PSEB 8th Class Punjabi Solutions Chapter 18 ਆਓ ਕਸੌਲੀ ਚੱਲੀਏ

Download Punjab Board Solutions for Class 8 Punjabi Punjabi Medium Chapter 18 ਆਓ ਕਸੌਲੀ ਚੱਲੀਏ

Access comprehensive textbook solutions for Punjabi Medium Chapter 18 ਆਓ ਕਸੌਲੀ ਚੱਲੀਏ using the official curriculum guides for Class 8 Punjabi. Designed to align with the 2026-27 Punjab Board standards, these detailed answers help students reinforce core academic concepts.

Access Punjab Board Solutions and Answers

View or download the dedicated Punjabi Medium Chapter 18 ਆਓ ਕਸੌਲੀ ਚੱਲੀਏ solution resource below. Engaging with these textbook answers under focused study conditions ensures continuous academic progress and mastery of the 2026-27 curriculum for Punjabi.

ਬਹੁਵਿਕਲਪੀ ਪ੍ਰਸ਼ਨ

Question 1: ‘ਟਿੰਬਰ-ਟ੍ਰੇਲ’ ਕਿੱਥੇ ਹੈ?
(ੳ) ਸੋਲਨ
(ਅ) ਪਰਵਾਣੂ
(ੲ) ਸ਼ਿਮਲਾ

Answer:

(ਅ) ਪਰਵਾਣੂ

Exam Tips:

a) ਉੱਤਰ ਵਿਚ ਵਿਕਲਪ ਦਾ ਅੱਖਰ ਅਤੇ ਪੂਰਾ ਉੱਤਰ ਦੋਵੇਂ ਲਿਖੋ।
b) ਮਿਲਦੇ-ਜੁਲਦੇ ਵਿਕਲਪਾਂ ਵਿਚਲਾ ਫ਼ਰਕ ਧਿਆਨ ਨਾਲ ਪਛਾਣੋ।

 

Question 2: ਚੰਡੀਗੜ੍ਹ ਤੋਂ ਕਸੌਲੀ ਕਿੰਨੇ ਕਿਲੋਮੀਟਰ ਦੂਰ ਹੈ?
(ੳ) 80
(ਅ) 90
(ੲ) 100

Answer:

(ੳ) 80

Exam Tips:

a) ਮਿਲਦੇ-ਜੁਲਦੇ ਵਿਕਲਪਾਂ ਵਿਚਲਾ ਫ਼ਰਕ ਧਿਆਨ ਨਾਲ ਪਛਾਣੋ।
b) ਪਾਠ ਦੇ ਮੁੱਖ ਤੱਥ (ਨਾਂ, ਗਿਣਤੀ, ਸਮਾਂ) ਯਾਦ ਰੱਖੋ।

 

Question 3: ਕਸੌਲੀ ਦਾ ਮੌਸਮ ਕਿਹੋ-ਜਿਹਾ ਹੈ?
(ੳ) ਗਰਮ
(ਅ) ਬਰਫ਼ੀਲਾ
(ੲ) ਠੰਢਾ

Answer:

(ੲ) ਠੰਢਾ

Exam Tips:

a) ਪਾਠ ਦੇ ਮੁੱਖ ਤੱਥ (ਨਾਂ, ਗਿਣਤੀ, ਸਮਾਂ) ਯਾਦ ਰੱਖੋ।
b) ਸਾਰੇ ਵਿਕਲਪ ਪੂਰੇ ਪੜ੍ਹ ਕੇ ਹੀ ਸਹੀ ਉੱਤਰ ਚੁਣੋ।

 

Question 4: ਕਸੌਲੀ ਦੀ ਸਭ ਤੋਂ ਖ਼ੂਬਸੂਰਤ ਥਾਂ ਕਿਹੜੀ ਹੈ?
(ੳ) ਸਨਸੈੱਟ ਪੁਆਇੰਟ
(ਅ) ਮੰਕੀ ਪੁਆਇੰਟ
(ੲ) ਭਗਵਾਨ ਹਨੂੰਮਾਨ ਮੰਦਰ

Answer:

(ਅ) ਮੰਕੀ ਪੁਆਇੰਟ

Exam Tips:

a) ਸਾਰੇ ਵਿਕਲਪ ਪੂਰੇ ਪੜ੍ਹ ਕੇ ਹੀ ਸਹੀ ਉੱਤਰ ਚੁਣੋ।
b) ਉੱਤਰ ਵਿਚ ਵਿਕਲਪ ਦਾ ਅੱਖਰ ਅਤੇ ਪੂਰਾ ਉੱਤਰ ਦੋਵੇਂ ਲਿਖੋ।

 

Question 5: ਕਸੌਲੀ ਦਾ ਮਾਹੌਲ ਕਿਹੋ-ਜਿਹਾ ਹੈ?
(ੳ) ਰੌਲੇ-ਰੱਪੇ ਵਾਲਾ
(ਅ) ਪ੍ਰਦੂਸ਼ਣ ਵਾਲਾ
(ੲ) ਸ਼ਾਂਤ ਅਤੇ ਪ੍ਰਦੂਸ਼ਣ ਰਹਿਤ

Answer:

(ੲ) ਸ਼ਾਂਤ ਅਤੇ ਪ੍ਰਦੂਸ਼ਣ ਰਹਿਤ

Exam Tips:

a) ਉੱਤਰ ਵਿਚ ਵਿਕਲਪ ਦਾ ਅੱਖਰ ਅਤੇ ਪੂਰਾ ਉੱਤਰ ਦੋਵੇਂ ਲਿਖੋ।
b) ਮਿਲਦੇ-ਜੁਲਦੇ ਵਿਕਲਪਾਂ ਵਿਚਲਾ ਫ਼ਰਕ ਧਿਆਨ ਨਾਲ ਪਛਾਣੋ।

 

ਛੋਟੇ ਉੱਤਰ ਵਾਲੇ ਪ੍ਰਸ਼ਨ

Question 1: ਚੰਡੀਗੜ੍ਹ ਤੋਂ ਕਸੌਲੀ ਪਹੁੰਚਣ ਲਈ ਲਗਪਗ ਕਿੰਨੇ ਘੰਟੇ ਲੱਗਦੇ ਹਨ?

Answer:

ਲਗਪਗ ਦੋ ਘੰਟੇ।

Exam Tips:

a) ਉੱਤਰ ਇਕ-ਦੋ ਵਾਕਾਂ ਵਿਚ ਸਿੱਧਾ ਲਿਖੋ।
b) ਪ੍ਰਸ਼ਨ ਦੇ ਸ਼ਬਦ ਵਰਤ ਕੇ ਪੂਰਾ ਵਾਕ ਬਣਾਓ।

 

Question 2: ਜਾਬਲੀ ਕਿਨ੍ਹਾਂ ਚੀਜ਼ਾਂ ਲਈ ਪ੍ਰਸਿੱਧ ਹੈ?

Answer:

ਜੂਸ ਤੇ ਅਚਾਰ ਲਈ।

Exam Tips:

a) ਪ੍ਰਸ਼ਨ ਦੇ ਸ਼ਬਦ ਵਰਤ ਕੇ ਪੂਰਾ ਵਾਕ ਬਣਾਓ।
b) ਨਾਂ ਅਤੇ ਤੱਥ ਪਾਠ ਅਨੁਸਾਰ ਸਹੀ ਲਿਖੋ।

 

Question 3: ਕਸੌਲੀ ਦੀਆਂ ਸੜਕਾਂ ਕਿਹੋ-ਜਿਹੀਆਂ ਹਨ?

Answer:

ਉੱਚੀਆਂ-ਨੀਵੀਆਂ।

Exam Tips:

a) ਨਾਂ ਅਤੇ ਤੱਥ ਪਾਠ ਅਨੁਸਾਰ ਸਹੀ ਲਿਖੋ।
b) ਉੱਤਰ ਇਕ-ਦੋ ਵਾਕਾਂ ਵਿਚ ਸਿੱਧਾ ਲਿਖੋ।

 

Question 4: ਕਸੌਲੀ ਦਾ ਸਭ ਤੋਂ ਵੱਧ ਖ਼ੂਬਸੂਰਤ ਸਥਾਨ ਕਿਹੜਾ ਹੈ?

Answer:

ਮੰਕੀ ਪੁਆਇੰਟ।

Exam Tips:

a) ਉੱਤਰ ਇਕ-ਦੋ ਵਾਕਾਂ ਵਿਚ ਸਿੱਧਾ ਲਿਖੋ।
b) ਪ੍ਰਸ਼ਨ ਦੇ ਸ਼ਬਦ ਵਰਤ ਕੇ ਪੂਰਾ ਵਾਕ ਬਣਾਓ।

 

Question 5: ਕਸੌਲੀ ਵਿਖੇ ਕਿਹੜੇ ਟੀਕੇ ਤਿਆਰ ਕੀਤੇ ਜਾਂਦੇ ਹਨ?

Answer:

ਹਲਕੇ ਕੁੱਤੇ ਦੇ ਕੱਟਣ ਦੇ ਇਲਾਜ ਲਈ ਟੀਕੇ।

Exam Tips:

a) ਪ੍ਰਸ਼ਨ ਦੇ ਸ਼ਬਦ ਵਰਤ ਕੇ ਪੂਰਾ ਵਾਕ ਬਣਾਓ।
b) ਨਾਂ ਅਤੇ ਤੱਥ ਪਾਠ ਅਨੁਸਾਰ ਸਹੀ ਲਿਖੋ।

 

ਸੰਖੇਪ ਉੱਤਰ ਵਾਲੇ ਪ੍ਰਸ਼ਨ

Question 1: ਚੰਡੀਗੜ੍ਹ ਤੋਂ ਕਸੌਲੀ ਕਿਵੇਂ ਪਹੁੰਚਿਆ ਜਾ ਸਕਦਾ ਹੈ?

Answer:

ਚੰਡੀਗੜ੍ਹ ਤੋਂ ਕਸੌਲੀ ਬੱਸ, ਮੋਟਰ ਸਾਈਕਲ ਜਾਂ ਕਾਰ ਵਿਚ ਪਹੁੰਚਿਆ ਜਾ ਸਕਦਾ ਹੈ।

Exam Tips:

a) ਨਾਂ ਅਤੇ ਤੱਥ ਪਾਠ ਅਨੁਸਾਰ ਸਹੀ ਲਿਖੋ।
b) ਉੱਤਰ ਇਕ-ਦੋ ਵਾਕਾਂ ਵਿਚ ਸਿੱਧਾ ਲਿਖੋ।

 

Question 2: ਕਸੌਲੀ ਦੇ ਬਜ਼ਾਰ ਦਾ ਦ੍ਰਿਸ਼-ਚਿਤਰਨ ਕਰੋ।

Answer:

ਕਸੌਲੀ ਦਾ ਬਜ਼ਾਰ ਛੋਟਾ, ਪਰ ਖ਼ੂਬਸੂਰਤ ਹੈ। ਇੱਥੇ ਲੋੜ ਦੀ ਹਰ ਚੀਜ਼ ਮਿਲ ਜਾਂਦੀ ਹੈ। ਗਰਮ-ਗਰਮ ਚਾਹ, ਗਰਮ-ਗਰਮ ਗੁਲਾਬ ਜਾਮਣਾਂ, ਨਿੱਕੀਆਂ-ਨਿੱਕੀਆਂ ਗਰਮ ਜਲੇਬੀਆਂ ਸੈਲਾਨੀਆਂ ਲਈ ਵਿਸ਼ੇਸ਼ ਖਿੱਚ ਦਾ ਕਾਰਨ ਬਣਦੀਆਂ ਹਨ। ਹੋਟਲਾਂ ਤੋਂ ਇਲਾਵਾ ਇੱਥੇ ਗੈਸਟ ਹਾਊਸ ਵੀ ਹਨ।

Exam Tips:

a) ਉੱਤਰ ਇਕ-ਦੋ ਵਾਕਾਂ ਵਿਚ ਸਿੱਧਾ ਲਿਖੋ।
b) ਪ੍ਰਸ਼ਨ ਦੇ ਸ਼ਬਦ ਵਰਤ ਕੇ ਪੂਰਾ ਵਾਕ ਬਣਾਓ।

 

Question 3: ਕਸੌਲੀ ਦੀ ਸੈਰ ਲਈ ਕਿਹੋ-ਜਿਹਾ ਮੌਸਮ ਢੁੱਕਵਾਂ ਹੈ?

Answer:

ਕਸੌਲੀ ਦੀ ਸੈਰ ਲਈ ਬੱਦਲਵਾਈ ਤੇ ਕਿਣਮਿਣ ਵਾਲਾ ਮੌਸਮ ਢੁੱਕਵਾਂ ਹੁੰਦਾ ਹੈ, ਕਿਉਂਕਿ ਇਸ ਸਮੇਂ ਬੱਦਲਾਂ ਦਾ ਨਜ਼ਾਰਾ ਵੇਖਣ ਵਾਲਾ ਹੁੰਦਾ ਹੈ।

Exam Tips:

a) ਪ੍ਰਸ਼ਨ ਦੇ ਸ਼ਬਦ ਵਰਤ ਕੇ ਪੂਰਾ ਵਾਕ ਬਣਾਓ।
b) ਨਾਂ ਅਤੇ ਤੱਥ ਪਾਠ ਅਨੁਸਾਰ ਸਹੀ ਲਿਖੋ।

 

Question 4: ਕਸੌਲੀ ਦੀਆਂ ਪਹਾੜੀਆਂ ਤੋਂ ਚੰਡੀਗੜ੍ਹ ਦੀ ਸੁਖਨਾ ਝੀਲ ਕਿਹੋ-ਜਿਹੀ ਦਿਸਦੀ ਹੈ?

Answer:

ਕਸੌਲੀ ਦੀਆਂ ਪਹਾੜੀਆਂ ਤੋਂ ਚੰਡੀਗੜ੍ਹ ਦੀ ਸੁਖਨਾ ਝੀਲ ਇਸ ਤਰ੍ਹਾਂ ਦਿਖਾਈ ਦਿੰਦੀ ਹੈ, ਜਿਵੇਂ ਕਿਸੇ ਨੇ ਕਾਂਸੀ ਦੀ ਥਾਲੀ ਵਿਚ ਪਾਣੀ ਪਾ ਕੇ ਧੁੱਪੇ ਰੱਖਿਆ ਹੋਵੇ।

Exam Tips:

a) ਨਾਂ ਅਤੇ ਤੱਥ ਪਾਠ ਅਨੁਸਾਰ ਸਹੀ ਲਿਖੋ।
b) ਉੱਤਰ ਇਕ-ਦੋ ਵਾਕਾਂ ਵਿਚ ਸਿੱਧਾ ਲਿਖੋ।

 

Question 5: ਕਸੌਲੀ ਦਾ ਸਭ ਤੋਂ ਵੱਧ ਖ਼ੂਬਸੂਰਤ ਸਥਾਨ ਕਿਹੜਾ ਹੈ? ਵਰਣਨ ਕਰੋ।

Answer:

ਕਸੌਲੀ ਦਾ ਸਭ ਤੋਂ ਖ਼ੂਬਸੂਰਤ ਸਥਾਨ ਮੰਕੀ ਪੁਆਇੰਟ ਹੈ, ਜੋ ਕਿ ਭਗਵਾਨ ਹਨੂੰਮਾਨ ਨਾਲ ਸੰਬੰਧਿਤ ਉੱਚੀ ਪਹਾੜੀ ਉੱਤੇ ਬਣੇ ਖ਼ੂਬਸੂਰਤ ਮੰਦਰ ਕਰ ਕੇ ਪ੍ਰਸਿੱਧ ਹੈ। ਇਹ ਸਾਰਾ ਖੇਤਰ ਏਅਰ ਫੋਰਸ ਦੇ ਅਧੀਨ ਹੋਣ ਕਰਕੇ ਬਹੁਤ ਸਾਫ਼-ਸੁਥਰਾ ਹੈ। ਮੰਦਰ ਦੇ ਕੋਲ ਇਕ ਹੈਲੀਪੈਡ ਵੀ ਹੈ। ਇੱਥੇ ਜਾਣ ਲਈ ਪਾਸ ਮਿਲਦੇ ਹਨ ਤੇ ਕੈਮਰਾ ਜਾਂ ਮੋਬਾਈਲ ਨਾਲ ਲਿਜਾਣ ਦੀ ਮਨਾਹੀ ਹੈ।

Exam Tips:

a) ਉੱਤਰ ਵਿਚ ਪਾਠ ਦੀਆਂ ਮੁੱਖ ਗੱਲਾਂ ਤਰਤੀਬ ਨਾਲ ਲਿਖੋ।
b) ਆਪਣੀ ਗੱਲ ਪਾਠ ਵਿਚਲੀਆਂ ਘਟਨਾਵਾਂ ਨਾਲ ਪੁਸ਼ਟ ਕਰੋ।
c) ਉੱਤਰ 50-60 ਸ਼ਬਦਾਂ ਵਿਚ ਸਾਫ਼-ਸੁਥਰਾ ਲਿਖੋ।

 

ਕੁੱਝ ਹੋਰ ਪ੍ਰਸ਼ਨ

Question 1: ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿਚ ਵਰਤੋ : ਰਮਣੀਕ, ਗਹਿਮਾ-ਗਹਿਮੀ, ਢਾਬਾ, ਅਕਸਰ, ਪ੍ਰਦੂਸ਼ਣ, ਸੈਲਾਨੀ।

Answer:

1. ਰਮਣੀਕ (ਮੋਹ ਲੈਣ ਵਾਲਾ) – ਕਸੌਲੀ ਇਕ ਰਮਣੀਕ ਥਾਂ ਹੈ।
2. ਗਹਿਮਾ-ਗਹਿਮੀ (ਰੌਣਕ, ਚਹਿਲ-ਪਹਿਲ) – ਅੱਜ ਤਿਉਹਾਰ ਕਰਕੇ ਬਜ਼ਾਰਾਂ ਵਿਚ ਬੜੀ ਗਹਿਮਾ-ਗਹਿਮੀ ਹੈ।
3. ਢਾਬਾ (ਦੇਸੀ ਹੋਟਲ) – ਇਸ ਢਾਬੇ ਉੱਤੇ ਟਰੱਕਾਂ ਵਾਲੇ ਰੋਟੀ ਖਾਂਦੇ ਹਨ।
4. ਅਕਸਰ (ਆਮ ਕਰਕੇ) – ਅਸੀਂ ਅਕਸਰ ਸ਼ਿਮਲੇ ਜਾਂਦੇ ਰਹਿੰਦੇ ਹਾਂ।
5. ਪ੍ਰਦੂਸ਼ਣ (ਪਲੀਤਣ, ਗੰਦਗੀ) – ਪ੍ਰਦੂਸ਼ਣ ਨੇ ਸਾਰਾ ਵਾਤਾਵਰਨ ਪਲੀਤ ਕਰ ਦਿੱਤਾ ਹੈ।
6. ਸੈਲਾਨੀ (ਯਾਤਰੀ) – ਗਰਮੀਆਂ ਵਿਚ ਸੈਲਾਨੀ ਪਹਾੜਾਂ ਉੱਤੇ ਜਾਂਦੇ ਹਨ।

Exam Tips:

a) ਵਾਕ ਅਜਿਹਾ ਬਣਾਓ ਜਿਸ ਤੋਂ ਸ਼ਬਦ ਦਾ ਅਰਥ ਸਪਸ਼ਟ ਹੋਵੇ।
b) ਸ਼ਬਦ ਦਾ ਅਰਥ ਬਰੈਕਟ ਵਿਚ ਲਿਖਣਾ ਲਾਭਦਾਇਕ ਹੈ।

 

Question 2: ਖ਼ਾਲੀ ਥਾਂਵਾਂ ਭਰੋ : (ਪਰਵਾਣੂ, ਹਿਮਾਚਲ ਪ੍ਰਦੇਸ਼, ਪਾਸ, ਕਸੌਲੀ, ਖ਼ੁਮਾਰੀ, ਗੈਸਟ ਹਾਊਸ)
(ੳ) …………… ਦਾ ਖ਼ੂਬਸੂਰਤ ਤੇ ਰਮਣੀਕ ਸਥਾਨ ਹੈ – ਕਸੌਲੀ।
(ਅ) ਜ਼ੀਰਕਪੁਰ ਤੋਂ ਚੱਲ ਕੇ ……………. ਪਹੁੰਚਦੇ ਹਾਂ।
(ੲ) ਹੋਟਲਾਂ ਤੋਂ ਇਲਾਵਾ ਇੱਥੇ ਰਹਿਣ ਲਈ ………….. ਵੀ ਮੌਜੂਦ ਹਨ।
(ਸ) ਸੁਣਿਆ ਹੈ ਕਿ ਕਦੇ …………… ਵਿਚ ਵੀ ਬਰਫ਼ ਪਿਆ ਕਰਦੀ ਸੀ।
(ਹ) ਉੱਚੀਆਂ-ਨੀਵੀਆਂ ਸੜਕਾਂ ‘ਤੇ ਤੁਰਦਿਆਂ ਅਜੀਬ ਜਿਹੀ …………. ਦਾ ਅਹਿਸਾਸ ਹੁੰਦਾ ਹੈ।
(ਕ) ਮੰਦਰ ਤਕ ਜਾਣ ਲਈ …………… ਜਾਰੀ ਕੀਤੇ ਜਾਂਦੇ ਹਨ।

Answer:

(ੳ) ਹਿਮਾਚਲ ਪ੍ਰਦੇਸ਼ ਦਾ ਖ਼ੂਬਸੂਰਤ ਤੇ ਰਮਣੀਕ ਸਥਾਨ ਹੈ – ਕਸੌਲੀ।
(ਅ) ਜ਼ੀਰਕਪੁਰ ਤੋਂ ਚੱਲ ਕੇ ਪਰਵਾਣੂ ਪਹੁੰਚਦੇ ਹਾਂ।
(ੲ) ਹੋਟਲਾਂ ਤੋਂ ਇਲਾਵਾ ਇੱਥੇ ਰਹਿਣ ਲਈ ਗੈਸਟ ਹਾਊਸ ਵੀ ਮੌਜੂਦ ਹਨ।
(ਸ) ਸੁਣਿਆ ਹੈ ਕਿ ਕਦੇ ਕਸੌਲੀ ਵਿਚ ਵੀ ਬਰਫ਼ ਪਿਆ ਕਰਦੀ ਸੀ।
(ਹ) ਉੱਚੀਆਂ-ਨੀਵੀਆਂ ਸੜਕਾਂ ‘ਤੇ ਤੁਰਦਿਆਂ ਅਜੀਬ ਜਿਹੀ ਖ਼ੁਮਾਰੀ ਦਾ ਅਹਿਸਾਸ ਹੁੰਦਾ ਹੈ।
(ਕ) ਮੰਦਰ ਤਕ ਜਾਣ ਲਈ ਪਾਸ ਜਾਰੀ ਕੀਤੇ ਜਾਂਦੇ ਹਨ।

Exam Tips:

a) ਖ਼ਾਲੀ ਥਾਂ ਭਰਨ ਪਿੱਛੋਂ ਪੂਰਾ ਵਾਕ ਪੜ੍ਹ ਕੇ ਅਰਥ ਜਾਂਚੋ।
b) ਦਿੱਤੇ ਗਏ ਹਰ ਸ਼ਬਦ ਨੂੰ ਇਕ ਵਾਰ ਹੀ ਵਰਤੋ।

 

Question 3: ਵਿਰੋਧੀ ਸ਼ਬਦ ਲਿਖੋ : ਮਹਿੰਗਾ, ਠੰਢਾ, ਉੱਚੀਆਂ, ਵਧੀਆ, ਬਹੁਤੇ।

Answer:

ਵਿਰੋਧੀ ਸ਼ਬਦ
ਮਹਿੰਗਾ – ਸਸਤਾ
ਠੰਢਾ – ਗਰਮ
ਉੱਚੀਆਂ – ਨੀਵੀਆਂ
ਵਧੀਆ – ਘਟੀਆ
ਬਹੁਤੇ – ਥੋੜ੍ਹੇ

Exam Tips:

a) ਵਿਰੋਧੀ ਸ਼ਬਦ ਦਾ ਲਿੰਗ ਅਤੇ ਵਚਨ ਮੂਲ ਸ਼ਬਦ ਵਾਲਾ ਹੀ ਰੱਖੋ।
b) ਹਰ ਜੋੜੇ ਨੂੰ ਡੈਸ਼ (–) ਨਾਲ ਵੱਖ ਕਰ ਕੇ ਲਿਖੋ।

 

Question 4: ਵਚਨ ਬਦਲੋ : ਦੁਕਾਨ, ਸੈਲਾਨੀ, ਕਸਬਾ, ਇਮਾਰਤ, ਕੈਮਰਾ, ਤੋਹਫ਼ਾ।

Answer:

ਵਚਨ ਬਦਲੀ
ਦੁਕਾਨ – ਦੁਕਾਨਾਂ
ਸੈਲਾਨੀ – ਸੈਲਾਨੀ/ਸੈਲਾਨੀਆਂ
ਕਸਬਾ – ਕਸਬੇ/ਕਸਬਿਆਂ
ਇਮਾਰਤ – ਇਮਾਰਤਾਂ
ਕੈਮਰਾ – ਕੈਮਰੇ/ਕੈਮਰਿਆਂ
ਤੋਹਫ਼ਾ – ਤੋਹਫ਼ੇ/ਤੋਹਫ਼ਿਆਂ

Exam Tips:

a) ਉੱਤਰ ਇਕ-ਦੋ ਵਾਕਾਂ ਵਿਚ ਸਿੱਧਾ ਲਿਖੋ।
b) ਪ੍ਰਸ਼ਨ ਦੇ ਸ਼ਬਦ ਵਰਤ ਕੇ ਪੂਰਾ ਵਾਕ ਬਣਾਓ।

 

Question 5: ਹੇਠ ਲਿਖੇ ਪੰਜਾਬੀ ਸ਼ਬਦਾਂ ਨੂੰ ਹਿੰਦੀ ਅਤੇ ਅੰਗਰੇਜ਼ੀ ਵਿਚ ਲਿਖੋ :
ਪੰਜਾਬੀ – ਹਿੰਦੀ – ਅੰਗਰੇਜ਼ੀ
ਮੌਸਮ – मौसम – Weather
ਸਫ਼ਰ – ………… – ……………..
ਪੈਦਲ – ………… – ……………..
ਪ੍ਰਕਿਰਤਿਕ – ………… – ……………..
ਖੇਤਰ – ………… – ……………..
ਚਰਚ – ………… – ……………..

Answer:

ਪੰਜਾਬੀ – ਹਿੰਦੀ – ਅੰਗਰੇਜ਼ੀ
ਮੌਸਮ – मौसम – Weather
ਸਫ਼ਰ – यात्रा – Journey
ਪੈਦਲ – पैदल – On foot
ਪ੍ਰਕਿਰਤਿਕ – प्राकृतिक – Natural
ਖੇਤਰ – क्षेत्र – Area
ਚਰਚ – चर्च – Church

Exam Tips:

a) ਅੰਗਰੇਜ਼ੀ ਸ਼ਬਦਾਂ ਦੇ ਸਪੈਲਿੰਗ ਧਿਆਨ ਨਾਲ ਲਿਖੋ।
b) ਹਿੰਦੀ ਸ਼ਬਦ ਦੇਵਨਾਗਰੀ ਲਿਪੀ ਵਿਚ ਹੀ ਲਿਖੋ।

 

Question 6: ਹੇਠ ਦਿੱਤੇ ਵਾਕਾਂ ਵਿਚੋਂ ਸਾਹਮਣੇ ਲਿਖੇ ਅਨੁਸਾਰ ਸ਼ਬਦਾਂ ਦੀ ਪਛਾਣ ਕਰੋ :
(ੳ) ਕਸੌਲੀ ਦਾ ਮੌਸਮ ਅਕਸਰ ਠੰਢਾ ਰਹਿੰਦਾ ਹੈ। (ਨਾਂਵ ਚੁਣੋ)
(ਅ) ਹਿਮਾਚਲ ਪ੍ਰਦੇਸ਼ ਦਾ ਖ਼ੂਬਸੂਰਤ ਤੇ ਰਮਣੀਕ ਸਥਾਨ ਹੈ – ਕਸੌਲੀ। (ਵਿਸ਼ੇਸ਼ਣ ਚੁਣੋ)
(ੲ) ਇੱਥੋਂ ਹੀ ਸਾਨੂੰ ਕੁਦਰਤੀ ਨਜ਼ਾਰਿਆਂ ਦੇ ਦਰਸ਼ਨ ਸ਼ੁਰੂ ਹੋ ਜਾਂਦੇ ਹਨ। (ਪੜਨਾਂਵ ਚੁਣੋ)
(ਸ) ਇਹ ਕਸੌਲੀ ਦਾ ਸਭ ਤੋਂ ਖ਼ੂਬਸੂਰਤ ਖੇਤਰ ਮੰਨਿਆ ਜਾਂਦਾ ਹੈ। (ਕਿਰਿਆ ਚੁਣੋ)

Answer:

(ੳ) ਕਸੌਲੀ, ਮੌਸਮ।
(ਅ) ਖ਼ੂਬਸੂਰਤ, ਰਮਣੀਕ।
(ੲ) ਸਾਨੂੰ।
(ਸ) ਮੰਨਿਆ ਜਾਂਦਾ ਹੈ।

Exam Tips:

a) ਸ਼ਬਦ ਦਾ ਅਰਥ ਬਰੈਕਟ ਵਿਚ ਲਿਖਣਾ ਲਾਭਦਾਇਕ ਹੈ।
b) ਮੁਹਾਵਰੇ ਦਾ ਰੂਪ ਵਾਕ ਅਨੁਸਾਰ ਬਦਲਿਆ ਜਾ ਸਕਦਾ ਹੈ।

 

ਪੈਰਿਆਂ ਸੰਬੰਧੀ ਬਹੁਵਿਕਲਪੀ ਪ੍ਰਸ਼ਨ – ਪੈਰਾ I

ਪਾਠ-ਪੁਸਤਕ ਵਿਚੋਂ “ਹਿਮਾਚਲ ਪ੍ਰਦੇਸ਼ ਦਾ ਖ਼ੂਬਸੂਰਤ ਤੇ ਰਮਣੀਕ…” ਤੋਂ “…ਗੈਸਟ-ਹਾਊਸ ਵੀ ਮੌਜੂਦ ਹਨ।” ਤਕ ਦਾ ਪੈਰਾ ਪੜ੍ਹੋ ਅਤੇ ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਚੁਣੋ।

Question 1: ਉਪਰੋਕਤ ਪੈਰਾ ਕਿਸ ਪਾਠ ਵਿਚੋਂ ਲਿਆ ਗਿਆ ਹੈ?
(ੳ) ਸਮੇਂ ਸਮੇਂ ਦੀ ਗੱਲ
(ਅ) ਕਬੱਡੀ ਦੀ ਖੇਡ
(ੲ) ਆਓ ਕਸੌਲੀ ਚੱਲੀਏ
(ਸ) ਘਰ ਦਾ ਜਿੰਦਰਾ

Answer:

(ੲ) ਆਓ ਕਸੌਲੀ ਚੱਲੀਏ

Exam Tips:

a) ਪੈਰੇ ਨੂੰ ਘੱਟੋ-ਘੱਟ ਦੋ ਵਾਰ ਧਿਆਨ ਨਾਲ ਪੜ੍ਹੋ।
b) ਪੈਰੇ ਵਿਚੋਂ ਉਹ ਵਾਕ ਲੱਭੋ ਜਿਸ ਵਿਚ ਇਸ ਪ੍ਰਸ਼ਨ ਦਾ ਉੱਤਰ ਹੈ।

 

Question 2: ਹਿਮਾਚਲ ਦਾ ਕਿਹੜਾ ਸ਼ਹਿਰ ਖ਼ੂਬਸੂਰਤ ਤੇ ਰਮਣੀਕ ਹੈ?
(ੳ) ਸ਼ਿਮਲਾ
(ਅ) ਕਸੌਲੀ
(ੲ) ਕਾਲਕਾ
(ਸ) ਕੁੱਲੂ

Answer:

(ਅ) ਕਸੌਲੀ

Exam Tips:

a) ਪੈਰੇ ਵਿਚੋਂ ਉਹ ਵਾਕ ਲੱਭੋ ਜਿਸ ਵਿਚ ਇਸ ਪ੍ਰਸ਼ਨ ਦਾ ਉੱਤਰ ਹੈ।
b) ਉੱਤਰ ਪੈਰੇ ਦੇ ਆਧਾਰ ’ਤੇ ਹੀ ਚੁਣੋ, ਅੰਦਾਜ਼ੇ ਨਾਲ ਨਹੀਂ।

 

Question 3: ਚੰਡੀਗੜ੍ਹ ਤੋਂ ਕਸੌਲੀ ਕਿੰਨੀ ਦੂਰ ਹੈ?
(ੳ) 100 ਕਿਲੋਮੀਟਰ
(ਅ) 80 ਕਿਲੋਮੀਟਰ
(ੲ) 30 ਕਿਲੋਮੀਟਰ
(ਸ) 20 ਕਿਲੋਮੀਟਰ

Answer:

(ਅ) 80 ਕਿਲੋਮੀਟਰ

Exam Tips:

a) ਉੱਤਰ ਪੈਰੇ ਦੇ ਆਧਾਰ ’ਤੇ ਹੀ ਚੁਣੋ, ਅੰਦਾਜ਼ੇ ਨਾਲ ਨਹੀਂ।
b) ਵਿਕਲਪ ਦਾ ਅੱਖਰ ਅਤੇ ਉੱਤਰ ਦੋਵੇਂ ਲਿਖੋ।

 

Question 4: ਕਿਹੜੀ ਚੀਜ਼ ਦਾ ਝੂਟਾ ਕਾਫ਼ੀ ਮਹਿੰਗਾ ਹੈ?
(ੳ) ਕਾਰ
(ਅ) ਟੈਕਸੀ
(ੲ) ਹੈਲੀਕਾਪਟਰ
(ਸ) ਟਿੰਬਰ-ਟ੍ਰੇਲ

Answer:

(ਸ) ਟਿੰਬਰ-ਟ੍ਰੇਲ

Exam Tips:

a) ਵਿਕਲਪ ਦਾ ਅੱਖਰ ਅਤੇ ਉੱਤਰ ਦੋਵੇਂ ਲਿਖੋ।
b) ਪੈਰੇ ਨੂੰ ਘੱਟੋ-ਘੱਟ ਦੋ ਵਾਰ ਧਿਆਨ ਨਾਲ ਪੜ੍ਹੋ।

 

Question 5: ਟਿੰਬਰ-ਟ੍ਰੇਲ ਕਿੱਥੇ ਹੈ?
(ੳ) ਕਾਲਕਾ
(ਅ) ਜ਼ੀਰਕਪੁਰ
(ੲ) ਕਸੌਲੀ
(ਸ) ਪਰਵਾਣੂ

Answer:

(ਸ) ਪਰਵਾਣੂ

Exam Tips:

a) ਪੈਰੇ ਨੂੰ ਘੱਟੋ-ਘੱਟ ਦੋ ਵਾਰ ਧਿਆਨ ਨਾਲ ਪੜ੍ਹੋ।
b) ਪੈਰੇ ਵਿਚੋਂ ਉਹ ਵਾਕ ਲੱਭੋ ਜਿਸ ਵਿਚ ਇਸ ਪ੍ਰਸ਼ਨ ਦਾ ਉੱਤਰ ਹੈ।

 

Question 6: ਜਾਬਲੀ ਵਿੱਚ ਕਿਹੜੀਆਂ ਦੁਕਾਨਾਂ ਸੈਲਾਨੀਆਂ ਦਾ ਰਾਹ ਰੋਕਦੀਆਂ ਹਨ?
(ੳ) ਜੂਸ ਤੇ ਅਚਾਰ
(ਅ) ਜਲੇਬੀਆਂ
(ੲ) ਪਕੌੜਿਆਂ
(ਸ) ਕੁਲਚੇ-ਛੋਲੇ

Answer:

(ੳ) ਜੂਸ ਤੇ ਅਚਾਰ

Exam Tips:

a) ਪੈਰੇ ਵਿਚੋਂ ਉਹ ਵਾਕ ਲੱਭੋ ਜਿਸ ਵਿਚ ਇਸ ਪ੍ਰਸ਼ਨ ਦਾ ਉੱਤਰ ਹੈ।
b) ਉੱਤਰ ਪੈਰੇ ਦੇ ਆਧਾਰ ’ਤੇ ਹੀ ਚੁਣੋ, ਅੰਦਾਜ਼ੇ ਨਾਲ ਨਹੀਂ।

 

Question 7: ਜਾਬਲੀ ਤੋਂ ਧਰਮਪੁਰ ਦੇ ਰਸਤੇ ਵਿੱਚ ਕਾਹਦੇ ਝੁੰਡ ਦਿਖਾਈ ਦਿੰਦੇ ਹਨ?
(ੳ) ਰਿੱਛਾਂ ਦੇ
(ਅ) ਬਿੱਲੀਆਂ ਦੇ
(ੲ) ਲੰਗੂਰਾਂ ਦੇ
(ਸ) ਬਾਂਦਰਾਂ ਦੇ

Answer:

(ਸ) ਬਾਂਦਰਾਂ ਦੇ

Exam Tips:

a) ਉੱਤਰ ਪੈਰੇ ਦੇ ਆਧਾਰ ’ਤੇ ਹੀ ਚੁਣੋ, ਅੰਦਾਜ਼ੇ ਨਾਲ ਨਹੀਂ।
b) ਵਿਕਲਪ ਦਾ ਅੱਖਰ ਅਤੇ ਉੱਤਰ ਦੋਵੇਂ ਲਿਖੋ।

 

Question 8: ਕਸੌਲੀ ਦਾ ਬਜ਼ਾਰ ਕਿਹੋ ਜਿਹਾ ਹੈ?
(ੳ) ਵੱਡਾ ਤੇ ਵਿਸ਼ਾਲ
(ਅ) ਭੀੜਾ
(ੲ) ਵਿੰਗਾ-ਟੇਢਾ
(ਸ) ਨਿੱਕਾ ਪਰ ਖ਼ੂਬਸੂਰਤ

Answer:

(ਸ) ਨਿੱਕਾ ਪਰ ਖ਼ੂਬਸੂਰਤ

Exam Tips:

a) ਵਿਕਲਪ ਦਾ ਅੱਖਰ ਅਤੇ ਉੱਤਰ ਦੋਵੇਂ ਲਿਖੋ।
b) ਪੈਰੇ ਨੂੰ ਘੱਟੋ-ਘੱਟ ਦੋ ਵਾਰ ਧਿਆਨ ਨਾਲ ਪੜ੍ਹੋ।

 

Question 9: ਕਸੌਲੀ ਵਿੱਚ ਹੋਟਲਾਂ ਤੋਂ ਇਲਾਵਾ ਸੈਲਾਨੀਆਂ ਦੇ ਰਹਿਣ ਲਈ ਹੋਰ ਕੀ ਹੈ?
(ੳ) ਸਰਾਵਾਂ
(ਅ) ਰੈੱਸਟ ਹਾਊਸ
(ੲ) ਗੈਸਟ ਹਾਊਸ
(ਸ) ਧਰਮਸ਼ਾਲਾ

Answer:

(ੲ) ਗੈਸਟ ਹਾਊਸ

Exam Tips:

a) ਪੈਰੇ ਨੂੰ ਘੱਟੋ-ਘੱਟ ਦੋ ਵਾਰ ਧਿਆਨ ਨਾਲ ਪੜ੍ਹੋ।
b) ਪੈਰੇ ਵਿਚੋਂ ਉਹ ਵਾਕ ਲੱਭੋ ਜਿਸ ਵਿਚ ਇਸ ਪ੍ਰਸ਼ਨ ਦਾ ਉੱਤਰ ਹੈ।

 

ਪੈਰਿਆਂ ਸੰਬੰਧੀ ਬਹੁਵਿਕਲਪੀ ਪ੍ਰਸ਼ਨ – ਪੈਰਾ II

ਪਾਠ-ਪੁਸਤਕ ਵਿਚੋਂ “ਕਸੌਲੀ ਦਾ ਸਭ ਤੋਂ ਖ਼ੂਬਸੂਰਤ ਤੇ…” ਤੋਂ “…ਹੀ ਖ਼ੂਬਸੂਰਤ ਤੋਹਫ਼ਾ ਹੈ।” ਤਕ ਦਾ ਪੈਰਾ ਪੜ੍ਹੋ ਅਤੇ ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਚੁਣੋ।

Question 1: ਕਸੌਲੀ ਦੀ ਸਭ ਤੋਂ ਖ਼ੂਬਸੂਰਤ ਤੇ ਖਿੱਚ ਭਰਪੂਰ ਥਾਂ ਕਿਹੜੀ ਹੈ?
(ੳ) ਬੱਸ ਅੱਡਾ
(ਅ) ਚਰਚ
(ੲ) ਮੰਦਰ
(ਸ) ਮੰਕੀ ਪੁਆਇੰਟ

Answer:

(ਸ) ਮੰਕੀ ਪੁਆਇੰਟ

Exam Tips:

a) ਪੈਰੇ ਵਿਚੋਂ ਉਹ ਵਾਕ ਲੱਭੋ ਜਿਸ ਵਿਚ ਇਸ ਪ੍ਰਸ਼ਨ ਦਾ ਉੱਤਰ ਹੈ।
b) ਉੱਤਰ ਪੈਰੇ ਦੇ ਆਧਾਰ ’ਤੇ ਹੀ ਚੁਣੋ, ਅੰਦਾਜ਼ੇ ਨਾਲ ਨਹੀਂ।

 

Question 2: ਮੰਕੀ ਪੁਆਇੰਟ ਵਿਖੇ ਕਿਸ ਨਾਲ ਸੰਬੰਧਿਤ ਮੰਦਰ ਹੈ?
(ੳ) ਕ੍ਰਿਸ਼ਨ ਜੀ
(ਅ) ਰਾਮ ਜੀ
(ੲ) ਹਨੂੰਮਾਨ ਜੀ
(ਸ) ਸ਼ਿਵ ਜੀ

Answer:

(ੲ) ਹਨੂੰਮਾਨ ਜੀ

Exam Tips:

a) ਉੱਤਰ ਪੈਰੇ ਦੇ ਆਧਾਰ ’ਤੇ ਹੀ ਚੁਣੋ, ਅੰਦਾਜ਼ੇ ਨਾਲ ਨਹੀਂ।
b) ਵਿਕਲਪ ਦਾ ਅੱਖਰ ਅਤੇ ਉੱਤਰ ਦੋਵੇਂ ਲਿਖੋ।

 

Question 3: ਮੰਕੀ ਪੁਆਇੰਟ ਦਾ ਸਾਰਾ ਖੇਤਰ ਕਿਸਦੇ ਅਧਿਕਾਰ ਹੇਠ ਹੈ?
(ੳ) ਏਅਰ ਫੋਰਸ
(ਅ) ਏਅਰਟੈੱਲ
(ੲ) ਸਪੇਸ ਸੈਂਟਰ
(ਸ) ਬਿਜਲੀ ਬੋਰਡ

Answer:

(ੳ) ਏਅਰ ਫੋਰਸ

Exam Tips:

a) ਵਿਕਲਪ ਦਾ ਅੱਖਰ ਅਤੇ ਉੱਤਰ ਦੋਵੇਂ ਲਿਖੋ।
b) ਪੈਰੇ ਨੂੰ ਘੱਟੋ-ਘੱਟ ਦੋ ਵਾਰ ਧਿਆਨ ਨਾਲ ਪੜ੍ਹੋ।

 

Question 4: ਕਸੌਲੀ ਵਿੱਚ ਕਿਸ ਥਾਂ ਤੋਂ ਤੁਸੀਂ ਚੰਡੀਗੜ੍ਹ, ਕਾਲਕਾ ਤੇ ਪਿੰਜੌਰ ਤਕ ਦੇ ਦਰਸ਼ਨ ਕਰ ਸਕਦੇ ਹੋ?
(ੳ) ਸਨਸੈੱਟ ਪੁਆਇੰਟ
(ਅ) ਮੰਕੀ ਪੁਆਇੰਟ
(ੲ) ਸੈਂਟਰਲ ਪੁਆਇੰਟ
(ਸ) ਸਟਾਰਟਿੰਗ ਪੁਆਇੰਟ

Answer:

(ੳ) ਸਨਸੈੱਟ ਪੁਆਇੰਟ

Exam Tips:

a) ਪੈਰੇ ਨੂੰ ਘੱਟੋ-ਘੱਟ ਦੋ ਵਾਰ ਧਿਆਨ ਨਾਲ ਪੜ੍ਹੋ।
b) ਪੈਰੇ ਵਿਚੋਂ ਉਹ ਵਾਕ ਲੱਭੋ ਜਿਸ ਵਿਚ ਇਸ ਪ੍ਰਸ਼ਨ ਦਾ ਉੱਤਰ ਹੈ।

 

Question 5: ਕਸੌਲੀ ਦਾ ਮਾਹੌਲ ਕਿਹੋ ਜਿਹਾ ਹੈ?
(ੳ) ਅਸ਼ਾਂਤ
(ਅ) ਪ੍ਰਦੂਸ਼ਿਤ
(ੲ) ਰੌਲੇ-ਰੱਪੇ ਭਰਪੂਰ
(ਸ) ਸ਼ਾਂਤ ਅਤੇ ਪ੍ਰਦੂਸ਼ਣ ਰਹਿਤ

Answer:

(ਸ) ਸ਼ਾਂਤ ਅਤੇ ਪ੍ਰਦੂਸ਼ਣ ਰਹਿਤ

Exam Tips:

a) ਪੈਰੇ ਵਿਚੋਂ ਉਹ ਵਾਕ ਲੱਭੋ ਜਿਸ ਵਿਚ ਇਸ ਪ੍ਰਸ਼ਨ ਦਾ ਉੱਤਰ ਹੈ।
b) ਉੱਤਰ ਪੈਰੇ ਦੇ ਆਧਾਰ ’ਤੇ ਹੀ ਚੁਣੋ, ਅੰਦਾਜ਼ੇ ਨਾਲ ਨਹੀਂ।

 

Question 6: ਵਿਸ਼ਵ ਪੱਧਰ ਦੇ ਕਿਹੜੇ ਅਦਾਰੇ ਕਸੌਲੀ ਵਿੱਚ ਮੌਜੂਦ ਹਨ?
(ੳ) ਕਾਲਜ
(ਅ) ਯੂਨੀਵਰਸਿਟੀਆਂ
(ੲ) ਸਕੂਲ
(ਸ) ਚਰਚ

Answer:

(ੲ) ਸਕੂਲ

Exam Tips:

a) ਉੱਤਰ ਪੈਰੇ ਦੇ ਆਧਾਰ ’ਤੇ ਹੀ ਚੁਣੋ, ਅੰਦਾਜ਼ੇ ਨਾਲ ਨਹੀਂ।
b) ਵਿਕਲਪ ਦਾ ਅੱਖਰ ਅਤੇ ਉੱਤਰ ਦੋਵੇਂ ਲਿਖੋ।

 

Question 7: ਕਿਹੜੇ ਪ੍ਰਸਿੱਧ ਵਿਅਕਤੀ ਨੇ ਆਪਣਾ ਕਾਫ਼ੀ ਸਮਾਂ ਕਸੌਲੀ ਵਿੱਚ ਗੁਜ਼ਾਰਿਆ ਸੀ?
(ੳ) ਸਾਹਿਰ ਲੁਧਿਆਣਵੀ
(ਅ) ਅੰਮ੍ਰਿਤਾ ਪ੍ਰੀਤਮ
(ੲ) ਖ਼ੁਸ਼ਵੰਤ ਸਿੰਘ
(ਸ) ਨਾਨਕ ਸਿੰਘ

Answer:

(ੲ) ਖ਼ੁਸ਼ਵੰਤ ਸਿੰਘ

Exam Tips:

a) ਵਿਕਲਪ ਦਾ ਅੱਖਰ ਅਤੇ ਉੱਤਰ ਦੋਵੇਂ ਲਿਖੋ।
b) ਪੈਰੇ ਨੂੰ ਘੱਟੋ-ਘੱਟ ਦੋ ਵਾਰ ਧਿਆਨ ਨਾਲ ਪੜ੍ਹੋ।

 

Question 8: ਕਸੌਲੀ ਕਲੱਬ ਵਿੱਚ ਹਰ ਸਾਲ ਕਿਹੜਾ ਮੇਲਾ ਲਾਇਆ ਜਾਂਦਾ ਹੈ?
(ੳ) ਸਨਅਤੀ ਮੇਲਾ
(ਅ) ਵਪਾਰਕ ਮੇਲਾ
(ੲ) ਪੁਸਤਕ ਮੇਲਾ
(ਸ) ਖੇਤੀਬਾੜੀ ਮੇਲਾ

Answer:

(ੲ) ਪੁਸਤਕ ਮੇਲਾ

Exam Tips:

a) ਪੈਰੇ ਨੂੰ ਘੱਟੋ-ਘੱਟ ਦੋ ਵਾਰ ਧਿਆਨ ਨਾਲ ਪੜ੍ਹੋ।
b) ਪੈਰੇ ਵਿਚੋਂ ਉਹ ਵਾਕ ਲੱਭੋ ਜਿਸ ਵਿਚ ਇਸ ਪ੍ਰਸ਼ਨ ਦਾ ਉੱਤਰ ਹੈ।

 

Question 9: ਕਸੌਲੀ ਵਿਖੇ ਖ਼ੂਬਸੂਰਤ ਚਰਚ ਕਦੋਂ ਬਣਿਆ ਸੀ?
(ੳ) 1858
(ਅ) 1853
(ੲ) 1857
(ਸ) 1859

Answer:

(ਅ) 1853

Exam Tips:

a) ਪੈਰੇ ਵਿਚੋਂ ਉਹ ਵਾਕ ਲੱਭੋ ਜਿਸ ਵਿਚ ਇਸ ਪ੍ਰਸ਼ਨ ਦਾ ਉੱਤਰ ਹੈ।
b) ਉੱਤਰ ਪੈਰੇ ਦੇ ਆਧਾਰ ’ਤੇ ਹੀ ਚੁਣੋ, ਅੰਦਾਜ਼ੇ ਨਾਲ ਨਹੀਂ।

 

Free Punjab Board Textbook Explanations: Class 8 Punjabi Punjabi Medium Chapter 18 ਆਓ ਕਸੌਲੀ ਚੱਲੀਏ

Accessing Punjabi Medium Chapter 18 ਆਓ ਕਸੌਲੀ ਚੱਲੀਏ Solutions

Review comprehensive exercise answers for Class 8 Punjabi Punjabi Medium Chapter 18 ਆਓ ਕਸੌਲੀ ਚੱਲੀਏ. Fully updated to match current Punjab Board syllabus guidelines, these textbook solutions help students verify their work and maintain accurate study notes.

Concept-Driven Answers for Class 8 Punjabi

Beyond providing final answers, these guides offer step-by-step breakdowns for complex queries in the Class 8 Punjabi module. This approach helps students balance theoretical depth with practical problem-solving skills required for Punjab Board exams.

Maximizing Study Efficiency

These resources act as an effective roadmap for daily homework tasks and independent study. Supplement your review of Punjabi Medium Chapter 18 ਆਓ ਕਸੌਲੀ ਚੱਲੀਏ with official sample papers and interactive practice tests available on our platform free of charge.

FAQs

Where can I find the latest PSEB 8th Class Punjabi Solutions Chapter 18 ਆਓ ਕਸੌਲੀ ਚੱਲੀਏ for the 2026-27 session?

The complete and updated PSEB 8th Class Punjabi Solutions Chapter 18 ਆਓ ਕਸੌਲੀ ਚੱਲੀਏ is available for free on StudiesToday.com. These solutions for Class 8 Punjabi are as per latest Punjab Board curriculum.

Are the Punjabi Punjab Board solutions for Class 8 updated for the new 50% competency-based exam pattern?

Yes, our experts have revised the PSEB 8th Class Punjabi Solutions Chapter 18 ਆਓ ਕਸੌਲੀ ਚੱਲੀਏ as per 2026 exam pattern. All textbook exercises have been solved and have added explanation about how the Punjabi concepts are applied in case-study and assertion-reasoning questions.

How do these Class 8 Punjab Board solutions help in scoring 90% plus marks?

Toppers recommend using Punjab Board language because Punjab Board marking schemes are strictly based on textbook definitions. Our PSEB 8th Class Punjabi Solutions Chapter 18 ਆਓ ਕਸੌਲੀ ਚੱਲੀਏ will help students to get full marks in the theory paper.

Do you offer PSEB 8th Class Punjabi Solutions Chapter 18 ਆਓ ਕਸੌਲੀ ਚੱਲੀਏ in multiple languages like Hindi and English?

Yes, we provide bilingual support for Class 8 Punjabi. You can access PSEB 8th Class Punjabi Solutions Chapter 18 ਆਓ ਕਸੌਲੀ ਚੱਲੀਏ in both English and Hindi medium.

Is it possible to download the Punjabi Punjab Board solutions for Class 8 as a PDF?

Yes, you can download the entire PSEB 8th Class Punjabi Solutions Chapter 18 ਆਓ ਕਸੌਲੀ ਚੱਲੀਏ in printable PDF format for offline study on any device.