Official Punjab Board Solutions for Class 8 Punjabi: Punjabi Medium Chapter 04 ਰਾਕ ਗਾਰਡਨ ਦਾ ਨਿਰਮਾਤਾ-ਨੇਕ ਚੰਦ
Explore reliable textbook solutions for Punjabi Medium Chapter 04 ਰਾਕ ਗਾਰਡਨ ਦਾ ਨਿਰਮਾਤਾ-ਨੇਕ ਚੰਦ tailored for Class 8 learners. Utilizing these Punjabi answers ensures thorough preparation and strengthens foundational knowledge before final Punjab Board evaluations.
Chapter-wise Solutions for Punjabi: Punjabi Medium Chapter 04 ਰਾਕ ਗਾਰਡਨ ਦਾ ਨਿਰਮਾਤਾ-ਨੇਕ ਚੰਦ
Access the complete solution PDF for Class 8 Punjabi below. Regular practice with these targeted textbook answers builds familiarity with standard question patterns and helps secure higher marks in final school evaluations.
ਛੋਟੇ ਉੱਤਰ ਵਾਲੇ ਪ੍ਰਸ਼ਨ
Question 1: ਰਾਕ ਗਾਰਡਨ ਕਿੱਥੇ ਸਥਿਤ ਹੈ?
Answer:
ਚੰਡੀਗੜ੍ਹ ਵਿਚ।
Exam Tips:
a) ਉੱਤਰ ਛੋਟਾ ਅਤੇ ਪਾਠ ਅਨੁਸਾਰ ਸਹੀ ਹੋਵੇ।
b) ਥਾਂ ਦਾ ਨਾਂ ਸਪਸ਼ਟ ਲਿਖੋ।
Question 2: ਨੇਕ ਚੰਦ ਕਿਸ ਵਿਭਾਗ ਵਿਚ ਕੰਮ ਕਰਦੇ ਸਨ?
Answer:
ਸੜਕ-ਨਿਰਮਾਣ ਵਿਭਾਗ ਵਿਚ।
Exam Tips:
a) ਉੱਤਰ ਛੋਟਾ ਅਤੇ ਪਾਠ ਅਨੁਸਾਰ ਸਹੀ ਹੋਵੇ।
b) ਪ੍ਰਸ਼ਨ ਵਿਚਲੇ ਸ਼ਬਦ ਵਰਤ ਕੇ ਪੂਰਾ ਵਾਕ ਬਣਾਓ।
Question 3: ਨੇਕ ਚੰਦ ਨੇ ਮੂਰਤੀਆਂ ਬਣਾਉਣ ਵਿਚ ਕਿੰਨੇ ਸਾਲ ਲਾਏ?
Answer:
18 ਸਾਲ।
Exam Tips:
a) ਉੱਤਰ ਛੋਟਾ ਅਤੇ ਪਾਠ ਅਨੁਸਾਰ ਸਹੀ ਹੋਵੇ।
b) ਗਿਣਤੀ ਜਾਂ ਮਾਪ ਬਿਲਕੁਲ ਪਾਠ ਅਨੁਸਾਰ ਲਿਖੋ।
Question 4: ਰਾਕ ਗਾਰਡਨ ਕਿੰਨੇ ਏਕੜ ਇਲਾਕੇ ਵਿਚ ਫੈਲਿਆ ਹੋਇਆ ਹੈ?
Answer:
30 ਏਕੜ ਵਿਚ।
Exam Tips:
a) ਉੱਤਰ ਛੋਟਾ ਅਤੇ ਪਾਠ ਅਨੁਸਾਰ ਸਹੀ ਹੋਵੇ।
b) ਗਿਣਤੀ ਜਾਂ ਮਾਪ ਬਿਲਕੁਲ ਪਾਠ ਅਨੁਸਾਰ ਲਿਖੋ।
Question 5: ਭਾਰਤ ਸਰਕਾਰ ਨੇ ਨੇਕ ਚੰਦ ਨੂੰ ਕੀ ਸਨਮਾਨ ਦਿੱਤਾ?
Answer:
ਪਦਮ ਸ੍ਰੀ।
Exam Tips:
a) ਉੱਤਰ ਛੋਟਾ ਅਤੇ ਪਾਠ ਅਨੁਸਾਰ ਸਹੀ ਹੋਵੇ।
b) ਪ੍ਰਸ਼ਨ ਵਿਚਲੇ ਸ਼ਬਦ ਵਰਤ ਕੇ ਪੂਰਾ ਵਾਕ ਬਣਾਓ।
ਸੰਖੇਪ ਉੱਤਰ ਵਾਲੇ ਪ੍ਰਸ਼ਨ
Question 1: ਨੇਕ ਚੰਦ ਜੀ ਦੇ ਜੀਵਨ ਬਾਰੇ ਚਾਰ-ਪੰਜ ਸਤਰਾਂ ਲਿਖੋ।
Answer:
ਨੇਕ ਚੰਦ ਦਾ ਜਨਮ 15 ਦਸੰਬਰ, 1924 ਨੂੰ ਹੋਇਆ। ਉਹ ਚੰਡੀਗੜ੍ਹ ਵਿਚ ਸੜਕ ਨਿਰਮਾਣ ਵਿਭਾਗ ਵਿਚ ਕੰਮ ਕਰਦੇ ਸਨ। ਉਨ੍ਹਾਂ 18 ਸਾਲ ਚੁੱਪ-ਚਪੀਤੇ ਸਾਈਕਲ ਉੱਤੇ ਟੁੱਟਾ-ਫੁੱਟਾ ਤੇ ਲੋਕਾਂ ਦਾ ਸੁੱਟਿਆ ਸਮਾਨ ਜੰਗਲ ਵਿਚ ਇਕੱਠਾ ਕਰ ਕੇ ਕਲਾ-ਕ੍ਰਿਤਾਂ ਦੀ ਸਿਰਜਨਾ ਕੀਤੀ ਤੇ ਇਸ ਤਰ੍ਹਾਂ ਰਾਕ ਗਾਰਡਨ ਹੋਂਦ ਵਿਚ ਆਇਆ। ਭਾਰਤ ਸਰਕਾਰ ਨੇ ਉਨ੍ਹਾਂ ਨੂੰ ‘ਪਦਮ ਸ੍ਰੀ’ ਦੀ ਉਪਾਧੀ ਦਿੱਤੀ। 12 ਜੂਨ, 2015 ਨੂੰ ਰਾਕ ਗਾਰਡਨ ਦੇ ਡਾਇਰੈਕਟਰ ਤੇ ਕ੍ਰੀਏਟਰ ਦੇ ਅਹੁਦੇ ‘ਤੇ ਕੰਮ ਕਰਦਿਆਂ 91 ਸਾਲ ਦੀ ਉਮਰ ਵਿਚ ਉਹ ਅਕਾਲ ਚਲਾਣਾ ਕਰ ਗਏ।
Exam Tips:
a) ਉੱਤਰ 4-5 ਵਾਕਾਂ ਵਿਚ ਪਾਠ ਦੀਆਂ ਮੁੱਖ ਗੱਲਾਂ ਤਰਤੀਬ ਨਾਲ ਲਿਖੋ।
b) ਪਾਠ ਦੇ ਖ਼ਾਸ ਸ਼ਬਦ ਉੱਤਰ ਵਿਚ ਵਰਤੋ।
Question 2: ਵਰਤਮਾਨ ਰਾਕ ਗਾਰਡਨ ਪਹਿਲਾਂ ਕਿਸ ਤਰ੍ਹਾਂ ਦਾ ਸਥਾਨ ਸੀ?
Answer:
ਵਰਤਮਾਨ ਰਾਕ ਗਾਰਡਨ ਦੀ ਥਾਂ ਪਹਿਲਾਂ ਜੰਗਲ, ਉਜਾੜ ਤੇ ਬੀਆਬਾਨ ਸੀ, ਜਿੱਥੇ ਨੇਕ ਚੰਦ ਲੋਕਾਂ ਦੀਆਂ ਨਜ਼ਰਾਂ ਤੋਂ ਦੂਰ ਰਹਿ ਕੇ ਕਬਾੜ ਵੀ ਇਕੱਠਾ ਕਰਦਾ ਰਿਹਾ ਤੇ ਕਲਾ-ਕ੍ਰਿਤਾਂ ਵੀ ਸਿਰਜਦਾ ਰਿਹਾ।
Exam Tips:
a) ਉੱਤਰ ਛੋਟਾ ਅਤੇ ਪਾਠ ਅਨੁਸਾਰ ਸਹੀ ਹੋਵੇ।
b) ਪਾਠ ਵਿਚੋਂ ਢੁੱਕਵੀਆਂ ਉਦਾਹਰਨਾਂ ਦੇ ਕੇ ਗੱਲ ਸਪਸ਼ਟ ਕਰੋ।
Question 3: ਨੇਕ ਚੰਦ ਨੇ ਆਪਣੇ ਕੰਮਾਂ ਦਾ ਆਰੰਭ ਕਿਸ ਤਰ੍ਹਾਂ ਕੀਤਾ?
Answer:
ਨੇਕ ਚੰਦ ਨੇ ਚੰਡੀਗੜ੍ਹ ਵਿਚ ਸੜਕ ਨਿਰਮਾਣ ਵਿਭਾਗ ਵਿਚ ਨੌਕਰੀ ਕਰਦਿਆਂ ਸੁਖਨਾ ਝੀਲ ਦੇ ਲਾਗੇ ਜੰਗਲ ਵਿਚਲੀ ਉਜਾੜ ਥਾਂ ਵਿਚ ਮੂਰਤੀਆਂ ਬਣਾਉਣ ਦਾ ਕੰਮ ਆਰੰਭ ਕੀਤਾ। ਉਹ ਆਪਣੇ ਸਾਈਕਲ ਉੱਤੇ ਲੋਕਾਂ ਦਾ ਸੁੱਟਿਆ ਸਮਾਨ, ਕਬਾੜ ਤੇ ਫ਼ਾਲਤੂ ਚੀਜ਼ਾਂ ਇਕੱਠੀਆਂ ਕਰਦੇ ਤੇ ਰਾਤ ਦੇ ਹਨੇਰੇ ਵਿੱਚ ਟਾਇਰ ਬਾਲ ਕੇ ਕਲਾ- ਕ੍ਰਿਤਾਂ ਦੀ ਸਿਰਜਨਾ ਕਰਦੇ ਰਹੇ।
Exam Tips:
a) ਉੱਤਰ 4-5 ਵਾਕਾਂ ਵਿਚ ਪਾਠ ਦੀਆਂ ਮੁੱਖ ਗੱਲਾਂ ਤਰਤੀਬ ਨਾਲ ਲਿਖੋ।
b) ਪਾਠ ਵਿਚੋਂ ਢੁੱਕਵੀਆਂ ਉਦਾਹਰਨਾਂ ਦੇ ਕੇ ਗੱਲ ਸਪਸ਼ਟ ਕਰੋ।
Question 4: ਰਾਕ ਗਾਰਡਨ ਦੀ ਬਣਤਰ ਬਾਰੇ ਤੁਸੀਂ ਕੀ ਜਾਣਦੇ ਹੋ?
Answer:
ਰਾਕ ਗਾਰਡਨ ਦਾ ਨਿਰਮਾਣ ਨੇਕ ਚੰਦ ਨੇ ਕੀਤਾ। ਉਨ੍ਹਾਂ ਨੇ ਇਸ ਵਿਚਲੀਆਂ ਸਾਰੀਆਂ ਕਲਾ-ਕ੍ਰਿਤਾਂ ਦਾ ਨਿਰਮਾਣ ਕਰਨ ਲਈ ਲੋਕਾਂ ਦੇ ਸੁੱਟੇ ਹੋਏ ਫ਼ਾਲਤੂ ਸਮਾਨ ਤੇ ਕਬਾੜ ਵਿਚੋਂ ਕੀਤਾ। ਇਸ ਦੀ ਬਣਤਰ ਰਾਹੀਂ ਨੇਕ ਚੰਦ ਨੇ ਪੱਥਰਾਂ ਤੇ ਕਬਾੜ ਵਿਚ ਛੁਪੀ ਜ਼ਿੰਦਗੀ ਨੂੰ ਦਰਸਾਇਆ ਹੈ। ਇਸ ਦੇ ਨਿਰਮਾਣ ਰਾਹੀਂ ਫ਼ਾਲਤੂ ਸਮਾਨ ਤੇ ਕਬਾੜ ਦੀ ਕਦਰ ਅਤੇ ਉਸ ਦੀ ਵਰਤੋਂ ਦੇ ਹੁਨਰ ਦਾ ਸੁਨੇਹਾ ਦਿੱਤਾ ਗਿਆ ਹੈ।
Exam Tips:
a) ਉੱਤਰ 4-5 ਵਾਕਾਂ ਵਿਚ ਪਾਠ ਦੀਆਂ ਮੁੱਖ ਗੱਲਾਂ ਤਰਤੀਬ ਨਾਲ ਲਿਖੋ।
b) ਪਾਠ ਦੇ ਖ਼ਾਸ ਸ਼ਬਦ ਉੱਤਰ ਵਿਚ ਵਰਤੋ।
Question 5: ਨੇਕ ਚੰਦ ਨੂੰ ਕੀ ਸਨਮਾਨ ਮਿਲੇ?
Answer:
ਨੇਕ ਚੰਦ ਦੀਆਂ ਕਲਾ-ਕ੍ਰਿਤਾਂ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੂੰ ਪੈਰਿਸ, ਵਾਸ਼ਿੰਗਟਨ, ਵਿਸਕਾਨਸਿਨ ਤੇ ਜਰਮਨੀ ਵਿਚ ਛੋਟੇ ਰਾਕ ਗਾਰਡਨ ਉਸਾਰਨ ਦੇ ਮੌਕੇ ਮਿਲੇ। ਭਾਰਤ ਸਰਕਾਰ ਨੇ ਉਨ੍ਹਾਂ ਨੂੰ ‘ਪਦਮ ਸ੍ਰੀ’ ਦਾ ਉੱਚ-ਸਨਮਾਨ ਦਿੱਤਾ। ਉਹ ਆਪਣੇ ਜੀਵਨ ਦੇ ਅੰਤ ਤਕ ਰਾਕ ਗਾਰਡਨ ਦੇ ਡਾਇਰੈਕਟਰ ਤੇ ਕ੍ਰੀਏਟਰ ਦੇ ਅਹੁਦੇ ‘ਤੇ ਕੰਮ ਕਰਦੇ ਰਹੇ।
Exam Tips:
a) ਉੱਤਰ 4-5 ਵਾਕਾਂ ਵਿਚ ਪਾਠ ਦੀਆਂ ਮੁੱਖ ਗੱਲਾਂ ਤਰਤੀਬ ਨਾਲ ਲਿਖੋ।
b) ਪਾਠ ਦੇ ਖ਼ਾਸ ਸ਼ਬਦ ਉੱਤਰ ਵਿਚ ਵਰਤੋ।
ਕੁੱਝ ਹੋਰ ਪ੍ਰਸ਼ਨ
Question 1: ਵਾਕਾਂ ਵਿਚਲੀਆਂ ਖ਼ਾਲੀ ਥਾਂਵਾਂ ਭਰਨ ਲਈ ਦਿੱਤੇ ਸ਼ਬਦਾਂ ਵਿਚੋਂ ਢੁੱਕਵੇਂ ਸ਼ਬਦ ਚੁਣੋ : (ਸੈਲਾਨੀ, ਜ਼ਿੰਦਗੀ, ਘਾਲਣਾ, ਨਿਰਮਾਣ, ਮਾਨਤਾ)
(ੳ) ਨੇਕ ਚੰਦ ਨੇ ਆਪਣੀ ਪੂਰੀ …………. ਕਲਾ ਨੂੰ ਸਮਰਪਿਤ ਕੀਤੀ।
(ਅ) ਸਰਕਾਰ ਨੇ ਨੇਕ ਚੰਦ ਦੀ ਲੰਮੀ …………… ਦਾ ਸਤਿਕਾਰ ਕੀਤਾ।
(ੲ) ਨੇਕ ਚੰਦ ਨੇ ਰਾਕ-ਗਾਰਡਨ ਦਾ …………… ਕੀਤਾ।
(ਸ) ਅਖ਼ੀਰ ਉਸ ਦੇ ਕੰਮ ਨੂੰ …………… ਮਿਲ ਗਈ।
(ਹ) ਦੂਰੋਂ-ਦੂਰੋਂ …………… ਰਾਕ-ਗਾਰਡਨ ਨੂੰ ਵੇਖਣ ਆਉਂਦੇ ਹਨ।
Answer:
(ੳ) ਨੇਕ ਚੰਦ ਨੇ ਆਪਣੀ ਪੂਰੀ ਜ਼ਿੰਦਗੀ ਕਲਾ ਨੂੰ ਸਮਰਪਿਤ ਕੀਤੀ।
(ਅ) ਸਰਕਾਰ ਨੇ ਨੇਕ ਚੰਦ ਦੀ ਲੰਮੀ ਘਾਲਣਾ ਦਾ ਸਤਿਕਾਰ ਕੀਤਾ।
(ੲ) ਨੇਕ ਚੰਦ ਨੇ ਰਾਕ-ਗਾਰਡਨ ਦਾ ਨਿਰਮਾਣ ਕੀਤਾ।
(ਸ) ਅਖ਼ੀਰ ਉਸ ਦੇ ਕੰਮ ਨੂੰ ਮਾਨਤਾ ਮਿਲ ਗਈ।
(ਹ) ਦੂਰੋਂ-ਦੂਰੋਂ ਸੈਲਾਨੀ ਰਾਕ-ਗਾਰਡਨ ਨੂੰ ਵੇਖਣ ਆਉਂਦੇ ਹਨ।
Exam Tips:
a) ਖ਼ਾਲੀ ਥਾਂ ਭਰ ਕੇ ਪੂਰਾ ਵਾਕ ਦੁਬਾਰਾ ਲਿਖੋ।
b) ਦਿੱਤੇ ਸ਼ਬਦਾਂ ਵਿਚੋਂ ਹਰ ਸ਼ਬਦ ਇਕ ਵਾਰ ਹੀ ਵਰਤੋ।
Question 2: ਵਾਕਾਂ ਵਿੱਚ ਵਰਤੋਂ : ਵਿਸ਼ਵ, ਆਪ-ਮੁਹਾਰੇ, ਸ਼ਾਹਕਾਰ, ਪ੍ਰਸ਼ਾਸਨ, ਫੱਕਰ।
Answer:
1. ਵਿਸ਼ਵ (ਸੰਸਾਰ) – ਅੱਜ ਸਾਰਾ ਵਿਸ਼ਵ ਅਮਨ ਚਾਹੁੰਦਾ ਹੈ।
2. ਆਪ-ਮੁਹਾਰੇ (ਬੇਕਾਬੂ) – ਬੱਚਿਆਂ ਨੂੰ ਕਦੇ ਆਪ-ਮੁਹਾਰੇ ਨਾ ਹੋਣ ਦਿਓ।
3. ਸ਼ਾਹਕਾਰ (ਉੱਤਮ ਕਿਰਤ) – ਵਾਰਸ ਸ਼ਾਹ ਦਾ ਕਿੱਸਾ ਇਕ ਸ਼ਾਹਕਾਰ ਰਚਨਾ ਹੈ।
4. ਪ੍ਰਸ਼ਾਸਨ (ਰਾਜ-ਪ੍ਰਬੰਧ) – ਚੰਗਾ ਪ੍ਰਸ਼ਾਸਨ ਲੋਕਾਂ ਨੂੰ ਸੁਖ-ਅਰਾਮ ਦਿੰਦਾ ਹੈ।
5. ਫੱਕਰ (ਫ਼ਕੀਰਾਂ ਵਰਗਾ) – ਨੇਕ ਚੰਦ ਇਕ ਫੱਕਰ ਆਦਮੀ ਸੀ।
Exam Tips:
a) ਹਰ ਸ਼ਬਦ ਦਾ ਅਰਥ ਬਰੈਕਟ ਵਿਚ ਦੇ ਕੇ ਵਾਕ ਬਣਾਓ।
b) ਵਾਕ ਅਜਿਹਾ ਹੋਵੇ ਜਿਸ ਤੋਂ ਸ਼ਬਦ ਦਾ ਅਰਥ ਸਪਸ਼ਟ ਹੋਵੇ।
Question 3: ਹੇਠ ਲਿਖੇ ਸ਼ਬਦਾਂ ਦੇ ਵਿਰੋਧੀ ਸ਼ਬਦ ਲਿਖੋ : ਹੌਲੀ-ਹੌਲੀ, ਸਨਮਾਨ, ਪੁਰਾਣੇ, ਚਾਨਣ, ਖੋਲ੍ਹਣਾ।
Answer:
ਹੌਲੀ-ਹੌਲੀ – ਤੇਜ਼-ਤੇਜ਼
ਸਨਮਾਨ – ਅਪਮਾਨ
ਪੁਰਾਣੇ – ਨਵੇਂ
ਚਾਨਣ – ਹਨੇਰਾ
ਖੋਲ੍ਹਣਾ – ਬੰਨ੍ਹਣਾ
Exam Tips:
a) ਵਿਰੋਧੀ ਸ਼ਬਦ ਉਸੇ ਸ਼ਬਦ-ਸ਼੍ਰੇਣੀ (ਨਾਂਵ, ਵਿਸ਼ੇਸ਼ਣ ਆਦਿ) ਦਾ ਹੋਵੇ।
b) ਸ਼ਬਦ ਅਤੇ ਉਸ ਦਾ ਵਿਰੋਧੀ ਸ਼ਬਦ ਆਹਮੋ-ਸਾਹਮਣੇ ਲਿਖੋ।
Question 4: ਹੇਠ ਲਿਖੇ ਨਾਂਵ-ਸ਼ਬਦਾਂ ਦੇ ਵਿਸ਼ੇਸ਼ਣ ਬਣਾਓ : ਕਲਾ, ਚੋਰੀ, ਨਿਰਮਾਣ, ਸਰਕਾਰ, ਪੱਥਰ।
Answer:
ਨਾਂਵ – ਵਿਸ਼ੇਸ਼ਣ
ਕਲਾ – ਕਲਾਤਮਕ
ਚੋਰੀ – ਚੋਰ
ਨਿਰਮਾਣ – ਨਿਰਮਾਤਾ
ਸਰਕਾਰ – ਸਰਕਾਰੀ
ਪੱਥਰ – ਪਥਰੀਲਾ
Exam Tips:
a) ਪਹਿਲਾਂ ਸ਼ਬਦ-ਸ਼੍ਰੇਣੀ ਦੀ ਪਰਿਭਾਸ਼ਾ ਯਾਦ ਕਰੋ, ਫਿਰ ਵਾਕ ਵਿਚੋਂ ਸ਼ਬਦ ਚੁਣੋ।
Question 5: ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ : ਫ਼ਾਲਤੂ, ਨਿਰਮਾਣ, ਘਾਲਣਾ, ਸਰਗਰਮੀ, ਅਲਵਿਦਾ।
Answer:
1. ਫ਼ਾਲਤੂ (ਵਾਧੂ, ਬੇਕਾਰ) – ਸਾਰਾ ਫ਼ਾਲਤੂ ਸਮਾਨ ਇਸ ਕਮਰੇ ਵਿਚ ਰੱਖ ਦਿਓ।
2. ਨਿਰਮਾਣ (ਉਸਾਰੀ, ਰਚਨਾ) – ਨੇਕ ਚੰਦ ਨੇ ਰਾਕ ਗਾਰਡਨ ਦਾ ਨਿਰਮਾਣ ਕੀਤਾ।
3. ਘਾਲਣਾ (ਮਿਹਨਤ) – ਜੇਕਰ ਕੁੱਝ ਪ੍ਰਾਪਤ ਕਰਨਾ ਹੈ, ਤਾਂ ਘਾਲਣਾ ਘਾਲਣੀ ਪੈਂਦੀ ਹੈ।
4. ਸਰਗਰਮੀ (ਕਿਰਿਆਸ਼ੀਲਤਾ) – ਇਸ ਇਲਾਕੇ ਵਿਚ ਸਮਾਜ-ਸੁਧਾਰਕ ਸਰਗਰਮੀ ਨਾਲ ਕੰਮ ਕਰ ਰਹੇ ਹਨ।
5. ਅਲਵਿਦਾ (ਵਿਦਾਇਗੀ) – ਨੇਕ ਚੰਦ ਨੇ 91 ਸਾਲ ਦੀ ਉਮਰ ਗੁਜ਼ਾਰ ਕੇ ਇਸ ਸੰਸਾਰ ਨੂੰ ਅਲਵਿਦਾ ਕਹਿ ਦਿੱਤਾ।
Exam Tips:
a) ਹਰ ਸ਼ਬਦ ਦਾ ਅਰਥ ਬਰੈਕਟ ਵਿਚ ਦੇ ਕੇ ਵਾਕ ਬਣਾਓ।
b) ਵਾਕ ਅਜਿਹਾ ਹੋਵੇ ਜਿਸ ਤੋਂ ਸ਼ਬਦ ਦਾ ਅਰਥ ਸਪਸ਼ਟ ਹੋਵੇ।
Question 6: ਤੁਹਾਨੂੰ ਨੇਕ ਚੰਦ ਜੀ ਦੀ ਜੀਵਨੀ ਤੋਂ ਜੋ ਪ੍ਰੇਰਨਾ ਮਿਲੀ ਹੈ, ਉਸ ਨੂੰ ਆਪਣੇ ਸ਼ਬਦਾਂ ਵਿੱਚ ਲਿਖੋ।
Answer:
ਨੇਕ ਚੰਦ ਦੀ ਜੀਵਨੀ ਤੋਂ ਸਾਨੂੰ ਇਹ ਪ੍ਰੇਰਨਾ ਮਿਲਦੀ ਹੈ ਕਿ ਬੰਦੇ ਨੂੰ ਆਪਣੀ ਧੁਨ ਵਿਚ ਪੱਕੇ ਰਹਿ ਕੇ ਲਗਾਤਾਰ ਕੰਮ ਕਰਦੇ ਰਹਿਣਾ ਚਾਹੀਦਾ ਹੈ, ਇਸ ਨਾਲ ਸਾਨੂੰ ਇਕ ਨਾ ਇਕ ਦਿਨ ਵੱਡੀ ਪ੍ਰਾਪਤੀ ਤੇ ਸਨਮਾਨ ਮਿਲਦਾ ਹੈ। ਇਸ ਤੋਂ ਇਹ ਵੀ ਪ੍ਰੇਰਨਾ ਮਿਲਦੀ ਹੈ ਕਿ ਜ਼ਿੰਦਗੀ ਵਿਚ ਕੁੱਝ ਵੀ ਬੇਕਾਰ, ਕਬਾੜ ਜਾਂ ਫ਼ਾਲਤੂ ਨਹੀਂ, ਗੱਲ ਤਾਂ ਇਸ ਦੀ ਕਦਰ ਪਛਾਣਨ ਵਾਲੀ ਅੱਖ ਦੀ ਹੈ।
Exam Tips:
a) ਉੱਤਰ 4-5 ਵਾਕਾਂ ਵਿਚ ਪਾਠ ਦੀਆਂ ਮੁੱਖ ਗੱਲਾਂ ਤਰਤੀਬ ਨਾਲ ਲਿਖੋ।
b) ਪਾਠ ਦੇ ਖ਼ਾਸ ਸ਼ਬਦ ਉੱਤਰ ਵਿਚ ਵਰਤੋ।
Question 7: ਹੇਠ ਦਿੱਤੇ ਵਾਕਾਂ ਵਿਚੋਂ ਸਾਹਮਣੇ ਲਿਖੇ ਅਨੁਸਾਰ ਸ਼ਬਦਾਂ ਦੀ ਪਛਾਣ ਕਰੋ :
(ੳ) ਉਹ ਕਬਾੜ ਤੋਂ ਸ਼ਾਹਕਾਰ ਕਲਾ-ਕ੍ਰਿਤਾਂ ਦਾ ਨਿਰਮਾਣ ਵੀ ਕਰਦੇ ਰਹੇ। (ਨਾਂਵ ਚੁਣੋ)
(ਅ) ਨੇਕ ਚੰਦ ਅਠਾਰਾਂ ਸਾਲ ਟੁੱਟੀਆਂ-ਭੱਜੀਆਂ ਚੀਜ਼ਾਂ ਇਕੱਠੀਆਂ ਕਰਦੇ ਰਹੇ। (ਵਿਸ਼ੇਸ਼ਣ ਚੁਣੋ)
(ੲ) ਇਸਦੀ ਉਸਾਰੀ ਦਾ ਕੰਮ ਹੌਲੀ-ਹੌਲੀ ਚਲਦਾ ਆ ਰਿਹਾ ਹੈ। (ਪੜਨਾਂਵ ਚੁਣੋ)
(ਸ) ਨੇਕ ਚੰਦ ਦੇ ਕੰਮ ਨੂੰ ਥੋੜ੍ਹੀ ਜਿਹੀ ਮਾਨਤਾ ਮਿਲ ਗਈ। (ਕਿਰਿਆ ਚੁਣੋ)
Answer:
(ੳ) ਕਬਾੜ, ਕਲਾ-ਕ੍ਰਿਤਾਂ, ਨਿਰਮਾਣ।
(ਅ) ਅਠਾਰਾਂ, ਟੁੱਟੀਆਂ-ਭੱਜੀਆਂ।
(ੲ) ਇਸ।
(ਸ) ਮਿਲ ਗਈ।
Exam Tips:
a) ਪਹਿਲਾਂ ਸ਼ਬਦ-ਸ਼੍ਰੇਣੀ ਦੀ ਪਰਿਭਾਸ਼ਾ ਯਾਦ ਕਰੋ, ਫਿਰ ਵਾਕ ਵਿਚੋਂ ਸ਼ਬਦ ਚੁਣੋ।
ਪੈਰੇ ਸੰਬੰਧੀ ਬਹੁਵਿਕਲਪੀ ਪ੍ਰਸ਼ਨ
ਪਾਠ-ਪੁਸਤਕ ਵਿਚੋਂ ‘ਰਾਕ ਗਾਰਡਨ ਦਾ ਨਿਰਮਾਤਾ-ਨੇਕ ਚੰਦ’ ਪਾਠ ਦਾ ਉਹ ਪੈਰਾ ਪੜ੍ਹੋ, ਜੋ ‘ਚੰਡੀਗੜ੍ਹ ਸੜਕ ਨਿਰਮਾਣ ਵਿਭਾਗ ’ਚ ਨੌਕਰੀ ਕਰਦਿਆਂ…’ ਨਾਲ ਸ਼ੁਰੂ ਹੁੰਦਾ ਹੈ, ਅਤੇ ਹੇਠ ਲਿਖੇ ਪ੍ਰਸ਼ਨਾਂ ਦੇ ਬਹੁਵਿਕਲਪੀ ਉੱਤਰਾਂ ਵਿਚੋਂ ਸਹੀ ਉੱਤਰ ਚੁਣੋ।
Question 1: ਉਪਰੋਕਤ ਪੈਰਾ ਕਿਸ ਪਾਠ ਵਿਚੋਂ ਹੈ?
(ੳ) ਰਾਕ ਗਾਰਡਨ ਦਾ ਨਿਰਮਾਤਾ-ਨੇਕ ਚੰਦ
(ਅ) ਕਬੱਡੀ ਦੀ ਖੇਡ
(ੲ) ਸ਼ਹੀਦ ਰਾਜਗੁਰੂ
(ਸ) ਸਮੇਂ-ਸਮੇਂ ਦੀ ਗੱਲ।
Answer:
(ੳ) ਰਾਕ ਗਾਰਡਨ ਦਾ ਨਿਰਮਾਤਾ-ਨੇਕ ਚੰਦ
Exam Tips:
a) ਪੈਰੇ ਵਿਚੋਂ ਸੰਬੰਧਿਤ ਵਾਕ ਲੱਭ ਕੇ ਹੀ ਸਹੀ ਵਿਕਲਪ ਚੁਣੋ।
b) ਪਾਠ ਅਤੇ ਲੇਖਕ ਦਾ ਨਾਂ ਸਹੀ ਸ਼ਬਦਜੋੜਾਂ ਨਾਲ ਯਾਦ ਰੱਖੋ।
Question 2: ਨੇਕ ਚੰਦ ਨੇ ਚੁੱਪ-ਚਪੀਤੇ ਮੂਰਤੀਆਂ ਬਣਾਉਣ ਦਾ ਕੰਮ ਕਦੋਂ ਸ਼ੁਰੂ ਕੀਤਾ?
(ੳ) 1961
(ਅ) 1958
(ੲ) 1939
(ਸ) 1957
Answer:
(ਅ) 1958
Exam Tips:
a) ਪੈਰੇ ਵਿਚੋਂ ਸੰਬੰਧਿਤ ਵਾਕ ਲੱਭ ਕੇ ਹੀ ਸਹੀ ਵਿਕਲਪ ਚੁਣੋ।
b) ਮਿਲਦੇ-ਜੁਲਦੇ ਵਿਕਲਪਾਂ ਵਿਚ ਫ਼ਰਕ ਧਿਆਨ ਨਾਲ ਦੇਖੋ।
Question 3: ਰਾਕ ਗਾਰਡਨ ਕਿਹੜੀ ਝੀਲ ਨੇੜੇ ਬਣਿਆ ਹੈ?
(ੳ) ਸੁਖਨਾ ਝੀਲ
(ਅ) ਰੇਣੁਕਾ ਝੀਲ
(ੲ) ਧਨਾਸ ਝੀਲ
(ਸ) ਕੋਈ ਵੀ ਨਹੀਂ।
Answer:
(ੳ) ਸੁਖਨਾ ਝੀਲ
Exam Tips:
a) ਪੈਰੇ ਵਿਚੋਂ ਸੰਬੰਧਿਤ ਵਾਕ ਲੱਭ ਕੇ ਹੀ ਸਹੀ ਵਿਕਲਪ ਚੁਣੋ।
b) ਮਿਲਦੇ-ਜੁਲਦੇ ਵਿਕਲਪਾਂ ਵਿਚ ਫ਼ਰਕ ਧਿਆਨ ਨਾਲ ਦੇਖੋ।
Question 4: ਨੇਕ ਚੰਦ ਨੇ ਕਿੰਨੇ ਸਾਲ ਟੁੱਟੀਆਂ-ਭੱਜੀਆਂ ਚੀਜ਼ਾਂ ਇਕੱਠੀਆਂ ਕਰਨ ‘ਤੇ ਲਗਾਏ?
(ੳ) ਬਾਰਾਂ ਸਾਲ
(ਅ) ਪੰਦਰਾਂ ਸਾਲ
(ੲ) ਅਠਾਰਾਂ ਸਾਲ
(ਸ) ਬਾਈ ਸਾਲ।
Answer:
(ੲ) ਅਠਾਰਾਂ ਸਾਲ
Exam Tips:
a) ਪੈਰੇ ਵਿਚੋਂ ਸੰਬੰਧਿਤ ਵਾਕ ਲੱਭ ਕੇ ਹੀ ਸਹੀ ਵਿਕਲਪ ਚੁਣੋ।
b) ਗਿਣਤੀ ਵਾਲੇ ਵਿਕਲਪਾਂ ਵਿਚ ਪੈਰੇ ਵਾਲੀ ਗਿਣਤੀ ਹੀ ਚੁਣੋ।
Question 5: ਨੇਕ ਚੰਦ ਦਾ ਇਸ ਕੰਮ ਵਿਚ ਹੱਥ ਕੌਣ ਵਟਾਉਂਦਾ ਸੀ?
(ੳ) ਉਸ ਦਾ ਨੌਕਰ
(ਅ) ਉਸ ਦਾ ਭਰਾ
(ੲ) ਸਰਕਾਰ
(ਸ) ਉਸ ਦੀ ਪਤਨੀ।
Answer:
(ਸ) ਉਸ ਦੀ ਪਤਨੀ
Exam Tips:
a) ਪੈਰੇ ਵਿਚੋਂ ਸੰਬੰਧਿਤ ਵਾਕ ਲੱਭ ਕੇ ਹੀ ਸਹੀ ਵਿਕਲਪ ਚੁਣੋ।
b) ਮਿਲਦੇ-ਜੁਲਦੇ ਵਿਕਲਪਾਂ ਵਿਚ ਫ਼ਰਕ ਧਿਆਨ ਨਾਲ ਦੇਖੋ।
Question 6: ਨੇਕ ਚੰਦ ਕਿਹੜੇ ਵਿਭਾਗ ਵਿਚ ਨੌਕਰੀ ਕਰਦੇ ਸਨ?
(ੳ) ਸੜਕ-ਨਿਰਮਾਣ ਵਿਭਾਗ ਵਿੱਚ
(ਅ) ਲੋਕ ਸੰਪਰਕ ਵਿਭਾਗ ਵਿੱਚ
(ੲ) ਸਿਹਤ ਵਿਭਾਗ ਵਿੱਚ
(ਸ) ਖੇਡ ਵਿਭਾਗ ਵਿੱਚ।
Answer:
(ੳ) ਸੜਕ-ਨਿਰਮਾਣ ਵਿਭਾਗ ਵਿੱਚ
Exam Tips:
a) ਪੈਰੇ ਵਿਚੋਂ ਸੰਬੰਧਿਤ ਵਾਕ ਲੱਭ ਕੇ ਹੀ ਸਹੀ ਵਿਕਲਪ ਚੁਣੋ।
b) ਮਿਲਦੇ-ਜੁਲਦੇ ਵਿਕਲਪਾਂ ਵਿਚ ਫ਼ਰਕ ਧਿਆਨ ਨਾਲ ਦੇਖੋ।
Question 7: ਵਰਤਮਾਨ ਰਾਕ ਗਾਰਡਨ ਉਦੋਂ ਜੰਗਲ, ਬੀਆਬਾਨ ……….. ਥਾਂ ਸੀ।
(ੳ) ਹਰੀ ਭਰੀ।
(ਅ) ਕੀਮਤੀ
(ੲ) ਅਬਾਦੀ ਵਾਲੀ
(ਸ) ਉਜਾੜ
Answer:
(ਸ) ਉਜਾੜ
Exam Tips:
a) ਪੈਰੇ ਵਿਚੋਂ ਸੰਬੰਧਿਤ ਵਾਕ ਲੱਭ ਕੇ ਹੀ ਸਹੀ ਵਿਕਲਪ ਚੁਣੋ।
b) ਮਿਲਦੇ-ਜੁਲਦੇ ਵਿਕਲਪਾਂ ਵਿਚ ਫ਼ਰਕ ਧਿਆਨ ਨਾਲ ਦੇਖੋ।
Question 8: ਨੇਕ ਚੰਦ ਕਬਾੜ ਦੀ ਢੋਆ-ਢੁਆਈ ਲਈ ਕੀ ਵਰਤਿਆ ਕਰਦੇ ਸਨ?
(ੳ) ਨਿੱਜੀ ਸਕੂਟਰ
(ਅ) ਆਪਣਾ ਸਾਈਕਲ
(ੲ) ਸਰਕਾਰੀ ਟਰੱਕ
(ਸ) ਰਿਕਸ਼ਾ।
Answer:
(ਅ) ਆਪਣਾ ਸਾਈਕਲ
Exam Tips:
a) ਪੈਰੇ ਵਿਚੋਂ ਸੰਬੰਧਿਤ ਵਾਕ ਲੱਭ ਕੇ ਹੀ ਸਹੀ ਵਿਕਲਪ ਚੁਣੋ।
b) ਮਿਲਦੇ-ਜੁਲਦੇ ਵਿਕਲਪਾਂ ਵਿਚ ਫ਼ਰਕ ਧਿਆਨ ਨਾਲ ਦੇਖੋ।
Question 9: ਨੇਕ ਚੰਦ ਕਿਸ ਸਮੇਂ ਆਪਣਾ ਕੰਮ ਕਰਦੇ ਸਨ?
(ੳ) ਡਿਊਟੀ ਸਮੇਂ
(ਅ) ਸੁਬ੍ਹਾ-ਸਵੇਰੇ
(ੲ) ਸਰਕਾਰੀ ਡਿਊਟੀ ਤੋਂ ਬਾਅਦ
(ਸ) ਐਤਵਾਰ ਨੂੰ।
Answer:
(ੲ) ਸਰਕਾਰੀ ਡਿਊਟੀ ਤੋਂ ਬਾਅਦ
Exam Tips:
a) ਪੈਰੇ ਵਿਚੋਂ ਸੰਬੰਧਿਤ ਵਾਕ ਲੱਭ ਕੇ ਹੀ ਸਹੀ ਵਿਕਲਪ ਚੁਣੋ।
b) ਮਿਲਦੇ-ਜੁਲਦੇ ਵਿਕਲਪਾਂ ਵਿਚ ਫ਼ਰਕ ਧਿਆਨ ਨਾਲ ਦੇਖੋ।
Question 10: ਨੇਕ ਚੰਦ ਰਾਤ ਵੇਲੇ ਕੰਮ ਕਰਨ ਲਈ ਕਿਵੇਂ ਰੋਸ਼ਨੀ ਕਰਦੇ ਸਨ?
(ੳ) ਬਲਬ ਲਗਾ ਕੇ
(ਅ) ਮੋਮਬੱਤੀ ਜਗਾ ਕੇ
(ੲ) ਲਾਲਟੈਨ ਬਾਲ ਕੇ
(ਸ) ਪੁਰਾਣੇ ਟਾਇਰ ਬਾਲ ਕੇ।
Answer:
(ਸ) ਪੁਰਾਣੇ ਟਾਇਰ ਬਾਲ ਕੇ
Exam Tips:
a) ਪੈਰੇ ਵਿਚੋਂ ਸੰਬੰਧਿਤ ਵਾਕ ਲੱਭ ਕੇ ਹੀ ਸਹੀ ਵਿਕਲਪ ਚੁਣੋ।
b) ਮਿਲਦੇ-ਜੁਲਦੇ ਵਿਕਲਪਾਂ ਵਿਚ ਫ਼ਰਕ ਧਿਆਨ ਨਾਲ ਦੇਖੋ।
Free study material for Punjabi
Punjabi Class 8 Curriculum Solutions: Punjabi Medium Chapter 04 ਰਾਕ ਗਾਰਡਨ ਦਾ ਨਿਰਮਾਤਾ-ਨੇਕ ਚੰਦ
Official Punjab Board Solutions for Punjabi Medium Chapter 04 ਰਾਕ ਗਾਰਡਨ ਦਾ ਨਿਰਮਾਤਾ-ਨੇਕ ਚੰਦ
Explore reliable textbook solutions for Punjabi Medium Chapter 04 ਰਾਕ ਗਾਰਡਨ ਦਾ ਨਿਰਮਾਤਾ-ਨੇਕ ਚੰਦ tailored for Class 8 learners. Utilizing these complete exercise answers ensures your preparation aligns exactly with official Punjab Board standards for Punjabi.
Step-by-Step Explanations for Punjabi Medium Chapter 04 ਰਾਕ ਗਾਰਡਨ ਦਾ ਨਿਰਮਾਤਾ-ਨੇਕ ਚੰਦ
Each solution includes detailed reasoning to foster genuine comprehension of Punjabi Medium Chapter 04 ਰਾਕ ਗਾਰਡਨ ਦਾ ਨਿਰਮਾਤਾ-ਨੇਕ ਚੰਦ concepts. Reviewing these step-by-step breakdowns allows learners to master both analytical and descriptive questions expected in school evaluations.
Next Steps in Your Punjabi Revision
Frequent review of these structured answers builds strong analytical capabilities and response efficiency. Maximize your academic readiness by combining these textbook solutions with our curated study materials and mock evaluations for Class 8 Punjabi.
FAQs
The complete and updated PSEB 8th Class Punjabi Solutions Chapter 4 ਰਾਕ ਗਾਰਡਨ ਦਾ ਨਿਰਮਾਤਾ-ਨੇਕ ਚੰਦ is available for free on StudiesToday.com. These solutions for Class 8 Punjabi are as per latest Punjab Board curriculum.
Yes, our experts have revised the PSEB 8th Class Punjabi Solutions Chapter 4 ਰਾਕ ਗਾਰਡਨ ਦਾ ਨਿਰਮਾਤਾ-ਨੇਕ ਚੰਦ as per 2026 exam pattern. All textbook exercises have been solved and have added explanation about how the Punjabi concepts are applied in case-study and assertion-reasoning questions.
Toppers recommend using Punjab Board language because Punjab Board marking schemes are strictly based on textbook definitions. Our PSEB 8th Class Punjabi Solutions Chapter 4 ਰਾਕ ਗਾਰਡਨ ਦਾ ਨਿਰਮਾਤਾ-ਨੇਕ ਚੰਦ will help students to get full marks in the theory paper.
Yes, we provide bilingual support for Class 8 Punjabi. You can access PSEB 8th Class Punjabi Solutions Chapter 4 ਰਾਕ ਗਾਰਡਨ ਦਾ ਨਿਰਮਾਤਾ-ਨੇਕ ਚੰਦ in both English and Hindi medium.
Yes, you can download the entire PSEB 8th Class Punjabi Solutions Chapter 4 ਰਾਕ ਗਾਰਡਨ ਦਾ ਨਿਰਮਾਤਾ-ਨੇਕ ਚੰਦ in printable PDF format for offline study on any device.