PSEB 8th Class Social Science Solutions Chapter 8 ਆਫ਼ਤ ਪ੍ਰਬੰਧਨ

Official Punjab Board Solutions for Class 8 Social Science: Punjabi Medium Chapter 08 ਆਫ਼ਤ ਪ੍ਰਬੰਧਨ

Review structured textbook solutions for Class 8 Social Science Punjabi Medium Chapter 08 ਆਫ਼ਤ ਪ੍ਰਬੰਧਨ. Built according to Punjab Board guidelines for the 2026-27 academic year, these downloadable answers support daily revision and problem-solving accuracy.

Chapter-wise Solutions for Social Science: Punjabi Medium Chapter 08 ਆਫ਼ਤ ਪ੍ਰਬੰਧਨ

Access the complete solution PDF for Class 8 Social Science below. Regular practice with these targeted textbook answers builds familiarity with standard question patterns and helps secure higher marks in final school evaluations.

ਅਭਿਆਸ ਦੇ ਪ੍ਰਸ਼ਨ

I. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 20-25 ਸ਼ਬਦਾਂ ਵਿਚ ਦਿਓ :

Question 1: ਆਫ਼ਤ ਕਿਸ ਨੂੰ ਕਿਹਾ ਜਾਂਦਾ ਹੈ?

Answer:

ਮਨੁੱਖ ਨੂੰ ਆਪਣੇ ਜੀਵਨ ਵਿਚ ਕੁਦਰਤੀ ਅਤੇ ਆਪਣੇ ਆਪ ਦੁਆਰਾ ਪੈਦਾ ਕੀਤੇ ਗਏ ਕਈ ਖ਼ਤਰਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਦੋਂ ਇਹ ਖ਼ਤਰੇ ਮਨੁੱਖ ਲਈ ਘਾਤਕ ਬਣ ਜਾਂਦੇ ਹਨ ਤਾਂ ਇਨ੍ਹਾਂ ਨੂੰ ਆਫ਼ਤ ਕਹਿੰਦੇ ਹਨ।

Exam Tips:

a) ਉੱਤਰ ਵਿਚ ਦੱਸੋ ਕਿ ਖ਼ਤਰੇ ਕੁਦਰਤੀ ਵੀ ਹੋ ਸਕਦੇ ਹਨ ਅਤੇ ਮਨੁੱਖ ਦੁਆਰਾ ਪੈਦਾ ਕੀਤੇ ਵੀ।
b) ਆਫ਼ਤ ਬਣਨ ਦੀ ਸ਼ਰਤ "ਮਨੁੱਖ ਲਈ ਘਾਤਕ ਹੋਣਾ" ਜ਼ਰੂਰ ਲਿਖੋ।

 

Question 2: ਕੁਦਰਤੀ ਆਫ਼ਤਾਂ ਮੁੱਖ ਤੌਰ ‘ਤੇ ਕਿਹੜੀਆਂ-ਕਿਹੜੀਆਂ ਹਨ?

Answer:

ਮੁੱਖ ਕੁਦਰਤੀ ਆਫ਼ਤਾਂ ਹਨ-ਭੂਚਾਲ, ਜਵਾਲਾਮੁਖੀ, ਸੁਨਾਮੀ, ਹੜ੍ਹ, ਚੱਕਰਵਾਤ, ਸੋਕਾ, ਭੂ-ਅਪਰਦਨ (ਭੂਮੀ ਦਾ ਖਿਸਕਣਾ) ਅਤੇ ਹਿਮ ਅਪਰਦਨ (ਬਰਫ਼ ਦੇ ਤੋਦਿਆਂ ਦਾ ਸਰਕਣਾ)।

Exam Tips:

a) ਅੱਠੇ ਆਫ਼ਤਾਂ ਦੇ ਨਾਂ ਕ੍ਰਮ ਨਾਲ ਲਿਖੋ।
b) ਭੂ-ਅਪਰਦਨ ਅਤੇ ਹਿਮ ਅਪਰਦਨ ਦੇ ਕੋਲ ਬਰੈਕਟ ਵਿਚ ਦਿੱਤਾ ਅਰਥ ਵੀ ਲਿਖੋ।

 

Question 3: ‘ਆਫ਼ਤ ਪ੍ਰਬੰਧਨ’ ਵਿਸ਼ੇ ਵਿਚ ਕੀ-ਕੀ ਸ਼ਾਮਿਲ ਹੈ?

Answer:

‘ਆਫ਼ਤ ਪ੍ਰਬੰਧਨ’ ਦਾ ਸੰਬੰਧ ਆਫ਼ਤਾਂ ਤੋਂ ਹੋਣ ਵਾਲੇ ਨੁਕਸਾਨ ਨੂੰ ਘੱਟ ਕਰਨ ਤੋਂ ਹੈ। ਇਸ ਵਿਸ਼ੇ ਵਿਚ ਹੇਠ ਲਿਖੀਆਂ ਗੱਲਾਂ ਸ਼ਾਮਿਲ ਹਨ-
1. ਆਫ਼ਤ ਆਉਣ ਤੋਂ ਪਹਿਲਾਂ ਦੀ ਤਿਆਰੀ,
2. ਆਫ਼ਤ ਦੇ ਸਮੇਂ ਬਚਾਓ ਅਤੇ
3. ਆਫ਼ਤ ਦੇ ਬਾਅਦ ਸਮਾਜ ਨੂੰ ਫਿਰ ਤੋਂ ਜੀਵਨ ਦੇਣਾ।

Exam Tips:

a) ਤਿੰਨੇ ਪੜਾਅ (ਪਹਿਲਾਂ, ਦੌਰਾਨ, ਬਾਅਦ) ਕ੍ਰਮ ਵਿਚ ਲਿਖੋ।
b) ਮੁੱਖ ਸ਼ਬਦ "ਨੁਕਸਾਨ ਨੂੰ ਘੱਟ ਕਰਨਾ" ਉੱਤਰ ਦੀ ਸ਼ੁਰੂਆਤ ਵਿਚ ਹੋਵੇ।

 

Question 4: ਭੂਚਾਲ ਤੋਂ ਤੁਹਾਡਾ ਕੀ ਭਾਵ ਹੈ?

Answer:

ਭੂਮੀ ਦੇ ਹਿੱਲਣ ਦੀ ਕਿਰਿਆ ਨੂੰ ਭੂਚਾਲ ਕਹਿੰਦੇ ਹਨ। ਇਹ ਹਲਕਾ ਵੀ ਹੋ ਸਕਦਾ ਹੈ ਅਤੇ ਬਹੁਤ ਤੇਜ਼ ਵੀ।

Exam Tips:

a) "ਭੂਮੀ ਦਾ ਹਿੱਲਣਾ" ਵਾਲੀ ਪਰਿਭਾਸ਼ਾ ਪਹਿਲਾਂ ਲਿਖੋ।
b) ਹਲਕਾ ਅਤੇ ਤੇਜ਼ ਦੋਵੇਂ ਰੂਪ ਲਿਖਣ ਨਾਲ ਉੱਤਰ ਪੂਰਾ ਹੁੰਦਾ ਹੈ।

 

Question 5: ਜਵਾਲਾਮੁਖੀ ਕਿਸ ਨੂੰ ਕਹਿੰਦੇ ਹਨ? ਇਸ ਦੀਆਂ ਕਿਸਮਾਂ ਦੇ ਨਾਂ ਲਿਖੋ।

Answer:

ਧਰਤੀ ਦੇ ਅੰਦਰ ਬਹੁਤ ਜ਼ਿਆਦਾ ਗਰਮੀ ਕਾਰਨ ਚੱਟਾਨਾਂ ਪਿਘਲੀ ਹੋਈ ਅਵਸਥਾ ਵਿਚ ਹਨ। ਇਹ ਧਰਤੀ ਦੇ ਕਿਸੇ ਕਮਜ਼ੋਰ ਹਿੱਸੇ ਤੋਂ ਲਾਵੇ ਦੇ ਰੂਪ ਵਿਚ ਬਾਹਰ ਆ ਜਾਂਦੀਆਂ ਹਨ। ਇਸ ਕਿਰਿਆ ਨੂੰ ਜਵਾਲਾਮੁਖੀ ਕਿਹਾ ਜਾਂਦਾ ਹੈ।

ਜਵਾਲਾਮੁਖੀ ਦੀਆਂ ਕਿਸਮਾਂ: ਜਵਾਲਾਮੁਖੀ ਮੁੱਖ ਤੌਰ ‘ਤੇ ਤਿੰਨ ਪ੍ਰਕਾਰ ਦੇ ਹੁੰਦੇ ਹਨ-
1. ਕਿਰਿਆਸ਼ੀਲ ਜਵਾਲਾਮੁਖੀ
2. ਸੁਪਤ ਜਵਾਲਾਮੁਖੀ ਅਤੇ
3. ਬੁੱਝੇ ਹੋਏ ਜਵਾਲਾਮੁਖੀ।

Exam Tips:

a) ਪਰਿਭਾਸ਼ਾ ਵਿਚ "ਲਾਵਾ" ਸ਼ਬਦ ਜ਼ਰੂਰ ਲਿਖੋ।
b) ਤਿੰਨੇ ਕਿਸਮਾਂ ਨੂੰ ਨੰਬਰ ਦੇ ਕੇ ਲਿਖੋ, ਹਰ ਕਿਸਮ ਦਾ ਨਾਂ ਪੂਰਾ ਹੋਵੇ।

 

Question 6: ਸੁਨਾਮੀ ਕਿਵੇਂ ਪੈਦਾ ਹੁੰਦੀ ਹੈ?

Answer:

ਸੁਨਾਮੀ ਉੱਚੀਆਂ-ਉੱਚੀਆਂ ਸਮੁੰਦਰੀ ਲਹਿਰਾਂ ਹੁੰਦੀਆਂ ਹਨ। ਇਹ ਭੂਚਾਲ, ਜਵਾਲਾਮੁਖੀ ਵਿਸਫੋਟ ਅਤੇ ਧਰਤੀ ਦੇ ਖਿਸਕਣ ਨਾਲ ਪੈਦਾ ਹੁੰਦੀਆਂ ਹਨ। ਇਹ ਬਹੁਤ ਹੀ ਤਬਾਹੀ ਕਰਦੀਆਂ ਹਨ।

Exam Tips:

a) ਤਿੰਨੇ ਕਾਰਨ (ਭੂਚਾਲ, ਜਵਾਲਾਮੁਖੀ ਵਿਸਫੋਟ, ਧਰਤੀ ਦਾ ਖਿਸਕਣਾ) ਲਿਖੋ।
b) ਸੁਨਾਮੀ ਨੂੰ "ਉੱਚੀਆਂ ਸਮੁੰਦਰੀ ਲਹਿਰਾਂ" ਵਜੋਂ ਪਰਿਭਾਸ਼ਤ ਕਰੋ।

 

Question 7: ਹੜਾਂ ਦੇ ਆਉਣ ਦੇ ਮੁੱਖ ਕਾਰਨ ਕਿਹੜੇ-ਕਿਹੜੇ ਹਨ?

Answer:

ਹੜ੍ਹ ਆਉਣ ਦੇ ਮੁੱਖ ਕਾਰਨ ਹੇਠ ਲਿਖੇ ਹਨ-
1. ਜ਼ਿਆਦਾ ਵਰਖਾ
2. ਤੇਜ਼ ਚੱਕਰਵਾਤ
3. ਬੱਦਲਾਂ ਦਾ ਫਟਣਾ
4. ਪਾਣੀ ਦੇ ਨਿਕਾਸ ਦਾ ਠੀਕ ਪ੍ਰਬੰਧ ਨਾ ਹੋਣਾ
5. ਬੰਨ੍ਹਾਂ ਦਾ ਟੁੱਟਣਾ
6. ਨਦੀਆਂ ਅਤੇ ਦਰਿਆਵਾਂ ਦੇ ਤਲ ਉੱਤੇ ਮਿੱਟੀ ਦਾ ਜਮਾਅ
7. ਨਦੀਆਂ ਅਤੇ ਦਰਿਆਵਾਂ ਦੇ ਪ੍ਰਭਾਵ ਵਿਚ ਆਉਣ ਵਾਲੇ ਦੇਸ਼ਾਂ ਵਿਚ ਨਿਵਾਸ ਸਥਾਨਾਂ ਦਾ ਨਿਰਮਾਣ ਕਰਨਾ।

Exam Tips:

a) ਕੁਦਰਤੀ (ਵਰਖਾ, ਬੱਦਲ ਫਟਣਾ, ਚੱਕਰਵਾਤ) ਅਤੇ ਮਨੁੱਖੀ (ਬੰਨ੍ਹ ਟੁੱਟਣਾ, ਬਸਤੀਆਂ ਬਣਾਉਣਾ) ਕਾਰਨ ਵੱਖ-ਵੱਖ ਲਿਖੋ।
b) ਪੰਜ ਜਾਂ ਵੱਧ ਕਾਰਨ ਲਿਖੋ।

 

Question 8: ਚੱਕਰਵਾਤ ਕੀ ਹੁੰਦਾ ਹੈ? ਇਸ ਨੂੰ ਹੋਰ ਕਿਹੜੇ ਨਾਂਵਾਂ ਨਾਲ ਜਾਣਿਆ ਜਾਂਦਾ ਹੈ?

Answer:

ਚੱਕਰਵਾਤ ਤੁਫ਼ਾਨ ਜਾਂ ਤੇਜ਼ ਹਵਾਵਾਂ ਹੁੰਦੀਆਂ ਹਨ, ਜਿਨ੍ਹਾਂ ਦੀ ਗਤੀ 63 ਕਿਲੋਮੀਟਰ ਪ੍ਰਤੀ ਘੰਟਾ ਜਾਂ ਇਸ ਨਾਲੋਂ ਵੀ ਵੱਧ ਹੁੰਦੀ ਹੈ। ਇਹ ਹਵਾ ਦੇ ਘੱਟ ਦਬਾਅ ਨਾਲ ਪੈਦਾ ਹੁੰਦੇ ਹਨ।

ਹੋਰ ਨਾਂ: ਚੱਕਰਵਾਤਾਂ ਨੂੰ ਉੱਤਰੀ ਅਮਰੀਕਾ ਵਿਚ ‘ਹਰੀਕੇਨ’, ਦੱਖਣ-ਪੂਰਬੀ ਏਸ਼ੀਆ ਵਿਚ ਟਾਈਟੂਨ ਅਤੇ ਭਾਰਤ ਵਿਚ ਹਨੇਰੀ ਜਾਂ ਤੂਫ਼ਾਨ ਕਿਹਾ ਜਾਂਦਾ ਹੈ।

Exam Tips:

a) ਗਤੀ "63 ਕਿਲੋਮੀਟਰ ਪ੍ਰਤੀ ਘੰਟਾ" ਜ਼ਰੂਰ ਲਿਖੋ।
b) ਤਿੰਨ ਖੇਤਰਾਂ ਅਤੇ ਉਨ੍ਹਾਂ ਦੇ ਨਾਵਾਂ ਨੂੰ ਜੋੜੇ ਬਣਾ ਕੇ ਯਾਦ ਕਰੋ।

 

Question 9: ‘ਭੂਮੀ ਖਿਸਕਣ’ ਦੇ ਕਿਹੜੇ ਕਾਰਨ ਹੋ ਸਕਦੇ ਹਨ?

Answer:

ਭੂਮੀ ਖਿਸਕਣ ਦੇ ਹੇਠ ਲਿਖੇ ਕਾਰਨ ਹੋ ਸਕਦੇ ਹਨ-
1. ਧਰਤੀ ਦੀ ਅੰਦਰਲੀ ਹਲਚਲ
2. ਤੇਜ਼ ਵਰਖਾ ਦਾ ਹੋਣਾ
3. ਜਵਾਲਾਮੁਖੀ ਕਿਰਿਆ
4. ਭੂਚਾਲ
5. ਖਾਣਾਂ ਪੁੱਟਣਾ।

Exam Tips:

a) ਕੁਦਰਤੀ ਕਾਰਨ (ਹਲਚਲ, ਵਰਖਾ, ਜਵਾਲਾਮੁਖੀ, ਭੂਚਾਲ) ਅਤੇ ਮਨੁੱਖੀ ਕਾਰਨ (ਖਾਣਾਂ ਪੁੱਟਣਾ) ਵੱਖ ਦਿਖਾਓ।
b) ਭੂਚਾਲ ਦਾ ਕਾਰਨ ਪਹਿਲੇ ਪ੍ਰਸ਼ਨ ਵਿਚ ਦੱਸੀ ਭੂਚਾਲ ਦੀ ਪਰਿਭਾਸ਼ਾ ਨਾਲ ਜੋੜੋ।

 

Question 10: ਮਨੁੱਖੀ ਆਫ਼ਤਾਂ ਕਿਸ ਨੂੰ ਕਹਿੰਦੇ ਹਨ?

Answer:

ਮਨੁੱਖੀ ਆਫ਼ਤਾਂ ਉਹ ਆਫ਼ਤਾਂ ਹਨ ਜੋ ਮਨੁੱਖ ਪ੍ਰਤੱਖ ਜਾਂ ਅਪ੍ਰਤੱਖ ਤੌਰ ‘ਤੇ ਆਪ ਪੈਦਾ ਕਰਦਾ ਹੈ। ਇਹ ਕੰਮ ਮਨੁੱਖ ਜਾਣ-ਬੁੱਝ ਕੇ ਜਾਂ ਅਣਜਾਣੇ ਵਿਚ ਕਰਦਾ ਹੈ। ਬੰਬ ਧਮਾਕੇ ਅਤੇ ਅੱਤਵਾਦੀ ਹਮਲੇ ਇਸਦੀਆਂ ਉਦਾਹਰਨਾਂ ਹਨ।

Exam Tips:

a) "ਜਾਣ-ਬੁੱਝ ਕੇ ਜਾਂ ਅਣਜਾਣੇ ਵਿਚ" ਵਾਲੀ ਗੱਲ ਜ਼ਰੂਰ ਲਿਖੋ।
b) ਬੰਬ ਧਮਾਕੇ ਜਾਂ ਅੱਤਵਾਦੀ ਹਮਲੇ ਵਿਚੋਂ ਇਕ ਉਦਾਹਰਨ ਦਿਓ।

 

Question 11: ਮਹਾਂਮਾਰੀ ਤੋਂ ਤੁਹਾਡਾ ਕੀ ਭਾਵ ਹੈ?

Answer:

ਜਦੋਂ ਕੋਈ ਬਿਮਾਰੀ ਬਹੁਤ ਜ਼ਿਆਦਾ ਫੈਲ ਜਾਂਦੀ ਹੈ ਅਤੇ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ, ਤਾਂ ਉਸਨੂੰ ਮਹਾਂਮਾਰੀ ਕਹਿੰਦੇ ਹਨ। ਹੈਜ਼ਾ, ਡੇਂਗੂ ਬੁਖ਼ਾਰ, ਪੀਲਾ ਬੁਖ਼ਾਰ ਜਾਂ ਦਸਤ ਵਰਗੀਆਂ ਬਿਮਾਰੀਆਂ ਕਦੀ-ਕਦੀ ਮਹਾਂਮਾਰੀ ਦਾ ਰੂਪ ਧਾਰ ਲੈਂਦੀਆਂ ਹਨ।

Exam Tips:

a) "ਲੋਕਾਂ ਨੂੰ ਵੱਡੀ ਗਿਣਤੀ ਵਿਚ ਪ੍ਰਭਾਵਿਤ ਕਰਨਾ" ਵਾਲਾ ਭਾਵ ਜ਼ਰੂਰ ਲਿਖੋ।
b) ਹੈਜ਼ਾ ਜਾਂ ਡੇਂਗੂ ਵਰਗੀ ਕੋਈ ਇਕ ਉਦਾਹਰਨ ਦਿਓ।

 

II. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 70-75 ਸ਼ਬਦਾਂ ਵਿਚ ਦਿਓ :

Question 1: ਆਫ਼ਤਾਂ ਮਨੁੱਖ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰਦੀਆਂ ਹਨ?

Answer:

ਆਫ਼ਤਾਂ ਮਨੁੱਖੀ ਜੀਵਨ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਦੀਆਂ ਹਨ-
1. ਇਨ੍ਹਾਂ ਦੇ ਕਾਰਨ ਜਾਨ-ਮਾਲ ਦਾ ਬਹੁਤ ਨੁਕਸਾਨ ਹੁੰਦਾ ਹੈ।
2. ਨਾਗਰਿਕ ਸਹੂਲਤਾਂ ਠੱਪ ਹੋ ਜਾਂਦੀਆਂ ਹਨ ਜਿਸ ਨਾਲ ਜਨ-ਜੀਵਨ ਤਹਿਸ-ਨਹਿਸ ਹੋ ਜਾਂਦਾ ਹੈ।
3. ਕਈ ਲੋਕ ਆਪਣਿਆਂ ਨਾਲੋਂ ਵਿਛੜ ਜਾਂਦੇ ਹਨ।
4. ਖੜ੍ਹੀਆਂ ਫ਼ਸਲਾਂ ਅਤੇ ਪਸ਼ੂ ਰੁੜ੍ਹ ਜਾਂਦੇ ਹਨ।
5. ਲਾਸ਼ਾਂ ਦੇ ਗਲਣ-ਸੜਨ ਨਾਲ ਮਹਾਂਮਾਰੀਆਂ ਫੈਲਦੀਆਂ ਹਨ।
6. ਸਾਲਾਂ ਦੀ ਤਰੱਕੀ ਮਿੰਟਾਂ ਵਿਚ ਹੀ ਖ਼ਤਮ ਹੋ ਜਾਂਦੀ ਹੈ।

Exam Tips:

a) ਛੇ ਵਿਚੋਂ ਘੱਟੋ-ਘੱਟ ਚਾਰ ਪ੍ਰਭਾਵ ਲਿਖੋ।
b) ਲਾਸ਼ਾਂ ਤੋਂ ਫੈਲਣ ਵਾਲੀਆਂ ਮਹਾਂਮਾਰੀਆਂ ਵਾਲਾ ਬਿੰਦੂ ਆਫ਼ਤ ਅਤੇ ਬਿਮਾਰੀ ਦਾ ਸੰਬੰਧ ਦਿਖਾਉਂਦਾ ਹੈ, ਇਸ ਨੂੰ ਨਾ ਛੱਡੋ।

 

Question 2: ਭੂਚਾਲ ਆਉਣ ਦੇ ਕਾਰਨ ਅਤੇ ਸੰਸਾਰ ਦੇ ਮੁੱਖ ਭੂਚਾਲ ਖੇਤਰਾਂ ਦਾ ਵਰਣਨ ਕਰੋ।

Answer:

ਕਾਰਨ – ਭੂਚਾਲ ਧਰਤੀ ਦੀਆਂ ਅੰਦਰੂਨੀ ਹਲਚਲਾਂ ਦੇ ਕਾਰਨ ਆਉਂਦੇ ਹਨ। ਇਨ੍ਹਾਂ ਹਲਚਲਾਂ ਨਾਲ ਧਰਤੀ ਦੀਆਂ ਟੈਕਟੋਨਿਕ ਪਲੇਟਾਂ ਖਿਸਕ ਜਾਂਦੀਆਂ ਹਨ ਅਤੇ ਭੂਚਾਲ ਤਰੰਗਾਂ ਪੈਦਾ ਹੁੰਦੀਆਂ ਹਨ। ਨਤੀਜੇ ਵਜੋਂ ਧਰਤੀ ਹਿਲਣ ਲਗਦੀ ਹੈ ਜਿਸ ਨੂੰ ਭੂਚਾਲ ਕਹਿੰਦੇ ਹਨ।

ਭੂਚਾਲ ਖੇਤਰ-
1. ਪਾਠ-ਪੁਸਤਕ ਅਨੁਸਾਰ ਸੰਸਾਰ ਦੇ 2/3 ਭੂਚਾਲ ਪ੍ਰਸ਼ਾਂਤ ਮਹਾਂਸਾਗਰ ਦੇ ‘ਜਵਾਲਾ ਚੱਕਰ’ (Ring of Fire) ਵਿਚ ਆਉਂਦੇ ਹਨ (ਤਾਜ਼ਾ ਅੰਕੜੇ ਇਸ ਤੋਂ ਵੱਖਰੇ ਹੋ ਸਕਦੇ ਹਨ)।
2. ਸੰਸਾਰ ਦੇ ਮੁੱਖ ਪਰਬਤੀ ਖੇਤਰ, ਜਿਵੇਂ ਕਿ ਹਿਮਾਲਿਆ ਅਤੇ ਐਲਪਸ ਵੀ ਭੂਚਾਲ ਪ੍ਰਭਾਵਿਤ ਖੇਤਰ ਮੰਨੇ ਜਾਂਦੇ ਹਨ।
3. ਭਾਰਤ ਦੇ ਭੂਚਾਲ ਪ੍ਰਭਾਵਿਤ ਖੇਤਰਾਂ ਵਿਚ ਕਸ਼ਮੀਰ ਅਤੇ ਪੱਛਮੀ ਹਿਮਾਲਿਆ, ਮੱਧ ਹਿਮਾਲਿਆ, ਉੱਤਰ-ਪੂਰਬੀ ਭਾਰਤ, ਸਿੰਧ-ਗੰਗਾ ਦੇ ਮੈਦਾਨ, ਰਾਜਸਥਾਨ ਅਤੇ ਗੁਜਰਾਤ ਦੇ ਦੇਸ਼ ਅਤੇ ਪੂਰਬੀ ਅਤੇ ਪੱਛਮੀ ਦੀਪ ਸਮੂਹ ਸ਼ਾਮਲ ਹਨ।

Exam Tips:

a) "ਟੈਕਟੋਨਿਕ ਪਲੇਟਾਂ" ਅਤੇ "ਜਵਾਲਾ ਚੱਕਰ (Ring of Fire)" ਸ਼ਬਦ ਜ਼ਰੂਰ ਲਿਖੋ।
b) ਭਾਰਤ ਦੇ ਭੂਚਾਲ ਖੇਤਰਾਂ ਦੇ ਨਾਂ ਵੱਖਰੇ ਬਿੰਦੂਆਂ ਵਿਚ ਲਿਖੋ।

 

Question 3: ਭੂਚਾਲ ਆਫ਼ਤ ਪ੍ਰਬੰਧਨ ਵਿਚ ਸਾਨੂੰ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ?

Answer:

ਭੂਚਾਲ ਆਫ਼ਤ ਪ੍ਰਬੰਧਨ ਵਿਚ ਸਾਨੂੰ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ-
ਭੂਚਾਲ ਪ੍ਰਭਾਵਿਤ ਦੇਸ਼ਾਂ ਵਿਚ ਇਮਾਰਤਾਂ ਦੇ ਨਕਸ਼ੇ ਅਤੇ ਬਨਾਵਟ ਇਸ ਪ੍ਰਕਾਰ ਦੀ ਹੋਣੀ ਚਾਹੀਦੀ ਹੈ ਕਿ ਭੂਚਾਲ ਆਉਣ ‘ਤੇ ਉਨ੍ਹਾਂ ਨੂੰ ਕੋਈ ਨੁਕਸਾਨ ਨਾ ਪਹੁੰਚੇ। ਘਰਾਂ ਅਤੇ ਹੋਰ ਇਮਾਰਤਾਂ ਦਾ ਬੀਮਾ ਵੀ ਜ਼ਰੂਰ ਹੋਣਾ ਚਾਹੀਦਾ ਹੈ।
ਭੂਚਾਲ ਆਉਣ ‘ਤੇ ਡਰ ਜਾਂ ਘਬਰਾਹਟ ਦਾ ਵਾਤਾਵਰਨ ਨਹੀਂ ਪੈਦਾ ਹੋਣ ਦੇਣਾ ਚਾਹੀਦਾ, ਸਗੋਂ ਸ਼ਾਂਤ ਰਹਿ ਕੇ ਦਿਮਾਗ਼ ਤੋਂ ਕੰਮ ਲੈਣਾ ਚਾਹੀਦਾ ਹੈ।
ਜੇਕਰ ਭੂਚਾਲ ਆਉਣ ਤੇ ਤੁਸੀਂ ਘਰ ਦੇ ਅੰਦਰ ਹੋਵੋ, ਤਾਂ ਬਾਹਰ ਨਹੀਂ ਦੌੜਨਾ ਚਾਹੀਦਾ, ਸਗੋਂ ਬਿਸਤਰੇ, ਮੇਜ਼, ਦਰਵਾਜ਼ੇ ਵਰਗੀ ਕਿਸੇ ਸਖ਼ਤ ਚੀਜ਼ ਦੇ ਕੋਲ ਚਲੇ ਜਾਣਾ ਚਾਹੀਦਾ ਹੈ।
ਜੇਕਰ ਭੂਚਾਲ ਦੇ ਸਮੇਂ ਬਾਹਰ ਹੋਵੋ ਤਾਂ ਕਿਸੇ ਖੁੱਲ੍ਹੀ ਜਗ੍ਹਾ ‘ਤੇ ਚਲੇ ਜਾਣਾ ਚਾਹੀਦਾ ਹੈ। ਇਮਾਰਤਾਂ, ਦਰੱਖ਼ਤਾਂ, ਬਿਜਲੀ ਦੀਆਂ ਤਾਰਾਂ ਅਤੇ ਖੰਭਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ।
ਸਾਨੂੰ ਆਪਸ ਵਿਚ ਮਿਲ ਕੇ ਭੂਚਾਲ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਡਾਕਟਰੀ ਸਹਾਇਤਾ ਦੇਣ ਦਾ ਯਤਨ ਕਰਨਾ ਚਾਹੀਦਾ ਹੈ।
ਮਲਬੇ ਵਿਚ ਦੱਬੇ ਲੋਕਾਂ ਨੂੰ ਬਹੁਤ ਜਲਦੀ ਕੱਢਣਾ ਚਾਹੀਦਾ ਹੈ ਅਤੇ ਜ਼ਖ਼ਮੀਆਂ ਨੂੰ ਜਲਦੀ ਤੋਂ ਜਲਦੀ ਹਸਪਤਾਲ ਪਹੁੰਚਾਉਣਾ ਚਾਹੀਦਾ ਹੈ।
ਭੂਚਾਲ ਨਾਲ ਪ੍ਰਭਾਵਿਤ ਆਵਾਜਾਈ ਅਤੇ ਸੰਚਾਰ ਦੇ ਸਾਧਨਾਂ ਨੂੰ ਜਿੰਨੀ ਜਲਦੀ ਹੋ ਸਕੇ ਦੁਬਾਰਾ ਚਾਲੂ ਕਰ ਲੈਣਾ ਚਾਹੀਦਾ ਹੈ।
ਸਰਕਾਰ ਨੂੰ ਚਾਹੀਦਾ ਹੈ ਕਿ ਉਹ ਬੇਘਰ ਹੋਏ ਲੋਕਾਂ ਨੂੰ ਦੁਬਾਰਾ ਵਸਾਉਣ ਲਈ ਜ਼ਰੂਰੀ ਸਹੂਲਤਾਂ ਦੇਵੇ।

Exam Tips:

a) ਉੱਤਰ ਨੂੰ ਭੂਚਾਲ ਤੋਂ ਪਹਿਲਾਂ, ਦੌਰਾਨ ਅਤੇ ਬਾਅਦ ਵਿਚ ਵੰਡ ਕੇ ਲਿਖੋ।
b) ਘਰ ਦੇ ਅੰਦਰ ਅਤੇ ਬਾਹਰ ਦੀਆਂ ਸਾਵਧਾਨੀਆਂ ਵੱਖ-ਵੱਖ ਲਿਖੋ।

 

Question 4: ਜਵਾਲਾਮੁਖੀ ਅਤੇ ਸੁਨਾਮੀ ਤੋਂ ਬਚਾਅ ਵਾਸਤੇ ਕੀ-ਕੀ ਪ੍ਰਬੰਧ ਕਰਨੇ ਚਾਹੀਦੇ ਹਨ?

Answer:

ਜਵਾਲਾਮੁਖੀ ਤੋਂ ਬਚਾਅ-
1. ਜਵਾਲਾਮੁਖੀ ਵਿਸਫੋਟ ਵਾਲੇ ਸਥਾਨ ਦੇ ਨੇੜੇ ਘਰ ਜਾਂ ਕੋਈ ਹੋਰ ਇਮਾਰਤ ਨਹੀਂ ਬਣਾਉਣੀ ਚਾਹੀਦੀ।
2. ਜਵਾਲਾਮੁਖੀ ਵਿਸਫੋਟ ਦੇ ਲੱਛਣ ਦਿਖਾਈ ਦੇਣ ਤਾਂ ਉੱਥੋਂ ਬਹੁਤ ਦੂਰ ਚਲੇ ਜਾਣਾ ਚਾਹੀਦਾ ਹੈ। ਇਸ ਲਈ ਆਵਾਜਾਈ ਦੇ ਤੇਜ਼ ਸਾਧਨਾਂ ਦੀ ਵਰਤੋਂ ਕਰਨੀ ਚਾਹੀਦੀ ਹੈ।
3. ਨੁਕਸਾਨ ਹੋਣ ਦੀ ਸਥਿਤੀ ਵਿਚ ਸਰਕਾਰ ਨੂੰ ਹਰ ਪ੍ਰਕਾਰ ਦੀ ਸਹਾਇਤਾ ਲਈ ਤਿਆਰ ਰਹਿਣਾ ਚਾਹੀਦਾ ਹੈ।
ਸੁਨਾਮੀ ਤੋਂ ਬਚਾਅ-
1. ਸੁਨਾਮੀ ਦੀ ਸੂਚਨਾ ਮਿਲਣ ‘ਤੇ ਸਮੁੰਦਰ ਵੱਲ ਨਹੀਂ ਜਾਣਾ ਚਾਹੀਦਾ।
2. ਸਮੁੰਦਰ ਵਿਚ ਚੱਲ ਰਹੇ ਜਹਾਜ਼ਾਂ ਅਤੇ ਕਿਸ਼ਤੀਆਂ ਨੂੰ ਵਾਪਸ ਬੰਦਰਗਾਹ ‘ਤੇ ਆ ਜਾਣਾ ਚਾਹੀਦਾ ਹੈ।
3. ਮਛੇਰਿਆਂ ਨੂੰ ਲਹਿਰਾਂ ਸ਼ਾਂਤ ਹੋਣ ਦੇ ਬਾਅਦ ਹੀ ਸਮੁੰਦਰ ਵਿਚ ਜਾਣਾ ਚਾਹੀਦਾ ਹੈ।
4. ਜੇਕਰ ਲਹਿਰਾਂ ਬਹੁਤ ਤੇਜ਼ੀ ਨਾਲ ਸਮੁੰਦਰ ਵੱਲੋਂ ਤੱਟ ਵੱਲ ਆ ਰਹੀਆਂ ਹੋਣ, ਤਾਂ ਉੱਥੇ ਵਸੇ ਲੋਕਾਂ ਨੂੰ ਉਹ ਜਗ੍ਹਾ ਛੱਡ ਕੇ ਦੂਰ ਚਲੇ ਜਾਣਾ ਚਾਹੀਦਾ ਹੈ।
5. ਸਾਰਿਆਂ ਨੂੰ ਮਿਲ ਕੇ ਮੁਸੀਬਤ ਵਿਚ ਫਸੇ ਲੋਕਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ।
6. ਸਰਕਾਰ ਨੂੰ ਸੁਨਾਮੀ ਦੀ ਆਫ਼ਤ ਨਾਲ ਨਿਪਟਣ ਲਈ ਹਰ ਸਮੇਂ ਤਿਆਰ ਰਹਿਣਾ ਚਾਹੀਦਾ ਹੈ।

Exam Tips:

a) ਜਵਾਲਾਮੁਖੀ ਅਤੇ ਸੁਨਾਮੀ ਦੇ ਬਚਾਅ ਵੱਖ-ਵੱਖ ਸਿਰਲੇਖਾਂ ਹੇਠ ਲਿਖੋ।
b) ਸੁਨਾਮੀ ਦੀ ਸੂਚਨਾ ਮਿਲਣ ਤੇ ਸਮੁੰਦਰ ਵੱਲ ਨਾ ਜਾਣ ਵਾਲਾ ਬਿੰਦੂ ਸਭ ਤੋਂ ਪਹਿਲਾਂ ਲਿਖੋ।

 

Question 5: ਸੋਕੇ ਤੋਂ ਬਚਣ ਲਈ ਕਿਹੜੇ-ਕਿਹੜੇ ਕਦਮ ਉਠਾਏ ਜਾ ਸਕਦੇ ਹਨ?

Answer:

ਸੋਕੇ ਤੋਂ ਬਚਾਅ ਲਈ ਹੇਠ ਲਿਖੇ ਕਦਮ ਉਠਾਏ ਜਾ ਸਕਦੇ ਹਨ-
1. ਪਾਣੀ ਦੀ ਵਰਤੋਂ ਸੂਝ-ਬੂਝ ਨਾਲ ਕਰੋ। ਇਸਨੂੰ ਵਿਅਰਥ ਨਾ ਵਗਣ ਦਿਓ।
2. ਸੋਕਾ ਪ੍ਰਭਾਵਿਤ ਖੇਤਰਾਂ ਵਿਚ ਵੱਧ ਤੋਂ ਵੱਧ ਦਰੱਖ਼ਤ ਲਗਾਓ। ਦਰੱਖ਼ਤ ਵਰਖਾ ਲਿਆਉਣ ਵਿਚ ਸਹਾਇਤਾ ਕਰਦੇ ਹਨ।
3. ਸੋਕਾ ਪ੍ਰਭਾਵਿਤ ਦੇਸ਼ ਵਿਚ ਅਜਿਹੀਆਂ ਫ਼ਸਲਾਂ ਉਗਾਓ, ਜਿਨ੍ਹਾਂ ਨੂੰ ਘੱਟ ਪਾਣੀ ਦੀ ਜ਼ਰੂਰਤ ਹੁੰਦੀ ਹੈ। ਮੱਕਾ, ਬਾਜਰਾ, ਦਾਲਾਂ ਆਦਿ ਫ਼ਸਲਾਂ ਇਸ ਪ੍ਰਕਾਰ ਦੀਆਂ ਫ਼ਸਲਾਂ ਹਨ।
4. ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸੋਕਾ ਪ੍ਰਭਾਵਿਤ ਦੇਸ਼ਾਂ ਵਿਚ ਆਸ-ਪਾਸ ਦੇ ਅਧਿਕ ਪਾਣੀ ਵਾਲੇ ਖੇਤਰਾਂ ਤੋਂ ਪਾਣੀ ਪਹੁੰਚਾਏ।
5. ਸੋਕਾ ਪ੍ਰਭਾਵਿਤ ਖੇਤਰਾਂ ਵਿਚ ਵਰਖਾ ਦੇ ਪਾਣੀ ਨੂੰ ਤਲਾਬਾਂ ਜਾਂ ਬੰਨ੍ਹਾਂ ਵਿਚ ਇਕੱਠਾ ਕਰ ਲੈਣਾ ਚਾਹੀਦਾ ਹੈ। ਇਸ ਪਾਣੀ ਦਾ ਪ੍ਰਯੋਗ ਜ਼ਰੂਰਤ ਦੇ ਸਮੇਂ ਕੀਤਾ ਜਾ ਸਕਦਾ ਹੈ।
6. ਸੋਕਾ ਪ੍ਰਭਾਵਿਤ ਖੇਤਰਾਂ ਵਿਚ ਖੇਤੀ ਦੀ ਜਗ੍ਹਾ ਦੂਸਰੇ ਆਰਥਿਕ ਧੰਦਿਆਂ ਨੂੰ ਬੜ੍ਹਾਵਾ ਦੇਣਾ ਚਾਹੀਦਾ ਹੈ ਤਾਂ ਕਿ ਜ਼ਿਆਦਾ ਪਾਣੀ ਦੀ ਸਮੱਸਿਆ ਨਾ ਰਹੇ।

Exam Tips:

a) ਛੇ ਵਿਚੋਂ ਘੱਟੋ-ਘੱਟ ਚਾਰ ਕਦਮ ਲਿਖੋ।
b) ਫ਼ਸਲਾਂ ਦੀ ਉਦਾਹਰਨ (ਮੱਕਾ, ਬਾਜਰਾ, ਦਾਲਾਂ) ਲਿਖਣ ਨਾਲ ਉੱਤਰ ਵਧੇਰੇ ਠੋਸ ਬਣਦਾ ਹੈ।

 

Question 6: ਕਿਹੜੇ-ਕਿਹੜੇ ਉਪਾਅ ਸਾਨੂੰ ਮਹਾਂਮਾਰੀ ਵਰਗੀ ਆਫ਼ਤ ਤੋਂ ਬਚਾ ਸਕਦੇ ਹਨ?

Answer:

1. ਮਹਾਂਮਾਰੀ ਤੋਂ ਬਚਣ ਦਾ ਸਭ ਤੋਂ ਚੰਗਾ ਤਰੀਕਾ ਇਹ ਹੈ ਕਿ ਬਿਮਾਰੀਆਂ ਤੋਂ ਹੀ ਬਚਿਆ ਜਾਵੇ। ਸਾਫ਼ ਪਾਣੀ ਅਤੇ ਸਾਫ਼-ਸੁਥਰਾ ਵਾਤਾਵਰਨ ਸਾਨੂੰ ਬਿਮਾਰੀਆਂ ਤੋਂ ਬਚਾ ਸਕਦਾ ਹੈ।
2. ਬਿਮਾਰੀ ਫੈਲਣ ‘ਤੇ ਡਾਕਟਰੀ ਸਹੂਲਤਾਂ ਦਾ ਉੱਚਿਤ ਪ੍ਰਬੰਧ ਹੋਣਾ ਚਾਹੀਦਾ ਹੈ। ਇਸ ਲਈ ਹਸਪਤਾਲਾਂ ਵਿਚ ਇਲਾਜ ਦੀ ਪੂਰੀ ਵਿਵਸਥਾ ਹੋਣੀ ਚਾਹੀਦੀ ਹੈ।
3. ਸ਼ਹਿਰਾਂ ਦੇ ਆਸ-ਪਾਸ ਗੰਦੀਆਂ ਬਸਤੀਆਂ ਨੂੰ ਵਿਕਸਿਤ ਨਾ ਹੋਣ ਦਿੱਤਾ ਜਾਵੇ।
4. ਸ਼ਹਿਰਾਂ, ਪਿੰਡਾਂ ਅਤੇ ਸਕੂਲਾਂ ਵਿਚ ਨਿਯਮਿਤ ਤੌਰ ਨਾਲ ਬਿਮਾਰੀ ਦੀ ਜਾਂਚ ਹੋਣੀ ਚਾਹੀਦੀ ਹੈ ਤਾਂ ਕਿ ਮਹਾਂਮਾਰੀ ਦੇ ਖ਼ਤਰੇ ਤੋਂ ਬਚਿਆ ਜਾ ਸਕੇ।

Exam Tips:

a) ਸਾਫ਼ ਪਾਣੀ, ਹਸਪਤਾਲ, ਗੰਦੀਆਂ ਬਸਤੀਆਂ ਅਤੇ ਜਾਂਚ, ਚਾਰੇ ਬਿੰਦੂ ਲਿਖੋ।
b) ਪਹਿਲਾ ਬਿੰਦੂ ਸਾਫ਼ ਪਾਣੀ ਤੇ ਸਫ਼ਾਈ ਬਾਰੇ ਹੈ; ਇਸਨੂੰ ਬਚਾਅ ਦੇ ਮੁੱਖ ਤਰੀਕੇ ਵਜੋਂ ਲਿਖੋ।

 

III. ਹੇਠ ਲਿਖੇ ਪ੍ਰਸ਼ਨਾਂ ਦਾ ਉੱਤਰ ਲਗਪਗ 250 ਸ਼ਬਦਾਂ ਵਿਚ ਦਿਓ :

Question 1: ਹੜ੍ਹ ਅਤੇ ਚੱਕਰਵਾਤ ਵਰਗੀਆਂ ਆਫ਼ਤਾਂ ਤੋਂ ਬਚਣ ਲਈ ਸਾਨੂੰ ਕੀ-ਕੀ ਉਪਾਅ ਕਰਨੇ ਚਾਹੀਦੇ ਹਨ? ਵਿਸਤਾਰ ਵਿਚ ਲਿਖੋ।

Answer:

ਹੜ੍ਹ ਅਤੇ ਚੱਕਰਵਾਤ ਵਰਗੀਆਂ ਆਫ਼ਤਾਂ ਤੋਂ ਬਚਣ ਲਈ ਹੇਠ ਲਿਖੇ ਉਪਾਅ ਕੀਤੇ ਜਾਣੇ ਚਾਹੀਦੇ ਹਨ-
ਹੜ੍ਹ-
1. ਹੜ੍ਹ ਪ੍ਰਭਾਵਿਤ ਦੇਸ਼ਾਂ ਵਿਚ ਲੋਕਾਂ ਨੂੰ ਸਮੇਂ-ਸਮੇਂ ‘ਤੇ ਮੌਸਮ ਵਿਭਾਗ ਤੋਂ ਜਾਣਕਾਰੀ ਲੈਂਦੇ ਰਹਿਣਾ ਚਾਹੀਦਾ ਹੈ। ਜੇਕਰ ਖ਼ਤਰਾ ਜ਼ਿਆਦਾ ਹੋ ਜਾਵੇ ਤਾਂ ਲੋਕਾਂ ਨੂੰ ਆਪਣੀ ਜਗ੍ਹਾ ਅਸਥਾਈ ਤੌਰ ‘ਤੇ ਛੱਡ ਦੇਣੀ ਚਾਹੀਦੀ ਹੈ ਅਤੇ ਕਿਸੇ ਸੁਰੱਖਿਅਤ ਸਥਾਨ ‘ਤੇ ਚਲੇ ਜਾਣਾ ਚਾਹੀਦਾ ਹੈ।
2. ਹੜ੍ਹ ਆਉਣ ਤੋਂ ਪਹਿਲਾਂ ਲੋਕਾਂ ਨੂੰ ਆਪਣਾ ਸਮਾਨ ਕਿਸੇ ਉੱਚੇ ਸਥਾਨ ‘ਤੇ ਜਾਂ ਛੱਤ ‘ਤੇ ਢੱਕ ਕੇ ਰੱਖ ਦੇਣਾ ਚਾਹੀਦਾ ਹੈ।
3. ਹੜ੍ਹ ਦੇ ਸਮੇਂ ਪੀਣ ਵਾਲੇ ਪਾਣੀ ਨੂੰ ਉਬਾਲ ਕੇ ਹੀ ਪੀਣਾ ਚਾਹੀਦਾ ਹੈ।
4. ਹੜ੍ਹ ਵਿਚ ਫਸੇ ਲੋਕਾਂ ਨੂੰ ਸੈਨਾ ਦੀ ਸਹਾਇਤਾ ਨਾਲ ਹੈਲੀਕਾਪਟਰਾਂ ਦੁਆਰਾ ਬਾਹਰ ਕੱਢਣ ਦਾ ਯਤਨ ਕਰਨਾ ਚਾਹੀਦਾ ਹੈ।
5. ਸਰਕਾਰ ਨੂੰ ਚਾਹੀਦਾ ਹੈ ਕਿ ਉਹ ਹੜ੍ਹ ਪ੍ਰਭਾਵਿਤ ਲੋਕਾਂ ਤਕ ਖਾਣ-ਪੀਣ ਦਾ ਸਮਾਨ ਅਤੇ ਜ਼ਰੂਰੀ ਦਵਾਈਆਂ ਪਹੁੰਚਾਏ।
6. ਹੜ੍ਹ ਨਾਲ ਬੇਘਰ ਹੋਏ ਲੋਕਾਂ ਨੂੰ ਰਹਿਣ ਲਈ ਜਗ੍ਹਾ ਦਿੱਤੀ ਜਾਵੇ।
7. ਹੜ੍ਹ ਦੇ ਬਾਅਦ ਫੈਲਣ ਵਾਲੀਆਂ ਬਿਮਾਰੀਆਂ ਅਤੇ ਮਹਾਂਮਾਰੀਆਂ ਤੋਂ ਬਚਣ ਲਈ ਸਿਹਤ ਸਹੂਲਤਾਂ ਦਾ ਉੱਚਿਤ ਪ੍ਰਬੰਧ ਹੋਣਾ ਚਾਹੀਦਾ ਹੈ।
8. ਸਾਰੇ ਲੋਕਾਂ ਦਾ ਇਹ ਕਰਤੱਵ ਹੈ ਕਿ ਉਹ ਹੜ੍ਹ ਪ੍ਰਭਾਵਿਤ ਲੋਕਾਂ ਦੀ ਹਰ ਸੰਭਵ ਸਹਾਇਤਾ ਕਰਨ।
9. ਹੜ੍ਹਾਂ ਦੇ ਵੇਗ ਨੂੰ ਘੱਟ ਕਰਨ ਲਈ ਜ਼ਿਆਦਾ ਤੋਂ ਜ਼ਿਆਦਾ ਦਰੱਖ਼ਤ ਲਗਾਉਣੇ ਚਾਹੀਦੇ ਹਨ।
ਚੱਕਰਵਾਤ- ਮਨੁੱਖ ਲਈ ਚੱਕਰਵਾਤਾਂ ਨੂੰ ਰੋਕ ਸਕਣਾ ਸੰਭਵ ਨਹੀਂ ਹੈ। ਫਿਰ ਵੀ ਹੇਠ ਲਿਖੇ ਉਪਾਵਾਂ ਰਾਹੀਂ ਚੱਕਰਵਾਤਾਂ ਤੋਂ ਹੋਣ ਵਾਲੀ ਹਾਨੀ ਨੂੰ ਘੱਟ ਜ਼ਰੂਰ ਕੀਤਾ ਜਾ ਸਕਦਾ ਹੈ-
1. ਸਮੁੰਦਰ ਤੱਟ ਦੇ ਨੇੜੇ ਕੱਚੇ ਘਰ ਜਾਂ ਝੌਂਪੜੀਆਂ ਨਹੀਂ ਬਣਾਉਣੀਆਂ ਚਾਹੀਦੀਆਂ।
2. ਚੱਕਰਵਾਤਾਂ ਤੋਂ ਪ੍ਰਭਾਵਿਤ ਲੋਕਾਂ ਨੂੰ ਵੱਡੇ-ਵੱਡੇ ਭਵਨਾਂ, ਸਕੂਲਾਂ ਅਤੇ ਹੋਰ ਸਰਵਜਨਿਕ ਇਮਾਰਤਾਂ ਵਿਚ ਸ਼ਰਨ ਦੇਣੀ ਚਾਹੀਦੀ ਹੈ।
3. ਚੱਕਰਵਾਤਾਂ ਦਾ ਖ਼ਤਰਾ ਹੋਣ ‘ਤੇ ਜਹਾਜ਼ਾਂ, ਕਿਸ਼ਤੀਆਂ ਅਤੇ ਮਛੇਰਿਆਂ ਨੂੰ ਸਮੁੰਦਰ ਵਿਚ ਨਹੀਂ ਜਾਣਾ ਚਾਹੀਦਾ।
4. ਚੱਕਰਵਾਤ ਪ੍ਰਭਾਵਿਤ ਖੇਤਰਾਂ ਵਿਚ ਅਜਿਹੇ ਮਕਾਨ ਬਣਾਏ ਜਾਣੇ ਚਾਹੀਦੇ ਹਨ ਜੋ ਚੱਕਰਵਾਤਾਂ ਦੀ ਤੇਜ਼ ਗਤੀ ਦਾ ਸਾਹਮਣਾ ਕਰ ਸਕਣ।
5. ਚੱਕਰਵਾਤਾਂ ਦੇ ਕਾਰਨ ਆਉਣ ਵਾਲੇ ਹੜ੍ਹਾਂ ਤੋਂ ਬਚਣ ਲਈ ਹੜ੍ਹ-ਵਿਰੋਧੀ ਕਦਮ ਉਠਾਏ ਜਾਣੇ ਚਾਹੀਦੇ ਹਨ।
6. ਸਮੁੰਦਰ ਤੱਟ ਦੇ ਨਾਲ ਚੱਕਰਵਾਤਾਂ ਦੀ ਉਲਟੀ ਦਿਸ਼ਾ ਵਿਚ ਦਰੱਖ਼ਤਾਂ ਦੀਆਂ ਪੰਕਤੀਆਂ ਲਾ ਦੇਣੀਆਂ ਚਾਹੀਦੀਆਂ ਹਨ। ਇਸ ਤਰ੍ਹਾਂ ਚੱਕਰਵਾਤ ਦੇ ਵੇਗ ਨੂੰ ਘੱਟ ਕੀਤਾ ਜਾ ਸਕਦਾ ਹੈ।
7. ਚੱਕਰਵਾਤਾਂ ਦੇ ਆਉਣ ਦੀ ਸੂਚਨਾ ਲਗਾਤਾਰ ਪ੍ਰਾਪਤ ਕਰਦੇ ਰਹਿਣਾ ਚਾਹੀਦਾ ਹੈ ਅਤੇ ਉਨ੍ਹਾਂ ਦੇ ਬਚਾਅ ਲਈ ਦਿੱਤੇ ਗਏ ਸੁਝਾਵਾਂ ਦਾ ਪਾਲਣ ਕਰਦੇ ਰਹਿਣਾ ਚਾਹੀਦਾ ਹੈ।
8. ਸਰਕਾਰ ਵੱਲੋਂ ਚੱਕਰਵਾਤਾਂ ਦੀ ਆਫ਼ਤ ਨਾਲ ਨਿਪਟਣ ਅਤੇ ਲੋਕਾਂ ਦੀ ਸਹਾਇਤਾ ਲਈ ਉੱਚਿਤ ਪ੍ਰਬੰਧ ਹੋਣਾ ਚਾਹੀਦਾ ਹੈ।

Exam Tips:

a) ਹੜ੍ਹ ਅਤੇ ਚੱਕਰਵਾਤ ਦੇ ਬਚਾਅ ਵੱਖ-ਵੱਖ ਹਿੱਸਿਆਂ ਵਿਚ ਲਿਖੋ।
b) ਚੱਕਰਵਾਤ ਨੂੰ "ਰੋਕਿਆ ਨਹੀਂ ਜਾ ਸਕਦਾ" ਪਰ "ਹਾਨੀ ਘਟਾਈ ਜਾ ਸਕਦੀ ਹੈ" ਵਾਲਾ ਫ਼ਰਕ ਉੱਤਰ ਦੀ ਸ਼ੁਰੂਆਤ ਵਿਚ ਦਿਖਾਓ।

 

Question 2: ਮਨੁੱਖੀ ਆਫ਼ਤਾਂ ਕੀ ਹਨ? ਕਿਸੇ ਦੋ ਮਨੁੱਖੀ ਆਫ਼ਤਾਂ ਦੇ ਆਫ਼ਤ ਪ੍ਰਬੰਧਨ ਦਾ ਵਿਸਥਾਰਪੂਰਵਕ ਵਰਣਨ ਕਰੋ।

Answer:

ਕੁੱਝ ਆਫ਼ਤਾਂ ਮਨੁੱਖ ਪ੍ਰਤੱਖ ਜਾਂ ਅਪ੍ਰਤੱਖ ਤੌਰ ‘ਤੇ ਆਪ ਪੈਦਾ ਕਰਦਾ ਹੈ। ਇਹ ਕੰਮ ਮਨੁੱਖ ਜਾਣ-ਬੁੱਝ ਕੇ ਜਾਂ ਬੇਸਮਝੀ ਵਿਚ ਕਰਦਾ ਹੈ। ਇਨ੍ਹਾਂ ਆਫ਼ਤਾਂ ਨੂੰ ਮਨੁੱਖੀ ਆਫ਼ਤਾਂ ਕਹਿੰਦੇ ਹਨ। ਬੰਬ ਧਮਾਕੇ, ਅੱਤਵਾਦੀ ਹਮਲੇ ਅਤੇ ਬੰਨ੍ਹਾਂ ਦਾ ਟੁੱਟਣਾ, ਮਨੁੱਖੀ ਆਫ਼ਤਾਂ ਦੇ ਉਦਾਹਰਨ ਹਨ। ਦੋ ਮਨੁੱਖੀ ਆਫ਼ਤਾਂ ਦੇ ਆਫ਼ਤ ਪ੍ਰਬੰਧਨ ਦਾ ਵਰਣਨ ਇਸ ਪ੍ਰਕਾਰ ਹੈ-
1. ਬੰਬ ਧਮਾਕੇ ਅਤੇ ਅੱਤਵਾਦੀ ਹਮਲੇ – ਬੰਬ ਦੇਸ਼ ਦੀ ਬਾਹਰੀ ਦੁਸ਼ਮਣਾਂ ਤੋਂ ਰੱਖਿਆ ਲਈ ਬਣਾਏ ਗਏ ਹਨ। ਪਰੰਤੂ ਕੁੱਝ ਲੋਕ ਇਨ੍ਹਾਂ ਦਾ ਪ੍ਰਯੋਗ ਦੇਸ਼ ਵਿਚ ਤਬਾਹੀ ਮਚਾਉਣ ਲਈ ਕਰਦੇ ਹਨ। ਕਈ ਅੱਤਵਾਦੀ ਗੁੱਟ ਦੇਸ਼ ਵਿਚ ਅਸ਼ਾਂਤੀ ਫੈਲਾਉਣ ਦਾ ਕੰਮ ਕਰਦੇ ਹਨ। ਫਲਸਰੂਪ ਕਈ ਨਿਰਦੋਸ਼ ਲੋਕ ਮਾਰੇ ਜਾਂਦੇ ਹਨ। ਹੋਰ ਪ੍ਰਭਾਵਿਤ ਲੋਕਾਂ ਨੂੰ ਵੀ ਬੰਬ ਧਮਾਕਿਆਂ ਅਤੇ ਅੱਤਵਾਦੀ ਹਮਲਿਆਂ ਦੇ ਕਾਰਨ ਤਰ੍ਹਾਂ-ਤਰ੍ਹਾਂ ਦੇ ਦੁੱਖ ਝੱਲਣੇ ਪੈਂਦੇ ਹਨ। ਇਹ ਹਮਲੇ ਦੇਸ਼ ਦੇ ਵਿਕਾਸ ਵਿਚ ਵੀ ਰੁਕਾਵਟ ਪਾਉਂਦੇ ਹਨ। 11 ਸਤੰਬਰ, 2001 ਨੂੰ ਅਮਰੀਕਾ ਦੇ ਸ਼ਹਿਰਾਂ ਉੱਤੇ ਹੋਏ ਅੱਤਵਾਦੀ ਹਮਲਿਆਂ ਵਿਚ ਹਜ਼ਾਰਾਂ ਲੋਕ ਮਾਰੇ ਗਏ ਸਨ ਅਤੇ ਭਾਰੀ ਆਰਥਿਕ ਹਾਨੀ ਹੋਈ ਸੀ।
ਬਚਾਅ-
1. ਸਰਕਾਰਾਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਗੱਲਬਾਤ ਰਾਹੀਂ ਇਨ੍ਹਾਂ ਹਮਲਿਆਂ ਨਾਲ ਨਿਪਟਣ ਦੀ ਯੋਜਨਾ ਬਣਾਉਣੀ ਚਾਹੀਦੀ ਹੈ।
2. ਲਾਵਾਰਿਸ ਪਈ ਕਿਸੇ ਵੀ ਵਸਤੂ ਨੂੰ ਹੱਥ ਨਹੀਂ ਲਾਉਣਾ ਚਾਹੀਦਾ, ਹੋ ਸਕਦਾ ਹੈ ਕਿ ਇਸ ਵਿਚ ਬੰਬ ਹੋਵੇ। ਇਸਦੀ ਸੂਚਨਾ ਤੁਰੰਤ ਪੁਲਿਸ ਨੂੰ ਦੇਣੀ ਚਾਹੀਦੀ ਹੈ।
3. ਬੰਬ ਧਮਾਕਿਆਂ ਜਾਂ ਅੱਤਵਾਦੀ ਹਮਲੇ ਦੇ ਸਮੇਂ ਹਫੜਾ-ਦਫੜੀ ਅਤੇ ਭੈਅ ਦਾ ਵਾਤਾਵਰਨ ਨਹੀਂ ਬਣਨ ਦੇਣਾ ਚਾਹੀਦਾ, ਸਗੋਂ ਹੌਸਲੇ ਤੋਂ ਕੰਮ ਲੈਣਾ ਚਾਹੀਦਾ ਹੈ।
4. ਪੁਲਿਸ ਅਤੇ ਖੁਫ਼ੀਆ ਵਿਭਾਗ ਨੂੰ ਅੱਤਵਾਦੀ ਗਤੀਵਿਧੀਆਂ ‘ਤੇ ਕਰੜੀ ਨਜ਼ਰ ਰੱਖਣੀ ਚਾਹੀਦੀ ਹੈ। ਭੀੜ-ਭਾੜ ਵਾਲੇ ਸਥਾਨਾਂ ‘ਤੇ ਵਿਸ਼ੇਸ਼ ਚੌਕਸੀ ਦੀ ਜ਼ਰੂਰਤ ਹੁੰਦੀ ਹੈ।
5. ਫੜੇ ਗਏ ਦੋਸ਼ੀਆਂ ਨੂੰ ਕਾਨੂੰਨ ਦੇ ਅਨੁਸਾਰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ।
6. ਅੱਤਵਾਦੀ ਹਮਲਿਆਂ ਵਿਚ ਜ਼ਖ਼ਮੀ ਹੋਏ ਲੋਕਾਂ ਨੂੰ ਜਿੰਨੀ ਜਲਦੀ ਹੋ ਸਕੇ ਹਸਪਤਾਲ ਪਹੁੰਚਾਉਣਾ ਚਾਹੀਦਾ ਹੈ।
7. ਕਾਨੂੰਨ ਅਤੇ ਸੁਰੱਖਿਆ ਦੀ ਵਿਵਸਥਾ ਬਣਾਈ ਰੱਖਣੀ ਚਾਹੀਦੀ ਹੈ।
2. ਬੰਨ੍ਹਾਂ ਦਾ ਟੁੱਟਣਾ – ਬੰਨ੍ਹਾਂ ਵਿਚ ਬਹੁਤ ਜ਼ਿਆਦਾ ਪਾਣੀ ਇਕੱਠਾ ਰਹਿੰਦਾ ਹੈ। ਇਸ ਲਈ ਕਿਸੇ ਬੰਨ੍ਹ ਦੇ ਟੁੱਟ ਜਾਣ ‘ਤੇ ਹੜ੍ਹ ਤੋਂ ਵੀ ਖ਼ਤਰਨਾਕ ਸਥਿਤੀ ਪੈਦਾ ਹੋ ਜਾਂਦੀ ਹੈ। ਜੇਕਰ ਬੰਨ੍ਹ ਬਹੁਤ ਵੱਡਾ ਹੋਵੇ ਤਾਂ ਮੁਸ਼ਕਲ ਹੋਰ ਵੀ ਜ਼ਿਆਦਾ ਵੱਧ ਜਾਂਦੀ ਹੈ। ਮਨੁੱਖੀ ਜੀਵਨ ਅਸਤ-ਵਿਅਸਤ ਹੋ ਜਾਂਦਾ ਹੈ। ਪਸ਼ੂ ਅਤੇ ਖੜ੍ਹੀਆਂ ਫ਼ਸਲਾਂ ਰੁੜ੍ਹ ਜਾਂਦੀਆਂ ਹਨ। ਇਸ ਆਫ਼ਤ ਤੋਂ ਬਚਣ ਲਈ ਹੜ੍ਹਾਂ ਤੋਂ ਬਚਾਅ ਵਾਲੇ ਉਪਾਅ ਕਰਨੇ ਚਾਹੀਦੇ ਹਨ। ਸਰਕਾਰ ਨੂੰ ਲੋਕਾਂ ਦੇ ਜਾਨ-ਮਾਲ ਦੀ ਰੱਖਿਆ ਲਈ ਵਿਸ਼ੇਸ਼ ਪ੍ਰਬੰਧ ਕਰਨੇ ਚਾਹੀਦੇ ਹਨ।

Exam Tips:

a) ਦੋਵੇਂ ਮਨੁੱਖੀ ਆਫ਼ਤਾਂ ਨੂੰ ਵੱਖ-ਵੱਖ ਹਿੱਸਿਆਂ ਵਿਚ ਵੰਡ ਕੇ ਲਿਖੋ।
b) ਬੰਬ ਧਮਾਕੇ ਅਤੇ ਬੰਨ੍ਹ ਟੁੱਟਣ ਦੇ ਬਚਾਅ ਦੇ ਉਪਾਅ ਵੱਖਰੇ ਹਨ, ਇਨ੍ਹਾਂ ਨੂੰ ਮਿਲਾਓ ਨਾ।

 

ਵਸਤੂਨਿਸ਼ਠ ਪ੍ਰਸ਼ਨ

(ੳ) ਘੱਟ ਤੋਂ ਘੱਟ ਸ਼ਬਦਾਂ ਵਿਚ ਉੱਤਰ ਵਾਲੇ ਪ੍ਰਸ਼ਨ :

Question 1: ਭੂਚਾਲ ਨੂੰ ਮਾਪਣ ਵਾਲੇ ਇਕ ਪੈਮਾਨੇ ਦੇ ਅਨੁਸਾਰ 12 ਤੋਂ ਕੀ ਭਾਵ ਹੈ? ਇਸ ਪੈਮਾਨੇ ਨੂੰ ਕੀ ਨਾਮ ਦਿੱਤਾ ਗਿਆ ਹੈ?

Answer:

ਇਸ ਪੈਮਾਨੇ ਦਾ ਨਾਮ ‘ਮਰਕਾਲੀ ਪੈਮਾਨਾ’ ਹੈ ਅਤੇ 12 ਤੋਂ ਭਾਵ ਹੈ, ਸਭ ਕੁੱਝ ਤਬਾਹ ਹੋ ਗਿਆ।

Exam Tips:

a) ਮਰਕਾਲੀ ਪੈਮਾਨਾ ਭੂਚਾਲ ਨਾਲ ਹੋਈ ਹਾਨੀ ਨੂੰ 12 ਵਰਗਾਂ ਵਿਚ ਵੰਡਦਾ ਹੈ; ਵਰਗ 12 ਸਭ ਤੋਂ ਵੱਧ ਹਾਨੀ ਹੈ।
b) ਇਸਨੂੰ ਰਿਕਟਰ ਪੈਮਾਨੇ (ਤੀਬਰਤਾ ਮਾਪਣ ਵਾਲਾ) ਨਾਲ ਨਾ ਉਲਝਾਓ।

 

Question 2: ਰਿਕਟਰ ਪੈਮਾਨਾ ਇਕ ਆਫ਼ਤ ਦੀ ਤੀਬਰਤਾ ਮਾਪਣ ਦਾ ਪੈਮਾਨਾ ਹੈ। ਇਸ ਆਫ਼ਤ ਦਾ ਕੀ ਨਾਮ ਹੈ?

Answer:

ਭੂਚਾਲ।

Exam Tips:

a) ਰਿਕਟਰ ਪੈਮਾਨਾ ਭੂਚਾਲ ਦੀ ਤੀਬਰਤਾ ਮਾਪਦਾ ਹੈ, ਇਸ ਲਈ ਉੱਤਰ ਭੂਚਾਲ ਹੀ ਹੈ।

 

Question 3: ਸਮੁੰਦਰ ਵਿਚ ਕਦੇ-ਕਦੇ ਬਹੁਤ ਵਿਨਾਸ਼ਕਾਰੀ ਲਹਿਰਾਂ ਉੱਠਦੀਆਂ ਹਨ। ਇਨ੍ਹਾਂ ਨੂੰ ਕੀ ਨਾਮ ਦਿੱਤਾ ਜਾਂਦਾ ਹੈ? ਇਹ ਕਿਉਂ ਉੱਠਦੀਆਂ ਹਨ?

Answer:

ਇਨ੍ਹਾਂ ਨੂੰ ਸੁਨਾਮੀ ਕਿਹਾ ਜਾਂਦਾ ਹੈ ਜੋ ਸਮੁੰਦਰ ਤਲ ਦੇ ਥੱਲੇ ਭੂਚਾਲ, ਜਵਾਲਾਮੁਖੀ ਜਾਂ ਧਰਤੀ ਦੇ ਖਿਸਕਣ ਨਾਲ ਪੈਦਾ ਹੁੰਦੀਆਂ ਹਨ।

Exam Tips:

a) ਨਾਮ ਅਤੇ ਕਾਰਨ, ਦੋਵੇਂ ਵੱਖ-ਵੱਖ ਵਾਕਾਂ ਵਿਚ ਲਿਖੋ।
b) ਕਾਰਨ ਵਿਚ "ਸਮੁੰਦਰ ਤਲ ਦੇ ਥੱਲੇ" ਵਾਲਾ ਸ਼ਬਦ-ਜੋੜ ਜ਼ਰੂਰ ਲਿਖੋ।

 

Question 4: ਇਕ ਆਫ਼ਤ ਕਿਸੀ ਦੂਜੀ ਆਫ਼ਤ ਦਾ ਕਾਰਨ ਬਣ ਸਕਦੀ ਹੈ। ਕੀ ਤੁਸੀਂ ਇਸ ਦਾ ਇਕ ਉਦਾਹਰਨ ਦੇ ਸਕਦੇ ਹੋ?

Answer:

ਚੱਕਰਵਾਤ ਆਉਣ ‘ਤੇ ਜਾਂ ਬੱਦਲ ਫਟਣ ਨਾਲ ਭਿਅੰਕਰ ਹੜ੍ਹ ਆ ਸਕਦਾ ਹੈ।

Exam Tips:

a) ਚੱਕਰਵਾਤ ਅਤੇ ਹੜ੍ਹ ਦਾ ਸੰਬੰਧ ਇਸ ਤਰ੍ਹਾਂ ਦੱਸੋ ਕਿ ਕਾਰਨ ਪਹਿਲਾਂ ਅਤੇ ਨਤੀਜਾ ਬਾਅਦ ਵਿਚ ਆਵੇ।

 

Question 5: ਬਨਸਪਤੀ ਲਗਾਉਣ ਨਾਲ ਖੇਤੀ ਲਈ ਵਿਨਾਸ਼ਕਾਰੀ ਕੁਝ ਆਫ਼ਤਾਵਾਂ ਦੇ ਪ੍ਰਭਾਵ ਨੂੰ ਘੱਟ ਕੀਤਾ ਜਾ ਸਕਦਾ ਹੈ। ਕੀ ਤੁਸੀਂ ਅਜਿਹੀਆਂ ਦੋ ਆਫ਼ਤਾਵਾਂ ਦੇ ਨਾਂ ਦੱਸ ਸਕਦੇ ਹੋ?

Answer:

ਸੋਕਾ ਅਤੇ ਹੜ੍ਹ।

Exam Tips:

a) ਦੋਵੇਂ ਆਫ਼ਤਾਂ ਦੇ ਨਾਂ ਕਾਮੇ (,) ਜਾਂ "ਅਤੇ" ਨਾਲ ਜੋੜ ਕੇ ਲਿਖੋ।
b) ਬਨਸਪਤੀ ਦੇ ਲਾਭ (ਵਰਖਾ ਲਿਆਉਣਾ, ਮਿੱਟੀ ਦਾ ਕਟਾਅ ਰੋਕਣਾ) ਨਾਲ ਜੋੜ ਕੇ ਸਮਝੋ।

 

Question 6: ਮਨੁੱਖੀ ਪ੍ਰਕੋਪ ਖ਼ੁਦ ਮਾਨਵ ਦੁਆਰਾ ਪੈਦਾ ਕੀਤੇ ਹੋਏ ਹਨ। ਕਿਸੇ ਦੋ ਪ੍ਰਕੋਪਾਂ ਦੇ ਨਾਂ ਦੱਸੋ।

Answer:

ਬੰਬ ਧਮਾਕੇ, ਅੱਤਵਾਦੀ ਹਮਲਾ।

Exam Tips:

a) ਦੋਵੇਂ ਨਾਂ ਮਨੁੱਖ ਦੁਆਰਾ ਪੈਦਾ ਹੋਣ ਵਾਲੇ ਹਨ, ਕੁਦਰਤੀ ਨਹੀਂ; ਇਹ ਫ਼ਰਕ ਯਾਦ ਰੱਖੋ।

 

Question 7: ਉਦਯੋਗਿਕ ਦੁਰਘਟਨਾਵਾਂ ਆਫ਼ਤਾਵਾਂ ਦੀ ਕਿਸ ਸ਼੍ਰੇਣੀ ਵਿਚ ਆਉਂਦੀਆਂ ਹਨ? ਇਹ ਆਫ਼ਤਾਵਾਂ ਕਿਨ੍ਹਾਂ ਤਰੀਕਿਆਂ ਨਾਲ ਵਿਨਾਸ਼ ਫੈਲਾਉਂਦੀਆਂ ਹਨ। ਕੋਈ ਦੋ ਗੱਲਾਂ ਲਿਖੋ।

Answer:

ਉਹ ਮਨੁੱਖੀ ਆਫ਼ਤਾਂ ਹਨ ਜੋ ਭਿਆਨਕ ਅੱਗ ਅਤੇ ਵਿਸਫੋਟ ਅਤੇ ਜ਼ਹਿਰੀਲੀਆਂ ਗੈਸਾਂ ਦੇ ਰਿਸਾਵ ਦੁਆਰਾ ਵਿਨਾਸ਼ ਫੈਲਾਉਂਦੀਆਂ ਹਨ।

Exam Tips:

a) ਸ਼੍ਰੇਣੀ "ਮਨੁੱਖੀ ਆਫ਼ਤ" ਲਿਖੋ।
b) ਅੱਗ/ਵਿਸਫੋਟ ਅਤੇ ਗੈਸ ਦੇ ਰਿਸਾਵ ਨੂੰ ਦੋ ਵੱਖ-ਵੱਖ ਤਰੀਕਿਆਂ ਵਜੋਂ ਲਿਖੋ।

 

(ਅ) ਸਹੀ ਵਿਕਲਪ ਚੁਣੋ :

Question 1: 26 ਦਸੰਬਰ, 2004 ਦੇ ਦਿਨ ਮਨਿੰਦਰ ਆਪਣੇ ਮਾਤਾ-ਪਿਤਾ ਨਾਲ ਸਮੁੰਦਰੀ ਇਲਾਕੇ ਵਿਚ ਘੁੰਮਣ ਗਿਆ ਸੀ। ਅਚਾਨਕ ਹੀ ਸਮੁੰਦਰ ਵਿਚ ਉੱਚੀਆਂ-ਉੱਚੀਆਂ ਲਹਿਰਾਂ ਉੱਠਣ ਲੱਗੀਆਂ। ਦੱਸੋ ਅਜਿਹੀ ਸਥਿਤੀ ਵਿਚ ਮਨਿੰਦਰ ਅਤੇ ਉਸਦੇ ਪਰਿਵਾਰ ਨੂੰ ਕੀ ਕਰਨਾ ਚਾਹੀਦਾ ਹੈ?
(i) ਉੱਚੀ ਆਵਾਜ਼ ਨਾਲ ਰੌਲਾ ਪਾਉਣਾ ਚਾਹੀਦਾ ਹੈ।
(ii) ਕਿਸੇ ਦਰੱਖਤ ਦੇ ਥੱਲੇ ਖੜੇ ਹੋ ਜਾਣਾ ਚਾਹੀਦਾ ਹੈ।
(iii) ਸ਼ਾਂਤੀਪੂਰਵਕ ਉੱਥੇ ਹੀ ਬੈਠ ਜਾਣਾ ਚਾਹੀਦਾ ਹੈ।
(iv) ਸਮੁੰਦਰ ਤੋਂ ਦੂਰ ਕਿਸੇ ਸੁਰੱਖਿਅਤ ਥਾਂ ‘ਤੇ ਚਲੇ ਜਾਣਾ ਚਾਹੀਦਾ ਹੈ।

Answer:

(iv) ਸਮੁੰਦਰ ਤੋਂ ਦੂਰ ਕਿਸੇ ਸੁਰੱਖਿਅਤ ਥਾਂ ‘ਤੇ ਚਲੇ ਜਾਣਾ ਚਾਹੀਦਾ ਹੈ।

Exam Tips:

a) ਸੁਨਾਮੀ ਦੀ ਸਥਿਤੀ ਵਿਚ ਸਮੁੰਦਰ ਤੋਂ ਦੂਰ ਜਾਣਾ ਹੀ ਸਹੀ ਬਚਾਅ ਹੈ।
b) ਬਾਕੀ ਵਿਕਲਪ (ਰੌਲਾ, ਦਰੱਖ਼ਤ ਹੇਠ ਖੜ੍ਹਨਾ, ਉੱਥੇ ਬੈਠਣਾ) ਖ਼ਤਰਾ ਵਧਾਉਂਦੇ ਹਨ।

 

Question 2: ਹੇਠ ਲਿਖਿਆਂ ਵਿੱਚੋਂ ਕਿਹੜੀ ਕੁਦਰਤੀ ਆਫ਼ਤ ਨਹੀਂ ਹੈ?
(i) ਯੁੱਧ
(ii) ਭੂਚਾਲ
(iii) ਜਵਾਲਾਮੁਖੀ
(iv) ਸੁਨਾਮੀ।

Answer:

(i) ਯੁੱਧ

Exam Tips:

a) ਯੁੱਧ ਮਨੁੱਖ ਦੁਆਰਾ ਪੈਦਾ ਹੁੰਦਾ ਹੈ, ਇਸ ਲਈ ਕੁਦਰਤੀ ਆਫ਼ਤ ਨਹੀਂ।
b) ਭੂਚਾਲ, ਜਵਾਲਾਮੁਖੀ ਅਤੇ ਸੁਨਾਮੀ ਤਿੰਨੇ ਕੁਦਰਤੀ ਆਫ਼ਤਾਂ ਹਨ।

 

(ੲ) ਹੇਠ ਲਿਖੀਆਂ ਖ਼ਾਲੀ ਥਾਂਵਾਂ ਭਰੋ :

Question 1: ਭੂਚਾਲ, ਜਵਾਲਾਮੁਖੀ, ਸੁਨਾਮੀ, ਹੜ੍ਹ ਆਦਿ …………………… ਆਫ਼ਤਾਂ ਹਨ।

Answer:

ਕੁਦਰਤੀ

Exam Tips:

a) ਭੂਚਾਲ ਅਤੇ ਹੜ੍ਹ ਦੋਵੇਂ ਕੁਦਰਤੀ ਹਨ; ਇਸੇ ਕਰਕੇ ਇਹ ਸ਼੍ਰੇਣੀ ਕੁਦਰਤੀ ਹੈ।

 

Question 2: ਯੂ. ਐੱਸ. ਏ. 11 ਸਤੰਬਰ, 2001 ਦਾ ਹਮਲਾ ਅਤੇ ਭੋਪਾਲ ਵਿਚ ਜ਼ਹਿਰੀਲੀ ਗੈਸ ਦਾ ਫੈਲਨਾ ………………………… ਆਫ਼ਤਾਂ ਹਨ।

Answer:

ਮਨੁੱਖੀ

Exam Tips:

a) ਦੋਵੇਂ ਘਟਨਾਵਾਂ ਮਨੁੱਖ ਦੇ ਆਪਣੇ ਕੰਮਾਂ ਦਾ ਨਤੀਜਾ ਹਨ।

 

Question 3: ਭੂਮੀ ਦੇ ਹਿੱਲਣ ਦੀ ਕਿਰਿਆ ਨੂੰ ……………………. ਕਹਿੰਦੇ ਹਨ।

Answer:

ਭੂਚਾਲ

Exam Tips:

a) ਭੂਮੀ ਦਾ ਹਿੱਲਣਾ ਭੂਚਾਲ ਹੈ, ਭੂਮੀ ਦਾ ਖਿਸਕਣਾ ਵੱਖਰੀ ਆਫ਼ਤ ਹੈ; ਇਹ ਫ਼ਰਕ ਯਾਦ ਰੱਖੋ।

 

Question 4: ਹੈਜ਼ਾ, ਡੇਂਗੂ ਬੁਖ਼ਾਰ, ਪੀਲਾ ਬੁਖ਼ਾਰ ਜਾਂ ਦਸਤ ਵਰਗੀਆਂ ਬਿਮਾਰੀਆਂ ਜਦੋਂ ਬਹੁਤ ਜ਼ਿਆਦਾ ਲੋਕਾਂ ਨੂੰ ਪ੍ਰਭਾਵਿਤ ਕਰਦੀਆਂ ਹਨ ਤਾਂ ………………………. ਕਹਿਲਾਉਂਦੀਆਂ ਹਨ।

Answer:

ਮਹਾਂਮਾਰੀ

Exam Tips:

a) ਹੈਜ਼ਾ ਅਤੇ ਡੇਂਗੂ ਦੇ ਨਾਂ ਦੇ ਨਾਲ "ਬਹੁਤ ਜ਼ਿਆਦਾ ਲੋਕ" ਵਾਲੀ ਸ਼ਰਤ ਯਾਦ ਰੱਖੋ।

 

Question 5: ਭੂਚਾਲ ਦੀਆਂ ਤਰੰਗਾਂ ਧਰਤੀ ਦੇ ਅੰਦਰ ਜਿਸ ਵਿਸ਼ੇਸ਼ ਸਥਾਨ ‘ਤੇ ਪੈਦਾ ਹੁੰਦੀਆਂ ਹਨ, ਉਸ ਸਥਾਨ ਨੂੰ ……………………… ਕਹਿੰਦੇ ਹਨ।

Answer:

ਉਦਗਮ ਕੇਂਦਰ

Exam Tips:

a) ਉਦਗਮ ਕੇਂਦਰ ਧਰਤੀ ਦੇ ਅੰਦਰ ਹੁੰਦਾ ਹੈ, ਧਰਾਤਲ ਉੱਤੇ ਦਾ ਬਿੰਦੂ "ਅਧਿਕੇਂਦਰ" ਹੈ।

 

Question 6: ਲਾਵੇ ਦੇ ਧਰਤੀ (ਭੂਮੀ) ‘ਤੇ ਆਉਣ ਦੀ ਕਿਰਿਆ ਨੂੰ ………………… ਕਿਹਾ ਜਾਂਦਾ ਹੈ।

Answer:

ਜਵਾਲਾਮੁਖੀ ਉਦਗਾਰ

Exam Tips:

a) ਲਾਵੇ ਦਾ ਬਾਹਰ ਨਿਕਲਣਾ ਹੀ ਉਦਗਾਰ ਹੈ; ਇਸਨੂੰ ਜਵਾਲਾਮੁਖੀ ਨਾਲ ਜੋੜ ਕੇ ਲਿਖੋ।

 

(ਸ) ਠੀਕ ਕਥਨਾਂ ‘ਤੇ ਸਹੀ (√) ਅਤੇ ਗ਼ਲਤ ਕਥਨਾਂ ‘ਤੇ ਗ਼ਲਤ (×) ਦਾ ਚਿੰਨ੍ਹ ਲਾਓ :

Question 1: ਜਦੋਂ ਖ਼ਤਰੇ ਮਨੁੱਖ ਲਈ ਘਾਤਕ ਬਣ ਜਾਂਦੇ ਹਨ ਤਾਂ ਇਨ੍ਹਾਂ ਨੂੰ ਆਫ਼ਤ ਕਹਿੰਦੇ ਹਨ।

Answer:

(√)

Exam Tips:

a) ਪਰਿਭਾਸ਼ਾ ਦਾ ਮੁੱਖ ਸ਼ਬਦ "ਘਾਤਕ" ਹੈ।

 

Question 2: ਧਰਤੀ ਦੇ ਹਿੱਲਣ ਦੀ ਕਿਰਿਆ ਨੂੰ ਜਵਾਲਾਮੁਖੀ ਕਹਿੰਦੇ ਹਨ।

Answer:

(×)

Exam Tips:

a) ਹਿੱਲਣ ਦੀ ਕਿਰਿਆ ਭੂਚਾਲ ਹੈ, ਜਵਾਲਾਮੁਖੀ ਨਹੀਂ; ਇਹ ਅੰਤਰ ਸਭ ਤੋਂ ਆਮ ਗ਼ਲਤੀ ਹੈ।

 

Question 3: ਰਿਕਟਰ ਸਕੇਲ ‘ਤੇ 8 ਤੋਂ ਜ਼ਿਆਦਾ ਤੇਜ਼ੀ ਵਾਲੇ ਭੂਚਾਲ ਖ਼ਤਰਨਾਕ ਮੰਨੇ ਜਾਂਦੇ ਹਨ।

Answer:

(√)

Exam Tips:

a) ਰਿਕਟਰ ਸਕੇਲ 8 ਦੀ ਸੰਖਿਆ ਯਾਦ ਰੱਖੋ।

 

Question 4: ਮਨੁੱਖੀ ਆਫ਼ਤਾਂ ਉਹ ਆਫ਼ਤਾਂ ਹਨ ਜੋ ਮਨੁੱਖ ਪ੍ਰਤੱਖ ਜਾਂ ਅਪ੍ਰਤੱਖ ਤੌਰ ‘ਤੇ ਆਪ ਪੈਦਾ ਕਰਦਾ ਹੈ।

Answer:

(√)

Exam Tips:

a) ਪਰਿਭਾਸ਼ਾ ਵਿਚ "ਪ੍ਰਤੱਖ ਜਾਂ ਅਪ੍ਰਤੱਖ" ਦੋਵੇਂ ਸ਼ਬਦ ਹਨ।

 

Question 5: ਜਦੋਂ ਵਰਖਾ ਪ੍ਰਾਪਤੀ ਦੀ ਆਸ ਰੱਖਣ ਵਾਲੇ ਕਿਸੇ ਸਥਾਨ ‘ਤੇ ਲੰਬੇ ਸਮੇਂ ਤਕ ਵਧੇਰੇ ਵਰਖਾ ਦਾ ਮੌਸਮ ਬਣਿਆ ਰਹੇ ਤਾਂ ਉਸਨੂੰ ਸੋਕਾ ਕਹਿੰਦੇ ਹਨ।

Answer:

(×)

Exam Tips:

a) ਸੋਕਾ ਲੰਬੇ ਸਮੇਂ ਦੇ ਖ਼ੁਸ਼ਕ ਮੌਸਮ ਨਾਲ ਹੁੰਦਾ ਹੈ, ਵਧੇਰੇ ਵਰਖਾ ਨਾਲ ਨਹੀਂ।

 

Question 6: ਸੁਨਾਮੀ ਉੱਚੀਆਂ-ਉੱਚੀਆਂ ਸਮੁੰਦਰੀ ਲਹਿਰਾਂ ਹੁੰਦੀਆਂ ਹਨ।

Answer:

(√)

Exam Tips:

a) ਸੁਨਾਮੀ ਦੀ ਪਰਿਭਾਸ਼ਾ ਸਮੁੰਦਰੀ ਲਹਿਰਾਂ ਨਾਲ ਜੁੜੀ ਹੈ।

 

(ਹ) ਸਹੀ ਜੋੜੇ ਬਣਾਓ :

Question 1: ਸਹੀ ਜੋੜੇ ਬਣਾਓ: (1) ਭੂਚਾਲ (2) ਜਵਾਲਾਮੁਖੀ (3) ਚੱਕਰਵਾਤ (4) ਹੜ੍ਹ। ਵਿਕਲਪ: ਜ਼ਿਆਦਾ ਵਰਖਾ, ਤੂਫ਼ਾਨ, ਰਿਕਟਰ ਪੈਮਾਨਾ, ਲਾਵਾ।

Answer:

(1) ਭੂਚਾਲ – ਰਿਕਟਰ ਪੈਮਾਨਾ
(2) ਜਵਾਲਾਮੁਖੀ – ਲਾਵਾ
(3) ਚੱਕਰਵਾਤ – ਤੂਫ਼ਾਨ
(4) ਹੜ੍ਹ – ਜ਼ਿਆਦਾ ਵਰਖਾ

Exam Tips:

a) ਹਰ ਆਫ਼ਤ ਦੇ ਨਾਲ ਉਸਦਾ ਮੁੱਖ ਸੂਚਕ ਜਾਂ ਕਾਰਨ ਜੋੜੋ।
b) ਚੱਕਰਵਾਤ ਅਤੇ ਤੂਫ਼ਾਨ ਦਾ ਸੰਬੰਧ ਪਾਠ ਦੇ ਹੋਰ ਨਾਵਾਂ ਵਾਲੇ ਹਿੱਸੇ ਨਾਲ ਜੋੜ ਕੇ ਯਾਦ ਕਰੋ।

 

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

Question 1: ਕਿਸ ਤੀਬਰਤਾ ਵਾਲੇ ਭੂਚਾਲ ਖ਼ਤਰਨਾਕ ਮੰਨੇ ਜਾਂਦੇ ਹਨ?

Answer:

ਰਿਕਟਰ ਸਕੇਲ ਉੱਤੇ 8 ਤੋਂ ਵੱਧ ਤੀਬਰਤਾ ਵਾਲੇ ਭੂਚਾਲ ਖ਼ਤਰਨਾਕ ਮੰਨੇ ਜਾਂਦੇ ਹਨ।

Exam Tips:

a) ਰਿਕਟਰ ਸਕੇਲ ਅਤੇ "8 ਤੋਂ ਵੱਧ" ਦੋਵੇਂ ਜ਼ਰੂਰ ਲਿਖੋ।

 

Question 2: ਯੂ. ਐੱਸ. ਏ. ਵਿਚ ਸਭ ਤੋਂ ਵੱਡਾ ਅੱਤਵਾਦੀ ਹਮਲਾ ਕਦੋਂ ਅਤੇ ਕਿਹੜੇ ਦੋ ਸਥਾਨਾਂ ‘ਤੇ ਹੋਇਆ?

Answer:

11 ਸਤੰਬਰ, 2001 ਨੂੰ ਨਿਊਯਾਰਕ ਸ਼ਹਿਰ ਅਤੇ ਪੈਂਟਾਗਨ ‘ਤੇ।

Exam Tips:

a) ਤਾਰੀਖ਼ ਅਤੇ ਦੋਵੇਂ ਸਥਾਨ ਲਿਖੋ।

 

Question 3: ਭੂਚਾਲ ਦੇ ਉਦਗਮ ਕੇਂਦਰ ਅਤੇ ਅਧਿਕੇਂਦਰ ਦੀ ਪਰਿਭਾਸ਼ਾ ਦਿਓ।

Answer:

1. ਉਦਗਮ ਕੇਂਦਰ – ਭੂਚਾਲ ਦੀਆਂ ਤਰੰਗਾਂ ਧਰਤੀ ਦੇ ਅੰਦਰ ਕਿਸੇ ਵਿਸ਼ੇਸ਼ ਸਥਾਨ ‘ਤੇ ਪੈਦਾ ਹੁੰਦੀਆਂ ਹਨ। ਇਸ ਸਥਾਨ ਨੂੰ ਉਦਗਮ ਕੇਂਦਰ ਕਹਿੰਦੇ ਹਨ।
2. ਅਧਿਕੇਂਦਰ – ਭੂਚਾਲ ਦੇ ਉਦਗਮ ਕੇਂਦਰ ਦੇ ਠੀਕ ਉੱਪਰ ਧਰਾਤਲ ‘ਤੇ ਸਥਿਤ ਬਿੰਦੂ ਨੂੰ ਅਧਿਕੇਂਦਰ ਕਹਿੰਦੇ ਹਨ।

Exam Tips:

a) ਦੋਵੇਂ ਪਰਿਭਾਸ਼ਾਵਾਂ ਵੱਖ-ਵੱਖ ਨੰਬਰ ਦੇ ਕੇ ਲਿਖੋ।
b) ਅਧਿਕੇਂਦਰ ਧਰਾਤਲ ਉੱਤੇ ਹੁੰਦਾ ਹੈ ਅਤੇ ਉਦਗਮ ਕੇਂਦਰ ਧਰਤੀ ਦੇ ਅੰਦਰ, ਇਹ ਫ਼ਰਕ ਲਿਖੋ।

 

Question 4: ਭੂਚਾਲ ਤੋਂ ਕੀ ਨੁਕਸਾਨ ਹੁੰਦੇ ਹਨ?

Answer:

1. ਭੂਚਾਲ ਨਾਲ ਜ਼ਮੀਨ ਵਿਚ ਦਰਾੜਾਂ ਪੈ ਜਾਂਦੀਆਂ ਹਨ। ਮਕਾਨ, ਸੜਕਾਂ, ਪੁਲ, ਰੇਲ ਪਟੜੀਆਂ ਆਦਿ ਟੁੱਟ ਜਾਂਦੇ ਹਨ। ਕਈ ਲੋਕ ਮਾਰੇ ਜਾਂਦੇ ਹਨ।
2. ਪਾਣੀ, ਬਿਜਲੀ ਅਤੇ ਗੈਸ ਦੀ ਪੂਰਤੀ ਠੱਪ ਪੈ ਜਾਂਦੀ ਹੈ।

Exam Tips:

a) ਦੋਵੇਂ ਨੁਕਸਾਨ (ਢਾਂਚਾਗਤ ਅਤੇ ਸਹੂਲਤਾਂ ਦੇ) ਵੱਖ-ਵੱਖ ਲਿਖੋ।

 

Question 5: 26 ਦਸੰਬਰ, 2004 ਦੀ ਸੁਨਾਮੀ ਨੇ ਕਿੰਨੇ ਦੇਸ਼ਾਂ ਨੂੰ ਪ੍ਰਭਾਵਿਤ ਕੀਤਾ ਅਤੇ ਇਸ ਨਾਲ ਲਗਪਗ ਕਿੰਨੇ ਲੋਕ ਮਾਰੇ ਗਏ?

Answer:

ਪਾਠ-ਪੁਸਤਕ ਅਨੁਸਾਰ, 26 ਦਸੰਬਰ, 2004 ਦੀ ਸੁਨਾਮੀ ਨੇ ਦੱਖਣੀ ਅਤੇ ਦੱਖਣ-ਪੂਰਬੀ ਏਸ਼ੀਆ ਅਤੇ ਅਫ਼ਰੀਕਾ ਦੇ 11 ਦੇਸ਼ਾਂ ਨੂੰ ਪ੍ਰਭਾਵਿਤ ਕੀਤਾ।

ਨੋਟ: ਪਾਠ-ਪੁਸਤਕ ਵਿਚ ਮ੍ਰਿਤਕਾਂ ਦੀ ਗਿਣਤੀ ਸਪੱਸ਼ਟ ਨਹੀਂ ਦਿੱਤੀ ਗਈ। ਹੋਰ ਸਰੋਤਾਂ ਅਨੁਸਾਰ ਵਿਸ਼ਵ ਪੱਧਰ ‘ਤੇ ਲਗਭਗ 14 ਦੇਸ਼ ਪ੍ਰਭਾਵਿਤ ਹੋਏ ਅਤੇ 2.3 ਲੱਖ ਤੋਂ ਵੱਧ ਲੋਕ ਮਾਰੇ ਗਏ ਮੰਨੇ ਜਾਂਦੇ ਹਨ।

Exam Tips:

a) ਤਾਰੀਖ਼ 26 ਦਸੰਬਰ, 2004 ਜ਼ਰੂਰ ਲਿਖੋ।
b) ਪਾਠ-ਪੁਸਤਕ ਦੇ 11 ਦੇਸ਼ ਵਾਲੇ ਅੰਕੜੇ ਦੇ ਨਾਲ ਹੀ "ਪਾਠ-ਪੁਸਤਕ ਅਨੁਸਾਰ" ਲਿਖੋ, ਇਹ ਅੰਕੜਾ ਪੁਰਾਣਾ ਜਾਂ ਅਧੂਰਾ ਹੋ ਸਕਦਾ ਹੈ।

 

Question 6: ਹੜ੍ਹ ਕਿਸ ਨੂੰ ਕਹਿੰਦੇ ਹਨ?

Answer:

ਜਦੋਂ ਨਦੀਆਂ ਅਤੇ ਨਹਿਰਾਂ ਦਾ ਪਾਣੀ ਇਸਦੇ ਕਿਨਾਰੇ ਤੋੜ ਕੇ ਆਸ-ਪਾਸ ਦੇ ਇਲਾਕੇ ਵਿਚ ਫੈਲ ਜਾਂਦਾ ਹੈ, ਤਾਂ ਉਸ ਨੂੰ ਹੜ੍ਹ ਕਹਿੰਦੇ ਹਨ।

Exam Tips:

a) "ਕਿਨਾਰੇ ਤੋੜ ਕੇ ਫੈਲਣਾ" ਵਾਲਾ ਵਾਕੰਸ਼ ਜ਼ਰੂਰ ਲਿਖੋ।

 

Question 7: ਚੱਕਰਵਾਤ ਜਾਂ ਉਸ਼ਣ ਚੱਕਰਵਾਤ ਕੀ ਹੁੰਦੇ ਹਨ ਅਤੇ ਇਹ ਕਿਸ ਤਰ੍ਹਾਂ ਬਣਦੇ ਹਨ?

Answer:

ਚੱਕਰਵਾਤ ਜਾਂ ਤੂਫ਼ਾਨ ਇਕ ਪ੍ਰਕਾਰ ਦੀਆਂ ਤੇਜ਼ ਹਵਾਵਾਂ ਹੁੰਦੀਆਂ ਹਨ, ਜਿਨ੍ਹਾਂ ਦੀ ਗਤੀ 63 ਕਿਲੋਮੀਟਰ ਪ੍ਰਤੀ ਘੰਟਾ ਜਾਂ ਇਸ ਤੋਂ ਜ਼ਿਆਦਾ ਹੁੰਦੀ ਹੈ। ਚੱਕਰਵਾਤ ਹਵਾ ਦੇ ਘੱਟ ਦਬਾਅ ਦੇ ਕਾਰਨ ਬਣਦੇ ਹਨ। ਜ਼ਿਆਦਾਤਰ ਚੱਕਰਵਾਤ ਭੂ-ਮੱਧ ਰੇਖਾ ਤੋਂ 5° ਤੋਂ 20° ਉੱਤਰ ਅਤੇ ਦੱਖਣ ਵਿਚ ਪੈਦਾ ਹੁੰਦੇ ਹਨ।

Exam Tips:

a) ਗਤੀ (63 ਕਿਲੋਮੀਟਰ ਪ੍ਰਤੀ ਘੰਟਾ) ਅਤੇ ਅਕਸ਼ਾਂਸ਼ (5° ਤੋਂ 20°) ਦੋਵੇਂ ਤੱਥ ਲਿਖੋ।
b) ਘੱਟ ਦਬਾਅ ਵਾਲਾ ਕਾਰਨ ਜ਼ਰੂਰ ਲਿਖੋ।

 

Question 8: ਸੋਕਾ ਕਿਸ ਨੂੰ ਕਹਿੰਦੇ ਹਨ?

Answer:

ਜਦੋਂ ਵਰਖਾ ਦੀ ਆਸ ਰੱਖਣ ਵਾਲੇ ਕਿਸੇ ਸਥਾਨ ‘ਤੇ ਲੰਮੇ ਸਮੇਂ ਤਕ ਖ਼ੁਸ਼ਕ ਮੌਸਮ ਦੀ ਸਥਿਤੀ ਬਣੀ ਰਹੇ, ਤਾਂ ਉਸਨੂੰ ਸੋਕਾ ਕਹਿੰਦੇ ਹਨ। ਸੋਕਾ ਕਦੀ-ਕਦੀ ਸਾਲਾਂ ਤਕ ਜਾਰੀ ਰਹਿੰਦਾ ਹੈ। ਸੋਕੇ ਨਾਲ ਪਾਣੀ ਦੇ ਸਰੋਤ ਅਤੇ ਬਨਸਪਤੀ ਸੁੱਕ ਜਾਂਦੀ ਹੈ ਅਤੇ ਜ਼ਮੀਨ ਵਿਚ ਵੱਡੀਆਂ-ਵੱਡੀਆਂ ਤਰੇੜਾਂ ਪੈ ਜਾਂਦੀਆਂ ਹਨ।

Exam Tips:

a) ਖ਼ੁਸ਼ਕ ਮੌਸਮ ਅਤੇ ਲੰਮੇ ਸਮੇਂ ਵਾਲੀ ਸ਼ਰਤ ਜ਼ਰੂਰ ਲਿਖੋ।
b) ਨੁਕਸਾਨ ਵਿਚ ਬਨਸਪਤੀ ਅਤੇ ਜ਼ਮੀਨ ਦੀਆਂ ਤਰੇੜਾਂ ਦਾ ਜ਼ਿਕਰ ਕਰੋ।

 

ਛੋਟੇ ਉੱਤਰਾਂ ਵਾਲੇ ਪ੍ਰਸ਼ਨ

Question 1: ਰਿਕਟਰ ਪੈਮਾਨੇ ਅਤੇ ਮਰਕਾਲੀ ਪੈਮਾਨੇ ਵਿਚ ਕੀ ਅੰਤਰ ਹੈ?

Answer:

ਰਿਕਟਰ ਪੈਮਾਨਾ – ਇਹ ਭੂਚਾਲ ਦੀ ਗਤੀ (ਤੀਬਰਤਾ) ਨੂੰ ਮਾਪਣ ਦਾ ਪੈਮਾਨਾ ਹੈ। ਇਸ ਨਾਲ ਪਤਾ ਲੱਗਦਾ ਹੈ ਕਿ ਭੂਚਾਲ ਦਾ ਇਕ ਝਟਕਾ ਕਿੰਨਾ ਕੁ ਤੇਜ਼ ਹੈ। ਰਿਕਟਰ ਪੈਮਾਨੇ ਵਿਚ 8 ਦੀ ਗਤੀ ਵਾਲਾ ਭੂਚਾਲ 4 ਦੀ ਗਤੀ ਵਾਲੇ ਭੂਚਾਲ ਤੋਂ ਬਹੁਤ ਜ਼ਿਆਦਾ ਤੇਜ਼ ਹੁੰਦਾ ਹੈ।
ਮਰਕਾਲੀ ਪੈਮਾਨਾ ਭੂਚਾਲ ਨਾਲ ਹੋਈ ਹਾਨੀ ਨੂੰ ਦੱਸਦਾ ਹੈ। ਇਸ ਨਾਲ ‘ਕੋਈ ਹਾਨੀ ਨਹੀਂ’ ਤੋਂ ਲੈ ਕੇ ‘ਸਭ ਕੁੱਝ ਨਸ਼ਟ ਹੋ ਗਿਆ’ ਤਕ 12 ਵਰਗਾਂ ਵਿਚ ਵੰਡਿਆ ਗਿਆ ਹੈ।

Exam Tips:

a) ਤੀਬਰਤਾ (ਰਿਕਟਰ) ਅਤੇ ਹਾਨੀ (ਮਰਕਾਲੀ) ਦਾ ਅੰਤਰ ਇਕ ਲਾਈਨ ਵਿਚ ਯਾਦ ਰੱਖੋ।

 

Question 2: ਜਵਾਲਾਮੁਖੀ ਦੀਆਂ ਕਿਸਮਾਂ ਦੀ ਸੰਖੇਪ ਜਾਣਕਾਰੀ ਦਿਓ।

Answer:

ਜਵਾਲਾਮੁਖੀ ਦੀਆਂ ਤਿੰਨ ਕਿਸਮਾਂ ਹਨ-ਕਿਰਿਆਸ਼ੀਲ ਜਵਾਲਾਮੁਖੀ, ਸੁੱਤੇ ਹੋਏ ਜਵਾਲਾਮੁਖੀ ਅਤੇ ਬੁੱਝਿਆ ਹੋਇਆ ਜਵਾਲਾਮੁਖੀ।
1. ਕਿਰਿਆਸ਼ੀਲ ਜਵਾਲਾਮੁਖੀ – ਅਜਿਹੇ ਜਵਾਲਾਮੁਖੀ ਵਿਚੋਂ ਕਦੀ-ਕਦੀ ਲਾਵਾ ਨਿਕਲਦਾ ਰਹਿੰਦਾ ਹੈ।
2. ਸੁੱਤੇ ਹੋਏ ਜਵਾਲਾਮੁਖੀ – ਅਜਿਹਾ ਜਵਾਲਾਮੁਖੀ ਕਾਫ਼ੀ ਸਮੇਂ ਤੋਂ ਸ਼ਾਂਤ ਹੁੰਦਾ ਹੈ। ਇਸ ਵਿਚੋਂ ਪਿਛਲੇ ਇਤਿਹਾਸ ਵਿਚ ਕਦੀ ਲਾਵਾ ਨਿਕਲਿਆ ਹੁੰਦਾ ਹੈ।
3. ਬੁੱਝਿਆ ਹੋਇਆ ਜਵਾਲਾਮੁਖੀ – ਇਹ ਉਹ ਹੁੰਦਾ ਹੈ ਜਿਸਦੇ ਚਿੰਨ੍ਹ ਤਾਂ ਦਿਖਾਈ ਦਿੰਦੇ ਹਨ, ਪਰੰਤੂ ਪਿਛਲੇ ਇਤਿਹਾਸ ਵਿਚ ਉਨ੍ਹਾਂ ਦੇ ਫਟਣ ਦਾ ਕੋਈ ਰਿਕਾਰਡ ਨਹੀਂ ਮਿਲਦਾ।

Exam Tips:

a) ਤਿੰਨੇ ਕਿਸਮਾਂ ਦਾ ਫ਼ਰਕ ਲਾਵੇ ਦੇ ਨਿਕਾਸ ਦੇ ਇਤਿਹਾਸ ਦੇ ਆਧਾਰ ਤੇ ਲਿਖੋ।
b) ਹਰ ਕਿਸਮ ਨੂੰ ਵੱਖਰੇ ਨੰਬਰ ਦੇ ਕੇ ਲਿਖੋ।

 

Question 3: ਚੱਕਰਵਾਤ ਕਿਸ ਤਰ੍ਹਾਂ ਆਫ਼ਤ ਦਾ ਰੂਪ ਧਾਰਨ ਕਰ ਲੈਂਦੇ ਹਨ? ਇਸ ਤੋਂ ਹੋਣ ਵਾਲੀਆਂ ਹਾਨੀਆਂ ਦਾ ਵਰਣਨ ਕਰੋ।

Answer:

ਜਦੋਂ ਚੱਕਰਵਾਤਾਂ ਦੀ ਗਤੀ 100 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਜਾਂਦੀ ਹੈ ਤਾਂ ਇਹ ਆਫ਼ਤ ਦਾ ਰੂਪ ਧਾਰਨ ਕਰ ਲੈਂਦੇ ਹਨ ਅਤੇ ਆਸ-ਪਾਸ ਦੇ ਖੇਤਰਾਂ ਵਿਚ ਕਾਫ਼ੀ ਵਿਨਾਸ਼ ਕਰਦੇ ਹਨ।
ਹਾਨੀਆਂ-
1. ਬਿਜਲੀ ਅਤੇ ਟੈਲੀਫੋਨ ਦੀਆਂ ਤਾਰਾਂ ਦੇ ਖੰਭੇ ਵੀ ਡਿੱਗ ਜਾਂਦੇ ਹਨ।
2. ਦਰੱਖ਼ਤ ਜੜ੍ਹਾਂ ਤੋਂ ਉਖੜ ਕੇ ਸੜਕਾਂ ‘ਤੇ ਡਿੱਗ ਜਾਂਦੇ ਹਨ ਅਤੇ ਆਵਾਜਾਈ ਰੁੱਕ ਜਾਂਦੀ ਹੈ।
3. ਘਾਹ-ਫੂਸ ਦੇ ਕੱਚੇ ਘਰਾਂ ਅਤੇ ਕਮਜ਼ੋਰ ਮਕਾਨਾਂ ਨੂੰ ਕਾਫ਼ੀ ਨੁਕਸਾਨ ਪਹੁੰਚਦਾ ਹੈ।
4. ਕਿਸ਼ਤੀਆਂ ਅਤੇ ਸਮੁੰਦਰੀ ਜਹਾਜ਼ਾਂ ਨੂੰ ਵੀ ਕਾਫ਼ੀ ਨੁਕਸਾਨ ਪਹੁੰਚਦਾ ਹੈ।
5. ਬਹੁਤ ਸਾਰੇ ਮਨੁੱਖ ਅਤੇ ਪਸ਼ੂ ਚੱਕਰਵਾਤਾਂ ਦੀ ਲਪੇਟ ਵਿਚ ਆ ਕੇ ਮਾਰੇ ਜਾਂਦੇ ਹਨ।
6. ਖੇਤਾਂ ਵਿਚ ਖੜ੍ਹੀਆਂ ਫ਼ਸਲਾਂ ਹੜ੍ਹ ਵਿਚ ਰੁੜ੍ਹ ਜਾਂਦੀਆਂ ਹਨ ਜਿਸ ਨਾਲ ਕਿਸਾਨਾਂ ਨੂੰ ਹਾਨੀ ਹੁੰਦੀ ਹੈ।

Exam Tips:

a) ਆਫ਼ਤ ਬਣਨ ਦੀ ਸੀਮਾ 100 ਕਿਲੋਮੀਟਰ ਪ੍ਰਤੀ ਘੰਟਾ ਲਿਖੋ।
b) ਛੇ ਹਾਨੀਆਂ ਵਿਚੋਂ ਘੱਟੋ-ਘੱਟ ਚਾਰ ਲਿਖੋ, ਖ਼ਾਸ ਕਰਕੇ ਆਵਾਜਾਈ ਅਤੇ ਫ਼ਸਲਾਂ ਵਾਲੇ ਬਿੰਦੂ।

 

Question 4: ਪਾਣੀ ਦੇ ਬੰਨ੍ਹਾਂ ਅਤੇ ਡੈਮਾਂ ਦੇ ਟੁੱਟ ਜਾਣ ਦੇ ਆਫ਼ਤ ਅਤੇ ਬਚਾਅ ਉੱਤੇ ਨੋਟ ਲਿਖੋ।

Answer:

ਬੰਨ੍ਹਾਂ, ਜਾਂ ਡੈਮਾਂ ਵਿਚ ਪਾਣੀ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ। ਇਨ੍ਹਾਂ ਦੇ ਟੁੱਟਣ ਨਾਲ ਪਾਣੀ ਤੇਜ਼ੀ ਨਾਲ ਵਗਣ ਲੱਗਦਾ ਹੈ ਅਤੇ ਹੜ੍ਹ ਦੀ ਸਥਿਤੀ ਪੈਦਾ ਹੋ ਜਾਂਦੀ ਹੈ। ਜੇਕਰ ਡੈਮ ਬਹੁਤ ਵੱਡੇ ਹੋਣ ਤਾਂ ਆਫ਼ਤ ਹੋਰ ਵੀ ਵਿਨਾਸ਼ਕਾਰੀ ਹੋ ਜਾਂਦੀ ਹੈ। ਜਿਸ ਨਾਲ ਮਨੁੱਖੀ ਜੀਵਨ ਅਸਤ-ਵਿਅਸਤ ਹੋ ਜਾਂਦਾ ਹੈ। ਇਸ ਲਈ ਹੜਾਂ ਨਾਲ ਨਿਪਟਣ ਲਈ ਸਾਰੇ ਪ੍ਰਬੰਧ ਕਰਨੇ ਚਾਹੀਦੇ ਹਨ। ਲੋਕਾਂ ਦੀ ਜਾਨ ਅਤੇ ਮਾਲ ਦੀ ਰੱਖਿਆ ਕਰਨਾ ਸਰਕਾਰ ਦਾ ਮੁੱਖ ਕੰਮ ਬਣਦਾ ਹੈ।

Exam Tips:

a) ਆਫ਼ਤ (ਟੁੱਟਣ ਦਾ ਨਤੀਜਾ) ਅਤੇ ਬਚਾਅ (ਪ੍ਰਬੰਧ, ਸਰਕਾਰ ਦੀ ਜ਼ਿੰਮੇਵਾਰੀ) ਦੋਵੇਂ ਹਿੱਸੇ ਲਿਖੋ।

 

Question 5: ਉਦਯੋਗਿਕ ਦੁਰਘਟਨਾਵਾਂ ਸੰਬੰਧੀ ਆਫ਼ਤ ਕੀ ਹੁੰਦੀ ਹੈ?

Answer:

ਉਦਯੋਗਾਂ ਵਿਚ ਵੱਡੀਆਂ-ਵੱਡੀਆਂ ਮਸ਼ੀਨਾਂ, ਰਸਾਇਣਿਕ ਪਦਾਰਥ, ਕਈ ਪ੍ਰਕਾਰ ਦੇ ਜਲਣਸ਼ੀਲ ਪਦਾਰਥ ਅਤੇ ਜ਼ਹਿਰੀਲੀਆਂ ਗੈਸਾਂ ਪ੍ਰਯੋਗ ਹੁੰਦੀਆਂ ਹਨ। ਇਨ੍ਹਾਂ ਦਾ ਪ੍ਰਯੋਗ ਕਰਦੇ ਸਮੇਂ ਕਦੀ-ਕਦੀ ਦੁਰਘਟਨਾਵਾਂ ਵੀ ਹੋ ਜਾਂਦੀਆਂ ਹਨ। ਕਈ ਵਾਰ ਤਾਂ ਇਹ ਦੁਰਘਟਨਾਵਾਂ ਇੰਨੀਆਂ ਵੱਡੀਆਂ ਅਤੇ ਭਿਅੰਕਰ ਹੁੰਦੀਆਂ ਹਨ ਕਿ ਇਨ੍ਹਾਂ ਨੂੰ ਭੁਲਾ ਸਕਣਾ ਵੀ ਮੁਸ਼ਕਿਲ ਹੋ ਜਾਂਦਾ ਹੈ। ਭੋਪਾਲ ਗੈਸ ਲੀਕ ਦੀ ਵਿਨਾਸ਼ਕਾਰੀ ਘਟਨਾ ਹੁਣ ਵੀ ਸਾਡੇ ਮਨ ਵਿਚ ਤਾਜ਼ਾ ਹੈ। ਇਸ ਦੁਰਘਟਨਾ ਵਿਚ ਹਜ਼ਾਰਾਂ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਬਹੁਤ ਸਾਰੇ ਬੱਚੇ ਹੁਣ ਵੀ ਅਪੰਗ ਪੈਦਾ ਹੋ ਰਹੇ ਹਨ। ਕਈ ਵਾਰ ਉਦਯੋਗਾਂ ਵਿਚ ਗੈਸ ਸਿਲੰਡਰ ਫਟਣ ਨਾਲ ਅੱਗ ਵੀ ਲੱਗ ਜਾਂਦੀ ਹੈ ਜਾਂ ਕੋਈ ਵੱਡੀ ਦੁਰਘਟਨਾ ਹੋ ਜਾਂਦੀ ਹੈ।

Exam Tips:

a) ਰਸਾਇਣ, ਜਲਣਸ਼ੀਲ ਪਦਾਰਥ ਅਤੇ ਗੈਸ, ਇਹਨਾਂ ਤਿੰਨਾਂ ਕਾਰਨਾਂ ਦਾ ਜ਼ਿਕਰ ਕਰੋ।
b) ਭੋਪਾਲ ਗੈਸ ਦੁਰਘਟਨਾ ਦੀ ਉਦਾਹਰਨ ਨਾਲ ਉੱਤਰ ਠੋਸ ਬਣਾਓ।

 

Question 6: ਉਦਯੋਗਿਕ ਦੁਰਘਟਨਾਵਾਂ ਤੋਂ ਬਚ-ਬਚਾਅ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈ?

Answer:

ਉਦਯੋਗਿਕ ਦੁਰਘਟਨਾਵਾਂ ਤੋਂ ਬਚ-ਬਚਾਅ ਲਈ ਉਦਯੋਗਾਂ ਵਿਚ ਜ਼ਰੂਰੀ ਪ੍ਰਬੰਧ ਹੋਣੇ ਚਾਹੀਦੇ ਹਨ-
1. ਅੱਗ ਬੁਝਾਉਣ ਵਾਲੇ ਯੰਤਰ ਹਰ ਸਮੇਂ ਤਿਆਰ ਰਹਿਣੇ ਚਾਹੀਦੇ ਹਨ।
2. ਦੁਰਘਟਨਾ ਦੇ ਸਮੇਂ ਉਦਯੋਗਾਂ ਵਿਚ ਮਜ਼ਦੂਰਾਂ ਅਤੇ ਹੋਰ ਕਰਮਚਾਰੀਆਂ ਨੂੰ ਬਾਹਰ ਕੱਢਣ ਦੇ ਜਲਦੀ ਅਤੇ ਉੱਚਿਤ ਪ੍ਰਬੰਧ ਹੋਣੇ ਚਾਹੀਦੇ ਹਨ।
3. ਡਰ ਦਾ ਵਾਤਾਵਰਨ ਨਹੀਂ ਬਣਨ ਦੇਣਾ ਚਾਹੀਦਾ, ਸਗੋਂ ਸ਼ਾਂਤ ਰਹਿ ਕੇ ਬਚਾਓ ਦੇ ਕੰਮ ਨੂੰ ਪੂਰਾ ਕਰਨਾ ਚਾਹੀਦਾ ਹੈ।
4. ਪ੍ਰਭਾਵਿਤ ਲੋਕਾਂ ਨੂੰ ਬਹੁਤ ਜਲਦੀ ਡਾਕਟਰੀ ਸਹਾਇਤਾ ਦੇਣੀ ਚਾਹੀਦੀ ਹੈ।
5. ਉਦਯੋਗਾਂ ਵਿਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਬੀਮੇ ਦੀ ਸਹੂਲਤ ਵੀ ਉਪਲੱਬਧ ਹੋਣੀ ਚਾਹੀਦੀ ਹੈ।
6. ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਸਹਿਯੋਗ ਅਤੇ ਸਹਾਇਤਾ ਦੇਣ।

Exam Tips:

a) ਛੇ ਵਿਚੋਂ ਘੱਟੋ-ਘੱਟ ਚਾਰ ਉਪਾਅ ਲਿਖੋ।
b) ਅੱਗ ਬੁਝਾਊ ਯੰਤਰ ਵਾਲਾ ਉਪਾਅ ਸਭ ਤੋਂ ਪਹਿਲਾਂ ਲਿਖੋ।

 

ਵੱਡੇ ਉੱਤਰ ਵਾਲਾ ਪ੍ਰਸ਼ਨ

Question 1: ਭੂਮੀ ਅਤੇ ਬਰਫ਼ ਦੇ ਤੋਦਿਆਂ ਦੇ ਸਰਕਣ ਦੀਆਂ ਆਫ਼ਤਾਂ ਦਾ ਵਰਣਨ ਕਰਦੇ ਹੋਏ, ਉਨ੍ਹਾਂ ਤੋਂ ਬਚਾਅ ਦੇ ਉਪਾਅ ਲਿਖੋ।

Answer:

ਹੋਰ ਕੁਦਰਤੀ ਆਫ਼ਤਾਂ ਦੀ ਤਰ੍ਹਾਂ ਭੂਮੀ ਸਰਕਣ (ਖਿਸਕਣ) ਅਤੇ ਬਰਫ਼ ਦੇ ਤੋਦਿਆਂ ਦੇ ਸਰਕਣ ਦੀਆਂ ਆਫ਼ਤਾਂ ਵੀ ਕਦੀ-ਕਦੀ ਕਾਫ਼ੀ ਵਿਨਾਸ਼ਕਾਰੀ ਹੁੰਦੀਆਂ ਹਨ। ਇਨ੍ਹਾਂ ਦਾ ਵਰਣਨ ਇਸ ਪ੍ਰਕਾਰ ਹੈ-
1. ਭੂਮੀ ਦਾ ਖਿਸਕਣਾ – ਭੂਮੀ ਦੇ ਖਿਸਕਣ ਦਾ ਅਰਥ ਹੈ ਧਰਤੀ ਦੀ ਗਰੂਤਵ ਆਕਰਸ਼ਣ ਸ਼ਕਤੀ ਦੇ ਕਾਰਨ ਚੱਟਾਨਾਂ ਅਤੇ ਮਿੱਟੀ ਦਾ ਢਲਾਣ ਤੋਂ ਹੇਠਾਂ ਵੱਲ ਖਿਸਕਣਾ। ਇਸ ਵਿਚ ਭੂਮੀ ਇਕਦਮ ਹੋਰ ਤੇਜ਼ੀ ਨਾਲ ਹੇਠਾਂ ਵੱਲ ਸਰਕ ਸਕਦੀ ਹੈ। ਜੇਕਰ ਪਹਾੜ ਦੀ ਢਲਾਨ ਤੇਜ਼ ਹੋਵੇ ਤਾਂ ਭੂਮੀ ਦਾ ਹੇਠਾਂ ਵੱਲ ਸਰਕਣਾ (ਖਿਸਕਣਾ) ਹੋਰ ਵੀ ਤੇਜ਼ ਹੋ ਜਾਂਦਾ ਹੈ।
ਕਾਰਨ- ਭੂਮੀ ਸਰਕਣ ਦੇ ਕਈ ਕਾਰਨ ਹੋ ਸਕਦੇ ਹਨ, ਜਿਵੇਂ- ਧਰਤੀ ਦੀ ਅੰਦਰਲੀ ਹਲਚਲ, ਤੇਜ਼ ਵਰਖਾ, ਜਵਾਲਾਮੁਖੀ ਕਿਰਿਆ, ਭੂਚਾਲ ਦਾ ਆਉਣਾ, ਖਾਣਾਂ ਪੁੱਟਣਾ। ਜੰਗਲਾਂ ਨੂੰ ਕੱਟਣ ਨਾਲ ਭੂਮੀ ਦਾ ਕਟਾਓ ਹੋਣ ਅਤੇ ਭੂਮੀ ਦੇ ਨੰਗਾ ਹੋ ਜਾਣ ਨਾਲ ਵੀ ਖਿਸਕਣ ਦੀ ਕਿਰਿਆ ਵੱਧ ਜਾਂਦੀ ਹੈ।
ਹਾਨੀਆਂ- ਭੂਮੀ ਦੇ ਸਰਕਣ ਨਾਲ ਬਹੁਤ ਸਾਰਾ ਖੇਤਰ ਮਿੱਟੀ ਦੇ ਹੇਠਾਂ ਦੱਬਿਆ ਜਾਂਦਾ ਹੈ। ਸੜਕਾਂ ਅਤੇ ਬਨਸਪਤੀ ਦਾ ਬਹੁਤ ਨੁਕਸਾਨ ਹੁੰਦਾ ਹੈ। ਸਰਕਦੀ ਹੋਈ ਭੂਮੀ ਦੀ ਲਪੇਟ ਵਿਚ ਆਉਣ ਵਾਲੀਆਂ ਮੋਟਰ ਗੱਡੀਆਂ, ਪਸ਼ੂਆਂ ਅਤੇ ਮਨੁੱਖਾਂ ਨੂੰ ਬਹੁਤ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਹੈ।
ਭੂਮੀ ਸਰਕਣ ਤੋਂ ਬਚਾਅ- ਜਿਨ੍ਹਾਂ ਖੇਤਰਾਂ ਵਿਚ ਭੂਮੀ ਖਿਸਕਣ ਦੀ ਕਿਰਿਆ ਜ਼ਿਆਦਾ ਹੁੰਦੀ ਹੈ, ਉਨ੍ਹਾਂ ਦੀ ਪਹਿਚਾਣ ਕਰਕੇ ਉੱਥੇ ਘਰ ਅਤੇ ਇਮਾਰਤਾਂ ਨਾ ਬਣਾਈਆਂ ਜਾਣ। ਬਨਸਪਤੀਹੀਣ ਪਰਬਤਾਂ ਦੀਆਂ ਢਲਾਣਾਂ ਜਾਂ ਨੰਗੀਆਂ ਚੱਟਾਨਾਂ ਉੱਤੇ ਭੂਮੀ ਦਾ ਸਰਕਣਾ ਜ਼ਿਆਦਾ ਹੁੰਦਾ ਹੈ। ਇਸ ਲਈ ਜੰਗਲਾਂ ਦੀ ਕਟਾਈ ਉੱਤੇ ਪਾਬੰਦੀ ਲਾਈ ਜਾਵੇ ਅਤੇ ਉੱਥੇ ਘਾਹ ਅਤੇ ਦਰੱਖ਼ਤ ਆਦਿ ਲਾਏ ਜਾਣ। ਢਲਾਨਾਂ ਤੋਂ ਵਗਣ ਵਾਲਾ ਪਾਣੀ ਭੂਮੀ ਸਰਕਣ ਵਿਚ ਸਹਾਇਕ ਹੁੰਦਾ ਹੈ। ਇਸ ਲਈ ਇਸ ਪਾਣੀ ਦੇ ਨਿਕਾਸ ਦੀ ਉੱਚਿਤ ਵਿਵਸਥਾ ਕੀਤੀ ਜਾਵੇ। ਅਜਿਹੇ ਖੇਤਰਾਂ ਵਿਚ ਬਿਜਲੀ ਅਤੇ ਟੈਲੀਫੋਨ ਦੀਆਂ ਤਾਰਾਂ ਅਤੇ ਪਾਣੀ ਦੇ ਪਾਈਪਾਂ ਨੂੰ ਜਾਂ ਤਾਂ ਜ਼ਮੀਨ ਦੇ ਅੰਦਰ ਪਾਇਆ ਜਾਵੇ ਜਾਂ ਉੱਪਰ ਲਟਕਾਇਆ ਜਾਵੇ, ਤਾਂ ਕਿ ਜ਼ਮੀਨ ਸਰਕਣ ਨਾਲ ਟੁੱਟ ਨਾ ਜਾਣ। ਪਹਾੜੀ ਢਲਾਨਾਂ ਉੱਤੇ ਰੁੱਖਾਂ ਨੂੰ ਲਾਈਨਾਂ ਵਿਚ ਲਾਇਆ ਜਾਵੇ, ਤਾਂ ਕਿ ਭੂਮੀ ਸਰਕਣ ਦੀ ਗਤੀ ਨੂੰ ਘੱਟ ਕੀਤਾ ਜਾ ਸਕੇ। ਪਹਾੜਾਂ ਦੇ ਨਾਲ-ਨਾਲ ਸੜਕਾਂ ਦੇ ਦੋਵਾਂ ਪਾਸਿਆਂ ਉੱਤੇ ਉੱਚੀਆਂ-ਉੱਚੀਆਂ ਕੰਧਾਂ (Retaining Walls) ਬਣਾ ਦੇਣੀਆਂ ਚਾਹੀਦੀਆਂ ਹਨ ਤਾਂ ਕਿ ਸਰਕਦੀ ਹੋਈ ਮਿੱਟੀ ਸੜਕ ਉੱਤੇ ਆਉਣ ਤੋਂ ਪਹਿਲਾਂ ਹੀ ਰੁਕ ਜਾਵੇ।
2. ਬਰਫ਼ ਦੇ ਤੋਦਿਆਂ ਦਾ ਖਿਸਕਣਾ – ਪਰਬਤਾਂ ਦੀਆਂ ਢਲਾਨਾਂ ਤੋਂ ਬਰਫ਼ ਦਾ ਖਿਸਕਣਾ ਮਨੁੱਖ ਲਈ ਕਾਫ਼ੀ ਨੁਕਸਾਨਦਾਇਕ ਸਿੱਧ ਹੁੰਦਾ ਹੈ। ਇਸ ਨਾਲ ਸੜਕਾਂ, ਇਮਾਰਤਾਂ ਅਤੇ ਮੋਟਰਗੱਡੀਆਂ ਨੂੰ ਬਹੁਤ ਹਾਨੀ ਪਹੁੰਚਦੀ ਹੈ। ਜੇਕਰ ਸਮੱਸਿਆ ਵੱਧ ਜਾਵੇ ਤਾਂ ਜਾਨ-ਮਾਲ ਦਾ ਭਾਰੀ ਨੁਕਸਾਨ ਹੁੰਦਾ ਹੈ। ਇਹ ਆਫ਼ਤ ਉੱਚੇ ਪਹਾੜਾਂ ‘ਤੇ ਬਰਫ਼ ਪੈਣ ਨਾਲ ਪੈਦਾ ਹੁੰਦੀ ਹੈ। ਜਦੋਂ ਪਹਾੜਾਂ ‘ਤੇ ਬਰਫ਼ ਦਾ ਜਮਾਅ ਵੱਧ ਜਾਵੇ, ਤਾਂ ਬਰਫ਼ ਦੇ ਉੱਪਰਲੇ ਢੇਰ ਤਿਲ੍ਹਕ ਕੇ ਪਹਾੜ ਦੀ ਢਲਾਨ ‘ਤੇ ਸਰਕਣ ਲੱਗਦੇ ਹਨ।
ਬਰਫ਼ ਦੇ ਤੋਦਿਆਂ ਤੋਂ ਬਚਾਅ- ਲੋਕਾਂ ਨੂੰ ਬਰਫ਼ ਖਿਸਕਣ ਬਾਰੇ ਪੂਰਾ ਗਿਆਨ ਹੋਣਾ ਚਾਹੀਦਾ ਹੈ। ਅਜਿਹੇ ਖੇਤਰਾਂ ਵਿਚ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ। ਰੁੱਖ ਬਰਫ਼ ਦੇ ਖਿਸਕਣ ਵਿਚ ਰੁਕਾਵਟ ਦਾ ਕੰਮ ਕਰਦੇ ਹਨ। ਬਰਫ਼ ਦੇ ਖਿਸਕਣ ਵਾਲੀਆਂ ਪਰਬਤੀ ਢਲਾਨਾਂ ‘ਤੇ ਬਰਫ਼ ਦੇ ਤੋਦਿਆਂ ਦੇ ਰਸਤੇ ਵਿਚ ਰੁਕਾਵਟ ਪਾਉਣ ਲਈ ਇਸ ਤਰ੍ਹਾਂ ਦਾ ਨਿਰਮਾਣ ਕੰਮ ਕੀਤਾ ਜਾਵੇ ਜਿਸ ਨਾਲ ਤੋਦੇ ਦੀ ਗਤੀ ਅਤੇ ਦਿਸ਼ਾ ਬਦਲ ਜਾਵੇ। ਇਸ ਪ੍ਰਕਾਰ ਇਸ ਨਾਲ ਹੋਣ ਵਾਲੇ ਨੁਕਸਾਨ ਨੂੰ ਘੱਟ ਕੀਤਾ ਜਾ ਸਕਦਾ ਹੈ। ਜੇਕਰ ਬਰਫ਼ ਸੜਕਾਂ ‘ਤੇ ਡਿੱਗ ਜਾਵੇ ਤਾਂ ਇਹ ਆਵਾਜਾਈ ਨੂੰ ਰੋਕ ਦਿੰਦੀ ਹੈ। ਇਸ ਬਰਫ਼ ਨੂੰ ਬਰਫ਼ ਕੱਟਣ ਵਾਲੀ ਮਸ਼ੀਨ ਜਾਂ ਹਲਕੇ ਧਮਾਕਿਆਂ ਨਾਲ ਸੜਕ ਤੋਂ ਹਟਾਇਆ ਜਾ ਸਕਦਾ ਹੈ, ਇਸ ਨੂੰ ਬੁਲਡੋਜ਼ਰ ਦੀ ਸਹਾਇਤਾ ਨਾਲ ਵੀ ਹਟਾਇਆ ਜਾ ਸਕਦਾ ਹੈ। ਬਰਫ਼ ਖਿਸਕਣ ਦੀ ਆਫ਼ਤ ਨਾਲ ਪ੍ਰਭਾਵਿਤ ਲੋਕਾਂ ਲਈ ਜ਼ਰੂਰੀ ਸਹਾਇਤਾ ਅਤੇ ਹੋਰ ਸਹੂਲਤਾਂ ਪ੍ਰਦਾਨ ਕਰਵਾਉਣਾ ਸਰਕਾਰ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ।

Exam Tips:

a) ਭੂਮੀ ਖਿਸਕਣ ਅਤੇ ਬਰਫ਼ ਦੇ ਤੋਦਿਆਂ ਦੇ ਬਚਾਅ ਨੂੰ ਵੱਖ-ਵੱਖ ਸਿਰਲੇਖਾਂ ਹੇਠ ਲਿਖੋ।
b) ਰੁੱਖ ਲਾਉਣ ਅਤੇ ਰਿਟੇਨਿੰਗ ਕੰਧਾਂ ਵਾਲੇ ਬਚਾਅ ਉਪਾਅ ਨੂੰ ਵੱਖਰੇ ਬਿੰਦੂਆਂ ਵਜੋਂ ਲਿਖੋ।

 

Free Punjab Board Textbook Explanations: Class 8 Social Science Punjabi Medium Chapter 08 ਆਫ਼ਤ ਪ੍ਰਬੰਧਨ

Textbook Solutions for Class 8 Social Science Punjabi Medium Chapter 08 ਆਫ਼ਤ ਪ੍ਰਬੰਧਨ

Explore reliable textbook solutions for Punjabi Medium Chapter 08 ਆਫ਼ਤ ਪ੍ਰਬੰਧਨ tailored for Class 8 learners. Utilizing these complete exercise answers ensures your preparation aligns exactly with official Punjab Board standards for Social Science.

Mastering Theoretical and Practical Questions

Beyond providing final answers, these guides offer step-by-step breakdowns for complex queries in the Class 8 Social Science module. This approach helps students balance theoretical depth with practical problem-solving skills required for Punjab Board exams.

Effective Self-Study and Homework Assistance

Consistent practice with these solution guides cultivates faster problem-solving habits and clearer logical structuring. For a complete preparation experience, pair these textbook answers with our dedicated revision notes and sample papers for Class 8 Social Science.

FAQs

Where can I find the latest PSEB 8th Class Social Science Solutions Chapter 8 ਆਫ਼ਤ ਪ੍ਰਬੰਧਨ for the 2026-27 session?

The complete and updated PSEB 8th Class Social Science Solutions Chapter 8 ਆਫ਼ਤ ਪ੍ਰਬੰਧਨ is available for free on StudiesToday.com. These solutions for Class 8 Social Science are as per latest Punjab Board curriculum.

Are the Social Science Punjab Board solutions for Class 8 updated for the new 50% competency-based exam pattern?

Yes, our experts have revised the PSEB 8th Class Social Science Solutions Chapter 8 ਆਫ਼ਤ ਪ੍ਰਬੰਧਨ as per 2026 exam pattern. All textbook exercises have been solved and have added explanation about how the Social Science concepts are applied in case-study and assertion-reasoning questions.

How do these Class 8 Punjab Board solutions help in scoring 90% plus marks?

Toppers recommend using Punjab Board language because Punjab Board marking schemes are strictly based on textbook definitions. Our PSEB 8th Class Social Science Solutions Chapter 8 ਆਫ਼ਤ ਪ੍ਰਬੰਧਨ will help students to get full marks in the theory paper.

Do you offer PSEB 8th Class Social Science Solutions Chapter 8 ਆਫ਼ਤ ਪ੍ਰਬੰਧਨ in multiple languages like Hindi and English?

Yes, we provide bilingual support for Class 8 Social Science. You can access PSEB 8th Class Social Science Solutions Chapter 8 ਆਫ਼ਤ ਪ੍ਰਬੰਧਨ in both English and Hindi medium.

Is it possible to download the Social Science Punjab Board solutions for Class 8 as a PDF?

Yes, you can download the entire PSEB 8th Class Social Science Solutions Chapter 8 ਆਫ਼ਤ ਪ੍ਰਬੰਧਨ in printable PDF format for offline study on any device.