PSEB 7th Class Punjabi Solutions Chapter 16 ਦੁਨੀਆ ਦੁੱਖਾਂ ਦੀ ਨਗਰੀ ਨਹੀਂ

Download Punjab Board Solutions for Class 7 Punjabi Punjabi Medium Chapter 16 ਦੁਨੀਆ ਦੁੱਖਾਂ ਦੀ ਨਗਰੀ ਨਹੀਂ

Access comprehensive textbook solutions for Punjabi Medium Chapter 16 ਦੁਨੀਆ ਦੁੱਖਾਂ ਦੀ ਨਗਰੀ ਨਹੀਂ using the official curriculum guides for Class 7 Punjabi. Designed to align with the 2026-27 Punjab Board standards, these detailed answers help students reinforce core academic concepts.

Access Punjab Board Solutions and Answers

View or download the dedicated Punjabi Medium Chapter 16 ਦੁਨੀਆ ਦੁੱਖਾਂ ਦੀ ਨਗਰੀ ਨਹੀਂ solution resource below. Engaging with these textbook answers under focused study conditions ensures continuous academic progress and mastery of the 2026-27 curriculum for Punjabi.

ਬਹੁਵਿਕਲਪੀ ਪ੍ਰਸ਼ਨ

Question 1: ਦੁਨੀਆ ਵਿੱਚ ਕੀ ਹੈ?
(ੳ) ਸੁਖ
(ਅ) ਦੁੱਖ
(ਇ) ਦੁੱਖ ਤੇ ਸੁਖ ਦੋਵੇਂ ਹਨ।

Answer:

(ਇ) ਦੁੱਖ ਤੇ ਸੁਖ ਦੋਵੇਂ ਹਨ।

Exam Tips:

a) ਹਰ ਵਿਕਲਪ ਪੜ੍ਹ ਕੇ ਹੀ ਉੱਤਰ ਚੁਣੋ; ਉੱਤਰ ਵਿਚ ਵਿਕਲਪ ਦਾ ਅੱਖਰ ਵੀ ਲਿਖੋ।
b) ਲੇਖਕ ਦਾ ਮੁੱਖ ਵਿਚਾਰ ਹੈ ਕਿ ਦੁਨੀਆ ਦੁੱਖ-ਸੁਖ ਦੋਹਾਂ ਦਾ ਮੇਲ ਹੈ।

 

Question 2: ਸਾਨੂੰ ਦੁਨੀਆ ਤੋਂ ਕੀ ਕੁਝ ਮਿਲਿਆ?
(ਉ) ਪਿਆਰ।
(ਅ) ਨਫ਼ਰਤ
(ਈ) ਦੁੱਖ।

Answer:

(ਉ) ਪਿਆਰ।

Exam Tips:

a) ਹਰ ਵਿਕਲਪ ਪੜ੍ਹ ਕੇ ਹੀ ਉੱਤਰ ਚੁਣੋ; ਉੱਤਰ ਵਿਚ ਵਿਕਲਪ ਦਾ ਅੱਖਰ ਵੀ ਲਿਖੋ।
b) ਲੇਖਕ ਅਨੁਸਾਰ ਸਾਨੂੰ ਦੁਨੀਆ ਤੋਂ ਦਿੱਤੇ ਨਾਲੋਂ ਵੱਧ ਪਿਆਰ ਮਿਲਿਆ ਹੈ।

 

Question 3: ਦੁਨੀਆ ਵਿਚ ਵਿਚਰਨ ਲਈ ਚੰਗਾ ਗੁਰ ਕਿਹੜਾ ਹੈ?
(ਉ) ਪਾਠ ਪੂਜਾ
(ਅ) ਹਵਨ
(ਈ) ਮੁਸਕਰਾਹਟ।

Answer:

(ਈ) ਮੁਸਕਰਾਹਟ।

Exam Tips:

a) ਹਰ ਵਿਕਲਪ ਪੜ੍ਹ ਕੇ ਹੀ ਉੱਤਰ ਚੁਣੋ; ਉੱਤਰ ਵਿਚ ਵਿਕਲਪ ਦਾ ਅੱਖਰ ਵੀ ਲਿਖੋ।
b) ਇੱਥੇ ‘ਗੁਰ’ ਦਾ ਅਰਥ ਹੈ ਢੰਗ ਜਾਂ ਨੁਸਖਾ; ਪਾਠ ਵਿਚ ਮੁਸਕਰਾਹਟ ਨੂੰ ਸਭ ਤੋਂ ਵੱਡਾ ਗੁਰ ਦੱਸਿਆ ਹੈ।

 

Question 4: ਤੁਸੀਂ ਕਿਸੇ ਦਾ ਦਿਲ ਕਿਵੇਂ ਖਿੱਚ ਸਕਦੇ ਹੋ?
(ਉ) ਕੰਨੀ ਕਤਰਾ ਕੇ
(ਅ) ਕੌੜਾ ਬੋਲ ਬੋਲ ਕੇ
(ਈ) ਹਮਦਰਦੀ ਨਾਲ।

Answer:

(ਈ) ਹਮਦਰਦੀ ਨਾਲ।

Exam Tips:

a) ਹਰ ਵਿਕਲਪ ਪੜ੍ਹ ਕੇ ਹੀ ਉੱਤਰ ਚੁਣੋ; ਉੱਤਰ ਵਿਚ ਵਿਕਲਪ ਦਾ ਅੱਖਰ ਵੀ ਲਿਖੋ।
b) ਪਾਠ ਅਨੁਸਾਰ ਜ਼ਰਾ ਜਿੰਨੀ ਦਿਲੀ ਹਮਦਰਦੀ ਨਾਲ ਲੋਕ ਆਪਣਾ ਸਾਰਾ ਦਿਲ ਪੇਸ਼ ਕਰ ਦਿੰਦੇ ਹਨ।

 

Question 5: ਲੇਖਕ ਆਪਣੇ ਵਿੱਚੋਂ ਕਿਹੜੀ ਚੀਜ਼ ਕੱਢਣ ਲਈ ਕਹਿੰਦਾ ਹੈ?
(ਉ) ਆਪਣੀਆਂ ਮਜਬੂਰੀਆਂ
(ਅ) ਕਮਜ਼ੋਰੀਆਂ
(ਇ) ਆਪਣੇ ਵਿੱਚੋਂ ਕ੍ਰੋਧ ਦਾ ਡੰਗ।

Answer:

(ਇ) ਆਪਣੇ ਵਿੱਚੋਂ ਕ੍ਰੋਧ ਦਾ ਡੰਗ।

Exam Tips:

a) ਹਰ ਵਿਕਲਪ ਪੜ੍ਹ ਕੇ ਹੀ ਉੱਤਰ ਚੁਣੋ; ਉੱਤਰ ਵਿਚ ਵਿਕਲਪ ਦਾ ਅੱਖਰ ਵੀ ਲਿਖੋ।
b) ‘ਡੰਗ’ ਦਾ ਭਾਵ ਹੈ ਆਪਣੇ ਅੰਦਰਲਾ ਕ੍ਰੋਧ ਤੇ ਈਰਖਾ।

 

ਛੋਟੇ ਉੱਤਰ ਵਾਲੇ ਪ੍ਰਸ਼ਨ

Question 6: ਕੀ ਜ਼ਿੰਦਗੀ ਵਿਚ ਮਿਹਰਬਾਨੀਆਂ ਤੇ ਕੁਰਬਾਨੀਆਂ ਦਾ ਕੋਈ ਮੁੱਲ ਪੈਂਦਾ ਹੈ?

Answer:

ਨਹੀਂ। ਲੇਖਕ ਅਨੁਸਾਰ ਜਿਸ ਨੂੰ ਲੋਕ ਕੁਰਬਾਨੀ ਆਖਦੇ ਹਨ, ਉਹ ਅਸਲ ਵਿਚ ਵਸੂਲੀ ਹੀ ਹੁੰਦੀ ਹੈ, ਕਿਉਂਕਿ ਅਸੀਂ ਦੁਨੀਆ ਤੋਂ ਜਿੰਨੀਆਂ ਮਿਹਰਬਾਨੀਆਂ ਲਈਆਂ ਹਨ, ਓਨੀਆਂ ਮੋੜੀਆਂ ਨਹੀਂ।

Exam Tips:

a) ਉੱਤਰ ‘ਨਹੀਂ’ ਲਿਖ ਕੇ ਇਕ ਵਾਕ ਵਿਚ ਕਾਰਨ ਵੀ ਦੱਸੋ।
b) ‘ਕੁਰਬਾਨੀ ਅਸਲ ਵਿਚ ਵਸੂਲੀ ਹੁੰਦੀ ਹੈ’ — ਪਾਠ ਦਾ ਇਹ ਵਿਚਾਰ ਯਾਦ ਰੱਖੋ।

 

Question 7: ਕੀ ਦੁਨੀਆ ਦੁੱਖ ਦੀ ਨਗਰੀ ਹੈ ਜਾਂ ਸੁਖ ਦੀ ਨਗਰੀ?

Answer:

ਦੁਨੀਆ ਦੁੱਖ-ਸੁਖ ਦੋਹਾਂ ਦੀ ਨਗਰੀ ਹੈ।

Exam Tips:

a) ਪੂਰੇ ਵਾਕ ਵਿਚ ਲਿਖੋ ਕਿ ਦੁਨੀਆ ਨਾ ਨਿਰੀ ਦੁੱਖ ਦੀ ਨਗਰੀ ਹੈ, ਨਾ ਨਿਰੀ ਸੁਖ ਦੀ।

 

Question 8: ਚੰਗੇ ਦਿਲ ਵਾਲੇ ਨੂੰ ਦੁਨੀਆ ਕਿਹੋ ਜਿਹੀ ਲਗਦੀ ਹੈ?

Answer:

ਚੰਗੀ।

Exam Tips:

a) ‘ਜਿਹੋ ਜਿਹਾ ਦਿਲ, ਉਹੋ ਜਿਹੀ ਦੁਨੀਆ’ — ਪਾਠ ਦਾ ਇਹ ਵਿਚਾਰ ਉੱਤਰ ਨਾਲ ਜੋੜੋ।

 

Question 9: ਜਿਹੜਾ ਇਨਸਾਨ ਚੰਗਾ ਹੈ, ਉਸ ਵਿਚ ਕਿਹੜੇ ਮਾੜੇ ਗੁਣ ਨਹੀਂ ਹੁੰਦੇ?

Answer:

ਚੰਗੇ ਇਨਸਾਨ ਵਿਚ ਈਰਖਾ, ਸਵਾਰਥ, ਮੰਦੇ-ਬੋਲ, ਘੁੱਟਿਆ ਮੱਥਾ ਤੇ ਨਿੰਦਿਆ ਆਦਿ ਮਾੜੇ ਗੁਣ ਨਹੀਂ ਹੁੰਦੇ।

Exam Tips:

a) ਘੱਟੋ-ਘੱਟ ਚਾਰ ਔਗੁਣ ਗਿਣਾਓ: ਈਰਖਾ, ਸਵਾਰਥ, ਮੰਦੇ ਬੋਲ, ਨਿੰਦਿਆ।

 

Question 10: ਖ਼ੁਸ਼ ਰਹਿਣ ਅਤੇ ਖ਼ੁਸ਼ ਰੱਖਣ ਵਾਲੇ ਮਨੁੱਖ ਵਿਚ ਕਿਹੜੇ ਗੁਣ ਹੁੰਦੇ ਹਨ?

Answer:

ਖ਼ੁਸ਼ ਰਹਿਣ ਤੇ ਖ਼ੁਸ਼ ਰੱਖਣ ਵਾਲੇ ਮਨੁੱਖ ਵਿਚ ਸਭ ਤੋਂ ਵੱਡਾ ਗੁਣ ਉਸ ਦਾ ਖਿੜਿਆ ਮੱਥਾ ਹੁੰਦਾ ਹੈ। ਉਸ ਵਿਚ ਈਰਖਾ, ਸਵਾਰਥ, ਮੰਦੇ ਬੋਲ, ਘੁੱਟਿਆ ਮੱਥਾ ਤੇ ਨਿੰਦਿਆ ਆਦਿ ਦੇ ਔਗੁਣ ਨਹੀਂ ਹੁੰਦੇ।

Exam Tips:

a) ਸਭ ਤੋਂ ਵੱਡਾ ਗੁਣ ‘ਖਿੜਿਆ ਮੱਥਾ’ ਪਹਿਲਾਂ ਲਿਖੋ, ਫਿਰ ਔਗੁਣਾਂ ਤੋਂ ਬਚਾਅ ਦੀ ਗੱਲ ਕਰੋ।

 

ਸੰਖੇਪ ਉੱਤਰ ਵਾਲੇ ਪ੍ਰਸ਼ਨ

Question 11: ਦੁਨੀਆ ਨੂੰ ਆਪਣਾ ਬਣਾਉਣ ਲਈ ਕਿਹੜੇ ਗੁਣ ਪੈਦਾ ਕਰਨੇ ਚਾਹੀਦੇ ਹਨ?

Answer:

ਦੁਨੀਆ ਨੂੰ ਆਪਣਾ ਬਣਾਉਣ ਲਈ ਸਾਨੂੰ ਹਰ ਇਕ ਨੂੰ ਖਿੜੇ ਮੱਥੇ ਮਿਲਣਾ ਚਾਹੀਦਾ ਹੈ ਤੇ ਨੱਕ-ਮੂੰਹ ਨਹੀਂ ਚਾੜ੍ਹਨਾ ਚਾਹੀਦਾ। ਸਾਨੂੰ ਆਪਣੀਆਂ ਅੱਖਾਂ ਵਿਚ ਘਿਰਨਾ ਕੱਢ ਕੇ ਉਨ੍ਹਾਂ ਨੂੰ ਸੱਚੀ ਮੁਸਕਰਾਹਟ ਨਾਲ ਖਿੜਾ ਲੈਣਾ ਚਾਹੀਦਾ ਹੈ। ਇਸ ਦੇ ਨਾਲ ਹੀ ਸਾਨੂੰ ਖ਼ੁਦਗਰਜ਼ੀ ਤੋਂ ਬਚਣਾ ਚਾਹੀਦਾ ਹੈ ਤੇ ਦੂਜਿਆਂ ਦੀਆਂ ਲੋੜਾਂ, ਮਜਬੂਰੀਆਂ, ਕਮਜ਼ੋਰੀਆਂ ਤੇ ਲੋਚਨਾਵਾਂ ਦਾ ਖ਼ਿਆਲ ਰੱਖਣਾ ਚਾਹੀਦਾ ਹੈ ਤੇ ਸ਼ੁੱਭ ਇੱਛਾ ਨਾਲ ਪੇਸ਼ ਆਉਣਾ ਚਾਹੀਦਾ ਹੈ। ਇਸਦੇ ਨਾਲ ਹੀ ਸਾਨੂੰ ਗਿਲਿਆਂ-ਸ਼ਿਕਵਿਆਂ ਤੋਂ ਵੀ ਬਚਣਾ ਚਾਹੀਦਾ ਹੈ।

Exam Tips:

a) ਖਿੜੇ ਮੱਥੇ ਮਿਲਣਾ, ਘਿਰਨਾ ਛੱਡਣੀ, ਖ਼ੁਦਗਰਜ਼ੀ ਤੋਂ ਬਚਣਾ ਤੇ ਦੂਜਿਆਂ ਦੀਆਂ ਲੋੜਾਂ ਦਾ ਖ਼ਿਆਲ — ਇਹ ਨੁਕਤੇ ਤਰਤੀਬ ਨਾਲ ਲਿਖੋ।
b) ਉੱਤਰ 4–5 ਵਾਕਾਂ ਦਾ ਹੋਵੇ।

 

Question 12: ‘ਜਿਹੋ-ਜਿਹਾ ਇਨਸਾਨ ਆਪ ਹੁੰਦਾ ਹੈ, ਉਸ ਨੂੰ ਦੂਜੇ ਵੀ ਉਸੇ ਤਰ੍ਹਾਂ ਦੇ ਹੀ ਨਜ਼ਰ ਆਉਂਦੇ ਹਨ।’ ਕੀ ਇਹ ਕਥਨ ਪਾਠ ਦੇ ਆਧਾਰ ’ਤੇ ਢੁੱਕਵਾਂ ਹੈ?

Answer:

ਇਹ ਕਥਨ ਪਾਠ ਦੇ ਆਧਾਰ ‘ਤੇ ਢੁੱਕਵਾਂ ਹੈ, ਕਿਉਂਕਿ ਇਸ ਵਿਚ ਲੇਖਕ ਇਸੇ ਗੱਲ ਨੂੰ ਜ਼ੋਰ ਦੇ ਕੇ ਸਮਝਾਉਂਦਾ ਹੈ ਕਿ ਜਿਹੋ ਜਿਹਾ ਇਨਸਾਨ ਆਪ ਹੁੰਦਾ ਹੈ, ਉਸਨੂੰ ਦੂਜੇ ਵੀ ਉਸੇ ਤਰ੍ਹਾਂ ਦੇ ਹੀ ਨਜ਼ਰ ਆਉਂਦੇ ਹਨ। ਲੇਖਕ ਕਹਿੰਦਾ ਹੈ ਕਿ ਹਰ ਕੋਈ ਇਸ ਸੱਚਾਈ ਨੂੰ ਅਜ਼ਮਾ ਸਕਦਾ ਹੈ। ਹੱਸਦੇ ਦੀ ਦੁਨੀਆ ਹੱਸਦੀ ਤੇ ਰੋਂਦੇ ਦੀ ਦੁਨੀਆ ਰੋਂਦੀ ਹੁੰਦੀ ਹੈ। ਸਿਰਫ਼ ਇਸੇ ਸੱਚਾਈ ਨੂੰ ਪੱਲੇ ਬੰਨ੍ਹ ਲੈਣ ਨਾਲ ਦੁਨੀਆ ਦੇ ਸਭ ਦੁੱਖ-ਸੁਖ ਇਕਸਾਰ ਹੋ ਜਾਂਦੇ ਹਨ।

Exam Tips:

a) ਪਹਿਲਾਂ ਸਪਸ਼ਟ ਲਿਖੋ ਕਿ ਕਥਨ ਢੁੱਕਵਾਂ ਹੈ, ਫਿਰ ਕਾਰਨ ਦਿਓ।
b) ‘ਹੱਸਦੇ ਦੀ ਦੁਨੀਆ ਹੱਸਦੀ, ਰੋਂਦੇ ਦੀ ਰੋਂਦੀ’ ਵਾਲੀ ਗੱਲ ਜ਼ਰੂਰ ਲਿਖੋ।

 

Question 13: ਖ਼ੁਦਗਰਜ਼ ਵਿਅਕਤੀ ਖ਼ੁਸ਼ ਕਿਉਂ ਨਹੀਂ ਰਹਿ ਸਕਦੇ?

Answer:

ਲੇਖਕ ਕਹਿੰਦਾ ਹੈ ਕਿ ਖ਼ੁਦਗਰਜ਼ ਵਿਅਕਤੀ ਇਸ ਕਰ ਕੇ ਖ਼ੁਸ਼ ਨਹੀਂ ਰਹਿ ਸਕਦੇ, ਕਿਉਂਕਿ ਉਹ ਸਦਾ ਆਪਣਾ ਹੀ ਖ਼ਿਆਲ ਕਰਦੇ ਹੋਣ ਕਰਕੇ ਸੱਚੀ ਖ਼ੁਸ਼ੀ ਦਾ ਸੁਆਦ ਨਹੀਂ ਲੈ ਸਕਦੇ। ਉਨ੍ਹਾਂ ਨੂੰ ਜਾਪਦਾ ਹੁੰਦਾ ਹੈ ਕਿ ਦੁਨੀਆ ਨੇ ਉਨ੍ਹਾਂ ਦੀ ਲਿਆਕਤ ਦਾ ਮੁੱਲ ਨਹੀਂ ਪਾਇਆ, ਪਰ ਇਹ ਉਨ੍ਹਾਂ ਦਾ ਭੁਲੇਖਾ ਹੁੰਦਾ ਹੈ। ਇਸੇ ਭੁਲੇਖੇ ਕਾਰਨ ਇਹ ਦੁਨੀਆ ਨੂੰ ਨਹੀਂ, ਸਗੋਂ ਆਪਣੇ ਆਪ ਨੂੰ ਵੇਖਦੇ ਤੇ ਦੁਖੀ ਹੁੰਦੇ ਹਨ। ਹਰ ਵੇਲੇ ਆਪਣੇ ਬਾਰੇ ਸੋਚਣਾ ਛੱਡ ਕੇ ਹੀ ਮਨੁੱਖ ਖ਼ੁਸ਼ ਰਹਿ ਸਕਦਾ ਹੈ।

Exam Tips:

a) ਖ਼ੁਦਗਰਜ਼ ਲੋਕਾਂ ਦਾ ਭੁਲੇਖਾ (ਕਿ ਦੁਨੀਆ ਨੇ ਉਨ੍ਹਾਂ ਦੀ ਲਿਆਕਤ ਦਾ ਮੁੱਲ ਨਹੀਂ ਪਾਇਆ) ਉੱਤਰ ਵਿਚ ਸ਼ਾਮਲ ਕਰੋ।
b) ਅੰਤ ਵਿਚ ਹੱਲ ਲਿਖੋ: ਆਪਣੇ ਬਾਰੇ ਹੀ ਸੋਚਣਾ ਛੱਡੋ।

 

Question 14: ਦੁਨੀਆ ਸਾਫ਼-ਸੁਥਰੀ ਕਿਵੇਂ ਨਜ਼ਰ ਆ ਸਕਦੀ ਹੈ?

Answer:

ਲੇਖਕ ਦਾ ਵਿਚਾਰ ਹੈ ਕਿ ਸਾਨੂੰ ਆਪਣੇ ਵਿਚੋਂ ਡੰਗ ਕੱਢ ਕੇ ਆਪਣੀਆਂ ਅੱਖਾਂ ਸਾਫ਼ ਕਰ ਲੈਣੀਆਂ ਚਾਹੀਦੀਆਂ ਹਨ। ਦੁਨੀਆ ਮੈਲੀ ਥਾਂ ਨਹੀਂ, ਸਿਰਫ਼ ਸਾਡੀਆਂ ਅੱਖਾਂ ਸਾਫ਼ ਨਹੀਂ ਹੁੰਦੀਆਂ। ਹਨੇਰੀਆਂ ਉੱਡ ਜਾਂਦੀਆਂ ਹਨ, ਬਥੇਰਾ ਘੱਟਾ ਉੱਡਦਾ ਹੈ। ਘੜੀ-ਦੋ-ਘੜੀ ਲਈ ਜ਼ਰਾ ਹਨੇਰਾ ਵੀ ਹੋ ਜਾਂਦਾ ਹੈ, ਪਰ ਜੇ ਅਸੀਂ ਆਪਣੀਆਂ ਅੱਖਾਂ ‘ਚੋਂ ਇਸ ਹਨੇਰੀ ਦਾ ਘੱਟਾ ਧੋ ਦੇਈਏ, ਤਾਂ ਫਿਰ ਦੁਨੀਆ ਸਾਫ਼-ਸੁਥਰੀ ਤੇ ਟਹਿਕਦੀ ਨਜ਼ਰ ਆ ਸਕਦੀ ਹੈ।

Exam Tips:

a) ਮੈਲੀ ਦੁਨੀਆ ਨਹੀਂ, ਸਾਡੀਆਂ ਅੱਖਾਂ ਹਨ — ਇਹ ਕੇਂਦਰੀ ਵਿਚਾਰ ਲਿਖੋ।
b) ਹਨੇਰੀ ਤੇ ਘੱਟੇ ਦੀ ਮਿਸਾਲ ਨਾਲ ਉੱਤਰ ਸਪਸ਼ਟ ਕਰੋ।

 

Question 15: ਸੁਖਾਲਾ ਜੀਵਨ ਕਿਵੇਂ ਜੀਵਿਆ ਜਾ ਸਕਦਾ ਹੈ?

Answer:

ਸੁਖਾਲਾ ਜੀਵਨ ਜਿਉਣ ਲਈ ਸਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਦੁਨੀਆ ਨਾ ਦੁੱਖ ਦੀ ਨਗਰੀ ਹੈ ਤੇ ਨਾ ਸੁਖ ਦੀ। ਇਹ ਦੁੱਖ-ਸੁਖ ਦਾ ਸੁਮੇਲ ਹੈ। ਸਾਨੂੰ ਦੁਨੀਆ ਨਾਲ ਖਿੜੇ-ਮੱਥੇ ਤੇ ਸ਼ੁੱਭ-ਇੱਛਾ ਨਾਲ ਪੇਸ਼ ਆਉਣਾ ਚਾਹੀਦਾ ਹੈ ਤੇ ਈਰਖਾ, ਗੁੱਸੇ-ਗਿਲੇ, ਸਵਾਰਥ, ਮੰਦੇ ਬੋਲਾਂ ਤੇ ਨਿੰਦਿਆ-ਚੁਗਲੀ ਤੋਂ ਬਚਣਾ ਚਾਹੀਦਾ ਹੈ। ਸਾਨੂੰ ਦੂਜਿਆਂ ਦੀਆਂ ਲੋੜਾਂ, ਮਜਬੂਰੀਆਂ, ਕਮਜ਼ੋਰੀਆਂ ਤੇ ਲੋਚਨਾਵਾਂ ਪ੍ਰਤੀ ਸਖ਼ਾਵਤ ਨਾਲ ਪੇਸ਼ ਆਉਣਾ ਚਾਹੀਦਾ ਹੈ ਤੇ ਜਿਹੋ ਜਿਹੀ ਦੁਨੀਆ ਅਸੀਂ ਚਾਹੁੰਦੇ ਹੋਈਏ, ਉਸਦਾ ਪੂਰਾ ਚਿਤਰ ਅੱਖਾਂ ਵਿਚ ਵਸਾ ਕੇ ਉਸਨੂੰ ਲੱਭਣ ਵਿਚ ਜੁਟ ਜਾਣਾ ਚਾਹੀਦਾ ਹੈ।

Exam Tips:

a) ਦੁੱਖ-ਸੁਖ ਦੇ ਸੁਮੇਲ ਨੂੰ ਮੰਨਣਾ, ਖਿੜੇ ਮੱਥੇ ਰਹਿਣਾ ਤੇ ਔਗੁਣਾਂ ਤੋਂ ਬਚਣਾ — ਤਿੰਨੇ ਨੁਕਤੇ ਲਿਖੋ।
b) ਅੰਤ ਵਿਚ ਲਿਖੋ ਕਿ ਜਿਹੋ ਜਿਹੀ ਦੁਨੀਆ ਅਸੀਂ ਚਾਹੁੰਦੇ ਹਾਂ, ਉਸ ਨੂੰ ਲੱਭਣ ਵਿਚ ਜੁਟ ਜਾਣਾ ਚਾਹੀਦਾ ਹੈ।

 

ਕੁੱਝ ਹੋਰ ਪ੍ਰਸ਼ਨ

Question 16: ਹੇਠ ਲਿਖੇ ਸ਼ਬਦਾਂ ਦੀ ਵਾਕਾਂ ਵਿਚ ਵਰਤੋਂ ਕਰੋ- ਦਇਆ, ਪ੍ਰੇਰਕ, ਖ਼ੁਦਗਰਜ਼, ਲਿਆਕਤ, ਵਲੂੰ-ਵਢੇ ਕਰਨਾ, ਘੁਰਕੀਆਂ ਦੇਣਾ, ਬ੍ਰਹਿਮੰਡ, ਢੁੱਚਰਾਂ।

Answer:

1. ਦਇਆ (ਰਹਿਮ) – ਸਾਨੂੰ ਗ਼ਰੀਬਾਂ ਉੱਤੇ ਦਇਆ ਕਰਨੀ ਚਾਹੀਦੀ ਹੈ।
2. ਪ੍ਰੇਰਕ (ਪ੍ਰੇਰਨਾ ਦੇਣ ਵਾਲਾ) – ਮਹਾਨ ਲੋਕਾਂ ਦੀਆਂ ਜੀਵਨੀਆਂ ਸਾਡੇ ਲਈ ਪ੍ਰੇਰਕ ਹੁੰਦੀਆਂ ਹਨ।
3. ਖ਼ੁਦਗਰਜ਼ (ਮਤਲਬੀ) – ਸਾਨੂੰ ਖ਼ੁਦਗਰਜ਼ ਮਿੱਤਰਾਂ ਤੋਂ ਬਚਣਾ ਚਾਹੀਦਾ ਹੈ।
4. ਲਿਆਕਤ (ਯੋਗਤਾ) – ਪੜ੍ਹ-ਲਿਖ ਕੇ ਬੰਦੇ ਦੀ ਦੁਨੀਆ ਵਿਚ ਵਿਚਰਨ ਦੀ ਲਿਆਕਤ ਵਧਦੀ ਹੈ।
5. ਵਲੂੰ-ਵਢੇ ਕਰਨਾ (ਗੁੱਸੇ ਵਿਚ ਬੋਲਣਾ, ਖਾਣ ਨੂੰ ਪੈਣਾ) – ਤੁਹਾਡੇ ਬਾਬੇ ਨੂੰ ਅਰਾਮ ਨਾਲ ਗੱਲ ਕਰਨੀ ਹੀ ਨਹੀਂ ਆਉਂਦੀ, ਜਦੋਂ ਦੇਖੋ ਵਲੂੰ-ਵਢੇ ਕਰਦਾ ਰਹਿੰਦਾ ਹੈ।
6. ਘੁਰਕੀਆਂ ਦੇਣਾ (ਡਰਾਉਣ ਲਈ ਝਿੜਕਣਾ) – ਥਾਣੇਦਾਰ ਦੀਆਂ ਘੁਰਕੀਆਂ ਸੁਣ ਕੇ ਉਸ ਨੇ ਆਪਣਾ ਗੁਨਾਹ ਕਬੂਲ ਕਰ ਲਿਆ।
7. ਬ੍ਰਹਿਮੰਡ (ਸਾਰੀ ਸ੍ਰਿਸ਼ਟੀ) – ਬ੍ਰਹਿਮੰਡ ਦਾ ਕੋਈ ਅੰਤ ਨਹੀਂ।
8. ਢੁੱਚਰਾਂ (ਬਹਾਨੇ, ਰੁਕਾਵਟਾਂ) – ਐਵੇਂ ਢੁੱਚਰਾਂ ਨਾ ਡਾਹ, ਕੰਮ ਕਰਨਾ ਹੈ ਤਾਂ ਸਿੱਧੀ ਤਰ੍ਹਾਂ ਕਰ।

Exam Tips:

a) ਹਰ ਸ਼ਬਦ ਦਾ ਅਰਥ ਬਰੈਕਟ ਵਿਚ ਲਿਖ ਕੇ ਫਿਰ ਵਾਕ ਬਣਾਓ।
b) ਮੁਹਾਵਰੇ (ਜਿਵੇਂ ਘੁਰਕੀਆਂ ਦੇਣਾ) ਦਾ ਰੂਪ ਵਾਕ ਅਨੁਸਾਰ ਬਦਲਿਆ ਜਾ ਸਕਦਾ ਹੈ।

 

Question 17: ਹੇਠ ਲਿਖੇ ਸ਼ਬਦਾਂ ਦੇ ਵਿਰੋਧੀ ਸ਼ਬਦ ਲਿਖੋ-
ਦੁੱਖ – ਸੁਖ
ਧੋਖਾ – …………
ਝੂਠ – …………
ਧਰਮ – …………
ਇਨਸਾਨ – …………
ਹੱਸਣਾ – …………

Answer:

ਦੁੱਖ – ਸੁਖ
ਧੋਖਾ – ਵਫ਼ਾ
ਝੂਠ – ਸੱਚ
ਧਰਮ – ਅਧਰਮ
ਇਨਸਾਨ – ਹੈਵਾਨ
ਹੱਸਣਾ – ਰੋਣਾ

Exam Tips:

a) ਵਿਰੋਧੀ ਸ਼ਬਦ ਉਸੇ ਸ਼ਬਦ-ਸ਼੍ਰੇਣੀ ਦਾ ਹੋਵੇ (ਨਾਂਵ ਲਈ ਨਾਂਵ, ਕਿਰਿਆ ਲਈ ਕਿਰਿਆ)।
b) ਧਰਮ – ਅਧਰਮ ਵਾਂਗ ‘ਅ’ ਅਗੇਤਰ ਨਾਲ ਵੀ ਵਿਰੋਧੀ ਸ਼ਬਦ ਬਣਦੇ ਹਨ।

 

Question 18: ਹੇਠ ਲਿਖੇ ਪੰਜਾਬੀ ਸ਼ਬਦਾਂ ਨੂੰ ਹਿੰਦੀ ਤੇ ਅੰਗਰੇਜ਼ੀ ਵਿਚ ਲਿਖੋ- ਮਾਤਾ, ਪਤਨੀ, ਧਰਮ, ਹਨੇਰਾ, ਦਇਆ, ਪੜ੍ਹਨਾ।

Answer:

ਪੰਜਾਬੀ – ਹਿੰਦੀ – ਅੰਗਰੇਜ਼ੀ
1. ਮਾਤਾ – माता – Mother
2. ਪਤਨੀ – पत्नी – Wife
3. ਧਰਮ – धर्म – Religion
4. ਹਨੇਰਾ – अँधेरा – Darkness
5. ਦਇਆ – दया – Mercy
6. ਪੜ੍ਹਨਾ – पढ़ना – To read

Exam Tips:

a) ਹਿੰਦੀ ਸ਼ਬਦ ਦੇਵਨਾਗਰੀ ਲਿਪੀ ਵਿਚ ਹੀ ਲਿਖੋ।
b) ਅੰਗਰੇਜ਼ੀ ਸ਼ਬਦਾਂ ਦੇ ਸ਼ਬਦਜੋੜ ਧਿਆਨ ਨਾਲ ਲਿਖੋ।

 

Question 19: ਇੱਕੋ-ਜਿਹੀ ਅਵਾਜ਼ ਨੂੰ ਪ੍ਰਗਟ ਕਰਦੇ ਸ਼ਬਦ ਲਿਖੋ- ਧੱਕਾ, ਪਾਠਸ਼ਾਲਾ, ਆਪ, ਚੁਣ, ਸ਼ਰਮ।

Answer:

ਧੱਕਾ – ਪੱਕਾ
ਪਾਠਸ਼ਾਲਾ – ਪੁਸਤਕਾਲਾ
ਆਪ – ਸਰਾਪ
ਚੁਣ – ਬੁਣ
ਸ਼ਰਮ – ਕਰਮ

Exam Tips:

a) ਜੋੜੀਦਾਰ ਸ਼ਬਦ ਦੀ ਅੰਤਲੀ ਅਵਾਜ਼ ਦਿੱਤੇ ਸ਼ਬਦ ਨਾਲ ਮਿਲਣੀ ਚਾਹੀਦੀ ਹੈ।
b) ਸਾਰਥਕ ਸ਼ਬਦ ਹੀ ਲਿਖੋ, ਬਣਾਵਟੀ ਸ਼ਬਦ ਨਹੀਂ।

 

Question 20: ਵਿਦਿਆਰਥੀਆਂ ਲਈ ਨੈਤਿਕਤਾ ਅਤੇ ਦੁਨੀਆਦਾਰੀ ਦੀਆਂ ਕੁੱਝ ਹੋਰ ਚੰਗੀਆਂ ਗੱਲਾਂ ਲਿਖੋ।

Answer:

ਵਿਦਿਆਰਥੀਆਂ ਨੂੰ ਆਪਣੇ ਮਾਤਾ-ਪਿਤਾ, ਵੱਡਿਆਂ ਤੇ ਆਪਣੇ ਅਧਿਆਪਕਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਉਨ੍ਹਾਂ ਨੂੰ ਆਪਣੇ ਤੋਂ ਛੋਟਿਆਂ ਨਾਲ ਪਿਆਰ ਤੇ ਹਮਦਰਦੀ ਨਾਲ ਪੇਸ਼ ਆਉਣਾ ਚਾਹੀਦਾ ਹੈ। ਉਨ੍ਹਾਂ ਨੂੰ ਹਰ ਰੋਜ਼ ਸਵੇਰੇ ਉੱਠ ਕੇ ਜਲਦੀ ਸਕੂਲ ਜਾਣ ਲਈ ਤਿਆਰ ਹੋ ਜਾਣਾ ਚਾਹੀਦਾ ਹੈ। ਸਕੂਲ ਵਿਚ ਸਾਰਾ ਧਿਆਨ ਪੜ੍ਹਾਈ ਵਿਚ ਲਾਉਣਾ ਚਾਹੀਦਾ ਹੈ ਤੇ ਅਧਿਆਪਕਾਂ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣਨਾ ਤੇ ਨੋਟ ਕਰਨਾ ਚਾਹੀਦਾ ਹੈ। ਸਕੂਲੋਂ ਘਰ ਲਈ ਮਿਲੇ ਕੰਮ ਨੂੰ ਪੂਰਾ ਕਰ ਕੇ ਆਉਣਾ ਚਾਹੀਦਾ ਹੈ। ਆਪਣੇ ਜਮਾਤੀਆਂ ਨਾਲ ਪਿਆਰ ਨਾਲ ਰਹਿਣਾ ਚਾਹੀਦਾ ਹੈ। ਉਨ੍ਹਾਂ ਨੂੰ ਖੇਡਦੇ ਸਮੇਂ ਹੇਰਾਫੇਰੀ ਨਹੀਂ ਕਰਨੀ ਚਾਹੀਦੀ ਤੇ ਨਾ ਹੀ ਫਾਊਲ ਖੇਡਣਾ ਚਾਹੀਦਾ ਹੈ। ਉਨ੍ਹਾਂ ਨੂੰ ਹਮੇਸ਼ਾ ਸੱਚ ਬੋਲਣਾ ਚਾਹੀਦਾ ਹੈ। ਕਦੇ ਕਿਸੇ ਦੀ ਕੋਈ ਚੋਰੀ ਨਹੀਂ ਕਰਨੀ ਚਾਹੀਦੀ। ਪੈਸੇ ਲੋੜ ਅਨੁਸਾਰ ਖ਼ਰਚ ਕਰਨੇ ਚਾਹੀਦੇ ਹਨ। ਸਕੂਲ ਵਿਚ ਤੇ ਸੜਕ ਉੱਤੇ ਤੁਰਦਿਆਂ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਅਨੁਸ਼ਾਸਨ ਵਿਚ ਰਹਿਣਾ ਚਾਹੀਦਾ ਹੈ। ਉਨ੍ਹਾਂ ਨੂੰ ਸਫ਼ਾਈ ਦਾ ਪੂਰਾ-ਪੂਰਾ ਧਿਆਨ ਰੱਖਣਾ ਚਾਹੀਦਾ ਹੈ ਤੇ ਨੈਤਿਕ ਅਸੂਲਾਂ ਦੀ ਪਾਲਣਾ ਕਰਨੀ ਚਾਹੀਦੀ ਹੈ।

Exam Tips:

a) ਘਰ, ਸਕੂਲ, ਖੇਡ ਤੇ ਸਮਾਜ — ਹਰ ਖੇਤਰ ਦੀ ਇਕ-ਦੋ ਗੱਲ ਲਿਖੋ।
b) ਉੱਤਰ ਵਿਚ ਆਪਣੇ ਵਿਚਾਰ ਵੀ ਜੋੜੇ ਜਾ ਸਕਦੇ ਹਨ।

 

Free Punjab Board Textbook Explanations: Class 7 Punjabi Punjabi Medium Chapter 16 ਦੁਨੀਆ ਦੁੱਖਾਂ ਦੀ ਨਗਰੀ ਨਹੀਂ

Textbook Solutions for Class 7 Punjabi Punjabi Medium Chapter 16 ਦੁਨੀਆ ਦੁੱਖਾਂ ਦੀ ਨਗਰੀ ਨਹੀਂ

Review comprehensive exercise answers for Class 7 Punjabi Punjabi Medium Chapter 16 ਦੁਨੀਆ ਦੁੱਖਾਂ ਦੀ ਨਗਰੀ ਨਹੀਂ. Fully updated to match current Punjab Board syllabus guidelines, these textbook solutions help students verify their work and maintain accurate study notes.

Mastering Theoretical and Practical Questions

Clear, methodical explanations accompany every challenging problem within the Class 7 Punjabi text. Engaging with these detailed answers lays a solid foundation for advanced learning and improves foundational clarity for upcoming assessments.

Effective Self-Study and Homework Assistance

These resources act as an effective roadmap for daily homework tasks and independent study. Supplement your review of Punjabi Medium Chapter 16 ਦੁਨੀਆ ਦੁੱਖਾਂ ਦੀ ਨਗਰੀ ਨਹੀਂ with official sample papers and interactive practice tests available on our platform free of charge.

FAQs

Where can I find the latest PSEB 7th Class Punjabi Solutions Chapter 16 ਦੁਨੀਆ ਦੁੱਖਾਂ ਦੀ ਨਗਰੀ ਨਹੀਂ for the 2026-27 session?

The complete and updated PSEB 7th Class Punjabi Solutions Chapter 16 ਦੁਨੀਆ ਦੁੱਖਾਂ ਦੀ ਨਗਰੀ ਨਹੀਂ is available for free on StudiesToday.com. These solutions for Class 7 Punjabi are as per latest Punjab Board curriculum.

Are the Punjabi Punjab Board solutions for Class 7 updated for the new 50% competency-based exam pattern?

Yes, our experts have revised the PSEB 7th Class Punjabi Solutions Chapter 16 ਦੁਨੀਆ ਦੁੱਖਾਂ ਦੀ ਨਗਰੀ ਨਹੀਂ as per 2026 exam pattern. All textbook exercises have been solved and have added explanation about how the Punjabi concepts are applied in case-study and assertion-reasoning questions.

How do these Class 7 Punjab Board solutions help in scoring 90% plus marks?

Toppers recommend using Punjab Board language because Punjab Board marking schemes are strictly based on textbook definitions. Our PSEB 7th Class Punjabi Solutions Chapter 16 ਦੁਨੀਆ ਦੁੱਖਾਂ ਦੀ ਨਗਰੀ ਨਹੀਂ will help students to get full marks in the theory paper.

Do you offer PSEB 7th Class Punjabi Solutions Chapter 16 ਦੁਨੀਆ ਦੁੱਖਾਂ ਦੀ ਨਗਰੀ ਨਹੀਂ in multiple languages like Hindi and English?

Yes, we provide bilingual support for Class 7 Punjabi. You can access PSEB 7th Class Punjabi Solutions Chapter 16 ਦੁਨੀਆ ਦੁੱਖਾਂ ਦੀ ਨਗਰੀ ਨਹੀਂ in both English and Hindi medium.

Is it possible to download the Punjabi Punjab Board solutions for Class 7 as a PDF?

Yes, you can download the entire PSEB 7th Class Punjabi Solutions Chapter 16 ਦੁਨੀਆ ਦੁੱਖਾਂ ਦੀ ਨਗਰੀ ਨਹੀਂ in printable PDF format for offline study on any device.