Official Punjab Board Solutions for Class 8 Social Science: Punjabi Medium Chapter 23 ਸੁਤੰਤਰਤਾ ਤੋਂ ਬਾਅਦ ਦਾ ਭਾਰਤ
Review structured textbook solutions for Class 8 Social Science Punjabi Medium Chapter 23 ਸੁਤੰਤਰਤਾ ਤੋਂ ਬਾਅਦ ਦਾ ਭਾਰਤ. Built according to Punjab Board guidelines for the 2026-27 academic year, these downloadable answers support daily revision and problem-solving accuracy.
Chapter-wise Solutions for Social Science: Punjabi Medium Chapter 23 ਸੁਤੰਤਰਤਾ ਤੋਂ ਬਾਅਦ ਦਾ ਭਾਰਤ
View or download the dedicated Punjabi Medium Chapter 23 ਸੁਤੰਤਰਤਾ ਤੋਂ ਬਾਅਦ ਦਾ ਭਾਰਤ solution resource below. Engaging with these textbook answers under focused study conditions ensures continuous academic progress and mastery of the 2026-27 curriculum for Social Science.
ਅਭਿਆਸ ਦੇ ਪ੍ਰਸ਼ਨ
Question 1: ਸੰਵਿਧਾਨ ਸਭਾ ਦੀ ਸਥਾਪਨਾ ਕਦੋਂ ਹੋਈ ਅਤੇ ਇਸਦੇ ਕਿੰਨੇ ਮੈਂਬਰ ਸਨ?
Answer:
ਸੰਵਿਧਾਨ ਸਭਾ ਦੀ ਸਥਾਪਨਾ 1946 ਈ: ਵਿਚ ਹੋਈ। ਇਸਦੇ 389 ਮੈਂਬਰ ਸਨ।
Exam Tips:
a) ਸਾਲ 1946 ਅਤੇ ਮੈਂਬਰਾਂ ਦੀ ਗਿਣਤੀ 389 – ਦੋਵੇਂ ਲਿਖੋ।
b) ਦੇਸ਼ ਦੀ ਵੰਡ ਤੋਂ ਬਾਅਦ ਮੈਂਬਰ ਘੱਟ ਗਏ ਸਨ, ਪਰ ਇੱਥੇ ਮੂਲ ਗਿਣਤੀ ਪੁੱਛੀ ਗਈ ਹੈ।
Question 2: ਭਾਰਤੀ ਸੰਵਿਧਾਨ ਕਦੋਂ ਪਾਸ ਅਤੇ ਲਾਗੂ ਹੋਇਆ?
Answer:
ਭਾਰਤੀ ਸੰਵਿਧਾਨ 26 ਨਵੰਬਰ, 1949 ਈ: ਨੂੰ ਪਾਸ ਹੋਇਆ ਅਤੇ 26 ਜਨਵਰੀ, 1950 ਨੂੰ ਲਾਗੂ ਹੋਇਆ।
Exam Tips:
a) ਪਾਸ ਹੋਣ ਦੀ ਮਿਤੀ (26 ਨਵੰਬਰ 1949) ਅਤੇ ਲਾਗੂ ਹੋਣ ਦੀ ਮਿਤੀ (26 ਜਨਵਰੀ 1950) ਵੱਖ-ਵੱਖ ਲਿਖੋ।
b) 26 ਜਨਵਰੀ ਨੂੰ ਗਣਤੰਤਰ ਦਿਵਸ ਵਜੋਂ ਮਨਾਇਆ ਜਾਂਦਾ ਹੈ – ਇਹ ਗੱਲ ਯਾਦ ਰੱਖੋ।
Question 3: ਦੇਸ਼ੀ ਰਿਆਸਤਾਂ ਦੇ ਏਕੀਕਰਨ ਦਾ ਸਿਹਰਾ ਕਿਸ ਦੇ ਸਿਰ ਹੈ?
Answer:
ਦੇਸ਼ੀ ਰਿਆਸਤਾਂ ਦੇ ਏਕੀਕਰਨ ਦਾ ਸਿਹਰਾ ਸਰਦਾਰ ਵੱਲਭ ਭਾਈ ਪਟੇਲ ਦੇ ਸਿਰ ਹੈ।
Exam Tips:
a) ਨਾਂ ਪੂਰਾ ਲਿਖੋ: ਸਰਦਾਰ ਵੱਲਭ ਭਾਈ ਪਟੇਲ, ਜੋ ਪਹਿਲੇ ਗ੍ਰਹਿ ਮੰਤਰੀ ਸਨ।
b) 562 ਰਿਆਸਤਾਂ ਦੀ ਗਿਣਤੀ ਵੀ ਨਾਲ ਲਿਖ ਸਕਦੇ ਹੋ।
Question 4: ਹੈਦਰਾਬਾਦ ਰਿਆਸਤ ਨੂੰ ਕਿਵੇਂ ਭਾਰਤ ਨਾਲ ਮਿਲਾਇਆ ਗਿਆ?
Answer:
ਹੈਦਰਾਬਾਦ ਰਿਆਸਤ ਨੂੰ ਪੁਲਿਸ ਕਾਰਵਾਈ ਦੁਆਰਾ ਭਾਰਤ ਵਿਚ ਸ਼ਾਮਲ ਕੀਤਾ ਗਿਆ। ਉੱਥੇ 13 ਸਤੰਬਰ, 1948 ਨੂੰ ਭਾਰਤੀ ਪੁਲਿਸ ਭੇਜੀ ਗਈ ਅਤੇ 17 ਸਤੰਬਰ, 1948 ਨੂੰ ਇਸ ਰਿਆਸਤ ਨੂੰ ਭਾਰਤ ਸੰਘ ਵਿਚ ਸ਼ਾਮਲ ਕਰ ਲਿਆ ਗਿਆ।
Exam Tips:
a) ਦੋ ਤਾਰੀਖ਼ਾਂ ਵੱਖ ਰੱਖੋ: 13 ਸਤੰਬਰ (ਪੁਲਿਸ ਭੇਜੀ) ਅਤੇ 17 ਸਤੰਬਰ 1948 (ਸ਼ਾਮਲ ਹੋਇਆ)।
b) ਹੈਦਰਾਬਾਦ ਦੇ ਨਿਜ਼ਾਮ ਦਾ ਇਨਕਾਰ ਕਾਰਨ ਵਜੋਂ ਲਿਖੋ।
Question 5: ਜੁਨਾਗੜ੍ਹ ਰਿਆਸਤ ਨੂੰ ਕਿਵੇਂ ਭਾਰਤ ਨਾਲ ਮਿਲਾਇਆ ਗਿਆ?
Answer:
ਜੂਨਾਗੜ੍ਹ ਰਿਆਸਤ ਦਾ ਨਵਾਬ ਪਾਕਿਸਤਾਨ ਵਿਚ ਸ਼ਾਮਲ ਹੋਣਾ ਚਾਹੁੰਦਾ ਸੀ। ਪਰੰਤੂ 20 ਫ਼ਰਵਰੀ, 1948 ਈ: ਨੂੰ ਉੱਥੇ ਜਨਮਤ ਸੰਗ੍ਰਹਿ ਹੋਇਆ ਜਿਸ ਵਿਚ ਜਨਤਾ ਨੇ ਭਾਰਤ ਵਿਚ ਮਿਲਣ ਦੀ ਇੱਛਾ ਪ੍ਰਗਟ ਕੀਤੀ। ਇਸ ਲਈ ਜੁਨਾਗੜ੍ਹ ਨੂੰ ਭਾਰਤੀ ਸੰਘ ਵਿਚ ਮਿਲਾ ਲਿਆ ਗਿਆ।
Exam Tips:
a) ਦੱਸੋ ਕਿ ਨਵਾਬ ਪਾਕਿਸਤਾਨ ਵੱਲ ਸੀ, ਪਰ ਜਨਤਾ ਭਾਰਤ ਵੱਲ।
b) ਜਨਮਤ ਸੰਗ੍ਰਹਿ ਦੀ ਮਿਤੀ 20 ਫ਼ਰਵਰੀ 1948 ਲਿਖੋ।
Question 6: ਰਾਜਾਂ ਦਾ ਪੁਨਰਗਠਨ ਕਰਨ ਲਈ ਨਿਯੁਕਤ ਕੀਤੇ ਗਏ ਕਮਿਸ਼ਨ ਦੇ ਕਿੰਨੇ ਮੈਂਬਰ ਸਨ?
Answer:
ਇਸ ਕਮਿਸ਼ਨ ਦੇ 3 ਮੈਂਬਰ ਸਨ।
Exam Tips:
a) ਉੱਤਰ ਸਿਰਫ਼ ਗਿਣਤੀ ਹੈ: 3 ਮੈਂਬਰ।
b) ਇਸ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਨਾਲ 1956 ਵਿਚ ਰਾਜਾਂ ਦਾ ਪੁਨਰਗਠਨ ਹੋਇਆ।
Question 7: ਪੰਚਸ਼ੀਲ ਦੇ ਕੋਈ ਦੋ ਸਿਧਾਂਤ ਲਿਖੋ।
Answer:
1. ਸ਼ਾਂਤੀ ਨਾਲ ਆਪਸੀ ਸਹਿਯੋਗ।
2. ਇਕ-ਦੂਜੇ ਉੱਪਰ ਹਮਲਾ ਨਾ ਕਰਨਾ।
Exam Tips:
a) ਪੰਜ ਸਿਧਾਂਤਾਂ ਵਿਚੋਂ ਕੋਈ ਦੋ ਹੀ ਲਿਖਣੇ ਹਨ।
b) ਪੰਚਸ਼ੀਲ ਸਮਝੌਤਾ 1954 ਵਿਚ ਚੀਨ ਨਾਲ ਹੋਇਆ ਸੀ।
Question 8: ਗੁੱਟ-ਨਿਰਲੇਪ ਲਹਿਰ ਦੀ ਪਹਿਲੀ ਕਾਨਫਰੰਸ ਕਦੋਂ ਅਤੇ ਕਿੱਥੇ ਹੋਈ?
Answer:
ਗੁੱਟ-ਨਿਰਲੇਪ ਲਹਿਰ ਦੀ ਪਹਿਲੀ ਕਾਨਫ਼ਰੰਸ 1961 ਈ: ਵਿਚ ਬੈਲਗ੍ਰੇਡ ਵਿਚ ਹੋਈ।
Exam Tips:
a) ਸਾਲ 1961 ਅਤੇ ਸ਼ਹਿਰ ਬੈਲਗ੍ਰੇਡ (ਯੂਗੋਸਲਾਵੀਆ) ਦੋਵੇਂ ਲਿਖੋ।
b) ਇਸ ਸੰਮੇਲਨ ਵਿਚ ਨਹਿਰੂ, ਟੀਟੋ ਤੇ ਨਾਸਿਰ ਮੁੱਖ ਨੇਤਾ ਸਨ।
Question 9: ਗੁੱਟ-ਨਿਰਲੇਪ ਤੇ ਨੋਟ ਲਿਖੋ।
Answer:
ਦੂਸਰੇ ਵਿਸ਼ਵ-ਯੁੱਧ ਦੇ ਤੁਰੰਤ ਬਾਅਦ ਸੰਸਾਰ ਦੋ ਗੁੱਟਾਂ ਵਿਚ ਵੰਡਿਆ ਗਿਆ ਸੀ। ਇਕ ਗੁੱਟ ਦਾ ਨੇਤਾ ਅਮਰੀਕਾ ਸੀ। ਇਸਨੂੰ ਪੱਛਮੀ ਬਲਾਕ ਕਿਹਾ ਜਾਂਦਾ ਸੀ। ਦੂਸਰੇ ਗੁੱਟ ਦਾ ਨੇਤਾ ਰੂਸ ਸੀ। ਇਨ੍ਹਾਂ ਵਿਚਾਲੇ ਭਿਆਨਕ ਠੰਢਾ ਯੁੱਧ ਚੱਲਣ ਲੱਗਾ। ਨਾਟੋ ਅਤੇ ਵਾਰਸਾ ਪੈਕਟ ਜਿਹੀਆਂ ਸੈਨਿਕ ਸੰਧੀਆਂ ਅਤੇ ਸਮਝੌਤਿਆਂ ਨੇ ਵਾਤਾਵਰਨ ਨੂੰ ਹੋਰ ਵੀ ਵਧੇਰੇ ਤਣਾਅ-ਪੂਰਨ ਬਣਾ ਦਿੱਤਾ। ਭਾਰਤ ਆਪਣੀ ਰੱਖਿਆ ਦੇ ਲਈ ਕਿਸੇ ਵੀ ਗੁੱਟ ਵਿਚ ਸ਼ਾਮਿਲ ਨਹੀਂ ਹੋਣਾ ਚਾਹੁੰਦਾ ਸੀ। ਇਸ ਲਈ ਭਾਰਤ ਨੇ ਦੂਸਰੇ ਦੇਸ਼ਾਂ ਨਾਲ ਮਿਲ ਕੇ ਗੁੱਟ-ਨਿਰਲੇਪ ਲਹਿਰ ਸ਼ੁਰੂ ਕੀਤੀ। ਇਸ ਅੰਦੋਲਨ ਦੇ ਪਿਤਾਮਾ ਪੰਡਿਤ ਜਵਾਹਰ ਲਾਲ ਨਹਿਰੂ, ਯੂਗੋਸਲਾਵੀਆ ਦੇ ਰਾਸ਼ਟਰਪਤੀ ਟੀਟੋ ਅਤੇ ਮਿਸਰ ਦੇ ਰਾਸ਼ਟਰਪਤੀ ਨਾਸਿਰ ਸਨ।
ਗੁੱਟ-ਨਿਰਲੇਪ ਲਹਿਰ 1961 ਈ: ਵਿਚ ਆਰੰਭ ਹੋਈ। ਇਹ ਪੰਚਸ਼ੀਲ ਦੇ ਸਿਧਾਂਤਾਂ ਉੱਤੇ ਆਧਾਰਿਤ ਸੀ। ਭਾਰਤ ਦੀ ਤਰ੍ਹਾਂ ਇਸਦੇ ਸਾਰੇ ਮੈਂਬਰ ਕਿਸੇ ਵੀ ਸ਼ਕਤੀ ਗੁੱਟ ਵਿਚ ਸ਼ਾਮਿਲ ਹੋਣਾ ਨਹੀਂ ਚਾਹੁੰਦੇ ਸਨ। ਇਸਦਾ ਪਹਿਲਾ ਸੰਮੇਲਨ 1961 ਈ: ਵਿਚ ਬੈਲਗ੍ਰੇਡ ਵਿਚ ਹੋਇਆ। ਆਰੰਭ ਵਿਚ 25 ਦੇਸ਼ ਇਸਦੇ ਮੈਂਬਰ ਬਣੇ, ਪਰੰਤੂ ਪਾਠ-ਪੁਸਤਕ ਅਨੁਸਾਰ ਅੱਜ 100 ਤੋਂ ਅਧਿਕ ਦੇਸ਼ ਇਸਦੇ ਮੈਂਬਰ ਹਨ।
Exam Tips:
a) ਦੋ ਗੁੱਟਾਂ (ਅਮਰੀਕਾ ਤੇ ਰੂਸ) ਅਤੇ ਠੰਢੇ ਯੁੱਧ ਤੋਂ ਸ਼ੁਰੂ ਕਰੋ।
b) ਅੰਤ ਵਿਚ ਤਿੰਨ ਪਿਤਾਮਿਆਂ ਦੇ ਨਾਂ ਲਿਖੋ।
c) ਗੁੱਟ-ਨਿਰਲੇਪ ਦਾ ਮਤਲਬ ਹੈ ਕਿਸੇ ਵੀ ਫ਼ੌਜੀ ਗੁੱਟ ਵਿਚ ਸ਼ਾਮਲ ਨਾ ਹੋਣਾ।
Question 10: ਭਾਰਤ ਦੀ ਵਿਦੇਸ਼ ਨੀਤੀ ਬਾਰੇ ਤੁਹਾਡਾ ਕੀ ਭਾਵ ਹੈ?
Answer:
ਕਿਸੇ ਦੇਸ਼ ਦੁਆਰਾ ਸੰਸਾਰ ਦੇ ਹੋਰ ਦੇਸ਼ਾਂ ਨਾਲ ਸੰਬੰਧਾਂ ਲਈ ਅਪਨਾਈ ਗਈ ਨੀਤੀ ਨੂੰ ਉਸ ਦੇਸ਼ ਦੀ ਵਿਦੇਸ਼ ਨੀਤੀ ਕਹਿੰਦੇ ਹਨ। ਭਾਰਤ ਨੇ ਸੁਤੰਤਰਤਾ ਪ੍ਰਾਪਤੀ ਦੇ ਬਾਅਦ ਸ਼ਾਂਤੀਪੂਰਨ ਸਹਿ-ਹੋਂਦ ਦੇ ਸਿਧਾਂਤ ’ਤੇ ਆਧਾਰਿਤ ਵਿਦੇਸ਼ ਨੀਤੀ ਅਪਣਾਈ ਹੈ। ਇਸ ਦੀਆਂ ਮੁੱਖ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਹਨ- ਭਾਰਤ ਵਿਸ਼ਵ ਦੇ ਸਾਰੇ ਦੇਸ਼ਾਂ ਦੀ ਪ੍ਰਭੂਸੱਤਾ ਅਤੇ ਸੁਤੰਤਰਤਾ ਦਾ ਸਨਮਾਨ ਕਰਦਾ ਹੈ। ਭਾਰਤ ਇਸ ਗੱਲ ਵਿਚ ਵਿਸ਼ਵਾਸ ਕਰਦਾ ਹੈ ਕਿ ਸਭ ਧਰਮਾਂ, ਰਾਸ਼ਟਰਾਂ ਅਤੇ ਜਾਤੀਆਂ ਦੇ ਲੋਕ ਬਰਾਬਰ ਹਨ।
ਭਾਰਤ ਉਨ੍ਹਾਂ ਦੇਸ਼ਾਂ ਦਾ ਵਿਰੋਧੀ ਹੈ ਜਿਨ੍ਹਾਂ ਦੀਆਂ ਸਰਕਾਰਾਂ ਰੰਗ, ਜਾਤੀ ਜਾਂ ਸ਼੍ਰੇਣੀ ਦੇ ਆਧਾਰ ਉੱਤੇ ਲੋਕਾਂ ਦੇ ਨਾਲ ਭੇਦ-ਭਾਵ ਕਰਦੀਆਂ ਹਨ। ਉਦਾਹਰਨ ਦੇ ਤੌਰ ’ਤੇ ਭਾਰਤ ਦੱਖਣੀ ਅਫ਼ਰੀਕਾ ਦੀ ਸਰਕਾਰ ਦਾ ਅਫ਼ਰੀਕਾ ਦੇ ਮੂਲ ਨਿਵਾਸੀਆਂ ਅਤੇ ਏਸ਼ੀਆਈ ਲੋਕਾਂ ਦੇ ਨਾਲ ਭੇਦਭਾਵਪੂਰਨ ਵਿਵਹਾਰ ਦਾ ਵਿਰੋਧ ਕਰਦਾ ਰਿਹਾ।
ਭਾਰਤ ਇਸ ਗੱਲ ਵਿਚ ਵਿਸ਼ਵਾਸ ਰੱਖਦਾ ਹੈ ਕਿ ਸਾਰੇ ਅੰਤਰਰਾਸ਼ਟਰੀ ਝਗੜਿਆਂ ਦਾ ਹੱਲ ਸ਼ਾਂਤੀਪੂਰਨ ਤਰੀਕਿਆਂ ਨਾਲ ਕੀਤਾ ਜਾਣਾ ਚਾਹੀਦਾ ਹੈ।
Exam Tips:
a) ਪਹਿਲਾਂ ਵਿਦੇਸ਼ ਨੀਤੀ ਦੀ ਪਰਿਭਾਸ਼ਾ ਲਿਖੋ, ਫਿਰ ਵਿਸ਼ੇਸ਼ਤਾਵਾਂ ਸੂਚੀ ਵਾਂਗ ਲਿਖੋ।
b) ਸ਼ਾਂਤੀਪੂਰਨ ਸਹਿ-ਹੋਂਦ ਅਤੇ ਨਸਲੀ ਭੇਦ-ਭਾਵ ਦਾ ਵਿਰੋਧ ਜ਼ਰੂਰ ਲਿਖੋ।
Question 11: ਭਾਰਤ ਵਿਚ ਸੰਪਰਦਾਇਕਤਾ ਉੱਤੇ ਨੋਟ ਲਿਖੋ।
Answer:
ਭਾਰਤ ਇਕ ਧਰਮ-ਨਿਰਪੱਖ ਦੇਸ਼ ਹੈ। ਇੱਥੇ ਸੰਸਾਰ ਦੇ ਲਗਪਗ ਸਾਰੇ ਧਰਮਾਂ ਦੇ ਲੋਕ ਰਹਿੰਦੇ ਹਨ, ਜਿਨ੍ਹਾਂ ਦੇ ਵੱਖ-ਵੱਖ ਧਾਰਮਿਕ ਵਿਸ਼ਵਾਸ ਹਨ। ਕੁੱਝ ਲੋਕਾਂ ਵਿਚ ਧਾਰਮਿਕ ਸੰਕੀਰਣਤਾ ਦੇ ਕਾਰਨ ਦੇਸ਼ ਵਿਚ ਸਮੇਂ-ਸਮੇਂ ਉੱਤੇ ਸੰਪਰਦਾਇਕ ਦੰਗੇ-ਫਸਾਦ ਹੁੰਦੇ ਰਹਿੰਦੇ ਹਨ। ਇਨ੍ਹਾਂ ਵਿਚ 2002 ਈ: ਵਿਚ ਗੁਜਰਾਤ ਵਿਚ ਵਾਪਰੀ ਘਟਨਾ ਸਭ ਤੋਂ ਜ਼ਿਆਦਾ ਭਿਆਨਕ ਸੀ। ਬਹੁਤ ਸਾਰੇ ਲੋਕਾਂ ਦਾ ਵਿਚਾਰ ਹੈ ਕਿ ਸਰਕਾਰ ਨੂੰ ਘੱਟ-ਗਿਣਤੀ ਲੋਕਾਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੈ। ਇਸ ਲਈ ਉਸ ਸਮੇਂ ਦੇ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੇ 9 ਦਸੰਬਰ, 2006 ਈ: ਨੂੰ ਆਪਣੇ ਭਾਸ਼ਣ ਵਿਚ ਕਿਹਾ ਸੀ, “ਅਸੀਂ ਦੇਸ਼ ਦੇ ਵਿਕਾਸ ਦੇ ਫਲ ਦਾ ਇਕ ਵੱਡਾ ਹਿੱਸਾ ਘੱਟ-ਗਿਣਤੀ ਵਾਲੇ ਲੋਕਾਂ ਨੂੰ ਦੇਣ ਦੇ ਲਈ ਯੋਜਨਾਵਾਂ ਵਿਚ ਪਰਿਵਰਤਨ ਕਰਨ ਦਾ ਯਤਨ ਕਰਾਂਗੇ।”
Exam Tips:
a) ਧਰਮ-ਨਿਰਪੱਖਤਾ ਤੋਂ ਸ਼ੁਰੂ ਕਰੋ, ਫਿਰ ਦੰਗਿਆਂ ਦੀ ਸਮੱਸਿਆ ਦੱਸੋ।
b) ਅੰਤ ਵਿਚ ਘੱਟ-ਗਿਣਤੀਆਂ ਲਈ ਸਰਕਾਰੀ ਯਤਨਾਂ ਦਾ ਜ਼ਿਕਰ ਕਰੋ।
Question 12: ਭਾਰਤ ਅਤੇ ਪਾਕਿਸਤਾਨ ਦੇ ਸੰਬੰਧਾਂ ਦਾ ਵਰਣਨ ਕਰੋ।
Answer:
ਭਾਰਤ ਸੰਸਾਰ ਦੇ ਸਾਰੇ ਦੇਸ਼ਾਂ, ਵਿਸ਼ੇਸ਼ ਕਰ ਆਪਣੇ ਗੁਆਂਢੀ ਦੇਸ਼ਾਂ ਦੇ ਨਾਲ ਮਿੱਤਰਤਾਪੂਰਨ ਸੰਬੰਧ ਸਥਾਪਿਤ ਕਰਨ ਦਾ ਇੱਛੁਕ ਹੈ। ਪਾਕਿਸਤਾਨ ਭਾਰਤ ਦਾ ਮਹੱਤਵਪੂਰਨ ਗੁਆਂਢੀ ਦੇਸ਼ ਹੈ। ਇਸ ਦੇ ਨਾਲ ਭਾਰਤ ਦੇ ਸੰਬੰਧਾਂ ਦਾ ਵਰਣਨ ਇਸ ਤਰ੍ਹਾਂ ਹੈ-
ਭਾਰਤ ਅਤੇ ਪਾਕਿਸਤਾਨ – ਪਾਕਿਸਤਾਨ ਦੇ ਨਾਲ ਭਾਰਤ ਸ਼ੁਰੂ ਤੋਂ ਹੀ ਮਿੱਤਰਤਾਪੂਰਨ ਸੰਬੰਧ ਸਥਾਪਿਤ ਕਰਨ ਦਾ ਯਤਨ ਕਰ ਰਿਹਾ ਹੈ। ਦੇਸ਼ੀ ਰਿਆਸਤ ਕਸ਼ਮੀਰ ਜੰਮੂ ਅਤੇ ਕਸ਼ਮੀਰ ਦੇ ਭਾਰਤ ਦੇ ਨਾਲ ਮਿਲਾਪ ਨੂੰ ਪਾਕਿਸਤਾਨ ਨੇ ਮਾਨਤਾ ਨਹੀਂ ਦਿੱਤੀ ਸੀ। ਤਦ ਤੋਂ ਕਸ਼ਮੀਰ, ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਵਿਵਾਦ ਦਾ ਕਾਰਨ ਬਣਿਆ ਹੋਇਆ ਹੈ। ਕਸ਼ਮੀਰ ਸਮੱਸਿਆ ਦੇ ਕਾਰਨ ਭਾਰਤ ਨੇ ਪਾਕਿਸਤਾਨ ਦੇ ਨਾਲ ਤਿੰਨ ਪ੍ਰਮੁੱਖ ਅਤੇ ਅਨੇਕ ਛੋਟੇ-ਮੋਟੇ ਯੁੱਧ ਲੜੇ ਹਨ। ਇਨ੍ਹਾਂ ਵਿਚ 1999 ਈ: ਦਾ ਕਾਰਗਿਲ ਯੁੱਧ ਵੀ ਸ਼ਾਮਿਲ ਹੈ। 1971 ਈ: ਦੇ ਭਾਰਤ-ਪਾਕਿਸਤਾਨ ਯੁੱਧ ਦੇ ਬਾਅਦ ਭਾਰਤ ਦੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਜ਼ੁਲਫ਼ਿਕਾਰ ਅਲੀ ਭੁੱਟੋ ਦੇ ਵਿਚ 1972 ਈ: ਵਿਚ ਸ਼ਿਮਲਾ ਵਿੱਚ ਸਮਝੌਤਾ ਹੋਇਆ। ਇਸ ਸਮਝੌਤੇ ਦਾ ਉਦੇਸ਼ ਭਾਰਤ ਅਤੇ ਪਾਕਿਸਤਾਨ ਦੇ ਵਿਚ ਸਾਰੇ ਵਿਵਾਦਾਂ ਦਾ ਸ਼ਾਂਤੀਪੂਰਨ ਹੱਲ ਕਰਨਾ ਸੀ। ਇਸ ਉਦੇਸ਼ ਨਾਲ ਭਾਰਤ ਦੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਅਤੇ ਪਾਕਿਸਤਾਨ ਦੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੇ ਵਿਚਕਾਰ ਲਾਹੌਰ ਵਿਚ 1999 ਈ: ਵਿਚ ਸਮਝੌਤਾ ਹੋਇਆ। ਦੋਹਾਂ ਦੇਸ਼ਾਂ ਦੇ ਵਿਚਕਾਰ ਬੱਸ ਅਤੇ ਰੇਲ ਸੇਵਾਵਾਂ ਆਰੰਭ ਕੀਤੀਆਂ ਗਈਆਂ ਹਨ। ਇਨ੍ਹਾਂ ਸੇਵਾਵਾਂ ਦੇ ਦੁਆਰਾ ਦੋਵਾਂ ਦੇਸ਼ਾਂ ਦੇ ਲੋਕ ਇਕ-ਦੂਸਰੇ ਦੇ ਨੇੜੇ ਆਏ ਹਨ। ਸਾਨੂੰ ਵਿਸ਼ਵਾਸ ਹੈ ਕਿ ਆਉਣ ਵਾਲੇ ਸਮੇਂ ਵਿਚ ਦੋਵਾਂ ਦੇਸ਼ਾਂ ਦੇ ਵਿਚਕਾਰ ਸਮੱਸਿਆਵਾਂ ਦਾ ਸ਼ਾਂਤੀਪੂਰਵਕ ਹੱਲ ਕਰ ਲਿਆ ਜਾਵੇਗਾ।
Exam Tips:
a) ਕਸ਼ਮੀਰ ਨੂੰ ਝਗੜੇ ਦੀ ਜੜ੍ਹ ਦੱਸੋ ਅਤੇ ਯੁੱਧਾਂ (1947-48, 1965, 1971, 1999) ਦਾ ਜ਼ਿਕਰ ਕਰੋ।
b) ਸ਼ਿਮਲਾ (1972) ਅਤੇ ਲਾਹੌਰ (1999) ਸਮਝੌਤਿਆਂ ਦੇ ਨਾਂ ਵੱਖ-ਵੱਖ ਲਿਖੋ।
c) ਬੱਸ ਅਤੇ ਰੇਲ ਸੇਵਾਵਾਂ ਬਾਰੇ ਵਾਕ ਪਾਠ-ਪੁਸਤਕ ਅਨੁਸਾਰ ਹੈ।
Question 13: ਦੇਸ਼ੀ ਰਿਆਸਤਾਂ ਦੇ ਏਕੀਕਰਨ ਸੰਬੰਧੀ ਵਰਣਨ ਕਰੋ।
Answer:
ਸੁਤੰਤਰਤਾ ਪ੍ਰਾਪਤੀ ਤੋਂ ਬਾਅਦ ਭਾਰਤ ਨੂੰ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਇਸ ਵਿਚ ਇਕ ਸਮੱਸਿਆ ਦੇਸ਼ੀ ਰਿਆਸਤਾਂ ਦੀ ਸੀ। ਇਨ੍ਹਾਂ ਦੀ ਸੰਖਿਆ 562 ਸੀ ਅਤੇ ਇਨ੍ਹਾਂ ਉੱਪਰ ਭਾਰਤੀ ਰਾਜਿਆਂ ਦਾ ਸ਼ਾਸਨ ਸੀ। 1947 ਈ: ਦੇ ਐਕਟ ਅਨੁਸਾਰ ਇਨ੍ਹਾਂ ਰਿਆਸਤਾਂ ਨੂੰ ਇਹ ਅਧਿਕਾਰ ਪ੍ਰਾਪਤ ਸੀ ਕਿ ਉਹ ਆਪਣੀ ਸੁਤੰਤਰਤਾ ਸੁਰੱਖਿਅਤ ਰੱਖ ਸਕਦੀ ਹੈ ਜਾਂ ਭਾਰਤ ਜਾਂ ਪਾਕਿਸਤਾਨ ਵਿਚੋਂ ਕਿਸੇ ਵੀ ਦੇਸ਼ ਵਿਚ ਸ਼ਾਮਿਲ ਹੋ ਸਕਦੀ ਹੈ। ਇਸ ਕਾਰਨ ਇਨ੍ਹਾਂ ਦੇਸ਼ੀ ਰਿਆਸਤਾਂ ਦੇ ਰਾਜੇ ਸੁਤੰਤਰ ਰਹਿਣਾ ਹੀ ਪਸੰਦ ਕਰਦੇ ਸਨ। ਪਰੰਤੁ ਸੁਤੰਤਰ ਭਾਰਤ ਦੇ ਪਹਿਲੇ ਗ੍ਰਹਿ ਮੰਤਰੀ ਸਰਦਾਰ ਵੱਲਭ ਭਾਈ ਪਟੇਲ ਨੇ ਆਪਣੀ ਬੁੱਧੀ ਤੋਂ ਕੰਮ ਲੈਂਦੇ ਹੋਏ ਸਾਰੀਆਂ ਦੇਸ਼ੀ ਰਿਆਸਤਾਂ ਦੇ ਰਾਜਿਆਂ ਨੂੰ ਭਾਰਤੀ ਸੰਘ ਵਿਚ ਸ਼ਾਮਿਲ ਹੋਣ ਲਈ ਸਹਿਮਤ ਕਰ ਲਿਆ। ਇਨ੍ਹਾਂ ਵਿਚੋਂ ਛੋਟੀਆਂ-ਛੋਟੀਆਂ ਰਿਆਸਤਾਂ ਨੂੰ ਪ੍ਰਾਂਤਾਂ ਵਿਚ ਮਿਲਾ ਦਿੱਤਾ ਗਿਆ।
ਕੁੱਝ ਹੋਰ ਰਿਆਸਤਾਂ ਜੋ ਸੰਸਕ੍ਰਿਤਿਕ ਰੂਪ ਨਾਲ ਇਕ-ਦੂਜੇ ਦੇ ਨਾਲ ਮੇਲ ਰੱਖਦੀਆਂ ਸਨ ਅਤੇ ਉਨ੍ਹਾਂ ਦੀਆਂ ਹੱਦਾਂ ਵੀ ਆਪਸ ਵਿਚ ਮਿਲਦੀਆਂ ਸਨ, ਉਨ੍ਹਾਂ ਨੂੰ ਇਕੱਠਾ ਕਰਕੇ ਰਾਜ ਬਣਾ ਦਿੱਤੇ ਗਏ। ਉਦਾਹਰਨ ਦੇ ਲਈ ਕਾਠੀਆਵਾੜ ਦੀ ਰਿਆਸਤ ਨੂੰ ਸੌਰਾਸ਼ਟਰ ਦੇ ਨਾਲ ਮਿਲਾ ਦਿੱਤਾ ਗਿਆ, ਜਦ ਕਿ ਪਟਿਆਲਾ, ਨਾਭਾ, ਫਰੀਦਕੋਟ, ਜੀਂਦ ਅਤੇ ਮਲੇਰਕੋਟਲਾ ਰਿਆਸਤਾਂ ਨੂੰ ਇਕੱਠਾ ਕਰਕੇ ਪੈਪਸੂ ਰਾਜ ਬਣਾ ਦਿੱਤਾ ਗਿਆ। ਹੁਣ ਕੇਵਲ ਤਿੰਨ ਰਿਆਸਤਾਂ ਅਜਿਹੀਆਂ ਸਨ ਜੋ ਭਾਰਤ ਦੇ ਨਾਲ ਮਿਲਣ ਨੂੰ ਤਿਆਰ ਨਹੀਂ ਸਨ। ਇਹ ਸਨ ਹੈਦਰਾਬਾਦ, ਜੂਨਾਗੜ੍ਹ ਅਤੇ ਕਸ਼ਮੀਰ।
ਹੈਦਰਾਬਾਦ – ਹੈਦਰਾਬਾਦ ਰਿਆਸਤ ਦੇ ਨਿਜ਼ਾਮ ਉਸਮਾਨ ਅਲੀ ਖ਼ਾਨ ਨੇ ਭਾਰਤ ਸੰਘ ਵਿਚ ਸ਼ਾਮਿਲ ਹੋਣ ਤੋਂ ਇਨਕਾਰ ਕਰ ਦਿੱਤਾ। ਅੰਤ 13 ਸਤੰਬਰ, 1948 ਈ: ਨੂੰ ਹੈਦਰਾਬਾਦ ਵਿਚ ਭਾਰਤੀ ਪੁਲਿਸ ਭੇਜੀ ਗਈ। ਇਸ ਪ੍ਰਕਾਰ 17 ਸਤੰਬਰ, 1948 ਈ: ਨੂੰ ਹੈਦਰਾਬਾਦ ਦੀ ਰਿਆਸਤ ਨੂੰ ਭਾਰਤੀ ਸੰਘ ਵਿਚ ਸ਼ਾਮਿਲ ਕਰ ਲਿਆ ਗਿਆ।
ਜੂਨਾਗੜ੍ਹ – ਜੂਨਾਗੜ੍ਹ ਰਿਆਸਤ ਦਾ ਨਵਾਬ ਪਾਕਿਸਤਾਨ ਦੇ ਨਾਲ ਮਿਲਣਾ ਚਾਹੁੰਦਾ ਸੀ। ਪਰੰਤੂ 20 ਫ਼ਰਵਰੀ, 1948 ਈ: ਨੂੰ ਉੱਥੇ ਜਨਮਤ ਸੰਗ੍ਰਹਿ ਹੋਇਆ, ਜਿਸ ਵਿਚ ਜਨਤਾ ਨੇ ਭਾਰਤ ਵਿਚ ਮਿਲਣ ਦੀ ਇੱਛਾ ਪ੍ਰਗਟ ਕੀਤੀ। ਅੰਤ ਜੂਨਾਗੜ੍ਹ ਰਿਆਸਤ ਨੂੰ ਭਾਰਤ ਸੰਘ ਵਿਚ ਮਿਲਾ ਲਿਆ ਗਿਆ।
ਕਸ਼ਮੀਰ – ਕਸ਼ਮੀਰ ਦਾ ਰਾਜਾ ਵੀ ਸੁਤੰਤਰ ਰਹਿਣਾ ਚਾਹੁੰਦਾ ਸੀ। ਪਰੰਤੁ ਪਾਕਿਸਤਾਨ ਕਸ਼ਮੀਰ ਉੱਪਰ ਅਧਿਕਾਰ ਕਰਨਾ ਚਾਹੁੰਦਾ ਸੀ। ਅੰਤ ਕਸ਼ਮੀਰ ਦੇ ਸ਼ਾਸਕ ਨੇ ਭਾਰਤ ਤੋਂ ਸਹਾਇਤਾ ਮੰਗੀ ਅਤੇ ਆਪਣੇ ਰਾਜ ਨੂੰ ਭਾਰਤ ਵਿਚ ਮਿਲਾਉਣ ਦਾ ਪ੍ਰਸਤਾਵ ਰੱਖਿਆ। ਭਾਰਤ ਸਰਕਾਰ ਨੇ ਕਸ਼ਮੀਰ ਦੇ ਸ਼ਾਸਕ ਦੀ ਪ੍ਰਾਰਥਨਾ ਸਵੀਕਾਰ ਕਰ ਲਈ ਅਤੇ ਆਪਣੀ ਸੈਨਾ ਕਸ਼ਮੀਰ ਭੇਜ ਦਿੱਤੀ। ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਯੁੱਧ ਹੋਇਆ, ਪਰੰਤੂ ਪਾਕਿਸਤਾਨ ਨੇ ਕਸ਼ਮੀਰ ਦੇ ਬਹੁਤ ਵੱਡੇ ਹਿੱਸੇ ਉੱਪਰ ਆਪਣਾ ਅਧਿਕਾਰ ਕਰ ਲਿਆ। ਹੋਰ ਰਿਆਸਤਾਂ – ਇਨ੍ਹਾਂ ਰਿਆਸਤਾਂ ਤੋਂ ਇਲਾਵਾ ਕੁੱਝ ਹੋਰ ਛੋਟੇ-ਛੋਟੇ ਰਾਜ ਵੀ ਸਨ, ਜਿਨ੍ਹਾਂ ਨੂੰ ਨਾਲ ਲਗਦੇ ਰਾਜਾਂ ਵਿਚ ਮਿਲਾ ਦਿੱਤਾ ਗਿਆ। ਬੜੌਦਾ ਨੂੰ ਬੰਬਈ (ਮੁੰਬਈ) ਪ੍ਰਾਂਤ ਵਿਚ ਮਿਲਾਇਆ ਗਿਆ। ਅਨੇਕਾਂ ਛੋਟੇ-ਛੋਟੇ ਰਾਜਾਂ ਨੂੰ ਇਕੱਠਾ ਕਰਕੇ ਏਕੀਕ੍ਰਿਤ ਰਾਜ ਦੀ ਸਥਾਪਨਾ ਕੀਤੀ ਗਈ। ਉਦਾਹਰਨ ਦੇ ਲਈ ਮਾਰਚ 1948 ਈ: ਵਿਚ ਭਰਤਪੁਰ, ਧੌਲਪੁਰ, ਅਲਵਰ ਅਤੇ ਕਰੌਲੀ ਆਦਿ ਰਿਆਸਤਾਂ ਨੂੰ ਇਕੱਠਾ ਕਰਕੇ ਇਕ ਸੰਘ ਬਣਾਇਆ ਗਿਆ। ਇਸ ਤੋਂ ਬਾਅਦ ਰਾਜਸਥਾਨ ਸੰਘ ਵੀ ਬਣਾਇਆ ਗਿਆ, ਜਿਸ ਵਿਚ ਬੂੰਦੀ, ਤਲਵਾੜਾ, ਪ੍ਰਤਾਪਗੜ੍ਹ, ਸ਼ਾਹਪੁਰ, ਬਾਂਸਵਾੜਾ, ਕੋਟਾ, ਕਿਸ਼ਨਗੜ੍ਹ ਆਦਿ ਰਿਆਸਤਾਂ ਸ਼ਾਮਿਲ ਕੀਤੀਆਂ ਗਈਆਂ।
Exam Tips:
a) ਪਹਿਲਾਂ ਤਿੰਨ ਮੁਸ਼ਕਲ ਰਿਆਸਤਾਂ ਦੇ ਨਾਂ ਲਿਖੋ: ਹੈਦਰਾਬਾਦ, ਜੂਨਾਗੜ੍ਹ, ਕਸ਼ਮੀਰ।
b) ਹਰ ਰਿਆਸਤ ਲਈ ਵੱਖਰਾ ਸਿਰਲੇਖ ਬਣਾ ਕੇ ਲਿਖੋ।
c) ਪੈਪਸੂ ਅਤੇ ਰਾਜਸਥਾਨ ਸੰਘ ਦੀ ਉਦਾਹਰਨ ਅੰਤ ਵਿਚ ਦਿਓ।
Question 14: ਆਜ਼ਾਦੀ ਪਿੱਛੋਂ ਭਾਰਤ ਦੇ ਆਰਥਿਕ ਅਤੇ ਉਦਯੋਗਿਕ ਵਿਕਾਸ ਦਾ ਵਰਣਨ ਕਰੋ।
Answer:
ਦੇਸ਼ ਦੀ ਵੰਡ ਨੇ ਭਾਰਤ ਦੇ ਲਈ ਅਨੇਕਾਂ ਆਰਥਿਕ ਸਮੱਸਿਆਵਾਂ ਪੈਦਾ ਕਰ ਦਿੱਤੀਆਂ। ਭਾਰਤ ਦਾ ਕਣਕ ਅਤੇ ਚਾਵਲ ਪੈਦਾ ਕਰਨ ਵਾਲਾ ਬਹੁਤ ਵੱਡਾ ਖੇਤਰ ਪਾਕਿਸਤਾਨ ਦੇ ਹਿੱਸੇ ਵਿਚ ਆ ਗਿਆ। ਬਹੁਤ ਵੱਡਾ ਸਿੰਚਾਈ ਯੋਗ ਭੂ-ਖੇਤਰ ਵੀ ਪਾਕਿਸਤਾਨ ਵਿਚ ਚਲਾ ਗਿਆ। ਹੁਣ ਭਾਰਤ ਵਿਚ ਅਨਾਜ ਦੀ ਕਮੀ ਹੋ ਗਈ। ਇਸ ਪ੍ਰਕਾਰ ਪਟਸਨ ਅਤੇ ਕਪਾਹ ਵਾਲਾ ਬਹੁਤ ਵੱਡਾ ਖੇਤਰ ਵੀ ਪਾਕਿਸਤਾਨ ਵਿਚ ਚਲਾ ਗਿਆ। ਇਸ ਤਰ੍ਹਾਂ ਭਾਰਤ ਵਿਚ ਪਟਸਨ ਅਤੇ ਕੱਪੜਾ ਉਦਯੋਗ ਦੇ ਲਈ ਕੱਚੇ ਮਾਲ ਦੀ ਕਮੀ ਹੋ ਗਈ। ਹੁਣ ਸੁਤੰਤਰਤਾ ਦੇ ਬਾਅਦ ਭਾਰਤ ਨੇ ਦੇਸ਼ ਦੀ ਆਰਥਿਕ ਵਿਵਸਥਾ ਨੂੰ ਸੁਧਾਰਨ ਦੇ ਉਪਾਅ ਸ਼ੁਰੂ ਕੀਤੇ। ਇਸ ਉਦੇਸ਼ ਨਾਲ 1950 ਈ: ਵਿਚ ਭਾਰਤ ਸਰਕਾਰ ਨੇ ਯੋਜਨਾ ਕਮਿਸ਼ਨ ਸਥਾਪਿਤ ਕੀਤਾ (ਸਾਲ 2015 ਵਿਚ ਇਸ ਦੀ ਥਾਂ ਨੀਤੀ ਆਯੋਗ ਨੇ ਲੈ ਲਈ)। ਇਸ ਪ੍ਰਕਾਰ ਭਾਰਤ ਦੇ ਆਰਥਿਕ ਵਿਕਾਸ ਦੀ ਪ੍ਰਕਿਰਿਆ ਆਰੰਭ ਹੋਈ ਜੋ ਅੱਜ ਵੀ ਜਾਰੀ ਹੈ। ਇਸ ਦੀ ਝਲਕ ਖੇਤੀ ਅਤੇ ਉਦਯੋਗ ਦੇ ਖੇਤਰਾਂ ਵਿਚ ਹੋਏ ਵਿਕਾਸ ਵਿਚ ਦੇਖੀ ਜਾ ਸਕਦੀ ਹੈ।
ਖੇਤੀ – ਭਾਰਤ ਇਕ ਖੇਤੀ ਪ੍ਰਧਾਨ ਦੇਸ਼ ਹੈ। ਸਾਡੀ ਖੇਤੀ ਯੋਗ ਭੂਮੀ ਦੇ 75% ਭਾਗ ਉੱਪਰ ਖਾਣ ਯੋਗ ਫ਼ਸਲਾਂ ਉਗਾਈਆਂ ਜਾਂਦੀਆਂ ਹਨ। ਇਸ ਵਿਚ ਚਾਵਲ, ਕਣਕ, ਮੱਕਾ, ਸਰੋਂ, ਮੂੰਗਫਲੀ, ਗੰਨਾ ਆਦਿ ਮਹੱਤਵਪੂਰਨ ਖਾਣ ਵਾਲੀਆਂ ਫ਼ਸਲਾਂ ਹਨ।
ਭਾਰਤ ਨੇ ਖੇਤੀ ਦੇ ਵਿਕਾਸ ਦੇ ਲਈ ਕਈ ਮੁੱਖ ਨਦੀਆਂ ਉੱਪਰ ਬੰਨ੍ਹ ਬਣਾਏ ਹਨ। ਇਹ ਬੰਨ੍ਹ ਖ਼ੁਸ਼ਕ ਖੇਤਰਾਂ ਦੀ ਖੇਤੀ ਯੋਗ ਭੂਮੀ ਨੂੰ ਪਾਣੀ ਦਿੰਦੇ ਹਨ ਅਤੇ ਹੜ੍ਹਾਂ ਨੂੰ ਰੋਕਦੇ ਹਨ। ਇਹ ਬੰਨ੍ਹ ਬਿਜਲੀ ਪੈਦਾ ਕਰਨ ਵਿਚ ਸਹਾਇਕ ਹਨ। ਇਨ੍ਹਾਂ ਨੂੰ ਨਦੀ ਘਾਟੀ ਪਰਿਯੋਜਨਾ ਕਿਹਾ ਜਾਂਦਾ ਹੈ। ਇਨ੍ਹਾਂ ਪਰਿਯੋਜਨਾਵਾਂ ਵਿਚ ਭਾਖੜਾ ਨੰਗਲ ਪਰਿਯੋਜਨਾ, ਦਾਮੋਦਰ ਘਾਟੀ ਪਰਿਯੋਜਨਾ, ਹਰੀਕੇ ਪਰਿਯੋਜਨਾ, ਤੁੰਗਭੱਦਰਾ ਪਰਿਯੋਜਨਾ ਅਤੇ ਨਾਗਾਰਜੁਨ ਸਾਗਰ ਪਰਿਯੋਜਨਾ ਪ੍ਰਮੁੱਖ ਹਨ।
ਖੇਤੀ ਉਤਪਾਦਨ ਵਿਚ ਵਾਧੇ ਦੇ ਲਈ ਸਰਕਾਰ ਦੁਆਰਾ ਵਿਸ਼ੇਸ਼ ਯਤਨ ਕੀਤੇ ਗਏ ਹਨ। ਮਜ਼ਦੂਰਾਂ ਨੂੰ ਪੈਸੇ ਕਮਾਉਣ ਦੇ ਨਵੇਂ-ਨਵੇਂ ਢੰਗ ਸਿਖਾਏ ਗਏ ਹਨ। ਸਰਕਾਰ ਕਿਸਾਨਾਂ ਨੂੰ ਉੱਤਮ ਬੀਜ ਅਤੇ ਖਾਦਾਂ ਦਿੰਦੀ ਹੈ। ਗਰੀਬ ਕਿਸਾਨਾਂ ਨੂੰ ਖੇਤੀ ਵਿਚ ਸੁਧਾਰ ਦੇ ਲਈ ਬੈਂਕਾਂ ਦੁਆਰਾ ਕਰਜ਼ਾ ਦਿੱਤਾ ਜਾਂਦਾ ਹੈ। ਇਸ ਪ੍ਰਕਾਰ ਸਰਕਾਰ ਕਿਸਾਨਾਂ ਦੀ ਦਸ਼ਾ ਸੁਧਾਰਨ ਦਾ ਯਤਨ ਕਰ ਰਹੀ ਹੈ।
ਉਦਯੋਗ – ਭਾਰਤ ਵਿਚ ਅੰਗਰੇਜ਼ੀ ਸ਼ਾਸਨ ਕਾਲ ਵਿਚ ਹੀ ਉਦਯੋਗਾਂ ਦਾ ਵਿਕਾਸ ਆਰੰਭ ਹੋ ਗਿਆ ਸੀ। ਉਸ ਕਾਲ ਵਿਚ ਕੱਪੜਾ, ਲੋਹਾ, ਚੀਨੀ, ਮਾਚਿਸ, ਸ਼ੋਰਾ ਅਤੇ ਸੀਮਿੰਟ ਨਾਲ ਸੰਬੰਧਿਤ ਉਦਯੋਗਾਂ ਦੀ ਸਥਾਪਨਾ ਹੋਈ। ਪਰੰਤੂ ਉਸ ਸਮੇਂ ਇਹ ਉਦਯੋਗ ਅਧਿਕ ਤਰੱਕੀ ਨਾ ਕਰ ਸਕੇ, ਕਿਉਂਕਿ ਅੰਗਰੇਜ਼ ਭਾਰਤ ਦੇ ਉਦਯੋਗਿਕ ਵਿਕਾਸ ਵਿਚ ਰੁਚੀ ਨਹੀਂ ਲੈਂਦੇ ਸਨ। ਹੁਣ ਸੁਤੰਤਰਤਾ ਤੋਂ ਬਾਅਦ ਭਾਰਤ ਨੇ ਆਪਣੇ ਉਦਯੋਗਿਕ ਖੇਤਰ ਦਾ ਵਿਸਤਾਰ ਕਰਨਾ ਆਰੰਭ ਕੀਤਾ।
1. ਇੰਜੀਨੀਅਰਿੰਗ ਦੇ ਉਪਕਰਨ, ਬਿਜਲੀ ਦਾ ਸਮਾਨ, ਕੰਪਿਊਟਰ ਅਤੇ ਇਸ ਨਾਲ ਸੰਬੰਧਿਤ ਸਮਾਨ, ਦਵਾਈਆਂ ਬਣਾਉਣ ਅਤੇ ਖੇਤੀ ਯੰਤਰ ਬਣਾਉਣ ਦੇ ਨਵੇਂ ਕਾਰਖ਼ਾਨੇ ਆਰੰਭ ਕੀਤੇ ਗਏ।
2. ਭਾਰਤ ਵਿਚ ਅਨੇਕ ਵਿਦੇਸ਼ੀ ਕੰਪਨੀਆਂ ਨੇ ਵੱਡੀਆਂ-ਵੱਡੀਆਂ ਫ਼ੈਕਟਰੀਆਂ ਸਥਾਪਿਤ ਕਰ ਲਈਆਂ ਹਨ। ਇਹ ਫ਼ੈਕਟਰੀਆਂ ਭਾਰਤ ਦੇ ਅਨੇਕ ਨਿਪੁੰਨ ਅਤੇ ਅਰਧ-ਨਿਪੁੰਨ ਕਾਰੀਗਰਾਂ ਨੂੰ ਰੁਜ਼ਗਾਰ ਦੇ ਰਹੀਆਂ ਹਨ।
3. ਭਾਰਤ ਸਰਕਾਰ ਨੇ ਵਿਗਿਆਨ ਅਤੇ ਉਦਯੋਗਿਕ ਕਾਢਾਂ ਅਤੇ ਖੋਜਾਂ ਵਿਚ ਵਿਸ਼ੇਸ਼ ਰੁਚੀ ਲਈ ਹੈ। ਵਿਗਿਆਨ ਅਤੇ ਉਦਯੋਗਿਕ ਖੋਜ ਕੌਂਸਲ ਨੇ ਯੂਨੀਵਰਸਿਟੀਆਂ ਅਤੇ ਹੋਰ ਉੱਚ ਸਿੱਖਿਆ ਕੇਂਦਰਾਂ ਵਿਚ ਵਿਗਿਆਨਿਕ ਖੋਜਾਂ ਦਾ ਸਮਰਥਨ ਕੀਤਾ ਹੈ।
Exam Tips:
a) ਉੱਤਰ ਨੂੰ ਤਿੰਨ ਭਾਗਾਂ ਵਿਚ ਵੰਡੋ: ਵੰਡ ਦਾ ਅਸਰ, ਖੇਤੀ, ਉਦਯੋਗ।
b) 1950 ਵਿਚ ਯੋਜਨਾ ਕਮਿਸ਼ਨ ਦੀ ਸਥਾਪਨਾ ਅਤੇ ਨੀਤੀ ਆਯੋਗ ਵਾਲੀ ਗੱਲ ਯਾਦ ਰੱਖੋ।
c) ਬੰਨ੍ਹ ਪਰਿਯੋਜਨਾਵਾਂ ਦੇ ਨਾਂ (ਭਾਖੜਾ ਨੰਗਲ, ਦਾਮੋਦਰ ਘਾਟੀ ਆਦਿ) ਲਿਖੋ।
Question 15: ਭਾਰਤ ਦੇ ਅਮਰੀਕਾ ਨਾਲ ਸੰਬੰਧਾਂ ਦਾ ਵਰਣਨ ਕਰੋ।
Answer:
ਦੁਨੀਆ ਦੀਆਂ ਮਹਾਨ ਸ਼ਕਤੀਆਂ ਵਿਚੋਂ ਸੰਯੁਕਤ ਰਾਜ ਅਮਰੀਕਾ ਸਰਵ-ਉੱਤਮ ਹੈ। ਭਾਰਤ ਦੇ ਨਾਲ ਇਸਦੇ ਸੰਬੰਧ ਬਰਾਬਰ ਅਤੇ ਸਾਧਾਰਨ ਨਹੀਂ ਰਹੇ ਹਨ। ਇਨ੍ਹਾਂ ਸੰਬੰਧਾਂ ਵਿਚ ਸਮੇਂ-ਸਮੇਂ ’ਤੇ ਬਦਲਾਓ ਆਉਂਦਾ ਰਿਹਾ। ਭਾਰਤ ਦੀ ਸੁਤੰਤਰਤਾ ਦੇ ਪਿੱਛੋਂ ਕਸ਼ਮੀਰ ਅਤੇ ਹੋਰ ਕਈ ਪ੍ਰਸ਼ਨਾਂ ’ਤੇ ਇਨ੍ਹਾਂ ਦੋਵਾਂ ਦੇਸ਼ਾਂ ਦੇ ਵਿਚਕਾਰ ਬੁਰੇ ਸੰਬੰਧਾਂ ਦਾ ਦੌਰ ਆਰੰਭ ਹੋਇਆ। ਦੋਵਾਂ ਦੇਸ਼ਾਂ ਦੇ ਸੰਬੰਧ ਨਾ-ਬਰਾਬਰ ਹੋਣ ਦੇ ਮੁੱਖ ਕਾਰਨ ਅੱਗੇ ਲਿਖੇ ਹਨ-
(1) ਸੰਯੁਕਤ ਰਾਜ ਅਮਰੀਕਾ ਨੇ ਪਾਕਿਸਤਾਨ ਨੂੰ ਜ਼ਰੂਰਤ ਤੋਂ ਜ਼ਿਆਦਾ ਸੈਨਿਕ ਸਹਾਇਤਾ ਦੇਣੀ ਆਰੰਭ ਕਰ ਦਿੱਤੀ। ਭਾਰਤ ਨੇ ਇਸ ਦਾ ਵਿਰੋਧ ਕੀਤਾ, ਪਰੰਤੂ ਅਮਰੀਕਾ ਨੇ ਇਸ ਵਲ ਧਿਆਨ ਨਾ ਦਿੱਤਾ।
(2) ਅਮਰੀਕਾ ਦੁਆਰਾ ਬਣਾਏ ਗਏ ਸੈਨਿਕ ਗੁੱਟਾਂ ਦਾ ਪਾਕਿਸਤਾਨ ਤਾਂ ਮੈਂਬਰ ਬਣਿਆ ਪਰੰਤੁ ਭਾਰਤ ਨੇ ਇਨ੍ਹਾਂ ਗੁੱਟਾਂ ਵਿਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ।
(3) 1971 ਈ: ਵਿਚ ਭਾਰਤ-ਪਾਕਿਸਤਾਨ ਯੁੱਧ ਦੇ ਨਤੀਜੇ ਵਜੋਂ ਬੰਗਲਾ ਦੇਸ਼ ਹੋਂਦ ਵਿਚ ਆਇਆ। ਇਸ ਯੁੱਧ ਵਿਚ ਅਮਰੀਕਾ ਨੇ ਪਾਕਿਸਤਾਨ ਦੇ ਪੱਖ ਵਿਚ ਦਖ਼ਲ-ਅੰਦਾਜ਼ੀ ਕਰਨ ਦਾ ਯਤਨ ਕੀਤਾ। ਭਾਰਤ ਨੇ ਇਸਦਾ ਬਹੁਤ ਬੁਰਾ ਮਨਾਇਆ।
(4) ਅਮਰੀਕਾ ਨੇ ਪਾਕਿਸਤਾਨ ਵਿਚ ਸੈਨਿਕ ਅੱਡੇ ਸਥਾਪਿਤ ਕੀਤੇ ਹਨ। ਹਿੰਦ-ਮਹਾਂਸਾਗਰ ਵਿਚ ਡੀਗੋ- ਗਾਰਸ਼ੀਆ (ਦਿਆਗੋ-ਗਾਰਸ਼ੀਆ) ਦੀਪ ’ਤੇ ਅਮਰੀਕਾ ਨੇ ਸੈਨਿਕ ਛਾਉਣੀਆਂ ਬਣਾਈਆਂ ਹਨ। ਭਾਰਤ ਆਪਣੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਇਨ੍ਹਾਂ ਛਾਉਣੀਆਂ ਦਾ ਪੂਰਾ ਵਿਰੋਧੀ ਹੈ।
(5) ਭਾਰਤ ਅਤੇ ਅਮਰੀਕਾ ਵਿਚ ਪਰਮਾਣੂ ਸ਼ਕਤੀ ਦੇ ਸੰਬੰਧ ਵਿਚ ਮੌਲਿਕ ਮਤਭੇਦ ਹਨ। ਭਾਰਤ ਪਰਮਾਣੂ ਸ਼ਕਤੀ ਦਾ ਵਿਕਾਸ ਕਰ ਰਿਹਾ ਹੈ। ਪਰੰਤੁ ਅਮਰੀਕਾ ਇਸ ਦਾ ਵਿਰੋਧ ਕਰਦਾ ਹੈ। ਇਸ ਲਈ ਅਮਰੀਕਾ ਨੇ ਭਾਰਤ ਨੂੰ ਪਰਮਾਣੂ ਈਂਧਨ ਦੇਣਾ ਬੰਦ ਕਰ ਦਿੱਤਾ ਸੀ। ਪਰ ਹੁਣ ਦੋਵੇਂ ਦੇਸ਼ਾਂ ਵਿਚਾਲੇ 2008 ਈ: ਵਿਚ ਇਕ ਨਵਾਂ ਪਰਮਾਣੂ ਸਮਝੌਤਾ ਹੋਇਆ ਹੈ।
(6) ਭਾਰਤ ਨੇ ਪਰਮਾਣੂ ਅਪ੍ਰਸਾਰ (ਪਰਮਾਣੁ ਗ਼ੈਰ-ਪ੍ਰਸਾਰ) ਸੰਧੀ ’ਤੇ ਦਸਤਖ਼ਤ ਨਹੀਂ ਕੀਤੇ ਹਨ ਕਿਉਂਕਿ ਇਹ ਸੰਧੀ ਭੇਦ-ਭਾਵਪੂਰਨ ਹੈ। ਇਹ ਸੰਧੀ ਉਨ੍ਹਾਂ ਦੇਸ਼ਾਂ ਨੂੰ ਪਰਮਾਣੂ ਸ਼ਕਤੀ ਬਣਾਉਣ ਦੀ ਸਹਾਇਤਾ ਕਰਦੀ ਹੈ ਜਿਨ੍ਹਾਂ ਦੇ ਕੋਲ ਪਰਮਾਣੂ ਸ਼ਕਤੀ ਨਹੀਂ ਹੈ। ਇਸਦੇ ਉਲਟ ਪਰਮਾਣੂ ਸ਼ਕਤੀ ਸੰਪੰਨ ਦੇਸ਼ਾਂ ਉੱਤੇ ਕੋਈ ਪ੍ਰਤੀਬੰਧ ਨਹੀਂ ਹੈ। ਸੱਚ ਤਾਂ ਇਹ ਹੈ ਕਿ ਉੱਪਰ ਦਿੱਤੇ ਕਾਰਨਾਂ ਨਾਲ ਭਾਰਤ ਅਤੇ ਅਮਰੀਕਾ ਦੇ ਆਪਸੀ ਸੰਬੰਧਾਂ ਵਿਚ ਕੱਟੜਤਾ ਆਈ ਹੈ, ਪਰੰਤੂ ਫਿਰ ਵੀ 2013 ਈ: ਦੇ ਦੇਵਯਾਨੀ ਮਾਮਲੇ ਵਿਚ ਵੀ ਦੋਵਾਂ ਦੇਸ਼ਾਂ ਦੇ ਸੰਬੰਧਾਂ ਵਿਚ ਤਨਾਅ ਆਇਆ ਹੈ। ਆਰਥਿਕ, ਤਕਨੀਕੀ, ਵਿਗਿਆਨਿਕ ਅਤੇ ਸੱਭਿਆਚਾਰਿਕ ਖੇਤਰਾਂ ਵਿਚ ਦੋਵਾਂ ਦੇਸ਼ਾਂ ਨੇ ਇਕ-ਦੂਸਰੇ ਨੂੰ ਭਾਰੀ ਸਹਿਯੋਗ ਦਿੱਤਾ ਹੈ।
ਸਾਨੂੰ ਨੇੜਲੇ ਭਵਿੱਖ ਵਿਚ ਹੋਰ ਵੀ ਚੰਗੇ ਸੰਬੰਧਾਂ ਦੀ ਆਸ ਹੈ।
Exam Tips:
a) ਪਹਿਲਾਂ ਦੱਸੋ ਕਿ ਸੰਬੰਧ ਸਮੇਂ-ਸਮੇਂ ਬਦਲਦੇ ਰਹੇ, ਫਿਰ ਛੇ ਕਾਰਨ ਨੰਬਰ ਲਗਾ ਕੇ ਲਿਖੋ।
b) ਪਾਕਿਸਤਾਨ ਨੂੰ ਸੈਨਿਕ ਸਹਾਇਤਾ ਅਤੇ ਪਰਮਾਣੂ ਮਤਭੇਦ ਮੁੱਖ ਕਾਰਨ ਹਨ।
c) ਦੇਵਯਾਨੀ ਵਾਲੀ ਘਟਨਾ ਪਾਠ-ਪੁਸਤਕ ਦੇ ਸਮੇਂ ਦੀ ਹੈ।
ਵਸਤੂਨਿਸ਼ਠ ਪ੍ਰਸ਼ਨ
(ੳ) ਘੱਟ ਤੋਂ ਘੱਟ ਸ਼ਬਦਾਂ ਵਿੱਚ ਉੱਤਰ ਵਾਲੇ ਪ੍ਰਸ਼ਨ :
Question 1: (i) ਭਾਰਤੀ ਸੰਵਿਧਾਨ ਦਾ ਮਸੌਦਾ ਤਿਆਰ ਕਰਨ ਵਾਲੀ ਕਮੇਟੀ ਦੇ ਕਿੰਨੇ ਮੈਂਬਰ ਸਨ?
(ii) ਇਸ ਕਮੇਟੀ ਦਾ ਪ੍ਰਧਾਨ ਕੌਣ ਸੀ?
Answer:
(i) ਭਾਰਤੀ ਸੰਵਿਧਾਨ ਦਾ ਮਸੌਦਾ ਤਿਆਰ ਕਰਨ ਵਾਲੀ ਕਮੇਟੀ ਦੇ ਸੱਤ ਮੈਂਬਰ ਸਨ।
(ii) ਇਸ ਕਮੇਟੀ ਦੇ ਪ੍ਰਧਾਨ ਡਾ: ਅੰਬੇਦਕਰ ਸਨ।
Exam Tips:
a) ਦੋਵਾਂ ਭਾਗਾਂ ਦਾ ਉੱਤਰ ਵੱਖ-ਵੱਖ ਲਿਖੋ: (i) ਸੱਤ ਮੈਂਬਰ, (ii) ਡਾ. ਅੰਬੇਦਕਰ।
b) ਇਹ ਕਮੇਟੀ ਸੰਵਿਧਾਨ ਦਾ ਮਸੌਦਾ ਤਿਆਰ ਕਰਨ ਵਾਲੀ ਸੀ, ਪੂਰੀ ਸੰਵਿਧਾਨ ਸਭਾ ਨਹੀਂ।
Question 2: ਭਾਰਤ ਦੇ ਪਹਿਲੇ ਰਾਸ਼ਟਰਪਤੀ ਕੌਣ ਸਨ?
Answer:
ਡਾ: ਰਾਜਿੰਦਰ ਪ੍ਰਸਾਦ।
Exam Tips:
a) ਉੱਤਰ ਇਕ ਨਾਂ ਹੈ: ਡਾ. ਰਾਜਿੰਦਰ ਪ੍ਰਸਾਦ।
b) ਉਹ ਸੰਵਿਧਾਨ ਸਭਾ ਦੇ ਪ੍ਰਧਾਨ ਵੀ ਸਨ।
Question 3: ਭਾਰਤ ਵਿਚ ਕਿੰਨੇ ਰਾਜ ਅਤੇ ਕਿੰਨੇ ਕੇਂਦਰ ਸ਼ਾਸਿਤ ਪ੍ਰਦੇਸ਼ ਹਨ?
Answer:
ਪਾਠ-ਪੁਸਤਕ ਅਨੁਸਾਰ ਭਾਰਤ ਵਿਚ 28 ਰਾਜ ਅਤੇ 9 ਕੇਂਦਰ ਸ਼ਾਸਿਤ ਪ੍ਰਦੇਸ਼ ਹਨ। (ਮੌਜੂਦਾ ਸਥਿਤੀ ਅਨੁਸਾਰ 28 ਰਾਜ ਅਤੇ 8 ਕੇਂਦਰ ਸ਼ਾਸਿਤ ਪ੍ਰਦੇਸ਼ ਹਨ।)
Exam Tips:
a) ਇਹ ਗਿਣਤੀ ਸਮੇਂ ਨਾਲ ਬਦਲਦੀ ਰਹਿੰਦੀ ਹੈ, ਇਸ ਲਈ ਪਾਠ-ਪੁਸਤਕ ਦੀ ਗਿਣਤੀ ਹੀ ਲਿਖੋ।
b) ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ – ਦੋਵਾਂ ਦੀ ਗਿਣਤੀ ਲਿਖੋ।
Question 4: ਰਾਜਾਂ ਦਾ ਪੁਨਰਗਠਨ ਕਦੋਂ ਕੀਤਾ ਗਿਆ?
Answer:
ਨਵੰਬਰ, 1956 ਵਿਚ।
Exam Tips:
a) ਉੱਤਰ: ਨਵੰਬਰ 1956।
b) ਇਹ ਪੁਨਰਗਠਨ ਭਾਸ਼ਾ ਦੇ ਆਧਾਰ ਉੱਤੇ ਹੋਇਆ, ਜਿਸ ਵਿਚ 14 ਰਾਜ ਅਤੇ 6 ਕੇਂਦਰ ਸ਼ਾਸਿਤ ਪ੍ਰਦੇਸ਼ ਬਣੇ।
Question 5: ਭਾਰਤ ਅਤੇ ਪਾਕਿਸਤਾਨ ਦੇ ਪਹਿਲੇ ਗਵਰਨਰ-ਜਨਰਲ ਕੌਣ-ਕੌਣ ਸਨ?
Answer:
ਲਾਰਡ ਮਾਊਂਟਬੈਟਨ ਅਤੇ ਮੁਹੰਮਦ ਅਲੀ ਜਿਨਾਹ।
Exam Tips:
a) ਦੋਵਾਂ ਦੇਸ਼ਾਂ ਦੇ ਨਾਂ ਨਾਲ ਲਿਖੋ: ਭਾਰਤ – ਮਾਊਂਟਬੈਟਨ; ਪਾਕਿਸਤਾਨ – ਜਿਨਾਹ।
Question 6: ਭਾਰਤ ਦੀ ਵਿਦੇਸ਼ ਨੀਤੀ ਦਾ ਮੁੱਖ ਆਧਾਰ ਕੀ ਹੈ?
Answer:
ਸ਼ਾਂਤੀਪੂਰਨ ਸਹਿ-ਹੋਂਦ ਅਤੇ ਗੁੱਟ-ਨਿਰਲੇਪਤਾ।
Exam Tips:
a) ਇਕ ਸ਼ਬਦ ਵਿਚ ਉੱਤਰ: ਗੁੱਟ-ਨਿਰਲੇਪਤਾ ਜਾਂ ਸ਼ਾਂਤੀਪੂਰਨ ਸਹਿ-ਹੋਂਦ।
Question 7: (i) ਇੰਡੋਨੇਸ਼ੀਆ ਵਿਚ 1955 ਦੀ ਐਫਰੋ-ਏਸ਼ੀਆਈ ਕਾਨਫ਼ਰੰਸ ਕਿੱਥੇ ਹੋਈ?
(ii) ਇਸ ਵਿਚ ਭਾਗ ਲੈਣ ਵਾਲੇ ਤਿੰਨ ਏਸ਼ੀਆਈ ਨੇਤਾਵਾਂ ਦੇ ਨਾਂ ਦੱਸੋ।
Answer:
(i) ਇੰਡੋਨੇਸ਼ੀਆ ਵਿਚ 1955 ਦੀ ਐਫਰੋ-ਏਸ਼ੀਆਈ ਕਾਨਫ਼ਰੰਸ ਬਾਂਡੁੰਗ ਵਿਚ ਹੋਈ।
(ii) ਇਸ ਵਿਚ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ, ਚੀਨ ਦੇ ਚਾਊ-ਐਨ-ਲਾਈ ਅਤੇ ਇੰਡੋਨੇਸ਼ੀਆ ਦੇ ਸੁਕਾਰਨੋ ਨੇ ਭਾਗ ਲਿਆ।
Exam Tips:
a) (i) ਵਿਚ ਸ਼ਹਿਰ ਬਾਂਡੁੰਗ ਹੈ ਅਤੇ (ii) ਵਿਚ ਤਿੰਨ ਨੇਤਾਵਾਂ ਦੇ ਨਾਂ।
b) ਨਾਂ: ਨਹਿਰੂ (ਭਾਰਤ), ਚਾਊ-ਐਨ-ਲਾਈ (ਚੀਨ), ਸੁਕਾਰਨੋ (ਇੰਡੋਨੇਸ਼ੀਆ)।
Question 8: ਗੁੱਟ-ਨਿਰਲੇਪ ਲਹਿਰ ਦੇ ਪਿਤਾਮਾ ਕੌਣ-ਕੌਣ ਸਨ?
Answer:
ਇਸ ਅੰਦੋਲਨ ਦੇ ਪਿਤਾਮਾ ਭਾਰਤ ਦੇ ਪੰਡਿਤ ਜਵਾਹਰ ਲਾਲ ਨਹਿਰੂ, ਯੂਗੋਸਲਾਵੀਆ ਦੇ ਰਾਸ਼ਟਰਪਤੀ ਟੀਟੋ ਅਤੇ ਮਿਸਰ ਦੇ ਰਾਸ਼ਟਰਪਤੀ ਨਾਸਿਰ ਸਨ।
Exam Tips:
a) ਤਿੰਨੇ ਨਾਂ ਦੇਸ਼ ਸਮੇਤ ਲਿਖੋ: ਨਹਿਰੂ (ਭਾਰਤ), ਟੀਟੋ (ਯੂਗੋਸਲਾਵੀਆ), ਨਾਸਿਰ (ਮਿਸਰ)।
Question 9: ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਝਗੜੇ ਦਾ ਮੂਲ ਕਾਰਨ ਕਿਹੜਾ ਦੇਸ਼ ਹੈ?
Answer:
ਕਸ਼ਮੀਰ।
Exam Tips:
a) ਇਕ ਸ਼ਬਦ ਵਿਚ ਉੱਤਰ: ਕਸ਼ਮੀਰ।
b) ਪ੍ਰਸ਼ਨ ਵਿਚ “ਦੇਸ਼” ਲਿਖਿਆ ਹੈ, ਪਰ ਪਾਠ-ਪੁਸਤਕ ਦਾ ਉੱਤਰ ਕਸ਼ਮੀਰ ਹੀ ਹੈ।
Question 10: ਸ਼ਿਮਲਾ ਸਮਝੌਤਾ ਕਦੋਂ ਅਤੇ ਕਿਸ-ਕਿਸ ਦੇ ਵਿਚਕਾਰ ਹੋਇਆ?
Answer:
ਸ਼ਿਮਲਾ ਸਮਝੌਤਾ 1972 ਈ: ਵਿਚ ਭਾਰਤ ਦੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਜ਼ੁਲਫ਼ਿਕਾਰ ਅਲੀ ਭੁੱਟੋ ਦੇ ਵਿਚਕਾਰ ਹੋਇਆ।
Exam Tips:
a) ਸਾਲ 1972 ਅਤੇ ਦੋਵੇਂ ਨੇਤਾ – ਇੰਦਰਾ ਗਾਂਧੀ ਤੇ ਜ਼ੁਲਫ਼ਿਕਾਰ ਅਲੀ ਭੁੱਟੋ – ਲਿਖੋ।
b) ਇਹ ਸਮਝੌਤਾ 1971 ਦੇ ਯੁੱਧ ਤੋਂ ਬਾਅਦ ਹੋਇਆ।
Question 11: ਭਾਰਤ ਅਤੇ ਚੀਨ ਦੇ ਵਿਚਕਾਰ ਕਦੋਂ ਅਤੇ ਕਿਸ ਕਾਰਨ ਯੁੱਧ ਹੋਇਆ?
Answer:
ਭਾਰਤ ਅਤੇ ਚੀਨ ਦੇ ਵਿਚਕਾਰ 1962 ਈ: ਵਿਚ ਸੀਮਾਵਤੀ ਝਗੜਿਆਂ ਦੇ ਕਾਰਨ ਯੁੱਧ ਹੋਇਆ।
Exam Tips:
a) ਸਾਲ 1962 ਅਤੇ ਕਾਰਨ (ਸੀਮਾ-ਵਿਵਾਦ) ਦੋਵੇਂ ਲਿਖੋ।
Question 12: (i) ਲਾਹੌਰ ਸਮਝੌਤਾ ਕਿਸ-ਕਿਸ ਦੇ ਵਿਚਕਾਰ ਹੋਇਆ?
(ii) ਇਸਦਾ ਕੀ ਉਦੇਸ਼ ਸੀ?
Answer:
(i) ਲਾਹੌਰ ਸਮਝੌਤਾ ਭਾਰਤ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੇ ਵਿਚ ਹੋਇਆ ।
(ii) ਇਸਦਾ ਉਦੇਸ਼ ਭਾਰਤ ਅਤੇ ਪਾਕਿਸਤਾਨ ਦੇ ਆਪਸੀ ਝਗੜਿਆਂ ਨੂੰ ਸ਼ਾਂਤੀਪੂਰਨ ਢੰਗ ਨਾਲ ਸੁਲਝਾਉਣਾ ਸੀ।
Exam Tips:
a) (i) ਵਿਚ ਦੋਵੇਂ ਪ੍ਰਧਾਨ ਮੰਤਰੀ ਅਤੇ (ii) ਵਿਚ ਉਦੇਸ਼ ਵੱਖ-ਵੱਖ ਲਿਖੋ।
b) ਇਹ ਸਮਝੌਤਾ ਫ਼ਰਵਰੀ 1999 ਵਿਚ ਹੋਇਆ ਸੀ।
(ਅ) ਸਹੀ ਵਿਕਲਪ ਚੁਣੋ :
Question 1: ਗੁੱਟ-ਨਿਰਲੇਪ ਦੀ ਪਹਿਲੀ ਕਾਨਫ਼ਰੰਸ (1961) ਕਿੱਥੇ ਹੋਈ?
(i) ਬੰਬਈ
(ii) ਗੋਆ
(iii) ਬੈਲਗ੍ਰੇਡ
(iv) ਮੈਡ੍ਰਿਡ।
Answer:
(iii) ਬੈਲਗ੍ਰੇਡ
Exam Tips:
a) ਬੈਲਗ੍ਰੇਡ ਯੂਗੋਸਲਾਵੀਆ ਦੀ ਰਾਜਧਾਨੀ ਸੀ, ਜਿੱਥੋਂ ਦੇ ਰਾਸ਼ਟਰਪਤੀ ਟੀਟੋ ਇਸ ਲਹਿਰ ਦੇ ਪਿਤਾਮਾ ਸਨ।
Question 2: ਪੰਚਸ਼ੀਲ ਸਮਝੌਤਾ ਭਾਰਤ ਦੇ ਪ੍ਰਧਾਨ ਮੰਤਰੀ ਪੰਡਿਤ ਨਹਿਰੂ ਅਤੇ ਚੀਨ ਦੇ ਕਿਸ ਪ੍ਰਧਾਨ ਮੰਤਰੀ ਦੇ ਵਿਚ ਹੋਇਆ?
(i) ਕਿਮ ਜੋਂਗ
(ii) ਚਿਨਯਾਂਗ
(iii) ਮਾਓ
(iv) ਚਾਊ-ਐਨ-ਲਾਈ।
Answer:
(iv) ਚਾਊ-ਐਨ-ਲਾਈ।
Exam Tips:
a) ਮਾਓ ਪਾਰਟੀ ਦੇ ਨੇਤਾ ਸਨ, ਪ੍ਰਧਾਨ ਮੰਤਰੀ ਚਾਊ-ਐਨ-ਲਾਈ ਸਨ।
Question 3: ਸੁਤੰਤਰਤਾ ਦੇ ਸਮੇਂ ਭਾਰਤ ਦੇ ਕਿਹੜੇ ਖੇਤਰ ਉੱਤੇ ਪੁਰਤਗਾਲੀ ਸ਼ਾਸਨ ਕਰਦੇ ਸਨ?
(i) ਗੋਆ
(ii) ਦਮਨ
(iii) ਦਿਓ
(iv) ਉਪਰੋਕਤ ਸਾਰੇ।
Answer:
(iv) ਉਪਰੋਕਤ ਸਾਰੇ।
Exam Tips:
a) ਤਿੰਨੇ ਖੇਤਰ ਪੁਰਤਗਾਲੀ ਕਬਜ਼ੇ ਵਿਚ ਸਨ, ਇਸ ਲਈ “ਉਪਰੋਕਤ ਸਾਰੇ” ਸਹੀ ਹੈ।
(ੲ) ਹੇਠ ਲਿਖੀਆਂ ਖ਼ਾਲੀ ਥਾਂਵਾਂ ਭਰੋ :
Question 1: …………………….. ਨੂੰ ਭਾਰਤੀ ਸੰਵਿਧਾਨ ਤਿਆਰ ਕਰਨ ਵਾਲੀ ਕਮੇਟੀ ਦਾ ਪ੍ਰਧਾਨ ਬਣਾਇਆ ਗਿਆ।
Answer:
ਡਾ. ਅੰਬੇਦਕਰ।
Exam Tips:
a) ਮਸੌਦਾ ਕਮੇਟੀ ਦੇ ਪ੍ਰਧਾਨ ਡਾ. ਭੀਮ ਰਾਓ ਅੰਬੇਦਕਰ ਸਨ।
Question 2: ਡਾ. ਰਾਜਿੰਦਰ ਪ੍ਰਸਾਦ ਭਾਰਤ ਦੇ ਪਹਿਲੇ ……………………….. ਸਨ।
Answer:
ਰਾਸ਼ਟਰਪਤੀ।
Exam Tips:
a) ਸ਼ਬਦ ਪੂਰਾ ਲਿਖੋ: ਰਾਸ਼ਟਰਪਤੀ (ਪ੍ਰਧਾਨ ਮੰਤਰੀ ਨਹੀਂ)।
Question 3: 1954 ਈ: ਵਿਚ ……………………….. ਨੇ ਪਾਂਡੀਚਰੀ, ਚੰਦਰਨਗਰ ਅਤੇ ਮਾਹੀ ਆਦਿ ਭਾਰਤੀ ਇਲਾਕੇ ਭਾਰਤ ਦੇ ਹਵਾਲੇ ਕਰ ਦਿੱਤੇ।
Answer:
ਫ਼ਰਾਂਸ ਨੇ।
Exam Tips:
a) ਇਹ ਤਿੰਨੇ ਖੇਤਰ ਫ਼ਰਾਂਸੀਸੀ ਸਨ, ਪੁਰਤਗਾਲੀ ਨਹੀਂ।
(ਸ) ਠੀਕ ਕਥਨਾਂ ਤੇ ਸਹੀ (√) ਅਤੇ ਗ਼ਲਤ ਕਥਨਾਂ ਤੇ (×) ਦਾ ਚਿੰਨ੍ਹ ਲਾਓ :
Question 1: ਸੁਤੰਤਰਤਾ ਪਿੱਛੋਂ ਭਾਰਤ ਨੇ ਸੰਵਿਧਾਨ ਦਾ ਨਿਰਮਾਣ ਕਰਨ ਲਈ ਸੱਤ ਮੈਂਬਰਾਂ ਦੀ ਕਮੇਟੀ ਸਥਾਪਿਤ ਕੀਤੀ।
Answer:
ਸਹੀ (√)
Exam Tips:
a) ਇਹ ਸੱਤ ਮੈਂਬਰੀ ਮਸੌਦਾ ਕਮੇਟੀ ਸੀ, ਜਿਸ ਦੇ ਪ੍ਰਧਾਨ ਡਾ. ਅੰਬੇਦਕਰ ਸਨ।
Question 2: 1948 ਈ: ਦੇ ਅੰਤ ਤੱਕ ਭਾਰਤ ਨੇ ਫ਼ਰਾਂਸੀਸੀ ਅਤੇ ਪੁਰਤਗਾਲੀ ਬਸਤੀਆਂ ਜੋ ਭਾਰਤ ਵਿਚ ਸਨ, ਉਨ੍ਹਾਂ ਉੱਪਰ ਆਪਣਾ ਅਧਿਕਾਰ ਸਥਾਪਿਤ ਕਰ ਲਿਆ।
Answer:
ਗ਼ਲਤ (×)
Exam Tips:
a) ਫ਼ਰਾਂਸੀਸੀ ਇਲਾਕੇ 1954 ਵਿਚ ਅਤੇ ਪੁਰਤਗਾਲੀ ਇਲਾਕੇ 1961 ਵਿਚ ਮਿਲੇ।
Question 3: ਆਜ਼ਾਦੀ ਦੀ ਪ੍ਰਾਪਤੀ ਪਿੱਛੋਂ ਭਾਰਤ ਨੇ ਆਪਣੇ ਉਦਯੋਗਿਕ ਵਿਕਾਸ ਵੱਲ ਕੋਈ ਧਿਆਨ ਨਹੀਂ ਦਿੱਤਾ।
Answer:
ਗ਼ਲਤ (×)
Exam Tips:
a) “ਕੋਈ ਧਿਆਨ ਨਹੀਂ” ਵਰਗੇ ਪੂਰਨ ਕਥਨ ਅਕਸਰ ਗ਼ਲਤ ਹੁੰਦੇ ਹਨ; ਯੋਜਨਾ ਕਮਿਸ਼ਨ ਨੇ ਉਦਯੋਗਾਂ ਨੂੰ ਵਧਾਇਆ।
(ਹ) ਸਹੀ ਜੋੜੇ ਬਣਾਓ :
Question 1: (1) ਭਾਰਤ ਦੇ ਪਹਿਲੇ ਗ੍ਰਹਿ-ਮੰਤਰੀ
(2) ਭਾਰਤ ਸੰਵਿਧਾਨ-ਕਮੇਟੀ ਦੇ ਮੈਂਬਰ
(3) ਕਾਰਗਿਲ ਦਾ ਯੁੱਧ
ਮਿਲਾਉਣ ਲਈ : (ੳ) ਸੱਤ ਸਨ, (ਅ) 1999 ਈ: ਵਿਚ ਹੋਇਆ, (ੲ) ਸਰਦਾਰ ਵੱਲਭ ਭਾਈ ਪਟੇਲ ਸਨ।
Answer:
(1) ਭਾਰਤ ਦੇ ਪਹਿਲੇ ਗ੍ਰਹਿ-ਮੰਤਰੀ – ਸਰਦਾਰ ਵੱਲਭ ਭਾਈ ਪਟੇਲ ਸਨ।
(2) ਭਾਰਤ ਸੰਵਿਧਾਨ-ਕਮੇਟੀ ਦੇ ਮੈਂਬਰ – ਸੱਤ ਸਨ।
(3) ਕਾਰਗਿਲ ਦਾ ਯੁੱਧ – 1999 ਈ: ਵਿਚ ਹੋਇਆ।
Exam Tips:
a) ਪਹਿਲਾਂ ਉਹ ਜੋੜੇ ਮਿਲਾਓ ਜਿਨ੍ਹਾਂ ਬਾਰੇ ਪੱਕਾ ਪਤਾ ਹੈ।
b) ਸਾਲ 1999 ਸਿਰਫ਼ ਕਾਰਗਿਲ ਨਾਲ ਜੁੜਦਾ ਹੈ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
Question 1: ਭਾਰਤੀ ਸੰਵਿਧਾਨ ਦਾ ਨਿਰਮਾਣ ਕਿਸ ਪ੍ਰਕਾਰ ਹੋਇਆ?
Answer:
ਸੁਤੰਤਰਤਾ ਪ੍ਰਾਪਤੀ ਦੇ ਬਾਅਦ ਭਾਰਤ ਨੇ ਸੰਵਿਧਾਨ ਦਾ ਨਿਰਮਾਣ ਕਰਨ ਲਈ ਸੱਤ ਮੈਂਬਰਾਂ ਦੀ ਇਕ ਸਮਿਤੀ ਸਥਾਪਿਤ ਕੀਤੀ। ਇਸਨੂੰ ਸੰਵਿਧਾਨ ਦਾ ਮਸੌਦਾ ਤਿਆਰ ਕਰਨ ਦਾ ਕੰਮ ਸੌਂਪਿਆ ਗਿਆ। ਡਾ: ਅੰਬੇਦਕਰ ਨੂੰ ਇਸ ਸਮਿਤੀ ਦਾ ਪ੍ਰਧਾਨ ਬਣਾਇਆ ਗਿਆ। ਇਸ ਸਮਿਤੀ ਨੇ 21 ਫ਼ਰਵਰੀ, 1948 ਈ: ਨੂੰ ਸੰਵਿਧਾਨ ਦਾ ਮਸੌਦਾ ਤਿਆਰ ਕਰਕੇ ਸਭਾ ਵਿਚ ਪੇਸ਼ ਕੀਤਾ। ਇਸ ਮਸੌਦੇ ਉੱਤੇ 4 ਨਵੰਬਰ, 1948 ਈ: ਵਿਚ ਵਿਚਾਰ-ਵਟਾਂਦਰਾ ਸ਼ੁਰੂ ਹੋਇਆ। ਇਸ ਲਈ ਸਭਾ ਨੂੰ 11 ਬੈਠਕਾਂ ਕਰਨੀਆਂ ਪਈਆਂ। ਇਸ ਵਿਚਾਰ-ਵਟਾਂਦਰਾ ਕਾਲ ਵਿਚ 2473 ਸੰਸ਼ੋਧਨ ਪੇਸ਼ ਕੀਤੇ ਗਏ ਜਿਨ੍ਹਾਂ ਵਿਚੋਂ ਕੁਝ ਸਵੀਕਾਰ ਕਰ ਲਏ ਗਏ। 26 ਨਵੰਬਰ, 1949 ਈ: ਨੂੰ ਸੰਵਿਧਾਨ ਪਾਸ ਹੋ ਗਿਆ, ਜਿਸ ਨੂੰ 26 ਜਨਵਰੀ, 1950 ਈ: ਨੂੰ ਲਾਗੂ ਕਰ ਦਿੱਤਾ ਗਿਆ।
Exam Tips:
a) ਕ੍ਰਮ ਨਾਲ ਲਿਖੋ: ਕਮੇਟੀ, ਮਸੌਦਾ (21 ਫ਼ਰਵਰੀ 1948), ਵਿਚਾਰ-ਵਟਾਂਦਰਾ, ਪਾਸ (26 ਨਵੰਬਰ 1949), ਲਾਗੂ (26 ਜਨਵਰੀ 1950)।
b) ਸਾਰੀਆਂ ਤਾਰੀਖ਼ਾਂ ਸਹੀ ਲਿਖਣੀਆਂ ਜ਼ਰੂਰੀ ਹਨ।
Question 2: ਭਾਰਤ ਦੀ ਵਿਦੇਸ਼ ਨੀਤੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਦੱਸੋ।
Answer:
ਭਾਰਤ ਨੇ ਸੁਤੰਤਰਤਾ ਪ੍ਰਾਪਤੀ ਦੇ ਬਾਅਦ ਸ਼ਾਂਤੀਪੂਰਨ ਸਹਿ-ਹੋਂਦ ਦੇ ਸਿਧਾਂਤ ’ਤੇ ਆਧਾਰਿਤ ਵਿਦੇਸ਼ ਨੀਤੀ ਅਪਣਾਈ ਹੈ। ਇਸ ਦੀਆਂ ਮੁੱਖ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਹਨ-
ਭਾਰਤ ਵਿਸ਼ਵ ਦੇ ਸਾਰੇ ਦੇਸ਼ਾਂ ਦੀ ਪ੍ਰਭੂਸੱਤਾ ਅਤੇ ਸੁਤੰਤਰਤਾ ਦਾ ਸਨਮਾਨ ਕਰਦਾ ਹੈ। ਭਾਰਤ ਇਸ ਗੱਲ ਵਿਚ ਵਿਸ਼ਵਾਸ ਕਰਦਾ ਹੈ ਕਿ ਸਭ ਧਰਮਾਂ, ਰਾਸ਼ਟਰਾਂ ਅਤੇ ਜਾਤੀਆਂ ਦੇ ਲੋਕ ਬਰਾਬਰ ਹਨ।
ਭਾਰਤ ਉਨ੍ਹਾਂ ਦੇਸ਼ਾਂ ਦਾ ਵਿਰੋਧੀ ਹੈ ਜਿਨ੍ਹਾਂ ਦੀਆਂ ਸਰਕਾਰਾਂ ਰੰਗ, ਜਾਤੀ ਜਾਂ ਸ਼੍ਰੇਣੀ ਦੇ ਆਧਾਰ ਉੱਤੇ ਲੋਕਾਂ ਦੇ ਨਾਲ ਭੇਦ-ਭਾਵ ਕਰਦੀਆਂ ਹਨ। ਉਦਾਹਰਨ ਦੇ ਤੌਰ ’ਤੇ ਭਾਰਤ ਦੱਖਣੀ ਅਫ਼ਰੀਕਾ ਦੀ ਸਰਕਾਰ ਦਾ ਅਫ਼ਰੀਕਾ ਦੇ ਮੂਲ ਨਿਵਾਸੀਆਂ ਅਤੇ ਏਸ਼ੀਆਈ ਲੋਕਾਂ ਦੇ ਨਾਲ ਭੇਦਭਾਵਪੂਰਨ ਵਿਵਹਾਰ ਦਾ ਵਿਰੋਧ ਕਰਦਾ ਰਿਹਾ।
ਭਾਰਤ ਇਸ ਗੱਲ ਵਿਚ ਵਿਸ਼ਵਾਸ ਰੱਖਦਾ ਹੈ ਕਿ ਸਾਰੇ ਅੰਤਰਰਾਸ਼ਟਰੀ ਝਗੜਿਆਂ ਦਾ ਹੱਲ ਸ਼ਾਂਤੀਪੂਰਨ ਤਰੀਕਿਆਂ ਨਾਲ ਕੀਤਾ ਜਾਣਾ ਚਾਹੀਦਾ ਹੈ।
Exam Tips:
a) ਹਰ ਵਿਸ਼ੇਸ਼ਤਾ ਨੂੰ ਵੱਖਰੇ ਬਿੰਦੂ ਵਜੋਂ ਲਿਖੋ।
b) ਪ੍ਰਭੂਸੱਤਾ ਦਾ ਸਨਮਾਨ, ਬਰਾਬਰੀ ਅਤੇ ਸ਼ਾਂਤੀਪੂਰਨ ਹੱਲ ਮੁੱਖ ਗੱਲਾਂ ਹਨ।
Question 3: ਪੰਚਸ਼ੀਲ ਉੱਤੇ ਇਕ ਨੋਟ ਲਿਖੋ।
Answer:
ਭਾਰਤ ਨੇ 1954 ਈ: ਵਿਚ ਚੀਨ ਦੇ ਪ੍ਰਧਾਨ ਮੰਤਰੀ ਚਾਊ-ਐਨ-ਲਾਈ ਦੇ ਨਾਲ ਇਕ ਸਮਝੌਤਾ ਕੀਤਾ। ਇਹ ਸਮਝੌਤਾ ਪੰਚਸ਼ੀਲ ਦੇ ਪੰਜ ਸਿਧਾਂਤਾਂ ਉੱਤੇ ਆਧਾਰਿਤ ਸੀ। ਇਹ ਸਿਧਾਂਤ ਹੇਠ ਲਿਖੇ ਹਨ-
1. ਸ਼ਾਂਤੀਪੂਰਨ ਸਹਿ-ਹੋਂਦ ਨੂੰ ਸਵੀਕਾਰ ਕਰਨਾ।
2. ਇਕ-ਦੂਸਰੇ ਉੱਤੇ ਹਮਲਾ ਨਾ ਕਰਨਾ।
3. ਇਕ-ਦੂਸਰੇ ਦੇ ਮਾਮਲਿਆਂ ਵਿਚ ਦਖ਼ਲ-ਅੰਦਾਜ਼ੀ ਨਾ ਕਰਨਾ।
4. ਆਪਸੀ ਹਿੱਤਾਂ ਲਈ ਸਮਾਨਤਾ ਅਤੇ ਸਹਿਯੋਗ ਦੇ ਸਿਧਾਂਤ ਦਾ ਪਾਲਣ ਕਰਨਾ।
5. ਇਕ-ਦੂਸਰੇ ਦੀ ਪ੍ਰਭੂਸੱਤਾ ਅਤੇ ਪ੍ਰਾਦੇਸ਼ਿਕ ਅਖੰਡਤਾ ਦਾ ਆਦਰ ਕਰਨਾ।
Exam Tips:
a) ਪੰਜ ਸਿਧਾਂਤ ਨੰਬਰ ਲਗਾ ਕੇ ਲਿਖੋ।
b) ਸਾਲ 1954 ਅਤੇ ਚੀਨ ਦੇ ਪ੍ਰਧਾਨ ਮੰਤਰੀ ਦਾ ਨਾਂ ਸ਼ੁਰੂ ਵਿਚ ਲਿਖੋ।
Question 4: ਭਾਰਤ ਨੇ ਸੁਤੰਤਰਤਾ ਦੇ ਪਿੱਛੋਂ ਫ਼ਰਾਂਸੀਸੀਆਂ ਅਤੇ ਪੁਰਤਗਾਲੀਆਂ ਦੇ ਅਧੀਨ ਆਪਣੇ ਖੇਤਰਾਂ ਨੂੰ ਕਿਸ ਤਰ੍ਹਾਂ ਮੁਕਤ ਕਰਵਾਇਆ?
Answer:
ਭਾਰਤ ਦੇ ਗੋਆ-ਦਮਨ ਅਤੇ ਦਿਓ ਖੇਤਰਾਂ ਉੱਤੇ ਪੁਰਤਗਾਲੀਆਂ ਦਾ ਸ਼ਾਸਨ ਸੀ। ਇਸੇ ਤਰ੍ਹਾਂ ਪਾਂਡੀਚੇਰੀ, ਚੰਦਰਨਗਰ ਅਤੇ ਮਾਹੀ ਦੇ ਖੇਤਰਾਂ ’ਤੇ ਫ਼ਰਾਂਸ ਦਾ ਸ਼ਾਸਨ ਸੀ। 1954 ਈ: ਵਿਚ ਫ਼ਰਾਂਸ ਨੇ ਆਪਣੇ ਭਾਰਤੀ ਖੇਤਰ ਭਾਰਤ ਨੂੰ ਸੌਂਪ ਦਿੱਤੇ, ਪਰੰਤੂ ਪੁਰਤਗਾਲ ਨੇ ਅਜਿਹਾ ਨਹੀਂ ਕੀਤਾ। ਇਸ ਲਈ ਭਾਰਤ ਸਰਕਾਰ ਨੂੰ ਪੁਰਤਗਾਲੀਆਂ ਦੇ ਵਿਰੁੱਧ ਸੈਨਿਕ ਕਾਰਵਾਈ ਕਰਨੀ ਪਈ। ਫਲਸਰੂਪ 19 ਦਸੰਬਰ, 1961 ਈ: ਨੂੰ ਗੋਆ, ਦਮਨ ਅਤੇ ਦਿਓ ਦੀਆਂ ਪੁਰਤਗਾਲੀ ਬਸਤੀਆਂ ਨੂੰ ਭਾਰਤ ਸੰਘ ਵਿਚ ਸ਼ਾਮਿਲ ਕਰ ਲਿਆ ਗਿਆ। ਦਾਦਰਾ ਅਤੇ ਨਗਰ ਹਵੇਲੀ ਵੀ ਇਸੇ ਸਮੇਂ ਵਿਚ ਭਾਰਤ ਦਾ ਹਿੱਸਾ ਬਣੇ। 30 ਮਈ, 1987 ਈ: ਨੂੰ ਗੋਆ ਇਕ ਰਾਜ ਬਣਾ ਦਿੱਤਾ ਗਿਆ ਜਦਕਿ ਦਮਨ ਅਤੇ ਦਿਓ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਦਰਜਾ ਦਿੱਤਾ ਗਿਆ (ਪਾਠ-ਪੁਸਤਕ ਅਨੁਸਾਰ; 2020 ਈ: ਵਿਚ ਇਨ੍ਹਾਂ ਨੂੰ ਦਾਦਰਾ ਅਤੇ ਨਗਰ ਹਵੇਲੀ ਨਾਲ ਮਿਲਾ ਕੇ ਇਕ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾ ਦਿੱਤਾ ਗਿਆ)।
Exam Tips:
a) ਫ਼ਰਾਂਸੀਸੀ ਇਲਾਕੇ ਸ਼ਾਂਤੀ ਨਾਲ (1954) ਅਤੇ ਪੁਰਤਗਾਲੀ ਇਲਾਕੇ ਫ਼ੌਜੀ ਕਾਰਵਾਈ ਨਾਲ (1961) ਮਿਲੇ – ਇਹ ਫ਼ਰਕ ਲਿਖੋ।
b) ਗੋਆ ਨੂੰ 1987 ਵਿਚ ਰਾਜ ਦਾ ਦਰਜਾ ਮਿਲਿਆ।
Question 5: ਸੁਤੰਤਰਤਾ ਤੋਂ ਪਿੱਛੋਂ ਰਾਜਾਂ ਦਾ ਪੁਨਰਗਠਨ ਕਿਉਂ ਅਤੇ ਕਿਸ ਤਰ੍ਹਾਂ ਕੀਤਾ ਗਿਆ?
Answer:
ਅੰਗਰੇਜ਼ੀ ਸ਼ਾਸਨ ਕਾਲ ਵਿਚ ਭਾਰਤੀਆਂ ਨੇ ਭਾਸ਼ਾ ਅਤੇ ਸੰਸਕ੍ਰਿਤੀ ਦੇ ਆਧਾਰ ਉੱਤੇ ਰਾਜਾਂ ਦਾ ਪੁਨਰਗਠਨ ਕਰਨ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਭਾਰਤ ਦੇ ਸੁਤੰਤਰਤਾ ਪ੍ਰਾਪਤੀ ਤੋਂ ਬਾਅਦ ਤੇਲਗੂ ਭਾਸ਼ਾਈ ਪੋੱਟੀ ਸ਼੍ਰੀਰਾਮੁਲੂ ਨਾਂ ਦੇ ਇਕ ਨੇਤਾ ਨੇ ਭਾਸ਼ਾ ਦੇ ਆਧਾਰ ਉੱਤੇ ਰਾਜਾਂ ਦੇ ਪੁਨਰਗਠਨ ਦੀ ਮੰਗ ਪੂਰੀ ਕਰਵਾਉਣ ਲਈ ਮਰਨ-ਵਰਤ ਰੱਖਿਆ। ਉਨ੍ਹਾਂ ਦੀ ਭੁੱਖ ਦੇ ਕਾਰਨ ਮੌਤ ਹੋ ਗਈ। ਅੰਤ 1953 ਈ: ਵਿਚ ਤੇਲਗੂ ਭਾਸ਼ਾ ਬੋਲਣ ਵਾਲੇ ਖੇਤਰ ਨੂੰ ਮਦਰਾਸ ਤੋਂ ਅਲੱਗ ਕਰਕੇ ਉਸ ਨੂੰ ਆਂਧਰਾ ਰਾਜ ਬਣਾ ਦਿੱਤਾ ਗਿਆ (1956 ਈ: ਵਿਚ ਇਸ ਦਾ ਨਾਂ ਆਂਧਰਾ ਪ੍ਰਦੇਸ਼ ਹੋਇਆ)। ਬਾਕੀ ਰਾਜਾਂ ਦਾ ਪੁਨਰਗਠਨ ਕਰਨ ਲਈ ਇਕ ਕਮਿਸ਼ਨ ਨਿਯੁਕਤ ਕੀਤਾ ਗਿਆ, ਜਿਸਦੇ ਤਿੰਨ ਮੈਂਬਰ ਸਨ। ਕਮਿਸ਼ਨ ਦੀਆਂ ਸਿਫ਼ਾਰਸ਼ਾਂ ਦੇ ਆਧਾਰ ਉੱਤੇ ਨਵੰਬਰ, 1956 ਈ: ਨੂੰ ਰਾਜਾਂ ਦਾ ਪੁਨਰਗਠਨ ਕਰਕੇ 6 ਕੇਂਦਰ ਸ਼ਾਸਿਤ ਰਾਜ ਅਤੇ 14 ਰਾਜ ਬਣਾਏ ਗਏ।
Exam Tips:
a) ਮੰਗ ਦੇ ਕਾਰਨ (ਭਾਸ਼ਾ ਤੇ ਸੰਸਕ੍ਰਿਤੀ) ਪਹਿਲਾਂ ਲਿਖੋ, ਫਿਰ ਆਂਧਰਾ ਦੀ ਘਟਨਾ।
b) ਕਮਿਸ਼ਨ ਦੇ 3 ਮੈਂਬਰ ਅਤੇ ਨਵੰਬਰ 1956 ਦਾ ਨਤੀਜਾ ਅੰਤ ਵਿਚ ਲਿਖੋ।
Question 6: ਨਾਨ-ਅਲਾਇੰਡ ਗੁੱਟ-ਨਿਰਲੇਪ ਅੰਦੋਲਨ ਉੱਤੇ ਇਕ ਟਿੱਪਣੀ ਲਿਖੋ।
Answer:
ਦੂਸਰੇ ਵਿਸ਼ਵ-ਯੁੱਧ ਦੇ ਤੁਰੰਤ ਬਾਅਦ ਸੰਸਾਰ ਦੋ ਗੁੱਟਾਂ ਵਿਚ ਵੰਡਿਆ ਗਿਆ ਸੀ। ਇਕ ਗੁੱਟ ਦਾ ਨੇਤਾ ਅਮਰੀਕਾ ਸੀ। ਇਸਨੂੰ ਪੱਛਮੀ ਬਲਾਕ ਕਿਹਾ ਜਾਂਦਾ ਸੀ। ਦੂਸਰੇ ਗੁੱਟ ਦਾ ਨੇਤਾ ਰੂਸ ਸੀ। ਇਨ੍ਹਾਂ ਵਿਚਾਲੇ ਭਿਆਨਕ ਠੰਢਾ ਯੁੱਧ ਚੱਲਣ ਲੱਗਾ। ਨਾਟੋ ਅਤੇ ਵਾਰਸਾ ਪੈਕਟ ਜਿਹੀਆਂ ਸੈਨਿਕ ਸੰਧੀਆਂ ਅਤੇ ਸਮਝੌਤਿਆਂ ਨੇ ਵਾਤਾਵਰਨ ਨੂੰ ਹੋਰ ਵੀ ਵਧੇਰੇ ਤਣਾਅ-ਪੂਰਨ ਬਣਾ ਦਿੱਤਾ। ਭਾਰਤ ਆਪਣੀ ਰੱਖਿਆ ਦੇ ਲਈ ਕਿਸੇ ਵੀ ਗੁੱਟ ਵਿਚ ਸ਼ਾਮਿਲ ਨਹੀਂ ਹੋਣਾ ਚਾਹੁੰਦਾ ਸੀ। ਇਸ ਲਈ ਭਾਰਤ ਨੇ ਦੂਸਰੇ ਦੇਸ਼ਾਂ ਨਾਲ ਮਿਲ ਕੇ ਗੁੱਟ-ਨਿਰਲੇਪ ਲਹਿਰ ਸ਼ੁਰੂ ਕੀਤੀ। ਇਸ ਅੰਦੋਲਨ ਦੇ ਪਿਤਾਮਾ ਪੰਡਿਤ ਜਵਾਹਰ ਲਾਲ ਨਹਿਰੂ, ਯੂਗੋਸਲਾਵੀਆ ਦੇ ਰਾਸ਼ਟਰਪਤੀ ਟੀਟੋ ਅਤੇ ਮਿਸਰ ਦੇ ਰਾਸ਼ਟਰਪਤੀ ਨਾਸਿਰ ਸਨ।
ਗੁੱਟ-ਨਿਰਲੇਪ ਲਹਿਰ 1961 ਈ: ਵਿਚ ਆਰੰਭ ਹੋਈ। ਇਹ ਪੰਚਸ਼ੀਲ ਦੇ ਸਿਧਾਂਤਾਂ ਉੱਤੇ ਆਧਾਰਿਤ ਸੀ। ਭਾਰਤ ਦੀ ਤਰ੍ਹਾਂ ਇਸਦੇ ਸਾਰੇ ਮੈਂਬਰ ਕਿਸੇ ਵੀ ਸ਼ਕਤੀ ਗੁੱਟ ਵਿਚ ਸ਼ਾਮਿਲ ਹੋਣਾ ਨਹੀਂ ਚਾਹੁੰਦੇ ਸਨ। ਇਸਦਾ ਪਹਿਲਾ ਸੰਮੇਲਨ 1961 ਈ: ਵਿਚ ਬੈਲਗ੍ਰੇਡ ਵਿਚ ਹੋਇਆ। ਆਰੰਭ ਵਿਚ 25 ਦੇਸ਼ ਇਸਦੇ ਮੈਂਬਰ ਬਣੇ, ਪਰੰਤੂ ਪਾਠ-ਪੁਸਤਕ ਅਨੁਸਾਰ ਅੱਜ 100 ਤੋਂ ਅਧਿਕ ਦੇਸ਼ ਇਸਦੇ ਮੈਂਬਰ ਹਨ।
Exam Tips:
a) ਦੋ ਗੁੱਟਾਂ ਅਤੇ ਠੰਢੇ ਯੁੱਧ ਦਾ ਪਿਛੋਕੜ ਪਹਿਲਾਂ ਲਿਖੋ।
b) ਪਿਤਾਮਾ ਨੇਤਾਵਾਂ ਦੇ ਨਾਂ ਅਤੇ ਲਹਿਰ ਦਾ ਉਦੇਸ਼ ਅੰਤ ਵਿਚ ਲਿਖੋ।
Question 7: ਯੂ. ਐੱਨ. ਓ. ਵਿਚ ਭਾਰਤ ਦੀ ਭੂਮਿਕਾ ਦਾ ਵਰਣਨ ਕਰੋ।
Answer:
ਭਾਰਤ ਯੂ. ਐੱਨ. ਓ. ਦਾ ਸੰਸਥਾਪਕ ਮੈਂਬਰ ਹੈ। ਭਾਰਤ ਸਰਕਾਰ ਨੇ ਯੂ. ਐੱਨ. ਓ. ਦੇ ਦੁਆਰਾ ਕੋਰੀਆ ਅਤੇ ਦੂਸਰੇ ਕਈ ਦੇਸ਼ਾਂ ਵਿਚ ਸ਼ਾਂਤੀ ਸਥਾਪਿਤ ਕਰਨ ਵਾਲੇ ਮਿਸ਼ਨਾਂ ਵਿਚ ਆਪਣੀ ਸੈਨਾ ਭੇਜੀ ਹੈ।
ਭਾਰਤ ਨੇ ਯੂ. ਐੱਨ. ਓ. ਦੀਆਂ ਬਹੁਤ ਸਾਰੀਆਂ ਵਿਸ਼ੇਸ਼ ਸੰਸਥਾਵਾਂ ਅਤੇ ਏਜੰਸੀਆਂ ਵਿਚ ਆਪਣਾ ਯੋਗਦਾਨ ਦਿੱਤਾ ਹੈ। ਉਦਾਹਰਨ ਦੇ ਲਈ 1953 ਈ: ਵਿਚ ਵਿਜੇ ਲਕਸ਼ਮੀ ਪੰਡਿਤ ਯੂ. ਐੱਨ. ਓ. ਦੀ ਜਨਰਲ ਅਸੈਂਬਲੀ ਦੀ ਪ੍ਰਧਾਨ ਚੁਣੀ ਗਈ। ਸ਼ਸ਼ੀ ਥਰੂਰ ਕਮਿਊਨੀਕੇਸ਼ਨ ਅਤੇ ਪਬਲਿਕ ਇਨਫਾਰਮੇਸ਼ਨ ਦੇ ਅੰਡਰ ਸੈਕਟਰੀ ਰਹੇ। ਭਾਰਤ ਸੁਰੱਖਿਆ ਕੌਂਸਲ ਦਾ ਸਥਾਈ ਮੈਂਬਰ ਨਹੀਂ ਹੈ, ਪਰ ਕਈ ਵਾਰ ਇਸ ਦਾ ਅਸਥਾਈ ਮੈਂਬਰ ਰਿਹਾ ਹੈ ਅਤੇ ਸਥਾਈ ਮੈਂਬਰੀ ਦੀ ਮੰਗ ਕਰਦਾ ਹੈ। ਭਾਰਤ ਨੇ ਵੀ ਯੂ. ਐੱਨ. ਓ. ਤੋਂ ਬਹੁਤ ਸਹਾਇਤਾ ਪ੍ਰਾਪਤ ਕੀਤੀ ਹੈ।
Exam Tips:
a) ਭਾਰਤ ਦੀ ਸ਼ਾਂਤੀ-ਸੈਨਾ ਵਾਲੀ ਭੂਮਿਕਾ ਸਭ ਤੋਂ ਪਹਿਲਾਂ ਲਿਖੋ।
b) ਧਿਆਨ ਰੱਖੋ: ਭਾਰਤ ਸੁਰੱਖਿਆ ਕੌਂਸਲ ਦਾ ਸਥਾਈ ਮੈਂਬਰ ਨਹੀਂ ਹੈ; ਪਾਠ-ਪੁਸਤਕ ਦਾ ਵਾਕ ਇੱਥੇ ਠੀਕ ਕੀਤਾ ਗਿਆ ਹੈ।
Question 8: ਭਾਰਤ ਵਿਚ ਸੰਪਰਦਾਇਕਤਾ ਦੀ ਸਮੱਸਿਆ ਬਾਰੇ ਲਿਖੋ।
Answer:
ਭਾਰਤ ਇਕ ਧਰਮ-ਨਿਰਪੱਖ ਦੇਸ਼ ਹੈ। ਇੱਥੇ ਸੰਸਾਰ ਦੇ ਲਗਪਗ ਸਾਰੇ ਧਰਮਾਂ ਦੇ ਲੋਕ ਰਹਿੰਦੇ ਹਨ, ਜਿਨ੍ਹਾਂ ਦੇ ਵੱਖ-ਵੱਖ ਧਾਰਮਿਕ ਵਿਸ਼ਵਾਸ ਹਨ। ਕੁੱਝ ਲੋਕਾਂ ਵਿਚ ਧਾਰਮਿਕ ਸੰਕੀਰਣਤਾ ਦੇ ਕਾਰਨ ਦੇਸ਼ ਵਿਚ ਸਮੇਂ-ਸਮੇਂ ਉੱਤੇ ਸੰਪਰਦਾਇਕ ਦੰਗੇ-ਫਸਾਦ ਹੁੰਦੇ ਰਹਿੰਦੇ ਹਨ। ਇਨ੍ਹਾਂ ਵਿਚ 2002 ਈ: ਵਿਚ ਗੁਜਰਾਤ ਵਿਚ ਵਾਪਰੀ ਘਟਨਾ ਸਭ ਤੋਂ ਜ਼ਿਆਦਾ ਭਿਆਨਕ ਸੀ। ਬਹੁਤ ਸਾਰੇ ਲੋਕਾਂ ਦਾ ਵਿਚਾਰ ਹੈ ਕਿ ਸਰਕਾਰ ਨੂੰ ਘੱਟ-ਗਿਣਤੀ ਲੋਕਾਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੈ। ਇਸ ਲਈ ਉਸ ਸਮੇਂ ਦੇ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੇ 9 ਦਸੰਬਰ, 2006 ਈ: ਨੂੰ ਆਪਣੇ ਭਾਸ਼ਣ ਵਿਚ ਕਿਹਾ ਸੀ, “ਅਸੀਂ ਦੇਸ਼ ਦੇ ਵਿਕਾਸ ਦੇ ਫਲ ਦਾ ਇਕ ਵੱਡਾ ਹਿੱਸਾ ਘੱਟ-ਗਿਣਤੀ ਵਾਲੇ ਲੋਕਾਂ ਨੂੰ ਦੇਣ ਦੇ ਲਈ ਯੋਜਨਾਵਾਂ ਵਿਚ ਪਰਿਵਰਤਨ ਕਰਨ ਦਾ ਯਤਨ ਕਰਾਂਗੇ।”
Exam Tips:
a) ਧਰਮ-ਨਿਰਪੱਖਤਾ, ਦੰਗੇ ਅਤੇ ਸਰਕਾਰੀ ਯਤਨ – ਇਸ ਕ੍ਰਮ ਵਿਚ ਲਿਖੋ।
b) ਉੱਤਰ ਵਿਚ ਘੱਟ-ਗਿਣਤੀਆਂ ਦੇ ਵਿਕਾਸ ਦਾ ਜ਼ਿਕਰ ਜ਼ਰੂਰ ਕਰੋ।
Question 9: ਭਾਰਤ ਵਿਚ ਜਾਤੀਵਾਦ ਅਤੇ ਗਰੀਬੀ ਦੀ ਸਮੱਸਿਆ ਉੱਪਰ ਨੋਟ ਲਿਖੋ।
Answer:
ਜਾਤੀਵਾਦ ਦੀ ਸਮੱਸਿਆ – ਜਾਤੀਵਾਦ ਦੀ ਸਮੱਸਿਆ ਸਾਡੇ ਰਾਸ਼ਟਰੀ ਏਕਤਾ ਦੇ ਰਸਤੇ ਵਿਚ ਰੁਕਾਵਟ ਬਣੀ ਹੋਈ ਹੈ। ਕੁੱਝ ਲੋਕ ਆਪਣੇ ਤੋਂ ਨੀਵੀਂ ਜਾਤੀ ਦੇ ਲੋਕਾਂ ਨੂੰ ਘਿਣਾ ਦੀ ਦ੍ਰਿਸ਼ਟੀ ਨਾਲ ਦੇਖਦੇ ਹਨ। ਇੱਥੋਂ ਤਕ ਕਿ ਰਾਜਨੀਤੀਵਾਨ ਅਤੇ ਰਾਜਨੀਤਿਕ ਦਲ ਜਨਤਾ ਦਾ ਸਮਰਥਨ ਪ੍ਰਾਪਤ ਕਰਨ ਦੇ ਲਈ ਜਾਤੀ ਦਾ ਸਹਾਰਾ ਲੈਂਦੇ ਹਨ। ਸਾਨੂੰ ਚਾਹੀਦਾ ਹੈ ਕਿ ਅਸੀਂ ਸਾਰਿਆਂ ਨਾਲ ਬਰਾਬਰ ਵਿਵਹਾਰ ਕਰੀਏ। ਸੰਵਿਧਾਨ ਦੀ ਸਤਾਰਵੀਂ (17) ਧਾਰਾ ਦੇ ਅੰਤਰਗਤ ਕਿਸੇ ਵੀ ਰੂਪ ਵਿਚ ਛੂਤ-ਛਾਤ ਕਰਨ ਦੀ ਮਨਾਹੀ ਕੀਤੀ ਗਈ ਹੈ। ਗ਼ਰੀਬੀ ਦੀ ਸਮੱਸਿਆ – ਗ਼ਰੀਬੀ ਦੀ ਸਮੱਸਿਆ ਭਾਰਤ ਦੀ ਉੱਨਤੀ ਦੇ ਰਸਤੇ ਵਿਚ ਇਕ ਬਹੁਤ ਵੱਡੀ ਰੁਕਾਵਟ ਬਣੀ ਹੋਈ ਹੈ। ਦੇਸ਼ ਵਿਚ ਬਹੁਤ ਸਾਰੇ ਲੋਕ ਇੰਨੇ ਗ਼ਰੀਬ ਹਨ ਕਿ ਉਨ੍ਹਾਂ ਨੂੰ ਇਕ ਦਿਨ ਵੀ ਪੇਟ ਭਰ ਕੇ ਖਾਣਾ ਨਹੀਂ ਮਿਲਦਾ। ਗ਼ਰੀਬੀ ਦੇ ਮੁੱਖ ਕਾਰਨ ਵੱਧਦੀ ਹੋਈ ਜਨਸੰਖਿਆ, ਘੱਟ ਖੇਤੀ ਉਤਪਾਦਨ ਅਤੇ ਬੇਰੁਜ਼ਗਾਰੀ ਹਨ। ਸੁਤੰਤਰਤਾ ਤੋਂ ਬਾਅਦ ਸਰਕਾਰ ਗ਼ਰੀਬੀ ਦੂਰ ਕਰਨ ਦੇ ਅਨੇਕਾਂ ਯਤਨ ਕਰ ਰਹੀ ਹੈ।
Exam Tips:
a) ਦੋ ਸਿਰਲੇਖ ਬਣਾਓ: ਜਾਤੀਵਾਦ ਅਤੇ ਗ਼ਰੀਬੀ।
b) ਧਾਰਾ 17 (ਛੂਤ-ਛਾਤ ਦਾ ਅੰਤ) ਦਾ ਜ਼ਿਕਰ ਕਰੋ।
c) ਗ਼ਰੀਬੀ ਦੇ ਕਾਰਨ ਨੰਬਰ ਲਗਾ ਕੇ ਲਿਖੋ।
Question 10: ਭਾਰਤ ਵਿਚ ਬੇਰੁਜ਼ਗਾਰੀ ਦੀ ਸਮੱਸਿਆ ਦਾ ਸੰਖੇਪ ਵਰਣਨ ਕਰੋ।
Answer:
ਭਾਰਤ ਵਿਚ ਬੇਰੁਜ਼ਗਾਰੀ ਦੀ ਸਮੱਸਿਆ ਗੰਭੀਰ ਹੁੰਦੀ ਜਾ ਰਹੀ ਹੈ, ਕਿਉਂਕਿ ਦੇਸ਼ ਵਿਚ ਬੇਰੁਜ਼ਗਾਰਾਂ ਦੀ ਸੰਖਿਆ ਦਿਨ-ਪ੍ਰਤੀਦਿਨ ਵੱਧਦੀ ਜਾ ਰਹੀ ਹੈ। ਜ਼ਿਆਦਾਤਰ ਬੇਰੁਜ਼ਗਾਰੀ ਪੜ੍ਹੇ-ਲਿਖੇ ਲੋਕਾਂ ਵਿਚ ਪਾਈ ਜਾਂਦੀ ਹੈ। ਇਸ ਸਮੱਸਿਆ ਦੇ ਹੱਲ ਦੇ ਲਈ ਸਰਕਾਰ ਦੁਆਰਾ ਕਈ ਯਤਨ ਕੀਤੇ ਜਾ ਰਹੇ ਹਨ। ਸੇਵਾ ਮੁਕਤ ਸੈਨਿਕਾਂ, ਸਿੱਖਿਅਕ ਬੇਰੁਜ਼ਗਾਰਾਂ ਆਦਿ ਨੂੰ ਸਰਕਾਰ ਕਰਜ਼ਾ ਦਿੰਦੀ ਹੈ, ਤਾਂ ਕਿ ਉਹ ਆਪਣਾ ਰੁਜ਼ਗਾਰ ਖੋਲ੍ਹ ਸਕਣ। ਪਾਠ-ਪੁਸਤਕ ਅਨੁਸਾਰ ਨੌਕਰੀ ਵਿਚ ਸੇਵਾ-ਮੁਕਤ ਹੋਣ ਦੀ ਉਮਰ-ਸੀਮਾ ਨੂੰ ਘੱਟ ਕੀਤਾ ਜਾ ਰਿਹਾ ਹੈ, ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਰੁਜ਼ਗਾਰ ਮਿਲ ਸਕੇ। ਪਿੰਡਾਂ ਵਿਚ ਮੱਝਾਂ, ਮੁਰਗੀਆਂ, ਸੂਰ, ਸ਼ਹਿਦ ਦੀਆਂ ਮੱਖੀਆਂ ਆਦਿ ਨੂੰ ਪਾਲਣ ਦੇ ਵਾਸਤੇ ਸਹਾਇਕ ਧੰਦਿਆਂ ਨੂੰ ਉਤਸ਼ਾਹ ਦਿੱਤਾ ਜਾ ਰਿਹਾ ਹੈ। ਇਸ ਵਾਸਤੇ ਕਰਜ਼ਾ ਅਤੇ ਸਿੱਖਿਆ ਦੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।
Exam Tips:
a) ਪੜ੍ਹੇ-ਲਿਖੇ ਲੋਕਾਂ ਵਿਚ ਬੇਰੁਜ਼ਗਾਰੀ ਸਭ ਤੋਂ ਵੱਧ ਹੈ – ਇਹ ਗੱਲ ਲਿਖੋ।
b) ਸਰਕਾਰੀ ਉਪਾਅ ਵੱਖਰੇ ਬਿੰਦੂਆਂ ਵਿਚ ਦਿਓ।
Question 11: ਭਾਰਤ ਵਿਚ ਮਹਿੰਗਾਈ ਦੀ ਸਮੱਸਿਆ ਉੱਤੇ ਨੋਟ ਲਿਖੋ।
Answer:
ਅੱਜ ਮਹਿੰਗਾਈ ਇਕ ਵਿਸ਼ਵਵਿਆਪੀ ਸਮੱਸਿਆ ਹੈ। ਪਰੰਤੂ ਭਾਰਤ ਵਿਚ ਇਸਨੇ ਇਕ ਡਰਾਉਣਾ ਰੂਪ ਧਾਰਨ ਕਰ ਲਿਆ ਹੈ। ਅੱਜ ਹਰ ਵਸਤੂ ਮਹਿੰਗੀ ਵਿਕ ਰਹੀ ਹੈ। ਵਸਤੂਆਂ ਦੇ ਮੁੱਲ ਪ੍ਰਤੀਦਿਨ ਵੱਧ ਰਹੇ ਹਨ। ਸਿੱਟੇ ਵਜੋਂ ਸਾਡੇ ਦੇਸ਼ ਵਿਚ ਜ਼ਿਆਦਾਤਰ ਲੋਕ ਜੀਵਨ ਦੀਆਂ ਮੂਲ ਲੋੜਾਂ ਨੂੰ ਪੂਰਾ ਕਰਨ ਵਿਚ ਵੀ ਅਸਮਰਥ ਹਨ। ਇਸ ਲਈ ਮਹਿੰਗਾਈ ਉੱਪਰ ਨਿਯੰਤਰਨ ਪਾਉਣ ਲਈ ਸਰਕਾਰ ਅਤੇ ਲੋਕਾਂ ਨੂੰ ਮਿਲ ਕੇ ਠੋਸ ਕਦਮ ਉਠਾਉਣੇ ਚਾਹੀਦੇ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਦੇਸ਼ ਵਿਚ ਅਜਿਹੀਆਂ ਯੋਜਨਾਵਾਂ ਲਾਗੂ ਕਰੇ ਜਿਨ੍ਹਾਂ ਤੋਂ ਆਮ ਲੋਕਾਂ ਨੂੰ ਮਹਿੰਗਾਈ ਤੋਂ ਰਾਹਤ ਮਿਲੇ।
Exam Tips:
a) ਪਹਿਲਾਂ ਮਹਿੰਗਾਈ ਦਾ ਅਰਥ ਅਤੇ ਅਸਰ ਲਿਖੋ।
b) ਅੰਤ ਵਿਚ ਸਰਕਾਰ ਅਤੇ ਜਨਤਾ ਦੋਵਾਂ ਦੇ ਯਤਨਾਂ ਦਾ ਜ਼ਿਕਰ ਕਰੋ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ
Question 1: ਭਾਰਤ ਵਿਚ ਅਨਪੜ੍ਹਤਾ ਅਤੇ ਵੱਧਦੀ ਹੋਈ ਮਹਿੰਗਾਈ ਦੀ ਸਮੱਸਿਆ ਉੱਪਰ ਵਿਸਥਾਰਪੂਰਵਕ ਵਰਣਨ ਕਰੋ।
Answer:
1. ਅਨਪੜ੍ਹਤਾ – ਪਾਠ-ਪੁਸਤਕ ਅਨੁਸਾਰ ਭਾਰਤ ਵਿਚ ਲਗਪਗ 23 ਕਰੋੜ ਤੋਂ ਵੀ ਜ਼ਿਆਦਾ ਲੋਕ ਅਨਪੜ੍ਹ ਹਨ। ਪ੍ਰਤੀ 100 ਔਰਤਾਂ ਵਿਚੋਂ 60 ਔਰਤਾਂ ਅਨਪੜ੍ਹ ਹਨ। ਅਨਪੜ੍ਹਤਾ ਬੇਰੁਜ਼ਗਾਰੀ ਨੂੰ ਜਨਮ ਦਿੰਦੀ ਹੈ ਜੋ ਕਿ ਗ਼ਰੀਬੀ ਦਾ ਕਾਰਨ ਬਣਦੀ ਹੈ। ਅਨਪੜ੍ਹ ਵਿਅਕਤੀ ਭਾਰਤ ਅਤੇ ਦੂਸਰੇ ਦੇਸ਼ਾਂ ਵਿਚਲੇ ਵਿਕਾਸ ਅਤੇ ਉੱਨਤੀ ਦੇ ਮੌਕਿਆਂ ਤੋਂ ਵਾਂਝਾ ਰਹਿੰਦਾ ਹੈ। ਇਸ ਤੋਂ ਇਲਾਵਾ ਲੋਕਤੰਤਰ ਪ੍ਰਣਾਲੀ ਤਦ ਹੀ ਸਫ਼ਲ ਹੋਵੇਗੀ ਜੇਕਰ ਨਾਗਰਿਕ ਪੜ੍ਹੇ-ਲਿਖੇ ਹੋਣਗੇ। ਅਨਪੜ੍ਹ ਨਾਗਰਿਕ ਆਪਣੇ ਅਧਿਕਾਰਾਂ ਅਤੇ ਕਰਤੱਵਾਂ ਦੇ ਪ੍ਰਤੀ ਵੀ ਜਾਗਰੂਕ ਨਹੀਂ ਹੋ ਸਕਦਾ। ਸਰਕਾਰੀ ਯਤਨ – ਭਾਰਤ ਸਰਕਾਰ ਦੇਸ਼ ਵਿਚੋਂ ਅਨਪੜ੍ਹਤਾ ਦੂਰ ਕਰਨ ਦੇ ਲਈ ਕਈ ਕਦਮ ਉਠਾ ਰਹੀ ਹੈ। ਸਾਡੇ ਸੰਵਿਧਾਨ ਵਿਚ 14 ਸਾਲ ਤਕ ਦੀ ਉਮਰ ਦੇ ਬੱਚਿਆਂ ਨੂੰ ਮੁਫ਼ਤ ਅਤੇ ਜ਼ਰੂਰੀ ਸਿੱਖਿਆ ਦੇਣ ਲਈ ਵਿਸ਼ੇਸ਼ ਵਿਵਸਥਾ ਕੀਤੀ ਗਈ ਹੈ।
ਭਾਰਤ ਸਰਕਾਰ ਦੇਸ਼ ਵਿਚ ਗ਼ਰੀਬ ਅਤੇ ਕੁਸ਼ਲ ਹੋਣਹਾਰ ਵਿਦਿਆਰਥੀਆਂ ਨੂੰ ਵਜ਼ੀਫ਼ੇ ਵੀ ਦਿੰਦੀ ਹੈ। ਭਾਰਤ ਸਰਕਾਰ ਬਾਲਗ ਸਿੱਖਿਆ ਗਤੀਵਿਧੀਆਂ ਅਤੇ ਕਾਰਜਕ੍ਰਮ ਆਯੋਜਿਤ ਕਰਦੀ ਹੈ। 2 ਅਕਤੂਬਰ, 1978 ਈ: ਨੂੰ ਬਾਲਗ-ਸਿੱਖਿਆ ਦਾ ਉਦਘਾਟਨ ਕੀਤਾ ਗਿਆ ਸੀ। ਇਸ ਤੋਂ ਇਲਾਵਾ 1988 ਈ: ਵਿਚ ਰਾਸ਼ਟਰੀ ਸਿੱਖਿਆ (ਸਾਖਰਤਾ) ਮਿਸ਼ਨ ਆਰੰਭ ਕੀਤਾ ਗਿਆ। ਦੇਸ਼ ਦੇ ਕਈ ਖੇਤਰਾਂ ਵਿਚ ਬਾਲਗ-ਸਿੱਖਿਆ ਕੇਂਦਰ ਸਥਾਪਿਤ ਕੀਤੇ ਗਏ ਹਨ।
ਅਨਪੜ੍ਹ ਬਾਲਗ-ਲੋਕਾਂ ਦੇ ਹਿੱਤ ਦੇ ਲਈ ਆਲ ਇੰਡੀਆ ਰੇਡੀਓ ਅਤੇ ਦੂਰਦਰਸ਼ਨ ਦੁਆਰਾ ਅਨੇਕ ਸਿੱਖਿਆ ਸੰਬੰਧੀ ਕਾਰਜਕ੍ਰਮ ਪ੍ਰਸਾਰਿਤ ਕੀਤੇ ਜਾਂਦੇ ਹਨ। ਇਨ੍ਹਾਂ ਸਭ ਦਾ ਉਦੇਸ਼ ਹਰੇਕ ਵਿਅਕਤੀ ਨੂੰ ਸਾਖਰ ਅਤੇ ਸਿੱਖਿਅਤ ਕਰਨਾ ਹੈ।
2. ਵਧਦੀ ਹੋਈ ਜਨਸੰਖਿਆ – ਅੱਜ ਭਾਰਤ ਨੂੰ ਵਧਦੀ ਹੋਈ ਜਨਸੰਖਿਆ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਰਤ ਦੀ ਜਨਸੰਖਿਆ ਏਨੀ ਤੇਜ਼ ਗਤੀ ਨਾਲ ਵੱਧ ਰਹੀ ਹੈ ਕਿ ਸਰਕਾਰ ਲਈ ਇਸ ਵਧਦੀ ਦਰ ਨੂੰ ਰੋਕ ਸਕਣਾ ਕਾਫ਼ੀ ਮੁਸ਼ਕਿਲ ਹੈ। 2001 ਈ: ਦੇ ਅੰਕੜਿਆਂ ਦੇ ਅਨੁਸਾਰ ਭਾਰਤ ਦੀ ਜਨਸੰਖਿਆ 102.7 ਕਰੋੜ ਸੀ। ਸਾਡੀ ਜਨਸੰਖਿਆ ਵਿਚ ਪ੍ਰਤੀ ਸਾਲ 1 ਕਰੋੜ 60 ਲੱਖ ਤੋਂ ਅਧਿਕ ਲੋਕਾਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ।
ਕਾਰਨ – ਸਰਕਾਰੀ ਰਿਪੋਰਟ ਦੇ ਅਨੁਸਾਰ ਜਨਸੰਖਿਆ ਵਿਚ ਵਾਧੇ ਦੇ ਕਈ ਕਾਰਨ ਹਨ- ਸਿਹਤ – ਸਹੂਲਤਾਂ ਜ਼ਿਆਦਾ ਹੋਣ ਕਾਰਨ ਜਨਸੰਖਿਆ ਵਿਚ ਮੌਤ-ਦਰ ਘੱਟ ਹੋ ਗਈ ਹੈ। ਪਾਠ-ਪੁਸਤਕ ਅਨੁਸਾਰ ਅੱਜ ਤੋਂ 25 ਸਾਲ ਪਹਿਲਾਂ ਪ੍ਰਤੀ ਸਾਲ ਮੌਤ ਦਰ 33 ਪ੍ਰਤੀ ਹਜ਼ਾਰ ਸੀ, ਪਰੰਤੂ ਹੁਣ ਇਹ ਘੱਟ ਕੇ 14 ਪ੍ਰਤੀ ਹਜ਼ਾਰ ਹੋ ਗਈ ਹੈ। ਪਹਿਲਾਂ ਪਲੇਗ, ਹੈਜ਼ਾ ਅਤੇ ਛੂਤ ਦੇ ਰੋਗਾਂ ਨੂੰ ਰੋਕਣ ਲਈ ਸਿਹਤ-ਸੰਬੰਧੀ ਸਾਧਨ ਬਹੁਤ ਥੋੜ੍ਹੇ ਸਨ। ਜਿਸ ਕਰਕੇ ਇਨ੍ਹਾਂ ਰੋਗਾਂ ਕਾਰਨ ਅਨੇਕ ਮੌਤਾਂ ਹੋ ਜਾਂਦੀਆਂ ਸਨ। ਪਰੰਤੂ ਹੁਣ ਇਨ੍ਹਾਂ ਰੋਗਾਂ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਹੈ।
ਘੱਟ ਉਮਰ ਵਿਚ ਵਿਆਹ ਕਰਨਾ, ਵੱਧਦੀ ਹੋਈ ਜਨਸੰਖਿਆ ਦਾ ਇਕ ਹੋਰ ਕਾਰਨ ਹੈ। ਅਨੇਕ ਭਾਰਤੀ ਪਰਿਵਾਰਾਂ ਵਿਚ ਵਿਸ਼ੇਸ਼ ਕਰ ਪੇਂਡੂ ਖੇਤਰ ਵਿਚ ਬਹੁਤ ਬੱਚੇ ਹੁੰਦੇ ਹਨ। ਅਗਿਆਨਤਾ ਅਤੇ ਧਾਰਮਿਕ ਕਾਰਨਾਂ ਕਰਕੇ ਬਹੁਤ ਸਾਰੇ ਲੋਕ ਪਰਿਵਾਰ ਨਿਯੋਜਨ ਨੂੰ ਨਹੀਂ ਅਪਣਾਉਂਦੇ।
ਅਨੇਕ ਗ਼ਰੀਬ ਮਾਂ-ਪਿਉ ਸੋਚਦੇ ਹਨ ਕਿ ਬੱਚੇ ਖੇਤਾਂ ਅਤੇ ਕਾਰਖ਼ਾਨਿਆਂ ਵਿਚ ਕੰਮ ਕਰਕੇ ਪਰਿਵਾਰ ਦੀ ਆਮਦਨੀ ਵਿਚ ਵਾਧਾ ਕਰ ਸਕਦੇ ਹਨ। ਇਸ ਕਰਕੇ ਅਜਿਹੇ ਮਾਤਾ-ਪਿਤਾ ਅਧਿਕ ਬੱਚੇ ਪੈਦਾ ਕਰਨ ਦੀ ਇੱਛਾ ਰੱਖਦੇ ਹਨ।
ਹਾਨੀਆਂ ਅਤੇ ਉਪਾਅ – ਜਨਸੰਖਿਆ ਵਿਚ ਵਾਧਾ, ਗ਼ਰੀਬੀ, ਬੇਰੁਜ਼ਗਾਰੀ ਸਹਿਤ ਹੋਰ ਅਨੇਕਾਂ ਸਮੱਸਿਆਵਾਂ ਦਾ ਮੂਲ ਕਾਰਨ ਬਣਦਾ ਜਾ ਰਿਹਾ ਹੈ। ਸਰਕਾਰ ਦੀਆਂ ਸਾਰੀਆਂ ਵਿਕਾਸ-ਯੋਜਨਾਵਾਂ ਜਨਸੰਖਿਆ ਵਿਚ ਵਾਧੇ ਕਾਰਨ ਅਸਫਲ ਹੋ ਜਾਂਦੀਆਂ ਹਨ।
ਜਨਸੰਖਿਆ ਵਿਚ ਵਾਧੇ ਕਾਰਨ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਦਾ ਉਪਾਅ ਸਰਕਾਰੀ ਪੱਧਰ ’ਤੇ ਕੀਤਾ ਜਾ ਰਿਹਾ ਹੈ। ਡਾਕਟਰਾਂ ਦੀ ਅਗਵਾਈ ਵਿਚ ਲੋਕਾਂ ਨੂੰ ਜਨਸੰਖਿਆ ਵਿਚ ਵਾਧੇ ਕਾਰਨ ਹੋਣ ਵਾਲੀਆਂ ਹਾਨੀਆਂ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ ਅਤੇ ਛੋਟੇ ਪਰਿਵਾਰ ਦੇ ਬਾਰੇ ਪ੍ਰਚਾਰ ਕੀਤਾ ਜਾ ਰਿਹਾ ਹੈ।
Exam Tips:
a) ਦੋ ਹਿੱਸੇ ਕਰੋ: ਅਨਪੜ੍ਹਤਾ ਅਤੇ ਜਨਸੰਖਿਆ-ਵਾਧਾ।
b) ਹਰ ਹਿੱਸੇ ਵਿਚ ਕਾਰਨ, ਹਾਨੀਆਂ ਅਤੇ ਸਰਕਾਰੀ ਉਪਾਅ ਵੱਖ ਲਿਖੋ।
c) ਅੰਕੜੇ (23 ਕਰੋੜ, 2001 ਦੀ ਜਨਸੰਖਿਆ) ਪਾਠ-ਪੁਸਤਕ ਤੋਂ ਹੀ ਲਿਖੋ; ਨਵੇਂ ਅੰਕੜੇ ਬਦਲ ਚੁੱਕੇ ਹਨ।
Question 2: ਭਾਰਤ ਦੇ ਪਾਕਿਸਤਾਨ ਅਤੇ ਚੀਨ ਦੇ ਨਾਲ ਸੰਬੰਧਾਂ ਦਾ ਵਰਣਨ ਕਰੋ।
Answer:
ਭਾਰਤ ਸੰਸਾਰ ਦੇ ਸਾਰੇ ਦੇਸ਼ਾਂ, ਵਿਸ਼ੇਸ਼ ਕਰ ਆਪਣੇ ਗੁਆਂਢੀ ਦੇਸ਼ਾਂ ਦੇ ਨਾਲ ਮਿੱਤਰਤਾਪੂਰਨ ਸੰਬੰਧ ਸਥਾਪਿਤ ਕਰਨ ਦਾ ਇੱਛੁਕ ਹੈ। ਪਾਕਿਸਤਾਨ ਅਤੇ ਚੀਨ ਭਾਰਤ ਦੇ ਦੋ ਮਹੱਤਵਪੂਰਨ ਗੁਆਂਢੀ ਦੇਸ਼ ਹਨ। ਇਨ੍ਹਾਂ ਦੇ ਨਾਲ ਭਾਰਤ ਦੇ ਸੰਬੰਧਾਂ ਦਾ ਵਰਣਨ ਇਸ ਤਰ੍ਹਾਂ ਹੈ-
ਭਾਰਤ ਅਤੇ ਪਾਕਿਸਤਾਨ – ਪਾਕਿਸਤਾਨ ਦੇ ਨਾਲ ਭਾਰਤ ਸ਼ੁਰੂ ਤੋਂ ਹੀ ਮਿੱਤਰਤਾਪੂਰਨ ਸੰਬੰਧ ਸਥਾਪਿਤ ਕਰਨ ਦਾ ਯਤਨ ਕਰ ਰਿਹਾ ਹੈ। ਦੇਸ਼ੀ ਰਿਆਸਤ ਕਸ਼ਮੀਰ ਜੰਮੂ ਅਤੇ ਕਸ਼ਮੀਰ ਦੇ ਭਾਰਤ ਦੇ ਨਾਲ ਮਿਲਾਪ ਨੂੰ ਪਾਕਿਸਤਾਨ ਨੇ ਮਾਨਤਾ ਨਹੀਂ ਦਿੱਤੀ ਸੀ। ਤਦ ਤੋਂ ਕਸ਼ਮੀਰ, ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਵਿਵਾਦ ਦਾ ਕਾਰਨ ਬਣਿਆ ਹੋਇਆ ਹੈ। ਕਸ਼ਮੀਰ ਸਮੱਸਿਆ ਦੇ ਕਾਰਨ ਭਾਰਤ ਨੇ ਪਾਕਿਸਤਾਨ ਦੇ ਨਾਲ ਤਿੰਨ ਪ੍ਰਮੁੱਖ ਅਤੇ ਅਨੇਕ ਛੋਟੇ-ਮੋਟੇ ਯੁੱਧ ਲੜੇ ਹਨ। ਇਨ੍ਹਾਂ ਵਿਚ 1999 ਈ: ਦਾ ਕਾਰਗਿਲ ਯੁੱਧ ਵੀ ਸ਼ਾਮਿਲ ਹੈ। 1971 ਈ: ਦੇ ਭਾਰਤ-ਪਾਕਿਸਤਾਨ ਯੁੱਧ ਦੇ ਬਾਅਦ ਭਾਰਤ ਦੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਜ਼ੁਲਫ਼ਿਕਾਰ ਅਲੀ ਭੁੱਟੋ ਦੇ ਵਿਚ 1972 ਈ: ਵਿਚ ਸ਼ਿਮਲਾ ਵਿੱਚ ਸਮਝੌਤਾ ਹੋਇਆ। ਇਸ ਸਮਝੌਤੇ ਦਾ ਉਦੇਸ਼ ਭਾਰਤ ਅਤੇ ਪਾਕਿਸਤਾਨ ਦੇ ਵਿਚ ਸਾਰੇ ਵਿਵਾਦਾਂ ਦਾ ਸ਼ਾਂਤੀਪੂਰਨ ਹੱਲ ਕਰਨਾ ਸੀ। ਇਸ ਉਦੇਸ਼ ਨਾਲ ਭਾਰਤ ਦੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਅਤੇ ਪਾਕਿਸਤਾਨ ਦੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੇ ਵਿਚਕਾਰ ਲਾਹੌਰ ਵਿਚ 1999 ਈ: ਵਿਚ ਸਮਝੌਤਾ ਹੋਇਆ। ਦੋਹਾਂ ਦੇਸ਼ਾਂ ਦੇ ਵਿਚਕਾਰ ਬੱਸ ਅਤੇ ਰੇਲ ਸੇਵਾਵਾਂ ਆਰੰਭ ਕੀਤੀਆਂ ਗਈਆਂ ਹਨ। ਇਨ੍ਹਾਂ ਸੇਵਾਵਾਂ ਦੇ ਦੁਆਰਾ ਦੋਵਾਂ ਦੇਸ਼ਾਂ ਦੇ ਲੋਕ ਇਕ-ਦੂਸਰੇ ਦੇ ਨੇੜੇ ਆਏ ਹਨ। ਹੁਣ ਤੀਰਥ ਯਾਤਰੀ ਦੋਵਾਂ ਦੇਸ਼ਾਂ ਵਿਚ ਸਥਿਤ ਧਾਰਮਿਕ ਸਥਾਨਾਂ ਦੀ ਯਾਤਰਾ ਕਰ ਸਕਦੇ ਹਨ। ਭਾਰਤੀ ਅਤੇ ਪਾਕਿਸਤਾਨੀ ਸਮਾਜ-ਸੇਵਕ ਅਤੇ ਲੇਖਕ ਇਕ-ਦੂਸਰੇ ਦੇ ਦੇਸ਼ ਵਿਚ ਆ-ਜਾ ਸਕਦੇ ਹਨ। ਇਸ ਤਰ੍ਹਾਂ ਦੋਵਾਂ ਦੇਸ਼ਾਂ ਦੇ ਵਿਚਕਾਰ ਆਰੰਭ ਕੀਤੀਆਂ ਗਈਆਂ ਬੱਸ ਅਤੇ ਰੇਲ ਸੇਵਾਵਾਂ, ਦੋਵਾਂ ਦੇਸ਼ਾਂ ਵਿੱਚ ਮਿੱਤਰਤਾਪੂਰਨ ਸੰਬੰਧਾਂ ਨੂੰ ਮਜ਼ਬੂਤੀ ਪ੍ਰਦਾਨ ਕਰ ਸਕਦੀਆਂ ਹਨ। ਸਾਨੂੰ ਵਿਸ਼ਵਾਸ ਹੈ ਕਿ ਆਉਣ ਵਾਲੇ ਸਮੇਂ ਵਿਚ ਦੋਵਾਂ ਦੇਸ਼ਾਂ ਦੇ ਵਿਚਕਾਰ ਸਮੱਸਿਆਵਾਂ ਦਾ ਸ਼ਾਂਤੀਪੂਰਵਕ ਹੱਲ ਕਰ ਲਿਆ ਜਾਵੇਗਾ।
ਭਾਰਤ ਅਤੇ ਚੀਨ – ਭਾਰਤ ਅਤੇ ਚੀਨ ਦੇ ਵਿਚ ਪ੍ਰਾਚੀਨ ਕਾਲ ਤੋਂ ਹੀ ਮਿੱਤਰਤਾਪੂਰਨ ਸੰਬੰਧ ਬਣੇ ਹੋਏ ਹਨ। ਵਪਾਰ ਅਤੇ ਬੁੱਧ ਧਰਮ ਦੇ ਕਾਰਨ ਇਹ ਦੋਵੇਂ ਦੇਸ਼ ਜੁੜੇ ਹੋਏ ਹਨ। 1949 ਈ: ਵਿਚ ਜਦ ਚੀਨ ਵਿਚ ਸਾਮਵਾਦੀ ਕ੍ਰਾਂਤੀ ਆਈ ਤਦ ਨਵੀਂ ਸਰਕਾਰ ਨੂੰ ਮਾਨਤਾ ਦੇਣ ਵਾਲੇ ਦੇਸ਼ਾਂ ਵਿੱਚੋਂ ਭਾਰਤ ਪਹਿਲਾ ਦੇਸ਼ ਸੀ। ਭਾਰਤ ਨੇ ਯੂ. ਐੱਨ. ਓ. ਦੇ ਮੈਂਬਰ ਦੇ ਤੌਰ ’ਤੇ ਚੀਨ ਦਾ ਸਮਰਥਨ ਕੀਤਾ। 1954 ਵਿੱਚ ਭਾਰਤ ਨੇ ਚੀਨ ਨਾਲ ਪੰਚਸ਼ੀਲ ਦੇ ਸਿਧਾਂਤਾਂ ’ਤੇ ਆਧਾਰਿਤ ਇਕ ਸਮਝੌਤਾ ਕੀਤਾ। ਪਰੰਤੂ 1962 ਈ: ਵਿੱਚ ਸੀਮਾ-ਵਿਵਾਦ ਦੇ ਕਾਰਨ ਭਾਰਤ ਅਤੇ ਚੀਨ ਦੇ ਵਿਚਕਾਰ ਇਕ ਯੁੱਧ ਹੋਇਆ। ਇਸ ਯੁੱਧ ਦੇ ਬਾਅਦ ਕਈ ਸਾਲਾਂ ਤਕ ਦੋਵਾਂ ਦੇਸ਼ਾਂ ਦੇ ਸੰਬੰਧ ਖ਼ਰਾਬ ਰਹੇ। ਇਸਦੇ ਬਾਅਦ 1980 ਈ: ਵਿਚ ਭਾਰਤ ਅਤੇ ਚੀਨ ਦੇ ਸੰਬੰਧਾਂ ਵਿਚ ਸੁਧਾਰ ਆਇਆ। ਭਾਰਤ ਅਤੇ ਚੀਨ ਦੇ ਪ੍ਰਧਾਨ ਮੰਤਰੀਆਂ ਨੇ ਲਗਾਤਾਰ ਬੈਠਕਾਂ ਕਰਕੇ ਕਈ ਛੋਟੀਆਂ-ਵੱਡੀਆਂ ਸਮੱਸਿਆਵਾਂ ਤੇ ਸਲਾਹ-ਮਸ਼ਵਰਾ ਕੀਤਾ। ਪਾਠ-ਪੁਸਤਕ ਅਨੁਸਾਰ ਦੋਵੇਂ ਦੇਸ਼ ਆਪਣੇ ਸੀਮਾ-ਵਿਵਾਦਾਂ ਨੂੰ ਸੁਲਝਾਉਣ ਦਾ ਯਤਨ ਕਰ ਰਹੇ ਹਨ (ਪਰ 2020 ਈ: ਵਿਚ ਗਲਵਾਨ ਘਾਟੀ ਦੀ ਝੜਪ ਨਾਲ ਸਰਹੱਦ ’ਤੇ ਤਣਾਅ ਫਿਰ ਵਧ ਗਿਆ)।
Exam Tips:
a) ਚੀਨ ਅਤੇ ਪਾਕਿਸਤਾਨ ਲਈ ਦੋ ਵੱਖਰੇ ਸਿਰਲੇਖ ਬਣਾਓ।
b) ਚੀਨ ਦੇ ਮਾਮਲੇ ਵਿਚ ਪੰਚਸ਼ੀਲ (1954), ਯੁੱਧ (1962) ਅਤੇ ਬਾਅਦ ਦੇ ਸੁਧਾਰ ਤਿੰਨੇ ਲਿਖੋ।
c) ਪਾਕਿਸਤਾਨ ਲਈ ਕਸ਼ਮੀਰ, ਯੁੱਧ ਅਤੇ ਸ਼ਿਮਲਾ/ਲਾਹੌਰ ਸਮਝੌਤੇ ਲਿਖੋ।
Free study material for Social Science
Step-by-Step Textbook Answers: Class 8 Social Science Punjabi Medium Chapter 23 ਸੁਤੰਤਰਤਾ ਤੋਂ ਬਾਅਦ ਦਾ ਭਾਰਤ
Accessing Punjabi Medium Chapter 23 ਸੁਤੰਤਰਤਾ ਤੋਂ ਬਾਅਦ ਦਾ ਭਾਰਤ Solutions
Review comprehensive exercise answers for Class 8 Social Science Punjabi Medium Chapter 23 ਸੁਤੰਤਰਤਾ ਤੋਂ ਬਾਅਦ ਦਾ ਭਾਰਤ. Fully updated to match current Punjab Board syllabus guidelines, these textbook solutions help students verify their work and maintain accurate study notes.
Concept-Driven Answers for Class 8 Social Science
Clear, methodical explanations accompany every challenging problem within the Class 8 Social Science text. Engaging with these detailed answers lays a solid foundation for advanced learning and improves foundational clarity for upcoming assessments.
Maximizing Study Efficiency
Frequent review of these structured answers builds strong analytical capabilities and response efficiency. Maximize your academic readiness by combining these textbook solutions with our curated study materials and mock evaluations for Class 8 Social Science.
FAQs
The complete and updated PSEB 8th Class Social Science Solutions Chapter 23 ਸੁਤੰਤਰਤਾ ਤੋਂ ਬਾਅਦ ਦਾ ਭਾਰਤ is available for free on StudiesToday.com. These solutions for Class 8 Social Science are as per latest Punjab Board curriculum.
Yes, our experts have revised the PSEB 8th Class Social Science Solutions Chapter 23 ਸੁਤੰਤਰਤਾ ਤੋਂ ਬਾਅਦ ਦਾ ਭਾਰਤ as per 2026 exam pattern. All textbook exercises have been solved and have added explanation about how the Social Science concepts are applied in case-study and assertion-reasoning questions.
Toppers recommend using Punjab Board language because Punjab Board marking schemes are strictly based on textbook definitions. Our PSEB 8th Class Social Science Solutions Chapter 23 ਸੁਤੰਤਰਤਾ ਤੋਂ ਬਾਅਦ ਦਾ ਭਾਰਤ will help students to get full marks in the theory paper.
Yes, we provide bilingual support for Class 8 Social Science. You can access PSEB 8th Class Social Science Solutions Chapter 23 ਸੁਤੰਤਰਤਾ ਤੋਂ ਬਾਅਦ ਦਾ ਭਾਰਤ in both English and Hindi medium.
Yes, you can download the entire PSEB 8th Class Social Science Solutions Chapter 23 ਸੁਤੰਤਰਤਾ ਤੋਂ ਬਾਅਦ ਦਾ ਭਾਰਤ in printable PDF format for offline study on any device.