PSEB 7th Class Social Science Solutions Chapter 20 ਰਾਜ ਸਰਕਾਰ

Official Punjab Board Solutions for Class 7 Social Science: Punjabi Medium Chapter 20 ਰਾਜ ਸਰਕਾਰ

Access comprehensive textbook solutions for Punjabi Medium Chapter 20 ਰਾਜ ਸਰਕਾਰ using the official curriculum guides for Class 7 Social Science. Designed to align with the 2026-27 Punjab Board standards, these detailed answers help students reinforce core academic concepts.

Chapter-wise Solutions for Social Science: Punjabi Medium Chapter 20 ਰਾਜ ਸਰਕਾਰ

Navigate directly to the solved Social Science textbook exercises using the digital viewer below. Each solution includes detailed step-by-step explanations, allowing students to instantly cross-check their work and identify areas requiring further revision.

(ੳ) ਇਕ ਸ਼ਬਦ / ਇਕ ਵਾਕ (1-15 ਸ਼ਬਦ) ਵਿਚ ਉੱਤਰ ਦਿਓ

Question 1: ਭਾਰਤ ਦੇ ਉਨ੍ਹਾਂ ਪੰਜ ਰਾਜਾਂ ਦੇ ਨਾਂ ਦੱਸੋ ਜਿੱਥੇ ਦੋ-ਸਦਨੀ ਵਿਧਾਨਪਾਲਿਕਾ ਹੈ?

Answer:

ਬਿਹਾਰ, ਜੰਮੂ-ਕਸ਼ਮੀਰ, ਕਰਨਾਟਕਾ, ਉੱਤਰ ਪ੍ਰਦੇਸ਼ ਅਤੇ ਮਹਾਂਰਾਸ਼ਟਰ (ਪਾਠ-ਪੁਸਤਕ ਅਨੁਸਾਰ)। ਨੋਟ: ਇਨ੍ਹਾਂ ਰਾਜਾਂ ਦੇ ਇਲਾਵਾ ਕੁਝ ਹੋਰ ਰਾਜਾਂ ਵਿਚ ਵੀ ਦੋ-ਸਦਨੀ ਵਿਧਾਨਪਾਲਿਕਾ ਹੈ।

Exam Tips:

a) ਪੰਜ ਨਾਂ ਹੀ ਲਿਖੋ; ਇਹ ਰਾਜ ਪਾਠ-ਪੁਸਤਕ ਵਿਚ ਦਿੱਤੇ ਗਏ ਹਨ। ਜੰਮੂ-ਕਸ਼ਮੀਰ ਬਾਰੇ ਵਰਤਮਾਨ ਸਥਿਤੀ ਅਧਿਆਪਕ ਤੋਂ ਪੁੱਛ ਲਓ।

 

Question 2: ਐੱਮ. ਐੱਲ. ਏ. ਚੁਣੇ ਜਾਣ ਲਈ ਕਿਹੜੀਆਂ ਦੋ ਯੋਗਤਾਵਾਂ ਜ਼ਰੂਰੀ ਹਨ?

Answer:

ਐੱਮ. ਐੱਲ. ਏ. ਚੁਣੇ ਜਾਣ ਲਈ ਇਕ ਵਿਅਕਤੀ ਵਿਚ ਹੇਠ ਲਿਖੀਆਂ ਯੋਗਤਾਵਾਂ ਹੋਣੀਆਂ ਚਾਹੀਦੀਆਂ ਹਨ –
1. ਉਹ ਭਾਰਤ ਦਾ ਨਾਗਰਿਕ ਹੋਵੇ।
2. ਉਸਦੀ ਉਮਰ 25 ਸਾਲ ਤੋਂ ਘੱਟ ਨਾ ਹੋਵੇ।

Exam Tips:

a) ਦੋ ਯੋਗਤਾਵਾਂ ਮੰਗੀਆਂ ਹਨ: ਨਾਗਰਿਕਤਾ ਅਤੇ ਘੱਟੋ-ਘੱਟ ਉਮਰ 25 ਸਾਲ।
b) ਰਾਜਪਾਲ ਦੀ ਘੱਟੋ-ਘੱਟ ਉਮਰ (35 ਸਾਲ) ਨਾਲ ਰਲਗੱਡ ਨਾ ਕਰੋ।

 

Question 3: ਰਾਜਪਾਲ ਚੁਣੇ ਜਾਣ ਲਈ ਕਿਹੜੀਆਂ ਯੋਗਤਾਵਾਂ ਜ਼ਰੂਰੀ ਹਨ?

Answer:

ਕਿਸੇ ਵੀ ਰਾਜ ਦਾ ਰਾਜਪਾਲ ਬਣਨ ਲਈ ਜ਼ਰੂਰੀ ਹੈ ਕਿ ਉਹ ਵਿਅਕਤੀ –
1. ਭਾਰਤ ਦਾ ਨਾਗਰਿਕ ਹੋਵੇ।
2. ਉਸਦੀ ਉਮਰ 35 ਸਾਲ ਜਾਂ ਇਸ ਤੋਂ ਵੱਧ ਹੋਵੇ।
3. ਉਹ ਮਾਨਸਿਕ ਅਤੇ ਸਰੀਰਕ ਤੌਰ ‘ਤੇ ਠੀਕ ਹੋਵੇ।
4. ਉਹ ਰਾਜ ਜਾਂ ਕੇਂਦਰੀ ਵਿਧਾਨਪਾਲਿਕਾ ਦਾ ਮੈਂਬਰ ਜਾਂ ਸਰਕਾਰੀ ਅਧਿਕਾਰੀ ਨਾ ਹੋਵੇ।

Exam Tips:

a) ਚਾਰੇ ਯੋਗਤਾਵਾਂ ਗਿਣਤੀ ਨਾਲ ਲਿਖੋ।
b) ਰਾਜਪਾਲ ਚੁਣਿਆ ਨਹੀਂ ਜਾਂਦਾ, ਰਾਸ਼ਟਰਪਤੀ ਦੁਆਰਾ ਨਿਯੁਕਤ ਕੀਤਾ ਜਾਂਦਾ ਹੈ; ਇਹ ਗੱਲ ਯਾਦ ਰੱਖੋ।

 

Question 4: ਕਿਸੇ ਸਰਕਾਰੀ ਵਿਭਾਗ ਦਾ ਕਾਰਜਕਾਰੀ ਮੁਖੀ ਕੌਣ ਹੁੰਦਾ ਹੈ?

Answer:

ਕਿਸੇ ਸਰਕਾਰੀ ਵਿਭਾਗ ਦਾ ਕਾਰਜਕਾਰੀ ਮੁਖੀ ਵਿਭਾਗੀ ਸਕੱਤਰ ਹੁੰਦਾ ਹੈ।

Exam Tips:

a) ਵਿਭਾਗ ਦਾ ਸਿਆਸੀ ਮੁਖੀ ਮੰਤਰੀ ਹੁੰਦਾ ਹੈ ਅਤੇ ਕਾਰਜਕਾਰੀ ਮੁਖੀ ਸਕੱਤਰ; ਦੋਵਾਂ ਨੂੰ ਵੱਖ ਰੱਖੋ।

 

Question 5: ਤੁਹਾਡੇ ਰਾਜ ਦੇ ਮੁੱਖ ਮੰਤਰੀ ਅਤੇ ਰਾਜਪਾਲ ਕੌਣ ਹਨ?

Answer:

ਆਪਣੇ ਅਧਿਆਪਕ ਸਾਹਿਬਾਨ ਤੋਂ ਵਰਤਮਾਨ ਸਥਿਤੀ ਦੀ ਜਾਣਕਾਰੀ ਪ੍ਰਾਪਤ ਕਰੋ।

Exam Tips:

a) ਇਨ੍ਹਾਂ ਅਹੁਦਿਆਂ ‘ਤੇ ਵਿਅਕਤੀ ਬਦਲਦੇ ਰਹਿੰਦੇ ਹਨ, ਇਸ ਲਈ ਤਾਜ਼ਾ ਨਾਂ ਅਖ਼ਬਾਰ ਜਾਂ ਅਧਿਆਪਕ ਤੋਂ ਪਤਾ ਕਰੋ।

 

Question 6: ਰਾਜ ਦਾ ਕਾਰਜਕਾਰੀ ਮੁਖੀ ਕੌਣ ਹੁੰਦਾ ਹੈ?

Answer:

ਰਾਜ ਦਾ ਕਾਰਜਕਾਰੀ ਮੁਖੀ ਰਾਜਪਾਲ ਹੁੰਦਾ ਹੈ।

Exam Tips:

a) ਰਾਜਪਾਲ ਨਾਮ-ਮਾਤਰ ਮੁਖੀ ਹੈ ਅਤੇ ਅਸਲ ਸ਼ਕਤੀ ਮੁੱਖ ਮੰਤਰੀ ਕੋਲ ਹੁੰਦੀ ਹੈ।

 

(ਅ) 50-60 ਸ਼ਬਦਾਂ ਵਿਚ ਉੱਤਰ ਦਿਓ

Question 1: ਰਾਜਪਾਲ ਦੇ ਕੰਮਾਂ ਬਾਰੇ ਦੱਸੋ।

Answer:

ਕੇਂਦਰ ਵਿਚ ਰਾਸ਼ਟਰਪਤੀ ਵਾਂਗ ਰਾਜਪਾਲ ਰਾਜ ਦਾ ਨਾਂ-ਮਾਤਰ ਮੁਖੀ ਹੁੰਦਾ ਹੈ। ਰਾਜ ਦੇ ਪ੍ਰਸ਼ਾਸਨ ਦੀ ਅਸਲ ਸ਼ਕਤੀ ਮੁੱਖ ਮੰਤਰੀ ਅਤੇ ਮੰਤਰੀ ਪਰਿਸ਼ਦ ਕੋਲ ਹੁੰਦੀ ਹੈ। ਰਾਜਪਾਲ ਦੀਆਂ ਸ਼ਕਤੀਆਂ ਵੀ ਰਾਸ਼ਟਰਪਤੀ ਵਾਂਗ ਹੀ ਹਨ। ਪਰ ਜਦੋਂ ਕਦੇ ਰਾਜ ਦੀ ਮਸ਼ੀਨਰੀ ਠੀਕ ਤਰ੍ਹਾਂ ਨਾਲ ਨਾ ਚੱਲਣ ਦੇ ਕਾਰਨ ਰਾਜ ਦਾ ਸ਼ਾਸਨ ਰਾਸ਼ਟਰਪਤੀ ਆਪਣੇ ਹੱਥ ਵਿਚ ਲੈ ਲੈਂਦਾ ਹੈ, ਤਾਂ ਰਾਜਪਾਲ ਰਾਜ ਦਾ ਅਸਲ ਮੁਖੀ ਬਣ ਜਾਂਦਾ ਹੈ। ਰਾਜਪਾਲ ਦੀਆਂ ਮੁੱਖ ਸ਼ਕਤੀਆਂ ਹੇਠਾਂ ਦਿੱਤੀਆਂ ਗਈਆਂ ਹਨ –
(ੳ) ਕਾਰਜਕਾਰੀ ਸ਼ਕਤੀਆਂ –
1. ਰਾਜਪਾਲ ਰਾਜ ਦਾ ਕਾਰਜਕਾਰੀ ਮੁਖੀ ਹੁੰਦਾ ਹੈ। ਰਾਜ ਦਾ ਸ਼ਾਸਨ ਉਸ ਦੇ ਨਾਂ ਉੱਤੇ ਚਲਾਇਆ ਜਾਂਦਾ ਹੈ।
2. ਉਹ ਮੁੱਖ ਮੰਤਰੀ ਅਤੇ ਮੰਤਰੀ ਪਰਿਸ਼ਦ ਦੇ ਸਾਰੇ ਮੰਤਰੀਆਂ ਦੀ ਨਿਯੁਕਤੀ ਕਰਦਾ ਹੈ।
3. ਰਾਜ ਦੇ ਹਾਈਕੋਰਟ ਦੇ ਜੱਜਾਂ ਦੀ ਨਿਯੁਕਤੀ ਸਮੇਂ ਉਹ ਰਾਸ਼ਟਰਪਤੀ ਨੂੰ ਸਲਾਹ ਦਿੰਦਾ ਹੈ।
(ਅ) ਵਿਧਾਨਿਕ ਸ਼ਕਤੀਆਂ –
1. ਵਿਧਾਨ ਮੰਡਲ ਦੁਆਰਾ ਪਾਸ ਕੀਤੇ ਗਏ ਕਾਨੂੰਨਾਂ ਨੂੰ ਰਾਜਪਾਲ ਦੀ ਮਨਜ਼ੂਰੀ ਮਿਲਣੀ ਜ਼ਰੂਰੀ ਹੈ।
2. ਜੇਕਰ ਵਿਧਾਨ ਮੰਡਲ ਦਾ ਇਜਲਾਸ ਨਾ ਚੱਲ ਰਿਹਾ ਹੋਵੇ ਅਤੇ ਕਿਸੇ ਕਾਨੂੰਨ ਦੀ ਲੋੜ ਪੈ ਜਾਏ ਤਾਂ ਰਾਜਪਾਲ ਆਰਡੀਨੈਂਸ ਜਾਰੀ ਕਰ ਸਕਦਾ ਹੈ।
3. ਕੋਈ ਵੀ ਵਿੱਤ ਬਿਲ ਰਾਜਪਾਲ ਦੀ ਪੂਰਵ ਮਨਜ਼ੂਰੀ ਨਾਲ ਹੀ ਵਿਧਾਨ ਸਭਾ ਵਿਚ ਪੇਸ਼ ਕੀਤਾ ਜਾ ਸਕਦਾ ਹੈ।
4. ਉਹ ਰਾਜ ਵਿਧਾਨ ਮੰਡਲ ਦੀ ਬੈਠਕ ਬੁਲਾਉਂਦਾ ਹੈ।
5. ਹਰੇਕ ਸਾਲ ਵਿਧਾਨ ਮੰਡਲ ਦਾ ਪਹਿਲਾ ਇਜਲਾਸ ਰਾਜਪਾਲ ਦੇ ਭਾਸ਼ਣ ਨਾਲ ਹੀ ਆਰੰਭ ਹੁੰਦਾ ਹੈ।
6. ਜਿਹੜੇ ਰਾਜਾਂ ਵਿਚ ਵਿਧਾਨ ਮੰਡਲ ਦੇ ਦੋ ਸਦਨ ਹਨ, ਉੱਥੇ ਰਾਜਪਾਲ ਕੁਝ ਮੈਂਬਰਾਂ ਨੂੰ ਵਿਧਾਨ ਪਰਿਸ਼ਦ ਲਈ ਨਾਮਜ਼ਦ ਕਰਦਾ ਹੈ।
7. ਰਾਜਪਾਲ ਮੁੱਖ ਮੰਤਰੀ ਦੀ ਸਲਾਹ ‘ਤੇ ਵਿਧਾਨ ਸਭਾ ਨੂੰ ਨਿਸ਼ਚਿਤ ਸਮੇਂ ਤੋਂ ਪਹਿਲਾਂ ਵੀ ਭੰਗ ਕਰ ਸਕਦਾ ਹੈ।
(ਇ) ਸਵੈ-ਇੱਛੁਕ ਸ਼ਕਤੀਆਂ – ਰਾਜਪਾਲ ਨੂੰ ਕੁਝ ਅਜਿਹੀਆਂ ਸ਼ਕਤੀਆਂ ਪ੍ਰਾਪਤ ਹਨ ਜਿਨ੍ਹਾਂ ਦੀ ਵਰਤੋਂ ਕਰਦੇ ਸਮੇਂ ਉਹ ਆਪਣੀ ਬੁੱਧੀ ਜਾਂ ਇੱਛਾ ਦੀ ਵਰਤੋਂ ਕਰ ਸਕਦਾ ਹੈ। ਇਹ ਰਾਜਪਾਲ ਦੀਆਂ ਸਵੈ-ਇੱਛੁਕ ਸ਼ਕਤੀਆਂ ਅਖਵਾਉਂਦੀਆਂ ਹਨ। ਇਹ ਸ਼ਕਤੀਆਂ ਹੇਠ ਲਿਖੀਆਂ ਹਨ –
1. ਜਦੋਂ ਵਿਧਾਨ ਸਭਾ ਵਿਚ ਕਿਸੇ ਦਲ ਨੂੰ ਸਪੱਸ਼ਟ ਬਹੁਮਤ ਪ੍ਰਾਪਤ ਨਾ ਹੋਵੇ ਤਾਂ ਰਾਜਪਾਲ ਆਪਣੀ ਸੂਝ-ਬੂਝ ਨਾਲ ਕਿਸੇ ਨੂੰ ਵੀ ਮੁੱਖ ਮੰਤਰੀ ਨਿਯੁਕਤ ਕਰ ਸਕਦਾ ਹੈ।
2. ਜੇਕਰ ਰਾਜਪਾਲ ਇਹ ਅਨੁਭਵ ਕਰੇ ਕਿ ਰਾਜ ਦਾ ਸ਼ਾਸਨ ਸੰਵਿਧਾਨ ਦੇ ਅਨੁਸਾਰ ਨਹੀਂ ਚਲਾਇਆ ਜਾ ਰਿਹਾ, ਤਾਂ ਉਹ ਇਸ ਦੀ ਰਿਪੋਰਟ ਰਾਸ਼ਟਰਪਤੀ ਨੂੰ ਦਿੰਦਾ ਹੈ। ਰਾਜਪਾਲ ਦੀ ਰਿਪੋਰਟ ‘ਤੇ ਰਾਸ਼ਟਰਪਤੀ ਉਸ ਰਾਜ ਵਿਚ ਰਾਸ਼ਟਰਪਤੀ ਸ਼ਾਸਨ ਲਾਗੂ ਕਰਦਾ ਹੈ।
3. ਰਾਜਪਾਲ ਸਥਿਤੀ ਅਨੁਸਾਰ ਵਿਧਾਨ ਸਭਾ ਨੂੰ ਭੰਗ ਕਰਨ ਦਾ ਫ਼ੈਸਲਾ ਕਰ ਸਕਦਾ ਹੈ। ਇਸ ਸੰਬੰਧ ਵਿਚ ਉਸ ਦੇ ਲਈ ਮੁੱਖ ਮੰਤਰੀ ਦੀ ਸਲਾਹ ਨੂੰ ਮੰਨਣਾ ਜ਼ਰੂਰੀ ਨਹੀਂ ਹੈ (ਪਾਠ-ਪੁਸਤਕ ਅਨੁਸਾਰ)।
4. ਰਾਜਪਾਲ ਕਿਸੇ ਵੀ ਬਿਲ ਨੂੰ ਮੁੜ ਵਿਚਾਰ ਲਈ ਵਿਧਾਨ ਸਭਾ ਨੂੰ ਵਾਪਸ ਭੇਜ ਸਕਦਾ ਹੈ। ਉਹ ਕਿਸੇ ਵੀ ਬਿਲ ਨੂੰ ਰਾਸ਼ਟਰਪਤੀ ਦੀ ਮਨਜ਼ੂਰੀ ਲਈ ਸੁਰੱਖਿਅਤ ਵੀ ਰੱਖ ਸਕਦਾ ਹੈ।

Exam Tips:

a) ਪਹਿਲਾਂ ਇਕ ਵਾਕ ਵਿਚ ਦੱਸੋ ਕਿ ਰਾਜਪਾਲ ਨਾਮ-ਮਾਤਰ ਮੁਖੀ ਹੈ, ਫਿਰ ਸ਼ਕਤੀਆਂ ਤਿੰਨ ਸਿਰਲੇਖਾਂ (ਕਾਰਜਕਾਰੀ, ਵਿਧਾਨਿਕ, ਸਵੈ-ਇੱਛੁਕ) ਹੇਠ ਲਿਖੋ।
b) 50-60 ਸ਼ਬਦਾਂ ਦੀ ਸੀਮਾ ਵਿਚ ਹਰ ਸਿਰਲੇਖ ਹੇਠੋਂ ਦੋ-ਦੋ ਮੁੱਖ ਨੁਕਤੇ ਚੁਣੋ।
c) ਆਰਡੀਨੈਂਸ ਜਾਰੀ ਕਰਨਾ ਅਤੇ ਰਾਸ਼ਟਰਪਤੀ ਸ਼ਾਸਨ ਦੀ ਸਿਫ਼ਾਰਸ਼ ਵਿਸ਼ੇਸ਼ ਨੁਕਤੇ ਹਨ।

 

Question 2: ਰਾਜ ਦੇ ਮੁੱਖ ਮੰਤਰੀ ਦੇ ਕੰਮਾਂ ਅਤੇ ਸ਼ਕਤੀਆਂ ਦਾ ਵਰਣਨ ਕਰੋ।

Answer:

ਮੁੱਖ ਮੰਤਰੀ ਰਾਜ ਦਾ ਅਸਲ ਮੁਖੀ ਹੁੰਦਾ ਹੈ। ਉਸਦੇ ਕੰਮਾਂ ਅਤੇ ਸ਼ਕਤੀਆਂ ਦਾ ਵਰਣਨ ਇਸ ਤਰ੍ਹਾਂ ਹੈ –
1. ਮੰਤਰੀ ਪਰਿਸ਼ਦ ਦਾ ਨਿਰਮਾਣ ਮੁੱਖ ਮੰਤਰੀ ਦੀ ਸਲਾਹ ਨਾਲ ਹੀ ਕੀਤਾ ਜਾਂਦਾ ਹੈ। ਉਹ ਆਪਣੇ ਸਾਥੀਆਂ ਦੀ ਇਕ ਸੂਚੀ ਤਿਆਰ ਕਰਦਾ ਹੈ। ਰਾਜਪਾਲ ਉਸ ਸੂਚੀ ਵਿਚ ਅੰਕਿਤ ਸਾਰੇ ਵਿਅਕਤੀਆਂ ਨੂੰ ਮੰਤਰੀ ਨਿਯੁਕਤ ਕਰਦਾ ਹੈ।
2. ਮੁੱਖ ਮੰਤਰੀ ਮੰਤਰੀਆਂ ਵਿਚ ਵਿਭਾਗਾਂ ਦੀ ਵੰਡ ਕਰਦਾ ਹੈ। ਉਹ ਉਨ੍ਹਾਂ ਦੇ ਵਿਭਾਗ ਬਦਲ ਵੀ ਸਕਦਾ ਹੈ।
3. ਮੁੱਖ ਮੰਤਰੀ ਮੰਤਰੀ ਪਰਿਸ਼ਦ ਨੂੰ ਭੰਗ ਕਰਕੇ ਨਵੀਂ ਮੰਤਰੀ ਪਰਿਸ਼ਦ ਬਣਾ ਸਕਦਾ ਹੈ।
4. ਮੁੱਖ ਮੰਤਰੀ ਮੰਤਰੀ ਮੰਡਲ ਦੀਆਂ ਬੈਠਕਾਂ ਦੀ ਪ੍ਰਧਾਨਗੀ ਕਰਦਾ ਹੈ।
5. ਮੁੱਖ ਮੰਤਰੀ ਰਾਜਪਾਲ ਨੂੰ ਰਾਜ ਵਿਧਾਨ ਸਭਾ ਭੰਗ ਕਰਨ ਦੀ ਵੀ ਸਲਾਹ ਦੇ ਸਕਦਾ ਹੈ।
6. ਰਾਜਪਾਲ ਰਾਜ ਵਿਚ ਸਾਰੇ ਮਹੱਤਵਪੂਰਨ ਅਹੁਦਿਆਂ ‘ਤੇ ਕੀਤੀਆਂ ਜਾਣ ਵਾਲੀਆਂ ਨਿਯੁਕਤੀਆਂ ਮੁੱਖ ਮੰਤਰੀ ਦੀ ਸਲਾਹ ਨਾਲ ਹੀ ਕਰਦਾ ਹੈ।
7. ਮੁੱਖ ਮੰਤਰੀ ਰਾਜ ਵਿਧਾਨ ਮੰਡਲ ਦੀ ਅਗਵਾਈ ਕਰਦਾ ਹੈ।
8. ਉਹ ਰਾਜਪਾਲ ਅਤੇ ਮੰਤਰੀ ਪਰਿਸ਼ਦ ਵਿਚਾਲੇ ਕੜੀ ਦਾ ਕੰਮ ਕਰਦਾ ਹੈ।
9. ਰਾਜ ਵਿਧਾਨਪਾਲਿਕਾ ਅਤੇ ਮੰਤਰੀ ਪਰਿਸ਼ਦ ਦਾ ਮੁਖੀ ਹੋਣ ਦੇ ਕਾਰਨ ਮੁੱਖ ਮੰਤਰੀ ਰਾਜ ਸਰਕਾਰ ਵੱਲੋਂ ਕੇਂਦਰੀ ਸਰਕਾਰ ਪ੍ਰਤੀ ਜਵਾਬਦੇਹ ਹੁੰਦਾ ਹੈ। ਉਹ ਕੇਂਦਰੀ ਸਰਕਾਰ ਨਾਲ ਚੰਗੇ ਸੰਬੰਧ ਬਣਾਉਣ ਦਾ ਅਤੇ ਉਨ੍ਹਾਂ ਨੂੰ ਮਜ਼ਬੂਤ ਬਣਾਉਣ ਦਾ ਯਤਨ ਕਰਦਾ ਹੈ।

Exam Tips:

a) ਸ਼ੁਰੂਆਤ “ਮੁੱਖ ਮੰਤਰੀ ਰਾਜ ਦਾ ਅਸਲ ਮੁਖੀ ਹੈ” ਨਾਲ ਕਰੋ।
b) ਮੰਤਰੀ ਪਰਿਸ਼ਦ ਬਣਾਉਣਾ, ਵਿਭਾਗ ਵੰਡਣੇ ਅਤੇ ਬੈਠਕਾਂ ਦੀ ਪ੍ਰਧਾਨਗੀ ਸਭ ਤੋਂ ਮੁੱਖ ਕੰਮ ਹਨ।
c) ਰਾਜਪਾਲ ਅਤੇ ਮੰਤਰੀ ਪਰਿਸ਼ਦ ਵਿਚਾਲੇ “ਕੜੀ” ਵਾਲਾ ਕੰਮ ਜ਼ਰੂਰ ਜੋੜੋ।

 

Question 3: ਰਾਜ ਵਿਧਾਨ ਸਭਾ / ਵਿਧਾਨ ਪਰਿਸ਼ਦ ਦੀਆਂ ਚੋਣਾਂ ਸੰਬੰਧੀ ਸੰਖੇਪ ਵਿਚ ਲਿਖੋ।

Answer:

ਹਰੇਕ ਰਾਜ ਦੀ ਵਿਧਾਨਪਾਲਿਕਾ ਵਿਚ ਇਕ ਜਾਂ ਦੋ ਸਦਨ ਹੁੰਦੇ ਹਨ। ਰਾਜ ਵਿਧਾਨਪਾਲਿਕਾ ਦੇ ਹੇਠਲੇ ਸਦਨ ਨੂੰ ਵਿਧਾਨ ਸਭਾ ਅਤੇ ਉੱਚ ਸਦਨ ਨੂੰ ਵਿਧਾਨ ਪਰਿਸ਼ਦ ਕਿਹਾ ਜਾਂਦਾ ਹੈ। ਹੇਠਲਾ ਸਦਨ ਵਿਧਾਨ ਸਭਾ ਸਾਰੇ ਰਾਜਾਂ ਵਿਚ ਹੁੰਦਾ ਹੈ।
ਰਾਜ ਵਿਧਾਨ ਸਭਾ ਦੀਆਂ ਚੋਣਾਂ – ਰਾਜ ਵਿਧਾਨ ਸਭਾ ਦੇ ਮੈਂਬਰਾਂ ਨੂੰ ਐੱਮ. ਐੱਲ. ਏ. ਕਿਹਾ ਜਾਂਦਾ ਹੈ। ਇਹ ਮੈਂਬਰ ਸਿੱਧੇ (directly) ਲੋਕਾਂ ਦੁਆਰਾ ਬਾਲਗ ਮਤ ਅਧਿਕਾਰ ਅਤੇ ਗੁਪਤ ਮਤਦਾਨ ਦੁਆਰਾ ਚੁਣੇ ਜਾਂਦੇ ਹਨ। ਵਿਧਾਨ ਸਭਾ ਦੀਆਂ ਚੋਣਾਂ ਦੇ ਸਮੇਂ ਵਿਧਾਨ ਸਭਾ ਦੇ ਹਰੇਕ ਚੋਣ ਹਲਕੇ ਵਿਚੋਂ ਇਕ-ਇਕ ਮੈਂਬਰ ਚੁਣਿਆ ਜਾਂਦਾ ਹੈ। ਵੱਖ-ਵੱਖ ਰਾਜਾਂ ਵਿਚ ਵਿਧਾਨ ਸਭਾਵਾਂ ਦੇ ਮੈਂਬਰਾਂ ਦੀ ਗਿਣਤੀ ਘੱਟ ਤੋਂ ਘੱਟ 60 ਅਤੇ ਵੱਧ ਤੋਂ ਵੱਧ 500 ਤਕ ਹੋ ਸਕਦੀ ਹੈ।
ਵਿਧਾਨ ਪਰਿਸ਼ਦ ਦੀਆਂ ਚੋਣਾਂ – ਵਿਧਾਨ ਪਰਿਸ਼ਦ ਦੇ ਮੈਂਬਰਾਂ ਦੀ ਚੋਣ ਅਸਿੱਧੇ (indirect) ਢੰਗ ਨਾਲ ਕੀਤੀ ਜਾਂਦੀ ਹੈ। ਇਸਦੇ 5/6 ਮੈਂਬਰਾਂ ਦੀ ਚੋਣ ਅਧਿਆਪਕਾਂ, ਸਥਾਨਿਕ ਸੰਸਥਾਵਾਂ ਦੇ ਮੈਂਬਰਾਂ, ਵਿਧਾਨ ਸਭਾ ਦੇ ਮੈਂਬਰਾਂ ਅਤੇ ਗਰੈਜੂਏਟਾਂ ਦੁਆਰਾ ਕੀਤੀ ਜਾਂਦੀ ਹੈ। ਬਾਕੀ 1/6 ਮੈਂਬਰ ਰਾਜਪਾਲ ਦੁਆਰਾ ਨਾਮਜ਼ਦ ਕੀਤੇ ਜਾਂਦੇ ਹਨ।

Exam Tips:

a) ਸਿੱਧੀ ਚੋਣ (ਵਿਧਾਨ ਸਭਾ) ਅਤੇ ਅਸਿੱਧੀ ਚੋਣ (ਵਿਧਾਨ ਪਰਿਸ਼ਦ) ਦਾ ਫ਼ਰਕ ਸਾਫ਼ ਲਿਖੋ।
b) ਅੰਕੜੇ ਯਾਦ ਰੱਖੋ: ਵਿਧਾਨ ਸਭਾ 60 ਤੋਂ 500 ਮੈਂਬਰ; ਪਰਿਸ਼ਦ ਦੇ 1/6 ਮੈਂਬਰ ਰਾਜਪਾਲ ਦੁਆਰਾ ਨਾਮਜ਼ਦ।

 

Question 4: ਰਾਜਪਾਲ ਦੀਆਂ ਦੋ ਸਵੈ-ਇੱਛੁਕ ਸ਼ਕਤੀਆਂ ਲਿਖੋ।

Answer:

ਰਾਜਪਾਲ ਕੋਲ ਕੁਝ ਸਵੈ-ਇੱਛੁਕ ਸ਼ਕਤੀਆਂ ਵੀ ਹੁੰਦੀਆਂ ਹਨ। ਇਨ੍ਹਾਂ ਦੀ ਵਰਤੋਂ ਉਹ ਮੰਤਰੀ ਪਰਿਸ਼ਦ ਦੀ ਸਲਾਹ ਤੋਂ ਬਿਨਾਂ ਆਪਣੀ ਇੱਛਾ ਅਨੁਸਾਰ ਕਰ ਸਕਦਾ ਹੈ। ਇਹ ਸ਼ਕਤੀਆਂ ਹਨ –
1. ਰਾਜ ਵਿਧਾਨ ਸਭਾ ਵਿਚ ਕਿਸੇ ਵੀ ਦਲ ਨੂੰ ਬਹੁਮਤ ਪ੍ਰਾਪਤ ਨਾ ਹੋਣ ‘ਤੇ ਉਹ ਆਪਣੀ ਇੱਛਾ ਅਨੁਸਾਰ ਮੁੱਖ ਮੰਤਰੀ ਦੀ ਨਿਯੁਕਤੀ ਕਰ ਸਕਦਾ ਹੈ।
2. ਰਾਜ ਦੀ ਮਸ਼ੀਨਰੀ ਠੀਕ ਨਾ ਚੱਲਣ ਦੀ ਸਥਿਤੀ ਵਿਚ ਉਹ ਰਾਜ ਦੀ ਕਾਰਜਪਾਲਿਕਾ ਨੂੰ ਭੰਗ ਕਰਨ ਲਈ ਰਾਸ਼ਟਰਪਤੀ ਨੂੰ ਸਲਾਹ ਦੇ ਸਕਦਾ ਹੈ।

Exam Tips:

a) ਸਿਰਫ਼ ਦੋ ਸ਼ਕਤੀਆਂ ਲਿਖੋ, ਪਹਿਲੀ ਵਿਚ “ਬਹੁਮਤ ਨਾ ਹੋਣ ‘ਤੇ ਮੁੱਖ ਮੰਤਰੀ ਦੀ ਨਿਯੁਕਤੀ” ਜ਼ਰੂਰ ਰੱਖੋ।
b) “ਸਵੈ-ਇੱਛੁਕ” ਦਾ ਮਤਲਬ ਹੈ: ਮੰਤਰੀ ਪਰਿਸ਼ਦ ਦੀ ਸਲਾਹ ਤੋਂ ਬਿਨਾਂ ਆਪਣੀ ਮਰਜ਼ੀ ਨਾਲ।

 

Question 5: ਰਾਜ ਦੇ ਪ੍ਰਬੰਧਕੀ ਕੰਮ ਕਿਹੜੇ-ਕਿਹੜੇ ਸਿਵਲ ਅਧਿਕਾਰੀ ਚਲਾਉਂਦੇ ਹਨ?

Answer:

ਰਾਜ ਵਿਚ ਸਿੱਖਿਆ, ਸਿੰਜਾਈ, ਆਵਾਜਾਈ, ਸਿਹਤ ਅਤੇ ਸਫ਼ਾਈ ਆਦਿ ਵਿਭਾਗ ਹੁੰਦੇ ਹਨ। ਸਰਕਾਰੀ ਅਧਿਕਾਰੀ ਇਨ੍ਹਾਂ ਅਲੱਗ-ਅਲੱਗ ਵਿਭਾਗਾਂ ਦੇ ਕੰਮ ਸੰਬੰਧਿਤ ਮੰਤਰੀਆਂ ਦੀ ਅਗਵਾਈ ਵਿਚ ਚਲਾਉਂਦੇ ਹਨ। ਹਰੇਕ ਵਿਭਾਗ ਦੇ ਸਰਕਾਰੀ ਅਧਿਕਾਰੀ (ਅਫ਼ਸਰਸ਼ਾਹੀ) ਨੂੰ ਸਕੱਤਰ ਕਿਹਾ ਜਾਂਦਾ ਹੈ। ਉਸਨੂੰ ਆਮ ਤੌਰ ‘ਤੇ ਭਾਰਤੀ ਪ੍ਰਸ਼ਾਸਨਿਕ ਸੇਵਾ ਵਿਚੋਂ ਸੰਘੀ ਸੇਵਾ ਆਯੋਗ ਦੁਆਰਾ ਨਿਯੁਕਤ ਕੀਤਾ ਜਾਂਦਾ ਹੈ। ਸਕੱਤਰ ਆਪਣੇ ਵਿਭਾਗ ਦੀਆਂ ਮਹੱਤਵਪੂਰਨ ਨੀਤੀਆਂ ਅਤੇ ਪ੍ਰਬੰਧਕੀ ਮਾਮਲਿਆਂ ਵਿਚ ਮੰਤਰੀ ਦਾ ਮੁੱਖ ਸਲਾਹਕਾਰ ਹੁੰਦਾ ਹੈ। ਵੱਖ-ਵੱਖ ਵਿਭਾਗਾਂ ਦੇ ਸਕੱਤਰਾਂ ਦੇ ਕੰਮ ਦੀ ਦੇਖਭਾਲ ਲਈ ਇਕ ਮੁੱਖ ਸਕੱਤਰ ਹੁੰਦਾ ਹੈ। ਸਕੱਤਰ ਦੇ ਦਫ਼ਤਰ ਨੂੰ ਸਕੱਤਰੇਤ ਕਿਹਾ ਜਾਂਦਾ ਹੈ।

Exam Tips:

a) ਵਿਭਾਗ ਦੀਆਂ ਦੋ-ਤਿੰਨ ਉਦਾਹਰਨਾਂ (ਸਿੱਖਿਆ, ਸਿਹਤ, ਆਵਾਜਾਈ) ਦੇ ਕੇ ਉੱਤਰ ਸ਼ੁਰੂ ਕਰੋ।
b) ਸਕੱਤਰ, ਮੁੱਖ ਸਕੱਤਰ ਅਤੇ ਸਕੱਤਰੇਤ ਤਿੰਨੇ ਸ਼ਬਦ ਵੱਖ-ਵੱਖ ਅਰਥ ਰੱਖਦੇ ਹਨ।

 

Question 6: ਮੰਤਰੀ ਪਰਿਸ਼ਦ ਅਤੇ ਰਾਜ ਵਿਧਾਨਪਾਲਿਕਾ ਦੇ ਨਾਲ ਸੰਬੰਧਾਂ ਬਾਰੇ ਸੰਖੇਪ ਵਿਚ ਲਿਖੋ।

Answer:

1. ਮੰਤਰੀ ਪਰਿਸ਼ਦ – ਮੰਤਰੀ ਪਰਿਸ਼ਦ ਦਾ ਕਾਰਜਕਾਲ ਵਿਧਾਨ ਸਭਾ ਜਿੰਨਾ ਹੀ, ਅਰਥਾਤ 5 ਸਾਲ ਹੁੰਦਾ ਹੈ। ਕਦੇ-ਕਦੇ ਮੁੱਖ ਮੰਤਰੀ ਦੁਆਰਾ ਤਿਆਗ-ਪੱਤਰ ਦੇਣ ‘ਤੇ ਜਾਂ ਉਸਦੀ ਮੌਤ ਹੋ ਜਾਣ ‘ਤੇ ਸਾਰੀ ਮੰਤਰੀ ਪਰਿਸ਼ਦ ਭੰਗ ਹੋ ਜਾਂਦੀ ਹੈ। ਮੰਤਰੀ ਪਰਿਸ਼ਦ ਨੂੰ ਵਿਧਾਨ ਸਭਾ ਵੀ ਅਵਿਸ਼ਵਾਸ ਦਾ ਪ੍ਰਸਤਾਵ ਪਾਸ ਕਰਕੇ ਭੰਗ ਕਰ ਸਕਦੀ ਹੈ।
2. ਰਾਜ ਵਿਧਾਨਪਾਲਿਕਾ – ਵਿਧਾਨ ਸਭਾ ਦਾ ਕਾਰਜਕਾਲ 5 ਸਾਲ ਦਾ ਹੁੰਦਾ ਹੈ ਪਰ ਕਈ ਵਾਰ ਰਾਜਪਾਲ ਪਹਿਲਾਂ ਵੀ ਇਸਨੂੰ ਭੰਗ ਕਰ ਸਕਦਾ ਹੈ। ਸੰਕਟਕਾਲ ਦੇ ਸਮੇਂ ਰਾਸ਼ਟਰਪਤੀ ਦੁਆਰਾ ਇਸਦੇ ਕਾਰਜਕਾਲ ਨੂੰ 6 ਮਹੀਨੇ ਵਧਾਇਆ ਵੀ ਜਾ ਸਕਦਾ ਹੈ (ਪਾਠ-ਪੁਸਤਕ ਅਨੁਸਾਰ)। ਵਿਧਾਨ ਪਰਿਸ਼ਦ ਦਾ ਕਾਰਜਕਾਲ 6 ਸਾਲ ਹੁੰਦਾ ਹੈ। ਹਰੇਕ 2 ਸਾਲ ਦੇ ਬਾਅਦ ਇਸਦੇ 1/3 ਮੈਂਬਰ ਰਿਟਾਇਰ ਹੋ ਜਾਂਦੇ ਹਨ ਅਤੇ ਉਨ੍ਹਾਂ ਦੀ ਥਾਂ ‘ਤੇ ਨਵੇਂ ਮੈਂਬਰ ਚੁਣੇ ਜਾਂਦੇ ਹਨ। ਪਰ ਵਿਧਾਨ ਸਭਾ ਵਾਂਗ ਵਿਧਾਨ ਪਰਿਸ਼ਦ ਨੂੰ ਭੰਗ ਨਹੀਂ ਕੀਤਾ ਜਾ ਸਕਦਾ। ਇਹ ਰਾਜ ਸਭਾ ਵਾਂਗ ਸਥਾਈ ਹੈ।

Exam Tips:

a) ਦੋ ਹਿੱਸੇ ਵੱਖ-ਵੱਖ ਲਿਖੋ: ਮੰਤਰੀ ਪਰਿਸ਼ਦ ਅਤੇ ਵਿਧਾਨਪਾਲਿਕਾ।
b) ਮਿਆਦਾਂ ਯਾਦ ਰੱਖੋ: ਵਿਧਾਨ ਸਭਾ 5 ਸਾਲ, ਵਿਧਾਨ ਪਰਿਸ਼ਦ 6 ਸਾਲ (ਹਰ 2 ਸਾਲ ਬਾਅਦ 1/3 ਮੈਂਬਰ ਰਿਟਾਇਰ)।
c) ਅਵਿਸ਼ਵਾਸ ਪ੍ਰਸਤਾਵ ਰਾਹੀਂ ਵਿਧਾਨ ਸਭਾ ਮੰਤਰੀ ਪਰਿਸ਼ਦ ਨੂੰ ਹਟਾ ਸਕਦੀ ਹੈ, ਇਹ ਮੁੱਖ ਸੰਬੰਧ ਹੈ।

 

Question 7: ਸੜਕ ਹਾਦਸਿਆਂ ਦੇ ਕੋਈ ਪੰਜ ਮੁੱਖ ਕਾਰਨ ਦੱਸੋ।

Answer:

ਸੜਕ ਹਾਦਸਿਆਂ ਦੇ ਕਾਰਨ ਹੇਠ ਲਿਖੇ ਹਨ –
1. ਤੇਜ਼ ਰਫ਼ਤਾਰ ਨਾਲ ਵਾਹਨ ਚਲਾਉਣਾ – ਸੜਕ ‘ਤੇ ਚੱਲਣ ਵਾਲੇ ਵਾਹਨ-ਚਾਲਕ ਤੇਜ਼ ਰਫ਼ਤਾਰ ਨਾਲ ਆਪਣੇ ਵਾਹਨ ਚਲਾਉਂਦੇ ਹਨ। ਭਾਵੇਂ ਕਿ ਕਈ ਥਾਂਵਾਂ ‘ਤੇ ਵਾਹਨ ਦੀ ਰਫ਼ਤਾਰ ਦੀ ਹੱਦ ਦੱਸੀ ਗਈ ਹੁੰਦੀ ਹੈ ਪਰ ਕਈ ਵਾਰੀ ਸੜਕ ਦੀ ਮਾੜੀ ਦਸ਼ਾ ਜਾਂ ਵਧੇਰੇ ਟ੍ਰੈਫ਼ਿਕ ਹੋਣ ਕਾਰਨ ਜਾਂ ਮੌਸਮ ਦੀ ਖ਼ਰਾਬੀ ਜਾਂ ਵਾਹਨ-ਚਾਲਕ ਦੀ ਮਾਨਸਿਕ ਜਾਂ ਸਰੀਰਕ ਸਥਿਤੀ ਕਾਰਨ ਹਾਦਸੇ ਹੋ ਜਾਂਦੇ ਹਨ। ਅਜਿਹੇ ਹਾਦਸਿਆਂ ਦਾ ਮੁੱਖ ਕਾਰਨ ਵਾਹਨਾਂ ਦੀ ਤੇਜ਼ ਰਫ਼ਤਾਰ ਹੈ।
2. ਬਿਨਾਂ ਸਿਗਨਲ ਦਿੱਤੇ ਲੇਨ ਬਦਲਣਾ – ਸਾਰੇ ਵਾਹਨ-ਚਾਲਕਾਂ ਨੂੰ ਸਪੀਡ ਦੀ ਲੇਨ ਦੇ ਹਿਸਾਬ ਨਾਲ ਚੱਲਣਾ ਪੈਂਦਾ ਹੈ ਪਰੰਤੂ ਕਈ ਵਾਰੀ ਬਿਨਾਂ ਸਿਗਨਲ ਦਿੱਤੇ ਲੇਨ ਬਦਲ ਕੇ ਅੱਗੇ ਨਿਕਲਣ ਨਾਲ ਸੜਕ ਹਾਦਸੇ ਹੋ ਜਾਂਦੇ ਹਨ।
3. ਸਿਗਨਲ ਨੂੰ ਨਾ ਮੰਨਣਾ – ਜਦੋਂ ਟ੍ਰੈਫ਼ਿਕ ਲਾਈਟਾਂ ਦੁਆਰਾ ਦਿੱਤੇ ਜਾਂਦੇ ਸਿਗਨਲ ਬਦਲਣ ਸਮੇਂ ਵਾਹਨ-ਚਾਲਕ ਲਾਲ ਲਾਈਟ ਹੋਣ ਦੇ ਡਰ ਨਾਲ ਤੇਜ਼ੀ ਨਾਲ ਸੜਕ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਅਜਿਹੀ ਸਥਿਤੀ ਵਿਚ ਵੀ ਹਾਦਸਾ ਹੋਣ ਦਾ ਪੂਰਾ ਡਰ ਹੁੰਦਾ ਹੈ।
4. ਵਾਹਨਾਂ ਨੂੰ ਵਧੇਰੇ ਸਮਾਨ ਜਾਂ ਸਵਾਰੀਆਂ ਨਾਲ ਲੱਦਣਾ – ਵਾਹਨ-ਚਾਲਕ ਕਈ ਵਾਰੀ ਆਪਣੇ ਵਾਹਨ ਵਧੇਰੇ ਸਮਾਨ ਜਾਂ ਸਵਾਰੀਆਂ ਨਾਲ ਲੱਦ ਲੈਂਦੇ ਹਨ, ਜਿਸ ਕਾਰਨ ਦੂਜੇ ਵਾਹਨਾਂ ਨੂੰ ਰਸਤਾ ਸਾਫ਼ ਦਿਖਾਈ ਨਾ ਦੇਣ ਕਾਰਨ ਹਾਦਸਾ ਹੋ ਜਾਂਦਾ ਹੈ।
5. ਸਪੱਸ਼ਟ ਦਿਖਾਈ ਨਾ ਦੇਣਾ – ਵਾਹਨ-ਚਾਲਕਾਂ ਨੂੰ ਰਾਤ ਦੇ ਸਮੇਂ ਜਾਂ ਮੀਂਹ, ਬਰਫ਼, ਧੁੰਦ ਜਾਂ ਮੌਸਮ ਦੀ ਖ਼ਰਾਬੀ ਕਾਰਨ ਕਈ ਵਾਰ ਰਸਤਾ ਸਾਫ਼ ਦਿਖਾਈ ਨਹੀਂ ਦਿੰਦਾ, ਜਿਸ ਕਾਰਨ ਸੜਕ ਹਾਦਸਾ ਹੋ ਜਾਂਦਾ ਹੈ।
6. ਸ਼ਰਾਬ ਪੀ ਕੇ ਵਾਹਨ ਚਲਾਉਣਾ – ਸ਼ਰਾਬ ਪੀਣ ਨਾਲ ਮਨੁੱਖ ਦੀ ਵਾਹਨ ਚਲਾਉਣ ਦੀ ਯੋਗਤਾ ਘੱਟ ਜਾਂਦੀ ਹੈ ਤੇ ਇਸਦੇ ਨਾਲ ਨਜ਼ਰ ‘ਤੇ ਵੀ ਅਸਰ ਪੈਂਦਾ ਹੈ। ਡਰਾਈਵਰ ਨਸ਼ੇ ਵਿਚ ਹੋਣ ਕਾਰਨ ਵਾਹਨ ਨੂੰ ਸਹੀ ਤਰ੍ਹਾਂ ਨਹੀਂ ਚਲਾ ਸਕਦਾ, ਜਿਸ ਕਾਰਨ ਸੜਕ ਹਾਦਸਾ ਹੋ ਜਾਂਦਾ ਹੈ।
7. ਛੋਟੀ ਉਮਰ ਦੇ ਬੱਚਿਆਂ ਦਾ ਵਾਹਨ ਚਲਾਉਣਾ – 18 ਸਾਲ ਤੋਂ ਘੱਟ ਉਮਰ ਦੇ ਬੱਚੇ ਕਈ ਵਾਰੀ ਬਿਨਾਂ ਡਰਾਈਵਿੰਗ ਲਾਇਸੈਂਸ ਦੇ ਵਾਹਨ ਚਲਾਉਣ ਲੱਗ ਪੈਂਦੇ ਹਨ, ਜੋ ਕਿ ਉਨ੍ਹਾਂ ਦੇ ਜੀਵਨ ਲਈ ਅਤੇ ਦੂਜਿਆਂ ਲਈ ਵੀ ਖ਼ਤਰਨਾਕ ਹੁੰਦਾ ਹੈ।
8. ਗ਼ਲਤ ਢੰਗ ਨਾਲ ਅੱਗੇ ਨਿਕਲਣਾ – ਕਈ ਵਾਰੀ ਵਾਹਨ ਗ਼ਲਤ ਢੰਗ ਨਾਲ ਅੱਗੇ ਨਿਕਲਣ ਦੀ ਕੋਸ਼ਿਸ਼ ਵਿਚ ਆਹਮੋ-ਸਾਹਮਣੇ ਟਕਰਾ ਜਾਂਦੇ ਹਨ, ਜਿਸ ਕਾਰਨ ਬਹੁਤ ਜਾਨੀ ਅਤੇ ਮਾਲੀ ਨੁਕਸਾਨ ਹੋ ਜਾਂਦਾ ਹੈ। ਅਜਿਹੇ ਹਾਦਸੇ ਪੈਦਲ ਚਾਲਕਾਂ ਅਤੇ ਦੂਜੇ ਚਾਲਕਾਂ ਲਈ ਵੀ ਬਹੁਤ ਖ਼ਤਰਨਾਕ ਹੁੰਦੇ ਹਨ।
9. ਸੜਕ ਨਿਯਮਾਂ ਦਾ ਪਾਲਣ ਨਾ ਕਰਨਾ – ਸੜਕ ਹਾਦਸੇ ਸੜਕ ਨਿਯਮਾਂ ਦੀ ਉਲੰਘਣਾ ਜਿਵੇਂ ਕਿ ਹੈਲਮੈੱਟ ਨਾ ਪਾਉਣਾ, ਸੀਟ ਬੈਲਟ ਨਾ ਲਗਾਉਣਾ, ਗ਼ਲਤ ਥਾਂ ‘ਤੇ ਆਪਣੇ ਵਾਹਨ ਖੜ੍ਹੇ ਕਰਨਾ, ਸੜਕ ਨਿਸ਼ਾਨਾਂ ਨੂੰ ਧਿਆਨ ਵਿਚ ਨਾ ਰੱਖਣਾ, ਵਾਹਨਾਂ ਵਿਚਕਾਰ ਸਹੀ ਫ਼ਾਸਲਾ ਨਾ ਰੱਖਣਾ, ਬਰੇਕ ਫ਼ੇਲ੍ਹ ਹੋ ਜਾਣਾ ਆਦਿ ਕਾਰਨ ਹੁੰਦੇ ਹਨ।
10. ਹੋਰ ਕਾਰਨ – ਕਿਸੇ ਪੈਦਲ ਚੱਲਣ ਵਾਲੇ ਜਾਂ ਸਾਈਕਲ ਵਾਲੇ ਜਾਂ ਕਿਸੇ ਜਾਨਵਰ ਦੇ ਸੜਕ ‘ਤੇ ਇਕਦਮ ਆ ਜਾਣ ਨਾਲ ਵੀ ਹਾਦਸੇ ਹੋ ਜਾਂਦੇ ਹਨ।
ਨੋਟ: ਵਿਦਿਆਰਥੀ ਇਨ੍ਹਾਂ ਵਿਚੋਂ ਕੋਈ ਪੰਜ ਕਾਰਨ ਲਿਖਣ।

Exam Tips:

a) ਦਸ ਵਿਚੋਂ ਕੋਈ ਪੰਜ ਚੁਣੋ ਅਤੇ ਹਰੇਕ ਲਈ ਇਕ-ਦੋ ਵਾਕ ਲਿਖੋ; ਤੇਜ਼ ਰਫ਼ਤਾਰ, ਸ਼ਰਾਬ ਪੀ ਕੇ ਚਲਾਉਣਾ ਅਤੇ ਸਿਗਨਲ ਨਾ ਮੰਨਣਾ ਸਭ ਤੋਂ ਆਸਾਨ ਹਨ।
b) ਹੈਲਮੈੱਟ, ਸੀਟ ਬੈਲਟ ਅਤੇ ਲਾਇਸੈਂਸ ਵਰਗੇ ਸੁਰੱਖਿਆ-ਨਿਯਮਾਂ ਦਾ ਜ਼ਿਕਰ ਕਰਨਾ ਨਾ ਭੁੱਲੋ।

 

(ਇ) ਖ਼ਾਲੀ ਥਾਂਵਾਂ ਭਰੋ

Question 1: ਵਿਧਾਨ ਸਭਾ ਦੇ ਮੈਂਬਰਾਂ ਦੀ ਵੱਧ ਤੋਂ ਵੱਧ ਗਿਣਤੀ ……… ਹੁੰਦੀ ਹੈ।

Answer:

500

Exam Tips:

a) ਵਿਧਾਨ ਸਭਾ ਵਿਚ ਘੱਟੋ-ਘੱਟ 60 ਅਤੇ ਵੱਧ ਤੋਂ ਵੱਧ 500 ਮੈਂਬਰ ਹੋ ਸਕਦੇ ਹਨ।

 

Question 2: ਵਿਧਾਨ ਪਰਿਸ਼ਦ ਦੇ ਮੈਂਬਰਾਂ ਦੀ ਘੱਟ ਤੋਂ ਘੱਟ ਗਿਣਤੀ ……… ਹੋ ਸਕਦੀ ਹੈ।

Answer:

40 (ਸੰਵਿਧਾਨ ਅਨੁਸਾਰ ਵਿਧਾਨ ਪਰਿਸ਼ਦ ਵਿਚ ਘੱਟੋ-ਘੱਟ 40 ਮੈਂਬਰ ਹੋਣੇ ਜ਼ਰੂਰੀ ਹਨ।)

Exam Tips:

a) ਵਿਧਾਨ ਸਭਾ ਦੀ ਘੱਟੋ-ਘੱਟ ਗਿਣਤੀ 60 ਹੈ ਅਤੇ ਪਰਿਸ਼ਦ ਦੀ 40; ਦੋਵਾਂ ਨੂੰ ਰਲਗੱਡ ਨਾ ਕਰੋ।

 

Question 3: ਪੰਜਾਬ ਰਾਜ ਦੇ ਰਾਜਪਾਲ ……… ਹਨ।

Answer:

ਸ਼ਿਵਰਾਜ ਪਾਟਿਲ (ਪਾਠ-ਪੁਸਤਕ ਅਨੁਸਾਰ; ਇਹ ਜਾਣਕਾਰੀ ਪੁਰਾਣੀ ਹੈ, ਵਰਤਮਾਨ ਰਾਜਪਾਲ ਬਾਰੇ ਅਧਿਆਪਕ ਤੋਂ ਪੁੱਛੋ।)

Exam Tips:

a) ਰਾਜਪਾਲ ਸਮੇਂ-ਸਮੇਂ ‘ਤੇ ਬਦਲਦੇ ਹਨ, ਇਸ ਲਈ ਪ੍ਰੀਖਿਆ ਤੋਂ ਪਹਿਲਾਂ ਤਾਜ਼ਾ ਨਾਂ ਪਤਾ ਕਰ ਲਓ।

 

Question 4: ਪੰਜਾਬ ਵਿਧਾਨਪਾਲਿਕਾ ……… ਹੈ।

Answer:

ਇਕ ਸਦਨ ਵਾਲੀ

Exam Tips:

a) ਪੰਜਾਬ ਵਿਚ ਸਿਰਫ਼ ਵਿਧਾਨ ਸਭਾ ਹੈ, ਵਿਧਾਨ ਪਰਿਸ਼ਦ ਨਹੀਂ।

 

Question 5: ਧਨ ਬਿਲ ਰਾਜ ਦੀ ਵਿਧਾਨਪਾਲਿਕਾ ਦੇ ……… ਸਦਨ ਵਿਚ ਪੇਸ਼ ਕੀਤਾ ਜਾ ਸਕਦਾ ਹੈ।

Answer:

ਹੇਠਲੇ

Exam Tips:

a) ਧਨ ਬਿਲ ਸਿਰਫ਼ ਹੇਠਲੇ ਸਦਨ (ਵਿਧਾਨ ਸਭਾ) ਵਿਚ ਹੀ ਪੇਸ਼ ਹੁੰਦਾ ਹੈ।

 

Question 6: ਕਿਸੇ ਵੀ ਬਿਲ ਦੇ ਕਾਨੂੰਨ ਬਣਨ ਲਈ ਅੰਤਿਮ ਪ੍ਰਵਾਨਗੀ ……… ਦੁਆਰਾ ਦਿੱਤੀ ਜਾਂਦੀ ਹੈ।

Answer:

ਰਾਜਪਾਲ

Exam Tips:

a) ਦੋਵੇਂ ਸਦਨ ਬਿਲ ਪਾਸ ਕਰ ਦੇਣ, ਫਿਰ ਵੀ ਰਾਜਪਾਲ ਦੀ ਮਨਜ਼ੂਰੀ ਤੋਂ ਬਿਨਾਂ ਉਹ ਕਾਨੂੰਨ ਨਹੀਂ ਬਣਦਾ।

 

Question 7: ਰਾਜ ਵਿਧਾਨਪਾਲਿਕਾ ਦੇ ……… ਸਦਨ ਦੀ ਸਭਾ ਦੀ ਪ੍ਰਧਾਨਗੀ ਸਪੀਕਰ ਕਰਦਾ ਹੈ।

Answer:

ਹੇਠਲੇ

Exam Tips:

a) ਸਪੀਕਰ ਵਿਧਾਨ ਸਭਾ (ਹੇਠਲੇ ਸਦਨ) ਦੀ ਪ੍ਰਧਾਨਗੀ ਕਰਦਾ ਹੈ।

 

Question 8: ……… ਰਾਜ ਦਾ ਸੰਵਿਧਾਨਕ ਮੁਖੀ ਹੈ।

Answer:

ਰਾਜਪਾਲ

Exam Tips:

a) ਸੰਵਿਧਾਨਕ ਮੁਖੀ ਰਾਜਪਾਲ ਅਤੇ ਅਸਲ ਮੁਖੀ ਮੁੱਖ ਮੰਤਰੀ ਹੈ।

 

Question 9: ਮੰਤਰੀ ਪਰਿਸ਼ਦ ਦਾ ਕਾਰਜਕਾਲ ……… ਸਾਲ ਹੁੰਦਾ ਹੈ।

Answer:

ਪੰਜ

Exam Tips:

a) ਮੰਤਰੀ ਪਰਿਸ਼ਦ ਦਾ ਕਾਰਜਕਾਲ ਵਿਧਾਨ ਸਭਾ ਦੇ ਬਰਾਬਰ ਹੀ ਹੁੰਦਾ ਹੈ।

 

Question 10: ਵਿਧਾਨ ਪਰਿਸ਼ਦ ਦੇ ……… ਮੈਂਬਰ ਰਾਜਪਾਲ ਦੁਆਰਾ ਨਾਮਜ਼ਦ ਕੀਤੇ ਜਾਂਦੇ ਹਨ।

Answer:

1/6

Exam Tips:

a) ਬਾਕੀ 5/6 ਮੈਂਬਰ ਅਸਿੱਧੇ ਢੰਗ ਨਾਲ ਚੁਣੇ ਜਾਂਦੇ ਹਨ।

 

(ਸ) ਸਹੀ ਜਾਂ ਗ਼ਲਤ ਦੱਸੋ

Question 1: ਭਾਰਤ ਵਿਚ ਇਕ ਕੇਂਦਰੀ ਸਰਕਾਰ, 28 ਰਾਜ ਸਰਕਾਰਾਂ ਅਤੇ 8 ਕੇਂਦਰੀ ਸ਼ਾਸਿਤ ਖੇਤਰ ਹਨ।

Answer:

ਸਹੀ

Exam Tips:

a) ਇਹ ਕਥਨ ਵਰਤਮਾਨ ਸਥਿਤੀ (28 ਰਾਜ, 8 ਕੇਂਦਰੀ ਸ਼ਾਸਿਤ ਪ੍ਰਦੇਸ਼) ਅਨੁਸਾਰ ਸਹੀ ਹੈ।

 

Question 2: ਰਾਜ ਵਿਧਾਨਪਾਲਿਕਾ ਦੇ ਹੇਠਲੇ ਸਦਨ ਨੂੰ ਵਿਧਾਨ ਪਰਿਸ਼ਦ ਕਿਹਾ ਜਾਂਦਾ ਹੈ।

Answer:

ਗ਼ਲਤ (ਹੇਠਲੇ ਸਦਨ ਨੂੰ ਵਿਧਾਨ ਸਭਾ ਕਿਹਾ ਜਾਂਦਾ ਹੈ।)

Exam Tips:

a) ਹੇਠਲਾ ਸਦਨ = ਵਿਧਾਨ ਸਭਾ; ਉੱਪਰਲਾ ਸਦਨ = ਵਿਧਾਨ ਪਰਿਸ਼ਦ।

 

Question 3: ਪੰਜਾਬ ਵਿਧਾਨਪਾਲਿਕਾ ਦੋ-ਸਦਨੀ ਹੈ।

Answer:

ਗ਼ਲਤ (ਪੰਜਾਬ ਵਿਧਾਨਪਾਲਿਕਾ ਇਕ-ਸਦਨੀ ਹੈ।)

Exam Tips:

a) ਪੰਜਾਬ ਵਿਧਾਨ ਸਭਾ ਵਿਚ 117 ਮੈਂਬਰ ਹਨ ਅਤੇ ਕੋਈ ਵਿਧਾਨ ਪਰਿਸ਼ਦ ਨਹੀਂ ਹੈ।

 

Question 4: ਰਾਜ ਦੀ ਮੁੱਖ ਕਾਰਜਕਾਰੀ ਸ਼ਕਤੀ ਰਾਜਪਾਲ ਕੋਲ ਹੁੰਦੀ ਹੈ।

Answer:

ਗ਼ਲਤ (ਪਾਠ-ਪੁਸਤਕ ਅਨੁਸਾਰ; ਅਸਲ ਕਾਰਜਕਾਰੀ ਸ਼ਕਤੀ ਮੁੱਖ ਮੰਤਰੀ ਅਤੇ ਮੰਤਰੀ ਪਰਿਸ਼ਦ ਕੋਲ ਹੁੰਦੀ ਹੈ।)

Exam Tips:

a) ਯਾਦ ਰੱਖੋ: ਰਾਜਪਾਲ ਨਾਮ-ਮਾਤਰ ਮੁਖੀ ਹੈ, ਅਸਲ ਸ਼ਕਤੀ ਮੁੱਖ ਮੰਤਰੀ ਕੋਲ ਹੈ।

 

Question 5: ਜਾਇਦਾਦ ਦਾ ਅਧਿਕਾਰ ਮੌਲਿਕ ਅਧਿਕਾਰ ਹੈ।

Answer:

ਗ਼ਲਤ (ਹੁਣ ਇਹ ਮੌਲਿਕ ਅਧਿਕਾਰ ਨਹੀਂ, ਕਾਨੂੰਨੀ ਅਧਿਕਾਰ ਹੈ।)

Exam Tips:

a) ਜਾਇਦਾਦ ਦਾ ਅਧਿਕਾਰ 44ਵੀਂ ਸੋਧ (1978) ਨਾਲ ਮੌਲਿਕ ਅਧਿਕਾਰਾਂ ਦੀ ਸੂਚੀ ਵਿਚੋਂ ਹਟਾ ਦਿੱਤਾ ਗਿਆ ਸੀ।

 

(ਹ) ਬਹੁ-ਵਿਕਲਪੀ ਪ੍ਰਸ਼ਨ

Question 1: ਭਾਰਤ ਵਿਚ ਕਿੰਨੇ ਰਾਜ ਹਨ?
(1) 21
(2) 25
(3) 29

Answer:

(3) 29 (ਪਾਠ-ਪੁਸਤਕ ਅਨੁਸਾਰ। ਵਰਤਮਾਨ ਵਿਚ ਭਾਰਤ ਵਿਚ 28 ਰਾਜ ਅਤੇ 8 ਕੇਂਦਰੀ ਸ਼ਾਸਿਤ ਪ੍ਰਦੇਸ਼ ਹਨ।)

Exam Tips:

a) ਪ੍ਰੀਖਿਆ ਵਿਚ ਇਸ ਪ੍ਰਸ਼ਨ ਲਈ ਪਾਠ-ਪੁਸਤਕ ਵਾਲਾ ਉੱਤਰ ਹੀ ਲਿਖੋ, ਪਰ ਵਰਤਮਾਨ ਗਿਣਤੀ (28) ਵੀ ਜਾਣ ਲਓ।

 

Question 2: ਪੰਜਾਬ ਵਿਧਾਨ ਸਭਾ ਦੇ ਮੈਂਬਰਾਂ ਦੀ ਕੁੱਲ ਗਿਣਤੀ ਦੱਸੋ।
(1) 117
(2) 60
(3) 105

Answer:

(1) 117

Exam Tips:

a) ਪੰਜਾਬ ਦੇ 117 ਹਲਕਿਆਂ ਵਿਚੋਂ ਹਰੇਕ ਤੋਂ ਇਕ ਵਿਧਾਇਕ ਚੁਣਿਆ ਜਾਂਦਾ ਹੈ।

 

Question 3: ਮੁੱਖ ਮੰਤਰੀ ਦੀ ਨਿਯੁਕਤੀ ਕਿਸਦੇ ਦੁਆਰਾ ਕੀਤੀ ਜਾਂਦੀ ਹੈ?
(1) ਰਾਸ਼ਟਰਪਤੀ ਦੁਆਰਾ
(2) ਰਾਜਪਾਲ ਦੁਆਰਾ
(3) ਸਪੀਕਰ ਦੁਆਰਾ

Answer:

(2) ਰਾਜਪਾਲ ਦੁਆਰਾ

Exam Tips:

a) ਮੁੱਖ ਮੰਤਰੀ ਦੀ ਨਿਯੁਕਤੀ ਰਾਜਪਾਲ ਕਰਦਾ ਹੈ, ਜਦਕਿ ਰਾਜਪਾਲ ਦੀ ਨਿਯੁਕਤੀ ਰਾਸ਼ਟਰਪਤੀ ਕਰਦਾ ਹੈ।

 

ਹੋਰ ਮਹੱਤਵਪੂਰਨ ਪ੍ਰਸ਼ਨ

Question 1: ਭਾਰਤ ਵਿਚ ਕਿੰਨੇ ਰਾਜ ਅਤੇ ਕਿੰਨੀਆਂ ਰਾਜ ਸਰਕਾਰਾਂ ਹਨ?

Answer:

ਭਾਰਤ ਵਿਚ 28 ਰਾਜ ਅਤੇ 28 ਰਾਜ ਸਰਕਾਰਾਂ ਹਨ।

Exam Tips:

a) ਹਰੇਕ ਰਾਜ ਦੀ ਆਪਣੀ ਸਰਕਾਰ ਹੁੰਦੀ ਹੈ, ਇਸ ਲਈ ਦੋਵੇਂ ਗਿਣਤੀਆਂ ਬਰਾਬਰ ਹਨ।

 

Question 2: ਕੇਂਦਰੀ / ਰਾਜ ਸਰਕਾਰਾਂ ਦੇ ਕਿਹੜੇ-ਕਿਹੜੇ ਤਿੰਨ ਅੰਗ ਹਨ?

Answer:

ਵਿਧਾਨਪਾਲਿਕਾ, ਕਾਰਜਪਾਲਿਕਾ ਅਤੇ ਨਿਆਂਪਾਲਿਕਾ।

Exam Tips:

a) ਤਿੰਨੇ ਅੰਗ ਇਸੇ ਕ੍ਰਮ ਵਿਚ ਲਿਖੋ।

 

Question 3: ਸਰਕਾਰ ਦੇ ਤਿੰਨ ਅੰਗਾਂ ਦੇ ਮੁੱਖ ਕੰਮ ਕਿਹੜੇ ਹਨ?

Answer:

1. ਵਿਧਾਨਪਾਲਿਕਾ ਕਾਨੂੰਨ ਬਣਾਉਂਦੀ ਹੈ।
2. ਕਾਰਜਪਾਲਿਕਾ ਕਾਨੂੰਨਾਂ ਨੂੰ ਲਾਗੂ ਕਰਦੀ ਹੈ।
3. ਨਿਆਂਪਾਲਿਕਾ ਕਾਨੂੰਨਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਸਜ਼ਾ ਦਿੰਦੀ ਹੈ।

Exam Tips:

a) ਯਾਦ ਰੱਖਣ ਦਾ ਸੌਖਾ ਤਰੀਕਾ: ਬਣਾਉਣਾ – ਲਾਗੂ ਕਰਨਾ – ਸਜ਼ਾ ਦੇਣਾ।

 

Question 4: ਕੇਂਦਰੀ ਸੂਚੀ ਅਤੇ ਰਾਜ ਸੂਚੀ ਵਿਚ ਕੀ ਅੰਤਰ ਹੈ? ਸਾਂਝੀ ਸੂਚੀ ਕੀ ਹੈ?

Answer:

ਕੇਂਦਰ ਅਤੇ ਰਾਜਾਂ ਵਿਚਾਲੇ ਸ਼ਕਤੀਆਂ ਦੀ ਵੰਡ ਕੀਤੀ ਗਈ ਹੈ। ਦੇਸ਼ ਦੇ ਸਾਰੇ ਮਹੱਤਵਪੂਰਨ ਵਿਸ਼ੇ ਕੇਂਦਰੀ ਸੂਚੀ ਵਿਚ ਅਤੇ ਰਾਜ ਦੇ ਮਹੱਤਵਪੂਰਨ ਵਿਸ਼ੇ ਰਾਜ ਸੂਚੀ ਵਿਚ ਰੱਖੇ ਗਏ ਹਨ। ਕੁਝ ਸਾਂਝੇ ਵਿਸ਼ੇ ਸਾਂਝੀ ਸੂਚੀ ਵਿਚ ਦਿੱਤੇ ਗਏ ਹਨ। ਰਾਜ ਸਰਕਾਰ ਰਾਜ-ਸੂਚੀ ਦੇ ਵਿਸ਼ਿਆਂ ‘ਤੇ ਕਾਨੂੰਨ ਬਣਾਉਂਦੀ ਹੈ ਅਤੇ ਉਨ੍ਹਾਂ ਨੂੰ ਆਪਣੇ ਰਾਜ ਵਿਚ ਲਾਗੂ ਕਰਦੀ ਹੈ। ਰਾਜ-ਸੂਚੀ ਦੇ ਮੁੱਖ ਵਿਸ਼ੇ ਖੇਤੀਬਾੜੀ, ਭੂਮੀ ਕਰ, ਪੁਲਿਸ ਅਤੇ ਸਿੱਖਿਆ ਆਦਿ ਹਨ।

Exam Tips:

a) ਤਿੰਨੇ ਸੂਚੀਆਂ (ਕੇਂਦਰੀ, ਰਾਜ, ਸਾਂਝੀ) ਦੀ ਇਕ-ਇਕ ਲਾਈਨ ਵਿਚ ਪਰਿਭਾਸ਼ਾ ਦਿਓ।
b) ਰਾਜ-ਸੂਚੀ ਦੇ ਵਿਸ਼ੇ ਖੇਤੀਬਾੜੀ, ਪੁਲਿਸ ਅਤੇ ਭੂਮੀ ਕਰ ਉਦਾਹਰਨ ਵਜੋਂ ਲਿਖੋ।

 

Question 5: ਰਾਜ ਵਿਚ ਕੋਈ ਬਿਲ ਕਾਨੂੰਨ ਕਿਵੇਂ ਬਣਦਾ ਹੈ?

Answer:

ਕੋਈ ਸਾਧਾਰਨ ਬਿਲ ਪਾਸ ਹੋਣ ਲਈ ਦੋਹਾਂ ਸਦਨਾਂ ਵਿਚ ਰੱਖਿਆ ਜਾ ਸਕਦਾ ਹੈ, ਜਦਕਿ ਬਜਟ (ਵਿੱਤ ਬਿਲ) ਸਿਰਫ਼ ਵਿਧਾਨ ਸਭਾ ਵਿਚ ਹੀ ਰੱਖਿਆ ਜਾ ਸਕਦਾ ਹੈ। ਕੋਈ ਵੀ ਬਿਲ ਦੋਹਾਂ ਸਦਨਾਂ ਵਿਚ ਪਾਸ ਹੋ ਜਾਣ ਦੇ ਬਾਅਦ ਰਾਜਪਾਲ ਦੀ ਮਨਜ਼ੂਰੀ ‘ਤੇ ਕਾਨੂੰਨ ਬਣ ਜਾਂਦਾ ਹੈ। ਰਾਜ ਵਿਧਾਨਪਾਲਿਕਾ ਰਾਜ ਦੀਆਂ ਲੋੜਾਂ ਦੇ ਅਨੁਸਾਰ ਰਾਜ-ਸੂਚੀ ਵਿਚ ਦਿੱਤੇ ਗਏ ਵਿਸ਼ਿਆਂ ‘ਤੇ ਕਾਨੂੰਨ ਬਣਾਉਂਦੀ ਹੈ। ਇਹ ਸਾਂਝੀ (ਸਮਵਰਤੀ) ਸੂਚੀ ਵਿਚ ਦਿੱਤੇ ਗਏ ਵਿਸ਼ਿਆਂ ‘ਤੇ ਵੀ ਕਾਨੂੰਨ ਬਣਾ ਸਕਦੀ ਹੈ।

Exam Tips:

a) ਪੜਾਅ ਕ੍ਰਮ ਵਿਚ ਲਿਖੋ: ਬਿਲ ਪੇਸ਼ ਹੋਣਾ, ਦੋਹਾਂ ਸਦਨਾਂ ਵਿਚ ਪਾਸ ਹੋਣਾ, ਰਾਜਪਾਲ ਦੀ ਮਨਜ਼ੂਰੀ।
b) ਸਾਧਾਰਨ ਬਿਲ ਅਤੇ ਵਿੱਤ ਬਿਲ ਦਾ ਫ਼ਰਕ (ਦੋ ਸਦਨ ਬਨਾਮ ਸਿਰਫ਼ ਵਿਧਾਨ ਸਭਾ) ਜ਼ਰੂਰ ਦੱਸੋ।

 

Question 6: ਰਾਜ ਵਿਧਾਨਪਾਲਿਕਾ ਦੀਆਂ ਸ਼ਕਤੀਆਂ ਅਤੇ ਕੰਮਾਂ ਦਾ ਵਰਣਨ ਕਰੋ।

Answer:

ਰਾਜ ਵਿਧਾਨਪਾਲਿਕਾ ਹੇਠ ਲਿਖੇ ਕੰਮ ਕਰਦੀ ਹੈ –
1. ਰਾਜ-ਸੂਚੀ ਵਿਚ ਦਿੱਤੇ ਗਏ ਵਿਸ਼ਿਆਂ ‘ਤੇ ਕਾਨੂੰਨ ਬਣਾਉਣਾ, ਪਰ ਜੇਕਰ ਕੇਂਦਰੀ ਸਰਕਾਰ ਦਾ ਕਾਨੂੰਨ ਇਸਦੇ ਵਿਰੁੱਧ ਹੋਵੇ ਤਾਂ ਕੇਂਦਰੀ ਕਾਨੂੰਨ ਹੀ ਲਾਗੂ ਹੁੰਦਾ ਹੈ।
2. ਵਿਧਾਨਪਾਲਿਕਾ ਦੇ ਮੈਂਬਰ ਵੱਖ-ਵੱਖ ਵਿਭਾਗਾਂ ਦੇ ਮੰਤਰੀਆਂ ਤੋਂ ਪ੍ਰਸ਼ਨ ਪੁੱਛ ਸਕਦੇ ਹਨ, ਜਿਨ੍ਹਾਂ ਦਾ ਉੱਤਰ ਮੰਤਰੀ ਪਰਿਸ਼ਦ ਨੂੰ ਦੇਣਾ ਪੈਂਦਾ ਹੈ।
3. ਇਸਦੇ ਮੈਂਬਰ ਸਰਕਾਰ ਦੇ ਵਿਰੁੱਧ ਅਵਿਸ਼ਵਾਸ ਦਾ ਮਤ ਵੀ ਪਾਸ ਕਰ ਸਕਦੇ ਹਨ।

Exam Tips:

a) ਤਿੰਨ ਕੰਮ ਲਿਖੋ: ਕਾਨੂੰਨ ਬਣਾਉਣਾ, ਮੰਤਰੀਆਂ ਤੋਂ ਪ੍ਰਸ਼ਨ ਪੁੱਛਣਾ, ਅਵਿਸ਼ਵਾਸ ਮਤ।
b) ਕੇਂਦਰ ਅਤੇ ਰਾਜ ਦੇ ਕਾਨੂੰਨ ਵਿਚ ਟਕਰਾਅ ਹੋਵੇ ਤਾਂ ਕੇਂਦਰੀ ਕਾਨੂੰਨ ਮੰਨਿਆ ਜਾਂਦਾ ਹੈ।

 

Question 7: ਵਿਧਾਨ ਸਭਾ ਦੇ ਸਪੀਕਰ ਦੇ ਕੀ ਕੰਮ ਹੁੰਦੇ ਹਨ?

Answer:

1. ਵਿਧਾਨ ਸਭਾ ਦਾ ਸਪੀਕਰ ਸਦਨ ਦੀਆਂ ਮੀਟਿੰਗਾਂ ਦੀ ਪ੍ਰਧਾਨਗੀ ਕਰਦਾ ਹੈ।
2. ਉਹ ਬਿਲ ਪੇਸ਼ ਕਰਨ ਦੀ ਮਨਜ਼ੂਰੀ ਦਿੰਦਾ ਹੈ।
3. ਉਹ ਸਦਨ ਵਿਚ ਅਨੁਸ਼ਾਸਨ ਬਣਾਈ ਰੱਖਦਾ ਹੈ ਅਤੇ ਮੰਤਰੀਆਂ ਨੂੰ ਬੋਲਣ ਦੀ ਆਗਿਆ ਦਿੰਦਾ ਹੈ।

Exam Tips:

a) ਤਿੰਨ ਮੁੱਖ ਕੰਮ ਗਿਣਤੀ ਨਾਲ ਲਿਖੋ; “ਅਨੁਸ਼ਾਸਨ ਬਣਾਈ ਰੱਖਣਾ” ਸਭ ਤੋਂ ਵਿਸ਼ੇਸ਼ ਕੰਮ ਹੈ।

 

Question 8: ਰਾਜਪਾਲ ਦੀ ਨਿਯੁਕਤੀ ਕਦੋਂ ਅਤੇ ਕਿੰਨੇ ਸਮੇਂ ਲਈ ਹੁੰਦੀ ਹੈ?

Answer:

ਰਾਜਪਾਲ ਦੀ ਨਿਯੁਕਤੀ ਪ੍ਰਧਾਨ ਮੰਤਰੀ ਦੀ ਸਲਾਹ ‘ਤੇ ਰਾਸ਼ਟਰਪਤੀ ਦੁਆਰਾ ਕੀਤੀ ਜਾਂਦੀ ਹੈ (ਪਾਠ-ਪੁਸਤਕ ਅਨੁਸਾਰ)। ਰਾਜਪਾਲ ਦਾ ਕਾਰਜਕਾਲ 5 ਸਾਲ ਹੁੰਦਾ ਹੈ ਪਰ ਉਹ ਰਾਸ਼ਟਰਪਤੀ ਦੀ ਇੱਛਾ ‘ਤੇ ਹੀ ਆਪਣੇ ਅਹੁਦੇ ‘ਤੇ ਬਣਿਆ ਰਹਿ ਸਕਦਾ ਹੈ। ਰਾਸ਼ਟਰਪਤੀ ਰਾਜਪਾਲ ਨੂੰ ਉਸਦੇ ਕਾਰਜਕਾਲ ਵਿਚ ਕਿਸੇ ਦੂਜੇ ਰਾਜ ਵਿਚ ਵੀ ਬਦਲ ਸਕਦਾ ਹੈ।

Exam Tips:

a) ਦੋ ਗੱਲਾਂ ਲਿਖੋ: ਨਿਯੁਕਤੀ ਰਾਸ਼ਟਰਪਤੀ ਕਰਦਾ ਹੈ ਅਤੇ ਕਾਰਜਕਾਲ 5 ਸਾਲ ਹੈ।
b) “ਰਾਸ਼ਟਰਪਤੀ ਦੀ ਇੱਛਾ ਤਕ” ਅਤੇ “ਬਦਲੀ ਸੰਭਵ” ਵੇਰਵੇ ਜੋੜਨ ਨਾਲ ਉੱਤਰ ਪੂਰਾ ਬਣਦਾ ਹੈ।

 

Question 9: ਮੁੱਖ ਮੰਤਰੀ ਅਤੇ ਉਸਦੀ ਮੰਤਰੀ ਪਰਿਸ਼ਦ ਦੀ ਨਿਯੁਕਤੀ ਕਿਵੇਂ ਹੁੰਦੀ ਹੈ?

Answer:

ਵਿਧਾਨ ਸਭਾ ਦੀਆਂ ਚੋਣਾਂ ਦੇ ਬਾਅਦ ਬਹੁਮਤ ਪ੍ਰਾਪਤ ਦਲ ਦੇ ਨੇਤਾ ਨੂੰ ਰਾਜ ਦਾ ਰਾਜਪਾਲ ਮੁੱਖ ਮੰਤਰੀ ਨਿਯੁਕਤ ਕਰਦਾ ਹੈ। ਫਿਰ ਉਸਦੀ ਸਹਾਇਤਾ ਨਾਲ ਰਾਜਪਾਲ ਬਾਕੀ ਮੰਤਰੀਆਂ ਦੀ ਸੂਚੀ ਤਿਆਰ ਕਰਦਾ ਹੈ, ਜਿਨ੍ਹਾਂ ਨੂੰ ਉਹ ਮੰਤਰੀ ਨਿਯੁਕਤ ਕਰਦਾ ਹੈ। ਕਈ ਵਾਰ ਚੋਣਾਂ ਵਿਚ ਕਿਸੇ ਇਕ ਦਲ ਨੂੰ ਬਹੁਮਤ ਨਹੀਂ ਮਿਲਦਾ, ਤਦ ਇਕ ਤੋਂ ਵੱਧ ਦਲਾਂ ਦੇ ਮੈਂਬਰ ਆਪਸ ਵਿਚ ਮਿਲ ਕੇ ਆਪਣਾ ਨੇਤਾ ਚੁਣਦੇ ਹਨ, ਜਿਸ ਨੂੰ ਮੁੱਖ ਮੰਤਰੀ ਬਣਾਇਆ ਜਾਂਦਾ ਹੈ। ਅਜਿਹੀ ਸਥਿਤੀ ਵਿਚ ਮੰਤਰੀ ਪਰਿਸ਼ਦ ਕਈ ਦਲਾਂ ਦੇ ਸਹਿਯੋਗ ਨਾਲ ਬਣਦੀ ਹੈ। ਇਸ ਤਰ੍ਹਾਂ ਦੀ ਸਰਕਾਰ ਨੂੰ ਮਿਲੀ-ਜੁਲੀ ਸਰਕਾਰ ਕਿਹਾ ਜਾਂਦਾ ਹੈ। ਮੰਤਰੀ ਪਰਿਸ਼ਦ ਵਿਚ ਕਈ ਵਾਰ ਅਜਿਹਾ ਵੀ ਮੰਤਰੀ ਚੁਣਿਆ ਜਾਂਦਾ ਹੈ ਜਿਹੜਾ ਵਿਧਾਨਪਾਲਿਕਾ ਦਾ ਮੈਂਬਰ ਨਹੀਂ ਹੁੰਦਾ, ਉਸਨੂੰ 6 ਮਹੀਨੇ ਦੇ ਅੰਦਰ ਵਿਧਾਨਪਾਲਿਕਾ ਦੇ ਕਿਸੇ ਸਦਨ ਦਾ ਮੈਂਬਰ ਬਣਨਾ ਪੈਂਦਾ ਹੈ।

Exam Tips:

a) ਪਹਿਲਾਂ ਬਹੁਮਤ ਵਾਲੀ ਸਥਿਤੀ ਅਤੇ ਫਿਰ ਬਹੁਮਤ ਨਾ ਹੋਣ ਵਾਲੀ ਸਥਿਤੀ (ਮਿਲੀ-ਜੁਲੀ ਸਰਕਾਰ) ਵੱਖ-ਵੱਖ ਲਿਖੋ।
b) ਗ਼ੈਰ-ਮੈਂਬਰ ਮੰਤਰੀ ਨੂੰ 6 ਮਹੀਨੇ ਵਿਚ ਮੈਂਬਰ ਬਣਨਾ ਪੈਂਦਾ ਹੈ, ਇਹ ਨਿਯਮ ਅਕਸਰ ਪੁੱਛਿਆ ਜਾਂਦਾ ਹੈ।

 

Question 10: ਰਾਜ ਦੀ ਮੰਤਰੀ ਪਰਿਸ਼ਦ ਦੀ ਬਣਾਵਟ ਅਤੇ ਕਾਰਜ ਪ੍ਰਣਾਲੀ ਸੰਬੰਧੀ ਇਕ ਟਿੱਪਣੀ ਲਿਖੋ।

Answer:

ਬਣਾਵਟ – ਰਾਜ ਦੀ ਮੰਤਰੀ ਪਰਿਸ਼ਦ ਵਿਚ ਤਿੰਨ ਤਰ੍ਹਾਂ ਦੇ ਮੰਤਰੀ ਹੁੰਦੇ ਹਨ –
1. ਕੈਬਨਿਟ ਮੰਤਰੀ,
2. ਰਾਜ ਮੰਤਰੀ,
3. ਉਪ ਮੰਤਰੀ।
ਇਨ੍ਹਾਂ ਵਿਚੋਂ ਕੈਬਨਿਟ ਮੰਤਰੀ ਕੈਬਨਿਟ ਦੇ ਮੰਤਰੀ ਹੁੰਦੇ ਹਨ, ਜਿਨ੍ਹਾਂ ਦੇ ਸਮੂਹ ਨੂੰ ਮੰਤਰੀ ਮੰਡਲ ਕਿਹਾ ਜਾਂਦਾ ਹੈ, ਜੋ ਕਿ ਸਾਰੇ ਮਹੱਤਵਪੂਰਨ ਫ਼ੈਸਲੇ ਲੈਂਦੇ ਹਨ। ਕੈਬਨਿਟ ਮੰਤਰੀਆਂ ਕੋਲ ਅਲੱਗ-ਅਲੱਗ ਵਿਭਾਗ ਹੁੰਦੇ ਹਨ। ਰਾਜ ਮੰਤਰੀ ਅਤੇ ਉਪ ਮੰਤਰੀ ਕੈਬਨਿਟ ਮੰਤਰੀਆਂ ਦੀ ਸਹਾਇਤਾ ਕਰਦੇ ਹਨ।
ਕਾਰਜ ਪ੍ਰਣਾਲੀ – ਰਾਜ ਮੰਤਰੀ ਪਰਿਸ਼ਦ ਇਕ ਟੀਮ ਦੇ ਰੂਪ ਵਿਚ ਕੰਮ ਕਰਦੀ ਹੈ। ਕਿਹਾ ਜਾਂਦਾ ਹੈ ਕਿ ਪਰਿਸ਼ਦ ਦੇ ਸਾਰੇ ਮੰਤਰੀ ਇਕ ਸਾਥ ਡੁੱਬਦੇ ਹਨ ਅਤੇ ਇਕ ਸਾਥ ਤੈਰਦੇ ਹਨ। ਇਸਦਾ ਕਾਰਨ ਇਹ ਹੈ ਕਿ ਕਿਸੇ ਇਕ ਮੰਤਰੀ ਦੇ ਵਿਰੁੱਧ ਅਵਿਸ਼ਵਾਸ ਮਤ ਪਾਸ ਹੋਣ ‘ਤੇ ਪੂਰੀ ਮੰਤਰੀ ਪਰਿਸ਼ਦ ਨੂੰ ਤਿਆਗ-ਪੱਤਰ ਦੇਣਾ ਪੈਂਦਾ ਹੈ। ਉਹ ਆਪਣੀਆਂ ਨੀਤੀਆਂ ਲਈ ਸਮੂਹਿਕ ਤੌਰ ‘ਤੇ ਵਿਧਾਨਪਾਲਿਕਾ ਪ੍ਰਤੀ ਜਵਾਬਦੇਹ ਹੁੰਦੇ ਹਨ। ਜੇਕਰ ਮੁੱਖ ਮੰਤਰੀ ਅਸਤੀਫ਼ਾ ਦਿੰਦਾ ਹੈ ਤਾਂ ਉਸਨੂੰ ਪੂਰੀ ਮੰਤਰੀ ਪਰਿਸ਼ਦ ਦਾ ਅਸਤੀਫ਼ਾ ਮੰਨਿਆ ਜਾਂਦਾ ਹੈ।

Exam Tips:

a) ਉੱਤਰ ਦੋ ਸਿਰਲੇਖਾਂ ਹੇਠ ਲਿਖੋ: ਬਣਾਵਟ ਅਤੇ ਕਾਰਜ ਪ੍ਰਣਾਲੀ।
b) “ਇਕ ਸਾਥ ਡੁੱਬਦੇ ਅਤੇ ਇਕ ਸਾਥ ਤੈਰਦੇ ਹਨ” (ਸਮੂਹਿਕ ਜ਼ਿੰਮੇਵਾਰੀ) ਵਾਲਾ ਵਾਕ ਜ਼ਰੂਰ ਲਿਖੋ।

 

Question 11: ਸਹੀ ਜੋੜੇ ਬਣਾਓ –
1. ਵਿਧਾਨ ਸਭਾ
2. ਵਿਧਾਨ ਪਰਿਸ਼ਦ
3. ਰਾਜਪਾਲ
4. ਮੁੱਖ ਮੰਤਰੀ
(i) ਰਾਜ ਵਿਧਾਨਪਾਲਿਕਾ ਦਾ ਉੱਪਰਲਾ ਸਦਨ
(ii) ਰਾਜ ਸਰਕਾਰ ਦਾ ਵਾਸਤਵਿਕ ਪ੍ਰਧਾਨ
(iii) ਰਾਜ ਵਿਧਾਨਪਾਲਿਕਾ ਦਾ ਹੇਠਲਾ ਸਦਨ
(iv) ਰਾਸ਼ਟਰਪਤੀ ਦੁਆਰਾ ਨਿਯੁਕਤੀ

Answer:

1. ਵਿਧਾਨ ਸਭਾ – (iii) ਰਾਜ ਵਿਧਾਨਪਾਲਿਕਾ ਦਾ ਹੇਠਲਾ ਸਦਨ
2. ਵਿਧਾਨ ਪਰਿਸ਼ਦ – (i) ਰਾਜ ਵਿਧਾਨਪਾਲਿਕਾ ਦਾ ਉੱਪਰਲਾ ਸਦਨ
3. ਰਾਜਪਾਲ – (iv) ਰਾਸ਼ਟਰਪਤੀ ਦੁਆਰਾ ਨਿਯੁਕਤੀ
4. ਮੁੱਖ ਮੰਤਰੀ – (ii) ਰਾਜ ਸਰਕਾਰ ਦਾ ਵਾਸਤਵਿਕ ਪ੍ਰਧਾਨ

Exam Tips:

a) ਪਹਿਲਾਂ ਸਦਨਾਂ ਦੇ ਜੋੜੇ (ਸਭਾ = ਹੇਠਲਾ, ਪਰਿਸ਼ਦ = ਉੱਪਰਲਾ) ਮਿਲਾਓ, ਫਿਰ ਰਾਜਪਾਲ ਤੇ ਮੁੱਖ ਮੰਤਰੀ।

 

Step-by-Step Textbook Answers: Class 7 Social Science Punjabi Medium Chapter 20 ਰਾਜ ਸਰਕਾਰ

Official Punjab Board Solutions for Punjabi Medium Chapter 20 ਰਾਜ ਸਰਕਾਰ

Explore reliable textbook solutions for Punjabi Medium Chapter 20 ਰਾਜ ਸਰਕਾਰ tailored for Class 7 learners. Utilizing these complete exercise answers ensures your preparation aligns exactly with official Punjab Board standards for Social Science.

Step-by-Step Explanations for Punjabi Medium Chapter 20 ਰਾਜ ਸਰਕਾਰ

Beyond providing final answers, these guides offer step-by-step breakdowns for complex queries in the Class 7 Social Science module. This approach helps students balance theoretical depth with practical problem-solving skills required for Punjab Board exams.

Next Steps in Your Social Science Revision

These resources act as an effective roadmap for daily homework tasks and independent study. Supplement your review of Punjabi Medium Chapter 20 ਰਾਜ ਸਰਕਾਰ with official sample papers and interactive practice tests available on our platform free of charge.

FAQs

Where can I find the latest PSEB 7th Class Social Science Solutions Chapter 20 ਰਾਜ ਸਰਕਾਰ for the 2026-27 session?

The complete and updated PSEB 7th Class Social Science Solutions Chapter 20 ਰਾਜ ਸਰਕਾਰ is available for free on StudiesToday.com. These solutions for Class 7 Social Science are as per latest Punjab Board curriculum.

Are the Social Science Punjab Board solutions for Class 7 updated for the new 50% competency-based exam pattern?

Yes, our experts have revised the PSEB 7th Class Social Science Solutions Chapter 20 ਰਾਜ ਸਰਕਾਰ as per 2026 exam pattern. All textbook exercises have been solved and have added explanation about how the Social Science concepts are applied in case-study and assertion-reasoning questions.

How do these Class 7 Punjab Board solutions help in scoring 90% plus marks?

Toppers recommend using Punjab Board language because Punjab Board marking schemes are strictly based on textbook definitions. Our PSEB 7th Class Social Science Solutions Chapter 20 ਰਾਜ ਸਰਕਾਰ will help students to get full marks in the theory paper.

Do you offer PSEB 7th Class Social Science Solutions Chapter 20 ਰਾਜ ਸਰਕਾਰ in multiple languages like Hindi and English?

Yes, we provide bilingual support for Class 7 Social Science. You can access PSEB 7th Class Social Science Solutions Chapter 20 ਰਾਜ ਸਰਕਾਰ in both English and Hindi medium.

Is it possible to download the Social Science Punjab Board solutions for Class 7 as a PDF?

Yes, you can download the entire PSEB 7th Class Social Science Solutions Chapter 20 ਰਾਜ ਸਰਕਾਰ in printable PDF format for offline study on any device.