Download Punjab Board Solutions for Class 8 Physical Education Punjabi Medium Chapter 06 ਖੇਡਾਂ ਅਤੇ ਅਨੁਸ਼ਾਸਨ
Explore reliable textbook solutions for Punjabi Medium Chapter 06 ਖੇਡਾਂ ਅਤੇ ਅਨੁਸ਼ਾਸਨ tailored for Class 8 learners. Utilizing these Physical Education answers ensures thorough preparation and strengthens foundational knowledge before final Punjab Board evaluations.
Access Punjab Board Solutions and Answers
Navigate directly to the solved Physical Education textbook exercises using the digital viewer below. Each solution includes detailed step-by-step explanations, allowing students to instantly cross-check their work and identify areas requiring further revision.
ਪਾਠ-ਪੁਸਤਕ ਦੇ ਅਭਿਆਸ ਪ੍ਰਸ਼ਨ
Question 1: ਅਨੁਸ਼ਾਸਨ ਦਾ ਕੀ ਅਰਥ ਹੈ?
Answer:
ਅਨੁਸ਼ਾਸਨ ਤੋਂ ਭਾਵ ਹੈ ਨਿਯਮਾਂ ਦੀ ਪਾਲਣਾ ਕਰਨਾ ਜਾਂ ਨਿਯੰਤਰਨ ਵਿਚ ਰਹਿਣਾ ਜਾਂ ਨਿਯਮ ਅਨੁਸਾਰ ਜੀਵਨ ਬਤੀਤ ਕਰਨਾ। ਅਨੁਸ਼ਾਸਨ ਇਕ ਅਜਿਹੀ ਟਰੇਨਿੰਗ ਹੈ ਜਿਸ ਤੋਂ ਠੀਕ ਢੰਗ ਨਾਲ ਜੀਵਨ ਬਿਤਾਉਣ, ਹੁਕਮ ਮੰਨਣ ਅਤੇ ਆਤਮ-ਵਿਸ਼ਵਾਸ ਦੀ ਸਿੱਖਿਆ ਮਿਲਦੀ ਹੈ। ਸਾਡੇ ਨਿਯਮਬੱਧ ਹੋ ਕੇ ਕੰਮ ਕਰਨ ਨੂੰ ਹੀ ਅਨੁਸ਼ਾਸਨ ਕਿਹਾ ਜਾਂਦਾ ਹੈ।
Exam Tips:
a) ਪਰਿਭਾਸ਼ਾ ਵਿਚ ‘ਨਿਯਮਾਂ ਦੀ ਪਾਲਣਾ’ ਸ਼ਬਦ ਜ਼ਰੂਰ ਲਿਖੋ।
Question 2: ਅਨੁਸ਼ਾਸਨ ਕਿੰਨੇ ਪ੍ਰਕਾਰ ਦਾ ਹੁੰਦਾ ਹੈ? (ਬੋਰਡ ਦੇ ਨਮੂਨਾ ਪ੍ਰਸ਼ਨ-ਪੱਤਰ ਵਿਚੋਂ)
Answer:
ਅਨੁਸ਼ਾਸਨ ਦੋ ਤਰ੍ਹਾਂ ਦਾ ਹੁੰਦਾ ਹੈ –
1. ਸਵੈ-ਅਨੁਸ਼ਾਸਨ (Self-Discipline)
2. ਜਬਰੀ ਜਾਂ ਠੋਸਿਆ ਹੋਇਆ ਅਨੁਸ਼ਾਸਨ (Forced or Commanded Discipline)
1. ਸਵੈ-ਅਨੁਸ਼ਾਸਨ – ਇਸ ਵਿਚ ਨਿਯਮਾਂ ਦੀ ਪਾਲਣਾ ਕਰਨ ਦੀ ਭਾਵਨਾ ਮਨ ਵਿਚ ਆਪਣੇ ਆਪ ਪੈਦਾ ਹੁੰਦੀ ਹੈ ਅਤੇ ਵਿਅਕਤੀ ਬਿਨਾਂ ਕਿਸੇ ਦੇ ਕਹੇ ਇਕੱਲਾ ਹੀ ਨਿਯਮਬੱਧ ਹੋ ਕੇ ਕੰਮ ਕਰਦਾ ਹੈ। ਇਹ ਅਨੁਸ਼ਾਸਨ ਸਥਾਈ ਹੁੰਦਾ ਹੈ।
2. ਜਬਰੀ ਜਾਂ ਠੋਸਿਆ ਹੋਇਆ ਅਨੁਸ਼ਾਸਨ – ਇਸ ਵਿਚ ਨਿਯਮਾਂ ਦੀ ਪਾਲਣਾ ਕਿਸੇ ਦੇ ਹੁਕਮ ਅਨੁਸਾਰ ਕੀਤੀ ਜਾਂਦੀ ਹੈ। ਇਹ ਅਨੁਸ਼ਾਸਨ ਅਸਥਾਈ ਹੁੰਦਾ ਹੈ ਅਤੇ ਉਦੋਂ ਤੱਕ ਹੀ ਰਹਿੰਦਾ ਹੈ ਜਦੋਂ ਤੱਕ ਡਰ ਪੈਦਾ ਕਰਨ ਵਾਲੀ ਅਵਸਥਾ ਬਣੀ ਰਹਿੰਦੀ ਹੈ ਜਾਂ ਹੁਕਮ ਦੇਣ ਵਾਲਾ ਵਿਅਕਤੀ ਮੌਜੂਦ ਹੁੰਦਾ ਹੈ।
ਇਨ੍ਹਾਂ ਦੋਹਾਂ ਵਿਚੋਂ ਸਵੈ-ਅਨੁਸ਼ਾਸਨ ਹੀ ਚੰਗਾ ਹੁੰਦਾ ਹੈ। ਬੱਚਿਆਂ ਵਿਚ ਸਵੈ-ਅਨੁਸ਼ਾਸਨ ਦੀ ਭਾਵਨਾ ਹੋਣੀ ਚਾਹੀਦੀ ਹੈ ਤਾਂ ਜੋ ਉਹ ਚੰਗੇ ਵਿਦਿਆਰਥੀ ਅਤੇ ਸਿਆਣੇ ਨਾਗਰਿਕ ਬਣ ਸਕਣ।
Exam Tips:
a) ਦੋਵੇਂ ਕਿਸਮਾਂ ਦੇ ਨਾਂ ਪਹਿਲਾਂ ਲਿਖੋ, ਫਿਰ ਹਰੇਕ ਦੀ ਵਿਆਖਿਆ ਕਰੋ।
b) ਸਵੈ-ਅਨੁਸ਼ਾਸਨ ਸਥਾਈ ਅਤੇ ਜਬਰੀ ਅਨੁਸ਼ਾਸਨ ਅਸਥਾਈ ਹੁੰਦਾ ਹੈ – ਇਹ ਅੰਤਰ ਜ਼ਰੂਰ ਲਿਖੋ।
Question 3: ਅਨੁਸ਼ਾਸਨ ਦੀ ਲੋੜ ਅਤੇ ਮਹੱਤਤਾ ਬਾਰੇ ਤੁਸੀਂ ਕੀ ਜਾਣਦੇ ਹੋ?
Answer:
ਅਨੁਸ਼ਾਸਨ ਦੀ ਲੋੜ ਲਈ ਇਸੇ ਅਧਿਆਇ ਦੇ ‘ਛੋਟੇ ਉੱਤਰਾਂ ਵਾਲੇ ਪ੍ਰਸ਼ਨ’ ਭਾਗ ਦਾ ਪ੍ਰਸ਼ਨ 3 ਵੇਖੋ।
ਮਨੁੱਖੀ ਜੀਵਨ ਵਿਚ ਅਨੁਸ਼ਾਸਨ ਦੀ ਮਹੱਤਤਾ – ਅਨੁਸ਼ਾਸਨ ਸਮਾਜ ਦੀ ਨੀਂਹ ਹੈ। ਇਸ ਤੋਂ ਬਿਨਾਂ ਮਨੁੱਖੀ ਜੀਵਨ ਦਾ ਚੱਲਣਾ ਅਸੰਭਵ ਹੈ। ਹਰੇਕ ਮਨੁੱਖ ਦੇ ਅਨੁਸ਼ਾਸਨ ਵਿਚ ਰਹਿਣ ਨਾਲ ਸਾਰਾ ਸਮਾਜ ਅਤੇ ਰਾਸ਼ਟਰ ਅਨੁਸ਼ਾਸਨਬੱਧ ਹੋ ਜਾਂਦਾ ਹੈ। ਇਹ ਹਰ ਜਾਤੀ, ਸਮਾਜ ਅਤੇ ਦੇਸ਼ ਦੇ ਜੀਵਨ ਦਾ ਆਧਾਰ ਹੈ। ਇਸ ਦੀ ਮਹੱਤਤਾ ਹੇਠ ਲਿਖੀਆਂ ਗੱਲਾਂ ਤੋਂ ਵੀ ਪਤਾ ਲੱਗਦੀ ਹੈ –
1. ਅਨੁਸ਼ਾਸਨ ਚੰਗਾ ਵਿਦਿਆਰਥੀ ਅਤੇ ਸਮਝਦਾਰ ਨਾਗਰਿਕ ਪੈਦਾ ਕਰਦਾ ਹੈ।
2. ਅਨੁਸ਼ਾਸਨ ਵਿਚ ਰਹਿ ਕੇ ਬੱਚੇ ਆਪਣੇ ਅਧਿਆਪਕਾਂ, ਮਾਪਿਆਂ ਅਤੇ ਬਜ਼ੁਰਗਾਂ ਦਾ ਆਦਰ-ਸਤਿਕਾਰ ਕਰਨਾ ਸਿੱਖ ਜਾਂਦੇ ਹਨ।
3. ਅਨੁਸ਼ਾਸਨ ਤੋਂ ਬੱਚੇ ਆਗਿਆਕਾਰੀ ਬਣਨਾ ਸਿੱਖਦੇ ਹਨ।
4. ਅਨੁਸ਼ਾਸਿਤ ਬੱਚੇ ਦੂਸਰਿਆਂ ਨਾਲ ਚੰਗਾ ਵਿਹਾਰ ਕਰਨ ਲੱਗ ਪੈਂਦੇ ਹਨ।
5. ਅਨੁਸ਼ਾਸਨ ਨਾਲ ਮਨੁੱਖ ਨੂੰ ਸਮੇਂ ਸਿਰ ਕੰਮ ਕਰਨ ਦੀ ਆਦਤ ਪੈ ਜਾਂਦੀ ਹੈ।
6. ਅਨੁਸ਼ਾਸਨ ਮਨੁੱਖ ਦੇ ਵਿਅਕਤਿੱਤਵ ਦਾ ਵਿਕਾਸ ਕਰਦਾ ਹੈ।
7. ਅਨੁਸ਼ਾਸਨ ਦੁਆਰਾ ਮਨੁੱਖ ਵਿਚ ਚੰਗੀਆਂ ਆਦਤਾਂ ਅਤੇ ਚੰਗੇ ਗੁਣ ਪੈਦਾ ਹੁੰਦੇ ਹਨ।
8. ਅਨੁਸ਼ਾਸਨ ਸਮਾਜਿਕ ਜੀਵਨ ਦੇ ਸੁਧਾਰ ਵਿਚ ਵੀ ਸਹਾਇਤਾ ਕਰਦਾ ਹੈ।
9. ਅਨੁਸ਼ਾਸਨ ਸਮਾਜ ਅਤੇ ਦੇਸ਼ ਨੂੰ ਖ਼ੁਸ਼ਹਾਲ ਅਤੇ ਸ਼ਕਤੀਸ਼ਾਲੀ ਬਣਾਉਂਦਾ ਹੈ।
10. ਅਨੁਸ਼ਾਸਨ ਰਾਸ਼ਟਰ ਦਾ ਨਿਰਮਾਣ ਕਰਦਾ ਹੈ ਅਤੇ ਉਸ ਦੀ ਸ਼ਕਤੀ ਨੂੰ ਸਥਿਰ ਰੱਖਦਾ ਹੈ।
11. ਅਨੁਸ਼ਾਸਨ ਦੇ ਸਹਾਰੇ ਹੀ ਦੇਸ਼ ਉੱਨਤ ਅਤੇ ਖ਼ੁਸ਼ਹਾਲ ਹੁੰਦਾ ਹੈ।
12. ਅਨੁਸ਼ਾਸਨ ਮਨੁੱਖ ਦੇ ਜੀਵਨ ਨੂੰ ਸਫਲ ਬਣਾਉਂਦਾ ਹੈ।
13. ਅਨੁਸ਼ਾਸਨ ਦੇਸ਼ ਦੀ ਰੱਖਿਆ ਕਰਨ ਵਿਚ ਸਹਾਇਤਾ ਕਰਦਾ ਹੈ।
14. ਅਨੁਸ਼ਾਸਨ ਰਾਹੀਂ ਸਕੂਲ ਅਤੇ ਘਰਾਂ ਵਿਚ ਰਹਿਣ-ਸਹਿਣ ਦਾ ਪ੍ਰਬੰਧ ਠੀਕ ਹੋ ਜਾਂਦਾ ਹੈ।
15. ਅਨੁਸ਼ਾਸਨ ਰਾਹੀਂ ਵਿਅਕਤੀ ਸਰਬ-ਪੱਖੀ ਵਿਕਾਸ ਕਰ ਸਕਦਾ ਹੈ।
16. ਅਨੁਸ਼ਾਸਨ ਵਿਚ ਰਹਿ ਕੇ ਮਜ਼ਦੂਰ ਵੀ ਆਪਣੇ ਉਦਯੋਗ ਦਾ ਉਤਪਾਦਨ ਵਧਾਉਣ ਵਿਚ ਸਫਲ ਹੋ ਜਾਂਦੇ ਹਨ।
17. ਅਨੁਸ਼ਾਸਨ ਵਿਚ ਰਹਿ ਕੇ ਵਿਅਕਤੀ ਦਾ ਮਾਨਸਿਕ ਵਿਕਾਸ ਹੁੰਦਾ ਹੈ, ਕਿਉਂਕਿ ਉਹ ਹਰ ਕੰਮ ਸੋਚ-ਵਿਚਾਰ ਕੇ ਨਿਯਮਾਂ ਅਨੁਸਾਰ ਕਰਦਾ ਹੈ।
ਜੀਵਨ ਵਿਚ ਸਫਲਤਾ ਪ੍ਰਾਪਤ ਕਰਨ ਲਈ ਹਰ ਵਿਅਕਤੀ ਨੂੰ ਅਨੁਸ਼ਾਸਨ ਵਿਚ ਰਹਿਣਾ ਚਾਹੀਦਾ ਹੈ। ਘਰ, ਸਕੂਲ ਅਤੇ ਖੇਡ ਦਾ ਮੈਦਾਨ ਅਜਿਹੀਆਂ ਥਾਵਾਂ ਹਨ ਜਿੱਥੇ ਵਿਅਕਤੀ ਨੂੰ ਅਨੁਸ਼ਾਸਨ ਸਿੱਖਣ ਦਾ ਚੰਗਾ ਮੌਕਾ ਮਿਲਦਾ ਹੈ।
Exam Tips:
a) ਪਰੀਖਿਆ ਵਿਚ ਸਮਾਂ ਘੱਟ ਹੋਵੇ ਤਾਂ ਕੋਈ ਛੇ-ਸੱਤ ਮੁੱਖ ਬਿੰਦੂ ਲਿਖੋ।
b) ਘਰ, ਸਕੂਲ ਅਤੇ ਖੇਡ ਦੇ ਮੈਦਾਨ ਦਾ ਜ਼ਿਕਰ ਅੰਤ ਵਿਚ ਜ਼ਰੂਰ ਕਰੋ।
Question 4: ਖੇਡਾਂ ਅਤੇ ਅਨੁਸ਼ਾਸਨ ਦਾ ਆਪਸ ਵਿਚ ਕੀ ਰਿਸ਼ਤਾ ਹੈ?
Answer:
ਖੇਡਾਂ ਦਾ ਅਨੁਸ਼ਾਸਨ ਨਾਲ ਅਨਿੱਖੜਵਾਂ ਰਿਸ਼ਤਾ ਹੈ, ਕਿਉਂਕਿ ਖੇਡਾਂ ਵਿਚ ਅਨੁਸ਼ਾਸਨ ਤੋਂ ਬਿਨਾਂ ਜਿੱਤ ਪ੍ਰਾਪਤ ਨਹੀਂ ਹੋ ਸਕਦੀ। ਖੇਡਾਂ ਨਾਲ ਖਿਡਾਰੀਆਂ ਦੇ ਆਚਰਨ ਦਾ ਵਿਕਾਸ ਹੁੰਦਾ ਹੈ। ਕਿਸੇ ਵੀ ਖਿਡਾਰੀ ਦੇ ਚਰਿੱਤਰ ਵਿਚ ਅਨੁਸ਼ਾਸਨ ਦਾ ਬਹੁਤ ਵੱਡਾ ਰੋਲ ਹੁੰਦਾ ਹੈ ਅਤੇ ਅਨੁਸ਼ਾਸਨ ਤੋਂ ਬਿਨਾਂ ਚਰਿੱਤਰ ਦੀ ਉਸਾਰੀ ਨਹੀਂ ਹੋ ਸਕਦੀ। ਅਨੁਸ਼ਾਸਨ ਦੇ ਬਿਨਾਂ ਖਿਡਾਰੀ ਦੇ ਜੀਵਨ ਵਿਚ ਅਨੇਕ ਪ੍ਰਕਾਰ ਦੀਆਂ ਕਠਿਨਾਈਆਂ ਆ ਜਾਂਦੀਆਂ ਹਨ ਅਤੇ ਉਨ੍ਹਾਂ ਉੱਤੇ ਕਾਬੂ ਪਾਉਣਾ ਮੁਸ਼ਕਿਲ ਹੋ ਜਾਂਦਾ ਹੈ। ਕੁਦਰਤ ਦੀ ਸਾਰੀ ਸ੍ਰਿਸ਼ਟੀ ਅਨੁਸ਼ਾਸਨ ਵਿਚ ਹੀ ਚੱਲ ਰਹੀ ਹੈ; ਸੂਰਜ ਹਰ ਰੋਜ਼ ਸਵੇਰੇ ਨਿਯਮ ਨਾਲ ਚੜ੍ਹਦਾ ਹੈ ਅਤੇ ਸ਼ਾਮ ਵੇਲੇ ਛਿਪ ਜਾਂਦਾ ਹੈ, ਧਰਤੀ ਆਪਣੀ ਗਤੀ ਨਾਲ ਨਿਯਮ ਅਨੁਸਾਰ ਘੁੰਮਦੀ ਹੈ। ਇਸੇ ਤਰ੍ਹਾਂ ਮਨੁੱਖੀ ਜੀਵਨ ਵਿਚ ਅਨੁਸ਼ਾਸਨ ਦਾ ਹੋਣਾ ਜ਼ਰੂਰੀ ਹੈ। ਖਿਡਾਰੀ ਨੂੰ ਅਨੁਸ਼ਾਸਨ ਦਾ ਮਹੱਤਵ ਸਮਝਾਉਣ ਲਈ ਸਭ ਤੋਂ ਚੰਗਾ ਸਮਾਂ ਉਸ ਦਾ ਬਚਪਨ ਹੁੰਦਾ ਹੈ। ਖੇਡਾਂ ਆਗਿਆ ਦਾ ਪਾਲਣ, ਆਪਸੀ ਤਾਲਮੇਲ, ਇਮਾਨਦਾਰੀ, ਮਾਨਸਿਕ ਸੰਤੁਲਨ ਅਤੇ ਕਰਤੱਵ ਦੀ ਪਾਲਣਾ ਕਰਨਾ ਸਿਖਾਉਂਦੀਆਂ ਹਨ। ਅਸੀਂ ਕਹਿ ਸਕਦੇ ਹਾਂ ਕਿ ਅਨੁਸ਼ਾਸਨ ਸਫਲਤਾ ਦੀ ਕੁੰਜੀ ਹੈ ਅਤੇ ਇਹ ਕੁੰਜੀ ਸਾਨੂੰ ਖੇਡਾਂ ਦੁਆਰਾ ਮਿਲਦੀ ਹੈ।
Exam Tips:
a) ਸੂਰਜ ਅਤੇ ਧਰਤੀ ਦੀ ਮਿਸਾਲ ਦੇਣ ਨਾਲ ਉੱਤਰ ਪ੍ਰਭਾਵਸ਼ਾਲੀ ਬਣਦਾ ਹੈ।
b) ਅੰਤ ਵਿਚ ‘ਅਨੁਸ਼ਾਸਨ ਸਫਲਤਾ ਦੀ ਕੁੰਜੀ ਹੈ’ ਵਾਕ ਲਿਖੋ।
Question 5: ਖੇਡਾਂ ਵਿਦਿਆਰਥੀਆਂ ਦੇ ਜੀਵਨ ਵਿਚ ਕਿਵੇਂ ਅਨੁਸ਼ਾਸਨ ਪੈਦਾ ਕਰਦੀਆਂ ਹਨ? (ਬੋਰਡ ਦੇ ਨਮੂਨਾ ਪ੍ਰਸ਼ਨ-ਪੱਤਰ ਵਿਚੋਂ)
Answer:
ਖੇਡਾਂ ਰਾਹੀਂ ਅਨੁਸ਼ਾਸਨ – ਖੇਡ ਦੇ ਮੈਦਾਨ ਵਿਚ ਸਾਰੇ ਵਿਦਿਆਰਥੀਆਂ ਨੂੰ ਆਪਣੀ ਟੀਮ ਦੇ ਕੈਪਟਨ ਅਤੇ ਕੋਚ ਦੇ ਹੁਕਮ ਅਨੁਸਾਰ ਖੇਡਣਾ ਪੈਂਦਾ ਹੈ। ਜਦੋਂ ਕੋਈ ਖਿਡਾਰੀ ਅਨੁਸ਼ਾਸਨ ਭੰਗ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਸੁਚੇਤ ਕਰ ਦਿੱਤਾ ਜਾਂਦਾ ਹੈ। ਜਮਾਤ ਦੇ ਕਮਰੇ ਵਿਚ ਬੱਚੇ ਜੋ ਪਾਠ ਪੜ੍ਹਦੇ ਹਨ, ਉਸ ਤੋਂ ਕਈ ਗੁਣਾ ਵੱਧ ਸਿੱਖਿਆ ਉਹ ਖੇਡ ਦੇ ਮੈਦਾਨ ਵਿਚੋਂ ਪ੍ਰਾਪਤ ਕਰਦੇ ਹਨ। ਖੇਡਦੇ ਸਮੇਂ ਬੱਚਿਆਂ ਵਿਚ ਬਹੁਤ ਸਾਰੇ ਗੁਣ ਪੈਦਾ ਹੋ ਜਾਂਦੇ ਹਨ, ਜਿਨ੍ਹਾਂ ਕਾਰਨ ਉਹ ਜੀਵਨ ਵਿਚ ਸਫਲਤਾ ਪ੍ਰਾਪਤ ਕਰ ਸਕਦਾ ਹੈ। ਇਨ੍ਹਾਂ ਗੁਣਾਂ ਦਾ ਵਿਸਥਾਰ ਹੇਠਾਂ ਦਿੱਤਾ ਗਿਆ ਹੈ –
1. ਸਮੇਂ ਦੀ ਪਾਬੰਦੀ (Punctuality) – ਖਿਡਾਰੀਆਂ ਨੂੰ ਰੋਜ਼ ਨਿਸ਼ਚਿਤ ਸਮੇਂ ਉੱਤੇ ਖੇਡਣ ਲਈ ਖੇਡ ਦੇ ਮੈਦਾਨ ਵਿਚ ਪਹੁੰਚਣਾ ਪੈਂਦਾ ਹੈ। ਇਸ ਤਰ੍ਹਾਂ ਉਹ ਸਮੇਂ ਸਿਰ ਕੰਮ ਕਰਨ ਦੇ ਆਦੀ ਹੋ ਜਾਂਦੇ ਹਨ ਅਤੇ ਜੀਵਨ ਵਿਚ ਸਫਲ ਰਹਿੰਦੇ ਹਨ।
2. ਆਗਿਆ ਪਾਲਣ (Obedience) – ਖੇਡਦੇ ਸਮੇਂ ਖਿਡਾਰੀ ਸਦਾ ਰੈਫ਼ਰੀ, ਆਪਣੇ ਕੋਚ ਅਤੇ ਕੈਪਟਨ ਦੀ ਆਗਿਆ ਦਾ ਪਾਲਣ ਕਰਦੇ ਹਨ। ਉਹ ਕਦੇ ਵੀ ਰੈਫ਼ਰੀ ਦੇ ਫ਼ੈਸਲੇ ਦੀ ਆਲੋਚਨਾ ਨਹੀਂ ਕਰਦੇ, ਸਗੋਂ ਹਰ ਫ਼ੈਸਲਾ ਸਿਰ-ਮੱਥੇ ਪ੍ਰਵਾਨ ਕਰਦੇ ਹਨ। ਇਸ ਤਰ੍ਹਾਂ ਉਨ੍ਹਾਂ ਵਿਚ ਆਗਿਆ ਮੰਨਣ ਦਾ ਗੁਣ ਆ ਜਾਂਦਾ ਹੈ ਅਤੇ ਉਹ ਚੰਗੇ ਨਾਗਰਿਕ ਬਣ ਜਾਂਦੇ ਹਨ।
3. ਸਹਿਣਸ਼ੀਲਤਾ (Tolerance) – ਖੇਡਾਂ ਨੌਜਵਾਨਾਂ ਵਿਚ ਸਹਿਣਸ਼ੀਲਤਾ ਦਾ ਗੁਣ ਪੈਦਾ ਕਰਦੀਆਂ ਹਨ। ਉਹ ਖਿੜੇ ਮੱਥੇ ਆਪਣੀ ਹਾਰ ਸਵੀਕਾਰ ਕਰਦੇ ਹਨ। ਇਸ ਗੁਣ ਕਾਰਨ ਉਹ ਜੀਵਨ ਵਿਚ ਵੱਡੀ ਤੋਂ ਵੱਡੀ ਔਖ ਤੋਂ ਘਬਰਾਉਂਦੇ ਨਹੀਂ ਅਤੇ ਕਿਸੇ ਕੰਮ ਵਿਚ ਅਸਫਲ ਹੋ ਜਾਣ ਤਾਂ ਵੀ ਦਿਲ ਨਹੀਂ ਛੱਡਦੇ।
4. ਪੱਕਾ ਇਰਾਦਾ (Firm Determination) – ਜਿਹੜੇ ਖਿਡਾਰੀ ਮੈਚ ਜਿੱਤਣ ਦਾ ਪੱਕਾ ਇਰਾਦਾ ਕਰ ਲੈਂਦੇ ਹਨ, ਉਹ ਜਿੱਤਣ ਦੀ ਪੂਰੀ ਕੋਸ਼ਿਸ਼ ਕਰਦੇ ਹਨ ਅਤੇ ਅਖ਼ੀਰ ਜ਼ਰੂਰ ਜਿੱਤਦੇ ਹਨ। ਇਸ ਗੁਣ ਵਾਲੇ ਖਿਡਾਰੀ ਜੀਵਨ ਵਿਚ ਅੱਗੇ ਹੀ ਅੱਗੇ ਵਧਦੇ ਜਾਂਦੇ ਹਨ।
5. ਸੱਚ ਬੋਲਣਾ (Speaking Truth) – ਖਿਡਾਰੀਆਂ ਵਿਚ ਸੱਚ ਬੋਲਣ ਦਾ ਗੁਣ ਸੁਭਾਵਿਕ ਹੀ ਆ ਜਾਂਦਾ ਹੈ। ਖੇਡ ਦੌਰਾਨ ਜਦੋਂ ਉਨ੍ਹਾਂ ਕੋਲੋਂ ਕਿਸੇ ਨਿਯਮ ਦੀ ਉਲੰਘਣਾ ਹੋ ਜਾਵੇ ਜਾਂ ਗੇਂਦ ਮੈਦਾਨ ਤੋਂ ਬਾਹਰ ਚਲੀ ਜਾਵੇ, ਤਾਂ ਉਹ ਰੈਫ਼ਰੀ ਨੂੰ ਸਹੀ ਸਥਿਤੀ ਦੱਸਣ ਤੋਂ ਸੰਕੋਚ ਨਹੀਂ ਕਰਦੇ। ਇਹ ਗੁਣ ਜੀਵਨ ਵਿਚ ਉਨ੍ਹਾਂ ਨੂੰ ਇੱਜ਼ਤ ਬਖ਼ਸ਼ਦਾ ਹੈ।
6. ਚੰਗਾ ਚਰਿੱਤਰ (Good Character) – ਕਈ ਵਾਰ ਖਿਡਾਰੀਆਂ ਨੂੰ ਮੈਚਾਂ ਵਿਚ ਹਾਰ-ਜਿੱਤ ਸੰਬੰਧੀ ਲਾਲਚ ਦਿੱਤੇ ਜਾਂਦੇ ਹਨ, ਪਰ ਚੰਗੇ ਖਿਡਾਰੀ ਇਨ੍ਹਾਂ ਲਾਲਚਾਂ ਵਿਚ ਨਹੀਂ ਫਸਦੇ। ਉਹ ਬਿਨਾਂ ਕਿਸੇ ਲਾਲਚ ਦੇ ਆਪਣੀ ਟੀਮ ਜਾਂ ਸਕੂਲ ਦੀ ਜਿੱਤ ਲਈ ਪੂਰਾ ਜ਼ੋਰ ਲਾ ਦਿੰਦੇ ਹਨ। ਇਸ ਤਰ੍ਹਾਂ ਉਹ ਮਜ਼ਬੂਤ ਚਰਿੱਤਰ ਦੇ ਬਣ ਜਾਂਦੇ ਹਨ।
7. ਦੂਜਿਆਂ ਦੀ ਮਦਦ ਕਰਨੀ (Help Others) – ਖੇਡ ਦੌਰਾਨ ਖਿਡਾਰੀਆਂ ਨੂੰ ਕਈ ਵਾਰ ਦੂਜੇ ਦੀ ਮਦਦ ਕਰਨ ਦਾ ਮੌਕਾ ਮਿਲਦਾ ਹੈ। ਉਹ ਦੂਜੇ ਨੂੰ ਮਦਦ ਦੇ ਕੇ ਅਤੇ ਦੂਜੇ ਦੀ ਮਦਦ ਲੈ ਕੇ ਹੀ ਮੈਚ ਜਿੱਤਦੇ ਹਨ। ਇਸ ਤਰ੍ਹਾਂ ਮਨੁੱਖ ਜੀਵਨ ਵਿਚ ਦੂਜਿਆਂ ਦੀ ਮਦਦ ਕਰਨੀ ਸਿੱਖਦਾ ਹੈ।
8. ਏਕਤਾ ਦੀ ਭਾਵਨਾ (Sense of Unity) – ਮੈਚ ਵਿਚ ਖਿਡਾਰੀਆਂ ਨੇ ਮੇਲ-ਮਿਲਾਪ ਨਾਲ ਖੇਡਣਾ ਹੁੰਦਾ ਹੈ। ਕੋਈ ਇਕੱਲਾ ਖਿਡਾਰੀ ਟੀਮ ਨੂੰ ਨਹੀਂ ਜਿਤਾ ਸਕਦਾ; ਸਾਰੇ ਖਿਡਾਰੀ ਮਿਲ ਕੇ ਹੀ ਜਿੱਤ ਸਕਦੇ ਹਨ। ਇਸ ਨਾਲ ਖਿਡਾਰੀਆਂ ਅੰਦਰ ਏਕਤਾ ਦੀ ਭਾਵਨਾ ਪੈਦਾ ਹੁੰਦੀ ਹੈ ਅਤੇ ਉਹ ‘ਏਕੇ ਦੀ ਬਰਕਤ’ ਦਾ ਸਬਕ ਖੇਡ ਦੇ ਮੈਦਾਨ ਵਿਚੋਂ ਹੀ ਸਿੱਖਦਾ ਹੈ।
9. ਆਤਮ-ਵਿਸ਼ਵਾਸ (Self-Confidence) – ਖੇਡਾਂ ਨਾਲ ਖਿਡਾਰੀਆਂ ਵਿਚ ਆਤਮ-ਵਿਸ਼ਵਾਸ ਦਾ ਗੁਣ ਪੈਦਾ ਹੁੰਦਾ ਹੈ। ਖੇਡ ਦੌਰਾਨ ਖਿਡਾਰੀ ਬੜੇ ਹੌਸਲੇ ਨਾਲ ਖੇਡਦਾ ਹੈ ਅਤੇ ਹਰ ਗ਼ਲਤੀ ਖਿੜੇ ਮੱਥੇ ਕਬੂਲਦਾ ਹੈ। ਉਹ ਗ਼ਲਤੀਆਂ ਸੁਧਾਰਦਾ ਹੋਇਆ ਚੰਗਾ ਖਿਡਾਰੀ ਬਣਦਾ ਹੈ।
10. ਮੁਕਾਬਲੇ ਦੀ ਭਾਵਨਾ (Spirit of Competition) – ਖੇਡਾਂ ਵਿਚ ਜਿੱਤ ਪ੍ਰਾਪਤ ਕਰਨ ਲਈ ਖਿਡਾਰੀਆਂ ਨੂੰ ਡਟ ਕੇ ਮੁਕਾਬਲਾ ਕਰਨਾ ਪੈਂਦਾ ਹੈ। ਇਹ ਭਾਵਨਾ ਉਸ ਦੇ ਜੀਵਨ ਦਾ ਅਨਿੱਖੜਵਾਂ ਅੰਗ ਬਣ ਜਾਂਦੀ ਹੈ। ਉਹ ਜੀਵਨ ਵਿਚ ਹਰ ਮੁਸ਼ਕਲ ਦਾ ਮੁਕਾਬਲਾ ਡਟ ਕੇ ਕਰਦਾ ਹੈ ਅਤੇ ਕਿਸੇ ਵੀ ਦੁੱਖ ਤੋਂ ਘਬਰਾਉਂਦਾ ਨਹੀਂ।
11. ਚੰਗੇ ਨਾਗਰਿਕ ਦੇ ਗੁਣ (Qualities of Good Citizens) – ਖੇਡਾਂ ਵਿਚ ਰਹਿ ਕੇ ਅਸੀਂ ਚੰਗੇ ਨਾਗਰਿਕਾਂ ਦੇ ਗੁਣ ਸਿੱਖ ਜਾਂਦੇ ਹਾਂ, ਕਿਉਂਕਿ ਖੇਡਾਂ ਵਿਚ ਨਿਯਮਾਂ ਦੀ ਪਾਲਣਾ, ਆਗਿਆ ਦਾ ਪਾਲਣ, ਚਰਿੱਤਰ ਵਿਕਾਸ ਅਤੇ ਅਨੁਸ਼ਾਸਨ ਵਿਚ ਰਹਿਣਾ ਸਿੱਖਿਆ ਜਾਂਦਾ ਹੈ, ਜਿਨ੍ਹਾਂ ਰਾਹੀਂ ਚੰਗੇ ਨਾਗਰਿਕ ਦੇ ਗੁਣ ਪੈਦਾ ਹੋ ਜਾਂਦੇ ਹਨ।
12. ਦੇਸ਼ ਅਤੇ ਸਮਾਜ ਦੀ ਸੁਰੱਖਿਆ (Safety for Country and Society) – ਅਨੁਸ਼ਾਸਨ ਰਾਹੀਂ ਸਾਡੇ ਵਿਚ ਦੇਸ਼ ਅਤੇ ਸਮਾਜ ਪ੍ਰਤੀ ਸੁਰੱਖਿਆ ਦੇ ਗੁਣ ਪੈਦਾ ਹੋ ਜਾਂਦੇ ਹਨ। ਜਦੋਂ ਸਾਡੇ ਵਿਚ ਕਾਨੂੰਨ ਦੀ ਰੱਖਿਆ, ਅਨੁਸ਼ਾਸਨ ਵਿਚ ਰਹਿਣ ਅਤੇ ਦੇਸ਼ ਪ੍ਰਤੀ ਪਿਆਰ ਦੀ ਭਾਵਨਾ ਪੈਦਾ ਹੋ ਜਾਂਦੀ ਹੈ, ਤਾਂ ਅਸੀਂ ਸਮਾਜ ਅਤੇ ਦੇਸ਼ ਦੀ ਰੱਖਿਆ ਕਰ ਸਕਦੇ ਹਾਂ।
13. ਜਾਤ-ਪਾਤ ਦਾ ਨਾ ਹੋਣਾ (No Casteism) – ਹਰ ਟੀਮ ਵਿਚ ਭਿੰਨ-ਭਿੰਨ ਪ੍ਰਕਾਰ ਦੇ ਖਿਡਾਰੀ ਹੁੰਦੇ ਹਨ। ਉਨ੍ਹਾਂ ਦੇ ਇਕੱਠੇ ਮਿਲਣ-ਜੁਲਣ ਅਤੇ ਟੀਮ ਵਾਸਤੇ ਇਕ ਜਾਨ ਹੋ ਕੇ ਸੰਘਰਸ਼ ਕਰਨ ਦੀ ਭਾਵਨਾ ਕਾਰਨ ਜਾਤ-ਪਾਤ ਦੀਆਂ ਬੰਦਸ਼ਾਂ ਮੁੱਕ ਜਾਂਦੀਆਂ ਹਨ ਅਤੇ ਜੀਵਨ ਵਿਚ ਵਿਸ਼ਾਲ ਦ੍ਰਿਸ਼ਟੀਕੋਣ ਆ ਜਾਂਦਾ ਹੈ। ਅੰਤਰਰਾਸ਼ਟਰੀ ਮੁਕਾਬਲਿਆਂ ਵਿਚ ਇਕ ਦੇਸ਼ ਦੇ ਖਿਡਾਰੀ ਦੂਜੇ ਦੇਸ਼ ਦੇ ਖਿਡਾਰੀਆਂ ਨਾਲ ਖੇਡਦੇ ਅਤੇ ਮਿਲਦੇ-ਜੁਲਦੇ ਹਨ, ਜਿਸ ਨਾਲ ਮਿੱਤਰਤਾ ਦੀ ਭਾਵਨਾ ਵਧਦੀ ਅਤੇ ਭੇਦਭਾਵ ਖ਼ਤਮ ਹੁੰਦੇ ਹਨ।
14. ਚੰਗਾ ਵਰਤਾਓ (Good Behaviour) – ਅਨੁਸ਼ਾਸਨ ਰਾਹੀਂ ਅਸੀਂ ਖੇਡਾਂ ਵਿਚ ਇਕ-ਦੂਜੇ ਨਾਲ ਮਿਲਦੇ-ਜੁਲਦੇ ਹਾਂ, ਪਿਆਰ ਵਿਚ ਵਾਧਾ ਹੁੰਦਾ ਹੈ ਅਤੇ ਅਸੀਂ ਇਕ-ਦੂਜੇ ਨਾਲ ਬੋਲਦੇ ਹਾਂ। ਸਾਡੇ ਵਿਚ ਇਕ-ਦੂਜੇ ਪ੍ਰਤੀ ਚੰਗਾ ਵਰਤਾਓ ਕਰਨ ਦੇ ਗੁਣ ਪੈਦਾ ਹੋ ਜਾਂਦੇ ਹਨ।
15. ਚੰਗੀਆਂ ਆਦਤਾਂ (Good Habits) – ਖੇਡਾਂ ਸਾਨੂੰ ਅਨੁਸ਼ਾਸਨ ਵਿਚ ਰਹਿਣਾ ਸਿਖਾਉਂਦੀਆਂ ਹਨ। ਖਿਡਾਰੀਆਂ ਵਿਚ ਚੰਗੀਆਂ ਆਦਤਾਂ ਪੈਦਾ ਹੋ ਜਾਂਦੀਆਂ ਹਨ, ਕਿਉਂਕਿ ਉਨ੍ਹਾਂ ਦਾ ਵਿਹਲਾ ਸਮਾਂ ਠੀਕ ਢੰਗ ਨਾਲ ਬਤੀਤ ਹੋ ਜਾਂਦਾ ਹੈ, ਬੁਰੀ ਸੰਗਤ ਤੋਂ ਮੁਕਤੀ ਮਿਲ ਜਾਂਦੀ ਹੈ ਅਤੇ ਨਵੀਆਂ-ਨਵੀਆਂ ਚੰਗੀਆਂ ਆਦਤਾਂ ਪੈਦਾ ਹੋ ਜਾਂਦੀਆਂ ਹਨ।
Exam Tips:
a) ਸਮੇਂ ਦੀ ਪਾਬੰਦੀ, ਆਗਿਆ ਪਾਲਣ ਅਤੇ ਸਹਿਣਸ਼ੀਲਤਾ ਵਰਗੇ ਮੁੱਖ ਗੁਣ ਸਿਰਲੇਖ ਸਮੇਤ ਲਿਖੋ।
b) ਹਰ ਗੁਣ ਦੇ ਨਾਲ ਇਕ-ਦੋ ਵਾਕਾਂ ਦੀ ਵਿਆਖਿਆ ਜ਼ਰੂਰ ਦਿਓ।
ਬਹੁ-ਵਿਕਲਪੀ ਪ੍ਰਸ਼ਨ
Question 1: ਅਨੁਸ਼ਾਸਨ ਕਿੰਨੇ ਪ੍ਰਕਾਰ ਦਾ ਹੁੰਦਾ ਹੈ?
(ੳ) ਦੋ
(ਅ) ਤਿੰਨ
(ੲ) ਚਾਰ
(ਸ) ਪੰਜ
Answer:
(ੳ) ਦੋ
Exam Tips:
a) ਸਾਰੇ ਵਿਕਲਪ ਪੜ੍ਹ ਕੇ ਹੀ ਠੀਕ ਉੱਤਰ ਚੁਣੋ।
b) ਅਨੁਸ਼ਾਸਨ ਦੋ ਕਿਸਮਾਂ ਦਾ ਹੈ – ਸਵੈ-ਅਨੁਸ਼ਾਸਨ ਅਤੇ ਜਬਰੀ ਅਨੁਸ਼ਾਸਨ।
Question 2: ਅਨੁਸ਼ਾਸਨ ਦੀ ਮਹੱਤਤਾ ਹੈ –
(ੳ) ਅਨੁਸ਼ਾਸਨ ਵਿਚ ਬੱਚੇ ਆਗਿਆਕਾਰੀ ਬਣਦੇ ਹਨ
(ਅ) ਅਨੁਸ਼ਾਸਿਤ ਬੱਚੇ ਦੂਜਿਆਂ ਨਾਲ ਚੰਗਾ ਵਿਹਾਰ ਕਰਦੇ ਹਨ
(ੲ) ਅਨੁਸ਼ਾਸਨ ਨਾਲ ਮਨੁੱਖ ਨੂੰ ਸਮੇਂ ਸਿਰ ਕੰਮ ਕਰਨ ਦੀ ਆਦਤ ਪੈ ਜਾਂਦੀ ਹੈ
(ਸ) ਉਪਰੋਕਤ ਸਾਰੇ
Answer:
(ਸ) ਉਪਰੋਕਤ ਸਾਰੇ
Exam Tips:
a) ਸਾਰੇ ਵਿਕਲਪ ਪੜ੍ਹ ਕੇ ਹੀ ਠੀਕ ਉੱਤਰ ਚੁਣੋ।
b) ਜਦੋਂ ਤਿੰਨੇ ਵਿਕਲਪ ਠੀਕ ਹੋਣ ਤਾਂ ‘ਉਪਰੋਕਤ ਸਾਰੇ’ ਚੁਣੋ।
Question 3: ਖੇਡਾਂ ਅਤੇ ਅਨੁਸ਼ਾਸਨ ਦਾ ਸੰਬੰਧ ਹੈ –
(ੳ) ਖੇਡਾਂ ਵਿਚ ਅਨੁਸ਼ਾਸਨ ਹੁੰਦਾ ਹੈ ਜਿਸ ਨਾਲ ਜਿੱਤ ਪ੍ਰਾਪਤ ਹੁੰਦੀ ਹੈ
(ਅ) ਖੇਡਾਂ ਨਾਲ ਖਿਡਾਰੀਆਂ ਦੇ ਆਚਰਨ ਦਾ ਵਿਕਾਸ ਹੁੰਦਾ ਹੈ
(ੲ) ਅਨੁਸ਼ਾਸਨ ਤੋਂ ਬਿਨਾਂ ਚਰਿੱਤਰ ਦੀ ਉਸਾਰੀ ਨਹੀਂ ਹੋ ਸਕਦੀ
(ਸ) ਉਪਰੋਕਤ ਸਾਰੇ
Answer:
(ਸ) ਉਪਰੋਕਤ ਸਾਰੇ
Exam Tips:
a) ਸਾਰੇ ਵਿਕਲਪ ਪੜ੍ਹ ਕੇ ਹੀ ਠੀਕ ਉੱਤਰ ਚੁਣੋ।
b) ਤਿੰਨੇ ਕਥਨ ਖੇਡਾਂ ਅਤੇ ਅਨੁਸ਼ਾਸਨ ਦੇ ਸੰਬੰਧ ਨੂੰ ਦਰਸਾਉਂਦੇ ਹਨ।
Question 4: ਅਨੁਸ਼ਾਸਿਤ ਬੱਚੇ ਦੇ ਗੁਣ ਹਨ –
(ੳ) ਸਮੇਂ ਦੀ ਪਾਬੰਦੀ
(ਅ) ਆਗਿਆ ਪਾਲਣ
(ੲ) ਸਹਿਣਸ਼ੀਲਤਾ
(ਸ) ਉਪਰੋਕਤ ਸਾਰੇ
Answer:
(ਸ) ਉਪਰੋਕਤ ਸਾਰੇ
Exam Tips:
a) ਸਾਰੇ ਵਿਕਲਪ ਪੜ੍ਹ ਕੇ ਹੀ ਠੀਕ ਉੱਤਰ ਚੁਣੋ।
b) ਤਿੰਨੇ ਗੁਣ ਅਨੁਸ਼ਾਸਿਤ ਬੱਚੇ ਵਿਚ ਹੁੰਦੇ ਹਨ।
Question 5: ਅਨੁਸ਼ਾਸਨਹੀਣਤਾ ਦੇਸ਼ ਲਈ ਕਿਉਂ ਹਾਨੀਕਾਰਕ ਹੈ?
(ੳ) ਦੇਸ਼ ਖ਼ੁਸ਼ਹਾਲ ਨਹੀਂ ਹੋ ਸਕਦਾ
(ਅ) ਦੇਸ਼ ਉੱਨਤੀ ਨਹੀਂ ਕਰ ਸਕਦਾ
(ੲ) ਦੇਸ਼ ਦੂਜਿਆਂ ਉੱਤੇ ਨਿਰਭਰ ਕਰਨ ਲੱਗਦਾ ਹੈ
(ਸ) ਉਪਰੋਕਤ ਸਾਰੇ
Answer:
(ਸ) ਉਪਰੋਕਤ ਸਾਰੇ
Exam Tips:
a) ਸਾਰੇ ਵਿਕਲਪ ਪੜ੍ਹ ਕੇ ਹੀ ਠੀਕ ਉੱਤਰ ਚੁਣੋ।
b) ਅਨੁਸ਼ਾਸਨਹੀਣਤਾ ਦੇ ਤਿੰਨੇ ਨੁਕਸਾਨ ਠੀਕ ਹਨ।
ਬਹੁਤ ਛੋਟੇ ਉੱਤਰਾਂ ਵਾਲੇ ਪ्रਸ਼ਨ
Question 1: ਨਿਯਮਾਂ ਦਾ ਪਾਲਣ ਕਰਨ ਜਾਂ ਨਿਯੰਤਰਨ ਵਿਚ ਰਹਿਣ ਦਾ ਕੀ ਅਰਥ ਹੈ?
Answer:
ਅਨੁਸ਼ਾਸਨ।
Exam Tips:
a) ਇਹ ਅਨੁਸ਼ਾਸਨ ਦੀ ਪਰਿਭਾਸ਼ਾ ਹੈ।
Question 2: ਪ੍ਰਾਚੀਨ ਸਿੱਖਿਆ ਸੰਸਥਾਵਾਂ ਵਿਚ ਕਿਸ ਗੱਲ ਉੱਤੇ ਜ਼ੋਰ ਦਿੱਤਾ ਜਾਂਦਾ ਸੀ?
Answer:
ਅਨੁਸ਼ਾਸਨ ਕਾਇਮ ਰੱਖਣ ਉੱਤੇ।
Exam Tips:
a) ਪ੍ਰਾਚੀਨ ਸਮੇਂ ਵਿਚ ਅਨੁਸ਼ਾਸਨ ਨੂੰ ਸਭ ਤੋਂ ਵੱਧ ਮਹੱਤਵ ਦਿੱਤਾ ਜਾਂਦਾ ਸੀ।
Question 3: ਅੱਜ-ਕੱਲ੍ਹ ਸਿੱਖਿਆ ਸੰਸਥਾਵਾਂ ਵਿਚ ਵਿਦਿਆਰਥੀ ਕਿਹੋ ਜਿਹੇ ਹਨ?
Answer:
ਅਨੁਸ਼ਾਸਨਹੀਣ।
Exam Tips:
a) ਇਹ ਪਾਠ-ਪੁਸਤਕ ਦਾ ਕਥਨ ਹੈ; ਉੱਤਰ ਇੱਕੋ ਸ਼ਬਦ ਵਿਚ ਲਿਖੋ।
Question 4: ਰਾਸ਼ਟਰ ਨਿਰਮਾਣ ਤੇ ਰਾਸ਼ਟਰ ਦੀ ਸ਼ਕਤੀ ਕਿਵੇਂ ਸਥਿਰ ਹੁੰਦੀ ਹੈ?
Answer:
ਅਨੁਸ਼ਾਸਨ ਰਾਹੀਂ।
Exam Tips:
a) ਅਨੁਸ਼ਾਸਨ ਰਾਸ਼ਟਰ ਦੀ ਨੀਂਹ ਹੈ।
Question 5: ਅਨੁਸ਼ਾਸਨ ਬੱਚਿਆਂ ਨੂੰ ਕੀ ਬਣਨਾ ਸਿਖਾਉਂਦਾ ਹੈ?
Answer:
ਆਗਿਆਕਾਰੀ।
Exam Tips:
a) ਆਗਿਆਕਾਰੀ ਦਾ ਅਰਥ ਹੈ ਹੁਕਮ ਮੰਨਣ ਵਾਲਾ।
Question 6: ਅਨੁਸ਼ਾਸਨ ਰਾਹੀਂ ਵਿਅਕਤੀ ਦਾ ਵਿਕਾਸ ਕਿਵੇਂ ਹੁੰਦਾ ਹੈ?
Answer:
ਮਾਨਸਿਕ ਵਿਕਾਸ।
Exam Tips:
a) ਇਸ ਦਾ ਕਾਰਨ ਹੈ ਕਿ ਵਿਅਕਤੀ ਹਰ ਕੰਮ ਸੋਚ-ਵਿਚਾਰ ਕੇ ਨਿਯਮ ਅਨੁਸਾਰ ਕਰਦਾ ਹੈ।
Question 7: ਅਨੁਸ਼ਾਸਨ ਦਾ ਗੁਣ ਕਿਸ ਚੀਜ਼ ਰਾਹੀਂ ਵਿਕਸਿਤ ਹੁੰਦਾ ਹੈ?
Answer:
ਖੇਡਾਂ ਰਾਹੀਂ।
Exam Tips:
a) ਖੇਡ ਦਾ ਮੈਦਾਨ ਅਨੁਸ਼ਾਸਨ ਸਿੱਖਣ ਦੀ ਵਧੀਆ ਥਾਂ ਹੈ।
Question 8: ਅਨੁਸ਼ਾਸਨ ਕਿੰਨੀ ਤਰ੍ਹਾਂ ਦਾ ਹੁੰਦਾ ਹੈ?
Answer:
ਅਨੁਸ਼ਾਸਨ ਦੋ ਤਰ੍ਹਾਂ ਦਾ ਹੁੰਦਾ ਹੈ।
Exam Tips:
a) ਦੋਵੇਂ ਕਿਸਮਾਂ ਦੇ ਨਾਂ ਵੀ ਲਿਖ ਦਿਓ।
Question 9: ਵਿਦਿਆਰਥੀਆਂ ਵਿਚ ਅਨੁਸ਼ਾਸਨ ਲਿਆਉਣ ਵਿਚ ਸਭ ਤੋਂ ਪਹਿਲਾ ਸਥਾਨ ਕਿਸ ਦਾ ਹੈ?
Answer:
ਵਿਦਿਆਰਥੀਆਂ ਵਿਚ ਅਨੁਸ਼ਾਸਨ ਲਿਆਉਣ ਦਾ ਸਭ ਤੋਂ ਪਹਿਲਾ ਸਥਾਨ ਅਧਿਆਪਕ ਦਾ ਹੁੰਦਾ ਹੈ।
Exam Tips:
a) ਅਧਿਆਪਕ ਵਿਦਿਆਰਥੀਆਂ ਲਈ ਆਦਰਸ਼ ਹੁੰਦਾ ਹੈ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
Question 1: ਬੱਚੇ ਘਰਾਂ ਵਿਚ ਅਨੁਸ਼ਾਸਨ ਸਿੱਖਦੇ ਹਨ। ਕਿਵੇਂ?
Answer:
ਘਰ ਬੱਚਿਆਂ ਨੂੰ ਅਨੁਸ਼ਾਸਨ ਸਿਖਾਉਣ ਦੀ ਮੁੱਢਲੀ ਪਾਠਸ਼ਾਲਾ ਹੈ। ਘਰ ਵਿਚ ਮਾਤਾ-ਪਿਤਾ, ਭੈਣ-ਭਰਾ, ਚਾਚਾ-ਚਾਚੀ, ਦਾਦਾ-ਦਾਦੀ ਆਦਿ ਇਕੱਠੇ ਰਹਿੰਦੇ ਹਨ। ਪਰਿਵਾਰ ਵਿਚ ਸਭ ਤੋਂ ਵੱਡਾ ਮਨੁੱਖ ਪਰਿਵਾਰ ਦਾ ਮੁਖੀ ਹੁੰਦਾ ਹੈ ਅਤੇ ਬਾਕੀ ਸਾਰੇ ਉਸ ਦੀ ਮਰਜ਼ੀ ਅਨੁਸਾਰ ਕੰਮ ਕਰਦੇ ਹਨ। ਸਾਰੇ ਮੈਂਬਰ ਇਕ-ਦੂਜੇ ਨਾਲ ਪਿਆਰ ਕਰਦੇ ਹਨ, ਛੋਟੇ ਬੱਚਿਆਂ ਦਾ ਸਤਿਕਾਰ ਕਰਦੇ ਹਨ ਅਤੇ ਇਕ-ਦੂਜੇ ਦਾ ਦੁੱਖ-ਸੁੱਖ ਵੰਡਦੇ ਹਨ। ਘਰ ਵਿਚ ਪਿਆਰ ਅਤੇ ਹਮਦਰਦੀ ਭਰਿਆ ਵਾਤਾਵਰਨ ਬਣਿਆ ਰਹਿੰਦਾ ਹੈ ਅਤੇ ਪਰਿਵਾਰ ਦੇ ਸਾਰੇ ਮੈਂਬਰ ਆਪਣੇ ਫ਼ਰਜ਼ ਦੀ ਪਾਲਣਾ ਕਰਦੇ ਹਨ। ਅਜਿਹੇ ਵਾਤਾਵਰਨ ਵਿਚ ਬੱਚੇ ਬਚਪਨ ਵਿਚ ਹੀ ਅਨੁਸ਼ਾਸਨ ਵਿਚ ਰਹਿਣਾ ਸਿੱਖ ਜਾਂਦੇ ਹਨ। ਛੋਟੇ ਬੱਚੇ ਵੱਡੇ ਭੈਣ-ਭਰਾਵਾਂ ਨੂੰ ਮਾਪਿਆਂ ਦਾ ਸਤਿਕਾਰ ਕਰਦਿਆਂ ਦੇਖ ਕੇ ਵੱਡਿਆਂ ਦਾ ਸਤਿਕਾਰ ਕਰਨਾ ਵੀ ਸਿੱਖ ਜਾਂਦੇ ਹਨ।
Exam Tips:
a) ‘ਘਰ ਮੁੱਢਲੀ ਪਾਠਸ਼ਾਲਾ ਹੈ’ ਵਾਕ ਨਾਲ ਉੱਤਰ ਸ਼ੁਰੂ ਕਰੋ।
b) ਪਰਿਵਾਰ ਦੇ ਮੁਖੀ ਅਤੇ ਵੱਡਿਆਂ ਦੇ ਸਤਿਕਾਰ ਦਾ ਜ਼ਿਕਰ ਕਰੋ।
Question 2: ਸਕੂਲ ਦਾ ਵਾਤਾਵਰਨ ਵਿਦਿਆਰਥੀਆਂ ਨੂੰ ਅਨੁਸ਼ਾਸਨਮਈ ਬਣਾਉਣ ਵਿਚ ਕਿਵੇਂ ਸਹਾਇਤਾ ਦਿੰਦਾ ਹੈ? ਵਿਸਥਾਰ ਸਹਿਤ ਲਿਖੋ।
ਜਾਂ
ਖੇਡਾਂ ਵਿਦਿਆਰਥੀਆਂ ਦੇ ਜੀਵਨ ਵਿਚ ਕਿਵੇਂ ਅਨੁਸ਼ਾਸਨ ਪੈਦਾ ਕਰਦੀਆਂ ਹਨ?
ਜਾਂ
ਬੱਚੇ ਸਕੂਲਾਂ ਵਿਚ ਅਨੁਸ਼ਾਸਨ ਕਿਵੇਂ ਸਿੱਖਦੇ ਹਨ?
Answer:
ਸਕੂਲ ਅਤੇ ਅਨੁਸ਼ਾਸਨ – ਸਕੂਲ ਦਾ ਵਾਤਾਵਰਨ ਵਿਦਿਆਰਥੀਆਂ ਨੂੰ ਅਨੁਸ਼ਾਸਿਤ ਬਣਾਉਂਦਾ ਹੈ। ਸਕੂਲ ਵਿਚ ਬੱਚੇ ਆਪਣੇ ਅਧਿਆਪਕਾਂ ਦਾ ਸਤਿਕਾਰ ਕਰਦੇ ਹਨ ਅਤੇ ਉਨ੍ਹਾਂ ਦੀ ਆਗਿਆ ਦਾ ਪਾਲਣ ਕਰਦੇ ਹਨ। ਦੋਸਤਾਂ-ਮਿੱਤਰਾਂ ਅਤੇ ਦੂਸਰੇ ਵਿਦਿਆਰਥੀਆਂ ਨਾਲ ਪਿਆਰ ਨਾਲ ਰਹਿੰਦੇ ਹਨ। ਇਕੱਠਿਆਂ ਮਿਲ ਕੇ ਬੈਠਣਾ, ਪੜ੍ਹਨਾ ਤੇ ਖੇਡਣਾ ਉਨ੍ਹਾਂ ਦਾ ਸੁਭਾਅ ਬਣ ਜਾਂਦਾ ਹੈ। ਉਹ ਸਮੇਂ ਸਿਰ ਸਕੂਲ ਜਾਂਦੇ ਹਨ, ਸਕੂਲ ਦਾ ਕੰਮ ਹਰ ਰੋਜ਼ ਪੂਰਾ ਕਰਦੇ ਹਨ, ਚੋਰੀ ਤੇ ਝੂਠ ਬੋਲਣ ਤੋਂ ਡਰਦੇ ਹਨ ਅਤੇ ਇਕ-ਦੂਜੇ ਦੀ ਮਦਦ ਕਰਦੇ ਹਨ। ਇਹ ਗੁਣ ਉਨ੍ਹਾਂ ਦੇ ਚਰਿੱਤਰ ਦਾ ਅਨਿੱਖੜਵਾਂ ਅੰਗ ਬਣ ਜਾਂਦੇ ਹਨ। ਸਕੂਲ ਵਿਚ ਹੈੱਡਮਾਸਟਰ ਸਾਹਿਬ ਦਾ ਹੁਕਮ ਬਾਕੀ ਸਾਰੇ ਅਧਿਆਪਕ ਮੰਨਦੇ ਹਨ ਅਤੇ ਅਧਿਆਪਕਾਂ ਦਾ ਹੁਕਮ ਸਕੂਲ ਦੇ ਦੂਸਰੇ ਕਰਮਚਾਰੀ ਮੰਨਦੇ ਹਨ। ਸਕੂਲ ਵਿਚ ਹਰ ਕੰਮ ਅਨੁਸ਼ਾਸਿਤ ਢੰਗ ਨਾਲ ਕੀਤਾ ਜਾਂਦਾ ਹੈ। ਅਜਿਹੇ ਵਾਤਾਵਰਨ ਵਿਚ ਰਹਿ ਕੇ ਬੱਚੇ ਅਨੁਸ਼ਾਸਨਬੱਧ ਜੀਵਨ ਬਤੀਤ ਕਰਨਾ ਸਿੱਖ ਜਾਂਦੇ ਹਨ। ਇਸ ਤਰ੍ਹਾਂ ਸਕੂਲ ਦਾ ਵਾਤਾਵਰਨ ਵਿਦਿਆਰਥੀਆਂ ਨੂੰ ਅਨੁਸ਼ਾਸਨ ਸਿਖਾਉਣ ਵਿਚ ਬਹੁਤ ਸਹਾਇਕ ਹੁੰਦਾ ਹੈ।
Exam Tips:
a) ਇਸ ਪ੍ਰਸ਼ਨ ਦੇ ‘ਜਾਂ’ ਵਾਲੇ ਰੂਪਾਂ ਦਾ ਉੱਤਰ ਵੀ ਇਹੀ ਹੈ; ਖੇਡਾਂ ਵਾਲੇ ਰੂਪ ਲਈ ਅਭਿਆਸ ਵਾਲਾ ਪ੍ਰਸ਼ਨ 5 ਵੀ ਵੇਖੋ।
b) ਅਧਿਆਪਕਾਂ ਦੇ ਸਤਿਕਾਰ, ਸਮੇਂ ਦੀ ਪਾਬੰਦੀ ਅਤੇ ਹੈੱਡਮਾਸਟਰ ਦੇ ਹੁਕਮ ਦਾ ਜ਼ਿਕਰ ਕਰੋ।
Question 3: ਕੀ ਸਮਾਜ ਅਤੇ ਦੇਸ਼ ਨੂੰ ਅਨੁਸ਼ਾਸਨ ਦੀ ਲੋੜ ਹੈ? ਆਪਣੇ ਵਿਚਾਰ ਪ੍ਰਗਟਾਓ।
Answer:
ਮਨੁੱਖ ਇਕ ਸਮਾਜਿਕ ਪ੍ਰਾਣੀ ਹੈ। ਉਹ ਇਕੱਲਾ ਅਤੇ ਵੱਖਰਾ ਨਹੀਂ ਰਹਿ ਸਕਦਾ। ਜੀਵਨ ਦੇ ਕਈ ਕੰਮਾਂ ਵਿਚ ਉਸ ਨੂੰ ਦੂਜਿਆਂ ਉੱਤੇ ਨਿਰਭਰ ਹੋਣਾ ਪੈਂਦਾ ਹੈ ਅਤੇ ਉਹ ਆਪਣੀਆਂ ਸਾਰੀਆਂ ਲੋੜਾਂ ਆਪ ਹੀ ਪੂਰੀਆਂ ਨਹੀਂ ਕਰ ਸਕਦਾ। ਇਸ ਲਈ ਅਸੀਂ ਸਮਾਜ ਦੇ ਨਿਯਮਾਂ ਦੀ ਉਲੰਘਣਾ ਨਹੀਂ ਕਰ ਸਕਦੇ। ਸਮਾਜਿਕ ਨਿਯਮਾਂ ਦੀ ਪਾਲਣਾ ਕਰਨ ਲਈ ਸਾਡਾ ਅਨੁਸ਼ਾਸਨ ਵਿਚ ਰਹਿਣਾ ਜ਼ਰੂਰੀ ਹੈ; ਸਾਡੇ ਅਨੁਸ਼ਾਸਨ ਵਿਚ ਰਹਿਣ ਨਾਲ ਹੀ ਸਮਾਜ ਕਾਇਮ ਰਹਿ ਸਕਦਾ ਹੈ। ਅਨੁਸ਼ਾਸਨਹੀਣਤਾ ਸਮਾਜ ਲਈ ਹਾਨੀਕਾਰਕ ਹੈ।
ਲੋਕਾਂ ਨੂੰ ਸਰਕਾਰ ਦੁਆਰਾ ਬਣਾਏ ਕਾਨੂੰਨਾਂ ਦੀ ਪਾਲਣਾ ਕਰਨੀ ਪੈਂਦੀ ਹੈ, ਜੋ ਤਾਂ ਹੀ ਸੰਭਵ ਹੈ ਜੇ ਸਾਰੇ ਮਨੁੱਖ ਅਨੁਸ਼ਾਸਨ ਵਿਚ ਰਹਿਣ। ਸਮਾਜ ਅਤੇ ਦੇਸ਼ ਨੂੰ ਬਾਹਰਲੇ ਹਮਲਿਆਂ ਦਾ ਸਾਹਮਣਾ ਕਰਨ ਅਤੇ ਅੰਦਰੂਨੀ ਗੜਬੜ ਰੋਕਣ ਦੇ ਯੋਗ ਬਣਾਉਣ ਲਈ ਸਾਰੇ ਨਾਗਰਿਕਾਂ ਦਾ ਅਨੁਸ਼ਾਸਨ ਵਿਚ ਰਹਿਣਾ ਜ਼ਰੂਰੀ ਹੈ। ਕੋਈ ਵੀ ਦੇਸ਼ ਤਾਂ ਹੀ ਉੱਨਤੀ ਕਰ ਸਕਦਾ ਹੈ ਜੇ ਉਸ ਦੇ ਨਿਵਾਸੀ ਅਨੁਸ਼ਾਸਿਤ ਹੋਣ। ਸਾਨੂੰ ਦੇਸ਼ ਦੇ ਹਿਤਾਂ ਦੇ ਵਿਰੁੱਧ ਕਦੇ ਵੀ ਕੋਈ ਕਾਰਵਾਈ ਨਹੀਂ ਕਰਨੀ ਚਾਹੀਦੀ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਸਮਾਜ ਅਤੇ ਦੇਸ਼ ਨੂੰ ਅਨੁਸ਼ਾਸਨ ਦੀ ਬਹੁਤ ਸਖ਼ਤ ਲੋੜ ਹੈ।
Exam Tips:
a) ‘ਮਨੁੱਖ ਸਮਾਜਿਕ ਪ੍ਰਾਣੀ ਹੈ’ ਕਥਨ ਨਾਲ ਉੱਤਰ ਸ਼ੁਰੂ ਕਰੋ।
b) ਅੰਤ ਵਿਚ ਨਤੀਜੇ ਵਜੋਂ ਸਪਸ਼ਟ ਲਿਖੋ ਕਿ ਅਨੁਸ਼ਾਸਨ ਦੀ ਬਹੁਤ ਲੋੜ ਹੈ।
Question 4: ਅਨੁਸ਼ਾਸਨਹੀਣਤਾ ਦੇਸ਼ ਲਈ ਕਿਉਂ ਹਾਨੀਕਾਰਕ ਹੈ?
Answer:
ਅਨੁਸ਼ਾਸਨਹੀਣਤਾ ਦੀਆਂ ਦੇਸ਼ ਨੂੰ ਹਾਨੀਆਂ – ਸਮਾਜਿਕ ਨਿਯਮਾਂ ਦੀ ਪਾਲਣਾ ਕਰਨ ਲਈ ਸਾਡਾ ਅਨੁਸ਼ਾਸਨ ਵਿਚ ਰਹਿਣਾ ਜ਼ਰੂਰੀ ਹੈ।
1. ਅਨੁਸ਼ਾਸਨਹੀਣਤਾ ਸਮਾਜ ਲਈ ਹਾਨੀਕਾਰਕ ਹੈ।
2. ਦੇਸ਼ ਦੀ ਖ਼ੁਸ਼ਹਾਲੀ ਅਤੇ ਉੱਨਤੀ ਲਈ ਅਨੁਸ਼ਾਸਨ ਬਹੁਤ ਜ਼ਰੂਰੀ ਹੈ; ਦੇਸ਼ ਦੀ ਉੱਨਤੀ ਵਿਚ ਅਨੁਸ਼ਾਸਨ ਦੀ ਬਹੁਤ ਮਹੱਤਤਾ ਹੈ।
3. ਅਨੁਸ਼ਾਸਨਹੀਣਤਾ ਦੇਸ਼ ਲਈ ਬਹੁਤ ਜ਼ਿਆਦਾ ਹਾਨੀਕਾਰਕ ਹੈ।
4. ਕੁਝ ਵਿਦਿਆਰਥੀ, ਮਜ਼ਦੂਰ ਅਤੇ ਹੋਰ ਕਈ ਸਰਕਾਰੀ ਤੇ ਗ਼ੈਰ-ਸਰਕਾਰੀ ਸੰਸਥਾਵਾਂ ਦੇ ਕਰਮਚਾਰੀ ਹੜਤਾਲਾਂ ਅਤੇ ਤੋੜ-ਫੋੜ ਦੇ ਕੰਮਾਂ ਨਾਲ ਦੇਸ਼ ਦੀ ਸੰਪੱਤੀ ਦਾ ਨੁਕਸਾਨ ਕਰਦੇ ਹਨ। ਅਜਿਹੀ ਅਨੁਸ਼ਾਸਨਹੀਣਤਾ ਦੇਸ਼ ਦੇ ਹਿਤ ਵਿਚ ਨਹੀਂ ਹੁੰਦੀ।
ਸਾਡੇ ਵਿਚੋਂ ਅਤੇ ਸਾਡੇ ਰਾਹੀਂ ਚੁਣੇ ਮਨੁੱਖਾਂ ਨਾਲ ਹੀ ਸਰਕਾਰ ਬਣਦੀ ਹੈ। ਸਰਕਾਰ ਕਾਨੂੰਨ ਬਣਾਉਂਦੀ ਹੈ ਅਤੇ ਲੋਕਾਂ ਨੂੰ ਇਨ੍ਹਾਂ ਕਾਨੂੰਨਾਂ ਦੀ ਪਾਲਣਾ ਕਰਨੀ ਪੈਂਦੀ ਹੈ। ਜੇ ਦੇਸ਼-ਵਾਸੀਆਂ ਵਿਚ ਅਨੁਸ਼ਾਸਨਹੀਣਤਾ ਹੋਵੇਗੀ ਤਾਂ ਦੇਸ਼ ਵਿਚ ਗੜਬੜ ਜਾਂ ਬਾਹਰਲੇ ਹਮਲੇ ਤੋਂ ਦੇਸ਼ ਦੀ ਰੱਖਿਆ ਨਹੀਂ ਕੀਤੀ ਜਾ ਸਕੇਗੀ। ਅਨੁਸ਼ਾਸਨਹੀਣਤਾ ਕਾਰਨ ਦੇਸ਼ ਤਰੱਕੀ ਨਹੀਂ ਕਰ ਸਕਦਾ।
Exam Tips:
a) ਹੜਤਾਲਾਂ ਅਤੇ ਤੋੜ-ਫੋੜ ਨਾਲ ਹੋਣ ਵਾਲੇ ਨੁਕਸਾਨ ਦੀ ਮਿਸਾਲ ਦਿਓ।
b) ਰੱਖਿਆ ਅਤੇ ਤਰੱਕੀ ਉੱਤੇ ਪੈਣ ਵਾਲੇ ਅਸਰ ਦਾ ਜ਼ਿਕਰ ਕਰੋ।
Free study material for Physical Education
Free Punjab Board Textbook Explanations: Class 8 Physical Education Punjabi Medium Chapter 06 ਖੇਡਾਂ ਅਤੇ ਅਨੁਸ਼ਾਸਨ
Official Punjab Board Solutions for Punjabi Medium Chapter 06 ਖੇਡਾਂ ਅਤੇ ਅਨੁਸ਼ਾਸਨ
Explore reliable textbook solutions for Punjabi Medium Chapter 06 ਖੇਡਾਂ ਅਤੇ ਅਨੁਸ਼ਾਸਨ tailored for Class 8 learners. Utilizing these complete exercise answers ensures your preparation aligns exactly with official Punjab Board standards for Physical Education.
Step-by-Step Explanations for Punjabi Medium Chapter 06 ਖੇਡਾਂ ਅਤੇ ਅਨੁਸ਼ਾਸਨ
Each solution includes detailed reasoning to foster genuine comprehension of Punjabi Medium Chapter 06 ਖੇਡਾਂ ਅਤੇ ਅਨੁਸ਼ਾਸਨ concepts. Reviewing these step-by-step breakdowns allows learners to master both analytical and descriptive questions expected in school evaluations.
Next Steps in Your Physical Education Revision
Consistent practice with these solution guides cultivates faster problem-solving habits and clearer logical structuring. For a complete preparation experience, pair these textbook answers with our dedicated revision notes and sample papers for Class 8 Physical Education.
FAQs
The complete and updated PSEB 8th Class Physical Education Solutions Chapter 6 ਖੇਡਾਂ ਅਤੇ ਅਨੁਸ਼ਾਸਨ is available for free on StudiesToday.com. These solutions for Class 8 Physical Education are as per latest Punjab Board curriculum.
Yes, our experts have revised the PSEB 8th Class Physical Education Solutions Chapter 6 ਖੇਡਾਂ ਅਤੇ ਅਨੁਸ਼ਾਸਨ as per 2026 exam pattern. All textbook exercises have been solved and have added explanation about how the Physical Education concepts are applied in case-study and assertion-reasoning questions.
Toppers recommend using Punjab Board language because Punjab Board marking schemes are strictly based on textbook definitions. Our PSEB 8th Class Physical Education Solutions Chapter 6 ਖੇਡਾਂ ਅਤੇ ਅਨੁਸ਼ਾਸਨ will help students to get full marks in the theory paper.
Yes, we provide bilingual support for Class 8 Physical Education. You can access PSEB 8th Class Physical Education Solutions Chapter 6 ਖੇਡਾਂ ਅਤੇ ਅਨੁਸ਼ਾਸਨ in both English and Hindi medium.
Yes, you can download the entire PSEB 8th Class Physical Education Solutions Chapter 6 ਖੇਡਾਂ ਅਤੇ ਅਨੁਸ਼ਾਸਨ in printable PDF format for offline study on any device.