Official Punjab Board Solutions for Class 7 Punjabi: Punjabi Medium Chapter 23 ਮਿਲਖੀ ਦਾ ਵਿਆਹ
Review structured textbook solutions for Class 7 Punjabi Punjabi Medium Chapter 23 ਮਿਲਖੀ ਦਾ ਵਿਆਹ. Built according to Punjab Board guidelines for the 2026-27 academic year, these downloadable answers support daily revision and problem-solving accuracy.
Chapter-wise Solutions for Punjabi: Punjabi Medium Chapter 23 ਮਿਲਖੀ ਦਾ ਵਿਆਹ
View or download the dedicated Punjabi Medium Chapter 23 ਮਿਲਖੀ ਦਾ ਵਿਆਹ solution resource below. Engaging with these textbook answers under focused study conditions ensures continuous academic progress and mastery of the 2026-27 curriculum for Punjabi.
ਪਾਠ-ਅਭਿਆਸ
Question 1: ਬਾਂਦਰ ਦੇ ਮਨ ਵਿੱਚ ਕਿਹੜਾ ਫੁਰਨਾ ਫੁਰਿਆ?
Answer:
ਬਾਂਦਰ ਦੇ ਮਨ ਵਿਚ ਵਿਆਹ ਕਰਾਉਣ ਦਾ ਫੁਰਨਾ ਫੁਰਿਆ।
Exam Tips:
a) ਉੱਤਰ ਛੋਟਾ ਤੇ ਸਿੱਧਾ ਲਿਖੋ।
b) ਉੱਤਰ ਪੂਰੇ ਵਾਕ ਵਿਚ ਲਿਖੋ।
Question 2: ਬਾਂਦਰ ਨੇ ਫੁਰਨੇ ਬਾਰੇ ਪਹਿਲਾਂ ਕਿਹੜਾ ਕੰਮ ਕੀਤਾ?
Answer:
ਬਾਂਦਰ ਨੇ ਫੁਰਨੇ ਬਾਰੇ ਪਹਿਲਾ ਕੰਮ ਇਹ ਕੀਤਾ ਕਿ ਉਸ ਨੇ ਅਖ਼ਬਾਰ ਵਿਚ ਇਸ ਬਾਰੇ ਇਸ਼ਤਿਹਾਰ ਦਿੱਤਾ।
Exam Tips:
a) ਘਟਨਾਵਾਂ ਦੀ ਤਰਤੀਬ ਯਾਦ ਰੱਖੋ: ਪਹਿਲਾਂ ਫੁਰਨਾ, ਫਿਰ ਇਸ਼ਤਿਹਾਰ।
Question 3: ਨੱਥੋ ਕਿਹੋ-ਜਿਹੇ ਕੱਪੜੇ ਪਾ ਕੇ ਆਈ?
Answer:
ਨੱਥੋ ਲਾਲ ਕੱਪੜੇ ਪਾ ਕੇ ਆਈ। ਉਸ ਦੇ ਤੇੜ ਲਾਲ ਘੱਗਰਾ ਸੀ ਤੇ ਵਾਲਾਂ ਵਿਚ ਲਾਲ ਪਰਾਂਦੀ ਸੀ।
Exam Tips:
a) ਘੱਗਰਾ ਤੇ ਪਰਾਂਦੀ ਦੋਵਾਂ ਦਾ ਜ਼ਿਕਰ ਕਰੋ।
b) ਉੱਤਰ ਪੂਰੇ ਵਾਕ ਵਿਚ ਲਿਖੋ।
Question 4: ਮਿਲਖੀ ਦੀਆਂ ਆਦਤਾਂ ਕਿਹੋ-ਜਿਹੀਆਂ ਸਨ?
Answer:
ਮਿਲਖੀ ਨੂੰ ਗੰਦਾ ਰਹਿਣ ਦੀ ਆਦਤ ਸੀ। ਉਹ ਨਾ ਮੂੰਹ ਧੋਂਦਾ ਸੀ ਤੇ ਨਾ ਦਾਤਣ ਕਰਦਾ ਸੀ। ਇਸ ਤੋਂ ਇਲਾਵਾ ਉਹ ਦਾਰੂ ਵੀ ਪੀਂਦਾ ਸੀ ਤੇ ਤੰਬਾਕੂ ਖਾਂਦਾ ਸੀ।
Exam Tips:
a) ਸਫ਼ਾਈ ਅਤੇ ਨਸ਼ਿਆਂ, ਦੋਵਾਂ ਆਦਤਾਂ ਦਾ ਜ਼ਿਕਰ ਕਰੋ।
Question 5: ਮਿਲਖੀ ਦੀਆਂ ਆਦਤਾਂ ਤੋਂ ਤੰਗ ਆ ਕੇ ਨੱਥੋ ਨੇ ਕੀ ਕਿਹਾ?
Answer:
ਮਿਲਖੀ ਨੂੰ ਗੰਦਾ ਰਹਿੰਦਾ ਦੇਖ ਕੇ ਨੱਥੋ ਰੱਬ ਨੂੰ ਕੋਸਦੀ ਹੋਈ ਕਹਿ ਰਹੀ ਸੀ ਕਿ ਉਸ ਨੇ ਉਸ ਨਾਲ ਬੁਰਾ ਕੀਤਾ ਹੈ, ਜਿਸ ਕਰਕੇ ਉਸ ਨੂੰ ਗੰਦਾ ਰਹਿਣ ਵਾਲਾ ਪਤੀ ਮਿਲਿਆ ਹੈ। ਉਹ ਨਾ ਮੂੰਹ ਧੋਂਦਾ ਹੈ, ਨਾ ਦਾਤਣ ਕਰਦਾ ਹੈ। ਉਹ ਸ਼ਰਾਬ ਪੀਂਦਾ ਤੇ ਜ਼ਰਦਾ ਖਾਂਦਾ ਹੈ ਅਤੇ ਪਤਨੀ ਦੀ ਇਕ ਵੀ ਗੱਲ ਨਹੀਂ ਮੰਨਦਾ।
Exam Tips:
a) ਨੱਥੋ ਦੀਆਂ ਸ਼ਿਕਾਇਤਾਂ ਇਕ-ਇਕ ਕਰ ਕੇ ਲਿਖੋ।
b) ਉੱਤਰ ਪੂਰੇ ਵਾਕ ਵਿਚ ਲਿਖੋ।
Question 6: ਮਿਲਖੀ ਨੇ ਨੱਥੋ ਨੂੰ ਕਿਵੇਂ ਮਨਾਇਆ?
Answer:
ਮਿਲਖੀ ਨੇ ਨਹਾ-ਧੋ ਕੇ ਸੁਰਮਾ ਪਾਇਆ ਤੇ ਸਜ-ਸਜਾ ਕੇ ਨੱਥੋ ਕੋਲ ਪੁੱਜਾ। ਉਸ ਨੇ ਕਿਹਾ ਕਿ ਹੁਣ ਉਸ ਦੀ ਅਕਲ ਟਿਕਾਣੇ ਆ ਗਈ ਹੈ। ਉਹ ਅੱਗੋਂ ਬਹੁਤ ਸਫ਼ਾਈ ਰੱਖੇਗਾ ਅਤੇ ਨਾ ਸਿਗਰਟ ਪੀਵੇਗਾ, ਨਾ ਦਾਰੂ।
Exam Tips:
a) ਮਨਾਉਣ ਦੇ ਢੰਗ ਅਤੇ ਕੀਤੇ ਇਕਰਾਰ, ਦੋਵੇਂ ਲਿਖੋ।
Question 7: ਨੱਥੋ ਦੂਜੀ ਵਾਰੀ ਕਿਵੇਂ ਆਈ?
Answer:
ਨੱਥੋ ਦੂਜੀ ਵਾਰੀ ਮਿਲਖੀ ਦੁਆਰਾ ਆਪਣੀਆਂ ਆਦਤਾਂ ਸੁਧਾਰਨ ਦਾ ਇਕਰਾਰ ਕਰਨ ਮਗਰੋਂ ਟਮਟਮ ਵਿਚ ਬੈਠ ਕੇ ਬੜੇ ਚਾਅ ਨਾਲ ਆਈ।
Exam Tips:
a) ‘ਟਮਟਮ’ ਦਾ ਅਰਥ ਟਾਂਗਾ ਹੈ।
Question 8: ਹੇਠ ਲਿਖੀਆਂ ਤੁਕਾਂ ਦਾ ਭਾਵ-ਅਰਥ ਦੱਸੋ: ‘ਇੱਕ ਸਿਆਣੀ ਨੱਥੋ ਲੱਭੇ, ਅੱਗੇ-ਪਿੱਛੇ, ਸੱਜੇ ਖੱਬੇ…’ (ਪਾਠ-ਪੁਸਤਕ ਵਿਚੋਂ ਪੂਰੀਆਂ ਤੁਕਾਂ ਪੜ੍ਹੋ)।
Answer:
ਮਿਲਖੀ ਨੇ ਅਖ਼ਬਾਰ ਵਿਚ ਛਪਵਾਇਆ ਕਿ ਉਸ ਨੂੰ ਸਿਰਫ਼ ਸਿਆਣੀ ਪਤਨੀ ਚਾਹੀਦੀ ਹੈ, ਭਾਵੇਂ ਉਹ ਕਿਤੋਂ ਦੀ ਵੀ ਹੋਵੇ। ਉਸ ਨੂੰ ਦਾਜ-ਦਹੇਜ ਦਾ ਕੋਈ ਲਾਲਚ ਨਹੀਂ ਹੈ ਤੇ ਨਾ ਹੀ ਉਹ ਜਾਤ-ਪਾਤ ਦੀ ਵਿਚਾਰ ਕਰਦਾ ਹੈ।
Exam Tips:
a) ਦਾਜ-ਦਹੇਜ ਅਤੇ ਜਾਤ-ਪਾਤ ਵਾਲੇ ਭਾਵ ਜ਼ਰੂਰ ਲਿਖੋ।
b) ਭਾਵ-ਅਰਥ ਆਪਣੇ ਸ਼ਬਦਾਂ ਵਿਚ ਲਿਖੋ।
Question 9: ਔਖੇ ਸ਼ਬਦਾਂ ਦੇ ਅਰਥ ਲਿਖੋ: ਫੁਰਨਾ, ਗੁਰੇਜ਼, ਗਾਦ, ਗਿੱਝਿਆ, ਗੁਜ਼ਰੇ, ਅਰਜ਼, ਤਾਹਨੇ, ਵਾ।
Answer:
ਫੁਰਨਾ – ਖ਼ਿਆਲ, ਤਜਵੀਜ਼
ਗੁਰੇਜ਼ – ਪਰਹੇਜ਼, ਟਾਲ ਦੇਣ ਦੀ ਕਿਰਿਆ
ਗਾਦ – ਟੋਭੇ ਆਦਿ ਦਾ ਚਿੱਕੜ, ਗਾਰਾ
ਗਿੱਝਿਆ – ਆਦੀ ਹੋ ਜਾਣਾ, ਵਾਦੀ ਪੈਣਾ
ਗੁਜ਼ਰੇ – ਬੀਤੇ, ਲੰਘ ਗਏ
ਅਰਜ਼ – ਬੇਨਤੀ, ਅਰਦਾਸ
ਤਾਹਨੇ – ਮਿਹਣੇ
ਵਾ – ਹਵਾ
Exam Tips:
a) ਹਰ ਸ਼ਬਦ ਦਾ ਅਰਥ ਯਾਦ ਕਰੋ ਤੇ ਵਾਕ ਵਿਚ ਵਰਤੋ।
ਮਹੱਤਵਪੂਰਨ ਪ੍ਰਸ਼ਨ-ਉੱਤਰ
Question 10: ਪਾਠ-ਪੁਸਤਕ ਵਿਚ ‘ਬਾਂਦਰ ਦੇ ਮਨ ਫੁਰਿਆ ਫੁਰਨਾ’ ਤੋਂ ਸ਼ੁਰੂ ਹੋਣ ਵਾਲੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ।
Answer:
ਬਾਂਦਰ ਦੇ ਮਨ ਵਿਚ ਫੁਰਨਾ ਫੁਰਿਆ ਕਿ ਉਹ ਸਿਹਰਾ ਬੰਨ੍ਹ ਕੇ ਲਾੜਾ ਬਣ ਕੇ ਵਿਆਹ ਕਰਾਉਣ ਤੁਰੇ। ਜੇ ਕੋਈ ਨੱਥੋ ਵਿਆਹ ਲਿਆਵੇ, ਤਾਂ ਉਸ ਨੂੰ ਚੁੱਲ੍ਹੇ ਉੱਤੇ ਰੋਟੀਆਂ ਪਕਾਉਣ ਲਈ ਹੱਥ ਸੜਾਉਣ ਤੋਂ ਛੁਟਕਾਰਾ ਮਿਲ ਜਾਵੇਗਾ। ਇਹ ਸੋਚ-ਵਿਚਾਰ ਕਰ ਕੇ ਉਸ ਨੇ ਅਖ਼ਬਾਰ ਵਿਚ ਆਪਣਾ ਨਾਂ ਕਢਵਾ ਦਿੱਤਾ ਤੇ ਆਪਣੇ ਬਾਰੇ ਵੇਰਵਾ ਦੇ ਦਿੱਤਾ।
ਔਖੇ ਸ਼ਬਦਾਂ ਦੇ ਅਰਥ: ਫੁਰਨਾ – ਅਚਾਨਕ ਨਵਾਂ ਖ਼ਿਆਲ ਆਉਣਾ।
Exam Tips:
a) ਕਾਵਿ-ਟੋਟਾ ਪਾਠ-ਪੁਸਤਕ ਵਿਚੋਂ ਪੜ੍ਹ ਕੇ ਉਸ ਦਾ ਭਾਵ ਆਪਣੇ ਸ਼ਬਦਾਂ ਵਿਚ ਲਿਖੋ।
b) ਕਠਿਨ ਸ਼ਬਦਾਂ ਦੇ ਅਰਥ ਉੱਤਰ ਦੇ ਅੰਤ ਵਿਚ ਦੱਸੋ।
Question 11: ਪਾਠ-ਪੁਸਤਕ ਵਿਚ ‘ਮਿਲਖੀ ਨਾਂ ਵਲਾਇਤੋਂ ਆਇਆ’ ਤੋਂ ਸ਼ੁਰੂ ਹੋਣ ਵਾਲੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ।
Answer:
ਮਿਲਖੀ ਨੇ ਲਾੜੀ ਲੱਭਣ ਲਈ ਅਖ਼ਬਾਰ ਵਿਚ ਇਸ਼ਤਿਹਾਰ ਦਿੱਤਾ ਕਿ ਉਹ ਵਲਾਇਤੋਂ ਆਇਆ ਹੈ, ਸੂਟ-ਬੂਟ ਪਾਉਂਦਾ ਹੈ ਤੇ ਸਿਰ ਉੱਤੇ ਹੈਟ ਸਜਾਉਂਦਾ ਹੈ। ਉਹ ਇਧਰ-ਉਧਰ, ਹਰ ਪਾਸੇ ਇਕ ਸਿਆਣੀ ਵਹੁਟੀ ਲੱਭ ਰਿਹਾ ਹੈ। ਉਸ ਨੂੰ ਨਾ ਪੈਸਾ ਚਾਹੀਦਾ ਹੈ, ਨਾ ਦਾਜ-ਦਹੇਜ, ਤੇ ਉਹ ਜਾਤ-ਪਾਤ ਤੋਂ ਵੀ ਪਰਹੇਜ਼ ਕਰਦਾ ਹੈ। ਉਸ ਨੂੰ ਕੇਵਲ ਉਹੀ ਵਹੁਟੀ ਚਾਹੀਦੀ ਹੈ ਜੋ ਸਰਨਾਵੇਂ ਦੇ ਚਾਰ ਅੱਖਰ ਪੜ੍ਹ ਸਕਦੀ ਹੋਵੇ।
ਔਖੇ ਸ਼ਬਦਾਂ ਦੇ ਅਰਥ: ਵਲਾਇਤੋਂ – ਵਿਦੇਸ਼ੋਂ, ਇੰਗਲੈਂਡ ਤੋਂ। ਗੁਰੇਜ਼ – ਬਚ ਕੇ ਰਹਿਣਾ।
Exam Tips:
a) ਕਾਵਿ-ਟੋਟਾ ਪਾਠ-ਪੁਸਤਕ ਵਿਚੋਂ ਪੜ੍ਹ ਕੇ ਉਸ ਦਾ ਭਾਵ ਆਪਣੇ ਸ਼ਬਦਾਂ ਵਿਚ ਲਿਖੋ।
b) ਕਠਿਨ ਸ਼ਬਦਾਂ ਦੇ ਅਰਥ ਉੱਤਰ ਦੇ ਅੰਤ ਵਿਚ ਦੱਸੋ।
Question 12: ਪਾਠ-ਪੁਸਤਕ ਵਿਚ ‘ਇਧਰੋਂ ਖ਼ਤ ਤੇ ਉਧਰੋਂ ਤਾਰਾਂ’ ਤੋਂ ਸ਼ੁਰੂ ਹੋਣ ਵਾਲੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ।
Answer:
ਅਖ਼ਬਾਰ ਵਿਚ ਮਿਲਖੀ ਦੀ ਮੰਗ ਪੜ੍ਹ ਕੇ ਧੀਆਂ ਵਾਲਿਆਂ ਵੱਲੋਂ ਇਧਰੋਂ ਖ਼ਤ ਤੇ ਉਧਰੋਂ ਤਾਰਾਂ ਆ ਗਈਆਂ ਤੇ ਉਸ ਦਾ ਕੰਮ ਬਣ ਗਿਆ। ਉਹ ਨੱਥੋ ਨੂੰ ਲੱਭ ਲਿਆਇਆ, ਜਿਸ ਨੇ ਲਾਲ ਘੱਗਰੀ ਪਾਈ ਹੋਈ ਸੀ ਤੇ ਵਾਲਾਂ ਵਿਚ ਲਾਲ ਪਰਾਂਦੀ ਸੀ। ਉਹ ਪੈਰੀਂ ਝਾਂਜਰਾਂ ਪਾ ਕੇ ਗੱਡੀ ਚੜ੍ਹ ਕੇ ਆਈ। ਸਭ ਉਸ ਨੂੰ ਵੇਖ ਕੇ ‘ਵਾਹ ਬਈ ਵਾਹ’ ਕਰ ਰਹੇ ਸਨ ਅਤੇ ਉਸ ਨੂੰ ਸਹੁਰੇ ਘਰ ਆਉਣ ਦਾ ਬਹੁਤ ਚਾਅ ਸੀ।
ਔਖੇ ਸ਼ਬਦਾਂ ਦੇ ਅਰਥ: ਪੌਂ ਬਾਰਾਂ ਹੋਣੇ – ਖ਼ੂਬ ਲਾਭ ਹੋਣਾ। ਪਰਾਂਦੀ – ਗੁੱਤ ਵਿਚ ਪਾਇਆ ਜਾਣ ਵਾਲਾ ਸਜਾਵਟੀ ਡੋਰਾ।
Exam Tips:
a) ਕਾਵਿ-ਟੋਟਾ ਪਾਠ-ਪੁਸਤਕ ਵਿਚੋਂ ਪੜ੍ਹ ਕੇ ਉਸ ਦਾ ਭਾਵ ਆਪਣੇ ਸ਼ਬਦਾਂ ਵਿਚ ਲਿਖੋ।
b) ਕਠਿਨ ਸ਼ਬਦਾਂ ਦੇ ਅਰਥ ਉੱਤਰ ਦੇ ਅੰਤ ਵਿਚ ਦੱਸੋ।
Question 13: ਪਾਠ-ਪੁਸਤਕ ਵਿਚ ‘ਪਰ ਚੰਦਰੀ ਦੇ ਸੜ ਗਏ ਭਾਗ’ ਤੋਂ ਸ਼ੁਰੂ ਹੋਣ ਵਾਲੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ।
Answer:
ਨੱਥੋ ਨਾਲ ਵਿਆਹ ਕਰ ਕੇ ਮਿਲਖੀ ਦਾ ਕੰਮ ਤਾਂ ਬਣ ਗਿਆ, ਪਰ ਨੱਥੋ ਨੂੰ ਆਪਣੇ ਭਾਗ ਸੜੇ ਜਾਪੇ, ਕਿਉਂਕਿ ਮਿਲਖੀ ਟੋਭੇ ਦੇ ਗੰਦ ਵਰਗਾ ਸੀ। ਉਸ ਨੂੰ ਗੰਦਾ ਰਹਿਣ ਵਾਲਾ ਪਤੀ ਮਿਲਿਆ ਸੀ, ਜੋ ਨਾ ਮੂੰਹ ਧੋਂਦਾ ਸੀ, ਨਾ ਦਾਤਣ ਕਰਦਾ ਸੀ, ਸ਼ਰਾਬ ਪੀਂਦਾ ਤੇ ਤੰਬਾਕੂ ਖਾਂਦਾ ਸੀ। ਉਹ ਗੰਦਾ ਰਹਿਣ ਦਾ ਆਦੀ ਸੀ ਅਤੇ ਪਤਨੀ ਦਾ ਕਹਿਣਾ ਨਹੀਂ ਮੰਨਦਾ ਸੀ।
ਔਖੇ ਸ਼ਬਦਾਂ ਦੇ ਅਰਥ: ਸੜ ਗਏ ਭਾਗ – ਕਿਸਮਤ ਮਾਰੀ ਗਈ। ਗਾਦ – ਗਾਰਾ, ਗੰਦ। ਦਾਰੂ – ਸ਼ਰਾਬ। ਜ਼ਰਦਾ – ਤੰਬਾਕੂ। ਗਿੱਝਿਆ – ਆਦੀ।
Exam Tips:
a) ਕਾਵਿ-ਟੋਟਾ ਪਾਠ-ਪੁਸਤਕ ਵਿਚੋਂ ਪੜ੍ਹ ਕੇ ਉਸ ਦਾ ਭਾਵ ਆਪਣੇ ਸ਼ਬਦਾਂ ਵਿਚ ਲਿਖੋ।
b) ਕਠਿਨ ਸ਼ਬਦਾਂ ਦੇ ਅਰਥ ਉੱਤਰ ਦੇ ਅੰਤ ਵਿਚ ਦੱਸੋ।
Question 14: ਪਾਠ-ਪੁਸਤਕ ਵਿਚ ‘ਰੁੱਸ ਕੇ ਟੁਰ ਗਈ ਨੱਥੋ ਪੇਕੇ’ ਤੋਂ ਸ਼ੁਰੂ ਹੋਣ ਵਾਲੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ।
Answer:
ਮਿਲਖੀ ਦੀ ਗੰਦੇ ਰਹਿਣ ਦੀ ਆਦਤ ਤੋਂ ਤੰਗ ਆ ਕੇ ਨੱਥੋ ਰੁੱਸ ਕੇ ਪੇਕੇ ਚਲੀ ਗਈ। ਉਦਾਸ ਮਿਲਖੀ ਕੋਠੇ ਉੱਤੇ ਚੜ੍ਹ-ਚੜ੍ਹ ਕੇ ਉਸ ਦਾ ਰਾਹ ਵੇਖਦਾ ਸੀ। ਹੁਣ ਨਾ ਚੁੱਲ੍ਹੇ ਵਿਚ ਅੱਗ ਸੀ ਤੇ ਨਾ ਘੜੇ ਵਿਚ ਪਾਣੀ। ਉਸ ਦੇ ਸਾਥੀ ਉਸ ਨੂੰ ਤਾਅਨੇ ਮਾਰਦੇ ਸਨ। ਇਸ ਤਰ੍ਹਾਂ ਦਿਨ, ਮਹੀਨੇ ਤੇ ਸਾਲ ਬੀਤ ਗਏ, ਨੱਥੋ ਨਾ ਆਈ ਤੇ ਮਿਲਖੀ ਦੀ ਹਾਲਤ ਬਹੁਤ ਮਾੜੀ ਹੋ ਗਈ।
ਔਖੇ ਸ਼ਬਦਾਂ ਦੇ ਅਰਥ: ਪੇਕੇ – ਮਾਪਿਆਂ ਦਾ ਘਰ। ਹਾਣੀ – ਸਾਥੀ, ਮਿੱਤਰ। ਹਾਲੋਂ-ਬੇਹਾਲ – ਬੁਰੀ ਹਾਲਤ ਵਿਚ।
Exam Tips:
a) ਕਾਵਿ-ਟੋਟਾ ਪਾਠ-ਪੁਸਤਕ ਵਿਚੋਂ ਪੜ੍ਹ ਕੇ ਉਸ ਦਾ ਭਾਵ ਆਪਣੇ ਸ਼ਬਦਾਂ ਵਿਚ ਲਿਖੋ।
b) ਕਠਿਨ ਸ਼ਬਦਾਂ ਦੇ ਅਰਥ ਉੱਤਰ ਦੇ ਅੰਤ ਵਿਚ ਦੱਸੋ।
Question 15: ਪਾਠ-ਪੁਸਤਕ ਵਿਚ ‘ਆਖ਼ਰ ਇਕ ਦਿਨ ਮਨ ਬਣਾ’ ਤੋਂ ਸ਼ੁਰੂ ਹੋਣ ਵਾਲੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ।
Answer:
ਆਖ਼ਰ ਇਕ ਦਿਨ ਮਿਲਖੀ ਮਨ ਬਣਾ ਕੇ ਸਜ ਕੇ ਨੱਥੋ ਨੂੰ ਲੈਣ ਸਹੁਰੇ ਘਰ ਵੱਲ ਤੁਰ ਪਿਆ। ਉਹ ਚੰਗੀ ਤਰ੍ਹਾਂ ਨਹਾ-ਧੋ ਕੇ, ਅੱਖਾਂ ਵਿਚ ਸੁਰਮਾ ਪਾ ਕੇ ਨੱਥੋ ਅੱਗੇ ਜਾ ਬੈਠਾ। ਉਸ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਪਿਆਰੀ ਨੱਥੋ, ਤੂੰ ਮੇਰੀ ਗੱਲ ਸੁਣ।
ਔਖੇ ਸ਼ਬਦਾਂ ਦੇ ਅਰਥ: ਸਜ-ਸਜਾ – ਸ਼ਿੰਗਾਰ ਕਰ ਕੇ। ਅਰਜ਼ – ਬੇਨਤੀ।
Exam Tips:
a) ਕਾਵਿ-ਟੋਟਾ ਪਾਠ-ਪੁਸਤਕ ਵਿਚੋਂ ਪੜ੍ਹ ਕੇ ਉਸ ਦਾ ਭਾਵ ਆਪਣੇ ਸ਼ਬਦਾਂ ਵਿਚ ਲਿਖੋ।
b) ਕਠਿਨ ਸ਼ਬਦਾਂ ਦੇ ਅਰਥ ਉੱਤਰ ਦੇ ਅੰਤ ਵਿਚ ਦੱਸੋ।
Question 16: ਪਾਠ-ਪੁਸਤਕ ਵਿਚ ‘ਮੇਰੀ ਅਕਲ ਟਿਕਾਣੇ ਆਈ’ ਤੋਂ ਸ਼ੁਰੂ ਹੋਣ ਵਾਲੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ।
Answer:
ਮਿਲਖੀ ਨੇ ਰੁੱਸੀ ਨੱਥੋ ਨੂੰ ਮਨਾਉਣ ਲਈ ਹੱਥ ਜੋੜ ਕੇ ਕਿਹਾ ਕਿ ਉਸ ਦੀ ਅਕਲ ਹੁਣ ਟਿਕਾਣੇ ਆ ਗਈ ਹੈ। ਉਹ ਅੱਗੋਂ ਬਹੁਤ ਸਫ਼ਾਈ ਰੱਖੇਗਾ ਤੇ ਜ਼ਰਾ ਵੀ ਗੰਦਾ ਨਹੀਂ ਰਹੇਗਾ। ਉਹ ਨਾ ਸ਼ਰਾਬ ਪੀਵੇਗਾ ਤੇ ਨਾ ਸਿਗਰਟ, ਇਨ੍ਹਾਂ ਸਭ ਚੀਜ਼ਾਂ ਤੋਂ ਤੋਬਾ ਕਰਦਾ ਹੈ।
ਔਖੇ ਸ਼ਬਦਾਂ ਦੇ ਅਰਥ: ਅਕਲ ਟਿਕਾਣੇ ਆਉਣੀ – ਸਮਝਦਾਰੀ ਤੋਂ ਕੰਮ ਲੈਣ ਲੱਗਣਾ। ਤੋਬਾ ਕਰਨੀ – ਛੱਡ ਦੇਣ ਦੀ ਕਸਮ ਖਾਣੀ।
Exam Tips:
a) ਕਾਵਿ-ਟੋਟਾ ਪਾਠ-ਪੁਸਤਕ ਵਿਚੋਂ ਪੜ੍ਹ ਕੇ ਉਸ ਦਾ ਭਾਵ ਆਪਣੇ ਸ਼ਬਦਾਂ ਵਿਚ ਲਿਖੋ।
b) ਕਠਿਨ ਸ਼ਬਦਾਂ ਦੇ ਅਰਥ ਉੱਤਰ ਦੇ ਅੰਤ ਵਿਚ ਦੱਸੋ।
Question 17: ਪਾਠ-ਪੁਸਤਕ ਵਿਚ ‘ਚਲ ਹੁਣ, ਉਠ ਤੁਰ, ਕਰ ਨਾ ਦੇਰ’ ਤੋਂ ਸ਼ੁਰੂ ਹੋਣ ਵਾਲੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ।
Answer:
ਮਿਲਖੀ ਨੇ ਸਾਫ਼-ਸੁਥਰਾ ਰਹਿਣ ਤੇ ਨਸ਼ੇ ਛੱਡਣ ਦਾ ਇਕਰਾਰ ਕਰਦਿਆਂ ਨੱਥੋ ਨੂੰ ਕਿਹਾ ਕਿ ਉਹ ਹੁਣ ਉੱਠ ਕੇ ਤੁਰ ਪਵੇ ਤੇ ਦੇਰ ਨਾ ਕਰੇ, ਕਿਉਂਕਿ ਉਸ ਤੋਂ ਬਿਨਾਂ ਘਰ ਵਿਚ ਰੌਣਕ ਨਹੀਂ। ਇਹ ਸੁਣ ਕੇ ਨੱਥੋ ਨੂੰ ਚਾਅ ਚੜ੍ਹ ਗਿਆ ਤੇ ਉਹ ਤੁਰ ਪਈ। ਮਿਲਖੀ ਉਸ ਨੂੰ ਟਮਟਮ ਵਿਚ ਬਿਠਾ ਕੇ ਚਲਾਉਣ ਲੱਗਾ ਤੇ ਨੱਥੋ ਨੂੰ ਇੰਝ ਲੱਗਾ ਜਿਵੇਂ ਉਹ ਹਵਾ ਵਿਚ ਉੱਡੀ ਜਾ ਰਹੀ ਹੋਵੇ।
ਔਖੇ ਸ਼ਬਦਾਂ ਦੇ ਅਰਥ: ਪਿਆ ਹਨੇਰ – ਬੇਰੌਣਕੀ ਛਾ ਗਈ ਹੈ। ਟਮਟਮ – ਟਾਂਗਾ। ਵਾ ਵਿਚ ਉੱਡਣਾ – ਬਹੁਤ ਤੇਜ਼ ਜਾਣਾ, ਬਹੁਤ ਚਾਅ ਚੜ੍ਹਿਆ ਹੋਣਾ।
Exam Tips:
a) ਕਾਵਿ-ਟੋਟਾ ਪਾਠ-ਪੁਸਤਕ ਵਿਚੋਂ ਪੜ੍ਹ ਕੇ ਉਸ ਦਾ ਭਾਵ ਆਪਣੇ ਸ਼ਬਦਾਂ ਵਿਚ ਲਿਖੋ।
b) ਕਠਿਨ ਸ਼ਬਦਾਂ ਦੇ ਅਰਥ ਉੱਤਰ ਦੇ ਅੰਤ ਵਿਚ ਦੱਸੋ।
ਰਚਨਾਤਮਕ ਕਾਰਜ
Question 18: ਅੱਖੀਂ ਦੇਖੇ ਮਦਾਰੀ ਦੇ ਤਮਾਸ਼ੇ ਦਾ ਹਾਲ ਲਿਖੋ।
Answer:
ਮਦਾਰੀ ਉਸ ਨੂੰ ਕਹਿੰਦੇ ਹਨ, ਜੋ ਲੋਕਾਂ ਦੇ ਦਿਲ-ਪਰਚਾਵੇ ਲਈ ਉਨ੍ਹਾਂ ਨੂੰ ਬਾਂਦਰ ਜਾਂ ਰਿੱਛ ਦਾ ਤਮਾਸ਼ਾ ਦਿਖਾਉਂਦਾ ਹੈ। ਮਦਾਰੀ ਦੇ ਤਮਾਸ਼ੇ ਦਾ ਸਾਡੇ ਸੱਭਿਆਚਾਰਕ ਜੀਵਨ ਵਿਚ ਬੜਾ ਮਹੱਤਵ ਹੈ। ਮਦਾਰੀ ਪਿੰਡਾਂ ਤੇ ਸ਼ਹਿਰਾਂ ਦੀਆਂ ਗਲੀਆਂ-ਮੁਹੱਲਿਆਂ ਵਿਚ ਆਪਣਾ ਤਮਾਸ਼ਾ ਦਿਖਾਉਂਦੇ ਹਨ ਅਤੇ ਕੁਝ ਚਿਰ ਲੋਕਾਂ ਦਾ ਦਿਲ ਪਰਚਾ ਕੇ ਉਨ੍ਹਾਂ ਤੋਂ ਪੈਸੇ ਮੰਗਦੇ ਹਨ।
ਪਿਛਲੇ ਐਤਵਾਰ ਮੈਂ ਆਪਣੇ ਘਰ ਦੀ ਬੈਠਕ ਵਿਚ ਬੈਠਾ ਕਿਤਾਬ ਪੜ੍ਹ ਰਿਹਾ ਸਾਂ ਕਿ ਬਾਹਰ ਗਲੀ ਵਿਚ ਡੁਗਡੁਗੀ ਦੀ ਆਵਾਜ਼ ਸੁਣਾਈ ਦਿੱਤੀ। ਮੈਂ ਬਾਹਰ ਨਿਕਲਿਆ ਤਾਂ ਵੇਖਿਆ ਕਿ ਮੈਲੇ-ਕੁਚੈਲੇ ਕੱਪੜਿਆਂ ਵਾਲਾ ਇਕ ਆਦਮੀ ਥੈਲਾ ਚੁੱਕੀ ਆ ਰਿਹਾ ਸੀ ਤੇ ਉਸ ਨੇ ਇਕ ਬਾਂਦਰ ਅਤੇ ਇਕ ਬਾਂਦਰੀ ਦੀਆਂ ਰੱਸੀਆਂ ਫੜੀਆਂ ਹੋਈਆਂ ਸਨ। ਬਾਂਦਰੀ ਨੇ ਲਾਲ ਝੱਗਾ ਪਾਇਆ ਹੋਇਆ ਸੀ ਤੇ ਉਸ ਦੇ ਪੈਰਾਂ ਵਿਚ ਘੁੰਗਰੂ ਬੱਝੇ ਹੋਏ ਸਨ। ਮਦਾਰੀ ਦੇ ਹੱਥ ਵਿਚ ਇਕ ਲੰਮਾ ਸੋਟਾ ਸੀ ਅਤੇ ਮੋਢੇ ਉੱਤੇ ਖਿਡੌਣਾ-ਗੱਡੀ ਰੱਖੀ ਹੋਈ ਸੀ।
ਮਦਾਰੀ ਸਾਡੇ ਬੂਹੇ ਅੱਗੇ ਬੈਠ ਗਿਆ ਅਤੇ ਡੁਗਡੁਗੀ ਵਜਾਉਣ ਲੱਗਾ। ਡੁਗਡੁਗੀ ਦੀ ਆਵਾਜ਼ ਉੱਤੇ ਬਾਂਦਰੀ ਨੱਚਣ ਲੱਗ ਪਈ। ਥੋੜ੍ਹੀ ਹੀ ਦੇਰ ਵਿਚ ਬਹੁਤ ਸਾਰੇ ਬੱਚੇ ਤੇ ਗਲੀ ਦੇ ਕਈ ਆਦਮੀ-ਤੀਵੀਆਂ ਇਕੱਠੇ ਹੋ ਗਏ। ਮਦਾਰੀ ਨੇ ਬਾਂਦਰ ਨੂੰ ਪੁੱਛਿਆ ਕਿ ਕੀ ਉਸ ਨੇ ਵਹੁਟੀ ਲੈਣ ਜਾਣਾ ਹੈ? ਬਾਂਦਰ ਨੇ ‘ਹਾਂ’ ਵਿਚ ਸਿਰ ਹਿਲਾਇਆ, ਸ਼ੀਸ਼ਾ ਫੜ ਕੇ ਕੰਘੀ ਕੀਤੀ ਅਤੇ ਗੱਡੀ ਰੇੜ੍ਹਦਾ ਹੋਇਆ ਤੁਰ ਪਿਆ।
ਫਿਰ ਮਦਾਰੀ ਨੇ ਬਾਂਦਰੀ ਨੂੰ ਪੁੱਛਿਆ ਕਿ ਕੀ ਉਹ ਸਹੁਰੇ ਘਰ ਜਾਣ ਲਈ ਤਿਆਰ ਹੈ। ਬਾਂਦਰੀ ਨੇ ‘ਨਾਂਹ’ ਵਿਚ ਸਿਰ ਹਿਲਾਇਆ ਤੇ ਪਿੱਠ ਕਰ ਕੇ ਬੈਠ ਗਈ। ਮਦਾਰੀ ਦੇ ਸਮਝਾਉਣ ਉੱਤੇ ਵੀ ਉਸ ਨੇ ਨਾਂਹ ਕੀਤੀ। ਬਾਂਦਰ ਨੂੰ ਗੁੱਸਾ ਆਇਆ ਤੇ ਉਹ ਮਦਾਰੀ ਦਾ ਸੋਟਾ ਚੁੱਕ ਕੇ ਬਾਂਦਰੀ ਨੂੰ ਮਾਰਨ ਦੌੜਿਆ, ਪਰ ਬਾਂਦਰੀ ਅੱਗੇ-ਅੱਗੇ ਦੌੜ ਕੇ ਬਚ ਗਈ। ਜਦੋਂ ਮਦਾਰੀ ਨੇ ਪੁੱਛਿਆ ਕਿ ਕੀ ਉਹ ਸੁਰਖ਼ੀ, ਪਾਊਡਰ ਤੇ ਲਿਪਸਟਿਕ ਚਾਹੁੰਦੀ ਹੈ, ਤਾਂ ਉਸ ਨੇ ‘ਹਾਂ’ ਵਿਚ ਸਿਰ ਹਿਲਾ ਕੇ ਸ਼ਰਮ ਨਾਲ ਮੂੰਹ ਢੱਕ ਲਿਆ। ਆਖ਼ਰ ਮਦਾਰੀ ਦੇ ਕਹਿਣ ਉੱਤੇ ਬਾਂਦਰ ਨੇ ਥੈਲੀ ਵਿਚੋਂ ਸੁਰਖ਼ੀ-ਪਾਊਡਰ ਤੇ ਲਿਪਸਟਿਕ ਕੱਢ ਕੇ ਬਾਂਦਰੀ ਨੂੰ ਦੇ ਦਿੱਤੀ।
ਇਹ ਵੇਖ ਕੇ ਬਾਂਦਰੀ ਖ਼ੁਸ਼ੀ ਵਿਚ ਨੱਚਣ ਲੱਗ ਪਈ। ਬਾਂਦਰ ਨੇ ਗੱਡੀ ਤਿਆਰ ਕੀਤੀ, ਬਾਂਦਰੀ ਘੁੰਡ ਕੱਢ ਕੇ ਉਸ ਵਿਚ ਬੈਠ ਗਈ ਤੇ ਬਾਂਦਰ ਉਸ ਨੂੰ ਲੈ ਕੇ ਤੁਰ ਪਿਆ। ਮਦਾਰੀ ਆਪਣੇ ਲੰਮੇ ਸੋਟੇ ਨਾਲ ਦੋਵਾਂ ਤੋਂ ਹਰ ਤਰ੍ਹਾਂ ਦਾ ਅਭਿਨੈ ਕਰਵਾ ਰਿਹਾ ਸੀ। ਇਸੇ ਕਰਕੇ ਕਿਹਾ ਜਾਂਦਾ ਹੈ, “ਸੋਟੇ ਦੇ ਡਰ ਬਾਂਦਰ ਨੱਚੇ”।
ਤਮਾਸ਼ੇ ਦੇ ਅੰਤ ਵਿਚ ਮਦਾਰੀ ਨੇ ਸਿਲਵਰ ਦਾ ਕੌਲਾ ਬਾਂਦਰ ਦੇ ਹੱਥ ਫੜਾ ਕੇ ਦਰਸ਼ਕਾਂ ਤੋਂ ਪੈਸੇ ਮੰਗਣ ਭੇਜਿਆ। ਬਹੁਤ ਸਾਰੇ ਦਰਸ਼ਕਾਂ ਨੇ ਇਕ-ਦੋ ਰੁਪਏ ਦੇ ਸਿੱਕੇ ਪਾਏ। ਮਦਾਰੀ ਪੈਸੇ ਸੰਭਾਲ ਕੇ ਸਾਮਾਨ ਚੁੱਕ, ਬਾਂਦਰ ਤੇ ਬਾਂਦਰੀ ਨੂੰ ਨਾਲ ਲੈ ਕੇ ਡੁਗਡੁਗੀ ਵਜਾਉਂਦਾ ਅੱਗੇ ਚਲਾ ਗਿਆ।
ਮਦਾਰੀ ਦਾ ਤਮਾਸ਼ਾ ਬਹੁਤ ਦਿਲਚਸਪ ਹੁੰਦਾ ਹੈ ਤੇ ਸਾਡੇ ਜੀਵਨ ਵਿਚ ਖ਼ੁਸ਼ੀ ਤੇ ਹਾਸੇ ਦਾ ਸੰਚਾਰ ਕਰਦਾ ਹੈ। ਅੱਜ-ਕੱਲ੍ਹ ਰੇਡੀਓ, ਟੈਲੀਵਿਯਨ, ਸਿਨੇਮਾ ਆਦਿ ਸਾਧਨਾਂ ਕਰਕੇ ਇਸ ਵਿਚ ਲੋਕਾਂ ਦੀ ਰੁਚੀ ਘਟ ਰਹੀ ਹੈ, ਪਰ ਇਸ ਤੋਂ ਸਾਨੂੰ ਖ਼ੁਸ਼ੀ, ਹਾਸਾ ਤੇ ਰਸ ਜ਼ਰੂਰ ਮਿਲਦਾ ਹੈ।
Exam Tips:
a) ਲੇਖ ਵਿਚ ਆਰੰਭ, ਤਮਾਸ਼ੇ ਦਾ ਵੇਰਵਾ ਤੇ ਅੰਤ ਤਰਤੀਬ ਨਾਲ ਲਿਖੋ।
b) ਦ੍ਰਿਸ਼ ਦਾ ਵਰਣਨ ਆਪਣੇ ਅਨੁਭਵ ਅਨੁਸਾਰ ਲਿਖੋ।
Free study material for Punjabi
Punjabi Class 7 Curriculum Solutions: Punjabi Medium Chapter 23 ਮਿਲਖੀ ਦਾ ਵਿਆਹ
Textbook Solutions for Class 7 Punjabi Punjabi Medium Chapter 23 ਮਿਲਖੀ ਦਾ ਵਿਆਹ
Review comprehensive exercise answers for Class 7 Punjabi Punjabi Medium Chapter 23 ਮਿਲਖੀ ਦਾ ਵਿਆਹ. Fully updated to match current Punjab Board syllabus guidelines, these textbook solutions help students verify their work and maintain accurate study notes.
Mastering Theoretical and Practical Questions
Beyond providing final answers, these guides offer step-by-step breakdowns for complex queries in the Class 7 Punjabi module. This approach helps students balance theoretical depth with practical problem-solving skills required for Punjab Board exams.
Effective Self-Study and Homework Assistance
Consistent practice with these solution guides cultivates faster problem-solving habits and clearer logical structuring. For a complete preparation experience, pair these textbook answers with our dedicated revision notes and sample papers for Class 7 Punjabi.
FAQs
The complete and updated PSEB 7th Class Punjabi Solutions Chapter 23 ਮਿਲਖੀ ਦਾ ਵਿਆਹ is available for free on StudiesToday.com. These solutions for Class 7 Punjabi are as per latest Punjab Board curriculum.
Yes, our experts have revised the PSEB 7th Class Punjabi Solutions Chapter 23 ਮਿਲਖੀ ਦਾ ਵਿਆਹ as per 2026 exam pattern. All textbook exercises have been solved and have added explanation about how the Punjabi concepts are applied in case-study and assertion-reasoning questions.
Toppers recommend using Punjab Board language because Punjab Board marking schemes are strictly based on textbook definitions. Our PSEB 7th Class Punjabi Solutions Chapter 23 ਮਿਲਖੀ ਦਾ ਵਿਆਹ will help students to get full marks in the theory paper.
Yes, we provide bilingual support for Class 7 Punjabi. You can access PSEB 7th Class Punjabi Solutions Chapter 23 ਮਿਲਖੀ ਦਾ ਵਿਆਹ in both English and Hindi medium.
Yes, you can download the entire PSEB 7th Class Punjabi Solutions Chapter 23 ਮਿਲਖੀ ਦਾ ਵਿਆਹ in printable PDF format for offline study on any device.