PSEB 8th Class Physical Education Solutions Chapter 4 ਕਿਲਾ ਰਾਏਪੁਰ ਦੀਆਂ ਖੇਡਾਂ

Official Punjab Board Solutions for Class 8 Physical Education: Punjabi Medium Chapter 04 ਕਿਲਾ ਰਾਏਪੁਰ ਦੀਆਂ ਖੇਡਾਂ

Review structured textbook solutions for Class 8 Physical Education Punjabi Medium Chapter 04 ਕਿਲਾ ਰਾਏਪੁਰ ਦੀਆਂ ਖੇਡਾਂ. Built according to Punjab Board guidelines for the 2026-27 academic year, these downloadable answers support daily revision and problem-solving accuracy.

Chapter-wise Solutions for Physical Education: Punjabi Medium Chapter 04 ਕਿਲਾ ਰਾਏਪੁਰ ਦੀਆਂ ਖੇਡਾਂ

Access the complete solution PDF for Class 8 Physical Education below. Regular practice with these targeted textbook answers builds familiarity with standard question patterns and helps secure higher marks in final school evaluations.

ਪਾਠ-ਪੁਸਤਕ ਦੇ ਅਭਿਆਸ ਪ੍ਰਸ਼ਨ

Question 1: ਕਿਲ੍ਹਾ ਰਾਏਪੁਰ ਦੀਆਂ ਖੇਡਾਂ ਦਾ ਜਨਮ ਕਦੋਂ ਹੋਇਆ?

Answer:

ਕਿਲ੍ਹਾ ਰਾਏਪੁਰ ਦੀਆਂ ਖੇਡਾਂ ਦਾ ਜਨਮ 1933 ਈ: ਵਿਚ ਜਲੰਧਰ ਵਿਖੇ ਹੋਏ ਹਾਕੀ ਟੂਰਨਾਮੈਂਟ ਤੋਂ ਬਾਅਦ ਹੋਇਆ। ਇਸ ਮੈਚ ਵਿਚ ਕਿਲ੍ਹਾ ਰਾਏਪੁਰ ਦੀ ਹਾਕੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਉਸ ਸਮੇਂ ਇਸ ਟੂਰਨਾਮੈਂਟ ਦਾ ਕੋਈ ਖ਼ਾਸ ਮਹੱਤਵ ਨਹੀਂ ਸੀ, ਪਰ ਇਸ ਜਿੱਤ ਨੇ ਪਿੰਡ ਵਿਚ ਖੇਡਾਂ ਦਾ ਵਾਤਾਵਰਨ ਤਿਆਰ ਕਰਨ ਵਿਚ ਸਹਾਇਤਾ ਕੀਤੀ। ਜੇਤੂ ਬੱਚਿਆਂ ਦੀ ਹੌਸਲਾ ਅਫ਼ਜ਼ਾਈ ਕਰਨ ਅਤੇ ਹੋਰ ਬੱਚਿਆਂ ਦਾ ਖੇਡਾਂ ਵੱਲ ਰੁਝਾਨ ਵਧਾਉਣ ਲਈ ਖੇਡ ਮੁਕਾਬਲੇ ਕਰਵਾਉਣ ਬਾਰੇ ਸੋਚਿਆ ਗਿਆ। ਪਿੰਡ ਵਾਸੀਆਂ ਨੇ 1933 ਈ: ਵਿਚ ਗਰੇਵਾਲ ਸਪੋਰਟਸ ਐਸੋਸੀਏਸ਼ਨ ਦਾ ਗਠਨ ਕੀਤਾ ਅਤੇ ਸ: ਇੰਦਰ ਸਿੰਘ ਗਰੇਵਾਲ, ਸ: ਹਰਚੰਦ ਸਿੰਘ ਤੇ ਹੋਰ ਸਾਥੀਆਂ ਦੀ ਰਹਿਨੁਮਾਈ ਹੇਠ ਪਹਿਲਾ ਖੇਡ ਮੇਲਾ ਕਰਵਾਇਆ, ਜਿਸ ਵਿਚ ਕਬੱਡੀ, ਵਾਲੀਬਾਲ ਅਤੇ ਐਥਲੈਟਿਕਸ ਦੇ ਮੁਕਾਬਲੇ ਹੋਏ।

Exam Tips:

a) ਸੰਨ 1933, ਸਥਾਨ ਜਲੰਧਰ ਅਤੇ ਗਰੇਵਾਲ ਸਪੋਰਟਸ ਐਸੋਸੀਏਸ਼ਨ ਦਾ ਨਾਂ ਜ਼ਰੂਰ ਲਿਖੋ।
b) ਪਹਿਲੇ ਖੇਡ ਮੇਲੇ ਦੀਆਂ ਤਿੰਨ ਖੇਡਾਂ – ਕਬੱਡੀ, ਵਾਲੀਬਾਲ, ਐਥਲੈਟਿਕਸ – ਯਾਦ ਰੱਖੋ।

 

Question 2: ਕਿਲ੍ਹਾ ਰਾਏਪੁਰ ਦੇ ਖੇਡ ਮੇਲੇ ਵਿਚ ਕਿਹੜੀਆਂ-ਕਿਹੜੀਆਂ ਪੁਰਾਤਨ ਖੇਡਾਂ ਖੇਡੀਆਂ ਜਾਂਦੀਆਂ ਹਨ?

Answer:

ਜਦੋਂ ਇਹ ਖੇਡ ਮੇਲਾ ਹੋਂਦ ਵਿਚ ਆਇਆ ਤਾਂ 1934 ਈ: ਵਿਚ ਬੈਲ-ਗੱਡੀਆਂ ਦੀਆਂ ਦੌੜਾਂ ਸ਼ੁਰੂ ਕਰਵਾਈਆਂ ਗਈਆਂ। ਬੈਲ-ਗੱਡੀਆਂ ਦੀਆਂ ਦੌੜਾਂ ਵਿਚ ਚਾਰ-ਚਾਰ ਬੈਲ-ਗੱਡੀਆਂ ਇਕੱਠੀਆਂ ਭਜਾਉਣ ਦੀ ਪਿਰਤ ਕਿਲ੍ਹਾ ਰਾਏਪੁਰ ਦੇ ਖੇਡ ਮੈਦਾਨ ਤੋਂ ਬਾਬਾ ਬਖ਼ਸ਼ੀਸ਼ ਸਿੰਘ ਨੇ ਤੋਰੀ।
ਇਸ ਖੇਡ ਮੇਲੇ ਵਿਚ ਪੁਰਾਤਨ ਖੇਡਾਂ ਜਿਵੇਂ ਊਠਾਂ ਦੀਆਂ ਦੌੜਾਂ, ਸੁਹਾਗਾ ਦੌੜ, ਮੂੰਗਲੀਆਂ ਫੇਰਨੀਆਂ, ਮਿੱਟੀ ਦੀਆਂ ਬੋਰੀਆਂ ਚੁੱਕਣਾ, ਵੱਛਾ ਚੁੱਕਣਾ, ਗਧਾ ਚੁੱਕਣਾ, ਲੇਟ ਕੇ ਸਰੀਰ ਉੱਤੇ ਟਰੈਕਟਰ ਚੜ੍ਹਾਉਣਾ, ਦੰਦਾਂ ਨਾਲ ਟਰੈਕਟਰ ਖਿੱਚਣਾ, ਦੰਦਾਂ ਨਾਲ ਇਕ ਮਣ ਵਜ਼ਨ ਚੁੱਕਣਾ, ਬਜ਼ੁਰਗਾਂ ਦੀ ਦੌੜ, ਕੁੱਤਿਆਂ ਦੀ ਦੌੜ, ਘੋੜੀਆਂ ਦਾ ਨਾਚ, ਘੋੜਿਆਂ ਦੀ ਦੌੜ, ਬਲਦਾਂ ਦਾ ਮੰਜੀਆਂ ਟੱਪਣਾ, ਨਿਹੰਗ ਸਿੰਘਾਂ ਦੇ ਜੌਹਰ, ਟਰਾਈ ਸਾਈਕਲ ਦੌੜ (ਦਿਵਿਆਂਗ), ਪੱਥਰ ਚੁੱਕਣਾ, ਦੰਦਾਂ ਨਾਲ ਹਲ ਚੁੱਕਣਾ, ਕਬੂਤਰਾਂ ਦੀਆਂ ਉਡਾਣਾਂ, ਖੱਚਰ ਦੌੜਾਂ ਆਦਿ ਖੇਡਾਂ ਕਰਵਾਈਆਂ ਜਾਂਦੀਆਂ ਹਨ।

Exam Tips:

a) ਬੈਲ-ਗੱਡੀਆਂ ਦੀਆਂ ਦੌੜਾਂ (1934 ਈ:) ਦਾ ਜ਼ਿਕਰ ਜ਼ਰੂਰ ਕਰੋ।
b) ਘੱਟ ਤੋਂ ਘੱਟ ਪੰਜ-ਛੇ ਪੁਰਾਤਨ ਖੇਡਾਂ ਦੇ ਨਾਂ ਲਿਖੋ।

 

Question 3: ਕਿਲ੍ਹਾ ਰਾਏਪੁਰ ਦੇ ਖੇਡ ਮੇਲੇ ਵਿਚ ਕਿਹੜੀਆਂ-ਕਿਹੜੀਆਂ ਨਵੀਨ ਖੇਡਾਂ ਖੇਡੀਆਂ ਜਾਂਦੀਆਂ ਹਨ?

Answer:

ਇਸ ਖੇਡ ਮੇਲੇ ਵਿਚ ਸੰਸਾਰ ਪੱਧਰ ਉੱਤੇ ਖੇਡੀਆਂ ਜਾਣ ਵਾਲੀਆਂ ਨਵੀਨ ਖੇਡਾਂ ਹਰ ਸਾਲ ਫਰਵਰੀ ਦੇ ਮਹੀਨੇ ਕਰਵਾਈਆਂ ਜਾਂਦੀਆਂ ਹਨ। ਐਥਲੈਟਿਕਸ, ਹਾਕੀ, ਕਬੱਡੀ, ਵਾਲੀਬਾਲ, ਨਿਸ਼ਾਨੇਬਾਜ਼ੀ, ਗੱਤਕਾ, ਜਿਮਨਾਸਟਿਕ ਮੁਕਾਬਲੇ ਅਤੇ ਪੈਰਾ-ਗਲਾਈਡਿੰਗ ਸ਼ੋਅ ਇਸ ਖੇਡ ਮੇਲੇ ਵਿਚ ਕਰਵਾਏ ਜਾਂਦੇ ਹਨ। ਹਾਕੀ ਦੀ ਜੇਤੂ ਟੀਮ ਨੂੰ ‘ਭਗਵੰਤ ਸਿੰਘ ਮੈਮੋਰੀਅਲ ਟਰਾਫ਼ੀ’ ਦਿੱਤੀ ਜਾਂਦੀ ਹੈ, ਜੋ 1964 ਈ: ਵਿਚ ਸ: ਪ੍ਰਹਿਲਾਦ ਸਿੰਘ ਗਰੇਵਾਲ ਨੇ ਆਪਣੇ ਸਪੁੱਤਰ ਸ: ਭਗਵੰਤ ਸਿੰਘ ਦੀ ਯਾਦ ਵਿਚ 100 ਤੋਲੇ ਸ਼ੁੱਧ ਸੋਨੇ ਦੇ ਕੱਪ ਵਜੋਂ ਹਾਕੀ ਟੂਰਨਾਮੈਂਟ ਲਈ ਦਿੱਤੀ ਸੀ।

Exam Tips:

a) ਖੇਡ ਮੇਲਾ ਫਰਵਰੀ ਮਹੀਨੇ ਵਿਚ ਹੁੰਦਾ ਹੈ – ਇਹ ਤੱਥ ਲਿਖਣਾ ਨਾ ਭੁੱਲੋ।
b) ਭਗਵੰਤ ਸਿੰਘ ਮੈਮੋਰੀਅਲ ਟਰਾਫ਼ੀ ਦਾ ਜ਼ਿਕਰ ਵਾਧੂ ਅੰਕ ਦਿਵਾ ਸਕਦਾ ਹੈ।

 

Question 4: ਕਿਲ੍ਹਾ ਰਾਏਪੁਰ ਦੀਆਂ ਖੇਡਾਂ ਵਿਚ ਹੁਣ ਤੱਕ ਕਿਹੜੇ-ਕਿਹੜੇ ਦੇਸ਼ਾਂ ਨੇ ਹਿੱਸਾ ਲਿਆ?

Answer:

ਕਿਲ੍ਹਾ ਰਾਏਪੁਰ ਦੇ ਖੇਡ ਮੇਲੇ ਦੀਆਂ ਧੁੰਮਾਂ ਪੰਜਾਬ ਅਤੇ ਭਾਰਤ ਦੀਆਂ ਹੱਦਾਂ ਟੱਪ ਕੇ ਵਿਦੇਸ਼ਾਂ ਵਿਚ ਪੈਣ ਲੱਗੀਆਂ, ਜਿਸ ਦੇ ਸਿੱਟੇ ਵਜੋਂ 1954 ਈ: ਵਿਚ ਪਾਕਿਸਤਾਨ ਦੀ ਕਬੱਡੀ ਟੀਮ ਨੇ ਵਿਦੇਸ਼ੀ ਟੀਮ ਵਜੋਂ ਇਸ ਟੂਰਨਾਮੈਂਟ ਵਿਚ ਭਾਗ ਲਿਆ। ਇਸ ਤੋਂ ਬਾਅਦ ਕੈਨੇਡਾ, ਅਮਰੀਕਾ, ਮਲੇਸ਼ੀਆ, ਸਿੰਘਾਪੁਰ ਅਤੇ ਇੰਗਲੈਂਡ ਵਰਗੇ ਦੇਸ਼ਾਂ ਦੀਆਂ ਟੀਮਾਂ ਨੇ ਵੱਖ-ਵੱਖ ਸਮਿਆਂ ਉੱਤੇ ਇਸ ਖੇਡ ਮੇਲੇ ਵਿਚ ਭਾਗ ਲਿਆ। ਖਿਡਾਰੀਆਂ ਦੇ ਨਾਲ-ਨਾਲ ਵਿਦੇਸ਼ੀ ਜਾਨਵਰ ਵੀ ਖਿੱਚ ਦਾ ਕੇਂਦਰ ਬਣਦੇ ਹਨ। ਕੁੱਤਿਆਂ ਦੀਆਂ ਦੌੜਾਂ ਵਿਚ ਭਾਗ ਲੈਣ ਲਈ ਸ: ਭੋਲਾ ਸਿੰਘ ਰੋਲੀ ਅਤੇ ਸ: ਚਰਨਜੀਤ ਸਿੰਘ ਸਿੱਧੂ ਆਪਣੇ ਗਰੇਹਾਊਂਡ ਨਸਲ ਦੇ ਪਾਵਰਨੈੱਟ ਕੁੱਤਿਆਂ ਨੂੰ ਵੈਨਕੂਵਰ (ਕੈਨੇਡਾ) ਤੋਂ ਵਿਸ਼ੇਸ਼ ਤੌਰ ਉੱਤੇ ਇੱਥੇ ਲੈ ਕੇ ਆਏ। ਇਨ੍ਹਾਂ ਵਿਦੇਸ਼ੀ ਕੁੱਤਿਆਂ ਨੇ ਇਸ ਖੇਡ ਮੇਲੇ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ।

Exam Tips:

a) ਪਾਕਿਸਤਾਨ (1954 ਈ:) ਪਹਿਲਾ ਵਿਦੇਸ਼ੀ ਦੇਸ਼ ਸੀ ਜਿਸ ਦੀ ਟੀਮ ਨੇ ਹਿੱਸਾ ਲਿਆ।
b) ਕੈਨੇਡਾ, ਅਮਰੀਕਾ, ਮਲੇਸ਼ੀਆ, ਸਿੰਘਾਪੁਰ ਅਤੇ ਇੰਗਲੈਂਡ ਦੇ ਨਾਂ ਸਹੀ ਸ਼ਬਦ-ਜੋੜਾਂ ਨਾਲ ਲਿਖੋ।

 

Question 5: ਕਿਲ੍ਹਾ ਰਾਏਪੁਰ ਦੇ ਖੇਡ ਮੇਲੇ ਵਿਚ ਕੁੜੀਆਂ ਦੇ ਮੁਕਾਬਲੇ ਪਹਿਲੀ ਵਾਰੀ ਕਦੋਂ ਕਰਵਾਏ ਗਏ?

Answer:

ਖੇਡ ਮੇਲੇ ਵਿਚ ਕੁੜੀਆਂ ਦੀ ਸ਼ਮੂਲੀਅਤ ਦੀ ਘਾਟ ਮਹਿਸੂਸ ਕਰਦਿਆਂ ਗਰੇਵਾਲ ਸਪੋਰਟਸ ਐਸੋਸੀਏਸ਼ਨ ਨੇ ਪਹਿਲੀ ਵਾਰ 1950 ਈ: ਵਿਚ ਲੁਧਿਆਣਾ ਬਨਾਮ ਸਿੱਧਵਾਂ ਵਿਚਕਾਰ ਕੁੜੀਆਂ ਦਾ ਹਾਕੀ ਮੈਚ ਕਰਵਾਇਆ। ਇਸ ਤੋਂ ਬਾਅਦ ਕੁੜੀਆਂ ਦੀਆਂ ਖੇਡਾਂ ਸ਼ੁਰੂ ਕੀਤੀਆਂ ਗਈਆਂ। ਅੱਜ-ਕੱਲ੍ਹ ਇਸ ਖੇਡ ਮੇਲੇ ਵਿਚ ਕੁੜੀਆਂ ਦੇ ਐਥਲੈਟਿਕਸ ਮੁਕਾਬਲਿਆਂ ਦੇ ਨਾਲ-ਨਾਲ ਕਈ ਹੋਰ ਖੇਡਾਂ ਦਾ ਵੀ ਆਯੋਜਨ ਕੀਤਾ ਜਾਂਦਾ ਹੈ।

Exam Tips:

a) ਸਾਲ 1950 ਅਤੇ ਲੁਧਿਆਣਾ ਬਨਾਮ ਸਿੱਧਵਾਂ ਹਾਕੀ ਮੈਚ ਦਾ ਜ਼ਿਕਰ ਕਰੋ।

 

Question 6: ਕਿਲ੍ਹਾ ਰਾਏਪੁਰ ਦੇ ਖੇਡ ਮੇਲੇ ਦੀਆਂ ਕੀ ਵਿਸ਼ੇਸ਼ਤਾਵਾਂ ਹਨ?

Answer:

ਕਿਲ੍ਹਾ ਰਾਏਪੁਰ ਦੇ ਖੇਡ ਮੇਲੇ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਮੇਲੇ ਨੇ ਅਨੇਕਾਂ ਉਲੰਪੀਅਨ, ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪੱਧਰ ਦੇ ਖਿਡਾਰੀ ਪੈਦਾ ਕੀਤੇ ਹਨ, ਜਿਵੇਂ ਸੁਖਵੀਰ ਸਿੰਘ ਗਰੇਵਾਲ (ਹਾਕੀ), ਜਗਨਿੰਦਰ ਸਿੰਘ (ਹਾਕੀ), ਬਾਲ ਕ੍ਰਿਸ਼ਨ ਗਰੇਵਾਲ (ਹਾਕੀ), ਸੁਰਜੀਤ ਸਿੰਘ ਗਰੇਵਾਲ (ਹਾਕੀ) ਅਤੇ ਹਰਭਜਨ ਸਿੰਘ ਗਰੇਵਾਲ (ਐਥਲੈਟਿਕਸ) ਆਦਿ। ਇਹ ਖੇਡ ਮੇਲਾ ਅਨੇਕਾਂ ਖਿਡਾਰੀਆਂ ਦਾ ਮਾਰਗ-ਦਰਸ਼ਨ ਕਰ ਰਿਹਾ ਹੈ।

Exam Tips:

a) ਵਿਸ਼ੇਸ਼ਤਾ ਦੇ ਨਾਲ ਦੋ-ਤਿੰਨ ਖਿਡਾਰੀਆਂ ਦੇ ਨਾਂ ਵੀ ਲਿਖੋ।

 

ਬਹੁ-ਵਿਕਲਪੀ ਪ੍ਰਸ਼ਨ

Question 1: ਕਿਲ੍ਹਾ ਰਾਏਪੁਰ ਦੀਆਂ ਖੇਡਾਂ ਦਾ ਜਨਮ ਕਦੋਂ ਹੋਇਆ?
(ੳ) 1933
(ਅ) 1934
(ੲ) 1935
(ਸ) 1936

Answer:

(ੳ) 1933

Exam Tips:

a) ਸਾਰੇ ਵਿਕਲਪ ਪੜ੍ਹ ਕੇ ਹੀ ਠੀਕ ਉੱਤਰ ਚੁਣੋ।
b) ਕਿਲ੍ਹਾ ਰਾਏਪੁਰ ਦੀਆਂ ਖੇਡਾਂ ਦਾ ਜਨਮ ਸੰਨ 1933 ਵਿਚ ਹੋਇਆ।

 

Question 2: ਬੈਲ-ਗੱਡੀਆਂ ਦੀਆਂ ਦੌੜਾਂ ਕਿਸ ਨੇ ਸ਼ੁਰੂ ਕਰਵਾਈਆਂ?
(ੳ) ਬਾਬਾ ਬਖ਼ਸ਼ੀਸ਼ ਸਿੰਘ ਨੇ
(ਅ) ਮਿ. ਗਰੇਵਾਲ ਨੇ
(ੲ) ਪੰਨੂ ਸਾਹਿਬ ਨੇ
(ਸ) ਉਪਰੋਕਤ ਕੋਈ ਨਹੀਂ

Answer:

(ੳ) ਬਾਬਾ ਬਖ਼ਸ਼ੀਸ਼ ਸਿੰਘ ਨੇ

Exam Tips:

a) ਸਾਰੇ ਵਿਕਲਪ ਪੜ੍ਹ ਕੇ ਹੀ ਠੀਕ ਉੱਤਰ ਚੁਣੋ।
b) ਬੈਲ-ਗੱਡੀਆਂ ਦੀਆਂ ਦੌੜਾਂ ਵਿਚ ਚਾਰ-ਚਾਰ ਗੱਡੀਆਂ ਇਕੱਠੀਆਂ ਭਜਾਉਣ ਦੀ ਪਿਰਤ ਬਾਬਾ ਬਖ਼ਸ਼ੀਸ਼ ਸਿੰਘ ਨੇ ਤੋਰੀ।

 

Question 3: ਬੈਲ-ਗੱਡੀਆਂ ਦੀ ਦੌੜ ਸ਼ੁਰੂ ਹੋਈ –
(ੳ) 1934
(ਅ) 1920
(ੲ) 1930
(ਸ) 1936

Answer:

(ੳ) 1934

Exam Tips:

a) ਸਾਰੇ ਵਿਕਲਪ ਪੜ੍ਹ ਕੇ ਹੀ ਠੀਕ ਉੱਤਰ ਚੁਣੋ।
b) ਬੈਲ-ਗੱਡੀਆਂ ਦੀਆਂ ਦੌੜਾਂ 1934 ਈ: ਵਿਚ ਸ਼ੁਰੂ ਹੋਈਆਂ, ਖੇਡ ਮੇਲੇ ਤੋਂ ਇਕ ਸਾਲ ਬਾਅਦ।

 

Question 4: ਕਿਲ੍ਹਾ ਰਾਏਪੁਰ ਵਿਚ ਕਿਹੜੀਆਂ ਨਵੀਨ ਖੇਡਾਂ ਹਨ?
(ੳ) ਐਥਲੈਟਿਕਸ
(ਅ) ਹਾਕੀ, ਕਬੱਡੀ
(ੲ) ਨਿਸ਼ਾਨੇਬਾਜ਼ੀ, ਵਾਲੀਬਾਲ
(ਸ) ਗੱਤਕਾ, ਜਿਮਨਾਸਟਿਕ

Answer:

(ੳ), (ਅ), (ੲ) ਅਤੇ (ਸ) – ਸਾਰੇ ਵਿਕਲਪ ਠੀਕ ਹਨ।

Exam Tips:

a) ਸਾਰੇ ਵਿਕਲਪ ਪੜ੍ਹ ਕੇ ਹੀ ਠੀਕ ਉੱਤਰ ਚੁਣੋ।
b) ਇੱਥੇ ਚਾਰੇ ਵਿਕਲਪ ਨਵੀਨ ਖੇਡਾਂ ਹਨ, ਇਸ ਲਈ ਸਾਰੇ ਲਿਖੋ।

 

Question 5: ਕਿਲ੍ਹਾ ਰਾਏਪੁਰ ਦੀਆਂ ਖੇਡਾਂ ਵਿਚ ਕਿਹੜੇ ਬਾਹਰਲੇ ਦੇਸ਼ਾਂ ਨੇ ਭਾਗ ਲਿਆ?
(ੳ) ਅਮਰੀਕਾ
(ਅ) ਪਾਕਿਸਤਾਨ
(ੲ) ਕੈਨੇਡਾ
(ਸ) ਕੋਈ ਨਹੀਂ

Answer:

(ੳ) ਅਮਰੀਕਾ, (ਅ) ਪਾਕਿਸਤਾਨ ਅਤੇ (ੲ) ਕੈਨੇਡਾ

Exam Tips:

a) ਇਸ ਪ੍ਰਸ਼ਨ ਦੇ ਇਕ ਤੋਂ ਵੱਧ ਠੀਕ ਉੱਤਰ ਹਨ।
b) ‘ਕੋਈ ਨਹੀਂ’ ਵਾਲਾ ਵਿਕਲਪ ਗ਼ਲਤ ਹੈ।

 

ਬਹੁਤ ਛੋਟੇ ਉੱਤਰਾਂ ਵਾਲੇ ਪ्रਸ਼ਨ

Question 1: ਕਿਲ੍ਹਾ ਰਾਏਪੁਰ ਦੀਆਂ ਖੇਡਾਂ ਕਿਹੜੇ ਸੰਨ ਵਿਚ ਸ਼ੁਰੂ ਹੋਈਆਂ?

Answer:

1933 ਈ: ਵਿਚ।

Exam Tips:

a) ਸੰਨ ਇਕ ਸ਼ਬਦ-ਅੰਕ ਵਿਚ ਲਿਖੋ।

 

Question 2: ਪਹਿਲੀਆਂ ਕਿਲ੍ਹਾ ਰਾਏਪੁਰ ਦੀਆਂ ਖੇਡਾਂ ਕਿਸ ਨੇ ਕਰਵਾਈਆਂ?

Answer:

ਇਹ ਖੇਡਾਂ ਗਰੇਵਾਲ ਸਪੋਰਟਸ ਐਸੋਸੀਏਸ਼ਨ ਦੇ ਨਾਂ ਹੇਠ ਕਰਵਾਈਆਂ ਗਈਆਂ, ਜਿਸ ਦੇ ਮੁਖੀ ਸਰਦਾਰ ਇੰਦਰ ਸਿੰਘ ਗਰੇਵਾਲ ਅਤੇ ਸਰਦਾਰ ਹਰਚੰਦ ਸਿੰਘ ਸਨ।

Exam Tips:

a) ਸੰਸਥਾ ਅਤੇ ਉਸ ਦੇ ਮੁਖੀਆਂ ਦੇ ਨਾਂ ਦੋਵੇਂ ਲਿਖੋ।

 

Question 3: ਕਿਲ੍ਹਾ ਰਾਏਪੁਰ ਦੇ ਖੇਡ ਮੇਲੇ ਵਿਚ ਦੋ ਪੁਰਾਣੀਆਂ ਖੇਡਾਂ ਦੇ ਨਾਂ ਲਿਖੋ।

Answer:

1. ਬੈਲ-ਗੱਡੀਆਂ ਦੀਆਂ ਦੌੜਾਂ
2. ਸੁਹਾਗਾ ਦੌੜ

Exam Tips:

a) ਸਿਰਫ਼ ਦੋ ਖੇਡਾਂ ਦੇ ਨਾਂ ਮੰਗੇ ਗਏ ਹਨ।

 

Question 4: ਕੋਈ ਦੋ ਨਵੀਆਂ ਖੇਡਾਂ ਦੇ ਨਾਂ ਲਿਖੋ ਜੋ ਕਿਲ੍ਹਾ ਰਾਏਪੁਰ ਵਿਚ ਕਰਵਾਈਆਂ ਜਾਂਦੀਆਂ ਹਨ?

Answer:

1. ਐਥਲੈਟਿਕਸ
2. ਹਾਕੀ
(ਹੋਰ: ਕਬੱਡੀ)

Exam Tips:

a) ਹਾਕੀ, ਕਬੱਡੀ, ਵਾਲੀਬਾਲ ਆਦਿ ਵਿਚੋਂ ਕੋਈ ਦੋ ਲਿਖੀਆਂ ਜਾ ਸਕਦੀਆਂ ਹਨ।

 

Question 5: ਕਿਲ੍ਹਾ ਰਾਏਪੁਰ ਦੀਆਂ ਖੇਡਾਂ ਵਿਚ ਭਾਗ ਲੈਣ ਵਾਲੇ ਕੋਈ ਦੋ ਬਾਹਰਲੇ ਦੇਸ਼ਾਂ ਦੇ ਨਾਂ ਲਿਖੋ।

Answer:

1. ਪਾਕਿਸਤਾਨ
2. ਅਮਰੀਕਾ
(ਹੋਰ: ਕੈਨੇਡਾ)

Exam Tips:

a) ਪਾਕਿਸਤਾਨ, ਅਮਰੀਕਾ, ਕੈਨੇਡਾ ਵਿਚੋਂ ਕੋਈ ਦੋ ਲਿਖੋ।

 

ਛੋਟੇ ਉੱਤਰਾਂ ਵਾਲੇ ਪ੍ਰਸ਼ਨ

Question 1: ਕਿਲ੍ਹਾ ਰਾਏਪੁਰ ਦਾ ਇਤਿਹਾਸ ਲਿਖੋ।

Answer:

ਰਾਏ ਲਾਲਾ ਨਾਂ ਦੇ ਇਕ ਵਿਅਕਤੀ ਨੇ 1560 ਈ: ਵਿਚ ਪਿੰਡ ਰਾਏਪੁਰ ਉੱਤੇ ਕਬਜ਼ਾ ਕਰ ਲਿਆ ਸੀ। ਉਸ ਨੇ ਦੁਸ਼ਮਣਾਂ ਤੋਂ ਬਚਣ ਲਈ ਆਪਣੇ ਪੁੱਤਰਾਂ ਵਾਸਤੇ ਪੰਜ ਕਿਲ੍ਹਿਆਂ ਦਾ ਨਿਰਮਾਣ ਕਰਵਾਇਆ। ਪਿੰਡ ਰਾਏਪੁਰ ਜ਼ਿਲ੍ਹਾ ਲੁਧਿਆਣਾ ਦੇ ਦੱਖਣ ਵੱਲ ਲਗਭਗ ਗਿਆਰਾਂ ਮੀਲ ਦੀ ਦੂਰੀ ਉੱਤੇ ‘ਡੇਹਲੋਂ’ (ਕਸਬੇ ਦਾ ਨਾਂ) ਦੇ ਨੇੜੇ ਸਥਿਤ ਹੈ। ਪਿੰਡ ਕਿਲ੍ਹਾ ਰਾਏਪੁਰ ਰੇਲਵੇ ਲਾਈਨ ਅਤੇ ਸੜਕਾਂ ਨਾਲ ਜੁੜਿਆ ਹੋਇਆ ਹੈ।

Exam Tips:

a) ਰਾਏ ਲਾਲਾ, ਸੰਨ 1560 ਅਤੇ ਪੰਜ ਕਿਲ੍ਹਿਆਂ ਦਾ ਜ਼ਿਕਰ ਜ਼ਰੂਰ ਕਰੋ।
b) ਪਿੰਡ ਦੀ ਸਥਿਤੀ (ਲੁਧਿਆਣਾ ਤੋਂ ਦੱਖਣ ਵੱਲ, ਡੇਹਲੋਂ ਨੇੜੇ) ਵੀ ਲਿਖੋ।

 

Question 2: ਕਿਲ੍ਹਾ ਰਾਏਪੁਰ ਵਿਚ ਪੁਰਾਣੀਆਂ ਖੇਡਾਂ ਦੇ ਨਾਂ ਲਿਖੋ।

Answer:

ਬੈਲ-ਗੱਡੀਆਂ ਦੀ ਦੌੜ, ਊਠਾਂ ਦੀ ਦੌੜ, ਸੁਹਾਗਾ ਦੌੜ, ਮੂੰਗਲੀਆਂ ਫੇਰਨੀਆਂ, ਮਿੱਟੀ ਦੀਆਂ ਬੋਰੀਆਂ ਚੁੱਕਣਾ, ਵੱਛਾ ਚੁੱਕਣਾ, ਗਧਾ ਚੁੱਕਣਾ, ਲੇਟ ਕੇ ਸਰੀਰ ਉੱਤੇ ਟਰੈਕਟਰ ਚੜ੍ਹਾਉਣਾ, ਦੰਦਾਂ ਨਾਲ ਟਰੈਕਟਰ ਖਿੱਚਣਾ, ਕੰਨਾਂ ਨਾਲ ਟਰੈਕਟਰ ਖਿੱਚਣਾ, ਦੰਦਾਂ ਨਾਲ ਇਕ ਮਣ ਵਜ਼ਨ ਚੁੱਕਣਾ, ਬਜ਼ੁਰਗਾਂ ਦੀ ਦੌੜ, ਕੁੱਤਿਆਂ ਦੀ ਦੌੜ, ਘੋੜੀਆਂ ਦਾ ਨਾਚ, ਘੋੜਿਆਂ ਦੀ ਦੌੜ, ਬਲਦਾਂ ਦਾ ਮੰਜੀਆਂ ਟੱਪਣਾ, ਨਿਹੰਗ ਸਿੰਘਾਂ ਦੇ ਜੌਹਰ, ਟਰਾਈ ਸਾਈਕਲ ਦੌੜ (ਦਿਵਿਆਂਗ), ਪੱਥਰ ਚੁੱਕਣਾ, ਦੰਦਾਂ ਨਾਲ ਹਲ ਚੁੱਕਣਾ, ਕਬੂਤਰਾਂ ਦੀਆਂ ਉਡਾਣਾਂ, ਖੱਚਰ ਦੌੜ, ਹਾਥੀਆਂ ਦੀਆਂ ਦੌੜਾਂ ਆਦਿ।

Exam Tips:

a) ਸੂਚੀ ਨੂੰ ਨੰਬਰ ਲਾ ਕੇ ਜਾਂ ਕਾਮਿਆਂ ਨਾਲ ਸਾਫ਼ ਲਿਖੋ।
b) ਘੱਟੋ-ਘੱਟ ਦਸ ਖੇਡਾਂ ਦੇ ਨਾਂ ਲਿਖਣ ਦੀ ਕੋਸ਼ਿਸ਼ ਕਰੋ।

 

Question 3: ਕਿਲ੍ਹਾ ਰਾਏਪੁਰ ਖੇਡ ਮੇਲੇ ਵਿਚ ਮਨੋਰੰਜਨ ਕਿਰਿਆਵਾਂ ਕਿਹੜੀਆਂ ਹੁੰਦੀਆਂ ਹਨ?

Answer:

ਇਸ ਖੇਡ ਮੇਲੇ ਵਿਚ ਖੇਡਾਂ ਦੇ ਨਾਲ-ਨਾਲ ਕੁਝ ਹੋਰ ਸੱਭਿਆਚਾਰਕ ਕਿਰਿਆਵਾਂ ਵੀ ਕਰਵਾਈਆਂ ਜਾਂਦੀਆਂ ਹਨ, ਜਿਨ੍ਹਾਂ ਵਿਚ ਪੰਜਾਬ ਦੇ ਲੋਕ-ਨਾਚ, ਗਿੱਧਾ, ਭੰਗੜਾ, ਹਰਿਆਣਵੀ ਨਾਚ, ਰਾਜਸਥਾਨੀ ਨਾਚ, ਮਲਵਈ ਗਿੱਧਾ ਆਦਿ ਖਿੱਚ ਦਾ ਕੇਂਦਰ ਹੁੰਦੇ ਹਨ। ਪੰਜਾਬ ਦੇ ਮਸ਼ਹੂਰ ਗਵੱਈਏ ਲੋਕ-ਗੀਤ ਗਾ ਕੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਦੇ ਹਨ।

Exam Tips:

a) ਨਾਚਾਂ ਅਤੇ ਲੋਕ-ਗੀਤਾਂ ਦੇ ਨਾਂ ਵੱਖ-ਵੱਖ ਗਿਣਾਓ।

 

Question 4: ਕਿਲ੍ਹਾ ਰਾਏਪੁਰ ਦੇ ਖੇਡ ਮੇਲੇ ਦੀਆਂ ਖੇਡਾਂ ਵਿਦੇਸ਼ਾਂ ਵਿਚ ਕਿਵੇਂ ਹਰਮਨ ਪਿਆਰੀਆਂ ਹੁੰਦੀਆਂ ਹਨ?

Answer:

ਇਸ ਖੇਡ ਮੇਲੇ ਦੀਆਂ ਧੁੰਮਾਂ ਭਾਰਤ ਦੀਆਂ ਹੱਦਾਂ ਟੱਪ ਕੇ ਵਿਦੇਸ਼ਾਂ ਵਿਚ ਪੈਣ ਲੱਗੀਆਂ, ਜਿਸ ਦੇ ਸਿੱਟੇ ਵਜੋਂ 1954 ਈ: ਵਿਚ ਪਾਕਿਸਤਾਨ ਦੀ ਕਬੱਡੀ ਟੀਮ ਨੇ ਵਿਦੇਸ਼ੀ ਟੀਮ ਵਜੋਂ ਇਸ ਟੂਰਨਾਮੈਂਟ ਵਿਚ ਭਾਗ ਲਿਆ। ਇਸ ਤੋਂ ਬਾਅਦ ਕੈਨੇਡਾ, ਅਮਰੀਕਾ, ਮਲੇਸ਼ੀਆ, ਸਿੰਘਾਪੁਰ ਅਤੇ ਇੰਗਲੈਂਡ ਵਰਗੇ ਵਿਕਸਿਤ ਦੇਸ਼ਾਂ ਦੀਆਂ ਟੀਮਾਂ ਨੇ ਵੱਖ-ਵੱਖ ਸਮਿਆਂ ਉੱਤੇ ਇਸ ਖੇਡ ਮੇਲੇ ਵਿਚ ਭਾਗ ਲਿਆ। ਕੁੱਤਿਆਂ ਦੀਆਂ ਦੌੜਾਂ ਲਈ ਸ: ਭੋਲਾ ਸਿੰਘ ਰੋਲੀ ਅਤੇ ਸ: ਚਰਨਜੀਤ ਸਿੰਘ ਸਿੱਧੂ ਆਪਣੇ ਗਰੇਹਾਊਂਡ ਨਸਲ ਦੇ ਪਾਵਰਨੈੱਟ ਕੁੱਤਿਆਂ ਨੂੰ ਵੈਨਕੂਵਰ (ਕੈਨੇਡਾ) ਤੋਂ ਵਿਸ਼ੇਸ਼ ਤੌਰ ਉੱਤੇ ਲੈ ਕੇ ਆਏ, ਜਿਨ੍ਹਾਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।

Exam Tips:

a) ਸੰਨ 1954 ਅਤੇ ਪਾਕਿਸਤਾਨ ਦੀ ਕਬੱਡੀ ਟੀਮ ਦਾ ਜ਼ਿਕਰ ਕਰੋ।
b) ਵਿਦੇਸ਼ੀ ਕੁੱਤਿਆਂ ਦੀ ਜਿੱਤ ਦੀ ਮਿਸਾਲ ਦਿਓ।

 

Step-by-Step Textbook Answers: Class 8 Physical Education Punjabi Medium Chapter 04 ਕਿਲਾ ਰਾਏਪੁਰ ਦੀਆਂ ਖੇਡਾਂ

Accessing Punjabi Medium Chapter 04 ਕਿਲਾ ਰਾਏਪੁਰ ਦੀਆਂ ਖੇਡਾਂ Solutions

Explore reliable textbook solutions for Punjabi Medium Chapter 04 ਕਿਲਾ ਰਾਏਪੁਰ ਦੀਆਂ ਖੇਡਾਂ tailored for Class 8 learners. Utilizing these complete exercise answers ensures your preparation aligns exactly with official Punjab Board standards for Physical Education.

Concept-Driven Answers for Class 8 Physical Education

Beyond providing final answers, these guides offer step-by-step breakdowns for complex queries in the Class 8 Physical Education module. This approach helps students balance theoretical depth with practical problem-solving skills required for Punjab Board exams.

Maximizing Study Efficiency

These resources act as an effective roadmap for daily homework tasks and independent study. Supplement your review of Punjabi Medium Chapter 04 ਕਿਲਾ ਰਾਏਪੁਰ ਦੀਆਂ ਖੇਡਾਂ with official sample papers and interactive practice tests available on our platform free of charge.

FAQs

Where can I find the latest PSEB 8th Class Physical Education Solutions Chapter 4 ਕਿਲਾ ਰਾਏਪੁਰ ਦੀਆਂ ਖੇਡਾਂ for the 2026-27 session?

The complete and updated PSEB 8th Class Physical Education Solutions Chapter 4 ਕਿਲਾ ਰਾਏਪੁਰ ਦੀਆਂ ਖੇਡਾਂ is available for free on StudiesToday.com. These solutions for Class 8 Physical Education are as per latest Punjab Board curriculum.

Are the Physical Education Punjab Board solutions for Class 8 updated for the new 50% competency-based exam pattern?

Yes, our experts have revised the PSEB 8th Class Physical Education Solutions Chapter 4 ਕਿਲਾ ਰਾਏਪੁਰ ਦੀਆਂ ਖੇਡਾਂ as per 2026 exam pattern. All textbook exercises have been solved and have added explanation about how the Physical Education concepts are applied in case-study and assertion-reasoning questions.

How do these Class 8 Punjab Board solutions help in scoring 90% plus marks?

Toppers recommend using Punjab Board language because Punjab Board marking schemes are strictly based on textbook definitions. Our PSEB 8th Class Physical Education Solutions Chapter 4 ਕਿਲਾ ਰਾਏਪੁਰ ਦੀਆਂ ਖੇਡਾਂ will help students to get full marks in the theory paper.

Do you offer PSEB 8th Class Physical Education Solutions Chapter 4 ਕਿਲਾ ਰਾਏਪੁਰ ਦੀਆਂ ਖੇਡਾਂ in multiple languages like Hindi and English?

Yes, we provide bilingual support for Class 8 Physical Education. You can access PSEB 8th Class Physical Education Solutions Chapter 4 ਕਿਲਾ ਰਾਏਪੁਰ ਦੀਆਂ ਖੇਡਾਂ in both English and Hindi medium.

Is it possible to download the Physical Education Punjab Board solutions for Class 8 as a PDF?

Yes, you can download the entire PSEB 8th Class Physical Education Solutions Chapter 4 ਕਿਲਾ ਰਾਏਪੁਰ ਦੀਆਂ ਖੇਡਾਂ in printable PDF format for offline study on any device.