Official Punjab Board Solutions for Class 8 Punjabi: Punjabi Medium Chapter 11 ਸ਼ਹਿਦ ਦੀਆਂ ਮੱਖੀਆਂ
Review structured textbook solutions for Class 8 Punjabi Punjabi Medium Chapter 11 ਸ਼ਹਿਦ ਦੀਆਂ ਮੱਖੀਆਂ. Built according to Punjab Board guidelines for the 2026-27 academic year, these downloadable answers support daily revision and problem-solving accuracy.
Chapter-wise Solutions for Punjabi: Punjabi Medium Chapter 11 ਸ਼ਹਿਦ ਦੀਆਂ ਮੱਖੀਆਂ
View or download the dedicated Punjabi Medium Chapter 11 ਸ਼ਹਿਦ ਦੀਆਂ ਮੱਖੀਆਂ solution resource below. Engaging with these textbook answers under focused study conditions ensures continuous academic progress and mastery of the 2026-27 curriculum for Punjabi.
ਬਹੁਵਿਕਲਪੀ ਪ੍ਰਸ਼ਨ
Question 1: ਕੀ ਸ਼ਹਿਦ ਦੀਆਂ ਮੱਖੀਆਂ ਰਲ ਕੇ ਇਕ ਪਰਿਵਾਰ ਵਾਂਗ ਰਹਿੰਦੀਆਂ ਹਨ?
(ੳ) ਹਾਂ ਜੀ
(ਅ) ਨਹੀਂ ਜੀ
(ੲ) ਕਦੇ-ਕਦੇ
Answer:
(ੳ) ਹਾਂ ਜੀ
Exam Tips:
a) ਉੱਤਰ ਵਿਚ ਵਿਕਲਪ ਦਾ ਅੱਖਰ ਅਤੇ ਪੂਰਾ ਉੱਤਰ ਦੋਵੇਂ ਲਿਖੋ।
b) ਮਿਲਦੇ-ਜੁਲਦੇ ਵਿਕਲਪਾਂ ਵਿਚਲਾ ਫ਼ਰਕ ਧਿਆਨ ਨਾਲ ਪਛਾਣੋ।
Question 2: ਇਕ ਕਲੋਨੀ ਵਿਚ ਸ਼ਹਿਦ ਦੀਆਂ ਮੱਖੀਆਂ ਦੀ ਗਿਣਤੀ ਲਗਪਗ ਕਿੰਨੀ ਹੁੰਦੀ ਹੈ?
(ੳ) ਇਕ ਹਜ਼ਾਰ
(ਅ) ਦੋ ਹਜ਼ਾਰ
(ੲ) ਕਈ ਹਜ਼ਾਰ
Answer:
(ੲ) ਕਈ ਹਜ਼ਾਰ
Exam Tips:
a) ਮਿਲਦੇ-ਜੁਲਦੇ ਵਿਕਲਪਾਂ ਵਿਚਲਾ ਫ਼ਰਕ ਧਿਆਨ ਨਾਲ ਪਛਾਣੋ।
b) ਪਾਠ ਦੇ ਮੁੱਖ ਤੱਥ (ਨਾਂ, ਗਿਣਤੀ, ਸਮਾਂ) ਯਾਦ ਰੱਖੋ।
Question 3: ਕਾਮਾ ਮੱਖੀ ਦੀ ਉਮਰ ਕਿੰਨੀ ਹੁੰਦੀ ਹੈ?
(ੳ) 25 ਦਿਨ
(ਅ) 30 ਦਿਨ
(ੲ) ਦੋ-ਤਿੰਨ ਮਹੀਨੇ
Answer:
(ੲ) ਦੋ-ਤਿੰਨ ਮਹੀਨੇ
Exam Tips:
a) ਪਾਠ ਦੇ ਮੁੱਖ ਤੱਥ (ਨਾਂ, ਗਿਣਤੀ, ਸਮਾਂ) ਯਾਦ ਰੱਖੋ।
b) ਸਾਰੇ ਵਿਕਲਪ ਪੂਰੇ ਪੜ੍ਹ ਕੇ ਹੀ ਸਹੀ ਉੱਤਰ ਚੁਣੋ।
Question 4: ਰਾਣੀ ਮੱਖੀ ਇੱਕ ਦਿਨ ਵਿੱਚ ਲਗਪਗ ਕਿੰਨੇ ਆਂਡੇ ਦੇ ਸਕਦੀ ਹੈ?
(ੳ) ਲਗਪਗ 100
(ਅ) 1000
(ੲ) 3000
Answer:
(ੲ) 3000
Exam Tips:
a) ਸਾਰੇ ਵਿਕਲਪ ਪੂਰੇ ਪੜ੍ਹ ਕੇ ਹੀ ਸਹੀ ਉੱਤਰ ਚੁਣੋ।
b) ਉੱਤਰ ਵਿਚ ਵਿਕਲਪ ਦਾ ਅੱਖਰ ਅਤੇ ਪੂਰਾ ਉੱਤਰ ਦੋਵੇਂ ਲਿਖੋ।
Question 5: ਸ਼ਹਿਦ ਦੀਆਂ ਪਾਲਤੂ ਮੱਖੀਆਂ ਦਾ ਠੀਕ ਨਾਂ ਕਿਹੜਾ ਹੈ?
(ੳ) ਇਟਾਲੀਅਨ ਮੱਖੀ
(ਅ) ਲੱਡੂ ਮੱਖੀ ਜਾਂ ਪਹਾੜੀ ਮੱਖੀ
(ੲ) ਡੂੰਮਣਾ
Answer:
(ੳ) ਇਟਾਲੀਅਨ ਮੱਖੀ
Exam Tips:
a) ਉੱਤਰ ਵਿਚ ਵਿਕਲਪ ਦਾ ਅੱਖਰ ਅਤੇ ਪੂਰਾ ਉੱਤਰ ਦੋਵੇਂ ਲਿਖੋ।
b) ਮਿਲਦੇ-ਜੁਲਦੇ ਵਿਕਲਪਾਂ ਵਿਚਲਾ ਫ਼ਰਕ ਧਿਆਨ ਨਾਲ ਪਛਾਣੋ।
ਛੋਟੇ ਉੱਤਰ ਵਾਲੇ ਪ੍ਰਸ਼ਨ
Question 1: ਵਪਾਰਿਕ ਤੌਰ ‘ਤੇ ਪਾਲੀਆਂ ਜਾਣ ਵਾਲੀਆਂ ਮੱਖੀਆਂ ਦਾ ਕੀ ਨਾਂ ਹੈ?
Answer:
ਇਟਾਲੀਅਨ ਮੱਖੀਆਂ।
Exam Tips:
a) ਪ੍ਰਸ਼ਨ ਦੇ ਸ਼ਬਦ ਵਰਤ ਕੇ ਪੂਰਾ ਵਾਕ ਬਣਾਓ।
b) ਨਾਂ ਅਤੇ ਤੱਥ ਪਾਠ ਅਨੁਸਾਰ ਸਹੀ ਲਿਖੋ।
Question 2: ਸ਼ਹਿਦ ਦੀਆਂ ਮੱਖੀਆਂ ਦੀਆਂ ਹੋਰ ਕਿਹੜੀਆਂ ਕਿਸਮਾਂ ਹਨ?
Answer:
ਮਖੀਲ, ਡੂੰਮਣਾ ਤੇ ਲੱਡੂ ਮੱਖੀ।
Exam Tips:
a) ਨਾਂ ਅਤੇ ਤੱਥ ਪਾਠ ਅਨੁਸਾਰ ਸਹੀ ਲਿਖੋ।
b) ਉੱਤਰ ਇਕ-ਦੋ ਵਾਕਾਂ ਵਿਚ ਸਿੱਧਾ ਲਿਖੋ।
Question 3: ਲਾਰਵਾ ਨੂੰ ਪਿਊਪਾ ਬਣਨ ਦੀ ਅਵਸਥਾ ਤੱਕ ਕੀ ਖਾਣ ਨੂੰ ਦਿੱਤਾ ਜਾਂਦਾ ਹੈ?
Answer:
ਰਾਇਲ ਜੈਲੀ।
Exam Tips:
a) ਉੱਤਰ ਇਕ-ਦੋ ਵਾਕਾਂ ਵਿਚ ਸਿੱਧਾ ਲਿਖੋ।
b) ਪ੍ਰਸ਼ਨ ਦੇ ਸ਼ਬਦ ਵਰਤ ਕੇ ਪੂਰਾ ਵਾਕ ਬਣਾਓ।
Question 4: ਕਾਮਾ ਮੱਖੀ ਕੀ ਕੰਮ ਕਰਦੀ ਹੈ?
Answer:
ਕਾਮਾ ਮੱਖੀ ਛੱਤੇ ਨੂੰ ਸੁਆਰਨ, ਸਾਫ਼ ਰੱਖਣ, ਬੱਚਿਆਂ ਨੂੰ ਭੋਜਨ ਦੇਣ, ਬਾਹਰੋਂ ਸ਼ਹਿਦ ਲਿਆਉਣ ਤੇ ਛੱਤੇ ਦੀ ਰਖਵਾਲੀ ਦਾ ਕੰਮ ਕਰਦੀ ਹੈ।
Exam Tips:
a) ਪ੍ਰਸ਼ਨ ਦੇ ਸ਼ਬਦ ਵਰਤ ਕੇ ਪੂਰਾ ਵਾਕ ਬਣਾਓ।
b) ਨਾਂ ਅਤੇ ਤੱਥ ਪਾਠ ਅਨੁਸਾਰ ਸਹੀ ਲਿਖੋ।
Question 5: ਸ਼ਹਿਦ ਵਿੱਚ ਕੀ-ਕੀ ਹੁੰਦਾ ਹੈ?
Answer:
ਸ਼ਹਿਦ ਵਿੱਚ ਪਾਣੀ, ਕਾਰਬੋਹਾਈਡ੍ਰੇਟ, ਪਰਾਗ-ਕਣ ਤੇ ਐਨਜ਼ਾਈਮ ਹੁੰਦੇ ਹਨ।
Exam Tips:
a) ਨਾਂ ਅਤੇ ਤੱਥ ਪਾਠ ਅਨੁਸਾਰ ਸਹੀ ਲਿਖੋ।
b) ਉੱਤਰ ਇਕ-ਦੋ ਵਾਕਾਂ ਵਿਚ ਸਿੱਧਾ ਲਿਖੋ।
ਸੰਖੇਪ ਉੱਤਰ ਵਾਲੇ ਪ੍ਰਸ਼ਨ
Question 1: ਕਾਮਾ ਮੱਖੀਆਂ ਸ਼ਹਿਦ ਬਣਾਉਣ ਲਈ ਫੁੱਲਾਂ ਦੇ ਰਸ ਵਿੱਚ ਕੀ ਮਿਲਾਉਂਦੀਆਂ ਹਨ?
Answer:
ਕਾਮਾ ਮੱਖੀਆਂ ਸ਼ਹਿਦ ਬਣਾਉਣ ਲਈ ਆਪਣੇ ਸਰੀਰ ਵਿਚੋਂ ਬਹੁਤ ਸਾਰੇ ਐਨਜ਼ਾਈਮ ਉਸ ਵਿਚ ਮਿਲਾਉਂਦੀਆਂ ਹਨ।
Exam Tips:
a) ਉੱਤਰ ਇਕ-ਦੋ ਵਾਕਾਂ ਵਿਚ ਸਿੱਧਾ ਲਿਖੋ।
b) ਪ੍ਰਸ਼ਨ ਦੇ ਸ਼ਬਦ ਵਰਤ ਕੇ ਪੂਰਾ ਵਾਕ ਬਣਾਓ।
Question 2: ਸ਼ਹਿਦ ਦੀਆਂ ਮੱਖੀਆਂ ਦਾ ਜੀਵਨ-ਚੱਕਰ ਕਿਹੋ ਜਿਹਾ ਹੁੰਦਾ ਹੈ?
Answer:
ਰਾਣੀ ਮੱਖੀ ਦੁਆਰਾ ਦਿੱਤੇ ਆਂਡਿਆਂ ਵਿਚੋਂ ਛੋਟੀ ਜਿਹੀ ਸੁੰਡੀ ਨਿਕਲਦੀ ਹੈ, ਜਿਸਨੂੰ ਲਾਰਵਾ ਕਿਹਾ ਜਾਂਦਾ ਹੈ। ਕਾਮਾ ਮੱਖੀਆਂ ਆਪਣੇ ਸਰੀਰ ਵਿੱਚੋਂ ਕੱਢੀ ਰਾਇਲ ਜੈਲੀ ਲਾਰਵਾ ਨੂੰ ਖਾਣ ਲਈ ਦਿੰਦੀਆਂ ਹਨ। ਦੋ ਦਿਨ ਰਾਇਲ ਜੈਲੀ ਦੇਣ ਮਗਰੋਂ ਲਾਰਵਾ ਨੂੰ ਸਧਾਰਨ ਸ਼ਹਿਦ ਦਿੱਤਾ ਜਾਂਦਾ ਹੈ। ਫਿਰ ਇਹ ਖਾਣਾ ਛੱਡ ਦਿੰਦੀ ਹੈ। ਇਸ ਦੇ ਸੈੱਲ ਨੂੰ ਉੱਪਰੋਂ ਸੀਲ ਕਰ ਦਿੱਤਾ ਜਾਂਦਾ ਹੈ। ਇਸ ਅਵਸਥਾ ਨੂੰ ‘ਪਿਊਪਾ ਅਵਸਥਾ’ ਕਿਹਾ ਜਾਂਦਾ ਹੈ ਤੇ ਇਸਦੇ ਅੰਦਰ ਵਾਲੀ ਸੁੰਡੀ ਨੂੰ ‘ਪਿਊਪਾ’। ਇਸ ਅਵਸਥਾ ਵਿਚ ਸੁੰਡੀ ਦੇ ਸਰੀਰ ਵਿਚ ਤਬਦੀਲੀ ਹੁੰਦੀ ਹੈ ਤੇ ਉਹ ਸ਼ਹਿਦ ਦੀ ਮੱਖੀ ਬਣ ਜਾਂਦੀ ਹੈ। ਸੈੱਲ ਨੂੰ ਖੋਲ੍ਹਣ ਤੇ ਇਹ ਮੱਖੀ ਬਾਹਰ ਆ ਜਾਂਦੀ ਹੈ।
Exam Tips:
a) ਉੱਤਰ ਵਿਚ ਪਾਠ ਦੀਆਂ ਮੁੱਖ ਗੱਲਾਂ ਤਰਤੀਬ ਨਾਲ ਲਿਖੋ।
b) ਆਪਣੀ ਗੱਲ ਪਾਠ ਵਿਚਲੀਆਂ ਘਟਨਾਵਾਂ ਨਾਲ ਪੁਸ਼ਟ ਕਰੋ।
c) ਉੱਤਰ 50-60 ਸ਼ਬਦਾਂ ਵਿਚ ਸਾਫ਼-ਸੁਥਰਾ ਲਿਖੋ।
Question 3: ਰਾਣੀ ਮੱਖੀ ਦਾ ਭੋਜਨ ਕੀ ਹੈ?
Answer:
ਰਾਣੀ ਮੱਖੀ ਦਾ ਭੋਜਨ ਰਾਇਲ ਜੈਲੀ ਹੈ।
Exam Tips:
a) ਪ੍ਰਸ਼ਨ ਦੇ ਸ਼ਬਦ ਵਰਤ ਕੇ ਪੂਰਾ ਵਾਕ ਬਣਾਓ।
b) ਨਾਂ ਅਤੇ ਤੱਥ ਪਾਠ ਅਨੁਸਾਰ ਸਹੀ ਲਿਖੋ।
Question 4: ਸ਼ਹਿਦ ਦੀਆਂ ਮੱਖੀਆਂ ਬਾਹਰਲੀਆਂ ਹਮਲਾਵਰ ਮੱਖੀਆਂ ਤੋਂ ਆਪਣੀ ਕਲੋਨੀ ਅਤੇ ਸ਼ਹਿਦ ਦਾ ਬਚਾਅ ਕਿਵੇਂ ਕਰਦੀਆਂ ਹਨ?
Answer:
ਸ਼ਹਿਦ ਦੀਆਂ ਮੱਖੀਆਂ ਬਕਸੇ ਦੇ ਦੁਆਰ ਉੱਤੇ ਪਹਿਰਾ ਦਿੰਦੀਆਂ ਹਨ ਤੇ ਛੱਤੇ ਉੱਪਰ ਹਮਲਾ ਕਰਨ ਵਾਲੀਆਂ ਮੱਖੀਆਂ ਦਾ ਡਟ ਕੇ ਟਾਕਰਾ ਕਰਦੀਆਂ ਹਨ। ਇਸ ਹਾਲਤ ਵਿਚ ਮੱਖੀਆਂ ਦਾ ਬਹੁਤ ਜਾਨੀ ਨੁਕਸਾਨ ਹੁੰਦਾ ਹੈ ਤੇ ਕਮਜ਼ੋਰ ਛੱਤੇ ਵਾਲੀਆਂ ਮੱਖੀਆਂ ਮਾਰੀਆਂ ਜਾਂਦੀਆਂ ਹਨ।
Exam Tips:
a) ਨਾਂ ਅਤੇ ਤੱਥ ਪਾਠ ਅਨੁਸਾਰ ਸਹੀ ਲਿਖੋ।
b) ਉੱਤਰ ਇਕ-ਦੋ ਵਾਕਾਂ ਵਿਚ ਸਿੱਧਾ ਲਿਖੋ।
Question 5: ਕਿਹੜੀ ਰੁੱਤ ਵਿੱਚ ਸ਼ਹਿਦ ਕਾਫ਼ੀ ਮਾਤਰਾ ਵਿੱਚ ਹੁੰਦਾ ਹੈ?
Answer:
ਬਸੰਤ ਰੁੱਤ ਜਾਂ ਫੁੱਲਾਂ ਦੇ ਮੌਸਮ ਵਿਚ ਛੱਤੇ ਵਿਚ ਸ਼ਹਿਦ ਦੀ ਮਾਤਰਾ ਕਾਫ਼ੀ ਜ਼ਿਆਦਾ ਹੁੰਦੀ ਹੈ।
Exam Tips:
a) ਉੱਤਰ ਇਕ-ਦੋ ਵਾਕਾਂ ਵਿਚ ਸਿੱਧਾ ਲਿਖੋ।
b) ਪ੍ਰਸ਼ਨ ਦੇ ਸ਼ਬਦ ਵਰਤ ਕੇ ਪੂਰਾ ਵਾਕ ਬਣਾਓ।
ਕੁੱਝ ਹੋਰ ਪ੍ਰਸ਼ਨ
Question 1: ਸਹੀ ਸ਼ਬਦ ਚੁਣ ਕੇ ਖ਼ਾਲੀ ਥਾਂਵਾਂ ਭਰੋ : (ਪਹਿਚਾਣ, ਰਲ-ਮਿਲ ਕੇ, ਰਾਇਲ ਜੈਲੀ, ਕਾਮਾ ਮੱਖੀਆਂ, ਪਹਾੜੀ ਮੱਖੀ, ਆਰਥਰੋਪੋਡਾ)
(ੳ) ਸ਼ਹਿਦ ਦੀਆਂ ਮੱਖੀਆਂ ਇੱਕ ਪਰਿਵਾਰ ਵਾਂਗ …………. ਰਹਿੰਦੀਆਂ ਹਨ।
(ਅ) …………. ਵੀ ਸ਼ਹਿਦ ਦੀਆਂ ਮੱਖੀਆਂ ਦੀ ਇੱਕ ਕਿਸਮ ਹੈ।
(ੲ) ਮੱਖੀਆਂ ਜੀਵ-ਜਗਤ ਦੇ …………. ਜੀਵ-ਵਰਗ ਨਾਲ ਸਬੰਧ ਰੱਖਦੀਆਂ ਹਨ।
(ਸ) ਲਾਰਵਾ ਨੂੰ ਪਹਿਲੇ ਦੋ ਦਿਨ …………. ਖਾਣ ਨੂੰ ਦਿੱਤੀ ਜਾਂਦੀ ਹੈ।
(ਹ) ਮੱਖੀਆਂ ਨੂੰ ਆਪਣੇ ਬਕਸੇ ਦੀ …………. ਹੁੰਦੀ ਹੈ।
(ਕ) ਨਵੀਂ ਰਾਣੀ ਮੱਖੀ ਕੁੱਝ ਦਿਨਾਂ ਬਾਅਦ ਆਪਣੇ ਨਾਲ ਹੋਰ …………. ਲੈ ਕੇ ਉੱਡ ਜਾਂਦੀ ਹੈ।
Answer:
(ੳ) ਸ਼ਹਿਦ ਦੀਆਂ ਮੱਖੀਆਂ ਇੱਕ ਪਰਿਵਾਰ ਵਾਂਗ ਰਲ-ਮਿਲ ਕੇ ਰਹਿੰਦੀਆਂ ਹਨ।
(ਅ) ਪਹਾੜੀ ਮੱਖੀ ਵੀ ਸ਼ਹਿਦ ਦੀਆਂ ਮੱਖੀਆਂ ਦੀ ਇੱਕ ਕਿਸਮ ਹੈ।
(ੲ) ਮੱਖੀਆਂ ਜੀਵ-ਜਗਤ ਦੇ ਆਰਥਰੋਪੋਡਾ ਜੀਵ-ਵਰਗ ਨਾਲ ਸੰਬੰਧ ਰੱਖਦੀਆਂ ਹਨ।
(ਸ) ਲਾਰਵਾ ਨੂੰ ਪਹਿਲੇ ਦੋ ਦਿਨ ਰਾਇਲ ਜੈਲੀ ਖਾਣ ਨੂੰ ਦਿੱਤੀ ਜਾਂਦੀ ਹੈ।
(ਹ) ਮੱਖੀਆਂ ਨੂੰ ਆਪਣੇ ਬਕਸੇ ਦੀ ਪਹਿਚਾਣ ਹੁੰਦੀ ਹੈ।
(ਕ) ਨਵੀਂ ਰਾਣੀ ਮੱਖੀ ਕੁੱਝ ਦਿਨਾਂ ਬਾਅਦ ਆਪਣੇ ਨਾਲ ਹੋਰ ਕਾਮਾ ਮੱਖੀਆਂ ਲੈ ਕੇ ਉੱਡ ਜਾਂਦੀ ਹੈ।
Exam Tips:
a) ਖ਼ਾਲੀ ਥਾਂ ਭਰਨ ਪਿੱਛੋਂ ਪੂਰਾ ਵਾਕ ਪੜ੍ਹ ਕੇ ਅਰਥ ਜਾਂਚੋ।
b) ਦਿੱਤੇ ਗਏ ਹਰ ਸ਼ਬਦ ਨੂੰ ਇਕ ਵਾਰ ਹੀ ਵਰਤੋ।
Question 2: ਹੇਠ ਦਿੱਤੇ ਸ਼ਬਦਾਂ ਨੂੰ ਵਾਕਾਂ ਵਿਚ ਵਰਤੋ : ਆਕਾਰ, ਜੀਵ-ਜਗਤ, ਕਮਜ਼ੋਰ, ਹਮਲਾਵਰ, ਮੌਸਮ, ਅਵਸਥਾ।
Answer:
1. ਆਕਾਰ (ਸ਼ਕਲ) – ਮਖੀਲ ਦੀ ਮੱਖੀ ਆਕਾਰ ਵਿਚ ਬਾਕੀ ਕਿਸਮਾਂ ਦੀਆਂ ਮੱਖੀਆਂ ਤੋਂ ਛੋਟੀ ਹੁੰਦੀ ਹੈ।
2. ਜੀਵ-ਜਗਤ (ਜੀਵਾਂ ਦੀ ਦੁਨੀਆ) – ਸ਼ਹਿਦ ਦੀਆਂ ਮੱਖੀਆਂ ਜੀਵ-ਜਗਤ ਦੇ ਆਰਥਰੋਪੋਡਾ ਵਰਗ ਨਾਲ ਸੰਬੰਧ ਰੱਖਦੀਆਂ ਹਨ।
3. ਕਮਜ਼ੋਰ (ਬਲਹੀਨ, ਮਾੜਾ) – ਕਮਜ਼ੋਰ ਛੱਤੇ ਵਾਲੀਆਂ ਮੱਖੀਆਂ ਹਮਲਾਵਰ ਮੱਖੀਆਂ ਹੱਥੋਂ ਮਾਰੀਆਂ ਜਾਂਦੀਆਂ ਹਨ।
4. ਹਮਲਾਵਰ (ਹਮਲਾ ਕਰਨ ਵਾਲਾ) – ਕਾਮਾ ਮੱਖੀਆਂ ਆਪਣੀ ਕਲੋਨੀ ਉੱਤੇ ਹਮਲਾਵਰ ਬਾਹਰੀ ਮੱਖੀਆਂ ਦਾ ਡਟ ਕੇ ਟਾਕਰਾ ਕਰਦੀਆਂ ਹਨ।
5. ਮੌਸਮ (ਰੁੱਤ ਦਾ ਪ੍ਰਭਾਵ) – ਅੱਜ ਮੀਂਹ ਦਾ ਮੌਸਮ ਹੈ।
6. ਅਵਸਥਾ (ਹਾਲਤ) – ਪਿਊਪਾ ਅਵਸਥਾ ਵਿਚ ਸੁੰਡੀ ਸ਼ਹਿਦ ਦੀ ਮੱਖੀ ਬਣ ਜਾਂਦੀ ਹੈ।
Exam Tips:
a) ਮੁਹਾਵਰੇ ਦਾ ਰੂਪ ਵਾਕ ਅਨੁਸਾਰ ਬਦਲਿਆ ਜਾ ਸਕਦਾ ਹੈ।
b) ਵਾਕ ਅਜਿਹਾ ਬਣਾਓ ਜਿਸ ਤੋਂ ਸ਼ਬਦ ਦਾ ਅਰਥ ਸਪਸ਼ਟ ਹੋਵੇ।
Question 3: ਹੇਠ ਲਿਖੇ ਪੰਜਾਬੀ ਸ਼ਬਦਾਂ ਨੂੰ ਹਿੰਦੀ ਅਤੇ ਅੰਗਰੇਜ਼ੀ ਵਿਚ ਲਿਖੋ :
ਪੰਜਾਬੀ – ਹਿੰਦੀ – ਅੰਗਰੇਜ਼ੀ
ਪਰਿਵਾਰ – परिवार – Family
ਸ਼ਹਿਦ – ………… – …………..
ਆਂਡੇ – ………… – …………..
ਫੁੱਲ – ………… – …………..
ਅੰਗ – ………… – …………..
ਸਥਾਨ – ………… – …………..
Answer:
ਪੰਜਾਬੀ – ਹਿੰਦੀ – ਅੰਗਰੇਜ਼ੀ
ਪਰਿਵਾਰ – परिवार – Family
ਸ਼ਹਿਦ – मधु – Honey
ਆਂਡੇ – अंडे – Eggs
ਫੁੱਲ – फूल – Flower
ਅੰਗ – अंग – Organ
ਸਥਾਨ – स्थान – Place
Exam Tips:
a) ਹਿੰਦੀ ਸ਼ਬਦ ਦੇਵਨਾਗਰੀ ਲਿਪੀ ਵਿਚ ਹੀ ਲਿਖੋ।
b) ਅੰਗਰੇਜ਼ੀ ਸ਼ਬਦਾਂ ਦੇ ਸਪੈਲਿੰਗ ਧਿਆਨ ਨਾਲ ਲਿਖੋ।
Question 4: ਹੇਠ ਲਿਖੇ ਸ਼ਬਦਾਂ ਨੂੰ ਸ਼ੁੱਧ ਕਰ ਕੇ ਲਿਖੋ : ਸ਼ੈਹਦ, ਰੱਖਵਾਲੀ, ਹਰਾਨੀਜਨਕ, ਪੈਹਰਾ, ਗਾੜਾ, ਪਾਇਪ।
Answer:
ਅਸ਼ੁੱਧ – ਸ਼ੁੱਧ
ਸ਼ੈਹਦ – ਸ਼ਹਿਦ
ਰੱਖਵਾਲੀ – ਰਖਵਾਲੀ
ਹਰਾਨੀਜਨਕ – ਹੈਰਾਨੀਜਨਕ
ਪੈਹਰਾ – ਪਹਿਰਾ
ਗਾੜਾ – ਗਾੜ੍ਹਾ
ਪਾਇਪ – ਪਾਈਪ
Exam Tips:
a) ਪਹਿਲਾਂ ਅਸ਼ੁੱਧ ਅਤੇ ਫਿਰ ਸ਼ੁੱਧ ਰੂਪ ਲਿਖੋ।
b) ਲਗਾਂ-ਮਾਤਰਾਂ, ਅਧਕ ਅਤੇ ਪੈਰ ਵਿਚ ਪੈਣ ਵਾਲੇ ਅੱਖਰਾਂ ਦਾ ਧਿਆਨ ਰੱਖੋ।
Question 5: ਵਿਰੋਧੀ ਸ਼ਬਦ ਲਿਖੋ :
ਸ਼ਬਦ – ਵਿਰੋਧੀ ਸ਼ਬਦ
ਉੱਚਾ – ਨੀਵਾਂ
ਪੱਕਾ – …………..
ਬਾਹਰ – …………..
ਸਧਾਰਨ – …………..
ਕਮਜ਼ੋਰ – …………..
ਨੁਕਸਾਨ – …………..
Answer:
ਵਿਰੋਧੀ ਸ਼ਬਦ
ਉੱਚਾ – ਨੀਵਾਂ
ਪੱਕਾ – ਕੱਚਾ
ਬਾਹਰ – ਅੰਦਰ
ਸਧਾਰਨ – ਅਸਾਧਾਰਨ
ਕਮਜ਼ੋਰ – ਤਕੜਾ
ਨੁਕਸਾਨ – ਲਾਭ
Exam Tips:
a) ਵਿਰੋਧੀ ਸ਼ਬਦ ਦਾ ਲਿੰਗ ਅਤੇ ਵਚਨ ਮੂਲ ਸ਼ਬਦ ਵਾਲਾ ਹੀ ਰੱਖੋ।
b) ਹਰ ਜੋੜੇ ਨੂੰ ਡੈਸ਼ (–) ਨਾਲ ਵੱਖ ਕਰ ਕੇ ਲਿਖੋ।
Question 6: ਸ਼ਹਿਦ ਦੀਆਂ ਮੱਖੀਆਂ ਬਾਰੇ ਕੁੱਝ ਹੋਰ ਜਾਣਕਾਰੀ ਲਿਖੋ।
Answer:
ਸ਼ਹਿਦ ਦੀਆਂ ਮੱਖੀਆਂ ਸਾਨੂੰ ਸ਼ਹਿਦ ਦਿੰਦੀਆਂ ਹਨ। ਅਸੀਂ ਇਨ੍ਹਾਂ ਨੂੰ ਆਮ ਕਰਕੇ ਫੁੱਲਾਂ ਦੁਆਲੇ ਘੁੰਮਦੀਆਂ ਤੇ ਉਨ੍ਹਾਂ ਦਾ ਰਸ ਚੂਸਦੀਆਂ ਦੇਖ ਸਕਦੇ ਹਾਂ। ਇਨ੍ਹਾਂ ਵਿਚ ਛੋਟੀਆਂ ਮੱਖੀਆਂ ਵੀ ਹੁੰਦੀਆਂ ਹਨ ਤੇ ਵੱਡੀਆਂ ਵੀ। ਇਹ ਛੇੜਨ ਵਾਲੇ ਨੂੰ ਡੰਗ ਵੀ ਮਾਰਦੀਆਂ ਹਨ। ਇਨ੍ਹਾਂ ਦਾ ਡੰਗ ਕਾਫ਼ੀ ਜ਼ਹਿਰੀਲਾ ਹੁੰਦਾ ਹੈ। ਇਸ ਕਰਕੇ ਇਨ੍ਹਾਂ ਦੇ ਛੱਤੇ ਨੂੰ ਨਹੀਂ ਛੇੜਨਾ ਚਾਹੀਦਾ, ਨਹੀਂ ਤਾਂ ਇਹ ਮਗਰ ਪੈ ਜਾਂਦੀਆਂ ਹਨ। ਕਈ ਵਾਰੀ ਜੇਕਰ ਕੋਈ ਬੰਦਾ ਆਪਣੀ ਕਲੋਨੀ ਛੱਡ ਕੇ ਝੁੰਡ ਵਿਚ ਉੱਡ ਰਹੀਆਂ ਮੱਖੀਆਂ ਦੇ ਘੇਰੇ ਵਿਚ ਆ ਜਾਵੇ, ਤਾਂ ਇਹ ਉਸਦਾ ਬੁਰਾ ਹਾਲ ਕਰ ਦਿੰਦੀਆਂ ਹਨ।
Exam Tips:
a) ਆਪਣੀ ਗੱਲ ਪਾਠ ਵਿਚਲੀਆਂ ਘਟਨਾਵਾਂ ਨਾਲ ਪੁਸ਼ਟ ਕਰੋ।
b) ਉੱਤਰ 50-60 ਸ਼ਬਦਾਂ ਵਿਚ ਸਾਫ਼-ਸੁਥਰਾ ਲਿਖੋ।
c) ਅੰਤ ਵਿਚ ਇਕ ਵਾਕ ਵਿਚ ਸਿੱਟਾ ਲਿਖੋ।
Question 7: ਹੇਠ ਦਿੱਤੇ ਵਾਕਾਂ ਵਿਚੋਂ ਸਾਹਮਣੇ ਲਿਖੇ ਅਨੁਸਾਰ ਸ਼ਬਦਾਂ ਦੀ ਪਛਾਣ ਕਰੋ :
(ੳ) ਮੱਖੀਆਂ ਦੇ ਮੂੰਹ ਦੇ ਅਲੱਗ-ਅਲੱਗ ਹਿੱਸੇ ਹੁੰਦੇ ਹਨ। (ਨਾਂਵ ਚੁਣੋ)
(ਅ) ਮੱਖੀਆਂ ਨੂੰ ਆਪਣੇ ਬਕਸੇ ਦੀ ਪਛਾਣ ਹੁੰਦੀ ਹੈ। (ਵਿਸ਼ੇਸ਼ਣ ਚੁਣੋ)
(ੲ) ਇਹ ਫੁੱਲਾਂ ਤੋਂ ਸ਼ਹਿਦ ਇਕੱਠਾ ਕਰਕੇ ਲਿਆਉਣ ਦਾ ਕੰਮ ਕਰਦੀ ਹੈ। (ਪੜਨਾਂਵ ਚੁਣੋ)
(ਸ) ਛੱਤੇ ਵਿਚ ਇਕ ਰਾਣੀ ਮੱਖੀ ਹੁੰਦੀ ਹੈ। (ਕਿਰਿਆ ਚੁਣੋ)
Answer:
(ੳ) ਮੱਖੀਆਂ, ਮੂੰਹ, ਹਿੱਸੇ।
(ਅ) ਆਪਣੇ।
(ੲ) ਇਹ।
(ਸ) ਹੁੰਦੀ ਹੈ।
Exam Tips:
a) ਵਾਕ ਅਜਿਹਾ ਬਣਾਓ ਜਿਸ ਤੋਂ ਸ਼ਬਦ ਦਾ ਅਰਥ ਸਪਸ਼ਟ ਹੋਵੇ।
b) ਸ਼ਬਦ ਦਾ ਅਰਥ ਬਰੈਕਟ ਵਿਚ ਲਿਖਣਾ ਲਾਭਦਾਇਕ ਹੈ।
ਪੈਰਿਆਂ ਸੰਬੰਧੀ ਬਹੁਵਿਕਲਪੀ ਪ੍ਰਸ਼ਨ – ਪੈਰਾ I
ਪਾਠ-ਪੁਸਤਕ ਵਿਚੋਂ “ਸ਼ਹਿਦ ਦੀਆਂ ਮੱਖੀਆਂ ਇੱਕ ਪਰਿਵਾਰ ਦੇ…” ਤੋਂ “…ਆਪਣੇ ਛੱਤੇ ਬਣਾਉਂਦੀਆਂ ਹਨ।” ਤਕ ਦਾ ਪੈਰਾ ਪੜ੍ਹੋ ਅਤੇ ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਚੁਣੋ।
Question 1: ਸ਼ਹਿਦ ਦੀਆਂ ਮੱਖੀਆਂ ਕਿਸ ਤਰ੍ਹਾਂ ਰਹਿੰਦੀਆਂ ਹਨ?
(ੳ) ਪਰਿਵਾਰ ਵਾਂਗ
(ਅ) ਗੁਆਂਢੀਆਂ ਵਾਂਗ
(ੲ) ਪਰਦੇਸੀਆਂ ਵਾਂਗ
(ਸ) ਓਪਰਿਆਂ ਵਾਂਗ
Answer:
(ੳ) ਪਰਿਵਾਰ ਵਾਂਗ
Exam Tips:
a) ਉੱਤਰ ਪੈਰੇ ਦੇ ਆਧਾਰ ’ਤੇ ਹੀ ਚੁਣੋ, ਅੰਦਾਜ਼ੇ ਨਾਲ ਨਹੀਂ।
b) ਵਿਕਲਪ ਦਾ ਅੱਖਰ ਅਤੇ ਉੱਤਰ ਦੋਵੇਂ ਲਿਖੋ।
Question 2: ਇਨ੍ਹਾਂ ਵਿਚੋਂ ਦੇਸੀ ਸ਼ਹਿਦ ਦੀਆਂ ਮੱਖੀਆਂ ਦਾ ਨਾਂ ਕਿਹੜਾ ਹੈ?
(ੳ) ਮਧੂ-ਮੱਖੀਆਂ
(ਅ) ਡੂੰਮਣਾ
(ੲ) ਧਮੋੜੀਆਂ
(ਸ) ਭਰਿੰਡਾਂ
Answer:
(ਅ) ਡੂੰਮਣਾ
Exam Tips:
a) ਵਿਕਲਪ ਦਾ ਅੱਖਰ ਅਤੇ ਉੱਤਰ ਦੋਵੇਂ ਲਿਖੋ।
b) ਪੈਰੇ ਨੂੰ ਘੱਟੋ-ਘੱਟ ਦੋ ਵਾਰ ਧਿਆਨ ਨਾਲ ਪੜ੍ਹੋ।
Question 3: ਪਾਲੀਆਂ ਜਾਣ ਵਾਲੀਆਂ ਸ਼ਹਿਦ ਦੀਆਂ ਮੱਖੀਆਂ ਨੂੰ ਕੀ ਕਿਹਾ ਜਾਂਦਾ ਹੈ?
(ੳ) ਦੇਸੀ ਮੱਖੀਆਂ
(ਅ) ਇਟਾਲੀਅਨ ਮੱਖੀਆਂ
(ੲ) ਜਾਪਾਨੀ ਮੱਖੀਆਂ
(ਸ) ਕੋਰੀਅਨ ਮੱਖੀਆਂ
Answer:
(ਅ) ਇਟਾਲੀਅਨ ਮੱਖੀਆਂ
Exam Tips:
a) ਪੈਰੇ ਨੂੰ ਘੱਟੋ-ਘੱਟ ਦੋ ਵਾਰ ਧਿਆਨ ਨਾਲ ਪੜ੍ਹੋ।
b) ਪੈਰੇ ਵਿਚੋਂ ਉਹ ਵਾਕ ਲੱਭੋ ਜਿਸ ਵਿਚ ਇਸ ਪ੍ਰਸ਼ਨ ਦਾ ਉੱਤਰ ਹੈ।
Question 4: ਸ਼ਹਿਦ ਦੀਆਂ ਮੱਖੀਆਂ ਨੂੰ ਕਾਹਦੇ ਵਿਚ ਪਾਲਿਆ ਜਾਂਦਾ ਹੈ?
(ੳ) ਖੁੱਡੇ ਵਿਚ
(ਅ) ਬਕਸੇ ਵਿਚ
(ੲ) ਖੂੰਜੇ ਵਿਚ
(ਸ) ਘਰਾਂ ਵਿਚ
Answer:
(ਅ) ਬਕਸੇ ਵਿਚ
Exam Tips:
a) ਪੈਰੇ ਵਿਚੋਂ ਉਹ ਵਾਕ ਲੱਭੋ ਜਿਸ ਵਿਚ ਇਸ ਪ੍ਰਸ਼ਨ ਦਾ ਉੱਤਰ ਹੈ।
b) ਉੱਤਰ ਪੈਰੇ ਦੇ ਆਧਾਰ ’ਤੇ ਹੀ ਚੁਣੋ, ਅੰਦਾਜ਼ੇ ਨਾਲ ਨਹੀਂ।
Question 5: ਕਿਹੜੀਆਂ ਮੱਖੀਆਂ ਅਕਾਰ ਵਿਚ ਛੋਟੀਆਂ ਹੁੰਦੀਆਂ ਹਨ?
(ੳ) ਡੂੰਮਣਾ
(ਅ) ਇਟਾਲੀਅਨ
(ੲ) ਮਖੀਲ
(ਸ) ਜਾਪਾਨੀ
Answer:
(ੲ) ਮਖੀਲ
Exam Tips:
a) ਉੱਤਰ ਪੈਰੇ ਦੇ ਆਧਾਰ ’ਤੇ ਹੀ ਚੁਣੋ, ਅੰਦਾਜ਼ੇ ਨਾਲ ਨਹੀਂ।
b) ਵਿਕਲਪ ਦਾ ਅੱਖਰ ਅਤੇ ਉੱਤਰ ਦੋਵੇਂ ਲਿਖੋ।
Question 6: ਸ਼ਹਿਦ ਦੀਆਂ ਕਿਹੜੀਆਂ ਮੱਖੀਆਂ ਦਾ ਛੱਤਾ ਪੰਜ-ਦਸ ਛੋਟੇ-ਛੋਟੇ ਛੱਤਿਆਂ ਦਾ ਸਮੂਹ ਹੁੰਦਾ ਹੈ?
(ੳ) ਮਖੀਲ
(ਅ) ਇਟਾਲੀਅਨ
(ੲ) ਦੇਸੀ
(ਸ) ਲੱਡੂ ਮੱਖੀਆਂ/ਪਹਾੜੀ ਮੱਖੀਆਂ
Answer:
(ਸ) ਲੱਡੂ ਮੱਖੀਆਂ/ਪਹਾੜੀ ਮੱਖੀਆਂ
Exam Tips:
a) ਵਿਕਲਪ ਦਾ ਅੱਖਰ ਅਤੇ ਉੱਤਰ ਦੋਵੇਂ ਲਿਖੋ।
b) ਪੈਰੇ ਨੂੰ ਘੱਟੋ-ਘੱਟ ਦੋ ਵਾਰ ਧਿਆਨ ਨਾਲ ਪੜ੍ਹੋ।
Question 7: ਕਿਹੜੀਆਂ ਮੱਖੀਆਂ ਆਪਣਾ ਛੱਤਾ ਉੱਚੇ ਦਰਖਤਾਂ ਦੇ ਮੋਟੇ ਟਾਹਣਿਆਂ, ਪਿੱਪਲ ਜਾਂ ਬੋਹੜ ਉੱਤੇ ਬਣਾਉਂਦੀਆਂ ਹਨ?
(ੳ) ਮਖੀਲ
(ਅ) ਲੱਡੂ
(ੲ) ਡੂੰਮਣਾ
(ਸ) ਇਟਾਲੀਅਨ
Answer:
(ੲ) ਡੂੰਮਣਾ
Exam Tips:
a) ਪੈਰੇ ਨੂੰ ਘੱਟੋ-ਘੱਟ ਦੋ ਵਾਰ ਧਿਆਨ ਨਾਲ ਪੜ੍ਹੋ।
b) ਪੈਰੇ ਵਿਚੋਂ ਉਹ ਵਾਕ ਲੱਭੋ ਜਿਸ ਵਿਚ ਇਸ ਪ੍ਰਸ਼ਨ ਦਾ ਉੱਤਰ ਹੈ।
Question 8: ਇਕ ਬਕਸੇ ਵਿਚੋਂ ਆਮ ਕਰਕੇ ਕਿੰਨਾ ਸ਼ਹਿਦ ਪ੍ਰਾਪਤ ਕੀਤਾ ਜਾ ਸਕਦਾ ਹੈ?
(ੳ) 20 ਤੋਂ 40 ਕਿਲੋ ਤਕ
(ਅ) 10 ਤੋਂ 20 ਕਿਲੋ ਤਕ
(ੲ) 30 ਤੋਂ 40 ਕਿਲੋ ਤਕ
(ਸ) 40 ਤੋਂ 50 ਕਿਲੋ ਤਕ
Answer:
(ੳ) 20 ਤੋਂ 40 ਕਿਲੋ ਤਕ
Exam Tips:
a) ਪੈਰੇ ਵਿਚੋਂ ਉਹ ਵਾਕ ਲੱਭੋ ਜਿਸ ਵਿਚ ਇਸ ਪ੍ਰਸ਼ਨ ਦਾ ਉੱਤਰ ਹੈ।
b) ਉੱਤਰ ਪੈਰੇ ਦੇ ਆਧਾਰ ’ਤੇ ਹੀ ਚੁਣੋ, ਅੰਦਾਜ਼ੇ ਨਾਲ ਨਹੀਂ।
Question 9: ਕਿਹੜੇ ਲੋਕ ਸ਼ਹਿਦ ਪ੍ਰਾਪਤ ਕਰਨ ਲਈ ਆਪਣੇ ਘਰ ਵਿੱਚ ਬਕਸੇ-ਨੁਮਾ ਛੋਟੇ-ਛੋਟੇ ਪੱਕੇ ਖਾਨੇ ਬਣਾਉਂਦੇ ਹਨ?
(ੳ) ਜਾਂਗਲੀ
(ਅ) ਖ਼ਾਨਾਬਦੋਸ਼
(ੲ) ਬੰਗਾਲੀ
(ਸ) ਪਹਾੜੀ
Answer:
(ਸ) ਪਹਾੜੀ
Exam Tips:
a) ਉੱਤਰ ਪੈਰੇ ਦੇ ਆਧਾਰ ’ਤੇ ਹੀ ਚੁਣੋ, ਅੰਦਾਜ਼ੇ ਨਾਲ ਨਹੀਂ।
b) ਵਿਕਲਪ ਦਾ ਅੱਖਰ ਅਤੇ ਉੱਤਰ ਦੋਵੇਂ ਲਿਖੋ।
ਪੈਰਿਆਂ ਸੰਬੰਧੀ ਬਹੁਵਿਕਲਪੀ ਪ੍ਰਸ਼ਨ – ਪੈਰਾ II
ਪਾਠ-ਪੁਸਤਕ ਵਿਚੋਂ “ਵਪਾਰਿਕ ਪੱਧਰ ‘ਤੇ ਇਟਾਲੀਅਨ ਮੱਖੀਆਂ ਨੂੰ…” ਤੋਂ “…‘ਰਾਇਲ ਜੈਲੀ’ ਕਹਿੰਦੇ ਹਨ।” ਤਕ ਦਾ ਪੈਰਾ ਪੜ੍ਹੋ ਅਤੇ ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਚੁਣੋ।
Question 1: ਕਿਹੜੀਆਂ ਮੱਖੀਆਂ ਬਕਸੇ ਵਿੱਚ ਪਾਲੀਆਂ ਜਾਂਦੀਆਂ ਹਨ?
(ੳ) ਇਟਾਲੀਅਨ ਮੱਖੀਆਂ
(ਅ) ਦੇਸੀ ਮੱਖੀਆਂ
(ੲ) ਮਖੀਲ ਮੱਖੀਆਂ
(ਸ) ਪਹਾੜੀ ਮੱਖੀਆਂ
Answer:
(ੳ) ਇਟਾਲੀਅਨ ਮੱਖੀਆਂ
Exam Tips:
a) ਵਿਕਲਪ ਦਾ ਅੱਖਰ ਅਤੇ ਉੱਤਰ ਦੋਵੇਂ ਲਿਖੋ।
b) ਪੈਰੇ ਨੂੰ ਘੱਟੋ-ਘੱਟ ਦੋ ਵਾਰ ਧਿਆਨ ਨਾਲ ਪੜ੍ਹੋ।
Question 2: ਇਕ ਰਾਣੀ ਮੱਖੀ ਦੇ ਪਰਿਵਾਰ ਨੂੰ ਕੀ ਕਿਹਾ ਜਾਂਦਾ ਹੈ?
(ੳ) ਟੱਬਰ
(ਅ) ਲਾਣਾ
(ੲ) ਡੇਰਾ
(ਸ) ਕਲੋਨੀ
Answer:
(ਸ) ਕਲੋਨੀ
Exam Tips:
a) ਪੈਰੇ ਨੂੰ ਘੱਟੋ-ਘੱਟ ਦੋ ਵਾਰ ਧਿਆਨ ਨਾਲ ਪੜ੍ਹੋ।
b) ਪੈਰੇ ਵਿਚੋਂ ਉਹ ਵਾਕ ਲੱਭੋ ਜਿਸ ਵਿਚ ਇਸ ਪ੍ਰਸ਼ਨ ਦਾ ਉੱਤਰ ਹੈ।
Question 3: ਬਕਸੇ ਵਿਚ ਆਮ ਕਰਕੇ ਕਿਹੜੀਆਂ ਮੱਖੀਆਂ ਹੁੰਦੀਆਂ ਹਨ?
(ੳ) ਨਰ
(ਅ) ਮਾਦਾ
(ੲ) ਨਿਪੁੰਸਿਕ
(ਸ) ਰਾਣੀਆਂ
Answer:
(ਅ) ਮਾਦਾ
Exam Tips:
a) ਪੈਰੇ ਵਿਚੋਂ ਉਹ ਵਾਕ ਲੱਭੋ ਜਿਸ ਵਿਚ ਇਸ ਪ੍ਰਸ਼ਨ ਦਾ ਉੱਤਰ ਹੈ।
b) ਉੱਤਰ ਪੈਰੇ ਦੇ ਆਧਾਰ ’ਤੇ ਹੀ ਚੁਣੋ, ਅੰਦਾਜ਼ੇ ਨਾਲ ਨਹੀਂ।
Question 4: ਕਾਮਾ ਮੱਖੀਆਂ ਦੀ ਉਮਰ ਕਿੰਨੀ ਹੁੰਦੀ ਹੈ?
(ੳ) ਇੱਕ ਤੋਂ ਦੋ ਮਹੀਨੇ
(ਅ) ਦੋ ਤੋਂ ਤਿੰਨ ਮਹੀਨੇ
(ੲ) ਤਿੰਨ ਤੋਂ ਚਾਰ ਮਹੀਨੇ
(ਸ) ਚਾਰ ਤੋਂ ਪੰਜ ਮਹੀਨੇ
Answer:
(ਅ) ਦੋ ਤੋਂ ਤਿੰਨ ਮਹੀਨੇ
Exam Tips:
a) ਉੱਤਰ ਪੈਰੇ ਦੇ ਆਧਾਰ ’ਤੇ ਹੀ ਚੁਣੋ, ਅੰਦਾਜ਼ੇ ਨਾਲ ਨਹੀਂ।
b) ਵਿਕਲਪ ਦਾ ਅੱਖਰ ਅਤੇ ਉੱਤਰ ਦੋਵੇਂ ਲਿਖੋ।
Question 5: ਕਿਹੜੀ ਮੱਖੀ ਕਾਮਾ ਮਾਦਾ ਮੱਖੀਆਂ ਤੋਂ ਜ਼ਰਾ ਲੰਮੀ ਹੁੰਦੀ ਹੈ? ਜਾਂ ਕਿਹੜੀ ਮੱਖੀ ਆਂਡੇ ਦੇਣ ਦਾ ਕੰਮ ਕਰਦੀ ਹੈ?
(ੳ) ਰਾਣੀ
(ਅ) ਮਹਾਰਾਣੀ
(ੲ) ਬੇਗ਼ਮ
(ਸ) ਸਰਦਾਰਨੀ
Answer:
(ੳ) ਰਾਣੀ
Exam Tips:
a) ਵਿਕਲਪ ਦਾ ਅੱਖਰ ਅਤੇ ਉੱਤਰ ਦੋਵੇਂ ਲਿਖੋ।
b) ਪੈਰੇ ਨੂੰ ਘੱਟੋ-ਘੱਟ ਦੋ ਵਾਰ ਧਿਆਨ ਨਾਲ ਪੜ੍ਹੋ।
Question 6: ਇਕ ਛੱਤੇ ਵਿਚ ਕਿੰਨੀਆਂ ਰਾਣੀਆਂ ਮੱਖੀਆਂ ਹੁੰਦੀਆਂ ਹਨ?
(ੳ) ਇਕ
(ਅ) ਪੰਜ
(ੲ) ਦਸ
(ਸ) ਪੰਜਾਹ
Answer:
(ੳ) ਇਕ
Exam Tips:
a) ਪੈਰੇ ਨੂੰ ਘੱਟੋ-ਘੱਟ ਦੋ ਵਾਰ ਧਿਆਨ ਨਾਲ ਪੜ੍ਹੋ।
b) ਪੈਰੇ ਵਿਚੋਂ ਉਹ ਵਾਕ ਲੱਭੋ ਜਿਸ ਵਿਚ ਇਸ ਪ੍ਰਸ਼ਨ ਦਾ ਉੱਤਰ ਹੈ।
Question 7: ਇਕ ਰਾਣੀ ਮੱਖੀ ਇਕ ਦਿਨ ਵਿਚ ਕਿੰਨੇ ਆਂਡੇ ਦਿੰਦੀ ਹੈ?
(ੳ) ਪੰਜ ਹਜ਼ਾਰ
(ਅ) ਤਿੰਨ ਹਜ਼ਾਰ
(ੲ) ਦੋ ਹਜ਼ਾਰ
(ਸ) ਇਕ ਹਜ਼ਾਰ
Answer:
(ਅ) ਤਿੰਨ ਹਜ਼ਾਰ
Exam Tips:
a) ਪੈਰੇ ਵਿਚੋਂ ਉਹ ਵਾਕ ਲੱਭੋ ਜਿਸ ਵਿਚ ਇਸ ਪ੍ਰਸ਼ਨ ਦਾ ਉੱਤਰ ਹੈ।
b) ਉੱਤਰ ਪੈਰੇ ਦੇ ਆਧਾਰ ’ਤੇ ਹੀ ਚੁਣੋ, ਅੰਦਾਜ਼ੇ ਨਾਲ ਨਹੀਂ।
Question 8: ਜੁੜੀਆਂ ਲੱਤਾਂ ਵਾਲੇ ਜੀਵ ਵਰਗ ਨੂੰ ਕੀ ਕਹਿੰਦੇ ਹਨ?
(ੳ) ਆਰਥਰੋਪੋਡਾ
(ਅ) ਫਲੀਜ਼
(ੲ) ਬੀਟਲਜ਼
(ਸ) ਬਟਰਫਲਾਈਜ਼
Answer:
(ੳ) ਆਰਥਰੋਪੋਡਾ
Exam Tips:
a) ਉੱਤਰ ਪੈਰੇ ਦੇ ਆਧਾਰ ’ਤੇ ਹੀ ਚੁਣੋ, ਅੰਦਾਜ਼ੇ ਨਾਲ ਨਹੀਂ।
b) ਵਿਕਲਪ ਦਾ ਅੱਖਰ ਅਤੇ ਉੱਤਰ ਦੋਵੇਂ ਲਿਖੋ।
Question 9: ਸ਼ਹਿਦ ਦੀਆਂ ਮੱਖੀਆਂ ਦੀਆਂ ਕਿੰਨੀਆਂ ਲੱਤਾਂ ਹੁੰਦੀਆਂ ਹਨ?
(ੳ) ਚਾਰ
(ਅ) ਛੇ
(ੲ) ਅੱਠ
(ਸ) ਦਸ
Answer:
(ਅ) ਛੇ
Exam Tips:
a) ਵਿਕਲਪ ਦਾ ਅੱਖਰ ਅਤੇ ਉੱਤਰ ਦੋਵੇਂ ਲਿਖੋ।
b) ਪੈਰੇ ਨੂੰ ਘੱਟੋ-ਘੱਟ ਦੋ ਵਾਰ ਧਿਆਨ ਨਾਲ ਪੜ੍ਹੋ।
Question 10: ਰਾਣੀ ਮੱਖੀਆਂ ਦੇ ਆਂਡਿਆਂ ਵਿਚੋਂ ਨਿਕਲੀ ਸੁੰਡੀ ਨੂੰ ਕੀ ਕਹਿੰਦੇ ਹਨ?
(ੳ) ਕੀੜਾ
(ਅ) ਕੁੰਡੀ
(ੲ) ਲਾਰਵਾ
(ਸ) ਗੰਡੋਆ
Answer:
(ੲ) ਲਾਰਵਾ
Exam Tips:
a) ਪੈਰੇ ਨੂੰ ਘੱਟੋ-ਘੱਟ ਦੋ ਵਾਰ ਧਿਆਨ ਨਾਲ ਪੜ੍ਹੋ।
b) ਪੈਰੇ ਵਿਚੋਂ ਉਹ ਵਾਕ ਲੱਭੋ ਜਿਸ ਵਿਚ ਇਸ ਪ੍ਰਸ਼ਨ ਦਾ ਉੱਤਰ ਹੈ।
Question 11: ਕਾਮਾ ਮੱਖੀਆਂ ਆਪਣੇ ਸਰੀਰ ਵਿਚੋਂ ਕਿਹੜਾ ਰਸ ਪੈਦਾ ਕਰਦੀਆਂ ਹਨ?
(ੳ) ਰੈੱਡ ਜੈਲੀ
(ਅ) ਵਾਈਟ ਜੈਲੀ
(ੲ) ਰਾਇਲ ਜੈਲੀ
(ਸ) ਗ੍ਰੀਨ ਜੈਲੀ
Answer:
(ੲ) ਰਾਇਲ ਜੈਲੀ
Exam Tips:
a) ਪੈਰੇ ਵਿਚੋਂ ਉਹ ਵਾਕ ਲੱਭੋ ਜਿਸ ਵਿਚ ਇਸ ਪ੍ਰਸ਼ਨ ਦਾ ਉੱਤਰ ਹੈ।
b) ਉੱਤਰ ਪੈਰੇ ਦੇ ਆਧਾਰ ’ਤੇ ਹੀ ਚੁਣੋ, ਅੰਦਾਜ਼ੇ ਨਾਲ ਨਹੀਂ।
ਪੈਰਿਆਂ ਸੰਬੰਧੀ ਬਹੁਵਿਕਲਪੀ ਪ੍ਰਸ਼ਨ – ਪੈਰਾ III
ਪਾਠ-ਪੁਸਤਕ ਵਿਚੋਂ “ਬਸੰਤ ਰੁੱਤ ਅਤੇ ਫੁੱਲਾਂ ਦੇ ਮੌਸਮ…” ਤੋਂ “…ਛੱਤਾ ਤਿਆਰ ਕਰਦੀ ਹੈ।” ਤਕ ਦਾ ਪੈਰਾ ਪੜ੍ਹੋ ਅਤੇ ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਚੁਣੋ।
Question 1: ਕਿਹੜੇ ਮੌਸਮ ਵਿੱਚ ਸ਼ਹਿਦ ਬਹੁਤ ਵਧ ਜਾਂਦਾ ਹੈ?
(ੳ) ਬਸੰਤ ਰੁੱਤ
(ਅ) ਪਤਝੜ ਵਿੱਚ
(ੲ) ਗਰਮੀ ਵਿੱਚ
(ਸ) ਬਰਸਾਤ ਵਿੱਚ
Answer:
(ੳ) ਬਸੰਤ ਰੁੱਤ
Exam Tips:
a) ਉੱਤਰ ਪੈਰੇ ਦੇ ਆਧਾਰ ’ਤੇ ਹੀ ਚੁਣੋ, ਅੰਦਾਜ਼ੇ ਨਾਲ ਨਹੀਂ।
b) ਵਿਕਲਪ ਦਾ ਅੱਖਰ ਅਤੇ ਉੱਤਰ ਦੋਵੇਂ ਲਿਖੋ।
Question 2: ਕੁੱਝ ਕਾਮਾ ਮੱਖੀਆਂ ਆਕੀ ਹੋ ਕੇ ਕੀ ਤਿਆਰ ਕਰਦੀਆਂ ਹਨ?
(ੳ) ਨਵੀਆਂ ਕਾਮਾ ਮੱਖੀਆਂ
(ਅ) ਨਵਾਂ ਛੱਤਾ
(ੲ) ਨਵੀਂ ਰਾਣੀ ਮੱਖੀ
(ਸ) ਨਵੀਂ ਆਗੂ
Answer:
(ੲ) ਨਵੀਂ ਰਾਣੀ ਮੱਖੀ
Exam Tips:
a) ਵਿਕਲਪ ਦਾ ਅੱਖਰ ਅਤੇ ਉੱਤਰ ਦੋਵੇਂ ਲਿਖੋ।
b) ਪੈਰੇ ਨੂੰ ਘੱਟੋ-ਘੱਟ ਦੋ ਵਾਰ ਧਿਆਨ ਨਾਲ ਪੜ੍ਹੋ।
Question 3: ਰਾਣੀ ਸੈੱਲ ਦੂਜੇ ਸੈੱਲਾਂ ਦੇ ਮੁਕਾਬਲੇ ਕਿਹੋ-ਜਿਹਾ ਹੁੰਦਾ ਹੈ?
(ੳ) ਮਜ਼ਬੂਤ ਤੇ ਵੱਡਾ
(ਅ) ਭੱਦਾ
(ੲ) ਸੋਹਣਾ
(ਸ) ਨਿੱਕਾ
Answer:
(ੳ) ਮਜ਼ਬੂਤ ਤੇ ਵੱਡਾ
Exam Tips:
a) ਪੈਰੇ ਨੂੰ ਘੱਟੋ-ਘੱਟ ਦੋ ਵਾਰ ਧਿਆਨ ਨਾਲ ਪੜ੍ਹੋ।
b) ਪੈਰੇ ਵਿਚੋਂ ਉਹ ਵਾਕ ਲੱਭੋ ਜਿਸ ਵਿਚ ਇਸ ਪ੍ਰਸ਼ਨ ਦਾ ਉੱਤਰ ਹੈ।
Question 4: ਨਵੇਂ ਸੈੱਲ ਵਿਚ ਰੱਖੇ ਆਂਡੇ ਵਿੱਚੋਂ ਨਿਕਲੇ ਲਾਰਵੇ ਨੂੰ ਕੀ ਖਾਣ ਲਈ ਦਿੱਤਾ ਜਾਂਦਾ ਹੈ?
(ੳ) ਸ਼ਹਿਦ
(ਅ) ਖੰਡ ਦਾ ਘੋਲ
(ੲ) ਨਰਮ ਗੁੜ
(ਸ) ਰਾਇਲ ਜੈਲੀ
Answer:
(ਸ) ਰਾਇਲ ਜੈਲੀ
Exam Tips:
a) ਪੈਰੇ ਵਿਚੋਂ ਉਹ ਵਾਕ ਲੱਭੋ ਜਿਸ ਵਿਚ ਇਸ ਪ੍ਰਸ਼ਨ ਦਾ ਉੱਤਰ ਹੈ।
b) ਉੱਤਰ ਪੈਰੇ ਦੇ ਆਧਾਰ ’ਤੇ ਹੀ ਚੁਣੋ, ਅੰਦਾਜ਼ੇ ਨਾਲ ਨਹੀਂ।
Question 5: ਲਾਰਵਾ ਤੋਂ ਕੀ ਵਿਕਸਿਤ ਹੁੰਦਾ ਹੈ?
(ੳ) ਕੀੜਾ
(ਅ) ਤਿਤਲੀ
(ੲ) ਕੁੰਡੀ
(ਸ) ਪਿਊਪਾ
Answer:
(ਸ) ਪਿਊਪਾ
Exam Tips:
a) ਉੱਤਰ ਪੈਰੇ ਦੇ ਆਧਾਰ ’ਤੇ ਹੀ ਚੁਣੋ, ਅੰਦਾਜ਼ੇ ਨਾਲ ਨਹੀਂ।
b) ਵਿਕਲਪ ਦਾ ਅੱਖਰ ਅਤੇ ਉੱਤਰ ਦੋਵੇਂ ਲਿਖੋ।
Question 6: ਕਿਸ ਦੇ ਮੂੰਹ ਵਿੱਚ ਚੂਸਣ ਵਾਲੇ ਅੰਗ ਨਹੀਂ ਹੁੰਦੇ?
(ੳ) ਮਖੱਟੂ ਦੇ
(ਅ) ਕਾਮਾ ਮੱਖੀ ਦੇ
(ੲ) ਭੌਰੇ ਦੇ
(ਸ) ਤਿਤਲੀ ਦੇ
Answer:
(ੳ) ਮਖੱਟੂ ਦੇ
Exam Tips:
a) ਵਿਕਲਪ ਦਾ ਅੱਖਰ ਅਤੇ ਉੱਤਰ ਦੋਵੇਂ ਲਿਖੋ।
b) ਪੈਰੇ ਨੂੰ ਘੱਟੋ-ਘੱਟ ਦੋ ਵਾਰ ਧਿਆਨ ਨਾਲ ਪੜ੍ਹੋ।
Question 7: ਮਖੱਟੂ ਭੋਜਨ ਲਈ ਕਿਸ ਉੱਤੇ ਨਿਰਭਰ ਕਰਦੇ ਹਨ?
(ੳ) ਰਾਣੀ ‘ਤੇ
(ਅ) ਕਾਮਾ ਮੱਖੀਆਂ ‘ਤੇ
(ੲ) ਪਿਊਪਾ ‘ਤੇ
(ਸ) ਲਾਰਵਾ ‘ਤੇ
Answer:
(ਅ) ਕਾਮਾ ਮੱਖੀਆਂ ‘ਤੇ
Exam Tips:
a) ਪੈਰੇ ਨੂੰ ਘੱਟੋ-ਘੱਟ ਦੋ ਵਾਰ ਧਿਆਨ ਨਾਲ ਪੜ੍ਹੋ।
b) ਪੈਰੇ ਵਿਚੋਂ ਉਹ ਵਾਕ ਲੱਭੋ ਜਿਸ ਵਿਚ ਇਸ ਪ੍ਰਸ਼ਨ ਦਾ ਉੱਤਰ ਹੈ।
Question 8: ਕੌਣ ਕੁੱਝ ਦਿਨਾਂ ਬਾਅਦ ਕੁੱਝ ਕਾਮਾ ਮੱਖੀਆਂ ਲੈ ਕੇ ਉੱਡ ਜਾਂਦੀ ਹੈ?
(ੳ) ਲਾਰਵਾ
(ਅ) ਪਿਊਪਾ
(ੲ) ਰਾਣੀ ਮੱਖੀ
(ਸ) ਕਾਮਾ ਮੱਖੀ
Answer:
(ੲ) ਰਾਣੀ ਮੱਖੀ
Exam Tips:
a) ਪੈਰੇ ਵਿਚੋਂ ਉਹ ਵਾਕ ਲੱਭੋ ਜਿਸ ਵਿਚ ਇਸ ਪ੍ਰਸ਼ਨ ਦਾ ਉੱਤਰ ਹੈ।
b) ਉੱਤਰ ਪੈਰੇ ਦੇ ਆਧਾਰ ’ਤੇ ਹੀ ਚੁਣੋ, ਅੰਦਾਜ਼ੇ ਨਾਲ ਨਹੀਂ।
Question 9: ਨਵੀਂ ਰਾਣੀ ਮੱਖੀ ਕਿੱਥੇ ਛੱਤਾ ਤਿਆਰ ਕਰਦੀ ਹੈ?
(ੳ) ਪੁਰਾਣੀ ਜਗ੍ਹਾ ‘ਤੇ
(ਅ) ਲੁਕਵੀਂ ਜਗ੍ਹਾ ‘ਤੇ
(ੲ) ਨਵੀਂ ਜਗ੍ਹਾ ‘ਤੇ
(ਸ) ਹਨੇਰੀ ਜਗ੍ਹਾ ‘ਤੇ
Answer:
(ੲ) ਨਵੀਂ ਜਗ੍ਹਾ ‘ਤੇ
Exam Tips:
a) ਉੱਤਰ ਪੈਰੇ ਦੇ ਆਧਾਰ ’ਤੇ ਹੀ ਚੁਣੋ, ਅੰਦਾਜ਼ੇ ਨਾਲ ਨਹੀਂ।
b) ਵਿਕਲਪ ਦਾ ਅੱਖਰ ਅਤੇ ਉੱਤਰ ਦੋਵੇਂ ਲਿਖੋ।
Free study material for Punjabi
Punjab Board Solutions for Class 8 Punjabi Punjabi Medium Chapter 11 ਸ਼ਹਿਦ ਦੀਆਂ ਮੱਖੀਆਂ
Official Punjab Board Solutions for Punjabi Medium Chapter 11 ਸ਼ਹਿਦ ਦੀਆਂ ਮੱਖੀਆਂ
Access structured Punjab Board textbook solutions for Punjabi Medium Chapter 11 ਸ਼ਹਿਦ ਦੀਆਂ ਮੱਖੀਆਂ. Designed in alignment with the latest academic curriculum for Class 8 Punjabi, these answers cover all end-of-chapter exercises to support daily learning and homework completion.
Step-by-Step Explanations for Punjabi Medium Chapter 11 ਸ਼ਹਿਦ ਦੀਆਂ ਮੱਖੀਆਂ
Beyond providing final answers, these guides offer step-by-step breakdowns for complex queries in the Class 8 Punjabi module. This approach helps students balance theoretical depth with practical problem-solving skills required for Punjab Board exams.
Next Steps in Your Punjabi Revision
Frequent review of these structured answers builds strong analytical capabilities and response efficiency. Maximize your academic readiness by combining these textbook solutions with our curated study materials and mock evaluations for Class 8 Punjabi.
FAQs
The complete and updated PSEB 8th Class Punjabi Solutions Chapter 11 ਸ਼ਹਿਦ ਦੀਆਂ ਮੱਖੀਆਂ is available for free on StudiesToday.com. These solutions for Class 8 Punjabi are as per latest Punjab Board curriculum.
Yes, our experts have revised the PSEB 8th Class Punjabi Solutions Chapter 11 ਸ਼ਹਿਦ ਦੀਆਂ ਮੱਖੀਆਂ as per 2026 exam pattern. All textbook exercises have been solved and have added explanation about how the Punjabi concepts are applied in case-study and assertion-reasoning questions.
Toppers recommend using Punjab Board language because Punjab Board marking schemes are strictly based on textbook definitions. Our PSEB 8th Class Punjabi Solutions Chapter 11 ਸ਼ਹਿਦ ਦੀਆਂ ਮੱਖੀਆਂ will help students to get full marks in the theory paper.
Yes, we provide bilingual support for Class 8 Punjabi. You can access PSEB 8th Class Punjabi Solutions Chapter 11 ਸ਼ਹਿਦ ਦੀਆਂ ਮੱਖੀਆਂ in both English and Hindi medium.
Yes, you can download the entire PSEB 8th Class Punjabi Solutions Chapter 11 ਸ਼ਹਿਦ ਦੀਆਂ ਮੱਖੀਆਂ in printable PDF format for offline study on any device.