PSEB 8th Class Punjabi Solutions Chapter 6 ਦਲੇਰੀ

Step-by-Step Textbook Solutions for Class 8 Punjabi Punjabi Medium Chapter 06 ਦਲੇਰੀ

Access comprehensive textbook solutions for Punjabi Medium Chapter 06 ਦਲੇਰੀ using the official curriculum guides for Class 8 Punjabi. Designed to align with the 2026-27 Punjab Board standards, these detailed answers help students reinforce core academic concepts.

Download Punjabi Medium Chapter 06 ਦਲੇਰੀ Textbook Solutions PDF

Access the complete solution PDF for Class 8 Punjabi below. Regular practice with these targeted textbook answers builds familiarity with standard question patterns and helps secure higher marks in final school evaluations.

ਪਾਠ-ਅਭਿਆਸ

Question 1: ਬਲਜੀਤ ਤੇ ਏਕਮ ਨੂੰ ਕਿਹੜੀ-ਕਿਹੜੀ ਖੇਡ ਦਾ ਸ਼ੌਕ ਸੀ?

Answer:

ਬਲਜੀਤ ਨੂੰ ਤੈਰਾਕੀ ਅਤੇ ਏਕਮ ਨੂੰ ਫੁੱਟਬਾਲ ਦੀ ਖੇਡ ਦਾ ਸ਼ੌਕ ਸੀ।

Exam Tips:

a) ਦੋਵਾਂ ਦੇ ਨਾਂ ਨਾਲ ਉਨ੍ਹਾਂ ਦੀ ਖੇਡ ਵੱਖ-ਵੱਖ ਲਿਖੋ।
b) ਉੱਤਰ ਪੂਰੇ ਵਾਕ ਵਿਚ ਲਿਖੋ।

 

Question 2: ਚੰਡੀਗੜ੍ਹ ਜਾਣ ਤੋਂ ਪਹਿਲਾਂ ਬੱਚੇ ਰਸਤੇ ਵਿੱਚ ਕਿੱਥੇ ਗਏ ਤੇ ਉੱਥੇ ਉਨ੍ਹਾਂ ਨੇ ਕੀ ਦੇਖਿਆ?

Answer:

ਚੰਡੀਗੜ੍ਹ ਜਾਣ ਤੋਂ ਪਹਿਲਾਂ ਬੱਚੇ ਰਸਤੇ ਵਿੱਚ ਛੱਤਬੀੜ ਚਿੜੀਆ-ਘਰ ਦੇਖਣ ਗਏ। ਉੱਥੇ ਉਨ੍ਹਾਂ ਨੇ ਬਹੁਤ ਸਾਰੇ ਜਾਨਵਰ ਤੇ ਪੰਛੀ ਪਹਿਲੀ ਵਾਰੀ ਵੇਖੇ।

Exam Tips:

a) ਪ੍ਰਸ਼ਨ ਦੇ ਦੋ ਹਿੱਸੇ ਹਨ – ਸਥਾਨ ਅਤੇ ਜੋ ਦੇਖਿਆ; ਦੋਵਾਂ ਦਾ ਉੱਤਰ ਦਿਓ।

 

Question 3: ਵਿਦਿਆਰਥੀਆਂ ਨੇ ਚੰਡੀਗੜ੍ਹ ਵਿੱਚ ਕਿਹੜੀਆਂ-ਕਿਹੜੀਆਂ ਥਾਂਵਾਂ ਵੇਖੀਆਂ?

Answer:

ਵਿਦਿਆਰਥੀਆਂ ਨੇ ਚੰਡੀਗੜ੍ਹ ਵਿਚ ਰਾਕ ਗਾਰਡਨ, ਰੋਜ਼ ਗਾਰਡਨ, ਪੰਜਾਬ ਯੂਨੀਵਰਸਿਟੀ, ਅਜਾਇਬ-ਘਰ, ਸੁਖਨਾ ਝੀਲ ਅਤੇ ਹੋਰ ਬਹੁਤ ਸਾਰੀਆਂ ਮਹੱਤਵਪੂਰਨ ਥਾਂਵਾਂ ਦੇਖੀਆਂ।

Exam Tips:

a) ਇਕ-ਇਕ ਸ਼ਬਦ ਦੀ ਥਾਂ ਸਾਰੀ ਸੂਚੀ ਹੀ ਉੱਤਰ ਵਜੋਂ ਲਿਖੋ।

 

Question 4: ਚੰਡੀਗੜ੍ਹ ਸ਼ਹਿਰ ਦਾ ਨਕਸ਼ਾ ਕਿਸ ਨੇ ਬਣਾਇਆ ਸੀ?

Answer:

ਚੰਡੀਗੜ੍ਹ ਸ਼ਹਿਰ ਦਾ ਨਕਸ਼ਾ ਪ੍ਰਸਿੱਧ ਫ਼ਰਾਂਸੀਸੀ ਆਰਕੀਟੈਕਟ ਲੀ-ਕਾਰਬੂਜ਼ੀਅਰ ਨੇ ਬਣਾਇਆ ਸੀ।

Exam Tips:

a) ਨਾਂ ਦੇ ਨਾਲ ‘ਫ਼ਰਾਂਸੀਸੀ ਆਰਕੀਟੈਕਟ’ ਲਿਖਣਾ ਨਾ ਭੁੱਲੋ।

 

Question 5: ਬਲਜੀਤ ਨੇ ਝੀਲ ਵਿੱਚ ਡੁੱਬਦੇ ਬੱਚੇ ਨੂੰ ਕਿਵੇਂ ਬਚਾਇਆ?

Answer:

ਜਦੋਂ ਬਲਜੀਤ ਨੇ ਝੀਲ ਵਿਚ ਡੁੱਬ ਰਹੇ ਬੱਚੇ ਦੀ ਉਸ ਨੂੰ ਬਚਾਉਣ ਦੀ ਦੁਹਾਈ ਸੁਣੀ, ਤਾਂ ਉਹ ਇਕਦਮ ਉੱਥੇ ਪੁੱਜੀ ਤੇ ਉਸ ਨੇ ਝਟਪਟ ਝੀਲ ਵਿਚ ਛਾਲ ਮਾਰ ਦਿੱਤੀ। ਉਸ ਨੇ ਇਕ ਡੁਬਕੀ ਲਾ ਕੇ ਡੁੱਬ ਰਹੇ ਬੱਚੇ ਨੂੰ ਕਮੀਜ਼ ਤੋਂ ਫੜ ਕੇ ਪਾਣੀ ਦੇ ਉੱਪਰ ਲੈ ਆਂਦਾ ਅਤੇ ਫਿਰ ਉਸ ਨੂੰ ਧੱਕਦੀ ਤੇ ਉਛਾਲਦੀ ਹੋਈ ਕੰਢੇ ਵੱਲ ਲਿਆਉਣ ਲੱਗੀ। ਇੰਨੇ ਨੂੰ ਬਚਾਅ ਲਈ ਇਕ ਕਿਸ਼ਤੀ ਵੀ ਉੱਥੇ ਪਹੁੰਚ ਗਈ। ਇਸ ਤਰ੍ਹਾਂ ਬਲਜੀਤ ਨੇ ਬੱਚੇ ਨੂੰ ਪਾਣੀ ਤੋਂ ਬਾਹਰ ਕੱਢ ਕੇ ਬਚਾ ਲਿਆ।

Exam Tips:

a) ਘਟਨਾਵਾਂ ਕ੍ਰਮ ਅਨੁਸਾਰ ਲਿਖੋ – ਛਾਲ, ਡੁਬਕੀ, ਕਮੀਜ਼ ਤੋਂ ਫੜਨਾ, ਕੰਢੇ ਵੱਲ ਲਿਆਉਣਾ, ਕਿਸ਼ਤੀ ਦਾ ਪਹੁੰਚਣਾ।

 

Question 6: ਬੱਚੇ ਦੀ ਮੰਮੀ ਨੇ ਬਲਜੀਤ ਦਾ ਧੰਨਵਾਦ ਕਿਵੇਂ ਕਰਨਾ ਚਾਹਿਆ?

Answer:

ਬੱਚੇ ਦੀ ਮੰਮੀ ਨੇ ਬਲਜੀਤ ਦਾ ਧੰਨਵਾਦ ਕਰਨ ਲਈ ਉਸ ਨੂੰ ਪੰਜ ਸੌ ਦਾ ਨੋਟ ਦੇਣਾ ਚਾਹਿਆ ਅਤੇ ਨਾਲ ਹੀ ਉਸ ਦੀ ਦਲੇਰੀ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਉਹ ਉਸ ਦਾ ਅਹਿਸਾਨ ਕਦੇ ਨਹੀਂ ਭੁੱਲੇਗੀ।

Exam Tips:

a) ਪੈਸੇ ਦੇਣ ਅਤੇ ਪ੍ਰਸੰਸਾ ਕਰਨ – ਦੋਵੇਂ ਗੱਲਾਂ ਲਿਖੋ।

 

Question 7: ਆਖ਼ਰ ਵਿੱਚ ਏਕਮ ਨੇ ਬਲਜੀਤ ਨੂੰ ਕੀ ਕਿਹਾ?

Answer:

ਆਖ਼ਰ ਵਿਚ ਏਕਮ ਨੇ ਬਲਜੀਤ ਨੂੰ ਕਿਹਾ ਕਿ ਜਿਹੜਾ ਕੰਮ ਮੁੰਡੇ ਨਹੀਂ ਕਰ ਸਕੇ, ਉਹ ਇਕ ਭੈਣ ਨੇ ਕਰ ਦਿਖਾਇਆ ਹੈ।

Exam Tips:

a) ਉੱਤਰ ਪੂਰੇ ਵਾਕ ਵਿਚ ਲਿਖੋ।

 

Question 8: ਔਖੇ ਸ਼ਬਦਾਂ ਦੇ ਅਰਥ ਲਿਖੋ: ਰੀਝ, ਬੋਟਿੰਗ, ਸਹਿਮਤੀ, ਟੂਰ, ਸੁਚੱਜੀ ਯੋਜਨਾ, ਸ਼ੁਕੀਨ, ਦੂਰ-ਦੁਰਾਡੇ, ਰੈਸਟੋਰੈਂਟ, ਦੁਹਾਈ, ਹੱਥ-ਪੈਰ ਮਾਰਨਾ, ਜੱਦੋ-ਜਹਿਦ, ਖ਼ੁਸ਼ੀ ਦੀ ਲਹਿਰ ਦੌੜਨਾ, ਦਲੇਰ, ਅਹਿਸਾਨ, ਪ੍ਰਸੰਸਾ, ਡੁਬਕੀ।

Answer:

ਰੀਝ – ਸ਼ੌਕ
ਬੋਟਿੰਗ – ਬੇੜੀ ਵਿਚ ਸੈਰ ਕਰਨਾ
ਸਹਿਮਤੀ – ਰਜ਼ਾਮੰਦੀ
ਟੂਰ – ਦੌਰਾ, ਸੈਰ-ਸਪਾਟੇ ਲਈ ਜਾਣਾ
ਸੁਚੱਜੀ ਯੋਜਨਾ – ਅੱਛਾ ਤਰੀਕਾ
ਸ਼ੁਕੀਨ – ਸ਼ੌਕ ਰੱਖਣ ਵਾਲੇ
ਦੂਰ-ਦੁਰਾਡੇ – ਦੂਰ-ਦੂਰ ਤੱਕ
ਰੈਸਟੋਰੈਂਟ – ਉਹ ਹੋਟਲ ਜਿੱਥੇ ਰਹਿਣ ਦਾ ਪ੍ਰਬੰਧ ਨਹੀਂ ਹੁੰਦਾ, ਪਰ ਚਾਹ ਆਦਿ ਦਾ ਪ੍ਰਬੰਧ ਹੁੰਦਾ ਹੈ
ਦੁਹਾਈ – ਪੁਕਾਰ, ਫ਼ਰਿਆਦ, ਚੀਕ-ਚਿਹਾੜਾ
ਹੱਥ-ਪੈਰ ਮਾਰਨਾ – ਕੋਸ਼ਿਸ਼ ਕਰਨਾ
ਜੱਦੋ-ਜਹਿਦ – ਕੋਸ਼ਿਸ਼, ਉੱਦਮ, ਉਪਰਾਲਾ
ਖ਼ੁਸ਼ੀ ਦੀ ਲਹਿਰ ਦੌੜਨਾ – ਬਹੁਤ ਖ਼ੁਸ਼ ਹੋਣਾ
ਦਲੇਰ – ਬਹਾਦਰ, ਹੌਸਲੇ ਵਾਲਾ
ਅਹਿਸਾਨ – ਉਪਕਾਰ, ਕਿਰਪਾ, ਮਿਹਰਬਾਨੀ
ਪ੍ਰਸੰਸਾ – ਸਲਾਹੁਤਾ
ਡੁਬਕੀ – ਚੁੱਭੀ, ਟੁੱਭੀ, ਗੋਤਾ

Exam Tips:

a) ਸ਼ਬਦ ਦੇ ਸਾਹਮਣੇ ਸਿਰਫ਼ ਅਰਥ ਲਿਖੋ, ਵਾਕ ਬਣਾਉਣ ਦੀ ਲੋੜ ਨਹੀਂ।
b) ਮੁਹਾਵਰਿਆਂ (ਹੱਥ-ਪੈਰ ਮਾਰਨਾ, ਖ਼ੁਸ਼ੀ ਦੀ ਲਹਿਰ ਦੌੜਨਾ) ਦੇ ਅਰਥ ਵੱਖਰੇ ਯਾਦ ਕਰੋ।

 

Question 9: ਵਾਕਾਂ ਵਿੱਚ ਵਰਤੋ: ਸਿਆਣੀ, ਚਿੜੀਆ-ਘਰ, ਅਜਾਇਬ-ਘਰ, ਘੁੰਮਣ-ਫਿਰਨ, ਸੈਲਾਨੀ, ਜਿਗਰ ਦਾ ਟੁਕੜਾ, ਦਲੇਰ, ਕੇਂਦਰ-ਬਿੰਦੂ, ਅਣਹੋਣੀ।

Answer:

ਸਿਆਣੀ (ਬਹੁਤ ਸਮਝਦਾਰ, ਅਕਲਮੰਦ) – ਬਲਜੀਤ ਇਕ ਸੁਘੜ ਸਿਆਣੀ ਕੁੜੀ ਹੈ, ਇਸੇ ਕਰਕੇ ਸਾਰੇ ਉਸ ਦੀ ਸਲਾਹ ਮੰਨਦੇ ਹਨ।
ਚਿੜੀਆ-ਘਰ (ਉਹ ਥਾਂ, ਜਿੱਥੇ ਸੰਸਾਰ ਦੇ ਮਹੱਤਵਪੂਰਨ ਪਸ਼ੂ ਤੇ ਪੰਛੀ ਸੰਭਾਲੇ ਹੋਣ) – ਛੱਤਬੀੜ ਚਿੜੀਆ-ਘਰ ਵਿਚ ਅਸੀਂ ਬੱਬਰ ਸ਼ੇਰ, ਚਿਪਾਂਜ਼ੀ, ਜਿਰਾਫ਼, ਗੈਂਡੇ, ਬਘਿਆੜ, ਦਰਿਆਈ ਘੋੜੇ ਤੇ ਸ਼ੁਤਰਮੁਰਗ ਦੇਖੇ।
ਅਜਾਇਬ-ਘਰ (ਉਹ ਥਾਂ ਜਿੱਥੇ ਪੁਰਾਤਨ ਕਲਾ-ਕਿਰਤਾਂ, ਸ਼ਿਲਾਲੇਖ, ਸਿੱਕੇ, ਦਸਤਾਵੇਜ਼ ਤੇ ਹੋਰ ਮਹੱਤਵਪੂਰਨ ਚੀਜ਼ਾਂ ਸੰਭਾਲੀਆਂ ਹੋਣ) – ਦਿੱਲੀ ਵਿਚ ਅਸੀਂ ਅਜਾਇਬ-ਘਰ ਵਿਚ ਬਹੁਤ ਸਾਰੇ ਬੁੱਤ, ਸ਼ਿਲਾਲੇਖ, ਸਿੱਕੇ, ਹੱਥ-ਲਿਖਤਾਂ, ਪੁਰਾਤਨ ਹਥਿਆਰ ਤੇ ਹੋਰ ਇਤਿਹਾਸਿਕ ਵਸਤਾਂ ਦੇਖੀਆਂ।
ਘੁੰਮਣ-ਫਿਰਨ (ਫਿਰਨ-ਤੁਰਨ, ਸੈਰ ਕਰਨ) – ਗਰਮੀਆਂ ਵਿਚ ਬਹੁਤ ਸਾਰੇ ਲੋਕ ਪਹਾੜਾਂ ਉੱਤੇ ਘੁੰਮਣ-ਫਿਰਨ ਜਾਂਦੇ ਹਨ।
ਸੈਲਾਨੀ (ਘੁੰਮਣ-ਫਿਰਨ ਵਾਲੇ) – ਗਰਮੀਆਂ ਵਿਚ ਬਹੁਤ ਸਾਰੇ ਸੈਲਾਨੀ ਪਹਾੜਾਂ ਵਿਚ ਘੁੰਮ ਰਹੇ ਹੁੰਦੇ ਹਨ।
ਜਿਗਰ ਦਾ ਟੁਕੜਾ (ਬਹੁਤ ਪਿਆਰਾ) – ਜਦੋਂ ਬੱਚਾ ਝੀਲ ਦੇ ਪਾਣੀ ਵਿਚ ਡਿਗ ਪਿਆ, ਤਾਂ ਉਸ ਦੀ ਮਾਂ ਆਪਣੇ ਜਿਗਰ ਦੇ ਟੁਕੜੇ ਨੂੰ ਬਚਾਉਣ ਲਈ ਦੁਹਾਈ ਪਾਉਣ ਲੱਗੀ।
ਦਲੇਰ (ਬਹਾਦਰ, ਹੌਸਲੇ ਵਾਲਾ) – ਦਲੇਰ ਬਲਜੀਤ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਡੁੱਬ ਰਹੇ ਬੱਚੇ ਨੂੰ ਬਚਾ ਲਿਆ।
ਕੇਂਦਰ-ਬਿੰਦੂ (ਧਿਆਨ ਦਾ ਕੇਂਦਰ) – ਦੌੜ ਵਿਚ ਰਿਕਾਰਡ-ਤੋੜ ਜਿੱਤ ਪ੍ਰਾਪਤ ਕਰਨ ਵਾਲਾ ਖਿਡਾਰੀ ਸਾਰੇ ਲੋਕਾਂ ਦੇ ਧਿਆਨ ਦਾ ਕੇਂਦਰ-ਬਿੰਦੂ ਬਣ ਗਿਆ।
ਅਣਹੋਣੀ (ਨਾ ਹੋ ਸਕਣ ਵਾਲੀ ਘਟਨਾ) – ਰਸਤੇ ਵਿਚ ਅਜਿਹੀ ਅਣਹੋਣੀ ਘਟਨਾ ਵਾਪਰੀ ਕਿ ਦੁਰਘਟਨਾ ਦਾ ਸ਼ਿਕਾਰ ਹੋ ਕੇ ਸਾਰਾ ਟੱਬਰ ਹੀ ਮਾਰਿਆ ਗਿਆ।

Exam Tips:

a) ਹਰ ਸ਼ਬਦ ਦਾ ਅਰਥ ਬਰੈਕਟ ਵਿਚ ਦੇ ਕੇ ਉਸ ਨੂੰ ਵੱਖਰੇ ਵਾਕ ਵਿਚ ਵਰਤੋ।
b) ‘ਜਿਗਰ ਦਾ ਟੁਕੜਾ’ ਮੁਹਾਵਰਾ ਹੈ; ਵਾਕ ਵਿਚ ਇਸ ਦਾ ਅਲੰਕਾਰਿਕ ਭਾਵ (ਬਹੁਤ ਪਿਆਰਾ) ਸਪਸ਼ਟ ਕਰੋ।

 

Question 10: ਹੇਠ ਲਿਖੇ ਸ਼ਬਦਾਂ ਦੇ ਵਚਨ ਬਦਲੋ: ਭਰਾ, ਬੱਸ, ਚਿੜੀ, ਲੜਕੀ, ਵਿਦਿਆਰਥੀ, ਪੰਛੀ, ਸ਼ਹਿਰ, ਨਕਸ਼ਾ, ਬੱਚਾ, ਝੀਲ, ਕਮੀਜ਼, ਕਿਸ਼ਤੀ।

Answer:

ਭਰਾ – ਭਰਾਵਾਂ
ਬੱਸ – ਬੱਸਾਂ
ਚਿੜੀ – ਚਿੜੀਆਂ
ਲੜਕੀ – ਲੜਕੀਆਂ
ਵਿਦਿਆਰਥੀ – ਵਿਦਿਆਰਥੀਆਂ
ਪੰਛੀ – ਪੰਛੀਆਂ
ਸ਼ਹਿਰ – ਸ਼ਹਿਰਾਂ
ਨਕਸ਼ਾ – ਨਕਸ਼ੇ
ਬੱਚਾ – ਬੱਚੇ
ਝੀਲ – ਝੀਲਾਂ
ਕਮੀਜ਼ – ਕਮੀਜ਼ਾਂ
ਕਿਸ਼ਤੀ – ਕਿਸ਼ਤੀਆਂ

Exam Tips:

a) ਇਕਵਚਨ ਸ਼ਬਦ ਨੂੰ ਬਹੁਵਚਨ ਅਤੇ ਬਹੁਵਚਨ ਨੂੰ ਇਕਵਚਨ ਵਿਚ ਬਦਲਣਾ ਹੈ; ਸ਼ਬਦ ਦਾ ਅੰਤ ਵੇਖ ਕੇ ਰੂਪ ਬਣਾਓ (ਜਿਵੇਂ -ਆ ਦੀ ਥਾਂ -ੇ, -ਈ ਦੀ ਥਾਂ -ੀਆਂ)।

 

ਮਹੱਤਵਪੂਰਨ ਪ੍ਰਸ਼ਨ – ਸਾਰ ਅਤੇ ਪੈਰੇ ਦਾ ਬੋਧ

Question 1: ‘ਦਲੇਰੀ’ ਪਾਠ ਨੂੰ ਸੰਖੇਪ ਕਰ ਕੇ ਆਪਣੇ ਸ਼ਬਦਾਂ ਵਿਚ ਲਿਖੋ।

Answer:

ਬਲਜੀਤ ਦਸਵੀਂ ਵਿਚ ਪੜ੍ਹਦੀ ਸੀ ਤੇ ਉਸ ਦਾ ਭਰਾ ਏਕਮ ਬਾਰ੍ਹਵੀਂ ਵਿਚ। ਬਲਜੀਤ ਨੂੰ ਤੈਰਾਕੀ ਦਾ ਸ਼ੌਕ ਸੀ ਤੇ ਏਕਮ ਨੂੰ ਫੁੱਟਬਾਲ ਦਾ। ਉਨ੍ਹਾਂ ਦਾ ਘਰ ਪਟਿਆਲਾ ਦੇ ਖੇਡ-ਸਟੇਡੀਅਮ ਦੇ ਨੇੜੇ ਹੀ ਸੀ। ਬਲਜੀਤ ਪਟਿਆਲੇ ਵਿਚ ਹਰ ਸਾਲ ਹੁੰਦੇ ਤੈਰਾਕੀ ਦੇ ਮੁਕਾਬਲਿਆਂ ਵਿਚ ਕਦੇ ਪਹਿਲੇ ਅਤੇ ਕਦੇ ਦੂਜੇ ਨੰਬਰ ਉੱਤੇ ਆਉਂਦੀ ਸੀ। ਉਸ ਦਾ ਕਮਰਾ ਮੈਡਲਾਂ ਤੇ ਸ਼ੀਲਡਾਂ ਨਾਲ ਭਰਿਆ ਹੋਇਆ ਸੀ। ਏਕਮ ਦਾ ਦਿਲ ਵੀ ਖੇਡਾਂ ਵਿਚ ਇਨਾਮ ਪ੍ਰਾਪਤ ਕਰਨ ਨੂੰ ਕਰਦਾ ਸੀ।

ਗਰਮੀਆਂ ਦੀਆਂ ਛੁੱਟੀਆਂ ਵਿਚ ਸਕੂਲ ਵਲੋਂ ਵਿਦਿਆਰਥੀਆਂ ਦਾ ਟੂਰ ਚੰਡੀਗੜ੍ਹ ਲਿਜਾਣ ਦਾ ਫ਼ੈਸਲਾ ਹੋਇਆ, ਜਿਸ ਨਾਲ ਅਧਿਆਪਕਾਂ ਵਿਚੋਂ ਵੀਨਾ ਭੈਣ ਜੀ ਅਤੇ ਸ੍ਰੀ ਮਦਨ ਲਾਲ ਜੀ ਨੇ ਜਾਣਾ ਸੀ। ਸ੍ਰੀ ਮਦਨ ਲਾਲ ਨੇ ਇਕ ਮਿੰਨੀ ਬੱਸ ਕਿਰਾਏ ਉੱਪਰ ਲੈ ਲਈ। ਜਦੋਂ ਏਕਮ ਨੇ ਘਰ ਆ ਕੇ ਮੰਮੀ ਨੂੰ ਇਸ ਟੂਰ ਦੀ ਗੱਲ ਦੱਸੀ, ਤਾਂ ਬਲਜੀਤ ਵੀ ਉਸ ਦੇ ਨਾਲ ਜਾਣ ਲਈ ਤਿਆਰ ਹੋ ਗਈ। ਪਿਛਲੇ ਸਾਲ ਉਹ ਏਕਮ ਨੂੰ ਆਪਣੀਆਂ ਸਹੇਲੀਆਂ ਨਾਲ ਆਗਰੇ ਲੈ ਗਈ ਸੀ। ਐਤਕੀਂ ਉਹ ਸੁਖਨਾ ਝੀਲ ਅਤੇ ਉੱਥੇ ਬੋਟਿੰਗ ਦੇ ਨਜ਼ਾਰੇ ਦੇਖਣੇ ਚਾਹੁੰਦੀ ਸੀ ਅਤੇ ਆਪਣੇ ਨਾਲ ਸਹੇਲੀਆਂ ਮਨੀ, ਹਨੀ ਤੇ ਰਾਣੀ ਨੂੰ ਵੀ ਲਿਜਾਣਾ ਚਾਹੁੰਦੀ ਸੀ।

ਇਕ ਸਵੇਰ ਵਿਦਿਆਰਥੀਆਂ ਨਾਲ ਭਰੀ ਮਿੰਨੀ ਬੱਸ ਚੰਡੀਗੜ੍ਹ ਲਈ ਚਲ ਪਈ। ਉਨ੍ਹਾਂ ਸਭ ਤੋਂ ਪਹਿਲਾਂ ਛੱਤਬੀੜ ਚਿੜੀਆ-ਘਰ ਦੇਖਿਆ, ਜਿਸ ਨੂੰ ਵੇਖਦਿਆਂ ਦੋ-ਢਾਈ ਘੰਟੇ ਲਗ ਗਏ। ਕਈ ਜਾਨਵਰ ਤੇ ਪੰਛੀ ਵਿਦਿਆਰਥੀਆਂ ਨੇ ਪਹਿਲੀ ਵਾਰ ਵੇਖੇ। ਫਿਰ ਅੱਧੇ ਕੁ ਘੰਟੇ ਵਿਚ ਉਹ ਚੰਡੀਗੜ੍ਹ ਪਹੁੰਚ ਗਏ, ਜਿੱਥੇ ਉਨ੍ਹਾਂ ਰਾਕ ਗਾਰਡਨ, ਰੋਜ਼ ਗਾਰਡਨ, ਪੰਜਾਬ ਯੂਨੀਵਰਸਿਟੀ, ਅਜਾਇਬ-ਘਰ ਅਤੇ ਹੋਰ ਬਹੁਤ ਸਾਰੀਆਂ ਥਾਂਵਾਂ ਦੇਖੀਆਂ। ਅਧਿਆਪਕਾਂ ਨੇ ਦੱਸਿਆ ਕਿ ਚੰਡੀਗੜ੍ਹ ਭਾਰਤ ਵਿਚ ਬੜੀ ਸੁਚੱਜਤਾ ਨਾਲ ਉਸਾਰਿਆ ਸ਼ਹਿਰ ਹੈ, ਜਿਸ ਦਾ ਨਕਸ਼ਾ ਪ੍ਰਸਿੱਧ ਫ਼ਰਾਂਸੀਸੀ ਆਰਕੀਟੈਕਟ ਲੀ-ਕਾਰਬੂਜ਼ੀਅਰ ਨੇ ਬਣਾਇਆ ਸੀ।

ਸ਼ਾਮ ਹੋਣ ਤੇ ਉਹ ਸੁਖਨਾ ਝੀਲ ਉੱਤੇ ਪੁੱਜੇ। ਉੱਥੇ ਬਹੁਤ ਸਾਰੇ ਲੋਕ ਘੁੰਮਣ-ਫਿਰਨ ਆਏ ਹੋਏ ਸਨ ਅਤੇ ਝੀਲ ਵਿਚ ਨਿੱਕੀਆਂ-ਵੱਡੀਆਂ ਕਿਸ਼ਤੀਆਂ ਵਿਚ ਆਨੰਦ ਲੈ ਰਹੇ ਸਨ। ਝੀਲ ਦੇ ਕਿਨਾਰੇ ਰੈਸਟੋਰੈਂਟ ਦੇ ਬਾਹਰ ਕੁਰਸੀਆਂ ਉੱਤੇ ਬੈਠੇ ਵਿਦਿਆਰਥੀ ਚਾਹ-ਪਾਣੀ ਪੀ ਰਹੇ ਸਨ। ਅਚਾਨਕ ਇਕ ਔਰਤ ਦੀ ਚੀਕ ਨੇ ਸਭ ਦਾ ਧਿਆਨ ਖਿੱਚ ਲਿਆ। ਉਹ ਆਪਣੇ ਤਿੰਨ ਕੁ ਸਾਲ ਦੇ ਬੱਚੇ ਨੂੰ ਬਚਾਉਣ ਲਈ ਦੁਹਾਈ ਪਾ ਰਹੀ ਸੀ, ਜਿਹੜਾ ਝੀਲ ਦੇ ਕਿਨਾਰੇ ਬਣੀ ਕੰਧ ਉੱਪਰ ਚੜ੍ਹ ਗਿਆ ਸੀ ਤੇ ਫਿਰ ਝੀਲ ਵਿਚ ਡਿਗ ਪਿਆ ਸੀ।

ਇਹ ਚੀਕ ਸੁਣ ਕੇ ਬਲਜੀਤ ਨੇ ਇਕਦਮ ਪਾਣੀ ਵਿਚ ਛਾਲ ਮਾਰ ਦਿੱਤੀ। ਉਹ ਬਚਣ ਲਈ ਹੱਥ-ਪੈਰ ਮਾਰ ਰਹੇ ਬੱਚੇ ਨੂੰ ਕਮੀਜ਼ ਤੋਂ ਫੜ ਕੇ ਪਾਣੀ ਦੇ ਉੱਪਰ ਲੈ ਆਈ ਅਤੇ ਕਾਫ਼ੀ ਜੱਦੋ-ਜਹਿਦ ਕਰਦੀ ਹੋਈ ਉਸ ਨੂੰ ਕੰਢੇ ਵੱਲ ਲਿਆਉਣ ਲੱਗੀ। ਇੰਨੇ ਨੂੰ ਬਚਾਅ ਕਰਨ ਵਾਲੀ ਕਿਸ਼ਤੀ ਵੀ ਉੱਥੇ ਪਹੁੰਚ ਗਈ। ਬੱਚੇ ਨੂੰ ਬਾਹਰ ਕੱਢ ਲਿਆ ਗਿਆ, ਪਰ ਉਹ ਬੇਹੋਸ਼ ਸੀ, ਔਖੇ-ਔਖੇ ਸਾਹ ਲੈ ਰਿਹਾ ਸੀ ਅਤੇ ਉਸ ਦੇ ਢਿੱਡ ਵਿਚ ਪਾਣੀ ਭਰ ਗਿਆ ਸੀ। ਉਸ ਨੂੰ ਰੈਸਟੋਰੈਂਟ ਵਾਲਿਆਂ ਵਲੋਂ ਲਾਏ ਹੋਏ ਇਕ ਮੁਧੇ ਘੜੇ ਉੱਤੇ ਲਿਟਾਇਆ ਗਿਆ। ਉਸ ਦੇ ਮੂੰਹ ਵਿੱਚੋਂ ਪਾਣੀ ਨਿਕਲਣ ਲੱਗਾ ਤੇ ਫਿਰ ਬੱਚਾ ਹੋਸ਼ ਵਿਚ ਆ ਗਿਆ। ਸਾਰੇ ਖ਼ੁਸ਼ ਹੋ ਗਏ।

ਬੱਚੇ ਦੀ ਮੰਮੀ ਨੇ ਬੱਚੇ ਨੂੰ ਆਪਣੀ ਛਾਤੀ ਨਾਲ ਲਾ ਲਿਆ। ਉਸ ਨੇ ਪਰਸ ਵਿਚੋਂ ਪੰਜ ਸੌ ਦਾ ਨੋਟ ਕੱਢ ਕੇ ਬਲਜੀਤ ਨੂੰ ਕਿਹਾ ਕਿ ਉਹ ਦਲੇਰ ਕੁੜੀ ਹੈ, ਜਿਸ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਉਸ ਦੇ ਬੱਚੇ ਨੂੰ ਬਚਾਇਆ ਹੈ, ਅਤੇ ਉਹ ਉਸ ਦਾ ਅਹਿਸਾਨ ਕਦੇ ਨਹੀਂ ਭੁੱਲੇਗੀ। ਬਲਜੀਤ ਨੇ ਇਸ ਕੰਮ ਨੂੰ ਆਪਣਾ ਫ਼ਰਜ਼ ਦੱਸਦਿਆਂ ਪੈਸੇ ਵਾਪਸ ਕਰ ਦਿੱਤੇ। ਉਸ ਸਮੇਂ ਉਹ ਭੀੜ ਦਾ ਕੇਂਦਰ-ਬਿੰਦੂ ਬਣੀ ਹੋਈ ਸੀ। ਏਕਮ ਨੇ ਕਿਹਾ ਕਿ ਜਿਹੜਾ ਕੰਮ ਮੁੰਡੇ ਨਹੀਂ ਕਰ ਸਕੇ, ਉਹ ਇਕ ਭੈਣ ਨੇ ਕਰ ਦਿਖਾਇਆ ਹੈ। ਸਾਰੇ ਬਲਜੀਤ ਦੀ ਪ੍ਰਸੰਸਾ ਕਰ ਰਹੇ ਸਨ।

Exam Tips:

a) ਸਾਰ ਵਿਚ ਮੁੱਖ ਘਟਨਾਵਾਂ ਕ੍ਰਮ ਨਾਲ ਲਿਖੋ: ਟੂਰ, ਚਿੜੀਆ-ਘਰ, ਚੰਡੀਗੜ੍ਹ, ਸੁਖਨਾ ਝੀਲ, ਬਲਜੀਤ ਦੀ ਦਲੇਰੀ।
b) ਪ੍ਰੀਖਿਆ ਵਿਚ ਸਾਰ ਛੋਟਾ ਕਰ ਕੇ 8-10 ਵਾਕਾਂ ਵਿਚ ਵੀ ਲਿਖ ਸਕਦੇ ਹੋ।
c) ਅੰਤ ਵਿਚ ਬਲਜੀਤ ਵੱਲੋਂ ਪੈਸੇ ਮੋੜਨ ਵਾਲੀ ਗੱਲ ਜ਼ਰੂਰ ਲਿਖੋ।

 

ਪੈਰੇ ਦਾ ਬੋਧ (ਬਹੁਵਿਕਲਪੀ ਪ੍ਰਸ਼ਨ)

Question 1: ਪਾਠ-ਪੁਸਤਕ ਵਿਚੋਂ “ਸੋਮਵਾਰ ਦਾ ਦਿਨ ਆ ਗਿਆ। ਬਲਜੀਤ ਬਹੁਤ ਖੁਸ਼ ਸੀ…” ਤੋਂ ਸ਼ੁਰੂ ਹੋਣ ਵਾਲਾ ਪੈਰਾ ਪੜ੍ਹੋ ਅਤੇ ਸਹੀ ਉੱਤਰ ਚੁਣੋ: ਇਹ ਪੈਰਾ ਕਿਹੜੇ ਪਾਠ ਵਿਚੋਂ ਲਿਆ ਗਿਆ ਹੈ?
(ੳ) ਦਲੇਰੀ
(ਅ) ਪੇਮੀ ਦੇ ਨਿਆਣੇ
(ੲ) ਗੱਗੂ
(ਸ) ਭੂਆ

Answer:

(ੳ) ਦਲੇਰੀ।

Exam Tips:

a) ਪੈਰੇ ਵਿਚ ਬਲਜੀਤ, ਚੰਡੀਗੜ੍ਹ ਤੇ ਚਿੜੀਆ-ਘਰ ਦਾ ਜ਼ਿਕਰ ਪਾਠ ‘ਦਲੇਰੀ’ ਵੱਲ ਹੀ ਇਸ਼ਾਰਾ ਕਰਦਾ ਹੈ।
b) ਉੱਤਰ ਲਿਖਦਿਆਂ ਵਿਕਲਪ ਦਾ ਅੱਖਰ ਅਤੇ ਪੂਰਾ ਉੱਤਰ ਦੋਵੇਂ ਲਿਖੋ।

 

Question 2: ਪਾਠ-ਪੁਸਤਕ ਵਿਚੋਂ “ਸੋਮਵਾਰ ਦਾ ਦਿਨ ਆ ਗਿਆ। ਬਲਜੀਤ ਬਹੁਤ ਖੁਸ਼ ਸੀ…” ਤੋਂ ਸ਼ੁਰੂ ਹੋਣ ਵਾਲਾ ਪੈਰਾ ਪੜ੍ਹੋ ਅਤੇ ਸਹੀ ਉੱਤਰ ਚੁਣੋ: ਇਸ ਪੈਰੇ ਵਾਲੇ ਪਾਠ ਦੇ ਲੇਖਕ ਦਾ ਨਾਂ ਕੀ ਹੈ?
(ੳ) ਪ੍ਰਿੰ. ਸੰਤ ਸਿੰਘ ਸੇਖੋਂ
(ਅ) ਨਾਨਕ ਸਿੰਘ
(ੲ) ਦਰਸ਼ਨ ਸਿੰਘ ਆਸ਼ਟ
(ਸ) ਗੋਪਾਲ ਸਿੰਘ

Answer:

(ੲ) ਦਰਸ਼ਨ ਸਿੰਘ ਆਸ਼ਟ।

Exam Tips:

a) ਲੇਖਕ ਦਾ ਨਾਂ ਪਾਠ ਦੇ ਸ਼ੁਰੂ ਵਿਚ ਛਪਿਆ ਹੁੰਦਾ ਹੈ – ਪਾਠ-ਪੁਸਤਕ ਅਨੁਸਾਰ ਇਸ ਦੀ ਪੁਸ਼ਟੀ ਕਰ ਲਓ।
b) ਉੱਤਰ ਲਿਖਦਿਆਂ ਵਿਕਲਪ ਦਾ ਅੱਖਰ ਅਤੇ ਪੂਰਾ ਉੱਤਰ ਦੋਵੇਂ ਲਿਖੋ।

 

Question 3: ਪਾਠ-ਪੁਸਤਕ ਵਿਚੋਂ “ਸੋਮਵਾਰ ਦਾ ਦਿਨ ਆ ਗਿਆ। ਬਲਜੀਤ ਬਹੁਤ ਖੁਸ਼ ਸੀ…” ਤੋਂ ਸ਼ੁਰੂ ਹੋਣ ਵਾਲਾ ਪੈਰਾ ਪੜ੍ਹੋ ਅਤੇ ਸਹੀ ਉੱਤਰ ਚੁਣੋ: ਵਿਦਿਆਰਥੀ ਕਿਸ ਬੱਸ ਵਿਚ ਬੈਠੇ ਸਨ?
(ੳ) ਰੋਡਵੇਜ਼
(ਅ) ਪੀਤਮ
(ੲ) ਡੀਲਕਸ
(ਸ) ਮਿੰਨੀ ਬੱਸ

Answer:

(ਸ) ਮਿੰਨੀ ਬੱਸ।

Exam Tips:

a) ਪੈਰੇ ਦੀ ਪਹਿਲੀ ਸਤਰ ਵਿਚ ‘ਮਿੰਨੀ ਬੱਸ’ ਸ਼ਬਦ ਆਇਆ ਹੈ।
b) ਉੱਤਰ ਲਿਖਦਿਆਂ ਵਿਕਲਪ ਦਾ ਅੱਖਰ ਅਤੇ ਪੂਰਾ ਉੱਤਰ ਦੋਵੇਂ ਲਿਖੋ।

 

Question 4: ਪਾਠ-ਪੁਸਤਕ ਵਿਚੋਂ “ਸੋਮਵਾਰ ਦਾ ਦਿਨ ਆ ਗਿਆ। ਬਲਜੀਤ ਬਹੁਤ ਖੁਸ਼ ਸੀ…” ਤੋਂ ਸ਼ੁਰੂ ਹੋਣ ਵਾਲਾ ਪੈਰਾ ਪੜ੍ਹੋ ਅਤੇ ਸਹੀ ਉੱਤਰ ਚੁਣੋ: ਵਿਦਿਆਰਥੀਆਂ ਦੀ ਭਰੀ ਬੱਸ ਕਿੱਥੇ ਜਾਣ ਲਈ ਚਲ ਪਈ?
(ੳ) ਚੰਡੀਗੜ੍ਹ
(ਅ) ਅੰਮ੍ਰਿਤਸਰ
(ੲ) ਲੁਧਿਆਣਾ
(ਸ) ਜਲੰਧਰ

Answer:

(ੳ) ਚੰਡੀਗੜ੍ਹ।

Exam Tips:

a) ਪੈਰੇ ਵਿਚ ਯਾਤਰਾ ਦਾ ਟਿਕਾਣਾ ਪਹਿਲੀਆਂ ਸਤਰਾਂ ਵਿਚ ਹੀ ਦੱਸਿਆ ਗਿਆ ਹੈ।
b) ਉੱਤਰ ਲਿਖਦਿਆਂ ਵਿਕਲਪ ਦਾ ਅੱਖਰ ਅਤੇ ਪੂਰਾ ਉੱਤਰ ਦੋਵੇਂ ਲਿਖੋ।

 

Question 5: ਪਾਠ-ਪੁਸਤਕ ਵਿਚੋਂ “ਸੋਮਵਾਰ ਦਾ ਦਿਨ ਆ ਗਿਆ। ਬਲਜੀਤ ਬਹੁਤ ਖੁਸ਼ ਸੀ…” ਤੋਂ ਸ਼ੁਰੂ ਹੋਣ ਵਾਲਾ ਪੈਰਾ ਪੜ੍ਹੋ ਅਤੇ ਸਹੀ ਉੱਤਰ ਚੁਣੋ: ਵਿਦਿਆਰਥੀਆਂ ਨੇ ਸਭ ਤੋਂ ਪਹਿਲਾਂ ਕੀ ਦੇਖਣ ਦਾ ਪ੍ਰੋਗਰਾਮ ਬਣਾਇਆ?
(ੳ) ਰਾਕ ਗਾਰਡਨ
(ਅ) ਰੋਜ਼ ਗਾਰਡਨ
(ੲ) ਛੱਤਬੀੜ ਚਿੜੀਆ-ਘਰ
(ਸ) ਅਸੈਂਬਲੀ ਹਾਲ

Answer:

(ੲ) ਛੱਤਬੀੜ ਚਿੜੀਆ-ਘਰ।

Exam Tips:

a) ‘ਸਭ ਤੋਂ ਪਹਿਲਾਂ’ ਸ਼ਬਦਾਂ ਵਾਲੀ ਸਤਰ ਲੱਭੋ।
b) ਉੱਤਰ ਲਿਖਦਿਆਂ ਵਿਕਲਪ ਦਾ ਅੱਖਰ ਅਤੇ ਪੂਰਾ ਉੱਤਰ ਦੋਵੇਂ ਲਿਖੋ।

 

Question 6: ਪਾਠ-ਪੁਸਤਕ ਵਿਚੋਂ “ਸੋਮਵਾਰ ਦਾ ਦਿਨ ਆ ਗਿਆ। ਬਲਜੀਤ ਬਹੁਤ ਖੁਸ਼ ਸੀ…” ਤੋਂ ਸ਼ੁਰੂ ਹੋਣ ਵਾਲਾ ਪੈਰਾ ਪੜ੍ਹੋ ਅਤੇ ਸਹੀ ਉੱਤਰ ਚੁਣੋ: ਚਿੜੀਆ-ਘਰ ਨੂੰ ਦੇਖਦਿਆਂ ਕਿੰਨੇ ਘੰਟੇ ਲਗ ਗਏ?
(ੳ) ਦੋ-ਢਾਈ ਘੰਟੇ
(ਅ) ਚਾਰ ਘੰਟੇ
(ੲ) ਪੰਜ ਘੰਟੇ
(ਸ) ਛੇ ਘੰਟੇ

Answer:

(ੳ) ਦੋ-ਢਾਈ ਘੰਟੇ।

Exam Tips:

a) ਪੈਰੇ ਵਿਚ ‘ਦੋ-ਢਾਈ ਘੰਟੇ’ ਲਿਖਿਆ ਹੈ; ਬਾਕੀ ਵਿਕਲਪ ਪਾਠ ਨਾਲ ਨਹੀਂ ਮਿਲਦੇ।
b) ਉੱਤਰ ਲਿਖਦਿਆਂ ਵਿਕਲਪ ਦਾ ਅੱਖਰ ਅਤੇ ਪੂਰਾ ਉੱਤਰ ਦੋਵੇਂ ਲਿਖੋ।

 

Question 7: ਪਾਠ-ਪੁਸਤਕ ਵਿਚੋਂ “ਸੋਮਵਾਰ ਦਾ ਦਿਨ ਆ ਗਿਆ। ਬਲਜੀਤ ਬਹੁਤ ਖੁਸ਼ ਸੀ…” ਤੋਂ ਸ਼ੁਰੂ ਹੋਣ ਵਾਲਾ ਪੈਰਾ ਪੜ੍ਹੋ ਅਤੇ ਸਹੀ ਉੱਤਰ ਚੁਣੋ: ਕਿਸ ਅਧਿਆਪਕ ਨੇ ਵਿਦਿਆਰਥੀਆਂ ਨੂੰ ਜਾਨਵਰਾਂ ਬਾਰੇ ਜਾਣਕਾਰੀ ਦਿੱਤੀ?
(ੳ) ਸ੍ਰੀ ਮਦਨ ਲਾਲ ਨੇ
(ਅ) ਸ੍ਰੀ ਮੋਹਨ ਲਾਲ ਨੇ
(ੲ) ਸ੍ਰੀ ਸੋਹਣ ਲਾਲ ਨੇ
(ਸ) ਸ੍ਰੀ ਲਾਲ ਚੰਦ ਨੇ

Answer:

(ੳ) ਸ੍ਰੀ ਮਦਨ ਲਾਲ ਨੇ।

Exam Tips:

a) ਮਿਲਦੇ-ਜੁਲਦੇ ਨਾਵਾਂ ਵਿਚ ਧਿਆਨ ਰੱਖੋ; ਪਾਠ ਵਿਚ ‘ਮਦਨ ਲਾਲ’ ਆਇਆ ਹੈ।
b) ਉੱਤਰ ਲਿਖਦਿਆਂ ਵਿਕਲਪ ਦਾ ਅੱਖਰ ਅਤੇ ਪੂਰਾ ਉੱਤਰ ਦੋਵੇਂ ਲਿਖੋ।

 

Question 8: ਪਾਠ-ਪੁਸਤਕ ਵਿਚੋਂ “ਸੋਮਵਾਰ ਦਾ ਦਿਨ ਆ ਗਿਆ। ਬਲਜੀਤ ਬਹੁਤ ਖੁਸ਼ ਸੀ…” ਤੋਂ ਸ਼ੁਰੂ ਹੋਣ ਵਾਲਾ ਪੈਰਾ ਪੜ੍ਹੋ ਅਤੇ ਸਹੀ ਉੱਤਰ ਚੁਣੋ: ਵਿਦਿਆਰਥੀਆਂ ਨੇ ਚੰਡੀਗੜ੍ਹ ਵਿਚ ਜਿਹੜੀਆਂ ਥਾਂਵਾਂ ਦੇਖੀਆਂ, ਉਨ੍ਹਾਂ ਵਿਚੋਂ ਇਕ ਕਿਹੜੀ ਹੈ?
(ੳ) ਰਾਕ ਗਾਰਡਨ, ਰੋਜ਼ ਗਾਰਡਨ, ਪੰਜਾਬ ਯੂਨੀਵਰਸਿਟੀ, ਅਜਾਇਬ-ਘਰ
(ਅ) ਸੁਖਨਾ ਝੀਲ
(ੲ) ਟੈਗੋਰ ਥੀਏਟਰ
(ਸ) ਏਅਰਪੋਰਟ

Answer:

(ੳ) ਰਾਕ ਗਾਰਡਨ, ਰੋਜ਼ ਗਾਰਡਨ, ਪੰਜਾਬ ਯੂਨੀਵਰਸਿਟੀ, ਅਜਾਇਬ-ਘਰ।

Exam Tips:

a) ਸਿਰਫ਼ ਉਹ ਥਾਂਵਾਂ ਚੁਣੋ ਜਿਨ੍ਹਾਂ ਦਾ ਜ਼ਿਕਰ ਇਸ ਪੈਰੇ ਵਿਚ ਹੈ (ਸੁਖਨਾ ਝੀਲ ਦਾ ਜ਼ਿਕਰ ਪੈਰੇ ਵਿਚ ਨਹੀਂ)।
b) ਉੱਤਰ ਲਿਖਦਿਆਂ ਵਿਕਲਪ ਦਾ ਅੱਖਰ ਅਤੇ ਪੂਰਾ ਉੱਤਰ ਦੋਵੇਂ ਲਿਖੋ।

 

Question 9: ਪਾਠ-ਪੁਸਤਕ ਵਿਚੋਂ “ਸੋਮਵਾਰ ਦਾ ਦਿਨ ਆ ਗਿਆ। ਬਲਜੀਤ ਬਹੁਤ ਖੁਸ਼ ਸੀ…” ਤੋਂ ਸ਼ੁਰੂ ਹੋਣ ਵਾਲਾ ਪੈਰਾ ਪੜ੍ਹੋ ਅਤੇ ਸਹੀ ਉੱਤਰ ਚੁਣੋ: ਕਿਹੜਾ ਸ਼ਹਿਰ ਭਾਰਤ ਵਿਚ ਸੁਚੱਜੀ ਯੋਜਨਾ ਨਾਲ ਉਸਾਰਿਆ ਗਿਆ ਹੈ?
(ੳ) ਨਵੀਂ ਦਿੱਲੀ
(ਅ) ਸ਼ਿਮਲਾ
(ੲ) ਚੰਡੀਗੜ੍ਹ
(ਸ) ਪੰਚਕੂਲਾ

Answer:

(ੲ) ਚੰਡੀਗੜ੍ਹ।

Exam Tips:

a) ‘ਸੁਚੱਜੀ ਯੋਜਨਾ’ ਵਾਲੀ ਸਤਰ ਵਿਚ ਸ਼ਹਿਰ ਦਾ ਨਾਂ ਮਿਲ ਜਾਂਦਾ ਹੈ।
b) ਉੱਤਰ ਲਿਖਦਿਆਂ ਵਿਕਲਪ ਦਾ ਅੱਖਰ ਅਤੇ ਪੂਰਾ ਉੱਤਰ ਦੋਵੇਂ ਲਿਖੋ।

 

Question 10: ਪਾਠ-ਪੁਸਤਕ ਵਿਚੋਂ “ਸੋਮਵਾਰ ਦਾ ਦਿਨ ਆ ਗਿਆ। ਬਲਜੀਤ ਬਹੁਤ ਖੁਸ਼ ਸੀ…” ਤੋਂ ਸ਼ੁਰੂ ਹੋਣ ਵਾਲਾ ਪੈਰਾ ਪੜ੍ਹੋ ਅਤੇ ਸਹੀ ਉੱਤਰ ਚੁਣੋ: ਚੰਡੀਗੜ੍ਹ ਦਾ ਨਕਸ਼ਾ ਕਿਸ ਨੇ ਤਿਆਰ ਕੀਤਾ ਸੀ?
(ੳ) ਫ਼ਰਾਂਸੀਸੀ ਆਰਕੀਟੈਕਟ ਲੀ-ਕਾਰਬੂਜ਼ੀਅਰ ਨੇ
(ਅ) ਯੰਗ ਸਟੋਨ ਨੇ
(ੲ) ਮੈਕਲੌਗਲਿਨ ਨੇ
(ਸ) ਸਪੈਂਸਰ ਨੇ

Answer:

(ੳ) ਫ਼ਰਾਂਸੀਸੀ ਆਰਕੀਟੈਕਟ ਲੀ-ਕਾਰਬੂਜ਼ੀਅਰ ਨੇ।

Exam Tips:

a) ਪੈਰੇ ਦੀ ਆਖ਼ਰੀ ਸਤਰ ਵਿਚ ਨਕਸ਼ਾ ਬਣਾਉਣ ਵਾਲੇ ਦਾ ਨਾਂ ਦਿੱਤਾ ਗਿਆ ਹੈ।
b) ਉੱਤਰ ਲਿਖਦਿਆਂ ਵਿਕਲਪ ਦਾ ਅੱਖਰ ਅਤੇ ਪੂਰਾ ਉੱਤਰ ਦੋਵੇਂ ਲਿਖੋ।

 

Question 11: ਪਾਠ-ਪੁਸਤਕ ਵਿਚੋਂ “ਸੋਮਵਾਰ ਦਾ ਦਿਨ ਆ ਗਿਆ। ਬਲਜੀਤ ਬਹੁਤ ਖੁਸ਼ ਸੀ…” ਤੋਂ ਸ਼ੁਰੂ ਹੋਣ ਵਾਲਾ ਪੈਰਾ ਪੜ੍ਹੋ ਅਤੇ ਸਹੀ ਉੱਤਰ ਚੁਣੋ: ਇਸ ਪੈਰੇ ਵਿਚੋਂ ਖ਼ਾਸ ਨਾਂਵ ਦੀ ਠੀਕ ਉਦਾਹਰਨ ਚੁਣੋ।
(ੳ) ਸੋਮਵਾਰ, ਭਾਰਤ, ਬਲਜੀਤ, ਚੰਡੀਗੜ੍ਹ, ਲੀ-ਕਾਰਬੂਜ਼ੀਅਰ, ਛੱਤਬੀੜ ਚਿੜੀਆ-ਘਰ, ਰਾਕ ਗਾਰਡਨ, ਰੋਜ਼ ਗਾਰਡਨ
(ਅ) ਬੱਚੇ
(ੲ) ਦਿਨ
(ਸ) ਵਿਦਿਆਰਥੀ

Answer:

(ੳ) ਸੋਮਵਾਰ, ਭਾਰਤ, ਬਲਜੀਤ, ਚੰਡੀਗੜ੍ਹ, ਲੀ-ਕਾਰਬੂਜ਼ੀਅਰ, ਛੱਤਬੀੜ ਚਿੜੀਆ-ਘਰ, ਰਾਕ ਗਾਰਡਨ, ਰੋਜ਼ ਗਾਰਡਨ।

Exam Tips:

a) ਖ਼ਾਸ ਨਾਂਵ ਕਿਸੇ ਇਕ ਖ਼ਾਸ ਵਿਅਕਤੀ, ਥਾਂ ਜਾਂ ਦਿਨ ਦਾ ਨਾਂ ਹੁੰਦਾ ਹੈ।
b) ਉੱਤਰ ਲਿਖਦਿਆਂ ਵਿਕਲਪ ਦਾ ਅੱਖਰ ਅਤੇ ਪੂਰਾ ਉੱਤਰ ਦੋਵੇਂ ਲਿਖੋ।

 

Question 12: ਪਾਠ-ਪੁਸਤਕ ਵਿਚੋਂ “ਸੋਮਵਾਰ ਦਾ ਦਿਨ ਆ ਗਿਆ। ਬਲਜੀਤ ਬਹੁਤ ਖੁਸ਼ ਸੀ…” ਤੋਂ ਸ਼ੁਰੂ ਹੋਣ ਵਾਲਾ ਪੈਰਾ ਪੜ੍ਹੋ ਅਤੇ ਸਹੀ ਉੱਤਰ ਚੁਣੋ: ਇਸ ਪੈਰੇ ਵਿਚੋਂ ਆਮ ਨਾਂਵ ਦੀ ਠੀਕ ਉਦਾਹਰਨ ਚੁਣੋ।
(ੳ) ਦਿਨ, ਵਿਦਿਆਰਥੀਆਂ, ਬੱਸ, ਜਾਨਵਰ, ਪੰਛੀ, ਘੰਟੇ, ਸ਼ਹਿਰ, ਨਕਸ਼ਾ, ਚਿੜੀਆ-ਘਰ, ਅਧਿਆਪਕਾਂ
(ਅ) ਉਨ੍ਹਾਂ
(ੲ) ਖ਼ੁਸ਼ੀ
(ਸ) ਹੈਰਾਨੀ

Answer:

(ੳ) ਦਿਨ, ਵਿਦਿਆਰਥੀਆਂ, ਬੱਸ, ਜਾਨਵਰ, ਪੰਛੀ, ਘੰਟੇ, ਸ਼ਹਿਰ, ਨਕਸ਼ਾ, ਚਿੜੀਆ-ਘਰ, ਅਧਿਆਪਕਾਂ।

Exam Tips:

a) ਆਮ ਨਾਂਵ ਇੱਕੋ ਕਿਸਮ ਦੀਆਂ ਸਾਰੀਆਂ ਚੀਜ਼ਾਂ ਲਈ ਵਰਤਿਆ ਜਾਂਦਾ ਹੈ; ‘ਉਨ੍ਹਾਂ’ ਪੜਨਾਂਵ ਅਤੇ ‘ਖ਼ੁਸ਼ੀ, ਹੈਰਾਨੀ’ ਭਾਵਵਾਚਕ ਨਾਂਵ ਹਨ।
b) ਉੱਤਰ ਲਿਖਦਿਆਂ ਵਿਕਲਪ ਦਾ ਅੱਖਰ ਅਤੇ ਪੂਰਾ ਉੱਤਰ ਦੋਵੇਂ ਲਿਖੋ।

 

Question 13: ਪਾਠ-ਪੁਸਤਕ ਵਿਚੋਂ “ਸੋਮਵਾਰ ਦਾ ਦਿਨ ਆ ਗਿਆ। ਬਲਜੀਤ ਬਹੁਤ ਖੁਸ਼ ਸੀ…” ਤੋਂ ਸ਼ੁਰੂ ਹੋਣ ਵਾਲਾ ਪੈਰਾ ਪੜ੍ਹੋ ਅਤੇ ਸਹੀ ਉੱਤਰ ਚੁਣੋ: ਇਸ ਪੈਰੇ ਵਿਚ ਪੜਨਾਂਵ ਦੀ ਠੀਕ ਉਦਾਹਰਨ ਕਿਹੜੀ ਹੈ?
(ੳ) ਬੱਚੇ
(ਅ) ਸ਼ਹਿਰ
(ੲ) ਨਕਸ਼ਾ
(ਸ) ਉਸ, ਸਾਰੇ ਜਣੇ, ਉਹ, ਉਨ੍ਹਾਂ, ਜਿਹੜਾ

Answer:

(ਸ) ਉਸ, ਸਾਰੇ ਜਣੇ, ਉਹ, ਉਨ੍ਹਾਂ, ਜਿਹੜਾ।

Exam Tips:

a) ਪੜਨਾਂਵ ਨਾਂਵ ਦੀ ਥਾਂ ਵਰਤਿਆ ਜਾਂਦਾ ਸ਼ਬਦ ਹੁੰਦਾ ਹੈ (ਉਹ, ਉਨ੍ਹਾਂ, ਜਿਹੜਾ ਆਦਿ)।
b) ਉੱਤਰ ਲਿਖਦਿਆਂ ਵਿਕਲਪ ਦਾ ਅੱਖਰ ਅਤੇ ਪੂਰਾ ਉੱਤਰ ਦੋਵੇਂ ਲਿਖੋ।

 

Question 14: ਪਾਠ-ਪੁਸਤਕ ਵਿਚੋਂ “ਸੋਮਵਾਰ ਦਾ ਦਿਨ ਆ ਗਿਆ। ਬਲਜੀਤ ਬਹੁਤ ਖੁਸ਼ ਸੀ…” ਤੋਂ ਸ਼ੁਰੂ ਹੋਣ ਵਾਲਾ ਪੈਰਾ ਪੜ੍ਹੋ ਅਤੇ ਸਹੀ ਉੱਤਰ ਚੁਣੋ: ਇਸ ਪੈਰੇ ਵਿਚ ਵਿਸ਼ੇਸ਼ਣ ਦੀ ਸਹੀ ਉਦਾਹਰਨ ਕਿਹੜੀ ਹੈ?
(ੳ) ਬੱਚੇ
(ਅ) ਚੰਡੀਗੜ੍ਹ
(ੲ) ਚਿੜੀਆ-ਘਰ
(ਸ) ਬਹੁਤ, ਅਗਲੇ, ਮਿੰਨੀ, ਕਾਫ਼ੀ ਵੱਡਾ, ਦੋ-ਢਾਈ, ਕਈ, ਸਾਰੇ, ਅੱਧੇ ਕੁ, ਮਹੱਤਵਪੂਰਨ, ਸੋਹਣਾ, ਸੁਚੱਜੀ, ਪ੍ਰਸਿੱਧ, ਇਹ

Answer:

(ਸ) ਬਹੁਤ, ਅਗਲੇ, ਮਿੰਨੀ, ਕਾਫ਼ੀ ਵੱਡਾ, ਦੋ-ਢਾਈ, ਕਈ, ਸਾਰੇ, ਅੱਧੇ ਕੁ, ਮਹੱਤਵਪੂਰਨ, ਸੋਹਣਾ, ਸੁਚੱਜੀ, ਪ੍ਰਸਿੱਧ, ਇਹ।

Exam Tips:

a) ਵਿਸ਼ੇਸ਼ਣ ਨਾਂਵ ਦੀ ਵਿਸ਼ੇਸ਼ਤਾ ਦੱਸਦਾ ਹੈ (ਜਿਵੇਂ ਸੋਹਣਾ ਸ਼ਹਿਰ, ਪ੍ਰਸਿੱਧ ਆਰਕੀਟੈਕਟ)।
b) ਉੱਤਰ ਲਿਖਦਿਆਂ ਵਿਕਲਪ ਦਾ ਅੱਖਰ ਅਤੇ ਪੂਰਾ ਉੱਤਰ ਦੋਵੇਂ ਲਿਖੋ।

 

Question 15: ਪਾਠ-ਪੁਸਤਕ ਵਿਚੋਂ “ਸੋਮਵਾਰ ਦਾ ਦਿਨ ਆ ਗਿਆ। ਬਲਜੀਤ ਬਹੁਤ ਖੁਸ਼ ਸੀ…” ਤੋਂ ਸ਼ੁਰੂ ਹੋਣ ਵਾਲਾ ਪੈਰਾ ਪੜ੍ਹੋ ਅਤੇ ਸਹੀ ਉੱਤਰ ਚੁਣੋ: ‘ਵਿਦਿਆਰਥੀਆਂ’ ਸ਼ਬਦ ਦਾ ਲਿੰਗ ਬਦਲੋ।
(ੳ) ਵਿੱਦਿਆ
(ਅ) ਵਿਦਿਆਰਥਣਾਂ
(ੲ) ਵਿਦਿਆਰਥਣ
(ਸ) ਵਿਦਵਾਨੀ

Answer:

(ਅ) ਵਿਦਿਆਰਥਣਾਂ।

Exam Tips:

a) ਸ਼ਬਦ ਬਹੁਵਚਨ ਹੈ, ਇਸ ਲਈ ਇਸਤਰੀ ਲਿੰਗ ਦਾ ਵੀ ਬਹੁਵਚਨ ਰੂਪ ਚੁਣੋ।
b) ਉੱਤਰ ਲਿਖਦਿਆਂ ਵਿਕਲਪ ਦਾ ਅੱਖਰ ਅਤੇ ਪੂਰਾ ਉੱਤਰ ਦੋਵੇਂ ਲਿਖੋ।

 

Question 16: ਪਾਠ-ਪੁਸਤਕ ਵਿਚੋਂ “ਸੋਮਵਾਰ ਦਾ ਦਿਨ ਆ ਗਿਆ। ਬਲਜੀਤ ਬਹੁਤ ਖੁਸ਼ ਸੀ…” ਤੋਂ ਸ਼ੁਰੂ ਹੋਣ ਵਾਲਾ ਪੈਰਾ ਪੜ੍ਹੋ ਅਤੇ ਸਹੀ ਉੱਤਰ ਚੁਣੋ: ਹੇਠ ਲਿਖਿਆਂ ਵਿਚੋਂ ਕਿਰਿਆ ਸ਼ਬਦ ਕਿਹੜਾ ਹੈ?
(ੳ) ਖ਼ੁਸ਼ੀ
(ਅ) ਹੈਰਾਨ
(ੲ) ਸੋਹਣਾ
(ਸ) ਦੱਸਿਆ

Answer:

(ਸ) ਦੱਸਿਆ।

Exam Tips:

a) ਕਿਰਿਆ ਕੰਮ ਹੋਣ ਨੂੰ ਦੱਸਦੀ ਹੈ; ‘ਦੱਸਿਆ’ ਕੰਮ ਦਾ ਸ਼ਬਦ ਹੈ।
b) ਉੱਤਰ ਲਿਖਦਿਆਂ ਵਿਕਲਪ ਦਾ ਅੱਖਰ ਅਤੇ ਪੂਰਾ ਉੱਤਰ ਦੋਵੇਂ ਲਿਖੋ।

 

Question 17: ‘ਚਿੜੀਆ-ਘਰ’ ਸ਼ਬਦ ਪੁਲਿੰਗ ਹੈ ਜਾਂ ਇਸਤਰੀ ਲਿੰਗ?

Answer:

ਪੁਲਿੰਗ।

Exam Tips:

a) ਸ਼ਬਦ ਦੇ ਅੰਤ ਵਾਲੇ ਸ਼ਬਦ ‘ਘਰ’ (ਪੁਲਿੰਗ) ਤੋਂ ਲਿੰਗ ਦੀ ਪਛਾਣ ਕਰੋ।

 

Question 18: ਇਸ ਪੈਰੇ ਵਿਚੋਂ ਦੋ ਭਾਵਵਾਚਕ ਨਾਂਵ ਚੁਣੋ।

Answer:

ਖ਼ੁਸ਼ੀ, ਹੈਰਾਨੀ।

Exam Tips:

a) ਭਾਵਵਾਚਕ ਨਾਂਵ ਉਹ ਹੁੰਦੇ ਹਨ ਜੋ ਛੂਹੇ ਨਹੀਂ ਜਾ ਸਕਦੇ, ਸਿਰਫ਼ ਮਹਿਸੂਸ ਕੀਤੇ ਜਾਂਦੇ ਹਨ।

 

Question 19: ਇਸ ਪੈਰੇ ਵਿਚੋਂ ਡੰਡੀ, ਕਾਮਾ, ਇਕਹਿਰੇ ਪੁੱਠੇ ਕਾਮੇ ਅਤੇ ਜੋੜਨੀ ਚਿੰਨ੍ਹ ਲਿਖੋ।

Answer:

ਡੰਡੀ (।)
ਕਾਮਾ (,)
ਇਕਹਿਰੇ ਪੁੱਠੇ ਕਾਮੇ (‘ ’)
ਜੋੜਨੀ (-)

Exam Tips:

a) ਹਰ ਚਿੰਨ੍ਹ ਦਾ ਨਾਂ ਅਤੇ ਉਸ ਦਾ ਆਕਾਰ ਦੋਵੇਂ ਲਿਖੋ।

 

ਵਿਆਕਰਨ ਅਤੇ ਰਚਨਾਤਮਕ ਕਾਰਜ

Question 1: ਵਚਨ ਕਿਸ ਨੂੰ ਆਖਦੇ ਹਨ? ਪੰਜਾਬੀ ਵਿਚ ਵਚਨ ਕਿਹੜੇ-ਕਿਹੜੇ ਹਨ? ਉਦਾਹਰਨਾਂ ਸਹਿਤ ਦੱਸੋ।

Answer:

ਸ਼ਬਦ ਦੇ ਜਿਸ ਰੂਪ ਤੋਂ ਕਿਸੇ ਜੀਵ, ਵਸਤੂ, ਸਥਾਨ ਆਦਿ ਦੀ ਗਿਣਤੀ ਵਿਚ ਇਕ ਜਾਂ ਇਕ ਤੋਂ ਵੱਧ ਹੋਣ ਦੇ ਫ਼ਰਕ ਦਾ ਪਤਾ ਲੱਗੇ, ਉਸ ਨੂੰ ਵਚਨ ਆਖਦੇ ਹਨ। ਪੰਜਾਬੀ ਵਿਚ ਵਚਨ ਦੋ ਪ੍ਰਕਾਰ ਦੇ ਹਨ – ਇਕਵਚਨ ਅਤੇ ਬਹੁਵਚਨ।

ਇਕਵਚਨ – ਸ਼ਬਦ ਦੇ ਜਿਸ ਰੂਪ ਤੋਂ ਕਿਸੇ ਇਕ ਜੀਵ, ਵਸਤੂ, ਸਥਾਨ ਆਦਿ ਦਾ ਪਤਾ ਲੱਗੇ, ਉਸ ਨੂੰ ਇਕਵਚਨ ਕਿਹਾ ਜਾਂਦਾ ਹੈ, ਜਿਵੇਂ – ਸ਼੍ਰੇਣੀ, ਸਹੇਲੀ, ਕਿਸ਼ਤੀ ਆਦਿ।

ਬਹੁਵਚਨ – ਸ਼ਬਦ ਦੇ ਜਿਸ ਰੂਪ ਤੋਂ ਇਕ ਤੋਂ ਵੱਧ ਜੀਵਾਂ, ਵਸਤੂਆਂ, ਸਥਾਨਾਂ ਆਦਿ ਦਾ ਗਿਆਨ ਹੋਵੇ, ਉਸ ਨੂੰ ਬਹੁਵਚਨ ਆਖਦੇ ਹਨ, ਜਿਵੇਂ – ਸ਼੍ਰੇਣੀਆਂ, ਸਹੇਲੀਆਂ, ਕਿਸ਼ਤੀਆਂ ਆਦਿ।

Exam Tips:

a) ਪਹਿਲਾਂ ਵਚਨ ਦੀ ਪਰਿਭਾਸ਼ਾ, ਫਿਰ ਦੋਵੇਂ ਕਿਸਮਾਂ ਉਦਾਹਰਨਾਂ ਸਮੇਤ ਲਿਖੋ।
b) ਇਕਵਚਨ ਤੇ ਬਹੁਵਚਨ ਦੀਆਂ ਉਦਾਹਰਨਾਂ ਇਕ-ਦੂਜੇ ਦੇ ਜੋੜੇ ਵਜੋਂ ਦਿਓ (ਕਿਸ਼ਤੀ – ਕਿਸ਼ਤੀਆਂ)।

 

Question 2: ਕਿਸੇ ਅਜਿਹੇ ਬੱਚੇ ਦੀ ਬਹਾਦਰੀ ਦੀ ਕਹਾਣੀ ਸੁਣਾਓ, ਜਿਸ ਨੂੰ ਗਣਤੰਤਰਤਾ ਦਿਵਸ ਦੇ ਮੌਕੇ ਉੱਤੇ ਪੁਰਸਕਾਰ ਮਿਲਿਆ ਹੋਵੇ।

Answer:

ਅੰਕਿਤ ਫ਼ਰੀਦਾਬਾਦ ਦਾ ਰਹਿਣ ਵਾਲਾ ਸੀ। ਉਸ ਨੂੰ ਉਸ ਦੇ ਪਿਤਾ ਦੇ ਇਕ ਨੌਕਰ ਨੇ ਸਾਥੀਆਂ ਨਾਲ ਰਲ ਕੇ ਅਗਵਾ ਕਰ ਲਿਆ ਅਤੇ ਬਦਲੇ ਵਿਚ ਭਾਰੀ ਰਕਮ ਫਿਰੌਤੀ ਵਜੋਂ ਮੰਗਣ ਲੱਗੇ। ਜਦੋਂ ਉਨ੍ਹਾਂ ਦੀ ਸਕੀਮ ਸਿਰੇ ਨਾ ਚੜ੍ਹ ਸਕੀ, ਤਾਂ ਉਨ੍ਹਾਂ ਨੇ ਅੰਕਿਤ ਦੇ ਹੱਥ-ਪੈਰ ਬੰਨ੍ਹ ਕੇ ਉਸ ਨੂੰ ਰੇਲਵੇ ਲਾਈਨ ਉੱਤੇ ਸੁੱਟ ਦਿੱਤਾ। ਉਸ ਉੱਤੋਂ ਗੱਡੀ ਲੰਘ ਗਈ, ਜਿਸ ਨਾਲ ਉਸ ਦਾ ਇਕ ਹੱਥ ਕੱਟਿਆ ਗਿਆ।

ਅੰਕਿਤ ਨੇ ਹੌਸਲਾ ਨਾ ਹਾਰਿਆ ਅਤੇ ਬੜੀ ਮੁਸ਼ਕਿਲ ਨਾਲ ਲੰਙ ਮਾਰ-ਮਾਰ ਕੇ ਤੁਰਦਾ ਹੋਇਆ ਨੇੜੇ ਦੀ ਕਾਲੋਨੀ ਵਿਚ ਪੁੱਜਾ ਤੇ ਲੋਕਾਂ ਦੀ ਮਦਦ ਨਾਲ ਥਾਣੇ ਪਹੁੰਚ ਗਿਆ। ਉਸ ਨੇ ਆਪਣੇ ਹਮਲਾਵਰਾਂ ਦੀ ਪਛਾਣ ਪੁਲਿਸ ਨੂੰ ਦੱਸੀ, ਜਿਸ ਦੇ ਸਿੱਟੇ ਵਜੋਂ ਦੋਸ਼ੀ ਫੜੇ ਗਏ। ਇਸ ਦਲੇਰੀ ਬਦਲੇ ਅੰਕਿਤ ਨੂੰ 2008 ਵਿਚ ਗਣਤੰਤਰਤਾ ਦਿਵਸ ਦੇ ਮੌਕੇ ’ਤੇ ਪ੍ਰਧਾਨ ਮੰਤਰੀ ਵਲੋਂ ਬਹਾਦਰੀ ਦਾ ਪੁਰਸਕਾਰ ਦਿੱਤਾ ਗਿਆ।

Exam Tips:

a) ਕਹਾਣੀ ਲਿਖਦੇ ਸਮੇਂ ਬੱਚੇ ਦਾ ਨਾਂ, ਘਟਨਾ, ਉਸ ਦੀ ਦਲੇਰੀ ਅਤੇ ਪੁਰਸਕਾਰ – ਚਾਰੇ ਗੱਲਾਂ ਲਿਖੋ।
b) ਇਹ ਪਾਠ-ਪੁਸਤਕ ਅਨੁਸਾਰ ਦਿੱਤਾ ਗਿਆ ਇਕ ਨਮੂਨਾ ਉੱਤਰ ਹੈ; ਤੁਸੀਂ ਕੋਈ ਹੋਰ ਬਹਾਦਰ ਬੱਚੇ ਦੀ ਕਹਾਣੀ ਵੀ ਲਿਖ ਸਕਦੇ ਹੋ।

 

Step-by-Step Textbook Answers: Class 8 Punjabi Punjabi Medium Chapter 06 ਦਲੇਰੀ

Accessing Punjabi Medium Chapter 06 ਦਲੇਰੀ Solutions

Access structured Punjab Board textbook solutions for Punjabi Medium Chapter 06 ਦਲੇਰੀ. Designed in alignment with the latest academic curriculum for Class 8 Punjabi, these answers cover all end-of-chapter exercises to support daily learning and homework completion.

Concept-Driven Answers for Class 8 Punjabi

Clear, methodical explanations accompany every challenging problem within the Class 8 Punjabi text. Engaging with these detailed answers lays a solid foundation for advanced learning and improves foundational clarity for upcoming assessments.

Maximizing Study Efficiency

Consistent practice with these solution guides cultivates faster problem-solving habits and clearer logical structuring. For a complete preparation experience, pair these textbook answers with our dedicated revision notes and sample papers for Class 8 Punjabi.

FAQs

Where can I find the latest PSEB 8th Class Punjabi Solutions Chapter 6 ਦਲੇਰੀ for the 2026-27 session?

The complete and updated PSEB 8th Class Punjabi Solutions Chapter 6 ਦਲੇਰੀ is available for free on StudiesToday.com. These solutions for Class 8 Punjabi are as per latest Punjab Board curriculum.

Are the Punjabi Punjab Board solutions for Class 8 updated for the new 50% competency-based exam pattern?

Yes, our experts have revised the PSEB 8th Class Punjabi Solutions Chapter 6 ਦਲੇਰੀ as per 2026 exam pattern. All textbook exercises have been solved and have added explanation about how the Punjabi concepts are applied in case-study and assertion-reasoning questions.

How do these Class 8 Punjab Board solutions help in scoring 90% plus marks?

Toppers recommend using Punjab Board language because Punjab Board marking schemes are strictly based on textbook definitions. Our PSEB 8th Class Punjabi Solutions Chapter 6 ਦਲੇਰੀ will help students to get full marks in the theory paper.

Do you offer PSEB 8th Class Punjabi Solutions Chapter 6 ਦਲੇਰੀ in multiple languages like Hindi and English?

Yes, we provide bilingual support for Class 8 Punjabi. You can access PSEB 8th Class Punjabi Solutions Chapter 6 ਦਲੇਰੀ in both English and Hindi medium.

Is it possible to download the Punjabi Punjab Board solutions for Class 8 as a PDF?

Yes, you can download the entire PSEB 8th Class Punjabi Solutions Chapter 6 ਦਲੇਰੀ in printable PDF format for offline study on any device.