Step-by-Step Textbook Solutions for Class 8 Punjabi Punjabi Medium Chapter 17 ਪੰਜਾਬੀ
Explore reliable textbook solutions for Punjabi Medium Chapter 17 ਪੰਜਾਬੀ tailored for Class 8 learners. Utilizing these Punjabi answers ensures thorough preparation and strengthens foundational knowledge before final Punjab Board evaluations.
Download Punjabi Medium Chapter 17 ਪੰਜਾਬੀ Textbook Solutions PDF
Access the complete solution PDF for Class 8 Punjabi below. Regular practice with these targeted textbook answers builds familiarity with standard question patterns and helps secure higher marks in final school evaluations.
ਛੋਟੇ ਉੱਤਰ ਵਾਲੇ ਪ੍ਰਸ਼ਨ
Question 1: ਹਜ਼ਾਰਾਂ ਵਿਚ ਖਲੋਤਾ ਕੌਣ ਪਛਾਣਿਆ ਜਾਂਦਾ ਹੈ?
Answer:
ਪੰਜਾਬੀ ਨੌਜਵਾਨ।
Exam Tips:
a) ਉੱਤਰ ਇਕ-ਦੋ ਵਾਕਾਂ ਵਿਚ ਸਿੱਧਾ ਲਿਖੋ।
b) ਪ੍ਰਸ਼ਨ ਦੇ ਸ਼ਬਦ ਵਰਤ ਕੇ ਪੂਰਾ ਵਾਕ ਬਣਾਓ।
Question 2: ਪੰਜਾਬੀਆਂ ਦੇ ਹਾਸੇ ਵਿਚ ਕੀ ਮਚਲਦਾ ਹੈ?
Answer:
ਸ਼ੌਕ ਦੇ ਦਰਿਆ।
Exam Tips:
a) ਪ੍ਰਸ਼ਨ ਦੇ ਸ਼ਬਦ ਵਰਤ ਕੇ ਪੂਰਾ ਵਾਕ ਬਣਾਓ।
b) ਨਾਂ ਅਤੇ ਤੱਥ ਪਾਠ ਅਨੁਸਾਰ ਸਹੀ ਲਿਖੋ।
Question 3: ਪੰਜਾਬੀ ਦੇ ਸੁਭਾਅ ਦਾ ਕੋਈ ਇਕ ਪੱਖ ਲਿਖੋ।
Answer:
ਅਣਖੀਲਾ (ਅਣਖ ਵਾਲਾ)।
Exam Tips:
a) ਨਾਂ ਅਤੇ ਤੱਥ ਪਾਠ ਅਨੁਸਾਰ ਸਹੀ ਲਿਖੋ।
b) ਉੱਤਰ ਇਕ-ਦੋ ਵਾਕਾਂ ਵਿਚ ਸਿੱਧਾ ਲਿਖੋ।
Question 4: ‘ਗੋਰਾ ਆਦਮੀ’ ਤੋਂ ਕੀ ਭਾਵ ਹੈ?
Answer:
ਅੰਗਰੇਜ਼।
Exam Tips:
a) ਉੱਤਰ ਇਕ-ਦੋ ਵਾਕਾਂ ਵਿਚ ਸਿੱਧਾ ਲਿਖੋ।
b) ਪ੍ਰਸ਼ਨ ਦੇ ਸ਼ਬਦ ਵਰਤ ਕੇ ਪੂਰਾ ਵਾਕ ਬਣਾਓ।
Question 5: ਪੰਜਾਬੀਆਂ ਦੀ ਸਦਾ ਦੀ ਆਦਤ ਕਿਹੋ-ਜਿਹੀ ਰਹੀ ਹੈ?
Answer:
ਸਦਾ ਹੱਕ ਵਾਸਤੇ ਲੜਨਾ ਤੇ ਅਣਖ ਨਾਲ ਜਿਊਣਾ।
Exam Tips:
a) ਪ੍ਰਸ਼ਨ ਦੇ ਸ਼ਬਦ ਵਰਤ ਕੇ ਪੂਰਾ ਵਾਕ ਬਣਾਓ।
b) ਨਾਂ ਅਤੇ ਤੱਥ ਪਾਠ ਅਨੁਸਾਰ ਸਹੀ ਲਿਖੋ।
ਸੰਖੇਪ ਉੱਤਰ ਵਾਲੇ ਪ੍ਰਸ਼ਨ
Question 1: ਪੰਜਾਬੀਆਂ ਦੇ ਸੁਭਾਅ ਦੇ ਵਿਲੱਖਣ ਗੁਣ ਕਿਹੜੇ ਹਨ?
Answer:
ਅਣਖ, ਦ੍ਰਿੜ੍ਹਤਾ, ਮਿਹਨਤ, ਪਿਆਰ ਲਈ ਪਿਘਲਣਾ, ਹੱਕ ਵਾਸਤੇ ਲੜਨਾ, ਅੜ ਖਲੋਣਾ, ਸਿਰੜ ਤੇ ਮਹਿਮਾਨ-ਨਿਵਾਜ਼ੀ ਪੰਜਾਬੀਆਂ ਦੇ ਸੁਭਾਅ ਦੇ ਵਿਲੱਖਣ ਗੁਣ ਹਨ।
Exam Tips:
a) ਨਾਂ ਅਤੇ ਤੱਥ ਪਾਠ ਅਨੁਸਾਰ ਸਹੀ ਲਿਖੋ।
b) ਉੱਤਰ ਇਕ-ਦੋ ਵਾਕਾਂ ਵਿਚ ਸਿੱਧਾ ਲਿਖੋ।
Question 2: ਪੰਜਾਬੀ ਕਵਿਤਾ ਵਿਚ ਕਿਸ-ਕਿਸ ਕਵੀ ਦਾ ਜ਼ਿਕਰ ਆਇਆ ਹੈ?
Answer:
ਇਸ ਕਵਿਤਾ ਵਿਚ ਪ੍ਰੋ. ਪੂਰਨ ਸਿੰਘ ਤੇ ਸ਼ਿਵ ਕੁਮਾਰ ਦਾ ਜ਼ਿਕਰ ਆਇਆ ਹੈ।
Exam Tips:
a) ਉੱਤਰ ਇਕ-ਦੋ ਵਾਕਾਂ ਵਿਚ ਸਿੱਧਾ ਲਿਖੋ।
b) ਪ੍ਰਸ਼ਨ ਦੇ ਸ਼ਬਦ ਵਰਤ ਕੇ ਪੂਰਾ ਵਾਕ ਬਣਾਓ।
Question 3: ‘ਪੰਜਾਬੀ ਮਿਹਨਤੀ ਹੈ’, ਇਹ ਕਿਨ੍ਹਾਂ ਸਤਰਾਂ ਤੋਂ ਪਤਾ ਲੱਗਦਾ ਹੈ?
Answer:
ਕਵਿਤਾ ਦੇ ਅਖ਼ੀਰਲੇ ਕਾਵਿ-ਟੋਟੇ ਤੋਂ, ਜਿੱਥੇ ਕਵਿੱਤਰੀ ਦੱਸਦੀ ਹੈ ਕਿ ਪੰਜਾਬੀ ਜਿੰਨਾ ਮਿਹਨਤੀ ਤੇ ਸਿਰੜੀ ਹੈ, ਓਨਾ ਹੀ ਸਾਦਾ ਹੈ। ਉਹ ਜਿੱਥੇ ਡਿਗਦਾ ਹੈ, ਉੱਥੇ ਹੀ ਮੁੜ ਪੈਰ ਧਰ ਕੇ ਖੜ੍ਹਾ ਹੋ ਜਾਂਦਾ ਹੈ ਅਤੇ ਆਪਣੀ ਮਿਹਨਤ ਸਦਕਾ ਹਰ ਰੱਬੀ ਖ਼ਜ਼ਾਨੇ ਦੀ ਚਾਬੀ ਉਸ ਦੇ ਹੱਥਾਂ ਵਿਚ ਹੈ।
Exam Tips:
a) ਉੱਤਰ 50-60 ਸ਼ਬਦਾਂ ਵਿਚ ਸਾਫ਼-ਸੁਥਰਾ ਲਿਖੋ।
b) ਅੰਤ ਵਿਚ ਇਕ ਵਾਕ ਵਿਚ ਸਿੱਟਾ ਲਿਖੋ।
c) ਉੱਤਰ ਵਿਚ ਪਾਠ ਦੀਆਂ ਮੁੱਖ ਗੱਲਾਂ ਤਰਤੀਬ ਨਾਲ ਲਿਖੋ।
Question 4: ਪਿਆਰ ਵਿਚ ਪੰਜਾਬੀ ਕੀ-ਕੀ ਕਰ ਸਕਦਾ ਹੈ?
Answer:
ਪੰਜਾਬੀ ਪਿਆਰ ਵਿਚ ਕੰਨ ਪੜਵਾ ਕੇ ਜੋਗੀ ਬਣ ਸਕਦਾ ਹੈ।
Exam Tips:
a) ਪ੍ਰਸ਼ਨ ਦੇ ਸ਼ਬਦ ਵਰਤ ਕੇ ਪੂਰਾ ਵਾਕ ਬਣਾਓ।
b) ਨਾਂ ਅਤੇ ਤੱਥ ਪਾਠ ਅਨੁਸਾਰ ਸਹੀ ਲਿਖੋ।
Question 5: ਪੰਜਾਬੀ ਨੌਜਵਾਨ ਬਾਰੇ ਕਵਿੱਤਰੀ ਨੇ ਹੋਰ ਕੀ-ਕੀ ਕਿਹਾ ਹੈ?
Answer:
ਕਵਿੱਤਰੀ ਨੇ ਪੰਜਾਬੀ ਬਾਰੇ ਹੋਰ ਇਹ ਕਿਹਾ ਹੈ ਕਿ ਇਹ ਹਜ਼ਾਰਾਂ ਵਿਚ ਖੜ੍ਹਾ ਦੂਰੋਂ ਹੀ ਪਛਾਣਿਆ ਜਾਂਦਾ ਹੈ। ਇਸ ਦੇ ਚਿਹਰੇ ਦੀ ਰੰਗਤ ਦੇਖ ਕੇ ਮੌਸਮ ਵੀ ਬਦਲ ਜਾਂਦੇ ਹਨ। ਉਹ ਸ਼ਾਂਤੀ ਵੇਲੇ ਸਮੁੰਦਰ ਵਰਗਾ ਸ਼ਾਂਤ ਤੇ ਸੰਕਟ ਵੇਲੇ ਵਾ-ਵਰੋਲੇ ਵਰਗਾ ਹੈ, ਪਿਆਰ ਵਿਚ ਪਿਘਲ ਜਾਂਦਾ ਹੈ ਅਤੇ ਹੱਕ ਲਈ ਸਦਾ ਲੜਦਾ ਹੈ।
Exam Tips:
a) ਅੰਤ ਵਿਚ ਇਕ ਵਾਕ ਵਿਚ ਸਿੱਟਾ ਲਿਖੋ।
b) ਉੱਤਰ ਵਿਚ ਪਾਠ ਦੀਆਂ ਮੁੱਖ ਗੱਲਾਂ ਤਰਤੀਬ ਨਾਲ ਲਿਖੋ।
c) ਆਪਣੀ ਗੱਲ ਪਾਠ ਵਿਚਲੀਆਂ ਘਟਨਾਵਾਂ ਨਾਲ ਪੁਸ਼ਟ ਕਰੋ।
ਕੁੱਝ ਹੋਰ ਪ੍ਰਸ਼ਨ
Question 1: ਹੇਠ ਲਿਖੇ ਸ਼ਬਦਾਂ ਦੇ ਤੋਲ-ਤੁਕਾਂਤ ਮਿਲਾਓ :
ਬਗ਼ਾਵਤ – …………….
ਕਾਮਯਾਬੀ – …………….
ਸੱਲ ਲੈਂਦੇ – …………….
ਚਾਬੀ – …………….
ਲੇਖੇ – …………….
Answer:
ਤੋਲ-ਤੁਕਾਂਤ
ਬਗ਼ਾਵਤ – ਆਦਤ
ਕਾਮਯਾਬੀ – ਪੰਜਾਬੀ
ਸੱਲ ਲੈਂਦੇ – ਬਦਲ ਲੈਂਦੇ
ਚਾਬੀ – ਪੰਜਾਬੀ
ਲੇਖੇ – ਦੇਖੇ
Exam Tips:
a) ਨਾਂ ਅਤੇ ਤੱਥ ਪਾਠ ਅਨੁਸਾਰ ਸਹੀ ਲਿਖੋ।
b) ਉੱਤਰ ਇਕ-ਦੋ ਵਾਕਾਂ ਵਿਚ ਸਿੱਧਾ ਲਿਖੋ।
Question 2: ਵਾਕਾਂ ਵਿਚ ਵਰਤੋ : ਮੌਸਮ, ਕਾਮਯਾਬੀ, ਬਗ਼ਾਵਤ, ਕਮਾਈ, ਮਹਿਮਾਨ।
Answer:
1. ਮੌਸਮ (ਕਿਸੇ ਸਮੇਂ ਦੀ ਹਵਾ-ਪਾਣੀ ਦੀ ਹਾਲਤ, ਰੁੱਤ) – ਅੱਜ ਮੌਸਮ ਬੜਾ ਖ਼ਰਾਬ ਹੈ।
2. ਕਾਮਯਾਬੀ (ਸਫਲਤਾ) – ਮਿਹਨਤ ਕਰਨ ਨਾਲ ਹੀ ਕਾਮਯਾਬੀ ਮਿਲਦੀ ਹੈ।
3. ਬਗ਼ਾਵਤ (ਵਿਦਰੋਹ, ਹਕੂਮਤ ਦਾ ਹੁਕਮ ਨਾ ਮੰਨਣਾ) – ਮਾੜਾ ਰਾਜ-ਪ੍ਰਬੰਧ ਬਗ਼ਾਵਤਾਂ ਨੂੰ ਜਨਮ ਦਿੰਦਾ ਹੈ।
4. ਕਮਾਈ (ਖੱਟੀ) – ਸੁਰਿੰਦਰ ਨੇ ਵਪਾਰ ਵਿਚ ਬੜੀ ਕਮਾਈ ਕੀਤੀ।
5. ਮਹਿਮਾਨ (ਪ੍ਰਾਹੁਣਾ) – ਸਾਡੇ ਘਰ ਅੱਜ ਮਹਿਮਾਨ ਆਏ ਹੋਏ ਹਨ।
Exam Tips:
a) ਮੁਹਾਵਰੇ ਦਾ ਰੂਪ ਵਾਕ ਅਨੁਸਾਰ ਬਦਲਿਆ ਜਾ ਸਕਦਾ ਹੈ।
b) ਵਾਕ ਅਜਿਹਾ ਬਣਾਓ ਜਿਸ ਤੋਂ ਸ਼ਬਦ ਦਾ ਅਰਥ ਸਪਸ਼ਟ ਹੋਵੇ।
ਕਾਵਿ-ਟੋਟਿਆਂ ਸੰਬੰਧੀ ਪ੍ਰਸ਼ਨ
Question 1: ਪਾਠ-ਪੁਸਤਕ ਵਿਚੋਂ ਕਵਿਤਾ ਦਾ ਕਾਵਿ-ਟੋਟਾ, ਜੋ “ਕਈਆਂ ਸਦੀਆਂ ਤੋਂ ਚੱਲਦਾ ਆ ਰਿਹੈ…” ਤੋਂ ਸ਼ੁਰੂ ਹੁੰਦਾ ਹੈ, ਪੜ੍ਹੋ ਅਤੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ :
(i) ਇਸ ਕਾਵਿ-ਟੋਟੇ ਦੇ ਭਾਵ-ਅਰਥ ਲਿਖੋ।
(ii) ਇਹ ਕਾਵਿ-ਟੋਟਾ ਕਿਸ ਕਵਿਤਾ ਵਿੱਚੋਂ ਲਿਆ ਗਿਆ ਹੈ?
(iii) ਇਹ ਕਾਵਿ-ਟੋਟਾ ਕਿਸਦੀ ਰਚਨਾ ਹੈ?
(iv) ਪੰਜਾਬੀ ਦੂਜਿਆਂ ਤੋਂ ਕਿਵੇਂ ਵੱਖਰਾ ਹੈ?
(v) ਮੌਸਮ ਕਿਸ ਤਰ੍ਹਾਂ ਬਦਲਦੇ ਹਨ?
(vi) ਪੰਜਾਬੀ ਦੇ ਹਾਸੇ ਵਿੱਚ ਕੀ ਮਚਲਦਾ ਹੈ?
(vii) ਕਿਸ ਦੇ ਹੱਥਾਂ ਵਿੱਚ ਰੱਬੀ ਖ਼ਜ਼ਾਨੇ ਦੀ ਚਾਬੀ ਹੈ?
(viii) ਇਸ ਕਾਵਿ-ਟੋਟੇ ਵਿੱਚ ਕਵਿੱਤਰੀ ਕਿਸ ਦੀ ਗੱਲ ਕਰਦੀ ਹੈ?
Answer:
(i) ਕਵਿੱਤਰੀ ਕਹਿੰਦੀ ਹੈ ਕਿ ਇਸ ਕਵਿਤਾ ਵਿੱਚ ਉਹ ਉਸ ਪੰਜਾਬੀ ਦੀ ਗੱਲ ਕਰਦੀ ਹੈ, ਜਿਸ ਬਾਰੇ ਸਦੀਆਂ ਤੋਂ ਇਹ ਚਰਚਾ ਹੁੰਦੀ ਆਈ ਹੈ ਕਿ ਉਹ ਹਜ਼ਾਰਾਂ ਵਿੱਚ ਵੀ ਖੜ੍ਹਾ ਹੋਵੇ, ਤਾਂ ਦੂਰੋਂ ਹੀ ਪਛਾਣਿਆ ਜਾਂਦਾ ਹੈ। ਇਹ ਉਹ ਨੌਜਵਾਨ ਹੈ, ਜਿਸਦੇ ਚਿਹਰੇ ਦੇ ਹਾਵ-ਭਾਵ ਦੇਖ ਕੇ ਮੌਸਮ ਬਦਲ ਜਾਂਦੇ ਹਨ, ਜਿਸਦੇ ਹਾਸੇ ਵਿੱਚ ਸ਼ੌਕ ਦੇ ਦਰਿਆ ਮਚਲਦੇ ਹਨ ਅਤੇ ਜਿਸਦੇ ਹੱਥਾਂ ਵਿਚ ਹਰ ਰੱਬੀ ਖ਼ਜ਼ਾਨੇ ਦੀ ਚਾਬੀ ਹੈ।
(ii) ਪੰਜਾਬੀ।
(iii) ਸੁਰਜੀਤ ਸਖੀ।
(iv) ਪੰਜਾਬੀ ਇਸ ਕਰਕੇ ਦੂਜਿਆਂ ਤੋਂ ਵੱਖਰਾ ਹੈ ਕਿ ਉਹ ਜੇਕਰ ਹਜ਼ਾਰਾਂ ਵਿੱਚ ਖੜ੍ਹਾ ਹੋਵੇ, ਤਾਂ ਵੀ ਦੂਰੋਂ ਪਛਾਣਿਆ ਜਾ ਸਕਦਾ ਹੈ।
(v) ਪੰਜਾਬੀ ਨੌਜਵਾਨ ਦੇ ਚਿਹਰੇ ਦੇ ਹਾਵ-ਭਾਵ ਦੇਖ ਕੇ।
(vi) ਸ਼ੌਕ ਦੇ ਅਨੇਕਾਂ ਦਰਿਆ।
(vii) ਪੰਜਾਬੀ ਨੌਜਵਾਨ ਦੇ।
(viii) ਪੰਜਾਬੀ ਨੌਜਵਾਨ ਦੇ ਵਿਲੱਖਣ ਚਰਿੱਤਰ ਦੀ।
Exam Tips:
a) ਭਾਵ-ਅਰਥ ਆਪਣੇ ਸ਼ਬਦਾਂ ਵਿਚ ਲਿਖੋ, ਕਾਵਿ-ਸਤਰਾਂ ਨਾ ਦੁਹਰਾਓ।
b) ਛੋਟੇ ਪ੍ਰਸ਼ਨਾਂ ਦੇ ਉੱਤਰ ਕਾਵਿ-ਟੋਟੇ ਦੇ ਆਧਾਰ ’ਤੇ ਸੰਖੇਪ ਵਿਚ ਦਿਓ।
Question 2: ਪਾਠ-ਪੁਸਤਕ ਵਿਚੋਂ ਕਵਿਤਾ ਦਾ ਕਾਵਿ-ਟੋਟਾ, ਜੋ “ਇਹ ਸ਼ਾਂਤੀ ਵਿੱਚ ਸਮੁੰਦਰ…” ਤੋਂ ਸ਼ੁਰੂ ਹੁੰਦਾ ਹੈ, ਪੜ੍ਹੋ ਅਤੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ :
(i) ਇਸ ਕਾਵਿ-ਟੋਟੇ ਦੇ ਭਾਵ-ਅਰਥ ਲਿਖੋ।
(ii) ਪੰਜਾਬੀ ਨੌਜਵਾਨ ਸਰੀਰੋਂ ਕਿਹੋ ਜਿਹਾ ਹੈ?
(iii) ਗੋਰਾ ਆਦਮੀ ਕੌਣ ਸੀ?
Answer:
(i) ਪੰਜਾਬੀ ਨੌਜਵਾਨ ਦਾ ਦਿਲ ਸ਼ਾਂਤੀ ਦੇ ਦਿਨਾਂ ਵਿੱਚ ਸਮੁੰਦਰ ਵਰਗਾ ਵਿਸ਼ਾਲ ਤੇ ਬੇਪਰਵਾਹ ਹੈ। ਪਰੰਤੂ ਸੰਕਟ ਦੇ ਸਮੇਂ ਵਿੱਚ ਉਹ ਵਾ-ਵਰੋਲੇ ਵਾਂਗ ਬੇਕਾਬੂ ਹੋ ਜਾਂਦਾ ਹੈ। ਉਹ ਕਦੇ ਵੀ ਆਪਣੀ ਪ੍ਰਾਪਤੀ ਤੋਂ ਸੰਤੁਸ਼ਟ ਹੋ ਕੇ ਨਹੀਂ ਬਹਿੰਦਾ, ਸਗੋਂ ਹਮੇਸ਼ਾ ਸੰਘਰਸ਼ਸ਼ੀਲ ਰਹਿੰਦਾ ਹੈ। ਉਸਦੇ ਇਸ ਸੰਘਰਸ਼ਸ਼ੀਲ ਸੁਭਾਅ ਕਰਕੇ ਹੀ ਭਾਰਤ ਨੂੰ ਗ਼ੁਲਾਮ ਬਣਾ ਕੇ ਰੱਖਣ ਵਾਲਾ ਅੰਗਰੇਜ਼ ਜੇ ਡਰਿਆ ਸੀ, ਤਾਂ ਸਿਰਫ਼ ਉਸੇ ਤੋਂ ਹੀ ਡਰਿਆ ਸੀ।
(ii) ਛੋਹਲਾ।
(iii) ਭਾਰਤ ਨੂੰ ਗ਼ੁਲਾਮ ਬਣਾ ਕੇ ਰੱਖਣ ਵਾਲਾ ਅੰਗਰੇਜ਼।
Exam Tips:
a) ਛੋਟੇ ਪ੍ਰਸ਼ਨਾਂ ਦੇ ਉੱਤਰ ਕਾਵਿ-ਟੋਟੇ ਦੇ ਆਧਾਰ ’ਤੇ ਸੰਖੇਪ ਵਿਚ ਦਿਓ।
b) ਕਵੀ ਦਾ ਸੰਦੇਸ਼ ਉੱਤਰ ਵਿਚ ਜ਼ਰੂਰ ਸ਼ਾਮਲ ਕਰੋ।
Question 3: ਪਾਠ-ਪੁਸਤਕ ਵਿਚੋਂ ਕਵਿਤਾ ਦਾ ਕਾਵਿ-ਟੋਟਾ, ਜੋ “ਇਹ ਪੂਰਨ ਸਿੰਘ ਦੇ ਮੂੰਹੋਂ ਬੋਲਦੀ…” ਤੋਂ ਸ਼ੁਰੂ ਹੁੰਦਾ ਹੈ, ਪੜ੍ਹੋ ਅਤੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ :
(i) ਇਸ ਕਾਵਿ-ਟੋਟੇ ਦੇ ਭਾਵ-ਅਰਥ ਲਿਖੋ।
(ii) ਪੂਰਨ ਸਿੰਘ ਤੇ ਸ਼ਿਵ ਕੁਮਾਰ ਕੌਣ ਹਨ?
(iii) ਪੰਜਾਬੀ ਨੌਜਵਾਨ ਦੇ ਖ਼ੂਨ ਵਿੱਚ ਕੀ ਹੈ?
(iv) ਪੰਜਾਬੀ ਨੌਜਵਾਨ ਦੀ ਸਦੀਆਂ ਦੀ ਪੁਰਾਣੀ ਆਦਤ ਕਿਹੜੀ ਹੈ?
Answer:
(i) ਪੰਜਾਬੀ ਨੌਜਵਾਨ ਪ੍ਰੋ. ਪੂਰਨ ਸਿੰਘ ਦੀ ਬੇਪਰਵਾਹੀ ਭਰੀ ਕਵਿਤਾ ਦਾ ਨਾਇਕ ਹੈ ਤੇ ਨਾਲ ਹੀ ਇਹ ਪਿਆਰ ਦੇ ਦਰਦ ਵਿੱਚ ਤੜਫਦੇ ਸ਼ਿਵ ਕੁਮਾਰ ਦੇ ਗੀਤਾਂ ਦਾ ਗਾਇਕ ਵੀ ਹੈ। ਦੁੱਲੇ ਦੇ ਇਸ ਪੁੱਤ ਦੇ ਤਾਂ ਖ਼ੂਨ ਵਿੱਚ ਹੀ ਬਗ਼ਾਵਤ ਹੈ ਅਤੇ ਸਦਾ ਹੱਕ ਲਈ ਲੜਨਾ ਇਸਦੀ ਸਦੀਆਂ ਪੁਰਾਣੀ ਆਦਤ ਹੈ।
(ii) ਪ੍ਰੋ. ਪੂਰਨ ਸਿੰਘ ਤੇ ਸ਼ਿਵ ਕੁਮਾਰ ਪੰਜਾਬੀ ਦੇ ਪ੍ਰਸਿੱਧ ਕਵੀ ਹੋਏ ਹਨ।
(iii) ਬਗ਼ਾਵਤ।
(iv) ਹੱਕ ਲਈ ਲੜਨਾ।
Exam Tips:
a) ਕਵੀ ਦਾ ਸੰਦੇਸ਼ ਉੱਤਰ ਵਿਚ ਜ਼ਰੂਰ ਸ਼ਾਮਲ ਕਰੋ।
b) ਭਾਵ-ਅਰਥ ਆਪਣੇ ਸ਼ਬਦਾਂ ਵਿਚ ਲਿਖੋ, ਕਾਵਿ-ਸਤਰਾਂ ਨਾ ਦੁਹਰਾਓ।
Question 4: ਪਾਠ-ਪੁਸਤਕ ਵਿਚੋਂ ਕਵਿਤਾ ਦਾ ਕਾਵਿ-ਟੋਟਾ, ਜੋ “ਪੁਰਾਣੀ ਰੀਤ ਏ ਇਸ ਦੀ…” ਤੋਂ ਸ਼ੁਰੂ ਹੁੰਦਾ ਹੈ, ਪੜ੍ਹੋ ਅਤੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ :
(i) ਇਸ ਕਾਵਿ-ਟੋਟੇ ਦੇ ਭਾਵ-ਅਰਥ ਲਿਖੋ।
(ii) ‘ਕਦ ਭਾਬੀਆਂ ਦੇ ਬੋਲ ਸਹਿੰਦਾ ਏ’ ਤੋਂ ਕੀ ਭਾਵ ਹੈ?
(iii) ਦਰਿਆ ਕਦੋਂ ਆਪਣਾ ਰੁਖ਼ ਬਦਲ ਲੈਂਦੇ ਹਨ?
(iv) ਕਿਸ ਨੇ ਜੋਗੀ ਬਣ ਕੇ ਕੰਨ ਪੜਵਾਏ?
Answer:
(i) ਪੰਜਾਬੀ ਨੌਜਵਾਨ ਦੀ ਇਹ ਪੁਰਾਣੀ ਆਦਤ ਹੈ ਕਿ ਉਹ ਨਿੱਕੀ ਜਿਹੀ ਗੱਲ ਨਾਪਸੰਦ ਆਉਣ ‘ਤੇ ਰੁੱਸ ਕੇ ਬਹਿ ਜਾਂਦਾ ਹੈ। ਇਹ ਮਾਂ ਦਾ ਇੰਨਾ ਲਾਡਲਾ ਹੈ ਕਿ ਕਿਸੇ ਬੰਦੇ ਦਾ ਇਕ ਵੀ ਭੈੜਾ ਬੋਲ ਜਾਂ ਤਾਅਨਾ ਬਰਦਾਸ਼ਤ ਨਹੀਂ ਕਰਦਾ ਤੇ ਫਿਰ ਜਿੱਥੇ ਇਹ ਅੜ ਕੇ ਬਹਿ ਜਾਵੇ, ਤਾਂ ਦਰਿਆ ਵੀ ਆਪਣਾ ਰੁਖ਼ ਬਦਲ ਲੈਂਦੇ ਹਨ। ਇਸਦੇ ਉਲਟ ਜੇਕਰ ਉਸ ਦੇ ਪਿਆਰ ਦੇ ਰਾਹ ਵਿੱਚ ਅੜਿੱਕਾ ਪਵੇ, ਤਾਂ ਉਸਨੂੰ ਸਿਰੇ ਚਾੜ੍ਹਨ ਲਈ ਕੰਨ ਪੜਵਾ ਕੇ ਜੋਗੀ ਬਣ ਜਾਂਦਾ ਹੈ।
(ii) ਕਿਸੇ ਦੇ ਤਾਅਨੇ ਨੂੰ ਬਰਦਾਸ਼ਤ ਨਾ ਕਰਨਾ।
(iii) ਜਦੋਂ ਪੰਜਾਬੀ ਨੌਜਵਾਨ ਆਪਣੀ ਪੁਗਾਉਣ ਲਈ ਅੜ ਕੇ ਬੈਠ ਜਾਵੇ।
(iv) ਰਾਂਝੇ ਨੇ।
Exam Tips:
a) ਭਾਵ-ਅਰਥ ਆਪਣੇ ਸ਼ਬਦਾਂ ਵਿਚ ਲਿਖੋ, ਕਾਵਿ-ਸਤਰਾਂ ਨਾ ਦੁਹਰਾਓ।
b) ਛੋਟੇ ਪ੍ਰਸ਼ਨਾਂ ਦੇ ਉੱਤਰ ਕਾਵਿ-ਟੋਟੇ ਦੇ ਆਧਾਰ ’ਤੇ ਸੰਖੇਪ ਵਿਚ ਦਿਓ।
Question 5: ਪਾਠ-ਪੁਸਤਕ ਵਿਚੋਂ ਕਵਿਤਾ ਦਾ ਕਾਵਿ-ਟੋਟਾ, ਜੋ “ਜਦੋਂ ਛਿੰਝਾਂ ਦੇ ਵਿੱਚ ਗੱਜੇ…” ਤੋਂ ਸ਼ੁਰੂ ਹੁੰਦਾ ਹੈ, ਪੜ੍ਹੋ ਅਤੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ :
(i) ਇਸ ਕਾਵਿ-ਟੋਟੇ ਦੇ ਭਾਵ-ਅਰਥ ਲਿਖੋ।
(ii) ਸਾਰੀ ਧਰਤੀ ਕਦੋਂ ਹਿੱਲਦੀ ਹੈ?
(iii) ਪੰਜਾਬੀ ਨੌਜਵਾਨ ਕਦੋਂ ਪਿਘਲ ਜਾਂਦਾ ਹੈ?
(iv) ਪੰਜਾਬੀ ਕਦੋਂ ਆਪਣੀ ਸਾਰੀ ਉਮਰ ਦੀ ਕਮਾਈ ਲੇਖੇ ਲਾ ਦਿੰਦਾ ਹੈ?
Answer:
(i) ਪੰਜਾਬੀ ਨੌਜਵਾਨ ਜਦੋਂ ਛਿੰਝਾਂ ਵਿੱਚ ਗੱਜਦਾ ਹੈ, ਤਾਂ ਧਰਤੀ ਹਿੱਲ ਜਾਂਦੀ ਹੈ, ਪਰ ਜੇਕਰ ਕਿਸੇ ਦੀਆਂ ਅੱਖਾਂ ਵਿੱਚ ਪਿਆਰ ਦਾ ਤਰਲਾ ਦੇਖੇ, ਤਾਂ ਉਹ ਪੱਥਰ ਵਾਂਗ ਸਖ਼ਤ ਹੁੰਦਾ ਹੋਇਆ ਵੀ ਇਕ ਦਮ ਪਿਘਲ ਜਾਂਦਾ ਹੈ। ਜੇਕਰ ਕੋਈ ਉਸਦੇ ਦਿਲ ਵਿੱਚ ਪਿਆਰ ਦਾ ਮਹਿਮਾਨ ਬਣ ਕੇ ਆਵੇ, ਤਾਂ ਉਹ ਆਪਣੀ ਸਾਰੀ ਉਮਰ ਦੀ ਕਮਾਈ ਕੁਰਬਾਨ ਕਰ ਦਿੰਦਾ ਹੈ।
(ii) ਜਦੋਂ ਪੰਜਾਬੀ ਨੌਜਵਾਨ ਛਿੰਝ ਵਿੱਚ ਗੱਜਦਾ ਹੈ।
(iii) ਜਦੋਂ ਉਹ ਕਿਸੇ ਦੀਆਂ ਅੱਖਾਂ ਵਿੱਚ ਪਿਆਰ ਦਾ ਤਰਲਾ ਦੇਖਦਾ ਹੈ।
(iv) ਜਦੋਂ ਕੋਈ ਉਸਦੇ ਦਿਲ ਵਿੱਚ ਮਹਿਮਾਨ ਬਣ ਕੇ ਆਉਂਦਾ ਹੈ।
Exam Tips:
a) ਛੋਟੇ ਪ੍ਰਸ਼ਨਾਂ ਦੇ ਉੱਤਰ ਕਾਵਿ-ਟੋਟੇ ਦੇ ਆਧਾਰ ’ਤੇ ਸੰਖੇਪ ਵਿਚ ਦਿਓ।
b) ਕਵੀ ਦਾ ਸੰਦੇਸ਼ ਉੱਤਰ ਵਿਚ ਜ਼ਰੂਰ ਸ਼ਾਮਲ ਕਰੋ।
Question 6: ਪਾਠ-ਪੁਸਤਕ ਵਿਚੋਂ ਕਵਿਤਾ ਦਾ ਕਾਵਿ-ਟੋਟਾ, ਜੋ “ਇਹ ਜਿੰਨਾ ਮਿਹਨਤੀ…” ਤੋਂ ਸ਼ੁਰੂ ਹੁੰਦਾ ਹੈ, ਪੜ੍ਹੋ ਅਤੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ :
(i) ਇਸ ਕਾਵਿ-ਟੋਟੇ ਦੇ ਭਾਵ-ਅਰਥ ਲਿਖੋ।
(ii) ਪੰਜਾਬੀ ਨੌਜਵਾਨ ਦੇ ਸਿਰੜ ਦਾ ਕਿੱਥੋਂ ਪਤਾ ਲਗਦਾ ਹੈ?
(iii) ਪੰਜਾਬੀ ਸਿਰੜੀ ਹੋਣ ਦੇ ਨਾਲ ਹੀ ਹੋਰ ਕੀ ਹੈ?
(iv) ਪੰਜਾਬੀ ਨੌਜਵਾਨ ਦਾ ਸੁਭਾਅ ਕਿਹੋ ਜਿਹਾ ਹੈ?
(v) ਇਹ ਕਵਿਤਾ ਕਿਸ ਦੀ ਲਿਖੀ ਹੈ?
Answer:
(i) ਪੰਜਾਬੀ ਨੌਜਵਾਨ ਜਿੰਨਾ ਮਿਹਨਤੀ ਤੇ ਸਿਰੜੀ ਹੈ, ਇਹ ਓਨਾ ਹੀ ਸਾਦਾ ਵੀ ਹੈ। ਇਹ ਜਿੱਥੇ ਇਕ ਵਾਰ ਨਾਕਾਮਯਾਬ ਹੋ ਕੇ ਡਿਗੇ, ਇਹ ਮੁੜ ਦ੍ਰਿੜ੍ਹਤਾ ਨਾਲ ਉੱਥੇ ਪੈਰ ਰੱਖ ਕੇ ਡਟ ਜਾਂਦਾ ਹੈ। ਪੰਜਾਬੀ ਦੇ ਹੱਥਾਂ ਵਿੱਚ ਹਰ ਰੱਬੀ ਖ਼ਜ਼ਾਨੇ ਦੀ ਚਾਬੀ ਹੈ ਤੇ ਕਵਿੱਤਰੀ ਇਸੇ ਵਿਲੱਖਣ ਤੇ ਸਿਰੜੀ ਸੁਭਾਅ ਵਾਲੇ ਪੰਜਾਬੀ ਦੀ ਹੀ ਗੱਲ ਕਰਦੀ ਹੈ।
(ii) ਪੰਜਾਬੀ ਨੌਜਵਾਨ ਦੇ ਸਿਰੜ ਦਾ ਇੱਥੋਂ ਪਤਾ ਲਗਦਾ ਹੈ ਕਿ ਉਹ ਜਿੱਥੇ ਨਾਕਾਮਯਾਬ ਹੋਵੇ, ਉੱਥੇ ਹੀ ਮੁੜ ਪੈਰ ਧਰ ਕੇ ਸੰਘਰਸ਼ ਆਰੰਭ ਕਰ ਦਿੰਦਾ ਹੈ।
(iii) ਪੰਜਾਬੀ ਨੌਜਵਾਨ ਸਿਰੜੀ ਹੋਣ ਦੇ ਨਾਲ ਸਾਦਗੀ ਭਰਿਆ ਵੀ ਹੈ।
(iv) ਪੰਜਾਬੀ ਨੌਜਵਾਨ ਦਾ ਸੁਭਾਅ ਮਿਹਨਤੀ, ਸਿਰੜੀ, ਸਾਦਗੀ-ਪਸੰਦ, ਪਿਆਰ ਭਰਿਆ ਤੇ ਹਿੰਮਤ ਨਾ ਹਾਰਨ ਵਾਲਾ ਹੈ।
(v) ਸੁਰਜੀਤ ਸਖੀ ਦੀ।
Exam Tips:
a) ਕਵੀ ਦਾ ਸੰਦੇਸ਼ ਉੱਤਰ ਵਿਚ ਜ਼ਰੂਰ ਸ਼ਾਮਲ ਕਰੋ।
b) ਭਾਵ-ਅਰਥ ਆਪਣੇ ਸ਼ਬਦਾਂ ਵਿਚ ਲਿਖੋ, ਕਾਵਿ-ਸਤਰਾਂ ਨਾ ਦੁਹਰਾਓ।
Free study material for Punjabi
Step-by-Step Textbook Answers: Class 8 Punjabi Punjabi Medium Chapter 17 ਪੰਜਾਬੀ
Accessing Punjabi Medium Chapter 17 ਪੰਜਾਬੀ Solutions
Access structured Punjab Board textbook solutions for Punjabi Medium Chapter 17 ਪੰਜਾਬੀ. Designed in alignment with the latest academic curriculum for Class 8 Punjabi, these answers cover all end-of-chapter exercises to support daily learning and homework completion.
Concept-Driven Answers for Class 8 Punjabi
Each solution includes detailed reasoning to foster genuine comprehension of Punjabi Medium Chapter 17 ਪੰਜਾਬੀ concepts. Reviewing these step-by-step breakdowns allows learners to master both analytical and descriptive questions expected in school evaluations.
Maximizing Study Efficiency
These resources act as an effective roadmap for daily homework tasks and independent study. Supplement your review of Punjabi Medium Chapter 17 ਪੰਜਾਬੀ with official sample papers and interactive practice tests available on our platform free of charge.
FAQs
The complete and updated PSEB 8th Class Punjabi Solutions Chapter 17 ਪੰਜਾਬੀ is available for free on StudiesToday.com. These solutions for Class 8 Punjabi are as per latest Punjab Board curriculum.
Yes, our experts have revised the PSEB 8th Class Punjabi Solutions Chapter 17 ਪੰਜਾਬੀ as per 2026 exam pattern. All textbook exercises have been solved and have added explanation about how the Punjabi concepts are applied in case-study and assertion-reasoning questions.
Toppers recommend using Punjab Board language because Punjab Board marking schemes are strictly based on textbook definitions. Our PSEB 8th Class Punjabi Solutions Chapter 17 ਪੰਜਾਬੀ will help students to get full marks in the theory paper.
Yes, we provide bilingual support for Class 8 Punjabi. You can access PSEB 8th Class Punjabi Solutions Chapter 17 ਪੰਜਾਬੀ in both English and Hindi medium.
Yes, you can download the entire PSEB 8th Class Punjabi Solutions Chapter 17 ਪੰਜਾਬੀ in printable PDF format for offline study on any device.