PSEB 9th Class Home Science Solutions Chapter 13 ਕੱਪੜਿਆਂ ਦੀ ਧੁਆਈ

Solutions for Class 9 Home Science: Punjabi Medium Chapter 13 ਕੱਪੜਿਆਂ ਦੀ ਧੁਆਈ

Access comprehensive textbook solutions for Punjabi Medium Chapter 13 ਕੱਪੜਿਆਂ ਦੀ ਧੁਆਈ using the official curriculum guides for Class 9 Home Science. Designed to align with the 2026-27 Punjab Board standards, these detailed answers help students reinforce core academic concepts.

Practice Class 9 Home Science Solutions: Punjabi Medium Chapter 13 ਕੱਪੜਿਆਂ ਦੀ ਧੁਆਈ

View or download the dedicated Punjabi Medium Chapter 13 ਕੱਪੜਿਆਂ ਦੀ ਧੁਆਈ solution resource below. Engaging with these textbook answers under focused study conditions ensures continuous academic progress and mastery of the 2026-27 curriculum for Home Science.

ਪਾਠ-ਪੁਸਤਕ ਦੇ ਪ੍ਰਸ਼ਨ-ਉੱਤਰ

Question 1: ਕੱਪੜੇ ਧੋਣ ਤੋਂ ਪਹਿਲਾਂ ਅਸੀਂ ਉਹਨਾਂ ਦੀ ਕੀ ਤਿਆਰੀ ਕਰਾਂਗੇ ?

Answer:

1. ਕੱਪੜਿਆਂ ਦੀਆਂ ਉਧੜੀਆਂ ਸਿਉਣਾਂ ਸਿਊਂ ਲੈਣੀਆਂ ਚਾਹੀਦੀਆਂ ਹਨ। ਜੇ ਬਟਨ, ਹੁੱਕਾਂ ਆਦਿ ਦੀ ਲੋੜ ਹੋਵੇ ਤਾਂ ਲਗਾ ਲਓ।
2. ਕੱਪੜਿਆਂ ਦੀਆਂ ਜੇਬਾਂ ਦੇਖ ਲਓ ਅਤੇ ਬੈਲਟਾਂ, ਬੱਕਲ ਆਦਿ ਉਤਾਰ ਦਿਓ।
3. ਕੱਪੜਿਆਂ ਨੂੰ ਰੰਗ, ਰੇਸ਼ੇ, ਆਕਾਰ ਅਤੇ ਗੰਦਗੀ ਅਨੁਸਾਰ ਛਾਂਟ ਕੇ ਅਲੱਗ-ਅਲੱਗ ਕਰ ਲਓ।
4. ਜੇ ਕੱਪੜਿਆਂ ਉੱਤੇ ਕੋਈ ਦਾਗ-ਧੱਬੇ ਹਨ ਤਾਂ ਪਹਿਲਾਂ ਉਹਨਾਂ ਨੂੰ ਦੂਰ ਕਰੋ।

Exam Tips:

a) ਤਿਆਰੀ ਦੇ ਚਾਰ ਕੰਮ ਯਾਦ ਰੱਖੋ: ਮੁਰੰਮਤ, ਜੇਬਾਂ/ਬੈਲਟ ਦੀ ਜਾਂਚ, ਛਾਂਟੀ ਅਤੇ ਦਾਗ ਉਤਾਰਨਾ।
b) ਉੱਤਰ ਨੂੰ ਕ੍ਰਮ ਅਨੁਸਾਰ ਚਾਰ ਨੁਕਤਿਆਂ ਵਿਚ ਲਿਖੋ।

 

Question 2: ਕੱਪੜਿਆਂ ਨੂੰ ਛਾਂਟਣ ਤੋਂ ਤੁਸੀਂ ਕੀ ਸਮਝਦੇ ਹੋ ?

Answer:

ਕੱਪੜਿਆਂ ਨੂੰ ਛਾਂਟਣ ਦਾ ਮਤਲਬ ਹੈ ਕੱਪੜਿਆਂ ਨੂੰ ਉਹਨਾਂ ਦੇ ਰੰਗ, ਰੇਸ਼ੇ, ਆਕਾਰ ਅਤੇ ਗੰਦਗੀ ਦੇ ਆਧਾਰ ਉੱਤੇ ਵੱਖ-ਵੱਖ ਕਰ ਲੈਣਾ, ਕਿਉਂਕਿ ਸਾਰੇ ਰੇਸ਼ੇ ਇੱਕੋ ਤਰੀਕੇ ਨਾਲ ਨਹੀਂ ਧੋਤੇ ਜਾ ਸਕਦੇ। ਇਸ ਲਈ ਸੂਤੀ, ਊਨੀ, ਰੇਸ਼ਮੀ, ਨਾਈਲੋਨ ਅਤੇ ਪੋਲੀਸਟਰ ਕੱਪੜੇ ਅਲੱਗ ਕਰ ਲਏ ਜਾਂਦੇ ਹਨ।
ਸਫ਼ੈਦ ਕੱਪੜੇ ਰੰਗਦਾਰ ਕੱਪੜਿਆਂ ਤੋਂ ਪਹਿਲਾਂ ਧੋਣੇ ਚਾਹੀਦੇ ਹਨ, ਕਿਉਂਕਿ ਰੰਗਦਾਰ ਕੱਪੜਿਆਂ ਵਿੱਚੋਂ ਕਈ ਵਾਰ ਰੰਗ ਨਿਕਲਣ ਲੱਗ ਜਾਂਦਾ ਹੈ। ਛੋਟੇ ਕੱਪੜੇ ਪਹਿਲਾਂ ਅਤੇ ਵੱਡੇ ਕੱਪੜੇ (ਚਾਦਰਾਂ, ਖੇਸ ਆਦਿ) ਬਾਅਦ ਵਿੱਚ ਧੋਵੋ। ਘੱਟ ਗੰਦੇ ਕੱਪੜੇ ਹਮੇਸ਼ਾ ਪਹਿਲਾਂ ਅਤੇ ਵੱਧ ਗੰਦੇ ਬਾਅਦ ਵਿੱਚ ਧੋਵੋ।

Exam Tips:

a) ਛਾਂਟੀ ਦਾ ਕਾਰਨ ਜ਼ਰੂਰ ਲਿਖੋ: ਸਾਰੇ ਰੇਸ਼ੇ ਇੱਕੋ ਤਰ੍ਹਾਂ ਨਹੀਂ ਧੋਤੇ ਜਾ ਸਕਦੇ।
b) ਸਫ਼ੈਦ ਕੱਪੜੇ ਪਹਿਲਾਂ, ਰੰਗਦਾਰ ਬਾਅਦ ਵਿੱਚ: ਇਹ ਨਿਯਮ ਯਾਦ ਰੱਖੋ।

 

Question 3: ਧੋਣ ਤੋਂ ਪਹਿਲਾਂ ਕੱਪੜਿਆਂ ਦੀ ਮੁਰੰਮਤ ਕਰਨੀ ਕਿਉਂ ਜ਼ਰੂਰੀ ਹੈ ?

Answer:

ਕਈ ਵਾਰ ਕੱਪੜੇ ਸਿਉਣਾਂ ਜਾਂ ਉਲੇੜੀਆਂ ਤੋਂ ਉਧੜ ਜਾਂਦੇ ਹਨ ਜਾਂ ਘਸ ਕੇ ਕਿਸੇ ਚੀਜ਼ ਵਿੱਚ ਫਸ ਕੇ ਫਟ ਜਾਂਦੇ ਹਨ। ਅਜਿਹੀ ਹਾਲਤ ਵਿੱਚ ਕੱਪੜਿਆਂ ਦੀ ਧੋਣ ਤੋਂ ਪਹਿਲਾਂ ਮੁਰੰਮਤ ਕਰ ਲੈਣੀ ਚਾਹੀਦੀ ਹੈ, ਨਹੀਂ ਤਾਂ ਧੋਣ ਸਮੇਂ ਉਹਨਾਂ ਦੇ ਹੋਰ ਫਟਣ ਜਾਂ ਉਧੜਨ ਦਾ ਡਰ ਰਹਿੰਦਾ ਹੈ।

Exam Tips:

a) ਮੁੱਖ ਕਾਰਨ ਇੱਕ ਵਾਕ ਵਿੱਚ ਲਿਖੋ: ਧੋਣ ਨਾਲ ਫਟੀ ਥਾਂ ਹੋਰ ਵਧ ਜਾਂਦੀ ਹੈ।
b) "ਕਿਉਂ" ਵਾਲੇ ਪ੍ਰਸ਼ਨ ਦਾ ਉੱਤਰ ਕਾਰਨ ਦੱਸ ਕੇ ਹੀ ਪੂਰਾ ਹੁੰਦਾ ਹੈ।

 

Question 4: ਕਿਹੜੀਆਂ-ਕਿਹੜੀਆਂ ਗੱਲਾਂ ਦੇ ਆਧਾਰ ਉੱਤੇ ਤੁਸੀਂ ਕੱਪੜਿਆਂ ਨੂੰ ਧੋਣ ਤੋਂ ਪਹਿਲਾਂ ਛਾਂਟੋਗੇ ?

Answer:

ਕੱਪੜਿਆਂ ਦੀ ਛਾਂਟੀ ਉਹਨਾਂ ਦੇ ਰੰਗ, ਰੇਸ਼ਿਆਂ, ਆਕਾਰ ਅਤੇ ਗੰਦਗੀ ਦੇ ਆਧਾਰ ਉੱਤੇ ਕੀਤੀ ਜਾਂਦੀ ਹੈ।

Exam Tips:

a) ਚਾਰ ਆਧਾਰ ਹਨ: ਰੰਗ, ਰੇਸ਼ਾ, ਆਕਾਰ ਅਤੇ ਗੰਦਗੀ। ਚਾਰੇ ਲਿਖੋ।

 

ਛੋਟੇ ਉੱਤਰਾਂ ਵਾਲੇ ਪ੍ਰਸ਼ਨ

Question 5: ਸੂਤੀ ਕੱਪੜਿਆਂ ਦੀ ਧੁਆਈ ਕਿਵੇਂ ਕੀਤੀ ਜਾਂਦੀ ਹੈ ?

Answer:

1. ਪਹਿਲਾਂ ਕੱਪੜੇ ਨੂੰ ਕੁਝ ਸਮੇਂ ਲਈ ਭਿਉਂ ਕੇ ਰੱਖਿਆ ਜਾਂਦਾ ਹੈ ਤਾਂ ਕਿ ਮੈਲ ਉੱਗਲ ਜਾਵੇ। ਇਸ ਤਰ੍ਹਾਂ ਸਾਬਣ, ਮਿਹਨਤ ਅਤੇ ਸਮਾਂ ਘੱਟ ਲੱਗਦਾ ਹੈ।
2. ਕੀਟਾਣੂ ਰਹਿਤ ਕਰਨ ਲਈ ਕੱਪੜਿਆਂ ਨੂੰ ਪਾਣੀ ਵਿੱਚ 10-15 ਮਿੰਟ ਲਈ ਉਬਾਲਿਆ ਜਾਂਦਾ ਹੈ।
3. ਭਿੱਜੇ ਹੋਏ ਕੱਪੜਿਆਂ ਨੂੰ ਪਾਣੀ ਵਿੱਚੋਂ ਕੱਢ ਕੇ ਨਿਚੋੜਿਆ ਜਾਂਦਾ ਹੈ ਅਤੇ ਸਾਬਣ ਜਾਂ ਕਿਸੇ ਹੋਰ ਡਿਟਰਜੈਂਟ ਨਾਲ ਰਗੜ ਕੇ, ਮਲ ਕੇ ਜਾਂ ਥਾਪੀ ਨਾਲ ਧੋਇਆ ਜਾਂਦਾ ਹੈ। ਵੱਧ ਗੰਦੇ ਹਿੱਸੇ ਜਿਵੇਂ ਕਾਲਰ, ਕਫ਼ ਆਦਿ ਨੂੰ ਬੁਰਸ਼ ਨਾਲ ਰਗੜ ਕੇ ਸਾਫ਼ ਕੀਤਾ ਜਾ ਸਕਦਾ ਹੈ।
4. ਉਬਾਲਣ ਜਾਂ ਸਾਬਣ ਵਾਲੇ ਪਾਣੀ ਨਾਲ ਧੋਣ ਤੋਂ ਬਾਅਦ ਕੱਪੜਿਆਂ ਨੂੰ ਸਾਫ਼ ਪਾਣੀ ਨਾਲ 2-4 ਵਾਰ ਖੰਘਾਲ ਕੇ ਸਾਰਾ ਸਾਬਣ ਕੱਢ ਦੇਣਾ ਚਾਹੀਦਾ ਹੈ ਅਤੇ ਫਿਰ ਚੰਗੀ ਤਰ੍ਹਾਂ ਨਿਚੋੜ ਲੈਣਾ ਚਾਹੀਦਾ ਹੈ।
5. ਲੋੜ ਅਨੁਸਾਰ ਨੀਲ ਜਾਂ ਮਾਵਾ ਦੇ ਕੇ ਕੱਪੜੇ ਨਿਚੋੜ ਕੇ, ਝਾੜ ਕੇ ਸੁੱਕਣੇ ਪਾ ਦਿਓ।

Exam Tips:

a) ਸੂਤੀ ਕੱਪੜੇ ਭਿਉਂ ਕੇ ਰੱਖਣ ਨਾਲ ਮਜ਼ਬੂਤ ਰਹਿੰਦੇ ਹਨ, ਇਸ ਲਈ ਇਹ ਪਹਿਲਾ ਪੜਾਅ ਜ਼ਰੂਰ ਲਿਖੋ।
b) ਪੜਾਅ ਕ੍ਰਮ ਵਿੱਚ ਲਿਖੋ: ਭਿਉਣਾ, ਉਬਾਲਣਾ, ਧੋਣਾ, ਖੰਘਾਲਣਾ, ਨੀਲ/ਮਾਵਾ ਅਤੇ ਸੁਕਾਉਣਾ।

 

Question 6: ਊਨੀ ਕੱਪੜੇ ਧੋਣ ਸਮੇਂ ਬਹੁਤ ਸਾਵਧਾਨੀ ਵਰਤਣ ਦੀ ਲੋੜ ਕਿਉਂ ਪੈਂਦੀ ਹੈ ?

Answer:

ਊਨੀ ਰੇਸ਼ੇ ਪਾਣੀ ਵਿੱਚ ਪਾਉਣ ਨਾਲ ਕਮਜ਼ੋਰ ਹੋ ਜਾਂਦੇ ਹਨ ਅਤੇ ਲਟਕ ਜਾਂਦੇ ਹਨ। ਗਰਮ ਪਾਣੀ ਵਿੱਚ ਪਾਉਣ ਅਤੇ ਰਗੜ ਕੇ ਧੋਣ ਨਾਲ ਇਹ ਰੇਸ਼ੇ ਜੁੜ ਜਾਂਦੇ ਹਨ। ਸੋਡੇ ਵਾਲੇ ਸਾਬਣ ਨਾਲ ਧੋਣ ਉੱਤੇ ਵੀ ਇਹ ਰੇਸ਼ੇ ਜੁੜ ਜਾਂਦੇ ਹਨ। ਇਸ ਲਈ ਊਨੀ ਕੱਪੜੇ ਧੋਣ ਵੇਲੇ ਕਾਫ਼ੀ ਸਾਵਧਾਨੀ ਦੀ ਲੋੜ ਹੁੰਦੀ ਹੈ।
ਇਹਨਾਂ ਨੂੰ ਧੋਣ ਸਮੇਂ ਇਹ ਸਾਵਧਾਨੀਆਂ ਵਰਤੋ:
• ਜਿੰਨਾ ਵੀ ਪਾਣੀ ਵਰਤਿਆ ਜਾਵੇ, ਸਾਰੇ ਦਾ ਤਾਪਮਾਨ ਇੱਕੋ ਜਿਹਾ ਹੋਣਾ ਚਾਹੀਦਾ ਹੈ।
• ਕਦੇ ਵੀ ਗਰਮ ਪਾਣੀ ਅਤੇ ਸੋਡੇ ਵਾਲੇ ਸਾਬਣ ਦੀ ਵਰਤੋਂ ਨਾ ਕਰੋ।
• ਕੱਪੜੇ ਨੂੰ ਹੱਥ ਨਾਲ ਹੌਲੀ-ਹੌਲੀ ਦਬਾ ਕੇ ਧੋਵੋ।
• ਲਟਕਾ ਕੇ ਨਾ ਸੁਕਾਓ; ਪੱਧਰੀ ਥਾਂ ਉੱਤੇ ਸਿੱਧਾ ਰੱਖ ਕੇ ਸੁਕਾਓ।

Exam Tips:

a) ਪਹਿਲਾਂ ਕਾਰਨ (ਰੇਸ਼ੇ ਜੁੜ ਜਾਂਦੇ ਹਨ) ਲਿਖੋ, ਫਿਰ ਸਾਵਧਾਨੀਆਂ।
b) ਗਰਮ ਪਾਣੀ, ਸੋਡੇ ਵਾਲਾ ਸਾਬਣ ਅਤੇ ਲਟਕਾ ਕੇ ਸੁਕਾਉਣਾ: ਇਹ ਤਿੰਨ ਗੱਲਾਂ ਨਾ ਕਰਨ ਵਾਲੀਆਂ ਹਨ।

 

Question 7: ਆਪਣੇ ਊਨੀ ਸਵੈਟਰ ਦੀ ਧੁਆਈ ਕਿਵੇਂ ਕਰੋਗੇ ?

Answer:

1. ਪਹਿਲਾਂ ਸਵੈਟਰ ਉੱਤੋਂ ਨਰਮ ਬੁਰਸ਼ ਨਾਲ ਉੱਪਰਲੀ ਮਿੱਟੀ ਝਾੜ ਦਿਓ।
2. ਜੇ ਸਵੈਟਰ ਅਜਿਹਾ ਹੋਵੇ ਕਿ ਧੋਣ ਤੋਂ ਬਾਅਦ ਉਸਦੇ ਬੇਢੰਗਾ ਹੋ ਜਾਣ ਦਾ ਡਰ ਹੋਵੇ ਤਾਂ ਧੋਣ ਤੋਂ ਪਹਿਲਾਂ ਉਸਦਾ ਖਾਕਾ ਅਖ਼ਬਾਰ ਜਾਂ ਖਾਕੀ ਕਾਗਜ਼ ਉੱਤੇ ਉਤਾਰ ਲਓ, ਤਾਂ ਕਿ ਧੋਣ ਤੋਂ ਬਾਅਦ ਉਸਨੂੰ ਮੁੜ ਪਹਿਲੇ ਆਕਾਰ ਵਿੱਚ ਲਿਆਂਦਾ ਜਾ ਸਕੇ।
3. ਸਵੈਟਰ ਨੂੰ ਪਾਣੀ ਵਿੱਚ ਡੁਬੋ ਕੇ ਕੱਢ ਲਓ ਅਤੇ ਹੱਥਾਂ ਨਾਲ ਦਬਾ ਕੇ ਪਾਣੀ ਕੱਢ ਦਿਓ।
4. ਸ਼ਿਕਾਕਾਈ, ਰੀਠੇ, ਜੈਨਟੀਲ ਜਾਂ ਲਿਸਾਪੋਲ ਨੂੰ ਕੋਸੇ ਪਾਣੀ ਵਿੱਚ ਘੋਲ ਕੇ ਝੱਗ ਬਣਾ ਲਓ। ਫਿਰ ਸਵੈਟਰ ਨੂੰ ਇਸ ਪਾਣੀ ਵਿੱਚ ਹੱਥਾਂ ਨਾਲ ਹੌਲੀ-ਹੌਲੀ ਦਬਾ ਕੇ, ਰਗੜੇ ਬਿਨਾਂ ਸਾਫ਼ ਕਰੋ।
5. ਸਾਫ਼ ਪਾਣੀ ਵਿੱਚ ਹੌਲੀ-ਹੌਲੀ ਖੰਘਾਲ ਕੇ ਸਾਰਾ ਸਾਬਣ ਕੱਢ ਦਿਓ ਅਤੇ ਵਾਧੂ ਪਾਣੀ ਤੌਲੀਏ ਵਿੱਚ ਦਬਾ ਕੇ ਕੱਢ ਲਓ।
6. ਸਵੈਟਰ ਨੂੰ ਬਣਾਏ ਹੋਏ ਖਾਕੇ ਉੱਤੇ ਰੱਖ ਕੇ ਉਸਦੇ ਆਕਾਰ ਵਿੱਚ ਲੈ ਆਓ ਅਤੇ ਚਾਰਪਾਈ ਵਰਗੀ ਪੱਧਰੀ ਥਾਂ ਉੱਤੇ ਕੱਪੜਾ ਵਿਛਾ ਕੇ ਉਸ ਉੱਤੇ ਸਿੱਧਾ ਪਾ ਕੇ ਛਾਂ ਵਿੱਚ ਸੁਕਾਓ।

Exam Tips:

a) ਖਾਕਾ ਉਤਾਰਨ ਵਾਲਾ ਨੁਕਤਾ ਜ਼ਰੂਰ ਲਿਖੋ, ਇਸ ਨਾਲ ਆਕਾਰ ਨਹੀਂ ਵਿਗੜਦਾ।
b) ਸਵੈਟਰ ਨੂੰ ਰਗੜਨਾ ਨਹੀਂ, ਸਿਰਫ਼ ਹੌਲੀ-ਹੌਲੀ ਦਬਾਉਣਾ ਹੈ ਅਤੇ ਛਾਂ ਵਿੱਚ ਪੱਧਰਾ ਰੱਖ ਕੇ ਸੁਕਾਉਣਾ ਹੈ।

 

Question 8: ਭਿਉਂਣ ਨਾਲ ਸੂਤੀ, ਊਨੀ ਅਤੇ ਰੇਸ਼ਮੀ ਕੱਪੜਿਆਂ ਵਿੱਚੋਂ ਕਿਹੜੇ ਕੱਪੜੇ ਕਮਜ਼ੋਰ ਹੋ ਜਾਂਦੇ ਹਨ ਅਤੇ ਇਹਨਾਂ ਦਾ ਧੋਣ ਨਾਲ ਕੀ ਸੰਬੰਧ ਹੈ ?

Answer:

ਭਿਉਂਣ ਨਾਲ ਊਨੀ ਅਤੇ ਰੇਸ਼ਮੀ ਕੱਪੜੇ ਕਮਜ਼ੋਰ ਹੋ ਜਾਂਦੇ ਹਨ, ਜਦੋਂ ਕਿ ਸੂਤੀ ਕੱਪੜੇ ਮਜ਼ਬੂਤ ਹੁੰਦੇ ਹਨ।
ਧੋਣ ਨਾਲ ਇਹਨਾਂ ਦਾ ਸੰਬੰਧ ਇਹ ਹੈ ਕਿ ਸੂਤੀ ਕੱਪੜਿਆਂ ਨੂੰ ਧੋਣ ਤੋਂ ਪਹਿਲਾਂ ਕੁਝ ਸਮੇਂ ਲਈ ਭਿਉਂ ਕੇ ਰੱਖਿਆ ਜਾਂਦਾ ਹੈ, ਪਰ ਊਨੀ ਅਤੇ ਰੇਸ਼ਮੀ ਕੱਪੜਿਆਂ ਨੂੰ ਭਿਉਂ ਕੇ ਨਹੀਂ ਰੱਖਿਆ ਜਾਂਦਾ।
ਇਹਨਾਂ ਨੂੰ ਧੋਣ ਸਮੇਂ ਧਿਆਨ ਰੱਖੋ ਕਿ ਸਾਰੇ ਪਾਣੀ ਦਾ ਤਾਪਮਾਨ ਇੱਕੋ ਜਿਹਾ ਹੋਵੇ। ਗਰਮ ਪਾਣੀ ਅਤੇ ਸੋਡੇ ਵਾਲੇ ਸਾਬਣ ਦੀ ਵਰਤੋਂ ਕਦੇ ਨਾ ਕਰੋ। ਕੱਪੜੇ ਨੂੰ ਹੌਲੀ-ਹੌਲੀ ਦਬਾਓ, ਲਟਕਾ ਕੇ ਨਾ ਸੁਕਾਓ ਅਤੇ ਪੱਧਰੀ ਥਾਂ ਉੱਤੇ ਸਿੱਧਾ ਰੱਖ ਕੇ ਸੁਕਾਓ।

Exam Tips:

a) ਊਨੀ ਅਤੇ ਰੇਸ਼ਮੀ ਨੂੰ ਭਿਉਂਣਾ ਨਹੀਂ, ਸੂਤੀ ਨੂੰ ਭਿਉਂਣਾ ਹੈ: ਇਹ ਅੰਤਰ ਸਾਫ਼ ਲਿਖੋ।

 

Question 9: ਅਜਿਹੀ ਕਿਸਮ ਦੇ ਕੱਪੜਿਆਂ ਬਾਰੇ ਦੱਸੋ ਜਿਹਨਾਂ ਨੂੰ ਉਬਾਲ ਕੇ ਧੋਤਾ ਜਾ ਸਕਦਾ ਹੈ ? ਅਜਿਹੇ ਕੱਪੜੇ ਧੋਣ ਸਮੇਂ ਕੀ-ਕੀ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ?

Answer:

ਸੂਤੀ ਕੱਪੜਿਆਂ ਨੂੰ ਉਬਾਲ ਕੇ ਧੋਤਾ ਜਾ ਸਕਦਾ ਹੈ। ਇਹਨਾਂ ਨੂੰ ਧੋਣ ਸਮੇਂ ਹੇਠ ਲਿਖੀਆਂ ਸਾਵਧਾਨੀਆਂ ਦੀ ਲੋੜ ਹੈ:
1. ਸਿਉਣਾਂ ਤੋਂ ਉਧੜੇ ਜਾਂ ਕਿਸੇ ਹੋਰ ਕਾਰਨ ਫਟੇ ਕੱਪੜੇ ਦੀ ਧੋਣ ਤੋਂ ਪਹਿਲਾਂ ਮੁਰੰਮਤ ਕਰ ਲਓ।
2. ਸੂਤੀ, ਲਿਨਨ, ਊਨੀ, ਨਾਈਲੋਨ, ਪੋਲੀਸਟਰ ਅਤੇ ਰੇਸ਼ਮੀ ਕੱਪੜਿਆਂ ਨੂੰ ਅਲੱਗ-ਅਲੱਗ ਕਰ ਲਓ।
3. ਸਫ਼ੈਦ ਕੱਪੜਿਆਂ ਨੂੰ ਪਹਿਲਾਂ ਅਤੇ ਰੰਗਦਾਰ ਕੱਪੜਿਆਂ ਨੂੰ ਬਾਅਦ ਵਿੱਚ ਧੋਵੋ।
4. ਜ਼ਿਆਦਾ ਮੈਲੇ ਕੱਪੜਿਆਂ ਨੂੰ ਹਮੇਸ਼ਾ ਬਾਅਦ ਵਿੱਚ ਧੋਵੋ।
5. ਰੋਗੀਆਂ ਦੇ ਕੱਪੜਿਆਂ ਨੂੰ 10-15 ਮਿੰਟ ਲਈ ਪਾਣੀ ਵਿੱਚ ਉਬਾਲੋ ਅਤੇ ਬਾਅਦ ਵਿੱਚ ਧੋਵੋ।
6. ਛੋਟੇ ਅਤੇ ਵੱਡੇ ਕੱਪੜਿਆਂ ਨੂੰ ਵੱਖ-ਵੱਖ ਕਰ ਕੇ ਧੋਵੋ।

Exam Tips:

a) ਪਹਿਲਾਂ ਸਪਸ਼ਟ ਲਿਖੋ ਕਿ ਸੂਤੀ ਕੱਪੜੇ ਉਬਾਲੇ ਜਾ ਸਕਦੇ ਹਨ, ਊਨੀ/ਰੇਸ਼ਮੀ ਨਹੀਂ।
b) ਰੋਗੀਆਂ ਦੇ ਕੱਪੜੇ 10-15 ਮਿੰਟ ਉਬਾਲਣ ਦਾ ਨੁਕਤਾ ਨਾ ਛੱਡੋ।

 

Question 10: ਰੇਸ਼ਮੀ ਕੱਪੜਿਆਂ ਦੀ ਧੁਆਈ ਕਿਵੇਂ ਕੀਤੀ ਜਾਂਦੀ ਹੈ ?

Answer:

1. ਰੀਠੇ, ਸ਼ਿਕਾਕਾਈ ਜਾਂ ਜੈਨਟੀਲ ਨੂੰ ਕੋਸੇ ਪਾਣੀ ਵਿੱਚ ਘੋਲ ਕੇ ਝੱਗ ਬਣਾਓ ਅਤੇ ਇਸ ਵਿੱਚ ਕੱਪੜੇ ਨੂੰ ਹੱਥਾਂ ਨਾਲ ਹੌਲੀ-ਹੌਲੀ ਦਬਾ ਕੇ ਧੋਵੋ। ਬਾਅਦ ਵਿੱਚ ਸਾਫ਼ ਪਾਣੀ ਵਿੱਚ 3-4 ਵਾਰ ਖੰਘਾਲ ਕੇ ਕੱਢ ਲਓ। ਖੰਘਾਲਣ ਸਮੇਂ ਪਾਣੀ ਵਿੱਚ ਇੱਕ ਚਮਚਾ ਸਿਰਕਾ ਪਾ ਲਓ, ਇਸ ਨਾਲ ਕੱਪੜੇ ਵਿੱਚ ਚਮਕ ਆ ਜਾਵੇਗੀ।
2. ਧੋਣ ਤੋਂ ਬਾਅਦ ਰੇਸ਼ਮੀ ਕੱਪੜੇ ਨੂੰ ਗੂੰਦ ਦਾ ਮਾਵਾ ਦਿਓ ਤਾਂ ਕਿ ਉਸਦੀ ਕੁਦਰਤੀ ਕੜਕ ਕਾਇਮ ਰੱਖੀ ਜਾ ਸਕੇ।
3. ਇਹਨਾਂ ਕੱਪੜਿਆਂ ਨੂੰ ਹਮੇਸ਼ਾ ਛਾਵੇਂ ਸੁਕਾਓ। ਅੱਧ-ਸੁੱਕੇ ਕੱਪੜਿਆਂ ਨੂੰ ਪ੍ਰੈੱਸ ਕਰਨ ਲਈ ਉਤਾਰ ਲਓ।

Exam Tips:

a) ਰੇਸ਼ਮੀ ਕੱਪੜੇ ਛਾਂ ਵਿੱਚ ਸੁਕਾਉਣ ਦੀ ਗੱਲ ਜ਼ਰੂਰ ਲਿਖੋ (ਧੁੱਪ ਵਿੱਚ ਨਹੀਂ)।
b) ਸਿਰਕਾ (ਚਮਕ ਲਈ) ਅਤੇ ਗੂੰਦ ਦਾ ਮਾਵਾ (ਕੜਕ ਲਈ) ਦੋਵੇਂ ਵੇਰਵੇ ਯਾਦ ਰੱਖੋ।

 

Question 11: ਸੂਤੀ, ਊਨੀ ਅਤੇ ਰੇਸ਼ਮੀ ਕੱਪੜਿਆਂ ਨੂੰ ਪ੍ਰੈੱਸ ਕਰਨ ਵਿੱਚ ਕੀ ਅੰਤਰ ਹੈ ?

Answer:

ਸੂਤੀ ਕੱਪੜਿਆਂ ਦੀ ਪ੍ਰੈੱਸ: ਸੁੱਕੇ ਕੱਪੜਿਆਂ ਉੱਤੇ ਪਾਣੀ ਛਿੜਕ ਕੇ ਉਹਨਾਂ ਨੂੰ ਸਿੱਲ੍ਹਾ ਕਰ ਲਿਆ ਜਾਂਦਾ ਹੈ ਅਤੇ ਕੁਝ ਸਮੇਂ ਲਈ ਲਪੇਟ ਕੇ ਰੱਖ ਦਿੱਤਾ ਜਾਂਦਾ ਹੈ ਤਾਂ ਕਿ ਕੱਪੜਾ ਇੱਕੋ ਜਿਹਾ ਸਿੱਲ੍ਹਾ ਹੋ ਜਾਵੇ। ਜਦੋਂ ਪ੍ਰੈੱਸ ਚੰਗੀ ਤਰ੍ਹਾਂ ਗਰਮ ਹੋ ਜਾਵੇ ਤਾਂ ਕੱਪੜੇ ਦੇ ਪੁੱਠੇ ਪਾਸੇ ਵੱਲੋਂ ਪਹਿਲਾਂ ਸਿਉਣਾਂ, ਪਲੇਟਾਂ ਅਤੇ ਉਲੇੜੀਆਂ ਵਾਲੇ ਹਿੱਸੇ ਪ੍ਰੈੱਸ ਕਰੋ। ਫਿਰ ਸਿੱਧੇ ਪਾਸੇ ਵੱਲ ਕੱਪੜੇ ਦੀ ਲੰਬਾਈ ਵਿੱਚ ਪ੍ਰੈੱਸ ਫੇਰੋ। ਕਾਲਰ, ਕਫ਼, ਬਾਂਹ ਆਦਿ ਨੂੰ ਪਹਿਲਾਂ ਪ੍ਰੈੱਸ ਕਰੋ। ਪ੍ਰੈੱਸ ਕਰਨ ਤੋਂ ਬਾਅਦ ਕੱਪੜੇ ਦੀ ਤਹਿ ਲਾ ਦਿਓ ਜਾਂ ਹੈਂਗਰ ਉੱਤੇ ਟੰਗ ਦਿਓ।
ਊਨੀ ਕੱਪੜਿਆਂ ਦੀ ਪ੍ਰੈੱਸ: ਊਨੀ ਕੱਪੜੇ ਨੂੰ ਪ੍ਰੈੱਸ ਦੇ ਸਿੱਧੇ ਸੰਪਰਕ ਵਿੱਚ ਨਹੀਂ ਲਿਆਂਦਾ ਜਾਂਦਾ, ਇਸ ਨਾਲ ਊਨੀ ਰੇਸ਼ੇ ਜਲ ਸਕਦੇ ਹਨ। ਮਲਮਲ ਦੇ ਇੱਕ ਸਫ਼ੈਦ ਕੱਪੜੇ ਨੂੰ ਗਿੱਲਾ ਕਰ ਕੇ ਊਨੀ ਕੱਪੜੇ ਉੱਤੇ ਵਿਛਾਓ ਅਤੇ ਹਲਕੀ ਗਰਮ ਪ੍ਰੈੱਸ ਨਾਲ ਪ੍ਰੈੱਸ ਕਰੋ। ਇੱਕ ਥਾਂ ਉੱਤੇ ਪ੍ਰੈੱਸ 3-4 ਸੈਕਿੰਡ ਤੋਂ ਵੱਧ ਨਾ ਰੱਖੋ। ਪ੍ਰੈੱਸ ਕਰਨ ਤੋਂ ਬਾਅਦ ਕੱਪੜੇ ਦੀ ਤਹਿ ਲਾ ਦਿਓ।
ਰੇਸ਼ਮੀ ਕੱਪੜਿਆਂ ਦੀ ਪ੍ਰੈੱਸ: ਕੱਪੜਿਆਂ ਨੂੰ ਸਿੱਲ੍ਹੇ ਤੌਲੀਏ ਵਿੱਚ ਲਪੇਟ ਕੇ ਸਿੱਲ੍ਹਾ ਕਰ ਲਓ, ਕਿਉਂਕਿ ਪਾਣੀ ਦਾ ਛਿੱਟਾ ਦੇਣ ਨਾਲ ਦਾਗ਼ ਪੈ ਸਕਦੇ ਹਨ। ਹਲਕੀ ਗਰਮ ਪ੍ਰੈੱਸ ਨਾਲ ਪ੍ਰੈੱਸ ਕਰੋ। ਪ੍ਰੈੱਸ ਕਰਨ ਤੋਂ ਬਾਅਦ ਜੇ ਕੱਪੜੇ ਸਿੱਲ੍ਹੇ ਹੋਣ ਤਾਂ ਉਹਨਾਂ ਨੂੰ ਸੁਕਾ ਲਓ ਅਤੇ ਸੁੱਕਣ ਤੋਂ ਬਾਅਦ ਹੀ ਸੰਭਾਲੋ।

Exam Tips:

a) ਤਿੰਨਾਂ ਕੱਪੜਿਆਂ ਲਈ ਵੱਖ-ਵੱਖ ਸਿਰਲੇਖ ਬਣਾ ਕੇ ਲਿਖੋ।
b) ਮੁੱਖ ਅੰਤਰ: ਸੂਤੀ ਉੱਤੇ ਪਾਣੀ ਛਿੜਕਣਾ, ਊਨੀ ਉੱਤੇ ਗਿੱਲਾ ਮਲਮਲ, ਰੇਸ਼ਮੀ ਨੂੰ ਸਿੱਲ੍ਹੇ ਤੌਲੀਏ ਵਿੱਚ ਲਪੇਟਣਾ।

 

ਨਿਬੰਧਾਤਮਕ ਪ੍ਰਸ਼ਨ

Question 12: ਕੱਪੜੇ ਧੋਣ ਤੋਂ ਪਹਿਲਾਂ ਕੀ ਤਿਆਰੀ ਕਰਨੀ ਚਾਹੀਦੀ ਹੈ ? ਸੂਤੀ ਕੱਪੜਿਆਂ ਦੀ ਧੁਆਈ ਕਿਵੇਂ ਕੀਤੀ ਜਾਂਦੀ ਹੈ ?

Answer:

ਧੋਣ ਤੋਂ ਪਹਿਲਾਂ ਦੀ ਤਿਆਰੀ:
1. ਉਧੜੀਆਂ ਸਿਉਣਾਂ ਸਿਊਂ ਲਓ ਅਤੇ ਬਟਨ, ਹੁੱਕਾਂ ਆਦਿ ਲਗਾ ਲਓ।
2. ਜੇਬਾਂ ਦੇਖ ਲਓ ਅਤੇ ਬੈਲਟਾਂ, ਬੱਕਲ ਆਦਿ ਉਤਾਰ ਦਿਓ।
3. ਕੱਪੜਿਆਂ ਨੂੰ ਰੰਗ, ਰੇਸ਼ੇ, ਆਕਾਰ ਅਤੇ ਗੰਦਗੀ ਅਨੁਸਾਰ ਛਾਂਟ ਲਓ।
4. ਦਾਗ-ਧੱਬੇ ਪਹਿਲਾਂ ਦੂਰ ਕਰੋ।
ਸੂਤੀ ਕੱਪੜਿਆਂ ਦੀ ਧੁਆਈ ਦਾ ਢੰਗ:
1. ਪਹਿਲਾਂ ਕੱਪੜੇ ਨੂੰ ਕੁਝ ਸਮੇਂ ਲਈ ਭਿਉਂ ਕੇ ਰੱਖਿਆ ਜਾਂਦਾ ਹੈ ਤਾਂ ਕਿ ਮੈਲ ਉੱਗਲ ਜਾਵੇ। ਇਸ ਤਰ੍ਹਾਂ ਸਾਬਣ, ਮਿਹਨਤ ਅਤੇ ਸਮਾਂ ਘੱਟ ਲੱਗਦਾ ਹੈ।
2. ਕੀਟਾਣੂ ਰਹਿਤ ਕਰਨ ਲਈ ਕੱਪੜਿਆਂ ਨੂੰ ਪਾਣੀ ਵਿੱਚ 10-15 ਮਿੰਟ ਲਈ ਉਬਾਲਿਆ ਜਾਂਦਾ ਹੈ।
3. ਭਿੱਜੇ ਹੋਏ ਕੱਪੜਿਆਂ ਨੂੰ ਪਾਣੀ ਵਿੱਚੋਂ ਕੱਢ ਕੇ ਨਿਚੋੜਿਆ ਜਾਂਦਾ ਹੈ ਅਤੇ ਸਾਬਣ ਜਾਂ ਕਿਸੇ ਹੋਰ ਡਿਟਰਜੈਂਟ ਨਾਲ ਰਗੜ ਕੇ, ਮਲ ਕੇ ਜਾਂ ਥਾਪੀ ਨਾਲ ਧੋਇਆ ਜਾਂਦਾ ਹੈ। ਵੱਧ ਗੰਦੇ ਹਿੱਸੇ ਜਿਵੇਂ ਕਾਲਰ, ਕਫ਼ ਆਦਿ ਨੂੰ ਬੁਰਸ਼ ਨਾਲ ਰਗੜ ਕੇ ਸਾਫ਼ ਕੀਤਾ ਜਾ ਸਕਦਾ ਹੈ।
4. ਉਬਾਲਣ ਜਾਂ ਸਾਬਣ ਵਾਲੇ ਪਾਣੀ ਨਾਲ ਧੋਣ ਤੋਂ ਬਾਅਦ ਕੱਪੜਿਆਂ ਨੂੰ ਸਾਫ਼ ਪਾਣੀ ਨਾਲ 2-4 ਵਾਰ ਖੰਘਾਲ ਕੇ ਸਾਰਾ ਸਾਬਣ ਕੱਢ ਦੇਣਾ ਚਾਹੀਦਾ ਹੈ ਅਤੇ ਫਿਰ ਚੰਗੀ ਤਰ੍ਹਾਂ ਨਿਚੋੜ ਲੈਣਾ ਚਾਹੀਦਾ ਹੈ।
5. ਲੋੜ ਅਨੁਸਾਰ ਨੀਲ ਜਾਂ ਮਾਵਾ ਦੇ ਕੇ ਕੱਪੜੇ ਨਿਚੋੜ ਕੇ, ਝਾੜ ਕੇ ਸੁੱਕਣੇ ਪਾ ਦਿਓ।

Exam Tips:

a) ਉੱਤਰ ਦੇ ਦੋ ਹਿੱਸੇ ਬਣਾਓ: ਤਿਆਰੀ ਅਤੇ ਧੁਆਈ ਦਾ ਢੰਗ।
b) ਧੁਆਈ ਦੇ ਪੜਾਅ ਕ੍ਰਮਵਾਰ ਨੰਬਰ ਲਗਾ ਕੇ ਲਿਖੋ।

 

Question 13: ਸੂਤੀ ਅਤੇ ਊਨੀ ਕੱਪੜਿਆਂ ਦੀ ਧੁਆਈ ਕਿਵੇਂ ਕੀਤੀ ਜਾਂਦੀ ਹੈ ? ਇਹਨਾਂ ਨੂੰ ਧੋਣ ਸਮੇਂ ਕੀ-ਕੀ ਸਾਵਧਾਨੀਆਂ ਵਰਤੀਆਂ ਚਾਹੀਦੀਆਂ ਹਨ ?

Answer:

ਸੂਤੀ ਕੱਪੜਿਆਂ ਦੀ ਧੁਆਈ:
1. ਪਹਿਲਾਂ ਕੱਪੜੇ ਨੂੰ ਕੁਝ ਸਮੇਂ ਲਈ ਭਿਉਂ ਕੇ ਰੱਖਿਆ ਜਾਂਦਾ ਹੈ ਤਾਂ ਕਿ ਮੈਲ ਉੱਗਲ ਜਾਵੇ। ਇਸ ਤਰ੍ਹਾਂ ਸਾਬਣ, ਮਿਹਨਤ ਅਤੇ ਸਮਾਂ ਘੱਟ ਲੱਗਦਾ ਹੈ।
2. ਕੀਟਾਣੂ ਰਹਿਤ ਕਰਨ ਲਈ ਕੱਪੜਿਆਂ ਨੂੰ ਪਾਣੀ ਵਿੱਚ 10-15 ਮਿੰਟ ਲਈ ਉਬਾਲਿਆ ਜਾਂਦਾ ਹੈ।
3. ਭਿੱਜੇ ਹੋਏ ਕੱਪੜਿਆਂ ਨੂੰ ਪਾਣੀ ਵਿੱਚੋਂ ਕੱਢ ਕੇ ਨਿਚੋੜਿਆ ਜਾਂਦਾ ਹੈ ਅਤੇ ਸਾਬਣ ਜਾਂ ਕਿਸੇ ਹੋਰ ਡਿਟਰਜੈਂਟ ਨਾਲ ਰਗੜ ਕੇ, ਮਲ ਕੇ ਜਾਂ ਥਾਪੀ ਨਾਲ ਧੋਇਆ ਜਾਂਦਾ ਹੈ। ਵੱਧ ਗੰਦੇ ਹਿੱਸੇ ਜਿਵੇਂ ਕਾਲਰ, ਕਫ਼ ਆਦਿ ਨੂੰ ਬੁਰਸ਼ ਨਾਲ ਰਗੜ ਕੇ ਸਾਫ਼ ਕੀਤਾ ਜਾ ਸਕਦਾ ਹੈ।
4. ਉਬਾਲਣ ਜਾਂ ਸਾਬਣ ਵਾਲੇ ਪਾਣੀ ਨਾਲ ਧੋਣ ਤੋਂ ਬਾਅਦ ਕੱਪੜਿਆਂ ਨੂੰ ਸਾਫ਼ ਪਾਣੀ ਨਾਲ 2-4 ਵਾਰ ਖੰਘਾਲ ਕੇ ਸਾਰਾ ਸਾਬਣ ਕੱਢ ਦੇਣਾ ਚਾਹੀਦਾ ਹੈ ਅਤੇ ਫਿਰ ਚੰਗੀ ਤਰ੍ਹਾਂ ਨਿਚੋੜ ਲੈਣਾ ਚਾਹੀਦਾ ਹੈ।
5. ਲੋੜ ਅਨੁਸਾਰ ਨੀਲ ਜਾਂ ਮਾਵਾ ਦੇ ਕੇ ਕੱਪੜੇ ਨਿਚੋੜ ਕੇ, ਝਾੜ ਕੇ ਸੁੱਕਣੇ ਪਾ ਦਿਓ।
ਊਨੀ ਕੱਪੜਿਆਂ (ਸਵੈਟਰ) ਦੀ ਧੁਆਈ:
1. ਪਹਿਲਾਂ ਸਵੈਟਰ ਉੱਤੋਂ ਨਰਮ ਬੁਰਸ਼ ਨਾਲ ਉੱਪਰਲੀ ਮਿੱਟੀ ਝਾੜ ਦਿਓ।
2. ਜੇ ਸਵੈਟਰ ਅਜਿਹਾ ਹੋਵੇ ਕਿ ਧੋਣ ਤੋਂ ਬਾਅਦ ਉਸਦੇ ਬੇਢੰਗਾ ਹੋ ਜਾਣ ਦਾ ਡਰ ਹੋਵੇ ਤਾਂ ਧੋਣ ਤੋਂ ਪਹਿਲਾਂ ਉਸਦਾ ਖਾਕਾ ਅਖ਼ਬਾਰ ਜਾਂ ਖਾਕੀ ਕਾਗਜ਼ ਉੱਤੇ ਉਤਾਰ ਲਓ, ਤਾਂ ਕਿ ਧੋਣ ਤੋਂ ਬਾਅਦ ਉਸਨੂੰ ਮੁੜ ਪਹਿਲੇ ਆਕਾਰ ਵਿੱਚ ਲਿਆਂਦਾ ਜਾ ਸਕੇ।
3. ਸਵੈਟਰ ਨੂੰ ਪਾਣੀ ਵਿੱਚ ਡੁਬੋ ਕੇ ਕੱਢ ਲਓ ਅਤੇ ਹੱਥਾਂ ਨਾਲ ਦਬਾ ਕੇ ਪਾਣੀ ਕੱਢ ਦਿਓ।
4. ਸ਼ਿਕਾਕਾਈ, ਰੀਠੇ, ਜੈਨਟੀਲ ਜਾਂ ਲਿਸਾਪੋਲ ਨੂੰ ਕੋਸੇ ਪਾਣੀ ਵਿੱਚ ਘੋਲ ਕੇ ਝੱਗ ਬਣਾ ਲਓ। ਫਿਰ ਸਵੈਟਰ ਨੂੰ ਇਸ ਪਾਣੀ ਵਿੱਚ ਹੱਥਾਂ ਨਾਲ ਹੌਲੀ-ਹੌਲੀ ਦਬਾ ਕੇ, ਰਗੜੇ ਬਿਨਾਂ ਸਾਫ਼ ਕਰੋ।
5. ਸਾਫ਼ ਪਾਣੀ ਵਿੱਚ ਹੌਲੀ-ਹੌਲੀ ਖੰਘਾਲ ਕੇ ਸਾਰਾ ਸਾਬਣ ਕੱਢ ਦਿਓ ਅਤੇ ਵਾਧੂ ਪਾਣੀ ਤੌਲੀਏ ਵਿੱਚ ਦਬਾ ਕੇ ਕੱਢ ਲਓ।
6. ਸਵੈਟਰ ਨੂੰ ਬਣਾਏ ਹੋਏ ਖਾਕੇ ਉੱਤੇ ਰੱਖ ਕੇ ਉਸਦੇ ਆਕਾਰ ਵਿੱਚ ਲੈ ਆਓ ਅਤੇ ਚਾਰਪਾਈ ਵਰਗੀ ਪੱਧਰੀ ਥਾਂ ਉੱਤੇ ਕੱਪੜਾ ਵਿਛਾ ਕੇ ਉਸ ਉੱਤੇ ਸਿੱਧਾ ਪਾ ਕੇ ਛਾਂ ਵਿੱਚ ਸੁਕਾਓ।
ਸਾਵਧਾਨੀਆਂ:
ਊਨੀ ਰੇਸ਼ੇ ਪਾਣੀ ਵਿੱਚ ਪਾਉਣ ਨਾਲ ਕਮਜ਼ੋਰ ਹੋ ਜਾਂਦੇ ਹਨ ਅਤੇ ਲਟਕ ਜਾਂਦੇ ਹਨ। ਗਰਮ ਪਾਣੀ ਵਿੱਚ ਪਾਉਣ ਅਤੇ ਰਗੜ ਕੇ ਧੋਣ ਨਾਲ ਇਹ ਰੇਸ਼ੇ ਜੁੜ ਜਾਂਦੇ ਹਨ। ਸੋਡੇ ਵਾਲੇ ਸਾਬਣ ਨਾਲ ਧੋਣ ਉੱਤੇ ਵੀ ਇਹ ਰੇਸ਼ੇ ਜੁੜ ਜਾਂਦੇ ਹਨ। ਇਸ ਲਈ ਊਨੀ ਕੱਪੜੇ ਧੋਣ ਵੇਲੇ ਕਾਫ਼ੀ ਸਾਵਧਾਨੀ ਦੀ ਲੋੜ ਹੁੰਦੀ ਹੈ।
• ਜਿੰਨਾ ਵੀ ਪਾਣੀ ਵਰਤਿਆ ਜਾਵੇ, ਸਾਰੇ ਦਾ ਤਾਪਮਾਨ ਇੱਕੋ ਜਿਹਾ ਹੋਣਾ ਚਾਹੀਦਾ ਹੈ।
• ਕਦੇ ਵੀ ਗਰਮ ਪਾਣੀ ਅਤੇ ਸੋਡੇ ਵਾਲੇ ਸਾਬਣ ਦੀ ਵਰਤੋਂ ਨਾ ਕਰੋ।
• ਕੱਪੜੇ ਨੂੰ ਹੱਥ ਨਾਲ ਹੌਲੀ-ਹੌਲੀ ਦਬਾ ਕੇ ਧੋਵੋ।
• ਲਟਕਾ ਕੇ ਨਾ ਸੁਕਾਓ; ਪੱਧਰੀ ਥਾਂ ਉੱਤੇ ਸਿੱਧਾ ਰੱਖ ਕੇ ਸੁਕਾਓ।
• ਸੂਤੀ ਕੱਪੜੇ ਧੋਣ ਤੋਂ ਪਹਿਲਾਂ ਮੁਰੰਮਤ, ਛਾਂਟੀ ਅਤੇ ਦਾਗ ਉਤਾਰਨ ਦਾ ਕੰਮ ਕਰ ਲਓ।

Exam Tips:

a) ਸੂਤੀ ਅਤੇ ਊਨੀ ਲਈ ਵੱਖ-ਵੱਖ ਸਿਰਲੇਖ ਵਰਤੋ ਅਤੇ ਅੰਤ ਵਿੱਚ ਸਾਵਧਾਨੀਆਂ ਲਿਖੋ।

 

ਵਸਤੂਨਿਸ਼ਠ ਪ੍ਰਸ਼ਨ: ਖ਼ਾਲੀ ਥਾਂ ਭਰੋ

Question 1: ………….. ਕੱਪੜਿਆਂ ਨੂੰ ਸਿੱਧਾ ਪ੍ਰੈੱਸ ਦੇ ਸੰਪਰਕ ਵਿੱਚ ਨਾ ਲਿਆਓ।

Answer:

ਊਨੀ

Exam Tips:

a) ਊਨੀ ਕੱਪੜਿਆਂ ਦੀਆਂ ਖ਼ਾਸ ਸਾਵਧਾਨੀਆਂ ਨਾਲ ਜੋੜ ਕੇ ਯਾਦ ਰੱਖੋ।

 

Question 2: ………….. ਰੇਸ਼ੇ ਗਰਮ ਪਾਣੀ ਵਿੱਚ ਪਾਉਣ ਉੱਤੇ ਜੁੜ ਜਾਂਦੇ ਹਨ।

Answer:

ਊਨੀ

Exam Tips:

a) ਊਨੀ ਕੱਪੜਿਆਂ ਦੀਆਂ ਖ਼ਾਸ ਸਾਵਧਾਨੀਆਂ ਨਾਲ ਜੋੜ ਕੇ ਯਾਦ ਰੱਖੋ।

 

Question 3: ਜ਼ੁਕਾਮ ਵਾਲੇ ਰੁਮਾਲ ਨੂੰ ………. ਮਿਲੇ ਪਾਣੀ ਵਿੱਚ ਡੁਬੋਣਾ ਚਾਹੀਦਾ ਹੈ।

Answer:

ਨਮਕ

Exam Tips:

a) ਖ਼ਾਲੀ ਥਾਂ ਵਿੱਚ ਇੱਕ ਹੀ ਸ਼ਬਦ ਲਿਖੋ ਅਤੇ ਪਾਠ-ਪੁਸਤਕ ਦਾ ਸ਼ਬਦ ਵਰਤੋ।

 

Question 4: ਸਿਲਕ ਦੇ ਕੱਪੜਿਆਂ ਨੂੰ ………….. ਵਿੱਚ ਸੁਕਾਓ।

Answer:

ਛਾਂ

Exam Tips:

a) ਰੇਸ਼ਮੀ ਕੱਪੜੇ ਧੁੱਪ ਵਿੱਚ ਨਹੀਂ, ਛਾਂ ਵਿੱਚ ਸੁਕਾਏ ਜਾਂਦੇ ਹਨ।

 

ਇੱਕ ਸ਼ਬਦ ਵਿੱਚ ਉੱਤਰ ਦਿਓ

Question 1: ਕੱਪੜਿਆਂ ਨੂੰ ਕਲਫ਼ ਲਗਾਉਣ ਨਾਲ ਕੀ ਹੁੰਦਾ ਹੈ ?

Answer:

ਕੱਪੜਿਆਂ ਵਿੱਚ ਅਕੜਾਅ ਆ ਜਾਂਦਾ ਹੈ।

Exam Tips:

a) ਕਲਫ਼ ਨਾਲ ਕੱਪੜਾ ਅਕੜਿਆ ਹੋਇਆ ਅਤੇ ਸਿੱਧਾ ਰਹਿੰਦਾ ਹੈ।

 

Question 2: ਊਨੀ ਕੱਪੜੇ ਨੂੰ ਕਿਸ ਤਰ੍ਹਾਂ ਨਹੀਂ ਸੁਕਾਉਣਾ ਚਾਹੀਦਾ ?

Answer:

ਲਟਕਾ ਕੇ।

Exam Tips:

a) ਲਟਕਾਉਣ ਨਾਲ ਊਨੀ ਕੱਪੜਾ ਖਿੱਚ ਕੇ ਲਟਕ ਜਾਂਦਾ ਹੈ।

 

Question 3: ਪਹਿਲਾਂ ਕਿਹੜੇ ਕੱਪੜੇ ਨੂੰ ਧੋਣਾ ਚਾਹੀਦਾ ਹੈ ?

Answer:

ਸਫ਼ੈਦ।

Exam Tips:

a) ਸਫ਼ੈਦ ਕੱਪੜੇ ਪਹਿਲਾਂ ਧੋਣ ਨਾਲ ਰੰਗਦਾਰ ਕੱਪੜਿਆਂ ਦਾ ਰੰਗ ਉਹਨਾਂ ਉੱਤੇ ਨਹੀਂ ਚੜ੍ਹਦਾ।

 

ਠੀਕ/ਗ਼ਲਤ ਦੱਸੋ

Question 1: ਸਫ਼ੈਦ ਕੱਪੜੇ ਪਹਿਲਾਂ ਧੋਣੇ ਚਾਹੀਦੇ ਹਨ।

Answer:

ਠੀਕ

Exam Tips:

a) ਰੰਗਦਾਰ ਕੱਪੜਿਆਂ ਦਾ ਰੰਗ ਸਫ਼ੈਦ ਕੱਪੜਿਆਂ ਉੱਤੇ ਨਾ ਲੱਗੇ, ਇਸ ਲਈ ਸਫ਼ੈਦ ਪਹਿਲਾਂ ਧੋਵੋ।

 

Question 2: ਊਨੀ ਕੱਪੜਿਆਂ ਨੂੰ ਲਟਕਾ ਕੇ ਨਹੀਂ ਸੁਕਾਉਣਾ ਚਾਹੀਦਾ।

Answer:

ਠੀਕ

Exam Tips:

a) ਊਨੀ ਕੱਪੜੇ ਪੱਧਰੀ ਥਾਂ ਉੱਤੇ ਛਾਂ ਵਿੱਚ ਸੁਕਾਓ।

 

Question 3: ਸੂਤੀ ਕੱਪੜਿਆਂ ਨੂੰ ਪਾਣੀ ਦਾ ਛਿੱਟਾ ਦੇ ਕੇ ਪ੍ਰੈੱਸ ਕਰੋ।

Answer:

ਠੀਕ

Exam Tips:

a) ਪਾਣੀ ਛਿੜਕਣ ਦੀ ਇਹ ਵਿਧੀ ਸਿਰਫ਼ ਸੂਤੀ ਲਈ ਹੈ; ਰੇਸ਼ਮੀ ਉੱਤੇ ਛਿੱਟੇ ਨਾਲ ਦਾਗ਼ ਪੈਂਦੇ ਹਨ।

 

Question 4: ਭਿਉਂਣ ਨਾਲ ਊਨੀ ਕੱਪੜੇ ਮਜ਼ਬੂਤ ਹੋ ਜਾਂਦੇ ਹਨ।

Answer:

ਗ਼ਲਤ

Exam Tips:

a) ਸਹੀ ਕਥਨ: ਭਿਉਂਣ ਨਾਲ ਊਨੀ ਕੱਪੜੇ ਕਮਜ਼ੋਰ ਹੋ ਜਾਂਦੇ ਹਨ।

 

Question 5: ਰੇਸ਼ਮੀ ਕੱਪੜਿਆਂ ਨੂੰ ਧੁੱਪ ਵਿੱਚ ਹੀ ਸੁਕਾਉਣਾ ਚਾਹੀਦਾ ਹੈ।

Answer:

ਗ਼ਲਤ

Exam Tips:

a) ਸਹੀ ਕਥਨ: ਰੇਸ਼ਮੀ ਕੱਪੜਿਆਂ ਨੂੰ ਹਮੇਸ਼ਾ ਛਾਂ ਵਿੱਚ ਸੁਕਾਇਆ ਜਾਂਦਾ ਹੈ।

 

ਬਹੁ-ਵਿਕਲਪੀ ਪ੍ਰਸ਼ਨ

Question 1: ਠੀਕ ਤੱਥ ਹੈ:
(A) ਕੱਪੜੇ ਘਰ ਵਿੱਚ ਜਾਂ ਲਾਂਡਰੀ ਵਿੱਚ ਧੁਆਏ ਜਾ ਸਕਦੇ ਹਨ।
(B) ਊਨੀ ਕੱਪੜਿਆਂ ਨੂੰ ਸਿੱਧਾ ਪ੍ਰੈੱਸ ਦੇ ਸੰਪਰਕ ਵਿੱਚ ਨਾ ਲਿਆਓ।
(C) ਜ਼ਿਆਦਾ ਮੈਲੇ ਕੱਪੜਿਆਂ ਨੂੰ ਹਮੇਸ਼ਾ ਬਾਅਦ ਵਿੱਚ ਧੋਵੋ।
(D) ਸਾਰੇ ਠੀਕ

Answer:

(D) ਸਾਰੇ ਠੀਕ

Exam Tips:

a) ਤਿੰਨੇ ਕਥਨ ਪਾਠ ਵਿੱਚ ਦਿੱਤੇ ਤੱਥ ਹਨ, ਇਸ ਲਈ "ਸਾਰੇ ਠੀਕ" ਚੁਣੋ।

 

Question 2: ਠੀਕ ਤੱਥ ਨਹੀਂ ਹੈ:
(A) ਧੋਣ ਤੋਂ ਪਹਿਲਾਂ ਕੱਪੜਿਆਂ ਦੀ ਮੁਰੰਮਤ ਕਰ ਲੈਣੀ ਚਾਹੀਦੀ ਹੈ।
(B) ਊਨੀ ਸਵੈਟਰ ਨੂੰ ਤਾਰ ਉੱਤੇ ਲਟਕਾ ਕੇ ਸੁਕਾਓ।
(C) ਰੇਸ਼ਮੀ ਕੱਪੜਿਆਂ ਨੂੰ ਛਾਂ ਵਿੱਚ ਸੁਕਾਓ।
(D) ਊਨੀ ਕੱਪੜਿਆਂ ਨੂੰ ਰੀਠਾ, ਸ਼ਿਕਾਕਾਈ, ਜੈਨਟੀਲ ਆਦਿ ਨਾਲ ਧੋਣਾ ਚਾਹੀਦਾ ਹੈ।

Answer:

(B) ਊਨੀ ਸਵੈਟਰ ਨੂੰ ਤਾਰ ਉੱਤੇ ਲਟਕਾ ਕੇ ਸੁਕਾਓ।

Exam Tips:

a) ਪ੍ਰਸ਼ਨ "ਠੀਕ ਨਹੀਂ" ਪੁੱਛਦਾ ਹੈ, ਇਸ ਲਈ ਗ਼ਲਤ ਕਥਨ ਚੁਣੋ: ਊਨੀ ਕੱਪੜੇ ਲਟਕਾਏ ਨਹੀਂ ਜਾਂਦੇ।

 

Home Science Class 9 Curriculum Solutions: Punjabi Medium Chapter 13 ਕੱਪੜਿਆਂ ਦੀ ਧੁਆਈ

Chapter Exercise Answers for Class 9 Home Science

Review comprehensive exercise answers for Class 9 Home Science Punjabi Medium Chapter 13 ਕੱਪੜਿਆਂ ਦੀ ਧੁਆਈ. Fully updated to match current Punjab Board syllabus guidelines, these textbook solutions help students verify their work and maintain accurate study notes.

Detailed Answer Guides for Punjabi Medium Chapter 13 ਕੱਪੜਿਆਂ ਦੀ ਧੁਆਈ

Clear, methodical explanations accompany every challenging problem within the Class 9 Home Science text. Engaging with these detailed answers lays a solid foundation for advanced learning and improves foundational clarity for upcoming assessments.

Complete Preparation Kit for Class 9 Exams

Frequent review of these structured answers builds strong analytical capabilities and response efficiency. Maximize your academic readiness by combining these textbook solutions with our curated study materials and mock evaluations for Class 9 Home Science.

FAQs

Where can I find the latest PSEB 9th Class Home Science Solutions Chapter 13 ਕੱਪੜਿਆਂ ਦੀ ਧੁਆਈ for the 2026-27 session?

The complete and updated PSEB 9th Class Home Science Solutions Chapter 13 ਕੱਪੜਿਆਂ ਦੀ ਧੁਆਈ is available for free on StudiesToday.com. These solutions for Class 9 Home Science are as per latest Punjab Board curriculum.

Are the Home Science Punjab Board solutions for Class 9 updated for the new 50% competency-based exam pattern?

Yes, our experts have revised the PSEB 9th Class Home Science Solutions Chapter 13 ਕੱਪੜਿਆਂ ਦੀ ਧੁਆਈ as per 2026 exam pattern. All textbook exercises have been solved and have added explanation about how the Home Science concepts are applied in case-study and assertion-reasoning questions.

How do these Class 9 Punjab Board solutions help in scoring 90% plus marks?

Toppers recommend using Punjab Board language because Punjab Board marking schemes are strictly based on textbook definitions. Our PSEB 9th Class Home Science Solutions Chapter 13 ਕੱਪੜਿਆਂ ਦੀ ਧੁਆਈ will help students to get full marks in the theory paper.

Do you offer PSEB 9th Class Home Science Solutions Chapter 13 ਕੱਪੜਿਆਂ ਦੀ ਧੁਆਈ in multiple languages like Hindi and English?

Yes, we provide bilingual support for Class 9 Home Science. You can access PSEB 9th Class Home Science Solutions Chapter 13 ਕੱਪੜਿਆਂ ਦੀ ਧੁਆਈ in both English and Hindi medium.

Is it possible to download the Home Science Punjab Board solutions for Class 9 as a PDF?

Yes, you can download the entire PSEB 9th Class Home Science Solutions Chapter 13 ਕੱਪੜਿਆਂ ਦੀ ਧੁਆਈ in printable PDF format for offline study on any device.