ਮਾਪਿਆ ਜਾਂਦਾ ਹੈ। ਤਾਪਮਾਨ ਸੈਂਟੀਗ੍ਰੇਡ ਜਾਂ ਫਾਰਨਹਾਈਟ ਡਿਗਰੀਆਂ ਵਿਚ ਮਾਪਿਆ ਜਾਂਦਾ ਹੈ।
2. ਐਨੀਰਾਈਡ ਬੈਰੋਮੀਟਰ (Aneroid Barometer)-ਇਸ ਨਾਲ ਵਾਯੂ ਦਾਬ ਪਤਾ ਕੀਤਾ ਜਾਂਦਾ ਹੈ। ਧਾਤ ਦੀ ਡੱਬੀ ਵਿਚੋਂ ਹਵਾ ਕੱਢ ਕੇ ਉਸ ਨੂੰ ਪਤਲੀ ਚਾਦਰ ਨਾਲ ਬੰਦ ਕੀਤਾ ਜਾਂਦਾ ਹੈ। ਦਬਾਅ ਅਨੁਸਾਰ ਸਪਰਿੰਗ ਨਾਲ ਜੁੜੀ ਸੂਈ ਅੰਕੜਿਆਂ ’ਤੇ ਟਿਕਦੀ ਹੈ। ਵਾਯੂ ਦਾਬ ਹਮੇਸ਼ਾ ਮਿਲੀਬਾਰਾਂ ਵਿਚ ਦੱਸਿਆ ਜਾਂਦਾ ਹੈ।
3. ਸੁੱਕੀ ਅਤੇ ਗਿੱਲੀ ਗੋਲੀ ਦਾ ਥਰਮਾਮੀਟਰ (Dry and Wet Bulb Thermometer)-ਹਵਾ ਵਿਚ ਨਮੀ ਮਾਪਣ ਲਈ। ਇਕ ਦੀ ਗੋਲੀ ਮਲਮਲ ਨਾਲ ਲਪੇਟ ਕੇ ਪਾਣੀ ਵਿਚ ਰੱਖੀ ਜਾਂਦੀ ਹੈ, ਅਤੇ ਦੋਹਾਂ ਦੇ ਤਾਪਮਾਨ ਦੇ ਅੰਤਰ ਨਾਲ ਪੈਮਾਨੇ ਤੋਂ ਨਮੀ ਪ੍ਰਤੀਸ਼ਤ ਵਿਚ ਪਤਾ ਕੀਤੀ ਜਾਂਦੀ ਹੈ।
4. ਵਰਖਾ ਮਾਪਕ ਯੰਤਰ (Rain Gauge)-ਲੋਹੇ ਜਾਂ ਪਿੱਤਲ ਦੇ ਗੋਲ ਬਰਤਨ ਦੇ ਮੂੰਹ ’ਤੇ ਕੁੱਪੀ ਲੱਗੀ ਹੁੰਦੀ ਹੈ ਜਿਸ ਨਾਲ ਪਾਣੀ ਬੋਤਲ ਵਿਚ ਇਕੱਠਾ ਹੁੰਦਾ ਹੈ। ਬਾਰਿਸ਼ ਖ਼ਤਮ ਹੋਣ ’ਤੇ ਪਾਣੀ ਸ਼ੀਸ਼ੇ ਦੇ ਸਿਲੰਡਰ ਵਿਚ ਪਾ ਕੇ ਨਿਸ਼ਾਨਾਂ ਨਾਲ ਵਰਖਾ ਇੰਚਾਂ ਜਾਂ ਸੈਂਟੀਮੀਟਰ ਵਿਚ ਦੱਸੀ ਜਾਂਦੀ ਹੈ।
5. ਵਾਯੂ ਵੇਗ ਮਾਪਕ (Anemometer)-ਹਵਾ ਦੀ ਗਤੀ ਮਾਪਣ ਲਈ। ਚਾਰ ਸੀਖਾਂ ਨਾਲ ਖਾਲੀ ਕੌਲੀਆਂ ਲੱਗੀਆਂ ਹੁੰਦੀਆਂ ਹਨ ਜੋ ਹਵਾ ਨਾਲ ਘੁੰਮਦੀਆਂ ਹਨ ਅਤੇ ਸੂਈ ਅੰਕੜਿਆਂ ’ਤੇ ਗਤੀ ਦੱਸਦੀ ਹੈ।
6. ਵਾਯੂ ਦਿਸ਼ਾ ਸੂਚਕ (Wind Vane)-ਹਵਾ ਦੀ ਦਿਸ਼ਾ ਪਤਾ ਕਰਨ ਲਈ। ਮੁਰਗੇ ਜਾਂ ਤੀਰ ਦਾ ਨਿਸ਼ਾਨ ਹਵਾ ਵਾਲੇ ਪਾਸੇ ਵੱਲ ਘੁੰਮ ਜਾਂਦਾ ਹੈ।

Exam Tips:

a) ਹਰ ਯੰਤਰ ਨਾਲ ਕਿਹੜਾ ਤੱਤ ਮਾਪਿਆ ਜਾਂਦਾ ਹੈ, ਇਹ ਜੋੜੀਆਂ ਯਾਦ ਕਰੋ।

 

Question 23: ਕੁਦਰਤੀ ਆਫ਼ਤਾਂ ਦਾ ਆਮ ਜੀਵਨ ’ਤੇ ਕੀ ਬੁਰਾ ਪ੍ਰਭਾਵ ਪੈ ਸਕਦਾ ਹੈ ?

Answer:

ਕੁਦਰਤੀ ਆਫ਼ਤਾਂ ਦੇ ਬੁਰੇ ਪ੍ਰਭਾਵ ਹੇਠਾਂ ਲਿਖੇ ਹਨ:
1. ਭੌਤਿਕ ਨੁਕਸਾਨ-ਭਵਨਾਂ ਅਤੇ ਸੇਵਾ ਢਾਂਚਿਆਂ ਨੂੰ ਨੁਕਸਾਨ ਪਹੁੰਚਦਾ ਹੈ। ਇਸ ਨਾਲ ਅੱਗ ਲੱਗ ਸਕਦੀ ਹੈ, ਬੰਨ੍ਹ ਟੁੱਟਣ ਕਾਰਨ ਹੜ੍ਹ ਆ ਸਕਦਾ ਹੈ ਅਤੇ ਭੂ-ਖਿਸਕਣ ਹੋ ਸਕਦਾ ਹੈ।
2. ਮੌਤ-ਭੂਚਾਲ ਨਾਲ ਅਧਿ-ਕੇਂਦਰ ਦੇ ਨੇੜੇ ਵਧੇਰੇ ਲੋਕਾਂ ਦੀ ਮੌਤ ਹੁੰਦੀ ਹੈ। ਜਿਹੜੇ ਸਥਾਨਾਂ ’ਤੇ ਜਨਸੰਖਿਆ ਘਣਤਾ ਜ਼ਿਆਦਾ ਹੁੰਦੀ ਹੈ ਅਤੇ ਮਕਾਨ ਭੂਚਾਲ ਰੋਧੀ ਨਹੀਂ ਹੁੰਦੇ, ਉੱਥੇ ਵੀ ਮਰਨ ਵਾਲੇ ਲੋਕਾਂ ਦੀ ਗਿਣਤੀ ਜ਼ਿਆਦਾ ਹੁੰਦੀ ਹੈ।
3. ਜਨ ਸਿਹਤ-ਭੂਚਾਲ ਨਾਲ ਹੱਡੀਆਂ ਟੁੱਟਣ ਅਤੇ ਗੰਭੀਰ ਜ਼ਖ਼ਮੀ ਹੋਣ ਦੀ ਸਮੱਸਿਆ ਵਿਆਪਕ ਹੁੰਦੀ ਹੈ। ਸਫ਼ਾਈ ਵਿਵਸਥਾ ਭੰਗ ਹੋਣ ਨਾਲ ਮਹਾਂਮਾਰੀਆਂ ਵੀ ਪੈਦਾ ਹੋ ਸਕਦੀਆਂ ਹਨ।
4. ਪਾਣੀ ਦੀ ਪੂਰਤੀ-ਪਾਣੀ ਦੀ ਵੰਡ ਨੈੱਟਵਰਕ ਅਤੇ ਜਲ-ਭੰਡਾਰਾਂ ਦੇ ਟੁੱਟਣ ਕਾਰਨ ਗੰਭੀਰ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ। ਅੱਗ ਬੁਝਾਉਣ ਵਿਚ ਵੀ ਰੁਕਾਵਟ ਪੈ ਸਕਦੀ ਹੈ।
5. ਆਵਾਜਾਈ ਨੈੱਟਵਰਕ-ਸੜਕਾਂ, ਪੁਲਾਂ, ਰੇਲ ਪਟੜੀਆਂ ਅਤੇ ਹਵਾਈ ਪੱਟੀਆਂ ਦੇ ਟੁੱਟਣ ਨਾਲ ਆਵਾਜਾਈ ’ਤੇ ਗੰਭੀਰ ਪ੍ਰਭਾਵ ਪੈਂਦਾ ਹੈ।
6. ਬਿਜਲੀ ਅਤੇ ਸੰਚਾਰ-ਸਾਰੇ ਸੰਪਰਕ ਪ੍ਰਭਾਵਿਤ ਹੋ ਜਾਂਦੇ ਹਨ। ਟਰਾਂਸਮਿਸ਼ਨ ਟਾਵਰ, ਟਰਾਂਸਪੋਂਡਰ ਅਤੇ ਟਰਾਂਸਫਾਰਮਰ ਕੰਮ ਕਰਨਾ ਬੰਦ ਕਰ ਸਕਦੇ ਹਨ।

Exam Tips:

a) ਜਾਨੀ ਅਤੇ ਮਾਲੀ ਨੁਕਸਾਨ ਦੋਵੇਂ ਤਰ੍ਹਾਂ ਦੇ ਪ੍ਰਭਾਵ ਵੱਖ-ਵੱਖ ਲਿਖੋ।

 

ਮਹੱਤਵਪੂਰਨ ਪ੍ਰਸ਼ਨ: ਬਹੁ-ਵਿਕਲਪੀ ਪ੍ਰਸ਼ਨ

Question 24: ਭਾਰਤ ਦੇ ਦੱਖਣੀ ਭਾਗਾਂ ਵਿੱਚ ਕਿਹੜੀ ਰੁੱਤ ਨਹੀਂ ਹੁੰਦੀ ?
(ੳ) ਗਰਮੀ
(ਅ) ਵਰਖਾ
(ਈ) ਸਰਦੀ
(ਸ) ਬਸੰਤ ।

Answer:

(ਈ) ਸਰਦੀ ।

Exam Tips:

a) ਦੱਖਣੀ ਭਾਰਤ ਵਿਚ ਸਰਦੀ ਦੀ ਰੁੱਤ ਬਹੁਤ ਹਲਕੀ ਹੁੰਦੀ ਹੈ।

 

Question 25: ਤੂਫ਼ਾਨੀ ਚੱਕਰਵਾਤਾਂ ਨੂੰ ਪੱਛਮੀ ਬੰਗਾਲ ਵਿੱਚ ਕਿਹਾ ਜਾਂਦਾ ਹੈ –
(ਉ) ਕਾਲ ਵੈਸਾਖੀ
(ਅ) ਮਾਨਸੂਨ
(ਈ) ਲੂ
(ਸ) ਸੁਨਾਮੀ ।

Answer:

(ਉ) ਕਾਲ ਵੈਸਾਖੀ ।

Exam Tips:

a) ਕਾਲ ਵੈਸਾਖੀ ਵੈਸਾਖ ਮਹੀਨੇ ਦੇ ਤੂਫ਼ਾਨਾਂ ਨੂੰ ਕਿਹਾ ਜਾਂਦਾ ਹੈ।

 

Question 26: ਦੇਸ਼ ਦੇ ਉੱਤਰੀ ਮੈਦਾਨਾਂ ਵਿੱਚ ਗਰਮੀਆਂ ਵਿੱਚ ਚੱਲਣ ਵਾਲੀ ਧੂੜ ਭਰੀ ਸਥਾਨਕ ਪੌਣ ਨੂੰ ਕਿਹਾ ਜਾਂਦਾ ਹੈ –
(ੳ) ਸੁਨਾਮੀ
(ਅ) ਮਾਨਸੂਨ
(ੲ) ਕਾਲ ਵੈਸਾਖੀ
(ਸ) ਲੂ ।

Answer:

(ਸ) ਲੂ ।

Exam Tips:

a) ਲੂ ਗਰਮੀਆਂ ਦੀ ਤੇਜ਼ ਗਰਮ ਹਵਾ ਹੈ।

 

Question 27: ਦੱਖਣ-ਪੱਛਮੀ ਮਾਨਸੂਨ ਦੀ ਬੰਗਾਲ ਦੀ ਖਾੜੀ ਵਾਲੀ ਸ਼ਾਖਾ ਦੁਆਰਾ ਸਭ ਤੋਂ ਵੱਧ ਪ੍ਰਭਾਵਿਤ ਸਥਾਨ ਹੈ –
(ੳ) ਚੇਨੱਈ
(ਅ) ਅੰਮ੍ਰਿਤਸਰ
(ਇ) ਮਾਉਸਿਨਰਾਮ
(ਸ) ਸ਼ਿਮਲਾ ।

Answer:

(ਇ) ਮਾਉਸਿਨਰਾਮ ।

Exam Tips:

a) ਮਾਉਸਿਨਰਾਮ (ਮਾਅਸਿਨਰਾਮ) ਸਭ ਤੋਂ ਵੱਧ ਵਰਖਾ ਵਾਲਾ ਸਥਾਨ ਹੈ।

 

Question 28: ਵਾਪਸ ਜਾਂਦੀ ਹੋਈ ਅਤੇ ਪੂਰਬੀ ਮਾਨਸੂਨ ਤੋਂ ਪ੍ਰਭਾਵਿਤ ਸਥਾਨ ਹੈ –
(ਉ) ਚੇਨਈ
(ਅ) ਅੰਮ੍ਰਿਤਸਰ
(ਈ) ਦਿੱਲੀ
(ਸ) ਸ਼ਿਮਲਾ ।

Answer:

(ਉ) ਚੇਨਈ ।

Exam Tips:

a) ਚੇਨਈ ਪੂਰਬੀ ਤੱਟ ’ਤੇ ਸਥਿਤ ਹੈ ਅਤੇ ਉੱਤਰ-ਪੂਰਬੀ ਮਾਨਸੂਨ ਨਾਲ ਵਰਖਾ ਲੈਂਦਾ ਹੈ।

 

Question 29: ਸੰਪੂਰਨ ਭਾਰਤ ਵਿੱਚ ਸਭ ਤੋਂ ਵੱਧ ਵਰਖਾ ਵਾਲੇ ਦੋ ਮਹੀਨੇ ਹਨ –
(ਉ) ਜੂਨ ਅਤੇ ਜੁਲਾਈ
(ਅ) ਜੁਲਾਈ ਅਤੇ ਅਗਸਤ
(ਇ) ਅਗਸਤ ਅਤੇ ਸਤੰਬਰ
(ਸ) ਜੂਨ ਅਤੇ ਅਗਸਤ ।

Answer:

(ਅ) ਜੁਲਾਈ ਅਤੇ ਅਗਸਤ ।

Exam Tips:

a) ਇਨ੍ਹਾਂ ਦੋ ਮਹੀਨਿਆਂ ਵਿਚ ਸਭ ਤੋਂ ਵੱਧ ਮਾਨਸੂਨੀ ਵਰਖਾ ਹੁੰਦੀ ਹੈ।

 

Question 30: ਸੁਨਾਮੀ ਕਦੋਂ ਆਈ ਸੀ ?
(ਉ) 26 ਦਸੰਬਰ, 2004
(ਅ) 26 ਦਸੰਬਰ, 2006
(ਈ) 25 ਨਵੰਬਰ, 2003
(ਸ) 25 ਨਵੰਬਰ, 2002 ।

Answer:

(ਉ) 26 ਦਸੰਬਰ, 2004 ।

Exam Tips:

a) ਹਿੰਦ ਮਹਾਂਸਾਗਰ ਵਿਚ ਸੁਨਾਮੀ 26 ਦਸੰਬਰ 2004 ਨੂੰ ਆਈ ਸੀ।

 

Question 31: ਵਾਯੂ ਦਾਬ ਦਾ ਪਤਾ ਕਰਨ ਲਈ ……….. ਵਰਤਿਆ ਜਾਂਦਾ ਹੈ ।
(ਉ) ਵਰਖਾ ਮਾਪਕ ਯੰਤਰ
(ਅ) ਐਨੀਰਾਈਡ ਬੈਰੋਮੀਟਰ
(ਈ) ਵਾਯੂ ਵੇਗ ਮਾਪਕ
(ਸ) ਵਾਯੂ ਦਿਸ਼ਾ ਸੂਚਕ ।

Answer:

(ਅ) ਐਨੀਰਾਈਡ ਬੈਰੋਮੀਟਰ ।

Exam Tips:

a) ਵਾਯੂ ਦਾਬ ਮਾਪਣ ਵਾਲਾ ਯੰਤਰ ਬੈਰੋਮੀਟਰ ਹੈ।

 

ਖ਼ਾਲੀ ਥਾਂਵਾਂ ਭਰੋ

Question 32: ਭਾਰਤ ਵਿੱਚ ਜ਼ਿਆਦਾਤਰ (75 ਤੋਂ 90 ਪ੍ਰਤੀਸ਼ਤ ਤਕ) ਵਰਖਾ ਜੂਨ ਤੋਂ ………… ਤਕ ਹੁੰਦੀ ਹੈ ।

Answer:

ਸਤੰਬਰ ।

Exam Tips:

a) ਮਾਨਸੂਨੀ ਵਰਖਾ ਜੂਨ ਤੋਂ ਸਤੰਬਰ ਤਕ ਚੱਲਦੀ ਹੈ।

 

Question 33: ਭਾਰਤ ਵਿੱਚ ਪੱਛਮੀ ਚੱਕਰਵਾਤਾਂ ਨਾਲ ਹੋਣ ਵਾਲੀ ਵਰਖਾ …… ਦੀ ਫ਼ਸਲ ਲਈ ਲਾਹੇਵੰਦ ਹੁੰਦੀ ਹੈ ।

Answer:

ਰਬੀ ।

Exam Tips:

a) ਕਣਕ ਆਦਿ ਰਬੀ ਦੀਆਂ ਫ਼ਸਲਾਂ ਨੂੰ ਇਹ ਵਰਖਾ ਲਾਭ ਦਿੰਦੀ ਹੈ।

 

Question 34: ਅੰਬਾਂ ਦੀ ਵਾਛੜ ……….. ਦੀ ਫ਼ਸਲ ਲਈ ਲਾਹੇਵੰਦ ਹੁੰਦੀ ਹੈ ।

Answer:

ਅੰਬ ।

Exam Tips:

a) ਇਹ ਵਰਖਾ ਅੰਬਾਂ ਦੇ ਫਲ ਛੇਤੀ ਪੱਕਣ ਵਿਚ ਮਦਦ ਕਰਦੀ ਹੈ।

 

Question 35: ਭਾਰਤ ਦੇ ……….. ਤਟ ‘ਤੇ ਸਰਦੀਆਂ ਵਿੱਚ ਵਰਖਾ ਹੁੰਦੀ ਹੈ ।

Answer:

ਕੋਰੋਮੰਡਲ ।

Exam Tips:

a) ਇਹ ਤੱਟ ਪੂਰਬੀ ਪਾਸੇ ਹੈ ਅਤੇ ਉੱਤਰ-ਪੂਰਬੀ ਮਾਨਸੂਨ ਨਾਲ ਵਰਖਾ ਲੈਂਦਾ ਹੈ।

 

Question 36: ਭਾਰਤ ਦੇ ਤਟਵਰਤੀ ਖੇਤਰਾਂ ਵਿੱਚ ……….. ਜਲਵਾਯੂ ਮਿਲਦੀ ਹੈ ।

Answer:

ਸਮ ।

Exam Tips:

a) ਸਮੁੰਦਰ ਦੇ ਨੇੜੇ ਹੋਣ ਕਰਕੇ ਇੱਥੇ ਸਮ ਜਲਵਾਯੂ ਹੁੰਦੀ ਹੈ।

 

Question 37: ਹਵਾ ਦੀ ਨਮੀ ਮਾਪਣ ਲਈ ……….. ਵਰਤਿਆ ਜਾਂਦਾ ਹੈ ।

Answer:

ਸੁੱਕੀ ਅਤੇ ਗਿੱਲੀ ਗੋਲੀ ਦਾ ਥਰਮਾਮੀਟਰ ।

Exam Tips:

a) ਇਸ ਨਾਲ ਦੋਹਾਂ ਤਾਪਮਾਨਾਂ ਦੇ ਅੰਤਰ ਤੋਂ ਨਮੀ ਪਤਾ ਕੀਤੀ ਜਾਂਦੀ ਹੈ।

 

Question 38: ਸੁਨਾਮੀ ਨਾਲ ਭਾਰਤ ਦੇ ਕਈ ਰਾਜਾਂ ਵਿੱਚ ……….. ਲੋਕ ਮਰ ਗਏ ਸਨ ।

Answer:

ਲਗਪਗ 10,500 ।

Exam Tips:

a) ਪਾਠ-ਪੁਸਤਕ ਅਨੁਸਾਰ ਇਹ ਗਿਣਤੀ ਦਿੱਤੀ ਗਈ ਹੈ; ਇਸ ਦੀ ਪੁਸ਼ਟੀ ਲਈ ਵੱਖਰੇ ਸਰੋਤ ਵੇਖੋ।

 

ਸਹੀ-ਗ਼ਲਤ

Question 39: ਭਾਰਤ ਗਰਮ ਜਲਵਾਯੂ ਵਾਲਾ ਦੇਸ਼ ਹੈ ।

Answer:

ਸਹੀ ।

Exam Tips:

a) ਭਾਰਤ ਦੀ ਬਹੁਤੀ ਜਲਵਾਯੂ ਗਰਮ ਅਤੇ ਤਪਤ-ਖੰਡੀ ਹੈ।

 

Question 40: ਭਾਰਤ ਦੀ ਜਲਵਾਯੂ ‘ਤੇ ਮਾਨਸੂਨ ਹਵਾਵਾਂ ਦਾ ਗਹਿਰਾ ਡੂੰਘਾ ਪ੍ਰਭਾਵ ਹੈ ।

Answer:

ਸਹੀ ।

Exam Tips:

a) ਮਾਨਸੂਨ ਪੌਣਾਂ ਭਾਰਤ ਦੀ ਵਰਖਾ ਅਤੇ ਜਲਵਾਯੂ ਤੈਅ ਕਰਦੀਆਂ ਹਨ।

 

Question 41: ਭਾਰਤ ਦੇ ਸਾਰੇ ਭਾਗਾਂ ਵਿੱਚ ਵਰਖਾ ਦੀ ਵੰਡ ਇੱਕ ਸਮਾਨ ਹੈ ।

Answer:

ਗ਼ਲਤ ।

Exam Tips:

a) ਵਰਖਾ ਦੀ ਵੰਡ ਬਹੁਤ ਅਸਮਾਨ ਹੈ; ਮੇਘਾਲਿਆ ਵਿਚ ਬਹੁਤ ਅਤੇ ਰਾਜਸਥਾਨ ਵਿਚ ਬਹੁਤ ਘੱਟ ਹੈ।

 

Question 42: ਮਾਨਸੂਨੀ ਵਰਖਾ ਦੀ ਇਹ ਵਿਸ਼ੇਸ਼ਤਾ ਹੈ ਕਿ ਇਸ ਵਿੱਚ ਕੋਈ ਖੁਸ਼ਕ ਕਾਲ ਨਹੀਂ ਆਉਂਦਾ ।

Answer:

ਗ਼ਲਤ ।

Exam Tips:

a) ਮਾਨਸੂਨ ਵਿਚ ਕਈ ਵਾਰ ਲੰਮੇ ਖ਼ੁਸ਼ਕ ਅੰਤਰਾਲ (Dry Spell) ਆ ਜਾਂਦੇ ਹਨ।

 

Question 43: ਭਾਰਤ ਵਿੱਚ ਗਰਮੀ ਦਾ ਮੌਸਮ ਸਭ ਤੋਂ ਲੰਬਾ ਹੁੰਦਾ ਹੈ ।

Answer:

ਸਹੀ ।

Exam Tips:

a) ਉੱਤਰੀ ਭਾਰਤ ਵਿਚ ਗਰਮੀ ਦੀ ਰੁੱਤ ਸਭ ਤੋਂ ਲੰਬੀ ਹੁੰਦੀ ਹੈ।

 

Question 44: ਐਨੀਰਾਈਡ ਬੈਰੋਮੀਟਰ ਨਾਲ ਤਾਪਮਾਨ ਮਾਪਿਆ ਜਾਂਦਾ ਹੈ ।

Answer:

ਗ਼ਲਤ ।

Exam Tips:

a) ਐਨੀਰਾਈਡ ਬੈਰੋਮੀਟਰ ਨਾਲ ਵਾਯੂ ਦਾਬ ਮਾਪਿਆ ਜਾਂਦਾ ਹੈ, ਤਾਪਮਾਨ ਨਹੀਂ। (ਮੂਲ ਸਰੋਤ ਵਿਚ ਇਹ ਗ਼ਲਤੀ ਸੀ; ਠੀਕ ਕੀਤਾ ਗਿਆ।)

 

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

Question 45: ਭਾਰਤ ਦੇ ਲਈ ਕਿਹੜਾ ਭੂ-ਭਾਗ ਪ੍ਰਭਾਵਕਾਰੀ ਜਲਵਾਯੂ ਵਿਭਾਜਕ ਦਾ ਕੰਮ ਕਰਦਾ ਹੈ ਅਤੇ ਕਿਵੇਂ ?

Answer:

ਵਿਸ਼ਾਲ ਹਿਮਾਲਿਆ ਪਰਬਤ ਭਾਰਤ ਲਈ ਪ੍ਰਭਾਵਕਾਰੀ ਜਲਵਾਯੂ ਵਿਭਾਜਕ ਦਾ ਕੰਮ ਕਰਦਾ ਹੈ। ਇਹ ਉੱਤਰੀ ਧਰੁਵ ਵੱਲੋਂ ਆਉਣ ਵਾਲੀਆਂ ਠੰਢੀਆਂ ਅਤੇ ਬਰਫ਼ਾਨੀ ਪੌਣਾਂ ਨੂੰ ਭਾਰਤ ਵਿਚ ਦਾਖ਼ਲ ਹੋਣ ਤੋਂ ਰੋਕਦਾ ਹੈ।

Exam Tips:

a) ਹਿਮਾਲਿਆ ਦੀ ਭੂਮਿਕਾ ਪਰਿਭਾਸ਼ਾ ਸਹਿਤ ਯਾਦ ਰੱਖੋ।

 

Question 46: ਭਾਰਤ ਕਿਹੜੀਆਂ ਪੌਣਾਂ ਦੇ ਅਸਰ ਵਿੱਚ ਆਉਂਦਾ ਹੈ ?

Answer:

ਭਾਰਤ ਹਵਾ ਦੇ ਵੱਧ ਦਬਾਅ ਵਾਲੇ ਕਟੀਬੰਧ ਤੋਂ ਚੱਲਣ ਵਾਲੀਆਂ ਥਲੀ ਪੌਣਾਂ ਦੇ ਅਸਰ ਹੇਠ ਆਉਂਦਾ ਹੈ।

Exam Tips:

a) ਥਲੀ ਪੌਣਾਂ ਅਤੇ ਮਾਨਸੂਨ ਪੌਣਾਂ ਦਾ ਫ਼ਰਕ ਸਮਝੋ।

 

Question 47: ਹਵਾਈ ਧਾਰਾਵਾਂ ਅਤੇ ਪੌਣਾਂ ਵਿੱਚ ਕੀ ਫ਼ਰਕ ਹੈ ?

Answer:

ਹਵਾਈ ਧਾਰਾਵਾਂ ਧਰਤੀ ਦੀ ਸਤ੍ਹਾ ਤੋਂ ਬਹੁਤ ਉੱਚੀਆਂ ਚੱਲਦੀਆਂ ਹਨ ਜਦਕਿ ਪੌਣਾਂ ਭੂਮੀ ਸਤਹਿ ’ਤੇ ਹੀ ਚੱਲਦੀਆਂ ਹਨ।

Exam Tips:

a) ਇੱਕ ਉੱਚਾਈ ’ਤੇ ਅਤੇ ਦੂਜਾ ਧਰਾਤਲ ’ਤੇ, ਇਹ ਫ਼ਰਕ ਯਾਦ ਰੱਖੋ।

 

Question 48: ਉੱਤਰੀ ਭਾਰਤ ਵਿੱਚ ਮਾਨਸੂਨ ਦੇ ਅਚਾਨਕ ਫਟਣ ਲਈ ਕਿਹੜਾ ਤੱਤ ਜ਼ਿੰਮੇਵਾਰ ਹੈ ?

Answer:

15° ਉੱਤਰੀ ਅਕਸ਼ਾਂਸ਼ ’ਤੇ ਵਿਕਸਿਤ ਪੂਰਬੀ ਜੈੱਟ ਵਾਯੂ-ਧਾਰਾ ਜ਼ਿੰਮੇਵਾਰ ਹੈ।

Exam Tips:

a) ਜੈੱਟ ਧਾਰਾ ਦਾ ਅਕਸ਼ਾਂਸ਼ ਯਾਦ ਰੱਖੋ।

 

Question 49: ਭਾਰਤ ਵਿੱਚ ਜ਼ਿਆਦਾ ਵਰਖਾ ਕਦੋਂ ਤੋਂ ਕਦੋਂ ਤਕ ਹੁੰਦੀ ਹੈ ?

Answer:

ਭਾਰਤ ਵਿਚ ਜ਼ਿਆਦਾ ਵਰਖਾ 75 ਤੋਂ 90 ਪ੍ਰਤੀਸ਼ਤ ਤਕ ਜੂਨ ਤੋਂ ਸਤੰਬਰ ਤਕ ਹੁੰਦੀ ਹੈ।

Exam Tips:

a) ਮਾਨਸੂਨ ਦੀ ਮਿਆਦ ਜੂਨ ਤੋਂ ਸਤੰਬਰ ਹੈ।

 

Question 50: (i) ਭਾਰਤ ਦੇ ਕਿਹੜੇ ਭਾਗ ਵਿੱਚ ਪੱਛਮੀ ਚੱਕਰਵਾਤਾਂ ਦੇ ਕਾਰਨ ਵਰਖਾ ਹੁੰਦੀ ਹੈ ? (ii) ਇਹ ਵਰਖਾ ਕਿਹੜੀ ਫ਼ਸਲ ਲਈ ਲਾਭਦਾਇਕ ਹੁੰਦੀ ਹੈ ?

Answer:

(i) ਭਾਰਤ ਦੇ ਉੱਤਰੀ ਭਾਗ ਵਿਚ। (ii) ਰਬੀ ਦੀ ਫ਼ਸਲ ਲਈ।

Exam Tips:

a) ਪੱਛਮੀ ਚੱਕਰਵਾਤ ਸਰਦੀਆਂ ਵਿਚ ਆਉਂਦੇ ਹਨ।

 

Question 51: ਪਿੱਛੇ ਹਟਦੀ ਹੋਈ ਮਾਨਸੂਨ ਦੀ ਰੁੱਤ ਦੀ ਕੋਈ ਇਕ ਵਿਸ਼ੇਸ਼ਤਾ ਦੱਸੋ ।

Answer:

ਮਾਨਸੂਨ ਦਾ ਘੱਟ ਦਬਾਅ ਵਾਲਾ ਖੇਤਰ ਕਮਜ਼ੋਰ ਪੈ ਜਾਂਦਾ ਹੈ ਅਤੇ ਉਸ ਦੀ ਥਾਂ ਵੱਧ ਦਬਾਅ ਲੈ ਲੈਂਦਾ ਹੈ। ਪੌਣਾਂ ਦੀ ਦਿਸ਼ਾ ਉਲਟਣੀ ਸ਼ੁਰੂ ਹੋ ਜਾਂਦੀ ਹੈ। ਅਕਤੂਬਰ ਤਕ ਮਾਨਸੂਨ ਉੱਤਰੀ ਮੈਦਾਨਾਂ ਤੋਂ ਪਿੱਛੇ ਹਟ ਜਾਂਦੀ ਹੈ।

Exam Tips:

a) ਪਿੱਛੇ ਹਟਣ ਦਾ ਸਮਾਂ ਅਕਤੂਬਰ ਯਾਦ ਰੱਖੋ।

 

Question 52: ਭਾਰਤ ਵਿੱਚ ਦੱਖਣ-ਪੱਛਮੀ ਮਾਨਸੂਨ ਦੀਆਂ ਕਿਹੜੀਆਂ-ਕਿਹੜੀਆਂ ਦੋ ਸ਼ਾਖਾਵਾਂ ਹਨ ?

Answer:

ਅਰਬ ਸਾਗਰ ਦੀ ਸ਼ਾਖਾ ਅਤੇ ਬੰਗਾਲ ਦੀ ਖਾੜੀ ਦੀ ਸ਼ਾਖਾ।

Exam Tips:

a) ਦੋਵੇਂ ਸ਼ਾਖਾਵਾਂ ਦੇ ਨਾਂ ਨਾਲ ਕਿਹੜੇ ਸਾਗਰ ਜੁੜੇ ਹਨ, ਯਾਦ ਰੱਖੋ।

 

Question 53: ਗਰਮ ਰੁੱਤ ਦੇ ਸ਼ੁਰੂ (ਮਾਰਚ ਮਹੀਨੇ) ਵਿੱਚ ਭਾਰਤ ਦੇ ਕਿਹੜੇ ਭਾਗ ਉੱਤੇ ਤਾਪਮਾਨ ਸਭ ਤੋਂ ਵੱਧ ਹੁੰਦਾ ਹੈ ?

Answer:

ਗਰਮ ਰੁੱਤ ਦੇ ਸ਼ੁਰੂ ਵਿਚ ਦੱਖਣ ਦੇ ਪਠਾਰ ’ਤੇ ਤਾਪਮਾਨ ਸਭ ਤੋਂ ਵੱਧ ਹੁੰਦਾ ਹੈ।

Exam Tips:

a) ਮਾਰਚ ਵਿਚ ਤਾਪਮਾਨ ਦਾ ਕੇਂਦਰ ਦੱਖਣੀ ਪਠਾਰ ਹੁੰਦਾ ਹੈ।

 

Question 54: ਸੰਸਾਰ ਦੀ ਸਭ ਤੋਂ ਵੱਧ ਵਰਖਾ ਕਿੱਥੇ ਹੁੰਦੀ ਹੈ ਅਤੇ ਕਿਉਂ ?

Answer:

ਸੰਸਾਰ ਦੀ ਸਭ ਤੋਂ ਵੱਧ ਵਰਖਾ ਚਿਰਾਪੂੰਜੀ/ਮਾਅਸਿਨਰਾਮ ਵਿਚ ਹੁੰਦੀ ਹੈ। ਇੱਥੇ ਬੰਗਾਲ ਦੀ ਖਾੜੀ ਦੀਆਂ ਨਮੀ ਭਰੀਆਂ ਮਾਨਸੂਨ ਪੌਣਾਂ ਖਾਸੀ ਪਹਾੜੀਆਂ ਨਾਲ ਟਕਰਾ ਕੇ ਭਾਰੀ ਵਰਖਾ ਕਰਦੀਆਂ ਹਨ।

Exam Tips:

a) ਪਰਬਤੀ ਰੁਕਾਵਟ ਅਤੇ ਨਮੀ ਦੋਵੇਂ ਕਾਰਨ ਲਿਖੋ।

 

Question 55: ਭਾਰਤ ਦੇ ਕਿਹੜੇ ਤੱਟ ’ਤੇ ਸਰਦੀਆਂ ਵਿੱਚ ਵਰਖਾ ਹੁੰਦੀ ਹੈ ?

Answer:

ਕੋਰੋਮੰਡਲ ਤੱਟ ’ਤੇ।

Exam Tips:

a) ਇਹ ਪੂਰਬੀ ਤੱਟ ਹੈ।

 

Question 56: ਭਾਰਤ ਦੇ ਤੱਟਵਰਤੀ ਖੇਤਰਾਂ ਵਿੱਚ ਕਿਸ ਤਰ੍ਹਾਂ ਦੀ ਜਲਵਾਯੂ ਮਿਲਦੀ ਹੈ ?

Answer:

ਸਮਾਨ ਜਲਵਾਯੂ।

Exam Tips:

a) ਸਮੁੰਦਰ ਦੇ ਪ੍ਰਭਾਵ ਕਾਰਨ ਤਾਪਮਾਨ ਵਿਚ ਵੱਡਾ ਫ਼ਰਕ ਨਹੀਂ ਹੁੰਦਾ।

 

Question 57: ‘ਮਾਨਸੂਨ’ ਸ਼ਬਦ ਦੀ ਉਤਪੱਤੀ ਕਿਹੜੇ ਸ਼ਬਦ ਤੋਂ ਹੋਈ ਹੈ ?

Answer:

‘ਮਾਨਸੂਨ’ ਸ਼ਬਦ ਦੀ ਉਤਪੱਤੀ ਅਰਬੀ ਭਾਸ਼ਾ ਦੇ ‘ਮੌਸਮ’ ਸ਼ਬਦ ਤੋਂ ਹੋਈ ਹੈ।

Exam Tips:

a) ਮੌਸਮ ਸ਼ਬਦ ਦਾ ਅਰਥ ਯਾਦ ਰੱਖੋ।

 

Question 58: ਭਾਰਤ ਦੀ ਸਾਲਾਨਾ ਔਸਤ ਵਰਖਾ ਕਿੰਨੀ ਹੈ ?

Answer:

118 ਸੈਂਟੀਮੀਟਰ।

Exam Tips:

a) ਇਹ ਅੰਕੜਾ ਔਸਤ ਹੈ, ਹਰ ਖੇਤਰ ਵਿਚ ਵੱਖਰਾ ਹੁੰਦਾ ਹੈ।

 

Question 59: ਦੇਸ਼ ਦੇ ਕਿਹੜੇ ਭਾਗ ਵਿੱਚ ਤਾਪਮਾਨ ਲਗਪਗ ਸਾਰਾ ਸਾਲ ਉੱਚੇ ਰਹਿੰਦੇ ਹਨ ?

Answer:

ਦੱਖਣੀ ਭਾਗ ਵਿਚ।

Exam Tips:

a) ਸਮੁੰਦਰ ਦੀ ਨੇੜਤਾ ਅਤੇ ਭੂ-ਮੱਧ ਰੇਖਾ ਨਾਲ ਨੇੜਤਾ ਕਾਰਨ।

 

Question 60: ਤੂਫ਼ਾਨੀ ਚੱਕਰਵਾਤਾਂ ਨੂੰ ਪੱਛਮੀ ਬੰਗਾਲ ਵਿੱਚ ਕੀ ਕਿਹਾ ਜਾਂਦਾ ਹੈ ?

Answer:

ਕਾਲ ਵੈਸਾਖੀ।

Exam Tips:

a) ਵੈਸਾਖ ਮਹੀਨੇ ਦੇ ਤੂਫ਼ਾਨ ਹਨ।

 

Question 61: ਦੇਸ਼ ਦੇ ਉੱਤਰੀ ਮੈਦਾਨਾਂ ਵਿੱਚ ਗਰਮੀਆਂ ਵਿੱਚ ਚੱਲਣ ਵਾਲੀ ਧੂੜਮਈ ਸਥਾਨਕ ਪੌਣ ਦਾ ਕੀ ਨਾਂ ਹੈ ?

Answer:

ਲੂ।

Exam Tips:

a) ਗਰਮ ਅਤੇ ਖ਼ੁਸ਼ਕ ਪੌਣ ਹੈ।

 

Question 62: ਦੇਸ਼ ਦੀ ਸਭ ਤੋਂ ਵੱਧ ਵਰਖਾ ਕਿਹੜੀਆਂ ਪਹਾੜੀਆਂ ਵਿੱਚ ਹੁੰਦੀ ਹੈ ?

Answer:

ਮੇਘਾਲਿਆ ਦੀਆਂ ਪਹਾੜੀਆਂ ਵਿੱਚ।

Exam Tips:

a) ਖਾਸੀ ਅਤੇ ਗਾਰੋ ਪਹਾੜੀਆਂ ਇਸ ਵਿਚ ਸ਼ਾਮਲ ਹਨ।

 

Question 63: ਮਾਅਸਿਨਰਾਮ ਦੀ ਸਾਲਾਨਾ ਵਰਖਾ ਦੀ ਮਾਤਰਾ ਕਿੰਨੀ ਹੈ ?

Answer:

1141 ਸੈਂਟੀਮੀਟਰ।

Exam Tips:

a) ਪਾਠ-ਪੁਸਤਕ ਅਨੁਸਾਰ ਇਹ ਅੰਕੜਾ ਹੈ; ਹੋਰ ਅਨੁਮਾਨ ਵੱਖਰੇ ਹੋ ਸਕਦੇ ਹਨ।

 

Question 64: ਭਾਰਤ ਦੇ ਜਲਵਾਯੂ ਨੂੰ ਪ੍ਰਭਾਵਿਤ ਕਰਨ ਵਾਲੇ ਤੱਤਾਂ ਦੇ ਨਾਂ ਲਿਖੋ (ਕੋਈ ਦੋ)।

Answer:

ਭੂ-ਮੱਧ ਰੇਖਾ ਤੋਂ ਦੂਰੀ; ਧਰਾਤਲ ਦਾ ਸਰੂਪ; ਵਾਯੂ ਦਾਬ ਪ੍ਰਣਾਲੀ; ਮੌਸਮੀ ਪੌਣਾਂ; ਹਿੰਦ ਮਹਾਂਸਾਗਰ ਦੀ ਨੇੜਤਾ।

Exam Tips:

a) ਕੋਈ ਦੋ ਲਿਖਣ ਲਈ ਪਹਿਲੇ ਦੋ ਤੱਤ ਯਾਦ ਕਰੋ।

 

Question 65: ਦੇਸ਼ ਵਿੱਚ ਸਰਦੀਆਂ ਵਿੱਚ – (i) ਸਭ ਤੋਂ ਘੱਟ ਅਤੇ (ii) ਵੱਧ ਤਾਪਮਾਨ ਵਾਲੇ ਸਥਾਨਾਂ ਦੇ ਨਾਂ ਦੱਸੋ ।

Answer:

(i) ਸਭ ਤੋਂ ਘੱਟ ਤਾਪਮਾਨ ਵਾਲੇ ਸਥਾਨ-ਅੰਮ੍ਰਿਤਸਰ ਅਤੇ ਲੇਹ। (ii) ਸਭ ਤੋਂ ਵੱਧ ਤਾਪਮਾਨ ਵਾਲੇ ਸਥਾਨ-ਮੁੰਬਈ ਅਤੇ ਚੇਨੱਈ।

Exam Tips:

a) ਉੱਤਰ ਵਿਚ ਠੰਢ ਅਤੇ ਦੱਖਣ ਵਿਚ ਹਲਕੀ ਸਰਦੀ ਯਾਦ ਰੱਖੋ।

 

Question 66: (i) ਗਰਮੀਆਂ ਵਿੱਚ ਸਭ ਤੋਂ ਠੰਢਾ ਸਥਾਨ ਅਤੇ (ii) ਗਰਮ ਸਥਾਨਾਂ ਦਾ ਵੇਰਵਾ ਦਿਓ ।

Answer:

(i) ਲੇਹ ਅਤੇ ਸ਼ਿਲਾਂਗ। (ii) ਉੱਤਰ-ਪੱਛਮੀ ਮੈਦਾਨ ਗਰਮੀਆਂ ਵਿਚ ਸਭ ਤੋਂ ਗਰਮ ਹਨ।

Exam Tips:

a) ਪਹਾੜੀ ਅਤੇ ਮੈਦਾਨੀ ਤਾਪਮਾਨ ਦਾ ਫ਼ਰਕ ਯਾਦ ਰੱਖੋ।

 

Question 67: ਕਾਲ ਵੈਸਾਖੀ ਕਿਸ ਨੂੰ ਕਹਿੰਦੇ ਹਨ ?

Answer:

ਵਿਸਾਖ ਮਹੀਨੇ ਵਿਚ ਪੱਛਮੀ ਬੰਗਾਲ ਵਿਚ ਚੱਲਣ ਵਾਲੇ ਤੂਫ਼ਾਨੀ ਚੱਕਰਵਾਤਾਂ ਨੂੰ ‘ਕਾਲ ਵੈਸਾਖੀ’ ਕਹਿੰਦੇ ਹਨ।

Exam Tips:

a) ਇਹ ਸ਼ਾਮ ਨੂੰ ਅਕਸਰ ਆਉਂਦੇ ਹਨ।

 

Question 68: ਅੰਬਾਂ ਦੀ ਵਾਛੜ (Mango Shower) ਤੋਂ ਕੀ ਭਾਵ ਹੈ ?

Answer:

ਗਰਮ ਰੁੱਤ ਦੇ ਅੰਤ ਵਿੱਚ ਕੇਰਲ ਅਤੇ ਕਰਨਾਟਕ ਦੇ ਤਟੀ ਭਾਗਾਂ ਵਿੱਚ ਹੋਣ ਵਾਲੀ ਮਾਨਸੂਨ ਤੋਂ ਪਹਿਲਾਂ ਦੀ ਵਰਖਾ, ਜੋ ਅੰਬਾਂ ਦੀ ਫ਼ਸਲ ਲਈ ਲਾਭਦਾਇਕ ਹੁੰਦੀ ਹੈ।

Exam Tips:

a) ਇਸ ਨੂੰ ਮਾਨਸੂਨ ਤੋਂ ਪਹਿਲਾਂ ਦੀ ਵਰਖਾ ਵਜੋਂ ਯਾਦ ਰੱਖੋ।

 

Question 69: ਅਰਬ ਸਾਗਰ ਤੇ ਬੰਗਾਲ ਦੀ ਖਾੜੀ ਤੋਂ ਆਉਣ ਵਾਲੀਆਂ ਮਾਨਸੂਨ ਪੌਣਾਂ ਕਿਹੜੇ ਸਥਾਨਾਂ ’ਤੇ ਮਿਲ ਜਾਂਦੀਆਂ ਹਨ ?

Answer:

ਅਰਬ ਸਾਗਰ ਤੇ ਬੰਗਾਲ ਦੀ ਖਾੜੀ ਵਾਲੀਆਂ ਮਾਨਸੂਨ ਪੌਣਾਂ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿਚ ਆਪਸ ਵਿਚ ਮਿਲਦੀਆਂ ਹਨ।

Exam Tips:

a) ਗੰਗਾ ਦੇ ਮੈਦਾਨਾਂ ਤੋਂ ਬਾਅਦ ਇਹ ਪੰਜਾਬ ਵੱਲ ਵਧਦੀਆਂ ਹਨ।

 

Question 70: ਵਰਖਾ ਕਿੰਨੇ ਪ੍ਰਕਾਰ ਦੀ ਹੁੰਦੀ ਹੈ ?

Answer:

ਵਰਖਾ ਤਿੰਨ ਪ੍ਰਕਾਰ ਦੀ ਹੁੰਦੀ ਹੈ: ਸੰਵਹਨ ਵਰਖਾ, ਪਰਬਤੀ ਵਰਖਾ ਅਤੇ ਚੱਕਰਵਾਤੀ ਵਰਖਾ।

Exam Tips:

a) ਤਿੰਨੇ ਕਿਸਮਾਂ ਦੇ ਨਾਂ ਯਾਦ ਰੱਖੋ।

 

Question 71: ਪਰਬਤੀ ਵਰਖਾ ਕਿਉਂ ਲਗਾਤਾਰ ਅਤੇ ਲੰਬੇ ਸਮੇਂ ਤਕ ਪੈਂਦੀ ਰਹਿੰਦੀ ਹੈ ?

Answer:

ਪੌਣਾਂ ਸਮੁੰਦਰ ਤੋਂ ਧਰਤੀ ਵੱਲ ਲਗਾਤਾਰ ਚੱਲਦੀਆਂ ਰਹਿੰਦੀਆਂ ਹਨ, ਜਿਸ ਕਾਰਨ ਪਰਬਤੀ ਵਰਖਾ ਲਗਾਤਾਰ ਲੰਬਾ ਸਮਾਂ ਚੱਲਦੀ ਰਹਿੰਦੀ ਹੈ।

Exam Tips:

a) ਪੌਣਾਂ ਦੀ ਨਿਰੰਤਰਤਾ ਕਾਰਨ ਹੈ।

 

Question 72: ਪੰਜਾਬ ਦੀਆਂ ਫ਼ਸਲਾਂ ਲਈ ਕਿਹੜੀ ਵਰਖਾ ਸਰਦੀਆਂ ਵਿੱਚ ਲਾਹੇਵੰਦ ਹੁੰਦੀ ਹੈ ?

Answer:

ਸਰਦੀਆਂ ਦੀ ਚੱਕਰਵਾਤੀ ਵਰਖਾ ਪੰਜਾਬ ਦੀਆਂ ਫ਼ਸਲਾਂ ਲਈ ਲਾਹੇਵੰਦ ਹੁੰਦੀ ਹੈ।

Exam Tips:

a) ਇਹ ਰਬੀ ਦੀਆਂ ਫ਼ਸਲਾਂ ਲਈ ਲਾਭਦਾਇਕ ਹੈ।

 

Question 73: ਮਾਨਸੂਨ ਦਾ ਫਟਣਾ ਕੀ ਹੁੰਦਾ ਹੈ ?

Answer:

ਮਾਨਸੂਨ ਪੌਣਾਂ ਲੰਬਾ ਸਫ਼ਰ ਤੈਅ ਕਰਨ ਤੋਂ ਬਾਅਦ 1 ਜੂਨ ਨੂੰ ਪੱਛਮੀ ਤੱਟ ’ਤੇ ਪਹੁੰਚਦੀਆਂ ਹਨ ਅਤੇ ਬਹੁਤ ਤੇਜ਼ ਵਰਖਾ ਕਰਦੀਆਂ ਹਨ। ਇਸ ਨੂੰ ਮਾਨਸੂਨੀ ਧਮਾਕਾ ਜਾਂ ‘ਮਾਨਸੂਨ ਦਾ ਫਟਣਾ’ (Monsoon Burst) ਕਹਿੰਦੇ ਹਨ।

Exam Tips:

a) ਅੰਗਰੇਜ਼ੀ ਸ਼ਬਦ Monsoon Burst ਨਾਲ ਯਾਦ ਰੱਖੋ।

 

Question 74: “ਲੂ (Lo) ਤੋਂ ਤੁਹਾਡਾ ਕੀ ਭਾਵ ਹੈ ?

Answer:

ਗਰਮ ਰੁੱਤ ਵਿੱਚ ਘੱਟ ਦਬਾਅ ਦਾ ਖੇਤਰ ਪੈਦਾ ਹੋਣ ਕਾਰਨ ਚੱਲਣ ਵਾਲੀਆਂ ਧੂੜ ਭਰੀਆਂ ਹਨੇਰੀਆਂ ਲੂ ਕਹਾਉਂਦੀਆਂ ਹਨ।

Exam Tips:

a) ਲੂ ਉੱਤਰੀ ਮੈਦਾਨਾਂ ਦੀ ਗਰਮੀ ਦੀ ਪੌਣ ਹੈ।

 

Question 75: ਜਲਵਾਯੂ ਦਾ ਅਨੁਮਾਨ ਕਿਹੜੇ ਯੰਤਰਾਂ ਨਾਲ ਲਾਇਆ ਜਾਂਦਾ ਹੈ ?

Answer:

ਉੱਚਤਮ ਅਤੇ ਨਿਊਨਤਮ ਥਰਮਾਮੀਟਰ, ਐਨੀਰਾਈਡ ਬੈਰੋਮੀਟਰ, ਸੁੱਕੀ ਅਤੇ ਗਿੱਲੀ ਗੋਲੀ ਦਾ ਥਰਮਾਮੀਟਰ, ਵਰਖਾ ਮਾਪਕ ਯੰਤਰ, ਵਾਯੂ ਵੇਗ ਮਾਪਕ, ਵਾਯੂ ਦਿਸ਼ਾ ਸੂਚਕ ਆਦਿ।

Exam Tips:

a) ਹਰ ਯੰਤਰ ਕੀ ਮਾਪਦਾ ਹੈ, ਇਹ ਯਾਦ ਰੱਖੋ।

 

Question 76: ਕੁਦਰਤੀ ਆਫ਼ਤ ਦੇ ਮੁੱਖ ਰੂਪ ਦੱਸੋ ।

Answer:

ਭੂਚਾਲ, ਸੁਨਾਮੀ, ਜਵਾਲਾਮੁਖੀ, ਚੱਕਰਵਾਤ, ਹੜ੍ਹ, ਸੋਕਾ ਆਦਿ।

Exam Tips:

a) ਹਰ ਆਫ਼ਤ ਦਾ ਕਾਰਨ ਵੱਖਰਾ ਹੁੰਦਾ ਹੈ।

 

Question 77: ਭਾਰਤ ਵਿੱਚ ਸੁਨਾਮੀ ਕਦੋਂ ਅਤੇ ਕਿਹੜੇ ਰਾਜਾਂ ਵਿੱਚ ਆਈ ਸੀ ?

Answer:

ਭਾਰਤ ਵਿੱਚ ਸੁਨਾਮੀ ਦਸੰਬਰ 2004 ਵਿੱਚ ਅੰਡੇਮਾਨ ਨਿਕੋਬਾਰ, ਤਮਿਲਨਾਡੂ ਦੇ ਤੱਟ, ਆਂਧਰਾ ਪ੍ਰਦੇਸ਼, ਕੇਰਲ ਆਦਿ ਖੇਤਰਾਂ ਵਿੱਚ ਆਈ ਸੀ।

Exam Tips:

a) ਸੁਨਾਮੀ ਦੀ ਤਾਰੀਖ਼ ਅਤੇ ਖੇਤਰ ਨਾਲ ਯਾਦ ਰੱਖੋ।

 

Question 78: ਸੁਨਾਮੀ ਦਾ ਇੱਕ ਮਾੜਾ ਪ੍ਰਭਾਵ ਦੱਸੋ ।

Answer:

ਸੁਨਾਮੀ ਨਾਲ ਬਹੁਤ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਸੀ।

Exam Tips:

a) ਜਾਨੀ ਅਤੇ ਮਾਲੀ ਨੁਕਸਾਨ ਵਿਚ ਫ਼ਰਕ ਲਿਖੋ।

 

ਛੋਟੇ ਉੱਤਰਾਂ ਵਾਲੇ ਪ੍ਰਸ਼ਨ

Question 79: ਪਰੰਪਰਾਵਾਦੀ ਭਾਰਤੀ ਰੁੱਤ ਪ੍ਰਣਾਲੀ ਦੇ ਨਾਂ ਦੱਸੋ ।

Answer:

ਪਰੰਪਰਾਗਤ ਭਾਰਤੀ ਪ੍ਰਣਾਲੀ ਵਿਚ ਛੇ ਰੁੱਤਾਂ ਮੰਨੀਆਂ ਜਾਂਦੀਆਂ ਹਨ: ਬਸੰਤ, ਗਰਮੀ, ਵਰਖਾ, ਸ਼ਰਦ, ਹੇਮੰਤ ਅਤੇ ਸ਼ਿਸ਼ਿਰ।

Exam Tips:

a) ਇਹ ਛੇ ਰੁੱਤਾਂ ਕ੍ਰਮ ਅਨੁਸਾਰ ਯਾਦ ਰੱਖੋ।

 

Question 80: ਮੁੰਬਈ ਨਾਗਪੁਰ ਦੇ ਮੁਕਾਬਲੇ ਠੰਢਾ ਕਿਉਂ ਹੈ ?

Answer:

ਮੁੰਬਈ ਸਮੁੰਦਰੀ ਤਟ ’ਤੇ ਵਸਿਆ ਹੋਇਆ ਹੈ। ਸਮੁੰਦਰ ਦੇ ਪ੍ਰਭਾਵ ਕਾਰਨ ਮੁੰਬਈ ਵਿਚ ਜਲਵਾਯੂ ਇੱਕੋ ਜਿਹੀ ਰਹਿੰਦੀ ਹੈ ਅਤੇ ਉੱਥੇ ਸਰਦੀ ਘੱਟ ਪੈਂਦੀ ਹੈ। ਇਸ ਦੇ ਉਲਟ ਨਾਗਪੁਰ ਸਮੁੰਦਰ ਤੋਂ ਦੂਰ ਹੋਣ ਕਾਰਨ ਵਿਖਮ ਜਲਵਾਯੂ ਵਾਲਾ ਹੈ ਅਤੇ ਸਰਦੀਆਂ ਵਿਚ ਮੁੰਬਈ ਨਾਲੋਂ ਠੰਢਾ ਰਹਿੰਦਾ ਹੈ।

Exam Tips:

a) ਸਮੁੰਦਰੀ ਅਤੇ ਮਹਾਂਦੀਪੀ ਜਲਵਾਯੂ ਦਾ ਫ਼ਰਕ ਯਾਦ ਰੱਖੋ।

 

Question 81: ਭਾਰਤ ਦੀ ਔਸਤ ਸਾਲਾਨਾ ਵਰਖਾ ਜ਼ਿਆਦਾਤਰ ਸਾਲ ਦੇ ਚਾਰ ਮਹੀਨਿਆਂ ਵਿੱਚ ਕਿਉਂ ਹੁੰਦੀ ਹੈ ?

Answer:

ਭਾਰਤ ਵਿੱਚ ਜ਼ਿਆਦਾਤਰ ਵਰਖਾ ਮੱਧ ਜੂਨ ਤੋਂ ਮੱਧ ਸਤੰਬਰ ਤਕ ਹੁੰਦੀ ਹੈ। ਇਨ੍ਹਾਂ ਚਾਰ ਮਹੀਨਿਆਂ ਵਿੱਚ ਸਮੁੰਦਰ ਤੋਂ ਨਮੀ ਭਰੀਆਂ ਮਾਨਸੂਨੀ ਪੌਣਾਂ ਚੱਲਦੀਆਂ ਹਨ ਅਤੇ ਭਾਰਤ ਦੇ ਜ਼ਿਆਦਾਤਰ ਭਾਗਾਂ ਵਿੱਚ ਖੂਬ ਵਰਖਾ ਕਰਦੀਆਂ ਹਨ।

Exam Tips:

a) ਮਾਨਸੂਨ ਦੀ ਮਿਆਦ ਨਾਲ ਕਾਰਨ ਜੋੜ ਕੇ ਯਾਦ ਰੱਖੋ।

 

Question 82: ਮਾਅਸਿਨਰਾਮ ਵਿੱਚ ਸੰਸਾਰ ਦੀ ਸਭ ਤੋਂ ਵੱਧ ਵਰਖਾ ਕਿਉਂ ਹੁੰਦੀ ਹੈ ?

Answer:

ਮਾਅਸਿਨਰਾਮ ਗਾਰੋ ਅਤੇ ਖਾਸੀ ਦੀਆਂ ਪਹਾੜੀਆਂ ਦੇ ਦੱਖਣੀ ਭਾਗ ਵਿੱਚ ਸਥਿਤ ਹੈ। ਇਸ ਦੀ ਸਥਿਤੀ ਕੀਪ (ਫਨਲ) ਦੀ ਸ਼ਕਲ ਵਾਲੀ ਘਾਟੀ ਦੇ ਸਿਖਰ ’ਤੇ ਹੈ। ਇੱਥੇ ਬੰਗਾਲ ਦੀ ਖਾੜੀ ਦੀਆਂ ਮਾਨਸੂਨ ਪੌਣਾਂ ਦੀ ਇਕ ਸ਼ਾਖਾ ਵਰਖਾ ਕਰਦੀ ਹੈ। ਇਨ੍ਹਾਂ ਪੌਣਾਂ ਦੀ ਦਿਸ਼ਾ ਅਤੇ ਇਸ ਅਨੋਖੀ ਸਥਿਤੀ ਕਾਰਨ ਮਾਅਸਿਨਰਾਮ ਸੰਸਾਰ ਵਿੱਚ ਸਭ ਤੋਂ ਵੱਧ ਵਰਖਾ ਵਾਲਾ ਸਥਾਨ ਬਣ ਗਿਆ ਹੈ।

Exam Tips:

a) ਪਰਬਤੀ ਰੁਕਾਵਟ ਅਤੇ ਪੌਣਾਂ ਦੀ ਦਿਸ਼ਾ ਦੋਵੇਂ ਕਾਰਨ ਲਿਖੋ।

 

Question 83: ਦੱਖਣ-ਪੱਛਮੀ ਮਾਨਸੂਨ ਦੁਆਰਾ ਕੋਲਕਾਤਾ ਵਿੱਚ 145 ਸੈਂਟੀਮੀਟਰ ਵਰਖਾ ਹੁੰਦੀ ਹੈ ਜਦਕਿ ਜੈਸਲਮੇਰ ਵਿੱਚ ਕੇਵਲ 12 ਸੈਂਟੀਮੀਟਰ ਵਰਖਾ ਹੁੰਦੀ ਹੈ। ਕਾਰਨ ਦੱਸੋ।

Answer:

ਕੋਲਕਾਤਾ ਬੰਗਾਲ ਦੀ ਖਾੜੀ ਤੋਂ ਆਉਣ ਵਾਲੀਆਂ ਮਾਨਸੂਨ ਪੌਣਾਂ ਦੇ ਰਸਤੇ ਵਿਚ ਪਹਿਲਾਂ ਪੈਂਦਾ ਹੈ। ਜਲ-ਕਣਾਂ ਨਾਲ ਲੱਦੀਆਂ ਇਹ ਪੌਣਾਂ ਇੱਥੇ 145 ਸੈਂਟੀਮੀਟਰ ਵਰਖਾ ਕਰਦੀਆਂ ਹਨ। ਜੈਸਲਮੇਰ ਅਰਾਵਲੀ ਪਰਬਤ ਦੇ ਪ੍ਰਭਾਵ ਵਿਚ ਆਉਂਦਾ ਹੈ। ਅਰਾਵਲੀ ਪਰਬਤ ਅਰਬ ਸਾਗਰ ਤੋਂ ਆਉਣ ਵਾਲੀਆਂ ਪੌਣਾਂ ਦੇ ਸਮਾਨਾਂਤਰ ਸਥਿਤ ਹੈ, ਇਸ ਲਈ ਪੌਣਾਂ ਬਿਨਾਂ ਵਰਖਾ ਕੀਤੇ ਅੱਗੇ ਨਿਕਲ ਜਾਂਦੀਆਂ ਹਨ। ਇਹੋ ਕਾਰਨ ਹੈ ਕਿ ਜੈਸਲਮੇਰ ਵਿਚ ਸਿਰਫ਼ 12 ਸੈਂਟੀਮੀਟਰ ਵਰਖਾ ਹੁੰਦੀ ਹੈ।

Exam Tips:

a) ਪਰਬਤਾਂ ਦੀ ਦਿਸ਼ਾ ਅਤੇ ਪੌਣਾਂ ਦੀ ਸਥਿਤੀ ਵੱਲ ਧਿਆਨ ਦਿਓ।

 

Question 84: ਚੇਨੱਈ ਵਿੱਚ ਸਰਦੀਆਂ ਦੀ ਰੁੱਤ ਵਿੱਚ ਜ਼ਿਆਦਾਤਰ ਵਰਖਾ ਕਿਉਂ ਹੁੰਦੀ ਹੈ ?

Answer:

ਚੇਨੱਈ ਭਾਰਤ ਦੇ ਪੂਰਬੀ ਤੱਟ ’ਤੇ ਸਥਿਤ ਹੈ। ਇਹ ਉੱਤਰ-ਪੂਰਬੀ ਮਾਨਸੂਨ ਪੌਣਾਂ ਦੇ ਪ੍ਰਭਾਵ ਵਿਚ ਆਉਂਦਾ ਹੈ। ਇਹ ਪੌਣਾਂ ਸਰਦ ਰੁੱਤ ਵਿਚ ਥਲ ਤੋਂ ਸਮੁੰਦਰ ਵੱਲ ਚੱਲਦੀਆਂ ਹਨ, ਪਰ ਬੰਗਾਲ ਦੀ ਖਾੜੀ ਤੋਂ ਲੰਘਦੇ ਸਮੇਂ ਇਹ ਜਲਵਾਸ਼ਪ ਧਾਰਨ ਕਰ ਲੈਂਦੀਆਂ ਹਨ। ਫਿਰ ਪੂਰਬੀ ਘਾਟ ਨਾਲ ਟਕਰਾ ਕੇ ਇਹ ਚੇਨੱਈ ਵਿਚ ਵਰਖਾ ਕਰਦੀਆਂ ਹਨ।

Exam Tips:

a) ਚੇਨੱਈ ਦੀ ਸਰਦੀਆਂ ਦੀ ਵਰਖਾ ਦਾ ਕਾਰਨ ਉੱਤਰ-ਪੂਰਬੀ ਮਾਨਸੂਨ ਹੈ।

 

Question 85: ਪੱਛਮੀ ਜੈੱਟ ਸਟਰੀਮ ਦਾ ਚੱਕਰਵਾਤੀ ਵਰਖਾ ਲਿਆਉਣ ਵਿੱਚ ਕੀ ਯੋਗਦਾਨ ਹੈ ?

Answer:

ਪੱਛਮੀ ਜੈੱਟ ਸਟਰੀਮ ਸਰਦ ਰੁੱਤ ਵਿੱਚ ਹਿਮਾਲਿਆ ਦੇ ਦੱਖਣੀ ਭਾਗ ਉੱਤੇ ਸਥਿਰ ਰਹਿੰਦੀ ਹੈ। ਜੂਨ ਵਿੱਚ ਇਹ ਉੱਤਰ ਵੱਲ ਖਿਸਕ ਕੇ 25° ਉੱਤਰੀ ਲੰਬਕਾਰ ਤਕ ਪਹੁੰਚ ਜਾਂਦੀ ਹੈ ਅਤੇ ਮੱਧ ਏਸ਼ੀਆ ਦੇ ਤਿਆਨਸ਼ਾਨ ਪਰਬਤ ਦੇ ਉੱਤਰ ਵਿੱਚ ਹੋ ਜਾਂਦੀ ਹੈ। ਇਸ ਪ੍ਰਭਾਵ ਕਾਰਨ ਗਰਮੀਆਂ ਦੇ ਚੱਕਰਵਾਤ ਅਤੇ ਭੂ-ਮੱਧ ਸਾਗਰੀ ਖੇਤਰਾਂ ਦੀ ਪੱਛਮੀ ਮੌਸਮੀ ਹਲਚਲ ਦਾ ਪ੍ਰਭਾਵ ਦੇਸ਼ ਦੇ ਉੱਤਰੀ ਭਾਗਾਂ ਤਕ ਪਹੁੰਚਦਾ ਹੈ ਅਤੇ ਭਰਪੂਰ ਵਰਖਾ ਦਿੰਦਾ ਹੈ।

Exam Tips:

a) ਜੈੱਟ ਸਟਰੀਮ ਦੀ ਖਿਸਕਣ ਦੀ ਦਿਸ਼ਾ ਯਾਦ ਰੱਖੋ।

 

Question 86: ਰਾਜਸਥਾਨ ਅਰਬ ਸਾਗਰ ਦੇ ਨੇੜੇ ਹੋਣ ਕਰਕੇ ਵੀ ਖ਼ੁਸ਼ਕ ਕਿਉਂ ਰਹਿੰਦਾ ਹੈ ?

Answer:

ਰਾਜਸਥਾਨ ਅਰਬ ਸਾਗਰ ਦੇ ਨੇੜੇ ਸਥਿਤ ਹੈ, ਫਿਰ ਵੀ ਖ਼ੁਸ਼ਕ ਰਹਿੰਦਾ ਹੈ। ਇਸ ਦੇ ਹੇਠ ਲਿਖੇ ਕਾਰਨ ਹਨ:
1. ਰਾਜਸਥਾਨ ਵਿਚ ਪਹੁੰਚਦੇ ਸਮੇਂ ਮਾਨਸੂਨ ਪੌਣਾਂ ਦੀ ਨਮੀ ਕਾਫ਼ੀ ਘੱਟ ਹੋ ਜਾਂਦੀ ਹੈ, ਜਿਸ ਕਾਰਨ ਥਾਰ ਮਾਰੂਥਲ ਦਾ ਭਾਗ ਖ਼ੁਸ਼ਕ ਹੀ ਰਹਿ ਜਾਂਦਾ ਹੈ।
2. ਮਾਰੂਥਲੀ ਖੇਤਰ ਦੀ ਤਾਪਮਾਨ ਸੰਬੰਧੀ ਸਥਿਤੀ ਕਾਰਨ ਇਹ ਪੌਣਾਂ ਤੇਜ਼ੀ ਨਾਲ ਦਾਖ਼ਲ ਨਹੀਂ ਹੋ ਸਕਦੀਆਂ।
3. ਅਰਾਵਲੀ ਪਰਬਤ ਇਨ੍ਹਾਂ ਪੌਣਾਂ ਦੇ ਸਮਾਨਾਂਤਰ ਅਤੇ ਘੱਟ ਉਚਾਈ ਵਾਲਾ ਹੈ, ਇਸ ਲਈ ਪੌਣਾਂ ਬਿਨਾਂ ਉੱਪਰ ਉੱਠੇ ਹੀ ਸਿੱਧੀਆਂ ਨਿਕਲ ਜਾਂਦੀਆਂ ਹਨ।

Exam Tips:

a) ਤਿੰਨੇ ਕਾਰਨ ਅਲੱਗ-ਅਲੱਗ ਲਿਖੋ।

 

Question 87: ਹਿਮਾਲਿਆ ਪਰਬਤ ਭਾਰਤ ਦੇ ਲਈ ਕਿਸ ਤਰ੍ਹਾਂ ‘ਜਲਵਾਯੂ ਵਿਭਾਜ’ ਦਾ ਕੰਮ ਕਰਦਾ ਹੈ ?

Answer:

ਹਿਮਾਲਿਆ ਪਰਬਤ ਦੀ ਉੱਚ-ਪਰਬਤੀ ਲੜੀ ਉੱਤਰੀ ਪੌਣਾਂ ਦੇ ਸਾਹਮਣੇ ਇਕ ਦੀਵਾਰ ਵਾਂਗ ਖੜ੍ਹੀ ਹੈ। ਉੱਤਰੀ ਧਰੁਵ ਦੇ ਨੇੜੇ ਪੈਦਾ ਹੋਣ ਵਾਲੀਆਂ ਇਹ ਠੰਢੀਆਂ ਅਤੇ ਬਰਫ਼ਾਨੀ ਪੌਣਾਂ ਹਿਮਾਲਿਆ ਨੂੰ ਪਾਰ ਕਰਕੇ ਭਾਰਤ ਵਿਚ ਦਾਖ਼ਲ ਨਹੀਂ ਹੋ ਸਕਦੀਆਂ। ਫਲਸਰੂਪ ਸਮੁੱਚੇ ਉੱਤਰ ਭਾਰਤ ਵਿਚ ਗਰਮ ਕਟੀਬੰਧ ਜਲਵਾਯੂ ਮਿਲਦੀ ਹੈ। ਇਸ ਲਈ ਹਿਮਾਲਿਆ ਪਰਬਤ ਲੜੀ ਭਾਰਤ ਲਈ ਜਲਵਾਯੂ ਵਿਭਾਜਕ ਦਾ ਕੰਮ ਕਰਦੀ ਹੈ।

Exam Tips:

a) ਹਿਮਾਲਿਆ ਨੂੰ ਠੰਢੀਆਂ ਪੌਣਾਂ ਦੀ ਦੀਵਾਰ ਵਜੋਂ ਯਾਦ ਰੱਖੋ।

 

Question 88: ਭਾਰਤ ਦੀ ਸਥਿਤੀ ਨੂੰ ਸਪੱਸ਼ਟ ਕਰਦਿਆਂ ਹੋਇਆਂ ਦੇਸ਼ ਦੀ ਜਲਵਾਯੂ ਉੱਤੇ ਇਸ ਦੇ ਪ੍ਰਭਾਵ ਨੂੰ ਸਮਝਾਓ ।

Answer:

1. ਭਾਰਤ 8° ਉੱਤਰ ਤੋਂ 37° ਅਕਸ਼ਾਂਸ਼ਾਂ ਵਿਚ ਸਥਿਤ ਹੈ। ਇਸ ਦੇ ਵਿਚਕਾਰੋਂ ਕਰਕ ਰੇਖਾ ਲੰਘਦੀ ਹੈ। ਇਸ ਕਾਰਨ ਦੇਸ਼ ਦਾ ਦੱਖਣੀ ਅੱਧਾ ਭਾਗ ਉਸ਼ਣ ਕਟੀਬੰਧ ਵਿਚ ਆਉਂਦਾ ਹੈ ਜਦਕਿ ਅੱਧਾ ਭਾਗ ਉਪੋਸ਼ਣ ਕਟੀਬੰਧ ਵਿਚ ਆਉਂਦਾ ਹੈ।
2. ਭਾਰਤ ਦੇ ਉੱਤਰ ਵਿਚ ਹਿਮਾਲਿਆ ਦੀਆਂ ਉੱਚੀਆਂ ਅਟੁੱਟ ਪਰਬਤ ਮਾਲਾਵਾਂ ਹਨ ਅਤੇ ਦੱਖਣ ਵਿਚ ਹਿੰਦ ਮਹਾਂਸਾਗਰ ਫੈਲਿਆ ਹੋਇਆ ਹੈ। ਇਸ ਭੌਤਿਕ ਵੰਡ ਨੇ ਦੇਸ਼ ਦੇ ਜਲਵਾਯੂ ਨੂੰ ਮੋਟੇ ਤੌਰ ’ਤੇ ਸਮਾਨ ਬਣਾ ਦਿੱਤਾ ਹੈ।
3. ਦੇਸ਼ ਦੇ ਪੂਰਬ ਵਿਚ ਬੰਗਾਲ ਦੀ ਖਾੜੀ ਅਤੇ ਪੱਛਮ ਵਿਚ ਅਰਬ ਸਾਗਰ ਦੀ ਸਥਿਤੀ ਦਾ ਭਾਰਤੀ ਉਪਮਹਾਂਦੀਪ ਦੇ ਜਲਵਾਯੂ ’ਤੇ ਗਹਿਰਾ ਪ੍ਰਭਾਵ ਪੈਂਦਾ ਹੈ। ਇਹ ਦੇਸ਼ ਵਿਚ ਵਰਖਾ ਲਈ ਜ਼ਰੂਰੀ ਜਲ-ਕਣ ਵੀ ਮੁਹੱਈਆ ਕਰਦੇ ਹਨ।

Exam Tips:

a) ਸਥਿਤੀ, ਭੌਤਿਕ ਵੰਡ ਅਤੇ ਸਮੁੰਦਰ, ਤਿੰਨੇ ਪੱਖ ਲਿਖੋ।

 

Question 89: ‘ਅੰਬਾਂ ਦੀ ਵਾਛੜ’ ਅਤੇ ‘ਕਾਲ ਵੈਸਾਖੀ’ ਵਿੱਚ ਫ਼ਰਕ ਸਪੱਸ਼ਟ ਕਰੋ ।

Answer:

ਵਾਛੜ-ਗਰਮ ਰੁੱਤ ਦੇ ਅਖ਼ੀਰ ਵਿੱਚ ਕੇਰਲ ਅਤੇ ਕਰਨਾਟਕ ਦੇ ਤਟੀ ਭਾਗਾਂ ਵਿੱਚ ਮਾਨਸੂਨ ਤੋਂ ਪਹਿਲਾਂ ਦੀ ਵਰਖਾ ਨੂੰ ਅੰਬਾਂ ਦੀ ਵਾਛੜ ਕਹਿੰਦੇ ਹਨ। ਇਸ ਨਾਂ ਦਾ ਕਾਰਨ ਇਹ ਹੈ ਕਿ ਇਹ ਅੰਬ ਦੇ ਫਲਾਂ ਨੂੰ ਛੇਤੀ ਪੱਕਣ ਵਿੱਚ ਮਦਦ ਕਰਦੀ ਹੈ। ਕਾਲ ਵੈਸਾਖੀ-ਗਰਮ ਰੁੱਤ ਵਿੱਚ ਬੰਗਾਲ ਅਤੇ ਅਸਾਮ ਵਿੱਚ ਉੱਤਰ-ਪੱਛਮੀ ਅਤੇ ਉੱਤਰੀ ਪੌਣਾਂ ਰਾਹੀਂ ਵਰਖਾ ਦੀਆਂ ਤੇਜ਼ ਬੌਛਾਰਾਂ ਪੈਂਦੀਆਂ ਹਨ। ਇਹ ਵਰਖਾ ਅਕਸਰ ਸ਼ਾਮ ਨੂੰ ਹੁੰਦੀ ਹੈ ਅਤੇ ਇਸ ਨੂੰ ਕਾਲ ਵੈਸਾਖੀ ਕਹਿੰਦੇ ਹਨ, ਭਾਵ ਵੈਸਾਖ ਮਹੀਨੇ ਦਾ ਕਾਲ।

Exam Tips:

a) ਇੱਕ ਕੇਰਲ ਦਾ ਅਤੇ ਦੂਜਾ ਬੰਗਾਲ ਦਾ, ਇਹ ਸਥਾਨ ਫ਼ਰਕ ਯਾਦ ਰੱਖੋ।

 

Question 90: ਪਿੱਛੇ ਹਟਦੀ ਹੋਈ ਮਾਨਸੂਨ ਦੀ ਰੁੱਤ ਦੀਆਂ ਤਿੰਨ ਵਿਸ਼ੇਸ਼ਤਾਵਾਂ ਦੱਸੋ ।

Answer:

ਉੱਤਰੀ ਭਾਰਤ ਵਿੱਚ ਪਿੱਛੇ ਹਟਦੀ ਹੋਈ ਮਾਨਸੂਨ ਦੀ ਰੁੱਤ ਅਕਤੂਬਰ ਅਤੇ ਨਵੰਬਰ ਦੇ ਮਹੀਨੇ ਵਿੱਚ ਰਹਿੰਦੀ ਹੈ। ਇਸ ਰੁੱਤ ਦੀਆਂ ਤਿੰਨ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਹਨ:
1. ਇਸ ਰੁੱਤ ਵਿੱਚ ਮਾਨਸੂਨ ਦਾ ਹਵਾ ਦੇ ਘੱਟ ਦਬਾਅ ਦਾ ਗਰਤ ਕਮਜ਼ੋਰ ਪੈ ਜਾਂਦਾ ਹੈ ਅਤੇ ਉਸ ਦੀ ਥਾਂ ਹਵਾ ਦਾ ਵੱਧ ਦਬਾਅ ਲੈ ਲੈਂਦਾ ਹੈ।
2. ਭਾਰਤੀ ਭੂ-ਭਾਗਾਂ ’ਤੇ ਮਾਨਸੂਨ ਦਾ ਪ੍ਰਭਾਵ ਖੇਤਰ ਸਿਮਟਦਾ ਲੱਗਦਾ ਹੈ। ਪ੍ਰਚਲਿਤ ਪੌਣਾਂ ਦੀ ਦਿਸ਼ਾ ਉਲਟਣੀ ਸ਼ੁਰੂ ਹੋ ਜਾਂਦੀ ਹੈ।
3. ਆਕਾਸ਼ ਸਾਫ਼ ਹੋ ਜਾਂਦਾ ਹੈ ਅਤੇ ਤਾਪਮਾਨ ਫਿਰ ਤੋਂ ਵਧਣ ਲੱਗਦਾ ਹੈ।

Exam Tips:

a) ਤਿੰਨੇ ਵਿਸ਼ੇਸ਼ਤਾਵਾਂ ਵੱਖ-ਵੱਖ ਪੁਆਇੰਟਾਂ ਵਿਚ ਲਿਖੋ।

 

Question 91: ਪੂਰਵ ਮਾਨਸੂਨੀ ਵਰਖਾ (Pre-Monsoonal Rainfall) ਹੋਣ ਦਾ ਕੀ ਕਾਰਨ ਹੁੰਦਾ ਹੈ ?

Answer:

ਗਰਮੀਆਂ ਵਿੱਚ ਭੂ-ਮੱਧ ਰੇਖਾ ਦੀ ਘੱਟ ਦਬਾਅ ਦੀ ਪੇਟੀ ਕਰਕ ਰੇਖਾ ਵੱਲ ਖਿਸਕ ਜਾਂਦੀ ਹੈ। ਇਸ ਦਬਾਅ ਨੂੰ ਭਰਨ ਲਈ ਦੱਖਣੀ ਹਿੰਦ ਮਹਾਂਸਾਗਰ ਤੋਂ ਦੱਖਣੀ-ਪੂਰਬੀ ਵਪਾਰਕ ਪੌਣਾਂ ਭੂ-ਮੱਧ ਰੇਖਾ ਨੂੰ ਪਾਰ ਕਰਦੀਆਂ ਹਨ ਅਤੇ ਧਰਤੀ ਦੀ ਦੈਨਿਕ ਗਤੀ ਕਾਰਨ ਦੱਖਣ-ਪੱਛਮ ਤੋਂ ਉੱਤਰ-ਪੂਰਬ ਵੱਲ ਮੁੜ ਜਾਂਦੀਆਂ ਹਨ। ਪਹਿਲੀ ਜੂਨ ਤੋਂ ਪਹਿਲਾਂ ਵੀ ਕੇਰਲ ਤੱਟ ਦੇ ਨੇੜੇ ਸਮੁੰਦਰੀ ਪੌਣਾਂ ਪੱਛਮੀ ਤੱਟ ਪਾਰ ਕਰਦੀਆਂ ਹਨ ਤਾਂ ਮੱਧਮ ਵਰਖਾ ਹੁੰਦੀ ਹੈ। ਇਸ ਦਾ ਮੁੱਖ ਕਾਰਨ ਪੱਛਮੀ ਘਾਟ ਦੀਆਂ ਪਵਨ-ਮੁਖੀ ਢਲਾਨਾਂ ਹਨ।

Exam Tips:

a) ਇਸ ਨੂੰ ਮਾਨਸੂਨ ਤੋਂ ਪਹਿਲਾਂ ਦੀ ਵਰਖਾ ਵਜੋਂ ਯਾਦ ਰੱਖੋ।

 

Question 92: ਦੇਸ਼ ਦੀ ਜਲਵਾਯੂ ਨੂੰ ਪ੍ਰਭਾਵਿਤ ਕਰਨ ਵਾਲੇ ਦੋ ਤੱਤਾਂ ਦਾ ਵਰਣਨ ਕਰੋ ।

Answer:

1. ਭੂ-ਮੱਧ ਰੇਖਾ ਤੋਂ ਦੂਰੀ-ਭਾਰਤ ਉੱਤਰੀ ਗੋਲ-ਅਰਧ ਵਿੱਚ ਭੂ-ਮੱਧ ਰੇਖਾ ਦੇ ਨੇੜੇ ਸਥਿਤ ਹੈ। ਸਿੱਟੇ ਵਜੋਂ ਪਰਬਤੀ ਖੇਤਰਾਂ ਨੂੰ ਛੱਡ ਕੇ ਦੇਸ਼ ਦੇ ਬਹੁਤ ਸਾਰੇ ਖੇਤਰਾਂ ਵਿੱਚ ਲਗਪਗ ਸਾਰਾ ਸਾਲ ਤਾਪਮਾਨ ਉੱਚਾ ਰਹਿੰਦਾ ਹੈ। ਇਸੇ ਲਈ ਭਾਰਤ ਨੂੰ ਗਰਮ ਪੌਣ-ਪਾਣੀ ਵਾਲਾ ਦੇਸ਼ ਵੀ ਕਿਹਾ ਜਾਂਦਾ ਹੈ।
2. ਧਰਾਤਲ-ਇੱਕ ਪਾਸੇ ਹਿਮਾਲਿਆ ਪਰਬਤ ਸ਼੍ਰੇਣੀਆਂ ਦੇਸ਼ ਨੂੰ ਏਸ਼ੀਆ ਦੇ ਮੱਧਵਰਤੀ ਭਾਗਾਂ ਤੋਂ ਆਉਣ ਵਾਲੀਆਂ ਬਰਫ਼ੀਲੀਆਂ ਅਤੇ ਸ਼ੀਤ ਲਹਿਰਾਂ ਤੋਂ ਬਚਾਉਂਦੀਆਂ ਹਨ, ਅਤੇ ਦੂਜੇ ਪਾਸੇ ਉੱਚੀਆਂ ਹੋਣ ਕਾਰਨ ਬੰਗਾਲ ਦੀ ਖਾੜੀ ਤੋਂ ਆਉਣ ਵਾਲੀਆਂ ਮਾਨਸੂਨ ਪੌਣਾਂ ਦੇ ਰਸਤੇ ਵਿੱਚ ਰੁਕਾਵਟ ਬਣਦੀਆਂ ਹਨ ਅਤੇ ਉੱਤਰੀ ਮੈਦਾਨ ਵਿੱਚ ਵਰਖਾ ਦਾ ਕਾਰਨ ਬਣਦੀਆਂ ਹਨ।

Exam Tips:

a) ਹਰ ਤੱਤ ਦਾ ਅਸਰ ਵੱਖਰਾ ਲਿਖੋ।

 

Question 93: ਮਾਨਸੂਨ ਪੌਣਾਂ ਦੇ ਮੁੱਖ ਲੱਛਣ ਦੱਸੋ ।

Answer:

1. ਮਾਨਸੂਨ ਪੌਣਾਂ ਲਗਪਗ ਕਰਕ ਰੇਖਾ ਅਤੇ ਮਕਰ ਰੇਖਾ ਦੇ ਵਿਚਕਾਰਲੇ ਇਲਾਕਿਆਂ ਵਿੱਚ ਚੱਲਦੀਆਂ ਹਨ।
2. ਊਸ਼ਣੀ ਪੂਰਬੀ ਜੈੱਟ ਸਟਰੀਮ ਅਤੇ ਪੱਛਮੀ ਜੈੱਟ ਸਟਰੀਮ ਵੀ ਦੇਸ਼ ਦੇ ਮਾਨਸੂਨ ਨੂੰ ਪ੍ਰਭਾਵਿਤ ਕਰਦੀਆਂ ਹਨ।
3. ਗਰਮੀਆਂ ਵਿੱਚ ਸੂਰਜ ਦੇ ਉੱਤਰ ਵੱਲ ਸਰਕਣ ਨਾਲ ਵਾਯੂ ਦਾਬ ਪੇਟੀ ਵੀ ਉੱਤਰ ਵੱਲ ਚਲੀ ਜਾਂਦੀ ਹੈ ਅਤੇ ਸਥਿਤੀ ਮਾਨਸੂਨ ਪੌਣਾਂ ਦੇ ਚੱਲਣ ਲਈ ਵਧੀਆ ਹੋ ਜਾਂਦੀ ਹੈ।

Exam Tips:

a) ਤਿੰਨਾਂ ਲੱਛਣਾਂ ਨੂੰ ਵੱਖ-ਵੱਖ ਲਿਖੋ।

 

Question 94: ਸਰਦੀ ਦੀ ਰੁੱਤ ਬਾਰੇ ਦੱਸੋ ।

Answer:

ਇਸ ਰੁੱਤ ਵਿੱਚ ਸੂਰਜ ਦੱਖਣੀ ਅੱਧ-ਗੋਲੇ ਵਿੱਚ ਮਕਰ ਰੇਖਾ ’ਤੇ ਸਿੱਧਾ ਚਮਕਦਾ ਹੈ। ਇਸ ਕਰਕੇ ਭਾਰਤ ਦੇ ਦੱਖਣੀ ਭਾਗਾਂ ਤੋਂ ਉੱਤਰ ਵੱਲ ਜਾਂਦਿਆਂ ਤਾਪਮਾਨ ਲਗਾਤਾਰ ਘਟਦਾ ਜਾਂਦਾ ਹੈ। ਸਾਰੇ ਉੱਤਰੀ ਭਾਰਤ ਵਿੱਚ ਤਾਪਮਾਨ ਘਟਣ ਨਾਲ ਵੱਧ ਦਬਾਅ ਦਾ ਖੇਤਰ ਬਣਦਾ ਹੈ। ਮੱਧ ਅਤੇ ਪੱਛਮੀ ਏਸ਼ੀਆ ਦਾ ਖੇਤਰ ਵੱਧ ਦਬਾਅ ਦਾ ਕੇਂਦਰ ਹੁੰਦਾ ਹੈ। ਉੱਥੋਂ ਦੀਆਂ ਖ਼ੁਸ਼ਕ ਅਤੇ ਠੰਢੀਆਂ ਪੌਣਾਂ ਉੱਤਰ-ਪੱਛਮੀ ਭਾਗਾਂ ਰਾਹੀਂ ਦੇਸ਼ ਵਿੱਚ ਦਾਖ਼ਲ ਹੋ ਕੇ ਮੈਦਾਨ ਦਾ ਤਾਪਮਾਨ ਕਈ ਦਰਜੇ ਹੇਠਾਂ ਡੇਗ ਦਿੰਦੀਆਂ ਹਨ। ਇਨ੍ਹਾਂ ਪੌਣਾਂ ਤੋਂ ਸ਼ੀਤ ਲਹਿਰ ਪੈਦਾ ਹੁੰਦੀ ਹੈ। ਸਰਦੀਆਂ ਵਿੱਚ ਉੱਤਰ-ਪੱਛਮੀ ਭਾਗਾਂ ਵਿੱਚ ਚੱਕਰਵਾਤੀ ਵਰਖਾ ਅਤੇ ਤਾਮਿਲਨਾਡੂ ਤੇ ਕੇਰਲ ਦੇ ਤਟਾਂ ’ਤੇ ਉੱਤਰ-ਪੂਰਬੀ ਮਾਨਸੂਨ ਦੀ ਵਰਖਾ ਹੁੰਦੀ ਹੈ। ਮੌਸਮ ਸੁਹਾਵਣਾ ਹੁੰਦਾ ਹੈ, ਦਿਨ ਗਰਮ ਅਤੇ ਰਾਤਾਂ ਠੰਢੀਆਂ ਹੁੰਦੀਆਂ ਹਨ ਅਤੇ ਕਈ ਵਾਰ ਰਾਤ ਨੂੰ ਸੰਘਣਾ ਕੋਹਰਾ ਪੈਂਦਾ ਹੈ।

Exam Tips:

a) ਸਰਦੀ ਦੀ ਰੁੱਤ ਦੇ ਤਾਪਮਾਨ, ਦਬਾਅ ਅਤੇ ਵਰਖਾ ਦੇ ਪੱਖ ਲਿਖੋ।

 

Question 95: ਗਰਮੀ ਦੀ ਰੁੱਤ ਬਾਰੇ ਦੱਸੋ ।

Answer:

ਉੱਤਰੀ ਭਾਰਤ ਵਿੱਚ ਗਰਮੀ ਦੀ ਰੁੱਤ ਸਭ ਤੋਂ ਵੱਧ ਲੰਬੀ ਹੁੰਦੀ ਹੈ। 21 ਮਾਰਚ ਤੋਂ ਬਾਅਦ ਹੀ ਦੇਸ਼ ਦੇ ਅੰਦਰੂਨੀ ਭਾਗਾਂ ਦਾ ਤਾਪਮਾਨ ਵਧਣ ਲੱਗਦਾ ਹੈ। ਦਿਨ ਦਾ ਵੱਧ ਤੋਂ ਵੱਧ ਤਾਪਮਾਨ ਮਾਰਚ ਵਿੱਚ ਨਾਗਪੁਰ ਵਿੱਚ 38°C, ਅਪ੍ਰੈਲ ਵਿੱਚ ਮੱਧ ਪ੍ਰਦੇਸ਼ ਵਿੱਚ 40°C ਅਤੇ ਮਈ-ਜੂਨ ਵਿੱਚ ਉੱਤਰ-ਪੱਛਮੀ ਹਿੱਸਿਆਂ ਵਿੱਚ 45°C ਤੋਂ ਵੀ ਵੱਧ ਜਾਂਦਾ ਹੈ। ਰਾਤ ਨੂੰ ਵੀ ਘੱਟੋ-ਘੱਟ ਤਾਪਮਾਨ 21°C ਤੋਂ 27°C ਤਕ ਰਹਿੰਦਾ ਹੈ। ਦੱਖਣੀ ਭਾਗਾਂ ਦਾ ਔਸਤ ਤਾਪਮਾਨ ਸਮੁੰਦਰਾਂ ਦੀ ਨੇੜਤਾ ਕਰਕੇ ਸੁਹਾਵਣਾ (25°C) ਰਹਿੰਦਾ ਹੈ। ਤਾਪਮਾਨ ਵਧਣ ਕਾਰਨ ਹਵਾ ਦੇ ਘੱਟ ਦਬਾਅ ਦੇ ਖੇਤਰ ਉੱਤਰੀ ਭਾਗਾਂ ਵੱਲ ਵਧਣ ਲੱਗਦੇ ਹਨ। ਮਈ ਅਤੇ ਜੂਨ ਵਿੱਚ ਉੱਤਰ-ਪੱਛਮੀ ਭਾਗਾਂ ਵਿੱਚ ਘੱਟ ਦਬਾਅ ਦਾ ਚੱਕਰ ਤੇਜ਼ ਹੋ ਜਾਂਦਾ ਹੈ ਅਤੇ ਦੱਖਣੀ ਜੈੱਟ ਧਾਰਾ ਹਿਮਾਲਿਆ ਦੇ ਉੱਤਰ ਵੱਲ ਸਰਕ ਜਾਂਦੀ ਹੈ। ਦੋਵੇਂ ਘੱਟ ਦਬਾਅ ਚੱਕਰ ਜੁੜ ਕੇ ਮਾਨਸੂਨ ਪੌਣਾਂ ਨੂੰ ਤੇਜ਼ੀ ਨਾਲ ਆਪਣੇ ਵੱਲ ਖਿੱਚਦੇ ਹਨ।

Exam Tips:

a) ਤਾਪਮਾਨ, ਦਬਾਅ ਅਤੇ ਪੌਣਾਂ, ਤਿੰਨਾਂ ਪੱਖਾਂ ਤੋਂ ਲਿਖੋ।

 

Question 96: ਉੱਚਤਮ ਅਤੇ ਨਿਊਨਤਮ ਥਰਮਾਮੀਟਰ ਨੂੰ ਕਿਸ ਲਈ ਅਤੇ ਕਿਸ ਤਰ੍ਹਾਂ ਪ੍ਰਯੋਗ ਕੀਤਾ ਜਾਂਦਾ ਹੈ ?

Answer:

ਤਾਪਮਾਨ ਦਾ ਪਤਾ ਕਰਨ ਲਈ ਇਸ ਥਰਮਾਮੀਟਰ ਦੀ ਵਰਤੋਂ ਹੁੰਦੀ ਹੈ। ਇਸ ਵਿੱਚ ਦੋ ਜੁੜੀਆਂ ਨਾਲੀਆਂ ਹੁੰਦੀਆਂ ਹਨ। ਇੱਕ ਨਾਲੀ ਨਾਲ ਰਾਤ ਦਾ ਘੱਟ ਤੋਂ ਘੱਟ ਅਤੇ ਦੂਜੀ ਨਾਲ ਦਿਨ ਦਾ ਵੱਧ ਤੋਂ ਵੱਧ ਤਾਪਮਾਨ ਮਾਪਿਆ ਜਾਂਦਾ ਹੈ। ਤਾਪਮਾਨ ਸੈਂਟੀਗ੍ਰੇਡ ਜਾਂ ਫਾਰਨਹਾਈਟ ਡਿਗਰੀਆਂ ਵਿੱਚ ਮਾਪਿਆ ਜਾਂਦਾ ਹੈ।

Exam Tips:

a) ਜਲਵਾਯੂ ਜਾਣਨ ਲਈ ਤਾਪਮਾਨ ਦੀ ਜਾਣਕਾਰੀ ਜ਼ਰੂਰੀ ਹੈ।

 

Question 97: ਐਨੀਰਾਈਡ ਬੈਰੋਮੀਟਰ ਦਾ ਵਰਣਨ ਕਰੋ ।

Answer:

ਐਨੀਰਾਈਡ ਬੈਰੋਮੀਟਰ ਨਾਲ ਵਾਯੂ ਦਾਬ ਦਾ ਪਤਾ ਕੀਤਾ ਜਾਂਦਾ ਹੈ। ਇਹ ਧਾਤ ਦੀ ਇੱਕ ਡੱਬੀ ਵਿੱਚੋਂ ਹਵਾ ਕੱਢ ਕੇ ਉਸਨੂੰ ਪਤਲੀ ਚਾਦਰ ਨਾਲ ਬੰਦ ਕਰਕੇ ਬਣਾਇਆ ਜਾਂਦਾ ਹੈ। ਡੱਬੀ ਵਿੱਚ ਸਪਰਿੰਗ ਹੁੰਦਾ ਹੈ ਅਤੇ ਹਵਾ ਦੇ ਦਬਾਅ ਨਾਲ ਸਪਰਿੰਗ ਨਾਲ ਲੱਗੀ ਸੂਈ ਘੁੰਮ ਕੇ ਅੰਕੜਿਆਂ ’ਤੇ ਟਿਕਦੀ ਹੈ। ਵਾਯੂ ਦਾਬ ਹਮੇਸ਼ਾ ਮਿਲੀਬਾਰਾਂ ਵਿੱਚ ਦੱਸਿਆ ਜਾਂਦਾ ਹੈ।

Exam Tips:

a) ਮਿਲੀਬਾਰ ਇਕਾਈ ਯਾਦ ਰੱਖੋ।

 

Question 98: ਵਰਖਾ ਮਾਪਕ ਯੰਤਰ ਕਿਉਂ ਅਤੇ ਕਿਵੇਂ ਪ੍ਰਯੋਗ ਕੀਤਾ ਜਾਂਦਾ ਹੈ ?

Answer:

ਵਰਖਾ ਨੂੰ ਮਾਪਣ ਲਈ ਵਰਖਾ ਮਾਪਕ ਯੰਤਰ ਵਰਤਿਆ ਜਾਂਦਾ ਹੈ। ਇਹ ਲੋਹੇ ਜਾਂ ਪਿੱਤਲ ਦਾ ਗੋਲ ਬਰਤਨ ਹੁੰਦਾ ਹੈ, ਜਿਸ ਦੇ ਮੂੰਹ ’ਤੇ ਕੁੱਪੀ ਲੱਗੀ ਹੁੰਦੀ ਹੈ। ਇਸ ਰਾਹੀਂ ਬਾਰਿਸ਼ ਦਾ ਪਾਣੀ ਬੋਤਲ ਵਿੱਚ ਇਕੱਠਾ ਹੁੰਦਾ ਹੈ, ਜੋ ਭਾਫ਼ ਬਣ ਕੇ ਨਹੀਂ ਉੱਡ ਸਕਦਾ। ਇਸ ਨੂੰ ਖੁੱਲ੍ਹੀ ਥਾਂ ’ਤੇ ਰੱਖਿਆ ਜਾਂਦਾ ਹੈ। ਬਾਰਿਸ਼ ਖ਼ਤਮ ਹੋਣ ’ਤੇ ਪਾਣੀ ਨੂੰ ਸ਼ੀਸ਼ੇ ਦੇ ਸਿਲੰਡਰ ਵਿੱਚ ਪਾ ਕੇ ਨਿਸ਼ਾਨਾਂ ਦੀ ਮਦਦ ਨਾਲ ਵਰਖਾ ਇੰਚਾਂ ਜਾਂ ਸੈਂਟੀਮੀਟਰ ਵਿੱਚ ਦੱਸੀ ਜਾਂਦੀ ਹੈ।

Exam Tips:

a) ਕੁੱਪੀ ਅਤੇ ਖੁੱਲ੍ਹੀ ਥਾਂ ਦਾ ਕਾਰਨ ਯਾਦ ਰੱਖੋ।

 

Question 99: ਸੁਨਾਮੀ ਦਾ ਸੰਖੇਪ ਵਰਣਨ ਕਰੋ ।

Answer:

ਸੁਨਾਮੀ ਜਾਪਾਨੀ ਭਾਸ਼ਾ ਦਾ ਸ਼ਬਦ ਹੈ ਜਿਸਦਾ ਅਰਥ ਹੈ ਬੰਦਰਗਾਹ ਦੀ ਲਹਿਰ। ਜੇਕਰ ਸਮੁੰਦਰ ਤਲ ਦੇ ਹੇਠਾਂ ਭੂਚਾਲ ਆ ਜਾਵੇ ਤਾਂ ਸੁਨਾਮੀ ਆਉਂਦੀ ਹੈ। ਸਮੁੰਦਰ ਵਿੱਚ ਬਹੁਤ ਉੱਚੀਆਂ ਲਹਿਰਾਂ ਉੱਠਦੀਆਂ ਹਨ, ਜੋ ਕਿਨਾਰਿਆਂ ’ਤੇ 10 ਤੋਂ 30 ਮੀਟਰ ਉੱਚੀਆਂ ਹੋ ਜਾਂਦੀਆਂ ਹਨ। ਇਨ੍ਹਾਂ ਦੀ ਗਤੀ ਬਹੁਤ ਤੇਜ਼ ਹੁੰਦੀ ਹੈ ਅਤੇ ਖੁੱਲ੍ਹੇ ਸਮੁੰਦਰ ਵਿੱਚ 400 ਤੋਂ 1000 ਕਿਲੋਮੀਟਰ ਪ੍ਰਤੀ ਘੰਟਾ ਤਕ ਹੁੰਦੀ ਹੈ। 26 ਦਸੰਬਰ 2004 ਨੂੰ ਦੱਖਣ-ਪੂਰਬੀ ਏਸ਼ੀਆ ਵਿੱਚ ਸੁਨਾਮੀ ਆਈ ਸੀ, ਜਿਸ ਨਾਲ ਬਹੁਤ ਨੁਕਸਾਨ ਹੋਇਆ। ਪਾਠ-ਪੁਸਤਕ ਅਨੁਸਾਰ ਲਗਪਗ 10,500 ਲੋਕ ਮਰੇ ਅਤੇ ਭਾਰਤ ਵਿੱਚ ਜਾਨ-ਮਾਲ ਦਾ ਵੱਡਾ ਨੁਕਸਾਨ ਹੋਇਆ। ਪਾਠ-ਪੁਸਤਕ ਅਨੁਸਾਰ ਨੁਕਸਾਨ ਦੀ ਰਕਮ ਦੀ ਪੁਸ਼ਟੀ ਕਰੋ।

Exam Tips:

a) ਜਾਪਾਨੀ ਸ਼ਬਦ ਅਤੇ ਤਾਰੀਖ਼ ਯਾਦ ਰੱਖੋ।

 

ਵੱਡੇ ਉੱਤਰਾਂ ਵਾਲੇ ਪ੍ਰਸ਼ਨ

Question 100: ਭਾਰਤ ਦੇ ਜਲਵਾਯੂ ਦੀਆਂ ਖੇਤਰੀ ਭਿੰਨਤਾਵਾਂ ਕੀ ਹਨ ?

Answer:

ਭਾਰਤੀ ਜਲਵਾਯੂ ਦੀਆਂ ਖੇਤਰੀ ਭਿੰਨਤਾਵਾਂ ਹੇਠ ਲਿਖੀਆਂ ਹਨ:
1. ਸਰਦੀਆਂ ਵਿੱਚ ਹਿਮਾਲਿਆ ਪਰਬਤ ਵਿੱਚ ਕਾਰਗਿਲ ਦੇ ਨੇੜੇ ਦਰਾਸ ਵਿੱਚ ਤਾਪਮਾਨ -45° ਸੈਂਟੀਗ੍ਰੇਡ ਤਕ ਪਹੁੰਚ ਜਾਂਦਾ ਹੈ, ਪਰ ਉਸੇ ਸਮੇਂ ਤਾਮਿਲਨਾਡੂ ਦੇ ਚੇਨੱਈ (ਮਦਰਾਸ) ਵਿੱਚ ਇਹ 20° ਸੈਂਟੀਗ੍ਰੇਡ ਤੋਂ ਵੱਧ ਹੁੰਦਾ ਹੈ। ਇਸੇ ਤਰ੍ਹਾਂ ਗਰਮੀਆਂ ਵਿੱਚ ਅਰਾਵਲੀ ਪਰਬਤਾਂ ਦੇ ਪੱਛਮ ਵਿੱਚ ਜੈਸਲਮੇਰ ਦਾ ਤਾਪਮਾਨ 50° ਸੈਂਟੀਗ੍ਰੇਡ ਨੂੰ ਵੀ ਪਾਰ ਕਰ ਜਾਂਦਾ ਹੈ, ਜਦਕਿ ਨਗਰ ਵਿੱਚ ਸਿਰਫ਼ 20° ਸੈਂਟੀਗ੍ਰੇਡ ਤਕ ਤਾਪਮਾਨ ਹੁੰਦਾ ਹੈ।
2. ਖਾਸੀ ਦੀਆਂ ਪਹਾੜੀਆਂ ਵਿੱਚ ਸਥਿਤ ਮਾਅਸਿਨਰਾਮ ਵਿੱਚ ਔਸਤ ਸਾਲਾਨਾ ਵਰਖਾ 1141 ਸੈਂਟੀਮੀਟਰ ਦਰਜ ਕੀਤੀ ਜਾਂਦੀ ਹੈ, ਪਰ ਦੂਜੇ ਪਾਸੇ ਪੱਛਮੀ ਥਾਰ ਮਾਰੂਥਲ ਵਿੱਚ ਸਾਲਾਨਾ ਵਰਖਾ 10 ਸੈਂਟੀਮੀਟਰ ਤੋਂ ਵੀ ਘੱਟ ਹੈ।
3. ਬਾੜਮੇਰ ਅਤੇ ਜੈਸਲਮੇਰ ਵਿੱਚ ਲੋਕ ਬੱਦਲਾਂ ਲਈ ਤਰਸ ਜਾਂਦੇ ਹਨ, ਪਰ ਮੇਘਾਲਿਆ ਵਿੱਚ ਸਾਰਾ ਸਾਲ ਆਕਾਸ਼ ਬੱਦਲਾਂ ਨਾਲ ਢੱਕਿਆ ਹੀ ਰਹਿੰਦਾ ਹੈ।
4. ਮੁੰਬਈ ਅਤੇ ਹੋਰ ਤਟੀ ਨਗਰਾਂ ਵਿੱਚ ਸਮੁੰਦਰ ਦਾ ਅਸਰ ਹੋਣ ਕਰਕੇ ਸਮ ਜਲਵਾਯੂ ਪ੍ਰਭਾਵ ਬਣਿਆ ਰਹਿੰਦਾ ਹੈ। ਇਸ ਤੋਂ ਉਲਟ ਰਾਸ਼ਟਰੀ ਰਾਜਧਾਨੀ ਦਿੱਲੀ ਅਤੇ ਨੇੜੇ-ਤੇੜੇ ਦੇ ਖੇਤਰਾਂ ਵਿੱਚ ਸਰਦੀ ਅਤੇ ਗਰਮੀ ਦੇ ਤਾਪਮਾਨ ਵਿੱਚ ਬਹੁਤ ਅੰਤਰ ਪਾਇਆ ਜਾਂਦਾ ਹੈ।

Exam Tips:

a) ਉਦਾਹਰਨਾਂ ਦੇ ਅੰਕੜੇ ਪਾਠ-ਪੁਸਤਕ ਅਨੁਸਾਰ ਯਾਦ ਰੱਖੋ।

 

Question 101: ਦੇਸ਼ ਦੀਆਂ ਜਲਵਾਯੂ ਭਿੰਨਤਾਵਾਂ ਹੋਣ ਦੇ ਮੁੱਖ ਕਾਰਨਾਂ ਦੀ ਚਰਚਾ ਕਰੋ ।

Answer:

ਭਾਰਤ ਦੇ ਸਾਰੇ ਭਾਗਾਂ ਦਾ ਜਲਵਾਯੂ ਇੱਕੋ ਜਿਹਾ ਨਹੀਂ ਹੈ, ਅਤੇ ਸਾਰਾ ਸਾਲ ਵੀ ਇੱਕੋ ਜਿਹਾ ਨਹੀਂ ਰਹਿੰਦਾ। ਇਸ ਦੇ ਮੁੱਖ ਕਾਰਨ ਹੇਠ ਲਿਖੇ ਹਨ:
1. ਦੇਸ਼ ਦੇ ਉੱਤਰੀ ਪਰਬਤੀ ਖੇਤਰ ਉੱਚਾਈ ਕਾਰਨ ਸਾਲ ਭਰ ਠੰਢੇ ਰਹਿੰਦੇ ਹਨ, ਪਰ ਸਮੁੰਦਰ ਤਟੀ ਦੇਸ਼ਾਂ ਦਾ ਤਾਪਮਾਨ ਸਾਲ ਭਰ ਲਗਪਗ ਇੱਕੋ ਜਿਹਾ ਰਹਿੰਦਾ ਹੈ। ਦੂਜੇ ਪਾਸੇ ਦੇਸ਼ ਦੇ ਅੰਦਰੂਨੀ ਭਾਗਾਂ ਵਿੱਚ ਕਰਕ ਰੇਖਾ ਦੀ ਨੇੜਤਾ ਕਾਰਨ ਤਾਪਮਾਨ ਉੱਚਾ ਰਹਿੰਦਾ ਹੈ।
2. ਪਵਨ-ਮੁਖੀ ਢਲਾਨਾਂ ’ਤੇ ਸਥਿਤ ਥਾਵਾਂ ’ਤੇ ਭਾਰੀ ਵਰਖਾ ਹੁੰਦੀ ਹੈ, ਜਦਕਿ ਵਰਖਾ ਛਾਇਆ ਵਿੱਚ ਸਥਿਤ ਦੇਸ਼ ਸੁੱਕੇ ਰਹਿ ਜਾਂਦੇ ਹਨ।
3. ਗਰਮੀਆਂ ਵਿੱਚ ਮਾਨਸੂਨ ਪੌਣਾਂ ਸਮੁੰਦਰ ਤੋਂ ਥਲ ਵੱਲ ਚੱਲਦੀਆਂ ਹਨ। ਜਲਵਾਸ਼ਪ ਨਾਲ ਭਰੀਆਂ ਹੋਣ ਕਰਕੇ ਇਹ ਖੂਬ ਵਰਖਾ ਕਰਦੀਆਂ ਹਨ, ਪਰ ਅੱਗੇ ਵਧਦੇ ਹੋਏ ਇਨ੍ਹਾਂ ਦੇ ਜਲਵਾਸ਼ਪ ਘੱਟ ਹੁੰਦੇ ਜਾਂਦੇ ਹਨ ਅਤੇ ਵਰਖਾ ਘੱਟ ਹੁੰਦੀ ਜਾਂਦੀ ਹੈ।
4. ਸਰਦੀਆਂ ਵਿੱਚ ਪੌਣਾਂ ਉਲਟ ਦਿਸ਼ਾ ਅਪਣਾ ਲੈਂਦੀਆਂ ਹਨ। ਇਨ੍ਹਾਂ ਦੇ ਜਲਵਾਸ਼ਪ ਰਹਿਤ ਹੋਣ ਕਾਰਨ ਦੇਸ਼ ਦੇ ਜ਼ਿਆਦਾਤਰ ਭਾਗ ਖ਼ੁਸ਼ਕ ਰਹਿ ਜਾਂਦੇ ਹਨ। ਇਸ ਰੁੱਤ ਵਿੱਚ ਜ਼ਿਆਦਾਤਰ ਵਰਖਾ ਸਿਰਫ਼ ਦੇਸ਼ ਦੇ ਦੱਖਣ-ਪੂਰਬੀ ਤਟ ’ਤੇ ਹੀ ਹੁੰਦੀ ਹੈ।

Exam Tips:

a) ਹਰ ਕਾਰਨ ਨਾਲ ਉਦਾਹਰਨ ਜੋੜ ਕੇ ਲਿਖੋ।

 

Question 102: ਭਾਰਤ ਦੀ ਵਰਖਾ ਰੁੱਤ ਦਾ ਵਰਣਨ ਕਰੋ ।

Answer:

ਵਰਖਾ ਰੁੱਤ ਨੂੰ ਦੱਖਣ-ਪੱਛਮੀ ਮਾਨਸੂਨ ਦੀ ਰੁੱਤ ਵੀ ਕਹਿੰਦੇ ਹਨ। ਇਹ ਰੁੱਤ ਜੂਨ ਤੋਂ ਲੈ ਕੇ ਮੱਧ ਸਤੰਬਰ ਤਕ ਰਹਿੰਦੀ ਹੈ। ਇਸ ਰੁੱਤ ਦੀਆਂ ਮੁੱਖ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਹਨ:
ਭਾਰਤ ਦੇ ਉੱਤਰ-ਪੱਛਮੀ ਖੇਤਰ ਵਿੱਚ ਨਿਮਨ ਦਬਾਅ ਦਾ ਖੇਤਰ ਜ਼ਿਆਦਾ ਤੇਜ਼ ਹੋ ਜਾਂਦਾ ਹੈ। ਸਮੁੰਦਰ ਤੋਂ ਪੌਣਾਂ ਦੇਸ਼ ਵਿੱਚ ਦਾਖ਼ਲ ਹੁੰਦੀਆਂ ਹਨ ਅਤੇ ਗਰਜ ਨਾਲ ਭਾਰੀ ਵਰਖਾ ਕਰਦੀਆਂ ਹਨ। ਨਮੀ ਨਾਲ ਭਰੀਆਂ ਇਹ ਪੌਣਾਂ 30 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲਦੀਆਂ ਹਨ ਅਤੇ ਇਕ ਮਹੀਨੇ ਦੇ ਅੰਦਰ-ਅੰਦਰ ਪੂਰੇ ਦੇਸ਼ ਵਿੱਚ ਫੈਲ ਜਾਂਦੀਆਂ ਹਨ। ਭਾਰਤੀ ਪ੍ਰਾਇਦੀਪ ਮਾਨਸੂਨ ਨੂੰ ਦੋ ਭਾਗਾਂ ਵਿੱਚ ਵੰਡ ਦਿੰਦਾ ਹੈ: ਅਰਬ ਸਾਗਰ ਦੀਆਂ ਮਾਨਸੂਨ ਪੌਣਾਂ ਅਤੇ ਬੰਗਾਲ ਦੀ ਖਾੜੀ ਦੀਆਂ ਮਾਨਸੂਨ ਪੌਣਾਂ। ਬੰਗਾਲ ਦੀ ਖਾੜੀ ਦੀਆਂ ਪੌਣਾਂ ਪੱਛਮੀ ਘਾਟ ਅਤੇ ਉੱਤਰ-ਪੂਰਬੀ ਖੇਤਰ ਵਿੱਚ ਬਹੁਤ ਜ਼ਿਆਦਾ ਵਰਖਾ ਕਰਦੀਆਂ ਹਨ। ਪੱਛਮੀ ਘਾਟ ਦੀਆਂ ਪਵਨ-ਮੁਖੀ ਢਲਾਨਾਂ ’ਤੇ 250 ਸੈਂਟੀਮੀਟਰ ਤੋਂ ਵੀ ਜ਼ਿਆਦਾ ਵਰਖਾ ਹੁੰਦੀ ਹੈ, ਜਦਕਿ ਪਵਨ-ਵਿਮੁਖੀ ਢਲਾਨਾਂ ’ਤੇ ਸਿਰਫ਼ 50 ਸੈਂਟੀਮੀਟਰ ਤੋਂ ਵੀ ਜ਼ਿਆਦਾ ਵਰਖਾ ਹੁੰਦੀ ਹੈ। ਉੱਤਰ-ਪੂਰਬੀ ਰਾਜਾਂ ਵਿੱਚ ਵਰਖਾ ਦਾ ਕਾਰਨ ਉੱਥੋਂ ਦੀਆਂ ਉੱਚੀਆਂ ਪਹਾੜੀ ਲੜੀਆਂ ਅਤੇ ਪੂਰਬੀ ਹਿਮਾਲਿਆ ਹਨ। ਇਸ ਦੇ ਉਲਟ ਉੱਤਰੀ ਮੈਦਾਨ ਵਿੱਚ ਪੂਰਬ ਤੋਂ ਪੱਛਮ ਵੱਲ ਜਾਂਦੇ ਹੋਏ ਵਰਖਾ ਦੀ ਮਾਤਰਾ ਘਟਦੀ ਜਾਂਦੀ ਹੈ।

Exam Tips:

a) ਪੂਰਬ ਤੋਂ ਪੱਛਮ ਵੱਲ ਵਰਖਾ ਦੇ ਘਟਣ ਦਾ ਕ੍ਰਮ ਯਾਦ ਰੱਖੋ।

 

Question 103: ਭਾਰਤ ਵਿੱਚ ਮਾਨਸੂਨੀ ਵਰਖਾ ਦੀਆਂ ਮੁੱਖ ਵਿਸ਼ੇਸ਼ਤਾਵਾਂ ਦਾ ਵਰਣਨ ਕਰੋ ।

Answer:

ਭਾਰਤ ਦੀ ਔਸਤ ਸਾਲਾਨਾ ਵਰਖਾ ਦੀ ਮਾਤਰਾ 118 ਸੈਂਟੀਮੀਟਰ ਦੇ ਲਗਪਗ ਹੈ। ਇਹ ਸਾਰੀ ਵਰਖਾ ਮਾਨਸੂਨ ਪੌਣਾਂ ਦੁਆਰਾ ਹੀ ਹੁੰਦੀ ਹੈ। ਇਸ ਦੀਆਂ ਹੇਠ ਲਿਖੀਆਂ ਵਿਸ਼ੇਸ਼ਤਾਵਾਂ ਹਨ:
1. ਵਰਖਾ ਦੀ ਰੁੱਤ ਅਤੇ ਮਾਤਰਾ-ਦੇਸ਼ ਦੀ ਵਧੇਰੀ ਵਰਖਾ ਦਾ 87% ਹਿੱਸਾ ਗਰਮੀਆਂ ਦੀ ਰੁੱਤ ਵਿੱਚ ਮਾਨਸੂਨ ਪੌਣਾਂ ਰਾਹੀਂ ਹੁੰਦਾ ਹੈ। 3% ਵਰਖਾ ਸਰਦੀਆਂ ਵਿੱਚ ਅਤੇ 10% ਵਰਖਾ ਮਾਨਸੂਨ ਪੌਣਾਂ ਆਉਣ ਤੋਂ ਪਹਿਲਾਂ ਮਾਰਚ ਤਕ ਹੁੰਦੀ ਹੈ। ਵਰਖਾ ਰੁੱਤ ਜੂਨ ਤੋਂ ਲੈ ਕੇ ਸਤੰਬਰ ਤਕ ਹੁੰਦੀ ਹੈ।
2. ਅਸਥਿਰਤਾ-ਮਾਨਸੂਨ ਪੌਣਾਂ ਦੁਆਰਾ ਜੋ ਵਰਖਾ ਹੁੰਦੀ ਹੈ ਉਹ ਭਰੋਸੇਯੋਗ ਨਹੀਂ ਹੈ। ਇਹ ਅਸਥਿਰਤਾ ਦੇਸ਼ ਦੇ ਅੰਦਰੂਨੀ ਹਿੱਸੇ ਅਤੇ ਰਾਜਸਥਾਨ ਵੱਲ ਵਧਦੀ ਜਾਂਦੀ ਹੈ।
3. ਅਸਮਾਨ ਵੰਡ-ਸਾਰੇ ਦੇਸ਼ ਵਿੱਚ ਵਰਖਾ ਦੀ ਵੰਡ ਇਕ ਸਮਾਨ ਨਹੀਂ ਹੈ। ਪੱਛਮੀ ਘਾਟ ਦੀਆਂ ਪੱਛਮੀ ਢਲਾਣਾਂ ਅਤੇ ਮੇਘਾਲਿਆ ਤੇ ਆਸਾਮ ਦੀਆਂ ਪਹਾੜੀਆਂ ’ਤੇ 250 ਸੈਂਟੀਮੀਟਰ ਤੋਂ ਵੀ ਵੱਧ ਵਰਖਾ ਹੁੰਦੀ ਹੈ। ਦੂਸਰੇ ਪਾਸੇ ਪੱਛਮੀ ਰਾਜਸਥਾਨ, ਪੱਛਮੀ ਗੁਜਰਾਤ ਅਤੇ ਉੱਤਰੀ ਜੰਮੂ-ਕਸ਼ਮੀਰ ਵਿੱਚ 25 ਸੈਂਟੀਮੀਟਰ ਤੋਂ ਵੀ ਘੱਟ ਵਰਖਾ ਹੁੰਦੀ ਹੈ।
4. ਅਨਿਸ਼ਚਿਤ-ਮਾਨਸੂਨੀ ਵਰਖਾ ਦੀ ਮਾਤਰਾ ਪੂਰੀ ਤਰ੍ਹਾਂ ਨਿਸ਼ਚਿਤ ਨਹੀਂ ਹੈ। ਕਦੇ ਮਾਨਸੂਨ ਪੌਣਾਂ ਸਮੇਂ ਤੋਂ ਪਹਿਲਾਂ ਪਹੁੰਚ ਜਾਂਦੀਆਂ ਹਨ ਅਤੇ ਬਹੁਤ ਜ਼ਿਆਦਾ ਵਰਖਾ ਹੋਣ ਕਰਕੇ ਕਈ ਥਾਵਾਂ ’ਤੇ ਹੜ੍ਹ ਆ ਜਾਂਦੇ ਹਨ। ਕਦੇ-ਕਦੇ ਇਹ ਵਰਖਾ ਇੰਨੀ ਘੱਟ ਹੁੰਦੀ ਹੈ ਜਾਂ ਨਿਸ਼ਚਿਤ ਸਮੇਂ ਤੋਂ ਪਹਿਲਾਂ ਹੀ ਖ਼ਤਮ ਹੋ ਜਾਂਦੀ ਹੈ, ਜਿਸ ਦੇ ਨਤੀਜੇ ਵਜੋਂ ਸੋਕੇ ਦੀ ਸਥਿਤੀ ਪੈਦਾ ਹੋ ਜਾਂਦੀ ਹੈ।
5. ਖ਼ੁਸ਼ਕ ਅੰਤਰਾਲ-ਕਈ ਵਾਰ ਗਰਮੀਆਂ ਵਿੱਚ ਮਾਨਸੂਨੀ ਵਰਖਾ ਲਗਾਤਾਰ ਨਾ ਹੋ ਕੇ ਕੁਝ ਦਿਨ ਜਾਂ ਹਫ਼ਤਿਆਂ ਦੇ ਫ਼ਰਕ ਨਾਲ ਹੁੰਦੀ ਹੈ। ਇਸ ਨਾਲ ਵਰਖਾ ਚੱਕਰ ਟੁੱਟ ਜਾਂਦਾ ਹੈ ਅਤੇ ਇੱਕ ਲੰਬਾ ਤੇ ਖ਼ੁਸ਼ਕ ਸਮਾਂ (Long Dry Spell) ਆ ਜਾਂਦਾ ਹੈ।
6. ਪਰਬਤੀ ਵਰਖਾ-ਮਾਨਸੂਨੀ ਵਰਖਾ ਪਰਬਤਾਂ ਦੀਆਂ ਦੱਖਣੀ ਅਤੇ ਪਵਨ-ਮੁਖੀ ਢਲਾਣਾਂ (Windward sides) ’ਤੇ ਜ਼ਿਆਦਾ ਹੁੰਦੀ ਹੈ। ਪਰਬਤਾਂ ਦੀਆਂ ਉੱਤਰੀ ਅਤੇ ਪਵਨ-ਵਿਮੁਖੀ ਢਲਾਣਾਂ (Leeward sides) ਵਰਖਾ ਛਾਇਆ ਖੇਤਰ (Rain Shadow Zone) ਵਿੱਚ ਸਥਿਤ ਹੋਣ ਕਰਕੇ ਖ਼ੁਸ਼ਕ ਰਹਿ ਜਾਂਦੀਆਂ ਹਨ।
7. ਮੋਹਲੇਧਾਰ ਵਰਖਾ-ਮਾਨਸੂਨੀ ਵਰਖਾ ਬਹੁਤ ਜ਼ਿਆਦਾ ਮਾਤਰਾ ਵਿੱਚ ਅਤੇ ਕਈ-ਕਈ ਦਿਨ ਹੁੰਦੀ ਰਹਿੰਦੀ ਹੈ। ਇਸੇ ਕਰਕੇ ਕਹਾਵਤ ਹੈ ਕਿ ‘ਭਾਰਤ ਵਿੱਚ ਵਰਖਾ ਪੈਂਦੀ ਨਹੀਂ ਬਲਕਿ ਡਿਗਦੀ ਹੈ’। ਸੱਚ ਤਾਂ ਇਹ ਹੈ ਕਿ ਮਾਨਸੂਨੀ ਵਰਖਾ ਅਨਿਸ਼ਚਿਤ ਅਤੇ ਅਸਮਾਨ ਸੁਭਾਅ ਵਾਲੀ ਹੈ।

Exam Tips:

a) ਹਰ ਵਿਸ਼ੇਸ਼ਤਾ ਦੇ ਨਾਲ ਇਕ ਉਦਾਹਰਨ ਲਿਖੋ।

 

Question 104: ਭਾਰਤ ਵਿੱਚ ਵਿਸ਼ਾਲ ਮਾਨਸੂਨੀ ਏਕਤਾ ਹੁੰਦੇ ਹੋਏ ਵੀ ਖੇਤਰੀ ਭਿੰਨਤਾਵਾਂ ਮਿਲਦੀਆਂ ਹਨ, ਉਦਾਹਰਨਾਂ ਸਹਿਤ ਵਿਆਖਿਆ ਕਰੋ ।

Answer:

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਹਿਮਾਲਿਆ ਦੇ ਕਾਰਨ ਦੇਸ਼ ਵਿੱਚ ਮਾਨਸੂਨੀ ਏਕਤਾ ਦੇ ਬਾਵਜੂਦ ਭਾਰਤ ਦੇ ਸਾਰੇ ਖੇਤਰਾਂ ਵਿੱਚ ਇੱਕੋ ਜਿਹੀ ਮਾਤਰਾ ਵਿੱਚ ਵਰਖਾ ਨਹੀਂ ਹੁੰਦੀ। ਕੁਝ ਖੇਤਰਾਂ ਵਿੱਚ ਬਹੁਤ ਜ਼ਿਆਦਾ ਵਰਖਾ ਹੁੰਦੀ ਹੈ ਅਤੇ ਕੁਝ ਵਿੱਚ ਬਹੁਤ ਘੱਟ। ਇਸ ਵਿਭਿੰਨਤਾ ਦੇ ਕਾਰਨ ਹੇਠ ਲਿਖੇ ਹਨ:
1. ਸਥਿਤੀ-ਜਿਹੜੇ ਖੇਤਰ ਪਰਬਤ-ਉਨਮੁਖ ਭਾਗਾਂ ਵਿੱਚ ਸਥਿਤ ਹਨ, ਉੱਥੇ ਸਮੁੰਦਰ ਤੋਂ ਆਉਣ ਵਾਲੀਆਂ ਮਾਨਸੂਨ ਪੌਣਾਂ ਪਹਿਲਾਂ ਪਹੁੰਚਦੀਆਂ ਹਨ ਅਤੇ ਖੂਬ ਵਰਖਾ ਕਰਦੀਆਂ ਹਨ। ਇਸ ਦੇ ਉਲਟ ਪਵਨ-ਵਿਮੁਖ ਢਲਾਂ ਵਾਲੇ ਖੇਤਰਾਂ ਵਿੱਚ ਵਰਖਾ ਘੱਟ ਹੁੰਦੀ ਹੈ। ਉੱਤਰ-ਪੂਰਬੀ ਮੈਦਾਨੀ ਭਾਗਾਂ, ਹਿਮਾਚਲ ਅਤੇ ਪੱਛਮੀ ਤਟੀ ਮੈਦਾਨ ਵਿੱਚ ਬਹੁਤ ਜ਼ਿਆਦਾ ਵਰਖਾ ਹੁੰਦੀ ਹੈ, ਜਦਕਿ ਪ੍ਰਾਇਦੀਪੀ ਪਠਾਰ ਦੇ ਬਹੁਤ ਸਾਰੇ ਭਾਗਾਂ ਅਤੇ ਕਸ਼ਮੀਰ ਵਿੱਚ ਘੱਟ ਵਰਖਾ ਹੁੰਦੀ ਹੈ।
2. ਪਰਬਤਾਂ ਦੀ ਦਿਸ਼ਾ-ਜਿਹੜੇ ਪਰਬਤ ਪੌਣਾਂ ਦੇ ਸਾਹਮਣੇ ਸਥਿਤ ਹੁੰਦੇ ਹਨ, ਉਹ ਪੌਣਾਂ ਨੂੰ ਰੋਕਦੇ ਹਨ ਅਤੇ ਵਰਖਾ ਦਾ ਕਾਰਨ ਬਣਦੇ ਹਨ। ਇਸ ਦੇ ਉਲਟ ਪੌਣਾਂ ਦੇ ਸਮਾਨਾਂਤਰ ਸਥਿਤ ਪਰਬਤ ਪੌਣਾਂ ਨੂੰ ਰੋਕ ਨਹੀਂ ਸਕਦੇ ਅਤੇ ਉਨ੍ਹਾਂ ਦੇ ਨੇੜੇ ਸਥਿਤ ਖੇਤਰ ਖ਼ੁਸ਼ਕ ਰਹਿ ਜਾਂਦੇ ਹਨ। ਰਾਜਸਥਾਨ ਦਾ ਇਕ ਬਹੁਤ ਵੱਡਾ ਭਾਗ ਅਰਾਵਲੀ ਪਰਬਤ ਕਾਰਨ ਖ਼ੁਸ਼ਕ ਮਾਰੂਥਲ ਬਣ ਕੇ ਰਹਿ ਗਿਆ ਹੈ।
3. ਪੌਣਾਂ ਦੀ ਦਿਸ਼ਾ-ਮਾਨਸੂਨੀ ਪੌਣਾਂ ਦੇ ਰਾਹ ਵਿੱਚ ਜੋ ਖੇਤਰ ਪਹਿਲਾਂ ਆਉਂਦੇ ਹਨ, ਉਨ੍ਹਾਂ ਵਿੱਚ ਵਰਖਾ ਕ੍ਰਮਵਾਰ ਘੱਟ ਹੁੰਦੀ ਜਾਂਦੀ ਹੈ। ਕੋਲਕਾਤਾ ਵਿੱਚ ਬਨਾਰਸ ਤੋਂ ਜ਼ਿਆਦਾ ਵਰਖਾ ਹੁੰਦੀ ਹੈ।
4. ਸਮੁੰਦਰ ਤੋਂ ਦੂਰੀ-ਸਮੁੰਦਰ ਦੇ ਨਿਕਟ ਸਥਿਤ ਸਥਾਨਾਂ ਵਿੱਚ ਜ਼ਿਆਦਾ ਵਰਖਾ ਹੁੰਦੀ ਹੈ, ਪਰ ਜੋ ਸਥਾਨ ਸਮੁੰਦਰ ਤੋਂ ਦੂਰ ਸਥਿਤ ਹਨ ਉੱਥੇ ਵਰਖਾ ਦੀ ਮਾਤਰਾ ਘੱਟ ਹੁੰਦੀ ਹੈ। ਸੱਚ ਤਾਂ ਇਹ ਹੈ ਕਿ ਵੱਖ-ਵੱਖ ਖੇਤਰਾਂ ਦੀ ਸਥਿਤੀ ਅਤੇ ਪੌਣਾਂ ਤੇ ਪਰਬਤਾਂ ਦੀ ਦਿਸ਼ਾ ਦੇ ਕਾਰਨ ਵਰਖਾ ਵੰਡ ਵਿੱਚ ਖੇਤਰੀ ਵਿਭਿੰਨਤਾਵਾਂ ਪਾਈਆਂ ਜਾਂਦੀਆਂ ਹਨ।

Exam Tips:

a) ਹਰ ਕਾਰਨ ਨਾਲ ਇਕ ਉਦਾਹਰਨ ਲਿਖੋ।

 

Question 105: ਭਾਰਤ ਵਿੱਚ ਸਾਲਾਨਾ ਵਰਖਾ ਦੀ ਵੰਡ ਕੀ ਹੈ ?

Answer:

ਭਾਰਤ ਵਿੱਚ 118 ਸੈਂਟੀਮੀਟਰ ਔਸਤ ਸਾਲਾਨਾ ਵਰਖਾ ਹੁੰਦੀ ਹੈ। ਪਰ ਦੇਸ਼ ਵਿੱਚ ਵਰਖਾ ਦੀ ਵੰਡ ਬਹੁਤ ਹੀ ਅਸਮਾਨ ਹੈ। ਮੇਘਾਲਿਆ ਦੀਆਂ ਪਹਾੜੀਆਂ ਵਿੱਚ 1000 ਸੈਂਟੀਮੀਟਰ ਤੋਂ ਵੀ ਜ਼ਿਆਦਾ ਵਰਖਾ ਹੁੰਦੀ ਹੈ, ਜਦਕਿ ਥਾਰ ਮਾਰੂਥਲ ਵਿੱਚ ਇਕ ਸਾਲ ਵਿੱਚ ਕੇਵਲ 20 ਸੈਂਟੀਮੀਟਰ ਤੋਂ ਵੀ ਘੱਟ ਵਰਖਾ ਹੁੰਦੀ ਹੈ।
ਸਾਲਾਨਾ ਵਰਖਾ ਦੀ ਮਾਤਰਾ ਦੇ ਆਧਾਰ ’ਤੇ ਦੇਸ਼ ਨੂੰ ਹੇਠ ਲਿਖੇ ਪੰਜ ਮੁੱਖ ਖੇਤਰਾਂ ਵਿੱਚ ਵੰਡਿਆ ਜਾ ਸਕਦਾ ਹੈ:
1. ਬਹੁਤ ਜ਼ਿਆਦਾ ਵਰਖਾ ਵਾਲੇ ਖੇਤਰ-ਦਾਦਰਾ ਤੇ ਨਗਰ ਹਵੇਲੀ ਤੋਂ ਲੈ ਕੇ ਦੱਖਣ ਵਿੱਚ ਤਿਰੂਵਨੰਤਪੁਰਮ ਤਕ ਫੈਲੀ ਲੰਮੀ ਅਤੇ ਤੰਗ ਪੱਟੀ ਵਿੱਚ ਪੱਛਮੀ ਘਾਟ ਦੀਆਂ ਪੱਛਮੀ ਢਲਾਣਾਂ ਅਤੇ ਪੱਛਮੀ ਤਟੀ ਖੇਤਰ ਸ਼ਾਮਲ ਹਨ। ਇੱਥੋਂ ਦੇ ਕੋਂਕਣ ਅਤੇ ਮਾਲਾਬਾਰ ਦੇ ਤਟਾਂ ’ਤੇ ਲਗਾਤਾਰ ਪੰਜ ਮਹੀਨੇ ਵਰਖਾ ਹੁੰਦੀ ਰਹਿੰਦੀ ਹੈ। ਬਹੁਤ ਜ਼ਿਆਦਾ ਵਰਖਾ ਦਾ ਦੂਸਰਾ ਖੇਤਰ ਦੇਸ਼ ਦੇ ਉੱਤਰ-ਪੂਰਬੀ ਭਾਗ ਵਿੱਚ ਹੈ, ਜਿਸ ਵਿੱਚ ਦਾਰਜੀਲਿੰਗ, ਬੰਗਾਲ ਦੁਆਰ, ਅਸਾਮ ਨਾਲ ਲੱਗਦੀ ਹੇਠਲੀ ਤੇ ਮੱਧਵਰਤੀ ਘਾਟੀ, ਦੱਖਣੀ ਅਰੁਣਾਚਲ ਪ੍ਰਦੇਸ਼ ਅਤੇ ਮੇਘਾਲਿਆ ਦੀਆਂ ਪਹਾੜੀਆਂ ਸ਼ਾਮਲ ਹਨ। ਸ਼ਿਲਾਂਗ ਦੇ ਪਠਾਰ ਤੇ ਬੰਗਲਾ ਦੇਸ਼ ਵੱਲ ਦੀਆਂ ਢਲਾਣਾਂ ’ਤੇ ਬਹੁਤ ਜ਼ਿਆਦਾ ਵਰਖਾ ਹੁੰਦੀ ਹੈ। ਇੱਥੇ ਚਿਰਾਪੂੰਜੀ ਵਿਖੇ 1087 ਸੈਂਟੀਮੀਟਰ ਅਤੇ ਇਸ ਦੇ ਕੋਲ ਸਥਿਤ ਮਾਅਸਿਨਰਾਮ ਵਿੱਚ 1141 ਸੈਂਟੀਮੀਟਰ ਵਰਖਾ ਹੁੰਦੀ ਹੈ, ਜੋ ਸੰਸਾਰ ਵਿੱਚ ਸਭ ਤੋਂ ਵੱਧ ਵਰਖਾ ਹੈ। ਅੰਡੇਮਾਨ ਤੇ ਨਿਕੋਬਾਰ ਅਤੇ ਲਕਸ਼ਦੀਪ ਜਿਹੇ ਦੀਪ ਵੀ ਬਹੁਤ ਜ਼ਿਆਦਾ ਵਰਖਾ ਵਾਲੇ ਖੇਤਰਾਂ ਵਿੱਚ ਗਿਣੇ ਜਾਂਦੇ ਹਨ।
2. ਵੱਧ ਵਰਖਾ ਵਾਲੇ ਖੇਤਰ-ਪੱਛਮੀ ਘਾਟ ਦੇ ਨਾਲ-ਨਾਲ ਉੱਤਰ-ਦੱਖਣ ਦਿਸ਼ਾ ਵਿੱਚ ਤਾਪਤੀ ਨਦੀ ਦੇ ਮੁਹਾਨੇ ਤੋਂ ਲੈ ਕੇ ਕੇਰਲਾ ਦੇ ਮੈਦਾਨ ਤਕ ਫੈਲੀ ਪੱਟੀ; ਹਿਮਾਲਿਆ ਦੀਆਂ ਦੱਖਣੀ ਢਲਾਣਾਂ ਨਾਲ-ਨਾਲ ਹਿਮਾਚਲ ਪ੍ਰਦੇਸ਼ ਤੋਂ ਲੈ ਕੇ ਕੁਮਾਉਂ ਹੁੰਦੀ ਹੋਈ ਅਸਾਮ ਦੀ ਹੇਠਲੀ ਘਾਟੀ ਤਕ; ਅਤੇ ਤ੍ਰਿਪੁਰਾ, ਮਣੀਪੁਰ, ਮਿਜ਼ੋਰਮ ਦੀਆਂ ਪਹਾੜੀਆਂ ਵਾਲੀ ਉੱਤਰ-ਦੱਖਣ ਪੱਟੀ।
3. ਦਰਮਿਆਨੀ ਵਰਖਾ ਵਾਲੇ ਖੇਤਰ-ਇਨ੍ਹਾਂ ਖੇਤਰਾਂ ਵਿੱਚ 100 ਤੋਂ 150 ਸੈਂਟੀਮੀਟਰ ਤਕ ਸਾਲਾਨਾ ਵਰਖਾ ਹੁੰਦੀ ਹੈ। ਸਭ ਤੋਂ ਵੱਡਾ ਖੇਤਰ ਉੜੀਸਾ, ਉੱਤਰੀ ਆਂਧਰਾ ਪ੍ਰਦੇਸ਼, ਮੱਧ ਪ੍ਰਦੇਸ਼, ਝਾਰਖੰਡ, ਪੂਰਬੀ ਉੱਤਰ ਪ੍ਰਦੇਸ਼ ਅਤੇ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਨਾਲ-ਨਾਲ ਤੰਗ ਪੱਟੀ ਵਿੱਚ ਜੰਮੂ ਦੀਆਂ ਪਹਾੜੀਆਂ ਤਕ ਫੈਲਿਆ ਹੋਇਆ ਹੈ। ਦੂਜੀ ਪੱਟੀ ਪੂਰਬੀ ਤਟ ਤੋਂ 80 ਕਿਲੋਮੀਟਰ ਦੀ ਚੌੜਾਈ ਵਿੱਚ ਫੈਲੀ ਹੋਈ ਹੈ, ਜਿਸ ਨੂੰ ਕੋਰੋਮੰਡਲ ਤਟ ਵੀ ਕਹਿੰਦੇ ਹਨ। ਤੀਜੀ ਪੱਟੀ ਦਾ ਵਿਸਥਾਰ ਪੱਛਮੀ ਘਾਟ ਦੀਆਂ ਪੂਰਬੀ ਢਲਾਨਾਂ ਵਿੱਚ ਨਰਮਦਾ ਨਦੀ ਦੇ ਮੁਹਾਨੇ ਤੋਂ ਲੈ ਕੇ ਕੰਨਿਆ ਕੁਮਾਰੀ ਤਕ ਹੈ।
4. ਘੱਟ ਵਰਖਾ ਵਾਲੇ ਖੇਤਰ-ਇਸ ਵਿੱਚ ਦੇਸ਼ ਦੇ ਉਹ ਅਰਧ ਖ਼ੁਸ਼ਕ ਭਾਗ ਸ਼ਾਮਲ ਹਨ ਜਿੱਥੇ ਪੂਰੇ ਸਾਲ ਵਿੱਚ ਔਸਤਨ 50 ਤੋਂ 100 ਸੈਂਟੀਮੀਟਰ ਤਕ ਵਰਖਾ ਹੁੰਦੀ ਹੈ। ਇਸ ਖੇਤਰ ਦਾ ਵਿਸਥਾਰ ਉੱਤਰ ਵਿੱਚ ਜੰਮੂ ਨਾਲ ਲੱਗਦੀ ਦੇਸ਼ ਦੀ ਸੀਮਾ ਤੋਂ ਲੈ ਕੇ ਧੁਰ ਦੱਖਣ ਵਿੱਚ ਕੰਨਿਆ ਕੁਮਾਰੀ ਤਕ ਹੈ।
5. ਸਭ ਤੋਂ ਘੱਟ ਵਰਖਾ ਵਾਲੇ ਖੇਤਰ-ਇਨ੍ਹਾਂ ਖ਼ੁਸ਼ਕ ਖੇਤਰਾਂ ਵਿੱਚ 50 ਸੈਂਟੀਮੀਟਰ ਤੋਂ ਵੀ ਘੱਟ ਵਰਖਾ ਹੁੰਦੀ ਹੈ। ਅਜਿਹੇ ਖੇਤਰਾਂ ਵਿੱਚੋਂ ਜਸਕਰ ਪਰਬਤ ਸ਼੍ਰੇਣੀ ਦੇ ਪਿੱਛੇ ਸਥਿਤ ਲੱਦਾਖ ਤੋਂ ਕਰਾਕੋਰਮ ਤਕ ਦਾ ਖੇਤਰ, ਕੱਛ ਅਤੇ ਪੱਛਮੀ ਰਾਜਸਥਾਨ ਦਾ ਖੇਤਰ ਅਤੇ ਪੰਜਾਬ ਤੇ ਹਰਿਆਣਾ ਦੇ ਦੱਖਣ-ਪੱਛਮੀ ਖੇਤਰ ਸ਼ਾਮਲ ਹਨ। ਇਨ੍ਹਾਂ ਖੇਤਰਾਂ ਵਿੱਚ ਪੱਛਮੀ ਘਾਟ ਦੀ ਪੂਰਬੀ ਢਲਾਨ ਵੀ ਸ਼ਾਮਲ ਹੈ।

Exam Tips:

a) ਪੰਜ ਖੇਤਰਾਂ ਦੇ ਕ੍ਰਮ ਅਤੇ ਅੰਕੜੇ ਯਾਦ ਰੱਖੋ।

 

SST Geography Class 9 Curriculum Solutions: Punjabi Medium Chapter 04 ਜਲਵਾਯੂ

Chapter Exercise Answers for Class 9 SST Geography

Explore reliable textbook solutions for Punjabi Medium Chapter 04 ਜਲਵਾਯੂ tailored for Class 9 learners. Utilizing these complete exercise answers ensures your preparation aligns exactly with official Punjab Board standards for SST Geography.

Detailed Answer Guides for Punjabi Medium Chapter 04 ਜਲਵਾਯੂ

Beyond providing final answers, these guides offer step-by-step breakdowns for complex queries in the Class 9 SST Geography module. This approach helps students balance theoretical depth with practical problem-solving skills required for Punjab Board exams.

Complete Preparation Kit for Class 9 Exams

Consistent practice with these solution guides cultivates faster problem-solving habits and clearer logical structuring. For a complete preparation experience, pair these textbook answers with our dedicated revision notes and sample papers for Class 9 SST Geography.

FAQs

Where can I find the latest PSEB 9th Class SST Solutions Geography Chapter 4 ਜਲਵਾਯੂ for the 2026-27 session?

The complete and updated PSEB 9th Class SST Solutions Geography Chapter 4 ਜਲਵਾਯੂ is available for free on StudiesToday.com. These solutions for Class 9 SST Geography are as per latest Punjab Board curriculum.

Are the SST Geography Punjab Board solutions for Class 9 updated for the new 50% competency-based exam pattern?

Yes, our experts have revised the PSEB 9th Class SST Solutions Geography Chapter 4 ਜਲਵਾਯੂ as per 2026 exam pattern. All textbook exercises have been solved and have added explanation about how the SST Geography concepts are applied in case-study and assertion-reasoning questions.

How do these Class 9 Punjab Board solutions help in scoring 90% plus marks?

Toppers recommend using Punjab Board language because Punjab Board marking schemes are strictly based on textbook definitions. Our PSEB 9th Class SST Solutions Geography Chapter 4 ਜਲਵਾਯੂ will help students to get full marks in the theory paper.

Do you offer PSEB 9th Class SST Solutions Geography Chapter 4 ਜਲਵਾਯੂ in multiple languages like Hindi and English?

Yes, we provide bilingual support for Class 9 SST Geography. You can access PSEB 9th Class SST Solutions Geography Chapter 4 ਜਲਵਾਯੂ in both English and Hindi medium.

Is it possible to download the SST Geography Punjab Board solutions for Class 9 as a PDF?

Yes, you can download the entire PSEB 9th Class SST Solutions Geography Chapter 4 ਜਲਵਾਯੂ in printable PDF format for offline study on any device.