Solutions for Class 8 Punjabi: Punjabi Medium Chapter 23 ਪਹਿਲ
Review structured textbook solutions for Class 8 Punjabi Punjabi Medium Chapter 23 ਪਹਿਲ. Built according to Punjab Board guidelines for the 2026-27 academic year, these downloadable answers support daily revision and problem-solving accuracy.
Practice Class 8 Punjabi Solutions: Punjabi Medium Chapter 23 ਪਹਿਲ
Access the complete solution PDF for Class 8 Punjabi below. Regular practice with these targeted textbook answers builds familiarity with standard question patterns and helps secure higher marks in final school evaluations.
ਬਹੁਵਿਕਲਪੀ ਪ੍ਰਸ਼ਨ
Question 1: ਪਿੰਡ ਵਿੱਚ ਘਰ ਕਿਹੋ-ਜਿਹੇ ਬਣੇ ਹੋਏ ਸਨ?
(ੳ) ਕੱਚੇ
(ਅ) ਆਧੁਨਿਕ ਢੰਗ ਦੇ
(ੲ) ਪੁਰਾਣੇ ਢੰਗ ਦੇ
(ਸ) ਲੱਕੜ ਦੇ
Answer:
(ਅ) ਆਧੁਨਿਕ ਢੰਗ ਦੇ
Exam Tips:
a) ਉੱਤਰ ਵਿਚ ਵਿਕਲਪ ਦਾ ਅੱਖਰ ਅਤੇ ਪੂਰਾ ਉੱਤਰ ਦੋਵੇਂ ਲਿਖੋ।
b) ਮਿਲਦੇ-ਜੁਲਦੇ ਵਿਕਲਪਾਂ ਵਿਚਲਾ ਫ਼ਰਕ ਧਿਆਨ ਨਾਲ ਪਛਾਣੋ।
Question 2: ਬਾਰਵੀਂ ਤੋਂ ਬਾਅਦ ਦਿਲਜੀਤ ਕਿੱਥੇ ਪੜ੍ਹਨ ਲੱਗ ਪਈ?
(ੳ) ਵਿਦੇਸ਼
(ਅ) ਸ਼ਹਿਰ
(ੲ) ਪਿੰਡ
(ਸ) ਕਿਤੇ ਵੀ ਨਹੀਂ
Answer:
(ਅ) ਸ਼ਹਿਰ
Exam Tips:
a) ਮਿਲਦੇ-ਜੁਲਦੇ ਵਿਕਲਪਾਂ ਵਿਚਲਾ ਫ਼ਰਕ ਧਿਆਨ ਨਾਲ ਪਛਾਣੋ।
b) ਪਾਠ ਦੇ ਮੁੱਖ ਤੱਥ (ਨਾਂ, ਗਿਣਤੀ, ਸਮਾਂ) ਯਾਦ ਰੱਖੋ।
Question 3: ਦਿਲਜੀਤ ਦੀ ਸਹੇਲੀ ਕੌਣ ਸੀ?
(ੳ) ਪ੍ਰੀਤ
(ਅ) ਮਨਮੀਤ
(ੲ) ਮਨਪ੍ਰੀਤ
(ਸ) ਕੋਈ ਨਹੀਂ
Answer:
(ੳ) ਪ੍ਰੀਤ
Exam Tips:
a) ਪਾਠ ਦੇ ਮੁੱਖ ਤੱਥ (ਨਾਂ, ਗਿਣਤੀ, ਸਮਾਂ) ਯਾਦ ਰੱਖੋ।
b) ਸਾਰੇ ਵਿਕਲਪ ਪੂਰੇ ਪੜ੍ਹ ਕੇ ਹੀ ਸਹੀ ਉੱਤਰ ਚੁਣੋ।
Question 4: ਨਾਲੀਆਂ ਵਿੱਚ ਕੀ ਰੁਕਿਆ ਹੋਇਆ ਸੀ?
(ੳ) ਰੇਤ
(ਅ) ਇੱਟਾਂ-ਰੋੜੇ
(ੲ) ਕੂੜਾ-ਕਰਕਟ
(ਸ) ਬਜਰੀ
Answer:
(ੲ) ਕੂੜਾ-ਕਰਕਟ
Exam Tips:
a) ਸਾਰੇ ਵਿਕਲਪ ਪੂਰੇ ਪੜ੍ਹ ਕੇ ਹੀ ਸਹੀ ਉੱਤਰ ਚੁਣੋ।
b) ਉੱਤਰ ਵਿਚ ਵਿਕਲਪ ਦਾ ਅੱਖਰ ਅਤੇ ਪੂਰਾ ਉੱਤਰ ਦੋਵੇਂ ਲਿਖੋ।
Question 5: ਪੰਚਾਇਤ ਵਲੋਂ ਦਿਲਜੀਤ ਨੂੰ ਕਿਵੇਂ ਸਨਮਾਨਿਤ ਕੀਤਾ ਗਿਆ?
(ੳ) ਯਾਦਗਾਰੀ-ਚਿੰਨ੍ਹ ਨਾਲ
(ਅ) ਨਕਦੀ ਨਾਲ
(ੲ) ਕਿਤਾਬਾਂ ਨਾਲ
(ਸ) ਸੁੰਦਰ ਫੁਲਕਾਰੀ ਨਾਲ
Answer:
(ਸ) ਸੁੰਦਰ ਫੁਲਕਾਰੀ ਨਾਲ
Exam Tips:
a) ਉੱਤਰ ਵਿਚ ਵਿਕਲਪ ਦਾ ਅੱਖਰ ਅਤੇ ਪੂਰਾ ਉੱਤਰ ਦੋਵੇਂ ਲਿਖੋ।
b) ਮਿਲਦੇ-ਜੁਲਦੇ ਵਿਕਲਪਾਂ ਵਿਚਲਾ ਫ਼ਰਕ ਧਿਆਨ ਨਾਲ ਪਛਾਣੋ।
ਛੋਟੇ ਉੱਤਰ ਵਾਲੇ ਪ੍ਰਸ਼ਨ
Question 1: ਗਲੀਆਂ-ਨਾਲੀਆਂ ਦੀ ਸਫ਼ਾਈ ਪੱਖੋਂ ਕੀ ਹਾਲਤ ਸੀ?
Answer:
ਗਲੀਆਂ-ਨਾਲੀਆਂ ਪੱਕੀਆਂ ਤੇ ਖੁੱਲ੍ਹੀਆਂ-ਡੁੱਲ੍ਹੀਆਂ ਸਨ, ਪਰ ਸਫ਼ਾਈ ਪੱਖੋਂ ਬਹੁਤ ਪਛੜੀਆਂ ਹੋਈਆਂ ਸਨ। ਨਾਲੀਆਂ ਕੂੜਾ-ਕਰਕਟ ਫਸਣ ਨਾਲ ਰੁਕੀਆਂ ਹੋਈਆਂ ਸਨ।
Exam Tips:
a) ਉੱਤਰ ਇਕ-ਦੋ ਵਾਕਾਂ ਵਿਚ ਸਿੱਧਾ ਲਿਖੋ।
b) ਪ੍ਰਸ਼ਨ ਦੇ ਸ਼ਬਦ ਵਰਤ ਕੇ ਪੂਰਾ ਵਾਕ ਬਣਾਓ।
Question 2: ਪਿੰਡ ਦਾ ਲਾਂਘਾ ਕਿਉਂ ਬੰਦ ਹੋ ਗਿਆ ਸੀ?
Answer:
ਗਲੀਆਂ ਵਿੱਚ ਪਾਣੀ ਭਰਨ ਕਰ ਕੇ।
Exam Tips:
a) ਪ੍ਰਸ਼ਨ ਦੇ ਸ਼ਬਦ ਵਰਤ ਕੇ ਪੂਰਾ ਵਾਕ ਬਣਾਓ।
b) ਨਾਂ ਅਤੇ ਤੱਥ ਪਾਠ ਅਨੁਸਾਰ ਸਹੀ ਲਿਖੋ।
Question 3: ਦਿਲਜੀਤ ਨੇ ਅਗਲੇਰੀ ਪੜ੍ਹਾਈ ਲਈ ਸ਼ਹਿਰ ਦੇ ਕਾਲਜ ਨੂੰ ਕਿਉਂ ਚੁਣਿਆ?
Answer:
ਆਪਣੀ ਖੇਡ ਦੀ ਰੁਚੀ ਨੂੰ ਪ੍ਰਫੁੱਲਤ ਕਰਨ ਤੇ ਅਗਲੀ ਪੜ੍ਹਾਈ ਕਰਨ ਲਈ।
Exam Tips:
a) ਨਾਂ ਅਤੇ ਤੱਥ ਪਾਠ ਅਨੁਸਾਰ ਸਹੀ ਲਿਖੋ।
b) ਉੱਤਰ ਇਕ-ਦੋ ਵਾਕਾਂ ਵਿਚ ਸਿੱਧਾ ਲਿਖੋ।
Question 4: ਦਿਲਜੀਤ ਦੇ ਪਿਤਾ ਜੀ ਕੀ ਕੰਮ ਕਰਦੇ ਸਨ?
Answer:
ਨੌਕਰੀ ਦੇ ਨਾਲ ਘਰ ਦੀ ਖੇਤੀਬਾੜੀ ਦਾ ਕੰਮ ਸੰਭਾਲਦੇ ਸਨ।
Exam Tips:
a) ਉੱਤਰ ਇਕ-ਦੋ ਵਾਕਾਂ ਵਿਚ ਸਿੱਧਾ ਲਿਖੋ।
b) ਪ੍ਰਸ਼ਨ ਦੇ ਸ਼ਬਦ ਵਰਤ ਕੇ ਪੂਰਾ ਵਾਕ ਬਣਾਓ।
Question 5: ਦਿਲਜੀਤ ਨੇ ਆਪਣੀ ਵਿਉਂਤ ਸਭ ਤੋਂ ਪਹਿਲਾਂ ਕਿਸ ਨਾਲ ਸਾਂਝੀ ਕੀਤੀ?
Answer:
ਆਪਣੀ ਸਹੇਲੀ ਪ੍ਰੀਤ ਨਾਲ।
Exam Tips:
a) ਪ੍ਰਸ਼ਨ ਦੇ ਸ਼ਬਦ ਵਰਤ ਕੇ ਪੂਰਾ ਵਾਕ ਬਣਾਓ।
b) ਨਾਂ ਅਤੇ ਤੱਥ ਪਾਠ ਅਨੁਸਾਰ ਸਹੀ ਲਿਖੋ।
Question 6: ਪਿੰਡ ਦੇ ਨੌਜਵਾਨਾਂ ’ਤੇ ਦਿਲਜੀਤ ਦੀ ਸਫ਼ਾਈ-ਮੁਹਿੰਮ ਦਾ ਕੀ ਅਸਰ ਹੋਇਆ?
Answer:
ਉਹ ਵੀ ਉਸ ਦੇ ਨਾਲ ਉਸ ਦੀ ਸਫ਼ਾਈ-ਮੁਹਿੰਮ ਵਿਚ ਸ਼ਾਮਿਲ ਹੋ ਗਏ।
Exam Tips:
a) ਨਾਂ ਅਤੇ ਤੱਥ ਪਾਠ ਅਨੁਸਾਰ ਸਹੀ ਲਿਖੋ।
b) ਉੱਤਰ ਇਕ-ਦੋ ਵਾਕਾਂ ਵਿਚ ਸਿੱਧਾ ਲਿਖੋ।
Question 7: ਪਿੰਡ ਵਿੱਚ ਕੀ ਮੁਨਾਦੀ ਕੀਤੀ ਗਈ?
Answer:
ਕਿ ਸਾਰਾ ਪਿੰਡ ਤ੍ਰਿਕਾਲਾਂ ਨੂੰ ਪੰਚਾਇਤ ਘਰ ਵਿੱਚ ਇਕੱਠਾ ਹੋਵੇ।
Exam Tips:
a) ਉੱਤਰ ਇਕ-ਦੋ ਵਾਕਾਂ ਵਿਚ ਸਿੱਧਾ ਲਿਖੋ।
b) ਪ੍ਰਸ਼ਨ ਦੇ ਸ਼ਬਦ ਵਰਤ ਕੇ ਪੂਰਾ ਵਾਕ ਬਣਾਓ।
Question 8: ਅੰਤ ਵਿੱਚ ਦਿਲਜੀਤ ਨੇ ਪੰਚਾਇਤ ਨੂੰ ਕੀ ਬੇਨਤੀ ਕੀਤੀ?
Answer:
ਉਹ ਪਿੰਡ ਦੀ ਹਰ ਗਲੀ ਵਿਚ ਇਕ ਕੂੜੇਦਾਨ ਦਾ ਪ੍ਰਬੰਧ ਕਰੇ।
Exam Tips:
a) ਪ੍ਰਸ਼ਨ ਦੇ ਸ਼ਬਦ ਵਰਤ ਕੇ ਪੂਰਾ ਵਾਕ ਬਣਾਓ।
b) ਨਾਂ ਅਤੇ ਤੱਥ ਪਾਠ ਅਨੁਸਾਰ ਸਹੀ ਲਿਖੋ।
ਸੰਖੇਪ ਉੱਤਰ ਵਾਲੇ ਪ੍ਰਸ਼ਨ
Question 1: ਪਿਛਲੀ ਬਰਸਾਤ ਵਿਚ ਪਿੰਡ ਵਿਚ ਕੀ ਵਾਪਰਿਆ ਸੀ?
Answer:
ਪਿਛਲੀ ਬਰਸਾਤ ਪਿੰਡ ਵਾਸੀਆਂ ਲਈ ਸੁਖਾਵੀਂ ਨਹੀਂ ਸੀ। ਪਿੰਡ ਦੀਆਂ ਨਾਲੀਆਂ ਤੇ ਫਿਰਨੀ ਨਾਲ ਬਣੇ ਪੱਕੇ ਨਾਲੇ ਵਿਚ ਕੂੜਾ-ਕਰਕਟ ਤੇ ਪਲਾਸਟਿਕ ਦੇ ਲਿਫ਼ਾਫ਼ੇ ਫਸੇ ਹੋਣ ਕਾਰਨ ਮੀਂਹ ਦੇ ਪਾਣੀ ਦੀ ਨਿਕਾਸੀ ਨਾ ਹੋਈ। ਫਲਸਰੂਪ ਗਲੀਆਂ ਪਾਣੀ ਨਾਲ ਭਰ ਗਈਆਂ ਤੇ ਪਾਣੀ ਲੋਕਾਂ ਦੇ ਘਰਾਂ ਵਿਚ ਵੜ ਗਿਆ। ਕਿੰਨੇ ਹੀ ਦਿਨ ਖੜ੍ਹੇ ਪਾਣੀ ਦੀ ਦੁਰਗੰਧ ਫੈਲੀ ਰਹੀ। ਮੱਖੀਆਂ ਤੇ ਮੱਛਰਾਂ ਦੀ ਭਰਮਾਰ ਹੋ ਗਈ ਤੇ ਲੋਕ ਬਹੁਤ ਸਾਰੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਗਏ।
Exam Tips:
a) ਆਪਣੀ ਗੱਲ ਪਾਠ ਵਿਚਲੀਆਂ ਘਟਨਾਵਾਂ ਨਾਲ ਪੁਸ਼ਟ ਕਰੋ।
b) ਉੱਤਰ 50-60 ਸ਼ਬਦਾਂ ਵਿਚ ਸਾਫ਼-ਸੁਥਰਾ ਲਿਖੋ।
c) ਅੰਤ ਵਿਚ ਇਕ ਵਾਕ ਵਿਚ ਸਿੱਟਾ ਲਿਖੋ।
Question 2: ਦਿਲਜੀਤ ਕਿਹੋ ਜਿਹੀ ਕੁੜੀ ਸੀ?
Answer:
ਦਿਲਜੀਤ ਜਿੱਥੇ ਪੜ੍ਹਾਈ ਤੇ ਖੇਡਾਂ ਵਿੱਚ ਦਿਲਚਸਪੀ ਲੈਣ ਵਾਲੀ ਕੁੜੀ ਸੀ, ਉੱਥੇ ਉਹ ਸਭ ਨਾਲ ਮੋਹ-ਮੁਹੱਬਤ ਕਰਨ ਵਾਲੀ ਤੇ ਘਰ ਦੇ ਕੰਮਾਂ ਵਿਚ ਦਿਲਚਸਪੀ ਲੈਣ ਵਾਲੀ ਵੀ ਸੀ। ਚੰਗੇ ਸੰਸਕਾਰਾਂ ਵਾਲੀ ਕੁੜੀ ਹੋਣ ਕਰਕੇ ਲੋਕ ਉਸ ਨੂੰ ਪਿਆਰ ਕਰਦੇ ਸਨ। ਉਸਨੂੰ ਆਪਣੇ ਪਿੰਡ ਦੇ ਦੁੱਖਾਂ-ਦਰਦਾਂ ਦਾ ਵੀ ਅਹਿਸਾਸ ਸੀ ਤੇ ਉਹ ਦੇਸ਼ ਵਿਚ ਚਲ ਰਹੇ ਉਸਾਰੂ ਕੰਮਾਂ ਬਾਰੇ ਵੀ ਚੇਤੰਨ ਸੀ। ਉਹ ਦੇਸ਼ ਵਿਚ ਚੱਲੀ ‘ਸਵੱਛ ਭਾਰਤ’ ਮੁਹਿੰਮ ਤੋਂ ਪ੍ਰਭਾਵਿਤ ਹੋ ਕੇ ਜਿੱਥੇ ਕਾਲਜ ਵਿਚ ਇਸ ਮੁਹਿੰਮ ਵਿਚ ਮੋਹਰੀ ਸੀ, ਉੱਥੇ ਉਸਨੇ ਆਪਣੇ ਪਿੰਡ ਨੂੰ ਆਉਂਦੀ ਬਰਸਾਤ ਦੇ ਪਾਣੀ ਦੇ ਦੁੱਖ ਤੋਂ ਬਚਾਉਣ ਲਈ ਉੱਥੇ ਵੀ ਸੁੱਛਤਾ ਦੀ ਮੁਹਿੰਮ ਨੂੰ ਚਲਾਉਣ ਦੀ ਲੋੜ ਸਮਝੀ। ਇਸ ਮੰਤਵ ਲਈ ਉਸਨੇ ਆਪਣੀ ਸਹੇਲੀ ਪ੍ਰੀਤ ਨੂੰ ਨਾਲ ਜੋੜਿਆ ਤੇ ਦੋਵੇਂ ਪਿੰਡ ਦੀਆਂ ਨਾਲੀਆਂ ਦੀ ਸਫ਼ਾਈ ਲਈ ਜੁੱਟ ਗਈਆਂ। ਉਸਦੀ ਪਹਿਲ-ਕਦਮੀ ’ਤੇ ਉਸਦੇ ਪਿਤਾ ਜੀ, ਪਿੰਡ ਦੇ ਨੌਜਵਾਨ, ਔਰਤਾਂ, ਬਜ਼ੁਰਗ, ਸਰਪੰਚ ਤੇ ਪੰਚਾਇਤ ਮੈਂਬਰ ਸਾਰੇ ਉਸ ਨਾਲ ਸਫ਼ਾਈ ਮੁਹਿੰਮ ਵਿਚ ਜੁੱਟ ਗਏ ਤੇ ਪਿੰਡ ਦੀਆਂ ਨਾਲੀਆਂ ਤੇ ਨਿਕਾਸੀ ਨਾਲੇ ਨੂੰ ਕੂੜ-ਕਬਾੜ ਤੋਂ ਸਾਫ਼ ਕਰ ਦਿੱਤਾ। ਦਿਲਜੀਤ ਦੇ ਇਸ ਕਦਮ ਤੋਂ ਪਿੰਡ-ਵਾਸੀ ਬਹੁਤ ਖ਼ੁਸ਼ ਹੋਏ ਤੇ ਸਰਪੰਚ ਨੇ ਸਾਰੇ ਪਿੰਡ ਦੇ ਇਕੱਠ ਵਿਚ ਉਸਦੀ ਪ੍ਰਸੰਸਾ ਕਰਦਿਆਂ ਇਕ ਸੁੰਦਰ ਫੁਲਕਾਰੀ ਦੇ ਕੇ ਉਸਦਾ ਸਨਮਾਨ ਕੀਤਾ। ਪਿੰਡ ਵਿਚ ਸਫ਼ਾਈ ਨੂੰ ਅੱਗੇ ਤੋਂ ਕਾਇਮ ਰੱਖਣ ਲਈ ਉਸਨੇ ਪੰਚਾਇਤ ਨੂੰ ਹਰ ਗਲੀ ਵਿਚ ਕੂੜੇਦਾਨ ਰੱਖਣ ਦੀ ਸਲਾਹ ਦਿੱਤੀ, ਜੋ ਮੰਨ ਲਈ ਗਈ। ਇਸ ਪ੍ਰਕਾਰ ਉਹ ਆਪਣੇ ਕਾਲਜ ਤੇ ਪਿੰਡ ਵਿਚ ਹਰਮਨ-ਪਿਆਰੀ ਕੁੜੀ ਸੀ।
Exam Tips:
a) ਉੱਤਰ 50-60 ਸ਼ਬਦਾਂ ਵਿਚ ਸਾਫ਼-ਸੁਥਰਾ ਲਿਖੋ।
b) ਅੰਤ ਵਿਚ ਇਕ ਵਾਕ ਵਿਚ ਸਿੱਟਾ ਲਿਖੋ।
c) ਉੱਤਰ ਵਿਚ ਪਾਠ ਦੀਆਂ ਮੁੱਖ ਗੱਲਾਂ ਤਰਤੀਬ ਨਾਲ ਲਿਖੋ।
Question 3: ਕਿਹੜੀ ਗੱਲ ਦਿਲਜੀਤ ਦੇ ਮਨ ਨੂੰ ਦੁਖੀ ਕਰਦੀ ਸੀ?
Answer:
ਦਿਲਜੀਤ ਦੇ ਮਨ ਨੂੰ ਇਹ ਗੱਲ ਦੁਖੀ ਕਰਦੀ ਸੀ ਕਿ ਉਸਦਾ ਪਿੰਡ ਉਂਝ ਤਾਂ ਚੰਗਾ ਹੈ, ਪਰ ਉੱਥੋਂ ਦੇ ਲੋਕ ਸਫ਼ਾਈ ਦੇ ਪੱਖੋਂ ਅਵੇਸਲੇ ਤੇ ਬੇਧਿਆਨੇ ਹਨ। ਉਹ ਆਪਣੇ ਘਰਾਂ ਦੇ ਕੂੜੇ-ਕਰਕਟ ਨੂੰ ਟਿਕਾਣੇ ਨਹੀਂ ਲਾਉਂਦੇ, ਜਿਸ ਕਾਰਨ ਕੂੜਾ ਨਾਲੀਆਂ ਵਿਚ ਫਸਿਆ ਰਹਿੰਦਾ ਹੈ ਤੇ ਪਾਣੀ ਦੀ ਨਿਕਾਸੀ ਦੇ ਰਸਤੇ ਵਿਚ ਰੁਕਾਵਟ ਬਣਦਾ ਹੈ, ਜਿਸ ਕਾਰਨ ਪਿਛਲੀ ਬਰਸਾਤ ਵਿਚ ਰੁਕਿਆ ਪਾਣੀ ਲੋਕਾਂ ਦੇ ਘਰਾਂ ਵਿਚ ਆ ਵੜਿਆ ਸੀ, ਜਿਸ ਨੇ ਕਈ ਸਮੱਸਿਆਵਾਂ ਪੈਦਾ ਕੀਤੀਆਂ ਸਨ। ਇਸ ਕਰਕੇ ਉਹ ਪਿੰਡ ਵਿਚ ਸਫ਼ਾਈ ਕਰਨ ਤੇ ਕੂੜੇ-ਕਰਕਟ ਨੂੰ ਟਿਕਾਣੇ ਲਾਉਣ ਲਈ ਕੁੱਝ ਕਰਨਾ ਚਾਹੁੰਦੀ ਸੀ।
Exam Tips:
a) ਅੰਤ ਵਿਚ ਇਕ ਵਾਕ ਵਿਚ ਸਿੱਟਾ ਲਿਖੋ।
b) ਉੱਤਰ ਵਿਚ ਪਾਠ ਦੀਆਂ ਮੁੱਖ ਗੱਲਾਂ ਤਰਤੀਬ ਨਾਲ ਲਿਖੋ।
c) ਆਪਣੀ ਗੱਲ ਪਾਠ ਵਿਚਲੀਆਂ ਘਟਨਾਵਾਂ ਨਾਲ ਪੁਸ਼ਟ ਕਰੋ।
Question 4: ਦਿਲਜੀਤ ਦੀ ਵਿਉਂਤ ਦਾ ਉਸਦੇ ਪਿਤਾ ਜੀ ’ਤੇ ਕੀ ਅਸਰ ਹੋਇਆ ਸੀ?
Answer:
ਦਿਲਜੀਤ ਦੀ ਵਿਉਂਤ ਨੇ ਉਸਦੇ ਪਿਤਾ ਜੀ ਨੂੰ ਪ੍ਰਭਾਵਿਤ ਕੀਤਾ ਸੀ ਤੇ ਉਨ੍ਹਾਂ ਨੇ ਪਿੰਡ ਦੀ ਕਾਇਆ-ਕਲਪ ਕਰਨ ਵਿਚ ਉਸਦਾ ਸਾਥ ਦੇਣ ਦਾ ਹੌਸਲਾ ਦਿੱਤਾ ਸੀ। ਫਿਰ ਜਦੋਂ ਦਿਲਜੀਤ ਤੇ ਪ੍ਰੀਤ ਕਹੀਆਂ ਫੜ ਕੇ ਨਾਲੀਆਂ ਸਾਫ਼ ਕਰਨ ਵਿੱਚ ਜੁੱਟ ਗਈਆਂ, ਤਾਂ ਉਹ ਵੀ ਉਨ੍ਹਾਂ ਦੇ ਨਾਲ ਸ਼ਾਮਿਲ ਹੋ ਗਏ।
Exam Tips:
a) ਉੱਤਰ ਵਿਚ ਪਾਠ ਦੀਆਂ ਮੁੱਖ ਗੱਲਾਂ ਤਰਤੀਬ ਨਾਲ ਲਿਖੋ।
b) ਆਪਣੀ ਗੱਲ ਪਾਠ ਵਿਚਲੀਆਂ ਘਟਨਾਵਾਂ ਨਾਲ ਪੁਸ਼ਟ ਕਰੋ।
c) ਉੱਤਰ 50-60 ਸ਼ਬਦਾਂ ਵਿਚ ਸਾਫ਼-ਸੁਥਰਾ ਲਿਖੋ।
Question 5: ਪਿੰਡ ਦੀਆਂ ਤ੍ਰੀਮਤਾਂ ਤੇ ਮੁਟਿਆਰਾਂ ਨੇ ਦਿਲਜੀਤ ਦਾ ਸਾਥ ਕਿਵੇਂ ਦਿੱਤਾ?
Answer:
ਦਿਲਜੀਤ ਦੀ ਅਗਵਾਈ ਵਿਚ ਪ੍ਰੀਤ, ਦਿਲਜੀਤ ਦੇ ਪਿਤਾ ਜੀ ਤੇ ਪਿੰਡ ਦੇ ਨੌਜਵਾਨਾਂ ਨੂੰ ਪਿੰਡ ਦੀਆਂ ਨਾਲੀਆਂ ਤੇ ਗਲੀਆਂ ਦੀ ਸਫ਼ਾਈ ਵਿਚ ਜੁੱਟੇ ਦੇਖ ਕੇ ਪਿੰਡ ਦੀਆਂ ਤੀਮਤਾਂ ਤੇ ਮੁਟਿਆਰਾਂ ਵੀ ਪਿੱਛੇ ਨਾ ਰਹੀਆਂ। ਉਨ੍ਹਾਂ ਨੇ ਝਾੜੂ ਫੜ ਕੇ ਪਿੰਡ ਦੀਆਂ ਸਾਰੀਆਂ ਗਲੀਆਂ ਨੂੰ ਸਾਫ਼ ਕਰ ਕੇ ਲਿਸ਼ਕਾ ਦਿੱਤਾ।
Exam Tips:
a) ਆਪਣੀ ਗੱਲ ਪਾਠ ਵਿਚਲੀਆਂ ਘਟਨਾਵਾਂ ਨਾਲ ਪੁਸ਼ਟ ਕਰੋ।
b) ਉੱਤਰ 50-60 ਸ਼ਬਦਾਂ ਵਿਚ ਸਾਫ਼-ਸੁਥਰਾ ਲਿਖੋ।
c) ਅੰਤ ਵਿਚ ਇਕ ਵਾਕ ਵਿਚ ਸਿੱਟਾ ਲਿਖੋ।
Question 6: ਸਾਰਿਆਂ ਦੀਆਂ ਜ਼ੋਰਦਾਰ ਤਾੜੀਆਂ ਨੇ ਕਿਹੜੀ ਗੱਲ ਦੀ ਪ੍ਰੋੜਤਾ ਕੀਤੀ?
Answer:
ਸਾਰਿਆਂ ਦੀਆਂ ਜ਼ੋਰਦਾਰ ਤਾੜੀਆਂ ਨੇ ਪਿੰਡ ਦੇ ਸਰਪੰਚ ਸਾਹਿਬ ਦੀ ਇਸ ਗੱਲ ਦੀ ਪ੍ਰੋੜਤਾ ਕੀਤੀ ਕਿ ਦਿਲਜੀਤ ਦੀ ਸਫ਼ਾਈ ਵਿਚ ਪਹਿਲ-ਕਦਮੀ ਨੇ ਉਨ੍ਹਾਂ ਸਾਰਿਆਂ ਦਾ ਦਿਲ ਜਿੱਤ ਲਿਆ ਹੈ ਤੇ ਉਸਨੇ ਇਸ ਤਰ੍ਹਾਂ ਕਰਕੇ ਸਾਰਿਆਂ ਵਿਚ ਸੁੱਛਤਾ ਲਈ ਚੇਤੰਨਤਾ ਪੈਦਾ ਕੀਤੀ ਹੈ। ਸਰਪੰਚ ਸਾਹਿਬ ਨੇ ਇਹ ਵੀ ਆਸ ਕੀਤੀ ਕਿ ਇਹ ਚੇਤਨਾ ਸਦਾ ਇਸੇ ਤਰ੍ਹਾਂ ਕਾਇਮ ਰਹੇਗੀ।
Exam Tips:
a) ਉੱਤਰ 50-60 ਸ਼ਬਦਾਂ ਵਿਚ ਸਾਫ਼-ਸੁਥਰਾ ਲਿਖੋ।
b) ਅੰਤ ਵਿਚ ਇਕ ਵਾਕ ਵਿਚ ਸਿੱਟਾ ਲਿਖੋ।
c) ਉੱਤਰ ਵਿਚ ਪਾਠ ਦੀਆਂ ਮੁੱਖ ਗੱਲਾਂ ਤਰਤੀਬ ਨਾਲ ਲਿਖੋ।
Question 7: ‘ਪਹਿਲ’ ਕਹਾਣੀ ਤੋਂ ਤੁਹਾਨੂੰ ਕੀ ਪ੍ਰੇਰਨਾ ਮਿਲਦੀ ਹੈ?
Answer:
ਇਸ ਕਹਾਣੀ ਤੋਂ ਸਾਨੂੰ ਇਹ ਪ੍ਰੇਰਨਾ ਮਿਲਦੀ ਹੈ ਕਿ ਅਸੀਂ ਆਪਣੀ ਗਲੀ, ਪਿੰਡ ਜਾਂ ਸ਼ਹਿਰ ਵਿਚ ਜਿਹੜੀ ਗੱਲ ਦੀ ਲੋਕਾਂ ਵਿਚ ਚੇਤਨਾ ਪੈਦਾ ਕਰਨੀ ਚਾਹੁੰਦੇ ਹੋਈਏ, ਉਸਨੂੰ ਮੋਹਰੇ ਲਗ ਕੇ ਆਪ ਕਰਨਾ ਆਰੰਭ ਕਰ ਦੇਣਾ ਚਾਹੀਦਾ ਹੈ, ਲੋਕ ਆਪੇ ਹੀ ਸਾਥੋਂ ਪ੍ਰੇਰਿਤ ਹੋ ਕੇ ਉਹ ਕੰਮ ਕਰਨਾ ਸ਼ੁਰੂ ਕਰ ਦਿੰਦੇ ਹਨ। ਲੋੜ ਸਿਰਫ਼ ਪਹਿਲ ਕਰਨ ਦੀ ਹੁੰਦੀ ਹੈ।
Exam Tips:
a) ਅੰਤ ਵਿਚ ਇਕ ਵਾਕ ਵਿਚ ਸਿੱਟਾ ਲਿਖੋ।
b) ਉੱਤਰ ਵਿਚ ਪਾਠ ਦੀਆਂ ਮੁੱਖ ਗੱਲਾਂ ਤਰਤੀਬ ਨਾਲ ਲਿਖੋ।
c) ਆਪਣੀ ਗੱਲ ਪਾਠ ਵਿਚਲੀਆਂ ਘਟਨਾਵਾਂ ਨਾਲ ਪੁਸ਼ਟ ਕਰੋ।
ਕੁੱਝ ਹੋਰ ਪ੍ਰਸ਼ਨ
Question 1: ਵਾਕਾਂ ਵਿੱਚ ਵਰਤੋ : ਖੁੱਲ੍ਹੀਆਂ-ਡੁੱਲ੍ਹੀਆਂ, ਛੋਟੀਆਂ-ਛੋਟੀਆਂ, ਕੂੜਾ-ਕਰਕਟ, ਨਿੱਕ-ਸੁੱਕ, ਹੌਸਲਾ-ਅਫ਼ਜ਼ਾਈ, ਹਿੰਮਤ, ਕੰਮ-ਕਾਰ, ਆਲਾ-ਦੁਆਲਾ, ਸਾਫ਼-ਸੁਥਰਾ।
Answer:
1. ਖੁੱਲ੍ਹੀਆਂ-ਡੁੱਲ੍ਹੀਆਂ (ਕਾਫ਼ੀ ਖੁੱਲ੍ਹੀਆਂ) – ਸਾਡੇ ਪਿੰਡ ਦੀਆਂ ਗਲੀਆਂ ਖੁੱਲ੍ਹੀਆਂ-ਡੁੱਲ੍ਹੀਆਂ ਹਨ।
2. ਛੋਟੀਆਂ-ਛੋਟੀਆਂ (ਬਹੁਤ ਛੋਟੀਆਂ) – ਮੇਰੇ ਦਾਦੀ ਜੀ ਨੇ ਕੰਜਕਾਂ ਨੂੰ ਰੋਟੀ ਖੁਆਉਣ ਲਈ ਛੋਟੀਆਂ-ਛੋਟੀਆਂ ਕੁੜੀਆਂ ਨੂੰ ਘਰ ਬੁਲਾਇਆ।
3. ਕੂੜਾ-ਕਰਕਟ (ਕਈ ਪ੍ਰਕਾਰ ਦਾ ਕੂੜਾ) – ਕੂੜਾ-ਕਰਕਟ ਕੂੜੇਦਾਨ ਵਿਚ ਪਾ ਦਿਓ।
4. ਨਿੱਕ-ਸੁੱਕ (ਛੋਟਾ-ਮੋਟਾ ਸਮਾਨ) – ਇਸ ਕਮਰੇ ਵਿਚ ਮੰਜਿਆਂ-ਪੀੜ੍ਹੀਆਂ ਤੋਂ ਇਲਾਵਾ ਹੋਰ ਬਥੇਰਾ ਪੁਰਾਣਾ ਨਿੱਕ-ਸੁੱਕ ਪਿਆ ਹੈ।
5. ਹੌਸਲਾ-ਅਫ਼ਜ਼ਾਈ (ਹੌਸਲਾ ਵਧਾਉਣਾ) – ਮੇਰੇ ਅੱਗੇ ਵਧਣ ਵਿਚ ਮੇਰੇ ਦਾਦਾ ਜੀ ਨੇ ਮੇਰੀ ਬਹੁਤ ਹੌਸਲਾ-ਅਫ਼ਜ਼ਾਈ ਕੀਤੀ।
6. ਹਿੰਮਤ (ਹੌਸਲਾ) – ਕਿਸੇ ਕੰਮ ਵਿਚ ਅਸਫਲ ਹੋ ਕੇ ਵੀ ਹਿੰਮਤ ਨਾ ਹਾਰੋ।
7. ਕੰਮ-ਕਾਰ (ਕੰਮ, ਕਿੱਤਾ) – ਬੱਚਿਆਂ ਨੂੰ ਘਰ ਦੇ ਕੰਮ-ਕਾਰ ਵਿਚ ਮਾਪਿਆਂ ਦਾ ਹੱਥ ਵਟਾਉਣਾ ਚਾਹੀਦਾ ਹੈ।
8. ਆਲਾ-ਦੁਆਲਾ (ਚੁਫੇਰਾ) – ਆਪਣਾ ਆਲਾ-ਦੁਆਲਾ ਸਾਫ਼ ਤੇ ਸੁਥਰਾ ਰੱਖੋ।
9. ਸਾਫ਼-ਸੁਥਰਾ (ਸਾਫ਼, ਸੁੱਛ) – ਆਲਾ-ਦੁਆਲਾ ਸਾਫ਼-ਸੁਥਰਾ ਰੱਖੋ ਤੇ ਕੂੜਾ-ਕਰਕਟ ਇਧਰ-ਉਧਰ ਨਾ ਖਿਲਾਰੋ।
Exam Tips:
a) ਸ਼ਬਦ ਦਾ ਅਰਥ ਬਰੈਕਟ ਵਿਚ ਲਿਖਣਾ ਲਾਭਦਾਇਕ ਹੈ।
b) ਮੁਹਾਵਰੇ ਦਾ ਰੂਪ ਵਾਕ ਅਨੁਸਾਰ ਬਦਲਿਆ ਜਾ ਸਕਦਾ ਹੈ।
Question 2: ਵਿਰੋਧੀ ਸ਼ਬਦ ਲਿਖੋ : ਆਧੁਨਿਕ, ਦੁਰਗੰਧ, ਠੀਕ, ਪਿਆਰ, ਆਪਣਾ, ਸਾਫ਼-ਸੁਥਰਾ, ਮੁਕੰਮਲ।
Answer:
ਆਧੁਨਿਕ – ਪੁਰਾਤਨ
ਦੁਰਗੰਧ – ਸੁਗੰਧ
ਠੀਕ – ਗ਼ਲਤ
ਪਿਆਰ – ਨਫ਼ਰਤ
ਆਪਣਾ – ਪਰਾਇਆ
ਸਾਫ਼-ਸੁਥਰਾ – ਗੰਦਾ-ਮੰਦਾ
ਮੁਕੰਮਲ – ਅਧੂਰਾ
Exam Tips:
a) ਵਿਰੋਧੀ ਸ਼ਬਦ ਦਾ ਲਿੰਗ ਅਤੇ ਵਚਨ ਮੂਲ ਸ਼ਬਦ ਵਾਲਾ ਹੀ ਰੱਖੋ।
b) ਹਰ ਜੋੜੇ ਨੂੰ ਡੈਸ਼ (–) ਨਾਲ ਵੱਖ ਕਰ ਕੇ ਲਿਖੋ।
Question 3: ਹੇਠ ਲਿਖੇ ਪੰਜਾਬੀ ਸ਼ਬਦਾਂ ਨੂੰ ਹਿੰਦੀ ਅਤੇ ਅੰਗਰੇਜ਼ੀ ਵਿਚ ਲਿਖੋ :
ਪੰਜਾਬੀ – ਹਿੰਦੀ – ਅੰਗਰੇਜ਼ੀ
ਮੁਸੀਬਤ – …………. – …………
ਨਾਮਵਰ – …………. – …………
ਔਖਾ – …………. – …………
ਤੀਮਤਾਂ – …………. – …………
ਰੁਚੀ – …………. – …………
ਮੁੱਦਾ – …………. – …………
ਨਿਕਾਸੀ – …………. – …………
Answer:
ਪੰਜਾਬੀ – ਹਿੰਦੀ – ਅੰਗਰੇਜ਼ੀ
ਮੁਸੀਬਤ – मुसीबत/संकट – Trouble
ਨਾਮਵਰ – प्रख्यात – Reputed
ਔਖਾ – मुश्किल – Difficult
ਤੀਮਤਾਂ – महिलाएँ – Women
ਰੁਚੀ – रुचि – Interest
ਮੁੱਦਾ – मुद्दा – Issue
ਨਿਕਾਸੀ – निकासी – Drainage
Exam Tips:
a) ਅੰਗਰੇਜ਼ੀ ਸ਼ਬਦਾਂ ਦੇ ਸਪੈਲਿੰਗ ਧਿਆਨ ਨਾਲ ਲਿਖੋ।
b) ਹਿੰਦੀ ਸ਼ਬਦ ਦੇਵਨਾਗਰੀ ਲਿਪੀ ਵਿਚ ਹੀ ਲਿਖੋ।
Question 4: ਦਿਲਜੀਤ ਵਰਗੇ ਕਿਸੇ ਹੋਰ ਪਾਤਰ (ਮੁੰਡੇ/ਕੁੜੀ) ਬਾਰੇ ਲਿਖੋ।
Answer:
ਮਨਿੰਦਰ ਦੇ ਮਾਤਾ-ਪਿਤਾ ਨੇ ਉਸਨੂੰ 9ਵੀਂ ਵਿਚ ਪੜ੍ਹਨੋਂ ਹਟਾ ਕੇ ਉਸਦਾ ਵਿਆਹ ਕਰ ਦਿੱਤਾ। ਉਸਦਾ ਮਨ ਪੜ੍ਹਨ ਨੂੰ ਕਰਦਾ ਸੀ, ਪਰ ਉਹ ਮਾਪਿਆਂ ਸਾਹਮਣੇ ਬੇਵਸ ਸੀ। ਫਿਰ ਉਸਦੇ ਉਪਰੋਥਲੀ ਦੋ ਬੱਚੇ ਹੋ ਗਏ ਤੇ ਉਸਦਾ ਸਾਰਾ ਧਿਆਨ ਉਨ੍ਹਾਂ ਵਲ ਹੋ ਗਿਆ। ਪਰ ਉਸਦੇ ਅੰਦਰ ਅੱਗੇ ਪੜ੍ਹਨ ਦੀ ਇੱਛਾ ਉਸਲਵੱਟੇ ਲੈਂਦੀ ਰਹਿੰਦੀ ਸੀ। ਜਦੋਂ ਬੱਚੇ ਸਕੂਲ ਜਾਣ ਲੱਗ ਪਏ, ਤਾਂ ਉਸਨੇ ਸੋਚਿਆ ਕਿ ਆਪਣੇ ਬੱਚਿਆਂ ਦੇ ਸੀਨੀਅਰ ਸੈਕੰਡਰੀ ਸਕੂਲ ਵਿਚ ਦਾਖ਼ਲ ਹੋ ਕੇ ਉਹ ਵੀ ਦਸਵੀਂ ਪਾਸ ਕਰ ਲਵੇ ਤੇ ਅੱਗੇ ਪੜ੍ਹਾਈ ਜਾਰੀ ਰੱਖੇ। ਉਸ ਪਿੰਡ ਵਿਚ ਉਸ ਵਰਗੀਆਂ ਹੋਰ ਦੋ ਤਿੰਨ ਕੁੜੀਆਂ ਵੀ ਸਨ, ਜਿਨ੍ਹਾਂ ਦੇ ਮਾਪਿਆਂ ਨੇ ਉਨ੍ਹਾਂ ਨੂੰ ਪੜ੍ਹਨੋਂ ਹਟਾ ਕੇ ਵਿਆਹ ਦਿੱਤਾ ਸੀ। ਮਨਿੰਦਰ ਆਪਣੀ ਇੱਛਾ ਪੂਰੀ ਕਰਨ ਲਈ ਤੇ ਉਨ੍ਹਾਂ ਨੂੰ ਪ੍ਰੇਰਨਾ ਦੇਣ ਲਈ ਆਪ ਸਕੂਲ ਵਿਚ ਦਾਖ਼ਲ ਹੋ ਗਈ ਤੇ ਦਸਵੀਂ ਪਾਸ ਕਰ ਕੇ ਅਗਲੀ ਪੜ੍ਹਾਈ ਕਰਨ ਲੱਗੀ। ਅਗਲੇ ਸਾਲ ਉਸਨੂੰ ਦੇਖ ਕੇ ਪਿੰਡ ਦੀਆਂ ਉਸ ਵਰਗੀਆਂ ਹੋਰ ਵਿਆਹੀਆਂ ਕੁੜੀਆਂ ਵੀ ਆਪਣੇ ਬੱਚਿਆਂ ਦੇ ਨਾਲ ਹੀ ਸਕੂਲ ਵਿਚ ਹੀ ਦਾਖ਼ਲ ਹੋ ਗਈਆਂ। ਉਹ ਸਵੇਰੇ ਬੱਚਿਆਂ ਨੂੰ ਆਪਣੇ ਨਾਲ ਸਕੂਲ ਲੈ ਜਾਂਦੀਆਂ ਅਤੇ ਆਪਣੀ ਤੇ ਬੱਚਿਆਂ ਦੀ ਪੜ੍ਹਾਈ ਖ਼ਤਮ ਹੋਣ ਮਗਰੋਂ ਘਰ ਆ ਜਾਂਦੀਆਂ। ਜਦੋਂ ਇਹ ਖ਼ਬਰ ਅਖ਼ਬਾਰਾਂ ਵਿਚ ਛਪੀ, ਤਾਂ ਲੋਕਾਂ ਨੇ ਉਨ੍ਹਾਂ ਨੂੰ ਪ੍ਰਸੰਸਾ ਦੀਆਂ ਚਿੱਠੀਆਂ ਲਿਖੀਆਂ। ਫਲਸਰੂਪ ਬਹੁਤ ਸਾਰੀਆਂ ਹੋਰਨਾਂ ਬੱਚਿਆਂ ਵਾਲੀਆਂ ਔਰਤਾਂ ਨੇ ਵੀ ਅੱਗੇ ਪੜ੍ਹਨ ਦਾ ਫ਼ੈਸਲਾ ਕਰ ਲਿਆ।
Exam Tips:
a) ਉੱਤਰ ਵਿਚ ਪਾਠ ਦੀਆਂ ਮੁੱਖ ਗੱਲਾਂ ਤਰਤੀਬ ਨਾਲ ਲਿਖੋ।
b) ਆਪਣੀ ਗੱਲ ਪਾਠ ਵਿਚਲੀਆਂ ਘਟਨਾਵਾਂ ਨਾਲ ਪੁਸ਼ਟ ਕਰੋ।
c) ਉੱਤਰ 50-60 ਸ਼ਬਦਾਂ ਵਿਚ ਸਾਫ਼-ਸੁਥਰਾ ਲਿਖੋ।
Question 5: ਹੇਠ ਦਿੱਤੇ ਵਾਕਾਂ ਵਿਚੋਂ ਸਾਹਮਣੇ ਲਿਖੇ ਅਨੁਸਾਰ ਸ਼ਬਦਾਂ ਦੀ ਪਛਾਣ ਕਰੋ :
(ੳ) ਮੀਂਹ ਦਾ ਪਾਣੀ ਲੋਕਾਂ ਦੇ ਘਰਾਂ ਵਿਚ ਵੜ ਗਿਆ ਸੀ। (ਨਾਂਵ ਚੁਣੋ)
(ਅ) ਉਹ ਇਸ ਵਿਚ ਮੋਹਰੀ ਭੂਮਿਕਾ ਨਿਭਾ ਰਹੀ ਸੀ। (ਪੜਨਾਂਵ ਚੁਣੋ)
(ੲ) ਦਿਲਜੀਤ ਨੂੰ ਆਪਣੇ ਪਿੰਡ ਨਾਲ ਬੜਾ ਮੋਹ ਸੀ। (ਵਿਸ਼ੇਸ਼ਣ ਚੁਣੋ)
(ਸ) ਸਭ ਨੇ ਜ਼ੋਰਦਾਰ ਤਾੜੀਆਂ ਨਾਲ ਉਹਨਾਂ ਦੇ ਬੋਲਾਂ ਦੀ ਪ੍ਰੋੜਤਾ ਕੀਤੀ। (ਕਿਰਿਆ ਚੁਣੋ)
Answer:
(ੳ) ਮੀਂਹ, ਪਾਣੀ, ਲੋਕਾਂ, ਘਰਾਂ।
(ਅ) ਉਹ, ਇਸ।
(ੲ) ਆਪਣੇ, ਬੜਾ।
(ਸ) ਕੀਤੀ।
Exam Tips:
a) ਮੁਹਾਵਰੇ ਦਾ ਰੂਪ ਵਾਕ ਅਨੁਸਾਰ ਬਦਲਿਆ ਜਾ ਸਕਦਾ ਹੈ।
b) ਵਾਕ ਅਜਿਹਾ ਬਣਾਓ ਜਿਸ ਤੋਂ ਸ਼ਬਦ ਦਾ ਅਰਥ ਸਪਸ਼ਟ ਹੋਵੇ।
ਪੈਰਿਆਂ ਸੰਬੰਧੀ ਬਹੁਵਿਕਲਪੀ ਪ੍ਰਸ਼ਨ – ਪੈਰਾ I
ਪਾਠ-ਪੁਸਤਕ ਵਿਚੋਂ “ਉਸ ਦਰਮਿਆਨੀ ਅਬਾਦੀ ਵਾਲੇ ਪਿੰਡ ਦੇ…” ਤੋਂ “…ਨਾਲ ਵੀ ਜੂਝਦੇ ਰਹੇ।” ਤਕ ਦਾ ਪੈਰਾ ਪੜ੍ਹੋ ਅਤੇ ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਚੁਣੋ।
Question 1: ਇਹ ਪੈਰਾ ਕਿਸ ਪਾਠ ਵਿਚੋਂ ਹੈ?
(ੳ) ਘਰ ਦਾ ਜਿੰਦਰਾ
(ਅ) ਪਹਿਲ
(ੲ) ਸਮੇਂ ਸਮੇਂ ਦੀ ਗੱਲ
(ਸ) ਸ਼ਹੀਦ ਰਾਜਗੁਰੂ
Answer:
(ਅ) ਪਹਿਲ
Exam Tips:
a) ਪੈਰੇ ਵਿਚੋਂ ਉਹ ਵਾਕ ਲੱਭੋ ਜਿਸ ਵਿਚ ਇਸ ਪ੍ਰਸ਼ਨ ਦਾ ਉੱਤਰ ਹੈ।
b) ਉੱਤਰ ਪੈਰੇ ਦੇ ਆਧਾਰ ’ਤੇ ਹੀ ਚੁਣੋ, ਅੰਦਾਜ਼ੇ ਨਾਲ ਨਹੀਂ।
Question 2: ਪਿੰਡ ਵਿਚ ਘਰ ਕਿਸ ਤਰ੍ਹਾਂ ਦੇ ਸਨ?
(ੳ) ਪੁਰਾਣੇ
(ਅ) ਢੱਠੇ ਹੋਏ
(ੲ) ਆਧੁਨਿਕ ਢੰਗ ਦੇ
(ਸ) ਪੱਕੇ
Answer:
(ੲ) ਆਧੁਨਿਕ ਢੰਗ ਦੇ
Exam Tips:
a) ਉੱਤਰ ਪੈਰੇ ਦੇ ਆਧਾਰ ’ਤੇ ਹੀ ਚੁਣੋ, ਅੰਦਾਜ਼ੇ ਨਾਲ ਨਹੀਂ।
b) ਵਿਕਲਪ ਦਾ ਅੱਖਰ ਅਤੇ ਉੱਤਰ ਦੋਵੇਂ ਲਿਖੋ।
Question 3: ਪਿੰਡ ਦੀਆਂ ਗਲੀਆਂ ਤੇ ਨਾਲੀਆਂ ਕਿਹੋ ਜਿਹੀਆਂ ਸਨ?
(ੳ) ਗੰਦੀਆਂ
(ਅ) ਟੁੱਟੀਆਂ
(ੲ) ਬੰਦ
(ਸ) ਸਫ਼ਾਈ ਪੱਖੋਂ ਪਛੜੀਆਂ
Answer:
(ਸ) ਸਫ਼ਾਈ ਪੱਖੋਂ ਪਛੜੀਆਂ
Exam Tips:
a) ਵਿਕਲਪ ਦਾ ਅੱਖਰ ਅਤੇ ਉੱਤਰ ਦੋਵੇਂ ਲਿਖੋ।
b) ਪੈਰੇ ਨੂੰ ਘੱਟੋ-ਘੱਟ ਦੋ ਵਾਰ ਧਿਆਨ ਨਾਲ ਪੜ੍ਹੋ।
Question 4: ਕਿਹੜੇ ਸਮੇਂ ਵਿਚ ਹੋਈ ਬਰਸਾਤ ਪਿੰਡ ਵਾਲਿਆਂ ਲਈ ਸੁਖਾਵੀਂ ਨਹੀਂ ਸੀ?
(ੳ) ਪਿਛਲੇ ਸਾਲ
(ਅ) ਅੱਜ
(ੲ) ਕਲ੍ਹ
(ਸ) ਪਿਛਲੇਰੇ ਸਾਲ
Answer:
(ੳ) ਪਿਛਲੇ ਸਾਲ
Exam Tips:
a) ਪੈਰੇ ਨੂੰ ਘੱਟੋ-ਘੱਟ ਦੋ ਵਾਰ ਧਿਆਨ ਨਾਲ ਪੜ੍ਹੋ।
b) ਪੈਰੇ ਵਿਚੋਂ ਉਹ ਵਾਕ ਲੱਭੋ ਜਿਸ ਵਿਚ ਇਸ ਪ੍ਰਸ਼ਨ ਦਾ ਉੱਤਰ ਹੈ।
Question 5: ਬਰਸਾਤ ਵਿਚ ਪਾਣੀ ਕਿੱਥੇ ਵੜਨ ਕਾਰਨ ਲੋਕਾਂ ਨੂੰ ਪਰੇਸ਼ਾਨੀ ਹੋਈ ਸੀ?
(ੳ) ਨਾਲੀਆਂ ਵਿੱਚ
(ਅ) ਖੇਤਾਂ ਵਿੱਚ
(ੲ) ਘਰਾਂ ਵਿੱਚ
(ਸ) ਹਵੇਲੀਆਂ ਵਿੱਚ
Answer:
(ੲ) ਘਰਾਂ ਵਿੱਚ
Exam Tips:
a) ਪੈਰੇ ਵਿਚੋਂ ਉਹ ਵਾਕ ਲੱਭੋ ਜਿਸ ਵਿਚ ਇਸ ਪ੍ਰਸ਼ਨ ਦਾ ਉੱਤਰ ਹੈ।
b) ਉੱਤਰ ਪੈਰੇ ਦੇ ਆਧਾਰ ’ਤੇ ਹੀ ਚੁਣੋ, ਅੰਦਾਜ਼ੇ ਨਾਲ ਨਹੀਂ।
Question 6: ਪਾਣੀ ਦੇ ਘਰਾਂ ਵਿਚ ਵੜਨ ਦੀ ਮੁਸੀਬਤ ਦਾ ਮੁੱਖ ਕਾਰਨ ਕੀ ਸੀ?
(ੳ) ਨਾਲੀਆਂ ਵਿਚ ਫਸਿਆ ਕੂੜਾ
(ਅ) ਨਾਲੀਆਂ ਦਾ ਭਰੀਆਂ ਹੋਣਾ
(ੲ) ਟੁੱਟੀਆਂ ਨਾਲੀਆਂ
(ਸ) ਨਾਲੀਆਂ ਦੀ ਅਣਹੋਂਦ
Answer:
(ੳ) ਨਾਲੀਆਂ ਵਿਚ ਫਸਿਆ ਕੂੜਾ
Exam Tips:
a) ਉੱਤਰ ਪੈਰੇ ਦੇ ਆਧਾਰ ’ਤੇ ਹੀ ਚੁਣੋ, ਅੰਦਾਜ਼ੇ ਨਾਲ ਨਹੀਂ।
b) ਵਿਕਲਪ ਦਾ ਅੱਖਰ ਅਤੇ ਉੱਤਰ ਦੋਵੇਂ ਲਿਖੋ।
Question 7: ਵੱਡਾ ਪੱਕਾ ਨਿਕਾਸੀ ਨਾਲਾ ਕਿੱਥੇ ਬਣਿਆ ਹੋਇਆ ਸੀ?
(ੳ) ਗਲੀਆਂ ਦੇ ਨਾਲ-ਨਾਲ
(ਅ) ਫਿਰਨੀ ਦੇ ਨਾਲ-ਨਾਲ
(ੲ) ਪਿੰਡ ਦੇ ਅੰਦਰ
(ਸ) ਜ਼ਮੀਨ ਦੋਜ਼
Answer:
(ਅ) ਫਿਰਨੀ ਦੇ ਨਾਲ-ਨਾਲ
Exam Tips:
a) ਵਿਕਲਪ ਦਾ ਅੱਖਰ ਅਤੇ ਉੱਤਰ ਦੋਵੇਂ ਲਿਖੋ।
b) ਪੈਰੇ ਨੂੰ ਘੱਟੋ-ਘੱਟ ਦੋ ਵਾਰ ਧਿਆਨ ਨਾਲ ਪੜ੍ਹੋ।
Question 8: ਕੂੜ-ਕਬਾੜ ਤੇ ਪਲਾਸਟਿਕ ਦੇ ਲਿਫ਼ਾਫਿਆਂ ਨੇ ਕਿਸਨੂੰ ਡੱਕਿਆ ਹੋਇਆ ਸੀ?
(ੳ) ਵੱਡੇ ਨਿਕਾਸੀ ਨਾਲੇ ਨੂੰ
(ਅ) ਗਲੀਆਂ ਨੂੰ
(ੲ) ਜ਼ਮੀਨ ਦੋਜ਼ ਨਾਲੇ ਨੂੰ
(ਸ) ਪਿੰਡ ਦੇ ਅੰਦਰਲੇ ਨਾਲੇ ਨੂੰ
Answer:
(ੳ) ਵੱਡੇ ਨਿਕਾਸੀ ਨਾਲੇ ਨੂੰ
Exam Tips:
a) ਪੈਰੇ ਨੂੰ ਘੱਟੋ-ਘੱਟ ਦੋ ਵਾਰ ਧਿਆਨ ਨਾਲ ਪੜ੍ਹੋ।
b) ਪੈਰੇ ਵਿਚੋਂ ਉਹ ਵਾਕ ਲੱਭੋ ਜਿਸ ਵਿਚ ਇਸ ਪ੍ਰਸ਼ਨ ਦਾ ਉੱਤਰ ਹੈ।
Question 9: ਪਿੰਡ ਵਿਚ ਪਾਣੀ ਕਿਉਂ ਫੈਲ ਗਿਆ ਸੀ?
(ੳ) ਬਾਹਰ ਜਾਣ ਦਾ ਰਸਤਾ ਬੰਦ ਹੋਣ ਕਰ ਕੇ
(ਅ) ਭਾਰੀ ਮੀਂਹ ਪੈਣ ਕਾਰਨ
(ੲ) ਗਲੀਆਂ ਉੱਚੀਆਂ ਹੋਣ ਕਾਰਨ
(ਸ) ਨਾਲੀਆਂ ਟੁੱਟੀਆਂ ਹੋਣ ਕਾਰਨ
Answer:
(ੳ) ਬਾਹਰ ਜਾਣ ਦਾ ਰਸਤਾ ਬੰਦ ਹੋਣ ਕਰ ਕੇ
Exam Tips:
a) ਪੈਰੇ ਵਿਚੋਂ ਉਹ ਵਾਕ ਲੱਭੋ ਜਿਸ ਵਿਚ ਇਸ ਪ੍ਰਸ਼ਨ ਦਾ ਉੱਤਰ ਹੈ।
b) ਉੱਤਰ ਪੈਰੇ ਦੇ ਆਧਾਰ ’ਤੇ ਹੀ ਚੁਣੋ, ਅੰਦਾਜ਼ੇ ਨਾਲ ਨਹੀਂ।
Question 10: ਖੜੋਤੇ ਪਾਣੀ ਦੀ ਦੁਰਗੰਧ ਤੋਂ ਬਿਨਾਂ ਹੋਰ ਮੁਸੀਬਤ ਕਿਹੜੀ ਸੀ?
(ੳ) ਮੱਖੀਆਂ ਤੇ ਮੱਛਰਾਂ ਦੀ ਭਰਮਾਰ
(ਅ) ਖੋਭਾ ਤੇ ਚਿੱਕੜ
(ੲ) ਪੀਣ ਵਾਲੇ ਪਾਣੀ ਦਾ ਗੰਦਾ ਹੋਣਾ
(ਸ) ਸਾਫ਼ ਪਾਣੀ ਦੀ ਕਿੱਲਤ
Answer:
(ੳ) ਮੱਖੀਆਂ ਤੇ ਮੱਛਰਾਂ ਦੀ ਭਰਮਾਰ
Exam Tips:
a) ਉੱਤਰ ਪੈਰੇ ਦੇ ਆਧਾਰ ’ਤੇ ਹੀ ਚੁਣੋ, ਅੰਦਾਜ਼ੇ ਨਾਲ ਨਹੀਂ।
b) ਵਿਕਲਪ ਦਾ ਅੱਖਰ ਅਤੇ ਉੱਤਰ ਦੋਵੇਂ ਲਿਖੋ।
ਪੈਰਿਆਂ ਸੰਬੰਧੀ ਬਹੁਵਿਕਲਪੀ ਪ੍ਰਸ਼ਨ – ਪੈਰਾ II
ਪਾਠ-ਪੁਸਤਕ ਵਿਚੋਂ “ਦੁਪਹਿਰ ਦੇ ਢਲਣ ਨਾਲ ਹੀ ਪਿੰਡ…” ਤੋਂ “…ਗਿੱਠ ਉੱਚਾ ਹੋ ਗਿਆ।” ਤਕ ਦਾ ਪੈਰਾ ਪੜ੍ਹੋ ਅਤੇ ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਚੁਣੋ।
Question 1: ਸਫ਼ਾਈ ਦਾ ਕੰਮ ਕਿਸ ਵੇਲੇ ਤਕ ਖ਼ਤਮ ਹੋ ਗਿਆ ਸੀ?
(ੳ) ਦੁਪਹਿਰ ਤੋਂ ਪਹਿਲਾਂ
(ਅ) ਦੁਪਹਿਰ ਹੋਣ ਤਕ
(ੲ) ਦੁਪਹਿਰ ਢਲਣ ਤੱਕ
(ਸ) ਰਾਤ ਹੋਣ ਤਕ
Answer:
(ੲ) ਦੁਪਹਿਰ ਢਲਣ ਤਕ
Exam Tips:
a) ਵਿਕਲਪ ਦਾ ਅੱਖਰ ਅਤੇ ਉੱਤਰ ਦੋਵੇਂ ਲਿਖੋ।
b) ਪੈਰੇ ਨੂੰ ਘੱਟੋ-ਘੱਟ ਦੋ ਵਾਰ ਧਿਆਨ ਨਾਲ ਪੜ੍ਹੋ।
Question 2: ਪਿੰਡ ਸਰਪੰਚ ਤੇ ਪੰਚ ਦਿਲਜੀਤ ਦੁਆਰਾ ਚਲਾਈ ਕਿਸ ਮੁਹਿੰਮ ਵਿਚ ਸ਼ਾਮਿਲ ਹੋ ਗਏ?
(ੳ) ਸਫ਼ਾਈ
(ਅ) ਟੀਕਾ-ਕਰਨ
(ੲ) ਰੁੱਖ-ਲਗਾਓ
(ਸ) ਬੇਟੀ ਬਚਾਓ
Answer:
(ੳ) ਸਫ਼ਾਈ
Exam Tips:
a) ਪੈਰੇ ਨੂੰ ਘੱਟੋ-ਘੱਟ ਦੋ ਵਾਰ ਧਿਆਨ ਨਾਲ ਪੜ੍ਹੋ।
b) ਪੈਰੇ ਵਿਚੋਂ ਉਹ ਵਾਕ ਲੱਭੋ ਜਿਸ ਵਿਚ ਇਸ ਪ੍ਰਸ਼ਨ ਦਾ ਉੱਤਰ ਹੈ।
Question 3: ਸਾਰਿਆਂ ਦਾ ਸਾਂਝਾ ਇਕੱਠ ਕਰਨ ਲਈ ਕੀ ਕੀਤਾ ਗਿਆ?
(ੳ) ਭਾਸ਼ਨ
(ਅ) ਈ-ਮੇਲ
(ੲ) ਐੱਸ.ਐੱਮ.ਐੱਸ.
(ਸ) ਮੁਨਾਦੀ
Answer:
(ਸ) ਮੁਨਾਦੀ
Exam Tips:
a) ਪੈਰੇ ਵਿਚੋਂ ਉਹ ਵਾਕ ਲੱਭੋ ਜਿਸ ਵਿਚ ਇਸ ਪ੍ਰਸ਼ਨ ਦਾ ਉੱਤਰ ਹੈ।
b) ਉੱਤਰ ਪੈਰੇ ਦੇ ਆਧਾਰ ’ਤੇ ਹੀ ਚੁਣੋ, ਅੰਦਾਜ਼ੇ ਨਾਲ ਨਹੀਂ।
Question 4: ਪਿੰਡ ਦੇ ਸਾਂਝੇ ਇਕੱਠ ਵਿੱਚ ਸਭ ਦੇ ਧਿਆਨ ਦਾ ਕੇਂਦਰ ਕੌਣ ਸੀ?
(ੳ) ਦਿਲਜੀਤ
(ਅ) ਕਰਮਜੀਤ
(ੲ) ਹਰਜੀਤ
(ਸ) ਕੁਲਜੀਤ
Answer:
(ੳ) ਦਿਲਜੀਤ
Exam Tips:
a) ਉੱਤਰ ਪੈਰੇ ਦੇ ਆਧਾਰ ’ਤੇ ਹੀ ਚੁਣੋ, ਅੰਦਾਜ਼ੇ ਨਾਲ ਨਹੀਂ।
b) ਵਿਕਲਪ ਦਾ ਅੱਖਰ ਅਤੇ ਉੱਤਰ ਦੋਵੇਂ ਲਿਖੋ।
Question 5: ਕਿਸ ਨੇ ਕਿਹਾ ਕਿ ਦਿਲਜੀਤ ਨੇ ਸਭ ਦਾ ਦਿਲ ਜਿੱਤ ਲਿਆ ਹੈ?
(ੳ) ਪੰਚ ਨੇ
(ਅ) ਸਰਪੰਚ ਨੇ
(ੲ) ਪੰਚਾਇਤ ਨੇ
(ਸ) ਮੁਨਾਦੀ ਵਾਲੇ ਨੇ
Answer:
(ਅ) ਸਰਪੰਚ ਨੇ
Exam Tips:
a) ਵਿਕਲਪ ਦਾ ਅੱਖਰ ਅਤੇ ਉੱਤਰ ਦੋਵੇਂ ਲਿਖੋ।
b) ਪੈਰੇ ਨੂੰ ਘੱਟੋ-ਘੱਟ ਦੋ ਵਾਰ ਧਿਆਨ ਨਾਲ ਪੜ੍ਹੋ।
Question 6: ਦਿਲਜੀਤ ਨੇ ਪਿੰਡ ਵਿਚ ਕਿਹੜੀ ਗੱਲ ਸੰਬੰਧੀ ਚੇਤਨਾ ਪੈਦਾ ਕੀਤੀ ਸੀ?
(ੳ) ਸੁੱਛਤਾ/ਸਫ਼ਾਈ
(ਅ) ਵਾਤਾਵਰਨ
(ੲ) ਪੜ੍ਹਾਈ-ਲਿਖਾਈ
(ਸ) ਧੀਆਂ ਦਾ ਮਹੱਤਵ
Answer:
(ੳ) ਸੁੱਛਤਾ/ਸਫ਼ਾਈ
Exam Tips:
a) ਪੈਰੇ ਨੂੰ ਘੱਟੋ-ਘੱਟ ਦੋ ਵਾਰ ਧਿਆਨ ਨਾਲ ਪੜ੍ਹੋ।
b) ਪੈਰੇ ਵਿਚੋਂ ਉਹ ਵਾਕ ਲੱਭੋ ਜਿਸ ਵਿਚ ਇਸ ਪ੍ਰਸ਼ਨ ਦਾ ਉੱਤਰ ਹੈ।
Question 7: ਪੰਚਾਇਤ ਵਲੋਂ ਦਿਲਜੀਤ ਨੂੰ ਕੀ ਭੇਟ ਕੀਤਾ ਗਿਆ?
(ੳ) ਸ਼ਾਲ
(ਅ) ਫੁਲਕਾਰੀ
(ੲ) ਲਹਿੰਗਾ
(ਸ) ਦਸਤਾਰ
Answer:
(ਅ) ਫੁਲਕਾਰੀ
Exam Tips:
a) ਪੈਰੇ ਵਿਚੋਂ ਉਹ ਵਾਕ ਲੱਭੋ ਜਿਸ ਵਿਚ ਇਸ ਪ੍ਰਸ਼ਨ ਦਾ ਉੱਤਰ ਹੈ।
b) ਉੱਤਰ ਪੈਰੇ ਦੇ ਆਧਾਰ ’ਤੇ ਹੀ ਚੁਣੋ, ਅੰਦਾਜ਼ੇ ਨਾਲ ਨਹੀਂ।
Question 8: ਦਿਲਜੀਤ ਕਿਸ ਦੀ ਸ਼ੁਕਰਗੁਜ਼ਾਰ ਸੀ?
(ੳ) ਮਾਤਾ-ਪਿਤਾ ਦੀ
(ਅ) ਸਰਪੰਚ ਦੀ
(ੲ) ਪੰਚਾਇਤ ਦੀ
(ਸ) ਪਿੰਡਵਾਸੀਆਂ ਦੀ
Answer:
(ਸ) ਪਿੰਡਵਾਸੀਆਂ ਦੀ
Exam Tips:
a) ਉੱਤਰ ਪੈਰੇ ਦੇ ਆਧਾਰ ’ਤੇ ਹੀ ਚੁਣੋ, ਅੰਦਾਜ਼ੇ ਨਾਲ ਨਹੀਂ।
b) ਵਿਕਲਪ ਦਾ ਅੱਖਰ ਅਤੇ ਉੱਤਰ ਦੋਵੇਂ ਲਿਖੋ।
Question 9: ਦਿਲਜੀਤ ਨੇ ਪੰਚਾਇਤ ਨੂੰ ਪਿੰਡ ਦੀ ਹਰ ਗਲੀ ਵਿਚ ਕਿਸ ਚੀਜ਼ ਦਾ ਪ੍ਰਬੰਧ ਕਰਨ ਲਈ ਬੇਨਤੀ ਕੀਤੀ?
(ੳ) ਫੁੱਲਦਾਨ
(ਅ) ਕੂੜੇਦਾਨ
(ੲ) ਬਸਤਰ ਦਾਨ
(ਸ) ਸ਼ਮਾਦਾਨ
Answer:
(ਅ) ਕੂੜੇਦਾਨ
Exam Tips:
a) ਵਿਕਲਪ ਦਾ ਅੱਖਰ ਅਤੇ ਉੱਤਰ ਦੋਵੇਂ ਲਿਖੋ।
b) ਪੈਰੇ ਨੂੰ ਘੱਟੋ-ਘੱਟ ਦੋ ਵਾਰ ਧਿਆਨ ਨਾਲ ਪੜ੍ਹੋ।
Question 10: ਦਿਲਜੀਤ ਦੀ ਮੁਹਿੰਮ ਦੀਆਂ ਗੱਲਾਂ ਨਾਲ ਕਿਸਦਾ ਸਿਰ ਮਾਣ ਨਾਲ ਉੱਚਾ ਹੋ ਗਿਆ?
(ੳ) ਪੰਚਾਇਤ ਦਾ
(ਅ) ਉਸਦੇ ਮਾਤਾ-ਪਿਤਾ ਦਾ
(ੲ) ਦਿਲਜੀਤ ਦਾ
(ਸ) ਪਿੰਡ ਦਾ
Answer:
(ਅ) ਉਸਦੇ ਮਾਤਾ-ਪਿਤਾ ਦਾ
Exam Tips:
a) ਪੈਰੇ ਨੂੰ ਘੱਟੋ-ਘੱਟ ਦੋ ਵਾਰ ਧਿਆਨ ਨਾਲ ਪੜ੍ਹੋ।
b) ਪੈਰੇ ਵਿਚੋਂ ਉਹ ਵਾਕ ਲੱਭੋ ਜਿਸ ਵਿਚ ਇਸ ਪ੍ਰਸ਼ਨ ਦਾ ਉੱਤਰ ਹੈ।
Free study material for Punjabi
Punjabi Class 8 Curriculum Solutions: Punjabi Medium Chapter 23 ਪਹਿਲ
Accessing Punjabi Medium Chapter 23 ਪਹਿਲ Solutions
Access structured Punjab Board textbook solutions for Punjabi Medium Chapter 23 ਪਹਿਲ. Designed in alignment with the latest academic curriculum for Class 8 Punjabi, these answers cover all end-of-chapter exercises to support daily learning and homework completion.
Concept-Driven Answers for Class 8 Punjabi
Beyond providing final answers, these guides offer step-by-step breakdowns for complex queries in the Class 8 Punjabi module. This approach helps students balance theoretical depth with practical problem-solving skills required for Punjab Board exams.
Maximizing Study Efficiency
Consistent practice with these solution guides cultivates faster problem-solving habits and clearer logical structuring. For a complete preparation experience, pair these textbook answers with our dedicated revision notes and sample papers for Class 8 Punjabi.
FAQs
The complete and updated PSEB 8th Class Punjabi Solutions Chapter 23 ਪਹਿਲ is available for free on StudiesToday.com. These solutions for Class 8 Punjabi are as per latest Punjab Board curriculum.
Yes, our experts have revised the PSEB 8th Class Punjabi Solutions Chapter 23 ਪਹਿਲ as per 2026 exam pattern. All textbook exercises have been solved and have added explanation about how the Punjabi concepts are applied in case-study and assertion-reasoning questions.
Toppers recommend using Punjab Board language because Punjab Board marking schemes are strictly based on textbook definitions. Our PSEB 8th Class Punjabi Solutions Chapter 23 ਪਹਿਲ will help students to get full marks in the theory paper.
Yes, we provide bilingual support for Class 8 Punjabi. You can access PSEB 8th Class Punjabi Solutions Chapter 23 ਪਹਿਲ in both English and Hindi medium.
Yes, you can download the entire PSEB 8th Class Punjabi Solutions Chapter 23 ਪਹਿਲ in printable PDF format for offline study on any device.