PSEB 7th Class Home Science Solutions Chapter 4 ਖਾਣਾ ਪਕਾਉਣ ਦੇ ਸਿਧਾਂਤ

Official Punjab Board Solutions for Class 7 Home Science: Punjabi Medium Chapter 04 ਖਾਣਾ ਪਕਾਉਣ ਦੇ ਸਿਧਾਂਤ

Review structured textbook solutions for Class 7 Home Science Punjabi Medium Chapter 04 ਖਾਣਾ ਪਕਾਉਣ ਦੇ ਸਿਧਾਂਤ. Built according to Punjab Board guidelines for the 2026-27 academic year, these downloadable answers support daily revision and problem-solving accuracy.

Chapter-wise Solutions for Home Science: Punjabi Medium Chapter 04 ਖਾਣਾ ਪਕਾਉਣ ਦੇ ਸਿਧਾਂਤ

Navigate directly to the solved Home Science textbook exercises using the digital viewer below. Each solution includes detailed step-by-step explanations, allowing students to instantly cross-check their work and identify areas requiring further revision.

ਅਭਿਆਸ ਦੇ ਪ੍ਰਸ਼ਨਾਂ ਦੇ ਉੱਤਰ – ਵਸਤੂਨਿਸ਼ਠ ਪ੍ਰਸ਼ਨ

Question 1: ਭੋਜਨ ਜ਼ਿਆਦਾ ਦੇਰ ਤਕ ਪਕਾਉਣ ਨਾਲ ਕੀ ਨਸ਼ਟ ਹੋ ਜਾਂਦਾ ਹੈ?

Answer:

ਵਿਟਾਮਿਨ ਅਤੇ ਖਣਿਜ ਲੂਣ।

Exam Tips:

a) ਦੋਵੇਂ ਤੱਤ ਲਿਖੋ: ਵਿਟਾਮਿਨ ਅਤੇ ਖਣਿਜ ਲੂਣ।

 

Question 2: ਫਲਾਂ ਅਤੇ ਸਬਜ਼ੀਆਂ ਦਾ ਪਤਲਾ ਛਿਲਕਾ ਉਤਾਰਨ ਦੀ ਸਲਾਹ ਕਿਉਂ ਦਿੱਤੀ ਜਾਂਦੀ ਹੈ?

Answer:

ਛਿਲਕਿਆਂ ਦੇ ਬਿਲਕੁਲ ਹੇਠਾਂ ਵਿਟਾਮਿਨ ਅਤੇ ਖਣਿਜ ਲੂਣ ਹੁੰਦੇ ਹਨ; ਮੋਟੇ ਛਿਲਕੇ ਉਤਾਰਨ ਨਾਲ ਇਹ ਨਸ਼ਟ ਹੋ ਜਾਣਗੇ।

Exam Tips:

a) ਕਾਰਨ ਲਿਖੋ: ਛਿਲਕੇ ਦੇ ਹੇਠਾਂ ਪੌਸ਼ਟਿਕ ਤੱਤ ਹੁੰਦੇ ਹਨ।
b) ਸ਼ਬਦ ‘ਪਤਲਾ’ ਉੱਤਰ ਵਿਚ ਜ਼ਰੂਰ ਵਰਤੋ।

 

Question 3: ਡੱਬਾਬੰਦ ਭੋਜਨ ਖ਼ਰੀਦਣ ਸਮੇਂ ਕਿਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ?

Answer:

ਡੱਬੇ ਵਿਚ ਬੰਦ ਚੀਜ਼ ਖ਼ਰੀਦਦੇ ਸਮੇਂ ਇਹ ਦੇਖ ਲੈਣਾ ਚਾਹੀਦਾ ਹੈ ਕਿ ਡੱਬਾ ਫੁੱਲਿਆ ਹੋਇਆ ਜਾਂ ਪਿਚਕਿਆ ਹੋਇਆ ਨਾ ਹੋਵੇ। ਫੁੱਲੇ ਹੋਏ ਡੱਬੇ ਵਿਚ ਬੈਕਟੀਰੀਆ ਹੁੰਦੇ ਹਨ। ਜਿੱਥੋਂ ਤਕ ਹੋ ਸਕੇ ਚੰਗੀ ਫ਼ਰਮ ਦੇ ਬਣੇ ਡੱਬੇ ਹੀ ਵਰਤਣੇ ਚਾਹੀਦੇ ਹਨ। ਮਾਲ ਬਹੁਤਾ ਪੁਰਾਣਾ ਨਹੀਂ ਹੋਣਾ ਚਾਹੀਦਾ।

Exam Tips:

a) ਤਿੰਨ ਗੱਲਾਂ ਲਿਖੋ: ਡੱਬਾ ਫੁੱਲਿਆ/ਪਿਚਕਿਆ ਨਾ ਹੋਵੇ, ਚੰਗੀ ਫ਼ਰਮ ਦਾ ਹੋਵੇ, ਮਾਲ ਪੁਰਾਣਾ ਨਾ ਹੋਵੇ।
b) ਫੁੱਲੇ ਡੱਬੇ ਵਿਚ ਬੈਕਟੀਰੀਆ ਹੋਣ ਦਾ ਕਾਰਨ ਵੀ ਦੱਸੋ।

 

Question 4: ਖਾਣ ਵਾਲੇ ਸੋਡੇ ਦਾ ਪ੍ਰਯੋਗ ਭੋਜਨ ਪਕਾਉਣ ਸਮੇਂ ਕਿਉਂ ਵਰਜਿਤ ਹੈ?

Answer:

ਇਸ ਨਾਲ ਵਿਟਾਮਿਨ ‘ਬੀ’ ਨਸ਼ਟ ਹੋ ਜਾਂਦਾ ਹੈ।

Exam Tips:

a) ਇਕ ਵਾਕ ਵਿਚ ਉੱਤਰ ਲਿਖੋ: ਸੋਡਾ ਵਿਟਾਮਿਨ ‘ਬੀ’ ਨੂੰ ਨਸ਼ਟ ਕਰਦਾ ਹੈ।

 

ਛੋਟੇ ਉੱਤਰਾਂ ਵਾਲੇ ਪ੍ਰਸ਼ਨ

Question 5: ਖਾਣਾ ਪਕਾਉਣ ਸਮੇਂ ਕਿਨ੍ਹਾਂ-ਕਿਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ?

Answer:

ਭੋਜਨ ਪਕਾਉਂਦੇ ਸਮੇਂ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ-
1. ਚੋਕਰ ਸਮੇਤ ਆਟੇ ਦੀ ਵਰਤੋਂ ਕਰਨੀ ਚਾਹੀਦੀ ਹੈ, ਇਸ ਵਿਚ ਵਿਟਾਮਿਨ ‘ਬੀ’ ਹੁੰਦਾ ਹੈ। ਰੋਟੀ ਸੇਕਣ ਤੋਂ ਘੱਟੋ-ਘੱਟ ਅੱਧਾ ਘੰਟਾ ਪਹਿਲਾਂ ਆਟਾ ਗੁੰਨ੍ਹ ਕੇ ਸਾਫ਼ ਗਿੱਲੇ ਕੱਪੜੇ ਨਾਲ ਢੱਕ ਕੇ ਰੱਖੋ।
2. ਚੌਲ ਪਕਾਉਣ ਤੋਂ ਪਹਿਲਾਂ ਵਾਰ-ਵਾਰ ਨਾ ਧੋਵੋ, ਇਸ ਨਾਲ ਖਣਿਜ ਲਵਣ ਅਤੇ ਵਿਟਾਮਿਨ ਨਸ਼ਟ ਹੋ ਜਾਂਦੇ ਹਨ।
3. ਭੋਜਨ ਹਮੇਸ਼ਾ ਸਾਫ਼ ਬਰਤਨ ਵਿਚ ਹੀ ਪਕਾਉਣਾ ਚਾਹੀਦਾ ਹੈ।
4. ਸੁਆਣੀ ਨੂੰ ਆਪਣੇ ਹੱਥ ਅਤੇ ਨਹੁੰ ਸਾਫ਼ ਰੱਖਣੇ ਚਾਹੀਦੇ ਹਨ।
5. ਰਸੋਈ ਵਿਚ ਵਰਤੇ ਜਾਣ ਵਾਲੇ ਕੱਪੜੇ, ਜਿਵੇਂ ਤੌਲੀਆ, ਨੈਪਕਿਨ, ਝਾੜਨ, ਪੋਚਾ ਆਦਿ ਸਾਫ਼ ਹੋਣੇ ਚਾਹੀਦੇ ਹਨ।
6. ਭਾਂਡਿਆਂ ਨੂੰ ਖੁੱਲ੍ਹਾ ਨਹੀਂ ਛੱਡਣਾ ਚਾਹੀਦਾ, ਇਸ ਨਾਲ ਕੀੜੇ-ਮਕੌੜਿਆਂ ਦੇ ਭੋਜਨ ਵਿਚ ਡਿੱਗਣ ਦਾ ਡਰ ਰਹਿੰਦਾ ਹੈ।
7. ਦਾਲ, ਸਬਜ਼ੀ ਵਿਚ ਪਾਣੀ ਕੇਵਲ ਓਨਾ ਹੀ ਪਾਉਣਾ ਚਾਹੀਦਾ ਹੈ ਜਿਸ ਨਾਲ ਭੋਜਨ ਪੱਕ ਜਾਵੇ। ਜ਼ਿਆਦਾ ਪਾਣੀ ਪਾ ਕੇ ਫਿਰ ਸੁੱਟਣ ਨਾਲ ਬਹੁਤ ਸਾਰੇ ਖਣਿਜ ਲਵਣ ਅਤੇ ਵਿਟਾਮਿਨ ਨਸ਼ਟ ਹੋ ਜਾਂਦੇ ਹਨ।
8. ਭੋਜਨ ਨੂੰ ਮੱਧਮ ਸੇਕ ਤੇ ਪਕਾਉਣਾ ਚਾਹੀਦਾ ਹੈ। ਭਾਫ਼ ਨਾਲ ਪਕਾਉਣਾ ਸਭ ਤੋਂ ਉੱਤਮ ਹੈ; ਇਸ ਲਈ ਪ੍ਰੈਸ਼ਰ ਕੁੱਕਰ ਵਰਤਣਾ ਚਾਹੀਦਾ ਹੈ।
9. ਭੋਜਨ ਨੂੰ ਢੱਕਣਦਾਰ ਭਾਂਡੇ ਵਿਚ ਪਕਾਉਣਾ ਚਾਹੀਦਾ ਹੈ।
10. ਦੁੱਧ ਨੂੰ ਤੇਜ਼ ਅੱਗ ਉੱਤੇ ਨਹੀਂ, ਮੱਧਮ ਅੱਗ ਉੱਤੇ ਉਬਾਲਣਾ ਚਾਹੀਦਾ ਹੈ।
11. ਮੀਟ ਅਤੇ ਆਂਡੇ ਨੂੰ ਬਹੁਤ ਜ਼ਿਆਦਾ ਨਹੀਂ ਪਕਾਉਣਾ ਚਾਹੀਦਾ, ਇਸ ਨਾਲ ਉਹ ਸਖ਼ਤ ਹੋ ਜਾਂਦੇ ਹਨ।
12. ਭੋਜਨ ਪਕਾਉਂਦੇ ਸਮੇਂ ਸੋਡੇ ਦੀ ਵਰਤੋਂ ਨਹੀਂ ਕਰਨੀ ਚਾਹੀਦੀ, ਇਸ ਨਾਲ ਵਿਟਾਮਿਨ ‘ਬੀ’ ਨਸ਼ਟ ਹੋ ਜਾਂਦਾ ਹੈ।
13. ਭੋਜਨ ਵਿਚ ਜ਼ਿਆਦਾ ਮਸਾਲਿਆਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਜ਼ਿਆਦਾ ਮਿਰਚ-ਮਸਾਲੇ ਅਤੇ ਘਿਓ ਦੀ ਵਰਤੋਂ ਨਾਲ ਸਿਹਤ ਖ਼ਰਾਬ ਹੁੰਦੀ ਹੈ।
14. ਭੋਜਨ ਪਕਾਉਣ ਤੋਂ ਬਾਅਦ ਪਰੋਸਣ ਵਿਚ ਦੇਰ ਨਾ ਕਰੋ। ਪੱਕੇ ਹੋਏ ਭੋਜਨ ਨੂੰ ਫਿਰ ਗਰਮ ਕਰਨਾ ਠੀਕ ਨਹੀਂ ਹੁੰਦਾ।

Exam Tips:

a) ਮੁੱਖ ਨੁਕਤੇ ਨੰਬਰ ਲਾ ਕੇ ਲਿਖੋ; ਪੰਜ-ਛੇ ਚੰਗੇ ਨੁਕਤੇ ਵੀ ਪੂਰੇ ਅੰਕ ਦਿਵਾ ਸਕਦੇ ਹਨ।
b) ਸਫ਼ਾਈ, ਪਾਣੀ ਦੀ ਮਾਤਰਾ, ਸੇਕ ਅਤੇ ਸੋਡੇ ਵਾਲੇ ਨੁਕਤੇ ਜ਼ਰੂਰ ਸ਼ਾਮਲ ਕਰੋ।

 

Question 6: ਖਾਣਾ ਪਕਾਉਂਦੇ ਸਮੇਂ ਨਿੱਜੀ ਸਫ਼ਾਈ ਤੋਂ ਕੀ ਭਾਵ ਹੈ?

Answer:

ਖਾਣਾ ਪਕਾਉਂਦੇ ਸਮੇਂ ਨਿੱਜੀ ਸਫ਼ਾਈ ਤੋਂ ਭਾਵ ਹੇਠ ਲਿਖਿਆ ਹੈ-
1. ਜਿਨ੍ਹਾਂ ਲੋਕਾਂ ਨੂੰ ਜ਼ੁਕਾਮ, ਗਲਾ ਖ਼ਰਾਬ, ਖੰਘ, ਫਲੂ, ਫੋੜੇ ਆਦਿ ਹੋਣ, ਉਨ੍ਹਾਂ ਨੂੰ ਖਾਣਾ ਪਕਾਉਣ ਦਾ ਕੰਮ ਨਹੀਂ ਕਰਨਾ ਚਾਹੀਦਾ।
2. ਖਾਣਾ ਪਕਾਉਂਦੇ ਸਮੇਂ ਹੱਥ ਅਤੇ ਨਹੁੰ ਹਮੇਸ਼ਾ ਸਾਫ਼ ਹੋਣੇ ਚਾਹੀਦੇ ਹਨ। ਕੱਪੜੇ ਵੀ ਸਾਫ਼ ਹੋਣ ਅਤੇ ਵਾਲਾਂ ਨੂੰ ਚੰਗੀ ਤਰ੍ਹਾਂ ਬੰਨ੍ਹ ਕੇ ਰੱਖਣਾ ਚਾਹੀਦਾ ਹੈ।
3. ਕੱਚੇ ਮੀਟ, ਮੱਛੀ, ਸਬਜ਼ੀਆਂ ਅਤੇ ਫਲਾਂ ਦੇ ਛਿਲਕਿਆਂ ਨੂੰ ਹੱਥ ਲਾਉਣ ਤੋਂ ਬਾਅਦ ਹੱਥ ਚੰਗੀ ਤਰ੍ਹਾਂ ਧੋ ਲੈਣੇ ਚਾਹੀਦੇ ਹਨ।
4. ਭੋਜਨ ਨੂੰ ਹਿਲਾਉਂਦੇ ਸਮੇਂ ਕੜਛੀ ਜਾਂ ਚਮਚ ਦੀ ਵਰਤੋਂ ਕਰਨੀ ਚਾਹੀਦੀ ਹੈ। ਜਿੱਥੋਂ ਤਕ ਹੋ ਸਕੇ ਭੋਜਨ ਨੂੰ ਹੱਥ ਨਹੀਂ ਲਾਉਣਾ ਚਾਹੀਦਾ।
5. ਖਾਣਾ ਬਣਾਉਂਦੇ ਸਮੇਂ ਜੇ ਛਿੱਕ ਜਾਂ ਖੰਘ ਆਉਣ ਲੱਗੇ ਤਾਂ ਮੂੰਹ ਨੂੰ ਢਕ ਲੈਣਾ ਚਾਹੀਦਾ ਹੈ।
6. ਜਿਸ ਚਮਚ ਨਾਲ ਖਾਣੇ ਦਾ ਸੁਆਦ ਦੇਖਣਾ ਹੋਵੇ, ਉਸ ਨੂੰ ਧੋ ਕੇ ਫਿਰ ਵਰਤਣਾ ਚਾਹੀਦਾ ਹੈ।

Exam Tips:

a) ਹੱਥ, ਨਹੁੰ, ਕੱਪੜੇ ਅਤੇ ਵਾਲ — ਚਾਰਾਂ ਦੀ ਸਫ਼ਾਈ ਦਾ ਜ਼ਿਕਰ ਕਰੋ।
b) ਛਿੱਕ/ਖੰਘ ਸਮੇਂ ਮੂੰਹ ਢਕਣ ਵਾਲਾ ਨੁਕਤਾ ਨਾ ਭੁੱਲੋ।

 

Question 7: ਰਸੋਈ ਅਤੇ ਬਰਤਨਾਂ ਦੀ ਸਫ਼ਾਈ ਕਿਵੇਂ ਕਰਨੀ ਚਾਹੀਦੀ ਹੈ?

Answer:

ਰਸੋਈ ਅਤੇ ਬਰਤਨਾਂ ਦੀ ਸਫ਼ਾਈ ਹੇਠ ਲਿਖੇ ਢੰਗ ਨਾਲ ਕਰਨੀ ਚਾਹੀਦੀ ਹੈ-
1. ਰਸੋਈ ਦੇ ਦਰਵਾਜ਼ਿਆਂ ਅਤੇ ਖਿੜਕੀਆਂ ਉੱਤੇ ਜਾਲੀ ਲੱਗੀ ਹੋਣੀ ਚਾਹੀਦੀ ਹੈ ਤਾਂ ਜੋ ਮੱਖੀ, ਮੱਛਰ ਆਦਿ ਅੰਦਰ ਨਾ ਆ ਸਕਣ।
2. ਰਸੋਈ ਦੀ ਸਫ਼ਾਈ ਹਰ ਰੋਜ਼ ਖਾਣਾ ਖਾਣ ਤੋਂ ਬਾਅਦ ਜੂਠੇ ਬਰਤਨ ਸਾਫ਼ ਕਰ ਕੇ ਕਰਨੀ ਚਾਹੀਦੀ ਹੈ। ਹਫ਼ਤੇ ਵਿਚ ਇਕ ਵਾਰ ਜਾਲੇ ਉਤਾਰ ਕੇ ਕੰਧਾਂ ਸਾਫ਼ ਕਰਨੀਆਂ ਚਾਹੀਦੀਆਂ ਹਨ ਅਤੇ ਸਾਲ ਵਿਚ ਇਕ ਜਾਂ ਦੋ ਵਾਰ ਸਫ਼ੈਦੀ ਕਰਨੀ ਚਾਹੀਦੀ ਹੈ।
3. ਖਾਣਾ ਪਕਾਉਣ ਵਾਲੇ ਬਰਤਨਾਂ ਨੂੰ ਹਰ ਵਾਰ ਵਰਤਣ ਤੋਂ ਬਾਅਦ ਚੰਗੀ ਤਰ੍ਹਾਂ ਸਾਫ਼ ਕਰਨਾ ਚਾਹੀਦਾ ਹੈ। ਮੀਟ ਕੱਟਣ ਤੋਂ ਬਾਅਦ ਚਾਕੂ ਨੂੰ ਧੋ ਲੈਣਾ ਚਾਹੀਦਾ ਹੈ।
4. ਜਿਨ੍ਹਾਂ ਬਰਤਨਾਂ ਜਾਂ ਸ਼ੈਲਫ਼ਾਂ ਵਿਚ ਮੀਟ, ਮੁਰਗਾ ਜਾਂ ਮੱਛੀ ਰੱਖੀ ਹੋਵੇ, ਉੱਥੇ ਖਾਣ ਦੀਆਂ ਹੋਰ ਵਸਤੂਆਂ ਰੱਖਣ ਤੋਂ ਪਹਿਲਾਂ ਉਨ੍ਹਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਚਾਹੀਦਾ ਹੈ।
5. ਜੂਠੇ ਬਰਤਨਾਂ ਨੂੰ ਸਾਫ਼ ਬਰਤਨਾਂ ਤੋਂ ਵੱਖ ਰੱਖਣਾ ਚਾਹੀਦਾ ਹੈ।
6. ਜੂਠੇ ਭਾਂਡਿਆਂ ਨੂੰ ਧੋਣ ਲਈ ਗਰਮ ਪਾਣੀ ਅਤੇ ਸਾਬਣ ਜਾਂ ਡਿਟਰਜੈਂਟ ਦੀ ਵਰਤੋਂ ਕਰਨੀ ਚਾਹੀਦੀ ਹੈ, ਇਸ ਨਾਲ ਬਰਤਨ ਸਾਫ਼ ਅਤੇ ਕੀਟਾਣੂ ਰਹਿਤ ਹੋ ਜਾਂਦੇ ਹਨ। ਬਰਤਨਾਂ ਨੂੰ ਧੋ ਕੇ ਧੁੱਪ ਵਿਚ ਸੁਕਾਇਆ ਜਾਵੇ ਤਾਂ ਉਨ੍ਹਾਂ ਵਿਚ ਚਮਕ ਆ ਜਾਂਦੀ ਹੈ।

Exam Tips:

a) ਰਸੋਈ ਦੀ ਸਫ਼ਾਈ ਅਤੇ ਬਰਤਨਾਂ ਦੀ ਸਫ਼ਾਈ ਦੇ ਨੁਕਤੇ ਵੱਖਰੇ-ਵੱਖਰੇ ਦੱਸੋ।
b) ਸਫ਼ਾਈ ਦੀ ਸਮਾਂ-ਸਾਰਣੀ (ਰੋਜ਼, ਹਫ਼ਤੇ, ਸਾਲ) ਲਿਖਣਾ ਨਾ ਭੁੱਲੋ।

 

ਨਿਬੰਧਾਤਮਕ ਪ੍ਰਸ਼ਨ

Question 8: ਖਾਣਾ ਪਕਾਉਣ ਦੇ ਸਿਧਾਂਤ ਲਿਖੋ।

Answer:

ਖਾਣਾ ਪਕਾਉਣ ਦੇ ਹੇਠ ਲਿਖੇ ਸਿਧਾਂਤ ਹਨ-
1. ਖਾਣਾ ਪਕਾਉਣ ਸਮੇਂ ਸਬਜ਼ੀਆਂ ਦੇ ਛਿਲਕੇ ਪਤਲੇ ਉਤਾਰਨੇ ਚਾਹੀਦੇ ਹਨ।
2. ਇਨ੍ਹਾਂ ਨੂੰ ਜ਼ਿਆਦਾ ਧੋਣਾ ਨਹੀਂ ਚਾਹੀਦਾ ਅਤੇ ਨਾ ਹੀ ਜ਼ਿਆਦਾ ਦੇਰ ਤਕ ਭਿਉਂ ਕੇ ਰੱਖਣਾ ਚਾਹੀਦਾ ਹੈ।
3. ਭੋਜਨ ਨੂੰ ਹਮੇਸ਼ਾ ਢੱਕ ਕੇ ਪਕਾਉਣਾ ਚਾਹੀਦਾ ਹੈ।
4. ਜਿਸ ਪਾਣੀ ਵਿਚ ਭੋਜਨ ਪਕਾਇਆ ਜਾਏ, ਉਸ ਨੂੰ ਸੁੱਟਣਾ ਨਹੀਂ ਚਾਹੀਦਾ।
5. ਭੋਜਨ ਨੂੰ ਧੁੱਪ ਵਿਚ ਨਹੀਂ ਰੱਖਣਾ ਚਾਹੀਦਾ ਅਤੇ ਪਕਾਉਂਦੇ ਸਮੇਂ ਸੋਡਾ ਨਹੀਂ ਪਾਉਣਾ ਚਾਹੀਦਾ।
6. ਸਬਜ਼ੀਆਂ ਨੂੰ ਬਹੁਤ ਛੋਟੇ-ਛੋਟੇ ਟੁਕੜਿਆਂ ਵਿਚ ਨਹੀਂ ਕੱਟਣਾ ਚਾਹੀਦਾ।

Exam Tips:

a) ਛੇ ਸਿਧਾਂਤ ਨੰਬਰ ਲਾ ਕੇ ਲਿਖੋ।
b) ਹਰ ਸਿਧਾਂਤ ਦਾ ਆਧਾਰ ਇਹੀ ਹੈ ਕਿ ਵਿਟਾਮਿਨ ਅਤੇ ਖਣਿਜ ਲੂਣ ਬਚੇ ਰਹਿਣ।

 

Question 9: ਭੋਜਨ ਖ਼ਰੀਦਣ ਸਮੇਂ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ?

Answer:

ਭੋਜਨ ਖ਼ਰੀਦਣ ਵੇਲੇ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ-
1. ਭੋਜਨ ਅਜਿਹੀਆਂ ਥਾਵਾਂ ਤੋਂ ਖ਼ਰੀਦਣਾ ਚਾਹੀਦਾ ਹੈ ਜਿੱਥੇ ਸਫ਼ਾਈ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੋਵੇ। ਜਿਸ ਬਜ਼ਾਰ ਵਿਚ ਮੱਖੀਆਂ, ਮੱਛਰ ਜਾਂ ਹੋਰ ਕੀੜੇ-ਮਕੌੜੇ ਅਤੇ ਚੂਹੇ ਆਦਿ ਹੋਣ, ਉੱਥੋਂ ਖਾਣ ਦੀ ਕੋਈ ਚੀਜ਼ ਨਹੀਂ ਖ਼ਰੀਦਣੀ ਚਾਹੀਦੀ।
2. ਵੇਚਣ ਵਾਲੇ ਦੁਕਾਨਦਾਰ ਸਾਫ਼ ਹੋਣੇ ਚਾਹੀਦੇ ਹਨ; ਉਨ੍ਹਾਂ ਦੇ ਕੱਪੜੇ ਸਾਫ਼ ਹੋਣ ਅਤੇ ਸਿਹਤ ਚੰਗੀ ਹੋਵੇ। ਜੇ ਉਨ੍ਹਾਂ ਨੂੰ ਖੰਘ ਜਾਂ ਜ਼ੁਕਾਮ ਲੱਗਿਆ ਹੋਵੇ ਤਾਂ ਉਨ੍ਹਾਂ ਕੋਲੋਂ ਖਾਣ ਦੀ ਵਸਤੂ ਨਹੀਂ ਖ਼ਰੀਦਣੀ ਚਾਹੀਦੀ।
3. ਮੀਟ ਖ਼ਰੀਦਣ ਸਮੇਂ ਇਹ ਦੇਖ ਲੈਣਾ ਚਾਹੀਦਾ ਹੈ ਕਿ ਜਾਨਵਰ ਬਿਮਾਰ ਨਾ ਹੋਵੇ ਅਤੇ ਉਸ ਉੱਤੇ ਡਾਕਟਰ ਦੀ ਮੋਹਰ ਵੀ ਲੱਗੀ ਹੋਵੇ।
4. ਡੱਬੇ ਵਿਚ ਬੰਦ ਚੀਜ਼ ਖ਼ਰੀਦਦੇ ਸਮੇਂ ਦੇਖ ਲੈਣਾ ਚਾਹੀਦਾ ਹੈ ਕਿ ਡੱਬਾ ਫੁੱਲਿਆ ਹੋਇਆ ਜਾਂ ਪਿਚਕਿਆ ਹੋਇਆ ਨਾ ਹੋਵੇ। ਫੁੱਲੇ ਹੋਏ ਡੱਬੇ ਵਿਚ ਬੈਕਟੀਰੀਆ ਹੁੰਦੇ ਹਨ। ਜਿੱਥੋਂ ਤਕ ਹੋ ਸਕੇ ਚੰਗੀ ਫ਼ਰਮ ਦੇ ਡੱਬੇ ਹੀ ਵਰਤਣੇ ਚਾਹੀਦੇ ਹਨ ਅਤੇ ਮਾਲ ਬਹੁਤਾ ਪੁਰਾਣਾ ਨਹੀਂ ਹੋਣਾ ਚਾਹੀਦਾ।
5. ਫਲ ਅਤੇ ਸਬਜ਼ੀਆਂ ਗਲੀਆਂ-ਸੜੀਆਂ ਨਹੀਂ ਹੋਣੀਆਂ ਚਾਹੀਦੀਆਂ।
6. ਦਾਲਾਂ, ਚੌਲ, ਆਟੇ ਆਦਿ ਵਿਚ ਕੀੜੇ ਜਾਂ ਸੁਸਰੀ ਨਹੀਂ ਹੋਣੀ ਚਾਹੀਦੀ।
7. ਦੁੱਧ ਅਤੇ ਦੁੱਧ ਤੋਂ ਬਣੀਆਂ ਚੀਜ਼ਾਂ ਤਾਜ਼ੀਆਂ ਹੋਣੀਆਂ ਚਾਹੀਦੀਆਂ ਹਨ ਅਤੇ ਉਨ੍ਹਾਂ ਵਿੱਚੋਂ ਖੱਟੀ ਬਦਬੂ ਨਹੀਂ ਆਉਣੀ ਚਾਹੀਦੀ।
8. ਕੱਟੇ ਹੋਏ ਫਲ ਜਾਂ ਸਬਜ਼ੀਆਂ, ਜਿਨ੍ਹਾਂ ਉੱਤੇ ਮਿੱਟੀ ਪਈ ਹੋਣ ਦਾ ਸ਼ੱਕ ਹੋਵੇ ਜਾਂ ਮੱਖੀਆਂ ਬੈਠੀਆਂ ਹੋਣ, ਨਹੀਂ ਖ਼ਰੀਦਣੀਆਂ ਚਾਹੀਦੀਆਂ।
9. ਪੱਕਿਆ ਹੋਇਆ ਖਾਣਾ ਖ਼ਰੀਦਣਾ ਹੋਵੇ ਤਾਂ ਉਸ ਦੀ ਸਫ਼ਾਈ ਬਾਰੇ ਪੂਰੀ ਤਸੱਲੀ ਕਰ ਲੈਣੀ ਚਾਹੀਦੀ ਹੈ।
10. ਭੋਜਨ ਦੀਆਂ ਚੀਜ਼ਾਂ ਲਿਆਉਣ ਤੋਂ ਬਾਅਦ ਸੁੱਕੀਆਂ ਚੀਜ਼ਾਂ ਨੂੰ ਸੁੱਕੇ ਡੱਬਿਆਂ ਵਿਚ ਭਰ ਕੇ ਰਸੋਈ ਦੀ ਅਲਮਾਰੀ ਜਾਂ ਸਟੋਰ ਵਿਚ ਰੱਖਣਾ ਚਾਹੀਦਾ ਹੈ।

Exam Tips:

a) ਦੁਕਾਨ ਦੀ ਸਫ਼ਾਈ, ਦੁਕਾਨਦਾਰ ਦੀ ਸਿਹਤ ਅਤੇ ਵਸਤੂ ਦੀ ਤਾਜ਼ਗੀ — ਇਨ੍ਹਾਂ ਤਿੰਨ ਸਮੂਹਾਂ ਵਿਚ ਨੁਕਤੇ ਵੰਡ ਕੇ ਲਿਖੋ।
b) ਮੀਟ, ਡੱਬਾਬੰਦ ਅਤੇ ਦੁੱਧ ਵਾਲੀਆਂ ਚੀਜ਼ਾਂ ਦੀਆਂ ਖ਼ਾਸ ਗੱਲਾਂ ਵੱਖਰੀਆਂ ਲਿਖੋ।

 

Question 10: ਰਸੋਈ ਦੀ ਸਫ਼ਾਈ ਤੋਂ ਕੀ ਭਾਵ ਹੈ?

Answer:

ਰਸੋਈ ਦੇ ਹਰ ਸਥਾਨ ਨੂੰ ਧੋ-ਪੂੰਝ ਕੇ ਸਾਫ਼ ਕਰਨਾ ਚਾਹੀਦਾ ਹੈ। ਭੋਜਨ ਖ਼ਤਮ ਹੋਣ ਤੋਂ ਬਾਅਦ ਬਚਿਆ ਹੋਇਆ ਭੋਜਨ ਦੂਜੇ ਸਾਫ਼ ਭਾਂਡਿਆਂ ਵਿਚ ਰੱਖ ਕੇ ਜਾਲੀਦਾਰ ਅਲਮਾਰੀ ਜਾਂ ਰੈਫ਼ਰੀਜਰੇਟਰ ਵਿਚ ਰੱਖ ਦੇਣਾ ਚਾਹੀਦਾ ਹੈ। ਜੂਠੇ ਭਾਂਡਿਆਂ ਨੂੰ ਸਾਫ਼ ਕਰਨ ਵਾਲੀ ਥਾਂ ਉੱਤੇ ਹੀ ਸਾਫ਼ ਕੀਤਾ ਜਾਣਾ ਚਾਹੀਦਾ ਹੈ। ਭੋਜਨ ਪਕਾਉਣ ਅਤੇ ਪਰੋਸਣ ਦੇ ਸਥਾਨ ਨੂੰ ਪਹਿਲਾਂ ਗਿੱਲੇ ਅਤੇ ਫਿਰ ਸੁੱਕੇ ਕੱਪੜੇ ਨਾਲ ਪੂੰਝ ਕੇ ਸਾਫ਼ ਕਰਨਾ ਚਾਹੀਦਾ ਹੈ। ਭਾਂਡਿਆਂ ਨੂੰ ਸਾਫ਼ ਕਰ ਕੇ ਉਚਿਤ ਥਾਂ ਉੱਤੇ ਟਿਕਾ ਕੇ ਰੱਖਣਾ ਚਾਹੀਦਾ ਹੈ। ਨਲ, ਫ਼ਰਸ਼, ਸਿੰਕ ਆਦਿ ਨੂੰ ਸਾਫ਼ ਕਰ ਕੇ ਸੁੱਕਾ ਰੱਖਣ ਦਾ ਯਤਨ ਕਰਨਾ ਚਾਹੀਦਾ ਹੈ। ਰਸੋਈ ਦੀ ਚੌਂਕੀ, ਤਖ਼ਤ, ਮੇਜ਼, ਕੁਰਸੀ ਦੀ ਸਫ਼ਾਈ ਵੀ ਹਰ ਰੋਜ਼ ਕੀਤੀ ਜਾਣੀ ਚਾਹੀਦੀ ਹੈ ਅਤੇ ਫ਼ਰਸ਼ ਨੂੰ ਵੀ ਪਾਣੀ ਨਾਲ ਹਰ ਰੋਜ਼ ਸਾਫ਼ ਕਰਨਾ ਚਾਹੀਦਾ ਹੈ। ਸਿੰਕ ਨੂੰ ਝਾੜੂ ਜਾਂ ਕੂਚੀ ਨਾਲ ਰਗੜ ਕੇ ਧੋਣਾ ਚਾਹੀਦਾ ਹੈ।

Exam Tips:

a) ਪਹਿਲਾਂ ਗਿੱਲੇ ਅਤੇ ਫਿਰ ਸੁੱਕੇ ਕੱਪੜੇ ਨਾਲ ਪੂੰਝਣ ਦਾ ਕ੍ਰਮ ਲਿਖੋ।
b) ਬਚੇ ਹੋਏ ਭੋਜਨ ਨੂੰ ਸਾਫ਼ ਭਾਂਡੇ ਵਿਚ ਢੱਕ ਕੇ ਰੱਖਣ ਵਾਲੀ ਗੱਲ ਸ਼ਾਮਲ ਕਰੋ।

 

Question 11: ਭੋਜਨ ਘਰ ਲਿਆਉਣ ਤੋਂ ਮਗਰੋਂ ਤਾਜ਼ੀਆਂ ਚੀਜ਼ਾਂ ਅਤੇ ਸੁੱਕੀਆਂ ਚੀਜ਼ਾਂ ਦੀ ਕਿਵੇਂ ਸੰਭਾਲ ਕਰੋਗੇ?

Answer:

ਭੋਜਨ ਦੀਆਂ ਚੀਜ਼ਾਂ ਘਰ ਲਿਆਉਣ ਤੋਂ ਬਾਅਦ ਸੁੱਕੀਆਂ ਚੀਜ਼ਾਂ ਨੂੰ ਸੁੱਕੇ ਡੱਬਿਆਂ ਵਿਚ ਭਰ ਕੇ ਰਸੋਈ ਦੀ ਅਲਮਾਰੀ ਜਾਂ ਸਟੋਰ ਵਿਚ ਰੱਖ ਦੇਣਾ ਚਾਹੀਦਾ ਹੈ। ਤਾਜ਼ੀਆਂ ਸਬਜ਼ੀਆਂ ਅਤੇ ਫਲਾਂ ਨੂੰ ਫ਼ਰਿੱਜ ਜਾਂ ਕਿਸੇ ਹੋਰ ਠੰਢੀ ਥਾਂ ਉੱਤੇ ਰੱਖਣਾ ਚਾਹੀਦਾ ਹੈ। ਮੀਟ ਲਿਆਉਣ ਤੋਂ ਬਾਅਦ ਜੇ ਫ਼ਰਿੱਜ ਹੋਵੇ ਤਾਂ ਉਸ ਦੇ ਸਭ ਤੋਂ ਠੰਢੇ ਖਾਨੇ ਵਿਚ ਰੱਖਣਾ ਚਾਹੀਦਾ ਹੈ; ਜੇ ਅਜਿਹਾ ਨਾ ਹੋ ਸਕੇ ਤਾਂ ਉਸ ਨੂੰ ਛੇਤੀ ਪਕਾ ਲੈਣਾ ਚਾਹੀਦਾ ਹੈ। ਦੁੱਧ ਹਮੇਸ਼ਾ ਉਬਾਲ ਕੇ ਜਾਲੀ ਨਾਲ ਢੱਕ ਕੇ ਰੱਖਣਾ ਚਾਹੀਦਾ ਹੈ। ਜੇ ਫ਼ਰਿੱਜ ਹੋਵੇ ਤਾਂ ਉਸ ਵਿਚ ਰੱਖਣਾ ਚਾਹੀਦਾ ਹੈ, ਨਹੀਂ ਤਾਂ ਦੁੱਧ ਵਾਲੇ ਭਾਂਡੇ ਨੂੰ ਠੰਢੀ ਥਾਂ ਉੱਤੇ ਰੱਖਣਾ ਚਾਹੀਦਾ ਹੈ।

Exam Tips:

a) ਉੱਤਰ ਸ਼੍ਰੇਣੀਆਂ ਅਨੁਸਾਰ ਲਿਖੋ: ਸੁੱਕੀਆਂ ਚੀਜ਼ਾਂ, ਸਬਜ਼ੀਆਂ/ਫਲ, ਮੀਟ, ਦੁੱਧ।
b) ਫ਼ਰਿੱਜ ਨਾ ਹੋਣ ਦੀ ਹਾਲਤ ਵਿਚ ਕੀ ਕਰਨਾ ਹੈ, ਇਹ ਵੀ ਲਿਖੋ।

 

ਹੋਰ ਮਹੱਤਵਪੂਰਨ ਪ੍ਰਸ਼ਨ – ਵਸਤੂਨਿਸ਼ਠ ਪ੍ਰਸ਼ਨ

Question 12: ਸਬਜ਼ੀਆਂ ਅਤੇ ਫਲਾਂ ਦੇ ਛਿਲਕਿਆਂ ਦੇ ਬਿਲਕੁਲ ਹੇਠਾਂ …………………….. ਅਤੇ ………………….. ਹੁੰਦੇ ਹਨ।

Answer:

ਵਿਟਾਮਿਨ, ਖਣਿਜ ਲੂਣ।

Exam Tips:

a) ਇਸੇ ਕਾਰਨ ਛਿਲਕਾ ਪਤਲਾ ਉਤਾਰਨ ਦੀ ਸਲਾਹ ਦਿੱਤੀ ਜਾਂਦੀ ਹੈ।

 

Question 13: ………………………. ਸਹਿਤ ਆਟੇ ਦੀ ਵਰਤੋਂ ਕਰਨੀ ਚਾਹੀਦੀ ਹੈ, ਇਸ ਵਿਚ ਵਿਟਾਮਿਨ ‘ਬੀ’ ਹੁੰਦਾ ਹੈ।

Answer:

ਚੋਕਰ।

Exam Tips:

a) ਚੋਕਰ ਸਮੇਤ ਆਟਾ ਵਿਟਾਮਿਨ ‘ਬੀ’ ਦਾ ਚੰਗਾ ਸਾਧਨ ਹੈ।

 

Question 14: ਸ਼ਵੇਤਸਾਰ (ਸਟਾਰਚ) ਦੇ ਕਣ ਪਕਾਉਣ ਤੇ ਫੁੱਲ ਜਾਂਦੇ ਹਨ ਅਤੇ ਕਿਸ ਰੂਪ ਵਿਚ ਬਦਲ ਜਾਂਦੇ ਹਨ?

Answer:

ਜਿਲੇਟੀਨ ਦੇ ਰੂਪ ਵਿਚ (ਪਾਠ-ਪੁਸਤਕ ਅਨੁਸਾਰ)।

Exam Tips:

a) ਸ਼ਬਦ ਯਾਦ ਰੱਖੋ: ਸ਼ਵੇਤਸਾਰ ਦੇ ਕਣ ਫੁੱਲ ਕੇ ਜਿਲੇਟੀਨ ਵਿਚ ਬਦਲਦੇ ਹਨ।

 

Question 15: ਕੈਰੋਟੀਨ …………………………… ਵਿਚ ਘੁਲਣਸ਼ੀਲ ਨਹੀਂ ਹੈ।

Answer:

ਪਾਣੀ।

Exam Tips:

a) ਇਸੇ ਕਾਰਨ ਕੈਰੋਟੀਨ ਪਕਾਉਣ ਨਾਲ ਨਸ਼ਟ ਨਹੀਂ ਹੁੰਦਾ।

 

Question 16: ਵਧੇਰੇ ਗਰਮ ਕਰਨ ਤੇ ਸ਼ੱਕਰ ਕਿਹੋ ਜਿਹੀ ਹੋ ਜਾਂਦੀ ਹੈ?

Answer:

ਕਾਲੀ।

Exam Tips:

a) ਪਹਿਲਾਂ ਭੂਰੀ ਅਤੇ ਜ਼ਿਆਦਾ ਗਰਮ ਕਰਨ ਤੇ ਕਾਲੀ ਹੋ ਜਾਂਦੀ ਹੈ।

 

Question 17: ਗਰਮ ਕਰਨ ਤੇ ਤਰਲ ਪ੍ਰੋਟੀਨ …………………….. ਰੂਪ ਵਿਚ ਬਦਲ ਜਾਂਦੀ ਹੈ।

Answer:

ਠੋਸ।

Exam Tips:

a) ਉਦਾਹਰਨ ਲਈ, ਆਂਡਾ ਉਬਾਲਣ ਤੇ ਉਸ ਦੀ ਪ੍ਰੋਟੀਨ ਠੋਸ ਹੋ ਜਾਂਦੀ ਹੈ।

 

Question 18: ਭੋਜਨ ਨੂੰ …………………. ਸੇਕ ਤੇ ਪਕਾਉਣਾ ਚਾਹੀਦਾ ਹੈ।

Answer:

ਮੱਧਮ।

Exam Tips:

a) ਤੇਜ਼ ਸੇਕ ਨਾਲ ਪੌਸ਼ਟਿਕ ਤੱਤ ਨਸ਼ਟ ਹੋਣ ਦਾ ਡਰ ਰਹਿੰਦਾ ਹੈ।

 

Question 19: ਰਸੋਈ ਘਰ ਦੇ ਦਰਵਾਜ਼ੇ ਖੁੱਲ੍ਹੇ ਰੱਖੋ। (ਠੀਕ/ਗ਼ਲਤ)

Answer:

ਗ਼ਲਤ।

Exam Tips:

a) ਮੱਖੀ-ਮੱਛਰ ਤੋਂ ਬਚਾਅ ਲਈ ਜਾਲੀ ਵਾਲੇ ਦਰਵਾਜ਼ੇ ਹੋਣੇ ਚਾਹੀਦੇ ਹਨ।

 

Question 20: ਫਲਾਂ ਅਤੇ ਸਬਜ਼ੀਆਂ ਦਾ ਛਿਲਕਾ ਪਤਲਾ ਉਤਾਰਨਾ ਚਾਹੀਦਾ ਹੈ। (ਸਹੀ/ਗ਼ਲਤ)

Answer:

ਸਹੀ।

Exam Tips:

a) ਛਿਲਕੇ ਦੇ ਹੇਠਾਂ ਵਿਟਾਮਿਨ ਤੇ ਖਣਿਜ ਲੂਣ ਹੁੰਦੇ ਹਨ।

 

Question 21: ਠੀਕ ਤੱਥ ਹੈ – (ੳ) ਸਬਜ਼ੀਆਂ ਨੂੰ ਧੋਣ ਤੋਂ ਬਾਅਦ ਕੱਟਣਾ ਚਾਹੀਦਾ ਹੈ। (ਅ) ਖਾਣ ਵਾਲੇ ਸੋਡੇ ਦੀ ਵਰਤੋਂ ਨਾਲ ਵਿਟਾਮਿਨ ਅਤੇ ਖਣਿਜ ਲੂਣ ਨਸ਼ਟ ਹੋ ਜਾਂਦੇ ਹਨ। (ੲ) ਕੁਝ ਵਿਟਾਮਿਨ ਭਾਫ਼ ਨਾਲ ਉੱਡ ਜਾਂਦੇ ਹਨ। (ਸ) ਸਾਰੇ ਠੀਕ।

Answer:

(ਸ) ਸਾਰੇ ਠੀਕ।

Exam Tips:

a) ਹਰ ਕਥਨ ਨੂੰ ਪਾਠ ਨਾਲ ਮਿਲਾ ਕੇ ਜਾਂਚੋ; ਤਿੰਨੇ ਠੀਕ ਹੋਣ ਤੇ (ਸ) ਚੁਣੋ।

 

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

Question 22: ਭੋਜਨ ਪਦਾਰਥਾਂ ਨੂੰ ਪਕਾਉਣ ਦਾ ਮੁੱਖ ਉਦੇਸ਼ ਕੀ ਹੈ?

Answer:

ਭੋਜਨ ਨੂੰ ਪਚਣ ਯੋਗ ਬਣਾਉਣਾ।

Exam Tips:

a) ਉਦੇਸ਼ ਇਕ ਵਾਕ ਵਿਚ ਲਿਖੋ: ਪਚਣ ਯੋਗ ਬਣਾਉਣਾ।

 

Question 23: ਪਕਾਉਣ ਦਾ ਪ੍ਰੋਟੀਨ ਤੇ ਕੀ ਪ੍ਰਭਾਵ ਪੈਂਦਾ ਹੈ?

Answer:

ਪ੍ਰੋਟੀਨ ਪਕਾਉਣ ਨਾਲ ਪਚਣ ਯੋਗ ਹੋ ਜਾਂਦੀ ਹੈ ਅਤੇ ਤਰਲ ਪ੍ਰੋਟੀਨ ਠੋਸ ਰੂਪ ਵਿਚ ਬਦਲ ਜਾਂਦੀ ਹੈ।

Exam Tips:

a) ਦੋ ਪ੍ਰਭਾਵ ਲਿਖੋ: ਪਚਣ ਯੋਗ ਹੋਣਾ ਅਤੇ ਤਰਲ ਤੋਂ ਠੋਸ ਬਣਨਾ।

 

Question 24: ਕਾਰਬੋਹਾਈਡਰੇਟ ਤੇ ਪਕਾਉਣ ਦਾ ਕੀ ਪ੍ਰਭਾਵ ਪੈਂਦਾ ਹੈ?

Answer:

ਪਕਾਉਣ ਨਾਲ ਕਾਰਬੋਹਾਈਡਰੇਟ ਪਚਣ ਯੋਗ ਅਤੇ ਮਿੱਠੇ ਹੋ ਜਾਂਦੇ ਹਨ।

Exam Tips:

a) ਦੋ ਗੱਲਾਂ ਲਿਖੋ: ਪਚਣ ਯੋਗ ਅਤੇ ਮਿੱਠੇ।

 

Question 25: ਪਕਾਉਣ ਦਾ ਚਿਕਨਾਈ ਤੇ ਕੀ ਪ੍ਰਭਾਵ ਪੈਂਦਾ ਹੈ?

Answer:

ਪਕਾਉਣ ਨਾਲ ਚਿਕਨਾਈ ਪਿਘਲਦੀ ਹੈ ਅਤੇ ਪਚਣ ਯੋਗ ਬਣ ਜਾਂਦੀ ਹੈ।

Exam Tips:

a) ਪਿਘਲਣਾ ਅਤੇ ਪਚਣ ਯੋਗ ਹੋਣਾ — ਦੋਵੇਂ ਲਿਖੋ।

 

Question 26: ਸਬਜ਼ੀ ਪਕਾਉਣ ਦਾ ਮੁੱਖ ਭਾਵ ਕੀ ਹੈ?

Answer:

ਸਬਜ਼ੀ ਦੇ ਸੈਲੂਲੋਜ਼ ਨੂੰ ਮੁਲਾਇਮ ਕਰਨਾ ਅਤੇ ਸਫ਼ੈਦ ਕਣਾਂ ਨੂੰ ਫੁਲਾ ਕੇ ਜਿਲੇਟੀਨ ਦੇ ਰੂਪ ਵਿਚ ਬਦਲਣਾ।

Exam Tips:

a) ਸੈਲੂਲੋਜ਼ ਦਾ ਮੁਲਾਇਮ ਹੋਣਾ ਅਤੇ ਸਫ਼ੈਦ ਕਣਾਂ ਦਾ ਫੁੱਲਣਾ — ਦੋਵੇਂ ਗੱਲਾਂ ਲਿਖੋ।

 

Question 27: ਕਿਹੜੇ ਖਣਿਜ ਤੱਤਾਂ ਤੇ ਤਾਪ ਦਾ ਪ੍ਰਭਾਵ ਬਹੁਤ ਘੱਟ ਪੈਂਦਾ ਹੈ?

Answer:

ਕੈਲਸ਼ੀਅਮ ਅਤੇ ਲੋਹੇ ਤੇ।

Exam Tips:

a) ਦੋਵੇਂ ਖਣਿਜਾਂ ਦੇ ਨਾਂ ਯਾਦ ਰੱਖੋ।

 

Question 28: ਕੈਰੋਟੀਨ ਪਕਾਉਣ ਤੇ ਨਸ਼ਟ ਕਿਉਂ ਨਹੀਂ ਹੁੰਦਾ?

Answer:

ਕਿਉਂਕਿ ਇਹ ਪਾਣੀ ਵਿਚ ਘੁਲਣਸ਼ੀਲ ਨਹੀਂ ਹੈ।

Exam Tips:

a) ਕਾਰਨ ਵਾਲਾ ਵਾਕ ‘ਕਿਉਂਕਿ’ ਨਾਲ ਸ਼ੁਰੂ ਕਰੋ।

 

Question 29: ਭੋਜਨ ਪਕਾਉਣ ਨਾਲ ਵਿਟਾਮਿਨ ‘ਬੀ’ ਅਤੇ ‘ਸੀ’ ਆਮ ਤੌਰ ਤੇ ਨਸ਼ਟ ਕਿਉਂ ਹੋ ਜਾਂਦੇ ਹਨ?

Answer:

ਇਹ ਪਾਣੀ ਵਿਚ ਘੁਲਣਸ਼ੀਲ ਹਨ ਅਤੇ ਤਾਪ ਨਾਲ ਨਸ਼ਟ ਹੋ ਜਾਂਦੇ ਹਨ।

Exam Tips:

a) ਪਿਛਲੇ ਪ੍ਰਸ਼ਨ (ਕੈਰੋਟੀਨ) ਨਾਲ ਤੁਲਨਾ ਕਰ ਕੇ ਯਾਦ ਕਰੋ: ਇਹ ਪਾਣੀ ਵਿਚ ਘੁਲਣਸ਼ੀਲ ਹਨ, ਕੈਰੋਟੀਨ ਨਹੀਂ।

 

Question 30: ਸ਼ੱਕਰ ਨੂੰ ਗਰਮ ਕਰਨ ਤੇ ਕੀ ਪ੍ਰਭਾਵ ਪੈਂਦਾ ਹੈ?

Answer:

ਸ਼ੱਕਰ ਨੂੰ ਗਰਮ ਕਰਨ ਤੇ ਉਹ ਭੂਰੇ ਰੰਗ ਦੀ ਹੋ ਜਾਂਦੀ ਹੈ। ਇਸ ਨੂੰ ਜ਼ਿਆਦਾ ਗਰਮ ਕਰਨ ਤੇ ਉਹ ਕਾਲੇ ਰੰਗ ਦੀ ਹੋ ਜਾਂਦੀ ਹੈ।

Exam Tips:

a) ਰੰਗ ਦਾ ਕ੍ਰਮ ਲਿਖੋ: ਭੂਰਾ, ਫਿਰ ਕਾਲਾ।

 

Question 31: ਕਿਹੜੇ ਪਦਾਰਥ ਪੇਟ ਵਿਚ ਵੱਧ ਹਵਾ ਬਣਾਉਂਦੇ ਹਨ?

Answer:

ਪਾਠ-ਪੁਸਤਕ ਅਨੁਸਾਰ ਕੱਚੇ ਸਲਾਦ ਪੇਟ ਵਿਚ ਵੱਧ ਹਵਾ ਬਣਾਉਂਦੇ ਹਨ।

Exam Tips:

a) ਉੱਤਰ ਪਾਠ-ਪੁਸਤਕ ਅਨੁਸਾਰ ਹੀ ਲਿਖੋ।

 

ਛੋਟੇ ਉੱਤਰਾਂ ਵਾਲੇ ਪ੍ਰਸ਼ਨ

Question 32: ਰਸੋਈ ਘਰ ਲਈ ਹੇਠ ਲਿਖੇ ਕੇਂਦਰਾਂ ਦੀ ਵਿਵਸਥਾ ਤੁਸੀਂ ਕਿਵੇਂ ਕਰੋਗੇ? (ੳ) ਤਿਆਰੀ ਕੇਂਦਰ (ਅ) ਪਕਾਉਣ ਅਤੇ ਪਰੋਸਣ ਦਾ ਕੇਂਦਰ।

Answer:

(ੳ) ਤਿਆਰੀ ਕੇਂਦਰ – ਖਾਣਾ ਪਕਾਉਣ ਤੋਂ ਪਹਿਲਾਂ ਭੋਜਨ ਦੀ ਤਿਆਰੀ ਕਰਨੀ ਪੈਂਦੀ ਹੈ, ਜਿਵੇਂ ਦਾਲ-ਚੌਲ ਚੁਣਨਾ ਤੇ ਧੋਣਾ, ਸਾਗ-ਸਬਜ਼ੀ ਧੋਣੀ ਤੇ ਕੱਟਣੀ, ਆਟਾ ਛਾਣਨਾ ਤੇ ਗੁੰਨ੍ਹਣਾ ਆਦਿ। ਇਨ੍ਹਾਂ ਕੰਮਾਂ ਲਈ ਸ਼ੈਲਫ਼ਾਂ ਦੀ ਉਚਾਈ ਸੁਆਣੀ ਦੇ ਕੱਦ ਅਨੁਸਾਰ ਉਚਿਤ ਹੋਣੀ ਚਾਹੀਦੀ ਹੈ ਤਾਂ ਜੋ ਸੁਆਣੀ ਨੂੰ ਕੰਮ ਕਰਨ ਵਿਚ ਔਖ ਨਾ ਹੋਵੇ। ਇਨ੍ਹਾਂ ਸ਼ੈਲਫ਼ਾਂ ਦੇ ਹੇਠਾਂ ਅਤੇ ਉੱਪਰ ਅਲਮਾਰੀਆਂ ਵਿਚ ਭੋਜਨ ਦੀ ਤਿਆਰੀ ਵਿਚ ਵਰਤਿਆ ਜਾਣ ਵਾਲਾ ਸਾਮਾਨ, ਆਟਾ, ਦਾਲਾਂ ਆਦਿ ਇਕੱਠਾ ਕਰ ਕੇ ਰੱਖਿਆ ਜਾ ਸਕਦਾ ਹੈ।
(ਅ) ਖਾਣਾ ਪਕਾਉਣ ਅਤੇ ਪਰੋਸਣ ਦਾ ਕੇਂਦਰ – ਭੋਜਨ ਪਕਾਉਣ ਲਈ ਜਿਨ੍ਹਾਂ ਵਸਤਾਂ ਦੀ ਲੋੜ ਹੁੰਦੀ ਹੈ, ਉਨ੍ਹਾਂ ਨੂੰ ਅਜਿਹੀ ਥਾਂ ਉੱਤੇ ਰੱਖਣਾ ਚਾਹੀਦਾ ਹੈ ਜਿੱਥੇ ਸੁਆਣੀ ਨੂੰ ਜ਼ਿਆਦਾ ਭੱਜ-ਦੌੜ ਨਾ ਕਰਨੀ ਪਵੇ। ਪਕਾਉਣ ਦੇ ਕੇਂਦਰ ਦੇ ਨੇੜੇ ਹੀ ਇਕ ਅਜਿਹਾ ਸਥਾਨ ਜਾਂ ਅਲਮਾਰੀ ਹੋਵੇ ਜਿਸ ਵਿਚ ਮਸਾਲਿਆਂ ਦੀਆਂ ਸ਼ੀਸ਼ੀਆਂ, ਘਿਓ ਅਤੇ ਪਕਾਉਣ ਦੇ ਭਾਂਡੇ ਹੋਣ।
ਭੋਜਨ ਪਕਾਉਣ ਤੋਂ ਬਾਅਦ ਪਰੋਸਣਾ ਸਭ ਤੋਂ ਮਹੱਤਵਪੂਰਨ ਕੰਮ ਹੈ। ਭੋਜਨ ਦੋ ਤਰ੍ਹਾਂ ਨਾਲ ਪਰੋਸਿਆ ਜਾਂਦਾ ਹੈ – ਭਾਰਤੀ ਸ਼ੈਲੀ ਅਤੇ ਵਿਦੇਸ਼ੀ ਸ਼ੈਲੀ। ਭਾਰਤੀ ਸ਼ੈਲੀ ਵਿਚ ਖਾਣਾ ਥਾਲੀ ਤੇ ਕਟੋਰੀਆਂ ਵਿਚ ਪਰੋਸ ਕੇ ਆਮ ਤੌਰ ਤੇ ਰਸੋਈ ਵਿਚ ਚੌਂਕੀ ਉੱਤੇ ਰੱਖਿਆ ਜਾਂਦਾ ਹੈ ਅਤੇ ਵਿਅਕਤੀ ਪਟੜੇ ਉੱਤੇ ਬੈਠ ਕੇ ਖਾਂਦਾ ਹੈ। ਵਿਦੇਸ਼ੀ ਸ਼ੈਲੀ ਵਿਚ ਖਾਣਾ ਡੋਂਗਿਆਂ ਵਿਚ ਭਰ ਕੇ ਮੇਜ਼ ਉੱਤੇ ਲਾਇਆ ਜਾਂਦਾ ਹੈ ਅਤੇ ਵਿਅਕਤੀ ਆਪਣੀ ਇੱਛਾ ਅਨੁਸਾਰ ਆਪ ਪਰੋਸ ਕੇ ਖਾਂਦਾ ਹੈ।

Exam Tips:

a) ਦੋਵੇਂ ਕੇਂਦਰਾਂ ਦੇ ਉੱਤਰ ਵੱਖਰੇ ਸਿਰਲੇਖਾਂ ਹੇਠ ਲਿਖੋ।
b) ਸ਼ੈਲਫ਼ਾਂ ਦੀ ਉਚਾਈ ਅਤੇ ਸਾਮਾਨ ਨੇੜੇ ਰੱਖਣ ਵਾਲੇ ਨੁਕਤੇ ਜ਼ਰੂਰ ਦਿਓ।
c) ਭਾਰਤੀ ਅਤੇ ਵਿਦੇਸ਼ੀ ਪਰੋਸਣ ਸ਼ੈਲੀ ਦਾ ਫ਼ਰਕ ਇਕ-ਇਕ ਵਾਕ ਵਿਚ ਦੱਸੋ।

 

Question 33: ਰਸੋਈ ਘਰ ਦੇ ਭਾਂਡਿਆਂ ਦੀ ਧੁਆਈ ਅਤੇ ਸਫ਼ਾਈ ਦੇ ਉੱਤਮ ਪ੍ਰਬੰਧ ਲਈ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ?

Answer:

ਜੂਠੇ ਅਤੇ ਭੋਜਨ ਪਕਾਏ ਹੋਏ ਭਾਂਡਿਆਂ ਨੂੰ ਸਾਫ਼ ਕਰਨ ਲਈ ਇਕ ਨਿਸ਼ਚਿਤ ਸਥਾਨ ਹੋਣਾ ਚਾਹੀਦਾ ਹੈ। ਭਾਂਡੇ ਸਾਫ਼ ਕਰਨ ਦੇ ਕੋਲ ਸਿੰਕ ਦੀ ਵਿਵਸਥਾ ਜ਼ਰੂਰ ਹੋਣੀ ਚਾਹੀਦੀ ਹੈ। ਸਿੰਕ ਦੇ ਕੋਲ ਇਕ ਪਾਸੇ ਗੰਦੇ ਭਾਂਡੇ ਅਤੇ ਦੂਜੇ ਪਾਸੇ ਧੋਤੇ ਭਾਂਡੇ ਰੱਖਣ ਲਈ ਸ਼ੈਲਫ਼ ਹੋਣੀ ਚਾਹੀਦੀ ਹੈ। ਸਿੰਕ ਕਦੇ ਕੋਨੇ ਵਿਚ ਨਹੀਂ ਹੋਣਾ ਚਾਹੀਦਾ। ਇਸ ਕੇਂਦਰ ਵਿਚ ਵਿਮ, ਛਾਣੀ ਹੋਈ ਸੁਆਹ, ਸਰਫ਼, ਮਿੱਟੀ, ਬੁਰਸ਼, ਸਪੰਜ ਅਤੇ ਝਾੜੂ ਆਦਿ ਰੱਖਣ ਦੀ ਵਿਵਸਥਾ ਹੋਣੀ ਚਾਹੀਦੀ ਹੈ।

Exam Tips:

a) ਸਿੰਕ ਦੀ ਥਾਂ, ਗੰਦੇ ਤੇ ਧੋਤੇ ਭਾਂਡਿਆਂ ਲਈ ਸ਼ੈਲਫ਼ ਅਤੇ ਸਫ਼ਾਈ ਦਾ ਸਾਮਾਨ — ਇਹ ਤਿੰਨ ਨੁਕਤੇ ਲਿਖੋ।
b) ਯਾਦ ਰੱਖੋ ਕਿ ਸਿੰਕ ਕੋਨੇ ਵਿਚ ਨਹੀਂ ਹੋਣਾ ਚਾਹੀਦਾ।

 

Punjab Board Solutions for Class 7 Home Science Punjabi Medium Chapter 04 ਖਾਣਾ ਪਕਾਉਣ ਦੇ ਸਿਧਾਂਤ

Accessing Punjabi Medium Chapter 04 ਖਾਣਾ ਪਕਾਉਣ ਦੇ ਸਿਧਾਂਤ Solutions

Access structured Punjab Board textbook solutions for Punjabi Medium Chapter 04 ਖਾਣਾ ਪਕਾਉਣ ਦੇ ਸਿਧਾਂਤ. Designed in alignment with the latest academic curriculum for Class 7 Home Science, these answers cover all end-of-chapter exercises to support daily learning and homework completion.

Concept-Driven Answers for Class 7 Home Science

Clear, methodical explanations accompany every challenging problem within the Class 7 Home Science text. Engaging with these detailed answers lays a solid foundation for advanced learning and improves foundational clarity for upcoming assessments.

Maximizing Study Efficiency

These resources act as an effective roadmap for daily homework tasks and independent study. Supplement your review of Punjabi Medium Chapter 04 ਖਾਣਾ ਪਕਾਉਣ ਦੇ ਸਿਧਾਂਤ with official sample papers and interactive practice tests available on our platform free of charge.

FAQs

Where can I find the latest PSEB 7th Class Home Science Solutions Chapter 4 ਖਾਣਾ ਪਕਾਉਣ ਦੇ ਸਿਧਾਂਤ for the 2026-27 session?

The complete and updated PSEB 7th Class Home Science Solutions Chapter 4 ਖਾਣਾ ਪਕਾਉਣ ਦੇ ਸਿਧਾਂਤ is available for free on StudiesToday.com. These solutions for Class 7 Home Science are as per latest Punjab Board curriculum.

Are the Home Science Punjab Board solutions for Class 7 updated for the new 50% competency-based exam pattern?

Yes, our experts have revised the PSEB 7th Class Home Science Solutions Chapter 4 ਖਾਣਾ ਪਕਾਉਣ ਦੇ ਸਿਧਾਂਤ as per 2026 exam pattern. All textbook exercises have been solved and have added explanation about how the Home Science concepts are applied in case-study and assertion-reasoning questions.

How do these Class 7 Punjab Board solutions help in scoring 90% plus marks?

Toppers recommend using Punjab Board language because Punjab Board marking schemes are strictly based on textbook definitions. Our PSEB 7th Class Home Science Solutions Chapter 4 ਖਾਣਾ ਪਕਾਉਣ ਦੇ ਸਿਧਾਂਤ will help students to get full marks in the theory paper.

Do you offer PSEB 7th Class Home Science Solutions Chapter 4 ਖਾਣਾ ਪਕਾਉਣ ਦੇ ਸਿਧਾਂਤ in multiple languages like Hindi and English?

Yes, we provide bilingual support for Class 7 Home Science. You can access PSEB 7th Class Home Science Solutions Chapter 4 ਖਾਣਾ ਪਕਾਉਣ ਦੇ ਸਿਧਾਂਤ in both English and Hindi medium.

Is it possible to download the Home Science Punjab Board solutions for Class 7 as a PDF?

Yes, you can download the entire PSEB 7th Class Home Science Solutions Chapter 4 ਖਾਣਾ ਪਕਾਉਣ ਦੇ ਸਿਧਾਂਤ in printable PDF format for offline study on any device.