PSEB 7th Class Punjabi Solutions Chapter 3 ਰਾਣੀ ਸਾਹਿਬ ਕੌਰ

Step-by-Step Textbook Solutions for Class 7 Punjabi Punjabi Medium Chapter 03 ਰਾਣੀ ਸਾਹਿਬ ਕੌਰ

Review structured textbook solutions for Class 7 Punjabi Punjabi Medium Chapter 03 ਰਾਣੀ ਸਾਹਿਬ ਕੌਰ. Built according to Punjab Board guidelines for the 2026-27 academic year, these downloadable answers support daily revision and problem-solving accuracy.

Download Punjabi Medium Chapter 03 ਰਾਣੀ ਸਾਹਿਬ ਕੌਰ Textbook Solutions PDF

Access the complete solution PDF for Class 7 Punjabi below. Regular practice with these targeted textbook answers builds familiarity with standard question patterns and helps secure higher marks in final school evaluations.

ਸੰਖੇਪ ਉੱਤਰ ਵਾਲੇ ਪ੍ਰਸ਼ਨ

Question 1: ਕਿਹੜੇ ਖ਼ਿਆਲਾਂ ਨੇ ਰਾਣੀ ਸਾਹਿਬ ਕੌਰ ਨੂੰ ਟਿਕ ਕੇ ਨਾ ਬੈਠਣ ਦਿੱਤਾ?

Answer:

ਰਾਣੀ ਸਾਹਿਬ ਕੌਰ ਨੇ ਜਦੋਂ ਰਿਆਸਤ ਪਟਿਆਲਾ ਦੀ ਨਿੱਘਰਦੀ ਹਾਲਤ ਬਾਰੇ ਸੁਣਿਆ, ਤਾਂ ਉਸ ਦਾ ਦਿਲ ਕੰਬ ਉੱਠਿਆ। ਪਟਿਆਲੇ ਨਾਲ ਇਕ ਤਾਂ ਪੇਕਿਆਂ ਦੇ ਰਿਸ਼ਤੇ ਕਾਰਨ ਮੋਹ, ਦੂਸਰਾ ਕੌਮ ਦੀ ਰਿਆਸਤ ਤੇ ਤੀਜਾ ਸਾਹਿਬ ਸਿੰਘ ਨਾਲ ਭੈਣ ਦਾ ਪਿਆਰ, ਇਨ੍ਹਾਂ ਖ਼ਿਆਲਾਂ ਨੇ ਉਸ ਨੂੰ ਟਿਕ ਕੇ ਨਾ ਬੈਠਣ ਦਿੱਤਾ।

Exam Tips:

a) ਉੱਤਰ ਵਿਚ ਪਾਠ ਦੀਆਂ ਮੁੱਖ ਗੱਲਾਂ ਤਰਤੀਬ ਨਾਲ ਲਿਖੋ।

 

Question 2: ਬੀਬੀ ਸਾਹਿਬ ਕੌਰ ਨੇ ਪਟਿਆਲੇ ਆ ਕੇ ਰਿਆਸਤ ਦੇ ਪ੍ਰਬੰਧ ਨੂੰ ਕਿਵੇਂ ਠੀਕ ਕੀਤਾ?

Answer:

ਪਟਿਆਲੇ ਆ ਕੇ ਬੀਬੀ ਸਾਹਿਬ ਕੌਰ ਨੇ ਰਿਆਸਤ ਦੇ ਅਮੀਰਾਂ-ਵਜ਼ੀਰਾਂ ਤੇ ਦਰਬਾਰੀ ਸਰਦਾਰਾਂ ਨੂੰ ਇਕੱਠੇ ਕੀਤਾ ਤੇ ਰਿਆਸਤ ਦੀ ਸਾਰੀ ਹਾਲਤ ਦੱਸ ਕੇ ਪ੍ਰਬੰਧ ਦੀ ਵਾਗਡੋਰ ਆਪਣੇ ਹੱਥਾਂ ਵਿਚ ਲੈ ਲਈ। ਹਰ ਮਹਿਕਮੇ ਦੀ ਨਿਗਰਾਨੀ ਆਪਣੇ ਹੱਥਾਂ ਵਿਚ ਲੈ ਕੇ ਉਸ ਨੇ ਰਾਜ ਦੇ ਅੰਦਰਲੇ ਪ੍ਰਬੰਧ ਨੂੰ ਸੁਧਾਰਨ ਲਈ ਵੱਢੀ-ਖੋਰ ਸਰਦਾਰਾਂ ਨੂੰ ਸਜ਼ਾਵਾਂ ਦਿੱਤੀਆਂ। ਇਸ ਤਰ੍ਹਾਂ ਦੋ ਸਾਲਾਂ ਦੀ ਕਠਿਨ ਮਿਹਨਤ ਪਿੱਛੋਂ ਬੀਬੀ ਸਾਹਿਬ ਕੌਰ ਨੇ ਅਕਲਮੰਦੀ ਤੇ ਬਹਾਦਰੀ ਨਾਲ ਸਾਰੇ ਪ੍ਰਬੰਧ ਨੂੰ ਠੀਕ ਕਰ ਲਿਆ।

Exam Tips:

a) ਉੱਤਰ ਵਿਚ ਪਾਠ ਦੀਆਂ ਮੁੱਖ ਗੱਲਾਂ ਤਰਤੀਬ ਨਾਲ ਲਿਖੋ।

 

Question 3: ਮਰਹੱਟਿਆਂ ਦਾ ਮੁਕਾਬਲਾ ਕਰਨ ਲਈ ਰਾਣੀ ਸਾਹਿਬ ਕੌਰ ਨੇ ਆਪਣੇ ਭਾਸ਼ਨ ਵਿਚ ਕੀ ਕੁੱਝ ਕਿਹਾ?

Answer:

ਮਰਹੱਟਿਆਂ ਦਾ ਮੁਕਾਬਲਾ ਕਰਨ ਲਈ ਰਾਣੀ ਸਾਹਿਬ ਕੌਰ ਨੇ ਸ਼ਾਹੀ ਦਰਬਾਰ ਲਾ ਕੇ ਆਪਣੇ ਸਰਦਾਰਾਂ ਤੇ ਦਰਬਾਰੀਆਂ ਨੂੰ ਭਾਸ਼ਨ ਦਿੰਦਿਆਂ ਕਿਹਾ ਕਿ ਨਾਨੂੰ ਮੱਲ ਵਜ਼ੀਰ ਦੀਆਂ ਚਾਲਾਂ ਕਾਰਨ ਮਰਹੱਟਿਆਂ ਦੇ ਮੂੰਹ ਨੂੰ ਲਹੂ ਲੱਗ ਚੁੱਕਾ ਹੈ। ਉਹ ਪਟਿਆਲੇ ਨੂੰ ਲੁੱਟਣਾ ਤੇ ਆਪਣਾ ਗੁਲਾਮ ਬਣਾਉਣਾ ਚਾਹੁੰਦੇ ਹਨ। ਜੇ ਉਹ ਆਪਣੀ ਇੱਜ਼ਤ ਨੂੰ ਬਚਾਉਣਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਇਸ ਦਾ ਮੁੱਲ ਕੁਰਬਾਨੀ ਵਿਚ ਤਾਰਨਾ ਪਵੇਗਾ। ਇਸ ਲਈ ਉਨ੍ਹਾਂ ਨੂੰ ਇਕੱਠੇ ਹੋ ਕੇ ਧਰਮ-ਯੁੱਧ ਵਿਚ ਜੂਝਣਾ ਚਾਹੀਦਾ ਹੈ। ਇਹ ਉਨ੍ਹਾਂ ਸਭ ਲਈ ਇਮਤਿਹਾਨ ਦਾ ਵਕਤੇ ਹੈ।

Exam Tips:

a) ਉੱਤਰ ਵਿਚ ਪਾਠ ਦੀਆਂ ਮੁੱਖ ਗੱਲਾਂ ਤਰਤੀਬ ਨਾਲ ਲਿਖੋ।

 

Question 4: ਰਾਣੀ ਸਾਹਿਬ ਕੌਰ ਨੇ ਮਰਹੱਟਿਆਂ ਦੀ ਫ਼ੌਜ ਨੂੰ ਕਿਸ ਤਰ੍ਹਾਂ ਹਰਾਇਆ?

Answer:

ਜਦੋਂ ਦਿਨ ਭਰ ਦੀ ਲੜਾਈ ਵਿਚ ਦੋਵੇਂ ਧਿਰਾਂ ਸਿਰ ਧੜ ਦੀ ਬਾਜ਼ੀ ਲਾ ਕੇ ਲੜੀਆਂ, ਤਾਂ ਸੰਝ ਪੈਣ ਕਰਕੇ ਲੜਾਈ ਮੱਠੀ ਪੈ ਗਈ। ਰਾਣੀ ਸਾਹਿਬ ਕੌਰ ਨੇ ਆਪਣੇ ਸਰਦਾਰਾਂ ਨੂੰ ਕਿਹਾ ਕਿ ਇਸ ਸਮੇਂ ਉਨ੍ਹਾਂ ਦੇ ਵੈਰੀ ਥੱਕੇ-ਟੁੱਟੇ ਹਨ। ਹੁਣ ਉਹ ਆਪਣੇ ਤੰਬੂਆਂ ਵਿਚ ਬੇਸੁਰਤ ਪਏ ਹਨ। ਜੇਕਰ ਉਹ ਰਾਤ ਨੂੰ ਉਨ੍ਹਾਂ ਉੱਪਰ ਹਮਲਾ ਬੋਲਣ, ਤਾਂ ਉਹ ਨਾ ਨੱਸ ਸਕਣਗੇ ਤੇ ਨਾ ਹੀ ਲੜ ਸਕਣਗੇ। ਸਰਦਾਰਾਂ ਨੇ ਰਾਣੀ ਦੀ ਗੱਲ ਮੰਨ ਕੇ ਰਾਤ ਨੂੰ ਅਚਨਚੇਤ ਮਰਹੱਟਿਆਂ ਉੱਪਰ ਭਿਆਨਕ ਹਮਲਾ ਬੋਲ ਦਿੱਤਾ। ਇਕ ਘੰਟੇ ਦੀ ਲੜਾਈ ਪਿੱਛੋਂ ਮਰਹੱਟਿਆਂ ਦੇ ਪੈਰ ਉੱਖੜ ਗਏ ਤੇ ਉਹ ਮੈਦਾਨ ਛੱਡ ਕੇ ਦੌੜ ਗਏ। ਇਸ ਤਰ੍ਹਾਂ ਰਾਣੀ ਨੇ ਮਰਹੱਟਿਆਂ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ।

Exam Tips:

a) ਉੱਤਰ ਵਿਚ ਪਾਠ ਦੀਆਂ ਮੁੱਖ ਗੱਲਾਂ ਤਰਤੀਬ ਨਾਲ ਲਿਖੋ।

 

Question 5: ਪਾਠ ਦੇ ਆਧਾਰ ‘ਤੇ ਰਾਣੀ ਸਾਹਿਬ ਕੌਰ ਦਾ ਜੀਵਨ ਆਪਣੇ ਸ਼ਬਦਾਂ ਵਿਚ ਲਿਖੋ।

Answer:

ਰਾਣੀ ਸਾਹਿਬ ਕੌਰ ਪਟਿਆਲੇ ਦੀ ਬਹਾਦਰ ਇਸਤਰੀ ਸੀ। ਉਹ ਫ਼ਤਿਹਗੜ੍ਹ ਦੇ ਸਰਦਾਰ ਜੈਮਲ ਸਿੰਘ ਨਾਲ ਵਿਆਹੀ ਹੋਈ ਸੀ। ਉਸ ਦੇ ਪਿਤਾ ਮਹਾਰਾਜਾ ਅਮਰ ਸਿੰਘ ਦੀ ਮੌਤ ਮਗਰੋਂ ਉਸ ਦਾ ਸੱਤਾਂ ਸਾਲਾਂ ਦੀ ਉਮਰ ਦਾ ਪੁੱਤਰ ਸਾਹਿਬ ਸਿੰਘ ਗੱਦੀ ਉੱਤੇ ਬੈਠਾ। ਸਿੱਟੇ ਵਜੋਂ ਵਾਰੀ-ਵਾਰੀ ਜਿਸ ਵਜ਼ੀਰ ਨੇ ਵੀ ਰਾਜ ਦੀ ਵਾਗ-ਡੋਰ ਸੰਭਾਲੀ, ਉਹ ਚਲਾਕ, ਧੋਖੇਬਾਜ਼ ਤੇ ਲੂਣ-ਹਰਾਮੀ ਨਿਕਲਿਆ। ਫਲਸਰੂਪ ਰਿਆਸਤ ਦੀ ਹਾਲਤ ਨਿੱਘਰਦੀ ਗਈ। ਇਹ ਖ਼ਬਰ ਜਦੋਂ ਰਾਣੀ ਸਾਹਿਬ ਕੌਰ ਨੂੰ ਪਹੁੰਚੀ, ਤਾਂ ਉਸ ਦਾ ਦਿਲ ਕੰਬ ਗਿਆ। ਉਹ ਪਟਿਆਲੇ ਨਾਲ ਪੇਕਿਆਂ ਦੇ ਰਿਸ਼ਤੇ ਕਾਰਨ, ਕੌਮ ਦੀ ਰਿਆਸਤ ਦੇ ਖ਼ਤਰੇ ਵਿਚ ਪੈਣ ਕਾਰਨ ਤੇ ਛੋਟੇ ਭਰਾ ਸਾਹਿਬ ਸਿੰਘ ਨਾਲ ਪਿਆਰ ਕਾਰਨ ਟਿਕ ਕੇ ਨਾ ਬੈਠ ਸਕੀ। ਉਹ ਆਪਣੇ ਪਤੀ ਤੋਂ ਆਗਿਆ ਲੈ ਕੇ ਪਟਿਆਲੇ ਆ ਗਈ। ਪਟਿਆਲੇ ਆ ਕੇ ਉਸ ਨੇ ਰਾਜ ਦੀ ਵਾਗ-ਡੋਰ ਆਪਣੇ ਹੱਥ ਲੈ ਲਈ ਤੇ ਵੱਢੀਖੋਰ ਸਰਦਾਰਾਂ ਨੂੰ ਸਜ਼ਾਵਾਂ ਦੇ ਕੇ ਦੋ ਸਾਲਾਂ ਵਿਚ ਸਾਰਾ ਪ੍ਰਬੰਧ ਠੀਕ ਕਰ ਦਿੱਤਾ। ਇਨੀਂ-ਦਿਨੀਂ ਅੰਗਰੇਜ਼ ਅਫ਼ਸਰ ਟਾਮਸਨ ਨੇ ਜੀਂਦ ਦੀ ਰਿਆਸਤ ਉੱਪਰ ਹੱਲਾ ਬੋਲ ਦਿੱਤਾ। ਜੀਂਦ ਦੇ ਮਹਾਰਾਜੇ ਦੀ ਫ਼ੌਜ ਉਸ ਦੇ ਸਾਹਮਣੇ ਟਿਕ ਨਾ ਸਕੀ। ਇਹ ਖ਼ਬਰ ਸੁਣ ਕੇ ਰਾਣੀ ਸਾਹਿਬ ਕੌਰ ਆਪ ਫ਼ੌਜ ਲੈ ਕੇ ਉੱਥੇ ਪੁੱਜੀ ਤੇ ਉਸ ਨੇ ਟਾਮਸਨ ਦੀ ਫ਼ੌਜ ਨੂੰ ਜੀਂਦ ਵਿਚੋਂ ਕੱਢ ਦਿੱਤਾ। 1794 ਵਿਚ ਰਾਣੀ ਸਾਹਿਬ ਕੌਰ ਨੂੰ ਹਰਕਾਰੇ ਰਾਹੀਂ ਖ਼ਬਰ ਮਿਲੀ ਕਿ ਅੰਟਾ ਰਾਓ ਮਰਹੱਟਾ ਫ਼ੌਜ ਲੈ ਕੇ ਆ ਰਿਹਾ ਹੈ ਤੇ ਉਹ ਪਟਿਆਲੇ ਉੱਪਰ ਅਚਾਨਕ ਹਮਲਾ ਕਰਨ ਦਾ ਇਰਾਦਾ ਰੱਖਦਾ ਹੈ। ਰਾਣੀ ਨੇ ਇਕ ਸ਼ਾਹੀ ਦਰਬਾਰ ਲਾ ਕੇ ਆਪਣੇ ਸਰਦਾਰਾਂ ਤੇ ਦਰਬਾਰੀਆਂ ਨੂੰ ਭਾਸ਼ਨ ਦੇ ਕੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਅਜ਼ਾਦੀ ਦੀ ਰੱਖਿਆ ਲਈ ਅੰਟਾ ਰਾਓ ਦਾ ਟਾਕਰਾ ਕਰਨ ਲਈ ਡਟ ਜਾਣਾ ਚਾਹੀਦਾ ਹੈ। ਉਸ ਦੇ ਭਾਸ਼ਨ ਨਾਲ ਸਭ ਦਾ ਖੂਨ ਖੌਲ ਉੱਠਿਆ ਤੇ ਜੰਗ ਲਈ ਤਿਆਰ ਹੋ ਗਏ। ਮਰਦਾਨਪੁਰ ਵਿਖੇ ਅੰਟਾ ਰਾਓ ਤੇ ਲਛਮਣ ਰਾਓ 30,000 ਦੀ ਫ਼ੌਜ ਲੈ ਕੇ ਆ ਗਏ ਤੇ ਰਾਣੀ ਵੀ ਸੱਤ ਕੁ ਹਜ਼ਾਰ ਸੂਰਮੇ ਲੈ ਕੇ ਮੈਦਾਨ ਵਿਚ ਆ ਗਈ। ਜੰਗ ਸ਼ੁਰੂ ਹੋਣ ਤੋਂ ਪਹਿਲਾਂ ਰਾਣੀ ਨੇ ਅੰਟਾ ਰਾਓ ਨੂੰ ਚਿੱਠੀ ਲਿਖ ਕੇ ਕਿਹਾ ਕਿ ਪਟਿਆਲਾ ਇਕ ਸਿੱਖ ਰਿਆਸਤ ਹੈ, ਜਿਸ ਦੀ ਇੱਜ਼ਤੇ ਤੇ ਕੌਮੀ ਅਣਖ ਇਸ ਗੱਲ ਦੀ ਆਗਿਆ ਨਹੀਂ ਦਿੰਦੀ ਕਿ ਬਿਨਾਂ ਕਿਸੇ ਕਾਰਨ ਉਸ ਦੀ ਪੂਜਾ ਨੂੰ ਲੁੱਟਿਆ-ਪੁੱਟਿਆ ਜਾਵੇ ਅਤੇ ਉਹ ਚੁੱਪ-ਚਾਪ ਬੈਠੇ ਰਹਿਣ। ਉਸ ਨੇ ਉਸਨੂੰ ਵਾਪਸ ਮੁੜ ਜਾਣ ਜਾਂ ਜੰਗ ਵਿਚ ਦੋ-ਹੱਥ ਕਰਨ ਲਈ ਕਿਹਾ। ਇਸ ਪਿੱਛੋਂ ਦੋਹਾਂ ਧਿਰਾਂ ਵਿਚਕਾਰ ਭਿਆਨਕੇ ਯੁੱਧ ਸ਼ੁਰੂ ਹੋ ਗਿਆ। ਬਹੁਤ ਮਾਰ-ਵੱਢ ਹੋਈ। ਅੰਤ ਸ਼ਾਮ ਪੈਣ ਨਾਲ ਲੜਾਈ ਮੱਠੀ ਪੈ ਗਈ। ਰਾਣੀ ਸਾਹਿਬ ਕੌਰ ਨੇ ਸਰਦਾਰਾਂ ਨੂੰ ਸਲਾਹ ਦਿੱਤੀ ਕਿ ਉਹ ਰਾਤੀਂ ਸੁੱਤੇ ਪਏ ਵੈਰੀਆਂ ਉੱਪਰ ਅਚਾਨਕ ਹਮਲਾ ਬੋਲਣ। ਸਿੰਘਾਂ ਨੇ ਇਸੇ ਤਰ੍ਹਾਂ ਹੀ ਕੀਤਾ। ਇਕ ਘੰਟੇ ਦੀ ਲੜਾਈ ਪਿੱਛੋਂ ਮਰਹੱਟਿਆਂ ਵਿਚ ਭਾਜੜ ਪੈ ਗਈ ਤੇ ਰਾਣੀ ਸਾਹਿਬ ਕੌਰ ਨੂੰ ਫ਼ਤਹਿ ਪ੍ਰਾਪਤ ਹੋਈ। ਇਸ ਪ੍ਰਕਾਰ ਰਾਣੀ ਸਾਹਿਬ ਕੌਰ ਦਾ ਨਾਂ ਪਟਿਆਲਾ ਰਾਜ ਘਰਾਣੇ ਦੀਆਂ ਬਹਾਦਰ ਰਾਜਕੁਮਾਰੀਆਂ ਤੇ ਮਹਾਰਾਣੀਆਂ ਵਿਚੋਂ ਸਭ ਤੋਂ ਪਹਿਲਾਂ ਲਿਆ ਜਾਂਦਾ ਹੈ।

Exam Tips:

a) ਉੱਤਰ ਵਿਚ ਪਾਠ ਦੀਆਂ ਮੁੱਖ ਗੱਲਾਂ ਤਰਤੀਬ ਨਾਲ ਲਿਖੋ।

 

Question 6: ਹੇਠਾਂ ਦਿੱਤੇ ਹਿੰਦੀ ਸ਼ਬਦਾਂ ਦੇ ਸਮਾਨ ਅਰਥ ਰੱਖਦੇ ਪੰਜਾਬੀ ਦੇ ਸ਼ਬਦ ਲਿਖੋ कांपना, मायका, अहम्, रिश्वतखोर, नमक-हराम, शर्म (इज्जत), आक्रमण।

Answer:

कांपना – ਕੰਬਣਾ
मायका – ਪੇਕੇ
अहम् – ਅਣਖ
रिश्वतखोर – ਵੱਢੀਖੋਰ
नमक-हराम – ਲੂਣ-ਹਰਾਮ
शर्म
(इज्जत) – ਲਾਜ
आक्रमण – ਹੱਲਾ

Exam Tips:

a) ਸ਼ਬਦਜੋੜ ਅਤੇ ਲਗਾਂ-ਮਾਤਰਾਂ ਦਾ ਧਿਆਨ ਰੱਖੋ।

 

Question 7: ਹੇਠਾਂ ਦੇਵਨਾਗਰੀ ਵਿਚ ਲਿਖੇ ਸ਼ਬਦਾਂ ਨੂੰ ਗੁਰਮੁਖੀ ਵਿਚ ਲਿਖੋ- उबलना, बागडोर, बिगुल, शाम।

Answer:

उबलना – ਉਬਲਣਾ
बागडोर – ਵਾਗਡੋਰ
बिगुल – ਬਿਗਲ
शाम – ਸੰਝ

Exam Tips:

a) ਸ਼ਬਦਜੋੜ ਅਤੇ ਲਗਾਂ-ਮਾਤਰਾਂ ਦਾ ਧਿਆਨ ਰੱਖੋ।

 

ਬਹੁਵਿਕਲਪੀ ਪ੍ਰਸ਼ਨ :

Question 8: ਰਾਣੀ ਸਾਹਿਬ ਕੌਰ ਕਿੱਥੇ ਆ ਗਏ?
(ਉ) ਜੀਂਦ
(ਅ) ਪਟਿਆਲਾ
(ਈ) ਫ਼ਤਿਹਗੜ੍ਹ

Answer:

(ਅ) ਪਟਿਆਲਾ

Exam Tips:

a) ਪਾਠ ਨੂੰ ਧਿਆਨ ਨਾਲ ਪੜ੍ਹ ਕੇ ਸਹੀ ਵਿਕਲਪ ਚੁਣੋ।

 

Question 9: ਟਾਮਸਨ ਨੇ ਕਿਹੜੀ ਰਿਆਸਤ ਉੱਤੇ ਹਮਲਾ ਕੀਤਾ?
(ਉ) ਪਟਿਆਲਾ
(ਅ) ਫ਼ਤਿਹਗੜ੍ਹ
(ਈ) ਜੀਂਦ।

Answer:

(ਈ) ਜੀਂਦ।

Exam Tips:

a) ਪਾਠ ਨੂੰ ਧਿਆਨ ਨਾਲ ਪੜ੍ਹ ਕੇ ਸਹੀ ਵਿਕਲਪ ਚੁਣੋ।

 

Question 10: ਮਰਹੱਟੇ ਸਰਦਾਰਾਂ ਦੀ ਫ਼ੌਜ ਕਿੰਨੀ ਸੀ?
(ਉ) ਤੀਹ ਹਜ਼ਾਰ
(ਅ) ਸੱਤ ਹਜ਼ਾਰ (ਇ) ਦਸ ਹਜ਼ਾਰ।

Answer:

(ਉ) ਤੀਹ ਹਜ਼ਾਰ

Exam Tips:

a) ਪਾਠ ਨੂੰ ਧਿਆਨ ਨਾਲ ਪੜ੍ਹ ਕੇ ਸਹੀ ਵਿਕਲਪ ਚੁਣੋ।

 

Question 11: ਰਾਣੀ ਸਾਹਿਬ ਕੌਰ ਅਤੇ ਮਰਹੱਟੇ ਸਰਦਾਰਾਂ ਦਰਮਿਆਨ ਯੁੱਧ ਕਿਸ ਸਥਾਨ ਤੇ ਹੋਇਆ?
(ਉ) ਜੀਂਦ
(ਅ) ਪਟਿਆਲਾ (ਇ) ਮਰਦਾਂਪੁਰ।

Answer:

(ਇ) ਮਰਦਾਂਪੁਰ।

Exam Tips:

a) ਪਾਠ ਨੂੰ ਧਿਆਨ ਨਾਲ ਪੜ੍ਹ ਕੇ ਸਹੀ ਵਿਕਲਪ ਚੁਣੋ।

 

Question 12: ਰਾਣੀ ਸਾਹਿਬ ਕੌਰ ਦੀ ਫ਼ੌਜ ਦੀ ਕਿੰਨੀ ਗਿਣਤੀ ਸੀ?
(ਉ) ਸੱਤ ਹਜ਼ਾਰ
(ਅ) ਤੀਹ ਹਜ਼ਾਰ (ਇ) ਅਠਾਰਾਂ ਹਜ਼ਾਰ।

Answer:

(ਉ) ਸੱਤ ਹਜ਼ਾਰ

Exam Tips:

a) ਪਾਠ ਨੂੰ ਧਿਆਨ ਨਾਲ ਪੜ੍ਹ ਕੇ ਸਹੀ ਵਿਕਲਪ ਚੁਣੋ।

 

ਛੋਟੇ ਉੱਤਰ ਵਾਲੇ ਪ੍ਰਸ਼ਨ

Question 13: ਮਹਾਰਾਜਾ ਅਮਰ ਸਿੰਘ ਤੋਂ ਬਾਅਦ ਗੱਦੀ ‘ਤੇ ਕੌਣ ਬੈਠਾ?

Answer:

ਸਾਹਿਬ ਸਿੰਘ।

Exam Tips:

a) ਉੱਤਰ ਪੂਰੇ ਵਾਕ ਵਿਚ ਲਿਖੋ।

 

Question 14: ਰਾਣੀ ਸਾਹਿਬ ਕੌਰ ਕਿੱਥੇ ਵਿਆਹੀ ਹੋਈ ਸੀ?

Answer:

ਫ਼ਤਿਹਗੜ੍ਹ ਦੇ ਸਰਦਾਰ ਜੈਮਲ ਸਿੰਘ ਨਾਲ।

Exam Tips:

a) ਉੱਤਰ ਪੂਰੇ ਵਾਕ ਵਿਚ ਲਿਖੋ।

 

Question 15: ਪਟਿਆਲਾ ਰਿਆਸਤ ਵਲ ਕੌਣ ਵਧਦੇ ਆ ਰਹੇ ਸਨ?

Answer:

ਅੰਟਾ ਰਾਓ ਮਰਹੱਟਾ ਅਤੇ ਲਛਮਣ ਰਾਓ ਮਰਹੱਟਾ।

Exam Tips:

a) ਉੱਤਰ ਪੂਰੇ ਵਾਕ ਵਿਚ ਲਿਖੋ।

 

Question 16: ਮਰਦਾਂਪੁਰ ਵਿਖੇ ਕਿਹੜੀਆਂ ਧਿਰਾਂ ਦਰਮਿਆਨ ਮੁਕਾਬਲਾ ਹੋਇਆ?

Answer:

ਮਰਦਾਂਪੁਰ ਵਿਖੇ ਰਾਣੀ ਸਾਹਿਬ ਕੌਰ ਦੀ ਫ਼ੌਜ ਦਾ ਅੰਟਾ ਰਾਓ ਮਰਹੱਟੇ ਅਤੇ ਲਛਮਣ ਰਾਓ ਮਰਹੱਟੇ ਦੀਆਂ ਫ਼ੌਜਾਂ ਨਾਲ ਮੁਕਾਬਲਾ ਹੋਇਆ।

Exam Tips:

a) ਉੱਤਰ ਪੂਰੇ ਵਾਕ ਵਿਚ ਲਿਖੋ।

 

Question 17: ਮਰਹੱਟਿਆਂ ਨੂੰ ਕਿਸ ਨੇ ਹਰਾਇਆ?

Answer:

ਮਰਹੱਟਿਆਂ ਨੂੰ ਰਾਣੀ ਸਾਹਿਬ ਕੌਰ ਦੀ ਅਗਵਾਈ ਹੇਠਲੀ ਫ਼ੌਜ ਨੇ ਹਰਾਇਆ।

Exam Tips:

a) ਉੱਤਰ ਪੂਰੇ ਵਾਕ ਵਿਚ ਲਿਖੋ।

 

ਸਖੇਪ ਉਤਰ ਵਾਲੇ ਪ੍ਰਸ਼ਨ

Question 18: ਰਾਣੀ ਸਾਹਿਬ ਕੌਰ ਨੇ ਪਟਿਆਲਾ ਰਿਆਸਤ ਦਾ ਪ੍ਰਬੰਧ ਕਿਵੇਂ ਚਲਾਇਆ?

Answer:

ਪਟਿਆਲੇ ਆ ਕੇ ਬੀਬੀ ਸਾਹਿਬ ਕੌਰ ਨੇ ਰਿਆਸਤ ਦੇ ਅਮੀਰਾਂ-ਵਜ਼ੀਰਾਂ ਤੇ ਦਰਬਾਰੀ ਸਰਦਾਰਾਂ ਨੂੰ ਇਕੱਠੇ ਕੀਤਾ ਤੇ ਰਿਆਸਤ ਦੀ ਸਾਰੀ ਹਾਲਤ ਦੱਸ ਕੇ ਪ੍ਰਬੰਧ ਦੀ ਵਾਗਡੋਰ ਆਪਣੇ ਹੱਥਾਂ ਵਿਚ ਲੈ ਲਈ। ਹਰ ਮਹਿਕਮੇ ਦੀ ਨਿਗਰਾਨੀ ਆਪਣੇ ਹੱਥਾਂ ਵਿਚ ਲੈ ਕੇ ਉਸ ਨੇ ਰਾਜ ਦੇ ਅੰਦਰਲੇ ਪ੍ਰਬੰਧ ਨੂੰ ਸੁਧਾਰਨ ਲਈ ਵੱਢੀ-ਖੋਰ ਸਰਦਾਰਾਂ ਨੂੰ ਸਜ਼ਾਵਾਂ ਦਿੱਤੀਆਂ। ਇਸ ਤਰ੍ਹਾਂ ਦੋ ਸਾਲਾਂ ਦੀ ਕਠਿਨ ਮਿਹਨਤ ਪਿੱਛੋਂ ਬੀਬੀ ਸਾਹਿਬ ਕੌਰ ਨੇ ਅਕਲਮੰਦੀ ਤੇ ਬਹਾਦਰੀ ਨਾਲ ਸਾਰੇ ਪ੍ਰਬੰਧ ਨੂੰ ਠੀਕ ਕਰ ਲਿਆ।

Exam Tips:

a) ਉੱਤਰ ਵਿਚ ਪਾਠ ਦੀਆਂ ਮੁੱਖ ਗੱਲਾਂ ਤਰਤੀਬ ਨਾਲ ਲਿਖੋ।

 

Question 19: ਹਰਕਾਰੇ ਨੇ ਕੀ ਸੂਚਨਾ ਦਿੱਤੀ?

Answer:

ਹਰਕਾਰੇ ਨੇ ਰਾਣੀ ਸਾਹਿਬ ਕੌਰ ਨੂੰ ਸੂਚਨਾ ਦਿੱਤੀ ਕਿ ਅੰਟਾ ਰਾਓ ਮਰਹੱਟੇ ਦਾ ਖ਼ਿਆਲ ਪਟਿਆਲੇ ਉੱਤੇ ਅਚਾਨਕ ਹਮਲਾ ਕਰਨ ਦਾ ਹੈ ਤੇ ਉਹ ਰਿਆਸਤ ਪਟਿਆਲੇ ਵਲ ਵਧਦਾ ਆ ਰਿਹਾ ਹੈ।

Exam Tips:

a) ਉੱਤਰ ਪੂਰੇ ਵਾਕ ਵਿਚ ਲਿਖੋ।

 

Question 20: ਮਰਹੱਟਿਆਂ ਦਾ ਮੁਕਾਬਲਾ ਕਰਨ ਲਈ ਰਾਣੀ ਸਾਹਿਬ ਕੌਰ ਨੇ ਆਪ ਭਾਸ਼ਨ ਵਿਚ ਕੀ ਕਿਹਾ?

Answer:

ਮਰਹੱਟਿਆਂ ਦਾ ਮੁਕਾਬਲਾ ਕਰਨ ਲਈ ਰਾਣੀ ਸਾਹਿਬ ਕੌਰ ਨੇ ਸ਼ਾਹੀ ਦਰਬਾਰ ਲਾ ਕੇ ਆਪਣੇ ਸਰਦਾਰਾਂ ਤੇ ਦਰਬਾਰੀਆਂ ਨੂੰ ਭਾਸ਼ਨ ਦਿੰਦਿਆਂ ਕਿਹਾ ਕਿ ਨਾਨੂੰ ਮੱਲ ਵਜ਼ੀਰ ਦੀਆਂ ਚਾਲਾਂ ਕਾਰਨ ਮਰਹੱਟਿਆਂ ਦੇ ਮੂੰਹ ਨੂੰ ਲਹੂ ਲੱਗ ਚੁੱਕਾ ਹੈ। ਉਹ ਪਟਿਆਲੇ ਨੂੰ ਲੁੱਟਣਾ ਤੇ ਆਪਣਾ ਗੁਲਾਮ ਬਣਾਉਣਾ ਚਾਹੁੰਦੇ ਹਨ। ਜੇ ਉਹ ਆਪਣੀ ਇੱਜ਼ਤ ਨੂੰ ਬਚਾਉਣਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਇਸ ਦਾ ਮੁੱਲ ਕੁਰਬਾਨੀ ਵਿਚ ਤਾਰਨਾ ਪਵੇਗਾ। ਇਸ ਲਈ ਉਨ੍ਹਾਂ ਨੂੰ ਇਕੱਠੇ ਹੋ ਕੇ ਧਰਮ-ਯੁੱਧ ਵਿਚ ਜੂਝਣਾ ਚਾਹੀਦਾ ਹੈ। ਇਹ ਉਨ੍ਹਾਂ ਸਭ ਲਈ ਇਮਤਿਹਾਨ ਦਾ ਵਕਤੇ ਹੈ।

Exam Tips:

a) ਉੱਤਰ ਵਿਚ ਪਾਠ ਦੀਆਂ ਮੁੱਖ ਗੱਲਾਂ ਤਰਤੀਬ ਨਾਲ ਲਿਖੋ।

 

Question 21: ਰਾਣੀ ਸਾਹਿਬ ਕੌਰ ਦੀ ਜਿੱਤ ਨੇ ਕੀ ਸਿੱਧ ਕਰ ਦਿੱਤਾ?

Answer:

ਰਾਣੀ ਸਾਹਿਬ ਕੌਰ ਦੀ ਜਿੱਤ ਨੇ ਸਿੱਧ ਕਰ ਦਿੱਤਾ ਕਿ ਦੇਸ਼ ਦੇ ਅਤੇ ਇਸ ਕੌਮ ਦੇ ਕੇਵਲ ਮਰਦ ਹੀ ਬਹਾਦਰ ਨਹੀਂ, ਸਗੋਂ ਔਰਤਾਂ ਵੀ ਉਨ੍ਹਾਂ ਤੋਂ ਕਿਸੇ ਗੱਲੋਂ ਪਿੱਛੇ ਨਹੀਂ। ਉਹ ਵੀ ਲੋੜ ਪੈਣ ਤੇ ਦੁਸ਼ਮਣਾਂ ਨਾਲ ਟੱਕਰ ਲੈ ਸਕਦੀਆਂ ਹਨ।

Exam Tips:

a) ਉੱਤਰ ਪੂਰੇ ਵਾਕ ਵਿਚ ਲਿਖੋ।

 

ਕੁੱਝ ਹੋਰ ਪ੍ਰਸ਼ਨ

Question 22: ਹੇਠ ਲਿਖੇ ਸ਼ਬਦਾਂ ਦੀ ਵਾਕਾਂ ਵਿਚ ਵਰਤੋਂ ਕਰੋਪ੍ਰਬੰਧਕ, ਨਿਗਰਾਨੀ, ਅਚਨਚੇਤ, ਸਲਾਹ, ਬਹਾਦਰੀ, ਭਗਦੜ।

Answer:

1. ਪ੍ਰਬੰਧਕ (ਪ੍ਰਬੰਧ ਕਰਨ ਵਾਲਾ) – ਪ੍ਰਬੰਧਕਾਂ ਦੀ ਨਲਾਇਕੀ ਕਾਰਨ ਇਹ ਸਮਾਗਮ ਸਫ਼ਲ ਨਾ ਹੋਇਆ।
2. ਨਿਗਰਾਨੀ (ਦੇਖ-ਰੇਖ) – ਯਤੀਮ ਬੱਚੇ ਆਪਣੇ ਚਾਚੇ ਦੀ ਨਿਗਰਾਨੀ ਹੇਠ ਪਲ ਰਹੇ ਹਨ।
3. ਅਚਨਚੇਤ (ਅਚਾਨਕ, ਬਿਨਾਂ ਅਗਾਊਂ ਸੂਚਨਾ ਤੋਂ) – ਕਲ੍ਹ ਅਚਨਚੇਤ ਹੀ ਉਸਦੀ ਸਿਹਤ ਖ਼ਰਾਬ ਹੋ ਗਈ।
4. ਸਲਾਹ (ਖ਼ਿਆਲ, ਇੱਛਾ) – ਤੂੰ ਦੱਸ, ਹੁਣ ਤੇਰੀ ਕੀ ਸਲਾਹ ਹੈ?
5. ਬਹਾਦਰੀ (ਦਲੇਰੀ) – ਰਾਣੀ ਸਾਹਿਬ ਕੌਰ ਨੇ ਮਰਹੱਟਿਆਂ ਦਾ ਬਹਾਦਰੀ ਨਾਲ ਟਾਕਰਾ ਕੀਤਾ।
6. ਭਗਦੜ (ਜਿਧਰ ਮੂੰਹ ਆਏ ਭੱਜਣਾ) – ਬੰਬ ਹੋਣ ਦੀ ਅਫਵਾਹ ਸੁਣ ਕੇ ਭਰੇ ਬਜ਼ਾਰ ‘ ਵਿਚ ਭਗਦੜ ਮਚ ਗਈ।

Exam Tips:

a) ਵਾਕ ਅਜਿਹਾ ਹੋਵੇ ਜਿਸ ਤੋਂ ਸ਼ਬਦ ਦਾ ਅਰਥ ਸਪਸ਼ਟ ਹੋਵੇ।

 

Question 23: ਖ਼ਾਲੀ ਥਾਂਵਾਂ ਭਰੋ-
1. ਰਾਣੀ ਸਾਹਿਬ ਕੌਰ …………. ਦੇ ਸਰਦਾਰ …………. ਨਾਲ ਵਿਆਹੀ ਹੋਈ ‘ ਸੀ।
2. ਰਾਣੀ ਸਾਹਿਬ ਕੌਰ …………. ਆ ਗਈ।
3. ਬੀਬੀ ਸਾਹਿਬ ਕੌਰ ਦਾ …………. ਉਬਾਲੇ ਖਾਣ ਲੱਗਾ।
4. ਦੋਹਾਂ ਧਿਰਾਂ ਦੀ …………. ਦੀ …………. ਲੱਗੀ ਹੋਈ ਸੀ।
5. ਬਹਾਦਰ ਸਿੰਘਣੀ ਨੇ ਸਿੱਖ ਧਰਮ ਤੇ ਦੇਸ਼ ਦੀ …………. ਬਚਾ ਲਈ।

Answer:

1. ਰਾਣੀ ਸਾਹਿਬ ਕੌਰ ਫ਼ਤਿਹਗੜ੍ਹ ਦੇ ਸਰਦਾਰ ਜੈਮਲ ਸਿੰਘ ਨਾਲ ਵਿਆਹੀ ਹੋਈ ਸੀ।
2. ਰਾਣੀ ਸਾਹਿਬ ਕੌਰ ਪਟਿਆਲੇ ਆ ਗਈ।
3. ਬੀਬੀ ਸਾਹਿਬ ਕੌਰ ਦਾ ਖ਼ੂਨ ਉਬਾਲੇ ਖਾਣ ਲੱਗਾ।
4. ਦੋਹਾਂ ਧਿਰਾਂ ਦੀ ਸਿਰ-ਧੜ ਦੀ ਬਾਜ਼ੀ ਲੱਗੀ ਹੋਈ ਸੀ।
5. ਬਹਾਦਰ ਸਿੰਘਣੀ ਨੇ ਸਿੱਖ ਧਰਮ ਤੇ ਦੇਸ਼ ਦੀ ਇੱਜ਼ਤ ਬਚਾ ਲਈ।

Exam Tips:

a) ਪਾਠ ਵਿਚਲੇ ਸ਼ਬਦ ਹੀ ਵਰਤੋ।

 

Question 24: ਹੇਠ ਲਿਖੇ ਪੰਜਾਬੀ ਸ਼ਬਦਾਂ ਨੂੰ ਹਿੰਦੀ ਤੇ ਅੰਗਰੇਜ਼ੀ ਵਿਚ ਲਿਖੋ- ਬਹਾਦਰ, ਖ਼ਬਰ, ਖੂਨ, ਲੋਥ, ਫ਼ੌਜ।

Answer:

ਪੰਜਾਬੀ – ਹਿੰਦੀ – ਅੰਗਰੇਜ਼ੀ
1. ਬਹਾਦਰ – साहसी – Brave
2. ਖ਼ਬਰ – समाचार – News
3. ਖੂਨ – खून – Blood
4. ਲੋਥ – लाश – Corpse
5. ਫ਼ੌਜ – सेना – Army.

Exam Tips:

a) ਸ਼ਬਦਜੋੜ ਅਤੇ ਲਗਾਂ-ਮਾਤਰਾਂ ਦਾ ਧਿਆਨ ਰੱਖੋ।

 

Question 25: ਹੇਠ ਲਿਖੇ ਸ਼ਬਦਾਂ ਨੂੰ ਸ਼ੁੱਧ ਕਰ ਕੇ ਲਿਖੋ
1. ਪ੍ਰਬੰਧਕ – ………………
2. ਫਤੇਹਗੜ੍ਹ – ………………
3. ਮੈਹਕਮਾ – ………………
4. ਬੈਰੀ – ………………
5. ਤੂਫਾਨ – ………………

Answer:

1. ਪਰਬੰਧਕ – ਪ੍ਰਬੰਧਕ
2. ਫਤੇਹਗੜ੍ਹ – ਫ਼ਤਿਹਗੜ੍ਹ
3. ਮੈਹਕਮਾ – ਮਹਿਕਮਾ
4. ਬੈਰੀ – ਵੈਰੀ
5. ਤੂਫਾਨ – ਤੂਫ਼ਾਨ।

Exam Tips:

a) ਸ਼ਬਦਜੋੜ ਅਤੇ ਲਗਾਂ-ਮਾਤਰਾਂ ਦਾ ਧਿਆਨ ਰੱਖੋ।

 

Step-by-Step Textbook Answers: Class 7 Punjabi Punjabi Medium Chapter 03 ਰਾਣੀ ਸਾਹਿਬ ਕੌਰ

Chapter Exercise Answers for Class 7 Punjabi

Explore reliable textbook solutions for Punjabi Medium Chapter 03 ਰਾਣੀ ਸਾਹਿਬ ਕੌਰ tailored for Class 7 learners. Utilizing these complete exercise answers ensures your preparation aligns exactly with official Punjab Board standards for Punjabi.

Detailed Answer Guides for Punjabi Medium Chapter 03 ਰਾਣੀ ਸਾਹਿਬ ਕੌਰ

Beyond providing final answers, these guides offer step-by-step breakdowns for complex queries in the Class 7 Punjabi module. This approach helps students balance theoretical depth with practical problem-solving skills required for Punjab Board exams.

Complete Preparation Kit for Class 7 Exams

Frequent review of these structured answers builds strong analytical capabilities and response efficiency. Maximize your academic readiness by combining these textbook solutions with our curated study materials and mock evaluations for Class 7 Punjabi.

FAQs

Where can I find the latest PSEB 7th Class Punjabi Solutions Chapter 3 ਰਾਣੀ ਸਾਹਿਬ ਕੌਰ for the 2026-27 session?

The complete and updated PSEB 7th Class Punjabi Solutions Chapter 3 ਰਾਣੀ ਸਾਹਿਬ ਕੌਰ is available for free on StudiesToday.com. These solutions for Class 7 Punjabi are as per latest Punjab Board curriculum.

Are the Punjabi Punjab Board solutions for Class 7 updated for the new 50% competency-based exam pattern?

Yes, our experts have revised the PSEB 7th Class Punjabi Solutions Chapter 3 ਰਾਣੀ ਸਾਹਿਬ ਕੌਰ as per 2026 exam pattern. All textbook exercises have been solved and have added explanation about how the Punjabi concepts are applied in case-study and assertion-reasoning questions.

How do these Class 7 Punjab Board solutions help in scoring 90% plus marks?

Toppers recommend using Punjab Board language because Punjab Board marking schemes are strictly based on textbook definitions. Our PSEB 7th Class Punjabi Solutions Chapter 3 ਰਾਣੀ ਸਾਹਿਬ ਕੌਰ will help students to get full marks in the theory paper.

Do you offer PSEB 7th Class Punjabi Solutions Chapter 3 ਰਾਣੀ ਸਾਹਿਬ ਕੌਰ in multiple languages like Hindi and English?

Yes, we provide bilingual support for Class 7 Punjabi. You can access PSEB 7th Class Punjabi Solutions Chapter 3 ਰਾਣੀ ਸਾਹਿਬ ਕੌਰ in both English and Hindi medium.

Is it possible to download the Punjabi Punjab Board solutions for Class 7 as a PDF?

Yes, you can download the entire PSEB 7th Class Punjabi Solutions Chapter 3 ਰਾਣੀ ਸਾਹਿਬ ਕੌਰ in printable PDF format for offline study on any device.