Official Punjab Board Solutions for Class 8 Social Science: Punjabi Medium Chapter 01 ਸਾਧਨ- ਕਿਸਮਾਂ ਅਤੇ ਸਾਂਭ-ਸੰਭਾਲ
Explore reliable textbook solutions for Punjabi Medium Chapter 01 ਸਾਧਨ- ਕਿਸਮਾਂ ਅਤੇ ਸਾਂਭ-ਸੰਭਾਲ tailored for Class 8 learners. Utilizing these Social Science answers ensures thorough preparation and strengthens foundational knowledge before final Punjab Board evaluations.
Chapter-wise Solutions for Social Science: Punjabi Medium Chapter 01 ਸਾਧਨ- ਕਿਸਮਾਂ ਅਤੇ ਸਾਂਭ-ਸੰਭਾਲ
View or download the dedicated Punjabi Medium Chapter 01 ਸਾਧਨ- ਕਿਸਮਾਂ ਅਤੇ ਸਾਂਭ-ਸੰਭਾਲ solution resource below. Engaging with these textbook answers under focused study conditions ensures continuous academic progress and mastery of the 2026-27 curriculum for Social Science.
ਅਭਿਆਸ ਦੇ ਪ੍ਰਸ਼ਨ
I. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 20-25 ਸ਼ਬਦਾਂ ਵਿਚ ਦਿਓ :
Question 1: ਸਾਧਨਾਂ ਤੋਂ ਤੁਹਾਡਾ ਕੀ ਭਾਵ ਹੈ ?
Answer:
ਸਾਧਨ ਕੁਦਰਤੀ ਜਾਂ ਮਨੁੱਖ ਦੁਆਰਾ ਬਣਾਏ ਗਏ ਉਹ ਉਪਯੋਗੀ ਪਦਾਰਥ ਹਨ ਜਿਹੜੇ ਮਨੁੱਖ ਦੀਆਂ ਲੋੜਾਂ ਨੂੰ ਪੂਰਾ ਕਰਦੇ ਹਨ । ਦੂਸਰੇ ਸ਼ਬਦਾਂ ਵਿਚ ਸਾਧਨ ਉਹ ਕੁਦਰਤੀ ਤੋਹਫ਼ੇ ਹਨ ਜਿਹੜੇ ਮਨੁੱਖ ਲਈ ਕਿਸੇ ਨਾ ਕਿਸੇ ਰੂਪ ਵਿਚ ਆਪਣਾ ਵਿਸ਼ੇਸ਼ ਮਹੱਤਵ ਰੱਖਦੇ ਹਨ ।
Exam Tips:
a) ਪਰਿਭਾਸ਼ਾ ਵਿਚ ‘ਕੁਦਰਤੀ ਜਾਂ ਮਨੁੱਖ ਦੁਆਰਾ ਬਣਾਏ’ ਦੋਵੇਂ ਸਰੋਤ ਜ਼ਰੂਰ ਲਿਖੋ।
b) ਉੱਤਰ 20-25 ਸ਼ਬਦਾਂ ਵਿਚ ਰੱਖੋ; ਪਹਿਲਾ ਵਾਕ ਹੀ ਪਰਿਭਾਸ਼ਾ ਹੈ।
Question 2: ਕੁਦਰਤੀ ਸਾਧਨ ਕਿਹੜੇ ਹਨ ਅਤੇ ਇਹ ਸਾਨੂੰ ਕੌਣ ਪ੍ਰਦਾਨ ਕਰਦਾ ਹੈ ?
Answer:
ਜੰਗਲ, ਖਣਿਜ ਪਦਾਰਥ, ਮਿੱਟੀ, ਸਮੁੰਦਰ, ਸੂਰਜੀ ਉਰਜਾ ਆਦਿ ਸਾਧਨ ਕੁਦਰਤੀ ਸਾਧਨ ਹਨ । ਇਹ ਸਾਨੂੰ ਕੁਦਰਤ ਤੋਂ ਮਿਲੇ ਹਨ ।
Exam Tips:
a) ‘ਕੁਦਰਤ ਤੋਂ ਮਿਲੇ’ ਵਾਲਾ ਵਾਕ ‘ਕੌਣ ਪ੍ਰਦਾਨ ਕਰਦਾ ਹੈ’ ਦਾ ਸਿੱਧਾ ਉੱਤਰ ਹੈ।
b) ਜੰਗਲ, ਖਣਿਜ, ਮਿੱਟੀ, ਸਮੁੰਦਰ, ਸੂਰਜੀ ਊਰਜਾ ਵਿਚੋਂ ਘੱਟੋ-ਘੱਟ ਚਾਰ ਨਾਂ ਲਿਖੋ।
Question 3: ਸਾਧਨ ਦੀਆਂ ਕਿਸਮਾਂ ਦੀ ਸੂਚੀ ਬਣਾਓ ।
Answer:
ਸਾਧਨ ਕੁਦਰਤੀ ਅਤੇ ਗੈਰ-ਕੁਦਰਤੀ ਦੋ ਪ੍ਰਕਾਰ ਦੇ ਹੁੰਦੇ ਹਨ । ਇਨ੍ਹਾਂ ਨੂੰ ਹੇਠਾਂ ਵੀ ਕਈ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ; ਜਿਵੇਂ-
1. ਸਜੀਵ ਅਤੇ ਨਿਰਜੀਵ ਸਾਧਨ
2. ਖ਼ਤਮ ਹੋਣ ਵਾਲੇ ਅਤੇ ਨਾ ਖ਼ਤਮ ਹੋਣ ਵਾਲੇ ਸਾਧਨ
3. ਵਿਕਸਿਤ ਅਤੇ ਸੰਭਾਵਿਤ ਸਾਧਨ
4. ਮਿੱਟੀ ਅਤੇ ਭੂਮੀ ਸਾਧਨ
5. ਸਮੁੰਦਰੀ ਅਤੇ ਖਣਿਜ ਪਦਾਰਥ
6. ਮਨੁੱਖੀ ਸਾਧਨ ।
Exam Tips:
a) ਪਹਿਲਾਂ ਦੋ ਮੁੱਖ ਵਰਗ (ਕੁਦਰਤੀ ਅਤੇ ਗੈਰ-ਕੁਦਰਤੀ) ਲਿਖੋ, ਫਿਰ ਛੇ ਉਪ-ਵੰਡਾਂ ਦੀ ਸੂਚੀ ਬਣਾਓ।
b) ਸੂਚੀ ਦੇ ਹਰ ਨਾਂ ਨਾਲ ਕੋਈ ਉਦਾਹਰਨ ਜੋੜਨਾ ਜ਼ਰੂਰੀ ਨਹੀਂ, ਪਰ ਨਾਂ ਕ੍ਰਮ ਵਿਚ ਰੱਖੋ।
Question 4: ਮਿੱਟੀ ਦੀ ਪਰਿਭਾਸ਼ਾ ਲਿਖੋ ।
Answer:
ਮਿੱਟੀ ਧਰਤੀ ਦੀ ਸਭ ਤੋਂ ਉੱਪਰਲੀ ਪਰਤ ਹੈ, ਜਿਹੜੀ ਚੱਟਾਨਾਂ ਤੋਂ ਬਣੀ ਹੈ ।
Exam Tips:
a) ਪਰਿਭਾਸ਼ਾ ਵਿਚ ‘ਸਭ ਤੋਂ ਉੱਪਰਲੀ ਪਰਤ’ ਅਤੇ ‘ਚੱਟਾਨਾਂ’ ਦੋਵੇਂ ਸ਼ਬਦ ਲਿਖੋ।
Question 5: ਸਮੁੰਦਰਾਂ ਤੋਂ ਸਾਨੂੰ ਕੀ-ਕੀ ਪ੍ਰਾਪਤ ਹੁੰਦਾ ਹੈ ?
Answer:
ਸਮੁੰਦਰ ਸਾਨੂੰ ਖਣਿਜ ਅਤੇ ਸ਼ਕਤੀ ਸਾਧਨ ਪ੍ਰਦਾਨ ਕਰਦੇ ਹਨ । ਇਨ੍ਹਾਂ ਤੋਂ ਇਲਾਵਾ ਸਮੁੰਦਰਾਂ ਤੋਂ ਸਾਨੂੰ ਮੱਛੀਆਂ, ਮੋਤੀ, ਸਿੱਪੀਆਂ, ਹੀਰੇ-ਜਵਾਹਰਾਤ ਆਦਿ ਪ੍ਰਾਪਤ ਹੁੰਦੇ ਹਨ ।
Exam Tips:
a) ਸਮੁੰਦਰੀ ਖਣਿਜ/ਸ਼ਕਤੀ ਸਾਧਨ ਅਤੇ ਮੱਛੀਆਂ, ਮੋਤੀ, ਸਿੱਪੀਆਂ, ਹੀਰੇ-ਜਵਾਹਰਾਤ ਨੂੰ ਵੱਖ-ਵੱਖ ਗਿਣੋ।
b) ਸਿਰਫ਼ ਇਕ ਉਦਾਹਰਨ (ਮੱਛੀ) ਨਾਲ ਉੱਤਰ ਅਧੂਰਾ ਰਹਿੰਦਾ ਹੈ; ਸਾਰੇ ਨਾਂ ਲਿਖੋ।
Question 6: ਸਾਧਨਾਂ ਦੀ ਸਹੀ ਸਾਂਭ-ਸੰਭਾਲ ਕਿਵੇਂ ਹੋ ਸਕਦੀ ਹੈ ?
Answer:
ਸਾਧਨਾਂ ਦੀ ਸਹੀ ਸੰਭਾਲ ਇਨ੍ਹਾਂ ਦਾ ਉੱਚਿਤ ਅਤੇ ਜ਼ਰੂਰਤ ਅਨੁਸਾਰ ਪ੍ਰਯੋਗ ਕਰਨ ਨਾਲ ਹੀ ਹੋ ਸਕਦੀ ਹੈ । ਇਸ ਦੇ ਲਈ ਸਾਧਨਾਂ ਦੀ ਦੁਰਵਰਤੋਂ ਅਤੇ ਵਿਨਾਸ਼ ਤੋਂ ਬਚਣਾ ਚਾਹੀਦਾ ਹੈ ।
Exam Tips:
a) ‘ਉੱਚਿਤ ਅਤੇ ਜ਼ਰੂਰਤ ਅਨੁਸਾਰ ਪ੍ਰਯੋਗ’ ਅਤੇ ‘ਦੁਰਵਰਤੋਂ ਤੇ ਵਿਨਾਸ਼ ਤੋਂ ਬਚਣਾ’ ਦੋ ਵੱਖਰੇ ਬਿੰਦੂ ਬਣਾਓ।
II ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 70-75 ਸ਼ਬਦਾਂ ਵਿਚ ਦਿਓ :
Question 1: ਜੀਵ ਅਤੇ ਨਿਰਜੀਵ ਸਾਧਨਾਂ ਵਿਚ ਅੰਤਰ ਸਪੱਸ਼ਟ ਕਰੋ ।
Answer:
ਜੀਵ ਸਾਧਨ – ਜੀਵ ਸਾਧਨ ਸਾਨੂੰ ਸਜੀਵ ਪਦਾਰਥਾਂ ਤੋਂ ਪ੍ਰਾਪਤ ਹੁੰਦੇ ਹਨ । ਜੀਵ-ਜੰਤੂ ਅਤੇ ਰੁੱਖ-ਪੌਦੇ ਇਨ੍ਹਾਂ ਦੇ ਉਦਾਹਰਨ ਹਨ | ਕੋਲਾ ਅਤੇ ਖਣਿਜ ਤੇਲ ਵੀ ਜੀਵ ਸਾਧਨ ਕਹਾਉਂਦੇ ਹਨ, ਕਿਉਂਕਿ ਇਹ ਰੁੱਖ-ਪੌਦਿਆਂ ਅਤੇ ਮਰੇ ਹੋਏ ਜੀਵਾਂ ਦੇ ਗਲਣ-ਸੜਨ ਤੋਂ ਬਣਦੇ ਹਨ ।
ਨਿਰਜੀਵ ਸਾਧਨ – ਨਿਰਜੀਵ ਸਾਧਨ ਕੁਦਰਤ ਤੋਂ ਪ੍ਰਾਪਤ ਨਿਰਜੀਵ ਵਸਤੂਆਂ ਹਨ । ਖਣਿਜ ਪਦਾਰਥ ਅਤੇ ਪਾਣੀ ਇਨ੍ਹਾਂ ਦੇ ਉਦਾਹਰਨ ਹਨ । ਖਣਿਜ ਪਦਾਰਥ ਸਾਡੇ ਉਦਯੋਗਾਂ ਦਾ ਆਧਾਰ ਹਨ । ਇਨ੍ਹਾਂ ਦੀ ਸੰਭਾਲ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਜਲਦੀ ਖ਼ਤਮ ਹੋ ਸਕਦੇ ਹਨ ।
Exam Tips:
a) ਜੀਵ ਅਤੇ ਨਿਰਜੀਵ ਦੇ ਅੰਤਰ ਲਈ ਦੋਹਾਂ ਦੇ ਸਰੋਤ ਅਤੇ ਉਦਾਹਰਨ ਅਲੱਗ ਲਿਖੋ।
b) ਕੋਲੇ ਅਤੇ ਖਣਿਜ ਤੇਲ ਨੂੰ ਜੀਵ ਸਾਧਨ ਕਿਉਂ ਮੰਨਿਆ ਜਾਂਦਾ ਹੈ, ਇਹ ਕਾਰਨ ਜ਼ਰੂਰ ਦਿਓ।
Question 2: ਭੂਮੀ ਅਤੇ ਮਿੱਟੀ ਸਾਧਨਾਂ ਦੀ ਮਹੱਤਤਾ ‘ ਤੇ ਇਕ ਸੰਖੇਪ ਨੋਟ ਲਿਖੋ ।
Answer:
ਭੂਮੀ – ਭੂਮੀ ‘ਤੇ ਮਨੁੱਖ ਆਪਣੀਆਂ ਆਰਥਿਕ ਕ੍ਰਿਆਵਾਂ ਅਤੇ ਗਤੀਵਿਧੀਆਂ ਕਰਦਾ ਹੈ । ਇਨ੍ਹਾਂ ਕ੍ਰਿਆਵਾਂ ਅਤੇ ਗਤੀਵਿਧੀਆਂ ਵਿਚ ਖੇਤੀ ਕਰਨਾ, ਉਦਯੋਗ ਲਗਾਉਣਾ, ਆਵਾਜਾਈ ਦੇ ਸਾਧਨਾਂ ਦਾ ਵਿਕਾਸ ਕਰਨਾ, ਖੇਡਾਂ ਖੇਡਣਾ, ਸੈਰ-ਸਪਾਟਾ ਕਰਨਾ ਆਦਿ ਸ਼ਾਮਿਲ ਹਨ | ਮਨੁੱਖ ਆਪਣੇ ਘਰ ਵੀ ਭੂਮੀ ‘ਤੇ ਹੀ ਬਣਾਉਂਦਾ ਹੈ ।
ਮਿੱਟੀ – ਮਿੱਟੀ ਵਿਚ ਮਨੁੱਖ ਪੌਦੇ ਅਤੇ ਫ਼ਸਲਾਂ ਉਗਾਉਂਦਾ ਹੈ । ਇਹ ਮਨੁੱਖੀ ਜੀਵਨ ਦਾ ਮਹੱਤਵਪੂਰਨ ਅੰਗ ਹਨ; ਕਿਉਂਕਿ ਇਨ੍ਹਾਂ ਤੋਂ ਮਨੁੱਖ ਨੂੰ ਭੋਜਨ ਮਿਲਦਾ ਹੈ । ਇਨ੍ਹਾਂ ਤੋਂ ਮਨੁੱਖ ਨੂੰ ਕਈ ਪ੍ਰਕਾਰ ਦੇ ਦੂਸਰੇ ਪਦਾਰਥ ਵੀ ਪ੍ਰਾਪਤ ਹੁੰਦੇ ਹਨ ।
Exam Tips:
a) ਭੂਮੀ ਅਤੇ ਮਿੱਟੀ ਦਾ ਮਹੱਤਵ ਵੱਖ-ਵੱਖ ਪੈਰਿਆਂ ਵਿਚ ਲਿਖੋ, ਭੂਮੀ ਉੱਤੇ ਹੋਣ ਵਾਲੀਆਂ ਕਿਰਿਆਵਾਂ ਸਮੇਤ।
Question 3: ਖਣਿਜ ਪਦਾਰਥ ਸਾਨੂੰ ਕਿੱਥੋਂ ਪ੍ਰਾਪਤ ਹੁੰਦੇ ਹਨ ਅਤੇ ਇਨ੍ਹਾਂ ਦੀ ਵਰਤੋਂ ਕਿੱਥੇ ਕੀਤੀ ਜਾਂਦੀ ਹੈ ?
Answer:
ਖਣਿਜ ਪਦਾਰਥ ਸਾਨੂੰ ਧਰਤੀ ਦੇ ਅੰਦਰੂਨੀ ਹਿੱਸੇ ਤੋਂ ਪ੍ਰਾਪਤ ਹੁੰਦੇ ਹਨ । ਇਹ ਭਿੰਨ-ਭਿੰਨ ਪ੍ਰਕਾਰ ਦੀਆਂ ਚੱਟਾਨਾਂ ਤੋਂ ਵੀ ਮਿਲਦੇ ਹਨ । ਇਹ ਦੋ ਪ੍ਰਕਾਰ ਦੇ ਹੁੰਦੇ ਹਨ-ਧਾਤੂ ਖਣਿਜ ਅਤੇ ਅਧਾਤੂ ਖਣਿਜ । ਧਾਤੂ ਖਣਿਜਾਂ ਵਿਚ ਲੋਹਾ, ਤਾਂਬਾ, ਸੋਨਾ, ਚਾਂਦੀ, ਐਲੂਮੀਨੀਅਮ ਆਦਿ ਸ਼ਾਮਿਲ ਹਨ | ਅਧਾਤੂ ਖਣਿਜਾਂ ਵਿਚ ਕੋਲਾ, ਅਬਰਕ, ਮੈਂਗਨੀਜ਼ ਅਤੇ ਖਣਿਜ ਤੇਲ ਪ੍ਰਮੁੱਖ ਹਨ । ਖਣਿਜ ਪਦਾਰਥਾਂ ਦਾ ਪ੍ਰਯੋਗ ਉਦਯੋਗਾਂ ਵਿਚ ਕੀਤਾ ਜਾਂਦਾ ਹੈ । ਇਨ੍ਹਾਂ ਨੂੰ ਅਸੀਂ ਉਸੇ ਰੂਪ ਵਿਚ ਪ੍ਰਯੋਗ ਨਹੀਂ ਕਰ ਸਕਦੇ । ਪ੍ਰਯੋਗ ਕਰਨ ਤੋਂ ਪਹਿਲਾਂ ਇਨ੍ਹਾਂ ਨੂੰ ਉਦਯੋਗਾਂ ਵਿਚ ਸਾਫ਼ ਕਰਨਾ ਪੈਂਦਾ ਹੈ ।
Exam Tips:
a) ਉੱਤਰ ਵਿਚ ‘ਕਿੱਥੋਂ ਪ੍ਰਾਪਤ’ ਅਤੇ ‘ਕਿੱਥੇ ਵਰਤੋਂ’ ਦੇ ਹਿੱਸੇ ਅਲੱਗ ਕਰੋ।
b) ਧਾਤੂ ਅਤੇ ਅਧਾਤੂ ਖਣਿਜਾਂ ਦੀਆਂ ਉਦਾਹਰਨਾਂ ਨਾਲ ਮਿਲਾ ਕੇ ਲਿਖੋ।
Question 4: ਵਿਕਸਿਤ ਅਤੇ ਸੰਭਾਵਿਤ ਸਾਧਨਾਂ ਨੂੰ ਉਦਾਹਰਨ ਸਹਿਤ ਸਮਝਾਓ ।
Answer:
ਜਦੋਂ ਸਾਧਨ ਕਿਸੇ ਲਾਭਦਾਇਕ ਉਦੇਸ਼ ਦੀ ਪੂਰਤੀ ਲਈ ਵਰਤੋਂ ਵਿਚ ਲਿਆਏ ਜਾਂਦੇ ਹਨ, ਤਾਂ ਉਹ ਵਿਕਸਿਤ ਸਾਧਨ ਕਹਾਉਂਦੇ ਹਨ । ਪਰ ਜਦੋਂ ਤਕ ਉਨ੍ਹਾਂ ਨੂੰ ਵਰਤੋਂ ਵਿਚ ਨਹੀਂ ਲਿਆਇਆ ਜਾਂਦਾ, ਉਦੋਂ ਤਕ ਉਨ੍ਹਾਂ ਨੂੰ ਸੰਭਾਵਿਤ ਸਾਧਨ ਕਿਹਾ ਜਾਂਦਾ ਹੈ । ਇਨ੍ਹਾਂ ਨੂੰ ਹੇਠ ਲਿਖੇ ਉਦਾਹਰਨਾਂ ਨਾਲ ਸਮਝਿਆ ਜਾ ਸਕਦਾ ਹੈ-
1. ਪਰਬਤਾਂ ਤੋਂ ਹੇਠਾਂ ਵਲ ਵਹਿੰਦੀਆਂ ਨਦੀਆਂ ਬਿਜਲੀ ਪੈਦਾ ਕਰਨ ਲਈ ਇਕ ਸੰਭਾਵਿਤ ਸਾਧਨ ਹੈ, ਪਰੰਤੂ ਇਨ੍ਹਾਂ ਨਦੀਆਂ ਦੇ ਪਾਣੀ ਤੋਂ ਜਦੋਂ ਬਿਜਲੀ ਪੈਦਾ ਕੀਤੀ ਜਾਣ ਲਗਦੀ ਹੈ, ਤਾਂ ਇਹ ਵਿਕਸਿਤ ਸਾਧਨ ਬਣ ਜਾਂਦੀ ਹੈ ।
2. ਧਰਤੀ ਦੇ ਹੇਠਾਂ ਦੱਬਿਆ ਹੋਇਆ ਕੋਲਾ ਇਕ ਸੰਭਾਵਿਤ ਸਾਧਨ ਹੈ । ਇਸਦੇ ਉਲਟ ਪ੍ਰਯੋਗ ਵਿਚ ਲਿਆਇਆ ਜਾ ਰਿਹਾ ਕੋਲਾ ਇਕ ਵਿਕਸਿਤ ਸਾਧਨ ਹੈ ।
Exam Tips:
a) ‘ਵਿਕਸਿਤ’ ਅਤੇ ‘ਸੰਭਾਵਿਤ’ ਦੀ ਪਰਿਭਾਸ਼ਾ ਪਹਿਲਾਂ ਲਿਖੋ, ਫਿਰ ਉਦਾਹਰਨਾਂ ਦਿਓ।
b) ਵਹਿੰਦੀ ਨਦੀ ਅਤੇ ਧਰਤੀ ਹੇਠਲੇ ਕੋਲੇ ਦੀ ਉਦਾਹਰਨ ਵਿਚ ਫ਼ਰਕ ਸਾਫ਼ ਦੱਸੋ।
Question 5: ਮੁੱਕਣ-ਯੋਗ ਸਾਧਨਾਂ ਦੀ ਵਰਤੋਂ ਸਾਨੂੰ ਸਮਝਦਾਰੀ ਅਤੇ ਸੰਕੋਚ ਨਾਲ ਕਿਉਂ ਕਰਨੀ ਚਾਹੀਦੀ ਹੈ ?
Answer:
ਮੁੱਕਣ-ਯੋਗ ਸਾਧਨ ਉਹ ਸਾਧਨ ਹਨ ਜਿਹੜੇ ਲਗਾਤਾਰ ਅਤੇ ਅਧਿਕ ਮਾਤਰਾ ਵਿਚ ਪ੍ਰਯੋਗ ਦੇ ਕਾਰਨ ਖ਼ਤਮ ਹੁੰਦੇ ਜਾ ਰਹੇ ਹਨ । ਉਦਾਹਰਨ ਵਜੋਂ ਕੋਲੇ ਅਤੇ ਪੈਟਰੋਲੀਅਮ ਦਾ ਪ੍ਰਯੋਗ ਲਗਾਤਾਰ ਵਧਦਾ ਜਾ ਰਿਹਾ ਹੈ । ਇਸ ਲਈ ਇਹ ਘੱਟ ਹੁੰਦੇ ਜਾ ਰਹੇ ਹਨ । ਇਕ ਸਮਾਂ ਆਏਗਾ ਜਦੋਂ ਇਹ ਬਿਲਕੁਲ ਖ਼ਤਮ ਹੋ ਜਾਣਗੇ, ਕਿਉਂਕਿ ਇਨ੍ਹਾਂ ਨੂੰ ਬਣਨ ਵਿਚ ਲੱਖਾਂ ਸਾਲ ਲਗਦੇ ਹਨ, ਇਸ ਲਈ ਅਸੀਂ ਇਨ੍ਹਾਂ ਤੋਂ ਹਮੇਸ਼ਾਂ ਲਈ ਵਾਂਝੇ ਹੋ ਜਾਵਾਂਗੇ । ਜੇਕਰ ਅਸੀਂ ਅਜਿਹੀ ਸਥਿਤੀ ਤੋਂ ਬਚਣਾ ਹੈ, ਤਾਂ ਸਾਨੂੰ ਇਨ੍ਹਾਂ ਦੀ ਵਰਤੋਂ ਸਮਝਦਾਰੀ ਅਤੇ ਸੰਕੋਚ ਨਾਲ ਕਰਨੀ ਪਵੇਗੀ ।
Exam Tips:
a) ਉੱਤਰ ਵਿਚ ‘ਲੱਖਾਂ ਸਾਲ’ ਲੱਗਣ ਵਾਲੀ ਗੱਲ ਕਾਰਨ ਵਜੋਂ ਜ਼ਰੂਰ ਲਿਖੋ।
b) ‘ਸਮਝਦਾਰੀ ਅਤੇ ਸੰਕੋਚ’ ਦਾ ਅਰਥ ਇਕ ਵਾਕ ਵਿਚ ਸਮਝਾਓ।
Question 6: ਮਨੁੱਖੀ ਸਾਧਨਾਂ ਦਾ ਦੂਜੇ ਸਾਧਨਾਂ ਦੇ ਵਿਕਾਸ ਵਿਚ ਕੀ ਯੋਗਦਾਨ ਹੈ ?
Answer:
ਮਨੁੱਖ ਨੂੰ ਧਰਤੀ ਦੇ ਸਾਰੇ ਜੀਵਾਂ ਵਿਚੋਂ ਸਰਵੋਤਮ ਪ੍ਰਾਣੀ ਮੰਨਿਆ ਜਾਂਦਾ ਹੈ । ਉਹ ਆਪਣੀ ਬੁੱਧੀਮਤਾ, ਕੰਮ ਕਰਨ ਦੀ ਸ਼ਕਤੀ ਅਤੇ ਕੌਸ਼ਲ ਦੇ ਕਾਰਨ ਆਪਣੇ ਆਪ ਵਿਚ ਇਕ ਬਹੁਤ ਵੱਡਾ ਸਾਧਨ ਹੈ । ਧਰਤੀ ‘ਤੇ ਉਪਲੱਬਧ ਹੋਰ ਸਾਰਿਆਂ ਸਾਧਨਾਂ ਨੂੰ ਉਹ ਹੀ ਵਰਤੋਂ ਵਿਚ ਲਿਆਉਂਦਾ ਹੈ ਅਤੇ ਉਨ੍ਹਾਂ ਨੂੰ ਵਿਕਸਿਤ ਕਰਦਾ ਹੈ । ਕਿਸੇ ਵੀ ਖੇਤਰ ਦੇ ਵਿਕਾਸ ਦੇ ਪਿੱਛੇ ਮਨੁੱਖ ਦੀ ਹੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ । ਜਾਪਾਨ ਇਸਦਾ ਬਹੁਤ ਵੱਡਾ ਉਦਾਹਰਨ ਹੈ । ਉੱਥੇ ਹੋਰ ਸਾਧਨਾਂ ਦੀ ਕਮੀ ਹੁੰਦੇ ਹੋਏ ਵੀ, ਦੇਸ਼ ਨੇ ਬਹੁਤ ਅਧਿਕ ਉੱਨਤੀ ਕੀਤੀ ਹੈ । ਅਸਲ ਵਿਚ ਮਨੁੱਖ ਨੂੰ ਪਹਿਲਾਂ ਉਸਦੇ ਗੁਣ, ਸਿੱਖਿਆ, ਤਕਨੀਕੀ ਯੋਗਤਾ ਵਿਕਸਿਤ ਸਾਧਨ ਬਣਾਉਂਦੇ ਹਨ । ਫਿਰ ਉਹ ਹੋਰ ਸਾਧਨਾਂ ਨੂੰ ਵਿਕਸਿਤ ਬਣਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ।
Exam Tips:
a) ਮਨੁੱਖੀ ਸਾਧਨ ਨੂੰ ਵਿਕਾਸ ਕਰਨ ਵਾਲੇ ਸਾਧਨ ਵਜੋਂ ਲਿਖੋ।
b) ਜਾਪਾਨ ਦੀ ਉਦਾਹਰਨ ਨਾਲ ਦੱਸੋ ਕਿ ਕੁਦਰਤੀ ਸਾਧਨਾਂ ਦੀ ਕਮੀ ਦੇ ਬਾਵਜੂਦ ਵਿਕਾਸ ਸੰਭਵ ਹੈ।
III. ਹੇਠ ਲਿਖੇ ਪ੍ਰਸ਼ਨਾਂ ਦਾ ਉੱਤਰ ਲਗਪਗ 250 ਸ਼ਬਦਾਂ ਵਿਚ ਦਿਓ :
Question 1: ਸਾਧਨਾਂ ਤੋਂ ਤੁਹਾਡਾ ਕੀ ਮਤਲਬ ਹੈ ? ਇਨ੍ਹਾਂ ਦੀਆਂ ਕਿਸਮਾਂ ਦੱਸਦੇ ਹੋਏ ਸਾਂਭ-ਸੰਭਾਲ ਦਾ ਮਹੱਤਵ ਅਤੇ ਸਾਂਭਸੰਭਾਲ ਵਾਸਤੇ ਅਪਣਾਏ ਜਾ ਸਕਣ ਵਾਲੇ ਢੰਗਾਂ ਦਾ ਵਰਣਨ ਕਰੋ ।
Answer:
ਸਾਧਨ – ਸਾਧਨ ਕੁਦਰਤੀ ਜਾਂ ਮਨੁੱਖ ਦੁਆਰਾ ਬਣਾਏ ਗਏ ਉਹ ਉਪਯੋਗੀ ਪਦਾਰਥ ਹਨ, ਜੋ ਮਨੁੱਖ ਦੀਆਂ ਲੋੜਾਂ ਨੂੰ ਪੂਰਾ ਕਰਦੇ ਹਨ । ਸਾਧਨਾਂ ਦੀਆਂ ਕਿਸਮਾਂ-ਸਾਧਨ ਪ੍ਰਾਕ੍ਰਿਤਕ ਅਤੇ ਅਪ੍ਰਾਕ੍ਰਿਤਕ ਦੋ ਪ੍ਰਕਾਰ ਦੇ ਹੁੰਦੇ ਹਨ । ਇਨ੍ਹਾਂ ਨੂੰ ਅੱਗੇ ਵੀ ਕਈ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ; ਜਿਵੇਂ-
ਜੀਵ ਅਤੇ ਨਿਰਜੀਵ ਸਾਧਨ – ਸਜੀਵ ਸਾਧਨ ਸਜੀਵ ਵਸਤੂਆਂ ਤੋਂ ਪ੍ਰਾਪਤ ਹੁੰਦੇ ਹਨ, ਜਿਵੇਂ-ਜੀਵ-ਜੰਤੂ ਅਤੇ ਪੌਦੇ । ਇਸਦੇ ਉਲਟ ਨਿਰਜੀਵ ਸਾਧਨ ਕੁਦਰਤ ਤੋਂ ਪ੍ਰਾਪਤ ਹੁੰਦੇ ਹਨ, ਜਿਵੇਂ-ਖਣਿਜ ਪਦਾਰਥ, ਪਾਣੀ ਆਦਿ ।
ਵਿਕਸਿਤ ਅਤੇ ਸੰਭਾਵਿਤ ਸਾਧਨ – ਸਾਰੇ ਉਪਲੱਬਧ ਸਾਧਨ ਸੰਭਾਵਿਤ ਸਾਧਨ ਕਹਾਉਂਦੇ ਹਨ । ਪਰੰਤੂ ਜਦੋਂ ਇਨ੍ਹਾਂ ਦਾ ਪ੍ਰਯੋਗ ਹੋਣ ਲਗਦਾ ਹੈ, ਤਾਂ ਉਹ ਵਿਕਸਿਤ ਸਾਧਨ ਕਹਾਉਂਦੇ ਹਨ ।
ਮੁੱਕਣ ਵਾਲੇ ਅਤੇ ਨਾ ਮੁੱਕਣ ਵਾਲੇ ਸਾਧਨ – ਕੋਲਾ, ਪੈਟਰੋਲੀਅਮ ਆਦਿ ਖ਼ਤਮ ਹੋਣ ਵਾਲੇ ਸਾਧਨ ਹਨ । ਲਗਾਤਾਰ ਵਰਤੋਂ ਨਾਲ ਇਹ ਕਿਸੇ ਵੀ ਸਮੇਂ ਖ਼ਤਮ ਹੋ ਸਕਦੇ ਹਨ | ਦੂਸਰੇ ਪਾਸੇ ਪਾਣੀ ਨਾ ਮੁੱਕਣ ਵਾਲਾ ਸਾਧਨ ਹੈ । ਲਗਾਤਾਰ ਵਰਤੋਂ ਨਾਲ ਇਹ ਖ਼ਤਮ ਨਹੀਂ ਹੋਵੇਗਾ |
ਮਿੱਟੀ ਅਤੇ ਭੂਮੀ ਸਾਧਨ – ਮਿੱਟੀ ਵਿਚ ਮਨੁੱਖ ਭੋਜਨ ਅਤੇ ਹੋਰ ਉਪਯੋਗੀ ਪਦਾਰਥ ਪ੍ਰਾਪਤ ਕਰਨ ਲਈ ਪੌਦੇ ਅਤੇ ਫ਼ਸਲਾਂ ਉਗਾਉਂਦਾ ਹੈ । ਭੂਮੀ ‘ਤੇ ਉਹ ਉਦਯੋਗ ਲਗਾਉਂਦਾ ਹੈ, ਆਵਾਜਾਈ ਦੇ ਸਾਧਨਾਂ ਦਾ ਵਿਕਾਸ ਕਰਦਾ ਹੈ ਅਤੇ ਹੋਰ ਗਤੀਵਿਧੀਆਂ ਕਰਦਾ ਹੈ ।
ਸਮੁੰਦਰੀ ਅਤੇ ਖਣਿਜ ਪਦਾਰਥ – ਸਮੁੰਦਰਾਂ ਤੋਂ ਸਾਨੂੰ ਮੱਛੀਆਂ, ਮੋਤੀ, ਸਿੱਪੀਆਂ ਅਤੇ ਹੀਰੇ-ਜਵਾਹਰਾਤ ਪ੍ਰਾਪਤ ਹੁੰਦੇ ਹਨ । ਖਣਿਜ ਸਾਧਨਾਂ ਤੋਂ ਸਾਨੂੰ ਧਾਤੂਆਂ, ਅਧਾਤੂਆਂ, ਊਰਜਾ ਆਦਿ ਮਿਲਦੀ ਹੈ । ਇਹ ਸਾਧਨ ਸਾਡੇ ਉਦਯੋਗਾਂ ਦਾ ਆਧਾਰ ਹੈ ।
ਮਨੁੱਖੀ ਸਾਧਨ – ਮਨੁੱਖ ਆਪਣੇ ਆਪ ਵਿਚ ਸਭ ਤੋਂ ਵੱਡਾ ਸਾਧਨ ਹੈ । ਹੋਰ ਸਭ ਸਾਧਨਾਂ ਦਾ ਵਿਕਾਸ ਵੀ ਮਨੁੱਖ ਹੀ ਕਰਦਾ ਹੈ ।
ਸਾਧਨਾਂ ਦਾ ਮਹੱਤਵ – ਸਾਧਨਾਂ ਦਾ ਮਨੁੱਖ ਲਈ ਬਹੁਤ ਜ਼ਿਆਦਾ ਮਹੱਤਵ ਹੈ-
(i) ਇਹ ਮਨੁੱਖ ਦੀਆਂ ਮੁੱਢਲੀਆਂ ਅਤੇ ਹੋਰ ਲੋੜਾਂ ਦੀ ਪੂਰਤੀ ਕਰਦੇ ਹਨ ।
(ii) ਇਹ ਮਨੁੱਖ ਦੇ ਜੀਵਨ ਨੂੰ ਸੁਖੀ ਅਤੇ ਖੁਸ਼ਹਾਲ ਬਣਾਉਂਦੇ ਹਨ ਅਤੇ ਉਸਦੇ ਜੀਵਨ ਪੱਧਰ ਨੂੰ ਉੱਚਾ ਕਰਦੇ ਹਨ ।
(iii) ਸਾਧਨ ਦੇਸ਼ ਦੇ ਵਿਕਾਸ ਲਈ ਜ਼ਰੂਰੀ ਹਨ ।
ਸੰਭਾਲ ਦੇ ਤਰੀਕੇ – ਸਾਧਨਾਂ ਦੇ ਮਹੱਤਵ ਨੂੰ ਦੇਖਦੇ ਹੋਏ ਇਨ੍ਹਾਂ ਦੀ ਸੰਭਾਲ ਕਰਨਾ ਜ਼ਰੂਰੀ ਹੋ ਜਾਂਦਾ ਹੈ | ਖਣਿਜ ਪਦਾਰਥਾਂ ਵਰਗੇ ਸਾਧਨ ਤਾਂ ਦੁਰਲੱਭ ਹੁੰਦੇ ਹਨ । ਇਨ੍ਹਾਂ ਦੇ ਲਗਾਤਾਰ ਅਤੇ ਵੱਡੀ ਮਾਤਰਾ ਵਿਚ ਉਪਯੋਗ ਨਾਲ ਇਹ ਛੇਤੀ ਹੀ ਖ਼ਤਮ ਹੋ ਜਾਣਗੇ । ਇਸ ਲਈ ਇਨ੍ਹਾਂ ਦੀ ਸੰਭਾਲ ਹੋਰ ਵੀ ਜ਼ਰੂਰੀ ਹੈ, ਤਾਂ ਕਿ ਆਉਣ ਵਾਲੀਆਂ ਪੀੜੀਆਂ ਵੀ ਇਨ੍ਹਾਂ ਤੋਂ ਲਾਭ ਉਠਾ ਸਕਣ । ਸਾਧਨਾਂ ਦੀ ਸੰਭਾਲ ਹੇਠ ਲਿਖੇ ਤਰੀਕਿਆਂ ਨਾਲ ਕੀਤੀ ਜਾ ਸਕਦੀ ਹੈ-
1. ਇਨ੍ਹਾਂ ਦੀ ਵਰਤੋਂ ਸੂਝ-ਬੂਝ ਨਾਲ ਲੰਬੇ ਸਮੇਂ ਤਕ ਕੀਤੀ ਜਾਵੇ ।
2. ਇਨ੍ਹਾਂ ਦੀ ਦੁਰਵਰਤੋਂ ਨੂੰ ਰੋਕਿਆ ਜਾਵੇ ਤਾਂ ਕਿ ਇਨ੍ਹਾਂ ਦੀ ਬਰਬਾਦੀ ਤੋਂ ਬਚਿਆ ਜਾ ਸਕੇ ।
3. ਫਿਰ ਤੋਂ ਵਰਤੋਂ ਵਿਚ ਲਿਆਏ ਜਾ ਸਕਣ ਵਾਲੇ ਸਾਧਨਾਂ ਨੂੰ ਦੁਬਾਰਾ ਪ੍ਰਯੋਗ ਵਿਚ ਲਿਆਇਆ ਜਾਵੇ ।
4. ਮਨੁੱਖ ਦੀ ਯੋਗਤਾ ਅਤੇ ਕੌਸ਼ਲ ਵਿਚ ਵਾਧਾ ਕੀਤਾ ਜਾਵੇ ਤਾਂ ਕਿ ਉਹ ਸਾਧਨਾਂ ਦੀ ਉਪਯੋਗਿਤਾ ਨੂੰ ਵਧਾ ਸਕੇ ।
Exam Tips:
a) ਉੱਤਰ ਨੂੰ ਚਾਰ ਭਾਗਾਂ ਵਿਚ ਵੰਡੋ: ਪਰਿਭਾਸ਼ਾ, ਕਿਸਮਾਂ, ਮਹੱਤਵ, ਸੰਭਾਲ ਦੇ ਤਰੀਕੇ।
b) ਕਿਸਮਾਂ ਵਾਲੇ ਭਾਗ ਵਿਚ ਜੀਵ/ਨਿਰਜੀਵ, ਵਿਕਸਿਤ/ਸੰਭਾਵਿਤ, ਮੁੱਕਣ ਵਾਲੇ ਅਤੇ ਨਾ ਮੁੱਕਣ ਵਾਲੇ ਸਾਧਨ ਵੱਖ-ਵੱਖ ਲਿਖੋ।
ਵਸਤੂਨਿਸ਼ਠ ਪ੍ਰਸ਼ਨ
(ੳ) ਘੱਟ ਤੋਂ ਘੱਟ ਸ਼ਬਦਾਂ ਵਿੱਚ ਉੱਤਰ ਵਾਲੇ ਪ੍ਰਸ਼ਨ :
Question 1: ਅਸੀਂ ਰੋਜ ਭੋਜਨ ਕਰਦੇ ਹਾਂ । ਉਸ ਵਿੱਚ ਸ਼ਾਮਿਲ 85% ਖਾਧ ਪਦਾਰਥ ਕਿਸ ਪ੍ਰਕਾਰ ਦੇ ਕੁਦਰਤੀ ਸਾਧਨਾਂ ਤੋਂ ਪ੍ਰਾਪਤ ਹੁੰਦੇ ਹਨ ?
Answer:
ਸਜੀਵ ਸਾਧਨਾਂ ਤੋਂ ।
Exam Tips:
a) ਖਾਧ ਪਦਾਰਥ ਜੀਵ ਸਾਧਨਾਂ (ਪੌਦੇ, ਜੀਵ-ਜੰਤੂ) ਤੋਂ ਆਉਂਦੇ ਹਨ, ਇਹ ਯਾਦ ਰੱਖ ਕੇ ਇਕ ਸ਼ਬਦ ਵਿਚ ਉੱਤਰ ਦਿਓ।
b) 85% ਦਾ ਅੰਕੜਾ ਪਾਠ-ਪੁਸਤਕ ਅਨੁਸਾਰ ਹੈ, ਇਸ ਦੀ ਤਾਜ਼ਾ ਪੁਸ਼ਟੀ ਨਹੀਂ ਕੀਤੀ ਗਈ।
Question 2: ਮੇਰਾ ਭਰਾ ਕਾਰਖਾਨਿਆਂ ਲਈ ਪੁਰਜ਼ੇ ਅਤੇ ਮਸ਼ੀਨਾਂ ਬਣਾਉਂਦਾ ਹੈ, । ਉਹ ਮੁੱਖ ਰੂਪ ਵਿੱਚ ਕਿਹੜੇ ਸਾਧਨਾਂ ਨੂੰ ਪ੍ਰਯੋਗ ਵਿੱਚ ਲਿਆਉਂਦਾ ਹੋਵੇਗਾ ?
Answer:
ਖਣਿਜ ਸਾਧਨ ।
Exam Tips:
a) ਮਸ਼ੀਨਾਂ ਅਤੇ ਪੁਰਜ਼ੇ ਲੋਹੇ ਵਰਗੇ ਖਣਿਜਾਂ ਤੋਂ ਬਣਦੇ ਹਨ, ਇਸ ਲਈ ਉੱਤਰ ‘ਖਣਿਜ ਸਾਧਨ’ ਹੈ।
Question 3: ਮਨੁੱਖ ਨੂੰ ਆਪਣੇ ਕੰਮ ਸੰਬੰਧੀ ਕਿਰਿਆਕਲਾਪਾਂ ਲਈ ਕਿਸ ਸਾਧਨ ਦੀ ਜ਼ਰੂਰਤ ਹੋਵੇਗੀ ?
Answer:
ਭੂਮੀ ਸਾਧਨ ।
Exam Tips:
a) ਕੰਮ ਲਈ ਜ਼ਮੀਨ ਅਤੇ ਥਾਂ ਦੀ ਲੋੜ ਹੁੰਦੀ ਹੈ, ਇਸ ਲਈ ਉੱਤਰ ‘ਭੂਮੀ ਸਾਧਨ’ ਹੈ।
Question 4: ਸਾਧਨਾਂ ਦੇ ਵਿਕਾਸ ਲਈ ਇਕ ਮਹੱਤਵਪੂਰਨ ਸਾਧਨ ਦਾ ਹੋਣਾ ਜ਼ਰੂਰੀ ਹੈ ? ਉਹ ਕਿਹੜਾ ਅਤੇ ਕਿਸ ਗੁਣ ਵਾਲਾ ਹੁੰਦਾ ਹੈ ?
Answer:
ਯੋਗ ਅਤੇ ਕੁਸ਼ਲ ਮਨੁੱਖ ।
Exam Tips:
a) ਮਨੁੱਖ ਨੂੰ ਸਭ ਸਾਧਨਾਂ ਦਾ ਵਿਕਾਸ ਕਰਨ ਵਾਲਾ ਮੰਨਿਆ ਜਾਂਦਾ ਹੈ, ਇਸ ਲਈ ਉੱਤਰ ‘ਯੋਗ ਅਤੇ ਕੁਸ਼ਲ ਮਨੁੱਖ’ ਹੈ।
Question 5: ਕੁਝ ਸਾਧਨ ਦੇਖਣ ਵਿੱਚ ਨਿਰਜੀਵ ਲਗਦੇ ਹਨ, ਪਰ ਉਹ ਸਜੀਵ ਸਾਧਨਾਂ ਦੀ ਸ਼੍ਰੇਣੀ ਵਿੱਚ ਆਉਂਦੇ ਹਨ । ਇਸ ਤਰ੍ਹਾਂ ਦੇ ਮਹੱਤਵਪੂਰਨ ਸਾਧਨਾਂ ਦੇ ਨਾਮ ਲਿਖੋ ।
Answer:
ਕੋਲਾ ਅਤੇ ਪੈਟਰੋਲੀਅਮ/ਖਣਿਜ ਤੇਲ ।
Exam Tips:
a) ਕੋਲਾ ਅਤੇ ਖਣਿਜ ਤੇਲ ਦੇਖਣ ਵਿਚ ਨਿਰਜੀਵ ਲੱਗਦੇ ਹਨ ਪਰ ਜੀਵਾਂ ਦੇ ਅਵਸ਼ੇਸ਼ਾਂ ਤੋਂ ਬਣਦੇ ਹਨ; ਇਹ ਯਾਦ ਰੱਖੋ।
Question 6: ਸਮੁੰਦਰ ਤੋਂ ਪ੍ਰਾਪਤ ਹੋਣ ਵਾਲਾ ਇਕ ਸਾਧਨ ਜਿਸ ਤੋਂ ਸੰਸਾਰ ਦੀ ਬਹੁਤ ਵੱਡੀ ਜਨਸੰਖਿਆ ਭੋਜਨ ਪ੍ਰਾਪਤ ਕਰਦੀ ਹੈ । ਉਹ ਕਿਹੜਾ ਹੈ ?
Answer:
ਮੱਛੀਆਂ ।
Exam Tips:
a) ਮੱਛੀਆਂ ਸਮੁੰਦਰ ਤੋਂ ਮਿਲਦੀਆਂ ਹਨ, ਜਿਨ੍ਹਾਂ ਨਾਲ ਵੱਡੀ ਵਸੋਂ ਦਾ ਭੋਜਨ ਚਲਦਾ ਹੈ; ਸਮੁੰਦਰੀ ਸਾਧਨਾਂ ਵਿਚੋਂ ਇਕ ਨਾਂ ਕਾਫ਼ੀ ਹੈ।
(ਅ) ਸਹੀ ਵਿਕਲਪ ਚੁਣੋ : II. ਸਹੀ ਉੱਤਰ ਚੁਣੋ :
Question 1: ਖ਼ਤਮ ਹੋਣ ਵਾਲਾ ਸਾਧਨ ਕਿਹੜਾ ਹੈ ?
(i) ਪਾਣੀ
(ii) ਕੋਲਾ
(iii) ਹਵਾ
(iv) ਸੂਰਜ ਦੀ ਊਰਜਾ ।
Answer:
(ii) ਕੋਲਾ
Exam Tips:
a) ਪਾਣੀ, ਹਵਾ ਅਤੇ ਸੂਰਜੀ ਊਰਜਾ ਨਵਿਆਉਣਯੋਗ ਹਨ; ਸਿਰਫ਼ ਕੋਲਾ ਖ਼ਤਮ ਹੋਣ ਵਾਲਾ ਹੈ।
Question 2: ਨਾ-ਖ਼ਤਮ ਹੋਣ ਵਾਲਾ ਸਾਧਨ ਕਿਹੜਾ ਹੈ ?
(i) ਸੂਰਜ ਦੀ ਊਰਜਾ
(ii) ਪੈਟਰੋਲੀਅਮ
(iii) ਕੋਲਾ
(iv) ਐਲੂਮੀਨੀਅਮ ।
Answer:
(i) ਸੂਰਜ ਦੀ ਊਰਜਾ
Exam Tips:
a) ਸੂਰਜੀ ਊਰਜਾ ਕਦੇ ਨਹੀਂ ਮੁੱਕਦੀ; ਪੈਟਰੋਲੀਅਮ ਅਤੇ ਕੋਲਾ ਮੁੱਕਣ ਵਾਲੇ ਹਨ।
Question 3: ਧਰਤੀ ਦੀ ਕਿਹੜੀ ਸਤਹਿ ਮਿੱਟੀ ਕਹਾਉਂਦੀ ਹੈ ?
(i) ਸਭ ਤੋਂ ਅੰਦਰ ਦੀ ਸਤਹਿ
(ii) ਅੰਦਰਲੀ ਸਤਹਿ ।
(iii) ਸਭ ਤੋਂ ਉੱਪਰਲੀ ਸਤਹਿ
(iv) ਉਪਰੋਕਤ ਤਿੰਨੋਂ ।
Answer:
(iii) ਸਭ ਤੋਂ ਉੱਪਰਲੀ ਸਤਹਿ
Exam Tips:
a) ਮਿੱਟੀ ਧਰਤੀ ਦੀ ਸਭ ਤੋਂ ਉੱਪਰਲੀ ਸਤਹ ਹੈ, ਇਸ ਲਈ (iii) ਚੁਣੋ।
Question 4: (ੲ) ਹੇਠ ਲਿਖੀਆਂ ਖ਼ਾਲੀ ਥਾਂਵਾਂ ਭਰੋ :
1. ਧਰਤੀ ਦਾ ………………….. ਪ੍ਰਤੀਸ਼ਤ ਭਾਗ ਪਾਣੀ ਹੈ ।
2. ਸੰਸਾਧਨ ………………….. ਉਪਹਾਰ ਹਨ ਜਿਹੜੇ ਮਨੁੱਖ ਦੇ ਲਈ ਵਿਸ਼ੇਸ਼ ਮਹੱਤਵ ਰੱਖਦੇ ਹਨ ।
3. ਜਿਹੜੇ ਸੰਸਾਧਨਾਂ ਦੀ ਵਰਤੋਂ ਨਹੀਂ ਹੁੰਦੀ ਉਨ੍ਹਾਂ ਨੂੰ …………………….. ਸੰਸਾਧਨ ਕਹਿੰਦੇ ਹਨ ।
Answer:
1. 71,
2. ਕੁਦਰਤੀ,
3. ਸੰਭਾਵਿਤ ।
Exam Tips:
a) ਧਰਤੀ ਦਾ ਲਗਪਗ 71% ਹਿੱਸਾ ਪਾਣੀ ਹੈ; ਖਾਲੀ ਥਾਂ ਵਿਚ ਅੰਕ ਲਿਖੋ।
b) ਸਾਧਨ ਕੁਦਰਤ ਤੋਂ ਮਿਲਦੇ ਹਨ, ਇਸ ਲਈ ‘ਕੁਦਰਤੀ’ ਅਤੇ ਵਰਤੋਂ ਵਿਚ ਨਾ ਆਉਣ ਵਾਲੇ ਨੂੰ ‘ਸੰਭਾਵਿਤ’ ਲਿਖੋ।
Question 5: (ਸ) ਠੀਕ ਕਥਨਾਂ ‘ਤੇ ਸਹੀ (√) ਅਤੇ ਗ਼ਲਤ ਕਥਨਾਂ ਤੇ ਗ਼ਲਤ (×) ਦਾ ਚਿੰਨ੍ਹ ਲਾਓ :
1. ਧਰਤੀ ‘ਤੇ ਜੀਵਨ ਸਭ ਤੋਂ ਪਹਿਲਾਂ ਸਮੁੰਦਰਾਂ ਵਿਚ ਸ਼ੁਰੂ ਹੋਇਆ ।
2. ਖਣਿਜ ਸੰਸਾਧਨ ਧਰਤੀ ਦੇ ਅੰਦਰੂਨੀ ਭਾਗ ਤੋਂ ਪ੍ਰਾਪਤ ਹੋਣ ਵਾਲੇ ਪਦਾਰਥ ਹਨ ।
3. ਕੁਦਰਤ ਦੇ ਜੀਵਾਂ ਵਿਚੋਂ ਪਸ਼ੂ-ਪੰਛੀਆਂ ਨੂੰ ਸਰਵੋਤਮ ਪ੍ਰਾਣੀ ਮੰਨਿਆ ਜਾਂਦਾ ਹੈ ।
Answer:
1. (√)
2. (√)
3. (×) ।
Exam Tips:
a) ਜੀਵਨ ਦੀ ਸ਼ੁਰੂਆਤ ਸਮੁੰਦਰਾਂ ਵਿਚ ਹੋਈ (√); ਖਣਿਜ ਧਰਤੀ ਦੇ ਅੰਦਰੋਂ ਮਿਲਦੇ ਹਨ (√); ਪਸ਼ੂ-ਪੰਛੀਆਂ ਨੂੰ ਸਰਵੋਤਮ ਨਹੀਂ ਮੰਨਿਆ ਜਾਂਦਾ, ਮਨੁੱਖ ਨੂੰ ਮੰਨਿਆ ਜਾਂਦਾ ਹੈ (×)।
Question 6: (ਹ) ਸਹੀ ਜੋੜੇ ਬਣਾਓ :
| ਧਾਤੁ ਖਣਿਜ | ਜਲ |
| ਸਜੀਵ ਸੰਸਾਧਨ | ਮੈਂਗਨੀਜ਼ |
| ਨਿਰਜੀਵ ਸੰਸਾਧਨ | ਪੌਦੇ |
| ਅਧਾਤੂ ਖਣਿਜ | ਤਾਂਬਾ । |
Answer:
| ਧਾਤੁ ਖਣਿਜ | ਤਾਂਬਾ |
| ਸਜੀਵ ਸੰਸਾਧਨ | ਪੌਦੇ |
| ਨਿਰਜੀਵ ਸੰਸਾਧਨ | ਜਲ |
| ਅਧਾਤੂ ਖਣਿਜ | ਮੈਂਗਨੀਜ਼ । |
Exam Tips:
a) ਤਾਂਬਾ ਧਾਤੂ ਖਣਿਜ ਹੈ; ਪਾਠ-ਪੁਸਤਕ ਅਨੁਸਾਰ ਮੈਂਗਨੀਜ਼ ਨੂੰ ਅਧਾਤੂ ਦਿਖਾਇਆ ਗਿਆ ਹੈ, ਪਰ ਆਮ ਤੌਰ ‘ਤੇ ਇਹ ਧਾਤੂ ਖਣਿਜ ਮੰਨਿਆ ਜਾਂਦਾ ਹੈ।
b) ਜਲ ਅਤੇ ਪੌਦਿਆਂ ਨੂੰ ਨਿਰਜੀਵ ਅਤੇ ਸਜੀਵ ਵਰਗਾਂ ਵਿਚ ਠੀਕ ਤਰ੍ਹਾਂ ਵੰਡੋ।
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
Question 1: ਅਜੋਕੇ ਮਨੁੱਖ ਨੂੰ ਬਹੁਤ ਸਾਰੇ ਸਾਧਨਾਂ ‘ਤੇ ਨਿਰਭਰ ਕਿਉਂ ਹੋਣਾ ਪੈਂਦਾ ਹੈ ?
Answer:
ਪਹਿਲੇ ਮਨੁੱਖ ਦੀਆਂ ਲੋੜਾਂ ਬਹੁਤ ਘੱਟ ਸਨ ਪਰੰਤੂ ਅੱਜ ਉਸਦੀਆਂ ਲੋੜਾਂ ਅਸੀਮਿਤ ਹੋ ਗਈਆਂ ਹਨ । ਇਸ ਲਈ ਉਸ ਨੂੰ ਬਹੁਤ ਸਾਰੇ ਸਾਧਨਾਂ ‘ਤੇ ਨਿਰਭਰ ਹੋਣਾ ਪੈਂਦਾ ਹੈ ।
Exam Tips:
a) ਪਹਿਲੇ ਮਨੁੱਖ ਅਤੇ ਅੱਜ ਦੇ ਮਨੁੱਖ ਦੀਆਂ ਲੋੜਾਂ ਦੀ ਤੁਲਨਾ ਕਰਕੇ ਕਾਰਨ ਲਿਖੋ।
Question 2: ਉਦਾਹਰਨ ਦੇ ਕੇ ਸਮਝਾਓ, ਕਿ ਸਾਧਨਾਂ ਦਾ ਉੱਚਿਤ ਪ੍ਰਯੋਗ ਹੀ ਸਾਧਨਾਂ ਦਾ ਉੱਚਿਤ ਵਿਕਾਸ ਹੈ ।
Answer:
ਕੋਲਾ ਜਾਂ ਖਣਿਜ ਤੇਲ ਆਦਿ ਮਨੁੱਖ ਲਈ ਅਤੇ ਹਵਾਈ ਜਹਾਜ਼ ਦੀ ਖੋਜ ਤੋਂ ਪਹਿਲਾਂ ਐਲੂਮੀਨੀਅਮ ਆਧੁਨਿਕ ਮਨੁੱਖ ਲਈ ਕੋਈ ਮਹੱਤਵ ਨਹੀਂ ਰੱਖਦਾ ਸੀ । ਪਰੰਤੂ ਇਨ੍ਹਾਂ ਦੀ ਉਪਯੋਗਿਤਾ ਵਧਣ ਨਾਲ ਇਨ੍ਹਾਂ ਦਾ ਮਹੱਤਵ ਵੱਧ ਗਿਆ ਹੈ । ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਸਾਧਨਾਂ ਦਾ ਉੱਚਿਤ ਪ੍ਰਯੋਗ ਹੀ ਇਨ੍ਹਾਂ ਦਾ ਉੱਚਿਤ ਵਿਕਾਸ ਹੈ ।
Exam Tips:
a) ਐਲੂਮੀਨੀਅਮ ਦੀ ਉਦਾਹਰਨ ਨਾਲ ਦਿਖਾਓ ਕਿ ਉਪਯੋਗ ਵਧਣ ਨਾਲ ਸਾਧਨ ਦਾ ਮਹੱਤਵ ਕਿਵੇਂ ਵਧਦਾ ਹੈ।
Question 3: ਸਾਧਨਾਂ ਨੂੰ ਵੱਖ-ਵੱਖ ਵਰਗਾਂ ਵਿਚ ਵੰਡਣ ਦੇ ਚਾਰ ਮੁੱਖ ਆਧਾਰ ਕਿਹੜੇ-ਕਿਹੜੇ ਹਨ ?
Answer:
1. ਜੀਵਨ
2. ਉਪਲੱਬਧੀਆਂ
3. ਵਿਕਾਸ ਪੱਧਰ
4. ਪ੍ਰਯੋਗ ।
Exam Tips:
a) ਚਾਰ ਆਧਾਰ (ਜੀਵਨ, ਉਪਲੱਬਧੀ, ਵਿਕਾਸ ਪੱਧਰ, ਪ੍ਰਯੋਗ) ਕ੍ਰਮ ਅਨੁਸਾਰ ਨੰਬਰ ਲਾ ਕੇ ਲਿਖੋ।
Question 4: ਖਾਧ ਪਦਾਰਥਾਂ ਦੀ ਪ੍ਰਾਪਤੀ ਲਈ ਕਿਹੜੇ ਸਾਧਨ ਸਭ ਤੋਂ ਜ਼ਿਆਦਾ ਮਹੱਤਵਪੂਰਨ ਹਨ ਅਤੇ ਕਿਉਂ ?
Answer:
ਖਾਧ ਪਦਾਰਥਾਂ ਦੀ ਪ੍ਰਾਪਤੀ ਲਈ ਜੈਵ ਸਾਧਨ ਸਭ ਤੋਂ ਵਧੇਰੇ ਮਹੱਤਵਪੂਰਨ ਹਨ, ਕਿਉਂਕਿ ਸੰਸਾਰ ਦੇ ਲਗਪਗ 85% ਖਾਧ ਪਦਾਰਥ ਇਨ੍ਹਾਂ ਸਾਧਨਾਂ ਤੋਂ ਪ੍ਰਾਪਤ ਹੁੰਦੇ ਹਨ ।
Exam Tips:
a) ਜੈਵ ਸਾਧਨ ਸਭ ਤੋਂ ਵੱਧ ਮਹੱਤਵਪੂਰਨ ਕਿਉਂ ਹਨ, ਇਸ ਦਾ ਕਾਰਨ 85% ਦੇ ਅੰਕੜੇ ਨਾਲ ਦਿਓ।
b) 85% ਦਾ ਅੰਕੜਾ ਪਾਠ-ਪੁਸਤਕ ਅਨੁਸਾਰ ਹੈ, ਇਸ ਦੀ ਤਾਜ਼ਾ ਪੁਸ਼ਟੀ ਨਹੀਂ ਕੀਤੀ ਗਈ।
Question 5: ਕੋਲੇ ਅਤੇ ਖਣਿਜ ਤੇਲ ਨੂੰ ਸਜੀਵ ਸਾਧਨਾਂ ਦੀ ਸ਼੍ਰੇਣੀ ਵਿਚ ਕਿਉਂ ਰੱਖਿਆ ਜਾਂਦਾ ਹੈ ?
Answer:
ਕੋਲਾ ਅਤੇ ਖਣਿਜ ਤੇਲ ਪੌਦਿਆਂ ਅਤੇ ਜੀਵਾਂ ਵਰਗੇ ਸਜੀਵ ਸਾਧਨਾਂ ਦੇ ਅਵਸ਼ੇਸ਼ਾਂ ਤੋਂ ਬਣਦੇ ਹਨ ।
Exam Tips:
a) ਕੋਲਾ ਅਤੇ ਖਣਿਜ ਤੇਲ ਜੀਵਾਂ ਦੇ ਅਵਸ਼ੇਸ਼ਾਂ ਤੋਂ ਬਣਦੇ ਹਨ, ਇਹੀ ਕਾਰਨ ਲਿਖੋ।
Question 6: ਕਿਸੇ ਦੇਸ਼ ਦੇ ਅਮੀਰ ਹੋਣ ਦਾ ਅੰਦਾਜ਼ਾ ਕਿਸ ਗੱਲ ਤੋਂ ਲਗਾਇਆ ਜਾ ਸਕਦਾ ਹੈ ?
Answer:
ਕਿਸੇ ਦੇਸ਼ ਦੇ ਅਮੀਰ ਹੋਣ ਦਾ ਅੰਦਾਜ਼ਾ ਦੇਸ਼ ਵਿਚ ਪ੍ਰਾਪਤ ਸਾਧਨਾਂ ਤੋਂ ਲਗਾਇਆ ਜਾਂਦਾ ਹੈ ।
Exam Tips:
a) ਕਿਸੇ ਦੇਸ਼ ਦੀ ਅਮੀਰੀ ਉਸ ਦੇ ਕੁਦਰਤੀ ਸਾਧਨਾਂ ਨਾਲ ਜਾਣੀ ਜਾਂਦੀ ਹੈ, ਇਹ ਇਕ ਵਾਕ ਵਿਚ ਲਿਖੋ।
Question 7: ਮਿੱਟੀ ਕਿੰਨੇ ਪ੍ਰਕਾਰ ਦੀ ਹੁੰਦੀ ਹੈ ? ਨਾਮ ਲਿਖੋ ।
Answer:
ਮਿੱਟੀ ਕਈ ਪ੍ਰਕਾਰ ਦੀ ਹੁੰਦੀ ਹੈ; ਜਿਵੇਂ-
1. ਰੇਤੀਲੀ
2. ਚੀਕਣੀ
3. ਦੋਮਟ
4. ਜਲੌੜ
5. ਪਰਬਤੀ
6. ਲਾਲ ਅਤੇ
7. ਕਾਲੀ ਮਿੱਟੀ ।
Exam Tips:
a) ਮਿੱਟੀ ਦੀਆਂ ਕਿਸਮਾਂ ਦੀ ਇਹ ਸੂਚੀ ਪਾਠ-ਪੁਸਤਕ ਅਨੁਸਾਰ ਹੈ; ਭਾਰਤ ਲਈ ਮਿਆਰੀ ਵੰਡ ਛੇ ਪ੍ਰਕਾਰ ਦੀ ਹੈ (ਪ੍ਰਸ਼ਨ 4 ਵੇਖੋ)।
Question 8: ਉਪਜਾਊ ਮਿੱਟੀ ਵਾਲੇ ਖੇਤਰ ਸੰਘਣੀ ਜਨਸੰਖਿਆ ਵਾਲੇ ਅਤੇ ਆਰਥਿਕ ਕ੍ਰਿਆਵਾਂ ਨਾਲ ਭਰਪੂਰ ਹੁੰਦੇ ਹਨ । ਕਿਉਂ ?
Answer:
ਉਪਜਾਊ ਮਿੱਟੀ ਫ਼ਸਲਾਂ ਉਗਾਉਣ ਲਈ ਸਰਵੋਤਮ ਹੁੰਦੀ ਹੈ । ਇਸ ਲਈ ਉਪਜਾਊ ਮਿੱਟੀ ਵਾਲੇ ਖੇਤਰਾਂ ਵਿਚ ਖੇਤੀ ਉੱਨਤ ਹੁੰਦੀ ਹੈ ਜਿਸ ਕਰਕੇ ਇਹ ਖੇਤਰ ਸੰਘਣੀ ਜਨਸੰਖਿਆ ਵਾਲੇ ਅਤੇ ਆਰਥਿਕ ਕ੍ਰਿਆਵਾਂ ਨਾਲ ਭਰਪੂਰ ਹੁੰਦੇ ਹਨ ।
Exam Tips:
a) ਉਪਜਾਊ ਮਿੱਟੀ ਤੋਂ ਵੱਧ ਫ਼ਸਲ ਮਿਲਦੀ ਹੈ, ਇਸ ਲਈ ਲੋਕ ਉੱਥੇ ਵੱਸਦੇ ਹਨ; ਇਹ ਕਾਰਨ ਅਤੇ ਨਤੀਜਾ ਵੱਖਰੇ ਲਿਖੋ।
Question 9: ਭੂਮੀ ਦਾ ਪ੍ਰਯੋਗ ਕਿਨ੍ਹਾਂ ਗੱਲਾਂ ਨੂੰ ਧਿਆਨ ਵਿਚ ਰੱਖ ਕੇ ਹੁੰਦਾ ਹੈ ?
Answer:
ਭੂਮੀ ਦਾ ਪ੍ਰਯੋਗ ਧਰਾਤਲ, ਢਲਾਣ, ਮਿੱਟੀ ਦੀਆਂ ਕਿਸਮਾਂ, ਪਾਣੀ ਦਾ ਨਿਕਾਸ ਅਤੇ ਮਨੁੱਖ ਦੀਆਂ ਲੋੜਾਂ ਆਦਿ ਗੱਲਾਂ ਨੂੰ ਧਿਆਨ ਵਿਚ ਰੱਖ ਕੇ ਹੁੰਦਾ ਹੈ ।
Exam Tips:
a) ਭੂਮੀ ਦੀ ਵਰਤੋਂ ਲਈ ਪੰਜ ਗੱਲਾਂ (ਧਰਾਤਲ, ਢਲਾਣ, ਮਿੱਟੀ, ਨਿਕਾਸ, ਲੋੜਾਂ) ਵੱਖ-ਵੱਖ ਲਿਖੋ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
Question 1: ਕੁਦਰਤੀ ਅਤੇ ਮਨੁੱਖੀ ਸਾਧਨਾਂ (ਸੋਮਿਆਂ) ਵਿਚ ਅੰਤਰ ਸਪੱਸ਼ਟ ਕਰੋ ।
Answer:
ਸਾਧਨ ਕੁਦਰਤੀ ਅਤੇ ਮਨੁੱਖੀ ਦੋ ਪ੍ਰਕਾਰ ਦੇ ਹੁੰਦੇ ਹਨ । ਕੁਦਰਤੀ ਸਾਧਨ ਮਨੁੱਖ ਨੂੰ ਕੁਦਰਤ (ਪ੍ਰਕਿਰਤੀ) ਦੁਆਰਾ ਪ੍ਰਾਪਤ ਹੁੰਦੇ ਹਨ । ਇਨ੍ਹਾਂ ਵਿਚ ਜੰਗਲ, ਖਣਿਜ ਪਦਾਰਥ, ਨਹਿਰਾਂ, ਸੂਰਜੀ ਊਰਜਾ ਅਤੇ ਸਮੁੰਦਰ ਆਦਿ ਸ਼ਾਮਿਲ ਹਨ । ਮਨੁੱਖੀ ਸਾਧਨ ਖ਼ੁਦ ਮਨੁੱਖ ਦੁਆਰਾ ਬਣਾਏ ਜਾਂਦੇ ਹਨ , ਜਿਵੇਂ-ਸੜਕਾਂ, ਮਸ਼ੀਨਰੀ, ਆਵਾਜਾਈ ਦੇ ਸਾਧਨ, ਬਨਾਉਟੀ ਖਾਦਾਂ ਆਦਿ । ਇਹ ਸਾਧਨ ਮਨੁੱਖ ਦੀ ਉੱਨਤੀ ਦੇ ਪ੍ਰਤੀਕ ਹਨ । ਇਹ ਭੌਤਿਕ ਵੀ ਹੋ ਸਕਦੇ ਹਨ ਅਤੇ ਅਭੌਤਿਕ ਵੀ । ਮਨੁੱਖ ਦੀ ਬੁੱਧੀ, ਗਿਆਨ ਅਤੇ ਕਾਰਜ-ਕੁਸ਼ਲਤਾ ਨੂੰ ਵੀ ਮਨੁੱਖੀ ਸਾਧਨ ਕਿਹਾ ਜਾਂਦਾ ਹੈ ।
Exam Tips:
a) ਕੁਦਰਤੀ ਸਾਧਨ ਕੁਦਰਤ ਤੋਂ ਅਤੇ ਮਨੁੱਖੀ ਸਾਧਨ ਮਨੁੱਖ ਵੱਲੋਂ ਬਣੇ, ਦੋਹਾਂ ਦੀ ਉਦਾਹਰਨ ਅਲੱਗ ਦਿਓ।
b) ਮਨੁੱਖੀ ਸਾਧਨਾਂ ਵਿਚ ਮਨੁੱਖ ਦੀ ਬੁੱਧੀ ਅਤੇ ਕੁਸ਼ਲਤਾ ਨੂੰ ਵੀ ਸ਼ਾਮਲ ਕਰੋ।
Question 2: ਮੁੱਕਣ ਵਾਲੇ ਅਤੇ ਨਾ-ਮੁੱਕਣ ਵਾਲੇ ਸਾਧਨਾਂ ਵਿਚ ਅੰਤਰ ਸਪੱਸ਼ਟ ਕਰੋ ।
Answer:
ਮੁੱਕਣ ਵਾਲੇ ਸਾਧਨ (ਸੋਮੇ) ਉਹ ਸਾਧਨ ਹਨ ਜਿਹੜੇ ਅਧਿਕ ਮਾਤਰਾ ਵਿਚ ਅਤੇ ਲਗਾਤਾਰ ਵਰਤੋਂ ਦੇ ਕਾਰਨ ਖ਼ਤਮ ਹੁੰਦੇ ਜਾ ਰਹੇ ਹਨ । ਜੇਕਰ ਇਹ ਸਾਧਨ ਖ਼ਤਮ ਹੋ ਗਏ ਤਾਂ ਅਸੀਂ ਦੁਬਾਰਾ ਪ੍ਰਾਪਤ ਨਹੀਂ ਕਰ ਸਕਾਂਗੇ ਕਿਉਂਕਿ ਇਨ੍ਹਾਂ ਨੂੰ ਬਣਨ ਨੂੰ ਲੱਖਾਂ-ਕਰੋੜਾਂ ਸਾਲ ਲੱਗ ਜਾਂਦੇ ਹਨ । ਕੋਲਾ ਅਤੇ ਪੈਟਰੋਲੀਅਮ ਇਸੇ ਪ੍ਰਕਾਰ ਦੇ ਸਾਧਨ ਹਨ । | ਉਹ ਸਾਧਨ ਜਿਹੜੇ ਵਾਰ-ਵਾਰ ਵਰਤੋਂ ਕਰਨ ‘ਤੇ ਵੀ ਖ਼ਤਮ ਨਹੀਂ ਹੁੰਦੇ, ਨਾ-ਮੁੱਕਣ ਵਾਲੇ ਸਾਧਨ ਕਹਾਉਂਦੇ ਹਨ । ਇਹ ਇਸ ਲਈ ਖ਼ਤਮ ਨਹੀਂ ਹੁੰਦੇ ਕਿਉਂਕਿ ਇਨ੍ਹਾਂ ਦੀ ਪੂਰਤੀ ਹੁੰਦੀ ਰਹਿੰਦੀ ਹੈ । ਇਨ੍ਹਾਂ ਸਾਧਨਾਂ ਵਿਚ ਸੂਰਜ ਦੀ ਊਰਜਾ, ਹਵਾ, ਪਾਣੀ, ਜੰਗਲ ਆਦਿ ਸ਼ਾਮਿਲ ਹਨ ।
Exam Tips:
a) ਮੁੱਕਣ ਵਾਲੇ ਸਾਧਨ ਦਾ ਕਾਰਨ ਅਤੇ ਨਾ ਮੁੱਕਣ ਵਾਲੇ ਸਾਧਨ ਦੀ ਪੂਰਤੀ ਦਾ ਕਾਰਨ ਵੱਖ-ਵੱਖ ਲਿਖੋ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ
Question 1: ਸਮੁੰਦਰੀ ਅਤੇ ਖਣਿਜ ਸਾਧਨਾਂ ਦਾ ਵਰਣਨ ਕਰੋ ।
Answer:
ਸਮੁੰਦਰੀ ਸਾਧਨ – ਧਰਤੀ ਦਾ ਲਗਪਗ 71% ਭਾਗ ਪਾਣੀ ਹੈ । ਪਾਣੀ ਦੇ ਵੱਡੇ-ਵੱਡੇ ਭੰਡਾਰਾਂ ਨੂੰ ਸਮੁੰਦਰ ਕਿਹਾ ਜਾਂਦਾ ਹੈ । ਮੰਨਿਆ ਜਾਂਦਾ ਹੈ ਕਿ ਧਰਤੀ ‘ਤੇ ਜੀਵਨ ਦਾ ਆਰੰਭ ਸਭ ਤੋਂ ਪਹਿਲਾਂ ਸਮੁੰਦਰਾਂ ਵਿਚ ਹੀ ਹੋਇਆ ਸੀ । ਇਸ ਲਈ ਕੋਈ ਮਹੱਤਵ ਨਹੀਂ ਰੱਖਦਾ ਸੀ । ਪਰੰਤੂ ਇਨ੍ਹਾਂ ਦੀ ਉਪਯੋਗਿਤਾ ਵਧਣ ਨਾਲ ਇਨ੍ਹਾਂ ਦਾ ਮਹੱਤਵ ਵੱਧ ਗਿਆ ਹੈ । ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਸਾਧਨਾਂ ਦਾ ਉੱਚਿਤ ਪ੍ਰਯੋਗ ਹੀ ਇਨ੍ਹਾਂ ਦਾ ਉੱਚਿਤ ਵਿਕਾਸ ਹੈ ।
ਖਣਿਜ ਸਾਧਨ – ਖਣਿਜ ਸਾਧਨ ਸਾਨੂੰ ਧਰਤੀ ਦੇ ਅੰਦਰੂਨੀ ਭਾਗ ਤੋਂ ਪ੍ਰਾਪਤ ਹੁੰਦੇ ਹਨ । ਇਹ ਮੂਲ ਰੂਪ ਨਾਲ ਦੋ ਪ੍ਰਕਾਰ ਦੇ ਹੁੰਦੇ ਹਨ | ਧਾਤੁ (Metallic) ਖਣਿਜ ਅਤੇ ਅਧਾਤੁ (Non-metallic) ਖਣਿਜ । ਧਾਤੁ ਖਣਿਜਾਂ ਵਿਚ ਲੋਹਾ, ਤਾਂਬਾ, ਸੋਨਾ, ਚਾਂਦੀ, ਐਲੂਮੀਨੀਅਮ ਆਦਿ ਖਣਿਜ ਸ਼ਾਮਿਲ ਹਨ | ਅਧਾਤੂ ਖਣਿਜ ਪਦਾਰਥਾਂ ਵਿਚ ਕੋਲਾ, ਅਬਰਕ, ਮੈਂਗਨੀਜ਼ ਅਤੇ ਪੈਟਰੋਲੀਅਮ ਆਦਿ ਮੁੱਖ ਹਨ । ਖਣਿਜ ਸਾਧਨ ਭਿੰਨ-ਭਿੰਨ ਪ੍ਰਕਾਰ ਦੀਆਂ ਚੱਟਾਨਾਂ ਵਿਚ ਪਾਏ ਜਾਂਦੇ ਹਨ । ਚੱਟਾਨਾਂ ਤੋਂ ਮਿਲਣ ਵਾਲੇ ਖਣਿਜ ਪਦਾਰਥ ਪ੍ਰਤੱਖ ਰੂਪ ਨਾਲ ਪ੍ਰਯੋਗ ਨਹੀਂ ਕੀਤੇ ਜਾ ਸਕਦੇ । ਪ੍ਰਯੋਗ ਕਰਨ ਤੋਂ ਪਹਿਲਾਂ ਸਾਫ਼ ਕੀਤਾ ਜਾਂਦਾ ਹੈ ਅਤੇ ਇਨ੍ਹਾਂ ਦੀਆਂ ਅਸ਼ੁੱੁੱਧੀਆਂ ਦੂਰ ਕੀਤੀਆਂ ਜਾਂਦੀਆਂ ਹਨ । ਖਣਿਜ ਸਾਡੇ ਉਦਯੋਗਾਂ ਦਾ ਆਧਾਰ ਮੰਨੇ ਜਾਂਦੇ ਹਨ । ਇਸ ਲਈ ਇਨ੍ਹਾਂ ਨੂੰ ਬਹੁਤ ਜ਼ਿਆਦਾ ਮਹੱਤਵ ਦਿੱਤਾ ਜਾਂਦਾ ਹੈ ।
Exam Tips:
a) ਸਮੁੰਦਰੀ ਸਾਧਨਾਂ ਅਤੇ ਖਣਿਜ ਸਾਧਨਾਂ ਨੂੰ ਵੱਖ-ਵੱਖ ਸਿਰਲੇਖਾਂ ਹੇਠ ਲਿਖੋ।
b) ਖਣਿਜ ਵਿਚ ਧਾਤੂ ਅਤੇ ਅਧਾਤੂ ਦੀ ਵੰਡ ਅਤੇ ਉਦਾਹਰਨਾਂ ਜ਼ਰੂਰ ਦਿਓ।
Question 2: ਸਾਧਨਾਂ ਦੀ ਸੰਭਾਲ ‘ਤੇ ਨੋਟ ਲਿਖੋ ।
Answer:
ਸਾਧਨ ਮਨੁੱਖ ਨੂੰ ਕੁਦਰਤ ਦੀ ਬਹੁਤ ਵੱਡੀ ਦੇਣ ਹੈ । ਮਨੁੱਖ ਇਨ੍ਹਾਂ ਨੂੰ ਆਪਣੇ ਅਤੇ ਆਪਣੇ ਦੇਸ਼ ਦੇ ਵਿਕਾਸ ਲਈ ਪ੍ਰਯੋਗ ਕਰਦਾ ਹੈ । ਪਰ ਵਿਕਾਸ ਦੇ ਮਾਰਗ ‘ਤੇ ਚੱਲਦੇ ਹੋਏ ਮਨੁੱਖ ਦੂਜੇ ਦੇਸ਼ਾਂ ਦੇ ਨਾਲ ਮੁਕਾਬਲਾ ਵੀ ਕਰ ਰਿਹਾ ਹੈ । ਇਸ ਲਈ ਉਹ ਬਿਨਾਂ ਸੋਚੇ-ਸਮਝੇ ਇਨ੍ਹਾਂ ਸਾਧਨਾਂ ਨੂੰ ਖ਼ਤਮ ਕਰ ਰਿਹਾ ਹੈ । ਉਹ ਇਹ ਨਹੀਂ ਜਾਣਦਾ ਕਿ ਬਹੁਤ ਸਾਰੇ ਸਾਧਨਾਂ ਦੇ ਭੰਡਾਰ ਸੀਮਿਤ ਹਨ । ਜੇਕਰ ਇਹ ਭੰਡਾਰ ਇਕ ਵਾਰ ਖ਼ਤਮ ਹੋ ਗਏ ਤਾਂ ਅਸੀਂ ਫਿਰ ਦੁਬਾਰਾ ਪ੍ਰਾਪਤ ਨਹੀਂ ਕਰ ਸਕਾਂਗੇ । ਉਦਾਹਰਨ ਲਈ ਕੋਲਾ ਅਤੇ ਪੈਟਰੋਲੀਅਮ ਜਿਨ੍ਹਾਂ ਨੂੰ ਪੂਰਨ ਸਾਧਨ ਬਣਨ ਵਿਚ ਲੱਖਾਂ-ਕਰੋੜਾਂ ਸਾਲ ਲਗਦੇ ਹਨ, ਜੇਕਰ ਇਕ ਵਾਰ ਖ਼ਤਮ ਹੋ ਗਏ ਤਾਂ ਇਨ੍ਹਾਂ ਨੂੰ ਦੁਬਾਰਾ ਪ੍ਰਾਪਤ ਨਹੀਂ ਕੀਤਾ ਜਾ ਸਕਦਾ । ਇਸ ਲਈ ਇਨ੍ਹਾਂ ਦੀ ਸੰਭਾਲ ਜ਼ਰੂਰੀ ਹੈ । ਸਾਧਨਾਂ ਅਤੇ ਇਨ੍ਹਾਂ ਦੀ ਸੰਭਾਲ ਦਾ ਆਪਸ ਵਿਚ ਬਹੁਤ ਡੂੰਘਾ ਸੰਬੰਧ ਹੈ । ਸਾਧਨਾਂ ਦੀ ਸੰਭਾਲ ਤੋਂ ਭਾਵ ਇਨ੍ਹਾਂ ਦਾ ਸਹੀ ਪ੍ਰਯੋਗ ਹੈ ਤਾਂਕਿ ਇਨ੍ਹਾਂ ਦੀ ਦੁਰਵਰਤੋਂ ਜਾਂ ਨਾਸ਼ ਨਾ ਹੋਵੇ | ਦੂਸਰੇ ਸ਼ਬਦਾਂ ਵਿਚ, ਇਨ੍ਹਾਂ ਦਾ ਪ੍ਰਯੋਗ ਵਿਕਾਸ ਲਈ ਹੋਵੇ ਅਤੇ ਲੰਬੇ ਸਮੇਂ ਲਈ ਹੋਵੇ ਤਾਂ ਕਿ ਭਵਿੱਖ ਵਿਚ ਆਉਣ ਵਾਲੀਆਂ ਪੀੜੀਆਂ ਵੀ ਇਨ੍ਹਾਂ ਦਾ ਲਾਭ ਉਠਾ ਸਕਣ । ਉੱਚਿਤ ਅਤੇ ਜ਼ਰੂਰਤ ਦੇ ਅਨੁਸਾਰ ਇਨ੍ਹਾਂ ਦਾ ਪ੍ਰਯੋਗ ਹੀ ਇਨ੍ਹਾਂ ਸਾਧਨਾਂ ਦੀ ਸਹੀ ਸੰਭਾਲ ਹੋਵੇਗੀ । ਉਂਝ ਤਾਂ ਸੰਭਾਲ ਹਰੇਕ ਸਾਧਨ ਲਈ ਜ਼ਰੂਰੀ ਹੈ ਪਰ ਜਿਹੜੇ ਸਾਧਨ ਦੁਰਲੱਭ ਹਨ, ਉਨ੍ਹਾਂ ਦੀ ਵਿਸ਼ੇਸ਼ ਸੰਭਾਲ ਦੀ ਲੋੜ ਹੈ । ਇਕ ਅਨੁਮਾਨ ਦੇ ਅਨੁਸਾਰ ਜੇਕਰ ਕੋਲਾ ਅਤੇ ਪੈਟਰੋਲੀਅਮ ਵਰਗੇ ਜੀਵ-ਅੰਸ਼ ਈਂਧਣਾਂ ਦਾ ਪ੍ਰਯੋਗ ਇਸੇ ਗਤੀ ਨਾਲ ਹੁੰਦਾ ਰਿਹਾ, ਤਾਂ ਲਗਪਗ 80% ਜੀਵ-ਅੰਸ਼ ਇੰਧਣ ਇਸੇ ਸਦੀ ਵਿਚ ਹੀ ਖ਼ਤਮ ਹੋ ਜਾਣਗੇ । ਸਾਨੂੰ ਮਿੱਟੀ, ਪਾਣੀ ਅਤੇ ਜੰਗਲਾਂ ਆਦਿ ਸਾਧਨਾਂ ਦੀ ਸੰਭਾਲ ਵੀ ਕਰਨੀ ਚਾਹੀਦੀ ਹੈ । ਇਨ੍ਹਾਂ ਦਾ ਪ੍ਰਯੋਗ ਕਰਦੇ ਸਮੇਂ ਇਨ੍ਹਾਂ ਨੂੰ ਵਿਅਰਥ ਨਹੀਂ ਜਾਣ ਦੇਣਾ ਚਾਹੀਦਾ । ਇਸ ਤੋਂ ਇਲਾਵਾ ਦੁਬਾਰਾ ਪ੍ਰਯੋਗ ਹੋਣ ਵਾਲੇ ਸਾਧਨਾਂ ਨੂੰ ਵਾਰ-ਵਾਰ ਪ੍ਰਯੋਗ ਵਿਚ ਲਿਆਇਆ ਜਾਵੇ । ਇਹ ਵੀ ਜ਼ਰੂਰੀ ਹੈ ਕਿ ਗਿਆਨ, ਸਿੱਖਿਆ ਅਤੇ ਤਕਨੀਕੀ ਸਿੱਖਿਆ ਦਾ ਪੱਧਰ ਉੱਚਾ ਉਠਾਇਆ ਜਾਵੇ ਅਤੇ ਲੋਕਾਂ ਨੂੰ ਇਨ੍ਹਾਂ ਸਾਧਨਾਂ ਦੀ ਸੰਭਾਲ ਦੇ ਬਾਰੇ ਵਿਚ ਜਾਗ੍ ਰਿਤ ਕੀਤਾ ਜਾਵੇ ।
Exam Tips:
a) ਸੰਭਾਲ ਦੇ ਤਰੀਕੇ ਇਕ ਵਾਰ ਵਿਚ ਨਾ ਲਿਖੋ; ਵਰਤੋਂ, ਦੁਰਵਰਤੋਂ, ਮੁੜ ਵਰਤੋਂ ਅਤੇ ਸਿੱਖਿਆ ਵੱਖ-ਵੱਖ ਲਿਖੋ।
b) ਇਹ ਅੰਕੜਾ ਪਾਠ-ਪੁਸਤਕ ਅਨੁਸਾਰ ਹੈ: ਕੋਲਾ ਅਤੇ ਪੈਟਰੋਲੀਅਮ ਦੀ 80% ਖਪਤ ਇਸੇ ਸਦੀ ਵਿਚ, ਇਸ ਦੀ ਪੁਸ਼ਟੀ ਨਹੀਂ ਹੋਈ।
Free study material for Social Science
Step-by-Step Textbook Answers: Class 8 Social Science Punjabi Medium Chapter 01 ਸਾਧਨ- ਕਿਸਮਾਂ ਅਤੇ ਸਾਂਭ-ਸੰਭਾਲ
Textbook Solutions for Class 8 Social Science Punjabi Medium Chapter 01 ਸਾਧਨ- ਕਿਸਮਾਂ ਅਤੇ ਸਾਂਭ-ਸੰਭਾਲ
Explore reliable textbook solutions for Punjabi Medium Chapter 01 ਸਾਧਨ- ਕਿਸਮਾਂ ਅਤੇ ਸਾਂਭ-ਸੰਭਾਲ tailored for Class 8 learners. Utilizing these complete exercise answers ensures your preparation aligns exactly with official Punjab Board standards for Social Science.
Mastering Theoretical and Practical Questions
Beyond providing final answers, these guides offer step-by-step breakdowns for complex queries in the Class 8 Social Science module. This approach helps students balance theoretical depth with practical problem-solving skills required for Punjab Board exams.
Effective Self-Study and Homework Assistance
Consistent practice with these solution guides cultivates faster problem-solving habits and clearer logical structuring. For a complete preparation experience, pair these textbook answers with our dedicated revision notes and sample papers for Class 8 Social Science.
FAQs
The complete and updated PSEB 8th Class Social Science Solutions Chapter 1 ਸਾਧਨ- ਕਿਸਮਾਂ ਅਤੇ ਸਾਂਭ-ਸੰਭਾਲ is available for free on StudiesToday.com. These solutions for Class 8 Social Science are as per latest Punjab Board curriculum.
Yes, our experts have revised the PSEB 8th Class Social Science Solutions Chapter 1 ਸਾਧਨ- ਕਿਸਮਾਂ ਅਤੇ ਸਾਂਭ-ਸੰਭਾਲ as per 2026 exam pattern. All textbook exercises have been solved and have added explanation about how the Social Science concepts are applied in case-study and assertion-reasoning questions.
Toppers recommend using Punjab Board language because Punjab Board marking schemes are strictly based on textbook definitions. Our PSEB 8th Class Social Science Solutions Chapter 1 ਸਾਧਨ- ਕਿਸਮਾਂ ਅਤੇ ਸਾਂਭ-ਸੰਭਾਲ will help students to get full marks in the theory paper.
Yes, we provide bilingual support for Class 8 Social Science. You can access PSEB 8th Class Social Science Solutions Chapter 1 ਸਾਧਨ- ਕਿਸਮਾਂ ਅਤੇ ਸਾਂਭ-ਸੰਭਾਲ in both English and Hindi medium.
Yes, you can download the entire PSEB 8th Class Social Science Solutions Chapter 1 ਸਾਧਨ- ਕਿਸਮਾਂ ਅਤੇ ਸਾਂਭ-ਸੰਭਾਲ in printable PDF format for offline study on any device.