PSEB 8th Class Punjabi Solutions Chapter 3 ਕਬੱਡੀ ਦੀ ਖੇਡ

Solutions for Class 8 Punjabi: Punjabi Medium Chapter 03 ਕਬੱਡੀ ਦੀ ਖੇਡ

Explore reliable textbook solutions for Punjabi Medium Chapter 03 ਕਬੱਡੀ ਦੀ ਖੇਡ tailored for Class 8 learners. Utilizing these Punjabi answers ensures thorough preparation and strengthens foundational knowledge before final Punjab Board evaluations.

Practice Class 8 Punjabi Solutions: Punjabi Medium Chapter 03 ਕਬੱਡੀ ਦੀ ਖੇਡ

View or download the dedicated Punjabi Medium Chapter 03 ਕਬੱਡੀ ਦੀ ਖੇਡ solution resource below. Engaging with these textbook answers under focused study conditions ensures continuous academic progress and mastery of the 2026-27 curriculum for Punjabi.

ਛੋਟੇ ਉੱਤਰ ਵਾਲੇ ਪ੍ਰਸ਼ਨ

Question 1: ਕਬੱਡੀ ਨੂੰ ਪੰਜਾਬੀਆਂ ਦੀ ਕਿਹੜੀ ਖੇਡ ਕਿਹਾ ਜਾਂਦਾ ਹੈ?

Answer:

ਮਾਂ-ਖੇਡ।

Exam Tips:

a) ਉੱਤਰ ਛੋਟਾ ਅਤੇ ਪਾਠ ਅਨੁਸਾਰ ਸਹੀ ਹੋਵੇ।
b) ਪ੍ਰਸ਼ਨ ਵਿਚਲੇ ਸ਼ਬਦ ਵਰਤ ਕੇ ਪੂਰਾ ਵਾਕ ਬਣਾਓ।

 

Question 2: ਪੰਜਾਬੀਆਂ ਦੀਆਂ ਹੋਰ ਕਿਹੜੀਆਂ ਖੇਡਾਂ ਹਨ?

Answer:

ਪੰਜਾਬੀਆਂ ਦੀਆਂ ਕਬੱਡੀ ਤੋਂ ਇਲਾਵਾ ਕੁਸ਼ਤੀ, ਖਿੱਦੋ-ਖੂੰਡੀ, ਗੁੱਲੀ-ਡੰਡਾ ਆਦਿ ਲਗਪਗ 100 ਖੇਡਾਂ ਹਨ।

Exam Tips:

a) ਉੱਤਰ ਛੋਟਾ ਅਤੇ ਪਾਠ ਅਨੁਸਾਰ ਸਹੀ ਹੋਵੇ।
b) ਪਾਠ ਵਿਚੋਂ ਢੁੱਕਵੀਆਂ ਉਦਾਹਰਨਾਂ ਦੇ ਕੇ ਗੱਲ ਸਪਸ਼ਟ ਕਰੋ।

 

Question 3: ਕਬੱਡੀ ਦੇ ਕਿਸੇ ਇੱਕ ਖਿਡਾਰੀ ਦਾ ਨਾਂ ਲਿਖੋ।

Answer:

ਬਲਵਿੰਦਰ ਸਿੰਘ ਢਿੱਡੂ

Exam Tips:

a) ਉੱਤਰ ਛੋਟਾ ਅਤੇ ਪਾਠ ਅਨੁਸਾਰ ਸਹੀ ਹੋਵੇ।
b) ਨਾਂ ਸਹੀ ਸ਼ਬਦਜੋੜਾਂ ਨਾਲ ਲਿਖੋ।

 

ਸੰਖੇਪ ਉੱਤਰ ਵਾਲੇ ਪ੍ਰਸ਼ਨ

Question 1: ਕਬੱਡੀ ਦੀਆਂ ਹੋਰ ਵੰਨਗੀਆਂ ਕਿਹੜੀਆਂ ਹਨ?

Answer:

ਸੌਂਚੀ ਪੱਕੀ, ਗੂੰਗੀ ਕੌਡੀ (ਅੰਬਰਸਰੀ ਕੌਡੀ), ਅੰਬਾਲਵੀ ਕੌਡੀ, ਲਾਇਲਪੁਰੀ ਕੌਡੀ, ਫ਼ਿਰੋਜ਼ਪੁਰੀ ਕੌਡੀ, ਸ਼ਮਲਿਆਂ ਵਾਲੀ ਕੌਡੀ, ਪੀਰ ਕੌਡੀ, ਬੈਠਵੀਂ ਕੌਡੀ, ਘੋੜ ਕੌਡੀ, ਚੀਰਵੀਂ ਕੌਡੀ ਅਤੇ ਦੋਧੇ ਤੇ ਬੁਰਜੀਆਂ ਵਾਲੀ ਕੌਡੀ ਕਬੱਡੀ ਦੀਆਂ ਹੋਰ ਵੰਨਗੀਆਂ ਹਨ।

Exam Tips:

a) ਉੱਤਰ 4-5 ਵਾਕਾਂ ਵਿਚ ਪਾਠ ਦੀਆਂ ਮੁੱਖ ਗੱਲਾਂ ਤਰਤੀਬ ਨਾਲ ਲਿਖੋ।
b) ਪਾਠ ਵਿਚੋਂ ਢੁੱਕਵੀਆਂ ਉਦਾਹਰਨਾਂ ਦੇ ਕੇ ਗੱਲ ਸਪਸ਼ਟ ਕਰੋ।

 

Question 2: ਕਬੱਡੀ ਦੀ ਖੇਡ ਪੰਜਾਬ ਦੇ ਇਤਿਹਾਸ ’ਚੋਂ ਸੁਭਾਵਿਕ ਤੌਰ ’ਤੇ ਉਪਜੀ ਹੈ। ਕਿਵੇਂ?

Answer:

ਪੰਜਾਬ ਦੀ ਧਰਤੀ ਸਦੀਆਂ ਤੋਂ ਵਿਦੇਸ਼ੀ ਹੱਲਿਆਂ ਤੇ ਉਨ੍ਹਾਂ ਦੀਆਂ ਠੱਲ੍ਹਾਂ ਦਾ ਮੈਦਾਨ ਰਹੀ ਹੈ। ਕਬੱਡੀ ਵਿਚ ਵੀ ਇਕ ਖਿਡਾਰੀ ਕਬੱਡੀ ਪਾਉਣ ਜਾਂਦਾ ਧਾਵੀ ਦੇ ਰੂਪ ਵਿਚ ਹੱਲਾ ਬੋਲਦਾ ਹੈ ਤੇ ਅੱਗੋਂ ਕੋਈ ਖਿਡਾਰੀ ਉਸ ਨੂੰ ਠੱਲ੍ਹ ਪਾਉਣ ਲਈ ਨਿੱਤਰਦਾ ਹੈ। ਧਾਵੀ ਤਕੜਾ ਹੋਵੇ, ਤਾਂ ਉਹ ਡੱਕਣ ਵਾਲੇ ਨੂੰ ਭੰਨ ਕੇ ਸੁੱਖੀ-ਸਾਂਦੀ ਘਰ ਪਰਤ ਆਉਂਦਾ ਹੈ, ਪਰ ਜੇਕਰ ਮਾੜਾ ਹੋਵੇ, ਤਾਂ ਖ਼ੁਦ ਮਾਰਿਆ ਜਾਂਦਾ ਹੈ। ਇਹੋ ਪੰਜਾਬ ਦਾ ਇਤਿਹਾਸ ਹੈ। ਇਸ ਕਰਕੇ ਇਹ ਕਹਿਣਾ ਗ਼ਲਤ ਨਹੀਂ ਕਿ ਇਹ ਪੰਜਾਬ ਦੇ ਇਤਿਹਾਸ ਵਿਚੋਂ ਸੁਭਾਵਿਕ ਤੌਰ ‘ਤੇ ਉਪਜੀ ਹੈ।

Exam Tips:

a) ਉੱਤਰ 4-5 ਵਾਕਾਂ ਵਿਚ ਪਾਠ ਦੀਆਂ ਮੁੱਖ ਗੱਲਾਂ ਤਰਤੀਬ ਨਾਲ ਲਿਖੋ।
b) ਪਾਠ ਵਿਚੋਂ ਢੁੱਕਵੀਆਂ ਉਦਾਹਰਨਾਂ ਦੇ ਕੇ ਗੱਲ ਸਪਸ਼ਟ ਕਰੋ।

 

Question 3: ਕਬੱਡੀ ਦੀ ਖੇਡ ਕਿਸ ਤਰ੍ਹਾਂ ਸੰਪੂਰਨ ਸਿੱਧ ਹੁੰਦੀ ਹੈ?

Answer:

ਕਬੱਡੀ ਇਸ ਕਰਕੇ ਸੰਪੂਰਨ ਖੇਡ ਸਿੱਧ ਹੁੰਦੀ ਹੈ, ਕਿਉਂਕਿ ਇਸ ਵਿਚ ਦਮ, ਦੌੜ, ਪਕੜ, ਚੁਸਤੀ-ਚਲਾਕੀ ਤੇ ਤਾਕਤ ਦਾ ਨਿਤਾਰਾ ਹੋ ਜਾਂਦਾ ਹੈ। ਇੱਕੋ ਸਾਹ ‘ਕਬੱਡੀ-ਕਬੱਡੀ’ ਦਾ ਅਲਾਪ ਕਰਦਿਆਂ ਫੇਫੜਿਆਂ ਵਿਚੋਂ ਗੰਦੀ ਹਵਾ ਨਿਕਲ ਜਾਂਦੀ ਹੈ ਤੇ ਉਨ੍ਹਾਂ ਵਿਚ ਤਾਜ਼ੀ ਹਵਾ ਦਾਖ਼ਲ ਹੁੰਦੀ ਹੈ। ਹਰੇਕ ਸਾਹ ਨਾਲ ਇਕ ਮਿੰਨੀ ਕੁਸ਼ਤੀ ਘੁਲਦਿਆਂ ਸਰੀਰ ਦੀ ਹੰਢਣਸਾਰੀ ਵਧਦੀ ਹੈ। ਸਾਹ ਨਾ ਟੁੱਟਣ ਦੇਣ ਦਾ ਸਿਰੜ ਬੰਦੇ ਨੂੰ ਔਖੀਆਂ ਘੜੀਆਂ ਵਿਚ ਜਿਊਣ ਦਾ ਵਲ ਸਿਖਾਉਂਦਾ ਹੈ।

Exam Tips:

a) ਉੱਤਰ 4-5 ਵਾਕਾਂ ਵਿਚ ਪਾਠ ਦੀਆਂ ਮੁੱਖ ਗੱਲਾਂ ਤਰਤੀਬ ਨਾਲ ਲਿਖੋ।
b) ਪਾਠ ਵਿਚੋਂ ਢੁੱਕਵੀਆਂ ਉਦਾਹਰਨਾਂ ਦੇ ਕੇ ਗੱਲ ਸਪਸ਼ਟ ਕਰੋ।

 

Question 4: ਪਹਿਲਾਂ ਕਬੱਡੀ ਦੀ ਖੇਡ ਦੀਆਂ ਕਿਹੜੀਆਂ-ਕਿਹੜੀਆਂ ਵੰਨਗੀਆਂ ਸਨ?

Answer:

ਪਹਿਲਾਂ ਸੌਂਚੀ-ਪੱਕੀ ਕਬੱਡੀ ਦੀ ਵਿਸ਼ੇਸ਼ ਕਿਸਮ ਸੀ। ਕਬੱਡੀ ਦੀਆਂ ਬਾਕੀ ਕਿਸਮਾਂ ਉਸ ਤੋਂ ਹੀ ਵਿਕਸਿਤ ਹੋਈਆਂ ਮੰਨੀਆਂ ਜਾਂਦੀਆਂ ਹਨ। ਗੂੰਗੀ ਕੌਡੀ, ਅੰਬਰਸਰੀ ਕੌਡੀ, ਅੰਬਾਲਵੀ ਕੌਡੀ, ਲਾਹੌਰੀ ਕੌਡੀ, ਲਾਇਲਪੁਰੀ ਕੌਡੀ, ਫਿਰੋਜ਼ਪੁਰੀ ਕੌਡੀ, ਸ਼ਮਲਿਆਂ ਵਾਲੀ ਕੌਡੀ, ਪੀਰ ਕੌਡੀ ਆਦਿ ਕਬੱਡੀ ਦੀਆਂ ਪ੍ਰਸਿੱਧ ਵੰਨਗੀਆਂ ਸਨ। ਇਨ੍ਹਾਂ ਤੋਂ ਬਿਨਾਂ ਬੈਠਵੀਂ ਕੌਡੀ, ਘੋੜ-ਕਬੱਡੀ, ਚੀਰਵੀਂ-ਕੌਡੀ, ਲੰਮੀ-ਕਬੱਡੀ, ਦੋਧੇ ਤੇ ਬੁਰਜੀਆਂ ਵਾਲੀ ਕਬੱਡੀ, ਇਸ ਦੀਆਂ ਹੋਰ ਸਥਾਨਕ ਵੰਨਗੀਆਂ ਸਨ।

Exam Tips:

a) ਉੱਤਰ 4-5 ਵਾਕਾਂ ਵਿਚ ਪਾਠ ਦੀਆਂ ਮੁੱਖ ਗੱਲਾਂ ਤਰਤੀਬ ਨਾਲ ਲਿਖੋ।
b) ਪਾਠ ਵਿਚੋਂ ਢੁੱਕਵੀਆਂ ਉਦਾਹਰਨਾਂ ਦੇ ਕੇ ਗੱਲ ਸਪਸ਼ਟ ਕਰੋ।

 

Question 5: ਪੰਜਾਬੀ ਕਬੱਡੀ ਜਾਂ ਨੈਸ਼ਨਲ ਸਟਾਈਲ ਕਬੱਡੀ ਵਿਚ ਕੀ ਫ਼ਰਕ ਹੈ?

Answer:

ਨੈਸ਼ਨਲ ਸਟਾਈਲ ਕਬੱਡੀ ਦਾ ਮੈਦਾਨ ਚਕੋਨਾ ਤੇ ਛੋਟਾ ਹੁੰਦਾ ਹੈ। ਪੰਜਾਬੀ ਕਬੱਡੀ ਦਾਇਰੇ ਵਿਚ ਖੇਡੀ ਜਾਂਦੀ ਹੈ। ਇਸ ਵਿਚ ਧਾਵੀ ਨੂੰ ਇੱਕੋ ਜਾਫ਼ੀ ਹੀ ਫੜ ਸਕਦਾ ਹੈ, ਪਰੰਤੂ ਨੈਸ਼ਨਲ ਸਟਾਈਲ ਕਬੱਡੀ ਵਿਚ ਧਾਵੀ ਨੂੰ ਸਾਰੀ ਟੀਮ ਰਲ ਕੇ ਵੀ ਫੜ ਸਕਦੀ ਹੈ।

Exam Tips:

a) ਉੱਤਰ ਛੋਟਾ ਅਤੇ ਪਾਠ ਅਨੁਸਾਰ ਸਹੀ ਹੋਵੇ।
b) ਪ੍ਰਸ਼ਨ ਵਿਚਲੇ ਸ਼ਬਦ ਵਰਤ ਕੇ ਪੂਰਾ ਵਾਕ ਬਣਾਓ।

 

Question 6: ਕਬੱਡੀ ਪੰਜਾਬੀਆਂ ਦੀ ਸਭ ਤੋਂ ਵੱਧ ਹਰਮਨ-ਪਿਆਰੀ ਖੇਡ ਕਿਵੇਂ ਹੈ?

Answer:

ਇਸ ਪਾਠ ਵਿਚ ਲੇਖਕ ਦੱਸਦਾ ਹੈ ਕਿ ਕਬੱਡੀ ਪੰਜਾਬੀਆਂ ਦੀ ਮਾਂ-ਖੇਡ ਹੈ। ਸ਼ਾਇਦ ਹੀ ਕੋਈ ਪੰਜਾਬੀ ਅਜਿਹਾ ਹੋਵੇ, ਜਿਸ ਨੇ ਇਹ ਖੇਡ ਕਦੇ ਖੇਡੀ ਜਾਂ ਵੇਖੀ-ਮਾਣੀ ਨਾ ਹੋਵੇ। ਪੰਜਾਬੀਆਂ ਦੀ ਹਰਮਨ-ਪਿਆਰੀ ਖੇਡ ਹੋਣ ਕਰ ਕੇ ਹੀ ਇਹ ਪੰਜਾਬ ਦੇ ਇਤਿਹਾਸ ਵਿਚੋਂ ਸੁਭਾਵਿਕ ਤੌਰ ‘ਤੇ ਉਪਜੀ ਹੈ। ਪੰਜਾਬੀ ਚਾਹੇ ਭਾਰਤ ਵਿਚ ਰਹਿੰਦਾ ਹੈ ਜਾਂ ਪਾਕਿਸਤਾਨ ਵਿਚ, ਉਹ ਕਬੱਡੀ ਦਾ ਸ਼ੌਕੀਨ ਹੈ। ਇਸੇ ਕਾਰਨ ਪੰਜਾਬੀ ਜਿਹੜੇ ਵੀ ਦੇਸ਼ ਇੰਗਲੈਂਡ, ਅਮਰੀਕਾ, ਕੈਨੇਡਾ ਤੇ ਸਿੰਘਾਪੁਰ ਵਿਚ ਗਏ ਹਨ, ਉੱਥੇ ਕਬੱਡੀ ਦੀ ਖੇਡ ਨਾਲ ਲੈ ਗਏ ਹਨ। ਇਸੇ ਕਰਕੇ ਇੰਗਲੈਂਡ ਵਿਚ ਵਸੇ ਪੰਜਾਬੀਆਂ ਦੇ ਸੱਤ-ਅੱਠ ਕਬੱਡੀ ਕਲੱਬ ਹਨ ਤੇ ਉਹ ਕ੍ਰਿਕਟ ਵਾਂਗ ਕਬੱਡੀ ਦਾ ਸੀਜ਼ਨ ਲਾਉਂਦੇ ਤੇ ਭਾਰਤ ਤੋਂ ਖਿਡਾਰੀ ਸੱਦਦੇ ਹਨ। ਕਬੱਡੀ ਦਾ ਮੈਚ ਭਾਵੇਂ ਲੁਧਿਆਣੇ ਹੋਵੇ, ਭਾਵੇਂ ਲਾਹੌਰ, ਭਾਵੇਂ ਸਾਊਥਾਲ, ਭਾਵੇਂ ਯੂਬਾ ਸਿਟੀ, ਭਾਵੇਂ ਵੈਨਕੂਵਰ ਤੇ ਭਾਵੇਂ ਸਿੰਘਾਪੁਰ, ਹਰ ਥਾਂ ਪੰਜਾਬੀਆਂ ਦਾ ਧੱਕਾ ਵੱਜਦਾ ਹੈ। ਹੁਣ ਬੇਸ਼ਕ ਹੋਰ ਪੱਛਮੀ ਖੇਡਾਂ ਵੀ ਪੰਜਾਬੀਆਂ ਵਿਚ ਪ੍ਰਚਲਿਤ ਹੋ ਗਈਆਂ ਹਨ, ਪਰ ਕਬੱਡੀ ਉਨ੍ਹਾਂ ਦੀ ਸਭ ਤੋਂ ਹਰਮਨ-ਪਿਆਰੀ ਖੇਡ ਹੈ।

Exam Tips:

a) ਉੱਤਰ 4-5 ਵਾਕਾਂ ਵਿਚ ਪਾਠ ਦੀਆਂ ਮੁੱਖ ਗੱਲਾਂ ਤਰਤੀਬ ਨਾਲ ਲਿਖੋ।
b) ਪਾਠ ਵਿਚੋਂ ਢੁੱਕਵੀਆਂ ਉਦਾਹਰਨਾਂ ਦੇ ਕੇ ਗੱਲ ਸਪਸ਼ਟ ਕਰੋ।

 

ਕੁੱਝ ਹੋਰ ਪ੍ਰਸ਼ਨ

Question 1: ਹੇਠ ਲਿਖੇ ਵਾਕਾਂ ਦੇ ਸਾਹਮਣੇ ਠੀਕ ਜਾਂ ਗ਼ਲਤ ਲਿਖੋ :
(ੳ) ਪੰਜਾਬੀਆਂ ਦੀ ਹਰਮਨ-ਪਿਆਰੀ ਖੇਡ ਕਬੱਡੀ ਹੈ।
(ਅ) ਕਬੱਡੀ ਦੀ ਖੇਡ ਰਾਹੀਂ ਪੰਜਾਬ ਦਾ ਇਤਿਹਾਸ ਰੂਪਮਾਨ ਹੁੰਦਾ ਹੈ।
(ੲ) ਪੰਜਾਬੀ ਕਬੱਡੀ ਹੁਣ 25 ਮੀ: ਦੇ ਦਾਇਰੇ ਵਿੱਚ ਖੇਡੀ ਜਾਂਦੀ ਹੈ।
(ਸ) ਪੰਜਾਬ ਵਿੱਚ ਕਬੱਡੀ ਦੇ ਟੂਰਨਾਮੈਂਟ ਨਹੀਂ ਹੁੰਦੇ।
(ਹ) ਪੰਜਾਬੀ ਜਿੱਥੇ ਵੀ ਗਏ ਹਨ, ਕਬੱਡੀ ਨੂੰ ਨਾਲ ਹੀ ਲੈ ਗਏ ਹਨ।

Answer:

(ੳ) ਪੰਜਾਬੀਆਂ ਦੀ ਹਰਮਨ-ਪਿਆਰੀ ਖੇਡ ਕਬੱਡੀ ਹੈ। – ਠੀਕ
(ਅ) ਕਬੱਡੀ ਦੀ ਖੇਡ ਰਾਹੀਂ ਪੰਜਾਬ ਦਾ ਇਤਿਹਾਸ ਰੂਪਮਾਨ ਹੁੰਦਾ ਹੈ। – ਠੀਕ
(ੲ) ਪੰਜਾਬੀ ਕਬੱਡੀ ਹੁਣ 25 ਮੀ: ਦੇ ਦਾਇਰੇ ਵਿੱਚ ਖੇਡੀ ਜਾਂਦੀ ਹੈ। – ਗ਼ਲਤ (ਇਹ 40 ਮੀਟਰ ਦੇ ਦਾਇਰੇ ਵਿਚ ਖੇਡੀ ਜਾਂਦੀ ਹੈ।)
(ਸ) ਪੰਜਾਬ ਵਿੱਚ ਕਬੱਡੀ ਦੇ ਟੂਰਨਾਮੈਂਟ ਨਹੀਂ ਹੁੰਦੇ। – ਗ਼ਲਤ
(ਹ) ਪੰਜਾਬੀ ਜਿੱਥੇ ਵੀ ਗਏ ਹਨ, ਕਬੱਡੀ ਨੂੰ ਨਾਲ ਹੀ ਲੈ ਗਏ ਹਨ। – ਠੀਕ

Exam Tips:

a) ਹਰ ਵਾਕ ਨੂੰ ਪਾਠ ਨਾਲ ਮਿਲਾ ਕੇ ਸਹੀ ਜਾਂ ਗ਼ਲਤ ਦਾ ਨਿਰਣਾ ਕਰੋ।

 

Question 2: ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ : ਹਮਲਾਵਰ, ਸੰਪੂਰਨ, ਨਿਚੋੜ, ਪੰਜਾਬੀ, ਦਰਅਸਲ, ਹਰਮਨ-ਪਿਆਰੀ, ਇਨਾਮ।

Answer:

1. ਹਮਲਾਵਰ (ਹਮਲਾ ਕਰਨ ਵਾਲਾ) – ਨਾਦਰਸ਼ਾਹ ਇਕ ਲੁਟੇਰਾ ਹਮਲਾਵਰ ਸੀ।
2. ਸੰਪੂਰਨ (ਪੂਰੀ) – ਕਬੱਡੀ ਹਰ ਪੱਖ ਤੋਂ ਸੰਪੂਰਨ ਖੇਡ ਹੈ।
3. ਨਿਚੋੜ (ਤੱਤ, ਸੰਖੇਪ) – ਵਾਰਸ ਸ਼ਾਹ ਦੀ ਕਵਿਤਾ ਵਿਚ ਜੀਵਨ ਦੇ ਨਿਚੋੜ ਪੇਸ਼ ਕੀਤੇ ਗਏ ਹਨ।
4. ਪੰਜਾਬੀ (ਪੰਜਾਬ ਨਾਲ ਸੰਬੰਧਿਤ) – ਪੰਜਾਬੀ ਲੋਕ ਬੜੇ ਮਿਹਨਤੀ ਤੇ ਸਿਰੜੀ ਹੁੰਦੇ ਹਨ।
5. ਦਰਅਸਲ (ਅਸਲ ਵਿੱਚ) – ਦਰਅਸਲ ਤੁਹਾਡਾ ਆਪਣੇ ਵਿਰੋਧੀਆਂ ਦੇ ਘਰ ਜਾਣਾ ਹੀ ਠੀਕ ਨਹੀਂ ਸੀ।
6. ਹਰਮਨ-ਪਿਆਰੀ (ਸਭ ਦੀ ਪਿਆਰੀ) – ਕਬੱਡੀ ਪੰਜਾਬੀਆਂ ਦੀ ਹਰਮਨ-ਪਿਆਰੀ ਖੇਡ ਹੈ।
7. ਇਨਾਮ (ਪ੍ਰਸੰਸਾ ਵਜੋਂ ਪ੍ਰਾਪਤ ਧਨ ਜਾਂ ਵਸਤੂ) – ਰਾਬਿੰਦਰ ਨਾਥ ਟੈਗੋਰ ਨੂੰ ਆਪਣੇ ਕਾਵਿ-ਸੰਗ੍ਰਹਿ ‘ਗੀਤਾਂਜਲੀ’ ਬਦਲੇ ਨੋਬਲ ਇਨਾਮ ਪ੍ਰਾਪਤ ਹੋਇਆ।

Exam Tips:

a) ਹਰ ਸ਼ਬਦ ਦਾ ਅਰਥ ਬਰੈਕਟ ਵਿਚ ਦੇ ਕੇ ਵਾਕ ਬਣਾਓ।
b) ਵਾਕ ਅਜਿਹਾ ਹੋਵੇ ਜਿਸ ਤੋਂ ਸ਼ਬਦ ਦਾ ਅਰਥ ਸਪਸ਼ਟ ਹੋਵੇ।

 

Question 3: ਵਿਰੋਧੀ ਸ਼ਬਦ ਲਿਖੋ :
ਤਕੜਾ – ਮਾੜਾ
ਤਾਜ਼ੀ – ……………..
ਅਮੀਰ – …………….
ਪਰਤਣਾ – …………..
ਛੋਟਾ – ………………..
ਵਿਕਸਿਤ – …………..

Answer:

ਤਕੜਾ – ਮਾੜਾ
ਤਾਜ਼ੀ – ਬੇਹੀ
ਅਮੀਰ – ਗ਼ਰੀਬ
ਪਰਤਣਾ – ਜਾਣਾ
ਛੋਟਾ – ਵੱਡਾ
ਵਿਕਸਿਤ – ਅਵਿਕਸਿਤ

Exam Tips:

a) ਵਿਰੋਧੀ ਸ਼ਬਦ ਉਸੇ ਸ਼ਬਦ-ਸ਼੍ਰੇਣੀ (ਨਾਂਵ, ਵਿਸ਼ੇਸ਼ਣ ਆਦਿ) ਦਾ ਹੋਵੇ।
b) ਸ਼ਬਦ ਅਤੇ ਉਸ ਦਾ ਵਿਰੋਧੀ ਸ਼ਬਦ ਆਹਮੋ-ਸਾਹਮਣੇ ਲਿਖੋ।

 

Question 4: ਹੇਠ ਲਿਖੇ ਪੰਜਾਬੀ ਸ਼ਬਦਾਂ ਨੂੰ ਹਿੰਦੀ ਅਤੇ ਅੰਗਰੇਜ਼ੀ ਵਿਚ ਲਿਖੋ :
ਪੰਜਾਬੀ – ਹਿੰਦੀ – ਅੰਗਰੇਜ਼ੀ
ਫ਼ਰਕ – अन्तर – Difference
ਪੰਧ – ………… – ……………..
ਖੋਹਣਾ – ………… – ……………..
ਜੀਵਨ – ………… – ……………..
ਖਿਡਾਰੀ – ………… – ……………..
ਮਨੋਰੰਜਨ – ………… – ……………

Answer:

ਪੰਜਾਬੀ – ਹਿੰਦੀ – ਅੰਗਰੇਜ਼ੀ
ਫ਼ਰਕ – अन्तर – Difference
ਪੰਧ – यात्रा – Journey
ਖੋਹਣਾ – छीनना – Snatch
ਜੀਵਨ – जीवन – Life
ਖਿਡਾਰੀ – खिलाड़ी – Player
ਮਨੋਰੰਜਨ – मनोरंजन – Entertainment

Exam Tips:

a) ਹਿੰਦੀ ਸ਼ਬਦ ਦੇਵਨਾਗਰੀ ਲਿਪੀ ਵਿਚ ਲਿਖੋ।
b) ਅੰਗਰੇਜ਼ੀ ਸ਼ਬਦਾਂ ਦੇ ਸਪੈਲਿੰਗ ਠੀਕ ਲਿਖੋ।

 

Question 5: ਹੇਠ ਲਿਖੇ ਸ਼ਬਦਾਂ ਨੂੰ ਸ਼ੁੱਧ ਕਰ ਕੇ ਲਿਖੋ :
ਅਸ਼ੁੱਧ – ਸ਼ੁੱਧ
ਪਜਾਬ – ਪੰਜਾਬ
ਕਬਾਡੀ – …………..
ਇਤੀਹਾਸ – …………..
ਸਪੁਰਨ – …………..
ਔਵਰਟਾਇਮ – …………..
ਵਿਲਾਇਤ – …………..

Answer:

ਅਸ਼ੁੱਧ – ਸ਼ੁੱਧ
ਪਜਾਬ – ਪੰਜਾਬ
ਕਬਾਡੀ – ਕਬੱਡੀ
ਇਤੀਹਾਸ – ਇਤਿਹਾਸ
ਸਪੁਰਨ – ਸੰਪੂਰਨ
ਔਵਰਟਾਇਮ – ਓਵਰਟਾਈਮ
ਵਿਲਾਇਤ – ਵਲਾਇਤ

Exam Tips:

a) ਲਗਾਂ-ਮਾਤਰਾਂ, ਅੱਧਕ, ਟਿੱਪੀ ਅਤੇ ਬਿੰਦੀ ਦੀ ਸਹੀ ਵਰਤੋਂ ਦਾ ਧਿਆਨ ਰੱਖੋ।
b) ਅਸ਼ੁੱਧ ਅਤੇ ਸ਼ੁੱਧ ਸ਼ਬਦ ਆਹਮੋ-ਸਾਹਮਣੇ ਲਿਖੋ।

 

Question 6: ਦਿੱਤੇ ਸ਼ਬਦਾਂ ਵਿੱਚੋਂ ਢੁੱਕਵੇਂ ਸ਼ਬਦ ਚੁਣ ਕੇ ਖ਼ਾਲੀ ਥਾਂਵਾਂ ਭਰੋ : (ਸੁਭਾਵਿਕ, ਕਬੱਡੀ, ਨੈਸ਼ਨਲ ਸਟਾਈਲ, ਕੌਮਾਂਤਰੀ, ਵਿਸ਼ੇਸ਼ਤਾ, ਇਤਿਹਾਸ)
(ੳ) ਕਬੱਡੀ ਦੀ ਖੇਡ ਪੰਜਾਬ ਦੇ ਇਤਿਹਾਸ ‘ਚ ………….. ਤੌਰ ‘ਤੇ ਉਪਜੀ ਹੈ।
(ਅ) ਕਬੱਡੀ ਦੀ ਖੇਡ ਰਾਹੀਂ ਪੰਜਾਬ ਦਾ ………….. ਰੂਪਮਾਨ ਹੁੰਦਾ ਹੈ।
(ੲ) ਕਬੱਡੀ ………….. ਇਸ ਤੋਂ ਵੱਖਰੀ ਹੈ। ਕਬੱਡੀ ਹੁਣ ………….. ਖੇਡ ਬਣਨ ਦੇ ਰਾਹ ‘ਤੇ ਹੈ।
(ਸ) ‘ਪੀਰ ਕੌਡੀ’ ਦੀ ………….. ਇਹ ਸੀ ਕਿ ਧਾਵੀ ਨੂੰ ਅੱਗਿਓਂ ਦੋ ਬੰਦੇ ਘੇਰਦੇ ਸਨ।
(ਹ) ਕਬੱਡੀ ਪੰਜਾਬੀਆਂ ਦੀ …………. ਖੇਡ ਹੈ।

Answer:

(ੳ) ਕਬੱਡੀ ਦੀ ਖੇਡ ਪੰਜਾਬ ਦੇ ਇਤਿਹਾਸ ‘ਚ ਸੁਭਾਵਿਕ ਤੌਰ ‘ਤੇ ਉਪਜੀ ਹੈ।
(ਅ) ਕਬੱਡੀ ਦੀ ਖੇਡ ਰਾਹੀਂ ਪੰਜਾਬ ਦਾ ਇਤਿਹਾਸ ਰੂਪਮਾਨ ਹੁੰਦਾ ਹੈ।
(ੲ) ਕਬੱਡੀ ਨੈਸ਼ਨਲ ਸਟਾਈਲ ਇਸ ਤੋਂ ਵੱਖਰੀ ਹੈ। ਕਬੱਡੀ ਹੁਣ ਕੌਮਾਂਤਰੀ ਖੇਡ ਬਣਨ ਦੇ ਰਾਹ ‘ਤੇ ਹੈ।
(ਸ) ‘ਪੀਰ ਕੌਡੀ’ ਦੀ ਵਿਸ਼ੇਸ਼ਤਾ ਇਹ ਸੀ ਕਿ ਧਾਵੀ ਨੂੰ ਅੱਗਿਓਂ ਦੋ ਬੰਦੇ ਘੇਰਦੇ ਸਨ।
(ਹ) ਕਬੱਡੀ ਪੰਜਾਬੀਆਂ ਦੀ ਕੌਮਾਂਤਰੀ ਖੇਡ ਹੈ।

Exam Tips:

a) ਖ਼ਾਲੀ ਥਾਂ ਭਰ ਕੇ ਪੂਰਾ ਵਾਕ ਦੁਬਾਰਾ ਲਿਖੋ।
b) ਦਿੱਤੇ ਸ਼ਬਦਾਂ ਵਿਚੋਂ ਹਰ ਸ਼ਬਦ ਇਕ ਵਾਰ ਹੀ ਵਰਤੋ।

 

Question 7: ਤੁਸੀਂ ਕਿਹੜੀਆਂ ਖੇਡਾਂ ਪਸੰਦ ਕਰਦੇ ਹੋ?

Answer:

ਕਬੱਡੀ, ਹਾਕੀ, ਫੁੱਟਬਾਲ, ਬਾਸਕਟਬਾਲ, ਵਾਲੀਬਾਲ, ਚਿੜੀ-ਛਿੱਕਾ, ਕ੍ਰਿਕਟ, ਮੁੱਕੇਬਾਜ਼ੀ, ਭਾਰ-ਤੋਲਨ, ਨਿਸ਼ਾਨੇਬਾਜ਼ੀ ਅਤੇ ਦੌੜਾਂ।

Exam Tips:

a) ਉੱਤਰ ਛੋਟਾ ਅਤੇ ਪਾਠ ਅਨੁਸਾਰ ਸਹੀ ਹੋਵੇ।
b) ਪਾਠ ਵਿਚੋਂ ਢੁੱਕਵੀਆਂ ਉਦਾਹਰਨਾਂ ਦੇ ਕੇ ਗੱਲ ਸਪਸ਼ਟ ਕਰੋ।

 

Question 8: ਹੇਠ ਲਿਖੇ ਵਾਕਾਂ ਦੇ ਸਾਹਮਣੇ ਲਿਖੇ ਅਨੁਸਾਰ ਸ਼ਬਦਾਂ ਦੀ ਪਛਾਣ ਕਰੋ :
(ੳ) ਕਬੱਡੀ ਪੰਜਾਬੀਆਂ ਦੀ ਮਾਂ-ਖੇਡ ਕਹੀ ਜਾਂਦੀ ਹੈ। (ਨਾਂਵ ਚੁਣੋ)
(ਅ) ਉਹਨਾਂ ’ਚ ਹਜ਼ਾਰਾਂ ਖਿਡਾਰੀ ਭਾਗ ਲੈਂਦੇ ਹਨ, ਜੋ ਲੱਖਾਂ ਦਰਸ਼ਕਾਂ ਦਾ ਮਨੋਰੰਜਨ ਕਰਦੇ ਹਨ। (ਪੜਨਾਂਵ ਚੁਣੋ)
(ੲ) ਖੇਡਣ ਲਈ ਦੋ ਨਿਗਰਾਨ ਹੁੰਦੇ ਹਨ ਤੇ ਇਕ ਸਮਾਂ-ਪਾਲ। (ਵਿਸ਼ੇਸ਼ਣ ਚੁਣੋ)
(ਸ) ਦਰਅਸਲ ਕਬੱਡੀ ਪੰਜਾਬੀਆਂ ਦੇ ਲਹੂ ਵਿਚ ਸਮਾਈ ਹੋਈ ਹੈ। (ਕਿਰਿਆ ਚੁਣੋ)

Answer:

(ੳ) ਕਬੱਡੀ, ਪੰਜਾਬੀਆਂ, ਮਾਂ-ਖੇਡ।
(ਅ) ਉਹਨਾਂ, ਜੋ।
(ੲ) ਦੋ, ਇਕ।
(ਸ) ਸਮਾਈ ਹੋਈ ਹੈ।

Exam Tips:

a) ਪਹਿਲਾਂ ਸ਼ਬਦ-ਸ਼੍ਰੇਣੀ ਦੀ ਪਰਿਭਾਸ਼ਾ ਯਾਦ ਕਰੋ, ਫਿਰ ਵਾਕ ਵਿਚੋਂ ਸ਼ਬਦ ਚੁਣੋ।

 

ਪੈਰਿਆਂ ਸੰਬੰਧੀ ਬਹੁਵਿਕਲਪੀ ਪ੍ਰਸ਼ਨ

ਪਾਠ-ਪੁਸਤਕ ਵਿਚੋਂ ‘ਕਬੱਡੀ ਦੀ ਖੇਡ’ ਪਾਠ ਦਾ ਉਹ ਪੈਰਾ ਪੜ੍ਹੋ, ਜੋ ‘ਕਬੱਡੀ ਪੰਜਾਬੀਆਂ ਦੀ ਮਾਂ-ਖੇਡ ਕਹੀ ਜਾਂਦੀ…’ ਨਾਲ ਸ਼ੁਰੂ ਹੁੰਦਾ ਹੈ, ਅਤੇ ਹੇਠ ਲਿਖੇ ਪ੍ਰਸ਼ਨਾਂ ਦੇ ਬਹੁਵਿਕਲਪੀ ਉੱਤਰਾਂ ਵਿਚੋਂ ਸਹੀ ਉੱਤਰ ਚੁਣੋ।

Question 1: ‘ਕਬੱਡੀ ਦੀ ਖੇਡ’ ਲੇਖ ਦਾ ਲੇਖਕ ਕੌਣ ਹੈ?
(ੳ) ਦਰਸ਼ਨ ਸਿੰਘ ਬਨੂੜ
(ਅ) ਡਾ: ਕੁਲਦੀਪ ਸਿੰਘ ਧੀਰ
(ੲ) ਕੋਮਲ ਸਿੰਘ
(ਸ) ਪ੍ਰਿੰ. ਸਰਵਣ ਸਿੰਘ

Answer:

(ਸ) ਪ੍ਰਿੰ. ਸਰਵਣ ਸਿੰਘ

Exam Tips:

a) ਪੈਰੇ ਵਿਚੋਂ ਸੰਬੰਧਿਤ ਵਾਕ ਲੱਭ ਕੇ ਹੀ ਸਹੀ ਵਿਕਲਪ ਚੁਣੋ।
b) ਪਾਠ ਅਤੇ ਲੇਖਕ ਦਾ ਨਾਂ ਸਹੀ ਸ਼ਬਦਜੋੜਾਂ ਨਾਲ ਯਾਦ ਰੱਖੋ।

 

Question 2: ਪੰਜਾਬੀਆਂ ਦੀ ਮਾਂ-ਖੇਡ ਕਿਹੜੀ ਹੈ?
(ੳ) ਕਬੱਡੀ
(ਅ) ਹਾਕੀ
(ੲ) ਬੈਡਮਿੰਟਨ
(ਸ) ਖਾਨ-ਘੋੜੀ।

Answer:

(ੳ) ਕਬੱਡੀ

Exam Tips:

a) ਪੈਰੇ ਵਿਚੋਂ ਸੰਬੰਧਿਤ ਵਾਕ ਲੱਭ ਕੇ ਹੀ ਸਹੀ ਵਿਕਲਪ ਚੁਣੋ।
b) ਮਿਲਦੇ-ਜੁਲਦੇ ਵਿਕਲਪਾਂ ਵਿਚ ਫ਼ਰਕ ਧਿਆਨ ਨਾਲ ਦੇਖੋ।

 

Question 3: ਕਿਹੜੀ ਧਰਤੀ ਸਦੀਆਂ-ਬੱਧੀ ਹੱਲਿਆਂ ਦਾ ਮੈਦਾਨ ਬਣੀ ਰਹੀ ਹੈ?
(ੳ) ਹਿਮਾਚਲ
(ਅ) ਕਸ਼ਮੀਰ
(ੲ) ਪੰਜਾਬ
(ਸ) ਰਾਜਸਥਾਨ।

Answer:

(ੲ) ਪੰਜਾਬ

Exam Tips:

a) ਪੈਰੇ ਵਿਚੋਂ ਸੰਬੰਧਿਤ ਵਾਕ ਲੱਭ ਕੇ ਹੀ ਸਹੀ ਵਿਕਲਪ ਚੁਣੋ।
b) ਮਿਲਦੇ-ਜੁਲਦੇ ਵਿਕਲਪਾਂ ਵਿਚ ਫ਼ਰਕ ਧਿਆਨ ਨਾਲ ਦੇਖੋ।

 

Question 4: ਹੱਲੇ ਦੇ ਰੂਪ ਵਿਚ ਕਬੱਡੀ ਪਾਉਣ ਜਾਂਦੇ ਖਿਡਾਰੀ ਨੂੰ ਕੀ ਕਿਹਾ ਜਾਂਦਾ ਹੈ?
(ੳ) ਹਮਲਾਵਰ
(ਅ) ਦਲੇਰ
(ੲ) ਧਾਵੀ
(ਸ) ਜਾਫ਼ੀ।

Answer:

(ੲ) ਧਾਵੀ

Exam Tips:

a) ਪੈਰੇ ਵਿਚੋਂ ਸੰਬੰਧਿਤ ਵਾਕ ਲੱਭ ਕੇ ਹੀ ਸਹੀ ਵਿਕਲਪ ਚੁਣੋ।
b) ਮਿਲਦੇ-ਜੁਲਦੇ ਵਿਕਲਪਾਂ ਵਿਚ ਫ਼ਰਕ ਧਿਆਨ ਨਾਲ ਦੇਖੋ।

 

Question 5: ਤਕੜੇ ਹਮਲਾਵਰ ਨੇ ਹਮੇਸ਼ਾ ਪੰਜਾਬੀਆਂ ਨਾਲ ਕੀ ਸਲੂਕ ਕੀਤਾ?
(ੳ) ਲੁੱਟਿਆ ਤੇ ਮਾਰਿਆ
(ਅ) ਪੁੱਟਿਆ ਤੇ ਉਖਾੜਿਆ
(ੲ) ਸੁੱਟਿਆ ਤੇ ਕੁੱਟਿਆ
(ਸ) ਪਿਆਰਿਆ ਤੇ ਮਾਰਿਆ।

Answer:

(ੳ) ਲੁੱਟਿਆ ਤੇ ਮਾਰਿਆ

Exam Tips:

a) ਪੈਰੇ ਵਿਚੋਂ ਸੰਬੰਧਿਤ ਵਾਕ ਲੱਭ ਕੇ ਹੀ ਸਹੀ ਵਿਕਲਪ ਚੁਣੋ।
b) ਮਿਲਦੇ-ਜੁਲਦੇ ਵਿਕਲਪਾਂ ਵਿਚ ਫ਼ਰਕ ਧਿਆਨ ਨਾਲ ਦੇਖੋ।

 

Question 6: ਕਬੱਡੀ ਦਾ ਵਿਗਿਆਨਿਕ ਅਧਿਐਨ ਇਸਨੂੰ ਕਿਹੋ ਜਿਹੀ ਖੇਡ ਸਿੱਧ ਕਰਦਾ ਹੈ?
(ੳ) ਅਪੂਰਨ ਤੇ ਮਾੜੀ
(ਅ) ਸੰਪੂਰਨ ਤੇ ਅਮੀਰ
(ੲ) ਬੇਸੁਆਦੀ ਤੇ ਖ਼ਰਚੀਲੀ
(ਸ) ਰੁੱਖੀ ਤੇ ਫਿੱਕੀ।

Answer:

(ਅ) ਸੰਪੂਰਨ ਤੇ ਅਮੀਰ

Exam Tips:

a) ਪੈਰੇ ਵਿਚੋਂ ਸੰਬੰਧਿਤ ਵਾਕ ਲੱਭ ਕੇ ਹੀ ਸਹੀ ਵਿਕਲਪ ਚੁਣੋ।
b) ਮਿਲਦੇ-ਜੁਲਦੇ ਵਿਕਲਪਾਂ ਵਿਚ ਫ਼ਰਕ ਧਿਆਨ ਨਾਲ ਦੇਖੋ।

 

Question 7: ਇੱਕੋ ਸਾਹ ‘ਕਬੱਡੀ-ਕਬੱਡੀ’ ਦਾ ਅਲਾਪ ਕਰਨ ਨਾਲ ਫੇਫੜਿਆਂ ਵਿਚੋਂ ਕਿਹੋ ਜਿਹੀ ਹਵਾ ਨੂੰ ਨਿਚੋੜ ਦਿੰਦਾ ਹੈ?
(ੳ) ਸਾਫ਼-ਸੁਥਰੀ
(ਅ) ਗੰਦੀ
(ੲ) ਤਾਜ਼ੀ
(ਸ) ਨਰੋਈ।

Answer:

(ਅ) ਗੰਦੀ

Exam Tips:

a) ਪੈਰੇ ਵਿਚੋਂ ਸੰਬੰਧਿਤ ਵਾਕ ਲੱਭ ਕੇ ਹੀ ਸਹੀ ਵਿਕਲਪ ਚੁਣੋ।
b) ਮਿਲਦੇ-ਜੁਲਦੇ ਵਿਕਲਪਾਂ ਵਿਚ ਫ਼ਰਕ ਧਿਆਨ ਨਾਲ ਦੇਖੋ।

 

Question 8: ਕਬੱਡੀ ਵਿਚ ਮਿੰਨੀ ਕੁਸ਼ਤੀ ਘੁਲਣ ਨਾਲ ਸਰੀਰ ਦੇ ਕਿਸ ਗੁਣ ਵਿਚ ਵਾਧਾ ਹੁੰਦਾ ਹੈ?
(ੳ) ਹੰਢਣਸਾਰੀ ਵਿੱਚ
(ਅ) ਸੁੰਦਰਤਾ ਵਿੱਚ
(ੲ) ਚਮਕ-ਦਮਕ ਵਿੱਚ
(ਸ) ਲਹੂ ਵਿੱਚ।

Answer:

(ੳ) ਹੰਢਣਸਾਰੀ ਵਿੱਚ

Exam Tips:

a) ਪੈਰੇ ਵਿਚੋਂ ਸੰਬੰਧਿਤ ਵਾਕ ਲੱਭ ਕੇ ਹੀ ਸਹੀ ਵਿਕਲਪ ਚੁਣੋ।
b) ਮਿਲਦੇ-ਜੁਲਦੇ ਵਿਕਲਪਾਂ ਵਿਚ ਫ਼ਰਕ ਧਿਆਨ ਨਾਲ ਦੇਖੋ।

 

Question 9: ਕਬੱਡੀ ਵਿੱਚ ਸਾਹ ਨਾ ਟੁੱਟਣ ਦੇਣ ਦਾ ਸਿਰੜ ਮਨੁੱਖ ਨੂੰ ਕੀ ਸਿਖਾਉਂਦਾ ਹੈ?
(ੳ) ਲੜਨਾ
(ਅ) ਟੱਕਰਨਾ
(ੲ) ਜਿਊਣ ਦਾ ਵੱਲ
(ਸ) ਜਿਊਣ ਦੀ ਲਾਲਸਾ।

Answer:

(ੲ) ਜਿਊਣ ਦਾ ਵੱਲ

Exam Tips:

a) ਪੈਰੇ ਵਿਚੋਂ ਸੰਬੰਧਿਤ ਵਾਕ ਲੱਭ ਕੇ ਹੀ ਸਹੀ ਵਿਕਲਪ ਚੁਣੋ।
b) ਮਿਲਦੇ-ਜੁਲਦੇ ਵਿਕਲਪਾਂ ਵਿਚ ਫ਼ਰਕ ਧਿਆਨ ਨਾਲ ਦੇਖੋ।

 

Question 10: ਕਿਹੜੀ ਰੁੱਤੇ ਪੰਜਾਬ ਵਿਚ ਕਬੱਡੀ ਦੇ ਟੂਰਨਾਮੈਂਟ ਹੁੰਦੇ ਹਨ?
(ੳ) ਸਿਆਲ
(ਅ) ਗਰਮੀ
(ੲ) ਬਸੰਤ
(ਸ) ਪਤਝੜ।

Answer:

(ੳ) ਸਿਆਲ

Exam Tips:

a) ਪੈਰੇ ਵਿਚੋਂ ਸੰਬੰਧਿਤ ਵਾਕ ਲੱਭ ਕੇ ਹੀ ਸਹੀ ਵਿਕਲਪ ਚੁਣੋ।
b) ਮਿਲਦੇ-ਜੁਲਦੇ ਵਿਕਲਪਾਂ ਵਿਚ ਫ਼ਰਕ ਧਿਆਨ ਨਾਲ ਦੇਖੋ।

 

ਪਾਠ-ਪੁਸਤਕ ਵਿਚੋਂ ‘ਕਬੱਡੀ ਦੀ ਖੇਡ’ ਪਾਠ ਦਾ ਉਹ ਪੈਰਾ ਪੜ੍ਹੋ, ਜੋ ‘ਕਬੱਡੀ ਦੀ ਖੇਡ ਦੀਆਂ ਪੰਜਾਬ ਦੇ…’ ਨਾਲ ਸ਼ੁਰੂ ਹੁੰਦਾ ਹੈ, ਅਤੇ ਹੇਠ ਲਿਖੇ ਪ੍ਰਸ਼ਨਾਂ ਦੇ ਬਹੁਵਿਕਲਪੀ ਉੱਤਰਾਂ ਵਿਚੋਂ ਸਹੀ ਉੱਤਰ ਚੁਣੋ।

Question 11: ‘ਕਬੱਡੀ ਦੀ ਖੇਡ’ ਲੇਖ ਦਾ ਲੇਖਕ ਕੌਣ ਹੈ?
(ੳ) ਦਰਸ਼ਨ ਸਿੰਘ ਬਨੂੜ
(ਅ) ਡਾ: ਕੁਲਦੀਪ ਸਿੰਘ ਧੀਰ
(ੲ) ਕੋਮਲ ਸਿੰਘ
(ਸ) ਪ੍ਰਿੰ. ਸਰਵਣ ਸਿੰਘ।

Answer:

(ਸ) ਪ੍ਰਿੰ. ਸਰਵਣ ਸਿੰਘ

Exam Tips:

a) ਪੈਰੇ ਵਿਚੋਂ ਸੰਬੰਧਿਤ ਵਾਕ ਲੱਭ ਕੇ ਹੀ ਸਹੀ ਵਿਕਲਪ ਚੁਣੋ।
b) ਪਾਠ ਅਤੇ ਲੇਖਕ ਦਾ ਨਾਂ ਸਹੀ ਸ਼ਬਦਜੋੜਾਂ ਨਾਲ ਯਾਦ ਰੱਖੋ।

 

Question 12: ਕਬੱਡੀ ਦੀਆਂ ਹੋਰ ਕਿਸਮਾਂ ਕਿਹੜੀ ਵਿਸ਼ੇਸ਼ ਖੇਡ ਤੋਂ ਵਿਕਸਿਤ ਹੋਈਆਂ ਹਨ?
(ੳ) ਸੌਂਚੀ ਪੱਕੀ
(ਅ) ਪੀਰ ਕੌਡੀ
(ੲ) ਗੂੰਗੀ ਕੌਡੀ
(ਸ) ਘੋੜ-ਕਬੱਡੀ।

Answer:

(ੳ) ਸੌਂਚੀ ਪੱਕੀ

Exam Tips:

a) ਪੈਰੇ ਵਿਚੋਂ ਸੰਬੰਧਿਤ ਵਾਕ ਲੱਭ ਕੇ ਹੀ ਸਹੀ ਵਿਕਲਪ ਚੁਣੋ।
b) ਮਿਲਦੇ-ਜੁਲਦੇ ਵਿਕਲਪਾਂ ਵਿਚ ਫ਼ਰਕ ਧਿਆਨ ਨਾਲ ਦੇਖੋ।

 

Question 13: ‘ਗੂੰਗੀ ਕੌਡੀ’ ਜਾਂ ‘ਚੁੱਪ ਕੌਡੀ’ ਦਾ ਹੋਰ ਨਾਂ ਕੀ ਹੈ?
(ੳ) ਅੰਬਾਲਵੀ ਕੌਡੀ
(ਅ) ਅੰਬਰਸਰੀ ਕੌਡੀ
(ੲ) ਫ਼ਿਰੋਜ਼ਪੁਰੀ ਕੌਡੀ
(ਸ) ਲਾਹੌਰੀ ਕੌਡੀ।

Answer:

(ਅ) ਅੰਬਰਸਰੀ ਕੌਡੀ

Exam Tips:

a) ਪੈਰੇ ਵਿਚੋਂ ਸੰਬੰਧਿਤ ਵਾਕ ਲੱਭ ਕੇ ਹੀ ਸਹੀ ਵਿਕਲਪ ਚੁਣੋ।
b) ਮਿਲਦੇ-ਜੁਲਦੇ ਵਿਕਲਪਾਂ ਵਿਚ ਫ਼ਰਕ ਧਿਆਨ ਨਾਲ ਦੇਖੋ।

 

Question 14: ਕਿਹੜੀ ਕੌਡੀ ਵਿਚ ਮਾਰ-ਕੁਟਾਈ ਬਹੁਤ ਹੁੰਦੀ ਹੈ?
(ੳ) ਚੀਰਵੀਂ ਕੌਡੀ
(ਅ) ਲਾਹੌਰੀ ਕੌਡੀ
(ੲ) ਲੰਮੀ ਕਬੱਡੀ
(ਸ) ਗੂੰਗੀ ਕੌਡੀ/ਚੁੱਪ ਕੌਡੀ/ਅੰਬਰਸਰੀ ਕੌਡੀ।

Answer:

(ਸ) ਗੂੰਗੀ ਕੌਡੀ/ਚੁੱਪ ਕੌਡੀ/ਅੰਬਰਸਰੀ ਕੌਡੀ

Exam Tips:

a) ਪੈਰੇ ਵਿਚੋਂ ਸੰਬੰਧਿਤ ਵਾਕ ਲੱਭ ਕੇ ਹੀ ਸਹੀ ਵਿਕਲਪ ਚੁਣੋ।
b) ਮਿਲਦੇ-ਜੁਲਦੇ ਵਿਕਲਪਾਂ ਵਿਚ ਫ਼ਰਕ ਧਿਆਨ ਨਾਲ ਦੇਖੋ।

 

Question 15: ਕਿਹੜੀ ਕੌਡੀ ਦਾ ਦਾਇਰਾ ਬਹੁਤ ਤੰਗ ਹੁੰਦਾ ਹੈ?
(ੳ) ਗੂੰਗੀ ਕੌਡੀ
(ਅ) ਅੰਬਰਸਰੀ ਕੌਡੀ
(ੲ) ਅੰਬਾਲਵੀ ਕੌਡੀ
(ਸ) ਲਾਹੌਰੀ ਕੌਡੀ।

Answer:

(ੲ) ਅੰਬਾਲਵੀ ਕੌਡੀ

Exam Tips:

a) ਪੈਰੇ ਵਿਚੋਂ ਸੰਬੰਧਿਤ ਵਾਕ ਲੱਭ ਕੇ ਹੀ ਸਹੀ ਵਿਕਲਪ ਚੁਣੋ।
b) ਮਿਲਦੇ-ਜੁਲਦੇ ਵਿਕਲਪਾਂ ਵਿਚ ਫ਼ਰਕ ਧਿਆਨ ਨਾਲ ਦੇਖੋ।

 

Question 16: ਕਿਹੜੀ ਕੌਡੀ ਦਾ ਦਾਇਰਾ ਹੁੰਦਾ ਹੀ ਨਹੀਂ?
(ੳ) ਅੰਬਰਸਰੀ
(ਅ) ਅੰਬਾਲਵੀ
(ੲ) ਲਾਹੌਰੀ
(ਸ) ਫ਼ਿਰੋਜ਼ਪੁਰੀ।

Answer:

(ੲ) ਲਾਹੌਰੀ

Exam Tips:

a) ਪੈਰੇ ਵਿਚੋਂ ਸੰਬੰਧਿਤ ਵਾਕ ਲੱਭ ਕੇ ਹੀ ਸਹੀ ਵਿਕਲਪ ਚੁਣੋ।
b) ਮਿਲਦੇ-ਜੁਲਦੇ ਵਿਕਲਪਾਂ ਵਿਚ ਫ਼ਰਕ ਧਿਆਨ ਨਾਲ ਦੇਖੋ।

 

Question 17: ਕਿਹੜੀ ਕੌਡੀ ਵਿਚ ਖੇਡ ਦੌਰਾਨ ਪਾਣੀ ਦਾ ਘੁੱਟ ਵੀ ਨਹੀਂ ਪੀਣ ਦਿੱਤਾ ਜਾਂਦਾ?
(ੳ) ਪੀਰ ਕੌਡੀ
(ਅ) ਸ਼ਮਲਿਆਂ ਵਾਲੀ ਕੌਡੀ
(ੲ) ਲਾਇਲਪੁਰੀ ਕੌਡੀ
(ਸ) ਫ਼ਿਰੋਜ਼ਪੁਰੀ ਕੌਡੀ।

Answer:

(ੲ) ਲਾਇਲਪੁਰੀ ਕੌਡੀ

Exam Tips:

a) ਪੈਰੇ ਵਿਚੋਂ ਸੰਬੰਧਿਤ ਵਾਕ ਲੱਭ ਕੇ ਹੀ ਸਹੀ ਵਿਕਲਪ ਚੁਣੋ।
b) ਮਿਲਦੇ-ਜੁਲਦੇ ਵਿਕਲਪਾਂ ਵਿਚ ਫ਼ਰਕ ਧਿਆਨ ਨਾਲ ਦੇਖੋ।

 

Question 18: ਪੀਰ ਕੌਡੀ ਕਿਹੜੇ ਇਲਾਕੇ ਵਿਚ ਖੇਡੀ ਜਾਂਦੀ ਹੈ?
(ੳ) ਧਨ-ਪੋਠੋਹਾਰ
(ਅ) ਝੰਗ
(ੲ) ਦੁਆਬਾ
(ਸ) ਮਾਲਵਾ।

Answer:

(ੳ) ਧਨ-ਪੋਠੋਹਾਰ

Exam Tips:

a) ਪੈਰੇ ਵਿਚੋਂ ਸੰਬੰਧਿਤ ਵਾਕ ਲੱਭ ਕੇ ਹੀ ਸਹੀ ਵਿਕਲਪ ਚੁਣੋ।
b) ਮਿਲਦੇ-ਜੁਲਦੇ ਵਿਕਲਪਾਂ ਵਿਚ ਫ਼ਰਕ ਧਿਆਨ ਨਾਲ ਦੇਖੋ।

 

Question 19: ਕਿਹੜੀ ਕੌਡੀ ਵਿਚ ਖਿਡਾਰੀ ਹੰਧਿਆਂ ਉੱਤੇ ਖੜ੍ਹੇ ਹੋਣ ਦੀ ਥਾਂ ਪਾੜੇ ਉੱਤੇ ਖੜ੍ਹੇ ਹੁੰਦੇ ਹਨ?
(ੳ) ਲਾਹੌਰੀ
(ਅ) ਅੰਬਰਸਰੀ
(ੲ) ਫ਼ਿਰੋਜ਼ਪੁਰੀ
(ਸ) ਲਾਇਲਪੁਰੀ।

Answer:

(ੲ) ਫ਼ਿਰੋਜ਼ਪੁਰੀ

Exam Tips:

a) ਪੈਰੇ ਵਿਚੋਂ ਸੰਬੰਧਿਤ ਵਾਕ ਲੱਭ ਕੇ ਹੀ ਸਹੀ ਵਿਕਲਪ ਚੁਣੋ।
b) ਮਿਲਦੇ-ਜੁਲਦੇ ਵਿਕਲਪਾਂ ਵਿਚ ਫ਼ਰਕ ਧਿਆਨ ਨਾਲ ਦੇਖੋ।

 

Question 20: ਸਾਰੀਆਂ ਕਬੱਡੀਆਂ ਨੇ ਹੁਣ ਕਿਹੜੀ ਕਬੱਡੀ ਦਾ ਰੂਪ ਧਾਰਨ ਕਰ ਲਿਆ ਹੈ?
(ੳ) ਦਾਇਰੇ ਵਾਲੀ ਕਬੱਡੀ
(ਅ) ਸੌਂਚੀ ਪੱਕੀ
(ੲ) ਨੈਸ਼ਨਲ ਸਟਾਈਲ ਕਬੱਡੀ
(ਸ) ਪੀਰ ਕੌਡੀ।

Answer:

(ੳ) ਦਾਇਰੇ ਵਾਲੀ ਕਬੱਡੀ

Exam Tips:

a) ਪੈਰੇ ਵਿਚੋਂ ਸੰਬੰਧਿਤ ਵਾਕ ਲੱਭ ਕੇ ਹੀ ਸਹੀ ਵਿਕਲਪ ਚੁਣੋ।
b) ਮਿਲਦੇ-ਜੁਲਦੇ ਵਿਕਲਪਾਂ ਵਿਚ ਫ਼ਰਕ ਧਿਆਨ ਨਾਲ ਦੇਖੋ।

 

Question 21: ਪੰਜਾਬ-ਕਬੱਡੀ ਨੂੰ ਅੱਜ-ਕਲ੍ਹ ਕਿਹੜੀ ਕਬੱਡੀ ਕਿਹਾ ਜਾਂਦਾ ਹੈ?
(ੳ) ਬੈਠਵੀਂ ਕੌਡੀ
(ਅ) ਘੋੜ-ਕਬੱਡੀ
(ੲ) ਲੰਮੀ ਕਬੱਡੀ
(ਸ) ਦਾਇਰੇ ਵਾਲੀ ਕਬੱਡੀ।

Answer:

(ਸ) ਦਾਇਰੇ ਵਾਲੀ ਕਬੱਡੀ

Exam Tips:

a) ਪੈਰੇ ਵਿਚੋਂ ਸੰਬੰਧਿਤ ਵਾਕ ਲੱਭ ਕੇ ਹੀ ਸਹੀ ਵਿਕਲਪ ਚੁਣੋ।
b) ਮਿਲਦੇ-ਜੁਲਦੇ ਵਿਕਲਪਾਂ ਵਿਚ ਫ਼ਰਕ ਧਿਆਨ ਨਾਲ ਦੇਖੋ।

 

Question 22: ਨੈਸ਼ਨਲ ਸਟਾਈਲ ਕਬੱਡੀ ਦਾ ਮੈਦਾਨ ਕਿਹੋ ਜਿਹਾ ਹੁੰਦਾ ਹੈ?
(ੳ) ਖੁੱਲ੍ਹਾ
(ਅ) ਚਕੋਨਾ ਤੇ ਛੋਟਾ
(ੲ) ਗੋਲ
(ਸ) ਤਿਕੋਨਾ।

Answer:

(ਅ) ਚਕੋਨਾ ਤੇ ਛੋਟਾ

Exam Tips:

a) ਪੈਰੇ ਵਿਚੋਂ ਸੰਬੰਧਿਤ ਵਾਕ ਲੱਭ ਕੇ ਹੀ ਸਹੀ ਵਿਕਲਪ ਚੁਣੋ।
b) ਮਿਲਦੇ-ਜੁਲਦੇ ਵਿਕਲਪਾਂ ਵਿਚ ਫ਼ਰਕ ਧਿਆਨ ਨਾਲ ਦੇਖੋ।

 

Question 23: ਪੰਜਾਬ ਕਬੱਡੀ ਵਿਚ ਧਾਵੀ ਨੂੰ ਕਿੰਨੇ ਜਾਫ਼ੀ (ਖਿਡਾਰੀ) ਫੜਦੇ ਹਨ?
(ੳ) ਇਕ
(ਅ) ਦੋ
(ੲ) ਤਿੰਨ
(ਸ) ਚਾਰ।

Answer:

(ੳ) ਇਕ

Exam Tips:

a) ਪੈਰੇ ਵਿਚੋਂ ਸੰਬੰਧਿਤ ਵਾਕ ਲੱਭ ਕੇ ਹੀ ਸਹੀ ਵਿਕਲਪ ਚੁਣੋ।
b) ਗਿਣਤੀ ਵਾਲੇ ਵਿਕਲਪਾਂ ਵਿਚ ਪੈਰੇ ਵਾਲੀ ਗਿਣਤੀ ਹੀ ਚੁਣੋ।

 

Question 24: ਕਿਹੜੀ ਕਬੱਡੀ ਵਿਚ ਇਕ ਧਾਵੀ ਨੂੰ ਸਾਰੀ ਟੀਮ ਰਲ ਕੇ ਫੜ ਸਕਦੀ ਹੈ?
(ੳ) ਪੰਜਾਬ ਕਬੱਡੀ
(ਅ) ਨੈਸ਼ਨਲ ਸਟਾਈਲ ਕਬੱਡੀ
(ੲ) ਫ਼ਿਰੋਜ਼ਪੁਰੀ ਕਬੱਡੀ
(ਸ) ਲਾਇਲਪੁਰੀ ਕਬੱਡੀ।

Answer:

(ਅ) ਨੈਸ਼ਨਲ ਸਟਾਈਲ ਕਬੱਡੀ

Exam Tips:

a) ਪੈਰੇ ਵਿਚੋਂ ਸੰਬੰਧਿਤ ਵਾਕ ਲੱਭ ਕੇ ਹੀ ਸਹੀ ਵਿਕਲਪ ਚੁਣੋ।
b) ਮਿਲਦੇ-ਜੁਲਦੇ ਵਿਕਲਪਾਂ ਵਿਚ ਫ਼ਰਕ ਧਿਆਨ ਨਾਲ ਦੇਖੋ।

 

ਪਾਠ-ਪੁਸਤਕ ਵਿਚੋਂ ‘ਕਬੱਡੀ ਦੀ ਖੇਡ’ ਪਾਠ ਦਾ ਉਹ ਪੈਰਾ ਪੜ੍ਹੋ, ਜੋ ‘ਪੰਜਾਬ-ਕਬੱਡੀ’ ਹੁਣ ਚਾਲੀ ਮੀਟਰ ਦੇ ਦਾਇਰੇ…’ ਨਾਲ ਸ਼ੁਰੂ ਹੁੰਦਾ ਹੈ, ਅਤੇ ਹੇਠ ਲਿਖੇ ਪ੍ਰਸ਼ਨਾਂ ਦੇ ਬਹੁਵਿਕਲਪੀ ਉੱਤਰਾਂ ਵਿਚੋਂ ਸਹੀ ਉੱਤਰ ਚੁਣੋ।

Question 25: ਪੰਜਾਬ ਕਬੱਡੀ ਕਿੰਨੇ ਮੀਟਰ ਦੇ ਦਾਇਰੇ ਵਿਚ ਖੇਡੀ ਜਾਂਦੀ ਹੈ?
(ੳ) ਪੰਜਾਹ
(ਅ) ਚਾਲੀ
(ੲ) ਤੀਹ
(ਸ) ਵੀਹ।

Answer:

(ਅ) ਚਾਲੀ

Exam Tips:

a) ਪੈਰੇ ਵਿਚੋਂ ਸੰਬੰਧਿਤ ਵਾਕ ਲੱਭ ਕੇ ਹੀ ਸਹੀ ਵਿਕਲਪ ਚੁਣੋ।
b) ਗਿਣਤੀ ਵਾਲੇ ਵਿਕਲਪਾਂ ਵਿਚ ਪੈਰੇ ਵਾਲੀ ਗਿਣਤੀ ਹੀ ਚੁਣੋ।

 

Question 26: ਕਬੱਡੀ ਖਿਡਾਰੀਆਂ ਦੀ ਇਕ ਟੋਲੀ ਵਿਚ ਕਿੰਨੇ ਖਿਡਾਰੀ ਹੁੰਦੇ ਹਨ?
(ੳ) ਦਸ
(ਅ) ਬਾਰਾਂ
(ੲ) ਪੰਦਰਾਂ
(ਸ) ਅਠਾਰਾਂ।

Answer:

(ੳ) ਦਸ

Exam Tips:

a) ਪੈਰੇ ਵਿਚੋਂ ਸੰਬੰਧਿਤ ਵਾਕ ਲੱਭ ਕੇ ਹੀ ਸਹੀ ਵਿਕਲਪ ਚੁਣੋ।
b) ਗਿਣਤੀ ਵਾਲੇ ਵਿਕਲਪਾਂ ਵਿਚ ਪੈਰੇ ਵਾਲੀ ਗਿਣਤੀ ਹੀ ਚੁਣੋ।

 

Question 27: ਪੰਜਾਬ ਕਬੱਡੀ ਦੇ ਖਿਡਾਰੀਆਂ ਦੀ ਪੁਸ਼ਾਕ ਕੀ ਹੁੰਦੀ ਹੈ?
(ੳ) ਨਿੱਕਰ
(ਅ) ਸਿਰਫ਼ ਕੱਛਾ
(ੲ) ਕੱਛਾ-ਬੁਨੈਣ
(ਸ) ਲੰਗੋਟ।

Answer:

(ਅ) ਸਿਰਫ਼ ਕੱਛਾ

Exam Tips:

a) ਪੈਰੇ ਵਿਚੋਂ ਸੰਬੰਧਿਤ ਵਾਕ ਲੱਭ ਕੇ ਹੀ ਸਹੀ ਵਿਕਲਪ ਚੁਣੋ।
b) ਮਿਲਦੇ-ਜੁਲਦੇ ਵਿਕਲਪਾਂ ਵਿਚ ਫ਼ਰਕ ਧਿਆਨ ਨਾਲ ਦੇਖੋ।

 

Question 28: ਖਿਡਾਰੀ ਨੂੰ ਕਬੱਡੀ ਪਾਉਣ ਲਈ ਕਿੰਨਾ ਸਮਾਂ ਦਿੱਤਾ ਜਾਂਦਾ ਹੈ?
(ੳ) ਪੰਜ ਮਿੰਟ
(ਅ) ਤਿੰਨ ਮਿੰਟ
(ੲ) ਦੋ ਮਿੰਟ
(ਸ) ਇਕ ਮਿੰਟ।

Answer:

(ਸ) ਇਕ ਮਿੰਟ

Exam Tips:

a) ਪੈਰੇ ਵਿਚੋਂ ਸੰਬੰਧਿਤ ਵਾਕ ਲੱਭ ਕੇ ਹੀ ਸਹੀ ਵਿਕਲਪ ਚੁਣੋ।
b) ਗਿਣਤੀ ਵਾਲੇ ਵਿਕਲਪਾਂ ਵਿਚ ਪੈਰੇ ਵਾਲੀ ਗਿਣਤੀ ਹੀ ਚੁਣੋ।

 

Question 29: ਪੰਜਾਬ ਕਬੱਡੀ ਖੇਡਦੇ ਸਮੇਂ ਕਿੰਨੇ ਸਮੇਂ ਦਾ ਅਰਾਮ ਦਿੱਤਾ ਜਾਂਦਾ ਹੈ?
(ੳ) ਦੋ ਮਿੰਟ
(ਅ) ਪੰਜ ਮਿੰਟ
(ੲ) ਦਸ ਮਿੰਟ
(ਸ) ਬਾਰਾਂ ਮਿੰਟ।

Answer:

(ਅ) ਪੰਜ ਮਿੰਟ

Exam Tips:

a) ਪੈਰੇ ਵਿਚੋਂ ਸੰਬੰਧਿਤ ਵਾਕ ਲੱਭ ਕੇ ਹੀ ਸਹੀ ਵਿਕਲਪ ਚੁਣੋ।
b) ਗਿਣਤੀ ਵਾਲੇ ਵਿਕਲਪਾਂ ਵਿਚ ਪੈਰੇ ਵਾਲੀ ਗਿਣਤੀ ਹੀ ਚੁਣੋ।

 

Question 30: ਪੁਆਇੰਟ ਬਰਾਬਰ ਰਹਿਣ ‘ਤੇ ਕਿਹੜੀ ਟੀਮ ਜੇਤੂ ਮੰਨੀ ਜਾਂਦੀ ਹੈ?
(ੳ) ਪਹਿਲਾਂ ਕੌਡੀ ਪਾਉਣ ਵਾਲੀ
(ਅ) ਪਹਿਲਾ ਪੁਆਇੰਟ ਲੈਣ ਵਾਲੀ
(ੲ) ਅੰਤ ਵਿਚ ਪੁਆਇੰਟ ਲੈਣ ਵਾਲੀ
(ਸ) ਕੋਈ ਵੀ ਨਹੀਂ।

Answer:

(ਅ) ਪਹਿਲਾ ਪੁਆਇੰਟ ਲੈਣ ਵਾਲੀ

Exam Tips:

a) ਪੈਰੇ ਵਿਚੋਂ ਸੰਬੰਧਿਤ ਵਾਕ ਲੱਭ ਕੇ ਹੀ ਸਹੀ ਵਿਕਲਪ ਚੁਣੋ।
b) ਮਿਲਦੇ-ਜੁਲਦੇ ਵਿਕਲਪਾਂ ਵਿਚ ਫ਼ਰਕ ਧਿਆਨ ਨਾਲ ਦੇਖੋ।

 

Question 31: ਖੇਡ ਦੇ ਕਿੰਨੇ ਨਿਗਰਾਨ ਹੁੰਦੇ ਹਨ?
(ੳ) ਦੋ
(ਅ) ਇਕ
(ੲ) ਚਾਰ
(ਸ) ਤਿੰਨ।

Answer:

(ੳ) ਦੋ

Exam Tips:

a) ਪੈਰੇ ਵਿਚੋਂ ਸੰਬੰਧਿਤ ਵਾਕ ਲੱਭ ਕੇ ਹੀ ਸਹੀ ਵਿਕਲਪ ਚੁਣੋ।
b) ਗਿਣਤੀ ਵਾਲੇ ਵਿਕਲਪਾਂ ਵਿਚ ਪੈਰੇ ਵਾਲੀ ਗਿਣਤੀ ਹੀ ਚੁਣੋ।

 

Question 32: ਕਿਹੜੀ ਕਬੱਡੀ ਕੌਮਾਂਤਰੀ ਖੇਡ ਬਣਨ ਦੇ ਰਾਹ ਪਈ ਹੋਈ ਹੈ?
(ੳ) ਨੈਸ਼ਨਲ ਕਬੱਡੀ
(ਅ) ਸੌਂਚੀ ਪੱਕੀ
(ੲ) ਪੰਜਾਬ ਕਬੱਡੀ
(ਸ) ਅੰਬਰਸਰੀ ਕੌਡੀ।

Answer:

(ੲ) ਪੰਜਾਬ ਕਬੱਡੀ

Exam Tips:

a) ਪੈਰੇ ਵਿਚੋਂ ਸੰਬੰਧਿਤ ਵਾਕ ਲੱਭ ਕੇ ਹੀ ਸਹੀ ਵਿਕਲਪ ਚੁਣੋ।
b) ਮਿਲਦੇ-ਜੁਲਦੇ ਵਿਕਲਪਾਂ ਵਿਚ ਫ਼ਰਕ ਧਿਆਨ ਨਾਲ ਦੇਖੋ।

 

Question 33: ਅੱਜ-ਕਲ੍ਹ ਪੰਜਾਬ ਕਬੱਡੀ ਕਿੰਨੇ ਕੁ ਬਾਹਰਲੇ ਦੇਸ਼ਾਂ ਵਿਚ ਖੇਡੀ ਜਾਂਦੀ ਹੈ?
(ੳ) ਦੋ-ਤਿੰਨ
(ਅ) ਚਾਰ-ਪੰਜ
(ੲ) ਪੰਜ-ਛੇ
(ਸ) ਸਾਰੇ।

Answer:

(ੲ) ਪੰਜ-ਛੇ

Exam Tips:

a) ਪੈਰੇ ਵਿਚੋਂ ਸੰਬੰਧਿਤ ਵਾਕ ਲੱਭ ਕੇ ਹੀ ਸਹੀ ਵਿਕਲਪ ਚੁਣੋ।
b) ਗਿਣਤੀ ਵਾਲੇ ਵਿਕਲਪਾਂ ਵਿਚ ਪੈਰੇ ਵਾਲੀ ਗਿਣਤੀ ਹੀ ਚੁਣੋ।

 

Question 34: ਕਿਹੜੇ ਦੇਸ਼ ਵਿਚ ਕਬੱਡੀ ਦੀਆਂ ਸੱਤ-ਅੱਠ ਕਲੱਬਾਂ ਹਨ?
(ੳ) ਇੰਗਲੈਂਡ
(ਅ) ਕੈਨੇਡਾ
(ੲ) ਈਰਾਨ
(ਸ) ਆਸਟਰੇਲੀਆ।

Answer:

(ੳ) ਇੰਗਲੈਂਡ

Exam Tips:

a) ਪੈਰੇ ਵਿਚੋਂ ਸੰਬੰਧਿਤ ਵਾਕ ਲੱਭ ਕੇ ਹੀ ਸਹੀ ਵਿਕਲਪ ਚੁਣੋ।
b) ਮਿਲਦੇ-ਜੁਲਦੇ ਵਿਕਲਪਾਂ ਵਿਚ ਫ਼ਰਕ ਧਿਆਨ ਨਾਲ ਦੇਖੋ।

 

Question 35: ਕਿਹੜੇ ਖਿਡਾਰੀ ਨੇ ਕਈ ਦੇਸ਼ਾਂ ਵਿੱਚ ਕਬੱਡੀ ਦੇ ਜੌਹਰ ਦਿਖਾਏ ਹਨ?
(ੳ) ਬਲਵਿੰਦਰ ਸਿੰਘ ਢਿੱਡੂ
(ਅ) ਪਰਗਟ ਸਿੰਘ
(ੲ) ਹਾਕਮ ਸਿੰਘ
(ਸ) ਸਰਵਣ ਸਿੰਘ।

Answer:

(ੳ) ਬਲਵਿੰਦਰ ਸਿੰਘ ਢਿੱਡੂ

Exam Tips:

a) ਪੈਰੇ ਵਿਚੋਂ ਸੰਬੰਧਿਤ ਵਾਕ ਲੱਭ ਕੇ ਹੀ ਸਹੀ ਵਿਕਲਪ ਚੁਣੋ।
b) ਮਿਲਦੇ-ਜੁਲਦੇ ਵਿਕਲਪਾਂ ਵਿਚ ਫ਼ਰਕ ਧਿਆਨ ਨਾਲ ਦੇਖੋ।

 

Punjab Board Solutions for Class 8 Punjabi Punjabi Medium Chapter 03 ਕਬੱਡੀ ਦੀ ਖੇਡ

Official Punjab Board Solutions for Punjabi Medium Chapter 03 ਕਬੱਡੀ ਦੀ ਖੇਡ

Review comprehensive exercise answers for Class 8 Punjabi Punjabi Medium Chapter 03 ਕਬੱਡੀ ਦੀ ਖੇਡ. Fully updated to match current Punjab Board syllabus guidelines, these textbook solutions help students verify their work and maintain accurate study notes.

Step-by-Step Explanations for Punjabi Medium Chapter 03 ਕਬੱਡੀ ਦੀ ਖੇਡ

Each solution includes detailed reasoning to foster genuine comprehension of Punjabi Medium Chapter 03 ਕਬੱਡੀ ਦੀ ਖੇਡ concepts. Reviewing these step-by-step breakdowns allows learners to master both analytical and descriptive questions expected in school evaluations.

Next Steps in Your Punjabi Revision

These resources act as an effective roadmap for daily homework tasks and independent study. Supplement your review of Punjabi Medium Chapter 03 ਕਬੱਡੀ ਦੀ ਖੇਡ with official sample papers and interactive practice tests available on our platform free of charge.

FAQs

Where can I find the latest PSEB 8th Class Punjabi Solutions Chapter 3 ਕਬੱਡੀ ਦੀ ਖੇਡ for the 2026-27 session?

The complete and updated PSEB 8th Class Punjabi Solutions Chapter 3 ਕਬੱਡੀ ਦੀ ਖੇਡ is available for free on StudiesToday.com. These solutions for Class 8 Punjabi are as per latest Punjab Board curriculum.

Are the Punjabi Punjab Board solutions for Class 8 updated for the new 50% competency-based exam pattern?

Yes, our experts have revised the PSEB 8th Class Punjabi Solutions Chapter 3 ਕਬੱਡੀ ਦੀ ਖੇਡ as per 2026 exam pattern. All textbook exercises have been solved and have added explanation about how the Punjabi concepts are applied in case-study and assertion-reasoning questions.

How do these Class 8 Punjab Board solutions help in scoring 90% plus marks?

Toppers recommend using Punjab Board language because Punjab Board marking schemes are strictly based on textbook definitions. Our PSEB 8th Class Punjabi Solutions Chapter 3 ਕਬੱਡੀ ਦੀ ਖੇਡ will help students to get full marks in the theory paper.

Do you offer PSEB 8th Class Punjabi Solutions Chapter 3 ਕਬੱਡੀ ਦੀ ਖੇਡ in multiple languages like Hindi and English?

Yes, we provide bilingual support for Class 8 Punjabi. You can access PSEB 8th Class Punjabi Solutions Chapter 3 ਕਬੱਡੀ ਦੀ ਖੇਡ in both English and Hindi medium.

Is it possible to download the Punjabi Punjab Board solutions for Class 8 as a PDF?

Yes, you can download the entire PSEB 8th Class Punjabi Solutions Chapter 3 ਕਬੱਡੀ ਦੀ ਖੇਡ in printable PDF format for offline study on any device.