PSEB 8th Class Science Solutions Chapter 3 ਸੰਸ਼ਲਿਸ਼ਤ ਰੇਸ਼ੇ ਅਤੇ ਪਲਾਸਟਿਕ

Solutions for Class 8 Science: Punjabi Medium Chapter 03 ਸੰਸ਼ਲਿਸ਼ਤ ਰੇਸ਼ੇ ਅਤੇ ਪਲਾਸਟਿਕ

Review structured textbook solutions for Class 8 Science Punjabi Medium Chapter 03 ਸੰਸ਼ਲਿਸ਼ਤ ਰੇਸ਼ੇ ਅਤੇ ਪਲਾਸਟਿਕ. Built according to Punjab Board guidelines for the 2026-27 academic year, these downloadable answers support daily revision and problem-solving accuracy.

Practice Class 8 Science Solutions: Punjabi Medium Chapter 03 ਸੰਸ਼ਲਿਸ਼ਤ ਰੇਸ਼ੇ ਅਤੇ ਪਲਾਸਟਿਕ

Access the complete solution PDF for Class 8 Science below. Regular practice with these targeted textbook answers builds familiarity with standard question patterns and helps secure higher marks in final school evaluations.

ਪਾਠ-ਪੁਸਤਕ ਦੇ ਪ੍ਰਸ਼ਨ-ਉੱਤਰ

Question 1: ਕੁੱਝ ਰੇਸ਼ੇ ਸੰਸ਼ਲਿਸ਼ਤ ਰੇਸ਼ੇ ਕਿਉਂ ਅਖਵਾਉਂਦੇ ਹਨ?

Answer:

ਕੁੱਝ ਰੇਸ਼ੇ ਸੰਸ਼ਲਿਸ਼ਤ ਇਸ ਲਈ ਅਖਵਾਉਂਦੇ ਹਨ ਕਿਉਂਕਿ ਇਹ ਕੁਦਰਤੀ ਸਰੋਤਾਂ ਤੋਂ ਪ੍ਰਾਪਤ ਨਹੀਂ ਹੁੰਦੇ, ਸਗੋਂ ਮਨੁੱਖ ਦੁਆਰਾ ਬਣਾਏ ਜਾਂਦੇ ਹਨ। ਇਨ੍ਹਾਂ ਦਾ ਕੱਚਾ ਮਾਲ ਪੈਟਰੋ-ਰਸਾਇਣ ਹਨ, ਜੋ ਪੈਟਰੋਲੀਅਮ ਵਰਗੇ ਜੀਵਾਸ਼ਮ ਬਾਲਣਾਂ ਤੋਂ ਮਿਲਦੇ ਹਨ।

Exam Tips:

a) ਦੋ ਗੱਲਾਂ ਲਿਖੋ: ਮਨੁੱਖ ਦੁਆਰਾ ਨਿਰਮਿਤ ਅਤੇ ਕੱਚਾ ਮਾਲ ਪੈਟਰੋ-ਰਸਾਇਣ।

 

Question 2: ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਸਹੀ ਹੈ? ਰੇਯਾਨ ਇੱਕ ਸੰਸ਼ਲਿਸ਼ਤ ਰੇਸ਼ਾ ਨਹੀਂ ਹੈ, ਕਿਉਂਕਿ:
(ੳ) ਇਸ ਦਾ ਰੂਪ ਰੇਸ਼ਮ ਵਰਗਾ ਹੁੰਦਾ ਹੈ।
(ਅ) ਇਸ ਨੂੰ ਲੱਕੜੀ ਦੀ ਪਲਪ ਤੋਂ ਤਿਆਰ ਕੀਤਾ ਜਾਂਦਾ ਹੈ।
(ੲ) ਇਸ ਦੇ ਰੇਸ਼ਿਆਂ ਨੂੰ ਪ੍ਰਕਿਰਤਕ ਰੇਸ਼ਿਆਂ ਵਾਂਗ ਬੁਣਿਆ ਜਾ ਸਕਦਾ ਹੈ।

Answer:

(ਅ) ਇਸ ਨੂੰ ਲੱਕੜੀ ਦੀ ਪਲਪ ਤੋਂ ਤਿਆਰ ਕੀਤਾ ਜਾਂਦਾ ਹੈ।

Exam Tips:

a) ਰੇਯਾਨ ਲੱਕੜੀ ਦੀ ਪਲਪ (ਸੈਲੂਲੋਜ਼) ਤੋਂ ਬਣਦਾ ਹੈ, ਇਸ ਲਈ ਇਸ ਨੂੰ ਅਰਧ-ਸੰਸ਼ਲਿਸ਼ਤ ਜਾਂ ਬਣਾਉਟੀ ਰੇਸ਼ਮ ਕਹਿੰਦੇ ਹਨ।

 

Question 3: ਖ਼ਾਲੀ ਥਾਂਵਾਂ ਭਰੋ:
(ੳ) ਸੰਸ਼ਲਿਸ਼ਤ ਰੇਸ਼ੇ ______ ਅਤੇ ______ ਰੇਸ਼ੇ ਵੀ ਅਖਵਾਉਂਦੇ ਹਨ।
(ਅ) ਸੰਸ਼ਲਿਸ਼ਤ ਰੇਸ਼ੇ ਕੱਚੇ ਮਾਲ ਤੋਂ ਬਣਦੇ ਹਨ, ਜੋ ______ ਅਖਵਾਉਂਦੇ ਹਨ।
(ੲ) ਸੰਸ਼ਲਿਸ਼ਤ ਰੇਸ਼ੇ ਵਾਂਗ ਪਲਾਸਟਿਕ ਵੀ ਇੱਕ ______ ਹੈ।

Answer:

(ੳ) ਮਾਨਵ-ਨਿਰਮਿਤ, ਬਣਾਉਟੀ
(ਅ) ਪੈਟਰੋ-ਰਸਾਇਣ
(ੲ) ਬਹੁਲਕ (ਪਾਲੀਮਰ)

Exam Tips:

a) ਪਲਾਸਟਿਕ ਅਤੇ ਸੰਸ਼ਲਿਸ਼ਤ ਰੇਸ਼ੇ ਦੋਵੇਂ ਬਹੁਲਕ ਹਨ।

 

Question 4: ਨਾਈਲਾਨ ਰੇਸ਼ਿਆਂ ਤੋਂ ਬਣੀਆਂ ਦੋ ਵਸਤਾਂ ਦੇ ਨਾਂ ਦੱਸੋ ਜੋ ਨਾਈਲਾਨ ਰੇਸ਼ੇ ਦੀ ਮਜ਼ਬੂਤੀ ਦਰਸਾਉਂਦੀਆਂ ਹੋਣ।

Answer:

ਪੈਰਾਸ਼ੂਟ ਅਤੇ ਰੱਸੇ (ਤੰਬੂ ਵੀ)।

Exam Tips:

a) ਮਜ਼ਬੂਤੀ ਵਾਲੀਆਂ ਵਸਤਾਂ ਹੀ ਲਿਖੋ।

 

Question 5: ਭੋਜਨ ਪਦਾਰਥਾਂ ਨੂੰ ਭੰਡਾਰ ਕਰਨ ਲਈ ਪਲਾਸਟਿਕ ਦੇ ਬਰਤਨਾਂ ਦੀ ਵਰਤੋਂ ਦੇ ਤਿੰਨ ਪ੍ਰਮੁੱਖ ਲਾਭ ਦੱਸੋ।

Answer:

1. ਇਹ ਭੋਜਨ, ਪਾਣੀ ਅਤੇ ਹਵਾ ਨਾਲ ਕਿਰਿਆ ਨਹੀਂ ਕਰਦੇ।
2. ਇਹ ਮਜ਼ਬੂਤ ਅਤੇ ਹਲਕੇ ਹੁੰਦੇ ਹਨ।
3. ਇਹ ਵੱਖ-ਵੱਖ ਆਕਾਰ, ਰੂਪ ਅਤੇ ਰੰਗਾਂ ਵਿੱਚ ਮਿਲ ਜਾਂਦੇ ਹਨ।

Exam Tips:

a) ਤਿੰਨ ਲਾਭ ਅੰਕਾਂ ਵਿੱਚ ਲਿਖੋ।

 

Question 6: ਥਰਮੋਪਲਾਸਟਿਕ ਅਤੇ ਥਰਮੋਸੈਟਿੰਗ ਪਲਾਸਟਿਕ ਵਿੱਚ ਅੰਤਰ ਸਪੱਸ਼ਟ ਕਰੋ।

Answer:

ਥਰਮੋਪਲਾਸਟਿਕਥਰਮੋਸੈਟਿੰਗ ਪਲਾਸਟਿਕ
ਇਹ ਗਰਮ ਕਰਨ ਤੇ ਨਰਮ ਹੋ ਜਾਂਦਾ ਹੈ ਅਤੇ ਆਸਾਨੀ ਨਾਲ ਮੁੜ ਸਕਦਾ ਹੈ।ਇਹ ਗਰਮ ਕਰਨ ਤੇ ਨਰਮ ਨਹੀਂ ਹੁੰਦਾ ਅਤੇ ਆਸਾਨੀ ਨਾਲ ਮੁੜਦਾ ਨਹੀਂ।
ਗਰਮ ਕਰਨ ਨਾਲ ਇਸ ਦਾ ਆਕਾਰ ਬਦਲ ਜਾਂਦਾ ਹੈ।ਤਾਪ ਦਾ ਇਸ ਉੱਤੇ ਕੋਈ ਅਸਰ ਨਹੀਂ ਹੁੰਦਾ।
ਇਸ ਦੀ ਮੁੜ ਵਰਤੋਂ ਕੀਤੀ ਜਾ ਸਕਦੀ ਹੈ।ਇਸ ਦੀ ਮੁੜ ਵਰਤੋਂ ਨਹੀਂ ਕੀਤੀ ਜਾ ਸਕਦੀ।
ਗਰਮ ਕਰਕੇ ਇਸ ਨੂੰ ਕਿਸੇ ਵੀ ਸਾਂਚੇ ਵਿੱਚ ਵਾਰ-ਵਾਰ ਢਾਲਿਆ ਜਾ ਸਕਦਾ ਹੈ।ਇਸ ਨੂੰ ਗਰਮ ਕਰਕੇ ਸਿਰਫ਼ ਇੱਕ ਵਾਰ ਹੀ ਸਾਂਚੇ ਵਿੱਚ ਢਾਲਿਆ ਜਾ ਸਕਦਾ ਹੈ।
ਉਦਾਹਰਨ: ਪੀ.ਵੀ.ਸੀ., ਪਾਲੀਥੀਨ।ਉਦਾਹਰਨ: ਬੈਕੇਲਾਈਟ, ਮੈਲਾਮਾਈਨ।

Exam Tips:

a) ਸਾਰਣੀ ਵਿੱਚ ਦੋਵੇਂ ਕਿਸਮਾਂ ਦੇ ਗੁਣ ਆਹਮੋ-ਸਾਹਮਣੇ ਲਿਖੋ।
b) ਹਰ ਕਿਸਮ ਦੀਆਂ ਦੋ ਉਦਾਹਰਨਾਂ ਯਾਦ ਰੱਖੋ।

 

Question 7: ਸਮਝਾਓ ਕਿ ਹੇਠ ਲਿਖੀਆਂ ਵਸਤਾਂ ਥਰਮੋਸੈਟਿੰਗ ਪਲਾਸਟਿਕ ਤੋਂ ਕਿਉਂ ਬਣਾਈਆਂ ਜਾਂਦੀਆਂ ਹਨ:
(ੳ) ਪਤੀਲੇ ਦਾ ਹੱਥਾ
(ਅ) ਬਿਜਲੀ ਦੇ ਪਲੱਗ/ਸਵਿੱਚ/ਪਲੱਗ ਬੋਰਡ

Answer:

(ੳ) ਪਤੀਲੇ ਦਾ ਹੱਥਾ ਥਰਮੋਸੈਟਿੰਗ ਪਲਾਸਟਿਕ ਦਾ ਬਣਾਇਆ ਜਾਂਦਾ ਹੈ ਕਿਉਂਕਿ ਇਹ ਗਰਮੀ ਦਾ ਕੁਚਾਲਕ ਹੈ ਅਤੇ ਅੱਗ ਤੇ ਤਾਪ ਨੂੰ ਸਹਿ ਲੈਂਦਾ ਹੈ, ਇਸ ਲਈ ਹੱਥ ਨਹੀਂ ਸੜਦਾ।
(ਅ) ਬਿਜਲੀ ਦੇ ਪਲੱਗ, ਸਵਿੱਚ ਅਤੇ ਪਲੱਗ ਬੋਰਡ ਥਰਮੋਸੈਟਿੰਗ ਪਲਾਸਟਿਕ ਦੇ ਬਣਦੇ ਹਨ ਕਿਉਂਕਿ ਇਹ ਬਿਜਲੀ ਦਾ ਕੁਚਾਲਕ ਹੈ ਅਤੇ ਟਿਕਾਊ ਹੁੰਦਾ ਹੈ, ਗਰਮ ਹੋਣ ਤੇ ਪਿਘਲਦਾ ਨਹੀਂ।

Exam Tips:

a) ਕਾਰਨ ਵਿੱਚ 'ਕੁਚਾਲਕ' ਸ਼ਬਦ ਜ਼ਰੂਰ ਵਰਤੋ।

 

Question 8: ਹੇਠ ਲਿਖੀਆਂ ਵਸਤਾਂ ਨੂੰ 'ਦੁਬਾਰਾ ਚੱਕਰਿਤ ਕੀਤਾ ਜਾ ਸਕਦਾ ਹੈ' ਅਤੇ 'ਦੁਬਾਰਾ ਚੱਕਰਿਤ ਨਹੀਂ ਕੀਤਾ ਜਾ ਸਕਦਾ' ਵਿੱਚ ਵਰਗੀਕ੍ਰਿਤ ਕਰੋ: ਟੈਲੀਫ਼ੋਨ ਯੰਤਰ, ਪਲਾਸਟਿਕ ਦੇ ਖਿਡੌਣੇ, ਕੁੱਕਰ ਦੇ ਹੱਥੇ, ਸਾਮਾਨ ਲਿਆਉਣ ਵਾਲੇ ਥੈਲੇ, ਬਾਲ ਪੁਆਇੰਟ ਪੈੱਨ, ਪਲਾਸਟਿਕ ਦੇ ਕਟੋਰੇ, ਬਿਜਲੀ ਤਾਰਾਂ ਦੇ ਪਲਾਸਟਿਕ ਕਵਰ, ਪਲਾਸਟਿਕ ਦੀਆਂ ਕੁਰਸੀਆਂ, ਬਿਜਲੀ ਦੇ ਸਵਿੱਚ।

Answer:

ਦੁਬਾਰਾ ਚੱਕਰਿਤ ਕੀਤੇ ਜਾ ਸਕਦੇ ਹਨ: ਪਲਾਸਟਿਕ ਦੇ ਖਿਡੌਣੇ, ਸਾਮਾਨ ਲਿਆਉਣ ਵਾਲੇ ਥੈਲੇ, ਬਾਲ ਪੁਆਇੰਟ ਪੈੱਨ, ਪਲਾਸਟਿਕ ਦੇ ਕਟੋਰੇ, ਪਲਾਸਟਿਕ ਦੀਆਂ ਕੁਰਸੀਆਂ, ਬਿਜਲੀ ਤਾਰਾਂ ਦੇ ਪਲਾਸਟਿਕ ਕਵਰ।
ਦੁਬਾਰਾ ਚੱਕਰਿਤ ਨਹੀਂ ਕੀਤੇ ਜਾ ਸਕਦੇ: ਟੈਲੀਫ਼ੋਨ ਯੰਤਰ, ਕੁੱਕਰ ਦੇ ਹੱਥੇ, ਬਿਜਲੀ ਦੇ ਸਵਿੱਚ।

Exam Tips:

a) ਥਰਮੋਪਲਾਸਟਿਕ ਦੀਆਂ ਵਸਤਾਂ ਦੁਬਾਰਾ ਢਾਲੀਆਂ ਜਾ ਸਕਦੀਆਂ ਹਨ; ਥਰਮੋਸੈਟਿੰਗ ਦੀਆਂ ਨਹੀਂ।

 

Question 9: ਰਾਣਾ ਗਰਮੀਆਂ ਲਈ ਕਮੀਜ਼ਾਂ ਖ਼ਰੀਦਣਾ ਚਾਹੁੰਦਾ ਹੈ। ਉਸ ਨੂੰ ਸੂਤੀ ਕਮੀਜ਼ਾਂ ਖ਼ਰੀਦਣੀਆਂ ਚਾਹੀਦੀਆਂ ਹਨ ਜਾਂ ਸੰਸ਼ਲਿਸ਼ਤ? ਕਾਰਨ ਸਹਿਤ ਸਲਾਹ ਦਿਓ।

Answer:

ਰਾਣਾ ਨੂੰ ਸੂਤੀ ਕਮੀਜ਼ਾਂ ਖ਼ਰੀਦਣੀਆਂ ਚਾਹੀਦੀਆਂ ਹਨ, ਕਿਉਂਕਿ:
1. ਸੂਤੀ ਕੱਪੜੇ ਵਿੱਚ ਬਰੀਕ ਛੇਕ ਹੁੰਦੇ ਹਨ, ਜਿਨ੍ਹਾਂ ਵਿੱਚੋਂ ਹਵਾ ਲੰਘਦੀ ਹੈ।
2. ਸੂਤੀ ਕਮੀਜ਼ਾਂ ਪਸੀਨਾ ਸੋਖ ਕੇ ਸਰੀਰ ਨੂੰ ਸੁੱਕਾ ਰੱਖਦੀਆਂ ਹਨ, ਜਦਕਿ ਸੰਸ਼ਲਿਸ਼ਤ ਕਮੀਜ਼ਾਂ ਨਾ ਪਸੀਨਾ ਸੋਖਦੀਆਂ ਹਨ ਅਤੇ ਨਾ ਹੀ ਹਵਾਦਾਰ ਹੁੰਦੀਆਂ ਹਨ।

Exam Tips:

a) ਸਲਾਹ ਪਹਿਲਾਂ ਲਿਖੋ, ਫਿਰ ਕਾਰਨ।

 

Question 10: ਉਦਾਹਰਨ ਦੇ ਕੇ ਦਰਸਾਓ ਕਿ ਪਲਾਸਟਿਕ ਅਕਿਰਿਆਸ਼ੀਲ (ਅਖੁਰਣਸ਼ੀਲ) ਸੁਭਾਅ ਦਾ ਹੁੰਦਾ ਹੈ।

Answer:

ਪਲਾਸਟਿਕ ਹਵਾ, ਪਾਣੀ ਅਤੇ ਹੋਰ ਰਸਾਇਣਾਂ ਨਾਲ ਕਿਰਿਆ ਨਹੀਂ ਕਰਦਾ, ਇਸ ਲਈ ਇਹ ਗਲਦਾ, ਸੜਦਾ ਜਾਂ ਖੁਰਦਾ ਨਹੀਂ। ਉਦਾਹਰਨਾਂ:
1. ਵੱਖ-ਵੱਖ ਰਸਾਇਣ ਪਲਾਸਟਿਕ ਦੀਆਂ ਬੋਤਲਾਂ ਵਿੱਚ ਰੱਖੇ ਜਾਂਦੇ ਹਨ।
2. ਪਾਣੀ ਪਲਾਸਟਿਕ ਦੀਆਂ ਬੋਤਲਾਂ ਵਿੱਚ ਰੱਖਿਆ ਜਾਂਦਾ ਹੈ।
3. ਅਚਾਰ ਅਤੇ ਭੋਜਨ ਪਦਾਰਥ ਪਲਾਸਟਿਕ ਦੇ ਡੱਬਿਆਂ ਵਿੱਚ ਰੱਖੇ ਜਾਂਦੇ ਹਨ।

Exam Tips:

a) ਦੋ-ਤਿੰਨ ਰੋਜ਼ਾਨਾ ਜੀਵਨ ਦੀਆਂ ਉਦਾਹਰਨਾਂ ਜ਼ਰੂਰ ਦਿਓ।

 

Question 11: ਕੀ ਦੰਦ ਸਾਫ਼ ਕਰਨ ਵਾਲੇ ਬੁਰਸ਼ ਦੇ ਬ੍ਰਿਸਟਲ ਅਤੇ ਹੱਥਾ ਇੱਕ ਹੀ ਪਦਾਰਥ ਦੇ ਬਣੇ ਹੋਣੇ ਚਾਹੀਦੇ ਹਨ? ਆਪਣਾ ਉੱਤਰ ਸਪੱਸ਼ਟ ਕਰੋ।

Answer:

ਨਹੀਂ। ਬ੍ਰਿਸਟਲ ਦੰਦ ਸਾਫ਼ ਕਰਨ ਲਈ ਹੁੰਦੇ ਹਨ, ਜਦਕਿ ਹੈਂਡਲ ਬੁਰਸ਼ ਨੂੰ ਫੜਨ ਲਈ ਹੁੰਦਾ ਹੈ। ਬ੍ਰਿਸਟਲ ਨਰਮ, ਲਚਕੀਲੇ ਅਤੇ ਮਜ਼ਬੂਤ ਹੋਣੇ ਚਾਹੀਦੇ ਹਨ, ਪਰ ਹੈਂਡਲ ਸਖ਼ਤ ਅਤੇ ਮਜ਼ਬੂਤ। ਇਸ ਲਈ ਦੋਵੇਂ ਵੱਖ-ਵੱਖ ਪਦਾਰਥਾਂ ਦੇ ਬਣਾਏ ਜਾਣੇ ਚਾਹੀਦੇ ਹਨ।

Exam Tips:

a) 'ਨਹੀਂ' ਲਿਖ ਕੇ ਫਿਰ ਦੋਵੇਂ ਹਿੱਸਿਆਂ ਦੇ ਕੰਮ ਦੱਸੋ।

 

Question 12: "ਜਿੱਥੋਂ ਤੱਕ ਸੰਭਵ ਹੋ ਸਕੇ ਪਲਾਸਟਿਕ ਦੀ ਵਰਤੋਂ ਤੋਂ ਬਚੋ" – ਇਸ ਕਥਨ ਬਾਰੇ ਆਪਣੀ ਸਲਾਹ ਦਿਓ।

Answer:

ਪਲਾਸਟਿਕ ਬਹੁਤ ਉਪਯੋਗੀ ਪਦਾਰਥ ਹੈ, ਪਰ ਇਹ ਵਾਤਾਵਰਨ ਦਾ ਮਿੱਤਰ ਨਹੀਂ ਹੈ, ਕਿਉਂਕਿ ਇਹ ਨਾ ਛੇਤੀ ਸੜਦਾ ਹੈ ਅਤੇ ਨਾ ਹੀ ਸੂਖਮ ਜੀਵਾਂ ਦੁਆਰਾ ਆਸਾਨੀ ਨਾਲ ਗਲਦਾ ਹੈ। ਵਾਤਾਵਰਨ ਨੂੰ ਸਾਫ਼ ਰੱਖਣ ਲਈ ਇਸ ਦੀ ਵਰਤੋਂ ਜਿੱਥੋਂ ਤੱਕ ਹੋ ਸਕੇ ਘੱਟ ਕਰਨੀ ਚਾਹੀਦੀ ਹੈ।

Exam Tips:

a) ਕਥਨ ਨਾਲ ਸਹਿਮਤ ਹੋ ਕੇ 'ਅਜੈਵ-ਵਿਘਟਨਸ਼ੀਲ' ਹੋਣ ਦਾ ਕਾਰਨ ਲਿਖੋ।

 

Question 13: ਕਾਲਮ (ੳ) ਦੇ ਪਦਾਂ ਦਾ ਕਾਲਮ (ਅ) ਦੇ ਵਾਕ-ਖੰਡਾਂ ਨਾਲ ਸਹੀ ਮਿਲਾਨ ਕਰੋ।

Answer:

ਕਾਲਮ (ੳ)ਕਾਲਮ (ਅ)
(1) ਪਾਲੀਐਸਟਰ(ਸ) ਕੱਪੜੇ ਵਿੱਚ ਆਸਾਨੀ ਨਾਲ ਵੱਟ ਨਹੀਂ ਪੈਂਦੇ।
(2) ਟੈਫ਼ਲਾਨ(ੲ) ਨਾ-ਚਿਪਕਣ ਵਾਲੇ ਭੋਜਨ ਬਣਾਉਣ ਦੇ ਬਰਤਨਾਂ ਦੇ ਨਿਰਮਾਣ ਵਿੱਚ ਵਰਤਿਆ ਜਾਂਦਾ ਹੈ।
(3) ਰੇਯਾਨ(ੳ) ਲੱਕੜੀ ਦੀ ਪਲਪ ਤੋਂ ਤਿਆਰ ਕੀਤਾ ਜਾਂਦਾ ਹੈ।
(4) ਨਾਈਲਾਨ(ਅ) ਪੈਰਾਸ਼ੂਟ ਅਤੇ ਜੁਰਾਬਾਂ ਬਣਾਉਣ ਵਿੱਚ ਵਰਤਿਆ ਜਾਂਦਾ ਹੈ।

Exam Tips:

a) ਪਹਿਲਾਂ ਉਹ ਜੋੜੇ ਮਿਲਾਓ ਜਿਨ੍ਹਾਂ ਬਾਰੇ ਪੱਕਾ ਪਤਾ ਹੋਵੇ।

 

Question 14: "ਸੰਸ਼ਲਿਸ਼ਤ ਰੇਸ਼ਿਆਂ ਦਾ ਉਦਯੋਗਿਕ ਨਿਰਮਾਣ ਅਸਲ ਵਿੱਚ ਜੰਗਲਾਂ ਦੀ ਸੁਰੱਖਿਆ ਵਿੱਚ ਸਹਾਇਕ ਹੋ ਰਿਹਾ ਹੈ।" ਟਿੱਪਣੀ ਕਰੋ।

Answer:

ਕੁਦਰਤੀ ਰੇਸ਼ੇ ਪੌਦਿਆਂ ਅਤੇ ਜੰਤੂਆਂ ਵਰਗੇ ਕੁਦਰਤੀ ਸਰੋਤਾਂ ਤੋਂ ਮਿਲਦੇ ਹਨ, ਜਦਕਿ ਸੰਸ਼ਲਿਸ਼ਤ ਰੇਸ਼ੇ ਪੈਟਰੋ-ਰਸਾਇਣਾਂ ਤੋਂ ਬਣਦੇ ਹਨ। ਇਸ ਲਈ ਇਹ ਕੁਦਰਤੀ ਉਪਜ ਤੇ ਨਿਰਭਰ ਨਹੀਂ ਕਰਦੇ ਅਤੇ ਇਨ੍ਹਾਂ ਦੀ ਵਰਤੋਂ ਨਾਲ ਜੰਗਲਾਂ ਤੋਂ ਮਿਲਣ ਵਾਲੇ ਪਦਾਰਥਾਂ ਦੀ ਮੰਗ ਘਟਦੀ ਹੈ। ਇਸ ਤਰ੍ਹਾਂ ਸੰਸ਼ਲਿਸ਼ਤ ਰੇਸ਼ਿਆਂ ਦਾ ਨਿਰਮਾਣ ਜੰਗਲਾਂ ਦੀ ਰੱਖਿਆ ਵਿੱਚ ਸਹਾਇਕ ਹੈ।

Exam Tips:

a) ਕੁਦਰਤੀ ਅਤੇ ਸੰਸ਼ਲਿਸ਼ਤ ਰੇਸ਼ਿਆਂ ਦੇ ਸਰੋਤਾਂ ਦੀ ਤੁਲਨਾ ਕਰੋ।

 

Question 15: ਇਹ ਦਰਸਾਉਣ ਲਈ ਇੱਕ ਕਿਰਿਆ ਦਾ ਵਰਣਨ ਕਰੋ ਕਿ ਥਰਮੋਪਲਾਸਟਿਕ ਬਿਜਲੀ ਦਾ ਕੁਚਾਲਕ ਹੈ।

Answer:

ਕਿਰਿਆ: ਪਾਲੀਥੀਨ, ਪੀ.ਵੀ.ਸੀ., ਨਾਈਲਾਨ, ਪਾਲੀਸਟਾਇਰੀਨ ਵਰਗੀਆਂ ਥਰਮੋਪਲਾਸਟਿਕ ਦੀਆਂ ਕੁੱਝ ਵਸਤਾਂ ਲਓ। ਸੈੱਲ, ਬਲਬ ਅਤੇ ਤਾਰਾਂ ਨਾਲ ਇੱਕ ਸਰਕਟ ਬਣਾਓ ਅਤੇ ਉਸ ਦੇ ਦੋ ਸਿਰਿਆਂ (ਟਰਮੀਨਲਾਂ) ਵਿਚਕਾਰ ਨਾਈਲਾਨ ਦਾ ਟੁਕੜਾ ਰੱਖੋ। ਜੇ ਬਲਬ ਜਗ ਪਵੇ ਤਾਂ ਪਦਾਰਥ ਬਿਜਲੀ ਦਾ ਸੁਚਾਲਕ ਹੈ, ਨਹੀਂ ਤਾਂ ਕੁਚਾਲਕ। ਇਹ ਕਿਰਿਆ ਹੋਰ ਥਰਮੋਪਲਾਸਟਿਕ ਵਸਤਾਂ ਨਾਲ ਦੁਹਰਾਓ। ਕਿਸੇ ਵੀ ਵਸਤੂ ਨਾਲ ਬਲਬ ਨਹੀਂ ਜਗਦਾ, ਇਸ ਤੋਂ ਸਿੱਧ ਹੁੰਦਾ ਹੈ ਕਿ ਥਰਮੋਪਲਾਸਟਿਕ ਬਿਜਲੀ ਦਾ ਕੁਚਾਲਕ ਹੈ।

Exam Tips:

a) ਕਿਰਿਆ ਦੇ ਪੜਾਅ ਕ੍ਰਮ ਵਿੱਚ ਲਿਖੋ: ਸਰਕਟ, ਪਦਾਰਥ ਰੱਖਣਾ, ਨਿਰੀਖਣ, ਸਿੱਟਾ।

 

(ੳ) ਬਹੁ-ਵਿਕਲਪੀ ਪ੍ਰਸ਼ਨ

Question 1: ਚਟਾਨ ਉੱਤੇ ਚੜ੍ਹਨ ਲਈ ਵਰਤਿਆ ਜਾਣ ਵਾਲਾ ਰੱਸਾ ਕਿਸ ਪਦਾਰਥ ਦਾ ਬਣਿਆ ਹੋਣਾ ਉਚਿਤ ਹੈ?
(ੳ) ਕਪਾਹ
(ਅ) ਉੱਨ
(ੲ) ਨਾਈਲਾਨ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ

Answer:

(ੲ) ਨਾਈਲਾਨ

Exam Tips:

a) ਨਾਈਲਾਨ ਬਹੁਤ ਮਜ਼ਬੂਤ ਰੇਸ਼ਾ ਹੈ, ਇਸ ਲਈ ਰੱਸਿਆਂ ਵਿੱਚ ਵਰਤਿਆ ਜਾਂਦਾ ਹੈ।

 

Question 2: ਹੇਠ ਲਿਖਿਆਂ ਵਿੱਚੋਂ ਕਿਹੜਾ ਬਣਾਉਟੀ ਰੇਸ਼ਮ ਕਹਾਉਂਦਾ ਹੈ?
(ੳ) ਰਬੜ
(ਅ) ਟੈਫ਼ਲਾਨ
(ੲ) ਰੇਯਾਨ
(ਸ) ਪਾਲੀਥੀਨ

Answer:

(ੲ) ਰੇਯਾਨ

Exam Tips:

a) ਰੇਯਾਨ ਦੇਖਣ ਵਿੱਚ ਰੇਸ਼ਮ ਵਰਗਾ ਹੈ ਪਰ ਲੱਕੜੀ ਦੀ ਪਲਪ ਤੋਂ ਬਣਦਾ ਹੈ।

 

Question 3: ਪਾਲਿਸਟਰ ਦੇ ਕੱਪੜੇ ਬਣਾਉਣ ਲਈ ਕੀ ਵਰਤਿਆ ਜਾਂਦਾ ਹੈ?
(ੳ) P.E.T.
(ਅ) ਐਕ੍ਰਿਲਿਕ
(ੲ) ਟੈਰੀਲੀਨ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ

Answer:

(ੲ) ਟੈਰੀਲੀਨ

Exam Tips:

a) ਟੈਰੀਲੀਨ ਪਾਲੀਐਸਟਰ ਦਾ ਹੀ ਇੱਕ ਨਾਂ ਹੈ।

 

Question 4: ਨਿਸ਼ਾ ਨੇ ਜਮਾਤ ਵਿੱਚ ਪੜ੍ਹਿਆ ਕਿ ਇੱਕ ਅਜਿਹਾ ਪਲਾਸਟਿਕ ਹੈ ਜੋ ਗਰਮ ਕਰਨ ਤੇ ਆਪਣਾ ਰੂਪ ਬਦਲ ਲੈਂਦਾ ਹੈ। ਉਸ ਪਦਾਰਥ ਨੂੰ ਕੀ ਕਹਿੰਦੇ ਹਨ?
(ੳ) ਪਲਾਸਟਿਕ
(ਅ) ਥਰਮੋਪਲਾਸਟਿਕ
(ੲ) ਐਕ੍ਰਿਲਿਕ
(ਸ) ਉਪਰੋਕਤ ਸਾਰੇ

Answer:

(ਅ) ਥਰਮੋਪਲਾਸਟਿਕ

Exam Tips:

a) ਗਰਮ ਕਰਨ ਤੇ ਨਰਮ ਹੋਣ ਵਾਲਾ ਪਲਾਸਟਿਕ ਥਰਮੋਪਲਾਸਟਿਕ ਹੁੰਦਾ ਹੈ।

 

Question 5: ਹੇਠ ਲਿਖਿਆਂ ਵਿੱਚੋਂ ਕਿਹੜਾ ਕੁਦਰਤੀ ਰੇਸ਼ਾ ਹੈ?
(ੳ) ਰੇਯਾਨ
(ਅ) ਟੈਰੀਲੀਨ
(ੲ) ਉੱਨ
(ਸ) ਨਾਈਲਾਨ

Answer:

(ੲ) ਉੱਨ

Exam Tips:

a) ਉੱਨ ਭੇਡ ਆਦਿ ਜੰਤੂਆਂ ਤੋਂ ਮਿਲਦੀ ਹੈ।

 

Question 6: ਹੇਠ ਲਿਖਿਆਂ ਵਿੱਚੋਂ ਕਿਹੜਾ ਰੇਸ਼ਾ ਮਨੁੱਖ ਦੁਆਰਾ ਬਣਾਇਆ ਗਿਆ ਹੈ?
(ੳ) ਕਪਾਹ
(ਅ) ਉੱਨ
(ੲ) ਰੇਯਾਨ
(ਸ) ਰੇਸ਼ਮ

Answer:

(ੲ) ਰੇਯਾਨ

Exam Tips:

a) ਕਪਾਹ, ਉੱਨ ਅਤੇ ਰੇਸ਼ਮ ਕੁਦਰਤੀ ਰੇਸ਼ੇ ਹਨ।

 

Question 7: ਇਨ੍ਹਾਂ ਵਿੱਚੋਂ ਕਿਹੜਾ ਜੈਵ-ਵਿਘਟਨਸ਼ੀਲ ਪਦਾਰਥ ਹੈ?
(ੳ) ਧਾਤ
(ਅ) ਪਲਾਸਟਿਕ
(ੲ) ਕਾਗ਼ਜ਼
(ਸ) ਇਹ ਸਾਰੇ ਪਦਾਰਥ

Answer:

(ੲ) ਕਾਗ਼ਜ਼

Exam Tips:

a) ਕਾਗ਼ਜ਼ ਸੂਖਮ ਜੀਵਾਂ ਦੁਆਰਾ ਗਲ ਜਾਂਦਾ ਹੈ।

 

Question 8: ਪਲਾਸਟਿਕ ਦੀ ਕਿਹੜੀ ਕਿਸਮ ਤਾਪ ਅਤੇ ਬਿਜਲੀ ਦੀ ਕੁਚਾਲਕ ਹੈ ਅਤੇ ਸਵਿੱਚ ਬਣਾਉਣ ਲਈ ਵਰਤੀ ਜਾਂਦੀ ਹੈ?
(ੳ) ਨਾਈਲਾਨ
(ਅ) ਬੈਕੇਲਾਈਟ
(ੲ) ਪਾਲੀਥੀਨ
(ਸ) ਪੀ.ਵੀ.ਸੀ.

Answer:

(ਅ) ਬੈਕੇਲਾਈਟ

Exam Tips:

a) ਬੈਕੇਲਾਈਟ ਥਰਮੋਸੈਟਿੰਗ ਪਲਾਸਟਿਕ ਹੈ।

 

Question 9: ਹੇਠ ਲਿਖਿਆਂ ਵਿੱਚੋਂ ਕਿਹੜਾ ਥਰਮੋਪਲਾਸਟਿਕ ਹੈ?
(ੳ) ਬੈਕੇਲਾਈਟ
(ਅ) ਪਾਲੀਥੀਨ
(ੲ) ਮੈਲਾਮਾਈਨ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ

Answer:

(ਅ) ਪਾਲੀਥੀਨ

Exam Tips:

a) ਬੈਕੇਲਾਈਟ ਅਤੇ ਮੈਲਾਮਾਈਨ ਥਰਮੋਸੈਟਿੰਗ ਹਨ; ਪਾਲੀਥੀਨ ਥਰਮੋਪਲਾਸਟਿਕ ਹੈ।

 

Question 10: ਸੰਸ਼ਲਿਸ਼ਤ ਰੇਸ਼ੇ ਛੋਟੀਆਂ ਇਕਾਈਆਂ ਦੇ ਮੇਲ ਤੋਂ ਬਣੇ ਹੁੰਦੇ ਹਨ, ਜਿਨ੍ਹਾਂ ਨੂੰ ਕੀ ਆਖਦੇ ਹਨ?
(ੳ) ਸੈੱਲ
(ਅ) ਅਣੂ
(ੲ) ਬਹੁਲਕ (ਪਾਲੀਮਰ)
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ

Answer:

(ੲ) ਬਹੁਲਕ (ਪਾਲੀਮਰ)

Exam Tips:

a) ਬਹੁਲਕ ਬਹੁਤ ਸਾਰੀਆਂ ਛੋਟੀਆਂ ਇਕਾਈਆਂ ਦੇ ਜੁੜਨ ਨਾਲ ਬਣਦਾ ਹੈ।

 

Question 11: ਸੈਰੀਕਲਚਰ ਹੇਠ ਲਿਖਿਆਂ ਵਿੱਚੋਂ ਕਿਸ ਜੀਵ ਦਾ ਪਾਲਣ ਹੈ?
(ੳ) ਭੇਡ
(ਅ) ਬੱਕਰੀ
(ੲ) ਖ਼ਰਗੋਸ਼
(ਸ) ਰੇਸ਼ਮ ਕੀਟ

Answer:

(ਸ) ਰੇਸ਼ਮ ਕੀਟ

Exam Tips:

a) ਸੈਰੀਕਲਚਰ ਦਾ ਸੰਬੰਧ ਰੇਸ਼ਮ ਨਾਲ ਹੈ।

 

Question 12: ਹੇਠ ਲਿਖਿਆਂ ਵਿੱਚੋਂ ਕੁਦਰਤੀ ਰੇਸ਼ਾ ਕਿਹੜਾ ਹੈ?
(ੳ) ਰੇਯਾਨ
(ਅ) ਨਾਈਲਾਨ
(ੲ) ਪਟਸਨ (ਜੂਟ)
(ਸ) ਪਾਲੀਐਸਟਰ

Answer:

(ੲ) ਪਟਸਨ (ਜੂਟ)

Exam Tips:

a) ਪਟਸਨ ਪੌਦੇ ਤੋਂ ਮਿਲਣ ਵਾਲਾ ਕੁਦਰਤੀ ਰੇਸ਼ਾ ਹੈ।

 

Question 13: ______ ਦਾ ਪਾਲਣ ਸੈਰੀਕਲਚਰ ਹੈ।
(ੳ) ਭੇਡ
(ਅ) ਬੱਕਰੀ
(ੲ) ਸ਼ਹਿਦ ਦੀ ਮੱਖੀ
(ਸ) ਰੇਸ਼ਮ ਦਾ ਕੀੜਾ

Answer:

(ਸ) ਰੇਸ਼ਮ ਦਾ ਕੀੜਾ

Exam Tips:

a) ਰੇਸ਼ਮ ਦੇ ਕੀੜੇ ਦੇ ਕੋਕੂਨ ਤੋਂ ਰੇਸ਼ਮੀ ਧਾਗਾ ਮਿਲਦਾ ਹੈ।

 

(ਅ) ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

Question 1: ਕੁੱਝ ਕੁਦਰਤੀ ਰੇਸ਼ਿਆਂ ਦੇ ਨਾਂ ਲਿਖੋ।

Answer:

ਕਪਾਹ, ਉੱਨ, ਰੇਸ਼ਮ।

Exam Tips:

a) ਉੱਤਰ ਇੱਕ ਸ਼ਬਦ ਜਾਂ ਇੱਕ ਵਾਕ ਵਿੱਚ ਲਿਖੋ।

 

Question 2: ਇੱਕ ਕੁਦਰਤੀ ਬਹੁਲਕ ਦਾ ਨਾਂ ਲਿਖੋ।

Answer:

ਸੈਲੂਲੋਜ਼।

Exam Tips:

a) ਉੱਤਰ ਇੱਕ ਸ਼ਬਦ ਜਾਂ ਇੱਕ ਵਾਕ ਵਿੱਚ ਲਿਖੋ।

 

Question 3: ਉਸ ਰੇਸ਼ੇ ਦਾ ਨਾਂ ਦੱਸੋ ਜੋ ਰੇਸ਼ਮ ਵਰਗਾ ਹੈ ਪਰ ਮਾਨਵ-ਨਿਰਮਿਤ ਹੈ।

Answer:

ਰੇਯਾਨ।

Exam Tips:

a) ਉੱਤਰ ਇੱਕ ਸ਼ਬਦ ਜਾਂ ਇੱਕ ਵਾਕ ਵਿੱਚ ਲਿਖੋ।

 

Question 4: ਕਿਸ ਰੇਸ਼ੇ ਨਾਲ ਪੈਰਾਸ਼ੂਟ ਅਤੇ ਤੰਬੂ ਬਣਾਏ ਜਾਂਦੇ ਹਨ?

Answer:

ਨਾਈਲਾਨ।

Exam Tips:

a) ਉੱਤਰ ਇੱਕ ਸ਼ਬਦ ਜਾਂ ਇੱਕ ਵਾਕ ਵਿੱਚ ਲਿਖੋ।

 

Question 5: PET ਕੀ ਹੈ?

Answer:

ਇਹ ਪਾਲੀਐਸਟਰ ਦੀ ਇੱਕ ਕਿਸਮ ਹੈ, ਜਿਸ ਦੀ ਵਰਤੋਂ ਬੋਤਲਾਂ, ਬਰਤਨ ਅਤੇ ਫ਼ਿਲਮਾਂ ਬਣਾਉਣ ਵਿੱਚ ਕੀਤੀ ਜਾਂਦੀ ਹੈ।

Exam Tips:

a) ਉੱਤਰ ਇੱਕ ਸ਼ਬਦ ਜਾਂ ਇੱਕ ਵਾਕ ਵਿੱਚ ਲਿਖੋ।

 

Question 6: ਪੈਰਾਸ਼ੂਟ ਅਤੇ ਚੱਟਾਨਾਂ ਤੇ ਚੜ੍ਹਨ ਵਾਲੇ ਰੱਸੇ ਨਾਈਲਾਨ ਦੇ ਕਿਉਂ ਬਣਾਏ ਜਾਂਦੇ ਹਨ?

Answer:

ਨਾਈਲਾਨ ਦੀ ਮਜ਼ਬੂਤੀ ਕਾਰਨ।

Exam Tips:

a) ਉੱਤਰ ਇੱਕ ਸ਼ਬਦ ਜਾਂ ਇੱਕ ਵਾਕ ਵਿੱਚ ਲਿਖੋ।

 

Question 7: ਪਲਾਸਟਿਕ ਦੀਆਂ ਕੁੱਝ ਵਿਸ਼ੇਸ਼ਤਾਵਾਂ ਦੱਸੋ।

Answer:

ਪਲਾਸਟਿਕ ਨੂੰ ਪੁਨਰਚੱਕਰਿਤ ਕਰਕੇ ਮੁੜ ਵਰਤਿਆ ਜਾ ਸਕਦਾ ਹੈ, ਰੰਗਿਆ ਜਾ ਸਕਦਾ ਹੈ, ਪਿਘਲਾਇਆ ਜਾ ਸਕਦਾ ਹੈ ਅਤੇ ਇਸ ਦੀਆਂ ਸ਼ੀਟਾਂ ਤੇ ਤਾਰਾਂ ਬਣਾਈਆਂ ਜਾ ਸਕਦੀਆਂ ਹਨ।

Exam Tips:

a) ਉੱਤਰ ਇੱਕ ਸ਼ਬਦ ਜਾਂ ਇੱਕ ਵਾਕ ਵਿੱਚ ਲਿਖੋ।

 

Question 8: ਪਾਲੀਥੀਨ ਅਤੇ PVC ਕੀ ਹਨ?

Answer:

ਇਹ ਥਰਮੋਪਲਾਸਟਿਕ ਹਨ।

Exam Tips:

a) ਉੱਤਰ ਇੱਕ ਸ਼ਬਦ ਜਾਂ ਇੱਕ ਵਾਕ ਵਿੱਚ ਲਿਖੋ।

 

Question 9: ਬੈਕੇਲਾਈਟ ਕਿਹੜੇ ਪਲਾਸਟਿਕ ਦੀ ਉਦਾਹਰਨ ਹੈ?

Answer:

ਥਰਮੋਸੈਟਿੰਗ ਪਲਾਸਟਿਕ ਦੀ।

Exam Tips:

a) ਉੱਤਰ ਇੱਕ ਸ਼ਬਦ ਜਾਂ ਇੱਕ ਵਾਕ ਵਿੱਚ ਲਿਖੋ।

 

Question 10: ਟੈਫ਼ਲਾਨ ਕਿੱਥੇ ਵਰਤਿਆ ਜਾਂਦਾ ਹੈ?

Answer:

ਟੈਫ਼ਲਾਨ ਦੀ ਵਰਤੋਂ ਨਾ-ਚਿਪਕਣ ਵਾਲੇ ਭੋਜਨ ਬਣਾਉਣ ਦੇ ਬਰਤਨਾਂ ਵਿੱਚ ਹੁੰਦੀ ਹੈ।

Exam Tips:

a) ਉੱਤਰ ਇੱਕ ਸ਼ਬਦ ਜਾਂ ਇੱਕ ਵਾਕ ਵਿੱਚ ਲਿਖੋ।

 

Question 11: ਥਰਮੋਪਲਾਸਟਿਕ ਦੀਆਂ ਦੋ ਉਦਾਹਰਨਾਂ ਦਿਓ।

Answer:

1. ਪਾਲੀਥੀਨ
2. ਪੀ.ਵੀ.ਸੀ.

Exam Tips:

a) ਉੱਤਰ ਇੱਕ ਸ਼ਬਦ ਜਾਂ ਇੱਕ ਵਾਕ ਵਿੱਚ ਲਿਖੋ।

 

Question 12: ਗਰਮ ਪਾਣੀ ਨਾਲ ਪਲਾਸਟਿਕ ਦੀਆਂ ਬੋਤਲਾਂ ਦਾ ਆਕਾਰ ਕਿਉਂ ਵਿਗੜ ਜਾਂਦਾ ਹੈ?

Answer:

ਪਲਾਸਟਿਕ ਦੀਆਂ ਬੋਤਲਾਂ ਥਰਮੋਪਲਾਸਟਿਕ ਦੀਆਂ ਬਣੀਆਂ ਹੁੰਦੀਆਂ ਹਨ, ਜੋ ਗਰਮ ਹੋ ਕੇ ਨਰਮ ਹੋ ਜਾਂਦੀਆਂ ਹਨ ਅਤੇ ਪਿਘਲ ਜਾਂਦੀਆਂ ਹਨ।

Exam Tips:

a) ਉੱਤਰ ਇੱਕ ਸ਼ਬਦ ਜਾਂ ਇੱਕ ਵਾਕ ਵਿੱਚ ਲਿਖੋ।

 

Question 13: ਕਿਹੜਾ ਥਰਮੋਸੈਟਿੰਗ ਪਲਾਸਟਿਕ ਅੱਗ-ਰੋਧੀ ਅਤੇ ਤਾਪ-ਰੋਧੀ ਹੈ?

Answer:

ਮੈਲਾਮਾਈਨ।

Exam Tips:

a) ਉੱਤਰ ਇੱਕ ਸ਼ਬਦ ਜਾਂ ਇੱਕ ਵਾਕ ਵਿੱਚ ਲਿਖੋ।

 

Question 14: ਕਾਰਾਂ, ਜਹਾਜ਼ਾਂ ਆਦਿ ਵਿੱਚ ਧਾਤਾਂ ਦੀ ਥਾਂ ਪਲਾਸਟਿਕ ਕਿਉਂ ਵਰਤਿਆ ਜਾਂਦਾ ਹੈ?

Answer:

ਕਿਉਂਕਿ ਪਲਾਸਟਿਕ ਧਾਤਾਂ ਦੇ ਮੁਕਾਬਲੇ ਹਲਕਾ ਹੁੰਦਾ ਹੈ।

Exam Tips:

a) ਉੱਤਰ ਇੱਕ ਸ਼ਬਦ ਜਾਂ ਇੱਕ ਵਾਕ ਵਿੱਚ ਲਿਖੋ।

 

Question 15: ਕੋਈ ਦੋ ਅਜੈਵ-ਵਿਘਟਨਸ਼ੀਲ ਪਦਾਰਥਾਂ ਦੇ ਨਾਂ ਦੱਸੋ।

Answer:

1. ਪਲਾਸਟਿਕ
2. ਧਾਤ ਦੇ ਬਰਤਨ

Exam Tips:

a) ਉੱਤਰ ਇੱਕ ਸ਼ਬਦ ਜਾਂ ਇੱਕ ਵਾਕ ਵਿੱਚ ਲਿਖੋ।

 

Question 16: ਕੁਦਰਤੀ ਰੇਸ਼ਿਆਂ ਦੀ ਥਾਂ ਬਣਾਉਟੀ ਰੇਸ਼ਿਆਂ ਦੀ ਵਰਤੋਂ ਦੇ ਦੋ ਕਾਰਨ ਲਿਖੋ।

Answer:

1. ਲੰਬੇ ਸਮੇਂ ਤੱਕ ਟਿਕਾਊਪਨ
2. ਆਸਾਨੀ ਨਾਲ ਉਪਲੱਬਧਤਾ

Exam Tips:

a) ਉੱਤਰ ਇੱਕ ਸ਼ਬਦ ਜਾਂ ਇੱਕ ਵਾਕ ਵਿੱਚ ਲਿਖੋ।

 

Question 17: ਅਵਿਘਟਨਸ਼ੀਲ (ਅਜੈਵ-ਵਿਘਟਨਸ਼ੀਲ) ਪਦਾਰਥ ਕੀ ਹਨ?

Answer:

ਉਹ ਪਦਾਰਥ ਜਿਨ੍ਹਾਂ ਨੂੰ ਸੂਖਮ ਜੀਵ ਅਪਘਟਿਤ ਨਹੀਂ ਕਰ ਸਕਦੇ, ਅਜੈਵ-ਵਿਘਟਨਸ਼ੀਲ ਪਦਾਰਥ ਕਹਾਉਂਦੇ ਹਨ।

Exam Tips:

a) ਉੱਤਰ ਇੱਕ ਸ਼ਬਦ ਜਾਂ ਇੱਕ ਵਾਕ ਵਿੱਚ ਲਿਖੋ।

 

Question 18: 4R ਸਿਧਾਂਤ ਕੀ ਹੈ?

Answer:

ਵਰਤੋਂ ਘੱਟ ਕਰੋ (Reduce), ਦੁਬਾਰਾ ਵਰਤੋਂ ਕਰੋ (Reuse), ਦੁਬਾਰਾ ਚੱਕਰਿਤ ਕਰੋ (Recycle) ਅਤੇ ਦੁਬਾਰਾ ਪ੍ਰਾਪਤ ਕਰੋ (Recover)।

Exam Tips:

a) ਉੱਤਰ ਇੱਕ ਸ਼ਬਦ ਜਾਂ ਇੱਕ ਵਾਕ ਵਿੱਚ ਲਿਖੋ।

 

(ੲ) ਛੋਟੇ ਉੱਤਰਾਂ ਵਾਲੇ ਪ੍ਰਸ਼ਨ

Question 1: ਚਾਰ ਵਿਦਿਆਰਥੀਆਂ ਨੇ ਪਹਾੜ ਦੀ ਚੜ੍ਹਾਈ ਕਰਨ ਲਈ ਹੇਠ ਲਿਖੀ ਸਾਰਣੀ ਅਨੁਸਾਰ ਰੱਸੀਆਂ ਚੁਣੀਆਂ: ਇੰਦਰਜੀਤ – ਸੂਤੀ, ਗੋਪਾਲ – ਰੇਸ਼ਮੀ, ਸਲੋਨੀ – ਨਾਈਲਾਨ, ਕਰਮਜੀਤ – ਉੱਨੀ। ਕਿਸ ਵਿਦਿਆਰਥੀ ਨੇ ਸਹੀ ਰੱਸੀ ਚੁਣੀ ਅਤੇ ਕਿਉਂ?

Answer:

ਸਲੋਨੀ ਨੇ ਸਹੀ ਰੱਸੀ ਚੁਣੀ ਹੈ, ਕਿਉਂਕਿ ਨਾਈਲਾਨ ਦੀ ਰੱਸੀ ਸੂਤੀ, ਰੇਸ਼ਮੀ ਅਤੇ ਉੱਨੀ ਰੱਸੀਆਂ ਦੇ ਮੁਕਾਬਲੇ ਵਧੇਰੇ ਮਜ਼ਬੂਤ ਹੁੰਦੀ ਹੈ।

Exam Tips:

a) ਨਾਂ ਦੱਸੋ ਅਤੇ 'ਵਧੇਰੇ ਮਜ਼ਬੂਤ' ਕਾਰਨ ਲਿਖੋ।

 

Question 2: ਹੇਠਾਂ ਦਿੱਤੀ ਸਾਰਣੀ ਨੂੰ ਰੇਸ਼ਿਆਂ ਦੀ ਕਿਸਮ ਲਿਖ ਕੇ ਪੂਰਾ ਕਰੋ।

Answer:

ਰੇਸ਼ੇ ਦਾ ਨਾਂਰੇਸ਼ੇ ਦੀ ਕਿਸਮ (ਕੁਦਰਤੀ/ਬਣਾਉਟੀ)
ਉੱਨਕੁਦਰਤੀ
ਨਾਈਲਾਨਬਣਾਉਟੀ

Exam Tips:

a) ਜੰਤੂਆਂ/ਪੌਦਿਆਂ ਤੋਂ ਮਿਲਣ ਵਾਲੇ ਰੇਸ਼ੇ ਕੁਦਰਤੀ ਹੁੰਦੇ ਹਨ।

 

Question 3: ਕੂੜੇ-ਕਰਕਟ ਦੀਆਂ ਵਸਤਾਂ ਨੂੰ ਜੈਵ-ਵਿਘਟਨਸ਼ੀਲ ਅਤੇ ਅਜੈਵ-ਵਿਘਟਨਸ਼ੀਲ ਵਿੱਚ ਵੰਡ ਕੇ ਸਾਰਣੀ ਪੂਰੀ ਕਰੋ: ਸਬਜ਼ੀ ਅਤੇ ਫਲਾਂ ਦੇ ਛਿਲਕੇ, ਲੱਕੜੀ, ਪਲਾਸਟਿਕ ਦੀਆਂ ਥੈਲੀਆਂ।

Answer:

ਕੂੜੇ-ਕਰਕਟ ਦੀ ਕਿਸਮਜੈਵ-ਵਿਘਟਨਸ਼ੀਲ / ਅਜੈਵ-ਵਿਘਟਨਸ਼ੀਲ
ਸਬਜ਼ੀ ਅਤੇ ਫਲਾਂ ਦੇ ਛਿਲਕੇਜੈਵ-ਵਿਘਟਨਸ਼ੀਲ
ਲੱਕੜੀਜੈਵ-ਵਿਘਟਨਸ਼ੀਲ
ਪਲਾਸਟਿਕ ਦੀਆਂ ਥੈਲੀਆਂਅਜੈਵ-ਵਿਘਟਨਸ਼ੀਲ

Exam Tips:

a) ਜੋ ਸੂਖਮ ਜੀਵਾਂ ਦੁਆਰਾ ਗਲ ਜਾਵੇ, ਉਹ ਜੈਵ-ਵਿਘਟਨਸ਼ੀਲ ਹੈ।

 

Question 4: ਬਹੁਲਕ (ਪਾਲੀਮਰ) ਕੀ ਹੈ?

Answer:

ਬਹੁਲਕ ਇੱਕ ਲੰਬੀ ਲੜੀ ਹੈ, ਜੋ ਲੱਖਾਂ ਛੋਟੀਆਂ ਇਕਾਈਆਂ (ਅਣੂਆਂ) ਦੇ ਜੁੜਨ ਨਾਲ ਬਣਦੀ ਹੈ। ਕੁਦਰਤ ਵਿੱਚ ਵੀ ਬਹੁਲਕ ਮਿਲਦੇ ਹਨ। ਉਦਾਹਰਨ ਲਈ, ਕਪਾਹ ਇੱਕ ਕੁਦਰਤੀ ਰੇਸ਼ਾ ਹੈ ਜੋ ਅਸਲ ਵਿੱਚ ਸੈਲੂਲੋਜ਼ ਹੈ, ਅਤੇ ਸੈਲੂਲੋਜ਼ ਗਲੂਕੋਜ਼ ਦੀਆਂ ਬਹੁਤ ਸਾਰੀਆਂ ਇਕਾਈਆਂ ਤੋਂ ਬਣਦਾ ਹੈ।

Exam Tips:

a) ਪਰਿਭਾਸ਼ਾ ਦੇ ਨਾਲ ਸੈਲੂਲੋਜ਼ ਦੀ ਉਦਾਹਰਨ ਦਿਓ।

 

Question 5: ਸੰਸ਼ਲਿਸ਼ਤ ਰੇਸ਼ਾ ਕੀ ਹੈ? ਸੰਸ਼ਲਿਸ਼ਤ ਰੇਸ਼ਿਆਂ ਦੀਆਂ ਉਦਾਹਰਨਾਂ ਦਿਓ।

Answer:

ਕੁਦਰਤੀ ਰੇਸ਼ਿਆਂ ਤੋਂ ਵੱਖ ਉਹ ਰੇਸ਼ੇ ਜੋ ਮਨੁੱਖ ਦੁਆਰਾ ਬਣਾਏ ਜਾਂਦੇ ਹਨ, ਸੰਸ਼ਲਿਸ਼ਤ ਰੇਸ਼ੇ ਕਹਾਉਂਦੇ ਹਨ। ਇਹ ਛੋਟੀਆਂ ਇਕਾਈਆਂ ਨੂੰ ਜੋੜ ਕੇ ਬਣੀ ਲੜੀ ਹੁੰਦੇ ਹਨ। ਉਦਾਹਰਨਾਂ: ਰੇਯਾਨ, ਨਾਈਲਾਨ, ਪਾਲੀਐਸਟਰ, ਐਕ੍ਰਿਲਿਕ, ਟੈਰੀਲੀਨ।

Exam Tips:

a) ਘੱਟੋ-ਘੱਟ ਤਿੰਨ ਉਦਾਹਰਨਾਂ ਲਿਖੋ।

 

Question 6: ਪਾਲੀਥੀਨ ਦੇ ਉਪਯੋਗ ਦੱਸੋ।

Answer:

ਪਾਲੀਥੀਨ ਦੀਆਂ ਚਾਦਰਾਂ ਪੈਕਿੰਗ ਲਈ ਅਤੇ ਥੈਲੇ ਦੁੱਧ ਦੀ ਪੈਕਿੰਗ ਲਈ ਵਰਤੇ ਜਾਂਦੇ ਹਨ। ਪਾਲੀਥੀਨ ਦੇ ਬਰਤਨ ਅਤੇ ਪਾਈਪਾਂ ਪਾਣੀ, ਤੇਲ ਜਾਂ ਹੋਰ ਪਦਾਰਥਾਂ ਨੂੰ ਸਟੋਰ ਕਰਨ ਅਤੇ ਇੱਕ ਥਾਂ ਤੋਂ ਦੂਜੀ ਥਾਂ ਲਿਜਾਣ ਲਈ ਵਰਤੇ ਜਾਂਦੇ ਹਨ। ਇਸ ਨੂੰ ਵਾਟਰਪ੍ਰੂਫ਼ ਵਜੋਂ ਵੀ ਵਰਤਿਆ ਜਾਂਦਾ ਹੈ।

Exam Tips:

a) ਉੱਤਰ ਨੂੰ ਬਿੰਦੂਆਂ ਵਿੱਚ ਲਿਖੋ ਤਾਂ ਜੋ ਪੂਰੇ ਅੰਕ ਮਿਲ ਸਕਣ।

 

Question 7: ਪੀ.ਵੀ.ਸੀ. (P.V.C.) ਦੇ ਕੁੱਝ ਉਪਯੋਗ ਲਿਖੋ।

Answer:

ਪੀ.ਵੀ.ਸੀ. ਦੀ ਵਰਤੋਂ ਬੋਤਲਾਂ, ਫ਼ਰਸ਼ ਦੀਆਂ ਟਾਈਲਾਂ, ਰੇਨਕੋਟ, ਜੁੱਤੀਆਂ ਦੇ ਤਲੇ, ਸੈਂਡਲ ਅਤੇ ਚਮੜੇ ਵਰਗੇ ਪਦਾਰਥ ਬਣਾਉਣ ਵਿੱਚ ਹੁੰਦੀ ਹੈ।

Exam Tips:

a) ਉੱਤਰ ਨੂੰ ਬਿੰਦੂਆਂ ਵਿੱਚ ਲਿਖੋ ਤਾਂ ਜੋ ਪੂਰੇ ਅੰਕ ਮਿਲ ਸਕਣ।

 

Question 8: ਜੈਵ-ਵਿਘਟਨਸ਼ੀਲ (Biodegradable) ਪਦਾਰਥ ਕੀ ਹਨ?

Answer:

ਜੋ ਪਦਾਰਥ ਸੂਖਮ ਜੀਵਾਂ ਦੁਆਰਾ ਆਸਾਨੀ ਨਾਲ ਸਾਧਾਰਨ ਯੌਗਿਕਾਂ ਵਿੱਚ ਵਿਘਟਿਤ ਕਰ ਦਿੱਤੇ ਜਾਂਦੇ ਹਨ, ਉਹ ਜੈਵ-ਵਿਘਟਨਸ਼ੀਲ ਕਹਾਉਂਦੇ ਹਨ। ਮਰੇ ਹੋਏ ਜੀਵਾਂ ਦੇ ਸਰੀਰ, ਮਲ-ਮੂਤਰ ਅਤੇ ਕਈ ਹੋਰ ਪਦਾਰਥ ਇਸ ਦੀਆਂ ਉਦਾਹਰਨਾਂ ਹਨ।

Exam Tips:

a) ਪਰਿਭਾਸ਼ਾ ਅਤੇ ਇੱਕ ਉਦਾਹਰਨ ਲਿਖੋ।

 

Question 9: ਕੁਦਰਤੀ ਅਤੇ ਸੰਸ਼ਲਿਸ਼ਤ ਬਹੁਲਕ ਕੀ ਹਨ?

Answer:

1. ਕੁਦਰਤੀ ਬਹੁਲਕ: ਉਹ ਬਹੁਲਕ ਜੋ ਕੁਦਰਤ ਵਿੱਚ ਪੌਦਿਆਂ ਅਤੇ ਜੰਤੂਆਂ ਤੋਂ ਮਿਲਦੇ ਹਨ। ਉਦਾਹਰਨਾਂ: ਰਬੜ, ਸਟਾਰਚ, ਸੈਲੂਲੋਜ਼, ਪ੍ਰੋਟੀਨ।
2. ਸੰਸ਼ਲਿਸ਼ਤ ਬਹੁਲਕ: ਉਹ ਬਹੁਲਕ ਜੋ ਕੁਦਰਤ ਵਿੱਚ ਨਹੀਂ ਮਿਲਦੇ ਅਤੇ ਪ੍ਰਯੋਗਸ਼ਾਲਾਵਾਂ ਜਾਂ ਕਾਰਖ਼ਾਨਿਆਂ ਵਿੱਚ ਤਿਆਰ ਕੀਤੇ ਜਾਂਦੇ ਹਨ। ਇਨ੍ਹਾਂ ਨੂੰ ਮਾਨਵ-ਨਿਰਮਿਤ ਬਹੁਲਕ ਵੀ ਕਹਿੰਦੇ ਹਨ। ਉਦਾਹਰਨਾਂ: ਪਾਲੀਥੀਨ, ਪੀ.ਵੀ.ਸੀ., ਟੈਫ਼ਲਾਨ, ਬੈਕੇਲਾਈਟ।

Exam Tips:

a) ਹਰ ਕਿਸਮ ਦੀਆਂ ਘੱਟੋ-ਘੱਟ ਦੋ ਉਦਾਹਰਨਾਂ ਦਿਓ।

 

Question 10: ਅਵਾਰਾ ਛੱਡੇ ਗਏ ਪਲਾਸਟਿਕ/ਪਾਲੀਥੀਨ ਬੈਗ ਜੰਤੂਆਂ ਲਈ ਕਿਸ ਪ੍ਰਕਾਰ ਹਾਨੀਕਾਰਕ ਹਨ?

Answer:

ਵਰਤੋਂ ਤੋਂ ਬਾਅਦ ਲਾਪਰਵਾਹੀ ਨਾਲ ਸੁੱਟੇ ਗਏ ਪਲਾਸਟਿਕ ਜਾਂ ਪਾਲੀਥੀਨ ਦੇ ਲਿਫ਼ਾਫ਼ੇ ਅਤੇ ਬੈਗ ਆਵਾਰਾ ਜੰਤੂ ਨਿਗਲ ਲੈਂਦੇ ਹਨ। ਇਹ ਅਜੈਵ-ਵਿਘਟਨਸ਼ੀਲ ਹੁੰਦੇ ਹਨ, ਇਸ ਲਈ ਜੰਤੂ ਦੀ ਸਾਹ ਨਲੀ ਬੰਦ ਹੋ ਜਾਂਦੀ ਹੈ ਜਾਂ ਪੇਟ ਵਿੱਚ ਇੱਕ ਪਰਤ ਬਣ ਜਾਂਦੀ ਹੈ, ਜਿਸ ਨਾਲ ਜੰਤੂ ਦੀ ਮੌਤ ਹੋ ਜਾਂਦੀ ਹੈ।

Exam Tips:

a) ਨਿਗਲਣ ਅਤੇ ਮੌਤ ਦਾ ਕਾਰਨ-ਪ੍ਰਭਾਵ ਲਿਖੋ।

 

Question 11: ਰਸੋਈ ਵਿੱਚ ਕੰਮ ਕਰਦੇ ਸਮੇਂ ਪਾਲੀਐਸਟਰ ਦੇ ਕੱਪੜੇ ਪਾਉਣ ਦਾ ਸੁਝਾਅ ਕਿਉਂ ਨਹੀਂ ਦਿੱਤਾ ਜਾਂਦਾ?

Answer:

ਪਾਲੀਐਸਟਰ ਇੱਕ ਸੰਸ਼ਲਿਸ਼ਤ ਰੇਸ਼ਾ ਹੈ, ਜੋ ਛੇਤੀ ਅੱਗ ਫੜ ਲੈਂਦਾ ਹੈ ਅਤੇ ਪਿਘਲ ਕੇ ਸਰੀਰ ਨਾਲ ਚਿਪਕ ਜਾਂਦਾ ਹੈ, ਜਿਸ ਨਾਲ ਦਰਦਨਾਕ ਜਲਣ ਹੁੰਦੀ ਹੈ। ਇਸ ਲਈ ਰਸੋਈ ਵਿੱਚ ਇਸ ਦੇ ਕੱਪੜੇ ਪਾਉਣ ਤੋਂ ਬਚਣ ਲਈ ਕਿਹਾ ਜਾਂਦਾ ਹੈ।

Exam Tips:

a) ਸੁਰੱਖਿਆ ਦਾ ਕਾਰਨ ਸਪੱਸ਼ਟ ਲਿਖੋ।

 

Question 12: ਅਧਿਆਪਕ ਨੇ ਮੁਕੇਸ਼ ਨੂੰ ਇੱਕੋ ਆਕਾਰ ਦੇ ਦੋ ਟੁਕੜੇ ਦਿੱਤੇ, ਇੱਕ ਕੁਦਰਤੀ ਰੇਸ਼ੇ ਦਾ ਅਤੇ ਦੂਜਾ ਸੰਸ਼ਲਿਸ਼ਤ ਰੇਸ਼ੇ ਦਾ। ਉਸ ਨੂੰ ਇਨ੍ਹਾਂ ਨੂੰ ਪਾਣੀ ਦੇ ਵੱਖ-ਵੱਖ ਮੱਗਾਂ ਵਿੱਚ ਡੁਬੋਣ, ਕੁੱਝ ਸਮੇਂ ਬਾਅਦ ਕੱਢਣ ਅਤੇ ਧੁੱਪ ਵਿੱਚ ਫੈਲਾਉਣ ਲਈ ਕਿਹਾ ਗਿਆ। ਦੱਸੋ ਕਿਹੜਾ ਟੁਕੜਾ ਘੱਟ ਸਮੇਂ ਵਿੱਚ ਸੁੱਕੇਗਾ ਅਤੇ ਕਿਉਂ?

Answer:

ਸੰਸ਼ਲਿਸ਼ਤ ਰੇਸ਼ੇ ਦਾ ਟੁਕੜਾ ਕੁਦਰਤੀ ਰੇਸ਼ੇ ਦੇ ਟੁਕੜੇ ਨਾਲੋਂ ਘੱਟ ਸਮੇਂ ਵਿੱਚ ਸੁੱਕ ਜਾਵੇਗਾ, ਕਿਉਂਕਿ ਸੰਸ਼ਲਿਸ਼ਤ ਰੇਸ਼ੇ ਸੂਤੀ ਵਰਗੇ ਕੁਦਰਤੀ ਰੇਸ਼ਿਆਂ ਦੇ ਮੁਕਾਬਲੇ ਪਾਣੀ ਬਹੁਤ ਘੱਟ ਸੋਖਦੇ ਹਨ।

Exam Tips:

a) ਉੱਤਰ ਦੇ ਨਾਲ ਕਾਰਨ 'ਪਾਣੀ ਘੱਟ ਸੋਖਣਾ' ਜ਼ਰੂਰ ਲਿਖੋ।

 

Question 13: ਸੰਸ਼ਲਿਸ਼ਤ ਰੇਸ਼ਿਆਂ ਦੇ ਉਹ ਗੁਣ ਲਿਖੋ ਜਿਨ੍ਹਾਂ ਕਾਰਨ ਇਹ ਪਹਿਰਾਵੇ ਦੀ ਸਮੱਗਰੀ ਲਈ ਪ੍ਰਸਿੱਧ ਹਨ।

Answer:

ਸੰਸ਼ਲਿਸ਼ਤ ਰੇਸ਼ਿਆਂ ਦੇ ਗੁਣ:
1. ਇਹ ਲੰਬੇ ਸਮੇਂ ਤੱਕ ਚੱਲਦੇ ਹਨ।
2. ਇਨ੍ਹਾਂ ਦੀ ਕੀਮਤ ਘੱਟ ਹੁੰਦੀ ਹੈ।
3. ਇਹ ਛੇਤੀ ਸੁੱਕ ਜਾਂਦੇ ਹਨ।
4. ਇਹ ਆਸਾਨੀ ਨਾਲ ਮਿਲ ਜਾਂਦੇ ਹਨ।
5. ਇਨ੍ਹਾਂ ਦੀ ਸੰਭਾਲ ਆਸਾਨ ਹੈ।
6. ਇਨ੍ਹਾਂ ਨੂੰ ਧੋਣਾ ਆਸਾਨ ਹੈ ਅਤੇ ਇਨ੍ਹਾਂ ਵਿੱਚ ਵੱਟ ਨਹੀਂ ਪੈਂਦੇ।
ਇਨ੍ਹਾਂ ਗੁਣਾਂ ਕਾਰਨ ਸੰਸ਼ਲਿਸ਼ਤ ਰੇਸ਼ੇ ਪਹਿਰਾਵੇ ਲਈ ਪ੍ਰਸਿੱਧ ਹਨ।

Exam Tips:

a) ਉੱਤਰ ਨੂੰ ਬਿੰਦੂਆਂ ਵਿੱਚ ਲਿਖੋ ਤਾਂ ਜੋ ਪੂਰੇ ਅੰਕ ਮਿਲ ਸਕਣ।

 

Question 14: ਨਾਈਲਾਨ, ਪਾਲੀਐਸਟਰ ਅਤੇ ਐਕ੍ਰਿਲਿਕ ਵਰਗੇ ਬਣਾਉਟੀ ਰੇਸ਼ਿਆਂ ਨੂੰ ਹਵਾ ਵਿੱਚ ਜਲਾਉਣ ਤੇ ਕੀ ਹੁੰਦਾ ਹੈ?

Answer:

ਇਨ੍ਹਾਂ ਰੇਸ਼ਿਆਂ ਨੂੰ ਜਲਾਉਣ ਤੇ ਹੇਠ ਲਿਖੇ ਨਤੀਜੇ ਮਿਲਦੇ ਹਨ:
1. ਨਾਈਲਾਨ: ਮੁਸ਼ਕਲ ਨਾਲ ਜਲਦਾ ਹੈ, ਪਿਘਲ ਕੇ ਸੁੰਗੜ ਜਾਂਦਾ ਹੈ ਅਤੇ ਸਖ਼ਤ ਗੰਢ ਬਣਾ ਦਿੰਦਾ ਹੈ।
2. ਪਾਲੀਐਸਟਰ: ਇਹ ਵੀ ਨਾਈਲਾਨ ਵਾਂਗ ਹੀ ਵਿਹਾਰ ਕਰਦਾ ਹੈ; ਜਲਣ ਤੇ ਕਾਲਾ ਧੂੰਆਂ ਛੱਡਦਾ ਹੈ ਅਤੇ ਪਿਘਲ ਕੇ ਗੰਢ ਬਣਾਉਂਦਾ ਹੈ।
3. ਐਕ੍ਰਿਲਿਕ: ਅੱਗ ਨਾਲ ਸੁੰਗੜ ਕੇ ਕਾਲੀ ਗੰਢ ਬਣਾਉਂਦਾ ਹੈ ਅਤੇ ਕਾਲੇ ਧੂੰਏਂ ਵਾਲੀ ਲਾਟ ਪੈਦਾ ਕਰਦਾ ਹੈ।

Exam Tips:

a) ਤਿੰਨਾਂ ਰੇਸ਼ਿਆਂ ਦਾ ਵੱਖ-ਵੱਖ ਵਿਹਾਰ ਲਿਖੋ।

 

Question 15: ਪਾਲੀਥੀਨ ਵਰਗੇ ਪਲਾਸਟਿਕ ਪਦਾਰਥਾਂ ਦੀਆਂ, ਕੁਦਰਤੀ ਪਦਾਰਥਾਂ ਤੋਂ ਵੱਖ ਕੁੱਝ ਵਿਸ਼ੇਸ਼ਤਾਵਾਂ ਦੱਸੋ।

Answer:

1. ਇਹ ਸਸਤਾ ਹੈ ਅਤੇ ਵਪਾਰਕ ਪੱਧਰ ਤੇ ਤਿਆਰ ਕੀਤਾ ਜਾ ਸਕਦਾ ਹੈ।
2. ਇਹ ਭਾਰ ਵਿੱਚ ਹਲਕਾ ਹੈ ਅਤੇ ਇੱਕ ਥਾਂ ਤੋਂ ਦੂਜੀ ਥਾਂ ਆਸਾਨੀ ਨਾਲ ਲਿਜਾਇਆ ਜਾ ਸਕਦਾ ਹੈ।
3. ਇਹ ਅਟੁੱਟ, ਨਾ ਗਲਣ-ਸੜਨ ਵਾਲਾ, ਮਜ਼ਬੂਤ ਅਤੇ ਲਚਕੀਲਾ ਹੁੰਦਾ ਹੈ।
4. ਇਸ ਨੂੰ ਆਸਾਨੀ ਨਾਲ ਸਾਂਚੇ ਵਿੱਚ ਢਾਲਿਆ ਜਾ ਸਕਦਾ ਹੈ।

Exam Tips:

a) ਉੱਤਰ ਨੂੰ ਬਿੰਦੂਆਂ ਵਿੱਚ ਲਿਖੋ ਤਾਂ ਜੋ ਪੂਰੇ ਅੰਕ ਮਿਲ ਸਕਣ।

 

Question 16: ਮਿਸ਼ਰਿਤ ਕੱਪੜਾ (Blended fabric) ਕੀ ਹੈ? ਇਹ ਸੰਸ਼ਲਿਸ਼ਤ ਰੇਸ਼ਿਆਂ ਤੋਂ ਬਣੇ ਕੱਪੜਿਆਂ ਨਾਲੋਂ ਵੱਧ ਆਰਾਮਦਾਇਕ ਕਿਉਂ ਹੈ?

Answer:

ਮਿਸ਼ਰਿਤ ਕੱਪੜਾ ਸੰਸ਼ਲਿਸ਼ਤ (ਮਾਨਵ-ਨਿਰਮਿਤ) ਅਤੇ ਕੁਦਰਤੀ ਰੇਸ਼ਿਆਂ ਦੇ ਮਿਸ਼ਰਣ ਤੋਂ ਬਣਦਾ ਹੈ, ਜਿਵੇਂ ਟੈਰੀਕਾਟ (ਪਾਲੀਐਸਟਰ ਅਤੇ ਸੂਤੀ) ਅਤੇ ਟੈਰੀਵੂਲ (ਪਾਲੀਐਸਟਰ ਅਤੇ ਉੱਨ)।
ਸ਼ੁੱਧ ਸੰਸ਼ਲਿਸ਼ਤ ਰੇਸ਼ੇ ਪਸੀਨੇ ਨੂੰ ਚੰਗੀ ਤਰ੍ਹਾਂ ਨਹੀਂ ਸੋਖਦੇ, ਇਸ ਲਈ ਗਰਮੀਆਂ ਵਿੱਚ ਸਰੀਰ ਨਾਲ ਚਿਪਕ ਜਾਂਦੇ ਹਨ, ਅਤੇ ਕੁੱਝ ਛੇਤੀ ਅੱਗ ਵੀ ਫੜ ਲੈਂਦੇ ਹਨ। ਇਨ੍ਹਾਂ ਕਮੀਆਂ ਨੂੰ ਦੂਰ ਕਰਨ ਲਈ ਸੰਸ਼ਲਿਸ਼ਤ ਰੇਸ਼ਿਆਂ ਨੂੰ ਕੁਦਰਤੀ ਰੇਸ਼ਿਆਂ ਨਾਲ ਮਿਲਾਇਆ ਜਾਂਦਾ ਹੈ, ਜਿਸ ਨਾਲ ਕੱਪੜਾ ਪਸੀਨਾ ਸੋਖਦਾ ਹੈ ਅਤੇ ਵਧੇਰੇ ਆਰਾਮਦਾਇਕ ਬਣਦਾ ਹੈ।

Exam Tips:

a) ਮਿਸ਼ਰਿਤ ਕੱਪੜੇ ਦੀਆਂ ਦੋ ਉਦਾਹਰਨਾਂ ਜ਼ਰੂਰ ਦਿਓ।

 

Question 17: ਪਲਾਸਟਿਕ ਸਮੱਗਰੀ ਦੀ ਘੱਟ ਵਰਤੋਂ ਕਰਨ ਦੇ ਕੁੱਝ ਤਰੀਕੇ ਸੁਝਾਓ।

Answer:

ਪਲਾਸਟਿਕ ਅਜੈਵ-ਵਿਘਟਨਸ਼ੀਲ ਹੈ, ਇਸ ਲਈ ਵਾਤਾਵਰਨ ਦਾ ਮਿੱਤਰ ਨਹੀਂ ਹੈ। ਇਸ ਦੀ ਵਰਤੋਂ ਘਟਾਉਣ ਦਾ ਸਭ ਤੋਂ ਵਧੀਆ ਤਰੀਕਾ 4R ਸਿਧਾਂਤ ਅਪਣਾਉਣਾ ਹੈ:
1. Reduce – ਵਰਤੋਂ ਘੱਟ ਕਰੋ।
2. Reuse – ਦੁਬਾਰਾ ਵਰਤੋ।
3. Recycle – ਦੁਬਾਰਾ ਚੱਕਰਿਤ ਕਰੋ।
4. Recover – ਦੁਬਾਰਾ ਪ੍ਰਾਪਤ ਕਰੋ।

Exam Tips:

a) 4R ਦੇ ਚਾਰੇ ਸ਼ਬਦ ਅੰਗਰੇਜ਼ੀ ਅਤੇ ਪੰਜਾਬੀ ਵਿੱਚ ਯਾਦ ਰੱਖੋ।

 

Question 18: ਪਲਾਸਟਿਕ ਪਦਾਰਥਾਂ ਦੀ ਵੱਧ ਵਰਤੋਂ ਵਾਤਾਵਰਨ ਅਤੇ ਸਮਾਜ ਲਈ ਕਿਵੇਂ ਹਾਨੀਕਾਰਕ ਹੈ?

Answer:

ਪਲਾਸਟਿਕ ਮਨੁੱਖ ਅਤੇ ਵਾਤਾਵਰਨ ਦੋਵਾਂ ਲਈ ਹਾਨੀਕਾਰਕ ਹੈ:
1. ਪਲਾਸਟਿਕ ਪੈਟਰੋ-ਰਸਾਇਣਾਂ ਤੋਂ ਬਣਦਾ ਹੈ, ਇਸ ਲਈ ਇਸ ਦੀ ਵੱਧ ਵਰਤੋਂ ਨਾਲ ਇਨ੍ਹਾਂ ਨਵਿਆਉਣਯੋਗ ਨਾ ਹੋਣ ਵਾਲੇ ਸਰੋਤਾਂ ਦਾ ਸੀਮਤ ਭੰਡਾਰ ਖ਼ਤਮ ਹੋ ਜਾਵੇਗਾ।
2. ਇਹ ਅਜੈਵ-ਵਿਘਟਨਸ਼ੀਲ ਹੈ ਅਤੇ ਧਿਆਨ ਨਾਲ ਨਾ ਸੁੱਟਣ ਤੇ ਨਾਲੀਆਂ ਤੇ ਸੀਵਰੇਜ ਨੂੰ ਬੰਦ ਕਰ ਦਿੰਦਾ ਹੈ।
3. ਇਸ ਦੇ ਅਧੂਰੇ ਜਲਣ ਨਾਲ ਜ਼ਹਿਰੀਲਾ ਧੂੰਆਂ ਨਿਕਲਦਾ ਹੈ, ਜੋ ਹਵਾ ਨੂੰ ਪ੍ਰਦੂਸ਼ਿਤ ਕਰਦਾ ਹੈ।
4. ਲਾਪਰਵਾਹੀ ਨਾਲ ਸੁੱਟਿਆ ਪਲਾਸਟਿਕ ਜਾਂ ਪਾਲੀਥੀਨ ਜੰਤੂ ਨਿਗਲ ਲੈਂਦੇ ਹਨ, ਜਿਸ ਨਾਲ ਉਨ੍ਹਾਂ ਦੀ ਮੌਤ ਹੋ ਜਾਂਦੀ ਹੈ।

Exam Tips:

a) ਉੱਤਰ ਨੂੰ ਬਿੰਦੂਆਂ ਵਿੱਚ ਲਿਖੋ ਤਾਂ ਜੋ ਪੂਰੇ ਅੰਕ ਮਿਲ ਸਕਣ।

 

Question 19: ਇੱਕ ਸਮਝਦਾਰ ਅਤੇ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ, ਤੁਸੀਂ ਆਪਣੇ ਆਲੇ-ਦੁਆਲੇ ਨੂੰ ਪਲਾਸਟਿਕ-ਮੁਕਤ ਰੱਖਣ ਲਈ ਕੀ ਕਦਮ ਚੁੱਕੋਗੇ?

Answer:

1. ਮੈਂ ਵਰਤੋਂ ਤੋਂ ਬਾਅਦ ਪਲਾਸਟਿਕ ਦੇ ਲਿਫ਼ਾਫ਼ੇ ਪਾਣੀ ਦੇ ਸਰੋਤਾਂ ਜਾਂ ਸੜਕ ਤੇ ਨਹੀਂ ਸੁੱਟਾਂਗਾ।
2. ਬਾਜ਼ਾਰੋਂ ਸਾਮਾਨ ਖ਼ਰੀਦਣ ਲਈ ਘਰੋਂ ਕੱਪੜੇ ਜਾਂ ਪਟਸਨ ਦਾ ਥੈਲਾ ਲੈ ਕੇ ਜਾਵਾਂਗਾ ਅਤੇ ਦੁਕਾਨਦਾਰ ਨੂੰ ਕਾਗ਼ਜ਼ ਦੇ ਲਿਫ਼ਾਫ਼ੇ ਵਿੱਚ ਸਾਮਾਨ ਦੇਣ ਲਈ ਕਹਾਂਗਾ।
3. ਪਲਾਸਟਿਕ ਦੇ ਲੰਚ ਬਾਕਸ ਦੀ ਥਾਂ ਸਟੀਲ ਦਾ ਡੱਬਾ ਵਰਤਾਂਗਾ।

Exam Tips:

a) ਆਪਣੇ ਰੋਜ਼ਾਨਾ ਜੀਵਨ ਦੇ ਸੰਭਵ ਕਦਮ ਹੀ ਲਿਖੋ।

 

Question 20: ਨਾਈਲਾਨ ਰੇਸ਼ਿਆਂ ਦੇ ਚਾਰ ਮਹੱਤਵਪੂਰਨ ਗੁਣ ਅਤੇ ਉਪਯੋਗ ਲਿਖੋ।

Answer:

ਨਾਈਲਾਨ ਦੇ ਗੁਣ:
1. ਨਾਈਲਾਨ ਦੇ ਰੇਸ਼ੇ ਮਜ਼ਬੂਤ ਹੁੰਦੇ ਹਨ।
2. ਇਹ ਪਾਣੀ ਬਹੁਤ ਘੱਟ ਸੋਖਦੇ ਹਨ, ਇਸ ਲਈ ਛੇਤੀ ਸੁੱਕ ਜਾਂਦੇ ਹਨ।
3. ਨਾਈਲਾਨ ਦੇ ਕੱਪੜੇ ਵਿੱਚ ਸਿਲਵਟਾਂ ਨਹੀਂ ਪੈਂਦੀਆਂ।
4. ਇਹ ਬਹੁਤ ਟਿਕਾਊ ਹੈ।
ਨਾਈਲਾਨ ਦੇ ਉਪਯੋਗ:
1. ਜਿੱਥੇ ਮਜ਼ਬੂਤ ਰੇਸ਼ਿਆਂ ਦੀ ਲੋੜ ਹੋਵੇ, ਉੱਥੇ ਇਸ ਦੀ ਵਰਤੋਂ ਹੁੰਦੀ ਹੈ।
2. ਇਸ ਤੋਂ ਪੈਰਾਸ਼ੂਟ, ਮੱਛੀ ਫੜਨ ਦੇ ਜਾਲ, ਟਾਇਰ ਦੀਆਂ ਪੱਟੀਆਂ, ਰੱਸੇ, ਜੁਰਾਬਾਂ ਅਤੇ ਹੋਰ ਕਈ ਕੱਪੜੇ ਬਣਦੇ ਹਨ।
3. ਇਸ ਨੂੰ ਉੱਨ ਨਾਲ ਮਿਲਾ ਕੇ ਵਧੇਰੇ ਸਮੇਂ ਤੱਕ ਚੱਲਣ ਵਾਲੇ ਰੇਸ਼ੇ ਬਣਾਏ ਜਾਂਦੇ ਹਨ।

Exam Tips:

a) ਗੁਣ ਅਤੇ ਉਪਯੋਗ ਦੋ ਵੱਖਰੇ ਸਿਰਲੇਖਾਂ ਹੇਠ ਲਿਖੋ।

 

Question 21: ਪਾਲੀਐਸਟਰ ਰੇਸ਼ਿਆਂ ਦੇ ਗੁਣ ਲਿਖੋ।

Answer:

ਪਾਲੀਐਸਟਰ ਰੇਸ਼ਿਆਂ ਦੇ ਗੁਣ:
1. ਇਹ ਸੂਤੀ, ਊਨੀ ਅਤੇ ਰੇਸ਼ਮੀ ਕੱਪੜਿਆਂ ਨਾਲੋਂ ਮਜ਼ਬੂਤ ਹਨ।
2. ਇਹ ਸੁੰਗੜਦੇ ਨਹੀਂ।
3. ਇਹ ਪਾਣੀ ਘੱਟ ਸੋਖਦੇ ਹਨ, ਇਸ ਲਈ ਛੇਤੀ ਸੁੱਕ ਜਾਂਦੇ ਹਨ।
4. ਇਨ੍ਹਾਂ ਵਿੱਚ ਵੱਟ ਨਹੀਂ ਪੈਂਦੇ।
5. ਸਾਧਾਰਨ ਰਸਾਇਣ ਇਨ੍ਹਾਂ ਨੂੰ ਪ੍ਰਭਾਵਿਤ ਨਹੀਂ ਕਰਦੇ।
6. ਇਹ ਹਲਕੇ ਅਤੇ ਦੇਖਣ ਵਿੱਚ ਆਕਰਸ਼ਕ ਹਨ।
7. ਇਹ ਸਾਧਾਰਨ ਘੋਲਕਾਂ ਵਿੱਚ ਅਘੁਲਣਸ਼ੀਲ ਹਨ।

Exam Tips:

a) ਉੱਤਰ ਨੂੰ ਬਿੰਦੂਆਂ ਵਿੱਚ ਲਿਖੋ ਤਾਂ ਜੋ ਪੂਰੇ ਅੰਕ ਮਿਲ ਸਕਣ।

 

(ਸ) ਵੱਡੇ ਉੱਤਰਾਂ ਵਾਲੇ ਪ੍ਰਸ਼ਨ

Question 1: ਹੇਠ ਲਿਖਿਆਂ ਦੇ ਉਪਯੋਗ ਲਿਖੋ: (ੳ) ਪਾਲੀਐਸਟਰ ਰੇਸ਼ਾ (ਅ) ਟੈਫ਼ਲਾਨ (ੲ) ਪਾਲੀਥੀਨ (ਸ) ਪਾਲੀਪ੍ਰੋਪਾਈਲੀਨ

Answer:

(ੳ) ਪਾਲੀਐਸਟਰ ਰੇਸ਼ੇ ਦੇ ਉਪਯੋਗ:
1. ਕੱਪੜਾ ਉਦਯੋਗ ਵਿੱਚ ਸਾੜ੍ਹੀਆਂ, ਪੁਸ਼ਾਕਾਂ ਅਤੇ ਪਰਦਿਆਂ ਵਰਗੇ ਕਈ ਕੱਪੜੇ ਬਣਾਉਣ ਲਈ।
2. ਕੁਦਰਤੀ ਰੇਸ਼ਿਆਂ ਨਾਲ ਮਿਲਾ ਕੇ ਮਿਸ਼ਰਿਤ ਰੇਸ਼ੇ ਬਣਾਉਣ ਲਈ, ਜਿਵੇਂ ਟੈਰੀਕਾਟ (ਸੂਤੀ ਨਾਲ) ਅਤੇ ਟੈਰੀਵੂਲ (ਉੱਨ ਨਾਲ)।
3. ਕਿਸ਼ਤੀਆਂ ਦੇ ਬਾਦਬਾਨ (ਪਤਵਾਰ) ਬਣਾਉਣ ਲਈ।
4. ਪਾਣੀ ਦੀਆਂ ਪਾਈਪਾਂ (ਹੋਜ਼) ਬਣਾਉਣ ਲਈ, ਜੋ ਅੱਗ ਬੁਝਾਉਣ ਵਿੱਚ ਵਰਤੀਆਂ ਜਾਂਦੀਆਂ ਹਨ।
(ਅ) ਟੈਫ਼ਲਾਨ ਦੇ ਉਪਯੋਗ:
1. ਨਾ-ਚਿਪਕਣ ਵਾਲੇ ਭੋਜਨ ਬਣਾਉਣ ਦੇ ਬਰਤਨਾਂ ਵਿੱਚ।
2. ਸੀਲ ਅਤੇ ਗੈਸਕੇਟ ਬਣਾਉਣ ਲਈ।
(ੲ) ਪਾਲੀਥੀਨ ਦੇ ਉਪਯੋਗ:
1. ਥੈਲੇ, ਖਿਡੌਣੇ ਅਤੇ ਪਾਈਪ ਬਣਾਉਣ ਲਈ।
2. ਤਾਰਾਂ ਉੱਤੇ ਚੜ੍ਹਾਉਣ ਵਾਲਾ ਕਵਰ ਬਣਾਉਣ ਲਈ, ਕਿਉਂਕਿ ਇਹ ਬਿਜਲੀ ਦਾ ਕੁਚਾਲਕ ਹੈ।
(ਸ) ਪਾਲੀਪ੍ਰੋਪਾਈਲੀਨ ਦੇ ਉਪਯੋਗ:
1. ਸੀਟ ਬੈਲਟ ਬਣਾਉਣ ਲਈ।
2. ਰੱਸੀਆਂ ਅਤੇ ਜਾਲ ਬਣਾਉਣ ਲਈ।

Exam Tips:

a) ਹਰ ਪਦਾਰਥ ਦੇ ਉਪਯੋਗ ਵੱਖਰੇ ਸਿਰਲੇਖ ਹੇਠ ਲਿਖੋ।
b) ਹਰ ਭਾਗ ਲਈ ਘੱਟੋ-ਘੱਟ ਦੋ ਉਪਯੋਗ ਯਾਦ ਰੱਖੋ।

 

Question 2: ਪਲਾਸਟਿਕ ਕਿਸ ਨੂੰ ਕਹਿੰਦੇ ਹਨ? ਇਸ ਦੀਆਂ ਕਿਸਮਾਂ ਕਿਹੜੀਆਂ ਹਨ? ਇਸ ਦੇ ਕਿਹੜੇ ਗੁਣ ਇਸ ਨੂੰ ਪਸੰਦੀਦਾ ਪਦਾਰਥ ਬਣਾਉਂਦੇ ਹਨ? ਇਸ ਦੇ ਉਪਯੋਗ ਵੀ ਲਿਖੋ।

Answer:

ਪਲਾਸਟਿਕ: ਪਲਾਸਟਿਕ ਸੰਸ਼ਲਿਸ਼ਤ ਰੇਸ਼ਿਆਂ ਵਾਂਗ ਇੱਕ ਬਹੁਲਕ (ਪਾਲੀਮਰ) ਹੈ। ਉਦਾਹਰਨ: ਪਾਲੀਥੀਨ।
ਪਲਾਸਟਿਕ ਦੀਆਂ ਕਿਸਮਾਂ: ਸਾਰੇ ਪਲਾਸਟਿਕਾਂ ਵਿੱਚ ਇਕਾਈਆਂ ਦੀ ਬਣਤਰ ਇੱਕੋ ਜਿਹੀ ਨਹੀਂ ਹੁੰਦੀ। ਇਹ ਦੋ ਕਿਸਮ ਦੇ ਹੁੰਦੇ ਹਨ: (1) ਥਰਮੋਪਲਾਸਟਿਕ, ਜਿਨ੍ਹਾਂ ਵਿੱਚ ਇਕਾਈਆਂ ਸਿੱਧੀ ਲੜੀ ਵਿੱਚ ਜੁੜੀਆਂ ਹੁੰਦੀਆਂ ਹਨ ਅਤੇ ਜੋ ਗਰਮ ਕਰਨ ਤੇ ਨਰਮ ਹੋ ਜਾਂਦੇ ਹਨ, ਜਿਵੇਂ ਪਾਲੀਥੀਨ ਅਤੇ ਪੀ.ਵੀ.ਸੀ.; (2) ਥਰਮੋਸੈਟਿੰਗ ਪਲਾਸਟਿਕ, ਜਿਨ੍ਹਾਂ ਵਿੱਚ ਇਕਾਈਆਂ ਆਪਸ ਵਿੱਚ ਕਰਾਸ-ਲਿੰਕ ਜਾਂ ਜਾਲ ਦੇ ਰੂਪ ਵਿੱਚ ਜੁੜੀਆਂ ਹੁੰਦੀਆਂ ਹਨ ਅਤੇ ਜੋ ਗਰਮ ਕਰਨ ਤੇ ਨਰਮ ਨਹੀਂ ਹੁੰਦੇ, ਜਿਵੇਂ ਬੈਕੇਲਾਈਟ ਅਤੇ ਮੈਲਾਮਾਈਨ।
ਪਲਾਸਟਿਕ ਦੇ ਗੁਣ:
1. ਹਵਾ ਅਤੇ ਪਾਣੀ ਦਾ ਇਸ ਉੱਤੇ ਅਸਰ ਨਹੀਂ ਹੁੰਦਾ, ਭਾਵ ਇਹ ਅਕਿਰਿਆਸ਼ੀਲ ਹੈ।
2. ਇਹ ਹਲਕਾ, ਮਜ਼ਬੂਤ ਅਤੇ ਟਿਕਾਊ ਹੈ।
3. ਕੁੱਝ ਪਲਾਸਟਿਕਾਂ ਦਾ ਆਕਾਰ ਗਰਮ ਕਰਕੇ ਆਸਾਨੀ ਨਾਲ ਬਦਲਿਆ ਜਾ ਸਕਦਾ ਹੈ, ਜਦਕਿ ਕੁੱਝ ਗਰਮ ਕਰਨ ਤੇ ਨਰਮ ਨਹੀਂ ਹੁੰਦੇ।
4. ਇਹ ਤਾਪ ਅਤੇ ਬਿਜਲੀ ਦੇ ਕੁਚਾਲਕ ਹਨ।
ਪਲਾਸਟਿਕ ਦੇ ਉਪਯੋਗ:
1. ਸਿਹਤ ਉਦਯੋਗ ਵਿੱਚ ਦਵਾਈਆਂ ਦੀ ਪੈਕਿੰਗ, ਟਾਂਕਿਆਂ ਦੇ ਧਾਗੇ, ਸਰਿੰਜਾਂ, ਡਾਕਟਰਾਂ ਦੇ ਦਸਤਾਨੇ ਅਤੇ ਕਈ ਯੰਤਰ ਬਣਾਉਣ ਲਈ।
2. ਰਸੋਈ ਵਿੱਚ ਮਾਈਕ੍ਰੋਵੇਵ ਓਵਨ ਲਈ ਵਿਸ਼ੇਸ਼ ਬਰਤਨ ਬਣਾਉਣ ਲਈ, ਜੋ ਉੱਚ ਤਾਪਮਾਨ ਸਹਿ ਸਕਦੇ ਹਨ।
3. ਟੈਫ਼ਲਾਨ ਇੱਕ ਪਲਾਸਟਿਕ ਹੈ, ਜਿਸ ਤੋਂ ਨਾ-ਚਿਪਕਣ ਵਾਲੇ ਬਰਤਨ ਬਣਦੇ ਹਨ; ਇਨ੍ਹਾਂ ਉੱਤੇ ਤੇਲ ਤੇ ਪਾਣੀ ਨਹੀਂ ਚਿਪਕਦਾ।
4. ਫ਼ਾਇਰਮੈਨ ਦੀ ਪੁਸ਼ਾਕ ਦੇ ਅੰਦਰ ਮੈਲਾਮਾਈਨ ਪਲਾਸਟਿਕ ਦੀ ਤਹਿ ਲਗਾਈ ਜਾਂਦੀ ਹੈ, ਜੋ ਪੁਸ਼ਾਕ ਨੂੰ ਤਾਪ-ਰੋਧੀ ਬਣਾਉਂਦੀ ਹੈ।

Exam Tips:

a) ਉੱਤਰ ਨੂੰ ਚਾਰ ਭਾਗਾਂ ਵਿੱਚ ਵੰਡੋ: ਪਰਿਭਾਸ਼ਾ, ਕਿਸਮਾਂ, ਗੁਣ, ਉਪਯੋਗ।
b) ਦੋਵੇਂ ਕਿਸਮਾਂ ਦੀਆਂ ਉਦਾਹਰਨਾਂ ਜ਼ਰੂਰ ਲਿਖੋ।

 

Step-by-Step Textbook Answers: Class 8 Science Punjabi Medium Chapter 03 ਸੰਸ਼ਲਿਸ਼ਤ ਰੇਸ਼ੇ ਅਤੇ ਪਲਾਸਟਿਕ

Chapter Exercise Answers for Class 8 Science

Access structured Punjab Board textbook solutions for Punjabi Medium Chapter 03 ਸੰਸ਼ਲਿਸ਼ਤ ਰੇਸ਼ੇ ਅਤੇ ਪਲਾਸਟਿਕ. Designed in alignment with the latest academic curriculum for Class 8 Science, these answers cover all end-of-chapter exercises to support daily learning and homework completion.

Detailed Answer Guides for Punjabi Medium Chapter 03 ਸੰਸ਼ਲਿਸ਼ਤ ਰੇਸ਼ੇ ਅਤੇ ਪਲਾਸਟਿਕ

Each solution includes detailed reasoning to foster genuine comprehension of Punjabi Medium Chapter 03 ਸੰਸ਼ਲਿਸ਼ਤ ਰੇਸ਼ੇ ਅਤੇ ਪਲਾਸਟਿਕ concepts. Reviewing these step-by-step breakdowns allows learners to master both analytical and descriptive questions expected in school evaluations.

Complete Preparation Kit for Class 8 Exams

These resources act as an effective roadmap for daily homework tasks and independent study. Supplement your review of Punjabi Medium Chapter 03 ਸੰਸ਼ਲਿਸ਼ਤ ਰੇਸ਼ੇ ਅਤੇ ਪਲਾਸਟਿਕ with official sample papers and interactive practice tests available on our platform free of charge.

FAQs

Where can I find the latest PSEB 8th Class Science Solutions Chapter 3 ਸੰਸ਼ਲਿਸ਼ਤ ਰੇਸ਼ੇ ਅਤੇ ਪਲਾਸਟਿਕ for the 2026-27 session?

The complete and updated PSEB 8th Class Science Solutions Chapter 3 ਸੰਸ਼ਲਿਸ਼ਤ ਰੇਸ਼ੇ ਅਤੇ ਪਲਾਸਟਿਕ is available for free on StudiesToday.com. These solutions for Class 8 Science are as per latest Punjab Board curriculum.

Are the Science Punjab Board solutions for Class 8 updated for the new 50% competency-based exam pattern?

Yes, our experts have revised the PSEB 8th Class Science Solutions Chapter 3 ਸੰਸ਼ਲਿਸ਼ਤ ਰੇਸ਼ੇ ਅਤੇ ਪਲਾਸਟਿਕ as per 2026 exam pattern. All textbook exercises have been solved and have added explanation about how the Science concepts are applied in case-study and assertion-reasoning questions.

How do these Class 8 Punjab Board solutions help in scoring 90% plus marks?

Toppers recommend using Punjab Board language because Punjab Board marking schemes are strictly based on textbook definitions. Our PSEB 8th Class Science Solutions Chapter 3 ਸੰਸ਼ਲਿਸ਼ਤ ਰੇਸ਼ੇ ਅਤੇ ਪਲਾਸਟਿਕ will help students to get full marks in the theory paper.

Do you offer PSEB 8th Class Science Solutions Chapter 3 ਸੰਸ਼ਲਿਸ਼ਤ ਰੇਸ਼ੇ ਅਤੇ ਪਲਾਸਟਿਕ in multiple languages like Hindi and English?

Yes, we provide bilingual support for Class 8 Science. You can access PSEB 8th Class Science Solutions Chapter 3 ਸੰਸ਼ਲਿਸ਼ਤ ਰੇਸ਼ੇ ਅਤੇ ਪਲਾਸਟਿਕ in both English and Hindi medium.

Is it possible to download the Science Punjab Board solutions for Class 8 as a PDF?

Yes, you can download the entire PSEB 8th Class Science Solutions Chapter 3 ਸੰਸ਼ਲਿਸ਼ਤ ਰੇਸ਼ੇ ਅਤੇ ਪਲਾਸਟਿਕ in printable PDF format for offline study on any device.