Download Punjab Board Solutions for Class 9 Home Science Punjabi Medium Chapter 10 ਮਨੁੱਖੀ ਵਿਕਾਸ ਦੇ ਪੜਾਅ
Review structured textbook solutions for Class 9 Home Science Punjabi Medium Chapter 10 ਮਨੁੱਖੀ ਵਿਕਾਸ ਦੇ ਪੜਾਅ. Built according to Punjab Board guidelines for the 2026-27 academic year, these downloadable answers support daily revision and problem-solving accuracy.
Access Punjab Board Solutions and Answers
Access the complete solution PDF for Class 9 Home Science below. Regular practice with these targeted textbook answers builds familiarity with standard question patterns and helps secure higher marks in final school evaluations.
ਪਾਠ-ਪੁਸਤਕ ਦੇ ਪ੍ਰਸ਼ਨ-ਉੱਤਰ – ਵਸਤੂਨਿਸ਼ਠ ਪ੍ਰਸ਼ਨ
Question 1: ਮਨੁੱਖੀ ਵਿਕਾਸ ਦੇ ਕਿੰਨੇ ਪੜਾਅ ਹੁੰਦੇ ਹਨ ? ਨਾਂ ਦੱਸੋ ?
Answer:
ਮਨੁੱਖੀ ਵਿਕਾਸ ਦੇ ਹੇਠ ਲਿਖੇ ਪੜਾਅ ਹਨ –
1. ਬਚਪਨ
2. ਕਿਸ਼ੋਰ ਅਵਸਥਾ
3. ਬਾਲਗ਼ (ਪ੍ਰੋੜ ਅਵਸਥਾ)
4. ਬੁਢਾਪਾ (ਬਿਰਧ ਅਵਸਥਾ)
Exam Tips:
a) ਚਾਰ ਪੜਾਅ ਸਹੀ ਕ੍ਰਮ ਵਿਚ ਲਿਖੋ: ਬਚਪਨ, ਕਿਸ਼ੋਰ, ਬਾਲਗ਼, ਬੁਢਾਪਾ ।
b) ਪਾਠ ਦੇ ਸਾਰ ਵਿਚ ਇਹਨਾਂ ਨੂੰ ਬਚਪਨ, ਕਿਸ਼ੋਰ, ਪ੍ਰੋੜ ਅਤੇ ਬਿਰਧ ਅਵਸਥਾ ਵੀ ਕਿਹਾ ਗਿਆ ਹੈ ।
Question 2: ਬਚਪਨ ਨੂੰ ਕਿੰਨੀਆਂ ਅਵਸਥਾਵਾਂ ਵਿਚ ਵੰਡਿਆ ਜਾ ਸਕਦਾ ਹੈ ?
Answer:
ਬਚਪਨ ਨੂੰ ਹੇਠ ਲਿਖੀਆਂ ਅਵਸਥਾਵਾਂ ਵਿਚ ਵੰਡਿਆ ਜਾਂਦਾ ਹੈ –
1. ਜਨਮ ਤੋਂ ਦੋ ਸਾਲ ਤਕ
2. ਦੋ ਤੋਂ ਤਿੰਨ ਸਾਲ ਤਕ
3. ਤਿੰਨ ਤੋਂ ਛੇ ਸਾਲਾਂ ਤਕ
4. ਛੇ ਸਾਲ ਤੋਂ ਕਿਸ਼ੋਰ ਅਵਸਥਾ ਤਕ ।
Exam Tips:
a) ਕੁੱਲ ਚਾਰ ਅਵਸਥਾਵਾਂ ਹਨ – ਗਿਣਤੀ ਪਹਿਲਾਂ ਲਿਖੋ ।
b) ਉਮਰ ਦੀਆਂ ਹੱਦਾਂ (2, 3, 6 ਸਾਲ) ਸਹੀ ਲਿਖੋ ।
Question 3: ਕਿੰਨੇ ਮਹੀਨੇ ਦਾ ਬੱਚਾ ਬਿਨਾਂ ਆਸਰੇ ਤੋਂ ਖੜ੍ਹਾ ਹੋਣ ਲੱਗ ਪੈਂਦਾ ਹੈ ?
Answer:
9 ਮਹੀਨੇ ਦਾ ਬੱਚਾ ਬਿਨਾਂ ਸਹਾਰੇ ਤੋਂ ਖੜ੍ਹਾ ਹੋਣ ਲੱਗ ਜਾਂਦਾ ਹੈ ।
Exam Tips:
a) ਉੱਤਰ ਵਿਚ ਸੰਖਿਆ ਜ਼ਰੂਰ ਲਿਖੋ: 9 ਮਹੀਨੇ (ਪਾਠ-ਪੁਸਤਕ ਅਨੁਸਾਰ) ।
b) ਯਾਦ ਰੱਖੋ: 6 ਮਹੀਨੇ ਸਹਾਰੇ ਨਾਲ ਬੈਠਣਾ, 8 ਮਹੀਨੇ ਬਿਨਾਂ ਸਹਾਰੇ ਬੈਠਣਾ, 9 ਮਹੀਨੇ ਬਿਨਾਂ ਸਹਾਰੇ ਖੜ੍ਹਾ ਹੋਣਾ ।
Question 4: ਕਿਸ ਉਮਰ ਵਿਚ ਬੱਚੇ ਦਾ ਸਰੀਰਕ ਵਿਕਾਸ ਬਹੁਤ ਤੇਜ਼ ਗਤੀ ਨਾਲ ਹੁੰਦਾ ਹੈ ।
Answer:
2 ਤੋਂ 3 ਸਾਲ ਦੇ ਬੱਚੇ ਦਾ ਸਰੀਰਕ ਤੌਰ ‘ਤੇ ਵਾਧਾ ਤੇਜ਼ੀ ਨਾਲ ਹੁੰਦਾ ਹੈ । ਸਰੀਰਕ ਵਿਕਾਸ ਦੇ ਨਾਲ ਹੀ ਉਸ ਦਾ ਸਮਾਜਿਕ ਵਿਕਾਸ ਵੀ ਇਸ ਸਮੇਂ ਬਹੁਤ ਤੇਜ਼ੀ ਨਾਲ ਹੁੰਦਾ ਹੈ ।
Exam Tips:
a) ਉਮਰ (2 ਤੋਂ 3 ਸਾਲ) ਪਹਿਲਾਂ ਲਿਖੋ, ਫਿਰ ਸਰੀਰਕ ਅਤੇ ਸਮਾਜਿਕ ਵਿਕਾਸ ਦੀ ਗੱਲ ਕਰੋ ।
Question 5: ਬੱਚਾ ਕਾਨੂੰਨੀ ਤੌਰ ਤੇ ਕਿਹੜੀ ਉਮਰ ਵਿਚ ਬਾਲਗ਼ ਸਮਝਿਆ ਜਾਂਦਾ ਹੈ ?
Answer:
ਪਹਿਲਾਂ 21 ਸਾਲ ਦੇ ਬੱਚੇ ਨੂੰ ਬਾਲਗ਼ ਸਮਝਿਆ ਜਾਂਦਾ ਸੀ, ਪਰ ਹੁਣ 18 ਸਾਲ ਦੇ ਬੱਚੇ ਨੂੰ ਬਾਲਗ਼ ਸਮਝਿਆ ਜਾਂਦਾ ਹੈ । ਜਦਕਿ 20 ਸਾਲ ਦੀ ਉਮਰ ਤਕ ਉਸ ਦਾ ਸਰੀਰਕ ਵਿਕਾਸ ਹੁੰਦਾ ਰਹਿੰਦਾ ਹੈ ।
Exam Tips:
a) ਮੌਜੂਦਾ ਕਾਨੂੰਨੀ ਉਮਰ 18 ਸਾਲ ਹੈ; ਪੁਰਾਣੀ ਉਮਰ 21 ਸਾਲ ਦਾ ਜ਼ਿਕਰ ਤੁਲਨਾ ਲਈ ਕਰੋ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
Question 1: ਕਿਸ਼ੋਰ ਅਵਸਥਾ ਦੌਰਾਨ ਮੁੰਡਿਆਂ ਵਿਚ ਕਿਸ ਕਿਸਮ ਦੀਆਂ ਤਬਦੀਲੀਆਂ ਆਉਂਦੀਆਂ ਹਨ ?
Answer:
1. ਕਿਸ਼ੋਰ ਅਵਸਥਾ ਵਿਚ ਮੁੰਡਿਆਂ ਦੀ ਦਾੜ੍ਹੀ ਅਤੇ ਮੁੱਛ ਫੁੱਟਣੀ ਸ਼ੁਰੂ ਹੋ ਜਾਂਦੀ ਹੈ ।
2. ਉਹਨਾਂ ਦੀਆਂ ਲੱਤਾਂ-ਬਾਹਵਾਂ ਜ਼ਿਆਦਾ ਲੰਬੀਆਂ ਹੋ ਜਾਂਦੀਆਂ ਹਨ ਅਤੇ ਆਵਾਜ਼ ਫਟਦੀ ਹੈ । ਉਹਨਾਂ ਲਈ ਇਹ ਇਕ ਅਨੋਖੀ ਗੱਲ ਹੁੰਦੀ ਹੈ ।
3. ਉਹਨਾਂ ਦੇ ਗਲੇ ਦੀ ਹੱਡੀ ਬਾਹਰ ਨੂੰ ਉਭਰ ਆਉਂਦੀ ਹੈ ।
4. ਮੁੰਡੇ ਆਪਣੇ ਆਪ ਨੂੰ ਵੱਡਾ ਸਮਝਣ ਲੱਗ ਪੈਂਦੇ ਹਨ ਅਤੇ ਉਹਨਾਂ ਕੋਲੋਂ ਮਾਤਾ-ਪਿਤਾ ਵੱਲੋਂ ਲਗਾਈਆਂ ਰੋਕਾਂ ਬਰਦਾਸ਼ਤ ਨਹੀਂ ਹੁੰਦੀਆਂ ।
5. ਉਹ ਕਦੇ ਵੱਡਿਆਂ ਦੀ ਤਰ੍ਹਾਂ ਅਤੇ ਕਦੇ ਬੱਚਿਆਂ ਦੀ ਤਰ੍ਹਾਂ ਵਰਤਾਓ ਕਰਦੇ ਹਨ ।
6. ਕਿਸ਼ੋਰ ਅਵਸਥਾ ਵਿਚ ਮੁੰਡੇ ਜ਼ਿਆਦਾ ਭਾਵੁਕ ਹੋ ਜਾਂਦੇ ਹਨ ।
7. ਆਪਣੇ ਸਰੀਰ ਵਿਚ ਆਈਆਂ ਜਿਨਸੀ ਤਬਦੀਲੀਆਂ ਬਾਰੇ ਉਹਨਾਂ ਵਿਚ ਜਾਣਨ ਦੀ ਇੱਛਾ ਪੈਦਾ ਹੁੰਦੀ ਹੈ ।
Exam Tips:
a) ਸਰੀਰਕ ਤਬਦੀਲੀਆਂ (ਦਾੜ੍ਹੀ-ਮੁੱਛ, ਆਵਾਜ਼ ਫਟਣਾ, ਲੰਬੀਆਂ ਬਾਹਵਾਂ-ਲੱਤਾਂ) ਅਤੇ ਮਾਨਸਿਕ ਤਬਦੀਲੀਆਂ (ਭਾਵੁਕ ਹੋਣਾ, ਰੋਕ ਨਾ ਸਹਿਣਾ) ਵੱਖ-ਵੱਖ ਲਿਖੋ ।
b) ਘੱਟੋ-ਘੱਟ ਪੰਜ ਨੁਕਤੇ ਲਿਖੋ ।
Question 2: ਕਿਸ਼ੋਰ ਅਵਸਥਾ ਦੌਰਾਨ ਮਾਤਾ-ਪਿਤਾ ਦੇ ਉਹਨਾਂ ਦੇ ਬੱਚਿਆਂ ਪ੍ਰਤੀ ਕੀ-ਕੀ ਫਰਜ਼ ਹਨ ?
Answer:
1. ਬੱਚਿਆਂ ਨੂੰ ਲਿੰਗ ਸਿੱਖਿਆ ਸੰਬੰਧੀ ਪੂਰੀ ਜਾਣਕਾਰੀ ਦੇਣੀ ਚਾਹੀਦੀ ਹੈ । ਉਹਨਾਂ ਨੂੰ ਏਡਜ਼ ਵਰਗੀ ਜਾਨਲੇਵਾ ਬਿਮਾਰੀ ਅਤੇ ਨਸ਼ਿਆਂ ਦੇ ਭੈੜੇ ਨਤੀਜਿਆਂ ਬਾਰੇ ਵੀ ਜਾਣਕਾਰੀ ਦੇਣੀ ਚਾਹੀਦੀ ਹੈ ।
2. ਕਿਸ਼ੋਰ ਬੱਚਿਆਂ ਨਾਲ ਮਾਤਾ-ਪਿਤਾ ਦੇ ਮਿੱਤਰਾਂ ਵਾਲੇ ਸੰਬੰਧ ਹੋਣੇ ਬਹੁਤ ਜ਼ਰੂਰੀ ਹਨ ਤਾਂ ਕਿ ਬੱਚਾ ਬਿਨਾਂ ਝਿਜਕ ਆਪਣੀ ਜਿਸਮਾਨੀ ਜਾਂ ਮਾਨਸਿਕ ਪਰੇਸ਼ਾਨੀ ਉਹਨਾਂ ਨਾਲ ਸਾਂਝੀ ਕਰ ਸਕੇ ਅਤੇ ਮਾਪਿਆਂ ਵੱਲੋਂ ਦਿੱਤੇ ਸੁਝਾਵਾਂ ‘ਤੇ ਅਮਲ ਕਰ ਸਕੇ ।
3. ਮਾਪਿਆਂ ਅਤੇ ਅਧਿਆਪਕਾਂ ਨੂੰ ਕਿਸ਼ੋਰਾਂ ਨਾਲ ਆਪਣਾ ਵਤੀਰਾ ਇਕੋ ਜਿਹਾ ਰੱਖਣਾ ਚਾਹੀਦਾ ਹੈ । ਕਦੇ ਛੋਟਾ ਤੇ ਕਦੇ ਵੱਡਾ ਕਹਿ ਕੇ ਉਹਨਾਂ ਦੇ ਮਨ ਵਿਚ ਉਲਝਣ ਪੈਦਾ ਨਹੀਂ ਕਰਨੀ ਚਾਹੀਦੀ, ਨਹੀਂ ਤਾਂ ਉਸ ਨੂੰ ਸਮਝ ਨਹੀਂ ਆਉਂਦੀ ਕਿ ਹੁਣ ਉਹ ਸਚਮੁੱਚ ਵੱਡਾ ਹੋ ਗਿਆ ਹੈ ਜਾਂ ਹਾਲੇ ਛੋਟਾ ਹੀ ਹੈ ।
4. ਮਾਤਾ-ਪਿਤਾ ਨੂੰ ਇਸ ਅਵਸਥਾ ਵਿਚ ਆਪਣੇ ਬੱਚੇ ਪ੍ਰਤੀ ਪੂਰਨ ਵਿਸ਼ਵਾਸ ਵਾਲਾ ਅਤੇ ਦਲੇਰੀ ਵਾਲਾ ਰਵੱਈਆ ਵਰਤਣਾ ਚਾਹੀਦਾ ਹੈ ਤਾਂ ਜੋ ਉਹਨਾਂ ਦਾ ਬਹੁ-ਪੱਖੀ ਵਿਕਾਸ ਠੀਕ ਢੰਗ ਨਾਲ ਹੋ ਸਕੇ ।
5. ਆਪਣੀ ਊਰਜਾ (ਸ਼ਕਤੀ) ਖ਼ਰਚ ਕਰਨ ਲਈ ਉਹਨਾਂ ਨੂੰ ਕਈ ਤਰ੍ਹਾਂ ਦੇ ਰੁਝੇਵਿਆਂ ਵਿਚ ਲੱਗਣ ਦਾ ਸਮਾਂ ਮਿਲਣਾ ਚਾਹੀਦਾ ਹੈ, ਜਿਵੇਂ ਖੇਡ-ਕੁੱਦ, ਕਹਾਣੀ ਪੜ੍ਹਨਾ, ਗਾਣਾ ਵਜਾਉਣਾ ਆਦਿ ।
Exam Tips:
a) ਲਿੰਗ ਸਿੱਖਿਆ, ਮਿੱਤਰਾਂ ਵਰਗਾ ਵਿਵਹਾਰ, ਇਕੋ ਜਿਹਾ ਵਤੀਰਾ, ਵਿਸ਼ਵਾਸ ਅਤੇ ਰੁਝੇਵੇਂ – ਇਹ ਪੰਜ ਨੁਕਤੇ ਜ਼ਰੂਰ ਲਿਖੋ ।
b) ਏਡਜ਼ ਅਤੇ ਨਸ਼ਿਆਂ ਬਾਰੇ ਜਾਣਕਾਰੀ ਦਾ ਜ਼ਿਕਰ ਕਰੋ ।
Question 3: ਪ੍ਰੋੜ ਅਵਸਥਾ ਵਿਚ ਮਨੁੱਖ ਦੇ ਕੀ ਸਮਾਜਿਕ ਕਰਤੱਵ ਹੁੰਦੇ ਹਨ ?
Answer:
ਮਨੁੱਖ ਇਸ ਉਮਰ ਵਿਚ ਸਮਾਜਿਕ ਰੀਤੀ-ਰਿਵਾਜਾਂ ਦੇ ਅਨੁਸਾਰ ਆਪਣੀਆਂ ਜ਼ਿੰਮੇਵਾਰੀਆਂ ਦਾ ਨਿਰਵਾਹ ਕਰਦਾ ਹੈ ।
ਉਹ ਯੋਗ ਧੰਦੇ ਦੀ ਚੋਣ ਕਰਦਾ ਹੈ ਅਤੇ ਆਪਣੇ ਜੀਵਨ ਸਾਥੀ ਦੀ ਚੋਣ ਕਰ ਕੇ ਆਪਣਾ ਘਰ ਵਸਾ ਲੈਂਦਾ ਹੈ ।
ਉਹ ਬੱਚੇ ਪਾਲਦਾ ਹੈ, ਦੁਨੀਆਦਾਰੀ ਨਿਭਾਉਂਦਾ ਹੈ ਅਤੇ ਮਾਤਾ-ਪਿਤਾ, ਛੋਟੇ ਭੈਣ-ਭਰਾਵਾਂ ਤੇ ਹੋਰ ਰਿਸ਼ਤੇਦਾਰਾਂ ਦੀ ਜ਼ਿੰਮੇਵਾਰੀ ਸਾਂਭਦਾ ਹੈ ।
Exam Tips:
a) ਤਿੰਨ ਕਰਤੱਵ ਲਿਖੋ: ਧੰਦੇ ਦੀ ਚੋਣ, ਘਰ ਵਸਾਉਣਾ, ਪਰਿਵਾਰ ਤੇ ਰਿਸ਼ਤੇਦਾਰਾਂ ਦੀ ਜ਼ਿੰਮੇਵਾਰੀ ।
Question 4: ਬੱਚੇ ਅਤੇ ਬਿਰਧ ਨੂੰ ਇਕੋ ਸਮਾਨ ਕਿਉਂ ਕਿਹਾ ਜਾਂਦਾ ਹੈ ? ਸੰਖੇਪ ਵਿਚ ਲਿਖੋ ।
Answer:
ਬਿਰਧ ਅਵਸਥਾ ਵਿਚ ਮਨੁੱਖ ਦਾ ਸਰੀਰ ਕਮਜ਼ੋਰ ਹੋ ਜਾਂਦਾ ਹੈ । ਉਸ ਲਈ ਚੱਲਣਾ-ਫਿਰਨਾ, ਉੱਠਣਾ, ਬੈਠਣਾ ਮੁਸ਼ਕਲ ਹੋ ਜਾਂਦਾ ਹੈ । ਅੱਖਾਂ ਤੋਂ ਦਿਸਣਾ ਤੇ ਕੰਨਾਂ ਤੋਂ ਸੁਣਨਾ ਘਟ ਜਾਂਦਾ ਹੈ । ਗਿਆਨ ਇੰਦਰੀਆਂ ਕਮਜ਼ੋਰ ਹੋ ਜਾਂਦੀਆਂ ਹਨ, ਕਈ ਰੰਗਾਂ ਦੀ ਪਛਾਣ ਨਹੀਂ ਕਰ ਸਕਦੇ ਅਤੇ ਕਈਆਂ ਨੂੰ ਅੰਧਰਾਤਾ ਹੋ ਜਾਂਦਾ ਹੈ । ਇਸ ਤਰ੍ਹਾਂ ਬਿਰਧਾਂ ਨੂੰ ਦੇਖਭਾਲ ਦੀ ਲੋੜ ਪੈਂਦੀ ਹੈ, ਜਿਵੇਂ ਛੋਟੇ ਬੱਚਿਆਂ ਨੂੰ ਹੁੰਦੀ ਹੈ । ਇਸ ਲਈ ਬੱਚੇ ਤੇ ਬਿਰਧ ਨੂੰ ਇਕੋ ਸਮਾਨ ਕਿਹਾ ਜਾਂਦਾ ਹੈ ।
Exam Tips:
a) ਮੁੱਖ ਕਾਰਨ ਲਿਖੋ: ਦੋਹਾਂ ਨੂੰ ਦੂਜਿਆਂ ਦੀ ਦੇਖਭਾਲ ਦੀ ਲੋੜ ਹੁੰਦੀ ਹੈ ।
b) ਸੰਖੇਪ ਉੱਤਰ ਵਿਚ ਕਮਜ਼ੋਰ ਸਰੀਰ, ਘਟਦੀ ਨਜ਼ਰ-ਸੁਣਨ ਸ਼ਕਤੀ ਦਾ ਜ਼ਿਕਰ ਕਾਫ਼ੀ ਹੈ ।
Question 5: ਸਕੂਲ ਬੱਚੇ ਦੇ ਸਮਾਜਿਕ ਅਤੇ ਭਾਵਨਾਤਮਕ ਵਿਕਾਸ ਵਿਚ ਸਹਾਈ ਹੁੰਦਾ ਹੈ ? ਕਿਵੇਂ ?
Answer:
1. ਸਕੂਲ ਵਿਚ ਬੱਚੇ ਆਪਣੇ ਸਾਥੀਆਂ ਪਾਸੋਂ ਪੜ੍ਹਨਾ, ਖੇਡਣਾ ਅਤੇ ਕਈ ਵਾਰ ਬੋਲਣਾ ਵੀ ਸਿੱਖਦੇ ਹਨ । ਇਸ ਤਰ੍ਹਾਂ ਉਹਨਾਂ ਵਿਚ ਮਿਲਵਰਤਨ ਦੀ ਭਾਵਨਾ ਪੈਦਾ ਹੁੰਦੀ ਹੈ ।
2. ਬੱਚਾ ਜਦੋਂ ਆਪਣੇ ਸਕੂਲ ਦਾ ਕੰਮ ਕਰਦਾ ਹੈ ਤਾਂ ਉਸ ਵਿਚ ਜ਼ਿੰਮੇਵਾਰੀ ਦਾ ਬੀਜ ਬੋ ਦਿੱਤਾ ਜਾਂਦਾ ਹੈ ।
3. ਜਦੋਂ ਉਹ ਅਧਿਆਪਕ ਦਾ ਕਹਿਣਾ ਮੰਨਦਾ ਹੈ ਤਾਂ ਉਸ ਵਿਚ ਵੱਡਿਆਂ ਪ੍ਰਤੀ ਆਦਰ ਦੀ ਭਾਵਨਾ ਪੈਦਾ ਹੁੰਦੀ ਹੈ ।
4. ਬੱਚਾ ਸਕੂਲ ਵਿਚ ਆਪਣੇ ਸਾਥੀਆਂ ਤੋਂ ਕਈ ਨਿਯਮ ਅਤੇ ਚੰਗੀਆਂ ਆਦਤਾਂ ਸਿੱਖਦਾ ਹੈ, ਜੋ ਅੱਗੇ ਚੱਲ ਕੇ ਉਸ ਦੇ ਵਿਅਕਤਿੱਤਵ ਨੂੰ ਉਭਾਰਨ ਵਿਚ ਸਹਾਈ ਹੁੰਦੀਆਂ ਹਨ ।
Exam Tips:
a) ਮਿਲਵਰਤਨ, ਜ਼ਿੰਮੇਵਾਰੀ, ਵੱਡਿਆਂ ਦਾ ਆਦਰ ਅਤੇ ਨਿਯਮ/ਆਦਤਾਂ – ਚਾਰ ਲਾਭ ਗਿਣਾਓ ।
Question 6: ਕਿਸ਼ੋਰ ਅਵਸਥਾ ਵਿਚ ਮੁੰਡਿਆਂ ਅਤੇ ਕੁੜੀਆਂ ਵਿਚ ਹੋਣ ਵਾਲੀਆਂ ਤਬਦੀਲੀਆਂ ਬਾਰੇ ਤੁਲਨਾਤਮਕ ਵਰਣਨ ਕਰੋ ।
Answer:
| ਕਿਸ਼ੋਰ ਮੁੰਡੇ | ਕਿਸ਼ੋਰ ਕੁੜੀਆਂ | |
|---|---|---|
| 1 | ਇਸ ਉਮਰ ਵਿਚ ਮੁੰਡਿਆਂ ਦੀ ਦਾੜ੍ਹੀ ਅਤੇ ਮੁੱਛ ਆਉਣ ਲੱਗਦੀ ਹੈ । | ਕੁੜੀਆਂ ਨੂੰ ਮਾਹਵਾਰੀ ਆਉਣ ਲੱਗਦੀ ਹੈ । |
| 2 | ਉਹਨਾਂ ਦਾ ਸਰੀਰ ਬੇਢੰਗਾ (ਲੱਤਾਂ, ਬਾਹਵਾਂ ਲੰਬੀਆਂ ਹੋਣਾ) ਹੋ ਜਾਂਦਾ ਹੈ ਅਤੇ ਆਵਾਜ਼ ਫਟਣ ਲੱਗਦੀ ਹੈ । | ਇਹਨਾਂ ਦੇ ਵੱਖ-ਵੱਖ ਅੰਗਾਂ ਉੱਤੇ ਚਰਬੀ ਜਮ੍ਹਾਂ ਹੋਣ ਲੱਗਦੀ ਹੈ ਅਤੇ ਕਈ ਅੰਦਰੂਨੀ ਬਦਲਾਅ ਜਿਵੇਂ ਦਿਲ ਅਤੇ ਫੇਫੜਿਆਂ ਦੇ ਆਕਾਰ ਵਿਚ ਵਾਧਾ ਹੁੰਦਾ ਹੈ । |
| 3 | ਇਸ ਉਮਰ ਦੇ ਮੁੰਡਿਆਂ ਨੂੰ ਖੇਡਾਂ, ਪੜ੍ਹਾਈ, ਕੰਪਿਊਟਰ, ਸਮਾਜ ਸੇਵਾ ਆਦਿ ਸਿੱਖਣ ਤੇ ਜ਼ੋਰ ਦੇਣਾ ਚਾਹੀਦਾ ਹੈ । | ਕੁੜੀਆਂ ਨੂੰ ਪੜ੍ਹਾਈ, ਕਢਾਈ, ਕੰਪਿਊਟਰ, ਸਵੈਟਰ ਬੁਣਨਾ, ਸੰਗੀਤ, ਪੇਂਟਿੰਗ ਆਦਿ ਸਿੱਖਣ ਤੇ ਜ਼ੋਰ ਦੇਣਾ ਚਾਹੀਦਾ ਹੈ । |
Exam Tips:
a) ਉੱਤਰ ਸਾਰਨੀ ਦੇ ਰੂਪ ਵਿਚ ਲਿਖਣ ਨਾਲ ਤੁਲਨਾ ਸਾਫ਼ ਦਿਸਦੀ ਹੈ ।
b) ਮੁੰਡਿਆਂ ਲਈ ਆਵਾਜ਼ ਫਟਣਾ ਅਤੇ ਕੁੜੀਆਂ ਲਈ ਮਾਹਵਾਰੀ – ਇਹ ਮੁੱਖ ਫ਼ਰਕ ਜ਼ਰੂਰ ਲਿਖੋ ।
Question 7: ਬੱਚੇ ਦੇ ਮੁੱਢਲੇ ਸਾਲਾਂ ਵਿਚ ਮਾਤਾ ਪਿਤਾ ਉਸ ਦੇ ਵਿਅਕਤਿੱਤਵ ਨੂੰ ਉਭਾਰਨ ਵਿਚ ਕਿਸ ਪ੍ਰਕਾਰ ਯੋਗਦਾਨ ਪਾਉਂਦੇ ਹਨ ?
Answer:
ਬੱਚੇ ਦੇ ਵਿਅਕਤਿੱਤਵ ਨੂੰ ਬਣਾਉਣ ਵਿਚ ਮਾਤਾ-ਪਿਤਾ ਦਾ ਬੜਾ ਯੋਗਦਾਨ ਹੁੰਦਾ ਹੈ, ਕਿਉਂਕਿ ਬੱਚਾ ਜਦੋਂ ਅਜੇ ਛੋਟਾ ਹੀ ਹੁੰਦਾ ਹੈ ਤਦ ਹੀ ਮਾਤਾ-ਪਿਤਾ ਦਾ ਰੋਲ ਉਸ ਦੀ ਜ਼ਿੰਦਗੀ ਵਿਚ ਸ਼ੁਰੂ ਹੋ ਜਾਂਦਾ ਹੈ । ਬੱਚੇ ਦੇ ਮੁੱਢਲੇ ਸਾਲਾਂ ਵਿਚ ਉਸ ਨੂੰ ਭਰਪੂਰ ਪਿਆਰ ਦੇਣਾ, ਉਸ ਵੱਲੋਂ ਕੀਤੇ ਪ੍ਰਸ਼ਨਾਂ ਦੇ ਉੱਤਰ ਦੇਣਾ ਅਤੇ ਕਹਾਣੀਆਂ ਸੁਣਾਉਣਾ ਆਦਿ ਨਾਲ ਬੱਚੇ ਦਾ ਵਿਅਕਤਿੱਤਵ ਉਭਰਦਾ ਹੈ ਅਤੇ ਮਾਤਾ-ਪਿਤਾ ਇਸ ਪੱਖੋਂ ਕਾਫ਼ੀ ਸਹਾਈ ਹੁੰਦੇ ਹਨ ।
Exam Tips:
a) ਤਿੰਨ ਕੰਮ ਲਿਖੋ: ਪਿਆਰ ਦੇਣਾ, ਸਵਾਲਾਂ ਦੇ ਜਵਾਬ ਦੇਣਾ, ਕਹਾਣੀਆਂ ਸੁਣਾਉਣਾ ।
Question 8: ਬੱਚਿਆਂ ਨੂੰ ਟੀਕੇ ਲਗਵਾਉਣੇ ਕਿਉਂ ਜ਼ਰੂਰੀ ਹਨ ? ਬੱਚਿਆਂ ਨੂੰ ਕਿਹੜੇ ਟੀਕੇ ਕਿਸ ਉਮਰ ਵਿਚ ਲਗਵਾਉਣੇ ਚਾਹੀਦੇ ਹਨ ਅਤੇ ਕਿਉਂ ?
Answer:
ਬੱਚਿਆਂ ਨੂੰ ਕਈ ਮਾਰੂ ਜਾਨਲੇਵਾ ਬਿਮਾਰੀਆਂ ਤੋਂ ਬਚਾਉਣ ਲਈ ਟੀਕੇ ਲਗਾਏ ਜਾਂਦੇ ਹਨ । ਇਹਨਾਂ ਟੀਕਿਆਂ ਦਾ ਸਿਲਸਿਲਾ ਜਨਮ ਤੋਂ ਬਾਅਦ ਸ਼ੁਰੂ ਹੋ ਜਾਂਦਾ ਹੈ । ਬੱਚਿਆਂ ਨੂੰ 2 ਸਾਲ ਤਕ ਚੇਚਕ, ਡਿਪਥੀਰੀਆ, ਖਾਂਸੀ (ਕਾਲੀ ਖਾਂਸੀ), ਟੈਟਨਸ, ਪੋਲੀਓ, ਹੈਪੇਟਾਈਟਸ, ਬੀ. ਸੀ. ਜੀ. ਅਤੇ ਟੀ. ਬੀ. ਆਦਿ ਦੇ ਟੀਕੇ ਲਗਵਾਉਣੇ ਚਾਹੀਦੇ ਹਨ (ਪਾਠ-ਪੁਸਤਕ ਅਨੁਸਾਰ) । ਛੇ ਸਾਲ ਦੀ ਉਮਰ ਵਿਚ ਬੱਚਿਆਂ ਨੂੰ ਕਈ ਟੀਕਿਆਂ ਦੀ ਬੂਸਟਰ ਡੋਜ਼ ਵੀ ਦਿੱਤੀ ਜਾਂਦੀ ਹੈ ।
Exam Tips:
a) ਪਹਿਲਾਂ ਕਾਰਨ ਲਿਖੋ: ਜਾਨਲੇਵਾ ਬਿਮਾਰੀਆਂ ਤੋਂ ਬਚਾਅ ।
b) ਬਿਮਾਰੀਆਂ ਦੇ ਨਾਂ ਸਹੀ ਸ਼ਬਦ-ਜੋੜਾਂ ਨਾਲ ਲਿਖੋ । ਚੇਚਕ ਹੁਣ ਖ਼ਤਮ ਹੋ ਚੁੱਕੀ ਹੈ, ਪਰ ਪਾਠ-ਪੁਸਤਕ ਵਿਚ ਇਸ ਦਾ ਨਾਂ ਹੈ ।
c) ਛੇ ਸਾਲ ਤੇ ਬੂਸਟਰ ਡੋਜ਼ ਦਾ ਜ਼ਿਕਰ ਕਰਨਾ ਨਾ ਭੁੱਲੋ ।
Question 9: ਬੱਚੇ ਵਿਚ ਤਿੰਨ ਤੋਂ ਛੇ ਸਾਲ ਦੀ ਉਮਰ ਵਿਚ ਹੋਣ ਵਾਲੇ ਵਿਕਾਸ ਦਾ ਵਰਣਨ ਕਰੋ ।
Answer:
ਇਸ ਉਮਰ ਵਿਚ ਬੱਚੇ ਦਾ ਸਰੀਰਕ ਵਾਧਾ ਤੇਜ਼ੀ ਨਾਲ ਹੁੰਦਾ ਹੈ ਤੇ ਉਸ ਦੀ ਭੁੱਖ ਘੱਟ ਜਾਂਦੀ ਹੈ । ਉਹ ਆਪਣਾ ਕੰਮ ਆਪ ਕਰਨਾ ਚਾਹੁੰਦਾ ਹੈ । ਬੱਚੇ ਨੂੰ ਰੰਗਾਂ ਅਤੇ ਆਕਾਰਾਂ ਦਾ ਗਿਆਨ ਹੋ ਜਾਂਦਾ ਹੈ ਅਤੇ ਉਸ ਦੀ ਰੁਚੀ ਡਰਾਇੰਗ, ਪੇਂਟਿੰਗ, ਬਲਾਕਸ ਨਾਲ ਖੇਡਣ ਅਤੇ ਕਹਾਣੀਆਂ ਸੁਣਨ ਵੱਲ ਜ਼ਿਆਦਾ ਹੋ ਜਾਂਦੀ ਹੈ । ਬੱਚਾ ਇਸ ਉਮਰ ਵਿਚ ਹਰ ਗੱਲ ਦੀ ਨਕਲ ਕਰਨ ਲੱਗ ਜਾਂਦਾ ਹੈ ।
Exam Tips:
a) ਸਰੀਰਕ, ਮਾਨਸਿਕ ਅਤੇ ਸਮਾਜਿਕ ਵਿਕਾਸ ਤਿੰਨ ਹਿੱਸਿਆਂ ਵਿਚ ਵੰਡ ਕੇ ਲਿਖੋ ।
b) 'ਨਕਲ ਕਰਨਾ' ਇਸ ਉਮਰ ਦੀ ਖ਼ਾਸ ਪਛਾਣ ਹੈ – ਜ਼ਰੂਰ ਲਿਖੋ ।
Question 10: ਦੋ ਤੋਂ ਤਿੰਨ ਸਾਲ ਦੇ ਬੱਚੇ ਵਿਚ ਹੋਣ ਵਾਲੇ ਭਾਵਨਾਤਮਕ ਵਿਕਾਸ ਸੰਬੰਧੀ ਜਾਣਕਾਰੀ ਦਿਓ ।
Answer:
ਇਸ ਉਮਰ ਦੌਰਾਨ ਬੱਚਾ ਮਾਂ ਦੀਆਂ ਸਾਰੀਆਂ ਗੱਲਾਂ ਨਹੀਂ ਮੰਨਣਾ ਚਾਹੁੰਦਾ । ਜ਼ਬਰਦਸਤੀ ਕਰਨ ਤੇ ਉਹ ਉੱਚੀ ਆਵਾਜ਼ ਵਿਚ ਰੋਂਦਾ ਹੈ, ਜ਼ਮੀਨ ਉੱਤੇ ਲੇਟਣੀਆਂ ਲੈਂਦਾ ਹੈ ਅਤੇ ਹੱਥ-ਪੈਰ ਮਾਰਨ ਲੱਗ ਜਾਂਦਾ ਹੈ । ਕਈ ਵਾਰ ਉਹ ਖਾਣਾ-ਪੀਣਾ ਵੀ ਛੱਡ ਦਿੰਦਾ ਹੈ । ਮਾਤਾ-ਪਿਤਾ ਨੂੰ ਅਜਿਹੀ ਹਾਲਤ ਵਿਚ ਚਾਹੀਦਾ ਹੈ ਕਿ ਉਸ ਨੂੰ ਝਿੜਕਣ ਨਾ, ਪਰ ਜਦੋਂ ਉਹ ਸ਼ਾਂਤ ਹੋ ਜਾਵੇ ਤਾਂ ਉਸ ਨੂੰ ਪਿਆਰ ਨਾਲ ਸਮਝਾਉਣ ।
Exam Tips:
a) ਪਹਿਲਾਂ ਬੱਚੇ ਦਾ ਵਿਵਹਾਰ (ਰੋਣਾ, ਲੇਟਣੀਆਂ, ਖਾਣਾ ਛੱਡਣਾ) ਅਤੇ ਫਿਰ ਮਾਪਿਆਂ ਦਾ ਸਹੀ ਵਤੀਰਾ ਲਿਖੋ ।
ਨਿਬੰਧਾਤਮਕ ਪ੍ਰਸ਼ਨ
Question 1: ਕਿਸ਼ੋਰ ਅਵਸਥਾ ਦੌਰਾਨ ਲਿੰਗ ਸਿੱਖਿਆ ਦੇਣੀ ਕਿਉਂ ਜ਼ਰੂਰੀ ਹੈ ?
Answer:
ਕਿਸ਼ੋਰ ਅਵਸਥਾ ਆਉਣ ਤੇ ਬੱਚਿਆਂ ਦੇ ਸਰੀਰ ਵਿਚ ਕਈ ਤਰ੍ਹਾਂ ਦੀਆਂ ਤਬਦੀਲੀਆਂ ਆਉਂਦੀਆਂ ਹਨ । ਉਹਨਾਂ ਦੇ ਪ੍ਰਜਣਨ ਅੰਗਾਂ ਦਾ ਵਿਕਾਸ ਹੁੰਦਾ ਹੈ । ਲੜਕੀਆਂ ਨੂੰ ਮਾਹਵਾਰੀ ਵੀ ਆਉਣ ਲੱਗਦੀ ਹੈ । ਸਰੀਰ ਦੇ ਵੱਖ-ਵੱਖ ਅੰਗਾਂ ਉੱਤੇ ਚਰਬੀ ਜਮ੍ਹਾਂ ਹੋਣੀ ਸ਼ੁਰੂ ਹੋ ਜਾਂਦੀ ਹੈ । ਕਿਸ਼ੋਰ ਅਵਸਥਾ ਵਿਚ ਬੱਚੇ ਵਿਚ ਵਿਰੋਧੀ ਲਿੰਗ ਪ੍ਰਤੀ ਖਿੱਚ ਵੀ ਪੈਦਾ ਹੋ ਜਾਂਦੀ ਹੈ ।
ਬੱਚਿਆਂ ਨੂੰ ਇਹਨਾਂ ਸਾਰੀਆਂ ਤਬਦੀਲੀਆਂ ਦੀ ਜਾਣਕਾਰੀ ਨਹੀਂ ਹੁੰਦੀ । ਉਹ ਇਹ ਜਾਣਕਾਰੀ ਆਪਣੇ ਦੋਸਤਾਂ-ਮਿੱਤਰਾਂ ਪਾਸੋਂ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਹਨ ਜਾਂ ਗ਼ਲਤ ਕਿਤਾਬਾਂ ਪੜ੍ਹਦੇ ਹਨ ਅਤੇ ਆਪਣੇ ਮਨ ਵਿਚ ਗ਼ਲਤ ਧਾਰਨਾਵਾਂ ਬਣਾ ਲੈਂਦੇ ਹਨ । ਸਾਡੇ ਸਮਾਜ ਵਿਚ ਮੁੰਡੇ-ਕੁੜੀਆਂ ਦੇ ਮਿਲਣ ਦੇ ਮੌਕੇ ਘੱਟ ਹੀ ਹੁੰਦੇ ਹਨ, ਪਰ ਕਈ ਵਾਰ ਜੇ ਉਹਨਾਂ ਨੂੰ ਇਕੱਠੇ ਰਹਿਣ ਦਾ ਮੌਕਾ ਮਿਲ ਜਾਵੇ ਤਾਂ ਇਸ ਦੇ ਗ਼ਲਤ ਸਿੱਟੇ ਵੀ ਨਿਕਲ ਸਕਦੇ ਹਨ ।
ਇਸ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਮਾਤਾ-ਪਿਤਾ ਅਤੇ ਅਧਿਆਪਕ ਕਿਸ਼ੋਰਾਂ ਨੂੰ ਚੰਗੀ ਤਰ੍ਹਾਂ ਲਿੰਗ ਸਿੱਖਿਆ ਪ੍ਰਦਾਨ ਕਰਨ, ਉਹਨਾਂ ਨਾਲ ਮਿੱਤਰਾਂ ਵਾਲਾ ਸਲੂਕ ਕਰਨ ਅਤੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਸਮਝਣ ਤੇ ਸੁਲਝਾਉਣ, ਤਾਂ ਜੋ ਉਹਨਾਂ ਨੂੰ ਗ਼ਲਤ ਸੰਗਤ ਵਿਚ ਪੈਣ ਤੋਂ ਰੋਕਿਆ ਜਾ ਸਕੇ । ਉਹਨਾਂ ਨੂੰ ਏਡਜ਼ ਵਰਗੀ ਜਾਨਲੇਵਾ ਬਿਮਾਰੀ ਬਾਰੇ ਵੀ ਜਾਣਕਾਰੀ ਦੇਣੀ ਚਾਹੀਦੀ ਹੈ ।
Exam Tips:
a) ਪਹਿਲਾਂ ਇਸ ਉਮਰ ਦੀਆਂ ਸਰੀਰਕ ਤਬਦੀਲੀਆਂ ਲਿਖੋ, ਫਿਰ ਜਾਣਕਾਰੀ ਦੀ ਘਾਟ ਦੇ ਖ਼ਤਰੇ ।
b) ਅੰਤ ਵਿਚ ਮਾਪਿਆਂ ਤੇ ਅਧਿਆਪਕਾਂ ਦੀ ਭੂਮਿਕਾ ਅਤੇ ਏਡਜ਼ ਬਾਰੇ ਜਾਣਕਾਰੀ ਦਾ ਜ਼ਿਕਰ ਕਰੋ ।
Question 2: ਬੱਚਿਆਂ ਨਾਲ ਮਿੱਤਰਤਾ ਪੂਰਵਕ ਰਵੱਈਆ ਰੱਖਣ ਨਾਲ ਉਹਨਾਂ ਵਿਚ ਕਿਹੜੇ ਸਦਗੁਣ ਪੈਦਾ ਹੁੰਦੇ ਹਨ ? ਵਿਸਥਾਰ ਪੂਰਵਕ ਲਿਖੋ ।
Answer:
ਬੱਚੇ ਦੇ ਵਿਅਕਤਿੱਤਵ ਅਤੇ ਭਾਵਨਾਤਮਕ ਵਿਕਾਸ ਵਿਚ ਮਾਤਾ-ਪਿਤਾ ਦੇ ਪਿਆਰ ਅਤੇ ਮਿੱਤਰਤਾਪੂਰਨ ਵਿਵਹਾਰ ਦੀ ਬੜੀ ਮਹੱਤਤਾ ਹੈ । ਮਾਤਾ-ਪਿਤਾ ਦੇ ਪਿਆਰ ਤੋਂ ਬੱਚੇ ਨੂੰ ਇਹ ਯਕੀਨ ਹੋ ਜਾਂਦਾ ਹੈ ਕਿ ਉਸ ਦੀਆਂ ਮੁੱਢਲੀਆਂ ਲੋੜਾਂ ਉਸ ਦੇ ਮਾਤਾ-ਪਿਤਾ ਪੂਰੀਆਂ ਕਰਨਗੇ । ਬੱਚੇ ਦੁਆਰਾ ਪੁੱਛੇ ਗਏ ਸਵਾਲਾਂ ਦੇ ਜਵਾਬ ਦੇਣ ਨਾਲ ਉਸ ਦਾ ਦਿਮਾਗੀ ਵਿਕਾਸ ਹੁੰਦਾ ਹੈ ਅਤੇ ਉਸ ਨੂੰ ਆਪਣੇ ਉੱਪਰ ਵਿਸ਼ਵਾਸ ਹੋਣ ਲੱਗਦਾ ਹੈ । ਕਹਾਣੀਆਂ ਸੁਣਾਉਣ ਨਾਲ ਉਸ ਦਾ ਮਾਨਸਿਕ ਵਿਕਾਸ ਹੁੰਦਾ ਹੈ ।
ਕਈ ਵਾਰ ਬੱਚਾ ਮਾਂ ਦਾ ਕਹਿਣਾ ਨਹੀਂ ਮੰਨਣਾ ਚਾਹੁੰਦਾ ਅਤੇ ਜ਼ਬਰਦਸਤੀ ਕਰਨ ਤੇ ਗੁੱਸੇ ਹੁੰਦਾ ਹੈ, ਉੱਚੀ ਆਵਾਜ਼ ਵਿਚ ਰੋਂਦਾ ਹੈ, ਹੱਥ-ਪੈਰ ਮਾਰਦਾ ਹੈ ਤੇ ਜ਼ਮੀਨ ਉੱਤੇ ਲੇਟਣੀਆਂ ਲੈਣ ਲੱਗ ਜਾਂਦਾ ਹੈ । ਅਜਿਹੀ ਹਾਲਤ ਵਿਚ ਬੱਚੇ ਨੂੰ ਝਿੜਕਣਾ ਨਹੀਂ ਚਾਹੀਦਾ ਅਤੇ ਸ਼ਾਂਤ ਹੋਣ ਤੇ ਉਸ ਨੂੰ ਪਿਆਰ ਨਾਲ ਸਮਝਾਉਣਾ ਚਾਹੀਦਾ ਹੈ ਕਿ ਉਹ ਗ਼ਲਤ ਕਰਦਾ ਹੈ । ਇਸ ਤਰ੍ਹਾਂ ਬੱਚੇ ਨੂੰ ਪਤਾ ਲੱਗ ਜਾਂਦਾ ਹੈ ਕਿ ਮਾਤਾ-ਪਿਤਾ ਉਸ ਤੋਂ ਕਿਸ ਤਰ੍ਹਾਂ ਦੇ ਵਤੀਰੇ ਦੀ ਉਮੀਦ ਰੱਖਦੇ ਹਨ ।
ਬੱਚੇ ਨਾਲ ਦੋਸਤਾਨਾ ਰਵੱਈਆ ਰੱਖਣ ਨਾਲ ਬੱਚਿਆਂ ਨੂੰ ਆਪਣੀਆਂ ਸਮੱਸਿਆਵਾਂ ਦਾ ਹੱਲ ਲੱਭਣ ਲਈ ਗ਼ਲਤ ਰਸਤਿਆਂ ਉੱਤੇ ਨਹੀਂ ਚੱਲਣਾ ਪੈਂਦਾ, ਸਗੋਂ ਉਹਨਾਂ ਵਿਚ ਇਹ ਯਕੀਨ ਪੈਦਾ ਹੁੰਦਾ ਹੈ ਕਿ ਮਾਤਾ-ਪਿਤਾ ਉਸ ਨੂੰ ਸਹੀ ਰਾਹ ਦੱਸਣਗੇ । ਉਹ ਗ਼ਲਤ ਸੰਗਤ ਤੋਂ ਬਚ ਜਾਂਦਾ ਹੈ । ਉਸ ਵਿਚ ਚੰਗੀਆਂ ਰੁਚੀਆਂ ਜਿਵੇਂ ਡਰਾਇੰਗ, ਪੇਂਟਿੰਗ, ਸੰਗੀਤ, ਚੰਗੀਆਂ ਕਿਤਾਬਾਂ ਪੜ੍ਹਨਾ ਆਦਿ ਪੈਦਾ ਹੁੰਦੀਆਂ ਹਨ । ਉਹ ਆਪਣੀ ਸ਼ਕਤੀ ਦੀ ਵਰਤੋਂ ਚੰਗੇ ਕੰਮਾਂ ਵਿਚ ਕਰਦਾ ਹੈ । ਇਸ ਤਰ੍ਹਾਂ ਉਹ ਇਕ ਚੰਗੀ ਸ਼ਖ਼ਸੀਅਤ ਬਣ ਕੇ ਉੱਭਰਦਾ ਹੈ ।
Exam Tips:
a) ਸਦਗੁਣ ਵੱਖ-ਵੱਖ ਗਿਣਾਓ: ਵਿਸ਼ਵਾਸ, ਗ਼ਲਤ ਸੰਗਤ ਤੋਂ ਬਚਾਅ, ਚੰਗੀਆਂ ਰੁਚੀਆਂ, ਸ਼ਕਤੀ ਦੀ ਚੰਗੀ ਵਰਤੋਂ ।
b) ਝਿੜਕਣ ਦੀ ਥਾਂ ਪਿਆਰ ਨਾਲ ਸਮਝਾਉਣ ਵਾਲੀ ਗੱਲ ਉਦਾਹਰਨ ਵਜੋਂ ਦਿਓ ।
Question 3: ਬਿਰਧ ਅਵਸਥਾ ਵਿਚ ਪੈਸੇ ਨਾਲ ਪਿਆਰ ਕਿਉਂ ਵਧ ਜਾਂਦਾ ਹੈ ਅਤੇ ਬਿਰਧ ਅਵਸਥਾ ਦੇ ਹੋਰ ਕੀ ਲੱਛਣ ਹਨ ?
Answer:
ਬਿਰਧ ਅਵਸਥਾ ਮਨੁੱਖ ਦੀ ਜ਼ਿੰਦਗੀ ਦਾ ਅੰਤਿਮ ਪੜਾਅ ਹੁੰਦਾ ਹੈ । ਇਸ ਪੜਾਅ ਤੇ ਪਹੁੰਚ ਕੇ ਵੱਖ-ਵੱਖ ਮਨੁੱਖਾਂ ਉੱਤੇ ਵੱਖ-ਵੱਖ ਅਸਰ ਹੁੰਦਾ ਹੈ । ਕਈ ਤਾਂ ਅਜੇ ਵੀ ਹਸਮੁਖ ਤੇ ਸਿਹਤਮੰਦ ਰਹਿੰਦੇ ਹਨ ਅਤੇ ਕਈ ਹਰ ਵੇਲੇ ਇਹੀ ਸੋਚਦੇ ਹਨ ਕਿ ਉਹ ਬੁੱਢੇ ਹੋ ਗਏ ਹਨ, ਹੁਣ ਉਹਨਾਂ ਨੂੰ ਕਈ ਬਿਮਾਰੀਆਂ ਲੱਗ ਜਾਣਗੀਆਂ ਤੇ ਉਹ ਹੋਰ ਵੀ ਬੁੱਢੇ ਹੋ ਜਾਂਦੇ ਹਨ ।
ਇਸ ਉਮਰ ਵਿਚ ਮਾਨਸਿਕ ਅਤੇ ਸਰੀਰਕ ਦੋਵੇਂ ਕਿਸਮਾਂ ਦੀ ਕਮਜ਼ੋਰੀ ਆਉਂਦੀ ਹੈ । ਕਈਆਂ ਦੀ ਨੇਤਰ-ਜੋਤ ਘੱਟ ਜਾਂਦੀ ਹੈ, ਕਈ ਵਾਰ ਗਿਆਨ ਇੰਦਰੀਆਂ ਕਮਜ਼ੋਰ ਹੋ ਜਾਂਦੀਆਂ ਹਨ, ਦੰਦ ਟੁੱਟ ਜਾਂਦੇ ਹਨ, ਸਰੀਰ ਕੰਮ ਨਹੀਂ ਕਰ ਸਕਦਾ, ਕਈਆਂ ਵਿਚ ਰੰਗਾਂ ਨੂੰ ਪਛਾਣਨ ਦੀ ਸ਼ਕਤੀ ਘੱਟ ਜਾਂਦੀ ਹੈ ਤੇ ਕਈਆਂ ਨੂੰ ਅੰਧਰਾਤਾ ਹੋ ਜਾਂਦਾ ਹੈ ।
ਪਰ ਅਜਿਹੀ ਹਾਲਤ ਵਿਚ ਵੀ ਮਨੁੱਖ ਇਹ ਚਾਹੁੰਦਾ ਹੈ ਕਿ ਉਹ ਆਰਥਿਕ ਪੱਖੋਂ ਰਿਸ਼ਤੇਦਾਰਾਂ ਦਾ ਮੁਥਾਜ ਨਾ ਹੋਵੇ, ਉਸ ਕੋਲ ਆਪਣੇ ਹੀ ਪੈਸੇ ਹੋਣ ਤੇ ਉਸ ਦੀ ਆਜ਼ਾਦੀ ਨੂੰ ਕੋਈ ਫ਼ਰਕ ਨਾ ਪਵੇ । ਪੈਸੇ ਤਾਂ ਹੁਣ ਉਹ ਕਮਾ ਨਹੀਂ ਸਕਦਾ, ਇਸ ਲਈ ਉਹ ਹਰ ਪੈਸਾ ਖ਼ਰਚਣ ਲੱਗੇ ਕਈ ਵਾਰ ਸੋਚਦਾ ਹੈ । ਇਸ ਤਰ੍ਹਾਂ ਬਿਰਧ ਅਵਸਥਾ ਵਿਚ ਪੈਸਿਆਂ ਪ੍ਰਤੀ ਉਸ ਦਾ ਪਿਆਰ ਵਧ ਜਾਂਦਾ ਹੈ । ਇਸ ਅਵਸਥਾ ਵਿਚ ਨੀਂਦ ਵੀ ਘੱਟ ਆਉਂਦੀ ਹੈ ਅਤੇ ਕੰਨਾਂ ਤੋਂ ਵੀ ਘੱਟ ਸੁਣਦਾ ਹੈ । ਦੁਨਿਆਵੀ ਚੀਜ਼ਾਂ ਨਾਲ ਪਿਆਰ ਘੱਟ ਜਾਂਦਾ ਹੈ ਤੇ ਰੱਬ ਵੱਲ ਧਿਆਨ ਵਧ ਜਾਂਦਾ ਹੈ ।
Exam Tips:
a) ਪੈਸੇ ਨਾਲ ਪਿਆਰ ਦਾ ਕਾਰਨ ਲਿਖੋ: ਕਮਾਈ ਬੰਦ ਹੋਣ ਕਰਕੇ ਦੂਜਿਆਂ ਉੱਤੇ ਨਿਰਭਰ ਨਾ ਹੋਣ ਦੀ ਇੱਛਾ ।
b) ਹੋਰ ਲੱਛਣਾਂ ਵਿਚ ਘੱਟ ਨਜ਼ਰ, ਘੱਟ ਸੁਣਨਾ, ਦੰਦ ਟੁੱਟਣਾ, ਘੱਟ ਨੀਂਦ ਅਤੇ ਰੱਬ ਵੱਲ ਝੁਕਾਅ ਗਿਣਾਓ ।
ਮਹੱਤਵਪੂਰਨ ਪ੍ਰਸ਼ਨ-ਉੱਤਰ
Question 1: ਜਨਮ ਤੋਂ ਦੋ ਸਾਲ ਤਕ ਦੇ ਬੱਚੇ ਵਿਚ ਸਮਾਜਿਕ ਅਤੇ ਭਾਵਨਾਤਮਕ ਵਿਕਾਸ ਬਾਰੇ ਤੁਸੀਂ ਕੀ ਜਾਣਦੇ ਹੋ ?
Answer:
ਇਸ ਉਮਰ ਦਾ ਬੱਚਾ ਜੋ ਆਵਾਜ਼ਾਂ ਸੁਣਦਾ ਹੈ, ਉਹਨਾਂ ਦਾ ਮਤਲਬ ਸਮਝਣ ਦੀ ਕੋਸ਼ਿਸ਼ ਕਰਦਾ ਹੈ । ਉਹ ਪਿਆਰ ਅਤੇ ਗੁੱਸੇ ਦੀ ਆਵਾਜ਼ ਨੂੰ ਸਮਝਦਾ ਹੈ ਅਤੇ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਪਛਾਣਨਾ ਸ਼ੁਰੂ ਕਰ ਦਿੰਦਾ ਹੈ । ਜਦੋਂ ਬੱਚੇ ਨੂੰ ਆਪਣੇ ਮਾਤਾ-ਪਿਤਾ ਤੇ ਪਰਿਵਾਰ ਦੇ ਹੋਰ ਮੈਂਬਰਾਂ ਵੱਲੋਂ ਪੂਰਾ ਲਾਡ-ਪਿਆਰ ਮਿਲਦਾ ਹੈ ਅਤੇ ਉਸ ਦੀਆਂ ਮੁੱਢਲੀਆਂ ਲੋੜਾਂ ਪੂਰੀਆਂ ਕੀਤੀਆਂ ਜਾਂਦੀਆਂ ਹਨ ਤਾਂ ਉਸ ਨੂੰ ਯਕੀਨ ਹੋ ਜਾਂਦਾ ਹੈ ਕਿ ਉਸ ਦੀਆਂ ਲੋੜਾਂ ਉਸ ਦੇ ਮਾਤਾ-ਪਿਤਾ ਪੂਰੀਆਂ ਕਰਨਗੇ । ਇਸ ਤਰ੍ਹਾਂ ਉਸ ਦਾ ਭਾਵਨਾਤਮਕ ਅਤੇ ਸਮਾਜਿਕ ਵਿਕਾਸ ਹੋਣਾ ਸ਼ੁਰੂ ਹੋ ਜਾਂਦਾ ਹੈ ।
Exam Tips:
a) ਆਵਾਜ਼ਾਂ ਸਮਝਣਾ, ਲੋਕਾਂ ਨੂੰ ਪਛਾਣਨਾ ਅਤੇ ਲਾਡ-ਪਿਆਰ ਨਾਲ ਯਕੀਨ ਬਣਨਾ – ਇਹ ਤਿੰਨ ਗੱਲਾਂ ਲਿਖੋ ।
Question 2: ਦੋ ਤੋਂ ਤਿੰਨ ਸਾਲ ਦੇ ਬੱਚੇ ਦੇ ਵਿਕਾਸ ਬਾਰੇ ਤੁਸੀਂ ਕੀ ਜਾਣਦੇ ਹੋ ?
Answer:
ਸਰੀਰਕ ਵਿਕਾਸ – 2 ਤੋਂ 3 ਸਾਲ ਦੇ ਬੱਚੇ ਦਾ ਸਰੀਰਕ ਤੌਰ ‘ਤੇ ਵਾਧਾ ਤੇਜ਼ੀ ਨਾਲ ਹੁੰਦਾ ਹੈ । ਸਰੀਰਕ ਵਿਕਾਸ ਦੇ ਨਾਲ ਹੀ ਉਸ ਦਾ ਸਮਾਜਿਕ ਵਿਕਾਸ ਵੀ ਇਸ ਸਮੇਂ ਬਹੁਤ ਤੇਜ਼ੀ ਨਾਲ ਹੁੰਦਾ ਹੈ ।
ਮਾਨਸਿਕ ਵਿਕਾਸ – ਇਸ ਉਮਰ ਦਾ ਬੱਚਾ ਨਵੀਆਂ ਚੀਜ਼ਾਂ ਸਿੱਖਣ ਦੀ ਕੋਸ਼ਿਸ਼ ਕਰਦਾ ਹੈ । ਉਹ ਪਹਿਲਾਂ ਨਾਲੋਂ ਵੱਧ ਗੱਲਾਂ ਸਮਝਣੀਆਂ ਸ਼ੁਰੂ ਕਰ ਦਿੰਦਾ ਹੈ ਅਤੇ ਆਪਣੇ ਆਲੇ-ਦੁਆਲੇ ਬਾਰੇ ਕਈ ਤਰ੍ਹਾਂ ਦੇ ਪ੍ਰਸ਼ਨ ਪੁੱਛਦਾ ਹੈ । ਇਸ ਸਮੇਂ ਮਾਤਾ-ਪਿਤਾ ਦਾ ਫ਼ਰਜ਼ ਹੈ ਕਿ ਉਹ ਬੱਚੇ ਦੇ ਸਾਰੇ ਪ੍ਰਸ਼ਨਾਂ ਦੇ ਉੱਤਰ ਜ਼ਰੂਰ ਦੇਣ । ਬੱਚੇ ਨੂੰ ਪਿਆਰ ਨਾਲ ਕੋਲ ਬਿਠਾ ਕੇ ਕਹਾਣੀਆਂ ਸੁਣਾਉਣ ਨਾਲ ਉਸ ਦਾ ਮਾਨਸਿਕ ਵਿਕਾਸ ਹੁੰਦਾ ਹੈ ।
ਸਮਾਜਿਕ ਵਿਕਾਸ – ਇਸ ਉਮਰ ਵਿਚ ਬੱਚੇ ਨੂੰ ਦੂਸਰੇ ਬੱਚਿਆਂ ਦੀ ਹੋਂਦ ਦਾ ਅਹਿਸਾਸ ਹੋਣ ਲੱਗ ਜਾਂਦਾ ਹੈ । ਆਪਣੀ ਮਾਂ ਤੋਂ ਇਲਾਵਾ ਹੋਰ ਬੰਦਿਆਂ ਨਾਲ ਵੀ ਪਿਆਰ ਕਰਨ ਲੱਗ ਪੈਂਦਾ ਹੈ । ਹੁਣ ਉਹ ਆਪਣੇ ਕੰਮ ਜਿਵੇਂ ਖਾਣਾ ਖਾਣਾ, ਕੱਪੜੇ ਪਹਿਨਣਾ, ਨਹਾਉਣਾ, ਬੂਟ ਪਾਉਣੇ ਆਦਿ ਆਪ ਹੀ ਕਰਨਾ ਚਾਹੁੰਦਾ ਹੈ ।
ਭਾਵਨਾਤਮਕ ਵਿਕਾਸ – ਇਸ ਉਮਰ ਵਿਚ ਬੱਚਾ ਮਾਂ ਦੀਆਂ ਸਾਰੀਆਂ ਗੱਲਾਂ ਨਹੀਂ ਮੰਨਣਾ ਚਾਹੁੰਦਾ । ਜ਼ਬਰਦਸਤੀ ਕਰਨ ਤੇ ਉਹ ਉੱਚੀ ਆਵਾਜ਼ ਵਿਚ ਰੋਂਦਾ, ਹੱਥ-ਪੈਰ ਮਾਰਦਾ ਅਤੇ ਜ਼ਮੀਨ ਉੱਤੇ ਲੇਟਣੀਆਂ ਲੈਣ ਲੱਗ ਜਾਂਦਾ ਹੈ ਤੇ ਕਈ ਵਾਰ ਖਾਣਾ-ਪੀਣਾ ਵੀ ਛੱਡ ਦਿੰਦਾ ਹੈ । ਗੁੱਸੇ ਦੀ ਹਾਲਤ ਵਿਚ ਬੱਚੇ ਨੂੰ ਝਿੜਕਣਾ ਨਹੀਂ ਚਾਹੀਦਾ ਅਤੇ ਜਦੋਂ ਉਹ ਸ਼ਾਂਤ ਹੋ ਜਾਵੇ ਤਾਂ ਪਿਆਰ ਨਾਲ ਉਸ ਨੂੰ ਸਮਝਾਉਣਾ ਚਾਹੀਦਾ ਹੈ । ਇਸ ਤਰ੍ਹਾਂ ਬੱਚੇ ਵਿਚ ਮਾਤਾ-ਪਿਤਾ ਪ੍ਰਤੀ ਪਿਆਰ ਅਤੇ ਵਿਸ਼ਵਾਸ ਦੀ ਭਾਵਨਾ ਪੈਦਾ ਹੁੰਦੀ ਹੈ ਅਤੇ ਉਸ ਨੂੰ ਇਹ ਅਹਿਸਾਸ ਵੀ ਹੋਣ ਲੱਗਦਾ ਹੈ ਕਿ ਉਸ ਦੇ ਮਾਤਾ-ਪਿਤਾ ਉਸ ਤੋਂ ਕਿਸ ਤਰ੍ਹਾਂ ਦੇ ਵਤੀਰੇ ਦੀ ਉਮੀਦ ਰੱਖਦੇ ਹਨ ।
Exam Tips:
a) ਚਾਰ ਸਿਰਲੇਖ ਬਣਾਓ: ਸਰੀਰਕ, ਮਾਨਸਿਕ, ਸਮਾਜਿਕ, ਭਾਵਨਾਤਮਕ ।
b) ਸਵੈ-ਨਿਰਭਰ ਹੋਣ ਦੀ ਇੱਛਾ (ਆਪਣੇ ਕੰਮ ਆਪ ਕਰਨਾ) ਦੀਆਂ ਉਦਾਹਰਨਾਂ ਦਿਓ ।
Question 3: ਤਿੰਨ ਤੋਂ ਛੇ ਸਾਲ ਦੇ ਬੱਚੇ ਦੇ ਵਿਕਾਸ ਬਾਰੇ ਜਾਣਕਾਰੀ ਦਿਓ ।
Answer:
ਸਰੀਰਕ ਵਿਕਾਸ – ਇਸ ਉਮਰ ਵਿਚ ਬੱਚੇ ਦਾ ਸਰੀਰਕ ਵਾਧਾ ਤੇਜ਼ੀ ਨਾਲ ਹੁੰਦਾ ਹੈ, ਪਰ ਉਸ ਨੂੰ ਭੁੱਖ ਘੱਟ ਲੱਗਦੀ ਹੈ । ਉਹ ਪਰਿਵਾਰ ਦੇ ਵੱਡੇ ਮੈਂਬਰਾਂ ਨਾਲ ਬੈਠ ਕੇ ਉਹੀ ਭੋਜਨ ਖਾਣਾ ਚਾਹੁੰਦਾ ਹੈ ਜੋ ਉਹ ਖਾਂਦੇ ਹਨ । ਬੱਚੇ ਦੇ ਸਰੀਰਕ ਵਿਕਾਸ ਲਈ ਉਸ ਦੀ ਖੁਰਾਕ ਵਿਚ ਦੁੱਧ, ਅੰਡਾ, ਪਨੀਰ ਅਤੇ ਹੋਰ ਪ੍ਰੋਟੀਨ ਵਾਲੇ ਭੋਜਨ ਪਦਾਰਥ ਜ਼ਿਆਦਾ ਮਾਤਰਾ ਵਿਚ ਸ਼ਾਮਲ ਕਰਨੇ ਚਾਹੀਦੇ ਹਨ । ਬੱਚਾ ਹੌਲੀ-ਹੌਲੀ ਆਪਣਾ ਕੰਮ ਆਪ ਕਰਨ ਲੱਗ ਪੈਂਦਾ ਹੈ ਤੇ ਉਸ ਨੂੰ ਜਿੱਥੋਂ ਤਕ ਹੋ ਸਕੇ ਆਪਣੇ ਕੰਮ ਖ਼ੁਦ ਹੀ ਕਰ ਲੈਣ ਦੇਣੇ ਚਾਹੀਦੇ ਹਨ । ਇਸ ਤਰ੍ਹਾਂ ਉਹ ਆਤਮ-ਨਿਰਭਰ ਬਣਦਾ ਹੈ ।
ਮਾਨਸਿਕ ਵਿਕਾਸ – ਇਸ ਉਮਰ ਦੇ ਬੱਚੇ ਵਿਚ ਡਰਾਇੰਗ, ਪੇਂਟਿੰਗ, ਬਲਾਕਸ ਨਾਲ ਖੇਡਣ ਅਤੇ ਕਹਾਣੀਆਂ ਸੁਣਨ ਆਦਿ ਵੱਲ ਰੁਚੀ ਪੈਦਾ ਹੁੰਦੀ ਹੈ । ਉਸ ਨੂੰ ਰੰਗਾਂ ਅਤੇ ਆਕਾਰਾਂ ਦਾ ਗਿਆਨ ਵੀ ਹੋ ਜਾਂਦਾ ਹੈ ।
ਸਮਾਜਿਕ ਅਤੇ ਭਾਵਨਾਤਮਕ ਵਿਕਾਸ – ਬੱਚਾ ਜਦੋਂ ਦੂਸਰੇ ਬੱਚਿਆਂ ਨਾਲ ਮਿਲਦਾ-ਜੁਲਦਾ ਹੈ ਤਾਂ ਉਸ ਵਿਚ ਮਿਲਵਰਤਨ ਦੀ ਭਾਵਨਾ ਪੈਦਾ ਹੁੰਦੀ ਹੈ । ਬੱਚਾ ਇਸ ਉਮਰ ਵਿਚ ਹਰ ਗੱਲ ਦੀ ਨਕਲ ਕਰਦਾ ਹੈ, ਇਸ ਲਈ ਜਿੱਥੋਂ ਤਕ ਹੋ ਸਕੇ ਉਸ ਦੇ ਸਾਹਮਣੇ ਕੋਈ ਅਜਿਹਾ ਕੰਮ ਨਾ ਕਰੋ ਜਿਸ ਦਾ ਉਸ ਦੇ ਮਨ ਉੱਤੇ ਬੁਰਾ ਪ੍ਰਭਾਵ ਪਵੇ, ਜਿਵੇਂ ਸਿਗਰਟ ਆਦਿ ਪੀਣਾ ।
Exam Tips:
a) ਸਰੀਰਕ, ਮਾਨਸਿਕ, ਸਮਾਜਿਕ-ਭਾਵਨਾਤਮਕ – ਤਿੰਨ ਸਿਰਲੇਖ ਵਰਤੋ ।
b) ਖੁਰਾਕ ਵਿਚ ਦੁੱਧ, ਅੰਡਾ, ਪਨੀਰ ਵਰਗੇ ਪ੍ਰੋਟੀਨ ਵਾਲੇ ਪਦਾਰਥਾਂ ਦਾ ਜ਼ਿਕਰ ਕਰੋ ।
c) ਨਕਲ ਕਰਨ ਦੀ ਆਦਤ ਕਾਰਨ ਵੱਡਿਆਂ ਨੂੰ ਚੰਗਾ ਵਿਵਹਾਰ ਕਰਨ ਦੀ ਸਲਾਹ ਲਿਖੋ ।
Question 4: ਕਿਸ਼ੋਰ ਅਵਸਥਾ ਵਿਚ ਕੁੜੀਆਂ ਵਿਚ ਆਉਣ ਵਾਲੀਆਂ ਤਬਦੀਲੀਆਂ ਬਾਰੇ ਦੱਸੋ ।
Answer:
1. ਇਸ ਉਮਰ ਵਿਚ ਕੁੜੀਆਂ ਨੂੰ ਮਾਹਵਾਰੀ ਆਉਣ ਲੱਗਦੀ ਹੈ । ਕਿਉਂਕਿ ਉਹਨਾਂ ਨੂੰ ਇਸ ਦੇ ਕਾਰਨ ਦਾ ਪਤਾ ਨਹੀਂ ਹੁੰਦਾ, ਇਸ ਲਈ ਕਈ ਵਾਰ ਉਹ ਘਬਰਾ ਜਾਂਦੀਆਂ ਹਨ ।
2. ਇਸ ਉਮਰ ਵਿਚ ਉਹ ਜ਼ਿਆਦਾ ਸਮਝਦਾਰ ਹੋ ਜਾਂਦੀਆਂ ਹਨ ਅਤੇ ਕਈ ਵਾਰ ਪੜ੍ਹਾਈ ਵਿਚ ਵੀ ਤੇਜ਼ ਹੋ ਜਾਂਦੀਆਂ ਹਨ ।
3. ਇਸ ਉਮਰ ਵਿਚ ਕੁੜੀਆਂ ਜਲਦੀ ਭਾਵੁਕ ਹੋ ਜਾਂਦੀਆਂ ਹਨ । ਕਈ ਵਾਰ ਛੋਟੀ ਜਿਹੀ ਗੱਲ ਤੇ ਹੀ ਰੋਣ ਲੱਗ ਪੈਂਦੀਆਂ ਹਨ । ਉਹ ਉਦਾਸ ਅਤੇ ਨਾਰਾਜ਼ ਵੀ ਰਹਿਣ ਲੱਗ ਜਾਂਦੀਆਂ ਹਨ ।
4. ਉਹ ਆਪਣੀ ਆਲੋਚਨਾ ਨਹੀਂ ਸਹਿ ਸਕਦੀਆਂ ਅਤੇ ਜਲਦੀ ਖਿਝ ਜਾਂਦੀਆਂ ਹਨ ।
5. ਇਸ ਉਮਰ ਵਿਚ ਉਹ ਜਾਗਦੇ ਵੇਲੇ ਵੀ ਸੁਪਨੇ ਦੇਖਣਾ ਸ਼ੁਰੂ ਕਰ ਦਿੰਦੀਆਂ ਹਨ ।
Exam Tips:
a) ਸਰੀਰਕ (ਮਾਹਵਾਰੀ) ਅਤੇ ਭਾਵਨਾਤਮਕ ਤਬਦੀਲੀਆਂ ਵੱਖ-ਵੱਖ ਲਿਖੋ ।
b) ਘੱਟੋ-ਘੱਟ ਪੰਜ ਨੁਕਤੇ ਨੰਬਰ ਲਾ ਕੇ ਲਿਖੋ ।
Question 5: ਕਿਸ਼ੋਰ ਅਵਸਥਾ ਕੀ ਹੈ ਤੇ ਇਸ ਵਿਚ ਹੋਣ ਵਾਲੇ ਵਿਕਾਸ ਬਾਰੇ ਦੱਸੋ ।
Answer:
ਜਦੋਂ ਮੁੰਡਿਆਂ ਦੀ ਮੁੱਛ ਫੁੱਟਦੀ ਹੈ ਤੇ ਕੁੜੀਆਂ ਨੂੰ ਮਾਹਵਾਰੀ ਆਉਣ ਲੱਗਦੀ ਹੈ, ਇਸ ਨੂੰ ਕਿਸ਼ੋਰ ਅਵਸਥਾ ਕਹਿੰਦੇ ਹਨ । ਇਹ ਇਕ ਅਜਿਹਾ ਪੜਾਅ ਹੈ ਜਦੋਂ ਬੱਚਾ ਨਾ ਬੱਚਿਆਂ ਵਿਚ ਗਿਣਿਆ ਜਾਂਦਾ ਹੈ ਅਤੇ ਨਾ ਹੀ ਬਾਲਗਾਂ ਵਿਚ । ਉਸ ਵਿਚ ਸਰੀਰਕ ਬਦਲਾਅ ਆਉਣ ਦੇ ਨਾਲ-ਨਾਲ ਜ਼ਿੰਮੇਵਾਰੀਆਂ, ਫ਼ਰਜ਼ ਅਤੇ ਦੂਸਰਿਆਂ ਨਾਲ ਰਿਸ਼ਤਿਆਂ ਵਿਚ ਵੀ ਤਬਦੀਲੀ ਆਉਂਦੀ ਹੈ । ਇਸ ਦੇ ਦੋ ਭਾਗ ਹੁੰਦੇ ਹਨ – ਮੁੱਢਲੀ ਅਤੇ ਬਾਅਦ ਦੀ ਕਿਸ਼ੋਰ ਅਵਸਥਾ ।
ਸਰੀਰਕ ਵਿਕਾਸ – ਇਸ ਉਮਰ ਵਿਚ ਸਰੀਰਕ ਤਬਦੀਲੀਆਂ ਦੀ ਗਤੀ ਘਟ ਜਾਂਦੀ ਹੈ ਅਤੇ ਪ੍ਰਜਣਨ ਅੰਗਾਂ ਦਾ ਵਿਕਾਸ ਹੁੰਦਾ ਹੈ । ਇਸ ਪੜਾਅ ‘ਤੇ ਲੜਕੀਆਂ ਆਪਣਾ ਕੱਦ ਪੂਰਾ ਕਰ ਲੈਂਦੀਆਂ ਹਨ ਅਤੇ ਸਰੀਰ ਦੇ ਵੱਖ-ਵੱਖ ਅੰਗਾਂ ਉੱਤੇ ਚਰਬੀ ਜਮ੍ਹਾਂ ਹੋਣੀ ਸ਼ੁਰੂ ਹੋ ਜਾਂਦੀ ਹੈ । ਬਾਹਰੀ ਤਬਦੀਲੀਆਂ ਦੇ ਨਾਲ-ਨਾਲ ਕੁਝ ਅੰਦਰੂਨੀ ਤਬਦੀਲੀਆਂ ਵੀ ਹੁੰਦੀਆਂ ਹਨ, ਜਿਵੇਂ ਪਾਚਨ ਪ੍ਰਣਾਲੀ ਵਿਚ ਢਿੱਡ ਦਾ ਆਕਾਰ ਲੰਬਾ ਹੋ ਜਾਂਦਾ ਹੈ ਅਤੇ ਅੰਤੜੀਆਂ ਲੰਬਾਈ ਤੇ ਚੌੜਾਈ ਵਿਚ ਵਧਦੀਆਂ ਹਨ । ਢਿੱਡ ਅਤੇ ਅੰਤੜੀਆਂ ਦੀਆਂ ਮਾਸਪੇਸ਼ੀਆਂ ਮਜ਼ਬੂਤ ਹੋ ਜਾਂਦੀਆਂ ਹਨ ਅਤੇ ਜਿਗਰ ਦਾ ਭਾਰ ਵੀ ਵਧ ਜਾਂਦਾ ਹੈ । ਇਸ ਤੋਂ ਇਲਾਵਾ ਦਿਲ ਦਾ ਵਾਧਾ ਵੀ ਤੇਜ਼ੀ ਨਾਲ ਹੁੰਦਾ ਹੈ; 17-18 ਸਾਲ ਦੀ ਉਮਰ ਤਕ ਇਸ ਦਾ ਭਾਰ ਜਨਮ ਦੇ ਭਾਰ ਤੋਂ 12 ਗੁਣਾ ਵਧ ਜਾਂਦਾ ਹੈ (ਪਾਠ-ਪੁਸਤਕ ਅਨੁਸਾਰ) । ਸਾਹ ਪ੍ਰਣਾਲੀ ਵਿਚ 17 ਸਾਲ ਦੀ ਉਮਰ ਤਕ ਲੜਕੀਆਂ ਦੇ ਫੇਫੜਿਆਂ ਦੀ ਸਮਰੱਥਾ ਦਾ ਵਾਧਾ ਪੂਰਾ ਹੋ ਜਾਂਦਾ ਹੈ । ਇਸ ਉਮਰ ਵਿਚ ਪ੍ਰਜਣਨ ਅੰਗਾਂ ਅਤੇ ਉਹਨਾਂ ਨਾਲ ਸੰਬੰਧਿਤ ਗਲੈਂਡਜ਼ ਦਾ ਵੀ ਤੇਜ਼ੀ ਨਾਲ ਵਿਕਾਸ ਹੁੰਦਾ ਹੈ ਅਤੇ ਉਹ ਕੰਮ ਕਰਨਾ ਸ਼ੁਰੂ ਕਰ ਦਿੰਦੇ ਹਨ ।
ਭਾਵਨਾਤਮਕ ਅਤੇ ਮਾਨਸਿਕ ਵਿਕਾਸ – ਕਈ ਮਨੋਵਿਗਿਆਨੀ ਕਿਸ਼ੋਰ ਅਵਸਥਾ ਨੂੰ ਤੂਫ਼ਾਨ ਅਤੇ ਦਬਾਅ (Storm and Stress) ਵਾਲੀ ਅਵਸਥਾ ਮੰਨਦੇ ਹਨ । ਇਸ ਵਿਚ ਭਾਵਨਾਵਾਂ ਬੜੀਆਂ ਤੀਬਰ ਅਤੇ ਬੇਕਾਬੂ ਹੋ ਜਾਂਦੀਆਂ ਹਨ, ਪਰ ਜਿਵੇਂ-ਜਿਵੇਂ ਉਮਰ ਵਧਦੀ ਹੈ, ਭਾਵਨਾਤਮਕ ਵਿਵਹਾਰ ਵਿਚ ਬਦਲਾਅ ਆਉਂਦਾ ਜਾਂਦਾ ਹੈ । ਇਸ ਉਮਰ ਵਿਚ ਬੱਚੇ ਨੂੰ ਬੱਚਾ ਸਮਝਣ ਨਾਲ ਉਸ ਨੂੰ ਗੁੱਸਾ ਆਉਂਦਾ ਹੈ । ਉਹ ਆਪਣਾ ਗੁੱਸਾ ਚੁੱਪ ਰਹਿ ਕੇ ਜਾਂ ਨਾਰਾਜ਼ ਕਰਨ ਵਾਲੇ ਦੀ ਉੱਚੀ-ਉੱਚੀ ਆਲੋਚਨਾ ਕਰ ਕੇ ਕੱਢਦੇ ਹਨ । ਇਸ ਤੋਂ ਇਲਾਵਾ ਜਿਹੜੇ ਬੱਚੇ ਪੜ੍ਹਾਈ ਜਾਂ ਵਿਵਹਾਰ ਵਜੋਂ ਉਸ ਤੋਂ ਵਧੀਆ ਹੋਣ, ਉਹਨਾਂ ਪ੍ਰਤੀ ਉਹ ਈਰਖਾਲੂ ਹੋ ਜਾਂਦੇ ਹਨ । ਪਰ ਹੌਲੀ-ਹੌਲੀ ਬੱਚਾ ਇਹਨਾਂ ਭਾਵਨਾਵਾਂ ਉੱਤੇ ਕਾਬੂ ਪਾਉਣਾ ਸਿੱਖਦਾ ਜਾਂਦਾ ਹੈ ਅਤੇ ਸਾਰਿਆਂ ਦੇ ਸਾਹਮਣੇ ਆਪਣਾ ਗੁੱਸਾ ਜ਼ਾਹਰ ਨਹੀਂ ਕਰਦਾ । ਪੂਰੇ ਭਾਵਨਾਤਮਕ ਵਿਕਾਸ ਵਾਲਾ ਬੱਚਾ ਆਪਣੇ ਵਿਵਹਾਰ ਨੂੰ ਸਥਿਰ ਰੱਖਦਾ ਹੈ ।
ਇਸ ਅਵਸਥਾ ਦੌਰਾਨ ਬੱਚੇ ਦੀ ਸਮਾਜਿਕ ਦਿਲਚਸਪੀ ਅਤੇ ਵਿਵਹਾਰ ਉੱਪਰ ਹਮ-ਉਮਰ ਦੋਸਤਾਂ ਦਾ ਜ਼ਿਆਦਾ ਪ੍ਰਭਾਵ ਪੈਂਦਾ ਹੈ । ਇਸ ਅਵਸਥਾ ਵਿਚ ਬੱਚੇ ਦੀਆਂ ਮਨੋਰੰਜਕ, ਵਿੱਦਿਅਕ, ਧਾਰਮਿਕ ਅਤੇ ਫੈਸ਼ਨ ਪ੍ਰਤੀ ਨਵੀਆਂ ਰੁਚੀਆਂ ਵਿਕਸਿਤ ਹੁੰਦੀਆਂ ਹਨ । ਕਿਸ਼ੋਰ ਅਵਸਥਾ ਵਿਚ ਬੱਚੇ ਵਿਚ ਵਿਰੋਧੀ ਲਿੰਗ ਪ੍ਰਤੀ ਖਿੱਚ ਵੀ ਪੈਦਾ ਹੋ ਜਾਂਦੀ ਹੈ ਅਤੇ ਉਹ ਇਸ ਸੰਗਤ ਵਿਚ ਅਨੰਦ ਮਾਣਨ ਲੱਗਦਾ ਹੈ । ਇਸ ਅਵਸਥਾ ਦਾ ਇਕ ਹੋਰ ਮਹੱਤਵਪੂਰਨ ਪਹਿਲੂ ਇਹ ਹੈ ਕਿ ਬੱਚਿਆਂ ਦਾ ਪਰਿਵਾਰਿਕ ਰਿਸ਼ਤਿਆਂ ਪ੍ਰਤੀ ਲਗਾਅ ਘਟਣਾ ਸ਼ੁਰੂ ਹੋ ਜਾਂਦਾ ਹੈ । ਬੱਚਾ ਆਪਣੀ ਸ਼ਖ਼ਸੀਅਤ ਅਤੇ ਹੋਂਦ ਪ੍ਰਤੀ ਵਧੇਰੇ ਚੇਤੰਨ ਹੋ ਜਾਂਦਾ ਹੈ । ਸਮਾਜਿਕ ਵਾਤਾਵਰਨ ਦੇ ਅਨੁਸਾਰ ਉਹ ਆਪਣੀ ਸ਼ਖ਼ਸੀਅਤ ਦਾ ਵਿਕਾਸ ਅਤੇ ਹੋਂਦ ਜਤਾਉਣ ਦਾ ਯਤਨ ਕਰਦਾ ਹੈ, ਪਰ ਕਈ ਵਾਰ ਘਰ ਦੇ ਹਾਲਾਤ ਜਾਂ ਆਰਥਿਕ ਕਾਰਨ ਉਸ ਦੇ ਉਦੇਸ਼ਾਂ ਦੀ ਪੂਰਤੀ ਵਿਚ ਰੁਕਾਵਟ ਬਣ ਜਾਂਦੇ ਹਨ । ਇਹਨਾਂ ਹਾਲਾਤਾਂ ਵਿਚ ਕਈ ਵਾਰ ਬੱਚਾ ਹਾਰੇ ਹੋਣ ਅਤੇ ਘਟੀਆਪਣ ਦੇ ਅਹਿਸਾਸ ਦਾ ਸ਼ਿਕਾਰ ਹੋ ਜਾਂਦਾ ਹੈ, ਉਸ ਦਾ ਵਿਵਹਾਰ ਸਾਧਾਰਨ ਨਹੀਂ ਰਹਿੰਦਾ ਅਤੇ ਸ਼ਖ਼ਸੀਅਤ ਦੀ ਵਿਕਾਸ ਪ੍ਰਕਿਰਿਆ ਵਿਚ ਵਿਗਾੜ ਪੈਦਾ ਹੋ ਜਾਂਦਾ ਹੈ ।
Exam Tips:
a) ਪਹਿਲਾਂ ਪਰਿਭਾਸ਼ਾ ਲਿਖੋ: ਮੁੱਛ ਫੁੱਟਣਾ ਅਤੇ ਮਾਹਵਾਰੀ ਸ਼ੁਰੂ ਹੋਣ ਦੀ ਉਮਰ; ਦੋ ਭਾਗ – ਮੁੱਢਲੀ ਤੇ ਬਾਅਦ ਦੀ ।
b) ਵਿਕਾਸ ਨੂੰ ਸਰੀਰਕ, ਭਾਵਨਾਤਮਕ-ਮਾਨਸਿਕ ਅਤੇ ਸਮਾਜਿਕ ਸਿਰਲੇਖਾਂ ਹੇਠ ਵੰਡੋ ।
c) ਮਨੋਵਿਗਿਆਨੀਆਂ ਦੀ 'ਤੂਫ਼ਾਨ ਤੇ ਦਬਾਅ ਦੀ ਅਵਸਥਾ' ਵਾਲੀ ਗੱਲ ਜ਼ਰੂਰ ਲਿਖੋ ।
Question 6: ਬੁਢਾਪੇ ਦੀਆਂ ਕੀ ਖ਼ਾਸ ਵਿਸ਼ੇਸ਼ਤਾਵਾਂ ਹਨ ?
Answer:
ਬੁਢਾਪਾ (Old age) 60 ਸਾਲ ਤੋਂ ਉੱਪਰ – ਬੁਢਾਪੇ ਦੀਆਂ ਕੁਝ ਵਿਸ਼ੇਸ਼ਤਾਵਾਂ ਹਨ ਜੋ ਇਸ ਨੂੰ ਮਨੁੱਖੀ ਜ਼ਿੰਦਗੀ ਦੀ ਇਕ ਵਿਲੱਖਣ ਅਵਸਥਾ ਬਣਾਉਂਦੀਆਂ ਹਨ । ਇਸ ਉਮਰ ਨੂੰ ਸਰੀਰਕ ਅਤੇ ਮਾਨਸਿਕ ਨਿਘਾਰ ਦੀ ਉਮਰ ਵੀ ਕਿਹਾ ਜਾਂਦਾ ਹੈ । ਇਸ ਉਮਰ ਵਿਚ ਬਜ਼ੁਰਗਾਂ ਦੀ ਪਾਚਨ ਸ਼ਕਤੀ, ਤੁਰਨਾ-ਫਿਰਨਾ, ਸਹਿਣ ਦੀ ਸ਼ਕਤੀ, ਸੁਣਨ ਅਤੇ ਵੇਖਣ ਦੀ ਸ਼ਕਤੀ ਘੱਟ ਜਾਂਦੀ ਹੈ ਅਤੇ ਬਿਮਾਰੀਆਂ ਵਧ ਜਾਂਦੀਆਂ ਹਨ । ਇਸ ਦੇ ਨਾਲ ਵਾਲਾਂ ਦਾ ਸਫ਼ੈਦ ਹੋਣਾ ਅਤੇ ਚਮੜੀ ਉੱਤੇ ਝੁਰੜੀਆਂ ਪੈ ਜਾਂਦੀਆਂ ਹਨ ।
ਬਜ਼ੁਰਗਾਂ ਦੀਆਂ ਸਰੀਰਕ ਅਤੇ ਮਾਨਸਿਕ ਤਬਦੀਲੀਆਂ ਉਹਨਾਂ ਦੇ ਸਮਾਜਿਕ ਅਤੇ ਪਰਿਵਾਰਿਕ ਜੀਵਨ (Adjustment) ਨੂੰ ਪ੍ਰਭਾਵਿਤ ਕਰਦੀਆਂ ਹਨ । ਇਹਨਾਂ ਤਬਦੀਲੀਆਂ ਦਾ ਬਜ਼ੁਰਗਾਂ ਦੀ ਬਾਹਰੀ ਦਿੱਖ, ਕੱਪੜੇ ਪਹਿਨਣ, ਮਨੋਰੰਜਨ, ਸਮਾਜਿਕ, ਆਰਥਿਕ ਅਤੇ ਧਾਰਮਿਕ ਗਤੀਵਿਧੀਆਂ ਉੱਤੇ ਪ੍ਰਭਾਵ ਪੈਂਦਾ ਹੈ । ਇਸ ਉਮਰ ਵਿਚ ਮਨੁੱਖ ਸਮਾਜਿਕ ਜ਼ਿੰਮੇਵਾਰੀ ਤੋਂ ਹੌਲੀ-ਹੌਲੀ ਪਿੱਛੇ ਹਟਦਾ ਜਾਂਦਾ ਹੈ ਅਤੇ ਉਸ ਦੀਆਂ ਧਾਰਮਿਕ ਗਤੀਵਿਧੀਆਂ ਵਿਚ ਵਾਧਾ ਹੁੰਦਾ ਹੈ । ਬਹੁਤ ਸਾਰੀਆਂ ਬਿਮਾਰੀਆਂ ਆ ਘੇਰਦੀਆਂ ਹਨ, ਜਿਸ ਕਰਕੇ ਉਸ ਦੀ ਨਿਰਭਰਤਾ ਪਰਿਵਾਰ ਉੱਪਰ ਵਧ ਜਾਂਦੀ ਹੈ । ਇਸ ਅਵਸਥਾ ਵਿਚ ਪਰਿਵਾਰ ਦੇ ਮੈਂਬਰਾਂ ਦਾ ਬਜ਼ੁਰਗਾਂ ਪ੍ਰਤੀ ਵਿਵਹਾਰ ਬਜ਼ੁਰਗਾਂ ਲਈ ਖ਼ੁਸ਼ੀ ਜਾਂ ਉਦਾਸੀ ਦਾ ਕਾਰਨ ਬਣਦਾ ਹੈ ।
ਬਜ਼ੁਰਗਾਂ ਵਿਚ ਇਕੱਲਤਾ, ਪਰਿਵਾਰ ‘ਤੇ ਬੋਝ ਅਤੇ ਸਮਾਜਿਕ ਰੁਤਬਾ ਘਟਣ ਦਾ ਅਹਿਸਾਸ ਮਾਨਸਿਕ ਪਰੇਸ਼ਾਨੀ ਦਾ ਕਾਰਨ ਬਣ ਜਾਂਦਾ ਹੈ । ਜੀਵਨ ਦੇ ਅੰਤਿਮ ਪੜਾਅ ‘ਤੇ ਪਹੁੰਚਦਿਆਂ ਬਜ਼ੁਰਗ ਸਾਰੀਆਂ ਮੁੱਢਲੀਆਂ ਲੋੜਾਂ ਦੀ ਪੂਰਤੀ ਲਈ ਇਕ ਛੋਟੇ ਬੱਚੇ ਵਾਂਗ ਪੂਰਨ ਤੌਰ ‘ਤੇ ਪਰਿਵਾਰ ‘ਤੇ ਨਿਰਭਰ ਹੋ ਜਾਂਦੇ ਹਨ । ਇਸ ਅਵਸਥਾ ਦੌਰਾਨ ਕਈ ਵਾਰ ਬਜ਼ੁਰਗਾਂ ਵਿਚ ਬੱਚਿਆਂ ਵਾਲੀਆਂ ਆਦਤਾਂ ਪੈਦਾ ਹੋ ਜਾਂਦੀਆਂ ਹਨ ।
Exam Tips:
a) ਸਰੀਰਕ ਨਿਘਾਰ, ਮਾਨਸਿਕ ਪਰੇਸ਼ਾਨੀ (ਇਕੱਲਤਾ), ਪਰਿਵਾਰ ਉੱਤੇ ਨਿਰਭਰਤਾ ਅਤੇ ਧਾਰਮਿਕ ਝੁਕਾਅ – ਚਾਰ ਮੁੱਖ ਗੱਲਾਂ ਲਿਖੋ ।
b) ਬੁਢਾਪੇ ਦੀ ਉਮਰ '60 ਸਾਲ ਤੋਂ ਉੱਪਰ' ਜ਼ਰੂਰ ਦੱਸੋ ।
Question 7: ਜਨਮ ਤੋਂ ਦੋ ਸਾਲ ਦੌਰਾਨ ਹੋਣ ਵਾਲੇ ਸਰੀਰਕ ਵਿਕਾਸ ਦਾ ਵਰਣਨ ਕਰੋ ।
Answer:
ਜਨਮ ਤੋਂ ਦੋ ਸਾਲ ਦੌਰਾਨ ਹੋਣ ਵਾਲੇ ਸਰੀਰਕ ਵਿਕਾਸ ਹੇਠ ਲਿਖੇ ਅਨੁਸਾਰ ਹਨ –
1. 6 ਹਫ਼ਤੇ ਦੀ ਉਮਰ ਤਕ ਬੱਚਾ ਮੁਸਕਰਾਉਂਦਾ ਹੈ ਅਤੇ ਕਿਸੇ ਰੰਗਦਾਰ ਚੀਜ਼ ਵੱਲ ਟਿਕਟਿਕੀ ਲਗਾ ਕੇ ਦੇਖਦਾ ਰਹਿੰਦਾ ਹੈ ।
2. 3 ਮਹੀਨੇ ਦੀ ਉਮਰ ਤਕ ਬੱਚਾ ਚਲਦੀ-ਫਿਰਦੀ ਚੀਜ਼ ਨਾਲ ਆਪਣੀਆਂ ਅੱਖਾਂ ਘੁੰਮਾਉਣ ਲੱਗਦਾ ਹੈ ।
3. 6 ਮਹੀਨੇ ਦਾ ਬੱਚਾ ਸਹਾਰੇ ਨਾਲ ਅਤੇ 8 ਮਹੀਨੇ ਦਾ ਬੱਚਾ ਬਿਨਾਂ ਸਹਾਰੇ ਤੋਂ ਬੈਠ ਸਕਦਾ ਹੈ ।
4. 9 ਮਹੀਨੇ ਦਾ ਬੱਚਾ ਸਹਾਰੇ ਤੋਂ ਬਿਨਾਂ ਖੜ੍ਹਾ ਹੋ ਸਕਦਾ ਹੈ ।
5. 10 ਮਹੀਨੇ ਦਾ ਬੱਚਾ ਆਪਣੇ ਆਪ ਖੜ੍ਹਾ ਹੋ ਸਕਦਾ ਹੈ ਅਤੇ ਸਰਲ, ਸਿੱਧੇ ਸ਼ਬਦ ਜਿਵੇਂ ਕਾਕਾ, ਪਾਪਾ, ਮਾਮਾ, ਟਾਟਾ ਆਦਿ ਬੋਲ ਸਕਦਾ ਹੈ ।
6. 1 ਸਾਲ ਦਾ ਬੱਚਾ ਆਪਣੇ ਆਪ ਉੱਠ ਕੇ ਖੜ੍ਹਾ ਹੋ ਸਕਦਾ ਹੈ ਅਤੇ ਉਂਗਲੀ ਫੜ ਕੇ ਜਾਂ ਆਪਣੇ ਆਪ ਚੱਲਣ ਲੱਗਦਾ ਹੈ ।
7. 1½ ਸਾਲ ਦਾ ਬੱਚਾ ਬਿਨਾਂ ਕਿਸੇ ਸਹਾਰੇ ਤੁਰ ਸਕਦਾ ਹੈ ਅਤੇ 2 ਸਾਲ ਵਿਚ ਬੱਚਾ ਪੌੜੀਆਂ ਚੜ੍ਹ-ਉੱਤਰ ਸਕਦਾ ਹੈ ।
Exam Tips:
a) ਉਮਰ ਅਤੇ ਪ੍ਰਾਪਤੀ ਦੀ ਜੋੜੀ ਨੂੰ ਕ੍ਰਮ ਵਿਚ ਲਿਖੋ (6 ਹਫ਼ਤੇ ਤੋਂ 2 ਸਾਲ ਤਕ) ।
b) ਸੰਖਿਆਵਾਂ (6 ਹਫ਼ਤੇ, 3, 6, 8, 9, 10 ਮਹੀਨੇ, 1, 1½, 2 ਸਾਲ) ਸਹੀ ਯਾਦ ਰੱਖੋ ।
c) ਪਾਠ-ਪੁਸਤਕ ਅਨੁਸਾਰ ਉਮਰਾਂ ਵਿਚ ਥੋੜ੍ਹਾ-ਬਹੁਤ ਫ਼ਰਕ ਹਰ ਬੱਚੇ ਵਿਚ ਹੋ ਸਕਦਾ ਹੈ ।
Question 8: ਬੱਚਿਆਂ ਨੂੰ ਟੀਕਿਆਂ ਦੀ ਬੂਸਟਰ ਡੋਜ਼ ਕਦੋਂ ਲਗਵਾਈ ਜਾਂਦੀ ਹੈ ?
Answer:
6 ਸਾਲ ਦਾ ਹੋਣ ਤੇ ਬੱਚੇ ਨੂੰ ਕਈ ਟੀਕਿਆਂ ਦੇ ਬੂਸਟਰ ਡੋਜ਼ ਦਿੱਤੇ ਜਾਂਦੇ ਹਨ ਤਾਂ ਕਿ ਉਹਨਾਂ ਨੂੰ ਕਈ ਜਾਨਲੇਵਾ ਬਿਮਾਰੀਆਂ ਤੋਂ ਬਚਾਇਆ ਜਾ ਸਕੇ ।
Exam Tips:
a) ਉਮਰ (6 ਸਾਲ) ਅਤੇ ਮਕਸਦ (ਜਾਨਲੇਵਾ ਬਿਮਾਰੀਆਂ ਤੋਂ ਬਚਾਅ) ਦੋਵੇਂ ਲਿਖੋ ।
ਖ਼ਾਲੀ ਥਾਂ ਭਰੋ
Question 1: ਪ੍ਰੋੜ ਅਵਸਥਾ ਦੇ ………….. ਪੜਾਅ ਹਨ ।
Answer:
ਦੋ
Exam Tips:
a) ਪ੍ਰੋੜ ਅਵਸਥਾ ਦੇ ਦੋ ਪੜਾਅ ਹਨ – 40 ਸਾਲ ਤਕ ਪਹਿਲੀ ਅਤੇ 40 ਤੋਂ 60 ਸਾਲ ਤਕ ਪਿਛਲੀ ।
Question 2: ………………….. ਮਹੀਨੇ ਦਾ ਬੱਚਾ ਖ਼ੁਦ ਖੜ੍ਹਾ ਹੋ ਸਕਦਾ ਹੈ ।
Answer:
10
Exam Tips:
a) ਪਾਠ ਦੇ ਸਰੀਰਕ ਵਿਕਾਸ ਵਾਲੇ ਨੁਕਤੇ 5 ਵਿਚ 10 ਮਹੀਨੇ ਦਾ ਜ਼ਿਕਰ ਹੈ ।
Question 3: ………….. ਸਾਲ ਦੇ ਬੱਚੇ ਬਾਲਗ਼ ਹੋ ਜਾਂਦੇ ਹਨ ।
Answer:
18
Exam Tips:
a) ਕਾਨੂੰਨੀ ਤੌਰ ‘ਤੇ ਬਾਲਗ਼ ਹੋਣ ਦੀ ਉਮਰ 18 ਸਾਲ ਹੈ ।
Question 4: ਛੇ ਸਾਲ ਦੇ ਬੱਚੇ ਨੂੰ ………….. ਡੋਜ਼ ਵੀ ਦਿੱਤੀ ਜਾਂਦੀ ਹੈ ।
Answer:
ਟੀਕਿਆਂ ਦੀ ਬੂਸਟਰ
Exam Tips:
a) ਛੇ ਸਾਲ = ਬੂਸਟਰ ਡੋਜ਼ ।
Question 5: ………….. ਸਾਲ ਵਿਚ ਬੱਚਾ ਪੌੜੀਆਂ ਚੜ੍ਹ-ਉੱਤਰ ਸਕਦਾ ਹੈ ।
Answer:
ਦੋ
Exam Tips:
a) ਦੋ ਸਾਲ ਦੀ ਉਮਰ ਵਿਚ ਪੌੜੀਆਂ ਚੜ੍ਹਨਾ-ਉੱਤਰਨਾ ਸਿੱਖ ਲੈਂਦਾ ਹੈ ।
ਇਕ ਸ਼ਬਦ ਵਿਚ ਉੱਤਰ ਦਿਓ
Question 1: ਕਿੰਨੇ ਮਹੀਨੇ ਦਾ ਬੱਚਾ ਬਿਨਾਂ ਸਹਾਰੇ ਦੇ ਬੈਠ ਸਕਦਾ ਹੈ ?
Answer:
8 ਮਹੀਨੇ ਦਾ ।
Exam Tips:
a) ਪਾਠ ਦੇ ਸਰੀਰਕ ਵਿਕਾਸ ਅਨੁਸਾਰ 8 ਮਹੀਨੇ ਦਾ ਬੱਚਾ ਬਿਨਾਂ ਸਹਾਰੇ ਬੈਠਦਾ ਹੈ; 9 ਮਹੀਨੇ ਦਾ ਬੱਚਾ ਬਿਨਾਂ ਸਹਾਰੇ ਖੜ੍ਹਾ ਹੁੰਦਾ ਹੈ ।
Question 2: ਪ੍ਰੋੜ ਅਵਸਥਾ ਦੀ ਪਹਿਲੀ ਅਵਸਥਾ ਕਦੋਂ ਤੱਕ ਹੁੰਦੀ ਹੈ ?
Answer:
40 ਸਾਲ ਤੱਕ ।
Exam Tips:
a) ਪਹਿਲੀ ਪ੍ਰੋੜ ਅਵਸਥਾ 40 ਸਾਲ ਤਕ ਅਤੇ ਪਿਛਲੀ 40 ਤੋਂ 60 ਸਾਲ ਤਕ ।
Question 3: ਕਿੰਨੀ ਉਮਰ ਦੇ ਮੁੰਡਿਆਂ ਦੇ ਫੇਫੜਿਆਂ ਦਾ ਵਾਧਾ ਪੂਰਾ ਹੋ ਜਾਂਦਾ ਹੈ ?
Answer:
17 ਸਾਲ (ਪਾਠ-ਪੁਸਤਕ ਅਨੁਸਾਰ) ।
Exam Tips:
a) ਪਾਠ ਦੇ ਵਿਸਤਾਰ ਵਾਲੇ ਉੱਤਰ ਵਿਚ ਇਹੀ ਉਮਰ (17 ਸਾਲ) ਲੜਕੀਆਂ ਲਈ ਲਿਖੀ ਗਈ ਹੈ; ਪ੍ਰੀਖਿਆ ਵਿਚ ਪਾਠ-ਪੁਸਤਕ ਵਾਲਾ ਉੱਤਰ 17 ਸਾਲ ਹੀ ਲਿਖੋ ।
Question 4: ਔਰਤਾਂ ਵਿਚ ਮਾਹਵਾਰੀ ਕਿਸ ਉਮਰ ਵਿਚ ਬੰਦ ਹੋ ਜਾਂਦੀ ਹੈ ?
Answer:
45 ਤੋਂ 50 ਸਾਲ ।
Exam Tips:
a) ਉਮਰ ਦਾ ਪੂਰਾ ਦਾਇਰਾ (45 ਤੋਂ 50 ਸਾਲ) ਲਿਖੋ ।
ਠੀਕ/ਗਲਤ ਦੱਸੋ
Question 1: 2 ਸਾਲ ਵਿਚ ਬੱਚਾ ਪੌੜੀਆਂ ਚੜ੍ਹ-ਉੱਤਰ ਸਕਦਾ ਹੈ ।
Answer:
ਠੀਕ
Exam Tips:
a) ਦੋ ਸਾਲ ਵਿਚ ਪੌੜੀਆਂ ਚੜ੍ਹਨਾ-ਉੱਤਰਨਾ ਪਾਠ ਵਿਚ ਦਿੱਤਾ ਗਿਆ ਹੈ ।
Question 2: ਬਿਰਧ ਅਵਸਥਾ ਦਾ ਅਸਰ ਸਾਰਿਆਂ ਤੇ ਇਕੋ ਜਿਹਾ ਹੁੰਦਾ ਹੈ ।
Answer:
ਗਲਤ
Exam Tips:
a) ਹਰ ਆਦਮੀ ਉੱਤੇ ਬਿਰਧ ਅਵਸਥਾ ਦਾ ਵੱਖ-ਵੱਖ ਅਸਰ ਹੁੰਦਾ ਹੈ ।
Question 3: ਸਕੂਲ ਵਿੱਚ ਬੱਚੇ ਦਾ ਮਾਨਸਿਕ ਅਤੇ ਸਮਾਜਿਕ ਵਿਕਾਸ ਹੁੰਦਾ ਹੈ ।
Answer:
ਠੀਕ
Exam Tips:
a) ਸਕੂਲ ਵਿਚ ਮਿਲਵਰਤਨ, ਨਿਯਮ ਅਤੇ ਸਿੱਖਿਆ ਮਿਲਦੀ ਹੈ ।
Question 4: 9 ਮਹੀਨੇ ਦਾ ਬੱਚਾ ਸਹਾਰੇ ਤੋਂ ਬਿਨਾਂ ਖੜ੍ਹਾ ਹੋ ਸਕਦਾ ਹੈ ।
Answer:
ਠੀਕ
Exam Tips:
a) ਪਾਠ ਅਨੁਸਾਰ 9 ਮਹੀਨੇ ਦਾ ਬੱਚਾ ਬਿਨਾਂ ਸਹਾਰੇ ਖੜ੍ਹਾ ਹੋ ਸਕਦਾ ਹੈ ।
Question 5: 6 ਸਾਲ ਦਾ ਹੋਣ ਤੇ ਬੱਚੇ ਨੂੰ ਕਈ ਟੀਕਿਆਂ ਦੇ ਬੂਸਟਰ ਡੋਜ਼ ਦਿੱਤੇ ਜਾਂਦੇ ਹਨ ।
Answer:
ਠੀਕ
Exam Tips:
a) ਛੇ ਸਾਲ ਦੀ ਉਮਰ ਤੇ ਬੂਸਟਰ ਡੋਜ਼ ਯਾਦ ਰੱਖੋ ।
Question 6: ਕਿਸ਼ੋਰ ਅਵਸਥਾ ਵਿਚ ਮੁੰਡਿਆਂ ਦੀ ਦਾੜ੍ਹੀ ਅਤੇ ਮੁੱਛ ਫੁੱਟਣੀ ਸ਼ੁਰੂ ਹੋ ਜਾਂਦੀ ਹੈ ।
Answer:
ਠੀਕ
Exam Tips:
a) ਦਾੜ੍ਹੀ-ਮੁੱਛ ਫੁੱਟਣਾ ਮੁੰਡਿਆਂ ਵਿਚ ਕਿਸ਼ੋਰ ਅਵਸਥਾ ਦੀ ਪਹਿਲੀ ਪਛਾਣ ਹੈ ।
ਬਹੁ-ਵਿਕਲਪੀ ਪ੍ਰਸ਼ਨ
Question 1: ਕਿੰਨੀ ਉਮਰ ਦਾ ਬੱਚਾ ਆਪ ਉੱਠ ਕੇ ਖੜ੍ਹਾ ਹੋ ਸਕਦਾ ਹੈ –
(A) 6 ਮਹੀਨੇ ਦਾ
(B) 1 ਸਾਲ ਦਾ
(C) 3 ਮਹੀਨੇ ਦਾ
(D) 8 ਮਹੀਨੇ ਦਾ
Answer:
(B) 1 ਸਾਲ ਦਾ
Exam Tips:
a) ਪਾਠ ਵਿਚ '1 ਸਾਲ ਦਾ ਬੱਚਾ ਆਪਣੇ ਆਪ ਉੱਠ ਕੇ ਖੜ੍ਹਾ ਹੋ ਸਕਦਾ ਹੈ' ਲਿਖਿਆ ਹੈ ।
Question 2: ਬੱਚਾ ਕਾਨੂੰਨੀ ਤੌਰ ਤੇ ਕਿਹੜੀ ਉਮਰ ਵਿਚ ਬਾਲਗ਼ ਹੋ ਜਾਂਦਾ ਹੈ –
(A) 15 ਸਾਲ
(B) 20 ਸਾਲ
(C) 18 ਸਾਲ
(D) 25 ਸਾਲ
Answer:
(C) 18 ਸਾਲ
Exam Tips:
a) ਪਹਿਲਾਂ 21 ਸਾਲ ਸੀ, ਹੁਣ ਕਾਨੂੰਨੀ ਉਮਰ 18 ਸਾਲ ਹੈ ।
Question 3: ਕਿਹੜਾ ਤੱਥ ਠੀਕ ਹੈ –
(A) ਕਿਸ਼ੋਰ ਅਵਸਥਾ ਵਿਚ ਮੁੰਡੇ ਵਧੇਰੇ ਭਾਵੁਕ ਹੋ ਜਾਂਦੇ ਹਨ
(B) ਬੱਚੇ ਅਤੇ ਬਿਰਧ ਨੂੰ ਇਕੋ ਸਮਾਨ ਕਿਹਾ ਜਾਂਦਾ ਹੈ
(C) ਕਿਸ਼ੋਰ ਅਵਸਥਾ ਨੂੰ ਤੂਫ਼ਾਨੀ ਅਤੇ ਦਬਾਅ ਵਾਲੀ ਅਵਸਥਾ ਮੰਨਿਆ ਗਿਆ
(D) ਸਾਰੇ ਠੀਕ
Answer:
(D) ਸਾਰੇ ਠੀਕ
Exam Tips:
a) ਤਿੰਨੋਂ ਕਥਨ ਪਾਠ ਵਿਚ ਆਏ ਹਨ, ਇਸ ਲਈ 'ਸਾਰੇ ਠੀਕ' ਚੁਣੋ ।
Free study material for Home Science
Free Punjab Board Textbook Explanations: Class 9 Home Science Punjabi Medium Chapter 10 ਮਨੁੱਖੀ ਵਿਕਾਸ ਦੇ ਪੜਾਅ
Chapter Exercise Answers for Class 9 Home Science
Explore reliable textbook solutions for Punjabi Medium Chapter 10 ਮਨੁੱਖੀ ਵਿਕਾਸ ਦੇ ਪੜਾਅ tailored for Class 9 learners. Utilizing these complete exercise answers ensures your preparation aligns exactly with official Punjab Board standards for Home Science.
Detailed Answer Guides for Punjabi Medium Chapter 10 ਮਨੁੱਖੀ ਵਿਕਾਸ ਦੇ ਪੜਾਅ
Clear, methodical explanations accompany every challenging problem within the Class 9 Home Science text. Engaging with these detailed answers lays a solid foundation for advanced learning and improves foundational clarity for upcoming assessments.
Complete Preparation Kit for Class 9 Exams
These resources act as an effective roadmap for daily homework tasks and independent study. Supplement your review of Punjabi Medium Chapter 10 ਮਨੁੱਖੀ ਵਿਕਾਸ ਦੇ ਪੜਾਅ with official sample papers and interactive practice tests available on our platform free of charge.
FAQs
The complete and updated PSEB 9th Class Home Science Solutions Chapter 10 ਮਨੁੱਖੀ ਵਿਕਾਸ ਦੇ ਪੜਾਅ is available for free on StudiesToday.com. These solutions for Class 9 Home Science are as per latest Punjab Board curriculum.
Yes, our experts have revised the PSEB 9th Class Home Science Solutions Chapter 10 ਮਨੁੱਖੀ ਵਿਕਾਸ ਦੇ ਪੜਾਅ as per 2026 exam pattern. All textbook exercises have been solved and have added explanation about how the Home Science concepts are applied in case-study and assertion-reasoning questions.
Toppers recommend using Punjab Board language because Punjab Board marking schemes are strictly based on textbook definitions. Our PSEB 9th Class Home Science Solutions Chapter 10 ਮਨੁੱਖੀ ਵਿਕਾਸ ਦੇ ਪੜਾਅ will help students to get full marks in the theory paper.
Yes, we provide bilingual support for Class 9 Home Science. You can access PSEB 9th Class Home Science Solutions Chapter 10 ਮਨੁੱਖੀ ਵਿਕਾਸ ਦੇ ਪੜਾਅ in both English and Hindi medium.
Yes, you can download the entire PSEB 9th Class Home Science Solutions Chapter 10 ਮਨੁੱਖੀ ਵਿਕਾਸ ਦੇ ਪੜਾਅ in printable PDF format for offline study on any device.