PSEB 8th Class Punjabi Solutions Chapter 15 ਅਲੋਪ ਹੋ ਰਹੇ ਜੀਵ-ਜੰਤੂ ਅਤੇ ਬਨਸਪਤੀ

Official Punjab Board Solutions for Class 8 Punjabi: Punjabi Medium Chapter 15 ਅਲੋਪ ਹੋ ਰਹੇ ਜੀਵ-ਜੰਤੂ ਅਤੇ ਬਨਸਪਤੀ

Review structured textbook solutions for Class 8 Punjabi Punjabi Medium Chapter 15 ਅਲੋਪ ਹੋ ਰਹੇ ਜੀਵ-ਜੰਤੂ ਅਤੇ ਬਨਸਪਤੀ. Built according to Punjab Board guidelines for the 2026-27 academic year, these downloadable answers support daily revision and problem-solving accuracy.

Chapter-wise Solutions for Punjabi: Punjabi Medium Chapter 15 ਅਲੋਪ ਹੋ ਰਹੇ ਜੀਵ-ਜੰਤੂ ਅਤੇ ਬਨਸਪਤੀ

Access the complete solution PDF for Class 8 Punjabi below. Regular practice with these targeted textbook answers builds familiarity with standard question patterns and helps secure higher marks in final school evaluations.

ਬਹੁਵਿਕਲਪੀ ਪ੍ਰਸ਼ਨ

Question 1: ਖ਼ੁਦ ਤਿਆਰ ਕੀਤੀਆਂ ਗੈਸਾਂ ਅਤੇ ਬੰਬ-ਬਰੂਦ ਆਦਿ ਕਰਕੇ ਮਨੁੱਖ ਕਿਸ ਨੂੰ ਨੁਕਸਾਨ ਪਹੁੰਚਾ ਰਿਹਾ ਹੈ?
(ੳ) ਸੜਕਾਂ ਨੂੰ
(ਅ) ਕੁਦਰਤ ਨੂੰ
(ੲ) ਦਰਿਆਵਾਂ ਨੂੰ

Answer:

(ਅ) ਕੁਦਰਤ ਨੂੰ

Exam Tips:

a) ਉੱਤਰ ਵਿਚ ਵਿਕਲਪ ਦਾ ਅੱਖਰ ਅਤੇ ਪੂਰਾ ਉੱਤਰ ਦੋਵੇਂ ਲਿਖੋ।
b) ਮਿਲਦੇ-ਜੁਲਦੇ ਵਿਕਲਪਾਂ ਵਿਚਲਾ ਫ਼ਰਕ ਧਿਆਨ ਨਾਲ ਪਛਾਣੋ।

 

Question 2: ਇੱਲ ਮਾਸ ਖਾਣ ਲਈ ਧਰਤੀ ਤੋਂ ਕਿੰਨੀ ਦੂਰੀ ਤੱਕ ਅਕਾਸ਼ ਵਿੱਚ ਘੁੰਮਦੀ ਨਜ਼ਰ ਆਉਂਦੀ ਹੈ?
(ੳ) ਇੱਕ-ਦੋ ਕਿਲੋਮੀਟਰ
(ਅ) ਦੋ-ਤਿੰਨ ਕਿਲੋਮੀਟਰ
(ੲ) ਤਿੰਨ-ਚਾਰ ਕਿਲੋਮੀਟਰ

Answer:

(ੳ) ਇੱਕ-ਦੋ ਕਿਲੋਮੀਟਰ

Exam Tips:

a) ਮਿਲਦੇ-ਜੁਲਦੇ ਵਿਕਲਪਾਂ ਵਿਚਲਾ ਫ਼ਰਕ ਧਿਆਨ ਨਾਲ ਪਛਾਣੋ।
b) ਪਾਠ ਦੇ ਮੁੱਖ ਤੱਥ (ਨਾਂ, ਗਿਣਤੀ, ਸਮਾਂ) ਯਾਦ ਰੱਖੋ।

 

Question 3: ਕਿਹੜੇ ਪੰਛੀ ਦੇ ਵਧੇਰੇ ਕਰਕੇ ਲੁਪਤ ਹੋਣ ਦਾ ਜ਼ਿਕਰ ਹੈ?
(ੳ) ਤੋਤਾ
(ਅ) ਬਟੇਰਾ
(ੲ) ਇੱਲਾਂ

Answer:

(ੲ) ਇੱਲਾਂ

Exam Tips:

a) ਪਾਠ ਦੇ ਮੁੱਖ ਤੱਥ (ਨਾਂ, ਗਿਣਤੀ, ਸਮਾਂ) ਯਾਦ ਰੱਖੋ।
b) ਸਾਰੇ ਵਿਕਲਪ ਪੂਰੇ ਪੜ੍ਹ ਕੇ ਹੀ ਸਹੀ ਉੱਤਰ ਚੁਣੋ।

 

Question 4: ਅੱਜ ਦੇ ਛੋਟੇ ਬੱਚੇ ਲਈ ਕਿਹੜਾ ਜਾਨਵਰ ਅਣਡਿੱਠ ਹੋ ਰਿਹਾ ਹੈ?
(ੳ) ਕਬੂਤਰ
(ਅ) ਚਿੜੀ
(ੲ) ਕਾਂ

Answer:

(ਅ) ਚਿੜੀ

Exam Tips:

a) ਸਾਰੇ ਵਿਕਲਪ ਪੂਰੇ ਪੜ੍ਹ ਕੇ ਹੀ ਸਹੀ ਉੱਤਰ ਚੁਣੋ।
b) ਉੱਤਰ ਵਿਚ ਵਿਕਲਪ ਦਾ ਅੱਖਰ ਅਤੇ ਪੂਰਾ ਉੱਤਰ ਦੋਵੇਂ ਲਿਖੋ।

 

Question 5: ਬਿਜੜੇ ਦੀ ਜਨ ਸੰਖਿਆ ਵਿੱਚ ਕਿੰਨੀ ਕਮੀ ਆਈ ਹੈ?
(ੳ) 50%
(ਅ) 75%
(ੲ) 72%

Answer:

(ਅ) 75%

Exam Tips:

a) ਉੱਤਰ ਵਿਚ ਵਿਕਲਪ ਦਾ ਅੱਖਰ ਅਤੇ ਪੂਰਾ ਉੱਤਰ ਦੋਵੇਂ ਲਿਖੋ।
b) ਮਿਲਦੇ-ਜੁਲਦੇ ਵਿਕਲਪਾਂ ਵਿਚਲਾ ਫ਼ਰਕ ਧਿਆਨ ਨਾਲ ਪਛਾਣੋ।

 

ਛੋਟੇ ਉੱਤਰ ਵਾਲੇ ਪ੍ਰਸ਼ਨ

Question 1: ਜੰਗਲਾਂ ਦੇ ਖ਼ਤਮ ਹੋਣ ਨਾਲ ਕੀ ਖ਼ਤਮ ਹੋ ਰਿਹਾ ਹੈ?

Answer:

ਜੀਵ-ਜੰਤੂ।

Exam Tips:

a) ਪ੍ਰਸ਼ਨ ਦੇ ਸ਼ਬਦ ਵਰਤ ਕੇ ਪੂਰਾ ਵਾਕ ਬਣਾਓ।
b) ਨਾਂ ਅਤੇ ਤੱਥ ਪਾਠ ਅਨੁਸਾਰ ਸਹੀ ਲਿਖੋ।

 

Question 2: ਪਸ਼ੂ ਮਰਨ ‘ਤੇ ਹਜ਼ਾਰਾਂ ਦੀ ਗਿਣਤੀ ਵਿੱਚ ਕਿਨ੍ਹਾਂ ਦੀ ਤਾਦਾਦ ਇਕੱਤਰ ਹੋ ਜਾਂਦੀ ਹੈ?

Answer:

ਇੱਲਾਂ ਤੇ ਗਿਰਝਾਂ ਦੀ।

Exam Tips:

a) ਨਾਂ ਅਤੇ ਤੱਥ ਪਾਠ ਅਨੁਸਾਰ ਸਹੀ ਲਿਖੋ।
b) ਉੱਤਰ ਇਕ-ਦੋ ਵਾਕਾਂ ਵਿਚ ਸਿੱਧਾ ਲਿਖੋ।

 

Question 3: ਇੱਲਾਂ ਦੇ ਅਲੋਪ ਹੋ ਜਾਣ ਦਾ ਇੱਕ ਕਾਰਨ ਦੱਸੋ।

Answer:

ਉੱਚੇ ਦਰੱਖ਼ਤਾਂ-ਪਿੱਪਲਾਂ, ਬੋਹੜਾਂ ਆਦਿ ਦਾ ਵੱਢੇ ਜਾਣਾ।

Exam Tips:

a) ਉੱਤਰ ਇਕ-ਦੋ ਵਾਕਾਂ ਵਿਚ ਸਿੱਧਾ ਲਿਖੋ।
b) ਪ੍ਰਸ਼ਨ ਦੇ ਸ਼ਬਦ ਵਰਤ ਕੇ ਪੂਰਾ ਵਾਕ ਬਣਾਓ।

 

Question 4: ਕਿਸ ਪੰਛੀ ਦਾ ਆਲ੍ਹਣਾ ਬਹੁਤ ਸੁੰਦਰ ਮੰਨਿਆ ਜਾਂਦਾ ਹੈ?

Answer:

ਬਿਜੜੇ ਦਾ।

Exam Tips:

a) ਪ੍ਰਸ਼ਨ ਦੇ ਸ਼ਬਦ ਵਰਤ ਕੇ ਪੂਰਾ ਵਾਕ ਬਣਾਓ।
b) ਨਾਂ ਅਤੇ ਤੱਥ ਪਾਠ ਅਨੁਸਾਰ ਸਹੀ ਲਿਖੋ।

 

Question 5: ਖੇਤਾਂ ਨੂੰ ਅੱਗ ਲਾਉਣ ਦੀ ਪ੍ਰਥਾ ਨੇ ਕੀ ਨੁਕਸਾਨ ਕੀਤਾ ਹੈ?

Answer:

ਇਸ ਪ੍ਰਥਾ ਨੇ ਧਰਤੀ ਉੱਤੇ ਘਰ ਬਣਾ ਕੇ ਰਹਿਣ ਤੇ ਆਂਡੇ ਦੇਣ ਵਾਲੇ ਪੰਛੀ ਖ਼ਤਮ ਕਰ ਦਿੱਤੇ ਹਨ।

Exam Tips:

a) ਨਾਂ ਅਤੇ ਤੱਥ ਪਾਠ ਅਨੁਸਾਰ ਸਹੀ ਲਿਖੋ।
b) ਉੱਤਰ ਇਕ-ਦੋ ਵਾਕਾਂ ਵਿਚ ਸਿੱਧਾ ਲਿਖੋ।

 

ਸੰਖੇਪ ਉੱਤਰ ਵਾਲੇ ਪ੍ਰਸ਼ਨ

Question 1: ਜੰਗਲਾਂ ਤੇ ਪਰਬਤਾਂ ਦੀ ਛੇੜ-ਛਾੜ ਨਾਲ ਕੁਦਰਤ ਕਿਵੇਂ ਪ੍ਰਭਾਵਿਤ ਹੋਈ ਹੈ?

Answer:

ਜੰਗਲਾਂ ਤੇ ਪਰਬਤਾਂ ਦੀ ਛੇੜ-ਛਾੜ ਨਾਲ ਕੁਦਰਤੀ ਜੀਵ-ਜੰਤੂ ਅਤੇ ਬਨਸਪਤੀ ਅਲੋਪ ਹੋ ਰਹੀ ਹੈ। ਬਹੁਤ ਸਾਰੇ ਜੀਵਾਂ-ਜੰਤੂਆਂ ਦੀ ਗਿਣਤੀ ਘਟ ਰਹੀ ਹੈ ਤੇ ਪੌਦੇ ਨਸ਼ਟ ਹੋ ਰਹੇ ਹਨ।

Exam Tips:

a) ਉੱਤਰ ਇਕ-ਦੋ ਵਾਕਾਂ ਵਿਚ ਸਿੱਧਾ ਲਿਖੋ।
b) ਪ੍ਰਸ਼ਨ ਦੇ ਸ਼ਬਦ ਵਰਤ ਕੇ ਪੂਰਾ ਵਾਕ ਬਣਾਓ।

 

Question 2: ਇੱਲਾਂ, ਗਿਰਝਾਂ ਦੇ ਰਹਿਣ-ਸਥਾਨ ਤੇ ਜੀਵਨ ਬਾਰੇ ਤੁਸੀਂ ਕੀ ਜਾਣਦੇ ਹੋ?

Answer:

ਇੱਲਾਂ ਤੇ ਗਿਰਝਾਂ ਉੱਚੇ ਬੋਹੜਾਂ ਤੇ ਪਿੱਪਲਾਂ ‘ਤੇ ਰਹਿੰਦੀਆਂ ਸਨ। ਉੱਥੇ ਆਲ੍ਹਣਿਆਂ ਵਿਚ ਉਨ੍ਹਾਂ ਦੇ ਮੋਟੇ ਆਂਡੇ ਪਏ ਹੁੰਦੇ ਸਨ। ਉਹ ਇਕ ਦੋ ਕਿਲੋਮੀਟਰ ਉਚਾਈ ‘ਤੇ ਅਸਮਾਨ ਵਿਚ ਚੱਕਰ ਕੱਟਦੀਆਂ ਹੋਈਆਂ ਮਰੇ ਹੋਏ ਪਸ਼ੂਆਂ ਦੀ ਟੋਹ ਰੱਖਦੀਆਂ ਸਨ। ਮਰੇ ਪਸ਼ੂਆਂ ਦਾ ਮਾਸ ਇਨ੍ਹਾਂ ਦੀ ਖ਼ੁਰਾਕ ਸੀ, ਪਰ ਹੁਣ ਇਹ ਕਿਧਰੇ ਨਹੀਂ ਦਿਸਦੀਆਂ। ਉੱਚੇ ਰੁੱਖਾਂ ਦੀ ਘਾਟ ਤੇ ਜ਼ਹਿਰੀਲੇ ਹੋਏ ਮਾਸ ਤੇ ਪਾਣੀ ਨੇ ਇਨ੍ਹਾਂ ਦੇ ਜੀਵਨ ਉੱਤੇ ਬਹੁਤ ਬੁਰਾ ਅਸਰ ਪਾਇਆ ਹੈ।

Exam Tips:

a) ਉੱਤਰ ਵਿਚ ਪਾਠ ਦੀਆਂ ਮੁੱਖ ਗੱਲਾਂ ਤਰਤੀਬ ਨਾਲ ਲਿਖੋ।
b) ਆਪਣੀ ਗੱਲ ਪਾਠ ਵਿਚਲੀਆਂ ਘਟਨਾਵਾਂ ਨਾਲ ਪੁਸ਼ਟ ਕਰੋ।
c) ਉੱਤਰ 50-60 ਸ਼ਬਦਾਂ ਵਿਚ ਸਾਫ਼-ਸੁਥਰਾ ਲਿਖੋ।

 

Question 3: ਕੀਟ-ਨਾਸ਼ਕ ਦਵਾਈਆਂ ਦੇ ਛਿੜਕਣ ਨਾਲ ਕਿਹੜੇ ਪੰਛੀ ਅਲੋਪ ਹੋਏ ਹਨ?

Answer:

ਕੀਟ-ਨਾਸ਼ਕ ਦਵਾਈਆਂ ਦਾ ਅਸਰ ਲਗਪਗ ਹਰ ਪੰਛੀ ਉੱਤੇ ਪਿਆ ਹੈ, ਕਿਉਂਕਿ ਇਸ ਨੇ ਉਨ੍ਹਾਂ ਦੇ ਪੀਣ ਵਾਲੇ ਪਾਣੀ ਤੇ ਖ਼ੁਰਾਕ ਨੂੰ ਜ਼ਹਿਰ ਨਾਲ ਭਰ ਦਿੱਤਾ ਹੈ। ਖ਼ਾਸ ਕਰਕੇ ਇੱਲਾਂ, ਗਿਰਝਾਂ ਅਤੇ ਚਿੜੀਆਂ ਇਸ ਕਾਰਨ ਅਲੋਪ ਹੋ ਰਹੀਆਂ ਹਨ।

Exam Tips:

a) ਪ੍ਰਸ਼ਨ ਦੇ ਸ਼ਬਦ ਵਰਤ ਕੇ ਪੂਰਾ ਵਾਕ ਬਣਾਓ।
b) ਨਾਂ ਅਤੇ ਤੱਥ ਪਾਠ ਅਨੁਸਾਰ ਸਹੀ ਲਿਖੋ।

 

Question 4: ਚਿੜੀਆਂ ਦੇ ਜੀਵਨ ਬਾਰੇ ਸੰਖੇਪ ਵਿੱਚ ਲਿਖੋ।

Answer:

ਚਿੜੀਆਂ ਘਰਾਂ ਦੀਆਂ ਛੱਤਾਂ ਵਿਚ ਆਲ੍ਹਣੇ ਬਣਾ ਕੇ ਰਹਿੰਦੀਆਂ ਸਨ। ਮਨੁੱਖੀ ਘਰਾਂ ਤੇ ਰਹਿਣ-ਸਹਿਣ ਵਿਚ ਤਬਦੀਲੀ ਅਨੁਸਾਰ ਇਹ ਆਪਣੇ ਆਪ ਨੂੰ ਢਾਲ ਨਹੀਂ ਸਕੀਆਂ, ਜਿਸ ਕਰਕੇ ਇਨ੍ਹਾਂ ਦੀ ਨਵੀਂ ਪੀੜ੍ਹੀ ਸਹੀ ਢੰਗ ਨਾਲ ਆਲ੍ਹਣੇ ਬਣਾ ਕੇ ਆਂਡੇ ਦੇਣ ਤੇ ਬੱਚੇ ਪੈਦਾ ਕਰਨ ਦਾ ਕੰਮ ਨਹੀਂ ਕਰ ਸਕੀ। ਇਸ ਦੇ ਨਾਲ ਹੀ ਇਨ੍ਹਾਂ ਦੇ ਖਾਣ ਦੇ ਪਦਾਰਥਾਂ ਤੇ ਸੁੰਡੀਆਂ ਨੂੰ ਕੀਟ-ਨਾਸ਼ਕਾਂ ਨੇ ਜ਼ਹਿਰੀਲੇ ਬਣਾ ਦਿੱਤਾ ਹੈ, ਜਿਨ੍ਹਾਂ ਨੂੰ ਖਾ ਕੇ ਉਹ ਮਰ ਰਹੀਆਂ ਹਨ। ਇਸੇ ਕਰਕੇ ਚਿੜੀਆਂ ਅੱਜ ਦੇ ਬੱਚਿਆਂ ਲਈ ਬੁਝਾਰਤ ਬਣ ਗਈਆਂ ਹਨ।

Exam Tips:

a) ਆਪਣੀ ਗੱਲ ਪਾਠ ਵਿਚਲੀਆਂ ਘਟਨਾਵਾਂ ਨਾਲ ਪੁਸ਼ਟ ਕਰੋ।
b) ਉੱਤਰ 50-60 ਸ਼ਬਦਾਂ ਵਿਚ ਸਾਫ਼-ਸੁਥਰਾ ਲਿਖੋ।
c) ਅੰਤ ਵਿਚ ਇਕ ਵਾਕ ਵਿਚ ਸਿੱਟਾ ਲਿਖੋ।

 

Question 5: ਵੱਡੇ-ਵੱਡੇ ਦਰੱਖ਼ਤ ਕੱਟਣ ਨਾਲ ਕਿਹੜੇ ਜਾਨਵਰ ਖ਼ਤਮ ਹੋ ਗਏ ਹਨ?

Answer:

ਵੱਡੇ-ਵੱਡੇ ਦਰੱਖ਼ਤ ਵੱਢਣ ਨਾਲ ਇੱਲਾਂ, ਗਿਰਝਾਂ, ਉੱਲੂ, ਚਮਗਿੱਦੜ, ਚਮਚੜਿੱਕਾਂ ਤੇ ਕਠਫੋੜਾ ਆਦਿ ਪੰਛੀ ਖ਼ਤਮ ਹੋ ਰਹੇ ਹਨ।

Exam Tips:

a) ਨਾਂ ਅਤੇ ਤੱਥ ਪਾਠ ਅਨੁਸਾਰ ਸਹੀ ਲਿਖੋ।
b) ਉੱਤਰ ਇਕ-ਦੋ ਵਾਕਾਂ ਵਿਚ ਸਿੱਧਾ ਲਿਖੋ।

 

ਕੁੱਝ ਹੋਰ ਪ੍ਰਸ਼ਨ

Question 1: ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ : ਪ੍ਰਭਾਵਿਤ, ਮੌਜੂਦ, ਬੁਝਾਰਤ, ਜੰਗਲ, ਦੁਰਲੱਭ।

Answer:

1. ਪ੍ਰਭਾਵਿਤ (ਜਿਸ ਉੱਤੇ ਅਸਰ ਪਵੇ) – ਬਹੁਤ ਸਾਰੇ ਲੋਕ ਕ੍ਰਾਂਤੀਕਾਰੀ ਦੇਸ਼ਭਗਤਾਂ ਤੋਂ ਪ੍ਰਭਾਵਿਤ ਹੋਏ।
2. ਮੌਜੂਦ (ਹਾਜ਼ਰ) – ਸਾਡੀ ਮੀਟਿੰਗ ਵਿਚ ਸਾਰੇ ਜ਼ਿੰਮੇਵਾਰ ਵਿਅਕਤੀ ਮੌਜੂਦ ਸਨ।
3. ਬੁਝਾਰਤ (ਬੁੱਝਣ ਵਾਲੀ ਗੱਲ) – ਮੈਂ ਇਹ ਬੁਝਾਰਤ ਨਹੀਂ ਬੁੱਝ ਸਕਦਾ।
4. ਜੰਗਲ (ਬਨ, ਰੁੱਖਾਂ ਤੇ ਬਨਸਪਤੀ ਨਾਲ ਦੂਰ ਤਕ ਪਸਰੀ ਥਾਂ) – ਸ਼ੇਰ ਜੰਗਲ ਦਾ ਬਾਦਸ਼ਾਹ ਹੁੰਦਾ ਹੈ।
5. ਦੁਰਲੱਭ (ਜੋ ਸਹਿਜੇ ਕਿਤੇ ਨਾ ਮਿਲੇ) – ਇਹ ਪੁਸਤਕ ਕੋਈ ਦੁਰਲੱਭ ਨਹੀਂ, ਸਗੋਂ ਹਰ ਥਾਂ ਮਿਲ ਜਾਂਦੀ ਹੈ।

Exam Tips:

a) ਮੁਹਾਵਰੇ ਦਾ ਰੂਪ ਵਾਕ ਅਨੁਸਾਰ ਬਦਲਿਆ ਜਾ ਸਕਦਾ ਹੈ।
b) ਵਾਕ ਅਜਿਹਾ ਬਣਾਓ ਜਿਸ ਤੋਂ ਸ਼ਬਦ ਦਾ ਅਰਥ ਸਪਸ਼ਟ ਹੋਵੇ।

 

Question 2: ਹੇਠ ਲਿਖੇ ਵਾਕਾਂ ਵਿਚ ਬਰੈਕਟ ਵਿਚ ਦਿੱਤੇ ਸ਼ਬਦਾਂ ਵਿਚੋਂ ਦੱਸੋ ਕਿ ਕਿਹੜੇ ਸ਼ਬਦ ਨਾਂਵ ਹਨ ਅਤੇ ਕਿਹੜੇ ਵਿਸ਼ੇਸ਼ਣ :
(ੳ) ਪੁਰਾਤਨ ਗ੍ਰੰਥਾਂ ਵਿੱਚ ਅਸੀਂ ਬਨਸਪਤੀ ਸੰਬੰਧੀ ਪੜ੍ਹਦੇ ਹਾਂ। (ਪੁਰਾਤਨ, ਬਨਸਪਤੀ)
(ਅ) ਮਨ ਦੁਖੀ ਹੁੰਦਾ ਹੈ। (ਦੁਖੀ)
(ੲ) ਵੱਡੇ ਰੁੱਖ ਵੀ ਮਨੁੱਖ ਨੇ ਕੱਟ ਦਿੱਤੇ ਹਨ। (ਵੱਡੇ, ਮਨੁੱਖ)
(ਸ) ਚਿੜੀਆਂ ਵੀ ਜ਼ਹਿਰੀਲਾ ਕੀਟ-ਨਾਸ਼ਕ ਖਾਣ ਨਾਲ ਨਸ਼ਟ ਹੋ ਰਹੀਆਂ ਹਨ। (ਚਿੜੀਆਂ, ਜ਼ਹਿਰੀਲਾ)
(ਹ) ਅੱਜ ਦੇ ਛੋਟੇ ਬੱਚੇ ਲਈ ਚਿੜੀ ਬੁਝਾਰਤ ਬਣ ਗਈ ਹੈ। (ਚਿੜੀ)

Answer:

(ੳ) ਪੁਰਾਤਨ – ਵਿਸ਼ੇਸ਼ਣ, ਬਨਸਪਤੀ – ਨਾਂਵ
(ਅ) ਦੁਖੀ – ਵਿਸ਼ੇਸ਼ਣ
(ੲ) ਵੱਡੇ – ਵਿਸ਼ੇਸ਼ਣ, ਮਨੁੱਖ – ਨਾਂਵ
(ਸ) ਚਿੜੀਆਂ – ਨਾਂਵ, ਜ਼ਹਿਰੀਲਾ – ਵਿਸ਼ੇਸ਼ਣ
(ਹ) ਚਿੜੀ – ਨਾਂਵ

Exam Tips:

a) ਨਾਂਵ ਕਿਸੇ ਚੀਜ਼/ਜੀਵ ਦਾ ਨਾਂ ਹੁੰਦਾ ਹੈ; ਵਿਸ਼ੇਸ਼ਣ ਨਾਂਵ ਦੀ ਵਿਸ਼ੇਸ਼ਤਾ ਦੱਸਦਾ ਹੈ।
b) ਹਰ ਸ਼ਬਦ ਦੇ ਅੱਗੇ ਡੈਸ਼ (–) ਲਾ ਕੇ ਉਸ ਦੀ ਕਿਸਮ ਲਿਖੋ।

 

Question 3: ਹੇਠ ਲਿਖੇ ਵਾਕਾਂ ਵਿਚੋਂ ਦੱਸੋ ਕਿ ਕਿਹੜੇ ਵਾਕ ਠੀਕ ਹਨ ਅਤੇ ਕਿਹੜੇ ਗ਼ਲਤ :
(ੳ) ਜੰਗਲਾਂ ਦੇ ਖ਼ਤਮ ਹੋਣ ਦਾ ਸਾਨੂੰ ਕੋਈ ਨੁਕਸਾਨ ਨਹੀਂ।
(ਅ) ਵੱਡੇ ਰੁੱਖ ਮਨੁੱਖ ਨੇ ਕੱਟ ਦਿੱਤੇ ਹਨ।
(ੲ) ਫ਼ਸਲਾਂ ਕੱਟਣ ਤੋਂ ਬਾਅਦ ਪਰਾਲੀ ਨੂੰ ਅੱਗ ਨਹੀਂ ਲਾਉਣੀ ਚਾਹੀਦੀ।
(ਸ) ਕੁਦਰਤ ਦੀ ਰਚੀ ਸ੍ਰਿਸ਼ਟੀ ਨੂੰ ਨਸ਼ਟ ਕਰਨ ਦਾ ਸਾਡੇ ਕੋਲ ਅਧਿਕਾਰ ਹੈ।
(ਹ) ਉਪਜਾਊ ਮਿੱਟੀ ਖੁਰ ਕੇ ਛੋਟੇ ਨਾਲਿਆਂ ਵੱਲ ਜਾ ਰਹੀ ਹੈ।

Answer:

(ੳ) ਗ਼ਲਤ
(ਅ) ਠੀਕ
(ੲ) ਠੀਕ
(ਸ) ਗ਼ਲਤ
(ਹ) ਠੀਕ

Exam Tips:

a) ਹਰ ਵਾਕ ਨੂੰ ਪਾਠ ਦੇ ਸੰਦੇਸ਼ (ਕੁਦਰਤ ਦੀ ਸੰਭਾਲ) ਨਾਲ ਮਿਲਾ ਕੇ ਜਾਂਚੋ।
b) ਉੱਤਰ ਵਿਚ ਵਾਕ ਦਾ ਅੱਖਰ ਅਤੇ ‘ਠੀਕ’ ਜਾਂ ‘ਗ਼ਲਤ’ ਸਾਫ਼ ਲਿਖੋ।

 

Question 4: ਹੇਠ ਲਿਖੇ ਪੰਜਾਬੀ ਸ਼ਬਦਾਂ ਨੂੰ ਹਿੰਦੀ ਅਤੇ ਅੰਗਰੇਜ਼ੀ ਵਿਚ ਲਿਖੋ :
ਪੰਜਾਬੀ – ਹਿੰਦੀ – ਅੰਗਰੇਜ਼ੀ
ਮਨੁੱਖ – मनुष्य – Man
ਬੱਚੇ – ……….. – …………….
ਰੁੱਖ – ……….. – …………….
ਘਰ – ……….. – …………….
ਸਹੀ – ……….. – …………….

Answer:

ਪੰਜਾਬੀ – ਹਿੰਦੀ – ਅੰਗਰੇਜ਼ੀ
ਮਨੁੱਖ – मनुष्य – Man
ਬੱਚੇ – बच्चे – Children
ਰੁੱਖ – वृक्ष – Tree
ਘਰ – घर – House
ਸਹੀ – सही – Correct

Exam Tips:

a) ਅੰਗਰੇਜ਼ੀ ਸ਼ਬਦਾਂ ਦੇ ਸਪੈਲਿੰਗ ਧਿਆਨ ਨਾਲ ਲਿਖੋ।
b) ਹਿੰਦੀ ਸ਼ਬਦ ਦੇਵਨਾਗਰੀ ਲਿਪੀ ਵਿਚ ਹੀ ਲਿਖੋ।

 

Question 5: ਹੇਠ ਦਿੱਤੇ ਵਾਕਾਂ ਵਿਚੋਂ ਸਾਹਮਣੇ ਲਿਖੇ ਅਨੁਸਾਰ ਸ਼ਬਦਾਂ ਦੀ ਪਛਾਣ ਕਰੋ :
(ੳ) ਕੋਈ ਵੀ ਇੱਲ ਹੁਣ ਇੱਥੇ ਮੌਜੂਦ ਨਹੀਂ। (ਨਾਂਵ ਚੁਣੋ)
(ਅ) ਅਸੀਂ ਬੱਚਿਆਂ ਨੂੰ ਉਦਾਹਰਨ ਦੇ ਕੇ ਵੀ ਨਹੀਂ ਸਮਝਾ ਸਕਦੇ। (ਪੜਨਾਂਵ ਚੁਣੋ)
(ੲ) ਉਹਨਾਂ ਦੇ ਮੋਟੇ ਆਂਡੇ ਵੀ ਆਮ ਵੇਖਣ ਨੂੰ ਮਿਲਦੇ ਸਨ। (ਵਿਸ਼ੇਸ਼ਣ ਚੁਣੋ)
(ਸ) ਉੱਲੂ ਖ਼ਤਮ ਹੋ ਰਹੇ ਹਨ। (ਕਿਰਿਆ ਚੁਣੋ)

Answer:

(ੳ) ਇੱਲ।
(ਅ) ਅਸੀਂ।
(ੲ) ਮੋਟੇ।
(ਸ) ਹੋ ਰਹੇ ਹਨ।

Exam Tips:

a) ਮੁਹਾਵਰੇ ਦਾ ਰੂਪ ਵਾਕ ਅਨੁਸਾਰ ਬਦਲਿਆ ਜਾ ਸਕਦਾ ਹੈ।
b) ਵਾਕ ਅਜਿਹਾ ਬਣਾਓ ਜਿਸ ਤੋਂ ਸ਼ਬਦ ਦਾ ਅਰਥ ਸਪਸ਼ਟ ਹੋਵੇ।

 

ਪੈਰਿਆਂ ਸੰਬੰਧੀ ਬਹੁਵਿਕਲਪੀ ਪ੍ਰਸ਼ਨ – ਪੈਰਾ I

ਪਾਠ-ਪੁਸਤਕ ਵਿਚੋਂ “ਮਨੁੱਖ ਜਿਵੇਂ-ਜਿਵੇਂ ਜੰਗਲ-ਪਰਬਤ ਦਰਿਆਵਾਂ ਨਾਲ ਛੇੜ-ਛਾੜ…” ਤੋਂ “…ਤਰ੍ਹਾਂ ਪ੍ਰਭਾਵਿਤ ਹੋਈ ਹੈ।” ਤਕ ਦਾ ਪੈਰਾ ਪੜ੍ਹੋ ਅਤੇ ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਚੁਣੋ।

Question 1: ਉਪਰੋਕਤ ਪੈਰਾ ਕਿਸ ਪਾਠ ਵਿਚੋਂ ਲਿਆ ਗਿਆ ਹੈ?
(ੳ) ਅਲੋਪ ਹੋ ਰਹੇ ਜੀਵ-ਜੰਤੂ ਅਤੇ ਬਨਸਪਤੀ
(ਅ) ਜੜ੍ਹ
(ੲ) ਈਦਗਾਹ
(ਸ) ਘਰ ਦਾ ਜਿੰਦਰਾ

Answer:

(ੳ) ਅਲੋਪ ਹੋ ਰਹੇ ਜੀਵ-ਜੰਤੂ ਅਤੇ ਬਨਸਪਤੀ

Exam Tips:

a) ਪੈਰੇ ਵਿਚੋਂ ਉਹ ਵਾਕ ਲੱਭੋ ਜਿਸ ਵਿਚ ਇਸ ਪ੍ਰਸ਼ਨ ਦਾ ਉੱਤਰ ਹੈ।
b) ਉੱਤਰ ਪੈਰੇ ਦੇ ਆਧਾਰ ’ਤੇ ਹੀ ਚੁਣੋ, ਅੰਦਾਜ਼ੇ ਨਾਲ ਨਹੀਂ।

 

Question 2: ਜੰਗਲਾਂ-ਪਹਾੜਾਂ ਨਾਲ ਕੌਣ ਛੇੜ-ਛਾੜ ਕਰ ਰਿਹਾ ਹੈ?
(ੳ) ਪਸ਼ੂ
(ਅ) ਪੰਛੀ
(ੲ) ਕੁਦਰਤ
(ਸ) ਮਨੁੱਖ

Answer:

(ਸ) ਮਨੁੱਖ

Exam Tips:

a) ਉੱਤਰ ਪੈਰੇ ਦੇ ਆਧਾਰ ’ਤੇ ਹੀ ਚੁਣੋ, ਅੰਦਾਜ਼ੇ ਨਾਲ ਨਹੀਂ।
b) ਵਿਕਲਪ ਦਾ ਅੱਖਰ ਅਤੇ ਉੱਤਰ ਦੋਵੇਂ ਲਿਖੋ।

 

Question 3: ਕੁਦਰਤ ਨੂੰ ਕੌਣ ਪ੍ਰਭਾਵਿਤ ਕਰ ਰਿਹਾ ਹੈ?
(ੳ) ਗੈਸਾਂ ਤੇ ਬੰਬ-ਬਰੂਦ
(ਅ) ਹਨੇਰੀਆਂ
(ੲ) ਟੌਰਨੈਡੋ
(ਸ) ਹੜ੍ਹ

Answer:

(ੳ) ਗੈਸਾਂ ਤੇ ਬੰਬ-ਬਰੂਦ

Exam Tips:

a) ਵਿਕਲਪ ਦਾ ਅੱਖਰ ਅਤੇ ਉੱਤਰ ਦੋਵੇਂ ਲਿਖੋ।
b) ਪੈਰੇ ਨੂੰ ਘੱਟੋ-ਘੱਟ ਦੋ ਵਾਰ ਧਿਆਨ ਨਾਲ ਪੜ੍ਹੋ।

 

Question 4: ਕੀ ਪੜ੍ਹ ਕੇ ਪਤਾ ਲਗਦਾ ਕਿ ਕਈ ਜੀਵ-ਜੰਤੂ ਅਤੇ ਬਨਸਪਤੀ ਹੁਣ ਧਰਤੀ ਤੋਂ ਲੋਪ ਹੋ ਚੁੱਕੇ ਹਨ?
(ੳ) ਗੀਤਾ ਗਿਆਨ
(ਅ) ਸ਼ਾਸਤਰ
(ੲ) ਪੁਰਾਤਨ ਗ੍ਰੰਥ
(ਸ) ਹਿਤੋਪਦੇਸ਼

Answer:

(ੲ) ਪੁਰਾਤਨ ਗ੍ਰੰਥ

Exam Tips:

a) ਪੈਰੇ ਨੂੰ ਘੱਟੋ-ਘੱਟ ਦੋ ਵਾਰ ਧਿਆਨ ਨਾਲ ਪੜ੍ਹੋ।
b) ਪੈਰੇ ਵਿਚੋਂ ਉਹ ਵਾਕ ਲੱਭੋ ਜਿਸ ਵਿਚ ਇਸ ਪ੍ਰਸ਼ਨ ਦਾ ਉੱਤਰ ਹੈ।

 

Question 5: ਜੰਗਲਾਂ ਦੇ ਖ਼ਤਮ ਹੋਣ ਨਾਲ ਕਿਨ੍ਹਾਂ ਦੀਆਂ ਕਈ ਨਸਲਾਂ ਖ਼ਤਮ ਹੋ ਗਈਆਂ ਹਨ?
(ੳ) ਪੰਛੀਆਂ ਦੀਆਂ
(ਅ) ਤਿਤਲੀਆਂ ਦੀਆਂ
(ੲ) ਭੌਰਿਆਂ ਦੀਆਂ
(ਸ) ਬੰਦਿਆਂ ਦੀਆਂ

Answer:

(ੳ) ਪੰਛੀਆਂ ਦੀਆਂ

Exam Tips:

a) ਪੈਰੇ ਵਿਚੋਂ ਉਹ ਵਾਕ ਲੱਭੋ ਜਿਸ ਵਿਚ ਇਸ ਪ੍ਰਸ਼ਨ ਦਾ ਉੱਤਰ ਹੈ।
b) ਉੱਤਰ ਪੈਰੇ ਦੇ ਆਧਾਰ ’ਤੇ ਹੀ ਚੁਣੋ, ਅੰਦਾਜ਼ੇ ਨਾਲ ਨਹੀਂ।

 

Question 6: ਇੱਲਾਂ ਤੇ ਗਿਰਝਾਂ ਆਪਣੇ ਆਲ੍ਹਣੇ ਕਿੱਥੇ ਬਣਾਉਂਦੀਆਂ ਹਨ?
(ੳ) ਤੂਤਾਂ ਉੱਤੇ
(ਅ) ਸਫ਼ੈਦਿਆਂ ਉੱਤੇ
(ੲ) ਡੇਕਾਂ ਉੱਤੇ
(ਸ) ਪਿੱਪਲਾਂ ਤੇ ਬੋਹੜਾਂ ਉੱਤੇ

Answer:

(ਸ) ਪਿੱਪਲਾਂ ਤੇ ਬੋਹੜਾਂ ਉੱਤੇ

Exam Tips:

a) ਉੱਤਰ ਪੈਰੇ ਦੇ ਆਧਾਰ ’ਤੇ ਹੀ ਚੁਣੋ, ਅੰਦਾਜ਼ੇ ਨਾਲ ਨਹੀਂ।
b) ਵਿਕਲਪ ਦਾ ਅੱਖਰ ਅਤੇ ਉੱਤਰ ਦੋਵੇਂ ਲਿਖੋ।

 

Question 7: ਕਿਸੇ ਪਸ਼ੂ ਦੇ ਮਰਨ ‘ਤੇ ਉਨ੍ਹਾਂ ਦਾ ਮਾਸ ਖਾਣ ਲਈ ਕਿਹੜੇ ਜਾਨਵਰ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠੇ ਹੋ ਜਾਂਦੇ ਸਨ? ਜਾਂ ਪੰਜਾਬ ਵਿਚ ਕਿਹੜੇ ਪੰਛੀ ਕਿਸੇ ਸਮੇਂ ਹਜ਼ਾਰਾਂ ਦੀ ਗਿਣਤੀ ਵਿਚ ਰੁੱਖਾਂ ‘ਤੇ ਬੈਠੇ ਹੁੰਦੇ ਸਨ?
(ੳ) ਤੋਤੇ ਤੇ ਕਾਂ
(ਅ) ਕਬੂਤਰ ਤੇ ਘੁੱਗੀਆਂ
(ੲ) ਇੱਲਾਂ ਤੇ ਗਿਰਝਾਂ
(ਸ) ਬਾਜ਼ ਤੇ ਸ਼ਿਕਾਰੀ

Answer:

(ੲ) ਇੱਲਾਂ ਤੇ ਗਿਰਝਾਂ

Exam Tips:

a) ਵਿਕਲਪ ਦਾ ਅੱਖਰ ਅਤੇ ਉੱਤਰ ਦੋਵੇਂ ਲਿਖੋ।
b) ਪੈਰੇ ਨੂੰ ਘੱਟੋ-ਘੱਟ ਦੋ ਵਾਰ ਧਿਆਨ ਨਾਲ ਪੜ੍ਹੋ।

 

Question 8: ਅੱਜ ਕਿਹੜਾ ਪੰਛੀ ਆਸ-ਪਾਸ ਕਿਧਰੇ ਨਜ਼ਰ ਨਹੀਂ ਆਉਂਦਾ?
(ੳ) ਇੱਲ
(ਅ) ਕਬੂਤਰ
(ੲ) ਕਾਂ
(ਸ) ਘੁੱਗੀ

Answer:

(ੳ) ਇੱਲ

Exam Tips:

a) ਪੈਰੇ ਨੂੰ ਘੱਟੋ-ਘੱਟ ਦੋ ਵਾਰ ਧਿਆਨ ਨਾਲ ਪੜ੍ਹੋ।
b) ਪੈਰੇ ਵਿਚੋਂ ਉਹ ਵਾਕ ਲੱਭੋ ਜਿਸ ਵਿਚ ਇਸ ਪ੍ਰਸ਼ਨ ਦਾ ਉੱਤਰ ਹੈ।

 

Question 9: ਇੱਲ ਕਿੰਨੇ ਮੀਟਰ ਉੱਚੇ ਦਰਖ਼ਤ ਉੱਤੇ ਆਪਣਾ ਆਲ੍ਹਣਾ ਪਾਉਂਦੀ ਸੀ?
(ੳ) ਦਸ-ਪੰਦਰਾਂ
(ਅ) ਪੰਦਰਾਂ-ਵੀਹ
(ੲ) ਵੀਹ-ਪੱਚੀ
(ਸ) ਪੱਚੀ-ਤੀਹ

Answer:

(ਸ) ਪੱਚੀ-ਤੀਹ

Exam Tips:

a) ਪੈਰੇ ਵਿਚੋਂ ਉਹ ਵਾਕ ਲੱਭੋ ਜਿਸ ਵਿਚ ਇਸ ਪ੍ਰਸ਼ਨ ਦਾ ਉੱਤਰ ਹੈ।
b) ਉੱਤਰ ਪੈਰੇ ਦੇ ਆਧਾਰ ’ਤੇ ਹੀ ਚੁਣੋ, ਅੰਦਾਜ਼ੇ ਨਾਲ ਨਹੀਂ।

 

Question 10: ਖੇਤਾਂ ਵਿਚ ਪਾਈਆਂ ਜਾਂਦੀਆਂ ਕਿਹੜੀਆਂ ਦਵਾਈਆਂ ਨੇ ਇੱਲਾਂ ਦੀ ਅਬਾਦੀ ਨੂੰ ਘਟਾਇਆ ਹੈ?
(ੳ) ਫਲਦਾਇਕ
(ਅ) ਪੌਸ਼ਟਿਕ
(ੲ) ਜੀਵਨ-ਰੱਖਿਅਕ
(ਸ) ਕੀਟ-ਨਾਸ਼ਕ

Answer:

(ਸ) ਕੀਟ-ਨਾਸ਼ਕ

Exam Tips:

a) ਉੱਤਰ ਪੈਰੇ ਦੇ ਆਧਾਰ ’ਤੇ ਹੀ ਚੁਣੋ, ਅੰਦਾਜ਼ੇ ਨਾਲ ਨਹੀਂ।
b) ਵਿਕਲਪ ਦਾ ਅੱਖਰ ਅਤੇ ਉੱਤਰ ਦੋਵੇਂ ਲਿਖੋ।

 

Question 11: ਪਸ਼ੂਆਂ ਨੂੰ ਨਸ਼ੇ ਦੇ ਟੀਕੇ ਕਦੋਂ ਲਾਏ ਜਾਂਦੇ ਹਨ?
(ੳ) ਚਾਰਾ ਪਾਉਣ ਵੇਲੇ
(ਅ) ਪਾਣੀ ਪਿਲਾਉਣ ਵੇਲੇ
(ੲ) ਦੁੱਧ ਚੋਣ ਵੇਲੇ
(ਸ) ਚਾਰਨ ਵੇਲੇ

Answer:

(ੲ) ਦੁੱਧ ਚੋਣ ਵੇਲੇ

Exam Tips:

a) ਵਿਕਲਪ ਦਾ ਅੱਖਰ ਅਤੇ ਉੱਤਰ ਦੋਵੇਂ ਲਿਖੋ।
b) ਪੈਰੇ ਨੂੰ ਘੱਟੋ-ਘੱਟ ਦੋ ਵਾਰ ਧਿਆਨ ਨਾਲ ਪੜ੍ਹੋ।

 

ਪੈਰਿਆਂ ਸੰਬੰਧੀ ਬਹੁਵਿਕਲਪੀ ਪ੍ਰਸ਼ਨ – ਪੈਰਾ II

ਪਾਠ-ਪੁਸਤਕ ਵਿਚੋਂ “ਬਦਲਦੇ ਫ਼ਸਲੀ ਚੱਕਰ ਕਾਰਨ ਤੇ ਕੀਟ-ਨਾਸ਼ਕਾਂ…” ਤੋਂ “…ਕਰਨ ਦਾ ਸਮਾਂ ਹੈ।” ਤਕ ਦਾ ਪੈਰਾ ਪੜ੍ਹੋ ਅਤੇ ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਚੁਣੋ।

Question 1: ਉਪਰੋਕਤ ਪੈਰਾ ਕਿਹੜੇ ਪਾਠ ਵਿਚੋਂ ਲਿਆ ਗਿਆ ਹੈ?
(ੳ) ਆਓ ਕਸੌਲੀ ਚਲੀਏ
(ਅ) ਸਮੇਂ-ਸਮੇਂ ਦੀ ਗੱਲ
(ੲ) ਅਲੋਪ ਹੋ ਰਹੇ ਜੀਵ-ਜੰਤੂ ਅਤੇ ਬਨਸਪਤੀ
(ਸ) ਈਦਗਾਹ

Answer:

(ੲ) ਅਲੋਪ ਹੋ ਰਹੇ ਜੀਵ-ਜੰਤੂ ਅਤੇ ਬਨਸਪਤੀ

Exam Tips:

a) ਪੈਰੇ ਨੂੰ ਘੱਟੋ-ਘੱਟ ਦੋ ਵਾਰ ਧਿਆਨ ਨਾਲ ਪੜ੍ਹੋ।
b) ਪੈਰੇ ਵਿਚੋਂ ਉਹ ਵਾਕ ਲੱਭੋ ਜਿਸ ਵਿਚ ਇਸ ਪ੍ਰਸ਼ਨ ਦਾ ਉੱਤਰ ਹੈ।

 

Question 2: ਬਦਲਦੇ ਫ਼ਸਲੀ ਚੱਕਰ ਅਤੇ ਕੀਟ-ਨਾਸ਼ਕਾਂ ਕਾਰਨ ਧਰਤੀ ਤੋਂ ਕੀ ਲੁਪਤ ਹੋ ਗਿਆ ਹੈ?
(ੳ) ਕੀੜੀਆਂ
(ਅ) ਡੱਡੂ
(ੲ) ਗੰਡੋਏ
(ਸ) ਕਈ ਕੀੜੇ-ਮਕੌੜੇ

Answer:

(ਸ) ਕਈ ਕੀੜੇ-ਮਕੌੜੇ

Exam Tips:

a) ਪੈਰੇ ਵਿਚੋਂ ਉਹ ਵਾਕ ਲੱਭੋ ਜਿਸ ਵਿਚ ਇਸ ਪ੍ਰਸ਼ਨ ਦਾ ਉੱਤਰ ਹੈ।
b) ਉੱਤਰ ਪੈਰੇ ਦੇ ਆਧਾਰ ’ਤੇ ਹੀ ਚੁਣੋ, ਅੰਦਾਜ਼ੇ ਨਾਲ ਨਹੀਂ।

 

Question 3: ਵਿਗਿਆਨ ਦੇ ਬੁਰੇ ਪ੍ਰਭਾਵਾਂ ਨੂੰ ਰੋਕਣ ਲਈ ਕੀ ਪੈਦਾ ਕਰਨ ਦੀ ਲੋੜ ਹੈ?
(ੳ) ਅਗਿਆਨ
(ਅ) ਧਰਮ
(ੲ) ਆਚਰਨ
(ਸ) ਵਿਗਿਆਨਿਕ ਸੋਚ

Answer:

(ਸ) ਵਿਗਿਆਨਿਕ ਸੋਚ

Exam Tips:

a) ਉੱਤਰ ਪੈਰੇ ਦੇ ਆਧਾਰ ’ਤੇ ਹੀ ਚੁਣੋ, ਅੰਦਾਜ਼ੇ ਨਾਲ ਨਹੀਂ।
b) ਵਿਕਲਪ ਦਾ ਅੱਖਰ ਅਤੇ ਉੱਤਰ ਦੋਵੇਂ ਲਿਖੋ।

 

Question 4: ਜੇਕਰ ਅਸੀਂ ਸਮੇਂ ਸਿਰ ਸਹੀ ਕਦਮ ਨਾ ਚੁੱਕੇ, ਤਾਂ ਇਕ ਦਿਨ ਕੁਦਰਤ ਕੀ ਕਰੇਗੀ?
(ੳ) ਡਰ ਜਾਏਗੀ
(ਅ) ਆਫ਼ਤ ਬਣ ਕੇ ਸਬਕ ਸਿਖਾਏਗੀ
(ੲ) ਵਰਦਾਨ ਬਣੇਗੀ
(ਸ) ਬਖ਼ਸ਼ਿਸ਼ਾਂ ਕਰੇਗੀ

Answer:

(ਅ) ਆਫ਼ਤ ਬਣ ਕੇ ਸਬਕ ਸਿਖਾਏਗੀ

Exam Tips:

a) ਵਿਕਲਪ ਦਾ ਅੱਖਰ ਅਤੇ ਉੱਤਰ ਦੋਵੇਂ ਲਿਖੋ।
b) ਪੈਰੇ ਨੂੰ ਘੱਟੋ-ਘੱਟ ਦੋ ਵਾਰ ਧਿਆਨ ਨਾਲ ਪੜ੍ਹੋ।

 

Question 5: ਮਨੁੱਖ ਕਿਹੜੇ ਰੁੱਖਾਂ ਤੇ ਜੜੀਆਂ-ਬੂਟੀਆਂ ਨੂੰ ਖ਼ਤਮ ਕਰ ਰਿਹਾ ਹੈ?
(ੳ) ਜ਼ਹਿਰੀਲੇ
(ਅ) ਕੰਡੇਦਾਰ
(ੲ) ਝਾੜੀਦਾਰ
(ਸ) ਗੁਣਕਾਰੀ

Answer:

(ਸ) ਗੁਣਕਾਰੀ

Exam Tips:

a) ਪੈਰੇ ਨੂੰ ਘੱਟੋ-ਘੱਟ ਦੋ ਵਾਰ ਧਿਆਨ ਨਾਲ ਪੜ੍ਹੋ।
b) ਪੈਰੇ ਵਿਚੋਂ ਉਹ ਵਾਕ ਲੱਭੋ ਜਿਸ ਵਿਚ ਇਸ ਪ੍ਰਸ਼ਨ ਦਾ ਉੱਤਰ ਹੈ।

 

Question 6: ਵਰਖਾ ਆਮ ਕਰਕੇ ਕਿਹੜੇ ਮਹੀਨੇ ਵਿਚ ਹੁੰਦੀ ਹੈ?
(ੳ) ਹਾੜ੍ਹ
(ਅ) ਸਾਉਣ
(ੲ) ਭਾਦਰੋਂ
(ਸ) ਅੱਸੂ

Answer:

(ਅ) ਸਾਉਣ

Exam Tips:

a) ਪੈਰੇ ਵਿਚੋਂ ਉਹ ਵਾਕ ਲੱਭੋ ਜਿਸ ਵਿਚ ਇਸ ਪ੍ਰਸ਼ਨ ਦਾ ਉੱਤਰ ਹੈ।
b) ਉੱਤਰ ਪੈਰੇ ਦੇ ਆਧਾਰ ’ਤੇ ਹੀ ਚੁਣੋ, ਅੰਦਾਜ਼ੇ ਨਾਲ ਨਹੀਂ।

 

Question 7: ਹੁਣ ਵਰਖਾ ਕਿਹੜੇ ਮਹੀਨੇ ਦੇ ਅੰਤ ਵਿਚ ਹੋਣ ਲੱਗੀ ਹੈ?
(ੳ) ਜੂਨ
(ਅ) ਜੁਲਾਈ
(ੲ) ਅਗਸਤ
(ਸ) ਸਤੰਬਰ

Answer:

(ੲ) ਅਗਸਤ

Exam Tips:

a) ਉੱਤਰ ਪੈਰੇ ਦੇ ਆਧਾਰ ’ਤੇ ਹੀ ਚੁਣੋ, ਅੰਦਾਜ਼ੇ ਨਾਲ ਨਹੀਂ।
b) ਵਿਕਲਪ ਦਾ ਅੱਖਰ ਅਤੇ ਉੱਤਰ ਦੋਵੇਂ ਲਿਖੋ।

 

Question 8: ਸ੍ਰਿਸ਼ਟੀ ਨੂੰ ਕਿਸ ਨੇ ਰਚਿਆ ਹੈ?
(ੳ) ਬੰਦੇ ਨੇ
(ਅ) ਕੁਦਰਤ ਨੇ
(ੲ) ਬਿੱਗ-ਬੈਂਗ ਨੇ
(ਸ) ਜਾਦੂਗਰੀ ਨੇ

Answer:

(ਅ) ਕੁਦਰਤ ਨੇ

Exam Tips:

a) ਵਿਕਲਪ ਦਾ ਅੱਖਰ ਅਤੇ ਉੱਤਰ ਦੋਵੇਂ ਲਿਖੋ।
b) ਪੈਰੇ ਨੂੰ ਘੱਟੋ-ਘੱਟ ਦੋ ਵਾਰ ਧਿਆਨ ਨਾਲ ਪੜ੍ਹੋ।

 

Question 9: ਜੇਕਰ ਅਸੀਂ ਜੀਵ-ਜੰਤੂਆਂ, ਕੁਦਰਤ ਤੇ ਵਾਤਾਵਰਨ ਦਾ ਸਮੇਂ ਸਿਰ ਧਿਆਨ ਨਹੀਂ ਰੱਖਾਂਗੇ, ਤਾਂ ਸਾਨੂੰ ਕਿਹੋ ਜਿਹੇ ਨਤੀਜਿਆਂ ਲਈ ਤਿਆਰ ਰਹਿਣਾ ਚਾਹੀਦਾ ਹੈ?
(ੳ) ਚੰਗੇ
(ਅ) ਮਨਚਾਹੇ
(ੲ) ਭਿਆਨਕ
(ਸ) ਧੁੰਦਲੇ

Answer:

(ੲ) ਭਿਆਨਕ

Exam Tips:

a) ਪੈਰੇ ਨੂੰ ਘੱਟੋ-ਘੱਟ ਦੋ ਵਾਰ ਧਿਆਨ ਨਾਲ ਪੜ੍ਹੋ।
b) ਪੈਰੇ ਵਿਚੋਂ ਉਹ ਵਾਕ ਲੱਭੋ ਜਿਸ ਵਿਚ ਇਸ ਪ੍ਰਸ਼ਨ ਦਾ ਉੱਤਰ ਹੈ।

 

Free Punjab Board Textbook Explanations: Class 8 Punjabi Punjabi Medium Chapter 15 ਅਲੋਪ ਹੋ ਰਹੇ ਜੀਵ-ਜੰਤੂ ਅਤੇ ਬਨਸਪਤੀ

Accessing Punjabi Medium Chapter 15 ਅਲੋਪ ਹੋ ਰਹੇ ਜੀਵ-ਜੰਤੂ ਅਤੇ ਬਨਸਪਤੀ Solutions

Review comprehensive exercise answers for Class 8 Punjabi Punjabi Medium Chapter 15 ਅਲੋਪ ਹੋ ਰਹੇ ਜੀਵ-ਜੰਤੂ ਅਤੇ ਬਨਸਪਤੀ. Fully updated to match current Punjab Board syllabus guidelines, these textbook solutions help students verify their work and maintain accurate study notes.

Concept-Driven Answers for Class 8 Punjabi

Clear, methodical explanations accompany every challenging problem within the Class 8 Punjabi text. Engaging with these detailed answers lays a solid foundation for advanced learning and improves foundational clarity for upcoming assessments.

Maximizing Study Efficiency

These resources act as an effective roadmap for daily homework tasks and independent study. Supplement your review of Punjabi Medium Chapter 15 ਅਲੋਪ ਹੋ ਰਹੇ ਜੀਵ-ਜੰਤੂ ਅਤੇ ਬਨਸਪਤੀ with official sample papers and interactive practice tests available on our platform free of charge.

FAQs

Where can I find the latest PSEB 8th Class Punjabi Solutions Chapter 15 ਅਲੋਪ ਹੋ ਰਹੇ ਜੀਵ-ਜੰਤੂ ਅਤੇ ਬਨਸਪਤੀ for the 2026-27 session?

The complete and updated PSEB 8th Class Punjabi Solutions Chapter 15 ਅਲੋਪ ਹੋ ਰਹੇ ਜੀਵ-ਜੰਤੂ ਅਤੇ ਬਨਸਪਤੀ is available for free on StudiesToday.com. These solutions for Class 8 Punjabi are as per latest Punjab Board curriculum.

Are the Punjabi Punjab Board solutions for Class 8 updated for the new 50% competency-based exam pattern?

Yes, our experts have revised the PSEB 8th Class Punjabi Solutions Chapter 15 ਅਲੋਪ ਹੋ ਰਹੇ ਜੀਵ-ਜੰਤੂ ਅਤੇ ਬਨਸਪਤੀ as per 2026 exam pattern. All textbook exercises have been solved and have added explanation about how the Punjabi concepts are applied in case-study and assertion-reasoning questions.

How do these Class 8 Punjab Board solutions help in scoring 90% plus marks?

Toppers recommend using Punjab Board language because Punjab Board marking schemes are strictly based on textbook definitions. Our PSEB 8th Class Punjabi Solutions Chapter 15 ਅਲੋਪ ਹੋ ਰਹੇ ਜੀਵ-ਜੰਤੂ ਅਤੇ ਬਨਸਪਤੀ will help students to get full marks in the theory paper.

Do you offer PSEB 8th Class Punjabi Solutions Chapter 15 ਅਲੋਪ ਹੋ ਰਹੇ ਜੀਵ-ਜੰਤੂ ਅਤੇ ਬਨਸਪਤੀ in multiple languages like Hindi and English?

Yes, we provide bilingual support for Class 8 Punjabi. You can access PSEB 8th Class Punjabi Solutions Chapter 15 ਅਲੋਪ ਹੋ ਰਹੇ ਜੀਵ-ਜੰਤੂ ਅਤੇ ਬਨਸਪਤੀ in both English and Hindi medium.

Is it possible to download the Punjabi Punjab Board solutions for Class 8 as a PDF?

Yes, you can download the entire PSEB 8th Class Punjabi Solutions Chapter 15 ਅਲੋਪ ਹੋ ਰਹੇ ਜੀਵ-ਜੰਤੂ ਅਤੇ ਬਨਸਪਤੀ in printable PDF format for offline study on any device.