Download Punjab Board Solutions for Class 7 Punjabi Punjabi Medium Chapter 25 ਕਿਰਤ ਦਾ ਸਤਿਕਾਰ
Access comprehensive textbook solutions for Punjabi Medium Chapter 25 ਕਿਰਤ ਦਾ ਸਤਿਕਾਰ using the official curriculum guides for Class 7 Punjabi. Designed to align with the 2026-27 Punjab Board standards, these detailed answers help students reinforce core academic concepts.
Access Punjab Board Solutions and Answers
View or download the dedicated Punjabi Medium Chapter 25 ਕਿਰਤ ਦਾ ਸਤਿਕਾਰ solution resource below. Engaging with these textbook answers under focused study conditions ensures continuous academic progress and mastery of the 2026-27 curriculum for Punjabi.
ਪਾਠ-ਅਭਿਆਸ
Question 1: ‘ਕਿਰਤ ਦਾ ਸਤਿਕਾਰ’ ਇਕਾਂਗੀ ਵਿਚ ਕਿਹੜੇ-ਕਿਹੜੇ ਪਾਤਰ ਹਨ ਅਤੇ ਕਿਹੜੇ ਪਾਤਰ ਦੁਆਲੇ ਸਾਰੀ ਕਹਾਣੀ ਘੁੰਮਦੀ ਹੈ?
Answer:
‘ਕਿਰਤ ਦਾ ਸਤਿਕਾਰ’ ਇਕਾਂਗੀ ਵਿਚ ਕੇਸਰ, ਇਕ ਇਸਤਰੀ, ਸੇਠ, ਕ੍ਰਿਸ਼ਨ, ਅਧਿਆਪਕ ਅਤੇ ਸਕੂਲ ਦੇ ਲੜਕੇ ਪਾਤਰ ਹਨ। ਇਕਾਂਗੀ ਦੀ ਸਾਰੀ ਕਹਾਣੀ ਬੂਟ ਪਾਲਿਸ਼ ਕਰਨ ਵਾਲੇ ਲੜਕੇ ਕ੍ਰਿਸ਼ਨ ਦੁਆਲੇ ਘੁੰਮਦੀ ਹੈ।
Exam Tips:
a) ਸਾਰੇ ਪਾਤਰਾਂ ਦੇ ਨਾਂ ਕ੍ਰਮ ਨਾਲ ਲਿਖੋ।
b) ਮੁੱਖ ਪਾਤਰ ਦਾ ਨਾਂ ਵੱਖਰਾ ਕਰ ਕੇ ਲਿਖੋ।
Question 2: ਕ੍ਰਿਸ਼ਨ ਕਿਹੋ-ਜਿਹਾ ਲੜਕਾ ਹੈ? ਉਹ ਬੂਟ-ਪਾਲਿਸ਼ ਕਿਉਂ ਕਰਦਾ ਹੈ?
Answer:
ਕ੍ਰਿਸ਼ਨ ਦਾ ਬਾਪ ਮਰ ਚੁੱਕਾ ਸੀ। ਉਹ ਕਿਰਤ ਨੂੰ ਬੁਰੀ ਨਾ ਸਮਝਣ ਵਾਲਾ, ਮਿਹਨਤੀ, ਝੂਠ ਨਾ ਬੋਲਣ ਵਾਲਾ ਤੇ ਹੁਸ਼ਿਆਰ ਲੜਕਾ ਹੈ। ਉਹ ਆਪਣੀ ਪੜ੍ਹਾਈ ਦਾ ਖ਼ਰਚ ਪੂਰਾ ਕਰਨ ਲਈ ਬੂਟ ਪਾਲਿਸ਼ ਕਰਦਾ ਹੈ।
Exam Tips:
a) ਪ੍ਰਸ਼ਨ ਦੇ ਦੋਵੇਂ ਹਿੱਸਿਆਂ (ਸੁਭਾਅ ਅਤੇ ਕਾਰਨ) ਦਾ ਉੱਤਰ ਦਿਓ।
b) ਉਸ ਦੇ ਘਰ ਦੀ ਹਾਲਤ (ਬਾਪ ਦੀ ਮੌਤ) ਦਾ ਜ਼ਿਕਰ ਜ਼ਰੂਰ ਕਰੋ।
Question 3: ਸੇਠ ਨੇ ਕ੍ਰਿਸ਼ਨ ਨੂੰ ਕਿਉਂ ਮਾਰਿਆ?
Answer:
ਕ੍ਰਿਸ਼ਨ ਸੇਠ ਤੋਂ ਆਪਣੀ ਮਿਹਨਤ ਦਾ ਮੁੱਲ ਮੰਗਦਾ ਹੋਇਆ ਉਸ ਨਾਲ ਜ਼ਰਾ ਔਖਾ ਬੋਲ ਪਿਆ, ਤਾਂ ਸੇਠ ਨੂੰ ਗੁੱਸਾ ਚੜ੍ਹ ਗਿਆ ਤੇ ਉਸ ਨੇ ਕ੍ਰਿਸ਼ਨ ਨੂੰ ਠੁੱਡਾ ਮਾਰਿਆ।
Exam Tips:
a) ਉੱਤਰ ਪੂਰੇ ਵਾਕ ਵਿਚ ਲਿਖੋ।
Question 4: ਪੰਚਾਂ ਨੇ ਸੇਠ ਨੂੰ ਕੀ ਦੰਡ ਲਾਇਆ?
Answer:
ਪੰਚਾਂ ਨੇ ਸੇਠ ਨੂੰ ਕ੍ਰਿਸ਼ਨ ਦੀ ਸਾਲ ਭਰ ਦੀ ਪੜ੍ਹਾਈ ਦੇ ਖ਼ਰਚ ਵਜੋਂ ਡੇਢ ਸੌ ਰੁਪਏ ਦੰਡ ਲਾਇਆ।
Exam Tips:
a) ਰਕਮ (ਡੇਢ ਸੌ ਰੁਪਏ) ਅਤੇ ਉਸ ਦਾ ਕਾਰਨ ਦੋਵੇਂ ਲਿਖੋ।
Question 5: ਸੇਠ ਦੇ ਰੁਪਈਆਂ ਦਾ ਕੀ ਕੀਤਾ ਗਿਆ?
Answer:
ਜਦੋਂ ਸੇਠ ਦੇ ਰੁਪਏ ਕ੍ਰਿਸ਼ਨ ਨੇ ਨਾ ਲਏ, ਤਾਂ ਕੇਸਰ ਦੇ ਕਹਿਣ ‘ਤੇ ਉਹ ਰੁਪਏ ਮਾਸਟਰ ਜੀ ਨੇ ਸਕੂਲ ਫੰਡ ਲਈ ਲੈ ਲਏ।
Exam Tips:
a) ਦੱਸੋ ਕਿ ਕ੍ਰਿਸ਼ਨ ਨੇ ਰੁਪਏ ਕਿਉਂ ਨਹੀਂ ਲਏ: ਉਹ ਇਸ ਨੂੰ ਹੱਕ-ਹਲਾਲ ਦੀ ਕਮਾਈ ਨਹੀਂ ਸਮਝਦਾ ਸੀ।
Question 6: ‘ਕਿਰਤ ਦਾ ਸਤਿਕਾਰ’ ਇਕਾਂਗੀ ਤੋਂ ਕੀ ਸਿੱਖਿਆ ਮਿਲਦੀ ਹੈ? ਆਪਣੇ ਸ਼ਬਦਾਂ ਵਿਚ ਲਿਖੋ।
Answer:
ਇਸ ਇਕਾਂਗੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਕਿਰਤ ਦਾ ਸਤਿਕਾਰ ਕਰਨਾ ਚਾਹੀਦਾ ਹੈ। ਇਕਾਂਗੀਕਾਰ ਇਕ ਪਾਸੇ ਇਹ ਸੁਨੇਹਾ ਦਿੰਦਾ ਹੈ ਕਿ ਸਾਨੂੰ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਕਿਸੇ ਕੰਮ ਤੋਂ ਵੀ ਸ਼ਰਮ ਨਹੀਂ ਕਰਨੀ ਚਾਹੀਦੀ, ਦੂਜੇ ਪਾਸੇ ਇਹ ਕਹਿੰਦਾ ਹੈ ਕਿ ਸਾਨੂੰ ਕਿਸੇ ਕਿਰਤੀ ਦਾ ਹੱਕ ਨਹੀਂ ਮਾਰਨਾ ਚਾਹੀਦਾ।
Exam Tips:
a) ਉੱਤਰ ਵਿਚ ਦੋਵੇਂ ਸਿੱਖਿਆਵਾਂ ਲਿਖੋ: ਕੰਮ ਤੋਂ ਸ਼ਰਮ ਨਾ ਕਰੋ ਅਤੇ ਕਿਰਤੀ ਦਾ ਹੱਕ ਨਾ ਮਾਰੋ।
b) ਆਪਣੇ ਸ਼ਬਦਾਂ ਵਿਚ ਲਿਖਣ ਲਈ ਇਕਾਂਗੀ ਦੀ ਕਿਸੇ ਘਟਨਾ ਦਾ ਹਵਾਲਾ ਦਿਓ।
Question 7: ਔਖੇ ਸ਼ਬਦਾਂ ਦੇ ਅਰਥ ਲਿਖੋ: ਕੌਡੀ-ਕੌਡੀ, ਅਹਿਮਕ, ਤਾੜ, ਹਿਰਦਾ, ਚੈਰੀ, ਖਹਿੜੇ ਪੈਣਾ, ਸਿੱਝਣਾ, ਨਸ਼ਟ, ਖਿਮਾ, ਸਤਿਕਾਰ।
Answer:
| ਸ਼ਬਦ | ਅਰਥ |
|---|---|
| ਕੌਡੀ-ਕੌਡੀ | ਪੈਸਾ-ਪੈਸਾ, ਦਮੜੀ-ਦਮੜੀ |
| ਅਹਿਮਕ | ਮੂਰਖ, ਬੇਵਕੂਫ਼ |
| ਤਾੜ | ਟਿਕਟਿਕੀ, ਨੀਝ |
| ਹਿਰਦਾ | ਮਨ, ਦਿਲ |
| ਚੈਰੀ | ਬੂਟ-ਪਾਲਿਸ਼ ਦੀ ਇਕ ਕੰਪਨੀ ਦਾ ਨਾਂ |
| ਖਹਿੜੇ ਪੈਣਾ | ਜ਼ਿਦ ਕਰਨਾ, ਪਿੱਛੇ ਪੈਣਾ |
| ਸਿੱਝਣਾ | ਸਖ਼ਤੀ ਨਾਲ ਪੇਸ਼ ਆਉਣਾ |
| ਨਸ਼ਟ | ਬਰਬਾਦ, ਤਬਾਹ, ਨਾਸ |
| ਖਿਮਾ | ਮਾਫ਼ੀ, ਬਖ਼ਸ਼ ਦੇਣ ਦਾ ਭਾਵ |
| ਸਤਿਕਾਰ | ਇੱਜ਼ਤ, ਆਦਰ, ਮਾਣ, ਰੁਤਬਾ |
Exam Tips:
a) ਸ਼ਬਦਾਂ ਦੇ ਅਰਥ ਪਾਠ ਵਿਚ ਆਏ ਪ੍ਰਸੰਗ ਅਨੁਸਾਰ ਯਾਦ ਕਰੋ।
b) ਹਰ ਸ਼ਬਦ ਦੀ ਸ਼ੁੱਧ ਗੁਰਮੁਖੀ ਲਿਖਤ ਦਾ ਧਿਆਨ ਰੱਖੋ।
Question 8: ਹੇਠ ਲਿਖੇ ਮੁਹਾਵਰਿਆਂ ਨੂੰ ਵਾਕਾਂ ਵਿਚ ਇਸ ਤਰ੍ਹਾਂ ਵਰਤੋ ਕਿ ਅਰਥ ਸਪਸ਼ਟ ਹੋ ਜਾਣ: ਮੌਜਾਂ ਮਾਣਨਾ, ਕੌਡੀ-ਕੌਡੀ ਜੋੜਨਾ, ਰੰਗੇ ਹੱਥੀਂ ਫੜਨਾ, ਦੰਡ ਲਾਉਣਾ, ਸਫ਼ਾਈ ਪੇਸ਼ ਕਰਨਾ, ਵੇਲੇ ਸਿਰ ਬਹੁੜਨਾ, ਹੱਕ-ਹਲਾਲ ਦੀ ਕਮਾਈ ਕਰਨਾ।
Answer:
ਮੌਜਾਂ ਮਾਣਨਾ (ਅਨੰਦ ਲੈਣਾ) – ਮੈਂ ਛੁੱਟੀਆਂ ਵਿਚ ਆਪਣੇ ਨਾਨਕਿਆਂ ਦੇ ਚਲਾ ਗਿਆ ਤੇ ਉੱਥੇ ਖੂਬ ਮੌਜਾਂ ਮਾਣੀਆਂ।
ਕੌਡੀ-ਕੌਡੀ ਜੋੜਨਾ (ਥੋੜ੍ਹੇ-ਥੋੜ੍ਹੇ ਪੈਸੇ ਇਕੱਠੇ ਕਰਨਾ) – ਜੇਕਰ ਤੂੰ ਹਰ ਰੋਜ਼ ਥੋੜ੍ਹੇ ਜਿਹੇ ਪੈਸੇ ਵੀ ਬਚਾਏਂਗਾ, ਤਾਂ ਕੌਡੀ-ਕੌਡੀ ਜੁੜ ਕੇ ਤੇਰੇ ਕੋਲ ਕਾਫ਼ੀ ਧਨ ਹੋ ਜਾਵੇਗਾ।
ਰੰਗੇ ਹੱਥੀਂ ਫੜਨਾ (ਦੋਸ਼ੀ ਦਾ ਮੌਕੇ ‘ਤੇ ਫੜਿਆ ਜਾਣਾ) – ਮੈਂ ਆਪਣੇ ਗੁਆਂਢੀ ਨੂੰ ਚੋਰੀ ਕਰਦਿਆਂ ਰੰਗੇ ਹੱਥੀਂ ਫੜ ਲਿਆ।
ਦੰਡ ਲਾਉਣਾ (ਸਜ਼ਾ ਦੇਣੀ) – ਪੰਚਾਇਤ ਨੇ ਪਿੰਡ ਵਿਚ ਬਦਮਾਸ਼ੀਆਂ ਕਰਨ ਵਾਲੇ ਜੀਤੇ ਨੂੰ 500 ਰੁਪਏ ਦੰਡ ਲਾਇਆ।
ਸਫ਼ਾਈ ਪੇਸ਼ ਕਰਨਾ (ਆਪਣੇ ਆਪ ਨੂੰ ਬੇਕਸੂਰ ਸਾਬਤ ਕਰਨ ਲਈ ਸਬੂਤ ਦੇਣਾ) – ਇਹ ਤੈਨੂੰ ਚੋਰ ਕਹਿੰਦਾ ਹੈ, ਪਰ ਹੁਣ ਤੂੰ ਸਫ਼ਾਈ ਪੇਸ਼ ਕਰ ਕਿ ਤੂੰ ਚੋਰੀ ਨਹੀਂ ਕੀਤੀ।
ਵੇਲੇ ਸਿਰ ਬਹੁੜਨਾ (ਸਮੇਂ ਸਿਰ ਸਹਾਇਤਾ ਕਰਨਾ) – ਜਿਹੜਾ ਮਿੱਤਰ ਵੇਲੇ ਸਿਰ ਨਹੀਂ ਬਹੁੜਦਾ, ਉਸ ਦੀ ਮਿੱਤਰਤਾ ਦਾ ਕੀ ਫ਼ਾਇਦਾ।
ਹੱਕ-ਹਲਾਲ ਦੀ ਕਮਾਈ ਕਰਨਾ (ਮਿਹਨਤ ਕਰ ਕੇ ਕਮਾਉਣਾ) – ਅੱਜ-ਕੱਲ੍ਹ ਕੋਈ ਵਿਰਲਾ ਹੀ ਹੱਕ-ਹਲਾਲ ਦੀ ਕਮਾਈ ਕਰਦਾ ਹੈ, ਹਰ ਕੋਈ ਰਿਸ਼ਵਤ ਅਤੇ ਕਮਿਸ਼ਨ ਦੇ ਧਨ ਉੱਤੇ ਅੱਖਾਂ ਟਿਕਾਈ ਰੱਖਦਾ ਹੈ।
Exam Tips:
a) ਪਹਿਲਾਂ ਮੁਹਾਵਰੇ ਦਾ ਅਰਥ ਸਮਝੋ, ਫਿਰ ਉਸ ਨੂੰ ਪੂਰੇ ਵਾਕ ਵਿਚ ਵਰਤੋ।
b) ਵਾਕ ਅਜਿਹਾ ਹੋਵੇ ਕਿ ਮੁਹਾਵਰੇ ਦਾ ਅਰਥ ਆਪਣੇ-ਆਪ ਸਪਸ਼ਟ ਹੋ ਜਾਵੇ।
Question 9: ਖ਼ਾਲੀ ਥਾਵਾਂ ਭਰੋ: (ਉ) ਕੰਮ ਕਰਨ ਨਾਲ ਸਰੀਰ ……… ਰਹਿੰਦਾ ਹੈ (ਰੋਗ/ਅਰੋਗ)। (ਅ) ਹੱਥੀਂ ਕੰਮ ਕਰਨ ਨਾਲ ਹਿਰਦਾ ……… ਹੁੰਦਾ ਹੈ (ਸ਼ੁੱਧ/ਅਸ਼ੁੱਧ)। (ੲ) ਕਿਰਤ ਕਰਨ ਨਾਲ ……… ਮਿਲਦੀ ਹੈ (ਸ਼ਾਂਤੀ/ਅਸ਼ਾਂਤੀ)। (ਸ) ਮਿਹਨਤ ਕਰਨ ਨਾਲ ……… ਪ੍ਰਾਪਤ ਹੁੰਦੀ ਹੈ (ਸਫਲਤਾ/ਅਸਫ਼ਲਤਾ)।
Answer:
(ਉ) ਕੰਮ ਕਰਨ ਨਾਲ ਸਰੀਰ ਅਰੋਗ ਰਹਿੰਦਾ ਹੈ।
(ਅ) ਹੱਥੀਂ ਕੰਮ ਕਰਨ ਨਾਲ ਹਿਰਦਾ ਸ਼ੁੱਧ ਹੁੰਦਾ ਹੈ।
(ੲ) ਕਿਰਤ ਕਰਨ ਨਾਲ ਸ਼ਾਂਤੀ ਮਿਲਦੀ ਹੈ।
(ਸ) ਮਿਹਨਤ ਕਰਨ ਨਾਲ ਸਫਲਤਾ ਪ੍ਰਾਪਤ ਹੁੰਦੀ ਹੈ।
Exam Tips:
a) ਬਰੈਕਟ ਵਿਚ ਦਿੱਤੇ ਦੋ ਸ਼ਬਦਾਂ ਵਿਚੋਂ ਵਾਕ ਦੇ ਭਾਵ ਅਨੁਸਾਰ ਸਹੀ ਸ਼ਬਦ ਚੁਣੋ।
b) ਉਲਟ ਅਰਥ ਵਾਲਾ ਸ਼ਬਦ (ਰੋਗ, ਅਸ਼ੁੱਧ, ਅਸ਼ਾਂਤੀ, ਅਸਫ਼ਲਤਾ) ਇੱਥੇ ਠੀਕ ਨਹੀਂ ਬੈਠਦਾ।
Important Questions
Question 10: ‘ਕਿਰਤ ਦਾ ਸਤਿਕਾਰ’ ਇਕਾਂਗੀ ਦਾ ਸਾਰ ਲਿਖੋ। ਜਾਂ ‘ਕਿਰਤ ਦਾ ਸਤਿਕਾਰ’ ਇਕਾਂਗੀ ਦੀ ਕਹਾਣੀ ਨੂੰ ਆਪਣੇ ਸ਼ਬਦਾਂ ਵਿਚ ਲਿਖੋ।
Answer:
ਦਿੱਲੀ ਦੇ ਇਕ ਬੱਸ ਸਟਾਪ ਉੱਤੇ ਕੁਝ ਮੁਸਾਫ਼ਰ ਖੜ੍ਹੇ ਹਨ। ਇਕ ਸੇਠ ਧੋਤੀ ਸੰਭਾਲੀ ਤੇ ਛੱਤਰੀ ਫੜੀ ਭੱਜਿਆ ਆਉਂਦਾ ਹੈ, ਪਰ ਉਸ ਦੀ 13 ਨੰਬਰ ਦੀ ਬੱਸ ਨਿਕਲ ਜਾਂਦੀ ਹੈ। ਕੇਸਰ ਨਾਂ ਦਾ ਲੜਕਾ ਉਸ ਨੂੰ ਕਹਿੰਦਾ ਹੈ ਕਿ ਹੁਣ ਉਹ ਕਤਾਰ ਵਿਚ ਖੜ੍ਹਾ ਹੋ ਕੇ ਬੱਸ ਦੀ ਉਡੀਕ ਕਰੇ। ਸੇਠ ਕਹਿੰਦਾ ਹੈ ਕਿ ਹਰ ਰੋਜ਼ ਟੈਕਸੀ ਕਰਨੀ ਉਸ ਨੂੰ ਵਾਰਾ ਨਹੀਂ ਖਾਂਦੀ, ਇਕ-ਇਕ ਪੈਸਾ ਸੰਭਾਲ ਕੇ ਹੀ ਪੈਸੇ ਜੁੜਦੇ ਹਨ। ਉਹ ਕੇਸਰ ਦੀਆਂ ਵਿਅੰਗ ਭਰੀਆਂ ਗੱਲਾਂ ਤੋਂ ਚਿੜਦਾ ਹੈ।
ਇੰਨੇ ਨੂੰ ਬੂਟ ਪਾਲਿਸ਼ ਕਰਨ ਵਾਲਾ ਲੜਕਾ ਕ੍ਰਿਸ਼ਨ ਆ ਜਾਂਦਾ ਹੈ। ਇਕ ਇਸਤਰੀ ਉਸ ਪਾਸੋਂ ਸੈਂਡਲ ਪਾਲਿਸ਼ ਕਰਾਉਂਦੀ ਹੈ ਅਤੇ ਉਸ ਨੂੰ ਮਿਹਨਤੀ ਮੁੰਡਾ ਸਮਝਦੀ ਹੈ। ਪੁੱਛਣ ‘ਤੇ ਕ੍ਰਿਸ਼ਨ ਦੱਸਦਾ ਹੈ ਕਿ ਉਹ ਇਸ ਕੰਮ ਨਾਲ ਆਪਣੀ ਫ਼ੀਸ ਤੇ ਕਿਤਾਬਾਂ ਜੋਗੇ ਪੈਸੇ ਬਣਾ ਲੈਂਦਾ ਹੈ। ਰੋਟੀ ਜੋਗੇ ਪੈਸੇ ਉਸ ਦੀ ਮਾਂ ਲੋਕਾਂ ਦੇ ਕੱਪੜੇ ਸੀ ਕੇ ਕਮਾਉਂਦੀ ਹੈ ਅਤੇ ਉਸ ਦਾ ਬਾਪ ਮਰ ਚੁੱਕਾ ਹੈ। ਇਸਤਰੀ ਉਸ ਨੂੰ ਬਹਾਦਰ ਲੜਕਾ ਕਹਿੰਦੀ ਹੈ ਅਤੇ ਵੀਹ ਪੈਸੇ ਦਿੰਦੀ ਹੈ। ਇਹ ਦੇਖ ਕੇ ਸੇਠ ਕਹਿੰਦਾ ਹੈ ਕਿ ਉਸ ਨੇ ਇੰਨੇ ਪੈਸੇ ਦੇ ਕੇ ਭਾਅ ਵਿਗਾੜ ਦਿੱਤਾ ਹੈ।
ਫਿਰ ਕ੍ਰਿਸ਼ਨ ਸੇਠ ਦੇ ਬੂਟ ਪਾਲਿਸ਼ ਕਰਦਾ ਹੈ। ਸੇਠ ਪਾਲਿਸ਼ ਨੂੰ ਨਿਕੰਮੀ ਕਹਿ ਕੇ ਸਿਰਫ਼ ਪੰਜ ਪੈਸੇ ਦਿੰਦਾ ਹੈ। ਕ੍ਰਿਸ਼ਨ ਕਹਿੰਦਾ ਹੈ ਕਿ ਉਹ ਭੀਖ ਨਹੀਂ ਮੰਗ ਰਿਹਾ, ਸਗੋਂ ਮਿਹਨਤ ਦਾ ਮੁੱਲ ਮੰਗ ਰਿਹਾ ਹੈ ਤੇ ਉਹ ਰੇਟ ਦੇ ਪੰਦਰਾਂ ਪੈਸੇ ਦੇਵੇ। ਸੇਠ ਨੂੰ ਗੁੱਸਾ ਚੜ੍ਹ ਜਾਂਦਾ ਹੈ ਤੇ ਉਹ ਕ੍ਰਿਸ਼ਨ ਨੂੰ ਠੁੱਡਾ ਮਾਰਦਾ ਹੈ। ਕੇਸਰ ਤੇ ਇਸਤਰੀ ਸੇਠ ਨੂੰ ਜ਼ਿਆਦਤੀ ਕਰਨ ਲਈ ਝਿੜਕਦੇ ਹਨ।
ਇੰਨੇ ਨੂੰ ਸਕੂਲ ਦਾ ਇਕ ਅਧਿਆਪਕ ਆਪਣੇ ਖਿਡਾਰੀ ਵਿਦਿਆਰਥੀਆਂ ਨਾਲ ਉੱਥੇ ਆ ਜਾਂਦਾ ਹੈ। ਕ੍ਰਿਸ਼ਨ ਉਨ੍ਹਾਂ ਦੇ ਸਕੂਲ ਦਾ ਹੀ ਵਿਦਿਆਰਥੀ ਹੈ। ਸਾਰੀ ਗੱਲ ਪਤਾ ਲੱਗਣ ‘ਤੇ ਮਾਸਟਰ ਜੀ ਸੇਠ ਨੂੰ ਥਾਣੇ ਚੱਲਣ ਲਈ ਕਹਿੰਦੇ ਹਨ। ਡਰਿਆ ਹੋਇਆ ਸੇਠ ਖਿਮਾ ਮੰਗਦਾ ਹੈ ਅਤੇ ਪੰਚਾਇਤ ਦਾ ਫ਼ੈਸਲਾ ਮੰਨਣ ਲਈ ਤਿਆਰ ਹੋ ਜਾਂਦਾ ਹੈ। ਕੇਸਰ ਦੇ ਕਹਿਣ ‘ਤੇ ਸੇਠ ਉੱਤੇ ਕ੍ਰਿਸ਼ਨ ਦੀ ਸਾਲ ਭਰ ਦੀ ਫ਼ੀਸ ਤੇ ਕਿਤਾਬਾਂ ਦਾ ਖ਼ਰਚ, ਡੇਢ ਸੌ ਰੁਪਏ, ਦੰਡ ਲਾਇਆ ਜਾਂਦਾ ਹੈ। ਇਸਤਰੀ ਵੱਲੋਂ ਪੱਚੀ ਰੁਪਏ ਦੀ ਛੋਟ ਕਰਾਉਣ ‘ਤੇ ਸੇਠ ਇਕ ਸੌ ਪੱਚੀ ਰੁਪਏ ਦਿੰਦਾ ਹੈ, ਪਰ ਕ੍ਰਿਸ਼ਨ ਇਹ ਕਹਿ ਕੇ ਲੈਣ ਤੋਂ ਇਨਕਾਰ ਕਰ ਦਿੰਦਾ ਹੈ ਕਿ ਇਹ ਹੱਕ-ਹਲਾਲ ਦੀ ਕਮਾਈ ਨਹੀਂ, ਇਸ ਨਾਲ ਉਹ ਨਿਕੰਮਾ ਹੋ ਜਾਵੇਗਾ।
ਕੇਸਰ ਦੇ ਕਹਿਣ ‘ਤੇ ਮਾਸਟਰ ਜੀ ਉਹ ਪੈਸੇ ਸਕੂਲ ਫੰਡ ਲਈ ਲੈ ਲੈਂਦੇ ਹਨ। ਇਸਤਰੀ ਕ੍ਰਿਸ਼ਨ ਨੂੰ ਸ਼ਾਬਾਸ਼ ਦਿੰਦੀ ਹੈ ਅਤੇ ਮਾਸਟਰ ਜੀ ਕਹਿੰਦੇ ਹਨ ਕਿ ਉਸ ਨੇ ਅੱਜ ਸਭ ਨੂੰ ਸਬਕ ਪੜ੍ਹਾ ਦਿੱਤਾ ਹੈ। ਇੰਨੇ ਨੂੰ ਸੇਠ ਦੀ ਬੱਸ ਆ ਜਾਂਦੀ ਹੈ ਅਤੇ ਸਾਰੇ ਮੁਸਾਫ਼ਰ ਬੱਸ ਵਿਚ ਚੜ੍ਹ ਜਾਂਦੇ ਹਨ।
Exam Tips:
a) ਸਾਰ ਵਿਚ ਘਟਨਾਵਾਂ ਦਾ ਕ੍ਰਮ ਰੱਖੋ: ਬੱਸ ਸਟਾਪ, ਪਾਲਿਸ਼, ਝਗੜਾ, ਪੰਚਾਇਤ, ਫ਼ੈਸਲਾ।
b) ਕ੍ਰਿਸ਼ਨ ਦੇ ਸ੍ਵੈਮਾਣ ਅਤੇ ਸੇਠ ਦੇ ਦੰਡ ਦਾ ਜ਼ਿਕਰ ਜ਼ਰੂਰ ਕਰੋ।
c) ਅਖ਼ੀਰ ਵਿਚ ਇਕਾਂਗੀ ਦਾ ਸੰਦੇਸ਼ (ਕਿਰਤ ਦਾ ਸਤਿਕਾਰ) ਇਕ ਵਾਕ ਵਿਚ ਲਿਖੋ।
Question 11: ਕਿਸ ਦੀ ਝੋਲੀ ਖ਼ੁਸ਼ੀਆਂ ਨਾਲ ਭਰਦੀ ਹੈ?
Answer:
ਜਿਹੜਾ ਕਿਰਤ ਦਾ ਸਤਿਕਾਰ ਕਰਦਾ ਹੈ, ਉਸ ਦੀ ਝੋਲੀ ਖ਼ੁਸ਼ੀਆਂ ਨਾਲ ਭਰਦੀ ਹੈ।
Exam Tips:
a) ਇੱਕ ਹੀ ਵਾਕ ਵਿਚ ਸਿੱਧਾ ਉੱਤਰ ਲਿਖੋ।
ਵਿਆਕਰਨ
Question 12: ਯੋਜਕ ਕਿਸ ਨੂੰ ਆਖਦੇ ਹਨ? ਇਹ ਕਿੰਨੀ ਪ੍ਰਕਾਰ ਦੇ ਹੁੰਦੇ ਹਨ?
Answer:
ਜਿਹੜੇ ਸ਼ਬਦ ਦੋ ਵਾਕਾਂ, ਦੋ ਵਾਕੰਸ਼ਾਂ ਜਾਂ ਦੋ ਸ਼ਬਦਾਂ ਨੂੰ ਆਪਸ ਵਿਚ ਜੋੜਨ, ਉਨ੍ਹਾਂ ਨੂੰ ‘ਯੋਜਕ’ ਆਖਿਆ ਜਾਂਦਾ ਹੈ; ਜਿਵੇਂ – ਭੈਣ ਤੇ ਭਰਾ ਜਾ ਰਹੇ ਹਨ। ਮੈਂ ਅੱਜ ਸਕੂਲ ਨਹੀਂ ਜਾ ਸਕਦਾ ਕਿਉਂਕਿ ਮੈਂ ਬਿਮਾਰ ਹਾਂ। ਉਹ ਕੇਵਲ ਕੰਜੂਸ ਹੀ ਨਹੀਂ, ਸਗੋਂ ਕਮੀਨਾ ਵੀ ਹੈ।
ਯੋਜਕ ਦੋ ਪ੍ਰਕਾਰ ਦੇ ਹੁੰਦੇ ਹਨ: ਸਮਾਨ ਯੋਜਕ ਅਤੇ ਅਧੀਨ ਯੋਜਕ।
1. ਸਮਾਨ ਯੋਜਕ – ਦੋ ਪੂਰਨ ਵਾਕਾਂ ਨੂੰ ਆਪਸ ਵਿਚ ਜੋੜਨ ਵਾਲਾ ਯੋਜਕ ‘ਸਮਾਨ ਯੋਜਕ’ ਅਖਵਾਉਂਦਾ ਹੈ; ਜਿਵੇਂ – ‘ਸੁਰਜੀਤ ਨੇ ਅੰਬ ਚੂਪੇ’ ਅਤੇ ‘ਮਹਿੰਦਰ ਨੇ ਅੰਬ ਚੂਪੇ’ ਨੂੰ ਜੋੜ ਕੇ ਬਣਿਆ ਵਾਕ ‘ਸੁਰਜੀਤ ਅਤੇ ਮਹਿੰਦਰ ਨੇ ਅੰਬ ਚੂਪੇ’। ਇੱਥੇ ‘ਅਤੇ’ ਸਮਾਨ ਯੋਜਕ ਹੈ। ਅਜਿਹੇ ਜੁੜਵੇਂ ਵਾਕ ਨੂੰ ਸੰਯੁਕਤ ਵਾਕ ਆਖਦੇ ਹਨ।
2. ਅਧੀਨ ਯੋਜਕ – ਜਦੋਂ ਜੋੜੇ ਜਾਣ ਵਾਲੇ ਵਾਕਾਂ ਵਿਚੋਂ ਇਕ ਅਪੂਰਨ ਵਾਕ ਹੋਵੇ, ਤਾਂ ਉਨ੍ਹਾਂ ਨੂੰ ਜੋੜਨ ਵਾਲੇ ਯੋਜਕ ਨੂੰ ‘ਅਧੀਨ ਯੋਜਕ’ ਆਖਦੇ ਹਨ; ਜਿਵੇਂ – ‘ਮੈਂ ਜਾਣਦਾ ਸੀ’ ਅਤੇ ‘ਉਹ ਬਚ ਨਹੀਂ ਸਕੇਗਾ’ ਨੂੰ ‘ਕਿ’ ਨਾਲ ਜੋੜ ਕੇ ਬਣਿਆ ਵਾਕ ‘ਮੈਂ ਜਾਣਦਾ ਸੀ ਕਿ ਉਹ ਬਚ ਨਹੀਂ ਸਕੇਗਾ’। ਇੱਥੇ ਪਹਿਲਾ ਵਾਕ ਅਧੂਰਾ ਹੈ, ਕਿਉਂਕਿ ‘ਜਾਣਦਾ ਸੀ’ ਕਿਰਿਆ ਦਾ ਕਰਮ ਨਹੀਂ ਹੈ। ਅਜਿਹੇ ਵਾਕ ਨੂੰ ਮਿਸ਼ਰਤ ਵਾਕ ਆਖਿਆ ਜਾਂਦਾ ਹੈ।
Exam Tips:
a) ਪਹਿਲਾਂ ਪਰਿਭਾਸ਼ਾ, ਫਿਰ ਦੋਵੇਂ ਕਿਸਮਾਂ ਅਤੇ ਹਰ ਕਿਸਮ ਦੀ ਇਕ ਉਦਾਹਰਨ ਲਿਖੋ।
b) ਸਮਾਨ ਯੋਜਕ ਦੋ ਪੂਰੇ ਵਾਕ ਜੋੜਦਾ ਹੈ, ਅਧੀਨ ਯੋਜਕ ਪੂਰੇ ਅਤੇ ਅਪੂਰਨ ਵਾਕ ਨੂੰ ਜੋੜਦਾ ਹੈ।
Free study material for Punjabi
Punjab Board Solutions for Class 7 Punjabi Punjabi Medium Chapter 25 ਕਿਰਤ ਦਾ ਸਤਿਕਾਰ
Chapter Exercise Answers for Class 7 Punjabi
Access structured Punjab Board textbook solutions for Punjabi Medium Chapter 25 ਕਿਰਤ ਦਾ ਸਤਿਕਾਰ. Designed in alignment with the latest academic curriculum for Class 7 Punjabi, these answers cover all end-of-chapter exercises to support daily learning and homework completion.
Detailed Answer Guides for Punjabi Medium Chapter 25 ਕਿਰਤ ਦਾ ਸਤਿਕਾਰ
Each solution includes detailed reasoning to foster genuine comprehension of Punjabi Medium Chapter 25 ਕਿਰਤ ਦਾ ਸਤਿਕਾਰ concepts. Reviewing these step-by-step breakdowns allows learners to master both analytical and descriptive questions expected in school evaluations.
Complete Preparation Kit for Class 7 Exams
Frequent review of these structured answers builds strong analytical capabilities and response efficiency. Maximize your academic readiness by combining these textbook solutions with our curated study materials and mock evaluations for Class 7 Punjabi.
FAQs
The complete and updated PSEB 7th Class Punjabi Solutions Chapter 25 ਕਿਰਤ ਦਾ ਸਤਿਕਾਰ is available for free on StudiesToday.com. These solutions for Class 7 Punjabi are as per latest Punjab Board curriculum.
Yes, our experts have revised the PSEB 7th Class Punjabi Solutions Chapter 25 ਕਿਰਤ ਦਾ ਸਤਿਕਾਰ as per 2026 exam pattern. All textbook exercises have been solved and have added explanation about how the Punjabi concepts are applied in case-study and assertion-reasoning questions.
Toppers recommend using Punjab Board language because Punjab Board marking schemes are strictly based on textbook definitions. Our PSEB 7th Class Punjabi Solutions Chapter 25 ਕਿਰਤ ਦਾ ਸਤਿਕਾਰ will help students to get full marks in the theory paper.
Yes, we provide bilingual support for Class 7 Punjabi. You can access PSEB 7th Class Punjabi Solutions Chapter 25 ਕਿਰਤ ਦਾ ਸਤਿਕਾਰ in both English and Hindi medium.
Yes, you can download the entire PSEB 7th Class Punjabi Solutions Chapter 25 ਕਿਰਤ ਦਾ ਸਤਿਕਾਰ in printable PDF format for offline study on any device.